੧੮ ਹਾੜ ੨੦੧੪ ਬਿਕ੍ਰਮੀ ਆਤਮਾ ਸਿੰਘ ਦੇ ਗ੍ਰਹਿ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ
ਜਨ ਬਾਲਕ ਸਤਿ ਪੂਤ, ਗੁਰਮੁਖ ਆਪ ਉਪਾਇਆ। ਆਪੇ ਵੇਖੇ ਕਾਇਆ ਦਹਿ ਦਿਸ਼ਾ ਚਾਰੇ ਕੂਟ, ਅੰਦਰ ਮੰਦਰ ਫੇਰਾ ਪਾਇਆ। ਅੰਮ੍ਰਿਤ ਆਤਮ ਸੋਮਾ ਰਿਹਾ ਫੂਟ, ਨਿਝਰ ਧਾਰਾ ਮੁਖ ਚੁਆਇਆ। ਪੰਚ ਵਿਕਾਰਾ ਰਿਹਾ ਤੂਟ, ਹਰਿ ਸਾਚਾ ਦਏ ਜੜ੍ਹ ਉਖੜਾਇਆ। ਤੀਰ ਨਿਰਾਲਾ ਰਿਹਾ ਛੂਟ, ਰਸਨਾ ਚਿਲੇ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਗਲੇ ਲਗਾਇਆ। ਹਰਿਜਨ ਸਾਚੇ ਵੇਖ ਵਿਚਾਰ, ਆਪਣਾ ਖੇਲ ਖਿਲਾਇੰਦਾ। ਪੂਰਬ ਲਹਿਣਾ ਕਰਜ ਉਤਾਰ, ਨੇਤਰ ਨੈਣਾਂ ਦਰਸ ਦਿਖਾਇੰਦਾ। ਭਾਣਾ ਸਹਿਣਾ ਵਿਚ ਸੰਸਾਰ, ਭੋਲੇ ਭਾਓ ਗੋਬਿੰਦ ਮੇਲ ਮਿਲਾਇੰਦਾ। ਨੇਤਰ ਨੈਣਾ ਦਰਸ ਅਪਾਰ, ਕਾਹਨਾ ਕ੍ਰਿਸ਼ਨਾ ਭੇਖ ਵਟਾਇੰਦਾ। ਭਾਈ ਭੈਣਾਂ ਮੀਤ ਮੁਰਾਰ, ਸਾਕ ਸੱਜਣ ਆਪ ਅਖਵਾਇੰਦਾ। ਸਾਚੇ ਮੰਦਰ ਅੰਦਰ ਵੇਖ ਵਿਚਾਰ, ਆਪਣਾ ਸੰਗ ਨਿਭਾਇੰਦਾ। ਫੜ ਫੜ ਬਾਹੋਂ ਰਿਹਾ ਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਬੇੜਾ ਲਾਏ ਪਾਰ। ਹਰਿਜਨ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਈਆ। ਦੇਵੇ ਮਾਲ ਸੱਚਾ ਨਾਮ ਧਨ, ਇਕ ਭੰਡਾਰ ਰਖਾਈਆ। ਥਿਰ ਘਰ ਵਾਸਾ ਨਾ ਕੋਈ ਛੱਪਰੀ ਨਾ ਕੋਈ ਛੰਨ, ਚਾਰ ਦਿਵਾਰ ਨਾ ਕੋਈ ਬਣਾਈਆ। ਚਰਨ ਪ੍ਰੀਤੀ ਆਤਮ ਜਾਏ ਮੰਨ, ਬ੍ਰਹਮ ਪਾਰਬ੍ਰਹਮ ਮਿਲਾਈਆ। ਰਾਗ ਅਨਾਦ ਸੁਣਾਏ ਕੰਨ, ਸਾਚੀ ਧੁਨ ਇਕ ਰਖਾਈਆ। ਹਰਿਜਨ ਸਾਚੇ ਮਾਤ ਚੁਣ, ਆਪ ਆਪਣੇ ਲੜ ਬੰਧਾਈਆ। ਤੀਰਥ ਤੱਟਾਂ ਫਿਰਦੇ ਰਿਖ ਮੁਨ, ਜੰਗਲ ਜੂਹ ਦੇਣ ਦੁਹਾਈਆ। ਜਨ ਭਗਤਾਂ ਪੁਕਾਰ ਰਿਹਾ ਸੁਣ, ਦੂਰ ਦੁਰਾਡਾ ਨੇੜੇ ਆਈਆ। ਲੱਖ ਚੁਰਾਸੀ ਛਾਣ ਪੁਣ, ਹਰਿਜਨ ਸਾਚੇ ਰਿਹਾ ਤਰਾਈਆ। ਆਪੇ ਜਾਣੇ ਗੁਣ ਅਵਗੁਣ, ਗੁਣਵੰਤਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚੇ ਨੇਤਰ ਪੇਖ, ਆਪਣਾ ਪੰਧ ਮੁਕਾਇੰਦਾ। ਆਪੇ ਕੱਟਣਹਾਰਾ ਲੇਖ, ਜੁਗ ਜੁਗ ਵੇਸ ਵਟਾਇੰਦਾ। ਮਸਤਕ ਟਿੱਕਾ ਲਾਏ ਮੇਖ, ਆਪ ਆਪਣਾ ਕਰਮ ਕਮਾਇੰਦਾ। ਪਰਗਟ ਹੋਏ ਮਾਝੇ ਦੇਸ, ਨਰ ਨਰੇਸ਼ ਦਇਆ ਕਮਾਇੰਦਾ। ਸੇਵਕ ਸੇਵਾ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦਰ ਦਰਵੇਸ਼ ਰਖਾਇੰਦਾ। ਆਪ ਤਜਾਏ ਬਾਸ਼ਕ ਸੇਜ, ਸਾਂਗੋ ਪਾਂਗ ਮੁਖ ਭਵਾਇੰਦਾ। ਗੁਰਸਿਖ ਤੇਰੀ ਇਕ ਟੇਕ, ਚਰਨ ਕਵਲ ਰਖਾਇੰਦਾ। ਪੰਜ ਤਤ ਨਾ ਲਾਏ ਮਾਇਆ ਸੇਕ, ਮੋਹ ਮਮਤਾ ਦੂਰ ਕਰਾਇੰਦਾ। ਜੋਤੀ ਜਾਮਾ ਧਰਿਆ ਭੇਸ, ਦਸ ਦਸਮੇਸ਼ ਆਪ ਹੋ ਆਇੰਦਾ। ਧਾਰ ਅਵੱਲੜੀ ਅਵੱਲੜਾ ਵੇਸ, ਵੇਸਾਧਾਰੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਗ ਨਿਭਾਇੰਦਾ। ਗੁਰਮੁਖ ਸਾਚੇ ਸਗਲਾ ਸਾਥ, ਹਰਿ ਤੇਰਾ ਆਪ ਨਿਭਾਇਆ। ਪਰਗਟ ਹੋ ਤ੍ਰੈਲੋਕੀ ਨਾਥ, ਦਰ ਦਵਾਰਾ ਇਕ ਸੁਹਾਇਆ। ਸ਼ਬਦ ਜਣਾਏ ਅਕਥਨਾ ਅਕਾਥ, ਆਪ ਆਪਣਾ ਰਿਹਾ ਵਖਾਇਆ। ਸੋਹੰ ਚਲਾਏ ਸਾਚੀ ਗਾਥ, ਜੁਗ ਜੁਗ ਵਿਛੜੇ ਰਿਹਾ ਮਿਲਾਇਆ। ਅੰਮ੍ਰਿਤ ਆਤਮ ਮਾਰੇ ਠਾਠ, ਸਰ ਸਰੋਵਰ ਇਕ ਉਛਾਲ ਲਗਾਇਆ। ਨਾ ਕੋਈ ਤੀਰਥ ਨਾ ਕੋਈ ਤਾਟ, ਨਾ ਕੋਈ ਨੀਰ ਮਾਤ ਵਹਾਇਆ। ਹਰਿਜਨ ਤੇਰਾ ਚਰਨ ਕਵਲ ਬੰਧਾਏ ਸਾਚਾ ਨਾਤ, ਆਪ ਆਪਣੀ ਦਇਆ ਕਮਾਇਆ। ਪੁਰਖ ਅਗੰਮਾ ਦੇਵੇ ਦਾਤ, ਦਾਨੀ ਦਾਤਾ ਆਪ ਹੋ ਆਇਆ। ਸੋਹੰ ਸ਼ਬਦ ਸਚ ਸੁਗਾਤ, ਪ੍ਰਭ ਸਤਿਜੁਗ ਝੋਲੀ ਪਾਇਆ। ਕਲਜੁਗ ਮਿਟੇ ਅੰਧੇਰੀ ਰਾਤ, ਜੂਠ ਝੂਠ ਮੁਖ ਛੁਪਾਇਆ। ਆਪੇ ਬੈਠ ਇਕ ਇਕਾਂਤ, ਜਨ ਭਗਤਾਂ ਆਤਮ ਬੂੰਦ ਸਵਾਂਤ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਮਾਰ ਝਾਤ, ਹਰ ਘਟ ਅੰਦਰ ਵੇਖ ਵਖਾਇਆ। ਹਰ ਘਟ ਅੰਦਰ ਮਾਰੇ ਝਾਕੀ, ਹਰਿ ਆਪਣੀ ਦਇਆ ਕਮਾਈਆ। ਹਰਿਜਨ ਲਹਿਣਾ ਦੇਣਾ ਬਾਕੀ, ਪਿਛਲਾ ਮੂਲ ਚੁਕਾਈਆ। ਅੰਮ੍ਰਿਤ ਆਤਮ ਪਿਆਏ ਹਰਿ ਜਾਮ ਸਾਕੀ, ਦਿਵਸ ਰੈਣ ਖੁਮਾਰ ਰਖਾਈਆ। ਬਜਰ ਕਪਾਟੀ ਖੋਲ੍ਹ ਤਾਕੀ, ਏਕਾ ਏਕ ਮੇਲ ਮਿਲਾਈਆ। ਨਾ ਕੋਈ ਜਾਣੇ ਬੰਦਾ ਖ਼ਾਕੀ, ਖ਼ਾਕੀ ਖ਼ਾਕ ਸਮਾਈਆ। ਅਬਿਨਾਸ਼ੀ ਕਰਤਾ ਏਕਾ ਪਾਕੀ, ਪਤਤ ਪੁਨੀਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਤੇਰਾ ਦਰ, ਗਰੀਬ ਨਿਵਾਜ਼ਾ ਵੇਖ ਵਖਾਈਆ। ਗਰੀਬ ਨਿਵਾਜ਼ਾ ਵੇਖਣਹਾਰਾ, ਹਰਿਜਨ ਸੰਤ ਦੁਆਰਿਆ। ਏਕਾ ਤਾਜਾ ਕਰ ਤਿਆਰਾ, ਸੋਹੰ ਸ਼ਬਦ ਘੋੜਾ ਰਿਹਾ ਸ਼ਿੰਗਾਰਿਆ। ਸੋਹੰ ਮਾਰੇ ਸਾਚੀ ਅਵਾਜ਼ਾ, ਦਿਵਸ ਰੈਣ ਦੇਵੇ ਪਹਰਿਆ। ਲੋਕਮਾਤ ਰਚਿਆ ਕਾਜਾ, ਸਤਿਜੁਗ ਕਲਜੁਗ ਵੇਖ ਵਖਾ ਰਿਹਾ। ਧੁਰਦਰਗਾਹੀ ਆਏ ਭਾਜਾ, ਆਪ ਆਪਣੀ ਬਣਤ ਬਣਾ ਰਿਹਾ। ਲੱਗਿਆ ਭਾਗ ਦੇਸ ਮਾਝਾ, ਸੰਬਲ ਨਗਰ ਧਾਮ ਸੁਹਾ ਰਿਹਾ। ਸੰਬਲ ਨਗਰੀ ਵਜਾਏ ਅਨਹਦ ਵਾਜਾ, ਤਾਲ ਤਲਵਾੜਾ ਇਕ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਸੱਤ ਰੰਗ ਜੋਤੀ ਧਾਰ, ਹਰਿ ਉਪਾਈਆ। ਨੌ ਦਰ ਖੋਲ੍ਹ ਕਿਵਾੜ, ਬਣਤ ਬਣਾਈਆ। ਸਾਧ ਸੰਤ ਕਰ ਵਿਚਾਰ, ਆਤਮ ਜੋਤ ਟਿਕਾਈਆ। ਜੀਵ ਜੰਤ ਪਸਰ ਪਸਾਰ, ਵਰਨ ਗੋਤ ਧੰਦੇ ਲਾਈਆ। ਹਰ ਘਟ ਵੇਖੇ ਕਿਰਪਾ ਧਾਰ, ਲੱਖ ਚੁਰਾਸੀ ਆਸਣ ਲਾਈਆ। ਹਰਿ ਸੰਗਤ ਹੋਏ ਸਚ ਸਿਕਦਾਰ, ਰਾਜਨ ਭੂਪ ਆਪ ਅਖਵਾਈਆ। ਬਖ਼ਸ਼ ਬਖ਼ਸ਼ੇ ਬਖ਼ਸ਼ਣਹਾਰ, ਬਖ਼ਸ਼ ਆਪਣੇ ਹੱਥ ਰਖਾਈਆ। ਨੌ ਸੱਤ ਵਣਜ ਵਪਾਰ, ਏਕਾ ਏਕ ਰਿਹਾ ਕਰਾਈਆ। ਸੱਤ ਨੌ ਕਰਮ ਵਿਚਾਰ, ਧਰਮੀ ਧਰਮ ਕਮਾਈਆ। ਨੌ ਸੱਤ ਸੋਲਾਂ ਇਕ ਪਿਆਰ, ਸੋਲਾਂ ਕਲੀਆਂ ਆਪ ਬੰਧਾਈਆ। ਸੋਲਾਂ ਕਲ ਲਏ ਅਵਤਾਰ, ਮਾਨਸ ਦੇਹ ਰਖਾਈਆ। ਮਾਨਸ ਦੇਹ ਤਜ ਸਰਕਾਰ, ਅਕਲ ਕਲਾ ਹੋ ਆਈਆ। ਵਰਤੇ ਵਰਤਾਵੇ ਵਿਚ ਸੰਸਾਰ, ਭੇਵ ਅਭੇਦਾ ਭੇਵ ਛੁਪਾਈਆ। ਸੁਰਤ ਮਤ ਮਨ ਇਕ ਦਵਾਰ, ਤ੍ਰੈਲੋਕਾਂ ਵੇਖ ਵਖਾਈਆ। ਪੰਜ ਵਿਕਾਰ ਦਏ ਡੰਨੇ, ਡੰਨਣਹਾਰ ਆਪ ਅਖਵਾਈਆ। ਜਿਸ ਜਨ ਦਰ ਦਵਾਰੇ ਆਤਮ ਮੰਨੇ, ਬ੍ਰਹਮ ਪਾਰਬ੍ਰਹਮ ਸਮਾਈਆ। ਰਾਗ ਨਾਦ ਸੁਣਾਏ ਕੰਨੇ, ਸਾਚਾ ਕਾਨ੍ਹਾ ਇਕ ਸੁਣਾਈਆ। ਰਵ ਸਸ ਸੂਰਜ ਚੰਨੇ, ਤਾਰਾ ਮੰਡਲ ਸੰਗ ਨਿਭਾਈਆ। ਮਸਤਕ ਥਾਲ ਦੀਪਕ ਜੋਤ ਆਪ ਟਿਕਾਏ ਸਾਚੇ ਛੰਨੇ, ਆਪ ਆਪਣੀ ਆਪ ਆਪਣੇ ਹੱਥ ਉਠਾਈਆ। ਲੱਗੇ ਭਾਗ ਕਾਇਆ ਤਨੇ, ਸਾਚਾ ਮੰਦਰ ਇਕ ਸੁਹਾਈਆ। ਜੋ ਘੜਿਆ ਸੋ ਅੰਤਮ ਭੰਨੇ, ਘੜਨ ਭੰਨਣਹਾਰ ਆਪ ਅਖਵਾਈਆ। ਕਲਜੁਗ ਅੰਤਮ ਬੇੜਾ ਬੰਨ੍ਹੇ, ਤੇਰਾਂ ਚੌਦਾਂ ਰੰਗ ਰੰਗਾਈਆ। ਨਾਨਕ ਗੋਬਿੰਦ ਏਕਾ ਏਕ ਟੇਕ ਮੰਗੇ, ਦੋਏ ਜੋੜ ਕਰਨ ਸਰਨਾਈਆ। ਦਿਵਸ ਰੈਣ ਫਿਰਨ ਪੈਰ ਨੰਗੇ, ਨਾਮ ਪ੍ਰਦਖਣਾ ਰਿਹਾ ਕਰਾਈਆ। ਸਤਿ ਪੁਰਖ ਨਿਰੰਜਣ ਸਾਚਾ ਦਰ ਅੰਦਰ ਕੋਈ ਨਾ ਲੰਘੇ, ਦਰ ਦਹਿਲੀਜੇ ਬੈਠੇ ਸੀਸ ਝੁਕਾਈਆ। ਅਕਾਲ ਪੁਰਖ ਆਪਣਾ ਆਪ ਲਗਾਇਆ ਅੰਗੇ, ਸਚ ਸਿੰਘਾਸਣ ਲਈ ਅੰਗੜਾਈਆ। ਚਿੱਟੇ ਅਸਵ ਕਸਿਆ ਤੰਗੇ, ਸੋਲਾਂ ਕਲੀਆਂ ਆਸਣ ਲਾਈਆ। ਸਚ ਦਵਾਰਾ ਆਪੇ ਲੰਘੇ, ਆਪ ਆਪਣਾ ਮੁਖ ਵਖਾਈਆ। ਮਾਨਸ ਦੇਵਤ ਸੁਰ ਬ੍ਰਹਮਾ ਸ਼ਿਵ ਬੈਠੇ ਰਹੇ ਮੰਗੇ, ਪੂਰਨ ਇਛਿਆ ਆਪ ਕਰਾਈਆ। ਨੀਰ ਵਰੋਲੇ ਗੁਰਮੁਖ ਗੰਗੇ, ਜੋਤ ਧਾਰਾ ਵੇਖ ਵਿਖਾਈਆ। ਮਾਨਸ ਜਨਮ ਨਾ ਹੋਏ ਭੰਗੇ, ਜਿਸ ਜਨ ਆਸ ਰਖਾਈਆ। ਸੰਮਤ ਚੌਦਾਂ ਗੁਰਸਿਖਾਂ ਅੰਦਰ ਲੰਘੇ, ਪ੍ਰਭ ਬੈਠਾ ਆਸਣ ਲਾਈਆ। ਹਰਿ ਸੰਗਤ ਤੇਰੀ ਚੋਲੀ ਰੰਗੇ, ਨਾਮ ਮਜੀਠੀ ਰੰਗ ਚੜ੍ਹਾਈਆ। ਆਉਂਦਾ ਜਾਂਦਾ ਲੋਕਮਾਤ ਨਾ ਸੰਗੇ, ਮਨਮੁਖ ਚਾਰੋਂ ਕੁੰਟ ਦੇਣ ਦੁਹਾਈਆ। ਕਾਇਆ ਮਾਟੀ ਕਾਚੀ ਵੰਗੇ, ਕੰਚਨ ਰੂਪ ਬਣਾਈਆ। ਸੁਰਤ ਸਵਾਣੀ ਹੀਰ ਸਿਆਲ ਝੰਗੇ, ਸ਼ਬਦ ਰਾਂਝਾ ਰਿਹਾ ਮਿਲਾਈਆ। ਤਨ ਵਜਾਏ ਵੰਝਲੀ ਵੰਝੇ, ਸੋਹੰ ਫੁਨਕਾਰਾ ਲਾਈਆ। ਲੇਖੇ ਲਾਏ ਮਾਨਸ ਮਾਨੁਖ ਬੰਦੇ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਜੂਠੇ ਝੂਠੇ ਜਗਤ ਧੰਦੇ, ਅੰਤ ਕੰਮ ਨਾ ਆਈਆ। ਮਦਿਰਾ ਮਾਸੀ ਪਾਪੀ ਗੰਦੇ, ਗੁਰ ਗੋਬਿੰਦਾ ਦਰ ਦੁਰਕਾਈਆ। ਹਰਿ ਸੰਗਤ ਚੜ੍ਹਾਇਆ ਸਾਚਾ ਚੰਦੇ, ਸਤਿਜੁਗ ਕਰੇ ਰੁਸ਼ਨਾਈਆ। ਮਾਇਆ ਮਮਤਾ ਆਤਮ ਅੰਧੇ, ਬੈਠੇ ਮੁਖ ਛੁਪਾਈਆ ਹਰਿਜਨ ਗਾਉਂਦੇ ਗੀਤ ਸੁਹਾਗੀ ਛੰਦੇ, ਹਰਿ ਆਪਣੀ ਚੋਗ ਚੁਗਾਈਆ। ਬਜਰ ਕਪਾਟੀ ਤੋੜੇ ਜੰਦੇ, ਅੰਦਰ ਬੈਠਾ ਆਪੇ ਲਾਹੀਆ। ਜਨ ਭਗਤਾਂ ਉਠਾਏ ਆਪਣੇ ਕੰਧੇ, ਆਪਣੀਆਂ ਭੁਜਾਂ ਅੱਗੇ ਡਾਹੀਆ। ਮਨਮੁਖ ਜੀਵ ਭਾਗਾਂ ਮੰਦੇ, ਬੈਠੇ ਮੁਖ ਸ਼ਰਮਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਸਾਚੇ ਮੇਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਲਾਂ ਸੋਲਾਂ ਵੇਖ ਹਰਿ, ਸੋਲਾਂ ਰਿਹਾ ਜਣਾਈਆ। ਨੌ ਸਤ ਪ੍ਰਭ ਸਾਚੀ ਧਾਰਾ, ਪ੍ਰਭ ਆਪਣੇ ਹੱਥ ਰਖਾਈਆ। ਸਤਿ ਪੁਰਖ ਲਏ ਅਵਤਾਰਾ, ਨੌ ਦਰ ਖੋਲ੍ਹ ਵਖਾਈਆ। ਨੌ ਦਰ ਕਰੇ ਬੰਦ ਕਿਵਾੜਾ, ਦਸਵੇਂ ਫੇਰਾ ਪਾਈਆ। ਦਸਵੇਂ ਅੰਦਰ ਆਪੇ ਵਾੜਾ, ਆਪਣਾ ਮੁਖ ਵਖਾਈਆ। ਸ਼ਬਦ ਵਖਾਏ ਸਾਚਾ ਲਾੜਾ, ਆਪਣੀ ਹੱਥੀਂ ਆਪ ਆਪਣੀ ਘੋੜੀ ਰਿਹਾ ਚੜ੍ਹਾਈਆ। ਚੌਥੇ ਦਰ ਆਪੇ ਵਾੜਾ, ਸੱਸਾ ਕਿਲ੍ਹਾ ਬਣਾਈਆ। ਹੋੜਾ ਉਪਰ ਦੇਵੇ ਧਾਰਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਹਾਹਾ ਅੱਗੇ ਕਰੇ ਨਿਮਸਕਾਰਾ, ਬੈਠਾ ਸੀਸ ਝੁਕਾਈਆ। ਹਰਿ ਹਰੀ ਹਰਿ ਹਰਿ ਰਿਹਾ ਵਿਚਾਰਾ, ਹਰਿਜਨ ਆਏ ਦਰ ਸਰਨਾਈਆ। ਸਾਧਾਂ ਸੰਤਾਂ ਕਰ ਵਿਚਾਰਾ, ਨਿਰੰਕਾਰ ਕਰੇ ਕੁੜਮਾਈਆ। ਸੰਮਤ ਚੌਦਾਂ ਵੇਖ ਵਿਚਾਰਾ, ਚੌਦਾਂ ਲੋਕਾਂ ਹੱਟ ਖੁਲ੍ਹਾਈਆ। ਚੌਦਾਂ ਤਬਕਾਂ ਮਾਰੇ ਮਾਰਾ, ਨਿਹਕਲੰਕਾ ਜੋਤ ਜਗਾਈਆ। ਸੰਮਤ ਪੰਦਰਾਂ ਕਾਇਆ ਮੰਦਰ ਡੂੰਘੀ ਕੰਦਰ ਵੇਖ ਵਿਚਾਰਾ, ਸੰਤ ਸੁਹੇਲੇ ਲਏ ਮਿਲਾਈਆ। ਸੰਮਤ ਸੋਲਾਂ ਬਦਲੇ ਚੋਲਾ, ਨਾ ਰੱਤੀ ਨਾ ਮਾਸਾ ਤੋਲਾ, ਨਾ ਕੋਈ ਭਾਗ ਭਾਰ ਵੰਡਾਈਆ। ਨਾ ਕੋਈ ਕਹਾਰ ਨਾ ਕੋਈ ਚੁੱਕੇ ਡੋਲਾ, ਨਾ ਕੋਈ ਬੋਲਾ ਸ਼ਬਦ ਜਣਾਈਆ। ਨਾ ਕੋਈ ਰਾਗ ਰੰਗ ਖ਼ੁਸ਼ੀ ਖੇਲੇ ਹੋਲਾ, ਨਾ ਕੋਈ ਸਵਾਂਗ ਵਰਤਾਈਆ। ਨਾ ਕੋਈ ਲਸ਼ਕਰ ਫੌਜ ਮਾਰੇ ਤੀਰ ਅੰਦਾਜ ਨਾ ਗੋਲਾ, ਨਾ ਕੋਈ ਨਿਸ਼ਾਨ ਰਖਾਈਆ। ਮਨਮੁਖ ਜੀਵਾਂ ਖੇਲੇ ਹੋਲਾ, ਦੂਈ ਦਵੈਤੀ ਪੜਦਾ ਪਾੜ ਵਖਾਈਆ। ਗੁਰਮੁਖਾਂ ਅੰਤਮ ਵਿਆਹੇ ਬੋਲਾ, ਸਾਚਾ ਕੰਤ ਆਪ ਹੋ ਜਾਈਆ। ਸ਼ਬਦ ਕੰਡਾ ਸਾਚਾ ਤੋਲਾ, ਸਚ ਹੱਥ ਰਿਹਾ ਉਠਾਈਆ। ਪੁਰਖ ਅਬਿਨਾਸ਼ੀ ਨਾ ਅੰਨਾ ਨਾ ਹੋਏ ਬੋਲਾ, ਜਨ ਭਗਤਾਂ ਪੁਕਾਰ ਹਿਰਦੇ ਰਿਹਾ ਵਸਾਈਆ। ਆਪ ਸੁਣਾਏ ਆਪਣਾ ਢੋਲਾ, ਪਰਗਟ ਹੋ ਹੋ ਸਾਚਾ ਮਾਹੀਆ। ਨੌ ਖੰਡ ਪ੍ਰਿਥਮੀ ਦਵਾਰਾ ਏਕਾ ਖੋਲ੍ਹਾ, ਹਰਿ ਚਰਨ ਸੱਚੀ ਸਰਨਾਈਆ। ਕਲਜੁਗ ਅੰਤਮ ਰੱਖਿਆ ਉਹਲਾ, ਦਿਸ ਕਿਸੇ ਨਾ ਆਈਆ। ਗੁਰਮੁਖ ਤੇਰੀ ਕਾਇਆ ਆਪੇ ਬੋਲਾ, ਸੋਹੰ ਜੈ ਜੈਕਾਰਾ ਲਾਈਆ। ਵਿਸ਼ਨੂੰ ਭਗਵਾਨ ਦੇਵੇ ਦਾਨ ਵਿਚ ਜਹਾਨ, ਕਲਾ ਸੋਲਾਂ ਆਪ ਅਖਵਾਈਆ। ਹਰਿ ਸੰਗਤ ਤੇਰੀ ਕਾਇਆ ਮੌਲਾ, ਫਲ ਫੁਲਵਾੜੀ ਮਾਤ ਲਗਾਈਆ। ਲੋਆਂ ਪੁਰੀਆਂ ਪਿਆ ਰੌਲਾ, ਬ੍ਰਹਮਾ ਉਠ ਉਠ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਸੋਲਾਂ ਰਾਹ ਤਕਾਈਆ। ਨੌ ਸਤ ਤੇਰਾ ਰੰਗ ਵੇਖ, ਪ੍ਰਭ ਆਪਣੀ ਕਲ ਵਰਤਾਇੰਦਾ। ਜੋਤੀ ਜਾਮਾ ਧਾਰਿਆ ਭੇਖ, ਸਾਧਾਂ ਸੰਤਾਂ ਮੁਖ ਭਵਾਇੰਦਾ। ਆਦਿ ਜੁਗਾਦੀ ਰਿਹਾ ਵੇਖ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾਇੰਦਾ। ਸੰਮਤ ਚੌਦਾਂ ਦੇ ਮਤ, ਹਰਿ ਸਾਚੇ ਸਿਖਿਆ ਆਪ ਦਵਾਈਆ। ਖੇਲ ਖਿਲਾਏ ਪੰਜ ਤਤ, ਮਨ ਮਤ ਬੁਧ ਕਰੇ ਲੜਾਈਆ। ਪੰਚਮ ਜੇਠ ਬੀਜੇ ਸਾਚੇ ਵਤ, ਹਰਿ ਆਪਣਾ ਬੀਜ ਪਾਈਆ। ਨਾੜ ਬਹੱਤਰ ਉਬਲੇ ਰਤ, ਚਾਰੋਂ ਕੁੰਟ ਪਏ ਦੁਹਾਈਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਸਮਰਥ ਹੱਥ ਵਡਿਆਈਆ। ਚਰਨ ਧੂੜ ਬਖ਼ਸ਼ੇ ਸਾਚੀ ਵੱਥ, ਦੁਰਮਤ ਮੈਲ ਗਵਾਈਆ। ਅਮਰਾਪਦ ਪਾਇਣ, ਏਕਾ ਦੂਜਾ ਭਉ ਚੁਕਾਈਆ। ਤੀਜਾ ਨੈਣ ਵੇਖ ਦਰ, ਘਰ ਚੌਥਾ ਵੇਖ ਵਖਾਈਆ। ਪੰਜਵੇਂ ਮੇਲੇ ਹਰੀ ਹਰਿ, ਛੇਵੇਂ ਛੱਪਰ ਛੰਨ ਨਾ ਕੋਈ ਰਖਾਈਆ। ਸਤਿ ਪੁਰਖ ਨਿਰੰਜਣ ਘਰ ਮੇਂ ਪਾਓ, ਵਿਛੜ ਕਦੇ ਨਾ ਜਾਈਆ। ਅੱਠਾਂ ਤਤਾਂ ਨਾਤਾ ਤੋੜ ਵਖਾਓ, ਨੌ ਦਰ ਜਗਤ ਬੰਦ ਕਰਾਈਆ। ਦਸਵੇਂ ਆਸਣ ਸਾਚਾ ਲਾਓ, ਹਰਿ ਜੋਤੀ ਜੋਤ ਆਸਣ ਇਕ ਵਛਾਈਆ। ਪੁਰਖ ਅਬਿਨਾਸ਼ਨ ਦਰਸ਼ਨ ਪਾਓ, ਦੂਸਰ ਕਿਸੇ ਦਿਸ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਤੇਰਾ ਰਾਹ ਤਕਾਈਆ। ਨੌ ਸਤ ਤੇਰਾ ਸਚ ਮਲਾਹ, ਪ੍ਰਭ ਸਾਚਾ ਆਪ ਅਖਵਾਇੰਦਾ। ਜਨ ਭਗਤਾਂ ਦੇਵੇ ਨਾਮ ਸਲਾਹ, ਏਕਾ ਮਤਾ ਪਕਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਏਕਾ ਜਾਪ ਜਪਾਇੰਦਾ। ਇਕ ਵਖਾਏ ਸਾਚਾ ਥਾਂ, ਚਰਨ ਧੂੜ ਇਕ ਸੁਹਾਇੰਦਾ। ਅੱਠ ਸੱਠ ਤੀਰਥ ਦਿਸਣਾ ਨਾ, ਗੁਰਦਰ ਮੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪਣਾ ਘਰ ਨੌ ਸਤ ਤੇਰਾ ਇਕ ਦਰ, ਦਰ ਦਵਾਰਾ ਆਪ ਖੁਲ੍ਹਾਇੰਦਾ। ਇਕ ਇਕੱਲਾ ਹਰਿ ਨਿਰੰਕਾਰਾ, ਏਕਾ ਘਰ ਵਖਾਇਆ। ਦੂਜਾ ਭਰੇ ਸ਼ਬਦ ਭੰਡਾਰਾ, ਤੀਜਾ ਨੈਣ ਖੁਲ੍ਹਾਇਆ। ਚੌਥੇ ਮੇਲਾ ਹਰਿ ਸੰਤ ਦੁਲਾਰਾ, ਪੰਚ ਸ਼ਬਦ ਅਲਾਇਆ। ਛੇਵੇਂ ਛੱਪਰ ਛੰਨ ਨਾ ਕੋਈ ਅਵਾਰਾ, ਸਤਿ ਪੁਰਖ ਨਿਰੰਜਣ ਸਾਚਾ ਖੇਲ ਰਚਾਇਆ। ਸਤਿ ਘਰ ਵੇਖੇ ਇਕ ਦਰਬਾਰਾ, ਉਪਰ ਨਾਮ ਸਿੰਘਾਸਣ ਰਿਹਾ ਵਿਛਾਇਆ। ਉਚ ਮਹੱਲ ਹਰਿ ਅਟਾਰਾ, ਏਕਾ ਧਾਮ ਸੁਹਾਇਆ। ਦੀਪਕ ਜੋਤੀ ਕਰ ਉਜਿਆਰਾ, ਆਪਣੇ ਵਿਚ ਸਮਾਇਆ। ਨਾ ਕੋਈ ਦਿਸੇ ਧੁੰਦੂਕਾਰਾ, ਨਾ ਕੋਈ ਧੂੰਆਂਧਾਰ ਰਖਾਇਆ। ਗੁਰਮੁਖ ਨਾ ਹੋਏ ਹੈਰਾਨ, ਪ੍ਰਭ ਦੇਵੇ ਦਾਨ, ਭਰਮ ਭੁਲੇਖਾ ਜਗਤ ਨਾ ਪਾਇਆ। ਭਿੰਨੀ ਰੈਨੜੀਏ ਉਠ ਜਾਗ, ਪ੍ਰਭ ਸਾਚਾ ਆਪ ਜਗਾਇੰਦਾ। ਸੰਤ ਜਨਾਂ ਤਨ ਬੱਧੀ ਤਾਗ, ਏਕਾ ਤੰਦ ਹੱਥ ਫੜਾਇੰਦਾ। ਹੰਸ ਬਣਾ ਫੜ ਫੜ ਕਾਗ, ਦੇ ਮਤ ਆਪ ਸਮਝਾਇੰਦਾ। ਜਨ ਭਗਤਾਂ ਘਰ ਦੀਪਕ ਜੋਤ ਜਗਾ ਚਿਰਾਗ, ਤੇਰੀ ਸਾਚੀ ਸੇਵਾ ਲਾਇੰਦਾ। ਧੂੜੀ ਚਰਨ ਮਜਨ ਕਰਾ ਸਾਚਾ ਮਾਘ, ਵੇਲਾ ਵਕਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਜਿਉਂ ਨਾਨਕ ਅੰਗਦ ਆਪਣੇ ਅੰਗ ਲਗਾਇੰਦਾ। ਹਰਿਸੰਗਤ ਹਰਿ ਅੰਗ ਲਗਾ, ਆਪਣੀ ਕੁਲ ਬਣਾਇੰਦਾ। ਕਾਇਆ ਚੋਲੀ ਰੰਗ ਚੜ੍ਹਾ, ਏਕਾ ਰੂਪ ਵਖਾਇੰਦਾ। ਨਾਮ ਬਸਤਰ ਤਨ ਪਹਿਨਾ, ਸੋਹੰ ਸ਼ਸਤਰ ਤਨ ਲਗਾਇੰਦਾ। ਸਾਚਾ ਅੱਖਰ ਜਗਤ ਪੜ੍ਹਾ, ਏਕਾ ਜਾਪ ਜਪਾਇੰਦਾ। ਬਜਰ ਕਪਾਟੀ ਪੱਥਰ ਦਏ ਤੁੜਾ, ਆਪਣੀ ਦਇਆ ਕਮਾਇੰਦਾ। ਸੱਸੇ ਉਪਰ ਹੋੜਾ ਲਾ, ਹਰਿਜਨ ਮੇਲ ਮਿਲਾਇੰਦਾ। ਥੋੜਾ ਥੋੜਾ ਭੇਵ ਖੁਲ੍ਹਾ, ਆਪਣਾ ਸੰਗ ਨਿਭਾਇੰਦਾ। ਸਚ ਵਸਤ ਜਿਸ ਜਨ ਝੋਲੀ ਦੇਵੇ ਪਾ, ਸੋ ਜਨ ਮੁਖ ਭਵਾਇੰਦਾ। ਕਲਜੁਗ ਤੇਰੀ ਵਗੀ ਵਾ, ਹਰਿ ਭਾਣਾ ਨਾ ਕੋਈ ਵਿਖਾਇੰਦਾ। ਸੰਮਤ ਸੋਲਾਂ ਜਨ ਭਗਤਾਂ ਦੇਵੇ ਠੰਢੀ ਛਾਂ, ਕਲਜੁਗ ਕਾਲਾ ਮੁਖ ਛੁਪਾਇੰਦਾ। ਸਤਿਜੁਗ ਹੋਏ ਏਕਾ ਨਾਂ, ਦੂਸਰ ਖ਼ਾਕ ਮਿਲਾਇੰਦਾ। ਸਰਬ ਜੀਆਂ ਹਰਿ ਪਿਤਾ ਮਾਂ, ਵਰਨ ਬਰਨਾਂ ਬਾਹਰ ਹੋ ਜਾਇੰਦਾ। ਨੌ ਖੰਡ ਪ੍ਰਿਥਮੀ ਦੇਵੇ ਠੰਢੀ ਛਾਂ, ਸਾਚਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਸੋਲਾਂ ਤੇਰੀ ਮੰਗ ਦਿਵਸ ਰੈਣ ਮੰਗਾਇੰਦਾ। ਸੰਮਤ ਸੋਲਾਂ ਮੰਗੀ ਮੰਗ, ਧਰਤ ਮਾਤ ਦਰ ਪੁਕਾਰ। ਮੇਰੇ ਅੰਗੀ ਲੱਗੇ ਅੰਗ, ਲਾਲ ਚੁੰਨੀ ਲਏ ਉਤਾਰ। ਸਾਚਾ ਸੰਗੀ ਮੁਹੰਮਦੀ ਯਾਰ, ਦੇਵੇ ਇਕ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਸੋਲਾਂ ਕਰੇ ਖ਼ਬਰਦਾਰ। ਸੰਮਤ ਸੋਲਾਂ ਸੋਲਾਂ ਰੰਗ, ਪ੍ਰਭ ਸਾਚਾ ਆਪ ਚੜ੍ਹਾਇੰਦਾ। ਚਾਰ ਯਾਰ ਮੁਹੰਮਦ ਸੰਗ, ਸ਼ਾਹ ਐਲੀ ਨਾਲ ਰਲਾਇੰਦਾ। ਖਿਚ ਕਟਾਰ ਕਰੇ ਨੰਗੀ ਨੰਗ, ਆਪ ਆਪਣੇ ਹੱਥ ਰਖਾਇੰਦਾ। ਆਕਾਸ਼ ਆਕਾਸ਼ ਡੋਰ ਪਤੰਗ, ਆਪੇ ਟੰਗੀ ਅਧ ਵਿਚਕਾਰ ਆਪ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰਾ ਵੇਖੇ ਘਰ, ਸੰਮਤ ਸੋਲਾਂ ਤੇਰਾ ਰਾਹ ਤਕਾਇੰਦਾ। ਸੰਮਤ ਸੋਲਾਂ ਮਾਤ ਆਏ, ਚਾਰੋਂ ਕੁੰਟ ਦੁਹਾਈਆ। ਗੁਰਮੁਖ ਵਿਰਲਾ ਖ਼ੁਸ਼ੀ ਮਨਾਏ, ਘਰ ਏਕਾ ਵੱਜੇ ਵਧਾਈਆ। ਨੌ ਖੰਡ ਪ੍ਰਿਥਮੀ ਕਰੇ ਹਾਏ ਹਾਏ, ਰਸਨਾ ਜਿਹਵਾ ਰਹੇ ਗਾਈਆ। ਹਰਿਜਨ ਸਾਚੇ ਵੇਖ ਵਖਾਏ, ਪ੍ਰਭ ਪਕੜ ਉਠਾਏ ਫੜ ਫੜ ਬਾਹੀਂਆ। ਕਲਜੁਗ ਜੀਵ ਫਿਰਨ ਹਲਕਾਏ, ਨਾ ਦੀਸੇ ਕੋਈ ਸਹਾਈਆ। ਗੁਰਮੁਖਾਂ ਘਾਲ ਪਾਏ ਥਾਏਂ, ਜੋ ਜਨ ਰਸਨਾ ਰਹੇ ਗਾਈਆ। ਆਪੇ ਵੇਖੇ ਥਾਉਂ ਥਾਏਂ, ਲੁਕਿਆ ਕੋਈ ਰਹਿਣ ਨਾ ਪਾਈਆ। ਆਪੇ ਪਿਤਾ ਆਪੇ ਮਾਏਂ, ਆਪ ਆਪਣੀ ਗੋਦ ਉਠਾਈਆ। ਹਰਿ ਸ਼ਬਦ ਫੜੇ ਸਾਚੀ ਬਾਹੇਂ, ਤੋੜ ਵਿਛੋੜਾ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਲਾਂ ਸੋਲਾਂ ਵੇਖ ਵਖਾਈਆ। ਸੋਲਾਂ ਰੰਗ ਜਾਏ ਚੜ੍ਹ, ਸੋਲਾਂ ਕਲ ਅਵਤਾਰਿਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ੍ਹ, ਨਾ ਕੋਈ ਬਣਤ ਬਣਾ ਰਿਹਾ। ਨਾ ਕੋਈ ਅੱਖਰ ਵਿਦਿਆ ਗਿਆ ਪੜ੍ਹ, ਨਾ ਕੋਈ ਲੇਖ ਲਿਖਾ ਰਿਹਾ। ਅਗਨੀ ਮਾਇਆ ਨਾ ਗਿਆ ਸੜ, ਨਾ ਕੋਈ ਰਕਤ ਬੂੰਦ ਪਸਰਿਆ। ਜਨ ਭਗਤਾਂ ਅੰਦਰੇ ਅੰਦਰ ਰਿਹਾ ਫੜ, ਦਿਸ ਕਿਸੇ ਨਾ ਆ ਰਿਹਾ। ਦਸਮ ਦਵਾਰੀ ਬੈਠਾ ਵੜ, ਸ਼ਬਦ ਜਣਾਈ ਇਕ ਕਰਾ ਰਿਹਾ। ਜੋਤ ਜਗਾਏ ਬਹੱਤਰ ਨੜ, ਅੰਧ ਅੰਧੇਰ ਮਿਟਾ ਰਿਹਾ। ਆਪ ਫੜਾਏ ਆਪਣਾ ਲੜ, ਸੰਮਤ ਚੌਦਾਂ ਮੁਖ ਰਖਾ ਲਿਆ। ਪਹਿਲੀ ਚੇਤਰ ਚਿੱਟੇ ਅਸਵ ਚੜ੍ਹ, ਗੁਰ ਗੋਬਿੰਦ ਤੰਗ ਕਸਾ ਲਿਆ। ਮੜ੍ਹੀ ਗੋਰ ਨਾ ਗਿਆ ਸੜ, ਘਰ ਧਾਮ ਆਪਣਾ ਆਪ ਰਖਾ ਲਿਆ। ਸੰਬਲ ਨਗਰੀ ਬੈਠਾ ਦੜ, ਆਪਣਾ ਮੁਖ ਛੁਪਾ ਲਿਆ। ਗੁਰਮੁਖ ਸਾਚੇ ਸੰਤ ਸੁਹੇਲੇ ਆਪ ਕਰਾਏ ਆਪਣੇ ਮੇਲੇ, ਗੁਰ ਚੇਲੇ ਰੂਪ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਸਿਖੀ ਸਿਖਿਆ ਆਪ ਸਮਝਾ ਰਿਹਾ। ਸਾਚੀ ਸਿੱਖੀ ਕਰ ਤਿਆਰਾ, ਆਪ ਪੰਥ ਚਲਾਇਆ। ਨੌ ਖੰਡ ਪ੍ਰਿਥਮੀ ਕਰੇ ਵਿਚਾਰਾ, ਭੇਵ ਕਿਸੇ ਨਾ ਪਾਇਆ। ਪੜ੍ਹ ਪੜ੍ਹ ਥੱਕੇ ਵੇਦ ਚਾਰਾ, ਪੁਰਾਨ ਅਠਾਰਾਂ ਰਹੇ ਗਾਇਆ। ਅੰਜੀਲ ਕੁਰਾਨਾਂ ਹਾਹਾਕਾਰਾ, ਮੁਲਾਂ ਸ਼ੇਖ਼ ਰਹੇ ਕੁਰਲਾਇਆ। ਗ੍ਰੰਥੀ ਪੰਥੀ ਰੋਵਣ ਜ਼ਾਰੋ ਜ਼ਾਰਾ, ਸਾਚਾ ਰਾਹ ਦਿਸ ਨਾ ਆਇਆ। ਰਾਮਦਾਸ ਤੇਰਾ ਦਰ ਦਰਬਾਰਾ, ਇਕ ਅਖਾੜਾ ਸਿਆਸਤ ਬਣਾਇਆ। ਪ੍ਰਭ ਲੁੱਟੀ ਜਾਏ ਦਿਨ ਦਿਹਾੜਾ, ਦਿਸ ਕਿਸੇ ਨਾ ਆਇਆ। ਪੰਚਮ ਜੇਠ ਮਗਰ ਲਗਾਏ ਅਗੰਮੀ ਧਾੜਾ, ਸੰਮਤ ਪੰਦਰਾਂ ਨੇੜੇ ਆਇਆ। ਅੰਤਮ ਉਜੜੇ ਭੇਡਾਂ ਵਾੜਾ, ਪਾਲੀ ਕੋਇ ਨਾ ਮਗਰੇ ਆਇਆ। ਧਰਤ ਮਾਤ ਤੇਰਾ ਇਕ ਅਖਾੜਾ, ਸੰਮਤ ਸੋਲਾਂ ਰਿਹਾ ਲਗਾਇਆ। ਕੋਈ ਨਾ ਲੁਕਿਆ ਰਹੇ ਵਿਚ ਝਾੜਾ, ਫੜ ਬਾਹੋਂ ਪਾਰ ਕਰਾਇਆ। ਆਪ ਚਬਾਏ ਆਪਣੀ ਦਾਹੜਾ, ਆਪਣਾ ਭੇਖ ਵਟਾਇਆ। ਗੁਰਮੁਖ ਸਾਜਣ ਸਾਚਾ ਲਾੜਾ, ਪ੍ਰਭ ਸਾਚੀ ਘੋੜੀ ਰਿਹਾ ਚੜ੍ਹਾਇਆ। ਲਾੜੀ ਮੌਤ ਨਾ ਮੰਗੇ ਭਾੜਾ, ਅੱਗੇ ਹੋ ਨਾ ਘੁੰਗਟ ਪਾਇਆ। ਭਗਤ ਜਨਾਂ ਦੇਵੇ ਨਾਮ ਧਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪੇ ਖੇਲਣ ਆਇਆ। ਸੰਮਤ ਚੌਦਾਂ ਸਚ ਵਿਹਾਰ, ਪ੍ਰਭ ਸਾਚੇ ਮਾਤ ਕਰਾਇਆ। ਏਕਾ ਇੱਕੀ ਕਰ ਤਿਆਰ, ਗੁਰ ਸਿੱਖੀ ਧੀਰ ਧਰਾਇਆ। ਵਾਲੋਂ ਨਿੱਕੀ ਧਾਰੋਂ ਤਿਖੀ ਭੇਵ ਨਾ ਪਾਇਣ ਮੁਨੀ ਰਿਖੀ, ਕਿਸੇ ਲੇਖ ਲਿਖਤ ਵਿਚ ਨਾ ਆਇਆ। ਗੁਰ ਗੋਬਿੰਦੇ ਨੇਤਰ ਵੇਖੀ, ਆਪ ਆਪਣਾ ਰੂਪ ਵਟਾਇਆ। ਭਰਮ ਭੁਲਾਏ ਧਾਰੀ ਕੇਸੀ, ਕੇਸਾਧਾਰੀ ਦਿਸ ਨਾ ਆਇਆ। ਮੇਲ ਮਿਲਾਏ ਦਸ ਦਸਮੇਸ਼ੀ, ਨਿਰੰਕਾਰ ਵਿਚ ਸਮਾਇਆ। ਮੰਗਣ ਮੰਗ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ੀ, ਦਰ ਦਵਾਰ ਵਖਾਇਆ। ਪਾਰਬ੍ਰਹਮ ਸਦਾ ਆਦੇਸ਼ੀ, ਇਕ ਆਦੇਸ਼ ਕਰਾਇਆ। ਜੋਤੀ ਜਾਮਾ ਕਲਜੁਗ ਵੇਸੀ ਵਾਰ ਅਨੇਕੀ, ਕਲਜੁਗ ਤੇਰੀ ਵਾਰੀ ਅੰਤਮ ਆਇਆ। ਸਤਿਜੁਗ ਤੇਰਾ ਲਿਖੇ ਲੇਖੀ, ਸਾਚਾ ਮਾਰਗ ਰਿਹਾ ਲਗਾਇਆ। ਸ਼ਬਦ ਸੁਨੇਹੜਾ ਦੇਸ ਪਰਦੇਸੀ, ਲੋਆਂ ਪੁਰੀਆਂ ਆਸ ਪੁਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਤੇਰਾ ਰਾਹ, ਜਨ ਭਗਤਾਂ ਬਣ ਮਲਾਹ, ਲੋਕਮਾਤੀ ਰਿਹਾ ਵਖਾਇਆ। ਸੰਮਤ ਚੌਦਾਂ ਸਾਚਾ ਰਾਹ, ਪ੍ਰਭ ਸਾਚਾ ਮਾਤ ਚਲਾਇੰਦਾ। ਇਕ ਜਪਾਏ ਸਾਚਾ ਨਾਂ, ਸੋਹੰ ਨਾਉਂ ਰਖਾਇੰਦਾ। ਗੁਰਮੁਖ ਉਠਾਏ ਥਾਉਂ ਥਾਂ, ਦਰ ਦਵਾਰਾ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨੇਤਰ ਆਪ ਖੁਲਾਇੰਦਾ। ਗੁਰ ਗੋਬਿੰਦ ਨੇਤਰ ਖੋਲ੍ਹ, ਸਾਚੀ ਸਿੱਖੀ ਵੇਖ ਵਿਖਾਣਦਾ। ਸ਼ਬਦ ਦੋ ਅੱਖਰ ਏਕਾ ਬੋਲ, ਮੰਨੇ ਭਾਣਾ ਇਕ ਅਕਾਲ ਦਾ। ਅੰਤਮ ਤੋਲੇ ਪੂਰਾ ਤੋਲ, ਵੇਖੇ ਖੇਲ ਦੋ ਜਹਾਨ ਦਾ। ਨਾਮ ਮਰਦੰਗ ਵਜਾਏ ਢੋਲ, ਨਾਤਾ ਤੁੱਟੇ ਪੀਣ ਖਾਣ ਦਾ। ਪਰਗਟ ਹੋਏ ਕਲ ਸੋਲ, ਸੰਮਤ ਸੋਲਾਂ ਰਾਹ ਜਾਣਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਆਪ ਪਛਾਣਦਾ। ਸੰਤ ਸੁਹੇਲੇ ਲਏ ਲੱਭ, ਆਪਣੀ ਜੋਤ ਜਗਾਈਆ। ਉਲਟੀ ਕਰੇ ਕਵਲ ਨਭ, ਅੰਮ੍ਰਿਤ ਮੁਖ ਚੁਆਈਆ। ਪੰਚ ਵਿਕਾਰਾ ਦਏ ਦੱਬ, ਉਪਰ ਪੱਥਰ ਨਾਮ ਟਿਕਾਈਆ। ਪਿਛਲਾ ਲਹਿਣਾ ਦੇਣਾ ਮੂਲ ਚੁਕਾਏ ਸਭ, ਬਾਕੀ ਕੋਈ ਰਹਿਣ ਨਾ ਪਾਈਆ। ਹਰਿ ਸੰਗਤ ਹਰਿ ਚਰਨ ਦਵਾਰੇ ਰਹੀ ਫਬ, ਸੰਮਤ ਚੌਦਾਂ ਧਾਰ ਬੰਨ੍ਹਾਈਆ। ਗਿਆਨੀ ਧਿਆਨੀ ਰਹੇ ਲੱਭ, ਚਾਰੇ ਕੁੰਟਾਂ ਨੇਤਰ ਰਹੇ ਉਠਾਈਆ। ਕਾਇਆ ਚੋਲੀ ਪਏ ਡੱਬ, ਨਾ ਕੋਈ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਆਪ ਆਪਣਾ ਰਿਹਾ ਕਰਾਈਆ। ਸੰਮਤ ਚੌਦਾਂ ਸਾਚਾ ਮੇਲਾ, ਪ੍ਰਭ ਸਾਚੇ ਚਰਨ ਦਵਾਰਿਆ। ਮੇਲ ਮਿਲਾਏ ਸੱਜਣ ਸੁਹੇਲਾ, ਏਕਾ ਦੂਜਾ ਭੇਵ ਨਿਵਾਰਿਆ। ਤੀਜਾ ਨੇਤਰ ਆਪੇ ਖੁੋਲ੍ਹਾ, ਚੌਥੇ ਬੋਲੇ ਸ਼ਬਦ ਜੈਕਾਰਿਆ। ਪੰਚਮ ਤੋਲੇ ਸਾਚਾ ਤੋਲਾ, ਛੇਵੇਂ ਘਰ ਦਏ ਹੁਲਾਰਿਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਏਕਾ ਘਰ ਖੋਲ੍ਹਾ, ਨਾ ਹੋਏ ਬੰਦ ਕਿਵਾੜਿਆ। ਖ਼ੁਸ਼ੀ ਮਨਾਏ ਹਾੜ ਸਤਾਰਾਂ ਸੰਮਤ ਸੋਲਾਂ, ਗੁਰਮੁਖ ਸਾਚੇ ਕਰੇ ਉਜਿਆਰਿਆ। ਸਤਿਜੁਗ ਤੇਰਾ ਦਰ ਦਵਾਰਾ ਪੁਰਖ ਅਬਿਨਾਸ਼ੀ ਆਪੇ ਖੋਲ੍ਹਾ, ਚਾਰ ਵਰਨ ਵਖਾਏ ਇਕ ਭੰਡਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,, ਨਿਹਕਲੰਕ ਨਰਾਇਣ ਨਰ, ਹਰਿਜਨ ਤੇਰਾ ਆਪੇ ਆਪ ਬਣੇ ਵਰਤਾਰਿਆ। ਹਰਿਜਨ ਸਚ ਪ੍ਰੀਤ, ਜੁਗ ਜੁਗ ਇਕ ਰਖਾਈਆ। ਵਸਿਆ ਹਸਤ ਕੀਟ, ਹਰ ਘਟ ਰਿਹਾ ਸਮਾਈਆ। ਆਪੇ ਸੁੱਤਾ ਦੇ ਕਰ ਪੀਠ, ਬੈਠਾ ਮੁਖ ਭਵਾਈਆ। ਆਪੇ ਦੇਵੇ ਨਾਮ ਅਨਡੀਠ, ਸਚ ਵਸਤੂ ਝੋਲੀ ਪਾਈਆ। ਆਪੇ ਪੀਸਣ ਰਿਹਾ ਪੀਠ, ਆਪਣੀ ਇਛਿਆ ਪੂਰ ਕਰਾਈਆ। ਆਪਣਾ ਭਾਣਾ ਆਪੇ ਜਾਣੇ ਮੀਠ, ਸਦ ਭਾਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਤਿਗੁਰ ਮਾਤ ਉਪਾਈਆ। ਸੰਤ ਸਤਿਗੁਰ ਮਾਤ ਉਪਾ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਨੂਰ ਇਕ ਟਿਕਾ, ਦੀਪਕ ਦੀਪ ਜਗਾਇੰਦਾ। ਸ਼ਬਦ ਚੋਟ ਸਚ ਲਗਾ, ਮਨ ਖੋਟ ਕਢਾਇੰਦਾ। ਕੋਟਨ ਕੋਟ ਸਰਨ ਲਗਾ, ਸਾਚਾ ਮਾਰਗ ਲਾਇੰਦਾ। ਭੇਵ ਅਵਲੜਾ ਇਕ ਰਖਾ, ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਤਿਗੁਰ ਵੇਖ ਵਖਾਇੰਦਾ। ਸੰਤ ਦੁਲਾਰੇ ਮਾਤ ਉਪਾਏ, ਜੁਗ ਜੁਗ ਖੇਲ ਖਿਲਾਇੰਦਾ। ਆਪ ਆਪਣੀ ਦਇਆ ਕਮਾਏ, ਆਪਣੀ ਸੇਵ ਕਮਾਇੰਦਾ। ਆਪ ਆਪਣਾ ਸ਼ਬਦ ਚਲਾਏ, ਆਪ ਆਪਣੀ ਬੂਝ ਬੁਝਾਇੰਦਾ। ਆਪ ਆਪਣਾ ਰੰਗ ਰੰਗਾਏ, ਆਪਣਾ ਰੰਗ ਚੜ੍ਹਾਇੰਦਾ। ਆਪ ਆਪਣਾ ਸੰਗ ਨਿਭਾਏ, ਸਗਲਾ ਸੰਗ ਰਖਾਇੰਦਾ। ਆਪ ਆਪਣੇ ਅੰਗ ਲਗਾਏ, ਅੰਗੀਕਾਰ ਆਪ ਹੋ ਜਾਇੰਦਾ। ਆਪ ਆਪਣਾ ਮਰਦੰਗ ਵਜਾਏ, ਸਾਚੀ ਚੋਟ ਲਗਾਇੰਦਾ। ਆਪ ਆਪਣਾ ਪਲੰਘ ਵਛਾਏ, ਉਪਰ ਸੇਜਾ ਆਸਣ ਲਾਇੰਦਾ। ਆਪਣੇ ਘੋੜੇ ਆਪੇ ਤੰਗ ਕਸਾਏ, ਦੱਖਣ ਦਿਸ਼ਾ ਮੁਖ ਭਵਾਇੰਦਾ। ਦਰ ਦਰਵਾਜਾ ਲੰਘ ਵਖਾਏ, ਨਾ ਕੋਈ ਰਾਹ ਅਟਕਾਇੰਦਾ। ਜਨ ਭਗਤਾਂ ਮੰਗ ਇਕ ਮੰਗਾਏ, ਜੁਗ ਜੁਗ ਮਾਤ ਸਮਝਾਇੰਦਾ। ਭੁੱਖ ਨੰਗ ਰਿਹਾ ਕਟਾਏ, ਏਕਾ ਓਟ ਚਰਨ ਧਿਆਨ ਲਗਾਇੰਦਾ। ਕਾਇਆ ਕਾਚੀ ਵੰਗ ਪ੍ਰਭ ਲੇਖੇ ਲਾਏ, ਕੰਚਨ ਗੜ੍ਹ ਬਣਾਇੰਦਾ। ਦਸਮ ਦਵਾਰੀ ਉਪਰ ਚੜ੍ਹਾਏ, ਹਰਿ ਮਹੱਲ ਸੁਹਾਇੰਦਾ। ਆਪੇ ਪੇਖੇ ਦਰਸ਼ਨ ਪਾਏ, ਆਪ ਆਪਣੀ ਤ੍ਰਿਸ਼ਨ ਬੁਝਾਇੰਦਾ। ਗੁਰਮੁਖ ਸਾਚੇ ਲੇਖੇ ਲਾਏ, ਕੰਚਨ ਗੜ੍ਹ ਬਣਾਇੰਦਾ। ਭਰਮ ਭੁਲੇਖੇ ਦੂਰ ਕਰਾਏ, ਦੋ ਜਹਾਨਾਂ ਪਾਰ ਕਰਾਇੰਦਾ। ਦੋ ਜਹਾਨੀ ਸਾਚੀ ਮੇਖੇ ਲਾਏ, ਨਾ ਕੋਈ ਮਾਤ ਉਖੜਾਇੰਦਾ। ਸਤਿਜੁਗ ਤੇਰਾ ਦਰ ਦਵਾਰਾ ਵੇਖਣ ਆਏ, ਕਲਜੁਗ ਅੰਤਮ ਜੋਤ ਜਗਾਇੰਦਾ। ਨਰ ਨਰੇਸ਼ ਰਿਖੀ ਕੇਸ਼ ਗਵਰਧਨ ਗੁਰਮੁਖਾਂ ਭਾਰ ਉਠਾਵਣ ਆਏ, ਹਰਿ ਦਾਤਾ ਦਾਨੀ ਦਸ ਦਸਮੇਸ਼ ਤ੍ਰੈਗੁਣ ਮਾਇਆ ਨਾਰ ਵੇਸਵਾ ਪਰੇ ਹਟਾਏ, ਦਰ ਦਰਵੇਸ਼ ਆਪ ਅਖਵਾਇੰਦਾ। ਨਾ ਕੋਈ ਜਾਣੇ ਧਾਰੀ ਕੇਸ, ਸੀਸ ਸਿਹਰਾ ਇਕ ਬੰਧਾਏ। ਗੁਰਮੁਖ ਤੇਰੀ ਵਾਗ ਗੁੰਦਾਏ। ਸਾਚੇ ਘੋੜੇ ਰਿਹਾ ਚੜ੍ਹਾਏ। ਲੋਆਂ ਪੁਰੀਆਂ ਪਾਰ ਕਰਾਏ। ਥਿਰ ਘਰ ਸਾਚਾ ਥਾਨ ਸੁਹਾਏ। ਥਿਰ ਘਰ ਸਚ ਇਕ ਦਵਾਰ। ਜਗੇ ਜੋਤ ਅਗੰਮ ਅਪਾਰ। ਇਕ ਇਕੱਲਾ ਏਕੰਕਾਰ। ਸਤਿ ਸਰੂਪੀ ਕਰ ਪਸਾਰ। ਅੱਠੇ ਪਹਿਰ ਰਹੇ ਉਜਿਆਰ। ਆਲਸ ਨਿੰਦਰਾ ਨਾ ਕੋਈ ਵਿਚਾਰ। ਦੁੱਖ ਸੁੱਖ ਤੋਂ ਵਸਿਆ ਬਾਹਰ। ਮਾਤ ਕੁੱਖ ਨਾ ਕਰਿਆ ਵਾਸ, ਨਾ ਅੰਦਰ ਨਾ ਬਾਹਰ। ਨਾ ਮਾਨਸ ਨਾ ਮਾਨੁਖ ਨਾ ਦੇਵਤ ਨਾ ਸੁਰ ਅਸੁਰ ਨਾ ਪਾਏ ਸਾਰ। ਨਾ ਪੰਖੀ ਪੰਛੀ ਤਰਵਰ ਸਰਵਰ, ਨਾ ਬਿਰਖ ਨਾ ਰੁੱਖ ਉਚਾ ਟਿੱਲਾ ਨਾ ਕੋਈ ਪਹਾੜ। ਨਾ ਸਾਗਰ ਨਾ ਸਿੰਧ, ਨਾ ਫੂਲਨ ਨਾ ਮਾਲਨ ਪਾਏ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਸਤਿਗੁਰ ਚੇਲੇ ਇਕ ਕਰਾਏ ਸਚ ਦਵਾਰ। ਸੰਤ ਸੁਹੇਲੇ ਜੋਤ ਜਗਾ, ਜੁਗ ਜੁਗ ਦਇਆ ਕਮਾਇੰਦਾ। ਆਪ ਆਪਣੇ ਰਾਹੇ ਪਾ, ਲੋਕਮਾਤੀ ਰਾਹ ਚਲਾਇੰਦਾ। ਚਰਨ ਨਾਤੀ ਇਕ ਬੰਧਾ, ਜੂਠਾ ਝੂਠਾ ਨਾਤਾ ਤੁੜਾਇੰਦਾ। ਅੰਮ੍ਰਿਤ ਆਤਮ ਬੂੰਦ ਸਵਾਂਤੀ ਦਏ ਪਿਆ, ਨਿਝਰ ਧਾਰਾ ਇਕ ਵਹਾਇੰਦਾ। ਦਿਵਸ ਰਾਤੀ ਭੇਵ ਚੁਕਾ, ਸੂਰਜ ਚੰਨ ਨਾ ਕੋਈ ਚੜ੍ਹਾਇੰਦਾ। ਤਾਰਾ ਮੰਡਲ ਦਏ ਖਪਾ, ਗੁਰਸਿਖ ਤੇਰੇ ਚਰਨਾਂ ਹੇਠ ਦਬਾਇੰਦਾ। ਸੋ ਹੰ ਘਰ ਦਏ ਵਖਾ, ਆਪ ਆਪਣਾ ਫੇਰਾ ਪਾਇੰਦਾ। ਗੁਰ ਸਤਿਗੁਰ ਸਾਚਾ ਕਰੇ ਸਲਾਹ, ਸ਼ਬਦੀ ਮਤਾ ਪਕਾਇੰਦਾ। ਨਿਰਗੁਣ ਰੂਪ ਬਣ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਸਾਚੇ ਸੰਤ ਆਪਣੀ ਉਂਗਲੀ ਲਾ, ਦੇਸ਼ ਦੇਸ਼ਾਂ ਪਾਰ ਕਰਾਇੰਦਾ। ਪੌੜੀ ਪੌੜੀ ਲਏ ਚੜ੍ਹਾ, ਸਤਿ ਪੁਰਖੇ ਮੇਲ ਮਿਲਾਇੰਦਾ। ਸਤਿ ਪੁਰਖ ਵਿਚ ਗਏ ਸਮਾ, ਸਤਿਗੁਰ ਪੂਰਾ ਸੋ ਅਖਵਾਇੰਦਾ। ਆਪ ਤਜਾਏ ਆਪਣਾ ਨਾਂ, ਪੁਰਖ ਅਕਾਲ ਆਪ ਅਖਵਾਇੰਦਾ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਸੇਜ ਹੰਢਾਇੰਦਾ। ਆਪੇ ਬਾਲ ਅੰਞਾਣੇ ਆਪਣੀ ਗੋਦ ਲਏ ਉਠਾ, ਦੇ ਹੁਲਾਰਾ ਆਪ ਹਿਲਾਇੰਦਾ। ਆਪੇ ਸੀਰ ਨੀਰ ਮੁਖ ਦਏ ਚੁਆ, ਆਪੇ ਧੀਰ ਧਰਾਇੰਦਾ। ਆਪੇ ਬਸਤਰ ਚੀਰ ਤਨ ਦਏ ਸੁਹਾ, ਆਪੇ ਵੇਖ ਵਖਾਇੰਦਾ। ਚੋਟੀ ਅਖ਼ੀਰ ਦਏ ਚੜ੍ਹਾ, ਥਿਰ ਘਰ ਧਾਮ ਸੁਹਾਇੰਦਾ। ਗੁਰਮੁਖਾਂ ਬੇੜਾ ਰਿਹਾ ਬੰਨ੍ਹਾ, ਕਲਜੁਗ ਵੇਲਾ ਵਕਤ ਸੁਹਾਇੰਦਾ। ਮਨਮੁਖਾਂ ਹੱਡੀ ਰੀੜ ਰਿਹਾ ਤੁੜਾ, ਕਲਜੁਗ ਭਾਰ ਟਿਕਾਇੰਦਾ। ਹਉਮੇ ਪੀੜ ਰਿਹਾ ਲਗਾ, ਦਿਵਸ ਰੈਣ ਮੁਖ ਰਸਨ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਤਿਗੁਰ ਵੇਖ ਵਖਾਇੰਦਾ। ਸੰਤ ਜਨਾਂ ਹਰਿ ਸਾਜਨ ਮੀਤਾ, ਏਕਾ ਏਕ ਅਕਾਲਿਆ। ਜੁਗ ਜੁਗ ਚਲੇ ਚਲਾਏ ਆਪਣੀ ਰੀਤਾ, ਦੀਨਾ ਬੰਧਪ ਦੀਨ ਦਿਆਲਿਆ। ਬੈਠਾ ਰਹੇ ਸਦਾ ਅਤੀਤਾ, ਖੇਲੇ ਖੇਲ ਮਾਤ ਨਿਰਾਲਿਆ। ਆਪੇ ਹਾਰੇ ਆਪੇ ਜੀਤਾ, ਆਪੇ ਚਲੇ ਅਵੱਲੜੀ ਚਾਲਿਆ। ਆਪੇ ਦਿਹੁਰਾ ਆਪੇ ਮੰਦਰ ਮਸੀਤਾ, ਅੰਤਮ ਆਪੇ ਕਰੇ ਖਾਲੀਆ। ਆਪ ਉਪਾਏ ਵੇਦ ਪੁਰਾਨ ਰਸਨਾ ਗਾਏ ਅਠਾਰਾਂ ਧਿਆਏ ਗੀਤਾ, ਅਰਜਨ ਖੜਾ ਦਰ ਸਵਾਲੀਆ। ਆਪੇ ਮੁਹੰਮਦ ਚਾਰ ਯਾਰ ਰਲਾਏ ਆਪੇ ਪਰਖਣਹਾਰਾ ਨੀਤਾ, ਆਪੇ ਤੀਸ ਬਤੀਸ ਕਰੇ ਕਵਾਲੀਆ। ਆਪੇ ਨਾਨਕ ਅਰਜਨ ਹਸਤ ਕੀਟਾ, ਖਾਣੀ ਬਾਣੀ ਫੋਲ ਫੁਲਾਈਆ। ਆਪੇ ਗੋਬਿੰਦ ਬਣਿਆ ਭੰਨੇ ਕੌੜਾ ਰੀਠਾ, ਹੱਥ ਫੜਿਆ ਤੇਜ ਕਟਾਰੀਆ। ਆਪੇ ਮੰਨਿਆ ਭਾਣਾ ਮੀਠਾ, ਧੁਰਦਰਗਾਹੀ ਆਪ ਵਰਤਾਈਆ। ਆਪੇ ਸੁੱਤਾ ਦੇ ਕਰ ਪੀਠਾ, ਕਲਜੁਗ ਤੇਰੀ ਅੰਤ ਨਿਸ਼ਾਨੀਆ। ਗੁਰਮੁਖ ਵਿਰਲੇ ਮਾਤ ਡਿਠਾ, ਜਿਸ ਮੇਲੇ ਕਰ ਕਰ ਆਪ ਆਪਣੀ ਮਿਹਰਬਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਤਿਗੁਰ ਦੇਵੇ ਨਾਮ ਨਿਸ਼ਾਨੀਆ। ਸੰਤ ਜਨਾਂ ਹਰਿ ਨਾਮ ਨਿਸ਼ਾਨੀ, ਜੁਗ ਜੁਗ ਇਕ ਵਖਾਈਆ। ਆਤਮ ਅੰਤਮ ਮਾਰੇ ਕਾਨੀ, ਬਜਰ ਕਪਾਟੀ ਪਾਰ ਕਰਾਈਆ। ਰਾਗ ਅਨਾਦੀ ਸੁਣਾਏ ਸਾਚੀ ਬਾਣੀ, ਧੁਨ ਆਤਮਕ ਰਿਹਾ ਉਪਜਾਈਆ। ਗੁਰ ਸ਼ਬਦ ਮਿਲਾਏ ਸਾਚਾ ਹਾਣੀ, ਸੁਰਤੀ ਸੁਰਤ ਲਏ ਪ੍ਰਨਾਈਆ। ਜੋਤ ਨਿਰੰਜਣ ਵਾਰੇ ਪਾਣੀ, ਪਹਿਲਾ ਦਰ ਦਰਵਾਜਾ ਲੰਘਾਈਆ। ਪੰਚਮ ਕਰੇ ਜਾਣ ਪਛਾਣੀ, ਇਕ ਦੂਜੇ ਮੇਲ ਮਿਲਾਈਆ। ਵੇਖੇ ਘਰ ਇਕ ਨਿਧਾਨੀ, ਹਰਿ ਨਿਰਗੁਣ ਵੇਖ ਵਖਾਈਆ। ਏਕਾ ਪੜਦਾ ਬੈਠਾ ਤਾਣੀ, ਦਿਸ ਕਿਸੇ ਨਾ ਆਈਆ। ਜਿਸ ਜਨ ਸੁਣਾਏ ਆਪਣੀ ਬਾਣੀ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹੰ ਹੰਗਤਾ ਮੇਟ ਮਿਟਾਈ ਸਚ ਮਧਾਣੀ ਵੇਖ ਵਖਾਈਆ। ਸੰਤ ਸਤਿਗੁਰ ਵਿਟਹੋਂ ਕੁਰਬਾਨੀ, ਹਰਿ ਸਾਜਣ ਮੇਲ ਮਿਲਾਈਆ। ਸੰਤ ਜਨਾਂ ਹਰਿ ਸਾਜਣ ਪਾਇਆ, ਮਿਟਿਆ ਸਗਲ ਵਸੂਰਾ। ਰਾਜਨ ਰਾਜ ਨਜ਼ਰੀ ਆਇਆ, ਵਸਿਆ ਨੇੜੇ ਦੂਰਾ। ਆਪਣਾ ਕਾਜ ਆਪ ਰਚਾਇਆ, ਸਰਬ ਕਲਾ ਭਰਪੂਰਾ। ਦੇਸ ਮਾਝੇ ਡੇਰਾ ਲਾਇਆ, ਗੁਰਮੁਖਾਂ ਬਖ਼ਸ਼ੇ ਚਰਨ ਧੂੜਾ। ਦੋ ਜਹਾਨਾਂ ਸਾਂਝ ਕਰਾਇਆ, ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹਾ। ਤ੍ਰੈਗੁਣ ਮਾਇਆ ਆਂਚ ਬੁਝਾਇਆ, ਦੁਰਮਤ ਹੂੰਝੇ ਕੂੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤ ਸੁਹੇਲੇ ਲਏ ਵਰ, ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ। ਮੂੜੋ ਮੂੜ੍ਹ ਅੰਧ ਅਗਿਆਨੀ, ਪ੍ਰਭ ਸਾਚਾ ਦਇਆ ਕਮਾਇੰਦਾ। ਸੋਹੰ ਦੇਵੇ ਧੁਰ ਦੀ ਬਾਣੀ, ਏਕਾ ਨਾਦ ਵਜਾਇੰਦਾ। ਅੰਮ੍ਰਿਤ ਆਤਮ ਠੰਡਾ ਪਾਣੀ, ਸਾਚਾ ਸੀਰ ਮੁਖ ਚੁਆਇੰਦਾ। ਏਕਾ ਮਿਲੇ ਪਦ ਨਿਰਬਾਣੀ, ਪਦ ਚੌਥਾ ਇਕ ਵਖਾਇੰਦਾ। ਭਰਮੇ ਭੁੱਲ ਜੇਰਜ ਖਾਣੀ, ਕਲਜੁਗ ਅੰਤਮ ਆਪ ਭੁਲਾਇੰਦਾ। ਜੂਠ ਝੂਠ ਹੋਏ ਮਾਤ ਪ੍ਰਧਾਨੀ, ਸਚ ਸੁੱਚ ਨਾ ਕੋਇ ਜਣਾਇੰਦਾ। ਤ੍ਰੈਗੁਣ ਮਾਇਆ ਸਾਚੀ ਰਾਣੀ, ਆਪਣਾ ਵੇਸ ਕਰਾਇੰਦਾ। ਪੰਚਮ ਮੇਲਾ ਪੰਚ ਸ਼ੈਤਾਨੀ, ਪੰਚਮ ਰਾਹ ਭੁਲਾਇੰਦਾ। ਅੰਤਮ ਚੁਕਿਆ ਦਾਨਾ ਪਾਣੀ, ਪ੍ਰਭ ਸਾਚਾ ਵੇਖ ਵਿਖਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਵਡ ਸੂਰ ਬਲਵਾਨੀ, ਏਕਾ ਤੀਰ ਚਲਾਇੰਦਾ। ਪੂਤ ਸਪੂਤਾ ਅਰਜਨ ਗੁਰ ਮਾਤ ਭਾਨੀ, ਸਾਚੀ ਸੇਵਾ ਲੇਖੇ ਲਾਇੰਦਾ। ਦਰ ਦਵਾਰੇ ਮੰਗੇ ਦਾਨੀ, ਦਾਤਾ ਭਿਛਿਆ ਏਕਾ ਪਾਇੰਦਾ। ਏਕਾ ਅੱਖਰ ਵੇਖ ਵਖਾਨੀ, ਹਰਿ ਚਰਨ ਧਿਆਨ ਲਗਾਇੰਦਾ। ਕਲਜੁਗ ਤੇਰੀ ਸਚ ਨਿਸ਼ਾਨੀ, ਗੁਰ ਅਰਜਨ ਲੇਖ ਲਿਖਾਇੰਦਾ। ਹਰਿ ਜੂ ਹਰਿਮੰਦਰ ਚਰਨ ਛੁਹਾਨੀ, ਸ੍ਰਿਸ਼ਟ ਸਬਾਈ ਮੇਟ ਮਿਟਾਇੰਦਾ। ਨਾ ਕੋਈ ਜਾਣੇ ਜੀਵ ਨਾਦਾਨੀ, ਮਾਇਆ ਰਾਣੀ ਭਰਮ ਭੁਲਾਇੰਦਾ। ਜੋਤ ਨਿਰੰਜਣ ਖੇਲੇ ਖੇਲ ਮਹਾਨੀ, ਆਦਿ ਨਿਰੰਜਣ ਸੰਗ ਰਖਾਇੰਦਾ। ਨਰ ਨਰਾਇਣ ਸਰ ਸਰੋਵਰ ਵੇਖੇ ਠੰਡਾ ਪਾਣੀ, ਡੂੰਘੇ ਤਾਲ ਫੋਲ ਫੁਲਾਇੰਦਾ। ਚਾਰ ਦਿਵਾਰ ਚਾਰ ਮੁਖ ਪ੍ਰਭ ਆਪੇ ਚੁੱਕੀ ਰੱਖੇ ਆਪਣੀ ਕੁੱਖ, ਆਪੇ ਬੈਠਾ ਮੁਖ ਭਵਾਇੰਦਾ। ਰਾਮਦਾਸ ਨਾ ਮਾਨਸ ਨਾ ਮਨੁੱਖ ਪ੍ਰਭ ਚਰਨ ਵਿਟਹੋਂ ਕੁਰਬਾਨੀ, ਪੁਰਖ ਅਕਾਲੇ ਦੀਨ ਦਿਆਲੇ ਏਕਾ ਦਿਤਾ ਸਾਚਾ ਸੁੱਖ, ਆਪਣੇ ਚਰਨ ਲਗਾਇਆ। ਸੰਤ ਜਨਾਂ ਹਰਿ ਸਾਚਾ ਸੱਜਣ, ਸਖਾ ਸੁਹੇਲ ਅਖਵਾਇਆ। ਆਪੇ ਆਇਆ ਪੜਦੇ ਕੱਜਣ, ਏਕਾ ਪੜਦਾ ਪਾਇਆ। ਧੂੜੀ ਚਰਨ ਕਰਾਏ ਸਾਚਾ ਮਜਨ, ਸਰ ਸਰੋਵਰ ਇਕ ਰਖਾਇਆ। ਕਾਲ ਨਗਾਰੇ ਸ੍ਰਿਸ਼ਟ ਸਬਾਈ ਸਿਰ ਤੇ ਵੱਜਣ, ਚਾਰੋਂ ਕੁੰਟ ਡੌਰੂ ਵਾਹਿਆ। ਬੀਰ ਬੇਤਾਲੇ ਪੀ ਪੀ ਰੱਜਣ, ਲਾਲ ਗੁਲਾਲਾ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਲ ਮਹਾਂਕਾਲ ਸੇਵਾ ਲਾਇਆ। ਸਤਿ ਪੁਰਖ ਅਕਾਲ, ਅਕਲ ਕਲਾ ਸਮਾਇਆ। ਗੋਬਿੰਦ ਬਣਾਏ ਸਾਚਾ ਲਾਲ, ਆਪਣੀ ਗੋਦ ਉਠਾਇਆ। ਫਲ ਲਗਾਏ ਕਾਇਆ ਡਾਲ, ਅੰਮ੍ਰਿਤ ਮੇਵਾ ਰਿਹਾ ਖਵਾਇਆ। ਅੰਮ੍ਰਿਤ ਸੁਹਾਏ ਸਾਚਾ ਤਾਲ, ਸਰ ਸਰੋਵਰ ਇਕ ਵਖਾਇਆ। ਦਾਸੀ ਦਾਸ ਕਰਾਏ ਕਾਲ ਮਹਾਂਕਾਲ, ਸੇਵਕ ਸੇਵਾ ਸਾਚੀ ਲਾਇਆ। ਆਪੇ ਤੋੜੇ ਜਗਤ ਜੰਜਾਲ, ਸਗਲਾ ਸੰਗ ਰਿਹਾ ਨਿਭਾਇਆ। ਦੇਵੇ ਨਾਮ ਸੱਚਾ ਧਨ ਮਾਲ, ਮਾਲ ਖ਼ਜ਼ੀਨਾ ਇਕ ਵਖਾਇਆ। ਆਪੇ ਸ਼ਾਹ ਆਪੇ ਕੰਗਾਲ, ਨਰ ਨਿਰੰਕਾਰਾ ਆਪ ਅਖਵਾਇਆ। ਗੁਰ ਗੋਬਿੰਦਾ ਬਣ ਦਲਾਲ, ਵਿਚ ਵਿਚੋਲਾ ਮਾਤ ਰਖਾਇਆ। ਦਿਵਸ ਰੈਣ ਕਰੇ ਪ੍ਰਿਤਪਾਲ, ਪਾਰਬ੍ਰਹਮ ਪ੍ਰਭ ਦਇਆ ਕਮਾਇਆ। ਆਪੇ ਜਾਣੇ ਮੁਰੀਦਾਂ ਹਾਲ, ਬੇਹਾਲ ਆਪਣਾ ਬਿਸਤਰਾ ਆਪ ਖੁਲ੍ਹਾਇਆ। ਆਪੇ ਚਲੇ ਅਵੱਲੜੀ ਚਾਲ, ਜੁਗ ਜੁਗ ਚਲਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਕਰ, ਨਰ ਨਰੇਸ਼ਾ ਰੂਪ ਵਟਾਇਆ। ਗੋਬਿੰਦ ਗੁਰ ਸਚ ਮਲਾਹ, ਪ੍ਰਭ ਸਾਚੇ ਮਾਤ ਬਣਾਇਆ। ਪ੍ਰਭ ਅਬਿਨਾਸ਼ੀ ਬੇਪਰਵਾਹ, ਆਪਣਾ ਖੇਲ ਰਚਾਇਆ। ਪੁਰੀ ਅਨੰਦ ਏਕਾ ਧਾਮ ਦਿਸਾ, ਆਪ ਆਪਣਾ ਰੰਗ ਚੜ੍ਹਾਇਆ। ਅੰਮ੍ਰਿਤ ਧਾਰਾ ਗੰਗ ਵਹਾ, ਗੁਰਮੁਖਾਂ ਮੁਖ ਚੁਆਇਆ। ਮਨਮੁਖ ਬੈਠੇ ਮੁਖ ਸ਼ਰਮਾ, ਦਿਸ ਕਿਸੇ ਨਾ ਆਇਆ। ਗੁਰਮੁਖਾਂ ਅੰਦਰ ਦੀਪਕ ਜੋਤ ਜਗਾ, ਜੋਤ ਨਿਰੰਜਣ ਸੇਵਾ ਲਾਇਆ। ਅੱਠੇ ਪਹਿਰ ਰਿਹਾ ਡਗਮਗਾ, ਪਰਕਾਸ਼ ਆਕਾਸ਼ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਆਦਿ ਅੰਤ ਏਕਾ ਏਕ ਏਕੰਕਾਰ ਕਰਤਾ ਪੁਰਖ ਆਪ ਅਖਵਾਇਆ। ਕਰਤਾ ਪੁਰਖ ਹਰਿ ਗੋਬਿੰਦ, ਗੋਬਿੰਦ ਸੇਵਾ ਲਾਈਆ। ਆਪ ਚਲਾਏ ਆਪਣੀ ਚਾਲ, ਦੇ ਮਤ ਰਿਹਾ ਸਮਝਾਈਆ। ਸਾਚਾ ਮਸਤਕ ਸਾਚਾ ਥਾਲ, ਸਾਚਾ ਲੇਖ ਇਕ ਵਖਾਈਆ। ਆਪੇ ਚਲੇ ਨਾਲ ਨਾਲ, ਦਿਸ ਕਿਸੇ ਨਾ ਆਈਆ। ਸਾਜਨ ਮੀਤਾ ਆਪੇ ਭਾਲ, ਆਪਣਾ ਸੰਗ ਨਿਭਾਈਆ। ਨਾਮ ਨਿਧਾਨਾ ਆਪਣਾ ਆਪੇ ਪੀਤਾ, ਆਪੇ ਠੰਢਾ ਆਪੇ ਸੀਤਾ, ਆਪੇ ਸੀਤਲ ਧਾਰ ਵਹਾਈਆ। ਆਪੇ ਪਤਤ ਆਪੇ ਪੁਨੀਤਾ, ਪਤਤ ਪੁਨੀਤ ਆਪ ਅਖਵਾਈਆ। ਆਪੇ ਹਸਤ ਆਪੇ ਕੀਟਾ, ਆਪੇ ਮਿਠਾ ਕੌੜਾ ਰੀਠਾ, ਆਪੇ ਅੰਮ੍ਰਿਤ ਫਲ ਖਵਾਈਆ। ਆਪੇ ਕਾਇਆ ਬਾਟੇ ਪਾਏ ਪਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸੇਵਾ ਸਾਚੀ ਲਾਈਆ। ਗੋਬਿੰਦ ਗੁਰ ਕਰ ਪੁਕਾਰ, ਦੋਏ ਜੋੜ ਕਰੇ ਨਿਮਸਕਾਰਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਮੰਗੇ ਮੰਗ ਢਹਿ ਪਏ ਦਵਾਰਿਆ। ਕਲਜੁਗ ਨਹਿਰ ਵਗੇ ਧਾਰਾ ਗੰਗ, ਨਾ ਕੋਈ ਕਰੇ ਪਾਰ ਉਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਅੰਮ੍ਰਿਤ ਭੰਡਾਰਾ ਦਿਤਾ ਭਰ, ਨਿਹਕਲੰਕ ਲਏ ਅਵਤਾਰਿਆ। ਨਿਹਕਲੰਕ ਲਏ ਅਵਤਾਰ, ਕਲਜੁਗ ਅੰਤਮ ਵਾਰਿਆ। ਜੀਵ ਜੰਤ ਹੋਏ ਵਿਭਚਾਰ, ਜੂਠ ਝੂਠ ਪਸਾਰਿਆ। ਗ੍ਰੰਥ ਪੰਥ ਰਹੇ ਪੁਕਾਰ, ਸੰਬਲ ਨਗਰੀ ਵੇਖ ਵਖਾ ਰਿਹਾ। ਮਿਲੇ ਮੇਲ ਨਾ ਕੰਤ ਭਤਾਰ, ਗਿਆਨੀਆਂ ਧਿਆਨੀਆਂ ਆਤਮ ਰਹੀ ਕੁਰਲਾਈਆ। ਜਨ ਭਗਤਾਂ ਕਰੇ ਪਿਆਰ, ਆਪ ਆਪਣੀ ਗੋਦ ਉਠਾਈਆ। ਨਾਮ ਖੰਡਾ ਤੇਜ ਕਟਾਰ, ਤਨ ਗਾਤਰੇ ਰਿਹਾ ਪਹਿਨਾਈਆ। ਸਾਚਾ ਸ਼ਬਦ ਸੀਸ ਦਸਤਾਰ, ਕਲਗੀ ਤੋੜਾ ਸਚ ਵਖਾਈਆ। ਨੀਲੇ ਘੋੜੇ ਹੋ ਅਸਵਾਰ, ਸੋਲਾਂ ਕਲੀਆਂ ਆਸਣ ਲਾਈਆ। ਨੀਲੀ ਛੱਤੋਂ ਆਇਆ ਬਾਹਰ, ਕਲਗੀ ਧਰ ਆਪ ਅਖਵਾਈਆ। ਸੰਮਤ ਪੰਦਰਾਂ ਕਰੇ ਖ਼ਬਰਦਾਰ, ਪੰਥ ਖਾਲਸਾ ਦਏ ਜਗਾਈਆ। ਹਰਿਮੰਦਰ ਫੇਰਾ ਪਾਏ ਨਰ ਨਿਰੰਕਾਰ, ਭੁੱਲ ਰਹੇ ਨਾ ਰਾਈਆ। ਸੰਮਤ ਸੋਲਾਂ ਕਰ ਸ਼ਿੰਗਾਰ, ਭੇਖਾਧਾਰੀ ਭੇਖ ਵਟਾਈਆ। ਚਾਰੋਂ ਕੁੰਟ ਰੋਏ ਨਰ ਨਾਰ, ਧੀਰਜ ਧੀਰ ਨਾ ਕੋਇ ਧਰਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸਾਧਾਂ ਸੰਤਾਂ ਰਿਹਾ ਉਠਾਈਆ। ਸ਼ਬਦ ਖੰਡਾ ਤੇਜ ਕਟਾਰ, ਏਕਾ ਰਿਹਾ ਉਠਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਰੋਵਣ ਜ਼ਾਰੋ ਜ਼ਾਰ, ਕਲਜੁਗ ਅੰਤਮ ਦੇਣ ਦੁਹਾਈਆ। ਗੋਬਿੰਦ ਮੇਲਾ ਨਰ ਨਿਰੰਕਾਰ, ਜੋਤੀ ਜੋੜਾ ਸ਼ਬਦ ਕੁੜਮਾਈਆ। ਪਹਿਲਾ ਪੌੜਾ ਮਾਰੇ ਵਿਚ ਸੰਸਾਰ, ਲੋਕਮਾਤ ਖੇਲ ਖਿਲਾਈਆ। ਧੁਰਦਰਗਾਹੀ ਆਇਆ ਦੌੜਾ, ਵੇਖੇ ਪੂਤ ਸਪੂਤਾ ਬ੍ਰਹਿਮਣ ਗੌੜਾ, ਸੰਬਲ ਨਗਰ ਸਾਢੇ ਤਿੰਨ ਹੱਥ ਲੰਬਾ ਚੌੜਾ, ਗੁਰ ਗੋਬਿੰਦ ਆਸਣ ਲਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੇਖੇ ਪਰਖੇ ਮਿਠਾ ਕੌੜਾ, ਅੰਦਰ ਮੰਦਰ ਖੋਜ ਖੁਜਾਈਆ। ਦਸਮ ਦਵਾਰੀ ਰਾਹ ਸੌੜਾ, ਮਹੱਲ ਅਟੱਲ ਉਪਰ ਚੜ੍ਹ, ਦੂਸਰ ਦਿਸ ਕਿਸੇ ਨਾ ਆਈਆ। ਪੁਰਖ ਅਕਾਲਾ ਗੁਰ ਗੋਪਾਲਾ ਦੀਨ ਦਿਆਲਾ ਇਕ ਲਗਾਏ ਪਹਿਲਾ ਪੌੜਾ, ਬਾਹੋਂ ਫੜ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਾਚਾ ਮੇਲਾ, ਪ੍ਰਭ ਸਾਚੇ ਆਪ ਕਰਾਈਆ। ਪੁਰਖ ਅਬਿਨਾਸ਼ੀ ਸਾਚਾ ਗੁਰ, ਗੁਰ ਗੋਬਿੰਦ ਚੇਲਾ ਮਾਤ ਅਖਵਾਇਆ। ਪਾਰਬ੍ਰਹਮ ਸੱਜਣ ਸੁਹੇਲਾ, ਜੁਗ ਜੁਗ ਬਣਦਾ ਆਇਆ। ਆਪੇ ਵਸਿਆ ਸਦਾ ਅਕੇਲਾ, ਹਰ ਘਟ ਆਸਣ ਲਾਇਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਨਿਹਕਲੰਕੀ ਜਾਮਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਚੇਲਾ ਏਕਾ ਧਾਮ ਸੁਹਾਇਆ। ਚੇਲਾ ਗੁਰ ਏਕਾ ਧੁਰ ਏਕਾ ਧਾਮ ਸੁਹਾਇੰਦਾ। ਏਕਾ ਰਾਗ ਏਕਾ ਨਾਦ, ਏਕਾ ਤਾਲ ਵਜਾਇੰਦਾ। ਏਕਾ ਮੋਹਣ ਮਾਧਵ ਮਾਧ, ਏਕਾ ਗੀਤ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਸਿਖਿਆ ਆਪ ਸਮਝਾਇੰਦਾ। ਸਾਚੀ ਸਿਖਿਆ ਹਰਿ ਜਗਦੀਸ਼ਾ ਏਕਾ ਏਕ ਰਖਾਈਆ। ਨੌ ਖੰਡ ਪ੍ਰਿਥਮੀ ਇਕ ਬਰਨ, ਬੀਸ ਬੀਸਾ ਦਏ ਬਣਾਈਆ। ਲੱਖ ਚੁਰਾਸੀ ਪਾਣੀ ਭਰਨ, ਸਾਚੀ ਸੇਵਾ ਇਕ ਲਗਾਈਆ। ਆਪੇ ਦਾਤਾ ਕਰਨੀ ਕਰਨ, ਕਰਨਹਾਰ ਆਪ ਅਖਵਾਈਆ। ਆਪ ਖੁਲ੍ਹਾਏ ਹਰਨ ਫਰਨ, ਨੇਤਰ ਨੈਣ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਭੇਖ ਵਟਾਈਆ। ਗੁਰ ਗੋਬਿੰਦ ਸਾਚਾ ਮੀਤਾ, ਆਪੇ ਆਪ ਅਖਵਾਇੰਦਾ। ਬੈਠਾ ਰਹੇ ਸਦਾ ਅਤੀਤਾ, ਆਵਣ ਜਾਵਣ ਖੇਲ ਰਚਾਇੰਦਾ। ਨਾਮ ਨਿਧਾਨ ਸਤਿ ਸਰੂਪ ਏਕਾ ਪੀਤਾ, ਇਕ ਖੁਮਾਰ ਰਖਾਇੰਦਾ। ਮਨਮੁਖ ਜੀਵਾਂ ਪਰਖੇ ਨੀਤਾ, ਅੱਠੇ ਪਹਿਰ ਵੇਖ ਵਖਾਇੰਦਾ। ਅੰਮ੍ਰਿਤ ਆਤਮ ਠੰਡਾ ਸੀਤਾ, ਨਿਝਰ ਧਾਰਾ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਭੇਖ ਨਿਰੰਜਣ, ਏਕਾ ਅਲਖ ਜਗਾਈਆ। ਜਨ ਭਗਤਾਂ ਮੇਲਾ ਸਾਚੇ ਸੱਜਣ, ਦੋ ਜਹਾਨਾਂ ਰਿਹਾ ਕਰਾਈਆ। ਤਾਲ ਤਲਵਾੜੇ ਸਾਚੇ ਵੱਜਣ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਅਨਹਦ ਸੇਵਾ ਲਾਈਆ। ਪੰਚਮ ਮੇਲਾ ਸਾਚੇ ਸੱਜਣ, ਪੰਚਮ ਰਹੇ ਰਾਗ ਅਲਾਈਆ। ਆਤਮ ਸੇਜਾ ਬਹਿ ਬਹਿ ਸਜਣ, ਪ੍ਰਭ ਸਾਚੇ ਆਪ ਵਛਾਈਆ। ਆਪੇ ਰੱਖਣਹਾਰਾ ਲਜਣ, ਗੋਬਿੰਦ ਸ਼ਬਦੀ ਰੂਪ ਸਮਾਈਆ। ਮਦਿਰਾ ਮਾਸ ਜੋ ਜਨ ਤੱਜਣ, ਸੰਮਤ ਸੋਲਾਂ ਗੁਰ ਗੋਬਿੰਦਾ ਮੇਲ ਮਿਲਾਈਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰਬਾਨ ਛੱਡ ਛੱਡ ਨੱਠਣ, ਚਾਰੋਂ ਕੁੰਟ ਵਾਹੋ ਦਾਹੀਆ। ਵੇਖੇ ਖੇਲ ਪ੍ਰਭ ਦੇਸ ਮਾਝਣ, ਸੰਬਲ ਨਗਰੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਥ ਖਾਲਸਾ ਰਿਹਾ ਉਠਾਈਆ। ਸ਼ਬਦ ਖੰਡਾ ਨੌ ਖੰਡ ਲਏ ਘੇਰ, ਲੁਹਾਰ ਤਰਖਾਣ ਨਾ ਕਿਸੇ ਬਣਾਇਆ। ਪੁਰਖ ਅਗੰਮਾ ਨਾ ਲਾਏ ਦੇਰ, ਆਪ ਆਪਣੇ ਰਿਹਾ ਹੱਥ ਉਠਾਇਆ। ਆਪੇ ਗੁਰ ਆਪੇ ਚੇਰ, ਆਪੇ ਗੋਬਿੰਦ ਰੂਪ ਸਮਾਇਆ। ਹਰਿ ਭਗਤ ਤਰਾਏ ਕਰ ਕਰ ਆਪਣੀ ਮਿਹਰ, ਅੰਮ੍ਰਿਤ ਆਤਮ ਜਾਮ ਪਿਆਇਆ। ਇਕ ਵਖਾਏ ਸੰਞ ਸਵੇਰ, ਕਲਜੁਗ ਰੈਣ ਅੰਧੇਰੀ ਮੇਟ ਮਿਟਾਇਆ। ਕੂੜ ਕੁੜਿਆਰਾ ਢਹਿ ਢਹਿ ਹੋਏ ਢੇਰ, ਰਾਮਦਾਸ ਤੇਰਾ ਸਰ ਸਰੋਵਰ ਨਿਰਮਲ ਨੀਰ ਦਏ ਕਰਾਇਆ। ਆਪ ਚੁਕਾਏ ਮੇਰ ਤੇਰ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾਇਆ। ਸਤਿਜੁਗ ਸਾਚਾ ਲਾਏ ਫੇਰ, ਜੋਤੀ ਜੋਤ ਸਰੂਪ ਹਰਿ, ਸੱਤ ਰੰਗ ਨਿਸ਼ਾਨ ਝੁਲਾਇਆ। ਨਾਮ ਝੰਡਾ ਹਰਿ ਸੱਤ ਰੰਗਾ, ਚਾਰੋਂ ਕੁੰਟ ਚੜ੍ਹਾਇਆ। ਗੁਰ ਤੇਗ ਬਹਾਦਰ ਏਕਾ ਦਾਨ ਮੰਗਾ, ਪੰਦਰਾਂ ਕੱਤਕ ਬੀਸ ਬੀਸਾ ਰੁੱਤ ਸੁਹਾਇਆ। ਵਾਲੀ ਹਿੰਦ ਭੁੱਖਾ ਨੰਗਾ, ਨੌ ਖੰਡ ਪ੍ਰਿਥਮੀ ਹਾਲ ਸੁਣੰਦਾ, ਪ੍ਰਭ ਅਬਿਨਾਸ਼ੀ ਖੇਲ ਖਿਲੰਦਾ, ਲੱਖ ਚੁਰਾਸੀ ਸੇਵਾ ਲਾਇਆ। ਗੁਰ ਗੋਬਿੰਦਾ ਚਾੜ੍ਹੇ ਸ਼ਬਦ ਸਾਚਾ ਚੰਦਾ, ਰਵ ਸਸ ਬੈਠੇ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖ ਵਖਾਇਆ। ਧੰਨ ਵਡਿਆਈ ਗੁਰਸਿਖ, ਗੁਰ ਪੂਰਾ ਦਰ ਪਾਇਆ। ਜਗਤ ਬੁਝਾਈ ਤ੍ਰਿਸ਼ਨਾ ਭੁੱਖ, ਹਉਮੇ ਰੋਗ ਗਵਾਇਆ। ਸੁਫਲ ਕਰਾਈ ਮਾਤ ਕੁੱਖ, ਮਾਨਸ ਜਨਮ ਲੇਖੇ ਲਾਇਆ। ਕਰ ਦਰਸ ਉਤਰੀ ਭੁੱਖ, ਆਵਣ ਜਾਵਣ ਗੇੜ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਇਕ ਸੁਹਾਇਆ। ਸਾਚਾ ਘਰ ਸ਼ਬਦ ਬਿਬਾਣਾ, ਪ੍ਰਭ ਏਕਾ ਏਕ ਰਖਾਇੰਦਾ। ਨਾ ਕੋਈ ਜਾਣੇ ਰਾਜਾ ਰਾਣਾ, ਚਤੁਰ ਸੁਘੜ ਸਿਆਣਾ ਭੇਵ ਨਾ ਪਾਇੰਦਾ। ਆਪੇ ਹੋਏ ਗਊ ਗਰੀਬ ਨਿਮਾਣਾ, ਨਿਮਾਣਿਆਂ ਦੇਵੇ ਦਰ ਦਰ ਘਰ ਘਰ ਮਾਣਾ, ਨਿਥਾਵਿਆਂ ਥਾਉਂ ਦਵਾਇੰਦਾ। ਥਿਰ ਘਰ ਬੈਠ ਸ੍ਰੀ ਭਗਵਾਨਾ, ਹਰਿ ਸੰਤਾਂ ਮੇਲ ਮਿਲਾਇੰਦਾ। ਸੁਰਤੀ ਸ਼ਬਦੀ ਬੰਨ੍ਹੇ ਗਾਨਾ, ਸਾਚਾ ਸਗਨ ਕਰਾਇੰਦਾ। ਆਪੇ ਹੋਇਆ ਬੀਨਾ ਦਾਨਾ, ਦਾਨਾ ਬੀਨਾ ਆਪ ਅਖਵਾਇੰਦਾ। ਲਹਿਣਾ ਦੇਣਾ ਚੁਕਾਏ ਲੋਕ ਤੀਨਾ, ਤੀਨ ਲੋਕ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਦ ਕਿਵਾੜੀ ਕੁੰਡਾ ਲਾਹਿੰਦਾ। ਜੋਤ ਨਿਰੰਜਣ ਅੱਗੇ ਕਰ, ਸਾਚਾ ਰਾਹ ਵਖਾਇਆ। ਸ਼ਬਦ ਸਰੂਪੀ ਅੰਦਰ ਵੜ, ਸੁਖਮਨ ਪਾਰ ਕਰਾਇਆ। ਤ੍ਰੈਬੈਣੀ ਨੈਣੀ ਲਏ ਫੜ, ਸਾਚਾ ਸੰਗਮ ਵੇਖ ਵਖਾਇਆ। ਅੰਦਰ ਬਹਿਣਾ ਸਾਚੇ ਦਰ, ਸਾਚਾ ਸਰ ਇਸ਼ਨਾਨ ਕਰਾਇਆ। ਕਾਗ ਹੰਸ ਦਏ ਕਰ, ਅੰਮ੍ਰਿਤ ਆਤਮ ਸਾਚੀ ਚੋਗ ਚੁਗਾਇਆ। ਦਸਮ ਦਵਾਰੀ ਸੁਹਾਏ ਬੰਕ ਦਵਾਰ, ਸਾਚਾ ਧਾਮ ਸੁਹਾਇਆ। ਧੁਨ ਆਤਮਕ ਵਜਾਏ ਸਾਚਾ ਤਾਲ, ਰਾਗ ਅਨਾਦੀ ਰਿਹਾ ਅਲਾਇਆ। ਗੁਰਸਿਖ ਗੁਰਮੁਖ ਗੋਬਿੰਦ ਏਕਾ ਘਰ, ਘਰ ਸਾਚਾ ਵੇਖ ਵਖਾਇਆ। ਆਪੇ ਕਰਿਆ ਬੰਦ ਦਰ, ਪੰਜ ਤਤ ਨਜ਼ਰ ਨਾ ਆਇਆ। ਸੁਨ ਅਗੰਮੋ ਪਾਰ ਕਰ, ਸਾਚੇ ਮਾਰਗ ਲਾਇਆ। ਸੋ ਹੰ ਦੇਸ਼ ਜਾਏ ਵੜ, ਸੱਸਾ ਕਿਲ੍ਹਾ ਤੁੜਾਇਆ। ਸੰਤ ਸੁਹੇਲੇ ਇਕੱਠੇ ਕਰ, ਚੌਥੇ ਪਦ ਸਮਾਇਆ। ਨਾ ਕੋਈ ਪੀਵੇ ਜਗਤ ਮਦਿ, ਏਕਾ ਸਾਚਾ ਜਾਮ ਪਿਆਇਆ। ਦਸਮ ਦਵਾਰੀ ਤੇਰੀ ਹੱਦ, ਪ੍ਰਭ ਅਧ ਵਿਚਕਾਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਗੁਰਸਿਖ ਤੇਰਾ ਵੇਖ ਘਰ, ਦਰ ਦਰਵਾਜਾ ਰਿਹਾ ਖੁਲ੍ਹਾਇਆ। ਆਤਮ ਘਰ ਖੋਲ੍ਹ ਕਿਵਾੜ, ਸਾਚੀ ਦਇਆ ਕਮਾਈਆ। ਮੇਟ ਮਿਟਾਏ ਪੰਚਮ ਧਾੜ, ਸ਼ਬਦ ਖੰਡਾ ਰਿਹਾ ਉਠਾਈਆ। ਜੋਤ ਜਗਾਏ ਨਾੜ ਨਾੜ, ਬਹੱਤਰ ਨਾੜੀ ਵੇਖ ਵਖਾਈਆ। ਮਾਇਆ ਮਨਸਾ ਦੇਵੇ ਸਾੜ, ਅਗਨੀ ਤਤ ਰਹਿਣ ਨਾ ਪਾਈਆ। ਸ਼ਬਦ ਘੋੜੇ ਦੇਵੇ ਚਾੜ੍ਹ, ਵਾਗ ਆਪਣੇ ਹੱਥ ਰਖਾਈਆ। ਸਚ ਦਵਾਰੇ ਦੇਵੇ ਵਾੜ, ਗੁਰ ਗੋਬਿੰਦੇ ਮੇਲ ਮਿਲਾਈਆ। ਕਾਇਆ ਮੰਦਰ ਅੰਦਰ ਇਕ ਅਖਾੜ, ਗੁਰ ਪੂਰਾ ਰਿਹਾ ਵਖਾਈਆ। ਆਪੇ ਘੜਿਆ ਸਾਚਾ ਘਾੜ, ਘੜਨਹਾਰ ਆਪ ਅਖਵਾਈਆ। ਨੇੜ ਨਾ ਆਏ ਮੌਤ ਲਾੜ, ਜਿਸ ਜਨ ਆਪਣਾ ਲੜ ਫੜਾਈਆ। ਕਾਲ ਮਹਾਂਕਾਲ ਨਾ ਚਬਾਏ ਆਪਣੀ ਦਾਹੜ, ਗੁਰ ਗੋਬਿੰਦਾ ਰਿਹਾ ਦੁਰਕਾਈਆ। ਵੇਖੇ ਖੇਲ ਸਤਾਰਾਂ ਹਾੜ, ਹਰਿ ਸੰਗਤ ਵਡ ਵਡਿਆਈਆ। ਆਤਮਾ ਸਿੰਘ ਪ੍ਰਭ ਜਾਏ ਤਾਰ, ਘਰ ਸਾਚੇ ਵੱਜੀ ਵਧਾਈਆ। ਆਪੇ ਪੁਰਖ ਆਪੇ ਨਾਰ, ਆਪੇ ਕੰਤ ਪੁਰਖ ਭਤਾਰ, ਆਪ ਆਪਣੀ ਸੇਜ ਹੰਢਾਈਆ। ਆਪੇ ਅੰਮ੍ਰਿਤ ਆਤਮ ਬੰਨ੍ਹੇ ਧਾਰ, ਸਾਚੇ ਖੰਡੇ ਨਾਮ ਪਿਆਈਆ। ਤਨ ਕਟਾਰਾ ਵੇਖ ਵਿਚਾਰ, ਸਤਿ ਸ਼ਿੰਗਾਰ ਰਿਹਾ ਕਰਾਈਆ। ਗੁਰਮੁਖ ਸਾਚੇ ਕਰ ਤਿਆਰ, ਏਕਾ ਇੱਕੀ ਰਿਹਾ ਪਾਈਆ। ਸਾਚੀ ਸਿੱਖੀ ਵਿਚ ਸੰਸਾਰ, ਵਾਲੋਂ ਨਿੱਕੀ ਆਪ ਰਖਾਈਆ। ਭੇਵ ਨਾ ਪਾਇਣ ਮੁਨੀ ਰਿਖੀ ਪੰਡਤ ਪਾਂਧੇ ਕਾਸ਼ੀ ਪੜ੍ਹ ਪੜ੍ਹ ਥੱਕੇ, ਵੇਦ ਪੁਰਾਨਾਂ ਹਾਥ ਨਾ ਆਈਆ। ਮਾਇਆ ਧਾਰੀ ਪੈਣ ਧੱਕੇ, ਨਾਤਾ ਤੁੱਟੇ ਭਾਈ ਭੈਣ ਸਕੇ, ਬਿਨ ਸਤਿਗੁਰ ਨਾ ਕੋਈ ਸਹਾਈਆ। ਪੜ੍ਹ ਪੜ੍ਹ ਜੀਵ ਜੰਤ ਥੱਕੇ, ਦੂਈ ਦਵੈਤੀ ਪੜਦਾ ਕੋਈ ਨਾ ਚੁੱਕੇ, ਬਜਰ ਕਪਾਟੀ ਨਾ ਕੋਈ ਤੁੜਾਈਆ। ਸਾਚੀ ਵਸਤ ਨਾ ਦਿਸੇ ਕਿਸੇ ਹੱਟੇ, ਨਾ ਕੋਈ ਵਣਜ ਕਰਾਈਆ। ਗੁਰ ਗੋਬਿੰਦੇ ਤੇਰੀ ਚਰਨ ਪ੍ਰੀਤੀ ਲਾਹਾ ਕੋਈ ਨਾ ਖੱਟੇ, ਝੂਠੇ ਤਾਲ ਰਹੇ ਵਜਾਈਆ। ਸ਼ਬਦ ਹਥੌੜਾ ਮਾਰੇ ਪਹਿਲੀ ਸੱਟੇ, ਜੋ ਜਨ ਆਏ ਚਲ ਸਰਨਾਈਆ। ਪਿਛਲਾ ਲਹਿਣਾ ਦੇਣਾ ਮੂਲ ਚੁਕਾਏ ਪਾਏ ਖੱਤੇ, ਅਗਲਾ ਪੰਧ ਮੁਕਾਈਆ। ਹਰਿ ਪਿਆਰ ਜੋ ਜਨ ਰਤੀ ਰੱਤੇ, ਰੱਤੀ ਰੱਤ ਦਿਸ ਨਾ ਆਈਆ। ਗੁਰ ਗੋਬਿੰਦ ਤੇਰੀ ਕੋਈ ਨਾ ਝੱਲੇ ਸੱਟੇ, ਪੰਥ ਖਾਲਸਾ ਬੈਠਾ ਮੁਖ ਛੁਪਾਈਆ। ਹਰਿਮੰਦਰ ਬੈਠੇ ਹੋ ਹੋੋ ਤਤੇ, ਸਾਰ ਸ਼ਬਦ ਹੱਥ ਨਾ ਆਈਆ। ਨਾਨਕ ਗੋਬਿੰਦ ਚਲਾਇਆ ਇਕ ਰਥੇ, ਰਥ ਰਥਵਾਹੀ ਆਪ ਅਖਵਾਈਆ। ਪੰਚ ਵਿਕਾਰਾ ਫੜ ਫੜ ਮਥੇ, ਸ਼ਬਦ ਮਧਾਣਾ ਏਕਾ ਪਾਈਆ। ਮਨਮੁਖ ਜੀਵ ਸੱਥਰ ਲੱਥੇ, ਧਰਤ ਮਾਤ ਸੱਥਰ ਰਹੀ ਵਛਾਈਆ। ਅੰਤਮ ਲਹਿਣਾ ਦੇਣਾ ਮੂਲ ਚੁਕਾਏ ਸਾਢੇ ਤਿੰਨ ਤਿੰਨ ਹੱਥੇ, ਕਲਜੁਗ ਵੰਡ ਵੰਡਾਈਆ। ਚਰਨ ਦਵਾਰੇ ਗੁਰ ਗੋਬਿੰਦੇ ਜੋ ਜਨ ਢੱਠੇ, ਅੰਤਮ ਹੋਏ ਸਹਾਈਆ। ਤੇਰਾ ਸੁਣ ਨਾਂ, ਘਰ ਘਰ ਉਡਦੇ ਕਾਂ, ਗਿਆਨਿਆਂ ਧਿਆਨਿਆਂ ਦਿਸੇ ਨਾ, ਨਿਹਕਲੰਕਾ ਨਾਉਂ ਰਖਾਈਆ। ਅੰਤਮ ਲਹਿਣਾ ਦੇਣਾ ਚੁਕਾਏ ਤੀਰਥ ਅੱਠ ਸੱਠੇ, ਗੰਗਾ ਗੋਦਾਵਰੀ ਦਏ ਦੁਹਾਈਆ। ਉਚੇ ਮੰਦਰ ਸਾਰੇ ਢੱਠੇ, ਇੱਟ ਗਾਰੇ ਜੋ ਬਣਾਈਆ। ਗੁਰਮੁਖ ਤੇਰਾ ਏਕਾ ਰਹਿ ਜਾਏ ਹੱਠੇ, ਪ੍ਰਭ ਚਰਨ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਨਾਮ ਵਰ, ਧੁਰ ਸ਼ਬਦ ਕਰੇ ਕੁੜਮਾਈਆ। ਧੁਰ ਸ਼ਬਦ ਸਚ ਭਤਾਰ, ਗੁਰਮੁਖ ਨਾਰੀ ਆਪ ਪ੍ਰਨਾਇੰਦਾ। ਆਪੇ ਕਰੇ ਸਚ ਪਿਆਰ, ਆਪਣੇ ਗਲੇ ਲਗਾਇੰਦਾ। ਗੋਬਿੰਦ ਵਿਚੋਲਾ ਵਿਚ ਸੰਸਾਰ, ਦੋ ਜਹਾਨਾਂ ਮੇਲ ਮਿਲਾਇੰਦਾ। ਨਾਨਕ ਤੋਲਾ ਨਰ ਨਿਰੰਕਾਰ, ਏਕਾ ਕੰਡਾ ਹੱਥ ਉਠਾਇੰਦਾ। ਸੋਹੰ ਬੋਲਾ ਵਿਚ ਸੰਸਾਰ, ਆਪਣੀ ਰਸਨਾ ਗਾਇੰਦਾ। ਹੋਏ ਵਿਚੋਲਾ ਅੰਤਮ ਵਾਰ, ਚਰਨ ਗੋਲਾ ਰਾਹ ਤਕਾਇੰਦਾ। ਸਾਚਾ ਢੋਲਾ ਪਰਵਰਦਿਗਾਰ, ਚਾਰ ਵਰਨਾਂ ਆਪ ਸੁਣਾਇੰਦਾ। ਅਠਾਰਾਂ ਬਰਨਾਂ ਕਰੇ ਖ਼ਬਰਦਾਰ, ਏਕਾ ਸਰਨਾ ਹਰਿ ਜਣਾਇੰਦਾ। ਅਕਾਲ ਪੁਰਖ ਹਰਿ ਕਰਨੀ ਕਰਨਾ, ਗੁਰਮਤ ਗੁਰ ਆਪ ਉਪਜਾਇੰਦਾ। ਆਦਿ ਅੰਤ ਇਕ ਜਣਾਏ ਆਪਣੀ ਸਰਨਾ, ਆਪੇ ਮੰਝਧਾਰ ਰੁੜ੍ਹਾਇੰਦਾ। ਆਪਣਾ ਭਾਣਾ ਆਪੇ ਜਰਨਾ, ਆਪਣੇ ਭਾਣੇ ਵਿਚ ਸਮਾਇੰਦਾ। ਕਲਜੁਗ ਤੇਰਾ ਅੰਤਮ ਕਰਨਾ, ਸਤਿਜੁਗ ਸਾਚਾ ਰਾਹ ਵਖਾਇੰਦਾ। ਜਨ ਭਗਤਾਂ ਖੋਲ੍ਹੇ ਹਰਨਾ ਫਰਨਾ, ਤੀਜਾ ਲੋਚਨ ਆਪ ਖੁਲ੍ਹਾਇੰਦਾ। ਆਵਣ ਜਾਵਣ ਚੁਕਾਏ ਮਰਨਾ ਡਰਨਾ, ਸਾਚੀ ਸਿਖਿਆ ਇਕ ਸਿਖਾਇੰਦਾ। ਹੱਥ ਕਟਾਰ ਤੇਜ ਤਲਵਾਰ ਗੁਰਸਿਖ ਹੱਥ ਨਾ ਫੜਨਾ, ਪ੍ਰਭ ਏਕਾ ਖੰਡਾ ਵਾਹਿੰਦਾ। ਗੁਰ ਗੋਬਿੰਦਾ ਦਰ ਦਵਾਰੇ ਮਾਰ ਬੈਠਾ ਧਰਨਾ, ਆਪ ਆਪਣਾ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਘਰ ਸਾਚਾ ਧਾਮ ਸੁਹਾਇੰਦਾ। ਸਾਚਾ ਧਾਮ ਇਕ ਅਵੱਲਾ, ਉਚ ਅਟੱਲ ਮੁਨਾਰਾ। ਪੁਰਖ ਅਬਿਨਾਸ਼ੀ ਬੈਠਾ ਇਕੱਲਾ, ਖੇਲੇ ਖੇਲ ਅਪਾਰਾ। ਦੀਪਕ ਜੋਤੀ ਏਕਾ ਬੱਲਾ, ਏਕਾ ਏਕ ਕਰੇ ਉਜਿਆਰਾ। ਨਾ ਕੋਈ ਦੂਸਰ ਦੂਈ ਦਵੈਤੀ ਦਿਸੇ ਸੱਲਾ, ਨਾ ਕੋਈ ਪਸਰ ਪਸਾਰਾ। ਹਰਿ ਹਰਿ ਜੂ ਬੈਠਾ ਧਾਮ ਅਟੱਲਾ, ਆਪੇ ਜਾਣੇ ਆਪਣੀ ਕਾਰਾ। ਸ਼ਬਦ ਸੁਤ ਸਚ ਸੁਨੇਹੜਾ ਆਦਿ ਸ਼ਕਤ ਆਦਿ ਪੁਰਖ ਨਿਰੰਜਣ ਏਕਾ ਘੱਲਾ, ਲੋਕਮਾਤ ਵਾਰੋ ਵਾਰਾ। ਸਤਿਜੁਗ ਤ੍ਰੇਤਾ ਦੁਆਪਰ ਕਰ ਕਰ ਹੱਲਾ, ਖੇਲੇ ਖੇਲ ਨਾਰੀ ਨਾਰਾ। ਕਲਜੁਗ ਤੇਰਾ ਖੇਲ ਅਵੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਜ ਤਤ ਵਸਿਆ ਬਾਹਰਾ। ਪੰਜ ਤਤ ਨਾ ਰੱਖੀ ਦੇਹ, ਨਿਹਕਲੰਕ ਲਏ ਅਵਤਾਰਾ। ਜੋਤੀ ਸ਼ਬਦੀ ਸਾਚਾ ਨੇਹ, ਭਗਤਨ ਭਗਤੀ ਕਰੇ ਪਿਆਰਾ। ਅੰਮ੍ਰਿਤ ਆਤਮ ਬਰਖੇ ਮੇਹ, ਏਕਾ ਧਾਰਾ ਠੰਢੀ ਠਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਸੰਤ ਸੁਹੇਲੇ ਇਕ ਇਕੇਲੇ ਕਰ ਕਰ ਮੇਲੇ, ਜੁਗ ਜੁਗ ਵਿਛੜੇ ਫੜ ਫੜ ਬਾਹੋਂ ਜਾਏ ਤਾਰਾ। ਸਤਿ ਪੁਰਖ ਨਿਰੰਜਣ ਜੋਤ ਜਗਾ, ਜਗਤ ਕਰੇ ਰੁਸ਼ਨਾਈਆ। ਕਲਜੁਗ ਅੰਧੇਰ ਰਿਹਾ ਮਿਟਾ, ਆਪ ਆਪਣਾ ਭੇਖ ਮਿਟਾਈਆ। ਚਾਰੋਂ ਕੁੰਟ ਨੇਤਰ ਰਿਹਾ ਉਠਾ, ਦਿਵਸ ਰੈਣ ਵੇਖ ਵਖਾਈਆ। ਜਨ ਭਗਤਾਂ ਵੇਖੇ ਸਾਚਾ ਰਾਹ, ਆਪ ਆਪਣਾ ਪੰਧ ਮੁਕਾਈਆ। ਪਕੜ ਉਠਾਏ ਥਾਉਂ ਥਾਂ, ਥਾਨ ਸੁਹਾਵਾ ਇਕ ਵਖਾਈਆ। ਆਪ ਜਪਾਏ ਆਪਣਾ ਨਾਂ, ਹਰਿਜਨ ਸਾਚੀ ਬੂਝ ਬੁਝਾਈਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਸੀਸ ਜਗਦੀਸ ਆਪਣਾ ਹੱਥ ਟਿਕਾਈਆ। ਜਗਤ ਜੰਜਾਲਾ ਕਟੇ ਫਾਹ, ਰਾਏ ਧਰਮ ਨਾ ਦਏ ਸਜ਼ਾਈਆ। ਸੰਤ ਸੁਹੇਲੇ ਮਾਤ ਉਪਾ, ਜੁਗ ਜੁਗ ਕਰੇ ਸ਼ਬਦ ਕੁੜਮਾਈਆ। ਕਲਜੁਗ ਸਾਚਾ ਸਗਨ ਮਨਾ, ਹਰਿ ਸੰਗਤ ਨੀਂਹ ਰਖਾਈਆ। ਸੋਹੰ ਗਾਨਾ ਹੱਥ ਬੰਨ੍ਹਾ, ਨਾਮ ਮਹਿੰਦੀ ਸੱਚੀ ਲਾਈਆ। ਤਨ ਸ਼ਿੰਗਾਰਾ ਇਕ ਕਰਾ, ਸਾਚਾ ਬਸਤਰ ਆਪ ਪਹਿਨਾਈਆ। ਧੂੜੀ ਕੱਜਲ ਨੇਤਰ ਪਾ, ਅੰਧ ਅੰਧੇਰ ਮਿਟਾਈਆ। ਪ੍ਰੇਮ ਪਿਆਲਾ ਜਾਮ ਪਿਆ, ਅੰਮ੍ਰਿਤ ਮੁਖ ਚੁਆਈਆ। ਸਦਾ ਰਖਵਾਲਾ ਆਪ ਅਖਵਾ, ਸੇਵਕ ਸੇਵਾ ਰਿਹਾ ਕਮਾਈਆ। ਗੁਰ ਗੋਪਾਲਾ ਦਇਆ ਕਮਾ, ਗੁਰਮੁਖ ਗੁਰਸਿਖ ਰਿਹਾ ਬਣਾਈਆ। ਜੋਤ ਜਵਾਲਾ ਇਕ ਵਿਖਾ, ਆਤਮ ਜੋਤੀ ਨੂਰ ਸਵਾਈਆ। ਮਸਤਕ ਗਗਨ ਥਾਲਾ ਦਏ ਸੁਹਾ, ਸਾਚੇ ਘਰ ਵੱਜੇ ਵਧਾਈਆ। ਏਕਾ ਰਾਗ ਅਨਾਦੀ ਦਏ ਜਣਾ, ਬ੍ਰਹਿਮਾਦੀ ਖੋਜ ਖੁਜਾਈਆ। ਆਦਿ ਜੁਗਾਦੀ ਆਪੇ ਜਾਣੇ ਆਪਣਾ ਨਾਂ, ਨਾਉਂ ਆਪਣਾ ਆਪ ਉਪਾਈਆ। ਧੁਰ ਦੀ ਬਾਣ ਧੁਰ ਦੀ ਵਾਦੀ, ਆਪਣਾ ਭੇਖ ਵਟਾਈਆ। ਗੋਬਿੰਦ ਨਾਨਕ ਗਏ ਅਰਾਧੀ, ਪ੍ਰਭ ਤੇਰੀ ਓਟ ਰਖਾਈਆ। ਥਿਰ ਘਰ ਬੈਠੇ ਲਾ ਸਮਾਧੀ, ਚਰਨ ਕਵਲ ਰਿਹਾ ਧਿਆਨ ਲਗਾਈਆ। ਆਪ ਉਠਾਏ ਦਇਆ ਕਮਾਏ ਇਕ ਵਜਾਏ ਸਾਚਾ ਨਾਦੀ, ਏਕਾ ਤੂਰ ਰਖਾਈਆ। ਸ਼ਬਦ ਜਣਾਏ ਬੋਧ ਅਗਾਧੀ, ਅਗਾਧ ਬੋਧ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰੀ ਕਰੇ ਮਾਤ ਕੁੜਮਾਈਆ। ਹਰਿ ਸੰਗਤ ਹਰਿ ਜਨਮ ਦਵਾ, ਸਤਿਜੁਗ ਰਾਹ ਚਲਾਇਆ। ਆਪਣੀ ਖ਼ੁਸ਼ੀ ਆਪ ਮਨਾ, ਆਪੇ ਮਾਰਗ ਪਾਇਆ। ਸੰਤ ਸੁਹੇਲੇ ਲਏ ਉਠਾ, ਜੁਗ ਜੁਗ ਵਿਛੜੇ ਮੇਲ ਮਿਲਾਇਆ। ਦੁਰਮਤ ਮੈਲ ਦਾਗ਼ ਦਏ ਧਵਾ, ਅੰਮ੍ਰਿਤ ਨਾਮ ਕਟੋਰਾ ਹੱਥ ਉਠਾਇਆ। ਸਾਚੀ ਸਿਖਿਆ ਦਏ ਪੜ੍ਹਾ, ਲਿਖਿਆ ਲੇਖ ਨਾ ਕਿਸੇ ਰਖਾਇਆ। ਨਾਮ ਭਿਛਿਆ ਝੋਲੀ ਪਾ, ਕਾਇਆ ਤਨ ਭੰਡਾਰ ਰਖਾਇਆ। ਏਕਾ ਦੂਜਾ ਭੌ ਚੁਕਾ, ਤੀਜਾ ਨੈਣ ਖੋਲ੍ਹ ਵਖਾਇਆ। ਚੌਥੇ ਘਰ ਦਏ ਸੁਹਾ, ਏਕਾ ਪਦ ਵਖਾਇਆ। ਪੰਚਮ ਨਾਦ ਦਏ ਵਜਾ, ਅਨਹਦ ਸੇਵਾ ਲਾਇਆ। ਗੁਰਮੁਖ ਸਾਚੇ ਲਏ ਉਠਾ, ਗੁਰ ਗੋਬਿੰਦ ਸੰਗ ਨਿਭਾਇਆ। ਸਰਸਾ ਤੇਰੀ ਭੇਟ ਚੜ੍ਹਾ, ਪ੍ਰਭ ਚਰਨੀ ਸੀਸ ਝੁਕਾਇਆ। ਆਪੇ ਖੇਵਟ ਖੇਟ ਬਣ ਮਲਾਹ, ਕਲਜੁਗ ਅੰਤਮ ਬੇੜੇ ਲਏ ਚੜ੍ਹਾਇਆ। ਗੁਰ ਗੋਬਿੰਦ ਨਰ ਨਿਰੰਕਾਰ ਬੈਠੇ ਕਰਨ ਸਲਾਹ, ਕਲਜੁਗ ਵੇਲਾ ਅੰਤਮ ਆਇਆ। ਆਪ ਉਠਾਏ ਫੜ ਫੜ ਬਾਂਹ, ਦਿਵਸ ਰੈਣ ਸੇਵ ਕਮਾਇਆ। ਪੰਛੀ ਪੰਖੀ ਕੋਈ ਜਾਣੇ ਨਾ, ਆਉਂਦਾ ਜਾਂਦਾ ਦਿਸ ਨਾ ਆਇਆ। ਇਕ ਉਪਾਏ ਸਾਚਾ ਨਾਂ, ਨਾਨਕ ਸੇਵਾ ਪੂਰ ਕਰਾਇਆ। ਸੋ ਪੁਰਖ ਨਿਰੰਜਣ ਜਾਣੇ ਆਪਣਾ ਥਾਂ, ਥਾਨ ਥਨੰਤਰ ਇਕ ਸੁਹਾਇਆ। ਹੰ ਹੰਗਤਾ ਦਏ ਮਿਟਾ, ਹਉਮੇ ਰੋਗ ਗਵਾਇਆ। ਸਾਚੀ ਸੰਗਤਾ ਦਏ ਬਣਾ, ਸਤਿਗੁਰ ਪੂਰਾ ਦਇਆ ਕਮਾਇਆ। ਸੱਸਾ ਸਿਖਿਆ ਇਕ ਸੁਣਾ, ਏਕਾ ਰਾਹ ਚਲਾਇਆ। ਹਰਿ ਕਾ ਅੱਖਰ ਆਪ ਪੜ੍ਹਾ, ਹਰਿ ਜੀ ਵਿਚ ਸਮਾਇਆ। ਊੜਾ ਅੱਖਰ ਆਪ ਉਪਾ, ਤ੍ਰੈਲੋਕਾਂ ਆਪ ਵੇਖ ਵਖਾਇਆ। ਐੜਾ ਲੇਖਾ ਰਿਹਾ ਲਿਖਾ, ਏਕਾ ਅੱਖ ਖੁਲ੍ਹਾਇਆ। ਈੜੀ ਇਸ਼ਟ ਆਪ ਬਣਾ, ਆਪਣਾ ਰੂਪ ਬਣਾਇਆ। ਸੱਸਾ ਕਿਲ੍ਹਾ ਦਏ ਸੁਹਾ, ਸਤਿਗੁਰ ਘੇਰਾ ਪਾਇਆ। ਹਾਹਾ ਹਰਿਜਨ ਲਏ ਬਹਾ, ਦੂਸਰ ਕੋਈ ਨੇੜ ਨਾ ਆਇਆ। ਕੱਕਾ ਕਰਮ ਰਿਹਾ ਕਮਾ, ਖੱਖਾ ਖੇਲ ਰਚਾਇਆ। ਗੱਗਾ ਗੋਬਿੰਦ ਲਏ ਉਠਾ, ਘੱਗਾ ਘੋੜਾ ਨਾਲ ਲਿਆਇਆ। ਙ ਙਿਆਨ ਦਏ ਸੁਣਾ, ਚੱਚਾ ਚਿਤ ਦਏ ਸੁਹਾ, ਸੰਮਤ ਚੌਦਾਂ ਵੇਖ ਵਿਖਾਇਆ। ਛੱਛਾ ਛੱਪਰ ਇਕ ਬਣਾ, ਜੱਜਾ ਜਹਾਜ ਲਏ ਬਣਾ, ਗੁਰਮੁਖ ਸਾਚੇ ਵਿਚ ਚੜ੍ਹਾ, ਝੱਜਾ ਝੇੜਾ ਦਏ ਛਿੜਾ, ਨਿਹਕਲੰਕੀ ਜਾਮਾ ਪਾਇਆ। ਞਞਾ ਜਨਮ ਰਿਹਾ ਵਖਾ, ਗੁਰਮੁਖ ਸਾਚੇ ਜਨਮ ਦਵਾਇਆ। ਟੈਂਕਾ ਟੱਲ ਆਪ ਵਜਾ, ਸੋਹੰ ਹੱਥ ਰਖਾਇਆ। ਠੱਠਾ ਠੋਕਰ ਦਏ ਲਾ, ਲੋਆਂ ਪੁਰੀਆਂ ਰਿਹਾ ਹਿਲਾਇਆ। ਡੱਡਾ ਡਾਲ ਰਹੇ ਤੁੜਾ, ਲੱਖ ਚੁਰਾਸੀ ਰਿਹਾ ਖਪਾਇਆ। ਢੱਡਾ ਢੋਲਕ ਇਕ ਵਜਾ, ਅਨਹਦ ਸੇਵਾ ਲਾਇਆ। ਣਾਣਾ ਆਪਣਾ ਕਰਮ ਕਮਾ, ਆਪ ਆਪਣਾ ਭੇਖ ਵਟਾਇਆ। ਤਤਾ ਤਿਲਕ ਇਕ ਰਖਾ, ਗੁਰਮੁਖਾਂ ਜੋਤ ਜਗਾਇਆ। ਥੱਥਾ ਥਿਰ ਘਰ ਦਏ ਬਹਾ, ਨਾ ਕੋਈ ਬਾਹਰ ਕਢਾਇਆ। ਦੱਦਾ ਦੁੱਖ ਦਏ ਮਿਟਾ, ਗੁਰਸਿਖ ਸਚ ਸੁੱਚ ਸਮਾਈਆ। ਧੱਧਾ ਧਵਲ ਝੋਲੀ ਪਾ, ਆਤਮ ਦਾਤ ਰਿਹਾ ਵਧਾਈਆ। ਨੱਨਾ ਨਿਰਗੁਣ ਖੇਲ ਰਚਾ, ਸਰਗੁਣ ਮੇਲ ਮਿਲਾਈਆ। ਫੱਫਾ ਫਲ ਫੁਲਵਾੜੀ ਮਾਤ ਲਗਾ, ਹਾੜ ਸਤਾਰਾਂ ਖ਼ੁਸ਼ੀ ਮਨਾਈਆ। ਪੱਪਾ ਪੂਤ ਸਪੂਤਾ ਲਿਆ ਉਪਾ, ਖੇਲੇ ਖੇਲ ਹਰਿ ਰਘੁਰਾਈਆ। ਬੱਬਾ ਬੰਦ ਦਏ ਕਰਾ, ਨੌ ਦਰ ਵੇਖ ਵਖਾਈਆ। ਭੱਭਾ ਭੁੱਲਿਆਂ ਮਾਰਗ ਪਾ, ਏਕਾ ਚਰਨਾਂ ਰਾਹ ਵਖਾਈਆ। ਮੱਮਾ ਮੋਹਣੀ ਰੂਪ ਵਟਾ, ਮਨਮੁਖ ਜੀਵਾਂ ਰਿਹਾ ਭੁਲਾਈਆ। ਯਯਾ ਯਾਰ ਇਕ ਅਖਵਾ, ਸੱਜਣ ਮੀਤ ਆਪ ਹੋ ਆਈਆ। ਰਾਰਾ ਰੇਖਾ ਦਏ ਮਿਟਾ, ਹਰਿਜਨ ਸਾਚੇ ਲਏ ਤਰਾਈਆ। ਲੱਲਾ ਲਹਿਣਾ ਦੇਣਾ ਮੂਲ ਚੁਕਾ, ਆਪ ਆਪਣੇ ਅੰਗ ਲਗਾਈਆ। ਵਵਾ ਵਿਸ਼ਨੂੰ ਵੇਸ ਵਟਾ, ਜੋਤੀ ਨੂਰ ਸੰਗ ਰਲਾਈਆ। ਸੋਹੰ ਡੰਕ ਇਕ ਵਜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਉਂ ਰਖਾਈਆ। ੜਾੜਾ ਅੱਖਰ ਰਾਹ ਰਿਹਾ ਤਕਾ, ਦਰ ਦਵਾਰੇ ਵੇਖੇ ਨੇਤਰ ਨੈਣ ਉਠਾ, ਦੋਵੇਂ ਮੁਖ ਪਾਰਬ੍ਰਹਮ ਦੀ ਬੈਠ ਕੁੱਖ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਤਰਾਈਆ। ਸਤਿਗੁਰ ਪੂਰਾ ਸਚ ਹੈ, ਸਾਚੇ ਘਰ ਸਮਾਏ। ਲੱਖ ਚੁਰਾਸੀ ਕਾਇਆ ਮਾਟੀ ਕੱਚ ਹੈ, ਥਿਰ ਰਹਿਣ ਨਾ ਪਾਏ। ਜੂਠੇ ਝੂਠੇ ਦਰ ਦਰ ਘਰ ਘਰ ਰਹੇ ਨੱਚ ਹੈ, ਨਟੂਆ ਸਵਾਂਗ ਵਰਤਾਏ। ਮਾਇਆ ਅਗਨੀ ਰਹੀ ਮੱਚ ਹੈ, ਮੋਹ ਮਮਤਾ ਕਰੇ ਹਲਕਾਏ। ਹਰਿ ਕਾ ਸ਼ਬਦ ਗੁਰਮੁਖ ਵਿਰਲੇ ਗਿਆ ਪਚ ਹੈ, ਸਾਂਤਕ ਸਤਿ ਵਰਤਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਰ ਪਿਆਲਾ ਦੀਨ ਦਿਆਲਾ ਏਕਾ ਨਾਮ ਪਿਆਏ। ਇਕ ਪਿਆਲਾ ਸਾਚਾ ਨਾਮ, ਜਨ ਭਗਤਾਂ ਆਪ ਪਿਆਇੰਦਾ। ਕੋਈ ਨਾ ਲਾਏ ਹਰਿ ਜੀ ਦਾਮ, ਚਰਨ ਪ੍ਰੀਤੀ ਇਕ ਸਿਖਾਇੰਦਾ। ਕਲਜੁਗ ਰੈਣ ਅੰਧੇਰੀ ਸ਼ਾਮ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਲੱਖ ਚੁਰਾਸੀ ਤੇਰਾ ਤਾਮ, ਹਰਿ ਅੰਤਮ ਆਪ ਪਕਾਇੰਦਾ। ਆਪੇ ਬੈਠ ਸਾਚੇ ਨਗਰ ਗਰਾਮ, ਸਾਚੀ ਰਚਨ ਰਚਾਇੰਦਾ। ਸਚ ਭੂਮਿਕਾ ਸਾਚਾ ਧਾਮ, ਸਾਚੀ ਜੋਤ ਟਿਕਾਇੰਦਾ। ਏਕਾ ਜੋਤੀ ਰਾਮਾ ਰਾਮ, ਵਰਨ ਗੋਤੀ ਵੇਖ ਵਖਾਇੰਦਾ। ਰਾਮ ਨਾਮ ਸੁਰਤੀ ਸਚ ਸਿੰਘਾਸਣ ਕਰ ਬਿਸਰਾਮ, ਏਕਾ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਵੇਖੇ ਹਰਿ, ਹਰਿਜਨ ਵਿਚ ਸਮਾਈਆ। ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਰੁੱਤ ਸੁਹਾਈਆ। ਵੇਖ ਵਖਾਣੇ ਚਾਰ ਕੁੰਟ ਦਹਿ ਦਿਸ਼ਾ ਨੌ ਦਰ, ਆਪ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਆਪਣਾ ਆਪ ਰਹੀ ਹਰ, ਕਰਮ ਕੁਕਰਮ ਨਾ ਕੋਇ ਵੇਖ ਵਖਾਈਆ। ਸਾਧ ਸੰਤ ਆਪਣਾ ਧਰਮ ਗਏ ਹਰ, ਨਾ ਕੋਈ ਧੀਰਜ ਧੀਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਤੇਰੇ ਕਾਚੇ ਸੰਤ, ਬੈਠੇ ਧੂਣੀਆਂ ਤਾਈਆ। ਗੁਰ ਪੀਰ ਰੁੱਤ ਮਾਨਣ ਇਕ ਬਸੰਤ, ਮਾਇਆ ਰਾਣੀ ਸੇਜ ਵਛਾਈਆ। ਭਰਮੇ ਭੁੱਲੇ ਜੀਵ ਜੰਤ, ਸਚ ਸੰਦੇਸ਼ ਨਾ ਕੋਈ ਸੁਣਾਈਆ। ਮਿਲੇ ਮੇਲ ਨਾ ਸਾਚੇ ਕੰਤ, ਚਾਰ ਵਰਨ ਫਿਰਦੇ ਵਾਹੋ ਦਾਹੀਆ। ਪਾਰਬ੍ਰਹਮ ਤੇਰੀ ਮਹਿਮਾ ਅਗਣਤ, ਨਾ ਕੋਈ ਲੇਖਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਭਾਣੇ ਵਿਚ ਸਮਾਈਆ। ਹਰਿ ਭਾਣਾ ਬਲਵਾਨ, ਆਪਣੇ ਹੱਥ ਰਖਾਇਆ। ਏਕਾ ਏਕ ਧੁਰ ਫ਼ਰਮਾਨ, ਸ਼ਬਦ ਸੰਦੇਸ਼ ਰਖਾਇਆ। ਜਨ ਭਗਤਾਂ ਦੇਵੇ ਦਰ ਦਰ ਘਰ ਘਰ ਆਨ, ਹੋ ਪਰਵੇਸ਼ ਦਇਆ ਕਮਾਇਆ। ਕਲਜੁਗ ਤੇਰੀ ਅੰਤਮ ਲਾਹੇ ਮਕਾਨ, ਹਾੜ ਸਤਾਰਾਂ ਤ੍ਰੈ ਲੋਕਾਂ ਸਤਾਰਵੀਂ ਆਪ ਕਰਾਵਣ ਆਇਆ। ਜਨ ਭਗਤਾਂ ਬਖ਼ਸ਼ੇ ਚਰਨ ਧੂੜ ਭੂਮਿਕਾ ਸਚ ਅਸਥਾਨ, ਸਾਚਾ ਮੰਦਰ ਇਕ ਸੁਹਾਇਆ। ਆਪੇ ਹੋਇਆ ਜਾਣੀ ਜਾਣ, ਜਾਨਣਹਾਰ ਆਪ ਅਖਵਾਇਆ। ਗੁਰਸਿੱਖ ਗਊ ਗਰੀਬ ਨਿਮਾਣਿਆਂ ਦਰ ਦਵਾਰੇ ਦੇਵੇ ਮਾਣ, ਏਕਾ ਨਾਮ ਜਪਾਇਆ। ਮਨਮੁਖ ਕੀਤਾ ਆਪਣਾ ਪਾਣ, ਰਾਏ ਧਰਮ ਦਏ ਸਜਾਇਆ। ਹਰਿ ਹਰਿ ਹਰਿ ਸੰਗਤ ਕਰ ਪਛਾਣ, ਹਰਿਜਨ ਸਾਚਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਣ ਵੇਖਣ ਆਇਆ। ਹਰਿ ਸੰਗਤ ਰੰਗ ਸਾਚਾ ਚਾੜ੍ਹ, ਜੋਤੀ ਨੂਰ ਸਵਾਈਆ। ਦਰ ਘਰ ਸਾਚੇ ਆਪੇ ਵਾੜ, ਅੰਦਰ ਮੰਦਰ ਖੋਜ ਖੁਜਾਈਆ। ਘਾੜਨਹਾਰਾ ਸਾਚਾ ਘਾੜ, ਘੜਨ ਭੰਨਣਹਾਰ ਹਰਿ ਸਮਰਥ ਏਕਾ ਏਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਰੰਗਤ ਰੰਗ ਰੰਗਾਈਆ। ਏਕਾ ਸੰਗਤ ਏਕਾ ਭਿਛਿਆ, ਆਤਮ ਝੋਲੀ ਡਾਹੀਆ। ਹਰਿ ਸੰਗਤ ਹਰਿ ਦਰ ਪਰਵਾਨ, ਹਰਿ ਦਰ ਵੱਜੀ ਵਧਾਈਆ। ਧਰਮ ਝੁਲਾਏ ਸਚ ਨਿਸ਼ਾਨ, ਸੱਤ ਰੰਗਾਂ ਆਪ ਰੰਗਾਈਆ। ਲਾਲ ਭੂਸ਼ਨ ਵਿਚ ਜਹਾਨ, ਕੰਚਨ ਰੂਪ ਸਮਾਈਆ। ਸੂਹਾ ਵੇਸ ਹਰਿ ਭਗਵਾਨ, ਚਿੱਟੀ ਧਾਰਾ ਰਿਹਾ ਚਲਾਈਆ। ਨੀਲੀ ਧਾਰੀ ਕਰ ਪ੍ਰਵਾਨ, ਪੀਲੀ ਵਿਚ ਸਮਾਈਆ। ਕਾਲਾ ਸੂਸਾ ਪੰਜ ਸ਼ੈਤਾਨ, ਈਸਾ ਮੂਸਾ ਤਨ ਪਹਿਨਾਈਆ। ਸਚ ਹਦੀਸਾ ਅੰਜੀਲ ਕੁਰਾਨ, ਸਚ ਹਦੀਸਾ ਇਕ ਸੁਣਾਈਆ। ਆਪੇ ਵੇਖੇ ਮਾਰ ਧਿਆਨ, ਬੀਸ ਬੀਸਾ ਖੇਲ ਖਿਲਾਈਆ। ਜਗਤ ਉਨੀਸਾ ਕਰ ਪਰਵਾਨ, ਐੜਾ ਅੱਲਾ ਸੰਗ ਰਖਾਈਆ। ਅਥਰਬਣ ਤੇਰਾ ਵੇਖ ਬਿਬਾਣ, ਅੱਲਾ ਰਾਣੀ ਰਾਹ ਤਕਾਈਆ। ਧਰਤ ਮਾਤ ਤੇਰਾ ਸਚ ਮੈਦਾਨ, ਨੌ ਖੰਡ ਵੇਖ ਵਖਾਈਆ। ਸ਼ਾਹ ਅਸਵਾਰ ਉਠ ਉਠ ਸਾਰੇ ਗਾਣ, ਆਪ ਆਪਣਾ ਤੰਗ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਦਰ ਘਰ ਸੱਚੀ ਸਰਨਾਈਆ। ਦਰ ਘਰ ਸਾਚਾ ਹਰਿ ਭਗਵਾਨਾ, ਏਕਾ ਏਕ ਰਖਾਇਆ। ਭਗਤ ਜਨਾਂ ਹਰਿ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇਆ। ਸੋਹੰ ਚਿਲ੍ਹਾ ਤੀਰ ਕਮਾਨਾ, ਸਾਚੇ ਤਨ ਪਹਿਨਾਇਆ। ਆਪੇ ਵੇਖੇ ਮਾਰ ਧਿਆਨਾ, ਦੋ ਜਹਾਨਾਂ ਵੇਖ ਵਖਾਇਆ। ਪੰਜ ਤਤ ਤੇਰਾ ਸਚ ਮੈਦਾਨਾ, ਹਰਿ ਸਚ ਅਖਾੜ ਲਗਾਇਆ। ਆਪੇ ਹੋਇਆ ਜਾਣੀ ਜਾਣਾ, ਤ੍ਰੈ ਤ੍ਰੈ ਵੇਸ ਵਟਾਇਆ। ਗੁਰ ਸੰਗਤ ਦੇਵੇ ਧੁਰ ਫ਼ਰਮਾਨਾ, ਸਚ ਸੰਦੇਸ਼ ਉਪਾਇਆ। ਚਰਨ ਕਵਲ ਕਵਲ ਚਰਨ ਹਰਿ ਇਕ ਧਿਆਨਾ, ਆਵਣ ਜਾਵਣ ਦਏ ਕਟਾਇਆ। ਸੰਮਤ ਚੌਦਾਂ ਹੋ ਪ੍ਰਧਾਨਾ, ਲੋਕਮਾਤੀ ਰਿਹਾ ਜਗਾਇਆ। ਨਾ ਕੋਈ ਸੋਏ ਰਾਜਾ ਰਾਣਾ, ਸਾਧਾਂ ਸੰਤਾਂ ਆਲਸ ਨਿੰਦਰਾ ਰਿਹਾ ਲਾਹਿਆ। ਗੁਰਮੁਖ ਸਾਚੇ ਚਤੁਰ ਸੁਜਾਨਾ, ਆਪ ਆਪਣੀ ਬੂਝ ਬੁਝਾਇਆ। ਹਾੜ ਸਤਾਰਾਂ ਕਰ ਪ੍ਰਵਾਨਾ, ਨਾਮ ਨਿਧਾਨਾ ਝੋਲੀ ਪਾਇਆ। ਆਵਣ ਜਾਵਣ ਚੁੱਕੇ ਕਾਨਾ, ਲੱਖ ਚੁਰਾਸੀ ਫੰਦ ਕਟਾਇਆ। ਗੁਰਸਿਖ ਹਰਿਜਨ ਤੇਰਾ ਲੇਖਾ ਲਾਏ ਆਉਣਾ ਜਾਣਾ, ਪੀਣਾ ਖਾਣਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਪੈਜ ਰਖਾਇਆ। ਹਰਿ ਸੰਗਤ ਤੇਰੀ ਸਾਚੀ ਮਤ, ਹਰਿ ਆਪਣੇ ਹੱਥ ਰਖਾਈਆ। ਮੇਲ ਮਿਲਾਇਆ ਕਮਲਾਪਤ, ਕੰਤ ਕੰਤੂਹਲ ਹੋਏ ਸਹਾਈਆ। ਆਤਮ ਬੀਜ ਬੀਜੇ ਸਾਚੇ ਵੱਤ, ਫਲ ਫੁਲਵਾੜੀ ਮਾਤ ਲਗਾਈਆ। ਏਕਾ ਆਤਮ ਸਚ ਸਰੋਵਰ ਠੰਡਾ ਪਾਣੀ ਦੇਵੇ ਘੱਤ, ਨੀਰ ਸੀਰ ਇਕ ਉਪਾਈਆ। ਨਾਲ ਰਲਾਏ ਧੀਰਜ ਸਤਿ, ਸੰਤੋਖੀ ਸਤਿ ਧੀਰਜ ਆਪ ਰਖਾਈਆ। ਕਾਇਆ ਮੰਦਰ ਅੰਦਰ ਤੇਰਾ ਸਾਚਾ ਹੱਟ, ਸਾਚਾ ਧਾਮ ਸੁਹਾਈਆ। ਚੌਦਾਂ ਲੋਕ ਵਖਾਏ ਏਕਾ ਹੱਟ, ਏਕਾ ਵਸਤ ਟਿਕਾਈਆ। ਹਰਿ ਸੰਗਤ ਲਾਹਾ ਲੈਣਾ ਖੱਟ, ਦੂਸਰ ਕਿਸੇ ਹੱਥ ਨਾ ਆਈਆ। ਭਾਗ ਲਗਾਏ ਕਾਇਆ ਮੱਟ, ਹਰਿ ਜੋਤੀ ਜੋਤ ਜਗਾਈਆ। ਚਰਨ ਦਵਾਰੇ ਹਰਿਜਨ ਆਉਣਾ ਨੱਠ ਨੱਠ, ਨਾਤਾ ਤੋੜਨਾ ਭੈਣਾਂ ਭਾਈਆ। ਕਾਇਆ ਬੁਰਜ ਜਾਣਾ ਢੱਠ, ਅੰਤ ਰਹਿਣ ਨਾ ਪਾਈਆ। ਹਰਿ ਸੰਗਤ ਤੇਰਾ ਸਚ ਇਕੱਠ, ਹਰਿ ਆਪੇ ਰਿਹਾ ਕਰਾਈਆ। ਤ੍ਰੈਗਣ ਮਾਇਆ ਤਪਿਆ ਮੱਠ, ਹਰਿ ਜੋਤੀ ਲੰਬੂ ਲਾਈਆ। ਇੱਕੀ ਜੇਠ ਕਰੀ ਚੱਠ, ਸੰਮਤ ਚੌਦਾਂ ਦਏ ਗਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਔਧ ਹੰਢਾਈਆ। ਕਲਜੁਗ ਤੇਰਾ ਪੈਂਡਾ ਜਾਏ ਮੁੱਕ, ਵੇਲਾ ਅੰਤ ਮੁਕਾਇੰਦਾ। ਸਤਿਜੁਗ ਸਾਚਾ ਰਾਹ ਜਾਏ ਢੁਕ, ਏਕਾ ਮਾਰਗ ਲਾਇੰਦਾ। ਸਿੰਘ ਸ਼ੇਰ ਰਿਹਾ ਬੁੱਕ, ਜੰਗਲ ਜੂਹ ਉਜਾੜ ਪਹਾੜ, ਵੇਖ ਵਖਾਇੰਦਾ। ਅੱਠ ਸੱਠ ਨੀਰ ਜਾਏ ਸੁੱਕ, ਗੰਗਾ ਗੋਦਾਵਰੀ ਨਾ ਨੀਰ ਵਹਾਇੰਦਾ। ਧਰਤ ਮਾਤ ਤੇਰੀ ਖਾਲੀ ਕਰੇ ਕੁੱਖ, ਲੱਖ ਚੁਰਾਸੀ ਮੁਖ ਛੁਪਾਇੰਦਾ। ਕਲਜੁਗ ਕਾਇਆ ਮਿਟੇ ਦੁੱਖ, ਅੰਤ ਰਹਿਣ ਨਾ ਪਾਇੰਦਾ। ਜਨ ਭਗਤਾਂ ਮਿਟਾਏ ਆਤਮ ਤ੍ਰਿਸ਼ਨਾ ਭੁੱਖ, ਚਿੰਤਾ ਸੋਗ ਮਿਟਾਇੰਦਾ। ਉਜਲ ਕਰਾਏ ਮਾਤ ਮੁਖ, ਸੋਹੰ ਸਾਚਾ ਜਾਪ ਜਪਾਇੰਦਾ। ਮਾਤ ਗਰਭ ਨਾ ਉਲਟਾ ਰੁੱਖ, ਦਸ ਦਸਮੇਸ਼ਾ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਏਕਾ ਘਰ, ਏਕਾ ਧਾਮ ਸੁਹਾਇੰਦਾ। ਏਕਾ ਘਰ ਚਰਨ ਦਵਾਰ, ਹਰਿਜਨ ਆਪ ਸਮਝਾਇੰਦਾ। ਪੂਰਬ ਲਹਿਣਾ ਕਰਮ ਵਿਚਾਰ, ਤਨ ਗਹਿਣਾ ਨਾਮ ਪਹਿਨਾਇੰਦਾ। ਨੇਤਰ ਨੈਣਾ ਦਰਸ ਅਪਾਰ, ਭਾਣਾ ਸਹਿਣਾ ਆਪ ਸਮਝਾਇੰਦਾ। ਕਲਜੁਗ ਅੰਤਮ ਵਹਿਣ ਵਹਿਣਾ ਸ੍ਰਿਸ਼ਟ ਸਬਾਈ ਡੋਬੇ ਵਿਚ ਮੰਝਧਾਰ, ਨਾ ਕੋਈ ਕਿਸੇ ਬਚਾਇੰਦਾ। ਗੁਰਮੁਖ ਸਾਚੇ ਹਰਿਜਨ ਹਰਿ ਸੰਗਤ ਮਿਲ ਮਿਲ ਬਹਿਣਾ, ਹਰਿ ਆਪਣੀ ਦਇਆ ਕਮਾਇੰਦਾ। ਵੇਲੇ ਅੰਤ ਕੰਤ ਸੰਤ ਭਗਵੰਤ ਮਾਤ ਰਹਿਣਾ, ਜੀਵ ਜੰਤ ਮੁਖ ਛੁਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਆਪ ਉਪਜਾਇੰਦਾ। ਹਰਿ ਸੰਗਤ ਤੇਰਾ ਗੁਰ ਭੰਡਾਰ, ਹਰਿ ਰਸਨਾ ਭੋਗ ਲਗਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰ, ਸਹਿੰਸਾ ਰੋਗ ਚੁਕਾਇੰਦਾ। ਤਨ ਮਨ ਕਾਇਆ ਦੇਵੇ ਠਾਰ, ਅਗਨੀ ਤ੍ਰਿਖਾ ਬੁਝਾਇੰਦਾ। ਅੰਮ੍ਰਿਤ ਆਤਮ ਦੇਵੇ ਠੰਢੀ ਠਾਰ, ਏਕਾ ਜਾਮ ਪਿਆਇੰਦਾ। ਮਾਨਸ ਜਨਮ ਨਾ ਆਏ ਹਾਰ, ਪਾਰ ਕਿਨਾਰ ਲਗਾਇੰਦਾ। ਏਕਾ ਦਏ ਨਾਮ ਹੁਲਾਰ, ਸਚ ਹੁਲਾਰਾ ਇਕ ਵਖਾਇੰਦਾ। ਵੇਖ ਵਖਾਏ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਨਾਮ ਕੱਪੜ ਤਨ ਸ਼ਿੰਗਾਰ, ਸਾਚਾ ਵੇਸ ਵਖਾਇੰਦਾ। ਆਪੇ ਹੋਇਆ ਪਹਿਰੇਦਾਰ, ਦਰ ਦਰਵੇਸ਼ ਅਖਵਾਇੰਦਾ। ਕਰੇ ਕਰਾਏ ਖ਼ਬਰਦਾਰ, ਨਰ ਨਰੇਸ਼ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦਇਆ ਕਮਾਇੰਦਾ। ਹਰਿ ਸੰਗਤ ਤੇਰਾ ਸਚ ਭੰਡਾਰ, ਲੋਕਮਾਤ ਵਰਤਾਇਆ। ਨੌ ਖੰਡ ਪ੍ਰਿਥਮੀ ਇਕ ਦਵਾਰ, ਏਕਾ ਘਰ ਰਿਹਾ ਵਖਾਇਆ। ਆਪੇ ਖੋਲ੍ਹੇ ਜਗਤ ਕਵਾੜ, ਆਪੇ ਰਾਹ ਚਲਾਇਆ। ਧੰਨ ਭਾਗ ਦਿਹਾੜਾ ਸਤਾਰਾਂ ਹਾੜ, ਸੰਮਤ ਚੌਦਾਂ ਵੇਖ ਵਖਾਇਆ। ਹਰਿ ਸੰਗਤ ਤੇਰੀ ਜੋਤ ਜਗਾਏ ਨਾੜ ਨਾੜ, ਅੰਧ ਅੰਧੇਰ ਮਿਟਾਇਆ। ਹਉਮੇ ਹੰਗਤਾ ਤ੍ਰਿਸ਼ਨਾ ਦੇਵੇ ਸਾੜ, ਅੰਦਰ ਮੰਦਰ ਡੇਰਾ ਲਾਇਆ। ਸਾਚੇ ਪੌੜੇ ਦੇਵੇ ਚਾੜ੍ਹ, ਡੂੰਘੀ ਕੰਦਰ ਵੇਖ ਵਖਾਇਆ। ਗੁਰਸਿਖ ਬਣਾਏ ਸਾਚੇ ਲਾੜ, ਨਾਰੀ ਨਰ ਆਪ ਅਖਵਾਇਆ। ਤੋੜੇ ਕਿਲ੍ਹਾ ਹੰਕਾਰੀ ਗੜ੍ਹ, ਏਕਾ ਤੀਰ ਨਿਸ਼ਾਨਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਸਾਚੇ ਘਰ, ਸਚ ਵਿਚੋਲਾ ਨਾਮ ਰਖਾਇਆ। ਨਾਮ ਵਿਚੋਲਾ ਪਾਏ ਫੇਰੇ, ਦੋਹਾਂ ਧਿਰਾਂ ਰਿਹਾ ਜਗਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ, ਉਠ ਉਠ ਬੈਠੇ ਵੇਖਣ ਚਾਈਂ ਚਾਈਂਆ। ਮਨਮੁਖ ਸੁੱਤੇ ਗੂੜ੍ਹੀ ਨੀਂਦ ਘਨੇਰੇ, ਨਾ ਲਈ ਮਾਤ ਅੰਗੜਾਈਆ। ਸ਼ਬਦ ਵਿਚੋਲਾ ਪ੍ਰਭ ਅਬਿਨਾਸ਼ੀ ਦੇ ਆਇਆ ਡੇਰੇ, ਰਿਹਾ ਹਾਲ ਸੁਣਾਈਆ। ਕਵਣ ਜਾਣੇ ਪ੍ਰਭ ਗੁਣ ਤੇਰੇ, ਤੇਰੇ ਹੱਥ ਵੱਡੀ ਵਡਿਆਈਆ। ਕਲਜੁਗ ਵੇਲਾ ਅੰਤਮ ਦਿਸੇ ਨੇੜੇ, ਕਾਲੇ ਲੱਛਣ ਦੇਣ ਦੁਹਾਈਆ। ਦਰ ਦਰ ਘਰ ਘਰ ਮੰਦਰ ਗੁਰਦਰ ਮਸਜਿਦ ਛੇੜੇ ਝੇੜੇ, ਦਿਵਸ ਰੈਣ ਕਰਨ ਸਲਾਹੀਆ। ਲੱਗੀ ਅੱਗ ਕਾਇਆ ਖੇੜੇ, ਨਾ ਕੋਈ ਕਿਸੇ ਬੁਝਾਈਆ। ਲਾੜੀ ਮੌਤ ਧਰਮ ਰਾਏ ਦੇ ਆ ਬੈਠੀ ਵਿਹੜੇ, ਖੁਲ੍ਹੜੇ ਕੇਸ ਗਲ ਵਿਚ ਪਾਈਆ। ਚਿਤਰ ਗੁਪਤ ਕਰੇ ਹੱਕ ਨਿਬੇੜੇ, ਲਿਖਿਆ ਲੇਖ ਰਿਹਾ ਵਖਾਈਆ। ਪ੍ਰਭ ਅਬਿਨਾਸ਼ੀ ਛੇੜਾਂ ਛੇੜੇ, ਪੰਚਮ ਤਤ ਤੇਰੀ ਲੜਾਈਆ। ਸੰਮਤ ਚੌਦਾਂ ਤੇਰੇ ਹੱਕ ਨਿਬੇੜੇ, ਤ੍ਰੈ ਦੇਸ਼ਾਂ ਵੇਖ ਵਖਾਈਆ। ਨਿਰਗੁਣ ਜੜ੍ਹ ਆਪ ਉਖੇੜੇ, ਸਰਗੁਣ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲ ਮਿਲਾਈਆ। ਹਰਿ ਸੰਗਤ ਤੇਰਾ ਨਾਮ ਭੰਡਾਰ, ਪ੍ਰਭ ਸਾਚਾ ਆਪ ਵਰਤਾਇੰਦਾ। ਪਰਗਟ ਹੋ ਵਿਚ ਸੰਸਾਰ, ਜੋਤੀ ਜਾਮਾ ਭੇਖ ਵਟਾਇੰਦਾ। ਨਿਹਕਲੰਕੀ ਨਾਉਂ ਅਪਾਰਾ, ਸ਼ਬਦ ਡੰਕੀ ਇਕ ਵਜਾਇੰਦਾ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਮੇਲ ਮਿਲਾਇੰਦਾ। ਸ਼ਬਦ ਘੋੜੇ ਹੋ ਅਸਵਾਰਾ, ਚਿੱਟਾ ਅਸਵ ਆਪ ਦੁੜਾਇੰਦਾ। ਲੋਕਮਾਤ ਕਰੇ ਖ਼ਬਰਦਾਰਾ, ਸ੍ਰਿਸ਼ਟ ਸਬਾਈ ਆਪ ਹਿਲਾਇੰਦਾ। ਹਰਿਜਨ ਸਾਚੇ ਲਏ ਉਭਾਰ, ਆਪ ਆਪਣੇ ਚਰਨ ਲਗਾਇੰਦਾ। ਏਕਾ ਬਖ਼ਸ਼ੇ ਨਾਮ ਅਧਾਰ, ਸਚ ਵਸਤ ਹਰਿ ਝੋਲੀ ਪਾਇੰਦਾ। ਹਰਿ ਸੰਗਤ ਤੇਰਾ ਇਕ ਪਿਆਰ, ਭੈਣਾ ਭਈਆ ਰੂਪ ਸਮਾਇੰਦਾ। ਸਾਚਾ ਸਈਆ ਆਪ ਕਰਤਾਰ, ਏਕਾ ਨਈਆ ਨਾਮ ਚੜ੍ਹਾਇੰਦਾ। ਧਰਮ ਰਾਏ ਨਾ ਕੱਢੇ ਵਹੀਆ ਲੇਖਾ ਲਿਖੇ ਨਾ ਕੋਈ ਵਿਚਾਰ, ਨਾ ਕੋਈ ਹਿਸਾਬ ਮੁਕਾਇੰਦਾ। ਜੋ ਜਨ ਆਏ ਪ੍ਰਭ ਚਰਨ ਦਵਾਰ, ਮਾਨਸ ਜਨਮ ਲੇਖੇ ਲਾਇੰਦਾ। ਕਰਮ ਜਰਮ ਧਰਮ ਵਰਨ ਹੱਥ ਸਰਕਾਰ, ਸਾਚੀ ਸਿਖਿਆ ਆਪ ਸਮਝਾਇੰਦਾ। ਲਹਿਣਾ ਦੇਣਾ ਕਰਜ ਉਤਾਰ, ਹਰਿ ਸੰਗਤ ਤੇਰੀ ਝੋਲੀ ਪਾਇੰਦਾ। ਵੇਖੇ ਵਿਗਸੇ ਕਰ ਵਿਚਾਰ, ਵੇਖਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਭੰਡਾਰਾ ਤੇਰਾ ਭਰ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜਾਮਾ ਭੇਖ ਧਰ, ਦਰ ਦਰਵੇਸ਼ ਅਖਵਾਇੰਦਾ। ਨਿਹਕਲੰਕ ਨਰਾਇਣ ਨਰ, ਹਰਿਜਨ ਰੂਪ ਸਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਘਰ ਅਲਖ ਜਗਾਇੰਦਾ। ਹਰਿ ਸੰਗਤ ਹੋਏ ਦਰ ਪ੍ਰਵਾਨ, ਹੋ ਪਰਤੱਖ ਦਰਸ ਦਿਖਾਇੰਦਾ। ਆਪੇ ਦਾਤਾ ਦਾਨੀ ਦੇਵੇ ਸੱਚਾ ਦਾਨ, ਸੋਹੰ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਸ਼ਬਦ ਸਰੂਪੀ ਸਾਚੀ ਡੋਲੀ ਆਪੇ ਆਪ ਚੜ੍ਹਾਇੰਦਾ।