Granth 04 Likhat 068: 8 Assu 2011 Bikarmi Modi Nagar Channan Singh de Greh

੮ ਅੱਸੂ ੨੦੧੧ ਬਿਕ੍ਰਮੀ ਮੋਦੀ ਨਗਰ ਚੰਨਣ ਸਿੰਘ ਦੇ ਗ੍ਰਹਿ

ਗੁਣੀ ਗੁਣਵੰਤ ਸਾਜਨ ਸੰਤ, ਰਸਨ ਰਸ ਭੋਗ ਗੁਰ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਆਦਿ ਅੰਤ ਅਬਿਨਾਸ਼ੀ, ਚਾਰ ਕੁੰਟ ਨਾ ਜਾਏ ਹਾਰ। ਪਾਲਣ ਪਾਲ ਬਿਰਧ ਬਾਲ ਅੰਞਾਣ ਹੋਏ ਰਖਵਾਲ। ਜੀਵ ਜੰਤ ਵਿਚ ਜਹਾਨ, ਹਰਿ ਦਰ ਨਾ ਖਾਏ ਕਾਲ। ਚੁਕਾਏ ਜਮ ਕੀ ਕਾਣ, ਭਗਤ ਜਗਤ ਅਵਲੜੀ ਚਾਲ, ਏਕਾ ਜੋਤ ਮੇਲ ਭਗਵਾਨ, ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਪੰਚਮ ਜੇਠੀ ਦੇਵੇ ਜਗਤ ਦਾਨ। ਜਗਤ ਦਾਨ ਭਗਤ ਦਰ ਪਾਇਆ। ਮਿਲੇ ਮਾਣ ਕਲ ਕਲੇਸ਼ੀ ਘਰੋਂ ਲਾਹਿਆ। ਹੋ ਮਿਹਰਵਾਨ ਦਰ ਦਰਵੇਸ਼ੀ ਚਰਨ ਛੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲ ਅਵਸਥਾ ਬਾਲ ਬਾਲੇ ਸਿੰਘ ਸੁਰਜੀਤ ਨਾਮ ਧਰਾਇਆ।

Leave a Reply

This site uses Akismet to reduce spam. Learn how your comment data is processed.