੨੧ ਮੱਘਰ ੨੦੧੪ ਬਿਕ੍ਰਮੀ ਪੰਡਤ ਸੁਖਦੇਵ ਰਾਮ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਭਗਤ ਵਛਲ ਗਿਰਧਾਰ, ਭਗਵਨ ਰੂਪ ਸਮਾਇੰਦਾ। ਅਛਲ ਅਛੱਲ ਵਿਚ ਸੰਸਾਰ, ਮਨਮੁਖਾਂ ਆਪ ਭੁਲਾਇੰਦਾ। ਭੇਖਾ ਬਾਵਨ ਧਰ ਅਪਰ ਅਪਾਰ, ਦਰ ਦਵਾਰੇ ਫੇਰਾ ਪਾਇੰਦਾ। ਦੁਸ਼ਟ ਹੰਕਾਰੀ ਰਾਵਣ ਦਏ ਸੰਘਾਰ, ਰਾਮ ਰਾਮਾ ਰੂਪ ਵਟਾਇੰਦਾ। ਕਾਹਨਾ ਕ੍ਰਿਸ਼ਨਾ ਲਏ ਅਵਤਾਰ, ਬਿਦਰ ਸੁਦਾਮਾ ਗਲੇ ਲਗਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਹਰਿ ਜੋਤੀ ਨੂਰ ਦਰਸਾਇੰਦਾ। ਆਦਿ ਨਿਰੰਜਣ ਖੇਲ ਅਪਾਰ, ਜੋਤ ਨਿਰੰਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰ ਸੁਹਾਇੰਦਾ। ਭਗਤਨ ਮੇਲਾ ਹਰਿ ਭਗਵੰਤ, ਆਤਮ ਬ੍ਰਹਮ ਜਣਾਈਆ। ਮਿਲਿਆ ਮੇਲ ਸਾਚਾ ਕੰਤ, ਜਗਤ ਦਵਾਰਾ ਇਕ ਸੁਹਾਈਆ। ਜੁਗ ਜੁਗ ਮਹਿੰਮਾ ਗਣਤ ਅਗਣਤ, ਲੇਖਾ ਲੇਖ ਨਾ ਕੋਈ ਲਿਖਾਈਆ। ਕਲਜੁਗ ਜੀਵਾਂ ਮਾਇਆ ਪਾਏ ਬੇਅੰਤ, ਅੰਤਮ ਗੂੜ੍ਹੀ ਨੀਂਦ ਸਵਾਈਆ। ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਨਾਮ ਰੰਗਣ ਇਕ ਰੰਗਾਈਆ। ਪੰਚ ਵਿਕਾਰ ਕਰੇ ਭਸਮੰਤ, ਤ੍ਰਿਸ਼ਨਾ ਮੋਹ ਚੁਕਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਪਾਰਬ੍ਰਹਮ ਸੱਚੀ ਸਰਨਾਈਆ। ਰਾਗ ਸੁਣਾਏ ਇਕ ਸੁਹਾਗੀ ਛੰਤ, ਵਰਨ ਬਰਨ ਭੇਵ ਨਾ ਰਾਈਆ। ਸਾਚਾ ਮੇਲਾ ਆਦਿ ਅੰਤ, ਆਪ ਆਪਣਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਸਹਿਜ ਸੁਖਦਾਈਆ। ਭਗਤ ਸੁਹੇਲਾ ਸਾਚਾ ਮੀਤਾ, ਹਰਿ ਹਰਿ ਰਘੁਨਾਥਾ। ਏਕਾ ਸ਼ਬਦ ਮਾਣ ਰਖਾਏ ਅਠਾਰਾਂ ਧਿਆਏ ਗੀਤਾ,। ਦੋ ਜਹਾਨੀ ਸਗਲਾ ਸਾਥਾ। ਆਪ ਚਲਾਏ ਜੁਗ ਜੁਗ ਆਪਣੀ ਰੀਤਾ, ਪਰਗਟ ਹੋਏ ਤ੍ਰੈਲੋਕੀ ਨਾਥਾ। ਨਾ ਕੋਈ ਦਿਹੁਰਾ ਦਿਸੇ ਗੁਰੂਦਵਾਰਾ ਮੰਦਰ ਮਸੀਤਾ, ਗੁਰਮੁਖ ਕਾਇਆ ਮੰਦਰ ਅੰਦਰ ਬੈਠਾ ਇਕ ਅਤੀਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਘਰ, ਸੁਰਤ ਸਵਾਣੀ ਵਰੇ ਕਿਰਪਾ ਕਰੇ ਆਪਣੀ ਹਰੇ, ਮੇਲ ਮਿਲਾਏ ਰਾਮ ਸੀਤਾ। ਰਾਮ ਰਾਵਣ ਹਰਿ ਕਰਤਾਰ, ਸੀਤਾ ਸੁਰਤ ਜਗਾਈਆ। ਆਪ ਆਪਣਾ ਕਰ ਪਿਆਰ, ਆਪਣੀ ਰੀਤਾ ਰਿਹਾ ਜਣਾਈਆ। ਅੰਦਰ ਮੰਦਰ ਵੇਖ ਵਿਚਾਰ, ਡੂੰਘੀ ਕੰਦਰ ਫੇਰਾ ਪਾਈਆ। ਹਰਿਜਨ ਵੇਖੇ ਨੇਤਰ ਪੇਖੇ ਮੇਲ ਮਿਲਾਏ ਹਰਿ ਗਿਰਧਾਰ, ਗਿਰਵਰ ਰੂਪ ਅਖਵਾਈਆ। ਨਿਜ ਘਰ ਵਾਸੀ ਨਿਜ ਆਤਮ ਬੈਠਾ ਆਪਣਾ ਕਰ ਆਕਾਰ, ਦਿਸ ਕਿਸੇ ਨਾ ਆਈਆ। ਭਗਤਨ ਕਰੇ ਤਨ ਸ਼ਿੰਗਾਰ, ਤਨ ਬਸਤਰ ਇਕ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਦਰ, ਮਿਲਿਆ ਮੇਲ ਸਹਿਜ ਸੁਖਦਾਈਆ। ਮਿਲਿਆ ਮੇਲ ਜਾਮਾ ਵੰਤ, ਪੂਰਬ ਲਹਿਣਾ ਕਰਮ ਵਿਚਾਰਿਆ। ਭੇਵ ਨਾ ਪਾਇਣ ਜੀਵ ਜੰਤ, ਕਲਜੁਗ ਗੜ੍ਹ ਹੋਇਆ ਹੰਕਾਰਿਆ। ਨਾ ਕੋਈ ਬਣਾਏ ਮਾਤ ਬਣਤ, ਜੂਠੇ ਝੂਠੇ ਮੀਤ ਮੁਰਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਤੀ ਇਕ ਜਣਾ ਰਿਹਾ। ਏਕਾ ਭਗਤੀ ਹਰਿ ਭਗਵਾਨਾ, ਆਪਣੀ ਆਪ ਜਣਾਇੰਦਾ। ਸਾਚਾ ਸ਼ਬਦ ਸਚ ਤਰਾਨਾ, ਸਾਚਾ ਰਾਗ ਅਲ੍ਹਾਇੰਦਾ। ਗੁਰਮੁਖ ਹੱਥੀਂ ਬੰਨ੍ਹੇ ਗਾਨਾ, ਦਰ ਘਰ ਸਗਨ ਮਨਾਇੰਦਾ। ਚਰਨ ਧੂੜੀ ਸਚ ਇਸ਼ਨਾਨਾ, ਪੀਤ ਪੀਤੰਬਰ ਸਿਰ ਛੁਹਾਇੰਦਾ। ਮੇਲ ਮਿਲਾਏ ਗੋਪੀ ਕਾਹਨਾ, ਨਾਮ ਬੰਸਰੀ ਇਕ ਵਜਾਇੰਦਾ। ਜੋਤ ਸਰੂਪ ਘਨਈਆ ਸ਼ਾਮਾ, ਕਵਲ ਨੈਣ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਭਗਤਾਂ ਵੇਖ ਵਖਾਇੰਦਾ। ਭਗਤਨ ਦਰ ਸਚ ਮਹੱਲਾ, ਹਰਿ ਸਾਚੇ ਆਪ ਵਿਚਾਰਿਆ। ਜੋਤ ਸਰੂਪੀ ਇਕ ਇਕੱਲਾ, ਵੇਖ ਵਖਾਏ ਸਰਬ ਸੰਸਾਰਿਆ। ਫੇਰਾ ਪਾਏ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਜਲਾਂ ਥਲਾਂ ਪਾਰ ਕਿਨਾਰਿਆ। ਜਨ ਭਗਤ ਦਵਾਰੇ ਦੀਪਕ ਜੋਤੀ ਏਕਾ ਬੱਲਾ, ਮਿਟੇ ਰੈਣ ਅੰਧੇਰੀ ਅੰਧ ਅੰਧਿਆਰਿਆ। ਦੂਈ ਦਵੈਤੀ ਮੇਟੇ ਸੱਲਾ, ਏਕਾ ਦੂਜਾ ਭੌ ਨਿਵਾਰਿਆ। ਸਚ ਦਵਾਰ ਹਰਿਜਨ ਮੱਲਾ, ਮਿਲਿਆ ਮੇਲ ਏਕੰਕਾਰਿਆ। ਦਰ ਦਰਵੇਸ਼ਾ ਅੱਗੇ ਖੱਲਾ, ਦਰ ਦਰਬਾਨ ਆਪ ਅਖਵਾ ਰਿਹਾ। ਆਪ ਉਪਾਏ ਦਇਆ ਕਮਾਏ ਨਿਹਚਲ ਧਾਮ ਅਟੱਲਾ, ਥਿਰ ਘਰ ਸਾਚੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਅਛਲ ਅਛੱਲਾ, ਅਛਲ ਛਲ ਆਪ ਕਰਾ ਰਿਹਾ। ਅਛਲ ਅਛੇਦੀ ਹਰਿ ਨਿਰੰਕਾਰਾ, ਨਿਰਗੁਣ ਰੂਪ ਅਖਵਾਇੰਦਾ। ਭੇਵ ਨਾ ਪਾਇਣ ਵੇਦ ਕਿਤੇਬੀ, ਲੇਖਾ ਲਿਖਤ ਨਾ ਕੋਈ ਲਿਖਾਇੰਦਾ। ਗਾ ਗਾ ਥੱਕੇ ਦੇਵ ਦੇਵੀ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ। ਪਾਰਬ੍ਰਹਮ ਪ੍ਰਭ ਅਲੱਖ ਅਭੇਵੀ, ਅਲਖਣਾ ਅਲੱਖ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵੇਖ ਵਖਾਇੰਦਾ। ਅਲੱਖ ਅਲੱਖਣਾ ਹਰਿ ਕਰਤਾਰ, ਹਰ ਘਟ ਰਿਹਾ ਸਮਾਇਆ। ਆਪੇ ਭਾਂਡਾ ਕਰੇ ਸੱਖਨਾ, ਆਪੇ ਰਿਹਾ ਭਰਾਇਆ । ਆਪੇ ਬਾਲੀ ਬਾਲਾ ਖਾਏ ਮੱਖਨਾ, ਸ਼ਬਦ ਗੋਕਲ ਫੇਰਾ ਪਾਇਆ। ਆਪੇ ਦੇਵੇ ਦਰਸ ਹੋਏ ਪਰਤੱਖਣਾ, ਦਰੋਪਦ ਲੱਜਿਆ ਲਾਜ ਰਖਾਇਆ। ਆਪ ਭਾਗ ਲਗਾਏ ਕੁਲੀ ਕੱਖਣਾ, ਬਿਦਰ ਸੁਦਾਮਾ ਗਲੇ ਲਗਾਇਆ। ਆਪੇ ਹੋਏ ਤੰਦਲ ਚੱਖਨਾ, ਪੈਂਰੀ ਪੈ ਪੈ ਭਗਤ ਮਨਾਇਆ। ਹਰਿ ਭਗਤ ਸੁਖਦੇਵ ਨਾ ਰਹੇ ਸੱਖਣਾ, ਪ੍ਰਭ ਜੋਤੀ ਦਏ ਜਗਾਇਆ। ਕੱਖੋਂ ਕਰੇ ਲੱਖਣਾ, ਜਗਤ ਖ਼ਜ਼ਾਨਾ ਮੁੱਲ ਕੋਈ ਨਾ ਪਾਇਆ। ਕਰੋੜ ਤੇਤੀਸ ਤੇਰੇ ਦਰ ਕਰੇ ਪਰਦੱਖਣਾ, ਪ੍ਰਭ ਸਾਚੀ ਸੇਵਾ ਲਾਇਆ। ਕਲਜੁਗ ਅੰਗਿਆਰ ਏਕਾ ਭਖਣਾ, ਪ੍ਰਭ ਸਾਚਾ ਰਿਹਾ ਤਪਾਇਆ। ਖੇਲੇ ਖੇਲ ਉਤਰ ਪੂਰਬ ਪੱਛਮ ਦੱਖਣਾ, ਦਹਿ ਦਿਸ਼ਾ ਵੇਖ ਵਖਾਇਆ। ਮਨਮੁਖ ਜੀਵਾਂ ਕਿਸੇ ਨਾ ਪੜਦਾ ਢਕਨਾ, ਰਾਏ ਧਰਮ ਦਏ ਸਜ਼ਾਇਆ। ਲਾੜੀ ਮੌਤ ਘਰ ਘਰ ਦਰ ਦਰ ਬਹਿ ਬਹਿ ਨੱਚਨਾ, ਮੁਖ ਆਪਣਾ ਘੁੰਗਟ ਲਾਹਿਆ। ਗੁਰਮੁਖ ਸਾਚੇ ਪ੍ਰਭ ਚਰਨ ਦਵਾਰੇ ਬਹਿ ਬਹਿ ਹੱਸਣਾ, ਚਾਰੋਂ ਕੁੰਟ ਨੈਣ ਉਠਾਇਆ। ਪ੍ਰਭ ਸਾਚੇ ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪਣੀ ਗੋਦੀ ਰੱਖਣਾ, ਆਦਿ ਸ਼ਕਤੀ ਮਾਂ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੀ ਬੂੰਦ ਰਕਤੀ ਸਾਚੇ ਲੇਖੇ ਲਏ ਲਾਇਆ। ਸਾਚੇ ਲੇਖੇ ਜਾਏ ਲੱਗ, ਮਿਲਿਆ ਮੇਲ ਬਨਵਾਰੀ। ਪਰਗਟ ਹੋਏ ਦਾਤਾ ਸੂਰਾ ਸਰਬੱਗ, ਕਲਜੁਗ ਤੋੜੇ ਝੂਠੀ ਯਾਰੀ। ਤ੍ਰੈਗੁਣ ਮਾਇਆ ਆਪ ਬੁਝਾਏ ਅੱਗ, ਕਾਇਆ ਕਰੇ ਠੰਡੀ ਠਾਰੀ। ਦਰਸ ਦਿਖਾਏ ਉਪਰ ਸ਼ਾਹ ਰਗ, ਪੈਂਡਾ ਚੁੱਕੇ ਨੌਂ ਦਵਾਰੀ। ਦੀਪਕ ਜੋਤੀ ਜਾਏ ਜਗ, ਉਪਜੇ ਸ਼ਬਦ ਸੱਚੀ ਧੁਨਕਾਰੀ। ਫੜ ਫੜ ਹੰਸ ਬਣਾਏ ਕਗ, ਦੇਵੇ ਨਾਮ ਸੱਚੀ ਖੁਮਾਰੀ। ਦੁਰਮਤ ਮੈਲ ਧੋਇਆ ਦਾਗ਼, ਘਰ ਆਏ ਕ੍ਰਿਸ਼ਨ ਮੁਰਾਰੀ। ਮਨਮੁਖ ਕੋਈ ਨਾ ਪਕੜੇ ਵਾਗ, ਪ੍ਰਭ ਦੇਵੇ ਦਰ ਦੁਰਕਾਰੀ। ਅੰਤਮ ਜੋਤੀ ਬੁਝੇ ਚਿਰਾਗ, ਕਾਇਆ ਹੋਈ ਅੰਧ ਅੰਧਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਰਿਹਾ ਉਭਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੂਰਨ ਗੁਰ ਅਵਤਾਰੀ। ਗੁਰ ਕਿਰਪਾ ਗੁਰ ਜਾਣਿਆ, ਮਿਲਿਆ ਨਾਮ ਪਰਸਾਦਿ। ਗੁਰਮੁਖ ਗੁਰ ਰੰਗ ਮਾਣਿਆ, ਧੁਰ ਦਰਗਾਹੀ ਦੇਵੇ ਦਾਦ। ਜਨ ਮੰਨੇ ਗੁਰ ਕਾ ਭਾਣਿਆ, ਰਸਨਾ ਛੋੜੇ ਜਗਤ ਸਵਾਦ। ਮਿਲੇ ਮੇਲ ਸ਼ਬਦ ਗੁਰ ਹਾਣੀਆ, ਖੋਜੇ ਜੀਓ ਪਿੰਡ ਬ੍ਰਹਿਮਾਦ। ਦਰ ਦਵਾਰੇ ਬਣੇ ਕੰਤ ਸਵਾਣੀਆ, ਘਰ ਸਾਜਨ ਸਾਚਾ ਲਾਧ। ਅਨਹਦ ਸੁਣੇ ਆਤਮ ਬਾਣੀਆ, ਗਾਵਣਹਾਰਾ ਮਾਧਵ ਮਾਧ। ਆਵਣ ਜਾਵਣ ਚੁੱਕੇ ਕਾਣੀਆ, ਜਿਸ ਜਨ ਰਸਨਾ ਲਿਆ ਅਰਾਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਰਤੀ ਸ਼ਬਦ ਡੋਰੀ ਲਏ ਬਾਂਧ। ਸ਼ਬਦ ਡੋਰੀ ਬੰਧਨ ਪਾ, ਹਰਿਜਨ ਬੰਧ ਬੰਧਾਇਆ। ਇਕ ਜਪਾਏ ਸਾਚਾ ਨਾਂ, ਸੋ ਮੰਤਰ ਨਾਮ ਦ੍ਰਿੜਾਇਆ। ਹੰ ਹੰਗਤਾ ਦਏ ਮਿਟਾ, ਆਪ ਆਪਣੇ ਅੰਗਣ ਲਾਇਆ। ਮੰਗਤੇ ਮੰਗ ਦਏ ਵਖਾ, ਨਾਮ ਵਸਤ ਅਨਡੀਠੀ ਝੋਲੀ ਪਾਇਆ। ਲੇਖਾ ਮੰਗੇ ਜੋ ਜਨ ਰਹੇ ਕੁਰਲਾ, ਦੇ ਦਰਸ ਕਰੇ ਤ੍ਰਿਪਤਾਇਆ। ਆਪੇ ਬਣੇ ਪਿਤਾ ਮਾਂ, ਹਰਿਜਨ ਗੋਦੀ ਲਏ ਉਠਾਇਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇਆ। ਹੰਸ ਬਣਾਏ ਫੜ ਫੜ ਕਾਂ, ਸਰ ਸਰੋਵਰ ਇਕ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਇਕ ਵਰਤਾਇਆ। ਗੁਰ ਪਰਸਾਦੀ ਗੁਰ ਬੂਝਿਆ, ਗੁਰ ਮੰਤਰ ਗਿਆਨ। ਗੁਰ ਚਰਨ ਗੁਰਮੁਖ ਝੂਜਿਆ, ਦਰਗਾਹ ਹੋਏ ਪਰਵਾਨ। ਚਰਨ ਕਵਲ ਜੋ ਜਨ ਲੂਝਿਆ, ਨੇੜ ਨਾ ਆਇਣ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਸ਼ਬਦੀ ਸ਼ਬਦ ਜਣਾਈ, ਨਾਮ ਨਾਮਾ ਬ੍ਰਹਮ ਗਿਆਨ। ਨਾਮ ਗਿਆਨ ਗੁਰ ਪਰਸਾਦੀ, ਪਰਮ ਪੁਰਖ ਵਰਤਾਇਆ। ਜਨ ਭਗਤਾਂ ਦੇਵੇ ਆਦਿ ਜੁਗਾਦੀ, ਜੁਗ ਜੁਗ ਦੇਂਦਾ ਆਇਆ। ਹਰਿਜਨ ਹਰਿ ਹਰਿ ਸਦਾ ਰਹੇ ਵਿਸਮਾਦੀ, ਵਿਸਮਾਦ ਰੂਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਸਾਚਾ ਨਾਅਰਾ ਲਾਇਆ। ਸਚ ਨਾਮ ਨਾਮ ਦ੍ਰਿੜੌਣਾ, ਏਕਾ ਅਲੱਖ ਜਗਾਈਆ। ਪਾਰਬ੍ਰਹਮ ਬ੍ਰਹਮ ਮੇਲ ਮਿਲੌਣਾ, ਸਵੱਛ ਸਰੂਪ ਪਰਤੱਖ ਦਰਸ ਦਿਖਾਈਆ। ਨੇਤਰ ਤੀਜਾ ਹਰਿ ਆਪ ਖੁਲ੍ਹਾਉਣਾ, ਬੰਦ ਕਿਵਾੜੀ ਕੁੰਡਾ ਲਾਹੀਆ। ਆਤਮ ਸੇਜਾ ਧਾਮ ਸੁਹੌਣਾ, ਸਤਿਗੁਰ ਬੈਠਾ ਜੋਤ ਜਗਾਈਆ। ਇਕ ਧਿਆਨ ਹਰਿ ਚਰਨ ਰਖਾਉਣਾ, ਜਗਤ ਵਿਛੋੜਾ ਦਏ ਕਟਾਈਆ। ਕਲਜੁਗ ਮਾਇਆ ਭੁੱਲ ਨਾ ਹਰਿ ਭੁਲਾਉਣਾ, ਅਣਭੁਲ ਆਪ ਅਖਵਾਈਆ। ਕਲਜੁਗ ਅੰਤਮ ਸੰਮਤ ਸੋਲਾਂ ਹਾੜ ਸਤਾਰਾਂ ਗੁਰਮੁਖਾਂ ਕਲ ਹਰਿ ਹਰਿ ਪਾਉਣਾ, ਸੋਹੰ ਕੰਡੇ ਆਪ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਨ ਸ਼ਿੰਗਾਰ ਇਕ ਕਰਾਈਆ।