੨੪ ਫੱਗਣ ੨੦੧੩ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ
ਧਨ ਪਾਇਆ ਨਾਮ ਸੰਤੋਖ, ਗੁਰ ਪੂਰੇ ਚਰਨ ਦਵਾਰਿਆ। ਜਗਤ ਮਿਟੇ ਤ੍ਰਿਸ਼ਨਾ ਭੁੱਖ, ਮਿਲੇ ਨਾਮ ਅਧਾਰਿਆ। ਸੁਫਲ ਕਰਾਏ ਮਾਤ ਕੁੱਖ, ਆਵਣ ਜਾਵਣ ਪਾਰ ਕਰਾ ਰਿਹਾ। ਅੰਤਮ ਵੇਲਾ ਅੰਤਮ ਮੋਖ, ਨਰ ਹਰਿ ਆਪਣੀ ਗੋਦ ਉਠਾ ਰਿਹਾ। ਮੇਟ ਮਿਟਾਏ ਹਰਖ ਸੋਗ, ਅੱਠੇ ਪਹਿਰ ਏਕਾ ਰੰਗ ਰੰਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਮੇਲ ਮਿਲਾ ਰਿਹਾ। ਮਿਲਿਆ ਮੇਲ ਹਰਿ ਨਿਰੰਕਾਰ, ਘਰ ਸਾਚੇ ਵੱਜੇ ਵਧਾਈਆ। ਸੋਹੰ ਡੰਕ ਅਪਰ ਅਪਾਰ, ਦਿਵਸ ਰੈਣ ਰਿਹਾ ਵਜਾਈਆ। ਸੁਣੇ ਸੁਣਾਏ ਸੁਣਨੇਹਾਰ, ਜੀਵਾਂ ਜੰਤਾਂ ਦਿਸ ਨਾ ਆਈਆ। ਕਾਮ ਕਰੋਧ ਲੋਭ ਮੋਹ ਹੰਕਾਰ, ਪੰਜ ਤਤ ਮਿਟਾਈਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਈਆ। ਪੰਚਮ ਸੋਹਣਾ ਕਰ ਸ਼ਿੰਗਾਰ, ਸ਼ਸਤਰ ਬਸਤਰ ਇਕ ਸਜਾਈਆ। ਸਾਚੇ ਘੋੜੇ ਕਰ ਅਸਵਾਰ, ਚੌਥੇ ਪੌੜੇ ਆਪ ਚੜ੍ਹਾਈਆ। ਜਗਤ ਵਿਚੋਲਾ ਹਰਿ ਦਾਤਾਰ, ਆਪਣਾ ਮੇਲ ਮਿਲਾਈਆ। ਊਚੋ ਨੀਚ ਨੀਚੋ ਊਚ ਖੇਲ ਅਪਾਰ, ਜੁਗ ਜੁਗ ਰਿਹਾ ਕਰਾਈਆ। ਰਵੀਦਾਸਾ ਦਰਸ ਭਿਖਾਰ, ਦਰਸੀ ਦਰਸ ਦਿਖਾਈਆ। ਬਾਲਮੀਕ ਤੇਰਾ ਕਰਜ਼ ਉਤਾਰ, ਰਾਮ ਰਾਮਾ ਰੂਪ ਵਟਾਈਆ। ਕਲਜੁਗ ਮੇਲਾ ਵਿਚ ਸੰਸਾਰ, ਗੁਰ ਚੇਲਾ ਜੋੜ ਜੁੜਾਈਆ। ਅਚਰਜ ਖੇਲਾ ਅਪਰ ਅਪਾਰ, ਸੱਜਣ ਸੁਹੇਲਾ ਸਦ ਅਖਵਾਈਆ। ਫੜ ਫੜ ਬਾਹੋਂ ਲਾਏ ਪਾਰ, ਸਾਚੇ ਬੇੜੇ ਰਿਹਾ ਚੜ੍ਹਾਈਆ। ਆਪੇ ਬਣਿਆ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਈਆ। ਸ਼ਬਦ ਅਧਾਰੀ ਇਕ ਅਹਾਰ, ਤ੍ਰਿਸ਼ਨਾ ਭੁੱਖ ਮਿਟਾਈਆ। ਮੇਲ ਮਿਲਾਏ ਨਿੰਦਕ ਦੁਸ਼ਟ ਦੁਰਾਚਾਰ, ਪੰਚਮ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਸੱਚਾ ਬੋਲਾ ਰਸਨਾ ਹਰਿਜਨ ਗਾਈਆ।