੨੦ ਮੱਘਰ ੨੦੧੪ ਬਿਕ੍ਰਮੀ ਖ਼ੁਸ਼ਹਾਲ ਸਿੰਘ ਦੇ ਗ੍ਰਹਿ ਪਿੰਡ ਮਾਨਾ ਵਾਲਾ ਜ਼ਿਲਾ ਅੰਮ੍ਰਿਤਸਰ
ਪਾਰਬ੍ਰਹਮ ਪੁਰਖ ਸੁਲਤਾਨਾ, ਥਿਰ ਘਰ ਰਿਹਾ ਸੁਹਾਈਆ। ਜੋਤੀ ਨੂਰ ਹਰਿ ਮਹਾਨਾ, ਹਰਿ ਹਰਿ ਰਿਹਾ ਜਗਾਈਆ। ਸ਼ਬਦੀ ਸ਼ਬਦ ਇਕ ਤਰਾਨਾ, ਆਪਣਾ ਆਪ ਅਲਾਈਆ। ਆਪੇ ਗਾਏ ਆਪਣਾ ਗਾਣਾ, ਗਾਵਣਹਾਰ ਆਪ ਅਖਵਾਈਆ। ਪਾਰਬ੍ਰਹਮ ਪ੍ਰਭ ਹਰਿ ਭਗਵਾਨਾ, ਨੂਰੋ ਨੂਰ ਸਮਾਈਆ। ਅਕਲ ਕਲਾ ਕਲ ਖੇਲ ਮਹਾਨਾ, ਭੇਵ ਅਭੇਦਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਰਿਹਾ ਸੁਹਾਈਆ। ਸਾਚਾ ਘਰ ਹਰਿ ਭਗਵੰਤ, ਏਕਾ ਏਕ ਸੁਹਾਇਆ। ਆਪੇ ਜਾਣੇ ਆਦਿ ਅੰਤ, ਭੇਵ ਕਿਸੇ ਨਾ ਰਾਇਆ। ਜੁਗ ਜੁਗ ਉਪਾਏ ਸਾਧ ਸੰਤ, ਦੇ ਮਤ ਆਪ ਸਮਝਾਇਆ। ਗੁਰ ਪੀਰ ਬਣਾਏ ਬਣਤ, ਏਕਾ ਮੰਤਰ ਨਾਮ ਦ੍ਰਿੜਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਜਗਤ ਮਹਿੰਮਾ ਗਣਤ ਅਗਣਤ, ਲੇਖਾ ਲੇਖ ਨਾ ਕੋਈ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਸੇਜ ਹੰਢਾਇਆ। ਆਪ ਆਪਣੀ ਸੇਜ ਹੰਢਾ, ਆਪਣਾ ਰੰਗ ਰੰਗਾਇੰਦਾ। ਨਿਰਗੁਣ ਨਿਰਗੁਣ ਵਿਚ ਸਮਾ, ਨਿਰਗੁਣ ਰੂਪ ਉਪਾਇੰਦਾ। ਜੋਤੀ ਜੋਤ ਜੋਤ ਜਗਾ, ਜਾਗਰਤ ਜੋਤ ਵਖਾਇੰਦਾ। ਸ਼ਬਦੀ ਸ਼ਬਦ ਸ਼ਬਦ ਜਣਾ, ਸ਼ਬਦੀ ਬਣਤ ਬਣਾਇੰਦਾ। ਆਪ ਆਪਣਾ ਵਿਚ ਟਿਕਾ, ਆਪ ਆਪਣਾ ਮੁਖ ਛੁਪਾਇੰਦਾ। ਆਪ ਆਪਣਾ ਲਏ ਉਪਾ, ਦਿਸ ਕਿਸੇ ਨਾ ਆਇੰਦਾ। ਜੁਗ ਜੁਗ ਭੇਖ ਰਿਹਾ ਵਟਾ, ਭੇਖਾਧਾਰੀ ਨਾਉਂ ਧਰਾਇੰਦਾ । ਸਤਿ ਪੁਰਖ ਨਿਰੰਜਣ ਆਪ ਅਖਵਾ, ਸਤਿ ਪੁਰਖ ਮੇਲ ਮਿਲਾਇੰਦਾ। ਕਾਇਆ ਕੰਚਨ ਗੜ੍ਹ ਸੁਹਾ, ਨਾਮ ਸੁਹਾਗਾ ਉਪਰ ਲਾਇੰਦਾ। ਏਕਾ ਅੱਖਰ ਨਾਮ ਜਪਾ, ਜਿਹਵਾ ਮਣੀਆ ਆਪ ਹਿਲਾਇੰਦਾ। ਗਾਵਤ ਗਾਵਤ ਸਾਰੇ ਰਹੇ ਗਾ, ਗਾਵਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਸੁਹਾਇੰਦਾ। ਹਰਿ ਸ਼ਬਦ ਤਖ਼ਤ ਸੁਲਤਾਨ, ਬੈਠਾ ਨਰ ਨਿਰੰਕਾਰਿਆ। ਸ਼ਾਹੋ ਭੂਪ ਰਾਜ ਰਾਜਾਨ, ਦੋ ਜਹਾਨੀ ਪਾਵੇ ਸਾਰਿਆ। ਆਪੇ ਦਾਤਾ ਦਾਨੀ ਦੇਵੇ ਦਾਨ, ਆਪੇ ਮੰਗੇ ਮੰਗ ਢਹਿ ਦਵਾਰਿਆ। ਆਪੇ ਬਖ਼ਸ਼ੇ ਚਰਨ ਧੂੜ ਇਸ਼ਨਾਨ, ਸਰ ਸਰੋਵਰ ਆਪ ਨੁਹਾ ਰਿਹਾ। ਆਪੇ ਹੋਵੇ ਜਾਣੀ ਜਾਣ, ਜਾਨਣਹਾਰ ਆਪ ਅਖਵਾ ਰਿਹਾ । ਆਪੇ ਹੋਏ ਚਤੁਰ ਸੁਜਾਨ, ਮੂਰਖ ਮੂੜ੍ਹ ਆਪ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਸੁਹਾ ਰਿਹਾ। ਸਾਚਾ ਹਰਿ ਸਚ ਵਡਿਆਈ, ਘਰ ਸਾਚੇ ਜੋਤ ਜਗਾਈਆ। ਆਦਿ ਪੁਰਖ ਭੇਵ ਨਾ ਰਾਈ, ਅਗੰਮ ਅਗੰਮੜਾ ਧਾਮ ਸੁਹਾਈਆ। ਆਪਣੇ ਹੱਥ ਸਮਰਥ ਸ਼ਬਦ ਅਕੱਥ ਰਿਹਾ ਜਣਾਈ, ਅਗਾਧ ਬੋਧ ਨਾਮ ਰਖਾਈਆ। ਆਪ ਆਪਣਾ ਰਥ ਰਿਹਾ ਚਲਾਈ, ਜੁਗ ਜੁਗ ਸਾਚਾ ਰਥਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਬੈਠਾ ਬੇਪਰਵਾਹੀਆ। ਥਿਰ ਘਰ ਸਾਚਾ ਸ਼ਬਦ ਬਿਬਾਣਾ, ਹਰਿ ਏਕਾ ਏਕ ਰਖਾਇਆ। ਭੇਵ ਨਾ ਜਾਣੇ ਰਾਜਾ ਰਾਣਾ, ਸ਼ਾਹ ਸੁਲਤਾਨਾ ਭੇਵ ਨਾ ਪਾਇਆ। ਜੁਗ ਜੁਗ ਚਲੇ ਚਲਾਏ ਆਪਣੇ ਭਾਣਾ, ਹਰਿ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਇਆ। ਆਪ ਆਪਣੀ ਬਣਤ ਬਣਾ, ਹਰਿ ਸਾਚੇ ਜੋਤ ਜਗਾਈਆ। ਜੋਤੀ ਜੋਤ ਗਿਆ ਸਮਾ, ਜੋਤੀ ਜੋਤ ਲਏ ਉਪਾਈਆ। ਰਕਤ ਬੂੰਦ ਕੋਈ ਦਿਸੇ ਨਾ, ਪਿਤਾ ਮਾਤ ਨਾ ਕੋਈ ਅਖਵਾਈਆ। ਸਾਚਾ ਸੁਤ ਆਪ ਜਣਾ, ਹਰਿ ਸ਼ਬਦੀ ਨਾਉਂ ਰਖਾਈਆ। ਸ਼ਬਦੀ ਸ਼ਬਦ ਹਰਿ ਵੰਡ ਵੰਡਾ, ਬ੍ਰਹਿਮੰਡ ਰਚਨ ਰਚਾਈਆ। ਬ੍ਰਹਿਮੰਡ ਹਰਿ ਵੇਖ ਵਖਾ, ਆਪ ਆਪਣਾ ਰੰਗ ਰੰਗਾਈਆ। ਤ੍ਰੈਗੁਣ ਮਾਇਆ ਲੇਖੇ ਲਾ, ਬ੍ਰਹਮੇ ਝੋਲੀ ਪਾਈਆ। ਬ੍ਰਹਮਾ ਸੇਵਕ ਸੇਵਾ ਲਾ, ਪੰਜ ਤਤ ਦਏ ਵਡਿਆਈਆ। ਪੰਜ ਤਤ ਹਰਿ ਬਣਤ ਬਣਾ, ਸਰਗੁਣ ਵੇਖ ਵਖਾਈਆ। ਮਨ ਮਤ ਬੁਧ ਵਿਚ ਦਏ ਟਿਕਾ, ਨਿਰਗੁਣ ਖੇਲ ਖਿਲਾਈਆ। ਆਪ ਆਪਣਾ ਰਿਹਾ ਛੁਪਾ, ਦਿਸ ਕਿਸੇ ਨਾ ਆਈਆ। ਏਕਾ ਮੰਤਰ ਨਾਮ ਦ੍ਰਿੜਾ, ਬ੍ਰਹਮੇ ਬੂਝ ਬੁਝਾਈਆ। ਚਾਰੇ ਵੇਦਾਂ ਰਿਹਾ ਲਿਖਾ, ਲੇਖਾ ਅੰਤ ਨਾ ਕੋਈ ਗਿਣਾਈਆ। ਪੁਰਖ ਅਬਿਨਾਸ਼ੀ ਬੈਠਾ ਆਪਣੇ ਥਾਂ, ਥਿਰ ਘਰ ਸਾਚਾ ਥਾਂ ਸੁਹਾਈਆ। ਜੀਵ ਜੰਤ ਲਏ ਉਪਾ, ਸਾਧ ਸੰਤ ਦਏ ਵਡਿਆਈਆ। ਮਾਨਸ ਮਾਨੁਖ ਲੇਖੇ ਲਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਆਤਮ ਬ੍ਰਹਮ ਦਏ ਜਣਾ, ਪਾਰਬ੍ਰਹਮ ਭੇਵ ਨਾ ਰਾਈਆ। ਲੋਕਮਾਤੀ ਮਾਰਗ ਲਾ, ਏਕਾ ਰਾਹ ਵਖਾਈਆ। ਸਤਿਜੁਗ ਤ੍ਰੇਤਾ ਵੇਖ ਵਖਾ, ਦੁਆਪਰ ਧਾਰ ਬੰਧਾਈਆ। ਕਲਜੁਗ ਅੰਤਮ ਗਿਆ ਆ, ਪ੍ਰਭ ਆਪਣੇ ਹੱਥ ਰੱਖੀ ਵਡਿਆਈਆ। ਨਾਨਕ ਗੋਬਿੰਦ ਗਿਆ ਲਿਖਾ, ਨਾ ਕੋਈ ਸਕੇ ਮੇਟ ਮਿਟਾਈਆ। ਨਿਹਕਲੰਕ ਕਲ ਜਾਮਾ ਪਾ, ਹਰਿ ਸਾਚੀ ਜੋਤ ਕਰੇ ਰੁਸ਼ਨਾਈਆ। ਰਾਓ ਰੰਕਾਂ ਲਏ ਜਗਾ, ਰਾਜ ਰਾਜਾਨਾਂ ਦਏ ਹਿਲਾਈਆ। ਸ਼ਾਹ ਸੁਲਤਾਨਾਂ ਦਏ ਉਠਾ, ਸੋਇਆ ਕੋਈ ਰਹਿਣ ਨਾ ਪਾਈਆ। ਬ੍ਰਹਮਾ ਸ਼ਿਵ ਵਿਸ਼ਨ ਵੇਖੇ ਥਾਉਂ ਥਾਂ, ਪੁਰੀਆਂ ਲੋਆਂ ਫੇਰਾ ਪਾਈਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਲੁਕਿਆ ਰਹਿਣਾ ਨਾ, ਪ੍ਰਭ ਸਾਚਾ ਲਏ ਉਠਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੰਡ ਵੰਡਾ, ਵੰਡਣਹਾਰ ਆਪ ਹੋ ਜਾਈਆ। ਜੇਰਜ ਅੰਡ ਉਤਭੁਜ ਸੇਤਜ ਗਿਆ ਸਮਾ, ਦਿਸ ਕਿਸੇ ਨਾ ਆਈਆ। ਵੇਦ ਪੁਰਾਨਾਂ ਆਪ ਲਿਖਾ, ਗੀਤਾ ਗਿਆਨ ਜਣਾਈਆ। ਅੰਜੀਲ ਕੁਰਾਨਾਂ ਲੇਖਾ ਜਾਣੇ ਆਪ ਅਲ੍ਹਾ, ਅਲਾਹੀ ਰੂਪ ਸਮਾਈਆ। ਨਾਨਕ ਅੰਗਦ ਅਮਰਦਾਸ ਗੁਰ ਵੇਖ ਵਖਾ, ਰਾਮਦਾਸ ਰਾਮਾ ਰੂਪ ਸਮਾਈਆ। ਅਰਜਨ ਲੇਖਾ ਹੱਥ ਫੜਾ, ਲੋਕਮਾਤ ਦਏ ਵਡਿਆਈਆ। ਹਰਿ ਗੋਬਿੰਦ ਰੂਪ ਵਟਾ, ਦਰ ਸਾਚੇ ਬੂਝ ਬੁਝਾਈਆ। ਹਰਿ ਰਾਏ ਹਰਿ ਇਕ ਸਰਨਾ, ਸਰਨਗਤ ਇਕ ਸਮਝਾਈਆ। ਬਾਲ ਅਵਸਥਾ ਲੇਖੇ ਲਾ, ਕ੍ਰਿਸ਼ਨ ਕ੍ਰਿਸ਼ਨਾ ਵੇਖ ਵਖਾਈਆ। ਤੇਗ ਬਹਾਦਰ ਤੇਰਾ ਨਾਂ, ਚਾਰ ਵਰਨ ਕਰੇ ਜਣਾਈਆ। ਗੁਰ ਗੋਬਿੰਦੇ ਦੇਵੇ ਠੰਡੀ ਛਾਂ, ਗਊ ਗਰੀਬਾਂ ਗਲੇ ਲਗਾਈਆ। ਵੇਲੇ ਅੰਤਮ ਪਕੜੇ ਬਾਂਹ, ਜੋ ਸਰਸੇ ਗਿਆ ਰੁੜ੍ਹਾਈਆ। ਲੋਕਮਾਤ ਜਨਮ ਦਵਾ, ਪੁਰਖ ਬਿਧਾਤੀ ਮੇਲ ਮਿਲਾਈਆ। ਅੰਮ੍ਰਿਤ ਬੂੰਦ ਸਵਾਂਤੀ ਇਕ ਪਿਆ, ਸਾਂਤਕ ਸਤਿ ਵਰਤਾਈਆ। ਇਕ ਇਕਾਂਤੀ ਦਰਸ ਦਿਖਾ, ਨਿਰਗੁਣ ਜੋਤ ਦਰਸਾਈਆ। ਕਲਜੁਗ ਰੈਣ ਰੈਣ ਅੰਧੇਰੀ ਰਾਤੀ ਮੇਟ ਮਿਟਾ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਏਕਾ ਅੱਖਰ ਜਾਪ ਜਪਾ, ਵਾਹ ਵਾਹ ਗੁਰੂ ਹੱਥ ਵਡਿਆਈਆ। ਚਾਰ ਵਰਨਾਂ ਏਕਾ ਥਾਂ ਦਏ ਬਹਾ, ਊਚ ਨੀਚ ਭੇਵ ਨਾ ਰਾਈਆ। ਸ਼ਾਹ ਸੁਲਤਾਨਾਂ ਦਰ ਦਰ ਰਿਹਾ ਫਿਰਾ, ਕੋਈ ਭਿਖਿਆ ਨਾਮ ਨਾ ਪਾਈਆ। ਸੰਮਤ ਚੌਦਾਂ ਵੀਹ ਸਦ ਤੇਰਾਂ ਲੇਖਾ ਗਿਆ ਲਿਖਾ, ਚੌਦਾਂ ਲੋਕ ਦਏ ਦੁਹਾਈਆ। ਨਿਹਕਲੰਕਾ ਖੇਲ ਰਚਾ, ਏਕਾ ਡੰਕਾ ਰਿਹਾ ਵਜਾਈਆ। ਦਵਾਰ ਬੰਕਾ ਦਏ ਸੁਹਾ, ਘਰ ਸਾਚੇ ਆਸਣ ਲਾਈਆ। ਗੁਰਮੁਖ ਉਧਾਰੇ ਜਿਉਂ ਜਨ ਜਨਕਾ, ਧੰਨ ਧੰਨ ਜਣੇਂਦੀ ਮਾਈਆ। ਮੇਲ ਮਿਲਾਵਾ ਬਾਰ ਅਨਕਾ, ਕਲਜੁਗ ਅੰਤਮ ਮੇਲ ਮਿਲਾਈਆ। ਪਰਗਟ ਹੋਏ ਵਾਸੀ ਪੁਰੀ ਘਨਕਾ, ਸੰਬਲ ਨਗਰੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਸੰਬਲ ਨਗਰ ਸਾਚਾ ਖੇੜਾ, ਹਰਿ ਗੋਬਿੰਦ ਜੋਤ ਜਗਾਈਆ। ਆਤਮ ਅੰਤਰ ਖੁਲ੍ਹਾ ਵਿਹੜਾ, ਬੈਠਾ ਸੇਜ ਵਿਛਾਈਆ। ਕਰੇ ਕਰਾਏ ਹੱਕ ਨਿਬੇੜਾ, ਦੋ ਜਹਾਨਾਂ ਵੇਖ ਵਖਾਈਆ। ਕਲਜੁਗ ਤੇਰਾ ਅੰਤਮ ਚੁੱਕੇ ਝੇੜਾ, ਸਤਿਜੁਗ ਸਾਚਾ ਲਏ ਅੰਗੜਾਈਆ। ਜੂਠ ਝੂਠ ਡੁੱਬੇ ਬੇੜਾ, ਮਾਇਆ ਮਮਤਾ ਨਾਲ ਰੁੜ੍ਹਾਈਆ। ਸੰਮਤ ਪੰਦਰਾਂ ਲੱਗੇ ਉਖੇੜਾ, ਨਾ ਕੋਈ ਧੀਰ ਧਰਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਗੇੜਾ, ਗੇੜਨਹਾਰ ਆਪ ਰਘੁਰਾਈਆ। ਬਿਨ ਗੁਰ ਪੂਰੇ ਪਾਰ ਲੰਘਾਏ ਕਿਹੜਾ, ਲੱਖ ਚੁਰਾਸੀ ਦਏ ਦੁਹਾਈਆ। ਤ੍ਰੈਗੁਣ ਮਾਇਆ ਪਾਇਆ ਝੇੜਾ, ਨਾ ਸਕੇ ਕੋਈ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਸਚ ਘਰ ਸਚ ਦਰਬਾਰਾ, ਹਰਿ ਸਾਚੀ ਜੋਤ ਜਗਾਈਆ। ਖੇਲੇ ਖੇਲ ਵਿਚ ਸੰਸਾਰਾ, ਐੜਾ ਅੱਖਰ ਲੇਖੇ ਲਾਈਆ। ਅਥਰਬਣ ਰੋਵੇ ਹਾਹਾਕਾਰਾ, ਅੱਲਾ ਰਾਣੀ ਦਏ ਦੁਹਾਈਆ। ਸੰਗ ਮੁਹੰਮਦ ਚਾਰ ਯਾਰਾ, ਈਸਾ ਮੂਸਾ ਰਿਹਾ ਕੁਰਲਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਕਰਨਹਾਰ ਆਪ ਅਖਵਾਈਆ। ਚੌਦਾਂ ਤਬਕਾਂ ਦਏ ਹੁਲਾਰਾ, ਏਕਾ ਧੱਕਾ ਲਾਈਆ। ਨੌਂ ਸੱਤ ਵੇਖ ਦਵਾਰਾ, ਪਾਰ ਕਿਨਾਰ ਨਾ ਕੋਈ ਜਣਾਈਆ। ਮਨਮੁਖ ਡੋਬੇ ਵਹਿੰਦੀ ਧਾਰਾ, ਕਲਜੁਗ ਮਾਇਆ ਵਹਿਣ ਵਹਾਈਆ। ਗੁਰ ਗੋਬਿੰਦ ਗੋਬਿੰਦ ਗੋਬਿੰਦ ਸ਼ਬਦ ਗੁਰ ਲੈ ਅਵਤਾਰਾ, ਸ਼ਬਦੀ ਬਣਤ ਬਣਾਈਆ। ਨਿਰਮਲ ਜੋਤੀ ਕਰ ਆਕਾਰਾ, ਅਕਲ ਕਲਾ ਸਮਾਈਆ। ਕਲਜੁਗ ਮੇਟੇ ਕੂੜ ਪਸਾਰਾ, ਅੰਤ ਰਹਿਣ ਨਾ ਪਾਈਆ। ਜੂਠ ਝੂਠ ਰੋਵੇ ਜ਼ਾਰੋ ਜ਼ਾਰਾ, ਚਾਰੋਂ ਕੁੰਟ ਦਏ ਦੁਹਾਈਆ। ਸਤਿਜੁਗ ਸਾਚਾ ਮਾਰੇ ਇਕ ਲਲਕਾਰਾ, ਸੋਹੰ ਸੋ ਕਰੇ ਲੜਾਈਆ। ਸੋ ਪੁਰਖ ਨਿਰੰਜਣ ਆਪ ਕਰਤਾਰਾ, ਹੰ ਹੰਗਤਾ ਦਏ ਮਿਟਾਈਆ। ਨਾਮ ਖੰਡਾ ਤੇਜ ਕਟਾਰਾ, ਗੁਰ ਗੋਬਿੰਦ ਰਿਹਾ ਉਠਾਈਆ। ਬ੍ਰਹਿਮੰਡ ਖੰਡ ਪਾਵੇ ਸਾਰਾ, ਜੇਰਜ ਅੰਡ ਭੁੱਲ ਨਾ ਰਾਈਆ। ਮਨਮੁਖਾਂ ਸੁੱਤਾਂ ਦੇ ਕਰ ਕੰਡ, ਲੋਕਮਾਤ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਵਖਾਈਆ। ਸਾਚਾ ਘਰ ਹਰਿ ਨਿਰੰਜਣ, ਏਕਾ ਅਲਖ ਜਗਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਜੁਗ ਜੁਗ ਭੇਖ ਵਟਾਇੰਦਾ। ਜਨ ਭਗਤਾਂ ਦੇਵੇ ਨੇਤਰ ਨਾਮ ਅੰਜਨ, ਅੰਧ ਅੰਧੇਰ ਮਿਟਾਇੰਦਾ। ਚਰਨ ਧੂੜ ਬਖ਼ਸ਼ੇ ਸਾਚਾ ਮਜਨ, ਅੱਠ ਸੱਠ ਮਾਣ ਗਵਾਇੰਦਾ। ਅਨਹਦ ਤਾਲ ਤਲਵਾੜੇ ਕਾਇਆ ਮੰਦਰ ਵੱਜਣ, ਪ੍ਰਭ ਸਾਚਾ ਆਪ ਵਜਾਇੰਦਾ। ਗੜ੍ਹ ਹੰਕਾਰੀ ਘਰ ਸਾਚੇ ਭੱਜਣ, ਭਾਂਡਾ ਕਾਚਾ ਰਹਿਣ ਨਾ ਪਾਇੰਦਾ। ਜਨ ਭਗਤਾਂ ਰੱਖੇ ਜੁਗ ਜੁਗ ਲਜਣ, ਲਾਜਾਵੰਤ ਆਪ ਹੋ ਆਇੰਦਾ। ਗੁਰਸਿਖਾਂ ਆਇਆ ਪੜਦੇ ਕੱਜਣ, ਨਾਮ ਦੋਸ਼ਾਲਾ ਏਕਾ ਪਾਇੰਦਾ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਪੀ ਪੀ ਰੱਜਣ, ਸਰ ਸਰੋਵਰ ਇਕ ਵਖਾਇੰਦਾ। ਦਸਮ ਦਵਾਰੀ ਸਾਚਾ ਹਾਜੀ ਹੱਜ ਕਰਾਏ ਹਜਨ, ਮੱਕਾ ਕਾਅਬਾ ਇਕ ਵਖਾਇੰਦਾ। ਆਤਮ ਸੇਜਾ ਗੁਰਮੁਖ ਸੰਤ ਸੁਹੇਲੇ ਬਹਿ ਬਹਿ ਸਜਣ, ਪ੍ਰਭ ਸਾਚਾ ਆਪ ਬਹਾਇੰਦਾ। ਪੰਚ ਵਿਕਾਰਾ ਲੋਕ ਲੱਜਿਆ ਤੱਜਣ, ਥਿਰ ਘਰ ਸਾਚਾ ਆਪ ਵਖਾਇੰਦਾ। ਇਕ ਚੜ੍ਹਾਏ ਨਾਮ ਜਹਾਜ਼ਨ, ਦੋ ਜਹਾਨਾਂ ਪਾਰ ਕਰਾਇੰਦਾ। ਸ਼ਾਹੋ ਭੂਪ ਵਡ ਰਾਜ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਕਲਜੁਗ ਸਤਿਜੁਗ ਰਚਿਆ ਕਾਜਨ, ਲਹਿਣਾ ਦੇਣਾ ਮੂਲ ਚੁਕਾਇੰਦਾ। ਪਰਗਟ ਜੋਤ ਦੇਸ ਮਾਝਨ, ਸੰਬਲ ਨਗਰੀ ਆਸਣ ਲਾਇੰਦਾ। ਜਨ ਭਗਤਾਂ ਅੰਤਰ ਆਤਮ ਮਾਰੇ ਆਵਾਜਨ, ਦਿਸ ਕਿਸੇ ਨਾ ਆਇੰਦਾ। ਨਾਥ ਤ੍ਰੈਲੋਕੀ ਗਰੀਬ ਨਿਵਾਜਨ, ਗਊ ਗਰੀਬਾਂ ਗਲੇ ਲਗਾਇੰਦਾ। ਆਪੇ ਸਾਜਣਹਾਰਾ ਸਾਜਣ, ਆਪਣੀ ਰਚਨਾ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਖਾਇੰਦਾ। ਸਾਚਾ ਘਰ ਹਰਿ ਨਰਾਇਣ, ਨਿਰਗੁਣ ਆਪ ਉਪਾਇਆ। ਆਪੇ ਵੇਖੇ ਆਪਣੇ ਨੈਣ, ਜਗਤ ਨੇਤਰ ਦਿਸ ਨਾ ਆਇਆ। ਰਸਨਾ ਕਿਸੇ ਨਾ ਸਕੇ ਕਹਿਣ, ਗੁਣ ਅਵਗੁਣ ਨਾ ਕੋਇ ਜਣਾਇਆ। ਜੁਗ ਜੁਗ ਆਪੇ ਜਾਣੇ ਲਹਿਣਾ ਦੇਣ, ਲਹਿਣਾ ਦੇਣਾ ਆਪ ਮੁਕਾਇਆ। ਕਲਜੁਗ ਕਾਲੀ ਖਾਏ ਲਾੜੀ ਮੌਤ ਡੈਣ, ਵੇਲਾ ਅੰਤਮ ਦਏ ਦੁਹਾਇਆ। ਨਾਤਾ ਤੁਟੇ ਸਾਕ ਸੱਜਣ ਮਾਤ ਪਿਤ ਭਾਈ ਭੈਣ, ਬੰਧਨ ਬੰਧ ਨਾ ਕੋਈ ਬੰਧਾਇਆ। ਮਨਮੁਖ ਜੀਵ ਵਹਿਣ ਝੂਠੇ ਵਹਿਣ, ਝੂਠੇ ਧੰਦੇ ਵéਤ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਹਰਿ ਮਿਹਰਵਾਨ, ਆਪਣਾ ਆਪ ਉਪਾਇੰਦਾ। ਨਾ ਕੋਈ ਮੰਦਰ ਮਸਜਿਦ ਦਿਸੇ ਮਕਾਨ, ਚਾਰ ਦਿਵਾਰ ਨਾ ਕੋਈ ਰਖਾਇੰਦਾ। ਉਚਾ ਨੀਚਾ ਨਾ ਝੁੱਲੇ ਕੋਈ ਨਿਸ਼ਾਨ, ਸੰਖ ਨਾਦ ਨਾ ਕੋਈ ਵਜਾਇੰਦਾ। ਨਾ ਕੋਈ ਵੇਦ ਪਾਠ ਪੁਰਾਨ, ਪੂਜਾ ਸੰਧਿਆ ਨਾ ਕੋਈ ਕਰਾਇੰਦਾ। ਨਾ ਕੋਈ ਹਦੀਸ ਅੰਜੀਲ ਕੁਰਾਨ, ਸ਼ਰਅ ਸ਼ਰਾਇਤ ਨਾ ਕੋਈ ਜਣਾਇੰਦਾ। ਛੱਤੀ ਰਾਗ ਨਾ ਕੋਈ ਵਖਿਆਣ, ਖਾਣੀ ਬਾਣੀ ਨਾ ਕੋਈ ਅਲਾਇੰਦਾ। ਇਕ ਇਕੱਲਾ ਸ੍ਰੀ ਭਗਵਾਨ, ਥਿਰ ਘਰ ਬੈਠਾ ਆਸਣ ਲਾਇੰਦਾ। ਨਾ ਕੋਈ ਖਾਣ ਨਾ ਕੋਈ ਪੀਣ, ਨਾ ਕੋਈ ਬਸਤਰ ਤਨ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਘਰ ਸਾਚਾ ਇਕ ਦਰਸਾਇੰਦਾ। ਸਾਚਾ ਘਰ ਦਰਸ ਅਮੋਘ, ਹਰਿ ਜੋਤੀ ਨੂਰ ਸਵਾਈਆ। ਨਾ ਕੋਈ ਚਿੰਤਾ ਨਾ ਕੋਈ ਸੋਗ, ਨਾ ਕੋਈ ਭੋਗ ਭੁਗਾਈਆ। ਨਾ ਕੋਈ ਜੋਗ ਨਾ ਵਿਜੋਗ, ਨਾ ਕੋਈ ਰੋਗ ਰਿਹਾ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲਾ ਰਿਹਾ ਵਸਾਈਆ। ਸਚ ਮਹੱਲਾ ਆਪ ਵਸਾ, ਆਪਣੀ ਕਲ ਵਰਤਾਈਆ। ਆਪ ਆਪਣੀ ਜੋਤ ਜਗਾ, ਅੱਠੇ ਪਹਿਰ ਕਰੇ ਰੁਸ਼ਨਾਈਆ। ਲੱਖ ਚੁਰਾਸੀ ਵਿਚ ਗਿਆ ਸਮਾ, ਹਰ ਘਟ ਬੈਠਾ ਆਸਣ ਲਾਈਆ । ਸੰਤ ਸੁਹੇਲੇ ਲਏ ਮਿਲਾ, ਜੁਗ ਜੁਗ ਹੱਥ ਰੱਖੇ ਵਡਿਆਈਆ। ਸ਼ਬਦੀ ਸ਼ਬਦ ਰਿਹਾ ਜਣਾ, ਹਰਿ ਸ਼ਬਦੀ ਤਾਲ ਵਜਾਈਆ। ਅੰਧ ਅੰਧੇਰਾ ਰਿਹਾ ਮਿਟਾ, ਸਤਿਗੁਰ ਸਾਚਾ ਚੰਦ ਰਿਹਾ ਚੜ੍ਹਾਈਆ। ਏਕਾ ਰਾਗ ਰਿਹਾ ਅਲਾ, ਰਾਗ ਨਾਦ ਭੇਵ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਚਾ ਧਾਮ ਸੁਹਾਈਆ। ਸਾਚਾ ਧਾਮ ਹਰਿ ਸੁਹਾ, ਸਗਲੀ ਚਿੰਤ ਮਿਟਾਇੰਦਾ। ਦਰਸ ਦਿਖਾਏ ਬੇਪਰਵਾਹ, ਗੁਰਮੁਖ ਸੋਏ ਮਾਤ ਜਗਾਇੰਦਾ। ਅੱਖਰ ਵੱਖਰ ਨਾਮ ਪੜ੍ਹਾ, ਸਾਚੀ ਵਿਦਿਆ ਆਪ ਜਣਾਇੰਦਾ। ਬਜਰ ਕਪਾਟੀ ਦਏ ਤੁੜਾ, ਅੰਦਰ ਮੰਦਰ ਕੁੰਡਾ ਲਾਹਿੰਦਾ। ਸਾਚੇ ਪੌੜੇ ਲਏ ਚੜ੍ਹਾ, ਆਪ ਆਪਣੀ ਦਇਆ ਕਮਾਇੰਦਾ। ਸਾਚਾ ਪੱਲਾ ਨਾਮ ਫੜਾ, ਆਪ ਆਪਣੀ ਸੇਵ ਕਮਾਇੰਦਾ। ਆਤਮ ਸੇਜਾ ਇਕ ਵਿਛਾ, ਆਸਣ ਸਿੰਘਾਸਣ ਇਕ ਸੁਹਾਇੰਦਾ। ਗੁਰਮੁਖ ਸਾਜਨ ਮੇਲ ਮਿਲਾ, ਨਾਰੀ ਕੰਤਾ ਰੂਪ ਸਮਾਇੰਦਾ। ਏਕਾ ਦੂਜਾ ਭੇਵ ਚੁਕਾ, ਤੀਜਾ ਨੇਤਰ ਇਕ ਖੁਲ੍ਹਾਇੰਦਾ। ਚੌਥੇ ਘਰ ਦਏ ਬਹਾ, ਅਮਰਾਪਦ ਵਖਾਇੰਦਾ। ਪੰਚਮ ਮੇਲਾ ਸਹਿਜ ਸੁਭਾ, ਗੁਰ ਪੂਰਾ ਆਪ ਕਰਾਇੰਦਾ। ਅੰਮ੍ਰਿਤ ਆਤਮ ਜਾਮ ਪਿਆ, ਦੁਰਮਤ ਮੈਲ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਫੋਲ ਫੁਲਾਇੰਦਾ। ਦਸਮ ਦਵਾਰੀ ਸਚ ਦਵਾਰ, ਹਰਿ ਸਾਚੀ ਜੋਤ ਜਗਾਈਆ। ਨਿਰਮਲ ਬਾਤੀ ਕਰ ਆਕਾਰ, ਨਿਰਗੁਣ ਰਚਨ ਰਚਾਈਆ। ਗੁਰਮੁਖ ਸਾਜਨ ਪਾਏ ਸਾਰ, ਆਪ ਆਪਣੇ ਵਿਚ ਸਮਾਈਆ। ਆਪ ਆਪਣੇ ਅੰਦਰੋਂ ਹੋਏ ਬਾਹਰ, ਆਤਮ ਕੁੰਡਾ ਲਾਹੀਆ। ਸੁੰਨ ਅਗੰਮੋਂ ਪਾਰ ਕਿਨਾਰ, ਦੂਰ ਦੁਰਾਡਾ ਵੇਖ ਵਖਾਈਆ। ਚੌਥੇ ਘਰ ਖੋਲ੍ਹ ਕਿਵਾੜ, ਭਗਤ ਦਵਾਰਾ ਇਕ ਖੁਲ੍ਹਾਈਆ। ਸੋਹੰ ਸੋ ਜੈ ਜੈ ਜੈਕਾਰ, ਸੋ ਪੁਰਖ ਨਿਰੰਜਣ ਰਿਹਾ ਕਰਾਈਆ। ਹੰ ਹੰਗਤਾ ਨਾ ਕੋਈ ਪਸਾਰ, ਪੰਜ ਤਤ ਦਿਸ ਨਾ ਆਈਆ। ਏਕਾ ਅੰਗੀਕਾਰ ਕਰ ਤਿਆਰ, ਆਪ ਆਪਣੇ ਅੰਗ ਲਗਾਈਆ। ਸਾਚਾ ਸੰਗੀ ਧੁਰ ਦਰਬਾਰ, ਗੁਰਮੁਖ ਸਾਚੇ ਲਏ ਉਠਾਈਆ। ਚੌਥੇ ਘਰੋਂ ਹੋਇਆ ਬਾਹਰ, ਪੰਚਮ ਵੇਖੇ ਸਹਿਜ ਸੁਭਾਈਆ। ਪਵਣ ਸਵਾਸੀ ਲਏ ਉਧਾਰ, ਜੋਤ ਪਰਕਾਸ਼ ਇਕ ਕਰਾਈਆ। ਆਦਿ ਅੰਤ ਨਾ ਕਦੇ ਵਿਨਾਸੀ, ਮਰੇ ਜੰਮੇ ਜੰਮੇ ਮਰੇ ਨਾ ਰਾਈਆ। ਛੇਵੇਂ ਛੱਪਰ ਨਾ ਕੋਈ ਵੇਖੇ ਖੇਲ ਤਮਾਸੀ, ਆਪ ਆਪਣਾ ਘਰ ਸੁਹਾਈਆ। ਸਾਚਾ ਮੰਡਲ ਸਾਚੀ ਰਾਸੀ, ਆਪ ਆਪਣੀ ਰਿਹਾ ਪਾਈਆ। ਜੋਤ ਨਿਰੰਜਣ ਹੋਏ ਦਾਸੀ, ਸੇਵਾ ਰਹੀ ਕਮਾਈਆ। ਆਦਿ ਪੁਰਖ ਇਕ ਅਬਿਨਾਸ਼ੀ, ਕਰਤਾ ਪੁਰਖ ਅਖਵਾਈਆ। ਸਤਵੇਂ ਘਰ ਸਤਿ ਪੁਰਖ ਨਿਰੰਜਣ ਦੀਪਕ ਜੋਤ ਕਰੇ ਪਰਕਾਸ਼ੀ, ਇਕ ਪਰਕਾਸ਼ ਕਰਾਈਆ। ਦਿਵਸ ਰੈਣ ਨਾ ਕੋਈ ਬਰਸ ਮਾਸੀ, ਘੜੀ ਪਲ ਨਾ ਕੋਈ ਜਣਾਈਆ। ਸੂਰਜ ਚੰਨ ਤਾਰਾ ਮੰਡਲ ਨਾ ਦਿਸੇ ਪ੍ਰਿਥਮੀ ਆਕਾਸ਼ੀ, ਗਗਨ ਮੰਡਲ ਨਾ ਕੋਈ ਦਿਸਾਈਆ । ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਦਿਸੇ ਵਾਸੀ, ਨਾ ਕੋਈ ਸੰਗ ਜਣਾਈਆ। ਲੱਖ ਚੁਰਾਸੀ ਨਾ ਪਵਣ ਸਵਾਸੀ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਸਾਚੇ ਘਰ ਹਰਿ ਹਰਿ ਅਬਿਨਾਸ਼ੀ, ਹਰਿ ਸਾਚਾ ਥਾਉਂ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਖੇਲਣਹਾਰ ਆਪ ਅਖਵਾਈਆ। ਆਪ ਆਪਣਾ ਖੇਲੇ ਖੇਲ, ਘਰ ਸਾਚੇ ਜੋਤ ਜਗਾਇੰਦਾ। ਸ਼ਬਦੀ ਜੋਤੀ ਸਾਚਾ ਮੇਲ, ਛੇ ਘਰ ਆਪ ਕਰਾਇੰਦਾ। ਪੰਚਮ ਹੋਇਆ ਸੱਜਣ ਸੁਹੇਲ, ਸਚ ਸਮਗਰੀ ਇਕ ਵਖਾਇੰਦਾ। ਚੌਥੇ ਘਰ ਚਾੜ੍ਹੇ ਤੇਲ, ਜਨ ਭਗਤਾਂ ਸਗਨ ਮਨਾਇੰਦਾ। ਦਸਮ ਦਵਾਰੀ ਵਸਿਆ ਰੰਗ ਨਵੇਲ, ਦਿਸ ਕਿਸੇ ਨਾ ਆਇੰਦਾ। ਆਪੇ ਗੁਰ ਆਪੇ ਚੇਲ, ਆਪੇ ਗੋਬਿੰਦ ਰੂਪ ਸਮਾਇੰਦਾ। ਜੁਗ ਜੁਗ ਵਿਛੜੇ ਕਲਜੁਗ ਲਏ ਮੇਲ, ਸੱਜਣ ਸੁਹੇਲ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਚੌਦਾਂ ਵੇਖ ਵਖਾਇੰਦਾ। ਸੰਮਤ ਚੌਦਾਂ ਰਿਹਾ ਰੋ, ਚਾਰੋਂ ਕੁੰਟ ਦੁਹਾਈਆ। ਕਲਜੁਗ ਕਾਲਾ ਦਾਗ਼ ਰਿਹਾ ਧੋ, ਨੇਤਰ ਨੈਣ ਰਹੇ ਸ਼ਰਮਾਈਆ। ਮਨਮੁਖ ਜੀਵ ਜੂਠ ਝੂਠ ਬੀਜ ਰਹੇ ਬੋ, ਫਲ ਵੇਲੇ ਅੰਤਮ ਖਾਈਆ। ਜਗਤ ਨਾਤਾ ਤੁੱਟੇ ਮੋਹ, ਨਾ ਕੋਈ ਧੀਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਲਹਿਣਾ ਜਗ ਝੋਲੀ ਪਾਈਆ। ਕਲਜੁਗ ਲਹਿਣਾ ਜਾਣਾ ਚੁੱਕ, ਹਰਿ ਸਾਚਾ ਆਪ ਚੁਕਾਇੰਦਾ। ਮਨਮੁਖਾਂ ਮੁਖ ਪੈਣਾ ਥੁੱਕ, ਨਾ ਕੋਈ ਮੇਟ ਮਿਟਾਇੰਦਾ। ਹਰਿਆ ਬੂਟਾ ਜਾਣਾ ਸੁੱਕ, ਅੰਮ੍ਰਿਤ ਨਿਰਮਲ ਨਾ ਕੋਈ ਮੁਖ ਚੁਆਇੰਦਾ। ਸਤਿਜੁਗ ਸਾਚਾ ਧਰਤ ਮਾਤ ਦੀ ਪਿਆ ਕੁੱਖ, ਵੀਹ ਸੌ ਵੀਹ ਬਿਕ੍ਰਮੀ ਪੰਦਰਾ ਕੱਤਕ ਜਨਮ ਦਵਾਇੰਦਾ। ਕਲਜੁਗ ਪੈਂਡਾ ਗਿਆ ਮੁੱਕ, ਸਤਿਗੁਰ ਪਾਂਧੀ ਆਪਣਾ ਪੰਧ ਮੁਕਾਇੰਦਾ। ਹਰਿ ਹਰਿ ਭਾਣਾ ਨਾ ਜਾਏ ਰੁਕ, ਗੁਰ ਗੋਬਿੰਦ ਲੇਖ ਲਿਖਾਇੰਦਾ। ਰਾਏ ਧਰਮ ਚੁੱਕ ਚੁੱਕ ਵੇਖੇ ਮੁਖ, ਨੇਤਰ ਨੈਣ ਖੁਲ੍ਹਾਇੰਦਾ। ਲਾੜੀ ਮੌਤ ਸੁਖਣਾ ਰਹੀ ਸੁੱਖ, ਹੱਥੀਂ ਮਹਿੰਦੀ ਸਗਨ ਲਗਾਇੰਦਾ। ਗੁਰਮੁਖ ਸਾਜਣ ਸੰਤ ਸੁਹੇਲੇ ਕਰ ਕਰ ਮੇਲੇ ਗੁਰ ਸਤਿਗੁਰ ਆਪ ਆਪਣੀ ਗੋਦੀ ਲਏ ਚੁੱਕ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਇੰਦਾ। ਗੁਰਮੁਖ ਸਾਚੀ ਘਾਲ, ਘਾਲੇ ਚਰਨ ਦਵਾਰਿਆ। ਮਿਲੇ ਵਸਤ ਨਾਮ ਧੰਨ ਮਾਲ, ਦੇਵਣਹਾਰ ਆਪ ਕਰਤਾਰਿਆ। ਗੁਰਮੁਖ ਸੁਰਤੀ ਲਏ ਸੰਭਾਲ, ਗੁਰ ਸ਼ਬਦੀ ਸ਼ਬਦ ਕਰੇ ਪਿਆਰਿਆ। ਸਦਾ ਸੁਹੇਲਾ ਚਲੇ ਨਾਲ, ਆਦਿ ਜੁਗਾਦੀ ਏਕੰਕਾਰਿਆ। ਨੇੜ ਨਾ ਆਏ ਕਾਲ ਮਹਾਂਕਾਲ, ਦਰ ਦਵਾਰ ਰਿਹਾ ਦੁਰਕਾਰਿਆ। ਦਰ ਦਵਾਰ ਕਰੇ ਸੰਭਾਲ, ਸੇਵਕ ਸੇਵਾ ਸਚ ਕਮਾ ਰਿਹਾ। ਜੁਗ ਜੁਗ ਚਲੇ ਅਵੱਲੜੀ ਚਾਲ, ਭੇਖਾਧਾਰੀ ਭੇਖ ਵਟਾ ਰਿਹਾ। ਆਪੇ ਸ਼ਾਹ ਆਪੇ ਕੰਗਾਲ, ਦੀਨਾ ਬੰਧਪ ਦੀਨ ਦਿਆਲ ਆਪ ਅਖਵਾ ਰਿਹਾ। ਸੰਤ ਸੁਹੇਲੇ ਸਾਚੇ ਭਾਲ, ਆਪ ਆਪਣਾ ਰੰਗ ਚੜ੍ਹਾ ਰਿਹਾ। ਫਲ ਲਗਾਏ ਕਾਇਆ ਡਾਲ੍ਹ, ਸਿੰਘ ਖੁਸ਼ਹਾਲ ਆਪ ਤਰਾ ਰਿਹਾ। ਕਾਇਆ ਵੇਖ ਸੱਚੀ ਧਰਮਸਾਲ, ਸਾਚੀ ਜੋਤ ਨਿਰਜੰਣ ਦੀਪ ਜਗਾ ਰਿਹਾ। ਕਰੇ ਕਰਾਏ ਆਪ ਪ੍ਰਿਤਪਾਲ, ਪ੍ਰਿਤਪਾਲਕ ਨਾਮ ਰਖਾ ਲਿਆ। ਹਰਿਜਨ ਸਾਚਾ ਬਾਲ ਨਿਧਾਨ, ਗੁਣ ਨਿਧਾਨਾ ਆਪ ਉਠਾ ਲਿਆ। ਅੰਮ੍ਰਿਤ ਦੇਵੇ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਮਿਟਾ ਰਿਹਾ। ਸੋਹੰ ਚੜ੍ਹਾਏ ਸਚ ਬਿਬਾਨ, ਲੋਆਂ ਪੁਰੀਆਂ ਪਾਰ ਕਰਾ ਰਿਹਾ। ਆਪ ਜਣਾਏ ਧੁਰ ਫ਼ਰਮਾਣ, ਬੋਧ ਅਗਾਧੀ ਸ਼ਬਦ ਜਣਾ ਲਿਆ। ਆਵਣ ਜਾਵਣ ਚੁੱਕੇ ਕਾਨ, ਲੱਖ ਚੁਰਾਸੀ ਗੇੜ ਕਟਾ ਲਿਆ। ਪਾਇਆ ਪੁਰਖ ਹਰਿ ਸੁਲਤਾਨ, ਬ੍ਰਹਮ ਪਾਰਬ੍ਰਹਮ ਸਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਥਾਏਂ ਪਾਏ ਘਾਲ, ਪੂਤ ਸਪੂਤਾ ਲੇਖੇ ਲਾ ਲਿਆ। ਗੁਰਮੁਖ ਘਾਲ ਸਾਚੀ ਸੇਵਾ, ਸਤਿਗੁਰ ਲੇਖੇ ਲਾਇੰਦਾ। ਧੁਰ ਦਰਗਾਹੀ ਸਾਚਾ ਮੇਵਾ, ਏਕਾ ਨਾਮ ਖਵਾਇੰਦਾ। ਹਰਿ ਹਰਿ ਗਾਇਆ ਰਸਨਾ ਜਿਹਵਾ, ਜਾਗਰਤ ਜੋਤ ਜਗਾਇੰਦਾ। ਕੌਸਤਕ ਮਣੀਆ ਮਸਤਕ ਲਾਏ ਥੇਵਾ, ਥਿਰ ਘਰ ਸਾਚਾ ਇਕ ਸੁਹਾਇੰਦਾ। ਮੇਲ ਮਿਲਾਏ ਅਲਖ ਅਭੇਵਾ, ਭੇਵ ਅਭੇਦਾ ਭੇਵ ਛੁਪਾਇੰਦਾ। ਕਿਸੇ ਹੱਥ ਨਾ ਆਏ ਦੇਵੀ ਦੇਵਾ, ਦੇਵਤ ਸੁਰ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਸਾਚੀ ਸੇਵਾ ਸੇਵਕ ਲੇਖੇ ਲਾਇੰਦਾ। ਸਾਚੀ ਸੇਵਾ ਦਰ ਪਰਵਾਨਾ, ਪਰਮ ਪੁਰਖ ਕਮਾਈਆ। ਹੱਥੀਂ ਬੰਨ੍ਹੇ ਨਾਮ ਗਾਨਾ, ਏਕਾ ਤੰਦਨ ਤੰਦ ਬੰਧਾਈਆ। ਸ਼ਬਦ ਬਿਠਾਏ ਸਚ ਬਿਬਾਨਾ, ਪੁਰਖ ਸੁਲਤਾਨਾ ਆਪ ਉਠਾਈਆ। ਏਕਾ ਰਾਗ ਸੁਣਾਏ ਕਾਨਾ, ਧੁਨ ਆਤਮਕ ਵੱਜੇ ਵਧਾਈਆ। ਏਕਾ ਪਾਇਆ ਪਦ ਨਿਰਬਾਨਾ, ਘਰ ਸਾਚੇ ਮੰਗਲ ਗਾਈਆ। ਮੂਰਖ ਮੂੜ੍ਹ ਬਣਾਏ ਚਤੁਰ ਸੁਜਾਨਾ, ਜਿਸ ਪਰ ਆਪਣਾ ਹੱਥ ਟਿਕਾਈਆ। ਆਤਮ ਦਰਸੀ ਦੇਵੇ ਬ੍ਰਹਮ ਗਿਆਨਾ, ਜੋਤੀ ਨੂਰੋ ਨੂਰ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਮੇਲ ਹਰਿ, ਦਰ ਦਵਾਰਾ ਵੇਖ ਵਖਾਈਆ। ਸਾਚਾ ਮੇਲਾ ਹਰਿ ਕਰਤਾਰਾ, ਅਗੰਮ ਅਗੰਮੜਾ ਪਾਇਆ। ਲੇਖਾ ਚੁੱਕੇ ਵਿਚ ਸੰਸਾਰਾ, ਨਾੜੀ ਚਮੜਾ ਲੇਖੇ ਲਾਇਆ। ਪਾਈ ਵਸਤ ਨਾਮ ਹਰਿ ਥਾਰਾ, ਥਿਰ ਘਰ ਸਾਚੇ ਮੇਲ ਮਿਲਾਇਆ। ਉਚ ਮਹੱਲ ਅਟੱਲ ਮੁਨਾਰਾ, ਹਰਿਜਨ ਸਾਚੇ ਲਏ ਬਹਾਇਆ। ਨਾ ਕੋਈ ਦੀਸੇ ਚਾਰ ਦਿਵਾਰਾ, ਛੱਪਰ ਛੰਨ ਨਾ ਕੋਈ ਛਾਇਆ। ਇਕ ਇਕੱਲਾ ਏਕੰਕਾਰਾ, ਓਅੰਕਾਰਾ ਸੇਵਾ ਲਾਇਆ। ਆਪੇ ਜਾਣੇ ਆਪਣੀ ਧਾਰਾ, ਜੁਗ ਜੁਗ ਕਰਦਾ ਆਇਆ। ਕਲਜੁਗ ਤੇਰੀ ਅੰਤਮ ਵਾਰਾ, ਸਤਿਜੁਗ ਸਾਚਾ ਚੰਦ ਚੜ੍ਹਾਇਆ। ਸਤਿਜੁਗ ਸਾਚਾ ਲੈ ਅਵਤਾਰਾ, ਧਰਤ ਮਾਤ ਦਏ ਸੁਹਾਇਆ। ਧਰਤ ਮਾਤ ਕਰੇ ਪਿਆਰਾ, ਆਪ ਆਪਣੀ ਗੋਦ ਉਠਾਇਆ। ਪ੍ਰਭ ਦਰ ਦਵਾਰੇ ਦੋਏ ਜੋੜ ਕਰੇ ਨਿਮਸਕਾਰਾ, ਸਚ ਸਪੂਤਾ ਵੇਖ ਵਖਾਇਆ। ਇਕ ਖੁਲ੍ਹਾਏ ਧਰਮ ਦਵਾਰਾ, ਸਾਚਾ ਮਾਰਗ ਲਾਇਆ। ਸਤਿ ਪੁਰਖ ਨਿਰੰਜਣ ਤੇਰਾ ਜੈ ਜੈ ਜੈਕਾਰਾ, ਜੋਗ ਜੁਗਤ ਇਕ ਜਣਾਇਆ। ਭਗਤ ਭਗਤੀ ਦਏ ਹੁਲਾਰਾ, ਭਗਵਨ ਰੂਪ ਅਖਵਾਇਆ। ਆਦਿ ਸ਼ਕਤ ਢਹਿ ਪਏ ਦਵਾਰਾ, ਸਰਨ ਸਰਨਾਈ ਇਕ ਜਣਾਇਆ। ਅਕਾਲ ਪੁਰਖ ਕਰਤਾ ਕਰਨਹਾਰ ਕਰਤਾਰਾ, ਜੁਗ ਜੁਗ ਕਾਰਜ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਵੇਖ ਹਰਿ, ਬੰਕ ਦਵਾਰਾ ਇਕ ਸੁਹਾਇਆ। ਬੰਕ ਦਵਾਰਾ ਸਚ ਭੂਮਿਕਾ ਵਿਚ ਵਰਭੰਡ, ਸਤਿਜੁਗ ਵੰਡ ਵੰਡਾਈਆ। ਸ਼ਬਦ ਗੁਰ ਖੋਜ ਬ੍ਰਹਿਮੰਡ, ਬ੍ਰਹਿਮੰਡੀ ਵੰਡ ਵੰਡਾਈਆ। ਨਾਮ ਖੰਡਾ ਤੇਜ ਚੰਡ ਪਰਚੰਡ, ਏਕਾ ਚੰਡੀ ਰਿਹਾ ਚਮਕਾਈਆ। ਕੂੜ ਕੁੜਿਆਰਾ ਤੋੜ ਘਮੰਡ, ਭੇਖ ਪਖੰਡਾ ਦਏ ਮਿਟਾਈਆ। ਨਾ ਕੋਈ ਦੀਸੇ ਨਾਰ ਦੁਹਾਗਣ ਰੰਡ, ਖੁਲ੍ਹੜੇ ਕੇਸ ਨਾ ਕੋਇ ਵਖਾਈਆ। ਮਾਇਆ ਮਮਤਾ ਨਾ ਚੁੱਕੇ ਕੋਈ ਪੰਡ, ਰਸਨਾ ਤ੍ਰਿਸਨਾ ਨਾ ਕੋਈ ਹਲਕਾਈਆ। ਸਤਿਜੁਗ ਸਾਚਾ ਵੰਡੀ ਵੰਡ, ਸਚ ਸੁੱਚ ਕਰੇ ਕੁੜਮਾਈਆ। ਪੰਚ ਵਿਕਾਰਾ ਦੇਵੇ ਦੰਡ, ਨਾਮ ਜੈਕਾਰਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਸੱਜਣ, ਜੁਗ ਮੇਲਾ ਜਗ ਮੇਲ ਮਿਲਾਈਆ। ਜਗ ਮੇਲਾ ਜੁਗ ਮੇਲਿਆ, ਜੁਗ ਜੁਗ ਵੱਡੀ ਵਡਿਆਈਆ। ਅਚਰਜ ਖੇਲ ਪਾਰਬ੍ਰਹਮ ਪੁਰਖ ਅਬਿਨਾਸ਼ੀ ਖੇਲਿਆ, ਅਛਲ ਅਛੱਲ ਕਰਾਈਆ। ਮੇਲੇ ਮੇਲ ਗੁਰੂ ਗੁਰ ਚੇਲਿਆ, ਗੋਬਿੰਦ ਚੇਲਾ ਰੂਪ ਸਮਾਈਆ। ਸੰਤ ਸਾਜਨ ਸੱਜਣ ਸੁਹੇਲਿਆ, ਪਾਰਬ੍ਰਹਮ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਮੰਦਰ ਮੇਲਿਆ ਮੇਲ ਬੇਪਰਵਾਹੀਆ। ਘਟ ਮੰਦਰ ਹਰਿ ਹਰਿ ਜੋਤੀ ਨੂਰ, ਦਿਵਸ ਰੈਣ ਡਗਮਗਾਇਆ। ਸ਼ਬਦ ਅਨਾਦੀ ਵੱਜੇ ਤੂਰ, ਅਨਹਦ ਸੇਵਾ ਲਾਇਆ। ਆਤਮ ਸੇਜਾ ਬੈਠਾ ਹਰਿ ਦਾਤਾ ਜੋਧਾ ਸੂਰ, ਸੂਰਬੀਰ ਆਪ ਅਖਵਾਇਆ। ਸਰਬ ਘਟਾ ਆਪੇ ਭਰਪੂਰ, ਗੁਣਵੰਤਾ ਨਾਉਂ ਰਖਾਇਆ। ਜਨ ਭਗਤਾਂ ਆਸਾ ਮਨਸਾ ਪੂਰ, ਪੂਰਨ ਆਸਾ ਕਰਦਾ ਆਇਆ। ਸਦਾ ਸੁਹੇਲਾ ਵਸੇ ਹਾਜ਼ਰ ਹਜ਼ੂਰ, ਨੇੜਾ ਦੂਰ ਨਾ ਕੋਈ ਜਣਾਇਆ। ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਦਏ ਮਿਟਾਇਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਚਰਨ ਚਰਨੋਦਕ ਮੁਖ ਚੁਆਇਆ। ਕਾਇਆ ਚੋਲੀ ਰੰਗਣ ਚਾੜ੍ਹੇ ਗੂੜ੍ਹ, ਸ਼ਬਦ ਮਜੀਠੀ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਵਸਤ ਅਨਡੀਠੀ ਹਰਿਜਨ ਝੋਲੀ ਪਾਇਆ। ਵਸਤ ਅਨਡੀਠ ਨਾਮ ਰਤਨ, ਗੁਰਮੁਖ ਤਨ ਟਿਕਾਇੰਦਾ। ਮਨਮੁਖ ਜੀਵ ਵੇਖ ਨਾ ਸਕਣ, ਨੇਤਰ ਲੋਚਨ ਨੈਣ ਨਾ ਕੋਈ ਖੁਲ੍ਹਾਇੰਦਾ। ਨੌਂ ਦਵਾਰੇ ਬਹਿ ਬਹਿ ਤੱਕਣ, ਦਸਮ ਦਵਾਰੀ ਨਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਮੇਲ ਦਰ, ਨਾਮ ਨਿਧਾਨਾ ਝੋਲੀ ਪਾਇੰਦਾ। ਨਾਮ ਨਿਧਾਨਾ ਹਰਿ ਗੁਣਵੰਤਾ, ਗੁਰਮੁਖ ਝੋਲੀ ਪਾਇਆ। ਮਿਲੇ ਵਡਿਆਈ ਜੀਵ ਜੰਤਾ, ਜੋਤੀ ਨੂਰ ਕਰੇ ਰੁਸ਼ਨਾਇਆ। ਮਿਲਿਆ ਮੇਲ ਨਾਰੀ ਕੰਤਾ, ਆਤਮ ਸੇਜਾ ਵੇਖ ਵਖਾਇਆ। ਗੁਰਮੁਖ ਮੇਲ ਪੂਰਨ ਭਗਵੰਤਾ, ਪਾਰਬ੍ਰਹਮ ਪਰਮੇਸ਼ਵਰ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਦਿਨ ਅੰਤਾ, ਗੁਰਮੁਖ ਉਧਾਰੇ ਸਾਚੇ ਸੰਤਾਂ, ਸਤਿ ਸੰਤੋਖੀ ਧੀਰਜ ਨਾਮ ਧਰਾਇਆ। ਅੰਮ੍ਰਿਤ ਆਤਮ ਨਾਮ ਪਿਆਲਾ, ਗੁਰਮੁਖਾਂ ਆਪ ਪਿਆਇੰਦਾ। ਦੀਨਾਂ ਬੰਧਪ ਦੀਨ ਦਿਆਲਾ, ਦਇਆ ਨਿਧ ਅਖਵਾਇੰਦਾ। ਦੀਪਕ ਜੋਤ ਜਗਾਏ ਕਾਇਆ ਸੱਚੀ ਧਰਮਸਾਲਾ, ਅੰਧ ਅਗਿਆਨ ਮਿਟਾਇੰਦਾ। ਅਨਹਦ ਸ਼ਬਦ ਵਜਾਏ ਸਾਚਾ ਤਾਲਾ, ਤਾਲ ਤਲਵਾੜਾ ਇਕ ਰਖਾਇੰਦਾ। ਇਕ ਜਪਾਏ ਨਾਮ ਸੁਖਾਲਾ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਤੋੜ ਤੁੜਾਏ ਜਗਤ ਜੰਜਾਲਾ, ਪੰਚਮ ਮੋਹ ਮਿਟਾਇੰਦਾ। ਤਨ ਪਹਿਨਾਏ ਸਾਚੀ ਮਾਲਾ, ਹਰਿ ਸ਼ਬਦੀ ਸ਼ਬਦ ਰਖਾਇੰਦਾ। ਫਲ ਲਗਾਏ ਕਾਇਆ ਡਾਲ੍ਹਾ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਨਾਨਕ ਗੋਬਿੰਦ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਤਮ ਅੰਤਰ ਮੇਲ ਮਿਲਾਇੰਦਾ। ਅੰਮ੍ਰਿਤ ਆਤਮ ਨਾਮ ਨਿਧਾਨ, ਗੁਰਮੁਖ ਵਿਰਲਾ ਪਾਇੰਦਾ। ਜਿਸ ਜਨ ਹੋਏ ਆਪ ਮਿਹਰਵਾਨ, ਆਪ ਆਪਣੀ ਬੂਝ ਬੁਝਾਇੰਦਾ। ਏਕਾ ਦੇਵੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਚਰਨ ਧੂੜ ਬਖ਼ਸ਼ੇ ਸਚ ਇਸ਼ਨਾਨ, ਸਾਚੇ ਮਜਨ ਮਾਘ ਨੁਹਾਇੰਦਾ। ਆਤਮ ਜੋਤੀ ਬ੍ਰਹਮ ਗਿਆਨ, ਹਰਿ ਸ਼ਬਦੀ ਸ਼ਬਦ ਦ੍ਰਿੜਾਇੰਦਾ। ਇਕ ਵਖਾਏ ਸਚ ਨਿਸ਼ਾਨ, ਨਾਮ ਨਿਸ਼ਾਨਾ ਆਪ ਝੁਲਾਇੰਦਾ। ਗੁਰਮੁਖ ਵੇਖੇ ਮਾਰ ਧਿਆਨ, ਗੁਰ ਪੂਰਾ ਸੇਵ ਕਮਾਇੰਦਾ। ਆਦਿ ਅੰਤ ਜੁਗਾ ਜੁਗੰਤ ਖੇਲੇ ਖੇਲ ਵਿਚ ਜਹਾਨ, ਖੇਲਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਏਕਾ ਵਸਤ ਝੋਲੀ ਪਾਇੰਦਾ। ਨਾਮ ਵਸਤ ਸਚ ਭੰਡਾਰਾ, ਹਰਿ ਸਾਚਾ ਆਪ ਵਰਤਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਲੋਕਮਾਤੀ ਬਣਤ ਬਣਾਇੰਦਾ। ਸਾਧਾਂ ਸੰਤਾਂ ਪਾਵੇ ਸਾਰਾ, ਏਕਾ ਧਰਮ ਜਣਾਇੰਦਾ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਭੇਵ ਨਾ ਪਾਇਣ ਵੇਦ ਚਾਰਾ, ਲੇਖਾ ਲਿਖਤ ਨਾ ਕੋਈ ਵਖਾਇੰਦਾ। ਅਗੰਮ ਅਗੰਮੜਾ ਆਪੇ ਜਾਣੇ ਅਗੰਮੜੀ ਧਾਰਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਹੱਡ ਮਾਸ ਨਾੜੀ ਨਾ ਦਿਸੇ ਚੰਮੜਾ, ਪੰਜ ਤਤ ਨਜ਼ਰ ਨਾ ਆਇੰਦਾ। ਜਗਤ ਮਾਇਆ ਨਾ ਪੱਲੇ ਦਮੜਾ, ਨਾ ਕੋਈ ਗੰਢ ਰਖਾਇੰਦਾ। ਮਾਤ ਪਿਤ ਨਾ ਮਾਈ ਅੰਮੜਾ, ਪਿਤਾ ਪੂਤ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪ ਆਪਣਾ ਮੇਲ ਮਿਲਾਇੰਦਾ। ਹਰਿਜਨ ਸਾਚੇ ਮੇਲ ਮਿਲਾਏ, ਆਪਣੀ ਦਇਆ ਕਮਾਇੰਦਾ। ਜੋਤ ਨਿਰੰਜਣ ਤੇਲ ਚੜ੍ਹਾਏ, ਸਾਚਾ ਸਗਨ ਮਨਾਇੰਦਾ। ਅਨਹਦ ਰਾਗੀ ਨਾਦ ਅਲਾਏ, ਪੰਚਮ ਸੇਵਾ ਲਾਇੰਦਾ। ਸਾਚਾ ਮੰਗਲ ਬਹਿ ਬਹਿ ਗਾਏ, ਮਿਲ ਸਖੀਆਂ ਆਪ ਸੁਣਾਇੰਦਾ। ਨਾਮ ਤੰਦਨ ਤੰਦ ਬੰਧਾਏ, ਸਾਚਾ ਗਾਨਾ ਇਕ ਰਖਾਇੰਦਾ। ਕੰਤ ਸੁਹਾਗੀ ਏਕਾ ਸਾਚਾ ਛੰਤ ਸੁਣਾਏ, ਰਾਗ ਨਾਦ ਭੇਵ ਨਾ ਪਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤਾ ਮੇਲ ਮਿਲਾਏ, ਘਰ ਸਾਚਾ ਇਕ ਸੁਹਾਇੰਦਾ। ਸੱਜਣ ਸੁਹੇਲ ਆਪ ਹੋ ਜਾਏ, ਜਗਤ ਨਾਤਾ ਪੁਰਖ ਬਿਧਾਤਾ ਗੁਰਮੁਖ ਸਾਚੇ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਘਰ ਸਾਚਾ ਇਕ ਸੁਹਾਇੰਦਾ। ਸਾਚੇ ਘਰ ਮੰਗਲਾਚਾਰ, ਦਿਵਸ ਰੈਣ ਵੱਜੇ ਵਧਾਈਆ। ਆਤਮ ਧੁਨ ਅਪਰ ਅਪਾਰ, ਆਪ ਆਪਣੀ ਰਿਹਾ ਸੁਣਾਈਆ। ਗਾਵਤ ਗਾਵੇ ਵਾਰੋ ਵਾਰ, ਗਾਵਣਹਾਰ ਦਿਸ ਨਾ ਆਈਆ। ਗੁਰਮੁਖ ਸਾਜਣ ਢਹਿ ਪਏ ਦਵਾਰ, ਨੇਤਰ ਲੋਚਣ ਦਰਸ਼ਨ ਪਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਕੁੰਡਾ ਲਾਹੀਆ। ਮੇਟ ਮਿਟਾਏ ਪੰਚਮ ਧਾੜ, ਕੂੜ ਕਿਰਿਆ ਰਹਿਣ ਨਾ ਪਾਈਆ। ਸਾਚੇ ਘੋੜੇ ਦੇਵੇ ਚਾੜ੍ਹ, ਹਰਿ ਸਾਚਾ ਰਥ ਰਥਵਾਹੀਆ। ਦਸਮ ਦਵਾਰੀ ਦੇਵੇ ਵਾੜ, ਆਪ ਆਪਣਾ ਘਰ ਸੁਹਾਈਆ। ਆਪੇ ਹੋਏ ਪਿੱਛੇ ਅਗਾੜ, ਗੁਰ ਸ਼ਬਦੀ ਰੂਪ ਵਟਾਈਆ। ਜੋਤ ਜਗਾਏ ਬਹੱਤਰ ਨਾੜ, ਰਵ ਸਸ ਰਹੇ ਸ਼ਰਮਾਈਆ। ਕਾਇਆ ਸਚ ਵਖਾਏ ਇਕ ਅਖਾੜ, ਹਰਿ ਬੈਠਾ ਇਕ ਅਕਾਲਾ ਸਚ ਮਹੱਲਾ ਆਪ ਆਪਣੀ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਘਰ ਸੁਹੰਜਣਾ ਇਕ ਦਰਸਾਈਆ। ਘਰ ਸੁਹੰਜਣਾ ਹਰਿ ਭਗਵੰਤ, ਏਕਾ ਏਕ ਰਖਾਇਆ। ਖੇਲੇ ਖੇਲ ਆਦਿ ਅੰਤ, ਜੁਗ ਜੁਗ ਵੇਖ ਵਖਾਇਆ। ਆਪ ਉਠਾਏ ਸਾਚੇ ਸੰਤ, ਆਪ ਆਪਣੀ ਦਇਆ ਕਮਾਇਆ। ਨਾਮ ਜਪਾਏ ਰਸਨਾ ਜਿਹਵਾ ਮਣੀਆ ਮੰਤ, ਮਤ ਬੁਧ ਭੇਵ ਨਾ ਰਾਇਆ। ਗੁਰਮੁਖ ਨਾਰੀ ਮੇਲਾ ਸਾਚੇ ਕੰਤ, ਦਰ ਘਰ ਸਾਚਾ ਆਪ ਸੁਹਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਮਿਲੇ ਮੇਲ ਪਤੀ ਪਤਵੰਤ, ਸਤਿ ਸਤਿਵੰਤੀ ਨਾਰ ਸੁਹਾਇਆ। ਏਕਾ ਗਾਏ ਧੁਰ ਦਰਗਾਹੀ ਸਾਚਾ ਛੰਤ, ਆਪ ਆਪਣਾ ਰਿਹਾ ਅਲਾਇਆ। ਗੁਰਮੁਖ ਸੁਰਤ ਸਵਾਣੀ ਤੇਰੀ ਬਣਾਏ ਬਣਤ, ਆਪ ਆਪਣੇ ਵਿਚ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਘਰ ਸਾਚਾ ਇਕ ਸੁਹਾਇਆ। ਸਾਚੇ ਘਰ ਹਰਿ ਭਗਵਾਨਾ, ਏਕਾ ਅਲਖ ਜਗਾਇੰਦਾ। ਗੁਰਮੁਖਾਂ ਦੇਵੇ ਸ਼ਬਦ ਬਿਬਾਨਾ, ਜੁਗ ਜੁਗ ਆਪ ਚੜ੍ਹਾਇੰਦਾ। ਏਕਾ ਰਾਗ ਏਕ ਤਰਾਨਾ, ਏਕਾ ਤਾਲ ਵਜਾਇੰਦਾ। ਏਕਾ ਮੇਲ ਹਰਿ ਸ਼ਾਹ ਸੁਲਤਾਨਾ, ਸ਼ਾਹੋ ਭੂਪ ਇਕ ਵਖਾਇੰਦਾ। ਜਨ ਭਗਤਾਂ ਚੁਕਾਏ ਆਵਣ ਜਾਣਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪ ਆਪਣੇ ਅੰਗ ਲਗਾਇੰਦਾ। ਅੰਗੀਕਾਰ ਹਰਿ ਕਰਤਾਰ, ਏਕਾ ਏਕ ਅਖਵਾਇਆ। ਗੁਰਮੁਖ ਸਾਚੇ ਕਰ ਪਿਆਰ, ਆਪ ਆਪਣੀ ਗੋਦ ਉਠਾਇਆ। ਦੋ ਜਹਾਨੀ ਵਸਿਆ ਬਾਹਰ, ਦਿਸ ਕਿਸੇ ਨਾ ਆਇਆ। ਸਾਧਾਂ ਸੰਤਾਂ ਹੋਇਆ ਸੇਵਾਦਾਰ, ਜੁਗ ਜੁਗ ਕਰਦਾ ਆਇਆ। ਅੰਮ੍ਰਿਤ ਆਤਮ ਮੇਵਾ ਫਲ ਅਪਰ ਅਪਾਰ, ਗੁਰ ਗੋਬਿੰਦ ਮੁਖ ਲਗਾਇਆ। ਨਾਨਕ ਰਸਨਾ ਗਾਏ ਨਿਰੰਕਾਰ ਨਿਰੰਕਾਰ ਨਿਰੰਕਾਰ, ਨਿਰਗੁਣ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਆਤਮ ਦਰ ਖੋਲ੍ਹ ਦਰਵਾਜ਼ਾ, ਗੁਰਮੁਖ ਸਾਚੇ ਆਪ ਜਗਾਇੰਦਾ। ਪਰਗਟ ਹੋ ਗਰੀਬ ਨਿਵਾਜਾ, ਜੋਤੀ ਸ਼ਬਦੀ ਬਣਤ ਬਣਾਇੰਦਾ। ਆਪ ਵਜਾਏ ਸਾਚਾ ਵਾਜਾ, ਤਾਰ ਸਿਤਾਰ ਆਪ ਹਿਲਾਇੰਦਾ। ਜਨ ਭਗਤਾਂ ਰਚਿਆ ਹਰਿ ਕਾਜਾ, ਮੁਖ ਸਾਚਾ ਸਗਨ ਲਗਾਇੰਦਾ। ਸਤਿ ਪੁਰਖ ਨਿਰੰਜਣ ਏਕਾ ਦੇਵੇ ਸਾਚੀ ਦਾਤਾ, ਦੋ ਜਹਾਨੀ ਗੰਢ ਬੰਨ੍ਹਾਇੰਦਾ। ਕਲਜੁਗ ਅੰਤਮ ਵੇਖ ਧਰੇ ਜੋਤ ਹਰਿ ਦੇਸ ਮਾਝਾ, ਸੰਬਲ ਨਗਰ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਮਿਲਿਆ ਘਰ, ਘਰ ਸੁਹੰਜਣਾ ਜਗੇ ਜੋਤ ਨਿਰੰਜਣਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਸਰਗੁਣ ਸਾਚਾ ਮੇਲਾ, ਹਰਿ ਹਰਿ ਆਪ ਕਰਾਇਆ। ਆਪੇ ਗੁਰ ਆਪੇ ਚੇਲਾ, ਗੋਬਿੰਦ ਦਰ ਖੁਲ੍ਹਾਇਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਦੋ ਜਹਾਨਾਂ ਆਪ ਅਖਵਾਇਆ। ਆਪੇ ਵਸੇ ਸਦ ਰੰਗ ਨਵੇਲਾ, ਹਰ ਘਟ ਅੰਦਰ ਬੈਠਾ ਡੇਰਾ ਲਾਇਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਨਿਹਕਲੰਕ ਡੰਕ ਵਜਾਇਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੱਖ ਚੁਰਾਸੀ ਚਾੜ੍ਹੇ ਤੇਲਾ, ਜੂਠ ਝੂਠ ਡੰਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਸਚ ਘਰ, ਘਰ ਸਾਚਾ ਇਕ ਸੁਹਾਇਆ।