Granth 05 Likhat 022: 12 Jeth 2012 Bikarmi Resham Singh de Greh Meeruth Chhauni

੧੨ ਜੇਠ ੨੦੧੨ ਬਿਕ੍ਰਮੀ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛਾਉਣੀ

ਮਨਮਤ ਜਗਤ ਵਪਾਰ, ਸ੍ਰਿਸ਼ਟ ਸਬਾਈਆ। ਮਨਮਤ ਬੇਮੁਹਾਰ, ਦਿਸ ਕਿਸੇ ਨਾ ਆਈਆ। ਮਨਮਤ ਨਾ ਕੋਈ ਸਕੇ ਵਿਚਾਰ, ਉਲਟੀ ਧਾਰਾ ਇਕ ਰਖਾਈਆ। ਮਨਮਤ ਤਨ ਮੰਦਰ ਕਰੇ ਖੁਆਰ, ਭਰਮ ਭੁਲੇਖੇ ਰਹੀ ਭੁਲਾਈਆ। ਮਨਮਤ ਕਲਜੁਗ ਵਾਸਾ ਅੰਦਰੇ ਅੰਦਰ, ਕੂੜ ਭਰਵਾਸਾ ਰਹੀ ਦਵਾਈਆ। ਮਨਮਤ ਕਰੇ ਅੰਧੇਰ ਕਾਇਆ ਕੰਦਰ, ਝੂਠਾ ਜੰਦਾ ਰਹੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਅਚਰਜ ਮਾਇਆ ਕਲ ਵਰਤਾਈਆ। ਮਨਮਤ ਮਤ ਪਰਧਾਨ। ਕਿਸੇ ਨਾ ਰੱਖੇ ਕੋਈ ਪਤ, ਚਾਰੋਂ ਕੁੰਟ ਜੀਵ ਸ਼ੈਤਾਨ। ਆਤਮ ਧੀਰਜ ਤੁਟਾ ਸਤਿ, ਦਿਵਸ ਰੈਣ ਬੇਈਮਾਨ। ਜੂਠੀ ਝੂਠੀ ਉਬਲੇ ਰਤ, ਮਾਇਆ ਝੂਠਾ ਪੀਣ ਖਾਣ। ਸ੍ਰਿਸ਼ਟ ਸਬਾਈ ਲੱਥੀ ਸਥ, ਜੂਠਾ ਝੂਠਾ ਪਵਣ ਮਸਾਣ। ਪੰਚ ਪੰਚਾਇਣੀ ਰਿਹਾ ਮਥ, ਲੋਭ ਹੰਕਾਰਾ ਫੜ ਵਦਾਨ। ਗੁਰਮੁਖ ਵਿਰਲਾ ਚੜ੍ਹੇ ਸਾਚੇ ਰਥ, ਜਿਸ ਕਿਰਪਾ ਕਰੇ ਆਪ ਭਗਵਾਨ। ਜਗਤ ਵਸੂਰੇ ਜਾਇਣ ਲਥ, ਦਰ ਘਰ ਸਾਚੇ ਦਰਸ਼ਨ ਪਾਣ। ਲੇਖਾ ਚੁਕੇ ਸੀਆਂ ਸਾਢੇ ਤਿੰਨ ਹੱਥ, ਅੰਤਮ ਅੰਤ ਨਾ ਫੇਰ ਪਛਤਾਣ। ਜੋਤੀ ਜਾਮਾ ਹਰਿ ਸਮਰਥ, ਆਪੇ ਗੋਪੀ ਆਪੇ ਕਾਹਨ। ਆਪ ਚਲਾਏ ਆਪਣੀ ਰਥ, ਸੋਹੰ ਸ਼ਬਦ ਸਚ ਨਿਸ਼ਾਨ। ਪਰਗਟ ਹੋਏ ਜਿਉਂ ਰਾਮਾ ਘਰ ਦਸਰਥ, ਸ਼ਬਦ ਫੜੇ ਤੀਰ ਕਮਾਨ। ਰਾਜ ਰਾਜਾਨਾਂ ਪਾਏ ਨਥ, ਬਲੀ ਬਲਵਾਨਾ ਵਿਚ ਮੈਦਾਨ। ਏਕਾ ਸੋਹੰ ਸੁਰਤੀ ਭੱਥ, ਰਸਨਾ ਚਿੱਲਾ ਤੀਰ ਕਮਾਨ। ਪੁਰਖ ਅਬਿਨਾਸ਼ੀ ਅਕਥਨਾ ਅਕਥ, ਪਰਗਟ ਹੋਏ ਵਾਲੀ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਕਲਜੁਗ ਦਿਤਾ ਇਕ ਵਰ, ਮਨਮਤ ਹੋਈ ਜਗਤ ਪਰਧਾਨ। ਮਨਮਤ ਵਡ ਗਵਾਰਨ, ਬੇਮੁਖਾਂ ਕਲ ਪਰਨਾਈਆ। ਨਾ ਕੋਈ ਜਾਣੇ ਸਾਚੀ ਧਾਰਨ, ਜੂਠਾ ਝੂਠਾ ਵਣਜ ਕਰਾਈਆ। ਨਾ ਕੋਈ ਸਕੇ ਪੈਜ ਸਵਾਰਨ, ਆਤਮ ਹੰਕਾਰਨ ਇਕ ਰਖਾਈਆ। ਆਪੇ ਜਾਣੇ ਆਪਣੀ ਕਾਰਨ, ਕਲਜੁਗ ਕਾਲਾ ਵੇਸ ਵਟਾਈਆ। ਚਾਰੋਂ ਕੁੰਟ ਸ਼ਾਹ ਸਵਾਰਨ, ਭੌਂਦੀ ਫਿਰਦੀ ਵਾਹੋ ਦਾਹੀਆ। ਗੁਰਮੁਖ ਸਾਚੇ ਦਰ ਦੁਰਕਾਰਨ, ਦਰ ਦਵਾਰਾ ਲੰਘ ਨਾ ਪਾਈਆ। ਦੂਰੋਂ ਜੋੜ ਕਰੇ ਨਿਮਸਕਾਰਨ, ਪ੍ਰਭ ਸ਼ਬਦ ਖੰਡਾ ਰਿਹਾ ਵਖਾਈਆ। ਆਪੇ ਮਾਰੇ ਸਾਚੀ ਮਾਰਨ, ਤੀਰ ਨਿਸ਼ਾਨਾ ਇਕ ਲਗਾਈਆ। ਸੋਹੰ ਸ਼ਬਦ ਜੈ ਜੈਕਾਰਨ, ਗੁਰਸਿਖ ਕਾਇਆ ਮੰਦਰ ਭਾਗ ਲਗਾਈਆ। ਇਕ ਵਖਾਏ ਪਾਰ ਕਿਨਾਰਨ, ਸ਼ਬਦ ਬੇੜੇ ਰਿਹਾ ਚੜ੍ਹਾਈਆ। ਜੋਤੀ ਨੂਰ ਕਰ ਉਜਿਆਰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਰਿਹਾ ਲਿਖਾਈਆ। ਮਨਮਤ ਜਗਤ ਲਲਕਾਰਨ, ਨੌਜਵਾਨਿਆ। ਆਪੇ ਵੇਖੇ ਸ਼ਾਹ ਸਵਾਰਨ, ਜੀਵ ਜੰਤ ਜੰਤ ਨਿਧਾਨਿਆ। ਘਰ ਘਰ ਬੈਠੇ ਸਰਬ ਵਿਚਾਰਨ, ਦਰ ਦਵਾਰਾ ਕਿਸੇ ਨਾ ਸਾਚਾ ਮਾਣਿਆ। ਵੇਲੇ ਅੰਤਮ ਆਏ ਹਾਰਨ, ਨਾ ਕੋਈ ਕਿਸੇ ਛੁਡਾਣਿਆ। ਗੁਰਮਤ ਹੋਏ ਮਾਤ ਉਜਿਆਰਨ, ਵਡ ਝੁਲਾਏ ਨਾਮ ਨਿਸ਼ਾਨਿਆ। ਭਗਤ ਸੁਹੇਲਾ ਪਾਏ ਸਾਰਨ, ਸਾਚਾ ਮੇਲਾ ਵਾਲੀ ਦੋ ਜਹਾਨਿਆ। ਨਾ ਕੋਈ ਕਰੇ ਮਾਤ ਉਧਾਰਨ, ਅੰਮ੍ਰਿਤ ਬਰਖੇ ਸਾਚਾ ਸਾਵਣ, ਧਾਰ ਠੰਡੀ ਠਾਰ ਰਖਾਨਿਆ। ਨੇੜ ਨਾ ਆਏ ਕਾਮਨੀ ਕਾਮਨ, ਪੁਰਖ ਅਬਿਨਾਸ਼ੀ ਧੁਰ ਦਰਗਾਹੀ ਸੱਚਾ ਜਾਮਨ, ਠੰਡੀ ਛਾਏਂ ਏਕਾ ਰਾਹ ਸਚ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੜਾ ਆਪੇ ਦੇਵੇ ਗੁਰਮਤ ਕਰੇ ਪਰਧਾਨਿਆ। ਗੁਰਮਤ ਕਰ ਪਰਵਾਨ, ਨਿਮਸਕਾਰਦੀ। ਪ੍ਰਭ ਅਬਿਨਾਸ਼ੀ ਦੀਆ ਜੀਆ ਦਾਨ, ਜਨ ਭਗਤਾਂ ਵਾਜਾਂ ਮਾਰਦੀ। ਪਰਗਟ ਹੋਇਆ ਨੌਜਵਾਨ, ਪੁਰਖ ਅਬਿਨਾਸ਼ੀ ਵਿਚ ਜਹਾਨ, ਗੁਰਮੁਖਾਂ ਤਨ ਬਸਤਰ ਅਸਤਰ ਸ਼ਬਦ ਸ਼ਿੰਗਾਰਦੀ। ਵੇਖਣ ਆਏ ਬਣ ਕੇ ਕਾਹਨ, ਸੰਗ ਰਖਾਏ ਧਰਮ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਰ ਅਪਾਰਦੀ। ਹਰਿ ਸਰਨ ਸੱਚੀ ਦਰਗਾਹ, ਸਚ ਟਿਕਾਣਿਆ। ਹਰਿ ਸਰਨ ਤੁਟੇ ਜਮ ਕਾ ਫਾਹ, ਮਿਲੇ ਸ਼ਬਦ ਸੱਚਾ ਬਬਾਣਿਆ। ਹਰਿ ਸਰਨ ਗੁਰਮੁਖ ਵਿਰਲੇ ਮਿਲਦਾ ਥਾਂ, ਬੰਧਨ ਬੰਦੀ ਬੰਦ ਕਟਾਨਿਆ। ਹਰਿ ਸਰਨ ਗੁਰਮੁਖ ਬਣਾਏ ਹੰਸ ਕਾਂ, ਸ਼ਬਦ ਸਾਚੀ ਚੋਗ ਚੁਗਾ ਰਿਹਾ। ਹਰਿ ਸਰਨ ਦਰਗਹਿ ਸਾਚੀ ਦੇਵੇ ਥਾਂ, ਆਵਣ ਜਾਵਣ ਗੇੜ ਕਟਾ ਰਿਹਾ। ਹਰਿ ਸਰਨ ਪੁਰਖ ਅਬਿਨਾਸ਼ੀ ਪਕੜੇ ਬਾਂਹ, ਤ੍ਰੈਭਵਨ ਪਾਰ ਕਰਾ ਰਿਹਾ। ਹਰਿ ਸਰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਨੂਰ ਮੇਲ ਮਿਲਾ ਰਿਹਾ। ਗੁਰਮਤ ਗੁਰ ਦਰ ਹੋਏ ਪਰਧਾਨਿਆ। ਕਲਜੁਗ ਮਿਟੇ ਅੰਧੇਰੀ ਸ਼ਾਮਨ, ਜੋਤੀ ਚਮਕੇ ਗੁਰਸਿਖ ਦਾਮਨ, ਕਰੇ ਪਰਕਾਸ਼ ਕੋਟਨ ਭਾਨਿਆ। ਵੇਖੇ ਨਾਮ ਨਿਰੰਜਣ ਇਕ ਨਿਸ਼ਾਨਣ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮਤ ਗੁਰਮੁਖ ਧਾਰ। ਸਚ ਕਰਾਏ ਵਣਜ ਵਪਾਰ। ਸੋਲਾਂ ਕਲੀਆਂ ਤਨ ਸ਼ਿੰਗਾਰ। ਲੱਖ ਚੁਰਾਸੀ ਉਤਰੇ ਪਾਰ, ਨਾਤਾ ਤੁੱਟੇ ਕਾਮ ਕਰੋਧ ਲੋਭ ਮੋਹ ਹੰਕਾਰ। ਸ਼ਬਦ ਤੀਰ ਨਿਰਾਲਾ ਛੁਟੇ, ਪੰਜਾਂ ਚੋਰਾਂ ਫੜ ਫੜ ਕੁਟੇ, ਸਾਚੇ ਅੰਦਰੋ ਕੱਢੇ ਬਾਹਰ। ਤਨ ਨਗਾਰੇ ਸ਼ਬਦ ਲਗਾਏ ਏਕਾ ਚੋਟੇ, ਆਪੇ ਪਰਖੇ ਖਰੇ ਖੋਟੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਦਰਗਾਹ ਸਾਚੀ ਸਚ ਸੱਚੇ ਦਰਬਾਰਿਆ। ਗੁਰਮਤ ਗੁਰ ਕੀ ਰੀਤ, ਚਰਨ ਪਿਆਰਿਆ। ਨਾ ਕੋਈ ਮੰਦਰ ਨਾ ਮਸੀਤ, ਅੰਦਰੇ ਅੰਦਰ ਜਨ ਨਿਮਸਕਾਰਿਆ। ਅਚਰਜ ਚਲੇ ਚਲਾਏ ਮਾਤ ਰੀਤ, ਅੱਖਰ ਵੱਖਰ ਬਣਤ ਬਣਾ ਰਿਹਾ। ਮਾਨਸ ਦੇਹੀ ਰੱਖੇ ਠੰਡੀ ਸੀਤ, ਰਸਨਾ ਜਿਹਵਾ ਜਿਹਵਾ ਰਸਨਾ ਏਕਾ ਗੀਤ ਸੁਹਾ ਰਿਹਾ। ਆਪੇ ਪਰਖੇ ਘਰ ਘਰ ਨੀਤ, ਭਰਮ ਭੁਲੇਖਾ ਦੂਰ ਕਰਾ ਰਿਹਾ। ਗੁਰਮੁਖ ਸਾਚਾ ਸੰਤ ਸੁਹੇਲਾ ਮਾਨਸ ਦੇਹੀ ਜਾਏ ਜੀਤ, ਕਲਜੁਗ ਬੇੜਾ ਪਾਰ ਕਰਾ ਰਿਹਾ। ਮਿਲੇ ਮੇਲ ਹਰਿ ਸਾਚਾ ਮੀਤ, ਲੱਖ ਚੁਰਾਸੀ ਗੇੜ ਆਪ ਕਟਾ ਰਿਹਾ। ਕਲਜੁਗ ਔਧ ਰਹੀ ਬੀਤ, ਸਤਿਜੁਗ ਸਾਚੇ ਜਨਮ ਦਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਦਵਾਰਾ ਗੁਰ ਗੁਰ ਅੰਦਰ ਜੋਤੀ ਨੂਰਾ ਡੂੰਘੀ ਕੰਦਰ ਕਾਇਆ ਮੰਦਰ ਆਪ ਸੁਹਾ ਰਿਹਾ। ਗੁਰਮਤ ਗੁਰ ਦਰ ਆਈ, ਹਰਿ ਹਰਿ ਮਿਹਰਵਾਨਿਆ। ਗੁਰਮਤ ਰਿਹਾ ਸਮਝਾਈ, ਗੁਰਮੁਖ ਵੇਖਣ ਵਿਚ ਜਹਾਨਿਆ। ਦਰ ਘਰ ਜਾਇਣ ਚਾਈਂ ਚਾਈਂ, ਬੈਠ ਸ਼ਬਦ ਵਿਚ ਬਿਬਾਣਿਆ। ਪਕੜ ਉਠਾਏ ਫੜ ਕੇ ਬਾਂਹੀਂ, ਨਾਮ ਜਪਾਏ ਸ੍ਰੀ ਭਗਵਾਨਿਆ। ਸਦਾ ਰਖਾਏ ਠੰਡੀ ਛਾਈ, ਏਕਾ ਰਾਹ ਸਚ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੜਾ ਆਪੇ ਦੇਵੇ ਗੁਰਮੁਖ ਕਰੇ ਪਰਵਾਨਿਆ। ਹਰਿਜਨ ਅਪਾਰ ਵਿਚ ਸੰਸਾਰਿਆ। ਮਾਨਸ ਜਨਮ ਪੈਜ ਸਵਾਰ, ਪਾਰ ਉਤਾਰਿਆ। ਖੁਲ੍ਹੇ ਬੰਦ ਕਿਵਾੜ, ਸਹਿਜੇ ਸਹਿਜ ਸਾਚੇ ਸ਼ਬਦ ਤਨ ਸ਼ਿੰਗਾਰਿਆ। ਸ਼ਬਦ ਸੁਨੇਹੜਾ ਰਿਹਾ ਭੇਜ, ਸ਼ਿਵ ਸ਼ੰਕਰ ਬ੍ਰਹਮਾ ਇੰਦਰ ਆਪ ਜਗਾ ਰਿਹਾ। ਜੋਤੀ ਜਾਮਾ ਚਮਕੇ ਤੇਜ, ਸ਼ਬਦ ਸਿੰਘਾਸਣ ਡੇਰਾ ਲਾ ਰਿਹਾ। ਸੋਹੰ ਫੜਿਆ ਸਾਚਾ ਨੇਜ, ਅਸ਼ਟਭੁਜ ਇਹ ਸਮਝਾ ਰਿਹਾ। ਧਰਤ ਮਾਤ ਬਣਾਉਣੀ ਸਾਚੀ ਸੇਜ, ਲੱਖ ਚੁਰਾਸੀ ਗੋਦੀ ਵਿਚ ਬਿਠਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਬਣਤ ਬਣਾ ਰਿਹਾ। ਹਰਿ ਚਰਨ ਸਰਨਾਏ ਮਨ ਬੈਰਾਗਿਆ। ਮਿਲਿਆ ਮੇਲ ਹਰਿ ਹਰਿ ਰਾਏ, ਸੋਇਆ ਮੋਇਆ ਤਨ ਉਠ ਜਾਗਿਆ। ਹੋਇਆ ਮੇਲਾ ਸਾਚੇ ਥਾਈ, ਏਕਾ ਸੁਣਿਆ ਸਾਚਾ ਰਾਗਿਆ। ਨਾ ਕੋਈ ਦੀਸੇ ਪਿਤਾ ਮਾਈ, ਚਰਨ ਕਵਲ ਕਵਲ ਚਰਨ ਹਰਿ ਸਾਚੇ ਲਾਗਿਆ। ਨਾ ਕੁਛ ਪੀਏ ਨਾ ਕੁਛ ਖਾਏ, ਮਿਲਿਆ ਮੇਲ ਕੰਤ ਸੁਹਾਗਿਆ। ਇਕ ਜਪਾਇਆ ਸਾਚਾ ਨਾਂਏ, ਨਾ ਕਦੇ ਸੋਏ ਸਦਾ ਜਾਗਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸਰਨ ਸਰਨ ਚਰਨ ਹਰਿ ਜਨ ਆਏ ਭਾਗਿਆ। ਹਰਿ ਚਰਨ ਸਰਨਾਈ, ਮਿਲੇ ਮਾਤ ਵਡਿਆਈ, ਲਿਖਿਆ ਲੇਖ ਧੁਰ ਸੰਜੋਗਿਆ। ਬੇਮੁਖ ਕਰੇ ਕਿਆ ਚਤੁਰਾਈ, ਪ੍ਰਭ ਲਾਇਆ ਹਉਮੇ ਰੋਗਿਆ। ਨਾ ਕੋਈ ਜਾਣੇ ਜੀਵ ਗੁਸਾਂਈ, ਕਵਣ ਦੇਵੇ ਦਰਸ ਅਮੋਘਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਾਚਾ ਮੇਲਾ ਇਕ ਅਕੇਲਾ ਵਕਤ ਸੁਹੇਲਾ, ਆਪੇ ਗੁਰ ਆਪੇ ਚੇਲਾ, ਸਾਚਾ ਰਸ ਆਤਮ ਘਰ ਬੈਠ ਹਰਿ ਆਪਣਾ ਆਪ ਭੋਗਿਆ। ਸਾਚਾ ਭੋਗ ਸ਼ਬਦ ਹੁਲਾਸ। ਨਿਜ ਘਰ ਆਤਮ ਸਾਚਾ ਵਾਸ। ਪੂਰ ਕਰਾਏ ਆਪਣਾ ਕਾਮਾ, ਹੋਏ ਪਰਕਾਸ਼ ਵਿਚ ਪਰਭਾਸ। ਸੋਹੰ ਵੱਜੇ ਇਕ ਦਮਾਮਾ, ਕਾਇਆ ਮੰਡਲ ਸੋਹਣੀ ਰਾਸ। ਚਾਰ ਕੁੰਟ ਹੱਡ ਮਾਸ ਨਾੜੀ ਚਾਮਾ, ਨਾ ਕੋਈ ਜਾਣੇ ਕਵਣ ਦਵਾਰੇ ਵਸੇ ਪਵਣ ਸਵਾਸ। ਕਵਣ ਘਰ ਵਸੇਰਾ ਸਾਚੇ ਰਾਮਾ, ਕਵਣ ਤਨ ਦਏ ਬਨਵਾਸ। ਕਵਣ ਕੂਟੇ ਸ਼ਬਦ ਘੇਰਾ, ਮਨ ਵੈਰਾਗ ਨਾ ਹੋਏ ਉਦਾਸ। ਕਵਣ ਸੁ ਵੇਲਾ ਸੰਞ ਸਵੇਰਾ, ਅਗਿਆਨ ਅੰਧੇਰਾ ਜਾਏ ਵਿਨਾਸ। ਕਵਣ ਚੁਕਾਏ ਮੇਰਾ ਤੇਰਾ, ਇਕ ਵਖਾਏ ਪ੍ਰਿਥਮੀ ਅਕਾਸ਼। ਕਵਣ ਢਾਹੇ ਭਰਮਾਂ ਡੇਰਾ, ਪੰਜਾਂ ਚੋਰਾਂ ਕਰੇ ਨਾਸ। ਕਵਣ ਗੁਰ ਕਵਣ ਚੇਰਾ, ਕਵਣ ਹੋਇਆ ਰਹੇ ਦਾਸ। ਕਵਣ ਵਸਾਏ ਕਾਇਆ ਖੇੜਾ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਹੋਇਆ ਰਹੇ ਸਦ ਦਾਸਨ ਦਾਸ। ਹਰਿ ਚਰਨ ਸਰਨਾਈ ਜਨਮ ਸੁਹੇਲਿਆ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਮੇਲਾ ਮੇਲਿਆ। ਪੂਰਬ ਲਹਿਣਾ ਦੇਣਾ ਰਿਹਾ ਚੁਕਾਈ, ਕਲਜੁਗ ਆਇਆ ਅੰਤਮ ਵੇਲਿਆ। ਦਰ ਦਵਾਰੇ ਕੱਟਣ ਆਇਆ ਜਮ ਕੀ ਫਾਹੀ, ਅਚਰਜ ਖੇਲ ਪ੍ਰਭੂ ਕਲ ਖੇਲਿਆ। ਗੁਰਮੁਖ ਉਠਾਏ ਫੜ ਫੜ ਬਾਂਹੀਂ, ਵਸਾਏ ਧਾਮ ਇਕ ਨਵੇਲਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਸਚ ਧਿਆਨਾ। ਸ਼ਬਦੀ ਜੋਤੀ ਮੇਲ ਭਗਵਾਨਾ, ਵਰਨ ਗੋਤੀ ਨਾ ਕੋਈ ਨਿਸ਼ਾਨਾ, ਸਾਚੇ ਦਰ ਰਿਹਾ ਸੁਹਾਈ। ਹਰਿ ਚਰਨ ਸਰਨਾਈ ਪੁਰਖ ਅਗੰਮਿਆ। ਭੇਵ ਰਹੇ ਨਾ ਰਾਈ, ਦੇ ਮਤ ਰਿਹਾ ਸਮਝਾਈ, ਕਲਜੁਗ ਜੀਵਾਂ ਅੰਨ੍ਹਿਆਂ। ਜ਼ਾਤੀ ਪਾਤੀ ਭੇਵ ਚੁਕਾਈ, ਪੁਰਖ ਬਿਧਾਤੀ ਦਇਆ ਕਮਾਈ, ਅੰਮ੍ਰਿਤ ਬੂੰਦ ਸਵਾਂਤੀ ਇਕ ਪਿਆਈ, ਭਾਂਡਾ ਭਰਮ ਪ੍ਰਭ ਭੰਨਿਆ। ਨਾ ਕੋਈ ਜਾਣੇ ਹਿੰਦੂ ਮੁਸਲਿਮ ਸਿੱਖ ਈਸਾਈ। ਜ਼ਾਤ ਕੁਜ਼ਾਤੀ ਕਲਜੁਗ ਤੇਰੀ ਅੰਧੇਰੀ ਰਾਤੀ, ਧਰਤ ਮਾਤੀ ਰਿਹਾ ਮਿਟਾਈ। ਏਕਾ ਬੰਨ੍ਹੇ ਚਰਨ ਨਾਤੀ, ਰੱਖੇ ਪਤ ਕਮਲਾਪਾਤੀ, ਏਕਾ ਘਰ ਏਕਾ ਜੀਆ, ਏਕਾ ਦੀਆ ਏਕਾ ਹੀਆ, ਏਕਾ ਨੀਆ ਏਕਾ ਬੀਆ, ਲੱਖ ਚੁਰਾਸੀ ਰਿਹਾ ਉਪਾਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਸੁਹੇਲੇ ਚਰਨ ਸਰਨ ਸਰਨ ਗੁਰ ਚਰਨ ਇਕ ਰਖਾਈ। ਹਰਿ ਚਰਨ ਸਰਨਾਈ ਭਰਮ ਚੁਕਾਇਆ। ਮਿਲਿਆ ਮੇਲ ਸਾਚੇ ਮਾਹੀ, ਧਰਮ ਧਰਾਇਆ। ਜ਼ਾਤ ਪਾਤ ਕੋਈ ਦੀਸੇ ਨਾਹੀ, ਵਰਨ ਅਵਰਨਾਂ ਨਜ਼ਰੀ ਆਇਆ। ਕਲਜੁਗ ਧੋਣ ਆਇਆ ਛਾਹੀ, ਅੰਮ੍ਰਿਤ ਜਲ ਇਕ ਰਖਾਇਆ। ਲੇਖਾ ਲਿਖੇ ਫੜ ਫੜ ਬਾਂਹੀਂ, ਧਰਮ ਰਾਏ ਦਰ ਬਹਾਇਆ। ਦੇਵੇ ਵਰ ਬੇਪਰਵਾਹੀ, ਤਖ਼ਤ ਸਿੰਘਾਸਣ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਸਾਚਾ ਰਾਣਾ ਸਰਬ ਥਾਈਂ ਰਿਹਾ ਵਰਤਾਇਆ। ਹਰਿ ਚਰਨ ਸਰਨਾਈ ਧਰਮ ਦਵਾਰਿਆ। ਪੂਰਬ ਕਰਮ ਵਿਚਾਰ, ਬਣਤ ਬਣਾ ਰਿਹਾ। ਦਰ ਘਰ ਸਾਚੇ ਪਾਏ ਸਾਰ, ਧਰਮ ਰਾਏ ਕਰੇ ਖ਼ਬਰਦਾਰ, ਚਿਤਰ ਗੁਪਤ ਸੰਗ ਰਖਾ ਰਿਹਾ। ਲੇਖਾ ਲਿਖਣਾ ਸਚ ਦਰਬਾਰ, ਲਹਿਣਾ ਦੇਣਾ ਨਾ ਕੋਈ ਕਰਨਾ ਮਾਤ ਉਧਾਰ, ਸਾਚਾ ਹੁਕਮ ਸੁਣਾ ਰਿਹਾ। ਲੱਖ ਚੁਰਾਸੀ, ਆਪਣਾ ਭਾਰ ਆਪ ਉਠਾਉਣਾ। ਕੂੜ ਕੁਟੰਬਾ ਨਾਤਾ ਤੁੱਟੇ, ਸ਼ਬਦ ਨਿਰਾਲਾ ਤੀਰ ਛੁੱਟੇ, ਅੱਗੇ ਹੋ ਨਾ ਕਿਸੇ ਬਚਾਉਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਰਨਾਈ ਇਕ ਰਖਾਈ, ਦਰ ਦਰਬਾਰਾ ਇਕ ਖੁਲ੍ਹਾਉਣਾ। ਹਰਿ ਚਰਨ ਸਰਨਾਈ ਸਚ ਦਰਬਾਰਿਆ। ਆਪਣੀ ਕਰਨੀ ਰਿਹਾ ਕਰ, ਜੁਗਾ ਜੁਗੰਤਰ ਵਾਰੋ ਵਾਰਿਆ। ਨਾ ਜਨਮੇ ਨਾ ਜਾਏ ਮਰ, ਜੋਤੀ ਜਾਮਾ ਭੇਖ ਨਿਆਰਿਆ। ਨਾ ਕੋਈ ਤੀਰਥ ਤਟ ਬਣਾਏ ਸਾਚਾ ਸਰ, ਸ਼ਬਦ ਰਾਗ ਨਾ ਕੋਈ ਗਾ ਰਿਹਾ। ਡੰਡੇ ਪੌੜੇ ਨਾ ਜਾਏ ਚੜ੍ਹ, ਸ਼ਬਦ ਘੋੜਾ ਇਕ ਰਖਾ ਰਿਹਾ। ਜਨ ਭਗਤ ਦਵਾਰੇ ਅੱਗੇ ਖੜ੍ਹ, ਸਵੱਛ ਸਰੂਪੀ ਦਰਸ ਦਿਖਾ ਰਿਹਾ। ਦਸਮ ਦਵਾਰੀ ਵੇਖ ਵਖਾਣੇ ਕਾਇਆ ਕੋਟ ਕਿਲ੍ਹਾ ਗੜ੍ਹ, ਜੂਠੇ ਝੂਠੇ ਪਹਿਰੇਦਾਰੀ ਕਰੇ ਅਕਾਰਿਆ। ਜੋਤੀ ਜਗੇ ਅੰਦਰੇ ਅੰਦਰ, ਸ਼ਬਦ ਨਾਦ ਇਕ ਵਜਾ ਰਿਹਾ। ਆਪੇ ਵਸੇ ਪਿੱਛੇ ਅਗਾੜੀ, ਨਾ ਕੋਈ ਮਾਸ ਨਾ ਕੋਈ ਨਾੜੀ, ਜੋਤ ਨਿਰੰਜਣ ਕਰ ਅਕਾਰਾ, ਹਰਿ ਵਰਤਾਰਾ ਸਰੂਪ ਸਰੂਪਾ ਵਡਾ ਭੂਪਾ ਏਕਾ ਭੇਖ ਵਟਾ ਰਿਹਾ। ਹੋਏ ਪਰਕਾਸ਼ ਕਾਇਆ ਅੰਧ ਕੂਪਾ, ਨਾ ਕੋਈ ਜੋਤ ਸੁਗੰਧੀ ਨਾ ਕੋਈ ਵਖਾਏ ਦੀਪ ਧੂਪ, ਏਕਾ ਏਕ ਏਕ ਆਪਣੀ ਜੋਤੀ ਡਗਮਗਾ ਰਿਹਾ। ਚਾਰੋਂ ਕੁੰਟ ਨਾ ਲਗੇ ਸੇਕ, ਸੀਤਲ ਧਾਰ ਹਰਿ ਕਰਤਾਰ ਨਿਝਰ ਧਾਰ ਆਪਣੀ ਆਪ ਬਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਚਰਨ ਚਰਨ ਸਰਨ ਗੁਰਮੁਖਾਂ ਚੁਕਾਏ ਮਰਨ ਡਰਨ ਡਰਨ ਮਰਨ ਤਾਲ ਤਲਵਾੜਾ ਬਹੱਤਰ ਨਾੜਾ ਰਾਗ ਛਤੀਸ ਦੰਦ ਬਤੀਸ ਨਾ ਕੋਈ ਸੁਣਾ ਰਿਹਾ। ਨਾ ਕੋਈ ਗਾਏ ਰਾਗ ਰਾਗਨੀ, ਮਿਲੇ ਮੇਲ ਹਰਿ ਕੰਤ ਸੁਹਾਗਣੀ। ਸਾਚੀ ਸੂਰਤ ਸ਼ਬਦ ਤੂਰਤ ਅਕਾਲ ਮੂਰਤ ਜੋਤ ਨਿਰੰਜਣ ਸਦਾ ਜਾਗਣੀ। ਨਾ ਕੋਈ ਦੀਸੇ ਅੰਧ ਅੰਧਿਆਰ ਜੂਠ ਝੂਠ ਨਾ ਕੂੜ ਕੂੜਤ, ਏਕਾ ਰੰਗ ਪ੍ਰਭ ਸਾਚਾ ਸੰਗ ਪਤਤ ਪਾਵਨੀ। ਸਚ ਦਵਾਰਾ ਜਾਏ ਲੰਘ, ਵੱਜੇ ਨਾਮ ਸ਼ਬਦ ਇਕ ਮਰਦੰਗ, ਅੱਗੇ ਦੀਸੇ ਘਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗੇ ਜੋਤ ਦਮਕ ਦਾਮਨੀ। ਦਸਮ ਦਵਾਰਾ ਪਾਰ ਕਰਾਈਆ। ਸੋਹੰ ਧਾਰਾ ਇਕ ਵਖਾਈਆ। ਆਪੇ ਵੇਖੇ ਵੇਖ ਵਖਾਣੇ ਸ਼ਬਦ ਅਸਵਾਰਾ, ਦੂਸਰ ਕੋਈ ਦਿਸ ਨਾ ਆਈਆ। ਅੱਖਰ ਵੱਖਰ ਨਿਸ਼ਅੱਖਰ, ਅਗਣਤ ਗਣੀ ਨਾ ਜਾਈਆ। ਸਤਿ ਪੁਰਖ ਨਿਰੰਜਣ ਜੋਤੀ ਧਾਰਾ ਸ਼ਬਦ ਕੀਆ ਬਾਹਰਾ ਵੱਖਰ ਸੋਹੰ ਨਾਮ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਸੁਗਾਤ ਵਡ ਕਰਾਮਾਤ, ਲੋਕਮਾਤ ਮਾਰ ਝਾਤ ਸਤਿਜੁਗ ਸਾਚੇ ਤੇਰੀ ਝੋਲੀ ਪਾਈਆ। ਸੋਹੰ ਵਸੇ ਘਰ ਨਿਆਰ। ਜੀਵ ਜੰਤ ਨਾ ਪਾਏ ਸਾਰ। ਜੋਤ ਨਿਰੰਜਣ ਇਕ ਅਕਾਰ। ਸੁਨ ਮੰਡਲ ਪਸਰ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਹਾਏ ਦਸਮ ਦਵਾਰੀ ਸਾਚੀ ਧਾਰ। ਈਸ਼ਰ ਜੋਤੀ ਪੂਤ ਸਪੂਤਾ ਜਾਪ ਸੋਹੰ ਸਚ ਰਖਾਇਆ। ਸੋ ਪਿਤਾ ਹੰ ਪੂਤ ਅਖਵਾਇਆ। ਨਾਮ ਧਾਰ ਏਕਾ ਦੂਤ, ਇਕ ਦੂਜੇ ਦਾ ਲੜ ਫੜਾਇਆ। ਨਾ ਕੋਈ ਦਿਸੇ ਦਿਸ਼ਾ ਕੂਟ, ਇਕ ਹੁਲਾਰਾ ਰਿਹਾ ਝੂਟ, ਪ੍ਰਭ ਅਬਿਨਾਸ਼ੀ ਰਿਹਾ ਝੁਲਾਇਆ। ਜੋਤੀ ਖਿਟਾ ਗਿਆ ਫੂਟ, ਸੋਹੰ ਪਰਗਟ ਬਾਹਰ ਆਇਆ। ਦਸਮ ਦਵਾਰੀ ਪੜਦਾ ਗਿਆ ਛੂਟ, ਕਾਇਆ ਮੰਦਰ ਡੇਰਾ ਲਾਇਆ। ਹਾਟੀ ਮਾਟੀ ਪੰਜ ਭੂਤ, ਨਿਰਗੁਣ ਰੂਪ ਹਰਿ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਅੰਦਰ ਸਾਚੇ ਦਰ ਆਪ ਆਪਣਾ ਰਾਗ ਸੁਣਾਇਆ। ਕਿਰਤ ਕਰਮ ਪ੍ਰਭ ਕੱਟ ਚਰਨ ਦਵਾਰਿਆ। ਦੁੱਖਾਂ ਰੋਗਾਂ ਚਿੰਤਾ ਸੋਗਾਂ ਜੜ੍ਹ ਪੱਟ, ਕਰ ਤਨ ਸ਼ਿੰਗਾਰਿਆ। ਕਾਇਆ ਮੰਦਰ ਖੋਲ੍ਹ ਸਾਚਾ ਹੱਟ, ਮਿਲੇ ਵਸਤ ਇਕ ਅਪਾਰਿਆ। ਸਦਾ ਵਸੇ ਘਟ ਘਟ, ਜੋਤੀ ਜਗੇ ਲਟ ਲਟ, ਝੂਠਾ ਮੇਟੇ ਅੰਧ ਅੰਧਿਆਰਿਆ। ਹਉਮੇ ਰੋਗ ਮੇਟੇ ਫਟ, ਸਾਚਾ ਲਾਹਾ ਲਈਏ ਖੱਟ, ਰਸਨਾ ਰਸ ਆਤਮ ਚੱਟ, ਸੋਮਾ ਵਗੇ ਨਿਝਰ ਧਾਰਿਆ। ਭਾਗ ਲਗੇ ਕਾਇਆ ਮਟ, ਪੰਜੇ ਚੋਰ ਝੂਠੇ ਭੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਦੇਹੀ ਮਿਲੇ ਸਾਚਾ ਸਰ, ਗੁਰਮੁਖ ਤਾਰੀ ਇਕ ਲਗਾ ਰਿਹਾ। ਆਏ ਦਰ ਦਵਾਰ ਬਣ ਭਿਖਾਰਿਆ। ਕਿਰਪਾ ਕਰ ਹਰਿ ਨਿਰੰਕਾਰ ਕਾਇਆ ਰੋਗ ਚਿੰਤਾ ਸੋਗ ਰਸਨਾ ਭੋਗ ਲਗਾ ਰਿਹਾ। ਚਰਨ ਪ੍ਰੀਤੀ ਧਰ ਪਿਆਰ ਵਿਚ ਸੰਸਾਰ ਮਿਲੇ ਜੋਤ ਸ਼ਬਦ ਅਪਾਰਿਆ। ਏਕਾ ਰਸ ਲਈਏ ਭੋਗ, ਝੂਠਾ ਮਿਟੇ ਜਗਤ ਵਿਜੋਗ, ਲਿਖਿਆ ਹਰਿ ਸੱਚਾ ਸੰਜੋਗ ਕਰਮ ਜਰਮ ਜਰਮ ਕਰਮ ਸਾਚੇ ਲੇਖੇ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣ ਆਏ ਇਕ ਦਰ, ਨਾ ਕੋਈ ਦੂਸਰ ਹੋਰ ਅਖਵਾ ਰਿਹਾ। ਆਏ ਦਰ ਦਰ ਸਵਾਲੀ। ਜੋਤ ਨਿਰੰਤਰ ਆਪ ਬੁਝਾਏ ਤਨ ਬਸੰਤਰ, ਦਿਵਸ ਰੈਣ ਕਰੇ ਰਖਵਾਲੀ। ਆਤਮ ਜੋਤੀ ਨੂਰ ਨੁਰੰਤਰ, ਆਪੇ ਜਾਣੇ ਆਤਮ ਅੰਤਰ, ਕਲਜੁਗ ਘਟਾ ਰੈਣ ਕਾਲੀ। ਕਾਇਆ ਮੰਦਰ ਗਗਨ ਗਗਨੰਤਰ, ਆਪ ਸੁਹਾਏ ਥਾਨ ਥਨੰਤਰ, ਦੀਪਕ ਜੋਤੀ ਇਕ ਜਵਾਲੀ। ਦਰਗਾਹ ਸਾਚੀ ਹਰਿਜਨ ਬਣਾਏ ਸਾਚੀ ਬਣਤਰ, ਸੋਹੰ ਸ਼ਬਦ ਜਗ ਸਾਚਾ ਮੰਤਰ, ਦੇਵੇ ਹਰਿ ਕਿਰਪਾ ਕਰ ਵਾਲੀ ਦੋ ਜਹਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਏਕਾ ਏਕ ਹਰਿ ਹਰਿ ਨਾਮ ਨਿਸ਼ਾਨੀ। ਗੁਰ ਸੰਗਤ ਬਣੇ ਮਾਤ ਬਰਾਤ। ਏਕਾ ਮੰਗੇ ਵਸਤ ਦਸਤ ਨਾਮ ਦਾਤ। ਦਿਵਸ ਰੈਣ ਤੀਜੇ ਨੈਣ ਰਹਿਣ ਮਸਤ, ਸਾਚਾ ਨਾਤਾ ਪੁਰਖ ਅਬਿਨਾਸ਼ੀ ਪੁਰਖ ਬਿਧਾਤ। ਸੋਹੰ ਘੋੜਾ ਸਾਚਾ ਹਸਤ, ਨਾ ਕੋਈ ਦੀਸੇ ਤਨ ਬਸਤ, ਅੱਠੇ ਪਹਿਰ ਮਾਰੇ ਝਾਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਹਉਮੇ ਕਾਇਆ ਰੋਗ ਗਵਾਏ, ਤਨ ਮੰਦਰ ਕਰੇ ਠੰਡਾ ਸਾਂਤ। ਸਾਂਤਕ ਸਾਂਤ ਸਤਿ ਸਰੂਰਾ। ਦਰ ਘਰ ਆਇਆ ਦਇਆ ਕਮਾਏ, ਆਸਾ ਮਨਸਾ ਹਰਿ ਜੀ ਪੂਰਾ। ਚਰਨ ਸਰਨ ਸਰਨਾਏ, ਜਗਤ ਰੋਗਾ ਹੋਏ ਦੂਰਾ। ਚਲੇ ਚਲਾਏ ਆਪਣੇ ਭਾਣੇ ਜਗਤ ਵਿਛੋੜਾ ਦੂਰ ਕਰਾਏ, ਰੰਗਣ ਰੰਗ ਚੜ੍ਹਾਏ ਗੂੜਾ। ਸਾਚਾ ਕੰਗਣ ਤਨ ਪਹਿਨਾਏ, ਆਪਣੀ ਰੰਗਣ ਆਪ ਵਖਾਏ, ਲਾਲ ਦੁਸ਼ਾਲਾ ਸੋਹੰ ਕੰਗਣ ਸ਼ਬਦ ਸਾਚਾ ਚੂੜਾ। ਗੁਰ ਗੋਪਾਲਾ ਦੀਨ ਦਿਆਲਾ ਸਦ ਰਖਵਾਲਾ ਗੁਰਮੁਖ ਸਾਚੇ ਚਤੁਰ ਸੁਜਾਨ ਬਣਾਏ, ਮਨਮੁਖ ਮੂਗਧ ਮੂੜ੍ਹਾ। ਏਕਾ ਤੀਰ ਨਿਸ਼ਾਨ ਰਖਾਏ, ਬਜਰ ਕਪਾਟੀ ਪਾਰ ਕਰਾਏ, ਸਾਚੀ ਹਾਟੀ ਮਾਤ ਵਖਾਏ, ਜੋਤ ਲਿਲਾਟੀ ਦੀਪ ਜਗਾਏ, ਔਖੀ ਘਾਟੀ ਆਪ ਚੜ੍ਹਾਏ, ਕਾਇਆ ਮਾਟੀ ਹੋਏ ਰੁਸ਼ਨਾਏ, ਜਗਤ ਵਿਕਾਰਾ ਦਿਸੇ ਕੂੜਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਹਰਿ ਦਰ ਭਿਖਾਰ, ਪ੍ਰਭ ਅਬਿਨਾਸ਼ੀ ਕਿਰਪਾ ਕਰ, ਦੇਵੇ ਵਰ ਨਾਮ ਨਿਰੰਜਣ ਸਾਚਾ ਅੰਜਨ ਗੁਰ ਚਰਨ ਪ੍ਰੀਤੀ ਮਸਤਕ ਸਾਚੀ ਧੂੜਾ। ਹਰਿ ਭਾਣਾ ਸਦਾ ਅਟੱਲ, ਗੁਰਮੁਖ ਵਿਚਾਰਿਆ। ਏਕਾ ਰਹੇ ਆਪ ਅਚਲ, ਵਸੇ ਜਲ ਥਲ ਅੰਤ ਨਾ ਪਾਰਾਵਾਰਿਆ। ਸ਼ਬਦ ਸੁਨੇਹੁੜਾ ਅੰਦਰੇ ਅੰਦਰ ਰਿਹਾ ਘੱਲ, ਕਾਇਆ ਮਾਟੀ ਸਚ ਮਹੱਲ ਏਕਾ ਹਰਿ ਉਸਾਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਮਾਰਗ ਆਪ ਚਲਾ ਰਿਹਾ। ਸਚ ਬੇਨੰਤੀ ਗੁਰ ਚਰਨ ਦਵਾਰ। ਗੁਰਮੁਖ ਕਾਇਆ ਭਾਗਾਂ ਵੰਤੀ, ਸੁਣੇ ਪੁਕਾਰ ਹਰਿ ਦਾਤਾਰ। ਏਕਾ ਧਾਰ ਜੀਵ ਜੰਤੀ ਸਾਧ ਸੰਤੀ, ਨਾਮ ਬਸੰਤੀ ਰੰਗ ਅਪਾਰ। ਜੋਤੀ ਜੋਤ ਸਰੂਪ ਹਰਿ, ਜਗਤ ਪਿਤਾ ਦਾਤਾ ਜਗਦੀਸ਼ਰ ਆਪੇ ਬੰਨ੍ਹੇ ਸਾਚੀ ਧਾਰ। ਸਾਚੀ ਧਾਰ ਪ੍ਰਭ ਮਾਤ ਬਣਾਉਣੀ। ਕਲਜੁਗ ਭਰਮ ਅੰਧੇਰੀ ਰਾਤ, ਝੂਠੀ ਮਾਇਆ ਅੰਤ ਮਿਟਾਉਣੀ। ਚਰਨ ਕਵਲ ਕਵਲ ਚਰਨ ਹਰਿ ਹਿਰਦੇ ਸਾਚਾ ਨਾਤ, ਸਾਚੀ ਬਣਤ ਆਪ ਬਣਾਉਣੀ। ਨਾ ਕੋਈ ਵਾਰ ਨਾ ਕੋਈ ਥਿਤ, ਨਾ ਕੋਈ ਦਿਵਸ ਨਾ ਕੋਈ ਰਾਤ, ਏਕਾ ਕਾਰ ਆਪ ਕਰਾਉਣੀ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਗਤ ਰੀਤੀ ਆਪ ਅਤੀਤੀ ਏਕਾ ਏਕ ਰਖਾਉਣੀ। ਕਾਇਆ ਮੰਦਰ ਸਚ ਟਿਕਾਣਾ। ਦੂਸਰ ਨਾ ਕੋਈ ਮਾਤ ਪਛਾਣਾ। ਹਡ ਮਾਸ ਨਾੜੀ ਪਿੰਜਰ ਲਹੂ ਮਿਝ ਗਾਰ ਬਨਾਣਾ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਸਾਚੀ ਸੇਜਾ ਆਸਣ ਲਾਣਾ। ਆਤਮ ਸੇਜਾ ਸਚ ਸਿੰਘਾਸਣ ਕਰ ਤਿਆਰ ਪੁਰਖ ਅਬਿਨਾਸ਼ੀ ਸੱਚਾ ਸੁਨੇਹੜਾ ਏਕਾ ਭੇਜਾ, ਸਾਚਾ ਭਾਣਾ ਦਰ ਪ੍ਰਵਾਣਾ ਵਿਚ ਸੰਸਾਰ। ਲਹਿਣਾ ਦੇਣਾ ਆਪ ਚੁਕਾਏ ਜਿਉਂ ਲੇਖੇ ਲਾਏ ਜਨ ਜਨ ਮੇਜਾ, ਧਰਮੀ ਧਾਰ ਇਕ ਰਖਾਏ। ਆਪੇ ਜਾਣੇ ਲਹਿਜਾ ਫਹਿਜਾ, ਭਖ ਭੋਜ ਏਕਾ ਰੰਗ ਰੰਗਾਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਏਕਾ ਬੈਠ, ਸ਼ਬਦ ਭੋਗ ਰਸਨ ਰਸ ਲਾਏ। ਸ਼ਬਦ ਭੋਗ ਰਸਨ ਰਸ ਸਵਾਦ। ਹਰਿ ਹਰਿਜਨ ਸਾਚੀ ਕਾਰ ਆਦਿ ਜੁਗਾਦਿ। ਜਗਤ ਮੰਦਰ ਝੂਠਾ ਜੂਠਾ ਪਿਆਰ, ਕਾਇਆ ਅੰਦਰ ਵੇਖ ਬ੍ਰਹਿਮਾਦ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲੇ ਮੇਲ ਘਰ ਸਾਚੇ ਮਾਧਵ ਮਾਧ। ਘਰ ਸਾਚੇ ਹਰਿ ਬਿਰਾਜਿਆ। ਸੇਵਕ ਸੇਵਾ ਪੂਰਨ ਕਰ, ਕਰੇ ਕਰਾਏ ਸਾਚੇ ਕਾਜਿਆ। ਜਗਤ ਵਿਕਾਰਾ ਗੁਰ ਅੱਗੇ ਧਰ, ਦਰ ਦਵਾਰਾ ਸਾਚਾ ਸਾਜਣ ਸਾਜਿਆ। ਸ਼ਬਦ ਭੰਡਾਰਾ ਦੇਵੇ ਭਰ, ਜੋਤ ਨਿਰੰਜਣ ਰੱਖੇ ਲਾਜਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਘਰ ਸਾਚੇ ਦਰ, ਦੇਵੇ ਵਰ ਚੁੱਕੇ ਡਰ, ਧੁਰ ਦਰਗਾਹੀ ਆਏ ਭਾਜਿਆ। ਕਾਇਆ ਮੰਦਰ ਹਰਿ ਵਸੇਰਾ। ਨਾ ਕੋਈ ਦਿਸੇ ਦੂਜਾ ਅੰਦਰ, ਪ੍ਰਭ ਅਬਿਨਾਸ਼ੀ ਨੇਰਨ ਨੇਰਾ। ਤੀਜਾ ਖੋਲ੍ਹੇ ਮਾਇਆ ਜੰਦਰ, ਚੌਥੇ ਕਰੇ ਹੱਕ ਨਿਬੇੜਾ। ਪੰਚਮ ਜੋਤ ਪਰਕਾਸ਼ ਕਰੇ ਡੂੰਘੀ ਕੰਦਰ, ਮੇਟ ਮਿਟਾਏ ਅੰਧ ਅੰਧੇਰਾ। ਸੱਤਵੇਂ ਸਤਿ ਸਰੂਪ ਸਤਿ ਪਰਕਾਸ਼, ਆਤਮ ਘਰ ਸਾਚੇ ਦਰ, ਆਪੇ ਤਾਰੇ ਕਰ ਪਿਆਰੇ ਗੁਰ ਘਰ ਸਾਚੇ ਕਰ ਕਰ ਮਿਹਰਾਂ। ਆਤਮ ਦਰ ਖੋਲ੍ਹੇ ਤਾਕੀ। ਪ੍ਰਭ ਅਬਿਨਾਸ਼ੀ ਬੈਠਾ ਸਾਕੀ। ਲਹਿਣਾ ਦੇਣਾ ਆਪ ਚੁਕਾਏ, ਮਾਨਸ ਦੇਹੀ ਰਹਿੰਦੀ ਬਾਕੀ। ਅੰਮ੍ਰਿਤ ਸਾਚਾ ਜਾਮ ਪਿਆਏ, ਕਰੇ ਕਾਇਆ ਪਾਕੀ। ਸੋਹੰ ਸਾਚਾ ਜਾਪ ਜਪਾਏ, ਨੇੜ ਨਾ ਆਏ ਹਾਕਨ ਡਾਕੀ। ਕਲ ਕਲੰਦਰ ਦੂਰ ਕਰਾਏ, ਪਰਗਟ ਹੋਏ ਦਰਸ ਦਿਖਾਏ, ਸ਼ਬਦ ਚੜ੍ਹਾਏ ਸਾਚੇ ਰਾਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਾ ਕੋਈ ਜਾਣੇ ਬੰਦਾ ਖਾਕੀ। ਜਗਤ ਪਿਤ ਜਗਦੀਸ਼ਰ ਹਰਿ ਬ੍ਰਹਿਮਾਦਿਆ। ਜੋਗੀ ਜਪੀ ਤਪੀ ਤਪੀਸ਼ਰ, ਮੁਨ ਰਿਸ਼ੀ ਨਾ ਕਰੇ ਪਹਿਚਾਨਿਆ। ਜੋਤੀ ਮਿਲਿਆ ਪ੍ਰਭ ਏਕਾ ਏਕ ਟੇਕ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਮੇਲਾ ਜਗਤ ਅਕੇਲਾ, ਦਰ ਘਰ ਸਾਚੇ ਦਰ ਸਾਚਾ ਮੇਲਾ ਆਪ ਕਰਾਨਿਆ। ਮਿਲੇ ਮੇਲ ਪੁਰਖ ਨਿਰੰਜਣ, ਭਰਮ ਭਉ ਚੁੱਕਿਆ। ਨੇਤਰ ਨੂਰ ਨਿਰਾਲਾ ਨਾਮ ਅੰਜਨ, ਜੂਠਾ ਝੂਠਾ ਫਲ ਕਾਇਆ ਸੁੱਕਿਆ। ਅੰਮ੍ਰਿਤ ਆਤਮ ਧਾਰ ਨਿਝਰ ਗੁਰਮੁਖ ਪੀ, ਭੰਡਾਰਾ ਨਾਮ ਕਦੇ ਨਾ ਮੁਕਿਆ। ਭਗਤ ਜਗਤ ਦਵਾਰੇ ਸੋਹੰ ਸ਼ਬਦ ਸਿਖਿਆ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਾਚਾ ਭਾਣਾ ਰਿਹਾ ਕਰ, ਹਰਿਜਨ ਸੁਹੇਲਾ ਦੇਵੇ ਵਰ, ਨਾ ਰੋਕੇ ਕਿਸੇ ਰੋਕਿਆ। ਨੌਂ ਦਵਾਰੇ ਦਰ ਦਰ ਵੇਖ। ਕਵਣ ਦਵਾਰੇ ਪੁਰਖ ਅਬਿਨਾਸ਼ੀ ਨੌਂ ਅਠਾਰੇ ਦਹਿ ਦਸ ਮਾਸੇ ਲਿਖੇ ਲੇਖ। ਕਵਨ ਕਰੇ ਜੋਤ ਪਰਕਾਸ਼ੇ ਆਤਮ ਲਾਹੇ ਚਿੰਤਾ ਉਦਾਸੀ, ਸੰਤ ਸੁਹੇਲਾ ਲਗਾਏ ਸਾਚੀ ਮੇਖ। ਕਾਇਆ ਮਾਟੀ ਅੰਮ੍ਰਿਤ ਰਸ ਚਾਟੀ, ਸਚ ਮੰਡਲ ਹਰਿ ਸਾਚੀ ਰਾਸ। ਪਾਰਬ੍ਰਹਮ ਪੁਰਖ ਅਬਿਨਾਸ਼ੀ, ਜੋਤੀ ਜਾਮਾ ਧਰਿਆ ਭੇਖ। ਸਾਚਾ ਸ਼ਬਦ ਸਵਾਸ ਸਵਾਸ, ਧਰਮ ਰਾਏ ਦੇਵੇ ਫਾਸੀ, ਮੇਟ ਮਿਟਾਏ ਬਿਧਨਾ ਲਿਖੀ ਰੇਖ। ਜੋਤੀ ਜੋਤ ਸਰੂਪ ਹਰਿ, ਸਾਚੇ ਨੇਤਰ ਕਾਇਆ ਖੇਤਰ ਅੰਦਰੇ ਅੰਦਰ ਰਿਹਾ ਵੇਖ। ਅੰਦਰੇ ਅੰਦਰ ਹਰਿ ਵਖਾਨਾ। ਜੋਤ ਸਰੂਪੀ ਖੇਲ ਮਹਾਨਾ। ਏਕਾ ਸ਼ਬਦ ਸਚ ਤਰਾਨਾ। ਏਕਾ ਨਾਮ ਗੁਣ ਨਿਧਾਨਾ। ਏਕਾ ਕਾਮ ਸ੍ਰੀ ਭਗਵਾਨਾ। ਏਕਾ ਜਾਮ ਅਮਰਾਪਦ ਆਤਮ ਅੰਮ੍ਰਿਤ ਸਾਚੀ ਧਾਰ ਸਚ ਪਿਆਨਾ। ਹਰਿਜਨ ਜਨ ਹਰਿ ਦਵਾਰੇ ਸਦ ਸਾਚਾ ਬੰਨ੍ਹੇ ਗਾਨਾ। ਇਕ ਉਪਜਾਏ ਤੂਰਤ ਨਾਦ, ਅਨਾਦ ਅਨਾਹਦ ਸੰਗ ਰਲਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗਣ ਸ਼ਬਦ ਕੰਗਣ ਸਾਚਾ ਤੰਦਨ ਤਨ ਬੰਧਾਨਾ। ਸ਼ਬਦ ਤੰਦ ਬੰਧ ਕਰਤਾਰ। ਕਾਇਆ ਮੰਦਰ ਅੰਦਰ ਝੂਠਾ ਅੰਧ, ਨੌਂ ਚੰਦ ਨਾ ਜਾਣੇ ਜੀਵ ਗਵਾਰ। ਮਦਿਰਾ ਮਾਸ ਲਾਏ ਗੰਦ, ਰਸਨਾ ਨਾ ਗਾਏ ਬੱਤੀ ਦੰਦ, ਨਰ ਨਾਰੀ ਹਰਿ ਸਾਚਾ ਪੁਰਖ ਭਤਾਰ। ਭਰਮ ਭੁਲੇਖਾ ਦੂਈ ਦਵੈਤੀ ਭਾਂਡਾ ਭੰਨ ਅਧ ਵਿਚਕਾਰ। ਮਾਣ ਮੋਹ ਭਰਮ ਹੰਕਾਰੀ ਵੱਜਾ ਜੰਦਰ, ਨਾ ਕੋਈ ਖੋਲ੍ਹੇ ਬੰਦ ਕਿਵਾੜ। ਪੁਰਖ ਅਬਿਨਾਸ਼ੀ ਸਦਾ ਸਦ ਬਖ਼ਸ਼ਿੰਦਾ, ਹਰਿਜਨ ਸਾਚੇ ਦਰ ਘਰ ਸਾਚੇ ਦੇਵੇ ਵਾੜ। ਇਕ ਉਪਜਾਏ ਪਰਮਾਨੰਦ, ਸ਼ਬਦ ਘੋੜੇ ਦੇਵੇ ਚਾੜ੍ਹ। ਜਗਤ ਵਖਾਏ ਝੂਠਾ ਅੰਧ, ਅੰਤਮ ਵੇਲੇ ਮੌਤ ਲਾੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਪੰਚ ਪੰਚਾਇਣ ਆਪ ਚਬਾਏ ਆਪਣੀ ਦਾੜ੍ਹ। ਪੰਚ ਪੰਚਾਇਣ ਚੁੱਕੇ ਡਰ। ਆਤਮ ਵੇਖੇ ਸਾਚਾ ਘਰ। ਨਾ ਜਨਮੇ ਨਾ ਜਾਏ ਮਰ। ਤਾਲ ਸੁਹਾਵਾ ਅੰਮ੍ਰਿਤਸਰ। ਤੀਰਥ ਵਰੇ ਪੂਰੇ ਤੋਲੇ ਸਾਚਾ ਝਿਰਨਾ ਰਿਹਾ ਝਿਰ। ਗੁਰਮੁਖ ਪੂਰਾ ਕਦੇ ਨਾ ਡੋਲਿਆ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਬਦ ਧਾਰ ਕਰ ਪਿਆਰ ਅੰਦਰੇ ਅੰਦਰ ਆਪੇ ਬੋਲੇ। ਸਤਿ ਪੁਰਖ ਨਿਰੰਜਣ ਖੇਲ ਅਪਾਰ। ਮੇਲ ਮਿਲਾਵਾ ਹਰਿਜਨ ਸਾਚਾ ਮੀਤ ਮੁਰਾਰ, ਭਾਗ ਲਗਾਏ ਕਾਇਆ ਚੋਲੇ। ਹਉਮੇ ਰੋਗ ਰਿਹਾ ਨਿਵਾਰ, ਸਾਚਾ ਬਖ਼ਸ਼ੇ ਨਾਮ ਅਧਾਰ, ਭਰੇ ਰਹਿਣ ਸਦ ਭੰਡਾਰ, ਦਰ ਦਵਾਰਾ ਨਰ ਨਿਰੰਕਾਰਾ ਏਕਾ ਖੋਲ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਦਿ ਅੰਤ ਜੁਗਾ ਜੁਗੰਤ ਦੇਵੇ ਮਤ ਸਦਾ ਰਿਹਾ ਸਮਝਾ, ਗੁਰਮੁਖ ਸਦਾ ਮਾਤ ਨਾ ਡੋਲੇ। ਹਰਿ ਕਾ ਸ਼ਬਦ ਬਿਬਾਣ, ਜਗਤ ਉਡਾਨਿਆ। ਚਾਰੋਂ ਕੁੰਟਾਂ ਕਰੇ ਧਿਆਨ, ਸ੍ਰੀ ਭਗਵਾਨਿਆ। ਮੇਟ ਜਾਏ ਝੂਠ ਨਿਸ਼ਾਨ, ਛੱਪਰ ਛੰਨਿਆ। ਕਰੇ ਖੇਲ ਸ੍ਰੀ ਭਗਵਾਨ, ਵਿਚ ਜਹਾਨਿਆ। ਇਕ ਉਪਜਾਏ ਨਾਮ ਨਿਧਾਨ, ਨੌਂ ਖੰਡੀਂ ਖੇਲ ਕਰਾਨਿਆ। ਸਚ ਝੁਲਾਏ ਹਰਿ ਨਿਸ਼ਾਨ, ਰੰਗੇ ਰੰਗ ਨਵਨਿਆ। ਲੇਖਾ ਲਿਖੇ ਆਪ ਮਿਹਰਵਾਨ, ਸੱਤਾਂ ਦੀਪਾਂ ਭੇਵ ਖੁਲ੍ਹਾਨਿਆ। ਸੋਹੰ ਖੰਡਾ ਰਸਨਾ ਤੀਰ ਕਮਾਨ, ਆਪ ਚੜ੍ਹਾਏ ਵਾਲੀ ਦੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵਾਂ ਦਿਸ ਨਾ ਆਏ, ਕਲਜੁਗ ਆਤਮ ਅੰਨ੍ਹਿਆ। ਹਰਿ ਸ਼ਬਦ ਅਪਾਰ, ਜਗਤ ਪਸਾਰਿਆ। ਪ੍ਰਭ ਅਬਿਨਾਸ਼ੀ ਜਾਣੇ ਸਾਰ, ਵਿਚ ਸੰਸਾਰਿਆ। ਲੱਖ ਚੁਰਾਸੀ ਕਰਮ ਵਿਚਾਰ, ਜੋਤ ਨਿਰੰਕਾਰਿਆ। ਭਰਮੇ ਭੁੱਲਾ ਜੀਵ ਗਵਾਰ, ਮਾਇਆ ਰਾਣੀ ਪੈਰ ਪਸਾਰਿਆ। ਨਾ ਮਿਲਿਆ ਮੀਤ ਮੁਰਾਰ, ਮਾਨਸ ਦੇਹੀ ਪਾਸਾ ਆਇਆ ਹਾਰਿਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧਿਆਨ, ਆਤਮ ਜੋਤੀ ਦੇਵੇ ਨੂਰ ਅਕਾਰਿਆ। ਅੰਮ੍ਰਿਤ ਬਖ਼ਸ਼ੇ ਠੰਡੀ ਧਾਰ, ਸੋਹੰ ਜਾਮ ਪਿਆ ਰਿਹਾ। ਮਰੇ ਨਾ ਜੰਮੇ ਵਾਰੋ ਵਾਰ, ਲੱਖ ਚੁਰਾਸੀ ਫੰਦ ਕਟਾ ਰਿਹਾ। ਭਗਤ ਸੁਹੇਲਾ ਉਤਰੇ ਪਾਰ, ਚਰਨ ਪ੍ਰੀਤੀ ਇਕ ਬੰਧਾ ਰਿਹਾ। ਧੁਰ ਦਰਗਾਹੀ ਸਾਚਾ ਮੇਲਾ, ਆਪਣਾ ਰੰਗ ਆਪ ਰੰਗਾ ਰਿਹਾ। ਆਪਣਾ ਖੇਲ ਪ੍ਰਭ ਆਪੇ ਖੇਲਾ, ਨੌਂ ਸੱਤੀ ਬਣਤ ਬਣਾ ਰਿਹਾ। ਆਪੇ ਗੁਰ ਆਪੇ ਚੇਲਾ, ਆਪੇ ਨਾਰ ਸਾਚਾ ਪਤੀ ਕੰਤ ਸੁਹਾਗੀ ਸਾਚਾ ਗੀਤ ਸੁਣਾ ਰਿਹਾ। ਸੋਹੰ ਸ਼ਬਦ ਚੜ੍ਹਾਏ ਸਾਚਾ ਤੇਲਾ ਧਰਮ ਰਾਏ ਦੀ ਕਟੇ ਜੇਲ੍ਹਾ, ਸਾਚਾ ਰਥ ਹਰਿ ਸਮਰਥ ਜਗਤ ਅਕਥ ਇਕ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜਾ ਜੋਤੀ ਜੋੜਾ, ਚਾਰੋਂ ਕੁੰਟ ਆਪ ਦੁੜਾ ਰਿਹਾ। ਹਰਿ ਹਰਿ ਸ਼ਬਦ ਬਿਬਾਣ ਜਗਤ ਜੈਕਾਰਿਆ। ਦਰ ਦਰ ਘਰ ਘਰ, ਵੇਖੇ ਰਾਜ ਰਾਜਾਨ, ਸ਼ਾਹ ਸੁਲਤਾਨ ਮਾਤ ਹੰਕਾਰਿਆ। ਪਕੜ ਉਠਾਏ ਨੌਜਵਾਨ ਬੇਈਮਾਨ, ਮਾਰੇ ਤੇਜ ਨਾਮ ਕਟਾਰਿਆ। ਏਕਾ ਰੱਖੇ ਸੋਹੰ ਆਣ, ਮੇਟ ਮਿਟਾਏ ਪੀਣ ਖਾਣ, ਅੰਜੀਲ ਕੁਰਾਨਾਂ ਵਕਤ ਚੁਕਾ ਰਿਹਾ। ਆਪੇ ਜਾਣੇ ਆਪਣੀ ਆਣ, ਨਾ ਕੋਈ ਜਾਣੇ ਵੇਦ ਪੁਰਾਨ, ਪੰਡਤ ਪਾਂਧੇ ਆਤਮ ਆਂਧੇ ਭਰਮੇ ਹਰਿ ਭੁਲਾ ਰਿਹਾ। ਇਕ ਝੁਲਾਏ ਸਚ ਨਿਸ਼ਾਨ, ਲੇਖਾ ਲਿਖੇ ਆਪ ਭਗਵਾਨ, ਚਾਰ ਵਰਨਾਂ ਏਕਾ ਸਰਨਾ ਊਚ ਨੀਚ ਭੇਵ ਚੁਕਾ ਰਿਹਾ। ਪਰਗਟ ਹੋਏ ਵਾਲੀ ਦੋ ਜਹਾਨ, ਜਨ ਭਗਤਾਂ ਕਰੇ ਮਾਤ ਪਛਾਣ, ਸ਼ਬਦ ਦਾਤ ਵਡ ਕਰਾਮਾਤ ਆਤਮ ਝੋਲੀ ਹਰਿ ਭਰਾ ਰਿਹਾ। ਹਰਿਜਨ ਤੇਰੀ ਉਤਮ ਜ਼ਾਤ, ਚਰਨ ਪ੍ਰੀਤੀ ਸਾਚਾ ਨਾਤ, ਕਲਜੁਗ ਮਿਟੇ ਅੰਧੇਰੀ ਰਾਤ, ਸੋਹੰ ਸਾਚਾ ਚੰਦ, ਮਸਤਕ ਦੀਪਕ ਆਪ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਗਗਨ ਰਹੇ ਮਗਨ ਜੋਤ ਨਿਰੰਜਣ ਨਰ ਨਰਾਇਣ ਏਕਾ ਨੈਣ ਖੁਲ੍ਹਾ ਰਿਹਾ। ਹਰਿ ਹਰਿ ਸ਼ਬਦ ਬਿਬਾਣ ਗੁਰਮੁਖ ਪਿਆਰਿਆ। ਦਰ ਘਰ ਸਾਚੇ ਪਾਵੇ ਸਾਰ, ਪ੍ਰਭ ਅਬਿਨਾਸ਼ੀ ਬਖ਼ਸ਼ੇ ਨਾਮ ਅਧਾਰਿਆ। ਏਕਾ ਦੇਵੇ ਵਸਤ ਅਪਾਰ, ਪੰਜਾਂ ਚੋਰਾਂ ਕਰੇ ਖੁਆਰ, ਬੇੜਾ ਦਿਸੇ ਪਾਰ ਕਿਨਾਰਿਆ। ਮਾਨਸ ਦੇਹੀ ਨਾ ਆਏ ਹਾਰ, ਸਾਚਾ ਸ਼ਬਦ ਤਨ ਸ਼ਿੰਗਾਰ, ਕੰਗਣ ਰੰਗਣ ਇਕ ਚੜ੍ਹਾ ਰਿਹਾ। ਪੁਰਖ ਬਿਧਾਤਾ ਗੁਰਮੁਖ ਸਾਚੀ ਨਾਰ, ਮਾਣੇ ਰੰਗ ਸਚ ਭਤਾਰ, ਸੋਲਾਂ ਕਲੀਆਂ ਆਤਮ ਸੇਜਾ ਹਰਿ ਵਿਛਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸ਼ਬਦ ਬਿਬਾਣਾ ਵਿਚ ਜਹਾਨਾ ਏਕਾ ਏਕ ਬਣਾ ਰਿਹਾ। ਹਰਿ ਹਰਿ ਸ਼ਬਦ ਬਿਬਾਣ ਇਕ ਬਣਾਇੰਦਾ। ਜਨ ਭਗਤਾਂ ਦੇਵੇ ਸਾਚਾ ਮਾਣ ਵਿਚ ਜਹਾਨ, ਚਰਨ ਧਿਆਨ ਇਕ ਰਖਾਇੰਦਾ। ਆਤਮ ਜੋਤੀ ਬ੍ਰਹਮ ਗਿਆਨ, ਕਲਜੁਗ ਭੁੱਲੇ ਜੀਵ ਨਿਧਾਨ, ਗੁਰਮੁਖ ਸਾਚੇ ਹਰਿ ਜਗਾਇੰਦਾ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਦਰ ਘਰ ਸਾਚਾ ਏਕਾ ਰੰਗਣ ਰੰਗ ਚੜ੍ਹਾਇੰਦਾ। ਦਰ ਦਵਾਰੇ ਸਾਚਾ ਮਾਣ, ਝੁੱਲਦਾ ਰਹੇ ਨਾਮ ਨਿਸ਼ਾਨ, ਸਾਚਾ ਲੇਖਾ ਆਪ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਦੀਸ਼ੇ ਤੇਰੇ ਸੀਸੇ ਇਕ ਨਿਸ਼ਾਨ ਰਖਾਇੰਦਾ। ਇਕ ਨਿਸ਼ਾਨਾ ਦੇਵੇ ਰੱਖ। ਪੁਰਖ ਅਬਿਨਾਸ਼ੀ ਅਲੱਖਣਾ ਅਲੱਖ। ਗੁਰਮੁਖ ਸਾਚਾ ਸੰਤ ਸੁਹੇਲਾ ਲੱਖ ਚੁਰਾਸੀ ਵਿਚੋਂ ਕੀਨਾ ਵੱਖ। ਪੁਰੀ ਸ਼ਿਵ ਘਰ ਸਾਚਾ ਮੇਲਾ, ਮੇਲ ਮਿਲਾਏ ਹਰਿ ਪਰਤਖ। ਵਧਾਈ ਜਾਏ ਮਾਤ ਵੇਲਾ, ਪ੍ਰਭ ਅਬਿਨਾਸ਼ੀ ਲਏ ਪਤਿ ਰਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਗੁਰ ਆਪੇ ਚੇਲਾ, ਦੂਸਰ ਕਿਸੇ ਨਾ ਆਏ ਹੱਥ। ਜਗਤ ਜਗਦੀਸ਼ੇ ਕਰ ਜਗਤ ਧਿਆਨ। ਛਤਰ ਝੁਲਾਏ ਪ੍ਰਭ ਸਾਚੇ ਸੀਸੇ, ਸ਼ਬਦ ਬਿਠਾਏ ਵਿਚ ਬਿਬਾਣ। ਵੇਖ ਵਖਾਣੇ ਮੂਸਾ ਈਸੇ, ਰਾਜ ਰਾਜਾਨਾਂ ਸ਼ਾਹ ਸੁਲਤਾਨ। ਨਾ ਕੋਈ ਪੜਾਏ ਕੁਰਾਨ ਹਦੀਸੇ, ਗ੍ਰੰਥੀ ਪੰਥੀ ਸਰਬ ਮਿਟ ਜਾਣ। ਕਲਜੁਗ ਜੂਠੀ ਝੂਠੀ ਚੱਕੀ ਪੀਸਣ ਪੀਸੇ, ਜੂਠੇ ਝੂਠੇ ਜੀਵ ਸ਼ੈਤਾਨ। ਚੁੱਕੇ ਭੇਵ ਬੀਸ ਇਕੀਸੇ, ਕਰੇ ਖੇਲ ਸ੍ਰੀ ਭਗਵਾਨ। ਧਰੀਂ ਨੀਂਹ ਜਗਤ ਜਗਤ ਜਗਦੀਸ਼ੇ, ਨੌਂ ਦਰ ਸੱਚੇ ਦਰਬਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਾਂ ਨੌਵਾਂ ਨੌਵਾਂ ਸਤਾਂ ਆਪ ਝੁਲਾਏ ਸੋਹੰ ਸ਼ਬਦ ਇਕ ਨਿਸ਼ਾਨ। ਸਚ ਨਿਸ਼ਾਨਾ ਹਰਿ ਝੁਲਾਉਣਾ। ਕਰ ਧਿਆਨ ਹਰਿ ਮਿਹਰਵਾਨ, ਸਾਚਾ ਲੇਖਾ ਮਾਤ ਲਿਖਾਉਣਾ। ਨਾ ਕੋਈ ਜਾਣੇ ਜੀਵ ਜੰਤ ਨਿਧਾਨ, ਸਾਧ ਸੰਤ ਨਾ ਕਰਨ ਪਛਾਣ, ਰੰਗਣ ਰੰਗ ਸਤਿ ਰੰਗਾਉਂਣਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਸ ਇਕੀਸ ਜਗਤ ਜਗਦੀਸ ਏਕਾ ਊਚਾ ਰਾਹ ਵਖਾਉਣਾ। ਉਚਾ ਭੇਵ ਬੀਸ ਇਕੀਸ। ਨਾ ਕੋਈ ਦੀਸੇ ਹੱਡ ਮਾਸ ਨਾੜੀ ਚੰਮਾ, ਛਤਰ ਝੁੱਲੇ ਪ੍ਰਭ ਸਾਚੇ ਸੀਸ। ਨਾ ਕੋਈ ਪਵਣ ਸਵਾਸ ਲਏ ਦਮਾਂ, ਨਾ ਕੋਈ ਕਰੇ ਮਾਤ ਰੀਸ। ਮਾਤ ਪਿਤ ਨਾ ਕਿਸੇ ਜੰਮਾ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਰਖਾਏ ਨੇਤਰ ਮੁਖ ਕਾਇਆ ਸੁਖ ਦੰਦ ਬਤੀਸ। ਬੀਸ ਇਕੀਸ ਹਰਿ ਨਿਸ਼ਾਨ। ਰਾਗ ਛਤੀਸ ਮੇਟ ਮਿਟਾਨ। ਇਕ ਇਕ ਇਕ ਇਕੀਸ, ਰਾਮ ਰਾਜ ਰਾਜ ਰਾਮ ਮੇਟ ਮਿਟਾਏ ਸ਼ਾਹ ਅਬਲੀਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾੜੀ ਮੌਤ ਆਪ ਉਠਾਏ, ਮਗਰ ਲਗਾਏ ਸੰਗ ਮੁਹੰਮਦ ਚਾਰ ਯਾਰ ਐਲੀ ਸ਼ਾਹ ਜਿੰਨ ਖਵੀਸ। ਐਲੀ ਸ਼ਾਹ ਅਲੀ ਉਲਮਾਨ। ਸਾਚਾ ਰਾਮ ਰਹੀਮ ਰਹਿਮਾਨ। ਬੇਪਰਵਾਹ ਆਲਮੁਨ ਆਲਮਾਨ। ਐਲੀ ਸ਼ਾਹ ਜਿੰਨ ਖਵੀਸ ਸਭਨੀ ਥਾਂ ਝੁੱਲੇ ਝੁਲਾਏ ਇਕ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਤਿ ਪੁਰਖ ਨਿਰੰਜਣ ਧੰਨ, ਸ਼ਬਦ ਅਮੋਲਿਆ। ਸਤਿ ਪੁਰਖ ਨਿਰੰਜਣ ਧੰਨ, ਆਦਿ ਅੰਤ ਕਦੇ ਨਾ ਡੋਲਿਆ। ਸਤਿ ਪੁਰਖ ਨਿਰੰਜਣ ਧੰਨ, ਏਕਾ ਘਰ ਸਾਚੇ ਦਰ ਸਚ ਜੈਕਾਰਾ ਬੋਲਿਆ। ਸਤਿ ਪੁਰਖ ਅਪਾਰ ਆਪੇ ਕਰੇ ਜਗਤ ਵਿਹਾਰਾ, ਦਰ ਦਵਾਰਾ ਏਕਾ ਖੋਲਿਆ। ਸਤਿ ਪੁਰਖ ਅਪਾਰ ਲੋਆਂ ਪੁਰੀਆਂ ਧਾਰ ਰਿਹਾ ਬੰਨ੍ਹ, ਪੂਰੇ ਤੋਲ ਤੋਲਣਹਾਰਾ ਏਕਾ ਤੋਲ ਸਾਚਾ ਤੋਲਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣੀ ਕਰਨੀ ਆਪੇ ਕਰ, ਭੇਵ ਛੁਪਾਏ ਕਾਇਆ ਚੋਲਿਆ। ਸਤਿ ਪੁਰਖ ਨਿਰੰਜਣ ਧੰਨ, ਅਗੰਮ ਅਪਾਰਾ। ਸਤਿ ਪੁਰਖ ਅਪਾਰ ਨਾ ਮਰੇ ਨਾ ਜਾਏ ਜੰਮ, ਰੂਪ ਰੰਗ ਨਾ ਕਿਸੇ ਵਿਚਾਰਾ। ਸਤਿ ਪੁਰਖ ਅਪਾਰਾ ਹੱਡ ਮਾਸ ਨਾੜੀ ਨਾ ਦਿਸੇ ਚੰਮ, ਨਾ ਦਿਸੇ ਕੋਟ ਉਸਾਰਿਆ। ਸਤਿ ਪੁਰਖ ਅਪਾਰ ਨਾ ਦਿਸੇ ਕਿਸੇ ਛੱਪਰੀ ਛੰਨ, ਮੰਦਰ ਮਹੱਲ ਨਾ ਕੋਈ ਉਸਾਰਿਆ। ਸਤਿ ਪੁਰਖ ਅਪਾਰ ਕਲਜੁਗ ਜੀਵ ਭੁੱਲੇ ਨਿਧਾਨ, ਅਵਣ ਗਵਣ ਨਾ ਕੋਈ ਕਟਾ ਰਿਹਾ। ਸਤਿ ਪੁਰਖ ਅਪਾਰ ਖੰਡ ਵਰਭੰਡ ਬ੍ਰਹਿਮੰਡ ਏਕਾ ਧਾਰ ਬਧੀ, ਏਕਾ ਰੰਗ ਰੰਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਵੇਖ ਵਖਾਣੇ ਰਾਜੇ ਰਾਣੇ ਸ਼ਾਹ ਸੁਲਤਾਨੇ ਬਣਤ ਬਣਾ ਰਿਹਾ। ਬਣਤ ਬਣਾਏ ਹਰਿ ਭਗਵਾਨਾ। ਕਰੇ ਖੇਲ ਮਾਤ ਮਹਾਨਾ। ਜੋਤੀ ਨੂਰ ਇਕ ਰਖਾਨਾ। ਸ਼ਬਦ ਤੀਰ ਇਕ ਉਠਾਨਾ। ਰਸਨਾ ਚਿੱਲੇ ਆਪ ਚੜ੍ਹਾਨਾ। ਵੇਖ ਵਖਾਏ ਉਚੇ ਟਿੱਲੇ ਜੰਗਲ ਜੂਹ ਉਜਾੜ ਪਹਾੜਾਂ ਬੇਮੁਖ ਚਬਾਏ ਆਪਣੀ ਦਾੜ੍ਹ, ਮਗਰ ਲਗਾਏ ਮੌਤ ਲਾੜ, ਨਾ ਕੋਈ ਜਾਣੇ ਅਗੰਮੀ ਧਾੜ, ਆਪਣਾ ਭਾਣਾ ਆਪਣੇ ਹੱਥ ਰਖਾਨਾ। ਧਰਮ ਰਾਏ ਖੋਲ੍ਹੇ ਬੰਦ ਕਿਵਾੜ, ਬੇਮੁਖ ਜੀਵਾਂ ਦੇਵੇ ਵਾੜ, ਦਰ ਦਵਾਰਾ ਇਕ ਵਖਾਨਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣਾ ਖੇਲ ਆਪਣੇ ਹੱਥ ਰਖਾਨਾ। ਮਗਰ ਲਗਾਏ ਮੌਤ ਲਾੜ, ਨਾ ਕੋਈ ਜਾਣੇ ਅਗੰਮੀ ਧਾੜ, ਆਪਣਾ ਭਾਣਾ ਆਪਣੇ ਹੱਥ ਰਖਾਨਾ। ਧਰਮ ਰਾਏ ਖੋਲ੍ਹੇ ਬੰਦ ਕਿਵਾੜ, ਬੇਮੁਖ ਜੀਵਾਂ ਦੇਵੇ ਵਾੜ, ਦਰ ਦਵਾਰਾ ਇਕ ਵਖਾਨਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣਾ ਖੇਲ ਆਪਣੇ ਹੱਥ ਰਖਾਨਾ। ਨਿਰਗੁਣ ਰੂਪ ਅਪਾਰ, ਨੂਰ ਨੁਰਾਨਿਆ। ਸਰਗੁਣ ਖੇਲ ਕਰਤਾਰ, ਭੇਖਾ ਭੇਖ ਵਿਚ ਜਹਾਨਿਆ। ਨਿਰਗੁਣ ਰੂਪ ਅਪਾਰ, ਨਰ ਨਰਾਇਣ ਨਾ ਕਿਸੇ ਪਛਾਨਿਆ। ਨਿਰਗੁਣ ਰੂਪ ਅਪਾਰ, ਕਾਇਆ ਜੋਤੀ ਜਗੇ ਇਕ ਭਗਵਾਨਿਆ। ਨਿਰਗੁਣ ਰੂਪ ਅਪਾਰ, ਆਪੇ ਜਾਣੇ ਆਪਣੀ ਸਾਰ, ਆਦਿ ਅੰਤ ਨਾ ਕਿਸੇ ਵਖਾਨਿਆ। ਨਿਰਗੁਣ ਰੂਪ ਅਪਾਰ ਸ਼ਬਦ ਮਿਲੇ ਵਸਤ ਅਪਾਰ, ਦੇਵੇ ਹਰਿ ਕਿਰਪਾ ਕਰ ਵਾਲੀ ਦੋ ਜਹਾਨਿਆ। ਦੋਹਾਂ ਘਰਾਂ ਇਕ ਪਿਆਰ, ਆਪੇ ਨਾਰੀ ਪੁਰਖ ਭਤਾਰ, ਸਾਚੀ ਸੇਜਾ ਪੈਰ ਪਸਾਰ, ਸੁੱਤਾ ਰਹੇ ਗੁਣ ਨਿਧਾਨਿਆ। ਨਿਰਗੁਣ ਰੂਪ ਅਪਾਰ, ਭਗਤ ਅਮੋਲਿਆ। ਸਰਗੁਣ ਰੂਪ ਅਪਾਰ, ਪੁਰਖ ਅਬਿਨਾਸ਼ੀ ਅੰਦਰੇ ਅੰਦਰ ਬੋਲਿਆ। ਨਿਰਗੁਣ ਰੂਪ ਅਪਾਰ, ਭੇਵ ਕਿਸੇ ਨਾ ਖੋਲ੍ਹਿਆ। ਸਰਗੁਣ ਰੂਪ ਅਪਾਰ ਜੋਤੀ ਜਗੇ ਅਪਰ ਅਪਾਰ, ਦਸਮ ਦਵਾਰੀ ਪੜਦਾ ਖੋਲ੍ਹਿਆ। ਨਿਰਗੁਣ ਰੂਪ ਅਪਾਰ, ਸਰਗੁਣ ਬੰਨ੍ਹੇ ਸਾਚੀ ਧਾਰ, ਸ਼ਬਦ ਜੋਤੀ ਵਿਚ ਟਿਕਾਏ, ਆਪ ਆਪਣੀ ਦਇਆ ਕਮਾਏ, ਦੂਸਰ ਕਿਸੇ ਦਿਸ ਨਾ ਆਏ, ਗੁਰਮੁਖਾਂ ਪੜਦਾ ਆਪੇ ਖੋਲ੍ਹਿਆ। ਨਿਰਗੁਣ ਰੂਪ ਅਪਾਰ ਸਦਾ ਨਿਰਵੈਰਿਆ। ਨਾ ਕੋਈ ਜਾਣੇ ਜੰਤ ਗਵਾਰ, ਨਾ ਕੋਈ ਕਰੇ ਸੰਤ ਅਧਾਰ, ਝੂਠੇ ਵਹਿਣ ਜਗਤ ਵਹਾ ਰਿਹਾ। ਨਰ ਨਰਾਇਣ ਪਾਵੇ ਸਾਰ, ਦਰ ਘਰ ਸਾਚੇ ਏਕਾ ਬਹਿਣ, ਮਿਲੇ ਮੇਲ ਕੰਤ ਭਤਾਰ। ਦਰਸ ਵੇਖੇ ਤੀਜੇ ਨੈਣਾ, ਆਤਮ ਖੋਲ੍ਹੇ ਬੰਦ ਕਿਵਾੜ, ਨਾਤਾ ਤੁਟੇ ਭਾਈ ਭੈਣਾਂ, ਤੱਤੀ ਵਾ ਨਾ ਲਗੇ ਹਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸ਼ਬਦ ਤਨ ਪਹਿਨਾਏ, ਨੇੜ ਨਾ ਆਏ ਮੌਤ ਲਾੜ। ਸਾਚਾ ਸ਼ਬਦ ਤਨ ਸ਼ਿੰਗਾਰ। ਮਿਲੇ ਧਨ ਵਸਤ ਅਪਾਰ। ਮਿਟੇ ਜਨ ਵਿਚ ਸੰਸਾਰ। ਕੋਇ ਨਾ ਲਾਏ ਮਾਤ ਸੰਨ੍ਹ, ਨਾ ਕੋਈ ਲੁੱਟੇ ਚੋਰ ਯਾਰ। ਧਰਮ ਰਾਏ ਨਾ ਲਾਏ ਡੰਨ, ਮਿਲੇ ਮੇਲ ਪੁਰਖ ਭਤਾਰ। ਸੁੱਕਾ ਹਰਿਆ ਹੋਏ ਤਨ, ਜੋਤੀ ਨੂਰ ਇਕ ਉਜਿਆਰ। ਬੇਮੁਖ ਜੀਵ ਹੋਏ ਅੰਨ੍ਹ, ਦਰ ਘਰ ਸਾਚੇ ਨਾ ਪਾਇਣ ਸਾਰ। ਆਤਮ ਹੋਈ ਖਨ ਖਨ, ਪਰਗਟ ਹੋਏ ਨਿਹਕਲੰਕ ਅਵਤਾਰ। ਗੁਰਮੁਖ ਰਸਨਾ ਕਹੇ ਧੰਨ ਧੰਨ, ਸੋਹੰ ਸ਼ਬਦ ਚਾਰ ਵਰਨਾਂ ਇਕ ਜੈਕਾਰ। ਹਰਿਜਨ ਆਤਮ ਜਾਏ ਮੰਨ, ਭਰਮ ਭੁਲੇਖਾ ਦਏ ਨਿਵਾਰ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਸ਼ਬਦ ਹਥੌੜਾ ਏਕਾ ਮਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਸ਼ਬਦ ਘੋੜੇ ਹੋ ਅਸਵਾਰ। ਸ਼ਬਦ ਘੋੜਾ ਹਰਿ ਨਿਰੰਕਾਰਿਆ। ਮਿਲਿਆ ਜੋਤੀ ਜੋੜਾ ਖੇਲ ਅਪਾਰਿਆ। ਧੁਰ ਦਰਗਾਹੀ ਏਕਾ ਪੌੜਾ, ਪੁਰੀਆਂ ਲੋਆਂ ਬਾਹਰ ਰਖਾ ਰਿਹਾ। ਨਾ ਕੋਈ ਜਾਣੇ ਲੰਮਾ ਚੌੜਾ, ਗਿਣਤੀ ਗਣਤ ਨਾ ਕੋਈ ਗਿਣਾ ਰਿਹਾ। ਨਾ ਕੋਈ ਅੰਮ੍ਰਿਤ ਆਤਮ ਰਸ ਮਿੱਠਾ ਕੌੜਾ ਦਸਮ ਦਵਾਰੀ ਬੰਦ ਰਖਾ ਰਿਹਾ। ਭਗਤ ਜਨਾਂ ਤਨ ਲੱਗੀ ਔੜਾ, ਪੁਰਖ ਅਬਿਨਾਸ਼ੀ ਸਾਚਾ ਬਹੁੜਾ, ਭੇਵ ਖੁਲ੍ਹਾਏ ਬ੍ਰਾਹਮਣ ਗੌੜਾ, ਅੰਮ੍ਰਿਤ ਮੇਘ ਬਰਸਾ ਰਿਹਾ। ਧੁਰ ਦਰਗਾਹੀ ਆਇਆ ਦੌੜਾ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਨੌਂ ਖੰਡ ਪ੍ਰਿਥਮੀ ਪਾਏ ਵੰਡ, ਸ਼ਬਦ ਉਠਾਏ ਚੰਡ ਪਰਚੰਡ ਹੱਥ ਕਰਤਾਰਿਆ। ਲੱਖ ਚੁਰਾਸੀ ਪਾਏ ਵੰਡ, ਸੰਤ ਸੁਹੇਲੇ ਕਰੇ ਖ਼ਬਰਦਾਰ। ਰੰਕ ਰਾਜਾਨਾਂ ਵੱਢੇ ਕੰਡ, ਤਿੱਖੀ ਰੱਖੇ ਹਰਿ ਜੀ ਧਾਰ। ਵੇਲੇ ਅੰਤ ਵੱਢੇ ਕੰਡ, ਮਦਿਰਾ ਮਾਸੀ ਕਰੇ ਖੁਆਰ। ਕਰੇ ਖੇਲ ਵਿਚ ਵਰਭੰਡ, ਜੋਤ ਨਿਰੰਜਣ ਨਰ ਨਿਰੰਕਾਰ। ਕਲਜੁਗ ਔਧ ਗਈ ਹੰਢ, ਕਰਮ ਧਰਮ ਪ੍ਰਭ ਰਿਹਾ ਵਿਚਾਰ। ਘਰ ਘਰ ਦੀਸੇ ਨਾਰ ਰੰਡ, ਨਾ ਕੋਈ ਸੁਹਾਗਣ ਕੰਤ ਭਤਾਰ। ਮੇਟ ਮਿਟਾਏ ਭੇਖ ਪਖੰਡ, ਸਾਚਾ ਖੋਲ੍ਹੇ ਇਕ ਦਵਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਆਪੇ ਜਾਣੇ ਆਪਣੀ ਸਾਰ। ਜਾਣੇ ਆਪਣੀ ਸਾਰ ਸਹਿਜ ਸੁਖਦਾਇਆ। ਕਲਜੁਗ ਕਰਮ ਵਿਚਾਰ, ਭੇਵ ਕਿਸੇ ਨਾ ਪਾਇਆ। ਬੇਮੁਖ ਜੀਵ ਕੰਤ ਵਿਭਚਾਰ, ਨਾਰੀ ਹਰਿ ਭੁਲਾਇਆ। ਚਾਰੋਂ ਕੁੰਟ ਦੁਸ਼ਟ ਦੁਰਾਚਾਰ, ਮਦਿਰਾ ਮਾਸ ਰਸਨ ਆਹਾਰ, ਸ਼ਬਦ ਸ਼ਿੰਗਾਰ ਨਾ ਤਨ ਕਰਾਇਆ। ਚਿੱਟੇ ਅਸਵ ਹੋ ਅਸਵਾਰ, ਲੋਕਮਾਤ ਲਏ ਅਵਤਾਰ, ਸਾਚੀ ਬੰਨ੍ਹੇ ਏਕਾ ਧਾਰ, ਏਕਾ ਰਾਹ ਦਏ ਵਖਾਇਆ। ਸਾਚੀ ਬੰਨ੍ਹੇ ਧਾਰ ਜਗਤ ਵਡਿਆਈਆ। ਚਾਰ ਵਰਨਾਂ ਇਕ ਪਿਆਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਵਖਾਈਆ। ਹਉਮੇ ਹੰਗਤਾ ਰੋਗ ਨਿਵਾਰ, ਆਤਮ ਭਰੇ ਸ਼ਬਦ ਭੰਡਾਰ, ਸਚ ਦਵਾਰਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਬੰਦ ਕੁਆੜੀ ਆਪੇ ਆਪ ਖੁਲ੍ਹਾਈਆ। ਖੁਲ੍ਹੇ ਬੰਦ ਕੁਆੜ ਜੋਤ ਪਰਕਾਸ਼ਿਆ। ਜਗੇ ਜੋਤ ਬਹੱਤਰ ਨਾੜ, ਮਿਟੇ ਉਦਾਸੀਆ। ਦਰ ਘਰ ਸਾਚੇ ਦੇਵੇ ਵਾੜ, ਹਰਿ ਸਾਚਾ ਸ਼ਾਹੋ ਸ਼ਾਬਾਸੀਆ। ਬਜਰ ਕਪਾਟੀ ਦੇਵੇ ਪਾੜ, ਕਿਰਪਾ ਕਰੇ ਪੁਰਖ ਅਬਿਨਾਸ਼ੀਆ। ਕਲਜੁਗ ਮਾਇਆ ਦੇਵੇ ਸਾੜ, ਗਲੋਂ ਕਟੇ ਜਮ ਕੀ ਫਾਸੀਆ। ਸ਼ਬਦ ਘੋੜੀ ਦੇਵੇ ਚਾੜ੍ਹ, ਹੱਥ ਫੜੇ ਆਪਣੇ ਰਾਸਿਆ। ਨੇੜ ਨਾ ਆਏ ਪੰਚ ਧਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਬੰਦ ਖੁਲ੍ਹਾਸਿਆ । ਕਰ ਬੰਦ ਖੁਲਾਸ ਭਗਤ ਭਗਵਾਨਿਆ। ਮਾਨਸ ਜਨਮ ਰਹਿਰਾਸ, ਪੁਰੀਆਂ ਲੋਆਂ ਵੇਖ ਵਖਾਣੇ ਪ੍ਰਿਥਮੀ ਅਕਾਸਿਆ। ਪ੍ਰਿਥਮੀ ਅਕਾਸ ਵਿਚ ਪਰਭਾਸ ਆਦਿਨ ਅੰਤਾ ਗੁਰਮੁਖ ਸਾਚੇ ਵਿਚ ਸਵਾਸ ਸ਼ਬਦ ਪਿਆਸ, ਪ੍ਰਭ ਆਤਮ ਤ੍ਰਿਖਾ ਬੁਝਾਨਿਆ। ਜਗਤ ਭੁਲੇਖਾ ਕਰੇ ਵਿਨਾਸ, ਮਿਲਾਏ ਮੇਲ ਸਾਚੇ ਕੰਤਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਜਾਣੇ ਵੇਖ ਵਖਾਣੇ ਗਊ ਗ਼ਰੀਬ ਰਾਜੇ ਰਾਣੇ ਸ਼ਾਹ ਸੁਲਤਾਨੇ ਵਿਚ ਜਹਾਨੇ ਸ਼ਬਦ ਉਡਾਨ ਸਾਚੇ ਧਾਮ ਵਿਚ ਵਸੰਨਿਆ। ਸਚ ਧਾਮ ਅਸਥੂਲ ਹਰਿ ਬਨਵਾਰਿਆ। ਨਾ ਕੋਈ ਪਾਵਾ ਨਾ ਕੋਈ ਚੂਲ, ਸ਼ਬਦ ਸਿੰਘਾਸਣ ਡੇਰਾ ਲਾ ਰਿਹਾ। ਨਾ ਕੋਈ ਆਦਿ ਅੰਤ ਜਾਏ ਭੂਲ, ਦੀਪਕ ਜੋਤੀ ਇਕ ਜਗਾ ਰਿਹਾ। ਕਰਨੀ ਕਰੇ ਕੰਤ ਕੰਤੂਹਲ, ਦੂਸਰ ਹੋਰ ਨਾ ਕੋਈ ਰਖਾ ਰਿਹਾ। ਲੱਖ ਚੁਰਾਸੀ ਗਈ ਭੂਲ, ਪ੍ਰਭ ਜੋਤੀ ਭੇਖ ਵਟਾ ਰਿਹਾ। ਕਲਜੁਗ ਕੁਕਰਮ ਗਿਆ ਫੂਲ, ਜੂਠਾ ਝੂਠਾ ਮਹਿਕ ਮਹਿਕਾ ਰਿਹਾ। ਸੋਹੰ ਸ਼ਬਦ ਫੜ ਤ੍ਰਿਸੂਲ, ਪੱਤ ਡਾਲ੍ਹੀ ਆਪ ਤੁੜਾ ਰਿਹਾ। ਆਪੇ ਵਸੇ ਧਾਮ ਅਸਥੂਲ, ਸ਼ਬਦ ਜੋਤੀ ਖੇਲ ਖਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਸੰਤ ਸੁਹੇਲੇ ਸਾਚੇ ਮੇਲੇ ਆਪਣੇ ਆਪ ਕਰਾ ਰਿਹਾ। ਸ਼ਬਦ ਖੋਜ ਬ੍ਰਹਿਮਾਦ ਬ੍ਰਹਿਮੰਡ ਅਪਾਰਿਆ। ਆਪੇ ਜਾਣੇ ਆਦਿ ਜੁਗਾਦਿ, ਜੁਗਾ ਜੁਗੰਤ ਖੇਲ ਅਪਾਰਿਆ। ਸਾਧ ਸੰਤ ਵਜਾਇਣ ਨਾਦ, ਇਕ ਸਹਾਰਾ ਹਰਿ ਰਖਾ ਲਿਆ। ਕਰਨੀ ਕਰੇ ਮਾਧਵ ਮਾਧ, ਆਪਣਾ ਭਾਣਾ ਆਪਣੇ ਹੱਥ ਰਖਾ ਲਿਆ। ਸਾਚਾ ਸ਼ਬਦ ਰੱਖਣਾ ਯਾਦ, ਨੌਂ ਖੰਡ ਵੰਡ ਵਿਚ ਵਰਭੰਡ ਹਰਿ ਕਰਾ ਰਿਹਾ। ਧਰਤ ਮਾਤ ਮੰਗੇ ਸਾਚੀ ਦਾਦ, ਪੁਰਖ ਅਬਿਨਾਸ਼ੀ ਲਏ ਲਾਧ, ਸਾਚਾ ਧਰਮ ਕਵਣ ਸੁਹਾ ਰਿਹਾ। ਚਲੇ ਕਥਾ ਬੋਧ ਅਗਾਧ ਨਾ ਕੋਈ ਰਸਨਾ ਸਕੇ ਅਰਾਧ, ਨਿਸ਼ਅੱਖਰ ਵੱਖਰ ਸਾਚਾ ਧਾਮ ਸੁਹਾ ਰਿਹਾ। ਕੋਈ ਇੱਟ ਨਾ ਲਾਏ ਪੱਥਰ, ਛੱਤ ਮੁਨਾਰਾ ਚਾਰ ਦਵਾਰਾ ਉਚ ਅਟੱਲ ਮਹੱਲ ਨਾ ਕੋਈ ਬਣਾ ਰਿਹਾ। ਨਾ ਕੋਈ ਲਾਏ ਪ੍ਰੇਮ ਗਾਰਾ, ਰਾਜ ਰਾਜਾਨਾਂ ਨਾ ਕਰੇ ਵਿਚਾਰਾ, ਸ਼ਾਹ ਸੁਲਤਾਨਾਂ ਚੁੱਕਿਆ ਭਾਰਾ, ਹੌਲਾ ਭਾਰ ਨਾ ਕੋਈ ਕਰਾ ਰਿਹਾ। ਵੇਲਾ ਅੰਤ ਨਾ ਕੋਈ ਸਹਾਰਾ, ਨਾ ਕੋਈ ਸਹਾਈ, ਸੰਗ ਮੁਹੰਮਦ ਚਾਰ ਯਾਰਾ, ਈਸਾ ਮੂਸਾ ਮੁਖ ਛੁਪਾ ਰਿਹਾ। ਖਾਣੀ ਬਾਣੀ ਕਰੇ ਉਧਾਰਾ, ਵੇਦ ਪੁਰਾਨਾਂ ਚੁੱਕੇ ਨਾਅਰਾ, ਕੁਰਾਨ ਅੰਜੀਲਾ ਜੋਤੀ ਤੀਲਾ ਛੈਲ ਛਬੀਲਾ ਇਕ ਲਗਾ ਰਿਹਾ। ਆਲ ਵਰਲਡ ਨਾ ਕੋਈ ਮੰਦਰ ਨਾ ਕੋਈ ਟੀਲਾ, ਗਾਡ ਖ਼ੁਦਾਈ ਇਕ ਵਸੀਲਾ, ਸਾਚਾ ਧਾਮ ਸੁਹਾ ਰਿਹਾ। ਨਾ ਕੋਈ ਰੰਗਣ ਰੰਗਾਏ ਸੂਹਾ ਪੀਲਾ ਲਾਲ ਕਾਲਾ ਚਿੱਟਾ ਨੀਲਾ, ਸਤਿ ਸਵਰਨੀ ਰੰਗ ਕਰਾ ਰਿਹਾ। ਆਪੇ ਕਰੇ ਆਪਣਾ ਮੇਲਾ, ਪੁਰਖ ਅਬਿਨਾਸ਼ੀ ਰੰਗ ਰੰਗੀਲਾ, ਜੋਤੀ ਜੋਤ ਸਰੂਪ ਹਰਿ, ਏਕ ਧਾਮ ਲੇਖਾ ਲਿਖਤ, ਸਾਚੇ ਲੇਖੇ ਆਪ ਲਿਖਾ ਰਿਹਾ। ਸਾਚਾ ਮੰਦਰ ਸਚ ਦਵਾਰ। ਜੋਤੀ ਜਗੇ ਅੰਦਰੇ ਅੰਦਰ, ਸਾਚੇ ਸ਼ਬਦ ਰਹੇ ਧੁਨਕਾਰ। ਜੂਠੇ ਝੂਠੇ ਭੌਂਦੇ ਬੰਦਰ, ਨਰ ਹਰਿ ਨਾ ਵੇਖਣ ਸੱਚੀ ਸਰਕਾਰ। ਨੈਣ ਲੋਚਣ ਲੋਇਣ ਦਰਸ ਨਾ ਪੇਖਣ, ਅੰਦਰ ਮੰਦਰ ਧੂੰਆਂਧਾਰ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼ਨ, ਪੰਡਤ ਪਾਂਧੇ ਗ੍ਰੰਥੀ ਪੰਥੀ ਨਾ ਪਾਇਣ ਸਾਰ। ਧਰਮ ਮੰਦਰ ਪ੍ਰਭ ਲਾਏ ਮੇਖਨ, ਨੌਂ ਖੰਡ ਪ੍ਰਿਥਮੀ ਇਕ ਦਵਾਰ। ਆਪ ਲਿਖਾਏ ਸਾਚੇ ਲੇਖਨ, ਵਿਚ ਵਰਭੰਡੀ ਖੇਲ ਅਪਾਰ। ਜੋਤੀ ਜਾਮਾ ਧਾਰੇ ਭੇਖਨ, ਏਕਾ ਨਗਰੀ ਸਚ ਸਮਗਰੀ ਸਾਚਾ ਭੂਪ ਸਤਿ ਸਰੂਪ ਨਰ ਹਰਿ ਸੱਚੀ ਸਰਕਾਰ। ਲੱਖ ਚੁਰਾਸੀ ਮਿਟਾਏ ਅੰਧ ਅੰਧਿਆਰਾ ਅੰਧ ਕੂਪ, ਦੀਪਕ ਜੋਤੀ ਕਰ ਉਜਿਆਰ। ਨਾ ਕੋਈ ਰੰਗ ਨਾ ਕੋਈ ਰੂਪ, ਜੋਤੀ ਜੋਤ ਸਰੂਪ ਹਰਿ, ਸਾਚਾ ਮੰਦਰ ਲੋਕਮਾਤ ਮਾਰ ਝਾਤ, ਇਕ ਇਕਾਂਤ ਕਰੇ ਸਚ ਤਿਆਰ। ਸਾਚਾ ਹਾਲ ਇਕ ਬਣਾਉਣਾ। ਅੰਮ੍ਰਿਤ ਤਾਲ ਵਿਚ ਰਖਾਉਣਾ। ਪ੍ਰੇਮ ਜਾਲ ਚੌਗਿਰਦ ਵਖਾਉਣਾ। ਸ਼ਾਹ ਕੰਗਾਲ ਇਕ ਦਰ ਬਹਾਉਣਾ। ਆਪੇ ਤੋੜੇ ਜਗਤ ਜੰਜਾਲ, ਸਾਚਾ ਮਾਰਗ ਇਕ ਰਖਾਉਣਾ। ਦੀਪਕ ਜੋਤੀ ਮਸਤਕ ਥਾਲ, ਗਗਨ ਗਗਨੰਤਰ ਬਣਤ ਬਣਾਉਣਾ। ਜਗਤ ਅਵੱਲੜੀ ਚਲੇ ਚਾਲ, ਜੈ ਹਿੰਦ ਭੇਵ ਕਿਸੇ ਨਾ ਪਾਉਣਾ। ਸਾਚਾ ਵੰਡੇ ਧਨ ਮਾਲ, ਪੱਲ ਗੰਢ ਇਕ ਰਖਾਉਣਾ। ਫ਼ਲ ਲਗਾਏ ਸਾਚੇ ਡਾਲ੍ਹ, ਸ਼ਾਹ ਸੁਲਤਾਨ ਸੀਸ ਝੁਕਾਉਣਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਵੇਖੇ ਸਚ ਘਰ, ਸਚ ਟਿਕਾਣਾ ਵਿਚ ਮਾਤ ਬਣਾਉਣਾ। ਸਚ ਟਿਕਾਣਾ ਵਿਚ ਮਾਤ ਬਣਾਏ। ਸ਼ਬਦ ਕਨਾਤ ਚਾਰ ਕੁੰਟ ਲਗਾਏ। ਚਾਰ ਵਰਨਾਂ ਇਕ ਜਮਾਇਤ, ਊਚ ਨੀਚ ਪ੍ਰਭ ਭੇਵ ਚੁਕਾਏ। ਸਾਚਾ ਨਾਤਾ ਭੈਣ ਭਰਾਤ, ਦੂਈ ਦਵੈਤੀ ਰੋਗ ਗਵਾਏ। ਨਾ ਕੋਈ ਪੁੱਛੇ ਮਾਤ ਵਾਤ, ਸ਼ਾਹ ਫ਼ਕੀਰ ਇਕ ਥਾਂ ਰਹਾਏ। ਆਪੇ ਬਣੇ ਪਿਤਾ ਮਾਤ, ਸ਼ਬਦ ਸਾਚਾ ਸੀਰ ਪਿਆਏ। ਬੈਠਾ ਦਿਸੇ ਇਕ ਇਕਾਂਤ, ਸਚ ਸਿੰਘਾਸਣ ਡੇਰਾ ਲਾਏ। ਲੋਆਂ ਪੁਰੀਆਂ ਵੇਖੇ ਮਾਰ ਝਾਤ, ਦਿਸ ਕਿਸੇ ਨਾ ਆਏ। ਆਪਣੇ ਰੰਗ ਸਦ ਵਸੇ ਕਮਲਾਪਾਤ, ਪਤ ਪਤਵੰਤਾ ਸਾਚੀ ਕਰਨੀ ਰਿਹਾ ਕਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਆਪ ਸੁਹਾਏ। ਸਾਚਾ ਧਾਮ ਸ਼ਬਦ ਤੱਤ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇ ਸਮਝਾਵੇ ਮਤ। ਗ਼ਰੀਬ ਨਿਮਾਣਾ ਗਲੇ ਲਗਾਏ, ਬਹੱਤਰ ਨਾੜੀ ਨਾ ਉਬਲੇ ਰਤ। ਨਾਮ ਰੰਗਣ ਇਕ ਚੜ੍ਹਾਏ, ਆਤਮ ਰੱਖੇ ਧੀਰਜ ਯਤ। ਸਾਚਾ ਧਾਮ ਹਰਿ ਸੁਹਾਏ, ਲੋਕਮਾਤ ਚਲਾਵੇ ਸਾਚੇ ਰਥ। ਬੇਮੁਖ ਜੂਠੇ ਝੂਠੇ ਬੰਨ੍ਹਣ ਦਾਅਵੇ, ਅੰਤਮ ਸੀਆਂ ਆਵੇ ਸਾਢੇ ਤਿੰਨ ਹੱਥ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਗਥ। ਜੁਗ ਜੁਗ ਧਾਰੇ ਭੇਖ, ਵੇਸ ਵਟਾਇੰਦਾ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਸਾਚੇ ਲੇਖੇ ਆਪ ਲਿਖਾਇੰਦਾ। ਸ੍ਰਿਸ਼ਟ ਸਬਾਈ ਰਿਹਾ ਵੇਖ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਕਾਇਆ ਮੰਦਰ ਆਪਣਾ ਆਪ ਟਿਕਾਇੰਦਾ। ਕਾਇਆ ਮੰਦਰ ਹਰਿ ਉਜਿਆਰ। ਅੰਦਰੇ ਅੰਦਰ ਖੇਲ ਅਪਾਰ। ਦਰ ਦਰ ਘਰ ਘਰ ਭੌਂਦੇ ਬੰਦਰ, ਨਰ ਨਿਰੰਜਣ ਨਾ ਪਾਇਣ ਸਾਰ। ਨਾ ਕੋਈ ਤੋੜੇ ਆਤਮ ਵੱਜਾ ਹੰਕਾਰੀ ਜੰਦਰ, ਹਰਿ ਸ਼ਬਦ ਨਾ ਜਾਣੇ ਸਚ ਪਿਆਰ। ਜੋਤੀ ਜੋਤ ਸਰੂਪ ਹਰਿ, ਜੁਗਾ ਜੁਗੰਤ ਆਦਿ ਅੰਤ ਸਾਧ ਸੰਤ ਪੂਰਨ ਭਗਵੰਤ ਕਰੇ ਕਰਾਏ ਜੈ ਜੈਕਾਰ। ਜੈ ਜੈਕਾਰ ਹਰਿ ਰਘੁਨਾਥ। ਸਚ ਵਿਹਾਰਾ ਭਗਤਾਂ ਸਾਥ। ਪਾਰਬ੍ਰਹਮ ਪ੍ਰਭ ਪਾਏ ਸਾਰ, ਸ਼ਬਦ ਚੜ੍ਹਾਏ ਸਾਚੇ ਰਾਥ। ਖੇਲ ਅਗੰਮ ਨਾ ਪਾਏ ਸਾਰ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਚਲਾਏ ਸੋਹੰ ਸਾਚੀ ਗਾਥ। ਸੋਹੰ ਸ਼ਬਦ ਜਗਤ ਵਰਤੰਤ। ਰਸਨਾ ਗਾਏ ਭਗਤ ਪੂਰਨ ਸੰਤ। ਆਤਮ ਰਸ ਏਕਾ ਪਾਏ, ਹੱਸ ਹੱਸ ਪ੍ਰਭ ਦਰਸ਼ਨ ਪਾਏ, ਜਿਹਵਾ ਗੁਣ ਏਕਾ ਗਾਏ, ਮੇਲ ਮਿਲਾਵਾ ਸਾਚੇ ਕੰਤ। ਨਿਥਾਉਂ ਨਿਥਾਵਿਆਂ ਮਾਣ ਰਖਾਏ, ਫੜ ਫੜ ਬਾਂਹੋਂ ਪਾਰ ਲਗਾਏ, ਸਾਚੀ ਕਾਰ ਆਦਿ ਅੰਤ। ਚਰਨ ਪਿਆਰ ਦਿਸਾਏ, ਸਾਚੀ ਰੀਤ ਚਲਾਏ, ਲੱਖ ਚੁਰਾਸੀ ਪਰਖੇ ਨੀਤ ਸਚ ਸੁਨੇਹੜਾ ਇਕ ਸੁਣਾਏ, ਸੋਏ ਉਠਾਏ ਜੀਵ ਜੰਤ। ਜੋਤੀ ਜਾਮਾ ਭੇਖ ਵਟਾਏ, ਰਮਈਆ ਰਾਮਾ ਹਰਿ ਰਘੁਰਾਏ, ਆਪ ਬਣਾਏ ਆਪਣੀ ਬਣਤ। ਜੁਗ ਜੁਗ ਵਟਾਏ ਭੇਖ ਗ਼ਰੀਬ ਨਿਵਾਜਿਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਸਾਚਾ ਸਾਜਨ ਸਾਜਿਆ। ਆਪ ਲਿਖਾਏ ਲੇਖ ਅਲਖਣਾ ਲੇਖ, ਕਰੇ ਵੇਸ ਦੇਸ ਕਲ ਮਾਝਿਆ। ਜੋਤੀ ਜਾਮਾ ਹਰਿ ਪਰਵੇਸ, ਸ਼ਬਦ ਘੋੜਾ ਰੱਖੇ ਸਾਚਾ ਤਾਜਿਆ। ਸਦ ਪੁਰਖ ਸਦਾ ਆਦੇਸ, ਵਡ ਵਡ ਸ਼ਾਹੋ ਰਾਜਨ ਰਾਜਿਆ। ਨਰ ਹਰਿ ਹਰਿ ਨਰ ਵਡਾ ਨਰ ਨਰੇਸ਼, ਤ੍ਰੈਲੋਆਂ ਸਵਾਰੇ ਕਾਜਿਆ। ਭਗਤ ਭਗਵੰਤ ਵਡ ਮਰਗੇਸ਼, ਦੇਵੇ ਸ਼ਬਦ ਸੱਚਾ ਸੀਸ ਤਾਜਿਆ। ਵੇਖ ਵਖਾਣੇ ਬ੍ਰਹਮਾ ਵਿਸ਼ਨ ਮਹੇਸ਼, ਸ਼ਿਵ ਸ਼ੰਕਰ ਕੱਲ ਕਿ ਆਜਿਆ। ਸੁਰਪਤ ਰਾਜਾ ਇੰਦ ਕਰੋੜ ਤੇਤੀਸ, ਬੀਸ ਇਕੀਸਾ ਰੱਖੇ ਲਾਜਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਕਰੇ ਕਰਾਏ ਆਪਣਾ ਕਾਜਿਆ। ਬੀਸ ਇਕੀਸਾ ਹਰਿ ਜਗਦੀਸਾ, ਅਚਰਜ ਕਲ ਕਲਾ ਕਲ ਧਾਰਿਆ। ਏਕਾ ਛਤਰ ਝੁੱਲੇ ਪ੍ਰਭ ਸਾਚੇ ਸੀਸਾ, ਵਡ ਛਲ ਕਰੇ ਵਿਚ ਸੰਸਾਰਿਆ। ਮਾਇਆ ਜੂਠਾ ਝੂਠਾ ਪੀਸਣ ਪੀਸਾ, ਹੱਥ ਫੜੀ ਜੂਠ ਝੂਠ ਬਹਾਰੀਆ। ਤੁਟੇ ਮਾਣ ਕੁਰਾਨ ਹਦੀਸਾ, ਨਾ ਕੋਈ ਜਾਣੇ ਅੰਜੀਲਾ ਵੇਦ ਪੁਰਾਨਾ ਚੁਕੇ ਭੇਵ ਰਾਗ ਛਤੀਸਾ, ਦੰਦ ਬੱਤੀਸਾ ਨਾ ਕੋਈ ਵਖਾਣਿਆ। ਏਕਾ ਸ਼ਬਦ ਜਗਤ ਹਦੀਸਾ, ਚਾਰ ਵਰਨਾਂ ਸੋਹੰ ਸੱਚੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਪਕੜ ਉਠਾਏ ਰਾਜਨ ਰਾਜ ਸ਼ਾਹ ਸੁਲਤਾਨ ਬਲਕਾਨਿਆ। ਸ਼ਬਦ ਅਵਾਜ਼ ਇਕ ਲਗਾਏ। ਸੀਸ ਤਾਜ ਕਿਸੇ ਰਹਿਣ ਨਾ ਪਾਏ। ਚਾਰੋਂ ਕੁੰਟ ਪੈਣੀ ਭਾਜ, ਵੇਲੇ ਅੰਤ ਨਾ ਕੋਈ ਸਹਾਏ। ਪੁਰਖ ਅਬਿਨਾਸ਼ੀ ਦਰ ਦਵਾਰੇ ਏਕਾ ਸ਼ਾਤ, ਵੇਲੇ ਅੰਤ ਪੂਰਨ ਸੰਤ ਲਏ ਬਚਾਏ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪਣਾ ਭਾਣਾ ਸਾਚਾ ਰਾਣਾ ਆਪਣੇ ਹੱਥ ਰਖਾਏ। ਹਰਿ ਕਰਤਾਰ ਸਰਬ ਕਲਾ ਸਮਰਥ, ਵਰਤੇ ਵਰਤਾਵੇ ਵਿਚ ਸੰਸਾਰ। ਰਾਜ ਰਾਜਾਨਾਂ ਪਾਏ ਨਥ, ਸ਼ਬਦ ਡੋਰੀ ਇਕ ਅਪਾਰ। ਬੇਮੁਖਾਂ ਫੜ ਕੇ ਰਿਹਾ ਮਥ, ਕਲਜੁਗ ਅੰਤਮ ਕਰਨ ਵਿਚਾਰ। ਗੁਰਮੁਖਾਂ ਸਗਲ ਵਸੂਰੇ ਜਾਇਣ ਲਥ, ਕਰ ਦਰਸ ਹਰਿ ਨਿਰੰਕਾਰ। ਪ੍ਰਭ ਸ਼ਬਦ ਚੜ੍ਹਾਏ ਸਾਚੇ ਰਥ, ਸਤਿਜੁਗ ਸਾਚੇ ਬੰਨ੍ਹੀ ਧਾਰ। ਦੇਵੇ ਨਾਮ ਵਸਤ ਅਨਮੋਲ ਵੱਥ, ਬਰਨ ਅਠਾਰਾਂ ਜੈ ਜੈਕਾਰ। ਮਹਿੰਮਾ ਜਗਤ ਸਦਾ ਅਕੱਥ, ਗੁਰ ਗੋਪਾਲਾ ਦੀਨ ਦਿਆਲਾ ਸਰਬ ਰਖਵਾਲਾ ਕਰੇ ਕਰਾਏ ਆਪਣੀ ਕਾਰ। ਜੋਤੀ ਜੋਤ ਸਰੂਪ ਹਰਿ, ਧੁਰ ਦਰਗਾਹੀ ਸਚ ਦਲਾਲਾ ਇਕ ਕਰਾਏ ਲੋਕਮਾਤ ਮਾਰ ਝਾਤ ਪੁਰਖ ਬਿਧਾਤ ਸ਼ਬਦ ਸਾਚਾ ਵਣਜ ਵਪਾਰ। ਸਾਚਾ ਵਣਜ ਨਾਮ ਵਪਾਰਾ। ਜਨ ਭਗਤਾਂ ਕਰੇ ਨਾਮ ਪਿਆਰਾ। ਆਦਿਨ ਅੰਤ ਵਿਚ ਸੰਸਾਰ ਜੁਗਾ ਜੁਗੰਤ ਵਿਚ ਸੰਸਾਰ ਆਪ ਬਣਾਏ ਸਾਚੀ ਬਣਤਾ, ਪੁਰਖ ਪੁਰਖੋਤਮ ਅਲਖ ਨਿਰੰਜਣ ਦਿਵਸ ਰੈਣ ਇਕ ਸਹਾਰਾ। ਨਾ ਕੋਈ ਜਾਣੇ ਜੀਵ ਜੰਤ, ਕਰੇ ਖੇਲ ਸਾਚਾ ਕੰਤ, ਨੌਂ ਖੰਡ ਪ੍ਰਿਥਮੀ ਏਕਾ ਧਾਰਾ। ਹਉਮੇ ਰੋਗ ਕਰੇ ਭਸਮੰਤ, ਧੁਰ ਸੰਜੋਗ ਨਿਭਾਏ ਅੰਤ, ਸੋਹੰ ਭੋਗ ਲਗਾਏ ਆਤਮ ਸਾਚਾ ਤੱਤ ਧੁਨੀ ਜੈ ਜੈਕਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਸ਼ਬਦ ਰੱਖੇ ਇਕ ਬਿਬਾਣਾ। ਸ਼ਬਦ ਧੁਨੀ ਜੈ ਜੈਕਾਰ। ਸਚ ਦਵਾਰੇ ਆਪੇ ਸੁਣੀ, ਆਪੇ ਖੋਲ੍ਹੇ ਬੰਦ ਕਿਵਾੜ। ਆਪ ਉਠਾਏ ਰਿਖੀ ਮੁਨੀ, ਮੇਟ ਮਿਟਾਏ ਧੂੰਆਂਧਾਰ। ਸੰਤ ਸੁਹੇਲੇ ਜਾਏ ਚੁਣੀ, ਦਸਮ ਦਵਾਰੇ ਕਰ ਪਿਆਰ। ਸ਼ਬਦ ਪਹਿਨਾਏ ਸਿਰ ਸਾਚੀ ਚੁੰਨੀ, ਰੱਖੇ ਪਤਿ ਵਿਚ ਸੰਸਾਰ। ਪੁਰਖ ਬਿਧਾਤਾ ਵਡ ਗੁਣ ਗੁਣੀ, ਸੁਣੇ ਸੁਣਾਏ ਸ਼ਬਦ ਅਪਾਰ। ਬੇਮੁਖਾਂ ਚੋਟੀ ਜਾਏ ਮੁੰਨੀ, ਕਲਜੁਗ ਅੰਤਮ ਕਰ ਖੁਆਰ। ਨਾ ਕੋਈ ਦੀਸੇ ਈਸਾ ਮੂਸਾ ਮੁਹੰਮਦੀ ਸੁੰਨੀ, ਪੰਡਤ ਪਾਧੇ ਏਕਾ ਧਾਰ। ਗ੍ਰੰਥੀ ਪੰਥੀ ਜਾਏ ਭੁੰਨੀ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ। ਲੱਖ ਚੁਰਾਸੀ ਵਸੇ ਜੂਨੀ, ਨੌਂ ਦਸ ਗਿਆਰਾਂ ਬੀਸ ਤੀਸ ਚਾਰ ਖੇਲ ਅਪਾਰ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਕਰਾਏ ਮੇਲੇ ਆਪ ਬਣਾਏ ਸਚ ਸੱਚੀ ਸਰਕਾਰ। ਨਰ ਹਰਿ ਸੱਚੀ ਸਰਕਾਰ ਸਚ ਦਰਬਾਰਿਆ। ਆਦਿ ਅੰਤ ਨਾ ਜਾਏ ਹਾਰ, ਜਨ ਭਗਤਾਂ ਰੱਖੇ ਸਾਚਾ ਪਿਆਰ, ਨਾ ਕੋਈ ਪਹਿਨੇ ਬਸਤਰ ਸ਼ਸਤਰ ਤੇਜ਼ ਕਟਾਰ, ਸ਼ਬਦ ਖੰਡਾ ਅਪਰ ਅਪਾਰਿਆ। ਦੂਸਰ ਰੱਖੇ ਨਾ ਕੋਈ ਪਹਿਰੇਦਾਰ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾ ਰਿਹਾ। ਏਕਾ ਏਕ ਜਨ ਭਗਤਾਂ ਰੱਖੇ ਮੀਤ ਮੁਰਾਰ, ਸ਼ਬਦ ਸੁਨੇਹੜਾ ਇਕ ਦਵਾ ਰਿਹਾ। ਵਕਤ ਚੁਕਾਏ ਸੰਗ ਮੁਹੰਮਦ ਚਾਰ ਯਾਰ, ਈਸਾ ਮੂਸਾ ਭਰਮ ਭੁਲਾ ਰਿਹਾ। ਕੋਈ ਨਾ ਜਾਣੇ ਨਰ ਨਾਰ, ਸਚ ਹਦੀਸਾ ਨਾ ਕੋਈ ਪੜ੍ਹਾ ਰਿਹਾ। ਵਰਨ ਅਵਰਨਾਂ ਕਰਨ ਵਿਚਾਰ, ਇਕ ਜਗਦੀਸਾ ਜੋਤ ਜਗਾ ਰਿਹਾ। ਧਰਨੀ ਧਰਨਾਂ ਵਡ ਬਲਕਾਰ, ਛਤਰ ਸੀਸਾ ਇਕ ਝੁਲਾ ਰਿਹਾ। ਸੋਹੰ ਖੰਡਾ ਤਿੱਖੀ ਧਾਰ, ਪ੍ਰਭ ਆਪਣੇ ਹੱਥ ਉਠਾ ਰਿਹਾ। ਵੇਖ ਵਖਾਣੇ ਬੰਕ ਰਾਜ ਦਵਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਬਰਦਾਰ ਕਰਾ ਰਿਹਾ। ਭਾਣਾ ਮੰਨਣਾ ਅੰਤ ਕਰਤਾਰ, ਨੇਤਰ ਨੈਣਾ ਹਰਿ ਵਖਾ ਰਿਹਾ। ਜੂਠਾ ਝੂਠਾ ਚੁੱਕਣਾ ਪਏ ਭਾਰ, ਧਰਮ ਰਾਏ ਰਾਹ ਤਕਾ ਰਿਹਾ। ਕੋਈ ਨਾ ਹੋਏ ਅੱਗੇ ਸਹਾਰ, ਮਾਇਆ ਧੰਦਾ ਭਰਮ ਭੁਲਾ ਰਿਹਾ। ਭੈਣ ਭਾਈ ਨਾ ਦੀਸੇ ਕੋਈ ਭਤਾਰ, ਮਾਤ ਪਿਤਾ ਨਾ ਕੋਈ ਛੁਡਾ ਰਿਹਾ। ਬੇਮੁਖਾਂ ਅੰਤਮ ਪੈਂਦੀ ਮਾਰ, ਜਮ ਰਾਜਾ ਲੇਖ ਚੁਕਾ ਰਿਹਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਸਾਚਾ ਮਾਰਗ ਇਕ ਵਖਾ ਰਿਹਾ। ਸਾਚਾ ਨਾਮ ਜਗਤ ਜੈਕਾਰ ਸ਼ਬਦ ਨਿਸ਼ਾਨ ਇਕ ਝੁਲਾ ਰਿਹਾ। ਵੇਖ ਵਖਾਣੇ ਵਾਰੋ ਵਾਰ, ਅੰਤਮ ਮੇਲਾ ਹਰਿ ਮਿਲਾ ਰਿਹਾ। ਜਮਨ ਕਿਨਾਰਾ ਸਚ ਕਰਤਾਰ, ਜੋਤੀ ਮੰਦਰ ਹਰਿ ਬਣਾ ਰਿਹਾ। ਪਰਗਟ ਹੋਏ ਵਿਚ ਸੰਸਾਰ, ਸੱਤਾਂ ਦੀਪਾਂ ਰਾਹ ਵਖਾ ਰਿਹਾ। ਮਾਨ ਸਰੋਵਰ ਇਕ ਜਲ ਧਾਰ, ਅੰਮ੍ਰਿਤ ਧਾਰਾ ਹਰਿ ਵਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਆਪੇ ਗੁਰ ਆਪੇ ਚੇਲੇ, ਧੁਰ ਦਰਗਾਹੀ ਮਾਤ ਮੇਲੇ, ਵਸੇ ਧਾਮ ਇਕ ਇਕੇਲੇ, ਸਾਚਾ ਰੰਗ ਰੰਗਾ ਰਿਹਾ। ਹਰਿ ਕਾ ਖੇਲ ਅਗੰਮ, ਵਡ ਸੰਸਾਰਿਆ। ਹਰਿ ਕਾ ਖੇਲ ਅਗੰਮ, ਭੇਵ ਕੋਈ ਨਾ ਪਾ ਰਿਹਾ। ਲੋਕਮਾਤ ਏਕਾ ਸਚ ਧਰਮ, ਸਾਚਾ ਝੰਡਾ ਆਪ ਝੁਲਾ ਰਿਹਾ। ਨਾ ਕੋਈ ਲਾਏ ਉਤੇ ਦਮ, ਸੋਹੰ ਡੰਡਾ ਉਪਰ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੇਖਾ ਲਿਖੇ ਹਰਿ, ਨਵ ਖੰਡ ਵੇਖ ਵਖਾਣੇ ਚਤੁਰਭੁਜ ਵਿਚ ਬ੍ਰਹਿਮੰਡਾਂ, ਉਤਭੁਜ ਸੇਹਤਜ ਜੇਰਜ ਅੰਡਾਂ, ਪੜਦਾ ਉਹਲਾ ਨਾ ਕੋਈ ਰਖਾ ਰਿਹਾ। ਕਲਜੁਗ ਕਾਲਾ ਅੰਤਮ ਕੰਢਾ, ਸ਼ਬਦ ਸਰੂਪੀ ਫੜਿਆ ਖੰਡਾ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਏਕਾ ਏਕ ਕਰਾ ਰਿਹਾ। ਸ਼ਬਦ ਖੰਡਾ ਹਰਿ ਦੋ ਧਾਰ। ਮੇਟ ਮਿਟਾਏ ਜਗਤ ਪਖੰਡਾਂ, ਤੋੜੇ ਮਾਣ ਸਰਬ ਹੰਕਾਰ। ਵੱਢੀ ਜਾਏ ਸਭ ਦੀਆਂ ਕੰਡਾਂ, ਨਾ ਕੋਈ ਮਾਤ ਅਟਕਾ ਰਿਹਾ। ਆਤਮ ਹੋਈ ਸਰਬ ਘਮੰਡਾਂ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਡੰਡਾ, ਨਾ ਕੋਈ ਕਿਸੇ ਛੁਡਾ ਰਿਹਾ। ਜੀਵ ਅਲਨੇਕ ਕਮਚ ਖੇਲ ਖ਼ੁਦਾਇਆ। ਨਾ ਕੋਈ ਜਾਣੇ ਸ਼ਾਹ ਤਬਰੇਜ਼, ਸ਼ਮਸ ਸਬਰਾਇਆ। ਸ਼ਬਦ ਸੁਨੇਹੜਾ ਨੂਰ ਮੁਹੰਮਦ ਰਿਹਾ ਜਗਾਇਆ। ਵੇਖ ਵਖਾਣੇ ਸ਼ਾਹ ਅੰਗਰੇਜ਼, ਨੰਗੀ ਫਰੰਗੀ ਪਿੱਠ ਕਰਾਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਭਾਰਤ ਖੰਡ ਵਿਚ ਬ੍ਰਹਿਮੰਡ ਨੌਂ ਖੰਡ ਧਾਮ ਸੁਹਾਇਆ। ਧਾਮ ਸੁਹਾਇਆ ਨੂਰ ਅਲਾਹੀ, ਅਲ੍ਹਾ ਨੂਰ। ਜਗਤ ਮਲਾਹੀ ਹਰਿ ਭਰਪੂਰ। ਦਰ ਘਰ ਸਾਚੇ ਇਕ ਮਲਾਹੀ, ਗ਼ਰੀਬ ਨਿਵਾਜ਼ਾ ਹਾਜ਼ਰ ਹਜ਼ੂਰ। ਵੇਖ ਵਖਾਣੇ ਸਭਨੀਂ ਥਾਈਂ, ਨਾ ਕੋਈ ਜਾਣੇ ਨੇੜੇ ਦੂਰ। ਜੂਠੀ ਝੂਠੀ ਮਿਟਣੀ ਸ਼ਾਹੀ, ਆਪੇ ਕਰੇ ਚੂਰੋ ਚੂਰ। ਚਾਰੇ ਯਾਰਾਂ ਪਾਏ ਫਾਹੀ, ਸ਼ਬਦ ਸਰੂਪੀ ਰਿਹਾ ਘੂਰ, ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਨਾਮ ਰਸ, ਰਸ ਨਾਮ ਹਯਾਤ ਆਬ, ਆਬ ਹਯਾਤ ਸਤਿ ਸਰੂਰ।ਹੱਕ ਹਲਾਲ ਵਿਚ ਜਹਾਨ। ਜਲਵਾ ਜਲਾਲ ਹਰਿ ਰਹਿਮਾਨ। ਸਚ ਹਦੀਸਾ ਸ਼ਬਦ ਕੁਰਾਨ। ਏਕਾ ਮੰਦਰ ਏਕਾ ਅੰਦਰ, ਏਕਾ ਦੀਪਕ ਏਕਾ ਜੋਤੀ ਏਕਾ ਥਾਨ। ਏਕਾ ਹਾਜ਼ੀ ਏਕਾ ਕਾਅਬਾ। ਪਰਗਟ ਹੋਏ ਦੋ ਦੋਆਬਾ। ਕੋਈ ਨਾ ਝੱਲੇ ਮਾਤ ਤਾਬਾ। ਕਾਲਾ ਵੇਸ ਮੁਖ ਨਕਾਬਾ। ਚਿੱਟੇ ਅਸਵ ਚਰਨ ਰਕਾਬਾ। ਜੋਤੀ ਜੋਤ ਸਰੂਪ ਹਰਿ, ਏਕਾ ਰਾਗ ਆਪ ਸੁਣਾਏ, ਜਗਤ ਸੁਣਾਏ ਸਾਚਾ ਰਾਗਾ। ਨੂਰ ਨੁਰੰਤਰ ਨੂਰ ਜਹਾਨ। ਸ਼ਬਦ ਬਸੰਤਰ ਜਗਤ ਬੇਈਮਾਨ। ਵੇਖ ਵਖਾਏ ਗਗਨ ਗਗਨੰਤਰ, ਸਚ ਹਦੀਸਾ ਅੰਜ਼ੀਲ ਕੁਰਾਨ। ਹੱਕ ਹਕੀਕਾ ਸ਼ਾਹ ਰਫ਼ੀਕਾ, ਕਵਣ ਮੰਤਰ ਜਗਤ ਤੌਫੀਕਾ ਕਰ ਧਿਆਨ। ਆਪੇ ਪਾਕਨ ਪਾਕੀ ਪੀਕਾ, ਰਸਨਾ ਰਸ ਮਾਇਆ ਫੀਕਾ, ਮਹਿਬਾਨ ਬੀਦੋ ਮਿਹਰ ਮਿਹਰਬਾਨ। ਜੋਤ ਸਰੂਪੀ ਨੀਕਨ ਨੀਕਾ, ਸ਼ਬਦ ਕਰਾਏ ਇਕ ਵਸਨੀਕਾ, ਰਹਿਮਤ ਰਹੀਮ ਰਹਿਮਾਨ। ਆਪੇ ਜਾਣੇ ਭੇਵ ਜੀ ਕਾ, ਜੋਤੀ ਜੋਤ ਸਰੂਪ ਹਰਿ, ਸਾਚੇ ਮੰਦਰ ਕਰ ਧਿਆਨ। ਜੋਤ ਅਗੰਮ ਅਥਾਹ ਬੇਪਰਵਾਹੀਆ। ਆਪੇ ਜਾਣੇ ਆਪਣਾ ਰਾਹ, ਸ੍ਰਿਸ਼ਟ ਸਬਾਈ ਬਣੇ ਮਲਾਹ, ਸਚ ਦਵਾਰਾ ਰਿਹਾ ਖੁਲ੍ਹਾਈਆ। ਚਾਰ ਵਰਨਾਂ ਏਕਾ ਥਾਂ, ਪੁਰਖ ਅਬਿਨਾਸ਼ੀ ਏਕਾ ਨਾਮ ਬੇਐਬ ਪਰਵਰਦਿਗਾਰ, ਲੋਕਮਾਤ ਬਣੇ ਸਹਾਰਾ, ਦੂਸਰ ਕੋਈ ਦਿਸ ਨਾ ਆਈਆ। ਏਕਾ ਏਕ ਜਗਤ ਜੈਕਾਰਾ, ਸ਼ਬਦ ਭਗਤ ਮੋਖ ਦਵਾਰਾ, ਦੂਸਰ ਹੋਰ ਨਾ ਕੋਈ ਸਹਾਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਖ਼ੁਦੀ ਖ਼ੁਦਾਈ, ਝੂਠੇ ਬੰਦੇ ਆਤਮ ਅੰਧੇ ਕਰਮ ਵਿਜੋਗੀ ਅਨਰਸ ਭੋਗੀ, ਭਰਮ ਭੁਲੇਖਾ ਰਿਹਾ ਮਿਟਾਈਆ। ਭਰਮ ਭੁਲੇਖਾ ਚੁੱਕੇ ਚਰਨ ਦਵਾਰਿਆ। ਜੋਤੀ ਤੀਰ ਏਕਾ ਛੁੱਟੇ, ਸ਼ਬਦ ਵੱਜੇ ਕਾੜ ਕਾੜਿਆ। ਲੱਖ ਚੁਰਾਸੀ ਚੋਗ ਨਿਖੁੱਟੇ, ਵਗੇ ਵਾਹ ਤੱਤੀ ਹਾੜਿਆ। ਬੇਮੁਖਾਂ ਜੜ੍ਹ ਆਪੇ ਪੁੱਟੇ, ਧਰਤ ਮਾਤ ਬਣੇ ਅਖਾੜਿਆ। ਸ਼ਬਦ ਸਰੂਪੀ ਫੜ ਫੜ ਕੁੱਟੇ, ਮੌਤ ਘੋੜੀ ਰਿਹਾ ਚਾੜ੍ਹਿਆ। ਧਰਮ ਰਾਏ ਦਰ ਅੰਤਮ ਸੁਟੇ, ਆਪ ਚਬਾਏ ਆਪਣੀ ਦਾੜਿਆ। ਜਨ ਭਗਤਾਂ ਪਿਆਏ ਅੰਮ੍ਰਿਤ ਏਕਾ ਘੁੱਟੇ, ਲੱਖ ਚੁਰਾਸੀ ਨਾਤਾ ਛੁੱਟੇ, ਦਰ ਘਰ ਸਾਚੇ ਦੇਵੇ ਵਾੜਿਆ। ਸ਼ਬਦ ਪੰਘੂੜਾ ਸਾਚਾ ਝੂਟੇ, ਸਚ ਹੁਲਾਰਾ ਇਕ ਦਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਤਖ਼ਤ ਬਿਰਾਜੇ, ਜੋਤ ਸਰੂਪੀ ਕਰੇ ਕਾਜੇ, ਭਗਤ ਜਨਾਂ ਕਲ ਰੱਖੇ ਲਾਜੇ, ਸਰਗੁਣ ਨਿਰਗੁਣ ਦੋਵੇਂ ਭੇਖ ਵਖਾ ਰਿਹਾ। ਨਿਰਗੁਣ ਸਰਗੁਣ ਜਗਤ ਭੇਖ ਅਵਲੱੜਾ। ਗੁਰਮੁਖਾਂ ਵਿਰਲਾ ਨੇਤਰ ਲਏ ਵੇਖ, ਜੋਤ ਸਰੂਪ ਹਰਿ ਇਕੱਲੜਾ। ਆਤਮ ਦਰ ਦਵਾਰੇ ਲੱਗੀ ਸਾਚੀ ਮੇਖ, ਨਾਮ ਜੋਤੀ ਦੀਪਕ ਏਕਾ ਬਲੜਾ। ਆਪ ਮਿਟਾਏ ਬਿਧਨਾ ਲਿਖੀ ਰੇਖ, ਗੁਰਮੁਖਾਂ ਆਤਮ ਦਰ ਦਵਾਰੇ ਅਗੇ ਖਲੜਾ। ਕਲਜੁਗ ਜੀਵ ਰਹੇ ਵੇਖ, ਚਾਰੋਂ ਕੁੰਟ ਪਏ ਤਰਥਲੱੜਾ। ਪਕੜ ਪਛਾੜੇ ਫੜ ਫੜ ਵਡ ਔਲੀਏ ਪੀਰ ਸ਼ੇਖ਼, ਸ਼ਬਦ ਅੰਧੇਰ ਏਕਾ ਝੁਲੜਾ। ਨਾ ਕੋਈ ਦੀਸੇ ਵਡ ਸੇਠ ਕੌੜਾ ਰੇਠ, ਮਾਇਆਧਾਰੀ ਕਰ ਖੁਆਰੀ ਵੇਲੇ ਅੰਤਮ ਹਰਨ ਦੰਮੜਾ। ਮਿਟਦੀ ਜਾਏ ਚਾਰ ਯਾਰੀ, ਪੰਚਮ ਤੇਜ਼ ਸੱਚੀ ਸਰਦਾਰੀ, ਧੁਨੀ ਨਾਦ ਨਾਦ ਧੁਨ ਅਗੰਮ ਅਪਾਰੀ। ਏਕਾ ਰਾਗ ਹਰਿ ਸੁਣਾਏ, ਜਗਤ ਤਿਆਗ ਰਾਹ ਵਖਾਏ, ਸੰਤ ਸੁਹੇਲੇ ਆਪ ਜਗਾਏ, ਆਪ ਕਰਾਏ ਆਪਣੇ ਮੇਲੇ, ਸ਼ਬਦ ਫੜਾਏ ਸਾਚਾ ਪਲੜਾ। ਸ਼ਬਦ ਪਲਾ ਹੱਥ ਫੜਾਇੰਦਾ। ਇਕ ਇਕਲਾ ਆਪੇ ਖੇਲੇ, ਜੰਗਲ ਜੂਹ ਉਜਾੜ ਪਹਾੜ ਜਲ ਥਲ ਸਰਬ ਥਾਈਂ ਆਪ ਸਮਾਇੰਦਾ। ਜੋਤੀ ਖੇਲ ਘੜੀ ਘੜੀ ਪਲ ਪਲਾ, ਇੰਦਲੋਕ ਸ਼ਿਵਲੋਕ ਬ੍ਰਹਮਲੋਕ ਸਚਖੰਡੀ ਬਣਤ ਬਣਾਇੰਦਾ। ਪੁਰੀਆਂ ਲੋਆਂ ਇਕ ਕਰਮ, ਸੱਤਾਂ ਦੀਪਾਂ ਸਤਿ ਧਰਮ, ਉਚ ਮੁਨਾਰਾ ਸ਼ਬਦ ਜੈਕਾਰਾ, ਹਰਿ ਗਿਰਧਾਰਾ ਵਿਚ ਸੰਸਾਰਾ ਪਹਿਲੀ ਵਾਰਾ ਲੋਕਮਾਤ ਉਪਜਾਇੰਦਾ। ਮੇਟ ਮਿਟਾਏ ਧੁੰਦੂਕਾਰਾ, ਦੀਪਕ ਜੋਤੀ ਕਰ ਉਜਿਆਰਾ, ਸ਼ਬਦ ਜੈਕਾਰਾ ਇਕ ਲਗਾਇੰਦਾ। ਜਨ ਭਗਤਾਂ ਦੱਸੇ ਰਾਹ ਨਿਆਰਾ, ਢੋਲ ਮਰਦੰਗ ਨਾ ਕੋਈ ਰਖਾਇੰਦਾ। ਕਰੇ ਖੇਲ ਅਪਰ ਅਪਾਰਾ, ਵਰਨਾਂ ਬਰਨਾਂ ਵਸੇ ਬਾਹਰਾ, ਕਰੇ ਕਰਾਏ ਸਿਰਜਣਹਾਰਾ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਾਚਾ ਧਾਮ ਨੌਂ ਦਵਾਰਾ ਪਸਰ ਪਸਾਰ, ਜੂਠਾ ਝੂਠਾ ਮੋਹ ਚੁਕਾਇੰਦਾ। ਚੁੱਕੇ ਮੋਹ ਜਗਤ ਜੰਜ਼ਾਲ। ਮਾਇਆ ਰਾਣੀ ਝੂਠਾ ਧਰੋ, ਜੀਵ ਜੰਤ ਹੋਏ ਕੰਗਾਲ। ਦਰ ਦਰ ਘਰ ਘਰ ਬੈਠੇ ਰਹੇ ਰੋ, ਨਾ ਕੋਈ ਕਰੇ ਮਾਤ ਸੰਭਾਲ। ਕਰੇ ਵਿਹਾਰਾ ਛੱਬੀ ਪੋਹ, ਕਲਜੁਗ ਅੰਤਮ ਅੰਤ ਇਕ ਸੁਹਾਏ, ਅੰਮ੍ਰਿਤ ਆਤਮ ਕਾਇਆ ਸਾਚਾ ਤਾਲ। ਜੋਤੀ ਜੋਤ ਸਰੂਪ ਹਰਿ, ਹਰਿਜਨ ਜਨ ਹਰਿ ਸੰਤ ਪਿਆਰੇ ਫ਼ਲ ਲਗਾਏ ਕਾਇਆ ਡਾਲ੍ਹ। ਕਾਇਆ ਡਾਲ੍ਹ ਫੁਲ ਫੁਲਵਾੜੀ। ਲੱਗਣਾ ਫਲ ਸਤਾਰਾਂ ਹਾੜੀ। ਜਗੇ ਜੋਤ ਬਹੱਤਰ ਨਾੜੀ। ਸ਼ਬਦ ਘੋੜੇ ਸਾਚੇ ਚਾੜ੍ਹੀ। ਸਦਾ ਰਹੇ ਪਿਛੇ ਅਗਾੜੀ। ਬਜਰ ਕਪਾਟੀ ਰਿਹਾ ਪਾੜੀ। ਨੇੜ ਨਾ ਆਏ ਮੌਤ ਲਾੜੀ। ਪੰਜਾਂ ਚੋਰਾਂ ਰਿਹਾ ਸਾੜੀ। ਜੋਤੀ ਜੋਤ ਸਰੂਪ ਹਰਿ, ਕਾਇਆ ਮੰਦਰ ਭਾਗ ਲਗਾਏ, ਅੰਦਰੇ ਅੰਦਰ ਜੋਤ ਜਗਾਏ, ਸ਼ਬਦ ਸਰੂਪੀ ਡੰਕ ਵਜਾਏ, ਹੋਏ ਸਹਾਏ ਜੰਗਲ ਜੂਹ ਉਜਾੜ ਪਹਾੜੀ। ਨਾਮ ਕਪੜ ਅਪਰ ਅਪਾਰ। ਆਪੇ ਮਾਈ ਆਪੇ ਬੱਪੜ, ਪੁਰਖ ਬਿਧਾਤਾ ਮਤਿ ਮੁਰਾਰ। ਕੋਟਨ ਕੋਟ ਤਾਰੇ ਪੱਪੜ, ਜੋਤ ਜਗਾਏ ਨਰ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਧਾਰ। ਸਾਚਾ ਸੂਤਰ ਸਾਚਾ ਤੰਦ। ਜੋਤੀ ਜਾਮਾ ਸ਼ਬਦ ਅਨੰਦ। ਪੂਰਨ ਕਰੇ ਕਾਮਾ ਅੰਤਮ ਕਲਜੁਗ ਵਜਾਏ ਸ਼ਬਦ ਦਮਾਮਾ, ਬੇਮੁਖਾਂ ਭਰਮਾਂ ਢਾਹੇ ਕੰਧ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵੇਖੇ ਮਾਤ ਸੱਚੇ ਚੰਦ। ਸੂਰਜ ਚੰਦ ਚੰਦ ਪਰਕਾਸ਼। ਸਰਬ ਬ੍ਰਹਿਮੰਡ ਹਰਿ ਮਰਗਿੰਦ ਜਗਤ ਗੁਣਤਾਸ। ਜਗਤ ਮਿਟਾਏ ਜੂਠੀ ਝੂਠੀ ਕੰਧ, ਸਚ ਬ੍ਰਹਮ ਸਗਲ ਰਹਿਰਾਸ। ਸ਼ਬਦ ਸਰੂਪੀ ਪਾਏ ਫੰਦ, ਪਕੜ ਪਕੜ ਪਕੜ ਉਠਾਏ ਹੱਡ ਨਾੜੀ ਤਨ ਮਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਬੰਦ ਖੁਲਾਸ। ਸ਼ਬਦ ਸੂਤਰ ਨਾਮ ਤਾਰ। ਪੁਰਖ ਅਬਿਨਾਸ਼ੀ ਖਿਚੇ ਮਾਤ, ਕਲਜੁਗ ਤੇਰੀ ਅੰਤਮ ਵਾਰ। ਗੁਰਮਖਾਂ ਬੰਨ੍ਹੇ ਸਾਚਾ ਨਾਤ, ਦੇਵੇ ਗੰਢ ਅਪਰ ਅਪਾਰ। ਆਤਮ ਰੱਖੇ ਜਗਤ ਜ਼ਾਤ, ਸਦਾ ਸੁਹੇਲਾ ਰਖੇ ਠੰਡ। ਮੇਟ ਮਿਟਾਏ ਅੰਧੇਰੀ ਰਾਤ, ਆਪ ਕਰਾਏ ਸਾਚੀ ਵੰਡ। ਕਲਜੁਗ ਅੰਤਮ ਪੁੱਛੇ ਵਾਤ, ਮੇਟ ਮਿਟਾਏ ਭੇਖ ਪਖੰਡ। ਕਰੇ ਖੇਲ ਨੌਂ ਸਾਤ, ਦੀਪਾਂ ਲੋਆਂ ਪਾਏ ਵੰਡ, ਚੰਦ ਮੰਡਲ ਹਰਿ ਸਚ ਬਰਾਤ। ਵੇਖ ਵਖਾਏ ਖੰਡ ਖੰਡ ਜੋਤੀ ਜਾਮਾ ਖੇਲ ਬਿਧਾਤ। ਬੇਮੁਖਾਂ ਦੇਵੇ ਅੰਤਮ ਦੰਡ, ਗੁਰਮੁਖਾਂ ਅੰਮ੍ਰਿਤ ਬੂੰਦ ਸਵਾਂਤ। ਮਿਲੇ ਵਡਿਆਈ ਵਿਚ ਵਰਭੰਡ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵੇਖੇ ਵੇਖ ਵਖਾਣੇ, ਉਤਭੁਜ ਸੇਤਜ ਜੇਰਜ ਅੰਡ। ਸਾਚਾ ਸੂਤਰ ਰੰਗ ਰੰਗੀਲਾ। ਜੋਤੀ ਨੂਰਾ ਛੈਲ ਛਬੀਲਾ। ਆਪੇ ਜਾਣੇ ਲਾਲ ਸੁਨਿਹਰੀ ਸੂਹਾ ਚਿੱਟਾ ਪੀਲਾ ਨੀਲਾ ਕਾਲਾ। ਧਾਰ ਲਹਿਰੀ ਵੇਖ ਵਖਾਣੇ ਉਚਾ ਟੀਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸੁਵਰਨੀ ਏਕਾ ਕਰਨਾ ਚਾਰ ਵਰਨਾਂ ਏਕਾ ਏਕ ਸਾਚਾ ਸੂਤਰ ਸਾਚੀ ਤੰਦੀ। ਕਲਜੁਗ ਅੰਤਮ ਅੰਤ ਜਨ ਭਗਤਾਂ ਕਟਾਏ ਬੰਦ ਬੰਦੀ। ਵੇਖ ਵਖਾਣੇ ਸਾਧ ਸੰਤ, ਕਵਣ ਦਵਾਰੇ ਚੰਦ ਨੌਚੰਦੀ। ਲੋਕਮਾਤ ਬਣਾਏ ਆਪਣੀ ਬਣਤ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਹੋਈ ਅੰਧੀ। ਸਾਚਾ ਸੂਤਰ ਧਾਰੀ ਸਤਿ। ਪੁਰਖ ਅਬਿਨਾਸ਼ੀ ਕਰਮ ਵਿਚਾਰੀ, ਦੇ ਸਮਝਾਵੇ ਮਤ। ਲੱਖ ਚੁਰਾਸੀ ਜਾਵੇ ਹਾਰੀ, ਕੋਈ ਨਾ ਜਾਣੇ ਮਿਤ ਗਤ। ਚਾਰੋਂ ਕੁੰਟ ਕੂੜ ਕੁੜਿਆਰੀ, ਨਾ ਕੋਈ ਜਾਣੇ ਧੀਰਜ ਯਤ। ਮਾਇਆ ਰਾਣੀ ਹੈਂਸਿਆਰੀ, ਰਹਿਣ ਨਾ ਦੇਵੇ ਕਿਸੇ ਪਤਿ। ਨਾ ਕੋਈ ਪੁਰਖ ਨਾ ਕੋਈ ਨਾਰੀ, ਏਕਾ ਭੁੱਲਾ ਕਮਲਾਪਤ। ਭਰਮੇ ਭੁਲੇ ਜੀਵ ਗਵਾਰੀ, ਜੂਠੀ ਝੂਠੀ ਉਬਲੇ ਰਤ। ਜਨ ਭਗਤ ਸੋਹਣ ਚਰਨ ਦਵਾਰੀ, ਆਪ ਚੜ੍ਹਾਏ ਸਾਚੇ ਰਥ। ਪੂਰਬ ਕਰਮ ਰਿਹਾ ਵਿਚਾਰੀ, ਜਗਤ ਜੰਜਾਲਾ ਮਾਤ ਮਥ। ਦਰ ਘਰ ਸਾਚੇ ਪੈਜ ਸਵਾਰੀ, ਸੋਹੰ ਪਾਈ ਸਾਚੀ ਨੱਥ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਜਗਤ ਜੁਗ ਅਕਥ। ਸਾਚਾ ਤੰਦਨ ਬੰਧੇ ਡੋਰ। ਲੱਖ ਚੁਰਾਸੀ ਤੁਟੇ ਫੰਦਨ, ਆਪੇ ਪਕੜੇ ਪੰਜੇ ਚੋਰ। ਨਿਝਰ ਰਸ ਇਕ ਪਰਮਾਨੰਦਨ, ਕਾਇਆ ਅੰਮ੍ਰਿਤ ਅੰਧੇਰ ਘੋਰ। ਪੁਰਖ ਅਬਿਨਾਸ਼ੀ ਸਦਾ ਬਖ਼ਸ਼ੰਦਨ, ਹਰਿਜਨ ਚੁਕਾਏ ਮੋਰ ਤੋਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੂਤਰ ਸਾਚਾ ਵਟ, ਆਪੇ ਦੇਵੇ ਘਟ ਘਟ, ਦੂਸਰ ਨਾਹੀ ਦਿਸੇ ਹੋਰ।

Leave a Reply

This site uses Akismet to reduce spam. Learn how your comment data is processed.