੨੪ ਭਾਦਰੋਂ ੨੦੧੪ ਬਿਕ੍ਰਮੀ ਰੇਸ਼ਮ ਸਿੰਘ ਦੇ ਗਹਿ ਮੇਰਠ ਛਾਉਣੀ
ਸਤਿ ਪੁਰਖ ਸਤਿਵਾਦ, ਸਤਿ ਸਮਾਇਆ। ਖੇਲੇ ਖੇਲ ਆਦਿ ਜੁਗਾਦਿ, ਜੁਗ ਜੁਗ ਖੇਲ ਖਿਲਾਇਆ। ਬ੍ਰਹਮਾ ਵਿਸ਼ਨ ਸ਼ਿਵ ਰਹੇ ਅਰਾਧ, ਦਿਵਸ ਰੈਣ ਰਸਨਾ ਗਾਇਆ। ਕਰੋੜ ਤੇਤੀਸਾ ਵਜਾਏ ਨਾਦ, ਸੁਰਪਤ ਰਾਜਾ ਇੰਦ ਸੰਗ ਰਲਾਇਆ। ਨੌ ਖੰਡ ਪ੍ਰਿਥਮੀ ਸ਼ਬਦ ਜਣਾਏ ਬੋਧ ਅਗਾਧ, ਹਰਿ ਏਕਾ ਏਕ ਰਖਾਇਆ। ਸੰਤ ਸੁਹੇਲੇ ਮਾਤ ਲਾਧ, ਆਪ ਆਪਣੀ ਦਇਆ ਕਮਾਇਆ। ਧੁਨ ਵਜਾਏ ਆਤਮਕ ਸਾਚਾ ਨਾਦ, ਅਨਹਦ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਆਦਿ ਪੁਰਖ ਅਨਾਦ, ਏਕਾ ਏਕੰਕਾਰਿਆ। ਸ਼ਬਦ ਜਣਾਏ ਬੋਧ ਅਗਾਧ, ਲੋਆਂ ਪੁਰੀਆਂ ਪਾਵੇ ਸਾਰਿਆ। ਜਨ ਭਗਤਾਂ ਦੇਵੇ ਸਾਚੀ ਦਾਦ, ਲੱਖ ਚੁਰਾਸੀ ਵੇਖੇ ਖੇਲ ਨਿਆਰਿਆ। ਕੋਟਨ ਕੋਟ ਜੀਵ ਜੰਤ ਸਾਧ ਸੰਤ ਰਹੇ ਅਰਾਧ, ਦਿਸ ਕਿਸੇ ਨਾ ਆ ਰਿਹਾ। ਅਗੰਮ ਅਗੰਮਾ ਮੋਹਣ ਮਾਧਵ ਮਾਧ, ਕੇਸ਼ਵ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਵੇਸ ਵਟਾਇਆ ਹਰਿ ਅਗੰਮਾ, ਆਪਣੀ ਜੋਤ ਜਗਾਇਆ। ਥਿਰ ਘਰ ਵਸਾਏ ਸਚ ਮਹੱਲਾ, ਛੱਪਰ ਛੰਨ ਨਾ ਕੋਈ ਰਖਾਇਆ। ਨਾ ਕੋਈ ਗੰਗਾ ਗੋਦਾਵਰੀ ਦਿਸੇ ਜਲਾ, ਅੱਠ ਸੱਠ ਦਿਸ ਨਾ ਆਇਆ। ਗੁਰਦਰ ਮੰਦਰ ਮਸਜਿਦ ਪੈਣਾ ਨਾ ਕੋਈ ਮੁੱਲਾ, ਹਵਨੀ ਹਵਨ ਨਾ ਕੋਈ ਕਰਾਇਆ। ਤੀਰ ਤਲਵਾਰ ਨਾ ਕੋਈ ਢਾਲਾ, ਅਸਤਰ ਸ਼ਸਤਰ ਨਾ ਕੋਇ ਸਜਾਇਆ। ਪਾਰਬ੍ਰਹਮ ਅਬਿਨਾਸ਼ੀ ਸਚ ਸਿੰਘਾਸਣ ਏਕਾ ਬੈਠਾ ਮੱਲਾ, ਆਪ ਆਪਣਾ ਰਿਹਾ ਉਪਾਇਆ। ਜੋਤੀ ਸ਼ਬਦੀ ਆਪੇ ਰੱਲਾ, ਦਰ ਸਾਚਾ ਇਕ ਸੁਹਾਇਆ। ਧਾਮ ਦਿਖਾਏ ਇਕ ਇਕੱਲਾ, ਊਚੋ ਊਚ ਸੁਹਾਇਆ। ਜੁਗ ਜੁਗ ਸ਼ਬਦ ਸੰਦੇਸ਼ ਲੋਕਮਾਤ ਘੱਲਾ, ਰਾਮ ਰਾਮਾ ਰੂਪ ਵਟਾਇਆ। ਆਪ ਆਪਣਾ ਕਰੇ ਕਰਾਏ ਲੱਖ ਚੁਰਾਸੀ ਹੱਲਾ, ਬ੍ਰਹਮਾ ਵੇਤਾ ਵੇਦ ਵਿਦਾਨ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜੋਤੀ ਭੇਖ ਕਰ, ਲੋਕਮਾਤ ਮਾਰ ਝਾਤ, ਆਪ ਆਪਣਾ ਖੇਲ ਖਿਲਾਇਆ। ਸਤਿਜੁਗ ਤ੍ਰੇਤਾ ਪਾਰ ਕਰ, ਦੁਆਪਰ ਵੱਜੇ ਵਧਾਈਆ। ਰਾਮਾ ਕ੍ਰਿਸ਼ਨਾ ਮੇਲ ਹਰਿ, ਏਕਾ ਧਾਮ ਸੁਹਾਈਆ। ਕਲਜੁਗ ਅੰਤਮ ਵੇਸ ਕਰ, ਅਕਲ ਕਲਾ ਵਰਤਾਈਆ। ਨਾਨਕ ਗੋਬਿੰਦ ਟੇਕ ਨਰ, ਦਿਵਸ ਰੈਣ ਰਿਹਾ ਗਾਈਆ। ਸੰਗ ਮੁਹੰਮਦ ਚਾਰ ਯਾਰ ਮੰਗਣ ਦਰ, ਦੋਏ ਜੋੜ ਬੈਠੇ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਕਿਰਪਾ ਆਪਣੀ ਰਿਹਾ ਕਰ, ਸ਼ਬਦ ਵਸਤ ਦਸਤ ਫੜਾਈਆ। ਪਰਗਟ ਹੋਏ ਵਿਚ ਸੰਸਾਰ, ਕਲਜੁਗ ਅੰਤਮ ਦਏ ਵਧਾਈਆ। ਚਾਰ ਵਰਨ ਸੁਹਾਏ ਇਕ ਦਵਾਰ, ਬੰਕ ਦਵਾਰਾ ਇਕ ਖੁਲ੍ਹਾਈਆ। ਰਾਓ ਰੰਕ ਪ੍ਰਭ ਇਕ ਕਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਰਲਾਈਆ। ਸ੍ਰਿਸ਼ਟ ਸਬਾਈ ਵੇਖ ਹਰਿ, ਨੌ ਖੰਡ ਪ੍ਰਿਥਮੀ ਆਪ ਹਿਲਾਈਆ। ਸੱਤਾਂ ਦੀਪਾਂ ਦੇਵੇ ਵਰ, ਪੁਰੀਆਂ ਲੋਆਂ ਕਰੇ ਕੁੜਮਾਈਆ। ਨਿਹਕਲੰਕਾ ਨਾਉਂ ਧਰ, ਗੁਰ ਗੋਬਿੰਦਾ ਮੇਲ ਮਿਲਾਈਆ। ਸ਼ਬਦ ਖੰਡਾ ਹੱਥ ਫੜ, ਚਾਰੋਂ ਕੁੰਟ ਦਹਿ ਦਿਸ਼ਾ ਆਪ ਵਖਾਈਆ। ਰਵ ਸਸ ਰਹੇ ਡਰ, ਧਰਤਮਾਤ ਰਹੀ ਕੁਰਲਾਈਆ। ਤੀਰ ਨਿਰਾਲਾ ਨਿਸ਼ਾਨਾ ਮਾਰੇ ਹਰਿ, ਆਪੇ ਮੇਟ ਮਿਟਾਈਆ। ਕਿਲ੍ਹਾ ਤੋੜ ਤੁੜਾਏ ਹੰਕਾਰੀ ਗੜ੍ਹ, ਥਿਰ ਰਹਿਣ ਨਾ ਪਾਈਆ। ਆਪ ਆਪਣੀ ਬੂਝ ਬੁਝਾਈ ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਦਿਸ ਨਾ ਆਈਆ। ਹੱਡ ਮਾਸ ਨਾੜੀ ਨਾ ਕੋਈ ਨੜ, ਰਕਤ ਬੂੰਦ ਨਾ ਕੋਈ ਸੁਹਾਈਆ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਭੇਵ ਅਭੇਦਾ ਭੇਵ ਛੁਪਾਈਆ। ਲੱਖ ਚੁਰਾਸੀ ਨਾਲ ਰਿਹਾ ਲੜ, ਆਪੇ ਮੇਟੇ ਆਪੇ ਲਏ ਮਿਲਾਈਆ। ਸੰਤ ਸੁਹੇਲੇ ਆਤਮ ਅੰਦਰ ਲਏ ਫੜ, ਆਪ ਆਪਣਾ ਰਾਹ ਵਖਾਈਆ। ਨਾ ਮਰੇ ਨਾ ਜਾਏ ਸੜ, ਆਪ ਆਪਣਾ ਰਿਹਾ ਸੁਹਾਈਆ। ਜਨ ਭਗਤਾਂ ਫੜਾਏ ਆਪਣਾ ਲੜ, ਏਕਾ ਪੱਲੂ ਨਾਮ ਰਖਾਈਆ। ਕਲਜੁਗ ਤੇਰੀ ਕਾਲੀ ਧਾਰ ਵਹੇ ਹੜ੍ਹ, ਕਲਜੁਗ ਰਿਹਾ ਵਹਾਈਆ। ਤ੍ਰੈਗੁਣ ਮਾਇਆ ਜਾਣੀ ਸੜ, ਬ੍ਰਹਮਾ ਰੋ ਰੋ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਖਾਈਆ। ਆਪ ਆਪਣਾ ਵੇਖ ਹਰਿ ਕਰਤਾਰ, ਆਪਣੀ ਕਲ ਵਰਤਾਇੰਦਾ। ਚੌਥੇ ਜੁਗ ਪਾਵੇ ਸਾਰ, ਮਹਾਂਸਾਰਥੀ ਆਪ ਅਖਵਾਇੰਦਾ। ਵੇਦ ਅਥਰਬਣ ਪਾਵੇ ਸਾਰ, ਪਾਰ ਕਿਨਾਰ ਐੜਾ ਅੱਲਾ ਮੁਖ ਛੁਪਾਇੰਦਾ। ਚਾਰੋਂ ਕੁੰਟ ਹਾਹਾਕਾਰ, ਸੰਗ ਮੁਹੰਮਦ ਆਪ ਕੁਰਲਾਇੰਦਾ। ਈਸਾ ਮੂਸਾ ਖ਼ਬਰਦਾਰ, ਲਿਖਿਆ ਲੇਖ ਇਕ ਸੁਣਾਇੰਦਾ। ਗੁਰ ਗੋਬਿੰਦਾ ਕਰ ਪਿਆਰ, ਆਪ ਆਪਣੀ ਸੇਵਾ ਲਾਇੰਦਾ। ਆਤਮ ਚਿੰਤਾ ਦਏ ਨਿਵਾਰ, ਬਜਰ ਕਪਾਟੀ ਜਿੰਦਾ ਆਪ ਤੁੜਾਇੰਦਾ। ਸਾਚੀ ਬੂੰਦ ਅੰਮ੍ਰਿਤ ਆਤਮ ਧਾਰ, ਕਰ ਕਿਰਪਾ ਆਪ ਪਿਲਾਇੰਦਾ। ਬੰਦ ਕਿਵਾੜਾ ਖੋਲ੍ਹ ਦਵਾਰ, ਆਤਮ ਸੇਜ ਫੋਲ ਫੁਲਾਇੰਦਾ। ਕਲਜੁਗ ਵੇਖੇ ਨਾਰ ਰੰਡਾ, ਕੰਤ ਸੁਹਾਗ ਨਾ ਕੋਈ ਹੰਢਾਇੰਦਾ। ਪੰਜ ਵਿਕਾਰਾ ਖੰਨ ਖੰਨ, ਆਪ ਆਪਣੀ ਵੰਡ ਵੰਡਾਇੰਦਾ। ਨੌ ਖੰਡ ਪ੍ਰਿਥਮੀ ਇਕ ਵਖਾਏ ਸੋਹੰ ਸ਼ਬਦ, ਸਾਚਾ ਡੰਡਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਵੇਖ ਘਰ, ਘਰ ਸਾਚੇ ਜੋਤ ਜਗਾਇੰਦਾ। ਜਗਤ ਸਿਆਸ ਅੰਧ ਅੰਧੇਰ ਵੇਖ ਪਰਭਾਸ, ਅੰਤ ਰਹਿਣ ਨਾ ਪਾਈਆ। ਪੰਡਤ ਪਾਂਧੇ ਵੇਖਣ ਮਾਰ ਧਿਆਨ, ਰੋ ਰੋ ਦੇਣ ਦੁਹਾਈਆ। ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨ, ਮੁੱਲਾ ਸ਼ੇਖ਼ ਰਹੇ ਸ਼ਰਮਾਈਆ। ਗ੍ਰੰਥੀ ਪੰਥੀ ਸਰਬ ਕੁਰਲਾਨ, ਗੁਰ ਗੋਬਿੰਦ ਦਿਸ ਨਾ ਆਈਆ। ਕਲਜੁਗ ਤੇਰੀ ਅੰਤਮ ਵੇਖ ਦੁਕਾਨ, ਜੂਠ ਝੂਠ ਹੱਟ ਖੁਲ੍ਹਾਈਆ। ਚੌਥੇ ਜੁਗ ਸਰਬ ਕੁਰਲਾਨ, ਮਨਮਤ ਦਏ ਦੁਹਾਈਆ। ਲੋਭ ਮੋਹ ਹੰਕਾਰਾ ਸਰਬ ਪਛਤਾਨ, ਕਾਮ ਕਰੋਧ ਕਰੇ ਚੜ੍ਹਾਈਆ। ਪੁਰਖ ਅਬਿਨਾਸ਼ੀ ਖੇਲੇ ਖੇਲ ਮਹਾਨ, ਆਪ ਆਪਣੀ ਜੋਤ ਜਗਾਈਆ। ਚਾਰ ਵਰਨ ਦੇਵੇ ਜੀਆ ਦਾਨ, ਆਤਮ ਬ੍ਰਹਮ ਜਣਾਈਆ। ਬ੍ਰਹਮ ਵਿਦਿਆ ਇਕ ਬਲਵਾਨ, ਲਿਖਣ ਪੜ੍ਹਨ ਵਿਚ ਨਾ ਆਈਆ। ਨਾ ਕੋਈ ਜਾਣੇ ਪੰਜ ਤਤ ਸ਼ਬਦ ਮਹਾਨ, ਨਾ ਕੋਈ ਪੰਚਮ ਰਾਗ ਅਲਾਈਆ। ਇਕ ਇਕੱਲਾ ਸ੍ਰੀ ਭਗਵਾਨ, ਵੇਖ ਵਖਾਏ ਸ੍ਰਿਸ਼ਟ ਸਬਾਈਆ। ਜੰਗਲ ਜੂਹ ਉਜਾੜ, ਪਹਾੜ ਡੂੰਘੀ ਕੰਦਰ ਵੇਖੇ ਮਾਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਧਾਰ ਰਿਹਾ ਚਲਾਈਆ। ਇਕ ਇਕੱਲਾ ਏਕੰਕਾਰ, ਏਕਾ ਧਾਰ ਚਲਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰ, ਤੀਰ ਨਿਸ਼ਾਨਾ ਇਕ ਲਗਾਇੰਦਾ। ਰਸਨਾ ਚਿਲ੍ਹਾ ਤੀਰ ਕਮਾਨਾ, ਖੇਲੇ ਖੇਲ ਸ੍ਰੀ ਭਗਵਾਨਾ, ਗੋਬਿੰਦ ਮੇਲ ਮਿਲਾਇੰਦਾ। ਆਪੇ ਹੋਏ ਜਾਣੀ ਜਾਣਾ, ਦੋ ਜਹਾਨਾਂ ਕਰੇ ਪਛਾਨਾ, ਵੇਖਣਹਾਰ ਆਪ ਅਖਵਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨਾ, ਜੋਤ ਪਰਕਾਸ਼ ਕੋਟਨ ਭਾਨਾ, ਜਨ ਭਗਤਾਂ ਕਰਾਏ ਸਾਚਾ ਮਜਨ, ਏਕਾ ਮਾਘ ਕਰਾਇੰਦਾ। ਮਨਮੁਖ ਭੁੱਲੇ ਜੀਵ ਨਾਦਾਨਾ, ਹੱਥ ਨਾ ਆਏ ਧੁਰਦਰਗਾਹੀ ਨਾਮ ਨਿਸ਼ਾਨਾ, ਨਾ ਕੋਈ ਵੇਖ ਵਖਾਇੰਦਾ। ਰਾਧਾ ਕ੍ਰਿਸ਼ਨ ਨਾ ਕੋਈ ਵਖਾਨਾ, ਰਾਮ ਰਮਈਆ ਭੇਵ ਨਾ ਪਾਨਾ, ਦੁਰਗਾ ਅਸ਼ਟਮੀ ਨਾ ਕੋਈ ਸੀਸ ਝੁਕਾਇੰਦਾ। ਨਾ ਕੋਈ ਵੇਖੇ ਸ਼ਾਸਤਰ ਵੇਦ ਪੁਰਾਨਾ, ਖਾਣੀ ਬਾਣੀ ਹੋਏ ਹੈਰਾਨਾ, ਅੰਜੀਲ ਕੁਰਾਨਾਂ ਵੇਖ ਵਖਾਇੰਦਾ। ਗੁਰ ਗੋਬਿੰਦ ਹੋਏ ਹੈਰਾਨਾ, ਨਾਨਕ ਵੇਖੇ ਜਗਤ ਤਮਾਸ਼ਾ, ਆਪ ਆਪਣਾ ਭੇਵ ਮਿਟਾਇੰਦਾ। ਪੁਰਖ ਅਬਿਨਾਸ਼ੀ ਸਰਬ ਗੁਣਤਾਸਾ, ਕਲਜੁਗ ਤੇਰੇ ਆਤਮ ਅੰਤਰ ਕਰੇ ਵਾਸਾ, ਆਪ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੋਬਿੰਦ ਮੇਲ ਦਰ, ਏਕਾ ਰੰਗ ਸਮਾਇੰਦਾ। ਏਕਾ ਏਕ ਏਕੰਕਾਰ, ਏਕਾ ਰੂਪ ਸਮਾਈਆ। ਜੋਤੀ ਸ਼ਬਦੀ ਕਰ ਪਿਆਰ, ਪਵਣ ਪਵਣੀ ਸਮਾਈਆ। ਸਤਵੇਂ ਘਰ ਵਸਿਆ ਆਪ, ਛੇਵੇਂ ਛੱਪਰ ਦੇਵੇ ਪਾੜ੍ਹ, ਸ਼ਬਦੀ ਵੇਖ ਵਿਖਾਈਆ। ਪੰਚਮ ਮੇਲਾ ਹਰਿ ਮਿਹਰਵਾਨ, ਪਵਣ ਸਵਾਸੀ ਨਾਲ ਰਲਾਈਆ। ਚੌਥਾ ਘਰ ਪਦ ਨਿਰਬਾਣ, ਆਪ ਆਪਣਾ ਕੁੰਡਾ ਲਾਹੀਆ। ਸੰਤ ਸੁਹੇਲੇ ਕਰ ਪਰਵਾਨ, ਏਕਾ ਸ਼ਬਦ ਜਣਾਈਆ। ਸੋਹੰ ਸੋ ਹਰਿ ਪ੍ਰਧਾਨ, ਅਜਪਾ ਜਾਪ ਚਲਾਈਆ। ਏਕਾ ਦੂਜਾ ਵੇਖ ਵਿਖਾਨ, ਤੀਜਾ ਨੇਤਰ ਖੋਲ੍ਹ ਵਖਾਈਆ। ਨਾ ਕੋਈ ਰਾਜ ਜੋਗ ਰਸਨਾ ਭੋਗ ਵਿਚ ਜਹਾਨ, ਪੰਚਮ ਤਤ ਦਿਸ ਨਾ ਆਈਆ। ਬਹੱਤਰ ਨਾੜ ਨਾ ਉਬਲੇ ਰਤ, ਬੁਧ ਮਨ ਮਤ ਰਹੀ ਸ਼ਰਮਾਈਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਆਪ ਆਪਣਾ ਦਰ ਬੁਝਾਈਆ। ਤੀਜੇ ਘਰ ਹਰਿ ਸਰਮੱਥ, ਆਪ ਆਪਣੀ ਬੂਝ ਬੁਝਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ ਸ੍ਰਿਸ਼ਟ ਸਬਾਈ ਜਾਏ ਮੱਥ, ਜੁਗ ਜੁਗ ਆਪਣਾ ਵੇਸ ਵਟਾਈਆ। ਸੰਤ ਸੁਹੇਲੇ ਲਏ ਰੱਖ, ਆਪ ਆਪਣਾ ਦਰਸ ਦਿਖਾਈਆ। ਸਤਿਜੁਗ ਤੇਰੀ ਇਕ ਚਲਾਏ ਸਾਚੀ ਗਥ, ਸਾਚੀ ਧਾਰ ਵਹਾਈਆ। ਸੋਹੰ ਸ਼ਬਦ ਬਣਾਏ ਮਾਤ ਰਥ, ਰਥ ਰਥਵਾਹੀ ਆਪ ਅਖਵਾਈਆ। ਲੱਖ ਚੁਰਾਸੀ ਪਾਏ ਨੱਥ, ਏਕਾ ਸ਼ਬਦ ਡੋਰੀ ਹੱਥ ਉਠਾਈਆ। ਭਗਤ ਜਣਾਏ ਅਕਥਨਾ ਅਕੱਥ, ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਖੇਲਣਹਾਰ ਆਪ ਅਖਵਾਈਆ। ਨਿਰਗੁਣ ਖੇਲ ਅਪਾਰ, ਹਰ ਘਟ ਸਮਾਇਆ। ਸਰਗੁਣ ਬੰਨ੍ਹੇ ਧਾਰ, ਨਿਰਗੁਣ ਵੇਖ ਵਖਾਇਆ। ਦੋਹਾਂ ਵਿਚੋਲਾ ਇਕ ਪਿਆਰ, ਹਰਿ ਸ਼ਬਦੀ ਸ਼ਬਦ ਜਣਾਇਆ। ਆਦਿ ਨਿਰੰਜਣ ਆਦਿ ਸ਼ਕਤ, ਵੇਖ ਵਖਾਏ ਸਾਚਾ ਭਗਤ, ਹਰਿ ਭਗਤਨ ਸੇਵਾ ਲਾਇਆ। ਨਾ ਕੋਈ ਬੂੰਦ ਨਾ ਕੋਈ ਰਕਤ, ਪਿਤਾ ਪੂਤ ਨਾ ਕੋਈ ਅਖਵਾਇਆ। ਨਾ ਕੋਈ ਬਣਾਏ ਸਾਚੀ ਬਣਤ, ਸਾਚੇ ਸੰਤ ਕਵਣ ਉਪਾਇਆ। ਏਕਾ ਏਕ ਬੰਨ੍ਹੇ ਚਰਨ ਪ੍ਰੀਤੀ ਸਾਚਾ ਨੱਤ, ਸਾਚਾ ਸੁਤ ਨਾ ਕੋਈ ਉਪਜਾਇਆ। ਰਾਮ ਰਾਮਾ ਘਰ ਦਸਰਥ, ਆਪੇ ਕ੍ਰਿਸ਼ਨਾ ਰੂਪ ਵਟਾਇਆ। ਕਲਜੁਗ ਅੰਤਮ ਦੇਵੇ ਸਾਚੀ ਵੱਥ, ਭੇਖਾਧਾਰੀ ਆਪਣਾ ਭੇਖ ਵਟਾਇਆ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਸਰਨ ਸਰਨਾਇਆ। ਕਲਜੁਗ ਤੇਰਾ ਲਹਿਣਾ ਦੇਣ ਚੁਕਾਏ ਸਾਢੇ ਤਿੰਨ ਤਿੰਨ ਹੱਥ, ਦਰ ਘਰ ਰਹਿਣ ਨਾ ਪਾਇਆ। ਗੁਰ ਦਰ ਮੰਦਰ ਮਸਜਿਦ ਜਾਣੇ ਢੱਠ, ਥਿਰ ਰਹਿਣ ਨਾ ਪਾਇਆ। ਕਲਜੁਗ ਉਲਟੀ ਗੇੜੇ ਲੱਠ, ਤੀਰਥ ਤੱਟ ਦਿਸ ਨਾ ਆਇਆ। ਗੰਗਾ ਗੋਦਾਵਰੀ ਰਹੀ ਨੱਠ, ਸ਼ਿਵ ਸ਼ੰਕਰ ਸੀਸ ਵਿਖਾਇਆ। ਪ੍ਰਭ ਚਰਨ ਦਵਾਰੇ ਇਕ ਇਕੱਠ, ਬੀਸ ਬੀਸਾ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਕਲਾ ਆਪੇ ਸਮਰਥ, ਕਲਜੁਗ ਕਲ ਰਿਹਾ ਵਰਤਾਇਆ। ਕਲਜੁਗ ਕਲ ਹਰਿ ਵਰਤਾ, ਆਪਣੀ ਕੀਮਤ ਚੁਕਾਈਆ। ਲਹਿਣਾ ਦੇਣਾ ਦਏ ਚੁਕਾ, ਜੁਗ ਜੁਗ ਆਪਣੇ ਹੱਥ ਰੱਖੀ ਵਡਿਆਈਆ। ਜਨ ਭਗਤਾਂ ਦੇਵੇ ਨਾਮ ਜੀਆ, ਅਜਪਾ ਜਾਪ ਇਕ ਰਖਾਈਆ। ਏਕਾ ਦੂਜਾ ਭਉ ਚੁਕਾ, ਤੀਜੇ ਨੈਣ ਦਰਸ ਦਿਖਾਈਆ। ਚੌਥੇ ਘਰ ਜਾਏ ਸਮਾ, ਪੰਚਮ ਮੇਲ ਮਿਲਾਈਆ। ਛੇਵੇਂ ਛੱਪਰ ਛੰਨ ਨਾ ਕੋਈ ਰਖਾ, ਸੱਤਵੇਂ ਸਤਿ ਪੁਰਖ ਜਾਏ ਸਮਾਈਆ। ਅੱਠਾਂ ਤਤਾਂ ਵਸੇ ਬਾਹਰ, ਨੌ ਦਰ ਸ੍ਰਿਸ਼ਟ ਸਬਾਈ ਭੁਲਾਈਆ। ਦਸਵੇਂ ਬੈਠਾ ਬੇਪਰਵਾਹ, ਆਤਮ ਸੇਜਾ ਆਸਣ ਲਾਈਆ। ਦੀਪਕ ਜੋਤੀ ਇਕ ਜਗਾ, ਜੋਤ ਨਿਰੰਜਣ ਸੇਵਾ ਲਾਈਆ। ਪੰਜ ਤਤ ਲਏ ਜਗਾ, ਤਾਲ ਤਲਵਾੜਾ ਇਕ ਵਜਾਈਆ। ਗੋਬਿੰਦ ਗੋਬਿੰਦ ਗੋਬਿੰਦ ਆਪੇ ਗਾ, ਗੋਬਿੰਦ ਵਿਚ ਸਮਾਈਆ। ਗੁਰਮੁਖ ਸਾਚਾ ਮੇਲ ਮਿਲਾ, ਜੋਤੀ ਜੋਤ ਸਮਾਈਆ। ਏਕਾ ਜੋਤੀ ਹਰਿ ਅਖਵਾ, ਆਪ ਆਪਣਾ ਰਾਹ ਤਕਾਈਆ। ਸੁਨ ਅਗੰਮੋ ਪਾਰ ਕਰਾ, ਓਅੰਕਾਰਾ ਦੇਸ ਸੁਹਾਈਆ। ਨਿਰੰਕਾਰਾ ਵੇਖੇ ਸਾਚਾ ਥਾਂ, ਸਤਿ ਪੁਰਖੇ ਸੰਗ ਮਿਲਾਈਆ। ਨਾਨਕ ਭਿਛਿਆ ਮੰਗੇ ਅੱਗੇ ਕਰ ਕਰ ਬਾਂਹ, ਦੋਵੇਂ ਬੈਠਾ ਸੀਸ ਝੁਕਾਈਆ। ਕਬੀਰੇ ਲਾਈ ਠੰਢੀ ਛਾਂ, ਨੇਤਰ ਨੈਣਾਂ ਨੀਰ ਵਹਾਈਆ। ਆਪੇ ਹੋਏ ਹਰਿ ਸਹਾ, ਆਪਣੀ ਕੀਮਤ ਅਪਣੇ ਹੱਥ ਰਖਾਈਆ। ਏਕਾ ਮੰਤਰ ਨਾਮ ਦ੍ਰਿੜਾ, ਗੁਰ ਨਾਨਕ ਦਏ ਵਧਾਈਆ। ਸਤਿਨਾਮ ਸਾਚਾ ਜਾਪ ਪੜ੍ਹਾ, ਲੋਕਮਾਤ ਰਿਹਾ ਵਖਾਈਆ। ਸਾਚਾ ਟਿੱਕਾ ਮਸਤਕ ਏਕਾ ਲਾ, ਕੌਸਤਕ ਮਨੀਆ ਜੋਤ ਜਗਾਈਆ। ਨਾਨਕ ਨਿਰਗੁਣ ਰੂਪ ਸਮਾ, ਸਰਗੁਣ ਖੇਲ ਖਿਲਾਈਆ। ਚਾਰ ਵਰਨਾਂ ਵੇਖ ਵਖਾਣੇ ਏਕਾ ਰਾਹ, ਰਾਓ ਰੰਕਾਂ ਊਚਾਂ ਨੀਚਾਂ ਏਕੋ ਥਾਂ ਆਪਣੀ ਕਰੇ ਪੜ੍ਹਾਈਆ। ਪੰਡਤ ਪਾਂਧੇ ਰਿਹਾ ਸਮਝਾ, ਏਕਾ ਨਾਅਰਾ ਲਾਈਆ। ਚਾਰੇ ਕੁੰਟਾਂ ਫੇਰੀ ਪਾ, ਅੰਤਮ ਗਿਆ ਮੁਖ ਛੁਪਾਈਆ। ਗੁਰ ਅੰਗਦ ਆਪਣੇ ਅੰਗ ਲਗਾ, ਲਹਿਣਾ ਲਹਿਣੇ ਝੋਲੀ ਪਾਈਆ। ਅਮਰਦਾਸੇ ਸੇਵਾ ਲਾ, ਰਾਮਦਾਸੇ ਜੋਤ ਜਗਾਈਆ। ਗੁਰ ਅਰਜਨ ਲੇਖਾ ਲੇਖ ਲਿਖਾ, ਹਰਿ ਬਾਣੀ ਆਪ ਜਣਾਈਆ। ਹਰਿ ਗੋਬਿੰਦੇ ਅਸਵ ਆਪ ਚੜ੍ਹਾ, ਏਕਾ ਖੰਡਾ ਹੱਥ ਫੜਾਈਆ। ਹਰਿਰਾਏ ਜਪਾਏ ਏਕਾ ਨਾਂ, ਨਿਰਗੁਣ ਵਿਚ ਸਮਾਈਆ। ਹਰਿਕਿਸ਼ਨ ਹਰਿ ਗਿਆ ਸਮਾ, ਬਾਲ ਬਾਲਾ ਲੇਖੇ ਲਾਈਆ। ਗੁਰ ਗੋਬਿੰਦ ਤੇਰੀ ਛਾਂ, ਜੀਆਂ ਜੰਤਾਂ ਹੋਏ ਸਹਾਈਆ। ਗੁਰ ਗੋਬਿੰਦਾ ਫੜੇ ਪੁਰਖ ਅਬਿਨਾਸ਼ੀ ਤੇਰੀ ਬਾਂਹ, ਲੋਕਮਾਤ ਮੰਗ ਮੰਗਾਈਆ। ਏਕਾ ਵੇਖੇ ਸਾਚਾ ਨਾਂ, ਏਕਾ ਅੱਖਰ ਨਾਉਂ ਰਖਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਏਕਾ ਦਿਤਾ ਨਾਮ ਵਰ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦੀ ਸ਼ਬਦ ਜਣਾਈਆ। ਗੁਰ ਗੋਬਿੰਦੇ ਸ਼ਬਦ ਸੰਦੇਸ਼ਾ, ਏਕਾ ਏਕ ਸੁਣਾਇਆ। ਆਪੇ ਨਰ ਆਪ ਨਰੇਸ਼ਾ, ਸਚ ਸੁਲਤਾਨਾ ਆਪ ਅਖਵਾਇਆ। ਜੋਤ ਸਰੂਪੀ ਕਰ ਪ੍ਰਵੇਸ਼ਾ ਪਰਮਾਨੰਦ ਸਮਾਇਆ। ਗੁਰ ਗੋਬਿੰਦ ਕਰੇ ਅਦੇਸਾ, ਦੋਏ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਲੇਖ ਲਿਖਾਇਆ। ਗੁਰ ਗੋਬਿੰਦ ਬਾਲ ਅੰਞਾਣਾ, ਦੇ ਮਤ ਆਪ ਸਮਝਾਇੰਦਾ। ਹਰਿ ਨਰ ਪੁਰਖ ਸ਼ਾਹ ਸੁਲਤਾਨਾਂ, ਏਕਾ ਘਰ ਵਖਾਇੰਦਾ। ਖੇਲੇ ਖੇਲ ਵਾਲੀ ਦੋ ਜਹਾਨਾਂ, ਕਲਜੁਗ ਸਤਿਜੁਗ ਵੇਖ ਵਖਾਇੰਦਾ। ਸ਼ਬਦ ਜਣਾਏ ਧੁਰ ਫ਼ਰਮਾਨਾ, ਆਪਣਾ ਆਪ ਜਣਾਇੰਦਾ। ਹੱਥੀਂ ਬੰਨ੍ਹੇ ਏਕਾ ਗਾਨਾ, ਦਿਸ ਕਿਸੇ ਨਾ ਆਇੰਦਾ। ਸਾਚਾ ਸ਼ਬਦ ਤੀਰ ਨਿਸ਼ਾਨਾ, ਰਸਨਾ ਚਿੱਲੇ ਆਪ ਚੜ੍ਹਾਇੰਦਾ। ਗੋਬਿੰਦ ਕਾਇਆ ਖੇਲ ਮਹਾਨਾ, ਗੋਬਿੰਦ ਸਾਚੀ ਸੇਵ ਕਮਾਇੰਦਾ। ਆਪੇ ਹੋਇਆ ਦਾਨੀ ਦਾਨਾ, ਦੇਵਣਹਾਰ ਆਪ ਅਖਵਾਇੰਦਾ। ਚਰਨ ਧੂੜ ਬਖ਼ਸ਼ੇ ਇਸ਼ਨਾਨਾ, ਲੋਕਮਾਤ ਆਪ ਕਰਾਇੰਦਾ। ਪੰਚਮ ਮੀਤਾ ਪੰਚ ਪਰਧਾਨਾ, ਪੰਚਮ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਦੇਵੇ ਵਰ, ਏਕਾ ਮਤ ਤਤ ਸਮਝਾਇੰਦਾ। ਮਤ ਤਤ ਇਕ ਅਕਾਲ, ਗੋਬਿੰਦ ਰੂਪ ਜਣਾਈਆ। ਸਰਬ ਕਲਾ ਆਪੇ ਸਮਰਥ, ਆਪਣੇ ਹੱਥ ਰੱਖੀ ਵਡਿਆਈਆ। ਸ਼ਬਦ ਜਣਾਏ ਅਕਥਨਾ ਅਕਥ, ਲਿਖਿਆ ਲੇਖ ਨਾ ਕੋਈ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲੇ ਸਹਿਜ ਸੁਭਾਈਆ। ਗੋਬਿੰਦ ਮੇਲਾ ਹਰਿ ਗੋਬਿੰਦ, ਗੋਬਿੰਦ ਰੰਗ ਰੰਗਾਈਆ। ਆਪ ਮਿਟਾਏ ਸਗਲੀ ਚਿੰਦ, ਏਕਾ ਏਕ ਧਾਮ ਸੁਹਾਈਆ। ਮਿਲਿਆ ਸ਼ਾਹ ਦਾਤਾ ਮਰਗਿੰਦ, ਸਚ ਸੁਲਤਾਨ ਇਕ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਵਰ ਦਾਤਾ ਆਪ ਅਖਵਾਈਆ। ਦੇਵੇ ਵਰ ਦੇਵਣਹਾਰ, ਗੋਬਿੰਦ ਦਇਆ ਕਮਾਇੰਦਾ। ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਨੱਈਆ ਚਲਾਇੰਦਾ। ਵੇਦ ਅਥਰਬਣ ਜਾਏ ਹਰ, ਐੜਾ ਅੱਖਰ ਇਕ ਪੜ੍ਹਾਇੰਦਾ। ਤ੍ਰੈਗੁਣ ਮਾਇਆ ਜਾਏ ਸੜ, ਪੰਚ ਤਤ ਰਹਿਣ ਨਾ ਪਾਇੰਦਾ। ਨੌ ਖੰਡ ਪ੍ਰਿਥਮੀ ਏਕਾ ਗੜ੍ਹ, ਪੁਰਖ ਅਬਿਨਾਸ਼ੀ ਆਪ ਬਣਾਇੰਦਾ। ਭਗਤ ਜਨਾਂ ਹਰਿ ਅੰਦਰ ਵੜ, ਗੁਰ ਗੋਬਿੰਦ ਮੇਲ ਮਿਲਾਇੰਦਾ। ਦਸਮ ਦਵਾਰੀ ਚੋਟੀ ਚੜ੍ਹ, ਸੁੰਨ ਅਗੰਮੋ ਵੇਖ ਵਖਾਇੰਦਾ। ਸੋਹੰ ਅੱਖਰ ਏਕਾ ਪੜ੍ਹ, ਏਕਾ ਘਰ ਸੁਹਾਇੰਦਾ। ਪੰਚ ਵਿਕਾਰਾ ਰਿਹਾ ਸੜ, ਕਲਜੁਗ ਕਾਲੀ ਧਾਰ ਵਹਾਇੰਦਾ। ਆਪ ਉਖੇੜੇ ਲੱਗੀ ਜੜ੍ਹ, ਲੋਕਮਾਤ ਆਪ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਰੂਪ ਸਮਾਇੰਦਾ। ਕਲਜੁਗ ਤੇਰਾ ਅੰਤ ਕਿਨਾਰਾ, ਹਰਿ ਸਾਚੇ ਜੋਤ ਜਗਾਈਆ। ਸ਼ਬਦ ਖੰਡਾ ਤੇਜ ਕਟਾਰਾ, ਆਪਣੇ ਹੱਥ ਉਠਾਈਆ। ਸੰਮਤ ਚੌਦਾਂ ਪਹਿਲੀ ਵਾਰਾ, ਮਨ ਮਤ ਬੁਧ ਰਿਹਾ ਲੜਾਈਆ। ਸੰਮਤ ਪੰਦਰਾਂ ਵੇਖ ਵਿਖਾਰਾ, ਧਰਤ ਮਾਤ ਖੇਲ ਖਿਲਾਈਆ। ਸੰਗ ਮੁਹੰਮਦ ਚਾਰ ਯਾਰਾ, ਈਸਾ ਮੂਸਾ ਵੇਖ ਵਖਾਈਆ। ਚਾਰੋਂ ਕੁੰਟ ਹਾਹਾਕਾਰਾ, ਨਾ ਕੋਈ ਹੋਏ ਸਹਾਈਆ। ਜਗਤ ਸਿਆਸਤ ਆਏ ਹਾਰਾ, ਸ਼ਾਹ ਸੁਲਤਾਨ ਬੈਠਣ ਮੁਖ ਛੁਪਾਈਆ। ਸੰਮਤ ਸੋਲਾਂ ਸਤਾਰਾਂ ਹਾੜਾ, ਖੇਲੇ ਖੇਲ ਹਰਿ ਰਘੁਰਾਈਆ। ਲੱਗੇ ਅੱਗ ਬਹੱਤਰ ਨਾੜਾ, ਲੁਕਿਆ ਕੋਈ ਰਹਿਣ ਨਾ ਪਾਈਆ। ਆਪ ਚਬਾਏ ਆਪਣੀ ਦਾੜ੍ਹਾ, ਆਪ ਆਪਣਾ ਭੇਖ ਵਟਾਈਆ। ਰਾਏ ਧਰਮ ਵੇਖੇ ਸਾਚਾ ਲਾੜਾ, ਲਾੜੀ ਮੌਤ ਕਰੇ ਕੁੜਮਾਈਆ। ਪੰਚਮ ਜੇਠ ਸ਼ੱੁਭ ਦਿਹਾੜਾ, ਲੋਕਮਾਤ ਸਗਨ ਮਨਾਈਆ। ਧਰਤ ਮਾਤ ਤੇਰਾ ਇਕ ਅਖਾੜਾ, ਪ੍ਰਭ ਸਾਚਾ ਰਿਹਾ ਬਣਾਈਆ। ਆਪ ਉਠਾਏ ਅਗੰਮੀ ਧਾੜਾ, ਗੁਰ ਗੋਬਿੰਦਾ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਨਾਮ ਲਿਖਾਈਆ। ਨਿਹਕਲੰਕ ਨਰਾਇਣ ਨਰ, ਨੈਣ ਮੁੰਧਾਰ ਆਪ ਅਖਵਾਈਆ। ਨੌ ਖੰਡ ਪ੍ਰਿਥਮੀ ਸੁਹਾਏ ਏਕਾ ਰਾਹ, ਸੱਤਾਂ ਦੀਪਾਂ ਧਾਰ ਬੰਨ੍ਹਾਈਆ। ਸੰਤ ਸੁਹੇਲੇ ਸਾਚੇ ਸੱਜਨ, ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਗਵਾਈਆ। ਅਨਹਦ ਤਾਲ ਨਗਾਰੇ ਕਾਇਆ ਮੰਦਰ ਵੱਜਣ, ਸਾਚਾ ਗੁਰੂਦਵਾਰਾ ਧਾਮ ਸੁਹਾਈਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਮਾਣ ਤਾਣ ਰਹਿਣ ਨਾ ਪਾਈਆ। ਜਨ ਭਗਤਾਂ ਰੱਖਣਹਾਰਾ ਲਜਣ, ਭਗਤ ਵਛਲ ਹਰਿ ਰਘੁਰਾਈਆ। ਦੋ ਜਹਾਨੀ ਆਇਆ ਪਰਦੇ ਕੱਜਣ, ਸ਼ਬਦ ਦੁਸ਼ਾਲਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਸ਼ਟਰਪਤ ਰਿਹਾ ਸਮਝਾਈਆ। ਰਾਸ਼ਟਰਪਤ ਜਗਤ ਨਾਦਾਨ, ਪ੍ਰਭ ਸਾਚਾ ਆਪ ਉਠਾਇੰਦਾ। ਅੱਸੂ ਤਿੰਨ ਵੇਖ ਮਾਰ ਧਿਆਨ, ਲਿਖਿਆ ਲੇਖ ਦਰ ਪੁਚਾਇੰਦਾ। ਲੋਕਮਾਤ ਆਈ ਹਾਨ, ਆਤਮ ਛੁੱਟਣਾ ਪੀਣ ਖਾਣ, ਦਾਨੀ ਦਾਨ ਨਾ ਕੋਈ ਕਰਾਇੰਦਾ। ਰਾਗ ਸੰਗੀਤ ਨਾ ਕੋਈ ਜਹਾਨ, ਹਿਤ ਚਿਤ ਹਰਿ ਭਗਵਾਨ, ਏਕਾ ਏਕ ਵਖਾਇੰਦਾ। ਖਾਣੀ ਬਾਣੀ ਮਾਰ ਧਿਆਨ, ਪੰਡਤ ਪਾਂਧੇ ਸਾਰੇ ਗਾਣ, ਨੇਤਰ ਨੈਣ ਦਰਸ ਦਿਖਾਇੰਦਾ। ਨਾਲ ਰਲਾਏ ਮੰਤਰੀ ਪ੍ਰਧਾਨ, ਇਕ ਸਲਾਹ ਕਰਾਇੰਦਾ। ਆਪੇ ਹੋਇਆ ਜਾਣੀ ਜਾਣ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਵੇਖ ਵਖਾਇੰਦਾ। ਨਿਹਕਲੰਕ ਨਰਾਇਣ ਨਰ, ਅਕਲ ਕਲ ਵਰਤਾਇਆ। ਲੋਕਮਾਤੀ ਜੋਤ ਧਰ, ਵੇਖੇ ਖੇਲ ਨਰ ਹਰਿ ਸ੍ਰਿਸ਼ਟ ਸਬਾਇਆ। ਦੇਸ ਪਰਦੇਸਾਂ ਲਾਹੇ ਡਰ, ਆਪ ਆਪਣਾ ਵੇਸ ਵਟਾਇਆ। ਸੰਮਤ ਪੰਦਰਾਂ ਚਰਨ ਧਰ, ਲੰਕਾ ਗੜ੍ਹ ਦਏ ਸੁਹਾਇਆ। ਪੰਦਰਾਂ ਕੱਤਕ ਮਿਲੇ ਵਰ, ਰਾਮ ਰਾਮਾ ਵੇਖ ਵਖਾਇਆ। ਸੰਮਤ ਸੋਲਾਂ ਖੇਲ ਕਰ, ਕਿਲ੍ਹਾ ਸ਼ਾਹੀ ਫੇਰਾ ਪਾਇਆ। ਚੀਨਾ ਰੂਸਾ ਜਾਏ ਚੜ੍ਹ, ਸੰਮਤ ਸਤਾਰਾਂ ਦਏ ਦੁਹਾਇਆ। ਬੂਰਾ ਕੱਕਾ ਲਏ ਫੜ, ਲੇਖਾ ਕੋਈ ਰਹਿਣ ਨਾ ਪਾਇਆ। ਆਪ ਵਹਾਏ ਵਹਿੰਦੇ ਵਹਿਣ ਹੜ੍ਹ, ਅੱਠ ਅਠਾਰਾਂ ਲੇਖ ਲਿਖਾਇਆ। ਅੱਲਾ ਰਾਣੀ ਤੇਰੀ ਪੁੱਟੀ ਜੜ੍ਹ, ਉਨੀ ਉਨੀਸਾ ਵੇਖ ਵਖਾਇਆ। ਬੀਸ ਬੀਸਾ ਪੁਰਖ ਅਬਿਨਾਸ਼ੀ ਅੱਗੇ ਖੜ੍ਹ, ਜਨ ਭਗਤਾਂ ਹੋਏ ਸਹਾਇਆ। ਜਮਨ ਕਿਨਾਰਾ ਸੁਹਾਏ ਸਾਚਾ ਦਰ, ਦਰ ਦਵਾਰੇ ਦਿੱਲੀ ਫੇਰਾ ਪਾਇਆ। ਰਾਸ਼ਟਰਪਤ ਏਕਾ ਅੱਖਰ ਜਾਏ ਪੜ੍ਹ, ਪ੍ਰਭ ਸਾਚਾ ਦਏ ਪੜ੍ਹਾਇਆ। ਸਰਨ ਸਰਨਾਈ ਸਾਚੀ ਪੜ, ਦੋਏ ਬੈਠਾ ਸੀਸ ਝੁਕਾਇਆ। ਸਚ ਸਿੰਘਾਸਣ ਜਾਏ ਚੜ੍ਹ, ਕਲਗੀ ਤੋੜਾ ਸੀਸ ਟਿਕਾਇਆ। ਨਾਮ ਖੰਡਾ ਏਕਾ ਫੜ, ਨੌ ਖੰਡ ਪ੍ਰਿਥਮੀ ਰਿਹਾ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਰਨ ਏਕਾ ਗੋਤ ਲੋਕਮਾਤ ਰਿਹਾ ਬਣਾਇਆ। ਬੀਸ ਬੀਸੇ ਕਲ ਅਵਤਾਰ, ਆਪਣੀ ਜੋਤ ਜਗਾਇੰਦਾ। ਏਕਾ ਅੱਖਰ ਕਰ ਵਿਚਾਰ, ਰੋੜੀ ਸੱਖਰ ਫੇਰਾ ਪਾਇੰਦਾ। ਰੋੜੀ ਸੱਖਰ ਬੰਨ੍ਹੇ ਧਾਰ, ਦੂਈ ਦਵੈਤੀ ਪੱਥਰ ਦੂਰ ਕਰਾਇੰਦਾ। ਲੱਖ ਚੁਰਾਸੀ ਲੱਥੇ ਸੱਥਰ, ਨੇਤਰ ਅੱਥਰ ਨਾ ਕੋਈ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਸੁਹਾਇੰਦਾ। ਦਰ ਦਵਾਰ ਦਿੱਲੀ ਦਰਬਾਰ, ਹਰਿ ਸਾਚੇ ਸ਼ਬਦ ਜਣਾਈਆ। ਵਾਲੀ ਹਿੰਦ ਕਰੇ ਖ਼ਬਰਦਾਰ, ਸੰਮਤ ਤੇਰਾਂ ਰਿਹਾ ਕੁਰਲਾਈਆ। ਸੰਮਤ ਚੌਦਾਂ ਕਰ ਵਿਚਾਰ, ਮੈਨਨ ਆਪਣਾ ਆਪ ਰਖਾਈਆ। ਭਗਤ ਸੁਹੇਲਾ ਹਰਿ ਨਿਰੰਕਾਰ, ਲਿਖਿਆ ਲੇਖ ਨਾ ਸਕੇ ਕੋਈ ਮਿਟਾਈਆ। ਦੇਵਤ ਸੁਰ ਰੋਵਣ ਕਰਨ ਪੁਕਾਰ, ਬ੍ਰਹਮਾ ਸ਼ਿਵ ਰਹੇ ਕੁਰਲਾਈਆ। ਫੜੇ ਤ੍ਰਿਸੂਲ ਹੱਥ ਅਪਾਰ, ਸ਼ਿਵ ਸ਼ੰਕਰ ਆਪ ਉਠਾਈਆ। ਬ੍ਰਹਮਾ ਵੇਖੇ ਕਰ ਵਿਚਾਰ, ਚਾਰੇ ਰਸਨਾ ਮੁਖ ਉਠਾਈਆ। ਵਿਸ਼ਨੂੰ ਵੰਸੀ ਕਰ ਪਿਆਰ, ਜਨ ਭਗਤਾਂ ਦਰ ਦਵਾਰੇ ਫੇਰਾ ਪਾਈਆ। ਕਾਹਨਾ ਕੰਸੀ ਬਣ ਭਿਖਾਰ, ਦੂਤਾਂ ਦੁਸ਼ਟਾਂ ਵੇਖ ਵਿਖਾਈਆ। ਰਾਮ ਰਘੁਬੰਸੀ ਆਪ ਕਰਤਾਰ, ਕਰਤਾ ਰੂਪ ਸਮਾਈਆ। ਕਲਜੁਗ ਤੇਰੀ ਅੰਤਮ ਵਾਰ, ਧਰਨੀ ਧਰਤ ਵੇਖ ਵਖਾਈਆ। ਬੀਸ ਬੀਸਾ ਹੋ ਤਿਆਰ, ਜਗਤ ਜਗਦੀਸਾ ਆਪ ਅਖਵਾਈਆ। ਇਕ ਇਕਾਂਤ ਬੰਨ੍ਹੇ ਧਾਰ, ਛਤਰ ਸੀਸਾ ਆਪ ਝੁਲਾਈਆ। ਇਕ ਹਦੀਸਾ ਵਿਚ ਸੰਸਾਰ, ਏਕਾ ਜੋਤ ਜਗਾਈਆ। ਸੱਤ ਰੰਗ ਨਿਸ਼ਾਨਾ ਚਾੜ੍ਹ, ਪ੍ਰਭ ਸਾਚਾ ਵੇਖ ਵਖਾਈਆ। ਲੱਖਣ ਦੀਪ ਕਰ ਆਕਾਰ, ਪੁਸ਼ਕਰ ਜੋਤ ਜਗਾਈਆ। ਕਰੋਚ ਵੇਖੇ ਮਾਰ ਧਿਆਨ, ਜੰਬੁ ਡੇਰਾ ਲਾਈਆ। ਸਲਮਲ ਤੇਰਾ ਧੁੰਦੂਕਾਰ, ਆਪੇ ਮੇਟ ਮਿਟਾਈਆ। ਸਾਨ ਰੋਵੇ ਜ਼ਾਰੋ ਜ਼ਾਰ, ਵਰ ਮੰਗੇ ਭਿੱਛਿਆ ਅੱਗੇ ਝੋਲੀ ਡਾਹੀਆ। ਕੁਸ਼ਾ ਕਛ ਦਏ ਨਿਵਾਰ, ਕਲਜੁਗ ਤੋੜੇ ਗੜ੍ਹ ਹੰਕਾਰ, ਆਪਣੇ ਹੱਥ ਰੱਖੇ ਵਡਿਆਈਆ। ਸੱਤ ਰੰਗ ਨਿਸ਼ਾਨਾ ਜਾਏ ਚਾੜ੍ਹ, ਪ੍ਰਭ ਸਾਚਾ ਆਪ ਚੜ੍ਹਾਈਆ। ਸੋ ਪੁਰਖ ਨਿਰੰਜਣ ਅਪਰ ਅਪਾਰ, ਜੈ ਜੈ ਜੈਕਾਰ ਇਕ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਪਰ ਲੇਖ ਲਿਖਾਈਆ। ਰਾਸ਼ਟਰਪਤੀ ਦਿਤਾ ਜੀਆ ਦਾਨ, ਲੇਖਾ ਰਹੇ ਨਾ ਰਾਈਆ। ਸੰਮਤ ਵੀਹ ਸੌ ਪੰਦਰਾਂ ਮੰਗੇ ਮੰਗ ਆਪੇ ਆਣ, ਦੇਣਾ ਭੇਟ ਚੜ੍ਹਾਈਆ। ਪੰਚ ਮੁਖ ਤਾਜ ਨਾ ਕੋਈ ਜਾਣੇ ਰਾਜ ਰਾਜਾਨ, ਸ਼ਾਹ ਸੁਲਤਾਨ ਭੇਦ ਨਾ ਆਈਆ। ਦੋ ਜਹਾਨਾਂ ਰਚਿਆ ਕਾਜ, ਕਲਜੁਗ ਸਤਿਜੁਗ ਵੇਖ ਵਖਾਈਆ। ਸਤਿਜੁਗ ਬੈਠਾ ਦਰ ਪਰਵਾਨ, ਏਕਾ ਮੰਗਣ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਚਾਰੋਂ ਕੁੰਟ ਵੇਖ ਵਖਾਈਆ। ਕਲਜੁਗ ਕੂੜ ਕੁੜਿਆਰਾ ਹੋਇਆ ਹੈਰਾਨ, ਰੋ ਰੋ ਨੇਤਰ ਨੀਰ ਵਹਾਈਆ। ਜੂਠ ਝੂਠ ਨਾ ਕਰੇ ਕੋਈ ਪਛਾਣ, ਨਾ ਕੋਈ ਸਖਾ ਸਖਾਈਆ। ਸਗਲਾ ਸੰਗ ਸਰਬ ਤਜ ਜਾਣ, ਅੱਲਾ ਰਾਣੀ ਘੂੰਗਟ ਮੁਖ ਤੋਂ ਲਾਹੀਆ। ਧਰਮ ਰਾਏ ਦੇਵੇ ਧੁਰ ਫ਼ਰਮਾਨ, ਆਪ ਆਪਣਾ ਡੌਰੂ ਵਾਹੀਆ। ਸਤਿਜੁਗ ਵੇਖੇ ਇਕ ਗਿਆਨ, ਲਹਿਣਾ ਦੇਣਾ ਮੂਲ ਚੁਕਾਈਆ। ਲਾੜੀ ਮੌਤ ਕਰੇ ਇਸ਼ਨਾਨ, ਹੱਥੀਂ ਮਹਿੰਦੀ ਏਕਾ ਲਾਈਆ। ਲੋਕਮਾਤ ਆਏ ਫੇਰਾ ਪਾਏ ਆਨ, ਸੰਮਤ ਪੰਦਰਾਂ ਰੁੱਤ ਸੁਹਾਈਆ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਉਚੇ ਪਰਬਤ ਫੋਲ ਫੁਲਾਈਆ। ਕਲਜੁਗ ਜੀਵ ਭਾਗਾਂ ਮੰਦਾ ਆਤਮ ਅੰਧਾ, ਮਦਿਰਾ ਮਾਸੀ ਗੰਦਾ, ਅੰਤ ਹੋਏ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵੀ ਦੇਵਾ ਆਪ ਅਖਵਾਈਆ। ਦੇਵੀ ਦੇਵਾ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਰਿਖ ਮੁਨ ਸੇਵਾਦਾਰ, ਸਾਚੇ ਸੰਤਾਂ ਦੇ ਮਤ ਆਪ ਸਮਝਾਇੰਦਾ। ਜੁਗ ਜੁਗ ਆਏ ਬਣ ਵਣਜਾਰ, ਸਾਚਾ ਨਾਮ ਆਪ ਵਰਤਾਇੰਦਾ। ਆਪ ਆਪਣਾ ਖੋਲ੍ਹ ਭੰਡਾਰ, ਹਰਿਜਨ ਤ੍ਰਿਪਤ ਕਰਾਇੰਦਾ। ਨਾ ਕੋਈ ਭੁੱਖਾ ਨਾ ਕੋਈ ਨੰਗਾ, ਨਾ ਕੋਈ ਰੋਗ ਸਤਾਇੰਦਾ। ਜੋ ਜਨ ਰਲੇ ਪਾਰਬ੍ਰਹਮ ਤੇਰੀ ਸਾਚੀ ਸੰਗਤਾ, ਏਕਾ ਪੱਲੂ ਨਾਮ ਫੜਾਇੰਦਾ। ਸੋ ਪੁਰਖ ਨਿਰੰਜਣ ਤੋੜੇ ਹਉਮੇ ਹੰਗਤਾ, ਹੰ ਹੰਗਤਾ ਮੇਟ ਮਿਟਾਇੰਦਾ। ਮਾਨਸ ਜਨਮ ਹੋਏ ਨਾ ਭੰਗਤਾ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਕਰ ਕਰ ਮੇਲੇ ਗੁਰੂ ਗੁਰ ਚੇਲੇ ਆਪ ਤਰਾਇੰਦਾ। ਗੁਰ ਚੇਲਾ ਸੋਹੰ ਬੰਕ ਦਵਾਰ, ਗੁਰ ਗੋਬਿੰਦੇ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਪਹਿਰੇਦਾਰ, ਦਿਵਸ ਰੈਣ ਸੇਵ ਕਮਾਈਆ। ਮੇਲ ਮਿਲਾਏ ਮੇਲਣਹਾਰ ਵਿਛੜ ਕਦੇ ਨਾ ਜਾਈਆ। ਨਾਮ ਦਾਨ ਦੇਵੇ ਜੀਆ ਦਾਨ, ਜੁਗ ਜੁਗ ਦਇਆ ਕਮਾਈਆ। ਭਗਤ ਭਗਤੀ ਕਰ ਪਰਵਾਨ, ਆਦਿ ਸ਼ਕਤ ਜੋਤ ਵਖਾਈਆ। ਆਦਿ ਸ਼ਕਤ ਮੇਲ ਮਿਲਾਨ, ਜੋਤ ਨਿਰੰਜਣ ਰਹੀ ਜਗਾਈਆ। ਜੋਤ ਨਿਰੰਜਣ ਵਡ ਬਲਵਾਨ, ਏਕਾ ਏਕ ਅਖਵਾਈਆ। ਗੁਰਮੁਖ ਸਾਚੇ ਚਤੁਰ ਸੁਘੜ ਸਿਆਨ, ਮੰਗਣ ਮੰਗ ਏਕਾ ਮੰਗ ਮੰਗਾਈਆ। ਆਤਮ ਮੇਟੇ ਅੰਧ ਅੰਧਿਆਰ ਜਗਤ ਅਗਿਆਨ, ਅੰਧ ਅੰਧੇਰ ਰਹਿਣ ਨਾ ਪਾਈਆ। ਮਿਲੇ ਮੇਲ ਸ੍ਰੀ ਭਗਵਾਨ, ਸਤਿ ਪੁਰਖਾ ਦਰਸ ਦਿਖਾਈਆ। ਸਤਿ ਸਰੂਪਾ ਜਾਣੀ ਜਾਣ, ਸਤਿ ਵਸਤੂ ਹੱਥ ਰਖਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਦੀਨ ਦਿਆਲ ਜੋ ਰਹੇ ਧਿਆਈਆ। ਅੰਮ੍ਰਿਤ ਆਤਮ ਮਾਰੇ ਇਕ ਉਛਾਲ, ਸਰ ਸਰੋਵਰ ਦਏ ਨੁਹਾਈਆ। ਨਾ ਕੋਈ ਸ਼ਾਹ ਨਾ ਕੰਗਾਲ, ਹਰਿ ਸ਼ਬਦ ਵਿਖਾਏ ਧੁਰ ਦਲਾਲ, ਦੋ ਜਹਾਨਾਂ ਮੇਲ ਮਿਲਾਈਆ। ਫਲ ਲਗਾਏ ਕਾਇਆ ਡਾਲ੍ਹ, ਆਪ ਸੁਹਾਏ ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਦਸਮ ਦਵਾਰੀ ਕੁੰਡਾ ਲਾਹੀਆ। ਕੰਤ ਕੰਤੂਹਲਾ ਲੈਣਾ ਭਾਲ, ਸ਼ਬਦ ਝੁਲਾਏ ਇਕ ਨਿਸ਼ਾਨ, ਲੋਕਮਾਤ ਝੁਲਾਈਆ। ਜੋ ਜਨ ਦਰ ਆਏ ਬੋਲਾ ਚਰਨ ਕਵਲ ਕਰ ਧਿਆਨ, ਸਾਰੰਗ ਧਰ ਆਪ ਆਪਣਾ ਦਰਸ ਦਿਖਾਈਆ। ਨਾਮ ਵਸਤ ਜਗਤ ਅਨਡੀਠੜਾ, ਲਿਖਣ ਪੜ੍ਹਨ ਵਿਚ ਨਾ ਆਈਆ। ਕਾਇਆ ਕਵੜੀ ਕਰੇ ਮਿੱਠਾ ਰੀਠੜਾ, ਅੰਮ੍ਰਿਤ ਧਾਰਾ ਮੁਖ ਚੁਆਈਆ। ਗੁਰਮੁਖ ਸਾਚਾ ਛੈਲ ਛਬੀਲਾ, ਨਿਝਰ ਰਸ ਆਤਮ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖੇ ਖੇਲ ਖੇਲ ਸਬਾਈਆ। ਸਤਿ ਪੁਰਖ ਨਿਰੰਜਣ ਆਦਿ, ਅਕਲ ਕਲਾ ਸਮਾਇਆ। ਜਾਣੇ ਭੇਵ ਜੁਗ ਜੁਗਾਦਿ, ਆਦਿ ਜੁਗਾਦੀ ਆਪ ਅਖਵਾਇਆ। ਖੇਲੇ ਖੇਲ ਵਿਚ ਬ੍ਰਹਿਮਾਦ, ਆਪ ਆਪਣਾ ਵੇਸ ਵਟਾਇਆ। ਨਾਮ ਉਪਜਾਏ ਏਕਾ ਨਾਦ, ਏਕਾ ਧੁਨ ਉਪਜਾਇਆ। ਸੰਤ ਸੁਹੇਲੇ ਜੁਗ ਜੁਗ ਲਾਧ, ਏਕਾ ਨਾਮ ਮੰਤਰ ਦ੍ਰਿੜਾਇਆ। ਸ਼ਬਦ ਜਣਾਏ ਬੋਧ ਅਗਾਧ, ਅੱਖਰ ਵੱਖਰ ਇਕ ਸਿਖਾਇਆ। ਮੇਲ ਮਿਲਾਏ ਮਾਧਵ ਮਾਧ, ਆਪ ਆਪਣੇ ਰੂਪ ਸਮਾਇਆ। ਧੁਰਦਰਗਾਹੀ ਦੇਵੇ ਸਾਚੀ ਦਾਦ, ਨਾਮ ਅਨਮੋਲ ਝੋਲੀ ਪਾਇਆ। ਸਾਧਾਂ ਸੰਤਾਂ ਸੁਣ ਫਰਿਆਦ, ਭੇਖਾਧਾਰੀ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸ਼ਬਦ ਮਹੱਲਾ, ਸਾਚਾ ਧਾਮ ਬਹਾਇਆ। ਆਦਿ ਪੁਰਖ ਅਨਾਦ, ਅਨਾਥਾਂ ਦਇਆ ਕਮਾਇੰਦਾ। ਜਗਤ ਸੁਹੇਲਾ ਸਗਲਾ ਸਾਥ, ਜੁਗ ਜੁਗ ਸੰਗ ਨਿਭਾਇੰਦਾ। ਨਾਮ ਚਲਾਏ ਸਾਚਾ ਰਾਥ, ਰਥ ਰਥਵਾਹੀ ਆਪ ਅਖਵਾਇੰਦਾ। ਆਪੇ ਜਾਣੇ ਆਪਣੀ ਗਾਥ, ਵੇਦ ਪੁਰਾਨਾਂ ਭੇਵ ਨਾ ਪਾਇੰਦਾ। ਭਗਤਨ ਟਿੱਕਾ ਲਹਿਣਾ ਮਸਤਕ ਮਾਥ, ਪੂਰਬ ਗਹਿਣਾ ਤਨ ਪਹਿਨਾਇੰਦਾ। ਮੇਟ ਮਿਟਾਏ ਤ੍ਰੈਲੋਕੀ ਨਾਥ, ਤ੍ਰੈਗੁਣ ਮਾਇਆ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਆਪ ਅਖਵਾਇੰਦਾ। ਆਦਿ ਪੁਰਖ ਜੋਤ ਅਕਾਲ, ਸ਼ਬਦੀ ਸ਼ਬਦ ਜਣਾਈਆ। ਹੱਡ ਨਾੜੀ ਨਾ ਕੋਈ ਖਾਲ, ਦਮ ਚੰਮ ਨਾ ਕੋਈ ਰਖਾਈਆ। ਧਨ ਦੌਲਤ ਨਾ ਪੱਲੇ ਮਾਲ, ਵਸਤ ਦਸਤ ਨਾ ਕੋਈ ਵਖਾਈਆ। ਸੰਗ ਦਿਸੇ ਨਾ ਕਾਲ ਮਹਾਂਕਾਲ, ਬ੍ਰਹਮਾ ਸ਼ਿਵ ਵਿਸ਼ਨ ਦਿਸ ਨਾ ਆਈਆ। ਤ੍ਰੈਗੁਣ ਮਾਇਆ ਨਾ ਜਗਤ ਜੰਜਾਲ, ਲੱਖ ਚੁਰਾਸੀ ਨਾ ਕੋਈ ਉਪਾਈਆ। ਰਵ ਸਸ ਨਾ ਗਗਨ ਪਾਤਾਲ, ਲੋਅ ਪੁਰੀਆਂ ਨਾ ਰਚਨ ਰਚਾਈਆ। ਨਾ ਕੋਈ ਦੀਪਕ ਨਾ ਕੋਈ ਥਾਲ, ਨਾ ਕੋਈ ਆਰਤੀ ਹਵਨ ਕਰਾਈਆ। ਨਾ ਕੋਈ ਮੰਦਰ ਮਸਜਿਦ ਗੁਰੂਦਵਾਰ, ਗ੍ਰੰਥ ਪੰਥ ਨਾ ਕੋਈ ਉਪਾਈਆ। ਨਾ ਕੋਈ ਬਿਰਖ ਨਾ ਕੋਈ ਡਾਲ, ਫਲ ਫੁਲਵਾੜੀ ਕੋਈ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪ ਅਖਵਾਈਆ। ਆਦਿ ਪੁਰਖ ਅਪਰੰਪਰਾ, ਆਪ ਅਪਣੇ ਵਿਚ ਸਮਾਇਆ। ਨਾ ਕੋਈ ਬਣਾਏ ਬਣਤਰਾ, ਮਾਤ ਪਿਤ ਨਾ ਕੋਈ ਬਣਾਇਆ। ਅਗਨੀ ਹਵਨ ਪਵਣ ਨਾ ਕੋਈ ਬਸੰਤਰਾ, ਸਤਿ ਸਤਿ ਨਾ ਕੋਈ ਰਖਾਇਆ। ਨਾ ਕੋਈ ਦੇਵਤ ਸੁਰ ਦੇਵਤਰਾ, ਸੁਰਪਤ ਨਾ ਦਿਸੇ ਕੋਈ ਸਹਾਇਆ। ਸਾਧ ਸੰਤ ਜੀਵ ਜੰਤ ਨਾ ਕੋਈ ਜਪਾਏ ਗੁਰਮੰਤਰਾ, ਪੀਰ ਦਸਤਗੀਰ ਨਾ ਕੋਇ ਰਖਾਇਆ। ਤੇਜ ਕਟਾਰ ਨਾ ਕੋਈ ਖੰਡਾ ਨਾ ਕੋਈ ਸ਼ਸਤਰਾ, ਬਸਤਰ ਤਨ ਨਾ ਕੋਈ ਰਖਾਇਆ। ਨਾ ਕੋਈ ਜ਼ਾਤ ਪਾਤ ਊਚ ਨੀਚ ਨਾ ਕੋਈ ਗਣੇ ਗਣਤਰਾ, ਲੇਖਾ ਲੇਖ ਨਾ ਕਿਸੇ ਲਿਖਾਇਆ। ਆਪੇ ਜਾਣੇ ਆਪਣੀ ਅੰਤਰਾ, ਆਦਿ ਆਦਿ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਆਦਿ ਪੁਰਖ ਅਗੰਮ, ਨਾ ਕੋਈ ਪਵਣ ਸਵਾਸੀ ਲਏ ਦਮ, ਰਸਨਾ ਜਿਹਵਾ ਨਾ ਕੋਈ ਗਾਇਆ। ਨਾ ਕੋਈ ਮਰੇ ਨਾ ਪਏ ਜੰਮ, ਆਲਸ ਨਿੰਦਰਾ ਵਿਚ ਨਾ ਆਇਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਨਾ ਕੋਈ ਭੁੱਖ ਰਖਾਇਆ। ਨਾ ਕੋਈ ਗਗਨ ਪਤਾਲ ਦਿਸੇ ਥੰਮ੍ਹ, ਨਾ ਕੋਈ ਨੇਤਰ ਨੀਰ ਵਹਾਏ ਛੰਮ ਛੰਮ, ਜਲ ਥਲ ਨਾ ਕੋਈ ਰਖਾਇਆ। ਨਾ ਕੋਈ ਗੰਧਰਬ ਨਾ ਕੋਈ ਗਨ, ਜ਼ਾਤ ਪਾਤ ਨਾ ਕੋਈ ਅਖਵਾਇਆ। ਨਾ ਕੋਈ ਛੱਪਰ ਨਾ ਕੋਈ ਛੰਨ, ਚਾਰ ਦਿਵਾਰ ਨਾ ਕੋਈ ਰਖਾਇਆ। ਨਾ ਕੋਈ ਦਾਨ ਨਾ ਕੋਈ ਗੁਣ, ਨਾ ਕੋਈ ਧਾਰ ਤਲਵਾੜ ਵਜਾਇਆ। ਨਾ ਕੋਈ ਰਾਏ ਧਰਮ ਦੇਵੇ ਡੰਨ, ਚਿਤਰ ਗੁਪਤ ਨਾ ਲੇਖ ਲਿਖਾਇਆ। ਆਪ ਆਪਣਾ ਪ੍ਰਭ ਜਾਣੇ ਕੰਮ, ਨਾ ਕੋਈ ਦੂਸਰ ਸੰਗ ਰਲਾਇਆ। ਨਾ ਕੋਈ ਸੂਰਜ ਨਾ ਕੋਈ ਚੰਨ, ਤਾਰਾ ਮੰਡਲ ਦਿਸ ਨਾ ਆਇਆ। ਧਰੂ ਭਗਤ ਨਾ ਕਹੇ ਧੰਨ ਧੰਨ, ਕਬੀਰ ਨਾਨਕ ਨਾ ਕੋਈ ਉਪਾਇਆ। ਤ੍ਰੈਗੁਣ ਮਾਇਆ ਨਾ ਲਾਏ ਸੰਨ੍ਹ, ਪੰਚਮ ਚੋਰ ਨਾ ਕੋਈ ਰਖਾਇਆ। ਆਪ ਆਪਣਾ ਬੇੜਾ ਬੰਨ੍ਹ, ਪ੍ਰਭ ਆਪਣੇ ਕੰਧ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਪੁਰਖ ਆਪ ਅਖਵਾਇਆ। ਆਦਿ ਪੁਰਖ ਦਿਆਲ, ਦਇਆਵਾਨਿਆ। ਨਾ ਕੋਈ ਕਰੇ ਕਿਸੇ ਪ੍ਰਿਤਪਾਲ, ਨਾ ਦੱਸੇ ਹੋਰ ਨਿਸ਼ਾਨਿਆ। ਨਾ ਕੋਈ ਤੀਰ ਕਮਾਨ ਨਾ ਦਿਸੇ ਜਵਾਨ, ਨਾ ਕੋਈ ਚਿਲ੍ਹਾ ਹੱਥ ਉਠਾਨਿਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਨਾ ਕੋਈ ਦਸਰਥ ਸੀਤਾ ਰਾਮ, ਨਾ ਕੋਈ ਪੜ੍ਹੇ ਬਾਣੀਆ। ਨਾ ਕੋਈ ਮੰਦਰ ਨਾ ਕੋਈ ਮਕਾਨ, ਨਾ ਕੋਈ ਦੀਪਕ ਦੀਪ ਜਗਾਨਿਆ। ਆਪੇ ਜਾਣੇ ਨਾ ਕੋਈ ਜਪੇ ਜਗਤ ਨਾਮ, ਨਾ ਕੋਈ ਗਾਏ ਖਾਣੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣਾ ਆਪ ਕਰੇ ਪਛਾਨਿਆ। ਆਦਿ ਪੁਰਖ ਅਨੰਤ, ਅਕਲ ਕਲਾ ਸਮਾਇਆ। ਆਪੇ ਸਾਧ ਆਪੇ ਸੰਤ, ਆਪੇ ਨਾਰੀ ਆਪੇ ਕੰਤ, ਆਪੇ ਪਿਤਾ ਪੂਤ ਹੋ ਜਾਇਆ। ਆਪੇ ਵਸੇ ਰੁੱਤ ਬਸੰਤ, ਫਲ ਫੁਲਵਾੜੀ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਦਿ ਪੁਰਖ ਸਮਾਇਆ। ਆਦਿ ਪੁਰਖ ਗਹਿਰ ਗੰਭੀਰ ਏਕਾ ਏਕ, ਨਾ ਕੋਈ ਮਨ ਮਤ ਬੁਧ ਦਿਸੇ ਸਰੀਰ, ਨਾ ਕੋਈ ਤਤ ਜਣਾਇੰਦਾ। ਨਾ ਕੋਈ ਆਤਮ ਅੰਮ੍ਰਿਤ ਪਿਆਏ ਸੀਰ, ਨਿਝਰ ਧਾਰ ਮੁਖ ਨਾ ਕੋਇ ਚੁਆਇੰਦਾ। ਨਾ ਕੋਈ ਬਸਤਰ ਨਾ ਕੋਈ ਚੀਰ, ਤਨ ਗਹਿਣਾ ਨਾ ਕੋਈ ਪਹਿਨਾਇੰਦਾ। ਨਾ ਕੋਈ ਗੁਰੂ ਨਾ ਕੋਈ ਪੀਰ, ਰਾਜ ਰਾਜਾਨ ਦਿਸ ਨਾ ਆਇੰਦਾ। ਨਾ ਕੋਈ ਚੋਟੀ ਚੜ੍ਹੇ ਅਖ਼ੀਰ, ਜੋਤੀ ਜੋਤ ਸਰੂਪ ਹਰਿ, ਆਦਿ ਪੁਰਖ ਆਪ ਅਖਵਾਇੰਦਾ। ਆਦਿ ਪੁਰਖ ਅਬਿਨਾਸ਼, ਏਕਾ ਏਕ ਸਮਾਇਆ। ਆਪਣੇ ਅੰਦਰ ਆਪੇ ਕੀਆ ਵਾਸ, ਆਪ ਆਪਣਾ ਦਰਸ ਦਿਖਾਇਆ। ਆਪੇ ਜੰਗਲ ਜੂਹ ਉਜਾੜ ਪਹਾੜ ਪ੍ਰਭਾਸ, ਜਲ ਥਲ ਆਪ ਅਖਵਾਇਆ। ਆਪੇ ਸਾਸ ਆਪੇ ਗਰਾਸ, ਆਪੇ ਹੱਡ ਨਾੜੀ ਮਾਸ ਬਣ ਜਾਇਆ। ਆਪੇ ਪ੍ਰਿਥਮੀ ਆਪੇ ਆਕਾਸ਼, ਗਗਨ ਪਾਤਾਲ ਆਪ ਰਚਾਇਆ। ਆਪੇ ਪਵਣ ਪਾਣੀ ਸਵਾਸ, ਆਪੇ ਜੋਤੀ ਨੂਰ ਸਵਾਇਆ। ਆਦਿ ਅੰਤ ਨਾ ਹੋਏ ਕਦੇ ਵਿਨਾਸ, ਆਦਿ ਆਦਿ ਆਦਿ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਆਦਿ ਪੁਰਖ ਹਰਿ ਦੇਵ, ਗੁਰਦੇਵ ਆਪ ਅਖਵਾਇੰਦਾ। ਆਪੇ ਰਸਨਾ ਆਪੇ ਜਿਹਵ, ਆਪੇ ਗੀਤ ਸੁਹਾਗੀ ਗਾਇੰਦਾ। ਆਪੇ ਹੋਏ ਸਦਾ ਨਿਹਕੇਵ, ਕੇਵਲ ਏਕਾ ਰੂਪ ਆਪ ਅਖਵਾਇੰਦਾ। ਆਪੇ ਕੌਸਤਕ ਮਣੀਆ ਮਸਤਕ ਲਾਏ ਥੇਵ, ਆਪੇ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਦਿ ਆਪ ਅਖਵਾਇੰਦਾ। ਆਦਿ ਪੁਰਖ ਅਨਾਦ, ਆਪਣਾ ਨਾਦ ਵਜਾਇਆ। ਸੁਣੇ ਸੁਣਾਏ ਆਪ ਫਰਿਆਦ, ਸੁਣਾਵਣਹਾਰ ਆਪ ਅਖਵਾਇਆ। ਆਪ ਜਣਾਈ ਕਰੇ ਬੋਧ ਅਗਾਧ, ਲੇਖਾ ਲਿਖਣ ਵਿਚ ਨਾ ਆਇਆ। ਆਪ ਆਪਣਾ ਰਿਹਾ ਅਰਾਧ, ਆਪ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਰ ਨਰਾਇਣ ਆਦਿ ਆਦਿ ਆਦਿ ਪੁਰਖ ਆਪ ਅਖਵਾਇਆ। ਆਦਿ ਪੁਰਖ ਅਪਾਰ, ਅਪਰ ਅਪਾਰਿਆ। ਜੋਤ ਸਰੂਪੀ ਇਕ ਆਕਾਰ, ਖੇਲ ਨਿਆਰਿਆ। ਆਪੇ ਬੰਨ੍ਹੇ ਆਪਣੀ ਧਾਰ, ਆਪ ਆਪਣਾ ਰਾਹ ਚਲਾ ਰਿਹਾ। ਨਿਰਗੁਣ ਰੂਪ ਆਪ ਕਰਤਾਰ, ਕਰਨੀ ਕਰਤੇ ਵਿਚ ਸਮਾ ਰਿਹਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਿਰ ਆਪ ਸਮਾ ਰਿਹਾ। ਆਪੇ ਆਪਣੀ ਕਿਰਪਾ ਧਾਰ, ਆਪ ਆਪਣਾ ਘਰ ਬਣਾ ਰਿਹਾ। ਥਿਰ ਘਰ ਪੁਰਖ ਨਿਆਰ, ਆਪ ਆਪਣਾ ਬੰਦ ਕਰਾ ਰਿਹਾ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਸੁਹਾ ਰਿਹਾ। ਨਜ਼ਰ ਨਾ ਆਏ ਨੌ ਦਰ, ਨਾ ਕੋਈ ਨੇਤਰ ਨੈਣ ਵਿਖਾ ਰਿਹਾ। ਸਾਚੇ ਮੰਦਰ ਆਪੇ ਚੜ੍ਹ, ਆਪ ਆਪਣਾ ਰਾਹ ਤਕਾ ਲਿਆ। ਨਾ ਕੋਈ ਸੀਸ ਨਾ ਕੋਈ ਧੜ, ਹਰਿ ਜੋਤੀ ਜੋਤ ਜਗਾ ਲਿਆ। ਆਪ ਆਪਣਾ ਘਾੜਨ ਘੜ, ਆਪ ਆਪਣੀ ਬਣਤ ਬਣਾ ਲਿਆ। ਆਪਣੇ ਮੰਦਰ ਆਪੇ ਚੜ੍ਹ, ਆਪਣਾ ਧਾਮ ਸੁਹਾ ਲਿਆ। ਆਪਣੇ ਅੱਗੇ ਆਪੇ ਖੜ੍ਹ, ਆਪਣਾ ਹੁਕਮ ਜਣਾ ਲਿਆ। ਜੋਤੀ ਜੋਤ ਆਪੇ ਫੜ, ਜੋਤੀ ਵਿਚ ਸਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਪਾਰ ਆਪਣੀ ਕਿਰਪਾ ਧਾਰ, ਘਰ ਸਾਚੇ ਡੇਰਾ ਲਾ ਲਿਆ। ਸਾਚਾ ਘਰ ਹਰਿ ਦਾਤਾਰ, ਆਪਣਾ ਆਪ ਉਪਾਇੰਦਾ। ਖੇਲੇ ਖੇਲ ਅਪਰ ਅਪਾਰ, ਆਪ ਆਪਣੀ ਦਇਆ ਕਮਾਇੰਦਾ। ਸਚ ਸਿੰਘਾਸਣ ਕਰ ਤਿਆਰ, ਉਪਰ ਆਸਣ ਲਾਇੰਦਾ। ਥਿਰ ਘਰ ਖੋਲ੍ਹੇ ਇਕ ਕਿਵਾੜ, ਦਿਸ ਕਿਸੇ ਨਾ ਆਇੰਦਾ। ਆਪੇ ਬਣਿਆ ਸਾਚਾ ਲਾੜ, ਆਪ ਆਪਣਾ ਚਰਨ ਟਿਕਾਇੰਦਾ। ਆਪੇ ਜੋਤੀ ਕਰ ਪਿਆਰ, ਨਾਰੀ ਰੂਪ ਅਖਵਾਇੰਦਾ। ਏਕਾ ਸੇਜਾ ਆਦਿ ਨਿਰੰਜਣ ਜੋਤ ਸ਼ਬਦ ਜੋਤੀ ਸੁਰਤੀ ਏਕਾ ਧਾਮ ਸੁਹਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤੀ, ਨਾ ਕੋਈ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਡੇਰਾ ਲਾਇੰਦਾ। ਸਚ ਸਿੰਘਾਸਣ ਹਰਿ ਕੰਤੂਹਲ, ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਾਡੀ ਬਣਤ ਬਣਾਇਆ। ਨਾ ਕੋਈ ਸੇਜਾ ਨਾ ਕੋਈ ਫੂਲ, ਨਾ ਕੋਈ ਅੰਮ੍ਰਿਤ ਰਿਹਾ ਛਿੜਕਾਇਆ। ਨਾ ਕੋਈ ਸ਼ਸਤਰ ਨਾ ਕੋਈ ਤ੍ਰਿਸੂਲ, ਨਾ ਕੋਈ ਸਚ ਕਟਾਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਡੇਰਾ ਲਾਇਆ। ਹਰਿ ਸਿੰਘਾਸਣ ਕਰ ਤਿਆਰ, ਆਪਣੀ ਜੋਤ ਜਗਾਈਆ। ਆਪੇ ਕੰਤ ਬਣ ਭਤਾਰ, ਨਰ ਨਰਾਇਣ ਅਖਵਾਈਆ। ਪੂਤ ਸਪੂਤਾ ਕਰ ਤਿਆਰ, ਜੋਤੀ ਮਾਤ ਬਣਾਈਆ। ਜੋਤੀ ਮਾਤ ਕਰ ਪਿਆਰ, ਸਾਚਾ ਪੂਤ ਹਰਿ ਦੁਲਾਰ ਏਕਾ ਸ਼ਬਦ ਉਪਾਈਆ। ਏਕਾ ਨਾਉਂ ਹਰਿ ਨਿਰੰਕਾਰ, ਨਿਰਗੁਣ ਖੇਲ ਖਿਲਾਈਆ। ਆਪੇ ਵੇਖੇ ਵੇਖਣਹਾਰ, ਥਿਰ ਘਰ ਬੈਠਾ ਆਸਣ ਲਾਈਆ। ਸ਼ਬਦ ਸਿੰਘਾਸਣ ਕਰ ਤਿਆਰ, ਪ੍ਰਭ ਸਾਚਾ ਆਸਣ ਲਾਈਆ। ਸ਼ਬਦ ਸੁਤ ਕਰ ਤਿਆਰ, ਜੋਤੀ ਮਾਤਾ ਖ਼ੁਸ਼ੀ ਮਨਾਈਆ। ਆਪਣੇ ਅੱਗੇ ਆਪੇ ਕਰ ਨਿਮਸਕਾਰ, ਆਪ ਆਪਣਾ ਰੂਪ ਵਖਾਈਆ। ਆਪੇ ਬੋਲੇ ਸ਼ਬਦ ਜੈਕਾਰ, ਸਚ ਸੱਚੀ ਸਰਕਾਰ ਭੁੱਲ ਰਹੇ ਨਾ ਰਾਈਆ। ਆਪ ਆਪਣਾ ਮਹੱਲ ਉਸਾਰ, ਆਪਣੀ ਰਚਨ ਰਚਾਈਆ। ਆਤਮ ਅੰਤਰ ਮਾਰ ਧਿਆਨ, ਕਵਲ ਨਾਭੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਤ ਸ਼ਬਦ ਦਿਤਾ ਵਰ, ਬ੍ਰਹਿਮੰਡ ਵੰਡ ਵੰਡਾਈਆ। ਹਰਿ ਸਾਜਨ ਜਗ ਮੀਤ, ਏਕਾ ਏਕ ਅਖਵਾਇਆ। ਜੁਗ ਜੁਗ ਚਲਾਏ ਆਪਣੀ ਰੀਤ, ਜੁਗ ਜੁਗ ਚਲਦਾ ਆਇਆ। ਆਪੇ ਬੈਠਾ ਸਦਾ ਅਤੀਤ, ਨਿਰਗੁਣ ਰੂਪ ਸਮਾਇਆ। ਸ਼ਬਦ ਸੁਹਾਗੀ ਸਾਚਾ ਮੀਤ, ਲੋਆਂ ਪੁਰੀਆਂ ਆਪ ਸੁਣਾਇਆ। ਲੋਕਮਾਤ ਚਲਾਏ ਸਾਚੀ ਰੀਤ, ਏਕਾ ਡੰਕਾ ਨਾਦ ਵਜਾਇਆ। ਵੇਖ ਵਖਾਏ ਹਸਤ ਕੀਟ, ਊਚਾਂ ਨੀਚਾਂ ਵਿਚ ਸਮਾਇਆ। ਨਾਮ ਨਿਧਾਨਾ ਸਦਾ ਅਤੀਤ, ਅਤੁੱਟ ਭੰਡਾਰ ਰਖਾਇਆ। ਮਿੱਠੇ ਕਰੇ ਕੌੜੇ ਰੀਠ, ਜੋ ਜਨ ਹਰਿ ਸਰਨਾਈ ਆਇਆ। ਪੰਚ ਵਿਕਾਰਾ ਦੇਵੇ ਪੀਠ, ਨਾਮ ਚੱਕੀ ਇਕ ਚਲਾਇਆ। ਲੇਖੇ ਲਾਏ ਦੰਦ ਬਤੀਸ, ਰਸਨਾ ਜਿਹਵਾ ਜਿਸ ਜਨ ਗਾਇਆ। ਭਾਗ ਲਗਾਏ ਰਾਗ ਛਤੀਸ, ਧਿਆਏ ਅਠਾਰਾਂ ਭਾਗ ਲਗਾਇਆ। ਵੇਖ ਵਖਾਏ ਕੁਰਾਨ ਹਦੀਸ, ਇਕ ਆਦੇਸ ਦਇਆ ਕਮਾਇਆ। ਪਾਰਬ੍ਰਹਮ ਤੇਰੀ ਕੋਈ ਨਾ ਕਰੇ ਰੀਸ, ਅਗੰਮ ਅਗੰਮੜੇ ਧਾਮ ਸੁਹਾਇਆ। ਜਨ ਭਗਤਾਂ ਲੇਖੇ ਲਾਏ ਸਾਚਾ ਸੀਸ, ਜੋ ਜਨ ਚਰਨ ਰਹੇ ਝੁਕਾਇਆ। ਮਿਲਿਆ ਮੇਲ ਹਰਿ ਜਗਦੀਸ, ਵਿਛੜ ਕਦੇ ਨਾ ਜਾਇਆ। ਖੇਲੇ ਖੇਲ ਬੀਸ ਇਕੀਸ, ਲਹਿਣਾ ਦੇਣਾ ਚੁਕਾਏ ਉਨੀਸ, ਅੱਲਾ ਹੂ ਹੂ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖ ਆਤਮ ਘਰ, ਤੂੰ ਤੂੰ ਮੈਂ ਮੈਂ ਭੇਵ ਚੁਕਾਇਆ। ਹਰਿ ਨੇਤਰ ਜਗ ਖੋਲ੍ਹ, ਸਾਚੀ ਜੋਤ ਜਗਾਈਆ। ਏਕਾ ਸ਼ਬਦ ਅਨਾਦੀ ਬੋਲ, ਵਰਨ ਗੋਤ ਮਿਟਾਈਆ। ਸਾਚੇ ਕੰਡੇ ਰਿਹਾ ਤੋਲ, ਤੋਲਣਹਾਰ ਆਪ ਅਖਵਾਈਆ। ਥਿਰ ਘਰ ਬੈਠਾ ਸਦਾ ਅਡੋਲ, ਅਡੁੱਲ ਕਦੇ ਨਾ ਜਾਈਆ। ਲੱਖ ਚੁਰਾਸੀ ਰਿਹਾ ਮੌਲ, ਮੰਦਰ ਅੰਦਰ ਸੇਜ ਵਿਛਾਈਆ। ਗੁਰਮੁਖਾਂ ਅੰਮ੍ਰਿਤ ਆਤਮ ਬਖ਼ਸ਼ੇ ਨਾਭ ਕੌਲ, ਕਵਲ ਕਵਲ ਆਪ ਖਿਲਾਈਆ। ਦਰਸ ਦਿਖਾਏ ਕਲਾ ਸੋਲ, ਅਕਲ ਕਲਾ ਹੋ ਜਾਈਆ। ਗੁਰਮੁਖ ਪੜਦਾ ਆਪੇ ਫੋਲ, ਦਸਤ ਵਸਤ ਨਾਮ ਫੜਾਈਆ। ਅਨਹਦ ਮਰਦੰਗ ਵਜਾਏ ਸਾਚਾ ਢੋਲ, ਪੰਚਮ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਸਾਚੇ ਸੱਜਣਾ, ਹਰਿ ਦੇਵੇ ਸਚ ਸੰਦੇਸਿਆ। ਕਾਇਆ ਭਾਂਡਾ ਅੰਤਮ ਭੱਜਨਾ, ਨਾ ਕੋਈ ਦਿਸੇ ਨਰ ਨਰੇਸ਼ਿਆ। ਲੋਕਮਾਤ ਪੜਦਾ ਕਿਸੇ ਨਾ ਕੱਜਨਾ, ਸ਼ਾਹ ਸੁਲਤਾਨਾ ਖਾਲੀ ਖੀਸਿਆ। ਏਕਾ ਢੋਲ ਨਗਾਰਾ ਵੱਜਣਾ, ਜਗਤ ਵਜਾਏ ਆਪ ਜਗਦੀਸਿਆ। ਮਦਿਰਾ ਮਾਸ ਸਭ ਨੇ ਤੱਜਨਾ, ਰਾਹ ਟਿਕਾਨਾ ਬੀਸ ਇਕੀਸਿਆ। ਨਾ ਕੋਈ ਮੱਕਾ ਕਾਅਬਾ ਹਾਜੀ ਹੱਜਨਾ, ਮੁਖ ਛੁਪਾਏ ਅੱਲਾ ਰਾਣੀ ਵਿਚ ਉਨੀਸਿਆ। ਜਲ ਧਾਰਾ ਵਹਿਣ ਏਕਾ ਵਗਨਾ, ਅੱਠ ਅਠਾਰਾਂ ਤੇਰੀ ਕੋਈ ਨਾ ਕਰੇ ਰੀਸਿਆ। ਸੱਤ ਸਤਾਰਾਂ ਲਾੜੀ ਮੌਤ ਘਰ ਘਰ ਜਾ ਜਾ ਨੱਚਣਾ, ਕਿਸੇ ਛਤਰ ਨਾ ਦਿਸੇ ਸੀਸਿਆ। ਸੰਮਤ ਸੋਲਾਂ ਦਵਾਰ ਬੰਕ ਛੱਡ ਛੱਡ ਭੱਜਣਾ, ਨਾ ਕੋਈ ਗਾਏ ਰਾਗ ਛਤੀਸਿਆ। ਸੰਮਤ ਪੰਦਰਾਂ ਮਾਤ ਨਗਾਰਾ ਏਕਾ ਵੱਜਨਾ, ਆਪ ਵਜਾਏ ਹਰਿ ਜਗਦੀਸਿਆ। ਸੰਮਤ ਚੌਦਾਂ ਗੁਰਮੁਖ ਸਾਚੇ ਸੰਤ ਜਨਾਂ ਹਰਿ ਚਰਨ ਬਹਿ ਬਹਿ ਸੱਜਣਾ, ਲੇਖ ਲਿਖਾਏ ਇਕ ਇਕੀਸਿਆ। ਗੁਰ ਗੋਬਿੰਦ ਸ਼ਬਦ ਧਾਰਾ ਏਕਾ ਗੱਜਣਾ, ਵੇਖ ਵਖਾਏ ਬ੍ਰਹਮਾ ਵਿਸ਼ਨ ਮਹੇਸਿਆ। ਅੰਮ੍ਰਿਤ ਆਤਮ ਗੁਰਮੁਖ ਪੂਰੇ ਪੀ ਪੀ ਰੱਜਣਾ, ਆਪ ਪਿਆਏ ਦਇਆ ਕਮਾਏ ਮੂੰਡ ਮੁੰਡਾਏ ਨਾ ਜਾਣੇ ਧਾਰੀ ਕੇਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜੋਤੀ ਆਪੇ ਸ਼ਬਦ ਆਪੇ ਗੁਰ ਦਸ ਦਸਮੇਸਿਆ। ਮੂੰਡ ਮੁੰਡਾਏ ਰੰਗ ਕਰਤਾਰ, ਆਪਣੀ ਬਣਤ ਬਣਾਈਆ। ਕੇਸਾ ਧਾਰ ਹਰਿ ਵੇਖ ਵਿਚਾਰ, ਕੇਸਗੜ੍ਹ ਰਚਨ ਰਚਾਈਆ। ਆਪੇ ਵਸਿਆ ਸਭ ਤੋਂ ਬਾਹਰ, ਭੇਵ ਕੋਈ ਨਾ ਪਾਈਆ। ਸ਼ਬਦ ਖੰਡਾ ਤੇਜ ਕਟਾਰ, ਸੋਲਾਂ ਕਲੀਆਂ ਆਸਣ ਲਾਈਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰ, ਰਵ ਸਸ ਰਿਹਾ ਜਗਾਈਆ। ਨੀਲੀ ਛੱਤੋਂ ਆਇਆ ਬਾਹਰ, ਵਾਗਾਂ ਆਪੇ ਰਿਹਾ ਉਠਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਵੇਖ ਵਖਾਈਆ। ਚਾਰੇ ਖਾਣੀ ਰਹੀ ਵਿਚਾਰ, ਕਲਜੁਗ ਝੂਠਾ ਦਏ ਦੁਹਾਈਆ। ਅੱਲਾ ਰਾਣੀ ਸੁਣ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਬ੍ਰਹਮਾ ਵੇਖੇ ਅੱਖ ਉਘਾੜ, ਕਵਣ ਕੂਟੇ ਹਰਿ ਜੋਤ ਜਗਾਈਆ। ਸ਼ਿਵ ਸ਼ੰਕਰ ਹੋਇਆ ਖ਼ਬਰਦਾਰ, ਹੱਥ ਆਪਣੀ ਤ੍ਰਿਸੂਲ ਉਠਾਈਆ। ਵਿਸ਼ਨੂੰ ਵੰਸੀ ਸਾਂਝਾ ਯਾਰ, ਬ੍ਰਹਿਮੰਡ ਖੰਡ ਵੇਖ ਵਖਾਈਆ। ਇਕ ਇਕੱਲਾ ਮੁਹੰਮਦੀ ਯਾਰ, ਸਗਲਾ ਸੰਗ ਰਿਹਾ ਤਜਾਈਆ। ਧਰਤ ਮਾਤ ਰੋ ਰੋ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਰਾਏ ਧਰਮ ਬਣ ਭਿਖਾਰ, ਅੱਗੇ ਝੋਲੀ ਡਾਹੀਆ। ਚਿਤਰ ਗੁਪਤ ਲੇਖ ਲਿਖਾਰ, ਲੇਖਾ ਅੱਗੇ ਵੇਖ ਵਖਾਈਆ। ਲਾੜੀ ਮੌਤ ਕਰ ਸ਼ਿੰਗਾਰ, ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਮੈਂ ਜਾਵਾਂ ਚਾਈਂ ਚਾਈਂਆ। ਸੰਮਤ ਪੰਦਰਾਂ ਕਰ ਪਿਆਰ, ਸਾਚਾ ਸਗਨ ਝੋਲੀ ਇਕ ਵਖਾਈਆ। ਈਸਾ ਮੂਸਾ ਹੋ ਤਿਆਰ, ਮੱਕਾ ਮਦੀਨਾ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਿਚ ਸਮਾਈਆ। ਸੰਬਲ ਨਗਰ ਸਾਚਾ ਖੇੜਾ, ਆਪਣਾ ਆਪ ਬਣਾਇੰਦਾ। ਭਗਤ ਜਨਾਂ ਹਰਿ ਬੰਨ੍ਹੇ ਬੇੜਾ, ਸਚ ਮਲਾਹ ਆਪ ਅਖਵਾਇੰਦਾ। ਕਲਜੁਗ ਹੱਕੋ ਹੱਕ ਕਰੇ ਨਿਬੇੜਾ, ਲੋਕਮਾਤੀ ਜੋਤ ਜਗਾਇੰਦਾ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਪ੍ਰਭ ਸਾਚਾ ਆਪ ਕਰਾਇੰਦਾ। ਲੱਖ ਚੁਰਾਸੀ ਏਕਾ ਗੇੜਾ, ਆਪਣੀ ਹੱਥੀਂ ਆਪ ਦਵਾਇੰਦਾ। ਗੁਰਮੁਖਾਂ ਵਸੇ ਕਾਇਆ ਖੇੜਾ, ਪ੍ਰਭ ਜੋਤੀ ਜੋਤ ਜਗਾਇੰਦਾ। ਸ਼ਬਦ ਸਰੂਪੀ ਪਾਏ ਘੇਰਾ, ਦਿਵਸ ਰੈਣ ਵੇਖ ਵਖਾਇੰਦਾ। ਭੇਵ ਚੁਕਾਏ ਮੇਰਾ ਤੇਰਾ, ਏਕਾ ਦੂਜਾ ਭਉ ਚੁਕਾਇੰਦਾ। ਪਰਗਟ ਹੋਏ ਸਿੰਘ ਸ਼ੇਰ ਸ਼ੇਰ ਦਲੇਰਾ, ਕਲਜੁਗ ਤੇਰਾ ਏਕਾ ਡੰਕ ਵਜਾਇੰਦਾ। ਆਪੇ ਹੋਇਆ ਦਾਤਾ ਦਾਨੀ ਕਰਨੀ ਕਰਨਾ, ਕਰਤਾ ਪੁਰਖ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੇ ਅੰਕ ਸਮਾਇੰਦਾ। ਪੁਰਖ ਅਬਿਨਾਸ਼ੀ ਏਕਾ ਅੰਕ, ਆਦਿ ਅੰਤ ਰਖਾਇਆ। ਆਪ ਸੁਹਾਏ ਦਵਾਰ ਬੰਕ, ਬੰਕ ਦਵਾਰ ਆਪ ਅਖਵਾਇਆ। ਆਪੇ ਜਾਣੇ ਰਾਓ ਰੰਕ, ਰਾਓ ਰੰਕਾਂ ਵਿਚ ਸਮਾਇਆ। ਸੋਹੰ ਸ਼ਬਦ ਸੁਹਾਏ ਸਾਚਾ ਧਨਖ, ਰਸਨਾ ਚਿੱਲੇ ਆਪ ਚੜ੍ਹਾਇਆ। ਸਤਿਜੁਗ ਉਪਜਾਏ ਸਾਚਾ ਬੰਕ, ਗੁਰਮੁਖਾਂ ਸੁਰਤੀ ਸਚ ਸੀਤਾ ਰਾਮ ਰਾਮਾ ਲਏ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰੀ ਘਨਕ ਘਨਸ਼ਾਮ ਆਪ ਅਖਵਾਇਆ। ਹਰਿ ਸੰਗਤ ਵਡ ਵਡਿਆਈਆ, ਹਰਿ ਰਸਨਾ ਗਾਇਆ। ਹੋਏ ਸ਼ਬਦ ਸੱਚੀ ਕੁੜਮਾਈਆ, ਸਾਚਾ ਕਰਮ ਕਮਾਇਆ। ਦਿਵਸ ਰੈਣ ਰੈਣ ਦਿਵਸ ਅੱਠੇ ਪਹਿਰ ਏਕਾ ਰੰਗ ਰੰਗਾਇਆ। ਜੂਠਾ ਝੂਠਾ ਨਾਤਾ ਮਾਈ ਭੈਣ ਭਾਈ, ਸਾਕ ਸੱਜਣ ਸੈਣ ਕੋਈ ਦਿਸ ਨਾ ਆਇਆ। ਨਾ ਕੋਈ ਧੀ ਨਾ ਕੋਈ ਜਵਾਈ, ਗੁਰਮੁਖ ਪਾਏ ਅਮਰਾਪਦ, ਆਤਮ ਦਰਸੀ ਦਰ ਘਰ ਸਾਚੇ ਪਾਇਆ। ਮਨਮੁਖ ਜੀਵ ਆਪਣਾ ਆਪ ਗਏ ਹਰ, ਵੇਲੇ ਅੰਤਮ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਨਾਮ ਵਰ, ਜੋ ਜਨ ਨੇਤਰ ਨੈਣ ਲੋਚਨ ਦਰਸ਼ਨ ਪਾਇਆ। ਨੇਤਰ ਲੋਚਨ ਨੈਣ ਦਰਸ ਅਪਾਰਿਆ। ਰਸਨਾ ਕਿਸੇ ਨਾ ਸਕੇ ਕਹਿਣ, ਪਾਇਆ ਸੁਖ ਕੰਤ ਭਤਾਰਿਆ। ਮਨਮੁਖ ਡੁੱਬੇ ਡੂੰਘੇ ਵਹਿਣ, ਨਾ ਕੋਈ ਦਿਸੇ ਪਾਰ ਕਿਨਾਰਿਆ। ਗੁਰਮੁਖ ਚੁਕਾਏ ਲਹਿਣ ਦੇਣ, ਦੇਣਾ ਲੈਣਾ ਮੂਲ ਚੁਕਾ ਰਿਹਾ। ਤਨ ਬਸਤਰ ਪਹਿਨਾਏ ਏਕਾ ਸ਼ਬਦ ਗਹਿਣ, ਕਾਇਆ ਚੋਲੀ ਰੰਗਣ ਰੰਗ ਰੰਗਾ ਰਿਹਾ। ਹਰਿਜਨ ਭਾਣਾ ਜੋ ਜਨ ਸਹਿਣ, ਗੁਰ ਚਰਨ ਸਰਨ ਸੱਚੀ ਮਿਲ ਮਿਲ ਬਹਿਣ, ਹਰਿ ਸੰਗਤ ਰੂਪ ਸਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਾਚਾ ਦਰ, ਲੋਕਮਾਤ ਆਪ ਖੁਲ੍ਹਾ ਰਿਹਾ। ਸਤਿਜੁਗ ਦਰ ਏਕਾ ਖੋਲ੍ਹ, ਏਕਾ ਦਰ ਸੁਹਾਇਆ। ਸ਼ਬਦ ਦੋ ਅੱਖਰ ਆਪੇ ਬੋਲ, ਆਪ ਆਪਣਾ ਰਾਗ ਅਲਾਇਆ। ਨਾ ਕੋਈ ਵਜਾਏ ਢੋਲਕ ਢੋਲ, ਸਾਰੰਗ ਕਿੰਗ ਨਾ ਕੋਈ ਵਜਾਇਆ। ਜਨ ਭਗਤਾਂ ਬਜਰ ਕਪਾਟੀ ਖੋਲ੍ਹ, ਆਪ ਆਪਣਾ ਰੂਪ ਦਰਸਾਇਆ। ਧੁਨ ਸ਼ਬਦ ਵਜਾਏ ਢੋਲ, ਅੰਦਰ ਮੰਦਰ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਆਤਮ ਘਰ, ਘਰ ਸਾਚਾ ਇਕ ਸੁਹਾਇਆ। ਗੁਰਮੁਖ ਸਾਚਾ ਧੰਨ, ਰਸਨਾ ਗੋਬਿੰਦ ਗਾਇਆ। ਗੋਬਿੰਦ ਭਾਗ ਲਗਾਏ ਕਾਇਆ ਤਨ, ਹਉਮੇ ਰੋਗ ਜਲਾਇਆ। ਦੂਤਾਂ ਦੁਸ਼ਟਾਂ ਦੇਵੇ ਡੰਨ, ਨਾਮ ਖੰਡਾ ਹੱਥ ਫੜਾਇਆ। ਗੀਤ ਸੁਹਾਗੀ ਰਾਗ ਅਨਾਦੀ ਸੁਣਾਏ ਕੰਨ, ਰਾਗ ਰਾਗਨੀ ਭੇਵ ਨਾ ਰਾਇਆ। ਜੋਤ ਨਿਰੰਜਣ ਚਾੜ੍ਹੇ ਚੰਨ, ਅੰਧ ਅੰਧੇਰ ਮਿਟਾਇਆ। ਪ੍ਰਭ ਕਾ ਧਾਮ ਨਾ ਛੱਪਰ ਨਾ ਦਿਸੇ ਛੰਨ, ਚਰਨ ਕਵਲ ਇਕ ਸੱਚੀ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਹਰਿਜਨ ਸਾਚੇ ਸੰਤ ਜਨਾਂ ਦੇ ਮਤ ਆਪ ਸਮਝਾਇਆ। ਪੰਜ ਤਤ ਹੋਏ ਜੁਦਾਈ, ਮਿਲੇ ਮੇਲ ਸ੍ਰੀ ਭਗਵਾਨਿਆ। ਅੰਤਮ ਨਾਮ ਬੀਜੇ ਸਾਚੇ ਵੱਤ, ਹਰਿ ਵੱਡਾ ਵੱਡ ਨਿਧਾਨਿਆ। ਬਹੱਤਰ ਨਾੜ ਨਾ ਉਬਲੇ ਰੱਤ, ਅੰਮ੍ਰਿਤ ਮੇਘ ਆਪ ਬਰਸਾਨਿਆ। ਸਗਲ ਵਸੂਰੇ ਜਾਣ ਲੱਥ, ਜੋ ਜਨ ਸੋਹੰ ਸ਼ਬਦ ਕਰੇ ਪਰਵਾਨਿਆ। ਪੁਰਖ ਅਬਿਨਾਸ਼ੀ ਆਪ ਆਪਣੀ ਪਾਏ ਨੱਥ, ਮੇਟ ਮਿਟਾਏ ਪੰਜ ਸ਼ੈਤਾਨਿਆ। ਜੁਗ ਜੁਗ ਦੇਵੇ ਜੀਆ ਨਾਮ ਦਾਨਿਆ। ਸ਼ਬਦ ਜਣਾਏ ਅਕਥਨਾ ਅਕਥ, ਰਸਨਾ ਜਿਹਵਾ ਨਾ ਕਿਸੇ ਵਖਾਨਿਆ। ਅੰਤਮ ਲਹਿਣਾ ਦੇਣਾ ਚੁੱਕਣਾ ਸੀਆ ਸਾਢੇ ਤਿੰਨ ਤਿੰਨ ਹੱਥ, ਕਾਇਆ ਕੂੜ ਕੁੜਿਆਰਾ ਦਿਸੇ ਜੀਵ ਜਹਾਨਿਆ। ਚਰਨ ਸਰਨ ਸਰਨ ਚਰਨ ਆਵਣ ਜਾਵਣ ਫੰਦ ਕਟਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਨਾਮ ਦਾਨ, ਮਨਮੁਖਾਂ ਹੱਥ ਨਾ ਆਏ ਦੋ ਜਹਾਨਿਆ। ਪਾਰਬ੍ਰਹਮ ਪ੍ਰਭ ਏਕਾ ਏਕ, ਏਕ ਅਖਵਾਇਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਦਿਸ ਕਿਸੇ ਨਾ ਆਇਆ। ਲੱਖ ਚੁਰਾਸੀ ਲਿਖਣਹਾਰਾ ਲੇਖ ਲੇਖਾ ਆਪਣੇ ਹੱਥ ਰਖਾਇਆ। ਆਪ ਧਾਰੇ ਆਪਣਾ ਭੇਸ, ਆਪ ਆਪਣਾ ਰੂਪ ਵਟਾਇਆ। ਆਪੇ ਦਾਤਾ ਨਰ ਨਰੇਸ਼, ਨਿਰਗੁਣ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਗ ਲਗਾਇਆ। ਆਪ ਆਪਣੇ ਅੰਗ ਲਗਾ, ਬੈਠਾ ਜੋਤ ਜਗਾਈਆ। ਜੋਤ ਸਰੂਪੀ ਬਣਤ ਬਣਾ, ਸ਼ਬਦੀ ਧੁਨ ਉਪਜਾਈਆ। ਸ਼ਬਦ ਧੁਨ ਹਰਿ ਆਪ, ਬ੍ਰਹਿਮੰਡ ਵਿਚ ਸਮਾਈਆ। ਬ੍ਰਹਿਮੰਡਾਂ ਫੇਰਾ ਆਪੇ ਪਾ, ਜੇਰਜ ਅੰਡਾਂ ਬਣਤ ਬਣਾਈਆ। ਜੇਰਜ ਅੰਡਾਂ ਵੇਖ ਵਖਾ, ਉਤਭੁਜ ਸੇਤਜ ਵੇਖ ਵਖਾਈਆ। ਤ੍ਰੈਗੁਣ ਮਾਇਆ ਰੰਗ ਰੰਗਾ, ਬ੍ਰਹਮੇ ਝੋਲੀ ਪਾਈਆ। ਬ੍ਰਹਮਾ ਵਿਸ਼ਨ ਲਏ ਉਠਾ, ਸ਼ਿਵ ਸ਼ੰਕਰ ਮੇਲ ਮਿਲਾਈਆ। ਕਰੋੜ ਤੇਤੀਸਾ ਆਪ ਜਗਾ, ਸੁਰਪਤ ਰਾਜਾ ਇੰਦ ਰਿਹਾ ਮਿਲਾਈਆ। ਕਲਜੁਗ ਅੰਤਮ ਵੇਖ ਵਖਾ, ਆਪ ਆਪਣੀ ਕਲ ਵਰਤਾਈਆ। ਨੌ ਖੰਡ ਪ੍ਰਿਥਮੀ ਰਿਹਾ ਹਿਲਾ, ਥਿਰ ਕੋਈ ਰਹਿਣ ਨਾ ਪਾਈਆ। ਸੱਤਾਂ ਦੀਪਾਂ ਰਿਹਾ ਸੁਣਾ, ਏਕਾ ਸ਼ਬਦ ਜਣਾਈਆ। ਜੀਵਾਂ ਜੰਤਾਂ ਰਿਹਾ ਸਮਝਾ, ਅੱਖਰ ਵੱਖਰ ਇਕ ਪੜ੍ਹਾਈਆ। ਜਨ ਭਗਤਾਂ ਨਾਮ ਝੋਲੀ ਪਾ, ਬਜਰ ਕਪਾਟੀ ਆਪ ਤੁੜਾਈਆ। ਕਾਇਆ ਮੰਦਰ ਅੰਦਰ ਪਾਏ ਸਾਚਾ ਥਾਂ, ਦਿਸ ਕਿਸੇ ਨਾ ਆਈਆ। ਹੰਸ ਬਣਾਏ ਫੜ ਫੜ ਕਾਂ, ਸੋਹੰ ਚੋਗ ਚੁਗਾਈਆ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਚਰਨ ਸਰਨ ਸੱਚੀ ਸਰਨਾਈਆ। ਦਾਤਾ ਦਾਨੀ ਬੇਪਰਵਾਹ, ਅਲਖ ਨਾ ਲਖਿਆ ਜਾਈਆ। ਚਾਰ ਵਰਨ ਵਖਾਏ ਏਕਾ ਰਾਹ, ਊਚਾਂ ਨੀਚਾਂ ਭੇਵ ਖੁਲ੍ਹਾਈਆ। ਰਾਜ ਰਾਜਾਨਾਂ ਤਖ਼ਤ ਸੁਲਤਾਨਾਂ ਇਕ ਵਖਾ, ਏਕਾ ਮੁਕਟ ਸੁਹਾਈਆ। ਨਾਮ ਖੰਡਾ ਤੀਰ ਇਕ ਉਠਾ, ਰਸਨਾ ਚਿੱਲੇ ਆਪ ਚੜ੍ਹਾਈਆ। ਪੰਚ ਵਿਕਾਰਾ ਰੋਏ ਮਾਰੇ ਧਾਹ, ਦਿਵਸ ਰੈਣ ਦਏ ਦੁਹਾਈਆ। ਕਲਜੁਗ ਬੈਠਾ ਮੁਖ ਛੁਪਾ, ਹਰਿ ਸਾਚੇ ਜੋਤ ਜਗਾਈਆ। ਸੰਗ ਮੁਹੰਮਦ ਚਾਰ ਯਾਰ ਇਕ ਦੂਜੇ ਦਾ ਤੱਕਣ ਰਾਹ, ਦਰ ਦਵਾਰੇ ਵੇਖ ਵਖਾਈਆ। ਲੱਖ ਚੁਰਾਸੀ ਰਾਏ ਧਰਮ ਦੇਵੇ ਫਾਹ, ਲਾੜੀ ਮੌਤ ਰਿਹਾ ਉਠਾਈਆ। ਨੌ ਖੰਡ ਪ੍ਰਿਥਮੀ ਵੇਖੇ ਥਾਂ ਥਾਂ, ਲੁਕਿਆ ਕੋਈ ਰਹਿਣ ਨਾ ਪਾਈਆ। ਗੁਰਮੁਖਾਂ ਸਦ ਬਲ ਬਲ ਜਾਂ, ਜਿਸ ਜਨ ਗੁਰ ਪੂਰਾ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਜੋਤ ਜਗਾਈਆ। ਹਰਿ ਸ਼ਬਦ ਅਮੋਲ, ਜਗਤ ਵਡਿਆਈਆ। ਆਤਮ ਅੰਤਮ ਪੜਦਾ ਖੋਲ੍ਹ, ਨਿਰਮਲ ਜੋਤੀ ਦਏ ਜਗਾਈਆ। ਉਲਟੀ ਕਰੇ ਨਾਭ ਕਵਲ, ਅੰਮ੍ਰਿਤ ਮੁਖ ਚੁਆਈਆ। ਕਾਇਆ ਕਵਲੀ ਜਾਏ ਮਵਲ, ਮੌਲਾ ਰੂਪ ਸਮਾਈਆ। ਭਾਗ ਲਗਾਏ ਉਪਰ ਧਵਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵਿਚ ਸਮਾਈਆ। ਹਰਿਜਨ ਸਾਚਾ ਸਚ ਨਿਸ਼ਾਨ, ਹਰਿ ਏਕਾ ਏਕ ਰਖਾਇਆ। ਆਤਮ ਜੋਤੀ ਬ੍ਰਹਮ ਗਿਆਨ, ਇਕ ਧਿਆਨ ਲਗਾਇਆ। ਦੋ ਜਹਾਨਾਂ ਮਾਣ ਤਾਨ, ਸਰਨ ਸਰਨਾਈ ਆਇਆ। ਦਰ ਦਵਾਰੇ ਕਰ ਪਰਵਾਨ, ਘਰ ਬਾਹਰ ਵੇਖ ਵਖਾਇਆ। ਮਨਮੁਖ ਜੀਵ ਸਰਬ ਪਛਤਾਨ, ਵੇਲੇ ਅੰਤ ਨਾ ਕੋਈ ਸਹਾਇਆ। ਰਸਨਾ ਬਹਿ ਬਹਿ ਸਾਰੇ ਗਾਣ, ਪ੍ਰਭ ਹੱਥ ਕਿਸੇ ਨਾ ਆਇਆ। ਗੁਰਮੁਖ ਸਾਚੇ ਚਤੁਰ ਸੁਜਾਨ, ਰਸ ਰਸਨਾ ਜਿਹਵਾ ਲਾਇਆ। ਕਰੇ ਕਰਾਏ ਹਰਿ ਪਛਾਣ, ਜੁਗ ਜੁਗ ਆਪਣਾ ਭੇਖ ਵਟਾਇਆ। ਹਰਿਜਨ ਦੇਵੇ ਜੀਆ ਦਾਨ, ਆਪਣੀ ਦਇਆ ਕਮਾਇਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਚਾਰੋਂ ਕੁੰਟ ਅੰਧੇਰਾ ਛਾਇਆ। ਖਾਣੀ ਬਾਣੀ ਹੋਏ ਹੈਰਾਨ, ਬੈਠੀ ਮੁਖ ਛੁਪਾਇਆ। ਵੇਦ ਪੁਰਾਨਾਂ ਤੁਟਾ ਮਾਨ, ਅੰਜ਼ੀਲ ਕੁਰਾਨ ਹਾਹਾਕਾਰ ਕਰਾਇਆ। ਪੰਡਤ ਪਾਂਧੇ ਸਰਬ ਕੁਰਲਾਨ, ਪੰਜ ਸ਼ੈਤਾਨਾ ਮਗਰ ਲਗਾਇਆ। ਸਾਧ ਸੰਤ ਜੀਵ ਜੰਤ ਸੁੱਤੇ ਵਿਚ ਬੀਆਬਾਨ, ਹਰਿ ਮੰਦਰ ਕਿਸੇ ਦਿਸ ਨਾ ਆਇਆ। ਗੁਰਮੁਖ ਸਾਚੇ ਬਾਲ ਅੰਞਾਣ, ਪ੍ਰਭ ਆਪਣੀ ਗੋਦ ਉਠਾਇਆ। ਅੰਮ੍ਰਿਤ ਆਤਮ ਪੀਣ ਖਾਣ, ਦਰ ਦਵਾਰੇ ਕਰ ਪਰਵਾਨ, ਆਵਣ ਜਾਵਣ ਫੰਦ ਕਟਾਇਆ। ਸਾਚੇ ਸੰਤਾਂ ਕਰ ਪਛਾਨ, ਆਦਿ ਅੰਤ ਆਪ ਅਖਵਾਇਆ। ਜੁਗ ਜੁਗ ਬਣਾਏ ਮਾਤ ਬਣਤਾ, ਆਪ ਆਪਣਾ ਬੇੜਾ ਬੰਨ੍ਹ ਚਲਾਇਆ। ਆਪੇ ਅੰਦਰ ਆਪੇ ਬਾਹਰ, ਲੱਖ ਚੁਰਾਸੀ ਵਿਚ ਸਮਾਇਆ। ਆਪੇ ਤੋੜੇ ਮਾਣ ਹੰਕਾਰ, ਸਾਚੀ ਸੰਗਤਾ ਵਿਚ ਰਲਾਇਆ। ਜਨ ਭਗਤਾਂ ਸਦਾ ਮਿਹਰਵਾਨ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਹਰਿ ਹਰਿ ਸ਼ਬਦੀ ਜੋੜ ਜੁੜਾਇਆ। ਸ਼ਬਦ ਨਾਮ ਸੱਚਾ ਮਰਦੰਗ, ਜੁਗ ਜੁਗ ਆਪ ਵਜਾਇੰਦਾ। ਅੰਮ੍ਰਿਤ ਧਾਰਾ ਚਾਰੋਂ ਕੁੰਟ ਵਹਾਏ ਗੰਗ, ਜਨ ਭਗਤਾਂ ਆਪ ਪਿਲਾਇੰਦਾ। ਗੁਰਮੁਖ ਸਦਾ ਸੁਹੇਲਾ ਸਾਚਾ ਸੰਗ, ਆਪਣਾ ਆਪ ਨਿਭਾਇੰਦਾ। ਮਨਮੁਖ ਜੀਵ ਕਾਚੀ ਮਾਟੀ ਵੰਗ, ਮਾਨਸ ਦੇਹੀ ਹੋਈ ਭੰਗ, ਬਿਨ ਹਰਿ ਕੋਈ ਨਾ ਪਾਰ ਕਰਾਇੰਦਾ। ਪੰਜ ਸ਼ਬਦ ਹੱਥ ਫੜ ਅਨਹਦ ਧਰਮ ਦਵਾਰੇ ਦੇਵੇ ਟੰਗ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਸ਼ਬਦ ਬਣਾਇੰਦਾ। ਸੋਹੰ ਸ਼ਬਦ ਭਗਤ ਦਲਾਲੀ, ਦੋ ਲੋਕਾਂ ਪਾਰ ਕਰਾਈਆ। ਮਨਮੁਖਾਂ ਖਾਏ ਅੰਤਮ ਕਾਲੀ, ਸਚ ਵਸਤ ਕਿਸੇ ਹੱਥ ਨਾ ਆਈਆ। ਜਨ ਭਗਤਾਂ ਵੇਖੇ ਫਲ ਲੱਗਾ ਕਾਇਆ ਡਾਲ੍ਹੀ, ਅੰਮ੍ਰਿਤ ਮੇਵਾ ਇਕ ਰਖਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲੀ, ਪੰਜ ਸ਼ਬਦ ਆਪ ਉਪਜਾਏ ਸਾਚਾ ਤਾਲ ਆਪਣੀ ਹੱਥੀਂ ਆਪੇ ਲਾਈਆ। ਪਾਰਬ੍ਰਹਮ ਪ੍ਰਭ ਬਣਿਆ ਮਾਲੀ, ਏਕਾ ਜੋਤ ਜਗਾਈਆ। ਦਰਸ ਦਿਖਾਏ ਦਇਆ ਕਮਾਏ ਨਾਲ ਰਖਾਏ ਭੂਸ਼ਨ ਲਾਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਕਰੇ ਕੁੜਮਾਈਆ। ਹਰਿ ਸ਼ਬਦ ਜਗਤ ਜਲਾਲ, ਏਕਾ ਏਕ ਰਖਾਇਆ। ਰੰਗ ਰੰਗਾਏ ਕੰਚਨ ਸਾਰ, ਸੂਹਾ ਵੇਸ ਨਰ ਨਰੇਸ਼ ਸੁਨ ਅਗੰਮੋ ਪਾਰ ਕਰਾਇਆ। ਦਸਮ ਦਵਾਰੀ ਹੋ ਪਰਵੇਸ਼, ਚਿੱਟੀ ਧਾਰਾ ਰਿਹਾ ਚਲਾਇਆ। ਆਪੇ ਲਾਉਣ ਆਇਆ ਵੇਸ, ਤ੍ਰੈ ਕੂਟਾਂ ਫੇਰਾ ਪਾਇਆ। ਪੀਲੀ ਧਾਰ ਵਿਚ ਸੰਸਾਰ, ਆਪ ਆਪਣਾ ਰੰਗ ਰੰਗਾਇਆ। ਨੀਲਾ ਨੀਲੀ ਧਾਰੋਂ ਆਇਆ ਬਾਹਰ, ਪੁਰੀਆਂ ਲੋਆਂ ਵੇਖ ਵਖਾਇਆ। ਕਾਇਆ ਕਵਲਾ ਕਰ ਪਸਾਰ, ਕੰਤ ਕੰਤੂਹਲ ਵਿਚ ਸਮਾਇਆ। ਆਪ ਆਪਣਾ ਰੱਖਿਆ ਬਾਹਰ, ਭੇਵ ਕਿਸੇ ਨਾ ਪਾਇਆ। ਸਾਚਾ ਵਰ ਸੱਚੀ ਸਰਕਾਰ, ਨਿਰਗੁਣ ਸਰਗੁਣ ਜੋਤ ਜਗਾਇਆ। ਸ਼ਬਦ ਸਰੂਪੀ ਬਖ਼ਸ਼ੇ ਧਾਰ, ਪੂਤ ਸਪੂਤਾ ਆਪ ਅਖਵਾਇਆ। ਬ੍ਰਹਿਮੰਡਾਂ ਵੇਖ ਵਿਚਾਰ, ਨੌ ਖੰਡ ਪ੍ਰਿਥਮੀ ਡੇਰਾ ਲਾਇਆ। ਸਾਧਾਂ ਸੰਤਾਂ ਕਰੇ ਪਿਆਰ, ਮਨਮੁਖਾਂ ਦਏ ਸਜ਼ਾਇਆ। ਵਲੀਆ ਛਲੀਆ ਵਿਚ ਸੰਸਾਰ, ਅਛਲ ਅਛੱਲ ਕਰਦਾ ਆਇਆ। ਕਲਜੁਗ ਤੇਰੀ ਕਾਲੀ ਧਾਰ, ਚਾਰੋਂ ਕੁੰਟ ਦਏ ਦੁਹਾਇਆ। ਸਾਧ ਸੰਤ ਹੋਏ ਵਿਭਚਾਰ, ਨਾਰ ਦੁਹਾਗਣ ਦਏ ਦੁਹਾਇਆ। ਪਰਗਟ ਹੋਏ ਪੂਤ ਸਪੂਤਾ ਬ੍ਰਹਿਮਣ ਗੌੜਾ ਆਪ ਅਖਵਾਇਆ। ਧੁਰਦਰਗਾਹੀ ਆਇਆ ਦੌੜਾ, ਜੋਤੀ ਜੋੜਾ ਮੇਲ ਮਿਲਾਇਆ। ਸ਼ਬਦ ਗੁਰ ਆਪੇ ਬਹੁੜਾ, ਸੋਹੰ ਘੋੜਾ ਇਕ ਰਖਾਇਆ। ਜਨ ਭਗਤਾਂ ਮੰਦਰ ਅੰਦਰ ਫਿਰੇ ਦੌੜਾ, ਆਪ ਆਪਣਾ ਵੇਖ ਵਖਾਇਆ। ਸਾਚਾ ਮੰਦਰ ਸਾਢੇ ਤਿੰਨ ਹੱਥ ਲੰਬਾ ਚੌੜਾ, ਲੋਕਮਾਤ ਆਪ ਬਣਾਇਆ। ਵੇਖੇ ਫਲ ਮਿੱਠਾ ਕੌੜਾ, ਕੌੜਾ ਰੀਠਾ ਭੰਨ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਸ਼ਬਦ ਉਪਾਇਆ। ਸ਼ਬਦ ਸੁਤ ਕਰ ਸਲਾਹ, ਏਕਾ ਮਤਾ ਪਕਾਇਆ। ਜੁਗ ਜੁਗ ਚਲਾਏ ਆਪਣਾ ਰਾਹ, ਏਕਾ ਮਾਰਗ ਲਾਇਆ। ਜੁਗ ਜੁਗ ਆਪਣਾ ਜਾਪ ਜਪਾ, ਸ਼ਬਦ ਸਰੂਪੀ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਸ਼ਬਦ ਅਖਵਾਇਆ। ਸਤਿਗੁਰ ਸ਼ਬਦ ਜਣਾ, ਸ਼ਬਦ ਰੂਪ ਸਮਾਇਆ। ਗੁਰਮੁਖ ਸਾਚੇ ਲਏ ਜਗਾ, ਏਕਾ ਮੰਤਰ ਨਾਮ ਦ੍ਰਿੜਾਇਆ। ਊਚ ਨੀਚ ਭੇਵ ਮਿਟਾ, ਰਾਓ ਰੰਕਾਂ ਏਕਾ ਧਾਮ ਸੁਹਾਇਆ। ਆਤਮ ਸੇਜਾ ਇਕ ਵਿਛਾ, ਆਪ ਆਪਣਾ ਆਸਣ ਲਾਇਆ। ਅੰਦਰ ਮੰਦਰ ਮੇਲ ਮਿਲਾ, ਹਉਮੇ ਰੋਗ ਗਵਾਇਆ। ਅਨਹਦ ਤਾਲ ਇਕ ਵਜਾ, ਰਾਗ ਅਨਾਦੀ ਰਿਹਾ ਸੁਣਾਇਆ। ਅੰਮ੍ਰਿਤ ਆਤਮ ਜਾਮ ਪਿਆ, ਤ੍ਰਿਸ਼ਨਾ ਭੁੱਖ ਮਿਟਾਇਆ। ਸੋਹੰ ਸੋਹਲਾ ਏਕਾ ਗਾ, ਆਲਸ ਨਿੰਦਰਾ ਲਾਹਿਆ। ਪ੍ਰਭ ਦਰ ਗੋਲਾ ਦਏ ਬਣਾ, ਦੂਸਰ ਦਰ ਨਾ ਕੋਇ ਬਣਾਇਆ। ਕਾਇਆ ਚੋਲਾ ਦਏ ਬਦਲਾ, ਜਿਸ ਜਨ ਆਪਣੀ ਦਇਆ ਕਮਾਇਆ। ਆਪ ਆਪਣਾ ਰੰਗ ਵਖਾ, ਨੇਤਰ ਨੈਣ ਦਏ ਖੁਲ੍ਹਾਇਆ। ਤੀਜਾ ਨੈਣ ਆਪ ਖੁਲ੍ਹਾ, ਆਤਮ ਦਰਸੀ ਦਰਸ ਦਿਖਾਇਆ। ਜੋਤੀ ਜੋਤ ਗੁਰ ਸ਼ਬਦ ਮਿਲਾ, ਪਾਰਬ੍ਰਹਮ ਵਿਚ ਸਮਾਇਆ। ਬ੍ਰਹਮ ਵੇਤਾ ਨਾ ਕੋਈ ਅਖਵਾ, ਏਕਾ ਨਾਦ ਆਪ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਰਿਹਾ ਉਪਾਇਆ। ਏਕਾ ਸ਼ਬਦ ਹਰਿ ਬਲਵਾਨ, ਜੁਗ ਜੁਗ ਮਾਤ ਅਖਵਾਇਆ। ਏਕਾ ਚਿੱਲਾ ਏਕਾ ਤੀਰ, ਇਕ ਨਿਸ਼ਾਨ ਰਿਹਾ ਲਗਾਇਆ। ਏਕਾ ਗੀਤਾ ਇਕ ਗਿਆਨ, ਏਕਾ ਮੰਤਰ ਦ੍ਰਿੜਾਇਆ। ਏਕਾ ਮੀਤ ਏਕਾ ਮੀਤਾ, ਪਤਤ ਪੁਨੀਤਾ ਆਪ ਅਖਵਾਇਆ। ਏਕਾ ਸ਼ਬਦ ਗੁਰ ਕਾ ਲਾਗਾ ਮੀਠਾ, ਗੁਰਮੁਖ ਰਸਨਾ ਜਿਹਵਾ ਗਾਇਆ। ਮਨਮੁਖ ਜੀਵ ਜੂਠਾ ਝੂਠਾ, ਬੈਠਾ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਸ਼ਬਦ ਜਣਾਇਆ। ਸ਼ਬਦ ਜਣਾਏ ਹਰਿ ਨਿਰੰਕਾਰ, ਲੋਆਂ ਪੁਰੀਆਂ ਪਾਏ ਸਾਰ, ਬ੍ਰਹਿਮੰਡਾਂ ਡੇਰਾ ਲਾਇੰਦਾ। ਗੁਰਮੁਖ ਸਾਚੇ ਸੰਤ ਦੁਲਾਰ, ਆਪ ਆਪਣੇ ਰੰਗ ਰੰਗਾਇੰਦਾ। ਉਤਰ ਨਾ ਜਾਏ ਵਿਚ ਸੰਸਾਰ, ਆਪ ਆਪਣੀ ਦਇਆ ਕਮਾਇੰਦਾ। ਜੋ ਜਨ ਮੰਗੇ ਬਣ ਭਿਖਾਰ, ਆਤਮ ਝੋਲੀ ਆਪ ਭਰਾਇੰਦਾ। ਪੰਚਮ ਕਰਾਏ ਚਰਨ ਕਵਲ ਪਿਆਰ, ਸਾਚਾ ਧਾਮ ਸੁਹਾਇੰਦਾ। ਧਰਮ ਰਾਏ ਨਾ ਕਰੇ ਖੁਆਰ, ਚਿਤਰ ਗੁਪਤ ਨਾ ਮੁਖ ਭਵਾਇੰਦਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਗੁਰਮੁਖ ਸਾਚੇ ਗੋਦ ਉਠਾਇੰਦਾ। ਏਕਾ ਦੇਵੇ ਨਾਮ ਅਧਾਰ, ਸਾਧ ਸੰਤ ਆਪਣੀ ਸੇਵਾ ਲਾਇੰਦਾ। ਸ਼ਬਦ ਘੋੜੇ ਕਰ ਅਸਵਾਰ, ਵਾਗਾਂ ਆਪਣੇ ਹੱਥ ਰਖਾਇੰਦਾ। ਲੋਆਂ ਪੁਰੀਆਂ ਕਰੇ ਪਾਰ, ਥਿਰ ਘਰ ਇਕ ਵਖਾਇੰਦਾ। ਆਪੇ ਹੋਏ ਸੇਵਾਦਾਰ, ਚਾਰੋਂ ਕੁੰਟ ਫੇਰਾ ਪਾਇੰਦਾ। ਸਤਿ ਪੁਰਖ ਨਿਰੰਜਣ ਕਰ ਪਿਆਰ, ਆਪ ਆਪਣਾ ਵੇਖ ਵਖਾਇੰਦਾ। ਸਤਿਗੁਰ ਗੁਰ ਸਤਿਗੁਰ ਸਚ ਕਰੇ ਨਿਮਸਕਾਰ, ਦੋਏ ਜੋੜ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਇੰਦਾ। ਸਤਿਗੁਰ ਪੁਰਖ ਦਿਆਲ, ਸਦ ਮਿਹਰਬਾਨਿਆ। ਗੁਰਮੁਖਾਂ ਦੇਵੇ ਨਾਮ ਧਨ ਮਾਲ, ਵਡ ਦਾਤਾ ਦਾਨੀ ਦਾਨਿਆ। ਤੋੜ ਤੁੜਾਏ ਜਗਤ ਜੰਜਾਲ, ਲੇਖੇ ਲਾਏ ਪਰਾਨ ਪਰਾਨੀਆ। ਸੁਰਤ ਸਵਾਣੀ ਸੁਰਤ ਸੰਭਾਲ, ਸ਼ਬਦ ਮਿਲਾਏ ਸਾਚੇ ਹਾਣੀਆ। ਜੋਤ ਨਿਰੰਜਣ ਦੀਪਕ ਥਾਲ, ਗਗਨ ਮਸਤਕ ਆਪ ਜਗਾ ਲਿਆ। ਸੰਤ ਸੁਹੇਲੇ ਸਾਚੇ ਭਾਲ, ਅਨਹਦ ਰਾਗ ਸੁਣਾਏ ਸਾਚੀ ਬਾਣੀਆਾ। ਨਾਮ ਪਰਦਾ ਇਕ ਦੁਸ਼ਾਲ, ਦਿਵਸ ਰੈਣ ਆਪਣਾ ਤਾਣੀਆ। ਲੇਖ ਚੁਕਾਏ ਸ਼ਾਹ ਕੰਗਾਲ, ਏਕਾ ਰੰਗ ਰੰਗਾਨਿਆ। ਭਾਗ ਲਗਾਏ ਕਾਇਆ ਖਾਲ, ਸੁਣਾਏ ਅਕੱਥ ਕਥਾ ਕਹਾਣੀਆ। ਮੇਲ ਮਿਲਾਏ ਆਪਣੇ ਨਾਲ, ਮੇਲ ਮਿਲਾਏ ਧੁਰ ਦੀਬਾਨਿਆ। ਆਤਮ ਸੇਜਾ ਇਕ ਵਿਖਾਲ, ਹਰਿਜਨ ਸਾਚਾ ਆਪ ਬਹਾਨਿਆ। ਗੁਰਮੁਖ ਸਾਚੇ ਵੇਖ ਵਿਖਾਲ, ਅੰਮ੍ਰਿਤ ਤਾਲ ਸਚ ਸੁਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭਗਤਾਂ ਮੇਲਾ ਕਰਨਹਾਰ ਆਪ ਅਖਵਾਨਿਆ। ਭਗਤ ਮੇਲਾ ਹਰਿ ਗੋਬਿੰਦ, ਗੋਬਿੰਦ ਮੇਲ ਮਿਲਾਇੰਦਾ। ਮਨਮੁਖ ਜੀਵ ਮੁਖ ਲਾਏ ਗੰਦ, ਕਾਗੀ ਕਾਗ ਕੁਰਲਾਇੰਦਾ। ਭਗਤ ਜਨਾਂ ਹਰਿ ਆਪ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਹੋ ਜਾਇੰਦਾ। ਗੁਰਮੁਖ ਸਾਜਣ ਸਾਚੀ ਬਿੰਦ, ਪੂਤ ਸਪੂਤਾ ਆਪ ਕਹਾਇੰਦਾ। ਦਾਤਾ ਸੂਰਾ ਹਰਿ ਮਰਗਿੰਦ, ਗੁਣ ਅਵਗੁਣ ਨਾ ਕੋਈ ਜਣਾਇੰਦਾ। ਧਾਰ ਚਲਾਏ ਸਾਗਰ ਸਿੰਧ, ਨਿਝਰ ਰਸ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪ ਤਰਾਇੰਦਾ।