Granth 06 Likhat 026: 5 Assu 2013 Bikarmi Resham Singh de Greh Meeruth Chhauni

੫ ਅੱਸੂ ੨੦੧੩ ਬਿਕ੍ਰਮੀ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛਾਉਣੀ

ਜਗਤ ਜੁਗ ਜੋਗ ਪ੍ਰਭ ਹੱਥ, ਵਡ ਵਡਿਆਈਆ। ਆਪੇ ਆਪ ਚਲਾਏ ਰਥ, ਦਿਸ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਲਿਆ ਮਥ, ਕਲਜੁਗ ਵਾਰੀ ਆਈਆ। ਜੂਠ ਝੂਠ ਖੁਲ੍ਹਿਆ ਹਟ, ਸਚ ਵਸਤ ਹੱਥ ਨਾ ਆਈਆ। ਔਖੀ ਘਾਟੀ ਤੀਰਥ ਤਟ, ਸਚ ਕਿਨਾਰਾ ਨਾ ਕੋਈ ਵਖਾਈਆ। ਸਾਧਾਂ ਸੰਤਾਂ ਮਮਤਾ ਫਟ, ਪਟੀ ਨਾਮ ਨਾ ਕੋਈ ਬੰਧਾਈਆ। ਮਾਇਆ ਖੇਲ ਬਾਜ਼ੀਗਰ ਨਟ, ਚੰਚਲ ਰੂਪ ਵਖਾਈਆ। ਧਰਮ ਕਰਮ ਹੋੋਇਆ ਭੱਠ, ਨਾ ਕੋਈ ਕਿਸੇ ਸਹਾਈਆ। ਯਤ ਸਤਿ ਗਿਆ ਨੱਠ, ਆਤਮ ਧੀਰ ਰਹੀ ਨਾ ਰਾਈਆ। ਸਾਚਾ ਮੰਦਰ ਗਿਆ ਢੱਠ, ਸਤਿ ਸੰਤੋਖ ਦਿੱਸ ਨਾ ਆਈਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਇਕੱਠ, ਪੰਚਮ ਮਤਾ ਪਕਾਈਆ। ਕਲਜੁਗ ਅਗਨੀ ਲਾਏ ਮੱਠ, ਤਤੀ ਪਵਣ ਰਖਾਈਆ। ਜਗਤ ਵਿਕਾਰਾ ਮਾਰੇ ਸੱਟ, ਹਾਹਾਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਤਤ ਵਿਚਾਰ, ਤ੍ਰੈਗੁਣ ਮਾਇਆ ਰੂਪ ਵਟਾਈਆ। ਤ੍ਰੈਗੁਣ ਮਾਇਆ ਤੇਰਾ ਸੰਗ, ਦਿਸ ਕਿਸੇ ਨਾ ਆਇਆ। ਲੱਖ ਚੁਰਾਸੀ ਚੜ੍ਹਿਆ ਰੰਗ, ਸਾਚਾ ਹਿਸਾ ਮਾਤ ਵੰਡਾਇਆ। ਅੰਤਮ ਕਰੇ ਮਾਤ ਭੰਗ, ਭਰਮ ਗੜ੍ਹ ਤੁੜਾਇਆ। ਪਰਗਟ ਹੋਏ ਹਰਿ ਸੂਰਾ ਸਰਬੰਗ, ਅੰਦਰ ਵੜ ਸਾਚੇ ਮੰਦਰ ਆਪੇ ਚੜ੍ਹ ਦਰ ਦਵਾਰਿਓ ਦੇਵੇ ਬਾਹਰ ਕਰਾਇਆ। ਨੌ ਖੰਡ ਪ੍ਰਿਥਮੀ ਲੱਗੀ ਜੜ੍ਹ, ਸੱਤਾਂ ਦੀਪਾਂ ਰਹੀ ਲੜ, ਪ੍ਰਭ ਸਾਚਾ ਦਏ ਤੁੜਾਇਆ। ਜਗਤ ਵਿਸਿਆ ਜਾਏ ਝੜ, ਹਰਿ ਦਸਮੇਸਾ ਰਿਹਾ ਲੜ, ਕੋਈ ਨਾ ਸਕੇ ਮਾਤ ਫੜ, ਪ੍ਰਭ ਆਪਣਾ ਮੁਖ ਛੁਪਾਇਆ। ਜੂਠ ਝੂਠ ਜਾਏ ਝੜ, ਨਾ ਕੋਈ ਪੀਏ ਹੁੱਕਾ ਨੜ, ਮਦਿਰਾ ਮਾਸ ਨਾ ਮੁਖ ਰਖਾਇਆ। ਸ੍ਰਿਸ਼ਟ ਸਬਾਈ ਏਕਾ ਅੱਖਰ ਜਾਏ ਪੜ੍ਹ, ਪੁਰਖ ਅਬਿਨਾਸ਼ੀ ਆਪ ਫੜਾਏ ਆਪਣਾ ਲੜ, ਦੂਸਰ ਕੋਇ ਰਹਿਣ ਨਾ ਪਾਇਆ। ਨਾ ਕੋਈ ਪੂਜੇ ਗੌਰ ਮੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਰਿਹਾ ਕਮਾਇਆ। ਕਰਨੀ ਕਿਰਤ ਕਮਾਏ, ਕਰਨਹਾਰ ਕਰਤਾਰਾ। ਧਰਨ ਧਰਤ ਧਵਲ ਹਿਲਾਏ, ਨਾ ਝੱਲੇ ਮਾਤ ਭਾਰਾ। ਗੁਰਮੁਖ ਸਾਚੇ ਸਰਨੀ ਸਰਨ ਲਗਾਏ, ਦਰਸ ਦਿਖਾਏ ਏਕਾ ਏਕੰਕਾਰਾ। ਹਰਨੀ ਫਰਨੀ ਨੈਣ ਖੁਲ੍ਹਾਏ, ਭੇਵ ਚੁਕਾਏ ਗੁਪਤ ਜ਼ਾਹਿਰਾ। ਸਾਚੀ ਚਰਨੀ ਜਿਸ ਜਨ ਲਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦ ਦੇਵੇ ਨਾਮ ਭੰਡਾਰਾ। ਕੰਚਨ ਕਾਇਆ ਰੂਪ, ਕਾਇਆ ਗੜ੍ਹ ਅਪਾਰ। ਹਰਿ ਸਾਚਾ ਸ਼ਾਹੋ ਭੂਪ, ਬੈਠੇ ਸਚ ਦਵਾਰ। ਨਾ ਕੋਈ ਰੰਗ ਨਾ ਕੋਈ ਰੂਪ, ਸਤਿ ਸਰੂਪ ਅਧਾਰ। ਵੇਖ ਵਖਾਣੇ ਦਹਿ ਦਿਸ਼ਾ ਚਾਰੇ ਕੂਟ, ਪੁਰੀਆਂ ਲੋਆਂ ਪਾਵੇ ਸਾਰ। ਤੀਰ ਨਿਰਾਲਾ ਰਿਹਾ ਛੂਟ, ਲੱਖ ਚੁਰਾਸੀ ਆਰ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰਤ ਮਾਤ ਤੇਰਾ ਲਾਹਵਣ ਆਇਆ ਭਾਰ। ਧਰਤ ਨਿਮਾਣੀ ਚਰਨ ਦਾਸੀ, ਦਿਵਸ ਰੈਣ ਕੁਰਲਾਈਆ। ਕਲਜੁਗ ਜੀਵ ਮਦਿਰਾ ਮਾਸੀ, ਰਸਨ ਹੋਈ ਹਲਕਾਈਆ। ਕੋਈ ਨਾ ਗਾਏ ਸਵਾਸ ਸਵਾਸੀ, ਮਾਨਸ ਗਏ ਭੁਲਾਈਆ। ਧਰਮ ਰਾਏ ਹੱਥ ਫੜੇ ਫਾਸੀ, ਚਾਰੋਂ ਕੁੰਟ ਰਿਹਾ ਵਖਾਈਆ। ਲਾੜੀ ਮੌਤ ਕਰੇ ਹਾਸੀ, ਅੰਤਮ ਵਾਰੀ ਮੇਰੀ ਆਈਆ। ਪੜ੍ਹ ਪੜ੍ਹ ਥੱਕੇ ਪੰਡਤ ਕਾਸ਼ੀ, ਪਰਾਗ ਅਯੁਧਿਆ ਪਏ ਦੁਹਾਈਆ। ਪਰਗਟ ਹੋਏ ਘਨਕਪੁਰ ਵਾਸੀ, ਕੰਤ ਸੁਹਾਗ ਨਾ ਕੋਈ ਹੰਢਾਈਆ। ਜਨਮ ਦਵਾਏ ਰਾਣੀ ਝਾਂਸੀ, ਗੀਤਾ ਬਾਈ ਨਾਮ ਰਖਾਈਆ। ਬੀਸ ਬੀਸਾ ਕਰੇ ਦਾਸੀ, ਆਗਰਾ ਲਏ ਜਗਾਈਆ। ਤੀਜੀ ਕੂਟ ਰੱਖੀ ਵਾਸੀ, ਗਲੀ ਮਹੱਲਾ ਲੇਖ ਲਿਖਾਈਆ। ਘਟ ਘਟ ਜਾਣੇ ਪੁਰਖ ਅਬਿਨਾਸ਼ੀ, ਭਾਰਤ ਖੰਡ ਲਾਡ ਲਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨ ਜਗਤ ਰਚਾਈਆ। ਜਾਗਣਹਾਰਾ ਹਰਿ ਦਾਤਾਰ, ਸ੍ਰਿਸ਼ਟ ਸਬਾਈ ਜਗਾਇੰਦਾ। ਦਾਗਣਹਾਰਾ ਸਰਬ ਸੰਸਾਰ, ਕਲਜੁਗ ਦਾਗ਼ ਮਿਟਾਇੰਦਾ। ਮੇਟਣਹਾਰਾ ਤ੍ਰਿਸ਼ਨਾ ਆਗ, ਸਤਿਜੁਗ ਸਤਿ ਰਖਾਇੰਦਾ। ਲਪੇਟਣਹਾਰਾ ਸਾਚੇ ਤਾਗ, ਸਾਚੇ ਤਨ ਪਹਿਨਾਇੰਦਾ। ਲੱਖ ਚੁਰਾਸੀ ਹੱਥ ਪਕੜੇ ਵਾਗ, ਸਾਚਾ ਸ਼ਬਦ ਜਣਾਇੰਦਾ। ਚਰਨ ਧੂੜ ਮਜਨ ਸਾਚਾ ਮਾਘ, ਸਰ ਸਰੋਵਰ ਇਕ ਵਖਾਇੰਦਾ। ਹੰਸ ਬਣਾਏ ਫੜ ਫੜ ਕਾਗ, ਦੁਰਮਤ ਮੈਲ ਗਵਾਇੰਦਾ। ਦੀਪਕ ਜੋਤੀ ਜਗੇ ਚਿਰਾਗ, ਅੰਧ ਅਗਿਆਨ ਮਿਟਾਇੰਦਾ। ਸਰਨ ਸਰਨਾਈ ਜੋ ਜਨ ਜਾਏ ਲਾਗ, ਜਨਣੀ ਜਨ ਰੂਪ ਵਟਾਇੰਦਾ। ਆਤਮ ਦੇਵੇ ਇਕ ਵੈਰਾਗ, ਭੈ ਭੰਜਨੀ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਗ ਜੁਗਤ ਜਗਤ ਆਪਣੇ ਹੱਥ ਰਖਾਇੰਦਾ। ਜਗਤ ਫੰਦਨ ਕਲਜੁਗ ਬਾਂਧਾ, ਨਾ ਹੋਏ ਮਾਤ ਛੁਟਕਾਰਾ। ਸਾਧ ਸੰਤ ਆਤਮ ਆਂਧਾ, ਭਰਿਆ ਤਨ ਹੰਕਾਰਾ। ਦਿਵਸ ਰੈਣ ਪੰਜਾਂ ਚੋਰਾਂ ਬਾਂਧਾ, ਰਸਨਾ ਬੋਲੇ ਬੋਲੇ ਕਰੇ ਬੁਲਾਰਾ। ਨਾ ਕੋਈ ਜਾਣੇ ਪੰਡਤ ਪਾਂਧਾ, ਗ੍ਰੰਥੀ ਗਾਥਾ ਹਾਹਾਕਾਰਾ। ਕਲਜੁਗ ਅੰਤਮ ਥੱਕਾ ਮਾਂਦਾ, ਪ੍ਰਭ ਚਰਨੀ ਡਿੱਗੇ ਵੇਖੇ ਸਚ ਦਵਾਰਾ। ਕਰਮ ਕੁਕਰਮਾਂ ਵੇਖ ਸ਼ਰਮਾਂਦਾ, ਨਾ ਕੋਈ ਦੇਵੇ ਅੰਤ ਸਹਾਰਾ। ਖਾਲੀ ਹੱਥੀਂ ਦੋਵੇਂ ਜਾਂਦਾ, ਨਾਮ ਸੀਸ ਨਾ ਮਿਲਿਆ ਸੱਚਾ ਦਸਤਾਰਾ। ਦਿਵਸ ਰੈਣ ਰਹੇ ਕੁਰਲਾਂਦਾ, ਜੂਠ ਝੂਠ ਮਾਰੇ ਨਾਅਰਾ। ਆਪਣੀ ਭੁੱਲ ਅੰਤ ਬਖ਼ਸ਼ਾਂਦਾ, ਦੋਵੇਂ ਭੁਜਾ ਪਸਾਰਾ। ਜੋਤ ਸਰੂਪੀ ਵੇਖ ਵਖਾਂਦਾ, ਕਲਜੁਗ ਤੇਰਾ ਅੰਤ ਕਿਨਾਰਾ। ਸਤਿਜੁਗ ਸਾਚਾ ਦਿਵਸ ਰੈਣ ਧਿਆਂਦਾ, ਕਿਰਪਾ ਕਰ ਗਿਰਧਾਰਾ। ਮਾਤਲੋਕ ਤੇਰਾ ਦਰਸ਼ਨ ਪਾਂਦਾ, ਸੋਂਹਦਾ ਸਚ ਦਵਾਰਾ। ਭਗਤ ਜਨਾਂ ਨੂੰ ਰਾਹ ਵਖਾਂਦਾ, ਸੋਹੰ ਗਾਉਂਦਾ ਗੀਤ ਅਪਾਰਾ। ਏਕਾ ਢੋਲਾ ਨਾਮ ਅਨਾਦੀ ਜਗਤ ਵਜਾਉਂਦਾ, ਚਾਰ ਕੁੰਟ ਕਰਾਏ ਜੈ ਜੈਕਾਰਾ। ਗੁਰਮੁਖ ਸਾਚਾ ਸੰਤ ਸੁਹੇਲਾ ਆਤਮ ਮੰਦਰ ਜੋ ਜਨ ਧਿਆਉਂਦਾ, ਦੇਵੇ ਸ਼ਬਦ ਹੁਲਾਰਾ। ਸਾਚੀ ਇੱਕੀ ਕਲਜੁਗ ਤੇਰੀ ਅੰਤਮ ਵਾਰ ਏਕਾ ਪਾਉਂਦਾ, ਗੁਰਮੁਖਾਂ ਦਰ ਜਾਏ ਬਣ ਭਿਖਾਰਾ। ਰਸਨਾ ਗੁਰਮੁਖ ਗੋਬਿੰਦ ਸਾਚੇ ਗਾਉਂਦਾ, ਭਰਦਾ ਜਾਏ ਭੰਡਾਰਾ। ਮਨਮੁਖ ਜੀਵ ਅੰਤ ਖਪਾਉਂਦਾ, ਮੇਟ ਮਿਟਾਏ ਦੁਸ਼ਟ ਦੁਰਾਚਾਰਾ। ਊਚ ਨੀਚ ਜ਼ਾਤ ਪਾਤੀ ਵਕਤ ਚੁਕਾਉਂਦਾ, ਚਾਰ ਵਰਨ ਏਕਾ ਘਰ ਬਹੌਦਾ, ਦਰ ਸੱਚੇ ਦਰਬਾਰਾ। ਪੁਰਖ ਅਬਿਨਾਸ਼ੀ ਮੇਲ ਮਿਲਾਉਂਦਾ, ਲੱਖ ਚੁਰਾਸੀ ਫੰਦ ਕਟਾਉਂਦਾ, ਦੇੇਵੇ ਨਾਮ ਅਧਾਰਾ। ਘਨਕਪੁਰ ਵਾਸੀ ਜੋਤ ਜਗਾਉਂਦਾ, ਸ਼ਾਹੋ ਭੂਪ ਆਪ ਅਖਵੌਦਾ, ਚਰਨ ਛੁਹਾਏ ਦਿੱਲੀ ਦਰਬਾਰਾ। ਰਾਸ਼ਟਰਪਤ ਦੇ ਮਤ ਆਪ ਸਮਝਾਉਂਦਾ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਲੇਖਾ ਚੁੱਕੇ ਨਗਰ ਸ਼ਹਿਰ ਕਾਇਆ ਗੜ੍ਹ ਗਰਾਉਂ ਦਾ, ਅੰਤਮ ਮੇਲਾ ਜਮਨ ਕਿਨਾਰਾ। ਲਹਿਣਾ ਦੇਣ ਵੇਖ ਵਖਾਏ ਗੁਰਮੁਖਾਂ ਸਾਚਾ ਲੇਖ ਚੁਕਾਏ ਥਾਉਂ ਥਾਉਂ ਦਾ, ਜੋਤੀ ਸ਼ਬਦੀ ਪਾਵੇ ਸਾਰਾ। ਸਾਚਾ ਨਾਤਾ ਜੋੜ ਜੁੜਾਏ ਪਿਤਾ ਪੂਤ ਮਾਉਂ ਦਾ, ਸਾਚੀ ਗੋਦੀ ਕਰੇ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਕਰੇ ਪਾਰ ਕਿਨਾਰਾ। ਪਾਰ ਕਿਨਾਰੇ ਇਕ ਵਖਾਏ, ਦੋ ਜਹਾਨੀ ਕੰਢਾ। ਨੌ ਖੰਡ ਪ੍ਰਿਥਮੀ ਆਪ ਉਠਾਏ, ਖੇਲ ਖਿਲਾਏ ਵਿਚ ਬ੍ਰਹਿਮੰਡਾਂ। ਸੱਤਾਂ ਦੀਪਾਂ ਵੰਡ ਵੰਡਾਏ, ਭੇਵ ਚੁਕਾਏ ਜੇਰਜ ਅੰਡਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਮੇਟੇ ਮੇਟ ਮਿਟਾਏ ਕਲਜੁਗ ਭੇਖ ਪਖੰਡਾ। ਕਲਜੁਗ ਭੇਖ ਪਖੰਡ ਅੰਧੇਰੀ ਰੈਣ, ਚਾਰੋਂ ਕੁੰਟ ਛਾਇਆ। ਜੂਠਾ ਝੂਠਾ ਵਹੇ ਵਹਿਣ, ਮਾਇਆ ਮਮਤਾ ਪਰਦਾ ਪਾਇਆ। ਅੰਤਮ ਅੰਤ ਖਾਏ ਡੈਣ, ਸਹਿੰਸਾ ਰੋਗ ਨਾ ਕੋਇ ਚੁਕਾਇਆ। ਹਰਿ ਦਰਸ ਨਾ ਪੇਖੇ ਤੀਜੇ ਨੈਣ, ਦੋਏ ਮੂੰਦ ਰਸਨ ਵਿਕਾਰ ਚਲਾਇਆ। ਨਾ ਕੋਈ ਚੁਕਾਏ ਲਹਿਣ ਦੇਣ, ਅੰਮ੍ਰਿਤ ਸਵਾਂਤ ਬੂੰਦ ਨਾ ਕੋਈ ਪਿਆਇਆ। ਝੂਠਾ ਨਾਤਾ ਭਾਈ ਭੈਣ, ਅੰਤਮ ਅੰਤ ਨਾ ਕੋਇ ਸਹਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਸਦਾ ਸਦਾ ਮਾਤ ਵਿਚ ਰਹਿਣ, ਪ੍ਰਭ ਲੇਖਾ ਰਿਹਾ ਲਿਖਾਇਆ। ਧੰਨ ਗੁਰਦੇਵ ਧੰਨ ਗੁਰਸਿਖ, ਸਾਚੀ ਸੇਵਾ ਸੇਵਕ ਰਿਹਾ ਲਗਾਇਆ। ਧੁਰ ਦਰਗਾਹੀ ਸ਼ਬਦ ਸਿੰਘਾਸਣ ਬੈਠਾ ਲੇਖ ਰਿਹਾ ਲਿਖ, ਲੇਖਾ ਆਪਣੇ ਹੱਥ ਰਖਾਇਆ। ਬ੍ਰਹਮਾ ਸ਼ਿਵ ਮੰਗੇ ਭਿਖ, ਹਰਿ ਭਿਖਕ ਭਿਖਿਆ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤ ਉਪਜਾਏ ਮੁਨ ਰਿਖ, ਰਿਖ ਮੁਨ ਆਪ ਉਪਾਇਆ। ਮੁਨੀ ਰਿਖੀ ਆਤਮ ਸੁਨੀ ਜੋਗ ਅਭਿਆਸੀ, ਦਾਸਨ ਦਾਸ ਸਨਿਆਸ ਵੈਰਾਗ ਜਣਾਈਆ। ਪਕੜ ਉਠਾਏ ਪੰਡਤ ਕਾਸ਼ੀ, ਡੂੰਘੀ ਕੰਦਰ ਸ਼ਬਦ ਸਵਾਸੀ, ਉਚੇ ਮੰਦਰ ਕਰਨ ਹਾਸੀ, ਸਵਾਂਗੀ ਸਵਾਂਗ ਰਹਿਣ ਨਾ ਪਾਈਆ। ਸੰਧਿਆ ਵੇਖੇ ਸਾਚੀ ਰਾਸੀ, ਅੰਮ੍ਰਿਤ ਵੇਲਾ ਹਰਿ ਪਰਭਾਤੀ, ਨਾ ਕੋਈ ਦੀਵਾ ਨਾ ਕੋਈ ਬਾਤੀ, ਅਗਿਆਨ ਅੰਧੇਰ ਸੰਞ ਸਵੇਰ ਆਪੇ ਰਿਹਾ ਕਰਾਈਆ। ਪੰਜ ਤਤ ਤਨ ਕਾਇਆ ਮਾਟੀ, ਨੌ ਦਵਾਰੇ ਔਖੀ ਘਾਟੀ, ਜੀਵ ਜੰਤ ਨਾ ਕੋਇ ਪਾਰ ਕਰਾਇਆ। ਨਹਾ ਨਹਾ ਥੱਕੇ ਤੀਰਥ ਤਾਟੀ, ਦੁਰਮਤ ਮੈਲ ਨਾ ਕਿਸੇ ਕਾਟੀ, ਸ਼ਬਦ ਸ਼ਿੰਗਾਰ ਨਾ ਕੋਇ ਕਰਾਇਆ। ਬਜਰ ਕਪਾਟ ਨਾ ਕਿਸੇ ਪਾਟੀ, ਨਾਮ ਨਾ ਮਿਲਿਆ ਸਾਚੀ ਹਾਟੀ, ਵਣਜ ਵਣਜਾਰਾ ਕੋਈ ਦਿਸ ਨਾ ਆਈਆ। ਪੜ੍ਹ ਪੜ੍ਹ ਥੱਕੇ ਪੂਜਾ ਪਾਠੀ, ਸ਼ਬਦ ਨਾ ਮਿਲੀ ਸਾਚੀ ਲਾਠੀ, ਦੁਬਦਾ ਮੈਂ ਨਾ ਦਰ ਤੋਂ ਨਾਠੀ, ਰੰਗ ਮਜੀਠ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖ ਦਰ, ਦਰ ਦਰਵਾਜ਼ਾ ਇਕ ਖੜਕਾਈਆ। ਦਰ ਦਰਵਾਜ਼ਾ ਏਕਾ ਖੜਕੇ, ਹਰਿ ਜੋਤੀ ਜੋਤ ਜਗਾਇੰਦਾ। ਲੱਖ ਚੁਰਾਸੀ ਕਾਲਜਾ ਧੜਕੇ, ਧੀਰਜ ਧੀਰ ਨਾ ਕੋਈ ਧਰਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਅਧਵਿਚਕਾਰਾ  ਅਟਕੇ, ਸਾਂਤਕ ਸਤਿ ਨਾ ਕੋਈ ਵਰਤਾਇੰਦਾ। ਚਿੰਤਾ ਅਗਨੀ ਲੱਗੇ ਕਾਇਆ ਮਟਕੇ, ਅੰਮ੍ਰਿਤ ਧਾਰ ਨਾ ਕੋਈ ਵਹਾਇੰਦਾ। ਸ਼ਬਦ ਅਗੰਮਾ ਚੜ੍ਹਿਆ ਕਟਕੇ, ਨਾ ਕੋਈ ਵੇਖ ਵਖਾਇੰਦਾ। ਲੱਖ ਚੁਰਾਸੀ ਧਰਤ ਮਾਤ ਦੀ ਗੋਦੀ ਹਟਕੇ, ਏਕਾ ਵਾਰ ਕਰਾਇੰਦਾ। ਪ੍ਰਭ ਅਬਿਨਾਸ਼ੀ ਦੂਰ ਦੁਰਾਡਾ ਬੈਠਾ ਹੱਟ ਕੇ, ਸ਼ਬਦ ਸਰੂਪੀ ਰਚਨ ਰਚਾਇੰਦਾ। ਨਾ ਕੋਈ ਖਾਏ ਹਲਾਲੀ ਝਟਕੇ, ਪ੍ਰਭ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਨੇਤਰ ਵੇਖ ਲਾੜੀ ਮੌਤ ਭਟਕੇ, ਹਰਿ ਸਾਚਾ ਹੁਕਮ ਜਣਾਇੰਦਾ। ਲੱਖ ਚੁਰਾਸੀ ਕਲਜੁਗ ਦਾਤ, ਅੰਤਮ ਮੰਗੇ ਮੰਗ ਸਵਾਲੀਆ। ਪੁਰਖ ਅਬਿਨਾਸ਼ੀ ਵੇਖੇ ਮਾਰ ਝਾਤ, ਕਵਣ ਸ਼ਾਹ ਕਵਣ ਕੰਗਾਲੀਆ। ਕਵਣ ਬੈਠਾ ਇਕ ਇਕਾਂਤ, ਪ੍ਰਭ ਚਰਨ ਧਿਆਨ ਇਕ ਰਖਾਲੀਆ। ਵਰਨ ਬਰਨ ਖੇਲ ਖੇਲੇ ਬਹੁ ਬਹੁ ਭਾਂਤ, ਖਿਚੇ ਜੋਤੀ ਜੋਤ ਜਵਾਲਿਆ। ਤੀਰਥ ਤੱਟਾਂ ਨਾਤਾ ਤੁੱਟੇ ਪੁਰਖ ਅਬਿਨਾਸ਼ੀ ਤੇਰਾ ਨਾਤ, ਕਲਜੁਗ ਅੰਤਮ ਕਰੇ ਖਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਦੇਵੇ ਵਰ, ਅੰਤਮ ਜਾਣਾ ਹੱਥੀਂ ਖਾਲੀਆ। ਗਾਵਤ ਗਾਵਤ ਗਾ ਰਹੇ, ਗਹਿਰ ਗੰਭੀਰ ਅਨਾਦ। ਧਿਆਵਤ ਧਿਆਵਤ ਧਿਆ ਰਹੇ, ਪਾਰਬ੍ਰਹਮ ਬ੍ਰਹਿਮਾਦ। ਸੁਣਾਵਤ ਸੁਣਾਵਤ ਸੁਣਾ ਰਹੇ, ਆਦਿ ਜੁਗਾਦਿ ਆਦਿ। ਪਾਵਤ ਪਾਵਤ ਪਾ ਰਹੇ, ਰਸਨਾ ਨਾਮ ਸਵਾਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਤ ਦੇਵ ਸਾਚੀ ਦਾਦ। ਗਾਇਣ ਗੁਣ ਗੋਬਿੰਦ, ਹਰਿ ਗੋਬਿੰਦ ਰੂਪ ਸਮਾਇਆ। ਸਰਬ ਜੀਆਂ ਬਖ਼ਸ਼ਿੰਦ, ਦਰ ਸਗਲੀ ਚਿੰਦ ਮਿਟਾਇਆ। ਧਾਰ ਵਹਾਏ ਅੰਮ੍ਰਿਤ ਸਾਗਰ ਸਿੰਧ, ਹਰਿ ਸਾਚਾ ਤਾਲ ਸੁਹਾਇਆ। ਸ੍ਰਿਸ਼ਟ ਸਬਾਈ ਨਿੰਦ, ਨਿੰਦਕ ਨਿੰਦਿਆ ਆਪ ਲਗਾਇਆ। ਹਰਿਜਨ ਸਾਚਾ ਸਾਚੀ ਬਿੰਦ, ਕਰ ਤਨ ਬਿੰਦਰਾਬਨ ਬਣਾਇਆ। ਸਰਬ ਜੀਆਂ ਬਖ਼ਸ਼ਿੰਦ, ਹਰਿ ਗੋਪੀ ਕਾਹਨਾ ਆਪ ਅਖਵਾਇਆ। ਸਰਨ ਸਰਨਾਈ ਜੋ ਜਨ ਜਾਏ ਪੜ, ਕਾਰਜ ਰਾਸ ਦੁੱਖ ਰਹੇ ਨਾ ਰਾਇਆ। ਆਤਮ ਤ੍ਰਿਖਾ ਬੁਝਾਏ ਪਿਆਸ, ਨੇਤਰ ਲੋਚਨ ਦਰਸ਼ਨ ਪਾਇਆ। ਆਪੇ ਕੱਟਣਹਾਰਾ ਜਮ ਕਾ ਫਾਸ, ਲੱਖ ਚੁਰਾਸੀ ਗੇੜ ਕਟਾਇਆ। ਲੇਖੇ ਲਾਏ ਦਸ ਦਸ ਮਾਸ, ਬੱਤੀ ਧਾਰ ਦਏ ਬਖ਼ਸ਼ਾਇਆ। ਸਦਾ ਸੁਹੇਲਾ ਵਸੇ ਪਾਸ, ਸਾਸ ਗਰਾਸ ਨਾਮ ਰਖਾਇਆ। ਗੁਰ ਪੂਰੇ ਸਦ ਸਦ ਬਲ ਬਲ ਜਾਸ, ਬਲਿਹਾਰੀ ਗੁਰ ਚਰਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਕਰ, ਗੁਰਮੁਖ ਸਾਚੇ ਲਏ ਜਗਾਇਆ। ਸਾਜਨ ਸਾਚਾ ਮੀਤ ਹਰਿ, ਸੁਤਿਆਂ ਰਿਹਾ ਜਗਾਏ। ਅਚਰਜ ਆਪਣੀ ਰੀਤ ਕਰ, ਨਾਮ ਰੁੱਠਿਆਂ ਜਾਮ ਪਿਲਾਏ। ਕਾਇਆ ਮੰਦਰ ਸਚ ਮਸੀਤ ਕਰ, ਨਾਮ ਤੁੱਠਿਆਂ ਝੋਲੀ ਪਾਏ। ਏਕਾ ਰੰਗ ਹਸਤ ਕੀਟ ਕਰ, ਰਾਜ ਰਾਜਾਨਾਂ ਪੁੱਠਿਆਂ ਆਪ ਟੰਗਾਏ। ਸ਼ਬਦ ਖੇਲ ਜਗਤ ਅਨਡੀਠ ਕਰ, ਅਨਡਿਠੇ ਰੂਪ ਸਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੇ ਲੇਖੇ ਛੁੱਟੇ ਧਰਮ ਰਾਏ ਹੱਥ ਫੜਾਏ। ਧਰਮ ਰਾਏ ਸ਼ਬਦ ਸੰਦੇਸਾ, ਦਰ ਦਵਾਰੇ ਸੁਣਨੇ ਆਇਆ। ਦੋਏ ਜੋੜ ਚਰਨ ਕਰੇ ਆਦੇਸਾ, ਆਪਣਾ ਪੱਲੂ ਅੱਗੇ ਡਾਹਿਆ। ਪੁਰਖ ਅਬਿਨਾਸ਼ੀ ਆਪ ਜਣਾਏ ਬ੍ਰਹਮਾ ਸ਼ਿਵ ਗਣੇਸ਼ਾ, ਕਲਜੁਗ ਰਹਿਣਾ ਨਾਹੀ। ਸੁਰਪਤ ਰਾਜਾ ਇੰਦ ਦਰ ਦਰਵੇਸ਼ਾ, ਮੰਗੇ ਭਿਛਿਆ ਕਰ ਕਰ ਲੰਮੀਆਂ ਬਾਹੀਂ। ਜੋਤੀ ਜਾਮਾ ਹਰਿ ਜੀ ਧਰਿਆ ਭੇਸਾ, ਸੂਰਜ ਚੰਨ ਦੋਨੋਂ ਰਹੇ ਸ਼ਰਮਾਈ। ਮਾਝੇ ਦੇਸ ਕਰਿਆ ਵੇਸਾ, ਜੋਤੀ ਸ਼ਬਦ ਹੋਈ ਕੁੜਮਾਈ। ਬਾਲ ਅਵਸਥਾ ਅੱਲੜ੍ਹ ਵਰੇਸਾ, ਸੰਮਤ ਤੇਰਾਂ ਰੁੱਤ ਸੁਹਾਈ। ਗੁਰਮੁਖ ਸਾਚੇ ਵਿਚ ਪ੍ਰਵੇਸ਼ਾ, ਜੋਤੀ ਨਾਰੀ ਇਕ ਪਰਨਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਅੰਤ ਵੱਜੇ ਵਧਾਈ। ਕਲਜੁਗ ਤੇਰਾ ਅੰਤਮ ਡੰਕ, ਹਰਿ ਆਪਣੇ ਹੱਥ ਵਜਾਇੰਦਾ। ਪਕੜ ਉਠਾਏ ਰਾਓ ਰੰਕ, ਸੋਲਾਂ ਕਲ ਵਰਤਾਇੰਦਾ। ਇਕ ਸੁਹਾਏ ਦਵਾਰ ਬੰਕ, ਮਹਿੰਮਾ ਅਕਥ ਜਣਾਇੰਦਾ। ਹਰਿਜਨ ਵਡਿਆਈ ਜਿਉਂ ਰਾਜਾ ਜਨਕ, ਕਲਜੁਗ ਖਾਲੀ ਕੁੰਡ ਕਰਾਇੰਦਾ। ਧਰਮ ਰਾਏ ਤੇਰੀ ਮਿਟੇ ਸ਼ੰਕ, ਖਾਲੀ ਫੇਰ ਭਰਾਇੰਦਾ। ਪਰਗਟੇ ਜੋਤ ਵਾਰ ਅਨਕ, ਕਲਜੁਗ ਵੇਲਾ ਵਕਤ ਸੁਹਾਇੰਦਾ। ਸੋਹੰ ਸ਼ਬਦ ਰਖਾਏ ਸਾਚਾ ਧਨੁੱਖ, ਚਿਲ੍ਹੇ ਕਮਾਨ ਤੀਰ ਇਕ ਚੜ੍ਹਾਇੰਦਾ। ਗੁਰਮੁਖਾਂ ਆਤਮ ਸੇਜ ਸਪੁਤਰੀ ਵਿਆਹੇ ਜਨਕ, ਰਾਮ ਰਾਮਾ ਆਪ ਅਖਵਾਇੰਦਾ। ਸਾਚਾ ਲਾੜਾ ਵਸਿਆ ਪੁਰੀ ਘਨਕ, ਦਿਸ ਕਿਸੇ ਨਾ ਆਇੰਦਾ। ਵਾਲੀ ਹਿੰਦ ਵਜਾਏ ਡੰਕ, ਨੈਣ ਨਾਈ ਨਾ ਢੋਲ ਕੋਇ ਖੜਕਾਇੰਦਾ। ਨੌ ਖੰਡ ਪ੍ਰਿਥਮੀ ਸੁਹਾਏ ਦਵਾਰ ਬੰਕ, ਬੰਕ ਦਵਾਰਾ ਇਕ ਵਖਾਇੰਦਾ। ਪ੍ਰੇਮ ਡੋਰੀ ਜੋਤੀ ਦੇਵੇ ਤਨਕ, ਸ਼ਬਦ ਘੋੜੇ ਆਪ ਚੜ੍ਹਾਇੰਦਾ। ਮੁਖ ਉਠਾਇਣ ਚਾਰ ਭਾਈ ਵੇਖਣ ਬ੍ਰਹਮਾ ਸੁੱਤ, ਕਵਣ ਕੂਟ ਪ੍ਰਭ ਸਾਚੀ ਰਚਨ ਰਚਾਇੰਦਾ। ਅਗੰਮ ਅਗੰਮਾ ਪੁਰਖ ਅਬਿਨਾਸ਼ੀ ਪੰਥ, ਆਦਿ ਅੰਤ ਏਕਾ ਰੰਗ ਸਮਾਇੰਦਾ। ਗਗਨ ਪਾਤਾਲ ਹਿਲਾਏ ਰੋਵਣ ਛੰਮ ਛੰਮਾ, ਪੁਰੀਆਂ ਲੋਆਂ ਕੋਏ ਨਾ ਧੀਰ ਧਰਾਇੰਦਾ। ਲਾੜੀ ਮੌਤ ਤੇਰਾ ਇਕੋ ਤਾਮਾ, ਲੱਖ ਚੁਰਾਸੀ ਆਪ ਬਣਾਇੰਦਾ। ਧਰਮ ਰਾਏ ਤੇਰਾ ਏਕਾ ਜਾਮਾ, ਭਰ ਪਿਆਲਾ ਆਪ ਪਿਆਇੰਦਾ। ਚਿਤਰ ਗੁਪਤ ਤੇਰਾ ਹੋਏ ਦਲਾਲਾ, ਲਹਿਣਾ ਦੇਣਾ ਹਿਸਾਬ ਮੁਕਾਇੰਦਾ। ਪਰਗਟ ਜੋਤ ਹਰਿ ਗੋਪਾਲਾ, ਗੋਪੀਆਂ ਕਾਹਨ ਸੁਹਾਇੰਦਾ। ਜਨ ਭਗਤਾਂ ਤੋੜੇ ਜਗਤ ਜੰਜਾਲਾ, ਅੰਧ ਅੰਧੇਰੀ ਸ਼ਾਮ ਮਿਟਾਇੰਦਾ। ਚਰਨ ਦਵਾਰੇ ਰਖਾਏ ਸੱਚੀ ਧਰਮਸਾਲਾ, ਧਰਮ ਵਿਦਿਆ ਇਕ ਪੜ੍ਹਾਇੰਦਾ। ਏਕਾ ਰੰਗ ਰੰਗਾਏ ਸਮਾਏ ਜਵਾਨ ਬਿਰਧ ਬਿਰਧ ਬਾਲਾਂ, ਆਪਣੀ ਦਇਆ ਕਮਾਇੰਦਾ। ਅੰਮ੍ਰਿਤ ਆਤਮ ਸੁਹਾਏ ਸਾਚਾ ਤਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤੀਰਥ ਨੁਹਾਵਣ ਇਕ ਨੁਹਾਇੰਦਾ। ਕਲਜੁਗ ਅੰਤਮ ਨੁਹਾਵਣ ਆਇਆ, ਪ੍ਰਭ ਮੰਗੇ ਚਰਨ ਧੂੜੀ। ਆਪਣਾ ਦਾਗ਼ ਮਿਟਾਵਣ ਆਇਆ, ਰੰਗ ਕਾਲਾ ਚੜ੍ਹਿਆ ਗੂੜ੍ਹੀ। ਜੂਠਾ ਝੂਠਾ ਤਾਗ ਤੁੜਾਵਣ ਆਇਆ, ਭਾਗਾਂ ਮੰਦਾ ਮੂਰਖ ਮੂੜ੍ਹੀ। ਕੰਤ ਸੁਹਾਗ ਹੰਢਾਵਣ ਆਇਆ, ਪ੍ਰਭ ਸਾਚਾ ਦਏ ਘੂਰੀ। ਸਤਿਜੁਗ ਸਾਚਾ ਗੁਰਮੁਖ ਸਾਚੇ ਸੰਤ ਜਨਾਂ ਲੋਕਮਾਤ ਅੱਗ ਬੁਝਾਵਣ ਆਇਆ, ਪ੍ਰਭ ਆਸਾ ਕਰੇ ਪੂਰੀ। ਦੀਪਕ ਜੋਤੀ ਸਚ ਚਰਾਗ ਹਰਿਜਨ ਕਾਇਆ ਮੰਦਰ ਆਪ ਜਗਾਵਣ ਆਇਆ, ਜਗਤ ਬੁਝਾਏ ਤ੍ਰਿਸ਼ਨਾ ਪਿਆਸ। ਹੰਸ ਕਾਗ ਬਣਾਵਣ ਆਇਆ, ਸੋਹੰ ਮੋਤੀ ਚੋਗ ਚੁਗਾਏ ਸਾਚੀ ਵੇਖੇ ਆਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਰੇ ਬੰਦ ਖੁਲਾਸ। ਬੰਧੀ ਤੋੜ ਬੰਧੀ ਪਾ ਬੰਧਨ ਬੰਧ ਬੰਧਾਇਆ। ਦਰ ਦਵਾਰੇ ਆਇਆ ਦੌੜ, ਆਤਮ ਅੰਧੀ ਅੰਧ ਅਗਿਆਨ ਵਧਾਇਆ। ਕਰਮਾਂ ਕਾਇਆ ਕੀਤੀ ਕੌੜ, ਮਿੱਠਾ ਰਸ ਕੋਈ ਨਜ਼ਰ ਨਾ ਆਇਆ। ਪਰਗਟ ਹੋਏ ਪੂਤ ਸਪੂਤਾ ਬ੍ਰਹਿਮਣ ਗੌੜ, ਸ਼ਬਦ ਖੰਡਾ ਹੱਥ ਉਠਾਇਆ। ਤੇਰੀ ਸੀਆਂ ਅੰਤਮ ਅੰਤਮ ਆਇਆ ਕੰਢੇ ਲੇਖ ਲਿਖਾਏ ਸਾਢੇ ਤਿੰਨ ਤਿੰਨ ਹੱਥ ਲੰਮਾ ਚੌੜ, ਦੂਸਰ ਧਾਮ ਨਾ ਕੋਇ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਵੇਲਾ ਮਿਲਣ ਆਇਆ। ਨੈਣ ਮੰਧਾਰੇ ਮਾਤਲੋਕ ਵਿਚੋਂ ਹਿਲਣੇ ਆਇਆ, ਬੰਨ੍ਹੇ ਜੂਠੇ ਝੂਠੇ ਭਾਰੀ। ਸੰਗੀ ਸਾਥੀ ਜਗ ਛਲਨੇ ਆਇਆ, ਨਾ ਕੋਈ ਪਾਵੇ ਸਾਰੀ। ਦਰ ਦਰਵਾਜ਼ਾ ਪ੍ਰਭ ਅਬਿਨਾਸ਼ੀ ਏਕਾ ਮੱਲਣੇ ਆਇਆ, ਬਣੇ ਦਰ ਭਿਖਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤ ਕਰਾਏ, ਅੰਤ ਆਪਣੇ ਚਰਨ ਦਵਾਰੀ। ਕਲਜੁਗ ਅੰਤਮ ਅੰਤ ਕਰਾਉਣਾ, ਸੇਵਕ ਸੇਵਾ ਲੇਖੇ ਲਾਈਆ। ਲੋਆਂ ਪੁਰੀਆਂ ਆਪ ਉਲਟਾਉਣਾ, ਬ੍ਰਹਿਮੰਡ ਖੋਜ ਖੁਜਾਈਆ। ਸਾਚਾ ਮਾਰਗ ਇਕ ਰਖਾਉਣਾ, ਜੇਰਜ ਅੰਡ ਵੇਖ ਵਖਾਈਆ। ਸੋਹੰ ਸਾਚਾ ਸ਼ਬਦ ਚਲਾਉਣਾ, ਸਤਿਜੁਗ ਸਾਚੀ ਵੰਡ ਵੰਡਾਈਆ। ਪਾਰਬ੍ਰਹਮ ਸਿਰ ਹੱਥ ਟਿਕਾਉਣਾ, ਸਮਰਥ ਕਲਾ ਅਖਵਾਈਆ। ਜੀਵ ਜੰਤ ਰਸਨਾ ਗਾਉਣਾ, ਸਾਧ ਸੰਤ ਬੀਸ ਬੀਸਾ ਝੋਲੀ ਪਾਉਣਾ, ਦੋਏ ਜੋੜ ਸੀਸ ਝੁਕਾਈਆ। ਛਤਰ ਝੁਲਾਏ ਉਨੰਜਾ ਪਵਣਾ, ਕਰੋੜ ਤੇਤੀਸਾ ਸੇਵਾ ਲਾਈਆ। ਸ਼ਿਵ ਸ਼ੰਕਰ ਇਕ ਧਿਆਨ ਲਗਾਉਣਾ, ਬ੍ਰਹਮਾ ਦੋਏ ਜੋੜ ਸੀਸ ਝੁਕਾਈਆ। ਅੱਠੇ ਪਹਿਰ ਪੁਰਖ ਅਬਿਨਾਸ਼ੀ ਤੇਰਾ ਰਾਹ ਤਕਾਉਣਾ, ਲੋਕਮਾਤੀ ਜੋਤ ਜਗਾਈਆ। ਆਦਿ ਪੁਰਖ ਅਸੁੱਤੇ ਪਰਕਾਸ਼ ਇਕ ਕਰਾਉਣਾ, ਸ਼ਬਦ ਜਣਾਈ ਆਪਣੀ ਆਪ ਇਕ ਰਖਾਈਆ। ਸੋਏ ਮਾਤ ਆਪ ਜਗਾਉਣਾ, ਏਕਾ ਜੋਗ ਨਾਮ ਦਵਾਈਆ। ਦਰਸ ਅਮੋਘ ਦਰ ਵਖਾਉਣਾ, ਸਹਿੰਸਾ ਰੋਗ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਮੂਲ ਚੁਕਾਈਆ। ਲਹਿਣਾ ਦੇਣਾ ਅੰਤਮ ਮੂਲ, ਸੰਗ ਮੁਹੰਮਦ ਚਾਰ ਯਾਰ ਚੁੱਕਣਾ। ਸ਼ਬਦ ਫੜੇ ਪ੍ਰਭ ਹੱਥ ਤ੍ਰਿਸੂਲ, ਚਾਰੋਂ ਕੁੰਟ ਕਰੇ ਖੁਆਰ, ਹਰਿਆ ਬੂਟਾ ਮਾਤ ਸੁਕਣਾ। ਪਰਗਟ ਹੋਏ ਕੰਤ ਕੰਤੂਹਲ, ਸ਼ਬਦ ਸਰੂਪੀ ਮਾਰੇ ਮਾਰ, ਹਰਿ ਕਾ ਭਾਣਾ ਮਾਤ ਨਾ ਰੁਕਣਾ। ਗੁਰਮੁਖ ਸਾਚੇ ਸ਼ਬਦ ਪੰਘੂੜਾ ਸਾਚਾ ਝੂਲ, ਚਰਨ ਦਵਾਰੇ ਬਹਿ ਬਹਿ ਝੂਟਣਾ। ਸ਼ਬਦ ਸਿੰਘਾਸਣ ਆਪ ਬਹਾਏ ਨਾ ਕੋਈ ਪਾਵਾ ਨਾ ਕੋਈ ਚੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਪੈਂਡਾ ਮੁੱਕਣਾ। ਕੋਈ ਨਾ ਰਹੇ ਬਾਕੀ ਮੂਲ ਪਿਛਲਾ ਲੇਖਾ ਦਏ ਮੁਕਾ, ਅੱਗੇ ਸੇਜ ਵਿਛਾਈਆ। ਆਪਣੀ ਹੱਥੀਂ ਦਏ ਸਵਾ, ਤਿੰਨ ਜੁਗ ਨਾ ਕੋਈ ਉਠਾਈਆ। ਉਤੇ ਪੜਦਾ ਦੇਵੇ ਪਾ, ਕਾਲਾ ਸੂਸਾ ਇਕ ਰੰਗਾਈਆ। ਈਸਾ ਮੂਸਾ ਤੇਰੀ ਸੇਵਾ ਦਏ ਲਾ, ਬਚਿਆ ਕੋਈ ਰਹਿਣ ਨਾ ਪਾਈਆ। ਸੰਗ ਮੁਹੰਮਦ ਚਾਰ ਯਾਰ ਨੂਰ ਇਲਾਹੀ ਮੰਗਣ ਇਕ ਦੁਆ, ਅਲ੍ਹਾ ਹੂ ਨਾਅਰਾ ਲਾਈਆ। ਸਾਚਾ ਰਾਹ ਤੱਕੇ ਐਲੀ ਸ਼ਾਹ, ਸ਼ਸਤਰ ਬਸਤਰ ਤਨ ਸਜਾਈਆ। ਕਵਣ ਹੋਵੇ ਅੰਤ ਮਲਾਹ, ਸਦੀ ਚੌਧਵੀਂ ਰਹੀ ਤਕਾਈਆ। ਪੀਰ ਦਸਤਗੀਰ ਕੋਈ ਨਾ ਪਕੜੇ ਬਾਂਹ, ਸ਼ਾਹ ਹਕੀਰ ਰਹੇ ਕੁਰਲਾਈਆ। ਦਰ ਦਰ ਘਰ ਘਰ ਵੇਖਣ ਅਮਾਮ ਮਹਿੰਦੀ ਕਿਹੜੀ ਥਾਂ, ਮੁਹੰਮਦ ਅਹਿਮਦ ਗਿਆ ਲਿਖਾਈਆ। ਅੰਤਮ ਉਡਣੇ ਘਰ ਘਰ ਕਾਂ, ਮੱਕਾ ਮਦੀਨਾ ਖ਼ਾਕ ਮਿਲਾਈਆ। ਕੋਈ ਨਾ ਖਾਏ ਮਾਤਾ ਗਊ ਗਾਂ, ਨਗਰ ਗਰਾਂ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਮੰਗ ਪੂਰੀ ਰਿਹਾ ਕਰਾਈਆ। ਕਲਜੁਗ ਤੇਰੀ ਅੰਤਮ ਸੁਣ ਫਰਿਆਦ, ਪ੍ਰਭ ਸਾਚਾ ਦਇਆ ਕਮਾਇੰਦਾ। ਸ਼ਬਦ ਵਜਾਏ ਸਾਚਾ ਨਾਦ, ਰਾਜ ਰਾਜਾਨਾ ਆਪ ਸੁਣਾਇੰਦਾ। ਹੋਏ ਜਣਾਈ ਬੋਧ ਅਗਾਧ, ਸ਼ਾਹ ਸ਼ਹਾਨਾ ਤਖ਼ਤ ਸਜਾਇੰਦਾ। ਸ੍ਰਿਸ਼ਟ ਸਬਾਈ ਦੇਵੇ ਸਾਧ, ਹਰਿ ਦਾਤਾ ਇਕ ਅਖਵਾਇੰਦਾ। ਹਰਿ ਪਰਗਟ ਹੋਵੇ ਮਾਧਵ ਮਾਧ, ਤੀਰ ਨਿਰਾਲਾ ਇਕ ਚਲਾਇੰਦਾ। ਆਦਿ ਸ਼ਕਤ ਪ੍ਰਭ ਆਦਿ ਜੁਗਾਦਿ, ਜੁਗ ਜੁਗ ਵੇਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਲਹਿਣਾ ਮੂਲ ਚੁਕਾਇੰਦਾ। ਕਲਜੁਗ ਰਹਿਣਾ ਖ਼ਬਰਦਾਰ, ਪ੍ਰਭ ਸਾਚਾ ਆਪ ਕਰਾਇੰਦਾ। ਅੰਤਮ ਮੇਲਾ ਸੰਗ ਮੁਹੰਮਦ ਚਾਰ ਯਾਰ, ਸਾਚਾ ਰਾਹ ਵਖਾਇੰਦਾ। ਵਰਭੰਡੀ ਨਾਰੀ ਨਾਰ, ਚੰਡ ਪਰਚੰਡ ਚਲਾਇੰਦਾ। ਬ੍ਰਹਿਮੰਡੀ ਹੋਵੇ ਹਾਹਾਕਾਰ, ਆਕਾਸ਼ ਪਰਕਾਸ਼ ਧੁੰਦੂਕਾਰ ਵਖਾਇੰਦਾ। ਭੇਖ ਪਖੰਡੀ ਧੂੰਆਂਧਾਰ, ਅਗਨੀ ਜੋਤ ਲਗਾਇੰਦਾ। ਵੱਢੇ ਕੰਡੀ ਵਿਚ ਸੰਸਾਰ, ਮਨਮੁਖਾਂ ਮੇਟ ਮਿਟਾਇੰਦਾ। ਸਾਚੀ ਵੰਡੀ ਅਪਰ ਅਪਾਰ, ਗੁਰਮੁਖ ਸਾਚੇ ਆਪ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਮੇਲ ਮਿਲਾਏ ਪਰਤੱਖ, ਤੇਰੀ ਪਤ ਲਏ ਰੱਖ, ਸ੍ਰਿਸ਼ਟ ਸਬਾਈ ਪਤ ਰਖਾਇੰਦਾ। ਕਲਜੁਗ ਕਾਲਾ ਖ਼ੁਸ਼ੀ ਮਨਾਏ, ਪ੍ਰਭ ਦਰ ਵੱਜੀ ਵਧਾਈਆ। ਅੱਲਾ ਰਾਣੀ ਮੂੰਹ ਤਕਾਏ, ਆਪਣਾ ਪੜਦਾ ਲਾਹੀਆ। ਖਵਾਜ਼ਾ ਖਿਜ਼ਰ ਨਦੀ ਨੂਹ ਚੜ੍ਹਾਏ, ਪ੍ਰਭ ਸਾਚਾ ਹੁਕਮ ਜਣਾਈਆ। ਕਲਜੁਗ ਅਕਸ਼ੂਣੀਆਂ ਨੌ ਖੰਡ ਬਣਾਏ, ਸੱਤਾਂ ਦੀਪਾਂ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਪੂਰੀ ਆਸ ਕਰਾਈਆ। ਨੌ ਖੰਡ ਸਤ ਦੀਪ ਕਲਜੁਗ ਤੇਰੀ ਬਣੇ ਬਰਾਤ, ਪ੍ਰਭ ਜਗਤ ਕਰੇ ਤੇਰੀ ਕੁੜਮਾਈਆ। ਮੇਟੇ ਰੈਣ ਅੰਧੇਰੀ ਰਾਤ, ਜੂਠੀ ਝੂਠੀ ਡੋਲੀ ਇਕ ਬਣਾਈਆ। ਅੰਤਮ ਲੇਖਾ ਚੁੱਕੇ ਦਿਵਸ ਸਾਤ, ਸਤਿ ਪੁਰਖ ਨਿਰੰਜਣ ਸਾਚੀ ਸੇਵਾ ਲਾਈਆ। ਧਰਤ ਮਾਤ ਪਾਣੀ ਵਾਰੇ ਸਾਚੀ ਮਾਤ, ਮਾਇਆ ਕੱਜਲ ਸੁਰਮਾ ਨੇਤਰ ਪਾਏ ਤੇਰੀ ਭਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਠੀ ਝੂਠੀ ਮਾਤ ਘੋੜੀ ਕਲਜੁਗ ਦਿਤਾ ਚੜ੍ਹਾਈਆ। ਕਲਜੁਗ ਅੰਤਮ ਬੱਧਾ ਗਾਨਾ, ਮੌਲੀ ਤੰਦ ਰੰਗਾਇਆ। ਲਾੜੀ ਮੌਤ ਗਾਏ ਖ਼ੁਸ਼ੀ ਤਰਾਨਾ, ਲੱਖ ਚੁਰਾਸੀ ਆਪਣੇ ਫੰਦ ਫੰਦਾਇਆ। ਪੁਰਖ ਅਬਿਨਾਸ਼ੀ ਪਹਰਿਆ ਬਾਣਾ, ਬੱਤੀ ਦੰਦ ਮੇਰਾ ਸਾਸ ਗਰਾਸ ਦਰ ਦਵਾਰੇ ਲੇਖੇ ਲਾਇਆ। ਚਾਰ ਕੁੰਟ ਚਲਾਏ ਤੀਰ ਨਿਸ਼ਾਨਾ, ਮਦਿਰਾ ਮਾਸ ਜਿਸ ਰਸਨ ਲਗਾਇਆ। ਅੰਤਮ ਵੇਲੇ ਮੇਟ ਮਿਟਾਏ ਸ੍ਰੀ ਭਗਵਾਨਾ, ਨਾ ਕੋਈ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਵਸਾਇਆ ਘਰ, ਅੰਤਮ ਹੋਏ ਵੈਰਾਨਾ। ਅੰਤਮ ਹੋਏ ਵੈਰਾਨ, ਸ਼ਬਦ ਜਣਾਈਆ। ਪ੍ਰਭ ਪਕੜ ਉਠਾਏ ਸ਼ਾਹ ਈਰਾਨ, ਸੰਮਤ ਚੌਦਾਂ ਨੇੜੇ ਆਈਆ। ਪੰਦਰਾਂ ਚੇਤਰ ਵੇਖੇ ਮਾਰ ਧਿਆਨ, ਲਿਖਿਆ ਲੇਖ ਦਏ ਪੁਜਾਈਆ। ਸੂਰਬੀਰ ਵਿਚ ਮੈਦਾਨ, ਆਪਣੀ ਹੱਥੀਂ ਖਿੱਚ ਲਿਆਈਆ। ਨਾਲ ਰਲਾਏ ਪੰਜ ਸ਼ੈਤਾਨ, ਸਾਚਾ ਹੁਕਮ ਜਣਾਈਆ। ਚਿਲ੍ਹੇ ਚਾੜ੍ਹੇ ਨਾਮ ਨਿਸ਼ਾਨ, ਤੀਰ ਨਿਰਾਲਾ ਇਕ ਚਲਾਈਆ। ਆਪੇ ਹੋਇਆ ਬੇਪਛਾਣ, ਦਿਸ ਕਿਸੇ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਮਾਇਆ ਜਗਤ ਵਰਤਾਈਆ।

Leave a Reply

This site uses Akismet to reduce spam. Learn how your comment data is processed.