Granth 03 Likhat 037: 2 Magh ate 3 magh 2010 Bikarmi Prem Singh de Greh Pind Bugge Jila Amaritsar Ghanakpuri de naam di wadiaaee

੨ ਮਾਘ ਅਤੇ ੩ ਮਾਘ ੨੦੧੦ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ ਘਨਕਪੁਰੀ ਦੇ ਨਾਮ ਦੀ ਵਡਿਆਈ

ਘੱਗਾ ਘਰ ਸਚ ਬਣਾਇਆ, ਓਥੇ ਕੋਈ ਨਾ ਵੜੇ ਹੋਰ। ਪ੍ਰਭ ਬਾਹੋਂ ਫੜ ਪਾਰ ਕਰਾਇਆ, ਅੰਦਰ ਵੜਿਆ ਵਿਚ ਪੰਜ ਤਤੀ ਚੋਰ। ਬਾਹਰ ਕੱਢ ਪ੍ਰਭ ਅਬਿਨਾਸ਼ੀ ਗੁਰਸਿਖਾਂ ਆਪਣਾ ਦਰਸ ਨੇਤਰ ਖੋਲ੍ਹ ਵਖਾਇਆ, ਰਹਿਣ ਨਾ ਦੇਵੇ ਕੋਈ ਹਰਾਮ ਖੋਰ। ਘੱਗਾ ਘੋੜਾ ਇਕ ਰਖਾਇਆ, ਜਿਹੜਾ ਅੱਠੇ ਪਹਿਰ ਪਾਉਂਦਾ ਰਹੇ ਸ਼ੋਰ। ਪਹਿਲੀ ਮਾਘ ਜਿਸ ਦਾ ਤੰਗ ਕਸਾਇਆ, ਪ੍ਰਭ ਦਰ ਆਇਆ ਧੁਰ ਦਰਗਾਹੋਂ ਦੌੜ। ਸਾਚਾ ਹੁਕਮ ਹਰਿ ਸੁਣਾਇਆ, ਕਲਜੁਗ ਸਿਰ ਵਿਚ ਮਾਰਿਆ ਪਹਿਲਾ ਪੌੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲਾ ਘੱਗਾ ਆਖ ਸੁਣਾਇਆ, ਪੱਟੀ ਕੀਤੀ ਚੌੜ। ਘੱਗਾ ਦੱਸਾਂ ਪਿੰਡ ਘਵਿੰਡ। ਬੇਮੁਖਾਂ ਜੀਵਾਂ ਆਤਮ ਹੋਈ ਰੰਡ। ਕਲਜੁਗ ਅੰਤਮ ਸਾਰੇ ਵੇਖੋ ਬੇਮੁਖਾਂ ਮੂਧੀ ਹੋਈ fਟੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਆਪੇ ਵਸੇ ਗੁਰਸਿਖ ਸਾਚੇ ਘਰ ਆਤਮ ਪਿੰਡ। ਘੱਗਾ ਘਰ ਪਾਇਆ ਘੇਰਾ। ਚਾਰੋਂ ਤਰਫ ਲੱਗਾ ਪਹਿਰਾ, ਫਿਰੇ ਚਾਰ ਚੁਫੇਰਾ। ਸਾਚਾ ਹੁਕਮ ਇਕ ਸੁਣਾਏ, ਵੜਨ ਨਾ ਦੇਵੇ ਐਰਾ ਗੈਰਾ। ਪਾਚੋਂ ਚੋਰ ਹਰਾਮ ਖੋਰ ਢਹਿ ਢਹਿ ਪੈਂਦੀ ਪੈਰਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪੇ ਤਾਰੇ ਸਚ ਦਵਾਰੇ ਕਰ ਕਰ ਵੱਡੀਆਂ ਮਿਹਰਾਂ। ਘੱਗਾ ਘਰ ਘਰ ਦਏ ਸੰਦੇਸ਼। ਪ੍ਰਭ ਪ੍ਰਗਟਿਆ ਮਾਝੇ ਦੇਸ। ਪ੍ਰਭ ਧਾਰੀ ਬੈਠਾ ਜੋਤ ਸਰੂਪੀ ਭੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ, ਸਿੰਘ ਆਸਣ ਡੇਰਾ ਲਾਏ ਸ੍ਰਿਸ਼ਟ ਸਬਾਈ ਦਾ ਇਕ ਸੱਚਾ ਨਰ ਨਰੇਸ਼। ਨੰਨਾ , ਨੰਨੇ ਤੇਰੀ ਆਈ ਵਾਰੀ। ਨਰਾਇਣ ਨਰ ਜੋਤ ਧਾਰੀ। ਸਚ ਬਣਾਈ ਇਕ ਅਕਾਰੀ। ਗੁਰਸਿਖ ਤੇਰੀ ਕਾਇਆ ਪਿਆਰੀ। ਸੱਚਾ ਆਸਣ ਆਤਮ ਸੇਜਾ, ਪ੍ਰਭ ਅਬਿਨਾਸ਼ੀ ਸੁੱਤਾ ਦੋਵੇਂ ਪੈਰ ਪਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ, ਆਇਆ ਮਾਤਲੋਕ ਜਾਮਾ ਧਾਰੀ। ਨੰਨਾ ਨਰ ਹਰਿ ਹਰਿ ਅਵਤਾਰਾ। ਏਕਾ ਕੀਆ ਸਚ ਵਿਹਾਰਾ। ਕਲਜੁਗ ਜਾਮਾ ਅੰਤਮ ਪਾਇਆ, ਮਾਤਲੋਕ ਵਿਚੋਂ ਕੀਆ ਬਾਹਰਾ। ਸਤਿਜੁਗ ਸਾਚਾ ਮਾਤ ਧਰਾਇਆ, ਧਰਤ ਮਾਤ ਤੇਰਾ ਬਣਾਇਆ ਛੋਟਾ ਨਿੱਕਾ ਇਕ ਦੁਲਾਰਾ। ਗੁਰ ਸੰਗਤ ਸਾਰੀ ਨਾਲ ਰਲਾਏ, ਆਪੇ ਦੇਵੇ ਚਾਰੋਂ ਤਰਫ ਪਹਿਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ, ਸੋਹੰ ਸ਼ਬਦ ਚਾਰ ਕੁੰਟ ਇਕ ਕਰਾਏ ਜੈ ਜੈ ਜੈਕਾਰਾ। ਨੰਨੇ ਨਾਮ ਦੇਵੇ ਵਡਿਆਈ। ਸੋਹੰ ਸ਼ਬਦ ਤੇਰੀ ਸਤਿ ਕਮਾਈ। ਸਤਿਜੁਗ ਸਾਚੇ ਮਾਤ ਧਰ, ਤੇਰੀ ਜੋਤ ਜਗਾਈ। ਚਰਨ ਪ੍ਰੀਤੀ ਨਾਤ ਕਰ, ਗੁਰਸਿਖਾਂ ਦੇ ਸਮਝਾਈ। ਦੂਜੇ ਨਾਲ ਨਾ ਬਾਤ ਕਰ, ਦਰ ਦਰਬਾਰਿਉਂ ਬਾਹਰ ਕਢਾਈ। ਜ਼ਾਤ ਪਾਤ ਦੂਰ ਕਰ, ਚਾਰ ਵਰਨ ਭੈਣ ਭਰਾ ਬਣਾਈ। ਸਾਚੀ ਝੋਲੀ ਹਰਿ ਦਾਤ ਭਰ, ਗੁਰਸਿਖਾਂ ਸੋਹੰ ਦੇਵੇ ਸੱਚੀ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮੇਟੇ ਗੁਰਸਿਖਾਂ ਲੱਗੀ ਛਾਹੀ। ਨੰਨਾ ਨੌਂ ਨਿਧ ਨਾਮ ਨਿਧਾਨ ਹੈ। ਪਹਿਲੀ ਮਾਘੀ ਦੇਵੇ ਗੁਰਸਿਖਾਂ ਬਣ ਕੇ ਮਿਹਰਬਾਨ ਹੈ। ਨਵਾਂ ਨਾਲ ਨਾਵੇਂ ਘਰੇ ਅਠਾਰਾਂ ਸਿਧਾਂ, ਤੇਰੇ ਦਰ ਦਰ ਧੱਕੇ ਖਾਣ ਹੈ। ਆਪ ਬਣਾਈ ਸਾਚੀ ਬਿਧਾ, ਕਲਜੁਗ ਤੇਰੀ ਲਹੁਣ ਆਇਆ ਮਕਾਨ ਹੈ। ਲਾੜੀ ਮੌਤ ਪਹਿਲਾ ਇਕ ਵਖਾਇਆ ਰਾਹ ਸਿੱਧਾ, ਮੁਹੰਮਦੀ ਦੀਨਾ ਆਪ ਮਿਟਾਣ ਹੈ। ਖਾਣ ਨਾ ਦੇਵੇ ਕਿਸੇ ਪੱਕਾ ਰਿੱਧਾ, ਵੇਲੇ ਅੰਤ ਸਰਬ ਪਛਤਾਣ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ, ਏਕਾ ਮਾਰੇ ਸ਼ਬਦ ਬਾਣ ਹੈ। ਨੰਨਾ ਨਈਆ ਜਗਤ ਚਲਾਈ। ਗੁਰ ਸੰਗਤ ਭੈਣਾਂ ਭਈਆ ਆਪ ਬਣਾਈ। ਆਪੇ ਬਣੇ ਸਾਚਾ ਪਿਤ, ਧਰਤ ਮਾਤ ਸਾਚੀ ਮਾਂ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਾਚੀ ਦਾਤ ਗੁਰਮੁਖਾਂ ਝੋਲੀ ਪਾਈ। ਸਾਚੀ ਨਈਆ ਆਪ ਚਲਾਏ। ਗੁਰਸਿਖਾਂ ਉਪਰ ਚੜ੍ਹਾਏ ਕੰਧਿਆਂ ਉਪਰ ਦੋਹੀਂ ਪਾਸੀਂ ਗੁਰ ਸੰਗਤ ਸਾਰੀ ਲਏ ਉਠਾਏ। ਗੁਰਮੁਖ ਸਾਚੇ ਸੰਤ ਜਨ ਆਤਮ ਜਾਏ ਮੰਨ, ਪ੍ਰਭ ਅਬਿਨਾਸ਼ੀ ਅੱਗੇ ਪਿੱਛੇ ਸੱਜੇ ਖੱਬੇ ਆਪਣੇ ਹਾਰ ਲਟਕਾਏ। ਗੁਰ ਸੰਗਤ ਕਹੇ ਹਰਿ ਧੰਨ ਧੰਨ, ਪਹਿਲੀ ਮਾਘੀ ਜੋ ਗੁਰ ਦਰ ਆਏ। ਪ੍ਰਭ ਅਬਿਨਾਸ਼ੀ ਮਿਲਿਆ ਵਾਗੀ, ਕਰ ਇਕੱਠੇ ਘਰ ਬਹਾਏ। ਸੋਈ ਕਿਸਮਤ ਜਿਨ੍ਹਾਂ ਜਾਗੀ, ਸਾਚਾ ਨਾਮ ਭਿਛਿਆ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ, ਪੂਰੀ ਇਛਿਆ ਗੁਰਸਿਖਾਂ ਆਪ ਕਰਾਏ। ਨੰਨਾ ਨਿੰਰਕਾਰ ਜੋ ਨਾਮ ਧਿਆਇਆ। ਸਭ ਤੋਂ ਪਹਿਲੋਂ ਇਹ ਬਣਾਇਆ। ਸ੍ਰਿਸ਼ਟ ਸਬਾਈ ਫੇਰ ਅਕਾਰ ਕਰਾਇਆ। ਫਿਰ ਬੱਧੀ ਜਗਤ ਧਾਰ, ਦੀਪਾਂ ਲੋਆਂ ਖੰਡਾਂ ਬ੍ਰਹਿਮੰਡਾਂ ਨਵ ਖੰਡਾਂ ਸਭ ਥਾਈਂ ਆਪ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ, ਆਪਣਾ ਭਾਣਾ ਆਪੇ ਆਪ ਜਣਾਇਆ। ਨੰਨੇ ਦੇਵੇ ਆਪ ਵਡਿਆਈ। ਭਗਤ ਜਨਾਂ ਦਾ ਹੋਇਆ ਸਹਾਈ। ਨਰ ਸਿੰਘ ਨਰ ਹਰਿ ਰੂਪ ਬਣਾਈ। ਸਾਰੇ ਵੇਖਣ ਥਰ ਥਰ ਕੰਬਣ, ਭੇਵ ਕੋਈ ਨਾ ਪਾਈ। ਵੇਲਾ ਅੰਤਮ ਕਲਜੁਗ ਆਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਮਾਤ ਜੋਤ ਪ੍ਰਗਟਾਈ। ਨੰਨਾ ਨਰ ਨਰਾਇਣ ਸੱਚਾ ਨਾਅਰਾ। ਸੋਹੰ ਸ਼ਬਦ ਸਤਿਜੁਗ ਬੰਧਾਵੇ ਤੇਰੀ ਸਾਚੀ ਧਾਰਾ। ਸਚ ਵਿਹਾਰਾ ਆਪ ਕਰਾਏ, ਗੁਰ ਸੰਗਤ ਨਾ ਕੀਆ ਕੋਈ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਏ ਪਹਿਲੀ ਮਾਘੀ ਜੋ ਆਏ ਚਰਨ ਦਵਾਰਾ। ਨੰਨਾ ਨਾਮ ਨਿਰੰਜਣ ਨੇਤਰ ਪਾਏ ਸਾਚੇ ਅੰਜਨਾ। ਚਰਨ ਧੂੜ ਕਰਾਏ ਸਾਚਾ ਮਜਨਾ। ਏਥੇ ਓਥੇ ਸਭਨੀਂ ਥਾਈਂ ਬਣੇ ਸਾਕ ਸੈਣ ਸੱਜਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਮਾਤ ਜਾਮਾ ਧਾਰੇ ਗੁਰ ਸੰਗਤ ਚਾਰੇ ਕੁੰਟ ਵਿਚ ਮੈਦਾਨਾ ਗੱਜਣਾ। ਨੰਨਾ ਨੂਰ ਸੱਚਾ ਪ੍ਰਕਾਸ਼। ਧਰੀ ਜੋਤ ਪੁਰਖ ਅਬਿਨਾਸ਼। ਆਦਿ ਅੰਤ ਜੁਗਾ ਜੁਗੰਤ ਨਾ ਹੋਏ ਕਦੇ ਨਾਸ। ਗੁਰਸਿਖ ਸਾਚੇ ਸੰਤ ਤੇਰਾ ਹੋਇਆ ਰਹੇ ਸਦਾ ਦਾਸ। ਆਪੇ ਬਣੇ ਸਾਚਾ ਕੰਤ ਨਿਜ ਆਤਮ ਰੱਖੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਵਡਿਆਈ ਕਰੇ ਬੰਦ ਖਲਾਸ। ਨੰਨਾ ਨੀਰ ਅੰਮ੍ਰਿਤ ਜਲ ਧਾਰ ਹੈ। ਜਿਸ ਨਾਲ ਹਰਿਆ ਹੋਵੇ ਸਰੀਰ, ਲਭ ਨਾ ਲੱਗੇ ਇਹ ਪਿਆਰ ਹੈ। ਚੱਲੇ ਸਦਾ ਇਕੋ ਤੀਰ, ਪਹਿਲੀ ਕੂਟ ਕਰੇ ਦੋਫਾੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਹੱਥੀਂ ਰਿਹਾ ਪਾੜ ਹੈ। ਨੰਨਾ ਨਾਦ ਸ਼ਬਦ ਵਜਾਇਆ। ਸਾਚੇ ਸੰਤ ਹਰਿ ਆਪ ਉਠਾਇਆ। ਆਦਿ ਜੁਗਾਦਿ ਜਨ ਭਗਤਾਂ ਪੈਜ ਰੱਖਦਾ ਆਇਆ। ਆਪ ਮਿਟਾਏ ਵਾਦ ਵਿਵਾਦ, ਜਿਸ ਜਨ ਰਸਨਾ ਗਾਇਆ। ਸ਼ਬਦ ਲਿਖਾਏ ਬੋਧ ਅਗਾਧ, ਪਹਿਲੀ ਮਾਘ ਵਕਤ ਸੁਹਾਇਆ। ਇਕੱਠੇ ਹੋਏ ਕਲਜੁਗ ਸਤਿਜੁਗ ਦੋਹਾਂ ਦੇ ਨਾਨਕ ਦਾਦਕ ਕੁੜਮ ਕੁੜਮਾਈ ਪ੍ਰਭ ਆਪੇ ਆਪ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪੇ ਆਪ ਕਰਾਇਆ। ਨੰਨਾ ਨੀਂਹ ਰੱਖੇ ਸਤਿਜੁਗ। ਸਾਧ ਸੰਗਤ ਕਰ ਇਕੱਠੀ ਪਿੰਡ ਬੁਗ। ਸਾਚਾ ਮਾਣ ਆਪ ਦਵਾਏ ਰਹੇ ਚਾਰ ਜੁਗ। ਜਿਸ ਕੁਲ ਹਰਿ ਚਰਨ ਛੁਹਾਏ, ਇਕ ਵਸਿਆ ਰਹਿ ਜਾਏ ਝੁੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁੱਖਾਂ ਪਕੜ ਪਛਾੜੇ ਮਹੀਨੇ ਹਾੜੇ ਚੁਗ ਚੁਗ। ਨੰਨਾ ਨਰ ਨਾਰੀ ਸਮਝਾਇੰਦਾ। ਸਿੱਧੇ ਰਾਹੇ ਆਪੇ ਪਾਇੰਦਾ। ਭੈਣ ਭਾਈ ਗੁਰ ਸੰਗਤ ਇਕੋ ਨਾਤਾ ਬਣਾਇੰਦਾ। ਗੁਰ ਘਰ ਨਾ ਮਿਲੇ ਵਡਿਆਈ ਕਿਸੇ ਧੀ ਜਵਾਈ, ਉਚ ਪਲੰਘ ਨਾ ਕਿਸੇ ਹੇਠ ਨਜ਼ਰੀ ਆਇੰਦਾ। ਪ੍ਰਭ ਅਬਿਨਾਸ਼ੀ ਸੱਚੀ ਸੇਜਾ ਏਕਾ ਖ਼ਾਕੀ ਰਿਹਾ ਬਣਾਈ, ਜਿਸ ਦੇ ਉਪਰ ਸਭ ਟਿਕਾਇੰਦਾ। ਲੇਖਾ ਰਹਿਣ ਨਾ ਦੇਵੇ ਬਾਕੀ, ਜੋ ਮਨ ਹੰਕਾਰ ਰਖਾਇੰਦਾ। ਗੁਰਸਿਖਾਂ ਖੋਲ੍ਹੇ ਆਤਮ ਤਾਕੀ, ਮਾਰ ਝਾਕੀ ਆਪਣਾ ਆਪ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਾਣਾ ਸਾਚਾ ਰਾਣਾ ਆਪਣੇ ਤਨ ਆਪੇ ਪਾਇੰਦਾ। ਨੰਨਾ ਨਿਰਗੁਣ ਸਰਗੁਣ ਰੂਪ। ਦੋਏ ਏਕਾ ਥਾਂਏ ਮਿਲ ਹੋ ਗਏ ਸਤਿ ਸਰੂਪ। ਪ੍ਰਭ ਅਬਿਨਾਸ਼ੀ ਜੋਤ ਪ੍ਰਗਟਾਏ ਵਡ ਸ਼ਾਹੋ ਵਡ ਭੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰੇ ਉਠ ਉਠ ਨੇਤਰ ਪੇਖੋ ਹਰਿ ਸਾਚਾ ਕਿਤੇ ਦਿਸ ਨਾ ਆਏ ਨਾ ਕੋਈ ਰੰਗ ਨਾ ਕੋਈ ਰੂਪ। ਨੰਨਾ ਨਿਰਾਧਾਰ ਨਿਰਵੈਰ। ਗੁਰ ਦਰ ਵਰਤੇ ਕਦੇ ਨਾ ਕਹਿਰ। ਗੁਰਮੁਖ ਸਾਚੇ ਸੰਤ ਜਨੋ ਘਰ ਸਾਚਾ ਜਾਣਾ ਠਹਿਰ। ਮਨ ਤਨ ਸਾਚਾ ਆਪ ਰੰਗੋ, ਵਸਣਾ ਨਗਰ ਖੇੜੇ ਸਾਚੇ ਸ਼ਹਿਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਗੰਭੀਰ ਗਹਿਰ। ਨੰਨਾ ਨਿਉਂਦਰਾ ਕਲਜੁਗ ਪਾਇਆ। ਸਾਧ ਸੰਗਤ ਸਾਰੀ ਸੱਦ ਲਿਆਇਆ। ਸਾਚਾ ਲਾੜਾ ਹਰਿ ਜੀ ਆਪੇ ਬਣ ਕੇ ਆਇਆ। ਆਪੇ ਬੰਨ੍ਹੇ ਹੱਥੀਂ ਗਾਨਾ, ਆਪੇ ਪਹਿਨੇ ਆਪਣਾ ਬਾਣਾ ਸ਼ਬਦ ਰੰਗ ਰੰਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਸਾਚੇ ਹਰਿ ਕਲਜੁਗ ਸਾਚੇ ਘਰ ਹਰਿ ਸਾਚਾ ਆਪ ਲੈ ਜਾਏ ਵਿਹਾਇਆ। ਨੰਨਾ ਨਿਝਰੋਂ ਨੀਰ ਵਹਾਇੰਦਾ। ਸ਼ਬਦ ਤੀਰ ਇਕ ਲਗਾਇੰਦਾ। ਹਉਂਮੇ ਪੀੜ ਬਾਹਰ ਕਢਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਸਾਚੀ ਬੀੜ, ਸਤਿਜੁਗ ਤੇਰੀ ਪਹਿਲੀ ਮਾਘੀ ਬੰਨ੍ਹਾਇੰਦਾ। ਕੱਕਾ ਕਾਮ ਕਰੋਧ ਹੰਕਾਰ ਚੰਡਾਲ। ਗੁਰ ਸੰਗਤ ਤੇਰੇ ਸਾਰੇ ਪ੍ਰਭ ਇਕ ਇਕਲੜਾ ਲਏ ਸੰਭਾਲ। ਆਤਮ ਸਾਚੀ ਧਰੇ ਨਾਮ ਖਜ਼ਾਨਾ ਕਰੇ ਮਾਲੋ ਮਾਲ। ਜਗੇ ਜੋਤ ਕੋਟਨ ਭਾਨਾ। ਪ੍ਰਭ ਅਬਿਨਾਸ਼ੀ ਜਾਮਾ ਧਾਰੇ ਬਣ ਕੇ ਆਇਆ ਸਾਚਾ ਕਾਹਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਕੱਕਾ ਕਰਮ ਹਰਿ ਵਿਚਾਰੇ। ਕੂੜ ਕਰਮ ਸਰਬ ਨਿਵਾਰੇ। ਦੋਹੀਂ ਹੱਥੀਂ ਕਲਜੁਗ ਧੱਕੇ ਮਾਰੇ। ਸਤਿਜੁਗ ਸਾਚੇ ਤੇਰੇ ਦਰ ਸਚ ਘਰ ਲੈਣ ਵਰ ਗੁਰਸਿਖ ਸੰਤ ਪਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਉਠ ਉਠ ਅਵਾਜਾਂ ਮਾਰੇ। ਹਰਿ ਉਠ ਉਠ ਵਾਜਾਂ ਮਾਰਦਾ। ਗੁਰਸਿਖਾਂ ਤਾਈਂ ਤਾਰਦਾ। ਨਾ ਆਵੇ ਪਾਸਾ ਹਾਰ ਦਾ। ਫੜਿਆ ਲੜ ਸੱਚੀ ਸਰਕਾਰ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇੜਾ ਬੰਨ੍ਹੇ ਦੱਸੇ ਸੱਚਾ ਰਾਹ ਇਕ ਪਰਵਰਦਿਗਾਰ ਦਾ। ਪੱਪਾ ਸਿੰਘ ਪੂਰਨ ਵਿਚ ਪ੍ਰਵੇਸ਼। ਭਾਗ ਲੱਗਾ ਮਾਝੇ ਦੇਸ। ਅੱਠੇ ਪਹਿਰ ਦਿਵਸ ਰੈਣ ਵਸੇ ਵਿਚ ਹਮੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਸਾਚਾ ਹਰਿ ਭੁੱਲੇ ਬੈਠੇ ਜੀਵ ਜੰਤ ਲੱਭਦੇ ਫਿਰਨ ਸ੍ਰੀ ਦਸਮੇਸ਼। ਸ੍ਰੀ ਦਸਮੇਸ਼ ਇਕੋ ਹਰਿ। ਨਿਹਕਲੰਕ ਆਇਆ ਜਾਮਾ ਧਰ। ਦੂਜਾ ਨਹੀਂ ਜੇ ਹੋਰ ਕੋਈ ਘਰ। ਚਾਰੋਂ ਤਰਫ ਆਉਣ ਡਰ। ਸੱਚਾ ਦੇਵੇ ਨਾ ਕੋਈ ਵਰ। ਗੁਰਮੁਖ ਸਾਚੇ ਸੰਤ ਜਨ ਪ੍ਰਭ ਦਰ ਨਾਵ੍ਹਣ ਸਾਚੇ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਧਰਨੀ ਧਰ। ਪੱਪਾ ਪੂਰਾ ਰਿਹਾ ਸਭ ਥਾਈਂ। ਗੁਰਮੁਖ ਜਗਾਏ ਫੜ ਕੇ ਬਾਹੀਂ। ਸਾਚਾ ਨਾਮ ਦਾਨ ਝੋਲੀ ਪਾਈ। ਸਾਚੀ ਦਰਗਹਿ ਜਾਏ ਖਾਈਂ। ਗੁਰਸਿਖ ਸਾਚਾ ਸੰਗ ਨਿਭਾਈਂ। ਅੱਗੇ ਦੇਵੇ ਠੰਡੀ ਛਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਲੈਣ ਆਉਂਦਾ ਦੂਰ ਦੁਰਾਡਾ ਚਾਈਂ ਚਾਈਂ। ਪੱਪਾ ਪਾਲ ਸਿੰਘ ਪ੍ਰਧਾਨ। ਬ੍ਰਹਮੇ ਕੋਲੋਂ ਲਈ ਜਿਸ ਇਕ ਸੱਚੀ ਦੁਕਾਨ। ਪ੍ਰਭ ਅਬਿਨਾਸ਼ੀ ਕਿਰਪਾ ਕਰ ਫਲ ਲਗਾਇਆ ਉਹਦੇ ਡਾਹਨ। ਸਿੰਘ ਪੂਰਨ ਵਿਚ ਜੋਤ ਧਰ ਵਿਚ ਬੈਠਾ ਰਹੇ ਬਲੀ ਬਲ ਬਲਵਾਨ। ਸ੍ਰਿਸ਼ਟ ਸਬਾਈ ਭੌਂਦੀ ਫਿਰੇ ਦਰ ਦਰ, ਨਾ ਸਕੇ ਕੋਈ ਪਛਾਣ। ਖੁਲ੍ਹੇ ਕੇਸ ਹਰਿ ਦਰ ਬੱਧੀ ਦਾਹੜੀ, ਕਲਜੁਗ ਜੀਆਂ ਕਿਸਮਤ ਮਾੜੀ, ਧਰਿਆ ਇਕ ਅਵਲੜਾ ਭੇਸ। ਗੁਰਮੁਖ ਸਾਚੇ ਸੰਤ ਜਨੋ ਪ੍ਰਗਟ ਹੋਇਆ ਇਕ ਦਸਮੇਸ਼। ਪ੍ਰਭ ਅਬਿਨਾਸ਼ੀ ਕਿਰਪਾ ਕਰ। ਪ੍ਰਗਟ ਹੋਇਆ ਅਵਤਾਰ ਨਰ। ਮਾਤਲੋਕ ਆਇਆ ਜੋਤ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਛੜਿਆਂ ਇਕ ਇਕਲੜਿਆਂ ਆਪਣਾ ਮੇਲ ਲਿਆ ਕਰ। ਪੱਪਾ ਪੁੱਟੇ ਸਭ ਦੀ ਜੜ੍ਹ। ਗੁਰ ਸੰਗਤ ਪ੍ਰਭ ਅਬਿਨਾਸ਼ੀ ਦਰ ਦਵਾਰੇ ਖੜ। ਆਪੇ ਭੰਨੇ ਆਪੇ ਡੰਨੇ, ਲੱਖ ਚੁਰਾਸੀ ਜੋ ਲਈ ਘੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਰਹਿਣ ਨਾ ਦੇਵੇ ਚਾਰ ਕੁੰਟ ਜੋ ਮੂੰਹ ਨਾਲ ਪੀਂਦੇ ਨੜ। ਪੱਪਾ ਪੂਰਨਾ ਦੇਵੇ ਪਾ। ਮਦਿਰਾ ਮਾਸੀ ਸਰਬ ਮਿਟਾ। ਸ਼ਬਦ ਸੁਆਸੀ ਲਏ ਬਚਾ। ਅੱਠੇ ਪਹਿਰ ਦਿਵਸ ਰੈਣ ਜੋ ਰਹੇ ਹਰਿ ਸਾਚੇ ਨੂੰ ਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਠ ਉਠ ਵੇਖੇ ਨੇਤਰ ਖੋਲ੍ਹੇ ਗੁਰਸਿਖ ਬੈਠਾ ਮੇਰਾ ਕਿਹੜਾ ਥਾਂ। ਪੱਪਾ ਪੂਰੀ ਕਰੇ ਆਸ। ਸੋਇਆ ਸਿੱਖ ਉਠ ਉਠ ਵੇਖੇ, ਘਰ ਸਾਚੇ ਪੈਂਦੀ ਰਾਸ। ਗੁਰਸਿਖ ਸਾਚੇ ਗਊ ਨਿਮਾਣੇ ਸੋਹੰ ਸ਼ਬਦ ਮੂੰਹ ਵਿਚ ਰੱਖਣ ਘਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚਾ ਹਰਿ ਹੋਇਆ ਸਰਬ ਦਾਸ। ਪੱਪਾ ਪੁਰੀ ਇਕੋ ਵੇਖ। ਜਿਥੇ ਵਸੇ ਹਰਿ ਵਸੇਖ। ਗੁਰਸਿਖ ਨੇਤਰ ਖੋਲ੍ਹ ਲਓ ਵੇਖ ਕਿਹੜਾ ਭੇਸ। ਹਰਿ ਜੀ ਜੋਤ ਸਰੂਪੀ ਕਰਦਾ ਕਿਹੜਾ ਵੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਭੁੱਲ ਫਿਰਦੇ ਇਕੋ ਜੋਤ ਸ੍ਰੀ ਦਸਮੇਸ਼। ਜ਼ਾਤੀ ਪਾਤੀ ਸਰਬ ਮਿਟਾਈ। ਅੱਠ ਦਸ ਅਠਾਰਾਂ ਆਪਣੀ ਹੱਥੀਂ ਡੂੰਘੀ ਧਾਰ ਵਹਾਈ। ਫੇਰ ਸਾਰ ਸਤਿਜੁਗ ਤੇਰੀ ਪਾਈ। ਲਾ ਇਕ ਸੱਚਾ ਦਰਬਾਰ, ਉਪਰ ਆਪ ਬੈਠਾ ਰਘੁਰਾਈ। ਆਪਣੇ ਸੀਸ ਰਿਹਾ ਚਵਰ ਝੁਲਾਈ। ਬੈਠੀ ਉਤੇ ਆਪ ਸੱਚੀ ਸਰਕਾਰ, ਕਰੇ ਆਪ ਸਚ ਨਿਆਈਂ। ਗੁਰਮੁਖ ਸਾਚੇ ਸੰਤ ਜਨਾਂ ਨਾ ਆਈ ਹਾਰ, ਮਿਲੀ ਸਾਚੀ ਵਡਿਆਈ। ਗੁਰਮੁਖ ਸਾਚੇ ਸੰਤ ਜਨੋ ਇਕੋ ਪੁਰੀ ਸਾਚਾ ਧਾਮ ਤੁਹਾਡੀ ਆਪ ਬਣਾਈ। ਪੱਪਾ ਪਿਤਾ ਹੋਵੇ ਸੁਜਾਨ। ਕਿਉਂ ਪੂਤ ਹੋਵੇ ਨਿਧਾਨ। ਜਿਸ ਚਰਨ ਦੇਵੇ ਧਿਆਨ। ਸ਼ਬਦ ਮਾਰੇ ਖਿਚ ਸੀਨੇ ਵਿਚ ਬਾਣ। ਆਪਣੀ ਹੱਥੀਂ ਗਾਤਰੇ ਪਾਈ ਕੱਢੇ ਤੀਰ ਕਮਾਨ। ਇਕੋ ਚਿੱਲ੍ਹਾ ਨਾਮ ਚੜ੍ਹਾਏ, ਸਿੱਧਾ ਜਾਏ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ ਅੱਗੇ ਲਈ ਖਲੋਤਾ ਸ਼ਬਦ ਸਰੂਪੀ ਇਕ ਬਬਾਣ। ਪਿਤਾ ਪੂਤ ਕਰੇ ਵਿਚਾਰ। ਆਪੇ ਪਾਵੇ ਸਾਚੀ ਸਾਰ। ਅੰਮ੍ਰਿਤ ਆਤਮ ਵਹਾਏ , ਏਕਾ ਸਾਚੀ ਧਾਰ। ਸਾਚਾ ਕੰਤ ਆਪ ਬਣ ਜਾਵੇ ਗੁਰਸਿਖ ਬਣਾਵੇ ਸਾਚੀ ਨਾਰ। ਸਾਚਾ ਸੰਤ ਆਪ ਜਗਾਵੇ, ਦੇਵੇ ਸ਼ਬਦ ਹੁਲਾਰ। ਸਾਚੀ ਬਣਤ ਆਪ ਬਣਾਏ ਗਲ ਪਾਏ ਫੂਲਨ ਹਾਰ। ਮਹਿੰਮਾ ਅਗਣਤ ਗਣੀ ਨਾ ਜਾਏ, ਕਿਆ ਕੋਈ ਕਰੇ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰੀ ਬੱਧੀ ਵਿਚ ਦੇਹ ਧਾਰ। ਰਾਰਾ ਰਾਜ ਜੋਗ ਗੁਰਸਿਖ ਜਾਣ। ਪ੍ਰਭ ਅਬਿਨਾਸ਼ੀ ਕਰ ਚਰਨ ਧਿਆਨ। ਆਪਣਾ ਭੇਵ ਨਾ ਕਿਸੇ ਦੱਸੇ, ਸਰਬ ਘਟਾਂ ਘਟ ਜਾਣੀ ਜਾਣ। ਕਲਜੁਗ ਵੇਲਾ ਅੰਤਮ ਆਇਆ, ਹਰਿ ਜੀ ਖਿੜ ਖਿੜ ਹੱਸੇ, ਬੇਮੁਖ ਜੀਵ ਸਰਬ ਪਛਤਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਤਮ ਜੋਤ ਜਗਾਏ ਕੋਟ ਰਵ ਸੱਸੇ, ਕਰੇ ਤੇਜ ਕੋਟਨ ਭਾਨਨ ਭਾਨ। ਕਲਜੁਗ ਜੀਆਂ ਅੰਧੇਰੀ ਰੈਣ ਜਿਉਂ ਚੰਦ ਮੱਸੇ, ਗੁਰ ਦਰ ਸੱਚੇ ਨਾ ਹੋਏ ਪ੍ਰਵਾਨ। ਪ੍ਰਭ ਅਬਿਨਾਸ਼ੀ ਗੁਰਮੁਖ ਸਾਚੇ ਤੇਰੇ ਹਿਰਦੇ ਵਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਰਾਰਾ ਰੂਪ ਰੰਗ ਨਾ ਵੇਖ। ਪ੍ਰਭ ਧਾਰੀ ਬੈਠਾ ਭੇਖ। ਸਚ ਲਿਖਾਏ ਜਨ ਭਗਤਾਂ ਲੇਖ। ਪਿਛਲੀ ਮਿਟਾਏ ਬਿਧਨਾ ਲਿਖੀ ਰੇਖ। ਲੱਖ ਚੁਰਾਸੀ ਵਿਚੋਂ ਵੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਨੇਤਰ ਖੋਲ੍ਹੇ, ਘਰ ਸਾਚਾ ਲੈਣਾ ਵੇਖ। ਪੱਪਾ ਪੰਡਤ ਗਿਆਨ ਵਿਚਾਰਨ। ਪ੍ਰਭ ਅਬਿਨਾਸ਼ੀ ਨਾ ਪਾਏ ਸਾਰਨ। ਤਿਲਕ ਲਲਾਟੀ ਔਖੀ ਘਾਟੀ ਨਾ ਜਾਨਣ ਸਾਚਾ ਕਾਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜਾਣੇ ਆਪਣੀ ਸਾਚੀ ਧਾਰਨ। ਰਾਰਾ ਰਿਖ ਮੁਨ ਸਰਬ ਪੁਕਾਰਦੇ। ਇਕੋ ਵਾਰ ਦਰਸ ਕਰਤਾਰ ਦੇ। ਬਾਲ ਜਵਾਨੀ ਸਾਰੀ ਲਾ ਲਾ ਧੂਣੀਆਂ ਗਾਲਦੇ। ਗੁਰਸਿਖਾਂ ਦੇਵੇ ਸੋਹੰ ਸਾਚੀ ਨਾਮ ਨਿਸ਼ਾਨੀ, ਪ੍ਰਗਟ ਹੋਏ ਦਰਸ ਦਿਖਾਏ ਹਰਿ ਰਘੁਰਾਏ ਪੂਰਨ ਚਰਨ ਪਿਆਰ ਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਭੰਡਾਰੇ ਭਰਾਏ ਸਾਚਾ ਸ਼ਬਦ ਧੰਨ ਮਾਲ ਦੇ। ਰਾਰਾ ਰੀਤ ਸੱਚੀ ਚਲਾਈ ਹੈ। ਸਤਿਜੁਗ ਸਾਚੀ ਨੀਂਹ ਰਖਾਈ ਹੈ। ਸਾਢੇ ਤਿੰਨ ਹੱਥ ਸੀਂ ਸਚ ਬਣਾਈ ਹੈ। ਸਿੰਘ ਗੁਰਮੁਖ ਤੇਰੀ ਹੱਥ ਦਿਤ਼ੀ ਵਡਿਆਈ ਹੈ। ਜਿਸ ਜਾ ਲਕਾਰ ਲਾਈ ਹੈ। ਪ੍ਰਭ ਅਬਿਨਾਸ਼ੀ ਕਿਰਪਾ ਕਰ ਉਤੇ ਮਨਜੀਤ ਸਿੰਘ ਦਿਤਾ ਟਿਕਾਈ ਹੈ। ਰਾਜ ਬਣਤ ਕਰੇ ਰਘੁਰਾਈ ਹੈ। ਗੁਰ ਸੰਗਤ ਕਾਇਆ ਕੀਤਾ ਸੀਤ, ਛੋਟੀ ਕਾਇਆ ਅੱਗੇ ਆਪ ਲਗਾਈ ਹੈ। ਅੱਗੋਂ ਮਿਲੇ ਸਾਚਾ ਮੀਤ, ਤਿੰਨਾਂ ਲੋਕਾਂ ਕਰੇ ਜਣਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਕੂਟ ਮੁਲਾਂ ਮਸੀਤ ਸਭ ਢਾਹੀ ਹੈ। ਰਾਜਾ ਰਾਜ ਤਿਲਕ ਸੰਜੋਗ। ਸਤਿਜੁਗ ਬਖਸ਼ਿਆ ਤੈਨੂੰ ਸੋਹੰ ਸੱਚਾ ਜੋਗ। ਗੁਰਸਿਖ ਸਾਚੇ ਸੰਤ ਜਨੋ, ਸਾਚਾ ਰਸ ਰਸਨਾ ਲੈਣਾ ਭੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਹੋਣ ਨਾ ਦੇਵੇ ਕਦੇ ਵਿਜੋਗ। ਰਾਰਾ ਰਾਗ ਛਤੀਸ ਗਾਉਂਦੇ । ਚਾਰ ਵੇਦ ਪੁਰਾਨ ਅਠਾਰਾਂ ਸੰਗ ਰਲਾਉਂਦੇ। ਕੁਰਾਨ ਅੰਜੀਲ ਇਕੱਠੇ ਬਹਿ ਬਹਿ ਮਤਾ ਪਕਾਉਂਦੇ। ਜੋਤ ਸਰੂਪੀ ਜੋਤ ਹਰਿ, ਭੇਵ ਕੋਈ ਨਾ ਪਾਉਂਦੇ। ਖਾਣੀ ਬਾਣੀ ਰਹੇ ਅਲਾਏ। ਹਰਿ ਜੀ ਕਿਸੇ ਦਿਸ ਨਾ ਆਏ। ਉਤਰੇ ਪਾਰ ਜੋ ਰਸਨਾ ਗਾਏ। ਕਰੇ ਵਿਚਾਰ ਆਤਮ ਵਿਚ ਵਸਾਏ। ਹੋਏ ਰਾਮ ਕ੍ਰਿਪਾਲ। ਪ੍ਰਗਟ ਹੋਏ ਦਰਸ ਦਿਖਾਏ। ਤੋੜੇ ਜਗਤ ਜੰਜਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਨਾਹੀ ਕੋਇ। ਰਾਰਾ ਰਿੜਕੇ ਸਰਬ ਜਹਾਨ। ਵਿਚੋਂ ਮਿਲਿਆ ਬਾਲ ਨਿਧਾਨ। ਆਪ ਬਿਠਾਇਆ ਵਿਚ ਬਬਾਨ। ਜਾ ਟਿਕਾਇਆ ਸਚ ਭੂਮਿਕਾ ਸਚ ਅਸਥਾਨ। ਸਤਿਜੁਗ ਜਿਥੇ ਬਣੇ ਇਕ ਸੱਚਾ ਥਾਨ। ਚੌਥੇ ਦਿਨ ਹਰਿ ਵਿਹਾਰ ਕਰਾਇਆ, ਗੁਰ ਸੰਗਤ ਸਾਰੀ ਰਲ ਮਿਲ ਚਰਨ ਕਰ ਧਿਆਨ। ਸਾਚਾ ਹਰਿ ਕਿਰਪਾ ਕਰ ਕਰੇ ਆਪ ਫ਼ਰਮਾਣ। ਸਿੰਘ ਪ੍ਰੀਤਮ ਉਠ ਬਲ ਧਾਰ, ਸਿਰ ਚੁੱਕ ਸੱਚਾ ਪ੍ਰਸਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਬੱਧੀ ਮੁਨਿਆਦ। ਗੁਰ ਗੋਬਿੰਦ ਦਇਆ ਕਮਾਈ। ਸਾਰੀ ਸੰਗਤ ਨਾਲ ਰਲਾਈ। ਹਰਿ ਜਸ ਗਾਉਂਦੇ ਬਾਹਰ ਕੰਢੇ ਨਹਿਰ ਆਈ। ਇਕ ਕਿਨਾਰਾ ਪਾਰ ਕਰ, ਦੂਜੇ ਕਿਨਾਰੇ ਲਏ ਬਹਾਈ। ਅੱਗੇ ਵੇਖੇ ਨਜ਼ਰ ਮਾਰ ਔਖੀ ਘਾਟੀ ਦਿਸੇ ਨਾਹੀ। ਪੂਰਬ ਕਰੇ ਵਿਚਾਰ, ਸਾਚੀ ਕਿਰਪਾ ਆਪ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਸਾਚੇ ਫੁੱਲ ਗੁਰਸਿਖਾਂ ਹੱਥ ਫੜਾਈ। ਗੁਰਸਿਖਾਂ ਹਰਿ ਹੱਥ ਫੜਾਏ। ਫੇਰ ਆਪਣਾ ਹੁਕਮ ਸੁਣਾਏ। ਇਕ ਇਕ ਫੁੱਲ ਵਰਤਾ ਗੁਰ ਸੰਗਤ ਵਿਚ ਜਲ ਰੁੜ੍ਹਾਏ। ਛੱਤੀ ਮੀਲ ਇਸ ਵਹਿ ਕੇ ਜਾਣਾ, ਨਾਂ ਹੀਰਾ ਘਾਟ ਰਖਾਏ। ਪਿਛਾ ਸਿੰਘ ਮਨਜੀਤ ਰਖਾਏ, ਵਿਚਕਾਰ ਮਾਹਣਾ ਸਿੰਘ ਬਹਾਣਾ, ਤੀਜਾ ਥਾਂ ਫੇਰ ਵਖਾਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਬਹਿ ਜਾਏ ਡੱਕਾ ਲਾਏ। ਅੱਗੇ ਜਾ ਕੇ ਲਏ ਡੱਕ। ਕਲਜੁਗ ਫੱਲ ਗਿਆ ਪੱਕ। ਗੁਰਸਿਖ ਜਿਹਨੂੰ ਵੇਂਹਦੇ ਦੂਰ ਦੁਰਾਡਾ ਆਉਂਦਿਆਂ ਜਾਂਦਿਆਂ ਗਏ ਥੱਕ। ਪ੍ਰਭ ਅਬਿਨਾਸ਼ੀ ਮਾਤਲੋਕ ਵਿਚੋਂ ਆਪਣੀ ਹੱਥੀਂ ਅੱਗੇ ਲਾਏ ਲੈ ਜਾਏ ਹੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚੀ ਧਾਰ ਵਹਾਏ ਨਾ ਜਾਏ ਕਦੇ ਅੱਕ। ਕਲਜੁਗ ਹਰਿ ਜੀ ਕਲ ਧਾਰ। ਕਰੇ ਸਿਆਪਾ ਪਹਿਲੀ ਵਾਰ। ਸਚ ਨਾ ਜਪਿਆ ਕਿਸੇ ਜਾਪਾ, ਸਾਰੇ ਗਏ ਮਾਨਸ ਜਨਮ ਹਾਰ। ਅੱਠੇ ਪਹਿਰ ਚੜ੍ਹਿਆ ਰਹੇ ਹੰਕਾਰੀ ਤਾਪਾ, ਨਾ ਲੱਥੇ ਕਦੇ ਬੁਖਾਰ। ਵੇਲੇ ਅੰਤਮ ਕਲਜੁਗ ਕਾਂਪਾ, ਪ੍ਰਭ ਅਬਿਨਾਸ਼ੀ ਪਾਈ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤਮ ਕਰੇ ਸਚ ਵਿਹਾਰ। ਕਲਜੁਗ ਤੇਰੀ ਸਿੜੀ ਹਰਿ ਜੀ ਲਏ ਚੁਣ। ਸ੍ਰਿਸ਼ਟ ਸਬਾਈ ਲਏ ਕੰਨ ਸੁਣ। ਆਪਣਾ ਕਰਮ ਹਰਿ ਕਮਾਇਆ, ਪਿਛਲੇ ਵਿਚਾਰ ਗੁਣ ਅਵਗੁਣ। ਪਹਿਲੀ ਮਾਘੀ ਭਰਮ ਚੁਕਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਲਏ ਚੁਣ। ਕਲਜੁਗ ਤੇਰੀ ਸੋ ਮੰਦੀ। ਬੇਮੁਖਾਂ ਹੋਈ ਆਤਮ ਗੰਦੀ। ਅੰਤਮ ਪਏ ਧਰਮ ਰਾਏ ਦੀ ਬੰਦੀ। ਦੋਹੀਂ ਹੱਥੀਂ ਵੱਜੇ ਜੰਦੀ। ਚਾਰੋਂ ਤਰਫ ਦਿਸਣ ਕੰਧੀ। ਬੇਮੁਖ ਜੀਵ ਕੁਲੱਖਣੀ ਨਾਰ, ਏਥੇ ਓਥੇ ਹੋਏ ਅੰਧੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਧਰਮ ਰਾਏ ਦੀ ਬੰਦੀ। ਬੰਦੀ ਖਾਨੇ ਦੇਵੇ ਵਾੜ। ਸ਼ਬਦ ਸਰੂਪ ਅੱਗੇ ਕਰੇ ਵਾੜ। ਦੂਤਾਂ ਦੁਸ਼ਟਾਂ ਮਾਰੇ ਕਰ ਖੁਆਰ। ਜਿਹੜੇ ਘੜੇ ਜੋਤ ਸਰੂਪੀ ਭੰਨ ਵਖਾਏ, ਅਗਨ ਸੁੱਟੇ ਝਾੜ ਝਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਬੈਠਾ ਹੇਠਾਂ ਦਾੜ। ਕਲਜੁਗ ਤੈਨੂੰ ਲੰਬੂ ਲਾਇਆ। ਧੂੰਆਂ ਧਾਰ ਜਗਤ ਕਰਾਇਆ। ਰੰਡੀ ਨਾਰ ਕਰ ਵਖਾਇਆ। ਸਰਬ ਸੰਸਾਰ ਹਾਹਾਕਾਰ ਕਰ ਰਵਾਇਆ। ਸੁਹਾਗੀ ਕੰਤ ਕਿਸੇ ਨਜ਼ਰ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸੁਣ ਪੁਕਾਰ ਕਰ ਵਿਚਾਰ ਜਾਮਾ ਘਨਕਪੁਰੀ ਵਿਚ ਪਾਇਆ। ਕਲਜੁਗ ਅੰਤਮ ਜਾਏ ਸੜ। ਸ਼ਬਦ ਬਬਾਣੇ ਜਾਏ ਚੜ੍ਹ। ਝੂਠੇ ਤਹਿਸੀਲਾਂ ਥਾਣੇ ਟੁੱਟ ਜਾਣ ਗੜ੍ਹ। ਵੱਢੀ ਖਾਣੇ ਜਾਣ ਹੜ੍ਹ। ਗੁਰਮੁਖ ਸਾਚੇ ਸੰਤ ਜਨਾਂ, ਹਰਿ ਆਪ ਫੜਾਏ ਆਪਣਾ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਸ਼ਬਦ ਸਰੂਪੀ ਆਪੇ ਰਿਹਾ ਛੜ। ਸ਼ਬਦ ਸਰੂਪੀ ਵੱਜੇ ਪੌਲਾ। ਬੇਮੁੱਖਾਂ ਹਰਿ ਕੱਢੇ ਪੋਲਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ ਗੁਰਸਿਖ ਸਾਚੇ ਸੰਤ ਜਨ ਬਣ ਘਰ ਸਾਚੇ ਦਾ ਸਾਚਾ ਗੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਨਾ ਵੇਖੋ ਖੁਲ੍ਹੜੇ ਕੇਸ ਨਾ ਜਾਣੋ ਭਾਲਾ ਭੋਲਾ। ਕਲਜੁਗ ਵੇਲਾ ਹੋਇਆ ਦਜਨ ਦਾ, ਅੰਤਮ ਵੇਲੇ ਮਾਰੀ ਇਕੋ ਧਾਹ। ਪ੍ਰਭ ਅਬਿਨਾਸ਼ੀ ਆਪ ਫੜਾਈ ਮੈਨੂੰ ਆਪਣੀ ਬਾਂਹ। ਲੱਖ ਚੁਰਾਸੀ ਧਰਮ ਰਾਏ ਦੇ ਦਰ ਆਪੇ ਦਈਂ ਬਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਰਖਾਏ ਸਦਾ ਸਦਾ ਠੰਡੀ ਛਾਂ। ਕਲਜੁਗ ਕਾਲ ਰੂਪ ਕੁਲਵੰਤ, ਵੇਲੇ ਅੰਤ ਨਾ ਰੱਖੀਂ ਕਿਸੇ ਹਿੱਤ। ਝੂਠੇ ਦਿਸਣ ਠੱਗ ਚੋਰ ਯਾਰ ਮਿੱਤ। ਰਾਤੀਂ ਸੁੱਤਿਆਂ ਉਤੋਂ ਪਾੜਨ ਛੱਤ। ਕੋਈ ਨਾ ਮਿਲੀ ਸੱਚੀ ਸਰਕਾਰ, ਖ਼ਬਰਦਾਰ ਨਾ ਹੋਇਆ ਕੋਈ ਚੋਬਦਾਰ, ਨਿਹਕਲੰਕ ਕਲ ਆਇਆ ਜਾਮਾ ਧਾਰ, ਗੁਰਸਿਖਾਂ ਗਲ ਪਾਏ ਹਾਰ, ਸ੍ਰਿਸ਼ਟ ਵਹਾਏ ਨੁਹਾਏ ਏਕਾ ਨਦੀ ਰੱਤ। ਨਦੀਆਂ ਵਾ ਵਹਿਣ ਅਪੁੱਠੇ। ਬੇਮੁੱਖ ਸਾਰੇ ਹੋਣ ਇਕੱਠੇ। ਪ੍ਰਭ ਆਪ ਬੰਨ੍ਹਾਏ ਏਕਾ ਗੱਠੇ। ਫੇਰ ਗਿੜਾਏ ਉਲਟੀ ਲੱਠੇ। ਆਪ ਚੜ੍ਹਾਏ ਏਕਾ ਭੱਠੇ। ਅੱਗ ਬਾਲੇ ਥੱਲੇ ਮੱਠੀ ਮੱਠੇ। ਝੂਠੇ ਬੇਮੁਖ ਜੀਵ ਚਿੱਟੇ ਬਾਣੇ ਤਨ ਵਿਚ ਪਹਿਨਣ, ਨਾਂ ਰਖਾਏ ਲੱਠੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਮਿਟਾਏ ਤੀਰਥ ਅੱਠ ਸੱਠੇ। ਅੱਠ ਸੱਠ ਹਰਿ ਮਿਟਾਵਣਾ। ਗੁਰ ਸੰਗਤ ਮੇਲ ਮਿਲਾਏ ਆਤਮ ਜੋਤ ਜਗਾਏ, ਦੂਈ ਦਵੈਤੀ ਫਟ ਪ੍ਰਭ ਆਪਣੀ ਹੱਥੀਂ ਪਹਿਲੀ ਮਾਘ ਆਪ ਸੁਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਸਾਚਾ ਹੱਟ, ਕਿਰਪਾ ਕਰ ਆਪ ਖੁਲ੍ਹਾਏ। ਭੁੱਖਿਆਂ ਨੰਗਿਆਂ ਕਰੀ ਵਿਚਾਰ। ਉਠਿਆ ਹਰਿ ਸੱਚਾ ਸਰਦਾਰ। ਗੁਰਸਿਖ ਕੀਨੇ ਖ਼ਬਰਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਸਰਬ ਚੁਕਾਏ, ਨਾ ਕਰੇ ਕੋਈ ਹੁਦਾਰ। ਸਾਚਾ ਹੁਕਮ ਹਰਿ ਸੁਣਾਇਆ। ਬਣ ਕੇ ਬਾਵਨ ਘਰ ਵਿਚ ਆਇਆ। ਫੜ ਕੇ ਦਾਮਨ ਲੜ ਨਾਲ ਲੜ ਬੰਧਾਇਆ। ਹੋਵੇ ਸੱਚਾ ਜਾਮਨ ਲੱਖ ਚੁਰਾਸੀ ਵਿਚੋਂ ਛੁਡਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਦੁੱਖ ਭੁੱਖ ਰੋਗ ਕੱਢਣ ਵਿਚ ਮਾਤ ਦੇ ਆਇਆ। ਦੁੱਖ ਭੁੱਖ ਹਰਿ ਕਰ ਜਾਏ ਦੂਰ। ਬਚਨ ਲਿਖਾਏ ਪ੍ਰਗਟ ਹੋਏ ਹਾਜ਼ਰ ਹਜ਼ੂਰ। ਸੰਗਤ ਖਾਣਾ ਦਾਣਾ ਹਰਿ ਭਗਵਾਨਾ, ਆਪ ਬਣਾਏ ਵੱਡਾ ਇਕੋ ਪੂਰ। ਸਾਚੇ ਹੱਥੀਂ ਭੱਠ ਤਪਾਏ, ਪਹਿਲੋਂ ਫੜ ਕੇ ਉਹਨਾਂ ਡਾਹੇ, ਜੋ ਖਾਂਦੇ ਰਹੇ ਸੂਰ। ਦੂਜਾ ਨਾਲ ਹੱਟ ਖੁਲ੍ਹਾਏ। ਗੁਰ ਸੰਗਤ ਸਾਚੀ ਭਿਛਿਆ ਝੋਲੀ ਪਾਏ। ਜੋ ਦਰ ਸਾਚੇ ਮੰਗਣ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਕੰਗਣ ਤਨ ਪਹਿਨਾਏ। ਗੁਰਸਿਖ ਗੁਰ ਸੰਗਤ ਬਲ ਲਿਆ ਧਾਰ। ਲੰਗਰ ਕੀਨਾ ਇਕ ਤਿਆਰ। ਪ੍ਰਭ ਅਬਿਨਾਸ਼ੀ ਸਾਰ ਸਮਾਲੇ ਪ੍ਰਿਤਪਾਲੇ ਗੁਰਸਿਖ ਬਣਾਏ ਸਾਚੇ ਸਚ ਦੁਲਾਰ। ਚੋਗ ਚੁਗਾਵੇ ਰੋਗ ਸੋਗ ਮਿਟਾਵੇ, ਦਰਸ ਅਮੋਘ ਦਿਖਾਵੇ ਖੜਾ ਹੋਵੇ ਵਿਚ ਦਰਬਾਰ। ਭੋਗ ਲਗਾਵੇ ਲੇਖੇ ਲਾਵੇ, ਸਾਚਾ ਲੇਖ ਆਪ ਲਿਖਾਵੇ, ਹਰਿ ਸੱਚੀ ਇਕ ਸਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਪੂਰਾ ਕਰੇ ਪਿਆਰ। ਗੁਰ ਸੰਗਤ ਸਾਚਾ ਲੰਗਰ ਚਲਾਇਆ। ਗੁਰ ਘਰ ਦਾ ਘਾਟਾ ਦੂਰ ਕਰਾਇਆ। ਅੱਗੇ ਵਾਟਾ ਨੇੜੇ ਆਇਆ। ਬੇਮੁੱਖ ਜੀਵਾਂ ਝੂਠਾ ਤਨ ਚਾਰੋਂ ਤਰਫ ਪਾਟਾ, ਸ਼ਬਦ ਸੂਈ ਲੈ ਨਾ ਕਿਸੇ ਸੁਆਇਆ। ਗੁਰਸਿਖ ਸਾਚੇ ਸਤਿਜੁਗ ਸਾਚੇ ਪ੍ਰਭ ਆਪ ਬਣਾਇਆ। ਪ੍ਰੇਮ ਤੇਰਾ ਸਾਚਾ ਆਟਾ ਲੇਖੇ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਆਪ ਖਵਾਏ, ਬਜਰ ਕਪਾਟੀ ਖੋਲ੍ਹ ਵਖਾਇਆ। ਸਾਚੇ ਲੰਗਰ ਭੋਜਨ ਖਾਓ। ਤਨ ਦੇ ਸੰਗਲ ਸਰਬ ਕਟਾਓ। ਪਰਮਾਨੰਦਨ ਵਿਚ ਸਮਾਓ। ਨਿਜਾਨੰਦ ਸਦਾ ਰਸ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਸ ਹੱਸ ਰਾਹ ਦੱਸ ਦੱਸ, ਗੁਰਸਿਖਾਂ ਰਾਹੇ ਪਾਓ। ਗੁਰ ਸੰਗਤ ਤੇਰੀ ਧੰਨ ਕਮਾਈ। ਗੁਰ ਲੰਗਰ ਵਿਚ ਜਿਸ ਨੇ ਪਾਈ। ਪ੍ਰਭ ਅਬਿਨਾਸ਼ੀ ਲੇਖੇ ਲਾਈ। ਸ੍ਰਿਸ਼ਟ ਸਬਾਈ ਨੇਤਰ ਪੇਖੇ ਵੇਲਾ ਗਿਆ ਹੱਥ ਨਾ ਆਈ। ਸਾਚੀ ਲਿਖਤ ਲਿਖਾਏ ਗੁਰਸਿਖਾਂ ਜੁਗਤ ਬਣਾਏ ਜੋ ਆਏ ਹਰਿ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਅਤੁਟ ਨਿਖੁਟ ਨਾ ਭੰਡਾਰ ਕਦੇ ਮੁੱਕ ਜਾਈ। ਸਾਚਾ ਹਰਿ ਵਡ ਭੰਡਾਰਾ। ਮੰਗਣ ਆਵਣ ਕੋਟ ਦਵਾਰਾ। ਸਭ ਦੀ ਪਾਵੇ ਆਪੇ ਸਾਰਾ। ਊਚ ਨੀਚ ਦੇ ਵਿਚ ਪਸਾਰਾ। ਲੱਖ ਚੁਰਾਸੀ ਦਏ ਸਹਾਰਾ। ਹੋਏ ਸਹਾਈ ਜੰਗਲ ਜੂਹ ਪਹਾੜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੱਠਾ ਏਕਾ ਚਾੜ੍ਹਾ। ਸਾਚੀ ਭੱਠੀ ਹਰਿ ਚੜ੍ਹਾਈ। ਗੁਰ ਸੰਗਤ ਕਰ ਇਕੱਠੀ ਗਰੀਬ ਨਿਮਾਣਿਆਂ ਦੁੱਖ ਭੁੱਖ ਹਰਿ ਦੇਵੇ ਆਪ ਕਟਾਈ। ਜੋ ਜਨ ਦਰ ਤੋਂ ਗਏ ਰੁਠ, ਅੰਤ ਰਹਿਣ ਪਛਤਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਆਪ ਵਡਿਆਈ। ਹਰਿ ਸੱਚਾ ਸਿਕਦਾਰ, ਸਰਬ ਥਾਇੰਦਾ। ਕਰੇ ਖੇਲ ਅਪਰ ਅਪਾਰ, ਲੋਕਮਾਤ ਜਾਮਾ ਪਾਇੰਦਾ। ਜਨ ਭਗਤਨ ਕਰ ਪਿਆਰ, ਚਰਨ ਦਵਾਰ ਹਰਿ ਲੈ ਆਇੰਦਾ। ਆਪ ਉਠਾਏ ਸਾਰਾ ਭਾਰ, ਗੁਰਸਿਖ ਹੌਲੇ ਭਾਰ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਖੀਆਂ ਸਾਚਾ ਮੰਗਲ ਗਾਇਆ। ਜੂਠਾ ਝੂਠਾ ਕਲਜੁਗ ਵੱਜਾ ਸੰਗਲ, ਪ੍ਰਭ ਪਹਿਲੀ ਮਾਘ ਆਪ ਤੁੜਾਇਆ। ਮੁਖ ਸੋਹੰ ਲੱਗਾ ਸਗਨ, ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਆਪਣੀ ਹੱਥੀਂ ਦੇ ਲਗਾਇਆ। ਆਤਮ ਜੋਤੀ ਮਾਣਕ ਮੋਤੀ ਉਠੀ ਸੋਤੀ ਸ਼ਬਦ ਫੁੰਕਾਰ ਹਰਿ ਲਗਾਇਆ। ਵਰਨੀ ਵਰਨਾ ਧਰਨੀ ਧਰਨਾ ਸੱਚਾ ਗੋਤੀ, ਸਾਚਾ ਰੰਗ ਚੜ੍ਹਾਇਆ। ਗੁਰਮੁਖ ਸਾਚੇ ਸੰਤ ਜਨੋ ਪਹਿਲੀ ਮਾਘੀ ਸਾਚੇ ਮੰਦਰ ਹਰਿ ਜੀ ਅੰਦਰ ਹੋਇਆ ਸਚ ਅਸਵਾਰ ਆਪਣੇ ਘਾਟ ਲੰਘਾਇਆ। ਕਿਰਪਾ ਕਰ ਸਾਚੇ ਹਰਿ ਆਤਮ ਭੰਡਾਰਾ ਦਿਤਾ ਭਰ, ਗੁਰ ਪ੍ਰਸਾਦੀ ਆਪਣੀ ਹੱਥੀਂ ਪਹਿਲੋਂ ਆਣ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਹੁਕਮ ਦਏ ਸੁਣਾਇਆ। ਚੌਥਾ ਦਿਨ ਚਾਲ ਨਿਰਾਲੀ। ਕਰਦਾ ਰਿਹਾ ਦੋ ਜਹਾਨਾਂ ਵਾਲੀ। ਗੁਰਮੁਖ ਸਾਚੇ ਸੰਤ ਜਨ ਦੀਪਕ ਸਚ ਜਗਾਏ ਆਤਮ ਰੱਖੇ ਅੱਠੇ ਪਹਿਰ ਏਕਾ ਹਰਿ ਜੋਤ ਇਕ ਅਕਾਲੀ। ਲਾਹੌਰ ਸ਼ਹਿਰ ਹੋਣਾ ਕਹਿਰ, ਚਾਰੋਂ ਕੁੰਟ ਪੈਣੀ ਗਹਿਰ, ਦੱਸੇ ਪਹਿਲੀ ਇਹ ਨਿਸ਼ਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਆਪੇ ਬਣਾਏ ਬਾਨੀ। ਉਠੇ ਧੁੰਆਂਧਾਰ, ਚਾਰੋਂ ਤਰਫ ਅੰਧੇਰਾ। ਨਾ ਕੋਈ ਪਾਵੇ ਸਾਰ, ਚਾਰੋਂ ਤਰਫ ਪੈ ਜਾਏ ਘੇਰਾ। ਨਾ ਆਵੇ ਕਿਸੇ ਵਿਚਾਰ, ਰੁੜ੍ਹਿਆ ਜਾਏ ਸਭ ਦਾ ਡੇਰਾ। ਚਾਰੋਂ ਤਰਫ ਪੈ ਜਾਏ ਮਾਰ, ਵੇਲਾ ਅੰਤ ਆਇਆ ਨੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਿਹਾਰ ਆਪ ਕਰਾਇਆ, ਸਿਰ ਬੰਨ੍ਹ ਕੇ ਆਪਣਾ ਸਿਹਰਾ। ਸਾਚਾ ਸਿਹਰਾ ਸਿਰ ਲਟਕਾਇਆ। ਇੱਟ ਨਾਲ ਇੱਟ ਦਏੇ ਖੜਕਾਇਆ। ਧਰੀ ਨੀਂਹ ਇੱਟ ਕੋਈ ਰਹਿਣ ਨਾ ਪਾਇਆ। ਦਰ ਦਰ ਘਰ ਘਰ ਹਰਿ ਹਰਿ ਜਾਏ ਆਪਣੀਂ ਹੱਥੀਂ ਦੇਵੇ ਪੁੱਟ, ਅੰਤਮ ਅੰਤ ਕਲਜੁਗ ਢਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੇ ਗਾਹੇ ਲੱਖ ਚੁਰਾਸੀ ਦੇਵੇ ਗਾਹਿਆ। ਗੁਰ ਸੰਗਤ ਮਨ ਵਿਚਾਰਨਾ। ਘਰ ਜਾ ਨਾ ਹਰਿ ਵਿਸਾਰਨਾ। ਰੱਖਣਾ ਆਤਮ ਸਾਚੇ ਥਾਂ ਨਾ ਕਦੇ ਹੰਕਾਰਨਾ। ਨਾ ਕੁਛ ਪੀਆਂ ਨਾ ਕੁਛ ਖਾਂ, ਨਾ ਕੁਛ ਕਰਾਂ ਉਧਾਰਨਾ। ਕੋਈ ਮੈਥੋਂ ਡਰ ਨਾ ਜਾਏ, ਪ੍ਰਭ ਅਬਿਨਾਸ਼ੀ ਕਿਸ ਤਰਾਂ ਪਾਲਨਾ। ਸਾਰੀ ਸੰਗਤ ਕਹਿ ਦੇ ਹਾਂ, ਪ੍ਰਭ ਅਬਿਨਾਸ਼ੀ ਆਪੇ ਕਰੇ ਆਪਣੀ ਭਾਵਨਾ। ਏਕਾ ਮੰਗੇ ਪ੍ਰੇਮ ਕਟੋਰੀ। ਫੜੀ ਰੱਖੇ ਗੁਰਸਿਖ ਤੇਰੀ ਕਾਇਆ ਵਾਲੀ ਆਪਣੀ ਹੱਥੀਂ ਡੋਰੀ। ਬੇਮੁੱਖ ਝੂਠਾ ਜੀਵ ਅੰਞਾਣਾ ਗੁਰ ਪੂਰੇ ਤੋਂ ਕਰੇ ਚੋਰੀ। ਲੱਖ ਚੁਰਾਸੀ ਮਾਤ ਭੋਗਣ ਜੂਨ ਪਾਇਣ ਢੋਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਹਿਰਦੇ ਅੰਦਰ ਵਸੇ ਨਾ ਰਹੇ ਕਿਸੇ ਮੰਦਰ ਮਸਜਿਦ ਨਾ ਰਹੇ ਵਿਚ ਭੋਰੀ। ਤਨ ਕਾਇਆ ਸੇਜ ਬਣਾਈ ਹੈ। ਹਰਿ ਸਿੰਘਾਸਣ ਸਾਚੀ ਸੇਜਾ, ਹਰਿ ਆਪਣੀ ਆਪ ਬਣਾਈ ਹੈ। ਨਾ ਕੋਈ ਪਾਵਾ, ਨਾ ਚੂਲ ਕੋਈ ਰਖਾਈ ਹੈ। ਏਕਾ ਮੂਲ ਸਚ ਅਸਥੂਲ ਹਰਿ ਆਪਣੀ ਬਣਤ ਬਣਾਈ ਹੈ। ਉਤੇ ਬੈਠਾ ਰਹੇ ਕੰਤ ਕੰਤੂਹਲ, ਜੋਤੀ ਦੂਣ ਸਵਾਈ ਹੈ। ਗੁਰਸਿਖ ਤੇਰੀ ਆਤਮ ਤਨ ਚੜ੍ਹਾਉਂਦਾ ਰਹੇ ਫੜ ਫੜ ਸਾਚੇ ਫੂਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ ਘਰ ਜਾ ਨਾ ਜਾਣਾ ਭੂਲ ਹੈ। ਆਤਮ ਸੇਜਾ ਮਾਰ ਧਿਆਨ। ਆਸਣ ਲਾਏ ਹਰਿ ਭਗਵਾਨ। ਬੈਠਾ ਰਹੇ ਬਣ ਕੇ ਕਾਹਨ। ਕਰਾਉਂਦਾ ਰਹੇ ਆਤਮ ਸਰ ਸਾਚੇ ਦਾ ਸੱਚਾ ਇਕ ਇਸ਼ਨਾਨ। ਆਪੇ ਦੱਸੇ ਆਪਣਾ ਘਰ ਗੁਰਸਿਖ ਕਰ ਚਰਨ ਧਿਆਨ। ਆਪ ਚੁਕਾਏ ਜਮ ਕਾ ਡਰ ਕਿਰਪਾ ਕਰ ਆਪ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਣੋ ਬਾਲ ਨਿਧਾਨ। ਆਤਮ ਪੇਖ ਹਰਿ ਪਿਆਰਾ। ਸਤਿ ਸਵਰਨੀ ਉਚੀ ਸੇਜਾ ਉਤੇ ਬੈਠਾ ਹਰਿ ਭਤਾਰਾ। ਭੱਖ ਭੋਜ ਲਹਿਜਾ ਫਹਿਜਾ ਚਾਰੇ ਬਣਾਏ ਇਕੇੋ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦਰ ਸਾਚੇ ਘਰ ਗੁਰਸਿਖਾਂ ਵੰਡਦਾ ਰਹੇ ਸਦਾ ਇਕੋ ਭੰਡਾਰਾ। ਆਤਮ ਸੇਜਾ ਰੰਗ ਅਨੂਪ। ਉਤੇ ਬੈਠਾ ਹਰਿ ਸ਼ਾਹ ਵੱਡਾ ਭੂਪ। ਏਕਾ ਜੋਤ ਜਗੇ ਅਗੰਮੀ ਨਾ ਕੋਈ ਰੰਗ ਨਾ ਕੋਈ ਰੂਪ। ਕਾਇਆ ਗਗਨ ਬੈਠਾ ਥੰਮੀ, ਕਰੇ ਰੁਸ਼ਨਾਈ ਵਿਚ ਅੰਧਕੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ ਆਪਣਾ ਆਪ ਦਿਖਾਏ, ਪ੍ਰਗਟ ਹੋਏ ਸਵੱਛ ਸਰੂਪ। ਸਾਚੀ ਸਿਖਿਆ ਲੈਣੀ ਮੰਨ। ਆਤਮ ਕੱਢਣਾ ਝੂਠਾ ਜਨ। ਧਰਮ ਰਾਏ ਨਾ ਲਾਏ ਡੰਨ। ਘਰ ਸਾਚੇ ਚੜ੍ਹਾਓ ਸਾਚੇ ਚੰਨ। ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ। ਜੂਠੇ ਝੂਠੇ ਬੇਮੁਖ ਜੀਵਾਂ ਵੇਲੇ ਅੰਤ ਹਰਿ ਕਲਜੁਗ ਦੇਵੇ ਭੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ ਗੁਰ ਸੰਗਤ ਸੁਣਨਾ ਕੰਨ। ਸਚ ਸ਼ਬਦ ਹਰਿ ਸੁਣਾਵੇ। ਗੁਰਮੁਖ ਸਾਚਾ ਰਸਨਾ ਗਾਵੇ। ਆਤਮ ਸਰ ਸਾਚੇ ਤੀਰਥ ਅੱਠੇ ਪਹਿਰ ਨੁਹਾਵੇ। ਕਿਰਪਾ ਕਰ ਦਿਤਾ ਵਰ ਅੰਮ੍ਰਿਤ ਆਤਮ ਸਾਚਾ ਸਰ ਭਰ ਪਿਆਲੇ ਆਪ ਪਿਆਵੇ। ਪ੍ਰਗਟ ਹੋਇਆ ਵਾਲੀ ਦੋ ਜਹਾਨਾਂ ਵਡ ਪੀਰਨ ਪੀਰ, ਭੁੱਲ ਕੋਈ ਨਾ ਜਾਵੇ। ਚਾਰੋਂ ਤਰਫ ਹੋਏ ਵਹੀਰ ਨੀਰ ਕਿਸੇ ਹੱਥ ਨਾ ਆਵੇ। ਭੱਜੇ ਫਿਰਨ ਦਸਤਗੀਰ ਸ਼ੇਖ਼ ਮੁਸਾਇਕ ਔੌਲੀਏ ਨਾ ਪੀਰ ਕੋਈ ਸਹਾਈ ਹੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਚਲਾਇਆ ਤੀਰ, ਨਾ ਕੋਈ ਰੋਕ ਵਖਾਵੇ। ਚਲਿਆ ਤੀਰ ਤਿੱਖਾ ਮੁਖ। ਲਾਹੁੰਦਾ ਜਾਏ ਦੁੱਖ ਤੇਰੀ ਕੱਟਦਾ ਜਾਏ ਭੁੱਖ। ਏਕਾ ਦੇਂਦਾ ਜਾਏ ਸੁਖ। ਸਿੱਧਾ ਰਾਹੇ ਪਾਉਂਦਾ ਜਾਏ, ਪੁੱਠਾ ਲਟਕਿਆ ਰਿਹੋਂ ਚੁਰਾਸੀ ਮਾਨਸ ਰੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ, ਫੇਰ ਆਉਣ ਨਹੀਂ ਦੇਣਾ ਕੁੱਖ। ਆਪੇ ਕੱਟੇ ਗਰਭਵਾਸ। ਆਪਣੀ ਕਿਰਪਾ ਕਰ ਹਰਿ ਅਬਿਨਾਸ਼। ਸੋਹੰ ਸ਼ਬਦ ਨਾਮ ਜਪਾਏ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਕਾਇਆ ਅੰਦਰ ਅੱਠੇ ਪਹਿਰ ਪਾਉਂਦਾ ਰਹੇ ਰਾਸ। ਪਾਵੇ ਰਾਸ ਬਣ ਕੇ ਕਾਹਨ। ਜੋਤ ਸਰੂਪੀ ਇਕ ਨਿਸ਼ਾਨ। ਰਾਗ ਛਤੀਸ ਗੁਰਮੁਖ ਸਾਚੇ ਤੇਰੇ ਅੰਦਰ ਗਾਨ। ਧੁਨ ਨਾਦ ਸਾਜ਼ ਬਾਜ ਪ੍ਰਭ ਆਪਣੀ ਹੱਥੀਂ ਕਰੇ ਖੜਕਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂਤੀਆਂ ਨਗਾਰੇ ਆਪ ਵਜਾਏ ਗੁਰਸਿਖ ਼ਤੇਰੇ ਅੰਦਰ ਬੈਠਾ ਹਰਿ ਕਿਰਪਾ ਕਰ ਭਗਵਾਨ। ਵੱਜੇ ਢੋਲ ਨਗਾਰਾ ਸ਼ਬਦ ਜਣਾਈਆ। ਉਠੇ ਸਿੱਖ ਪਿਆਰਾ, ਹਰਿ ਜੀ ਆਸਣ ਆਤਮ ਸੇਜਾ ਲਾਈਆ। ਵੱਜੇ ਇਕ ਨਗਾਰਾ ਸੋਹੰ, ਚੋਟਾ ਆਪ ਲਗਾਈਆ। ਫਿਰ ਖੁਲ੍ਹੇ ਸੱਚਾ ਚੁਬਾਰਾ, ਦਸਮ ਦੁਆਰਾ ਦਿਸੇ ਆਪ ਖੁਲ੍ਹਾਈਆ। ਜਗੇ ਜੋਤ ਇਕ ਨਿਰੰਕਾਰਾ, ਵੇਖੇ ਰੰਗ ਅਗੰਮ ਅਪਾਰਾ, ਉਤੇ ਬੈਠਾ ਹਰਿ ਸ਼ਾਹ ਅਸਵਾਰਾ, ਆਸਣ ਬੈਠਾ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਸੰਤ ਜਨੋ, ਕਰਦਾ ਰਹੇ ਸਦਾ ਨਿਆਈਂਆ। ਆਤਮ ਵੇਖ ਪੈਂਦੀ ਰਾਸ। ਕਿਉਂ ਭੁੱਲੇ ਪੁਰਖ ਅਬਿਨਾਸ਼। ਦਸ ਮਹੀਨੇ ਉਲਟਾ ਲਟਕੇ ਰੱਖਿਆ, ਗਰਭਵਾਸ। ਅੱਠੇ ਪਹਿਰ ਰਿਹਾ ਧਿਆਇਆ, ਬਾਹਰ ਆਏ ਵਕਤ ਭੁਲਾਇਆ, ਆਪਣਾ ਆਪ ਕੀਆ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਫੇਰ ਸੁਣਾਏ ਪੁਰਖ ਅਬਿਨਾਸ। ਸਾਚਾ ਹੁਕਮ ਹਰਿ ਸੁਣਾਇਆ। ਸ਼ਬਦ ਡੰਕਾ ਮਗਰ ਲਗਾਇਆ। ਸਾਚਾ ਕੰਡਾ ਹੱਥ ਫੜਾਇਆ। ਗੁਰਸਿਖ ਤੇਰੇ ਵਿਚ ਰਖਾਇਆ। ਕਾਇਆ ਬਣਾਈ ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਆਪੇ ਰੱਖੇ ਵਾਸ। ਗੁਰ ਸੰਗਤ ਧੰਨ ਕਮਾਈਆ। ਧਰਮ ਦਿਹਾੜਾ ਸਾਚਾ ਮੰਨ, ਪਹਿਲੀ ਮਾਘੀ ਖ਼ੁਸ਼ੀ ਮਨਾਈਆ। ਪ੍ਰਭ ਸਾਚੇ ਜਗ ਚੜ੍ਹਾਇਆ ਸਾਚਾ ਚੰਨ, ਦਿਨੋ ਦਿਨ ਕਰੇ ਰੁਸ਼ਨਾਈਆ। ਢਾਹੁੰਦਾ ਜਾਏ ਕਲਜੁਗ ਛੱਪਰੀ ਛੰਨ, ਅਗਨ ਆਪਣੇ ਹੱਥ ਲਗਾਈਆ। ਸਤਿਜੁਗ ਸੁਣਾਉਂਦਾ ਜਾਏ ਕੰਨ, ਸੋਹੰ ਗੀਤ ਢੋਲਾ ਗਾਈਆ। ਕਲਜੁਗ ਦੇਂਦਾ ਜਾਏ ਡੰਨ, ਜਿਨ੍ਹਾਂ ਵਿਸਾਰਿਆ ਹਰਿ ਰਘੁਰਾਈਆ। ਸਤਿਜੁਗ ਵਸਾਉਂਦਾ ਜਾਏ ਤਨ, ਨਾਮ ਧੰਨ ਝੋਲੀ ਪਾਈਆ। ਕਲਜੁਗ ਅੰਤਮ ਜਾਏ ਭੰਨ, ਝੂਠੀ ਕਾਇਆ ਜੋ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਰੱਖੇ ਥਾਉਂ ਥਾਈਂਆ। ਸਤਿਜੁਗ ਸਚ ਧਰਮ ਦਾ ਇਕ ਦੁਲਾਰਾ। ਕਲਜੁਗ ਹੋਇਆ ਅੰਤ ਖੁਆਰਾ। ਪ੍ਰਗਟ ਹੋ ਸਾਚੇ ਹਰਿ ਪਹਿਲੀ ਬੱਧੀ ਏ ਸਾਚੀ ਸਤਿਜੁਗ ਧਾਰਾ। ਕਲਜੁਗ ਝੂਠਾ ਰਿਹਾ ਰੋ, ਧੱਕਾ ਲੱਗੇ ਇਕੋ ਭਾਰਾ। ਸਤਿਜੁਗ ਸਾਚੇ ਜਨਮ ਦਵਾਇਆ ਆਇਆ ਵਿਚ ਸੰਸਾਰਾ। ਕਲਜੁਗ ਝੂਠਾ ਬਾਹਰ ਕਢਾਇਆ, ਮਾਤਲੋਕ ਵਿਚੋਂ ਹੋਇਆ ਬਾਹਰਾ। ਸਤਿਜੁਗ ਸਾਚੇ ਸਾਚਾ ਕਰਮ ਕਮਾਇਆ, ਚਾਰ ਵਰਨ ਇਕ ਦੁਆਰਾ। ਕਲਜੁਗ ਝੂਠਾ ਭੇਖ ਵਟਾਇਆ, ਡਿੱਗਾ ਮੂੰਹ ਦੇ ਭਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਕਰਾਏ ਆਪਣਾ ਸੱਚੋ ਸਚ ਵਿਹਾਰਾ। ਸਤਿਜੁਗ ਉਠਿਆ ਸੁਰਤ ਸੰਭਾਲ। ਕਲਜੁਗ ਅੰਤਮ ਹੋਇਆ ਕੰਗਾਲ। ਏਕਾ ਮੰਗ ਸਤਿਜੁਗ ਮੰਗੀ, ਗੁਰਸਿਖ ਦੇ ਦੇ ਏਕਾ ਨਾਲ। ਕਲਜੁਗ ਤੇਰਾ ਕੋਇ ਨਾ ਸੰਗੀ ਅੰਗੀ, ਸਾਰੇ ਗਏ ਪਿਠ ਵਖਾਲ। ਸਤਿਜੁਗ ਸਾਚਾ ਗੁਰਸਿਖਾਂ ਜਾਏ ਰੰਗੀ, ਦੇਵੇ ਰੰਗ ਇਕ ਕਮਾਲ। ਬੇਮੁੱਖ ਕਲਜੁਗ ਜੀਵ ਕਰੇ ਪਿੱਠ ਨੰਗੀ, ਨਾ ਕੋਈ ਰੋਕ ਸਕੇ ਜੂਠੀ ਝੂਠੀ ਢਾਲ। ਸਤਿਜੁਗ ਸਾਚਾ ਮਾਤ ਵਿਚ ਆਇਆ, ਮਾਰੀ ਇਕੋ ਛਾਲ। ਕਲਜੁਗ ਝੂਠਾ ਬਾਹਰ ਕਢਾਇਆ, ਅੰਤਮ ਹੋਇਆ ਮਾਤ ਬੇਹਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਲਏ ਸੁਰਤ ਸੰਭਾਲ। ਸਤਿਜੁਗ ਰਿਹਾ ਹੱਥ ਜੋੜ। ਕਲਜੁਗ ਜੂਠੇ ਝੂਠੇ ਦੋਹੀਂ ਹੱਥੀਂ ਚਲਿਆ ਕੋਹੜ। ਸਤਿਜੁਗ ਸਾਚਾ ਅੱਠੇ ਪਹਿਰ ਮੰਗੇ ਪ੍ਰਭ ਸਾਚੇ ਤੇਰੀ ਸਾਚੀ ਲੋੜ। ਕਲਜੁਗ ਬੇਮੁੱਖ ਜੀਵਾਂ ਬੂਟਾ ਲਾਇਆ ਪ੍ਰਭ ਅਬਿਨਾਸ਼ੀ ਆਪਣੀ ਹੱਥੀਂ ਪੁੱਟੇ ਡੂੰਘਾ ਪਤਾਲੀਂ ਲੱਗਾ ਬੋਹੜ। ਸਤਿਜੁਗ ਸਾਚਾ ਕਰੇ ਬੇਨੰਤੀ, ਮੇਰੀ ਨਿਭ ਜਾਏ ਨਾਲ ਸੰਗ ਤੋੜ। ਕਲਜੁਗ ਬੇਮੁੱਖ ਜੂਠਾ ਝੂਠਾ ਹਾਹਾਕਾਰ ਪੁਕਾਰੇ, ਪੀੜ ਪਵੇ ਡਾਹਢੀ ਜੋੜ। ਸਤਿਜੁਗ ਸਾਚਾ ਪ੍ਰਭ ਚਰਨ ਬਲਿਹਾਰੇ, ਅੱਠੇ ਪਹਿਰ ਪੁਕਾਰੇ ਪ੍ਰਭ ਅਬਿਨਾਸ਼ੀ ਵਾਗਾਂ ਮੋੜ। ਕਲਜੁਗ ਅੰਤਮ ਹੋਏ ਖੁਆਰੇ, ਨਾ ਕੋਈ ਨਿਭਾਏ ਲੱਗੀ ਤੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਦੋਹਾਂ ਧਿਰਾਂ ਨੂੰ ਪੈ ਗਈ ਲੋੜ। ਸਤਿਜੁਗ ਸਾਚਾ ਮੰਗੇ ਦਾਤ। ਕਲਜੁਗ ਝੂਠੇ ਤੁੱਟਾ ਨਾਤ। ਸਤਿਜੁਗ ਸਾਚਾ ਅਰਜ਼ ਗੁਜ਼ਾਰੇ, ਨਾ ਹੋਏ ਅੰਧੇਰੀ ਰਾਤ। ਕਲਜੁਗ ਜੀਵ ਦੁੱਖ ਲੱਗਾ ਭਾਰੇ, ਨਾ ਕੋਈ ਮਿਲੇ ਅੰਤ ਭੈਣ ਭਰਾਤ। ਸਤਿਜੁਗ ਸਾਚਾ ਦੋਏ ਜੋੜ ਡਿਗਾ ਚਰਨ ਕਮਲਾਰੇ, ਪ੍ਰਭ ਅੰਮ੍ਰਿਤ ਬੂੰਦ ਪਿਆਈ ਸਵਾਂਤ। ਕਲਜੁਗ ਡਿੱਗਾ ਮੂੰਹ ਦੇ ਭਾਰੇ, ਉਪਰ ਧਵਲਾਤ। ਦੀਨ ਮੁਹੰਮਦੀ ਪਹਿਲਾਂ ਹੋਏ ਖਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਰੋ ਵਾਰੀ ਢਾਹੁੰਦਾ ਜਾਏ ਸਰਬ ਚੁਬਾਰੇ। ਸਤਿਜੁਗ ਆਇਆ ਸੱਚਾ ਸਿਕਦਾਰ। ਵੇਖੋ ਕਲਜੁਗ ਪੈਂਦੀ ਮਾਰ। ਤਖ਼ਤ ਬੈਠਾ ਆਪ ਨਿਰੰਕਾਰ। ਲੱਖ ਚੁਰਾਸੀ ਕਰੇ ਦਾਸੀ ਘੱਲੇ ਧਰਮ ਰਾਏ ਦੇ ਦਵਾਰ। ਸਤਿਜੁਗ ਸਾਚਾ ਚਲ ਕੇ ਆਇਆ ਹਰਿ ਹਰਿ ਦਵਾਰ। ਫੜ ਪਾਏ ਦੋਹਾਂ ਹੱਥਾਂ ਨਾਲ ਹਾਰ। ਕਲਜੁਗ ਜੂਠਾ ਝੂਠਾ ਰੋ ਰੋ ਕਰੇ ਪੁਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਰਸਨ ਚਲਾਇਆ ਏਕਾ ਤਿਖੀਆਂ ਦੋਵੇਂ ਧਾਰ। ਸੋਹੰ ਖੰਡਾ ਦੋ ਤਿਖੀਆਂ ਧਾਰਾਂ। ਗੁਰਮੁਖ ਸਾਚੇ ਕਰੋ ਵਿਚਾਰਾ। ਸਤਿਜੁਗ ਪਾਵੇ ਗੁਰਸਿਖ ਸਾਰਾ। ਕਲਜੁਗ ਅੰਤਮ ਬੇਮੁਖ ਜੀਵਾਂ ਕਰੇ ਆਪ ਦੋ ਫਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਵੀਂ ਪਾਸੀਂ ਚੀਰ ਧਰਾਏ ਛੇਤੀ ਹੋਵਣ ਆਰਾ ਪਾਰਾ। ਸਾਚਾ ਚੀਰ ਹਰਿ ਚਿਰਾਵਨਾ। ਪੀਰ ਫ਼ਕੀਰ ਅਮੀਰ ਵਜ਼ੀਰ ਸ਼ਾਹ ਹਕੀਰ ਸਰਬ ਮੁਕਾਵਣਾ। ਕਲਜੁਗ ਅੰਤਮ ਅੰਤ ਅਖੀਰ, ਨੀਰ ਸੀਰ ਕਿਸੇ ਹੱਥ ਨਾ ਆਵਨਾ। ਨਾ ਕੋਈ ਦੇਵੇ ਕਿਸੇ ਧੀਰ, ਕੁਰਾਨ ਅੰਜ਼ੀਲ ਖਾਣੀ ਬਾਣੀ ਵੇਦ ਪੁਰਾਨੀ ਸਭ ਨੇ ਮੁਖ ਛੁਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਚਾਰ ਕੁੰਟ ਵਜਾਵਣਾ। ਸੋਹੰ ਸ਼ਬਦ ਵੱਜੇ ਡੰਕ ਚਾਰ ਕੁੰਟ ਹੋਏ ਜੈਕਾਰ, ਸਤਿਜੁਗ ਸਾਚਾ ਮਾਣ ਦਵਾਏ। ਆਪ ਸੱਚੀ ਸਰਕਾਰ, ਚਾਰ ਵਰਨ ਏਕਾ ਥਾਂ ਬਹਾਏ। ਊਚ ਨੀਚ ਦਾ ਭਰਮ ਨਿਵਾਰ, ਰਾਜਾ ਰਾਣਾ ਸੁਘੜ ਸਿਆਣਾ ਵਡ ਜਰਵਾਣਾ ਪਛੋਤਾਉਣਾ, ਬੇਮੁਹਾਣਾ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰਿਆਂ ਬਹਾਏ ਇਕੋ ਥਾਂਏ। ਇਕ ਦਰ ਆਪ ਖੁਲ੍ਹਾਇਆ। ਸਾਚਾ ਰਾਹ ਜਗਤ ਬਣਾਇਆ। ਏਕਾ ਨਾਮ ਸ਼ਬਦ ਜਪਾਇਆ। ਦੁੱਖ ਦਲਿਦਰ ਸਾਰਾ ਲਾਹਿਆ। ਪੂਰੀ ਕਰ ਜਾਏ ਸੱਧਰ, ਜੋ ਜਨ ਪ੍ਰਭ ਅਬਿਨਾਸ਼ੀ ਤੇਰੀ ਸਰਨੀ ਆਇਆ। ਖੇਲ ਕਰਾਇਆ ਜੋ ਸੋਲਾਂ ਮੱਘਰ, ਸਾਚਾ ਚੰਨ ਚੜ੍ਹਾਇਆ। ਗੁਰਸਿਖ ਸਾਚੇ ਸੰਤ ਜਨੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵੀਰਾ ਛੋਟਾ ਹੀਰਾ ਸਿੰਘ ਮਨਜੀਤ ਤੁਹਾਡੇ ਅੱਗੇ ਲਾਇਆ। ਗੁਰ ਸੰਗਤ ਹਰਿ ਵਡਿਆਈ ਹੈ। ਜਗਤ ਪਿਤ ਕਰ ਹਿੱਤ, ਆਪਣੇ ਸੰਗ ਰਖਾਈ ਹੈ। ਬਣਿਆ ਸਾਚਾ ਮਿੱਤ, ਵਿਛੜ ਕਦੇ ਨਾ ਜਾਈ ਹੈ। ਰਖੱਣਾ ਸਦਾ ਚਿੱਤ, ਨਿਹਕਲੰਕ ਹਰਿ ਰਘੁਰਾਈ ਹੈ। ਨਾ ਕੋਈ ਦਰ ਦਰਵਾਜਾ ਨਾ ਕੋਈ ਭੀਤਰ ਭਿੱਤ, ਦਸਮ ਦੁਆਰ ਨਾ ਕਿਸੇ ਬੂਝ ਪਾਈ ਹੈ। ਅੰਮ੍ਰਿਤ ਆਤਮ ਪ੍ਰਭ ਦੇਵੇ ਸਿੰਚ, ਤ੍ਰਿਖਾ ਅਗਨ ਬੁਝਾਈ ਹੈ। ਨਾ ਕੋਈ ਵਾਰ ਨਾ ਕੋਈ ਥਿਤ, ਅੱਠੇ ਪਹਿਰ ਗੁਰਸਿਖ ਪੂਰੇ ਵਿਚ ਰਿਹਾ ਸਮਾਈ ਹੈ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਸਰਬ ਘਟਾਂ ਵਾਸ ਰਖਾਈ ਹੈ। ਜੋਤ ਪ੍ਰਗਟਾਏ ਨਿੱਤ ਨਵਿਤ, ਅਚਰਜ ਖੇਲ ਬਣਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦੇ ਵਧਾਈ ਹੈ। ਗੁਰ ਸੰਗਤ ਸਾਚਾ ਕਰਮ ਕਮਾਉਣਾ। ਮਦਿਰਾ ਮਾਸ ਹੱਥ ਨਾ ਲਾਉਣਾ। ਬੇਮੁੱਖ ਹੋਏ ਨਾ ਮੁਖ ਲਗਾਉਣਾ। ਲੱਗੇ ਦੁੱਖ ਨਾ ਕਿਸੇ ਛੁਡਾਉਣਾ। ਸੁੱਕ ਜਾਏ ਕੁੱਖ, ਨਾ ਹਰੀ ਕਿਸੇ ਕਰਾਉਣਾ। ਛਾਹੀ ਲੱਗੇ ਮੁੱਖ, ਨਾ ਦਾਗ ਕਿਸੇ ਮਿਟਾਉਣਾ। ਉਲਟਾ ਹੋਇਆ ਜੀਵ ਮਨੁੱਖ, ਲੱਖ ਚੁਰਾਸੀ ਵਿਚ ਫਿਰਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮਤ ਗੁਰਮੁਖਾਂ ਆਪ ਸਮਝਾਂਉਣਾ। ਮਦਿਰਾ ਮਾਸ ਜੇ ਰਸਨ ਲਗਾਓ। ਮੁੜ ਫੇਰਾ ਇਸ ਘਰ ਨਾ ਪਾਓ। ਝੇੜਾ ਸੱਚੇ ਦਰ ਦਾ ਆਪਣੀਂ ਹੱਥੀਂ ਆਪ ਚੁਕਾਓ। ਕਾਇਆ ਨਗਰ ਖੇੜਾ ਬੇਮੁਖ ਆਪਣੀ ਹੱਥੀਂ ਆਪੇ ਢਾਹੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮਤ ਸਮਝਾਵੇ, ਦੇਵੇ ਠੰਡੀ ਛਾਉਂ।

Leave a Reply

This site uses Akismet to reduce spam. Learn how your comment data is processed.