੨੮ ਮੱਘਰ ੨੦੧੪ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਹਰਿ ਹਰਿ ਸ਼ਬਦ ਨਿਧਾਨ, ਹਰਿ ਹਰਿ ਆਪ ਉਪਾਇਆ। ਹਰਿ ਹਰਿ ਕਰ ਪਰਵਾਨ, ਹਰਿ ਹਰਿ ਆਪ ਚਲਾਇਆ। ਹਰਿ ਹਰਿ ਦੇਵੇ ਦਾਨ, ਹਰਿ ਹਰਿ ਝੋਲੀ ਪਾਇਆ। ਹਰਿ ਹਰਿ ਦੇਵੇ ਸਚ ਨਿਸ਼ਾਨ, ਹਰਿ ਹਰਿ ਆਪਣਾ ਆਪ ਸਲਾਹਿਆ। ਹਰਿ ਹਰਿ ਵੇਖੇ ਦੋ ਜਹਾਨ, ਹਰਿ ਹਰਿ ਵੇਖਣਹਾਰ ਆਪ ਅਖਵਾਇਆ। ਹਰਿ ਹਰਿ ਆਪ ਉਡਾਏ ਆਪਣਾ ਬਿਬਾਣ, ਹਰਿ ਹਰਿ ਰਥ ਰਥਵਾਹੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਬਣਤ ਬਣਾਇਆ। ਹਰਿ ਹਰਿ ਸ਼ਬਦੀ ਸ਼ਬਦ ਬਣਾ, ਆਪਣਾ ਅੰਗ ਕਟਾਇਆ। ਆਪ ਆਪਣਾ ਸੰਗ ਰਖਾ, ਸਗਲਾ ਸੰਗ ਨਿਭਾਇਆ। ਮਹਿੰਮਾ ਅਗਣਤ ਨਾ ਸਕੇ ਕੋਈ ਗਿਣਾ, ਵੇਦ ਪੁਰਾਨਾ ਭੇਵ ਨਾ ਆਇਆ। ਖਾਣੀ ਬਾਣੀ ਪਾਏ ਰਾਹ, ਹਰਿ ਸਾਚਾ ਸ਼ਬਦ ਅਲਾਇਆ। ਸ਼ਬਦ ਸਰੂਪੀ ਬਣ ਮਲਾਹ, ਜੁਗ ਜੁਗ ਫੇਰਾ ਪਾਇਆ। ਆਪ ਆਪਣਾ ਰਿਹਾ ਛੁਪਾ, ਹਰ ਘਟ ਬੈਠਾ ਆਸਣ ਲਾਇਆ। ਸੰਤ ਸੁਹੇਲੇ ਲਏ ਜਗਾ, ਆਪ ਆਪਣੀ ਦਇਆ ਕਮਾਇਆ। ਆਤਮ ਅੰਤਰ ਪੜਦਾ ਲਾਹ, ਏਕਾ ਦਰ ਖੁਲ੍ਹਾਇਆ। ਨਿਰਮਲ ਦੀਪਕ ਜੋਤ ਜਗਾ, ਅੰਧ ਅੰਧੇਰ ਮਿਟਾਇਆ। ਅਨਹਦ ਸਾਚਾ ਰਾਗ ਸੁਣਾ, ਆਪਣਾ ਭੇਵ ਖੁਲ੍ਹਾਇਆ। ਦਸਮ ਦਵਾਰੀ ਕੁੰਡਾ ਲਾਹ, ਸਚ ਸਿੰਘਾਸਣ ਇਕ ਸੁਹਾਇਆ। ਆਤਮ ਸੇਜਾ ਰਿਹਾ ਵਿਛਾ, ਆਪ ਆਪਣੀ ਦਇਆ ਕਮਾਇਆ। ਜੋਤੀ ਨੂਰ ਕਰ ਰੁਸ਼ਨਾ, ਹਰਿਜਨ ਵੇਖੇ ਵੇਖ ਵਖਾਇਆ। ਸੰਤ ਸੁਹੇਲੇ ਲਏ ਉਪਾ, ਆਪ ਆਪਣਾ ਰੰਗ ਚੜ੍ਹਾਇਆ। ਸਚ ਮਹੱਲਾ ਦਏ ਵਖਾ, ਛੱਪਰ ਛੰਨ ਨਾ ਕੋਈ ਢਾਇਆ। ਇਕ ਇਕੱਲਾ ਬੈਠਾ ਬੇਪਰਵਾਹ, ਰੂਪ ਰੰਗ ਨਾ ਕੋਈ ਜਣਾਇਆ। ਦੋ ਜਹਾਨੀ ਪਕੜੇ ਬਾਂਹ, ਜਿਸ ਜਨ ਆਪਣਾ ਹੱਥ ਟਿਕਾਇਆ। ਦਰ ਘਰ ਸਾਚੇ ਦੇਵੇ ਥਾਂ, ਚਰਨ ਧੂੜੀ ਮਸਤਕ ਟਿੱਕਾ ਲਾਇਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਬਣਾਇਆ। ਗੁਰਮੁਖ ਸਾਚੇ ਬਾਲ ਅੰਞਾਣੇ ਆਪਣੀ ਗੋਦੀ ਲਏ ਉਠਾ, ਅੰਦਰ ਮੰਦਰ ਖੋਜ ਖੁਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਰੰਗ ਚੜ੍ਹਾਇਆ। ਸ਼ਬਦ ਰੰਗ ਹਰਿ ਕਰਤਾਰਾ, ਏਕਾ ਰੰਗ ਰੰਗਾਇੰਦਾ। ਜੁਗ ਜੁਗ ਬਣੇ ਆਪ ਵਰਤਾਰਾ, ਜਨ ਭਗਤਾਂ ਆਪ ਵਰਤਾਇੰਦਾ। ਸਚ ਸਮਗਰੀ ਖੋਲ੍ਹ ਦਵਾਰਾ, ਸਚ ਵਸਤੂ ਇਕ ਟਿਕਾਇੰਦਾ। ਜੁਗਾ ਜੁਗੰਤਰ ਪਾਵੇ ਸਾਰਾ, ਆਦਿਨ ਅੰਤਾ ਇਕ ਅਖਵਾਇੰਦਾ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਸਮਾਇੰਦਾ। ਆਪੇ ਜਾਣੇ ਆਪਣੀ ਧਾਰਾ, ਹਰਿ ਆਪਣੀ ਆਪ ਬੰਧਾਇੰਦਾ। ਲੋਕਮਾਤ ਹਰਿ ਲੈ ਅਵਤਾਰਾ, ਪੰਚਮ ਤਤ ਸਮਾਇੰਦਾ। ਭੇਵ ਨਾ ਪਾਇਣ ਜੀਵ ਗਵਾਰਾ, ਮੂਰਖ ਧੰਦੇ ਲਾਇੰਦਾ। ਇਕ ਵਖਾਏ ਗੜ੍ਹ ਹੰਕਾਰਾ, ਹਉਮੇ ਹੰਗਤਾ ਰੋਗ ਲਗਾਇੰਦਾ। ਜੂਠਾ ਝੂਠਾ ਕਰ ਪਿਆਰਾ, ਮਾਇਆ ਮੋਹ ਵਧਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਆਪ ਆਪਣੀ ਬੂਝ ਬੁਝਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਆਪੇ ਮੁਖ ਭਵਾਇੰਦਾ। ਮਨਮੁਖਾਂ ਮਗਰ ਲਗਾਏ ਪੰਚਮ ਧਾੜਾ, ਸਾਰ ਕੋਈ ਨਾ ਪਾਇੰਦਾ। ਗੁਰਸਿਖ ਵਖਾਏ ਸਚ ਅਖਾੜਾ, ਹਰਿ ਸਾਚੀ ਰਾਸ ਪਵਾਇੰਦਾ। ਮੰਡਲ ਮੰਡਪ ਵੇਖੇ ਕੂੜ ਪਸਾਰਾ, ਕੂੜੋ ਕੂੜ ਸਦਾ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵਾਰੋ ਵਾਰਾ, ਕਲਜੁਗ ਅੰਤਮ ਆਇੰਦਾ। ਚਾਰੋਂ ਕੁੰਟ ਹਾਹਾਕਾਰਾ, ਜੀਵ ਜੰਤ ਸਰਬ ਕੁਰਲਾਇੰਦਾ। ਸਾਧ ਸੰਤ ਨਾ ਕੋਈ ਪਾਵੇ ਸਾਰਾ, ਥਿਰ ਘਰ ਨਾ ਕੋਈ ਵਖਾਇੰਦਾ। ਧਰਤ ਮਾਤ ਦਰ ਕਰੇ ਪੁਕਾਰਾ, ਕਲਜੁਗ ਵੇਲਾ ਅੰਤਮ ਆਇੰਦਾ। ਕਲਜੁਗ ਰੋਵੇ ਜ਼ਾਰੋ ਜ਼ਾਰਾ, ਨੇਤਰ ਨੀਰ ਵਹਾਇੰਦਾ। ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਮੁਖ ਸ਼ਰਮਾਇੰਦਾ। ਈਸਾ ਮੂਸਾ ਲਾਏ ਨਾਅਰਾ, ਖ਼ੁਦੀ ਖ਼ੁਦਾਈ ਇਕ ਵਖਾਇੰਦਾ। ਅਹਿਨਲ ਹੱਕ ਨਾ ਕਰੇ ਕੋਈ ਪਿਆਰਾ, ਹੱਕ ਹਕੀਕਤ ਨਾ ਕੋਈ ਜਣਾਇੰਦਾ। ਪਰਗਟ ਹੋਏ ਬੇਐਬ ਪਰਵਰਦਿਗਾਰਾ, ਆਪ ਆਪਣੀ ਜੋਤ ਜਗਾਇੰਦਾ। ਨਾਨਕ ਗੋਬਿੰਦ ਬਣ ਲਿਖਾਰਾ, ਲੋਕਮਾਤੀ ਲੇਖ ਲਿਖਾਇੰਦਾ। ਗੋਬਿੰਦ ਮੰਗੇ ਦਰ ਦਵਾਰਾ, ਆਪ ਆਪਣੀ ਝੋਲੀ ਡਾਹਿੰਦਾ। ਦੋਏ ਜੋੜ ਕਰੇ ਨਿਮਸਕਾਰਾ, ਗਲ ਪੱਲਾ ਏਕਾ ਪਾਇੰਦਾ। ਪੁਰਖ ਅਬਿਨਾਸ਼ੀ ਵੇਖੇ ਵਿਗਸੇ ਕਰ ਵਿਚਾਰਾ, ਆਪ ਆਪਣੀ ਦਇਆ ਕਮਾਇੰਦਾ। ਏਕਾ ਬਖ਼ਸ਼ੇ ਚਰਨ ਅਧਾਰਾ, ਦੇ ਮਤ ਆਪ ਸਮਝਾਇੰਦਾ। ਕਰੇ ਕਰਾਏ ਕਰਨੇਹਾਰਾ, ਜੁਗ ਜੁਗ ਆਪ ਕਰਾਇੰਦਾ। ਪੂਤ ਸਪੂਤਾ ਸੰਤ ਦੁਲਾਰਾ, ਹਰਿ ਗੋਬਿੰਦ ਗੋਬਿੰਦ ਵਿਚ ਸਮਾਇੰਦਾ। ਇਕ ਲਗਾਏ ਸਾਚਾ ਨਾਅਰਾ, ਜੈ ਜੈ ਜੈਕਾਰ ਇਕ ਕਰਾਇੰਦਾ। ਪੁਰਖ ਅਗੰਮ ਅਗੰਮੜਾ ਖੇਲੇ ਖੇਲ ਨਿਆਰਾ, ਦਿਸ ਕਿਸੇ ਨਾ ਆਇੰਦਾ। ਹੱਡ ਮਾਸ ਨਾੜੀ ਨਾ ਦੀਸੇ ਚੰਮੜਾ, ਰੱਤੀ ਰੱਤ ਨਾ ਕੋਇ ਉਪਾਇੰਦਾ। ਵੇਦ ਵਿਆਸਾ ਕਰੇ ਵਿਚਾਰਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਤੇਰੀ ਬੰਨ੍ਹੇ ਧਾਰਾ, ਲੇਖਾ ਲਿਖਤ ਨਾ ਕੋਈ ਮਿਟਾਇੰਦਾ। ਲੋਆਂ ਪੁਰੀਆਂ ਪਾਵੇ ਸਾਰਾ, ਹਰਿ ਆਪਣੀ ਕਲ ਵਰਤਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰਾ, ਇਕ ਹੁਲਾਰਾ ਆਪ ਹੁਲਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਮੇਟ ਮਿਟਾਏ ਅੰਧ ਅੰਧਿਆਰਾ, ਕੂੜ ਪਸਾਰਾ ਮੇਟ ਮਿਟਾਇੰਦਾ। ਸਚ ਪਰਕਾਸ਼ਨ ਪੁਰਖ ਅਬਿਨਾਸ਼ਨ ਕਰੇ ਉਜਿਆਰਾ, ਏਕਾ ਜੋਤ ਜਗਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਪਾਵੇ ਸਾਰਾ, ਖਾਣੀ ਬਾਣੀ ਵੇਖ ਵਖਾਇੰਦਾ। ਵੇਦ ਪੁਰਾਨਾ ਦਏ ਅਧਾਰਾ, ਅੰਜੀਲ ਕੁਰਾਨਾ ਪਾਰ ਕਿਨਾਰਾ, ਬਾਣੀ ਬੋਧ ਗਿਆਨ ਜਣਾਇੰਦਾ। ਚਾਰ ਵਰਨ ਨਾ ਕਰੇ ਮੀਤ ਮੁਰਾਰਾ, ਨਾ ਕੋਈ ਪੜ੍ਹੇ ਸੁਣਾਏ ਨਾ ਕੋਈ ਸੁਨਣੇਹਾਰ ਅਖਵਾਇੰਦਾ। ਅਕਥਾ ਕਥਨੀ ਰਾਗ ਰਾਗਨੀ ਨਾ ਕੋਈ ਗਾਏ ਵਾਰਾ, ਤਾਲ ਤਲਵਾੜਾ ਨਾ ਕੋਈ ਵਜਾਇੰਦਾ। ਸ਼ਾਹੋ ਭੂਪ ਚਾਰੇ ਕੂਟਾਂ ਪਰਗਟ ਹੋਏ ਬ੍ਰਹਿਮਣ ਗੌੜਾ, ਗਊ ਗਰੀਬਾਂ ਗਲੇ ਲਗਾਇੰਦਾ। ਦੋ ਜਹਾਨਾਂ ਹਰਿ ਸ਼ਬਦ ਏਕਾ ਲਾੜਾ, ਆਪ ਆਪਣੀ ਦਇਆ ਕਮਾਇੰਦਾ। ਨਾ ਕੋਈ ਜਾਣੇ ਲੰਮਾ ਚੌੜਾ, ਨੇਤਰ ਲੋਚਨ ਨੈਣ ਨਾ ਕੋਈ ਵੇਖ ਵਖਾਇੰਦਾ। ਕਲਜੁਗ ਅੰਤਮ ਮਾਰੇ ਪਹਿਲਾ ਪੌੜਾ, ਸ਼ਬਦ ਘੋੜਾ ਇਕ ਦੁੜਾਇੰਦਾ। ਧੁਰ ਦਰਗਾਹੀ ਆਇਆ ਦੌੜਾ, ਸੰਬਲ ਨਗਰੀ ਧਾਮ ਸੁਹਾਇੰਦਾ। ਸ਼ਬਦ ਗੁਰ ਗਹਿਰ ਵਡ ਸਾਗਰ, ਭੇਵ ਕਿਸੇ ਨਾ ਪਾਇਆ। ਜੁਗ ਜੁਗ ਕਰੇ ਕਰਮ ਉਜਾਗਰ, ਜੁਗ ਜੁਗ ਮੇਟ ਮਿਟਾਇਆ। ਜੁਗ ਜੁਗ ਬਣੇ ਬਣਾਏ ਨਾਮ ਸੌਦਾਗਰ, ਜੁਗ ਜੁਗ ਵਣਜ ਕਰਾਇਆ। ਜੁਗ ਜੁਗ ਭਾਗ ਲਗਾਏ ਜਨ ਭਗਤਾਂ ਕਾਇਆ ਗਾਗਰ, ਅੰਮ੍ਰਿਤ ਆਤਮ ਤਾਲ ਸੁਹਾਇਆ। ਜੁਗ ਜੁਗ ਦੇਵੇ ਨਾਮ ਰੱਤੀ ਰਤਨਾਗਰ, ਰੱਤੀ ਰੱਤ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਜਣਾਇਆ। ਸ਼ਬਦ ਜਣਾਈ ਹਰਿ ਗੋਬਿੰਦ, ਅਕਲ ਕਲਾ ਕਲ ਧਾਰੀ। ਪਰਗਟ ਹੋਏ ਅੰਤਮ ਹਿੰਦ, ਵਡ ਜੋਧਾ ਸੂਰਬੀਰ ਬਲੀ ਬਲਕਾਰੀ। ਸ਼ਾਹ ਸੁਲਤਾਨਾ ਦੋ ਜਹਾਨਾਂ ਵਡ ਮਰਗਿੰਦ, ਨਾਮ ਖੰਡਾ ਹੱਥ ਫੜੇ ਤੇਜ ਕਟਾਰੀ। ਮਨਮੁਖ ਜੀਵ ਲਗਾਏ ਆਪਣੀ ਨਿੰਦ, ਆਪ ਵਸਿਆ ਸਭ ਤੋਂ ਬਾਹਰੀ। ਗੁਰਮੁਖ ਉਪਾਏ ਸਾਚੀ ਬਿੰਦ, ਹਰਿ ਮੇਲਾ ਦਸਮ ਦਵਾਰੀ। ਅੰਮ੍ਰਿਤ ਆਤਮ ਧਾਰ ਵਹਾਏ ਸਾਗਰ ਸਿੰਧ, ਨਿਝਰ ਝਿਰਨਾ ਝਿਰੇ ਅਪਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਕਰੇ ਅਸਵਾਰੀ। ਸ਼ਬਦ ਘੋੜਾ ਹਰਿ ਸਿੰਘਾਸਣ, ਹਰਿ ਆਪਣਾ ਆਪ ਲਗਾਇਆ। ਪਰਗਟ ਹੋਏ ਪੁਰਖ ਅਬਿਨਾਸ਼ਣ, ਜੋਤੀ ਜੋੜੇ ਮੇਲ ਮਿਲਾਇਆ। ਸ਼ਾਹੋ ਭੂਪ ਹਰਿ ਸ਼ਾਹੋ ਸ਼ਾਬਾਸ਼ਨ, ਸਾਚੇ ਤਖ਼ਤ ਸੁਹਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼ਨ, ਗਗਨ ਪਤਾਲਾਂ ਫੇਰਾ ਪਾਇਆ। ਭਗਤ ਜਨਾਂ ਦਰ ਦਾਸੀ ਦਾਸਨ, ਦਰ ਦਵਾਰੇ ਸੇਵਾ ਸਚ ਕਮਾਇਆ। ਲੇਖੇ ਲਾਏ ਦਸ ਦਸ ਮਾਸਨ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਸਚ ਧਿਆਨ, ਸਾਚਾ ਮਾਰਗ ਲਾਇਆ। ਸਾਚਾ ਮਾਰਗ ਆਪੇ ਲਾ, ਆਪਣੀ ਕਲ ਵਰਤਾਈਆ। ਕਲਜੁਗ ਅੰਤਮ ਵੇਖ ਵਖਾ, ਚਾਰੋਂ ਕੁੰਟ ਫੇਰਾ ਪਾਈਆ। ਸੱਤਾਂ ਦੀਪਾਂ ਲਏ ਜਗਾ, ਲੱਖਣ ਆਪ ਉਠਾਈਆ। ਕਰੋਚ ਵੇਖੇ ਆਪਣਾ ਨਾਂ, ਪੁਸ਼ਕਰ ਦਏ ਦੁਹਾਈਆ। ਜੰਬੂ ਦੀਪ ਪ੍ਰਭ ਡੇਰਾ ਲਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਸਲਮਲ ਵੇਖੇ ਆਪਣਾ ਰਾਹ, ਨੇਤਰ ਨੈਣ ਉਠਾਈਆ। ਸਾਨ ਰੋਵੇ ਮਾਰੇ ਧਾਹ, ਸੰਮਤ ਚੌਦਾਂ ਦਏ ਦੁਹਾਈਆ। ਕੁਸ਼ਾ ਮੇਲਾ ਬੇਪਰਵਾਹ, ਹਰਿ ਸਾਚਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਕਰੇ ਵਡਿਆਈਆ । ਸ਼ਬਦ ਸ਼ਾਹ ਹਰਿ ਸੁਲਤਾਨਾ, ਹਰਿ ਹਰਿ ਆਪ ਉਪਾਇਆ। ਥਿਰ ਘਰ ਮੇਲ ਸ੍ਰੀ ਭਗਵਾਨਾ, ਵਿਛੜ ਕਦੇ ਨਾ ਜਾਇਆ। ਆਵਣ ਜਾਵਣ ਖੇਲ ਮਹਾਨਾ, ਜੁਗ ਜੁਗ ਆਪ ਕਰਾਇਆ। ਜੁਗ ਜੁਗ ਦੇਵੇ ਜਗ ਜਗ ਦਾਨਾ, ਜੁਗ ਜੁਗ ਝੋਲੀ ਰਿਹਾ ਭਰਾਇਆ। ਕਲਜੁਗ ਅੰਤਮ ਵੇਖ ਨਿਸ਼ਾਨਾ, ਹਰਿ ਭੇਖੀ ਭੇਖ ਉਪਾਇਆ। ਜੂਠ ਝੂਠ ਹੋਈ ਪਰਧਾਨਾ, ਚਾਰੋਂ ਕੁੰਟ ਫਿਰੇ ਹਲਕਾਇਆ। ਵਰਨ ਬਰਨ ਨਾ ਕੋਈ ਸੰਗ ਨਿਭਾਨਾ, ਦੇ ਮਤ ਨਾ ਕੋਇ ਸਮਝਾਇਆ। ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਹੋਏ ਬੇਈਮਾਨਾ, ਗਊ ਗਰੀਬ ਨਿਮਾਣੇ ਕੋਈ ਨਾ ਗਲੇ ਲਗਾਇਆ। ਗੁਰਮੁਖ ਮੰਗਣ ਮੰਗ ਏਕਾ ਦਰਸ ਚਰਨ ਕਵਲ ਹਰਿ ਭਗਵਾਨਾ, ਨੇਤਰ ਰੋ ਰੋ ਨੀਰ ਵਹਾਇਆ। ਕਿਰਪਾ ਕਰੇ ਗੁਣ ਨਿਧਾਨਾ, ਆਪ ਆਪਣਾ ਵੇਖ ਵਖਾਇਆ। ਲੋਕਮਾਤ ਕਰ ਪਰਵਾਨਾ, ਜੋਤੀ ਨੂਰ ਕਰੇ ਸਵਾਇਆ। ਸਤਿਜੁਗ ਸਾਚਾ ਆਪ ਉਠਾਨਾ, ਆਪ ਆਪਣੀ ਬੂਝ ਬੁਝਾਇਆ। ਏਕਾ ਦੇਵੇ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਆਪ ਪੜ੍ਹਾਇਆ। ਚਾਰ ਵਰਨਾਂ ਇਕ ਧਿਆਨਾ, ਇਕ ਦਵਾਰ ਸੁਹਾਇਆ। ਅਕਾਲ ਪੁਰਖ ਅਬਿਨਾਸ਼ੀ ਕਰਤਾ ਆਦਿ ਨਿਰੰਜਣ ਇਕ ਅਖਵਾਨਾ, ਏਕਾ ਗੁਰੂ ਬਣਾਇਆ। ਦੂਸਰ ਕੋਈ ਰਹਿਣ ਨਾ ਪਾਣਾ, ਨਾ ਕੋਈ ਸੰਗ ਰਖਾਇਆ। ਕੂੜ ਕੂੜਾ ਮਿਟੇ ਨਿਸ਼ਾਨਾ, ਥਿਰ ਕੋਈ ਦਿਸ ਨਾ ਆਇਆ। ਸਤਿਜੁਗ ਸਾਚਾ ਹੋਏ ਪਰਧਾਨਾ, ਪ੍ਰਭ ਸਾਚਾ ਲਏ ਕਰਾਇਆ। ਸੋਹੰ ਸ਼ਬਦ ਦੇਵੇ ਧੁਰ ਫ਼ਰਮਾਣਾ, ਆਪ ਆਪਣੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਵੇਸ ਕਰ, ਲੋਕਮਾਤ ਫੇਰਾ ਪਾਇਆ। ਸ਼ਬਦ ਵੇਸ ਹਰਿ ਅਵੱਲਾ, ਆਪਣਾ ਆਪ ਕਰਾਇੰਦਾ। ਆਪ ਵਸਾਏ ਸਚ ਮਹੱਲਾ, ਦਰ ਘਰ ਸਾਚਾ ਆਪ ਸੁਹਾਇੰਦਾ। ਆਪੇ ਵਸਿਆ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਡੇਰਾ ਲਾਇੰਦਾ । ਆਪਣੀ ਜੋਤੀ ਆਪੇ ਰਲਾ, ਆਪਣਾ ਪਰਕਾਸ਼ ਆਪ ਵਖਾਇੰਦਾ। ਜਨ ਭਗਤਾਂ ਆਤਮ ਦਰ ਦਵਾਰੇ ਖਲਾ, ਆਤਮ ਦਰਸ ਵਖਾਇੰਦਾ। ਇਕ ਵਖਾਏ ਨਿਹਚਲ ਧਾਮ ਅਟੱਲਾ, ਉਚ ਮਹੱਲ ਅਟੱਲ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦਵਾਰਾ ਇਕ ਹੁਲਾਰਾ ਏਕਾ ਰਾਹ ਵਖਾਇੰਦਾ। ਏਕਾ ਰਾਹ ਸਚ ਟਿਕਾਣਾ, ਲੋਕਮਾਤ ਵੱਜੀ ਵਧਾਈਆ। ਸਤਿਜੁਗ ਮਿਲੇ ਸਚ ਬਿਬਾਣਾ, ਪ੍ਰਭ ਸਾਚਾ ਰਿਹਾ ਚੜ੍ਹਾਈਆ। ਏਕਾ ਦੇਵੇ ਧੁਰ ਫ਼ਰਮਾਣਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹੰ ਹੰਗਤਾ ਵਿਚ ਆਪ ਸਮਾਣਾ, ਹੰਗਤਾ ਰੋਗ ਗਵਾਈਆ। ਫੜ ਫੜ ਬ੍ਰਹਮਾ ਵੇਤਾ ਆਪ ਜਗਾਣਾ, ਵੇਲਾ ਅੰਤਮ ਦਏ ਸੁਹਾਈਆ। ਗੁਰਮੁਖ ਸਾਚੇ ਦੇਵੇ ਮਾਣਾ, ਆਪ ਆਪਣੀ ਦਇਆ ਕਮਾਈਆ। ਸੋਹੰ ਸ਼ਬਦ ਇਕ ਗਿਆਨਾ, ਏਕਾ ਕਰੇ ਪੜ੍ਹਾਈਆ। ਬਾਸ਼ਕ ਤਸ਼ਕਾ ਸ਼ਿਵ ਸ਼ੰਕਰ ਗਲੋਂ ਆਪੇ ਲਾਹੁਣਾ, ਆਪ ਆਪਣੀ ਤ੍ਰਿਸੂਲ ਲਏ ਉਠਾਈਆ। ਇਕ ਵਖਾਏ ਸਚ ਟਿਕਾਨਾ, ਅੰਤਮ ਮੇਲਾ ਸਹਿਜ ਸੁਭਾਈਆ। ਗੁਰਮੁਖ ਸਾਚੇ ਕਰ ਪਰਵਾਨਾ, ਦੇਵੇ ਨਾਮ ਵੱਡੀ ਵਡਿਆਈਆ। ਇਕ ਜੈਕਾਰਾ ਸੋਹੰ ਸ਼ਬਦ ਲਗਾਨਾ, ਪੁਰੀ ਸ਼ਿਵ ਖ਼ੁਸ਼ੀ ਮਨਾਈਆ। ਖੇਲੇ ਖੇਲ ਸ੍ਰੀ ਭਗਵਾਨਾ, ਆਦਿ ਜੁਗਾਦੀ ਭੇਵ ਨਾ ਰਾਈਆ। ਸ਼ਬਦ ਗੁਰ ਹੋਏ ਬਲਵਾਨਾ, ਉਠ ਆਵੇ ਕਰ ਕਰ ਧਾਈਆ। ਕਰੋੜ ਤੇਤੀਸਾ ਬਾਲ ਨਿਧਾਨਾ, ਆਪੇ ਲਏ ਜਗਾਈਆ। ਸੁਰਪਤ ਦੇਵੇ ਇਕ ਨਿਸ਼ਾਨਾ, ਇੰਦ ਇੰਦਰਾਸਨ ਦਏ ਤਜਾਈਆ। ਗੁਰਮੁਖ ਸਾਚਾ ਚਤੁਰ ਸੁਜਾਨਾ, ਆਪਣੀ ਹੱਥੀਂ ਟਿੱਕਾ ਲਾਈਆ। ਏਕਾ ਰਾਗ ਏਕਾ ਗਾਨਾ, ਏਕਾ ਨਾਦ ਸੁਣਾਈਆ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਖੇਲ ਰਚਾਈਆ। ਲੋਕਮਾਤ ਮਾਰ ਝਾਤ ਇਕ ਇਕਾਂਤ, ਹਰਿ ਖੇਲੇ ਖੇਲ ਬੇਪਰਵਾਹੀਆ। ਕਲਜੁਗ ਵੇਖੇ ਅੰਧੇਰੀ ਰਾਤ, ਚਾਰੋਂ ਕੁੰਟ ਰੈਣ ਅੰਧੇਰੀ ਛਾਈਆ। ਲੱਖ ਚੁਰਾਸੀ ਭਰਮੇ ਭੁੱਲੀ ਜ਼ਾਤ ਪਾਤ, ਊਚਾਂ ਨੀਚਾਂ ਪਈ ਲੜਾਈਆ। ਮਨ ਮਤ ਨਾਰ ਦੁਹਾਗਣ ਹੋਏ ਕਮਜ਼ਾਤ, ਸਤਿਗੁਰ ਕੰਤ ਨਾ ਕੋਈ ਹੰਢਾਈਆ। ਸ਼ਬਦ ਗੁਰ ਨਾ ਪੁੱਛੇ ਕੋਈ ਵਾਤ, ਮਸਤਕ ਟਿੱਕਾ ਕਾਲੀ ਸ਼ਾਹੀਆ। ਜੀਵਾਂ ਜੰਤਾਂ ਜੂਠ ਝੂਠ ਬਣੀ ਬਰਾਤ, ਲਾੜੀ ਮੌਤ ਕਰੇ ਕੁੜਮਾਈਆ। ਨਾਤਾ ਤੁੱਟੇ ਭਾਈ ਭੈਣ ਸਾਕ, ਸੱਜਣ ਸੈਣ ਕੋਈ ਨਾ ਹੋਏ ਸਹਾਈਆ। ਧਰਮ ਰਾਏ ਬੈਠਾ ਰਿਹਾ ਝਾਕ, ਅਠਾਈ ਕੁੰਢਾਂ ਬੂਹਾ ਲਾਹੀਆ। ਚਿਤਰ ਗੁਪਤ ਰਿਹਾ ਵੇਖ ਹਿਸਾਬ, ਸੰਮਤ ਚੌਦਾਂ ਭੇਵ ਖੁਲ੍ਹਾਈਆ। ਸਤਿਜੁਗ ਮੰਗੇ ਸਾਚੀ ਦਾਤ, ਆਪਣੀ ਝੋਲੀ ਅੱਗੇ ਡਾਹੀਆ। ਕਲਜੁਗ ਕਾਲੇ ਤੁੱਟਾ ਨਾਤ, ਦਹਿ ਦਿਸ਼ਾ ਉਠ ਉਠ ਵੇਖੇ ਕਰ ਕਰ ਧਾਹੀਆ। ਸੰਗ ਮੁਹੰਮਦ ਚਾਰ ਯਾਰ ਨਾ ਕੋਈ ਪੁੱਛੇ ਵਾਤ, ਅੱਲਾ ਹੂ ਕੋਈ ਨਾ ਨਾਅਰਾ ਲਾਈਆ। ਕਿਸੇ ਫਲ ਨਾ ਦਿਸੇ ਡਾਲ੍ਹੀ ਪਾਤ, ਫਲ ਫੁਲਵਾੜੀ ਝੂਠੀ ਵੇਖ ਵਖਾਈਆ। ਲਹਿਣਾ ਦੇਣਾ ਪਿਆ ਡੂੰਘੇ ਖਾਤ, ਨਾ ਕੋਈ ਬਾਹਰ ਕਢਾਈਆ। ਚੌਦਾਂ ਲੋਕ ਮਿਲੇ ਨਾ ਆਬੇ ਹਯਾਤ, ਚੌਦਾਂ ਤਬਕ ਰਹੇ ਕੁਰਲਾਈਆ। ਤੀਨ ਲੋਕ ਨਾ ਪੁੱਛੇ ਕੋਈ ਵਾਤ, ਤ੍ਰੈਗੁਣ ਮਾਇਆ ਰਹੀ ਸ਼ਰਮਾਈਆ। ਪੰਜ ਤਤ ਤੇਰਾ ਕੋਈ ਨਾ ਦਿਸੇ ਧੀਰਜ ਯਤ, ਸਤਿ ਸੰਤੋਖ ਨਾ ਕੋਈ ਵਖਾਈਆ। ਗੁਰਮੁਖ ਵਿਰਲੇ ਮੇਲਾ ਹਰਿ ਕਮਲਾਪਾਤ, ਹਰਿ ਸਾਚਾ ਆਪ ਕਰਾਈਆ। ਨਾਮ ਚੜ੍ਹਾਏ ਸਾਚੇ ਰਾਥ, ਜੁਗ ਜੁਗ ਬਣੇ ਰਥਵਾਹੀਆ। ਸਰਬ ਕਲਾ ਆਪੇ ਸਮਰਥ, ਸਮਰਥ ਪੁਰਖ ਆਪ ਅਖਵਾਈਆ। ਲੱਖ ਚੁਰਾਸੀ ਦੇਵੇ ਮਥ, ਏਕਾ ਨਾਮ ਮਧਾਣਾ ਪਾਈਆ। ਮਹਿਮਾ ਜਗਤ ਚਲਾਏ ਅਕਥਨਾ ਅਕੱਥ, ਰਸਨਾ ਜਿਹਵਾ ਕਥ ਨਾ ਸਕੇ ਰਾਈਆ। ਅੰਤਮ ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਕਲਜੁਗ ਤੇਰੀ ਵੰਡ ਵੰਡਾਈਆ। ਉਚੇ ਮੰਦਰ ਜਾਣ ਢੱਠ, ਥਿਰ ਕੋਈ ਰਹਿਣ ਨਾ ਪਾਈਆ। ਨਾ ਕੋਈ ਨੁਹਾਏ ਤੀਰਥ ਅਠ ਸਠ, ਗੰਗਾ ਗੋਦਾਵਰੀ ਨਾ ਫੇਰਾ ਪਾਈਆ। ਜਗਤ ਵਿਕਾਰਾ ਬਣਿਆ ਮੱਠ, ਮਾਇਆ ਮਮਤਾ ਅਗਨੀ ਲਾਈਆ। ਆਪੇ ਸਾੜੇ ਹਾਡੀ ਤਿੰਨ ਸੌ ਸੱਠ, ਨਾੜ ਬਹੱਤਰ ਦਿਸ ਨਾ ਆਈਆ। ਗੁਰਮੁਖਾਂ ਆਪ ਕਰਾਏ ਸਚ ਦਵਾਰੇ ਇਕੱਠ, ਹਰਿ ਮੰਦਰ ਜੋਤ ਜਗਾਈਆ। ਆਪੇ ਗੇੜਨਹਾਰਾ ਉਲਟੀ ਲੱਠ, ਜੁਗ ਜੁਗ ਆਪਣੀ ਬਣਤ ਬਣਾਈਆ। ਕਲਜੁਗ ਤੇਰਾ ਕੋਈ ਨਾ ਰੱਖੇ ਹਠ, ਸੰਗੀ ਸਾਥੀ ਜਾਣ ਤਜਾਈਆ। ਈਸਾ ਮੂਸਾ ਜਾਇਣ ਨੱਠ, ਬੀਸ ਬੀਸਾ ਦਏ ਦੁਹਾਈਆ। ਗੁਰ ਗੋਬਿੰਦ ਵਾਲੀ ਦੋ ਜਹਾਨਾ ਸਾਗਰ ਸਿੰਧਾ ਆਪੇ ਜਾਏ ਤੁੱਠ, ਗੁਰਮੁਖਾਂ ਲਏ ਗਲ ਲਾਈਆ। ਏਕਾ ਇਕੀ ਏਕਾ ਇਕੱਠ, ਸਾਚੀ ਸਿੱਖੀ ਆਪ ਤਰਾਈਆ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਜੁਗਾਂ ਜੁਗਾਂ ਦੇ ਵਿਛੜੇ ਜੋ ਗਏ ਰੁਠ, ਕਲਜੁਗ ਅੰਤਮ ਮੇਲ ਮਿਲਾਈਆ। ਮਨਮੁਖ ਜੀਵ ਧਰਮ ਰਾਏ ਦਰ ਟੰਗੇ ਪੁੱਠ, ਵੇਲੇ ਅੰਤਮ ਦਏ ਸਜਾਈਆ। ਸੰਗ ਨਾ ਜਾਏ ਜੂਠ ਝੂਠ, ਨਾਤਾ ਤੋੜ ਨਾ ਕੋਈ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਦਏ ਵਡਿਆਈਆ। ਸਤਿਗੁਰ ਨਾਤਾ ਜੋੜ, ਜੁਗ ਜੁਗ ਵੇਖ ਵਖਾਇਆ। ਆਪੇ ਅਸਵ ਚੜ੍ਹਿਆ ਘੋੜ, ਸੋਲਾਂ ਕਲੀਆਂ ਆਸਣ ਲਾਇਆ। ਪਾਰਬ੍ਰਹਮ ਪ੍ਰਭ ਰਿਹਾ ਦੌੜ, ਜੋਤੀ ਜੋਤ ਖੇਲ ਖਿਲਾਇਆ। ਹਰਿਜਨ ਆਤਮ ਲੱਗੀ ਔੜ, ਅੱਠੇ ਪਹਿਰ ਰਿਹਾ ਕੁਰਲਾਇਆ। ਸਤਿਗੁਰ ਸਾਚਾ ਜਾਏ ਬਹੁੜ, ਤ੍ਰਿਸਨਾ ਭੁੱਖ ਦਏ ਮਿਟਾਇਆ। ਚਰਨ ਕਵਲ ਇਕ ਨਾਤਾ ਜੋੜ, ਪੁਰਖ ਬਿਧਾਤਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦੇਵੇ ਵਰ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਵਿਚ ਸਮਾਇਆ। ਨਿਰਗੁਣ ਸਿਫ਼ਤ ਸਲਾਹ, ਸਰਗੁਣ ਵਿਚ ਸਮਾਈਆ। ਨਿਰਗੁਣ ਬੇਪਰਵਾਹ, ਸਰਗੁਣ ਜੋਤ ਜਗਾਈਆ। ਨਿਰਗੁਣ ਪੁਰਖ ਅਥਾਹ, ਸਰਗੁਣ ਸ਼ਬਦ ਜਣਾਈਆ। ਨਿਰਗੁਣ ਦੀਸੇ ਨਾ, ਸਰਗੁਣ ਬਣਤ ਬਣਾਈਆ। ਦੋਹਾਂ ਮੇਲਾ ਏਕਾ ਥਾਂ, ਏਕਾ ਏਕ ਕਰਾਈਆ। ਗੁਰ ਚੇਲਾ ਸਾਚੇ ਥਾਂ ਬਹਾ, ਗੁਰ ਗੋਬਿੰਦ ਦਏ ਵਡਿਆਈਆ। ਆਪਣਾ ਮੇਲਾ ਆਪ ਕਰਾ, ਹਰਿ ਆਪਣੀ ਬੂਝ ਬੁਝਾਈਆ। ਸਾਚਾ ਤੇਲਾ ਆਪ ਚੜ੍ਹਾ, ਸਾਚਾ ਸਗਨ ਮਨਾਈਆ। ਸਾਚਾ ਖੇੜਾ ਦਏ ਵਸਾ, ਅਨਹਦ ਅਨਹਦ ਮੰਗਲ ਗਾਈਆ। ਸਾਚਾ ਬੇੜਾ ਦਏ ਚਲਾ, ਆਪੇ ਬਣਿਆ ਹਰਿ ਰਥਵਾਹੀਆ। ਸਾਚਾ ਗੇੜਾ ਦਏ ਦੁਆ, ਸ਼ਬਦ ਸੁਨੇਹੜਾ ਸਾਚੇ ਮਾਹੀਆ। ਸੁਣੇ ਸੁਣਾਏ ਆਪਣੀ ਥਾਂ, ਮਾਛੂਵਾੜਾ ਵੇਖ ਵਖਾਈਆ। ਵੇਲੇ ਅੰਤਮ ਪਕੜੇ ਬਾਂਹ, ਪ੍ਰਭ ਜੋਤੀ ਜੋਤ ਜਗਾਈਆ। ਕਲਜੁਗ ਅੰਤਮ ਵੇਖੇ ਥਾਉਂ ਥਾਂ, ਗੁਰਮੁਖ ਗੁਰਸਿਖ ਜੋ ਸਰਸੇ ਰਿਹਾ ਰੁੜ੍ਹਾਈਆ। ਨਿਹਕਲੰਕਾ ਜਾਮਾ ਪਾ, ਤੇਰੇ ਮੰਦਰ ਅੰਦਰ ਡੰਕਾ ਰਿਹਾ ਵਜਾਈਆ। ਸੰਬਲ ਨਗਰੀ ਵੇਖੇ ਸਾਚਾ ਥਾਂ, ਭੇਵ ਨਾ ਪਾਵੇ ਕੋਈ ਰਾਈਆ। ਚਾਰ ਕੁੰਟ ਦਹਿ ਦਿਸ਼ਾ ਉਡਣੇ ਕਾਂ, ਬੀਸ ਬੀਸਾ ਲੇਖ ਲਿਖਾਈਆ। ਇਕ ਇਕੱਲਾ ਅਕਾਲ ਪੁਰਖ ਤੇਰਾ ਸਾਚਾ ਨਾ, ਲੋਕਮਾਤ ਅੰਤ ਰਹਿ ਜਾਈਆ। ਕੁਰਾਨ ਅੰਜੀਲ ਵੇਦ ਪੁਰਾਨ ਕੋਈ ਜਾਣੇ ਨਾ, ਮੁੱਲਾ ਮੁਸਾਇਕ ਸ਼ੇਖ਼ ਪੀਰ ਦਸਤਗੀਰ ਸ਼ਾਹ ਹਕੀਰ ਕੋਈ ਅਖਵਾਏ ਨਾ, ਮਸਤਕ ਤਿਲਕ ਨਾ ਕੋਈ ਸਕੇ ਲਗਾ, ਨੇਤੀ ਧੋਤੀ ਨਾ ਰਿਹਾ ਪੁਆ, ਨਾ ਕੋਈ ਦੂਸਰ ਰਚਨ ਰਚਾਈਆ। ਗ੍ਰੰਥ ਪੰਥ ਨਾ ਸਕੇ ਕੋਈ ਪੜ੍ਹਾ, ਗੁਰ ਗੋਬਿੰਦ ਏਕਾ ਆਪਣਾ ਲੜ ਦਏ ਫੜਾ, ਸਾਚੇ ਪੌੜੇ ਗੁਰਮੁਖ ਲਏ ਚੜ੍ਹਾ, ਏਕਾ ਦੂਜਾ ਭੌ ਚੁਕਾਈਆ। ਤੀਜਾ ਨੇਤਰ ਦਏ ਖੁਲ੍ਹਾ, ਚੌਥੇ ਘਰ ਰਿਹਾ ਸਮਾ, ਪੰਚਮ ਮੇਲਾ ਸਹਿਜ ਸੁਭਾਈਆ। ਪੰਚਮ ਮੇਲਾ ਬੇਪਰਵਾਹ, ਆਪ ਆਪਣਾ ਦਏ ਜਣਾ, ਜੋਤ ਲਿਲਾਟੀ ਇਕ ਵਖਾ, ਔਖੀ ਘਾਟੀ ਪਾਰ ਕਰਾ, ਬਜਰ ਕਪਾਟੀ ਕਿਲਾ ਤੁੜਾ, ਦਸਮ ਦਵਾਰੀ ਕੁੰਡਾ ਲਾਹ, ਆਤਮ ਸੇਜਾ ਇਕ ਵਿਛਾਈਆ। ਅਨਹਦ ਰਾਗ ਇਕ ਅਲਾ, ਇਕ ਤਲਵਾੜਾ ਆਪ ਵਜਾ, ਧਰਮ ਅਖਾੜਾ ਇਕ ਵਖਾ, ਗੁਰਮੁਖ ਸਾਜਨ ਮੇਲ ਮਿਲਾਈਆ। ਜੋਤੀ ਜੋਤ ਲਏ ਸਮਾ, ਆਪ ਆਪਣੀ ਕਰੇ ਰੁਸ਼ਨਾਈਆ। ਜੋਤੀ ਮੇਲ ਸ਼ਬਦ ਗੁਰ ਪੂਰੇ, ਹਰਿਜਨ ਆਪਣਾ ਆਪ ਕਰਾਇਆ। ਅੱਠੇ ਪਹਿਰ ਹਾਜ਼ਰ ਹਜ਼ੂਰੇ, ਦਿਵਸ ਰੈਣ ਦਰਸ ਦਿਖਾਇਆ। ਅਨਹਦ ਵਜਾਏ ਸਾਚੀ ਤੂਰੇ, ਰਾਗ ਰਾਗਨੀ ਭੇਵ ਨਾ ਰਾਇਆ। ਨਾਤਾ ਤੋੜੇ ਕੂੜੋ ਕੂੜੇ, ਪੰਚਮ ਮੋਹ ਚੁਕਾਇਆ। ਜਨ ਭਗਤਾਂ ਬਖ਼ਸ਼ੇ ਚਰਨ ਧੂੜੇ, ਮਸਤਕ ਟਿੱਕਾ ਏਕਾ ਲਾਇਆ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹੇ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਰੂਪ ਸਮਾਇਆ। ਗੋਬਿੰਦ ਰੂਪ ਹਰਿ ਕਰਤਾਰਾ, ਏਕਾ ਏਕ ਅਖਵਾਇੰਦਾ। ਆਪੇ ਸ਼ਬਦ ਆਪੇ ਧੁਨਕਾਰਾ, ਆਪੇ ਤਾਲ ਵਜਾਇੰਦਾ। ਆਪੇ ਜੋਤੀ ਨੂਰ ਕਰੇ ਚਮਤਕਾਰਾ, ਨੂਰੋ ਨੂਰ ਸਮਾਇੰਦਾ। ਆਪੇ ਖੰਡਾ ਤੇਜ ਕਟਾਰਾ, ਆਪ ਆਪਣੇ ਗਲ ਲਟਕਾਇੰਦਾ। ਆਪੇ ਕਰੇ ਪੰਚਾਂ ਆਪ ਪਿਆਰਾ, ਪੰਚਾਂ ਵਿਚ ਆਪ ਸਮਾਇੰਦਾ। ਆਪੇ ਬੰਨ੍ਹੇ ਆਪਣੀ ਧਾਰਾ, ਅੰਮ੍ਰਿਤ ਆਤਮ ਆਪ ਪਿਆਇੰਦਾ। ਆਪੇ ਜੋਧਾ ਸੂਰਬੀਰ ਬਲੀ ਬਲਕਾਰਾ, ਸ਼ਾਹ ਅਸਵਾਰ ਆਪ ਅਖਵਾਇੰਦਾ। ਆਪੇ ਵੇਖੇ ਨੌਂ ਖੰਡ ਪ੍ਰਿਥਮੀ ਤੇਰਾ ਇਕ ਅਖਾੜਾ, ਗੁਰ ਗੋਬਿੰਦਾ ਫੇਰੀ ਪਾਇੰਦਾ। ਆਪ ਉਠਾਏ ਅਗੰਮੀ ਧਾੜਾ, ਦਿਸ ਕਿਸੇ ਨਾ ਆਇੰਦਾ। ਕਲਜੁਗ ਤੇਰਾ ਅੰਤਮ ਕਾਮ ਕਰੋਧ ਲੋਭ ਮੋਹ ਹੰਕਾਰ ਮਾਇਆ ਮਮਤਾ ਰਿਹਾ ਸਾੜਾ, ਕੂੜ ਕਿਰਿਆ ਮੇਟ ਮਿਟਾਇੰਦਾ। ਸਾਧ ਸੰਤ ਜੀਵ ਜੰਤ ਮਗਰ ਲੱਗੀ ਅਗੰਮੀ ਧਾੜਾ, ਧੀਰਜ ਧੀਰ ਨਾ ਕੋਈ ਧਰਾਇੰਦਾ। ਲੱਗੀ ਅੱਗ ਬਹੱਤਰ ਨਾੜਾ, ਲੋਕਮਾਤ ਨਾ ਕੋਈ ਬੁਝਾਇੰਦਾ। ਹਰਿ ਗੋਬਿੰਦ ਮੇਲਾ ਵਿਚ ਸੰਸਾਰਾ, ਗੋਬਿੰਦ ਰੂਪ ਸਮਾਇੰਦਾ। ਆਦਿ ਅੰਤ ਇਕ ਅਵਤਾਰਾ, ਏਕਾ ਗੁਰ ਅਖਵਾਇੰਦਾ। ਪਰਗਟ ਹੋਏ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਸ਼ਬਦੀ ਡੰਕ ਅਪਾਰਾ, ਆਪਣਾ ਆਪ ਵਜਾਇੰਦਾ। ਨਾ ਕੋਈ ਮੰਗੇ ਹੋਰ ਸਹਾਰਾ, ਨਾ ਕੋਈ ਸੰਗ ਰਖਾਇੰਦਾ। ਲਸ਼ਕਰ ਸ਼ਾਹੀ ਫੌਜ਼ ਨਾ ਦਿਸੇ ਕੋਈ ਅਸਵਾਰਾ, ਨਾ ਕੋਈ ਮਰਦੰਗ ਵਜਾਇੰਦਾ। ਇਕ ਇਕੱਲਾ ਏਕੰਕਾਰਾ, ਕਲਜੁਗ ਅੰਤਮ ਖੇਲ ਖਿਲਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡ ਲੋਆਂ ਪੁਰੀਆਂ ਦਏ ਹੁਲਾਰਾ, ਸ਼ਬਦ ਹਲੂਣਾ ਏਕਾ ਲਾਇੰਦਾ । ਆਪੇ ਜਾਣੇ ਪਾਰ ਕਿਨਾਰਾ, ਅੱਧ ਵਿਚਕਾਰੇ ਆਪ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿ ਸ਼ਬਦ ਹਰਿ ਰੂਪ ਆਪ ਸਮਾਇੰਦਾ। ਨਿਰਗੁਣ ਰੂਪ ਅਪਾਰ, ਆਪ ਉਪਾਇਆ। ਆਪੇ ਜਾਣੇ ਆਪਣੀ ਸਾਰ, ਆਪ ਆਪਣੇ ਵਿਚ ਸਮਾਇਆ। ਆਪ ਆਪਣੀ ਇਛਿਆ ਧਾਰ, ਆਪ ਆਪਣੀ ਰਚਨ ਰਚਾਇਆ। ਆਪ ਆਪਣਾ ਲਏ ਉਚਾਰ, ਆਪ ਆਪਣੇ ਗਲੇ ਲਗਾਇਆ। ਆਪ ਆਪਣਾ ਕਰ ਆਕਾਰ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਨੁਹਾਏ ਆਪ ਆਪਣਾ ਰੂਪ ਵਖਾਇਆ। ਆਪ ਆਪਣੀ ਇਛਿਆ ਧਾਰ, ਆਪੇ ਬਣਤ ਬਣਾਈਆ। ਆਪ ਆਪਣਾ ਲਏ ਉਭਾਰ, ਜੋਤੀ ਸੇਜ ਹੰਢਾਈਆ। ਜੋਤੀ ਸੇਜਾ ਅਪਰ ਅਪਾਰ, ਨੂਰੋ ਨੂਰ ਸਵਾਈਆ। ਨੂਰੀ ਨੂਰ ਹਰਿ ਕਰਤਾਰ, ਆਪਣਾ ਵੇਖ ਵਖਾਈਆ। ਆਪਣਾ ਆਪ ਆਪੇ ਕਰੇ ਅੰਗੀਕਾਰ, ਆਪ ਆਪਣੇ ਗਲੇ ਲਗਾਈਆ। ਆਪ ਆਪਣਾ ਲਏ ਉਭਾਰ, ਆਪ ਆਪਣਾ ਅੰਗ ਕਟਾਈਆ। ਸਾਚਾ ਸ਼ਬਦ ਕਰ ਤਿਆਰ, ਹਰਿ ਆਪਣਾ ਵੇਖ ਵਖਾਈਆ। ਬ੍ਰਹਿਮੰਡ ਖੰਡ ਲਏ ਉਸਾਰ, ਲੋਆਂ ਪੁਰੀਆਂ ਗਗਨ ਪਾਤਾਲਾਂ ਰਚਨ ਰਚਾਈਆ। ਜੋਤ ਸਰੂਪੀ ਜੋਤੀ ਨੂਰ ਕਰ ਆਕਾਰ, ਸ਼ਬਦੀ ਸੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਆਪ ਆਪਣਾ ਲਿਆ ਵਰ, ਆਪਣੀ ਸੇਜਾ ਆਪ ਹੰਢਾਈਆ। ਆਪਣੀ ਸੇਜਾ ਆਪ ਹੰਢਾ, ਆਪਣਾ ਰੰਗ ਚੜ੍ਹਾਇਆ। ਆਪ ਆਪਣਾ ਵਿਚ ਟਿਕਾ, ਆਪੇ ਦਏ ਉਪਾਇਆ। ਆਪ ਆਪਣਾ ਨਾਉਂ ਉਪਾ, ਆਪ ਆਪਣਾ ਨਾਉਂ ਧਰਾਇਆ। ਸ਼ਬਦੀ ਸ਼ਬਦ ਹਰਿ ਸੁਤ ਜਣਾ, ਆਪ ਆਪਣਾ ਵੇਖ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਦਸਤ ਆਪਣੇ ਹੱਥ ਰਖਾਇਆ। ਆਪ ਆਪਣੀ ਰਚਨ ਰਚਾ, ਆਪਣੀ ਕਲ ਵਰਤਾਈਆ। ਆਪ ਆਪਣਾ ਆਸਣ ਲਾ, ਆਪਣਾ ਜੋਗ ਕਮਾਈਆ। ਪੁਰਖ ਅਬਿਨਾਸ਼ੀ ਆਪ ਅਖਵਾ, ਅਕਲ ਕਲਾ ਵਰਤਾਈਆ। ਮਦਿ ਕੈਟੰਬ ਦੈਂਤ ਅਖਵਾ, ਆਪਣਾ ਰੂਪ ਵਟਾਈਆ। ਵਿਸ਼ਨੂੰ ਵੰਸੀ ਆਪ ਅਖਵਾ, ਬ੍ਰਹਮਾ ਸੇਵਕ ਸੇਵਾ ਰਿਹਾ ਕਮਾਈਆ। ਅਲਖ ਅਭੇਵਾ ਆਪ ਅਖਵਾ, ਏਕਾ ਏਕ ਹਰਿ ਰਘੁਰਾਈਆ। ਰਸਨਾ ਜਿਹਵਾ ਕੋਈ ਨਾ ਸਕੇ ਗਾ, ਬੇਅੰਤ ਬੇਅੰਤ ਬੇਅੰਤ ਹਰਿ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਖ ਵਟਾਈਆ। ਮਦਿ ਕੈਟੰਬ ਦੈਂਤ ਸੰਘਾਰਾ, ਆਪਣੀ ਕਲ ਵਰਤਾਈਆ। ਆਪਣਾ ਖੰਡਾ ਆਪ ਉਭਾਰਾ, ਆਪਣੇ ਹੱਥ ਰਖਾਈਆ। ਨਾ ਕੋਈ ਲੇਖ ਲਿਖ ਸਕੇ ਵਿਚ ਸੰਸਾਰਾ, ਲੇਖਾ ਆਪਣੇ ਹੱਥ ਰਖਾਈਆ। ਗੁਰ ਗੋਬਿੰਦਾ ਵੇਖ ਇਕ ਦਵਾਰਾ, ਪ੍ਰਭ ਚਰਨ ਸੱਚੀ ਸਰਨਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰਾ, ਆਪ ਆਪਣੀ ਬੂਝ ਬੁਝਾਈਆ। ਕਰੇ ਕਰਾਏ ਕਰਨਹਾਰਾ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਹੋਏ ਜਲ ਬਿੰਬ ਧਾਰਾ, ਜਲ ਬਿੰਬ ਆਪ ਸੁਹਾਈਆ। ਆਪੇ ਧਰਨੀ ਧਰਤ ਕਰ ਆਕਾਰਾ, ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੋਬਿੰਦ ਨੂਰ ਹਰਿ, ਨੂਰੋ ਨੂਰ ਉਪਾਈਆ। ਕੱਟਿਆ ਸੀਸ ਹਰਿ ਜਗਦੀਸ, ਆਪਣੀ ਕਲ ਵਰਤਾਈਆ। ਭੇਵ ਨਾ ਪਾਇਣ ਰਾਗ ਛਤੀਸ, ਪਾਰਬ੍ਰਹਮ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਆਪ ਆਪਣੀ ਰਚਨ ਰਚਾ, ਆਪਣਾ ਰੰਗ ਰੰਗਾਇਆ। ਨਾਭੀ ਨਾਭ ਕਵਲ ਉਪਾ, ਕਵਲ ਮੁਖ ਖਿਲਾਇਆ। ਪੰਜ ਤਤ ਨਾ ਲਿਆ ਜਣਾ, ਰਕਤ ਬੂੰਦ ਨਾ ਕੋਈ ਰਖਾਇਆ। ਆਪ ਆਪਣਾ ਲਏ ਉਪਾ, ਆਪ ਆਪਣੇ ਵਿਚੋਂ ਬਾਹਰ ਕਢਾਇਆ। ਪਾਰਬ੍ਰਹਮ ਬ੍ਰਹਮ ਰਿਹਾ ਉਪਾ, ਬ੍ਰਹਮ ਬ੍ਰਹਮ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਤਤ ਉਪਾਇਆ। ਪੁਰੀ ਅਨੰਦ ਗੋਬਿੰਦ ਤਜ, ਆਪਣੀ ਕਰੀ ਚੜ੍ਹਾਈਆ। ਗੁਰਮੁਖ ਸਾਜਣ ਨਾਲ ਰਹੇ ਸਜ, ਬਸਤਰ ਸ਼ਸਤਰ ਤਨ ਸਜਾਈਆ। ਰਣਜੀਤ ਨਗਾਰਾ ਰਿਹਾ ਵੱਜ, ਆਪਣੀ ਧੁਨ ਸੁਣਾਈਆ। ਪੰਚਮ ਰਖਾਇਆ ਇਕ ਜਹਾਜ਼, ਗੋਬਿੰਦ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਏ ਵਡਿਆਈਆ। ਗੁਰ ਗੋਬਿੰਦਾ ਛੱਡ ਮਕਾਨਾ, ਹੋਇਆ ਸ਼ਾਹ ਅਸਵਾਰੀ। ਗੁਰਮੁਖ ਸਾਜਣ ਨੌਜਵਾਨਾ, ਸੰਗ ਰਖਾਏ ਜੋਧਾ ਬਲਕਾਰੀ। ਖੰਡਾ ਸ਼ਸਤਰ ਤੀਰ ਵੇਖੇ ਚਿੱਲਾ ਕਮਾਨਾ, ਤੋੜੇ ਗੜ੍ਹ ਹੰਕਾਰੀ। ਮੇਟ ਮਿਟਾਏ ਮੁਗਲ ਪਠਾਨਾ, ਚਾਰੋਂ ਕੁੰਟ ਹਾਹਾਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸ਼ਬਦ ਸੱਚੀ ਧੁਨਕਾਰੀ। ਗੁਰ ਗੋਬਿੰਦਾ ਕਰ ਤਿਆਰਾ, ਆਪਣਾ ਰਾਹ ਵਖਾਇਆ। ਸਰਸਾ ਆਏ ਜਲ ਕਿਨਾਰਾ, ਗੁਰਮੁਖਾਂ ਇਹ ਸੁਣਾਇਆ। ਲਹਿਣਾ ਦੇਣਾ ਮੇਰਾ ਅਪਰ ਅਪਾਰਾ, ਵਿਚ ਸਰਸਾ ਰਿਹਾ ਟਿਕਾਇਆ। ਸਿੰਘ ਸੱਤ ਸੌ ਰਹਿਣਾ ਪਹਿਰੇਦਾਰਾ, ਗੁਰ ਪੂਰਾ ਸੇਵਾ ਲਾਇਆ। ਗੁਰ ਪੂਰੇ ਦੀ ਨਾ ਪਾਇਣ ਸਾਰਾ, ਭੇਵ ਨਾ ਜਾਨਣ ਰਾਇਆ। ਆਪ ਕਰਾਇਆ ਆਪਣਾ ਸਚ ਵਿਹਾਰਾ, ਆਪ ਆਪਣਾ ਵੇਸ ਵਟਾਇਆ। ਸੀਸ ਰਖਾਇਆ ਨਾਮ ਦਸਤਾਰਾ, ਕਲਗੀ ਤੋੜਾ ਇਕ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਇਆ। ਸਾਚੇ ਸਿੱਖਾਂ ਆਪ ਸੁਣਾ, ਆਪਣੀ ਦਇਆ ਕਮਾਈਆ। ਤੁਹਾਡੀ ਸੇਵਾ ਰਿਹਾ ਲਗਾ, ਸ਼ਬਦੀ ਸ਼ਬਦ ਬਣਾਈਆ। ਸ਼ਬਦ ਸ਼ਬਦ ਰੱਖਣਾ ਗੋਦ ਉਠਾ, ਆਪਣੀ ਝੋਲੀ ਰਿਹਾ ਭਰਾਈਆ। ਆਪ ਆਪਣਾ ਰੰਗ ਰੰਗਾ, ਆਪੇ ਰਿਹਾ ਵਿਚ ਸਮਾਈਆ। ਸਾਚਾ ਹਿੱਸਾ ਅੰਤ ਵੰਡਾ, ਫਤਹਿ ਜੈਕਾਰਾ ਏਕਾ ਲਾਈਆ। ਆਪਣਾ ਖੰਡਾ ਹੱਥ ਉਠਾ, ਦੋਏ ਜੋੜ ਕਰਨ ਸਰਨਾਈਆ। ਗੁਰਮੁਖ ਦਰ ਕਰਨ ਪੁਕਾਰ, ਨੇਤਰ ਨੀਰ ਵਹਾਇਆ। ਝੱਲਿਆ ਨਾ ਜਾਏ ਤੇਰਾ ਪਿਆਰ, ਜਗਤ ਵਿਛੋੜਾ ਰਿਹਾ ਸਤਾਇਆ। ਖਾਲੀ ਦਿਸੇ ਨਾ ਤੇਰਾ ਦਵਾਰ, ਜਗਤ ਜੁਗਤ ਵੇਖ ਵਖਾਇਆ। ਅੱਠੇ ਪਹਿਰ ਰਹੇ ਤੇਰੇ ਚਰਨ ਦਵਾਰ, ਨੇਤਰ ਰੋ ਰੋ ਨੀਰ ਵਹਾਇਆ। ਕਿਉਂ ਸਰਸੇ ਰੱਖਿਆ ਅਧਵਿਚਕਾਰ, ਨਾ ਸਾਚਾ ਸੰਗ ਨਿਭਾਈਆ। ਗੁਰ ਗੋਬਿੰਦਾ ਰਿਹਾ ਪੁਕਾਰ, ਅੰਤਮ ਛੱਡਣਾ ਪੈਣਾ ਸੰਸਾਰ, ਥਿਰ ਕੋਈ ਰਹਿਣ ਨਾ ਪਾਇਆ। ਮਿਲਿਆ ਮੇਲਾ ਹਰਿ ਕੰਤ ਭਤਾਰ, ਦੁੱਖ ਸੁਨੇਹੜਾ ਦਿਆਂ ਸੁਣਾਇਆ। ਸੰਗ ਰਲਾਵਾਂ ਸਾਚਾ ਯਾਰ, ਆਪ ਆਪਣਾ ਦੁੱਖ ਵੰਡਾਇਆ। ਪਰਗਟ ਹੋਏ ਅੰਤਮ ਕਲ ਚਵੀਆਂ ਅਵਤਾਰ, ਨਿਹਕਲੰਕ ਜਾਮਾ ਪਾਇਆ। ਸ਼ਬਦ ਗੁਰ ਹੋਏ ਸਹਾਰ, ਗੁਰ ਗੋਬਿੰਦ ਨਾਮ ਰਖਾਇਆ। ਸੰਮਤ ਸੋਲਾਂ ਪਾਵੇ ਸਾਰ, ਸਰਸਾ ਤੇਰਾ ਲਹਿਣਾ ਦੇਣਾ ਦਏ ਚੁਕਾਇਆ। ਆਵੇ ਜਾਵੇ ਨਾ ਮਰੇ ਵਿਚ ਸੰਸਾਰ, ਮੜ੍ਹੀ ਗੋਰ ਨਾ ਕੋਈ ਦਬਾਇਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਸ਼ਬਦ ਸ਼ਬਦੀ ਵਿਚ ਸਮਾਇਆ। ਸ਼ਬਦੀ ਲੇਖ ਕਰਾਏ ਹਰਿ ਨਿਰੰਕਾਰ, ਗੁਰਮੁਖ ਸਾਚੇ ਲਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਏਕ ਸਮਾਇਆ ।