Granth 07 Likhat 050: 19 Sawan 2015 Bikarmi Udham Singh de Ghar Jalalabad Jila Amritsar

੧੯ ਸਾਵਣ ੨੦੧੫ ਬਿਕ੍ਰਮੀ ਊਧਮ ਸਿੰਘ ਦੇ ਘਰ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਹਰਿ ਸੱਜਣ ਹਰਿ ਮੇਲਿਆ, ਹਰਿ ਹਰਿ ਕਿਰਪਾ ਧਾਰ। ਹਰਿ ਪਾਇਆ ਸੱਜਣ ਸੁਹੇਲਿਆ, ਸੋਹੇ ਬੰਕ ਦਵਾਰ। ਹਰਿ ਵੇਖੇ ਰੰਗ ਨਵੇਲਿਆ, ਕਰਤਾ ਪੁਰਖ ਕਰਤਾਰ। ਆਪਣਾ ਖੇਲ ਆਪੇ ਖੇਲਿਆ, ਪੂਰਬ ਲਹਿਣਾ ਕਰਮ ਵਿਚਾਰ। ਘਰ ਮੇਲਾ ਗੁਰੂ ਗੁਰ ਚੇਲਿਆ, ਮੇਲ ਮਿਲਾਵਾ ਸਿਰਜਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਇਕ ਦਵਾਰ। ਘਰ ਦਵਾਰ ਸੁਹੰਜਣਾ, ਮੇਲਾ ਗੋਬਿੰਦ ਰਾਏ। ਜਗੇ ਜੋਤ ਆਦਿ ਨਿਰੰਜਣਾ, ਏਕਾ ਦੀਪ ਕਰੇ ਰੁਸ਼ਨਾਏ। ਵਰ ਪਾਇਆ ਸਾਚਾ ਸੱਜਣਾ, ਵਿਛੜ ਕਦੇ ਨਾ ਜਾਏ। ਪੀ ਅੰਮ੍ਰਿਤ ਆਤਮ ਰੱਜਣਾ, ਤ੍ਰਿਸਨਾ ਭੁੱਖ ਮਿਟਾਏ। ਪੰਜ ਤਤ ਵਿਕਾਰਾ ਪੜਦਾ ਕੱਜਣਾ, ਸ਼ਬਦ ਦੁਸ਼ਾਲਾ ਉਪਰ ਪਾਏ। ਅਨਹਦ ਤਾਲ ਅਨਾਦੀ ਵੱਜਣਾ, ਹਰਿ ਸਾਚਾ ਰਿਹਾ ਵਜਾਏ। ਜੋ ਘੜਿਆ ਸੋ ਭੱਜਣਾ, ਥਿਰ ਕੋਈ ਰਹਿਣ ਨਾ ਪਾਏ। ਗੁਰਮੁਖ ਵਿਰਲੇ ਸੰਤ ਦਵਾਰ ਗੁਰਚਰਨ ਦਵਾਰੇ ਬਹਿ ਬਹਿ ਸੱਜਣਾ, ਪਾਇਆ ਪਰਮ ਪੁਰਖ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬਖ਼ਸ਼ੇ ਚਰਨ ਪਿਆਰ। ਚਰਨ ਪਿਆਰ ਸਾਚਾ ਨਾਤਾ, ਗੁਰ ਪੂਰਾ ਆਪ ਬੁਝਾਇੰਦਾ। ਉਤਮ ਕਰੇ ਹਰਿਜਨ ਜਾਤਾ, ਜ਼ਾਤ ਅਜਾਤੀ ਮੇਟ ਮਿਟਾਇੰਦਾ। ਮਿਟੇ ਰੈਣ ਅੰਧੇਰੀ ਰਾਤਾ, ਏਕਾ ਸਾਚਾ ਚੰਦ ਚੜ੍ਹਾਇੰਦਾ। ਧੁਰਦਰਗਾਹੀ ਦੇਵਣ ਆਇਆ ਨਾਮ ਅਨਮੁਲੀ ਏਕਾ ਦਾਤਾ, ਸਾਚੀ ਝੋਲੀ ਆਪ ਭਰਾਇੰਦਾ। ਸੋਹੰ ਸ਼ਬਦ ਸੁਣਾਏ ਸਾਚੀ ਗਾਥਾ, ਸਾਚੇ ਮਾਰਗ ਲਾਇੰਦਾ। ਲੋਕਮਾਤ ਬਣਿਆ ਹਰਿ ਰਘੁਨਾਥਾ, ਸਗਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਪਾਰ ਕਰਾਇੰਦਾ। ਗੁਰਮੁਖ ਸਾਜਨ ਬੰਨਿਆ ਬੇੜਾ, ਆਪਣੀ ਦਇਆ ਕਮਾਈਆ। ਭਾਗ ਲਗਾਇਆ ਕਾਇਆ ਖੇੜਾ, ਗਗਨ ਗਗਨੰਤਰ ਵੇਖ ਵਖਾਈਆ। ਹੱਕ ਹਕੀਕਤ ਲਾਸ਼ਰੀਕ ਇਕ ਖ਼ੁਦਾਈਆ। ਨੌਂ ਖੰਡ ਪ੍ਰਿਥਮੀ ਤੇਰਾ ਖੁਲ੍ਹਾ ਵੇਹੜਾ, ਜਨ ਭਗਤਾਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਮੇਲਾ ਧੁਰਦਰਗਾਹ, ਹਰਿ ਸਾਚਾ ਆਪ ਮਿਲਾਇੰਦਾ। ਖੇਲੇ ਖੇਲ ਅਗੰਮ ਅਥਾਹ, ਬੇਪਰਵਾਹ ਨਾਮ ਧਰਾਇੰਦਾ। ਫੜ ਫੜ ਉਠਾਏ ਆਪਣੀ ਬਾਂਹ, ਦਿਵਸ ਰੈਣ ਸੇਵ ਕਮਾਇੰਦਾ। ਅੰਤਰ ਆਤਮ ਜਪਾਏ ਏਕਾ ਨਾਂ, ਅਜਪਾ ਜਾਪ ਜਪਾਇੰਦਾ। ਫੜ ਫੜ ਹੰਸ ਬਣਾਏ ਕਾਂ, ਏਕਾ ਚੋਗ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਣ ਮੇਲ ਮਿਲਾਇੰਦਾ। ਹਰਿਜਨ ਸਾਜਣ ਸਚ ਦਵਾਰਾ, ਹਰਿ ਏਕਾ ਏਕ ਸੁਹਾਇਆ। ਜੋਤ ਸਰੂਪੀ ਕਰ ਉਜਿਆਰਾ, ਨੂਰੋ ਨੂਰ ਦਰਸਾਇਆ। ਅਗੰਮ ਅਗੋਚਰ ਅਲੱਖ ਅਪਾਰਾ, ਅਲੱਖ ਅਲੱਖਣਾ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਿਚੋਲਾ ਸ਼ਬਦ ਅਮੋਲਾ ਏਕਾ ਨਾਮ ਚਲਾਇਆ। ਸ਼ਬਦ ਅਮੋਲਾ ਸਾਚੀ ਧਾਰਾ, ਹਰਿ ਸਾਚੇ ਆਪ ਚਲਾਈਆ। ਪਰਗਟ ਹੋ ਵਿਚ ਸੰਸਾਰਾ, ਆਪਣੀ ਬਣਤ ਬਣਾਈਆ। ਨਾਉਂ ਧਰਾਇਆ ਨਿਹਕਲੰਕ ਨਰਾਇਣ ਨਰ ਅਵਤਾਰਾ, ਮਾਤਾ ਪਿਤਾ ਨਾ ਕੋਈ ਰਖਾਈਆ। ਆਪ ਆਪਣਾ ਬਣਿਆ ਸੁਤ ਦੁਲਾਰਾ, ਆਪ ਆਪਣਾ ਗੋਦ ਉਠਾਈਆ। ਆਪ ਆਪਣਾ ਕਰ ਪਿਆਰਾ, ਆਪ ਆਪਣੀ ਦਇਆ ਕਮਾਈਆ। ਆਪ ਆਪਣਾ ਬਣ ਵਣਜਾਰਾ, ਆਪ ਆਪਣੀ ਵਣਜ ਕਰਾਈਆ। ਆਪ ਆਪਣਾ ਭਰ ਭੰਡਾਰਾ, ਆਪੇ ਰਿਹਾ ਵਰਤਾਈਆ। ਗੁਰਸਿਖ ਸਾਜਨ ਲੋਕਮਾਤ ਨਾ ਹੋਏ ਖਵਾਰਾ, ਪ੍ਰਭ ਪੂਰਾ ਰਿਹਾ ਜਣਾਈਆ। ਦੇਵੇ ਵਸਤ ਥਿਰ ਘਰ ਸੱਚੇ ਦਰਬਾਰਾ, ਤੋਟ ਰਹੇ ਨਾ ਰਾਈਆ। ਦੇਵਣਹਾਰ ਆਦਿ ਅੰਤ ਜੁਗਾ ਜੁਗੰਤ ਹਰਿ ਸਿਰਜਣਹਾਰਾ, ਸਾਧ ਸੰਤ ਰਿਹਾ ਤਰਾਈਆ। ਨਿਰਗੁਣ ਸਰਗੁਣ ਖੇਲ ਅਪਾਰਾ, ਜੋਤੀ ਸ਼ਬਦੀ ਰਚਨ ਰਚਾਈਆ। ਪਾਰਬ੍ਰਹਮ ਪ੍ਰਭ ਭੇਵ ਅਪਾਰਾ, ਆਦਿ ਨਿਰੰਜਣ ਵਡ ਵਡਿਆਈਆ। ਜੋਤ ਨਿਰੰਜਣ ਪਾਵੇ ਸਾਰਾ, ਹਰਿ ਸਾਜਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਹਰਿ ਸ਼ਬਦ ਕਰੇ ਕੁੜਮਾਈਆ। ਹਰਿ ਸ਼ਬਦ ਹਰਿ ਸਾਚਾ ਨਾਤਾ, ਹਰਿਜਨ ਆਪ ਬੰਧਾਇਆ। ਆਪੇ ਬਣਿਆ ਪਿਤਾ ਮਾਤਾ, ਪਿਤਾ ਪੂਤ ਆਪ ਅਖਵਾਇਆ। ਆਪੇ ਪੁੱਛਣਹਾਰਾ ਵਾਤਾ, ਦਿਵਸ ਰੈਣ ਵੇਖ ਵਖਾਇਆ। ਚਾਰ ਕੁੰਟ ਦਹਿ ਦਿਸ਼ਾ ਅਕਾਸ਼ ਪਰਕਾਸ਼ ਫਿਰੇ ਨਾਠਾ, ਗਗਨ ਪਤਾਲਾਂ ਫੇਰਾ ਪਾਇਆ। ਸਰ ਸਰੋਵਰ ਸਮੁੰਦ ਸਾਗਰ ਮਾਰੇ ਠਾਠਾ, ਗਹਿਰ ਗੰਭੀਰ ਨਾਮ ਧਰਾਇਆ। ਵੇਖ ਵਖਾਏ ਤਤ ਆਠਾ, ਨੌਂ ਦਰ ਫੋਲ ਫੋਲਾਇਆ। ਗੁਰਸਿਖ ਪੱਲੇ ਬੰਨੇ ਸਾਚੀ ਗਾਠਾ, ਚੋਰ ਯਾਰ ਕੋਈ ਲੁੱਟ ਨਾ ਜਾਇਆ। ਪਿਛਲਾ ਪੂਰਾ ਕਰਨ ਆਇਆ ਘਾਟਾ, ਏਕਾ ਜੋਤੀ ਜੋਤ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਇਆ। ਗੁਰਸਿਖ ਸਾਚਾ ਆਪ ਉਠੌਣਾ, ਆਪਣੇ ਹੱਥ ਰੱਖੇ ਵਡਿਆਈਆ। ਆਤਮ ਬ੍ਰਹਮ ਗਿਆਨ ਦਵੌਣਾ, ਆਤਮ ਬ੍ਰਹਮ ਕਰੇ ਜਣਾਈਆ। ਏਕਾ ਅੱਖਰ ਜਗਤ ਵੱਖਰ ਹਰਿ ਸ਼ਬਦ ਪੜ੍ਹੌਣਾ, ਸਾਚੀ ਬੂਝ ਬੁਝਾਈਆ। ਏਕਾ ਮਾਰਗ ਏਕਾ ਮੱਗ ਏਕਾ ਪੰਥ ਲਗੌਣਾ, ਏਕਾ ਰਾਹ ਵਖਾਈਆ। ਏਕਾ ਪੂਜਾ ਏਕਾ ਪਾਠਾ ਏਕਾ ਗ੍ਰੰਥ ਰਖੌਣਾ, ਨਾ ਕੋਈ ਦੂਜੀ ਹੋਰ ਜਣਾਈਆ। ਆਤਮ ਅਨਾਦੀ ਧੁਨ ਅਨਹਦ ਸਾਚਾ ਸੰਖ ਵਜੌਣਾ, ਨਾ ਝੂਠੀ ਕਰੇ ਸੁਣਾਈਆ। ਚਰਨ ਕਵਲ ਪਿਆਰ ਰੋਜ਼ਾ ਬਾਂਗ ਕਰੌਣਾ, ਨਾ ਮਸੱਲਾ ਹੇਠ ਵਿਛਾਈਆ। ਐਨਲਹਕ ਨਾਅਰਾ ਏਕਾ ਲੌਣਾ, ਮੁਕਾਮੇ ਹੱਕ ਮਿਲੇ ਖ਼ੁਦਾਈਆ। ਗੁਰਮੁਖ ਸਾਚੇ ਮੇਲ ਮਿਲੌਣਾ, ਅੰਦਰ ਮੰਦਰ ਕਰੇ ਰਸਾਈਆ। ਸਾਚੇ ਮੰਦਰ ਆਪ ਬਹੌਣਾ, ਆਪੇ ਵੇਖੇ ਚਾਈਂ ਚਾਈਂਆ। ਲਹਿਣਾ ਦੇਣਾ ਮੂਲ ਚੁਕੌਣਾ, ਭੁੱਲ ਰਹੇ ਨਾ ਰਾਈਆ। ਏਕਾ ਰਾਗ ਏਕਾ ਸ਼ਬਦ ਰਸਨ ਗੌਣਾ, ਗੁਣ ਗਾਵਤ ਰੈਣ ਵਿਹਾਈਆ। ਰੈਣ ਦਿਵਸ ਏਕਾ ਰੰਗ ਰੰਗੌਣਾ, ਅੱਠੇ ਪਹਿਰ ਕਰੇ ਜਣਾਈਆ। ਗੁਰਮੁਖ ਸਾਜਣ ਆਪ ਉਠੌਣਾ, ਹਰਿ ਸਾਚਾ ਆਪ ਜਗਾਈਆ। ਸੇਵ ਲਗਾਏ ਪਵਣ ਪਵਣਾ ਗੁਰ ਗੋਬਿੰਦ ਵੇਖ ਵਖਾਈਆ। ਜਨ ਭਗਤਾਂ ਅੰਮ੍ਰਿਤ ਆਤਮ ਮੇਘ ਬਰਖੇ ਸਵਣਾ, ਏਕਾ ਧਾਰ ਚਲਾਈਆ। ਹਰਿਜਨ ਤੇਰੀ ਮਹਿਮਾ ਹਰਿ ਬਿਨ ਜਾਣੇ ਕਵਣਾ, ਭਰਮੇ ਭੁੱਲੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਮਰਨਾ ਜੰਮਣਾ, ਜੰਮਣਾ ਮਰਨਾ ਖੇਲ ਰਚਾਈਆ। ਮਰ ਮਰ ਜੰਮੇ ਜੀਵ ਗਵਾਰ, ਜੁਗ ਜੁਗ ਖੇਲ ਰਚਾਇਆ। ਆਵੇ ਜਾਵੇ ਵਿਚ ਸੰਸਾਰਾ, ਲੱਖ ਚੁਰਾਸੀ ਗੇੜ ਭਵਾਇਆ। ਗੁਰਮੁਖਾਂ ਮੇਲਾ ਸਚ ਦਰਬਾਰ, ਧੁਰ ਦੀ ਬਾਣ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਵਿਛੜੇ ਜਗ ਮੇਲ ਮਿਲਾਇਆ। ਸਤਿਜੁਗ ਤ੍ਰੇਤਾ ਦੁਆਪਰ ਵਿਛੜਿਆ, ਕਲਜੁਗ ਮੇਲਾ ਹਰਿ ਗੋਬਿੰਦ। ਗੁਰਮਤ ਸਾਚੀ ਸਿਖ ਸਿਖੀ ਸਿਖੜਿਆ, ਮਿਲੇ ਮੇਲ ਗੁਰ ਗੋਬਿੰਦ। ਧੁਰ ਦਾ ਲੇਖ ਲਲਾਟ ਜੋ ਹਰਿ ਲਿਖੜਿਆ, ਮੇਟ ਮਿਟਾਏ ਸਗਲੀ ਚਿੰਦ। ਰਾਹ ਧੁਰ ਦਾ ਸਦਾ ਬਿਖੜਿਆ, ਬਿਨ ਗੁਰ ਪੂਰੇ ਪਾਰ ਨਾ ਕਰਾਵੇ ਕੋਈ ਸਾਗਰ ਸਿੰਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚੇ ਦਰ, ਆਪ ਮਿਟਾਏ ਸਗਲੀ ਚਿੰਦ। ਹਰਿ ਸੱਜਣ ਜਗ ਮੀਤੜਾ, ਹਰਿ ਹਰਿ ਆਪ ਅਖਵਾਇਆ। ਦੇਵੇ ਨਾਮ ਸ਼ਬਦ ਅਨਡੀਠੜਾ, ਨਾ ਕੋਈ ਵੇਖੇ ਵੇਖ ਵਖਾਇਆ। ਕਰੇ ਪਵਿਤ ਪੱਤਤ ਪੁਨੀਤੜਾ, ਪੱਤਤ ਪਵਿਤ ਨਾਮ ਧਰਾਇਆ। ਕਾਇਆ ਮਾਟੀ ਕੌੜਾ ਰੀਠੜਾ, ਪੰਚ ਤਤ ਵਿਕਾਰ ਭਰਾਇਆ। ਰਸ ਰਸਨਾ ਸਾਚਾ ਮੀਠੜਾ, ਹਰਿ ਹਰਿ ਸ਼ਬਦ ਸੁਣਾਇਆ। ਗੁਰਮੁਖ ਗਾਏ ਸੁਹਾਗੀ ਗੀਤੜਾ, ਘਰ ਮੇਲਾ ਸਹਿਜ ਸੁਭਾਇਆ। ਕਲਜੁਗ ਚਲੀ ਅਵੱਲੀ ਰੀਤੜਾ, ਵੇਦ ਪੁਰਾਨ ਭੇਦ ਨਾ ਰਾਇਆ। ਨਾ ਕੋਈ ਮੰਦਰ ਗੁਰਦਵਾਰ ਮਸੀਤੜਾ, ਸ਼ਿਵਦਵਾਲਾ ਮੱਠ ਨਾ ਕੋਈ ਰਖਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਜੋਤੀ ਨੂਰ ਬੈਠਾ ਅਤੀਤੜਾ, ਦਿਸ ਕਿਸੇ ਨਾ ਆਇਆ। ਆਪਣਾ ਖੇਲ ਆਪੇ ਕੀਤੜਾ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਲਏ ਮਿਲਾਇਆ। ਹਰਿ ਸੱਜਣ ਘਰ ਪੇਖਿਆ, ਨੇਤਰ ਨੈਣ ਉਘਾੜ। ਗੁਰ ਪੂਰਾ ਪਤਿਪਰਮੇਸ਼ਵਰ ਸਵਾਮੀ ਵੇਖਿਆ, ਕਾਇਆ ਜੰਗਲ ਜੂਹ ਉਜਾੜ। ਘਰ ਮੰਦਰ ਬਹਿ ਬਹਿ ਲਿਖੇ ਲੇਖਿਆ, ਬਜਰ ਕਪਾਟੀ ਸਿਲਾ ਪਾੜ। ਮਨਮੁਖ ਭੁੱਲੇ ਭਰਮ ਭੁਲੇਖਿਆ, ਵਾ ਲੱਗੇ ਤੱਤੀ ਹਾੜ। ਕਿਸੇ ਹੱਥ ਨਾ ਆਏ ਧਾਰੀ ਕੇਸਿਆ, ਜੋਤੀ ਅਗਨੀ ਨਾੜ ਨਾੜ। ਜੋਤੀ ਜਾਮਾ ਸ੍ਰੀ ਭਗਵਾਨਾ ਮੇਲ ਮਿਲਾਵਾ ਸ੍ਰੀ ਦਸ ਦਸਮੇਸਿਆ, ਧਰਤ ਮਾਤ ਸਚ ਅਖਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਵੇਖੇ ਹਰਿ, ਆਪ ਬਣਾਏ ਸਾਚੇ ਲਾੜ। ਗੁਰਮੁਖ ਸਾਜਣ ਸਾਚਾ ਲਾੜਾ, ਹਰਿ ਸਾਚੇ ਆਪ ਸਜਾਇਆ। ਸ਼ਬਦੀ ਘੋੜੇ ਆਪ ਚਾੜ੍ਹਾ, ਆਪੇ ਰਾਹ ਤਕਾਇਆ। ਲੋਕਮਾਤ ਵੇਖੇ ਧਰਮ ਅਖਾੜਾ, ਕਲ ਧਰਮੀ ਧਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਏਕਾ ਦਰ, ਦਰ ਦਵਾਰਾ ਵੇਖ ਵਖਾਇਆ।