੩ ਫੱਗਣ ੨੦੧੪ ਬਿਕ੍ਰਮੀ ਲਛਮਣ ਸਿੰਘ ਦੇ ਘਰ ਪੁਰਾਣੇ ਭੂਰੇ ਜ਼ਿਲਾ ਅੰਮ੍ਰਿਤਸਰ
ਨਿਰਗੁਣ ਰੂਪ ਅਪਾਰ, ਨਿਰਗੁਣ ਸਮਾਇਆ। ਨਿਰਗੁਣ ਰੂਪ ਅਕਾਰ, ਨਿਰਗੁਣ ਰਖਾਇਆ। ਨਿਰਗੁਣ ਰੂਪ ਨਿਰੰਕਾਰ, ਨਿਰਗੁਣ ਨਾਉਂ ਧਰਾਇਆ। ਨਿਰਗੁਣ ਖੇਲ ਅਪਾਰ, ਨਿਰਗੁਣ ਵੇਖ ਵਖਾਇਆ। ਨਿਰਗੁਣ ਜੋਤ ਅਕਾਰ, ਨਿਰਗੁਣ ਰਿਹਾ ਜਗਾਇਆ। ਨਿਰਗੁਣ ਬੰਨ੍ਹੇ ਧਾਰ, ਨਿਰਗੁਣ ਰਿਹਾ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਉਪਾਇਆ। ਆਪ ਆਪਣਾ ਹਰਿ ਉਪਾ, ਆਪ ਆਪਣੀ ਜੋਤ ਜਗਾਈਆ। ਆਪ ਆਪਣਾ ਨਾਉਂ ਧਰਾ, ਆਪੇ ਰਿਹਾ ਸੁਣਾਈਆ। ਆਪ ਆਪਣਾ ਦਰ ਸੁਹਾ, ਆਪ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਕਰ ਅਕਾਰਾ, ਆਪ ਆਪਣੀ ਜੋਤ ਜਗਾਇੰਦਾ। ਆਪ ਆਪਣਾ ਕਰ ਪਸਾਰਾ, ਆਪਣਾ ਸੰਗ ਨਿਭਾਇੰਦਾ। ਆਪ ਆਪਣੀ ਕਰ ਵਿਚਾਰਾ, ਆਪ ਆਪਣਾ ਮਤਾ ਪਕਾਇੰਦਾ। ਆਪ ਆਪਣੀ ਬਣਿਆ ਨਾਰਾ, ਆਪ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਸੇਜ ਹੰਢਾਇੰਦਾ। ਆਪ ਆਪਣੀ ਬਣਤ ਬਣਾਏ, ਆਦਿ ਪੁਰਖ ਅਬਿਨਾਸ਼ਾ। ਆਪ ਆਪਣੀ ਬਣਤ ਬਣਾਏ, ਆਪੇ ਵੇਖੇ ਖੇਲ ਤਮਾਸ਼ਾ। ਆਪ ਆਪਣਾ ਅੰਤ ਪਾਏ, ਆਪ ਆਪਣੀ ਪਾਏ ਰਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਰੱਖੇ ਵਾਸਾ। ਨਿਰਗੁਣ ਹਰਿ ਨਿਰਗੁਣ ਸਮਾਇਆ, ਨਿਰਗੁਣ ਜੋਤ ਜਗਾਈਆ। ਨਿਰਗੁਣ ਮੰਡਲ ਨਿਰਗੁਣ ਰੂਪ ਨਿਰਗੁਣ ਪਾਏ ਰਾਸਾ, ਨਿਰਗੁਣ ਵੇਖ ਵਖਾਈਆ। ਨਿਰਗੁਣ ਪ੍ਰਿਥਮੀ ਨਿਰਗੁਣ ਅਕਾਸਾ, ਨਿਰਗੁਣ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਉਪਾਈਆ। ਆਪ ਆਪਣੀ ਕਿਰਪਾ ਕਰ, ਦਇਆ ਕਮਾਇੰਦਾ। ਜੋਤੀ ਨਾਰੀ ਆਪੇ ਵਰ, ਆਪਣਾ ਸੰਗ ਰਖਾਇੰਦਾ। ਅਨਾਦੀ ਸੁਤ ਉਪਜੇ ਘਰ, ਸ਼ਬਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਘਰ ਵਸਾਇੰਦਾ। ਆਪਣਾ ਘਰ ਆਪ ਵਸਾਏ, ਅਕਲ ਕਲਾ ਬਨਵਾਰੀ। ਥਿਰ ਘਰ ਸਾਚਾ ਨਾਉਂ ਧਰਾਏ, ਉਚ ਮਹੱਲ ਅਟਾਰੀ। ਦੀਵਾ ਬੱਤੀ ਨਾ ਕੋਈ ਜਗਾਏ, ਨਿਰਗੁਣ ਜੋਤ ਕਰੇ ਉਜਿਆਰੀ। ਚਾਰ ਦਵਾਰ ਨਾ ਕੋਈ ਦਸਾਏ, ਛੱਪਰ ਛੰਨ ਨਾ ਕੋਈ ਅਟਾਰੀ। ਹਵਣ ਪਵਣ ਨਾ ਕੋਈ ਕਰਾਏ, ਨਾ ਕੋਈ ਪੂਜਾ ਪਾਠ ਪੁਜਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਆਪਣਾ ਬੰਕ ਦਵਾਰੀ। ਬੰਕ ਦਵਾਰਾ ਸਚ ਮਹੱਲਾ, ਹਰਿ ਆਪਣਾ ਆਪ ਉਪਾਇਆ। ਆਪੇ ਬੈਠਾ ਇਕ ਅਕੱਲਾ, ਨਾ ਕੋਈ ਦੂਸਰ ਸੰਗ ਰਖਾਇਆ। ਆਪੇ ਹੋਇਆ ਅਛਲ ਅਛੱਲਾ, ਅਛਲ ਅਛੱਲ ਆਪ ਅਖਵਾਇਆ। ਸਚ ਸਿੰਘਾਸਣ ਆਪਣਾ ਆਪੇ ਮੱਲਾ, ਆਪ ਆਪਣੀ ਰਚਨ ਰਚਾਇਆ। ਆਪੇ ਹੋਇਆ ਜੋਧਾ ਸੂਰਬੀਰ ਵਡ ਬਲ ਬਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਸੁਹਾਇਆ। ਸਾਚਾ ਘਰ ਸ਼ਬਦ ਸਿੰਘਾਸਣ, ਹਰਿ ਸਾਚਾ ਆਸਣ ਲਾਇੰਦਾ। ਜੋਤੀ ਗੁਰ ਪੁਰਖ ਅਬਿਨਾਸ਼ਨ, ਦਿਵਸ ਰੈਣ ਡਗਮਗਾਇੰਦਾ। ਆਪੇ ਹੋਏ ਸਰਬ ਗੁਣ ਤਾਸਨ, ਗੁਣਵੰਤਾ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਸੁਹਾਇਆ। ਜੋਤ ਜਗਾਈ ਆਦਿ ਨਿਰੰਜਣਾ, ਆਦਿ ਪੁਰਖ ਅਖਵਾਇਆ। ਆਪ ਆਪਣਾ ਹੋਇਆ ਦਰਦ ਦੁੱਖ ਭੈ ਭੰਜਣਾ, ਆਪ ਆਪਣਾ ਹੋਏ ਸਹਾਇਆ। ਆਪ ਆਪਣਾ ਕਰਿਆ ਮਜਨਾ, ਆਪ ਆਪਣਾ ਤੀਰਥ ਨੁਹਾਇਆ। ਆਪ ਆਪਣਾ ਪੜਦਾ ਆਪੇ ਕੱਜਣਾ, ਆਪੇ ਪੜਦਾ ਰਿਹਾ ਪਾਇਆ। ਆਪਣਾ ਨਗਾਰਾ ਆਪਣੇ ਘਰ ਹਰਿ ਆਪੇ ਵੱਜਣਾ, ਆਪਣਾ ਨਾਦ ਰਿਹਾ ਵਜਾਇਆ। ਆਪੇ ਰੱਖੇ ਆਪਣੀ ਲੱਜਣਾ, ਲਾਜਾਵੰਤ ਆਪ ਹੋ ਆਇਆ। ਆਪਣਾ ਘਰ ਥਿਰ ਹਰਿ ਆਪੇ ਤਜਣਾ, ਆਪੇ ਰਿਹਾ ਵਸਾਇਆ। ਨਾ ਘੜਿਆ ਨਾ ਭੱਜਣਾ, ਨਾ ਮੇਟੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਲਏ ਉਠਾਇਆ। ਸ਼ਬਦ ਸੁਤ ਹਰਿ ਕਰ ਤਿਆਰ, ਆਪਣੀ ਦਇਆ ਕਮਾਇੰਦਾ। ਆਪੇ ਕਰਿਆ ਖ਼ਬਰਦਾਰ, ਆਪ ਆਪਣੀ ਸੇਵਾ ਲਾਇੰਦਾ। ਲੋਆਂ ਪੁਰੀਆਂ ਖੰਡ ਬ੍ਰਹਿਮੰਡ ਲਏ ਉਸਾਰ, ਆਪ ਆਪਣੇ ਰੰਗ ਰੰਗਾਇੰਦਾ। ਆਪ ਆਪਣੀ ਬੰਨੇ ਧਾਰ, ਵੇਖਣਹਾਰ ਆਪ ਅਖਵਾਇੰਦਾ। ਸ਼ਬਦ ਸੁਤ ਹਰਿ ਕਰ ਪਿਆਰ, ਸਚ ਸਮਗਰੀ ਝੋਲੀ ਪਾਇੰਦਾ। ਆਦਿ ਅੰਤ ਏਕੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਸ਼ਬਦ ਬ੍ਰਹਿਮਾਦੀ ਆਦਿ ਜੁਗਾਦੀ ਆਪਣੀ ਰਚਨ ਰਚਾਇੰਦਾ। ਸ਼ਬਦ ਸੁਤ ਵਡ ਬਲਵਾਨਾ, ਆਪਣਾ ਕਰਮ ਕਮਾਇੰਦਾ। ਆਪ ਆਪਣਾ ਕਰ ਪਛਾਨਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਗਾਇਆ ਤਰਾਨਾ, ਆਪ ਆਪਣੀ ਧੁਨ ਵਜਾਇੰਦਾ। ਆਪ ਆਪਣਾ ਬੱਧਾ ਗਾਨਾ, ਆਪ ਆਪਣਾ ਸੰਗ ਨਿਭਾਇੰਦਾ। ਆਪ ਆਪਣਾ ਕਰ ਨਿਸ਼ਾਨਾ, ਆਪ ਆਪਣਾ ਤੀਰ ਚਲਾਇੰਦਾ। ਆਪ ਆਪਣਾ ਕਰ ਪਰਵਾਨਾ, ਆਪ ਆਪਣਾ ਮੇਲ ਮਿਲਾਇੰਦਾ। ਆਪ ਆਪਣਾ ਵੇਖੇ ਮਾਰ ਧਿਆਨਾ, ਆਪ ਆਪਣਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦੇਵੇ ਵਰ, ਸ਼ਬਦ ਸਰੂਪ ਭੰਡਾਰ ਭਰਾਇੰਦਾ। ਸਾਚੀ ਵਸਤ ਹਰਿ ਖੋਲ੍ਹ ਭੰਡਾਰਾ, ਸਾਚੇ ਸੁਤ ਜਣਾਇਆ। ਨਾਮ ਵਸਤ ਅਪਰ ਅਪਾਰਾ, ਤੇਰੀ ਝੋਲੀ ਪਾਇਆ। ਲੋਆਂ ਪੁਰੀਆਂ ਬੰਨੇ ਧਾਰਾ, ਅਕਾਸ਼ ਪਰਕਾਸ਼ ਸਮਾਇਆ। ਗਗਨ ਗਗਨੰਤਰ ਰਵ ਸਸ ਸੂਰਜ ਚੰਨ ਦੀਪਕ ਜੋਤੀ ਬੰਨੇ ਧਾਰਾ, ਰੂਪ ਅਨੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦਿਤਾ ਵਰ, ਆਤਮ ਅੰਦਰ ਗਿਆ ਵੜ, ਆਪ ਆਪਣਾ ਲਏ ਉਪਾਇਆ। ਆਪ ਆਪਣਾ ਲਿਆ ਘੜ, ਆਪ ਆਪਣੀ ਨਾਭੀ ਗਿਆ ਸਮਾਈਆ। ਨਾ ਕੋਈ ਸੀਸ ਨਾ ਕੋਈ ਧੜ, ਹਰਿ ਸ਼ਬਦ ਵੱਡੀ ਵਡਿਆਈਆ। ਨਾ ਕੋਈ ਚੋਟੀ ਨਾ ਕੋਈ ਜੜ, ਨਾ ਕੋਈ ਸਕੇ ਫੜ, ਨਾ ਹੱਥ ਕਿਸੇ ਆਈਆ। ਆਪ ਆਪਣੇ ਨਾਲ ਰਿਹਾ ਲੜ, ਨਾ ਦੂਸਰ ਕੋਈ ਦਸਾਈਆ। ਆਪਣਾ ਅੱਖਰ ਆਪੇ ਪੜ੍ਹ, ਆਪਣੀ ਵਿਦਿਆ ਆਪ ਜਣਾਈਆ। ਅਗਨੀ ਹਵਨ ਨਾ ਜਾਏ ਸੜ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਵਡਿਆਈਆ। ਸਾਚਾ ਸੁੱਤ ਸ਼ਬਦ ਦੁਲਾਰਾ, ਦੋਏ ਜੋੜ ਕਰੇ ਨਿਮਸਕਾਰਿਆ। ਆਦਿ ਪੁਰਖ ਤੇਰਾ ਖੇਲ ਅਪਾਰਾ, ਤੇਰਾ ਭੇਵ ਕੋਇ ਨਾ ਪਾ ਰਿਹਾ। ਬੇਅੰਤ ਬੇਅੰਤ ਬੇਅੰਤ ਨਿਰਾਧਾਰਾ, ਨਿਰਵੈਰ ਰੂਪ ਸਮਾ ਰਿਹਾ। ਆਦਿ ਸ਼ਕਤ ਕਰ ਆਕਾਰਾ, ਮੂਰਤ ਅਕਾਲ ਵਖਾ ਰਿਹਾ। ਸਾਚੀ ਸੂਰਤ ਹਰਿ ਨਿਰੰਕਾਰਾ, ਰੂਪ ਰੰਗ ਨਾ ਕੋਇ ਜਣਾ ਰਿਹਾ। ਸਾਚੇ ਸੁਤ ਕੀਆ ਪਿਆਰਾ, ਆਪ ਆਪਣਾ ਝੋਲੀ ਪਾ ਰਿਹਾ। ਆਪ ਆਪਣਾ ਕਰ ਪਸਾਰਾ, ਆਪ ਆਪਣਾ ਬਾਹਰ ਕਢਾ ਰਿਹਾ। ਨਾਭੀ ਕਵਲੀ ਖੇਲ ਅਪਾਰਾ, ਪਾਰਬ੍ਰਹਮ ਕਰਾ ਰਿਹਾ। ਪਾਰਬ੍ਰਹਮ ਪ੍ਰਭ ਬੇਐਬ ਪਰਵਰਦਿਗਾਰਾ, ਆਪ ਆਪਣਾ ਅੰਗ ਕਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਅੰਸ ਆਪੇ ਆਪ ਉਪਾ ਰਿਹਾ। ਆਪਣੀ ਅਣਸ ਹਰਿ ਉਪਾਏ, ਆਪਣੀ ਦਇਆ ਕਮਾਇੰਦਾ। ਆਪਣਾ ਬੰਸ ਰਿਹਾ ਬਣਾਏ, ਸਰਬੰਸ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮੂਲ ਤੇਰਾ ਰੂਪ, ਹਰਿ ਸ਼ਾਹੋ ਭੂਪ ਆਪਣਾ ਰੂਪ ਉਪਾਇੰਦਾ। ਤ੍ਰੈਗੁਣ ਮਾਇਆ ਘਰ ਘਰ ਵੇਸ, ਹਰਿ ਸਾਚੇ ਰਚਨ ਰਚਾਈਆ। ਆਪ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼, ਪਾਰਬ੍ਰਹਮ ਵੱਡੀ ਵਡਿਆਈਆ। ਆਪ ਆਪਣਾ ਲਿਆ ਵੇਖ, ਆਪਣੀ ਕਰੇ ਕੁੜਮਾਈਆ। ਸੁਤ ਸ਼ਬਦ ਹੋ ਪਰਵੇਸ਼, ਸਾਚੀ ਰਚਨਾ ਰਿਹਾ ਰਚਾਈਆ। ਆਦਿ ਪੁਰਖ ਸਦਾ ਆਦੇਸ, ਨਿਰਗੁਣ ਵਡ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਆਪ ਆਪਣੀ ਬਣਤ ਬਣਾ, ਆਪਣਾ ਕਰਮ ਕਮਾ ਰਿਹਾ। ਆਪਣਾ ਕਰਮ ਰਿਹਾ ਕਮਾ, ਪੰਜ ਤਤ ਕਰੇ ਪਿਆਰਿਆ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਗਿਆ ਸਮਾ, ਦਿਸ ਕਿਸੇ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਤ ਪਾਤਾਲ ਆਕਾਸ਼ ਪਰਕਾਸ਼ ਏਕਾ ਰੰਗ ਰੰਗਾ ਰਿਹਾ। ਆਪ ਆਪਣਾ ਰੰਗ ਰੰਗਾ, ਆਪਣੀ ਜੋਤ ਜਗਾਇੰਦਾ। ਬ੍ਰਹਮਾ ਆਪਣੀ ਸੇਵਾ ਲਾ, ਤ੍ਰੈਗੁਣ ਝੋਲੀ ਪਾਇੰਦਾ। ਲੱਖ ਚੁਰਾਸੀ ਬਣਤ ਬਣਾ, ਹਰ ਘਟ ਸੇਵਾ ਲਾਇੰਦਾ। ਨਿਰਗੁਣ ਰੂਪ ਹਰਿ ਬੇਪਰਵਾਹ, ਸਰਗੁਣ ਸੰਗ ਨਿਭਾਇੰਦਾ। ਸਰਗੁਣ ਤੇਰੀ ਪਕੜੇ ਬਾਂਹ, ਸਮਰਥ ਪੁਰਖ ਅਖਵਾਇੰਦਾ। ਆਪ ਆਪਣਾ ਸ਼ਬਦ ਜਣਾ, ਸੇਵਕ ਸਾਚੀ ਸੇਵਾ ਲਾਇੰਦਾ। ਚਾਰੇ ਵੇਦਾਂ ਲਏ ਲਿਖਾ, ਆਪ ਆਪਣਾ ਕਰਮ ਕਮਾਇੰਦਾ। ਆਪ ਆਪਣਾ ਕਰਮ ਕਮਾ, ਆਪ ਆਪਣੀ ਵੰਡ ਵੰਡਾਇੰਦਾ। ਆਪ ਆਪਣਾ ਨਾਮ ਧਰਾ, ਆਪ ਆਪਣਾ ਧਰਮ ਧਰਾਇੰਦਾ। ਆਪੇ ਲਏ ਵੇਖ ਵਖਾ, ਆਪ ਆਪਣਾ ਕਰਮ ਕਮਾਇੰਦਾ। ਆਪਣਾ ਲੇਖਾ ਲਏ ਲਿਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨਿਰਗੁਣ ਜੋਤ ਹਰਿ ਨਿਰੰਕਾਰ, ਸਰਗੁਣ ਵਿਚ ਸਮਾਈਆ। ਮਨ ਮਤ ਬੁਧ ਕਰ ਪਿਆਰ, ਆਪਣੀ ਜੋਤੀ ਜੋਤ ਰਮਾਈਆ। ਆਪ ਵਸਾਇਆ ਸੱਚਾ ਘਰ ਬਾਰ, ਕਾਇਆ ਮੰਦਰ ਇਕ ਰਖਾਈਆ। ਆਪੇ ਕਰਿਆ ਬੰਦ ਕਿਵਾੜ, ਆਪੇ ਬੈਠਾ ਕੁੰਡਾ ਲਾਹੀਆ। ਜਗਤ ਵਖਾਏ ਨੌਂ ਦਵਾਰ, ਦਰ ਦਰਵਾਜ਼ਾ ਖੋਲ੍ਹ ਵਖਾਈਆ। ਆਪ ਆਪਣਾ ਕਰ ਪਸਰ ਪਸਾਰ, ਆਪ ਆਪਣਾ ਮੁਖ ਛੁਪਾਈਆ। ਸਾਚੇ ਘਰ ਕਰ ਅਕਾਰ, ਜੋਤ ਸਰੂਪੀ ਡਗਮਗਾਈਆ। ਆਪ ਆਪਣੀ ਸੁਣੇ ਪੁਕਾਰ, ਆਪੇ ਰਿਹਾ ਸੁਣਾਈਆ। ਆਪ ਆਪਣਾ ਕਰੇ ਮੰਗਲਾਚਾਰ, ਆਪ ਆਪਣਾ ਗੀਤ ਅਲਾਈਆ। ਅਨਹਦ ਗਾਏ ਵਾਰੋ ਵਾਰ, ਪੰਚਮ ਮੇਲਾ ਸਹਿਜ ਸਭਾਈਆ। ਪੰਚਮ ਸਖੀਆਂ ਕਰ ਪਿਆਰ, ਹਰਿ ਸਾਚਾ ਕੰਤ ਖ਼ੁਸ਼ੀ ਮਨਾਈਆ। ਸਾਚੇ ਘਰ ਜੋਤ ਪਰਕਾਸ਼, ਬੇਅੰਤ ਬੇਅੰਤ ਬੇਅੰਤ ਘਰ ਦਸਵਾਂ ਇਕ ਸੁਹਾਈਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਨਿਰਗੁਣ ਆਪਣਾ ਅੰਗ ਕਟਾ, ਆਪਣੀ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਆਪ ਅਖਵਾ, ਕਰਤਾ ਪੁਰਖ ਆਪ ਹੋ ਜਾਇੰਦਾ। ਬ੍ਰਹਮ ਰੂਪ ਹਰਿ ਹੰ ਬਣਾ, ਹਰ ਘਟ ਅੰਦਰ ਆਸਣ ਲਾਇੰਦਾ। ਆਦਿ ਰੂਪ ਹਰਿ ਸ਼ਾਹੋ ਭੂਪ, ਲੱਖ ਚੁਰਾਸੀ ਵੰਡ ਵੰਡਾਇੰਦਾ। ਆਪੇ ਵਸਿਆ ਚਾਰੇ ਕੂਟ, ਦਹਿ ਦਿਸ਼ਾ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਇੰਦਾ। ਆਪ ਆਪਣਾ ਅੰਗ ਕਟਾ, ਆਪਣਾ ਨਾਉਂ ਧਰਾਇਆ। ਸੋ ਪੁਰਖ ਨਿਰੰਜਣ ਆਪ ਅਖਵਾ, ਹੰ ਹੰਗਤਾ ਵਿਚ ਸਮਾਇਆ। ਓਅੰ ਓਅੰ ਵਿਚ ਸਮਾ, ਸੋਹੰ ਸਾਚਾ ਜਾਪ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਜਾ ਭੇਵ ਚੁਕਾਇਆ। ਇਕ ਅਕੱਲਾ ਏਕੰਕਾਰਾ, ਏਕਾ ਕਲ ਵਰਤਾਇੰਦਾ। ਦੂਜਾ ਕਰ ਹਰਿ ਪਸਾਰਾ, ਆਪਣਾ ਨਾਉਂ ਧਰਾਇੰਦਾ। ਸੋਹੰ ਸ਼ਬਦ ਅਪਰ ਅਪਾਰਾ, ਸਤਿ ਪੁਰਖਾ ਆਪ ਸੁਹਾਇੰਦਾ। ਚੌਥਾ ਪਦ ਕਰ ਵਿਚਾਰਾ, ਸਾਚਾ ਘਰ ਸੁਹਾਇੰਦਾ। ਨਿਰਮਲ ਜੋਤ ਕਰੇ ਉਜਿਆਰਾ, ਪੰਜ ਤਤ ਨਾ ਕੋਈ ਰਖਾਇੰਦਾ। ਧੁਨ ਸ਼ਬਦ ਵੱਜੇ ਜੈਕਾਰਾ, ਧੁਨ ਆਤਮਕ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਏ ਘਰ ਆਪ ਹੋ ਜਾਇੰਦਾ। ਤੀਜਾ ਘਰ ਆਪੇ ਖੋਲ੍ਹ, ਹਰਿ ਆਪਣੀ ਦਇਆ ਕਮਾਈਆ। ਤੀਜੇ ਨੇਤਰ ਕਰੇ ਚੋਲ੍ਹ, ਬਜਰ ਕਪਾਟੀ ਕੁੰਡਾ ਲਾਹੀਆ। ਆਪਣਾ ਪੜਦਾ ਆਪੇ ਫੋਲ, ਆਪਣਾ ਮੁੱਖੜਾ ਆਪ ਵਖਾਈਆ। ਆਪ ਵਜਾਏ ਆਪਣਾ ਮਰਦੰਗ ਢੋਲ, ਸੋਹੰ ਸਾਚੀ ਸੇਵਾ ਲਾਈਆ। ਅਨਹਦ ਵੇਖਣਹਾਰਾ ਘੋਲ, ਪੰਚਮ ਸ਼ਬਦ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤਤ ਸੰਗ ਰਖਾਏ ਹੱਡ ਮਾਸ ਨਾੜੀ ਰੱਤ, ਰਕਤ ਬੂੰਦ ਬਣਤ ਬਣਾਈਆ। ਰਕਤ ਬੂੰਦ ਹੱਡ ਮਾਸ ਚੰਮ, ਹਰਿ ਸਾਚੇ ਜੋੜ ਜੁੜਾਇਆ। ਪਵਣ ਸਵਾਸੀ ਰੱਖਿਆ ਦਮ, ਨਿਰਗੁਣ ਸਰੂਪ ਦਿਸ ਨਾ ਆਇਆ। ਨੌਂ ਦਰ ਵਖਾਏ ਜਗਤ ਕੰਮ, ਦਸਵਾਂ ਗੁਪਤ ਜਣਾਇਆ। ਸ਼ਬਦ ਸੁਤ ਕਾਇਆ ਮੰਦਰ ਆਪੇ ਪਏ ਜੰਮ, ਮਾਤ ਪਿਤ ਨਾ ਕੋਈ ਅਖਵਾਇਆ। ਆਪੇ ਜਾਣੇ ਆਪਣਾ ਧਰਮ, ਵਰਨ ਬਰਨ ਨਾ ਕੋਇ ਜਣਾਇਆ। ਆਪ ਕਮਾਏ ਆਪਣਾ ਕਰਮ, ਹਰਿ ਕਿਰਤੀ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇਆ। ਆਪ ਆਪਣਾ ਭੇਖ ਵਟਾ, ਪਰਗਟ ਜੋਤ ਜਗਾਇੰਦਾ। ਲੱਖ ਚੁਰਾਸੀ ਗਿਆ ਸਮਾ, ਦਿਸ ਕਿਸੇ ਨਾ ਆਇੰਦਾ। ਆਪ ਉਪਾਏ ਆਪੇ ਲਏ ਮਿਟਾ, ਆਪ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਮਾਰ ਝਾਤ, ਧਰਤ ਧਵਲ ਸੁਹਾਇੰਦਾ। ਲੋਕਮਾਤ ਕਰ ਪਸਾਰਾ, ਧਰਨੀ ਧਰਤ ਸੁਹਾਇੰਦਾ। ਆਪ ਆਪਣਾ ਕਰ ਆਕਾਰਾ, ਆਪ ਆਪਣਾ ਰੂਪ ਵਟਾਇੰਦਾ। ਆਪ ਆਪਣਾ ਲਏ ਅਵਤਾਰਾ, ਆਪ ਆਪਣਾ ਨਾਉਂ ਧਰਾਇੰਦਾ। ਆਪੇ ਹੋਏ ਦੁਸ਼ਟ ਹੰਕਾਰਾ, ਮਾਰਨਹਾਰ ਆਪ ਅਖਵਾਇੰਦਾ। ਆਪੇ ਵੰਡੇ ਵੰਡ ਅਪਾਰਾ, ਆਪਣੀ ਵੰਡਾਂ ਆਪ ਕਰਾਇੰਦਾ। ਆਪ ਆਪਣਾ ਕਰ ਪਿਆਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਮਰਦੰਗ ਵਜਾਇੰਦਾ। ਸ਼ਬਦ ਮਰਦੰਗ ਵਜਾਏ ਢੋਲ, ਆਦਿ ਪੁਰਖ ਅਬਿਨਾਸ਼ੀ। ਆਪਣਾ ਪੜਦਾ ਆਪੇ ਖੋਲ੍ਹ, ਵੇਖ ਵਖਾਏ ਪ੍ਰਿਥਮੀ ਆਕਾਸ਼ੀ। ਆਪਣੇ ਕੰਡੇ ਆਪੇ ਤੋਲ, ਲੱਖ ਚੁਰਾਸੀ ਦੇਵੇ ਫਾਸੀ। ਆਪਣੀ ਜੋਤੀ ਆਪੇ ਮੌਲ, ਜਨ ਭਗਤਾਂ ਕਰੇ ਬੰਦ ਖ਼ਲਾਸੀ। ਆਪਣੀ ਬੋਲੀ ਆਪੇ ਬੋਲ, ਬੋਲੇ ਸ਼ਬਦ ਹਰਿ ਸ਼ਾਹੋ ਸ਼ਾਬਾਸ਼ੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਪਾਏ ਸਾਚੀ ਰਾਸੀ। ਸਤਿਜੁਗ ਸਾਚਾ ਵੇਖ ਵਖਾ, ਹਰਿ ਸਾਚਾ ਕਰਮ ਕਮਾਇੰਦਾ। ਵਾਰ ਅਠਾਰਾਂ ਜੋਤ ਜਗਾ, ਆਪਣਾ ਲਹਿਣਾ ਆਪਣੀ ਝੋਲੀ ਪਾਇੰਦਾ। ਧਰਨੀ ਧਰਤ ਧਵਲ ਦਏ ਸੁਹਾ, ਜਨ ਭਗਤਾਂ ਵੇਖ ਵਖਾਇੰਦਾ। ਆਪਣੀ ਕਰਨੀ ਆਪ ਕਮਾ, ਦੂਤੀ ਦੁਸ਼ਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤੇ ਤੇਰਾ ਵੇਖ ਘਰ, ਰਾਮ ਰਾਮਾ ਰੂਪ ਸਮਾਇੰਦਾ। ਰਾਮ ਰਾਮਾ ਰਾਮ ਅਵਤਾਰੀ, ਪਰਸਣਹਾਰ ਪਰਸਾ। ਦੋਏ ਮੇਲ ਇਕ ਦਰਬਾਰੀ, ਆਪੇ ਮੇਟੇ ਆਪਣੀ ਹਰਸਾ। ਆਪੇ ਚਿੱਲਾ ਤੀਰ ਕਮਾਨ ਬਣੇ ਕਟਾਰੀ, ਆਪੇ ਗੜ੍ਹ ਹੰਕਾਰੀ ਧਰਸਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਭਗਤੀ ਮੇਲ, ਭਰਤ ਮੇਘ ਆਪੇ ਬਰਸਾ। ਆਪੇ ਦੁਸ਼ਟ ਹੰਕਾਰਾ, ਆਪੇ ਰਾਮ ਅਖਵਾਇੰਦਾ। ਆਪੇ ਤੋੜੇ ਲੰਕਾ ਗੜ੍ਹ ਅਪਾਰਾ, ਆਪੇ ਤੀਰ ਚਲਾਇੰਦਾ। ਆਪੇ ਮੇਲੇ ਕਰ ਪਿਆਰਾ, ਮੇਲ ਵਿਛੋੜਾ ਆਪ ਕਰਾਇੰਦਾ। ਆਪੇ ਗਊ ਗ਼ਰੀਬਾਂ ਪਾਵੇ ਸਾਰਾ, ਜਨ ਭਗਤ ਦਵਾਰਾ ਵੇਖ ਵਖਾਇੰਦਾ। ਖੇਲੇ ਖੇਲ ਖੇਲਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੇਤਾ ਤੇਰਾ ਤ੍ਰਿਆ ਵੇਸ ਆਪੇ ਪਾਰ ਕਰਾਇੰਦਾ। ਦੁਆਪਰ ਤੇਰਾ ਵੇਖੇ ਜੋਰ, ਆਪਣਾ ਭੇਖ ਵਟਾਈਆ। ਵੇਦ ਵਿਆਸਾ ਖਿਚੇ ਡੋਰ, ਸ਼ਬਦੀ ਤਣਕ ਲਗਾਈਆ। ਪੁਰਾਨ ਅਠਾਰਾਂ ਪੜਦਾ ਖੋਲ੍ਹ, ਲੇਖਾ ਲੇਖ ਲਿਖਾਈਆ। ਲਿਖੇ ਲੇਖ ਪੂਤ ਸਪੂਤਾ ਪਰਗਟ ਹੋਏ ਬ੍ਰਹਿਮਣ ਗੌੜ, ਨਿਹਕਲੰਕਾ ਨਾਉਂ ਰਖਾਈਆ। ਆਪਣੇ ਮੰਦਰ ਆਪੇ ਲਾਏ ਪੌੜ, ਡੰਡਾ ਕੋਇ ਦਿਸ ਨਾ ਆਈਆ। ਆਪਣੀ ਨਗਰੀ ਆਪੇ ਜਾਏ ਬੌਹੜ, ਆਵਣ ਜਾਵਣ ਆਪਣੇ ਹੱਥ ਰਖਾਈਆ। ਆਪੇ ਪਰਖਣਹਾਰਾ ਮਿਠਾ ਕੌੜ, ਲੱਖ ਚੁਰਾਸੀ ਵੇਖ ਵਖਾਈਆ। ਗੁਰਮੁਖ ਸਾਜਨ ਸੰਤ ਸੁਹੇਲੇ ਜੁਗ ਵਿਛੜੇ ਜਗ ਲਏ ਜੋੜ, ਧੁਰ ਦਰਗਹਿ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਅਲੱਖ ਜਗਾਈਆ । ਆਪ ਆਪਣੀ ਅਲਖ ਜਗਾ, ਆਪ ਆਪਣਾ ਕਰਮ ਕਮਾਇਆ। ਆਪ ਆਪਣਾ ਭੇਖ ਵਟਾ, ਆਪ ਆਪਣਾ ਜਾਮਾ ਪਾਇਆ। ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਅਖਵਾ, ਮੋਹਨ ਮਾਧਵ ਰੂਪ ਸਮਾਇਆ। ਸੁੰਦਰ ਕੁੰਡਲ ਮੁਕਟ ਬੈਨ ਕਵਲ ਨੈਣ ਆਪ ਚਮਕਾ, ਨਾਮ ਬੰਸਰੀ ਇਕ ਵਜਾਇਆ। ਗੀਤਾ ਗਿਆਨ ਹਰਿ ਚਰਨ ਧਿਆਨ ਇਕ ਦ੍ਰਿੜਾ, ਭਗਤ ਸੁਹੇਲਾ ਲਏ ਜਗਾਇਆ। ਬਿਪਰ ਸੁਦਾਮਾ ਗਲੇ ਲਗਾ, ਬਿਦਰ ਨਿਮਾਣਾ ਲਏ ਤਰਾਇਆ। ਦਰੋਪਤ ਲੱਜਿਆ ਲਏ ਰਖਾ, ਹੰਕਾਰੀ ਦੁਸ਼ਟ ਦਏ ਖਪਾਇਆ। ਦੁਆਪਰ ਤੇਰਾ ਅੰਤ ਕਰਾ, ਦੁਰਬਾਸ਼ਾ ਹੋਏ ਸਹਾਇਆ। ਕਲਜੁਗ ਤੇਰਾ ਰੂਪ ਵਟਾ, ਕਾਲਾ ਸੂਸਾ ਤਨ ਛੁਹਾਇਆ। ਮਨ ਮਤ ਤੇਰੀ ਝੋਲੀ ਪਾ, ਏਕਾ ਲੇਖਾ ਰਿਹਾ ਲਿਖਾਇਆ। ਬੋਧ ਗਿਆਨਾ ਅਗਾਧ ਬੋਧ ਆਪ ਜਣਾ, ਜੋਗ ਜੁਗਤ ਵੇਖ ਵਖਾਇਆ। ਈਸਾ ਮੂਸਾ ਸੰਗ ਰਲਾ, ਸਾਚੀ ਧਾਰ ਬਣਾਇਆ। ਇਕ ਮੁਹੰਮਦ ਲਿਆ ਮਨਾ, ਅਹਿਮਦ ਰੂਪ ਵਟਾਇਆ। ਚਾਰ ਯਾਰੀ ਮਤਾ ਪਕਾ, ਅੱਲਾ ਰਾਣੀ ਨਾਲ ਪਰਨਾਇਆ। ਏਕਾ ਕਲਮਾ ਲਿਆ ਪੜ੍ਹਾ, ਅੱਲਾ ਹੂ ਨਾਅਰਾ ਲਾਇਆ। ਐਨਲਹੱਕ ਵੇਖ ਵਖਾ, ਮਨਸੂਰ ਮੇਲ ਮਿਲਾਇਆ। ਮੁਕਾਮੇ ਹੱਕ ਖ਼ੁਦਾਏ ਦਏ ਵਖਾ, ਖ਼ੁਦੀ ਖ਼ੁਦਾਈ ਦਏ ਗਵਾਇਆ। ਪੀਰ ਫ਼ਕੀਰ ਸ਼ਾਹ ਹਕੀਰ ਆਪ ਅਖਵਾ, ਬੇਐਬ ਪਰਵਰਦਿਗਾਰਾ ਰੂਪ ਵਟਾਇਆ। ਆਪਣੀ ਝੋਲੀ ਆਪਣੇ ਅੱਗੇ ਆਪੇ ਡਾਹ, ਆਪਣੀ ਭਿਛਿਆ ਆਪੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਕਰਮ ਕਮਾਇਆ। ਸਚ ਮੁਹੰਮਦ ਸਚ ਪੁਕਾਰ, ਘਰ ਸਾਚੇ ਰਿਹਾ ਸੁਣਾਈਆ। ਏਕਾ ਮੰਗੇ ਮੰਗ ਭਿਖਾਰ, ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੇ ਮਤ ਰਿਹਾ ਸਮਝਾਈਆ। ਕਲਜੁਗ ਕੂੜ ਕੁੜਿਆਰਾ ਕਰ ਪਿਆਰ, ਤੇਰੀ ਹੋਵੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਿਦਿਆ ਆਪੇ ਰਿਹਾ ਪੜ੍ਹਾਈਆ। ਆਪਣੀ ਵਿਦਿਆ ਆਪ ਪੜ੍ਹਾ, ਆਪਣਾ ਰਾਹ ਵਖਾਇਆ। ਨਬੀ ਰਸੂਲ ਆਪ ਜਣਾ, ਅੰਤ ਰਿਹਾ ਕਰਾਇਆ। ਭੇਖਾਧਾਰੀ ਭੇਖ ਵਟਾ, ਲਹਿਣਾ ਦੇਣਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਵਸੇ ਸੰਗ, ਹਰਿ ਸ਼ਾਹ ਮਲੰਘ, ਦਿਸ ਕਿਸੇ ਨਾ ਆਇਆ। ਮੁਹੰਮਦ ਮੰਗੇ ਮੰਗ ਅਪਾਰਾ, ਚੌਦਾਂ ਲੋਕ ਜਣਾਇਆ। ਇੱਤਲ ਵਿੱਤਲ ਸਿਤਲ ਤੇਰਾ ਖੇਲ ਅਪਾਰਾ, ਤਲਾਤਲ ਮਹਾਤਲ ਰਸਾਤਲ ਖੋਲ੍ਹ ਦਵਾਰਾ, ਪਾਤਾਲ ਲੋਕ ਤੇਰਾ ਖੇਲ ਨਿਆਰਾ, ਬਾਸਕ ਸੇਜਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਤੁਰਭੁਜ ਤੇਰਾ ਰੂਪ, ਆਪੇ ਵੇਖੇ ਸਤਿ ਸਰੂਪ, ਨੂਰੋ ਨੂਰ ਸਮਾਇਆ। ਨੂਰੋ ਨੂਰ ਨੂਰ ਅਲਾਹੀ, ਨੂਰੋ ਨੂਰ ਸਮਾਇੰਦਾ। ਸਤਿ ਲੋਕ ਉਪਰ ਵੇਖੇ ਬੇਪਰਵਾਹੀ, ਆਪਣਾ ਮੰਦਰ ਆਪ ਸੁਹਾਇੰਦਾ। ਭੂਅ ਲੋਕ ਜਾਏ ਚਾਈਂ ਚਾਈਂ, ਦੂਵਹ ਲੋਕ ਫੇਰਾ ਪਾਇੰਦਾ। ਸਵਰਗ ਲੋਕ ਏਕਾ ਨਾਈਂ, ਮੁਹਰਰ ਡੇਰਾ ਲਾਇੰਦਾ। ਜਪ ਲੋਕ ਨਾ ਮਿਲੇ ਥਾਈਂ, ਤਪ ਲੋਕ ਨਾ ਕੋਈ ਤਪਾਇੰਦਾ। ਸਤਿ ਲੋਕ ਪ੍ਰਭ ਤੇਰੀ ਜੋਤ ਕਰੇ ਰੁਸ਼ਨਾਈ, ਸਾਚਾ ਧਾਮ ਸੁਹਾਇੰਦਾ। ਚੌਦਾਂ ਲੋਕਾਂ ਮੰਗ ਮੰਗਾ, ਚੌਦਾਂ ਹੱਟਾਂ ਵੇਖ ਵਖਾਇੰਦਾ। ਚੌਦਾਂ ਲੋਕਾਂ ਚੌਦਾਂ ਤਬਕਾਂ ਵੇਖੇ ਬੇਪਰਵਾਹੀ, ਚੌਦਾਂ ਚੌਦਾਂ ਰੰਗ ਰੰਗਾਇੰਦਾ। ਬੀਸ ਬੀਸਾ ਕਰੇ ਕੁੜਮਾਈ, ਜਗਤ ਜਗਦੀਸ਼ਾ ਖੇਲ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਹੰਮਦ ਦੇਵੇ ਸਾਚਾ ਵਰ, ਚੌਦਾਂ ਚੌਦਾਂ ਝੋਲੀ ਪਾਇੰਦਾ। ਚੌਦਾਂ ਚੌਦਾਂ ਹਰਿ ਝੋਲੀ ਪਾ, ਪਿਛਲਾ ਮੂਲ ਚੁਕਾਇਆ। ਕਲਜੁਗ ਕੂੜ ਗਿਆ ਛਾ, ਅੰਧ ਅੰਧੇਰ ਨਾ ਕੋਈ ਮਿਟਾਇਆ। ਜੀਵ ਜੰਤ ਰੋਵਣ ਮਾਰਨ ਧਾ, ਨਾ ਦੀਸੇ ਕੋਈ ਸਹਾਇਆ। ਪੁਰਖ ਅਬਿਨਾਸ਼ੀ ਬੇਪਰਵਾਹ, ਆਪ ਆਪਣਾ ਵੇਖ ਵਖਾਇਆ। ਆਪ ਆਪਣੀ ਕਰੇ ਸਲਾਹ, ਆਪ ਆਪਣਾ ਸੰਗ ਨਿਭਾਇਆ। ਪੰਜ ਤਤ ਵਿਚ ਗਿਆ ਸਮਾ, ਸ਼ਬਦੀ ਸੁਤ ਟਿਕਾਇਆ। ਨਿਰਗੁਣ ਰੂਪ ਅਗੰਮ ਅਥਾਹ, ਆਪਣਾ ਖੇਲ ਖਿਲਾਇਆ। ਪੰਜ ਤਤ ਜਗ ਨਾਉਂ ਧਰਾ, ਨਾਨਕ ਨਾਨਕ ਅਖਵਾਇਆ। ਸ਼ਬਦ ਗੁਰ ਕਿਸੇ ਦਿਸੇ ਨਾ, ਨਾ ਕੋਈ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇਆ। ਨਾਨਕ ਮਿਲਿਆ ਹਰਿ ਨਿਰੰਕਾਰ, ਏਕਾ ਲਿਵ ਲਾਈਆ। ਏਕਾ ਗੁਰ ਇਕ ਪਿਆਰ, ਏਕਾ ਓਟ ਰਖਾਈਆ। ਏਕਾ ਸ਼ਬਦ ਏਕਾ ਧੁਨਕਾਰ, ਏਕਾ ਨਾਦ ਵਜਾਈਆ। ਏਕਾ ਘਰ ਇਕ ਮਹੱਲ ਉਚ ਮੁਨਾਰ, ਏਕਾ ਘਰ ਬੈਠਾ ਆਸਣ ਲਾਈਆ। ਏਕਾ ਪੁਰਖ ਏਕਾ ਨਾਰ, ਏਕਾ ਸੇਜ ਵਛਾਈਆ। ਏਕਾ ਮੀਤ ਇਕ ਮੁਰਾਰ, ਏਕਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਨਾਮਾ ਨਾਮ ਵਰ, ਸੁਰਤੀ ਸ਼ਬਦ ਕਰੇ ਕੁੜਮਾਈਆ। ਸੁਰਤ ਸ਼ਬਦ ਜੁੜਿਆ ਜੋੜਾ, ਨਾਨਕ ਨਿਰਗੁਣ ਰੂਪ ਸਮਾਇਆ। ਧੁਰਦਰਗਾਹੀ ਮਿਲਿਆ ਘੋੜਾ, ਪ੍ਰਭ ਸਾਚੇ ਆਪ ਚੜ੍ਹਾਇਆ। ਦੋ ਜਹਾਨਾਂ ਵਖਾਇਆ ਏਕਾ ਪੌੜਾ, ਏਕਾ ਡੰਡਾ ਲਾਇਆ। ਨਾਨਕ ਗੁਰ ਨਿਰੰਕਾਰ ਨਿਰਵੈਰ ਨਿਰਗੁਣ ਆਪੇ ਬੌਹੜਾ, ਨਿਝ ਘਰ ਸਾਚਾ ਦਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਰਿਹਾ ਬੁਲਾਇਆ। ਅਕਾਲ ਪੁਰਖ ਨਿਰਵੈਰ ਨਿਰੰਜਣ, ਆਦਿ ਪੁਰਖ ਦਇਆ ਕਮਾਈਆ। ਨਾਨਕ ਗੁਰ ਜਣਾਇਆ ਸਾਚਾ ਸੱਜਣ, ਸ਼ਬਦ ਵਿਚੋਲਾ ਇਕ ਰਖਾਈਆ। ਦਰ ਦਵਾਰੇ ਔਣਾ ਕਰਨਾ ਮਜਨ, ਏਕਾ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਗ ਲਗਾਈਆ। ਨਾਨਕ ਗੁਰ ਸੁਣ ਸਤਾਰ, ਆਪਣੀ ਸਤਾਰ ਹਿਲਾਈਆ । ਸ਼ਬਦੀ ਸ਼ਬਦ ਮਾਰ ਉਡਾਰ, ਸ਼ਬਦੀ ਖੇਲ ਖਿਲਾਈਆ। ਪਾਰਬ੍ਰਹਮ ਪ੍ਰਭ ਢਹਿ ਪਿਆ ਦਵਾਰ, ਦੋਏ ਜੋੜ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਤਿ ਪੁਰਖ ਨਿਰਜੰਣ ਆਪ ਆਪਣੀ ਇਕ ਅਵਾਜ਼ ਲਗਾਈਆ। ਫੜ ਫੜ ਆਪਣੇ ਗਲ ਪਾਏ ਹਾਰ, ਆਪ ਆਪਣਾ ਤਨ ਸ਼ੰਗਾਰ ਵਖਾਈਆ। ਰੂਪ ਰੰਗ ਨਾ ਰੇਖ ਭੇਖ ਕੋਈ ਕਰਤਾਰ, ਨਾਨਕ ਗੁਰ ਵੇਖ ਵੇਖ ਬਿਗਸਾਈਆ। ਨਿਰਮਲ ਜੋਤੀ ਇਕ ਅਕਾਰ, ਰਵ ਸਸ ਕੋਈ ਦਿਸ ਨਾ ਆਈਆ। ਬੇਅੰਤ ਬੇਅੰਤ ਰਿਹਾ ਉਚਾਰ, ਬੇਅੰਤ ਤੇਰੀ ਵਡ ਵਡਿਆਈਆ। ਮਿਲਿਆ ਨਾਨਕ ਨਾਰੀ ਹਰਿ ਸਾਚਾ ਕੰਤ, ਥਿਰ ਘਰ ਸਾਚੇ ਸੇਜ ਹੰਢਾਈਆ। ਪ੍ਰਭ ਕਾਇਆ ਚੋਲੀ ਚੜ੍ਹਿਆ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਪ੍ਰਭ ਝੋਲੀ ਪਾਇਆ ਸ਼ਬਦ ਨਾਮ ਸਤਿ, ਦੇਵੇ ਵਡ ਵੱਡੀ ਵਡਿਆਈਆ। ਪਾਰ ਕਰਾਏ ਪੰਜ ਤੱਤ, ਲੋਕਮਾਤ ਕਰੇ ਕੁੜਮਾਈਆ। ਜੀਵਾਂ ਜੰਤਾਂ ਦੇਵੇ ਧੀਰਜ ਜਤ, ਸਤਿ ਸੰਤੋਖ ਇਕ ਵਖਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਜੋ ਜਨ ਰਸਨਾ ਜਿਹਵਾ ਗਾਈਆ। ਜਨ ਭਗਤਾਂ ਰੱਖੇ ਅੰਤਮ ਪਤ, ਦੋ ਜਹਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਏਕਾ ਰੰਗ ਰੰਗਾਈਆ। ਨਾਨਕ ਗੁਰ ਵਰ ਘਰ ਪਾ, ਲੋਕਮਾਤ ਉਠ ਧਾਇਆ। ਖ਼ਾਕੀ ਖ਼ਾਕ ਪ੍ਰਭ ਡੇਰਾ ਲਾ, ਖ਼ਾਕੀ ਖ਼ਾਕ ਦਏ ਸਮਝਾਇਆ। ਚਾਰੋਂ ਕੁੰਟ ਫੇਰਾ ਪਾ, ਮੂਰਖ ਮੂੜ੍ਹ ਸੁਘੜ ਸਿਆਣੇ ਦਏ ਕਰਾਇਆ। ਗੜ੍ਹ ਹੰਕਾਰੀ ਦਏ ਤੁੜਾ, ਗਿਆਨ ਡੰਡਾ ਏਕਾ ਲਾਇਆ। ਸ਼ਬਦ ਖੰਡਾ ਹੱਥ ਉਠਾ, ਸ੍ਰਿਸ਼ਟ ਸਬਾਈ ਫੇਰਾ ਪਾਇਆ। ਨੌਂ ਖੰਡ ਰਿਹਾ ਜਣਾ, ਨਾਮ ਸਤਿ ਮੰਤਰ ਇਕ ਦ੍ਰਿੜਾਇਆ। ਕੁਲਾਖੰਡ ਫੇਰੀ ਪਾ, ਕੁਸ਼ਟੀ ਲਏ ਬਚਾਇਆ। ਇੱਲਾਬੁਤ ਦਏ ਸਲਾਹ, ਕੇਤਮਾਲ ਕਰੇ ਰੁਸ਼ਨਾਇਆ। ਕਿੰ ਪੁਰਖ ਹਰਿ ਸ਼ਬਦ ਜਣਾ, ਹਰਵਰਖ ਰਿਹਾ ਸੁਣਾਇਆ। ਹਰਣਯਮਹ ਗੁਰ ਜੋਤ ਜਗਾ, ਜੋਗ ਜੁਗੀਸ਼ਰ ਇਕ ਵਖਾਇਆ। ਭਦਰ ਡੇਰਾ ਆਪਣਾ ਲਾ, ਭਰਮ ਗੜ੍ਹ ਦਏ ਤੁੜਾਇਆ। ਰਮਕ ਆਪਣੀ ਖੇਲ ਖਿਲਾ, ਏਕਾ ਵਰਨ ਰਿਹਾ ਵਖਾਇਆ। ਭਾਰਤ ਖੰਡ ਆਪ ਸਮਝਾ, ਊਚਾਂ ਨੀਚਾਂ ਏਕਾ ਰੰਗ ਰੰਗਾਇਆ। ਅੰਤਮ ਆਪਣਾ ਵੇਖ ਵਖਾ, ਆਪ ਆਪਣਾ ਵੇਸ ਵਟਾਇਆ। ਪੰਜ ਤਤ ਦਏ ਤਜਾ, ਅੰਗਦ ਅੰਗ ਲਗਾਇਆ। ਅੰਗਦ ਜੋਤੀ ਜੋਤ ਜਗਾ, ਸ਼ਬਦੀ ਸ਼ਬਦ ਸੁਣਾਇਆ। ਅਨਹਦ ਰਾਗ ਇਕ ਅਲ੍ਹਾ, ਅਨਾਦੀ ਧੁਨ ਵਜਾਇਆ। ਸੇਵਕ ਸੇਵ ਰਿਹਾ ਕਮਾ, ਸਾਚੀ ਸੇਵਾ ਇਕ ਵਖਾਇਆ। ਅਮਰੂ ਨਿਥਾਵਾ ਝੋਲੀ ਪਾ, ਆਪਣੇ ਅੰਗ ਲਗਾਇਆ। ਮਸਤਕ ਤਿਲਕ ਨਾਮ ਲਗਾ, ਜੋਤ ਲਿਲਾਟ ਟਿਕਾਇਆ। ਚੌਥੇ ਗੁਰ ਹੋਏ ਸਹਾ, ਸਰ ਸਰੋਵਰ ਇਕ ਸੁਹਾਇਆ। ਰਾਮਦਾਸ ਤੇਰੀ ਪਕੜੇ ਬਾਂਹ, ਗੁਰ ਅਰਜਨ ਮੇਲ ਮਿਲਾਇਆ। ਗੁਰ ਅਰਜਨ ਭੇਵ ਦਏ ਖੁਲ੍ਹਾ, ਅਗਾਧ ਬੋਧਾ ਸ਼ਬਦ ਚਲਾਇਆ। ਆਪ ਆਪਣੀ ਸੇਵਾ ਲਾ, ਆਪਣਾ ਕਰਮ ਕਮਾਇਆ। ਆਪਣੀ ਜੋਤੀ ਆਪ ਟਿਕਾ, ਹਰਿ ਗੋਬਿੰਦ ਲਏ ਉਠਾਇਆ। ਸ਼ਸਤਰ ਬਸਤਰ ਤਨ ਸਜਾ, ਪੀਰ ਫ਼ਕੀਰ ਅਖਵਾਇਆ। ਜੋਧਾ ਸੂਰਬੀਰ ਡੰਕਾ ਰਿਹਾ ਵਜਾ, ਏਕਾ ਖੰਡਾ ਹੱਥ ਉਠਾਇਆ। ਹਰਿਰਾਏ ਹਰਿ ਗਿਆ ਸਮਾ, ਹਰਿ ਹਰਿ ਰੂਪ ਵਟਾਇਆ। ਹਰਿਕ੍ਰਿਸ਼ਨਾ ਦਏ ਉਪਾ, ਬਾਲ ਅਞਾਣੇ ਮੂਲ ਚੁਕਾਇਆ। ਤੇਗ ਬਹਾਦਰ ਸੇਵਾ ਲਾ, ਆਪਣਾ ਸੀਸ ਭੇਟ ਚੜ੍ਹਾਇਆ । ਜਗਤ ਜਗਦੀਸਾ ਦਇਆ ਦਏ ਕਮਾ, ਗੁਰ ਗੋਬਿੰਦ ਲਏ ਉਠਾਇਆ, ਗੁਰ ਗੋਬਿੰਦ ਅੰਗ ਲਗਾ, ਪੂਤ ਸਪੂਤਾ ਆਪ ਤਰਾਇਆ। ਪੁਰੀ ਅਨੰਦ ਵੇਖ ਵਖਾ, ਅੰਤ ਵਿਛੋੜਾ ਕਰਾਇਆ। ਸਰਸਾ ਤੇਰਾ ਲਹਿਣਾ ਲਏ ਚੁਕਾ, ਆਪਣਾ ਲੇਖਾ ਤੇਰੇ ਵਿਚ ਰੁੜ੍ਹਾਇਆ। ਗੜ੍ਹੀ ਚਮਕੌਰ ਦਏ ਸੁਹਾ, ਸੀਸ ਤਾਜ ਤੇਰੀ ਭੇਟ ਚੜ੍ਹਾਇਆ। ਮਾਛੂਵਾੜੇ ਡੇਰਾ ਲਾ, ਸੱਥਰ ਪਿਆਰਾ ਇਕ ਵਿਛਾਇਆ। ਇਕ ਸਨੇਹੁੜਾ ਰਿਹਾ ਸੁਣਾ, ਸੁਣ ਦਾਤੇ ਬੇਪਰਵਾਹਿਆ। ਤੇਰਾ ਭਾਣਾ ਤੇਰੇ ਵਿਚ ਲਿਆ ਰਖਾ, ਤੇਰਾ ਤੇਰੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦੇ ਦਿਤਾ ਵਰ, ਕਲਜੁਗ ਤੇਰੀ ਅੰਤਮ ਵਰ, ਪ੍ਰਭ ਸਾਚਾ ਹੋਏ ਸੁਹਾਇਆ । ਪੁਰਖ ਅਬਿਨਾਸ਼ੀ ਸ਼ਬਦ ਜਣਾਈ, ਏਕਾ ਸ਼ਬਦ ਜਣਾਇੰਦਾ। ਸਿੰਘ ਗੋਬਿੰਦ ਵਿਚ ਹਿੰਦ ਤੇਰੀ ਜੋਤ ਹੋਏ ਰੁਸ਼ਨਾਈ, ਕੂੜ ਕੁੜਿਆਰਾ ਮੇਟ ਮਿਟਾਇੰਦਾ। ਕਲਜੁਗ ਅੰਤਮ ਵੱਜੇ ਵਧਾਈ, ਸੰਬਲ ਨਗਰੀ ਧਾਮ ਸੁਹਾਇੰਦਾ। ਕਲਗੀ ਤੋੜਾ ਜੋਤੀ ਜੋੜਾ ਸ਼ਬਦੀ ਘੋੜਾ ਇਕ ਦੌੜਾਈ, ਲੋਆਂ ਪੁਰੀਆਂ ਫੇਰਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਰੋਵਣ ਮਾਰਨ ਧਾਹੀਂ, ਨਾ ਕੋਈ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਗੁਰ ਗੋਬਿੰਦ ਦਏ ਸਲਾਹ, ਦਰ ਕਰੇ ਹਰਿ ਨਿਮਸਕਾਰਿਆ। ਕਲਜੁਗ ਅੰਤਮ ਕਵਣ ਮਲਾਹ, ਕਵਣ ਕਰੇ ਪਾਰ ਕਿਨਾਰਿਆ। ਚਾਰ ਵਰਨ ਵਖਾਏ ਕਵਣ ਰਾਹ, ਕਵਣ ਦਏ ਸਹਾਰਿਆ। ਅੰਤਮ ਵੇਲੇ ਪਕੜੇ ਕਵਣ ਬਾਂਹ, ਕਵਣ ਕਰਾਏ ਨਾਮ ਜੈਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮੀ ਇਕ ਅਵਾਜ਼ ਸੁਣਾ ਰਿਹਾ। ਸ਼ਬਦ ਅਗੰਮਾ ਸਚ ਸਲੋਕ, ਹਰਿ ਸਾਚਾ ਆਪ ਸੁਣਾਇੰਦਾ। ਹਰਿ ਹਰਿ ਭਾਣਾ ਕੋਈ ਨਾ ਸਕੇ ਰੋਕ, ਨਾ ਕੋਈ ਮੇਟ ਮਿਟਾਇੰਦਾ। ਪ੍ਰਭ ਸ਼ਬਦ ਅਧਾਰੇ ਤਿੰਨਾ ਲੋਕ, ਹਰਿ ਸ਼ਬਦੀ ਮੇਟ ਮਿਟਾਇੰਦਾ। ਕਲਜੁਗ ਅੰਤਮ ਕੂੜ ਕੁੜਿਆਰਾ ਲੱਖ ਚੁਰਾਸੀ ਦੇਵੇ ਝੋਕ, ਗੁਰਮੁਖ ਵਿਰਲਾ ਸੰਤ ਤਰਾਇੰਦਾ। ਤੇਰਾ ਦਰਸ ਅੰਤਮ ਵੇਲੇ ਸਾਚੀ ਮੋਖ, ਪੂਜਾ ਪਾਠ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਵਰ ਆਪ ਸਮਝਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਹਰਿ ਸਾਚੇ ਸ਼ਬਦ ਜਣਾਈਆ। ਪਾਰਬ੍ਰਹਮ ਪ੍ਰਭ ਜਾਮਾ ਪੌਣਾ ਆਪਣਾ ਭੇਖ ਵਟਾਈਆ। ਨਿਹਕਲੰਕਾ ਨਾਉਂ ਰਖੌਣਾ, ਜੋਤੀ ਜੋਤ ਜਗਾਈਆ। ਗੁਰ ਗੋਬਿੰਦ ਸੰਗ ਰਲੌਣਾ, ਗੁਰ ਗੋਬਿੰਦ ਵੱਜੇ ਵਧਾਈਆ। ਸੰਬਲ ਨਗਰੀ ਧਾਮ ਸੁਹੌਣਾ, ਸਾਢੇ ਤਿੰਨ ਹੱਥ ਰਚਨ ਰਚਾਈਆ। ਇੱਟ ਗਾਰਾ ਨਾ ਕੋਈ ਲੌਣਾ, ਨਾ ਕੋਈ ਛੱਪਰ ਛੰਨ ਸੁਹਾਈਆ। ਮਨ ਮਤ ਬੁਧ ਨਾ ਕੋਈ ਸਮਝੌਣਾ, ਗਿਆਨ ਧਿਆਨ ਨਾ ਕੋਈ ਵਡਿਆਈਆ। ਪੂਜਾ ਪਾਠ ਨਾ ਕੋਈ ਕਰੌਣਾ, ਏਕਾ ਦਰਸ ਵੱਡੀ ਵਡਿਆਈਆ। ਗੁਰਮੁਖ ਸਾਚਾ ਆਣ ਤਰੌਣਾ, ਜੋ ਸਰਸੇ ਲਿਆ ਰੁੜਾਈਆ। ਆਪਣਾ ਲੇਖਾ ਫੇਰ ਲਿਖੌਣਾ, ਜਲ ਧਾਰਾ ਭੇਟ ਕਰਾਈਆ। ਸੰਮਤ ਸੋਲਾਂ ਖ਼ੁਸ਼ੀਆਂ ਨਾਲ ਮਨੌਣਾ, ਹਰਿ ਜੋਤੀ ਜੋਤ ਕਰੇ ਰੁਸ਼ਨਾਈਆ। ਵੀਹ ਸੌ ਬਿਕ੍ਰਮੀ ਸੰਗ ਰਖੌਣਾ, ਦੋਹਾਂ ਮੇਲ ਮਿਲਾਈਆ। ਸੰਤ ਸਾਜਨ ਮੀਤ ਮੁਰਾਰ ਫੜ ਫੜ ਬਾਂਹੋਂ ਆਪ ਉਠੌਣਾ, ਹਰਿ ਸ਼ਬਦ ਕਰੇ ਕੁੜਮਾਈਆ। ਮਾਇਆ ਮਮਤਾ ਦੂਈ ਦਵੈਤੀ ਹਉਮੇ ਹੰਗਤਾ ਪੜਦਾ ਲੌਹਣਾ, ਸਚ ਸੁੱਚ ਵੱਜੇ ਵਧਾਈਆ। ਚਾਰ ਵਰਨ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਥਾਂ ਬਹੌਣਾ, ਏਕਾ ਧਾਮ ਸੁਹਾਈਆ। ਤੀਜਾ ਨੈਣ ਹਰਿਜਨ ਸਾਚੇ ਆਪ ਖੁਲੌਣਾ, ਸਵੱਛ ਸਰੂਪੀ ਦਰਸ ਦਿਖਾਈਆ। ਚੌਥੇ ਪਦ ਡੇਰਾ ਲੌਣਾ, ਗੁਰਮੁਖ ਵਡ ਵੱਡੀ ਵਡਿਆਈਆ। ਪੰਚਮ ਮੇਲਾ ਘਰ ਸਾਚੇ ਪੌਣਾ, ਪੰਚਮ ਖ਼ੁਸ਼ੀ ਮਨਾਈਆ। ਛੇਵੇ ਦਰ ਇਕ ਸੁਹੌਣਾ, ਹਰਿ ਸ਼ਬਦੀ ਸ਼ਬਦ ਸਮਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਆਪ ਆਪਣਾ ਮੂਲ ਚੁਕੌਣਾ, ਜੋਤੀ ਜੋਤ ਟਿਕਾਈਆ। ਅੱਠਾਂ ਤੱਤਾਂ ਰਹਿਣ ਨਾ ਪੌਣਾ, ਨਾ ਕੋਈ ਅਕਾਰ ਜਣਾਈਆ। ਨੌਂ ਦਰਵਾਜੇ ਬੰਦ ਕਰੌਣਾ, ਲੋਕਮਾਤ ਹੋਏ ਜੁਦਾਈਆ। ਦਸਮ ਦਵਾਰੀ ਮੇਲ ਮਿਲੌਣਾ, ਗੁਰਸਿਖ ਵੱਡੀ ਵਡਿਆਈਆ। ਗੁਰ ਸਤਿਗੁਰ ਸਾਚੇ ਕਰਮ ਕਮੌਣਾ, ਕਲਜੁਗ ਵੇਲਾ ਅੰਤਮ ਆਈਆ। ਵੀਹ ਸੌ ਚੌਦਾਂ ਬਿਕ੍ਰਮੀ ਲੇਖ ਲਿਖੌਣਾ, ਵੀਹ ਸੌ ਪੰਦਰਾਂ ਕਰੇ ਰੁਸ਼ਨਾਈਆ। ਵੀਹ ਸਦ ਸੋਲਾਂ ਘਰ ਘਰ ਜੀਵ ਜੰਤ ਉਠੌਣਾ, ਸੋਇਆ ਕੋਈ ਰਹਿਣ ਨਾ ਪਾਈਆ। ਦਰ ਦਰ ਨਰ ਨਾਰੀ ਰੌਣਾ, ਧੀਰਜ ਧੀਰ ਨਾ ਕੋਈ ਧਰਾਈਆ। ਸੰਮਤ ਸਤਾਰਾਂ ਵੇਖੇ ਆਪਣੇ ਅੱਖਰਾਂ, ਬਿਧਨਾ ਲੇਖ ਮਿਟਾਈਆ। ਮਨਮੁਖ ਟੱਕਰਾਂ ਮਾਰਨ ਪੱਥਰਾਂ, ਨਾ ਲਏ ਕੋਈ ਬਚਾਈਆ। ਮਾਵਾਂ ਪੁੱਤਰਾਂ ਰੋਵਣ ਕੱਢ ਕੱਢ ਅੱਥਰਾਂ, ਨੇਤਰ ਨੀਰ ਵਹਾਈਆ। ਲਾੜੀ ਮੌਤ ਵਿਛਾਏ ਸੱਥਰਾਂ, ਧਰਤ ਮਾਤ ਗੋਦ ਵਿਛਾਈਆ। ਖੇਲੇ ਖੇਲ ਸੰਮਤ ਅਠਰਾਂ, ਦਸ ਅੱਠ ਅਠਾਰਾਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਲ ਧਾਰਾ ਇਕ ਵਹਾਈਆ। ਵੀਹ ਸਦ ਉਨੀ ਚੜ੍ਹੇ ਉਨੀਸਾ, ਹਰਿ ਸਾਚੇ ਰੰਗ ਰੰਗੌਣਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖਾਲੀ ਖੀਸਾ, ਸਿਰ ਤਾਜ ਦਿਸ ਨਾ ਔਣਾ। ਧਾਈਂ ਮਾਰਨ ਈਸਾ ਮੂਸਾ, ਮੁਸਲਮ ਸੁੰਨੀ ਰਹਿਣ ਨਾ ਪੌਣਾ। ਅੱਲਾ ਰਾਣੀ ਨਾ ਪੜ੍ਹਾਏ ਕੋਈ ਹਦੀਸਾ, ਬਗਲ ਕੁਰਾਨ ਨਾ ਕਿਸੇ ਉਠੌਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਤੀਰ ਚਲੌਣਾ। ਏਕਾ ਚਿੱਲਾ ਏਕਾ ਤੀਰ ਇਕ ਕਮਾਨਾ, ਏਕਾ ਰਿਹਾ ਉਠਾਈਆ। ਏਕਾ ਜੋਧਾ ਏਕਾ ਸੂਰ ਏਕਾ ਬਲੀ ਇਕ ਬਲਵਾਨਾ, ਏਕਾ ਕਰੇ ਲੜਾਈਆ। ਏਕਾ ਧਾਰ ਵਿਚ ਸੰਸਾਰ ਕਲਜੁਗ ਤੇਰੀ ਅੰਤਮ ਵਾਰ, ਹਰਿ ਭਗਵਾਨਾ ਰਿਹਾ ਚਲਾਈਆ। ਬੀਸ ਬੀਸਾ ਹਰਿ ਜਗਦੀਸਾ ਕਰੇ ਖ਼ਬਰਦਾਰ, ਸੋਇਆ ਪੂਤ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬੀਸ ਸਦ ਬੀਸ ਆਪਣੀ ਆਪ ਕਰੇ ਵਡਿਆਈਆ। ਬੀਸ ਬੀਸਾ ਹਰਿ ਗੋਬਿੰਦਾ, ਹਰਿ ਹਰਿ ਰੂਪ ਸਮਾਇਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਮੇਟੇ ਸਗਲੀ ਚਿੰਦਾ, ਸ੍ਰਿਸ਼ਟ ਸਬਾਈ ਏਕਾ ਰੰਗ ਚੜ੍ਹਾਇਆ। ਹਰਿਜਨ ਉਪਾਏ ਸਾਚੀ ਬਿੰਦਾ, ਸਾਚਾ ਮੰਤਰ ਗਿਆਨ ਗੁਰ ਏਕਾ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਾਨਾ ਦਾਨੀ ਵਡ ਗੁਣੀ ਗਹਿੰਦਾ ਗਹਿਰ ਗੰਭੀਰ ਅਖਵਾਇਆ। ਗਹਿਰ ਗੰਭੀਰ ਡੂੰਘਾ ਸਾਗਰ, ਹਰਿਜਨ ਸਾਰ ਨਾ ਪਾਈਆ। ਜਨ ਭਗਤਾਂ ਜੋਤ ਜਗਾਏ ਕਾਇਆ ਗਾਗਰ, ਨਿਰਮਲ ਕਰਮ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਵਰਨ ਚਾਰ ਬਰਨ ਅਠਾਰਾਂ ਕਰੇ ਏਕਾ ਨਾਮ ਸੌਦਾਗਰ, ਏਕਾ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਨਰ ਨਰਾਇਣ ਹਰਿ ਭਗਵੰਤਾ, ਭਗਤਨ ਰੂਪ ਸਮਾਇੰਦਾ। ਭਗਤਨ ਮੀਤਾ ਸਾਚਾ ਕੰਤਾ, ਸਚ ਸੁਹਾਗ ਆਪ ਅਖਵਾਇੰਦਾ। ਆਪ ਬਣਾਏ ਸਾਚੀ ਬਣਤਾ, ਆਪ ਆਪਣਾ ਸਾਂਗ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਰ, ਸਤਿਜੁਗ ਸਾਚਾ ਸੰਗ ਰਲਾਇੰਦਾ। ਸਤਿਜੁਗ ਸਾਚੇ ਲੈ ਅੰਗੜਾਈ, ਹਰਿ ਸਾਚਾ ਆਪ ਜਗਾਇੰਦਾ। ਬੀਸ ਬੀਸੇ ਔਣਾ ਚਾਈਂ ਚਾਈਂ, ਲੋਕਮਾਤ ਰਾਹ ਵਖਾਇੰਦਾ। ਜਨ ਭਗਤਾਂ ਪਕੜੀ ਆਪੇ ਬਾਹੀਂ, ਆਪਣਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਨੇਹੁੜਾ ਦੇਵੇ ਘਰ, ਘਰ ਸਾਚਾ ਇਕ ਸੁਹਾਇੰਦਾ। ਦੀਨਾਂ ਨਾਥ ਦਇਆ ਨਿਧ ਦਾਤਾ, ਗੁਰਮੁਖ ਮੇਲ ਮਿਲਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਧਰਤ ਧਵਲ ਸੁਹਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਅੰਮ੍ਰਿਤ ਨਾਭੀ ਕਵਲ ਚਵਾਇੰਦਾ। ਸਾਚਾ ਮੇਲਾ ਕਮਲਾਪਾਤਾ, ਵਿਛੜ ਕਦੇ ਨਾ ਜਾਇੰਦਾ। ਸਖਾ ਸੁਹੇਲਾ ਪਿਤਾ ਮਾਤਾ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖ ਵਖਾਇੰਦਾ। ਹਰਿਜਨ ਸਾਚਾ ਮੀਤੜਾ, ਹਰਿ ਹਰਿ ਮੇਲ ਮਿਲਾਏ। ਕਾਇਆ ਚੋਲੀ ਰੰਗੇ ਚੀਥੜਾ, ਏਕਾ ਰੰਗ ਚੜ੍ਹਾਏ। ਦੇਵੇ ਨਾਮ ਸ਼ਬਦ ਅਨਡੀਠੜਾ, ਲੇਖਾ ਲਿਖਤ ਵਿਚ ਨਾ ਆਏ। ਕਾਇਆ ਮਿਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਆਤਮ ਮੁਖ ਚੁਆਏ। ਰਸ ਦੇਵੇ ਸਾਚਾ ਮੀਠੜਾ, ਅਨਰਸ ਸਹਿਜ ਸੁਭਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਜੋਤੀ ਦੀਪ ਜਗਾਏ। ਆਤਮ ਜੋਤੀ ਸ਼ਬਦ ਗਿਆਨਾ, ਗੁਰਮੁਖ ਵਿਰਲੇ ਪਾਇਆ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਸੋ ਜਨ ਪਾਰ ਕਰਾਇਆ। ਆਤਮ ਅੰਤਰ ਸ਼ਬਦ ਨਿਰੰਤਰ ਬੰਨੇ ਗਾਨਾ, ਜਗਤ ਬਸੰਤਰ ਦਏ ਬੁਝਾਇਆ। ਏਕਾ ਮੰਤਰ ਗੁਣ ਨਿਧਾਨਾ, ਆਪ ਆਪਣਾ ਦਏ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਗੁਰਮੁਖ ਸਾਚਾ ਸੱਜਣਾ, ਮਿਲਿਆ ਸ਼ਾਹੋ ਸ਼ਾਬਾਸ਼। ਅੰਮ੍ਰਿਤ ਆਤਮ ਪੀ ਪੀ ਰੱਜਣਾ, ਜਗਤ ਤ੍ਰਿਸਨਾ ਹੋਵੇ ਨਾਸ। ਗੁਰ ਪੂਰੇ ਅੰਤਮ ਪੜਦਾ ਕੱਜਣਾ, ਸਦਾ ਸੁਹੇਲਾ ਵਸੇ ਪਾਸ। ਜੋ ਘੜਿਆ ਸੋ ਭੱਜਣਾ, ਮਨਮੁਖ ਰਹੇ ਉਦਾਸ। ਸ਼ਬਦ ਨਗਾਰਾ ਏਕਾ ਵੱਜਨਾ, ਹਰਿਜਨ ਲੇਖੇ ਲਾਏ ਸਵਾਸ। ਚਰਨ ਧੂੜ ਕਰਾਏ ਸਾਚਾ ਮਜਨਾ, ਨਿਝ ਘਰ ਆਤਮ ਰੱਖੇ ਵਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਪਾਰ ਕਰਾਏ ਪ੍ਰਿਥਮੀ ਆਕਾਸ਼। ਗੁਰਮੁਖ ਸਾਚੇ ਸੱਜਣ ਸਾਚਾ ਘਰ, ਹਰਿ ਹਰਿ ਏਕਾ ਪਾਇਆ। ਏਕਾ ਮਿਲਿਆ ਸਾਚਾ ਵਰ, ਏਕਾ ਨਾਮ ਧਿਆਇਆ। ਆਵਣ ਜਾਵਣ ਚੁੱਕੇ ਡਰ, ਲੱਖ ਚੁਰਾਸੀ ਫੰਦ ਕਟਾਇਆ। ਸਰਨ ਸਰਨਾਈ ਜੋ ਜਨ ਜਾਏ ਪੜ, ਮਾਤ ਗਰਭ ਫੇਰ ਨਾ ਆਇਆ। ਲੇਖੇ ਲੱਗੇ ਸੀਸ ਧੜ, ਲੇਖਾ ਲੇਖੇ ਲਏ ਲਾਇਆ। ਇਕ ਵਖਾਏ ਸਾਚਾ ਗੜ੍ਹ, ਕੰਚਨ ਕੋਟ ਸੁਹਾਇਆ। ਗੁਰਮੁਖ ਵਿਰਲਾ ਵੇਖੇ ਉਪਰ ਚੜ੍ਹ, ਜਿਸ ਜਨ ਸਤਿਗੁਰ ਸਾਚਾ ਲਏ ਚੜ੍ਹਾਇਆ। ਮਨਮੁਖ ਜੀਵ ਨੌਂ ਦਵਾਰੇ ਪੰਚ ਵਿਕਾਰੇ ਰਹੇ ਸੜ, ਮਾਇਆ ਮਮਤਾ ਮੋਹ ਵਧਾਇਆ। ਜਗਤ ਤ੍ਰਿਸਨਾ ਰਹੇ ਸੜ, ਸਾਂਤਕ ਸਤਿ ਨਾ ਕੋਈ ਕਰਾਇਆ। ਗੁਰਮੁਖ ਵਿਰਲੇ ਗੁਰ ਪੂਰਾ ਆਪ ਫੜਾਏ ਆਪਣਾ ਲੜ, ਬੰਕ ਦਵਾਰਾ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਤਾਰਨਹਾਰ ਹਰਿ ਸਮਰਥਾ, ਗੁਰਸਿਖ ਆਪ ਤਰਾਇੰਦਾ। ਆਪੇ ਰੱਖੇ ਦੇ ਕਰ ਹੱਥਾ, ਆਪੇ ਸੰਗ ਨਿਭਾਇੰਦਾ। ਆਪ ਚੜ੍ਹਾਏ ਸਾਚੇ ਰਥਾ, ਰਥ ਰਥਵਾਹੀ ਆਪ ਹੋ ਜਾਇੰਦਾ। ਆਪ ਸੁਣਾਏ ਸ਼ਬਦ ਅਕੱਥਾ, ਕਥਨੀ ਕਥ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚਾ ਸਚ ਘਰ ਵਸਿਆ, ਘਰ ਸਾਚੇ ਵੱਜੀ ਵਧਾਈਆ। ਮਿਟੇ ਰੈਣ ਅੰਧੇਰੀ ਮੱਸਿਆ, ਨਿਰਮਲ ਜੋਤ ਕਰੇ ਰੁਸ਼ਨਾਈਆ। ਸ਼ਬਦ ਨਿਰਾਲਾ ਤੀਰ ਗੁਰ ਪੂਰੇ ਏਕਾ ਕਸਿਆ, ਬਜਰ ਕਪਾਟੀ ਕਿਲਾ ਤੁੜਾਈਆ। ਪੰਜ ਤਤ ਹੰਕਾਰੀ ਫਿਰੇ ਨੱਸਿਆ, ਬੈਠੇ ਮੁਖ ਛੁਪਾਈਆ । ਗੁਰ ਸ਼ਬਦ ਅੰਦਰ ਮੰਦਰ ਬਹਿ ਬਹਿ ਹੱਸਿਆ, ਸਾਚਾ ਧਾਮ ਸੁਹਾਈਆ। ਹਰਿਜਨ ਹਿਰਦੇ ਅੰਦਰ ਹਰਿ ਹਰਿ ਵਸਿਆ, ਹਰਿ ਮੇਲਾ ਸਹਿਜ ਸਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਨ ਆਤਮਕ ਇਕ ਵਜਾਈਆ। ਆਤਮਕ ਧੁਨ ਸ਼ਬਦ ਅਨਾਦਾ, ਹਰਿ ਸਾਚਾ ਆਪ ਵਜਾਇੰਦਾ। ਸ਼ਬਦ ਜਣਾਈ ਬੋਧ ਅਗਾਧਾ, ਬੋਧ ਅਗਾਧ ਆਪ ਅਖਵਾਇੰਦਾ। ਮੇਲ ਮਿਲਾਏ ਮਾਧਵ ਮਾਧਾ, ਮੋਹਣ ਮੋਹਣੀ ਰੂਪ ਵਟਾਇੰਦਾ। ਆਪੇ ਹੋਏ ਸਾਧਨ ਸਾਧਾ, ਸਾਧ ਸੰਤ ਆਪ ਤਰਾਇੰਦਾ। ਆਪੇ ਖੇਲੇ ਖੇਲ ਆਦਿ ਜੁਗਾਦਾ, ਜੁਗ ਜੁਗ ਖੇਲ ਖਿਲਾਇੰਦਾ। ਵੇਖ ਵਖਾਏ ਹਰਿ ਬ੍ਰਹਿਮਾਦਾ, ਪਾਰਬ੍ਰਹਮ ਸਦਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੀ ਵੰਡ ਵੰਡਾਇੰਦਾ। ਹਰਿਜਨ ਸਾਚੇ ਵੰਡੀ ਵੰਡ, ਏਕਾ ਨਾਮ ਧਰਾਇਆ। ਦੋ ਜਹਾਨੀ ਬੰਨੀ ਗੰਢ, ਏਕਾ ਪੱਲੂ ਫੜਾਇਆ। ਸਤਿ ਸੰਤੋਖੀ ਵਰਤੀ ਠੰਡ, ਸੀਤਲ ਧਾਰ ਚਲਾਇਆ। ਸੁਰਤ ਸਵਾਣੀ ਨਾ ਹੋਏ ਰੰਡ, ਗੁਰ ਸ਼ਬਦੀ ਕੰਤ ਹੰਢਾਇਆ। ਲੇਖੇ ਲਾਏ ਜੇਰਜ ਅੰਡ, ਉਤਭੁਜ ਸੇਤਜ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਵਰ, ਦਰ ਦਵਾਰਾ ਇਕ ਖੁਲ੍ਹਾਇਆ। ਦਰ ਦਵਾਰ ਗ਼ਰੀਬ ਨਿਵਾਜਾ, ਆਪਣਾ ਆਪ ਖੁਲ੍ਹਾਇੰਦਾ। ਆਪ ਆਪਣਾ ਸਾਜਨ ਸਾਜਾ, ਆਪ ਆਪਣਾ ਮਾਰਗ ਲਾਇੰਦਾ। ਆਪ ਆਪਣਾ ਰਚਿਆ ਕਾਜਾ, ਆਪੇ ਵੇਖ ਵਖਾਇੰਦਾ। ਕਲਜੁਗ ਅੰਤਮ ਪਰਗਟੇ ਦੇਸ ਮਾਝਾ, ਸੰਬਲ ਨਗਰੀ ਧਾਮ ਸੁਹਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਸਤਿ ਸਰੂਪ ਆਪ ਅਖਵਾਇੰਦਾ। ਏਕਾ ਅਸਵ ਏਕਾ ਘੋੜਾ ਤਾਜਾ, ਸ਼ਾਹ ਅਸਵਾਰ ਆਪ ਹੋ ਜਾਇੰਦਾ। ਭਗਤ ਜਨਾਂ ਹਰਿ ਰੱਖੇ ਲਾਜਾ, ਕਲਜੁਗ ਅੰਤਮ ਮੇਲ ਮਿਲਾਇੰਦਾ। ਸ਼ਬਦ ਸਰੂਪੀ ਸ਼ਬਦ ਅਗੰਮੜਾ ਅਗੰਮੜੀ ਮਾਰੇ ਵਾਜਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਮਿਲਾਇੰਦਾ। ਜੋਤੀ ਜੋਤ ਹਰਿ ਹਰਿ ਮੇਲਾ, ਗੁਰਮੁਖ ਆਪ ਕਰਾਇਆ। ਆਪੇ ਗੁਰੂ ਗੁਰੂ ਗੁਰ ਚੇਲਾ, ਚੇਲਾ ਆਪ ਅਖਵਾਇਆ। ਆਪੇ ਸਾਜਨ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇਆ। ਆਪੇ ਵਸਿਆ ਇਕ ਅਕੇਲਾ, ਅਕਲ ਕਲਾ ਅਖਵਾਇਆ। ਅਚਰਜ ਖੇਲ ਪਾਰਬ੍ਰਹਮ ਕਲਜੁਗ ਤੇਰੀ ਅੰਤਮ ਵਾਰ ਖੇਲਾ, ਜੋਤੀ ਜਾਮਾ ਭੇਖ ਵਟਾਇਆ। ਜਨ ਭਗਤ ਦਵਾਰੇ ਜੋਤ ਨਿਰੰਜਣ ਚਾੜ੍ਹੇ ਤੇਲਾ, ਪੰਚਮ ਸਖੀਆਂ ਬਹਿ ਬਹਿ ਮੰਗਲ ਗਾਇਆ। ਪੰਚਮ ਪਾਇਣ ਵਾਰੋ ਵਾਰੀ ਵੇਲਾ, ਸਾਚਾ ਸਗਨ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚਾ ਰੰਗ, ਏਕਾ ਰੰਗਣ ਨਾਮ ਰੰਗਾਇਆ। ਨਾਮ ਰੰਗਣ ਰੰਗ ਚਲੂਲ, ਰੰਗਣਹਾਰ ਕਰਤਾਰਾ। ਗੁਰਮੁਖ ਸਾਜਨ ਨਾ ਜਾਏ ਮਾਤ ਭੂਲ, ਬਖ਼ਸ਼ਣਹਾਰ ਆਪ ਕਰਤਾਰਾ। ਆਪ ਚੁਕਾਏ ਲਹਿਣਾ ਦੇਣਾ ਪਿਛਲਾ ਮੂਲ, ਹਰਿ ਸ਼ਬਦ ਭਰੇ ਭੰਡਾਰਾ। ਨਾਰੀ ਕੰਤਾ ਮੇਲ ਹਰਿ ਕੰਤ ਕੰਤੂਹਲ, ਆਤਮ ਸੇਜਾ ਕਰੇ ਪਿਆਰਾ। ਸੋਹੰ ਬਰਖੇ ਸਾਚੇ ਫੂਲ, ਬਰਖ਼ਣਹਾਰ ਆਪ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਮੇਲਾ ਸਚ ਘਰ, ਸਰਗੁਣ ਪਾਰ ਉਤਾਰਾ। ਹਰਿ ਪੁਰਖ ਅਥਾਹ, ਹਰਿ ਹਰਿ ਅਖਵਾਇਆ। ਹਰਿ ਦਾਤਾ ਬੇਪਰਵਾਹ, ਭੇਵ ਕੋਇ ਨਾ ਪਾਇਆ। ਆਪੇ ਜਾਣੇ ਆਪਣੀ ਸਿਫ਼ਤ ਸਲਾਹ, ਆਪ ਆਪਣਾ ਮਾਰਗ ਲਾਇਆ। ਆਪ ਆਪਣੀ ਬਣਤ ਬਣਾ, ਆਪ ਆਪਣੀ ਰਚਨ ਰਚਾਇਆ। ਆਪਣੀ ਜੋਤੀ ਆਪ ਜਗਾ, ਆਪਣਾ ਆਪ ਧਰਾਇਆ। ਆਪਣਾ ਸ਼ਬਦ ਆਪ ਸੁਣਾ, ਆਪੇ ਰਿਹਾ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਆਪੇ ਮੇਟ ਮਿਟਾਈਆ। ਗੁਰਮੁਖ ਵਿਰਲਾ ਜਾਣੇ ਸੰਤ ਜਨਾ, ਜਿਸ ਜਨ ਏਕਾ ਬੂਝ ਬੁਝਾਈਆ। ਬ੍ਰਹਮਾ ਵਿਸ਼ਨ ਸ਼ਿਵ ਲਏ ਉਪਾ, ਸੇਵਕ ਸੇਵਾ ਰਿਹਾ ਕਮਾਈਆ। ਤ੍ਰੈਗੁਣ ਮਾਇਆ ਝੋਲੀ ਪਾ, ਪੰਜ ਤਤ ਕਰੇ ਕੁੜਮਾਈਆ। ਪੰਜ ਪੰਜੀ ਮੇਲ ਮਿਲਾ, ਮਨ ਮਤ ਬੁਧ ਨਾਲ ਪਰਨਾਈਆ। ਬਹੱਤਰ ਨਾੜੀ ਤਾਣਾ ਨਾਲ ਰਲਾ, ਤਿੰਨ ਸੌ ਸੱਠ ਹਾਡੀ ਜੋੜ ਜੁੜਾਈਆ। ਲੱਖ ਚੁਰਾਸੀ ਆਪ ਧਰਾ, ਆਪ ਆਪਣਾ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਸਰਬ ਲੋਕਾਈਆ। ਲੱਖ ਚੁਰਾਸੀ ਜੀਵ ਜੰਤ, ਹਰਿ ਸਾਚੀ ਰਚਨ ਰਚਾਈਆ। ਆਪ ਬਣਾਈ ਆਪਣੀ ਬਣਤ, ਆਪੇ ਮੇਟ ਮਿਟਾਈਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਮਨਮੁਖ ਜੀਵਾਂ ਮਾਇਆ ਪਾਏ ਬੇਅੰਤ, ਗੂੜ੍ਹੀ ਨੀਂਦ ਸਵਾਈਆ। ਆਪ ਆਪਣਾ ਜਾਣੇ ਆਦਿ ਅੰਤ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਜੁਗ ਜੁਗ ਖੇਲ ਹਰਿ ਖਿਲੰਦੜਾ, ਏਕਾ ਖੇਲ ਖਿਲਾਰੀ। ਜੋਤੀ ਜਾਮਾ ਭੇਖ ਵਟੰਦੜਾ, ਆਦਿ ਪੁਰਖ ਹਰਿ ਨਿਰੰਕਾਰੀ। ਰਾਜ ਜੋਗ ਜੁਗਤ ਆਪਣੇ ਹੱਥ ਰਖੰਦੜਾ, ਸਤਿ ਪੁਰਖ ਵਡ ਬਲਕਾਰੀ। ਲੱਖ ਚੁਰਾਸੀ ਆਪ ਉਪਾਏ ਆਪੇ ਮੇਟ ਮਿਟੰਦੜਾ, ਆਪੇ ਪਾਵਣਹਾਰਾ ਸਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰੀ। ਆਪਣੀ ਕਾਰ ਹਰਿ ਆਪ ਕਮਾਏ, ਕਰਨਹਾਰ ਕਰਤਾਰਾ। ਸਤਿਜੁਗ ਤ੍ਰੇਤਾ ਪਾਰ ਕਰਾਏ, ਦੁਆਪਰ ਵੇਖ ਵਿਚਾਰਾ। ਕਲਜੁਗ ਤੇਰੀ ਧਾਰ ਚਲਾਏ, ਕੂੜੋ ਕੂੜ ਪਸਾਰਾ। ਨਾਨਕ ਗੁਰ ਲੇਖ ਲਿਖਾਏ, ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਅਵਤਾਰਾ। ਗੁਰ ਗੋਬਿੰਦ ਆਸ ਰਖਾਏ, ਪੁਰਖ ਅਬਿਨਾਸ਼ੀ ਬੰਨੇ ਧਾਰਾ। ਸਰਬ ਬਖ਼ਸ਼ਿੰਦਾ ਆਪ ਹੋ ਜਾਏ, ਖੇਲੇ ਖੇਲ ਅਪਰ ਅਪਾਰਾ। ਮਨਮੁਖ ਜੀਵ ਨਿੰਦਾ ਲਾਏ, ਗੁਰਮੁਖ ਵਿਰਲੇ ਬੂਝ ਬੁਝਾਏ ਹਰਿ ਨਿਰੰਕਾਰਾ। ਸ਼ਬਦ ਖੰਡਾ ਹੱਥ ਉਠਾਏ, ਤਿਖੀਆਂ ਰੱਖੇ ਦੋਵੇਂ ਧਾਰਾ। ਜੇਰਜ ਅੰਡਾ ਵੰਡ ਵੰਡਾਏ, ਨੌਂ ਖੰਡ ਪ੍ਰਿਥਮੀ ਦਏ ਹੁਲਾਰਾ। ਸੱਤਾਂ ਦੀਪਾਂ ਫੇਰੀ ਪਾਏ, ਬ੍ਰਹਮਾ ਸ਼ਿਵ ਦੇਵਤ ਸੁਰ ਰਾਜਾ ਇੰਦ ਕਰੇ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਖੇਲੇ ਖੇਲ ਅਪਾਰਾ। ਕਲਜੁਗ ਕੂੜਾ ਕੂੜ ਅਡੰਬਰ, ਕੂੜੀ ਰਚਨ ਰਚਾਈਆ। ਕੂੜੀ ਮਾਇਆ ਕੂੜ ਸਵੰਬਰ, ਕੂੜੀ ਬਣਤ ਬਣਾਈਆ। ਕੂੜ ਮਿਟਾਏ ਕੂੜ ਖਪਾਏ ਪਰਗਟ ਹੋਏ ਸਰਬ ਘਟ ਅੰਤਰ, ਕੂੜ ਕੂੜਾ ਦਏ ਖਪਾਈਆ। ਇਕ ਜਪਾਏ ਸਾਚਾ ਮੰਤਰ, ਚਾਰ ਵਰਨ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਿਆ ਲੇਖ ਆਪੇ ਵੇਖ, ਕਲਜੁਗ ਤੇਰੀ ਅੰਤਮ ਵਾਰ, ਸਾਚੀ ਜੋਤ ਕਰੇ ਰੁਸ਼ਨਾਈਆ। ਚਾਰ ਯੁਗ ਜੁਗ ਆਰਜਾ, ਹਰਿ ਸਾਚਾ ਆਪ ਮਿਟਾਏ। ਸਤਿਜੁਗ ਸਵਾਰੇ ਕਾਰਜਾ, ਲੱਖ ਸਤਾਰਾਂ ਅਠਾਈ ਹਜ਼ਾਰ ਵੇਖ ਵਖਾਏ। ਤ੍ਰੇਤਾ ਤੇਰੀ ਪਾਵੇ ਸਾਰਜਾ, ਬਾਰਾਂ ਲੱਖ ਹਜ਼ਾਰਾ ਛਿਆਨਵੇਂ ਆਪਣੇ ਪੇਟੇ ਆਪ ਰਖਾਏ। ਦੁਆਪਰ ਤੇਰੀ ਬੰਨ੍ਹੇ ਧਾਰਜਾ, ਅੱਠ ਲੱਖ ਚੌਸਠ ਹਜ਼ਾਰ ਗੇੜਾ ਆਪਣੇ ਹੱਥ ਰਖਾਏ। ਕਲਜੁਗ ਆਈ ਵਾਰਜਾ, ਚਾਰ ਲੱਖ ਬੱਤੀ ਹਜ਼ਾਰ ਲੇਖਾ ਮੂਲ ਚੁਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੰਡ ਵੰਡਾਏ। ਚਾਰ ਲੱਖ ਬੱਤੀ ਹਜ਼ਾਰ ਮੰਗੀ ਮੰਗ, ਕਲਜੁਗ ਵੰਡ ਵੰਡਾਈਆ। ਕੂੜੀ ਕਿਰਿਆ ਹੋਈ ਸੰਗ, ਕਰਮ ਕੁਕਰਮ ਕਰੇ ਲੜਾਈਆ। ਹਉਮੇ ਹੰਗਤਾ ਕਰਿਆ ਨੰਗ, ਕਾਮ ਕਰੋਧ ਲੋਭ ਮੋਹ ਹੰਕਾਰ ਪਏ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਔਧ, ਗੁਰ ਗੋਬਿੰਦ ਹੱਥ ਫੜਾਈਆ। ਗੋਬਿੰਦ ਗੁਰ ਲੇਖ ਲਿਖਾਰਾ, ਕਲਜੁਗ ਵੇਖ ਵਖਾਇੰਦਾ। ਮੰਗੇ ਮੰਗ ਦਰ ਦਵਾਰਾ, ਦੋਏ ਜੋੜ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰਾ, ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿੰਘ ਗੋਬਿੰਦ ਉਪਾਈ ਸਾਚੀ ਬਿੰਦ, ਪਿਤਾ ਪੂਤ ਪੂਤ ਸਪੂਤਾ ਆਪ ਹੋ ਜਾਇੰਦਾ। ਗੁਰ ਗੋਬਿੰਦ ਸਾਚਾ ਗੁਰ, ਏਕਾ ਸ਼ਬਦ ਅਲਾਇੰਦਾ। ਪ੍ਰਭ ਅਬਿਨਾਸ਼ੀ ਤੇਰਾ ਭਾਣਾ ਜਾਣਾ ਧੁਰ, ਧੁਰ ਦਰਗਾਹੀ ਆਪ ਵਖਾਇੰਦਾ। ਲੇਖੇ ਲੌਣੇ ਦੇਵਤ ਸੁਰ, ਕਰੋੜ ਤੇਤੀਸਾ ਵੇਖ ਵਖਾਇੰਦਾ। ਬ੍ਰਹਮਾ ਸ਼ਿਵ ਹੱਥ ਤੇਰੇ ਡੋਰ, ਨਾ ਦੂਸਰ ਕੋਇ ਰਖਾਇੰਦਾ। ਕਲਜੁਗ ਅੰਤਮ ਹੋਏ ਅੰਧੇਰ ਘੋਰ, ਸਚ ਪਰਕਾਸ਼ ਨਾ ਕੋਇ ਵਖਾਇੰਦਾ। ਘਰ ਘਰ ਅੰਦਰ ਵਸਿਆ ਪੰਜ ਚੋਰ, ਮਾਣਸ ਕੋਈ ਨਾ ਬੰਨੇ ਲਾਇੰਦਾ। ਆਪਣੀ ਆਪਣੀ ਚਲਦੇ ਤੋਰ, ਗੁਰਮਤ ਨਾ ਕੋਇ ਪਰਨਾਇੰਦਾ। ਚਾਰ ਵਰਨਾਂ ਪਏ ਸ਼ੋਰ, ਧੀਰਜ ਧਰਮ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਇਹ ਸਮਝਾਇੰਦਾ। ਗੁਰ ਗੋਬਿੰਦ ਸਚ ਧਿਆਨ, ਹਰਿ ਸਾਚੇ ਇਕ ਰਖਾਵਣਾ। ਕਲਜੁਗ ਅੰਤਮ ਕਰੇ ਪਛਾਣ, ਕਲਜੁਗ ਜੀਵਾਂ ਕੀਤਾ ਆਪਣਾ ਪਾਵਣਾ। ਧਰਤ ਮਾਤ ਮੰਗੇ ਦਾਨ, ਨੇਤਰ ਰੋ ਰੋ ਨੀਰ ਵਹਾਵਣਾ। ਸਾਧ ਸੰਤ ਸਰਬ ਕੁਰਲਾਣ, ਅੱਠੇ ਪਹਿਰ ਇਕ ਨਿਸ਼ਾਨ ਵਖਾਨਣਾ। ਪਰਗਟ ਹੋਵੇ ਹਰਿ ਭਗਵਾਨ, ਭੇਖਾਧਾਰੀ ਭੇਖ ਕਰੇ ਜਿਉਂ ਬਾਵਣਾ। ਗੜ੍ਹ ਹੰਕਾਰੀ ਤੋੜੇ ਮਾਣ, ਜਿਉਂ ਰਾਮਾ ਘਾਏ ਰਾਵਣਾ। ਜੂਠਾ ਝੂਠਾ ਵੇਖੇ ਜੀਵ ਜਹਾਨ, ਦਰਯੋਧਨ ਹੰਕਾਰੀ ਦਿਸ ਨਾ ਆਵਣਾ। ਕਲਜੁਗ ਅੰਤਮ ਚੁੱਕੇ ਕਾਣ, ਹਰਿ ਮਾਰੇ ਤੀਰ ਨਿਸ਼ਾਨਣਾ। ਸੋ ਪੁਰਖ ਉਠਾਏ ਸਾਚਾ ਬਾਣ, ਸੋਹੰ ਮੁਖੀ ਅੱਗੇ ਲਗਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਾਮ ਅਖਵਾਵਣਾ। ਗੁਰ ਗੋਬਿੰਦੇ ਚੜ੍ਹਿਆ ਚਾ, ਪ੍ਰਭ ਸਾਚੇ ਸੰਗ ਰਖਾਇਆ। ਏਕਾ ਮੰਗ ਰਿਹਾ ਮੰਗਾ, ਤੇਰਾ ਮੇਰਾ ਰੂਪ ਸਮਾਇਆ। ਸਾਚੀ ਸਿਖਿਆ ਇਕ ਸਮਝਾ, ਨੇਤਰ ਵੇਖਿਆ ਭੁੱਲ ਨਾ ਜਾਇਆ। ਆਪੇ ਲੇਖਾ ਦਈਂ ਮਿਟਾ, ਲਿਖਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਾਚਾ ਦਰ, ਅੰਤ ਵਿਛੋੜਾ ਰਹਿਣ ਨਾ ਪਾਇਆ। ਪਾਰਬ੍ਰਹਮ ਸਿਰ ਹੱਥ ਰੱਖ, ਗੁਰ ਗੋਬਿੰਦ ਦਏ ਵਡਿਆਈਆ। ਤੇਰੀ ਲੱਜਿਆ ਲਏ ਰੱਖ, ਕਲਜੁਗ ਅੰਤਮ ਹੋਏ ਸਹਾਈਆ। ਪਰਗਟ ਹੋਏ ਹਰਿ ਪਰਤੱਖ, ਸੰਬਲ ਨਗਰੀ ਦਏ ਸੁਹਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਉਡਣੇ ਕੱਖ, ਰਾਜ ਰਾਜਾਨ ਸ਼ਾਹ ਸੁਲਤਾਨ ਨਾ ਸਕੇ ਕੋਈ ਬਚਾਈਆ। ਗੁਰਮੁਖ ਸੰਤ ਸੁਹੇਲੇ ਕਰੇ ਵੱਖ, ਜੋ ਸਰਸੇ ਗਿਆ ਰੁੜ੍ਹਾਈਆ। ਜੀਵ ਜੰਤ ਜਗ ਮਾਰਨ ਝੱਖ, ਬਿਨ ਗੁਰ ਪੂਰੇ ਨਾ ਕੋਇ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਇਹ ਸਮਝਾਈਆ। ਗੁਰ ਗੋਬਿੰਦ ਵਰ ਘਰ ਪਾ, ਫਤਹਿ ਜੈਕਾਰਾ ਲਾਇਆ। ਪੰਥ ਖ਼ਾਲਸੇ ਗਿਆ ਸਮਝਾ, ਆਪਣਾ ਭੇਵ ਛੁਪਾਇਆ। ਮੇਰਾ ਰੂਪ ਕੋਈ ਜਾਣੇ ਨਾ, ਦਿਸ ਕਿਸੇ ਨਾ ਆਇਆ। ਪੰਜ ਤਤ ਰੰਗ ਕੋਈ ਮਾਣੇ ਨਾ, ਥਿਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਮੇਲ ਮਿਲਾਇਆ। ਗੁਰ ਗੋਬਿੰਦਾ ਬੋਲ ਜੈਕਾਰਾ, ਏਕਾ ਏਕ ਸੁਣਾਇੰਦਾ। ਮੇਰਾ ਤੇਰਾ ਇਕ ਪਿਆਰਾ, ਤੇਰਾ ਮੇਰਾ ਰੂਪ ਅਖਵਾਇੰਦਾ। ਜੋ ਜਨ ਵੇਖੇ ਮੰਗੇ ਇਕ ਦਵਾਰਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਪਰਗਟ ਹੋਏ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਅਗਾਧ ਬੋਧ ਬੋਧ ਅਗਾਧਾ ਚਿੱਲਾ ਸ਼ਬਦ ਅਪਾਰਾ, ਸ਼ਬਦ ਗੁਰ ਸ਼ਬਦ ਵਿਚ ਸਮਾਇੰਦਾ। ਇਕ ਸੁਣਾਇਆ ਸਾਚਾ ਨਾਅਰਾ, ਪੰਥ ਖ਼ਾਲਸਾ ਸੁਣ ਲੈ ਸਾਰਾ, ਜਿਸ ਜਨ ਕਰਨਾ ਚਰਨ ਪਿਆਰਾ, ਸੋ ਜਨ ਮੇਲ ਮਿਲਾਇੰਦਾ। ਭੇਖੀ ਭੇਖ ਕਰੇ ਨਿਆਰਾ, ਆਪ ਆਪਣੀ ਜਾਣੇ ਧਾਰਾ, ਰੂਪ ਅਨੂਪ ਦਰਸਾਇੰਦਾ। ਵੇਸ ਅਨੇਕ ਅਕਲ ਕਲ ਧਾਰਾ, ਜੋਤੀ ਨੂਰ ਸਾਚੀ ਕਲਗ਼ੀ ਸ਼ਬਦੀ ਤੋੜਾ ਸੀਸ ਟਿਕਾਇੰਦਾ। ਅਗੰਮ ਅਗੰਮੜਾ ਅਗੰਮੜੇ ਚੜ੍ਹਿਆ ਘੋੜਾ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਧੁਰਦਰਗਾਹੀ ਆਇਆ ਦੌੜਾ, ਲੋਕਮਾਤ ਰਾਹ ਤਕਾਇੰਦਾ। ਪੂਤ ਸਪੂਤਾ ਵੇਖੇ ਬ੍ਰਹਿਮਣ ਗੌੜਾ, ਉਚਾ ਪਰਬਤ ਬਜਰ ਕਪਾਟੀ ਕਿਲਾ ਤੋੜ ਤੁੜਾਇੰਦਾ। ਲੱਖ ਚੁਰਾਸੀ ਵੇਖੇ ਮਿਠਾ ਕੌੜਾ, ਨਾਮ ਹਥੌੜਾ ਹੱਥ ਉਠਾਇੰਦਾ। ਦੋ ਜਹਾਨਾ ਲਾਏ ਏਕਾ ਪੌੜਾ, ਆਪਣਾ ਕਰਮ ਕਮਾਇੰਦਾ। ਵੀਹ ਸੌ ਬਿਕ੍ਰਮੀ ਆਪੇ ਬੌਹੜਾ, ਪੋਹ ਛੱਬੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਅਲੱਖ ਜਗਾਇੰਦਾ। ਅਗੰਮ ਅਗੰਮੜਾ ਧਾਮ ਤਜਾ, ਅਲੱਖ ਅਲੱਖ ਜਗਾਈਆ। ਸਚਖੰਡ ਹਰਿ ਦਏ ਸੁਹਾ, ਸੁੰਨ ਅਗੰਮੋ ਪਾਰ ਕਰਾਈਆ। ਦਸਮ ਦਵਾਰੀ ਡੇਰਾ ਲਾ, ਹਰਿਜਨ ਸਾਚੇ ਲਏ ਜਗਾਈਆ। ਵੀਹ ਸੌ ਬਿਕ੍ਰਮੀ ਰੁੱਤ ਸੁਹਾ, ਜੋਤੀ ਜਾਮਾ ਭੇਖ ਵਟਾਈਆ। ਨਿਹਕਲੰਕਾ ਨਾਉਂ ਰਖਾ, ਗੁਰਸਿਖ ਸਾਚੇ ਵਿਚ ਗਿਆ ਸਮਾਈਆ। ਸ਼ਬਦ ਡੰਕਾ ਰਿਹਾ ਵਜਾ, ਗੁਰ ਗੋਬਿੰਦ ਵੱਡੀ ਵਡਿਆਈਆ। ਵਾਸੀ ਪੁੁਰੀ ਘਨਕ ਆਪ ਅਖਵਾ, ਪੁਰੀ ਘਨਕ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਬਿਕ੍ਰਮੀ ਆਪਣੀ ਰਚਨ ਰਚਾਈਆ। ਵੀਹ ਸੌ ਇਕ ਇਕ ਅਕੱਲਾ, ਏਕੰਕਾਰਿਆ। ਦੂਜੇ ਵਸਿਆ ਸਚ ਮਹੱਲਾ, ਸਾਚੇ ਧਾਮ ਸੁਹਾਇਆ। ਤੀਜੇ ਤ੍ਰੈਲੋਕ ਪਾਏ ਤਰਥੱਲਾ, ਲੋਆਂ ਪੁਰੀਆਂ ਦਏ ਹਿਲਾਇਆ। ਚੌਥਾ ਪਦ ਚੌਥਾ ਘਰ ਆਪੇ ਮੱਲਾ, ਚੌਥੇ ਦਰ ਸੁਹਾਇਆ। ਪੰਚਮ ਮੇਟੇ ਦੂਈ ਦਵੈਤੀ ਸੱਲਾ, ਏਕਾ ਰੰਗ ਰੰਗਾਇਆ। ਛੇਵੇਂ ਨਾ ਕੋਈ ਦੀਸੇ ਛੱਪਰ ਛੰਨਾ, ਮੰਦਰ ਮੱਠ ਨਾ ਕੋਈ ਉਪਾਇਆ। ਸੱਤਵੇਂ ਮੇਲਾ ਗੁਰਸਿਖ ਜਿਉਂ ਜੱਟ ਧੰਨਾ, ਸਹਿਜੇ ਮੇਲ ਮਿਲਾਇਆ। ਅੱਠਵੇਂ ਅੱਠਾਂ ਤੱਤਾ ਆਪੇ ਡੰਨਾ, ਕਾਮ ਕਰੋਧ ਲੋਭ ਮੋਹ ਹੰਕਾਰ ਮਨ ਮਤ ਬੁਧ ਦਏ ਸਜਾਇਆ। ਨੌਂ ਦਵਾਰ ਮਨਮੁਖ ਜੀਵ ਸੁੱਤਾ ਅੰਨ੍ਹਾ, ਅੰਧ ਅਗਿਆਨ ਵਖਾਇਆ । ਵੀਹ ਸੌ ਦਸ ਬਿਕ੍ਰਮੀ ਗੁਰਮੁਖਾਂ ਦਰ ਦਵਾਰੇ ਆਪੇ ਆਇਆ ਭੰਨਾ, ਦੀਪਕ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇਆ। ਵੀਹ ਸਦ ਗਿਆਰਾਂ ਕਰ ਪਿਆਰ, ਗੋਬਿੰਦ ਜੋਤ ਜਗਾਈਆ। ਕਲਜੁਗ ਅੰਤਮ ਮਾਰੇ ਮਾਰ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਲੇਖਾ ਪੂਰ ਕਰਾਏ ਲਿਖਿਆ ਰਵਦਾਸ ਚੁਮਿਆਰ, ਉਚੇ ਮੰਦਰ ਰਹਿਣ ਨਾ ਪਾਈਆ। ਸਾਧਾਂ ਸੰਤਾਂ ਦਏ ਹੁਲਾਰ, ਸੋਇਆ ਕੋਈ ਰਹਿਣ ਨਾ ਪਾਈਆ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਈਆ। ਚਿੱਟੇ ਅਸਵ ਹੋ ਅਸਵਾਰ, ਖੇਲੇ ਖੇਲ ਸਾਚਾ ਮਾਹੀਆ। ਬ੍ਰਹਮਾ ਸ਼ਿਵ ਵਿਸ਼ਨ ਦੇਵਤ ਸੁਰ ਕਰੇ ਖ਼ਬਰਦਾਰ, ਗਗਨ ਪਤਾਲਾਂ ਫੇਰਾ ਪਾਈਆ। ਬਾਸ਼ਕ ਸੇਜਾ ਦਏ ਹੁਲਾਰ, ਸਾਂਗੋ ਪਾਂਗ ਡੁਲਾਈਆ। ਲੱਛਮੀ ਤੇਰਾ ਵੇਖ ਪਿਆਰ, ਜੋਬਨ ਰਿਹਾ ਹੰਢਾਈਆ। ਗੁਰ ਗੋਬਿੰਦਾ ਬੰਨ੍ਹੇ ਧਾਰ, ਲੋਕਮਾਤ ਲਏ ਅੰਗੜਾਈਆ। ਵੀਹ ਸੌ ਬਾਰਾਂ ਬਿਕ੍ਰਮੀ ਕਰ ਪਿਆਰ, ਹਾੜ ਸਤਾਰਾਂ ਖ਼ੁਸ਼ੀ ਮਨਾਈਆ। ਸਾਧ ਸੰਗਤ ਸੁਹਾਏ ਇਕ ਦਵਾਰ, ਊਚ ਨੀਚ ਜ਼ਾਤ ਪਾਤ ਰਾਓ ਰੰਕ ਰਾਜ ਰਾਜਾਨਾ ਸ਼ਾਹ ਸੁਲਤਾਨਾ ਏਕਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਵੰਡੇ ਵੰਡ, ਖੇਲੇ ਖੇਲ ਵਿਚ ਬ੍ਰਹਿਮੰਡ, ਉਤਭੁਜ ਸੇਤਜ ਜੇਰਜ ਅੰਡ ਵੇਖ ਵਖਾਈਆ। ਸੰਮਤ ਤੇਰਾਂ ਬੰਨੇ ਧਾਰ, ਵੀਹ ਸੌ ਬਿਕ੍ਰਮੀ ਸੰਗ ਰਲਾਇਆ। ਰਾਸ਼ਟਰਪਤ ਕਰੇ ਖ਼ਬਰਦਾਰ, ਕਲਜੁਗ ਵੇਲਾ ਅੰਤਮ ਆਇਆ। ਪਰਗਟ ਹੋਇਆ ਨਿਹਕਲੰਕ ਚਵੀਆਂ ਅਵਤਾਰ, ਜੋਤੀ ਜਾਮਾ ਭੇਖ ਵਟਾਇਆ। ਪੰਜ ਵਸਤ ਫੜਾਏ ਦਸਤ ਪੰਚਮ ਤਾਜ, ਸੀਸ ਜਗਦੀਸ ਇਕ ਸੁਹਾਇਆ। ਧੁਰਦਰਗਾਹੀ ਸਾਚਾ ਰਾਜ, ਖੇਲੇ ਖੇਲ ਦੇਸ ਮਾਝ, ਲੱਖ ਚੁਰਾਸੀ ਰਚਿਆ ਕਾਜ, ਨੌਂ ਖੰਡ ਪ੍ਰਿਥਮੀ ਮਾਰੇ ਏਕਾ ਆਵਾਜ਼, ਸੱਤਾਂ ਦੀਪਾਂ ਰਿਹਾ ਉਠਾਇਆ। ਸੱਤ ਰੰਗ ਨਿਸ਼ਾਨਾ ਦਏ ਤਾਜ, ਸ਼ਬਦ ਸੋਟੀ ਰੱਖੇ ਲਾਜ, ਚਰਨ ਜੋੜਾ ਸਾਜਨ ਸਾਜ, ਪੰਚਮ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇਆ। ਵੀਹ ਸੌ ਚੌਦਾਂ ਮਾਤ ਚੜ੍ਹਿਆ, ਪ੍ਰਭ ਸਾਚੇ ਜੋਤ ਜਗਾਈਆ। ਗੁਰਮੁਖ ਸੋਇਆ ਆਪੇ ਫੜਿਆ, ਆਪ ਆਪਣਾ ਮੇਲ ਮਿਲਾਈਆ। ਆਪੇ ਤੋੜੇ ਹੰਕਾਰੀ ਗੜ੍ਹਿਆ, ਗੜ੍ਹ ਹੰਕਾਰ ਰਹਿਣ ਨਾ ਪਾਈਆ। ਜੋਤ ਜਗਾਏ ਬਹੱਤਰ ਨੜਿਆ, ਦਿਵਸ ਰੈਣ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਨਾ ਮਰੇ ਨਾ ਕਦੇ ਸੜਿਆ, ਮੜੀ ਗੌਰ ਨਾ ਕੋਈ ਦਬਾਈਆ। ਜਗਤ ਵਿਦਿਆ ਕੋਈ ਨਾ ਪੜ੍ਹਿਆ, ਬ੍ਰਹਮ ਵਿਦਿਆ ਰਿਹਾ ਪੜ੍ਹਾਈਆ। ਗੁਰਸਿਖ ਦਵਾਰੇ ਅੱਠੇ ਪਹਿਰ ਖੜਿਆ, ਸੇਵਕ ਸੇਵਾ ਰਿਹਾ ਕਮਾਈਆ। ਕਲਜੁਗ ਅੰਤਮ ਮਨਮੁਖ ਜੀਵ ਅੱਗੇ ਕੋਈ ਨਾ ਅੜਿਆ, ਸ਼ਬਦ ਖੰਡਾ ਰਿਹਾ ਚਮਕਾਈਆ। ਪੰਚ ਤਤ ਵਿਕਾਰੇ ਆਪੇ ਲੜਿਆ, ਆਪੇ ਮਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਚੌਦਾਂ ਦਏ ਸੁਹਾਈਆ। ਸੰਮਤ ਚੋਦਾਂ ਸਾਚੀ ਸਿਖੀ, ਹਰਿ ਸਾਚਾ ਆਪ ਜਗਾਇੰਦਾ। ਦਰ ਦਵਾਰੇ ਪਾਏ ਇਕੀ, ਏਕਾ ਗੁਣ ਜਣਾਇੰਦਾ। ਨਾ ਕੋਈ ਜਾਣੇ ਮੁਨੀ ਰਿਖੀ, ਸਾਧ ਸੰਤ ਨਾ ਵੇਖ ਵਖਾਇੰਦਾ। ਚਾਲ ਨਿਰਾਲੀ ਧਾਰੋਂ ਤਿਖੀ, ਏਕਾ ਧਾਰ ਰਖਾਇੰਦਾ। ਨੇਤਰ ਲੋਚਣ ਆਪਣੇ ਪੇਖੀ, ਰੱਖਣਹਾਰ ਆਪ ਅਖਵਾਇੰਦਾ। ਰੱਖੇ ਲਾਜ ਧਾਰੀ ਕੇਸੀ, ਜੋ ਜਨ ਸਰਨ ਸਰਨਾਈ ਸਾਚੀ ਆਇੰਦਾ। ਮੂੰਡ ਮੁੰਡਾਏ ਦਇਆ ਕਮਾਏ ਆਪੇ ਦੇਵੇ ਏਕਾ ਅਦੇਸੀ, ਏਕਾ ਰੰਗ ਰੰਗਾਇੰਦਾ। ਸੇਵਕ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ੀ, ਸੁਰਪਤ ਰਾਜਾ ਇੰਦ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਚੌਦਾਂ ਵੀਹ ਸਦ ਸ੍ਰਿਸ਼ਟ ਸਬਾਈ ਵੰਡ ਵੰਡਾਇੰਦਾ। ਸ੍ਰਿਸ਼ਟ ਸਬਾਈ ਵੰਡੇ ਵੰਡ, ਪਾਰਬ੍ਰਹਮ ਬੇਅੰਤਾ। ਮਨਮੁਖਾਂ ਸੋਏ ਦੇ ਕਰ ਕੰਡ, ਦਰਸ ਦਿਖਾਏ ਸਾਚੇ ਸੰਤਾ। ਸ੍ਰਿਸ਼ਟ ਸਬਾਈ ਹੋਈ ਰੰਡ, ਮਿਲਿਆ ਮੇਲ ਨਾ ਸਾਚੇ ਕੰਤਾ। ਵੇਖ ਵਖਾਣੇ ਵਿਚ ਬ੍ਰਹਿਮੰਡ, ਆਦਿ ਪੁਰਖ ਆਦਿਨ ਅੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲੰਤਾ। ਸੰਮਤ ਪੰਦਰਾਂ ਮਾਤ ਚੜ੍ਹੌਣਾ, ਪਹਿਲੀ ਚੇਤਰ ਖ਼ੁਸ਼ੀ ਮਨਾਇੰਦਾ। ਸਚਖੰਡ ਬ੍ਰਹਮਲੋਕ ਸ਼ਿਵਲੋਕ ਇੰਦਲੋਕ ਪ੍ਰਭ ਫੇਰਾ ਪੌਣਾ, ਜੋਤੀ ਜੋਤ ਜਗਾਇੰਦਾ। ਚੌਦਾਂ ਲੋਕ ਖੇਲ ਖਿਲੌਣਾ, ਚੌਦਾਂ ਤਬਕ ਹਿਲਾਇੰਦਾ। ਨਵ ਖੰਡ ਆਪ ਉਠੌਣਾ, ਸੱਤਾਂ ਦੀਪਾ ਫੋਲ ਫੋਲਾਇੰਦਾ। ਅਠਸਠ ਤੀਰਥ ਫੇਰਾ ਪੌਣਾ, ਸਾਧ ਸੰਤ ਸਰਬ ਜਗਾਇੰਦਾ। ਲੰਕਾ ਗੜ੍ਹ ਆਪ ਸੁਹੌਣਾ, ਪੰਦਰਾਂ ਕੱਤਕ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਦੋ ਧੜ ਕਰੌਣਾ, ਨਾ ਕੋਈ ਮੇਲ ਮਿਲਾਇੰਦਾ। ਅੱਲਾ ਰਾਣੀ ਗਲ ਵਿਚ ਪੱਲਾ ਪੌਣਾ, ਨੇਤਰ ਨੀਰ ਇਕ ਵਖਾਇੰਦਾ। ਸੰਗ ਮੁਹੰਮਦ ਚਾਰ ਯਾਰ ਈਸਾ ਮੂਸਾ ਸਰਬ ਕੁਰਲੌਣਾ, ਨਾ ਕੋਈ ਧੀਰ ਧਰਾਇੰਦਾ। ਚੀਨਾ ਰੂਸਾ ਜੋੜ ਜੁੜੌਣਾ, ਪ੍ਰਭ ਸਾਚਾ ਵੇਖ ਵਖਾਇੰਦਾ। ਸ਼ਾਹ ਅਬਿਨੂਸ਼ਾ ਵਿਚ ਮਿਲੌਣਾ, ਭੇਵ ਅਭੇਦਾ ਭੇਵ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਪੰਦਰਾਂ ਦੇਵੇ ਵਰ, ਸ੍ਰਿਸ਼ਟ ਸਬਾਈ ਆਵੇ ਡਰ, ਏਕਾ ਦੂਜਾ ਚੰਦ ਚੜ੍ਹਾਇੰਦਾ। ਸੰਮਤ ਸੌਲਾ ਚੜ੍ਹੇ ਚੰਦ, ਚਾਰੋਂ ਕੁੰਟ ਰੁਸ਼ਨਾਈਆ। ਜੋਧਿਆਂ ਸੂਰਿਆਂ ਫ੍ਰਕਣ ਬੰਦ ਬੰਦ, ਪ੍ਰਭ ਸਾਚਾ ਲਏ ਉਠਾਈਆ। ਮਾਰੋ ਮਾਰ ਕਰਨ ਬੱਤੀ ਦੰਦ, ਰਸਨਾ ਏਕਾ ਗੁਣ ਗਾਈਆ। ਸਾਧ ਸੰਤ ਕਿਸੇ ਨਾ ਆਵੇ ਪਰਮਾਨੰਦ, ਅੱਠੇ ਪਹਿਰ ਚਿੰਤਾ ਵਿਚ ਗਵਾਈਆ। ਭਾਰਤ ਖੰਡ ਵੰਡੀ ਵੰਡ, ਪ੍ਰਭ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਾਰਾਂ ਹਾੜ ਪੈਣੀ ਡੰਡ, ਨਾ ਸਕੇ ਕੋਈ ਬਚਾਈਆ। ਪ੍ਰਭ ਮੇਟਣ ਆਇਆ ਭੇਖ ਪਖੰਡ, ਕੂੜੀ ਕਿਰਿਆ ਦਏ ਮਿਟਾਈਆ। ਨਾਰ ਦੁਹਾਗਣ ਸ੍ਰਿਸ਼ਟ ਸਬਾਈ ਹੋਏ ਰੰਡ, ਰਾਏ ਧਰਮ ਦਏ ਸਜਾਈਆ। ਲਾੜੀ ਮੌਤ ਹੱਥੀਂ ਮੈਂਹਦੀ ਲਾਏ ਰੰਗ, ਧਰਮ ਰਾਏ ਦੀ ਸਚ ਸਪੁਤਰੀ ਨੇਤਰ ਨੈਣ ਰਹੀ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਵੰਡ ਵੰਡਾਈਆ। ਨੌਂ ਖੰਡ ਪ੍ਰਿਥਮੀ ਜਗਤ ਅਖਾੜਾ, ਪ੍ਰਭ ਸਾਚਾ ਆਪ ਬਣਾਇੰਦਾ। ਵੇਖੇ ਖੇਲ ਸਤਾਰਾਂ ਹਾੜਾ, ਲੇਖਾ ਆਪਣਾ ਆਪ ਲਿਖਾਇੰਦਾ। ਸ੍ਰਿਸ਼ਟ ਸਬਾਈ ਆਪ ਚਬਾਏ ਆਪਣੀ ਦਾੜ੍ਹਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਮਨਮੁਖ ਜੀਵ ਅੰਤਮ ਵੇਲੇ ਕੱਢਣਹਾੜਾ, ਨਾ ਕੋਈ ਧੀਰ ਧਰਾਇੰਦਾ। ਲੱਗੇ ਅੱਗ ਬਹੱਤਰ ਨਾੜਾ, ਪੰਜ ਤਤ ਜਲਾਇੰਦਾ। ਤ੍ਰੈਗੁਣ ਮਾਇਆ ਚੁੱਕਿਆ ਭਾੜਾ, ਨਾ ਕੋਈ ਝੋਲੀ ਪਾਇੰਦਾ। ਪੁਰਖ ਅਬਿਨਾਸ਼ੀ ਜੋਤੀ ਜਾਤਾ ਪਰਗਟ ਹੋਇਆ ਸਾਚਾ ਲਾੜਾ, ਗੁਰ ਗੋਬਿੰਦ ਸੰਗ ਰਲਾਇੰਦਾ। ਆਪ ਉਠਾਏ ਅਗੰਮੀ ਧਾੜਾ, ਦਿਸ ਕਿਸੇ ਨਾ ਆਇੰਦਾ। ਫੇਰੀ ਪਾਏ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਡੂੰਘੀ ਕੰਦਰ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਆਪ ਉਠਾਇੰਦਾ। ਸੰਮਤ ਸਤਾਰਾਂ ਖੋਲ੍ਹੇ ਜਾਗ, ਸੋਇਆ ਕੋਈ ਰਹਿਣ ਨਾ ਪਾਈਆ। ਘਰ ਘਰ ਝੂਠੇ ਉਡਣੇ ਕਾਗ, ਬੰਕ ਦਵਾਰ ਨਾ ਕੋਈ ਸੁਹਾਈਆ। ਸਈਆਂ ਮਿਲ ਨਾ ਗਾਇਣ ਗੀਤ ਸੁਹਾਗ, ਸਾਚਾ ਕੰਤ ਨਾ ਕੋਈ ਹੰਢਾਈਆ। ਉਚੇ ਮੰਦਰ ਲੱਗੇ ਆਗ, ਨਾ ਸਕੇ ਕੋਈ ਬੁਝਾਈਆ। ਰਾਜ ਰਾਜਾਨਾ ਘਰ ਨਾ ਬਲੇ ਕੋਈ ਚਿਰਾਗ, ਦੀਵਾ ਬੱਤੀ ਨਾ ਕੋਈ ਕਰਾਈਆ। ਗੁਰਚਰਨ ਦਵਾਰੇ ਸਾਚਾ ਮਜਨ ਬਖ਼ਸ਼ੇ ਮਾਘ, ਤੀਰਥ ਤਟ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਅਠਾਰਾਂ ਖੇਲ ਰਚਾਈਆ। ਵੀਹ ਸਦ ਅਠਾਰਾਂ ਉਠ ਬਲ ਧਾਰ, ਪ੍ਰਭ ਸਾਚਾ ਸੇਵਾ ਲਾਇੰਦਾ। ਆਪੇ ਜਾਣੇ ਆਪਣੀ ਕਾਰ, ਕਰਤਾ ਪੁਰਖ ਆਪ ਅਖਵਾਇੰਦਾ। ਲੱਖ ਚੁਰਾਸੀ ਮਾਰੇ ਮਾਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਇਕ ਵਹਾਏ ਜਲ ਜਲ ਧਾਰ, ਮੂਰਖ ਮੂੜ੍ਹ ਰੁੜ੍ਹਾਇੰਦਾ। ਗੁਰਮੁਖ ਸਾਚੇ ਲਾਏ ਪਾਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਲਿਖਿਆ ਅੰਤਮ ਪੂਰ ਕਰਾਇੰਦਾ। ਸੰਮਤ ਉਨੀਸਾ ਰਿਹਾ ਪੁਕਾਰ, ਚਾਰੋਂ ਕੁੰਟ ਵੇਖ ਵਖਾਇੰਦਾ। ਉਮਤ ਉਮਤੀ ਆਏ ਹਾਰ, ਨਾ ਕੋਈ ਸੰਗ ਰਹਾਇੰਦਾ। ਨਾਤਾ ਤੁਟੇ ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਮੁਖ ਸ਼ਰਮਾਇੰਦਾ। ਨੇਤਰ ਨੀਰ ਵਹਾਏ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਆਪ ਸਮਾਇੰਦਾ। ਵੀਹ ਸਦ ਬੀਸ ਬਿਕ੍ਰਮੀ ਜਗਤ ਵਡਿਆ, ਹਰਿ ਜੋਤ ਕਰੇ ਰੁਸ਼ਨਾਈਆ। ਪੰਦਰਾਂ ਕੱਤਕ ਦੇਵੇ ਰੁੱਤ ਸੁਹਾ, ਦਿੱਲੀ ਦਰਬਾਰੇ ਫੇਰਾ ਪਾਈਆ। ਸ੍ਰਿਸ਼ਟ ਸਬਾਈ ਲਏ ਜਗਾ, ਨੌਂ ਖੰਡ ਪ੍ਰਿਥਮੀ ਆਪ ਹਿਲਾਈਆ। ਸੋਹੰ ਸ਼ਬਦ ਜੈਕਾਰਾ ਦਏ ਲਗਾ, ਚਾਰ ਵਰਨ ਇਕ ਪੜ੍ਹਾਈਆ। ਜ਼ਾਤ ਪਾਤ ਕੋਈ ਦਿਸੇ ਨਾ, ਵਰਨ ਬਰਨ ਨਾ ਕੋਈ ਰਖਾਈਆ। ਏਕਾ ਮਸਤਕ ਟਿਕਾ ਦਏ ਲਗਾ, ਕੌਸਤਕ ਮਣੀਆ ਜੋਤ ਜਗਾਈਆ। ਏਕਾ ਸਿੱਕਾ ਦਏ ਚਲਾ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਵੱਡਾ ਨਿੱਕਾ ਏਕਾ ਧਾਮ ਸੁਹਾ, ਬਖ਼ਸ਼ੇ ਚਰਨ ਸੱਚੀ ਸਰਨਾਈਆ। ਸ਼ਬਦ ਡੰਕਾ ਇਕ ਵਜਾ, ਰਾਜਦੂਤ ਇਕ ਵਖਾਈਆ। ਜੋਤੀ ਤਨਕਾ ਆਪ ਲਗਾ, ਸਾਧਾ ਸੰਤਾਂ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਖ਼ੁਸ਼ੀ ਮਨਾਈਆ। ਬੀਸ ਸਦ ਇਕੀ, ਕਰ ਤਿਆਰ ਸਾਚੀ ਬਣਤ ਬਣਾਇੰਦਾ । ਨੌਂ ਖੰਡ ਪ੍ਰਿਥਮੀ ਸਾਚੀ ਸਿਖੀ, ਹਰਿ ਦਾਤਾਰ ਆਪ ਕਰਾਇੰਦਾ। ਸਤਿਜੁਗ ਲੇਖਾ ਰਿਹਾ ਲਿਖੀ, ਸਚ ਸੁੱਚ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਧਾਨ ਹੋ ਮਿਹਰਵਾਨ ਹਰਿ ਭਗਵਾਨ, ਏਕਾ ਏਕ ਬਣਾਇੰਦਾ। ਜਗਤ ਵਧਾਨ ਹਰਿ ਆਪ ਬਣਾਏ, ਆਪਣਾ ਸ਼ਬਦ ਅਲਾਈਆ। ਸੱਤ ਰੰਗ ਨਿਸ਼ਾਨਾ ਦਏ ਚੜ੍ਹਾਏ, ਸੱਤਾਂ ਦੀਪਾਂ ਇਕ ਸਰਨਾਈਆ। ਆਤਮ ਬ੍ਰਹਮ ਗਿਆਨ ਜਣਾਏ, ਪਾਰਬ੍ਰਹਮ ਵੱਡੀ ਵਡਿਆਈਆ। ਸਾਚੀ ਵਿਦਿਆ ਇਕ ਪੜ੍ਹਾਏ, ਸਾਚਾ ਘਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਕਰ ਪਰਕਾਸ਼, ਆਪਣੀ ਰਚਨ ਰਚਾਇੰਦਾ। ਲੋਆਂ ਪੁਰੀਆਂ ਕਰੇ ਰਾਸ, ਗਗਨ ਪਤਾਲਾਂ ਵੇਖ ਵਖਾਇੰਦਾ। ਹਰਿਜਨ ਮੇਲਾ ਸਰਬ ਗੁਣ ਤਾਸ, ਵਿਛੜ ਕਦੇ ਨਾ ਜਾਇੰਦਾ। ਲੇਖੇ ਲਾਏ ਦਸ ਦਸ ਮਾਸ, ਆਵਣ ਜਾਵਣ ਫੰਦ ਕਟਾਇੰਦਾ। ਜਿਸ ਜਨ ਗਾਇਆ ਸਵਾਸ ਸਵਾਸ, ਪਰਮਾਨੰਦ ਵਖਾਇੰਦਾ। ਅੰਤਮ ਵੇਲੇ ਕਰੇ ਬੰਦ ਖੁਲਾਸ, ਬੰਦੀ ਛੋੜ ਆਪ ਅਖਵਾਇੰਦਾ। ਗੁਰਸਿਖ ਹੋਏ ਨਾ ਕਦੇ ਨਿਰਾਸ, ਗੁਰ ਪੂਰਾ ਸੰਗ ਨਿਭਾਇੰਦਾ। ਕਾਇਆ ਮੰਡਲ ਪਾਵੇ ਰਾਸ, ਸਾਚਾ ਮੰਡਪ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਅਲਖ ਅਭੇਵ ਆਪ ਖੁਲ੍ਹਾਇੰਦਾ। ਸਤਿਗੁਰ ਸ਼ਬਦ ਸੱਚਾ ਗੁਰ ਦੇਵਾ, ਸਤਿ ਪੁਰਖ ਉਪਾਇੰਦਾ। ਆਪ ਕਰਾਏ ਆਪਣੀ ਸੇਵਾ, ਆਪ ਆਪਣੀ ਬਣਤ ਬਣਾਇੰਦਾ। ਆਪੇ ਜਪੇ ਜਪਾਏ ਸਾਚੀ ਜਿਹਵਾ, ਆਪੇ ਮਣੀਆ ਮਣਤ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸ਼ਬਦ ਗੁਰ ਸਚ ਗੋਬਿੰਦ, ਹਰਿ ਗੋਬਿੰਦ ਰੂਪ ਸਮਾਇਆ। ਜਿਸ ਜਨ ਮਿਟਾਏ ਸਗਲੀ ਚਿੰਦ, ਚਿੰਤਾ ਰੋਗ ਰਹਿਣ ਨਾ ਪਾਇਆ। ਜੁਗ ਜੁਗ ਆਪ ਉਠਾਏ ਆਪਣੀ ਬਿੰਦ, ਪ੍ਰੀਖਤ ਪ੍ਰੀਖਿਆ ਵਿਚ ਨਾ ਆਇਆ। ਜਨ ਭਗਤਾਂ ਅੰਮ੍ਰਿਤ ਆਤਮ ਦੇਵੇ ਸਾਗਰ ਸਿੰਧ, ਨਿਝਰ ਧਾਰਾ ਦਏ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸ਼ਬਦ ਗੁਰ ਅਖਵਾਇਆ। ਸ਼ਬਦ ਗੁਰ ਸਚ ਇਸ਼ਟ, ਗੁਰਮੁਖ ਵਿਰਲੇ ਜਾਣਿਆ। ਗੁਰਮੁਖ ਖੁਲ੍ਹਾਏ ਆਪ ਦ੍ਰਿਸ਼ਟ, ਵੇਖ ਵਖਾਏ ਸਚ ਟਿਕਾਨਿਆ। ਮਨਮਤ ਪੰਜ ਤਤ ਕਾਇਆ ਹੋਏ fਭ੍ਰਸ਼ਟ, ਪੰਚ ਵਿਕਾਰਾ ਮੋਹ ਲਭਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਬ੍ਰਹਮ ਗਿਆਨਿਆ। ਆਤਮ ਬ੍ਰਹਮ ਸ਼ਬਦ ਜਣਾਈ, ਨਿਰਮਲ ਜੋਤ ਉਜਿਆਰਾ। ਬਜਰ ਕਪਾਟੀ ਦਏ ਖੁਲ੍ਹਾਈ, ਅਨਹਦ ਸੁਣਾਏ ਰਾਗ ਅਪਾਰਾ। ਦਸਮ ਦਵਾਰੀ ਸੇਜ ਸੁਹਾਈ, ਹਰਿ ਬੈਠਾ ਕੰਤ ਭਤਾਰਾ। ਗੁਰਮੁਖ ਨਾਰੀ ਮੇਲ ਮਿਲਾਈ, ਵਰ ਪਾਇਆ ਅਪਰ ਅਪਾਰਾ। ਸੁਰਤੀ ਸ਼ਬਦੀ ਜੋੜ ਜੁੜਾਈ, ਏਕਾ ਦੂਜਾ ਭੌ ਨਿਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਪਛਾਣੇ ਇਕ ਦਵਾਰਾ। ਗੁਰਮੁਖ ਜਾਣੇ ਸਚ ਘਰ, ਘਰ ਸਚ ਵੱਜੇ ਵਧਾਈਆ। ਨਿਰਮਲ ਬਾਤੀ ਜੋਤ ਜਗਾ, ਅੱਠੇ ਪਹਿਰ ਕਰੇ ਰੁਸ਼ਨਾਈਆ। ਸਾਚਾ ਗੁਰ ਸ਼ਬਦ ਹਰੀ ਹਰਿ, ਹਰਿ ਹਰਿ ਵਿਚ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਬੂਝ ਬੁਝਾਏ ਹਰਿ ਭਗਵੰਤਾ, ਗੁਰਮੁਖਾਂ ਦਇਆ ਕਮਾਇੰਦਾ। ਮੇਲ ਮਿਲਾਏ ਸਾਚੇ ਸੰਤਾ, ਸਤਿ ਸਤਿਵਾਦ ਸਮਾਇੰਦਾ। ਮਨਮੁਖ ਜੀਵਾਂ ਮਾਇਆ ਪਾਏ ਬੇਅੰਤਾ, ਗੂੜ੍ਹੀ ਨੀਂਦ ਸਵਾਇੰਦਾ। ਹਰਿਜਨ ਮੇਲਾ ਸਾਚੇ ਨਾਰੀ ਕੰਤਾ, ਕੰਤ ਕੰਤੂਹਲ ਆਪ ਅਖਵਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਸਾਚੇ ਘਰ, ਆਤਮ ਦਰਸੀ ਦਰਸ ਦਿਖਾਇੰਦਾ। ਆਤਮ ਦਰਸ ਲੋਚਣ ਨੈਣ, ਨਿਝ ਘਰ ਹਰਿ ਹਰਿ ਪਾਇਆ। ਰਸਨਾ ਸਕੇ ਨਾ ਕਿਸੇ ਕਹਿਣ, ਘਰ ਸੁਹੰਜਣਾ ਪੁਰਖ ਨਿਰੰਜਣਾ ਇਕ ਸੁਹਾਇਆ। ਆਪ ਚੁਕਾਏ ਲਹਿਣ ਦੇਣ, ਨਾਤਾ ਤੋੜੇ ਸਾਕ ਸੱਜਣ ਭਾਈ ਭੈਣ, ਸਿੰਘ ਲਛਮਣ ਆਪ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਦਰਸੀ ਦਰਸ ਦਿਖਾਇਆ। ਆਤਮ ਦਰਸ ਹਰਿ ਹਰਿ ਪਾਇਆ, ਸਗਲੀ ਚਿੰਤ ਮਿਟਾਈਆ। ਮਿਲਿਆ ਮੇਲ ਹਰੀ ਹਰਿ ਰਾਇਆ, ਤਜੀ ਸਰਬ ਲੋਕਾਈਆ। ਏਕਾ ਰੰਗਣ ਰੰਗ ਚੜ੍ਹਾਇਆ, ਰੰਗ ਮਜੀਠੀ ਇਕ ਵਖਾਈਆ। ਨਾਮ ਮਰਦੰਗਨ ਇਕ ਵਜਾਇਆ, ਅਨਹਦ ਢੋਲਾ ਰਹੇ ਗਾਈਆ। ਇਸ਼ਟ ਦੇਵ ਗੁਰ ਇਕ ਮਨਾਇਆ, ਹਰਿ ਸ਼ਬਦ ਜੋਤੀ ਲਿਵ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖਿਆ ਸਾਚਾ ਘਰ, ਘਰ ਬੰਕ ਦਵਾਰਾ ਆਪ ਸੁਹਾਈਆ।
