Granth 07 Likhat 054: 21 Sawan 2015 Bikarmi Massa Singh de Ghar Pind Naurangabad Jila Amritsar

੨੧ ਸਾਵਣ ੨੦੧੫ ਬਿਕ੍ਰਮੀ ਮੱਸਾ ਸਿੰਘ ਦੇ ਘਰ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਹਰਿ ਜੋਤ ਗੁਰ ਨੁਰਾਨਿਆ, ਸ਼ਬਦ ਭੂਪ ਗੁਰ ਦੇਵ। ਪਾਰਬ੍ਰਹਮ ਪ੍ਰਭ ਖੇਲ ਮਹਾਨਿਆ, ਆਦਿ ਅੰਤ ਅਲੱਖ ਅਭੇਵ। ਸਤਿਗੁਰ ਪੁਰਖ ਗੁਣ ਨਿਧਾਨਿਆਂ, ਜੁਗਾ ਜੁਗੰਤ ਸਦਾ ਨਿਹਕੇਵ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਸੇਵ। ਜੋਤ ਧਾਰ ਗੁਰ ਪਿਆਰ, ਸ਼ਬਦੀ ਤੰਦ ਬੰਧਾਇਆ । ਰੰਗ ਰੂਪ ਅਗੰਮ ਅਪਾਰ, ਵੇਸ ਅਨੇਕ ਕਰਾਇਆ। ਖੇਲ ਖਿਲੰਤਾ ਸਿਰਜਣਹਾਰ, ਨਰ ਨਰੇਸ਼ ਅਖਵਾਇਆ। ਜੁਗਾ ਜੁਗੰਤਾ ਵਿਚ ਸੰਸਾਰ, ਜਗਤ ਜੁਗਤ ਆਪ ਬੰਧਾਇਆ। ਭੇਵ ਖੁਲੰਤਾ ਗੁਰ ਕਰਤਾਰ, ਸਰਗੁਣ ਮੇਲ ਮਿਲਾਇਆ। ਤਾਲ ਵਜੰਤਾ ਧੁਨ ਸਤਾਰ, ਨਾਦੀ ਰਾਗ ਇਕ ਅਲਾਇਆ। ਬੋਲ ਬੁਲੰਤਾ ਇਕ ਜੈਕਾਰ, ਅਨਹਦ ਮੰਗਲ ਗਾਇਆ। ਧਾਮ ਸੁਹੰਤਾ ਅਪਰ ਅਪਾਰ, ਨੂਰੋ ਨੂਰ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਨਾਉਂ ਧਰਾਇਆ। ਜੋਤੀ ਨੂਰ ਸਤਿਗੁਰ ਧਾਰ, ਗੁਰ ਗੁਰ ਦਏ ਉਪਾਈਆ। ਹਰਿ ਹਰਿ ਖੇਲ ਅਪਰ ਅਪਾਰ, ਸ਼ਬਦੀ ਸ਼ਬਦ ਜਣਾਈਆ। ਸ਼ਬਦ ਗੁਰ ਅੰਤ ਨਾ ਪਾਰਾਵਾਰ, ਲੇਖਾ ਲਿਖਤ ਵਿਚ ਨਾ ਆਈਆ। ਭੇਵ ਅਭੇਦਾ ਜਾਣੇ ਆਪਣੀ ਸਾਰ, ਆਪਣੀ ਕੀਮਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਤਿਗੁਰ ਵੇਸ ਵਟਾਈਆ। ਸਤਿਗੁਰ ਰੂਪ ਹਰਿ ਅਬਿਨਾਸ਼ਾ, ਗੁਰੂ ਗੁਰ ਨਾਮ ਧਰਾਇਆ। ਨਿਰਗੁਣ ਖੇਲੇ ਖੇਲ ਤਮਾਸ਼ਾ, ਸਰਗੁਣ ਕਾਰੇ ਲਾਇਆ। ਜੋਤ ਸਰੂਪੀ ਪਾਵੇ ਰਾਸਾ, ਕਾਇਆ ਮੰਡਲ ਦਏ ਸੁਹਾਇਆ। ਆਦਿ ਅੰਤ ਏਕਾ ਨੂਰ ਪਰਕਾਸ਼ਾ, ਪਰਮ ਪੁਰਖ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਨਾਮ ਧਰਾਇਆ। ਸਤਿਗੁਰ ਸਾਚਾ ਸਾਚਾ ਸੁਖ ਸਾਗਰ, ਗੁਰ ਗੁਰ ਤਾਲ ਭਰਾਇਆ। ਹਰਿ ਹਰਿ ਕਰਮ ਕਰੇ ਉਜਾਗਰ, ਧਰਮੀ ਧਰਮ ਧਰਾਇਆ। ਸਤਿਗੁਰ ਦਵਾਰ ਗੁਰ ਸੁਦਾਗਰ, ਹਰਿ ਹਰਿ ਨਾਮਾ ਵਣਜ ਕਰਾਇਆ। ਨਾਮਾ ਨਾਮ ਰੱਤੀ ਰਤਨਾਗਾਰ, ਕਰ ਕਰਤੇ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸ਼ਬਦ ਉਪਾਇਆ। ਹਰਿ ਕਾ ਸ਼ਬਦ ਸਤਿਗੁਰ ਧਾਰ, ਗੁਰ ਵਿਚ ਆਪ ਟਿਕਾਈਆ। ਗੁਰ ਕਾ ਸ਼ਬਦ ਜਗਤ ਪਿਆਰ, ਗੁਰਮੁਖਾਂ ਲਏ ਜਗਾਈਆ। ਗੁਰਮੁਖ ਮੇਲਾ ਮੀਤ ਮੁਰਾਰ, ਆਤਮ ਬੂਝ ਬੁਝਾਈਆ। ਮਨਮੁਖ ਡੁੱਬੇ ਵਹਿੰਦੀ ਧਾਰ, ਧੀਰਜ ਧੀਰ ਨਾ ਕੋਈ ਧਰਾਈਆ। ਕਲਜੁਗ ਕਪੜ ਕੂੜ ਕੁੜਿਆਰ, ਤਨ ਬੈਠਾ ਬਸਤਰ ਪਾਈਆ। ਝੂਠੀ ਸ਼ਾਹੀ ਮਸਤਕ ਛਾਰ, ਏਕਾ ਟਿੱਕਾ ਲਾਈਆ। ਨਾਰ ਦੁਹਾਗਣ ਜਗਤ ਵਿਭਚਾਰ, ਕੂੜੀ ਕਿਰਿਆ ਰਹੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਅ। ਹਰਿ ਡੰਕ ਨਾਮ ਅਪਾਰਾ, ਸਤਿਗੁਰ ਪੁਰਖ ਮਨਾਇੰਦਾ। ਸਤਿਗੁਰ ਪੁਰਖ ਰੂਪ ਅਪਾਰਾ, ਗੁਰ ਗੁਰ ਵੇਖ ਵਖਾਇੰਦਾ। ਗੁਰ ਗੁਰ ਸੋਹੇ ਬੰਕ ਦਵਾਰਾ, ਗੁਰਮੁਖਾਂ ਪੜਦਾ ਲਾਹਿੰਦਾ। ਗੁਰਮੁਖ ਸਾਜਣ ਪਾਵੇ ਸਾਰਾ, ਜਿਸ ਜਨ ਦਇਆ ਕਮਾਇੰਦਾ। ਮਨਮੁਖ ਸੁੱਤੇ ਪੈਰ ਪਸਾਰਾ, ਗੂੜ੍ਹੀ ਨੀਂਦੇ ਸਵਾਇੰਦਾ। ਸੰਗ ਰਲਾਇਆ ਕਾਮ ਕਰੋਧ ਲੋਭ ਮੋਹ ਹੰਕਾਰਾ, ਮਾਇਆ ਮਮਤਾ ਪੜਦਾ ਪਾਇੰਦਾ। ਜੂਠਾ ਝੂਠਾ ਵਣਜ ਵਾਪਾਰਾ, ਪੰਜ ਤਤ ਕਰਾਇੰਦਾ। ਮਨ ਮਤ ਦਏ ਸਹਾਰਾ, ਆਪਣਾ ਰਾਹ ਵਖਾਇੰਦਾ। ਬੁੱਧ ਬਿਬੇਕੀ ਕਰ ਕਿਨਾਰਾ, ਆਪਣਾ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਆਪਣਾ ਸ਼ਬਦ ਚਲਾਇੰਦਾ। ਸ਼ਬਦ ਗੁਰ ਧੁਨ ਸ਼ਬਦ ਅਨਾਦਿ, ਹਰਿ ਹਰਿ ਆਪ ਜਣਾਈਆ। ਗੁਰ ਕਾ ਸ਼ਬਦ ਬੋਧ ਅਗਾਧ, ਗੁਰਮੁਖਾਂ ਬੂਝ ਬੁਝਾਈਆ। ਗੁਰਮੁਖ ਸਾਚੇ ਰਹੇ ਅਰਾਧ, ਆਤਮ ਅੰਤਰ ਇਕ ਲਿਵ ਲਾਈਆ। ਮਨਮੁਖਾਂ ਵੰਡ ਵੰਡਾਈ ਵਾਦ ਵਿਵਾਦ, ਰਸਨਾ ਰਸਕ ਹੋਈ ਹਲਕਾਈਆ। ਰਸਨਾ ਲਾ ਨਾ ਸਕੇ ਸਵਾਦ, ਅੰਮ੍ਰਿਤ ਜਾਮ ਨਾ ਕੋਈ ਪਿਆਈਆ। ਮਿਲਿਆ ਮੇਲ ਨਾ ਮਾਧਵ ਮਾਧ, ਮਨ ਇਛਿਆ ਪੂਰ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਸ੍ਰਿਸ਼ਟ ਸਬਾਈਆ। ਹਰਿ ਜੋਤ ਹਰਿ ਸ਼ਬਦ, ਸਤਿਗੁਰ ਨਾਮ ਅਧਾਰਿਆ। ਗੁਰ ਸ਼ਬਦ ਸਦਾ ਆਦੇਸ, ਗੁਰਮੁਖ ਕਰੇ ਨਿਮਸਕਾਰਿਆ। ਗੁਰਮੁਖ ਸਾਚਾ ਜਾਣੇ ਵੇਸ, ਜਨ ਖੋਲ੍ਹੇ ਬੰਦ ਕਿਵਾੜਿਆ। ਮਨਮੁਖ ਭੁੱਲੇ ਜਗਤ ਨਰੇਸ਼, ਭਰਮ ਭੁਲੇਖਾ ਜੀਵ ਗਵਾਰਿਆ। ਕਿਸੇ ਹੱਥ ਨਾ ਆਏ ਧਾਰੀ ਕੇਸ, ਫੜ ਸਕੇ ਨਾ ਮੂੰਡ ਮੁੰਡਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾ ਰਿਹਾ। ਜੋਤੀ ਹਰਿ ਸਤਿਗੁਰ ਦਾਤਾ, ਪਾਰਬ੍ਰਹਮ ਅਖਵਾਇੰਦਾ। ਗੁਰੂ ਕਾ ਰੂਪ ਨਾਮ ਗਿਆਤਾ, ਗਿਆਨ ਧਿਆਨ ਦ੍ਰਿੜਾਇੰਦਾ। ਗੁਰਮੁਖ ਵਿਰਲੇ ਸਾਜਣ ਮਾਤ ਪਛਾਤਾ, ਜਿਸ ਜਨ ਭੇਵ ਚੁਕਾਇੰਦਾ। ਮਨਮੁਖ ਸੁੱਤੇ ਅੰਧੇਰੀ ਰਾਤਾ, ਕਾਲਾ ਘੁੰਘਟ ਮੁਖ ਰਖਾਇੰਦਾ। ਮਾਤ ਪਿਤ ਬੱਧਾ ਨਾਤਾ, ਭਾਈ ਭੈਣ ਕੁਟੰਬ ਅਖਵਾਇੰਦਾ। ਉਤਮ ਹੋਈ ਨਾ ਮਾਤ ਜ਼ਾਤਾ, ਵਰਨਾਂ ਬਰਨਾਂ ਵੰਡ ਵੰਡਾਇੰਦਾ। ਨਾ ਕੋਈ ਨਿਭਾਏ ਸਗਲਾ ਸਾਥਾ, ਸਗਲਾ ਸੰਗ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਹਰਿ ਅਗੰਮ ਪੁਰਖ ਸੁਲਤਾਨ, ਆਦਿ ਨਿਰੰਜਣ ਨਾਮ ਧਰਾਇਆ। ਸਤਿਗੁਰ ਪੂਰਾ ਹੋ ਮਿਹਰਵਾਨ, ਗੁਰ ਗੁਰ ਲਏ ਤਰਾਇਆ। ਗੁਰ ਗੁਰ ਦੇਵਣਹਾਰਾ ਦਾਨ, ਏਕਾ ਨਾਮ ਝੋਲੀ ਪਾਇਆ। ਗੁਰਮੁਖ ਸਾਚਾ ਕਰ ਪਰਵਾਨ, ਆਪ ਆਪਣੇ ਰੰਗ ਰੰਗਾਇਆ। ਮਨਮੁਖ ਭੁੱਲੇ ਜੀਵ ਨਿਧਾਨ, ਸਚ ਦਾਤਾ ਦਿਸ ਨਾ ਆਇਆ। ਕੂੜੀ ਕਿਰਿਆ ਜਗਤ ਗਿਆਨ, ਜਾਗਰਤ ਜੋਤ ਨਾ ਕੋਈ ਜਗਾਇਆ। ਸੁਣ ਸੁਣ ਥੱਕੇ ਰਾਗੀ ਕਾਨ, ਅਨਹਦ ਰਾਗ ਨਾ ਕੋਈ ਅਲਾਇਆ। ਦਏ ਸੁਨੇਹੜਾ ਪਵਣ ਮਸਾਣ, ਗੁਰ ਕਾ ਸ਼ਬਦ ਨਾ ਕੋਈ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਸ ਵਟਾਇਆ। ਨਿਰੰਕਾਰ ਸ਼ਬਦ ਗੁਰ ਦੀਨਾ, ਸਤਿ ਸਰੂਪ ਸਮਾਇਆ। ਸਤਿਗੁਰ ਪੁਰਖ ਸਦਾ ਪਰਬੀਨਾ, ਪਰਮ ਪੁਰਖ ਅਖਵਾਇਆ। ਗੁਰ ਮੂਰਤ ਅਕਾਲ ਚੀਨਾ, ਨਿਰਗੁਣ ਵੇਖ ਵਖਾਇਆ। ਗੁਰਮੁਖ ਸਾਜਣ ਠਾਡਾਂ ਸੀਨਾ, ਸਵੱਛ ਸਰੂਪੀ ਦਰਸ਼ਨ ਪਾਇਆ। ਮਨਮੁਖ ਤੜਫੇ ਜਿਉਂ ਜਲ ਮੀਨਾ, ਅੰਮ੍ਰਿਤ ਨੀਰ ਨਾ ਕੋਈ ਪਿਆਇਆ। ਮਿਲੇ ਵਡਿਆਈ ਨਾ ਲੋਕ ਤੀਨਾਂ, ਸਚਖੰਡ ਨਾ ਕੋਈ ਸੁਹਾਇਆ। ਲੇਖਾ ਚੁੱਕੇ ਨਾ ਮਰਨਾ ਜੀਣਾ, ਰਾਏ ਧਰਮ ਦਏ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਹਰਿ ਨੂਰ ਪਰਕਾਸ਼, ਹਰਿ ਹਰਿ ਆਪ ਕਰਾਇੰਦਾ। ਸਤਿਗੁਰ ਨਾਉਂ ਪੁਰਖ ਅਬਿਨਾਸ਼, ਆਪਣਾ ਆਪ ਧਰਾਇੰਦਾ। ਗੁਰ ਗੁਰ ਕਰਤਾ ਹੋਇਆ ਵਾਸ, ਸੇਵਕ ਸੇਵ ਕਮਾਇੰਦਾ। ਗੁਰਮੁਖਾਂ ਅੰਦਰ ਰੱਖੇ ਵਾਸ, ਦਿਸ ਕਿਸੇ ਨਾ ਆਇੰਦਾ । ਮਨਮੁਖ ਜੀਵ ਸਦਾ ਨਿਰਾਸ, ਨਿਝ ਘਰ ਤਾੜੀ ਕੋਇ ਨਾ ਲਾਇੰਦਾ। ਕਾਇਆ ਜੰਗਲ ਜੂਹ ਉਜਾੜ ਹੋਈ ਪਰਭਾਸ, ਚੰਦਨ ਨਿੰਮ ਨਾ ਕੋਈ ਮਹਿਕਾਇੰਦਾ। ਬਿਨ ਹਰਿ ਨਾਮੇ ਖਾਲੀ ਦਿਸਨ ਸਵਾਸ, ਰਸਨਾ ਜਿਹਵਾ ਕੋਈ ਨਾ ਗਾਇੰਦਾ। ਅੰਤਮ ਪੂਰੀ ਕੋਈ ਨਾ ਕਰੇ ਆਸ, ਨਾ ਕੋਈ ਬੰਧਨ ਬੰਧਾਇੰਦਾ। ਰਾਏ ਧਰਮ ਗਲ ਪਾਏ ਫਾਸ, ਅਠਾਈ ਕੁੰਡਾ ਆਪ ਫਿਰਾਇੰਦਾ। ਜਿਸ ਜਨ ਖਾਇਆ ਮਦਿਰਾ ਮਾਸ, ਲੱਖ ਚੁਰਾਸੀ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰਾਹ ਚਲਾਇੰਦਾ। ਹਰਿ ਕਾ ਨੂਰ ਜੋਤ ਉਜਾਲਾ, ਜੋਤੀ ਜੋਤ ਸਮਾਇਆ। ਸਤਿਗੁਰ ਪੂਰਾ ਦੀਨ ਦਿਆਲਾ, ਦਇਆਨਿਧ ਨਾਮ ਧਰਾਇਆ। ਗੁਰ ਗੁਰ ਰੂਪ ਹੋਏ ਅਕਾਲਾ, ਅਕਾਲ ਪੁਰਖ ਮਨਾਇਆ। ਗੁਰਮੁਖਾਂ ਹੋਏ ਸਦਾ ਰਖਵਾਲਾ, ਦਿਵਸ ਰੈਣ ਸੇਵ ਕਮਾਇਆ। ਮਨਮੁਖਾਂ ਮੁਖ ਕਰੇ ਕਾਲਾ, ਮੁਖ ਕਾਲੀ ਸ਼ਾਹੀ ਲਾਇਆ। ਕਿਸੇ ਹੱਥ ਨਾ ਆਏ ਸੱਚੀ ਧਰਮ ਧਰਮਸਾਲਾ, ਨਾ ਕੋਈ ਅੰਦਰ ਮੰਦਰ ਕੁੰਡਾ ਲਾਹਿਆ। ਉਚੇ ਟਿੱਲੇ ਕਿਸੇ ਹੱਥ ਨਾ ਆਏ ਜੋਤ ਜਵਾਲਾ, ਹਵਣ ਪਵਣ ਨਾ ਕੋਈ ਸਮਾਇਆ। ਸਰ ਸਰੋਵਰ ਅੰਮ੍ਰਿਤ ਆਤਮ ਕੋਈ ਨਾ ਨੁਹਾਏ ਸਾਚਾ ਨਾਲਾ, ਕਾਗ ਹੰਸ ਨਾ ਕੋਈ ਬਣਾਇਆ। ਫਲ ਨਾ ਦਿਸੇ ਕਿਸੇ ਡਾਲ੍ਹਾ, ਕਲਜੁਗ ਜੀਵ ਸਿਮਲ ਰਹੇ ਲਹਿਰਾਇਆ। ਅੰਤਮ ਹੋਏ ਹਾਲ ਬੇਹਾਲਾ, ਜਿਸ ਜਨ ਹਰਿ ਹਰਿ ਇਕ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਸੰਗ ਰਖਾਇਆ। ਹਰਿ ਅਲੱਖ ਅਲੱਖਣਾ ਰੂਪ, ਅਗੰਮ ਅਥਾਹ ਅਖਵਾਇਆ। ਸਤਿਗੁਰ ਪੂਰਾ ਸੱਚਾ ਭੂਪ, ਸਚ ਸੁਲਤਾਨ ਉਪਾਇਆ। ਗੁਰ ਗੁਰ ਵੇਖੇ ਚਾਰੋਂ ਕੁੰਟ, ਦਹਿ ਦਿਸ਼ਾ ਵੇਖ ਵਖਾਇਆ। ਗੁਰਮੁਖਾਂ ਆਪੇ ਜਾਏ ਤੁਠ, ਆਪ ਆਪਣਾ ਮੇਲ ਮਿਲਾਇਆ। ਮਨਮੁਖ ਜੀਵ ਗਏ ਰੁੱਠ, ਬੈਠੇ ਮੁਖ ਭਵਾਇਆ। ਖਾਲੀ ਦਿਸਣ ਹੱਥ ਵਿਚ ਠੂਠ, ਨਾਮ ਵਸਤ ਕੋਈ ਨਾ ਪਾਇਆ। ਕਾਇਆ ਭੰਡਾਰਾ ਅਗਿਆਨ ਜੂਠ ਝੂਠ, ਮਾਇਆ ਮਮਤਾ ਰਹੀ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇਆ। ਹਰਿ ਭਗਵਾਨਾ ਧੁਰ ਫ਼ਰਮਾਣਾ, ਏਕਾ ਏਕ ਜਣਾਈਆ। ਸਤਿਗੁਰ ਪੂਰਾ ਹੋ ਮਿਹਰਵਾਨਾ, ਆਪੇ ਰਿਹਾ ਸੁਣਾਈਆ। ਗੁਰ ਗੁਰ ਗੁਰ ਕਰ ਪਰਵਾਨਾ, ਦੋਏ ਜੋੜ ਸੀਸ ਝੁਕਾਈਆ। ਗੁਰਮੁਖਾਂ ਦੇਵੇ ਸਤਿ ਨਿਸ਼ਾਨਾ, ਸਤਿ ਸਤਿਵਾਦ ਵੇਖ ਵਖਾਈਆ। ਮਨਮੁਖਾਂ ਨਾ ਦਿਸੇ ਕੋਈ ਟਿਕਾਣਾ, ਚਾਰੋਂ ਕੁੰਟ ਰਹੇ ਕੁਰਲਾਈਆ। ਆਪਣਾ ਆਪ ਨਾ ਕਿਸੇ ਪਛਾਣਾ, ਬ੍ਰਹਮ ਬ੍ਰਹਮੇ ਰਹੇ ਅਖਵਾਈਆ। ਜਗਤ ਵਿਕਾਰਾ ਤਣਿਆ ਤਾਣਾ, ਪੰਜ ਤਤ ਰਹੇ ਬੰਧਾਈਆ। ਵੇਲੇ ਅੰਤ ਨਾ ਕਿਸੇ ਛੁਡਾਣਾ, ਗੁਰਮਤ ਜਿਨ੍ਹਾਂ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖਣ ਆਇਆ ਆਪਣੀ ਜਗਤ ਲੋਕਾਈਆ। ਹਰਿ ਆਦੇਸ ਨਿਮਸਕਾਰ, ਦਰ ਕਰੇ ਪਰਵਾਨਿਆ। ਸਤਿਗੁਰ ਪੂਰਾ ਹੋ ਖ਼ਬਰਦਾਰ, ਖੇਲੇ ਖੇਲ ਦੋ ਜਹਾਨਿਆ। ਗੁਰ ਗੁਰ ਮੰਗੇ ਮੰਗ ਭਿਖਾਰ, ਸ਼ਬਦ ਭੰਡਾਰ ਭਰੇ ਖਜ਼ਾਨਿਆ। ਗੁਰਮੁਖਾਂ ਦੇਵੇ ਬਣ ਵਰਤਾਰ, ਆਪ ਆਪਣੀ ਦਇਆ ਕਮਾਨਿਆ। ਮਨਮੁਖ ਜੀਵ ਝੱਖ ਰਹੇ ਮਾਰ, ਨਾ ਟਿਕੇ ਕੋਈ ਕਿਸੇ ਟਿਕਾਨਿਆ। ਚਾਰੋਂ ਕੁੰਟ ਰੈਣ ਅੰਧਿਆਰ, ਸਾਚਾ ਚੰਨ ਨਾ ਕੋਈ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਕਰੇ ਪਛਾਨਿਆ। ਹਰਿ ਰੰਗ ਰਤੜਾ ਹਰਿ ਰੰਗ, ਹਰਿ ਹਰਿ ਰੰਗ ਅਮੋਲ। ਸਤਿਗੁਰ ਪੂਰਾ ਸਦਾ ਸੰਗ, ਸਦ ਤੋਲਣਹਾਰਾ ਤੋਲ। ਗੁਰ ਗੁਰ ਮੰਗੇ ਏਕਾ ਮੰਗ, ਅਨਾਦੀ ਧੁਨ ਏਕਾ ਬੋਲ। ਗੁਰਮੁਖਾਂ ਕਾਇਆ ਚੋਲੀ ਚਾੜ੍ਹੇ ਰੰਗ, ਅੰਦਰ ਮੰਦਰ ਜਾਏ ਮੌਲ। ਮਨਮੁਖ ਜੀਵ ਫਿਰਨ ਨੰਗ, ਚਾਰੋਂ ਕੁੰਟ ਰਹੇ ਡੋਲ। ਕਲਜੁਗ ਕੂੜਾ ਬਣ ਮਲੰਘ, ਫੇਰਾ ਪਾਏ ਉਪਰ ਧੌਲ। ਚਰਨ ਛੁਹਾਏ ਗੋਦਾਵਰੀ ਗੰਗ, ਅਠ ਸਠ ਤੀਰਥ ਕਰੇ ਮਖੌਲ। ਕੂੜੀ ਕਿਰਿਆ ਚੜ੍ਹੀ ਕੰਗ, ਆਪ ਰੁੜ੍ਹਾਏ ਪੰਡਤ ਪਾਂਧੇ ਰੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੂਰਾ ਕਰਨ ਆਇਆ ਕੌਲ। ਹਰਿ ਇੰਦ ਮਰਗਿੰਦ, ਸ਼ਾਹੋ ਸ਼ਬਾਸ਼ਿਆ। ਸਤਿਗੁਰ ਪੂਰਾ ਸਾਗਰ ਸਿੰਧ, ਪੂਰਨ ਭਰਵਾਸਿਆ। ਗੁਰ ਗੁਰ ਸਦਾ ਬਖ਼ਸ਼ਿੰਦ, ਹੋਏ ਸਹਾਈ ਪ੍ਰਿਥਮੀ ਅਕਾਸਿਆ। ਗੁਰਮੁਖਾਂ ਲਾਹੇ ਆਪੇ ਚਿੰਦ, ਦੋ ਜਹਾਨ ਦੇਵੇ ਦਲਾਸਿਆ। ਮਨਮੁਖ ਲਗਾਏ ਆਪਣੀ ਨਿੰਦ, ਹਰਿ ਵੇਖੇ ਖੇਲ ਤਮਾਸਿਆ। ਧਰਮ ਰਾਏ ਕੱਢੇ ਜਿੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੇ ਮੰਦਰ ਕਰਿਆ ਵਾਸਿਆ। ਹਰਿ ਨਰਾਇਣ ਏਕਾ ਏਕਿਆ, ਏਕਾ ਏਕੰਕਾਰ। ਸਤਿਗੁਰ ਪੂਰਾ ਏਕਾ ਵੇਖਿਆ, ਪਾਰਬ੍ਰਹਮ ਰੂਪ ਅਪਾਰ। ਗੁਰ ਗੁਰ ਕਰਤਾ ਲਿਖੇ ਲੇਖਿਆ, ਲਿਖਣਹਾਰ ਸਰਬ ਸੰਸਾਰ। ਗੁਰਮੁਖ ਵਿਰਲੇ ਨੇਤਰ ਪੇਖਿਆ, ਜਿਸ ਖੋਲ੍ਹੇ ਬੰਦ ਕਿਵਾੜ। ਮਨਮੁਖ ਜੀਵ ਰਹੇ ਭਰਮ ਭੁਲੇਖਿਆ, ਵਾ ਲੱਗੀ ਤੱਤੀ ਹਾੜ। ਮਾਤਲੋਕ ਫਿਰਿਆ ਦੇਸ ਪਰਦੇਸਿਆ, ਨਜ਼ਰੀ ਆਈ ਜੰਗਲ ਜੂਹ ਉਜਾੜ ਪਹਾੜ। ਮਿਲਿਆ ਮੇਲ ਨਾ ਗੁਰ ਦਸ ਦਸਮੇਸਿਆ, ਜੋਤ ਜਗੀ ਨਾ ਨਾੜ ਨਾੜ। ਪਾਇਆ ਦਰਸ ਨਾ ਇਕ ਵਿਸ਼ੇਸ਼ਿਆ, ਸ਼ਬਦ ਡੰਕ ਨਾ ਵੱਜਾ ਕਾੜ ਕਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖਣ ਆਇਆ ਤੇਰੀ ਧਾੜ। ਹਰਿ ਬੇਅੰਤ ਬੇਪਰਵਾਹ, ਬੇਪਰਵਾਹ ਅਖਵਾਇਆ। ਸਤਿਗੁਰ ਪੂਰਾ ਇਕ ਮਲਾਹ, ਜੁਗ ਜੁਗ ਬਣਦਾ ਆਇਆ। ਗੁਰ ਗੁਰ ਦੇਵੇ ਸਾਚਾ ਨਾਂ, ਨਾਮ ਮੰਤਰ ਇਕ ਦ੍ਰਿੜਾਇਆ। ਗੁਰਮੁਖਾਂ ਵਖਾਏ ਸਾਚਾ ਥਾਂ, ਥਿਰ ਘਰ ਨਾਉਂ ਰਖਾਇਆ। ਮਨਮੁਖ ਜੀਵ ਦਰ ਦਰ ਉਡਦੇ ਕਾਂ, ਵਿਸ਼ਟਾ ਮੁਖ ਚੁਗਾਇਆ। ਵੇਲੇ ਅੰਤ ਨਾ ਪਕੜੇ ਕੋਈ ਬਾਂਹ, ਸਹਿਸਾ ਦੁੱਖ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਮਾਨਸ ਮਾਨੁਖ ਵੇਖ ਵਖਾਇਆ। ਹਰਿ ਰਾਜਨ ਵਡ ਰਾਜ, ਸ਼ਾਹ ਰਾਜਾਨਿਆ। ਸਤਿਗੁਰ ਪੂਰਾ ਸੀਸ ਰੱਖੇ ਏਕਾ ਤਾਜ, ਸਿਕਦਾਰ ਦੋ ਜਹਾਨਿਆ। ਗੁਰ ਗੁਰ ਰੱਖਣਹਾਰਾ ਲਾਜ, ਸੇਵਕ ਸੇਵ ਕਮਾਨਿਆ। ਗੁਰਮੁਖਾਂ ਮਾਰ ਉਠਾਏ ਆਪਣੀ ਵਾਜ, ਦੇਵੇ ਧੁਰ ਫ਼ਰਮਾਨਿਆ। ਮਨਮੁਖ ਜੀਵ ਦਰ ਤੋਂ ਜਾਏ ਭਾਜ, ਮਾਰੇ ਤੀਰ ਤਿੱਖੀ ਕਾਨੀਆ। ਕਲਜੁਗ ਕੁੜਿਆਰੇ ਚੜ੍ਹੇ ਜਹਾਜ਼, ਸਚ ਮਲਾਹ ਨਾ ਕੋਈ ਪਛਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀਆਂ ਵੇਖਣ ਆਇਆ ਜਗਤ ਨਿਸ਼ਾਨੀਆਂ। ਹਰਿ ਸਾਚਾ ਸਿਕਦਾਰ, ਸਾਚੇ ਤਖ਼ਤ ਸੁਹਾਇੰਦਾ। ਸਤਿਗੁਰ ਪੂਰਾ ਪਹਿਰੇਦਾਰ, ਆਪ ਅਖਵਾਇੰਦਾ। ਗੁਰ ਗੁਰ ਮਾਰੇ ਮਾਰ, ਹੁਕਮ ਚਲਾਇੰਦਾ। ਗੁਰਮੁਖ ਸਾਚੇ ਲਏ ਉਭਾਰ, ਕਰਮ ਕਮਾਇੰਦਾ। ਮਨਮੁਖ ਡੋਬੇ ਅਧਵਿਚਕਾਰ, ਨਾ ਬੰਨੇ ਕੋਈ ਲਾਇੰਦਾ। ਕਰੇ ਖੇਲ ਅਗੰਮ ਅਪਾਰ, ਭੇਵ ਕੋਈ ਨਾ ਪਾਇੰਦਾ। ਮਰੇ ਨਾ ਜਨਮੇ ਵਿਚ ਸੰਸਾਰ, ਆਵਣ ਜਾਵਣ ਚਲਤ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵਣਹਾਰਾ ਵਰ, ਜੁਗ ਜੁਗ ਮੇਲ ਮਿਲਾਇੰਦਾ। ਗੁਰਮੁਖ ਚੇਲਾ ਗੁਰਮੁਖ ਮੇਲਾ, ਗੁਰ ਗੁਰ ਆਪ ਕਰਾਇਆ। ਗੁਰ ਗੁਰ ਸਾਚਾ ਸੱਜਣ ਸੁਹੇਲਾ, ਗੁਰ ਗੁਰ ਲਏ ਤਰਾਇਆ। ਗੁਰ ਗੁਰ ਵੇਖੇ ਇਕ ਅਕੇਲਾ, ਗੁਰ ਗੁਰ ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਵੇਖ ਵਖਾਇਆ। ਗੁਰ ਮਿਲਾਇਆ ਸਤਿਗੁਰ ਪਾਇਆ, ਆਤਮ ਵੱਜੀ ਵਧਾਈਆ। ਆਵਣ ਜਾਵਣ ਗੇੜ ਕਟਾਇਆ, ਲੱਖ ਚੁਰਾਸੀ ਰਹਿਣ ਨਾ ਪਾਈਆ। ਥਿਰ ਘਰ ਸਾਚੇ ਮੰਗਲ ਗਾਇਆ, ਮਿਲਿਆ ਮੇਲ ਸਾਚੇ ਮਾਹੀਆ। ਸਾਚੀ ਨਾਰੀ ਸਾਚਾ ਕੰਤ ਹੰਢਾਇਆ, ਨਾਤਾ ਜੁੜਿਆ ਬੇਪਰਵਾਹੀਆ। ਆਪਣੀ ਸੇਜ ਪਲੰਘ ਰੰਗੀਲੇ ਲਏ ਸਵਾਇਆ, ਊਪਰ ਫੂਲਨ ਬਰਖਾ ਲਾਈਆ । ਜ਼ਿਮੀ ਅਸਮਾਨਾਂ ਚਰਨਾ ਹੇਠ ਦਬਾਇਆ, ਗੁਰ ਪੂਰੇ ਵਡ ਵਡਿਆਈਆ। ਗੁਰਸਿਖ ਜੋਤੀ ਜੋਤ ਮਿਲਾਇਆ, ਏਕਾ ਦੂਜਾ ਭੌ ਚੁਕਾਈਆ। ਆਪਣੀ ਗੋਤੀ ਆਪ ਰਖਾਇਆ, ਅਕਾਲ ਮੂਰਤ ਵਿਚ ਸਮਾਈਆ। ਸਾਚੀ ਚੋਟੀ ਆਪ ਚੜ੍ਹਾਇਆ, ਉਤਰ ਕਦੇ ਨਾ ਜਾਈਆ। ਹਰਿ ਹਰਿ ਕੋਟਨ ਕੋਟੀ ਵੇਖ ਵਖਾਇਆ, ਗੁਰਮੁਖ ਤੇਰੇ ਤੁਲ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਲਹਿਣਾ ਦੇਣਾ ਨੇਤਰ ਨੈਣਾਂ ਰਿਹਾ ਚੁਕਾਈਆ। ਲਹਿਣਾ ਦੇਣਾ ਮੂਲ ਚੁਕੌਣਾ, ਸਿਰ ਹੱਥ ਰੱਖੀ ਵਡਿਆਈਆ। ਸਤਿਗੁਰ ਪੂਰੇ ਭੇਵ ਖੁਲੌਣਾ, ਪੂਰਨ ਬ੍ਰਹਮ ਜਣਾਈਆ। ਗੁਰ ਗੁਰ ਮੇਲਾ ਇਕ ਵਖੌਣਾ, ਏਕਾ ਧਾਮ ਸੁਹਾਈਆ। ਗੁਰਸਿਖ ਚੋਲੀ ਰੰਗ ਰੰਗੌਣਾ, ਉਤਰ ਕਦੇ ਨਾ ਜਾਈਆ। ਬ੍ਰਹਮਾ ਸ਼ਿਵ ਦੇਵਤ ਤੇਰਾ ਨਾਂ ਗੌਣਾ, ਰਸਨਾ ਜਿਹਵਾ ਹਿਲਾਈਆ। ਵਿਸ਼ਨੂੰ ਤੇਰਾ ਦਰਸ਼ਨ ਪੌਣਾ, ਧੰਨ ਤੇਰੀ ਵਡਿਆਈਆ। ਪਵਣ ਮਸਾਨਾ ਤੇਰੀ ਚਰਨ ਧੂੜੀ ਸੀਸ ਝੁਕੌਣਾ, ਉਣੰਜਾ ਪਵਣ ਸੇਵ ਕਮਾਈਆ। ਹਰਿ ਹਰਿ ਹਰਿ ਨਿਰਗੁਣ ਰੂਪ ਤੇਰਾ ਪਹਿਰੇਦਾਰ ਅਖਵੌਣਾ, ਹੱਥ ਸ਼ਸਤਰ ਨਾ ਕੋਈ ਉਠਾਈਆ। ਸਚਖੰਡ ਦਵਾਰਾ ਇਕ ਸੁਹੌਣਾ, ਗੁਰਮੁਖਾਂ ਵੰਡ ਵੰਡਾਈਆ। ਕੋਟਨ ਬ੍ਰਹਿਮੰਡ ਗੁਰਮੁਖ ਤੇਰੀ ਭੇਟ ਚੜ੍ਹੌਣਾ, ਆਪਣੀ ਦਇਆ ਕਮਾਈਆ। ਤੇਰਾ ਰੰਗ ਆਪਣਾ ਰੂਪ ਵਖੌਣਾ, ਜੋਤੀ ਨੂਰ ਨੂਰ ਸਮਾਈਆ। ਬ੍ਰਹਮ ਪਾਰਬ੍ਰਹਮ ਇਕ ਵਖੌਣਾ, ਪੰਜ ਤਤ ਨਾ ਕੋਈ ਜਣਾਈਆ। ਦਰਗਹਿ ਸਾਚੀ ਸਾਚਾ ਧਾਮ ਸੁਹੌਣਾ, ਅਚਲ ਅਟੱਲ ਮਹੱਲ ਇਕ ਵਖਾਈਆ। ਹਰਿ ਗੋਦੀ ਗੂੜੀ ਨੀਂਦ ਸਵੌਣਾ, ਚਾਰ ਯੁਗ ਨਾ ਸਕੇ ਕੋਈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦੇਵਣ ਆਇਆ, ਲੋਕਮਾਤ ਸੱਚੀ ਵਧਾਈਆ।