Granth 07 Likhat 005: 5 Magh 2014 Bikarmi Subedaar Watan Singh de Ghar Pind Sharin Pur Tehsil Dasuya Jila Hoshiarpur

੫ ਮਾਘ ੨੦੧੪ ਬਿਕ੍ਰਮੀ ਸੂਬੇਦਾਰ ਵਤਨ ਸਿੰਘ ਦੇ ਘਰ ਪਿੰਡ ਸ਼ਰੀਂਹ ਪੁਰ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ

ਹਰਿ ਜੋਤੀ ਸ਼ਬਦ ਧਾਰ, ਹਰਿ ਹਰਿ ਆਪ ਵਹਾਈਆ। ਹਰਿ ਹਰਿ ਸ਼ਬਦ ਅਪਾਰ, ਭੇਵ ਕੋਈ ਨਾ ਪਾਈਆ। ਹਰਿ ਕਾ ਸ਼ਬਦ ਰੂਪ ਕਰਤਾਰ, ਕਰਤਾ ਪੁਰਖ ਆਪ ਅਖਵਾਈਆ। ਹਰਿ ਕਾ ਸ਼ਬਦ ਹਰਿ ਨਿਰੰਕਾਰ, ਨਿਰਗੁਣ ਨਾਮ ਧਰਾਈਆ। ਹਰਿ ਕਾ ਸ਼ਬਦ ਖੇਲ ਅਪਾਰ, ਹਰਿ ਹਰਿ ਵਿਚ ਰਿਹਾ ਸਮਾਈਆ। ਹਰਿ ਕਾ ਸ਼ਬਦ ਹਰਿ ਪਿਆਰ, ਹਰਿ ਹਰਿ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਦਏ ਵਡਿਆਈਆ। ਹਰਿ ਸ਼ਬਦ ਸਚ ਸੁਲਤਾਨਾ, ਹਰਿ ਸਾਚੇ ਆਪ ਬਣਾਇਆ। ਸਚ ਸ਼ਬਦ ਵਡ ਮਿਹਰਵਾਨਾ, ਮਿਹਰਵਾਨ ਆਪ ਅਖਵਾਇਆ। ਹਰਿ ਸ਼ਬਦ ਵਡ ਦਾਨੀ ਦਾਨਾ, ਦੇਵਣਹਾਰ ਆਪ ਅਖਵਾਇਆ। ਹਰਿ ਸ਼ਬਦ ਸਾਚਾ ਗਾਣਾ, ਹਰਿ ਸਾਚੇ ਆਪ ਅਲਾਇਆ। ਹਰਿ ਸ਼ਬਦ ਸਚ ਤਰਾਨਾ, ਹਰਿ ਸਾਚੇ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਉਪਾਇਆ। ਹਰਿ ਸ਼ਬਦ ਸੱਚਾ ਸ਼ਾਹ, ਏਕਾ ਏਕ ਅਖਵਾਇੰਦਾ। ਹਰਿ ਸ਼ਬਦ ਬੇਪਰਵਾਹ, ਭੇਵ ਕੋਈ ਨਾ ਪਾਇੰਦਾ। ਹਰਿ ਸ਼ਬਦ ਬਣਾਏ ਆਪਣਾ ਨਾਂ, ਨਾਮ ਨਾਮਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਸ਼ਬਦ ਸੁਤ ਵਡ ਬਲਕਾਰਾ, ਏਕਾ ਏਕ ਅਖਵਾਇਆ। ਪਾਰਬ੍ਰਹਮ ਅਬਿਨਾਸ਼ੀ ਅਚੁੱਤਾ, ਖੇਲੇ ਖੇਲ ਖੇਲਣਹਾਰਾ ਆਪ ਅਖਵਾਇਆ। ਜੁਗ ਜੁਗ ਸੁਹਾਏ ਆਪਣੀ ਰੁੱਤਾ, ਆਪਣੇ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਉਪਾਇਆ। ਸ਼ਬਦ ਸੁਤ ਵਡ ਬਲਵਾਨਾ, ਹਰਿ ਏਕਾ ਏਕ ਰਖਾਇਆ। ਖੇਲੇ ਖੇਲ ਦੋ ਜਹਾਨਾਂ, ਜੁਗ ਜੁਗ ਆਪ ਖਿਲਾਇਆ। ਮੇਲੇ ਮੇਲ ਸ੍ਰੀ ਭਗਵਾਨਾ, ਭਗਵਨ ਰੂਪ ਸਮਾਇਆ। ਆਦਿ ਅੰਤ ਨੌਜਵਾਨਾ, ਨਾ ਮਰੇ ਨਾ ਜਾਇਆ। ਜਨ ਭਗਤਾਂ ਕਰੇ ਮਾਤ ਪਛਾਨਾ, ਵੇਖਣਹਾਰ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਉਪਾਇਆ। ਸ਼ਬਦ ਗੁਰ ਸਾਚਾ ਸੂਰਾ, ਸਤਿਗੁਰ ਆਪ ਉਪਾਇਆ। ਆਪੇ ਰਾਗ ਅਨਾਦੀ ਤੂਰਾ, ਆਪੇ ਨਾਦ ਵਜਾਇਆ। ਆਪੇ ਹੋਏ ਸਰਬ ਗੁਣ ਭਰਪੂਰਾ, ਗੁਣ ਭਰਪੂਰ ਆਪ ਅਖਵਾਇਆ। ਆਪੇ ਬਖ਼ਸ਼ੇ ਚਰਨ ਧੂੜਾ, ਆਪੇ ਮਸਤਕ ਟਿੱਕਾ ਲਾਇਆ। ਆਪੇ ਚਾੜ੍ਹੇ ਰੰਗ ਗੂੜ੍ਹਾ, ਕਾਇਆ ਰੰਗਣਹਾਰ ਆਪ ਅਖਵਾਇਆ। ਆਪੇ ਨਾਤਾ ਤੋੜੇ ਕੂੜੋ ਕੂੜਾ, ਆਪੇ ਲਏ ਲੜ ਲਗਾਇਆ। ਆਪੇ ਚਤੁਰ ਸੁਘੜ ਬਣਾਏ ਮੂਰਖ ਮੂੜਾ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਦਏ ਵਡਿਆਇਆ। ਹਰਿ ਸ਼ਬਦ ਵੱਡੀ ਵਡਿਆਈ, ਹਰਿ ਵੱਡਾ ਵਡ ਪਾਇਆ। ਲੋਆਂ ਪੁਰੀਆਂ ਕਰ ਕੁੜਮਾਈ, ਪਾਰਬ੍ਰਹਮ ਬ੍ਰਹਮ ਸਮਝਾਇਆ। ਏਕਾ ਧੁਨ ਇਕ ਜਣਾਈ, ਏਕਾ ਨਾਦ ਵਜਾਇਆ। ਏਕਾ ਗੁਣ ਇਕ ਰਘੁਰਾਈ, ਏਕਾ ਵੇਖ ਵਖਾਇਆ। ਇਕ ਪੁਕਾਰ ਰਿਹਾ ਸੁਣ ਸਰਬ ਘਟ ਥਾਈਂ, ਆਦਿ ਅੰਤ ਇਕ ਸਮਾਇਆ। ਏਕਾ ਵੇਖੇ ਚਾਈਂ ਚਾਈਂ, ਜੁਗ ਜੁਗ ਮਾਤ ਫੇਰਾ ਪਾਇਆ। ਏਕਾ ਪਕੜ ਉਠਾਏ ਫੜ ਫੜ ਬਾਹੀਂ, ਹਰਿਜਨ ਦੇਵੇ ਮਾਤ ਮਿਲਾਇਆ। ਏਕਾ ਦੇਵੇ ਠੰਡੀਆਂ ਛਾਈਂ, ਹਉਮੇ ਦੁਖੜੇ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਸਾਚਾ ਸੁਤ ਸ਼ਬਦੀ ਸ਼ਬਦ ਤਰਾਇਆ। ਸਤਿਗੁਰ ਸਾਚਾ ਸੂਰਾ, ਹਰਿ ਹਰਿ ਨਾਮ ਰਖਾਇਆ। ਆਸਾ ਮਨਸਾ ਜੁਗ ਜੁਗ ਪੂਰਾ, ਜੁਗ ਜੁਗ ਵੇਸ ਵਟਾਇਆ। ਭਗਤ ਦਵਾਰੇ ਹਾਜ਼ਰ ਹਜ਼ੂਰਾ, ਹਰਿਜਨ ਆਪ ਹੋ ਆਇਆ। ਆਪੇ ਨੇਰਨ ਆਪੇ ਦੂਰਾ, ਦੂਰੋ ਦੂਰ ਆਪ ਅਖਵਾਇਆ। ਆਪੇ ਜੋਤੀ ਆਪੇ ਨੂਰਾ, ਨੂਰੋ ਨੂਰ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਉਪਾਇਆ। ਆਪ ਆਪਣਾ ਨਾਉਂ ਧਰਾਏ, ਆਪਣੀ ਕਲ ਵਰਤਾਈਆ। ਰਾਗ ਅਨਾਦੀ ਏਕਾ ਗਾਏ, ਗਾਵਣਹਾਰ ਆਪ ਅਖਵਾਈਆ। ਬ੍ਰਹਿਮਾਦੀ ਬ੍ਰਹਮ ਖੋਜ ਖੁਜਾਏ, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਜੁਗਾਦੀ ਭੇਖ ਵਟਾਏ, ਭੇਖਾਧਾਰੀ ਆਪ ਅਖਵਾਈਆ। ਮੋਹਣ ਮਾਧਵ ਮਾਧੀ ਨਾਮ ਧਰਾਏ, ਨਰ ਨਰਾਇਣ ਹਰਿ ਰਘੁਰਾਈਆ। ਬੋਧ ਅਗਾਧੀ ਸ਼ਬਦ ਜਣਾਏ, ਹਰਿ ਸ਼ਬਦ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਖੇ ਵੇਖਣਹਾਰਾ ਖੇਲ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਸਾਚਾ ਆਪ ਜਗੌਣਾ, ਹਰਿ ਹੱਥ ਰਖਾ ਵਡਿਆਈਆ। ਆਤਮ ਬ੍ਰਹਮ ਗਿਆਨ ਦਵੌਣਾ, ਏਕਾ ਤਾਲ ਸੁਣਾਈਆ। ਅਨਹਦ ਵਾਜਾ ਇਕ ਵਜੌਣਾ, ਪੰਚਮ ਸੇਵਾ ਲਾਈਆ। ਪੰਚਮ ਬਹਿ ਬਹਿ ਘਰ ਸਾਚੇ ਗੌਣਾ, ਆਤਮ ਘਰ ਵੱਜੇ ਵਧਾਈਆ। ਆਤਮ ਸਰ ਇਕ ਨਹੌਣਾ, ਸਰ ਸਰੋਵਰ ਇਕ ਵਖਾਈਆ। ਆਤਮ ਕੁੰਡਾ ਆਪੇ ਲੌਹਣਾ, ਬਜਰ ਕਪਾਟ ਤੁੜਾਈਆ। ਦਸਮ ਦਵਾਰੀ ਭੇਵ ਖਲੌਣਾ, ਆਤਮ ਸੇਜ ਵਿਛਾਈਆ। ਨਿਰਮਲ ਜੋਤੀ ਦੀਪ ਜਗੌਣਾ, ਅੱਠੇ ਪਹਿਰ ਕਰੇ ਰੁਸ਼ਨਾਈਆ। ਆਪ ਆਪਣਾ ਮੇਲ ਮਿਲੌਣਾ, ਆਪ ਆਪਣੇ ਅੰਗ ਲਗਾਈਆ। ਨਾਰੀ ਕੰਤਾ ਏਕਾ ਧਾਮ ਸੁਹੌਣਾ, ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਦੇਵੇ ਸਾਚਾ ਵਰ, ਗੁਰਮੁਖ ਵੱਡੀ ਵਡਿਆਈਆ। ਗੁਰਸਿਖ ਗੁਰ ਦੀਨ ਦਿਆਲਾ, ਗੁਰ ਗੋਬਿੰਦ ਰੂਪ ਸਮਾਈਆ। ਗੁਰ ਪਾਰਬ੍ਰਹਮ ਸਰਬ ਰਖਵਾਲਾ, ਹਰ ਘਟ ਬੈਠਾ ਆਸਣ ਲਾਈਆ। ਗੁਰ ਸਤਿਗੁਰ ਤੋੜੇ ਜਗਤ ਜੰਜਾਲਾ, ਜੋ ਜਨ ਆਏ ਸਰਨਾਈਆ। ਗੁਰ ਪਾਰ ਕਰਾਏ ਨੇੜ ਨਾ ਆਏ ਕਾਲ ਮਹਾਂਕਾਲਾ, ਸਿਰ ਆਪਣਾ ਹੱਥ ਟਿਕਾਈਆ। ਗੁਰ ਗੁਰਸਿਖ ਉਪਾਏ ਬਣਾਏ ਸਾਚੇ ਲਾਲਾ, ਲਾਲ ਅਨਮੁਲੜੇ ਨਾਉਂ ਧਰਾਈਆ। ਫਲ ਲਗਾਏ ਕਾਇਆ ਡਾਲ੍ਹਾ, ਅੰਮ੍ਰਿਤ ਆਤਮ ਮੁਖ ਚੁਆਈਆ। ਜੁਗ ਜੁਗ ਚਲੇ ਅਵਲੱੜੀ ਚਾਲਾ, ਚਾਲ ਨਿਰਾਲੀ ਆਪ ਅਖਵਾਈਆ। ਹਰਿਜਨ ਮੇਲ ਮਿਲਾਏ ਕਾਇਆ ਧਰਮ ਸੱਚੀ ਧਰਮਸਾਲਾ, ਦਰ ਘਰ ਸਾਚਾ ਇਕ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਵਡ ਵਡਿਆਈ ਹਰਿ ਸਮਰਥ, ਜੁਗ ਜੁਗ ਆਪ ਰਖਾਈਆ। ਆਪੇ ਜਾਣੇ ਮਹਿਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲਿਆ ਏਕਾ ਰਥ, ਰਥ ਰਥਵਾਹੀ ਆਪ ਅਖਵਾਈਆ। ਕਲਜੁਗ ਕੂੜ ਕੁੜਿਆਰਾ ਰਿਹਾ ਮਥ, ਲੱਖ ਚੁਰਾਸੀ ਦਏ ਦੁਹਾਈਆ। ਪੰਚ ਵਿਕਾਰੇ ਪਾਈ ਨੱਥ, ਮਨ ਮਤ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰ ਸ਼ਬਦੀ ਬਣਤ ਬਣਾਈਆ। ਗੁਰ ਸ਼ਬਦ ਸੁਣਾਏ ਸਾਚਾ ਢੋਲਾ, ਹਰਿ ਸਾਚੇ ਵਡ ਵਡਿਆਈਆ। ਏਕਾ ਨਾਮ ਇਕ ਜੈਕਾਰਾ ਏਕੰਕਾਰਾ ਏਕਾ ਬੋਲਾ, ਏਕਾ ਤਾਲ ਵਜਾਈਆ। ਇਕ ਭੰਡਾਰਾ ਸਚ ਦਵਾਰਾ ਏਕਾ ਖੋਲ੍ਹਾ, ਆਪੇ ਰਿਹਾ ਵਰਤਾਈਆ। ਜੁਗ ਜੁਗ ਬਣਿਆ ਸਾਚਾ ਤੋਲਾ, ਤੋਲਣਹਾਰ ਆਪ ਅਖਵਾਈਆ। ਦੁਆਪਰ ਪਰਗਟੇ ਕਲਾ ਸੋਲਾਂ, ਕਲਜੁਗ ਅੰਤਮ ਅਨੰਤ ਕਲ ਅਖਵਾਈਆ। ਜਨ ਭਗਤਾਂ ਬਜਰ ਕਪਾਟੀ ਪੜਦਾ ਖੋਲ੍ਹਾ, ਆਪ ਆਪਣਾ ਦਰਸ ਦਿਖਾਈਆ। ਮਨਮੁਖਾਂ ਰੱਖਿਆ ਪੜਦਾ ਉਹਲਾ, ਜੋਤ ਨਿਰੰਜਣ ਦੀਪ ਜਗਾਈਆ। ਭੇਖੀ ਭੇਖ ਵਟਾਏ ਕਾਇਆ ਚੋਲਾ, ਸ਼ਬਦੀ ਸ਼ਬਦ ਸਮਾਈਆ। ਇਕ ਸ਼ਬਦ ਇਕ ਜੈਕਾਰਾ ਚਾਰ ਵਰਨ ਸਾਚਾ ਬੋਲਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਹੰਗਤਾ ਹੋਏ ਗੋਲਾ, ਹਉਮੇ ਰੋਗ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦੀ ਸ਼ਬਦ ਗੁਰ ਗੁਰ ਸ਼ਬਦੀ ਸ਼ਬਦ ਰੂਪ ਅਖਵਾਈਆ। ਹਰਿ ਸ਼ਬਦ ਗੁਰ ਦੇਵ ਦੇਵਾ, ਆਦਿ ਪੁਰਖ ਅਪਾਰਾ। ਹਰਿ ਸ਼ਬਦ ਜੋਗ ਜੁਗਤ ਜਗ ਕਰੇ ਸੇਵਾ, ਲੋਕਮਾਤ ਲਏ ਅਵਤਾਰਾ। ਹਰਿ ਸ਼ਬਦ ਅਲੱਖ ਅਭੇਵਾ, ਵੇਖ ਵਖਾਏ ਲੋਆਂ ਪੁਰੀਆਂ ਨੌ ਖੰਡ ਤੇਰਾ ਪਸਰ ਪਸਾਰਾ। ਹਰਿ ਕਾ ਸ਼ਬਦ ਰਸਨਾ ਜਿਹਵਾ, ਜਿਸ ਜਨ ਰਸਨ ਉਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਮੇਲ ਮਿਲਾਏ ਵਿਚ ਸੰਸਾਰਾ। ਹਰਿ ਕਾ ਸ਼ਬਦ ਹਰਿ ਅਗੰਮ, ਅਗੰਮੜੇ ਧਾਮ ਸੁਹਾਇਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਵਿਚ ਨਾ ਆਇਆ। ਨਾ ਕੋਈ ਪਵਣ ਸਵਾਸੀ ਵੇਖੇ ਦਮ, ਨੇਤਰ ਨੀਰ ਨਾ ਕੋਈ ਵਹਾਇਆ। ਜੁਗ ਜੁਗ ਜਾਣੇ ਆਪਣਾ ਕੰਮ, ਕਰਤਾ ਪੁਰਖ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਅਖਵਾਇਆ। ਏਕਾ ਏਕ ਆਦਿ ਨਿਰੰਜਣ, ਏਕਾ ਜੋਤ ਜਗਾਈਆ। ਸਤਿਗੁਰ ਸ਼ਬਦ ਹੋਏ ਦਰਦ ਦੁੱਖ ਭੰਜਨ, ਭਵ ਸਾਗਰ ਪਾਰ ਕਰਾਈਆ। ਜਨ ਭਗਤਾਂ ਬਖ਼ਸ਼ੇ ਨੇਤਰ ਅੰਜਨ, ਨਾਮ ਨਾਮਾ ਝੋਲੀ ਪਾਈਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਗਵਾਈਆ। ਪਰਗਟ ਹੋਏ ਹਰਿ ਸਾਚਾ ਸੱਜਣ, ਨਿਰਮਲ ਜੋਤ ਕਰੇ ਰੁਸ਼ਨਾਈਆ। ਭਗਤ ਸੁਹੇਲਾ ਆਇਆ ਪੜਦੇ ਕੱਜਨ, ਇਕ ਦੋਸ਼ਾਲਾ ਉਪਰ ਪਾਈਆ। ਜੋ ਘੜਿਆ ਸੋ ਅੰਤਮ ਭੱਜਣ, ਥਿਰ ਕੋਈ ਰਹਿਣ ਨਾ ਪਾਈਆ। ਕਲਜੁਗ ਜੀਵ ਦਰ ਦਰ ਘਰ ਘਰ ਛੱਡ ਛੱਡ ਭੱਜਣ, ਨਿਹਕਲੰਕ ਵੱਡੀ ਵਡਿਆਈਆ। ਕਾਲ ਨਗਾਰੇ ਚਾਰੋਂ ਕੁੰਟ ਦਹਿ ਦਿਸ਼ਾ ਵੱਜਣ, ਕਲਜੁਗ ਰਿਹਾ ਵਜਾਈਆ। ਕੋਈ ਨਾ ਕਿਸੇ ਰੱਖੇ ਲੱਜਣ, ਸਾਧ ਸੰਤ ਬੈਠੇ ਮੁਖ਼ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਚੌਦਾਂ ਕਰੇ ਰੁਸ਼ਨਾਈਆ। ਸੰਮਤ ਚੌਦਾਂ ਚੌਦਾਂ ਲੋਕ, ਹਰਿ ਏਕਾ ਹੱਟ ਖੁਲ੍ਹਾਇਆ। ਏਕਾ ਸ਼ਬਦ ਇਕ ਸਲੋਕ, ਏਕਾ ਨਾਅਰਾ ਲਾਇਆ। ਹਰਿ ਕਾ ਭਾਣਾ ਨਾ ਸਕੇ ਕੋਈ ਰੋਕ, ਕਲਜੁਗ ਵੇਲਾ ਅੰਤਮ ਆਇਆ। ਲੱਖ ਚੁਰਾਸੀ ਦੇਵੇ ਝੋਕ, ਰਾਏ ਧਰਮ ਦਏ ਸਜ਼ਾਇਆ। ਜਨ ਭਗਤਾਂ ਬਖ਼ਸ਼ੇ ਅੰਤਮ ਮੋਖ, ਜਗਤ ਵਡ ਵਡਿਆਇਆ। ਨਾ ਹਰਖ ਨਾ ਕਦੇ ਸੋਗ, ਚਿੰਤਾ ਦੁੱਖ ਨਾ ਕੋਈ ਰਖਾਇਆ। ਚਾਰ ਵਰਨ ਤੇਰਾ ਏਕਾ ਜੋਗ, ਪ੍ਰਭ ਸਾਚਾ ਦਏ ਵਖਾਇਆ। ਸੋਹੰ ਸ਼ਬਦ ਸਾਚਾ ਭੋਗ, ਆਤਮ ਸੇਜਾ ਦਏ ਕਰਾਇਆ। ਦੋ ਜਹਾਨਾਂ ਨਾ ਹੋਏ ਵਿਜੋਗ, ਮੇਲੀ ਮੇਲਾ ਦੋ ਜਹਾਨ ਮੇਲ ਮਿਲਾਇਆ। ਆਤਮ ਦਰਸੀ ਦਰਸ ਦੇਵੇ ਅਮੋਘ, ਆਪ ਆਪਣਾ ਰੂਪ ਵਟਾਇਆ। ਏਕਾ ਸਾਚੀ ਚੋਗ, ਸੋਹੰ ਹੰਸਾ ਮੁਖ ਪੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਰਿਹਾ ਵਜਾਇਆ। ਏਕਾ ਡੰਕਾ ਹਰਿ ਭਗਵੰਤਾ, ਆਪਣਾ ਆਪ ਵਜਾਇੰਦਾ। ਆਪ ਉਠਾਏ ਸਾਧਨ ਸੰਤਾ, ਰਾਜ ਰਾਜਾਨਾ ਆਪ ਉਠਾਇੰਦਾ। ਕਲਜੁਗ ਜੀਵਾਂ ਮਾਇਆ ਪਾਏ ਬੇਅੰਤਾ, ਗੂੜ੍ਹੀ ਨੀਂਦੇ ਸਵਾਇੰਦਾ। ਗੁਰਮੁਖਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇੰਦਾ। ਤੋੜੇ ਗੜ੍ਹ ਹੰਕਾਰੀ ਹੰਗਤਾ, ਸੋ ਪੁਰਖ ਨਿਰੰਜਣ ਮੇਲ ਮਿਲਾਇੰਦਾ। ਮਨਮੁਖ ਜੀਵ ਭੁੱਖਾ ਨੰਗਤਾ, ਨੌ ਦਰ ਸਦਾ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਮੇਲੇ ਸਾਚੇ ਘਰ ਘਰ ਘਰ ਵਿਚ ਆਪ ਕਰਾਇੰਦਾ। ਕਲਜੁਗ ਤੇਰਾ ਅੰਤਮ ਨਿਸ਼ਾਨਾ, ਪ੍ਰਭ ਸਾਚੇ ਇਕ ਰਖਾਇਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਲਏ ਜਗਾਇਆ। ਨੌਂ ਖੰਡ ਪ੍ਰਿਥਮੀ ਇਕ ਬਿਬਾਣਾ, ਸੱਤਾਂ ਦੀਪਾਂ ਰਿਹਾ ਫਿਰਾਇਆ। ਲੱਖ ਚੁਰਾਸੀ ਪਾਵੇ ਆਣਾ, ਏਕਾ ਨਾਮ ਧਰਾਇਆ। ਜਨ ਭਗਤਾਂ ਬੰਨੇ ਆਤਮ ਅੰਦਰ ਸਾਚਾ ਗਾਨਾ, ਏਕਾ ਤੰਦ ਬੰਧਾਇਆ। ਸ਼ਬਦ ਸੁਣਾਏ ਸਾਚਾ ਗਾਣਾ, ਅਨਹਦ ਤਾਲ ਵਜਾਇਆ। ਕਰੇ ਕਰਾਏ ਦਰ ਪਰਵਾਨਾ, ਪਾਰਬ੍ਰਹਮ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਮਾਰਗ ਲਾਇਆ। ਏਕਾ ਮਾਰਗ ਏਕਾ ਰਾਹ, ਏਕਾ ਜੋਤ ਜਗਾਈਆ। ਏਕਾ ਸ਼ਬਦ ਗੁਰ ਬੇਪਰਵਾਹ, ਏਕਾ ਵੇਖੇ ਥਾਉਂ ਥਾਈਂਆ। ਨਿਤ ਨਵਿਤਾ ਕਰੇ ਸਚ ਨਿਆਉਂ, ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੋਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਰੈਣ ਅੰਧੇਰਾ, ਚਾਰੋਂ ਕੁੰਟ ਪਸਾਰਿਆ। ਪਾਰਬ੍ਰਹਮ ਪ੍ਰਭ ਪਾਏ ਫੇਰਾ, ਖੇਲੇ ਖੇਲ ਅਪਰ ਅਪਾਰਿਆ। ਆਪੇ ਢਾਏ ਭਰਮਾਂ ਡੇਰਾ, ਮਨਮੁਖ ਜੀਵਾਂ ਤੋੜੇ ਗੜ੍ਹ ਹੰਕਾਰਿਆ । ਚਾਰ ਵਰਨ ਕਰਾਏ ਏਕਾ ਸੰਝ ਸਵੇਰਾ, ਸਤਿਜੁਗ ਸਾਚਾ ਸਚ ਦਵਾਰਿਆ। ਆਪ ਚੁਕਾਏ ਮੇਰਾ ਤੇਰਾ, ਤੇਰਾ ਮੇਰਾ ਰੂਪ ਵਖਾ ਰਿਹਾ। ਚੌਥੇ ਜੁਗ ਦੇਵੇ ਗੇੜਾ, ਉਲਟੀ ਲੱਠ ਗਿੜਾ ਰਿਹਾ। ਨੌਂ ਖੰਡ ਪ੍ਰਿਥਮੀ ਕਰੇ ਨਿਬੇੜਾ, ਹੱਕ ਹਕੀਕਤ ਵੇਖ ਵਖਾ ਰਿਹਾ। ਕਿਸੇ ਨਾ ਦਿਸੇ ਕਾਇਆ ਨਗਰ ਖੇੜਾ, ਮਹੱਲ ਅਟੱਲ ਨਾ ਕੋਈ ਜਣਾ ਰਿਹਾ। ਜਨ ਭਗਤਾਂ ਬੰਨਣਹਾਰਾ ਬੇੜਾ, ਜੁਗ ਜੁਗ ਆਪ ਬੰਨ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਰੂਪ ਵਟਾ ਰਿਹਾ।

ਸਤਿਗੁਰ ਸਾਚਾ ਮੀਤ, ਸਤਿ ਪੁਰਖ ਅਖਵਾਇਆ। ਜਿਸ ਜਨ ਬਖ਼ਸ਼ੇ ਚਰਨ ਪ੍ਰੀਤ, ਨਾਤਾ ਬਿਧਾਤਾ ਤੋੜ ਨਿਭਾਇਆ। ਏਕਾ ਰੰਗ ਰੰਗਾਏ ਹਸਤ ਕੀਟ, ਊਚਾਂ ਨੀਚਾਂ ਭੇਵ ਮਿਟਾਇਆ। ਦੇਵੇ ਨਾਮ ਸ਼ਬਦ ਅਨਡੀਠ, ਲਿਖਣ ਪੜ੍ਹਣ ਵਿਚ ਨਾ ਆਇਆ। ਮਿੱਠਾ ਕਰੇ ਕੌੜਾ ਰੀਠ, ਜਿਸ ਜਨ ਆਪਣੀ ਦਇਆ ਕਮਾਇਆ। ਮਨਮੁਖਾਂ ਸੁੱਤਾ ਦੇ ਕਰ ਪੀਠ, ਆਤਮ ਅੰਤਰ ਦਿਸ ਨਾ ਆਇਆ। ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪ ਅਖਵਾਇਆ। ਸਤਿਗੁਰ ਸਾਜਨ ਸਚਾ ਮੀਤਾ, ਏਕਾ ਏਕ ਅਖਵਾਇਆ। ਆਪੇ ਜਾਣੇ ਆਪਣੀ ਰੀਤਾ, ਜੁਗ ਜੁਗ ਆਪ ਚਲਾਇਆ। ਗੁਰਮੁਖ ਵਿਰਲੇ ਨਾਮ ਨਿਧਾਨ ਏਕਾ ਪੀਤਾ, ਹਉਮੇ ਰੋਗ ਗਵਾਇਆ। ਏਕਾ ਸ਼ਬਦ ਦਏ ਅਤੀਤਾ, ਤ੍ਰੈਗੁਣ ਮੋਹ ਚੁਕਾਇਆ। ਪੰਜ ਤਤ ਕਰਾਏ ਠਾਂਡਾ ਸੀਤਾ, ਸਾਂਤਕ ਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਨਾਉਂ ਧਰਾਇਆ। ਸਤਿਗੁਰ ਨਾਉਂ ਹਰਿ ਨਿਰੰਕਾਰ, ਸ਼ਬਦੀ ਸ਼ਬਦ ਧਰਾਇਆ। ਆਪ ਆਪਣਾ ਕਰ ਜੈਕਾਰ, ਆਪ ਆਪਣਾ ਨਾਅਰਾ ਲਾਇਆ। ਆਪ ਆਪਣੀ ਬੰਨੇ ਧਾਰ, ਆਪੇ ਮਾਰਗ ਪਾਇਆ। ਆਪ ਆਪਣੇ ਲਏ ਉਭਾਰ, ਆਪ ਆਪਣੀ ਦਇਆ ਕਮਾਇਆ। ਆਪੇ ਦੇਵੇ ਅੰਮ੍ਰਿਤ ਧਾਰ, ਆਪੇ ਦੇਵੇ ਮੁਖ ਚੁਆਇਆ। ਆਪੇ ਖੰਡਾ ਤਨ ਸ਼ੰਗਾਰ, ਤਨ ਗਾਤਰੇ ਆਪ ਲਟਕਾਇਆ। ਆਪੇ ਬ੍ਰਹਿਮੰਡਾਂ ਪਾਵੇ ਸਾਰ, ਜੇਰਜ ਅੰਡਾਂ ਉਤਭੁਜ ਸੇਤਜ ਵੇਖ ਵਖਾਇਆ। ਆਪੇ ਭੇਖ ਪਖੰਡਾ ਦਏ ਨਿਵਾਰ, ਕਲਜੁਗ ਅੰਤਮ ਰਹਿਣ ਨਾ ਪਾਇਆ। ਆਪੇ ਖੰਡਾ ਰਿਹਾ ਹੁਲਾਰ, ਸੋ ਪੁਰਖ ਨਿਰੰਜਣ ਹੱਥ ਉਠਾਇਆ। ਹੰ ਹੰਗਤਾ ਦੇਵੇ ਮਾਰ, ਦੁਰਮਤ ਰਹਿਣ ਨਾ ਪਾਇਆ। ਹਰਿਜਨ ਮੰਗਤਾ ਆਏ ਦਰ ਦਵਾਰ, ਆਤਮ ਝੋਲੀ ਨਾਮ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਮਤ ਗੁਰ ਭੇਖ ਵਟਾਇਆ। ਗੁਰ ਮਤ ਗੁਰ ਸਾਚਾ ਸ਼ਬਦ ਵਿਚੋਲਾ, ਦੋ ਜਹਾਨਾਂ ਵਾਲੀ। ਆਪ ਸੁਣਾਏ ਆਪਣਾ ਢੋਲਾ, ਜਗੇ ਜੋਤ ਅਕਾਲੀ। ਕਲਜੁਗ ਅੰਤਮ ਬਣਿਆ ਤੋਲਾ, ਨਾਨਕ ਧਾਰ ਚਲਾ ਲੀ। ਗੋਬਿੰਦ ਗੁਰ ਵੇਖੇ ਹੋਲਾ, ਹੱਥ ਕਮਾਨ ਉਠਾ ਲੀ। ਕਲਜੁਗ ਜੀਵ ਬਣਿਆ ਗੋਲਾ, ਮਾਇਆ ਮਮਤਾ ਮੋਹ ਰਖਾ ਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮਤ ਗੁਰ ਭੇਖ ਵਟਾ ਲੀ। ਗੁਰ ਸਤਿਗੁਰ ਸਾਚਾ ਸਚ ਮਰਦੰਗਾ, ਏਕਾ ਨਾਮ ਜਪਾਇਆ। ਗੁਰਮੁਖ ਚਰਨ ਦਵਾਰ ਵਹਾਏ ਕੋਟਨ ਗੰਗਾ, ਅਠਸਠ ਤੀਰਥ ਮਾਣ ਗਵਾਇਆ। ਅੰਜੀਲ ਕੁਰਾਨਾ ਕਰੇ ਭੰਗਾ, ਅੱਲਾ ਹੂ ਹੂ ਨਾਅਰਾ ਕਦੇ ਨਾ ਲਾਇਆ। ਚਿੱਟੇ ਅਸਵ ਕਸਿਆ ਤੰਗਾ, ਪੁਰਖ ਅਬਿਨਾਸ਼ੀ ਸ਼ਬਦ ਸਿੰਘਾਸਣ ਆਸਣ ਲਾਇਆ। ਲੋਆਂ ਪੁਰੀਆਂ ਆਪੇ ਲੰਘਾ, ਲੋਕਮਾਤ ਵੇਖ ਵਖਾਇਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭੁੱਖਾ ਨੰਗਾ, ਨਾਮ ਵਸਤ ਕੋਇ ਨਾ ਝੋਲੀ ਪਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਪੰਜ ਵਿਕਾਰ ਲੱਗਾ ਦੰਗਾ, ਮਨ ਮਤ ਬੁਧ ਰਹੀ ਕੁਰਲਾਇਆ। ਅੰਤਮ ਵੇਲੇ ਨਾ ਦਿਸੇ ਕੋਈ ਸੰਗਾ, ਨਾ ਕੋਈ ਸੰਗ ਨਿਭਾਇਆ। ਕੂੜ ਕੁੜਿਆਰਾ ਲੱਗਾ ਚੰਗਾ, ਨਾਮ ਨਿਧਾਨ ਦਿਸ ਨਾ ਆਇਆ। ਕਲਜੁਗ ਝੂਠਾ ਛੱਡਣਾ ਪੈਣਾ ਧੰਦਾ, ਵੇਲਾ ਅੰਤਮ ਆਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਰਹਿਣ ਨਾ ਦੇਵੇ ਕੋਈ ਮਦਿਰਾ ਮਾਸੀ ਗੰਦਾ, ਨਿਹਕਲੰਕੀ ਜਾਮਾ ਪਾਇਆ। ਗੁਰਮੁਖ ਸਾਚਾ ਸਤਿਜੁਗ ਚਾੜ੍ਹੇ ਚੰਦ ਨੌਚੰਦਾ, ਸੀਤਲ ਸਾਚੀ ਧਾਰ ਵਹਾਇਆ। ਕਲਜੁਗ ਜੀਵ ਆਤਮ ਅੰਧਾ, ਅੰਤਮ ਡੂੰਘੇ ਵਹਿਣ ਦਏ ਰੁੜ੍ਹਾਇਆ। ਜਨ ਭਗਤਾਂ ਬਖ਼ਸ਼ੇ ਪਰਮਾਨੰਦਾ, ਨਿਝਰ ਧਾਰਾ ਮੁਖ ਚੁਆਇਆ। ਆਦਿ ਜੁਗਾਦਿ ਸਦਾ ਬਖ਼ਸ਼ਿੰਦਾ, ਗੁਰ ਸ਼ਬਦੀ ਆਪ ਅਖਵਾਇਆ। ਲੱਖ ਚੁਰਾਸੀ ਆਪ ਉਪਾਏ ਆਪਣੀ ਬਿੰਦਾ, ਅੰਤਮ ਆਪੇ ਮੇਟ ਮਿਟਾਇਆ। ਦਾਤਾ ਦਾਨੀ ਵਡ ਗੁਣੀ ਗਹਿੰਦਾ, ਗੋਬਿੰਦ ਰੂਪ ਸਮਾਇਆ। ਸਿੰਘ ਸਵਰਨ ਤੇਰੀ ਮੇਟੇ ਚਿੰਦਾ, ਆਤਮ ਦਰਸੀ ਦਰਸ ਦਿਖਾਇਆ। ਆਤਮ ਦਰਸ ਧੁਰ ਸੰਜੋਗਾ, ਹਰਿ ਸਾਚਾ ਮੇਲ ਮਿਲਾਇੰਦਾ। ਕਲਜੁਗ ਮਾਇਆ ਕਟੇ ਰੋਗਾ, ਜੋਤ ਨਿਰੰਜਣ ਤੇਲ ਚੜ੍ਹਾਇੰਦਾ। ਆਦਿ ਅੰਤ ਨਾ ਹੋਏ ਵਿਜੋਗਾ, ਦੋ ਜਹਾਨੀ ਸੰਗ ਨਿਭਾਇੰਦਾ। ਆਤਮ ਸੇਜਾ ਸਾਚਾ ਭੋਗਾ, ਸੁਰਤ ਸਵਾਣੀ ਸੰਗ ਕਰਾਇੰਦਾ। ਨਾ ਕੋਈ ਜਾਣੇ ਬਾਂਗ ਰੋਜ਼ਾ, ਨਾ ਪੰਜ ਤਤ ਨਿਮਾਜ਼ ਅਲ੍ਹਾਇੰਦਾ। ਪ੍ਰਭ ਕਾ ਭੇਵ ਸਦਾ ਸਦ ਗੂਝਾ, ਵੇਦ ਕਤੇਬ ਕੋਈ ਨਾ ਪਾਇੰਦਾ। ਜਿਸ ਜਨ ਬਖ਼ਸ਼ੇ ਆਪਣੀ ਸੂਝਾ, ਆਪਣਾ ਦਰ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਮੁਖ ਸਾਜਨ ਸਾਚਾ ਲਾੜਾ, ਹਰਿ ਸਾਚੇ ਆਪ ਸ਼ੰਗਾਰਿਆ। ਨੇੜ ਨਾ ਆਏ ਪੰਚਮ ਧਾੜਾ, ਦਰ ਦਵਾਰ ਦਏ ਦੁਰਕਾਰਿਆ। ਜੋਤ ਜਗਾਏ ਬਹੱਤਰ ਨਾੜਾ, ਦਿਵਸ ਰੈਣ ਕਰੇ ਉਜਿਆਰਿਆ। ਚਰਨ ਕਵਲ ਵਖਾਏ ਸਚ ਅਖਾੜਾ, ਗੁਰ ਮੰਤਰ ਏਕਾ ਨਾਮ ਉਚਾਰਿਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਸੁਖਮਨ ਨਾੜਾ ਪਾਰ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪਾਵੇ ਸਾਰਿਆ। ਕਲਜੁਗ ਤੇਰੀ ਅੰਤਮ ਧਾਰ, ਪ੍ਰਭ ਆਪਣੇ ਹੱਥ ਰੱਖੀ ਵਡਿਆਈਆ। ਗੁਰਮੁਖ ਸਾਚੇ ਲਏ ਉਭਾਰ, ਮਨਮੁਖਾਂ ਦਏ ਸਜ਼ਾਈਆ। ਚਾਰ ਵਰਨਾਂ ਇਕ ਪਿਆਰ, ਊਚਾਂ ਨੀਚਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਈਆ। ਨੌ ਦਵਾਰੇ ਲਹਿਣਾ ਚੁੱਕੇ, ਪ੍ਰਭ ਸਾਚਾ ਆਪ ਚੁਕਾਇੰਦਾ। ਗੁਰਮੁਖ ਤੇਰਾ ਪੈਂਡਾ ਮੁੱਕੇ, ਆਵਣ ਜਾਵਣ ਪੰਧ ਮੁਕਾਇੰਦਾ। ਹਰੇ ਕਰਾਏ ਬੂਟੇ ਸੁਕੇ, ਅੰਮ੍ਰਿਤ ਆਤਮ ਸੇਜ ਫੁਲ ਫੁਲਵਾੜੀ ਆਪ ਲਗਾਇੰਦਾ। ਆਪ ਆਪਣੀ ਹੱਥੀਂ ਚੁੱਕੇ, ਗੁਰ ਗੋਬਿੰਦ ਭੇਖ ਵਟਾਇੰਦਾ। ਲੁਕਿਆ ਰਹਿਣ ਨਾ ਦੇਵੇ ਕੋਈ ਗੁਠੇ, ਜੋ ਜਨ ਸਰਸੇ ਤੇਰੀ ਸੇਵ ਲਗਾਇੰਦਾ। ਪੁਰੀ ਅਨੰਦ ਜੋ ਗਏ ਰੁੱਠੇ, ਕਲਜੁਗ ਅੰਤਮ ਮੇਲ ਮਿਲਾਇੰਦਾ। ਸਤਿਗੁਰ ਪੂਰਾ ਜੁਗ ਜੁਗ ਤੁੱਠੇ, ਦਿਆਲ ਪੁਰਖ ਆਪ ਅਖਵਾਇੰਦਾ। ਹਰਿ ਭਗਤ ਬੰਧਾਏ ਏਕਾ ਮੁੱਠੇ, ਆਪ ਆਪਣੀ ਗੰਢ ਦਵਾਇੰਦਾ। ਮੇਟ ਮਿਟਾਏ ਜੂਠੇ ਝੂਠੇ, ਕਲਜੁਗ ਤੇਰੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੀਹ ਸੌ ਚੌਦਾਂ ਵੇਖ ਵਖਾਇੰਦਾ। ਵੀਹ ਸੌ ਚੌਦਾਂ ਤੇਰੀ ਧਾਰ, ਪ੍ਰਭ ਹੱਥ ਰੱਖੀ ਵਡਿਆਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਰਿਹਾ ਜਗਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾ ਰਿਹਾ ਹਿਲਾਈਆ। ਸ਼ਬਦ ਖੰਡਾ ਤੇਜ਼ ਕਟਾਰ, ਆਪਣੇ ਹੱਥ ਉਠਾਈਆ। ਸੰਬਲ ਨਗਰੀ ਹੋ ਤਿਆਰ, ਆਪ ਆਪਣੀ ਲਏ ਅੰਗੜਾਈਆ। ਸਾਚਾ ਘੋੜਾ ਰਿਹਾ ਸ਼ੰਗਾਰ, ਸੋਲਾਂ ਕਲੀਆਂ ਆਸਣ ਪਾਈਆ। ਕਲਗੀ ਤੋੜਾ ਨਾਮ ਅਪਾਰ, ਜੋਤੀ ਜੋੜਾ ਮੇਲ ਮਿਲਾਈਆ। ਪਹਿਲਾ ਪੌੜਾ ਅਪਰ ਅਪਾਰ, ਸੱਸਾ ਕਿਲਾ ਬਣਾਈਆ। ਉਪਰ ਹੋੜਾ ਵੇਖ ਸੰਸਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਇਕ ਅਕੱਲਾ ਏਕੰਕਾਰ, ਅਕਲ ਕਲਾ ਵਰਤਾਈਆ। ਅਛਲ ਅਛੱਲਾ ਪਰਵਰਦਿਗਾਰ, ਬੇਐਬ ਆਪ ਅਖਵਾਈਆ। ਖ਼ੁਦੀ ਖ਼ੁਦਾਈ ਦੇਵੇ ਮਾਰ, ਐਨਲਹਕ ਜਣਾਈਆ। ਮੁਕਾਮੇ ਹੱਕ ਸਾਚਾ ਯਾਰ, ਸਾਚੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਰਿਹਾ ਪੜ੍ਹਾਈਆ। ਏਕਾ ਕਲਮਾ ਹਰਿ ਕਾਇਨਾਤ, ਹਰਿ ਆਪਣਾ ਆਪ ਉਪਾਇਆ। ਨਬੀ ਰਸੂਲਾਂ ਵੇਖੇ ਮਾਰ ਝਾਤ, ਚਾਰ ਯਾਰੀ ਵੇਖ ਵਖਾਇਆ। ਸਦੀ ਚੌਧਵੀ ਅੰਧੇਰੀ ਰਾਤ, ਮੱਕਾ ਮਦੀਨਾ ਫੋਲ ਫੁਲਾਇਆ। ਸੰਮਤ ਪੰਦਰਾਂ ਚੜ੍ਹੇ ਬਰਾਤ, ਸੋਹੰ ਲਾੜਾ ਇਕ ਸਜ਼ਾਇਆ। ਨਾ ਕੋਈ ਪੁੱਛੇ ਜਾਤ ਪਾਤ, ਵਰਨ ਬਰਨ ਵਿਚ ਨਾ ਆਇਆ। ਨਾ ਕੋਈ ਪਿਤਾ ਨਾ ਕੋਈ ਮਾਤ, ਭਾਈ ਭੈਣ ਸਾਕ, ਸੱਜਣ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸ਼ਬਦ ਉਠਾਇਆ। ਗੁਰ ਸ਼ਬਦੀ ਵਡ ਬਲਵਾਨਾ, ਏਕਾ ਏਕ ਅਖਵਾਇੰਦਾ। ਸੋਹੰ ਚਿੱਲਾ ਤੀਰ ਕਮਾਨਾ, ਹਰਿ ਆਪਣਾ ਆਪ ਉਠਾਇੰਦਾ। ਸੰਮਤ ਪੰਦਰਾਂ ਆਏ ਵਿਚ ਮੈਦਾਨਾ, ਘਰ ਸਾਚਾ ਵੇਖ ਵਖਾਇੰਦਾ। ਪਰਗਟ ਹੋਏ ਗੁਣ ਨਿਧਾਨਾ, ਗੁਣਵੰਤਾ ਆਪ ਅਖਵਾਇੰਦਾ। ਪਕੜ ਉਠਾਏ ਜੀਵ ਸ਼ੈਤਾਨਾ, ਪੰਚਮ ਪੰਚ ਹਿਲਾਇੰਦਾ। ਪੰਚਮ ਬੰਨੇ ਹੱਥੀਂ ਗਾਨਾ, ਪੰਚਮ ਮੋਹ ਚੁਕਾਇੰਦਾ। ਪੰਚਮ ਕਲ ਕਰ ਪਰਧਾਨਾ, ਪੰਚਮ ਕਾਲ ਪਰਨਾਇੰਦਾ। ਪੰਚਮ ਬਖ਼ਸ਼ੇ ਚਰਨ ਧਿਆਨਾ, ਪੰਚਮ ਮਹਾਂਕਾਲ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਦਇਆ ਕਮਾਇੰਦਾ। ਹਰਿਜਨ ਸਾਚੇ ਏਕਾ ਓਟ, ਏਕਾ ਏਕ ਰਖਾਈਆ। ਤਨ ਨਗਾਰੇ ਲੱਗੇ ਚੋਟ, ਗੁਰ ਸ਼ਬਦੀ ਆਪ ਲਗਾਈਆ। ਮਾਇਆ ਮਮਤਾ ਕੱਢੇ ਖੋਟ, ਹੰਗਤਾ ਗੜ੍ਹ ਤੁੜਾਈਆ। ਮਨਮੁਖ ਜੀਵ ਆਲਣਿਉਂ ਡਿਗੇ ਬੋਟ, ਨਾ ਸਕੇ ਕੋਈ ਉਠਾਈਆ। ਅਠਸਠ ਤੀਰਥ ਸਾਧ ਸੰਤ ਬੈਠੇ ਬੰਨ ਲੰਗੋਟ, ਧੀਰਜ ਧੀਰ ਨਾ ਕੋਈ ਧਰਾਈਆ। ਗੁਰ ਦਰ ਮੰਦਰ ਮਸਜਿਦ ਨਾ ਭਰੀ ਪੋਟ, ਮਾਇਆ ਰਾਣੀ ਹੋਈ ਹਲਕਾਈਆ। ਕਲਜੁਗ ਕਿਰਿਆ ਦੇਵੇ ਵੋਟ, ਕੂੜੀ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਮੁਖ ਸਾਚੇ ਉਠ ਉਠ ਜਾਗ, ਕਲਜੁਗ ਰੈਣ ਅੰਧੇਰੀ ਛਾਈਆ। ਸੰਬਲ ਨਗਰ ਲੱਗਾ ਭਾਗ, ਗੁਰ ਗੋਬਿੰਦ ਜੋਤ ਜਗਾਈਆ। ਏਕਾ ਸ਼ਬਦ ਏਕਾ ਨਾਦ, ਏਕਾ ਤਾਲ ਵਜਾਈਆ। ਖੇਲੇ ਖੇਲ ਵਿਚ ਬ੍ਰਹਮਾਦਿ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਆਦਿਨ ਅੰਤਾ ਆਦਿ ਜੁਗਾਦਿ, ਜੁਗ ਜੁਗ ਰਚਨਾ ਰਿਹਾ ਰਚਾਈਆ। ਗੁਰਮੁਖ ਸਾਚੇ ਸੱਜਣ ਸੁਹੇਲੇ ਆਪੇ ਲਏ ਲਾਧ, ਆਪ ਆਪਣਾ ਮੇਲ ਮਿਲਾਈਆ। ਏਕਾ ਧੁਨ ਜਣਾਈ ਸ਼ਬਦ ਬੋਧ ਅਗਾਧ, ਸੁਨ ਸਮਾਧ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਸਾਚੇ ਸਚ ਟਿਕਾਣਾ, ਏਕਾ ਏਕ ਰਖਾਇਆ। ਗੁਰ ਸਤਿਗੁਰ ਸਾਚੇ ਚਰਨ ਧਿਆਨਾ, ਜਪ ਤਪ ਨਾ ਕੋਈ ਕਮਾਇਆ। ਮਿਲੇ ਮੇਲ ਸ੍ਰੀ ਭਗਵਾਨਾ, ਸਤਿ ਸਰੂਪ ਸਮਾਇਆ। ਜੋਤੀ ਦੀਪਕ ਜਗੇ ਮਹਾਨਾ, ਨੂਰੋ ਨੂਰ ਦਰਸਾਇਆ। ਆਤਮ ਅੰਤਰ ਉਪਜਾਏ ਸਚ ਤਰਾਨਾ, ਅਨਹਦ ਤਾਲ ਵਜਾਇਆ। ਪੰਚਮ ਬਹਿ ਬਹਿ ਗਾਇਣ ਗਾਣਾ, ਅਟੱਲ ਮਹੱਲ ਸੁਹਾਇਆ। ਆਪੇ ਬਖ਼ਸ਼ੇ ਪਦ ਨਿਰਬਾਨਾ, ਪਰਮਾਨੰਦ ਸਮਾਇਆ। ਜੋਤੀ ਸ਼ਬਦੀ ਮੇਲ ਮਿਲਾਣਾ, ਸੁਰਤੀ ਸੁਰਤ ਵਟਾਇਆ। ਏਕਾ ਸੇਜਾ ਧਾਮ ਸੁਹਾਨਾ, ਏਕਾ ਅੰਗਨ ਲਾਇਆ। ਏਕਾ ਦੂਜਾ ਭੌ ਚੁਕਾਣਾ, ਏਕਾ ਇਕ ਰਖਾਇਆ। ਚੌਥੇ ਘਰ ਕਰ ਪਰਵਾਨਾ, ਪੰਚਮ ਦਰ ਸੁਹਾਇਆ। ਛੇਵੇਂ ਛੱਪਰ ਛੰਨ ਨਾ ਕੋਈ ਰਖਾਣਾ, ਦੇਹੁਰਾ ਮੰਦਰ ਮਸੀਤ ਨਾ ਕੋਈ ਰਖਾਇਆ। ਸੱਤਵੇਂ ਸਤਿ ਪੁਰਖ ਨਿਰੰਜਣ ਹਰਿ ਭਗਵਾਨਾ, ਹਰਿ ਹਰਿ ਰੂਪ ਅਖਵਾਇਆ। ਅੱਠਾਂ ਤੱਤਾਂ ਕਰ ਪਰਵਾਨਾ, ਆਪਣੇ ਲੇਖੇ ਲਾਇਆ। ਨੌਂ ਦਰ ਵੇਖੇ ਜੀਵ ਸ਼ੈਤਾਨਾ, ਜੀਵ ਜੰਤ ਹਲਕਾਇਆ। ਦਸਵੇਂ ਮੇਲ ਗੁਰਮੁਖ ਚਤੁਰ ਸੁਜਾਨਾ, ਜਿਸ ਜਨ ਆਸ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਵਰ, ਆਤਮ ਪਿਆਸ ਮਿਟਾਇਆ। ਆਤਮ ਪਿਆਸ ਦਿਵਸ ਰਾਤ, ਅੱਠੇ ਪਹਿਰ ਕੁਰਲਾਈਆ। ਜਿਸ ਜਨ ਬਖ਼ਸ਼ੇ ਬੂੰਦ ਸਵਾਂਤ, ਅੰਮ੍ਰਿਤ ਮੁਖ ਚੁਆਈਆ। ਚਰਨ ਕਵਲ ਬੰਧਾਏ ਸਾਚਾ ਨਾਤ, ਨਾ ਕੋਈ ਤੋੜ ਤੁੜਾਈਆ। ਨਾਤਾ ਤੋੜੇ ਜ਼ਾਤ ਪਾਤ, ਵਰਨ ਬਰਨ ਨਾ ਕੋਇ ਦਿਸਾਈਆ। ਗੁਰਮੁਖ ਤੇਰੀ ਉਤਮ ਜ਼ਾਤ, ਗੁਰ ਸ਼ਬਦ ਕਰੇ ਕੁੜਮਾਈਆ। ਸਤਿਗੁਰ ਪੂਰਾ ਦੇਵੇ ਸਾਚੀ ਦਾਤ, ਸੋਹੰ ਝੋਲੀ ਪਾਈਆ। ਅੱਠੇ ਪਹਿਰ ਰਹੇ ਪਰਭਾਤ, ਜਗਤ ਅੰਧੇਰ ਦਿਸ ਨਾ ਆਈਆ। ਵੇਲੇ ਅੰਤਮ ਪੁੱਛੇ ਵਾਤ, ਪਰਗਟ ਹੋ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਸਾਚੇ ਮੇਲੇ ਗੁਰੂ ਗੁਰ ਚੇਲੇ ਰੂਪ ਸਮਾਈਆ। ਹਰਿ ਪੁਰਖ ਨਿਰੰਜਣ ਆਦਿ, ਆਪਣੇ ਹੱਥ ਰੱਖੀ ਵਡਿਆਈਆ। ਖੇਲੇ ਖੇਲ ਆਦਿ ਜੁਗਾਦਿ, ਜਾਗਰਤ ਜੋਤ ਜਗਾਈਆ। ਬ੍ਰਹਿਮੰਡ ਖੰਡ ਵਜਾਏ ਆਪਣਾ ਨਾਦ, ਆਪਣੀ ਧੁਨ ਉਪਜਾਈਆ। ਸੰਤ ਸੁਹੇਲੇ ਆਪੇ ਲਾਧ, ਆਪ ਆਪਣੀ ਬੂਝ ਬੁਝਾਈਆ। ਹਰਿਜਨ ਹਰਿ ਹਰਿ ਰਹੇ ਅਰਾਧ, ਸੇਵਕ ਸੇਵਾ ਰਹੇ ਕਮਾਈਆ। ਮਿਲੇ ਮੇਲ ਹਰਿ ਮਾਧਵ ਮਾਧ, ਮੇਲਣਹਾਰ ਸਹਿਜ ਸਭਾਈਆ। ਪੰਚ ਵਿਕਾਰਾ ਦੇਵੇ ਬਾਂਧ, ਹਰਿ ਸ਼ਬਦੀ ਡੋਰ ਬੰਧਾਈਆ। ਸਦਾ ਸਦ ਸੁਣੇ ਫ਼ਰਯਾਦ, ਧਰਨੀ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਆਪੇ ਦਏ ਮਿਟਾਈਆ। ਚਾਰ ਯੁਗ ਮਾਤ ਧਰ, ਆਪਣੀ ਦਇਆ ਕਮਾਇੰਦਾ। ਆਪ ਆਪਣਾ ਵੇਸ ਕਰ, ਆਪੇ ਵੇਖ ਵਖਾਇੰਦਾ। ਆਪੇ ਹੋਏ ਦਰ ਦਰਵੇਸ਼ ਦਰ, ਆਪੇ ਅਲੱਖ ਜਗਾਇੰਦਾ। ਆਪੇ ਨਰ ਨਰੇਸ਼ ਘਰ, ਆਪੇ ਧਾਮ ਸੁਹਾਇੰਦਾ। ਆਪੇ ਬ੍ਰਹਮਾ ਵਿਸ਼ਨ ਮਹੇਸ਼ ਕਰ, ਵਿਸ਼ਨੂੰ ਵੰਸੀ ਆਪ ਅਖਵਾਇੰਦਾ। ਆਪੇ ਲੇਖਾ ਲੇਖ ਕਰ, ਤ੍ਰੈਗੁਣ ਮਾਇਆ ਸੰਗ ਨਿਭਾਇੰਦਾ। ਆਪੇ ਪੰਜ ਤਤ ਉਪਦੇਸ਼ ਕਰ, ਆਪੇ ਮੋਹ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਚਾਰ ਯੁਗ ਪ੍ਰਭ ਸੇਵਾ ਲਾ, ਏਕਾ ਬਾਜ਼ੀ ਲਾਈਆ। ਸਤਿਜੁਗ ਤੇਰੀ ਵੰਡ ਵੰਡਾ, ਸਤਾਰਾਂ ਲੱਖ ਹਜ਼ਾਰ ਅਠਾਈ ਆਯੂ ਆਪ ਲਿਖਾਈਆ। ਤ੍ਰੇਤਾ ਤੇਰਾ ਵੇਖ ਵਖਾ, ਹਜ਼ਾਰ ਛਿਆਨਵੇ ਲੱਖ ਬਾਰਾਂ, ਬਾਰਮ ਬਾਰ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਆਪ ਮਿਲਾਏ, ਆਪ ਮਨਾਏ ਆਪਣੇ ਹੱਥ ਰੱਖੇ ਵਡਿਆਈਆ। ਦੁਆਪਰ ਤੇਰੀ ਬੰਨੀ ਧਾਰ, ਖੇਲੇ ਖੇਲ ਮਹਾਨਾ। ਅੱਠ ਲੱਖ ਚੌਠ ਹਜ਼ਾਰ, ਮਿਲਿਆ ਧੁਰ ਫ਼ਰਮਾਨਾ। ਜੀਵਾਂ ਜੰਤਾਂ ਕਰਮ ਵਿਚਾਰ, ਪਰਗਟ ਹੋਏ ਹਰਿ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਜੀਵ ਜਹਾਨਾ। ਆਪੇ ਖੇਲ ਖਿਲਾਵਣਹਾਰਾ, ਪਾਰਬ੍ਰਹਮ ਅਬਿਨਾਸ਼ੀ। ਆਪੇ ਮਾਰੇ ਮਾਰ ਜਵਾਲਣਹਾਰਾ, ਆਪੇ ਮੰਡਲ ਪਾਵੇ ਰਾਸੀ। ਆਪੇ ਚੰਦ ਸੂਰਜ ਹੋਏ ਤਾਰਾ, ਖੇਲੇ ਖੇਲ ਪ੍ਰਿਥਮੀ ਅਕਾਸੀ। ਆਪੇ ਸ਼ਬਦ ਧੁਨ ਹੋਏ ਜੈਕਾਰਾ, ਆਪੇ ਨਿਰਮਲ ਜੋਤ ਕਰੇ ਪਰਕਾਸ਼ੀ। ਆਪੇ ਹੋਏ ਧੁੰਧੂਕਾਰਾ, ਆਪ ਆਪਣਾ ਵੇਖ ਵਖਾਸੀ। ਕਲਜੁਗ ਲਿਖਾਇਆ ਲੇਖ ਅਪਾਰਾ, ਚਾਰ ਲੱਖ ਬੱਤੀ ਹਜ਼ਾਰਾ, ਗੁਰਮੁਖ ਜੋਬਨ ਵਿਰਲਾ ਹੰਢਾਸੀ। ਮਨਮੁਖ ਜੀਵ ਮੂਰਖ ਮੁਗਧ ਗਵਾਰਾ, ਹਰਿ ਕਾ ਨਾਉਂ ਭੁਲਾਸੀ। ਧਰਤ ਮਾਤ ਕਰੇ ਪੁਕਾਰਾ, ਪ੍ਰਭ ਠਾਕਰ ਅੱਗੇ ਅਬਿਨਾਸ਼ੀ। ਚੁੱਕਿਆ ਨਾ ਜਾਏ ਮਾਤ ਭਾਰਾ, ਮੰਗੇ ਮੰਗ ਦਾਸ ਦਾਸੀ। ਸਾਧ ਸੰਤ ਹੋਏ ਹੈਸਿਆਰਾ, ਭਰਮੇ ਭੁੱਲੇ ਪੰਡਤ ਕਾਸ਼ੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਬੰਦ ਖੁਲਾਸੀ। ਧਰਤ ਮਾਤ ਕਰ ਪੁਕਾਰ, ਘਰ ਸਾਚੇ ਰਹੀ ਕੁਰਲਾਈਆ। ਕਲਜੁਗ ਅੰਤਮ ਇਕ ਹੁਲਾਰ, ਚਾਰੋਂ ਕੁੰਟ ਰਿਹਾ ਦਵਾਈਆ। ਨਾਲ ਰਲਾਇਆ ਸੰਗ ਮੁਹੰਮਦ ਚਾਰ ਯਾਰ, ਸਾਚਾ ਸੰਗ ਨਿਭਾਈਆ। ਮੰਗੇ ਮੰਗ ਧੁਰ ਦਰਬਾਰ, ਚੌਦਾਂ ਸਦੀ ਵੇਖ ਵਖਾਈਆ। ਅੱਲਾ ਰਾਣੀ ਜੈ ਜੈਕਾਰ, ਹੂ ਹੂ ਨਾਅਰਾ ਲਾਈਆ। ਚਾਰੋਂ ਕੁੰਟ ਦਰ ਪਸਾਰ, ਕੂੜ ਕਿਰਿਆ ਰਹੀ ਕਮਾਈਆ। ਖੇਲੇ ਖੇਲ ਪਰਵਰਦਿਗਾਰ, ਖੇਲਣਹਾਰ ਸ੍ਰਿਸ਼ਟ ਸਬਾਈਆ। ਪੁਰਖ ਅਬਿਨਾਸ਼ੀ ਕਰ ਵਿਚਾਰ, ਆਪ ਆਪਣੀ ਦਇਆ ਕਮਾਈਆ। ਸ਼ਬਦ ਸੁਤ ਕਰ ਤਿਆਰ, ਲੋਕਮਾਤ ਲਏ ਜਗਾਈਆ। ਪੰਜ ਤਤ ਕਰ ਪਿਆਰ, ਨਾਨਕ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਈਆ। ਨਾਨਕ ਹਰਿ ਜੋਤ ਜਗਾ, ਨਿਰਗੁਣ ਰੂਪ ਵਖਾਇਆ। ਆਪ ਆਪਣੇ ਦਰ ਬੁਲਾ, ਆਪ ਆਪਣਾ ਅੰਗ ਵਖਾਇਆ। ਆਪ ਆਪਣਾ ਪੜਦਾ ਲਾਹ, ਆਪ ਆਪਣਾ ਨੂਰ ਦਰਸਾਇਆ। ਆਪ ਆਪਣੀ ਦਇਆ ਕਮਾ, ਆਪ ਆਪਣੇ ਚਰਨ ਛੁਹਾਇਆ। ਨਾਨਕ ਨਿਰਗੁਣ ਦਰਸ਼ਨ ਪਾ, ਦੋਏ ਜੋੜ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਬੇਪਰਵਾਹ, ਜੋਤ ਜੋਤ ਡਗਮਗਾਇਆ। ਅਟੱਲ ਮਹੱਲ ਵੇਖੇ ਅਗੰਮ ਅਥਾਹ, ਉਚੋ ਊਚ ਵਖਾਇਆ। ਅਲੱਖ ਨਿਰੰਜਣ ਏਕਾ ਅਲੱਖ ਰਿਹਾ ਜਗਾ, ਏਕਾ ਭਿਛਿਆ ਝੋਲੀ ਪਾਇਆ। ਹੋਏ ਪਰਤੱਖ ਪ੍ਰਭ ਦਰਸ ਦਿਖਾ, ਸਤਿ ਸਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦਿਤਾ ਨਾਮ ਵਰ, ਏਕਾ ਏਕ ਝੋਲੀ ਪਾਇਆ। ਏਕਾ ਨਾਮ ਏਕਾ ਦਾਤਾ, ਏਕਾ ਏਕ ਭੰਡਾਰੀ। ਏਕਾ ਪਿਤਾ ਏਕਾ ਮਾਤਾ, ਏਕਾ ਵਡ ਸੰਸਾਰੀ। ਏਕਾ ਸੁਤ ਏਕਾ ਸਈਆ, ਏਕਾ ਰਾਜ ਦਵਾਰੀ। ਏਕਾ ਕਰੇ ਸਦਾ ਹਿਤਾ, ਏਕਾ ਜੋਤ ਜਗੇ ਨਿਰੰਕਾਰੀ। ਏਕਾ ਦਿਸੇ ਸੂਹਾ ਚਿੱਟਾ, ਏਕਾ ਰੂਪ ਅਧਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਨਾਨਕ ਦਏ ਪਿਆਰੀ। ਨਾਨਕ ਗੁਰ ਸੁਣ ਅਰਦਾਸ, ਨੇਤਰ ਨੈਣ ਨਿਵਾਇਆ। ਪੁਰਖ ਅਬਿਨਾਸ਼ੀ ਵਸਿਆ ਪਾਸ, ਦਰਸੀ ਦਰਸ਼ਨ ਪਾਇਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਗਗਨ ਪਾਤਾਲਾਂ ਵੇਖ ਵਖਾਇਆ। ਲੋਆਂ ਪੁਰੀਆਂ ਸਾਚੀ ਰਾਸ, ਮੰਡਲ ਮੰਡਪ ਡੇਰਾ ਲਾਇਆ। ਆਦਿ ਅੰਤ ਨਾ ਜਾਏ ਵਿਨਾਸ, ਸਚ ਸਿੰਘਾਸਣ ਵੇਖ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਨੂਰ ਹਰਿ ਚਮਤਕਾਰਾ, ਏਕਾ ਏਕ ਵਖਾਇੰਦਾ। ਮੰਗੇ ਮੰਗ ਨਾਨਕ ਦਵਾਰਾ, ਅੱਗੇ ਝੋਲੀ ਡਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਇਕ ਸ਼ਬਦ ਇਕ ਜੈਕਾਰਾ, ਤੇਰਾ ਮੇਰਾ ਰੂਪ ਸਮਾਇੰਦਾ। ਨਿਰਗੁਣ ਲੇਖਾ ਅਪਰ ਅਪਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਸਰਗੁਣ ਸਾਚਾ ਕਰ ਪਸਾਰਾ, ਸਤਿਗੁਰ ਰੂਪ ਵਟਾਇੰਦਾ। ਦੋਹਾਂ ਵਿਚੋਲਾ ਹਰਿ ਨਿਰੰਕਾਰਾ, ਸ਼ਬਦੀ ਬਣਤ ਬਣਾਇੰਦਾ। ਨਾਨਕ ਤੇਰਾ ਰਸਨ ਜੈਕਾਰਾ, ਸੋਹੰ ਸ਼ਬਦ ਸੁਣਾਇੰਦਾ। ਸ੍ਰਿਸ਼ਟ ਸਬਾਈ ਦਏ ਭੰਡਾਰਾ, ਨਾਮ ਸਤਿ ਝੋਲੀ ਪਾਇੰਦਾ। ਪੰਜ ਤਤ ਕਰ ਵਰਤਾਰਾ, ਕਿਰਿਆ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਾਮ ਜਣਾਇੰਦਾ। ਨਾਨਕ ਨਾਮਾ ਹਰਿ ਹਰਿ ਪਾ, ਆਤਮ ਰੰਗ ਚੜ੍ਹਾਇਆ। ਏਕਾ ਦੂਜਾ ਸੰਗ ਤੁੜਾ, ਤੀਜਾ ਵੇਖ ਵਖਾਇਆ। ਚੌਥੇ ਘਰ ਗਿਆ ਸਮਾ, ਪੰਚਮ ਮੇਲ ਮਿਲਾਇਆ। ਛੇਵਾਂ ਮਿਲਿਆ ਸਾਚਾ ਸ਼ਾਹ, ਅਤੁਟ ਭੰਡਾਰ ਰਖਾਇਆ। ਸੱਤਵੇਂ ਬੈਠ ਬੇਪਰਵਾਹ, ਸਤਿ ਪੁਰਖ ਅਖਵਾਇਆ। ਗੁਰ ਸ਼ਬਦ ਬਣਾਏ ਜਗਤ ਮਲਾਹ, ਨਾਨਕ ਨਾਮ ਧਰਾਇਆ। ਆਪ ਆਪਣੀ ਦਇਆ ਕਮਾ, ਆਪੇ ਮਾਰਗ ਲਾਇਆ। ਆਪੇ ਮੰਤਰ ਲਿਆ ਸਿਖਾ, ਆਪੇ ਰਿਹਾ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਲੇਖਾ ਲੇਖ ਲਿਖਾਇਆ। ਨਾਨਕ ਲਿਖਿਆ ਲੇਖਾ ਅਪਾਰਾ, ਕਲਜੁਗ ਅੰਤਮ ਵਾਰੀ। ਖੇਲੇ ਖੇਲ ਵਿਚ ਸੰਸਾਰਾ, ਚਾਰੋਂ ਕੁੰਟ ਦਹਿ ਦਿਸ਼ਾ ਲਾਏ ਉਡਾਰੀ। ਲੱਖ ਚੁਰਾਸੀ ਪੇਖਣਹਾਰਾ, ਆਤਮ ਅਗੰਮੜੀ ਜਾਣੇ ਧਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਅਧਾਰੀ। ਨੱਨਾ ਨਿਰਗੁਣ ਰੂਪ ਨਰ ਨਿਰੰਕਾਰਿਆ। ਨੱਨਾ ਨਾਨਕ ਪਾਈ ਸਾਰ, ਵਿਚ ਸੰਸਾਰਿਆ। ਕੱਕਾ ਕਰਮਾਂ ਰਿਹਾ ਵਿਚਾਰ, ਕਲਜੁਗ ਜੀਵਾਂ ਪਾਸਾ ਹਾਰਿਆ। ਤੋਲਣਹਾਰਾ ਤੋਲੇ ਅਪਰ ਅਪਾਰ, ਮੋਦੀਖਾਨਾ ਆਪ ਚਲਾ ਰਿਹਾ। ਸੋਹੰ ਬੋਲੇ ਜੈ ਜੈਕਾਰ, ਰਸਨਾ ਜਿਹਵਾ ਨਾ ਕੋਈ ਹਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ ਏਕਾ ਵਰ, ਸ੍ਰਿਸ਼ਟ ਸਬਾਈ ਵੇਖ ਵਖਾ ਰਿਹਾ। ਨਾਨਕ ਤੋਲਾ ਤੋਲਣਹਾਰਾ, ਤੋਲੇ ਸ੍ਰਿਸ਼ਟ ਸਬਾਈਆ। ਏਕਾ ਅੰਕ ਬੋਲਣਹਾਰਾ, ਬੋਲੇ ਜਗਤ ਲੋਕਾਈਆ। ਇਕ ਭੰਡਾਰਾ ਖੋਲਣਹਾਰਾ, ਖੋਲ੍ਹੇ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਸੇਵ ਲਗਾਈਆ। ਨਾਨਕ ਤੋਲਾ ਬਣ ਵਣਜਾਰਾ, ਸਾਚਾ ਹੱਟ ਚਲਾਇਆ। ਪਾਰਬ੍ਰਹਮ ਪ੍ਰਭ ਦਏ ਹੁਲਾਰਾ, ਸ਼ਬਦੀ ਸ਼ਬਦ ਸੁਣਾਇਆ। ਲੱਖ ਚੁਰਾਸੀ ਕਰਮ ਕੁਕਰਮ ਤੇਰਾ ਅੰਤ ਵਿਚਾਰਾ, ਧਰਤ ਮਾਤ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਨਿਭਾਇਆ। ਕਲਜੁਗ ਜੀਵ ਕਰਮ ਕਮੌਣਾ ਜੀਵ ਕਮਜ਼ਾਤਾ, ਦੋਹਾਗਣ ਨਾਰ ਇਕ ਅਖਵਾਈਆ। ਮਿਲੇ ਨਾਮ ਨਾ ਸਾਚੀ ਦਾਤਾ, ਮਨ ਵੈਰਾਗੀ ਨਾ ਕੋਈ ਕਰਾਈਆ। ਜੂਠਾ ਝੂਠਾ ਬੱਧਾ ਨਾਤਾ, ਵਿਸ਼ੇ ਵਿਕਾਰਾ ਜਾਗ ਖੁਲ੍ਹਾਈਆ। ਭਰਮ ਭੁਲਾਇਆ ਜ਼ਾਤ ਪਾਤਾ, ਵਰਨਾਂ ਬਰਨਾਂ ਪਈ ਲੜਾਈਆ। ਮਿਲੇ ਮੇਲ ਨਾ ਇਕ ਇਕਾਂਤਾ, ਜੋਗ ਆਭਿਆਸ ਸੁਨ ਸਮਾਧ ਕੋਟਨ ਕੋਟ ਬੈਠੇ ਧੂਣੀਆਂ ਤਾਈਆ। ਜਪ ਤਪ ਹਠ ਸਤਿ ਰਸਨਾ ਅਰਾਧਾ, ਰਾਧਾ ਕ੍ਰਿਸ਼ਨ ਨਾ ਰੂਪ ਸਮਾਈਆ। ਸਤਿਗੁਰ ਪੂਰਾ ਕਿਸੇ ਨਾ ਲਾਧਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਕਲਜੁਗ ਤੇਰੀ ਸੁਣੇ ਅੰਤ ਫ਼ਰਿਆਦਾ, ਸੰਗ ਮੁਹੰਮਦ ਵੇਖ ਵਖਾਈਆ। ਗੁਰ ਗੋਬਿੰਦੇ ਦੇਵੇ ਦਾਦਾ, ਮੰਗੀ ਮੰਗ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਫਲ ਫੁਲਵਾੜੀ ਗੁਰ ਗੋਬਿੰਦ ਲਾ, ਅੰਤਮ ਹੋਏ ਹੈਰਾਨਿਆ। ਜੰਗਲ ਉਜਾੜੀ ਡੇਰਾ ਲਾ, ਬਿਰਹੋਂ ਸੁਣਾਏ ਇਕ ਤਰਾਨਿਆ। ਸਾਚੇ ਮਾਹੀ ਆਪ ਸੁਣਾ, ਆਪ ਆਪਣਾ ਭੇਵ ਖੁਲ੍ਹਾਨਿਆ। ਮਾਛੂਵਾੜੇ ਬੈਠਾ ਸੱਥਰ ਵਿਛਾ, ਸੂਲ ਸੁਰਾਹੀ ਖੰਜਰ ਪਿਆਲਿਆ। ਤੇਰੀ ਮੰਨੀ ਇਕ ਰਜ਼ਾ, ਪਾਰਬ੍ਰਹਮ ਪੁਰਖ ਅਕਾਲਿਆ। ਹੱਥੀਂ ਬੂਟਾ ਦਿਤਾ ਲਾ, ਕਰੇ ਕੌਣ ਸੰਭਾਲਿਆ। ਕਲਜੁਗ ਜੜ ਰਿਹਾ ਉਖੜਾ, ਚਲੇ ਅੰਧੇਰੀ ਕਾਲਿਆ। ਫੜ ਫੜ ਸਰਸੇ ਲਏ ਰੁੜਾ, ਚਮਕੌਰ ਵੇਖ ਵਖਾ ਲਿਆ। ਨੀਹਾਂ ਹੇਠ ਲਏ ਚਣਾ, ਤੇਰਾ ਭਾਣਾ ਮੀਠਾ ਗਾ ਲਿਆ। ਤੇਗ ਬਹਾਦਰ ਸੇਵ ਕਮਾ, ਧਰਤ ਮਾਤ ਹੋਏ ਰਖਵਾਲਿਆ। ਬੰਸ ਸਰਬੰਸਾ ਤੇਰੀ ਚਰਨੀ ਭੇਟ ਚੜ੍ਹਾ, ਕਲਜੁਗ ਕਟੇ ਜਗਤ ਜੰਜਾਲਿਆ। ਹੌਲਾ ਭਾਰ ਰਿਹਾ ਕਰਾ, ਲੱਖ ਚਾਰ ਬੱਤੀ ਹਜ਼ਾਰ ਆਪ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਇਹ ਸਮਝਾ ਲਿਆ। ਗੁਰ ਗੋਬਿੰਦ ਹਰਿ ਜਣਾ, ਆਪਣੀ ਦਇਆ ਕਮਾਈਆ। ਤੇਰਾ ਲਹਿਣਾ ਤੇਰੀ ਝੋਲੀ ਦੇਵੇ ਪਾ, ਤੇਰਾ ਸੰਗ ਨਿਭਾਈਆ। ਮੁਹੰਮਦ ਅੰਤਮ ਰੋਵੇ ਮਾਰੇ ਧਾ, ਸਦੀ ਚੌਧਵੀ ਦਏ ਦੁਹਾਈਆ। ਤੇਰੀ ਜੋਤੀ ਦਏ ਜਗਾ, ਜੋਤੀ ਜੋਤ ਜਗਾਈਆ। ਸ਼ਬਦੀ ਡੰਕਾ ਦਏ ਵਜਾ, ਰਣਜੀਤ ਨਗਾਰਾ ਇਕ ਵਖਾਈਆ। ਰਾਓ ਰੰਕਾਂ ਦਏ ਉਠਾ, ਸੋਇਆ ਕੋਈ ਰਹਿਣ ਨਾ ਪਾਈਆ। ਹਿੰਦੂ ਮੁਸਲਮ ਸਿਖ ਈਸਾਈ ਏਕਾ ਧਾਮ ਦਏ ਬਹਾ, ਆਪ ਆਪਣੀ ਖੇਲ ਵਰਤਾਈਆ। ਕਲਜੁਗ ਜੜ੍ਹ ਦਏ ਉਖੜਾ, ਤੇਰੇ ਬਾਲੇ ਭੇਟ ਚੜ੍ਹਾਈਆ। ਸਤਿਜੁਗ ਲੜ ਦਏ ਫੜਾ, ਸਤਿ ਧਰਮ ਵੱਡੀ ਵਡਿਆਈਆ। ਸਾਚੇ ਪੌੜੇ ਦਏ ਚੜ੍ਹਾ, ਉਚਾ ਡੰਡਾ ਹੱਥ ਰਖਾਈਆ। ਸੋ ਪੁਰਖ ਨਿਰੰਜਣ ਦਇਆ ਕਮਾ, ਜਗ ਹਿੰਸਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਬੂਝ ਬੁਝਾਈਆ। ਗੁਰ ਗੋਬਿੰਦਾ ਕਰ ਪਰਵਾਨ, ਦੋਏ ਜੋੜ ਕਰੇ ਨਿਮਸਕਾਰਾ। ਪੁਰਖ ਅਬਿਨਾਸ਼ੀ ਤੇਰਾ ਚਰਨ ਧਿਆਨ, ਅੱਠੇ ਪਹਿਰ ਰਹੇ ਦਿਦਾਰਾ। ਏਕਾ ਮੰਗੇ ਸਾਚਾ ਦਾਨ, ਨਾਮ ਜਗਤ ਭੰਡਾਰਾ। ਨਾ ਕੋਈ ਚਿੱਲਾ ਨਾ ਕੋਈ ਤੀਰ ਕਮਾਨ, ਨਾ ਦੇਖਾਂ ਸ਼ਸਤਰ ਧਾਰਾ। ਤੇਰਾ ਖੰਡਾ ਇਕ ਮਹਾਨ, ਹਰਿ ਬਖ਼ਸ਼ ਸੱਚੇ ਦਵਾਰਾ। ਤਨ ਗਾਤਰਾ ਬਣੇ ਮਿਆਨ, ਵਿਚ ਲਟਕੇ ਅਪਰ ਅਪਾਰਾ। ਦੋ ਜਹਾਨੀ ਦੇਵੇ ਮਾਣ, ਵਿਛੜ ਨਾ ਜਾਏ ਵਿਚ ਸੰਸਾਰਾ। ਨਾ ਕੋਈ ਜਾਣੇ ਜੀਵ ਜਹਾਨ, ਨੇਤਰ ਸਕੇ ਨਾ ਵੇਖ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਧੁਰ ਦਰਬਾਰਾ। ਧੁਰ ਦਰਬਾਰੀ ਸਾਚਾ ਸੱਜਣ, ਆਦਿ ਜੋਤ ਅਕਾਲੀ। ਗੁਰ ਗੋਬਿੰਦੇ ਕਰਾਇਆ ਏਕਾ ਮਜਨ, ਖੇਲੇ ਖੇਲ ਜਗਤ ਨਿਰਾਲੀ। ਕਲਜੁਗ ਕਾਲ ਨਗਾਰੇ ਅੰਤਮ ਵੱਜਣ, ਗੁਰ ਪੀਰ ਦੇਵੇ ਨਾ ਕੋਈ ਦਲਾਲੀ। ਸਚ ਧਰਮ ਸਰਬ ਜਨ ਤਜਣ, ਜੂਠ ਝੂਠ ਨਿਮਕ ਹਲਾਲੀ। ਪੁਰਖ ਅਬਿਨਾਸ਼ੀ ਆਏ ਪੜਦੇ ਕੱਜਣ, ਗੁਰਮੁਖਾਂ ਫਲ ਲਗਾਏ ਕਾਇਆ ਡਾਲ੍ਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਦੇਵੇ ਵਰ, ਤੇਰਾ ਬਣੇ ਅੰਤਮ ਮਾਲੀ। ਗੁਰ ਗੋਬਿੰਦੇ ਵਰ ਘਰ ਪਾਇਆ, ਘਰ ਸਾਚੇ ਵੱਜੀ ਵਧਾਈਆ। ਅੰਤਮ ਵੇਲੇ ਜੋਤ ਜਗਾਇਆ, ਹਰਿ ਜੋਤ ਕਰੇ ਰੁਸ਼ਨਾਈਆ। ਸੰਬਲ ਨਗਰੀ ਧਾਮ ਸੁਹਾਇਆ, ਸਾਢੇ ਤਿੰਨ ਹੱਥ ਬਣਤ ਬਣਾਈਆ। ਉਚ ਮਹੱਲ ਅਟੱਲ ਸੁਹਾਇਆ, ਇੱਟ ਗਾਰਾ ਨਾ ਕੋਈ ਲਗਾਈਆ। ਬਸਤਰ ਸ਼ਸਤਰ ਇਕ ਪਹਿਨਾਇਆ, ਵੇਖਣਹਾਰ ਆਪ ਅਖਵਾਈਆ। ਨਾਮ ਜੈਕਾਰਾ ਏਕਾ ਲਾਇਆ, ਏਕਾ ਰਿਹਾ ਸੁਣਾਈਆ। ਸਤਿਜੁਗ ਸਾਚੀ ਧਾਰ ਬੰਧਾਇਆ, ਚਾਰ ਵਰਨ ਕਰੇ ਕੁੜਮਾਈਆ। ਜੋਤੀ ਸ਼ਬਦੀ ਜੋੜ ਜੁੜਾਇਆ, ਸੁਰਤ ਸਵਾਣੀ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਦੇਵੇ ਵਰ, ਘਰ ਸੁਹੰਜਣਾ ਇਕ ਸੁਹਾਈਆ। ਸਾਚਾ ਘਰ ਹਰਿ ਸੁਹੰਜਣਾ, ਹਰਿ ਹਰਿ ਬਣਤ ਬਣਾਈਆ। ਜਗੇ ਜੋਤ ਪੁਰਖ ਨਿਰੰਜਣਾ, ਦਿਵਸ ਰੈਣ ਕਰੇ ਰੁਸ਼ਨਾਈਆ। ਕਲਜੁਗ ਕੂੜ ਕੁੜਿਆਰਾ ਅੰਤਮ ਭੱਜਣਾ, ਨਿਹਕਲੰਕ ਡੰਕ ਵਜਾਈਆ। ਸੰਮਤ ਚੌਦਾਂ ਗੁਰਮੁਖਾਂ ਮੇਲਾ ਸਾਚੇ ਸੱਜਣਾ, ਏਕਾ ਇਕੀ ਰਿਹਾ ਪਾਈਆ। ਸੰਮਤ ਪੰਦਰਾਂ ਜਗਤ ਨਗਾਰਾ ਏਕਾ ਵੱਜਣਾ, ਸ੍ਰਿਸ਼ਟ ਸਬਾਈ ਰਿਹਾ ਉਠਾਈਆ। ਸੰਮਤ ਸੋਲਾਂ ਰਾਹ ਭੁੱਲੇ ਹਾਜੀ ਹੱਜਨਾ, ਮੱਕਾ ਕਾਅਬਾ ਦਏ ਦੁਹਾਈਆ। ਸੰਮਤ ਸਤਾਰਾਂ ਸਰ ਅੰਮ੍ਰਿਤ ਛੱਡ ਛੱਡ ਭੱਜਣਾ, ਨਾ ਦੀਸੇ ਕੋਈ ਸਹਾਈਆ। ਸੰਮਤ ਅਠਾਰਾਂ ਕਾਲ ਨਗਾਰਾ ਘਰ ਘਰ ਵੱਜਣਾ, ਪ੍ਰਭ ਸਾਚਾ ਦਏ ਰੁੜ੍ਹਾਈਆ। ਉਨੀ ਉਨੀਸਾ ਅੱਲਾ ਰਾਣੀ ਤੇਰੀ ਕੋਈ ਨਾ ਰੱਖੇ ਲੱਜਨਾ, ਮੁਖ ਘੁੰਗਟ ਰੋ ਰੋ ਨੀਰ ਵਹਾਈਆ। ਸੰਮਤ ਬੀਸਾ ਏਕਾ ਗੱਜਣਾ, ਜਗਤ ਜਗਦੀਸਾ ਆਪ ਅਖਵਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਤਖ਼ਤ ਤਾਜ ਸਭ ਤਜਨਾ, ਨੌ ਖੰਡ ਨਾ ਕੋਈ ਦਿਸਾਈਆ। ਸੋਹੰ ਸ਼ਬਦ ਚਲਾਏ ਸਚ ਜਹਾਜਨਾ, ਸ੍ਰਿਸ਼ਟ ਸਬਾਈ ਲਏ ਚੜ੍ਹਾਈਆ। ਪੁਰਖ ਅਗੰਮਾ ਅਗੰਮੜੀ ਮਾਰੇ ਵਾਜਨਾ, ਅਗੰਮੜੇ ਧਾਮ ਸੁਹਾਈਆ। ਪਰਗਟ ਹੋਏ ਵਡ ਸ਼ਾਹੋ ਰਾਜਨ ਰਾਜਨਾ, ਸ਼ਾਹੋ ਭੂਪ ਆਪ ਅਖਵਾਈਆ। ਸਤਿਜੁਗ ਸਾਚਾ ਰਚਿਆ ਕਾਜਨਾ, ਸਾਚਾ ਚੰਦ ਚੜ੍ਹਾਈਆ। ਲੇਖਾ ਚੁਕੇ ਮੱਕਾ ਕਾਅਬਾ ਹਾਜੀ ਹਾਜਨਾ, ਉਮਤ ਰਸੂਲਾਂ ਪੰਧ ਮੁਕਾਈਆ। ਨਾ ਕੋਈ ਪੜ੍ਹੇ ਵੇਦ ਕਤੇਬਨਾ, ਪੁਰਾਨ ਅਠਾਰਾਂ ਨਾ ਕੋਈ ਗਾਈਆ। ਅੰਜੀਲ ਕੁਰਾਨ ਨਾ ਕੋਈ ਹਿਸਾਬਨਾ, ਤੀਸ ਬਤੀਸ ਦਏ ਦੁਹਾਈਆ। ਆਪੇ ਜਾਣੇ ਸ਼ਾਹ ਨਵਾਬਨਾ, ਪੁਨ ਸਵਾਬ ਨਾ ਕੋਈ ਰਖਾਈਆ। ਜੋਤੀ ਨੂਰ ਨਾ ਝੱਲੇ ਕੋਈ ਤਾਬਨਾ, ਭਾਰਤ ਖੰਡ ਵੱਜੇ ਵਧਾਈਆ। ਦਿਲੀ ਤਖ਼ਤ ਹਰਿ ਬਰਾਜਨਾ, ਪੰਚਮ ਮੁਖ ਤਾਜ ਸੀਸ ਟਿਕਾਈਆ। ਸਤ ਰੰਗ ਨਿਸ਼ਾਨ ਰਚਾਇਆ ਜਗਤ ਕਾਜਨਾ, ਲੱਖਣ ਕਰੌਚ ਪੁਸ਼ਕਰ ਜੰਬੂ ਸਲਮਲ ਸਾਨ ਕੁਸ਼ਾ ਦਏ ਵਖਾਈਆ। ਨੌਂ ਖੰਡ ਕਰਾਏ ਏਕਾ ਜਾਪਨਾ, ਕੁਲਾਖੰਡ ਕੇਤ ਮਾਲ ਇਲਾਬੁਤ ਕਿੰ ਪੁਰਖ ਹਰਿਵਰਖ ਕਰੇ ਰੁਸ਼ਨਾਈਆ। ਹਰਣਯਮਹ ਤੋੜੇ ਤਾਪਨਾ, ਭਦਰ ਰਮਕ ਦਏ ਜਣਾਈਆ। ਭਾਰਤ ਖੰਡ ਪ੍ਰਭ ਜੋਤ ਕਰੇ ਵਡ ਪਰਤਾਪਨਾ, ਸਾਚਾ ਮਾਰਗ ਸੁਣਾਈਆ। ਚੌਦਾਂ ਲੋਕਾਂ ਵੇਖ ਵਖਾਵਨਾ, ਆਪ ਆਪਣਾ ਫੇਰਾ ਪਾਈਆ। ਭੂਅ ਦੂਵਹ ਲੋਕ ਦੇਵੇ ਦਾਨਨਾ, ਸਵਰਗ ਮਹਰਰ ਕਰੇ ਕੁੜਮਾਈਆ। ਜਪ ਤਪ ਇਕ ਵੈਰਾਗਨਾ, ਸਤਿ ਸਤਿ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਜਣਾਈਆ। ਏਕਾ ਸ਼ਬਦ ਹਰਿ ਜਣਾ, ਅਤਲ ਵਿਤਲ ਸਿਤਲ ਪਾਵੇ ਸਾਰਾ। ਤਲਾਤਲ ਮਹਾਤਲ ਸਹਾਤਲ ਰਸਾਤਲ ਏਕਾ ਨਾਮ ਰਖਾਇਆ। ਪਾਤਾਲ ਕਰਾਏ ਜੈ ਜੈਕਾਰਿਆ ਬਾਸ਼ਕ ਸੇਜਾ ਆਪ ਸੁਹਾ, ਸਾਂਗੋ ਪਾਂਗ ਦਏ ਹੁਲਾਰਾ। ਲਛਮੀ ਲਹਿਣਾ ਝੋਲੀ ਪਾ, ਚਤੁਰਭੁਜ ਖੇਲ ਅਪਾਰਾ। ਨਰ ਨਰਾਇਣ ਭੇਖ ਵਟਾ, ਲੋਕਮਾਤ ਲਏ ਅਵਤਾਰਾ। ਸਤਿਜੁਗ ਸਾਚੀ ਜੋਤ ਜਗਾ, ਚਾਰ ਵਰਨ ਸੁਹਾਏ ਇਕ ਦਵਾਰਾ। ਏਕਾ ਜਾਪ ਦਏ ਜਪਾ, ਏਕਾ ਨਾਮ ਅਧਾਰਾ। ਸੋਹੰ ਮੇਲਾ ਮੇਲ ਮਿਲਾ, ਸੋ ਪੁਰਖ ਨਿਰੰਜਣ ਪਾਵੇ ਸਾਰਾ। ਗੁਰ ਚੇਲਾ ਚੇਲਾ ਗੁਰ ਆਪ ਅਖਵਾ, ਇਕ ਸੁਹਾਏ ਬੰਕ ਦਵਾਰਾ। ਜੋਤ ਨਿਰੰਜਣ ਤੇਲਾ ਦਏ ਚੜ੍ਹਾ, ਸਗਨ ਮਨਾਏ ਵਾਰੋ ਵਾਰਾ। ਗੁਰਮੁਖ ਸਾਚੇ ਲਏ ਜਗਾ, ਅਨਹਦ ਵੱਜੇ ਤਾਲ ਤਲਵਾੜਾ। ਅੰਮ੍ਰਿਤ ਆਤਮ ਸਰ ਦਏ ਨੁਹਾ, ਨਾ ਕੋਈ ਦੀਸੇ ਦੇਹੁਰਾ ਮੰਦਰ ਗੁਰੂਦਵਾਰਾ। ਦੀਪਕ ਜੋਤੀ ਦਏ ਜਗਾ, ਨਿਰਮਲ ਸਾਚਾ ਕਰ ਉਜਿਆਰਾ। ਵਰਨ ਗੋਤੀ ਦਏ ਮਿਟਾ, ਏਕਾ ਸ਼ਬਦ ਕਰਾਏ ਵਣਜ ਵਪਾਰਾ। ਨੇਤੀ ਧੋਤੀ ਮਸਤਕ ਤਿਲਕ ਨਾ ਸਕੇ ਕੋਈ ਲਾ, ਖੇਲੇ ਖੇਲ ਹਰਿ ਨਿਰੰਕਾਰਾ। ਸਾਚੀ ਸਿਖਿਆ ਬ੍ਰਹਮ ਵਿਦਿਆ ਆਤਮ ਬ੍ਰਹਮ ਇਕ ਪੜ੍ਹਾ, ਮੇਲ ਮਿਲਾਏ ਪਾਰਬ੍ਰਹਮ ਨਿਰੰਕਾਰਾ। ਆਤਮ ਸੇਜਾ ਇਕ ਵਿਛਾ, ਗੁਰਮੁਖ ਸੁਹਾਏ ਤੇਰਾ ਬੰਕ ਦਵਾਰਾ। ਹੌਲੀ ਹੌਲੀ ਚਰਨ ਟਿਕਾ, ਖੋਲ੍ਹੇ ਬੰਦ ਕਿਵਾੜਾ। ਆਪ ਆਪਣਾ ਲੜ ਫੜਾ, ਮੇਲ ਮਿਲਾਏ ਕੰਤ ਭਤਾਰਾ। ਸਾਚੀ ਨਾਰੀ ਲਏ ਪਰਨਾ, ਏਕਾ ਕਰੇ ਪ੍ਰੇਮ ਪਿਆਰਾ। ਆਪ ਆਪਣਾ ਵਿਚ ਸਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਰ ਦਰਵੇਸ਼ਾ ਚਾਰ ਲੱਖ ਬੱਤੀ ਹਜ਼ਾਰ ਆਪੇ ਦਏ ਮਿਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਬ੍ਰਹਿਮੰਡ ਖੰਡ ਜੇਰਜ ਅੰਡ, ਲੋਆਂ ਪੁਰੀਆਂ ਗਗਨ ਪਤਾਲਾਂ ਆਪਣੀ ਜੈ ਜੈ ਜੈ ਦਏ ਕਰਾ। ਸ਼ਬਦ ਭੋਗ ਸਚ ਘਰ, ਗੁਰਮੁਖਾਂ ਰਿਹਾ ਜਗਾਈਆ। ਸੁਰਤੀ ਸ਼ਬਦ ਲਏ ਵਰ, ਸ਼ਬਦ ਗੁਰ ਕਰੇ ਕੁੜਮਾਈਆ। ਸ਼ਬਦ ਸੁਰਤੀ ਅੱਗੇ ਧਰ, ਸ਼ਬਦੀ ਰਾਗ ਸੁਣਾਈਆ। ਸੁਰਤ ਸ਼ਬਦ ਲਏ ਫੜ, ਸ਼ਬਦੀ ਸੁਰਤ ਮਿਲਾਈਆ। ਸੁਰਤ ਸ਼ਬਦ ਲੱਗੇ ਲੜ, ਸ਼ਬਦ ਸੁਰਤ ਹੰਢਾਈਆ। ਸ਼ਬਦ ਗੁਰ ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਅਕਾਰ ਰਖਾਈਆ। ਅੱਠੇ ਪਹਿਰ ਰਿਹਾ ਲੜ, ਪੰਚਮ ਮੇਟ ਮਿਟਾਈਆ। ਨਾਮ ਬੀਜੇ ਲਾਏ ਜੜ੍ਹ, ਕਾਇਆ ਖੇਤ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਸਾਚੇ ਘਰ, ਏਕਾ ਭੋਗ ਵਖਾਈਆ। ਆਤਮ ਭੋਗ ਸਾਚਾ ਰਸ, ਗੁਰਮੁਖ ਵਿਰਲੇ ਪਾਇਆ। ਸਤਿਗੁਰ ਪੂਰਾ ਰਾਹ ਜਾਏ ਦੱਸ, ਮੰਤਰ ਇਕ ਨਾਮ ਦ੍ਰਿੜਾਇਆ। ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟ ਤੁੜਾਇਆ। ਹਿਰਦੇ ਅੰਦਰ ਜਾਣਾ ਵਸ, ਜਿਸ ਜਨ ਰਸਨ ਹਰਿ ਰਸ ਖਾਇਆ। ਕੋਟਨ ਕੋਟ ਪਰਕਾਸ਼ ਕਰੇ ਰਵ ਸਸ, ਦੀਪਕ ਜੋਤ ਜਗਾਇਆ। ਮਿਟੇ ਰੈਣ ਅੰਧੇਰੀ ਮੱਸ, ਜਗਤ ਜੰਜਾਲਾ ਤੋੜ ਵਖਾਇਆ। ਪੰਚ ਵਿਕਾਰਾ ਦੇਵੇ ਝੱਸ, ਪੰਚਮ ਦਏ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੋਗ ਧੁਰ ਸੰਜੋਗ, ਸਾਚਾ ਮੇਲ ਮਿਲਾਇਆ। ਸਾਚਾ ਭੋਗ ਹਰਿ ਭਗਵਾਨਾ, ਸ਼ਬਦੀ ਮੁਖ ਰਖਾਇੰਦਾ। ਹਰਿਸੰਗਤ ਬੰਨੇ ਸਾਚਾ ਗਾਨਾ, ਸਾਚੀ ਧੀਰ ਧਰਾਇੰਦਾ। ਸੋਹੰ ਦੇਵੇ ਧੁਰ ਫ਼ਰਮਾਨਾ, ਧੁਰਦਰਗਾਹੀ ਆਪ ਸੁਹਾਇੰਦਾ। ਧੁਨ ਆਤਮਕ ਸੁਣਾਏ ਸਚ ਤਰਾਨਾ, ਨਾਦ ਅਨਾਦੀ ਧੁਨ ਉਪਜਾਇੰਦਾ। ਚਰਨ ਧੂੜ ਸੱਚਾ ਅਸ਼ਨਾਨਾ, ਹਰਿਜਨ ਸਾਚੇ ਆਪ ਕਰਾਇੰਦਾ। ਮਿਲੇ ਮੇਲ ਪਰਮ ਪੁਰਖ ਸੁਲਤਾਨਾ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੋਗੀ ਭੋਗ ਭੁਗਾਇੰਦਾ। ਸਾਚਾ ਭੋਗ ਨਾਮ ਵਸਤ, ਰਸਨਾ ਹਰਿ ਹਰਿ ਚਾਖਿਆ। ਮਿਲੇ ਵਸਤ ਦਸਤ ਬਦਸਤ, ਪਰਗਟ ਹੋਏ ਸਤਿਗੁਰ ਸਾਖਿਆ। ਲੇਖੇ ਲਾਏ ਕੀਟ ਹਸਤ, ਜੋ ਜਨ ਚਰਨ ਛੁਹਾਏ ਮਸਤਕ ਮਾਥਿਆ। ਤਨ ਪਹਿਨਾਏ ਏਕਾ ਬਸਤ, ਸ਼ਬਦ ਚੜ੍ਹਾਏ ਸਾਚੇ ਰਾਥਿਆ। ਅੱਠੇ ਪਹਿਰ ਰੱਖੇ ਮਸਤ, ਜਗਤ ਵਿਸੂਰਾ ਸਗਲਾ ਲਾਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਸ ਆਪੇ ਚਾਖਿਆ। ਆਪਣਾ ਰਸ ਆਪੇ ਚਾਖ, ਗੁਰਮੁਖਾਂ ਆਪ ਵਖਾਇੰਦਾ। ਨੇਤਰ ਲੋਚਣ ਨੈਣ ਸਾਚੇ ਪੇਖ, ਆਤਮ ਦਰਸੀ ਦਰਸ ਦਿਖਾਇੰਦਾ। ਆਪੇ ਲਿਖਣਹਾਰਾ ਲੇਖ, ਆਪੇ ਮੇਟ ਮਿਟਾਇੰਦਾ। ਲੇਖੇ ਲਾਏ ਧਾਰੀ ਕੇਸ, ਮੂੰਡ ਮੁੰਡਾਏ ਸੰਗ ਨਿਭਾਇੰਦਾ। ਆਪੇ ਦਾਤਾ ਜੋਧਾ ਸੂਰ ਦਸ ਦਸਮੇਸ, ਦਰ ਦਰਵੇਸ਼ ਆਪ ਅਖਵਾਇੰਦਾ। ਆਪੇ ਜਾਣੇ ਆਪਣਾ ਵੇਸ, ਕਲਜੁਗ ਅੰਤ ਵਟਾਇੰਦਾ। ਪਰਗਟ ਹੋਏ ਨਰ ਨਰੇਸ਼, ਨਿਰਗੁਣ ਧਾਰ ਚਲਾਇੰਦਾ। ਕਿਸੇ ਹੱਥ ਨਾ ਆਏ ਖੰੂਡੀ ਮੋਡੇ ਭੂਰੀ ਖੇਸ, ਗੁਰਮੁਖਾਂ ਪਾਲੀ ਸਾਚੀ ਪਾਲਣਾ ਆਪ ਕਰਾਇੰਦਾ। ਪੰਡਤ ਪਾਂਧੇ ਫਿਰਦੇ ਰਿਖੀ ਕੇਸ਼, ਗਵਰਧਨ ਧਾਰੀ ਦਿਸ ਨਾ ਆਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਕਵਣ ਭੂਮਕਾ ਰਹੇ ਹਮੇਸ਼, ਕਵਣ ਦਵਾਰੇ ਸੀਸ ਝੁਕਾਇੰਦਾ। ਸਤਿਗੁਰ ਸਾਚੇ ਪਾਰਬ੍ਰਹਮ ਗੁਰ ਸਦਾ ਆਦੇਸ਼, ਹਰਿ ਘਰ ਸਾਚੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਸੰਗਤ ਸੰਗ ਨਿਭਾਇੰਦਾ। ਹਰਿਸੰਗਤ ਹਰਿ ਸਾਚਾ ਸੰਗ, ਅੰਦਰ ਮੰਦਰ ਆਪ ਕਰਾਇਆ। ਆਪਣਾ ਦਰਵਾਜ਼ਾ ਆਪੇ ਲੰਘ, ਆਪਣਾ ਕੁੰਡਾ ਲਾਹਿਆ। ਆਪਣਾ ਆਪ ਵਜਾਏ ਮਰਦੰਗ, ਸੁਨਣੇਹਾਰ ਆਪ ਅਖਵਾਇਆ। ਆਪਣੀ ਧਾਰਾ ਆਪੇ ਚਾੜ੍ਹੇ ਗੰਗ, ਨੁਹਾਵਣਹਾਰਾ ਆਪ ਹੋ ਜਾਇਆ। ਆਪ ਆਪਣੀ ਭਿਛਿਆ ਆਪੇ ਮੰਗ, ਆਪ ਆਪਣੀ ਝੋਲੀ ਪਾਇਆ। ਆਪ ਆਪਣੀ ਸੇਜ ਵੇਖੇ ਰੰਗੀਲ ਪਲੰਘ, ਪਾਵਾ ਚੂਲ ਨਾ ਕੋਈ ਬਣਾਇਆ। ਘਰ ਵਿਚ ਘਰ ਮੰਦਰ ਦਿਤਾ ਟੰਗ, ਬਿਨ ਗੁਰ ਪੂਰੇ ਦਰ ਨਾ ਕੋਈ ਖੁਲ੍ਹਾਇਆ। ਜੂਠੇ ਝੂਠੇ ਹੋਏ ਨੰਗ, ਨਾ ਕੋਈ ਪੜਦਾ ਲਾਹਿਆ। ਹਰਿਜਨ ਮੰਗੇ ਸਾਚੀ ਮੰਗ, ਪ੍ਰਭ ਪੂਰੀ ਇਛਿਆ ਦਏ ਕਰਾਇਆ। ਸ਼ਬਦ ਘੋੜੇ ਕਸੇ ਤੰਗ, ਡੂੰਘੀ ਭਵਰੇ ਰਿਹਾ ਦੌੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਨਾਮ, ਜੋ ਜਨ ਆਤਮ ਆਸ ਰਖਾਇਆ। ਜੋ ਜਨ ਆਇਆ ਦਰਸ ਪਿਆਸਾ, ਨੇਤਰ ਨੈਣ ਉਘਾੜਿਆ। ਚਰਨ ਕਵਲ ਬਖ਼ਸ਼ੇ ਸਚ ਭਰਵਾਸਾ, ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਿਆ। ਜਨ ਭਗਤਾਂ ਦਵਾਰੇ ਦਾਸੀ ਦਾਸਾ, ਸੇਵਕ ਸੇਵਾਦਾਰ ਆਪ ਅਖਵਾ ਰਿਹਾ। ਜੋਤ ਜਗਾਏ ਪਰਗਟਾਏ ਪੁਰਖ ਅਬਿਨਾਸ਼ਾ, ਘਟ ਘਟ ਵੇਖ ਵਖਾ ਰਿਹਾ। ਦੋ ਜਹਾਨੀ ਪਾਵੇ ਆਪਣੀ ਰਾਸਾ, ਗੋਪੀ ਕਾਹਨ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਹਰਿ ਹਰਿ ਦੇਵੇ ਵਰ, ਹਰਿ ਨਾਮਾ ਝੋਲੀ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵੰਤ ਸੰਤ ਕੰਤ ਅੰਤ ਜੀਵ ਜੰਤ ਭਗਤ ਭਗਤੀ ਲੇਖੇ ਲਾ ਰਿਹਾ।

