ਪਹਿਲੀ ਜੇਠ ੨੦੧੨ ਬਿਕ੍ਰਮੀ ਪਾਕਿਸਤਾਨ ਦੇ ਗਵਰਨਰ ਜਨਰਲ ਨੂੰ ਸ਼ਬਦ ਭੇਜਿਆ
ਪਾਕਿਸਤਾਨੀ ਪਾਕੀ ਪਾਕ। ਨਬੀ ਰਸੂਲਾਂ ਖੁਲ੍ਹੇ ਤਾਕ। ਸਾਚਾ ਹੱਜ ਪ੍ਰਭ ਅਬਿਨਾਸ਼ੀ ਇਕ ਦਰ ਕਬੂਲਾ, ਆਪ ਚੁਕਾਉਣਾ ਭੇਵ ਏਕਾ ਦੂਜਾ, ਨਾਤਾ ਤੁੱਟੇ ਜੂਠਾ ਝੂਠਾ ਮਾਤ ਪਿਤ ਭਾਈ ਭੈਣ ਸਾਕ। ਭੇਵ ਨਾ ਰਹੇ ਲੋਕਮਾਤ ਗੂਝਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਇਕ ਰਖਾਇਆ ਸਾਚਾ ਰਾਕ। ਸਾਚਾ ਰਾਕੀ ਹਰਿ ਸੁਲਤਾਨਾ, ਚੁਕਾਉਣ ਆਇਆ ਨਬੀ ਰਸੂਲਾਂ ਬਾਕੀ। ਸਿੱਧਾ ਰੱਖੇ ਇਕ ਨਿਸ਼ਾਨਾ, ਕੋਈ ਨਾ ਅੜੇ ਬੰਦਾ ਖ਼ਾਕੀ। ਝੁੱਲੇ ਝੁਲਾਏ ਨਾਮ ਨਿਸ਼ਾਨਾ, ਜੋਤ ਨਿਰੰਜਣ ਪਾਕਨ ਪਾਕੀ। ਏਕਾ ਏਕ ਸਚ ਬਿਬਾਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਖੰਡ ਪ੍ਰਿਥਮੀ ਆਪ ਵਖਾਣੇ ਏਕਾ ਏਕ ਟੇਕ ਸ਼ਬਦ ਸਾਕੀ। ਸਤਿਜੁਗ ਸਾਚੇ ਪ੍ਰਭ ਸਾਚਾ ਤੇਰੀ ਕਰੇ ਚੱਠ। ਜੀਵ ਜੰਤ ਸਾਧ ਸੰਤ ਨਾ ਕੋਈ ਝੂਠਾ ਨਾਚੇ, ਵੇਖ ਵਖਾਣੇ ਭਾਂਡੇ ਕਾਚੇ, ਸਤਾਰਾਂ ਹਾੜੀ ਕਰ ਇਕੱਠ। ਏਕਾ ਲਾਏ ਅਗਨ ਤਮਾਚੇ, ਉਲਟੀ ਗੇੜੇ ਗਿੜਾਏ ਸਾਚੀ ਲੱਠ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਸਾਚੋ ਸਾਚੇ, ਸੋਹੰ ਸ਼ਬਦ ਬਣਾਏ ਸਾਚਾ ਮੱਠ। ਸਾਚਾ ਮੱਠ ਕਰ ਤਿਆਰ। ਸਾਧਾਂ ਸੰਤਾਂ ਕਰੇ ਪਿਆਰ। ਆਦਿਨ ਅੰਤਾ ਵਿਚ ਸੰਸਾਰ। ਜੀਆਂ ਜੰਤਾਂ ਦਏ ਅਧਾਰ। ਬਣਾਏ ਬਣਤਾ ਸਤਿਜੁਗ ਤੇਰੀ ਬੰਨ੍ਹ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਖ਼ਬਰਦਾਰ। ਸੰਤ ਸੁਹੇਲੇ ਆਵਣ ਦਰ। ਦਰ ਘਰ ਸਾਚੇ ਮਿਲੇ ਏਕਾ ਵਰ। ਕਰਨੀ ਕੀਰਤ ਕਰਤਾ ਕਾਦਰ ਰਿਹਾ ਕਰ। ਹਉਮੇ ਕੱਢੇ ਦੂਈ ਦਵੈਤੀ ਪੀੜਤ, ਅਗਨੀ ਮੱਠ ਅੱਗੇ ਖੜ। ਬੇਮੁਖਾਂ ਅੰਤਮ ਦਿਸੀ ਭੀੜਤ, ਅਗਨ ਅਗਿਆਰੇ ਜਾਇਣ ਝੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਹੰਕਾਰੀ ਜਗਤ ਵਿਕਾਰੀ ਦਰ ਦਰਬਾਰ ਬਾਂਹੋਂ ਲਏ ਫੜ। ਫੜ ਬਾਂਹ ਕਰੇ ਉਜਿਆਰ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਹੋਏ ਸਹਾਰ। ਨਾ ਕੋਈ ਦੇਵੇ ਠੰਡੀ ਛਾਂ, ਨਾ ਕੋਈ ਛੁਡਾਏ ਮੀਤ ਮੁਰਾਰ। ਅੱਗੋਂ ਕਿਸੇ ਨਾ ਨਿਕਲੇ ਨਾਂਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹੇ ਆਪਣੀ ਧਾਰ। ਆਪਣੀ ਧਾਰ ਆਪ ਬਣਾਉਣੀ। ਜੋਤ ਜਵਾਲਾ ਇਕ ਜਗਾਉਣੀ। ਇਕ ਅਕਾਲਾ ਦੀਨ ਦਿਆਲਾ ਸਰਬ ਪ੍ਰਿਤਪਾਲਾ ਅਹੂਤੀ ਨਾਮ ਚੜ੍ਹਾਉਣੀ। ਸਾਧ ਸੰਤ ਸਭ ਮਾਰਨ ਛਾਲਾਂ, ਅਚਰਜ ਖੇਲ ਸਤਾਰਾਂ ਹਾੜੀ ਪ੍ਰਭ ਆਪ ਕਰਾਉਣੀ। ਫਲ ਦਿਸੇ ਕਿਹੜੇ ਸੱਚੇ ਡਾਲ੍ਹਾ, ਅੱਗਨੀ ਤਨ ਨੇੜ ਨਾ ਆਉਣੀ। ਗੁਰਮੁਖ ਮਸਤਕ ਲਾਲੋ ਲਾਲਾ, ਮਿਲਿਆ ਹਰਿ ਗੁਰ ਗੋਪਾਲਾ, ਸਾਚੀ ਰੰਗਣ ਜਿਸ ਤਨ ਚੜ੍ਹਾਉਣੀ। ਦੂਜੇ ਦਰ ਨਾ ਮੰਗੇ ਕੋਈ ਜਾਏ ਬਣ ਕੰਗਾਲਾ, ਨਿਹਕਲੰਕੀ ਸਾਧਾਂ ਸੰਤਾਂ ਕੱਢੇ ਵਿਵਾਦ, ਅਗਨੀ ਭੇਟ ਕਾਇਆ ਮਾਟੀ ਆਪ ਚੜ੍ਹਾਉਣੀ। ਸੁੰਞਾ ਦਿਸੇ ਕਾਇਆ ਖੇਤ, ਜੂਠਾ ਝੂਠਾ ਜਗਤ ਹਿਤ ਬੇਮੁਖ ਬਣਨ ਗੁਰ ਸੰਗਤ ਅੰਦਰ ਜਿਨ ਪ੍ਰੇਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਿਖਿਆ ਇਕ ਦਵਾਉਣੀ। ਸ਼ਬਦ ਭੰਡਾਰ ਅਤੁਟ ਹਰਿ ਵਰਤਾਇੰਦਾ। ਪੰਜਾਂ ਚੋਰਾਂ ਕੁੱਟ ਬਹਾਇੰਦਾ। ਤਿੱਖਾ ਤੀਰ ਇਕ ਰਖਾਇੰਦਾ। ਅੰਮ੍ਰਿਤ ਆਤਮ ਪਿਆਏ ਏਕਾ ਘੁੱਟ, ਸੋਹੰ ਧਾਰ ਵਹਾਇੰਦਾ। ਤ੍ਰੈਕੁਟੀ ਸੁਖਮਨ ਜਾਏ ਛੁੱਟ, ਸਾਚੇ ਪੌੜੇ ਆਪ ਚੜ੍ਹਾਇੰਦਾ। ਦਰ ਘਰ ਸਾਚੇ ਕਦੇ ਨਾ ਆਵੇ ਤੋਟ, ਕੋਟਨ ਕੋਟ ਦਰ ਦਵਾਰ ਹਰਿ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਾਲੀ ਭਾਂਡਾ ਹਰਿ ਭਰਾਇੰਦਾ। ਸ਼ਬਦ ਧੁਨੀ ਨਾਦ ਅਨਾਦਾ। ਨਾ ਕੋਈ ਜਾਣੇ ਰਿਖੀ ਮੁਨੀ, ਧਾਰ ਅਪਾਰ ਬੋਧ ਅਗਾਧਾ। ਗੁਰਮੁਖਾਂ ਆਤਮ ਛਾਣੀ ਪੁਣੀ, ਰਸਨਾ ਗਾਏ ਮਾਧਵ ਮਾਧਾ। ਹਰਿ ਪੁਕਾਰ ਘਰ ਸਾਚੇ ਸੁਣੀ, ਸ਼ਬਦ ਦੇਵੇ ਘਰ ਸਾਚੀ ਦਾਦਾ। ਵਡ ਦਾਤਾ ਸੂਰਾ ਹਰਿ ਗੁਣ ਗੁਣੀ, ਹਰਿਜਨ ਸਾਚੇ ਮਾਤ ਲਾਧਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਾਗ ਆਪ ਸੁਣਾਏ ਦਇਆ ਕਮਾਏ, ਅਨਹਤ ਅਨਾਹਦ ਨਾਦਾ। ਸਾਚਾ ਰਾਗ ਰੰਗ ਰੰਗੀਨ। ਜਗਤ ਤਿਆਗ ਵਡ ਵਡਭਾਗ, ਰਸਨਾ ਰਸ ਏਕਾ ਚੀਨ। ਸੋਈ ਆਤਮ ਜਾਏ ਜਾਗ, ਆਤਮ ਤੁੱਟੇ ਹੰਕਾਰੀ ਬੀਨ। ਪ੍ਰਭ ਅਬਿਨਾਸ਼ੀ ਹੱਥ ਪਕੜੇ ਵਾਗ, ਜੋਤ ਉਜਿਆਰੀ ਸ਼ਬਦ ਭੰਡਾਰੀ ਧੁਨ ਨਿਆਰੀ ਠਾਂਡਾ ਸੀਨ। ਪੂਰੇ ਗੁਰ ਕਿਰਪਾ ਧਾਰੀ। ਕਾਇਆ ਮਟ ਚਾਰ ਦਵਾਰੀ। ਅੰਦਰੇ ਅੰਦਰ ਵਸਤ ਅਪਾਰੀ। ਬੇਮੁਖ ਭੌਂਦੇ ਬਾਹਰ ਬੰਦਰ, ਮਾਨਸ ਦੇਹੀ ਬਾਜੀ ਹਾਰੀ। ਕੋਈ ਨਾ ਤੋੜੇ ਵੱਜਾ ਹੰਕਾਰੀ ਜੰਦਰ, ਸ਼ਬਦ ਡੰਡਾ ਦੇਵੇ ਮਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਡੂੰਘੀ ਕੰਦਰ ਸੁਣਾਏ ਰਾਗ ਧੁਨੀ, ਨਾਦ ਆਦਿ ਅਪਰ ਅਪਾਰੀ। ਆਦਿ ਨਾਦ ਵੱਜੇ ਜੁਗਾਦਿ। ਸੰਤ ਸਾਧ ਰਹੇ ਲਾਧ। ਬੇਅੰਤ ਬੇਅੰਤ ਬੇਅੰਤ ਸਚ ਵਸਤ ਵਸਤ ਅਸਤ ਦੇਵੇ ਦਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਰਸ ਰਸਨ ਰਸਾਇਣ ਆਤਮ ਸਵਾਦ। ਆਤਮ ਰਸ ਮਧੁਰ ਮਧ। ਗੁਰ ਪੂਰਾ ਹੋਏ ਵਸ, ਅੰਦਰੇ ਅੰਦਰ ਲੈਣਾ ਸੱਦ। ਪੰਚ ਪੰਚਾਇਣ ਜਾਏ ਨੱਸ, ਸ਼ਬਦ ਵੱਜੇ ਸਾਚਾ ਨਦ। ਗੁਰਮੁਖਾਂ ਮੇਲ ਮਿਲਾਏ ਹੱਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲੰਘਾਏ ਹੱਦ ਬੇਹੱਦ।