੩ ਮਾਘ ੨੦੧੦ ਬਿਕ੍ਰਮੀ ਬੁੱਘੀਂ ਘਰ ਤੋਂ ਬਾਹਰ ਖੇਤ ਵਿਚ
ਮੰਗਲ ਗਾਇਆ ਸਾਚੇ ਘਰ। ਗੁਰ ਸੰਗਤ ਵਿਦਾ ਦੇਵੇ ਕਰ। ਖ਼ੁਸ਼ੀ ਜਾਣਾ ਆਪਣੇ ਦਰ। ਨਾਲ ਲੈ ਜਾਣਾ ਸਾਚਾ ਵਰ। ਸੋਹੰ ਸ਼ਬਦ ਝੋਲੀ ਭਰ। ਆਤਮ ਨੁਹਾਉਣਾ ਸਾਚੇ ਸਰ। ਰਸਨਾ ਗਾਉਣਾ ਕਰਨੀ ਕਰ। ਚਰਨ ਸੀਸ ਧਰਾਵਣਾ, ਆਤਮ ਹੰਕਾਰ ਦੂਰ ਕਰ। ਆਪਣਾ ਆਪ ਭੇਟ ਚੜ੍ਹਾਵਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਹਿੰਸਾ ਦੇਵੇ ਕੱਢ, ਜੋਤੀ ਸਾਚਾ ਨੂਰ ਧਰ। ਗੁਰ ਸੰਗਤ ਹਰਿ ਵਿਦਾ ਕਰਾਈ। ਸਿੱਧਾ ਰਾਹ ਇਕ ਰਖਾਈ। ਦੂਜੇ ਰਾਹ ਕੋਈ ਨਾ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭਨਾਂ ਮਿਲੇ ਥਾਉਂ ਥਾਈਂ। ਦੂਰ ਦੁਰਾਡਾ ਹਰਿ ਨਾ ਜਾਨੋ। ਪਹਿਲੇ ਆਪਣਾ ਆਪ ਪਛਾਣੋ। ਪ੍ਰਭ ਅਬਿਨਾਸ਼ੀ ਹਿਰਦੇ ਵਸੇ, ਆਤਮ ਰੰਗ ਸਾਚਾ ਮਾਣੋ। ਬੇਮੁਖਾਂ ਨਾ ਹਰਿ ਜੀ ਦਿਸੇ ਵਿਚ ਬੈਠਾ ਨੈਣ ਮੁਧਾਨੋ। ਸਾਚੀ ਵਸਤ ਹੱਥ ਨਾ ਆਈ ਕਿਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਨਹੀਂ ਬਾਲ ਅੰਞਾਨੋ। ਸੰਗਤ ਗੁਰ ਗੁਰ ਸੰਗਤ ਚੜ੍ਹ ਜਾਏ ਚਾਅ ਦੋਹਾਂ ਡਿਠਾ ਸੱਚਾ ਥਾਂ। ਹਰਿ ਜੀ ਸਾਚੇ ਆਸਣ ਲਾਇਆ, ਫੜ ਕੇ ਬੈਠਾ ਦੋਹਾਂ ਬਾਂਹ। ਆਪਣਾ ਬਾਣਾ ਗੁਰਸਿਖਾਂ ਅੱਖੀਂ ਆਪ ਵਖਾਇਆ, ਨਾ ਛੱਡਿਆ ਖਾਲੀ ਕੋਈ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵਾਂ ਦਰ ਦਰ ਫਿਰਾਏ ਜਿਉਂ ਸੁੰਞੇ ਘਰ ਕਾਂ। ਗੁਰਮੁਖ ਵਿਰਲਾ ਗੁਰ ਹਰਿ ਧਾਰਦਾ। ਦਰ ਆਏ ਚਰਨ ਨਿਮਸਕਾਰਦਾ। ਭਾਂਡਾ ਭਰਮ ਭੌ ਭੰਨੇ ਤੋੜੇ ਕੁਫਲ ਹੰਕਾਰ ਦਾ। ਆਤਮ ਫੇਰ ਮੰਨੇ, ਅੱਗੇ ਨਾ ਲੱਗੇ ਤਨੇ, ਕਿਸੇ ਥਾਂ ਨਾ ਜਾਏ ਡੰਨੇ, ਕਰੇ ਦਰਸ ਹਰਿ ਨਿਰੰਕਾਰ ਦਾ। ਵਾਂਗ ਧੰਨੇ ਆਪੇ ਭੰਨੇ ਗੰਨੇ, ਆਪ ਕਿਆਰੇ ਬੰਨ੍ਹੇ ਆਤਮ ਕਿਆਰੀ ਆਪੇ ਵੇਖ ਵਖਾਇੰਦਾ। ਨਾ ਛੱਪਰੀ ਨਾ ਛੰਨੇ, ਜੋਤ ਸਰੂਪੀ ਜੋਤ ਹਰਿ, ਆਪਣਾ ਧਾਮ ਆਪੇ ਆਪ ਸੁਹਾਵੰਦਾ। ਗੁਰ ਸੰਗਤ ਗੁਰ ਸੰਗਤ ਏਕਾ ਰੰਗ। ਦੋਹਾਂ ਬਣ ਜਾਏ ਸਾਚਾ ਸੰਗ। ਦੂਜਾ ਦਰ ਨਾ ਕੋਈ ਲਏ ਮੰਗ। ਕੱਟਣ ਆਇਆ ਹਰਿ ਸਾਚਾ ਭੁੱਖ ਨੰਗ। ਪਿਛਲਾ ਵਕਤ ਜੋ ਲੰਘਾਇਆ ਗੁਰਸਿਖਾਂ ਹੋਏ ਤੰਗ। ਸਾਚਾ ਵਕਤ ਆਣ ਸੁਹਾਇਆ, ਸ਼ਬਦ ਸਰੂਪੀ ਨਾਦ ਵਜਾਇਆ, ਕਲਜੁਗ ਸੁਣਾਇਆ ਸਾਚਾ ਮਰਦੰਗ। ਏਕਾ ਆਪਣਾ ਨਾਮ ਚੜ੍ਹਾਇਆ, ਭੱਠੀ ਡਾਹਢੀ ਸਾਚਾ ਬਾਢੀ ਆਪੇ ਲਏ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਮੂਲ ਤੇਰਾ ਰੰਗ ਚਲੂਲ ਨਾ ਜਾਣਾ ਭੂਲ, ਹਰਿ ਅਸੂਲ ਹਰਿ ਅਸਥੂਲ ਸੋਹੰ ਸ਼ਬਦ ਸਾਚਾ ਚੋਲਾ ਤੇਰੇ ਤਨ ਪਹਿਨਾਇਆ। ਤਨ ਪਹਿਨਾਏ ਸਾਚਾ ਚੋਲਾ। ਪ੍ਰਭ ਅਬਿਨਾਸ਼ੀ ਪੂਰਾ ਕਲਾ ਸੋਲਾਂ। ਸਾਚਾ ਸ਼ਬਦ ਹਰਿ ਸੁਣਾਏ, ਨਾ ਕੋਈ ਪਰਦਾ ਨਾ ਕੋਈ ਉਹਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪਣੇ ਦਰ ਗੁਰਸਿਖ ਸਾਚਾ ਗੋਲਾ। ਪ੍ਰਭ ਅਬਿਨਾਸ਼ੀ ਸ਼ਾਹ ਮਸਤਾਨਾ, ਨਾ ਕੋਈ ਜਗਤ ਅਮੀਰ ਹੈ। ਬਣ ਕੇ ਆਏ ਜਗਤ ਦੀਵਾਨਾ, ਗੁਰਸਿਖਾਂ ਕੱਟਣ ਆਇਆ ਭੀੜ ਹੈ। ਹਰਿ ਕਾ ਭੇਵ ਨਾ ਕਿਸੇ ਪਛਾਣਾ, ਨਾ ਸ਼ਾਹ ਨਾ ਹਕੀਰ ਹੈ। ਗੁਰਮੁਖ ਸਾਚੇ ਹਰਿ ਸਾਚੇ ਦਾ ਸਚ ਨਿਸ਼ਾਨਾ, ਤੇਰੀ ਆਤਮ ਵੱਜੇ ਤੀਰ ਹੈ। ਆਪ ਚਲਾਏ ਵਾਲੀ ਦੋ ਜਹਾਨਾਂ, ਬਜ਼ਰ ਕਪਾਟੀ ਜਾਏ ਚੀਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਿੰਘਾਸਣ ਉਪਰ ਬੈਠਾ ਵਡ ਦਾਤਾ ਪੀਰ ਹੈ। ਅੰਮ੍ਰਿਤ ਤੇਰੀ ਸਾਚੀ ਧਾਰ। ਗੁਰ ਸੰਗਤ ਹਿਰਦਾ ਦੇਵੇ ਠਾਰ। ਇਕ ਦੂਜੇ ਦਾ ਸਾਂਝਾ ਕਰੇ ਪਿਆਰ। ਗੁਰਸਿਖਾਂ ਗੁਰਮੁਖਾਂ ਚੁੱਕੇ ਆਪੇ ਸੱਚਾ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬਖ਼ਸ਼ੇ ਕਿਰਪਾ ਧਾਰ। ਅੰਮ੍ਰਿਤ ਸਾਚੀ ਤ੍ਰਿਖਾ ਮਿਟਾਵੀਂ। ਸਿੱਧੇ ਰਸਤੇ ਗੁਰ ਸੰਗਤ ਪਾਵੀਂ। ਗੁਰਸਿਖ ਜੇ ਕੋਈ ਭੁੱਲਣ ਲੱਗੇ, ਬਾਹੋਂ ਫੜ ਕੇ ਹਲੂਣ ਜਗਾਵੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਣ ਤਾਣ ਤੇਰੀ ਝੋਲੀ ਪਾਏ ਸਭ ਦੇ ਮੁਖ ਲਗਾਵੀਂ। ਨਰ ਨਰਾਇਣ ਤੇਰੀ ਸਾਚੀ ਧਾਰ। ਧਰਤ ਮਾਤ ਸੁਣ ਪੁਕਾਰ। ਮਾਤ ਆਇਆ ਜਾਮਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਬਣਾਏ ਸੱਚੀ ਸਰਕਾਰ। ਸਾਚੀ ਬਣਤ ਹਰਿ ਬਣਾਏ। ਸਤਿਜੁਗ ਕਲਜੁਗ ਇਕੱਠੇ ਕਰ ਵਖਾਏ। ਸਾਚਾ ਹਾਲੀ ਸਾਚਾ ਪਾਲੀ, ਆਪਣਾ ਹੱਲ ਆਪੇ ਆਣ ਜਵਾਏ। ਧਰਤ ਮਾਤ ਤੇਰੇ ਚਾਰ ਚੁਫੇਰੇ ਪਹਿਲਾ ਫੇਰਾ ਲਾਏ। ਕਲਜੁਗ ਜੀਵ ਨੌਂ ਖੰਡ ਪ੍ਰਿਥਮੀ ਬਾਹਰ ਕੋਈ ਰਹਿ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੇਜਾ ਆਸਣ ਲਾਏ। ਸਾਚਾ ਹਾਲੀ ਹਲ ਚਲਾਵੇ। ਪਹਿਲੀ ਕੂਟ ਇਕਾ ਰਹਿਲ ਮੱਲ ਵਖਾਵੇ। ਮੁਹੰਮਦੀ ਦੀਨਾਂ ਕੀਨਾ ਵਖ ਆਪੇ ਮਾਰ ਵਖਾਵੇ। ਘਰ ਘਰ ਲਾਉਂਦੇ ਵੇਖੋ ਭੱਖ, ਕੋਈ ਰਹਿਣ ਨਾ ਪਾਏ। ਜਿਨ੍ਹਾਂ ਪੱਲੇ ਬੰਨ੍ਹੇ ਲੱਖ, ਦਾਣਾ ਹੱਥ ਨਾ ਆਏ। ਕਲਜੁਗ ਅੰਤਮ ਸਾਚੇ ਹਾਲੀ ਸਾਚਾ ਹਲ ਚਲਾਇਆ। ਪਾੜਾ ਕੋਈ ਰਹਿਣ ਨਾ ਪਾਇਆ। ਜ਼ਿਮੀ ਅਸਮਾਨ ਪਾੜਾ, ਚਾੜ੍ਹੀ ਇਕੋ ਧਾੜਾ, ਸਭ ਨੂੰ ਗੂੜ੍ਹੀ ਨੀਂਦ ਸਵਾਇਆ। ਚਾਰੋਂ ਤਰਫ ਦਿਸਣ ਤਪੀਆਂ ਉਜਾੜਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਕਿਰਸਾਨਾ। ਬੇਮੁਹਾਣਾ ਕੀਤੀ ਜਾਏ ਵਾਹੋ ਦਾਹੀ, ਕਲਜੁਗ ਸਤਿਜੁਗ ਦੋਵੇਂ ਜਾਇਣ ਥੱਕ। ਪਿਛੋਂ ਪ੍ਰਭ ਅਬਿਨਾਸ਼ੀ ਮਾਰੇ ਇਕੋ ਧੱਕ। ਆਪਣੀ ਹੱਥੀਂ ਆਪੇ ਲਏ ਹੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਕੂਟ ਲਾਏ ਝਕੋਲੇ, ਦਏ ਹਲੂਣੇ ਮਾਰ ਮੁਕਾਵੇ ਝੱਟ। ਸਾਚਾ ਹਾਲੀ ਹਲ ਚਲਾਏ। ਉਤੋਂ ਰਿਹਾ ਖੂਬ ਦਬਾਏ। ਜੜ੍ਹ ਕਿਸੇ ਦੀ ਰਹਿ ਨਾ ਜਾਏ। ਅੰਦਰ ਵੜ ਮਾਰ ਦੜ ਕੋਈ ਛੁਪ ਨਾ ਜਾਏ। ਆਪੇ ਭੰਨੇ ਜੋ ਲਏ ਘੜ, ਸ਼ਬਦ ਹਥੌੜਾ ਉਪਰ ਲਾਏ। ਕਲਜੁਗ ਅਗਨ ਵਿਚ ਗਏ ਸੜ, ਦੋਸ਼ ਨਾ ਕਿਸੇ ਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ ਜੋ ਕਰੇ ਕਰਾਏ। ਪਹਿਲੀ ਕੂਟ ਵੰਡ ਕਰਾਈ ਬੇਮੁਖ ਜੀਵਾਂ ਠੁੱਡੇ ਨਾਲ ਛੰਡ ਵਖਾਈ। ਅੱਗੇ ਜੇ ਕੋਈ ਦਿਸੇ ਅੜਿਆ, ਪਿਛੋਂ ਧੱਕਾ ਦੇਵੇ ਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਖੀਂ ਵੇਖੋ ਕਿਵੇਂ ਕਰੇ ਸਫਾਈ। ਸਾਚਾ ਹਲ ਹਰਿ ਬਣਾਇਆ। ਸੋਹੰ ਫਾਲਾ ਅੱਗੇ ਲਾਇਆ। ਸਭ ਦੀ ਜੜ੍ਹ ਵੱਢਦਾ ਜਾਏ, ਨਾ ਘਿਸੇ ਕਿਸੇ ਘਸਾਇਆ। ਪੱਥਰ ਜੂਹ ਉਜਾੜ ਪਹਾੜਾਂ ਅੰਦਰ ਵੜਦਾ ਜਾਏ, ਨਾ ਅਟਕੇ ਨਾ ਕਿਸੇ ਅਟਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਤੋਂ ਦੋ ਹੱਥੀਂ ਰਿਹਾ ਦਬਾਇਆ। ਖ਼ੁਸ਼ੀਆਂ ਨਾਲ ਹਰਿ ਹੱਲ ਚਲਾਏ। ਸਿਧੀ ਰਾਹਲ ਇਕ ਰਖਾਏ। ਦੋਵੇਂ ਬੈਲ ਕਲਜੁਗ ਸਤਿਜੁਗ ਰਹੇ ਤਕਾਏ। ਪ੍ਰਭ ਅਬਿਨਾਸ਼ੀ ਮਾਰ ਅਵਾਜ਼, ਸੰਤ ਮਨੀ ਸਿੰਘ ਸੱਦ ਲਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਸਤਿਜੁਗ ਬਾਹਰ ਕੱਢੇ, ਅੱਗੇ ਉਹਨੂੰ ਆਪ ਜੁਆਏ। ਉਠ ਸੰਤ ਤੇਰੀ ਬਣਦੀ ਜਾਏ ਬਣਤ, ਸਤਿਜੁਗ ਵੇਲਾ ਨੇੜੇ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਲੇਖਾ ਰਿਹਾ ਮੁਕਾਏ। ਸੰਤ ਮਨੀ ਸਿੰਘ ਖ਼ੁਸ਼ੀ ਮਨਾਈ। ਪੂਰੇ ਹਰਿ ਕਿਰਪਾ ਕਰ ਮੇਰੀ ਸੇਵਾ ਵਾਹ ਵਾਹ ਲੇਖੇ ਲਾਈ। ਮੈਨੂੰ ਚੁਕਿਆ ਸਾਰਾ ਡਰ, ਇਕੋ ਲਾਉਣਾ ਧਕਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਰਪਾ ਕਰੀ, ਦੇ ਕੇ ਵਰ ਨਾ ਸਿਰ ਤੋਂ ਹੱਥ ਉਠਾਈ। ਸਾਚਾ ਕਰਮ ਕਮਾਉਂਦਾ ਜਾਏ। ਗੁਰਸਿਖ ਸੋਇਆ ਆਪ ਉਠਾਉਂਦਾ ਜਾਏ। ਸਾਚਾ ਬੀਜ ਆਪਣੀ ਹੱਥੀਂ ਪ੍ਰਭ ਅਬਿਨਾਸ਼ੀ ਵਿਚ ਮਾਤ ਬਿਜਾਉਂਦਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਨੀਂਹ ਰਖਾਈ, ਗੁਰਸਿਖਾਂ ਸਾਚਾ ਅੰਮ੍ਰਿਤ ਫੱਲ ਆਪ ਖਵਾਉਂਦਾ ਜਾਏ। ਪਹਿਲਾ ਜੋਤਰਾ ਲਏ ਲਗਾਏ। ਦੂਜੇ ਦੀ ਫੇਰ ਵਾਰੀ ਆਏ। ਸ਼ਬਦ ਸਰੂਪੀ ਸੰਤ ਮਨੀ ਸਿੰਘ ਹਰਿ ਜੀ ਹੁਕਮ ਸੁਣਾਏ। ਸਿੱਧਾ ਹੋ ਕੇ ਬੰਨ੍ਹੇ ਲਗ, ਦੂਜੀ ਗੁੱਠੇ ਫੇਰਾ ਪਾਏ। ਪ੍ਰਭ ਅਬਿਨਾਸ਼ੀ ਸੂਰਾ ਸਰਬੱਗ, ਬੂਰੇ ਕੱਕੇ ਵਾਹੁੰਦਾ ਢਾਹੁੰਦਾ ਆਪ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਗੂੜ੍ਹੀ ਨੀਂਦ ਸਵਾਏ। ਨਾ ਫੇਰ ਕੋਈ ਉਠਾਵੰਦਾ, ਆਪਣਾ ਭਾਣਾ ਸਾਚਾ ਰਾਣਾ ਆਪੇ ਕਰਦਾ ਜਾਏ। ਅਗਲੀ ਗੁੱਠੋਂ ਸੰਤ ਮਨੀ ਸਿੰਘ ਤੇਰਾ ਮੋੜ ਮੁੜਾਏ। ਮੁੜ ਅੰਦਰ ਆ, ਸੰਤਾਂ ਵਲ ਫੇਰਾ ਪਾ। ਜਿਹੜੇ ਰਹੇ ਪ੍ਰਭ ਪੂਰੇ ਨੂੰ ਧਿਆ। ਅੱਗੋਂ ਆਈ ਸਰਨ ਲਗਾਈਂ ਫੜ ਲਈਂ ਸੱਚੀ ਬਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਾਲੀ ਸਾਚਾ ਪਾਲੀ, ਜਗਤ ਸਾਰਾ ਕੱਢੇ ਗਾਲੀ, ਗੁਰਮੁਖ ਸਾਚੇ ਬਲ ਬਲ ਜਾਂ। ਸੰਤ ਮਨੀ ਸਿੰਘ ਖਿਚੀ ਜਾਵੀਂ। ਸਿਧਾ ਰਾਹ ਇਕ ਦਿਖਾਵੀਂ। ਬਾਹਵਾਂ ਥੱਕਣ ਹਰਿ ਜੀ ਧਿਆਵੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਵੇਂ ਪਾਸੇ ਰੱਖੇ ਤੇਰੀ ਪੰਜਾਲੀ ਸਾਵੀਂ। ਸਾਂਵਾਂ ਲੱਗੇ ਤੇਰਾ ਜ਼ੋਰ। ਸਿੰਘ ਮੋਤਾ ਪ੍ਰਭ ਤੇਰੇ ਨਾਲ ਲਏ ਤੋਰ। ਕਲਜੁਗ ਜੀਵ ਸਾਰੇ ਖਿਚਣੇ, ਅੰਤਮ ਮਰ ਗਏ ਢੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮੇਟ ਮਿਟਾਏ ਕਰੇ ਸਫਾਏ, ਰਹਿਣ ਕੋਈ ਨਾ ਪਾਏ, ਬੇਮੁਖ ਝੂਠੇ ਪਾਉਂਦੇ ਫਿਰਨ ਸ਼ੋਰ। ਸਾਚਾ ਹਾਲੀ ਕਦੇ ਨਾ ਥੱਕੇ। ਪਹਿਲੀ ਮਾਰ ਮੁਹੰਮਦੀ ਦੀਨਾਂ ਢਾਹੇ ਮਦੀਨੇ ਮੱਕੇ। ਦੂਜਾ ਫੇਰਾ ਫੇਰ ਚਲਾਇਆ, ਹੇਰਾ ਫੇਰਾ ਸਰਬ ਮੁਕਾਇਆ, ਅੱਗੇ ਲਾਏ ਬੂਰੇ ਕੱਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਈਸਾ ਮੂਸਾ ਤੇਰੀ ਜੜ੍ਹ ਉਖਾੜੇ, ਵਿਚੋਂ ਪਤਾਲਾਂ ਉਪਰ ਚੁੱਕੇ। ਦੂਜੀ ਕੂਟ ਹਰਿ ਵਿਚਾਰੀ। ਸਾਚੇ ਬੈਲ ਰਿਹਾ ਸ਼ਿੰਗਾਰੀ। ਦੋਵੇਂ ਸੰਤ ਹਰਿ ਦੁਲਾਰੀ। ਪਾਸਾ ਏਧਰ ਹੋਵੇ ਭਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੋ ਕੀ ਵਰਤੇ ਖੇਲ ਨਰਾਇਣ ਨਰ ਅਵਤਾਰੀ। ਦੋਹਾਂ ਲਏ ਅੱਗੇ ਜੋਅ ਆਪੇ ਬਣੇ ਸਾਚਾ ਹਾਲੀ, ਜਿਸ ਦੇ ਚਿੱਟੇ ਬਸਤਰ ਤਨ ਪਹਿਨਾਏ, ਸੋਹੰ ਸਾਬਣ ਨਾਲ ਲਏ ਧੋ। ਆਪ ਕਰਾਏ ਚਿਟਿਆਂ ਚਾਲੀ, ਰਾਜ ਮੁਲਕ ਤ਼ੇਰਾ ਸਾਚਾ ਤਿਲਕ, ਪ੍ਰਭ ਸਾਚਾ ਲਏ ਖੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਰਿਹਾ ਕਮਾਈ, ਅੰਦਰ ਬੈਠਿਆਂ ਸਾਰਿਆਂ ਪੈ ਜਾਏ ਖੋਹ। ਸਾਚਾ ਹੱਲ ਚਲਦਾ ਜਾਏ। ਬੇਮੁੱਖ ਜੀਵ ਗਲਦਾ ਜਾਏ। ਖ਼ਾਕ ਨਾਲ ਖ਼ਾਕ ਹੋ ਰਲਦਾ ਜਾਏ। ਗੁਰਮੁਖ ਸਾਚਾ ਪ੍ਰਭ ਸਾਚੇ ਤੇਰੀ ਛਤਰ ਛਾਇਆ ਹੇਠ ਪਲਦਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ ਕਲਜੁਗ ਅੰਤਮ ਅੰਤ ਵੇਖੋ ਪ੍ਰਛਾਵਾਂ ਇਹਦਾ ਢਲਦਾ ਜਾਏ। ਦੋਹਾਂ ਕੂਟਾਂ ਹੋਏ ਖੁਆਰੀ। ਆਪੇ ਵਰਤੇ ਆਪਣੀ ਕਾਰੀ। ਪ੍ਰਭ ਅਬਿਨਾਸ਼ੀ ਲਾੜੀ ਮੌਤ ਅੱਗੇ ਲਾਏ, ਪਿਛੇ ਪਿਛੇ ਹੱਲ ਚਲਾਏ, ਫੇਰੀ ਜਾਵੇ ਬਹਾਰੀ। ਉਚੇ ਟਿੱਬੇ ਵਾਹੁੰਦਾ ਜਾਏ, ਥਲਾਂ ਵਿਚ ਚਲਾਉਂਦਾ ਜਾਏ, ਜਲਾਂ ਵਿਚ ਤਰਾਉਂਦਾ ਜਾਏ ਕਰੇ ਖੇਲ ਨਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਆਪਣਾ ਭਾਣਾ ਸਾਚਾ ਰਾਣਾ ਆਪੇ ਆਪ ਵਰਤਾਉਂਦਾ ਜਾਏ। ਪਹਿਲਾ ਜੋਤਰਾ ਹੋਇਆ ਪੂਰਾ। ਚੁਕਿਆ ਹੱਲ ਪ੍ਰਭ ਸਾਚਾ ਆਪਣੇ ਮੋਢੇ ਬਣਿਆ ਸਾਚਾ ਸੂਰਾ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਨੇੜੇ ਵਸੇ ਜਿਸ ਨੂੰ ਜਾਣੋ ਦੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਚਨ ਲਿਖਾਏ ਫੇਰ ਵਰਤਾਏ ਕਰ ਵਖਾਏ ਪੂਰਾ। ਪੂਰਾ ਕਰੇ ਕਰ ਵਖਾਏ। ਗੁਰਸਿਖ ਵੇਖੇ ਨੇਤਰ ਪੇਖੇ ਪ੍ਰਭ ਅਬਿਨਾਸ਼ੀ ਦਏ ਦਿਖਾਏ। ਜੋ ਰਹੇ ਭੁੱਲ ਭੁਲੇਖੇ, ਪ੍ਰਭ ਗੂੜ੍ਹੀ ਨੀਂਦ ਸਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਆਉਣਾ ਲਾਇਆ ਲੇਖੇ, ਤੇਰੀ ਸੇਵਾ ਦੋਹੀਂ ਹੱਥੀਂ ਆਪ ਕਮਾਏ। ਦੋਹੀਂ ਹੱਥੀਂ ਹਲ ਚਲਾਇੰਦਾ। ਅੱਗੋਂ ਖਿਚੇ ਪਿਛੋਂ ਸੋਹੰ ਸਾਚਾ ਬੀਜ ਗੁਰ ਸੰਗਤ ਤੇਰੇ ਲਈ ਬਿਜਾਇੰਦਾ। ਤੇਰੀ ਆਤਮ ਕਾਇਆ ਜਾਏ ਸਿੰਚ, ਅੰਮ੍ਰਿਤ ਮੇਘ ਬਰਸਾਇੰਦਾ। ਆਪ ਕਰਾਏ ਗੁਰਸਿਖਾਂ ਪੂਰੀ ਰੀਝ, ਸਤਿਜੁਗ ਸਾਚਾ ਵਕਤ ਲਿਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਫੱਲ ਏਕਾ ਡਾਲ, ਗੁਰ ਸੰਗਤ ਤੇਰੀ ਕਾਇਆ ਤਨ ਲਗਾਇੰਦਾ। ਸਾਚਾ ਬੀਜ ਹਰਿ ਬਿਜਾਇਆ। ਅੰਮ੍ਰਿਤ ਫਲ ਨਾਉਂ ਰਖਾਇਆ। ਨਾ ਮੁੱਕੇ ਨਾ ਤੁੱਟੇ, ਤੋਟ ਕਦੇ ਨਾ ਆਇਆ। ਨਾ ਹਰਿਆ ਨਾ ਕਦੇ ਸੁੱਕੇ, ਏਕਾ ਰੰਗ ਰੰਗਾਇਆ। ਦਾਣਾ ਪਾਣੀ ਸਭ ਦਾ ਚੁੱਕੇ, ਗੁਰਮੁਖ ਵਿਰਲਾ ਸਰਨ ਬਹਾਇਆ। ਕਿਸੇ ਅੱਗ ਨਾ ਦਿਸੇ ਹੁੱਕੇ, ਪਾਣੀ ਸਭ ਦਾ ਆਪ ਰੁੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ ਵਿਚ ਮੈਦਾਨਾ ਬੁੱਕੇ, ਆਪੇ ਬਣਿਆ ਸਚ ਲਿਖਾਰ। ਉਚੀ ਕੂਕੇ ਬੋਲ ਬੁਲਾਵੇ, ਸੋਹੰ ਸ਼ਬਦ ਲਗਾਵੇ ਸਾਚੇ ਨਾਅਰੇ। ਸਾਚਾ ਕਰਮ ਕਰੇ, ਸਾਚਾ ਧਰਮ ਧਰੇ ਵਿਚ ਸੰਸਾਰੇ। ਗੁਰਮੁਖ ਸਾਚੇ ਸੰਤ ਜਨੋ ਸਾਚਾ ਦੇਵੇ ਨਾਮ ਧੰਨ, ਸੁਣਨਾ ਕੰਨ ਬੇੜਾ ਲੈਣਾ ਬੰਨ੍ਹ, ਜਾਓ ਦਰ ਸੱਚੇ ਦਰਬਾਰੇ। ਸਾਚਾ ਹਾਲੀ ਹੱਲ ਚਲਾਏ। ਧਰਤ ਮਾਤ ਆਪਣੀ ਹੱਥੀਂ ਜਲ ਪਿਆਏ। ਲਛਮੀ ਪੁੱਛੇ ਵਾਤ, ਜਿਹੜੀ ਚਰਨ ਝਸਾਏ। ਦੋਹਾਂ ਬਣੀ ਇਕ ਜਮਾਤ, ਇਕੱਠੀਆਂ ਹੋ ਕਰਨ ਸਲਾਹੀਂ। ਪ੍ਰਭ ਅਬਿਨਾਸ਼ੀ ਹਾਲੀ ਗਿਆ ਉਠ ਪ੍ਰਭਾਤ, ਖਾਣਾ ਕੋਈ ਦਿਤਾ ਨਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੋਂ ਖਿਚੇ ਪਿੱਛੋਂ ਦੱਬੇ ਥੱਕੀਆਂ ਅਜੇ ਨਾ ਬਾਹੀਂ। ਦੋਹਾਂ ਭੈਣਾਂ ਕਰੀ ਸਲਾਹ। ਆਪਣੀ ਬਣਤ ਲਈ ਬਣਾ। ਭੁੱਖਾ ਨਾ ਮਰੇ ਸਾਡਾ ਸ਼ਹਿਨਸ਼ਾਹ। ਸਾਚਾ ਭੱਤਾ ਲਈਏ ਬਣਾ। ਸ੍ਰਿਸ਼ਟ ਸਬਾਈ ਏਕਾ ਭੱਠਾ, ਦੋਵੇਂ ਭੈਣਾਂ ਲਈਏ ਚੜ੍ਹਾ। ਲੱਖ ਚੁਰਾਸੀ ਕਰ ਇਕੱਠਾ, ਸਾਰਾ ਦਈਏ ਪਕਾ। ਉਤੋਂ ਸੋਹੰ ਸ਼ਬਦ ਪਾ ਲਈਏ ਥੋੜਾ ਮਿੱਠਾ, ਪ੍ਰਭ ਅਬਿਨਾਸ਼ੀ ਅੱਗੇ ਦਈਏ ਟਿਕਾ। ਉਤੇ ਪਰਦਾ ਚਿੱਟਾ ਪਾਈਏ ਚਿੱਟਾ ਲੱਠਾ, ਨਾ ਲੱਗੇ ਤਤੀ ਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਬੈਠਾ ਲੱਖ ਚੁਰਾਸੀ ਆਪੇ ਜਾਏ ਖਾ। ਲੱਖ ਚੁਰਾਸੀ ਬਣਿਆ ਤੋਸਾ। ਹੁਣ ਪਾਣੀ ਮੰਗਦਾ ਹਰਿ ਜੀ ਕੋਸਾ। ਜਲਾਂ ਥਲਾਂ ਆਪ ਤਪਾਏ, ਬਤਾਲੀ ਲੱਖ ਦਜਨ ਕਰਾਏ ਏਕਾ ਜੋਤ ਅਗਨ ਲਗਾਏ ਝੋਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤ ਮਿਟਾਏ ਦਏ ਜਲਾਏ ਜੋ ਪਹਿਨਿਆਂ ਕਾਲਾ ਸੂਸਾ। ਲੱਖ ਚੁਰਾਸੀ ਹਰਿ ਜੀ ਖਾ। ਦੋਹਾਂ ਭੈਣਾਂ ਨੂੰ ਦਏ ਸੁਣਾ। ਮੇਰੀ ਭੁੱਖ ਲੱਥੀ ਨਾ। ਉਪਰ ਚੜ੍ਹ ਚੜ੍ਹ ਵੇਖੋ ਕੋਈ ਬਚਿਆ ਰਹੇ ਨਾ। ਕਿਸੇ ਘਰ ਕਿਸੇ ਦਰ ਨਾ ਧੂੰਆਂ ਜਾਏ ਧੁੱਖ, ਦੇਵਾਂ ਬੜੀ ਸਜ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖਾਣਾ ਅੰਤਮ ਖਾਣਾ, ਕਲਜੁਗ ਦੋਹੀਂ ਹੱਥੀਂ ਰਿਹਾ ਖਾ। ਖਾਣਾ ਖਾਏ ਦਾੜ੍ਹਾਂ ਹੇਠ ਚਬਾਏ। ਪਹਿਲੋਂ ਅਗਨੀ ਨਾਲ ਤਪਾਏ। ਜੀਵ ਜੰਤ ਸਰਬ ਕੁਰਲਾਏ। ਵੇਲੇ ਅੰਤ ਨਾ ਕੋਈ ਛੁਡਾਏ। ਪ੍ਰਭ ਅਬਿਨਾਸ਼ੀ ਕਲਜੁਗ ਮਾਇਆ ਪਾਏ ਬੇਅੰਤ, ਸਰਬ ਭੁਲਾਏ ਏਕਾ ਵੱਡਾ ਸ਼ਾਹ ਇਕਾ ਨਰ ਨਰਾਇਣ ਨਰਾਇਣ ਨਰ ਹਰਿ ਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਦੇਵੇ ਸਰਬ ਸਜਾਏ। ਲੱਖ ਚੁਰਾਸੀ ਕੀਤੀ ਪਾਈ। ਗੁਰਸਿਖ ਸਾਚੇ ਲੇਖੇ ਲਾਈ। ਮਾਤਲੋਕ ਹਰਿ ਮੇਖ ਲਗਾਈ। ਨੇਤਰ ਪੇਖੋ ਗੁਰਸਿਖੋ, ਕੀ ਹਰਿ ਜੀ ਖੇਲ ਰਚਾਈ। ਆਪ ਮਿਟਾਏ ਪੀਰ ਗੌਂਸ, ਸ਼ੇਖੋ ਉਤੇ ਚੜ੍ਹ ਚੜ੍ਹ ਸਭ ਦੀਆਂ ਇੱਟਾਂ ਰਿਹਾ ਗਿਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇ ਹਰਿ ਵਡਿਆਈ। ਅੰਮ੍ਰਿਤ ਸਾਚਾ ਸੀਰ ਹਰਿ ਪਿਲਾਇੰਦਾ। ਵੇਖੋ ਵਕਤ ਅਖੀਰ, ਸਾਚੇ ਨੀਰ ਇਸ਼ਨਾਨ ਕਰਾਇੰਦਾ। ਏਕਾ ਧਾਰ ਵਗਾਏ ਨੀਰ, ਦੋਵੇਂ ਮੁਖ ਠੰਡੇ ਠਾਰ ਰਖਾਇੰਦਾ। ਪ੍ਰਭ ਅਬਿਨਾਸ਼ੀ ਕਰੇ ਸਾਚੀ ਕਾਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਜੋਤ ਸਰੂਪੀ ਜੋਤ ਹਰਿ, ਦਵਾਰ ਦਸਵੇਂ ਬੂਝ ਬੁਝਾਇੰਦਾ। ਥੱਲੇ ਰੱਖੇ ਹਰਿ ਜੀ ਮੁੱਠੀ। ਇਹ ਬੱਧੀ ਪਈ ਤ੍ਰੈਕੁਟੀ। ਸਰਗਣ ਨਿਰਗੁਣ ਦੋਵੇਂ ਰਾਹ ਤੀਜੀ ਆਪ ਜਾਏ ਛੁੱਟੀ। ਗੁਰਮੁਖਾਂ ਮਿਲਿਆ ਸਾਚਾ ਥਾਂ, ਬੇਮੁਖਾਂ ਜੜ੍ਹ ਜਾਏ ਪੁੱਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਪਿਲਾਏ ਗੁਰਸਿਖ ਪੀਓ ਹੱਸ ਹੱਸ ਘੁੱਟੀ। ਸੋਹੰ ਡੰਡਾ ਕਰ ਇਸ਼ਨਾਨ। ਪਹਿਲੀ ਮਾਘ ਹੋਇਆ ਸਵਾਧਾਨ। ਪ੍ਰਭ ਅਬਿਨਾਸ਼ੀ ਸਿਰ ਹੱਥ ਰਖਾ, ਕਿਰਪਾ ਕਰ ਸ੍ਰੀ ਭਗਵਾਨ। ਕਈ ਬਰਸ ਜੋ ਰਖਿਆ ਲੁਕਾ, ਇਸ ਦਾ ਚੜ੍ਹਾ ਸਚ ਨਿਸ਼ਾਨ। ਸਾਚਾ ਸ਼ਬਦ ਜੋ ਪਹਿਲੇ ਦਿਤਾ ਲਿਖਾ, ਤਿੰਨ ਲੇਖ ਉਤੇ ਬਣ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਝੰਡਾ ਆਪੇ ਰਿਹਾ ਝੁਲਾਨ। ਸਾਚਾ ਡੰਡਾ, ਗੁਰਮੁਖੋ ਇਹ ਵਖਾਉਂਦਾ, ਕਲਜੁਗ ਅੰਤਮ ਕੰਢਾ। ਭੰਨੀ ਮਰੋੜੀ ਜਾਵੇ ਰਹਿਣ ਨਾ ਦੇਵੇ ਇਹ ਕਿਸੇ ਦੀ ਕੰਡਾ। ਗੁਰਸਿਖਾਂ ਨਾਲ ਗੁਰਸਿਖ ਮਿਲਾਉਂਦਾ, ਪਿਆਏ ਅੰਮ੍ਰਿਤ ਸਾਚਾ ਜਾਮ ਮੁਖ ਚੁਆਉਂਦਾ ਪਾਈ ਜਾਏ ਠੰਡਾਂ। ਵਿਚ ਬ੍ਰਹਿਮੰਡਾਂ ਸਾਚਾ ਹੁਕਮ ਸੁਣਾਉਂਦਾ ਜਾਏ, ਪਾਉਂਦਾ ਜਾਏ ਵੰਡਾਂ। ਮਾਤ ਖੇਲ ਰਚਾਏ ਵੇਖ ਸਰਬ ਲੁਕਾਏ ਆਪੇ ਖੜਕਾਏ ਇਕ ਦੂਜੇ ਨਾਲ ਚੰਡ ਪ੍ਰਚੰਡਾਂ। ਵਾਹ ਵਾਹ ਡੰਡੇ ਤੇਰੀ ਧਾਰ। ਫੜਿਆ ਹੱਥ ਸੱਚੀ ਸਰਕਾਰ। ਮਾਰੀ ਜਾਵੀਂ ਸਭ ਨੂੰ ਮਾਰ। ਪਹਿਲੀ ਮਾਘੀ ਪ੍ਰਭ ਉਤੋਂ ਰਿਹਾ ਹੁਲਾਰ। ਬੇਮੁਖਾਂ ਜੀਵਾਂ ਹੋ ਹੋ ਨੀਵਾਂ ਦੇਵੀਂ ਸਿਰ ਨੂੰ ਪਾੜ। ਤੇਰੇ ਉਤੋਂ ਬਲ ਬਲ ਥੀਵਾਂ ਕਰਨੀ ਸਚ ਕਾਰ। ਗੁਰ ਸੰਗਤ ਹਰਿ ਦੇ ਵਡਿਆਈ ਵੇਖੋ ਕੀ ਵਰਤੇ ਵਰਤਾਰ। ਡੰਡਾ ਫੜਿਆ ਹੱਥ ਹਥੌੜਾ। ਭੰਨ ਵਖਾਉਣਾ ਕਲਜੁਗ ਜੀਵ ਕੌੜਾ। ਗੁਰਸਿਖ ਸਾਚਾ ਸੰਤ ਪਿਆਰਾ, ਪ੍ਰਭ ਚਰਨੀ ਆਏ ਦੌੜਾ। ਸੋਹੰ ਸ਼ਬਦ ਨਜ਼ਰੀ ਆਏ ਪਹਿਲਾ ਦਿਸੇ ਚੜ੍ਹੇ ਜੋ ਪੌੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਦਿਸਾਏ, ਨਾ ਭੇਵ ਕੋਈ ਛੁਪਾਏ, ਨਾ ਲੰਬਾ ਨਾ ਚੌੜਾ। ਸੋਹੰ ਡੰਡਾ ਸਿਰੋਂ ਭਾਰਾ। ਬੇਮੁੱਖਾਂ ਸਿਰ ਲੱਗੇ ਕਰਾਰਾ। ਪਾੜੀ ਜਾਏ ਵਾਰੋ ਵਾਰਾ। ਝਾੜੀ ਜਾਏ ਕੱਚੇ ਫਲ ਉਚੇ ਲੱਗੇ ਡਾਲਾ। ਲੁਕਿਆ ਕੋਈ ਰਹਿਣ ਨਾ ਪਾਏ। ਮਗਰ ਲਗਾਏ ਅਗੰਮੀ ਧਾੜਾ। ਫੜ ਫੜ ਦੋਹੀਂ ਹੱਥੀਂ ਪਾੜੀ ਜਾਏ ਸਾੜੀ ਜਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀਆਂ ਸੰਤ ਸਹੇਲੀਆਂ ਤੇਰੇ ਅੰਦਰ ਲਾਇਆ ਖਾੜਾ। ਹਰਿ ਡੰਡਾ ਹੱਥ ਉਠਾਇਆ। ਉਪਰ ਕੰਧੇ ਲਏ ਟਿਕਾਇਆ। ਆਤਮ ਅੰਧੇ ਲਏ ਜਗਾਇਆ। ਪਾਪੀ ਗੰਦੇ ਲਏ ਢਾਹਿਆ। ਮਦਿਰਾ ਮਾਸ ਲਾਉਂਦੇ ਬੱਤੀ ਦੰਦੇ, ਪ੍ਰਭ ਭੰਨ ਭੰਨ ਦਏ ਵਖਾਇਆ। ਗੁਰਸਿਖ ਚੜ੍ਹਾਏ ਸਾਚੇ ਚੰਦੇ, ਸਾਚਾ ਮਾਣ ਹਰਿ ਦਵਾਇਆ। ਸੋਹੰ ਸ਼ਬਦ ਰੰਦੇ ਸਾਚੇ ਰੰਦੇ, ਕਲਜੁਗ ਮਾਇਆ ਪਰਦਾ ਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ ਸਾਚਾ ਮੇਲ ਮਿਲਾਇਆ। ਸੋਹੰ ਡੰਡਾ ਬਲ ਬਲਕਾਰ। ਸਤਿਜੁਗ ਬਣਿਆਂ ਤੇਰਾ ਸਚ ਸਰਦਾਰ। ਗੁਰਸਿਖ ਅਨਭੋਲ ਸੁਤਿਆਂ, ਕਰਦਾ ਜਾਏ ਖ਼ਬਰਦਾਰ। ਬੇਮੁੱਖ ਜੂਠਿਆਂ ਝੂਠਿਆਂ ਕੁੱਤਿਆਂ, ਮਾਰ ਮਾਰ ਧਰਤ ਮਾਤ ਵਿਚੋਂ ਕੱਢੇ ਬਾਹਰ। ਅਜ ਸੁਹਾਈ ਰੁੱਤ, ਗੁਰ ਸੰਗਤ ਸੰਗ ਹਰਿ ਕੀਆ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ। ਲਿਖ ਲਿਖ ਥੱਕੇ ਵੇਦ ਪੁਰਾਨ। ਪੜ੍ਹ ਪੜ੍ਹ ਥੱਕੇ ਜੀਵ ਜਹਾਨ। ਨਾਲ ਰਲ ਗਈ ਅੰਜ਼ੀਲ ਕੁਰਾਨ। ਚਾਰੇ ਕਰਨ ਹੱਕ ਬਿਆਨ। ਸਚ ਖੁਦਾਈ ਹਰਿ ਰਘੁਰਾਈ ਵਾਲੀ ਦੋ ਜਹਾਨ। ਨੂਰ ਇਲਾਹੀ ਸਾਚਾ ਮਾਹੀ ਜਗੇ ਜੋਤ ਜਗਤ ਮਹਾਨ। ਖਾਣੀ ਬਾਣੀ ਫੇਰ ਰਲਾਈ। ਸਚ ਸੁਨੇਹੁੜਾ ਦੇਵਣ ਆਈ। ਜਮ ਕਾ ਜੇਵੜਾ ਕਟਾਵਣ ਆਈ, ਗਲੋਂ ਕੱਟੇ ਫਾਹੀ। ਬੇਮੁੱਖ ਜੀਵਾਂ ਕਲਜੁਗ ਅੰਦਰ ਕਿਸੇ ਨਾ ਮਿਲਿਆ ਸਾਚਾ ਮਾਹੀ। ਚਾਰੇ ਵੇਦ ਲਏ ਉਚਾਰ। ਚਹੁੰ ਜੁਗਾਂ ਦਾ ਕਰ ਵਿਸਥਾਰ। ਬੰਧੀ ਗਿਆ ਸਾਚੀ ਧਾਰ। ਕਿਰਪਾ ਕਰੀ ਫੇਰ ਪ੍ਰਗਟ ਕੀਆ, ਵੇਦ ਵਿਆਸ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਪੁਰਾਨ ਅਠਾਰਾਂ ਦਏ ਰਸਨ ਉਚਾਰ। ਪੁਰਾਨ ਅਠਾਰਾਂ ਸਰਬ ਪੁਕਾਰੇ। ਪ੍ਰਭ ਅਬਿਨਾਸ਼ੀ ਦੇ ਦੱਸਣ ਕਾਰੇ। ਇਕੱਠੇ ਹੋ ਹੋ ਸਾਰੇ ਹੱਸਣ, ਇਕ ਦੂਜੇ ਨੂੰ ਬਹਿ ਬਹਿ ਦੱਸਣ, ਕਿਤੋਂ ਨਾ ਲੱਭਾ ਹਰਿ ਨਿਰੰਕਾਰੇ। ਜੋਤੀ ਜੋਤ ਸਰੂਪ ਇਕ ਇਕਲੜਾ ਸਦਾ ਸੁਖੱਲੜਾ ਦਿਸੇ ਹਰਿ ਦਵਾਰੇ। ਕੁਰਾਨ ਅੰਜ਼ੀਲ ਜਿਸ ਬਣਾਈ। ਇਕਾ ਓਟ ਹਰਿ ਰਖਾਈ। ਸਾਚੀ ਚੋਟ ਸ਼ਬਦ ਜਿਸ ਲਗਾਈ। ਬਾਹਰ ਕੱਢੇ ਸਾਰੇ ਖੋਟ, ਜੋਤੀ ਵਿਚ ਟਿਕਾਈ। ਕਲਜੁਗ ਅੰਤਮ ਆਲਣਿਉਂ ਡਿੱਗੇ ਬੋਟ, ਨਾ ਫੇਰ ਕੋਈ ਉਠਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਵਿਚ ਮਾਤ ਜਾਮਾ ਪਾਈ। ਵੇਦ ਪੁਰਾਨ ਕਰਨ ਸਲਾਹ। ਕਲਜੁਗ ਅੰਤਮ ਲੱਭੇ ਕਿਹੜਾ ਮਲਾਹ। ਕਿਹੜੀ ਕੂਟੇ ਕਿਹੜੀ ਦਿਸ਼ਾ ਅਸੀਂ ਵੇਖੀਏ ਜਾ। ਗੁਰ ਸੰਗਤ ਤੇਰੇ ਆਇਆ ਹਿੱਸੇ, ਮਾਝੇ ਦੇਸ ਸੱਚਾ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਨਾਹੀ ਦੀਸੇ, ਗੁਰ ਸੰਗਤ ਤੇਰੇ ਵਿਚ ਰਿਹਾ ਸਮਾ। ਵੇਦ ਪੁਰਾਨ ਲੈਣ ਅੰਗੜਾਈ। ਉਠ ਉਠ ਵੇਖਣ ਸਾਚਾ ਮਾਹੀ। ਕਿਸੇ ਦਿਸ ਨਾ ਆਵੇ ਗੁਰ ਸੰਗਤ ਤੇਰੇ ਅੱਗੇ ਬੈਠਾ ਚਿੱਟੀ ਸੇਜ ਵਿਛਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਹਰਿ ਉਤੇ ਬੈਠਾ ਆਸਣ ਲਾਈ। ਵੇਦ ਪੁਰਾਨਾ ਮਾਰੀ ਧਾਹ। ਕਿਤੇ ਨਾ ਮਿਲਦਾ ਸਾਨੂੰ ਥਾਂ। ਬਣੇ ਬਣਾਏ ਸਾਰੇ ਥਾਂ, ਪ੍ਰਭ ਅਬਿਨਾਸ਼ੀ ਦੇਵੇ ਢਾਹ। ਸਚ ਉਸਾਰੀ ਏਕਾ ਲਾਏ, ਆਪਣਾ ਕਰਮ ਆਪ ਕਮਾਏ, ਮਨਜੀਤ ਤੇਰੀ ਭਸਮ ਲਈ ਬਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮੰਦਰ ਰਿਹਾ ਬਣਾ। ਕੁਰਾਨ ਅੰਜ਼ੀਲ ਕਰੇ ਪੁਕਾਰ। ਅੰਤਮ ਆ ਗਈ ਸਾਨੂੰ ਹਾਰ। ਉਠਿਆ ਇਕ ਮਾਝੇ ਸੱਚਾ ਸਰਦਾਰ। ਜਿਸ ਨੇ ਫੜਿਆ ਸੋਹੰ ਡੰਡਾ ਦੋਹਾਂ ਹੱਥਾਂ ਨਾਲ ਰਿਹਾ ਹੁਲਾਰ। ਆਪੇ ਪਾਉਂਦਾ ਜਾਏ ਵੰਡਾਂ, ਚਿੱਟੀਆਂ ਉਤੇ ਮਾਰੇ ਕਾਲੀ ਲਕਾਰ। ਵੇਖੋ ਕੀ ਵਰਤੇ ਵਰਤਾਵੇ ਵਿਚ ਨੌਂ ਖੰਡਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਹੜੀ ਕਰਦਾ ਕਾਰ। ਕੁਰਾਨ ਅੰਜ਼ੀਲ ਹੋਏ ਗਮ। ਗਗਨ ਪਤਾਲ ਹਿਲੇ ਥੰਮ। ਕਿਹੜਾ ਪਿਆ ਮਾਤ ਜੰਮ। ਜਿਸ ਨੇ ਲਾਹੁਣਾ ਸਾਡਾ ਚੰਮ। ਨੇਤਰ ਨੀਰ ਵਹਾਇਣ ਰੋਵਣ ਛੰਮ ਛੰਮ। ਪ੍ਰਭ ਅਬਿਨਾਸ਼ੀ ਸੋਹੰ ਡੰਡਾ ਹੱਥ ਉਠਾਏ ਆਪੇ ਕਰੇ ਫੋਕਟ ਖਾਲੀ ਝਮ ਝਮ ਝੰਬ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਆਪਣਾ ਕੰਮ। ਕੁਰਾਨ ਅੰਜ਼ੀਲ ਉਠੇ ਰੋ। ਕਿਹੜਾ ਦੇਵੇ ਮੁੱਖੜਾ ਧੋ। ਕਲਜੁਗ ਵੇਲੇ ਰਹੇ ਸੋ। ਵੇਲਾ ਅੰਤ ਨਾ ਹੋਏ ਸਹਾਈ ਕੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ, ਆਪਣੇ ਕਰਮ ਪੀਣੇ ਧੋ ਧੋ। ਅੱਲ੍ਹਾ ਨੂਰ ਇਕ ਅਲਾਹੀ। ਜਿਸ ਨੂੰ ਲੱਗੀ ਪਾਪਾਂ ਛਾਹੀ। ਅੰਤ ਵੇਲੇ ਨਾ ਕੋਇ ਲਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੂਠਿਆਂ ਝੂਠਿਆਂ ਆਪੇ ਪਾਏ ਅੰਤਮ ਫਾਹੀ। ਕੁਰਾਨ ਅੰਜ਼ੀਲ ਰਹੇ ਪੁਕਾਰ। ਅੰਤਮ ਕਿਉਂ ਆਈ ਸਾਨੂੰ ਹਾਰ। ਆਪਣਾ ਕਰਮ ਨਾ ਲਿਆ ਵਿਚਾਰ। ਅੰਤਮ ਪੈਂਦੀ ਦਿਸੇ ਮਾਰ। ਮਾਝੇ ਦੇਸ ਪ੍ਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰ। ਜਿਸ ਨੇ ਹੱਲ ਸਾਚਾ ਜੋਇਆ, ਉਤੇ ਪਾਈ ਜਾਂਦਾ ਭਾਰ। ਸ਼ਬਦ ਡੰਡਾ ਹੱਥ ਵਿਚ ਫੜਿਆ, ਮਾਰੇ ਡਾਹਢੀ ਮਾਰ। ਆਪੇ ਤੋੜੇ ਵਿਚੋਂ ਗੰਢਾਂ, ਸੁੱਟੇ ਮੂੰਹ ਦੇ ਭਾਰ। ਉਤੋਂ ਕਰਦਾ ਜਾਏ ਝੰਡਾਂ, ਬੇਮੁੱਖ ਜੀਵ ਰਣ ਭੂਮੀ ਸੁੱਤੇ ਪੈਰ ਪਸਾਰ। ਵਢਾਈ ਬੈਠਾ ਕੰਡਾਂ ਘਰ ਰੋਵਣ ਨਾਰਾਂ ਰੰਡਾਂ, ਪ੍ਰਭ ਅਬਿਨਾਸ਼ੀ ਤੂੰ ਕਿਹੀਆਂ ਪਾਈਆਂ ਵੰਡਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਕਾਰ। ਕੁਰਾਨ ਅੰਜ਼ੀਲ ਉਠ ਉਠ ਵੇਖੇ। ਕਿਹੜਾ ਲਿਖਦਾ ਰਿਹਾ ਸਾਡੇ ਲੇਖੇ। ਅੰਤਮ ਅੰਤ ਵੇਲਾ ਨੇੜੇ ਆਇਆ, ਨਾ ਨਿਕਲੇ ਭਰਮ ਭੁਲੇਖੇ। ਚਾਰੋਂ ਤਰਫ ਦਿਸ ਨਾ ਆਇਆ, ਜੋਤ ਸਰੂਪੀ ਧਾਰੇ ਭੇਖੇ। ਮਾਝੇ ਦੇਸ ਭਾਗ ਲਗਾਇਆ, ਗੁਰਸਿਖ ਸਾਚੇ ਵਿਚ ਪ੍ਰਵੇਸ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਜੋਤ ਸਿੱਖੋ ਜਾਣੋ, ਦੂਜੀ ਨਹੀਂ ਹੋਰ ਕੋਈ ਦਸਮੇਸ਼ੇ। ਕੁਰਾਨ ਅੰਜੀਲ ਮਾਰੇ ਧਾਈ। ਗਲ ਵਿਚ ਪੈਂਦੀਆਂ ਜਾਂਦੀਆਂ ਫਾਹੀ। ਅੰਤਮ ਛੁਡਾਉਣਾ ਕਿਸੇ ਨਾਹੀ। ਸਾਰੇ ਰੋਵਣ ਥਾਉਂ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰਮੁਖ ਪਿਆਰਿਓ, ਅੱਗੋਂ ਮਿਲਦਾ ਕਰ ਕੇ ਲੰਮੀਆਂ ਬਾਹੀਂ। ਕੁਰਾਨ ਅੰਜੀਲ ਨਾਤਾ ਤੁੱਟਾ। ਇਕੋ ਤੀਰ ਸ਼ਬਦ ਛੁੱਟਾ। ਦਿਨ ਦਿਹਾੜੇ ਕਲਜੁਗ ਝੂਠਾ ਪਾਪੀ ਮਚਾਉਂਦਾ ਰਿਹਾ ਲੁਟਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਏਕਾ ਜਾਮ ਬਣਾਇਆ ਪਿਆਏ ਪਹਿਲੀ ਘੁੱਟਾ। ਕੁਰਾਨ ਅੰਜੀਲ ਚੜ੍ਹ ਮੁਨਾਰੇ। ਉਚੀ ਕੂਕਣ ਰੋ ਰੋ ਪੁਕਾਰਨ ਪ੍ਰਭ ਸਾਚੇ ਨੂੰ ਵਾਜਾਂ ਮਾਰੇ। ਉਤੋਂ ਬੈਠਾ ਹਰਿ ਜੀ ਵੇਖੇ ਦੇਵੇ ਝੂਠੇ ਲਾਰੇ। ਬੇਮੁੱਖ ਜੀਵ ਨਿਮਾਣਿਆਂ ਨਾ ਵਕਤ ਪਛਾਣਿਆਂ ਘਨਕਪੁਰੀ ਵਿਚ ਜਾਮਾ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਚਲਾਏ ਬਾਣਿਆਂ, ਢਹਿ ਜਾਇਣ ਉਚੇ ਮਹੱਲੇ ਮੁਨਾਰੇ। ਕੁਰਾਨ ਅੰਜ਼ੀਲ ਆਇਆ ਯਾਦਾ। ਲੇਖਾ ਲੈਣ ਆਇਆ ਹਰਿ ਜੀ, ਵੱਢ ਵੱਢ ਮਾਸ ਜੋ ਢੋਰਾਂ ਖਾਧਾ। ਵੇਲੇ ਅੰਤ ਨਾ ਲਏ ਕੋਈ ਛੁਡਾਇਆ, ਧਰਮ ਰਾਏ ਘਰ ਜਾਏ ਬਾਧਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਸ਼ਬਦ ਲਿਖਾਏ ਬੋਧ ਅਗਾਧਾ। ਮਿਟਦੀ ਜਾਏ ਜਗਤ ਕੁਰਾਨ। ਆਪਣਾ ਭੇਖ ਵੇਖ ਬੇਈਮਾਨ। ਨਾ ਕੋਈ ਦੀਨ ਨਾ ਈਮਾਨ, ਮਿਟਦੀ ਜਾਏ ਮੁਸਲਮਾਨ। ਕੋਈ ਨਾ ਦਿਸੇ ਬਿਰਧ ਬਾਲ ਜਵਾਨ। ਪ੍ਰਭ ਅਬਿਨਾਸ਼ੀ ਮਾਰੇ ਛਾਣ ਛਾਣ। ਘਰ ਘਰ ਲਾਹੁੰਦਾ ਜਾਏ ਸਭਨਾ ਆਪ ਮਕਾਨ। ਸਾਚਾ ਹੁਕਮ ਸੁਣਾਉਂਦਾ ਜਾਏ, ਮੁੱਕ ਗਿਆ ਪੀਣ ਖਾਣ। ਉਚੇ ਮੰਦਰ ਢਾਹੁੰਦਾ ਜਾਏ, ਨਾ ਸੌਣਾ ਕਿਸੇ ਵਿਚ ਮਕਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਫੜ ਮਿਟਾਏ ਸਰਬ ਸ਼ੈਤਾਨ। ਅੰਤ ਮਿਟਾਈ ਜਾਏ ਕੁਰਾਨ। ਉਡੇ ਗੌਂਸ ਨਿਸ਼ਾਨੀ ਇਹ ਸ਼ੈਤਾਨ। ਝੂਠੀ ਮਾਰਨ ਧੌਂਸ ਬਗਲੇ ਫੜੀ ਫਿਰਨ ਕੁਰਾਨ। ਕਲਜੁਗ ਚਲਾਈ ਝੂਠੀ ਰੌਂਸ, ਹੱਥ ਮੱਸਲਾ ਸਰਬ ਉਠਾਨ। ਅੱਗੋਂ ਪ੍ਰਗਟਿਆ ਸ਼ਾਹ ਗੌਂਸ, ਮਾਝੇ ਦੇਸ ਬਲੀ ਬਲਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਫੜ ਫੜ ਮਾਰੇ ਵੱਡੇ ਵਡ ਸ਼ੈਤਾਨ। ਅੰਤ ਕਾਲ ਮਿਟਦੀ ਜਾਏ ਕੁਰਾਨ। ਕਰੇ ਰੰਗ ਹਰਿ ਭਗਵਾਨ। ਆਪ ਨਿਭਾਏ ਆਪਣਾ ਸੰਗ, ਸ਼ਬਦ ਲਗਾਏ ਸਾਚਾ ਬਾਣ। ਜੋਤ ਸਰੂਪੀ ਜੋਤ ਹਰਿ ਚਲਿਆ ਵਿਚ ਮੈਦਾਨ। ਦੂਜੇ ਵੇਖੋ ਹੋਰ ਮਜੌਰ। ਜਿਨ੍ਹਾਂ ਬਦਲੇ ਅੱਠੇ ਪਹਿਰ ਤੌਰ। ਪ੍ਰਭ ਅਬਿਨਾਸ਼ੀ ਜੋਤ ਧਰ, ਪਹਿਲਾਂ ਕੀਤਾ ਓਥੇ ਗੌਰ। ਬਾਹੋਂ ਪਕੜ ਹਲੂਣਿਆਂ, ਹੋਸ਼ ਕਰ ਤੇਰਾ ਪਾਸਾ ਹੋਇਆ ਚੌੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਮਗਰ ਲਗਾਇਆ ਦੂਜਾ ਘੋੜਾ ਸੰਗ ਰਲਾਇਆ, ਪਹਿਲੋਂ ਮਾਰੀ ਸਿਰ ਵਿਚ ਪੌੜ। ਕੁਰਾਨ ਕੁਰਲਾਈ ਦਏ ਦੁਹਾਈ। ਨਿਹਕਲੰਕ ਵੱਜਾ ਡੰਕ, ਨਾ ਕੋਈ ਲਏ ਛੁਡਾਈ। ਗੁਰਸਿਖ ਸਾਚੇ ਜਿਉਂ ਭਗਤ ਜਨਕ, ਗੁਰ ਸਾਚਾ ਲਏ ਬਚਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਲਿਖਾਏ ਚਾਰੋਂ ਤਰਫ ਪਏ ਦੁਹਾਈ। ਕੁਰਾਨ ਅੰਧੀ ਹੋਈ ਕੁੜਿਆਰੀ। ਪਹਿਲੀ ਕੂਟੇ ਆਈ ਭਾਰੀ। ਹੁੰਦੀ ਦਿਸੇ ਸਰਬ ਖੁਆਰੀ। ਉਤੇ ਸ਼ਬਦ ਡੰਡਾ ਲੱਗੇ ਭਾਰੀ। ਦੀਨ ਮੁਹੰਮਦੀ ਅੱਗੇ ਭੱਜੇ, ਪਿੱਛੇ ਲਸ਼ਕਰ ਲੱਗੇ ਭਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਾਚਾ ਹੁਕਮ ਸੁਣਾਏ ਜੋ ਵਰਤੇ ਵਰਤਾਰੀ। ਸੰਤ ਮਨੀ ਸਿੰਘ ਤੇਰੀ ਧੰਨ ਕਮਾਈ। ਪੂਰਨ ਬੁੱਧ ਸੱਚੀ ਸੁੱਧ, ਪ੍ਰਭ ਤੈਨੂੰ ਇਕ ਦਵਾਈ। ਆਪਣੀ ਹੱਥੀਂ ਸੀਰ ਪਿਲਾਇਆ, ਮੁਖ ਚਵਾਇਆ ਚਿੱਟਾ ਦੁੱਧ। ਸਾਚਾ ਸ਼ਬਦ ਹਰਿ ਜਣਾਇਆ, ਆਪਣਾ ਆਪ ਵਿਚ ਟਿਕਾਇਆ, ਨਿਰਮਲ ਹੋਈ ਬੁੱਧ। ਨਿਰੰਕਾਰ ਇਹ ਖੇਲ ਬਣਾਇਆ। ਸਿੰਘ ਸਿੰਘਾਸਣ ਆਪ ਸਜਾਇਆ। ਚਿੱਟੀ ਚਾਦਰ ਉਤੇ ਪਾਇਆ। ਉਤੇ ਬੈਠਾ ਡੇਰਾ ਲਾਇਆ। ਕਲਜੁਗ ਅੰਤਮ ਜਿਸ ਵਿਆਹਿਆ। ਸਾਚਾ ਸੰਤ ਅਗਲ ਵਾਂਢੀ ਡੋਲੀ ਚਾੜ੍ਹਨ ਆਇਆ। ਗੁਰ ਸੰਗਤ ਪ੍ਰਭ ਆਪ ਬਣਾਏ ਜੋੜੀ। ਹਰਿ ਮਾਰੇ ਛਾਲ ਬਣ ਜਾਏ ਸੰਤ ਘੋੜੀ। ਸਾਚਾ ਮੇਲ ਹੋਇਆ ਵਾਹ ਵਾਹ, ਗੁਰ ਸੰਗਤ ਜੋ ਪ੍ਰਭ ਦਰ ਆਈ ਦੌੜੀ। ਸਤਿਜੁਗ ਕਲਜੁਗ ਦੋਵੇਂ ਕੁੜਮ, ਕਰ ਕੁੜਮਾਈ ਹਰਿ ਜੀ ਆਪਣਾ ਖੇਲ ਕਰਾਇਆ। ਕੁੜਮ ਕੁੜਮਾਇਆ ਦੋਹਾਂ ਜੋੜ ਕਿਸੇ ਬੱਧਾ ਕਿਸੇ ਦਿਤਾ ਤੋੜ। ਸਤਿਜੁਗ ਸਾਚਾ ਮਾਤ ਧਰਾਇਆ, ਕਲਜੁਗ ਦਿਤਾ ਰੋੜ੍ਹ। ਗੁਰਸਿਖ ਸਾਚਾ ਆਣ ਜਗਾਇਆ, ਬੇਮੁੱਖਾਂ ਪੁੱਟੇ ਬੂਟਾ ਬੋਹੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਿਹਨੂੰ ਕਹਿਣ ਪ੍ਰਗਟ ਹੋਣਾ ਘਰ ਬ੍ਰਹਿਮਣ ਗੌੜ। ਦੋਹਾਂ ਧਿਰਾਂ ਕਾਰਜ ਕਰਾਏ। ਵਿਚ ਵਿਚੋਲਾ ਸੰਤ ਬਣਾਏ। ਜਾਂਞੀ ਲਾੜੇ ਗੁਰਸਿਖ ਰਲਾਏ। ਸਾਚੇ ਪਸਾਰੇ ਹਰਿ ਜੀ ਲਾਏ। ਕਲਜੁਗ ਝੂਠੇ ਜੁਗ, ਚਾਰੇ ਫੇਰੇ ਆਪ ਦਵਾਏ। ਆਪੇ ਪਾਏ ਸਾਚੀ ਡੋਲੀ, ਤੋਰੀ ਜਾਏ ਹੌਲੀ ਹੌਲੀ, ਕਲਜੁਗ ਚੀਖ ਚਿਹਾੜਾ ਪਾਏ। ਅੰਮ੍ਰਿਤ ਵੇਲੇ ਆ ਛੁਡਾਈਂ ਮੇਰੀ ਮਾਏ, ਮੈਂ ਧੀ ਨਿਮਾਣੀ ਭੋਲੀ ਭਾਲੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਝੂਠੀ ਨਾਰੀ ਘਰ ਵਿਆਹ ਲੈ ਚਲਿਆ ਬਣਾਏ ਝੂਠੀ ਗੋਲੀ। ਕਲਜੁਗ ਰੋਵੇ ਚੀਖਾਂ ਮਾਰੇ। ਘਰ ਵਿਚੋਂ ਜਾਏ ਕੱਢਿਆ ਬਾਹਰੇ। ਜਮਦੂਤ ਕੁਹਾਰ ਚੁੱਕਣ ਆਏ, ਚੁਕਿਆ ਨਾ ਜਾਏ ਭਾਰੇ। ਉਠ ਉਠ ਪਿਛਾਂਹ ਨੂੰ ਭੱਜੇ, ਧਰਮ ਰਾਏ ਦੇ ਦਰ ਪੁਕਾਰੇ। ਸੁਣ ਬੇਨੰਤੀ ਧਰਮ ਰਾਏ ਕਲਜੁਗ ਪਾਪ ਕੀਤੇ ਭਾਰੇ। ਚਾਰੇ ਜਣੇ ਰਹੇ ਉਠਾਏ, ਚੁਕਿਆ ਨਾ ਜਾਏ ਕੋਈ ਕਿਨਾਰੇ। ਚੰਗੀ ਲਾੜੀ ਹਰਿ ਜੀ ਵਿਆਹੀ, ਬਹਾਏ ਕਿਹੜੇ ਚੁਬਾਰੇ। ਪ੍ਰਭ ਅਬਿਨਾਸ਼ੀ ਸਾਚਾ ਮਾਹੀ, ਜਿਸ ਦੇ ਅਸਥਲ ਸੋਹਣ ਚੁਬਾਰੇ। ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਰਚਾਇਆ ਸੰਤ ਮਨੀ ਸਿੰਘ ਸ਼ਬਦ ਸੁਣਾਇਆ ਕਰ ਲਾ ਸਚ ਵਿਹਾਰੇ। ਧਰਮ ਰਾਏ ਆਖ ਸੁਣਾਏ। ਪਹਿਲੇ ਜਾਓ ਹਰਿ ਸਰਨਾਏ। ਦੋਏ ਜੋੜ ਕਰੋ ਨਿਮਸਕਾਰ, ਮੰਗੋ ਵਰ ਦੇਵੇ ਹਰਿ, ਪਿਛਲੀ ਭੁੱਲ ਲਏ ਬਖ਼ਸ਼ਾਏ। ਸਾਚਾ ਹਰਿ ਕਿਰਪਾ ਕਰ ਪਹਿਲੀ ਮਾਘੀ ਦਇਆ ਦਏ ਕਮਾਏ। ਚੁਕੋ ਡੋਲੀ ਕਲਜੁਗ ਗੋਲੀ, ਸ੍ਰਿਸ਼ਟ ਸਬਾਈ ਅੰਦਰ ਲੱਖ ਚੁਰਾਸੀ ਜਿਸ ਨੇ ਰੋਲੀ, ਲੈ ਜਾਓ ਮੇਰੇ ਥਾਂਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪਾ ਕਾਜ ਰਚਾਇਆ। ਸਾਜ ਬਾਜ ਤਾਜ ਜੋੜਾ ਘੋੜਾ ਕਲਗੀ ਤੋੜਾ ਆਪਣੇ ਸਿਰ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਨਾਰੀ ਤੇਰਾ ਸਾਚਾ ਲਾੜਾ ਫੜ ਕੇ ਡੰਡਾ ਹੱਥ ਵਿਚ ਆਇਆ। ਸਾਚਾ ਲਾੜਾ ਡੰਡਾ ਫੜ। ਮਾਤਲੋਕ ਵਿਚ ਗਿਆ ਖੜ। ਕਲਜੁਗ ਨਾਰੀ ਕਰ ਤਿਆਰੀ, ਜਾਈਂ ਅੰਦਰ ਵੜ। ਬੇਮੁੱਖਾਂ ਮੈਂ ਪਾਵਾਂ ਸਾਰੀ, ਮਾਰਾਂ ਫੜ ਫੜ। ਸ਼ਬਦ ਖੰਡਾ ਸਾਚਾ ਡੰਡਾ ਫੜ ਇਕ ਦੋ ਧਾਰੀ, ਜੀਵ ਜੰਤ ਸਰਬ ਮਿਟਾਵਾਂ, ਇਕ ਅਪੁੱਠੀ ਮੱਤ ਪਾਵਾਂ ਮਰਨ ਲੜ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਦਿਓ ਵਧਾਈ ਦੇਵੇ ਮਾਣ ਤਾਣ ਨਿਥਾਵਿਆਂ ਥਾਂ ਅੱਗੇ ਖੜ੍ਹ। ਮਾਤਲੋਕ ਵਰਤੇ ਵਰਤਾਰ। ਕਰੇ ਕਰਾਵੇ ਸਿਰਜਣਹਾਰ। ਅੱਗੇ ਪਿੱਛੇ ਬੰਨ੍ਹੇ ਭਾਰ। ਸ੍ਰਿਸ਼ਟ ਸਬਾਈ ਕਰੇ ਖੁਮਾਰ। ਘਰ ਘਰ ਰੋਵੇ ਨਰ ਨਾਰ। ਸ਼ਬਦ ਡੰਡਾ ਰਿਹਾ ਮਾਰ। ਕਲਜੁਗ ਜੀਵ ਅੰਧਾ ਝੂਠਾ ਬੰਦਾ, ਅੰਤਮ ਚੜ੍ਹਿਆ ਬੁਖਾਰ। ਮਦਿਰਾ ਮਾਸੀ ਗੰਦਾ ਜੋ ਲਾਉਂਦਾ ਰਿਹਾ, ਪ੍ਰਭ ਇਕ ਇਕ ਦਏ ਉਖਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਕਾਰ। ਸਾਚੇ ਡੰਡੇ ਸੇਵਾ ਲਾਈ। ਕੱਚੇ ਅੰਡੇ ਭੰਨ ਵਖਾਈਂ। ਵਿਚ ਨਵ ਖੰਡੇ ਆਪਣਾ ਤੇਜ ਵਖਾਈਂ। ਵਿਚ ਵਰਭੰਡੇ ਚਾਰ ਕੁੰਟ ਰੰਡ ਕਰਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੈਨੂੰ ਦੇਵੇ ਫੇਰ ਵਡਿਆਈ। ਸੋਹੰ ਡੰਡਾ ਅੱਗੋਂ ਪੁਕਾਰੇ। ਸੁਣ ਮੇਰੇ ਸਚ ਭਤਾਰੇ। ਦੋਏ ਜੋੜ ਕਰੇ ਨਿਮਸਕਾਰੇ। ਕਿਰਪਾ ਕਰ ਸਾਚੇ ਹਰਿ ਮੰਗਾਂ ਵਰ, ਦੇ ਮੈਨੂੰ ਇਕ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ ਦੇ ਦੇ ਇਕ ਅਧਾਰੇ। ਸ਼ਬਦ ਮੰਗੇ ਵਰ ਅੱਗੇ ਸਾਚੇ ਹਰਿ। ਇਕ ਦਈਂ ਭੈਣ ਪਿਆਰੀ, ਮੈਂ ਨਾਲ ਉਹਦੇ ਜਾਵਾਂ ਤਰ। ਚਾਰੋਂ ਕੁੰਟ ਕਰਾਂ ਸਰ। ਖੁਲ੍ਹਾ ਕੋਈ ਨਾ ਦਿਸੇ ਘਰ। ਜਿਸ ਦਾ ਨਾਂ ਰੱਖਿਆ ਕਟਾਰੀ। ਜੋਤੀ ਜੋਤ ਸਰੂਪ ਹਰਿ, ਸਿੰਘ ਸਿੰਘਾਸਣ ਉਪਰ ਚੜ੍ਹ ਭੈਣ ਭਰਾਵਾ ਬੱਧੀ ਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਿਤਾ ਵਰ, ਪਹਿਲੀ ਮਾਘੀ ਪਹਿਲੀ ਵਾਰੀ। ਭੈਣ ਭਰਾਵਾਂ ਲਿਆ ਬਲ ਧਾਰ। ਦੋਏ ਜੋੜ ਕਰਨ ਨਿਮਸਕਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ ਜਾਂਦੀ ਵਾਰੀ, ਇਕਾ ਦੇ ਦੋਹਾਂ ਹੱਥਾਂ ਦਾ ਪਿਆਰ। ਫੇਰ ਆਈਏ ਤੇਰੇ ਦਰ ਸਾਚੇ ਘਰ ਪਹਿਲੋਂ ਕਾਰਜ ਤੇਰਾ ਇਕ ਸਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੈਠਾ ਸ੍ਰਿਸ਼ਟ ਸਬਾਈ ਵੇਖੇ ਜਿਉਂ ਰੰਗ ਕਰੇ ਕਰਤਾਰ। ਭੈਣ ਭਰਾ ਉਠ ਪਏ ਦੋਵੇਂ ਗਏ ਤੁਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ ਦੋਹਾਂ ਬਣਾਈ ਇਕੋ ਸੁਰ। ਇਕ ਦੂਜੇ ਦਾ ਨਾ ਹੋਏ ਵਿਛੋੜਾ, ਇਕੱਠੇ ਹੋ ਗਏ ਦੋਵੇਂ ਜੁੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਵਿਚੋਂ ਤੋਰਨ ਆਇਆ ਉਪਰ ਚੜ੍ਹਾਏ ਸਾਚੇ ਘੋੜ। ਸਚ ਕਟਾਰ ਕਰੀ ਵਿਚਾਰ। ਭੈਣ ਭਰਾਵਾਂ ਬੜਾ ਪਿਆਰ। ਤੂੰ ਸੁੱਟੀ ਜਾਈਂ ਮੂੰਹ ਦੇ ਭਾਰ। ਮੈਂ ਕੱਟੀ ਜਾਵਾਂ ਵੱਢੀ ਜਾਵਾਂ ਜਿਉਂ ਝਾੜੀ ਝਾੜੇ ਝਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਹੁਕਮ ਸੁਣਾਏ ਮਗਰ ਲਗਾਏ ਮੌਤ ਲਾੜ। ਇਕ ਹੱਥ ਖੰਡਾ ਇਕ ਹੱਥ ਡੰਡਾ। ਭੱਜਾ ਫਿਰੇ ਵਿਚ ਨਵ ਖੰਡਾ। ਫਿਰਦਾ ਜਾਏ ਵਿਚ ਬ੍ਰਹਿਮੰਡਾ। ਭੰਨੀ ਜਾਏ ਕੱਚੇ ਅੰਡਾ। ਤੋੜੀ ਜਾਏ ਸਰਬ ਘਮੰਡਾ। ਰੋੜ੍ਹੀ ਜਾਏ ਤੋੜੀ ਜਾਏ ਕੰਡਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੈਣ ਭਰਾਵਾਂ ਮੇਲ ਮਿਲਾਇਆ, ਰਾਹੇ ਸਾਚੇ ਪਾਇਆ, ਪਹਿਲੀ ਪਾਈ ਏਕਾ ਵੰਡਾਂ। ਪਹਿਲੀ ਵੰਡ ਦਿਤੀ ਕਰ। ਉਹਨੂੰ ਕਰਨਾ ਪਹਿਲੋਂ ਸਰ। ਫੇਰ ਆਉਣਾ ਮੇਰੇ ਦਰ। ਦੂਜਾ ਦੇਖਾਂ ਫੇਰ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੈਣ ਭਰਾਵਾਂ ਦੇਵੇ ਸਾਚਾ ਵਰ। ਕਲਜੁਗ ਤੇਰਾ ਸੀਸ ਗੁੰਦਾਇਆ, ਉਤੇ ਪਾਈ ਸੱਗੀ। ਪ੍ਰਭ ਅਬਿਨਾਸ਼ੀ ਸਾਚੇ ਨਰ ਜੋਤ ਮਾਝੇ ਦੇਸ ਜਗੀ। ਤਤੀ ਵਾ ਚਾਰੋਂ ਤਰਫ ਪਹਿਲੀ ਮਾਘੀ ਵਗੀ। ਕਿਤੇ ਨਾ ਮਿਲਣੀ ਠੰਡੀ ਛਾਂ, ਚੁੱਕਣੀ ਮਿਲੇ ਨਾ ਬੱਧੀ ਡੱਗੀ। ਘਰ ਘਰ ਭੌਂਦੇ ਦਿਸਣ ਕਾਂ, ਅੰਦਰ ਅੱਗ ਸਭ ਦੇ ਲੱਗੀ। ਪੀਣਾ ਦੁੱਧ ਨਾ ਮਿਲੇ ਕਿਸੇ ਮਾਂ, ਗਾਂ ਮੱਝ ਕਿੱਲੇ ਰਹਿ ਜਾਣ ਬੱਧੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਤੇਰੀ ਵੇਲ ਵਧੀ। ਕਲਜੁਗ ਤੇਰਾ ਸੀਸ ਗੁੰਦਾਇਆ ਉਤੇ ਦਿਤਾ ਦੁਪੱਟਾ। ਬੇਮੁੱਖਾਂ ਸੌਂ ਕੇ ਵਕਤ ਲੰਘਾਇਆ, ਪ੍ਰਭ ਅਬਿਨਾਸ਼ੀ ਆਪਣੀ ਹੱਥੀਂ ਸਿਰ ਵਿਚ ਪਾਇਆ ਘੱਟਾ। ਗੁਰਸਿਖਾਂ ਸਾਚਾ ਹੱਲ ਚਲਾਇਆ, ਸੋਹੰ ਬੀਜ ਦਿਤਾ ਛੱਟਾ। ਆਪਣੀ ਕਾਰ ਆਪ ਕਮਾਇਆ। ਜੁਗੋ ਜੁਗ ਜਨ ਭਗਤਾਂ ਸੇਵਾ ਕਰਦਾ ਆਇਆ। ਪੈਜ ਰਖਦਾ ਆਇਆ, ਜੋਤ ਧਰਦਾ ਆਇਆ, ਸਾਚਾ ਫੱਲ ਦਏ ਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਰਾਹ ਸਾਚਾ ਥਾਂ ਆਪੇ ਆਣ ਬੁਝਾਇਆ। ਕਲਜੁਗ ਨਾਰੀ ਤੇਰੀ ਖੁਲ੍ਹੀ ਗੁੱਤ। ਮਾਵਾਂ ਛੱਡਣ ਘਰ ਸੁੱਤੇ ਪੁੱਤ। ਵੇਲਾ ਨੇੜੇ ਆ ਗਿਆ ਛੇਤੀ ਬਹੁੜੇ ਰੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦਰ ਦੁਰਕਾ ਗਿਆ, ਵੜਨ ਨਾ ਦੇਵੇ ਵਿਚ ਗੁਰ ਸੰਗਤ ਦੇ ਘੁਤ। ਕੁੱਤੇ ਕੂਕਰ ਕੁੜਿਆਰ ਬਾਹਰ ਖਲੋਤੇ ਦੂਰੋਂ ਵੇਖਣ ਰਹੇ ਝੱਖ ਮਾਰ। ਅੱਗੇ ਆਵਣ ਆਵੇ ਡਰ, ਸਚ ਤਖ਼ਤ ਬੈਠਾ ਆਪ ਸੱਚਾ ਸਰਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਹੱਥ ਵਿਚ ਫੜਿਆ, ਪੰਜਾਂ ਚੋਰਾਂ ਨਾਲ ਲੜਿਆ ਕਰਦਾ ਜਾਏ ਖਬਰਦਾਰ। ਸਤਿਜੁਗ ਸਾਚੇ ਪ੍ਰਭ ਤੈਨੂੰ ਦਿਤੀ ਚਿੱਟੀ ਚਾਦਰ। ਤੇਰਾ ਮਾਣ ਤਾਣ ਰਖਾਇਆ, ਕੀਆ ਪਹਿਲਾ ਆਦਰ। ਫੇਰ ਆਪਣਾ ਉਪਰ ਚਰਨ ਛੁਹਾਇਆ, ਉਤੇ ਬੈਠਾ ਸ਼ੇਰ ਸਿੰਘ ਬਹਾਦਰ। ਸ੍ਰਿਸ਼ਟ ਸਬਾਈ ਭੁੱਲੀ ਫਿਰਦੀ, ਸਭ ਮੁਸਲੀ ਰੁਲੀ ਫਿਰਦੀ, ਜੋਤ ਸਰੂਪ ਨਿਹਕਲੰਕ ਕਰਤਾ ਕਾਦਰ। ਕਲਜੁਗ ਨਾਰੀ ਹੱਥੀਂ ਲਾ ਮਹਿੰਦੀ। ਬੇਮੁੱਖ ਜੀਵ ਭੁੱਲੇ ਫਿਰਦੇ ਪ੍ਰਗਟ ਹੋਣਾ ਅਮਾਮ ਮਹਿੰਦੀ। ਭੇਵ ਨਾ ਪਾਵਣ ਹਰਿ ਅਬਿਨਾਸ਼ੀ, ਪ੍ਰਗਟ ਹੋਇਆ ਪੁਰੀ ਘਨਕ ਹੀਰਾ ਘਾਟ ਦਿਸ਼ਾ ਲਹਿੰਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਾਰ ਆਪ ਕਰਾਈ ਸਿੰਘ ਮਨਜੀਤ ਭੇਟ ਚੜ੍ਹਾਈ ਜਿਸ ਦੀ ਧਾਰ ਲਹਿੰਦੇ ਨੂੰ ਵਹਿੰਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰੀਤ ਚਲਾਈ ਵੇਖੋ ਸ੍ਰਿਸ਼ਟ ਸਬਾਈ ਇਕ ਦੂਜੇ ਨਾਲ ਕਿਵੇਂ ਖਹਿੰਦੀ। ਪ੍ਰਭ ਅਬਿਨਾਸ਼ੀ ਚਾਰ ਕੁੰਟ ਭਾਖੀ, ਉਠ ਉਠ ਵੇਖੇ ਸਾਰਾ ਥਾਂ, ਸਤਿਜੁਗ ਸਾਚਾ ਮਾਤ ਧਰਾਇਆ। ਆਪਣਾ ਭੇਖ ਹਰਿ ਵਟਾਇਆ। ਸਾਚਾ ਸਾਂਗ ਕਲ ਵਰਤਾਇਆ। ਸੰਤ ਮਨੀ ਸਿੰਘ ਸਾਚਾ ਗੁਰ ਵਿਚ ਮਾਤ ਪ੍ਰਗਟਾਇਆ। ਆਪੇ ਆਇਆ ਵੇਸ ਧਰ, ਸਿੰਘ ਸਿੰਘਾਸਣ ਡੇਰਾ ਲਾਇਆ। ਨੀਵੇਂ ਹੋਏ ਦੋਵੇਂ ਇਕੱਠੇ ਗਏ ਜੁੜ, ਇਕ ਦੂਜੇ ਨਾਲ ਕਰਨ ਸਲਾਹਿਆ। ਪ੍ਰਭ ਅਬਿਨਾਸ਼ੀ ਚੜ੍ਹਨਾ ਘੋੜ, ਚਾਰ ਕੁੰਟ ਲਏ ਦੁੜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਸੰਤ ਮਨੀ ਸਿੰਘ ਤੇਰੇ ਹੱਥ ਵਾਗ ਫੜਾਇਆ। ਫੜਨੀ ਵਾਗ ਸੰਗਤ ਸਾਰੀ। ਉਤੇ ਸ੍ਰਿਸ਼ਟੀ ਆਉਣੀ ਭਾਰੀ। ਚੁਕਣਾ ਭਾਰ ਕਰ ਤਿਆਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ ਗੁਰ ਸੰਗਤ ਤਾਰੀ। ਨਿਹਕਲੰਕ ਨਰਾਇਣ ਨਰ, ਤੇਰਾ ਸੱਚਾ ਹਰਿ ਭਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਦੇਵੇ ਇਕ ਸ਼ਬਦ ਉਡਾਰੀ। ਗੁਰ ਗੋਬਿੰਦ ਮਤਾ ਪਕਾਇਆ। ਸਾਧ ਸੰਗਤ ਮਾਤ ਪਿਤ ਭੈਣ ਭਾਈ ਸਕਾ ਬਣਾਇਆ। ਝੂਠੀ ਮਾਇਆ ਦਰ ਤੋਂ ਭਾਗੀ ਪਹਿਲੀ ਮਾਘੀ ਸੋਹੰ ਸ਼ਬਦ ਸਵਰਨ ਟਿਕਾ ਹਰਿ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਝੋਲੀ ਪਾਇਆ। ਖੱਟਣਾ ਖਾਣਾ ਰੱਖਣਾ ਸੰਭਾਲ। ਏਥੇ ਓਥੇ ਚਲਣਾ ਨਾਲ। ਇਕ ਅਨਮੁਲੜਾ ਦਿਤਾ ਲਾਲ। ਹੋਰ ਕਿਸੇ ਕੋਲ ਨਾ ਜਾਣਾ ਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਸ੍ਰਿਸ਼ਟ ਸਬਾਈ ਕਰਦੀ ਜਾਏ ਖੈ। ਗੁਰਮੁਖ ਵਿਰਲਾ ਵਿਚ ਮਾਤ ਦੇ ਰਹੈ। ਅੱਠੇ ਪਹਿਰ ਦਿਵਸ ਰੈਣ ਜੋ ਨਾਉਂ ਤੇਰਾ ਸਾਚਾ ਲਏ। ਅੰਤਮ ਅੰਤ ਕਲਜੁਗ ਮੰਦਰ ਮਸੀਤਾਂ ਜਾਣੇ ਢਹਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਆਖੋ ਤੇਰੀ ਸਦਾ ਜੈ। ਗੁਰ ਗੋਬਿੰਦ ਕਰੀ ਸਲਾਹ। ਪਹਿਲਾ ਮਤਾ ਲਿਆ ਪਕਾ। ਸਾਚਾ ਹੁਕਮ ਪਹਿਲੀ ਮਾਘੀ ਦਿਤਾ ਸੁਣਾ। ਸਾਰੀ ਸੰਗਤ ਗਲੇ ਲਗਾਉਣੀ ਨਾ ਸੌਣਾ ਧਰ ਹੇਠ ਸਰਹਾਨੇ ਬਾਂਹ। ਗੁਰ ਗੱਦੀ ਬੜੀ ਔਖੀ ਨਿਭਾਉਣੀ, ਪਿਛਲੀ ਟੁੱਟੀ ਫੇਰ ਗੰਢਾਉਣੀ, ਕਲਜੁਗ ਅੰਦਰ ਦਿਸੇ ਇਕ ਅੜਾਉਣੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਸਿਰ ਉਤੋਂ ਹੱਥ ਚੁੱਕੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੀ ਸਾਚੇ ਹਰੀ ਅੱਗੇ ਦਰ ਦਵਾਰ ਖੜੀ, ਦੋਹਾਂ ਭਾਈਆਂ ਇਕ ਦੂਜੇ ਦੀ ਫੜਾਏ ਬਾਂਹ। ਅੱਗਾ ਪਿੱਛਾ ਇਕੋ ਇਕ। ਇਕ ਦੂਜੇ ਨੂੰ ਨਾ ਮਾਰੋ ਖਿਚ। ਜਿਨ੍ਹਾਂ ਦਾ ਮਾਹੀ ਸੱਚਾ ਪਿਤ। ਝੂਠਿਆਂ ਨਾਲ ਕਿਉਂ ਕਰਨਾ ਹਿੱਤ। ਸੱਚਾ ਹਰਿ ਸੱਚਾ ਦਰ ਸ੍ਰਿਸ਼ਟ ਸਬਾਈ ਲੈਣੀ ਜਿੱਤ। ਸਾਚੀ ਜੋਤ ਵਿਚ ਟਿਕਾਈ, ਪੂਰਨ ਲਿਖਤ ਆਪ ਕਰਾਈ, ਪਹਿਲੀ ਮਾਘੀ ਵਾਰ ਥਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਗਤ ਤੇਰੀ ਤੋੜ ਨਿਭਾਇਆ, ਤੇਰਾ ਪਹਿਲਾ ਕੀਆ ਹਿੱਤ। ਸੰਤ ਮਨੀ ਸਿੰਘ ਸੋਝੀ ਪਾ। ਗੁਰਸਿਖ ਵੇਖੀ ਥਾਂ ਥਾਂ। ਦਰਸ ਦਿਖਾਵੀਂ ਪਕੜ ਉਠਾਵੀਂ ਘਰ ਘਰ ਜਾਵੇ ਬਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਪਹਿਰਿਆ ਜਾਮਾ, ਜਿਸ ਦੀ ਨਾ ਕੋਈ ਪਿਤ ਤੇ ਨਾ ਕੋਈ ਮਾਂ। ਸ਼ੇਰ ਸਿੰਘ ਤੂੰ ਹੋਇਆ ਸੜ ਕੇ ਸੁਆਹ। ਜਿਸ ਦੀ ਮਾਤਾ ਤਾਬੋ ਜਵੰਦ ਸਿੰਘ ਰਖਾਇਆ ਨਾਂ। ਗਿਆ ਕੋਈ ਫੇਰ ਨਾ ਆਇਆ, ਕਿਸੇ ਲੱਭੇ ਵਿਚ ਕਤੇਬਾਂ ਨਾ। ਘਨਕਪੁਰ ਵਾਸੀ ਜਾਮਾ ਪਾਇਆ, ਮੜ੍ਹੀ ਮਸਾਣੀ ਜੋਤ ਜਗਾਇਆ, ਪ੍ਰਗਟ ਹੋਇਆ ਵਿਚੋਂ ਸੁਆਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਭਾਗ ਲਗਾ। ਸੜਿਆ ਤਨ ਹੋਇਆ ਢੇਰ। ਚਾਰੋਂ ਤਰਫ ਹੋਇਆ ਅੰਧੇਰ। ਪੰਚਮ ਜੇਠ ਨੇੜੇ ਆਈ, ਪ੍ਰਭ ਅਬਿਨਾਸ਼ੀ ਪ੍ਰਗਟ ਹੋਇਆ ਫੇਰ। ਵਿਚੋਂ ਸਮਾਧੀ ਨਿਕਲ ਆਇਆ ਵੇਖੇ ਚਾਰ ਚੁਫੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਨੀਂਹ ਰਖਾਈ, ਲੰਮੇ ਪੈ ਕੇ ਹੱਦ ਰਖਾਈ ਨੇਤਰ ਵੇਖੋ ਨਾ ਕੀਨਾ ਹੇਰ ਫੇਰ। ਸੰਤ ਮਨੀ ਸਿੰਘ ਤੇਰੀ ਕਲਮ ਚਲਾਈ, ਹਰਿ ਜੀ ਆਪੇ ਪੂਰ ਕਰਾਈ। ਅੱਖੀਂ ਗੁਰਸਿਖ ਘਵਿੰਡ ਨਾ ਵੇਖਣ ਦੂਰ ਖਲੋਤੇ ਵਡ ਸ਼ੇਰ ਦਲੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਜੋਤ ਆਪ ਜਗਾਈ, ਘਨਕਪੁਰ ਦਏ ਵਸਾਏ ਦੂਜੀ ਵੇਰ। ਹਰਿ ਹਰਿ ਹਰਿ ਭਗਵਾਨ। ਹਰਿ ਹਰਿ ਹਰਿ ਸਚ ਨਿਸ਼ਾਨ। ਹਰਿ ਹਰਿ ਹਰਿ ਗੁਣ ਨਿਧਾਨ। ਹਰਿ ਹਰਿ ਹਰਿ ਚਤੁਰ ਸੁਜਾਨ। ਹਰਿ ਹਰਿ ਹਰਿ ਵਡ ਬਲੀ ਬਲਵਾਨ। ਹਰਿ ਹਰਿ ਹਰਿ ਅੱਠੇ ਪਹਿਰ ਨੌਜਵਾਨ। ਹਰਿ ਹਰਿ ਹਰਿ ਬੁੱਢਾ ਬਿਰਧ ਨਾ ਬਾਲ ਜਵਾਨ। ਹਰਿ ਹਰਿ ਹਰਿ ਕਾਰਜ ਕਰੇ ਸਿੱਧ, ਆਪੇ ਆਪਣੇ ਆਣ। ਹਰਿ ਹਰਿ ਹਰਿ ਲੱਖ ਚੁਰਾਸੀ ਲਈ ਰਿਧ, ਬਣਿਆ ਪਕਵਾਨ। ਹਰਿ ਹਰਿ ਹਰਿ ਆਪ ਬਣਾਈ ਆਪਣੀ ਸਿੱਧ, ਜੋਤ ਅਗਨੀ ਦਿਤੀ ਬਾਲ। ਹਰਿ ਹਰਿ ਹਰਿ ਜੋਤ ਸਰੂਪੀ ਜਾਮਾ ਧਰ ਮਾਤਲੋਕ ਵਿਚ ਆਇਆ ਬਣ ਕੇ ਸੱਚਾ ਕਾਹਨ। ਹਰਿ ਹਰਿ ਹਰਿ ਸੱਚੀ ਹਰਿ ਨਿਸ਼ਾਨੀ। ਹਰਿ ਹਰਿ ਹਰਿ ਅੰਮ੍ਰਿਤ ਬੋਲੇ ਹਰਿ ਰਸਨਾ ਬਾਣੀ। ਹਰਿ ਹਰਿ ਹਰਿ ਚਾਰ ਕੁੰਟ ਜਿਸ ਵਖਾਣੀ। ਹਰਿ ਹਰਿ ਹਰਿ ਆਪਣੀ ਕਰਨੀ ਰਿਹਾ ਕਰ, ਰਸਨਾ ਚਲਾਏ ਤੀਰ ਕਮਾਨੀ। ਹਰਿ ਹਰਿ ਹਰਿ ਚਾਰੋਂ ਤਰਫ ਆਵੇ ਡਰ, ਹਰਿ ਹਰਿ ਹਰਿ ਸਤਿਜੁਗ ਦਿਨ ਗਿਆ ਚੜ੍ਹ, ਆਉਂਦੀ ਜਾਵੇ ਝੱਟ ਜਵਾਨੀ। ਹਰਿ ਹਰਿ ਹਰਿ ਕਲਜੁਗ ਅੱਗੇ ਗਿਆ ਹੜ੍ਹ, ਮਿਟਦੀ ਜਾਏ ਮਾਤ ਨਿਸ਼ਾਨੀ। ਹਰਿ ਹਰਿ ਹਰਿ ਖੁਲ੍ਹੇ ਰੱਖੀਂ ਦਰ, ਗੁਰਸਿਖ ਲੈਣੀ ਝੋਲੀ ਭਰ, ਨਾ ਹੋਵੇ ਕਦੇ ਖਾਲੀ। ਹਰਿ ਹਰਿ ਹਰਿ ਗੁਰਮੁਖਾਂ ਭਾਣਾ ਲੈਣਾ ਜਰ, ਚੁਕਾਉਣਾ ਸਭ ਦਾ ਡਰ, ਸਿਰ ਹੱਥ ਦੇਵੇ ਧਰ, ਦੋ ਜਹਾਨਾਂ ਵਾਲੀ। ਹਰਿ ਹਰਿ ਹਰਿ ਨਾ ਜਨਮੇ ਨਾ ਜਾਏ ਮਰ, ਗੁਰਮੁਖਾਂ ਦੇਵੇ ਸਾਚਾ ਵਰ, ਦੋਹੀਂ ਹੱਥੀਂ ਰਿਹਾ ਝੋਲੀ ਭਰ, ਕੋਈ ਹੱਥ ਨਾ ਦਿਸੇ ਖਾਲੀ। ਹਰਿ ਹਰਿ ਹਰਿ ਗੁਰ ਸੰਗਤ ਆਈ ਦਰ ਚੁੱਕੇ ਡਰ, ਚੜ੍ਹਦੀ ਜਾਏ ਦੂਣ ਸਵਾਈ ਲਾਲੀ। ਹਰਿ ਹਰਿ ਹਰਿ ਆਪਣਾ ਆਪ ਬਣਾਇਆ ਘਰ, ਆਪੇ ਕਰੇ ਆਪੇ ਰੱਖੇ ਅੱਠੇ ਪਹਿਰ ਰਖਵਾਲੀ। ਹਰਿ ਹਰਿ ਹਰਿ ਗੁਰਮੁਖ ਸਾਚੇ ਦੂਰ ਦੁਰਾਡੇ ਅੰਦਰ ਬਹਿ ਕੇ ਲਏ ਫੜ, ਸਾਚੇ ਘੋੜ ਚੜ੍ਹਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਬੇੜਾ ਆਪੇ ਬੰਨ੍ਹ ਵਖਾਇਆ। ਹਰਿ ਹਰਿ ਹਰਿ ਸੁੱਖਦਾਈ। ਹਰਿ ਹਰਿ ਹਰਿ ਬਣਤ ਰਿਹਾ ਬਣਾਈ। ਹਰਿ ਹਰਿ ਹਰਿ ਵਸੇ ਸਾਚੇ ਘਰ, ਜਿਸ ਦਾ ਕਿਸੇ ਨਾ ਲੱਭੇ ਦਰ, ਬੈਠਾ ਜੋਤ ਜਗਾਈ। ਹਰਿ ਹਰਿ ਹਰਿ ਨਾ ਕੋਈ ਦਿਸੇ ਸ਼ਰਾਇਤ ਨਾ ਸ਼ਰਅ, ਏਕਾ ਸੋਹੰ ਸ਼ਬਦ ਰਿਹਾ ਜਪਾਈ। ਹਰਿ ਹਰਿ ਹਰਿ ਸ੍ਰਿਸ਼ਟ ਸਬਾਈ ਸਾਚਾ ਨਾਇਕ, ਗੁਰਸਿਖ ਸਾਚੇ ਸੰਤ ਜਨੋ ਰਸਨਾ ਲੈਣਾ ਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰੀ ਸਾਚੀ ਬਣਤ ਬਣਾਈ। ਹਰਿ ਹਰਿ ਹਰਿ ਰਾਮ ਰਹੀਮ ਹੈ। ਹਰਿ ਹਰਿ ਹਰਿ ਕਾਦਰ ਕਰਤਾ ਧਰਨੀ ਧਰਤਾ ਵਡ ਵਡ ਹਕੀਮ ਹੈ। ਹਰਿ ਹਰਿ ਹਰਿ ਵਡ ਦਾਤਾ ਗੁਣੀ ਗਨੀਮ ਹੈ। ਹਰਿ ਹਰਿ ਹਰਿ ਗੁਰਸਿਖ ਸਾਚੇ ਆਪੇ ਬਣਾਏ ਜਿਉਂ ਸੂਰਾ ਵਿਚ ਦਵਾਪਰ ਭੀਮ ਹੈ। ਹਰਿ ਹਰਿ ਹਰਿ ਆਪ ਖੁਲ੍ਹਾਇਆ ਸਾਚਾ ਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੈ। ਹਰਿ ਹਰਿ ਹਰਿ ਸਾਚੀ ਵੇਖ ਵਖਾਣੀ। ਅੰਮ੍ਰਿਤ ਵੇਲਾ ਸਾਚਾ ਹੋਇਆ ਸਤਿਜੁਗ ਤੇਰੀ ਸੁਹਾਈ ਰਾਤ ਰਾਣੀ। ਕਲਜੁਗ ਜੀਵ ਬੇਮੁੱਖ ਸੋਏ ਗੁਰਸਿਖਾਂ ਪਿਆਏ ਅੰਮ੍ਰਿਤ ਸਾਚੀ ਬਾਣੀ। ਰਸਨਾ ਗਾਏ ਸਾਚੀ ਬਾਣੀ। ਵਕਤ ਦੁਹੇਲੜਾ ਆਏ, ਹਾਣੀਆਂ ਛੱਡਣੇ ਹਾਣੀ। ਇਕ ਇਕੱਲੜਾ ਹਰਿ ਜੀ ਬੈਠਾ, ਚਾਰੋਂ ਕੁੰਟ ਖੇਲ ਵਰਤਾਏ। ਦਿਸ ਕਿਸੇ ਨਾ ਆਏ ਨਾ ਕਿਸੇ ਫੜਾਏ ਪਲੜਾ, ਰਾਜੇ ਰਾਣੇ ਵਡ ਜਰਵਾਣੇ ਸੂਰਬੀਰ ਰਹੇ ਸਰਬ ਕੁਰਲਾਏ। ਗੁਰਮੁਖ ਸਾਚੇ ਸੰਤ ਜਨੋ ਤੁਹਾਡੇ ਦਰ ਦਵਾਰੇ ਖਲੜਾ, ਨਾ ਕੋਈ ਦਲਾਲ ਵਿਚ ਰਖਾਏ। ਏਕਾ ਦਿਤਾ ਨਾਮ ਅਨਮੁਲੜਾ, ਨਾ ਕਿਸੇ ਤੋਲ ਤੋਲੜਾ, ਸੋਹੰ ਸਾਚਾ ਗੁਰਸਿਖ ਸਾਚਾ ਰਸਨਾ ਗਾਏ। ਵਸਦਾ ਰਹੇ ਕਾਇਆ ਕੁਲੜਾ, ਜਿਥੇ ਹਰਿ ਜੀ ਡੇਰਾ ਲਾਏ। ਜਗਤ ਭੁਲੇਖਾ ਕਲਜੁਗ ਜੀਵ ਲਾਲ ਅਨਮੁਲੜਾ, ਕੌਡੀ ਮੁੱਲ ਕੋਈ ਨਾ ਪਾਏ। ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਆਤਮ ਅਜੇ ਨਾ ਡੁੱਲ੍ਹੜਾ, ਸਿਧੀ ਨਾਭੀ ਆਪ ਰਖਾਏ। ਸੋਹੰ ਸ਼ਬਦ ਲਗਾਓ ਬੁੱਲ੍ਹੜਾ, ਅੱਠੇ ਪਹਿਰ ਏਕਾ ਰੰਗ ਰੰਗਾਏ। ਪ੍ਰਭ ਸਾਚੇ ਦਾ ਸਾਚਾ ਦਰ ਅੱਠੇ ਪਹਿਰ ਖੁੱਲ੍ਹੜਾ, ਨਾ ਬੰਦ ਕਦੇ ਕਰਾਏ। ਨਾ ਲੈਂਦਾ ਕੋਈ ਮੁੱਲੜਾ, ਪ੍ਰੇਮ ਵੱਢੀ ਵਿਚ ਰਖਾਏ। ਸਾਚਾ ਛਤਰ ਪ੍ਰਭ ਸਾਚੇ ਦਾ ਝੁੱਲੜਾ, ਜੋ ਆਪਣੇ ਹੱਥ ਰਿਹਾ ਉਠਾਏ। ਕਲਜੁਗ ਝੂਠਾ ਅੰਤਮ ਹੁਲੜਾ, ਕਿਸੇ ਡਾਲੇ ਫਲ ਨਜ਼ਰ ਨਾ ਆਏ। ਸਤਿਜੁਗ ਸਾਚਾ ਫੁਲੜਾ, ਗੁਰ ਸੰਗਤ ਫਲ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਰੰਗਤ ਉਤੇ ਆਪ ਚੜ੍ਹਾਏ। ਸਤਿਜੁਗ ਸਾਚੇ ਤੇਰਾ ਖਿੜਿਆ ਫੁੱਲ। ਗੁਰਮੁਖ ਸਾਚੇ ਸੰਤ ਜਨਾਂ ਪਹਿਲੀ ਮਾਘੀ ਪਾਇਆ ਮੁੱਲ। ਮਨ ਤਨ ਨਾਮ ਰਸਨਾ ਭਿੰਨਿਆ, ਸਾਚਾ ਸ਼ਬਦ ਲਿਆ ਸੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਹਰਿ ਸਾਚੇ ਦੇ ਗਾਇਣ ਗੁਣ। ਹਰਿ ਹਰਿ ਹਰਿ ਅਨਮੋਲ। ਆਪੇ ਤੋਲੇ ਪੂਰਾ ਤੋਲ। ਦੂਈ ਦਵੈਤੀ ਪਰਦੇ ਖੋਲ੍ਹ। ਸੋਹੰ ਸ਼ਬਦ ਵਜਾਵੇ ਸਾਚਾ ਢੋਲ। ਬੇਮੁੱਖਾਂ ਹਰਿ ਦਿਸ ਨਾ ਆਏ, ਗੁਰਮੁਖਾਂ ਸਦ ਵਸੇ ਕੋਲ। ਜੂਹ ਜੰਗਲ ਪਹਾੜ ਉਜਾੜਾਂ ਕਾਹਨੂੰ ਵੇਖੋ, ਆਤਮ ਗੰਢੀ ਲਓ ਖੋਲ੍ਹ। ਜਗੇ ਜੋਤ ਵਿਚ ਬਹੱਤਰ ਨਾੜਾਂ, ਪ੍ਰਭ ਅਬਿਨਾਸ਼ੀ ਗੁਰਸਿਖ ਸਾਚੇ ਅੱਠੇ ਪਹਿਰ ਤੇਰੇ ਨਾਲ ਕਰਦਾ ਰਹੇ ਚੋਲ੍ਹ। ਸਿੱਖ ਨਾਰੀ ਹਰਿ ਜੀ ਕੰਤਾ, ਏਕਾ ਸੇਜਾ ਇਕ ਦੂਜੇ ਦੇ ਨਾਲ ਰਹੇ ਬੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਮੁਲ ਪਵਾਇਆ, ਪਹਿਲਾ ਤੋਲ ਆਪ ਤੁਲਾਇਆ, ਸਾਚਾ ਕੰਡਾ ਹੱਥ ਰਖਾਇਆ, ਸੋਹੰ ਜਿਸ ਦਾ ਨਾਮ ਰਖਾਇਆ, ਸ੍ਰਿਸ਼ਟ ਸਬਾਈ ਰਹੀ ਅਨਭੋਲ। ਹਰਿ ਹਰਿ ਹਰਿ ਰੰਗ ਕਰਤਾਰ। ਆਪਣਾ ਕਰੇ ਆਪ ਵਿਹਾਰ। ਪਹਿਲੀ ਮਾਘੀ ਲਿਆ ਵਿਚਾਰ। ਗੁਰ ਸੰਗਤ ਆਈ ਹਰਿ ਲਿਆ ਖਿਚ ਚਰਨ ਦਵਾਰ। ਫੇਰ ਸਤਿਜੁਗ ਤੇਰੀ ਬਣਤ ਬਣਾਈ, ਸ਼ਬਦ ਲਿਖਾਈ ਰਸਨ ਉਚਾਰ। ਦੂਜਾ ਨਾ ਕੋਈ ਹੋਇਆ ਸਹਾਈ, ਆਪਣੀ ਰੀਤ ਆਪ ਚਲਾਈ, ਆਪੇ ਕਰਨ ਕਰਾਵਣਹਾਰ। ਦੂਜੀ ਦਿਤੀ ਹਰਿ ਵਡਿਆਈ। ਸੋਹੰ ਦਾਤ ਝੋਲੀ ਪਾਈ। ਸਤਿਜੁਗ ਤੇਰੀ ਬਣਤ ਬਣਾਈ, ਦੋਹਾਂ ਬਣਾਇਆ ਇਕਾ ਸਾਥ। ਤੀਜੀ ਹਰਿ ਜੀ ਰੀਤ ਚਲਾਈ। ਗੁਰ ਸੰਗਤ ਚਰਨ ਪ੍ਰੀਤ ਬਣਾਈ। ਕਾਇਆ ਠੰਡੀ ਸੀਤ ਕਰਾਈ। ਸਾਚਾ ਪਿਤ ਰੱਖਣਾ ਚਿੱਤ ਪਰਖੇ ਨੀਤ ਅੱਠੇ ਪਹਿਰ ਨਾ ਦੇਣਾ ਮਨੋ ਭੁਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਰਿਹਾ ਆਪ ਸਮਾਈ। ਹਰਿ ਹਰਿ ਹਰਿ ਗੁਰ ਸੰਗਤ ਮੀਤਾ। ਪਹਿਲੀ ਮਾਘੀ ਤਨ ਕਾਇਆ ਪਾਟਾ ਦੋਹੀਂ ਹੱਥੀਂ ਆਪੇ ਸੀਤਾ। ਅੱਗੇ ਫੇਰ ਨਾ ਆਵੇ ਘਾਟਾ, ਜਗੇ ਜੋਤ ਵਿਚ ਲਲਾਟਾ, ਪ੍ਰਭ ਅੰਤਮ ਕੀਆ ਠੰਡਾ ਸੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੁੜਾ ਗੁਰ ਸੰਗਤ ਦੇਵੇ ਸੋਹੰ ਸੁਣਿਆ ਸੁਹਾਗੀ ਗੀਤਾ। ਹਰਿ ਹਰਿ ਹਰਿ ਭਗਵਾਨ। ਬਣ ਕੇ ਆਇਆ ਮਾਤਲੋਕ ਦਰ ਸਾਚਾ ਕਾਹਨ। ਝੁਲਦੇ ਚਾਰੋਂ ਤਰਫ ਗੁਰ ਸੰਗਤ ਵੇਖੇ ਹਰਿ ਸਾਚੇ ਦੇ ਸਚ ਨਿਸ਼ਾਨ। ਦੂਸਰ ਕੋਈ ਰਹਿਣ ਨਾ ਪਾਏ, ਵੇਲਾ ਅੰਤਮ ਢੁਕਿਆ ਆਣ। ਸਾਰੇ ਮਿਟ ਜਾਣ ਥਾਉਂ ਥਾਈਂ, ਸੋਹੰ ਸ਼ਬਦ ਵੱਜੇ ਬਾਣ। ਇਕ ਦੂਜੇ ਨਾ ਹੋਏ ਕੋਈ ਸਹਾਈ, ਮਲ ਮਲ ਹੱਥ ਸਰਬ ਪਛਤਾਣ। ਦੂਰੋਂ ਕਰਨ ਲੰਮੀਆਂ ਬਾਹੀਂ, ਰੋ ਰੋ ਮਾਰਨ ਉਚੀਆਂ ਧਾਹੀਂ। ਵੇਦ ਪੁਰਾਨ ਕੁਰਾਨ ਅੰਜੀਲ ਖਾਣੀ ਬਾਣੀ ਨਾ ਮਿਲਦਾ ਸਾਚਾ ਮਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਸਾਚਾ ਕਰਮ ਕਮਾਵੇ, ਜੋਤ ਸਰੂਪੀ ਜਾਮਾ ਪਾਵੇ, ਸ਼ਬਦ ਸਰੂਪੀ ਸਾਚੀ ਵਥ, ਗੁਰ ਸੰਗਤ ਤੇਰੇ ਅੱਗੇ ਆਣ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਦਰ ਨਾ ਗਿਆ ਮੰਗਤ, ਨਾ ਭੁੱਖਾ ਨਾ ਨੰਗਤ, ਅੱਠੇ ਪਹਿਰ ਏਕਾ ਜੋਤ ਏਕਾ ਗੋਤ ਏਕਾ ਰੰਗਤ ਚੜ੍ਹੇ ਦੂਣ ਸਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਵਸੇ ਹੱਸੇ ਰਸੇ। ਗੁਰਸਿਖ ਮਾਤ ਕੁਰਲਾਏ ਉਤੋਂ ਆਇਆ ਨੱਸੇ। ਫੜ ਫੜ ਬਾਹੋਂ ਪਕੜ ਉਠਾਏ, ਰਾਹ ਸਾਚਾ ਘਨਕਪੁਰੀ ਦਾ ਦੱਸੇ। ਆਓ ਸਿੰਘੋ ਸੰਤ ਜਨੋ ਪ੍ਰਭ ਅਬਿਨਾਸ਼ੀ ਦਰਸ਼ਨ ਪਾਓ, ਹਰਿ ਘਰ ਸਾਚੇ ਵਿਚ ਵਸੇ। ਕਰੇ ਨਬੇੜਾ ਹੱਕ ਸਚ। ਸੁਲਤਾਨ ਵਾਲੀ ਦੋ ਜਹਾਨ ਆਪ ਅਖਵਾਇੰਦਾ ਨਾ ਸਕੇ ਕੋਈ ਡੱਕ। ਉਡੇ ਖ਼ਾਕ ਮਦੀਨੇ ਮੱਕ। ਨਾ ਹੱਡੀਆਂ ਸਕੇ ਕੋਈ ਚੱਕ। ਦੂਰੋਂ ਸਾਰੇ ਰਹੇ ਤੱਕ। ਵੇਖੋ ਖੇਲ ਹਰਿ ਵਰਤਾਇੰਦਾ ਫਲ ਗਿਆ ਪੱਕ। ਬੀਰ ਬੇਤਾਲੇ ਥੱਲੇ ਬੈਠੇ ਉਪਰ ਰਹੇ ਤੱਕ। ਪ੍ਰਭ ਅਬਿਨਾਸ਼ੀ ਦੇ ਹਲੂਣਾ, ਸਾਡਾ ਆਤਮ ਹੋਇਆ ਊਣਾ, ਤੇਰੇ ਦਰ ਕਰੀ ਪੁਕਾਰ ਇਕ ਵਾਰ ਲਈਏ ਰੱਜ। ਚਿੱਟੇ ਅਸਵ ਹੋ ਅਸਵਾਰ, ਚਾਰੋਂ ਤਰਫ ਘੇਰਾ ਡਾਰ, ਗੁਰਸਿਖਾਂ ਬਣ ਜਾ ਪਹਿਰੇਦਾਰ, ਆਪਣੀ ਗੋਦ ਵਿਚ ਲਈਂ ਰੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਕਥਨਾ ਅਕਥ ਨਾ ਸਕੇ ਕੋਈ ਲੱਖ, ਸਭ ਤੋਂ ਰਹੇ ਸਦਾ ਵੱਖ, ਗੁਰ ਸੰਗਤ ਸਾਚੀ ਲਏ ਰੱਖ। ਮੋਰ ਮੁਕਟ ਸਚ ਨਿਸ਼ਾਨ। ਖੜਾ ਦਿਸੇ ਹਰਿ ਭਗਵਾਨ। ਪਾਉਂਦਾ ਜਾਏ ਹਿੱਸੇ, ਲਾਉਂਦਾ ਜਾਏ ਆਪਣੀ ਹੱਥੀਂ ਆਪ ਨਿਸ਼ਾਨ। ਭੇਵ ਨਾ ਲੱਗੇ ਕਿਸੇ ਵਡ ਰਾਜੇ ਰਾਜਾਨ। ਚਾਰੋਂ ਕੁੰਟ ਹਰਿ ਜੀ ਵਸੇ ਨਾ ਦਿਸੇ ਜੋਤੀ ਜੋਤ ਸਰੂਪ ਹਰਿ ਆਪੇ ਜਾਣੀ ਜਾਣ। ਆਪਣੀ ਆਣ ਆਪੇ ਜਾਣੇ, ਕਰੇ ਹਰਿ ਪਛਾਣ। ਪਹਿਲਾ ਭੇਖ ਹਰਿ ਮਿਟਾਏ, ਵੇਖ ਵੇਖ ਸਰਬ ਉਠਾਏ, ਜੋ ਬਗਲੇ ਰੱਖਣ ਕੁਰਾਨ। ਗਾਨੀਆਂ ਮਣਕੇ ਗਲ ਵਿਚ ਰਹੇ ਲਟਕਾਏ, ਹੱਥੀਂ ਤਸਬੀਆਂ ਰਹੇ ਵਖਾਏ, ਨਾ ਜਾਨਣ ਹਰਿ ਭਗਵਾਨ। ਕੂੜ ਮੁਸੱਲਾ ਰਹੇ ਉਠਾਏ, ਸੱਚਾ ਅੱਲ੍ਹਾ ਹੱਥ ਨਾ ਆਏ, ਇਕ ਇਕੱਲਾ ਸਾਚੇ ਥਾਂ ਰਹਾਏ, ਰੋਜ਼ਾ ਬਾਂਗ ਨਿਮਾਜ਼ ਤਿੰਨੇ ਰੱਖਣ। ਪ੍ਰਭ ਮਿਲੇ ਨਾ ਉਤਰ ਪੂਰਬ ਪੱਛਮ ਦੱਖਣ। ਲਹਿੰਦੇ ਕਰ ਕਰ ਮੁਖ ਸਾਰੇ ਰਹੇ ਸੀਸ ਝੁਕਾਏ, ਅੰਤ ਵੇਲੇ ਨਾ ਕੋਈ ਸਹਾਏ ਨਾ ਕੋਈ ਰੱਖ ਸਕਣ। ਪ੍ਰਭ ਅਬਿਨਾਸ਼ੀ ਮਾਝੇ ਦੇਸ ਜਾਮਾ ਪਾਏ, ਨਾ ਕੋਈ ਹਾਜ਼ੀ ਨਾ ਕੋਈ ਮੱਕਨ। ਸਾਰੇ ਅੱਧ ਵਿਚ ਢਾਹੇ, ਝੂਠੇ ਪਿਆਲੇ ਕੁੱਤੇ ਲੱਕਣ। ਜੋ ਹੰਕਾਰੀ ਭਰਾਏ, ਗੌਂਸ ਮਜੌਰ ਸਾਰੇ ਧੱਕਣ। ਹਾਕਨ ਡਾਕਨ ਮਗਰ ਲਗਾਏ, ਪਿਛਾ ਭੌਂ ਭੌਂ ਫੇਰ ਨਾ ਤੱਕਣ। ਮੱਕਾ ਮਦੀਨਾ ਵੇਖ ਨਾ ਸਕਣ, ਪੀਰ ਫਕੀਰ ਦਸਤਗੀਰ ਔਲੀਆ ਸ਼ੇਖ ਨਾ ਕੋਈ ਮਾਰੇ ਧੌਂਸ, ਪ੍ਰਭ ਉਲਟੀ ਚਲਾਈ ਰੌਂਸ, ਨਾ ਕੋਈ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਮਾਝੇ ਦੇਸ ਕਰ ਵੇਸ, ਗੁਰਸਿਖ ਸਾਚੇ ਵਿਚ ਪ੍ਰਵੇਸ਼, ਚਿੱਟੀ ਚਾਦਰ ਆਪ ਵਿਛਾਈ, ਪਹਿਲਾਂ ਕੀਆ ਆਦਰ, ਆਪ ਲਿਖਾਏ ਸਭ ਦੇ ਲੇਖ। ਉਤੇ ਬੈਠਾ ਰਿਹਾ ਵੇਖ, ਨੇਤਰ ਕਿਸੇ ਨਜ਼ਰ ਨਾ ਆਵੇ, ਸਾਰੇ ਕਹਿਣ ਅੰਨ੍ਹਾ ਸ਼ੇਖ਼। ਪ੍ਰਭ ਅਬਿਨਾਸ਼ੀ ਸਰਬ ਜੀਆਂ ਦਾ ਆਪੇ ਜਾਣੇ, ਲੱਖ ਚੁਰਾਸੀ ਵਿਚ ਪ੍ਰਵੇਸ। ਕਿਆ ਕੋਈ ਜਾਣੇ ਹਰਿ ਸਾਚੇ ਦੇ ਸਾਚੇ ਭਾਣੇ, ਭੁੱਲੇ ਸਰਬ ਨਰੇਸ਼। ਕਲਜੁਗ ਜੀਵ ਅੰਧੇ ਕਾਣੇ, ਗਿਆਨੀ ਧਿਆਨੀ ਵਡ ਸਿਆਣੇ। ਮਿਲਿਆ ਹਰਿ ਨਾ ਚੁਕਿਆ ਡਰ ਨਾ ਵਸਿਆ ਘਰ, ਜਿਥੇ ਜਾਣ ਅੰਤ ਵੜ, ਸਾਰਿਆਂ ਪਹਿਨੇ ਚਿੱਟੇ ਬਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਚਲਾਏ ਆਪਣੇ ਭਾਣੇ। ਦੇਵੇ ਬਾਂਗ ਕੂਕ ਪੁਕਾਰੇ। ਬੇਮੁੱਖਾਂ ਨੂੰ ਅਵਾਜ਼ਾਂ ਮਾਰੇ। ਆਤਮ ਭੁੱਖਾ ਹੱਥ ਵਿਚ ਹੁੱਕਾ, ਉਤੇ ਅੱਗ ਧਰੀ ਅੰਗਿਆਰੇ। ਥੱਲੇ ਪਾਣੀ ਵਿਚ ਪਵਣ ਮਸਾਣੀ, ਥੱਲੇ ਪ੍ਰਾਣੀ ਪਹਿਲੇ ਸਾੜੇ। ਪ੍ਰਭ ਅਬਿਨਾਸ਼ੀ ਕਿਰਪਾ ਕਰ ਉਮਤ ਨਬੀ ਰਸੂਲ ਤੇਰੀ ਆਪ ਕਟਾਏ ਫਸਲ ਹਾੜੇ। ਜਗਤ ਪਿਤ ਜਗਦੀਸ਼ ਨਰ ਹਰਿ। ਆਪ ਚੜ੍ਹਾਈ ਸਦੀ ਬੀਸ ਕਿਰਪਾ ਕਰ। ਵਿਚ ਜੋਤ ਧਰੀ ਆਪਣਾ ਭਾਣਾ ਰਿਹਾ ਕਰ। ਧੜ ਅੱਡ ਸੀਸ ਵੱਖ ਕਰੀ, ਨਾ ਰੱਖੇ ਕੋਈ ਡਰ। ਆਪਣੀ ਕਰਨੀ ਰਿਹਾ ਕਰ। ਗੁਰਸਿਖਾਂ ਦੇਵੇ ਸਾਚਾ ਵਰ। ਚਰਨ ਲਾਗ ਪੂਰੇ ਭਾਗ, ਪਹਿਲੀ ਮਾਘ ਗੁਰ ਸੰਗਤ ਤੇਰਾ ਸੁਣਿਆ ਰਾਗ, ਧੋਇਆ ਦਾਗ, ਬੁਝੀ ਆਗ, ਗਏ ਜਾਗ, ਕਲਜੁਗ ਮਾਇਆ ਨਾ ਡੱਸੇ ਨਾਗ, ਕਿਰਪਾ ਪੂਰੇ ਹਰਿ ਕਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਲੈਣ ਵਰ। ਵਰ ਵਰਿਆਮ ਹਰਿ ਸੁਲਤਾਨ। ਪੂਰਨ ਕਰੇ ਕਾਮ, ਜੋਤ ਸਰੂਪੀ ਹੁੰਦਾ ਜਾਏ ਦਿਨੋ ਦਿਨ ਜਵਾਨ। ਦਸ ਬਰਸ ਅਵਸਥਾ ਹੋਈ ਖਿਚਿਆ ਤੀਰ ਕਮਾਨ। ਜੋਤੀ ਜੋਤ ਸਰੂਪ ਹਰਿ, ਆਪ ਬਣਿਆ ਵਡ ਬਲਵਾਨ। ਦਸ ਸਾਲ ਹਰਿ ਹੋਇਆ ਜਾਮਾ ਧਾਰੇ। ਜੋਤ ਸਰੂਪੀ ਕਰੇ ਖੇਲ ਅਪਰ ਅਪਾਰੇ। ਕਦੇ ਥੱਲੇ ਕਦੇ ਉਪਰ ਕਦੇ ਅੰਦਰ ਕਦੇ ਬਾਹਰੇ। ਕਦੇ ਲੇਟੇ ਮਿਟੀ ਨਾਲ ਤਨ ਲਪੇਟੇ, ਕਦੇ ਪਿਤਾ ਕਦੇ ਬੇਟੇ ਕਰੇ ਰੰਗ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਲਿਖਾਏ ਲੇਖ ਜੋ ਵਰਤੇ ਵਿਚ ਮਾਤ ਵਰਤਾਰੇ। ਦਸ ਬੀਸ ਇਕੀਸ ਇਕੀਸ ਬੀਸ ਸ੍ਰਿਸ਼ਟ ਸਬਾਈ ਜਾਏ ਪੀਸ। ਸਾਚਾ ਦਰ ਇਕੋ ਰਹਿਣਾ ਜਿਥੇ ਲੱਗੇ ਨਾ ਕੋਈ ਫੀਸ। ਨਾ ਕੋਈ ਮੁਲਾਂ ਸ਼ੇਖ਼ ਕਾਜ਼ੀ ਦਿਸੇ ਨਾ ਕੋਈ ਦਿਸੇ ਹੋਰ ਹਦੀਸ। ਨਾ ਕੋਈ ਪੰਡਤ ਵੇਦ ਪੁਰਾਨੀ ਦਿਸੇ, ਦੂਜੇ ਥਾਂ ਨਾ ਨਿਵਾਏ ਸੀਸ। ਨਾ ਕੋਈ ਖਾਣੀ ਬਾਣੀ ਬ੍ਰਹਮ ਗਿਆਨੀ ਦਿਸੇ, ਸੋਹੰ ਸ਼ਬਦ ਗੁਰਸਿਖਾਂ ਏਕਾ ਆਇਆ ਹਿੱਸੇ, ਦਿਤਾ ਹਰਿ ਜਗਦੀਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਿਆ ਕੋਈ ਕਰੇ ਰੀਸ। ਗਿਆਰਵਾਂ ਸਾਲ ਪੰਚਮ ਜੇਠ ਚੜ੍ਹਣਾ ਆਣ। ਪੂਰਾ ਕਰ ਵਖਾਏ ਵੇਦ ਵਿਆਸ ਜੋ ਲਿਖਾਏ, ਵਿਚ ਗਰੜ ਪੁਰਾਨ। ਗਰੜ ਪੁਰਾਨ ਗਿਆਰਾਂ ਹਜ਼ਾਰ ਸਲੋਕ ਪ੍ਰਭ ਸਾਚੀ ਲਿਖਤ ਲਿਖਾਏ, ਇਕ ਦੂਜੇ ਨੂੰ ਰਹੇ ਟੋਕ। ਧਰਮ ਰਾਏ ਰਿਹਾ ਬਿਲਲਾਏ, ਪ੍ਰਭ ਅਬਿਨਾਸ਼ੀ ਤੇਰੇ ਘਰ ਵਿਚ ਆਵਣ ਨਾ ਦੇਵੇ ਤੋਟ। ਲੱਖ ਚੁਰਾਸੀ ਬੜੀ ਵਧਾਈ ਸਿੰਘ ਮਨਜੀਤ ਤੇਰੇ ਪਿੱਛੇ ਦੇਵੇ ਝੋਕ। ਆਪਣੀ ਹੱਥੀਂ ਮਗਰ ਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਲ ਗਿਆਰਵੇਂ ਆਪਣੀ ਸੁਰਤ ਸੰਭਾਲ ਆਪੇ ਕਹਿਰ ਵਰਤਾਏ ਨਾ ਸਕੇ ਕੋਈ ਰੋਕ। ਗਰੜ ਪੁਰਾਨ ਲੇਖ ਲਿਖਾਇਆ। ਅਠਾਈ ਕੁੰਡਾਂ ਭੇਵ ਖੁਲ੍ਹਾਇਆ। ਧਰਮ ਰਾਏ ਜੋ ਹੱਟ ਲਗਾਇਆ। ਅੱਗੇ ਹਰਿ ਜੀ ਵੱਟ ਲਗਾਇਆ। ਸੋਹੰ ਅੱਗੇ ਡੰਡਾ ਡਾਹਿਆ। ਬੇਮੁਖ ਜੀਵ ਕੋਈ ਲੰਘ ਨਾ ਜਾਏ ਦੋਵੀਂ ਪਾਸੀਂ ਪਹਿਰੇਦਾਰ, ਸੰਤ ਮਨੀ ਸਿੰਘ ਦੂਜਾ ਸੰਗ ਰਲਾਇਆ। ਧਰਮ ਰਾਏ ਦੇ ਪਿਆਰ, ਹਰਿ ਨਿਰੰਕਾਰ ਖਬਰਦਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਜੇ ਛੋਟਾ ਬਾਲ ਨਿੱਕਾ ਮੁੰਡਾ ਆਪਣੀ ਹੱਥੀਂ ਕੁੰਡਾ ਧਰਮ ਰਾਏ ਤੇਰੇ ਦਰ ਦਾ ਆਣ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਫੜ ਫੜ ਤੇਰੇ ਅੰਦਰ ਦਏ ਬਹਾਇਆ। ਤੇਰੇ ਘਰ ਵਿਚ ਲੱਗੇ ਭਾਗ। ਨਿਹਕਲੰਕ ਪਿਆ ਜਾਗ। ਸਤਿਜੁਗ ਆ ਗਿਆ ਪਹਿਲੀ ਮਾਘ। ਗੁਰਸਿਖਾਂ ਸੁਣਿਆ ਸਾਚਾ ਰਾਗ। ਸੋਹੰ ਵੱਜਾ ਸਾਚਾ ਨਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਰਤੇ ਆਪਣਾ ਸਾਂਗ। ਧਰਮ ਰਾਏ ਖ਼ੁਸ਼ੀ ਮਨਾਈ। ਪ੍ਰਭ ਦਰ ਅੱਗੇ ਸੀਸ ਨਿਵਾਈ। ਧੰਨ ਭਾਗ ਮੇਰੇ ਤੂੰ ਕਰੀਂ ਸਚ ਨਬੇੜੇ, ਕੋਈ ਭਗਤ ਮੇਰੇ ਦਰ ਨਾ ਘੱਲੀਂ, ਰਾਜੇ ਜਨਕ ਵਾਂਗੂੰ ਨਾ ਲਏ ਮੈਥੋਂ ਸਾਰੇ ਛੁਡਾਈ। ਕਰੇ ਪੁਕਾਰ ਘੜੀ ਘੜੀ ਪਲ ਪਲ ਇਹ ਭੁੱਲ ਮੇਰੀ ਬਖ਼ਸ਼ਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸਤਿ ਸੁਣਾਏ ਧਰਮ ਰਾਏ ਤੂੰ ਜਾਈਂ ਚਾਈਂ ਚਾਈਂ। ਧਰਮ ਰਾਏ ਵੇਖ ਵਿਚਾਰ। ਪ੍ਰਭ ਅਬਿਨਾਸ਼ੀ ਦੇਵੇ ਤੈਨੂੰ ਇਕ ਪਿਆਰ। ਇਕ ਸਿੱਖ ਏਥੇ ਆਉਣਾ ਲੰਘ ਜਾਏ ਘਰ ਤੇਰੇ ਤੋਂ ਬਾਹਰ ਬਾਹਰ। ਤੇਰਾ ਫੇਰ ਅਠਾਈ ਕੁੰਡਾਂ ਦਾ ਇਕ ਕਵਾੜ। ਪਹਿਲਾਂ ਪਾਇਆ ਹਰਿ ਜੀ ਮੁੱਲੇ, ਗੁਰਸਿਖ ਸਾਚੇ ਪੂਰੇ ਤੋਲ ਤੁਲੇ, ਸਿੰਘ ਮਨਜੀਤ ਅੱਗੇ ਲਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਉਹਦੇ ਪਿੱਛੇ ਸਾਰੀ ਦੇਵੇ ਝਾੜ। ਧਰਮ ਰਾਏ ਚੜ੍ਹਿਆ ਚਾਅ। ਮੇਰੀ ਖ਼ੁਸ਼ੀ ਤੂੰ ਮਨਾ। ਦੂਜੀ ਮਾਘੀ ਕਿਸਮਤ ਜਾਗੀ ਕਲਜੁਗ ਅੰਤਮ ਵੇਲਾ ਸ਼ਾਮ ਹੋਇਆ। ਕਲਜੁਗ ਦੁੱਖੜੇ ਸਾਰੇ ਭੁੰਨ ਕੜਾਹੀ, ਗੁਰ ਦਰ ਬਹਿ ਕੇ ਲਓ ਖਾ। ਗੁਰ ਪੂਰੇ ਨੂੰ ਦਿਓ ਵਧਾਈ, ਲੱਖ ਚੁਰਾਸੀ ਜਿਸ ਕਟਾਈ, ਆਪਣੀ ਸਰਨ ਲਿਆ ਲਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਰਾਏ ਤੇਰਾ ਹੋਏ ਸਹਾਈ, ਲੱਖ ਚੁਰਾਸੀ ਤੇਰੇ ਘਰ ਬਹਾਏ ਤੂੰ ਰੱਖੀ ਥਾਂ ਥਾਂ। ਥਾਂ ਥਾਂ ਲਈਂ ਬਹਾਏ। ਕੋਈ ਲਟਕਣ ਪੁੱਠੇ ਕੋਈ ਸੀਖਾਂ ਨਾਲ ਪਰੋਏ। ਕੋਈ ਭੁੱਖੇ ਨੰਗੇ ਤਰਸਣ, ਦਾਣਾ ਹੱਥ ਨਾ ਆਏ। ਕੋਈ ਦੂਰ ਦੁਰਾਡੇ ਤਰਸਣ, ਪਾਣੀ ਕੋਈ ਨਾ ਕਿਸੇ ਪਿਆਏ। ਕੋਈ ਵਾਂਗ ਕਬੂਤਰ ਤੜਫਨ, ਖੰਭ ਚਾਰੋਂ ਤਰਫ ਹਿਲਾਏ। ਅੱਗੇ ਪੈ ਗਈ ਔਖੀ ਅਟਕਣ, ਨਾ ਕੋਈ ਆਏ ਛੁਡਾਏ। ਸਾਰੇ ਦਰ ਤੋਂ ਝਿੜਕਣ, ਇਕ ਦੂਜੇ ਨੂੰ ਅੱਖੀਂ ਵੇਖਣ ਮਾਂ ਪਿਓ ਭੈਣ ਭਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਆਪਣੇ ਲੜ ਲਈ ਲਗਾਏ। ਧਰਮ ਰਾਏ ਦਾ ਖੁਲ੍ਹਾ ਵਿਹੜਾ। ਆਪੇ ਫੜ ਬਹਾਏ, ਗਿਣ ਗਿਣ ਥਾਂ ਥਾਂ ਰਖਾਏ ਜਾ ਛੁਡਾਏ ਕਿਹੜਾ। ਭੱਠੇ ਵਾਂਗ ਅਗਨ ਤਪਾਏ, ਨੰਗੇ ਕਰ ਕਰ ਉਪਰ ਬਹਾਏ ਮੁਕਾਏ ਝੂਠਾ ਝੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਜੋਤ ਧਰ, ਨਿਹਕਲੰਕ ਅਵਤਾਰ ਨਰ, ਆਪ ਇਕ ਦਵਾਏ ਗੇੜਾ। ਇਕ ਜੈਕਾਰਾ ਨਾਮ ਬੁਲਾਇਆ। ਤਿੰਨ ਲੋਕਾਂ ਦੇ ਵਿਚ ਸੁਣਾਇਆ। ਗੁਰ ਸੰਗਤ ਹਰਿ ਆਪ ਸੁਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਿਹਾੜਾ ਖੁਸ਼ੀਆਂ ਨਾਲ ਮਨਾਇਆ। ਨੇੜੇ ਦੂਰ ਸਾਰੇ ਬੈਠੇ, ਦੋਏ ਜੋੜ ਕਰੋ ਪ੍ਰਨਾਮ। ਪ੍ਰਭ ਅਬਿਨਾਸ਼ੀ ਘਰ ਸਾਚੇ ਚਲਿਆ, ਗੁਰ ਸੰਗਤ ਤੇਰੇ ਪੂਰ ਕਰਾਏ ਕਾਮ। ਗੁਰਸਿਖ ਸਾਚਾ ਫਲਿਆ ਫੁਲਿਆ, ਹਰਿ ਮਿਲਿਆ ਸਾਚਾ ਨਾਮ। ਜੋ ਜਨ ਦਰ ਆਇਆ ਭੁਲਿਆ ਰੁਲਿਆ, ਪ੍ਰਭ ਲੇਖੇ ਲਾਇਆ ਚਾਮ। ਜੋ ਜਨ ਚਰਨ ਪ੍ਰੀਤੀ ਘੋਲ ਘੁਲਿਆ, ਪ੍ਰਭ ਹੋਣ ਨਾ ਦੇਵੇ ਰੈਣ ਅੰਧਿਆਰੀ ਵੇਲਾ ਸ਼ਾਮ। ਸਾਚਾ ਦਰ ਹਰਿ ਸਾਚੇ ਦਾ ਖੁਲ੍ਹਿਆ, ਨਾ ਕੋਈ ਲੱਗੇ ਦਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰੇ ਰਲ ਮਿਲ ਦਿਓ ਵਧਾਈ, ਜਿਸ ਪਿਆਇਆ ਸੋਹੰ ਸ਼ਬਦ ਜਾਮ। ਏਕਾ ਜਾਮ ਨਾਮ ਖੁਮਾਰੀ। ਦੇਵੇ ਹਰਿ ਆਤਮ ਸੇਜਾ ਬੈਠਾ ਕਰੇ ਸਾਚੀ ਕਾਰੀ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਸਾਚੇ ਘਰ, ਗੁਰ ਸੰਗਤ ਆਣ ਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਲਾੜੀ ਮੌਤ ਭਜਾਈ ਦੇਂਦੀ ਫਿਰੇ ਘਰ ਘਰ ਬਹਾਰੀ। ਮਾਇਆ ਰਾਣੀ ਹੋਈ ਪ੍ਰਧਾਨ, ਕਲਜੁਗ ਮਿਟਿਆ ਸਚ ਨਿਸ਼ਾਨ। ਵਡ ਹੰਕਾਰਨ ਮਾਰੇ ਫੁੰਕਾਰਨ ਖਾਵੇ ਸੇਠ ਤੇ ਸਿਠਾਨ। ਨੌਜਵਾਨ ਬਲੀ ਬਲਵਾਨ ਹੱਥੀਂ ਬੰਨ੍ਹਦੀ ਗਾਨੇ ਮਾਰੇ ਹੰਕਾਰ ਜੈਕਾਰੇ। ਮਾਇਆ ਰਾਣੀ ਆਪਣਾ ਜਾਲ ਬੈਠੀ ਤਾਣੀ, ਸ੍ਰਿਸ਼ਟ ਸਬਾਈ ਭਰਦੀ ਪਾਣੀ, ਨਾ ਹੋਏ ਅੰਤ ਛੁਟਕਾਰੇ। ਖਾਣੀ ਬਾਣੀ ਸਰਬ ਪੁਕਾਰੇ। ਸਾਰੇ ਹੋ ਜਾਓ ਖਬਰਦਾਰੇ। ਨਿਹਕਲੰਕ ਕਲ ਜਾਮਾ ਧਾਰੇ। ਕਾਇਆ ਆਸਣ ਸਭ ਦੇ ਵਸੇ, ਉਲਟੇ ਰਾਹ ਅੱਠੇ ਪਹਿਰ ਦੱਸੇ। ਰਾਜਿਆਂ ਰਾਣਿਆਂ ਆਪਣਿਆਂ ਪੈਰਾਂ ਹੇਠ ਝੱਸੇ। ਉਤੇ ਖੜੀ ਹੋ ਕੇ ਚੈਂਚਲਹਾਰੀ ਖਿੜ ਖਿੜ ਹੱਸੇ। ਕਲਜੁਗ ਜਾਵੇ ਵਹਿੰਦੀ ਧਾਰੀ। ਰੋ ਰੋ ਪ੍ਰਭ ਅੱਗੇ ਕਰੀ ਪੁਕਾਰੀ। ਮੈਂ ਕਿਹੜੇ ਘਰ ਜਾਵਾਂ ਕਲਜੁਗ ਜੀਵ ਮੇਰੀ ਉਜੜੀ ਵਾੜੀ। ਮੈਂ ਕਿਹਦੇ ਨਾਲ ਵਸਾਂ ਮੈਂ ਰੰਡੀ ਹੋਈ ਦੁਹਾਗਣ, ਫੇਰ ਹੋਣਾ ਮੈਂ ਸੁਹਾਗਣ, ਸਤਿਜੁਗ ਆਇਆ ਪਹਿਲੀ ਮਾਘਣ, । ਗੁਰਮੁਖ ਸਾਚੇ ਪ੍ਰਭ ਦਰ ਜਾਗਣ, ਮਾਇਆ ਨਾਰੀ ਹੋਵੇ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਹ ਵਾਹ ਤੇਰੀ ਸੱਚੀ ਸਿਕਦਾਰੀ। ਮਾਇਆ ਮਮਤਾ ਮਾਇਆ ਮੋਹ। ਕਰਦੀ ਰਹੀ ਸਰਬ ਧਰੋ। ਇਕ ਦੂਜੇ ਦੇ ਨਾਲ ਨਾ ਸਕਣ ਛੋਹ। ਕੋਈ ਬੈਠਾ ਬਣ ਸ਼ਾਹ ਸੁਲਤਾਨ ਕੋਈ ਲੰਮੇ ਪੈ ਪੈ ਰਹੇ ਰੋ। ਸਭਨਾਂ ਵਿਚ ਇਕੋ ਭਗਵਾਨ, ਬੇਮੁੱਖ ਜੀਵ ਹੋਏ ਸ਼ੈਤਾਨ, ਸਭ ਦੇ ਪਰਦੇ ਲੈਂਦੇ ਖੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਮਾਰਗ ਲਾਏ, ਦੁੱਖੀਆਂ ਦੁੱਖ ਮਿਟਾਏ ਪਿਛਲੇ ਦਾਗ ਸੋਹੰ ਬਬਾਨ ਲਾ ਰਿਹਾ ਧੋ। ਸਾਚਾ ਬੀਜ ਆਪ ਬਿਜਾਏ ਦੂਸਰ ਨਾਹੀ ਕੋ। ਮਾਇਆ ਮਾਣ ਹੋਇਆ ਹੰਕਾਰ। ਘਰ ਘਰ ਬੈਠੇ ਸਰਦਾਰ। ਗਰੀਬ ਨਿਮਾਣਿਆਂ ਕੱਢਣ ਬਾਹਰ ਧੱਕੇ ਮਾਰ। ਕੋਈ ਨਾ ਸੁਣੇ ਕਿਸੇ ਪੁਕਾਰ। ਵੱਢੀ ਖੋਰ ਸਰਕਾਰ। ਚਾਰੋਂ ਤਰਫ ਹੋਏ ਇਕੱਠੇ ਬੇਈਮਾਨ ਵਡ ਸ਼ੈਤਾਨ ਨਾ ਦਿਸੇ ਕੋਈ ਧਾਰ। ਜੀਵਾਂ ਜੰਤਾਂ ਸਾਧਾਂ ਸੰਤਾਂ ਜਾਮਾ ਧਾਰ, ਨਿਹਕਲੰਕ ਮਾਤ ਲਿਆ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਇਕ ਰਹਾਏ। ਬਾਕੀ ਸਾਰੇ ਮੇਟ ਮਿਟਾਏ। ਜੋਤ ਆਪਣੀ ਸਚ ਜਗਾਏ। ਕਲਗੀ ਤੋੜਾ ਸੀਸ ਲਗਾਏ। ਉਪਰ ਚਵਰ ਆਪ ਝੁਲਾਏ। ਸਿੰਘਾਸਣ ਬੈਠ ਡੇਰਾ ਲਾਏ। ਨੌਂ ਖੰਡ ਪ੍ਰਿਥਮੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਗੁਰਮੁਖ ਸਾਚੇ ਸੰਤ ਜਨਾਂ ਖ਼ੁਸ਼ੀਆਂ ਨਾਲ ਸੁਣਾਏ। ਉਠੋ ਉਠ ਉਠ ਜਾਓ, ਵੰਡੋ ਵੰਡੀ ਹਿੱਸੇ ਪਾਏ। ਨੌਂ ਖੰਡ ਪ੍ਰਿਥਮੀ ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਬਣਾਏ ਦੂਤ ਉਚੇ ਥਾਂ ਬਹਾਏ। ਪਿੱਛੇ ਰੱਖੇ ਸ਼ਬਦ ਧਾਰ, ਅੱਗੇ ਮਾਰੀ ਜਾਏ ਮਾਰ, ਸਰਬ ਤਾਈਂ ਆਪ ਸਮਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਰਾਣੀ ਸਤਿਜੁਗ ਤੇਰੇ ਸੱਚੇ ਦਰਬਾਰ ਅੰਦਰ ਰਹਿਣ ਨਾ ਪਾਏ। ਮਾਇਆ ਡੱਸਣੀ ਵੱਡਾ ਨਾਗ। ਘਰ ਘਰ ਅੰਤਮ ਉਡਦੇ ਵੇਖੋ ਕਾਗ। ਕਿਸੇ ਰਿਧੀ ਦਾਲ ਕਿਸੇ ਪੱਕੀ ਰੋਟੀ ਕਿਸੇ ਦਾ ਚੁਲ੍ਹੇ ਚੜ੍ਹਿਆ ਰਹਿ ਜਾਏ ਸਾਗ। ਕੋਈ ਸਵਾਣੀ ਸੁੱਤੀ ਨਾ ਉਠੇ, ਕਿਸੇ ਦੇ ਦੁੱਧ ਨੂੰ ਲੱਗੀ ਰਹਿ ਜਾਏ ਜਾਗ। ਕਿਸੇ ਵਿਚ ਨਾ ਕਾੜਨੇ ਦੁੱਧ ਪਾਇਆ, ਉਤੋਂ ਨਾ ਬੁੱਝੀ ਝਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਹੋਇਆ ਅਸਵਾਰ, ਆਪਣੇ ਹੱਥ ਰਖਾਏ, ਏਕਾ ਤਨਕ ਲਗਾਏ ਚਿੱਟੇ ਘੋੜੇ ਤੇਰੀ ਵਾਗ। ਮਾਇਆ ਡੁੱਬੀ ਵਿਚ ਮੰਝਧਾਰਾ। ਇਕ ਪਾਸੇ ਕਲਜੁਗ ਦੂਜੇ ਪਾਸੇ ਸਤਿਜੁਗ ਆ ਗਈ ਦੋਹਾਂ ਦੇ ਵਿਚਕਾਰਾ। ਸਤਿਜੁਗ ਹੋਇਆ ਨਿਮਾਣਾ, ਕੀਆ ਪ੍ਰਭ ਚਰਨ ਧਿਆਨ, ਹਰਿ ਸਾਚਾ ਰਸਨ ਵਖਾਨ, ਲੀਤਾ ਹਰਿ ਸੱਚੇ ਦਾ ਇਕ ਸਹਾਰਾ, ਕਲਜੁਗ ਪਾਪੀ ਹੋਇਆ ਖਵਾਰਾ। ਵੇਖੋ ਪੈਂਦੀ ਡਾਹਢੀ ਮਾਰ ਨਾ ਹੋਏ ਕੋਈ ਰਖਵਾਰਾ। ਕਲਜੁਗ ਪਿਆ ਥੱਲੇ ਦੜ। ਸਤਿਜੁਗ ਉਤੇ ਗਿਆ ਚੜ੍ਹ। ਇਹ ਮਾਇਆ ਰਾਣੀ ਦੋਹਾਂ ਦੇ ਅੰਦਰ ਬੈਠੀ ਵੜ। ਪ੍ਰਭ ਅਬਿਨਾਸ਼ੀ ਆਪਣੀ ਹਿਕਮਤ ਆਪੇ ਕੀਤੀ, ਦੋਹਾਂ ਬੰਨ੍ਹਾਇਆ ਇਕਾ ਲੜ। ਦੋਹਾਂ ਮਿਲ ਕੇ ਬਨਿਆ ਬੇੜਾ। ਸੋਹੰ ਸ਼ਬਦ ਦੋਹਾਂ ਧਿਰਾਂ ਕਰੇ ਨਖੇੜਾ। ਸ਼ਬਦ ਸਰੂਪੀ ਵਿਚ ਰਖਾਏ ਆਪਣੀ ਹੱਥੀਂ ਦੇਵੇ ਗੇੜਾ। ਧਰਮ ਰਾਏ ਤੂੰ ਖੁੱਲ੍ਹਾ ਰੱਖ ਵਿਹੜਾ। ਗੁਰਮੁਖ ਸਾਚੇ ਸੰਤ ਜਨੋ, ਪ੍ਰਭ ਸਾਚਾ ਕਰੇ ਨਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਸਦਾ ਵਸਾਏ ਨਗਰ ਖੇੜਾ। ਸੱਜੇ ਹੱਥ ਨਾਲ ਚਲਾਈ ਚੱਕੀ। ਖੱਬੇ ਹੱਥ ਨਾਲ ਜਾਏ ਧੱਕੀ। ਵਾਹ ਵਾਹ ਪੀਹਣ ਸੋਹਣਾ ਪਾਇਆ, ਦਾਣਾ ਸੋਹੰ ਸ਼ਬਦ ਵਾਲਾ ਨਾ ਕਿਸੇ ਸੁਕਾਇਆ, ਆਪੇ ਪੀਹਵੇ ਜਿਉਂ ਗਿਲੀ ਮੱਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਕਰਮ ਕਮਾਏ, ਆਪੇ ਆਪਣਾ ਲੇਖਾ ਚੁਕਾਏ ਨਾ ਅੱਕੇ ਨਾ ਥੱਕੇ। ਮਾਇਆ ਰਾਣੀ ਤੇਰਾ ਬਣਿਆ ਆਟਾ। ਪੂਰਾ ਕਰਾਇਆ ਸਿੱਖਾਂ ਘਾਟਾ। ਆਪ ਚੜ੍ਹਾਇਆ ਤੇਰਾ ਮਾਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਲੰਗਰ ਲਵਾਇਆ, ਸੋਹੰ ਰਖਾਇਆ ਇਕੋ ਬਾਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸੰਗਤ ਖਾਣ ਆਈ, ਭੋਰਾ ਕੋਈ ਡਿਗ ਨਾ ਜਾਈ, ਰਸਨਾ ਨਾਲ ਫੜ ਫੜ ਚਾਟਾ। ਸਾਚੀ ਚੱਕੀ ਆਪ ਚਲਾਈ। ਮਾਇਆ ਰਾਣੀ ਦਾਲ ਬਣਾਈ। ਕਲਜੁਗ ਸਤਿਜੁਗ ਦੋਵੇਂ ਪੁੜ ਵਿਚ ਲਏ ਪਿਸਾਈ। ਸਤਿਜੁਗ ਪੁੜ ਉਤੇ ਰਖਿਆ, ਉਤੋਂ ਭਾਰ ਡਾਹਢਾ ਪਾਈ। ਬੇਮੁੱਖ ਜੀਵ ਕੋਈ ਕੌੜ ਰਹਿਣ ਨਾ ਪਾਈ। ਗੁਰਮੁਖ ਸਾਚੇ ਕਲਜੁਗ ਸੋਹੰ ਸ਼ਬਦ ਵਿਚ ਡੰਡਾ ਕਿਲੀ ਰੱਖ ਚਾਰੋਂ ਤਰਫ ਲਏ ਭਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਰਾਣੀ ਪਹਿਲੀ ਮਾਘੀ ਵੱਡੀ ਦੇਗ ਬਣਾਈ। ਸਾਚੀ ਦੇਗ ਲਈ ਉਬਾਲ। ਗੁਰਸਿਖਾਂ ਨੂੰ ਦਿਤੀ ਖੁਲ੍ਹ ਮਾਲ। ਲੰਗਰ ਲਾਇਆ ਹੁਕਮ ਸੁਣਾਇਆ, ਗੁਰ ਸੰਗਤ ਸੇਵਾ ਲਈ ਕਮਾਇਆ, ਆਪਣਾ ਆਪ ਲਓ ਸੰਭਾਲ। ਏਥੇ ਓਥੇ ਨਾ ਹੋਏ ਕੋਇ ਕੰਗਾਲ। ਕਲਜੁਗ ਟੁੱਟਾ ਗਲੋਂ ਜ਼ੰਜਾਲ। ਉਠੋ ਮਾਰੋ ਇਕੋ ਛਾਲ। ਨਿਹਕਲੰਕ ਕਲ ਜਾਮਾ ਪਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਲੀ ਬਲਵਾਨ, ਮਾਇਆ ਰਾਣੀ ਹੋਈ ਨਿਤਾਨੀ ਗੁਰਸਿਖਾਂ ਪੇਟ ਭਰਾਇਆ। ਦਰ ਆਏ ਸਤਿਜੁਗ ਡਿਠਾ। ਸੋਹੰ ਸ਼ਬਦ ਪਾਇਆ ਮਿੱਠਾ। ਕਲਜੁਗ ਜੀਵ ਭੰਨ ਵਖਾਇਆ, ਪਹਿਲੀ ਮਾਘੀ ਕੌੜਾ ਰੀਠਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਰ ਦੁਰਾਡੇ ਕਿਸੇ ਨਾ ਜਾਣੇ, ਏਥੇ ਬੈਠਾ ਮਾਰ ਮੁਕਾਏ ਸੋਹੰ ਡੰਡਾ, ਛੋਟੀਆਂ ਮੋਟੀਆਂ ਮਿਣ ਮਿਣ ਗਿਠਾਂ। ਸਚ ਸਮਗਰੀ ਆਪ ਬਣਾਈ। ਪੰਜਾਂ ਸਿੱਖਾਂ ਹੁਕਮ ਸੁਣਾਈ। ਉਠੋ ਸੇਵਾ ਹਰਿ ਜੀ ਲਾਈ। ਬੇਮੁਖਾਂ ਹੱਡੀਆਂ ਬਾਲਣ ਹਰਿ ਦਏ ਬਣਾਈ। ਛੇਤੀ ਡਾਹੋ ਅਗਨ ਲਗਾਓ ਉਤੇ ਤੇਲ ਸੋਹੰ ਦੇਵੇ ਪਾਈ। ਸਾਚਾ ਹੁਕਮ ਕੀਆ ਵਡ ਸ਼ਾਹੋ, ਸ਼ਬਦ ਫੁੰਕਾਰੀ ਇਕ ਲਗਾਈ। ਨਿਕਲੀ ਲਾਟ ਹੋਇਆ ਘਾਟ ਅੱਗੇ ਨੇੜਾ ਆਈ ਵਾਟ, ਪ੍ਰਭ ਸਾਰੇ ਦਏ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਵਾਹਵਾ ਜੋੜ ਜੁੜਾਈ। ਸਾਚਾ ਲੰਗਰ ਆਪਣੀ ਹੱਥੀਂ ਰਿਹਾ ਆਪ ਚਲਾਈ, ਲੂਣ ਮਿਰਚ ਪਾਇਆ ਮਸਾਲਾ। ਆਪੇ ਤੋੜਿਆ ਜਗਤ ਜੰਜਾਲਾ। ਅੱਗੇ ਲਾਇਆ ਛੋਟਾ ਬਾਲਾ। ਘਰ ਸੱਚੀ ਮਿਲੀ ਸਰਦਾਰੀ, ਗੁਰਸਿਖ ਜੋ ਕਲ ਹੋਏ ਰਹੇ ਕੰਗਾਲੀ, ਸੋਹੰ ਮਾਲ ਧੰਨ ਝੋਲੀ ਪਾਇਆ, ਕੀਆ ਮਾਲ ਮਾਲਾ। ਪਹਿਲੀ ਵਾਰੀ ਪਹਿਲੀ ਮਾਘੀ ਸਚ ਕਰਮ ਕਮਾਇਆ, ਪਹਿਲੋਂ ਅੱਗੇ ਲਾਇਆ ਸਿੰਘ ਮਨਜੀਤ ਨਿੱਕਾ ਬਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੇਲ ਮਿਲਾਇਆ, ਆਪਣੇ ਸੰਗ ਰਲਾਇਆ, ਸ੍ਰਿਸ਼ਟ ਸਬਾਈ ਹੱਥ ਫੜਾਇਆ, ਨਾਮ ਰਖਾਇਆ ਸਿੰਘ ਪਾਲਾ। ਸਿੰਘ ਪਾਲ ਬੜਾ ਹੁਸ਼ਿਆਰ। ਮਾਤਲੋਕ ਵਿਚੋਂ ਹੋਇਆ ਬਾਹਰ। ਪੂਰਬ ਕਰੀ ਵਿਚਾਰ। ਏਕਾ ਮਿਲਿਆ ਸ਼ਬਦ ਸੱਚੀ ਧਾਰ। ਵੇਖਿਆ ਜਾ ਹਰੀ ਦਵਾਰ। ਮਿਲਿਆ ਸਚ ਸੱਚੇ ਨਿਰੰਕਾਰ। ਦੋਹਾਂ ਜੋਤ ਇਕੋ ਧਾਰ। ਪਿਓ ਪੁੱਤਾਂ ਜਿਉਂ ਹੋਏ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਪਾਉਂਦਾ ਰਹੇ ਸਾਰ। ਆਤਮ ਜੋਤੀ ਖਿਚ ਵਖਾਈ। ਆਪਣੇ ਨਾਲ ਲਿਆ ਮਿਲਾਈ। ਚਵੀ ਚੇਤ ਉਨੀਂ ਸੌ ਅਠੰਨਵੇਂ ਬਿਕ੍ਰਮੀ ਸ਼ਬਦ ਸਰੂਪੀ ਬਬਾਣ ਲਿਆਈ। ਸ਼ਬਦ ਸਰੂਪੀ ਹੁਕਮ ਸੁਣਾਈ। ਉਠ ਸਿੰਘ ਪਾਲ ਹੋ ਤਿਆਰ, ਪ੍ਰਭ ਆਇਆ ਕਰ ਕੇ ਧਾਈ। ਦੋਏ ਜੋੜ ਕਰੇ ਅਰਦਾਸ, ਇਕ ਵਾਰ ਬਖ਼ਸ਼ ਮੇਰੇ ਰਘੁਰਾਈ। ਅੱਗੋਂ ਕਿਹਾ ਹਰਿ ਪੁਕਾਰ, ਸਾਚੀ ਦਰਗਹਿ ਤੇਰੀ ਵਾਰੀ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਹ ਵਾਹ ਤੇਰੇ ਜੋਗੀ ਸੋਹਣੀ ਥਾਂ ਬਣਾਈ। ਅੱਗੋਂ ਸਿੱਖ ਕਰੀ ਪੁਕਾਰ। ਦੱਸੀਂ ਮੈਨੂੰ ਸਚ ਵਿਹਾਰ। ਕਿਹੜੀ ਕਰਨੀ ਓਥੇ ਕਾਰ। ਜਿਥੇ ਨਾ ਤੁੱਟੇ ਤੇਰਾ ਮੇਰਾ ਲੱਗਾ ਚਰਨਾਂ ਨਾਲ ਪਿਆਰ। ਪਾ ਜੱਫੀ ਹਰਿ ਸਾਚਾ ਪ੍ਰਭ ਘੁੱਟੇ, ਅੱਗੋਂ ਬੁਲ੍ਹ ਖਿੜੇ ਜਿਉਂ ਖਿੜੀ ਗੁਲਜ਼ਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸ਼ਬਦ ਬਬਾਣ ਲਿਆਇਆ, ਲੈ ਗਿਆ ਸਚ ਦਰਬਾਰ। ਸਚ ਤਖ਼ਤ ਉਤੇ ਬੈਠਾ ਮਿਹਰਵਾਨ। ਸ਼ਬਦ ਸਰੂਪੀ ਅੱਠੇ ਪਹਿਰ ਕਰਦਾ ਰਹੇ ਵਖਿਆਨ। ਆਵੇ ਜਾਵੇ ਵਾਰੋ ਵਾਰੀ ਜੋਤ ਜਗਾਏ ਮਹਾਨ। ਗੁਰਮੁਖ ਸਾਚੇ ਫੜ ਉਠਾਵੇ, ਫੜ ਫੜ ਬਾਹੋਂ ਰਾਹੇ ਪਾਵੇ, ਭੁੱਲ ਕੋਈ ਰਹਿਣ ਨਾ ਪਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਆਣ। ਸਾਚੇ ਘਰ ਧਾਮ ਬਹਾਇਆ। ਫੇਰ ਹਰਿ ਜੀ ਹੁਕਮ ਸੁਣਾਇਆ। ਉਠ ਸਿੱਖ ਹੋ ਤਿਆਰ, ਤੇਰਾ ਥਾਂ ਦਿਆਂ ਵਖਾਇਆ। ਜਿਹੜਾ ਲੱਗਾ ਤੇਰੇ ਨਾਂ, ਉਹ ਤੇਰੇ ਨਾਂ ਦਿਆਂ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜਿਆ ਬਾਂਹ, ਸਿੰਘ ਪਾਲ ਆਪਣੇ ਨਾਲ ਬ੍ਰਹਮਲੋਕ ਵਿਚ ਲੈ ਕੇ ਆਇਆ। ਬ੍ਰਹਮਲੋਕ ਵਿਚ ਦੋਵੇਂ ਆਏ। ਦੂਜਾ ਤੀਜਾ ਕੋਈ ਓਥੇ ਦਿਸੇ ਨਾਹੇ। ਆਪਸ ਵਿਚ ਹੋਏ ਇਕੱਠੇ ਜਿਉਂ ਪਿਤਾ ਪੂਤ ਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਪਾਲ ਹੱਥ ਫੜ ਚਾਰੋਂ ਤਰਫ ਵਖਾਏ ਸਾਚੀ ਥਾਏ। ਸੱਚਾ ਥਾਂ ਇਕ ਅਸਥੂਲ। ਏਥੇ ਬਹਿ ਕੇ ਚੁਕਾ, ਸ੍ਰਿਸ਼ਟ ਸਬਾਈ ਦਾ ਸਾਚਾ ਮੂਲ। ਸ਼ਬਦ ਪੰਘੂੜਾ ਹਰਿ ਜੀ ਦਿਤਾ ਅੱਠੇ ਪਹਿਰ ਝੂਲ। ਬ੍ਰਹਮ ਬ੍ਰਹਮ ਸਰੂਪ ਹੋ ਰਹਿਣਾ, ਸਾਚੀ ਸੇਜਾ ਉਤੇ ਬਹਿਣਾ, ਨਾ ਕੋਈ ਪਾਵਾ ਨਾ ਕੋਈ ਚੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਪਰ ਤੇਰੇ ਹੱਥ ਰਖਾਏ, ਨਾ ਜਾਣਾ ਕਦੀ ਭੂਲ। ਸਿੰਘ ਪਾਲ ਅੱਗੇ ਖੜਾ ਕਰੇ ਨਿਮਸਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਮੈਂ ਇਕ ਇਕੱਲਾ ਤੇਰਾ ਸਿੱਖ ਤੂੰ ਰਹੀਂ ਪਹਿਰੇਦਾਰ। ਚਾਰੋਂ ਤਰਫ ਨਾ ਦਿਸੇ ਕੋਈ ਹੋਰ, ਮੈਂ ਕਰਦਾ ਇਕ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟਾ ਰਾਹ ਇਕ ਰਖਾਈਂ, ਮੇਰੀ ਨਿਗਾਹ ਓਤਾਂਹ ਉਠਾਈਂ, ਮੈਂ ਵੇਂਹਦਾ ਰਹਾਂ ਤੇਰੇ ਸੱਚੇ ਦਰਬਾਰ। ਸਾਚੇ ਹਰਿ ਕੀਆ ਪ੍ਰਵਾਨ। ਦਿਤਾ ਗੁਰਮੁਖ ਨੂੰ ਪੂਰਾ ਦਾਨ। ਕਿਰਪਾ ਕਰ ਆਪ ਮਹਾਨ। ਅੱਠੇ ਪਹਿਰ ਰੱਖੂੰ ਧਿਆਨ। ਉਤੇ ਬੈਠ ਕਰੂੰ ਇਸ਼ਨਾਨ। ਅੰਮ੍ਰਿਤ ਧਾਰਾ ਡਿਗੂ, ਤੇਰੀ ਚੋਟੀ ਲੱਗੂ ਆਣ। ਸਚ ਫੁਹਾਰਾ ਤੇਰੇ ਆਤਮ ਵਗੂ, ਅੰਮ੍ਰਿਤ ਸਰ ਸਾਚੇ ਦਰ ਅੱਠੇ ਪਹਿਰ ਦੇਵੇ ਨੁਹਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਹੋਇਆ ਆਪ ਮਿਹਰਵਾਨ। ਗੁਰਮੁਖ ਪੂਰਾ ਕਰੇ ਨਿਮਸਕਾਰ। ਮੈਂ ਨਾ ਜਾਣਾ ਤੇਰੀ ਧਾਰ। ਮੈਨੂੰ ਦੱਸ ਸੱਚਾ ਵਿਹਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰੇ ਸਾਚੇ ਹਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਰਜ ਦਏ ਸਵਾਰ। ਸਾਚਾ ਕਰੂੰ ਸਚ ਵਿਹਾਰਾ। ਫੇਰ ਬਣੂ ਮੈਂ ਨਿਰੰਕਾਰਾ। ਝੂਠਾ ਜੂਠਾ ਖੇਲ ਜੇ ਦਿਸੇ ਛਡ ਜਾਈਂ ਦਰਬਾਰਾ। ਇਕੋ ਲੋਕ ਆਇਆ ਤੇਰੇ ਹਿੱਸੇ, ਲਾ ਚੌਂਕੜਾ ਭਾਰਾ। ਚਾਰ ਮੁਖ ਨਾ ਕਿਸੇ ਦਿਸੇ, ਝੂਠਾ ਬੋਲ ਬੁਲਾਰਾ। ਇਕੋ ਸ਼ਬਦ ਇਕੋ ਧੁੰਨ ਦਹਿ ਦਿਸ਼ ਬੋਲਣਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਅਵਤਾਰਾ। ਚਾਰ ਮੁਖ ਬ੍ਰਹਮਾ ਲਿਖਾਏ। ਚਾਰ ਸਿਰ ਨਾ ਹਰਿ ਜੀ ਲਾਏ। ਚੌਹਾਂ ਜੁਗਾਂ ਦੀ ਸੁਰਤ ਦਵਾਏ। ਏਕਾ ਧੁਨ ਸ਼ਬਦ ਉਪਜਾਏ। ਏਕਾ ਸੁਰਤ ਸ਼ਬਦ ਦਵਾਏ। ਜੋਤੀ ਜੋਤ ਸਰੂਪ ਹਰਿ, ਚਾਰੇ ਵੇਦ ਜਿਸ ਲਿਖਾਏ। ਗੁਰ ਪੂਰੇ ਦਇਆ ਕਮਾਈ। ਗੁਰ ਸੰਗਤ ਭਿਛਿਆ ਪਾਈ। ਆਪਣੀ ਹੱਥੀਂ ਦੋਹਾਂ ਰਲ ਮਿਲ ਗੁਰ ਗੋਬਿੰਦ ਸੇਵ ਕਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਵਿਛੋੜਾ ਸਾਰਾ ਦਏ ਮਿਟਾਈ। ਹਰਿ ਨਰ ਗੁਰ ਦੀ ਝੋਲੀ ਭਰਾਇੰਦਾ। ਗੁਰ ਪੂਰਾ ਕਿਰਪਾ ਕਰ ਗੁਰਸਿਖਾਂ ਝੋਲੀ ਪਾਇੰਦਾ। ਹਰਿ ਨਰ ਪਿਛਲਾ ਘਾਟਾ ਪੂਰ ਕਰਾਇੰਦਾ। ਸਾਚਾ ਗੁਰ ਅੱਗੇ ਵਾਧਾ ਫੇਰ ਕਰਾਇੰਦਾ। ਗੁਰਮੁਖ ਗੁਰਮੁਖ ਜਨ ਭਗਤ ਇਕ ਇਕੱਠਾ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖੀਆਂ ਭੁੱਖੀਆਂ ਸਾਰੇ ਦੁੱਖ ਮਿਟਾਇੰਦਾ। ਝੋਲੀ ਭਰ ਭਰ ਲੈਂਦੇ ਜਾਓ। ਖ਼ੁਸ਼ੀਆਂ ਨਾਲ ਬੈਠੇ ਖਾਓ। ਏਥੇ ਵਕਤ ਸੁਹੇਲਾ ਹੋਇਆ, ਸਾਧ ਸੰਗਤ ਦਾ ਮੇਲਾ ਹੋਇਆ, ਅੱਗੇ ਫਲ ਸਾਚਾ ਖਾਓ। ਆਪੇ ਗੁਰ ਆਪੇ ਚੇਲਾ ਹੋਇਆ, ਦੋਵੇਂ ਰਲ ਮਿਲ ਇਕ ਥਾਂ ਬਹਿ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰੇ ਰਲ ਮਿਲ ਰਸਨਾ ਗਾਓ। ਹਰਿ ਵਡ ਸਾਚਾ ਦਾਤਾਰ ਹੈ। ਗੁਰ ਪੂਰਾ ਬਖ਼ਸ਼ਣਹਾਰ ਹੈ। ਹਰਿ ਆਪਣੀ ਜੋਤ ਅਧਾਰ ਹੈ। ਗੁਰ ਪੂਰਾ ਸ਼ਬਦ ਅਪਰ ਅਪਾਰ ਹੈ। ਕਲਜੁਗ ਮਿਟਦਾ ਜਾਏ ਭੇਖ, ਜਾਮਾ ਧਾਰੇ ਨਰ ਅਵਤਾਰ ਹੈ। ਸਤਿਜੁਗ ਲਿਖਦਾ ਜਾਏ ਲੇਖ, ਗੁਰਸਿਖਾਂ ਕਰਦਾ ਆਪ ਪਿਆਰ ਹੈ। ਦਰ ਸਾਚੇ ਨੇਤਰ ਲੈਣਾ ਪੇਖ, ਪ੍ਰਭ ਸਾਚੇ ਦਾ ਸਚ ਵਿਹਾਰ ਹੈ। ਦਰਗਹਿ ਸਾਚੀ ਲਾਉਂਦਾ ਜਾਏ ਮੇਖ, ਸ਼ਬਦ ਹਥੌੜਾ ਉਤੇ ਮਾਰ ਹੈ। ਜੋਤ ਸਰੂਪੀ ਧਾਰੇ ਹਰਿ ਜੀ ਭੇਖ, ਸ਼ਬਦ ਸਰੂਪੀ ਆਪ ਅਸਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਰਿਹਾ ਤਾਰ ਹੈ। ਗੁਰ ਸੰਗਤ ਗੁਰ ਦਰ ਵੇਖਣਾ। ਨਾ ਕੋਈ ਜਾਏ ਭੁੱਲ ਰੁਲ, ਪ੍ਰਭ ਨਾ ਜਾਣੋ ਝੂਠਾ ਭੇਖਣਾ। ਏਥੇ ਸਾਚਾ ਪੈਣਾ ਮੁਲ, ਖੋਟਾ ਖਰਾ ਜਿਸ ਸਾਰਾ ਵੇਖਣਾ। ਭੱਠੀ ਕਾਇਆ ਤਪਦੀ ਰਹੇ ਚੁੱਲ੍ਹ, ਅੰਮ੍ਰਿਤ ਜਿਸ ਨੇ ਉਪਰ ਡਾਲਣਾ। ਅੰਤਮ ਮੀਟੇ ਰਹਿ ਜਾਣ ਬੁੱਲ੍ਹ, ਵਿਚੋਂ ਫੇਰ ਨਾ ਕਿਸੇ ਬੋਲਣਾ। ਹਰਿ ਕਾ ਦਰ ਬੜਾ ਅਨਮੁਲ, ਚਰਨ ਪ੍ਰੀਤੀ ਘੋਲ ਘੁਲਣਾ। ਗੁਰਸਿਖ ਵਿਚ ਮਾਤ ਦੇ ਫੱਲ ਫੁੱਲ, ਸੋਹੰ ਸ਼ਬਦ ਰਸਨਾ ਬੋਲਣਾ। ਹਰਿ ਸਾਚਾ ਸਦਾ ਹੈ ਅਡੁਲ, ਗੁਰਸਿਖ ਕਦੇ ਨਾ ਡੋਲਣਾ। ਹਰਿ ਸਾਚਾ ਸਦਾ ਅਨਮੁਲ, ਜਿਸ ਸਚ ਦਾ ਬੂਹਾ ਖੋਲ੍ਹਣਾ। ਭਾਗ ਲਗਾਉਣਾ ਆਪਣੀ ਕੁਲ, ਦਰ ਗੁਰ ਝੂਠ ਕਦੇ ਨਾ ਬੋਲਨਾ। ਜੋ ਦਰ ਸਾਚੇ ਆਇਣ ਰਲ, ਪ੍ਰਭ ਪੂਰੇ ਤੋਲ ਤੋਲਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਰਸਨਾ ਬੋਲਣਾ।