ਹਰਿਜਨ ਬੇੜਾ ਬੰਨ, ਪਾਰ ਕਰਾਇੰਦਾ। ਚੋਟ ਲਗਾਏ ਕਾਇਆ ਤਨ, ਨਾਮ ਨਗਾਰਾ ਇਕ ਵਜਾਇੰਦਾ। ਗੜ੍ਹ ਹੰਕਾਰੀ ਦੇਵੇ ਭੰਨ, ਸ਼ਬਦ ਖੰਡਾ ਇਕ ਰਖਾਇੰਦਾ। ਪੰਚ ਵਿਕਾਰਾ ਦੇਵੇ ਡੰਨ, ਜੋ ਜਨ ਰਸਨਾ ਗਾਇੰਦਾ। ਨਾਮ ਖਜ਼ਾਨਾ ਦੇਵੇ ਧਨ, ਲੁੱਟ ਨਾ ਕੋਈ ਲੈ ਜਾਇੰਦਾ। ਜੋਤ ਨਿਰੰਜਣ ਚਾੜ੍ਹੇ ਚੰਨ, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਨਿਭਾਇੰਦਾ। ਆਤਮ ਗੜ੍ਹ ਜਗਤ ਹੰਕਾਰਾ, ਪੰਜ ਤਤ ਸਮਾਇਆ । ਮਾਇਆ ਮੋਹ ਸੰਗ ਪਿਆਰਾ, ਰੱਤੀ ਰੱਤ ਮੁਕਾਇਆ। ਦਰ ਦਰ ਘਰ ਘਰ ਹਾਹਾਕਾਰਾ, ਗੁਰਮਤ ਨਾ ਕੋਈ ਜਣਾਇਆ। ਗੁਰਮੁਖ ਵਿਰਲੇ ਫਲ ਲਾਏ ਹਰਿ ਨਿਰੰਕਾਰਾ, ਏਕਾ ਤਤ ਬੁਝਾਇਆ। ਏਕਾ ਸ਼ਬਦ ਇਕ ਧੁਨਕਾਰਾ, ਏਕਾ ਰਾਗ ਅਲਾਇਆ। ਏਕਾ ਨਾਮ ਇਕ ਜੈਕਾਰਾ, ਏਕਾ ਹਰਿ ਗੁਣ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਦਏ ਲਗਾਇਆ। ਹਰਿਜਨ ਸਾਚਾ ਸ਼ਬਦ ਸਵਾਲੀ, ਮੰਗੇ ਦਰ ਦਵਾਰਿਆ। ਫਲ ਲਗਾਏ ਕਾਇਆ ਡਾਲ੍ਹੀ, ਬਖ਼ਸ਼ੇ ਚਰਨ ਪਿਆਰਿਆ। ਦੀਪਕ ਜੋਤੀ ਜਗੇ ਨਿਰਾਲੀ, ਮੇਟ ਮਿਟਾਏ ਅੰਧ ਅੰਧਿਆਰਿਆ। ਦਰ ਆਇਆ ਨਾ ਜਾਏ ਖਾਲੀ, ਦੇਵਣਹਾਰ ਆਪ ਕਰਤਾਰਿਆ। ਸੋਹੰ ਸ਼ਬਦ ਪਹਿਨਾਏ ਸਾਚੀ ਮਾਲੀ, ਮਨ ਮਨਕਾ ਆਪ ਫਿਰਾ ਲਿਆ। ਕਰੇ ਪਰਕਾਸ਼ ਗਗਨ ਪਤਾਲੀ, ਗਗਨ ਗਗਨੰਤਰ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬੂਝ ਬੁਝਾ ਰਿਹਾ। ਆਤਮ ਬੂਝ ਸ਼ਬਦ ਗਿਆਨਾ, ਸਤਿਗੁਰ ਵੱਡੀ ਵਡਿਆਈਆ। ਏਕਾ ਦੇਵੇ ਧੁਰ ਫ਼ਰਮਾਨਾ, ਏਕਾ ਦੂਜਾ ਭੌ ਚੁਕਾਈਆ। ਤੀਜੇ ਨੇਤਰ ਦਰਸ ਮਹਾਨਾ, ਤ੍ਰੈਗੁਣ ਮੂਲ ਚੁਕਾਈਆ। ਚੌਥੇ ਘਰ ਪਦ ਨਿਰਬਾਨਾ, ਪਰਮ ਪੁਰਖ ਸਮਾਈਆ। ਪੰਚਮ ਮੇਲਾ ਹਰਿ ਭਗਵਾਨਾ, ਪਾਰਬ੍ਰਹਮ ਸਰਨਾਈਆ। ਗੁਰਮੁਖ ਸਾਚਾ ਚਤੁਰ ਸੁਜਾਨਾ, ਆਤਮ ਅੰਤਰ ਹਰਿ ਲਿਵ ਲਾਈਆ। ਮਿਲੇ ਮੇਲ ਹਰਿ ਗੁਣ ਨਿਧਾਨਾ, ਅੱਠੇ ਪਹਿਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਸਾਚੀ ਓਟ ਚਰਨ ਸਹਾਰਾ, ਜਨ ਭਗਤਾਂ ਆਪ ਦਵਾਇੰਦਾ। ਆਪ ਕਰਾਏ ਪਾਰ ਕਿਨਾਰਾ, ਭਵ ਜਲ ਆਪ ਤਰਾਇੰਦਾ। ਆਪੇ ਦੇਵੇ ਨਾਮ ਸਹਾਰਾ, ਆਪੇ ਮਾਰਗ ਲਾਇੰਦਾ। ਆਪੇ ਰੰਗ ਰੰਗੇ ਕਰਤਾਰਾ, ਰੰਗਣਹਾਰ ਆਪ ਅਖਵਾਇੰਦਾ। ਆਪੇ ਮੰਗ ਮੰਗੇ ਦਰਬਾਰਾ, ਆਪੇ ਭਿਛਿਆ ਪਾਇੰਦਾ। ਇਕ ਅਕੱਲਾ ਨਰ ਨਿਰੰਕਾਰਾ, ਨਿਰਗੁਣ ਰੂਪ ਸਮਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਆਪਣੀ ਬਣਤ ਬਣਾਇੰਦਾ। ਸਾਧਾਂ ਸੰਤਾਂ ਪਾਵੇ ਸਾਰਾ, ਜਨ ਭਗਤਾਂ ਸੰਗ ਨਿਭਾਇੰਦਾ। ਆਪ ਆਪਣਾ ਕਰੇ ਜੈਕਾਰਾ, ਜੈ ਜੈ ਕਾਰ ਆਪ ਕਰਾਇੰਦਾ। ਸ਼ਬਦ ਅਗੰਮੀ ਸਾਚਾ ਨਾਅਰਾ, ਨਾ ਕੋਈ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਮੇਲ ਮਿਲਾਇੰਦਾ। ਹਰਿਜਨ ਮੇਲਾ ਆਦਿ ਜੁਗਾਦੀ, ਆਪਣਾ ਆਪ ਕਰਾਇਆ। ਖੋਜੇ ਖੋਜ ਸ਼ਬਦ ਬ੍ਰਹਿਮਾਦੀ, ਲੋਆਂ ਪੁਰੀਆਂ ਫੇਰਾ ਪਾਇਆ। ਸ਼ਬਦ ਜਣਾਈ ਬੋਧ ਅਗਾਧੀ, ਧੁਰ ਫ਼ਰਮਾਣਾ ਇਕ ਰਖਾਇਆ। ਜੁਗ ਮੇਲਾ ਜਗ ਮਾਧਵ ਮਾਧੀ, ਹਰਿਜਨ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਗੜ੍ਹ ਤੁੜਾਇਆ। ਕਾਇਆ ਗੜ੍ਹ ਉਚ ਮਹੱਲਾ, ਦਿਸ ਕਿਸੇ ਨਾ ਆਇਆ। ਸਤਿਗੁਰ ਬੈਠਾ ਇਕ ਅਕੱਲਾ, ਥਿਰ ਘਰ ਡੇਰਾ ਲਾਇਆ। ਆਪੇ ਹੋਏ ਅਛਲ ਅਛੱਲਾ, ਅਛਲ ਅਛੱਲ ਕਰਾਇਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਪਣਾ ਮੱਲਾ, ਆਪ ਆਪਣਾ ਧਾਮ ਸੁਹਾਇਆ। ਆਪਣਾ ਦੀਪਕ ਆਪੇ ਬੱਲਾ, ਆਪ ਆਪਣੀ ਜੋਤ ਜਗਾਇਆ। ਜੋਤੀ ਸ਼ਬਦੀ ਆਪੇ ਰੱਲਾ, ਸ਼ਬਦੀ ਸ਼ਬਦ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਇਆ। ਹਰਿਜਨ ਸਾਚੇ ਆਪ ਜਗਾ, ਆਤਮ ਧੁਨ ਵਜਾਈਆ । ਫੜ ਫੜ ਬਾਂਹੋਂ ਰਾਹੇ ਪਾ, ਏਕਾ ਗੁਣ ਵਖਾਈਆ। ਏਕਾ ਨਾਮ ਦਏ ਜਪਾ, ਜੁਗ ਜੁਗ ਵੱਡੀ ਵਡਿਆਈਆ। ਕਾਇਆ ਮੰਦਰ ਡੇਰਾ ਲਾ, ਸਚ ਦਵਾਰਾ ਲਏ ਖੁਲ੍ਹਾਈਆ। ਪੌੜੇ ਪੌੜੇ ਦਏ ਚੜ੍ਹਾ, ਅੱਗੇ ਪਿਛੇ ਦਏ ਸੁਹਾਈਆ। ਬ੍ਰਹਿਮਣ ਗੌੜੇ ਮੇਲ ਮਿਲਾ, ਪੂਤ ਸਪੂਤੇ ਵਡ ਵਡਿਆਈਆ। ਸਾਚੇ ਘੋੜੇ ਆਪ ਚੜ੍ਹਾ, ਵਾਗ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਈਆ। ਆਏ ਮੰਗਣ ਦਵਾਰ, ਹਰਿ ਬਨਵਾਰਿਆ। ਪਾਰਬ੍ਰਹਮ ਅਬਿਨਾਸ਼ਾ, ਜਿਸ ਜਨ ਬਖ਼ਸ਼ੇ ਚਰਨ ਪਿਆਰਿਆ। ਹੋਏ ਦਾਸੀ ਦਾਸਾ, ਖੋਲ੍ਹੇ ਬੰਦ ਕਵਾੜਿਆ। ਸਾਚੇ ਮੰਡਲ ਪਾਵੇ ਰਾਸਾ, ਨੇੜ ਨਾ ਆਏ ਪੰਜਮ ਧਾੜਿਆ। ਵੇਖੇ ਖੇਲ ਪ੍ਰਿਥਮੀ ਅਕਾਸ਼ਾ, ਜੋਤ ਜਗਾਏ ਬਹੱਤਰ ਨਾੜਿਆ। ਨਾਮ ਜਪਾਏ ਰਸਨ ਸਵਾਸਾ, ਸਾਚੇ ਘੋੜੇ ਆਪੇ ਚਾੜ੍ਹਿਆ। ਗੁਰਮੁਖ ਸਾਚੇ ਬਲ ਬਲ ਜਾਸਾ, ਜਿਸ ਜਨ ਸੋਹੇ ਬੰਕ ਦਵਾਰਿਆ। ਜਿਸ ਮਿਲਿਆ ਹਰਿ ਸਰਬ ਗੁਣ ਤਾਸਾ, ਬੰਕ ਦਵਾਰਾ ਸਾਚਾ ਪੌੜਾ, ਹਰਿ ਆਪਣਾ ਆਪ ਲਗਾਇਆ। ਨਾ ਕੋਈ ਜਾਣੇ ਲੰਮਾ ਚੌੜਾ, ਦਿਸ ਕਿਸੇ ਨਾ ਆਇਆ। ਏਕਾ ਫਲ ਰੱਖੇ ਮਿੱਠਾ ਨਾ ਕੌੜਾ, ਰਸ ਰਸਨਾ ਵਿਚ ਸਮਾਇਆ। ਬੰਕ ਦਵਾਰੇ ਸਤਿਗੁਰ ਪੂਰਾ ਦਇਆ ਕਮਾ, ਚਰਨ ਧਿਆਨ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਬੰਕ ਦਵਾਰਾ ਸਚ ਟਿਕਾਣਾ, ਗੁਰਮੁਖ ਵਿਰਲਾ ਪਾਇੰਦਾ। ਜਿਸ ਜਨ ਦੇਵੇ ਨਾਮ ਬਬਾਣਾ, ਆਪੇ ਉਪਰ ਚੜ੍ਹਾਇੰਦਾ। ਭੇਵ ਨਾ ਪਾਏ ਰਾਜਾ ਰਾਣਾ, ਸ਼ਾਹ ਸੁਲਤਾਨ ਨਾ ਕੋਈ ਵਖਾਇੰਦਾ। ਗੁਰਮੁਖ ਵਿਰਲੇ ਦੇਵੇ ਮਾਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਸੋ ਜਨ ਹੋਏ ਚਤੁਰ ਸੁਘੜ ਸਿਆਣਾ, ਜਿਸ ਜਨ ਆਪਣਾ ਗਾਣਾ ਆਪ ਸੁਣਾਇੰਦਾ। ਬੰਦ ਦਵਾਰਾ ਦਰ ਸੁਹਾਣਾ, ਸਾਚਾ ਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪੜਦਾ ਪਾਇੰਦਾ। ਆਪੇ ਬੋਲੇ ਬੋਲ, ਅਨਹਦ ਗਾਣਿਆ। ਵੱਜੇ ਸਚ ਮਰਦੰਗਾ, ਢੋਲ ਸ੍ਰੀ ਭਗਵਾਨਿਆ। ਅਧਵਿਚਕਾਰੀ ਆਪੇ ਟੰਗਾ, ਨਾ ਜਾਣੇ ਜੀਵ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਆਪ ਮਹਾਨਿਆ। ਕੱਕਾ ਕਰਮ ਵਿਚਾਰ, ਕਲ ਵਰਤਾਇੰਦਾ। ਗੁਰਮੁਖ ਸਾਜਨ ਕਰ ਪਿਆਰ, ਬੂਝ ਬੁਝਾਇੰਦਾ। ਦੇਵੇ ਦਰਸ ਅਪਾਰ, ਦੋਖ ਮਿਟਾਇੰਦਾ। ਸਹਿਸਾ ਰੋਗ ਨਿਵਾਰ, ਸੁਖ ਉਪਜਾਇੰਦਾ। ਹਉਮੇ ਹੰਗਤਾ ਮਾਰ, ਸੰਗ ਰਖਾਇੰਦਾ। ਭੁੱਖਾ ਨੰਗਾ ਦਰ ਦਰਬਾਰ, ਫੇਰੀ ਪਾਇੰਦਾ। ਤੀਜਾ ਕਰੇ ਬੰਦ ਕਿਵਾੜ, ਕੁੰਡਾ ਲਾਹਿੰਦਾ। ਆਪ ਖੋਲ੍ਹੇ ਖੋਲਣਹਾਰ, ਆਪ ਸੁਹਾਇੰਦਾ। ਹਰਿਜਨ ਸਾਚੇ ਵੇਖ ਵਿਚਾਰ, ਸੁਰਤ ਦਿਵਾਇੰਦਾ। ਸੁਰਤੀ ਸ਼ਬਦ ਪਿਆਰ, ਜੋੜ ਜੁੜਾਇੰਦਾ। ਸ਼ਬਦ ਗੁਰ ਆਪ ਕਰਤਾਰ, ਕਰ ਕਿਰਪਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਕ ਸੁਹਾਇੰਦਾ । ਦੱਦਾ ਦਰਵਾਜ਼ਾ ਹਰਿ ਖੁਲ੍ਹਾਇਆ। ਖੇਲੇ ਖੇਲ ਗ਼ਰੀਬ ਨਿਵਾਜ਼ਾ, ਖੇਲ੍ਹਣਹਾਰ ਆਪ ਅਖਵਾਇਆ। ਆਪੇ ਰਚਿਆ ਆਪਣਾ ਕਾਜਾ, ਆਪੇ ਆਪਣੀ ਕਾਰ ਕਮਾਇਆ । ਆਪੇ ਮਾਰਨਹਾਰਾ ਵਾਜਾ, ਆਪੇ ਗੂੜ੍ਹੀ ਨੀਂਦ ਸਵਾਇਆ। ਆਪੇ ਰੱਖਣਹਾਰਾ ਲਾਜਾ, ਆਪੇ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਬੂਝ ਬੁਝਾਇਆ। ਐੜਾ ਅੱਖ ਉਘਾੜ, ਦਇਆ ਕਮਾਇੰਦਾ। ਦਰਸ ਦਿਖਾਏ ਸਾਚਾ ਲਾੜ, ਰੂਪ ਵਟਾਇੰਦਾ। ਕਰੇ ਪਰਕਾਸ਼ ਨਾੜ ਨਾੜ, ਅੰਧ ਮਿਟਾਇੰਦਾ। ਸਾਚੇ ਪੌੜੇ ਦੇਵੇ ਚਾੜ੍ਹ, ਪੰਧ ਮੁਕਾਇੰਦਾ। ਧਰਮ ਰਖਾਏ ਇਕ ਅਖਾੜ, ਭਰਮ ਗਵਾਇੰਦਾ। ਜਗਤ ਤ੍ਰਿਸਨਾ ਦੇਵੇ ਸਾੜ, ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਥਾਨ ਸੁਹਾਇੰਦਾ। ਰਾਰਾ ਰਾਗ ਅਨਾਦ, ਇਕ ਅਲਾਇਆ। ਸੁਣੇ ਸੁਣਾਏ ਵਿਚ ਬ੍ਰਹਿਮਾਦਿ, ਪਾਰਬ੍ਰਹਮ ਅਖਵਾਇਆ। ਆਪੇ ਦੇਵਣਹਾਰਾ ਦਾਦ, ਜਨ ਭਗਤਾਂ ਝੋਲੀ ਪਾਇਆ। ਦੋ ਜਹਾਨ ਸੁਣੇ ਫ਼ਰਯਾਦ, ਹਰਿਜਨ ਸਾਚੇ ਲਏ ਤਰਾਇਆ। ਸ਼ਬਦ ਜਣਾਈ ਬੋਧ ਅਗਾਧ, ਬੋਧ ਅਗਾਧ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਵੇਖ ਦਵਾਰ, ਆਪਣਾ ਬੰਕ ਸੁਹਾਈਆ। ਆਪੇ ਹੋਏ ਪਹਿਰੇਦਾਰ, ਰਾਓ ਰੰਕ ਆਪ ਅਖਵਾਈਆ। ਆਪੇ ਹੋਏ ਖ਼ਬਰਦਾਰ, ਆਪ ਆਪਣੀ ਸੇਵ ਕਮਾਈਆ। ਆਪੇ ਬਣਿਆ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਈਆ। ਗੁਰਮੁਖ ਸਾਚੇ ਕਰ ਪਿਆਰ, ਕਾਇਆ ਚੋਲੀ ਰੰਗ ਰੰਗਾਈਆ। ਅੰਦਰ ਮੰਦਰ ਵੇਖ ਘਰ ਬਾਰ, ਘਰ ਬਾਰਾ ਦਏ ਸੁਹਾਈਆ। ਗੁਰਸਿਖ ਤੇਰਾ ਬੰਕ ਦਵਾਰ, ਦਵਾਰ ਬੰਕਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਰੈਣ ਰੈਣ ਦਿਵਸ ਰਿਹਾ ਸੇਵ ਕਮਾਈਆ। ਨਗਰ ਖੇੜਾ ਸਚ  ਗ੍ਰਹਿ, ਹਰਿ ਕਾਇਆ ਆਪ ਵਸਾਇਆ। ਅੱਠੇ ਪਹਿਰ ਅੰਦਰ ਬਹਿ, ਆਪ ਆਪਣਾ ਮੁਖ ਛੁਪਾਇਆ। ਸਾਚੀ ਸੇਜਾ ਸੋਇਆ ਰਹੇ, ਆਪ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇੜਾ ਦਏ ਸੁਹਾਇਆ। ਸਾਚਾ ਖੇੜਾ ਕਾਇਆ ਵਤਨ, ਵਤਨ ਸਿੰਘ ਹਰਿ ਪਾਇਆ। ਨਾਮ ਅਮੋਲਕ ਸਾਚਾ ਰਤਨ ਪ੍ਰਭ ਸਾਚੇ ਝੋਲੀ ਪਾਇਆ। ਸਾਧ ਸੰਤ ਕਰ ਕਰ ਥੱਕੇ ਜਤਨ, ਘਰ ਸਾਚਾ ਦਿਸ ਨਾ ਆਇਆ। ਕੋਟਨ ਕੋਟ ਬੈਠੇ ਨੌ ਦਵਾਰੇ ਮੱਲੀ ਪਤਨ, ਵੰਝ ਮਹਾਨਾ ਨਾ ਕੋਈ ਲਗਾਇਆ। ਕੋਟਨ ਕੋਟ ਆਸ ਰਹੇ ਤੱਕਣ, ਉਚੇ ਟਿੱਲੇ ਆਸਣ ਲਾਇਆ। ਕੋਟੀ ਕੋਟ ਜੰਗਲ ਜੂਹ ਉਜਾੜ ਬੈਠੇ ਢੱਕਨ, ਕਾਇਆ ਢੱਕ ਨਾ ਕੋਈ ਪਾਰ ਕਰਾਇਆ। ਕੋਟਨ ਕੋਟ ਬੈਠੇ ਕੁੱਲੀ ਕੱਖਨ, ਕਾਇਆ ਕੁਲਾ ਨਾ ਫੋਲ ਫੋਲਾਇਆ। ਕੋਟਨ ਕੋਟ ਪੂਜਾ ਪਾਠ ਕਰ ਕਰ ਥੱਕਨ, ਪਰਮ ਪੁਰਖ ਦਿਸ ਨਾ ਆਇਆ। ਕੋਟਨ ਕੋਟ ਫਿਰਦੇ ਹਾਜੀ ਹੱਜਨ, ਸਾਚਾ ਹੱਜ ਨਾ ਕੋਈ ਕਰਾਇਆ। ਕੋਟਨ ਕੋਟ ਘਰ ਬਾਰ ਤਜਣ, ਸਾਚਾ ਦਰ ਦਿਸ ਨਾ ਆਇਆ। ਕੋਟਨ ਕੋਟੀ ਗੁਰਦਵਾਰੇ ਮੰਦਰ ਮਸਜਿਦ ਸ਼ਿਵਦਵਾਲੇ ਬਹਿ ਬਹਿ ਸਜਣ, ਨੇਤਰ ਦਰਸ ਕੋਈ ਨਾ ਪਾਇਆ। ਕੋਟਨ ਕੋਟ ਤੀਰਥ ਜਲ ਪੀ ਪੀ ਰੱਜਣ, ਕਾਇਆ ਤ੍ਰਿਪਤ ਨਾ ਕੋਈ ਕਰਾਇਆ। ਕੋਟਨ ਕੋਟ ਵਿਚ ਸੱਥ ਨੱਚਣ, ਕਾਹਨਾ ਕ੍ਰਿਸ਼ਨਾ ਦਿਸ ਨਾ ਆਇਆ। ਕੋਟਨ ਕੋਟ ਭੋਗ ਲਗੌਣ ਮੱਖਣ, ਮੁਕੰਦ ਮਨੋਹਰ ਲੱਖਮੀ ਨਰਾਇਣ ਰੂਪ ਨਾ ਕੋਈ ਵਖਾਇਆ। ਕਲਜੁਗ ਜੀਵਾਂ ਭਾਂਡੇ ਹੋਏ ਸੱਖਣ, ਨਾਮ ਵਸਤ ਨਾ ਕੋਈ ਦਿਸਾਇਆ। ਜੂਠ ਝੂਠ ਮਾਰਨ ਝੱਖਣ, ਨਿਜ ਰਸ ਕੋਈ ਨਾ ਪਾਇਆ। ਕਲਜੁਗ ਅੰਤਮ ਪਾਰਬ੍ਰਹਮ ਅਬਿਨਾਸ਼ੀ ਕਰਤਾ ਜਨ ਭਗਤਾਂ ਲੱਜਿਆ ਆਇਆ ਰੱਖਣ, ਜੋਤੀ ਜਾਮਾ ਭੇਖ ਵਟਾਇਆ। ਮਿਲਿਆ ਮੇਲ ਹਰਿ ਸਾਚੇ ਸੱਜਣ, ਵਿਛੜ ਕਦੇ ਨਾ ਜਾਇਆ। ਅਨਹਦ ਤਾਲ ਨਗਾਰੇ ਵੱਜਣ, ਧੁਨ ਆਪਣੇ ਹੱਥ ਰਖਾਇਆ। ਚਰਨ ਧੂੜ ਕਰਾਇਆ ਸਾਚਾ ਮਜਨ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇੜਾ ਰਿਹਾ ਵਸਾਇਆ। ਕਾਇਆ ਖੇੜਾ ਸਾਚਾ ਮੰਦਰ, ਹਰਿ ਜੋਤ ਕਰੇ ਰੁਸ਼ਨਾਈਆ। ਮੇਲ ਮਿਲਾਏ ਅੰਦਰੇ ਅੰਦਰ, ਸੁਰਤ ਸ਼ਬਦ ਕਰੇ ਕੁੜਮਾਈਆ। ਆਪੇ ਤੋੜਣਹਾਰਾ ਜੰਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਭਾਗ ਲਗਾਏ ਡੂੰਘੀ ਕੰਦਰ, ਆਪ ਆਪਣੀ ਦਇਆ ਕਮਾਈਆ। ਕਿਸੇ ਹੱਥ ਨਾ  ਆਏ ਗੋਰਖ ਮਛੰਦਰ, ਉਚੇ ਟਿੱਲੇ ਬੈਠੇ ਧੂਣੀਆਂ ਤਾਈਆ। ਮਨਮੁਖ ਜੀਵ ਭੌਦੇ ਬੰਦਰ, ਸੁਰਤ ਸਵਾਣੀ ਹੋਈ ਹਲਕਾਈਆ। ਮਾਇਆ ਮਮਤਾ ਆਤਮ ਅੰਧੜ, ਅੰਧ ਅਗਿਆਨ ਨਾ ਕੋਈ ਗਵਾਈਆ। ਮਦਿਰਾ ਮਾਸੀ ਪਾਪੀ ਗੰਦੜ, ਹਰਿ ਰਸ ਰਸਨ ਕੋਇ ਨਾ ਲਾਈਆ। ਜਗਤ ਵਿਕਾਰਾ ਪਿਆ ਧੰਧੜ, ਝੂਠੇ ਧੰਦੇ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਏ ਥਾਉਂ ਥਾਈਂਆ। ਕਾਇਆ ਨਗਰ ਸਚ ਅਸਥਾਨਾ, ਹਰਿ ਸਾਚੇ ਆਪ ਸੁਹਾਇਆ। ਦੀਪਕ ਜੋਤੀ ਜਗੇ ਮਹਾਨਾ, ਨਿਰਮਲ ਨੂਰ ਕਰਾਇਆ। ਸ਼ਬਦ ਉਪਜਾਏ ਸਚ ਤਰਾਨਾ, ਸਾਚਾ ਤਾਲ ਸੁਣਾਇਆ। ਆਤਮ ਅੰਤਰ ਏਕਾ ਗਾਣਾ, ਏਕਾ ਰਾਗ ਅਲਾਇਆ। ਗੁਰਮੁਖ ਸਾਚਾ ਕਰ ਪਰਵਾਨਾ, ਲਹਿਣਾ ਲਹਿਣੇ ਝੋਲੀ ਪਾਇਆ। ਮਿਲਿਆ ਮੇਲ ਸ੍ਰੀ ਭਗਵਾਨਾ, ਘਰ ਸਾਚਾ ਇਕ ਸੁਹਾਇਆ। ਆਪੇ ਦੇਵੇ ਜੀਆ ਦਾਨਾ, ਦਾਨਾ ਬੀਨਾ ਆਪ ਅਖਵਾਇਆ। ਧਰਮ ਦਵਾਰੇ ਦੇਵੇ ਮਾਣਾ, ਜਗਤ ਅਭਿਮਾਨਾ ਤੋੜ ਤੁੜਾਇਆ। ਸੁਰਤ ਸਵਾਣੀ ਬੰਨੇ ਗਾਨਾ, ਗੁਰ ਸ਼ਬਦੀ ਸ਼ਬਦ ਲਏ ਪਰਨਾਇਆ। ਸਾਚੀ ਸਿਖਿਆ ਮੰਗਲ ਗਾਣਾ, ਸਾਚਾ ਥਾਨ ਸੁਹਾਇਆ। ਆਤਮ ਸੇਜਾ ਗੁਣ ਨਿਧਾਨਾ, ਗੁਣਵੰਤਾ ਆਪ ਅਖਵਾਇਆ। ਗੁਰਮੁਖ ਪਾਇਆ ਪਦ ਨਿਰਬਾਨਾ, ਪਰਮ ਪੁਰਖ ਸਮਾਇਆ। ਆਵਣ ਜਾਵਣ ਚੁੱਕੇ ਕਾਣਾ, ਲੇਖਾ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਦਵਾਰ ਬਣ ਭਿਖਾਰ ਮੰਗੇ ਭਿਖਿਆ, ਪੂਰੀ ਕਰੇ ਇਛਿਆ, ਦੇਵੇ ਨਾਮ ਸਿਖਿਆ, ਸੋਹੰ ਸ਼ਬਦ ਜੈ ਜੈਕਾਰਿਆ। ਜੈ ਜੈਕਾਰ ਜਗਤ ਗੁਰ ਦਾਤਾ, ਆਪਣੀ ਆਪ ਕਰਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਚਰਨ ਚਰਨੋਦਕ ਮੁਖ ਛੁਹਾਇੰਦਾ। ਮੇਟ ਮਿਟਾਏ ਅੰਧੇਰੀ ਰਾਤਾ, ਸਚ ਸੁੱਚ ਗਿਆਨ ਦ੍ਰਿੜਾਇੰਦਾ। ਆਪੇ ਹੋਏ ਪਿਤਾ ਮਾਤਾ, ਗੁਰਮੁਖ ਬਾਲ ਅਞਾਣੇ ਗੋਦ ਉਠਾਇੰਦਾ। ਭੇਵ ਚੁਕਾਏ ਜਾਤਾ ਪਾਤਾ, ਊਚਾਂ ਨੀਚਾਂ ਆਪ ਸਮਾਇੰਦਾ। ਗੁਰਮੁਖ ਤੇਰੀ ਉਤਮ ਜ਼ਾਤਾ, ਵਰਨ ਬਰਨ ਨਾ ਕੋਈ ਰਖਾਇੰਦਾ। ਮਿਲਿਆ ਮੇਲ ਇਕ ਅਕਾਂਤਾ, ਏਕਾ ਰੰਗ ਰੰਗਾਇੰਦਾ। ਆਤਮ ਅੰਮ੍ਰਿਤ ਬੂੰਦ ਸਵਾਂਤਾ, ਸੀਤਲ ਧਾਰ ਵਹਾਇੰਦਾ। ਅੱਠੇ ਪਹਿਰ ਰਹੇ ਪਰਭਾਤਾ, ਆਪ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦੀ ਸ਼ਬਦ ਗੁਰ ਗੁਰ ਸ਼ਬਦੀ ਪੁੱਛੇ ਵਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਲਾਇੰਦਾ। ਤਨ ਸ਼ੰਗਾਰ ਬਸਤਰ ਗਹਿਣਾ, ਗੁਰਮੁਖ ਆਪ ਕਰਾਇਆ। ਦਰਸ ਅਪਾਰ ਨੇਤਰ ਨੈਣਾਂ, ਵਰ ਘਰ ਸਾਚਾ ਪਾਇਆ। ਏਕਾ ਸੇਜਾ ਏਕਾ ਧਾਮ ਅਕੱਠੇ ਰਹਿਣਾ, ਏਕਾ ਰਾਮ ਮਿਲਾਇਆ। ਏਕਾ ਮੰਦਰ ਏਕਾ ਘਰ ਏਕਾ ਨਰ ਏਕਾ ਦਰ ਦਵਾਰੇ ਬਹਿਣਾ, ਏਕਾ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਕਾਇਆ ਮੰਦਰ, ਸਾਚਾ ਘਰ ਘਰ ਕਰੇ ਰੁਸ਼ਨਾਇਆ। ਘਰ ਦੀਪਕ ਘਰ ਪਰਕਾਸ਼, ਘਰ ਘਰ ਜੋਤ ਜਗਾਈਆ। ਘਰ ਪੁਰਖ ਘਰ ਅਬਿਨਾਸ਼, ਘਰ ਘਰ ਵੱਜੇ ਵਧਾਈਆ। ਘਰ ਭੂਪ ਘਰ ਸ਼ਾਹੋ ਸ਼ਾਬਾਸ਼, ਘਰ ਤਖ਼ਤ ਤਾਜ ਸੁਹਾਈਆ। ਘਰ ਰੂਪ ਘਰ ਗੁਣਤਾਸ, ਘਰ ਸਤਿ ਸਰੂਪ ਅਖਵਾਈਆ। ਘਰ ਮੰਡਲ ਘਰ ਰਾਸ, ਘਰ ਘਰ ਵੱਜੇ ਵਧਾਈਆ। ਘਰ ਪ੍ਰਿਥਮੀ ਘਰ ਆਕਾਸ਼, ਘਰ ਅਪ ਤੇਜ਼ ਵਾਏ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇੇਖੇ ਸਾਚਾ ਘਰ, ਘਰ ਕਰੇ ਰੁਸ਼ਨਾਈਆ। ਘਰ ਦਵਾਰ ਘਰ ਮੰਦਰ, ਘਰ ਘਰ ਹੋਏ ਜੈਕਾਰਾ। ਘਰ ਹਵਨ ਘਰ ਪਵਨ, ਘਰ ਦੀਪ ਘਰ ਘਿਰਤ ਘਰ ਘਰ ਕਰੇ ਉਜਿਆਰਾ। ਘਰ ਅੰਮ੍ਰਿਤ ਘਰ ਮੇਘ ਸਵਨ, ਘਰ ਸਾਚੀ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਦਰ ਦਵਾਰ ਆਪ ਨਿਰੰਕਾਰਾ।