੨੧ ਮੱਘਰ ੨੦੧੪ ਬਿਕ੍ਰਮੀ ਸਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਆਪ ਕਰਤਾਰ, ਅਕਲ ਕਲਾ ਸਮਾਇਆ। ਭੇਵ ਨਾ ਪਾਇਣ ਵੇਦ ਚਾਰ, ਬ੍ਰਹਮਾ ਲਿਖ ਲਿਖ ਲੇਖ ਮੁਕਾਇਆ। ਵੇਦ ਵਿਆਸਾ ਬਣ ਲਿਖਾਰ, ਪੁਰਾਨ ਅਠਾਰਾਂ ਗਿਆ ਜਣਾਇਆ। ਗੀਤਾ ਗਿਆਨ ਕਰੇ ਵਿਚਾਰ, ਆਦਿ ਅੰਤ ਭੇਵ ਨਾ ਰਾਇਆ। ਅੰਜੀਲ ਕੁਰਾਨ ਰਹੀ ਪੁਕਾਰ, ਆਪ ਆਪਣਾ ਨਾਅਰਾ ਲਾਇਆ। ਖਾਣੀ ਬਾਣੀ ਵੇਖ ਵਿਚਾਰ, ਸੇਵਕ ਸੇਵਾ ਰਿਹਾ ਕਮਾਇਆ। ਪਾਰਬ੍ਰਹਮ ਪ੍ਰਭ ਗੁਰ ਅਵਤਾਰ, ਗੋਬਿੰਦ ਰੂਪ ਸਮਾਇਆ। ਨਾਮ ਜਪਾਏ ਅਪਰ ਅਪਾਰ, ਲੇਖਾ ਲੇਖ ਨਾ ਕੋਈ ਵਖਾਇਆ। ਜੁਗ ਜੁਗ ਲਏ ਮਾਤ ਅਵਤਾਰ, ਸਤਿਜੁਗ ਤ੍ਰੇਤਾ ਵੇਖ ਵਖਾਇਆ। ਦੁਆਪਰ ਬੰਨ੍ਹਣਹਾਰਾ ਧਾਰ, ਆਪਣੀ ਧਾਰਾ ਇਕ ਵਖਾਇਆ। ਕਲਜੁਗ ਖੇਲ ਕਰੇ ਕਰਤਾਰ, ਵੇਲਾ ਅੰਤਮ ਨੇੜੇ ਆਇਆ। ਨਾਨਕ ਗੋਬਿੰਦ ਮੰਗੇ ਮੰਗ ਭਿਖਾਰ, ਪ੍ਰਭ ਅੱਗੇ ਝੋਲੀ ਡਾਹਿਆ। ਦੋਏ ਜੋੜ ਕਰੇ ਨਿਮਸਕਾਰ, ਨੇਤਰ ਨੈਣਾਂ ਨੀਰ ਵਹਾਇਆ। ਆਪ ਆਪਣੀ ਕਿਰਪਾ ਧਾਰ, ਹਰਿ ਸਾਚੇ ਸ਼ਬਦ ਜਣਾਇਆ। ਇਕ ਇਕੱਲਾ ਏਕੰਕਾਰ, ਵੇਲੇ ਅੰਤਮ ਹੋਏ ਸਹਾਇਆ। ਨਿਹਕਲੰਕ ਚਵੀਆਂ ਅਵਤਾਰ, ਜੋਤੀ ਜਾਮਾ ਭੇਖ ਵਟਾਇਆ। ਸ਼ਬਦ ਖੰਡਾ ਤੇਜ ਕਟਾਰ, ਗੋਬਿੰਦ ਗਾਤਰੇ ਤਨ ਪਹਿਨਾਇਆ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਜੋੜ ਜੁੜਾਇਆ। ਨਾਮ ਘੋੜਾ ਅਪਰ ਅਪਾਰ, ਲੋਆਂ ਪੁਰੀਆਂ ਰਿਹਾ ਫਿਰਾਇਆ। ਪੂਤ ਸਪੂਤਾ ਬ੍ਰਹਿਮਣ ਗੌੜਾ ਵੇਖ ਵਿਚਾਰ, ਆਪ ਆਪਣਾ ਰੰਗ ਰੰਗਾਇਆ। ਦਹਿ ਦਿਸ਼ਾ ਚਾਰੇ ਕੂਟਾਂ ਪਾਵੇ ਸਾਰ, ਬ੍ਰਹਿਮੰਡ ਖੰਡ ਵੰਡ ਵੰਡਾਇਆ। ਖੇਲੇ ਖੇਲ ਖੇਲਣਹਾਰ, ਆਪ ਆਪਣੀ ਰਚਨ ਰਚਾਇਆ। ਗੁਰਮੁਖ ਮੇਲੇ ਵਿਚ ਸੰਸਾਰ, ਜੁਗ ਜੁਗ ਵਿਛੜੇ ਮੇਲ ਮਿਲਾਇਆ। ਲਹਿਣਾ ਦੇਣਾ ਕਰਜ਼ ਉਤਾਰ, ਨਾਮ ਗਹਿਣਾ ਤਨ ਪਹਿਨਾਇਆ। ਨੇਤਰ ਦਰਸ ਸਾਚੇ ਨੈਣਾ, ਬੰਦ ਕਿਵਾੜ ਆਪ ਖੁਲ੍ਹਾਇਆ। ਥਿਰ ਘਰ ਬਹਿਣਾ ਸੋਹੰ ਸ਼ਬਦ ਰਸਨਾ ਕਹਿਣਾ, ਘਰ ਚੌਥਾ ਪਦ ਇਕ ਵਖਾਇਆ। ਅਨਹਦ ਤਾਲ ਵਜਾਇਆ ਸਾਚਾ ਨਾਦ, ਬ੍ਰਹਿਮਾਦ ਸੇਵਾ ਲਾਇਆ। ਸ਼ਬਦ ਜਣਾਈ ਬੋਧ ਅਗਾਧ, ਅਗਾਧ ਬੋਧ ਆਪ ਹੋ ਆਇਆ। ਜਨ ਭਗਤਾਂ ਦੇਵੇ ਸਾਚੀ ਦਾਦ, ਧੁਰ ਦਰਗਾਹੀ ਲੈ ਕੇ ਆਇਆ। ਮੇਲ ਮਿਲਾਏ ਮੋਹਣ ਮਾਧਵ ਮਾਧ, ਵਿਛੜ ਕਦੇ ਨਾ ਜਾਇਆ। ਪਕੜ ਉਠਾਏ ਸੰਤ ਸਾਧ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਟਾਇਆ। ਆਦਿ ਪੁਰਖ ਹਰਿ ਨਿਰੰਜਣ, ਜੋਤੀ ਜੋਤ ਜਗਾਇੰਦਾ। ਭਗਤ ਸੁਹੇਲਾ ਸਾਚਾ ਸੱਜਣ, ਏਕਾ ਮਾਰਗ ਲਾਇੰਦਾ। ਕਲਜੁਗ ਠੂਠੇ ਅੰਤਮ ਭੱਜਣ, ਥਿਰ ਕੋਈ ਰਹਿਣ ਨਾ ਪਾਇੰਦਾ। ਗੁਰਮੁਖ ਅੰਮ੍ਰਿਤ ਆਤਮ ਪੀ ਪੀ ਰੱਜਣ, ਸਰ ਸਰੋਵਰ ਇਕ ਵਖਾਇੰਦਾ। ਨਾਮ ਦੋਸ਼ਾਲਾ ਲੈ ਆਇਆ ਪੜਦੇ ਕੱਜਣ, ਜਨ ਭਗਤਾਂ ਉਪਰ ਪਾਇੰਦਾ। ਮਦਿਰਾ ਮਾਸ ਜੋ ਜਨ ਤਜਣ, ਗੁਰ ਗੋਬਿੰਦ ਮੇਲ ਮਿਲਾਇੰਦਾ। ਏਕਾ ਹੱਜ ਕਰਾਏ ਮੱਕਾ ਕਾਅਬਾ ਸਾਚਾ ਹਾਜੀ ਹੱਜਨ, ਦੋ ਦੋ ਆਬਾ ਵੇਖ ਵਖਾਇੰਦਾ। ਚਰਨ ਘੋੜੇ ਦੇ ਰਕਾਬਾ, ਸੋਲਾਂ ਕਲੀਆਂ ਆਸਣ ਲਾਇੰਦਾ। ਪਰਗਟ ਹੋਏ ਸ਼ਾਹ ਨਵਾਬਾ, ਆਪ ਆਪਣੀ ਕਲ ਵਰਤਾਇੰਦਾ। ਲੱਖ ਚੁਰਾਸੀ ਨੌਂ ਖੰਡ ਤੇਰਾ ਲੇਖਾ ਲੇਖ ਚੁਕਾਏ ਹਿਸਾਬਾ, ਆਪ ਪਿਛਲਾ ਮੂਲ ਚੁਕਾਇੰਦਾ। ਜਨ ਭਗਤਾਂ ਉਲਟੀ ਕਰੇ ਕਵਲ ਨਾਭਾ, ਅੰਮ੍ਰਿਤ ਆਤਮ ਮੁਖ ਚੁਆਇੰਦਾ। ਮਨਮੁਖ ਜੀਵਾਂ ਦਏ ਅਜਾਬਾ, ਸੰਮਤ ਸੋਲਾਂ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਨਿਰਗੁਣ ਰੂਪ ਹਰਿ ਉਤਮ, ਆਪਣੀ ਕਲ ਵਰਤਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਕੋਈ ਰਖਾਈਆ। ਨਾ ਕੋਈ ਆਲਸ ਨਿੰਦਰਾ ਨਾ ਕੋਈ ਖਾਏ ਪੀਏ ਤਮ, ਤ੍ਰਿਸਨਾ ਭੁੱਖ ਨਾ ਕੋਈ ਸਤਾਈਆ। ਨੇਤਰ ਨੀਰ ਨਾ ਵਹਾਏ ਛੰਮ ਛੰਮ, ਰੋ ਰੋ ਨਾ ਕੋਇ ਸੁਣਾਈਆ। ਆਪ ਆਪਣਾ ਜਾਣੇ ਕੰਮ, ਨਾ ਕੋਈ ਦੂਸਰ ਦਏ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਕਰੇ ਰੁਸ਼ਨਾਈਆ। ਜੋਤੀ ਨੂਰ ਹਰਿ ਆਕਾਰ, ਏਕਾ ਏਕ ਕਰਾਇਆ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕਾ ਜਾਮਾ ਪਾਇਆ। ਗੋਬਿੰਦ ਮੇਲਾ ਵਿਚ ਸੰਸਾਰ, ਸੰਬਲ ਨਗਰੀ ਧਾਮ ਸੁਹਾਇਆ। ਮਹੱਲ ਅਟੱਲ ਉਚ ਮੁਨਾਰ, ਆਪ ਆਪਣਾ ਆਸਣ ਲਾਇਆ। ਏਕਾ ਸ਼ਬਦ ਏਕਾ ਧੁਨ ਇਕ ਜੈਕਾਰ, ਗਾਵਣਹਾਰ ਇਕ ਅਖਵਾਇਆ। ਲੱਖ ਚੁਰਾਸੀ ਸੁਣੇ ਪੁਕਾਰ, ਹਰ ਘਟ ਮੰਦਰ ਅੰਦਰ ਬੈਠਾ ਡੇਰਾ ਲਾਇਆ। ਕਲਜੁਗ ਕਾਇਆ ਕੂੜ ਹੋਈ ਕੁੜਿਆਰ, ਝੂਠੇ ਧੰਦੇ ਸ੍ਰਿਸ਼ਟ ਸਬਾਇਆ। ਕਾਮ ਕਰੋਧ ਲੋਭ ਮੋਹ ਹੰਕਾਰ, ਸਾਂਤਕ ਸਤਿ ਨਾ ਕੋਈ ਵਰਤਾਇਆ। ਮਨਮੁਖ ਭੁੱਲੇ ਜੀਵ ਗਵਾਰ, ਆਪ ਆਪਣਾ ਮੂਲ ਗਵਾਇਆ। ਚਾਰ ਵਰਨ ਨਾ ਕੋਈ ਦੇਵੇ ਮਾਤ ਸਹਾਰ, ਦਹਿ ਦਿਸ਼ਾ ਰਹੇ ਕੁਰਲਾਇਆ। ਪੁਰਖ ਅਬਿਨਾਸ਼ੀ ਆਪੇ ਜਾਣੇ ਆਪਣੀ ਕਾਰ, ਜੁਗ ਜੁਗ ਕਰਦਾ ਆਇਆ। ਬ੍ਰਹਮੇ ਦੇਵੇ ਸ਼ਬਦ ਹੁਲਾਰ, ਕਲਜੁਗ ਵੇਲਾ ਅੰਤਮ ਆਇਆ। ਅੱਠੇ ਨੇਤਰ ਖੋਲ੍ਹ ਉਘਾੜ, ਪੁਰਖ ਅਬਿਨਾਸ਼ੀ ਜਾਮਾ ਪਾਇਆ। ਲੁੱਟੀ ਜਾਏ ਦਿਨ ਦਿਹਾੜ, ਭੇਖਾਧਾਰੀ ਭੇਖ ਵਟਾਇਆ। ਤ੍ਰੈਗੁਣ ਮਾਇਆ ਦੇਵੇ ਸਾੜ, ਪੰਜ ਤਤ ਰਹਿਣ ਨਾ ਪਾਇਆ। ਗੁਰਮੁਖ ਉਪਜਾਏ ਸਾਚੇ ਲਾੜ, ਸਿਰ ਆਪਣਾ ਹੱਥ ਟਿਕਾਇਆ। ਸਾਚੇ ਪੌੜੇ ਦੇਵੇ ਚਾੜ੍ਹ, ਹੱਥ ਕਿਸੇ ਨਾ ਆਇਆ। ਜੋਤ ਜਗਾਏ ਬਹੱਤਰ ਨਾੜ, ਅੱਠੇ ਪਹਿਰ ਕਰੇ ਰੁਸ਼ਨਾਇਆ। ਵਾ ਨਾ ਲੱਗੇ ਤਤੀ ਹਾੜ, ਅੰਮ੍ਰਿਤ ਆਤਮ ਇਕ ਪਿਆਇਆ। ਨੇੜ ਨਾ ਆਏ ਪੰਚਮ ਧਾੜ, ਦਰ ਦਵਾਰ ਰਹੇ ਦੁਰਕਾਇਆ। ਆਤਮ ਅੰਦਰ ਸਾਚੇ ਮੰਦਰ ਇਕ ਵਖਾਏ ਸਚ ਅਖਾੜ, ਮੰਡਲ ਰਾਸੀ ਰਾਸ ਰਚਾਇਆ। ਬਜਰ ਕਪਾਟੀ ਤੋੜੇ ਜੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਲੇਖ ਰਿਹਾ ਚੁਕਾਇਆ। ਲੇਖਾ ਲੇਖ ਹਰਿ ਆਪ ਚੁਕਾਉਣਾ, ਕਲਜੁਗ ਅੰਤਮ ਹੋਏ ਜੁਦਾਈਆ। ਧਰਮ ਰਾਏ ਦਾ ਦਰ ਖੁਲ੍ਹਾਉਣਾ, ਰਾਜੇ ਜਨਕ ਮਿਲੀ ਵਡਿਆਈਆ। ਲੱਖ ਚੁਰਾਸੀ ਲਾੜੀ ਮੌਤ ਨਾਲ ਪਰਨਾਉਣਾ, ਸੰਮਤ ਪੰਦਰਾਂ ਸਗਨ ਮਨਾਈਆ। ਹਾੜ ਸਤਾਰਾਂ ਤੇਲ ਚੜ੍ਹਾਉਣਾ, ਜੋਤ ਨਿਰੰਜਣ ਸੇਵਾ ਲਾਈਆ। ਅਕਾਲ ਪੁਰਖ ਇਹ ਖੇਲ ਰਚਾਉਣਾ, ਗੁਰ ਗੋਬਿੰਦ ਤੇਗ ਉਠਾਈਆ। ਸਚ ਸਿੰਘਾਸਣ ਕਿਸੇ ਨਾ ਸੌਣਾ, ਰਾਜ ਰਾਜਾਨਾਂ ਪਏ ਦੁਹਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲਾਉਣਾ, ਸੀਸ ਤਾਜ ਨਾ ਕੋਈ ਹੰਢਾਈਆ। ਪਹਿਲੀ ਕੱਤਕ ਵੀਹ ਸੌ ਪੰਦਰਾਂ ਬਿਕ੍ਰਮੀ ਪਟਨੇ ਹਰਿ ਚਰਨ ਛੁਹਾਉਣਾ, ਪਰਗਟ ਹੋਏ ਧੁਰ ਦਰਗਾਹੀਆ। ਪੁਰੀ ਅਨੰਦ ਆਪ ਉਠਾਉਣਾ, ਸੋਇਆ ਕੋਈ ਰਹਿਣ ਨਾ ਪਾਈਆ। ਦੇਵੇ ਸੁਨੇਹੜਾ ਪਵਣੀ ਪਵਣਾ, ਮਾਛੂਵਾੜਾ ਯਾਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਜੀਵ ਜੰਤ ਕੋਈ ਜਾਣੇ ਨਾ, ਸਾਧ ਸੰਤ ਭੇਵ ਨਾ ਪਾਇੰਦਾ। ਹਰਿ ਕਾ ਭਾਣਾ ਕੋਈ ਪਛਾਣੇ ਨਾ, ਨਾਨਕ ਗੋਬਿੰਦ ਲੇਖ ਲਿਖਾਇੰਦਾ। ਰਾਜਾ ਰਾਣਾ ਕੋਈ ਰਹਿਣਾ ਨਾ, ਊਚਾਂ ਨੀਚਾਂ ਆਪ ਮਿਟਾਇੰਦਾ। ਰਸਨਾ ਰਾਮ ਰਹੀਮ ਕਰੀਮ ਕਿਸੇ ਕਹਿਣਾ ਨਾ, ਬੇਐਬ ਪਰਵਰਦਿਗਾਰ ਆਪ ਅਖਵਾਇੰਦਾ। ਨੇਤਰ ਲੋਚਨ ਦਰਸ਼ਨ ਕੋਈ ਪੇਖੇ ਨਾ, ਭਰਮ ਭੁਲੇਖੇ ਜਗਤ ਭੁਲਾਇੰਦਾ। ਅਕਾਲ ਤਖ਼ਤ ਨਾ ਕੋਈ ਬੂੰਦ ਨਾ ਕੋਈ ਰਕਤ ਪ੍ਰਭ ਅਬਿਨਾਸ਼ੀ ਆਦਿ ਸ਼ਕਤ ਕਿਸੇ ਆਏ ਲੇਖੇ ਨਾ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਧਾਰੀ ਕੇਸ ਗੁਰ ਦਸਮੇਸ਼ ਕੋਈ ਵੇਖੇ ਨਾ, ਮੂੰਡ ਮੁੰਡਾਏ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਡੰਕ ਵਜਾਇੰਦਾ। ਨਿਹਕਲੰਕ ਹਰਿ ਨਿਰੰਕਾਰ, ਸ਼ਬਦੀ ਸ਼ਬਦ ਸਮਾਇਆ। ਜੋਤੀ ਸ਼ਬਦੀ ਕਰ ਪਿਆਰ, ਜੋਤੀ ਜੋਤ ਜਗਾਇਆ। ਪੰਜ ਤਤ ਨਾ ਕੋਈ ਆਕਾਰ, ਹੱਡ ਮਾਸ ਨਾੜੀ ਚੰਮ ਨਾ ਕੋਈ ਦਿਸਾਇਆ। ਆਪ ਆਪਣੀ ਬੰਨ੍ਹੇ ਧਾਰ, ਆਪ ਆਪਣਾ ਮਾਰਗ ਲਾਇਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰ, ਕਲਜੁਗ ਵੇਲਾ ਅੰਤਮ ਆਇਆ। ਅਬਿਨਾਸ਼ੀ ਕਰਤਾ ਲੈ ਅਵਤਾਰ, ਧਰਨੀ ਧਰਤਾ ਵੇਖ ਵਖਾਇਆ। ਏਕਾ ਸ਼ਬਦ ਇਕ ਜੈਕਾਰ, ਏਕਾ ਨਾਅਰਾ ਰਿਹਾ ਲਾਇਆ। ਸਤਿਜੁਗ ਸਾਚੇ ਕਰ ਤਿਆਰ, ਲੋਕਮਾਤੀ ਰਾਹ ਵਖਾਇਆ। ਧਰਤ ਮਾਤ ਕਰੇ ਪਿਆਰ, ਆਪ ਆਪਣੀ ਗੋਦ ਉਠਾਇਆ। ਦੇਵੇ ਮਤ ਸੱਚੀ ਸਰਕਾਰ, ਸ਼ਬਦ ਸਿੰਘਾਸਣ ਡੇਰਾ ਲਾਇਆ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਦਿਵਸ ਦਿਵਾਰ, ਤੇਰਾ ਲੇਖਾ ਲੇਖ ਲਿਖਾਇਆ। ਚਾਰ ਵਰਨਾਂ ਹੋਏ ਇਕ ਪਿਆਰ, ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਰਹਿਣ ਨਾ ਪਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰਨ ਜੈ ਜੈ ਜੈਕਾਰ, ਸੋਹੰ ਤੇਰਾ ਇਕ ਜੈਕਾਰਾ ਰਸਨਾ ਗਾਇਆ। ਵਰਭੰਡ ਖੰਡ ਪ੍ਰਭ ਪਾਵੇ ਸਾਰ, ਜੇਰਜ ਅੰਡ ਦਏ ਤਰਾਇਆ। ਸਤਿਜੁਗ ਸਾਚੀ ਵੰਡ ਆਪ ਕਰੇ ਸੰਸਾਰ, ਨਾ ਕੋਈ ਦੂਸਰ ਸੰਗ ਰਖਾਇਆ। ਲੱਖਣ ਦੀਪ ਕਰੇ ਪੁਕਾਰ, ਨੇਤਰ ਨੀਰ ਰਿਹਾ ਵਹਾਇਆ। ਕਰੌਚ ਤੇਰੀ ਕੋਈ ਨਾ ਸੁਣੇ ਹਾਹਾਕਾਰ, ਦਿਵਸ ਰੈਣ ਰਿਹਾ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰਚਨ ਰਚਾਇਆ। ਕਲਜੁਗ ਅੰਤਮ ਵਾਰ, ਹਰਿ ਸਾਚਾ ਕਲ ਵਰਤਾਇੰਦਾ। ਸਤਿਜੁਗ ਸਾਚੇ ਕਰ ਪਿਆਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਅੱਖਰ ਵੱਖਰ ਲੇਖ ਲਿਖਾਰ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਬਵੰਜਾ ਅੱਖਰ ਕਰੇ ਵਿਚਾਰ, ਹਰਿ ਬਾਵਨ ਭੇਖ ਵਟਾਇੰਦਾ। ਰੋੜੀ ਸੱਖਰ ਦਏ ਅਧਾਰ, ਸੰਗ ਮੁਹੰਮਦ ਚਾਰ ਯਾਰ ਅੱਲਾ ਰਾਣੀ ਆਪ ਹਿਲਾਇੰਦਾ। ਈਸਾ ਮੂਸਾ ਖ਼ਬਰਦਾਰ, ਕਾਲਾ ਸੂਸਾ ਤਨ ਸ਼ਿੰਗਾਰ, ਦਰ ਦਰਵੇਸ਼ ਆਪ ਅਖਵਾਇੰਦਾ। ਚੀਨਾ ਰੂਸਾ ਇਕ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਤੀਰ ਕਮਾਨ ਉਠਾਇੰਦਾ। ਏਕਾ ਤੀਰ ਇਕ ਕਮਾਨਾ, ਹਰਿ ਏਕਾ ਏਕ ਉਠਾਇੰਦਾ। ਏਕਾ ਜੋਧਾ ਸੂਰਬੀਰ ਬਲੀ ਬਲਵਾਨਾ, ਦੋ ਜਹਾਨਾਂ ਵੇਖ ਵਖਾਇੰਦਾ। ਏਕਾ ਗੋਬਿੰਦ ਗੁਰ ਹੋਏ ਜਰਵਾਣਾ, ਸਾਚਾ ਚਿੱਲਾ ਆਪ ਖਿਚਾਇੰਦਾ। ਭੇਵ ਨਾ ਪਾਏ ਕੋਈ ਵਿਦਵਾਨਾ, ਗਿਆਨ ਧਿਆਨ ਨਾ ਵੇਖ ਵਖਾਇੰਦਾ। ਖੇਲੇ ਖੇਲ ਜਿਉਂ ਕ੍ਰਿਸ਼ਨਾ ਕਾਹਨਾ, ਰਥ ਰਥਵਾਹੀ ਆਪ ਹੋ ਜਾਇੰਦਾ। ਰਾਮ ਰਾਮਾ ਵਿਚ ਮੈਦਾਨਾ, ਦਹਿਸਰ ਅੰਤਮ ਮੇਟ ਮਿਟਾਇੰਦਾ। ਕਲਜੁਗ ਤੇਰਾ ਇਕ ਨਿਸ਼ਾਨਾ, ਹਰਿ ਭਗਵਾਨਾ ਆਪ ਕਰਾਇੰਦਾ। ਰਸਨਾ ਚਿੱਲਾ ਸਾਚਾ ਤੀਰ ਕਮਾਨਾ, ਸੋਹੰ ਮੁਖੀ ਅੱਗੇ ਲਾਇੰਦਾ। ਮੁਖ ਛੁਪਾਇਨ ਰਵ ਸਸ ਸੂਰਜ ਭਾਨਾ, ਆਕਾਸ਼ ਪਰਕਾਸ਼ ਮਿਟਾਇੰਦਾ। ਜੀਵ ਜੰਤ ਛੁੱਟੇ ਪੀਣਾ ਖਾਣਾ, ਧੀਰਜ ਧੀਰ ਨਾ ਕੋਈ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੀਰ ਚਲਾਇੰਦਾ। ਏਕਾ ਤੀਰ ਸ਼ਬਦ ਤ੍ਰਿਸੂਲ, ਹਰਿ ਆਪਣੀ ਆਪ ਚਲਾਈਆ। ਲੱਖ ਚੁਰਾਸੀ ਗਈ ਭੂਲ, ਸਾਚੇ ਘਰ ਨਾ ਵੱਜੇ ਵਧਾਈਆ। ਕਲਜੁਗ ਆਪ ਚੁਕਾਏ ਤੇਰਾ ਮੂਲ, ਬਾਕੀ ਕੋਈ ਰਹਿਣ ਨਾ ਪਾਈਆ। ਨਾ ਕੋਈ ਦਿਸੇ ਫਲ ਫੁਲਵਾੜੀ ਪੱਤ ਡਾਲ੍ਹੀ ਫੂਲ, ਚਾਰੋਂ ਕੁੰਟ ਰੈਣ ਅੰਧੇਰੀ ਛਾਈਆ। ਗੁਰਮੁਖ ਵਿਰਲਾ ਹਰਿ ਸ਼ਬਦ ਪੰਘੂੜਾ ਰਿਹਾ ਝੂਲ, ਪ੍ਰਭ ਸਾਚਾ ਰਿਹਾ ਝੁਲਾਈਆ। ਮਿਲਿਆ ਮੇਲ ਕੰਤ ਕੰਤਹੂਲ, ਦਰ ਘਰ ਸਾਚਾ ਇਕ ਸੁਹਾਈਆ। ਸ਼ਬਦ ਸਿੰਘਾਸਣ ਆਪ ਬਿਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਾਡੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਖ ਵਖਾਈਆ। ਕਲਜੁਗ ਤੇਰਾ ਅੰਤਮ ਰੰਗ, ਹਰਿ ਸਾਚਾ ਵੇਖ ਵਖਾਇੰਦਾ। ਚਾਰ ਯਾਰੀ ਹੋਈ ਨੰਗ, ਨਾ ਕੋਈ ਸੰਗ ਰਲਾਇੰਦਾ। ਸਦੀ ਚੌਧਵੀਂ ਹੋਣਾ ਭੰਗ, ਐਹਨਲ ਹੱਕ ਅੱਲਾ ਹੂ ਕੋਈ ਨਾ ਨਾਅਰਾ ਲਾਇੰਦਾ। ਇਕ ਵਜਾਏ ਹਰਿ ਮਰਦੰਗ, ਸੋਹੰ ਨਾਉਂ ਉਪਾਇੰਦਾ। ਜੂਠ ਝੂਠ ਭੰਨੇ ਕਾਚੀ ਵੰਗ, ਨਾਮ ਖੰਡਾ ਏਕਾ ਵਾਹਿੰਦਾ। ਚਿੱਟੇ ਅਸਵ ਕਸਿਆ ਤੰਗ, ਸਚ ਸਿੰਘਾਸਣ ਆਸਣ ਲਾਇੰਦਾ। ਲੋਆਂ ਪੁਰੀਆਂ ਰਿਹਾ ਲੰਘ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਸੰਬਲ ਨਗਰੀ ਆਪ ਸੁਹਾਏ ਸ਼ਬਦ ਰੰਗੀਲੇ ਸਚ ਪਲੰਘ, ਜੋਤੀ ਨੂਰ ਚਮਕਾਇੰਦਾ। ਕੋਟਨ ਕੋਟ ਗੰਗਾ ਚਰਨ ਧੂੜ ਵਹਾਏ ਗੰਗ, ਅਠ ਸਠ ਤੀਰਥ ਮੇਟ ਮਿਟਾਇੰਦਾ। ਸਤਿਜੁਗ ਸਾਚਾ ਮੰਗ ਰਿਹਾ ਮੰਗ, ਪ੍ਰਭ ਅੱਗੇ ਝੋਲੀ ਡਾਹਿੰਦਾ। ਕਲਜੁਗ ਔਧ ਰਹੀ ਲੰਘ, ਗੁਰ ਗੋਬਿੰਦਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਧਾਰ, ਆਪ ਰੁੜ੍ਹਾਏ ਵਿਚ ਸੰਸਾਰ, ਸਾਗਰ ਸਿੰਧ ਸ਼ਬਦ ਵਖਾਇੰਦਾ। ਸਾਗਰ ਸਿੰਧ ਸ਼ਬਦ ਗੁਰ ਧਾਰ, ਏਕਾ ਏਕ ਵਡਿਆਈਆ। ਮਨਮੁਖ ਜੀਵ ਨਾ ਪਾਇਣ ਸਾਰ, ਕਲਜੁਗ ਸੋਇਆ ਰਹਿਣ ਨਾ ਪਾਈਆ। ਮਾਇਆ ਮਮਤਾ ਮੋਹ ਵਿਕਾਰ, ਕਾਮ ਕਰੋਧ ਕਰੀ ਕੁੜਮਾਈਆ। ਜੂਠ ਝੂਠ ਤਨ ਸ਼ਿੰਗਾਰ, ਮਨ ਮਤ ਵੇਸ ਰਹੀ ਵਟਾਈਆ। ਗੁਰਮੁਖ ਵਿਰਲਾ ਪਾਏ ਗੁਰ ਪੂਰੇ ਸਾਰ, ਜਿਸ ਜਨ ਆਪਣੀ ਦਇਆ ਕਮਾਈਆ। ਏਕਾ ਦੂਜਾ ਭੌ ਨਿਵਾਰ, ਤੀਜੇ ਦਰਸ਼ਨ ਸਾਚੇ ਮਾਹੀਆ। ਚੌਥੇ ਘਰ ਹਰਿ ਕਰਤਾਰ, ਆਪ ਆਪਣਾ ਰੰਗ ਰੰਗਾਈਆ। ਪੰਚਮ ਮੇਲਾ ਕੰਤ ਭਤਾਰ, ਨਾਰੀ ਕੰਤ ਆਪ ਅਖਵਾਈਆ। ਛੇਵੇਂ ਵੇਸ ਅਪਰ ਅਪਾਰ, ਹਰਿ ਕਰਤਾਰ ਆਪਣਾ ਆਪ ਵਟਾਈਆ। ਛੱਪਰ ਛੰਨ ਨਾ ਲਿਆ ਉਸਾਰ, ਥਿਰ ਘਰ ਬੈਠਾ ਆਸਣ ਲਾਈਆ। ਜਗੇ ਜੋਤ ਅਗੰਮ ਅਪਾਰ, ਦਿਵਸ ਰੈਣ ਕਰੇ ਰੁਸ਼ਨਾਈਆ। ਸਤਿ ਪੁਰਖ ਨਿਰੰਜਣ ਇਕ ਆਕਾਰ, ਆਪ ਆਪਣਾ ਰਿਹਾ ਵਖਾਈਆ। ਲੇਖਾ ਲਿਖ ਨਾ ਸਕੇ ਵਿਚ ਸੰਸਾਰ, ਭੇਵ ਅਭੇਦਾ ਬੈਠਾ ਮੁਖ ਛੁਪਾਈਆ। ਜੁਗ ਜੁਗ ਲਏ ਮਾਤ ਅਵਤਾਰ, ਆਪ ਆਪਣੀ ਬਣਤ ਬਣਾਈਆ। ਰਾਮਾ ਕ੍ਰਿਸ਼ਨਾ ਪਾਵੇ ਸਾਰ, ਤਨ ਸਾਰਥੀ ਹਰਿ ਰਘੁਰਾਈਆ। ਈਸਾ ਮੂਸਾ ਦਏ ਧਾਰ, ਐੜਾ ਅੱਲਾ ਨੂਰ ਅਲਾਹੀਆ। ਨਾਨਕ ਪਾਇਆ ਵਰ ਹਰਿ ਕੰਤ ਭਤਾਰ, ਏਕਾ ਸੇਜਾ ਰਿਹਾ ਹੰਢਾਈਆ। ਮਿਲਿਆ ਨਾਮ ਸਤਿ ਦਵਾਰ, ਮੰਗੇ ਭਿਛਿਆ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਕਰੇ ਜਣਾਈਆ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਚਾਰੋਂ ਕੁੰਟ ਦਏ ਹੁਲਾਰ, ਇਕ ਹੁਲਾਰਾ ਨਾਮ ਰਖਾਈਆ। ਭਰਮੇ ਭੁੱਲੇ ਜੀਵ ਗਵਾਰ, ਬੈਠੇ ਮੁਖ ਸ਼ਰਮਾਈਆ। ਪੁਰਖ ਅਬਿਨਾਸ਼ੀ ਅੱਗੇ ਵਰ ਨਾਨਕ ਨਿਰਗੁਣ ਕਰੇ ਨਿਮਸਕਾਰ, ਤੇਰਾ ਲੇਖਾ ਬੇਪਰਵਾਹੀਆ। ਸਤਿ ਪੁਰਖ ਨਿਰੰਜਣ ਦੇ ਪਿਆਰ, ਆਪ ਆਪਣਾ ਹੱਥ ਉਠਾਈਆ। ਨਾਨਕ ਤੇਰਾਂ ਤੇਰਾਂ ਪਾਵੇ ਸਾਰ, ਤੋਲ ਬੋਲ ਇਕ ਕਰਾਈਆ। ਕਲਜੁਗ ਅੰਤਮ ਲਏ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪੰਜ ਤਤ ਨਾ ਕੋਈ ਪਿਆਰ, ਨਾ ਕੋਈ ਦਿਸੇ ਬਣਤ ਰਘੁਰਾਈਆ। ਸ਼ਬਦ ਧੁਨ ਅਪਰ ਅਪਾਰ, ਆਪ ਆਪਣਾ ਮਰਦੰਗ ਵਜਾਈਆ। ਚਾਰ ਵਰਨ ਅਠਾਰਾਂ ਬਰਨ ਕਰੇ ਖ਼ਬਰਦਾਰ, ਰਾਓ ਰੰਕਾਂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੁਰ ਦਏ ਵਡਿਆਈਆ। ਨਾਨਕ ਗੁਰ ਅੰਤਰ ਧਿਆਨ, ਆਤਮ ਲਿਵ ਲਾਈਆ। ਪੁਰਖ ਅਬਿਨਾਸ਼ੀ ਦੇਵੇ ਸ਼ਬਦ ਗਿਆਨ, ਅੱਠੇ ਪਹਿਰ ਜਣਾਈਆ। ਸੋਹੰ ਸੋ ਧੁਰ ਫ਼ਰਮਾਣ, ਨਾਨਕ ਗਾਇਆ ਚਾਈਂ ਚਾਈਂਆ। ਪੁਰਖ ਅਬਿਨਾਸ਼ੀ ਇਕ ਵਖਾਏ ਪਦ ਨਿਰਬਾਨ, ਨਿਰਭੈ ਰੂਪ ਸਮਾਈਆ। ਆਪੇ ਜਾਣੇ ਆਵਣ ਜਾਣ, ਜੁਗ ਜੁਗ ਗੇੜਾ ਆਪਣੇ ਹੱਥ ਰਖਾਈਆ। ਅੰਤਮ ਪਰਗਟੇ ਜੋਤ ਵਿਚ ਜਹਾਨ, ਨਿਹਕਲੰਕ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਏਕਾ ਅੱਖਰ ਜਗਤ ਵੱਖਰ ਸ਼ਬਦ ਜੈਕਾਰ ਸਾਰੇ ਗਾਣ, ਹਰਿ ਸਾਚਾ ਰਿਹਾ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਨਾਮ ਅੰਮ੍ਰਿਤ ਨਿਧਾਨ, ਏਕਾ ਜਾਮ ਪਿਆਈਆ। ਨਾਨਕ ਗੁਰ ਕਰੇ ਪਰਵਾਨ, ਦੋਏ ਜੋੜ ਕਰੇ ਨਿਮਸਕਾਰਿਆ। ਪੁਰਖ ਅਬਿਨਾਸ਼ੀ ਜਾਣੀ ਜਾਣ, ਵੇਖੇ ਵਿਗਸੇ ਕਰੇ ਵਿਚਾਰਿਆ । ਆਪ ਰਖਾਏ ਆਪਣੀ ਆਣ, ਆਪਣੇ ਭਾਣੇ ਆਪ ਸਮਾ ਰਿਹਾ। ਜਨ ਭਗਤਾਂ ਦੇਵੇ ਸ਼ਬਦ ਬਿਬਾਨ, ਜੁਗ ਜੁਗ ਖੇਲੇ ਖੇਲ ਖੇਲ ਖਿਲਾ ਰਿਹਾ। ਆਵਣ ਜਾਵਣ ਚੁੱਕੇ ਕਾਣ, ਪਤਤ ਪਾਵਨ ਦਇਆ ਕਮਾ ਰਿਹਾ। ਵੇਖ ਵਖਾਏ ਕਾਇਆ ਮੰਦਰ ਸਚ ਮਕਾਨ, ਗੁਰਮੁਖ ਸਾਚੀ ਜੋਤ ਜਗਾ ਰਿਹਾ। ਚੌਦਾਂ ਲੋਕ ਚੌਦਾਂ ਹੱਟ ਇਕ ਦੁਕਾਨ, ਨਾਮ ਵਸਤੂ ਸਾਚੀ ਪਾ ਰਿਹਾ। ਤੀਰਥ ਤਟ ਕਰੇ ਪਰਵਾਨ, ਆਤਮ ਸਰ ਸਰੋਵਰ ਆਪ ਨੁਹਾ ਰਿਹਾ। ਦੁਰਮਤ ਮੈਲ ਹਰਿਜਨ ਕੱਟ, ਅਗਿਆਨ ਅੰਧੇਰ ਮਿਟਾ ਰਿਹਾ। ਤਨ ਨਗਾਰੇ ਲਾਏ ਸੱਟ, ਅਨਹਦ ਤਾਲ ਵਜਾ ਰਿਹਾ। ਭਾਗ ਲਗਾਏ ਕਾਇਆ ਮਟ, ਨਿਰਮਲ ਦੀਪਕ ਜੋਤ ਜਗਾ ਰਿਹਾ। ਜੂਠਾ ਝੂਠਾ ਬੁਰਜ ਸ੍ਰਿਸ਼ਟ ਸਬਾਈ ਜਾਣਾ ਢੱਠ, ਥਿਰ ਕੋਈ ਰਹਿਣ ਨਾ ਪਾ ਰਿਹਾ। ਨਾ ਕੋਈ ਪੂਜੇ ਸ਼ਿਵਦਵਾਲਾ ਮੱਠ, ਗੁਰ ਦਰ ਮੰਦਰ ਅੰਦਰ ਮਸਜਿਦ ਡੇਰਾ ਕੋਈ ਨਾ ਲਾ ਰਿਹਾ। ਕਲਜੁਗ ਖੇਲ ਬਾਜੀਗਰ ਨਟ, ਅੰਤਮ ਝੂਠੇ ਹੱਟ ਵਿਕਾ ਰਿਹਾ। ਗੁਰਮੁਖ ਵਿਰਲਾ ਹਰਿ ਹਰਿ ਨਾਉਂ ਰਸਨਾ ਰਿਹਾ ਰਟ, ਜਿਸ ਜਨ ਸਾਚੇ ਧੰਦੇ ਲਾ ਰਿਹਾ। ਅੰਤਰ ਆਤਮ ਰਸਨਾ ਜਿਹਵਾ ਰਿਹਾ ਚਟ, ਤ੍ਰਿਸ਼ਨਾ ਭੁੱਖ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਇਕ ਗਿਆਨ, ਏਕਾ ਧੁਰ ਫ਼ਰਮਾਣ ਜਣਾ ਰਿਹਾ। ਚਾਰ ਵਰਨ ਇਕ ਗਿਆਨਾ, ਏਕਾ ਏਕ ਪੜ੍ਹਾਈਆ। ਏਕਾ ਤੀਰਥ ਇਕ ਇਸ਼ਨਾਨਾ, ਏਕਾ ਮਜਨ ਰਿਹਾ ਵਖਾਈਆ। ਏਕਾ ਪੂਜਾ ਪਾਠ ਪੁਰਾਨਾ, ਪੁਰਾਨ ਪੁਰਾਨੀ ਲੇਖੇ ਲਾਈਆ। ਏਕਾ ਰਾਗ ਏਕਾ ਗਾਣਾ, ਏਕਾ ਨਾਦ ਵਜਾਈਆ। ਇਕ ਪੁਰਖ ਇਕ ਸੁਲਤਾਨਾ, ਇਕ ਸੀਸ ਹੰਢਾਈਆ। ਲੋਆਂ ਪੁਰੀਆਂ ਆਪਣੀ ਹੱਥੀਂ ਬੰਨ੍ਹੇ ਗਾਨਾ, ਸਤਿਜੁਗ ਸਾਚੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤ੍ਰੈਗੁਣ ਮਾਇਆ ਰਿਹਾ ਲੁਟਾਈਆ।