੬ ਮਾਘ ੨੦੧੪ ਬਿਕ੍ਰਮੀ ਠਾਣੇਦਾਰ ਸ਼ਿਵਦੇਵ ਸਿੰਘ ਦੇ ਘਰ ਪਿੰਡ ਅਸਮਾਨ ਸ਼ਹੀਦ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰ ਪੁਰ
ਪੁਰਖ ਅਗੰਮੜਾ ਅਗੰਮ, ਅਗੰਮ ਸਮਾਇਆ। ਹੱਡ ਮਾਸ ਨਾੜੀ ਨਾ ਕੋਈ ਚੰਮ, ਪੰਜ ਤਤ ਨਾ ਨੱਤ ਬੰਧਾਇਆ। ਪਵਣ ਸਵਾਸ ਨਾ ਕੋਈ ਦਮ, ਰਸਨਾ ਜਿਹਵਾ ਨਾ ਕੋਈ ਰਖਾਇਆ। ਆਪੇ ਜਾਣੇ ਆਪਣਾ ਨਾਮ, ਆਪ ਆਪਣਾ ਨਾਉਂ ਧਰਾਇਆ। ਆਪੇ ਜਾਣੇ ਆਪਣਾ ਕੰਮ, ਆਪ ਆਪਣੀ ਕਾਰ ਕਮਾਇਆ। ਨਾ ਮਰੇ ਨਾ ਪਏ ਜੰਮ, ਮਾਤ ਪਿਤ ਨਾ ਕੋਈ ਰਖਾਇਆ। ਨੇਤਰ ਨੀਰ ਨਾ ਵਹਾਏ ਛੰਮ ਛੰਮ, ਆਲਸ ਨਿੰਦਰਾ ਵਿਚ ਨਾ ਆਇਆ। ਆਪੇ ਵਸਿਆ ਧਾਮ ਅਗੰਮ, ਅਗੰਮੜਾ ਰੂਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਪਰਗਟਾਏ, ਆਪ ਆਪਣੀ ਜੋਤ ਜਗਾਇਆ। ਆਪ ਆਪਣਾ ਨਾਉਂ ਧਰਾ, ਆਪ ਆਪਣਾ ਨਾਉਂ ਅਲਾਈਆ। ਆਪ ਆਪਣਾ ਥਾਉਂ ਸੁਹਾ, ਥਾਨ ਸੁਹਾਵਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਬੇਪਰਵਾਹੀਆ। ਆਪ ਆਪਣਾ ਬਣ ਮਲਾਹ, ਆਪਣਾ ਆਪ ਉਪਾਇਆ। ਆਪ ਆਪਣਾ ਜਾਣੇ ਰਾਹ, ਆਪ ਆਪਣੇ ਧੰਦੇ ਲਾਇਆ। ਆਪ ਆਪਣਾ ਜਾਣੇ ਨਾਂ, ਆਪ ਆਪਣੇ ਵਿਚ ਸਮਾਇਆ। ਆਪ ਆਪਣੀ ਰੱਖੇ ਛਾਂ, ਆਪ ਆਪਣਾ ਛੱਪਰ ਛਾਇਆ। ਆਪ ਆਪਣਾ ਸੁਹਾਏ ਥਾਂ, ਥਿਰ ਘਰ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਟਾਇਆ। ਆਪ ਆਪਣਾ ਰੰਗ ਰੰਗਾ, ਆਪਣੀ ਕਲ ਧਾਰੀਆ। ਆਪ ਆਪਣਾ ਸੰਗ ਰਖਾ, ਆਪ ਆਪਣੀ ਪੈਜ ਸਵਾਰੀਆ। ਆਪ ਆਪਣਾ ਬੰਕ ਸੁਹਾ, ਆਪ ਆਪਣਾ ਹੋਏ ਦਵਾਰੀਆ। ਆਪ ਆਪਣਾ ਡੰਕ ਵਜਾ, ਆਪੇ ਸੁਣੇ ਸੁਨਣੇਹਾਰੀਆ। ਆਪੇ ਰਾਓ ਰੰਕ ਅਖਵਾ, ਸ਼ਾਹੋ ਭੂਪ ਆਪ ਅਖਵਾ ਰਿਹਾ। ਆਪੇ ਜੋਤੀ ਦੀਪਕ ਜਗਾ, ਆਪੇ ਨਿਰਮਲ ਨੂਰ ਕਰੇ ਉਜਿਆਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰੀਆ। ਆਪਣੀ ਕਾਰ ਆਪ ਕਰ, ਆਪਣਾ ਕਰਮ ਕਮਾਇਆ। ਜੋਤੀ ਖੇਲ ਕਰ ਮਹਾਨ, ਮਹਿਮਾ ਰੂਪ ਸਮਾਇਆ। ਆਪ ਆਪਣਾ ਦੇਵੇ ਦਾਨ, ਆਪ ਆਪਣੀ ਝੋਲੀ ਪਾਇਆ। ਆਪ ਆਪਣਾ ਕਰ ਅਸ਼ਨਾਨ, ਆਪ ਆਪਣੇ ਤੀਰਥ ਨਹਾਇਆ। ਆਪ ਆਪਣਾ ਦੇਵੇ ਮਾਣ, ਆਪ ਆਪਣਾ ਸੰਗ ਰਖਾਇਆ। ਆਪ ਆਪਣੀ ਜਾਣੇ ਆਣ, ਆਪ ਆਪਣੀ ਰਿਹਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ । ਆਪੇ ਖੇਲੇ ਖੇਲ ਖਿਲੰਤਾ, ਨਿਰਗੁਣ ਹਰਿ ਨਿਰੰਕਾਰਾ। ਆਪ ਆਪਣਾ ਦਰ ਸੁਹੰਤਾ, ਆਪ ਸੁਹਾਏ ਮਹੱਲ ਮੁਨਾਰਾ। ਆਪ ਆਪਣਾ ਨਾਦ ਵਜੰਤਾ, ਆਪੇ ਹੋਏ ਵਜਾਵਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਪਾਵੇ ਸਾਰਾ। ਆਪ ਆਪਣੀ ਪਾਵੇ ਸਾਰ, ਆਦਿ ਪੁਰਖ ਅਬਿਨਾਸ਼ਾ। ਆਪ ਆਪਣਾ ਮਹੱਲ ਉਸਾਰ, ਆਪੇ ਖੇਲੇ ਖੇਲ ਤਮਾਸ਼ਾ। ਸਚ ਸਿੰਘਾਸਣ ਕਰ ਤਿਆਰ, ਆਪੇ ਹੋਏ ਦਾਸੀ ਦਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸ਼ਾਹੋ ਸ਼ਬਾਸਾ। ਸ਼ਾਹੋ ਸ਼ਬਾਸ ਹਰਿ ਸੁਲਤਾਨਾ, ਏਕਾ ਏਕ ਰਖਾਇਆ। ਸਚ ਸਿੰਘਾਸਣ ਹਰਿ ਮਿਹਰਵਾਨਾ, ਜੋਤੀ ਆਸਣ ਲਾਇਆ। ਪੁਰਖ ਅਬਿਨਾਸ਼ੀ ਬੰਨੇ ਗਾਨਾ, ਸਾਚਾ ਸਗਨ ਮਨਾਇਆ। ਨਾ ਕੋਈ ਚਿੱਲਾ ਨਾ ਤੀਰ ਕਮਾਨਾ, ਨਾ ਕੋਈ ਸ਼ਸਤਰ ਸੰਗ ਰਖਾਇਆ। ਨਾ ਕੋਈ ਜੋਧਾ ਸੂਰਬੀਰ ਬਲੀਵਾਨਾ, ਕੇਸਾਧਾਰੀ ਦਿਸ ਨਾ ਆਇਆ। ਨਾ ਕੋਈ ਨਾਨਕ ਗੋਬਿੰਦ ਗਾਏ ਤੇਰਾ ਇਕ ਤਰਾਨਾ, ਨਾ ਕੋਈ ਰਾਗ ਅਲਾਇਆ। ਪਾਰਬ੍ਰਹਮ ਤੇਰਾ ਸਚ ਨਿਸ਼ਾਨਾ, ਤੇਰਾ ਤੇਰੇ ਵਿਚ ਸਮਾਇਆ। ਆਦਿ ਪੁਰਖ ਜੋਤ ਮਹਾਨਾ, ਆਦਿ ਸ਼ਕਤ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਆਸਣ ਡੇਰਾ ਲਾਇਆ। ਆਪਣੇ ਆਸਣ ਡੇਰਾ ਲਾ, ਹਰਿ ਆਪਣੀ ਕਲ ਵਰਤਾਈਆ। ਆਪ ਆਪਣਾ ਵੇਖ ਵਖਾ, ਘਰ ਆਪਣੇ ਖ਼ੁਸ਼ੀ ਮਨਾਈਆ। ਦੂਸਰ ਕੋਈ ਦਿਸੇ ਨਾ, ਨਾ ਕੋਈ ਰਚਨ ਰਚਾਈਆ। ਜੋਤੀ ਨੂਰ ਅਗੰਮ ਅਥਾਹ, ਬੇਪਰਵਾਹ ਆਪ ਅਖਵਾਈਆ। ਆਪ ਆਪਣਾ ਬਣ ਮਲਾਹ, ਆਪ ਆਪਣਾ ਬੇੜਾ ਰਿਹਾ ਚਲਾਈਆ। ਆਪ ਆਪਣੀ ਦਏ ਸਲਾਹ, ਆਪ ਆਪਣਾ ਮਤਾ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਬੈਠਾ ਜੋਤ ਜਗਾਈਆ। ਥਿਰ ਘਰ ਸਾਚਾ ਸਚ ਦਵਾਰਾ, ਹਰਿ ਸਾਚੇ ਆਪ ਸੁਹਾਇਆ। ਨਾ ਕੋਈ ਦੀਸੇ ਚਾਰ ਦੀਵਾਰਾ, ਛੱਪਰ ਛੰਨ ਨਾ ਕੋਈ ਰਖਾਈਆ। ਨਾ ਕੋਈ ਕਰੇ ਬੰਦ ਕਿਵਾੜਾ, ਨਾ ਕੋਈ ਮੁਖ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰ ਸੁਹਾਇਆ। ਆਪ ਆਪਣਾ ਦਰ ਸੁਹਾ, ਆਪਣੀ ਜੋਤ ਜਗਾਈਆ। ਆਪ ਆਪਣੀ ਅਲੱਖ ਜਗਾ, ਅਲੱਖ ਨਿਰੰਜਣ ਆਪ ਅਖਵਾਈਆ। ਆਪ ਆਪਣਾ ਮਜਨ ਕਰਾ, ਆਪ ਆਪਣਾ ਧਾਮ ਸੁਹਾਈਆ। ਆਪ ਆਪਣਾ ਸੱਜਣ ਅਖਵਾ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕੰਕਾਰਾ, ਪਾਰਬ੍ਰਹਮ ਲੈ ਅਵਤਾਰਾ, ਪੂਰਨ ਜੋਤ ਕਰੇ ਰੁਸ਼ਨਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ਾ, ਪਰਮ ਪੁਰਖ ਅਖਵਾਇਆ। ਆਦਿ ਅੰਤ ਨਾ ਕਦੇ ਵਿਨਾਸਾ, ਨਾ ਮਰੇ ਨਾ ਜਾਇਆ। ਸਰਬ ਗੁਣਾਂ ਗੁਣ ਆਪੇ ਤਾਸਾ, ਗੁਣਵੰਤਾ ਨਾਉਂ ਰਖਾਇਆ। ਆਪ ਆਪਣਾ ਦੇ ਭਰਵਾਸਾ, ਆਪ ਆਪਣੀ ਧੀਰ ਧਰਾਇਆ। ਆਪ ਆਪਣੇ ਘਰ ਰੱਖਿਆ ਵਾਸਾ, ਆਪ ਆਪਣਾ ਵੇਖ ਵਖਾਇਆ। ਆਪੇ ਭਰਿਆ ਆਪਣਾ ਕਾਸਾ, ਆਪਣੀ ਭਿਛਿਆ ਆਪੇ ਪਾਇਆ। ਆਪੇ ਮੰਡਲ ਪਾਏ ਰਾਸਾ, ਵੇਖਣਹਾਰ ਆਪ ਅਖਵਾਇਆ। ਆਪ ਆਪਣਾ ਹੋਏ ਦਾਸੀ ਦਾਸਾ, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਘਰ ਵਸਾਇਆ। ਘਰ ਵਸਾਏ ਆਦਿ ਨਿਰੰਜਣ, ਆਪਣੀ ਜੋਤ ਜਗਾਈਆ। ਆਪਣੇ ਨੇਤਰ ਆਪਣਾ ਪਾਇਆ ਅੰਜਨ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਹੋਇਆ ਦਰਦ ਦੁੱਖ ਭੈ ਭੰਜਨ, ਆਪ ਆਪਣਾ ਸੰਗ ਰਖਾਈਆ। ਆਪ ਆਪਣਾ ਪੜਦਾ ਆਇਆ ਕੱਜਣ, ਆਪ ਆਪਣਾ ਮੁਖ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਸੇਜ ਵਿਛਾਈਆ। ਥਿਰ ਘਰ ਸਾਚਾ ਸਚ ਮਹੱਲਾ, ਹਰਿ ਸਾਚੇ ਆਪ ਉਸਾਰਿਆ। ਆਪੇ ਵਸਿਆ ਇਕ ਅਕੱਲਾ, ਨਾ ਦੂਸਰ ਨਾਉਂ ਧਰਾਇਆ। ਨਾ ਕੋਈ ਦੀਸੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਜਲ ਥਲ ਨਾ ਕੋਈ ਕਿਨਾਰਿਆ। ਨਾ ਕੋਈ ਪ੍ਰਿਥਮੀ ਅਕਾਸ਼, ਨਾ ਕੋਇ ਸੋਹੇ ਬੰਕ ਦਵਾਰਿਆ। ਨਾ ਕੋਈ ਵਿਸ਼ਨੂੰ ਵੰਸੀ ਰੱਖੇ ਆਸ, ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਨਾ ਕੋਈ ਪਸਾਰਿਆ। ਖੇਲੇ ਖੇਲ ਹਰਿ ਅਬਿਨਾਸ਼, ਆਪੇ ਸੋਹੇ ਬੰਕ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਾਏ ਜੋਤ ਇਕ ਨਿਰੰਕਾਰਿਆ। ਇਕ ਅਕੱਲਾ ਏਕੰਕਾਰਾ, ਏਕਾ ਰੰਗ ਸਮਾਇਆ। ਆਪ ਆਪਣੀ ਬੰਨੇ ਧਾਰਾ, ਆਪ ਆਪਣੀ ਧਾਰ ਚਲਾਇਆ। ਆਪ ਆਪਣਾ ਕਰ ਜੈਕਾਰਾ, ਆਪ ਆਪਣਾ ਨਾਅਰਾ ਲਾਇਆ। ਆਪ ਆਪਣਾ ਵੇਖ ਦਵਾਰਾ, ਆਪੇ ਦਏ ਸੁਹਾਇਆ। ਥਿਰ ਘਰ ਤੇਰਾ ਧਾਮ ਅਪਾਰਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਸੁਣੇ ਪੁਕਾਰਾ। ਆਪ ਆਪਣੀ ਕਰ ਪੁਕਾਰ, ਹਰਿ ਆਪੇ ਰਿਹਾ ਸੁਣਾਈਆ। ਆਪ ਆਪਣਾ ਕਰ ਉਜਿਆਰ, ਆਪ ਆਪਣੀ ਕਰੇ ਰੁਸ਼ਨਾਈਆ। ਆਪ ਆਪਣਾ ਮੀਤ ਮੁਰਾਰ, ਆਪ ਆਪਣਾ ਸੰਗ ਰਖਾਈਆ। ਆਪ ਆਪਣਾ ਕਰ ਪਿਆਰ, ਆਪ ਆਪਣੀ ਸੇਜ ਹੰਢਾਈਆ। ਆਪ ਆਪਣੀ ਬਣਿਆ ਨਾਰ, ਆਪੇ ਕੰਤ ਅਖਵਾਈਆ। ਆਪੇ ਪਾਏ ਸਾਚੇ ਹਾਰ, ਸਚ ਸੁਗੰਧਤਾ ਆਪ ਵਖਾਈਆ। ਆਪ ਆਪਣਾ ਕਰੇ ਅੰਗੀਕਾਰ, ਆਪ ਆਪਣੇ ਅੰਗ ਲਗਾਈਆ। ਸਚ ਪਲੰਘੀ ਬੈਠ ਨਿਰੰਕਾਰ, ਆਪ ਆਪਣਾ ਮਰਦੰਗ ਵਜਾਈਆ। ਨਾ ਕੋਈ ਦਿਸੇ ਮਰਦਾਨੇ ਤੇਰੀ ਸਤਾਰ, ਨਾ ਕੋਈ ਜਨਮ ਦਵਾਈਆ। ਆਦਿ ਪੁਰਖ ਕਰਨੀ ਕਰਤਾ ਕਰਤਾਰ, ਕਰਨਹਾਰ ਆਪ ਹੋ ਜਾਈਆ। ਆਪੇ ਬੈਠ ਸੱਚੇ ਦਰਬਾਰ, ਸਚ ਸੁੱਚ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਸਣ ਰਿਹਾ ਸੁਹਾਈਆ। ਹਰਿ ਹਰਿ ਆਸਣ ਸੋਭਾਵੰਤ, ਮਹਿਮਾ ਗਣੀ ਨਾ ਜਾਇਆ। ਜਗੇ ਜੋਤ ਇਕ ਭਗਵੰਤ, ਨੂਰੋ ਨੂਰ ਸਮਾਇਆ। ਨਾ ਕੋਈ ਸਾਧ ਨਾ ਕੋਈ ਸੰਤ, ਨਾ ਕੋਈ ਜੀਵ ਨਾ ਕੋਈ ਜੰਤ, ਗੁਰ ਪੀਰ ਅਵਤਾਰ ਨਾ ਕੋਈ ਦਿਸਾਇਆ। ਆਪੇ ਨਾਰੀ ਆਪੇ ਕੰਤ, ਥਿਰ ਘਰ ਬੈਠ ਸੇਜ ਵਛਾਇਆ। ਆਪ ਹੰਢਾਏ ਆਪਣੀ ਰੁੱਤ ਬਸੰਤ, ਫਲ ਫੁਲਵਾੜੀ ਵੇਖ ਵਖਾਇਆ। ਆਪੇ ਆਪਣਾ ਕਰਿਆ ਮੰਤ, ਆਪ ਆਪਣਾ ਨਾਮ ਦ੍ਰਿੜਾਇਆ। ਆਪ ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਈ ਦਿਸਾਇਆ। ਆਪੇ ਆਦਿ ਆਪੇ ਅੰਤ, ਆਦਿ ਜੁਗਾਦਿ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਬੈਠਾ ਆਸਣ ਲਾਇਆ। ਘਰ ਮਹੱਲਾ ਸਚ ਟਿਕਾਣਾ, ਹਰਿ ਸਾਚੇ ਜੋਤ ਜਗਾਈਆ। ਨਾ ਕੋਈ ਪਵਨ ਨਾ ਕੋਈ ਮਸਾਣਾ, ਨਾ ਕੋਈ ਰਾਗ ਧੁਨ ਉਪਜਾਈਆ। ਨਾ ਕੋਈ ਰਾਗ ਨਾ ਕੋਈ ਗਾਣਾ, ਨਾ ਕੋਈ ਤਾਰ ਸਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਆਪ ਅਖਵਾਈਆ। ਨਿਰਗੁਣ ਰੂਪ ਹਰਿ ਨਿਰਵੈਰਾ, ਏਕਾ ਰੰਗ ਸਮਾਇਆ। ਆਪ ਆਪਣੀ ਕਰੇ ਮਿਹਰਾ, ਮਿਹਰਵਾਨ ਆਪ ਅਖਵਾਇਆ। ਆਪੇ ਗੁਰੂ ਆਪੇ ਚੇਰਾ, ਚੇਰਾ ਗੁਰ ਆਪ ਅਖਵਾਇਆ। ਆਪੇ ਸੰਝ ਆਪ ਸਵੇਰਾ, ਦਿਵਸ ਰੈਣ ਆਪ ਹੋ ਜਾਇਆ। ਆਪਣਾ ਕਰੇ ਆਪ ਨਿਬੇੜਾ, ਨਾ ਕੋਈ ਸਾਲਸ ਹੋਰ ਰਖਾਇਆ। ਆਪ ਵਸਾਏ ਆਪਣਾ ਖੇੜਾ, ਘਰ ਆਪਣੇ ਆਸਣ ਲਾਇਆ। ਆਪੇ ਜਾਣੇ ਆਪਣਾ ਗੇੜਾ, ਭੇਵ ਕੋਈ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਸੁਹਾਇਆ। ਥਿਰ ਘਰ ਸਾਚਾ ਸਚ ਅਟਾਰੀ, ਹਰਿ ਸਾਚੀ ਜੋਤ ਜਗਾਈਆ। ਖੇਲੇ ਖੇਲ ਅਗੰਮ ਅਪਾਰੀ, ਦਿਸ ਕਿਸੇ ਨਾ ਆਈਆ। ਆਪ ਆਪਣੀ ਪਾਵੇ ਸਾਰੀ, ਆਪ ਆਪਣਾ ਭੇਵ ਖੁਲ੍ਹਾਈਆ। ਨਾ ਕੋਈ ਦੇਹਿਰਾ ਮੰਦਰ ਮੱਠ ਗੁਰ ਦਵਾਰੀ, ਸ਼ਿਵਦਵਾਲਾ ਨਾ ਕੋਈ ਰਖਾਈਆ। ਐਨਲਹੱਕ ਨਾ ਰਿਹਾ ਕੋਈ ਪੁਕਾਰੀ, ਨਾ ਕੋਈ ਸਦਾ ਲਗਾਈਆ। ਆਪਣੇ ਘਰ ਵਸਿਆ ਹਰਿ ਨਿਰੰਕਾਰੀ, ਆਦਿ ਪੁਰਖ ਆਪ ਅਖਵਾਈਆ। ਨਾ ਕੋਈ ਬ੍ਰਹਮਾ ਵੇਤਾ ਚਾਰ ਵੇਦ ਰਹੇ ਲਿਖਾਰੀ, ਵੇਦ ਵਿਆਸਾ ਪੁਰਾਨ ਅਠਾਰਾਂ ਨਾ ਕੋਈ ਲਿਖਾਈਆ। ਪਾਰਬ੍ਰਹਮ ਪ੍ਰਭ ਵਡ ਸਿਕਦਾਰੀ, ਖੇਲੇ ਖੇਲਣਹਾਰ ਆਪ ਅਖਵਾਈਆ। ਆਪ ਆਪਣੀ ਕਰੇ ਜੋਤ ਉਜਿਆਰੀ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਘਰ ਸੁਹਾਈਆ। ਪੂਰਬ ਲਹਿਣਾ ਵੇਖ, ਗੁਰਮੁਖ ਜਗਾਇਆ। ਆਪੇ ਲਿਖਣਹਾਰਾ ਲੇਖ, ਆਪੇ ਲਏ ਮਿਟਾਇਆ। ਆਪੇ ਦਾਤਾ ਦਸ ਦਸਮੇਸ, ਦਰ ਦਰਵੇਸ਼ ਆਪ ਅਖਵਾਇਆ। ਆਪੇ ਹੋਏ ਨਰ ਨਰੇਸ਼, ਨਰ ਨਿਰੰਕਾਰਾ ਆਪ ਅਖਵਾਇਆ। ਆਪੇ ਹੋਏ ਗਵਰਧਨ ਧਾਰੀ ਰਿਖੀ ਕੇਸ, ਕਾਹਨਾ ਕ੍ਰਿਸ਼ਨਾ ਆਪ ਅਖਵਾਇਆ। ਆਪੇ ਰਾਮ ਰਮਈਆ ਕਰੇ ਆਦੇਸ, ਰਾਮ ਰਾਮਾ ਵਿਚ ਸਮਾਇਆ। ਆਪੇ ਪਾਰਬ੍ਰਹਮ ਪ੍ਰਭ ਵਸਿਆ ਆਪਣੇ ਦੇਸ, ਆਪੇ ਵੇਸ ਵਟਾਇਆ। ਆਪੇ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸ਼ਿਵ ਸ਼ੰਕਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਸਾਚੇ ਸਚ ਗਿਆਨਾ, ਏਕਾ ਨਾਮ ਦ੍ਰਿੜਾਇਆ। ਆਪੇ ਬਖ਼ਸ਼ੇ ਚਰਨ ਧਿਆਨਾ, ਇਕ ਬਿਬਾਨ ਚੜ੍ਹਾਇਆ। ਆਤਮ ਅੰਤਰ ਧੁਰ ਫ਼ਰਮਾਣਾ, ਧੁਨ ਅਨਾਦੀ ਆਪ ਸੁਣਾਇਆ। ਇਕ ਸੁਣਾਏ ਸਾਚਾ ਗਾਣਾ, ਅਨਹਦ ਤਾਲ ਵਜਾਇਆ। ਹਉਮੇ ਹੰਗਤਾ ਰੋਗ ਗਵਾਨਾ, ਜਿਸ ਜਨ ਚਰਨੀ ਸੀਸ ਝੁਕਾਇਆ। ਏਕਾ ਮੰਗਿਆ ਸਾਚਾ ਦਾਨਾ, ਹਰਿ ਨਾਮਾ ਝੋਲੀ ਪਾਇਆ। ਦੋ ਜਹਾਨੀ ਮਿਲੇ ਮਾਣਾ, ਆਵਣ ਜਾਵਣ ਫੰਦ ਕਟਾਇਆ। ਰਾਏ ਧਰਮ ਮੁਖ ਛੁਪਾਨਾ, ਚਿਤਰ ਗੁਪਤ ਨਾ ਲੇਖ ਵਖਾਇਆ। ਅੰਤਮ ਮੇਲਾ ਸ੍ਰੀ ਭਗਵਾਨਾ, ਹਰਿ ਸਾਚੇ ਮੇਲ ਮਿਲਾਇਆ। ਆਵਣ ਜਾਵਣ ਚੁੱਕੀ ਕਾਣਾ, ਚਰਨ ਧੂੜ ਅਸ਼ਨਾਨ ਕਰਾਇਆ । ਥਿਰ ਘਰ ਵਖਾਏ ਸਚ ਮਕਾਨਾ, ਗੁਰਮੁਖ ਸਾਚੇ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣਾਂ ਦਰਸ ਦਿਖਾਇਆ। ਨੇਤਰ ਨੈਣਾਂ ਦਰਸ਼ਨ ਕਰ, ਆਤਮ ਤ੍ਰਿਖਾ ਬੁਝਾਈਆ। ਏਕਾ ਦੇਵਣਹਾਰਾ ਵਰ, ਬ੍ਰਹਿਮੰਡ ਕਰੇ ਕੁੜਮਾਈਆ। ਇਕ ਨੁਹਾਏ ਸਾਚੇ ਸਰ, ਦੁਰਮਤ ਮੈਲ ਗਵਾਈਆ । ਗੁਰਮੁਖ ਸਾਚਾ ਸਾਚੀ ਤਰਨੀ ਗਿਆ ਤਰ, ਦੋਏ ਜੋੜ ਸੀਸ ਝੁਕਾਈਆ। ਗੁਰ ਪੂਰਾ ਸ਼ਬਦ ਭੰਡਾਰਾ ਦੇਵੇ ਭਰ, ਤੋਟ ਰਹੇ ਨਾ ਰਾਈਆ। ਆਪੇ ਘਾੜਨ ਰਿਹਾ ਘੜ, ਆਪੇ ਸਾਜਨ ਸਾਜ ਅਖਵਾਈਆ। ਆਪੇ ਅੰਦਰ ਬੈਠਾ ਵੜ, ਆਪੇ ਕੁੰਡਾ ਲਾਹੀਆ। ਉਚ ਮਹੱਲੇ ਆਪੇ ਚੜ੍ਹ, ਆਪਣੀ ਜੋਤ ਜਗਾਈਆ। ਸੰਤ ਸਹੇਲੇ ਲਏ ਫੜ, ਜੁਗ ਜੁਗ ਵੱਡੀ ਵਡਿਆਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਕੋਟ ਕਿਲਾ ਗੜ੍ਹ ਗੁਰਮੁਖ ਸਾਚੇ ਤੇਰੇ ਅੰਦਰ ਬੈਠਾ ਆਸਣ ਲਾਈਆ। ਏਕਾ ਅੱਖਰ ਜਾਣਾ ਪੜ੍ਹ, ਪੰਚ ਵਿਕਾਰਾ ਜਾਏ ਸੜ, ਜਗੇ ਜੋਤ ਬਹੱਤਰ ਨੜ, ਗੁਰ ਪੂਰਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਸੰਗ ਨਿਭਾਈਆ। ਹਰਿਜਨ ਸਾਚੇ ਸਾਚਾ ਮੇਲਾ, ਹਰਿ ਆਪਣਾ ਆਪ ਕਰਾਇਆ। ਆਪੇ ਹੋਏ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇਆ। ਆਪੇ ਵਸੇ ਰੰਗ ਨਵੇਲਾ, ਆਪੇ ਹਰ ਘਟ ਆਸਣ ਲਾਇਆ। ਆਪੇ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਕਰਮ ਹਰਿਜਨ ਸਾਚੇ ਵੇਖ ਵਖਾਇਆ। ਜਨਮ ਕਰਮ ਪ੍ਰਭ ਹੱਥ, ਜੁਗ ਜੁਗ ਵੱਡੀ ਵਡਿਆਈਆ। ਹਰਿਜਨ ਰੱਖੇ ਦੇ ਕਰ ਹੱਥ, ਜਿਸ ਜਨ ਸਾਚੀ ਓਟ ਰਖਾਈਆ। ਸ਼ਬਦ ਜਣਾਈ ਅਕੱਥਨਾ ਅਕੱਥ, ਅਗਾਧ ਬੋਧ ਅਖਵਾਈਆ। ਸੋਹੰ ਸ਼ਬਦ ਚੜ੍ਹਾਏ ਸਾਚੇ ਰਥ, ਪਾਰਬ੍ਰਹਮ ਰਥ ਰਥਵਾਹੀਆ। ਲਹਿਣਾ ਦੇਣਾ ਚੁਕੇ ਸੀਆਂ ਸਾਢੇ ਤਿੰਨ ਤਿੰਨ ਹੱਥ, ਘਰ ਸਾਚੇ ਵੱਜੇ ਵਧਾਈਆ। ਸਗਲ ਵਿਸੂਰੇ ਗਏ ਲੱਥ, ਸਹਿਸਾ ਰੋਗ ਰਹਿਣ ਨਾ ਪਾਈਆ। ਗੁਰ ਸ਼ਬਦ ਡੋਰੀ ਪੰਚਮ ਪਾਏ ਨੱਥ, ਪੰਚਾਂ ਲਏ ਜਗਾਈਆ। ਆਤਮ ਅੰਦਰ ਦੇਵੇ ਵੱਥ, ਗੁਰ ਵਡ ਵੱਡੀ ਵਡਿਆਈਆ। ਜੋ ਬਣਿਆ ਸੋ ਜਾਏ ਢੱਠ, ਥਿਰ ਕੋਈ ਰਹਿਣ ਨਾ ਪਾਈਆ। ਗੁਰਚਰਨ ਦਵਾਰਾ ਤੀਰਥ ਅਠਸਠ, ਸਾਚਾ ਮਜਨ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਕਰਮਾਂ ਦਏ ਮਿਟਾਈਆ। ਪਿਛਲਾ ਲੇਖਾ ਜਾਏ ਚੁੱਕ, ਹਰਿਜਨ ਆਏ ਚਰਨ ਦਵਾਰਾ। ਆਪ ਮਿਟਾਏ ਤ੍ਰਿਸਨਾ ਭੁੱਖ, ਅੰਮ੍ਰਿਤ ਆਤਮ ਦੇਵੇ ਨਾਮ ਅਧਾਰਾ। ਸੁਫਲ ਕਰਾਏ ਮਾਤ ਕੁੱਖ, ਜੋ ਜਨ ਮੰਗੇ ਸਚ ਦਵਾਰਾ। ਉਲਟਾ ਗਰਭ ਵਾਸ ਨਾ ਹੋਏ ਰੁੱਖ, ਦੋ ਜਹਾਨੀ ਪਾਰ ਕਿਨਾਰਾ। ਉਜਲ ਕਰੇ ਮਾਤ ਮੁੱਖ, ਗੁਰ ਪੂਰਾ ਮਾਤ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਵਰ, ਬਖ਼ਸ਼ੇ ਨਾਮ ਸੱਚਾ ਭੰਡਾਰਾ। ਆਪੇ ਵੇਖੇ ਸਗਲ ਪਸਾਰਾ, ਬ੍ਰਹਿਮਾਦੀ ਖੋਜ ਖੋਜਾਈਆ। ਅਕਲ ਕਲਾ ਕਲ ਆਪੇ ਧਾਰਾ, ਆਦਿ ਜੁਗਾਦੀ ਆਪ ਅਖਵਾਈਆ। ਨਿਹਕਲੰਕ ਨਰਾਇਣ ਨਰ ਅਵਤਾਰਾ, ਪਰਗਟ ਹੋਏ ਵਿਚ ਸੰਸਾਰਾ, ਕਲਜੁਗ ਕੂੜਾ ਕੂੜੀ ਰਾਸ, ਕੂੜੀ ਧਾਰ ਚਲਾਈਆ। ਅੰਤਮ ਵੇਲੇ ਹੋਏ ਨਾਸ, ਪ੍ਰਭ ਸਾਚਾ ਆਪ ਕਰਾਈਆ। ਪਰਗਟ ਹੋਏ ਸਰਬ ਗੁਣਤਾਸ, ਵੇਖ ਵਖਾਏ ਥਾਉਂ ਥਾਈਂਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਗਗਨ ਪਤਾਲਾਂ ਫੇਰਾ ਪਾਈਆ। ਜਨ ਭਗਤਾਂ ਹਿਰਦੇ ਅੰਦਰ ਰੱਖੇ ਵਾਸ, ਨਿਝ ਘਰ ਬੈਠਾ ਆਸਣ ਲਾਈਆ। ਰਸਨਾ ਜਿਹਵਾ ਇਕ ਸਵਾਸ, ਮਣੀਆ ਮੰਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਮਲ ਜੋਤ ਕਰੇ ਰੁਸ਼ਨਾਈਆ। ਨਿਰਮਲ ਜੋਤ ਜਗਤ ਉਜਾਗਰ, ਹਰਿ ਸਾਚੇ ਆਪ ਕਰਾਈਆ। ਨੌਂ ਖੰਡ ਵੇਖੇ ਡੂੰਘਾ ਸਾਗਰ, ਲੱਖ ਚੁਰਾਸੀ ਆਪ ਹਿਲਾਈਆ। ਹਰ ਘਟ ਵਸਿਆ ਕਾਇਆ ਗਾਗਰ, ਆਪ ਆਪਣਾ ਮੁਖ ਛੁਪਾਈਆ। ਗੁਰਮੁਖ ਹੋਏ ਨਾਮ ਸੁਦਾਗਰ, ਏਕਾ ਵਣਜ ਸੱਚਾ ਕਰਾਈਆ। ਮਿਲੇ ਨਾਮ ਰੱਤੀ ਰਤਨਾਗਰ, ਰੱਤੀ ਰੱਤ ਰਹਿਣ ਨਾ ਪਾਈਆ। ਅੱਠੇ ਪਹਿਰ ਦਿਵਸ ਰੈਣ ਇਕਾਂਤ ਇਕਾਗਰ, ਏਕਾ ਲਿਵ ਜੋਤ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰਨ ਗੋਤ ਨਾ ਕੋਈ ਰਖਾਈਆ। ਪੰਚਮ ਸ਼ਬਦ ਪੰਚਮ ਗਿਆਨਾ, ਪੰਚਮ ਵੱਜੇ ਵਧਾਈਆ। ਪੰਚਮ ਰਾਗੀ ਨਾਦੀ ਗਾਏ ਗਾਨਾ, ਪੰਚਮ ਤਾਰ ਹਿਲਾਈਆ। ਪੰਚਮ ਕਰੇ ਆਪ ਪਛਾਨਾ, ਪੰਚਮ ਬੂਝ ਬੁਝਾਈਆ। ਪੰਚਮ ਦੇਵੇ ਨਾਮ ਨਿਧਾਨਾ, ਪੰਚਮ ਲੇਖ ਚੁਕਾਈਆ। ਪੰਚਮ ਪਾਇਆ ਪਦ ਨਿਰਬਾਨਾ, ਪੰਚਮ ਦਰ ਸੁਹਾਈਆ। ਪੰਚਮ ਮੇਲ ਸ੍ਰੀ ਭਗਵਾਨਾ, ਪੰਚਮ ਦਏ ਮਿਟਾਈਆ। ਪੰਚਮ ਅੱਖਰ ਕਰ ਪਰਧਾਨਾ, ਪੰਚਮ ਮੋਹ ਚੁਕਾਈਆ। ਪੰਚਮ ਵਖਾਏ ਇਕ ਨਿਸ਼ਾਨਾ, ਪੰਚਮ ਆਪ ਝੁਲਾਈਆ। ਪੰਚਮ ਦੇਵੇ ਧਰਮ ਬਿਬਾਨਾ, ਪੰਚਮ ਲਏ ਚੜ੍ਹਾਈਆ। ਪੰਚਮ ਚੁਕਾਏ ਅੰਤਮ ਕਾਨਾ, ਪੰਚਮ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਵਣ ਸੁਰਤੀ ਇਕ ਗਿਆਨਾ, ਮਿਲਿਆ ਮੇਲ ਸ੍ਰੀ ਭਗਵਾਨਾ, ਅਨੰਦ ਅਨੰਦ ਅਨੰਦ ਮੰਗਲ ਗਾਈਆ। ਸਾਵਣ ਸੁਰਤੀ ਹਰਿ ਪਰਨਾ, ਸਾਚੀ ਸੇਜ ਸੁਹਾਈਆ। ਅਕਾਲ ਮੂਰਤੀ ਦਰਸ ਦਿਖਾ, ਅਕਲ ਕਲਾ ਵਖਾਈਆ। ਨਾਦ ਤੂਰਤੀ ਇਕ ਵਜਾ, ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਆਪ ਆਪਣਾ ਭੇਵ ਖੁਲ੍ਹਾਏ, ਪਾਰਬ੍ਰਹਮ ਅਬਿਨਾਸ਼ਾ। ਸਤਿਗੁਰ ਪੂਰੇ ਵਿਚ ਸਮਾਏ, ਆਪੇ ਰੱਖਣਹਾਰਾ ਵਾਸਾ। ਆਪ ਆਪਣੇ ਰੰਗ ਰੰਗਾਏ, ਆਪੇ ਖੇਲੇ ਖੇਲ ਤਮਾਸ਼ਾ। ਆਪ ਆਪਣਾ ਸੰਗ ਜਣਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬਲ ਬਲ ਜਾਸਾ। ਸਾਵਣ ਸਈਆ ਸਾਚਾ ਪਾ, ਨਈਆ ਨਾਮ ਚਲਾਈਆ। ਏਕਾ ਲੇਖਾ ਰਿਹਾ ਲਿਖਾ, ਧੁਰ ਫ਼ਰਮਾਣ ਇਕ ਜਣਾਈਆ। ਨੇਤਰ ਨੈਣ ਨਾ ਸਕੇ ਕੋਈ ਵਖਾ, ਦਿਸ ਕਿਸੇ ਨਾ ਆਈਆ। ਆਪਣਾ ਭੇਖ ਆਪ ਵਟਾ, ਪ੍ਰਭ ਕਰੇ ਜੋਤ ਰੁਸ਼ਨਾਈਆ। ਸਾਚਾ ਡੰਕਾ ਦਏ ਵਜਾ, ਸਤਿਗੁਰ ਪੂਰਾ ਆਪ ਅਖਵਾਈਆ। ਪੁਰੀ ਘਨਕਾ ਧਾਮ ਸੁਹਾ, ਨਿਹਕਲੰਕਾ ਨਾਉਂ ਰਖਾਈਆ। ਲੱਲਾ ਲਿਪਤ ਨਾ ਰਾਈਆ। ਕੱਕਾ ਕੂੜ ਕੁੜਿਆਰਾ ਦਏ ਮਿਟਾ, ਸਾਚਾ ਮਾਰਗ ਏਕਾ ਲਾਈਆ। ਊਚਾਂ ਨੀਚਾਂ ਏਕਾ ਧਾਮ ਬਹਾ, ਏਕਾ ਬਖ਼ਸ਼ੇ ਸਚ ਸਰਨਾਈਆ। ਸਤਿਗੁਰ ਸਾਵਣ ਲੇਖਾ ਗਿਆ ਲਿਖਾ, ਚਾਰ ਸੌ ਇਕਾਠ ਪੰਨਾ ਬੂਝ ਬੁਝਾਈਆ। ਚੌਥੀ ਸੱਤਰੇ ਵੇਖਣਾ ਫੋਲ ਫੁਲਾ, ਸੱਸੇ ਉਪਰ ਹੋੜਾ ਰਿਹਾ ਟਿਕਾਈਆ। ਹਾਹੇ ਉਤੇ ਟਿੱਪੀ ਲਾ, ਪੰਜਵੀਂ ਧਾਰਾ ਆਪ ਚਲਾਈਆ। ਜਨ ਭਗਤਾਂ ਅੰਤਮ ਹੋਏ ਸਹਾ, ਪਾਰਬ੍ਰਹਮ ਵੱਡੀ ਵਡਿਆਈਆ। ਆਪਣਾ ਲੇਖਾ ਆਪੇ ਲਏ ਗਣਾ, ਦੂਸਰ ਭੇਵ ਨਾ ਜਾਣੇ ਰਾਈਆ। ਹੱਥੀਂ ਟਿੱਕਾ ਨਾ ਦਿਤਾ ਕਿਸੇ ਲਾ, ਬੰਦ ਕਿਵਾੜ ਨਾ ਕੋਈ ਖੁਲ੍ਹਾਈਆ। ਮਿਲਿਆ ਮੇਲ ਨਾ ਬੇਪਰਵਾਹ, ਗੁਰ ਪੂਰਾ ਦਿਸ ਨਾ ਆਈਆ। ਆਪ ਆਪਣਾ ਲਹਿਣਾ ਝੋਲੀ ਪਾ, ਆਪਣੀ ਹੱਥੀਂ ਗਿਆ ਲਿਖਾਈਆ। ਗੁਰ ਸ਼ਬਦ ਪਰਗਟ ਹੋਏ ਜਗਤ ਮਲਾਹ, ਏਕਾ ਬੇੜਾ ਦਏ ਚਲਾਈਆ। ਨਗਰ ਖੇੜੇ ਦੇਵੇ ਢਾਹ, ਉਚੇ ਮੰਦਰ ਰਹਿਣ ਨਾ ਪਾਈਆ। ਗੁਰਮੁਖ ਸਾਜਨ ਲਏ ਮਿਲਾ, ਆਤਮ ਜੋਤੀ ਜੋਤ ਜਗਾਈਆ। ਸਾਚਾ ਦਰ ਦਏ ਵਖਾ, ਜੋਤ ਨਿਰੰਜਣ ਸੇਵਾ ਲਾਈਆ। ਦਰਦ ਦੁੱਖ ਭੈ ਭੰਜਨ ਆਪ ਅਖਵਾ, ਪੰਚਮ ਮੇਲਾ ਸਹਿਜ ਸੁਭਾਈਆ। ਚਾਰ ਵਰਨ ਰਾਓ ਰੰਕ ਊਚ ਨੀਚ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਥਾਂ ਦਏ ਬਹਾ, ਦੇਵੇ ਨਾਮ ਵੱਡੀ ਵਡਿਆਈਆ। ਗੁਰ ਮੰਤਰ ਨਾਮ ਸਾਚਾ ਦਏ ਜਪਾ, ਸਤਿਜੁਗ ਸਾਚੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖੇ ਵੇਖਣਹਾਰਾ ਆਪੇ ਲਏ ਕਢਾਈਆ।
ਪੁੱਤ ਪੋਤਰਾ ਬੰਸ ਪਰਵਾਰਾ, ਮਾਇਆ ਬੰਧਨ ਪਾਇਆ। ਪਹਿਲਾ ਮੰਗੋ ਨਾਮ ਅਧਾਰਾ, ਦੂਜੇ ਦਰ ਝੋਲੀ ਪਾਇਆ। ਤੀਜੇ ਵਾਰੀ ਭਰੇ ਭੰਡਾਰਾ, ਪੂਤ ਸਪੂਤਾ ਦਏ ਉਪਾਇਆ। ਖਾਲੀ ਦਿਸੇ ਨਾ ਹਰਿ ਦਵਾਰਾ, ਤੋਟ ਰਹੇ ਨਾ ਰਾਇਆ। ਲੇਖਾ ਲਿਖਣਹਾਰ ਆਪ ਕਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਇਆ। ਮੰਗੋ ਨਾਮ ਦਾਨ, ਮਿਲੇ ਮੇਲ ਭਗਵਾਨਾ। ਝੋਲੀ ਬਖ਼ਸ਼ੇ ਸਾਚਾ ਬਾਲ, ਗੁਣਵੰਤਾ ਗੁਣ ਨਿਧਾਨਾ। ਕਰੇ ਕਰਾਏ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਜੀਆ ਦਾਨਾ। ਜੀਆ ਦਾਨ ਜੋ ਜਨ ਲੋੜੇ, ਪੂਰਨ ਆਸ ਕਰਾਈਆ। ਦਰ ਆਇਆ ਪ੍ਰਭ ਕਦੇ ਨਾ ਮੋੜੇ, ਜੋ ਜਨ ਬੈਠੇ ਸੀਸ ਝੁਕਾਈਆ। ਵੇਖੇ ਪਰਖੇ ਮਿੱਠੇ ਕੌੜੇ, ਵੇਖਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਨਾਮ ਭੰਡਾਰਾ ਸਾਚਾ ਭਰਿਆ, ਗੁਰ ਪੂਰੇ ਹੱਥ ਵਡਿਆਈਆ। ਦਰਸ਼ਨ ਕਰ ਕਰ ਹਰਿਜਨ ਤਰਿਆ, ਹਰਿ ਹਰਿ ਰੰਗ ਰੰਗਾਈਆ। ਆਤਮ ਨੁਹੌਣਾ ਸਾਚੇ ਸਰਿਆ, ਦੁਰਮਤ ਮੈਲ ਗਵਾਈਆ। ਗੁਰ ਮੰਤਰ ਸ਼ਬਦ ਸਾਚਾ ਪੜ੍ਹਿਆ, ਸਾਚੇ ਘਰ ਵੱਜੇ ਵਧਾਈਆ। ਪੰਜਾਂ ਬਹਿ ਬਹਿ ਆਪੇ ਲੜਿਆ, ਆਪੇ ਕਰੇ ਲੜਾਈਆ। ਆਪੇ ਤੋੜਨਹਾਰਾ ਹੰਕਾਰੀ ਗੜ੍ਹਿਆ, ਗੜ੍ਹ ਹੰਕਾਰੀ ਰਹਿਣ ਨਾ ਪਾਈਆ। ਗੁਰਮੁਖ ਸਾਜਣ ਪੌੜੇ ਚੜ੍ਹਿਆ, ਗੁਰ ਪੂਰਾ ਹੋਏ ਸਹਾਈਆ। ਕਲਜੁਗ ਮਾਇਆ ਅਗਨੀ ਵਿਚ ਨਾ ਸੜਿਆ, ਤੱਤੀ ਵਾ ਨਾ ਲੱਗੇ ਰਾਈਆ। ਅੰਤਮ ਵੇਲੇ ਪਾਰਬ੍ਰਹਮ ਪ੍ਰਭ ਬਾਂਹੋਂ ਆਪੇ ਫੜਿਆ, ਆਪ ਆਪਣੀ ਬੂਝ ਬੁਝਾਈਆ। ਸਿੰਘ ਸ਼ਿਵ ਦੇਵ ਸਾਚਾ ਘਾੜਨ ਘੜਿਆ, ਏਕਾ ਦੂਜਾ ਭੌ ਚੁਕਾਈਆ। ਆਪ ਬੰਧਾਏ ਆਪਣੇ ਲੜਿਆ, ਸਤਿਗੁਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਕਰੇ ਰੁਸ਼ਨਾਈਆ। ਕਿਰਪਾ ਕਰੇ ਨਾਮ ਗੁਣਵੰਤਾ, ਆਤਮ ਵੱਜੇ ਵਧਾਈਆ। ਹਰਿਜਨ ਮੇਲਾ ਸਾਚੇ ਕੰਤਾ, ਕੰਤ ਕੰਤੂਹਲ ਹੰਢਾਈਆ। ਨਾਮ ਰੰਗਣ ਚਾੜ੍ਹੇ ਇਕ ਬਸੰਤਾ, ਕਾਇਆ ਚੋਲੀ ਰੰਗ ਰੰਗਾਈਆ। ਸਾਚਾ ਥਾਨ ਆਪ ਸੁਹੰਤਾ, ਸਾਚੇ ਦਰ ਕਰੇ ਰੁਸ਼ਨਾਈਆ। ਮਿਲੇ ਵਡਿਆਈ ਵਿਚ ਜੀਵ ਜੰਤਾ, ਦੇਵੇ ਦਰਸ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਨ ਇਛਿਆ ਆਪ ਕਰਾਈਆ। ਨਾਨਕ ਨਿਰਗੁਣ ਰੂਪ, ਨਿਰਗੁਣ ਸਮਾਇਆ। ਆਪੇ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਇਆ। ਜਿਸ ਜਨ ਜਾਏ ਆਪੇ ਤੁੱਠ, ਦੇਵੇ ਦਰਸ ਆਪ ਰਘੁਰਾਇਆ। ਲੁਕਿਆ ਰਹਿਣ ਨਾ ਦੇਵੇ ਗੁੱਠ, ਸ਼ਬਦੀ ਸ਼ਬਦ ਲਏ ਉਪਾਇਆ। ਜੋ ਜਨ ਬੈਠੇ ਰੁਠ, ਵੇਲੇ ਅੰਤਮ ਲਏ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੂਝ ਬੁਝਾਇਆ। ਨਾਨਕ ਗੁਰ ਨਾਮ ਨਿਧਾਨਾ, ਨਾਮੇ ਨਾਮ ਸਮਾਇਆ। ਰਸਨਾ ਗਾਇਆ ਹਰਿ ਭਗਵਾਨਾ, ਹਰਿ ਹਰਿ ਰੂਪ ਅਖਵਾਇਆ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਆਤਮ ਬ੍ਰਹਮ ਜਣਾਇਆ। ਏਕਾ ਦੂਜਾ ਭੌ ਮਿਟਾਨਾ, ਤੀਜਾ ਨੈਣ ਖੁਲ੍ਹਾਇਆ। ਚੌਥਾ ਘਰ ਹਰਿ ਸੁਹਾਨਾ, ਹਰਿਜਨ ਮੇਲ ਮਿਲਾਇਆ। ਰਸਨਾ ਗੌਣਾ ਸਾਚਾ ਗਾਣਾ, ਨਾਨਕ ਰਸਨ ਅਲਾਇਆ। ਸੋ ਪੁਰਖ ਨਿਰਜੰਣ ਵਡ ਮਿਹਰਵਾਨਾ, ਮਿਹਰਵਾਨ ਆਪ ਅਖਵਾਇਆ। ਆਤਮ ਦਰਸੀ ਦੇਵੇ ਦਾਨਾ, ਦਰਸ ਅਮੋਘ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤ ਕਰੇ ਰੁਸ਼ਨਾਇਆ। ਸੋਹੰ ਸ਼ਬਦ ਰਸਨਾ ਗੌਣਾ, ਨਾਨਕ ਵੱਜੇ ਵਧਾਈਆ। ਦਸਵੇਂ ਦਿਨ ਦਰਸ਼ਨ ਪੌਣਾ, ਦਸਮ ਦਵਾਰ ਖੁਲ੍ਹਾਈਆ। ਆਲਸ ਨਿੰਦਰਾ ਵਿਚ ਨਾ ਸੌਣਾ, ਮਾਇਆ ਮੋਹ ਚੁਕਾਈਆ। ਏਕਾ ਜਾਪ ਜਪਤ ਜਪਤ ਸੁਖ ਪੌਣਾ, ਸੋ ਪੁਰਖ ਨਿਰੰਜਣ ਮੇਲ ਮਿਲਾਈਆ। ਭੇਖਾ ਧਾਰੀ ਭੇਖ ਬਾਵਨਾ, ਅਕਲ ਕਲ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋਏ ਦਰਸ ਦਿਖਾਏ, ਨਾਨਕ ਚੋਲਾ ਤਨ ਪਹਿਨਾਈਆ। ਨਾਨਕ ਚੋਲਾ ਪੰਜ ਤੱਤ, ਗੁਰ ਸ਼ਬਦ ਹੰਢਾਇਆ। ਆਪੇ ਵਸਿਆ ਨਾੜੀ ਰੱਤ, ਹੱਡ ਮਾਸ ਜੋੜ ਜੁੜਾਇਆ। ਆਪੇ ਦੇਵੇ ਧੀਰਜ ਜਤ, ਸਤਿ ਸੰਤੋਖ ਆਪ ਰਖਾਇਆ। ਆਪ ਲਪੇਟੇ ਸਾਚੇ ਪਟ, ਨਾਮ ਦੋਸ਼ਾਲਾ ਉਪਰ ਪਾਇਆ। ਆਪੇ ਵਸਿਆ ਘਟ ਘਟ, ਮੰਦਰ ਡੇਰਾ ਲਾਇਆ। ਗੜ੍ਹ ਹੰਕਾਰੀ ਜਾਏ ਢੱਠ, ਗੁਰ ਪੂਰਾ ਰਿਹਾ ਢਾਹਿਆ। ਮਾਇਆ ਅਗਨੀ ਹੋਏ ਮੱਠ, ਪੰਚ ਵਿਕਾਰਾ ਲੰਬੂ ਦਏ ਬੁਝਾਇਆ। ਹਰਿ ਦਵਾਰ ਰੱਖਣਾ ਏਕਾ ਹਠ, ਏਕਾ ਗੁਣ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇਵੇ ਨੱਠ ਨੱਠ, ਭੇਖਾਧਾਰੀ ਭੇਖ ਵਟਾਇਆ।
ਹਰਿ ਸ਼ਬਦ ਅਪਾਰ, ਗੁਰ ਸਮਾਇਆ। ਗੁਰ ਸ਼ਬਦ ਅਧਾਰ, ਗੁਰਮੁਖ ਲਏ ਜਗਾਇਆ। ਗੁਰਮੁਖ ਪਾਵੇ ਸਾਰ, ਹਉਮੇ ਰੋਗ ਗਵਾਇਆ। ਮਨਮੁਖ ਸੁੱਤੇ ਪੈਰ ਪਸਾਰ, ਕੂੜਾ ਪੜਦਾ ਪਾਇਆ। ਪਰਗਟ ਹੋਇਆ ਹਰਿ ਕਰਤਾਰ, ਕਰਤਾ ਪੁਰਖ ਅਖਵਾਇਆ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇਆ। ਖੇਲੇ ਖੇਲ ਵਿਚ ਸੰਸਾਰ, ਜੋਤੀ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਹਾਇਆ। ਹਰਿ ਕਾ ਸ਼ਬਦ ਵਡ ਬਲਵਾਨਾ, ਗੁਰ ਪੂਰੇ ਹੋਏ ਸਹਾਇਆ। ਗੁਰ ਪੂਰਾ ਨੌਜਵਾਨਾ, ਗੁਰਮੁਖ ਸਾਚੇ ਲਏ ਤਰਾਇਆ। ਗੁਰਮੁਖ ਸਾਚਾ ਚਤੁਰ ਸੁਜਾਨਾ, ਇਕ ਧਿਆਨ ਰਖਾਇਆ। ਮਨਮੁਖ ਭੁੱਲੇ ਜੀਵ ਨਾਦਾਨਾ, ਝੂਠੇ ਧੰਦੇ ਲਾਇਆ। ਪਰਗਟ ਹੋਏ ਸ੍ਰੀ ਭਗਵਾਨਾ, ਕਲਜੁਗ ਗੰਦੇ ਦਏ ਮੁਕਾਇਆ। ਖੇਲੇ ਖੇਲ ਦੋ ਜਹਾਨਾ, ਛੰਦ ਸੁਹਾਗੀ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਉਪਜਾਇਆ। ਹਰਿ ਕਾ ਸ਼ਬਦ ਸਾਚੀ ਦਾਤ, ਗੁਰ ਪੂਰੇ ਝੋਲੀ ਪਾਈਆ। ਗੁਰ ਪੂਰਾ ਬੰਨੇ ਚਰਨ ਨਾਤ, ਗੁਰਮੁਖ ਸਾਚੇ ਜੋੜ ਜੁੜਾਈਆ। ਗੁਰਮੁਖ ਸਾਚੇ ਆਤਮ ਅੰਤਰ ਵੇਖੇ ਮਾਰ ਝਾਤ, ਘਰ ਬੈਠਾ ਬੇਪਰਵਾਹੀਆ। ਮਨਮੁਖ ਜੀਵਾਂ ਹੋਏ ਅੰਧੇਰੀ ਰਾਤ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਭਰਮੇ ਭੁੱਲੇ ਜ਼ਾਤ ਪਾਤ, ਵਰਨ ਬਰਨ ਪਈ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਸ੍ਰਿਸ਼ਟ ਸਬਾਈਆ। ਹਰਿ ਕਾ ਸ਼ਬਦ ਸ਼ਬਦ ਗੁਰ ਦੇਵਾ, ਗੁਰ ਪੂਰੇ ਮੇਲ ਮਿਲਾਇਆ। ਗੁਰ ਪੂਰੇ ਬਖ਼ਸ਼ੇ ਸਾਚੀ ਸੇਵਾ, ਸੇਵਕ ਸੇਵਾ ਮੁਖ ਰਖਾਇਆ। ਹਰਿਜਨ ਗਾਏ ਰਸਨਾ ਜਿਹਵਾ, ਚਿੰਤਾ ਦੁੱਖ ਮਿਟਾਇਆ। ਮਨਮੁਖ ਭੁਲਾਏ ਨਾ ਕੋਇ ਲਾਏ ਥੇਵਾ, ਅੰਧ ਅੰਧੇਰ ਨਾ ਕੋਈ ਮਿਟਾਇਆ। ਪਰਗਟ ਹੋਏ ਅਲੱਖ ਅਭੇਵਾ, ਅਲੱਖ ਨਿਰੰਜਣ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਇਆ। ਹਰਿ ਕਾ ਸ਼ਬਦ ਸਦਾ ਅਬਿਨਾਸ਼ਾ, ਗੁਰ ਪੂਰੇ ਸੰਗ ਨਿਭਾਇਆ। ਗੁਰ ਪੂਰਾ ਹੋਏ ਸਰਬ ਗੁਣਤਾਸਾ, ਗੁਰਮੁਖ ਸਾਚੇ ਲਏ ਤਰਾਇਆ। ਗੁਰਮੁਖ ਸਾਚੇ ਬਲ ਬਲ ਜਾਸਾ, ਹਰਿ ਹਿਰਦੇ ਵਿਚ ਸਮਾਇਆ। ਮਨਮੁਖ ਵੇਖੇ ਕਲਜੁਗ ਕੂੜੀ ਰਾਸਾ, ਕੂੜੀ ਕਿਰਿਆ ਤਨ ਪਰਨਾਇਆ। ਪਰਗਟ ਹੋਏ ਸ਼ਾਹੋ ਸ਼ਬਾਸ਼ਾ, ਸ਼ਾਹ ਸੁਲਤਾਨ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਕਰੇ ਰੁਸ਼ਨਾਇਆ। ਹਰਿ ਕਾ ਸ਼ਬਦ ਅਲੱਖ ਅਭੇਵਾ, ਗੁਰ ਸਤਿਗੁਰ ਝੋਲੀ ਪਾਇੰਦਾ। ਸਤਿਗੁਰ ਪੂਰਾ ਵਡ ਦੇਵੀ ਦੇਵਾ, ਗੁਰਮੁਖ ਵਿਰਲਾ ਮਾਤ ਮਨਾਇੰਦਾ। ਗੁਰਮੁਖ ਨਾ ਬਿਰਥਾ ਜਾਏ ਸੇਵਾ, ਜੋ ਜਨ ਸਚ ਕਮਾਇੰਦਾ। ਮਨਮੁਖ ਭੁਲਾਏ ਨੇਤਰ ਨੈਣ ਛੁਪਾਏ, ਭੇਖਾ ਧਾਰੀ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨੂਰ ਦਰਸਾਇੰਦਾ। ਹਰਿ ਕਾ ਸ਼ਬਦ ਸਚ ਤਰਾਨਾ, ਗੁਰ ਪੂਰੇ ਆਪ ਸੁਣਾਇਆ। ਗੁਰ ਪੂਰਾ ਹੋਏ ਸਦ ਮਿਹਰਵਾਨਾ, ਗੁਰਮੁਖਾਂ ਮੇਲ ਮਿਲਾਇਆ। ਗੁਰਮੁਖ ਸਾਚਾ ਚਤੁਰ ਸੁਜਾਨਾ, ਚਾਤਰਕ ਰੂਪ ਅਖਵਾਇਆ। ਮਨਮੁਖ ਭੁੱਲੇ ਜੀਵ ਨਿਧਾਨਾ, ਹਰਿ ਕਾ ਨਾਮ ਨਾ ਰਸਨਾ ਗਾਇਆ। ਕਲਜੁਗ ਅੰਤਮ ਕਰੇ ਪਛਾਨਾ, ਨਿਹਕਲੰਕੀ ਜਾਮਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਕਰੇ ਰੁਸ਼ਨਾਇਆ । ਹਰਿ ਕਾ ਸ਼ਬਦ ਸਚ ਸਲਾਹ, ਗੁਰ ਪੂਰੇ ਆਪ ਦਵਾਈਆ। ਗੁਰ ਪੂਰਾ ਬਣੇ ਜਗਤ ਮਲਾਹ, ਗੁਰਸਿਖ ਬੇੜਾ ਬੰਨੇ ਲਾਈਆ। ਗੁਰਮੁਖ ਮੇਲਾ ਸਾਚਾ ਸ਼ਾਹ, ਸਾਚਾ ਵਣਜ ਕਰਾਈਆ। ਮਨਮੁਖਾਂ ਨਾ ਮਿਲੇ ਕੋਈ ਥਾਂ, ਦਰ ਘਰ ਸਾਚੇ ਦਏ ਸਜਾਈਆ। ਪਰਗਟ ਹੋ ਆਪ ਜਪਾਏ ਆਪਣਾ ਨਾਂ, ਕਲਜੁਗ ਅੰਤ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਨਿਰਜੰਣ ਆਪਣੀ ਅਲੱਖ ਜਗਾਈਆ। ਹਰਿ ਕਾ ਸ਼ਬਦ ਦਾਤਾ ਸੂਰਬੀਰ, ਸਤਿਗੁਰ ਸੰਗ ਨਿਭਾਇਆ । ਸਤਿਗੁਰ ਸ਼ਬਦ ਸਾਚਾ ਤੀਰ, ਗੁਰਮੁਖ ਹਿਰਦੇ ਆਪ ਲਗਾਇਆ। ਗੁਰਮੁਖ ਬਜਰ ਕਪਾਟੀ ਜਾਏ ਚੀਰ, ਇਕ ਨਿਸ਼ਾਨਾ ਵੇਖ ਵਖਾਇਆ। ਮਨਮੁਖਾਂ ਨਾ ਬੰਨੇ ਕੋਈ ਧੀਰ, ਧੀਰਜ ਧੀਰ ਨਾ ਕੋਈ ਰਖਾਇਆ। ਪਰਗਟ ਹੋਏ ਹਰਿ ਸਾਜਨ ਸਾਚਾ ਸ਼ਾਹੋ ਫਕੀਰ, ਹਕੀਰ ਹਕੀਰਾਂ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਨਿਭਾਇਆ। ਹਰਿ ਕਾ ਸ਼ਬਦ ਸਤਿਗੁਰ ਓਟ, ਹਰਿ ਸਾਜਨ ਆਪ ਰਖਾਇੰਦਾ। ਸਤਿਗੁਰ ਸ਼ਬਦ ਲਗਾਏ ਚੋਟ, ਗੁਰਸਿਖ ਤਨ ਨਗਾਰਾ ਆਪ ਵਜਾਇੰਦਾ। ਗੁਰਮੁਖ ਵਿਰਲਾ ਵਿਚੋਂ ਕੋਟੀ ਕੋਟ, ਜੋ ਜਨ ਰਸਨਾ ਜਿਹਵਾ ਗਾਇੰਦਾ। ਕਲਜੁਗ ਜੀਵ ਆਲ੍ਹਣਿਉਂ ਡਿਗੇ ਬੋਟ, ਨਾ ਅੰਤਮ ਕੋਈ ਉਠਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਪਰਗਟ ਹੋਏ ਜਾਮਾ ਨਿਰਗੁਣ ਸਮਾਇੰਦਾ। ਹਰਿ ਸ਼ਬਦ ਨਿਰਗੁਣ ਧਾਰ, ਸਰਗੁਣ ਵਿਚ ਸਮਾਈਆ। ਸਰਗੁਣ ਗੁਰ ਜਗਤ ਬਲਕਾਰ, ਗੁਰਮੁਖ ਵੇਖ ਵਖਾਈਆ। ਗੁਰਮੁਖ ਸੋਹੇ ਦਰ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਪਰਗਟ ਹੋਏ ਕਲ ਕਲਕੀ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਡੰਕ ਵਜਾਈਆ। ਹਰਿ ਕਾ ਸ਼ਬਦ ਸਾਚਾ ਡੰਕਾ, ਸਤਿਗੁਰ ਸਾਚਾ ਆਪ ਜਗਾਇਆ। ਸਤਿਗੁਰ ਸਾਚਾ ਪਰਗਟ ਹੋਏ ਬਾਰ ਅਨਕਾ, ਅਨਕ ਕਲਾ ਸਮਾਇਆ। ਗੁਰਮੁਖ ਸਾਚੇ ਮੇਲ ਜਿਉਂ ਜਨ ਜਨਕਾ, ਜਨ ਜਨਨੀ ਲੇਖੇ ਲਾਇਆ। ਮਨਮੁਖਾਂ ਨਾ ਦੇਵੇ ਕੋਈ ਤਨਕਾ, ਨਾ ਕੋਈ ਬੂਝ ਬੁਝਾਇਆ। ਕਲਜੁਗ ਅੰਤਮ ਪਰਗਟ ਹੋਏ ਵਾਸੀ ਪੁਰੀ ਘਨਕਾ, ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਘਰ ਵਸਾਇਆ। ਹਰਿ ਸ਼ਬਦ ਘਰ ਸਾਚੇ ਵਸਿਆ, ਸਾਚੀ ਧੁਨ ਉਪਜਾਈਆ । ਸਤਿਗੁਰ ਪੂਰਾ ਰਾਹ ਸਾਚਾ ਦੱਸਿਆ, ਛਾਣ ਪੁਣ ਸ੍ਰਿਸ਼ਟ ਸਬਾਈਆ। ਗੁਰਮੁਖ ਸਾਜਨ ਦਰ ਆਏ ਨੱਸਿਆ, ਆਤਮ ਵੱਜੇ ਵਧਾਈਆ। ਮਨਮੁਖਾਂ ਦਿਸੇ ਰੈਣ ਅੰਧੇਰੀ ਮੱਸਿਆ, ਪੰਚ ਵਿਕਾਰਾ ਜੇਵੜੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਰੇ ਕੁੜਮਾਈਆ। ਹਰਿ ਸ਼ਬਦ ਹਰਿ ਦੀਨ ਦਿਆਲਾ, ਹਰਿ ਹਰਿ ਰੰਗ ਰੰਗਾਇਆ। ਸਤਿਗੁਰ ਸ਼ਬਦ ਹੋਏ ਕਿਰਪਾਲਾ, ਕਿਰਪਾ ਨਿਧ ਅਖਵਾਇਆ। ਗੁਰਮੁਖ ਸਾਜਨ ਸਾਚੇ ਲਾਲਾ, ਆਪ ਆਪਣੀ ਗੋਦ ਉਠਾਇਆ। ਮਨਮੁਖਾਂ ਜੀਵਾਂ ਖਾਏ ਕਾਲਾ, ਨਾ ਦੀਸੇ ਕੋਈ ਸਹਾਇਆ। ਲੱਖ ਚੁਰਾਸੀ ਪਿਆ ਜੰਜਾਲਾ, ਨਾ ਸਕੇ ਕੋਈ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਇਆ। ਹਰਿ ਸ਼ਬਦ ਹਰਿ ਰੰਗ ਕਰਤਾਰਾ, ਹਰਿ ਹਰਿ ਰੂਪ ਸਮਾਇਆ। ਇਕ ਅਕੱਲਾ ਏਕੰਕਾਰਾ, ਆਪਣੀ ਕਲ ਵਰਤਾਇਆ। ਸਤਿ ਪੁਰਖ ਨਿਰੰਜਣ ਮੀਤ ਮੁਰਾਰਾ, ਵੇਖੇ ਖੇਲ ਸਬਾਇਆ। ਆਪ ਸੁਹਾਏ ਆਪਣਾ ਬੰਕ ਦਵਾਰਾ, ਬੰਕ ਦਵਾਰ ਆਪ ਤਜਾਇਆ। ਛੇਵੇਂ ਖੋਲ੍ਹੇ ਬੰਦ ਕਿਵਾੜਾ, ਹਰਿ ਸ਼ਬਦੀ ਸ਼ਬਦ ਉਪਾਇਆ। ਪੰਚਮ ਦੇਵੇ ਸਚ ਹੁਲਾਰਾ, ਜੋਤੀ ਸ਼ਬਦੀ ਜੋੜ ਜੁੜਾਇਆ। ਚੌਥੇ ਘਰ ਕਰ ਪਸਾਰਾ, ਸੰਤ ਸਾਜਨ ਲਏ ਮਿਲਾਇਆ। ਦਸਮ ਦਵਾਰੀ ਅਧਵਿਚਕਾਰਾ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਜਗੇ ਜੋਤ ਅਗੰਮ ਅਪਾਰਾ, ਦੀਵਾ ਬੱਤੀ ਇਕ ਰਖਾਇਆ। ਅੰਮ੍ਰਿਤ ਆਤਮ ਠੰਡੀ ਧਾਰਾ, ਨਿਝਰ ਝਿਰਨਾ ਰਿਹਾ ਝਿਰਾਇਆ। ਗੁਰਮੁਖ ਵਿਰਲਾ ਨੁਹਾਵਣਹਾਰਾ, ਸਾਚੇ ਤਾਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚੇ ਕੰਤ ਸੁਹਾਗੀ, ਸਾਚਾ ਮੇਲ ਮਿਲਾਇਆ। ਸੁਰਤ ਸਵਾਣੀ ਸੋਈ ਜਾਗੀ, ਵਰ ਪਾਇਆ ਹਰਿ ਹਰਿ ਰਾਇਆ। ਚਰਨ ਧੂੜ ਵਖਾਏ ਸਾਚਾ ਮਜਨ ਮਾਘੀ, ਦੁਰਮਤ ਮੈਲ ਗਵਾਇਆ। ਫੜ ਫੜ ਹੰਸ ਬਣਾਏ ਕਾਗੀ, ਜੋ ਜਨ ਸਰਨਾਈ ਆਇਆ। ਸੋਹੰ ਚੋਗ ਚੁਗੇ ਵਡਭਾਗੀ, ਸੋਹੰ ਹੰਸਾ ਰੂਪ ਵਟਾਇਆ। ਅੰਤਰ ਆਤਮ ਇਕ ਵੈਰਾਗੀ, ਇਕ ਗਿਆਨ ਦ੍ਰਿੜਾਇਆ। ਆਪੇ ਵਰਤੇ ਸਵਾਂਗ ਸਵਾਂਗੀ, ਨੱਟ ਨਟੂਆ ਖੇਲ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਮੇਲ ਮਿਲਾਇਆ। ਗੁਰਮੁਖ ਸਾਜਨ ਉਠ ਉਠ ਜਾਗ, ਹਰਿ ਸਾਚੀ ਜੋਤ ਜਗਾਈਆ। ਦੀਪਕ ਜੋਤੀ ਜਗੇ ਚਿਰਾਗ, ਨਾ ਸਕੇ ਕੋਈ ਬੁਝਾਈਆ। ਜਨਮ ਜਨਮ ਦੇ ਲਾਹੌਣ ਆਇਆ ਦਾਗ਼, ਆਪ ਆਪਣੀ ਦਇਆ ਕਮਾਈਆ। ਦੋ ਜਹਾਨੀ ਪਕੜੇ ਵਾਗ, ਅੱਗੇ ਪਿਛੇ ਹੋਏ ਸਹਾਈਆ। ਅੰਤਮ ਮੇਲਾ ਕੰਤ ਸੁਹਾਗ, ਸੋਭਾਵੰਤੀ ਨਾਰ ਅਖਵਾਈਆ। ਗੁਰਮੁਖ ਸਾਜਨ ਵਡ ਵਡ ਭਾਗ, ਪ੍ਰਭ ਪਾਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਥਾਉਂ ਥਾਈਂਆ। ਹਰਿਜਨ ਮੇਲਾ ਧਾਮ ਸੁਹੰਜਣਾ, ਘਰ ਸਚ ਵੱਜੇ ਵਧਾਈਆ। ਦੀਪਕ ਜੋਤ ਜਗੇ ਨਿਰੰਜਣਾ, ਅੰਧ ਅੰਧੇਰ ਮਿਟਾਈਆ। ਅਨਹਦ ਤਾਲ ਨਗਾਰਾ ਵੱਜਣਾ, ਤਾਲ ਤਲਵਾੜਾ ਆਪ ਵਜਾਈਆ। ਪੰਚ ਵਿਕਾਰਾ ਡਰ ਡਰ ਭੱਜਣਾ, ਸੁਣੇ ਸ਼ਬਦ ਸੱਚੀ ਸ਼ਨਵਾਈਆ। ਨੌ ਦਵਾਰਾ ਗੁਰਮੁਖ ਸਾਚੇ ਤਜਣਾ, ਸੁਖਮਨ ਨਾੜੀ ਸੀਸ ਝੁਕਾਈਆ। ਪਾਰ ਕਿਨਾਰੇ ਪੜਦਾ ਕੱਜਣਾ, ਸ਼ਬਦ ਗੁਰ ਵੱਡੀ ਵਡਿਆਈਆ। ਲੜ ਫੜਾਇਆ ਸਾਚੇ ਸੱਜਣਾ, ਨਾਮ ਘੋੜੇ ਦਏ ਚੜ੍ਹਾਈਆ। ਸਤਿਗੁਰ ਪੂਰੇ ਹਾਜ਼ਰ ਹਜ਼ੂਰੇ ਗੁਰਮੁਖ ਤੇਰੇ ਸੰਗ ਸਦਾ ਸਦ ਗੱਜਣਾ, ਸਾਚਾ ਨਾਅਰਾ ਏਕਾ ਲਾਈਆ। ਕਾਇਆ ਗੜ੍ਹ ਹੰਕਾਰੀ ਭੱਜਣਾ, ਆਤਮ ਕੁੰਡਾ ਦਏ ਖੁਲ੍ਹਾਈਆ। ਸਰ ਸਰੋਵਰ ਕਰਾਏ ਸਾਚਾ ਮਜਨਾ, ਇਕ ਅਸ਼ਨਾਨ ਵਖਾਈਆ। ਆਪੇ ਕਰਾਏ ਹਾਜੀ ਹਜਨਾ, ਮੱਕਾ ਕਾਅਬਾ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਮੇਲ ਮਿਲਾਈਆ। ਗੁਰਮੁਖ ਮੇਲਾ ਸਚ ਦਵਾਰ, ਗੁਰ ਪੂਰਾ ਆਪ ਕਰਾਇੰਦਾ । ਆਪੇ ਖੋਲ੍ਹੇ ਬੰਦ ਕਿਵਾੜ, ਆਪੇ ਮੁਖ ਭਵਾਇੰਦਾ। ਆਪੇ ਹੋਏ ਪਿਛੇ ਅਗਾੜ, ਸੇਵਾ ਸੇਵ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਸਾਚਾ ਮੇਲਾ ਰੰਗ ਮਹੱਲ, ਉਚ ਅਟਾਰੀ ਡੇਰਾ ਲਾਇਆ। ਜਗੇ ਜੋਤ ਇਕ ਪਰਬਲ, ਪਰਮ ਪੁਰਖ ਜਗਾਇਆ। ਸਚ ਸਿੰਘਾਸਣ ਬੈਠਾ ਮੱਲ, ਪਾਵਾ ਚੂਲ ਨਾ ਕੋਈ ਰਖਾਇਆ। ਅੰਮ੍ਰਿਤ ਆਤਮ ਠਾਂਡਾ ਜਲ, ਅੱਠੇ ਪਹਿਰ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਮਿਲਾਇਆ। ਗੁਰਮੁਖ ਸਾਜਨ ਸਾਚਾ ਟਿਕਾਨਾ, ਗੁਰ ਪੂਰੇ ਆਪ ਬੁਝਾਇਆ। ਕਾਇਆ ਮੰਦਰ ਸਚ ਮਕਾਨਾ, ਆਤਮ ਸੇਜਾ ਇਕ ਵਿਛਾਇਆ। ਜੋਤੀ ਨੂਰ ਜਗੇ ਮਹਾਨਾ, ਆਪ ਆਪਣਾ ਰਿਹਾ ਜਗਾਇਆ। ਸੁਰਤ ਸਵਾਣੀ ਕਰ ਪਰਵਾਨਾ, ਆਪ ਆਪਣੇ ਅੰਗ ਲਗਾਇਆ। ਮਿਲਿਆ ਸ਼ਬਦ ਸਾਚਾ ਹਾਣੀ ਹਾਣਾ, ਸਾਚਾ ਥਾਨ ਸੁਹਾਇਆ। ਆਪ ਆਪਣਾ ਕਰ ਪਰਵਾਨਾ, ਆਪ ਆਪਣੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਦਸਮ ਦਵਾਰੀ ਜੁੜਿਆ ਜੋੜਾ, ਹਰਿ ਸਾਚਾ ਆਪ ਜੁੜਾਇੰਦਾ। ਜਨ ਭਗਤਾਂ ਦੇਵੇ ਸਾਚਾ ਘੋੜਾ, ਫੜ ਬਾਹੋਂ ਉਪਰ ਟਿਕਾਇੰਦਾ। ਅਗੰਮ ਅਗੰਮੜਾ ਆਏ ਦੌੜਾ, ਦਿਸ ਕਿਸੇ ਨਾ ਆਇੰਦਾ। ਸਾਚੇ ਘਰ ਲਾਇਆ ਪੌੜਾ, ਏਕਾ ਹੋੜਾ ਰਾਹ ਤਕਾਇੰਦਾ। ਨਾ ਕੋਈ ਜਾਣੇ ਲੰਮਾ ਚੌੜਾ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਸੋ ਪੁਰਖ ਨਿਰੰਜਣ ਆਪੇ ਬੌਹੜਾ, ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਹਰਿ ਭਗਵੰਤ, ਹਰਿ ਹਰਿ ਆਪ ਕਰਾਇਆ। ਆਪ ਬਣਾਏ ਸਾਚੇ ਸੰਤ, ਸਚ ਸਮਗਰੀ ਝੋਲੀ ਪਾਇਆ। ਤੋੜੇ ਗੜ੍ਹ ਹਉਮੇ ਹੰਗਤਾ, ਉਪਰ ਚੜ੍ਹ ਖੰਡਾ ਵਖਾਇਆ। ਪੰਚਮ ਪੰਚਮ ਕਰੇ ਜੰਗਤਾ, ਪੰਚਮ ਮੇਟ ਮਿਟਾਇਆ। ਪੰਚਮ ਹੋਇਆ ਭੁੱਖਾ ਨੰਗਤਾ, ਪੰਚਮ ਸ਼ਾਹ ਸੁਲਤਾਨ ਬਣਾਇਆ। ਪੰਚਮ ਲਾਏ ਆਪਣਾ ਅੰਗਤਾ, ਪੰਚਮ ਦਏ ਦੁਰਕਾਇਆ। ਪੰਚਮ ਕਾਇਆ ਚੋਲੀ ਰੰਗਦਾ, ਪੰਚਮ ਪੀਰ ਦਿਸ ਨਾ ਆਇਆ। ਪੰਚਮ ਪੰਚ ਦਵਾਰਾ ਆਪੇ ਮੰਗਦਾ, ਪੰਚਮ ਬੈਠਾ ਮੁਖ ਭਵਾਇਆ। ਜੋ ਜਨ ਦਰ ਦਵਾਰੇ ਆਏ ਮੰਗਤਾ, ਮਨ ਮਮਤਾ ਦਏ ਮਿਟਾਇਆ। ਮੇਲ ਮਿਲਾਏ ਸਾਚੀ ਸੰਗਤਾ, ਮਨਮਤ ਰਹਿਣ ਨਾ ਪਾਇਆ। ਤੋੜੇ ਗੜ੍ਹ ਹੰਕਾਰੀ ਹੰਗਤਾ, ਸੋ ਸਾਚਾ ਜਾਪ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਲਹਿਣਾ ਤੇਰੀ ਝੋਲੀ ਪਾਇਆ। ਕਲਜੁਗ ਲਹਿਣਾ ਝੋਲੀ ਪਾ, ਸਤਿਜੁਗ ਜੋਤ ਜਗਾਈਆ। ਸਤਿਜੁਗ ਬੈਠਾ ਸੀਸ ਨਿਵਾ, ਪ੍ਰਭ ਅੱਗੇ ਝੋਲੀ ਡਾਹੀਆ। ਕਲਜੁਗ ਰੋਵੇ ਮਾਰੇ ਧਾ, ਕਲਜੁਗ ਜੀਵਾਂ ਸੰਗ ਰਲਾਈਆ। ਸਤਿਜੁਗ ਸਾਚਾ ਪਕੜੇ ਬਾਂਹ, ਗੁਰਮੁਖਾਂ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੁਗ ਵਿਛੜੇ ਜਗ ਮੇਲ ਮਿਲਾਈਆ। ਜੁਗ ਵਿਛੜੇ ਜਗ ਮੇਲਿਆ, ਜਾਗਰਤ ਜੋਤ ਜਗਾ। ਆਪੇ ਹੋਏ ਸੱਜਣ ਸੁਹੇਲਿਆ, ਸਤਿਗੁਰ ਪੂਰਾ ਦਇਆ ਕਮਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਿਆ, ਜੋਤੀ ਜਾਮਾ ਭੇਖ ਵਟਾ। ਗੁਰ ਗੋਬਿੰਦ ਬਣਾਏ ਸਾਚਾ ਚੇਲਿਆ, ਹਰਿ ਸਤਿਗੁਰ ਪਕੜੇ ਬਾਂਹ। ਆਪੇ ਵਸਿਆ ਰੰਗ ਨਵੇਲਿਆ, ਸੰਬਲ ਨਗਰੀ ਸੁਹਾਏ ਥਾਂ। ਜਗੇ ਜੋਤ ਇਕ ਅਕੇਲਿਆ, ਆਦਿ ਨਿਰੰਜਣ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਜੁਗ ਜੁਗ ਆਪਣਾ ਨਾਂ। ਜੁਗ ਜੁਗ ਆਪਣਾ ਨਾਮ ਧਰਾ, ਆਪਣੀ ਕਲ ਵਰਤਾਇੰਦਾ। ਸਤਿਜੁਗ ਸਾਚਾ ਸੰਗ ਨਿਭਾ, ਸਗਲੀ ਚਿੰਦ ਮਿਟਾਇੰਦਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰਾ ਆਪ ਅਖਵਾ, ਬਰਾਹ ਰੂਪ ਹੋ ਜਾਇੰਦਾ। ਯਗੇ ਪੁਰਸ਼ ਯਗੈ ਰਿਹਾ ਕਰਾ, ਹਾਵ ਗਰੀਵ ਭੇਖ ਵਟਾਇੰਦਾ। ਨਰ ਨਰਾਇਣ ਜੋਤ ਜਗਾ, ਦੱਤਾ ਤ੍ਰੈ ਸਮਝਾਇੰਦਾ। ਕਪਲ ਦੇਵ ਹਰਿ ਆਪ ਅਖਵਾ, ਆਪ ਆਪਣਾ ਕਰਮ ਕਮਾਇੰਦਾ। ਰਿਖਵ ਦੇਵ ਹਰਿ ਮੇਲ ਮਿਲਾ, ਆਪਣਾ ਭੇਵ ਖੁਲ੍ਹਾਇੰਦਾ। ਪ੍ਰਿਥੂ ਨਾਮ ਜਗਤ ਧਰਾ, ਸ੍ਰਿਸ਼ਟ ਸਬਾਈ ਮਥ ਵਖਾਇੰਦਾ। ਮਤਸ ਜਾਮਾ ਆਪੇ ਪਾ, ਮੱਛ ਰੂਪ ਹੋ ਆਇੰਦਾ। ਕਛਪ ਭੇਖ ਆਪ ਵਟਾ, ਮਿੰਦਰਾ ਚਲ ਪੀਠ ਉਠਾਇੰਦਾ। ਮੋਹਣੀ ਰੂਪ ਦਏ ਦਰਸਾ, ਆਪ ਆਪਣੀ ਕਲ ਵਰਤਾਇੰਦਾ। ਵੈਦ ਧਨੰਤਰ ਲਏ ਉਪਾ, ਵਡ ਧਨਾਡੀ ਆਪ ਹੋ ਜਾਇੰਦਾ। ਹੰਸਾ ਬੰਸਾ ਆਪ ਅਖਵਾ, ਪੰਛੀ ਪੰਖੀ ਉਡਾਇੰਦਾ। ਸੰਤ ਕੁਮਾਰ ਦਏ ਸਮਝਾ, ਇਕ ਗਿਆਨ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਖ ਵਟਾਇੰਦਾ। ਨਰ ਸਿੰਘ ਰੂਪ ਵਟਾ, ਆਪਣੀ ਕਲ ਵਰਤਾਈਆ। ਹਰੀ ਹਰਿ ਹਰਿ ਆਪ ਅਖਵਾ, ਗਜ ਹੋਏ ਜਲ ਸਹਾਈਆ। ਨਰ ਨਰਾਇਣ ਭੇਖ ਵਟਾ, ਧਰੂ ਬਾਲਕ ਲਏ ਗੋਦ ਉਠਾਈਆ। ਸਤਿਜੁਗ ਰੰਗ ਤੇਰਾ ਵੇਖ ਵਖਾ, ਆਪਣੀ ਜੋਤ ਕਰੇ ਰੁਸ਼ਨਾਈਆ। ਆਪਣਾ ਪਾਸਾ ਆਪੇ ਲਏ ਉਲਟਾ, ਆਪਣੀ ਆਪ ਲਏ ਅੰਗੜਾਈਆ। ਤ੍ਰੇਤਾ ਤ੍ਰਿਆ ਵੇਸ ਵਟਾ, ਲੇਖਾ ਸਕੇ ਨਾ ਕੋਈ ਲਿਖਾਈਆ। ਪਰਸ ਰਾਮਾ ਰਾਮ ਉਪਾ, ਕਰੇ ਇਕ ਲੜਾਈਆ। ਰਾਮ ਰਾਮਾ ਜੋਤ ਜਗਾ, ਲੋਕਮਾਤ ਕਰੇ ਰੁਸ਼ਨਾਈਆ। ਜਨਕ ਸਪੁਤਰੀ ਲਏ ਪਰਨਾ, ਸੀਤਾ ਸੁਰਤੀ ਇਕ ਗਿਆਨ ਦ੍ਰਿੜਾਈਆ। ਦੁਸ਼ਟ ਹੰਕਾਰੀ ਦਏ ਖਪਾ, ਰਾਵਣ ਗੜ੍ਹ ਰਹਿਣ ਨਾ ਪਾਈਆ। ਗਰੀਬ ਨਿਮਾਣੇ ਗਲੇ ਲਗਾ, ਆਪ ਆਪਣਾ ਨਾਉਂ ਛੁਪਾਈਆ। ਭੇਖਾਧਾਰੀ ਭੇਖ ਵਟਾ, ਤ੍ਰੇਤੇ ਗਿਆ ਮੁਖ ਛੁਪਾਈਆ। ਦੁਆਪਰ ਆਪਣੀ ਅਲੱਖ ਜਗਾ, ਵੇਦ ਵਿਆਸਾ ਲਿਆ ਉਪਾਈਆ । ਵੇਦ ਵਿਆਸਾ ਆਪ ਸਮਝਾ, ਨਾਰਦ ਮੁਨ ਸੰਗ ਰਲਾਈਆ। ਸਚ ਉਪਦੇਸ਼ ਇਕ ਜਣਾ, ਬ੍ਰਹਮ ਪੁਰਾਨ ਲਿਖਾਈਆ। ਪਦਮ ਰਾਹੇ ਆਪੇ ਪਾ, ਵਿਸ਼ਨੂੰ ਭੇਵ ਖੁਲ੍ਹਾਈਆ। ਸ਼ੰਕਰ ਲੇਖਾ ਆਪ ਲਿਖਾ, ਹਰਿ ਭਗਵਤ ਜੋੜ ਜੁੜਾਈਆ। ਨਾਰਦ ਮੁਨ ਆਪ ਸਮਝਾ, ਆਪਣਾ ਲਹਿਣਾ ਝੋਲੀ ਪਾਈਆ। ਅਗਨੀ ਵੇਖੇ ਥਾਂ ਥਾਂ, ਆਪਣਾ ਮੂਲ ਰਹੀ ਚੁਕਾਈਆ। ਮਾਰਕੰਡੇ ਰਿਹਾ ਕੁਰਲਾ, ਦੇਵੇ ਸਦਾ ਦੁਹਾਈਆ। ਭਵਿਖਤ ਤੇਰਾ ਭੇਵ ਖੁਲ੍ਹਾ, ਅੰਗ ਸੰਗ ਰਖਾਈਆ। ਬਰਾਹ ਰੂਪ ਤੇਰਾ ਲੇਖਾ ਦਏ ਲਿਖਾ, ਸਕੰਦ ਵੱਜੇ ਵਧਾਈਆ। ਨਰ ਸਿੰਘ ਨਰਾਇਣ ਆਪ ਅਖਵਾ, ਆਪ ਆਪਣੀ ਕਲ ਵਰਤਾਈਆ। ਗਰੜ ਰੂਪ ਰਿਹਾ ਪੜ੍ਹਾ, ਆਪ ਆਪਣਾ ਭੇਦਾ ਦਏ ਜਣਾਈਆ। ਬ੍ਰਹਿਮੰਡ ਵਿਚ ਗਿਆ ਸਮਾ, ਬ੍ਰਹਿਮੰਡ ਖੋਜ ਖੋਜਾਈਆ। ਪੁਰਾਨ ਅਠਾਰਾਂ ਲੇਖਾ ਆਪ ਲਿਖਾ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਗ ਸਮਾਈਆ। ਦੁਆਪਰ ਤੇਰੀ ਤੇਰਾ ਧਾਰ, ਹਰਿ ਸਾਚੀ ਜੋਤ ਜਗਾਇੰਦਾ। ਕਾਹਨਾ ਕ੍ਰਿਸ਼ਨਾ ਲਏ ਅਵਤਾਰ, ਅਰਜਨ ਗੀਤਾ ਗਿਆਨ ਦ੍ਰਿੜਾਇੰਦਾ। ਰਥ ਰਥਵਾਹੀ ਅਪਰ ਅਪਾਰ, ਸ੍ਰਿਸ਼ਟ ਸਬਾਈ ਰਥ ਚਲਾਇੰਦਾ। ਮਨਮੁਖਾਂ ਭਰੇ ਗੜ੍ਹ ਹੰਕਾਰ, ਗੁਰਮੁਖ ਸਾਚੀ ਸੇਵਾ ਲਾਇੰਦਾ। ਬਿਦਰ ਸੁਦਾਮਾ ਜਾਏ ਤਾਰ, ਦ੍ਰੋਪਦ ਲੱਜਿਆ ਆਪ ਰਖਾਇੰਦਾ। ਅੰਤਮ ਵੇਖੇ ਇਕ ਦਵਾਰ, ਰਣਭੂਮੀ ਮੇਲ ਮਿਲਾਇੰਦਾ। ਜੋਧੇ ਸੂਰਬੀਰ ਬਲੀ ਬਲਕਾਰ, ਸ਼ਸਤਰ ਅਸਤਰ ਤਨ ਸਜਾਇੰਦਾ। ਆਪੇ ਮਾਰਨਹਾਰਾ ਦਲ ਵਲ ਛਲ ਧਾਰੀ ਛਲ ਕਰਾਇੰਦਾ। ਜੀਵ ਜੰਤ ਆਰ ਪਾਰ, ਅਠਾਰਾਂ ਅਖਸ਼ੂਨੀ ਆਪ ਭਰਾਇੰਦਾ। ਇਕ ਅਖਸ਼ੂਨੀ ਲੇਖਾ ਦਏ ਲਿਖਾਰ, ਅਠਾਈ ਲੱਖ ਗਣਤ ਗਣਾਇੰਦਾ। ਯਾਦਵ ਵੰਸੀ ਮਾਰੇ ਮਾਰ, ਦੁਰਬਾਸਾ ਮੂਲ ਚੁਕਾਇੰਦਾ। ਆਪੇ ਖੇਲੇ ਖੇਲ ਕਰਤਾਰ, ਖੇਲਣਹਾਰ ਆਪ ਅਖਵਾਇੰਦਾ। ਕਲਜੁਗ ਮਾਤ ਲਏ ਅਵਤਾਰ, ਕਲਜੁਗ ਧਾਰ ਚਲਾਇੰਦਾ। ਈਸਾ ਮੂਸਾ ਕਰ ਪਿਆਰ, ਅੱਲਾ ਰਾਣੀ ਸੰਗ ਰਲਾਇੰਦਾ। ਮਿਲਿਆ ਮੇਲ ਮੁਹੰਮਦ ਯਾਰ, ਚਾਰ ਯਾਰੀ ਵੇਖ ਵਖਾਇੰਦਾ। ਬੋਧ ਬੋਧਾ ਖੇਲ ਅਪਾਰ, ਇਕ ਗਿਆਨ ਦ੍ਰਿੜਾਇੰਦਾ। ਕਲਜੁਗ ਡੰਕਾ ਅਪਰ ਅਪਾਰ, ਕੂੜ ਕੁੜਿਆਰਾ ਆਪ ਵਜਾਇੰਦਾ। ਧਰਤ ਮਾਤ ਕਰੀ ਪੁਕਾਰ, ਜੀਵ ਜੰਤ ਸਰਬ ਕੁਰਲਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਧ ਸੰਤ ਨਾ ਕੋਈ ਬਚਾਇੰਦਾ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਨਾਨਕ ਗੁਰ ਆਪ ਸਮਝਾਇੰਦਾ। ਏਕਾ ਸ਼ਬਦ ਦਏ ਆਧਾਰ, ਨਾਮ ਸਤਿ ਝੋਲੀ ਪਾਇੰਦਾ। ਦਰ ਦਰਬਾਰੇ ਵਿਚ ਸੰਸਾਰ, ਚਾਰੋਂ ਕੁੰਟ ਫੇਰਾ ਪਾਇੰਦਾ। ਜੀਵ ਨਾ ਜਾਣੇ ਕੋਈ ਗਵਾਰ, ਨਾ ਕੋਈ ਬੂਝ ਬੁਝਾਇੰਦਾ। ਨਾਨਕ ਪ੍ਰਭ ਦਰ ਅੱਗੇ ਕਰੀ ਪੁਕਾਰ, ਤੇਰਾ ਭਾਣਾ ਤੇਰੇ ਵਿਚ ਸਮਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਬੂਝ ਬੁਝਾਇੰਦਾ। ਕਲਜੁਗ ਕਰਮਾਂ ਮਾਰੇ ਮਾਰ, ਨਾ ਕੋਈ ਅੰਤ ਬਚਾਇੰਦਾ। ਪਰਗਟ ਹੋਏ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਸਤਿਜੁਗ ਸਾਚੀ ਬੰਨੇ ਧਾਰ, ਸਾਚਾ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪੇ ਵੇਖ ਵਖਾਇੰਦਾ। ਨਾਨਕ ਅੰਗਦ ਅੰਗ ਲਗਾ, ਅੰਗੀ ਕਾਰ ਕਰਾਇਆ। ਅਮਰਦਾਸ ਦਰ ਸੇਵ ਕਮਾ, ਅਮਰਾਪਦ ਪਾਇਆ। ਰਾਮਦਾਸ ਦਰ ਦਏ ਖੁਲ੍ਹਾ, ਸਰ ਸਰੋਵਰ ਇਕ ਸੁਹਾਇਆ। ਗੁਰ ਅਰਜਨ ਗੋਝ ਆਪ ਜਣਾ, ਬੋਧ ਅਗਾਧ ਸਮਝਾਇਆ। ਹਰਿਗੋਬਿੰਦੇ ਘੋੜੇ ਦਏ ਚੜ੍ਹਾ, ਸਾਚਾ ਖੰਡਾ ਤਨ ਪਹਿਨਾਇਆ। ਹਰਿਕ੍ਰਿਸ਼ਨਾ ਹਰਿ ਹਰਿ ਗਿਆ ਸਮਾ, ਬਾਲੀ ਬਾਲਾ ਲੇਖੇ ਲਾਇਆ। ਤੇਗ ਬਹਾਦਰ ਤੇਗ ਰਿਹਾ ਉਠਾ, ਕਲਜੁਗ ਵੇਲਾ ਅੰਤਮ ਆਇਆ। ਆਪ ਆਪਣਾ ਭੇਟ ਚੜ੍ਹਾ, ਭੇਵ ਅਭੇਦਾ ਵਿਚ ਸਮਾਇਆ। ਖੇਵਟ ਖੇਟਾ ਜਗਤ ਬਣਾ, ਗੁਰ ਗੋਬਿੰਦ ਸੇਵਾ ਲਾਇਆ। ਪੂਤ ਸਪੂਤਾ ਹਰਿ ਉਪਜਾ, ਆਪ ਆਪਣੇ ਰੰਗ ਰੰਗਾਇਆ। ਅਕਾਲ ਮੂਰਤ ਇਕ ਦਰਸਾ, ਏਕਾ ਦੂਜਾ ਭੌ ਚੁਕਾਇਆ। ਅੰਤਮ ਮੇਲਾ ਲਿਆ ਮਿਲਾ, ਮੇਲਣਹਾਰ ਆਪ ਅਖਵਾਇਆ। ਸਾਚੇ ਘਰ ਡੇਰਾ ਲਾ, ਘਰ ਸਾਚਾ ਆਪ ਸੁਹਾਇਆ। ਜਨ ਭਗਤਾਂ ਘੇਰਾ ਰਿਹਾ ਪਾ, ਸ਼ਬਦ ਡੋਰੀ ਤੰਦ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਦ ਬੀਸ ਚੌਦਾਂ ਰੁੱਤ ਆਪ ਸੁਹਾਇਆ।
ਸਤਿਗੁਰ ਪੁਰਖ ਦਿਆਲ, ਸਤਿ ਸਤਿ ਸਮਾਇਆ। ਗੁਰਮੁਖ ਵੇਖੇ ਸਾਚੇ ਲਾਲ, ਜੁਗ ਜੁਗ ਮੇਲ ਮਿਲਾਇਆ। ਸੁਹਾਏ ਕੁੰਦਰ ਸੱਚੀ ਧਰਮਸਾਲ, ਕਾਇਆ ਅੰਦਰ ਵੇਖ ਵਖਾਇਆ। ਦੀਪਕ ਜੋਤੀ ਦੇਵੇ ਬਾਲ, ਅੰਧ ਅੰਧੇਰ ਮਿਟਾਇਆ। ਤੋੜਨਹਾਰਾ ਜਗਤ ਜੰਜਾਲ, ਜੁਗਤ ਆਪਣੇ ਹੱਥ ਰਖਾਇਆ। ਆਪੇ ਸ਼ਾਹ ਆਪੇ ਕੰਗਾਲ, ਵਣਜ ਵਣਜਾਰਾ ਆਪ ਅਖਵਾਇਆ। ਗੁਰਮੁਖਾਂ ਦੇਵੇ ਨਾਮ ਸਾਚਾ ਧੰਨ ਮਾਲ, ਤਨ ਖਜ਼ੀਨਾ ਇਕ ਭਰਾਇਆ। ਇਕ ਚਲਾਏ ਬੇਹੰਗਮ ਚਾਲ, ਚਾਲ ਨਿਰਾਲੀ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਸਤਿਗੁਰ ਪੂਰਾ ਸਾਚੇ ਘਾਟ, ਗੁਰਮੁਖ ਸਾਚੇ ਆਪ ਚੜ੍ਹਾਇੰਦਾ। ਦੀਪਕ ਜੋਤੀ ਨੂਰ ਲਿਲਾਟ, ਆਪਣੀ ਆਪ ਟਿਕਾਇੰਦਾ। ਚਰਨ ਦਵਾਰ ਵਖਾਏ ਸਾਚਾ ਤੀਰਥ ਤਾਟ, ਸਰ ਸਰੋਵਰ ਵਖਾਇੰਦਾ। ਦੁਰਮਤ ਮੈਲ ਝੂਠੀ ਕਾਟ, ਸਚ ਸੁੱਚ ਗਿਆਨ ਦ੍ਰਿੜਾਇੰਦਾ। ਇਕ ਨਾਮ ਵਖਾਏ ਸਾਚਾ ਹਾਟ, ਚੌਦਾਂ ਹੱਟਾਂ ਮੁਖ ਭਵਾਇੰਦਾ। ਹਰਿਜਨ ਪੂਰੀ ਕਰਨ ਆਇਆ ਘਾਟ, ਦਰ ਦਵਾਰੇ ਫੇਰੀ ਪਾਇੰਦਾ। ਅੰਮ੍ਰਿਤ ਆਤਮ ਮਾਰੇ ਸਾਚੀ ਠਾਠ, ਸਚ ਉਛਾਲਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੀ ਬੂਝ ਬੁਝਾਇੰਦਾ। ਆਤਮ ਅੰਤਰ ਸ਼ਬਦ ਗਿਆਨਾ, ਪਾਰਬ੍ਰਹਮ ਜਣਾਈਆ। ਰਾਗ ਧੁੰਨ ਇਕ ਤਰਾਨਾ, ਆਤਮ ਧੁੰਨ ਉਪਜਾਈਆ। ਅਨਹਦ ਸੁਣੇ ਸੁਣਾਏ ਸਾਚਾ ਗਾਣਾ, ਤਾਲ ਅਨਾਦੀ ਇਕ ਵਜਾਈਆ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨਾ, ਹਰ ਘਟ ਬੈਠਾ ਆਸਣ ਲਾਈਆ। ਭਰਮੇ ਭੁੱਲੇ ਜੀਵ ਨਿਧਾਨਾ, ਮਾਇਆ ਮਮਤਾ ਮੋਹ ਵਧਾਈਆ। ਜਿਸ ਜਨ ਗੁਰ ਪੂਰਾ ਹੋਏ ਆਪ ਮਿਹਰਵਾਨਾ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਹਰ ਘਟ ਥਾਈਂਆ। ਦਰਸ਼ਨ ਦੇਵਣਹਾਰ ਭਗਵੰਤਾ, ਏਕਾ ਏਕ ਅਖਵਾਇਆ। ਜੁਗ ਜੁਗ ਉਧਾਰੇ ਸਾਚੇ ਸੰਤਾ, ਸਤਿਗੁਰ ਸਾਚੇ ਮੇਲ ਮਿਲਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਆਪੇ ਤੋੜੇ ਹਉਮੇ ਹੰਗਤਾ, ਹੰਕਾਰੀ ਗੜ੍ਹ ਦਿਸ ਨਾ ਆਇਆ। ਜਿਸ ਜਨ ਰਲਾਏ ਸਾਚੀ ਸੰਗਤਾ, ਪੂਰਨ ਇਛਿਆ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਆਪੇ ਮੰਗਣ ਦਰ ਸਵਾਲੀ, ਮਿਲੇ ਨਾਮ ਨਿਰੰਜਣਾ। ਜਗੇ ਜੋਤ ਇਕ ਅਕਾਲੀ, ਦੋ ਜਹਾਨੀ ਸਾਕ ਸੈਣ ਸੱਜਣਾ। ਧੁਰ ਦਰਗਾਹੀ ਆਇਆ ਮਾਲੀ, ਜਨ ਭਗਤਾਂ ਰੱਖੇ ਲੱਜਨਾ। ਗੁਰਮੁਖ ਦਵਾਰਾ ਕੋਈ ਨਾ ਦੀਸੇ ਖਾਲੀ, ਸ਼ਬਦ ਨਗਾਰਾ ਘਰ ਘਰ ਵੱਜਣਾ। ਫਲ ਲਗਾਏ ਕਾਇਆ ਡਾਲ੍ਹੀ, ਫਲ ਫਲਵਾੜੀ ਬਹਿ ਬਹਿ ਸਜਣਾ। ਕਲਜੁਗ ਅੰਤਮ ਚਾਲ ਨਿਰਾਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਘੜਿਆ ਆਪੇ ਭੱਜਣਾ। ਘੜਣ ਭੰਨਣਹਾਰ ਹਰਿ ਸਮਰਥਾ, ਸਮਰਥ ਪੁਰਖ ਅਖਵਾਇਆ। ਹਰਿ ਜੀ ਰਾਖੇ ਦੇ ਕਰ ਹੱਥਾ, ਸੀਸ ਆਪਣਾ ਹੱਥ ਟਿਕਾਇਆ। ਸ਼ਬਦ ਜਣਾਈ ਅਕੱਥ ਅਕੱਥਾ, ਕਥਨੀ ਕਥ ਨਾ ਸਕੇ ਰਾਇਆ। ਦਰ ਦਵਾਰ ਜੋ ਜਨ ਆਏ ਢੱਠਾ, ਹਰਿ ਦਰਸੀ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਲਏ ਮਿਲਾਇਆ। ਹਰਿਜਨ ਸਾਚੇ ਪੂਰੀ ਆਸਾ, ਪ੍ਰਭ ਪੂਰੀ ਆਪ ਕਰਾਈਆ। ਚਰਨ ਕਵਲ ਦੇ ਭਰਵਾਸਾ, ਧੀਰਜ ਧੀਰ ਧਰਾਈਆ। ਏਕਾ ਨਾਮ ਸ਼ਬਦ ਸਵਾਸਾ, ਰਸਨਾ ਜਿਹਵਾ ਗਾਈਆ। ਹੋਏ ਸਹਾਈ ਪ੍ਰਭ ਪ੍ਰਿਥਮੀ ਅਕਾਸਾ, ਦਿਵਸ ਰੈਣ ਵੇਖ ਵਖਾਈਆ। ਆਦਿ ਅੰਤ ਨਾ ਕਦੇ ਵਿਨਾਸਾ, ਆਵਣ ਜਾਵਣ ਬਣਤ ਬਣਾਈਆ। ਹਰਿਜਨ ਸਾਚੇ ਬਲ ਬਲ ਜਾਸਾ, ਹਰਿਜਨ ਵੱਡੀ ਵਡਿਆਈਆ। ਮਿਲਿਆ ਮੇਲ ਸ਼ਾਹੋ ਸਰਬ ਗੁਣਤਾਸਾ, ਸਤਿਗੁਰ ਪੂਰਾ ਸਹਿਜ ਸੁਖਦਾਈਆ। ਨਿਝ ਘਰ ਆਤਮ ਰੱਖੇ ਵਾਸਾ, ਪਰਮਾਨੰਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਗ਼ਰੀਬ ਨਿਮਾਣਾ ਜਗਤ ਨਿਧਾਨਾ, ਗੁਰਮੁਖ ਰੂਪ ਸਮਾਇਆ। ਏਕਾ ਦੇਵੇ ਧੁਰ ਫ਼ਰਮਾਣਾ, ਬੋਧ ਅਗਾਧਾ ਸ਼ਬਦ ਜਣਾਇਆ। ਅੰਮ੍ਰਿਤ ਆਤਮ ਪੀਣਾ ਖਾਣਾ, ਤ੍ਰਿਸਨਾ ਭੁੱਖ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਲਾਏ ਜੋ ਆਏ ਦਰ, ਮਾਤ ਕੁੱਖ ਸੁਫਲ ਕਰਾਇਆ। ਆਏ ਦਰ ਦਰ ਪਰਵਾਨਾ, ਨਰ ਹਰਿ ਸਾਚਾ ਪਾਇਆ। ਮਿਲੇ ਮੇਲ ਸ੍ਰੀ ਭਗਵਾਨਾ, ਜੀਓ ਪਿੰਡ ਕਾਚਾ ਤਨ ਤਜਾਇਆ। ਧੁਰ ਦਰਗਾਹੀ ਦੇਵੇ ਇਕ ਨਿਸ਼ਾਨਾ, ਸਾਚੋ ਸਾਚ ਸੁਣਾਇਆ। ਅਨਹਦ ਰਾਗੀ ਸਾਚਾ ਗਾਣਾ, ਤਾਲ ਤਲਵਾੜਾ ਆਪ ਵਜਾਇਆ। ਸਚ ਮੰਦਰ ਸਚ ਟਿਕਾਨਾ, ਪ੍ਰਭ ਸਾਚਾ ਥਾਂ ਸੁਹਾਇਆ। ਦੀਪਕ ਜੋਤੀ ਜਗੇ ਮਹਾਨਾ, ਨਿਰਮਲ ਨੂਰ ਕਰਾਇਆ। ਗੁਰਮੁਖ ਸਾਜਨ ਮੇਲ ਮਿਲਾਏ ਦਇਆ ਕਮਾਏ ਦੇਵੇ ਨਾਮ ਨਿਧਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਹਰਿ ਵਸਿਆ ਘਰ, ਹਰ ਘਟ ਘਟ ਅੰਦਰ ਵੇਖ ਵਖਾਇਆ। ਘਟ ਘਟ ਅੰਦਰ ਘਟ ਘਟ ਤੀਰਥ, ਘਟ ਘਟ ਪੂਜਾ ਪਾਠਾ। ਘਟ ਘਟ ਮੰਦਰ ਘਟ ਘਟ ਸੀਰਥ, ਘਟ ਘਟ ਸਰ ਸਰੋਵਰ ਮਾਰੇ ਠਾਠਾ। ਧਰੂ ਭਗਤ ਦੀ ਰੱਖ ਲਾਜ ਕਰਤੇ, ਕਰਮ ਆਪਣਾ ਆਪ ਕਮਾਇਆ ਏ। ਵੇਖ ਵਖਾਣੇ ਜ਼ਿਮੀ ਅਸਮਾਨਾ ਧਰਨੀ ਧਰਤੇ, ਧਰਤ ਧਵਲ ਆਪ ਸੁਹਾਇਆ ਏ। ਦਰ ਦਵਾਰ ਜੋ ਆਏ ਮੰਗਤੇ, ਖੈਰ ਨਾਮ ਝੋਲੀ ਆਪਣਾ ਪਾਇਆ ਏ। ਮੰਗੇ ਮੰਗ ਨਾਮ ਅਧਾਰਾ, ਆਤਮ ਹਰਿ ਲਿਵ ਲਾਈਆ। ਪੁਰਖ ਅਬਿਨਾਸ਼ੀ ਕਰ ਪਿਆਰਾ, ਦੇੇਵੇ ਜੋਤ ਰੁਸ਼ਨਾਈਆ। ਮੇਟ ਮਿਟਾਏ ਅੰਧ ਅੰਧਿਆਰਾ, ਧੂੰਆਂਧਾਰ ਰਹਿਣ ਨਾ ਪਾਈਆ। ਪੰਚਾਂ ਦੇਵੇ ਦਰ ਦੁਰਕਾਰਾ, ਪੰਚਮ ਮੋਹ ਚੁਕਾਈਆ। ਪੰਚਮ ਦੇਵੇ ਨਾਮ ਅਧਾਰਾ, ਪੰਚਮ ਸ਼ਬਦ ਜਣਾਈਆ। ਪੰਚਮ ਸ਼ਬਦ ਸੁਣਾਏ ਪੰਚਮ ਰਾਗ ਅਲਾਈਆ। ਪੰਚਮ ਕਰ ਸਚ ਪਿਆਰਾ, ਪੰਚਮ ਧਾਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਨ ਇਛਿਆ ਆਪ ਕਰਾਈਆ। ਏਕਾ ਸੰਗ ਸਗਲਾ ਸਾਥ, ਹਰਿ ਹਰਿ ਆਪ ਅਖਵਾਇਆ। ਪਰਗਟ ਹੋ ਤ੍ਰਿਲੋਕੀ ਨਾਥ, ਦਹਿ ਦਿਸ਼ਾ ਵੇਖ ਵਖਾਇਆ। ਇਕ ਸ਼ਬਦ ਜਣਾਏ ਸਾਚੀ ਗਾਥ, ਸੋ ਪੁਰਖ ਨਿਰੰਜਣ ਰਿਹਾ ਜਪਾਇਆ। ਵੇਖ ਵਖਾਏ ਤਤ ਆਠ, ਨੌ ਦਰ ਖੋਜ ਖੋਜਾਇਆ। ਆਪੇ ਗੇੜਨਹਾਰਾ ਉਲਟੀ ਲਾਠ, ਗੇੜਾ ਆਪਣੇ ਹੱਥ ਰਖਾਇਆ। ਲਹਿਣਾ ਦੇਣਾ ਚੁਕਾਏ ਪੂਜਾ ਪਾਠ, ਚਰਨ ਧਿਆਨ ਇਕ ਰਖਾਇਆ। ਆਤਮ ਅੰਦਰ ਖੋਲ੍ਹੇ ਬੱਧੀ ਗਾਠ, ਦੂਈ ਦਵੈਤੀ ਪੜਦਾ ਲਾਹਿਆ। ਲਹਿਣਾ ਦੇਣਾ ਚੁੱਕੇ ਤੀਰਥ ਤਾਟ, ਅਠਸਠ ਰਿਹਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਵਾਜ਼ਾ ਦਏ ਖੁਲ੍ਹਾਇਆ। ਦਰ ਦਰਵਾਜ਼ਾ ਆਪੇ ਖੋਲ੍ਹ, ਆਪਣੀ ਦਇਆ ਕਮਾਇੰਦਾ। ਗੁਰਮੁਖ ਅੰਦਰ ਆਪੇ ਬੋਲ, ਆਪਣਾ ਆਪ ਸੁਣਾਇੰਦਾ। ਆਪੇ ਵਸਣਹਾਰਾ ਕੋਲ, ਆਪੇ ਅੰਗ ਲਗਾਇੰਦਾ। ਦਿਵਸ ਰੈਣ ਅੱਠੇ ਪਹਿਰ ਸ਼ਬਦ ਗੁਰ ਸੁਰਤ ਸਵਾਣੀ ਨਾਲ ਕਰੇ ਚੋਲ੍ਹ, ਆਤਮ ਸੇਜਾ ਇਕ ਹੰਢਾਇੰਦਾ। ਕਾਇਆ ਧਰਤੀ ਜਾਏ ਮੌਲ, ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਧਾਰ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਰਖਾਇੰਦਾ। ਸਾਚਾ ਸੰਗ ਨਿਭੇ ਤੋੜ, ਹਰਿ ਸ਼ਬਦੀ ਜੋੜ ਜੁੜਾਇਆ। ਦਰ ਆਇਆ ਨਾ ਦੇਵੇ ਮੋੜ, ਸਾਚੀ ਭਿਛਿਆ ਝੋਲੀ ਪਾਇਆ। ਨਾਮ ਚੜ੍ਹਾਏ ਸਾਚੇ ਘੋੜ, ਵਾਗ ਆਪਣੇ ਹੱਥ ਰਖਾਇਆ। ਮਿੱਠਾ ਕਰੇ ਰੀਠਾ ਕੌੜ, ਜਿਸ ਜਨ ਆਪਣੀ ਦਇਆ ਕਮਾਇਆ। ਧੁਰਦਰਗਾਹੀ ਆਇਆ ਦੌੜ, ਲੋਕਮਾਤੀ ਫੇਰਾ ਪਾਇਆ। ਸਚ ਮੰਦਰ ਲਾਇਆ ਏਕਾ ਪੌੜ, ਗੁਰਮੁਖ ਸਾਚੇ ਰਿਹਾ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤ ਸੁਰਤੀ ਸੁਰਤ ਸ਼ਬਦੀ ਸ਼ਬਦ ਵਿਚ ਸਮਾਇਆ। ਸੁਰਤੀ ਸ਼ਬਦੀ ਸਾਚਾ ਨਾਤਾ, ਹਰਿ ਹਰਿ ਆਪ ਬੰਧਾਇੰਦਾ। ਦੇਵੇ ਨਾਮ ਸਚ ਸੁਗਾਤਾ, ਪੱਲੇ ਗੰਢ ਰਖਾਇੰਦਾ। ਨਾਤਾ ਤੋੜੇ ਜਾਤਾ ਪਾਤਾ, ਜਾਤ ਅਜਾਤੀ ਪਾਰ ਕਰਾਇੰਦਾ। ਹਰਿਜਨ ਹੋਏ ਆਪੇ ਪਿਤਾ ਆਪੇ ਮਾਤਾ, ਬਾਲ ਅਞਾਣੇ ਗੋਦ ਉਠਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਸਤਿਗੁਰ ਪੂਰਾ ਸਗਲਾ ਸੰਗ ਨਿਭਾਇੰਦਾ। ਲਹਿਣਾ ਦੇਣਾ ਚੁੱਕੇ ਆਣ ਬਾਟਾ, ਮਾਤ ਗਰਭ ਫੰਦ ਕਟਾਇੰਦਾ। ਲੱਖ ਚੁਰਾਸੀ ਮੁੱਕੀ ਵਾਟਾ, ਹਰਿ ਜੋਤੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਏ ਘਰ ਦੇਵੇ ਵਰ ਮਿਲੇ ਹਰਿ ਚੁੱਕੇ ਡਰ ਨੁਹਾਏ ਸਰ ਤਰਨੀ ਸਾਚੀ ਤਰ, ਸਰ ਸਰੋਵਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਸੰਤ ਕੰਤ ਅੰਤ ਅੰਤ ਆਪਣੇ ਵਿਚ ਸਮਾਇੰਦਾ।
