ਪਹਿਲੀ ਮੱਘਰ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਆਦਿ ਪੁਰਖ ਹਰਿ ਸਤਿ ਹੈ, ਸਤਿ ਸਤਿ ਵਰਤਾਰ। ਸਾਚਾ ਨਾਮ ਸਾਚਾ ਤਤ ਹੈ, ਸਾਰ ਸ਼ਬਦ ਅਧਾਰ। ਸੋ ਸਾਚੀ ਰੱਤ ਹੈ, ਹੰ ਪਸਰ ਪਸਾਰ। ਦਸਮ ਦਵਾਰੀ ਸਾਚਾ ਨੱਤ ਹੈ, ਨਾਤਾ ਏਕੰਕਾਰ। ਅਗੰਮ ਅਗੰਮਾ ਕਿਸੇ ਨਾ ਆਏ ਹੱਥ ਹੈ, ਵੇਖੇ ਕੋਇ ਨਾ ਵਿਚ ਸੰਸਾਰ। ਆਦਿ ਪੁਰਖ ਸਦਾ ਸਮਰਥ ਹੈ, ਰੂਪ ਅਨੂਪ ਅਧਾਰ। ਸਤਿ ਨਾਮ ਸਾਚੀ ਵੱਥ ਹੈ, ਸਾਚੇ ਸਚ ਦਰਬਾਰ। ਸੋਹੰ ਸਾਚਾ ਰਥ ਹੈ, ਰਥ ਰਥਵਾਹੀ ਆਪ ਕਰਤਾਰ। ਦਸਮ ਦਵਾਰੀ ਸ਼ਬਦ ਅਕੱਥ ਹੈ, ਪੰਚਮ ਧੁਨ ਅਪਰ ਅਪਾਰ। ਆਦਿ ਪੁਰਖ ਸਦਾ ਅਨਾਦ ਹੈ, ਆਦਿ ਅੰਤ ਸ਼ਾਹ ਭੂਪ। ਸਤਿਨਾਮ ਸ਼ਬਦ ਬ੍ਰਹਿਮਾਦ ਹੈ, ਦਹਿ ਦਿਸ਼ਾ ਚਾਰੇ ਕੂਟ। ਸੋਹੰ ਸ਼ਬਦ ਸਾਚੀ ਦਾਦ ਹੈ, ਫਲ ਅਗੰਮਾ ਰਿਹਾ ਟੂਟ। ਦਸਮ ਦਵਾਰੀ ਮੇਲਾ ਮਾਧਵ ਮਾਧ ਹੈ, ਸ਼ਬਦ ਪੰਘੂੜਾ ਰਿਹਾ ਝੂਟ। ਆਦਿ ਪੁਰਖ ਸਦਾ ਅਨੰਤ ਹੈ, ਅਨਨ ਰੂਪ ਪਰਕਾਸ਼। ਸਤਿ ਨਾਮ ਸਦਾ ਬੇਅੰਤ ਹੈ, ਹਰਿ ਹਰਿਜਨ ਰੱਖੇ ਵਾਸ। ਸੋਹੰ ਸ਼ਬਦ ਸਾਚੀ ਰਾਸ ਹੈ, ਚਲੇ ਚਲਾਏ ਪ੍ਰਿਥਮੀ ਆਕਾਸ਼। ਦਸਮ ਦਵਾਰੀ ਜੋਤ ਪਰਕਾਸ਼ ਹੈ, ਆਦਿ ਅੰਤ ਨਾ ਜਾਏ ਵਿਨਾਸ। ਆਦਿ ਪੁਰਖ ਅਥਾਹ ਹੈ, ਆਦਿ ਅੰਤ ਨਾ ਕੋਇ। ਸਤਿ ਨਾਮ ਸਚ ਮਲਾਹ ਹੈ, ਜੀਵ ਜੰਤ ਨਾ ਜਾਣੇ ਕੋਇ। ਸੋਹੰ ਸ਼ਬਦ ਵਖਾਏ ਰਾਹ ਹੈ, ਸਾਚਾ ਮਾਰਗ ਤ੍ਰੈਲੋਏ। ਦਸਮ ਦਵਾਰੀ ਏਕਾ ਨਾਉਂ ਹੈ, ਦੂਸਰ ਨਾਉਂ ਨਾ ਜਾਣੇ ਕੋਇ। ਆਦਿ ਪੁਰਖ ਅਨੀਲ ਹੈ, ਏਕਾ ਏਕ ਅਪਾਰ। ਸਤਿ ਨਾਮ ਵਕੀਲ ਹੈ, ਮੇਲਾ ਸਚ ਦਵਾਰ। ਸੋਹੰ ਸ਼ਬਦ ਛੈਲ ਛਬੀਲ ਹੈ, ਜੁਗਾ ਜੁਗੰਤਰ ਪਸਰ ਪਸਾਰ। ਦਸਮ ਦਵਾਰੀ ਇਕ ਅਪੀਲ ਹੈ, ਸੁਣੇ ਸੁਣਾਏ ਹਰਿ ਕਰਤਾਰ। ਆਦਿ ਪੁਰਖ ਆਦੇਸ ਹੈ, ਆਦੇਸ ਆਦੇਸਾ ਹੋਏ। ਸਤਿ ਨਾਮ ਪਰਵੇਸ਼ ਹੈ, ਬ੍ਰਹਮਾ ਸ਼ਿਵ ਨਾ ਜਾਣੇ ਕੋਇ। ਸੋਹੰ ਸਾਚਾ ਨਰ ਨਰੇਸ਼ ਹੈ, ਤ੍ਰੈ ਲੋਕਾਂ ਪਾਵੇ ਸੋਏ। ਦਸਮ ਦਵਾਰੀ ਨਾ ਕੋਈ ਗਣਪਤ ਗਣੇਸ਼ ਹੈ, ਏਕਾ ਜੋਤ ਨਿਰੰਜਣ ਬਲੋਏ। ਆਦਿ ਪੁਰਖ ਸੁਲਤਾਨ ਹੈ, ਰੂਪ ਰੰਗ ਨਾ ਰੇਖ। ਸਤਿ ਨਾਮ ਮਿਹਰਵਾਨ ਹੈ, ਅਗੰਮ ਅਗੰਮਾ ਭੇਖ। ਸੋਹੰ ਸਾਚਾ ਲੇਖ ਹੈ, ਲੋਆਂ ਪੁਰੀਆਂ ਰਿਹਾ ਵੇਖ। ਦਸਮ ਦਵਾਰੀ ਨਾ ਕੋਈ ਦਿਸੇ ਰੇਖ ਹੈ, ਸ਼ਬਦ ਸਰੂਪੀ ਲੱਗੀ ਮੇਖ। ਆਦਿ ਪੁਰਖ ਏਕਾ ਏਕ ਪਸਾਰ। ਸਤਿ ਪੁਰਖ ਦਿਆਲ ਹੈ, ਵਰਤੇ ਵਿਚ ਸੰਸਾਰ। ਸੋਹੰ ਸਾਚੀ ਧਾਰ ਹੈ, ਰੂਪ ਅਨੂਪ ਅਪਾਰ। ਦਸਮ ਦਵਾਰੀ ਸੱਚਾ ਘਰ ਬਾਹਰ ਹੈ, ਮੇਲਾ ਮੇਲ ਨਰ ਨਿਰੰਕਾਰ। ਆਦਿ ਪੁਰਖ ਪਰਕਾਸ਼ ਹੈ, ਰੂਪ ਰੰਗ ਨਾ ਕੋਇ ਆਕਾਰ। ਸਤਿ ਨਾਮ ਏਕਾ ਦਾਸ ਹੈ, ਸ਼ਾਹੋ ਭੂਪ ਸਾਚਾ ਸੋਏ। ਸੋਹੰ ਸ਼ਬਦ ਘਰ ਸਾਚੇ ਵਾਸ ਹੈ, ਘਰ ਸਾਚੇ ਰਿਹਾ ਬਲੋਏ। ਦਸਮ ਦਵਾਰੀ ਨਾ ਕੋਈ ਸਾਸ ਗਰਾਸ ਹੈ, ਆਲਸ ਨਿੰਦਰਾ ਨਾ ਕੋਈ ਸੋਏ। ਆਦਿ ਪੁਰਖ ਭਰਪੂਰ ਹੈ, ਸਰਬ ਕਲਾ ਕਲ ਧਾਰ। ਸਤਿਨਾਮ ਹਾਜ਼ਰ ਹਜ਼ੂਰ ਹੈ, ਸੋਹੰ ਬੰਕ ਦਵਾਰ। ਸੋਹੰ ਸ਼ਬਦ ਸਾਚੀ ਤੂਰ ਹੈ, ਆਪ ਵਜਾਏ ਵਜਾਵਣਹਾਰ। ਦਸਮ ਦਵਾਰੀ ਨਾ ਨੇੜੇ ਨਾ ਦੂਰ ਹੈ, ਪ੍ਰਭ ਰੱਖੀ ਅੱਧਵਿਚਕਾਰ। ਆਦਿ ਪੁਰਖ ਅਨਾਦ ਹੈ, ਦੀਨਾ ਬੰਧਪ ਦੀਨ ਦਿਆਲ। ਸਤਿ ਨਾਮ ਸਗਲਾ ਸਾਥ ਹੈ, ਨੇੜ ਨਾ ਆਏ ਕਾਲ ਮਹਾਂਕਾਲ। ਸੋਹੰ ਸਾਚਾ ਰਥ ਹੈ, ਜੁਗ ਜੁਗ ਚਲੇ ਅਵੱਲੜੀ ਚਾਲ। ਦਸਮ ਦਵਾਰੀ ਮਹਿੰਮਾ ਅਕੱਥ ਹੈ, ਆਪੇ ਗਾਏ ਹਰਿ ਕਿਰਪਾਲ। ਆਦਿ ਪੁਰਖ ਹਰਿ ਜੋਤ ਹੈ, ਜੋਤੀ ਜੋਤ ਸਮਾਏ। ਸਤਿ ਨਾਮ ਸਚ ਜ਼ਾਤ ਹੈ, ਜ਼ਾਤ ਅਜ਼ਾਤੀ ਹੋਰ ਨਾ ਕੋਇ। ਸੋਹੰ ਸ਼ਬਦ ਸਾਚੀ ਦਾਤ ਹੈ, ਦੇਵਣਹਾਰਾ ਆਪੇ ਹੋਏ। ਦਸਮ ਦਵਾਰੀ ਮੇਲਾ ਕਮਲਾਪਾਤ ਹੈ, ਸ਼ਬਦ ਸਿੰਘਾਸਣ ਏਕਾ ਸੋਏ। ਆਦਿ ਪੁਰਖ ਸਤਿ ਰੰਗ ਹੈ, ਰੂਪ ਨਾ ਜਾਣੇ ਨਾਮ। ਸਤਿ ਨਾਮ ਸਚ ਰੰਗ ਹੈ, ਤਨ ਬਸਤਰ ਨਾ ਦੀਸੇ ਕੋਈ ਚਾਮ। ਸੋਹੰ ਸ਼ਬਦ ਸੱਚਾ ਮਰਦੰਗ ਹੈ, ਆਪ ਵਜਾਏ ਇਕ ਦਮਾਮ। ਦਸਮ ਦਵਾਰੀ ਸਾਚੀ ਗੰਗ ਹੈ, ਆਪ ਨੁਹਾਏ ਪਿਆਏ ਅੰਮ੍ਰਿਤ ਜਾਮ। ਆਦਿ ਪੁਰਖ ਖੇਲ ਹੈ, ਖੇਲੇ ਖੇਲਣਹਾਰ। ਸਤਿ ਨਾਮ ਸਚ ਮੇਲ ਹੈ, ਮੇਲੇ ਮੇਲਣਹਾਰ। ਸੋਹੰ ਸ਼ਬਦ ਸਾਚੀ ਵੇਲ ਹੈ, ਏਕਾ ਲਾਈ ਬਸੰਤ ਬਹਾਰ। ਦਸਮ ਦਵਾਰੀ ਰੰਗ ਨਵੇਲ ਹੈ, ਆਪੇ ਜਾਣੇ ਆਪਣੀ ਧਾਰ। ਆਦਿ ਪੁਰਖ ਭਗਵੰਤ ਹੈ, ਸਾਚੇ ਦਰ ਦਵਾਰ। ਸਤਿ ਨਾਮ ਧੰਨਵੰਤ ਹੈ, ਦੇਵਣਹਾਰ ਦਾਤਾਰ। ਸੋਹੰ ਸ਼ਬਦ ਮਿਲਾਵਾ ਕੰਤ ਹੈ, ਧੰਨ ਧੰਨ ਸੁਭਾਗੀ ਨਾਰ। ਦਸਮ ਦਵਾਰੀ ਮੇਲਾ ਇਕ ਇਕੰਤ ਹੈ, ਜੋਤੀ ਨੂਰ ਸ਼ਬਦ ਹੁਲਾਰ। ਆਦਿ ਪੁਰਖ ਪ੍ਰਭ ਆਪ ਹੈ, ਆਪਣੇ ਰੰਗ ਸਮਾਏ। ਸਤਿ ਨਾਮ ਸਚ ਤੁਰੰਗ ਹੈ, ਆਪੇ ਰਿਹਾ ਦੁੜਾਏ। ਸੋਹੰ ਸ਼ਬਦ ਮਰਦੰਗ ਹੈ, ਤ੍ਰੈਲੋਕਾਂ ਰਿਹਾ ਵਜਾਏ। ਦਸਮ ਦਵਾਰੀ ਸਾਚਾ ਰੰਗ ਹੈ, ਗੁਰਮੁਖ ਵਿਰਲੇ ਰਿਹਾ ਵਖਾਏ। ਆਦਿ ਪੁਰਖ ਅਭੁੱਲ ਹੈ, ਭੁੱਲ ਨਾ ਜਾਣੇ ਕੋਇ। ਸਤਿ ਨਾਮ ਅਟੱਲ ਹੈ, ਕਿਸੇ ਹੱਟ ਨਾ ਵੇਚੇ ਕੋਇ। ਸੋਹੰ ਸ਼ਬਦ ਸਾਚੀ ਕੁੱਲ ਹੈ, ਹਰਿ ਘਰ ਪਰਗਟ ਹੋਏ। ਦਸਮ ਦਵਾਰੀ ਸ਼ਬਦ ਪੰਘੂੜਾ ਰਿਹਾ ਝੂਲ ਹੈ, ਗੁਰਮੁਖ ਸਾਚੀ ਸੇਜਾ ਸੋਏ। ਆਦਿ ਪੁਰਖ ਵਰਛਤਰਾ, ਵਰਤਮਾਨ ਤ੍ਰੈਲੋਏ। ਸਤਿ ਨਾਮ ਸਤਿ ਮੰਤਰਾ, ਇਕ ਦਰ ਉਠਾਵੇ ਸੋਏ। ਸੋਹੰ ਹਰਿ ਵਰਛਤਰਾ, ਸਾਚੇ ਧਾਗੇ ਰਿਹਾ ਪਰੋਏ। ਦਸਮ ਦਵਾਰੇ ਮੇਲ ਮਿਲੰਤਰਾ, ਹਰਿਜਨ ਮੇਲਾ ਸਾਚਾ ਹੋਏ। ਦਸਮ ਦਵਾਰੀ ਸਾਚੀ ਧਾਰ ਹੈ, ਧਰਮ ਜੜ੍ਹ ਨਾ ਮੂਲ। ਸੋਹੰ ਸ਼ਬਦ ਰੂਪ ਅਪਾਰ ਹੈ, ਆਪੇ ਜਾਣੇ ਆਪਣਾ ਮੂਲ। ਸਤਿ ਨਾਮ ਵਣਜ ਵਪਾਰ ਹੈ, ਕਰੇ ਕਰਾਏ ਕੰਤ ਕੰਤੂਹਲ। ਆਦਿ ਪੁਰਖ ਅਗੰਮੜੀ ਕਾਰ ਹੈ, ਆਪੇ ਜਾਣੇ ਆਪਣਾ ਨੂਰ। ਆਦਿ ਪੁਰਖ ਹਰਿ ਨੂਰ ਹੈ, ਨੂਰ ਨੁਰਾਨੀ ਜੋਤ। ਸਤਿ ਨਾਮ ਸਚ ਸੂਰ ਹੈ, ਨਾ ਕੋਈ ਵਰਨ ਗੋਤ। ਸੋਹੰ ਸ਼ਬਦ ਹਾਜ਼ਰ ਹਜ਼ੂਰ ਹੈ, ਵੇਖ ਵਖਾਣੇ ਕੋਟਨ ਕੋਟ। ਦਸਮ ਦਵਾਰੀ ਪ੍ਰਭ ਭਰਪੂਰ ਹੈ, ਸ਼ਬਦ ਲਗਾਏ ਸਾਚੀ ਚੋਟ। ਦਸਮ ਦਵਾਰੀ ਸਚ ਮਹੱਲ ਹੈ, ਹਰਿ ਆਪਣਾ ਆਪ ਉਸਾਰ। ਸੋਹੰ ਸ਼ਬਦ ਧਾਮ ਅਚਲ ਹੈ, ਚਲੇ ਚਲਾਏ ਵਾਰੋ ਵਾਰ। ਸਤਿ ਨਾਮ ਸਦਾ ਪ੍ਰਬਲ ਹੈ, ਸਾਰ ਸ਼ਬਦ ਰੰਗ ਅਧਾਰ। ਆਦਿ ਪੁਰਖ ਸਦਾ ਬੇਹੰਗ ਹੈ, ਏਕਾ ਜਾਣੇ ਆਪਣੀ ਚਾਲ। ਆਦਿ ਪੁਰਖ ਧੰਨਵੰਤ ਹੈ, ਸਾਚਾ ਹਰਿ ਜਗਦੀਸ। ਸਤਿ ਨਾਮ ਪਤ ਪਤਵੰਤ ਹੈ, ਏਕਾ ਛਤਰ ਸੀਸ। ਸੋਹੰ ਸ਼ਬਦ ਗੁਣਵੰਤ ਹੈ, ਭੇਵ ਨਾ ਪਾਵੇ ਰਾਗ ਛਤੀਸ। ਦਸਮ ਦਵਾਰੀ ਮੇਲਾ ਹਰਿ ਭਗਵੰਤ ਹੈ, ਨਾ ਕੋਈ ਗਾਏ ਦੰਦ ਬਤੀਸ। ਦਸਮ ਦਵਾਰੀ ਸਾਚੀ ਧੁਨ ਹੈ, ਹਰਿ ਸਾਚਾ ਰਿਹਾ ਸੁਣਾਏ। ਸੋਹੰ ਸ਼ਬਦ ਵੱਡਾ ਵੱਡ ਗੁਣ ਹੈ, ਹਰਿ ਬਿਨ ਅਵਰ ਨਾ ਜਾਣੇ ਕੋਇ। ਸਤਿ ਨਾਮ ਸੁਹੇਲਾ ਲਿਆ ਚੁਣ ਹੈ, ਪ੍ਰਭ ਸਾਚੇ ਰੰਗ ਬਲੋਏ। ਆਦਿ ਪੁਰਖ ਨਾ ਕੋਈ ਗੁਣ ਅਵਗੁਣ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਅੰਦਰ ਹੋਏ। ਆਪਣੇ ਅੰਦਰ ਆਪ ਬਿਰਾਜੇ, ਆਪਣੀ ਕਲ ਧਾਰਿਆ। ਸਤਿ ਨਾਮ ਹਰਿ ਮਾਰੇ ਆਵਾਜ਼ੇ, ਦਰ ਦਰਬਾਨ ਪਹਿਰੇਦਾਰਿਆ। ਸੋਹੰ ਚੜ੍ਹਿਆ ਸਾਚੇ ਤਾਜੇ, ਚਾਰੋਂ ਕੁੰਟ ਫਿਰੇ ਲਲਕਾਰਿਆ। ਦਸਮ ਦਵਾਰੀ ਗੜ੍ਹ ਹੰਕਾਰੀ ਭਾਜੇ, ਸ਼ਬਦ ਖੰਡਾ ਏਕਾ ਮਾਰਿਆ। ਸ਼ਬਦ ਖੰਡਾ ਹਰਿ ਦਾਤਾਰ, ਦਸਮ ਦਵਾਰ ਟਿਕਾਈਆ। ਸੋਹੰ ਸ਼ਬਦ ਰੂਪ ਅਪਾਰ, ਦਿਸ ਕਿਸੇ ਨਾ ਆਈਆ। ਸਤਿ ਨਾਮ ਸੁਹੇਲਾ ਮੀਤ ਮੁਰਾਰ, ਇਕ ਇਕੇਲਾ ਦਰਸ਼ਨ ਪਾਈਆ। ਆਦਿ ਪੁਰਖ ਜਣਾਏ ਆਪਣੀ ਧਾਰ, ਸਾਚਾ ਵੇਲਾ ਵਕਤ ਸੁਹਾਈਆ।। ਆਪ ਆਪਣਾ ਵਕਤ ਸੁਹਾਏ, ਆਦਿ ਪੁਰਖ ਅਬਿਨਾਸ਼ੀ। ਸਤਿ ਨਾਮ ਹਰਿ ਸ਼ਕਤ ਰਖਾਏ, ਕਰੇ ਦਾਸਨ ਦਾਸੀ। ਸੋਹੰ ਸਾਚਾ ਭਗਤ ਜਣਾਏ, ਗੁਰਮੁਖ ਅੰਦਰ ਰੱਖੇ ਵਾਸੀ। ਦਸਮ ਦਵਾਰੀ ਵਕਤ ਸੁਹਾਏ, ਗੁਰ ਗੋਬਿੰਦਾ ਜੋਤ ਜਗਾਏ, ਮੇਲ ਮਿਲਾਏ ਘਨਕਪੁਰ ਵਾਸੀ। ਜਗਤ ਮਲਾਹ, ਘਰ ਸਾਚੇ ਆਸਣ ਲਾਇੰਦਾ। ਗੁਰ ਗੋਬਿੰਦੇ ਇਕ ਸਲਾਹ, ਦੂਸਰ ਕੋਇ ਭੇਵ ਨਾ ਪਾਇੰਦਾ। ਲੱਖ ਚੁਰਾਸੀ ਭੁੱਲੀ ਭਰਮੇ ਰਾਹ, ਮਨਮੁਖ ਆਪਣੀ ਨਿੰਦਾ ਆਪੇ ਲਾਇੰਦਾ। ਗੁਰਮੁਖ ਉਠਾਏ ਫੜ ਫੜ ਬਾਂਹ, ਕਲਜੁਗ ਸਾਗਰ ਸਿੰਧਾ ਪਾਰ ਕਰਾਇੰਦਾ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਇੰਦਾ। ਦੋ ਜਹਾਨਾਂ ਦੇਵੇ ਠੰਢੀ ਛਾਂ, ਦੂਸਰ ਕੋਈ ਨਾ ਸੰਗ ਰਲਾਇੰਦਾ। ਇਕ ਜਪਾਏ ਸਾਚਾ ਨਾਂ, ਧੁਰ ਦਰਗਾਹੀ ਮੇਲ ਮਿਲਾਇੰਦਾ। ਫੜ ਫੜ ਬਣਾਏ ਹੰਸ ਕਾਂ, ਦੁਰਮਤ ਮੈਲ ਧੋ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਮ ਦਵਾਰੀ ਸਾਚਾ ਘਰ, ਘਰ ਸਾਚੇ ਮਤਾ ਪਕਾਇੰਦਾ। ਦਸਮ ਦਵਾਰੀ ਸਚ ਟਿਕਾਣਾ, ਪ੍ਰਭ ਸਾਚੇ ਆਸਣ ਲਾਇਆ ਏ। ਦਸਮ ਗੁਰ ਗੋਬਿੰਦਾ ਹੋਏ ਨਿਮਾਣਾ, ਦੋਏ ਜੋੜ ਸੀਸ ਝੁਕਾਇਆ ਏ। ਪੁਰਖ ਅਬਿਨਾਸ਼ੀ ਪਹਿਰੇ ਬਾਣਾ, ਨਿਹਕਲੰਕਾ ਨਾਉਂ ਰਖਾਇਆ ਏ। ਪਕੜ ਉਠਾਏ ਰਾਜਾ ਰਾਣਾ, ਸ਼ਬਦ ਡੰਕਾ ਇਕ ਵਜਾਇਆ ਏ। ਆਪੇ ਹੋਏ ਸੁਘੜ ਸਿਆਣਾ, ਗਿਆਨ ਧਿਆਨ ਆਪ ਅਖਵਾਇਆ ਏ। ਆਪ ਚਲਾਏ ਆਪਣਾ ਭਾਣਾ, ਮਾਣ ਅਭਿਮਾਨ ਰਿਹਾ ਮਿਟਾਇਆ ਏ। ਨਾ ਕੁਛ ਖਾਣਾ ਨਾ ਕੁਛ ਪੀਣਾ, ਹਰਿ ਸ਼ਬਦੀ ਸ਼ਬਦ ਸਮਾਇਆ ਏ। ਲੱਖ ਚੁਰਾਸੀ ਤਣਿਆ ਤਾਣਾ, ਕਲਜੁਗ ਆਪਣਾ ਰੰਗ ਵਖਾਇਆ ਏ। ਦੰਦ ਬਤੀਸਾ ਗੌਂਦੇ ਗਾਣਾ, ਸਾਚਾ ਨਾਦ ਨਾ ਕਿਸੇ ਵਜਾਇਆ ਏ। ਸਾਚਾ ਰੰਗ ਨਾ ਕਿਸੇ ਮਾਣਾ, ਘਰ ਸੁੰਞੀ ਸੇਜ ਵਿਛਾਇਆ ਏ। ਪੁਰਖ ਅਬਿਨਾਸ਼ੀ ਕਿਸੇ ਨਾ ਪਾਣਾ, ਮਨ ਮਤੀ ਜਨਮ ਗਵਾਇਆ ਏ। ਜਿਸ ਜਨ ਦੇਵੇ ਜੀਆ ਦਾਨਾ, ਵਾ ਤਤੀ ਨੇੜ ਨਾ ਆਇਆ ਏ। ਏਕਾ ਬਖ਼ਸ਼ੇ ਚਰਨ ਧਿਆਨਾ, ਜਪ ਤਪ ਹੱਠ ਸਤਿ ਏਕਾ ਏਕ ਰਖਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਮ ਦਵਾਰੀ ਵੇਖ ਘਰ, ਆਪ ਆਪਣਾ ਆਸਣ ਲਾਇਆ ਏ। ਦਸਮ ਦਵਾਰੀ ਸ਼ਬਦ ਅਟਾਰੀ, ਪ੍ਰਭ ਆਪਣੀ ਆਪ ਬਣਾਈਆ। ਕਲਜੁਗ ਤੇਰੀ ਅੰਤਮ ਵਾਰੀ, ਪਰਗਟ ਹੋਏ ਹਰਿ ਗਿਰਧਾਰੀ, ਨਿਹਕਲੰਕਾ ਨਾਉਂ ਰਖਾਈਆ। ਸੋਹੰ ਪਕੜੇ ਤੇਜ ਕਟਾਰੀ, ਮਾਰੀ ਜਾਏ ਵਾਰੋ ਵਾਰੀ, ਚਾਰੋਂ ਕੁੰਟਾਂ ਵੇਖ ਵਖਾਈਆ। ਗੁਰ ਗੋਬਿੰਦੇ ਬੰਨ੍ਹੇ ਧਾਰੀ, ਆਪ ਆਪਣੀ ਪੈਜ ਸਵਾਰੀ, ਲੋਆਂ ਪੁਰੀਆਂ ਵੇਖ ਵਖਾਈਆ। ਆਪੇ ਪੁਰਖ ਆਪੇ ਨਾਰੀ, ਜਣਿਆ ਸੁਤ ਅਪਰ ਅਪਾਰੀ, ਹਰਿ ਸ਼ਬਦੀ ਨਾਉਂ ਰਖਾਈਆ। ਜੋਤੀ ਮਾਤਾ ਕਰੇ ਪਿਆਰੀ, ਪੁਰਖ ਅਬਿਨਾਸ਼ੀ ਪਾਵੇ ਸਾਰੀ, ਦਿਸ ਕਿਸੇ ਨਾ ਆਈਆ। ਮਿਲਿਆ ਮੇਲ ਦਸਮ ਦਵਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਇਕ ਘਰ, ਗੋਬਿੰਦ ਰੂਪ ਵਖਾਈਆ। ਗੁਰ ਗੋਬਿੰਦਾ ਤੇਗ ਬਹਾਦਰ, ਹੋਏ ਦਰ ਪਰਵਾਨਾ। ਪ੍ਰਭ ਅਬਿਨਾਸ਼ੀ ਲੈ ਕੇ ਆਇਆ ਚਿੱਟੀ ਚਾਦਰ, ਸੋਹੰ ਨਾਮ ਤਰਾਨਾ। ਆਪ ਬਹਾਏ ਕਰ ਕਰ ਆਦਰ, ਆਤਮ ਅੰਤਰ ਬੰਨ੍ਹੇ ਗਾਨਾ। ਰਹੀਮ ਕਰੀਮ ਕਰਤਾ ਕਾਦਰ, ਵਡ ਗਨੀਮ ਰਹਿਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤ ਵਜਾਵਣ ਇਕ ਦਮਾਮਾ। ਦਸਮ ਦਵਾਰੀ ਸਾਚਾ ਥਾਉਂ, ਹਰਿ ਗੋਬਿੰਦ ਨਾਤਾ ਜੋੜਿਆ। ਕਲਜੁਗ ਅੰਤਮ ਕਰੇ ਸਤਿ ਨਿਆਉਂ, ਚੜ੍ਹੇ ਚੜ੍ਹਾਏ ਸਾਚੇ ਘੋੜਿਆ। ਨੌ ਖੰਡ ਪ੍ਰਿਥਮੀ ਆਪ ਉਡਾਏ ਘਰ ਘਰ ਕਾਉਂ, ਗੁਰਮੁਖ ਕਾਇਆ ਮੰਦਰ ਅੰਦਰ ਆਪੇ ਬਹੁੜਿਆ। ਦਇਆ ਕਮਾਏ ਗਲੇ ਲਗਾਏ ਫੜ ਬਾਹੋਂ, ਸੰਮਤ ਚੌਦਾਂ ਆਏ ਦੌੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਮ ਦਵਾਰੀ ਇਕ ਘਰ, ਏਕਾ ਨਾਮ ਲਗਾਇਆ ਪੌੜਿਆ। ਦਸਮ ਦਵਾਰੀ ਸਾਚਾ ਪੌੜਾ, ਪ੍ਰਭ ਏਕਾ ਨਾਮ ਲਗਾਇੰਦਾ। ਨਾ ਕੋਈ ਜਾਣੇ ਲੰਮਾ ਚੌੜਾ, ਨਾ ਕੋਈ ਵੇਖ ਵਖਾਇੰਦਾ। ਧੁਰ ਦਰਗਾਹੀ ਆਇਆ ਦੌੜਾ, ਲੋਕਮਾਤੀ ਫੇਰਾ ਪਾਇੰਦਾ। ਆਪੇ ਵੇਖੇ ਮਿੱਠਾ ਕੌੜਾ, ਗੁਰਮੁਖ ਸੋਇਆ ਆਪ ਜਗਾਇੰਦਾ। ਭੇਖਾਧਾਰੀ ਬ੍ਰਹਿਮਣ ਗੌੜਾ, ਪੂਤ ਸਪੂਤਾ ਆਪ ਅਖਵਾਇੰਦਾ। ਕਲਜੁਗ ਅੰਤਮ ਆਪੇ ਬਹੁੜਾ, ਸੋਹੰ ਦੂਤਾ ਨਾਲ ਰਲਾਇੰਦਾ। ਜੋਤੀ ਸ਼ਬਦੀ ਜੁੜਿਆ ਜੋੜਾ, ਚਾਰੇ ਕੁੰਟਾਂ ਵੇਖ ਵਖਾਇੰਦਾ। ਰਾਹ ਵਿਚ ਨਾ ਅਟਕਾਏ ਕੋਈ ਰੋੜਾ, ਸਾਧ ਸੰਤ ਅੰਤ ਕੰਤ ਭੇਵ ਨਾ ਪਾਇੰਦਾ। ਚਿੱਟੇ ਅਸਵ ਚੜ੍ਹਿਆ ਸਾਚੇ ਘੋੜਾ, ਜੀਵ ਜੰਤ ਆਪ ਹਿਲਾਇੰਦਾ। ਚੌਦਾਂ ਤਬਕਾਂ ਮਾਰੇ ਪਹਿਲਾ ਪੌੜਾ, ਚੌਦਾਂ ਲੋਕਾਂ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਮ ਦਵਾਰੀ ਸਾਚਾ ਘਰ, ਸਚ ਮਹੱਲੇ ਆਸਣ ਲਾਇੰਦਾ। ਆਸਣ ਲਾਏ ਹਰਿ ਨਿਰੰਕਾਰਾ, ਸ਼ਬਦੀ ਸੇਜ ਵਿਛਾਈਆ। ਗੁਰ ਗੋਬਿੰਦਾ ਸਚ ਦੁਲਾਰਾ, ਆਪੇ ਰਿਹਾ ਉਠਾਈਆ। ਸੋਹੰ ਦੇਵੇ ਇਕ ਹੁਲਾਰਾ, ਦਿਵਸ ਰੈਣ ਹਿਲਾਈਆ। ਸਤਿ ਨਾਮ ਦੇਵੇ ਸਾਚੀ ਧਾਰਾ, ਅੰਮ੍ਰਿਤ ਮੁਖ ਚੁਆਈਆ। ਆਦਿ ਪੁਰਖ ਮਿਲਿਆ ਮੀਤ ਮੁਰਾਰਾ, ਵਿਛੜ ਕਦੇ ਨਾ ਜਾਈਆ। ਗੁਰ ਨਾਨਕ ਮੰਗੇ ਦਰ ਦਵਾਰਾ, ਪ੍ਰਭ ਭਿਛਿਆ ਆਪਣੀ ਪਾਈਆ। ਸਤਿ ਨਾਮ ਇਕ ਭਰ ਭੰਡਾਰਾ, ਆਪਣੀ ਹੱਥੀਂ ਵਿਦਾ ਕਰਾਈਆ। ਸੋਹੰ ਮਿਲਿਆ ਸ਼ਬਦ ਅਧਾਰਾ, ਰਸਨਾ ਭੋਗ ਲਗਾਈਆ। ਦਸਮ ਦਵਾਰੀ ਖੁਲ੍ਹੇ ਕਿਵਾੜਾ, ਪ੍ਰਭ ਸਾਚਾ ਨਜ਼ਰੀ ਆਈਆ। ਆਸਣ ਲਾਇਆ ਵਿਚ ਉਜਾੜਾ, ਸ੍ਰਿਸ਼ਟੀ ਭਰਮੇ ਭਰਮ ਭੁਲਾਈਆ। ਇਕ ਸੁਰੰਗਾ ਸਾਚਾ ਤਾੜਾ, ਮਰਦਾਨਾ ਰਿਹਾ ਵਜਾਈਆ। ਸਿੰਘ ਮਨਜੀਤ ਬਹੱਤਰ ਨਾੜਾ, ਇਕ ਸਿਤਾਰ ਹਿਲਾਈਆ। ਸਾਧਾਂ ਸੰਤਾਂ ਪਾਏ ਧਾੜਾ, ਆਤਮ ਅੰਦਰ ਖੋਜ ਖੁਜਾਈਆ। ਸ਼ਿਵ ਸ਼ੰਕਰ ਵੇਖੇ ਉਚ ਪਹਾੜਾ, ਉਚੇ ਟਿੱਲੇ ਆਸਣ ਲਾਈਆ। ਜਗਤ ਜਗਦੀਸਾ ਮਾਰੇ ਧਾੜਾ, ਨੌ ਦਰ ਲੱਖ ਚੁਰਾਸੀ ਇਕ ਨਿਸ਼ਾਨ ਵਖਾਈਆ। ਦੋ ਜਹਾਨੀ ਮਿਟੇ ਪਾੜਾ, ਹਰਿ ਸ਼ਬਦ ਬਿਬਾਣ ਬਿਠਾਈਆ। ਅਗਨੀ ਜੋਤੀ ਆਪੇ ਸਾੜਾ, ਆਪ ਆਪਣਾ ਹਵਨ ਕਰਾਈਆ। ਗੁਰ ਗੋਬਿੰਦੇ ਤੇਰੀ ਭਗਤੀ ਪੂਤ ਸਪੂਤ ਕੱਢਿਆ ਭਾੜਾ, ਗੁਰ ਸੰਗਤ ਫਲ ਖਵਾਈਆ। ਨੌ ਖੰਡ ਪ੍ਰਿਥਮੀ ਬਣੇ ਇਕ ਅਖਾੜਾ, ਹਰਿ ਸਾਚੇ ਰਚਨ ਰਚਾਈਆ। ਆਪ ਉਠਾਏ ਅਗੰਮੀ ਧਾੜਾ, ਸ਼ਬਦੀ ਨਾਉਂ ਰਖਾਈਆ। ਧਰਮ ਰਾਏ ਦਾ ਭਰੇ ਵਾੜਾ, ਲਾੜੀ ਮੌਤ ਨਾਲ ਰਲਾਈਆ। ਕਲਜੁਗ ਅੰਤਮ ਕੱਢੇ ਹਾੜਾ, ਨਾ ਸੁਣੇ ਕੋਈ ਲੁਕਾਈਆ। ਤ੍ਰੈਗੁਣ ਚਬਾਏ ਆਪਣੀ ਦਾੜ੍ਹਾ, ਪੰਜ ਤਤ ਮੇਟ ਮਿਟਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਪ੍ਰਭ ਅਗਨੀ ਸਾੜਾ, ਸਿੰਘ ਮਨਜੀਤੇ ਬੰਨੇ ਲਾਈਆ। ਕਰੋੜ ਤੇਤੀਸੇ ਪੈਣ ਝਾੜਾਂ, ਸੁਰਪਤ ਰਾਜਾ ਇੰਦ ਰਿਹਾ ਸ਼ਰਮਾਈਆ। ਜਗਤ ਜਗਦੀਸਾ ਸਾਚਾ ਲਾੜਾ, ਪ੍ਰਭ ਆਪਣੀ ਹੱਥੀਂ ਘੋੜ ਚੜ੍ਹਾਈਆ। ਦਰ ਘਰ ਸਾਚੇ ਸਾਚਾ ਵਾੜਾ, ਦੋ ਜਹਾਨਾਂ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵਸਿਆ ਘਰ, ਘਰ ਸਾਚੇ ਭਾਗ ਲਗਾਈਆ। ਭਾਗ ਲਗਾਇਆ ਕਾਇਆ ਗੜ੍ਹ, ਹਰਿ ਸਾਚਾ ਧਾਮ ਸੁਹੰਦੜਾ। ਦਸਮ ਦਵਾਰੀ ਉਪਰ ਚੜ੍ਹ, ਏਕਾ ਰੰਗ ਵਖੰਦੜਾ। ਲੱਖ ਚੁਰਾਸੀ ਨਾਲ ਰਹੇ ਲੜ, ਸ਼ਬਦ ਖੰਡਾ ਇਕ ਰਖੰਦੜਾ। ਨਾ ਕੋਈ ਸੀਸ ਨਾ ਕੋਈ ਧੜ, ਜੋਧਾ ਸੂਰ ਬਲਵੰਦੜਾ। ਨਾ ਕੋਈ ਸਕੇ ਮਾਤ ਫੜ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਾਓ ਰੰਕ ਵਿਚ ਜਹਾਨ ਨੇਤਰ ਨੈਣ ਹੋਇਆ ਅੰਧੜਾ। ਆਪਣਾ ਘਾੜਨ ਆਪੇ ਘੜ, ਸਾਚੇ ਮੰਦਰ ਬੈਠਾ ਵੜ, ਹਰਿ ਆਪਣਾ ਖੇਲ ਰਚੰਦੜਾ। ਨਾ ਮਰੇ ਨਾ ਜਾਏ ਸੜ, ਹਰਿ ਜੋਤੀ ਜੋਤ ਜਗੰਦੜਾ। ਕੋਈ ਨਾ ਸਕੇ ਅੱਗੇ ਅੜ, ਨੌ ਖੰਡ ਪ੍ਰਿਥਮੀ ਵੇਖੇ ਸਾਧ ਸੰਤ ਮੁਸ਼ਟੰਡੜਾ। ਆਪ ਉਖੇੜੇ ਸਭ ਦੀ ਜੜ੍ਹ, ਲੁਕਿਆ ਰਹੇ ਨਾ ਵਿਚ ਵਰਭੰਡੜਾ। ਸ਼ਬਦ ਤੀਰ ਚਲਾਏ ਕੜ ਕੜ, ਕਾਇਆ ਕਿਲ੍ਹਾ ਕੋਟ ਇਕ ਰਖੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਘਰ, ਹਰਿ ਸਾਚਾ ਆਪ ਵਸੰਦੜਾ। ਹਰਿ ਸਾਚੇ ਘਰ ਵਸਿਆ, ਵੇਖੇ ਨੌ ਦਵਾਰ। ਦਸਮ ਦਵਾਰੀ ਬਹਿ ਬਹਿ ਹੱਸਿਆ, ਭਰਮੇ ਭੁੱਲੇ ਜੀਵ ਗਵਾਰ। ਜਗਤ ਨੁਹਾਏ ਪੁੰਨਿਆ ਮੱਸਿਆ, ਨਾ ਕੋਈ ਮੇਟੇ ਅੰਧ ਅੰਧਿਆਰ। ਵੇਖ ਪਰਕਾਸ਼ ਫਿਰਨ ਰਵ ਸੱਸਿਆ, ਆਤਮ ਅੰਧ ਹੋਈ ਅੰਧਿਆਰ। ਸਚ ਸੁੱਚ ਦਰ ਦਵਾਰਿਓ ਨੱਸਿਆ, ਜੂਠਾ ਝੂਠਾ ਤਨ ਪਸਾਰ। ਪੰਜ ਵਿਕਾਰਾ ਤੀਰ ਕਸਿਆ, ਪੰਚ ਕਰਾਏ ਹਾਹਾਕਾਰ। ਗੁਰਮੁਖ ਵਿਰਲੇ ਹਰਿ ਹਰਿ ਅੰਦਰ ਵਸਿਆ, ਜਿਸ ਜਨ ਕਿਰਪਾ ਦੇਵੇ ਧਾਰ। ਕਲਜੁਗ ਏਕਾ ਰਾਹ ਦੱਸਿਆ, ਨੌ ਖੰਡ ਪ੍ਰਿਥਮੀ ਚੜ੍ਹ ਚੜ੍ਹ ਗਈ ਹਾਰ। ਪੁਰਖ ਅਬਿਨਾਸ਼ੀ ਧੁਰ ਦਰਗਾਹੀ ਆਏ ਨੱਸਿਆ, ਸੋਹੰ ਫੜ ਤੇਜ ਕਟਾਰ। ਮੁਖ ਛੁਪਾਇਣ ਰਵ ਰਵ ਸੱਸਿਆ, ਕਲਜੁਗ ਅੰਤਮ ਪੈਣੀ ਮਾਰ। ਸਤਿਜੁਗ ਸਾਚਾ ਆਵੇ ਨੱਸਿਆ, ਪ੍ਰਭ ਚਰਨ ਕਰੇ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਘਰ, ਬੈਠਾ ਭੁਜਾ ਪਸਾਰ। ਚਤਰਭੁਜ ਜਗਤ ਜਗਦੀਸ਼ਰ, ਦਿਵਸ ਰੈਣ ਜਗ ਮੀਤਾ। ਜੁਗਤ ਜੋਗ ਭਗਤ ਤਪੀਸ਼ਰ, ਆਪੇ ਜਾਣੇ ਆਪਣੀ ਰੀਤਾ। ਆਪੇ ਬ੍ਰਹਮਾ ਸ਼ਿਵ ਆਪੇ ਈਸ਼ਰ, ਆਪੇ ਰਿਖ ਮੁਨ ਅਤੀਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਇਕ ਘਰ, ਆਪ ਰਖਾਏ ਇਕ ਪ੍ਰੀਤਾ। ਇਕ ਪ੍ਰੀਤੀ ਚਰਨ ਹਰਿ, ਦਿਸ ਕਿਸੇ ਨਾ ਆਈਆ। ਨੁਹਾਵਣ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਰਖਵਾਈਆ। ਏਕਾ ਦੂਜਾ ਚੁੱਕੇ ਡਰ, ਤੀਜੇ ਭਰਮ ਮਿਟਾਈਆ। ਚੌਥੇ ਵੇਖੇ ਸਾਚੇ ਘਰ, ਪੰਚਮ ਰਾਗਾ ਰਿਹਾ ਗਾਈਆ। ਛੇਵੇਂ ਛੱਪਰ ਨਾ ਕੋਈ ਦਰ, ਸੱਤਵੇਂ ਸਤਿ ਪੁਰਖ ਸਮਾਈਆ। ਅੱਠਵੇਂ ਅੱਠਾਂ ਤਤਾਂ ਘਾੜਨ ਘੜ, ਨੌ ਦਰ ਬਣਤ ਬਣਾਈਆ। ਦਸਵੇਂ ਬੈਠਾ ਆਪੇ ਵੜ, ਆਪਣੀ ਹੱਥੀਂ ਕੁੰਡਾ ਲਾਹੀਆ। ਬਜਰ ਕਪਾਟੀ ਸਾਚੀ ਸਿਲਾ ਅੱਗੇ ਧਰ, ਮਾਇਆ ਮਮਤਾ ਪੜਦਾ ਪਾਈਆ। ਪੰਚ ਬਲਕਾਰਾ ਰਿਹਾ ਲੜ, ਪੰਚ ਸ਼ੈਤਾਨਾ ਨਾਲ ਰਲਾਈਆ। ਹੱਡ ਮਾਸ ਨਾੜੀ ਅੰਦਰ ਵੜ, ਆਪਣੀ ਜੜ੍ਹ ਆਪਣੀ ਹੱਥੀਂ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਘਰ, ਸਚ ਸਮਗਰੀ ਆਪਣੀ ਆਪਣੇ ਹੱਥ ਰਖਾਈਆ। ਸਤਿ ਪੁਰਖ ਸਤਿਵਾਦ ਹੈ, ਸਾਚੇ ਘਰ ਸਮਾਏ। ਸਚ ਸ਼ਬਦ ਬ੍ਰਹਿਮਾਦ ਹੈ, ਸਾਰ ਰੂਪ ਸਮਾਏ। ਪੁਰਖ ਅਬਿਨਾਸ਼ੀ ਆਸਾ ਵਜੇ ਨਾਦ ਹੈ, ਨਾਮ ਰੂਪ ਹੋ ਜਾਏ। ਆਦਿ ਪੁਰਖ ਆਪੇ ਰਿਹਾ ਅਹਿਲਾਦ ਹੈ, ਰਸਨਾ ਕੋਈ ਨਾ ਗਾਏ। ਬੱਤੀ ਦੰਦ ਨਾ ਮਿਲੇ ਦਾਦ ਹੈ, ਪੰਚਮ ਤਤ ਨਾ ਕੋਈ ਟਿਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਇਛਿਆ ਸ਼ਬਦ ਨਾਮ ਰਖਾਏ। ਹਰਿ ਇਛਿਆ ਬਲਵਾਨ, ਆਪਣੀ ਆਪ ਉਪਾਈਆ। ਦਿਸ ਨਾ ਆਏ ਕੋਈ ਨਿਸ਼ਾਨ, ਬ੍ਰਹਿਮੰਡ ਖੰਡ ਸਮਾਈਆ। ਰਸਨਾ ਗਾਏ ਨਾ ਕੋਈ ਗਾਨ, ਰੂਪ ਰੰਗ ਨਾ ਕੋਈ ਵਖਾਈਆ। ਨਾ ਕੋਈ ਲਿਖੇ ਵਿਚ ਜਹਾਨ, ਸੂਰਤ ਮੂਰਤ ਕਿਸੇ ਦਿਸ ਨਾ ਆਈਆ। ਗਾ ਗਾ ਥੱਕੇ ਵੇਦ ਪੁਰਾਨ, ਅੰਜੀਲ ਕੁਰਾਨ ਦਏ ਦੁਹਾਈਆ। ਖਾਣੀ ਬਾਣੀ ਹੋਏ ਹੈਰਾਨ, ਨਾਮ ਅੱਖਰ ਕਰ ਕਰ ਵੱਖਰ ਕੋਇ ਨਾ ਸਕੇ ਮਾਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਇੱਛਿਆ ਆਪਣਾ ਨਾਉਂ ਰਖਾਈਆ। ਪ੍ਰਭ ਅਬਿਨਾਸ਼ੀ ਆਈ ਆਸਾ, ਆਸਾ ਆਸ ਰਖਾਈਆ। ਜੋਤੀ ਨੂਰ ਇਕ ਪਰਕਾਸ਼ਾ, ਪਰਕਾਸ਼ ਰੂਪ ਸਮਾਈਆ। ਆਪ ਆਪਣਾ ਕੀਆ ਦਾਸਨ ਦਾਸਾ, ਆਪ ਆਪਣੇ ਅੰਗ ਲਗਾਈਆ। ਆਪ ਚਲਾਇਆ ਪ੍ਰਿਥਮੀ ਆਕਾਸ਼ਾ, ਰਾਓ ਰੰਕਾਂ ਦਿਸ ਨਾ ਆਈਆ। ਆਪੇ ਜਾਣੇ ਅਗੰਮ ਅਗੈਬਾ, ਅਗੈਬ ਅਗੈਬੀ ਆਪਣਾ ਨਾਉਂ ਰਖਾਈਆ। ਕਿਸੇ ਹੱਥ ਨਾ ਆਏ ਰੱਤੀ ਤੋਲਾ ਮਾਸਾ, ਰੱਤੀ ਰੱਤ ਵਹਾਈਆ। ਖੋਜਤ ਖੋਜਤ ਖੁੱਲ੍ਹੇ ਕਾਇਆ ਕਾਸਾ, ਮੱਕਾ ਕਾਅਬਾ ਦੋ ਦੋਆਬਾ ਫੋਲ ਫੁਲਾਈਆ। ਰਵ ਸਸ ਤੱਕ ਰਹੇ ਮਹਿਤਾਬਾ, ਸ਼ਾਹ ਨਵਾਬਾ ਨਾਮ ਸਤਿ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਆਪੇ ਨਾਉਂ ਰਖਾਈਆ। ਤ੍ਰੈਗੁਣ ਸਾਚੀ ਰਾਸ, ਸ਼ਬਦ ਰਤਨ ਅਮੋਲ। ਜੁਗ ਜੁਗ ਰੱਖੇ ਪਾਸ, ਜੁਗ ਜੁਗ ਭੰਡਾਰਾ ਦੇਵੇ ਖੋਲ੍ਹ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਆਪੇ ਤੋਲੇ ਪੂਰੇ ਤੋਲ। ਜਨ ਭਗਤਾਂ ਅੰਦਰ ਰੱਖੇ ਵਾਸ, ਨਿਸ਼ਅੱਖਰ ਵੱਖਰ ਸ਼ਬਦ ਸਰੂਪੀ ਬੋਲ। ਕਾਇਆ ਮੰਡਲ ਪਾਵੇ ਰਾਸ, ਅਨਹਦ ਵਜਾਏ ਤਾਲ ਸਾਚਾ ਢੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਦਾ ਅਡੋਲ। ਨਿਰਗੁਣ ਨਿਰਲਜ, ਲੋਕ ਲਾਜ ਤਜਾਈਆ। ਸਚ ਸਿੰਘਾਸਣ ਬੈਠਾ ਸਜ, ਪਲੰਘ ਰੰਗੀਲਾ ਸੇਜ ਵਿਛਾਈਆ। ਜੋਤ ਸਰੂਪ ਚੜ੍ਹਿਆ ਭੱਜ, ਸ਼ਬਦ ਘੋੜਾ ਨੀਲਾ ਨਾਉਂ ਰਖਾਈਆ। ਆਪਣਾ ਪੜਦਾ ਆਪੇ ਕੱਜ, ਕਾਇਆ ਚਾਰ ਦਿਵਾਰ ਬਣਾਈਆ। ਦੋ ਜਹਾਨੀ ਬਣਿਆ ਜੱਜ, ਲਿਖਿਆ ਲੇਖ ਵੇਖ ਵਖਾਈਆ। ਗੁਰਮੁਖਾਂ ਅੰਮ੍ਰਿਤ ਆਤਮ ਪਿਆਏ ਰੱਜ, ਨੇਤਰ ਪੇਖ ਦਰਸ ਦਿਖਾਈਆ। ਗੁਰੂਦਵਾਰਾ ਮੰਦਰ ਮਸਜਿਦ ਨਾ ਕੋਈ ਦਿਸੇ ਕਾਅਬਾ ਕਾਅਬ, ਚਰਨ ਪ੍ਰੀਤ ਏਕਾ ਰੀਤ ਸਿਖਾਈਆ। ਉਲਟੀ ਕਰੇ ਕਵਲ ਨਭ, ਅੰਮ੍ਰਿਤ ਧਾਰਾ ਸੀਤਲ ਸੀਤ ਵਹਾਈਆ। ਕਾਰਜ ਪੂਰੇ ਕਰੇ ਸਭ, ਜੋ ਜਨ ਰਸਨ ਰਸਨੀ ਗਾਈਆ। ਪਰਗਟ ਹੋਏ ਦਰਸ ਦਿਖਾਏ ਝੱਬ, ਜੋਤੀ ਜਾਮਾ ਭੇਖ ਵਟਾਈਆ। ਜੁਗ ਜੁਗ ਵਿਛੜੇ ਲਏ ਲੱਭ, ਦਿਵਸ ਰੈਣ ਸੇਵ ਕਮਾਈਆ। ਗੁਰਮੁਖਾਂ ਦਵਾਰੇ ਰਿਹਾ ਫਬ, ਮਨਮੁਖਾਂ ਪਿਠ ਵਖਾਈਆ। ਨੇਤਰ ਦਰਸ ਦਿਖਾਏ ਜਣਾਏ ਆਬੇ ਹਯਾਤ ਅਬ, ਦੋ ਆਬ ਲੇਖੇ ਲਾਈਆ। ਤਨ ਵਜਾਏ ਇਕ ਰਬਾਬ, ਸੁਰਤੀ ਸੁਰਤ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਾਲ ਮੂਰਤ ਨਿਰਗੁਣ ਰੂਪ ਸਮਾਈਆ। ਨਿਰਗੁਣ ਰੂਪ ਨਿਰਪੱਖ, ਨਿਜ ਘਰ ਵਸਿਆ। ਹਰਿ ਸ਼ਾਹੋ ਭੂਪ ਪਰਤੱਖ, ਸਚ ਸਿੰਘਾਸਣ ਬਹਿ ਬਹਿ ਸਜਿਆ। ਭਗਤ ਸੁਹੇਲੇ ਕਰੇ ਵੱਖ, ਦਿਵਸ ਰੈਣ ਫਿਰੇ ਭੱਜਿਆ। ਨੌ ਖੰਡ ਪ੍ਰਿਥਮੀ ਉਡਣੇ ਕੱਖ, ਨਾ ਕੋਈ ਰੱਖੇ ਕਿਸੇ ਲੱਜਿਆ। ਰਾਜ ਰਾਜਾਨਾਂ ਕਾਇਆ ਠੂਠੇ ਸੱਖ, ਝੂਠਾ ਤਾਲ ਮਾਤ ਵਜਿਆ। ਦਹਿ ਦਿਸ਼ਾ ਲਾਹੁੰਦੇ ਭੱਖ, ਕਾਇਆ ਭਾਡਾਂ ਸਭ ਦਾ ਭੱਜਿਆ। ਗੁਰਮੁਖਾਂ ਰਾਖੇ ਦੇ ਕਰ ਹੱਥ, ਦੋ ਜਹਾਨਾਂ ਪੜਦਾ ਕੱਜਿਆ। ਸਰਬ ਕਲਾ ਆਪੇ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਆਪੇ ਸਜਿਆ। ਸੰਗਤ ਆਈ ਦਰ ਪਿਆਸੀ, ਜਗਤ ਰੋਗ ਸਤਾਇਆ। ਕਿਰਪਾ ਕਰ ਘਨਕਪੁਰ ਵਾਸੀ, ਧੁਰ ਸੰਜੋਗ ਮਿਲਾਇਆ। ਕੱਟਣਹਾਰਾ ਜਮ ਕੀ ਫਾਸੀ, ਦਰਸ ਅਮੋਘ ਵਖਾਇਆ। ਕਿਸੇ ਹੱਥ ਨਾ ਆਏ ਪੰਡਤ ਕਾਸ਼ੀ, ਵੇਦ ਪੁਰਾਨਾਂ ਭੇਵ ਨਾ ਰਾਇਆ। ਹਰਿਜਨ ਮੇਲਾ ਸ਼ਾਹੋ ਸ਼ਾਬਾਸ਼ੀ, ਦਰ ਦਵਾਰਾ ਬੰਕ ਸੁਹਾਇਆ। ਪੂਰ ਕਰਾਏ ਆਤਮ ਆਸੀ, ਆਸਾ ਤ੍ਰਿਸ਼ਨਾ ਜੋ ਜਨ ਰਖਾਇਆ। ਰਸਨ ਤਜਾਏ ਮਦਿਰਾ ਮਾਸੀ, ਆਪ ਆਪਣੇ ਰੰਗ ਰੰਗਾਇਆ। ਦੁੱਖ ਰਹੇ ਨਾ ਦਿਕ ਖਾਂਸੀ, ਦਰਦ ਸਿਰ ਸਰਬ ਮਿਟ ਜਾਇਆ। ਨਿੱਝ ਘਰ ਆਤਮ ਰੱਖੇ ਵਾਸੀ, ਵਾਸ ਦੇਵ ਅਖਵਾਇਆ। ਦਰ ਦਵਾਰ ਜੋ ਕਰਨ ਹਾਸੀ, ਲਹਿਣਾ ਦੇਣਾ ਮੂਲ ਗਵਾਇਆ। ਚਰਨ ਸਰਨ ਜੋ ਜਨ ਹੋਏ ਦਾਸਨ ਦਾਸੀ, ਫੂਲਨ ਸੇਜਾ ਦਏ ਸੁਹਾਇਆ। ਜਗਤ ਅੰਧੇਰ ਏਕਾ ਛਾਸੀ, ਧੁੰਦੂਕਾਰ ਕਰਾਇਆ। ਗਗਨ ਪਾਤਾਲ ਨਾ ਦਿਸੇ ਪ੍ਰਿਥਮੀ ਆਕਾਸ਼ੀ, ਰਵ ਸਸ ਨਜ਼ਰ ਨਾ ਆਇਆ। ਗੁਰਸਿਖ ਗੁਰ ਪੂਰਾ ਸਦ ਬਲ ਬਲ ਜਾਸੀ, ਚਰਨ ਕਵਲ ਕਵਲ ਚਰਨ ਜਿਸ ਜਨ ਧਿਆਨ ਲਗਾਇਆ। ਆਏ ਦਰ ਪਰਵਾਨ, ਸੁਣੇ ਬੇਨੰਤੀਆ। ਨਾਮ ਦਾਤਾ ਮਿਹਰਵਾਨ, ਸਾਚਾ ਕੰਤੀਆ। ਦੇਵੇ ਸੋਹੰ ਧੁਰ ਫ਼ਰਮਾਣ, ਜੀਵ ਜੰਤੀਆ। ਆਪ ਸੁਣਾਏ ਸਾਚੇ ਕਾਨ, ਦਾਤ ਗੁਣ ਗੁਣਾ ਗੁਣਵੰਤੀਆ। ਮਨਮੁਖ ਆਪਣਾ ਕੀਤਾ ਆਪੇ ਪਾਣ, ਗੁਰਮੁਖਾਂ ਮੇਲਾ ਹਰਿ ਭਗਵੰਤੀਆ। ਤੀਰ ਨਿਰਾਲਾ ਵੱਜੇ ਬਾਣ, ਨਾ ਕੋਈ ਜਾਣੇ ਵੇਦ ਵਿਦੰਤੀਆ। ਖਾਣੀ ਬਾਣੀ ਕਰੇ ਪਛਾਣ, ਪਾਵੇ ਸਾਰ ਗ੍ਰੰਥ ਨਾ ਗ੍ਰੰਥੀਆ। ਕਲਜੁਗ ਅੰਤਮ ਆਈ ਹਾਨ, ਜੂਠ ਝੂਠ ਬਣਾਏ ਸੰਖੀਆ। ਸੇਵਾ ਲਾਏ ਪਵਣ ਪਾਣੀ ਮਸਾਣ, ਏਕਾ ਏਕ ਹੁਕਮ ਸੁਣੰਤੀਆ। ਰਾਏ ਧਰਮ ਉਠ ਨਿਧਾਨ, ਲੱਖ ਚੁਰਾਸੀ ਵੇਖ ਵਖੰਤੀਆ। ਲਾੜੀ ਮੌਤ ਧੀ ਰਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਕਾਇਆ ਚੋਲੀ ਏਕਾ ਰੰਗ ਰੰਗਾਏ ਸੋਹੰ ਸਚ ਬਸੰਤੀਆ। ਆਏ ਦਰ ਸ਼ਬਦ ਭਿਖਾਰ, ਹਰਿ ਸਾਚਾ ਝੋਲੀ ਪਾਈਆ। ਜੋ ਜਨ ਮੰਗੇ ਜਗਤ ਅਧਾਰ, ਰੋਗ ਸੋਗ ਚਿੰਤ ਮਿਟਾਈਆ। ਦੁੱਧ ਪੁੱਤ ਜੋ ਕਰੇ ਪਿਆਰ, ਹਰਿ ਇਛਿਆ ਪੂਰ ਕਰਾਈਆ। ਪੰਚਮ ਚੋਰ ਜਨ ਕੱਢੇ ਕੁੱਟ, ਸ਼ਬਦ ਖੰਡਾ ਇਕ ਵਖਾਈਆ। ਲੱਖ ਚੁਰਾਸੀ ਜਾਏ ਛੁੱਟ, ਸੋਹੰ ਡੰਡਾ ਹੱਥ ਫੜਾਈਆ। ਸਾਚਾ ਲਾਹਾ ਲੈਣ ਲੁੱਟ, ਨੈਣ ਨੇਤਰ ਦਰਸ਼ਨ ਪਾਈਆ। ਅੰਮ੍ਰਿਤ ਆਤਮ ਸਾਚਾ ਘੁੱਟ, ਹਰਿਜਨ ਪੀ ਪੀ ਤ੍ਰਿਖਾ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਏ ਦੇਵੇ ਜਗਤ ਵਰ, ਸਹਿੰਸਾ ਰੋਗ ਚਿੰਤ ਗਵਾਈਆ। ਦੁੱਖ ਰੋਗ ਜਗਤ ਸੰਤਾਪ, ਜੀਵ ਜੰਤ ਕੁਰਲਾਇੰਦਾ। ਕਲਜੁਗ ਕਾਇਆ ਵਧਿਆ ਪਾਪ, ਨਾ ਕੋਈ ਕਿਸੇ ਬਚਾਇੰਦਾ। ਭਗਤ ਦੋ ਅੱਖਰ ਏਕਾ ਜਾਪ, ਸਾਚੇ ਮਾਰਗ ਲਾਇੰਦਾ। ਨੇੜ ਨਾ ਆਇਨ ਤੀਨੋਂ ਤਾਪ, ਸਾਚੀ ਰਸਨਾ ਜੋ ਜਨ ਗਾਇੰਦਾ। ਦਰਸ ਦਿਖਾਏ ਹਰਿ ਆਪੇ ਆਪ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਆਸਾ ਇਛਿਆ ਪੂਰ ਕਰਾਇੰਦਾ। ਬਾਲ ਬਿਰਧ ਨੌਜਵਾਨ, ਏਕਾ ਰੰਗ ਰੰਗਾਈਆ। ਮਾਤ ਕੁੱਖ ਵੇਖੇ ਮਾਰ ਧਿਆਨ, ਦਸ ਦਸ ਮਾਸ ਲੇਖ ਲਿਖਾਈਆ। ਜਗਤ ਵਿਜੋਗ ਸਰਬ ਮਿਟ ਜਾਣ, ਚਰਨ ਧਿਆਨ ਜੋ ਰਖਾਈਆ। ਸਾਚਾ ਮੇਲਾ ਧੁਰ ਸੰਜੋਗ, ਨਾਮ ਬਿਬਾਣ ਇਕ ਚੜ੍ਹਾਈਆ। ਆਪੇ ਕੱਟਣਹਾਰਾ ਰੋਗ, ਹਉਮੇ ਹੰਗਤਾ ਰੋਗ ਗਵਾਈਆ। ਨਾਮ ਰਸ ਰਸਨਾ ਲੈਣਾ ਭੋਗ, ਸਾਚੀ ਸੰਗਤਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਰ ਆਈ ਮੰਗਤ, ਸਾਚੀ ਭਿਛਿਆ ਰਿਹਾ ਪਾਈਆ। ਕਲਮਾ ਅਮਾਮ ਕਾਇਨਾਤ ਪਸਾਰਿਆ। ਆਬੇ ਹਯਾਤ ਜਾਮ ਪਿਆਏ ਮਧ, ਸੰਗ ਮੁਹੰਮਦ ਚਾਰ ਯਾਰਿਆ। ਪਾਕ ਪਾਕੀ ਮਕਲੂਕੇ ਖ਼ਾਕੀ ਸਖੀ ਸਰਵਰ ਪਰਵਰਦਿਗਾਰਿਆ। ਅਹਿਨਲ ਹੱਕ ਰਾਹ ਰਿਹਾ ਤੱਕ, ਦੂਰ ਦਵਾਰ ਕਿਨਾਰਿਆ। ਸਦੀ ਚੌਧਵੀਂ ਫਲ ਗਿਆ ਪੱਕ, ਈਸਾ ਮੂਸਾ ਮੇਲ ਮਿਲਾ ਰਿਹਾ। ਅੰਤ ਨਿਬੇੜਾ ਹੱਕੋ ਹੱਕ, ਅਹਿਬਾਬ ਰਬਾਬ ਸਾਚੀ ਆਪ ਵਜਾ ਰਿਹਾ। ਸੰਗ ਮੁਹੰਮਦ ਚਾਰ ਯਾਰ, ਹੂ ਅੱਲਾ ਅੱਲਾ ਹੂ ਪੁਕਾਰਿਆ। ਖ਼ੁਦੀ ਖ਼ੁਦਾਈ ਖ਼ਬਰਦਾਰ, ਖ਼ੁਦਾਵੰਦ ਖੰਦਕ ਖ਼ੁਦ ਖ਼ੁਦਾ ਰਿਹਾ। ਮੁੱਲਾ ਸ਼ੇਖ਼ ਮੁਸਾਇਕ ਨਬੀ ਰਸੂਲ ਨਾ ਕੋਈ ਗਾਏ ਬੱਤੀ ਦੰਦ, ਅੱਲਾ ਬਿਸਮਿਲਾਹ ਕਲਮਾ ਕੋਇ ਨਾ ਰਸਨ ਪੜ੍ਹਾ ਰਿਹਾ। ਅਜ਼ਮਤੋ ਕਸਮਤੋ ਅਜ਼ਿਬਵਾ ਅਤਿਲਹੇ ਅਜ਼ਰਾਈਲ ਜ਼ਬਰਾਈਲ ਮੇਕਾਈਲ ਅਸਰਾਫੀਲ ਹਵਾ ਹਵਸ ਮਿਲਾ ਰਿਹਾ। ਬਸਤਰ ਪਹਿਨ ਚੋਲਾ ਨੀਲ, ਛੈਲ ਛਬੀਲ ਭੇਖ ਵਟਾ ਰਿਹਾ। ਅਲ੍ਹਾ ਰਾਣੀ ਦਏ ਦਲੀਲ, ਕੁਰਾਨ ਹਦੀਸ ਇਕ ਸੁਣਾ ਰਿਹਾ। ਅਮਾਮ ਮਹਿੰਦੀ ਬਣੇ ਅੰਤ ਵਕੀਲ, ਸਪਾਰਾ ਤੀਸ ਵੇਖ ਵਖਾ ਰਿਹਾ। ਖ਼ੁਦਾਵੰਦ ਖ਼ੁਦਾ ਅੰਤਮ ਹੋਏ ਜੁਦਾ, ਅਗੈਬ ਅਗੈਬੀ ਕਦਮ ਉਠਾ ਰਿਹਾ। ਅਮਾਮ ਮਹਿੰਦੀ ਨੂਰ ਅਲਾਹੀ, ਖ਼ਾਕੀ ਬੰਦਾ ਨਾ ਕੋਈ। ਕਲਮਾ ਕਲਮੀ ਦਏ ਸਲਾਹੀ, ਮੁੱਲਾ ਸ਼ੇਖ਼ ਅੰਧਾ ਰਹੇ ਨਾ ਕੋਈ। ਚੌਦਾਂ ਤਬਕਾਂ ਮਿਟੇ ਸ਼ਾਹੀ, ਚਾਰੋਂ ਕੁੰਟ ਦਰੋਹੀ ਖ਼ੁਦਾਏ ਹੋਈ। ਦਰੋਹੀ ਖ਼ੁਦਾਏ ਦੀ ਖ਼ੁਦਾਏ ਦੇ ਨਬੀ ਦੀ, ਚਾਰ ਯਾਰ ਹਜ਼ਰਤ ਪੀਰ ਦਸਤਗੀਰ ਸੰਗ ਮੁਹੰਮਦ ਉਮਤ ਸਾਰੀ ਸੋਈ। ਏਕਾ ਚਲੇ ਸਾਚਾ ਤੀਰ, ਵੇਲਾ ਅੰਤ ਅੰਤ ਅਖ਼ੀਰ। ਖ਼ੁਦਾਏ ਖ਼ਲਕ ਹੱਥ ਨਾ ਆਵੇ ਨੀਰ, ਮਖ਼ਲੂਕਾਤ ਔਕਾਤ ਬਜ਼ਾਤੇ ਜ਼ਾਤ ਸਫਾਤ ਰਹੇ ਨਾ ਕੋਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਲਮ ਉਲਮਾ ਵੇਖੇ ਅਲਾਹੀ ਤੁਲਬਾ ਕਵਣ ਸਬਕ ਚੌਦਾਂ ਤਬਕ ਰਿਹਾ ਪੜ੍ਹਾਈਆ। ਸ਼ਾਹ ਪਾਕ ਅੰਤ ਉਨੀਸਾ ਹੋਏ ਖ਼ਾਕ, ਨਾਲ ਰਲਾਏ ਸ਼ਾਹ ਇਰਾਕ, ਅਫਗਾਨ ਤਹਿਰਾਨ ਈਰਾਨ ਹੋਏ ਜੁਦਾਈਆ। ਗਫ਼ਲਤ ਨੀਂਦ ਸੋਏ ਨਾਦਾਨ, ਉਲਫਤ ਵੇਖੀ ਵਿਚ ਜਹਾਨ, ਖ਼ੁਦੀ ਖ਼ੁਦਾਏ ਬੇਪਰਵਾਹੇ ਬੇਪਰਵਾਹ ਦਿਸ ਨਾ ਆਈਆ। ਵਾਹਿਦ ਖ਼ੁਦਾ ਵਾਹਿਦ ਕਲਮਾ ਹੱਕ ਹਕੂਕ ਵੇਖੇ ਖੇਲ ਸ਼ਾਹ ਤਬਰੂਕ, ਨਾ ਮੇਟੇ ਕੋਈ ਮਿਟਾਈਆ। ਮੁਹੰਮਦ ਮੁਹੰਮਦੀ ਦਏ ਫੂਕ, ਅਹਿਮਦ ਜਮ ਦੀ ਸੁਣੇ ਕੂਕ, ਨੇਤਰ ਨੀਰ ਵਹਾਏ ਛੰਮ ਛੰਮ ਦੀ ਅੰਤਮ ਚੁੱਕੇ ਚੂਕ, ਚਾਕਰ ਚਾਕ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਗ ਮੁਹੰਮਦ ਚਾਰ ਯਾਰ, ਇਕ ਵਖਾਏ ਦਰ ਦਵਾਰ, ਪਕੜ ਉਠਾਏ ਐਲੀ ਸ਼ਾਹ, ਸ਼ਾਹ ਸਵਾਰ ਆਪ ਅਖਵਾਈਆ। ਅਮਾਮ ਮਹਿੰਦੀ ਰੰਗ ਅਪਾਰ। ਦਿਸ਼ਾ ਲਹਿੰਦੀ ਰਿਹਾ ਵਿਚਾਰ। ਨਬੀ ਰਸੂਲਾਂ ਧਾਰ ਵਹਿੰਦੀ, ਨਾ ਦੇਵੇ ਕੋਈ ਸਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਮਾ ਲੇਖ ਕਲਾਮ ਅਲਾਹੀ ਵੇਖ ਕਰੇ ਕਰਾਏ ਖ਼ਬਰਦਾਰ। ਹਰਿ ਸੰਗਤ ਭੇਟ ਚੜ੍ਹਾਇਆ, ਫੂਲਨਹਾਰ ਅਪਾਰ। ਹਰਿ ਖੇਵਟ ਖੇਟ ਆਪ ਅਖਵਾਇਆ, ਫੜ ਫੜ ਬਾਹੋਂ ਲਾਏ ਪਾਰ। ਬੇਟੀ ਬੇਟ ਸੁਤ ਉਪਜਾਇਆ, ਹਰਿ ਸੰਗਤ ਇਕ ਪਿਆਰ। ਪਹਿਲੀ ਚੇਤ ਨੇੜੇ ਆਇਆ, ਗੁਰਮੁਖਾਂ ਕਰੇ ਖ਼ਬਰਦਾਰ। ਕਾਇਆ ਖੇਤ ਵੇਖ ਵਖਾਇਆ, ਭੇਵ ਚੁਕਾਏ ਨੌ ਦਵਾਰ। ਸਾਚਾ ਸ਼ਾਹੋ ਸੇਠ ਆਪ ਅਖਵਾਇਆ, ਗਰੀਬ ਨਿਮਾਣਿਆਂ ਭਰੇ ਭੰਡਾਰ। ਆਪਣੀ ਸਾਇਆ ਹੇਠ ਰਖਾਇਆ, ਕਲਜੁਗ ਵਾ ਨਾ ਦੇਵੇ ਸਾੜ। ਕੌੜੇ ਰੇਠ ਰਿਹਾ ਭੰਨਾਇਆ, ਮਨਮੁਖਾਂ ਅਗਨ ਲਗਾਏ ਨਾੜ ਨਾੜ। ਮਹੀਨਾ ਜੇਠ ਦਇਆ ਕਮਾਇਆ, ਇੱਕੀ ਜੇਠ ਹੋਏ ਵਿਚਾਰ। ਪਾਰ ਬਿਆਸੋਂ ਡੇਰਾ ਲਾਇਆ, ਤ੍ਰੈਗੁਣ ਮਾਇਆ ਮਹੱਲ ਦਏ ਉਸਾਰ। ਆਪ ਆਪਣਾ ਵਕਤ ਸੁਹਾਇਆ, ਜੀਵ ਜੰਤ ਨਾ ਪਾਵੇ ਸਾਰ। ਸਾਧ ਸੰਤ ਮਾਇਆ ਭਰਮ ਭੁਲਾਇਆ, ਆਤਮ ਭਰਿਆ ਇਕ ਹੰਕਾਰ। ਆਪ ਆਪਣੀ ਸੇਵਾ ਲਾਇਆ, ਗੁਰਮੁਖਾਂ ਹੋਇਆ ਪਹਿਰੇਦਾਰ। ਅੰਮ੍ਰਿਤ ਆਤਮ ਮੇਵਾ ਰਿਹਾ ਖਵਾਇਆ, ਫਲ ਲਗਾਏ ਕਾਇਆ ਡਾਲ੍ਹ। ਦੇਵੀ ਦੇਵਾ ਆਪ ਹੋ ਆਇਆ, ਹਰਿਜਨ ਬਣਾਏ ਸਾਚੇ ਲਾਲ। ਕੌਸਤਕ ਮਣੀਆਂ ਥੇਵਾ ਲਾਇਆ, ਸੂਰਜ ਚੰਦ ਨਾ ਝੱਲੇ ਝਾਲ। ਸੋਹੰ ਜਿਸ ਜਨ ਰਸਨਾ ਗਾਇਆ, ਸੰਮਤ ਚੌਦਾਂ ਕਰੇ ਸੰਭਾਲ। ਸੰਮਤ ਪੰਦਰਾਂ ਮੁਖ ਛੁਪਾਇਆ, ਆਪੇ ਵੇਖੇ ਸ਼ਾਹ ਕੰਗਾਲ। ਸੰਮਤ ਸੋਲਾਂ ਆਪਣੇ ਲੜ ਬੰਧਾਇਆ, ਹਰਿ ਚਲੇ ਅਵੱਲੜੀ ਚਾਲ। ਚਾਰੋਂ ਕੁੰਟ ਅੰਧੇਰਾ ਛਾਇਆ, ਫਲ ਕਿਸੇ ਨਾ ਦਿਸੇ ਡਾਲ੍ਹ। ਸੰਞ ਸਵੇਰਾ ਕੋਈ ਦਿਸ ਨਾ ਆਇਆ, ਖੇਲੇ ਖੇਲ ਆਪ ਤਤਕਾਲ। ਅਗੰਮ ਅਗੰਮੀ ਘੇਰਾ ਪਾਇਆ, ਤ੍ਰੈਗੁਣ ਮਾਇਆ ਤੋੜੇ ਜਾਲ। ਬ੍ਰਹਮਾ ਵੇਖੇ ਦਏ ਦੁਹਾਇਆ, ਨਾ ਕੋਈ ਦੀਸੇ ਮਾਤ ਦਲਾਲ। ਸ਼ਿਵ ਸ਼ੰਕਰ ਲਏ ਅੰਗੜਾਇਆ, ਪ੍ਰਭ ਦਰ ਅੱਗੇ ਕਰੇ ਇਕ ਸਵਾਲ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਦਏ ਦੁਹਾਇਆ, ਅੰਤਮ ਲੁੱਟਿਆ ਜਾਏ ਧਨ ਮਾਲ। ਨਿਹਕਲੰਕ ਕਲ ਜਾਮਾ ਪਾਇਆ, ਵੇਖੇ ਖੇਲ ਮਸਜਿਦ ਮੰਦਰ ਗੁਰੂਦਵਾਰੇ ਜਗਤ ਧਰਮਸਾਲ। ਗੁਰਮੁਖ ਸਾਚੇ ਲਏ ਪਰਨਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਕ ਸਮਾਇਆ। ਫੂਲਨ ਬਰਖਾ ਸੀਸ ਤਾਜ, ਹਰਿ ਹਰਿਜਨ ਆਪ ਪਹਿਨਾਇੰਦਾ। ਲੋਕਮਾਤ ਕਲ ਸਾਜਨ ਸਾਜ, ਮਾਰ ਝਾਤ ਵੇਖ ਵਖਾਇੰਦਾ। ਕਲਜੁਗ ਅੰਤਮ ਰਚਿਆ ਕਾਜ, ਇਕ ਇਕਾਂਤ ਬਣਤ ਬਣਾਇੰਦਾ। ਲੇਖ ਲਿਖਾਏ ਦੇਸ ਮਾਝ, ਬੂੰਦ ਸਵਾਂਤ ਗੁਰਮੁਖਾਂ ਮੁਖ ਚੁਆਇੰਦਾ। ਲੋਆਂ ਪੁਰੀਆਂ ਦਿਸੇ ਭਾਜ, ਧੀਰਜ ਧੀਰ ਨਾ ਕੋਈ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਅੰਤਮ ਵਰ, ਜਗਤ ਲੱਜਿਆ ਆਪਣੇ ਹੱਥ ਰਖਾਇੰਦਾ। ਫੂਲਨ ਬਰਖਾ ਸਾਚੇ ਸੀਸ, ਆਪਣੀ ਹੱਥੀਂ ਲਾਈਆ। ਮਿਲਿਆ ਮੇਲ ਹਰਿ ਜਗਦੀਸ, ਸਾਚੇ ਰਥੀਂ ਰਿਹਾ ਚੜ੍ਹਾਈਆ। ਲੱਖ ਚੁਰਾਸੀ ਜੂਠਾ ਝੂਠਾ ਪੀਸਣ ਰਿਹਾ ਪੀਸ, ਸਾਚੀ ਚੱਕੀ ਇਕ ਚਲਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖਾਲੀ ਦਿਸੇ ਖੀਸ, ਦਰ ਦਰ ਭਿਛਿਆ ਰਿਹਾ ਮੰਗਾਈਆ। ਨਾ ਕੋਈ ਗਾਏ ਰਾਗ ਛਤੀਸ, ਰਾਗਾਂ ਨਾਦਾਂ ਵਕਤ ਚੁਕਾਈਆ। ਜੂਠਾ ਝੂਠਾ ਝੇੜਾ ਦੰਦ ਬਤੀਸ, ਅੰਤਮ ਲਹਿਣਾ ਦੇਣਾ ਚੁੱਕਣਾ ਬੀਸ ਇਕੀਸ, ਜਗਤ ਜਗਦੀਸ ਸੀਸ ਆਪਣੇ ਤਾਜ ਸੁਹਾਈਆ। ਅੱਲਾ ਰਾਣੀ ਵਿਚ ਉਨੀਸ, ਬੈਠੀ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਇਕ ਵਰ, ਸੰਮਤ ਸੰਮਤੀ ਵੇਖ ਵਖਾਈਆ। ਹਰਿ ਦਵਾਰ ਸਤਿ ਹੈ, ਲੋਕਮਾਤ ਪ੍ਰਧਾਨ। ਆਪੇ ਦੇ ਸਮਝਾਵੇ ਮਤ ਹੈ, ਸ਼ਬਦ ਰੂਪ ਗਿਆਨ। ਮੇਟ ਮਿਟਾਏ ਪੰਚਮ ਤਤ ਹੈ, ਪੰਚਮ ਮੇਲਾ ਹਰਿ ਭਗਵਾਨ। ਸਤਿ ਸੰਤੋਖੀ ਦੇਵੇ ਏਕਾ ਰਤ ਹੈ, ਬੀਰਜ ਬੀਜੇ ਗੁਣ ਨਿਧਾਨ। ਨਾਮ ਕਥਾ ਅਕਥਨਾ ਅਕਥ ਹੈ, ਨਾ ਕੋਈ ਰਸਨਾ ਸਕੇ ਵਖਾਨ। ਸਰਬ ਕਲਾ ਆਪੇ ਸਮਰਥ ਹੈ, ਜੀਆਂ ਜੰਤਾਂ ਦੇਵੇ ਦਾਨ। ਸਗਲ ਵਸੂਰੇ ਜਾਇਣ ਲੱਥ ਹੈ, ਜੋ ਜਨ ਦਰਸ਼ਨ ਕਰੇ ਆਨ। ਆਪ ਚੜ੍ਹਾਏ ਏਕਾ ਸੋਹੰ ਸਾਚਾ ਰਥ ਹੈ, ਪਾਰ ਕਰਾਏ ਦੋ ਜਹਾਨ। ਲੱਖ ਚੁਰਾਸੀ ਪਾਏ ਨੱਥ ਹੈ, ਵਡ ਦਾਤਾ ਹਰਿ ਮਿਹਰਵਾਨ। ਜਿਉਂ ਰਾਮਾ ਘਰ ਦਸਰਥ ਹੈ, ਸ਼ਬਦ ਸਪੂਤਾ ਹਰਿ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਇਕ ਵਰ, ਗੁਰ ਮੰਤਰ ਅੰਤਰ ਏਕਾ ਆਣ। ਸ਼ਬਦ ਗੁਰ ਨੇਤਰ ਅੰਜਨ, ਕੱਜਲ ਧਾਰ ਬੰਨ੍ਹਾਇੰਦਾ। ਚਰਨ ਧੂੜ ਸਾਚਾ ਮਜਨ, ਮੀਤ ਮੁਰਾਰ ਆਪ ਕਰਾਇੰਦਾ। ਨਾਦ ਅਨਾਦੀ ਤਾਲ ਵੱਜਣ, ਅਨਹਦ ਤਲਵਾੜਾ ਆਪ ਵਜਾਇੰਦਾ। ਭਾਂਡੇ ਹੰਕਾਰੀ ਗੜ੍ਹ ਆਪੇ ਭੱਜਣ, ਮਿਲੇ ਮੇਲ ਹਰਿ ਸਾਚੇ ਸੱਜਣ, ਮਦਿਰਾ ਮਾਸ ਜੋ ਜਨ ਤੱਜਣ, ਅੰਤਮ ਵੇਲੇ ਰੱਖੇ ਲਜਣ, ਸਵੱਛ ਸਰੂਪੀ ਦਰਸ ਦਿਖਾਇੰਦਾ। ਅੰਮ੍ਰਿਤ ਪੀ ਪੀ ਰੱਜਣ, ਕਾਇਆ ਸਚ ਸਰੋਵਰ ਇਕ ਇਸ਼ਨਾਨ ਕਰਾਇੰਦਾ। ਗੁਰ ਚਰਨ ਚਰਨ ਗੁਰ ਬਹਿ ਬਹਿ ਗੁਰਮੁਖ ਸਾਚੇ ਸਜਣ, ਮਨਮੁਖ ਦਰ ਦੁਰਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਇਕ ਵਰ, ਕਾਇਆ ਕਾਅਬਾ ਹਾਜ਼ੀ ਹੱਜਣ, ਏਕਾ ਹੱਜ ਕਰਾਇੰਦਾ। ਆਏ ਦਵਾਰ ਬੰਕ, ਹਰਿ ਰੰਗ ਮਾਣਿਆ। ਹਉਮੇ ਜਾਏ ਸ਼ਨਕ, ਆਪ ਆਪਣਾ ਰੰਗ ਪਛਾਣਿਆ। ਨਾ ਕੋਈ ਰਾਓ ਨਾ ਕੋਈ ਰੰਕ, ਗੁਰਮੁਖ ਮਿਲੇ ਵਡਿਆਈ ਜਿਉਂ ਜਨ ਜਨਕ, ਭਗਤ ਭਗਤੀ ਲੇਖੇ ਲਾਨਿਆ। ਜੋਤ ਸਰੂਪੀ ਲਾਏ ਤਨਕ, ਆਪੇ ਰੂਪ ਸਨਕ ਸਨੰਦਨ, ਸੰਤ ਸਨਾਤਨ ਆਪ ਅਖਵਾ ਰਿਹਾ। ਗੁਰਮੁਖਾਂ ਆਤਮ ਫੇਰੇ ਮਨ ਕਾ ਮਨਕ, ਰਸਨਾ ਜਿਹਵਾ ਆਪਣਾ ਨਾਮ ਜਪਾ ਰਿਹਾ। ਪਰਗਟ ਹੋਏ ਵਾਸੀ ਪੁਰੀ ਘਨਕ, ਕਾਹਨ ਘਨਈਆ ਸਾਵਲ ਸੁੰਦਰ ਰੂਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਵੇਦ ਵਿਆਸਾ ਦਏ ਖੁਲਾਸਾ ਗੋਬਿੰਦ ਨਾਨਕ ਭੇਵ ਚੁਕਾ ਰਿਹਾ। ਨਾਨਕ ਗੋਬਿੰਦ ਰਸਨਾ ਗਾਇਣ, ਆਇਣ ਚਰਨ ਦਵਾਰ। ਪਰਮ ਪੁਰਖ ਪ੍ਰਭ ਸਾਚਾ ਪਾਇਣ, ਦਾਸੀ ਦਾਸ ਤੁਹਾਰ। ਸਾਕ ਸੱਜਣ ਬਣ ਸਾਚਾ ਸੈਣ, ਰੂਪ ਅਨੂਪ ਰੰਗ ਅਪਾਰ। ਲੱਖ ਚੁਰਾਸੀ ਅੰਤਮ ਖਾਏ ਲਾੜੀ ਮੌਤ ਡੈਣ, ਕੋਈ ਨਾ ਹੋਏ ਕਿਸੇ ਸਹਾਰ। ਰਾਏ ਧਰਮ ਚੁਕਾਏ ਲਹਿਣ ਦੇਣ, ਚਿਤਰ ਗੁਪਤ ਲੇਖ ਲਿਖਾਰ। ਮਨਮਤੀ ਜੀਵ ਜੂਠੇ ਝੂਠੇ ਵਹਿਣ ਵਹਿਣ, ਕਲਜੁਗ ਧਾਰਾ ਵਹਿੰਦੀ ਧਾਰ। ਗੁਰਮੁਖ ਵਿਰਲੇ ਸੰਤ ਸੁਹੇਲੇ ਅੰਤਮ ਰਹਿਣ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਦਰਸ ਦਿਖਾਏ ਤੀਜੇ ਨੈਣ, ਆਤਮ ਖੋਲ੍ਹੇ ਬੰਦ ਕਿਵਾੜ। ਨਾਤਾ ਤੁੱਟੇ ਭਾਈ ਭੈਣ, ਆਤਮ ਸੇਜਾ ਨਾਰੀ ਕੰਤਾ ਇਕੱਠੇ ਰਹਿਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਮੇਲਾ ਇਕ ਦਰ, ਜੋ ਜਨ ਹਰਿ ਹਰਿ ਭਾਣਾ ਸਹਿਣ। ਹਰਿ ਭਾਣੇ ਸ਼ਬਦ ਜਣਾਈ, ਲੋਕ ਪਰਲੋਕ ਬ੍ਰਹਿਮਾਦ। ਏਕਾ ਏਕ ਸਲੋਕ ਸੁਣਾਈ, ਬੋਧ ਅਗਾਧ ਅਗਾਧ ਬੋਧ। ਨਾ ਕੋਈ ਰੋਕੇ ਰੋਕ ਰੁਕਾਈ, ਲੋਆਂ ਪੁਰੀਆਂ ਵੱਜੇ ਸਾਚਾ ਨਾਦ। ਲੱਖ ਚੁਰਾਸੀ ਝੋਕ ਵਖਾਈ, ਨਾ ਕੋਈ ਸਹਾਏ ਸੰਤ ਸਾਧ। ਗੁਰਮੁਖਾਂ ਏਕਾ ਮੋਖ ਅੰਤਮ ਪਾਈ, ਗੁਰ ਚਰਨ ਦਵਾਰਾ ਲਿਆ ਲਾਧ। ਸੰਮਤ ਸੋਲਾਂ ਸਤਿ ਸੰਤੋਖ ਰਖਾਈ, ਧੀਰਜ ਧੀਰ ਧਰਾਵੇ, ਦੇਵੇ ਹਰਿ ਹਰਿ ਮਾਧਵ ਮਾਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਮੇਲਾ ਸਚ ਘਰ, ਖੇਲੇ ਖੇਲ ਆਦਿ ਜੁਗਾਦਿ। ਹਰਿ ਸ਼ਬਦ ਤਨ ਗਾਤਰਾ, ਕਾਇਆ ਵਿਚ ਮਿਆਨ। ਲੇਖਾ ਲਿਖੇ ਨਾ ਵੇਦ ਸ਼ਾਸਤਰਾ, ਖਾਣੀ ਬਾਣੀ ਨਾ ਕਰੇ ਗਿਆਨ। ਆਪ ਪਹਿਨਾਏ ਕਮਲਾਪਾਤਰਾ, ਆਪੇ ਵੇਖੇ ਮਾਰ ਧਿਆਨ। ਅੰਦਰ ਮੰਦਰ ਅੰਧੇਰੀ ਰਾਤਰਾ, ਨਾ ਕੋਈ ਦੀਸੇ ਹੋਰ ਨਿਸ਼ਾਨ। ਗੁਰ ਗੋਬਿੰਦੇ ਬਖ਼ਸ਼ੇ ਚਰਨ ਸੱਚੀ ਯਾਤਰਾ, ਹਰਿ ਚਰਨ ਧੂੜ ਇਸ਼ਨਾਨ। ਜੋਤ ਜਗਾਏ ਨਵ ਨਵ ਸਾਤਰਾ, ਨੌ ਖੰਡ ਵੇਖੇ ਹਰਿ ਭਗਵਾਨ। ਨਾਮ ਦੇਵੇ ਸਾਚੀ ਦਾਤਰਾ, ਦਾਨੀ ਦਾਤਾ ਹਰਿ ਹਰਿ ਦਾਨ। ਵਰਨ ਬਰਨ ਨਾ ਕੋਈ ਯਾਤਰਾ, ਜ਼ਾਤ ਪਾਤ ਨਾ ਕਰੇ ਪਛਾਣ। ਏਕਾ ਏਕ ਰਖਾਏ ਨਾਤਰਾ, ਆਪੇ ਵਰਤੇ ਜਾਣੀ ਜਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਖੰਡਾ ਆਪ ਰਖਾਏ ਆਪਣੇ ਤਨ ਮਿਆਨ। ਸ਼ਬਦ ਖੰਡਾ ਹਰਿ ਦਾਤਾਰ, ਕਾਇਆ ਤਨ ਲਪੇਟਿਆ। ਤਿੱਖੀ ਰੱਖੇ ਦੋਵੇਂ ਧਾਰ, ਵੇਖੇ ਖੇਲ ਪਿਤਾ ਪੂਤ ਸੁਤ ਬੇਟਿਆ। ਏਕਾ ਦੇਵੇ ਨਾਮ ਸਹਾਰ, ਆਪੇ ਹੋਏ ਖੇਵਟ ਖੇਟਿਆ। ਵਰਤੇ ਕਲ ਕਲਜੁਗ ਤੇਰੀ ਅੰਤਮ ਵਾਰ, ਜੋਤੀ ਜਗੇ ਮਹੀਨਾ ਜੇਠਿਆ। ਆਪੇ ਢਾਹੇ ਲਏ ਉਸਾਰ, ਭੰਨਣਹਾਰ ਕੌੜੇ ਰੇਠਿਆ। ਜੀਵਾਂ ਜੰਤਾਂ ਪਾਵੇ ਸਾਰ, ਸਾਧ ਸੰਤ ਹਿਲਾਏ ਵਡ ਵਡ ਸੇਠਿਆ। ਅੰਦਰੇ ਅੰਦਰ ਮਾਰੇ ਮਾਰ, ਚਲਾਏ ਬਾਣ ਇਕ ਅਨਡੀਠਿਆ। ਆਪ ਝੁਲਾਏ ਵਿਚ ਜਹਾਨ, ਸੰਮਤ ਸੋਲਾਂ ਪਹਿਲੀ ਚੇਤਰ ਨੌ ਖੰਡ ਪ੍ਰਿਥਮੀ ਸ਼ਬਦ ਦਵਾਰਾ ਲੇਖ ਲਿਖ ਭੇਜੇ ਜਗਤ ਚਿਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਖੰਡਾ ਤੇਜ ਕਟਾਰ, ਧਾਰੀ ਧਾਰ ਅਨਡੀਠਿਆ। ਸ਼ਬਦ ਖੰਡਾ ਕਾਇਆ ਅੰਦਰ, ਹਰਿ ਆਪਣੇ ਹੱਥ ਰਖਾਇੰਦਾ। ਦਿਸ ਨਾ ਆਏ ਡੂੰਘੀ ਕੰਦਰ, ਸਮਰਥ ਖੇਲ ਰਚਾਇੰਦਾ। ਆਪੇ ਬੈਠਾ ਲਾਈ ਜੰਦਰ, ਨਾ ਕੋਈ ਮਾਤ ਤੁੜਾਇੰਦਾ। ਚਾਰੋਂ ਕੁੰਟ ਭੌਂਦੇ ਬੰਦਰ, ਬੰਦ ਖਲਾਸੀ ਨਾ ਕੋਈ ਕਰਾਇੰਦਾ। ਗੁਰਮੁਖ ਸਾਚੇ ਸੀਸ ਸੋਹੇ ਪੀਤ ਪਿਤੰਬਰ, ਜਗਤ ਜਗਦੀਸ ਦਇਆ ਕਮਾਇੰਦਾ। ਕਲਜੁਗ ਮਾਇਆ ਰਚਿਆ ਸਵੰਬਰ, ਨਾਤਾ ਬਿਧਾਤਾ ਆਪ ਤੁੜਾਇੰਦਾ। ਤ੍ਰੈਗੁਣ ਤੇਰਾ ਵੇਖੇ ਅਡੰਬਰ, ਕਮਲਾਪਾਤਾ ਜੋਤ ਜਗਾਇੰਦਾ। ਸ੍ਰਿਸ਼ਟ ਸਬਾਈ ਆਪ ਭਰਤੰਬਰ, ਭਾਰਤ ਦੇਸ਼ ਵੇਖ ਵਖਾਇੰਦਾ। ਵੇਖ ਵਖਾਣੇ ਪੀਰ ਪੈਗ਼ੰਬਰ, ਗੌਂਸ ਧੌਂਸ ਨਾ ਕੋਈ ਜਣਾਇੰਦਾ। ਸਾਧ ਸੰਤ ਤਾਰਾ ਮੰਡਲ ਨਾ ਕੋਈ ਵੇਖੇ ਰਹਿਬਰ, ਆਤਮ ਝਾਕੀ ਨਾ ਕੋਈ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਕਾਇਆ ਖ਼ਾਕੀ, ਬੰਦੀ ਬੰਦਾ ਨਾ ਕੋਈ ਤੁੜਾਇੰਦਾ। ਸ਼ਬਦ ਖੰਡਾ ਹਰਿ ਗੋਬਿੰਦ, ਗੋਬਿੰਦ ਤਨ ਸਜਾਇੰਦਾ। ਆਪ ਉਪਜਾਏ ਆਪਣੀ ਬਿੰਦ, ਰਿਤ ਬੀਰਜ ਆਪ ਹੋ ਜਾਇੰਦਾ। ਉਤਪਤ ਹੋਏ ਕਾਇਆ ਖਿਤ, ਕਾਇਆ ਵਿਚ ਸਮਾਇੰਦਾ। ਜੋਤੀ ਮਾਤਾ ਕਰੇ ਹਿਤ, ਸ਼ਬਦੀ ਸੁਤ ਬਣਾਇੰਦਾ। ਖੇਲੇ ਖੇਲ ਨਿਤ ਨਵਿਤ, ਆਪਣੀ ਗੋਦੀ ਆਪ ਉਠਾਇੰਦਾ। ਆਪੇ ਮਾਈ ਆਪੇ ਪਿਤ, ਪਿਤਾ ਪੂਤ ਆਪ ਅਖਵਾਇੰਦਾ। ਦੋ ਜਹਾਨਾਂ ਰਿਹਾ ਜਿੱਤ, ਤ੍ਰੈਲੋਕੀ ਨਾਥ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਤਨ ਸ਼ਬਦ ਕਟਾਰ, ਆਪਣੀ ਆਪ ਸੁਹਾਇੰਦਾ। ਸ਼ਬਦ ਖੰਡਾ ਨਾਮ ਕਿਰਪਾਨ, ਬ੍ਰਹਿਮੰਡ ਕਰੇ ਰਖਵਾਲੀ। ਉਚਾ ਡੰਡਾ ਵੇਖੇ ਮਾਰ ਧਿਆਨ, ਜੋਤ ਨਿਰੰਜਣ ਦੀਪਕ ਥਾਲੀ। ਗੁਰ ਗੋਬਿੰਦੇ ਇਕ ਗਿਆਨ, ਮਿਲਿਆ ਮੇਲ ਜੋਤ ਅਕਾਲੀ। ਧੁਰ ਜਣਾਈ ਧੁਰ ਫ਼ਰਮਾਣ, ਧੁਰਦਰਗਾਹ ਰਹੇ ਸਵਾਲੀ। ਸ਼ਬਦ ਬਿਠਾਏ ਸਚ ਬਿਬਾਣ, ਚਲਾਏ ਅਵੱਲੜੀ ਚਾਲੀ। ਖਾਣੀ ਬਾਣੀ ਹੋਏ ਹੈਰਾਨ, ਪਰਗਟ ਹੋਏ ਦੋ ਜਹਾਨਾਂ ਵਾਲੀ। ਲੋਆਂ ਪੁਰੀਆਂ ਮਾਰੇ ਬਾਣ, ਵਰਭੰਡ ਕਰਾਏ ਖਾਲੀ। ਇਕ ਰਖਾਏ ਧਰਮ ਨਿਸ਼ਾਨ, ਜਨ ਭਗਤਾਂ ਕਰੇ ਦਲਾਲੀ। ਪੰਚਮ ਤਾਜ ਸੀਸ ਭਗਵਾਨ, ਫਲ ਲੱਗੇ ਸਾਚੀ ਡਾਲ੍ਹੀ। ਧੁਰਦਰਗਾਹੀ ਸਾਜਨ ਸਾਜ, ਆਪੇ ਬਣਿਆ ਸਾਚਾ ਵਾਲੀ। ਭਗਤ ਜਨਾਂ ਹਰਿ ਰੱਖੇ ਲਾਜ, ਮੰਗੇ ਭਿਛਿਆ ਪ੍ਰੇਮ ਸਵਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਟੇ ਰੈਣ ਕਲਜੁਗ ਅੰਧੇਰੀ ਕਾਲੀ। ਨਾਮ ਖੰਡਾ ਰਾਮ ਮੁੱਠ, ਤੁੱਠ ਹੱਥ ਰਖਾਈਆ। ਆਦਿ ਅੰਤ ਨਾ ਜਾਏ ਛੁਟ, ਬੰਧਨ ਬੰਧ ਬੰਧਾਈਆ। ਮੇਟਣਹਾਰਾ ਜਗਤ ਫੁੱਟ, ਏਕਾ ਦੂਰ ਕਰਾਈਆ। ਗੁਰਮੁਖਾਂ ਦਰ ਨਾ ਕੋਈ ਜਾਏ ਲੁੱਟ, ਪਹਿਰੇਦਾਰ ਆਪ ਹੋ ਆਈਆ। ਅੰਮ੍ਰਿਤ ਆਤਮ ਪਿਆਏ ਸਾਚਾ ਘੁੱਟ, ਸੋਹੰ ਮੁਖੀ ਸਾਚਾ ਤੀਰ ਛੁਹਾਈਆ। ਭਗਤ ਭਗਵੰਤ ਸਾਚਾ ਜੁੱਟ, ਜੁਗ ਜੁਗ ਜੋੜੀ ਜੋੜ ਬਣਾਈਆ। ਆਪ ਮਨਾਏ ਗਏ ਰੁੱਠ, ਰੁਠਿਆਂ ਆਪ ਮਨਾਈਆ। ਜਗਤ ਵਿਕਾਰਾ ਦੇਵੇ ਕੁੱਠ, ਭੈ ਭਿਆਨਕ ਹੋਏ ਸਹਾਈਆ। ਮਾਇਆ ਰਾਣੀ ਖਾਲੀ ਠੁੱਠ, ਦਰ ਦਰ ਦਏ ਦੁਹਾਈਆ। ਜਾਗ ਜਾਗ ਗੁਰਸਿਖ ਰੁੱਠ, ਹਰਿ ਸ਼ਬਦੀ ਸ਼ਬਦ ਜਣਾਈਆ। ਨਾਮ ਰੰਗੀਲੀ ਚਾੜ੍ਹੇ ਮੁੱਠ, ਕਾਇਆ ਚੋਲੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਕਟਾਰ ਕਰ ਪਿਆਰ, ਗੁਰ ਗੋਬਿੰਦੇ ਗੋਲੀ ਦਰ ਬਣਾਈਆ। ਗੁਰ ਗੋਬਿੰਦੇ ਸਾਚਾ ਤਨ, ਨਾਮ ਗਾਤਰਾ ਇਕ ਲਟਕਾਇਆ। ਪ੍ਰਭ ਅਬਿਨਾਸ਼ੀ ਨਾ ਗਿਆ ਮੰਨ, ਸੱਸੇ ਹੋੜਾ ਰਿਹਾ ਵਖਾਇਆ। ਨਿਰਗੁਣ ਸਰਗੁਣ ਮਿਲਿਆ ਏਕਾ ਤਨ, ਧੰਨ ਧੰਨਵੰਤਾ ਦਇਆ ਕਮਾਇਆ। ਸਾਚਾ ਰਾਗ ਸੁਣਾਏ ਕੰਨ, ਸੁਣਾਵਣਹਾਰ ਆਪ ਅਖਵਾਇਆ। ਸ਼ਬਦ ਵਸੇਰਾ ਨਾ ਕੋਈ ਛੱਪਰੀ ਨਾ ਕੋਈ ਛੰਨ, ਬ੍ਰਹਿਮੰਡ ਵੇਖ ਵਖਾਇਆ। ਜੁਗ ਜੁਗ ਦੇਵਣਹਾਰਾ ਡੰਨ, ਡੰਡਾਵਤ ਬੰਦਨਾ ਆਪ ਕਰਾਇਆ। ਆਪੇ ਕੱਟਣਹਾਰਾ ਜਨ ਭਗਤ ਫੰਦਨਾ ਰਿਹਾ ਤੁੜਾਇਆ। ਸਾਚਾ ਦੇਵੇ ਨਾਮ ਧਨ, ਚੋਰ ਠੱਗ ਨਾ ਲਏ ਚੁਰਾਇਆ। ਗੁਰ ਗੋਬਿੰਦੇ ਸਾਚੇ ਘਰ ਕੋਇ ਨਾ ਲਾਏ ਸੰਨ੍ਹ, ਸੋਹੰ ਪਹਿਰੇਦਾਰ ਆਪ ਅਖਵਾਇਆ। ਸ੍ਰਿਸ਼ਟ ਸਬਾਈ ਹੋਈ ਅੰਨ੍ਹ, ਆਪ ਆਪਣੀ ਆਲਸ ਨਿੰਦਰਾ ਲਾਹਿਆ। ਗੁਰਮੁਖਾਂ ਬੇੜਾ ਰਿਹਾ ਬੰਨ੍ਹ, ਚਰਨ ਦਵਾਰਾ ਬਨ ਬਿੰਦਰਾ ਧਾਮ ਸੁਹਾਇਆ। ਧਰਮ ਰਾਏ ਨਾ ਦੇਵੇ ਡੰਨ, ਰਾਜਾ ਇੰਦਰ ਸੀਸ ਰਿਹਾ ਝੁਕਾਇਆ। ਦੂਰ ਦੁਰਾਡੇ ਵੇਖਣ ਸੂਰਜ ਚੰਨ, ਗੁਰਮੁਖ ਸਾਚਾ ਚੰਦ ਆਕਾਸ਼ ਪਰਕਾਸ਼ ਵਿਚ ਚੜ੍ਹਾਇਆ। ਸ਼ਿਵ ਸ਼ੰਕਰ ਢਾਹੇ ਭਰਮਾਂ ਕੰਧ, ਪੁਰਖ ਅਬਿਨਾਸ਼ੀ ਖੇਲ ਰਚਾਇਆ। ਬ੍ਰਹਮਾ ਵੇਖੇ ਘਰ ਅਨੰਦ, ਅਨੰਦ ਅਨੰਦ ਦਇਆ ਕਮਾਇਆ। ਸਰਬ ਜਨਾਂ ਆਪੇ ਬਖ਼ਸ਼ੰਦ, ਆਪਣੇ ਭਾਣੇ ਵਿਚ ਸਮਾਇਆ। ਗਾ ਨਾ ਸਕੇ ਬਤੀ ਦੰਦ, ਜੁਗ ਜੁਗ ਲੇਖਾ ਆਪਣੇ ਹੱਥ ਰਖਾਇਆ। ਕਲਜੁਗ ਮੁਕਾਵਣ ਆਇਆ ਪੰਧ, ਸ਼ਬਦ ਖੰਡਾ ਹੱਥ ਉਠਾਇਆ। ਧਰਤਮਾਤ ਤੇਰਾ ਖ਼ੁਸ਼ੀ ਕਰਾਏ ਬੰਦ ਬੰਦ, ਦੁਸ਼ਟ ਦੁਰਾਚਾਰ ਕੋਈ ਰਹਿਣ ਨਾ ਪਾਇਆ। ਏਕਾ ਧਾਰ ਵਹਾਏ ਸਾਗਰ ਸਿੰਧ, ਸਿੰਧ ਸਾਗਰਾਂ ਤਾਲ ਸੁਹਾਇਆ। ਮਨ ਮਤੀ ਜੀਵ ਲਾਏ ਨਿੰਦ, ਨਿੰਦਕ ਨਿੰਦਿਆ ਮੁਖ ਰਖਾਇਆ। ਹਰਿਜਨ ਉਪਜਾਏ ਸਾਚੀ ਬਿੰਦ, ਧੀਰਜ ਧੀਰ ਸਤਿ ਸੰਤੋਖ ਆਤਮ ਗਿਆਨ ਜਣਾਇਆ। ਹਰਿ ਦਾਤਾ ਜੋਧਾ ਸੂਰਾ ਸਰਬੰਗ, ਗੁਣੀ ਗਹਿੰਦ, ਗੋਬਿੰਦ ਕਾਇਆ ਵਿਚ ਸਮਾਇਆ। ਸਾਚੇ ਤਖ਼ਤ ਸੁਲਤਾਨ ਨਰੇਸ਼ ਨਰਿੰਦ, ਨਿਗਾਹਵਾਨ ਅਖਵਾਇਆ। ਸੂਰਬੀਰ ਹਰਿ ਮਰਗਿੰਦ, ਜਗਤ ਸ਼ੈਤਾਨ ਦਏ ਮਿਟਾਇਆ। ਜੋਤ ਪਰਗਟਾਏ ਜੋਤੀ ਹਿੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਰੂਪ ਰੰਗ ਰੰਗ ਰੂਪ ਨਾ ਕੋਈ ਜਣਾਇਆ। ਜਨਮ ਕਰਮ ਪ੍ਰਭ ਹੱਥ ਹੈ, ਲੱਖ ਚੁਰਾਸੀ ਰਿਹਾ ਉਪਾਈਆ। ਸਰਬ ਕਲ ਆਪੇ ਸਮਰਥ ਹੈ, ਸਮਰਥ ਕਲ ਆਪ ਅਖਵਾਈਆ। ਜਗਤ ਜੋਗ ਜਾਣੇ ਅਕਥਨਾ ਅਕੱਥ ਹੈ, ਜਿਹਵਾ ਕੱਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਤ ਜੋਗ ਜਗਤ ਰਿਹਾ ਬਣਾਈਆ। ਜੁਗਤ ਜੋਗ ਜਗਤ ਜਗਦੀਸ਼, ਆਪਣੀ ਆਪ ਬਣਾਇੰਦਾ। ਖੇਲੇ ਖੇਲ ਬੀਸ ਇਕੀਸ, ਏਕਾ ਆਪ ਅਖਵਾਇੰਦਾ। ਲੇਖ ਰੇਖ ਚੁਕਾਏ ਰਾਗ ਛਤੀਸ, ਰਾਗੀ ਨਾਦੀ ਆਪ ਅਖਵਾਇੰਦਾ। ਅੰਜੀਲ ਕੁਰਾਨ ਵਿਚ ਉਨੀਸ, ਸ਼ਰਅ ਹਦੀਸ ਵਕਤ ਚੁਕਾਇੰਦਾ। ਤ੍ਰੈਗੁਣ ਮਾਇਆ ਪੀਸਣ ਪੀਸ, ਕਲਜੁਗ ਚੱਕੀ ਆਪ ਚਲਾਇੰਦਾ। ਛਤਰ ਨਾ ਝੁੱਲੇ ਕਿਸੇ ਸੀਸ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਜਨਮ ਕਰਮ ਪ੍ਰਭ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਮਾਤ ਬੰਧਾਇਆ, ਆਪਣਾ ਸੰਗ ਰਖਾਇੰਦਾ। ਪੁਰਖ ਅਕਾਲ ਦਿਆਲ ਹਰਿ ਰਘੁਰਾਇਆ। ਸਾਰ ਸ਼ਬਦ ਸਚ ਧਾਰ, ਤਨ ਕਟਾਰ ਸਮਾਇਆ। ਦਸਮ ਦਵਾਰੀ ਵੇਖ ਦਵਾਰ, ਆਪਣਾ ਰੰਗ ਰੰਗਾਇਆ। ਸ਼ਬਦ ਘੋੜਾ ਇਕ ਅਪਾਰ, ਨਾਮ ਤੰਗ ਕਸਾਇਆ। ਚਿੱਟੇ ਬਸਤਰ ਚਿੱਟੀ ਧਾਰ, ਸਤਿ ਸਪੈਦੀ ਰੂਪ ਸਮਾਇਆ। ਕਲਗੀ ਤੋੜਾ ਅਪਰ ਅਪਾਰ, ਜੋਤੀ ਜੋੜਾ ਮੇਲ ਮਿਲਾਇਆ। ਅਗੰਮ ਅਗੰਮਾ ਹੋ ਅਸਵਾਰ, ਅਗੰਮ ਅਗੰਮਾ ਧਾਮ ਸੁਹਾਇਆ। ਸੁੰਨ ਅਗੰਮੋ ਆਇਆ ਪਾਰ, ਸ਼ਬਦ ਆਪਣਾ ਰੂਪ ਵਟਾਇਆ। ਸ਼ਬਦ ਰੂਪ ਹਰਿ ਕਰਤਾਰ, ਬ੍ਰਹਿਮੰਡ ਵਿਚ ਸਮਾਇਆ। ਕਰਤਾ ਪੁਰਖ ਕਰਨਹਾਰ, ਦਿਸ ਕਿਸੇ ਨਾ ਆਇਆ। ਲੋਆਂ ਪੁਰੀਆਂ ਪਾਵੇ ਸਾਰ, ਗਗਨ ਪਾਤਾਲਾਂ ਵਿਚ ਸਮਾਇਆ। ਭੇਖਾਧਾਰੀ ਭੇਖ ਅਪਾਰ, ਲੇਖਾ ਆਪਣਾ ਰਿਹਾ ਲਿਖਾਇਆ। ਲੋਕਮਾਤ ਕਰ ਵਿਚਾਰ, ਲਹਿਣਾ ਦੇਣਾ ਮੂਲ ਚੁਕਾਇਆ। ਕਲਜੁਗ ਮੰਗੇ ਮੰਗ ਭਿਖਾਰ, ਦਾਤਾ ਦਇਆ ਦਏ ਕਮਾਇਆ। ਧਰਤ ਧਵਲ ਰੋਵੇ ਧਾਹਾਂ ਮਾਰ, ਨਾ ਕੋਈ ਹੋਵੇ ਜਗਤ ਸਹਾਰ, ਇੰਦ ਇੰਦਰਾਸਣ ਦਏ ਹੁਲਾਰ, ਕਰੋੜ ਤੇਤੀਸਾ ਰਿਹਾ ਕੁਰਲਾਇਆ। ਸ਼ਿਵ ਸ਼ੰਕਰ ਰੋਵੇ ਜ਼ਾਰੋ ਜ਼ਾਰ, ਜਗਤ ਜਗਦੀਸਾ ਰਿਹਾ ਉਠਾਇਆ। ਹਰਿਜਨਾਂ ਨੇਤਰ ਖੋਲ੍ਹੇ ਬੰਦ ਕਿਵਾੜ, ਪਾਰਬ੍ਰਹਮ ਭੇਵ ਚੁਕਾਇਆ। ਸਤਿਜੁਗ ਸਾਚਾ ਵੇਖੇ ਦਿਵਸ ਦਿਹਾੜ, ਸਤਿ ਪੁਰਖ ਦਵਾਰੇ ਅੱਗੇ ਸੀਸ ਝੁਕਾਇਆ। ਜੋਤ ਸਰੂਪੀ ਕਿਰਪਾ ਧਾਰ, ਦੇਵੇ ਵਰ ਸੱਚੇ ਦਰਬਾਰ, ਨਾਮ ਨਿਸ਼ਅੱਖਰ ਸਾਚੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਸ਼ਬਦ ਸਾਰ ਦਸਮ ਦਵਾਰ ਏਕਾ ਧਾਰ ਵਹਾਇਆ। ਦਸਮ ਦਵਾਰੀ ਰੰਗ ਮਹੱਲਾ, ਪ੍ਰਭ ਆਪਣਾ ਆਪ ਨਿਭਾਇੰਦਾ। ਸਾਰ ਸ਼ਬਦ ਇਕ ਇਕੱਲਾ, ਬ੍ਰਹਿਮੰਡ ਵਿਚ ਸਮਾਇੰਦਾ। ਜੋਤੀ ਨੂਰ ਹਰਿ ਹਰਿ ਸਰੂਪ ਅਨੂਪ ਵਖਾਇੰਦਾ। ਆਦਿ ਪੁਰਖ ਇਕ ਇਕੱਲਾ, ਜੁਗਾਦਿ ਜੁਗਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਗ ਜੁਗਤ ਆਪਣੇ ਹੱਥ ਰਖਾਇੰਦਾ। ਦਸਮ ਦਵਾਰੀ ਘਰ ਸਾਚੇ ਰਚਨ ਰਚਾਈਆ। ਪੰਚਮ ਗਾਏ ਏਕਾ ਗਾਨਾ, ਪੰਚਮ ਧੁੰਨ ਉਪਜਾਈਆ। ਪੰਚਮ ਦੇਵੇ ਨਾਮ ਨਿਧਾਨਾ, ਪੰਚਮ ਸਚ ਤਖ਼ਤ ਸੁਲਤਾਨਾ, ਸ੍ਰੀ ਭਗਵਾਨਾ ਜੋਤੀ ਨੂਰ ਸਵਾਈਆ। ਆਪੇ ਗੋਪੀ ਆਪੇ ਕਾਹਨਾ, ਆਪੇ ਮੰਡਲ ਰਾਸ ਰਚਾਈਆ। ਮਾਰੇ ਤੀਰ ਕਟਾਰ ਨਾਮ ਨਿਸ਼ਾਨਾ, ਬਜਰ ਕਪਾਟੀ ਪਾਰ ਕਰਾਈਆ। ਆਪੇ ਦੀਨਾ ਆਪੇ ਦਾਤਾ, ਦਾਤਾ ਸੂਰਾ ਆਪ ਅਖਵਾਈਆ। ਆਪੇ ਬੰਨ੍ਹੇ ਹੱਥੀਂ ਗਾਨਾ, ਸਾਚੀ ਰੰਗਣ ਰੰਗ ਰੰਗਾਈਆ। ਆਪੇ ਜਾਣੇ ਆਪਣਾ ਭਾਣਾ, ਆਪੇ ਭਾਣੇ ਵਿਚ ਸਮਾਈਆ। ਆਪੇ ਚਤਰ ਸੁਘੜ ਸਿਆਣਾ, ਸਾਰੰਗ ਧਰ ਆਪ ਅਖਵਾਈਆ। ਆਪੇ ਚੜ੍ਹੇ ਚੜ੍ਹਾਏ ਉਪਰ ਬਿਬਾਣਾ, ਆਪੇ ਲੋਆਂ ਪੁਰੀਆਂ ਪਾਰ ਕਰਾਈਆ। ਆਪੇ ਪਵਣ ਪਾਣੀ ਮਸਾਣਾ, ਅਵਣ ਗਵਣ ਆਪ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਦਿਵਾਰੀ ਏਕਾ ਘਰ, ਸ਼ਬਦ ਸਿੰਘਾਸਣ ਡੇਰਾ ਲਾਈਆ। ਸ਼ਬਦ ਸਿੰਘਾਸਣ ਹਰਿ ਸੁਲਤਾਨਾ, ਦਿਵਸ ਰੈਣ ਬਿਰਾਜਿਆ। ਆਪੇ ਜਾਣੇ ਆਪਣਾ ਗਾਨਾ, ਆਪ ਆਪਣੀ ਮਾਰੇ ਆਵਾਜਿਆ। ਆਪ ਆਪਣੇ ਰੰਗ ਸਮਾਨਾ, ਆਪ ਆਪਣਾ ਰਚਿਆ ਕਾਜਿਆ। ਆਪੇ ਹੋਏ ਜਾਣੀ ਜਾਣਾ, ਆਪ ਆਪਣਾ ਪੜਦਾ ਕਾਜਿਆ। ਆਪੇ ਹੋਏ ਗੁਣ ਨਿਧਾਨਾ, ਆਪੇ ਰੱਖਣਹਾਰਾ ਲਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਮ ਦਵਾਰੀ ਸਾਚੇ ਘਰ ਸਦਾ ਵਸੇਰਾ ਗਰੀਬ ਨਿਵਾਜਿਆ। ਗਰੀਬ ਨਿਵਾਜਾ ਰਾਜ ਭਿਖਾਰੀ, ਦਰ ਦਵਾਰ ਸੁਹਾਇੰਦਾ। ਗੁਰਮੁਖਾਂ ਕਰੇ ਜਗਤ ਪਿਆਰੀ, ਆਤਮ ਦਰ ਖੁਲ੍ਹਾਇੰਦਾ। ਨਿਰਮਲ ਜੋਤ ਕਰ ਅਕਾਰੀ, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦ ਖੰਡਾ ਫੜ ਕਟਾਰੀ, ਪੰਚਮ ਮਾਰ ਮੁਕਾਇੰਦਾ। ਸਾਚਾ ਮੇਲਾ ਮੀਤ ਮੁਰਾਰੀ, ਮੀਤ ਮੁਰਾਰਾ ਆਪ ਅਖਵਾਇੰਦਾ। ਦੇਵੇ ਦਰਸ ਅਗੰਮ ਅਪਾਰੀ, ਹਰਿ ਦਰਸੀ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਮ ਦਵਾਰੀ ਸਾਚਾ ਘਰ, ਘਰ ਸਾਚੇ ਸੇਜ ਵਿਛਾਇੰਦਾ। ਦਰ ਘਰ ਸਾਚਾ ਹਰਿ ਮਿਹਰਵਾਨ, ਆਪਣਾ ਆਪ ਉਪਾਇੰਦਾ। ਨਾ ਕੋਈ ਦੀਸੇ ਦਰ ਦਰਬਾਨ, ਨਿਗਾਹਬਾਨ ਦਿਸ ਨਾ ਆਇੰਦਾ। ਨਾ ਕੋਈ ਕਰੇ ਮਾਤ ਪਛਾਣ, ਪੰਚਮ ਪੰਚ ਰਹੇ ਕੁਰਲਾਇਆ। ਗੁਰਮੁਖ ਵਿਰਲਾ ਚਤਰ ਸੁਜਾਨ, ਹਰਿ ਚਰਨ ਕਵਲ ਚਿਤ ਲਾਇਆ। ਆਤਮ ਉਪਜੇ ਬ੍ਰਹਮ ਗਿਆਨ, ਏਕਾ ਰੰਗਣ ਰੰਗ ਰੰਗਾਇਆ। ਅੰਦਰ ਮੰਦਰ ਵੇਖ ਮਕਾਨ, ਗੋਬਿੰਦ ਗੀਤਾ ਰਿਹਾ ਗਾਇਆ। ਆਪ ਬਿਠਾਏ ਸ਼ਬਦ ਬਿਬਾਣ, ਸਾਚਾ ਮੀਤਾ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਮ ਦਵਾਰੀ ਏਕਾ ਘਰ, ਅੰਦਰ ਮੰਦਰ ਰਿਹਾ ਸੁਹਾਇਆ। ਦਸਮ ਦਵਾਰੀ ਸਾਚਾ ਅੰਦਰ, ਪ੍ਰਭ ਸਾਚੀ ਰਚਨ ਰਚਾਈਆ। ਜੋਤੀ ਜਗੇ ਅੰਦਰੇ ਅੰਦਰ, ਕਾਇਆ ਕਾਚੀ ਬਣਤ ਬਣਾਈਆ। ਬਜਰ ਕਪਾਟੀ ਲਾਇਆ ਜੰਦਰ, ਸਾਚੀ ਹਾਟੀ ਬੰਦ ਵਖਾਈਆ। ਮਨਮੁਖਾਂ ਦਿਸੇ ਰੈਣ ਅੰਧੇਰੀ ਡੂੰਘੀ ਕੰਦਰ, ਕਮਲਾਪਾਤੀ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਮ ਦਵਾਰੀ ਵੇਖ ਘਰ, ਆਤਮ ਅੰਤਰ ਖੋਜ ਖੁਜਾਈਆ। ਲਹਿਣਾ ਦੇਣਾ ਦੇਵੇ ਬਾਕੀ, ਅੰਮ੍ਰਿਤ ਆਤਮ ਪਿਆਏ ਸਾਚੀ ਸਾਕੀ, ਨਾਮ ਪਿਆਲਾ ਇਕ ਰਖਾਈਆ। ਨਾਮ ਪਿਆਲਾ ਸਚ ਦਵਾਰ, ਹਰਿ ਸਾਚਾ ਆਪ ਪਿਆਇੰਦਾ। ਦਸਮ ਦਵਾਰੀ ਖੋਲ੍ਹ ਕਿਵਾੜ, ਦੀਪਕ ਜੋਤ ਜਗਾਇੰਦਾ। ਦਰ ਘਰ ਸਾਚੇ ਦੇਵੇ ਵਾੜ, ਨੌ ਦਵਾਰੇ ਮੁਖ ਭਵਾਇੰਦਾ। ਨਾ ਕੋਈ ਦੀਸੇ ਪੰਚਮ ਧਾੜ, ਪੰਚਮ ਰਾਗਾਂ ਸ਼ਬਦ ਸੁਣਾਇੰਦਾ। ਲੱਗੇ ਅੱਗ ਨਾ ਤਤੀ ਹਾੜ, ਸੀਤਲ ਧਾਰਾ ਅੰਮ੍ਰਿਤ ਆਪ ਵਹਾਇੰਦਾ। ਜੋਤ ਪਰਕਾਸ਼ ਬਹੱਤਰ ਨਾੜ, ਅੰਧ ਅੰਧਿਆਰਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਮ ਦਵਾਰੀ ਵੇਖ ਵਖਾਇੰਦਾ। ਏਕਾ ਆਸਣ ਪੁਰਖ ਅਬਿਨਾਸ਼ਣ, ਘਟ ਘਟ ਵਾਸਣ ਆਪਣਾ ਆਪ ਵਖਾਇੰਦਾ। ਪੁਰਖ ਅਬਿਨਾਸ਼ੀ ਹਰ ਘਟ ਵਸਿਆ, ਜਗੇ ਜੋਤ ਅਕਾਲ। ਭਗਤ ਜਨਾਂ ਰਾਹ ਸਾਚਾ ਦੱਸਿਆ, ਜੋਤ ਨਿਰੰਜਣ ਅਵੱਲੜੀ ਚਾਲ। ਮਿਟੇ ਰੈਣ ਅੰਧੇਰੀ ਮੱਸਿਆ, ਦੀਪਕ ਮਸਤਕ ਸਾਚੇ ਥਾਲ। ਦਰ ਦਵਾਰੇ ਆਏ ਨੱਸਿਆ, ਹਰਿ ਹਰਿ ਸਾਚਾ ਦੋ ਜਹਾਨਾਂ ਵਾਲੀ। ਤੀਰ ਨਿਰਾਲਾ ਏਕਾ ਕਸਿਆ, ਮਾਰੇ ਬਾਣ ਨਾ ਜਾਏ ਖਾਲੀ। ਜਨ ਭਗਤ ਅੰਦਰ ਵਸਿਆ, ਰਸਨਾ ਜਿਹਵਾ ਘਾਲਨ ਘਾਲੀ। ਕੋਟਨ ਕੋਟ ਪਰਕਾਸ਼ ਰਵ ਸੱਸਿਆ, ਫਲ ਲਗਾਏ ਕਾਇਆ ਡਾਲ੍ਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਰਾਹ ਬਣ ਜਗਤ ਮਲਾਹ ਹਰਿ ਬੇਪਰਵਾਹ ਕਲਜੁਗ ਅੰਤਮ ਸਤਿਜੁਗ ਸਾਚਾ ਵਸਿਆ। ਗੁਰ ਨਾਨਕ ਹਰਿ ਸ਼ਬਦ ਹੈ, ਸ਼ਬਦ ਰੂਪ ਸਮਾਇਆ। ਹਰਿ ਸ਼ਬਦ ਗੁਰ ਨਾਨਕ ਹੈ, ਰੂਪ ਰੰਗ ਰੇਖ ਨਾ ਰਾਇਆ। ਗੁਰ ਗੋਬਿੰਦਾ ਜੋਤੀ ਭੇਖ ਹੈ, ਦਿਸ ਕਿਸੇ ਨਾ ਆਇਆ। ਹਰ ਘਟ ਆਪੇ ਰਿਹਾ ਵੇਖ ਹੈ, ਸਾਚੀ ਬਿੰਦਾ ਗੁਰਸਿਖ ਮਾਤ ਉਪਜਾਇਆ। ਆਪੇ ਲਿਖਣਹਾਰਾ ਲੇਖ ਹੈ, ਮਨਮੁਖ ਨਿੰਦਿਆ ਨਿੰਦਕ ਆਪ ਲਗਾਇਆ। ਆਪੇ ਦਾਤਾ ਧਾਰੀ ਕੇਸ ਹੈ, ਮੂੰਡ ਮੁੰਡਾਏ ਭੇਵ ਨਾ ਪਾਇਆ। ਜਨ ਭਗਤਾਂ ਦਰ ਦਰਵੇਸ ਹੈ, ਦਿਵਸ ਰੈਣ ਸੇਵ ਕਮਾਇਆ। ਦੋ ਜਹਾਨੀ ਨਰ ਨਰੇਸ਼ ਹੈ, ਨਿਰਗੁਣ ਸਰਗੁਣ ਖੇਲ ਖਿਲਾਇਆ। ਚਰਨ ਦਾਸੀ ਬ੍ਰਹਮਾ ਸ਼ਿਵ ਗਣੇਸ਼ ਹੈ, ਦਰ ਬੈਠੇ ਸੀਸ ਝੁਕਾਇਆ। ਸੁਰਪਤ ਰਾਜਾ ਇੰਦ ਕਰੋੜ ਤੇਤੀਸ ਅੱਲੜ ਵਰੇਸ ਹੈ, ਬਾਲੀ ਬਾਲ ਬੁੱਧ ਰਖਾਇਆ। ਸ਼ਿਵ ਸ਼ੰਕਰ ਰਹੇ ਵੇਖ ਹੈ, ਹਰਿ ਸਾਚਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ, ਮਨ ਮੰਦਰ ਅੰਦਰ ਆਪ ਟਿਕਾਇਆ। ਨਾਮ ਰਤਨ ਜਗਤ ਅਮੋਲ, ਗੋਬਿੰਦ ਘਰ ਹਰਿ ਪਾਇਆ। ਆਪੇ ਤੋਲਣਹਾਰਾ ਤੋਲ, ਨਾਮ ਕੰਡਾ ਇਕ ਰਖਾਇਆ। ਸ਼ਬਦ ਵਜਾਏ ਮਰਦੰਗ ਢੋਲ, ਅਨਹਦ ਤਾਲ ਰਿਹਾ ਵਜਾਇਆ। ਜਨ ਭਗਤਾਂ ਆਤਮ ਪੜਦਾ ਦੇਵੇ ਖੋਲ੍ਹ, ਰਾਗ ਅਨਾਦੀ ਦਏ ਸੁਣਾਇਆ। ਸ਼ਬਦ ਸੁਹੇਲਾ ਵਸੇ ਕੋਲ, ਮੀਤ ਮੀਤਾ ਆਪ ਅਖਵਾਇਆ। ਦਿਵਸ ਰੈਣ ਕਰੇ ਚੋਹਲ, ਕਾਇਆ ਚੋਲੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਲਏ ਤਰਾਇਆ। ਗੁਰਮੁਖ ਸਾਚੇ ਸੱਜਣਾ, ਹਰਿ ਮੇਲਾ ਚਰਨ ਦਵਾਰ। ਚਰਨ ਦਵਾਰੀ ਸਾਚਾ ਮਜਨਾ, ਦੁਰਮਤ ਦਏ ਮੈਲ ਉਤਾਰ। ਅੰਮ੍ਰਿਤ ਆਤਮ ਪੀ ਪੀ ਰੱਜਣਾ, ਕਾਇਆ ਸੀਤਲ ਠੰਢੀ ਠਾਰ। ਸ਼ਬਦ ਨਗਾਰਾ ਏਕ ਵੱਜਣਾ, ਲੋਆਂ ਪੁਰੀਆਂ ਆਪ ਸੁਨਾਰ। ਲੱਖ ਚੁਰਾਸੀ ਭਾਂਡਾ ਭੱਜਣਾ, ਕਲਜੁਗ ਅੰਤਮ ਤੇਰੀ ਵਾਰ। ਮਨਮੁਖ ਜੀਵ ਤੇਰਾ ਕਿਸੇ ਨਾ ਪੜਦਾ ਕੱਜਣਾ, ਸ੍ਰਿਸ਼ਟ ਸਬਾਈ ਦੁਹਾਗਣ ਨਾਰ। ਗੁਰਮੁਖਾਂ ਗੁਰ ਚਰਨ ਦਵਾਰੇ ਬਹਿ ਬਹਿ ਸਜਣਾ, ਹਰਿ ਪਾਇਆ ਕੰਤ ਭਤਾਰ। ਆਦਿ ਅੰਤ ਪੜਦਾ ਕੱਜਣਾ, ਪੁਰਖ ਅਬਿਨਾਸ਼ੀ ਪਾਏ ਸਾਰ। ਤ੍ਰੈਗੁਣ ਮਾਇਆ ਅਗਨੀ ਦਜਣਾ, ਕਾਮ ਕਰੋਧ ਲੋਭ ਮੋਹ ਹੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਕਲਜੁਗ ਤੇਰੀ ਅੰਤਮ ਵਾਰ। ਸੰਤ ਸੁਹੇਲਾ ਸਾਚਾ ਮੀਤਾ, ਆਪੇ ਕੰਤ ਸੁਹਾਗੀਆ। ਆਪ ਚਲਾਏ ਆਪਣੀ ਰੀਤਾ, ਚਰਨ ਧੂੜ ਕਰਾਏ ਮਜਨ ਸਾਚਾ ਮਾਘੀਆ। ਅੰਦਰ ਮੰਦਰ ਪਰਖੇ ਨੀਤਾ, ਦੁਰਮਤ ਮੈਲ ਧਵਾਵੇ ਦਾਗ਼ੀਆ। ਬੈਠਾ ਰਹੇ ਇਕ ਅਤੀਤਾ, ਸ਼ਬਦ ਜਣਾਏ ਅਨਹਦ ਰਾਗੀਆ। ਗੁਰਦਵਾਰਾ ਸਚ ਮਸੀਤਾ, ਕਾਇਆ ਮੰਦਰ ਨਾਮ ਵੈਰਾਗੀਆ। ਨਾਮ ਨਿਧਾਨ ਅੰਮ੍ਰਿਤ ਰਸ ਪੀਤਾ, ਸੁਰਤ ਸਵਾਣੀ ਸੋਈ ਜਾਗੀਆ। ਏਕਾ ਰੰਗ ਸਮਾਏ ਹਸਤ ਕੀਟਾ, ਹੰਸ ਬਣਾਏ ਫੜ ਫੜ ਕਾਗੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚਾ ਸਾਚੀ ਨਾਰੀ, ਏਕਾ ਸੇਜਾ ਸੁੱਤੇ ਪੈਰ ਪਸਾਰ, ਜਗਤ ਬੁਝਾਈ ਤ੍ਰਿਸ਼ਨਾ ਆਗੀਆ।