੩ ਅੱਸੂ ੨੦੧੪ ਬਿਕ੍ਰਮੀ ੧, ਬਾਗ ਦਿਆਲ ਮਹਿਤਾ ਜੀ ਰਾਧਾ ਸਵਾਮੀ ਡੇਰੇ, ੨, ਡੇਰਾ ਬਾਬਾ ਜੈਮਲ ਸਿੰਘ ਚਰਨ ਸਿੰਘ ਨੂੰ ਸ਼ਬਦ ਭੇਜਿਆ ਗਿਆ ਦਰਬਾਰ ਵਿਚ ਜੇਠੂਵਾਲ
ਬਾਗ ਦਿਆਲ ਪੰਜ ਤਤ, ਦਿਵਸ ਰੈਣ ਲੜਾਈਆ। ਸ਼ਬਦ ਸਵਾਮੀ ਭੁੱਲੀ ਮਤ, ਮਨ ਮਤ ਹੋਈ ਹਲਕਾਈਆ। ਨਾ ਕੋਈ ਜਾਣੇ ਮਿਤ ਗਤ, ਗਤ ਮਿਤ ਨਾ ਕੋਈ ਜਣਾਈਆ। ਸਾਚੀ ਦਿਸੇ ਨਾ ਕੋਈ ਵਥ, ਨਾ ਮਿਲਿਆ ਰਥ ਰਥਵਾਹੀਆ। ਪੰਚ ਵਿਕਾਰਾ ਪਾਈ ਨੱਥ, ਜਗਤ ਸਿੰਘਾਸਣ ਆਸਣ ਬੈਠਾ ਲਾਈਆ। ਕਲਜੁਗ ਕਾਲ ਚਲਾਏ ਰਥ, ਦਿਵਸ ਰੈਣ ਭਵਾਈਆ। ਅੰਤਮ ਲਹਿਣਾ ਲੈਣਾ ਸੀਆਂ ਸਾਢੇ ਤਿੰਨ ਹੱਥ, ਸਾਚੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਦਿਤਾ ਵਰ, ਤੁਲਸੀ ਬੂਟਾ ਆਪਣੇ ਘਰ ਲਾਈਆ। ਤੁਲਸੀ ਬੂਟਾ ਗਿਆ ਫੁਲ, ਪ੍ਰਭ ਸਾਚੇ ਆਪ ਮਹਿਕਾਇਆ। ਜੈਮਲ ਘਰ ਪਾਇਆ ਮੁੱਲ, ਸਾਵਣ ਹੱਟ ਵਿਕਾਇਆ। ਦਰ ਦਵਾਰੇ ਜੋ ਆਇਆ ਭੁੱਲ, ਪੰਚਮ ਮੇਲ ਮਿਲਾਇਆ। ਪਾਣੀ ਪਿਆ ਕਾਇਆ ਚੁਲ੍ਹ, ਅੰਮ੍ਰਿਤ ਆਤਮ ਰਸ ਗਵਾਇਆ। ਭਾਗ ਨਾ ਲੱਗਾ ਸਾਚੀ ਕੁੱਲ, ਕਲ ਕਲਜੁਗ ਕਾਲਾ ਟਿੱਕਾ ਮਸਤਕ ਲਾਇਆ। ਸਚ ਦਵਾਰਾ ਗਿਆ ਖੁਲ੍ਹ, ਸੋਹੰ ਸਿੱਕਾ ਇਕ ਚਲਾਇਆ। ਵੱਡਾ ਨਿੱਕਾ ਵੇਚੇ ਏਕਾ ਮੁੱਲ, ਵਰਨ ਗੋਤ ਨਾ ਵੇਖ ਵਖਾਇਆ। ਕਲਜੁਗ ਮਾਇਆ ਨਾ ਜਾਏ ਰੁਲ, ਨਾ ਕੋਈ ਭਰਮ ਭੁਲਾਇਆ। ਨਾ ਕੋਈ ਤੋਲੇ ਜਗਤ ਕੰਡੇ ਤੋਲ, ਨਾ ਕੋਈ ਸਕੇ ਤੋਲ ਤੁਲਾਇਆ। ਪੁਰਖ ਅਬਿਨਾਸ਼ੀ ਜਨ ਭਗਤਾਂ ਦੇਵੇ ਨਾਮ ਅਨਮੁਲ, ਅਨਮੁਲੜੇ ਲਾਲ ਆਪ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਵਿਚ ਬਨਾਰਸ ਬੰਨ੍ਹੇ ਪਾਰਸ, ਤੁਲਸੀ ਤੁਲਸੀ ਜਨਮ ਦਵਾਇਆ। ਤੁਲਸੀ ਰਾਮ ਕਰ ਪਰਨਾਮ, ਪ੍ਰਭ ਅੱਗੇ ਸੀਸ ਝੁਕਾਈਆ। ਚਰਨ ਧੂੜੀ ਸਾਚਾ ਦਾਮ, ਪੱਲੇ ਗੰਢ ਬੰਧਾਈਆ। ਲੇਖੇ ਲੱਗੇ ਕਾਇਆ ਚਾਮ, ਰਸਨਾ ਜਿਹਵਾ ਗਿਆ ਗਾਈਆ। ਏਕਾ ਮਿਲਿਆ ਨਾਮ ਤਾਮ, ਤ੍ਰਿਸ਼ਨਾ ਭੁੱਖ ਮਿਟਾਈਆ। ਅੰਮ੍ਰਿਤ ਆਤਮ ਪੀਆ ਜਾਮ, ਸਾਂਤਕ ਸਤਿ ਵਰਤਾਈਆ। ਮਿਟੀ ਰੈਣ ਅੰਧੇਰੀ ਸ਼ਾਮ, ਦੀਪਕ ਜੋਤ ਕਰੇ ਰੁਸ਼ਨਾਈਆ। ਆਪੇ ਜਾਣੇ ਆਪਣਾ ਕਾਮ, ਜੁਗ ਜੁਗ ਆਪੇ ਰਿਹਾ ਕਰਾਈਆ। ਲੇਖਾ ਲਿਖਿਆ ਰਮਈਆ ਰਾਮ, ਸਾਚੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਵਾਰ ਦਿਤਾ ਵਰ, ਸਾਲਗਰਾਮ ਏਕਾ ਕਾਮ ਕਰਾਈਆ। ਏਕਾ ਸਾਲਗ ਏਕਾ ਰਾਮ, ਏਕਾ ਮਾਲਾ ਤਨ ਪਹਿਨਾਈਆ। ਇਕ ਜਪਾਇਆ ਸਾਚਾ ਨਾਮ, ਆਤਮ ਤਾਲਾ ਬੰਦ ਖੁਲ੍ਹਾਈਆ। ਕਾਇਆ ਮੰਦਰ ਵੇਖ ਗਰਾਮ, ਦਰ ਦਵਾਰੇ ਸੋਭਾ ਪਾਈਆ। ਅੰਮ੍ਰਿਤ ਆਤਮ ਪੀਆ ਜਾਮ, ਦਿਵਸ ਰੈਣ ਖ਼ੁਮਾਰ ਕਰਾਈਆ। ਏਕਾ ਏਕ ਹਰਿ ਹਰਿ ਨਾਮ, ਬਿਨ ਹਰਿ ਨਾਮੇ ਕੋਇ ਨਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਣਜ ਆਪ ਕਰਾਈਆ। ਵਣਜ ਕਰਾਏ ਹਰਿ ਵਣਜਾਰਾ, ਏਕਾ ਨਾਮ ਅਤੋਲਾ। ਖੇਲੇ ਖੇਲ ਵਿਚ ਸੰਸਾਰਾ, ਆਦਿ ਅੰਤ ਸਦਾ ਅਡੋਲਾ। ਕਲਜੁਗ ਤੇਰਾ ਕੂੜ ਪਸਾਰਾ, ਸਚ ਸ਼ਬਦ ਜੈਕਾਰਾ ਏਕਾ ਬੋਲਾ। ਬਣੇ ਬਣਾਏ ਆਪ ਵਰਤਾਰਾ, ਨਾਮ ਭੰਡਾਰਾ ਏਕਾ ਖੋਲ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਕਾਇਆ ਚੋਲਾ। ਕਾਇਆ ਚੋਲਾ ਬੰਦਾ ਖ਼ਾਕ, ਪੰਜ ਤਤ ਰਚਾਇਆ। ਆਪੇ ਕੀਆ ਬੰਦ ਤਾਕ, ਖੋਲ੍ਹਣਹਾਰ ਆਪ ਹੋ ਆਇਆ। ਆਪੇ ਜਾਣੇ ਭਵਿਖਤ ਵਾਕ, ਆਪ ਆਪਣਾ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਪੂਤ ਸਪੂਤਾ ਚਾਰੇ ਕੂਟਾਂ ਵੇਖ ਵਖਾਇਆ। ਆਪ ਉਠਾਏ ਬਾਲ ਨਾਦਾਨਾ, ਸੁਰਤੀ ਸੁਰਤ ਦਵਾਈਆ। ਗੁਰ ਮੰਤਰ ਵਖਾਏ ਜਗਤ ਨਿਸ਼ਾਨ, ਏਕਾ ਦੂਜਾ ਸਹਿਜ ਸੁਭਾਈਆ। ਚੌਥਾ ਮਿਲੇ ਨਾ ਧੁਰ ਫ਼ਰਮਾਣ, ਪੰਚਮ ਜਾਏ ਕਰ ਕਰ ਧਾਈਆ। ਦੇਵਣਹਾਰਾ ਦਾਨੀ ਦਾਨ, ਦਿਸ ਕਿਸੇ ਨਾ ਆਈਆ। ਪੂਰਬ ਲਹਿਣਾ ਕਰ ਪਛਾਨ, ਤਨ ਗਹਿਣਾ ਬਸਤਰ ਪਾਈਆ। ਸੇਵਕ ਸੇਵਾ ਲਾਏ ਗੁਣ ਨਿਧਾਨ, ਸਾਚੀ ਸੇਵ ਕਮਾਈਆ। ਅੰਮ੍ਰਿਤ ਆਤਮ ਮੇਵਾ ਖ਼ਵਾਏ ਬੇਪਛਾਨ, ਲੋਕਮਾਤ ਹੱਥ ਨਾ ਆਈਆ। ਆਪੇ ਬਖ਼ਸ਼ੇ ਆਪਣਾ ਚਰਨ ਧਿਆਨ, ਚਰਨ ਧੂੜੀ ਮਸਤਕ ਰਿਹਾ ਰਮਾਈਆ। ਚਰਨ ਧੂੜੀ ਇਕ ਧਿਆਨ, ਏਕਾ ਜੋਗ ਸਿਖਾਇਆ। ਪੁਰਖ ਅਬਿਨਾਸ਼ੀ ਕਰ ਪਰਵਾਨ, ਸਾਚੇ ਮਾਰਗ ਲਾਇਆ। ਨਾਮ ਸਵਾਮੀ ਇਕ ਨਿਸ਼ਾਨ, ਰਾਹੇ ਫੜ ਕੇ ਪਾਇਆ। ਦੋਹਾਂ ਮੇਲਾ ਵਿਚ ਜਹਾਨ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਸੇਵਕ ਸੇਵਾ ਲਾਇਆ। ਸੇਵਕ ਸੇਵਾ ਦਰ ਪਰਵਾਨ, ਪ੍ਰਭ ਆਪਣਾ ਆਪ ਕਰਾਇੰਦਾ। ਪੰਜ ਸ਼ਬਦ ਧੁਰ ਫ਼ਰਮਾਨ, ਆਪੇ ਆਪ ਜਣਾਇੰਦਾ। ਮਿਲ ਮਿਲ ਸਖੀਆਂ ਸਾਰੇ ਗਾਣ, ਸੰਗੀ ਸਾਥੀ ਨਜ਼ਰ ਨਾ ਆਇੰਦਾ। ਇਕ ਇਕੇਲਾ ਗੁਣ ਨਿਧਾਨ, ਗੁਣਵੰਤਾ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈਮਲ ਸਾਵਣ ਮੇਲ ਮਿਲਾਇੰਦਾ। ਜੈਮਲ ਸਾਵਣ ਮੇਲ ਮਿਲਾ, ਏਕਾ ਰਚਨ ਰਚਾਈਆ। ਆਪੇ ਅੰਦਰ ਦਏ ਬਹਾ, ਆਪੇ ਬਾਹਰ ਕਢਾਈਆ। ਆਪੇ ਜੋਤੀ ਦਏ ਬੁਝਾ, ਆਪੇ ਜੋਤ ਜਗਾਈਆ। ਆਪੇ ਸ਼ਬਦ ਰਿਹਾ ਜਣਾ, ਆਪੇ ਬੰਦ ਕਰਾਈਆ। ਆਪੇ ਮਾਰਗ ਰਿਹਾ ਪਾ, ਆਪੇ ਵੇਖ ਵਖਾਈਆ। ਡੂੰਘੇ ਸਾਗਰ ਰਿਹਾ ਤਰਾ, ਕਾਇਆ ਗਾਗਰ ਇਕ ਸੁਹਾਈਆ। ਸਾਚੇ ਪੌੜੇ ਰਿਹਾ ਚੜ੍ਹਾ, ਪੱਲਾ ਏਕਾ ਨਾਮ ਫੜਾਈਆ। ਸੁਰਤੀ ਸ਼ਬਦੀ ਮੇਲ ਮਿਲਾ, ਮੇਲਣਹਾਰ ਆਪ ਅਖਵਾਈਆ। ਬਜਰ ਕਪਾਟੀ ਕਿਲਾ ਤੁੜਾ, ਹੰ ਹੰਗਤਾ ਰਿਹਾ ਮਿਟਾਈਆ। ਦਸਮ ਦਵਾਰੀ ਚਰਨ ਟਿਕਾ, ਸੁੰਨ ਅਗੰਮੋ ਪਾਰ ਕਰਾਈਆ। ਸੋਹੰ ਦੇਸ਼ ਦਏ ਵਸਾ, ਹਰਿ ਸਾਚੀ ਰਚਨ ਰਚਾਈਆ। ਫੜ ਫੜ ਬਾਂਹੋਂ ਰਾਹੇ ਪਾ, ਸਚਖੰਡ ਧਾਮ ਸੁਹਾਈਆ। ਆਪ ਆਪਣਾ ਦਏ ਮਿਟਾ, ਏਕਾ ਦੂਜਾ ਰਹਿਣ ਨਾ ਪਾਈਆ। ਗੁਰ ਮੰਤਰ ਏਕਾ ਦਏ ਸੁਣਾ, ਸਤਿ ਪੁਰਖ ਨਿਰੰਜਣ ਅੱਗੇ ਬੈਠਾ ਬੇਪਰਵਾਹੀਆ। ਆਪਣਾ ਆਪ ਆਪੇ ਲੈਣਾ ਜਗਾ, ਭੁੱਲ ਰਹੇ ਨਾ ਰਾਈਆ। ਮੇਲਣਹਾਰਾ ਮੇਲ ਲਏ ਮਿਲਾ, ਦਿਵਸ ਰੈਣ ਵੇਖ ਵਖਾਈਆ। ਸਾਚੇ ਘਰ ਜੋਤ ਜਗਾ, ਦੀਪਕ ਸਚ ਕਰੇ ਰੁਸ਼ਨਾਈਆ। ਬਾਲ ਅੰਞਾਣੇ ਰਾਹੇ ਪਾ, ਗਊ ਗਰੀਬਾਂ ਗਲੇ ਲਗਾਈਆ। ਏਕਾ ਲੇਖਾ ਲਿਆ ਲਿਖਾ, ਭੇਵ ਨਾ ਜਾਣੇ ਕੋਈ ਰਾਈਆ । ਸਿੰਘ ਸਾਵਣ ਹੱਥ ਕਲਮ ਉਠਾ, ਨਿਹਕਲੰਕਾ ਵੇਖ ਵਖਾਈਆ। ਉਚੇ ਮੰਦਰ ਬੰਕ ਦਵਾਰੇ ਢਾਹ, ਥਿਰ ਕੋਇ ਰਹਿਣ ਨਾ ਪਾਈਆ। ਸਿੰਘ ਚਰਨ ਕਿਉਂ ਕੀਤੀ ਨਾਹ, ਮਿਲਿਆ ਮੇਲ ਨਾ ਸਾਚੇ ਮਾਹੀਆ। ਜਗਤ ਵਿਦਿਆ ਇਕ ਪੜ੍ਹਾ, ਮਨ ਮਤ ਕਰੇ ਕੁੜਮਾਈਆ। ਗ੍ਰੰਥ ਪੰਥ ਰਿਹਾ ਸੁਣਾ, ਆਤਮ ਬ੍ਰਹਮ ਨਾ ਕੋਈ ਜਣਾਈਆ। ਸਤਿਗੁਰ ਪੂਰਾ ਨਾ ਦਿਤਾ ਕਿਸੇ ਮਿਲਾ, ਵਿਚ ਵਿਚੋਲਾ ਨਾ ਆਪ ਹੋ ਜਾਈਆ। ਇੱਟਾਂ ਗਾਰਾ ਲਿਆ ਲਗਾ, ਚਾਰ ਦਿਵਾਰੀ ਮਾਤ ਬਣਾਈਆ। ਦਸਮ ਦਵਾਰੀ ਨਾ ਮਿਲਿਆ ਰਾਹ, ਬੰਦ ਦਰਵਾਜ਼ਾ ਨਾ ਕੋਈ ਖੁਲ੍ਹਾਈਆ। ਫੁਲ ਫੁਲਵਾੜੀ ਲਈ ਲਗਾ, ਹਰੀ ਸਿੰਚ ਕਿਆਰੀ ਨਾ ਕੋਈ ਕਰਾਈਆ। ਮੁੱਛ ਦਾਹੜੀ ਲਈ ਵਧਾ, ਪ੍ਰਭ ਚਰਨ ਨਾ ਧੂੜ ਰਮਾਈਆ । ਅੰਤਮ ਵੇਖੇ ਹਰਿ ਥਾਉਂ ਥਾਂ, ਲੇਖਾ ਕੋਈ ਰਹਿਣ ਨਾ ਪਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਬੈਠਾ ਜੋਤ ਜਗਾ, ਮਾਝੇ ਦੇਸ ਕਰੇ ਰੁਸ਼ਨਾਈਆ। ਗੁਰ ਗੋਬਿੰਦ ਸੰਗ ਰਲਾ, ਨੌਂ ਖੰਡ ਪ੍ਰਿਥਮੀ ਕਰੇ ਕੁੜਮਾਈਆ। ਸਾਧਾਂ ਸੰਤਾਂ ਰਿਹਾ ਹਿਲਾ, ਸੋਇਆ ਕੋਈ ਰਹਿਣ ਨਾ ਪਾਈਆ। ਸਿੰਘ ਪਰਤਾਪ ਤੇਰੀ ਜਾਗ ਦਏ ਖੁਲ੍ਹਾ, ਨੇਤਰ ਨੈਣ ਨੀਂਦ ਨਾ ਆਈਆ। ਅੰਤਮ ਮੁੱਲ ਦਏ ਪਵਾ, ਕੌਡੀ ਕੌਡੀ ਹੱਟ ਵਿਕਾਈਆ। ਭਾਂਡਾ ਖਾਲੀ ਦਏ ਵਖਾ, ਨਾਮ ਵਸਤ ਨਾ ਕੋਇ ਟਿਕਾਈਆ। ਵਾਹਿਗੁਰੂ ਵਾਹਿਗੁਰੂ ਰਸਨਾ ਗਾ, ਆਪਣੀ ਬਣਤ ਰਿਹਾ ਬਣਾਈਆ। ਗੁਰ ਸੰਗਤ ਕੋਲੋਂ ਮੱਥਾ ਟਿਕਾ, ਲਹਿਣਾ ਗਿਆ ਰੁੜ੍ਹਾਈਆ। ਸਿੰਘ ਰਾਮ ਨਾ ਹੋਏ ਅੰਤ ਸਹਾ, ਪ੍ਰਭ ਚਰਨਾਂ ਵਿਚ ਸੁਹਾਈਆ। ਪ੍ਰਭ ਅਬਿਨਾਸ਼ੀ ਬੇਪਰਵਾਹ, ਭੇਵ ਕੋਈ ਨਾ ਪਾਈਆ। ਨਿਹਕਲੰਕਾ ਨਾਉਂ ਰਖਾ, ਲੋਕਮਾਤ ਜੋਤ ਕਰੇ ਰੁਸ਼ਨਾਈਆ। ਦਿੱਲੀ ਨਾ ਮਿਲਣਾ ਕੋਈ ਥਾਂ, ਵੇਲੇ ਅੰਤ ਨਾ ਕੋਈ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਬਾਗ ਦਿਆਲਾ ਵੇਖ ਗੁਰ ਗੋਪਾਲਾ, ਜੈਮਲ ਘਰ ਸਿੰਘ ਗੁਰਚਰਨ ਨਾ ਜਾਣਾ ਡਰ, ਪਰਗਟ ਹੋਇਆ ਹਰੀ ਹਰਿ, ਸਿੰਘ ਪਰਤਾਪ ਜਾਣ ਆਪਣਾ ਆਪ, ਪੁਰਖ ਅਬਿਨਾਸ਼ ਜਾਣੇ ਪੁੰਨ ਪਾਪ, ਪੜਦਾ ਉਹਲਾ ਕੋਈ ਰਹਿਣ ਨਾ ਪਾਈਆ। ਨਾ ਕੋਈ ਪੜਦਾ ਨਾ ਕੋਈ ਉਹਲਾ, ਨਾ ਕੋਈ ਭੇਵ ਛੁਪਾਇੰਦਾ। ਜਿਸ ਜਨ ਬਖ਼ਸ਼ਿਆ ਕਾਇਆ ਚੋਲਾ, ਹਰ ਘਟ ਆਸਣ ਲਾਇੰਦਾ। ਕਲਜੁਗ ਅੰਤਮ ਬਣਿਆ ਤੋਲਾ, ਨਾਨਕ ਤੇਰਾਂ ਧਾਰ ਚਲਾਇੰਦਾ। ਸੰਮਤ ਚੌਦਾਂ ਲਿਖਿਆ ਬੋਲਾ, ਲਿਖਿਆ ਲੇਖ ਦਰ ਪੁਚਾਇੰਦਾ। ਸੰਮਤ ਪੰਦਰਾਂ ਸਾਧ ਸੰਤ ਨਾਮ ਵਸਤ ਨਾ ਕੋਈ ਰੱਖੇ ਕੋਲਾ, ਪ੍ਰਭ ਸਾਚਾ ਖਿਚ ਵਖਾਇੰਦਾ। ਸੰਮਤ ਸੋਲਾਂ ਪੰਜ ਤਤ ਖਾਲੀ ਦਿਸੇ ਡੋਲਾ, ਨਾ ਕੋਈ ਸੀਸ ਝੁਕਾਇੰਦਾ। ਚੌਦਾਂ ਕੱਤਕ ਅੰਤਮ ਖੇਲੇ ਹੋਲਾ, ਸਰ ਸਰੋਵਰ ਚਰਨ ਟਿਕਾਇੰਦਾ। ਗੁਰ ਗੋਬਿੰਦੇ ਤੇਰਾ ਬਣਿਆ ਬੋਲਾ, ਪੁਰਖ ਅਬਿਨਾਸ਼ੀ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਜਗਤ ਅਨਭੋਲਾ, ਸ੍ਰਿਸ਼ਟ ਸਬਾਈ ਆਪ ਭੁਲਾਇੰਦਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਿਆ ਲੇਖ ਗੁਰ ਧਾਮ, ਗੁਰ ਗੱਦੀ ਜਗਤ ਮਾਇਆ ਬਦੀ, ਅੰਤਮ ਵੇਖ ਵਖਾਇੰਦਾ।