Granth 06 Likhat 121: Pahili Assu 2014 Bikarmi Resham Singh de Greh Meeruth Chhauni

ਪਹਿਲੀ ਅੱਸੂ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਕਾਲ ਦਿਆਲ ਪ੍ਰਭ ਆਪ, ਸਰਬ ਕਲਾ ਸਮਾਇਆ। ਆਪ ਜਪਾਏ ਆਪਣਾ ਜਾਪ, ਜਪਣਹਾਰ ਆਪ ਅਖਵਾਇਆ। ਨਾ ਕੋਈ ਪੁੰਨ ਨਾ ਕੋਈ ਪਾਪ, ਵਰ ਸਰਾਫ ਨਾ ਕੋਈ ਰਖਾਇਆ। ਨਾ ਕੋਈ ਮਾਈ ਬਾਪ, ਪਿਤਾ ਪੁਤ ਨਾ ਕੋਈ ਅਖਵਾਇਆ। ਤ੍ਰੈਗੁਣ ਮਾਇਆ ਨਾ ਥਾਪਨ ਥਾਪ, ਪੰਜ ਤਤ ਨਾ ਰੂਪ ਵਟਾਇਆ। ਆਪੇ ਜਾਣੇ ਆਪਣਾ ਆਪ, ਹਰਿ ਆਪਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਵੇਖਣਹਾਰਾ, ਨਿਹਕਲੰਕ ਨਿਹਕਾਮੀ। ਗੁਰ ਪੀਰ ਅਵਤਾਰ ਸਾਧ ਸੰਤ ਨਾ ਪਾਏ ਸਾਰਾ, ਬ੍ਰਹਮਾ ਵੇਦ ਨਾ ਜਾਣੇ ਵੇਦ ਵਿਆਸ ਨਾ ਅਠਾਰਾਂ ਪੁਰਾਨੀ। ਆਪ ਆਪਣੇ ਰੰਗ ਸਮਾਏ, ਆਪ ਜਾਣੇ ਆਪਣੀ ਬਾਣੀ। ਆਪ ਆਪਣਾ ਰਾਗ ਅਲ੍ਹਾਏ, ਆਪੇ ਸੁਣੇ ਆਪਣੀ ਕਾਨੀ। ਰਸਨਾ ਜਿਹਵਾ ਨਾ ਕੋਈ ਗਾਏ, ਨਾ ਕੋਈ ਖਾਣੀ ਵੇਖ ਵਖਾਨੀ। ਇਕ ਇਕੱਲਾ ਹਰਿ ਰਘੁਰਾਏ, ਕਾਲ ਮਹਾਂਕਾਲ ਦਰ ਦਵਾਰ ਰਖਾਏ, ਖੇਲੇ ਖੇਲ ਦੋ ਜਹਾਨੀ। ਕਾਲ ਦਿਆਲ ਪਰਤੱਖ, ਹਰਿ ਆਦਿ ਅੰਤ ਸਮਾਇਆ । ਗੁਰਮੁਖ ਸਾਚੇ ਲਏ ਰੱਖ, ਦੁਰਮਤ ਮੁਖ ਦਏ ਸਜ਼ਾਇਆ। ਜੁਗ ਜੁਗ ਕੀਨੇ ਵੱਖ, ਘਰ ਦਰ ਮੰਦਰ ਇਕ ਸੁਹਾਇਆ। ਇਕ ਜਗਾਏ ਇਕ ਅਲੱਖ ਨਰ, ਵੇਸ ਰੂਪਾ ਆਪ ਵਟਾਇਆ। ਅੰਮ੍ਰਿਤ ਨੁਹਾਏ ਸਚ ਸਰ, ਸਰ ਸਰੋਵਰ ਤਾਲ ਸੁਹਾਇਆ। ਦੀਪਕ ਜੋਤੀ ਨੂਰ ਕਰ, ਅੰਧ ਅੰਧੇਰ ਮਿਟਾਇਆ। ਏਕਾ ਸ਼ਬਦ ਤੂਰ ਦਰ, ਅਨਹਦ ਤਾਲ ਰਿਹਾ ਵਜਾਇਆ। ਪੰਚਮ ਵਿਕਾਰਾ ਚੂਰ ਕਰ, ਹਉਮੇ ਰੋਗ ਜਲਾਇਆ। ਆਸਾ ਮਨਸਾ ਪੂਰ ਹਰਿ, ਆਪ ਆਪਣਾ ਬਿਰਧ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰ ਸ੍ਰਿਸ਼ਟ ਸਬਾਇਆ। ਕਾਲ ਦਿਆਲ ਆਪ ਪ੍ਰਭ, ਸਤਿ ਪੁਰਖ ਸਮਾਇਆ। ਗੁਰਮੁਖ ਸਾਚੇ ਲਏ ਰੱਖ, ਆਪ ਆਪਣੀ ਗੋਦ ਉਠਾਇਆ। ਉਲਟ ਕਰਾਏ ਕਵਲ ਨਭ, ਅੰਮ੍ਰਿਤ ਧਾਰਾ ਮੁਖ ਚੁਆਇਆ। ਪੰਚ ਵਿਕਾਰਾ ਦੇਵੇ ਮੱਥ, ਮਾਇਆ ਮਮਤਾ ਮੋਹ ਚੁਕਾਇਆ। ਦਰਸ ਦਿਖਾਏ ਪਰਗਟ ਝੱਬ, ਅੰਦਰ ਮੰਦਰ ਕੁੰਡਾ ਲਾਹਿਆ। ਜਗਤ ਵਿਛੋੜਾ ਮਿਟੇ ਸਭ, ਨੇਤਰ ਨੈਣਾ ਦਰਸਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਇਆਨਿਧ ਆਪ ਅਖਵਾਇਆ। ਦਇਆ ਨਿਧ ਹਰਿ ਦੀਨ ਦਿਆਲਾ, ਆਪਣੀ ਕਲ ਵਰਤਾਇੰਦਾ। ਗੋਬਿੰਦ ਗੁਰ ਹਰਿ ਗੋਪਾਲਾ, ਹਰ ਘਟ ਆਪ ਸਮਾਇੰਦਾ। ਗੁਰਮੁਖ ਵੇਖੇ ਸਾਚੇ ਲਾਲਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਅਗਨੀ ਜੋਤੀ ਵੇਖ ਜਵਾਲਾ, ਦੀਪ ਲਿਲਾਟ ਲਿਲਾਟੀ ਇਕ ਵਖਾਇੰਦਾ। ਜੋਤ ਨਿਰੰਜਣ ਆਪ ਬਿਠਾਏ ਸੱਚੀ ਧਰਮਸਾਲਾ, ਸਾਚੀ ਸੇਵਾ ਲਾਇੰਦਾ। ਭਾਗ ਲਗਾਏ ਕਾਇਆ ਡਾਲ੍ਹਾ, ਅੰਮ੍ਰਿਤ ਫਲ ਖਵਾਇੰਦਾ। ਹੱਥ ਰਖਾਏ ਕਾਲ ਮਹਾਂਕਾਲਾ, ਆਪ ਆਪਣੇ ਭਾਣੇ ਵਿਚ ਸਮਾਇੰਦਾ। ਗੁਰਮੁਖਾਂ ਤੋੜੇ ਬਜਰ ਕਪਾਟੀ ਤਾਲਾ, ਦੂਈ ਦਵੈਤੀ ਪੜਦਾ ਲਾਹਿੰਦਾ। ਸ਼ਬਦ ਪਾਏ ਗਲ ਸਾਚੀ ਮਾਲਾ, ਮਨ ਕਾ ਮਣਕਾ ਆਪ ਫਿਰਾਇੰਦਾ। ਸੁਰਤ ਸਵਾਣੀ ਹੋਏ ਬੇਹਾਲਾ, ਗੁਰ ਸ਼ਬਦੀ ਤੀਰ ਚਲਾਇੰਦਾ। ਜੁਗ ਜੁਗ ਚਲੇ ਅਵਲੜੀ ਚਾਲਾ, ਚਾਲ ਬੇਹੰਗਮ ਇਕ ਰਖਾਇੰਦਾ। ਚੌਥੇ ਘਰ ਚੌਥਾ ਪਦ ਇਕ ਰਖਾਇਆ ਸ਼ਬਦ ਦਲਾਲਾ, ਸੋਹੰ ਪੱਲਾ ਆਪ ਫੜਾਇੰਦਾ। ਦੋ ਜਹਾਨਾਂ ਹੋਏ ਰਖਵਾਲਾ, ਰਾਹ ਵਿਚ ਨਾ ਕੋਈ ਅਟਕਾਇੰਦਾ। ਧਰਮ ਰਾਏ ਕੱਢੇ ਦਵਾਲਾ, ਚਿਤਰ ਗੁਪਤ ਨਾ ਹਿਸਾਬ ਵਖਾਇੰਦਾ। ਆਪੇ ਚਲੇ ਨਾਲ ਨਾਲਾ, ਡੂੰਘੀ ਕਵਰੀ ਭਵਰੀ ਪਾਰ ਕਰਾਇੰਦਾ। ਅਨਹਦ ਸ਼ਬਦ ਵਜਾਏ ਏਕਾ ਤਾਲਾ, ਪੰਚਮ ਸੇਵਾ ਲਾਇੰਦਾ। ਆਤਮ ਸੇਜਾ ਖੇਲ ਨਿਰਾਲਾ, ਦਸਮ ਦਵਾਰੀ ਵੇਖ ਵਖਾਇੰਦਾ। ਆਪੇ ਬੈਠਾ ਦੀਨ ਦਿਆਲਾ, ਜੋਤ ਅਕਾਲਾ ਸਰਬ ਪ੍ਰਿਤਪਾਲਾ, ਨਾ ਕੋਈ ਦੂਸਰ ਸੰਗ ਰਖਾਇੰਦਾ। ਗੁਰਮੁਖਾਂ ਆਤਮਕ ਝੋਲੀ ਕਰੇ ਮਾਲ ਮਾਲਾ, ਧਨ ਨਾਮ ਏਕਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨ ਦਿਆਲ ਆਪ ਅਖਵਾਇੰਦਾ। ਦੀਨ ਦਿਆਲ ਦਇਆ ਨਿਧ ਸਾਗਰ, ਹਰਿ ਆਪੇ ਆਪ ਅਖਵਾਇਆ। ਗੁਰਸਿਖ ਭਾਗ ਲਗਾਏ ਕਾਇਆ ਗਾਗਰ, ਅੰਮ੍ਰਿਤ ਆਤਮ ਜਲ ਭਰਾਇਆ। ਦੇਵੇ ਨਾਮ ਰੱਤੀ ਰਤਨਾਗਰ, ਰੱਤ ਰੱਤੀ ਰਹਿਣ ਨਾ ਪਾਇਆ। ਸੋਹੰ ਤੇਰਾ ਸਚ ਸੌਦਾਗਰ, ਪੁਰਖ ਅਬਿਨਾਸ਼ੀ ਆਪ ਅਖਵਾਇਆ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਲਹਿਣਾ ਦੇਣਾ ਰਿਹਾ ਪਿਛਲਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨ ਦਿਆਲ ਆਪ ਅਖਵਾਇਆ। ਦੀਨ ਦਿਆਲ ਸਰਬ ਘਟ ਦਾਤਾ, ਹਰ ਘਟ ਆਪ ਸਮਾਇਆ। ਦੋ ਜਹਾਨਾਂ ਪੁਰਖ ਬਿਧਾਤਾ, ਗੁਰਮੁਖ ਸਾਚੇ ਲਏ ਤਰਾਇਆ। ਮੇਟ ਮਿਟਾਏ ਅੰਧੇਰੀ ਰਾਤਾ, ਦੀਪਕ ਸਾਚਾ ਚੰਦ ਚੜ੍ਹਾਇਆ। ਦਰਸ ਦਿਖਾਏ ਇਕ ਇਕਾਂਤਾ, ਆਪ ਆਪਣਾ ਰੂਪ ਵਟਾਇਆ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤਾ, ਦੂਈ ਦਵੈਤੀ ਰੋਗ ਗਵਾਇਆ। ਅੰਦਰ ਮੰਦਰ ਬਹਿ ਬਹਿ ਖੋਲ੍ਹੇ ਤਾਕਾ, ਆਪਣੀ ਹੱਥੀਂ ਆਪੇ ਲਾਹਿਆ। ਸਤਿ ਸਰੂਪੀ ਦੇਵੇ ਦਾਤਾ, ਏਕਾ ਨਾਉਂ ਝੋਲੀ ਪਾਇਆ। ਗੁਰਮੁਖ ਗੁਰਸਿੱਖ ਅੱਠੇ ਪਹਿਰ ਰਹੇ ਪ੍ਰਭਾਤਾ, ਦਿਵਸ ਰੈਣ ਭੇਵ ਨਾ ਰਾਇਆ। ਮਨਮੁਖ ਨਾਰ ਕੁਲੱਖਣੀ ਕਮਜ਼ਾਤਾ, ਹਰਿ ਕੰਤ ਨਾ ਸੰਤ ਹੰਢਾਇਆ। ਮਿਲਿਆ ਮੇਲ ਨਾ ਕਮਲਾਪਾਤਾ, ਕੰਤ ਕੰਤੂਹਲ ਨਾ ਵੇਖ ਵਖਾਇਆ। ਗੁਰਮੁਖਾਂ ਦੇਵੇ ਆਪਣੀ ਦਾਤਾ, ਧੁਰ ਦਰਗਾਹੀ ਲੈ ਕੇ ਆਇਆ। ਆਪੇ ਪਿਤਾ ਆਪੇ ਮਾਤਾ, ਗੁਰਮੁਖ ਬਾਲ ਅੰਞਾਣੇ ਗੋਦ ਉਠਾਇਆ। ਵੇਖ ਵਖਾਣੇ ਦੀਪ ਸਾਤਾ, ਨੌਂ ਖੰਡ ਚਰਨਾਂ ਹੇਠ ਝਸਾਇਆ। ਬ੍ਰਹਮਾ ਸ਼ਿਵ ਦੇਵਤ ਸੁਰ ਕਰੋੜ ਤੇਤੀਸਾ ਮੰਗੇ ਬੂੰਦ ਸਵਾਂਤਾ, ਦਰ ਦਰ ਬੈਠੇ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਪਾਰਬ੍ਰਹਮ ਅਚੁੱਤ ਇਕ ਇਕੱਲਾ ਨਾ ਕਿਸੇ ਪਛਾਤਾ, ਸਚ ਮਹੱਲਾ ਵੇਖ ਵਖਾਇਆ। ਉਚ ਅਟੱਲਾ ਉਤਮ ਜ਼ਾਤਾ, ਨਿਰਗੁਣ ਰੂਪ ਸਮਾਇਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਆਪਾ, ਆਪ ਆਪਣਾ ਰਿਹਾ ਛੁਪਾਇਆ। ਜਨ ਭਗਤਾਂ ਕਰੇ ਵਡ ਪਰਤਾਪਾ, ਜੁਗ ਜੁਗ ਲੇਖ ਲਿਖਾਇਆ। ਸਤਿਜੁਗ ਤ੍ਰੇਤਾ ਦੁਆਪਰ ਥਾਪਨ ਥਾਪਾ, ਕਲਜੁਗ ਸੇਵਾ ਲਾਇਆ। ਹੰਸਾ ਬਾਵਨ ਭੇਵ ਨਾ ਕੋਈ ਜਾਪਾ, ਰਾਮਾ ਰਾਵਣ ਵੇਖ ਵਖਾਇਆ। ਕਾਹਨਾ ਕ੍ਰਿਸ਼ਨਾ ਤ੍ਰੈਲੋਕੀ ਨਾਥਾ, ਦੁਆਪਰ ਤ੍ਰੇਤਾ ਸੰਗ ਨਿਭਾਇਆ। ਕਲਜੁਗ ਮੰਗੇ ਦੋਏ ਦੋਏ ਹਾਥਾ, ਪ੍ਰਭ ਅੱਗੇ ਝੋਲੀ ਡਾਹਿਆ। ਸਰਬ ਕਲਾ ਆਪੇ ਸਮਰਾਥਾ, ਜੁਗ ਜੁਗ ਵੇਖੇ ਖੇਲ ਸੁਭਾਇਆ। ਗਾ ਗਾ ਥੱਕੇ ਨੌਂ ਨੌਂ ਨਾਥਾ, ਸਿਧ ਚੁਰਾਸੀ ਰਸਨ ਹਲਕਾਇਆ। ਸੰਗ ਮੁਹੰਮਦ ਚਾਰ ਯਾਰ ਬਣਿਆ ਰਾਥਾ, ਐਲੀ ਅੱਲਾ ਰਾਹ ਚਲਾਇਆ। ਕਲਮਾ ਅਮਾਮ ਮਿਲੀ ਸਾਚੀ ਗਾਥਾ, ਕਾਇਨਾਤ ਆਪ ਸਮਾਇਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਐਹਨਲ ਹੱਕ ਏਕਾ ਨਾਅਰਾ ਲਾਇਆ। ਆਬ ਹਯਾਤ ਮਾਰੇ ਠਾਠਾ, ਮੁਕਾਮੇ ਹੱਕ ਇਕ ਖ਼ੁਦਾਇਆ। ਦਰ ਮੁਹੰਮਦ ਆਏ ਨਾਠਾ, ਦੋਏ ਜੋੜ ਸੀਸ ਝੁਕਾਇਆ। ਲੇਖੇ ਲਾਏ ਹੱਡੀ ਤਿੰਨ ਸੌ ਸਾਠਾ, ਬਹੱਤਰ ਨਾੜੀ ਸੇਵ ਕਮਾਇਆ। ਭੇਵ ਨਾ ਪਾਏ ਤਤ ਆਠਾ, ਨੌਂ ਦਵਾਰ ਨਾ ਵੇਖ ਵਖਾਇਆ। ਨੂਰ ਅਲਾਹੀ ਬੇਪਰਵਾਹੀ ਏਕਾ ਏਕ ਵਖਾਏ ਸਾਚੀ ਗਾਠਾ, ਪੱਲੇ ਗੰਢ ਬੰਧਾਇਆ। ਆਪੇ ਗੇੜਨਹਾਰਾ ਉਲਟੀ ਲਾਠਾ, ਗੇੜਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹੋ ਦਿਆਲ ਕਰਤਾ ਕਿਰਪਾਲ ਆਪ ਕਰਤਾਰਾ, ਕਰਤਾ ਪੁਰਖ ਅਖਵਾਇਆ। ਜੁਗ ਜੁਗ ਖੇਲ ਖੇਲਣਹਾਰਾ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਮੇਲ ਵਿਛੋੜੇ ਵਿਛੋੜਨਹਾਰਾ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਆਪੇ ਤੋਲੇ ਤੋਲਣਹਾਰਾ, ਨਾਮ ਕੰਡਾ ਏਕਾ ਲਾਈਆ। ਨਾਨਕ ਬੋਲੇ ਬੋਲਣਹਾਰਾ, ਸੋਹੰ ਰਸਨਾ ਗਾਈਆ। ਤੇਰਾਂ ਤੋਲੇ ਵਿਚ ਸੰਸਾਰਾ, ਮੋਦੀਖਾਨਾ ਇਕ ਰਲਾਈਆ। ਏਕਾ ਬੋਲੀ ਬੋਲੇ ਬੋਲਣਹਾਰਾ, ਤ੍ਰੈ ਲੋਕਾਂ ਰਿਹਾ ਸੁਣਾਈਆ। ਹਰਿ ਭਗਤ ਭੰਡਾਰਾ ਖੋਲ੍ਹੇ ਖੋਲਣਹਾਰਾ, ਕਲਜੁਗ ਅੰਤਮ ਦਏ ਦੁਹਾਈਆ। ਨਿਹਕਲੰਕ ਨਰਾਇਣ ਨਰ ਲਏ ਅਵਤਾਰਾ, ਨਾਨਕ ਬੈਠਾ ਸੀਸ ਝੁਕਾਈਆ। ਅੰਤ ਨਾ ਪਾਏ ਪਾਰਾਵਾਰਾ, ਬੇਅੰਤ ਬੇਅੰਤ ਬੇਅੰਤ ਰਸਨਾ ਗਾਈਆ। ਪਾਰਬ੍ਰਹਮ ਪ੍ਰਭ ਪੁਰਖ ਅਗੰਮ ਅਪਾਰਾ, ਅਗੰਮ ਅਗੰਮੜੇ ਧਾਮ ਸੁਹਾਈਆ। ਉਚ ਮਹੱਲ ਅਟੱਲ ਮੁਨਾਰਾ, ਏਕਾ ਏਕ ਰਖਾਈਆ। ਨਾ ਕੋਈ ਸ਼ਬਦ ਨਾ ਕੋਈ ਧੁਨ ਨਾ ਕੋਈ ਗਾਵਣਹਾਰਾ, ਨਾ ਕੋਈ ਤਾਲ ਵਜਾਈਆ। ਨਾ ਕੋਈ ਸੂਰਜ ਚੰਦ ਤਾਰਾ, ਮੰਡਲ ਮੰਡਪ ਨਾ ਕੋਇ ਦਿਸਾਈਆ। ਨਾ ਕੋਈ ਪਵਣ ਦਏ ਹੁਲਾਰਾ, ਅਵਣ ਗਵਣ ਨਾ ਕੋਈ ਜਣਾਈਆ। ਨਾ ਕੋਈ ਮੇਘ ਬਰਸੇ ਸਵਣ, ਇੰਦ ਇੰਦਰਾਸਣ ਨਾ ਵੇਖ ਵਖਾਈਆ। ਬ੍ਰਹਮਾ ਵਿਸ਼ਨੂੰ ਸ਼ਿਵ ਨਾ ਕੋਈ ਕਰੇ ਕਾਰਾ, ਨਾ ਕੋਈ ਮਾਰੇ ਨਾ ਲਏ ਜਵਾਈਆ। ਨਾ ਕੋਈ ਭਰੇ ਕਿਸੇ ਭੰਡਾਰਾ, ਨਾ ਖਾਲੀ ਕੋਈ ਕਰਾਈਆ। ਲੋਆਂ ਪੁਰੀਆਂ ਨਾ ਬਣੇ ਕੋਈ ਵਰਤਾਰਾ, ਨਾ ਕੋਈ ਝੋਲੀ ਅੱਗੇ ਡਾਹੀਆ। ਦਰ ਦਰਵੇਸ਼ ਨਾ ਕੋਈ ਭਿਖਾਰਾ, ਨਾ ਕੋਈ ਭਿਛਿਆ ਝੋਲੀ ਪਾਈਆ। ਤ੍ਰੈਗੁਣ ਮਾਇਆ ਨਾ ਕੋਈ ਅਵਤਾਰਾ, ਪੰਜ ਪੰਝੀ ਨਾ ਰੂਪ ਵਟਾਈਆ। ਰਕਤ ਬੂੰਦ ਨਾ ਲਾਏ ਗਾਰਾ, ਨਾ ਕੋਈ ਬਣਤ ਬਣਾਈਆ। ਮਨ ਮਤ ਬੁਧ ਨਾ ਪਾਏ ਸਾਰਾ, ਨਾ ਕੋਈ ਅੰਗ ਕਟਾਈਆ। ਨਾਰੀ ਕੰਤ ਨਾ ਕੋਈ ਭਤਾਰਾ, ਨਾ ਕੋਈ ਸੇਜ ਹੰਢਾਈਆ। ਪਿਤਾ ਪੂਤ ਨਾ ਕੋਈ ਪਿਆਰਾ, ਮਾਤ ਪਿਤ ਨਾ ਕੋਈ ਅਖਵਾਈਆ। ਸਾਕ ਸੱਜਣ ਸੈਣ ਨਾ ਕੋਈ ਦੁਲਾਰਾ, ਨਾ ਕੋਈ ਬੰਧਪ ਬੰਧ ਬੰਧਾਈਆ। ਲੱਖ ਚੁਰਾਸੀ ਨਾ ਕੋਈ ਸਹਾਰਾ, ਮਾਨਸ ਮਾਨੁਖ ਨਾ ਕੋਈ ਉਪਾਈਆ। ਪੰਚ ਸ਼ਬਦ ਨਾ ਕੋਈ ਉਪਜਾਏ ਧੁਨਕਾਰਾ, ਧੁਨ ਆਤਮ ਨਾ ਕੋਈ ਜਣਾਈਆ। ਦਸਮ ਦਵਾਰ ਨਾ ਕੋਈ ਘਰ ਬਾਹਰਾ, ਸਚਖੰਡ ਨਾ ਕੋਈ ਵਸਾਈਆ। ਅਲਖ ਅਲਖ ਨਾ ਕੋਈ ਨਾਅਰਾ, ਅਲੱਖਣਾ ਲੇਖ ਨਾ ਕੋਈ ਲਿਖਾਈਆ। ਲੋਆਂ ਪੁਰੀਆਂ ਨਾ ਕੋਈ ਸਹਾਰਾ, ਨਾ ਕੋਈ ਰਚਨ ਰਚਾਈਆ। ਨਾ ਕੋਈ ਖੰਡਾ ਨਾ ਤੇਜ ਕਟਾਰਾ, ਨਾ ਕੋਈ ਗੋਬਿੰਦ ਨਾਉਂ ਉਪਾਈਆ। ਰਾਮ ਕ੍ਰਿਸ਼ਨ ਨਾ ਕੋਈ ਅਵਤਾਰਾ, ਨਾ ਕੋਈ ਬਾਵਨ ਭੇਖ ਵਟਾਈਆ। ਬੰਸ ਸਹੰਸ ਨਾ ਕੋਈ ਮਾਰਾ, ਨਾ ਕੋਈ ਰਾਵਣ ਰਿਹਾ ਘਾਈਆ। ਸ਼ਿਵ ਸ਼ੰਕਰ ਸ਼ੰਭੂ ਨਾ ਕੋਈ ਪੁਕਾਰਾ, ਨਾ ਕੋਈ ਤ੍ਰੈਸੂਲ ਰਖਾਈਆ। ਨਾ ਕੋਈ ਬ੍ਰਹਮਾ ਲੇਖ ਲਿਖਾਰਾ, ਨਾ ਕੋਈ ਵੇਦ ਵਿਦਾਂਤ ਬਣਾਈਆ । ਨਾ ਕੋਈ ਰਸਨਾ ਮੁਖ ਨਾ ਬੋਲੇ ਬੋਲਣਹਾਰਾ, ਨੇਤਰ ਨੈਣ ਨਾ ਕੋਈ ਖੁਲ੍ਹਾਈਆ। ਕਾਇਆ ਚੋਲਾ ਨਾ ਹੱਟ ਪਸਾਰਾ, ਚੌਦਾਂ ਲੋਕ ਨਾ ਕੋਈ ਉਪਾਈਆ। ਚੌਦਾਂ ਤਬਕਾਂ ਨਾ ਹਾਹਾਕਾਰਾ, ਨਾ ਕੋਈ ਰੋ ਰੋ ਦਏ ਦੁਹਾਈਆ। ਈਸਾ ਮੂਸਾ ਨਾ ਕੋਈ ਦਵਾਰਾ, ਕੁਰਾਨ ਅੰਜੀਲ ਨਾ ਕੋਈ ਅਲਾਈਆ। ਸੰਗ ਮੁਹੰਮਦ ਨਾ ਕੋਈ ਚਾਰ ਯਾਰਾ, ਅੱਲਾ ਰਾਣੀ ਨਾ ਕੋਈ ਜੋਬਨ ਰਹੀ ਵਖਾਈਆ। ਪੀਰ ਫ਼ਕੀਰ ਨਾ ਕੋਈ ਦਸਤਗੀਰ, ਸ਼ਾਹ ਹਕੀਰ ਕੁਤਬ ਗੌਂਸ ਨਾ ਕੋਈ ਅਖਵਾਈਆ। ਸਤਿ ਸੰਤੋਖ ਨਾ ਕੋਈ ਧੀਰਜ ਧੀਰ, ਸਾਂਤਕ ਸਤਿ ਨਾ ਕੋਇ ਜਣਾਈਆ। ਤਾਮਸ ਤਤ ਨਾ ਕੋਈ ਅਖ਼ੀਰ, ਰਾਜਸ ਰਜੋ ਨਾ ਕੋਈ ਸਮਾਈਆ। ਨਾ ਕੋਈ ਹਉਮੇ ਹੰਗਤਾ ਦਿਸੇ ਪੀੜ, ਦੂਈ ਦਵੈਤ ਨਾ ਕੋਈ ਵਖਾਈਆ। ਨਾ ਕੋਈ ਬੰਨ੍ਹੇ ਕਿਸੇ ਬੀੜ, ਖਾਣੀ ਬਾਣੀ ਨਾ ਰਚਨ ਰਚਾਈਆ। ਨਾ ਕੋਈ ਬਸਤਰ ਨਾ ਕੋਈ ਚੀਰ, ਨਾ ਕੋਈ ਸੀਸ ਦਸਤਾਰ ਬੰਧਾਈਆ। ਨਾ ਕੋਈ ਸੁਰਤ ਸਵਾਣੀ ਬਣੇ ਸਾਚੀ ਹੀਰ, ਨਾ ਕੋਈ ਸ਼ਬਦ ਰਾਂਝਾ ਸਾਚੀ ਵੰਞਲੀ ਰਿਹਾ ਵਜਾਈਆ। ਨਾ ਕੋਈ ਚੋਟੀ ਚੜ੍ਹੇ ਅਖ਼ੀਰ, ਅੱਧ ਵਿਚ ਨਾ ਕੋਈ ਅਟਕਾਈਆ। ਨਾ ਕੋਈ ਜਲ ਥਲ ਦਿਸੇ ਨੀਰ, ਅੱਠ ਸੱਠ ਨਾ ਵੇਖ ਵਖਾਈਆ। ਨਾ ਕੋਈ ਜੰਗਲ ਜੂਹ ਉਜਾੜ ਪਹਾੜ ਦਿਸੇ ਬੀੜ, ਡੂੰਘੀ ਗਾਰ ਨਾ ਵੇਖ ਵਖਾਈਆ। ਨਾ ਕੋਈ ਹਸਤ ਨਾ ਕੋਈ ਕੀੜ, ਰਾਜ ਰਾਜਾਨ ਨਾ ਕੋਈ ਅਖਵਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕਾ ਆਪ ਆਪਣੀ ਰੱਖੇ ਧੀਰ, ਆਵੇ ਜਾਵੇ ਮਰੇ ਨਾ ਜਾਈਆ। ਆਦਿਨ ਅੰਤਾ ਹਰਿ ਕਰਤਾਰ, ਏਕ ਏਕ ਅਖਵਾਇੰਦਾ। ਜੁਗਾ ਜੁਗੰਤ ਲਏ ਅਵਤਾਰ, ਆਪ ਆਪਣੀ ਬਣਤ ਬਣਾਇੰਦਾ। ਸਾਧਾਂ ਸੰਤਾਂ ਦਏ ਪਿਆਰ, ਏਕਾ ਸ਼ਬਦ ਜਣਾਇੰਦਾ। ਸ਼ਬਦ ਡੋਰੀ ਅਪਰ ਅਪਾਰ, ਕਾਇਆ ਮੰਦਰ ਅੰਦਰ ਆਪ ਰਖਾਇੰਦਾ। ਆਪੇ ਪਾਵਣਹਾਰਾ ਸਾਰ, ਲੱਖ ਚੁਰਾਸੀ ਭਰਮ ਭੁਲਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਆਪ ਆਪਣਾ ਵੇਸ ਵਟਾਇੰਦਾ। ਨਾਨਕ ਗੋਬਿੰਦ ਬਣ ਲਿਖਾਰ, ਸੇਵਕ ਸੇਵਾ ਸਚ ਕਮਾਇੰਦਾ। ਪੁਰਖ ਅਬਿਨਾਸ਼ੀ ਕਰਮ ਵਿਚਾਰ, ਪੂਰਬ ਲਹਿਣਾ ਝੋਲੀ ਪਾਇੰਦਾ। ਗੁਰ ਗੋਬਿੰਦ ਕਰ ਤਿਆਰ, ਸਾਚਾ ਸੰਗ ਨਿਭਾਇੰਦਾ। ਚਿੱਟੇ ਅਸਵ ਕਰ ਅਸਵਾਰ, ਸਾਚੇ ਰਾਹੇ ਆਪੇ ਪਾਇੰਦਾ। ਸੰਬਲ ਨਗਰੀ ਵਿਚ ਸੰਸਾਰ, ਸਚ ਸਿੰਘਾਸਣ ਇਕ ਵਖਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਭਰਮੇ ਭੁੱਲੇ ਜੀਵ ਗਵਾਰ, ਭਰਮ ਗੜ੍ਹ ਨਾ ਕੋਈ ਤੁੜਾਇੰਦਾ। ਮਾਨਸ ਜਨਮ ਗਏ ਹਾਰ, ਅੰਦਰ ਮੰਦਰ ਉਪਰ ਚੜ੍ਹ ਦਰਸ ਕੋਈ ਨਾ ਪਾਇੰਦਾ। ਪੰਚ ਵਿਕਾਰਾ ਗਏ ਸੜ, ਸ਼ਬਦ ਲੜ ਹੱਥ ਨਾ ਆਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਭ ਦੇ ਅੰਦਰ ਬੈਠਾ ਵੜ, ਨਾ ਕੋਈ ਸੀਸ ਨਾ ਕੋਈ ਧੜ, ਗੁਰਮੁਖ ਵਿਰਲਾ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਗਈ ਸੜ, ਪ੍ਰਭ ਸਾਚਾ ਲੰਬੂ ਲਾਇੰਦਾ। ਤ੍ਰੈ ਲੋਕਾਂ ਉਖੇੜੇ ਆਪੇ ਜੜ੍ਹ, ਆਪੇ ਆਪ ਉਪਾਇੰਦਾ। ਗੁਰਮੁਖ ਸੰਤ ਸੁਹੇਲੇ ਏਕਾ ਅੱਖਰ ਜਾਇਣ ਪੜ੍ਹ, ਹਰਿ ਏਕਾ ਰਾਗ ਅਲਾਇੰਦਾ। ਚੌਥੇ ਘਰ ਜਾਇਣ ਵੜ, ਸੁਖਮਨ ਨਾੜੀ ਟੇਢੀ ਬੰਕ ਰਾਹ ਵਿਚ ਨਾ ਕੋਈ ਅਟਕਾਇੰਦਾ। ਆਪੇ ਤੋੜੇ ਹੰਕਾਰੀ ਗੜ੍ਹ, ਤੀਰ ਨਿਰਾਲਾ ਇਕ ਚਲਾਇੰਦਾ। ਕੋਈ ਨਾ ਸਕੇ ਅੱਗੇ ਅੜ, ਕਾਲ ਦਵਾਰੇ ਬੈਠਾ ਸ਼ਰਮਾਇੰਦਾ। ਮਹਾਂਕਾਲ ਪ੍ਰਭ ਲਿਆ ਫੜ, ਗੁਰਮੁਖਾਂ ਸੇਵਾ ਲਾਇੰਦਾ। ਆਪੇ ਜਾਣੇ ਚੋਟੀ ਜੜ੍ਹ, ਭਾਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਤਾ ਪੁਰਖ ਦੀਨ ਦਿਆਲ, ਦਇਆ ਨਿਧ ਆਪ ਅਖਵਾਇੰਦਾ। ਆਪ ਦਿਆਲ ਕਿਰਪਾਲ ਪੁਰਖ ਅਬਿਨਾਸ਼ਿਆ, ਜੁਗ ਜੁਗ ਵੇਸ ਕਰਾਇਆ। ਵੇਖੇ ਖੇਲ ਸ਼ਾਹੋ ਸ਼ਾਬਾਸਿਆ, ਹਰਿਜਨ ਸਾਚੇ ਮੇਲ ਮਿਲਾਇਆ। ਦਰ ਦੁਰਕਾਰੇ ਮਦਿਰਾ ਮਾਸੀਆ, ਘਰ ਸਾਚੇ ਰਹਿਣ ਨਾ ਪਾਇਆ। ਗੁਰਮੁਖਾਂ ਹੋਏ ਦਾਸੀ ਦਾਸਿਆ, ਸੇਵਕ ਸੇਵ ਰਿਹਾ ਕਮਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼ਿਆ, ਆਕਾਸ਼ ਆਕਾਸ਼ਾਂ ਵਿਚ ਸਮਾਇਆ। ਹਰਿਜਨ ਤਰਾਏ ਰਸਨ ਸਵਾਸਿਆ, ਜੁਗ ਜੁਗ ਲਹਿਣਾ ਝੋਲੀ ਪਾਇਆ। ਪਰਗਟ ਹੋਏ ਘਨਕਪੁਰ ਵਾਸੀਆ, ਕਲਜੁਗ ਵੇਲਾ ਅੰਤਮ ਆਇਆ। ਰਾਜ ਰਾਜਾਨਾਂ ਹੋਏ ਉਦਾਸਿਆ, ਸ਼ਾਹ ਸੁਲਤਾਨਾ ਦਏ ਹਿਲਾਇਆ। ਕਲਜੁਗ ਉਲਟਾ ਹੋਇਆ ਪਾਸਿਆ, ਅੰਤਮ ਦੇਵੇ ਕੰਡਾਂ ਦਰ ਵਢਾਇਆ। ਗੁਰ ਪੂਰੇ ਸਾਚੇ ਸਤਿਗੁਰ ਪੂਰੇ ਸਦ ਬਲ ਬਲ ਜਾਸਿਆ, ਜਿਸ ਰਸਨਾ ਸੋਹੰ ਗਾਇਆ। ਰਸਨਾ ਸੋਹੰ ਸੋ ਪੁਰਖ ਸਤਿ ਪੁਰਖ, ਸਤਿਗੁਰ ਆਪ ਹਿਲਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਰੋਗ ਨਾ ਕੋਈ ਲਗਾਇੰਦਾ। ਕਲਜੁਗ ਤੇਰੀ ਅੰਤਮ ਕਰਨ ਆਇਆ ਪਰਖ, ਜੋਤੀ ਜਾਮਾ ਭੇਖ ਵਟਾਇੰਦਾ। ਸਾਧਾਂ ਸੰਤਾਂ ਦਵਾਰੇ ਕਲਜੁਗ ਮਾਇਆ ਰਹੀ ਵਰਖ, ਮਨਮੁਖ ਝੂਠੇ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨ ਦਿਆਲਾ ਹਰਿ ਗੋਪਾਲਾ ਗੋਬਿੰਦ ਕਾਇਆ ਵੇਖ ਵਖਾਇੰਦਾ। ਗੋਬਿੰਦ ਕਾਇਆ ਸਚ ਟਿਕਾਣਾ, ਹਰਿ ਸਾਚੇ ਜੋਤ ਜਗਾਈਆ। ਸ਼ਬਦ ਸਰੂਪੀ ਇਕ ਬਿਬਾਣਾ, ਹਰਿ ਆਪਣਾ ਆਪ ਰਖਾਈਆ। ਵੇਖ ਵਖਾਏ ਦੋ ਜਹਾਨਾਂ, ਆਵਣ ਜਾਵਣ ਰਚਨ ਰਚਾਈਆ। ਸੋਹੰ ਸ਼ਬਦ ਲਿਆਏ ਧੁਰ ਫ਼ਰਮਾਣਾ, ਲੋਕਮਾਤ ਆਪ ਟਿਕਾਈਆ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਹਾੜ ਸਤਾਰਾਂ ਸਗਨ ਮਨਾਈਆ। ਮੇਟ ਮਿਟਾਏ ਰਾਜ ਰਾਜਾਨਾ, ਸ਼ਾਹ ਸੁਲਤਾਨਾ ਰਿਹਾ ਖਪਾਈਆ। ਸਾਧਾਂ ਸੰਤਾਂ ਧਨ ਵੈਰਾਨਾ, ਨਾਮ ਧਨ ਨਾ ਕੋਈ ਰਖਾਈਆ। ਜੂਠਾ ਝੂਠਾ ਕਾਇਆ ਮੰਦਰ  ਟਿਕਾਣਾ, ਮਨ ਮੂਰਖ ਥਿਰ ਰਹਿਣ ਨਾ ਪਾਈਆ। ਰਸਨ ਵਿਕਾਰਾ ਪੀਣਾ ਖਾਣਾ, ਰਸਨਾ ਜਿਹਵਾ ਹੋਈ ਹਲਕਾਈਆ। ਮਾਇਆ ਕਾਰਨ ਗੁਰ ਮੰਦਰ ਅੰਦਰ ਬਹਿ ਬਹਿ ਗਾਣਾ, ਗ੍ਰੰਥੀ ਪੰਥੀ ਨਾ ਧੀਰ ਧਰਾਈਆ। ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ ਵੇਦ ਪੁਰਾਨਾ, ਵੇਦ ਪੁਰਾਨੀ ਦਿਸ ਨਾ ਆਈਆ। ਹਉਮੇ ਰੋਗ ਇਕ ਲਗਾਨਾ, ਤੀਜਾ ਤਿਲ ਨਾ ਵੇਖ ਵਖਾਈਆ। ਜੂਠ ਝੂਠ ਖੇਲ ਜਹਾਨਾ, ਗਲ ਬੈਠੇ ਜੰਞੂ ਪਾਈਆ। ਮਿਲਿਆ ਮੇਲ ਨਾ ਸ੍ਰੀ ਭਗਵਾਨਾ, ਰਾਮ ਕ੍ਰਿਸ਼ਨਾ ਰਹੇ ਧਿਆਈਆ। ਪਾਇਆ ਪਦ ਨਾ ਇਕ ਨਿਰਬਾਣਾ, ਆਦਿ ਸ਼ਕਤ ਨਾ ਘਰ ਮਨਾਈਆ। ਦੀਵਾ ਬੱਤੀ ਨਾ ਕੋਈ ਜਗਾਨਾ, ਸਾਚੀ ਵਸਤ ਨਾ ਕੋਈ ਰਖਾਈਆ। ਲੇਖੇ ਲੱਗੇ ਨਾ ਅੱਠ ਸੱਠ ਤੇਰਾ ਇਸ਼ਨਾਨਾ, ਅੰਮ੍ਰਿਤ ਆਤਮ ਮੁਖ ਨਾ ਕੋਈ ਚੁਆਈਆ। ਅੰਤਮ ਚੁਕਣਾ ਪੀਣਾ ਖਾਣਾ, ਨਾ ਕੋਈ ਧੀਰ ਧਰਾਈਆ। ਮੁੱਲਾ ਸ਼ੇਖ਼ ਹੋਏ ਹੈਰਾਨਾ, ਗਲ ਮਾਲਾ ਸਚ ਲਟਕਾਈਆ। ਬਗਲੇ ਰੱਖ ਕਿਤੇਬ ਕੁਰਾਨਾ, ਮੁਸਲਾ ਹੱਥ ਰਖਾਈਆ। ਕੂਜਾ ਬਾਂਗ ਊਚਾ ਕੂਕੇ ਦਏ ਦੁਹਾਈਆ। ਹੱਕ ਹਲਾਲ ਨਾ ਕਿਸੇ ਪਛਾਨਾ, ਅਹਿਨਲ ਹੱਕ ਨਾ ਕੋਈ ਮਿਲਾਈਆ। ਧੁਰ ਦਰਗਾਹੇ ਨਾ ਕੋਈ ਤਲਬਾਨਾ, ਨਾ ਕੋਈ ਤਲਬ ਕਰਾਈਆ। ਕਲਮਾ ਅਮਾਮ ਨਾ ਕੋਈ ਗਾਣਾ, ਹੱਕ ਹਕੀਕਤ ਦਏ ਦਿਖਾਈਆ। ਮੁਹੰਮਦ ਨਾ ਮਿਲਿਆ ਧੁਰ ਦੀਬਾਨਾ, ਰਾਹ ਬੈਠਾ ਰਿਹਾ ਤਕਾਈਆ। ਸਦੀ ਚੌਧਵੀਂ ਕਰੇ ਪਰਵਾਨਾ, ਪ੍ਰਭ ਅੱਗੇ ਬੈਠਾ ਸੀਸ ਝੁਕਾਈਆ। ਅਮਾਮ ਮਹਿੰਦੀ ਨਾਉਂ ਰਖਾਨਾ, ਅੰਤ ਨਬੀ ਰਸੂਲਾਂ ਤੇਰੀ ਲਹੂ ਮਿਝ ਧਾਰ ਹੱਥੀਂ ਰੰਗ ਚੜ੍ਹਾਈਆ। ਆਪੇ ਹੋਏ ਬੇਪਛਾਨਾ, ਕਾਲਾ ਬਸਤਰ ਤਨ ਛੁਹਾਈਆ। ਵੇਖ ਵਖਾਏ ਮੁਗਲ ਪਠਾਨਾ, ਸ਼ਾਹ ਈਰਾਨਾ ਲਏ ਜਗਾਈਆ। ਮੱਕਾ ਮਦੀਨਾ ਚਰਨਾਂ ਹੇਠ ਦਬਾਨਾ, ਮੁਖ ਇਕ ਨਕਾਬ ਰਖਾਈਆ। ਅੱਲਾ ਹੂ ਤੇਰਾ ਮੁੱਕੇ ਗਾਣਾ, ਨਾ ਕੋਈ ਰਸਨਾ ਗਾਈਆ। ਪੀਰ ਫ਼ਕੀਰਾਂ ਆਪ ਸਮਝਾਨਾ, ਏਕਾ ਜੋਤ ਕਰੇ ਰੁਸ਼ਨਾਈਆ। ਸਭ ਘਟ ਥਾਂ ਆਪਣਾ ਰੂਪ ਵਟਾਨਾ, ਮੁਹੰਮਦ ਅਹਿਮਦ ਆਪੇ ਵੇਖ ਵਖਾਈਆ। ਸ਼ਰਅ ਸ਼ਰਾਇਤ ਆਪ ਕਰਾਨਾ, ਇਕ ਸ਼ਰੀਅਤ ਰਿਹਾ ਜਲਾਈਆ। ਏਕਾ ਅੱਖਰ ਆਪ ਪੜ੍ਹਾਨਾ, ਬਜਰ ਕਪਾਟੀ ਪੱਥਰ ਤੁੜਾਈਆ। ਦੂਈ ਦਵੈਤੀ ਸਥ ਕਰਾਨਾ, ਚਰਨ ਦਵਾਰਾ ਇਕ ਸੁਹਾਈਆ। ਨੇਤਰ ਨੈਣ ਨੀਰ ਅੱਥਰ ਨਾ ਕਿਸੇ ਵਹਾਨਾ, ਅੱਲਾ ਰਾਣੀ ਗਲ ਬੈਠੀ ਪਲਾ ਪਾਈਆ। ਪੁਰਖ ਅਬਿਨਾਸ਼ੀ ਤੇਰੇ ਚਰਨ ਧਿਆਨ, ਰੋ ਰੋ ਰਹੀ ਸ਼ਰਮਾਈਆ। ਪੁਰਖ ਅਬਿਨਾਸ਼ੀ ਮਿਹਰਵਾਨਾ, ਫੜ ਬਾਂਹੋਂ ਗਲੇ ਲਗਾਈਆ। ਉਠ ਸਪੁੱਤਰੀ ਬਾਲ ਨਾਦਾਨਾ, ਪ੍ਰਭ ਪੜਦਾ ਉਪਰ ਪਾਈਆ। ਲਜ ਪਤ ਰੱਖੇ ਤੇਰੀ ਦੋ ਜਹਾਨਾ, ਗੁਰਸਿਖ ਤੇਰੀ ਸੇਵਾ ਆਪ ਕਮਾਈਆ। ਸੁਰਤ ਸਵਾਣੀ ਗੁਰਸਿਖ ਤੇਰੀ ਅੱਲਾ ਰਾਣੀ, ਸੋਹੰ ਸ਼ਬਦ ਕਰੇ ਕੁੜਮਾਈਆ। ਕਾਲ ਮਹਾਂਕਾਲ ਦੋਵੇਂ ਦਰ ਫਿਰਨ ਭਰਨ ਪਾਣੀ, ਪ੍ਰਭ ਖੰਡਾ ਹੱਥ ਰਖਾਈਆ। ਗੁਰ ਪੂਰਾ ਮਿਲਿਆ ਸਾਚਾ ਹਾਣੀ, ਵਿਛੜ ਕਦੇ ਨਾ ਜਾਈਆ। ਚੌਥੇ ਘਰ ਏਕਾ ਬਾਣੀ, ਨਾਨਕ ਸੋਹੰ ਰਸਨਾ ਗਾਈਆ। ਪਾਇਆ ਪੁਰਖ ਹਰਿ ਸੁਲਤਾਨੀ, ਦਰ ਦਵਾਰੇ ਬੈਠਾ ਅਲੱਖ ਜਗਾਈਆ। ਪੁਰਖ ਅਬਿਨਾਸ਼ੀ ਜੋਤ ਨੁਰਾਨੀ, ਅੱਠੇ ਪਹਿਰ ਡਗਮਗਾਈਆ। ਭੇਵ ਨਾ ਪਾਏ ਛੱਤੀ ਰਾਗ ਬਾਣੀ, ਸਾਧ ਸੰਤ ਗਏ ਰਸਨਾ ਗਾਈਆ। ਅਰਜਨ ਲਿਖਿਆ ਲੇਖ ਅਪਾਰ  ਮਹਾਨੀ, ਆਪਣਾ ਮੁਖ ਸੁਹਾਈਆ। ਪਾਰਬ੍ਰਹਮ ਤੇਰੇ ਚਰਨ ਦੇ ਕੁਰਬਾਨੀ, ਬੈਠਾ ਦਰ ਆਪਣਾ ਸੀਸ ਝੁਕਾਈਆ। ਸਾਧ ਸੰਗਤ ਹਰਿ ਦਰ ਕਰ ਪਰਵਾਨੀ, ਕਲਜੁਗ ਅੰਤਮ ਮੇਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕਾ ਨਾਉਂ ਰਖਾਈਆ। ਨਿਹਕਲੰਕ ਹਰਿ ਨਾਉਂ ਰਖਾ, ਆਪਣੀ ਕਲ ਵਰਤਾਇੰਦਾ। ਰਾਮ ਕ੍ਰਿਸ਼ਨ ਲਏ ਉਠਾ, ਆਪਣਾ ਸੰਗ ਰਖਾਇੰਦਾ। ਪਤਵੰਤ ਦਇਆਵੰਤ ਲਏ ਜਗਾ, ਜਾਮਾਵੰਤ ਵੇਖ ਵਖਾਇੰਦਾ। ਕਾਹਨਾ ਕ੍ਰਿਸ਼ਨਾ ਆਪ ਬਣਾ, ਆਪੇ ਮੁਖ ਛੁਪਾਇੰਦਾ। ਅਰਜਨ ਅਰਜਨ ਅਰਜਨ ਆਪ ਅਖਵਾ, ਆਪ ਆਪਣੀ ਭਗਤੀ ਲਾਇੰਦਾ। ਸੰਗ ਮੁਹੰਮਦ ਚਾਰ ਯਾਰ ਲਏ ਉਪਾ, ਕਲਜੁਗ ਝੋਲੀ ਪਾਇੰਦਾ। ਜੂਠ ਝੂਠ ਲਏ ਪਰਨਾ, ਪੰਜ ਤਤ ਸੰਗ ਨਿਭਾਇੰਦਾ। ਈਸਾ ਮੂਸਾ ਦਏ ਜਣਾ, ਕਾਲਾ ਸੂਸਾ ਤਨ ਛੁਹਾਇੰਦਾ। ਚੀਨਾ ਰੂਸਾ ਸਰਨ ਲਗਾ, ਉਨੀ ਉਨੀਸਾ ਚਰਨ ਛੁਹਾਇੰਦਾ। ਬੀਸ ਬੀਸਾ ਵੇਖ ਵਖਾ, ਆਪਣੀ ਦਇਆ ਕਮਾਇੰਦਾ। ਇਕ ਇਕੀਸਾ ਆਪਣੀ ਬਣਤ ਬਣਾ, ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਹਕਲੰਕਾ ਨਾਉਂ ਰਖਾਇੰਦਾ। ਨਿਹਕਲੰਕਾ ਨਾਉਂ ਰਖਾਇਆ, ਹਰਿ ਸਾਚੀ ਜੋਤ ਜਗਾਈਆ। ਸਤਿ ਪੁਰਖ ਨਿਰੰਜਣ ਭੇਵ ਨਾ ਰਾਇਆ, ਅਗੰਮ ਅਗੰਮੜੇ ਧਾਮ ਸੁਹਾਈਆ। ਨਾਨਕ ਗੋਬਿੰਦ ਸੇਵਾ ਲਾਇਆ, ਸੇਵਕ ਸੇਵਾ ਗਏ ਕਮਾਈਆ। ਆਪਣਾ ਲੇਖਾ ਆਪਣੇ ਹੱਥ ਰਖਾਈਆ। ਭਰਮ ਭੁਲੇਖਾ ਜਗਤ ਲਾਹਿਆ, ਗੁਰ ਪੂਰਾ ਨਾ ਮਰੇ ਨਾ ਜਾਈਆ। ਦੇਸ ਪਰਦੇਸਾਂ ਹੋਏ ਸਹਾਇਆ, ਤ੍ਰੈ ਲੋਕਾਂ ਪਾਰ ਕਰਾਈਆ। ਗਣਪਤ ਗਣੇਸ਼ ਨਾ ਕੋਈ ਮਨਾਇਆ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਰਚਾਈਆ। ਕਾਲ ਨਗਾਰਾ ਡੰਕ ਹੈ, ਜੁਗ ਜੁਗ ਰਿਹਾ ਵਜਾਏ। ਨਾ ਕੋਈ ਰਾਓ ਨਾ ਕੋਈ ਰੰਕ ਹੈ, ਰਾਜ ਰਾਜਾਨਾ ਨਾ ਵੇਖ ਵਖਾਏ। ਨਾ ਕੋਈ ਦਵਾਰ ਬੰਕ ਹੈ, ਮੰਦਰ ਅੰਦਰ ਨਾ ਕੋਈ ਛੁਪਾਏ। ਗੁਰਮੁਖ ਵਿਰਲਾ ਰਾਜਾ ਜਨਕ ਹੈ, ਨਾਮ ਰਤਨ ਤਨ ਰਖਾਏ। ਪ੍ਰਭ ਖੇਲੇ ਖੇਲ ਬਾਰ ਅਨਕ ਹੈ, ਅਨਕ ਕਲਾ ਵਰਤਾਏ। ਕਲਜੁਗ ਵਾਸੀ ਪੁਰੀ ਘਨਕ ਹੈ, ਹਰਿਜਨ ਸਾਚੇ ਲਏ ਤਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲ ਕਲੰਦਰ ਵੇਖ ਵਖਾਏ। ਕਾਲ ਨਗਾਰਾ ਵੱਜਣਾ, ਚਾਰੋਂ ਕੁੰਟ ਜਣਾਈਆ। ਜੋ ਘੜਿਆ ਸੋ ਭੱਜਣਾ, ਥਿਰ ਰਹਿਣ ਨਾ ਪਾਈਆ। ਬਿਨ ਗੁਰ ਪੂਰੇ ਕੋਇ ਨਾ ਰੱਖੇ ਲਜਣਾ, ਮਨਮੁਖ ਜੀਵ ਦੇਣ ਦੁਹਾਈਆ । ਧਰਮ ਦਵਾਰੇ ਗੁਰਮੁਖ ਵਿਰਲੇ ਬਹਿ ਬਹਿ ਸਜਣਾ, ਜਿਸ ਜਨ ਆਪਣੀ ਦਇਆ ਕਮਾਈਆ। ਮਦਿਰਾ ਮਾਸ ਜਿਸ ਜਨ ਤਜਣਾ, ਦਰਗਾਹ ਸਾਚੀ ਦਏ ਬਹਾਈਆ। ਵੇਲੇ ਅੰਤਮ ਰੱਖੇ ਲਜਣਾ, ਜੋ ਜਨ ਆਏ ਸਰਨਾਈਆ। ਹਰਿਜਨ ਪੜਦਾ ਆਪਣਾ ਕੱਜਣਾ, ਗੁਰ ਚਰਨ ਪ੍ਰੀਤ ਰਖਾਈਆ। ਨਾਮ ਚੜ੍ਹਾਏ ਸਚ ਜਹਾਜਣਾ, ਸਾਚੀ ਨਈਆ ਰਿਹਾ ਚਲਾਈਆ। ਮਨਮੁਖ ਮਾਇਆ ਮਮਤਾ ਅਗਨੀ ਦਝਣਾ, ਨਾ ਸਕੇ ਕੋਈ ਬਚਾਈਆ। ਨੌਂ ਦਵਾਰੇ ਫਿਰਿਆ ਭੱਜਣਾ, ਮਨ ਮਤ ਹੋਏ ਹਲਕਾਈਆ । ਪੰਚ ਵਿਕਾਰਾ ਝੂਠਾ ਗੱਜਣਾ, ਲੋਭ ਹੰਕਾਰਾ ਨਾਲ ਰਲਾਈਆ। ਬਜਰ ਕਪਾਟੀ ਜਿੰਦਾ ਵੱਜਣਾ, ਨਾ ਸਕੇ  ਕੋਈ ਤੁੜਾਈਆ। ਵੇਲੇ ਅੰਤ ਲਾਉਣ ਨਾ ਦੇਵੇ ਅਜ ਪੱਜਣਾ, ਕਾਲ ਦਵਾਰੇ ਆਵੇ ਜਾਈਆ। ਬਹੱਤਰ ਨਾੜੀ ਲਹੂ ਪੀ ਪੀ ਰੱਜਣਾ, ਆਪ ਆਪਣੀ ਤ੍ਰਿਸ਼ਨ ਬੁਝਾਈਆ। ਧਰਮ ਰਾਏ ਦਵਾਰੇ ਬਹਿ ਬਹਿ ਹੱਸਣਾ, ਲਾੜੀ ਮੌਤ ਖ਼ੁਸ਼ੀ ਮਨਾਈਆ। ਕੁੰਭੀ ਨਰਕ ਅੰਤਮ ਦਝਣਾ, ਕਰਮਾਂ ਭਾਹ ਰਹੀ ਜਲਾਈਆ। ਗੁਰਮੁਖ ਗੁਰ ਚਰਨ ਦਵਾਰੇ ਬਹਿ ਬਹਿ ਹੱਸਣਾ, ਮਿਲੀ ਸਚ ਸੱਚੀ ਸਰਨਾਈਆ। ਮੇਟੇ ਰੈਣ ਅੰਧੇਰੀ ਮੱਸਿਆ, ਜੋਤ ਨਿਰੰਜਣ ਚੰਦ ਚੜ੍ਹਾਈਆ। ਮਾਇਆ ਮਮਤਾ ਮੂਲ ਨਾ ਡੱਸਿਆ, ਕਲਜੁਗ ਨਾਗਨ ਨੇੜ ਨਾ ਆਈਆ। ਤੀਰ ਨਿਰਾਲਾ ਏਕਾ ਕਸਿਆ, ਰਸਨਾ ਚਿੱਲਾ ਇਕ ਚੜ੍ਹਾਈਆ। ਜਨ ਭਗਤਾਂ ਹਿਰਦੇ ਅੰਦਰ ਆਪੇ ਵਸਿਆ, ਸੁਰਤ ਸ਼ਬਦੀ ਮੇਲ ਮਿਲਾਈਆ। ਕੋਟਨ ਕੋਟ ਪਰਕਾਸ਼ ਕਰੇ ਰਵ ਸੱਸਿਆ, ਅੰਧ ਅੰਧੇਰ ਮਿਟਾਈਆ । ਹਰਿਜਨ ਹਰਿ ਹਰਿ ਏਕਾ ਰਾਹ ਸਾਚਾ ਦੱਸਿਆ, ਆਪ ਆਪਣਾ ਪੰਥ ਦਿਸਾਈਆ। ਸਾਚਾ ਨਾਮ ਸ਼ਬਦ ਲਟਕਾਏ ਰੱਸਿਆ, ਗੁਰਮੁਖ ਸਾਚੇ ਲਏ ਚੜ੍ਹਾਈਆ। ਆਤਮ ਸੇਜਾ ਆਏ ਨੱਸਿਆ, ਦਸਮ ਦਵਾਰੀ ਵੇਖ ਵਖਾਈਆ। ਅੰਮ੍ਰਿਤ ਆਤਮ ਦੇਵੇ ਰਸ ਰਸਿਆ, ਨਿਝਰ ਧਾਰਾ ਇਕ ਵਹਾਈਆ। ਸਗਲ ਵਸੂਰਾ ਹਰਿਜਨ ਸਾਚੇ ਅੰਤਮ ਵਾਰੀ ਲੱਥਿਆ, ਗੁਰ ਸ਼ਬਦੀ ਦਰਸ਼ਨ ਪਾਈਆ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹੱਥਿਆ, ਸਮਰਥ ਹੱਥ ਵਡਿਆਈਆ। ਬੋਧ ਜਣਾਈ ਅਗਾਧ ਅਕਥਨਾ ਅਕਥਿਆ, ਅਕੱਥ ਕਥਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲ ਦਿਆਲ ਰੰਗ ਸਮਾਈਆ। ਕਾਲ ਭਗਵਾਨ ਕਾਲੀ ਧਾਰ, ਕਾਲਾ ਰੰਗ ਚੜ੍ਹਾਇੰਦਾ। ਵੇਖ ਵਖਾਣੇ ਸਰਬ ਸੰਸਾਰ, ਜੂਠੀ ਝੂਠੀ ਗੰਗ ਵਹਾਇੰਦਾ। ਲੱਖ ਚੁਰਾਸੀ ਨਰ ਨਾਰ, ਮਾਇਆ ਰਾਣੀ ਪਲੰਘ ਸਵਾਇੰਦਾ । ਕਾਮ ਕਰੋਧ ਕਰ ਪਿਆਰ, ਲੋਭ ਮੋਹ ਤਨ ਪਹਿਨਾਇੰਦਾ। ਖਾਲੀ ਠੂਠਾ ਵਿਚ ਸੰਸਾਰ, ਤ੍ਰੈਗੁਣ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਕਾਲਾ ਰੂਪ, ਕਾਲ ਦਿਆਲ ਆਪ ਅਖਵਾਇੰਦਾ। ਕਲਜੁਗ ਕਾਲ ਅਕਲ ਕਲ ਧਾਰੀ, ਏਕਾ ਏਕ ਅਖਵਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਸ਼ਬਦ ਖੰਡਾ ਹੱਥ ਉਠਾਇਆ। ਬ੍ਰਹਮਾ ਸ਼ਿਵ ਕਰੇ ਖ਼ਬਰਦਾਰੀ, ਸੁਰਪਤ ਰਾਜਾ ਇੰਦ ਰਿਹਾ ਹਿਲਾਇਆ। ਕਰੋੜ ਤੇਤੀਸਾ ਹਾਹਾਕਾਰੀ, ਗਣਪਤ ਗਣੇਸ਼ ਰਿਹਾ ਕੁਰਲਾਇਆ। ਰਾਮਾ ਕ੍ਰਿਸ਼ਨ ਵੇਖ ਵਿਚਾਰੀ, ਨੇਤਰ ਨਰਾਇਣ ਰਿਹਾ ਵਖਾਇਆ। ਕਲਜੁਗ ਤੇਰੀ ਅੰਤਮ ਯਾਰੀ, ਸੰਗ ਮੁਹੰਮਦ ਰਿਹਾ ਨਿਭਾਇਆ। ਨਾਨਕ ਬਣਿਆ ਦਰ ਭਿਖਾਰੀ, ਨਾਮ ਸਤਿ ਝੋਲੀ ਪਾਇਆ। ਅਰਜਨ ਲਿਖਿਆ ਲੇਖ ਅਪਾਰੀ, ਹਰਿ ਲੇਖਾ ਲੇਖ ਲਿਖਾਇਆ। ਗੋਬਿੰਦ ਮੰਗੀ ਤਨ ਕਟਾਰੀ, ਹਰਿ ਪੰਚਮ ਪੰਚਮ ਸੁਹਾਇਆ। ਦਰਸ ਦਿਖਾਏ ਦਰ ਦਰਬਾਰੀ, ਦਰ ਘਰ ਸਾਚਾ ਇਕ ਵਖਾਇਆ। ਪੂਤ ਸਪੂਤਾ ਕਰ ਪਿਆਰੀ, ਚਾਰੇ ਕੁੰਟਾਂ ਹੋਏ ਸਹਾਇਆ। ਗੋਬਿੰਦ ਗੋਬਿੰਦ ਗੋਬਿੰਦ ਅੰਤਮ ਗਿਆ ਹਾਰੀ, ਕਲਜੁਗ ਜੂਠਾ ਝੂਠਾ ਵੇਖ ਵਖਾਇਆ। ਰਸਨਾ ਗਾਏ ਵਾਰੋ ਵਾਰੀ, ਕਲਜੁਗ ਅੰਤਮ ਹੋਏ ਸਹਾਇਆ। ਸ਼ਬਦ ਖੰਡਾ ਤੇਜ ਕਟਾਰੀ, ਹਰਿ ਏਕਾ ਲਏ ਉਪਾਇਆ। ਪਰਗਟ ਹੋਏ ਵਡ ਬਲਕਾਰੀ, ਸੂਰਬੀਰ ਅਖਵਾਇਆ। ਦੋ ਜਹਾਨਾਂ ਸ਼ਾਹ ਅਸਵਾਰੀ, ਸਾਚਾ ਘੋੜਾ ਇਕ ਰਖਾਇਆ। ਸਤਿ ਪੁਰਖ ਨਿਰੰਜਣ ਖੇਲ ਅਪਾਰੀ, ਜੋਤੀ ਨੂਰ ਸਵਾਇਆ। ਪੰਜ ਤਤ ਨਾ ਮੀਤ ਮੁਰਾਰੀ, ਤ੍ਰੈਗੁਣ ਵਿਚ ਨਾ ਆਇਆ। ਛੱਪਰ ਛੰਨ ਨਾ ਕੋਈ ਅਟਾਰੀ, ਕਿਲਾ ਕੋਟ ਨਾ ਕੋਈ ਸੁਹਾਇਆ। ਅਨੰਦਪੁਰ ਨਾ ਗੜ੍ਹੀ ਅਪਾਰੀ, ਤੀਰ ਕਮਾਨ ਨਾ ਕੋਇ ਚਲਾਇਆ। ਕਲਗੀ ਤੋੜਾ ਨਾ ਸੀਸ ਦਸਤਾਰੀ, ਨੀਲਾ ਘੋੜਾ ਨਾ ਵਾਗ ਉਠਾਇਆ। ਸਰਸਾ ਨੀਰ ਵਹਾਏ ਨਾ ਵਾਰੋ ਵਾਰੀ, ਸਗਲਾ ਸੰਗ ਨਾ ਕੋਈ ਡੁਬਾਇਆ। ਸਿੱਖ ਸਾਜਣ ਨਾ ਹੋਏ ਕੋਇ ਇਨਕਾਰੀ, ਨਾ ਕੋਈ ਭਾਣਾ ਮੇਟ ਮਿਟਾਇਆ। ਪਰਗਟ ਹੋਏ ਨਿਹਕਲੰਕਾ ਨਰਾਇਣ ਨਰ ਅਵਤਾਰੀ, ਦਿਸ ਕਿਸੇ ਨਾ ਆਇਆ। ਕਾਲ ਨਗਾਰੇ ਲੱਗੇ ਚੋਟ ਭਾਰੀ, ਏਕਾ ਧੌਸਾ ਰਿਹਾ ਵਜਾਇਆ। ਸ਼ਬਦ ਸਰੂਪੀ ਲਸ਼ਕਰ ਭਾਰੀ, ਰਾਮ ਰਈਅਤ ਰਿਹਾ ਬਣਾਇਆ। ਸਹੰਸ ਸਹੰਸਰ ਕਰੇ ਖ਼ੁਆਰੀ, ਲੇਖਾ ਲਿਖਤ ਵਿਚ ਨਾ ਆਇਆ। ਲਾੜੀ ਮੌਤ ਧਰਮ ਰਾਏ ਦੀ ਧੀ ਕਵਾਰੀ, ਲੱਖ ਚੁਰਾਸੀ ਨਾਲ ਲਏ ਪਰਨਾਇਆ। ਦਰ ਦਰ ਘਰ ਘਰ ਵੇਖੇ ਵਾਰੋ ਵਾਰੀ, ਨੌਂ ਖੰਡ ਪ੍ਰਿਥਮੀ ਫੇਰਾ ਪਾਇਆ। ਸੱਤਾਂ ਦੀਪਾਂ ਪਾਰ ਕਿਨਾਰੀ, ਉਚੇ ਟਿੱਲੇ ਡੇਰਾ ਲਾਇਆ। ਗੁਰ ਦਰ ਮੰਦਰ ਮਸਜਿਦ ਦਏ ਬਹਾਰੀ, ਧਰਤ ਧਵਲ ਆਕਾਸ਼ ਵੇਖ ਵਖਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤੋੜੇ ਗੜ੍ਹ ਹੰਕਾਰੀ, ਕਿਲਾ ਕੋਟ ਰਹਿਣ ਨਾ ਪਾਇਆ। ਸਾਧ ਸੰਤ ਹੋਏ ਪ੍ਰਭ ਤੇਰੇ ਨਾਉਂ ਜਗਤ ਵਪਾਰੀ, ਮਾਇਆ ਵਣਜ ਨਾ ਕੋਈ ਕਰਾਇਆ। ਮਨਮੁਖ ਜੀਵ ਮਾਨਸ ਜਨਮ ਗਏ ਹਾਰੀ, ਸਤਿਗੁਰ ਪੂਰਾ ਦਿਸ ਨਾ ਆਇਆ। ਜੂਠੀ ਝੂਠੀ ਕਲਜੁਗ ਤੇਰੀ ਤਾਰੀ, ਤਾਰਨਹਾਰ ਨਾ ਹੋਏ ਸਹਾਇਆ। ਕਲਜੁਗ ਕਾਲ ਕਰੇ ਕਾਰੀ, ਪ੍ਰਭ ਸਾਚੇ ਹੁਕਮ ਸੁਣਾਇਆ। ਸੰਮਤ ਚੌਦਾਂ ਕਰੇ ਖ਼ਬਰਦਾਰੀ, ਵੀਹ ਸਦ ਤੇਰਾ ਲੇਖਾ ਆਪਣੇ ਹੱਥ ਰਖਾਇਆ। ਗੁਰਮੁਖਾਂ ਕਰੇ ਚਰਨ ਪਿਆਰੀ, ਚਰਨ ਧੂੜ ਮਸਤਕ ਟਿੱਕਾ ਲਾਇਆ। ਇਕ ਸੁਹਾਏ ਬੰਕ ਦਵਾਰੀ, ਦਵਾਰ ਬੰਕਾ ਇਕ ਵਖਾਇਆ। ਲਾੜੀ ਮੌਤ ਹੋਏ ਪਨਿਹਾਰੀ, ਗੁਰ ਦਰ ਬੈਠੀ ਸੇਵ ਕਮਾਇਆ। ਗੁਰਸਿਖਾਂ ਦੂਰੋਂ ਨਿਉਂ ਨਿਉਂ ਕਰੇ ਨਿਮਸਕਾਰੀ, ਨੇਤਰ ਨੈਣ ਰਹੀ ਛੁਪਾਇਆ। ਨਿਹਕਲੰਕ ਤੇਰੀ ਸੱਚੀ ਸਿਕਦਾਰੀ, ਦੂਸਰ ਕੋਈ ਰਹਿਣ ਨਾ ਪਾਇਆ। ਸੋਹੰ ਸ਼ਬਦ ਵਡ ਬਲਕਾਰੀ, ਘਰ ਚੌਥਾ ਇਕ ਵਖਾਇਆ। ਤੀਜੇ ਨੇਤਰ ਅੱਖ ਉਘਾੜੀ, ਪ੍ਰਭ ਏਕਾ ਸੁਰਮਾ ਪਾਇਆ। ਗੁਰਸਿਖਾਂ ਰੱਖੇ ਲਾਜ ਚਰਨ ਛੁਹਾਈ ਦਾਹੜੀ, ਵੇਲਾ ਅੰਤਮ ਆਇਆ। ਆਪੇ ਹੋਏ ਪਿੱਛੇ ਅਗਾੜੀ, ਦਿਵਸ ਰੈਣ ਸੇਵ ਕਮਾਇਆ। ਉਚੇ ਟਿੱਲੇ ਮੱਲੇ ਜੰਗਲ ਜੂਹ ਉਜਾੜ ਪਹਾੜੀ, ਧਰਤ ਧਵਲ ਵੇਖ ਵਖਾਇਆ। ਤ੍ਰੈਗੁਣ ਮਾਇਆ ਅੰਤਮ ਆਪੇ ਸਾੜੀ, ਜੋਤੀ ਲੰਬੂ ਏਕਾ ਲਾਇਆ। ਬ੍ਰਹਮਾ ਵਿਸ਼ਨ ਸ਼ਿਵ ਕੱਢਣ ਹਾੜੀ, ਪ੍ਰਭ ਦਰ ਰੋ ਰੋ ਰਹੇ ਕੁਰਲਾਇਆ । ਲੇਖਾ ਮੁਕਾਵੇ ਸਤਾਰਾਂ ਹਾੜੀ, ਜੋ ਸਿੱਖਾਂ ਲੇਖ ਲਿਖਾਇਆ। ਪ੍ਰਭ ਅਬਿਨਾਸ਼ੀ ਸ਼ਬਦ ਡੰਡੇ ਰਿਹਾ ਝਾੜੀ, ਦਰ ਦਵਾਰਾ ਰਿਹਾ ਦੁਰਕਾਇਆ। ਪ੍ਰਭ ਜੋਤ ਜਗਾਏ ਗੁਰਮੁਖਾਂ ਬਹੱਤਰ ਨਾੜੀ, ਆਪ ਆਪਣੀ ਦਇਆ ਕਮਾਇਆ। ਬਜਰ ਕਪਾਟੀ ਪੜਦਾ ਦੇਵੇ ਪਾੜੀ, ਸਵੱਛ ਸਰੂਪੀ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲ ਦਿਆਲ ਹਰਿ ਗੋਬਿੰਦ ਲਾਲ, ਸ਼ਬਦ ਪਹਿਨ ਇਕ ਦੁਸ਼ਾਲ, ਗੁਰਮੁਖਾਂ ਰਿਹਾ ਸਮਝਾਇਆ। ਕਾਲ ਨਗਾਰਾ ਰਿਹਾ ਕੂਕ, ਚਾਰ ਕੁੰਟ ਜੈਕਾਰਿਆ। ਤ੍ਰੈਗੁਣ ਮਾਇਆ ਰਹੀ ਫੂਕ, ਪ੍ਰਭ ਸਾਚੇ ਇਕ ਫੁੰਕਾਰਾ ਮਾਰਿਆ। ਬ੍ਰਹਮਾ ਤੇਰੀ ਚੁੱਕੇ ਚੂਕ, ਨਾ ਦੇਵੇ ਕੋਈ ਸਹਾਰਿਆ। ਸ਼ਿਵ ਜੀ ਰੋਵੇ ਆਪਣਾ ਦੂਖ, ਬਾਸ਼ਕ ਤਸ਼ਕਾ ਲੱਗੇ ਭਾਰਿਆ। ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਲੱਗੀ ਭੂਖ, ਅੰਮ੍ਰਿਤ ਧਾਰਾ ਮਿਲੇ ਅਪਰ ਅਪਾਰਿਆ। ਪੁਰਖ ਅਬਿਨਾਸ਼ੀ ਅੰਤਮ ਤੂਠ, ਕਲਜੁਗ ਆਇਆ ਪਾਸਾ ਹਾਰਿਆ। ਸਾਧਾਂ ਸੰਤਾਂ ਪੱਲੇ ਬੰਨ੍ਹੀ ਨਾਮ ਗੰਢ ਜੂਠ ਝੂਠ, ਸਚ ਸੁੱਚ ਨਾ ਕੋਈ ਵਣਜਾਰਿਆ। ਧਰਮ ਸਤਿ ਗਿਆ ਰੂਠ, ਤੀਰਥ ਤੱਟਾਂ ਗੁਰ ਦਰ ਮੰਦਰ ਅੰਦਰ ਵਿਸ਼ੇ ਵਿਕਾਰਿਆ। ਪੰਚ ਵਿਕਾਰਾ ਰਿਹਾ ਲੁੱਟ, ਕਾਮ ਕਰੋਧ ਲੋਭ ਮੋਹ ਹੰਕਾਰਿਆ। ਮਨਮੁਖ ਜੀਵਾਂ ਭਾਗ ਗਏ ਨਿਖੁੱਟ, ਸਾਚੀ ਚੋਗ ਨਾ ਕੋਈ ਚੁਗਾ ਰਿਹਾ। ਤਨ ਨਗਾਰੇ ਨਾ ਲੱਗੇ ਸਾਚੀ ਚੋਟ, ਸ਼ਬਦ ਤਾਲ ਨਾ ਕੋਈ ਵਜਾ ਰਿਹਾ। ਕਲਜੁਗ ਜੀਵ ਆਲ੍ਹਣਿਓ ਡਿੱਗੇ ਬੋਟ, ਨਾ ਅੰਤਮ ਕੋਈ ਉਠਾ ਰਿਹਾ। ਮਾਇਆ ਰਾਣੀ ਨਾ ਭਰੀ ਪੋਟ, ਤ੍ਰਿਸ਼ਨਾ ਭੁੱਖ ਨਾ ਕੋਈ ਮਿਟਾ ਰਿਹਾ। ਗੁਰਮੁਖ ਵਿਰਲੇ ਪ੍ਰਭ ਚਰਨ ਰੱਖੀ ਏਕਾ ਓਟ, ਇਕ ਧਿਆਨ ਲਗਾ ਰਿਹਾ। ਲੱਖ ਚੁਰਾਸੀ ਵਿਚੋਂ ਕੱਢੇ ਇਕ ਭਰਮੇ ਭੁੱਲੇ ਕੋਟੀ ਕੋਟ, ਕੋਟ ਕੋਟਾਂ ਭਰਮ ਭੁਲਾ ਲਿਆ। ਗੁਰਮੁਖ ਤੇਰਾ ਤਨ ਬਸਤਰ ਇਕ ਲੰਗੋਟ, ਧੀਰਜ ਯਤ ਸਤਿ ਪ੍ਰਭ ਆਪਣੇ ਹੱਥ ਰਖਾ ਲਿਆ। ਮੋਹ ਵਿਕਾਰਾ ਜਗਤ ਕੱਢੇ ਖੋਟ, ਨਾਮ ਖੰਡਾ ਇਕ ਚਮਕਾ ਰਿਹਾ। ਮਾਇਆ ਰਾਣੀ ਖਾਲੀ ਠੂਠ, ਚਾਰੋਂ ਕੁੰਟਾਂ ਆਪ ਵਖਾ ਰਿਹਾ। ਸਤਿਜੁਗ ਦੁਆਪਰ ਤ੍ਰੇਤਾ ਜੋ ਗਏ ਰੂਠ, ਕਲਜੁਗ ਅੰਤਮ ਮੇਲ ਮਿਲਾ ਰਿਹਾ। ਆਪ ਕਰਾਏ ਏਕਾ ਮੁੱਠ, ਸਾਚੀ ਬਣਤ ਬਣਾ ਰਿਹਾ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠ, ਨੌਂ ਖੰਡ ਪ੍ਰਿਥਮੀ ਵੇਖ ਵਖਾ ਰਿਹਾ। ਅੰਮ੍ਰਿਤ ਆਤਮ ਦੇਵੇ ਸਾਚਾ ਘੁੱਟ, ਤ੍ਰਿਸਨਾ ਭੁੱਖ ਮਿਟਾ ਰਿਹਾ। ਜੂਠ ਝੂਠ ਜੜ੍ਹ ਦੇਵੇ ਪੁੱਟ, ਸਚ ਸੁੱਚ ਬੀਜ ਬਿਜਾ ਲਿਆ। ਸੋਹੰ ਸ਼ਬਦ ਲਾਹਾ ਲੈਣਾ ਲੁੱਟ, ਵੇਲਾ ਗਿਆ ਹੱਥ ਨਾ ਆ ਰਿਹਾ। ਸੰਮਤ ਚੌਦਾਂ ਸ੍ਰਿਸ਼ਟੀ ਪੈਣੀ ਫੁੱਟ, ਪ੍ਰਭ ਸਾਚਾ ਖੇਲ ਖਿਲਾ ਰਿਹਾ। ਦਿਨ ਦਿਹਾੜੇ ਪੈਣੀ ਲੁੱਟ, ਲੁੱਟਣਹਾਰਾ ਦਿਸ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲ ਕਾਲਖ ਟਿੱਕਾ ਮਸਤਕ ਸ਼ਾਹੀ ਮਨਮੁਖਾਂ ਆਪ ਲਗਾ ਰਿਹਾ। ਕਾਲਖ ਟਿੱਕਾ ਕਾਲਾ ਦਾਗ਼, ਮਨਮੁਖਾਂ ਆਪ ਟਿਕਾਇੰਦਾ। ਦੀਪਕ ਜੋਤੀ ਬੁਝੇ ਚਿਰਾਗ਼, ਦੀਵਾ ਬੱਤੀ ਨਾ ਕੋਈ ਜਗਾਇੰਦਾ। ਕਿਸੇ ਨਾ ਮਿਲੇ ਕੰਤ ਸੁਹਾਗ, ਨਾਰ ਦੁਹਾਗਣ ਸਰਬ ਵਖਾਇੰਦਾ। ਕੋਇ ਨਾ ਗਾਏ ਸਾਚਾ ਰਾਗ, ਅਨਹਦ ਤਾਲ ਨਾ ਕੋਈ ਵਜਾਇੰਦਾ। ਗੁਰ ਚਰਨ ਧੂੜ ਮਿਲੇ ਨਾ ਮਜਨ ਮਾਘ, ਅਠ ਸਠ ਜੂਠਾ ਝੂਠਾ ਨਾਹਵਣ ਨਹਾਇੰਦਾ। ਗੁਰ ਚਰਨ ਸਰੋਵਰ ਸਚ ਪਰਾਗ, ਤ੍ਰਿਬੈਣੀ ਨੈਣੀ ਦਰਸ ਦਿਖਾਇੰਦਾ। ਹੰਸ ਬਣਾਏ ਫੜ ਫੜ ਕਾਗ, ਸੋਹੰ ਸਾਚੀ ਚੋਗ ਚੁਗਾਇੰਦਾ। ਦੋ ਜਹਾਨੀ ਪਕੜੇ ਵਾਗ, ਸਾਚਾ ਜੋਗੀ ਜੋਗ ਕਮਾਇੰਦਾ। ਆਤਮ ਤ੍ਰਿਸ਼ਨਾ ਮਿਟੇ ਆਗ, ਕਾਮ ਕਾਮਨੀ ਨੇੜ ਨਾ ਆਇੰਦਾ। ਗੁਰਮੁਖ ਹੋਏ ਵਡ ਵਡ ਭਾਗ, ਧੁਰ ਜਾਮਨ ਏਕਾ ਨਾਮ ਦਵਾਇੰਦਾ। ਚਰਨ ਕਵਲ ਜੋ ਗਏ ਲਾਗ, ਅੰਧੇਰੀ ਸ਼ਾਮ ਆਪ ਮਿਟਾਇੰਦਾ। ਕਲਜੁਗ ਸੋਏ ਗਏ ਜਾਗ, ਜਿਸ ਜਨ ਦਾਮਨੀ ਦਾਮਨ ਆਪਣਾ ਆਪ ਫੜਾਇੰਦਾ। ਆਤਮ ਦੇਵੇ ਇਕ ਵੈਰਾਗ, ਰਾਮ ਰਾਮਨੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲ ਦਿਆਲ ਸਰਬ ਕੁਲਵੰਤ ਜੀਵ ਜੰਤ ਵੇਖ ਵਖਾਇੰਦਾ। ਕਾਲ ਕਰਤਾਰ ਕਰਮ ਕਮਾਇਆ, ਕਲਜੁਗ ਅੰਤਮ ਆਇੰਦਾ। ਕਰਮ ਧਰਮ ਜਗ ਵੇਖ ਵਖਾਇਆ, ਭਰਮੀ ਭਰਮ ਨਾ ਕੋਈ ਭੁਲਾਇੰਦਾ। ਵਰਨ ਬਰਨ ਨਾ ਕੋਈ ਛੁਪਾਇਆ, ਨਾ ਕੋਈ ਪੜਦਾ ਪਾਇੰਦਾ। ਹਰਨ ਫਰਨ ਨਾ ਕੋਈ ਖੁਲ੍ਹਾਇਆ, ਨੇਤਰ ਨੈਣ ਨਾ ਕੋਈ ਦਰਸਾਇੰਦਾ। ਕਰਮੀ ਕਰਮ ਨਾ ਕੋਈ ਕਮਾਇਆ, ਸਾਚਾ ਧਰਮ ਨਾ ਕੋਈ ਜਣਾਇੰਦਾ। ਮਰਨੀ ਮਰਨ ਜਗ ਧੰਦੇ ਲਾਇਆ, ਲੱਖ ਚੁਰਾਸੀ ਬਣਤ ਬਣਾਇੰਦਾ। ਆਤਮ ਅੰਧੇ ਜਨਮ ਗਵਾਇਆ, ਖ਼ਾਕੀ ਬੰਦੇ ਖ਼ਾਕ ਰਲਾਇੰਦਾ। ਹਰਿ ਬਖ਼ਸ਼ਿੰਦੇ ਕਰਮ ਕਮਾਇਆ, ਗੁਰਮੁਖ ਸਾਚੇ ਲਏ ਜਗਾਇਆ, ਆਪ ਆਪਣੀ ਸਰਨ ਲਗਾਇੰਦਾ। ਕਲਜੁਗ ਅੰਤਮ ਲਏ ਤਰਾਇਆ, ਸਤਿਜੁਗ ਸਾਚਾ ਮਾਰਗ ਲਾਇੰਦਾ। ਸੋਹੰ ਸ਼ਬਦ ਨਾਮ ਵਰਤਾਇਆ, ਵਸਤ ਅਨਮੋਲ ਝੋਲੀ ਪਾਇੰਦਾ। ਅਜਪਾ ਜਾਪ ਜਪਤ ਜਪਾਇਆ, ਜਾਗਰਤ ਜੋਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲ ਦਿਆਲ ਏਕਾ ਹਰਿ, ਏਕਾ ਨਾਉਂ ਰਖਾਇੰਦਾ। ਕਾਲ ਦਿਆਲ ਏਕੰਕਾਰਾ, ਏਕਾ ਰੰਗ ਪਸਾਰਿਆ। ਏਕਾ ਘਰ ਇਕ ਘਰ ਬਾਹਰਾ, ਦਵਾਰਾ ਏਕਾ ਏਕ ਕਰੇ ਉਜਿਆਰਿਆ। ਏਕਾ ਵੇਖੇ ਵੇਖਣਹਾਰਾ, ਇਕ ਇਕੱਲਾ ਏਕੰਕਾਰਿਆ। ਜੁਗ ਜੁਗ ਲਏ ਮਾਤ ਅਵਤਾਰਾ, ਸਾਧਾਂ ਸੰਤਾਂ ਸੰਗ ਨਿਭਾ ਰਿਹਾ। ਨਾਥ ਤ੍ਰੈਲੋਕੀ ਦਏ ਸਹਾਰਾ, ਆਪ ਆਪਣਾ ਦਰ ਵਖਾ ਰਿਹਾ। ਸਤਿ ਪੁਰਖ ਨਿਰੰਜਣ ਖੇਲ ਅਪਾਰਾ, ਸਤਿ ਸਤਿਵਾਦੀ ਬਣਤ ਬਣਾ ਰਿਹਾ। ਮਰੇ ਨਾ ਜਨਮੇ ਵਿਚ ਸੰਸਾਰਾ, ਭੇਖਾਧਾਰੀ ਭੇਖ ਵਟਾ ਰਿਹਾ। ਸ਼ਬਦ ਕਰਾਏ ਜਗਤ ਜੈਕਾਰਾ, ਆਪ ਆਪਣਾ ਨਾਉਂ ਧਰਾ ਲਿਆ। ਕਲਜੁਗ ਤੇਰੀ ਅੰਤਮ ਵਾਰਾ, ਪੁਰਖ ਅਬਿਨਾਸ਼ੀ ਦਇਆ ਕਮਾ ਲਿਆ। ਜੋਤ ਸਰੂਪੀ ਜੋਤ ਅਕਾਰਾ, ਜੋਤੀ ਨੂਰ ਧਰਾ ਲਿਆ। ਨਿਹਕਲੰਕ ਨਰਾਇਣ ਨਰ ਅਵਤਾਰਾ, ਆਦਿ ਅੰਤ ਆਪ ਅਖਵਾ ਲਿਆ। ਖਾਣੀ ਬਾਣੀ ਨਾ ਪਾਵੇ ਸਾਰਾ, ਰਸਨਾ ਜਿਹਵਾ ਨਾ ਕੋਈ ਗਾ ਲਿਆ। ਅਛਲ ਛਲ ਕਰੇ ਵਿਚ ਸੰਸਾਰਾ, ਵਡ ਛਲ ਰੂਪ ਵਟਾ ਲਿਆ। ਕਲਜੁਗ ਅੰਤਮ ਢਹਿ ਪਿਆ ਦਵਾਰਾ, ਰੋ ਰੋ ਦਰ ਕੁਰਲਾ ਰਿਹਾ। ਧਰਤ ਮਾਤ ਕਰੇ ਹਾਹਾਕਾਰਾ, ਆਪ ਆਪਣਾ ਪੇਟ ਵਖਾ ਲਿਆ। ਸਾਚਾ ਸੁਤ ਨਾ ਕੋਈ ਦੁਲਾਰਾ, ਖਾਲੀ ਗੋਦ ਹਿਲਾ ਰਿਹਾ। ਪੁਰਖ ਅਬਿਨਾਸ਼ੀ ਕਰ ਵਿਚਾਰਾ, ਦੇ ਮਤ ਆਪ ਸਮਝਾ ਲਿਆ। ਸਤਿਜੁਗ ਸਾਚਾ ਤੇਰਾ ਸੁਤ ਦੁਲਾਰਾ, ਧਰਤ ਮਾਤ ਤੇਰੀ ਗੋਦ ਬਹਾ ਲਿਆ। ਸੋਹੰ ਸ਼ਬਦ ਵਣਜ ਵਪਾਰਾ, ਪ੍ਰਭ ਸਾਚੇ ਇਕ ਕਰਾ ਲਿਆ। ਚਾਰ ਵਰਨ ਬਹਾਏ ਇਕ ਦਵਾਰਾ, ਊਚਾਂ ਨੀਚਾਂ ਭੇਵ ਮਿਟਾ ਰਿਹਾ। ਹਿੰਦੂ ਮੁਸਲਮ ਸਿੱਖ ਈਸਾਈ ਨਾ ਕੋਈ ਅੰਜੀਲ ਕੁਰਾਨ ਵੇਦ ਪੁਰਾਨ ਖਾਣੀ ਬਾਣੀ ਗਾਏ ਵਾਰੋ ਵਾਰਾ, ਨਾ ਕੋਈ ਵੰਡ ਵੰਡਾ ਲਿਆ। ਏਕਾ ਸ਼ਬਦ ਇਕ ਜੈਕਾਰਾ, ਇਕ ਇਕੱਲਾ ਏਕੰਕਾਰਾ, ਏਕਾ ਨਾਅਰਾ ਲਾ ਲਿਆ। ਲੋਆਂ ਪੁਰੀਆਂ ਕਰ ਪਸਾਰਾ, ਆਦਿ ਪੁਰਖ ਅਗੰਮ ਅਪਾਰਾ, ਸ਼ਬਦੀ ਸ਼ਬਦ ਜਣਾ ਰਿਹਾ। ਗੁਰਮੁਖ ਸਾਚੇ ਕਰ ਤਿਆਰਾ, ਲੋਕਮਾਤ ਆਪ ਸਮਝਾ ਰਿਹਾ। ਬ੍ਰਹਮਾ ਛੱਡਣਾ ਪਏ ਦਵਾਰਾ, ਵੀਹ ਸੌ ਵੀਹ ਬਿਕ੍ਰਮੀ ਆਪ ਸਮਝਾ ਲਿਆ। ਸ਼ਿਵ ਸ਼ੰਕਰ ਦਰ ਬਣੇ ਭਿਖਾਰਾ, ਪ੍ਰਭ ਭਿਛਿਆ ਕੋਈ ਨਾ ਪਾ ਰਿਹਾ। ਸਿੰਘ ਜਗਦੀਸ਼ ਸਾਚਾ ਲਾੜਾ, ਸਾਚੀ ਘੋੜੀ ਆਪ ਚੜ੍ਹਾ ਰਿਹਾ। ਇਕ ਵਖਾਏ ਸਚ ਅਖਾੜਾ, ਸਾਚੇ ਧਾਮ ਬਹਾ ਲਿਆ। ਕਰੋੜ ਤੇਤੀਸਾ ਪੁਰੀ ਇੰਦਰ ਵੇਖੇ ਹੋਈ ਉਜਾੜਾ, ਫਲ ਫੁਲਵਾੜੀ ਨਾ ਕੋਈ ਲਗਾ ਰਿਹਾ। ਪੱਲੇ ਦਿਸੇ ਨਾ ਕੋਈ ਨਾਮ ਭੰਡਾਰਾ, ਅਰੰਬਾ ਕੋਈ ਨਾ ਨਾਚ ਕਰਾ ਰਿਹਾ। ਸਚ ਧਾਮ ਨਾ ਕੋਈ ਅਖਾੜਾ, ਮੰਡਲ ਰਾਸ ਨਾ ਕੋਈ ਪਾ ਰਿਹਾ। ਲੱਗੇ ਅੱਗ ਬਹੱਤਰ ਨਾੜਾ, ਪ੍ਰਭ ਲੋਕਮਾਤੀ ਜਨਮ ਦਵਾ ਰਿਹਾ। ਵੀਹ ਸੌ ਇਕੀ ਪੰਦਰਾਂ ਕੱਤਕ ਸਚ ਦਿਹਾੜਾ, ਕਰੋੜ ਤੇਤੀਸਾ ਮੇਟ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲ ਦਿਆਲ ਆਪ ਅਖਵਾ ਰਿਹਾ। ਕਾਲ ਦਿਆਲ ਨਰ ਨਰਾਇਣ, ਨਿਹਕਲੰਕ ਅਖਵਾਇਆ। ਨਾ ਕੋਈ ਸਾਕ ਸੱਜਣ ਦਿਸੇ ਸੈਣ, ਭਾਈ ਭੈਣ ਨਾ ਕੋਈ ਬਣਾਇਆ। ਨਾ ਕੋਈ ਲਹਿਣਾ ਨਾ ਕੋਈ ਦੇਣ, ਦੇਣਾ ਲਹਿਣਾ ਨਾ ਕੋਈ ਚੁਕਾਇਆ। ਨਾ ਕੋਈ ਸ਼ਬਦ ਨਾ ਕੋਈ ਗਹਿਣ, ਤਨ ਸ਼ਿੰਗਾਰ ਨਾ ਕੋਈ ਕਰਾਇਆ। ਨਾ ਕੋਈ ਅੰਮਾ ਅੰਮੜੀ ਪਾਏ ਵੈਣ, ਪਿਤਾ ਪੂਤ ਨਾ ਕੋਈ ਕੁਰਲਾਇਆ। ਦਮ ਦਮੜੀ ਨਾ ਕੋਈ ਮਾਇਆ ਡੈਣ, ਵਿਕਾਰ ਆਕਾਰ ਨਾ ਕੋਈ ਦਿਸਾਇਆ। ਗੁਰਮੁਖਾਂ ਵੇਖੇ ਏਕਾ ਨੈਣ, ਦੋਏ ਨੈਣਾਂ ਬੰਦ ਕਰਾਇਆ। ਲੱਖ ਚੁਰਾਸੀ ਡੁੱਬੀ ਡੂੰਘੇ ਵਹਿਣ, ਕਲਜੁਗ ਸਾਗਰ ਇਕ ਬਣਾਇਆ। ਕਾਲ ਭਗਵਾਨ ਲੈਣ ਨਾ ਦੇਵੇ ਕਿਸੇ ਚੈਨ, ਸੀਸ ਤਾਜ ਰਾਜਨ ਰਾਜ ਸ਼ਾਹ ਨਵਾਬ ਕੋਈ ਰਹਿਣ ਨਾ ਪਾਇਆ। ਗੁਰਮੁਖਾਂ ਨੁਕਤਾ ਮਿਟਾਏ ਇਕ ਗੈਨ, ਵਖਾਏ ਐਨ ਨਿਰਗੁਣ ਸਮਾਇਆ। ਸੰਤ ਸੁਹੇਲੇ ਕਰ ਕਰ ਮੇਲੇ ਗੁਰੂ ਗੁਰ ਚੇਲੇ ਆਪ ਚੁਕਾਏ ਲਹਿਣ ਦੇਣ, ਦੇਵਣਹਾਰ ਆਪ ਅਖਵਾਇਆ। ਰਸਨਾ ਕਿਸੇ ਨਾ ਸਕੇ ਗੌਣ ਕੋਈ ਕਹਿਣ, ਪ੍ਰਭ ਅਬਿਨਾਸ਼ੀ ਜਿਸ ਜਨ ਦਰਸ਼ਨ ਪਾਇਆ। ਚੌਥੇ ਘਰ ਚੌਥੇ ਪਦ ਸਦਾ ਸੁੱਖ ਲੈਣ, ਆਵਣ ਜਾਵਣ ਫੰਦ ਕਟਾਇਆ। ਗੁਰ ਸਤਿਗੁਰ ਪੂਰਾ ਅੱਗੋਂ ਆਵੇ ਲੈਣ, ਆਪ ਆਪਣਾ ਧਾਮ ਸੁਹਾਇਆ। ਸਚਖੰਡ ਕੋਟਨ ਕੋਟ ਬੈਠੇ ਰਹਿਣ, ਆਲਸ ਨਿੰਦਰਾ ਦਏ ਗਵਾਇਆ। ਧੁਰ ਧਾਮ ਮਿਟਾਏ ਤ੍ਰਿਸ਼ਨਾ ਤਾਮ, ਜਿਸ ਜਨ ਆਪਣਾ ਲੜ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਘਰ ਜਾਏ ਵੜ, ਗੁਰਮੁਖ ਸਾਚੇ ਲਏ ਫੜ, ਤੋੜ ਤੁੜਾਏ ਕਿਲ੍ਹਾ ਗੜ੍ਹ, ਸਾਚੇ ਪੌੜੇ ਜਾਏ ਚੜ੍ਹ, ਪੰਚਮ ਅੰਦਰ ਨਾ ਕੋਈ ਸੀਸ ਨਾ ਕੋਈ ਧੜ, ਛੇਵੇਂ ਸ਼ਬਦ ਸਰੂਪੀ ਜਾਏ ਖੜ੍ਹ, ਸੱਤਵੇਂ ਸਤਿ ਪੁਰਖ ਨਿਰੰਜਣ ਜੋਤੀ ਜੋਤ ਸਮਾਈਆ। ਜੋਤੀ ਜੋਤ ਆਪ ਸਮਾ, ਆਪਣਾ ਆਪ ਮਿਟਾਇਆ। ਗੁਰਮੁਖ ਆਪਣੇ ਸੀਨੇ ਲਾ, ਏਕਾ ਦੂਜਾ ਭੌ ਚੁਕਾਇਆ। ਤੀਜੇ ਲਹਿਣਾ ਦੇਣਾ ਦਏ ਮੁਕਾ, ਲੱਖ ਚੁਰਾਸੀ ਨਾ ਫੇਰਾ ਪਾਇਆ। ਚੌਥਾ ਘਰ ਦਏ ਤਜਾ, ਜਿਸ ਜਨ ਰਸਨਾ ਲਿਆ ਗਾ, ਸਚ ਧਾਮ ਵਖਾਏ ਏਕਾ ਥਾਂ, ਸਤਿ ਪੁਰਖ ਨਿਰੰਜਣ ਰਾਹ ਰਿਹਾ ਤਕਾਇਆ। ਜੋਤ ਸਰੂਪੀ ਦੇਵੇ ਠੰਡੀ ਛਾਂ, ਅਗਨੀ ਅੱਗ ਨਾ ਕੋਇ ਸਤਾਇਆ। ਗੁਰਮੁਖ ਸਾਚੇ ਜੁਗ ਜੁਗ ਬਲ ਬਲ ਜਾ, ਬਲਿਹਾਰੀ ਜਿਸ ਗੁਰ ਪੂਰੇ ਦਰਸ਼ਨ ਪਾਇਆ। ਗੁਰ ਪੂਰਾ ਏਕਾ ਪਾਰਬ੍ਰਹਮ, ਸਰਬ ਓਟ ਰਖਾਈਆ। ਨਾਨਕ ਗੁਰ ਗਿਆ ਮੰਨ, ਪ੍ਰਭ ਤੇਰੀ ਸਚ ਸਰਨਾਈਆ। ਨਾ ਕੋਈ ਮਾਲ ਨਾ ਕੋਈ ਧਨ, ਸਚ ਖ਼ਜੀਨਾ ਇਕ ਵਖਾਈਆ। ਨਾ ਕੋਈ ਸੂਰਜ ਨਾ ਕੋਈ ਚੰਨ, ਤਾਰਾ ਮੰਡਲ ਨਾ ਕੋਈ ਲਟਕਾਈਆ। ਨਾ ਕੋਈ ਘੜੇ ਨਾ ਦੇਵੇ ਤੈਨੂੰ ਭੰਨ, ਨਾ ਕੋਈ ਬਣਤ ਬਣਾਈਆ। ਨਾ ਕੋਈ ਛੱਪਰੀ ਨਾ ਕੋਈ ਛੰਨ, ਚਾਰ ਦਿਵਾਰ ਨਾ ਕੋਈ ਰਖਾਈਆ। ਹੱਥ ਮੂੰਹ ਨੱਕ ਨਾ ਦਿਸੇ ਕੰਨ, ਨਾ ਕੋਈ ਰਸਨਾ ਤੇਰੀ ਰਹੀ ਗਾਈਆ। ਪੁਰਖ ਨਿਰੰਜਣ ਤੂਹੀ ਧੰਨ ਧੰਨ, ਰਸਨਾ ਰਿਹਾ ਗਾਈਆ। ਨਾਨਕ ਮੰਗਣ ਆਇਆ ਨਾਮ ਧਨ, ਪੰਚਾਂ ਤਤਾਂ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਆਸਣ ਲਾਈਆ । ਥਿਰ ਘਰ ਅਗੰਮ ਅਥਾਹ, ਬੇਪਰਵਾਹ ਸਮਾਇਆ। ਆਪੇ ਜਾਣੇ ਆਪਣਾ ਨਾਂ, ਆਪੇ ਰਿਹਾ ਜਪਾਇਆ । ਪਰਗਟ ਹੋਏ ਥਾਉਂ ਥਾਂ, ਦਿਸ ਕਿਸੇ ਨਾ ਆਇਆ। ਨਾ ਕੋਈ ਜਾਣੇ ਹਾਂ ਨਾ, ਪ੍ਰਭ ਕਾ ਭੇਵ ਕਿਸੇ ਨਾ ਪਾਇਆ। ਜਿਸ ਜਨ ਸ਼ਬਦ ਸਰੂਪੀ ਦਏ ਜਣਾ, ਜਨ ਜਨਕਾ ਦਏ ਕਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਦ ਕਿਤੇਬ ਖਾਣੀ ਬਾਣੀ ਅੰਜੀਲ ਕੁਰਾਨੀ ਵੇਦ ਪੁਰਾਨੀ ਭੇਵ ਕਿਸੇ ਨਾ ਪਾਇਆ।

Leave a Reply

This site uses Akismet to reduce spam. Learn how your comment data is processed.