੧੫ ਅੱਸੂ ੨੦੧੪ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿ ਮੰਦਰ ਅਪਾਰ, ਤਖ਼ਤ ਸੁਹਾਇਆ। ਜੋਤ ਸਰੂਪੀ ਕਰ ਆਕਾਰ, ਸ਼ਾਹੋ ਭੂਪ ਅਖਵਾਇਆ। ਰੂਪ ਰੰਗ ਅਪਰ ਅਪਾਰ, ਭੇਵ ਕਿਸੇ ਨਾ ਪਾਇਆ। ਕੋਟਨ ਕੋਟ ਖੜ੍ਹੇ ਦਵਾਰ, ਦੋਏ ਜੋੜ ਸੀਸ ਝੁਕਾਇਆ। ਮੰਗਣ ਮੰਗ ਬਣ ਭਿਖਾਰ, ਦੇਵਣਹਾਰ ਰਘੁਰਾਇਆ। ਸ਼ਬਦ ਦੇਵੇ ਕਿਰਪਾ ਧਾਰ, ਧੁਨ ਆਤਮਕ ਦਏ ਜਣਾਇਆ। ਹਰਿਜਨ ਸਾਚੇ ਲਏ ਉਭਾਰ, ਜੁਗ ਜੁਗ ਮੇਲਾ ਮੇਲ ਮਿਲਾਇਆ। ਸਤਿਜੁਗ ਤ੍ਰੇਤਾ ਵੇਖ ਵਿਚਾਰ, ਦੁਆਪਰ ਕਲਜੁਗ ਖੇਲ ਖਿਲਾਇਆ। ਰਾਮ ਕ੍ਰਿਸ਼ਨਾ ਲੈ ਅਵਤਾਰ, ਆਪ ਆਪਣਾ ਰੂਪ ਵਟਾਇਆ। ਦੁਸ਼ਟ ਸੰਘਾਰੇ ਵਿਚ ਸੰਸਾਰ, ਮਹਾਂਸਾਰਥੀ ਆਪ ਅਖਵਾਇਆ। ਜੋਧਾ ਸੂਰ ਬਲੀ ਬਲਕਾਰ, ਚਾਰੋਂ ਕੁੰਟ ਵੇਖ ਵਖਾਇਆ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਿਮੰਡ ਖੰਡ ਖੋਜ ਖੁਜਾਇਆ। ਜੇਰਜ ਅੰਡ ਵੇਖ ਵਿਚਾਰ, ਉਤਭੁਜ ਸੇਤਜ ਰਾਇਆ। ਆਪ ਕਰਾਏ ਆਪਣੀ ਵੰਡ, ਵੰਡਣਹਾਰ ਆਪ ਅਖਵਾਇਆ। ਮਨ ਮਤ ਤੋੜੇ ਜਗਤ ਘਮੰਡ, ਗੁਰ ਮੰਤਰ ਅੰਤਰ ਨਾਮ ਜਪਾਇਆ। ਲੱਖ ਚੁਰਾਸੀ ਨਾਰ ਦੁਹਾਗਣ ਰੰਡ, ਪੁਰਖ ਅਬਿਨਾਸ਼ੀ ਕੰਤ ਨਾ ਕੋਈ ਹੰਢਾਇਆ। ਖੋਜਤ ਖੋਜਤ ਹਰਿ ਬ੍ਰਹਿਮੰਡ, ਕਲਜੁਗ ਅੰਤਮ ਵੇਖ ਵਖਾਇਆ। ਨਾਮ ਸ਼ਬਦ ਚੰਡ ਪਰਚੰਡ, ਏਕਾ ਖੰਡਾ ਰਿਹਾ ਉਠਾਇਆ। ਮਨਮੁਖਾਂ ਸੁੱਤਾ ਦੇ ਕਰ ਕੰਡ, ਆਤਮ ਸੇਜਾ ਦਿਸ ਨਾ ਆਇਆ । ਹਰਿਜਨ ਬਖ਼ਸ਼ੇ ਆਤਮ ਧਾਰਾ ਸਾਚੀ ਠੰਡ, ਸੀਤਲ ਸਾਂਤਕ ਸਚ ਵਰਤਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਜਗ ਮੇਲ ਕਰ, ਮੇਲ ਵਿਛੋੜਾ ਆਪਣੇ ਹੱਥ ਰਖਾਇਆ। ਜੁਗ ਵਿਛੜੇ ਜਗ ਮੇਲਿਆ, ਜੁਗ ਜੁਗ ਕਾਰ ਕਮਾਏ। ਆਪੇ ਗੁਰ ਸਤਿਗੁਰ ਸਾਚਾ ਚੇਲਿਆ, ਅੱਖਰ ਵੱਖਰ ਨਾਮ ਪੜ੍ਹਾਏ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਿਆ, ਆਦਿ ਜੁਗਾਦਿ ਸਮਾਏ। ਸਦ ਵਸੇ ਰੰਗ ਨਵੇਲਿਆ, ਦਿਸ ਕਿਸੇ ਨਾ ਆਏ। ਹਰਿ ਸ਼ਾਹ ਸੱਜਣ ਸੁਹੇਲਿਆ, ਸਾਜਣ ਮੀਤ ਆਪ ਹੋ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਤਮ ਘਰ, ਕਲਜੁਗ ਅਗਨੀ ਅਗਨ ਬੁਝਾਏ। ਕਲਜੁਗ ਅਗਨੀ ਪੰਜ ਤਤ, ਦਿਵਸ ਰੈਣ ਰਹੀ ਜਲਾਇਆ। ਨਾੜ ਬਹੱਤਰ ਉਬਲੇ ਰੱਤ, ਧੀਰਜ ਧੀਰ ਨਾ ਕੋਇ ਧਰਾਇਆ। ਸਤਿ ਸੰਤੋਖੀ ਗਿਆ ਸਤਿ, ਸਾਂਤਕ ਸਤਿ ਨਾ ਕੋਈ ਵਰਤਾਇਆ। ਜੁਗਤ ਜਗਤ ਨਾ ਆਏ ਹੱਥ, ਝੂਠਾ ਜੋਗ ਕਮਾਇਆ। ਪ੍ਰਭ ਅਬਿਨਾਸ਼ੀ ਸਰਬ ਕਲਾ ਆਪੇ ਸਮਰਥ, ਸਮਰਥ ਪੁਰਖ ਅਖਵਾਇਆ। ਜਿਸ ਜਨ ਰਾਖੇ ਦੇ ਕਰ ਹੱਥ, ਤਤੀ ਵਾਓ ਨੇੜ ਨਾ ਆਇਆ। ਰੋਗ ਸੋਗ ਦੇਵੇ ਮੱਥ, ਚਿੰਤਾ ਤ੍ਰਿਸਨਾ ਰਹਿਣ ਨਾ ਪਾਇਆ। ਮਿਲਿਆ ਮੇਲ ਅਲੱਖਣਾ ਅਲੱਖ, ਲਿਖਿਆ ਲੇਖ ਦਏ ਮਿਟਾਇਆ। ਹਰਿਜਨ ਨਾ ਜਾਣੇ ਜਿਸ ਦਿਤਾ ਸੁੱਖ, ਆਸਾ ਮਨਸਾ ਪੂਰ ਕਰਾਇਆ। ਧੁਰ ਦਰਗਾਹੀ ਦੇਵੇ ਸਾਚੀ ਵੱਥ, ਵਸਤ ਅਮੋਲਕ ਝੋਲੀ ਪਾਇਆ। ਸੋਹੰ ਸ਼ਬਦ ਚੜ੍ਹਾਏ ਰਥ, ਦੋ ਜਹਾਨਾਂ ਆਪ ਚਲਾਇਆ। ਜਗਤ ਵਸੂਰਾ ਦਏ ਮਥ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਚਰਨ ਵਰ, ਚਰਨ ਦਵਾਰਾ ਇਕ ਵਖਾਇਆ। ਦਰ ਦਵਾਰਾ ਏਕਾ ਘਰ, ਹਰਿ ਹਰਿ ਸਾਚਾ ਪਾਇਆ। ਨਾ ਜਨਮੇ ਨਾ ਜਾਏ ਮਰ, ਨਾ ਮਰੇ ਨਾ ਜਾਇਆ। ਲੱਖ ਚੁਰਾਸੀ ਘਾੜਨ ਘੜ, ਹਰ ਘਟ ਬੈਠਾ ਆਸਣ ਲਾਇਆ। ਦਸਮ ਦਵਾਰੀ ਚੋਟੀ ਚੜ੍ਹ, ਮਹੱਲ ਅਟੱਲ ਇਕ ਸੁਹਾਇਆ। ਜੋਤ ਸਰੂਪੀ ਅੰਦਰ ਵੜ, ਸ਼ਬਦ ਸਰੂਪੀ ਕਿਲਾ ਬਣਾਇਆ । ਮਨ ਮਤ ਬੁਧ ਨਾ ਸਕੇ ਫੜ, ਜੀਵ ਜੰਤ ਹੋਏ ਹਲਕਾਇਆ। ਨਾ ਕੋਈ ਸੀਸ ਨਾ ਕੋਈ ਧੜ, ਅਗੰਮ ਅਗੰਮੜਾ ਭੇਖ ਵਟਾਇਆ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਧਰਤ ਧਵਲ ਨਾ ਕੋਈ ਉਗਾਇਆ। ਅਗਨੀ ਹਵਨ ਨਾ ਜਾਏ ਸੜ, ਖ਼ਾਕੀ ਖ਼ਾਕ ਨਾ ਕੋਇ ਤਪਾਇਆ। ਜਗਤ ਵਿਦਿਆ ਨਾ ਜਾਏ ਪੜ੍ਹ, ਏਕਾ ਅੱਖਰ ਵੱਖਰ ਨਾਮ ਰਖਾਇਆ। ਗੁਰਮੁਖਾਂ ਲਗਾਏ ਆਪਣੇ ਲੜ, ਏਕਾ ਦੂਜਾ ਭਓ ਚੁਕਾਇਆ। ਤੀਜੇ ਲੋਇਣ ਅੱਗੇ ਖੜ, ਘਰ ਚੌਥੇ ਮੇਲ ਮਿਲਾਇਆ। ਪੰਚਮ ਮੇਲਾ ਹਰੀ ਹਰਿ, ਹਰਿ ਹਰਿ ਰੂਪ ਸਮਾਇਆ। ਛੇਵੇਂ ਨੇਤਰ ਪੇਖ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇਆ। ਸੱਤਵੇਂ ਸਤਿ ਪੁਰਖ ਨਿਰੰਜਣ ਵਸਿਆ ਸਾਚੇ ਘਰ, ਆਪ ਆਪਣਾ ਘਰ ਸੁਹਾਇਆ। ਜੋਤੀ ਨੂਰ ਅਪਾਰ ਅਪਰ, ਰਵ ਸਸ ਨਜ਼ਰ ਨਾ ਆਇਆ। ਆਪਣੀ ਸ਼ਕਤੀ ਆਪੇ ਧਰ, ਆਦਿ ਸ਼ਕਤ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਨ ਜਗਤ ਜੁਗ ਮੇਲਾ, ਆਪ ਆਪਣਾ ਮੇਲ ਮਿਲਾਇਆ। ਮੇਲ ਮਿਲਾਵਾ ਹਰਿ ਬੇਅੰਤ, ਅੰਤ ਕੋਈ ਨਾ ਪਾਇਆ। ਰਸਨਾ ਗਾ ਗਾ ਥੱਕੇ ਸਾਧ ਸੰਤ, ਦਿਵਸ ਰੈਣ ਸੇਵ ਕਮਾਇਆ। ਲੱਖ ਚੁਰਾਸੀ ਜੀਵ ਜੰਤ, ਮਾਇਆ ਭਰਮੇ ਭਰਮ ਭੁਲਾਇਆ। ਗੁਰਮੁਖ ਮੇਲਾ ਮੇਲੇ ਸਾਚੇ ਕੰਤ, ਕੰਤ ਕੰਤੂਹਲਾ ਹਰਿ ਰੰਗਾਇਆ। ਖੇਲੇ ਖੇਲ ਆਦਿ ਅੰਤ, ਜੁਗ ਜੁਗ ਭੇਖ ਵਟਾਇਆ। ਕੋਟਨ ਕੋਟ ਸੰਘਾਰੇ ਦੇਵ ਦੰਤ, ਹਰਨਾਕਸ਼ ਨਾਕਸ਼ ਰਹਿਣ ਨਾ ਪਾਇਆ। ਹਰਿਜਨ ਰੁੱਤ ਸੁਹਾਏ ਇਕ ਬਸੰਤ, ਫਲ ਫੁਲਵਾੜੀ ਵੇਖ ਵਖਾਇਆ। ਮਿਲੇ ਨਾਮ ਧੰਨ ਹੋਏ ਧਨਵੰਤ, ਸਚ ਖ਼ਜ਼ੀਨਾ ਇਕ ਵਖਾਇਆ। ਮਾਇਆ ਮਮਤਾ ਹੋਏ ਭਸਮੰਤ, ਭਰਮ ਗੜ੍ਹ ਹਰਿ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਹਰਿ ਸਾਜਣ ਵੇਖ ਵਖਾਇਆ। ਹਰਿ ਸਾਜਣ ਜਗ ਮੀਤੜਾ, ਹਰਿਜਨ ਰਿਹਾ ਤਰਾਏ। ਕਾਇਆ ਚੋਲੀ ਰੰਗੇ ਚੀਥੜਾ, ਦੁਰਮਤ ਮੈਲ ਗਵਾਏ। ਕਾਇਆ ਏਕਾ ਚਾੜ੍ਹੇ ਰੰਗ ਮਜੀਠੜਾ, ਉਤਰ ਕਦੇ ਨਾ ਜਾਏ। ਪੰਚਮ ਤਤ ਕਾਇਆ ਕੌੜਾ ਰੀਠੜਾ, ਅੰਮ੍ਰਿਤ ਆਤਮ ਮੁਖ ਚੁਆਏ। ਦੇਵੇ ਨਾਮ ਜਗਤ ਅਨਡੀਠੜਾ, ਨਾ ਕੋਈ ਵੇਖੇ ਵੇਖ ਵਖਾਏ। ਸੋਹੰ ਸ਼ਬਦ ਸਾਚਾ ਲਾਗਾ ਮੀਠੜਾ, ਪ੍ਰਭ ਅਬਿਨਾਸ਼ੀ ਝੋਲੀ ਪਾਏ। ਮਨਮੁਖ ਭਰਨ ਆਪਣਾ ਕੀਤੜਾ, ਕਲਜੁਗ ਵੇਲਾ ਅੰਤਮ ਆਏ। ਨਾ ਕੋਈ ਦਿਹੁਰਾ ਮੰਦਰ ਮਸੀਤੜਾ, ਗੁਰਦਵਾਰਾ ਰਹਿਣ ਨਾ ਪਾਏ। ਗੁਰਮੁਖ ਵਿਰਲੇ ਮਨ ਤਨ ਆਪਣਾ ਜੀਤੜਾ, ਚਰਨ ਕਵਲ ਕਵਲ ਚਰਨ ਧਿਆਨ ਲਗਾਏ। ਪਾਰਬ੍ਰਹਮ ਪ੍ਰਭ ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੀ ਰੀਤੜਾ, ਨਿਤ ਨਵਿਤ ਭੇਖ ਵਟਾਏ। ਇਕ ਸੁਣਾਏ ਸੁਹਾਗੀ ਗੀਤੜਾ, ਸੋ ਪੁਰਖ ਨਿਰੰਜਣ ਦਇਆ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਪੂਰਬ ਲਹਿਣਾ ਝੋਲੀ ਪਾਏ। ਹਰਿਜਨ ਹਰਿ ਰੰਗ ਰਤਿਆ, ਰਾਮ ਨਾਮ ਮਜੀਠ। ਆਪੇ ਦੇਵੇ ਚੇਤਨ ਸਤਿਆ, ਸੁਰਤ ਸ਼ਬਦ ਅਨਡੀਠ। ਆਤਮ ਬੀਜ ਬੀਜੇ ਸਾਚੇ ਵੱਤਿਆ, ਅੰਮ੍ਰਿਤ ਆਤਮ ਫਲ ਮੀਠ। ਭਾਗ ਲਗਾਏ ਡਾਲ੍ਹੀ ਪੱਤਿਆ, ਕੌੜਾ ਭੰਨੇ ਕਾਇਆ ਰੀਠ। ਚਰਨ ਕਵਲ ਬੰਧਾਏ ਸਾਚਾ ਨੱਤਿਆ, ਨਰ ਨਰਾਇਣ ਨਰ ਹਰਿ ਜਗਦੀਸ਼। ਆਕਾਸ਼ ਪਰਕਾਸ਼ ਸੁਹਾਏ ਬਿਨ ਦੀਵਾ ਬੱਤੀਆ, ਛਤਰ ਝੁਲਾਏ ਸਾਚਾ ਸੀਸ। ਜੁਗ ਜੁਗ ਸਮਝਾਵੇ ਦੇ ਮੱਤਿਆ, ਸੁਹਾਗੀ ਸ਼ਬਦ ਇਕ ਹਦੀਸ। ਸਤਿ ਸੰਤੋਖੀ ਧੀਰਜ ਜਤਿਆ, ਚਰਨ ਕਵਲ ਜਨ ਪ੍ਰੀਤ। ਆਲਸ ਨਿੰਦਰਾ ਮਨ ਮਤ ਲੱਥਿਆ, ਕਾਇਆ ਚੋਲੀ ਠਾਂਡੀ ਸੀਤ। ਸੋਹੰ ਸ਼ਬਦ ਚੜ੍ਹਾਏ ਸਾਚੇ ਰਥਿਆ, ਰਥ ਰਥਵਾਹੀ ਬੀਠਲਾ ਬੀਠ। ਪੰਜ ਤਤ ਮੂਲ ਚੁਕਾਏ ਅੱਠ ਸੱਠਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲ ਇਕ ਦਰ, ਦੇਵੇ ਨਾਮ ਖੁਮਾਰੀ ਸਾਚੀ ਵੱਥਿਆ। ਨਾਮ ਖੁਮਾਰ ਜਗਤ ਅਨਮੁਲ, ਗੁਰ ਮਤ ਗੁਰ ਹੱਥ ਰਖਾਈਆ। ਜੁਗਤ ਜਗਤ ਜੋਗ ਨਾ ਸਕੇ ਤੁਲ, ਗਿਆਨ ਧਿਆਨ ਨਿਸ਼ਾਨ ਨਾ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਖੇਲ ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਈਆ। ਗੁਰਮੁਖ ਉਪਜਾਏ ਲਾਲ ਅਨਮੁਲੜੇ ਸਾਚੀ ਕੁਲ, ਰਾਮ ਰਾਮਾ ਰੂਪ ਸਮਾਈਆ। ਮਨਮੁਖ ਕਾਇਆ ਬੂਟਾ ਗਿਆ ਹੁਲ, ਪਤ ਪਤੀਆਂ ਰਹਿਣ ਨਾ ਪਾਈਆ। ਹਰਿਜਨ ਹਰਿ ਸ਼ਬਦ ਕੰਡੇ ਗਿਆ ਤੁਲ, ਸੋਹੰ ਰਤੀਆ ਨਾਮ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਇਕ ਦਰ, ਬ੍ਰਹਿਮੰਡੇ ਮੇਲ ਮਿਲਾਈਆ। ਬ੍ਰਹਿਮੰਡ ਮੇਲਾ ਹਰਿ ਨਿਰੰਜਣ, ਏਕਾ ਅਲਖ ਜਗਾਇੰਦਾ। ਨੇਤਰ ਨੈਣ ਨਾਮ ਅੰਜਨ, ਪ੍ਰਤੱਖ ਸਵੱਛ ਦਰਸ ਦਿਖਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਮਛ ਕਛ ਰੂਪ ਵਟਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨ, ਨੱਸ ਨੱਸ ਪੰਧ ਮੁਕਾਇੰਦਾ। ਕਾਲ ਨਗਾਰੇ ਸਿਰ ਤੇ ਵੱਜਣ, ਦਸ ਦਸ ਭਗਤ ਤਰਾਇੰਦਾ। ਜੋ ਘੜੇ ਸੋ ਅੰਤਮ ਭੱਜਣ, ਅੰਤਮ ਦੁੱਖ ਨਾ ਕੋਈ ਵਖਾਇੰਦਾ। ਜਨ ਭਗਤਾਂ ਪੜਦੇ ਕੱਜਣ, ਸਮਰਥ ਜੋਤ ਪਰਗਟਾਇੰਦਾ। ਦੋ ਜਹਾਨੀ ਰੱਖੇ ਲਜਣ, ਲਾਜਾਵੰਤ ਆਪ ਅਖਵਾਇੰਦਾ। ਅੰਮ੍ਰਿਤ ਆਤਮ ਪੀ ਪੀ ਰੱਜਣ, ਪੰਚਮ ਝਿਰਨਾ ਆਪ ਝਿਰਾਇੰਦਾ। ਅਨਹਦ ਤਾਲ ਤਲਵਾੜੇ ਅਗੰਮ ਅਗੰਮੜੇ ਧਾਮ ਵੱਜਣ, ਸੁਰ ਸਿਤਾਰ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਇਕ ਦਰ, ਦਰ ਦਵਾਰਾ ਇਕ ਸੁਹਾਇੰਦਾ। ਦਰ ਦਵਾਰ ਹਰਿ ਅਥਾਹ, ਥਿਰ ਘਰ ਨਾਉਂ ਰਖਾਇਆ। ਪੁਰਖ ਅਬਿਨਾਸ਼ੀ ਬੈਠ ਬੇਪਰਵਾਹ, ਜਨ ਭਗਤਾਂ ਰਿਹਾ ਜਣਾਈਆ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਮੰਗ ਵਖਾਈਆ। ਸਤਿ ਪੁਰਖ ਨਿਰੰਜਣ ਏਕਾ ਨਾਉਂ, ਦੋ ਜਹਾਨਾਂ ਧੰਨ ਕਮਾਈਆ। ਜੋਤੀ ਸ਼ਬਦੀ ਪਕੜੇ ਬਾਂਹੋਂ, ਮਨ ਮਤ ਨਜ਼ਰ ਨਾ ਆਈਆ। ਦਰਗਹਿ ਸਾਚੀ ਦੇਵੇ ਥਾਉਂ, ਛੱਪਰ ਛੰਨ ਨਾ ਕੋਈ ਰਖਾਈਆ। ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਬਣਾਈਆ। ਸੋਹੰ ਸੋ ਜਪਾਏ ਸਾਚਾ ਨਾਉਂ, ਨਿਰਗੁਣ ਵਿਚ ਸਮਾਈਆ। ਨਿਰਗੁਣ ਵੇਖੇ ਥਾਉਂ ਥਾਂ, ਸਰਗੁਣ ਪੈਜ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵਿਛੜੇ ਮੇਲ ਕਰ, ਜੁਗ ਮੇਲਾ ਜਗਤ ਜੋਗ ਹਰਿ ਸ਼ਬਦ ਕਮਾਈਆ। ਜਗਤ ਜੋਗ ਜੁਗਤ ਜਗ ਅੰਤਰ, ਆਤਮ ਧੂਣੀ ਤਾਈਆ। ਜੋਤ ਨਿਰੰਜਣ ਇਕ ਬਸੰਤਰ, ਜੋਤੀ ਹਵਨ ਕਰਾਈਆ। ਅਨਹਦ ਤਾਲ ਨਗਾਰਾ ਆਤਮ ਅੰਤਰ, ਅਨਾਦੀ ਧੁਨ ਉਪਜਾਈਆ। ਇਸ਼ਟ ਦੇਵ ਨਮੋ ਗੁਰ ਮੰਤਰ, ਸੋਹੰ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲ ਕਰ, ਅੰਦਰ ਮੰਦਰ ਇਕ ਵਖਾਈਆ। ਅੰਦਰ ਮੰਦਰ ਘਰ ਮਹੱਲਾ, ਏਕਾ ਏਕ ਵਖਾਇਆ। ਊਚੋ ਊਚ ਅਟੱਲਾ, ਨਿਹਚਲ ਧਾਮ ਸੁਹਾਇਆ। ਕਿਸੇ ਹੱਥ ਨਾ ਆਏ ਜਲ ਥਲਾ, ਜੰਗਲ ਜੂਹ ਉਜਾੜ ਪਹਾੜ ਕੋਟਨ ਕੋਟ ਜੋਗੀ ਯਤੀਏ ਰਿਹਾ ਫਿਰਾਇਆ। ਆਕਾਸ਼ ਪਰਕਾਸ਼ ਦੀਪਕ ਜੋਤੀ ਏਕਾ ਬਲਾ, ਸਚ ਸਿੰਘਾਸਣ ਆਸਣ ਡੇਰਾ ਲਾਇਆ। ਰਾਮ ਧਾਮ ਨਾਮ ਏਕਾ ਮੱਲਾ, ਏਕਾ ਦਰ ਸੁਹਾਇਆ। ਦੂਈ ਦਵੈਤੀ ਹਉਮੇ ਹੰਗਤਾ ਮਿਟੇ ਸੱਲਾ, ਸਾਚੀ ਸੰਗਤ ਰੰਗ ਚੜ੍ਹਾਇਆ। ਆਦਿ ਅੰਤ ਜੁਗਾ ਜੁਗੰਤ ਹਰਿ ਭਗਵੰਤ, ਸਾਚੇ ਸੰਤ ਮੇਲ ਮਿਲਾਇਆ। ਇਕ ਇਕੱਲਾ ਅਕਲ ਕਲਾ, ਅਕਲ ਕਲ ਸਮਾਇਆ। ਆਵਣ ਜਾਵਣ ਪਵਣੀ ਪਵਣ ਜੋਤੀ ਸ਼ਬਦੀ ਆਪੇ ਰਲਾ, ਪੁਰੀ ਲੋਅ ਬ੍ਰਹਿਮੰਡ ਖੰਡ ਜੇਰਜ ਅੰਡ ਖਾਣੀ ਬਾਣੀ ਵੇਖ ਵਖਾਇਆ। ਗੁਰਮੁਖ ਦਰ ਦਵਾਰ ਦਰ ਦਰਵੇਸ਼ ਨਰ ਨਰੇਸ਼ ਏਕ ਮੱਲਾ, ਗਣਪਤ ਗਣੇਸ਼ ਸਹੰਸਰ ਮੁਖ ਗਾਏ ਸ਼ੇਸ਼, ਸਾਂਗੋਪਾਂਗ ਸੇਜਾ ਕਾਂਗ, ਧਰਤ ਧਵਲ ਉਪਰ ਮਵਲ, ਅੰਮ੍ਰਿਤ ਆਤਮ ਨਾਭ ਕਵਲ, ਸਾਵਲ ਸੁੰਦਰ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮਖ ਸਾਜਣ ਸਾਚੇ ਮੀਤ, ਪਤਤ ਪੁਨੀਤ ਆਪ ਕਰਾਇਆ।