Granth 06 Likhat 038: 23 Maghar 2013 Bikarmi Sardara Singh de Greh Pind Manava Tehsil Zira Jila Ferozepur

੨੩ ਮੱਘਰ ੨੦੧੩ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਮਨਾਵਾਂ ਤਹਿਸੀਲ ਜ਼ੀਰਾ ਜ਼ਿਲਾ ਫਿਰੋਜਪੁਰ

ਸਤਿਗੁਰ ਦਾਤਾ ਦੀਨ ਦਿਆਲ, ਦਇਆ ਨਿਧ ਅਖਵਾਇੰਦਾ। ਭਗਤ ਵਛਲ ਆਪ ਕਿਰਪਾਲ, ਕਰ ਕਿਰਪਾ ਪਾਰ ਲੰਘਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਆਪ ਸੋਏ ਮਾਤ ਉਠਾਇੰਦਾ। ਦੇਵੇ ਸ਼ਬਦ ਸੱਚਾ ਦਲਾਲ, ਅਕਾਲ ਅਕਾਲਾ ਰਾਹ ਵਖਾਇੰਦਾ। ਨੌ ਖੰਡ ਪ੍ਰਿਥਮੀ ਵਿਚੋਂ ਲਏ ਭਾਲ, ਅਵੱਲੜੀ ਚਾਲ ਆਪ ਰਖਾਇੰਦਾ। ਕਾਇਆ ਗਾਗਰ ਵੇਖੇ ਤਾਲ, ਅੰਮ੍ਰਿਤ ਆਤਮ ਆਪ ਸੁਹਾਇੰਦਾ। ਤੋੜਨਹਾਰਾ ਜਗਤ ਜੰਜਾਲ, ਜੁਗਤ ਆਪਣੇ ਹੱਥ ਰਖਾਇੰਦਾ। ਨਾ ਕੋਈ ਸ਼ਾਹ ਨਾ ਕੰਗਾਲ, ਠੰਡਾ ਤਤਾ ਨਾ ਕੋਈ ਅਖਵਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਨਾਮ ਟਿੱਕਾ ਤਿਲਕ ਲਗਾਇੰਦਾ। ਜੁਗ ਜੁਗ ਘਾਲਣ ਰਿਹਾ ਘਾਲ, ਭੇਖਾਧਾਰੀ ਭੇਖ ਵਟਾਇੰਦਾ। ਕਲਜੁਗ ਕਾਇਆ ਫਲ ਲੱਗਾ ਡਾਲ, ਅੰਮ੍ਰਿਤ ਮੇਵਾ ਨਾਮ ਰਖਾਇੰਦਾ। ਮਨ ਮਤੀ ਖਾਲੀ ਦਿਸੇ ਖਾਲ, ਗੁਰ ਮਤੀ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦਲਾਲ, ਕਰਮ ਧਰਮ ਪ੍ਰਭ ਰਿਹਾ ਵਿਚਾਰ, ਕਾਇਆ ਮੰਦਰ ਲੇਖ ਲਿਖਾਇੰਦਾ। ਕਾਇਆ ਮੰਦਰ ਸਾਚਾ ਘਰ, ਹਰਿ ਸਾਚੇ ਜੋਤ ਜਗਾਈਆ। ਭਗਤ ਸੁਹੇਲਾ ਦੇਵੇ ਵਰ, ਸ਼ਬਦ ਸਿੰਘਾਸਣ ਆਸਣ ਲਾਈਆ। ਬੰਦ ਕਰਾਏ ਨੌ ਦਰ, ਆਪ ਆਪਣਾ ਮੁਖ ਛੁਪਾਈਆ। ਦਸਵੇਂ ਖੇਲ ਹਰੀ ਹਰਿ, ਹਰਿ ਗੋਬਿੰਦ ਜੋਤ ਸਵਾਈਆ। ਆਪਣੀ ਕਰਨੀ ਰਿਹਾ ਕਰ, ਹਰਿਜਨ ਸਾਚੇ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵਖਾਏ ਇਕ ਘਰ, ਘਰ ਬਾਹਰਾ ਆਪ ਅਖਵਾਈਆ। ਏਕਾ ਘਰ ਨਿਰੰਕਾਰ ਹੈ, ਜੋਤ ਸਰੂਪੀ ਬਲੋਏ। ਦੂਜੀ ਦਿਸੇ ਸ਼ਬਦ ਧਾਰ ਹੈ, ਅਵਰ ਨਾ ਦੀਸੇ ਕੋਇ। ਤੀਜੇ ਅੰਮ੍ਰਿਤ ਆਤਮ ਧਾਰ ਹੈ, ਕਵਲ ਨਾਭੀ ਮੁਖੜੇ ਚੋਏ। ਚੌਥੇ ਮੇਲਾ ਹਰਿ ਦਾਤਾਰ ਹੈ, ਸੁਣੇ ਸੁਣਾਏ ਸਾਚੀ ਸੋਏ। ਪੰਚਮ ਅਗੰਮ ਅਗੰਮਾ ਕਾਰ ਹੈ, ਪਵਣ ਸਵਾਸੀ ਦੇਵੇ ਢੋਏ। ਛੇਵੇਂ ਸ਼ਬਦ ਸਰੂਪੀ ਤਾਰ ਹੈ, ਵਜਾਵਣਹਾਰਾ ਏਕਾ ਹੋਏ। ਸਤਵੇਂ ਸਤਿ ਪੁਰਖ ਨਿਰੰਜਣ ਇਕ ਅਕਾਰ ਹੈ, ਆਕਾਸ਼ ਪਰਕਾਸ਼ ਨਾ ਜਾਣੇ ਕੋਇ। ਅਠਵੇਂ ਅੱਠਾਂ ਤਤਾਂ ਵਸੇ ਬਾਹਰ ਹੈ, ਵੇਸ ਅਵੇਸਾ ਆਪੇ ਹੋਏ। ਨੌ ਦਰ ਨਾ ਕੋਈ ਦਵਾਰ ਹੈ, ਹੱਡ ਰੱਤ ਨਾੜੀ ਮਾਸ ਨਾ ਰੱਖੇ ਕੋਇ। ਦਸਵੇਂ ਦਹਿ ਦਿਸ਼ਾ ਵੇਖੇ ਪ੍ਰਿਥਮੀ ਆਕਾਸ਼ ਹੈ, ਪਾਰਬ੍ਰਹਮ ਅਬਿਨਾਸ਼ੀ ਏਕਾ ਸੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਨਾਮ ਧਨਾ, ਦੂਸਰ ਭੇਵ ਨਾ ਜਾਣੇ ਕੋਇ। ਦੇਵੇ ਨਾਮ ਵਡ ਬਲਕਾਰੀ, ਜੁਗ ਜੁਗ ਦਇਆ ਕਮਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਗੁਰਮੁਖ ਸਾਚੇ ਆਪ ਜਗਾਇੰਦਾ। ਸ਼ਬਦ ਖੰਡਾ ਤੇਜ ਕਟਾਰੀ, ਪੰਚਮ ਕਰੇ ਤਨ ਸ਼ਿੰਗਾਰੀ, ਪੰਚਮ ਰਾਗ ਉਪਜਾਇੰਦਾ। ਪੰਚਮ ਰੋ ਰੋ ਨੀਰ ਵਹਾਇੰਦਾ। ਪੰਚਮ ਕਰੇ ਜੋਤ ਉਜਿਆਰੀ, ਪੰਚਮ ਅੰਧ ਅੰਧੇਰ ਸਮਾਇੰਦਾ। ਪੰਚਮ ਦੇਵੇ ਸ਼ਬਦ ਉਡਾਰੀ, ਪੰਚਮ ਡੂੰਘੀ ਕੰਦਰ ਆਪ ਸੁਟਾਇੰਦਾ। ਆਤਮ ਮੇਲਾ ਕੰਤ ਭਤਾਰੀ, ਪੰਚਮ ਵਿਛੋੜਾ ਇਕ ਰਖਾਇੰਦਾ। ਪੰਚਮ ਸੋਹੇ ਸਚ ਦਰਬਾਰੀ, ਪੰਚਮ ਆਪੇ ਮੁਖ ਭਵਾਇੰਦਾ। ਪੰਚਮ ਸੀਸ ਛਤਰ ਝੁਲਾਰੀ, ਪੰਚਮ ਖ਼ਾਕੀ ਖ਼ਾਕ ਮਿਲਾਇੰਦਾ। ਵੇਖੇ ਖੇਲ ਹਰਿ ਨਿਰੰਕਾਰੀ, ਭਾਣਾ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਕਾਚੀ ਡੋਰੀ, ਵੇਲੇ ਅੰਤ ਨਾ ਕੋਈ ਬਚਾਇੰਦਾ। ਸਾਧ ਸੰਤ ਹੋਏ ਹੰਕਾਰੀ, ਜੀਵ ਜੰਤ ਨਾ ਕੋਈ ਛੁਡਾਇੰਦਾ। ਮਾਇਆ ਭੁੱਲੇ ਭਰਮ ਗਵਾਰੀ, ਆਤਮ ਪੜਦਾ ਕੋਈ ਨਾ ਲਾਹਿੰਦਾ। ਵੇਖ ਵਖਾਏ ਉਚ ਮਹੱਲ ਅਟਾਰੀ, ਅੰਦਰ ਮੰਦਰ ਬੰਕ ਸੁਹਾਇੰਦਾ। ਮਾਇਆ ਮਮਤਾ ਹੋਈ ਪਿਆਰੀ, ਜੀਵ ਜੰਤ ਹੋਏ ਹੰਕਾਰੀ, ਦੇ ਮਤ ਨਾ ਕੋਈ ਸਮਝਾਇੰਦਾ। ਪੜ੍ਹ ਪੜ੍ਹ ਥੱਕੇ ਵੇਦ ਵਿਚਾਰੀ, ਮਦੀਨੇ ਮੱਕੇ ਹਾਹਾਕਾਰੀ, ਅੱਲਾ ਰਾਣੀ ਨਾ ਕੋਈ ਮੇਲ ਮਿਲਾਇੰਦਾ। ਗ੍ਰੰਥੀ ਪੰਥੀ ਨਾ ਪਾਵੇ ਸਾਰੀ, ਅੰਜੀਲ ਕੁਰਾਨਾਂ ਅੰਧ ਅੰਧਿਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਸਾਚਾ ਖੇਲ ਆਪ ਖਿਲਾਇੰਦਾ। ਕਲਜੁਗ ਖੇਲ ਕਰਾਵਣਹਾਰਾ, ਪਾਰਬ੍ਰਹਮ ਅਬਿਨਾਸ਼ੀ। ਗੁਰਮੁਖ ਸਾਚੇ ਮੇਲਣਹਾਰਾ, ਜਨ ਭਗਤਾਂ ਦਾਸਨ ਦਾਸੀ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸੋਹੰ ਏਕਾ ਕੰਡਾ ਤੋਲਣਹਾਰਾ, ਵੇਖ ਵਖਾਏ ਪ੍ਰਿਥਮੀ ਆਕਾਸ਼ੀ। ਸ਼ਬਦ ਦੋ ਅੱਖਰ ਬੋਲਣਹਾਰਾ, ਪਰਗਟ ਹੋਏ ਘਨਕਪੁਰ ਵਾਸੀ। ਆਦਿ ਅੰਤ ਤੋਲਣਹਾਰਾ, ਧਰਮ ਰਾਏ ਖੋਲ੍ਹੇ ਫਾਸੀ। ਸਚ ਦਵਾਰਾ ਖੋਲ੍ਹਣਹਾਰਾ, ਚਾਰ ਵਰਨ ਕਰਾਏ ਏਕਾ ਦਾਸੀ। ਗੁਰ ਦਰ ਮੰਦਰ ਮਸਜਿਦ ਫੋਲਣਹਾਰਾ, ਪਕੜ ਉਠਾਏ ਪੰਡਤ ਕਾਂਸ਼ੀ। ਕਲਜੁਗ ਕਾਇਆ ਅੰਤਮ ਰੋਲਣਹਾਰਾ, ਨਾਮ ਜਪਾਏ ਸਵਾਸ ਸਵਾਸੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਹਰਿਜਨ ਹੋਇਆ ਦਾਸਨ ਦਾਸੀ। ਦਾਸੀ ਦਾਸ ਹਰਿ ਗੋਬਿੰਦਾ, ਗੋਬਿੰਦ ਰੂਪ ਵਟਾਇੰਦਾ। ਜਨ ਭਗਤਾਂ ਲਾਹੇ ਆਤਮ ਚਿੰਦਾ, ਸਾਗਰ ਸਿੰਧ ਨੀਰ ਵਹਾਇੰਦਾ। ਵਡ ਦਾਤਾ ਜੋਧਾ ਸੂਰਾ ਮਰਗਿੰਦਾ, ਸ਼ਬਦ ਨਿਰਾਲਾ ਇਕ ਚਲਾਇੰਦਾ। ਆਪੇ ਤੋੜਨਹਾਰਾ ਜਿੰਦਾ, ਬਜਰ ਕਪਾਟੀ ਤੋੜ ਤੁੜਾਇੰਦਾ। ਮਨਮੁਖ ਜੀਵ ਕਰਨ ਨਿੰਦਾ, ਨਿੰਦਕ ਨਿੰਦਿਆ ਮੁਖ ਰਖਾਇੰਦਾ। ਗੁਰਮੁਖ ਉਪਜਾਏ ਸਾਚੀ ਬਿੰਦਾ, ਆਪ ਆਪਣੀ ਗੋਦ ਉਠਾਇੰਦਾ। ਗੁਰਮੁਖ ਸਾਚੇ ਸੁਤ ਦੁਲਾਰੇ, ਇਕ ਕਰਾਏ ਵਣਜ ਵਪਾਰੇ, ਨਾਮ ਵਸਤ ਹਰਿ ਝੋਲੀ ਪਾਇੰਦਾ। ਆਤਮ ਅੰਤਰ ਭਰੇ ਭੰਡਾਰੇ, ਵਜਾਏ ਨਾਦ ਧੁਨ ਅਪਾਰੇ, ਜੋਤੀ ਨੂਰ ਕਰੇ ਅਕਾਰੇ, ਅੰਧ ਅੰਧੇਰ ਮਿਟਾਇੰਦਾ। ਸੋਲਾਂ ਕਲੀਆਂ ਤਨ ਸ਼ਿੰਗਾਰੇ, ਵਲੀਆ ਛਲੀਆ ਆਪ ਨਿਰੰਕਾਰੇ, ਜੋਧਾ ਬਲੀਆ ਸ਼ਬਦ ਜੈਕਾਰੇ, ਅਕਲ ਕਲਾ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਇਕ ਵਰ, ਦਾਤਾ ਦਾਨੀ ਇਕ ਹੋ ਆਇੰਦਾ। ਦਾਤਾ ਦਾਨੀ ਹਰਿ ਭਗਵਾਨਾ, ਆਪਣੀ ਜੋਤ ਜਗਾਇੰਦਾ। ਜੋਤ ਸਰੂਪੀ ਪਹਰਿਆ ਬਾਨਾ, ਆਪ ਉਠਾਏ ਰਾਓ ਰੰਕ ਰਾਜ ਰਾਜਾਨਾਂ, ਸ਼ਾਹ ਸੁਲਤਾਨਾਂ ਆਪ ਹਿਲਾਇੰਦਾ। ਜਨ ਭਗਤਾਂ ਹੱਥੀਂ ਬੰਨ੍ਹੇ ਸਾਚਾ ਗਾਨਾ, ਨਾਮ ਰੰਗਣ ਸਾਚੀ ਸ਼ਬਦੀ ਰੰਗ ਚੜ੍ਹਾਇੰਦਾ। ਇਕ ਝੁਲਾਏ ਸ਼ਬਦ ਨਿਸ਼ਾਨਾ, ਗੁਣਵੰਤਾ ਹਰਿ ਗੁਣ ਨਿਧਾਨਾ, ਬ੍ਰਹਮਾ ਸ਼ਿਵ ਹੋਏ ਹੈਰਾਨਾ, ਭੇਵ ਅਭੇਦਾ ਭੇਵ ਨਾ ਪਾਇੰਦਾ। ਕਰੋੜ ਤੇਤੀਸਾ ਮੰਗੇ ਦਾਨਾ, ਵੇਲੇ ਅੰਤ ਨਾ ਕੋਈ ਛੁਡਾਇੰਦਾ। ਵਰਭੰਡੀ ਗਾਏ ਇਕ ਤਰਾਨਾ, ਬ੍ਰਹਿਮੰਡੀ ਰਾਗ ਅਲਾਇੰਦਾ। ਮੇਟ ਮਿਟਾਏ ਜੀਵ ਜੰਤ ਪਖੰਡੀ, ਨਾ ਕੋਈ ਦੀਸੇ ਨਾਰ ਅੰਤਮ ਦੁਹਾਗਣ ਰੰਡੀ, ਅੰਤਮ ਅੰਤ ਕਰਾਇੰਦਾ। ਫੜ ਕਟਾਰਾ ਸ਼ਬਦ ਚੰਡੀ, ਨੌ ਖੰਡ ਪ੍ਰਿਥਮੀ ਪਾਏ ਵੰਡੀ, ਸੱਤਾਂ ਦੀਪਾਂ ਵੇਖ ਵਖਾਇੰਦਾ। ਆਪੇ ਵੇਖੇ ਜੇਰਜ ਅੰਡੀ, ਉਤਭੁਜ ਸੇਤਜ ਨਾਲ ਰਲਾਇੰਦਾ। ਲੱਖ ਚੁਰਾਸੀ ਵੱਢੇ ਕੰਡੀ, ਤਿੱਖੀ ਧਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਅੰਤਮ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਹਰਿਜਨ ਵੇਖੇ ਵੇਖਣਹਾਰਾ, ਦਿਸ ਕਿਸੇ ਨਾ ਆਏ। ਗੁਰਮੁਖ ਵਿਰਲਾ ਪੇਖੇ ਪੇਖਣਹਾਰਾ, ਭਰਮੇ ਭੁੱਲੇ ਔਲੀਏ ਪੀਰ ਸ਼ੇਖ਼ੇ, ਮੁੱਲਾ ਕੁਤਬ ਗੌਂਸ ਭੇਵ ਨਾ ਪਾਇਆ ਏ। ਪੰਡਤ ਪਾਂਧੇ ਵੇਖਣ ਰੇਖੇ, ਕਵਣ ਕੂਟੇ ਹਰਿ ਹਰਿ ਜੋਤ ਜਗਾਇਆ ਏ। ਪੁਰਾਨ ਪੁਰਾਨੀ ਕਿਸੇ ਨਾ ਲੇਖੇ, ਗੋਝ ਗਿਆਨ ਦਿਸ ਨਾ ਆਇਆ ਏ। ਅੰਤਮ ਮਿਟਣੀ ਸਭ ਦੀ ਰੇਖੇ, ਖਾਣੀ ਬਾਣੀ ਰਹੀ ਕੁਰਲਾਇਆ ਏ। ਨਾ ਕੋਈ ਜਾਣੇ ਧਾਰੀ ਕੇਸੇ, ਕੇਸਾਧਾਰੀ ਕਵਣ ਅਖਵਾਇਆ ਏ। ਕਵਣ ਸਰੂਪਾ ਹਰਿ ਦਸਮੇਸੇ, ਕਵਣ ਤੀਰ ਕਮਾਨ ਉਠਾਇਆ ਏ। ਕਵਣ ਜੋਧਾ ਨਰ ਨਰੇਸ਼ੇ, ਕਵਣ ਖੰਡਾ ਤਨ ਲਟਕਾਇਆ ਏ। ਕਵਣ ਲੇਖਾ ਲਾਏ ਲੇਖੇ, ਬ੍ਰਹਿਮੰਡਾਂ ਖੋਜ ਖੁਜਾਇਆ ਏ। ਸ੍ਰਿਸ਼ਟ ਸਬਾਈ ਆਪੇ ਵੇਖੇ, ਵੇਖਣਹਾਰਾ ਦਿਸ ਨਾ ਆਇਆ ਏ। ਗੁਰ ਪੀਰ ਸਾਧ ਸੰਤ ਕਿਸੇ ਨਾ ਚਲੇ ਪੇਸ਼ੇ, ਲੋਕਮਾਤੀ ਵੇਖ ਵਖਾਇਆ ਏ। ਖੇਲੇ ਖੇਲ ਦੇਸ ਪਰਦੇਸ਼ੇ, ਦੇਵਤ ਦੇਵ ਰਾਹ ਤਕਾਇਆ ਏ। ਨਜ਼ਰ ਨਾ ਆਏ ਗਣਪਤ ਗਣੇਸ਼ੇ, ਸ਼ੰਕਰ ਅੰਕਰ ਕੰਕਰ ਮਰਦੰਗ ਰਿਹਾ ਵਜਾਇਆ ਏ। ਤੱਕ ਤੱਕ ਥੱਕੇ ਬ੍ਰਹਮਾ ਵਿਸ਼ਨ ਮਹੇਸ਼ੇ, ਹਰਿ ਵਿਸ਼ਨੂੰ ਰੂਪ ਸਮਾਇਆ ਏ। ਆਪਣੀ ਜੋਤ ਆਪ ਪਰਵੇਸ਼ੇ, ਆਪ ਆਪਣਾ ਰਿਹਾ ਉਪਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲੀ ਧਾਰ ਮਿਟਾਇਆ ਏ। ਕਲਜੁਗ ਕਾਲੀ ਧਾਰ, ਲੱਖ ਚੁਰਾਸੀ ਚੋਲੀ ਰੰਗੀਆ। ਹਰਿ ਸਾਚਾ ਮੇਲਾ ਮੁਹੰਮਦੀ ਯਾਰ, ਯਾਰ ਯਾਰੀ ਏਕਾ ਮੰਗੀਆ। ਅੱਲਾ ਰਾਣੀ ਕਰੇ ਪਿਆਰ, ਦੋ ਹੱਥੀਂ ਵਾਹੇ ਕੰਘੀਆ। ਮੰਗੇ ਮੰਗ ਦਰ ਦਵਾਰ, ਮੂਲ ਨਾ ਸੰਗੀਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਸੰਮਤ ਚੌਦਾਂ ਲੱਗੇ ਜੰਗੀਆ। ਲਹਿਣਾ ਦੇਣਾ ਕਰਜ਼ ਉਤਾਰ, ਅੰਤਮ ਹੋਈ ਸਿਰੋਂ ਨੰਗੀਆ। ਪਰਗਟ ਹੋ ਵਿਚ ਸੰਸਾਰ, ਕਲਜੁਗ ਖੇਲੇ ਖੇਲ ਫਰੰਗੀਆ। ਧਰਮ ਰਾਏ ਦਾ ਖੋਲ੍ਹ ਕਿਵਾੜ, ਲਾੜੀ ਮੌਤ ਵਜਾਏ ਮਰਦੰਗੀਆ। ਅਜ਼ਰਾਈਲ ਜ਼ਬਰਾਈਲ ਅਸਰਾਫੀਲ ਮੇਕਾਈਲ ਸਾਚੇ ਲਾੜ, ਹੱਥੀਂ ਪਾਇਣ ਆਪਣੀ ਵੰਗੀਆ। ਸਾਚੇ ਘੋੜੇ ਵਸੀਏ ਚਾਰ, ਚੌਦਾਂ ਤਬਕ ਅੱਧ ਵਿਚ ਟੰਗੀਆ। ਧਰਤ ਮਾਤ ਵਖਾਏ ਇਕ ਅਖਾੜ, ਸੰਗ ਮੁਹੰਮਦ ਏਕਾ ਮੰਗੀਆ। ਪੁਰਖ ਅਗੰਮੀ ਸਾਚੀ ਧਾੜ, ਹਰਿ ਸ਼ਬਦ ਲਗਾਏ ਆਪ ਆਪਣੀ ਅੰਗੀਆ। ਨੌ ਖੰਡ ਪ੍ਰਿਥਮੀ ਵੇਖ ਉਜਾੜ, ਭਾਰਤ ਖੰਡੀ ਲੱਗੇ ਚੰਗੀਆ। ਤ੍ਰੈਗੁਣ ਮਾਇਆ ਦੇਵੇ ਸਾੜ, ਸੰਮਤ ਚੌਦਾਂ ਵੰਡਾਉਣੀ ਵੰਡੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਇਕ ਵਰ, ਸੁਰਤ ਸਵਾਣੀ ਨਾ ਹੋਏ ਰੰਡੀਆ। ਗੋਬਿੰਦ ਕਾਇਆ ਸਾਚਾ ਗੜ੍ਹ, ਪ੍ਰਭ ਸਾਚੇ ਆਪ ਉਸਾਰਿਆ। ਕੀਰਤਪੁਰ ਨਾਮ ਧਰ, ਸ਼ਬਦ ਸਰੂਪੀ ਚਾਰ ਦਿਵਾਰਿਆ। ਆਪੇ ਵੇਖੇ ਉਪਰ ਚੜ੍ਹ, ਦਿਸ ਕਿਸੇ ਨਾ ਆ ਰਿਹਾ। ਨਾ ਕੋਈ ਸੀਸ ਨਾ ਕੋਈ ਧੜ, ਆਪ ਆਪਣੇ ਅੰਗ ਲਗਾ ਰਿਹਾ। ਲੱਖ ਚੁਰਾਸੀ ਨਾਲ ਰਿਹਾ ਲੜ, ਸ਼ਬਦ ਖੰਡਾ ਇਕ ਵਖਾ ਰਿਹਾ। ਤੋੜੀ ਜਾਏ ਕਿਲ੍ਹਾ ਹੰਕਾਰੀ ਗੜ੍ਹ, ਬ੍ਰਹਿਮੰਡਾਂ ਖੋਜ ਖੁਜਾ ਰਿਹਾ। ਲੱਗੀ ਰਹਿਣ ਨਾ ਦੇਵੇ ਮਾਤ ਜੜ੍ਹ, ਵੇਲੇ ਅੰਤਮ ਆਪ ਉਖੜਾ ਰਿਹਾ। ਸਾਧ ਸੰਤ ਭਗਤ ਸੁਹੇਲੇ ਲਏ ਫੜ, ਸ਼ਬਦ ਡੋਰੀ ਇਕ ਵਖਾ ਰਿਹਾ। ਏਕਾ ਅੱਖਰ ਜਾਏ ਪੜ੍ਹ, ਸ੍ਰਿਸ਼ਟ ਸਬਾਈ ਰਾਹ ਵਖਾ ਰਿਹਾ। ਨਾ ਕੋਈ ਦਿਸੇ ਗੋਰ ਮੜ੍ਹ, ਕਲਜੁਗ ਅੰਤਮ ਵਹਿਣ ਵਹਾ ਰਿਹਾ। ਨਾ ਕੋਈ ਪੀਏ ਹੁੱਕਾ ਨੜ, ਮਦਿਰਾ ਮਾਸ ਨਾ ਰਸਨ ਲਗਾ ਰਿਹਾ। ਪੁਰਖ ਅਗੰਮਾ ਇਕ ਵਗਾਏ ਨਾਉਂ ਹੜ੍ਹ, ਸਾਚੀ ਧਾਰਾ ਨਾਮ ਚਲਾ ਰਿਹਾ। ਜਗਤ ਵਿਕਾਰਾ ਜਾਏ ਸੜ, ਤ੍ਰੈਗੁਣ ਮਾਇਆ ਤਤ ਸਮਾ ਰਿਹਾ। ਜੋਤ ਸਰੂਪੀ ਅੱਗੇ ਖੜ੍ਹ, ਗੁਰਮੁਖ ਸੋਏ ਮਾਤ ਜਗਾ ਰਿਹਾ। ਆਪ ਫੜਾਏ ਆਪਣਾ ਲੜ, ਭਰਮ ਭੁਲੇਖਾ ਦੂਰ ਕਰਾ ਰਿਹਾ। ਜੋਤ ਜਗਾਏ ਬਹੱਤਰ ਨੜ, ਅੰਧ ਅੰਧੇਰਾ ਆਪ ਮਿਟਾ ਰਿਹਾ। ਸ਼ਬਦ ਚਲਾਏ ਧੜਾ ਧੜ, ਨਾਦ ਅਨਾਦਾ ਗੀਤ ਸੁਣਾ ਰਿਹਾ। ਕਾਇਆ ਮੰਦਰ ਜਾਏ ਵੜ, ਦਸਮ ਦਵਾਰੀ ਕੁੰਡਾ ਲਾਹ ਰਿਹਾ। ਸ਼ਬਦ ਸਿੰਘਾਸਣ ਉਪਰ ਚੜ੍ਹ, ਦੀਪਕ ਜੋਤੀ ਇਕ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕਿਲ੍ਹਾ ਕੋਟ, ਸ਼ਬਦ ਨਗਾਰੇ ਸਾਚੀ ਚੋਟ, ਆਪ ਆਪਣੀ ਮਾਤ ਲਗਾ ਰਿਹਾ। ਗੋਬਿੰਦ ਕਾਇਆ ਚਾਰ ਦਿਵਾਰ, ਪ੍ਰਭ ਸਾਚੇ ਰਚਨ ਰਚਾਈਆ। ਆਪੇ ਹੋਇਆ ਮੀਤ ਮੁਰਾਰ, ਸਾਕ ਸੱਜਣ ਸੈਣ ਆਪ ਅਖਵਾਈਆ। ਅੰਮ੍ਰਿਤ ਆਤਮ ਦੇਵੇ ਸਾਚੀ ਧਾਰ, ਦਿਵਸ ਰੈਣ ਰਿਹਾ ਚਲਾਈਆ। ਸ਼ਬਦ ਘੋੜੇ ਸਾਚੇ ਚਾੜ੍ਹ, ਪੁਰੀਆਂ ਲੋਆਂ ਰਿਹਾ ਦੁੜਾਈਆ। ਪੁਰਖ ਅਗੰਮਾ ਮਾਰੇ ਮਾਰ, ਅਗੰਮ ਅਗੰਮੀ ਖੇਲ ਰਚਾਈਆ। ਪਰਗਟ ਹੋਏ ਵਿਚ ਸੰਸਾਰ, ਏਕਾ ਡੰਕ ਨਾਉਂ ਵਜਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸਾਧਾਂ ਸੰਤਾਂ ਰਿਹਾ ਹਿਲਾਈਆ। ਏਕਾ ਖੰਡਾ ਦੁਹਰੀ ਧਾਰ, ਨਿਰਗੁਣ ਸਰਗੁਣ ਬਣਤ ਬਣਾਈਆ। ਜੀਵ ਜੰਤ ਜਨ ਹੋਏ ਗਵਾਰ, ਕਲਜੁਗ ਕਾਰ ਕਮਾਈਆ। ਮਾਇਆ ਮਮਤਾ ਤਨ ਸ਼ਿੰਗਾਰ, ਲੋਭ ਮੋਹ ਕਰੀ ਕੁੜਮਾਈਆ। ਗੁਰ ਕਾ ਸ਼ਬਦ ਨਾ ਤਨ ਪਿਆਰ, ਮਨਮਤੀ ਜੀਵ ਹਲਕਾਈਆ। ਗੋਬਿੰਦ ਗੋਬਿੰਦ ਰੂਪ ਅਪਾਰ, ਹਰਿ ਗੋਬਿੰਦਾ ਨਜ਼ਰ ਨਾ ਆਈਆ। ਸ੍ਰਿਸ਼ਟ ਸਬਾਈ ਪਾਏ ਚਿੰਦਾ, ਆਪ ਆਪਣੀ ਕਰਾਏ ਨਿੰਦਾ, ਕਲਜੁਗ ਅੰਤਮ ਦਏ ਦੁਹਾਈਆ। ਗੁਰਮੁਖ ਉਪਜਾਏ ਸਾਚੀ ਬਿੰਦਾ, ਹਰਿ ਦਾਤਾ ਵਡ ਗੁਣੀ ਗਹਿੰਦਾ, ਗੁਣਵੰਤਾ ਆਪ ਅਖਵਾਈਆ। ਸ਼ਬਦ ਧਾਰਾ ਇਕ ਵਹਾਏ ਸਾਗਰ ਸਿੰਧਾ, ਬਜਰ ਕਪਾਟੀ ਪਾਰ ਕਰਾਈਆ। ਆਪੇ ਤੋੜੇ ਹੰਕਾਰੀ ਜਿੰਦਾ, ਸਤਿ ਸਾਂਤਕ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਗੜ੍ਹ, ਹਰਿ ਵੇਖੇ ਥਾਉਂ ਥਾਈਂਆ। ਗੋਬਿੰਦ ਕਾਇਆ ਨਾਮ ਨਿਸ਼ਾਨਾ, ਪ੍ਰਭ ਸਾਚਾ ਮਾਤ ਚੜ੍ਹਾਇੰਦਾ। ਏਕਾ ਰੱਖੇ ਤੀਰ ਕਮਾਨਾ, ਰਸਨਾ ਚਿੱਲਾ ਨਾਉਂ ਰਖਾਇੰਦਾ। ਖੇਲੇ ਖੇਲ ਦੋ ਜਹਾਨਾਂ, ਤ੍ਰੈਲੋਕਾਂ ਫੋਲ ਫੁਲਾਇੰਦਾ। ਚੌਦਾਂ ਹੱਟਾਂ ਵੇਖ ਵਖਾਨਾ, ਤੀਰਥ ਤੱਟਾਂ ਫੋਲ ਫੁਲਾਇੰਦਾ। ਆਪੇ ਜਾਣੇ ਗੁਰੂਦਵਾਰੇ ਮੰਦਰ ਮਸਜਿਦ ਮੱਠਾਂ, ਵੇਦ ਪੁਰਾਨਾਂ ਭੇਵ ਚੁਕਾਇੰਦਾ। ਧੁਰ ਦਰਗਾਹੀ ਆਏ ਨੱਠਾ, ਸਰਬ ਕਲ ਆਪ ਸਮਰਥਾ, ਲੋਕਮਾਤੀ ਫੇਰਾ ਪਾਇੰਦਾ। ਸਤਿਜੁਗ ਕਰਾਏ ਸਾਚੀ ਚੱਠਾ, ਲੱਖ ਚੁਰਾਸੀ ਏਕਾ ਪੜਦਾ ਪਾਏ ਚਿੱਟਾ ਲੱਠਾ, ਲਾੜੀ ਮੌਤ ਸੇਵਾ ਲਾਇੰਦਾ। ਕਲਜੁਗ ਅੰਤਮ ਚਰਨ ਦਵਾਰੇ ਢੱਠਾ, ਪੰਚ ਵਿਕਾਰੀ ਜਾਏ ਨੱਠਾ, ਧੀਰਜ ਧੀਰ ਨਾ ਕੋਈ ਧਰਾਇੰਦਾ। ਸਤਿਜੁਗ ਸਤਿ ਸੰਤੋਖ ਕਰਾਏ ਇਕੱਠਾ, ਇਕ ਰਖਾਏ ਸਾਚਾ ਹੱਠਾ, ਪ੍ਰਭ ਚਰਨ ਸੀਸ ਨਿਵਾਇੰਦਾ। ਪ੍ਰਭ ਅਬਿਨਾਸ਼ੀ ਆਪ ਬੰਨ੍ਹਾਏ ਏਕਾ ਮੁੱਠਾ, ਕਲਜੁਗ ਵੇਲੇ ਅੰਤਮ ਤੁੱਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਦੀਪਕ ਜੋਤੀ ਇਕ ਜਗਾਇੰਦਾ। ਗੋਬਿੰਦ ਕਾਇਆ ਸਾਚਾ ਘਰ, ਹਰਿ ਸ਼ਬਦੀ ਵੱਜੀ ਵਧਾਈਆ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਹਰਿ ਜੋਤ ਕਰੀ ਕੁੜਮਾਈਆ। ਨਾਮ ਵਿਚੋਲਾ ਆਵੇ ਦਰ, ਵੇਖੇ ਧੀ ਜਵਾਈਆ। ਨਾ ਕੋਈ ਸੀਸ ਨਾ ਕੋਈ ਧੜ, ਹਰਿ ਸਾਚੇ ਰਚਨ ਰਚਾਈਆ। ਸਤਿ ਪੁਰਖ ਨਿਰੰਜਣ ਲਾਏ ਜੜ੍ਹ, ਸਤਿ ਸਤਿਵਾਦੀ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਤੇਰਾ ਦਰ, ਬ੍ਰਹਿਮੰਡਾਂ ਖੋਜ ਖੁਜਾਈਆ। ਗੋਬਿੰਦ ਕਾਇਆ ਦਰ ਅਪਾਰ, ਹਰਿ ਜੋਤੀ ਜੋਤ ਸਮਾਇੰਦਾ। ਦੇਵਣਹਾਰਾ ਸਾਚਾ ਵਰ, ਵਰਨ ਗੋਤੀ ਭੇਵ ਮਿਟਾਇੰਦਾ। ਨੌ ਖੰਡ ਪ੍ਰਿਥਮੀ ਏਕਾ ਘਰ, ਸੱਤਾਂ ਦੀਪਾਂ ਮੇਲ ਮਿਲਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪਣਾ ਆਪ ਲਿਆ ਹਰ, ਵੇਲੇ ਅੰਤ ਨਾ ਕੋਈ ਛੁਡਾਇੰਦਾ। ਜਨ ਭਗਤਾਂ ਨਾਮ ਭੰਡਾਰਾ ਰਿਹਾ ਭਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਤੀਰਥ ਤਟ ਨਾ ਕੋਈ ਵਖਾਇੰਦਾ। ਗੰਗਾ ਗੋਦਾਵਰੀ ਆਏ ਡਰ, ਅਠ ਸਠ ਲਹਿਣਾ ਦੇਣਾ ਮੂਲ ਚੁਕਾਇੰਦਾ। ਪਰਗਟ ਹੋਏ ਅਵਤਾਰ ਨਰ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਜੀਵ ਜੰਤ ਸਾਧ ਸੰਤ ਆਪਣਾ ਕੀਤਾ ਲੈਣ ਭਰ, ਸਾਚਾ ਕੰਤ ਹਰਿ ਭਗਵੰਤ ਲੇਖਾ ਲੇਖ ਮੁਕਾਇੰਦਾ। ਆਪ ਬਣਾਏ ਆਪਣੀ ਬਣਤ, ਹਰਿ ਜੁਗ ਜੁਗ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕਾਇਆ ਧਾਰ, ਹਰਿ ਨਾਮੇ ਨਾਉਂ ਚਲਾਇੰਦਾ। ਗੋਬਿੰਦ ਕਾਇਆ ਨਾਮ ਅਪਾਰਾ, ਹਰਿ ਸਾਚਾ ਆਪ ਟਿਕਾਇੰਦਾ। ਆਪੇ ਦੇਵੇ ਦੇਵਣਹਾਰਾ ਦਿਸ ਕਿਸੇ ਨਾ ਆਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰਾ, ਅਗੰਮੜੇ ਧਾਮ ਸੁਹਾਇੰਦਾ। ਜੋਤ ਸਰੂਪੀ ਕਰ ਅਕਾਰਾ, ਸ਼ਬਦੀ ਡੰਕ ਵਜਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਬ੍ਰਹਮਾ ਸ਼ਿਵ ਉਠਾਇੰਦਾ। ਕਰੋੜ ਤੇਤੀਸਾ ਦੇਵੇ ਇਕ ਹੁਲਾਰਾ, ਦੇਵਤ ਸੁਰ ਸਰਬ ਕੁਰਲਾਇੰਦਾ। ਮਾਤਲੋਕ ਪ੍ਰਭ ਲੈ ਅਵਤਾਰਾ, ਵਰਭੰਡੀ ਖੇਲ ਖਿਲਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਬੰਦ ਖੁਲਾਸੀ ਆਪ ਕਰਾਇੰਦਾ। ਧਰਮ ਰਾਏ ਦਰ ਵੇਖੇ ਫਾਸੀ, ਮਨਮੁਖਾਂ ਆਪ ਟੰਗਾਇੰਦਾ। ਗੁਰਮੁਖਾਂ ਕਰੇ ਚਰਨ ਦਾਸੀ, ਦਾਸੀ ਦਾਸ ਆਪ ਹੋ ਜਾਇੰਦਾ। ਪਾਰਬ੍ਰਹਮ ਪੁਰਖ ਅਬਿਨਾਸ਼ੀ, ਆਪ ਆਪਣੀ ਰਚਨ ਰਚਾਇੰਦਾ। ਪਕੜ ਉਠਾਏ ਪੰਡਤ ਕਾਂਸ਼ੀ, ਸੰਮਤ ਪੰਦਰਾਂ ਲੇਖ ਲਿਖਾਇੰਦਾ। ਗੁਰ ਮੰਦਰ ਅੰਦਰ ਬਹਿ ਬਹਿ ਜੋ ਕਰਨ ਹਾਸੀ, ਗ੍ਰੰਥੀ ਪੰਥੀ ਖਿੱਚ ਲਿਆਇੰਦਾ। ਅੰਜ਼ੀਲ ਕੁਰਾਨਾਂ ਕਰੇ ਦਾਸੀ, ਸੰਗ ਮੁਹੰਮਦ ਚਾਰ ਯਾਰ ਹਰਿ ਗਿਰਧਾਰ, ਨਾਮ ਖੰਡਾ ਇਕ ਵਖਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਜੇਰਜ ਅੰਡਾਂ ਫੋਲ ਫੁਲਾਇੰਦਾ। ਗੋਬਿੰਦ ਕਾਇਆ ਸਾਚਾ ਰੰਗ, ਰੰਗਣਹਾਰ ਕਰਤਾਰਾ ਏ। ਆਪ ਨਿਭਾਏ ਆਪਣਾ ਸੰਗ, ਕਲਜੁਗ ਤੇਰੀ ਅੰਤਮ ਵਾਰਾ ਏ। ਨੌ ਦਵਾਰੇ ਭੁੱਖ ਨੰਗ, ਤ੍ਰਿਸ਼ਨਾ ਅਗਨੀ ਹਾਹਾਕਾਰਾ ਏ। ਗੁਰ ਦਸਵੇਂ ਦਸਵੇਂ ਘਰ ਇਕ ਵੱਜੇ ਮਰਦੰਗ, ਅਨਹਦ ਰਖਾਈ ਸਾਚੀ ਧਾਰਾ ਏ। ਪੰਚਮ ਮੰਗੇ ਸਾਚੀ ਮੰਗ, ਹਰਿ ਸੋਹੇ ਚਰਨ ਦਵਾਰਾ ਏ। ਨਾਮ ਰੰਗੀਲਾ ਸਚ ਪਲੰਘ, ਪ੍ਰਭ ਢਾਹਿਆ ਉਚ ਮੁਨਾਰਾ ਏ। ਦੂਸਰ ਕੋਇ ਨਾ ਸਕੇ ਲੰਘ, ਹਰਿ ਕੀਆ ਬੰਦ ਕਿਵਾੜਾ ਏ। ਗੁਰ ਗੋਬਿੰਦੇ ਮੰਗੀ ਮੰਗ, ਦਰ ਘਰ ਸਾਚੇ ਮੇਲਣਹਾਰਾ ਏ। ਪੁਰਖ ਅਬਿਨਾਸ਼ੀ ਲਾਇਆ ਅੰਗ, ਪੂਤ ਸਪੂਤਾ ਕਰ ਪਿਆਰਾ ਏ। ਸ਼ਬਦ ਘੋੜੇ ਕਸ ਤੰਗ, ਕਰਾਏ ਆਪ ਉਤੇ ਅਸਵਾਰਾ ਏ। ਨੀਲੀ ਧਾਰੋਂ ਪਾਰ ਲੰਘ, ਨੀਲੇ ਵਾਲਾ ਹਰਿ ਨਿਰੰਕਾਰਾ ਏ। ਨਾਮ ਡੋਰੀ ਇਕ ਪਤੰਗ, ਸਾਚਾ ਨਾਮ ਹੁਲਾਰਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਤੇਰਾ ਰੂਪ, ਪੁਰਖ ਅਬਿਨਾਸ਼ੀ ਸਾਚਾ ਭੂਪ, ਰੰਗ ਰੇਖ ਨਾ ਕੋਈ ਵਖਾਇਆ ਏ। ਗੋਬਿੰਦ ਕਾਇਆ ਸਾਚੀ ਰੇਖ, ਹਰਿ ਸਾਚੀ ਬਣਤ ਬਣਾਈਆ। ਸ਼ਬਦ ਸਰੂਪੀ ਏਕਾ ਲੇਖ, ਨਿਸ਼ਅੱਖਰ ਵੱਖਰ ਨਾਉਂ ਰਖਾਈਆ। ਪਰਾ ਪਸੰਤੀ ਰਹੀ ਵੇਖ, ਮਧਮ ਬੈਖਰੀ ਜੁਗ ਜੁਗ ਗਾਈਆ। ਨਾ ਕੋਈ ਜਾਣੇ ਧਾਰੀ ਕੇਸ, ਦਸ ਦਸਮੇਸ਼ ਨਾ ਰੂਪ ਸਮਾਈਆ। ਘਰ ਘਰ ਬੈਠੇ ਕਰ ਕਰ ਵੇਸ, ਸਾਧਾਂ ਸੰਤਾਂ ਪਈ ਲੜਾਈਆ। ਬਾਲ ਜਵਾਨੀ ਨਾ ਬਿਰਧ ਵਰੇਸ, ਹਰਿ ਏਕਾ ਰੰਗ ਸਮਾਈਆ। ਦੋ ਜਹਾਨੀ ਨਰ ਨਰੇਸ਼, ਥਿਰ ਘਰ ਸਾਚੇ ਡੇਰਾ ਲਾਈਆ। ਨਾ ਕੋਈ ਜਾਣੇ ਬ੍ਰਹਮਾ ਸ਼ਿਵ ਵਿਸ਼ਨ ਗਣੇਸ਼, ਸਾਰੇ ਬੈਠੇ ਰਾਹ ਤਕਾਈਆ। ਜਨ ਭਗਤਾਂ ਹੋਏ ਦਰ ਦਰਵੇਸ਼, ਦਰ ਦਰਬਾਨਾ ਆਪ ਅਖਵਾਈਆ। ਕਲਜੁਗ ਤੇਰੀ ਅੰਤਮ ਰੇਖ, ਪ੍ਰਭ ਅਬਿਨਾਸ਼ੀ ਜੋਤ ਜਗਾਈਆ। ਲੱਖ ਚੁਰਾਸੀ ਲਿਖਿਆ ਲੇਖ, ਵੇਲੇ ਅੰਤਮ ਆਪ ਮਿਟਾਈਆ। ਸਤਿਜੁਗ ਸਾਚੇ ਲਾਏ ਮੇਖ, ਪੂਤ ਸਪੂਤਾ ਆਪ ਅਖਵਾਈਆ। ਨੇਤਰ ਲੋਚਨ ਨੈਣਾ ਪੇਖ, ਸੰਮਤ ਸੰਮਤੀ ਨੇੜੇ ਆਈਆ। ਜੋਤੀ ਜਾਮਾ ਹਰਿ ਹਰਿ ਲੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਏਕਾ ਰਾਗ ਹਰਿ ਆਪਣਾ ਰਿਹਾ ਉਪਾਈਆ। ਗੋਬਿੰਦ ਕਾਇਆ ਸਾਚਾ ਰਾਗ, ਹਰਿ ਸਾਚਾ ਆਪ ਸੁਣਾਇੰਦਾ। ਪੰਚਮ ਮੀਤਾ ਗਿਆ ਜਾਗ, ਪੰਚਮ ਸੰਗ ਨਿਭਾਇੰਦਾ। ਪੰਚਮ ਬੁਝਾਏ ਤ੍ਰਿਸ਼ਨਾ ਆਗ, ਆਤਮ ਤ੍ਰਿਪਤ ਕਰਾਇੰਦਾ। ਪੰਚਮ ਪਕੜੇ ਆਪੇ ਵਾਗ, ਡੋਰੀ ਆਪਣੇ ਹੱਥ ਰਖਾਇੰਦਾ। ਪੰਚਮ ਧੋਵੇ ਕਾਲਾ ਦਾਗ਼, ਦੁਰਮਤ ਮੈਲ ਧਵਾਇੰਦਾ। ਪੰਚਮ ਦੀਪਕ ਜੋਤੀ ਜਗੇ ਚਿਰਾਗ, ਨਾਮ ਬੱਤੀ ਏਕਾ ਪਾਇੰਦਾ। ਪੰਚਮ ਮੇਲਾ ਕੰਤ ਸੁਹਾਗ, ਪੰਚਮ ਨਾਰੀ ਇਕ ਹੰਢਾਇੰਦਾ। ਪੰਚਮ ਲਾਏ ਸਾਚਾ ਭਾਗ, ਆਤਮ ਸੇਜਾ ਇਕ ਵਿਛਾਇੰਦਾ। ਪੰਚਮ ਦੇਵੇ ਇਕ ਵੈਰਾਗ, ਆਪ ਆਪਣੀ ਸੇਵਾ ਲਾਇੰਦਾ। ਪੰਚਮ ਬਣਾਏ ਹੰਸ ਕਾਗ, ਸਰ ਸਰੋਵਰ ਇਕ ਨੁਹਾਇੰਦਾ। ਪੰਚਮ ਬੰਨ੍ਹੇ ਸਾਚਾ ਤਾਗ, ਧੁਰਦਰਗਾਹੀ ਤੋੜ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਸਰ, ਸਰ ਸਰੋਵਰ ਇਕ ਵਖਾਇੰਦਾ। ਗੋਬਿੰਦ ਕਾਇਆ ਸਾਚਾ ਸਰ, ਹਰਿ ਵੇਖੇ ਤੀਰਥ ਤੱਟਿਆ। ਏਕਾ ਅੰਮ੍ਰਿਤ ਦੇਵੇ ਭਰ, ਦਰ ਦਵਾਰੇ ਬਹਿ ਬਹਿ ਚੱਟਿਆ। ਹਰਿ ਹਰਿ ਭਾਣਾ ਰਿਹਾ ਜ਼ਰ, ਜੋਤ ਜਗਾਏ ਕਾਇਆ ਮੱਟਿਆ। ਆਪ ਆਪਣੇ ਜਿਹਾ ਕਰ, ਭਾਗ ਲਗਾਏ ਚੌਦਾਂ ਹੱਟਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਸਾਚੀ ਚੋਲੀ ਏਕਾ ਰੰਗ ਚੜ੍ਹਾਏ ਖੱਟਿਆ। ਕਾਇਆ ਚੋਲੀ ਰੰਗ ਬਸੰਤੀ, ਹਰਿ ਗੋਬਿੰਦ ਤਨ ਚੜ੍ਹਾਇੰਦਾ। ਸਾਚਾ ਮੇਲਾ ਹਰਿ ਹਰਿ ਕੰਤੀ, ਪੂਰਨ ਭਗਵੰਤੀ ਜੋਤ ਜਗਾਇੰਦਾ। ਮਨਮੁਖ ਜੀਵ ਦੇਵ ਦੰਤੀ, ਹਉਮੇ ਹੰਗਤਾ ਝੂਠੀ ਸੰਗਤੀ, ਜਗਤ ਵਿਕਾਰਾ ਮੁਖ ਰਖਾਇੰਦਾ। ਗੁਰਮੁਖ ਸਾਚੇ ਸਾਚੀ ਪੰਗਤੀ, ਅੰਗੀਕਾਰ ਨਾਨਕ ਅੰਗਦੀ, ਅੰਗੀਕਾਰ ਆਪ ਹੋ ਜਾਇੰਦਾ। ਸ਼ਬਦ ਦਵਾਰਾ ਏਕਾ ਲੰਘਤੀ, ਕੱਟਣਹਾਰਾ ਭੁੱਖ ਨੰਗਤੀ, ਨਾਮ ਭੰਡਾਰਾ ਇਕ ਵਖਾਇੰਦਾ। ਅੰਮ੍ਰਿਤ ਧਾਰਾ ਚਰਨ ਧੂੜ ਸਾਚੀ ਗੰਗਤੀ, ਗੰਗਾ ਗੋਦਾਵਰੀ ਮਾਣ ਗਵਾਇੰਦਾ। ਕਲਜੁਗ ਅੰਤਮ ਵੇਖੇ ਜੰਗਤੀ, ਸ਼ਬਦ ਖੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਤੇਰਾ ਭੇਖ, ਭੇਖਾਧਾਰੀ ਆਪ ਵਟਾਇੰਦਾ। ਗੋਬਿੰਦ ਕਾਇਆ ਕਲਜੁਗ ਭੇਖ, ਹਰਿ ਸਾਚੇ ਰੂਪ ਸਮਾਇਆ ਏ। ਕਲਜੁਗ ਅੰਤਮ ਵੇਲਾ ਵੇਖ, ਅੰਧ ਕੂਪ ਆਪ ਹੋ ਆਇਆ ਏ। ਵੇਖ ਵਖਾਣੇ ਔਲੀਏ ਪੀਰ ਸ਼ੇਖ਼, ਮੁੱਲਾ ਕਾਜ਼ੀ ਰਿਹਾ ਹਿਲਾਇਆ ਏ। ਆਪੇ ਲਿਖਣਹਾਰਾ ਲੇਖ, ਦਿਸ ਕਿਸੇ ਨਾ ਆਇਆ ਏ। ਸ੍ਰਿਸ਼ਟ ਸਬਾਈ ਰਿਹਾ ਵੇਖ, ਦਰ ਘਰ ਸਾਚੇ ਡੇਰਾ ਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਭੰਡਾਰਾ ਰਿਹਾ ਭਰ, ਸਤਿਜੁਗ ਸਾਚਾ ਰਾਹ ਤਕਾਇਆ ਏ। ਗੋਬਿੰਦ ਭੰਡਾਰਾ ਹਰਿ ਭਰਪੂਰ, ਆਪਣੀ ਹੱਥੀਂ ਆਪ ਕਰਾਇੰਦਾ। ਵਡ ਦਾਤਾ ਹਰਿ ਜੋਧਾ ਸੂਰ, ਸੂਰਬੀਰ ਆਪ ਅਖਵਾਇੰਦਾ। ਏਕਾ ਜੋਤੀ ਸਾਚਾ ਨੂਰ, ਹਰ ਘਟ ਮੇਂ ਆਪ ਟਿਕਾਇੰਦਾ। ਸ਼ਬਦ ਅਨਾਦੀ ਸਾਚੀ ਤੂਰ, ਪੰਚਮ ਅਨਾਦੀ ਧੁਨ ਆਤਮਕ ਆਪ ਸੁਹਾਇੰਦਾ। ਲੱਖ ਚੁਰਾਸੀ ਨਾਤਾ ਕੂੜ, ਕਲਜੁਗ ਅੰਤ ਤੁੜਾਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਧੂੜ, ਧੂੜੀ ਮਜਨ ਇਸ਼ਨਾਨ ਕਰਾਇੰਦਾ। ਏਕਾ ਚਾੜ੍ਹੇ ਰੰਗ ਗੂੜ੍ਹ, ਆਦਿ ਅੰਤ ਉਤਰ ਨਾ ਜਾਇੰਦਾ। ਚਤੁਰ ਸੁਘੜ ਬਣਾਏ ਮੂੜ੍ਹ, ਨੇਤਰ ਅੰਜਨ ਨਾਮ ਪਾਇੰਦਾ। ਲੱਖ ਚੁਰਾਸੀ ਕਟੇ ਜੂੜ, ਧਰਮ ਰਾਏ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਚ ਅਟਾਰੀ, ਪਾਰਬ੍ਰਹਮ ਹਰਿ ਆਪ ਉਸਾਰੀ, ਬਾਡੀ ਦੂਸਰ ਕੋਇ ਨਾ ਲਾਇੰਦਾ। ਗੋਬਿੰਦ ਕਾਇਆ ਸਚ ਮਹੱਲਾ, ਹਰਿ ਆਪਣਾ ਆਪ ਉਸਾਰਿਆ। ਜੋਤ ਸਰੂਪੀ ਇਕ ਇਕੱਲਾ, ਬੈਠਾ ਹਰਿ ਨਿਰੰਕਾਰਿਆ। ਸ਼ਬਦ ਰਖਾਏ ਤਿੱਖਾ ਭੱਲਾ, ਲੋਆਂ ਪੁਰੀਆਂ ਪਾਵੇ ਸਾਰਿਆ। ਦਰ ਦਵਾਰਾ ਏਕਾ ਮੱਲਾ, ਨੂਰੋ ਨੂਰ ਹੋਏ ਉਜਿਆਰਿਆ। ਲੱਖ ਚੁਰਾਸੀ ਦੂਈ ਦਵੈਤੀ ਮੇਟੇ ਸੱਲਾ, ਕਲਜੁਗ ਅੰਤਮ ਲਏ ਅਵਤਾਰਿਆ। ਜੋਤ ਜਗਾਏ ਘੜੀ ਘੜੀ ਪਲ ਪਲਾ, ਨਿਹਕਲੰਕਾ ਖੇਲ ਅਪਾਰਿਆ। ਆਪੇ ਹੋਏ ਵਲ ਛਲਾ, ਬਾਵਨ ਭੇਖੀ ਭੇਖ ਅਪਾਰਿਆ। ਪ੍ਰਭ ਕਾ ਭਾਣਾ ਅੰਤ ਨਾ ਟਲਾ, ਹਰਿ ਲੇਖਾ ਲਿਖਣਹਾਰ ਲਿਖਾ ਰਿਹਾ। ਮਿਲਿਆ ਮੇਲ ਗੋਬਿੰਦ ਡੱਲਾ, ਸੰਮਤ ਚੌਦਾਂ ਮੇਲ ਮਿਲਾ ਰਿਹਾ। ਆਪ ਵਖਾਏ ਨਿਹਚਲ ਧਾਮ ਅਟੱਲਾ, ਹਰਿ ਸਾਚਾ ਆਸਣ ਲਾ ਰਿਹਾ। ਜੋਤੀ ਸ਼ਬਦੀ ਆਪੇ ਰਲਾ, ਗੁਰਮੁਖ ਕਾਇਆ ਡੇਰਾ ਲਾ ਰਿਹਾ। ਕਿਸੇ ਦਿਸ ਨਾ ਆਏ ਜਲਾ ਥਲਾ, ਅਠ ਸਠ ਡੂੰਘਾ ਵਹਿਣ ਵਹਾ ਰਿਹਾ। ਦੀਪਕ ਜੋਤੀ ਏਕਾ ਬਲਾ, ਕਲਜੁਗ ਮੇਟੇ ਅੰਧ ਅੰਧਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਨਾਉਂ ਆਪਣਾ ਆਪ ਰਖਾ ਰਿਹਾ। ਗੋਬਿੰਦ ਕਾਇਆ ਸਾਚਾ ਨਾਮ ਹੈ, ਹਰਿ ਨਾਮੇ ਬਣਤ ਬਣਾਈ। ਨਾ ਕੋਈ ਤ੍ਰਿਸ਼ਨਾ ਤਾਮ ਹੈ, ਮਾਇਆ ਅਗਨ ਨਾ ਦਏ ਜਲਾਈ। ਨਾ ਸੁਬਾਹ ਅੰਧੇਰਾ ਸ਼ਾਮ ਹੈ, ਦਿਵਸ ਰੈਣ ਨਾ ਕੋਇ ਜਣਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਜੋਤੀ ਸ਼ਬਦ ਕਰੇ ਕੁੜਮਾਈ। ਸ਼ਬਦ ਕੁੜਮਾਈ ਨਾਮ ਕਰ, ਵੱਜੇ ਸਚ ਤਰਾਨਾ। ਦਹਿ ਦਿਸ਼ਾ ਇਕ ਵਧਾਈ, ਅਨਹਦ ਰਾਗ ਮਹਾਨਾ। ਪੰਚਮ ਗਾਵਣ ਚਾਈਂ ਚਾਈਂ, ਮਿਲਿਆ ਮੇਲ ਸ੍ਰੀ ਭਗਵਾਨਾ। ਆਪ ਉਠਾਏ ਫੜ ਫੜ ਬਾਂਹੀ, ਵਾਲੀ ਦੋ ਜਹਾਨਾਂ। ਰਾਗ ਛਤੀਸਾ ਦੰਦ ਬਤੀਸਾ ਇਕ ਇਕੀਸਾ ਕਹਿਣ ਨਾ ਜਾਈ, ਨਾਦ ਅਨਾਦੀ ਇਕ ਤਰਾਨਾ। ਬੀਸ ਬੀਸਾ ਖੇਲ ਰਚਾਈ, ਜਗਤ ਜਗਦੀਸਾ ਹਰਿ ਰਘੁਰਾਈ, ਗੁਰ ਗੋਬਿੰਦੇ ਮੇਲ ਮਿਲਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਤਾਜ, ਹਰਿ ਸਾਚਾ ਸੀਸ ਸੁਹਾਨਾ। ਦੋ ਜਹਾਨੀ ਏਕਾ ਰਾਜ, ਰਾਜਨ ਰਾਜ ਆਪ ਅਖਵਾਇੰਦਾ। ਲੋਆਂ ਪੁਰੀਆਂ ਸਾਜਨ ਸਾਜ, ਆਪ ਆਪਣੀ ਬਣਤ ਬਣਾਇੰਦਾ। ਆਪੇ ਰਚਣਹਾਰਾ ਕਾਜ, ਆਪੇ ਖੇਲ ਖਿਲਾਇੰਦਾ। ਆਪੇ ਮਾਰਨਹਾਰਾ ਆਵਾਜ਼, ਆਪੇ ਗੂੜ੍ਹੀ ਨੀਂਦ ਸਵਾਇੰਦਾ। ਆਪੇ ਜੁਗ ਜੁਗ ਦੇਵਣਹਾਰਾ ਦਾਜ, ਆਪੇ ਸੀਸ ਮੁੰਡਾਇੰਦਾ। ਆਪੇ ਰੱਖਣਹਾਰਾ ਲਾਜ, ਆਪੇ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਰੰਗ ਗੂੜ੍ਹਾ, ਏਕ ਏਕ ਚੜ੍ਹਾਇੰਦਾ। ਗੋਬਿੰਦ ਕਾਇਆ ਰੰਗਣ ਗੂੜ੍ਹਾ, ਹਰਿ ਸਾਚੇ ਆਪ ਰੰਗਾਇਆ। ਨਾਮ ਸਰੂਪੀ ਪਾਇਆ ਚੂੜਾ, ਸਤਿ ਸੰਤੋਖੀ ਮਹਿੰਦੀ ਲਾਇਆ। ਜਨ ਭਗਤਾਂ ਕੱਟਣ ਆਇਆ ਜੂੜਾ, ਕਲਜੁਗ ਦੇਵੇ ਫੰਦ ਕਟਾਇਆ। ਚਰਨ ਪ੍ਰੀਤੀ ਬਖ਼ਸ਼ੇ ਧੂੜਾ, ਬੱਤੀ ਦੰਦ ਰਹੇ ਗੁਣ ਗਾਇਆ। ਮਾਇਆ ਮਮਤਾ ਜੂਠਾ ਝੂਠਾ ਕੂੜਾ, ਮਨਮੁਖਾਂ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਇਕ ਅਟੱਲਾ, ਊਚੋ ਊਚ ਵਖਾਇਆ। ਗੋਬਿੰਦ ਕਾਇਆ ਉਚ ਅਟੱਲਾ, ਹਰਿ ਸਾਚਾ ਬੇਅੰਤ ਬੇਅੰਤਿਆ। ਆਕਾਸ਼ ਆਕਾਸ਼ੀ ਦੀਪਕ ਬਲਾ, ਪਵਣ ਗਾਏ ਨਾ ਕੋਈ ਸਵਾਸਿਆ। ਨਿਰੰਕਾਰ ਆਕਾਰ ਆਪੇ ਰਲਾ, ਸੰਸਕਾਰ ਨਾ ਜੀਵ ਜੰਤਿਆ। ਆਪ ਵਸਾਇਆ ਰੰਗ ਮਹੱਲਾ, ਰੰਗ ਮਾਣੇ ਨਾਰੀ ਕੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਦਰ, ਵਖਾਏ ਨਿਹਚਲ ਧਾਮ ਅਚੱਲਾ। ਗੋਬਿੰਦ ਕਾਇਆ ਸਤਿ ਸਰੂਪ, ਹਰਿ ਸਾਂਤਕ ਸਤਿ ਵਰਤਾਇਆ। ਨਾ ਕੋਈ ਰੰਗ ਨਾ ਕੋਈ ਰੂਪ, ਰੇਖ ਭੇਖ ਦਿਸ ਨਾ ਆਇਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਵਖਾਇਆ। ਨਾਮ ਹੁਲਾਰਾ ਰਿਹਾ ਝੂਟ, ਹਰਿ ਜੋਤੀ ਸੇਵਾ ਲਾਇਆ। ਆਪੇ ਹੋਇਆ ਸਾਚਾ ਪੂਤ, ਹਰਿ ਗੋਬਿੰਦ ਪੂਤ ਅਖਵਾਇਆ। ਏਕ ਤਾਗਾ ਸਾਚਾ ਸੂਤ, ਲੱਖ ਚੁਰਾਸੀ ਆਪ ਪੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਇਕ ਆਕਾਰ, ਲੋਆਂ ਪੁਰੀਆਂ ਵਿਚ ਸਮਾਇਆ। ਗੋਬਿੰਦ ਕਾਇਆ ਜਗਤ ਆਕਾਰ, ਭਗਤ ਸੁਹੇਲਾ ਮੀਤਾ। ਨਾਮ ਖੰਡਾ ਤੇਜ ਕਟਾਰ, ਹਰਿ ਰਸਨਾ ਸ਼ਬਦ ਪਲੀਤਾ। ਸਾਚੇ ਘੋੜੇ ਹੋ ਅਸਵਾਰ, ਸ੍ਰਿਸ਼ਟ ਸਬਾਈ ਆਪੇ ਜੀਤਾ। ਜਨ ਭਗਤਾਂ ਪਾਵੇ ਆਪੇ ਸਾਰ, ਹਰਿ ਦਾਤਾ ਪਤਤ ਪੁਨੀਤਾ। ਖੋਲਣਹਾਰਾ ਬੰਦ ਕਿਵਾੜ, ਏਕਾ ਸ਼ਬਦ ਜਣਾਏ ਮਾਣ ਗਵਾਏ ਅਠਾਰਾਂ ਧਿਆਏ ਗੀਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਚ ਮਰਦੰਗ, ਆਪ ਸੁਣਾਏ ਹਸਤ ਕੀਟਾ। ਗੋਬਿੰਦ ਕਾਇਆ ਨਾਮ ਮਰਦੰਗਾ, ਹਰਿ ਆਪਣਾ ਆਪ ਰਖਾਇਆ। ਦਸਮ ਦਵਾਰੀ ਅੰਦਰ ਟੰਗਾ, ਦਿਸ ਕਿਸੇ ਨਾ ਆਇਆ। ਜੀਵ ਜੰਤ ਸਾਧ ਸੰਤ ਬਿਨ ਹਰਿ ਨਾਮੇ ਭੁੱਖਾ ਨੰਗਾ, ਨੌ ਦਵਾਰ ਫਿਰੇ ਹਲਕਾਇਆ। ਅੰਗੀਕਾਰ ਨਾ ਹੋਏ ਅੰਗਾ, ਜਗਤ ਨੁਹਾਵਣ ਨੁਹਾਇਆ ਗੰਗਾ, ਸਾਚਾ ਸੰਗ ਨਾ ਕੋਈ ਨਿਭਾਇਆ। ਏਕਾ ਤਾਰ ਨਿਰੰਕਾਰ ਨਾਨਕ ਨਾਮ ਸੁਰੰਗਾ, ਸਾਰੰਗ ਧਰ ਰਿਹਾ ਵਜਾਇਆ। ਸ਼ਬਦ ਰੰਗੀਲਾ ਹਰਿ ਪਲੰਘਾ, ਸਤਿ ਸਤਿਵਾਦੀ ਸੇਜ ਵਿਛਾਇਆ। ਹਰਿਜਨ ਲਗਾਏ ਆਪਣੇ ਅੰਗਾ, ਗੋਬਿੰਦ ਗੋਬਿੰਦ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਬੰਕ ਦਵਾਰਾ ਇਕ ਸੁਹਾਇਆ। ਗੋਬਿੰਦ ਕਾਇਆ ਦਵਾਰ ਬੰਕ ਹੈ, ਬੰਕ ਦਵਾਰੀ ਆਪ। ਨਾ ਕੋਈ ਰਾਓ ਰੰਕ ਹੈ, ਨਾ ਕੋਈ ਪੁੰਨ ਪਾਪ। ਨਾ ਕੋਈ ਸਹਿੰਸਾ ਰੋਗ ਸ਼ੰਕ ਹੈ, ਜਗਤ ਜੋਗ ਨਾ ਕੋਇ ਸੰਤਾਪ। ਨਾ ਕੋਈ ਮਨੂਆ ਮਨ ਕਾ ਮਨਕ ਹੈ, ਪੂਜਾ ਪਾਠ ਨਾ ਕੋਈ ਜਾਪ। ਖੇਲੇ ਖੇਲ ਬਾਰ ਅਨਕ ਹੈ, ਸ੍ਰਿਸ਼ਟ ਸਬਾਈ ਮਾਈ ਬਾਪ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਜੋਤੀ ਨੂਰ ਕਰ, ਗੋਬਿੰਦ ਆਸਾ ਪੂਰ ਹਰਿ, ਕਰੇ ਕਰਾਏ ਵਡ ਪਰਤਾਪ। ਗੋਬਿੰਦ ਆਸਾ ਪੂਰੀਆ, ਲੋਕਮਾਤ ਵੱਜੀ ਵਧਾਈਆ। ਸਰਬ ਕਲਾ ਆਪੇ ਭਰਪੂਰੀਆ, ਦੇਵੇ ਦਰਸ ਹਰਿ ਹਰ ਥਾਈਂਆ। ਨੂਰ ਨੁਰਾਨੀ ਨੂਰੋ ਨੂਰੀਆ, ਅੰਧ ਅੰਧੇਰ ਰਿਹਾ ਮਿਟਾਈਆ। ਕਲਜੁਗ ਮਾਇਆ ਕੂੜੋ ਕੂੜੀਆ, ਜਗਤ ਜੰਜਾਲਾ ਰਿਹਾ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਦੇਵੇ ਵਰ, ਵਰ ਦਾਤਾ ਆਪੇ ਬਹੁੜੀਆ। ਵਰ ਦਾਤਾ ਹਰਿ ਭਗਵੰਤ, ਗੁਰ ਚੇਲੇ ਆਪ ਸੁਹਾਇੰਦਾ। ਆਪੇ ਜਾਣੇ ਸਾਧ ਸੰਤ, ਸਾਚੇ ਮੇਲੇ ਮੇਲ ਮਿਲਾਇੰਦਾ। ਭਰਮ ਭੁਲੇਖਾ ਜੀਵ ਜੰਤ, ਮਾਇਆ ਮਮਤਾ ਵਿਚ ਫਸਾਇੰਦਾ। ਹਰਿਜਨ ਮੇਲਾ ਸਾਚੇ ਕੰਤ, ਕੰਤ ਕੰਤੂਹਲਾ ਦਰਸ ਦਿਖਾਇੰਦਾ। ਜੁਗ ਜੁਗ ਮਹਿੰਮਾ ਅਗਣਤ, ਲੇਖਾ ਗਣਤ ਨਾ ਕੋਈ ਗਿਣਾਇੰਦਾ। ਕਲਜੁਗ ਮਾਇਆ ਪਾਏ ਬੇਅੰਤ, ਮਾਇਆਧਾਰੀ ਮਾਇਆ ਮੋਹ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਡੰਕ ਅੰਕ ਏਕਾ ਏਕ ਰਖਾਇੰਦਾ। ਏਕਾ ਡੰਕ ਰਾਓ ਰੰਕ, ਦਵਾਰ ਬੰਕ ਜਣਾਈਆ। ਹਰਿਜਨ ਉਠਾਏ ਦਇਆ ਕਮਾਏ ਜਿਉਂ ਜਨ ਜਨਕ, ਵਾਸੀ ਪੁਰੀ ਘਨਕ ਆਪਣੀ ਦਇਆ ਕਮਾਈਆ। ਆਤਮ ਜੋਤੀ ਲਾਏ ਤਨਕ, ਆਪੇ ਕੱਢੇ ਕਾਇਆ ਸ਼ੰਕ, ਸਤਿ ਸਰੂਪੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਮੇਲ ਦਰ, ਦਰ ਦਰਵਾਜ਼ਾ ਗਰੀਬ ਨਿਵਾਜਾ ਏਕਾ ਏਕ ਸੁਹਾਈਆ। ਤਨ ਮੰਦਰ ਜਿਸ ਜਨ ਦੇਖਿਆ, ਆਏ ਚਰਨ ਦਵਾਰ। ਕਵਣ ਦਵਾਰੇ ਹਰਿ ਹਰਿ ਬਹਿ ਬਹਿ ਲਿਖੇ ਲੇਖਿਆ, ਕਵਣ ਦਵਾਰੇ ਸੁਣੇ ਪੁਕਾਰ। ਕਵਣ ਦਵਾਰੇ ਮੇਟੇ ਲਿਖੀ ਰੇਖਿਆ, ਕਵਣ ਦਵਾਰੇ ਲੋਚਨ ਤੀਜਾ ਦਏ ਉਘਾੜ। ਕਵਣ ਦਵਾਰੇ ਨਾਤਾ ਤੁੱਟੇ ਧਾਰੀ ਕੇਸਿਆ, ਕਵਣ ਦਵਾਰੇ ਮਿਟਾਏ ਪੰਚਮ ਧਾੜ। ਕਵਣ ਦਵਾਰੇ ਹੋਏ ਦਰ ਦਰਵੇਸ਼ਿਆ, ਕਵਣ ਦਵਾਰੇ ਨਾਤਾ ਤੁੱਟੇ ਬਹੱਤਰ ਨਾੜ। ਕਵਣ ਦਵਾਰੇ ਹਰਿ ਜੂ ਹਰਿ ਮੰਦਰ ਅੰਦਰ ਦੇਖਿਆ, ਹਰਿ ਸ਼ਬਦੀ ਸਾਚਾ ਲਾੜ। ਜੋਤੀ ਜੋਤ ਸਰੂਪ ਹਰਿ, ਆਪੇ ਵੇਖਣਵਾਲਾ ਦਰ, ਘਾੜਨਹਾਰਾ ਸਾਚਾ ਘੜ। ਹਰਿ ਸ਼ਬਦ ਹਰਿ ਸਾਚੀ ਬਾਣੀ, ਅਨਹਦ ਰਾਗ ਅਲਾਇੰਦਾ। ਰਸਨਾ ਕਥ ਨਾ ਸਕੇ ਕਹਾਣੀ, ਅਕੱਥ ਕਥਾ ਸਮਾਇੰਦਾ। ਮਹੱਲ ਅਟੱਲ ਜਾਣੇ ਜਾਣੀ, ਜੋ ਜਨ ਆਪਣਾ ਵੇਖ ਵਖਾਇੰਦਾ। ਅੰਮ੍ਰਿਤ ਆਤਮ ਪੀਤਾ ਠੰਡਾ ਪਾਣੀ, ਤਾਲ ਸੁਹਾਵਾ ਨਜ਼ਰੀ ਆਇੰਦਾ। ਮਿਲਿਆ ਮੇਲ ਗੁਰ ਪੂਰੇ ਹਾਣੀ, ਗੁਰ ਸ਼ਬਦੀ ਸ਼ਬਦ ਸਮਾਇੰਦਾ। ਆਵਣ ਜਾਵਣ ਚੁੱਕੀ ਕਾਣੀ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਸੰਤਨ ਵੇਖੇ ਇਕ ਘਰ, ਨਾ ਕੋਈ ਨਾਰੀ ਨਾ ਕੋਈ ਨਰ, ਨਰ ਨਾਰ ਨਾ ਕੋਇ ਅਖਵਾਇੰਦਾ। ਭਾਵੀ ਭਾਣਾ ਹਰਿ ਹੈ, ਦਰ ਦਰ ਰਹੀ ਬਿਲਲਾਏ। ਨੁਹਾਵਣ ਨੁਹਾਉਣਾ ਸਾਚੇ ਸਰ ਹੈ, ਗੁਰ ਚਰਨ ਸਰਨ ਸੱਚੀ ਸਰਨਾਏ। ਮਰਨੀ ਮਰਨਾ ਜਾਣਾ ਮਰ ਹੈ, ਗੇੜ ਗੇੜਾ ਵਿਚ ਫਿਰਾਏ। ਹਾਹਾਕਾਰ ਦਰ ਦਰ ਹੈ, ਘਰ ਘਰ ਰਹੇ ਕੁਰਲਾਏ। ਤ੍ਰਿਸ਼ਨਾ ਅਗਨੀ ਰਹੇ ਸੜ ਹੈ, ਮਾਇਆ ਮਮਤਾ ਤਨ ਅਗਨ ਜਲਾਏ। ਜੂਠਾ ਝੂਠਾ ਘਾੜਨ ਘੜ ਹੈ, ਜੋ ਘੜਿਆ ਭੰਨ ਵਖਾਏ। ਗੁਰਮੁਖ ਸਾਜਨ ਸਾਚਾ ਲਾੜ ਹੈ, ਰਾਏ ਧਰਮ ਨਾ ਦਏ ਸਜ਼ਾਏ। ਦਰ ਘਰ ਸਾਚੇ ਦੇਵੇ ਵਾੜ ਹੈ, ਦਰ ਦਵਾਰਾ ਇਕ ਵਖਾਏ। ਆਪੇ ਜਾਣੇ ਚੰਗੇ ਮਾੜ ਹੈ, ਕਰਮ ਗਤ ਭੇਵ ਨਾ ਰਾਏ। ਮਨਮੁਖਾਂ ਮਗਰ ਲੱਗੀ ਪੰਚਮ ਧਾੜ ਹੈ, ਦਿਵਸ ਰੈਣ ਰਹੀ ਡਰਾਏ। ਵਾ ਤਤੀ ਅਗਨੀ ਹਾੜ ਹੈ, ਜੀਵ ਜੰਤ ਰਹੀ ਜਲਾਏ। ਸਾੜ ਸਤੀ ਅਧਰਮ ਦੀ ਧਾਰ ਹੈ, ਧਰਮ ਕਰਮ ਨਾ ਕੋਈ ਜਣਾਏ। ਨਾਮ ਰੱਤੀ ਵਣਜ ਵਪਾਰ ਹੈ, ਗੁਰਮੁਖ ਵਿਰਲਾ ਮਾਤ ਕਰਾਏ। ਯਤੀ ਸਤੀ ਸ਼ਬਦ ਕਰਤਾਰ ਹੈ, ਤਨ ਮੰਦਰ ਅੰਦਰ ਆਪ ਟਿਕਾਏ। ਦੀਵਾ ਬੱਤੀ ਇਕ ਅਪਾਰ ਹੈ, ਜੋਤ ਨਿਰੰਜਣ ਆਪ ਜਗਾਏ। ਰਾਗ ਛੱਤੀ ਸਾਚਾ ਰਾਗ ਹੈ, ਅਨਹਦ ਬਾਣੀ ਧੁਨ ਉਪਜਾਏ। ਕਮਲਾਪਾਤੀ ਮੀਤ ਮੁਰਾਰ ਹੈ, ਗੁਰਮੁਖ ਵਿਰਲਾ ਨਾਰੀ ਕੰਤ ਹੰਢਾਏ। ਨਾਮ ਰਥੀ ਵਡ ਸੰਸਾਰ ਹੈ, ਮਹਾਂਸਾਰਥੀ ਆਪ ਹੋ ਜਾਏ। ਸਰਬ ਕਲ ਸਮਰਥੀ ਏਕੰਕਾਰ ਹੈ, ਆਪ ਆਪਣੀ ਕਲਾ ਵਰਤਾਏ। ਲਹਿਣਾ ਦੇਣਾ ਹੱਥੋ ਹੱਥੀ ਕਰਜ਼ ਉਤਾਰ ਹੈ, ਕਲਜੁਗ ਵੇਲਾ ਅੰਤਮ ਆਏ। ਅਕਥਨਾ ਕਥੀ ਸ਼ਬਦ ਜੈਕਾਰ ਹੈ, ਲੋਆਂ ਪੁਰੀਆਂ ਰਿਹਾ ਕਰਾਏ। ਵਰਭੰਡੀ ਖੇਲ ਅਪਾਰ ਹੈ, ਲੱਖ ਚੁਰਾਸੀ ਵੇਖ ਵਖਾਏ। ਬ੍ਰਹਿਮੰਡੀ ਜੋਤ ਆਕਾਰ ਹੈ, ਨਿਰਮਲ ਦੀਪ ਜਗਾਏ। ਸ਼ਬਦ ਖੰਡੀ ਤੇਜ ਕਟਾਰ ਹੈ, ਨਿਰਗੁਣ ਰਿਹਾ ਹੱਥ ਉਠਾਏ। ਪਾਏ ਵੰਡੀ ਜਗਤ ਸੁਧਾਰ ਹੈ, ਸਰਗੁਣ ਲੇਖਾ ਰਿਹਾ ਚੁਕਾਏ। ਭੇਖ ਪਖੰਡੀ ਚਾਰ ਦਿਵਾਰ ਹੈ, ਮਾਇਆ ਪੜਦਾ ਸੰਗ ਸੰਗ ਰਲਾਏ। ਨਾਰ ਦੁਹਾਗਣ ਰੰਡੀ ਅੱਧ ਵਿਚਕਾਰ ਹੈ, ਪਤ ਪਤਵੰਤ ਨਾ ਕੋਈ ਅਖਵਾਏ। ਜਗਤ ਖੁਮਾਰੀ ਕਾਮ ਕਰੋਧ ਲੋਭ ਮੋਹ ਹੰਕਾਰ ਹੈ, ਅੰਮ੍ਰਿਤ ਜਾਮ ਨਾ ਕੋਈ ਪਿਆਏ। ਮਾਇਆ ਮਮਤਾ ਤ੍ਰਿਸ਼ਨਾ ਵਿਕਾਰ ਹੈ, ਧੀਰਜ ਧੀਰ ਨਾ ਕੋਈ ਧਰਾਏ। ਲੋਭ ਵਿਕਾਰਾ ਰਸਨ ਆਹਾਰ ਹੈ, ਦੁੱਖ ਭੁੱਖ ਨਾ ਕੋਈ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਬਖ਼ਸ਼ੇ ਚਰਨ ਪਿਆਰ ਹੈ। ਚਰਨ ਪ੍ਰੀਤੀ ਸਾਚਾ ਨਾਤਾ, ਦੇਵਣਹਾਰ ਦਾਤਾਰਾ। ਪਾਰਬ੍ਰਹਮ ਪ੍ਰਭ ਪੁਰਖ ਗਿਆਤਾ, ਭਰਿਆ ਸ਼ਬਦ ਭੰਡਾਰਾ। ਹਰਿਜਨ ਵੇਖੇ ਉਤਮ ਜ਼ਾਤਾ, ਊਚ ਨੀਚ ਨਾ ਕੋਈ ਵਿਚਾਰਾ। ਆਪੇ ਪਿਤਾ ਆਪੇ ਮਾਤਾ, ਪੂਤ ਸਪੂਤਾ ਨਾਮ ਉਜਿਆਰਾ। ਆਪੇ ਦਿਵਸ ਆਪੇ ਰਾਤਾ, ਆਪੇ ਅੰਧ ਅੰਧਿਆਰ ਚਾਰ ਕੁੰਟ ਸਹਾਰਾ। ਆਪੇ ਜਾਗਰਤ ਜੋਤ ਜਗਾਏ, ਆਪੇ ਮਾਨਸਿਕ ਕਰੇ ਉਜਿਆਰਾ। ਆਪ ਚਲਾਏ ਜੁਗ ਜੁਗ ਆਪਣੀ ਗਾਥਾ, ਸਮਰਥ ਪੁਰਖ ਹਰਿ ਖੇਲ ਨਿਆਰਾ। ਆਪੇ ਹੋਏ ਤ੍ਰੈਲੋਕੀ ਨਾਥਾ, ਆਪੇ ਵੇਖੇ ਪਾਰ ਕਿਨਾਰਾ। ਆਪ ਨਿਭਾਏ ਸਗਲਾ ਸਾਥਾ, ਆਪੇ ਵਸੇ ਸਭ ਤੋਂ ਬਾਹਰਾ। ਆਪੇ ਲੇਖਾ ਲਿਖੇ ਮਸਤਕ ਮਾਥਾ, ਆਪੇ ਮੇਟਣਹਾਰ ਲਿਖਾਰਾ। ਆਪ ਉਪਾਏ ਆਪ ਸੁਣਾਏ ਆਪਣੀ ਗਾਥਾ, ਆਪ ਕਰਾਏ ਜੈ ਜੈਕਾਰਾ। ਗੁਰਮੁਖ ਵਿਰਲੇ ਸਗਲ ਵਸੂਰਾ ਲਾਥਾ, ਹਰਿ ਪਾਇਆ ਅਗੰਮ ਅਪਾਰਾ। ਅਗੰਮ ਅਪਾਰ ਆਦਿਨ ਅੰਤਾ, ਜੁਗ ਜੁਗ ਜੋਤ ਜਗਾਇੰਦਾ। ਆਪੇ ਸਾਜਨ ਮੀਤਾ ਪੂਰਨ ਭਗਵੰਤਾ, ਗੁਰਮੁਖ ਸੋਏ ਮਾਤ ਜਗਾਇੰਦਾ। ਆਪ ਉਠਾਏ ਸਾਚੇ ਸੰਤਾਂ, ਦੂਈ ਦਵੈਤੀ ਪੜਦਾ ਲਾਹਿੰਦਾ। ਆਪ ਮਿਟਾਏ ਜੀਵ ਜੰਤਾ, ਆਪੇ ਆਪ ਉਪਾਇੰਦਾ। ਆਪੇ ਮੇਲਾ ਨਾਰੀ ਕੰਤਾ, ਆਪ ਆਪਣੀ ਸੇਜ ਹੰਢਾਇੰਦਾ। ਆਪੇ ਚਾੜ੍ਹੇ ਰੰਗ ਬਸੰਤਾ, ਆਪੇ ਕਾਲੀ ਧਾਰ ਵਹਾਇੰਦਾ। ਆਪ ਵਰਤੇ ਕਲ ਅਨੰਤਾ, ਅਕਲ ਕਲਾ ਆਪ ਹੋ ਆਇੰਦਾ। ਆਪੇ ਜਾਣੇ ਮਹਿੰਮਾ ਅਗਣਤ ਅਗਣਤਾ, ਗਣਤ ਨਾ ਕੋਈ ਗਿਣਾਇੰਦਾ। ਆਪੇ ਹੋਏ ਬੇਅੰਤ ਬੇਅੰਤਾ, ਗੁਰ ਪੀਰ ਭੇਵ ਨਾ ਪਾਇੰਦਾ। ਆਪੇ ਧੂੜੀ ਸਾਜਨ ਸੰਤਾ, ਆਪੇ ਸੇਵਾ ਲਾਇੰਦਾ। ਆਪ ਬਣਾਏ ਮਾਤ ਬਣਤਾ, ਧੁਰ ਦਰਗਾਹੀ ਮੇਲ ਮਿਲਾਇੰਦਾ। ਮਿਲੇ ਵਡਿਆਈ ਜੀਵ ਜੰਤਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਚਰਨ ਕਵਲ ਹਿਰਦੇ ਪਿਆਰ, ਕਾਇਆ ਚੋਲੀ ਰੰਗ ਰੰਗਾਇੰਦਾ। ਕਾਇਆ ਚੋਲੀ ਰੰਗਣ ਲਾਲ, ਹਰਿ ਸਾਚੇ ਹਰਿ ਰੰਗ ਰਤੀਆ। ਏਕਾ ਦੇਵੇ ਨਾਮ ਦੁਸ਼ਾਲ, ਕਲਜੁਗ ਵਾ ਨਾ ਲੱਗੇ ਤਤੀਆ। ਦਿਵਸ ਰੈਣ ਰੈਣ ਦਿਵਸ ਕਰੇ ਪ੍ਰਿਤਪਾਲ, ਆਪੇ ਦੇ ਸਮਝਾਏ ਮਤੀਆ। ਫਲ ਲਗਾਏ ਕਾਇਆ ਡਾਲ੍ਹ, ਅੰਮ੍ਰਿਤ ਆਤਮ ਰਸ ਲਗਾਏ ਛੱਤੀਆ। ਮੰਦਰ ਅੰਦਰ ਸੁਹਾਏ ਸਾਚਾ ਤਾਲ, ਸਰ ਸਰੋਵਰ ਏਕਾ ਰੱਖੀਆ। ਆਪੇ ਤੋੜਨਹਾਰਾ ਜਗਤ ਜੰਜਾਲ, ਲੱਖ ਚੁਰਾਸੀ ਆਪੇ ਕੱਟੀਆ। ਦੀਪਕ ਜੋਤ ਜਗਾਏ ਮਸਤਕ ਸਾਚੇ ਥਾਲ, ਨਾਮ ਬੀਜੇ ਸਾਚੇ ਵੱਤੀਆ। ਆਪੇ ਸ਼ਾਹ ਆਪੇ ਕੰਗਾਲ, ਧੁਰ ਦਰਗਾਹੀ ਹਰਿ ਦਲਾਲ, ਆਪੇ ਜਾਣੇ ਮਿਤ ਗਤੀਆ। ਸੰਤ ਸੁਹੇਲੇ ਜੁਗ ਜੁਗ ਭਾਲ, ਚਲੇ ਚਲਾਏ ਅਵੱਲੜੀ ਚਾਲ, ਆਪ ਗਿੜਾਏ ਉਲਟੀ ਲੱਠੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਸਾਚਾ ਰੰਗ, ਰੰਗੇ ਏਕਾ ਆਪੇ ਕੰਤੀਆ। ਰੰਗ ਗੁਲਾਲਾ ਸਚ ਰੂਪ, ਹਰਿ ਸਾਚੇ ਆਪੇ ਰੰਗਣਾ। ਮੇਲ ਮਿਲਾਏ ਸ਼ਾਹੋ ਭੂਪ, ਦੂਸਰ ਕੋਇ ਦਰ ਨਾ ਮੰਗਣਾ। ਸ਼ਬਦ ਜਣਾਈ ਚਾਰੋਂ ਕੂਟ, ਨਾਮ ਮਰਦੰਗਾ ਏਕਾ ਵੱਜਣਾ। ਆਵਣ ਜਾਵਣ ਜਾਏ ਛੂਟ, ਨੁਹਾਵਣ ਨੁਹਾਏ ਗੁਰ ਚਰਨ ਧੂੜੀ ਸਾਚੀ ਗੰਗਨਾ। ਹਰਿ ਹਰਿ ਲਾਹਾ ਰਿਹਾ ਲੂਟ, ਮਾਨਸ ਜਨਮ ਨਾ ਹੋਏ ਭੰਗਣਾ। ਪੰਚ ਵਿਕਾਰਾ ਕੱਢੇ ਖੋਟ, ਵਡ ਦਾਤਾ ਸੂਰਾ ਸਰਬੰਗਣਾ। ਤੀਰ ਨਿਰਾਲਾ ਰਿਹਾ ਛੂਟ, ਲੱਖ ਚੁਰਾਸੀ ਏਕਾ ਲੱਗਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਇਕ ਦਰ, ਜਗਤ ਬੁਝਾਏ ਲੱਗੀ ਅੱਗਨਾ। ਜਗਤ ਅਗਨੀ ਅੱਗ ਹੈ, ਜੀਵ ਜੰਤ ਰਹੀ ਜਲਾਏ। ਮਾਇਆ ਮਮਤਾ ਰਹੀ ਵਗ ਹੈ, ਏਕਾ ਭੱਠ ਤਪਾਏ। ਵਾ ਤਤੀ ਰਹੀ ਵਗ ਹੈ, ਦਿਵਸ ਰੈਣ ਨਾ ਕੋਇ ਸਹਾਏ। ਪਰਗਟ ਹੋਏ ਹਰਿ ਦਾਤਾ ਸੂਰਾ ਸਰਬੱਗ ਹੈ, ਗੁਰਮੁਖ ਸਾਚੇ ਲਏ ਤਰਾਏ। ਫੜ ਫੜ ਹੰਸ ਬਣਾਏ ਕੱਗ ਹੈ, ਸੋਹੰ ਸਾਚੀ ਚੋਗ ਚੁਗਾਏ। ਨਾਮ ਬੰਨ੍ਹੇ ਸਾਚਾ ਤਗ ਹੈ, ਨਾ ਕੋਈ ਤੋੜੇ ਤੋੜ ਤੁੜਾਏ। ਦਰਸ ਦਿਖਾਏ ਉਪਰ ਸ਼ਾਹ ਰਗ ਹੈ, ਦਸਮ ਦਵਾਰੀ ਕੁੰਡਾ ਲਾਹੇ। ਸਰਨ ਸਰਨਾਈ ਜੋ ਜਨ ਗਿਆ ਲੱਗ ਹੈ, ਲਹਿਣਾ ਦੇਣਾ ਮੂਲ ਚੁਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਾਚਾ ਸੰਗ, ਜੁਗ ਜੁਗ ਰਿਹਾ ਨਿਭਾਏ। ਪ੍ਰਭ ਅਬਿਨਾਸ਼ੀ ਸਾਚਾ ਸੰਗੀ, ਜੁਗ ਜੁਗ ਜੋੜ ਜੁੜਾਇੰਦਾ। ਹਰਿਜਨ ਮੰਗ ਏਕਾ ਮੰਗੀ, ਦੋਏ ਜੋੜ ਸੀਸ ਝੁਕਾਇੰਦਾ। ਨਾਮ ਡੋਰੀ ਸਚ ਪਤੰਗੀ, ਆਕਾਸ਼ ਆਕਾਸ਼ਾਂ ਵਿਚ ਉਡਾਇੰਦਾ। ਆਪੇ ਹੋਏ ਕਾਰ ਅੰਗੀ, ਅੰਗੀਕਾਰ ਕਰਾਇੰਦਾ। ਏਕਾ ਰੱਖੇ ਧਾਰ ਨੰਗੀ, ਤਿੱਖੀ ਧਾਰ ਆਪ ਵਹਾਇੰਦਾ। ਕਾਇਆ ਚੋਲੀ ਹਰਿਜਨ ਰੰਗੀ, ਰੰਗ ਅਣਮੁਲਾ ਇਕ ਚੜ੍ਹਾਇੰਦਾ। ਕਾਇਆ ਮਾਟੀ ਕਾਚੀ ਵੰਗੀ, ਅੰਤਮ ਭੰਨ ਵਖਾਇੰਦਾ। ਸਾਚੀ ਹਾਟੀ ਨਾਮ ਵਸਤ ਏਕਾ ਚੰਗੀ, ਗੁਰਮੁਖ ਵਿਰਲੇ ਝੋਲੀ ਪਾਇੰਦਾ। ਵਜਾਵਣਹਾਰਾ ਹਰਿ ਮਰਦੰਗੀ, ਨਾਦ ਅਨਾਦੀ ਢੋਲ ਵਜਾਇੰਦਾ। ਪੰਚਮ ਯਾਰ ਨਾ ਰਹਿਣ ਕੁਸੰਗੀ, ਸਾਚਾ ਸੰਗੀ ਸ਼ਬਦ ਮਿਲਾਇੰਦਾ। ਪੰਚਮ ਕਰੇ ਆਪੇ ਭੰਗੀ, ਪੰਚਮ ਸਾਚਾ ਮੇਲ ਮਿਲਾਇੰਦਾ। ਮਨ ਵਿਚੋਲਾ ਫਿਰੇ ਫਰੰਗੀ, ਚਾਰੋਂ ਤਰਫ ਕੁਰਲਾਇੰਦਾ। ਸੋਹੰ ਕਟਾਰ ਦਿਸੇ ਨੰਗੀ, ਦੂਰ ਦੁਰਾਡਾ ਮੁਖ ਭਵਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰਿਜਨ ਤੇਰਾ ਸਾਚਾ ਸੰਗੀ, ਜੁਗ ਜੁਗ ਪੈਜ ਰਖਾਇੰਦਾ। ਆਉਣਾ ਜਾਣਾ ਨਾ ਕੋਈ ਜਾਣੇ ਪੈਰੀਂ ਨੰਗੀ, ਕਾਇਆ ਬੁੱਤ ਨਾ ਕੋਈ ਵਖਾਇੰਦਾ। ਸਚ ਦਵਾਰਾ ਬੈਠਾ ਲੰਘੀ, ਆਪ ਆਸਣ ਲਾਇੰਦਾ। ਏਕਾ ਚਾਲ ਚਲੇ ਬੇਹੰਗੀ, ਬੇਹੰਗਮ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਕਾਇਆ ਵੇਖ ਘਰ, ਸਾਚਾ ਦਰ ਸੁਹਾਇੰਦਾ। ਕਾਇਆ ਘਰ ਸਚ ਮਕਾਨਾ, ਹਰਿ ਸਾਚੀ ਬਣਤ ਬਣਾਈਆ। ਜੂਠ ਝੂਠ ਹੈ ਜਗਤ ਨਿਸ਼ਾਨਾ, ਅੰਤ ਰਹਿਣ ਨਾ ਪਾਈਆ। ਮਾਇਆ ਮਮਤਾ ਖੋਲ੍ਹ ਦੁਕਾਨਾ, ਭੇਖਾਧਾਰੀ ਭੇਖ ਵਟਾਈਆ। ਜਨ ਭਗਤਾਂ ਹੱਥੀਂ ਬੱਧਾ ਗਾਨਾ, ਜੋਤ ਨਿਰੰਜਣ ਤੇਲ ਚੜ੍ਹਾਈਆ। ਸੁਰਤ ਸਵਾਣੀ ਕਰੇ ਇਸ਼ਨਾਨਾ, ਨਾਮ ਮਹਿੰਦੀ ਹੱਥੀਂ ਲਾਈਆ। ਗੁਰ ਕਾ ਸ਼ਬਦ ਨੌਜਵਾਨਾ, ਸਾਚੇ ਘੋੜੇ ਵਾਗ ਗੁੰਦਾਈਆ। ਆਪ ਬਿਠਾਏ ਸ੍ਰੀ ਭਗਵਾਨਾ, ਸਾਚਾ ਲਾੜਾ ਰਿਹਾ ਸਜਾਈਆ। ਏਕਾ ਦੇਵੇ ਸਚ ਬਿਬਾਣਾ, ਸਾਚਾ ਸੰਗ ਰਖਾਈਆ। ਗੁਰ ਸ਼ਬਦ ਬਣਾਏ ਸਾਚਾ ਕਾਹਨਾ, ਜਨ ਸੁਰਤੀ ਗੋਪ ਸੁਹਾਈਆ। ਆਪੇ ਦੋਹਾਂ ਮੇਲ ਮਿਲਾਨਾ, ਆਪੇ ਹੋਏ ਸਹਾਈਆ। ਆਪ ਕਰਾਏ ਜਾਣ ਪਛਾਣਾ, ਆਤਮ ਸੇਜਾ ਇਕ ਵਿਛਾਈਆ। ਆਪ ਸੁਣਾਏ ਰਾਗ ਤਰਾਨਾ, ਗੀਤ ਸੰਗੀਤ ਸਚ ਇਕ ਸੁਣਾਈਆ। ਆਪੇ ਦੇਵੇ ਪੀਣਾ ਖਾਣਾ, ਅੰਮ੍ਰਿਤ ਏਕਾ ਜਾਮ ਪਿਆਈਆ। ਆਪੇ ਹੋਏ ਬੀਨਾ ਦਾਨਾ, ਦਾਨਾ ਬੀਨਾ ਆਪ ਅਖਵਾਈਆ। ਆਪੇ ਕਰੇ ਠਾਂਡਾ  ਸੀਨਾ, ਚਰਨ ਕਵਲ ਸੀਸ ਜਗਦੀਸ ਟਿਕਾਈਆ। ਸਾਚਾ ਮੇਲ ਜਲ ਜਲ ਮੀਨਾ, ਗੁਰਮੁਖ ਗੁਰ ਏਕਾ ਧਾਮ ਸੁਹਾਈਆ। ਭੇਵ ਨਾ ਜਾਣੇ ਲੋਕਾਂ ਤੀਨਾ, ਭੇਵ ਅਭੇਦਾ ਖੇਲ ਰਚਾਈਆ। ਕਲਜੁਗ ਵਜਾਏ ਹੰਕਾਰੀ ਬੀਨਾ, ਨੌ ਖੰਡ ਪ੍ਰਿਥਮੀ ਲੰਕਾ ਗੜ੍ਹ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਉਪਰ ਚੜ੍ਹ, ਤੋੜਨਹਾਰਾ ਕਿਲੇ ਗੜ੍ਹ ਦਿਵਸ ਰੈਣ ਰਿਹਾ ਲੜ, ਮਨਮਤੀ ਜੀਵ ਜਾਇਣ ਝੜ, ਹਰਿਜਨ ਅੱਖਰ ਏਕਾ ਜਾਣਾ ਪੜ੍ਹ, ਪੜ੍ਹਾਵਣਹਾਰ ਹਰਿ ਰਘੁਰਾਈਆ। ਏਕਾ ਅੱਖਰ ਹਰਿ ਪੜ੍ਹਾਉਣਾ, ਚਾਰ ਵਰਨ ਸਿਕਦਾਰੀ। ਨੌ ਖੰਡ ਪ੍ਰਿਥਮੀ ਗੜ੍ਹ ਸੋਨਾ, ਹਰਿ ਸਾਚਾ ਛਤਰ ਝੁਲਾਰੀ। ਇਕ ਨਿਸ਼ਾਨਾ ਮਾਤ ਵਖਾਉਣਾ, ਲੋਆਂ ਪੁਰੀਆਂ ਪਾਵੇ ਸਾਰੀ। ਨੀਚੋ ਨੀਚ ਆਪ ਹੋ ਆਉਣਾ, ਊਚੋ ਊਚ ਜੋਤ ਨਿਰੰਕਾਰੀ। ਕੂਚੋ ਕੂਚ ਸ੍ਰਿਸ਼ਟ ਸਬਾਈ ਕਰਾਉਣਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖਾਲੀ ਦਿਸਣ ਬੰਕ ਦਵਾਰੀ। ਸੂਚੋ ਸੂਚ ਹਰਿ ਮਾਰਗ ਲਾਉਣਾ, ਏਕਾ ਏਕ ਕਰਾਏ ਜੈ ਜੈਕਾਰੀ। ਕੂਟੋ ਕੂਟ ਹਰਿ ਫੇਰਾ ਪਾਉਣਾ, ਜੋਤ ਸਰੂਪੀ ਸ਼ਬਦ ਉਡਾਰੀ। ਜੂਠ ਝੂਠ ਸਭ ਮਾਤ ਮਿਟਾਉਣਾ, ਨਾ ਕੋਈ ਜੀਵ ਹੰਕਾਰੀ। ਕਲਜੁਗ ਕਾਇਆ ਖਾਲੀ ਠੂਠ ਵਖਾਉਣਾ, ਅੰਤਮ ਆਇਆ ਪਾਸਾ ਹਾਰੀ। ਗੁਰਮੁਖ ਸਾਚੇ ਏਕਾ ਮੁੱਠ ਵਖਾਉਣਾ, ਜਿਸ ਜਨ ਬਖ਼ਸ਼ੇ ਚਰਨ ਪਿਆਰੀ। ਪੁਰਖ ਅਬਿਨਾਸ਼ੀ ਤੁਠ ਇਹ ਦਰਸ ਦਿਖਾਉਣਾ, ਸਤਿਜੁਗ ਲਾਏ ਸੱਚੀ ਫੁਲਵਾੜੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦੇ ਵਸਿਆ ਘਰ, ਆਪ ਆਪਣੀ ਪੈਜ ਸਵਾਰੀ। ਗੁਰ ਗੋਬਿੰਦੇ ਫੜਿਆ ਲੜ, ਹਰਿ ਸਾਚਾ ਆਪ ਫੜਾਇੰਦਾ। ਸਾਚੇ ਪੌੜੇ ਗਿਆ ਚੜ੍ਹ, ਬੱਤੀ ਦੰਦ ਅਲਾਇੰਦਾ। ਨਾਮ ਦਵਾਰੀ ਕਿਲ੍ਹਾ ਗੜ੍ਹ, ਹਰਿ ਕੀਰਤ ਨਾਮ ਰਖਾਇੰਦਾ। ਨਾ ਢੱਠੇ ਨਾ ਉਖੜੇ ਜੜ੍ਹ, ਪੱਥਰ ਇੱਟ ਨਾ ਕੋਇ ਲਗਾਇੰਦਾ। ਨਾ ਮਰੇ ਨਾ ਜਾਏ ਸੜ, ਜਨਮੀ ਜਨਮ ਭਵਾਇੰਦਾ। ਵਿਦਿਆ ਅੱਖਰ ਨਾ ਰਿਹਾ ਪੜ੍ਹ, ਅਗੰਮ ਅਗੰਮੀ ਧਾਰ ਸਮਾਇੰਦਾ। ਸਰਸੇ ਵਹਿਣ ਨਾ ਵਹੇ ਹੜ੍ਹ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਸਾਧ ਸੰਤ ਕੋਈ ਨਾ ਸਕੇ ਫੜ, ਚਰਨ ਧਿਆਨ ਨਾ ਕੋਇ ਲਗਾਇੰਦਾ। ਨਾ ਕੋਈ ਵੇਖੇ ਸੀਸ ਧੜ, ਨੀਲਾ ਪੌੜ ਨਾ ਕੋਇ ਉਠਾਇੰਦਾ। ਸਚ ਦਵਾਰੇ ਅੱਗੇ ਖੜ੍ਹ, ਆਪ ਆਪਣਾ ਰੰਗ ਵਟਾਇੰਦਾ। ਕਲਜੁਗ ਅੰਤਮ ਰਿਹਾ ਲੜ, ਖੰਡਾ ਡੰਡਾ ਨਾ ਵੇਖ ਵਖਾਇੰਦਾ। ਆਪ ਉਖੇੜਨਹਾਰਾ ਜੜ੍ਹ, ਆਪਣਾ ਕਰਮ ਕਮਾਇੰਦਾ। ਨਾ ਕੋਈ ਸਕੇ ਅੱਗੇ ਅੜ, ਸ਼ਾਹ ਸੁਲਤਾਨਾਂ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਏਕਾ ਘਰ, ਗੋਬਿੰਦ ਗੜ੍ਹ ਸੁਹਾਇੰਦਾ। ਗੋਬਿੰਦ ਗੜ੍ਹ ਨਾਮ ਦਰਵਾਜ਼ਾ, ਹਰਿ ਸਾਚਾ ਇਕ ਰਖਾਇੰਦਾ। ਆਪੇ ਜਾਣੇ ਗਰੀਬ ਨਿਵਾਜਾ, ਦੂਸਰ ਕਿਸੇ ਦਿਸ ਨਾ ਆਇੰਦਾ। ਅਸਤਰ ਸ਼ਸਤਰ ਘੋੜਾ ਤਾਜਾ, ਪੀਲਾ ਬਸਤਰ ਤਨ ਸਜਾਇੰਦਾ। ਜੋਤ ਜਗਾਏ ਦੇਸ ਮਾਝਾ, ਚੋਲਾ ਆਪਣਾ ਆਪ ਵਟਾਇੰਦਾ। ਦੇਸ ਮਾਲਵੇ ਆਏ ਭਾਜਾ, ਕਲਜੁਗ ਜੀਵਾਂ ਦਿਸ ਨਾ ਆਇੰਦਾ। ਵਡ ਸ਼ਾਹੋ ਹਰਿ ਰਾਜਨ ਰਾਜਾ, ਰਾਜ ਨੀਤੀ ਵਿਚ ਨਾ ਆਇੰਦਾ। ਭਗਤ ਸੁਹੇਲਾ ਰੱਖੇ ਲਾਜਾ, ਅਚਨ ਅਚੇਤੀ ਦਇਆ ਕਮਾਇੰਦਾ। ਨਾਮ ਵਜਾਏ ਸਾਚਾ ਵਾਜਾ, ਬੰਨ੍ਹ ਬੰਨ੍ਹਾਇੰਦਾ। ਧਰਮ ਰਾਏ ਕਰ ਏਕਾ ਹਾਜਾ, ਜੀਵਾਂ ਜੰਤਾਂ ਹੱਜ ਕਰਾਇੰਦਾ। ਗੁਰਮੁਖਾਂ ਦੇਵੇ ਨਾਮ ਜਹਾਜ਼ਾ, ਹਰਿ ਸਾਚਾ ਮਾਤ ਲਿਆਇੰਦਾ। ਮਨਮੁਖਾਂ ਅੰਤਮ ਖੋਲ੍ਹੇ ਪਾਜਾ, ਸਾਧਾਂ ਸੰਤਾਂ ਵੇਖ ਵਖਾਇੰਦਾ। ਸਚ ਸਿੰਘਾਸਣ ਆਪ ਬਿਰਾਜਾ, ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਗੋਬਿੰਦ ਗੜ੍ਹ ਸਾਚੇ ਚੜ੍ਹ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਬਦਲੇ ਚੋਲਾ ਸੰਮਤ ਸੋਲਾਂ, ਸੋਲਾਂ ਕਲ ਧਾਰੀਆ। ਆਪੇ ਖੇਲਣਹਾਰਾ ਹੋਲਾ, ਹਰਿ ਖੇਲੇ ਖੇਲ ਖਿਲਾਰੀਆ। ਜਨ ਭਗਤਾਂ ਉਠਾਏ ਆਪੇ ਡੋਲਾ, ਪਾਰ ਕਰਾਏ ਮੰਞ ਮੰਞਧਾਰੀਆ। ਲੱਖ ਚੁਰਾਸੀ ਧਰਮ ਰਾਏ ਦਾ ਹੋਏ ਗੋਲਾ, ਕਲਜੁਗ ਤੇਰੀ ਅੰਤਮ ਵਾਰੀਆ। ਸਤਿਜੁਗ ਤੇਰਾ ਏਕਾ ਬੋਲਾ, ਸੋਹੰ ਸ਼ਬਦ ਜੈ ਜੈ ਜੈਕਾਰੀਆ। ਸਾਚਾ ਪੁਰਖ ਅਬਿਨਾਸ਼ੀ ਤੋਲਾ, ਸ੍ਰਿਸ਼ਟ ਸਬਾਈ ਤੋਲੇ ਤੋਲਣਹਾਰੀਆ। ਆਦਿ ਅੰਤ ਕਦੇ ਨਾ ਡੋਲਾ, ਨਾ ਡੋਲੇ ਵਡ ਸੰਸਾਰੀਆ। ਸਚ ਭੰਡਾਰਾ ਏਕਾ ਖੋਲ੍ਹਾ, ਚਾਰ ਵਰਨ ਵਣਜ ਕਰਾਏ ਇਕ ਵਪਾਰੀਆ। ਸਾਚਾ ਸ਼ਬਦ ਦਏ ਝਕੋਲਾ, ਪ੍ਰਭ ਦੇਵਣਹਾਰ ਹੁਲਾਰੀਆ। ਆਤਮ ਪਰਦਾ ਜਿਸ ਜਨ ਖੋਲ੍ਹਾ, ਪਾਵੇ ਦਰਸ ਨਰ ਨਿਰੰਕਾਰੀਆ। ਚਰਨ ਦਵਾਰੇ ਹੋਏ ਗੋਲਾ, ਰੈਣ ਦਿਵਸ ਹੋਏ ਪਨਿਹਾਰੀਆ। ਪੁਰਖ ਅਬਿਨਾਸ਼ੀ ਵਸੇ ਕੋਲਾ, ਹਰਿ ਸੇਵਕ ਸੇਵਾਦਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਵੇਖਿਆ ਇਕ ਦਰ ਘਰ, ਨਾ ਕੋਈ ਦੀਸੇ ਠੱਗ ਚੋਰ ਯਾਰੀਆ।

Leave a Reply

This site uses Akismet to reduce spam. Learn how your comment data is processed.