੧੯ ਸਾਵਣ ੨੦੧੫ ਬਿਕ੍ਰਮੀ ਨਰੈਣ ਸਿੰਘ ਦੇ ਘਰ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਆਦਿ ਪੁਰਖ ਹਰਿ ਨਿਰੰਕਾਰ, ਨਿਰਗੁਣ ਰੂਪ ਸਮਾਇਆ। ਨਿਰਗੁਣ ਜੋਤੀ ਕਰ ਉਜਿਆਰ, ਨਿਝ ਘਰ ਵੇਸ ਵਟਾਇਆ। ਆਪ ਆਪਣੀ ਬੰਨੇ ਧਾਰ, ਨਾ ਕੋਈ ਦੂਸਰ ਸੰਗ ਰਖਾਇਆ। ਇਕ ਅਕੱਲਾ ਕਰ ਪਿਆਰ, ਏਕਾ ਏਕੰਕਾਰਾ ਨਾਮ ਧਰਾਇਆ। ਖੇਲੇ ਖੇਲ ਖੇਲਣਹਾਰ, ਆਪਣੀ ਰਚਨਾ ਰਿਹਾ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਏਕਾ ਕਰ, ਏਕਾ ਆਪਣਾ ਰੰਗ ਰੰਗਾਇਆ। ਨਿਰਗੁਣ ਹਰਿ ਹਰਿ ਅਵਤਾਰਾ, ਆਪਣੀ ਜੋਤ ਜਗਾਈਆ। ਜੋਤੀ ਜੋਤ ਨੂਰ ਉਜਿਆਰਾ, ਏਕਾ ਏਕ ਰੁਸ਼ਨਾਈਆ। ਨਾ ਕੋਈ ਦੂਸਰ ਹੋਰ ਪਸਾਰਾ, ਨਾ ਕੋਈ ਥਾਨ ਸੁਹਾਈਆ। ਨਾ ਕੋਈ ਦੀਸੇ ਦਰ ਦਵਾਰਾ, ਦਰ ਦਰਬਾਰ ਨਾ ਕੋਈ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਈਆ। ਜੋਤ ਸਰੂਪੀ ਜੋਤ ਅਕਾਲੀ, ਏਕਾ ਜੋਤ ਜਗਾਈਆ। ਏਕਾ ਜੋਤ ਬਣ ਦਲਾਲੀ, ਏਕਾ ਵਣਜ ਕਰਾਈਆ। ਏਕਾ ਕਰੇ ਹੱਕ ਹਲਾਲੀ, ਹੱਕ ਹਲਾਲ ਹੋ ਜਾਈਆ। ਏਕਾ ਸ਼ਾਹ ਏਕਾ ਕੰਗਾਲੀ, ਸ਼ਾਹ ਕੰਗਾਲ ਨਾਉਂ ਧਰਾਈਆ। ਏਕਾ ਧਰਮ ਏਕਾ ਧਰਮਸਾਲੀ, ਏਕਾ ਦਰ ਵਖਾਈਆ। ਏਕਾ ਖੇਲੇ ਖੇਲ ਨਿਰਾਲੀ, ਆਪਣੇ ਹੱਥ ਰੱਖੇ ਵਡਿਆਈਆ। ਅਗਨੀ ਜੋਤੀ ਜੋਤ ਜਵਾਲੀ, ਆਪੇ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਨੂਰ ਨਿਸ਼ਾਨੀ, ਨੂਰੋ ਨੂਰ ਸਮਾਇਆ। ਆਪ ਆਪਣਾ ਬਣਾਏ ਆਦਿ ਭਵਾਨੀ, ਆਦਿ ਸ਼ਕਤੀ ਨਾਮ ਧਰਾਇਆ। ਆਪਣੀ ਕਰ ਆਪ ਕੁਰਬਾਨੀ, ਆਪ ਆਪਣਾ ਭੇਟ ਚੜ੍ਹਾਇਆ। ਆਪ ਆਪਣਾ ਬਣਿਆ ਦਾਨੀ, ਦਾਤਾ ਦਾਨੀ ਮੰਗਣ ਆਪੇ ਆਇਆ। ਆਪ ਆਪਣੀ ਮਾਰੇ ਕਾਨੀ, ਆਪ ਆਪਣਾ ਨਿਸ਼ਾਨ ਰਿਹਾ ਟਿਕਾਇਆ। ਆਪ ਆਪਣੀ ਚੜ੍ਹਿਆ ਜਵਾਨੀ, ਆਪ ਆਪਣਾ ਜੋਬਨ ਰਿਹਾ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਵੇਖਣਹਾਰਾ, ਏਕਾ ਏਕ ਏਕੰਕਾਰਾ। ਆਪ ਆਪਣਾ ਕਰ ਪਸਾਰਾ, ਆਪੇ ਵੇਖੇ ਸੱਚੀ ਸਰਕਾਰਾ। ਆਪ ਆਪਣਾ ਲਾ ਦਰ ਦਰਬਾਰਾ, ਆਪ ਸੁਣਾਏ ਹੁਕਮ ਅਪਰ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਏਕਾ ਨੂਰੋ ਨੂਰ ਹੋਏ ਉਜਿਆਰਾ। ਜੋਤੀ ਨੂਰ ਹਰਿ ਉਜਾਲਾ, ਅਚਰਜ ਖੇਲ ਖਿਲਾਈਆ। ਆਪੇ ਹੋਇਆ ਗੁਰ ਗੋਪਾਲਾ, ਗੋਬਿੰਦ ਨਾਉਂ ਧਰਾਈਆ। ਆਪਣੀ ਕਰੇ ਆਪ ਪ੍ਰਿਤਪਾਲਾ, ਪ੍ਰਿਤਪਾਲਕ ਨਾਉਂ ਧਰਾਈਆ। ਆਪਣੀ ਅਗਨੀ ਆਪੇ ਲਾਏ ਜੋਤ ਜਵਾਲਾ, ਆਪਣਾ ਤਤ ਆਪ ਰਖਾਈਆ। ਏਕਾ ਫਲ ਵੇਖੇ ਆਪਣੇ ਡਾਲ੍ਹਾ, ਆਪੇ ਲਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਵਟਾਈਆ। ਵੇਸ ਵਟਾਏ ਇਕ ਅਕੱਲਾ, ਏਕਾ ਕਾਰ ਕਮਾਇੰਦਾ। ਆਪ ਆਪਣਾ ਮੇਟੇ ਸੱਲਾ, ਆਪ ਆਪਣਾ ਦੁੱਖ ਵੰਡਾਇੰਦਾ। ਆਪ ਆਪਣਾ ਕਰੇ ਹੱਲਾ, ਆਪ ਆਪਣਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਹਰਿ ਹਰਿ ਨਿਰੰਕਾਰਾ, ਏਕਾ ਏਕ ਕਰਾਇਆ। ਇਕ ਅਕੱਲਾ ਪਾਵੇ ਸਾਰਾ, ਏਕਾ ਦਰ ਸੁਹਾਇਆ। ਨਾ ਕੋਈ ਗੁਰੂ ਪੀਰ ਸਾਧ ਸੰਤ ਦਿਸੇ ਅਵਤਾਰਾ, ਨਾ ਕੋਈ ਸਗਲਾ ਸੰਗ ਰਖਾਇਆ। ਖੇਲੇ ਖੇਲ ਖੇਲਣਹਾਰਾ, ਅਕਲ ਕਲਾ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਨਾਉਂ ਧਰ ਹਰਿ ਨਿਰੰਕਾਰ, ਆਪਣੀ ਕਰੇ ਆਪ ਵਡਿਆਈਆ। ਆਪੇ ਕਰ ਦਰ ਜੈਕਾਰ, ਆਪਣਾ ਨਾਅਰਾ ਲਾਈਆ। ਆਪਣਾ ਆਪ ਕਰੇ ਖ਼ਬਰਦਾਰ, ਆਪ ਆਪਣਾ ਲਏ ਉਠਾਈਆ। ਆਪ ਆਪਣਾ ਬਣੇ ਪਹਿਰੇਦਾਰ, ਆਪ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖੇ ਵੇਖਣਹਾਰ ਆਪ ਹੋ ਜਾਈਆ। ਨਾ ਕੋਈ ਦੂਸਰ ਉਥੇ ਕਰੇ ਸਵਾਲ, ਨਾ ਕੋਈ ਮੰਗੇ ਮੰਗ ਬਣ ਸਵਾਲੀਆ। ਪੰਜ ਤਤ ਨਾ ਕੋਈ ਵੱਜੇ ਤਾਲ, ਥਿਰ ਘਰ ਲੱਗਾ ਇਕ ਦਰਬਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸ਼ਾਹੋ ਭੂਪ ਸਚ ਸਿੰਘਾਸਣ ਬੈਠਾ ਸਚ ਸਿਕਦਾਰੀਆ। ਸਚ ਸਿਕਦਾਰ ਹਰਿ ਨਿਰੰਕਾਰਾ, ਏਕਾ ਏਕ ਅਖਵਾਇਆ। ਖੇਲੇ ਖੇਲ ਅਪਰ ਅਪਾਰਾ, ਭੇਵ ਕੋਇ ਨਾ ਪਾਇਆ। ਲੋਆਂ ਪੁਰੀਆਂ ਨਾ ਕੋਈ ਅਕਾਰਾ, ਬ੍ਰਹਿਮੰਡ ਖੰਡ ਨਾ ਕੋਈ ਰਚਾਇਆ। ਰਵ ਸਸ ਨਾ ਕੋਈ ਸਤਾਰਾ, ਮੰਡਲ ਮੰਡਪ ਨਾ ਕੋਈ ਸੁਹਾਇਆ। ਪ੍ਰਿਥਮੀ ਅਕਾਸ਼ ਨਾ ਦਿਸੇ ਪਾੜਾ, ਨਾ ਕੋਈ ਵੇਖਣ ਵੇਖ ਵਖਾਇਆ। ਤ੍ਰੈਗੁਣ ਮਾਇਆ ਨਾ ਲਾਏ ਕੋਈ ਅਖਾੜਾ, ਨਾ ਕੋਈ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸਿਆ ਏਕਾ ਘਰ, ਆਪ ਆਪਣਾ ਕਰਮ ਕਮਾਇਆ। ਨਿਰਗੁਣ ਵੇਸ ਪੁਰਖ ਅਬਿਨਾਸ਼, ਆਪਣਾ ਆਪ ਕਰਾਇਆ। ਆਪਣੇ ਚਰਨ ਕਰੇ ਆਪ ਆਦੇਸ਼, ਆਪ ਆਪਣਾ ਸੀਸ ਝੁਕਾਇਆ। ਆਪਣੀ ਜੋਤੀ ਆਪੇ ਕਰ ਪਰਵੇਸ਼, ਆਪੇ ਡਗਮਗਾਇਆ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਇਆ। ਨਾ ਕੋਈ ਨਾਨਕ ਗੋਬਿੰਦ ਬਾਲ ਜਵਾਨੀ ਅਲੱੜ ਵਰੇਸ, ਹਰਿ ਜੋਤੀ ਨੂਰੋ ਨੂਰ ਸਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਥਾਨ ਸੁਹਾਇਆ। ਥਾਨ ਸੁਹਾਏ ਪੁਰਖ ਅਨਾਦਾ, ਏਕਾ ਧਾਰ ਚਲਾਈਆ। ਨਾ ਕੋਈ ਬ੍ਰਹਮ ਦਿਸੇ ਬ੍ਰਹਿਮਾਦਾ, ਪਾਰਬ੍ਰਹਮ ਵੱਡੀ ਵਡਿਆਈਆ। ਇਕ ਅਕੱਲਾ ਆਦਿ ਜੁਗਾਦਾ, ਆਪਣੀ ਰਚਨਾ ਰਿਹਾ ਰਚਾਈਆ। ਨਾ ਕੋਈ ਮਾਤ ਪਿਤ ਨਾ ਕੋਈ ਭੈਣ ਭਰਾ ਨਾ ਕੋਈ ਦਾਦੀ ਦਾਦਾ, ਸਾਕ ਸੈਣ ਨਾ ਕੋਈ ਰਖਾਈਆ। ਨਾ ਕੋਈ ਸੁਰ ਤਾਲ ਵਜਾਏ ਵਾਜਾ, ਨਾ ਕੋਈ ਤਾਰ ਸਤਾਰ ਹਿਲਾਈਆ। ਨਾ ਕੋਈ ਅੰਦਰ ਮੰਦਰ ਬਹਿ ਬਹਿ ਮਾਰੇ ਵਾਜਾਂ, ਉਚੀ ਕੂਕ ਨਾ ਦਏ ਦੁਹਾਈਆ। ਆਪਣੇ ਘਰ ਆਪੇ ਵਸਿਆ ਗ਼ਰੀਬ ਨਿਵਾਜ਼ਾ, ਆਪਣੀ ਦਇਆ ਕਮਾਈਆ। ਆਪ ਆਪਣੀ ਆਪੇ ਰੱਖੇ ਲਾਜਾ, ਲਾਜਾਵੰਤ ਆਪ ਹੋ ਜਾਈਆ। ਆਪਣੇ ਸੀਸ ਆਪਣਾ ਰੱਖੇ ਤਾਜਾ, ਸੀਸ ਜਗਦੀਸ ਇਕ ਟਿਕਾਈਆ। ਆਪੇ ਸ਼ਾਹੋ ਭੂਪ ਸੁਲਤਾਨ ਵਡ ਰਾਜਨ ਰਾਜਾ, ਸ਼ਾਹ ਸੁਲਤਾਨਾ ਨਾਉਂ ਰਖਾਈਆ। ਆਪਣਾ ਰਚਿਆ ਆਪੇ ਕਾਜਾ, ਆਪੇ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਏਕਾ ਹਰਿ, ਏਕਾ ਨੂਰ ਕਰੇ ਰੁਸ਼ਨਾਈਆ। ਏਕਾ ਜੋਤੀ ਜੋਤ ਜਗਾ, ਹਰੀ ਹਰਿ ਹਰਿ ਡਗਮਗਾਇਆ। ਆਪਣਾ ਸਗਨ ਮੁਖ ਲਗਾ, ਆਪਣਾ ਬੰਧਨ ਪਾਇਆ। ਆਪਣਾ ਤੰਦਨ ਆਪ ਬੰਧਾ, ਬੰਦੀਛੋੜ ਨਾਮ ਧਰਾਇਆ। ਆਪਣਾ ਚੰਦਨ ਆਪ ਲਗਾ, ਆਪੇ ਵੇਖ ਵਖਾਇਆ। ਆਪਣੇ ਪਰਮਾਨੰਦਨ ਆਪੇ ਗਿਆ ਸਮਾ, ਆਪ ਆਪਣਾ ਰਸ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਏਕਾ ਧਰ, ਏਕਾ ਸ਼ਕਤ ਨਾਮ ਰਖਾਇਆ। ਏਕਾ ਸ਼ਕਤ ਹਰਿ ਬਲਵਾਨ, ਆਪਣੀ ਆਪ ਕਰਾਈਆ। ਅੱਠੇ ਪਹਿਰ ਨੌਜਵਾਨ, ਨਾ ਮਰੇ ਨਾ ਜਾਈਆ। ਆਦਿ ਅੰਤ ਵਿਚ ਮੈਦਾਨ, ਰਿਹਾ ਫੇਰੀਆਂ ਪਾਈਆ। ਖਾਣੀ ਬਾਣੀ ਨਾ ਕਰ ਸਕੇ ਕੋਈ ਪਛਾਣ, ਵਡ ਦਾਤਾ ਬੇਪਰਵਾਹੀਆ। ਆਪੇ ਜਾਣੇ ਆਪਣਾ ਆਵਣ ਜਾਣ, ਨਾ ਕੋਈ ਲੇਖਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਏਕਾ ਕਰ, ਏਕਾ ਨੂਰ ਕਰੇ ਰੁਸ਼ਨਾਈਆ। ਨਿਰਗੁਣ ਰੂਪ ਹਰਿ ਕਰਤਾਰਾ, ਆਪਣਾ ਆਪ ਉਪਾਇਆ। ਆਪੇ ਬੈਠ ਸਚ ਸੱਚੇ ਦਰਬਾਰਾ, ਆਪਣਾ ਧੁਰ ਫ਼ਰਮਾਣ ਜਣਾਇਆ। ਆਪਣੀ ਕਰੇ ਆਪੇ ਕਾਰਾ, ਏਕਾ ਧੰਦੇ ਲਾਇਆ। ਏਕਾ ਨਾਮ ਕਰ ਪਿਆਰਾ, ਆਪ ਆਪਣਾ ਲਏ ਉਪਾਇਆ। ਜੋਤੀ ਮਾਤਾ ਸੁਤ ਦੁਲਾਰਾ, ਸ਼ਬਦੀ ਸ਼ਬਦ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਨਿਰਗੁਣ ਰੂਪ ਜੋਤ ਜਗਾ, ਸ਼ਬਦੀ ਸੁਤ ਉਪਾਇੰਦਾ। ਆਪਣਾ ਸ਼ਸਤਰ ਆਪ ਘੜਾ, ਆਪਣੇ ਹੱਥ ਉਠਾਇੰਦਾ। ਨਾ ਕੋਈ ਦੂਸਰ ਸਕੇ ਵੇਖ ਵਖਾ, ਦਿਸ ਕਿਸੇ ਨਾ ਆਇੰਦਾ। ਆਪਣਾ ਲੇਖਾ ਆਪੇ ਰਿਹਾ ਲਿਖਾ, ਲੇਖਾ ਲਿਖਤ ਵਿਚ ਨਾ ਕੋਈ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੰਡਾ ਕਰ ਤਿਆਰ, ਆਪੇ ਵੇਖੇ ਹਰਿ ਸਿਕਦਾਰ, ਆਪਣੇ ਹੱਥ ਉਠਾਇੰਦਾ। ਸਾਚਾ ਖੰਡਾ ਨਾਮ ਧਾਰ, ਹਰਿ ਸਾਚੇ ਆਪ ਉਪਾਈਆ। ਵੇਖੇ ਵਿਗਸੇ ਕਰੇ ਵਿਚਾਰ, ਆਪ ਆਪਣੀ ਦਇਆ ਕਮਾਈਆ। ਸਚ ਸਿੰਘਾਸਣ ਬੈਠ ਸੱਚੀ ਸਰਕਾਰ, ਆਪ ਆਪਣਾ ਮਤਾ ਪਕਾਈਆ। ਲੋਆਂ ਪੁਰੀਆਂ ਮਹੱਲ ਉਸਾਰ, ਮੰਡਲ ਮੰਡਪ ਦਏ ਸੁਹਾਈਆ। ਸ਼ਬਦ ਸੁਤ ਕਰ ਪਿਆਰ, ਦੇ ਮਤ ਰਿਹਾ ਸਮਝਾਈਆ। ਸ਼ਬਦ ਸੁਤ ਗੁਰ ਕਰਤਾਰ, ਆਪਣਾ ਨਾਉਂ ਧਰਾਈਆ। ਰੂਪ ਰੰਗ ਨਾ ਕਰੇ ਕੋਈ ਵਿਚਾਰ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਈਆ। ਜੋਤੀ ਨੂਰ ਜੋਤ ਉਜਾਗਰ, ਹਰਿ ਆਪਣਾ ਕਰਮ ਕਮਾਇਆ। ਏਕਾ ਸ਼ਬਦ ਕਰਾਏ ਸੌਦਾਗਰ, ਏਕਾ ਵਣਜ ਰਖਾਇਆ। ਬ੍ਰਹਿਮੰਡ ਸੁਹਾਏ ਸਾਚੀ ਗਾਗਰ, ਆਪਣਾ ਤਾਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਆਪ ਆਪਣਾ ਰੰਗ ਰੰਗਾ, ਆਪ ਆਪਣੀ ਦਇਆ ਕਮਾਈਆ। ਆਪ ਆਪਣੀ ਮੰਗ ਮੰਗਾ, ਆਪਣੀ ਇਛਿਆ ਪੂਰ ਕਰਾਈਆ। ਆਪ ਆਪਣਾ ਸੰਗ ਰਖਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਆਪਣੀ ਰਚਨ ਰਚਣਹਾਰਾ, ਤ੍ਰੈਗੁਣ ਵੇਸ ਵਟਾਇਆ। ਪਾਰਬ੍ਰਹਮ ਪੁਰਖ ਕਰਤਾਰਾ, ਰੂਪ ਅਨੂਪ ਦਰਸਾਇਆ। ਪੰਜ ਤਤ ਕਰ ਉਜਿਆਰਾ, ਤਤਵ ਤਤ ਬੰਧਾਇਆ। ਨਿਰਗੁਣ ਬੈਠ ਵਿਚ ਕਰੇ ਖੇਲ ਅਪਰ ਅਪਾਰਾ, ਦਿਸ ਕਿਸੇ ਨਾ ਆਇਆ। ਲੋਕਮਾਤ ਕਰ ਪਸਾਰਾ, ਲੱਖ ਚੁਰਾਸੀ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਇਆ। ਪੰਜ ਤਤ ਕਰ ਤਿਆਰ, ਲੱਖ ਚੁਰਾਸੀ ਰਿਹਾ ਉਪਾਈਆ। ਮਾਨਸ ਮਾਨੁਖ ਦੇਵਤ ਸੁਰ ਲਏ ਉਭਾਰ, ਗਣ ਗੰਧਰਬ ਵੇਖ ਵਖਾਈਆ। ਯੱਛ ਕਿੰਨਰ ਹੋ ਉਜਿਆਰ, ਉਤਭੁਜ ਸੇਤਜ ਜੇਰਜ ਅੰਡ ਕਰ ਵਿਚਾਰ, ਕਿਰਿਆ ਕਰਨੀ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡ ਵੰਡਾਈਆ। ਆਪਣੀ ਵੰਡ ਵੰਡਣਹਾਰਾ, ਏਕਾ ਏਕ ਅਖਵਾਇਆ। ਆਪ ਆਪਣਾ ਡੰਨਣਹਾਰਾ, ਵੇਸ ਅਨੇਕਾ ਲਏ ਵਟਾਇਆ। ਆਪਣੀ ਕੰਡ ਵੱਢਣਹਾਰਾ, ਆਪਣਾ ਖੰਡਾ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖੇ ਖੇਲ ਸਬਾਇਆ। ਖੇਲ ਸਬਾਇਆ ਵੇਖਣਹਾਰਾ, ਜੁਗ ਜੁਗ ਵੇਖ ਵਖਾਇੰਦਾ। ਲੋਕਮਾਤ ਲੈ ਅਵਤਾਰਾ, ਭੇਖੀ ਭੇਖ ਵਟਾਇੰਦਾ। ਜੀਵ ਜੰਤ ਨਾ ਪਾਇਣ ਸਾਰਾ, ਹਉਮੇ ਗੜ੍ਹ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਧਾਰ ਕਰ ਵਿਚਾਰ, ਦੋਏ ਵੇਖ ਵਖਾਇੰਦਾ। ਜਗਤ ਧਾਰ ਸਾਚੀ ਕੁੱਖ, ਹਰਿ ਹਰਿ ਬਣਤ ਬਣਾਇੰਦਾ। ਮਾਨਸ ਦੇਵਤ ਕਰੇ ਮਨੁਖ, ਮੂਰਖ ਧੰਦੇ ਲਾਇੰਦਾ। ਆਪਣੀ ਖੇਲ ਆਪੇ ਜਾਣੇ ਅਬਿਨਾਸ਼ੀ ਅਚੁੱਤ, ਭੇਵ ਕੋਈ ਨਾ ਪਾਇੰਦਾ। ਆਪ ਉਪਾਏ ਸਾਚੇ ਸੁੱਤ, ਸੁੰਭ ਨਿਸੁੰਭਾ ਨਾਉਂ ਧਰਾਇੰਦਾ। ਆਪਣੀ ਨਗਰੀ ਆਪੇ ਲੁੱਟ, ਆਪੇ ਸ਼ੋਰ ਮਚਾਇੰਦਾ। ਆਪ ਆਪਣਾ ਕੱਢੇ ਖੋਟ, ਆਪ ਆਪਣਾ ਮੁਖ ਭਵਾਇੰਦਾ। ਆਪ ਆਪਣੇ ਨਗਾਰੇ ਲਾਏ ਚੋਟ, ਆਪ ਆਪਣਾ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਮਾਤ ਕਰ, ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਹਰਿ ਨਿਰੰਕਾਰ, ਆਪਣੀ ਜੋਤ ਜਗਾਈਆ। ਆਪਣੀ ਸ਼ਕਤੀ ਕਰ ਪਿਆਰ, ਆਪਣਾ ਹੁਕਮ ਸੁਣਾਈਆ। ਆਪਣੀ ਭਗਤੀ ਦੇ ਅਧਾਰ, ਭਗਵੰਤ ਨਾਉਂ ਰਖਾਈਆ। ਜੋਗ ਜੁਗਤੀ ਕਰ ਉਜਿਆਰ, ਏਕਾ ਜੋਤ ਕਰੇ ਰੁਸ਼ਨਾਈਆ। ਨਾ ਕੋਈ ਜਾਣੇ ਨਾਰੀ ਨਾਰ, ਨਰ ਨਰਾਇਣ ਵੇਸ ਵਟਾਈਆ। ਆਪਣੇ ਘਰ ਆਪਣਾ ਕਰ ਤਿਆਰ, ਆਪ ਆਪਣਾ ਵੇਖ ਵਖਾਈਆ। ਆਪਣਾ ਖੰਡਾ ਫੜ ਦੋ ਧਾਰਾ, ਆਪਣੇ ਹੱਥ ਰਿਹਾ ਚਮਕਾਈਆ। ਚਤੁਰਭੁਜ ਭੇਵ ਨਿਆਰਾ, ਚਾਰੇ ਭੁਜਾਂ ਰਿਹਾ ਫੜਕਾਈਆ। ਆਪਣਾ ਰੂਪ ਵਟਾਏ ਵਿਚ ਸੰਸਾਰਾ, ਦੂਜਾ ਲੇਖ ਲਿਖਾਈਆ। ਅਸ਼ਟਭੁਜ ਦੇ ਲਲਕਾਰਾ, ਆਪਣੀ ਖੇਲ ਖਿਲਾਈਆ। ਖੇਲੇ ਖੇਲ ਏਕੰਕਾਰਾ, ਨਾ ਕੋਈ ਦੂਸਰ ਸੰਗ ਰਖਾਈਆ। ਤੀਰ ਕਟਾਰ ਬਰਛਾ ਫੜ ਤਿੱਖਾ ਆਰਾ, ਦੋ ਧੜ ਰਿਹਾ ਚਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਕਰੇ ਰਘੁਰਾਈਆ। ਅਸ਼ਟਭੁਜ ਇਸ਼ਟ ਜਵਾਲਾ ਆਪਣਾ ਨਾਉਂ ਧਰਾਇਆ। ਪਰਗਟ ਹੋ ਗੁਰ ਗੋਪਾਲਾ, ਲੋਕਮਾਤ ਉਠ ਧਾਇਆ। ਆਪਣਾ ਬਣਿਆ ਆਪ ਰਖਵਾਲਾ, ਆਪਣਾ ਸ਼ਸਤਰ ਆਪ ਉਠਾਇਆ। ਆਪਣੀ ਜੋਤੀ ਆਪ ਜਵਾਲਾ, ਆਪਣਾ ਨਾਉਂ ਰਖਾਇਆ। ਦੁਰਗਾ ਦਰਗਾਹ ਵੇਖੇ ਖੇਲ ਅਕਾਲਾ, ਕਾਲ ਮਹਾਂਕਾਲ ਨੇੜ ਨਾ ਆਇਆ। ਦੋ ਜਹਾਨੀ ਤੋੜ ਜੰਜਾਲਾ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਮਾਤ ਕਰ, ਆਪ ਆਪਣਾ ਇਸ਼ਟ ਉਪਾਇਆ । ਆਪਣਾ ਇਸ਼ਟ ਆਪਣੀ ਦ੍ਰਿਸ਼ਟ, ਆਪੇ ਆਪ ਖੁਲ੍ਹਾਈਆ। ਭੇਵ ਨਾ ਜਾਣੇ ਜੀਵ ਸ੍ਰਿਸ਼ਟ, ਭਰਮੇ ਭੁੱਲੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਆਪ ਲਏ ਅੰਗੜਾਈਆ। ਆਪ ਆਪਣਾ ਕਰਿਆ ਵੇਸਾ, ਆਪਣਾ ਤਨ ਸ਼ੰਗਾਰਿਆ। ਆਪਣੀ ਚਰਨੀ ਕਰ ਪਰਵੇਸਾ, ਆਪੇ ਉਠ ਲਲਕਾਰਿਆ। ਮਾਤਲੋਕ ਵੇਖਿਆ ਜਗਤ ਵੇਸਾ, ਕਾਮੀ ਕਰੋਧੀ ਜੀਵ ਹੰਕਾਰਿਆ। ਜਗਤ ਨਰਿੰਦ ਝੂਠ ਨਰੇਸ਼ਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰੇ ਖਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤੀ ਜੋਤ ਧਰ, ਆਪਣੀ ਸ਼ਕਤੀ ਆਪੇ ਵਖਾ ਰਿਹਾ। ਆਦਿ ਸ਼ਕਤੀ ਜੋਤ ਭਵਾਨੀ, ਲੋਕਮਾਤ ਉਠ ਧਾਈਆ। ਏਕਾ ਫੜਿਆ ਤੀਰ ਕਾਨੀ, ਸ਼ਸਤਰ ਆਪਣੇ ਹੱਥ ਉਠਾਈਆ। ਸ਼ਬਦ ਦਲੇਰ ਬਣ ਰਕਾਨੀ, ਬੈਠੀ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰਦਰਗਾਹੀ ਬਖ਼ਸ਼ੀ ਸਾਚੀ ਦਾਤ, ਸਗਲੀ ਝੋਲੀ ਪਾਈਆ। ਜਗਤ ਸ਼ੇਰ ਸ਼ਬਦ ਗੁਰ, ਹਰਿ ਹਰਿ ਆਪ ਉਪਾਇਆ। ਜੋਤ ਜਵਾਲਾ ਉਤੇ ਗਈ ਚੜ੍ਹ, ਦੁਰਗਾ ਅਸ਼ਟਮੀ ਨਾਉਂ ਧਰਾਇਆ। ਸੁੰਭ ਨਿਸੁੰਭਾ ਮਾਰੇ ਪਹਿਲਾ ਪੌੜ, ਅਠਵੰਜਾ ਲੱਖ ਪਦਮ ਦਲ ਖਪਾਇਆ। ਪਾਰਬ੍ਰਹਮ ਅਬਿਨਾਸ਼ੀ ਲੋਕਮਾਤ ਆਪੇ ਜਾਏ ਬੌਹੜ, ਆਪ ਆਪਣਾ ਵੇਸ ਵਟਾਇਆ। ਜੰਗਲ ਜੂਹ ਉਜਾੜ ਪਹਾੜ ਵੇਖੇ ਦੌੜ ਦੌੜ, ਦਿਵਸ ਰੈਣ ਸੇਵ ਕਮਾਇਆ। ਦੈਂਤ ਯੱਖ ਰਹਿਣ ਨਾ ਦੇਵੇ ਕੋਈ ਕੌੜ, ਕੂੜੀ ਕਿਰਿਆ ਦਏ ਮਿਟਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸ਼ਕਤੀ ਆਪੇ ਲਏ ਉਪਾਇਆ। ਆਪਣੀ ਸ਼ਕਤੀ ਨਾਮ ਧਰਾ, ਆਪਣੀ ਕਲ ਧਾਰੀਆ। ਚਾਰੋਂ ਕੁੰਟ ਵੇਖ ਵਖਾ, ਦਹਿ ਦਿਸ਼ਾ ਪਾਵੇ ਸਾਰੀਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਲਏ ਮਨਾ, ਬਖ਼ਸ਼ੇ ਸਚ ਸੱਚੀ ਸਿਕਦਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਸੁਹਾਏ ਆਪਣਾ ਬੰਕ ਦਵਾਰੀਆ। ਬੰਕ ਦਵਾਰਾ ਹਰਿ ਬਰਾਜੇ, ਹਰਿ ਹਰਿ ਧਾਮ ਸੁਹਾਇਆ। ਆਦਿ ਜੁਗਾਦੀ ਰਚਿਆ ਕਾਜੇ, ਜੁਗ ਜੁਗ ਕਰਦਾ ਆਇਆ। ਗੁਰ ਗੋਬਿੰਦ ਮਾਰੇ ਵਾਜੇ, ਏਕਾ ਸ਼ਬਦ ਸੁਣਾਇਆ। ਪਾਰਬ੍ਰਹਮ ਪ੍ਰਭ ਸਾਜਣ ਸਾਜੇ, ਨਾਮ ਖੰਡਾ ਹੱਥ ਫੜਾਇਆ। ਏਕਾ ਚੜ੍ਹਿਆ ਸਾਚੇ ਤਾਜੇ, ਏਕਾ ਅਸਵ ਰਿਹਾ ਦੌੜਾਇਆ। ਅੰਤਮ ਲਹਿਣਾ ਦੇਣਾ ਪੂਰ ਕਰਾਏ ਦੇਸ ਮਾਝੇ, ਨਿਹਕਲੰਕੀ ਜਾਮਾ ਪਾਇਆ। ਨੌਂ ਖੰਡ ਪ੍ਰਿਥਮੀ ਰਚਿਆ ਕਾਜੇ, ਸੱਤਾਂ ਦੀਪਾਂ ਵੇਖ ਵਖਾਇਆ । ਲੱਖ ਚੁਰਾਸੀ ਖੋਲ੍ਹੇ ਪਾਜੇ, ਮੂਰਖ ਮੂੜ੍ਹੇ ਦਏ ਖਪਾਇਆ। ਜਨ ਭਗਤਾਂ ਰੱਖਣਹਾਰਾ ਲਾਜੇ, ਜੁਗ ਜੁਗ ਰੱਖਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਆਪਣਾ ਨਾਉਂ ਰਖਾਇਆ। ਹਰਿ ਜੋਤ ਹਰਿ ਰੂਪ ਹੈ, ਹਰਿ ਹਰ ਵਿਚ ਸਮਾਏ। ਹਰਿ ਜੋਤ ਚਾਰੋਂ ਕੂਟ ਹੈ, ਦਹਿ ਦਿਸ਼ਾ ਡੇਰਾ ਲਾਏ। ਹਰਿ ਜੋਤ ਸ਼ਾਹੋ ਭੂਪ ਹੈ, ਸਚ ਸਿਕਦਾਰ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੋਤ ਜਗਾਏ। ਹਰਿ ਜੋਤ ਹਰਿ ਰੰਗ ਹੈ, ਰੰਗ ਰੂਪ ਅਪਾਰ। ਹਰਿ ਜੋਤ ਮੰਗੇ ਆਪਣੀ ਮੰਗ ਹੈ, ਬਣ ਆਪਣੇ ਦਰ ਭਿਖਾਰ। ਹਰਿ ਜੋਤ ਵੇਖੇ ਆਪਣੇ ਸੰਗ ਹੈ, ਪਰਗਟ ਹੋ ਨੂਰੀ ਨੂਰ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਥਾਹ ਬੇਪਰਵਾਹ, ਏਕਾ ਏਕ ਏਕੰਕਾਰ। ਏਕਾ ਜੋਤ ਹਰਿ ਉਜਾਲਾ, ਆਪਣੀ ਆਪ ਕਰਾਇੰਦਾ। ਸਤਿਜੁਗ ਸਾਚਾ ਬਣ ਰਖਵਾਲਾ, ਸਨਕ ਸਨੰਦਨ ਸਨਾਤਨ ਸੰਤ ਕਮਾਰਾ ਨਾਉਂ ਧਰਾਇੰਦਾ। ਬਰਾਹ ਰੂਪ ਖੇਲ ਨਿਰਾਲਾ, ਆਪਣਾ ਵੇਸ ਵਟਾਇੰਦਾ। ਆਪਣੀ ਚਲੇ ਅਵੱਲੜੀ ਚਾਲਾ, ਯਗੈ ਪੁਰਸ਼ ਅਖਵਾਇੰਦਾ। ਜੋਤੀ ਜੋਤ ਨੂਰ ਗੋਪਾਲਾ, ਹਾਵ ਗਰੀਵ ਅਖਵਾਇੰਦਾ। ਨਰ ਨਰਾਇਣ ਅਕਲ ਅਕਾਲਾ, ਆਪ ਆਪਣਾ ਵੇਖ ਵਖਾਇੰਦਾ। ਕਪਲ ਮੁਨ ਮਾਰ ਧਿਆਨ, ਧੁਨੀ ਨਾਦ ਵਜਾਇੰਦਾ। ਦੱਤਾ ਤ੍ਰੈ ਮੇਲ ਮਿਲੌਣਾ, ਦੀਪਕ ਇਕ ਟਿਕਾਇੰਦਾ। ਰਿਖਭ ਦੇਵ ਕਰ ਪਰਵਾਨਾ, ਆਪਣੀ ਬੂਝ ਬੁਝਾਇੰਦਾ। ਪ੍ਰਿਥੂ ਮੇਲਾ ਗੁਣ ਨਿਧਾਨਾ, ਗੁਣ ਦਾਇਕ ਆਪ ਅਖਵਾਇੰਦਾ। ਮਤਸ ਖੇਲੇ ਖੇਲ ਨਿਧਾਨਾ, ਆਪ ਆਪਣੀ ਕਲ ਵਰਤਾਇੰਦਾ। ਕਛ ਰੂਪ ਵਡ ਪਰਧਾਨਾ, ਮਿੰਦਰਾ ਪਿਠ ਉਠਾਇੰਦਾ। ਧਨੰਤਰ ਵੈਦ ਉਠ ਜਵਾਨਾ, ਔਸ਼ਧ ਮੇਟ ਮਿਟਾਇੰਦਾ। ਬਾਵਨ ਭੇਖ ਕਰ ਗੁਣ ਨਿਧਾਨਾ, ਬਲ ਰਾਜਾ ਛਲ ਛਲਾਇੰਦਾ। ਹੰਸ ਬਣਿਆ ਖੇਲ ਪਰਵਾਨਾ, ਏਕਾ ਗਿਆਨ ਧਿਆਨ ਦ੍ਰਿੜਾਇੰਦਾ। ਮੋਹਣੀ ਰੂਪ ਹਰਿ ਭਗਵਾਨਾ, ਮੋਹਣ ਮਾਧਵ ਆਪ ਦਰਸਾਇੰਦਾ। ਨਰ ਸਿੰਘ ਜੋਤ ਜਗਤ ਜਹਾਨਾਂ ਆਪਣੀ ਆਪ ਜਗਾਇੰਦਾ । ਹਰੀ ਹਰ ਵਡ ਬਲਵਾਨਾ, ਗਜ ਬੇੜਾ ਪਾਰ ਕਰਾਇੰਦਾ। ਨਰ ਨਰਾਇਣ ਖੇਲ ਮਹਾਨਾ, ਬਾਲਕ ਧਰੂ ਤਰਾਇੰਦਾ। ਵਾਰ ਅਠਾਰਾਂ ਜੋਤ ਜਗਾਨਾ, ਸਤਿਜੁਗ ਬੇੜਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖ ਵਖਾਇੰਦਾ। ਤ੍ਰੇਤਾ ਤੇਰੀ ਬੰਨੇ ਧਾਰ, ਤੇਰਾ ਰੰਗ ਰੰਗਾਇਆ। ਪਰਸ ਪਰਸਾ ਕਰ ਪਿਆਰ, ਕੌਰੂ ਕੁਸ਼ੇਤਰ ਧਾਮ ਸੁਹਾਇਆ। ਰਾਮ ਰਾਮਾ ਪਾਏ ਸਾਰ, ਆਪ ਆਪਣੀ ਜੋਤ ਜਗਾਇਆ। ਰਾਵਣ ਤੋੜੇ ਗੜ੍ਹ ਹੰਕਾਰ, ਲਹਿਣਾ ਦੇਣਾ ਮੂਲ ਚੁਕਾਇਆ। ਪਰਗਟ ਹੋ ਵਿਚ ਸੰਸਾਰ, ਸੀਤਾ ਸੁਰਤੀ ਲਏ ਪਰਨਾਇਆ। ਅਕਾਲ ਮੂਰਤੀ ਕਰ ਪਿਆਰ, ਏਕਾ ਇਸ਼ਟ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰਾ ਲਹਿਣਾ ਤੇਰੀ ਝੋਲੀ ਪਾਇਆ। ਦੁਆਪਰ ਉਠ ਲੱਗਾ ਭਾਗ, ਹਰਿ ਸਾਚੇ ਜੋਤ ਜਗਾਈਆ। ਵੇਦ ਵਿਆਸਾ ਲੱਗਾ ਦਾਗ਼, ਆਪੇ ਰਿਹਾ ਧਵਾਈਆ। ਪੁਰਾਨ ਅਠਾਰਾਂ ਏਕਾ ਵਾਕ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਲਿਖਾਈਆ। ਕ੍ਰਿਸ਼ਨ ਕ੍ਰਿਸ਼ਨਾ ਪੂਰਾ ਕਰੇ ਵਾਕ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਮੁਕੰਦ ਮਨੋਹਰ ਲੱਖਮੀ ਨਰਾਇਣ ਆਪਣੇ ਅੰਦਰ ਆਪੇ ਵੇਖੇ ਮਾਰ ਝਾਕ, ਆਪਣਾ ਕੁੰਡਾ ਆਪੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡ ਆਪ ਵੰਡਾਈਆ। ਦੁਆਪਰ ਤੇਰੀ ਵੰਡੀ ਵੰਡ, ਹਰਿ ਸਾਚੀ ਜੋਤ ਜਗਾਈਆ। ਕਾਹਨਾ ਕ੍ਰਿਸ਼ਨਾ ਖੇਲ ਬ੍ਰਹਿਮੰਡ, ਤ੍ਰਿਲੋਕੀ ਨਾਥ ਅਖਵਾਈਆ। ਆਪੇ ਕਰੇ ਖੰਡ ਖੰਡ, ਆਪੇ ਮੇਟ ਮਿਟਾਈਆ। ਆਪੇ ਵੇਖੇ ਨਾਰ ਦੁਹਾਗਣ ਰੰਡ, ਗੁਰਮੁਖ ਆਪੇ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਆਪੇ ਰਿਹਾ ਕਰਾਈਆ। ਜੁਗ ਜੁਗ ਵੇਸ ਹਰਿ ਅਵੱਲਾ, ਬੋਧ ਗਿਆਨ ਦ੍ਰਿੜਾਇਆ। ਕਲਜੁਗ ਬੈਠਾ ਇਕ ਅਕੱਲਾ, ਪਰਵਰਦਿਗਾਰ ਅਖਵਾਇਆ। ਈਸਾ ਮੂਸਾ ਹਰਿ ਦੇਵੇ ਪੱਲਾ, ਆਪਣਾ ਲੜ ਫੜਾਇਆ। ਸ੍ਰਿਸ਼ਟ ਸਬਾਈ ਰਾਣੀ ਅੱਲਾ, ਏਕਾ ਨਾਅਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਆਪਣਾ ਕਰ, ਜਿਉਂ ਭਾਵੇ ਤਿਉਂ ਰਿਹਾ ਕਰਾਇਆ। ਜਿਉਂ ਭਾਵੇ ਤਿਉਂ ਕਰਦਾ ਆਇਆ ਜਗ, ਜੁਗ ਵੱਡੀ ਵਡਿਆਈਆ। ਲਹਿਣਾ ਦੇਣਾ ਕਿਸੇ ਨਾ ਦਰ, ਦਰ ਆਇਆਂ ਨਾ ਡੰਨ ਲਗਾਇਆ। ਆਪਣੇ ਅੰਮ੍ਰਿਤ ਆਪਣਾ ਤਾਲ ਆਪੇ ਸਰ, ਸਰੋਵਰ ਭਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਵੇਸ ਵਟਾਇਆ। ਆਪਣਾ ਵੇਸ ਹਰਿ ਵਟਾ, ਪੰਜ ਤਤ ਕਰੇ ਕੁੜਮਾਈਆ। ਬੂੰਦ ਰਕਤ ਲੇਖੇ ਲਾ, ਮਾਤਾ ਪਿਤਾ ਦਏ ਵਧਾਈਆ। ਹੱਡ ਮਾਸ ਨਾੜੀ ਜੋੜ ਜੁੜਾ, ਸਾਚੀ ਬਣਤ ਬਣਾਈਆ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਗਿਆ ਸੁਹਾ, ਮਨ ਮਤ ਬੁਧ ਨਾਲ ਰਲਾਈਆ। ਮਾਤ ਗਰਭੋਂ ਬਾਹਰ ਗਿਆ ਆ, ਹਰਿ ਸਾਚਾ ਵੇਖ ਵਖਾਈਆ। ਆਪਣੀ ਧਾਰ ਆਪ ਬੰਧਾ, ਆਪੇ ਬੂਝ ਬੁਝਾਈਆ। ਮਾਤ ਪਿਤਾ ਘਰ ਚੜ੍ਹਿਆ ਚਾ, ਨਾਨਕ ਨਾਮ ਧਰਾਈਆ। ਹਰਿ ਕਾ ਭਾਣਾ ਕੋਈ ਜਾਣੇ ਨਾ, ਭਰਮੇ ਭੁੱਲੀ ਸਰਬ ਲੋਕਾਈਆ। ਬਾਲ ਅਞਾਣੇ ਕੋਈ ਪਛਾਣੇ ਨਾ, ਨੇਤਰ ਨੈਣਾਂ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਦਿਤਾ ਏਕਾ ਵਰ, ਸ਼ਬਦ ਭੰਡਾਰਾ ਦੇਵੇ ਭਰ, ਜੋਤੀ ਵਿਚ ਟਿਕਾਈਆ। ਸ਼ਬਦ ਭੰਡਾਰਾ ਹਰਿ ਭਰਪੂਰਾ, ਆਪਣਾ ਆਪ ਭਰਾਇਆ। ਨਾਨਕ ਅੱਗੇ ਹਰਿ ਹਜ਼ੂਰਾ, ਹਰਿ ਹਰਿ ਨਜ਼ਰੀ ਆਇਆ। ਆਪੇ ਵਸੇ ਨੇੜੇ ਦੂਰਾ, ਭਾਂਡਾ ਭਰਮ ਭੰਨਾਇਆ। ਨਾਤਾ ਤੋੜੇ ਕੂੜੋ ਕੂੜਾ, ਲੜ ਆਪਣਾ ਆਪ ਫੜਾਇਆ। ਮਨਮੁਖ ਜੀਵ ਨਾ ਜਾਣੇ ਮੂਰਖ ਮੂੜਾ, ਹਰਿ ਕਾ ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਸੱਦਿਆ ਆਪਣੇ ਘਰ, ਘਰ ਸਾਚਾ ਆਪ ਸੁਹਾਇਆ। ਸ਼ਬਦ ਸੁਨੇਹੜਾ ਹਰਿ ਹਰਿ ਘੱਲ, ਨਾਨਕ ਦਰ ਬੁਲਾਇਆ। ਨਾਨਕ ਚੜ੍ਹਿਆ ਨਿਹਚਲ ਧਾਮ ਅਟੱਲ, ਦੂਸਰ ਕੋਈ ਨਾ ਰਾਹ ਤਕਾਇਆ। ਦੋ ਜਹਾਨਾਂ ਮਿਟਿਆ ਸਲ, ਪੁਰਖ ਅਬਿਨਾਸ਼ੀ ਪਾਇਆ। ਆਦਿ ਨਿਰੰਜਣ ਤੇਰੇ ਚਰਨ ਬੈਠਾ ਮਲ, ਵਿਛੜ ਕਦੇੇ ਨਾ ਜਾਇਆ। ਨਾ ਕੋਈ ਦੀਸੇ ਕਾਇਆ ਮਾਟੀ ਖਲ, ਸ਼ਬਦੀ ਸ਼ਬਦ ਸਮਾਇਆ। ਜੋਤੀ ਜੋਤ ਗਈ ਬਲ, ਹਰਿ ਜੋਤੀ ਜੋਤ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਮੇਲ ਮਿਲਾਇਆ। ਨਾਨਕ ਢਹਿ ਪਏ ਦਵਾਰ, ਘਰ ਸਾਚੇ ਵੱਜੀ ਵਧਾਈਆ। ਮੇਲ ਮਿਲਾਵਾ ਹਰਿ ਨਿਰੰਕਾਰ, ਰਸਨਾ ਹਰਿ ਗੁਣ ਗਾਈਆ। ਲੇਖਾ ਲਿਖ ਨਾ ਸਕੇ ਕੋਈ ਵਿਚ ਸੰਸਾਰ, ਭੇਵ ਅਭੇਦ ਗਿਆ ਛੁਪਾਈਆ। ਦਰਸ਼ਨ ਪਾਇਆ ਗੁਰ ਕਰਤਾਰ, ਏਕਾ ਦੂਜਾ ਰਿਹਾ ਮਿਟਾਈਆ। ਸੋਹੰ ਸ਼ਬਦ ਲਿਆ ਉਚਾਰ, ਪਾਰਬ੍ਰਹਮ ਵੱਡੀ ਵਡਿਆਈਆ। ਤੇਰਾ ਮੇਰਾ ਇਕ ਪਿਆਰ, ਨਾ ਕੋਈ ਦੂਸਰ ਹੋਏ ਸਹਾਈਆ। ਮੇਰੀ ਚੋਲੀ ਰੰਗ ਵਿਚ ਸੰਸਾਰ, ਏਕਾ ਰੰਗਨ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਇਛਿਆ ਨਾਨਕ ਗੁਰ ਪਾਏ ਭਿਛਿਆ ਆਤਮ ਝੋਲੀ ਰਿਹਾ ਭਰਾਈਆ। ਹਰਿ ਹਰਿ ਦੇਵੇ ਹਰਿ ਭੰਡਾਰਾ, ਗੁਰ ਨਾਨਕ ਝੋਲੀ ਭਰਾਇੰਦਾ। ਏਕਾ ਸ਼ਬਦ ਆਪ ਉਚਾਰਾ, ਰਸਨਾ ਬੋਲ ਸੁਣਾਇੰਦਾ। ਸਤਿਨਾਮ ਕਰ ਵਰਤਾਰਾ, ਤੇਰਾ ਮੇਰਾ ਰੰਗ ਰੰਗਾਇੰਦਾ। ਕੂੜਾ ਨਾਤਾ ਤੁਟੇ ਸੰਸਾਰਾ, ਜੋ ਜਨ ਤੇਰਾ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਅਲੱਖ ਨਿਰੰਜਣ ਦਇਆ ਕਮਾ, ਅਗੰਮੜਾ ਧਾਮ ਸੁਹਾਇਆ। ਸਚਖੰਡ ਦਵਾਰਾ ਜੋਤ ਜਗਾ, ਨਾਨਕ ਮੇਲ ਮਿਲਾਇਆ। ਸ਼ਬਦ ਗਹਿਣਾ ਤਨ ਪਾ, ਇਕ ਸ਼ੰਗਾਰ ਵਖਾਇਆ। ਪ੍ਰੇਮ ਪਿਆਲਾ ਜਾਮ ਪਿਆ, ਅੱਠੇ ਪਹਿਰ ਖੁਮਾਰ ਰਖਾਇਆ। ਏਕਾ ਸੁਰ ਤਾਲ ਦਏ ਵਜਾ, ਨਾਨਕ ਨਿਰੰਕਾਰ ਨਿਰੰਕਾਰ ਨਿਰੰਕਾਰ ਗਾਇਆ। ਲੋਕਮਾਤ ਉਠ ਆਵੇ ਧਾ, ਆ ਆਪਣਾ ਰੂਪ ਵਟਾਇਆ। ਜੀਵ ਜੰਤ ਕੋਈ ਜਾਣੇ ਨਾ, ਜਲਧਾਰਾ ਫੋਲ ਫੁਲਾਇਆ। ਹਰਿ ਕਾ ਸ਼ਬਦ ਹਰਿ ਕਾ ਰੂਪ ਬਿਨ ਹਰਿ ਜੋਤ ਕੋਈ ਪਛਾਣੇ ਨਾ, ਲੇਖਾ ਲਿਖਤ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਜੋਤ ਏਕਾ ਧਰ, ਸ਼ਬਦ ਭੰਡਾਰ ਵਰਤਾਇਆ। ਸ਼ਬਦ ਭੰਡਾਰ ਹਰਿ ਵਰਤੰਤਾ, ਆਤਮ ਕਰੇ ਜਣਾਈਆ। ਪੂਰਨ ਜੋਗ ਦੇਵੇ ਸਾਚੇ ਸੰਤਾ, ਜਿਸ ਜਨ ਦ੍ਰਿਸ਼ਟੀ ਪਾਈਆ। ਗਰੀਬ ਨਿਮਾਣੇ ਮੇਲੇ ਹਰਿ ਹਰਿ ਸਾਚੇ ਕੰਤਾ, ਸਾਚੀ ਨਾਰੀ ਰੂਪ ਮਨਾਈਆ। ਆਤਮ ਸੇਜਾ ਇਕ ਸੁਹੰਤਾ, ਬੰਦ ਕਿਵਾੜਾ ਦਏ ਖੁਲ੍ਹਾਈਆ। ਕਾਇਆ ਚੋਲੀ ਤਨ ਰੰਗਤਾ, ਨਾਮ ਮਜੀਠੀ ਇਕ ਰੰਗਾਈਆ। ਗ਼ਰੀਬ ਨਿਮਾਣਾ ਹੋ ਹੋ ਗੁਰਮੁਖਾਂ ਦਰ ਦਵਾਰੇ ਫਿਰੇ ਮੰਗਦਾ, ਆਪਣੀ ਅੱਗੇ ਝੋਲੀ ਡਾਹੀਆ। ਹਉਂ ਸੇਵਕ ਭੁੱਖਾ ਨੰਗਤਾ, ਦਰ ਦਰਵੇਸ਼ ਆਪ ਅਖਵਾਈਆ। ਮਾਣ ਦੇਵੇ ਸਾਚੀ ਸੰਗਤਾ, ਸਤਿਨਾਮ ਜੋ ਜਨ ਰਹੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਬੂਝ ਬੁਝਾਈਆ। ਨਾਨਕ ਗੁਰ ਸ਼ਬਦ ਜਣਾਈ, ਹਰਿ ਸਾਚਾ ਆਪ ਕਰਾਇੰਦਾ। ਏਕਾ ਧਾਰ ਧੁਰ ਦਰਗਹਿ ਆਪ ਰਖਾਈ, ਇਕ ਸਤਾਰ ਹਿਲਾਇੰਦਾ। ਸ਼ਬਦ ਸੁਨੇਹੜਾ ਦੇਵੇ ਬੇਪਰਵਾਹੀ, ਪਰਾ ਪਸੰਤੀ ਨਾਮ ਧਰਾਇੰਦਾ। ਨਾਨਕ ਗਾਏ ਚਾਈਂ ਚਾਈਂ, ਮਧਮ ਬੈਖਰੀ ਵੇਖ ਵਖਾਇੰਦਾ। ਜਨ ਭਗਤਾਂ ਮੇਲ ਮਿਲਾਏ ਥਾਉਂ ਥਾਈਂ, ਲੁਕਿਆ ਕੋਈ ਰਹਿਣ ਨਾ ਪਾਇੰਦਾ। ਫੜ ਫੜ ਉਠਾਏ ਬਾਹੀਂ, ਦਰ ਦਰ ਘਰ ਘਰ ਵੇਖ ਵਖਾਇੰਦਾ । ਚਾਰ ਵਰਨਾਂ ਦੇਵੇ ਠੰਡੀ ਛਾਈਂ, ਊਚਾਂ ਨੀਚਾਂ ਭੇਵ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਮੇਲਾ ਏਕਾ ਘਰ, ਏਕਾ ਘਰ ਦਰਸਾਇੰਦਾ। ਨਾਨਕ ਗੁਰ ਦਇਆ ਕਮਾ, ਆਪਣੀ ਕਾਰ ਕਮਾਈਆ। ਆਪਣਾ ਗਹਿਣਾ ਵੇਖ ਵਖਾ, ਆਪਣਾ ਨੇਤਰ ਰਿਹਾ ਉਠਾਈਆ। ਗੁਰਮੁਖ ਸਾਚਾ ਮੇਲ ਮਿਲਾ, ਆਪਣੇ ਰੰਗ ਰੰਗਾਈਆ। ਅੰਗਦ ਅੰਗ ਗਿਆ ਸਮਾ, ਜੋਤੀ ਜੋਤ ਟਿਕਾਈਆ। ਸ਼ਬਦ ਗੁਰ ਬੇਪਰਵਾਹ, ਲੋਕਮਾਤ ਕਰੀ ਕੁੜਮਾਈਆ। ਨਾਤਾ ਤੋੜੇ ਭੈਣ ਭਰਾ, ਪੁਤਰ ਧੀਆਂ ਨਾ ਕੋਈ ਦਸਾਈਆ। ਅਮਰਦਾਸ ਹਰਿ ਸੇਵ ਕਮਾ, ਅਮਰਾਪਦ ਪਾਈਆ। ਰਾਮਦਾਸ ਵੇਖ ਵਖਾ, ਜੋਤੀ ਜੋਤ ਕਰੇ ਰੁਸ਼ਨਾਈਆ। ਅਰਜਨ ਗੁਰ ਦਏ ਲਿਖਾ, ਅਗਾਧ ਬੋਧ ਸ਼ਬਦ ਚਲਾਈਆ। ਹਰਿਗੋਬਿੰਦ ਨਾਮ ਧਰਾ, ਮੀਰ ਪੀਰ ਆਪ ਅਖਵਾਈਆ। ਏਕਾ ਖੰਡਾ ਲਏ ਉਠਾ, ਦੁਸ਼ਟਾਂ ਕਰੇ ਸਫਾਈਆ। ਦੂਜਾ ਖੰਡਾ ਹੱਥ ਚਮਕਾ, ਗੁਰੂ ਗ੍ਰੰਥ ਤੇਰੀ ਰੱਛਿਆ ਆਪਣੀ ਸੇਵਾ ਲਾਈਆ। ਹਰਿਰਾਏ ਹਰਿ ਹੋ ਸਹਾ, ਲੇਖਾ ਲੇਖ ਮੁਕਾਈਆ। ਹਰਿਕ੍ਰਿਸ਼ਨ ਹਰਿ ਹਰਿ ਰੂਪ ਗਿਆ ਸਮਾ, ਬਾਲ ਬਾਲਾ ਵਡ ਵਡਿਆਈਆ। ਗੁਰ ਤੇਗਬਹਾਦਰ ਆਪਣਾ ਆਪ ਭੇਟ ਚੜ੍ਹਾ, ਗੁਰਮੁਖ ਸਾਚੇ ਗਿਆ ਬਚਾਈਆ। ਗੁਰ ਗੋਬਿੰਦ ਅਕਾਲ ਪੁਰਖ ਇਕ ਮਨਾ, ਪੂਤ ਸਪੂਤਾ ਨਾਮ ਧਰਾਈਆ। ਏਕਾ ਸ਼ਸਤਰ ਤਨ ਲਿਆ ਸਜਾ, ਮਿਲਿਆ ਧੁਰਦਰਗਾਹੀਆ। ਪੰਚਮ ਪੰਚਾਂ ਜੋਤ ਜਗਾ, ਪੰਚਮ ਅੱਗੇ ਝੋਲੀ ਡਾਹੀਆ। ਇਸ਼ਟ ਦੇਵ ਗੁਰ ਆਪ ਅਖਵਾ, ਆਪੇ ਸੇਵਕ ਰੂਪ ਹੋ ਜਾਈਆ। ਗੁਰੂ ਗ੍ਰੰਥ ਗੁਰ ਬਣਾ, ਸ੍ਰਿਸ਼ਟ ਸਬਾਈ ਗਿਆ ਸਮਝਾਈਆ। ਜੀਵ ਜੰਤ ਕੋਈ ਭੁੱਲੇ ਨਾ, ਅਕਾਲ ਪੁਰਖ ਵਡ ਵਡਿਆਈਆ। ਆਦਿ ਅੰਤ ਕਰੇ ਕਦੇ ਨਾ ਨਾਹ, ਨਾ ਕੋਈ ਸਕੇ ਡੁਲਾਈਆ। ਲੋਕਮਾਤ ਤ੍ਰੈਗੁਣ ਮਾਇਆ ਕਦੀ ਰੁਲੇ ਨਾ, ਪੰਜ ਤਤ ਨਾ ਡੇਰਾ ਲਾਈਆ। ਮਾਤ ਗਰਭ ਕਦੀ ਫਲੇ ਫੁਲੇ ਨਾ, ਦਸ ਦਸ ਮਾਸ ਨਾ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੋਬਿੰਦ ਵੇਖ ਵਖਾਈਆ। ਪੰਚਮ ਮੁਖ ਪੰਚਮ ਤਾਜ, ਪੰਚਮ ਆਪ ਸੁਹਾਈਆ। ਪੰਚਮ ਦੇਵੇ ਸਾਚਾ ਰਾਜ, ਪੰਚਮ ਸੇਵ ਕਮਾਈਆ। ਪੰਚਮ ਰਚਿਆ ਆਪੇ ਕਾਜ, ਪੰਚਮ ਵਡ ਵਡਿਆਈਆ। ਪੰਚਮ ਰੱਖਣਹਾਰਾ ਲਾਜ, ਗੁਰ ਗੋਬਿੰਦ ਵੇਸ ਵਟਾਈਆ। ਪੰਚਮ ਸਾਜਨ ਰਿਹਾ ਸਾਜ, ਦਿਲੀ ਤਖ਼ਤ ਕਰੇ ਰੁਸ਼ਨਾਈਆ। ਪੰਚਮ ਖੇਲ ਖੇਲੇ ਦੇਸ ਮਾਝ, ਸੰਬਲ ਨਗਰੀ ਧਾਮ ਸੁਹਾਈਆ। ਵਾਲੀ ਹਿੰਦ ਉਠਾਇਆ ਮਾਰ ਅਵਾਜ਼, ਅੱਸੂ ਤਿੰਨ ਰੁੱਤ ਸੁਹਾਈਆ। ਪ੍ਰਭ ਗੁਰਮੁਖਾਂ ਰੱਖਣ ਆਇਆ ਲਾਜ, ਜੋਤੀ ਨੂਰ ਕਰੇ ਰੁਸ਼ਨਾਈਆ। ਕਿਸੇ ਸੀਸ ਨਾ ਦਿਸੇ ਕੋਈ ਤਾਜ, ਰਾਜ ਰਾਜਾਨਾਂ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਬਣਾਇਆ ਸਾਚਾ ਘਰ, ਦਰ ਦਰਬਾਰ ਦਿਲੀ ਸੁਹਾਈਆ। ਪੰਚਮ ਮੁਖ ਪੰਚਮ ਤਾਜ, ਹਰਿ ਸਾਚੇ ਬਣਤ ਬਣਾਈਆ। ਸਤ ਰੰਗ ਨਿਸ਼ਾਨਾ ਮਾਰੇ ਅਵਾਜ਼, ਸੱਤਾਂ ਦੀਪਾਂ ਲਏ ਉਠਾਈਆ। ਲੱਖਣ ਪੁਸ਼ਕਰ ਕਰੌਚ ਜੰਬੂ ਆਪੇ ਭਾਜ, ਢਹਿ ਢਹਿ ਹੋਏ ਸਰਨਾਈਆ। ਸਲਮਲ ਸਾਨ ਖੋਲ੍ਹੇ ਪਾਜ, ਦੇਵੇ ਪੜਦਾ ਲਾਹੀਆ। ਕੁਸ਼ਾ ਤੇਰਾ ਕਰਿਆ ਕਾਜ, ਪ੍ਰਭ ਸਾਚੇ ਹੱਥ ਵਡਿਆਈਆ। ਪੰਚਮ ਨਿਸ਼ਾਨਾ ਪੰਚਮ ਸੀਸ, ਹਰਿ ਸਾਚਾ ਆਪ ਬੰਧਾਇੰਦਾ। ਖੇਲੇ ਖੇਲ ਜਗਤ ਜਗਦੀਸ਼, ਆਪ ਆਪਣੀ ਰਚਨ ਰਚਾਇੰਦਾ। ਸਚ ਵਿਹਾਰਾ ਕਰਾਏ ਵੀਹ ਸੌ ਬੀਸ, ਬਿਕਮ੍ਰੀ ਪੰਦਰਾਂ ਕੱਤਕ ਰੁੱਤ ਸੁਹਾਇੰਦਾ। ਸ਼ਾਹ ਸੁਲਤਾਨਾਂ ਨੌਂ ਖੰਡ ਪ੍ਰਿਥਮੀ ਖਾਲੀ ਕਰੇ ਖੀਸ, ਖ਼ਾਕੀ ਖ਼ਾਕ ਉਡਾਇੰਦਾ। ਨਾ ਕੋਈ ਪੜ੍ਹੇ ਕੁਰਾਨ ਅੰਜੀਲ ਹਦੀਸ, ਸ਼ਰਅ ਸ਼ਰੀਅਤ ਨਾ ਕੋਈ ਅਲਾਇੰਦਾ। ਅੱਲਾ ਰਾਣੀ ਜਾਏ ਪੀਸ, ਮੂਸਾ ਈਸਾ ਸੰਗ ਤੁੜਾਇੰਦਾ। ਨਾ ਕੋਈ ਗਾਏ ਸਪਾਰੇ ਤੀਸ, ਬਤੀਸ ਦੰਦ ਨਾ ਮੁਖ ਹਿਲਾਇੰਦਾ। ਲਹਿਣਾ ਦੇਣਾ ਚੁੱਕੇ ਸੰਮਤ ਉਨੀਸ, ਹਰਿ ਸਾਚਾ ਆਪ ਚੁਕਾਇੰਦਾ। ਮੁਸਲਮ ਹਿੰਦੂ ਸਿਖ ਈਸਾਈ ਏਕਾ ਦੱਸ ਸਚ ਤਾਰੀਖ, ਓਹਲਾ ਪੜਦਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚ ਨਿਸ਼ਾਨਾ ਪੰਚਮ ਸਿਖ ਪੰਚਮ ਧਾਰ ਚਲਾਇੰਦਾ। ਸ਼ਬਦ ਡੰਡਾ ਹੱਥ ਕਰਤਾਰ, ਆਪਣਾ ਆਪ ਉਠਾਇਆ। ਆਪੇ ਰੱਖੀ ਤਿੱਖੀ ਧਾਰ, ਚੰਡ ਪਰਚੰਡ ਸਮਾਇਆ। ਜੋਤੀ ਜਾਮਾ ਭੇਖ ਨਿਆਰ, ਨੌਂ ਖੰਡ ਪ੍ਰਿਥਮੀ ਵੰਡ ਵੰਡਾਇਆ। ਕੁਲਾ ਖੰਡ ਤੇਰੀ ਪਾਵੇ ਸਾਰ, ਇਲਾਬੁਤ ਡੇਰਾ ਲਾਇਆ। ਕੇਤਮਾਲ ਤੇਰੀ ਸੁਣ ਪੁਕਾਰ, ਹਰਣਯਮਰ ਉਠ ਧਾਇਆ। ਕਿੰਪੁਰਖ ਰੋਵੇ ਜ਼ਾਰੋ ਜ਼ਾਰ, ਭਦਰ ਰਿਹਾ ਕੁਰਲਾਇਆ। ਭਾਰਤ ਖੰਡ ਤੇਰੇ ਜੋਤ ਕਰ ਉਜਿਆਰ, ਨਿਹਕਲੰਕਾ ਨਾਉਂ ਧਰਾਇਆ। ਗੁਰ ਗੋਬਿੰਦ ਹੋਇਆ ਖ਼ਬਰਦਾਰ, ਗੁਰਮੁਖ ਸਾਚੇ ਲਏ ਜਗਾਇਆ। ਅੰਤਮ ਮੇਲਾ ਦਿਲੀ ਦਰਬਾਰ, ਸੀਸ ਗੰਜ ਥਾਨ ਸੁਹਾਇਆ। ਸਚ ਨਿਸ਼ਾਨਾ ਦੇਵੇ ਚਾੜ੍ਹ, ਧਰਮੀ ਧਰਮ ਕਮਾਇਆ। ਨੌਂ ਖੰਡ ਪ੍ਰਿਥਮੀ ਏਕਾ ਸਿਖੀ ਏਕਾ ਧਾਰ, ਰੱਖੇ ਤਿੱਖੀ ਨਾ ਕੋਈ ਮੋੜ ਮੁੜਾਇਆ। ਹਰਿ ਕਾ ਭੇਵ ਕੋਈ ਨਾ ਜਾਣੇ ਮੁਨੀ ਰਿਖੀ, ਵੇਦ ਪੁਰਾਨ ਸ਼ਾਸਤਰ ਸਿਮਰਤ ਖਾਣੀ ਬਾਣੀ ਰਹੀ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇਵੇ ਮੁਖ ਸੁਹਾਇਆ। ਪੰਚਮ ਨਾਤਾ ਹਰਿ ਹਰਿ ਜੋੜ, ਆਪਣਾ ਕਰਮ ਕਮਾਵਣਾ। ਗੁਰ ਗੋਬਿੰਦ ਚੜ੍ਹਿਆ ਸ਼ਬਦ ਘੋੜ, ਸ੍ਰਿਸ਼ਟ ਸਬਾਈ ਆਪ ਉਠਾਵਣਾ। ਪੁਰੀਆਂ ਲੋਆਂ ਵੇਖੇ ਦੌੜ ਦੌੜ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸਰਬ ਕੁਰਲਾਵਣਾ। ਵੇਖੇ ਪਰਖੇ ਮਿੱਠਾ ਕੌੜ, ਕੌੜਾ ਰੀਠਾ ਰਹਿਣ ਨਾ ਪਾਵਨਾ। ਧੁਰਦਰਗਾਹੀ ਲਾਏ ਏਕਾ ਪੌੜ, ਗੁਰਸਿਖ ਸਾਚਾ ਆਪ ਚੜ੍ਹਾਵਣਾ। ਗੁਰਮੁਖ ਗੁਰਸਿਖ ਗੁਰ ਪੂਰਾ ਅੰਤਮ ਕਲਜੁਗ ਜਾਏ ਬੌਹੜ, ਸ਼ਬਦ ਡੰਕ ਜਿਸ ਵਜਾਵਣਾ,। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਲਏ ਵਰ, ਚਰਨ ਨਾਤਾ ਇਕ ਵਖਾਵਣਾ। ਪੰਚਮ ਮੀਤਾ ਕਰ ਪਿਆਰ, ਪੰਚਮ ਮੋਹ ਚੁਕਾਇੰਦਾ। ਸ੍ਰਿਸ਼ਟ ਸਬਾਈ ਬੰਨੇ ਧਾਰ, ਏਕਾ ਮਾਰਗ ਲਾਇੰਦਾ। ਏਕਾ ਨਾਮ ਇਕ ਜੈਕਾਰ, ਸਿਖਿਆ ਇਕ ਸਿਖਾਇੰਦਾ। ਏਕਾ ਧਰਮ ਇਕ ਦਵਾਰ, ਇਕ ਦਰਬਾਰ ਸਜਾਇੰਦਾ। ਚਾਰ ਵਰਨਾਂ ਕਰ ਪਿਆਰ, ਊਚਾਂ ਨੀਚਾਂ ਮੇਟ ਮਿਟਾਇੰਦਾ। ਰਾਓ ਰੰਕਾਂ ਪਾਵੇ ਸਾਰ, ਰਾਜ ਰਾਜਾਨਾਂ ਵੇਖ ਵਖਾਇੰਦਾ। ਗੁਰਸਿਖ ਸਾਜਣ ਕਰ ਤਿਆਰ, ਪੰਚਮ ਮਸਤਕ ਟਿੱਕਾ ਆਪ ਲਗਾਇੰਦਾ। ਸਾਚਾ ਬਸਤਰ ਤਨ ਸ਼ੰਗਾਰ, ਆਤਮ ਖੰਡਾ ਇਕ ਪਹਿਨਾਇੰਦਾ। ਮਾਰੀ ਜਾਏ ਵਾਰੋ ਵਾਰ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਇੰਦਾ। ਸਾਚਾ ਕਰੇ ਜਗਤ ਵਿਹਾਰ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਆਪ ਆਪਣਾ ਉਤੋਂ ਵਾਰ, ਗੁਰਮੁਖਾਂ ਭੇਟ ਚੜ੍ਹਾਇੰਦਾ। ਖ਼ਾਕੀ ਤਨ ਨਾ ਕੀਆ ਕੋਈ ਪਿਆਰ, ਸ਼ਬਦੀ ਸ਼ਬਦ ਸਮਾਇੰਦਾ। ਜੋਤੀ ਜੋਤ ਕਰ ਉਜਿਆਰ, ਆਪਣਾ ਕਰਮ ਕਮਾਇੰਦਾ। ਆਦਿ ਜੁਗਾਦੀ ਏਕਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਵੀਹ ਸਦ ਪੰਦਰਾਂ ਗੁਰਮੁਖਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਪੰਦਰਾਂ ਕੱਤਕ ਚਰਨ ਛੁਹਾਏ ਲੰਕਾ ਤੋੜੇ ਗੜ੍ਹ ਹੰਕਾਰ, ਵਾਲੀ ਹਿੰਦ ਉਠਾਇੰਦਾ। ਸੰਮਤ ਸੋਲਾਂ ਪੈਣੀ ਮਾਰ, ਲੋਕਮਾਤ ਨਾ ਕੋਈ ਬਚਾਇੰਦਾ। ਸੰਮਤ ਸਤਾਰਾਂ ਹਾਹਾਕਾਰ, ਘਰ ਘਰ ਵੇਖ ਵਖਾਇੰਦਾ। ਸੰਮਤ ਅਠਾਰਾਂ ਵੇਖੇ ਜਲ ਧਾਰ, ਜਲ ਜਲ ਰੂਪ ਸਮਾਇੰਦਾ। ਉਨੀ ਉਨੀਸਾ ਖੇਲ ਕਰਤਾਰ, ਸੰਗ ਮੁਹੰਮਦ ਵੇਖੇ ਚਾਰ ਯਾਰ, ਚੌਦਾਂ ਲੋਕਾਂ ਫੇਰੀ ਪਾਇੰਦਾ। ਬੀਸ ਬੀਸਾ ਪਰਗਟ ਹੋ ਵਿਚ ਸੰਸਾਰ, ਜਗਤ ਜਗਦੀਸ਼ਾ ਨਾਉਂ ਧਰਾਇੰਦਾ। ਇਕ ਇਕੀਸਾ ਕਰ ਵਿਚਾਰ, ਏਕਾ ਇਕੀ ਸਾਚੀ ਸਿਖੀ ਤੇਰੇ ਦਰ ਪਾਇੰਦਾ। ਗੁਰ ਗੋਬਿੰਦ ਗਿਆ ਲੇਖ ਲਿਖੀ, ਨਾ ਕੋਈ ਮੇਟ ਮਿਟਾਇੰਦਾ। ਨਿਰਗੁਣ ਧਾਰ ਰੱਖੀ ਤਿੱਖੀ, ਆਦਿ ਜੁਗਾਦਿ ਚਲਾਇੰਦਾ। ਜਿਸ ਜਨ ਆਪਣੇ ਨੇਤਰ ਪੇਖੀ, ਸਹਿੰਸਾ ਰੋਗ ਮਿਟਾਇੰਦਾ। ਲੋਕਮਾਤ ਰਹਿਣ ਨਾ ਦੇਣਾ ਕੋਈ ਭੇਖੀ, ਪੰਜ ਤਤ ਕੋਈ ਨਾ ਸੀਸ ਨਿਵਾਇੰਦਾ। ਅਕਾਲ ਪੁਰਖ ਗੁਰ ਹਰਿ ਕਰਦਾ ਇਕ ਆਦੇਸੀ, ਆਵਣ ਜਾਵਣ ਚਲਤ ਚਲਾਇੰਦਾ। ਕੋਟਨ ਕੋਟ ਦਰ ਦਵਾਰ ਮੰਗਣ ਬ੍ਰਹਮਾ ਵਿਸ਼ਨ ਮਹੇਸ਼ੀ, ਲੇਖਾ ਗਣਤ ਨਾ ਕੋਈ ਗਣਾਇੰਦਾ। ਮੁਖ ਸਹੰਸਰ ਗਾਏ ਸ਼ੇਸ਼ੀ, ਦੋਏ ਸਹੰਸਰ ਰਸਨ ਹਿਲਾਇੰਦਾ। ਸਤਿਗੁਰ ਪੂਰਾ ਗੁਰ ਦਸ ਦਸਮੇਸ ਭਰਮ ਨਾ ਭੁੱਲੇ ਧਾਰੀ ਕੇਸੀ, ਹਰਿ ਸਾਚਾ ਵੇਖ ਵਖਾਇੰਦਾ। ਹਰਿਸੰਗਤ ਕਰੇ ਆਪ ਆਦੇਸ਼ੀ, ਦੋਏ ਜੋੜ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਏਕਾ ਦੇਵੇ ਕਰ, ਏਕਾ ਖਾਲਸ ਸ਼ਬਦ ਗੁਰ ਬਣ ਸਾਲਸ ਪੰਥ ਦਏ ਰਚਾਇਆ। ਸ਼ਬਦ ਗੁਰ ਸਾਚਾ ਸਾਲਸ, ਧੁਰਦਰਗਾਹੀ ਆਇਆ। ਗੁਰਮੁਖ ਵੇਖੇ ਆਤਮ ਖਾਲਸ, ਘਰ ਘਰ ਫੋਲ ਫੋਲਾਇਆ। ਕਵਣ ਦਵਾਰੇ ਤ੍ਰਿਸਨਾ ਆਲਸ, ਕਵਣ ਦਵਾਰੇ ਜੂਠ ਝੂਠ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਮਾਤ ਕਰ, ਗੁਰਮੁਖਾਂ ਰਿਹਾ ਸੇਵ ਕਮਾਇਆ। ਹਰਿ ਸੇਵਕ ਸੇਵਾਦਾਰ, ਜੁਗ ਜੁਗ ਆਪ ਅਖਵਾਇੰਦਾ। ਜਨ ਭਗਤਾਂ ਪਾਵਣ ਹਾਰਾ ਸਾਰ, ਨਿਤ ਨਵਿਤ ਵੇਸ ਵਟਾਇੰਦਾ। ਜੂਨੀ ਰਹਿਤ ਆਪ ਕਰਤਾਰ, ਮਾਤ ਗਰਭ ਨਾ ਫੇਰਾ ਪਾਇੰਦਾ। ਨਿਰਭੌ ਸਰਬ ਕਹਿਤ, ਭੈ ਵਿਚ ਨਾ ਕੋਈ ਰਖਾਇੰਦਾ। ਅਕਾਲ ਮੂਰਤ ਤੇਰੀ ਏਕਾ ਸੱਚੀ ਰਹਿਤ, ਤੇਰਾ ਰੂਪ ਗੁਰ ਗੋਬਿੰਦ ਸਾਚਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਾਂ ਦੇਵਣਹਾਰਾ ਵਰ, ਪੰਚਾਂ ਰਾਹ ਚਲਾਇੰਦਾ। ਪੰਚਮ ਮਾਰਗ ਸਾਚਾ ਲੌਣਾ, ਸਾਚੀ ਕਰੀ ਜਣਾਈਆ। ਸਚ ਸੰਦੇਸਾ ਇਕ ਸੁਣੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੂਠਾ ਝੂਠਾ ਗੜ੍ਹ ਤੁੜੌਣਾ, ਕਲਜੁਗ ਅੰਤਮ ਰਹਿਣ ਨਾ ਪਾਈਆ। ਭੇਖਾਧਾਰੀ ਸੰਤ ਖਪੌਣਾ, ਸਾਚੇ ਸੰਤ ਲਏ ਤਰਾਈਆ। ਭਗਤ ਭਗਵੰਤ ਮੇਲ ਮਿਲੌਣਾ, ਸੁਰਤੀ ਸ਼ਬਦੀ ਕਰ ਕੁੜਮਾਈਆ। ਨੌਂ ਦਵਾਰੇ ਪਾਰ ਕਰੌਣਾ, ਡੂੰਘੀ ਭਵਰੀ ਫੇਰਾ ਪਾਈਆ । ਸੁਖਮਨ ਤੇਰਾ ਅਲਾਮਾ ਲੌਹਣਾ, ਅੱਗੇ ਹੋ ਹੋ ਦਰਸ ਦਿਖਾਈਆ। ਸ਼ਬਦ ਸਰੂਪੀ ਲੜ ਫੜੌਣਾ, ਉਚੇ ਪੌੜੇ ਦਏ ਚੜ੍ਹਾਈਆ। ਬਜਰ ਕਪਾਟੀ ਪੱਥਰ ਤੁੜੌਣਾ, ਸ਼ਬਦ ਖੰਡਾ ਏਕਾ ਲਾਈਆ। ਪੰਚਮ ਨਾਤਾ ਮੁਖ ਭਵੌਣਾ, ਸਗਲਾ ਸੰਗ ਨਾ ਕੋਈ ਨਿਭਾਈਆ। ਅਨਹਦ ਰਾਗ ਇਕ ਸਣੌਣਾ, ਧੁਨ ਅਨਾਦੀ ਤਾਲ ਵਜਾਈਆ। ਪੰਚਮ ਸਖੀਆਂ ਮੰਗਲ ਗੌਣਾ, ਘਰ ਸਾਚੇ ਵੱਜੀ ਵਧਾਈਆ। ਸਰ ਸਰੋਵਰ ਇਕ ਨਹੌਣਾ, ਕਾਗੋਂ ਹੰਸ ਬਣਾਈਆ। ਸੁਰਤੀ ਸ਼ਬਦੀ ਮੇਲ ਮਿਲੌਣਾ, ਦਸਮ ਦਵਾਰੀ ਇਕ ਸੁਹਾਈਆ। ਆਤਮ ਸੇਜਾ ਫੂਲਨ ਬਰਖਾ ਲੌਣਾ, ਨਿਰਗੁਣ ਰੂਪ ਵੱਡੀ ਵਡਿਆਈਆ। ਨਾਰੀ ਕੰਤਾ ਏਕਾ ਧਾਮ ਬਹੌਣਾ, ਘਰ ਸਾਚੇ ਦਏ ਸੁਹਾਈਆ। ਸਾਚਾ ਰਾਗ ਇਕ ਅਲ੍ਹੌਣਾ, ਗੀਤ ਸੁਹਾਗੀ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਸਖੀਆਂ ਦੇਵੇ ਵਰ, ਆਤਮ ਧੁਨ ਸ਼ਬਦੀ ਸ਼ਬਦ ਵੱਜਦੀ ਰਹੇ ਵਧਾਈਆ। ਪੰਚਮ ਸਿਖ ਕਰ ਤਿਆਰ, ਆਪਣੀ ਦਇਆ ਕਮਾਇੰਦਾ। ਹਉਮੇ ਹੰਗਤਾ ਤੋੜ ਹੰਕਾਰ, ਕਾਇਆ ਗੜ੍ਹ ਸੁਹਾਇੰਦਾ। ਨਿਰਮਲ ਜੋਤੀ ਕਰ ਉਜਿਆਰ, ਦੀਵਾ ਬਾਤੀ ਆਪ ਟਿਕਾਇੰਦਾ। ਅੰਮ੍ਰਿਤ ਬੂੰਦ ਦੇਵੇ ਸਵਾਂਤੀ, ਨਿਝਰ ਧਾਰ ਆਪ ਵਹਾਇੰਦਾ। ਦਰਸ ਦਿਖਾਏ ਇਕ ਇਕਾਂਤੀ, ਸਵੱਛ ਸਰੂਪੀ ਨਾਉਂ ਧਰਾਇੰਦਾ। ਕਲਜੁਗ ਅੰਤਮ ਗੁਰਮੁਖਾਂ ਦਰਸ ਦਿਖਾਏ ਬਹੁ ਬਹੁ ਭਾਂਤੀ, ਵੇਸ ਅਨੇਕਾ ਆਪ ਕਰਾਇੰਦਾ। ਪਕੜ ਉਠਾਏ ਸੁੱਤਿਆਂ ਰਾਤੀਂ, ਸ਼ਬਦ ਹਲੂਣਾ ਏਕਾ ਲਾਇੰਦਾ। ਨਾ ਕੋਈ ਜਾਣੇ ਜ਼ਾਤੀ ਪਾਤੀ, ਊਚਾਂ ਨੀਚਾਂ ਏਕਾ ਧਾਰ ਵਖਾਇੰਦਾ। ਅੱਠੇ ਪਹਿਰ ਰੱਖੇ ਪਰਭਾਤੀ, ਜੋ ਜਨ ਚਰਨ ਧਿਆਨ ਰਖਾਇੰਦਾ। ਅੰਤਮ ਵੇਲੇ ਪੁੱਛੇ ਵਾਤੀ, ਦਰ ਆਏ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਭੰਡਾਰੇ ਰਿਹਾ ਭਰ, ਭਰਨਹਾਰ ਸਮਰਥ ਜੁਗ ਜੁਗ ਮਹਿਮਾ ਜਗਤ ਅਕੱਥ, ਕਥਨੀ ਕਥਾ ਨਾ ਕੋਈ ਕਥਾਇੰਦਾ। ਅੰਮ੍ਰਿਤ ਆਤਮ ਗੁਰ ਗੁਰ ਦੀਆ, ਨਿਝਰ ਧਾਰ ਵਹਾਈਆ। ਸੰਗਤ ਸਾਰੀ ਨਾਮ ਨਿਧਾਨਾ ਪੀਆ, ਜੀਅ ਹਰਾ ਕਰਾਈਆ। ਲਹਿਣਾ ਦੇਣਾ ਚੁੱਕੇ ਸਾਢੇ ਤਿੰਨ ਤਿੰਨ ਹੱਥ ਸੀਆਂ, ਆਵਣ ਜਾਵਣ ਫੰਦ ਕਟਾਈਆ। ਆਤਮ ਅੰਤਰ ਵਸਿਆ ਗੁਰ ਗੋਬਿੰਦ ਸਾਚਾ ਪੀਆ, ਗੁਰ ਚੇਲਾ ਏਕਾ ਰੂਪ ਅਖਵਾਈਆ। ਗੁਰਸਿਖਾਂ ਮੇਲੇ ਕਰ ਕਰ ਆਪਣਾ ਹੀਆ, ਆਪਣੇ ਹੱਥ ਰੱਖੇ ਵਡਿਆਈਆ। ਸਤਿਜੁਗ ਸਾਚੀ ਰੱਖੇ ਨੀਆਂ, ਪਹਿਲੇ ਕਾਮ ਕਰੋਧ ਲੋਭ ਮੋਹ ਹੰਕਾਰ ਗਵਾਈਆ। ਨਿਰਮਲ ਕਰੇ ਹਰਿਜਨ ਜੀਆ, ਤ੍ਰਿਸਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸਿਖਿਆ ਆਪੇ ਰਿਹਾ ਸਿਖਾਈਆ। ਹਰਿਸੰਗਤ ਹਰਿ ਆਪ ਸਮਝਾਏ। ਮਾਇਆ ਮੋਹ ਤਜੌਣਾ, ਕਾਮ ਕਰੋਧ ਨੇੜ ਨਾ ਆਏ। ਲੋਭ ਮੋਹ ਹੰਕਾਰ ਦਿਸ ਨਾ ਔਣਾ, ਸਾਚੀ ਸਿਖਿਆ ਇਕ ਸਿਖਾਏ। ਗਫਲਤ ਨੀਂਦ ਕਿਸੇ ਨਾ ਸੌਣਾ, ਧੁਰ ਦਾ ਲੇਖਾ ਆਪ ਜਣਾਏ। ਨਾ ਕੋਈ ਮੇਟੇ ਨਾ ਕਿਸੇ ਮੇਟ ਮਿਟੌਣਾ, ਵੀਹ ਸੌ ਵੀਹ ਬਿਕ੍ਰਮੀ ਸਾਚੀ ਸਿਖੀ ਅੰਮ੍ਰਿਤ ਇਕ ਪਿਔਣਾ, ਸਾਚੀ ਰੀਤ ਜਣਾਏ। ਰਸਨਾ ਜੂਠ ਝੂਠ ਨਾ ਕਿਸੇ ਮੁਖ ਲਗੌਣਾ, ਜੋ ਅੰਮ੍ਰਿਤ ਮੁਖ ਲਗਾਏ। ਅੱਠੇ ਪਹਿਰ ਹਰਿ ਗੋਬਿੰਦ ਗੋਬਿੰਦ ਗੋਬਿੰਦ ਰਸਨਾ ਗੌਣਾ, ਦੂਸਰ ਰਾਗ ਨਾ ਕੋਈ ਕਢਾਏ। ਵੱਡੀ ਖੋਰ ਨਾ ਕੋਈ ਪੰਥ ਰਖੌਣਾ, ਦੂਈ ਦਵੈਤੀ ਮੇਟ ਮਿਟਾਏ। ਅਕਾਲ ਪੁਰਖ ਤੇਰਾ ਧੁਨ ਅਨਾਦੀ ਏਕਾ ਸੰਖ ਵਜੌਣਾ, ਲੋਆਂ ਪੁਰੀਆਂ ਦਏ ਵਖਾਏ। ਗੁਰਮੁਖਾਂ ਅੰਦਰ ਗੁਰੂ ਦਵਾਰਾ ਸਚ ਵਖੌਣਾ, ਗੁਰ ਗੋਬਿੰਦ ਨਜ਼ਰੀ ਆਏ। ਅੰਮ੍ਰਿਤ ਪਿਆਲਾ ਭਰ ਪਿਔਣਾ, ਆਪਣੀ ਹੱਥੀਂ ਅੱਗੇ ਡਾਹੇ। ਸਾਚਾ ਰਸ ਇਕ ਰਸੌਣਾ, ਰਸ ਰਸੀਆ ਨਾਮ ਧਰਾਏ। ਚਾਰ ਵਰਨਾਂ ਏਕਾ ਮਾਰਗ ਪੌਣਾ, ਹਿੰਦੂ ਮੁਸਲਮ ਸਿਖ ਈਸਾਈ ਨਾ ਕੋਈ ਜਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵੇਲਾ ਰਿਹਾ ਬਤਾਏ। ਪੂਤ ਸਪੂਤਾ ਕਰ ਪਰਧਾਨ, ਮਾਤਲੋਕ ਉਪਾਇਆ। ਦੁਸ਼ਟ ਦਮਨ ਨੌਜਵਾਨ, ਸੇਵਕ ਸੇਵਾ ਲਾਇਆ। ਅਕਾਲ ਪੁਰਖ ਦੇ ਗਿਆਨ, ਏਕਾ ਨਾਮ ਦ੍ਰਿੜਾਇਆ । ਅੱਠੇ ਪਹਿਰ ਬਖ਼ਸ਼ ਧਿਆਨ, ਆਪਣਾ ਦਰਸ ਦਿਖਾਇਆ। ਆਪੇ ਹੋਇਆ ਜਾਣੀ ਜਾਣ, ਗੁਰ ਚੇਲਾ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਜ ਤਤ ਕਰੇ ਕੁੜਮਾਇਆ। ਗੁਰ ਗੋਬਿੰਦ ਸਾਚਾ ਸੂਰ, ਹਰਿ ਹਰਿ ਆਪ ਉਪਾਇਆ। ਆਪੇ ਬਖ਼ਸ਼ੇ ਆਪਣਾ ਨੂਰ, ਆਪਣੀ ਜੋਤ ਜਗਾਇਆ। ਆਪਣੀ ਕਲ ਕਰੇ ਭਰਪੂਰ, ਆਪਣਾ ਰੰਗ ਰੰਗਾਇਆ। ਆਪੇ ਵਸੇ ਨੇੜੇ ਦੂਰ, ਹਾਜ਼ਰ ਹਜ਼ੂਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇਆ। ਆਪ ਆਪਣਾ ਬੋਲ ਜੈਕਾਰਾ, ਆਪਣੀ ਦਇਆ ਕਮਾਈਆ। ਆਪ ਆਪਣਾ ਕਰ ਪਿਆਰਾ, ਲੇਖਾ ਰਿਹਾ ਲਿਖਾਈਆ। ਆਪ ਆਪਣਾ ਕਰ ਉਜਿਆਰਾ, ਆਪਣਾ ਨੂਰ ਰਿਹਾ ਦਰਸਾਈਆ। ਆਪ ਆਪਣਾ ਕਰ ਸ਼ੰਗਾਰਾ, ਆਪ ਆਪਣਾ ਦਰਸ ਦਿਖਾਈਆ। ਅੰਮ੍ਰਿਤ ਦੇਵੇ ਠੰਡੀ ਧਾਰਾ, ਸਾਚਾ ਜਲ ਪਿਆਈਆ। ਸ਼ਬਦ ਖੰਡਾ ਤੇਜ਼ ਕਟਾਰਾ, ਏਕਾ ਭਗੌਤੀ ਰਿਹਾ ਚਮਕਾਈਆ। ਗੁਰ ਗੋਬਿੰਦਾ ਕਰ ਪਿਆਰਾ, ਪੂਰਨ ਬੂਝ ਬੁਝਾਈਆ। ਲੋਕਮਾਤ ਬੰਨੇ ਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਗੁਰ ਗੋਬਿੰਦ ਦਰਸ ਦਿਖਾ, ਹਰਿ ਆਪਣਾ ਦਰਸ ਦਿਖਾਇਆ। ਮੁੱਛ ਦਾੜ੍ਹੀ ਕੇਸ ਲਏ ਵਧਾ, ਸ਼ਬਦ ਘੋੜਾ ਹੇਠ ਰਖਾਇਆ। ਨੀਲਾ ਨੀਲੀ ਧਾਰੋਂ ਪਾਰ ਕਰਾ, ਲੋਕਮਾਤ ਵੇਖ ਵਖਾਇਆ। ਕਲਗੀ ਤੋੜਾ ਸੀਸ ਟਿਕਾ, ਸ਼ਬਦੀ ਚੀਰਾ ਇਕ ਬੰਧਾਇਆ। ਨਾਮ ਤੀਰਾ ਤਨ ਸਜਾ, ਰਸਨ ਕਮਾਨ ਹਿਲਾਇਆ। ਦੋ ਜਹਾਨ ਵਹੀਰਾਂ ਦਏ ਪਾ, ਨਾ ਕੋਈ ਮੇਟੇ ਮੇਟ ਮਿਟਾਇਆ। ਸ਼ਾਹ ਕੰਗਾਲ ਫਕੀਰ ਦਏ ਮਨਾ, ਰਾਜ ਰਾਜਾਨਾਂ ਖ਼ਾਕ ਰੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਇਕ ਘਲਾਇਆ। ਸ਼ਬਦ ਸੁਨੇਹੜਾ ਹਰਿ ਕਰਤਾਰ, ਗੋਬਿੰਦ ਰਿਹਾ ਘਲਾਈਆ। ਤੇਰਾ ਰੂਪ ਮੇਰਾ ਸੰਸਾਰ, ਲੋਕਮਾਤ ਵੇਖ ਵਖਾਈਆ। ਕਰਨਾ ਖੇਲ ਅਪਰ ਅਪਾਰ, ਅੱਖਰ ਵੱਖਰ ਕਰੇ ਪੜ੍ਹਾਈਆ। ਇਕ ਲਗਾਏ ਸਾਚਾ ਨਾਅਰ, ਵਾਹਿਗੁਰੂ ਫਤਿਹ ਗਜਾਈਆ। ਵਾਹਿਗੁਰੂ ਖਾਲਸਾ ਕਰ ਤਿਆਰ, ਚਾਰ ਵਰਨਾਂ ਫੋਲ ਫੁਲਾਈਆ। ਊਚਾਂ ਨੀਚਾਂ ਬਣ ਪਿਆਰ, ਨਾਨਕ ਗਿਆ ਸਮਝਾਈਆ । ਬੰਨ ਸੀਸ ਸੇਹਰਾ ਦਸਤਾਰ, ਰੂਪ ਅਨੂਪ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਦੇਵੇ ਘਰ, ਗੁਰ ਗੋਬਿੰਦ ਬੂਝ ਬੁਝਾਈਆ। ਗੋਬਿੰਦ ਸੁਣਿਆ ਹਰਿ ਹਰਿ ਰਾਗ, ਆਤਮ ਵੱਜੀ ਵਧਾਈਆ। ਲੋਕਮਾਤ ਜਗੇ ਚਿਰਾਗ਼, ਖਾਲਸ ਖਾਲਸਾ ਦਏ ਬਣਾਈਆ। ਸਾਚਾ ਸਾਜਣ ਦੇਵੇ ਸਾਜ, ਸਾਚੀ ਰਚਨ ਰਚਾਈਆ। ਇਕ ਪੰਜ ਦੋ ਛੇ, ਚੌਦਾਂ ਲੋਕਾਂ ਫਿਰੇ ਦੁਹਾਈਆ। ਇਕ ਸੱਤ ਪੰਜ ਛੇ, ਉਨੀ ਉਨੀਸਾ ਅੱਲਾ ਰਾਣੀ ਦਏ ਮਿਟਾਈਆ। ਸਤਾਰਾਂ ਸੌ ਛਪੰਜਾ ਬਿਕ੍ਰਮੀ ਲੱਗਾ ਨਿਹ, ਨਾ ਕੋਈ ਤੋੜੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਸਿੰਘ ਰਹੇ ਸ਼ਰਨਾਈਆ। ਸਿੰਘ ਗੋਬਿੰਦ ਗੋਬਿੰਦ ਸਿੰਘ, ਗੁਰੂ ਗੁਰ ਨਾਮ ਧਰਾਇਆ। ਆਪਣੀ ਮੇਟੇ ਆਪੇ ਚਿੰਦ, ਆਪਣਾ ਮੋਹ ਚੁਕਾਇਆ। ਗੁਰਸਿਖਾਂ ਬਣਾਏ ਉਪਜਾਏ ਸਾਚੀ ਬਿੰਦ, ਸੀਸ ਸੀਸ ਲੇਖੇ ਲਾਇਆ। ਪਰਗਟ ਹੋ ਗੁਣੀ ਗਹਿੰਦ, ਏਕਾ ਖੰਡਾ ਹੱਥ ਉਠਾਇਆ। ਆਪੇ ਦਾਤਾ ਦਾਨੀ ਹੋਇਆ ਬਖ਼ਸ਼ਿੰਦ, ਆਪ ਆਪਣੇ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਇਆ। ਸਾਚੀ ਮਤ ਸ਼ਬਦ ਗੁਰ ਮੰਤਰ, ਏਕਾ ਏਕ ਦ੍ਰਿੜਾਇਆ। ਸਚ ਬਸੰਤਰ ਲੱਗੀ ਬਸੰਤਰ, ਨਾ ਸਕੇ ਕੋਈ ਬਚਾਇਆ। ਹਰਿ ਬਿਨ ਕੋਈ ਨਾ ਜਾਣੇ ਅੰਤਰ, ਗੁਰ ਪੂਰਾ ਹੋਏ ਸਹਾਇਆ। ਵੇਸ ਵਟਾਏ ਜੁਗਾ ਜੁਗੰਤਰ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਾਚਾ ਸ਼ਸਤਰ, ਸ਼ਸਤਰ ਧਾਰੀ ਨਾਮ ਧਰਾਇਆ। ਸ਼ਸਤਰਧਾਰੀ ਸਾਚਾ ਖੰਡਾ, ਪੰਜ ਤਤ ਸ਼ੰਗਾਰਿਆ। ਪਹਿਲੇ ਵੰਡਾਈ ਆਪਣੀ ਵੰਡਾ, ਪੰਚਮ ਮੋਹ ਚੁਕਾ ਰਿਹਾ। ਦੂਜੇ ਮੇਟ ਭੇਖ ਪਖੰਡਾ, ਸਾਚੀ ਸਿਖਿਆ ਇਕ ਸਮਝਾ ਰਿਹਾ। ਤੀਜੇ ਗੁਰਸਿਖ ਨੇਤਰ ਹੋਏ ਨਾ ਅੰਧਾ, ਅੱਠੇ ਪਹਿਰ ਦਰਸ ਦਿਖਾ ਰਿਹਾ। ਚੌਥੇ ਵੇਖੇ ਵਿਚ ਬ੍ਰਹਿਮੰਡਾ, ਆਪਣਾ ਨਾਮ ਧਰਾ ਰਿਹਾ। ਪੰਜਵੇਂ ਬਣਿਆ ਆਪੇ ਖੰਡਾ, ਗੁਰਮਤ ਇਹ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹੀਨਾ ਚੇਤਰ ਪਹਿਲੀ ਵਿਸਾਖੀ ਰੁੱਤ ਸੁਹਾ ਰਿਹਾ। ਗੁਰਮੁਖ ਤੇਰੀ ਸਾਚੀ ਮਤ, ਗੁਰ ਪੂਰੇ ਆਪ ਬੰਧਾਈਆ। ਤੁਟ ਨਾ ਜਾਏ ਤੇਰਾ ਜਤ, ਕੋਟਨ ਕੋਟ ਪਦਮਨੀ ਨਾਚ ਕਰਾਈਆ। ਤੇਰੀ ਕਾਇਆ ਤਨ ਨਾ ਉਬਲੇ ਰੱਤ, ਨੌਂ ਅਠਾਰਾਂ ਵੇਖ ਵਖਾਈਆ। ਤੇਰੀ ਧੀਰਜ ਮੇਰਾ ਚਰਨ ਹਠ, ਨਾ ਕਿਸੇ ਕੋਈ ਤੁੜਾਈਆ। ਧੁਰਦਰਗਾਹੀ ਕਰਾਂ ਅਕੱਠ, ਰਾਹ ਵਿਚ ਨਾ ਕੋਈ ਅਟਕਾਈਆ। ਮਾਨਸ ਜਨਮ ਨਾ ਹੋਏ ਭੱਠ, ਗੁਰ ਗੋਬਿੰਦ ਜੋ ਰਿਹਾ ਧਿਆਈਆ। ਮੇਲ ਮਿਲਾਵਾ ਨੱਠ ਨੱਠ, ਚਾਰ ਵਰਨਾਂ ਕਰ ਕੁੜਮਾਈਆ। ਲਹਿਣਾ ਦੇਣਾ ਚੁਕਾਵਾਂ ਤੀਰਥ ਅਠ ਸਠ, ਅੰਮ੍ਰਿਤ ਆਤਮ ਤਾਲ ਭਰਾਈਆ। ਏਕਾ ਪੂਜਾ ਏਕਾ ਪਾਠ, ਵਾਹਿਗੁਰੂ ਫਤਹਿ ਗਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਹੱਥੀ ਕੰਗਨ ਤਨ ਸ਼ੰਗਾਰ, ਗੁਰ ਪੂਰੇ ਆਪ ਬੰਧਾਇਆ। ਬੰਧਨ ਪਾਏ ਅਪਰ ਅਪਾਰ, ਜੀਵ ਜੰਤ ਨਾ ਕੋਈ ਤੁੜਾਇਆ। ਗੁਰਸਿਖ ਨਾ ਹੋਏ ਠੱਗ ਚੋਰ ਯਾਰ, ਦੂਸਰ ਧਨ ਨਾ ਕੋਇ ਚੁਰਾਇਆ। ਦੋ ਹੱਥਾਂ ਰੱਖੇ ਸਾਝਾਂ ਯਾਰ, ਏਕਾ ਵੰਡ ਵੰਡਾਇਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਸਾਚਾ ਖੰਡਾ ਲਏ ਚਮਕਾਇਆ। ਜੋ ਜਨ ਢਹਿ ਪਏ ਦਵਾਰ, ਫੜ ਬਾਂਹੋਂ ਗਲੇ ਲਏ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਸਾਚਾ ਵਰ, ਗੁਰ ਸੰਗਤ ਰਿਹਾ ਸੁਣਾਇਆ। ਸਾਚੇ ਕੇਸ ਦਸ ਦਸਮੇਸ, ਧੁਰ ਦੀ ਧਾਰ ਪਾਰ ਕਰਾਈਆ। ਸੀਸ ਬੈਠ ਹਰਿ ਜਗਦੀਸ, ਤੇਰਾ ਪੜਦਾ ਪਾਈਆ। ਤੇਰੀ ਕਰੇ ਨਾ ਕੋਈ ਰੀਸ, ਤੇਰਾ ਲੇਖ ਨਾ ਕੋਈ ਲਿਖਾਈਆ। ਤੇਰੀ ਕੀਮਤ ਪਾਏ ਬੀਸ ਬੀਸ, ਦੂਰ ਦੁਰਾਡਾ ਬੈਠਾ ਰਾਹ ਤਕਾਈਆ। ਤੇਰੇ ਛਤਰ ਝੁਲਾਏ ਸੀਸ, ਆਪਣੇ ਹੱਥ ਆਪ ਉਠਾਈਆ। ਜਗਤ ਵਿਕਾਰਾ ਜਾਏ ਪੀਸ, ਗੁਰਮੁਖਾਂ ਰਿਹਾ ਸਮਝਾਈਆ। ਗੁਰਸਿਖਾਂ ਨਾਤਾ ਛੱਡਨਾ ਰਾਗ ਛਤੀਸ, ਮਨ ਕਾਵਿਆ ਕਰੇ ਪੜ੍ਹਾਈਆ। ਬੁੱਧੀ ਬਣਾਏ ਆਪਣੀ ਹਦੀਸ, ਗੁਰਮਤ ਦਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ, ਗੁਰਮਤ ਗੁਰ ਰਿਹਾ ਸੁਣਾਈਆ। ਸਾਚਾ ਕੰਘਾ ਬੱਤੀ ਦੰਦ, ਮੱਖੂ ਮੁਖ ਲਗਾਇਆ। ਸੀਸ ਜਗਦੀਸ ਚੜ੍ਹਿਆ ਚੰਦ, ਆਪਣੇ ਹੱਥ ਟਿਕਾਇਆ। ਖ਼ੁਸ਼ੀ ਕਰਾਏ ਬੰਦ ਬੰਦ, ਦੁਰਮਤ ਮੈਲ ਗਵਾਇਆ। ਆਤਮ ਉਪਜੇ ਪਰਮਾਨੰਦ, ਜਿਸ ਜਨ ਆਪਣੀ ਕੇਸੀ ਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਜਣਾਇਆ। ਪੰਚਮ ਧਾਰ ਨਾਤਾ, ਪੰਚਮ ਰਿਹਾ ਜਣਾਈਆ। ਤਨ ਰਖਾਏ ਬਸਤਰ ਛਾਤਾ, ਬਸਤਰ ਸ਼ਸਤਰ ਆਪ ਸਜਾਈਆ। ਧੀਰਜ ਯਤ ਪਾਏ ਕਾਛਾ, ਕਾਮਨ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਿਸੇ ਸਾਚਾ ਘਰ, ਸਾਚੀ ਸਿਖਿਆ ਇਕ ਸਿਖਾਈਆ। ਸਾਚੀ ਰੀਤ ਗੁਰ ਦਸਤਾਰ, ਸ਼ਬਦੀ ਚੀਰ ਬੰਧਾਇਆ। ਪਾਈ ਤਨ ਹਰਿ ਕਟਾਰ, ਗੁਰ ਗੋਬਿੰਦ ਵੇਖ ਵਖਾਇਆ। ਕੰਘਾ ਕੇਸ ਕਰ ਪਿਆਰ, ਦੋਏ ਮੇਲ ਮਿਲਾਇਆ। ਦਸ ਦਸਮੇਸਾ ਖ਼ਬਰਦਾਰ, ਸੋਏ ਰਿਹਾ ਜਗਾਇਆ। ਗਣਪਤ ਗਣੇਸ਼ਾ ਨਾ ਕੋਈ ਪੂਜੇ ਗੁਰਮੁਖ ਵਿਚਾਰ, ਪੁਰਖ ਅਕਾਲ ਇਕ ਮਨਾਇਆ। ਆਪਣਾ ਆਪ ਕਰ ਤਿਆਰ, ਗੁਰਸਿਖ ਸਾਚਾ ਤਿਆਰ ਕਰਾਇਆ। ਆਪਣੀ ਰੱਖਿਆ ਕਰ ਵਿਚ ਸੰਸਾਰ, ਦੇ ਮਤ ਆਪ ਸਮਝਾਇਆ। ਆਪੇ ਢਹਿ ਪਿਆ ਦਵਾਰ, ਗੁਰਮੁਖਾਂ ਅੱਗੇ ਝੋਲੀ ਡਾਇਆ। ਪੰਚਮ ਸੇਵਕ ਹੋਇਆ ਸੇਵਾਦਾਰ, ਮੁਖ ਅੰਮ੍ਰਿਤ ਆਪ ਚਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵੇਲਾ ਰਿਹਾ ਸੁਹਾਇਆ। ਜਿਉਂ ਭਾਵੀ ਤਿਉਂ ਭਾਵਨਾ, ਹਰਿ ਕਰਨ ਕਰਾਵਣ ਜੋਗ। ਦੂਤੀ ਦੁਸ਼ਟ ਖਪਾਏ ਜਿਉਂ ਰਾਮਾ ਰਾਵਣਾ, ਗੁਰਮੁਖ ਮੇਲਾ ਧੁਰ ਸੰਜੋਗ। ਨੇਤਰ ਬਖ਼ਸ਼ੇ ਸਾਚਾ ਚਾਨਣਾ, ਆਤਮ ਰਸ ਸਾਚਾ ਭੋਗ। ਗੁਰਸਿਖ ਤੇਰਾ ਬ੍ਰਹਮ ਗਿਆਨਣਾ, ਏਕਾ ਪੜ੍ਹਨਾ ਸਚ ਸਲੋਕ। ਮੇਰਾ ਤੇਰਾ ਰੂਪ ਏਕਾ ਜਾਨਣਾ, ਮੇਰੀ ਤੇਰੀ ਇਕ ਦਵਾਰੇ ਮੋਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪੇ ਜਾਣੇ ਆਪਣਾ ਹਰਖ਼ ਸੋਗ। ਏਕਾ ਦਰ ਹਰਿ ਭਗਵਾਨ, ਮਾਂਗਣ ਕੋਟੀ ਕੋਟ। ਦੇਵਣਹਾਰ ਜੀਆ ਦਾਨ, ਆਦਿ ਅੰਤ ਅਤੋਟ। ਜਿਸ ਜਨ ਬਖ਼ਸ਼ੇ ਚਰਨ ਧੂੜ ਸੱਚਾ ਅਸ਼ਨਾਨ, ਜਗਤ ਤ੍ਰਿਸ਼ਨਾ ਭਰੀ ਪੋਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲ ਆਪਣੇ ਦਰ, ਜਨਮ ਜਨਮਾਂਤਰ ਕੱਢੇ ਖੋਟ। ਮੰਮਾ ਮੂਲ ਪਛਾਨ, ਮਨ ਬੈਰਾਗਿਆ । ਸਤਿਗੁਰ ਪੂਰਾ ਹੋ ਮਿਹਰਵਾਨ, ਮਾਨਸ ਜਨਮ ਧੋਵੇ ਦਾਗ਼ਿਆ। ਦੇਵੇ ਦਰਸ ਦਰਸ ਮਹਾਨ, ਫੜ ਫੜ ਹੰਸ ਬਣਾਏ ਕਾਗਿਆ। ਆਤਮ ਅੰਤਰ ਬਖ਼ਸ਼ੇ ਬ੍ਰਹਮ ਗਿਆਨ, ਹੱਥ ਆਪਣੇ ਪਕੜੇ ਵਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਨਾਮ ਸ਼ਬਦ ਸੁਭਾਗਿਆ। ਮੰਮਾ ਮੇਲਾ ਮੇਲ ਕਰ, ਮਿਲਿਆ ਪੁਰਖ ਅਗੰਮ। ਗੁਰਮੁਖ ਸੱਜਣ ਸੁਹੇਲ ਦਰ, ਨਾ ਮਰੇ ਨਾ ਪਏ ਜੰਮ। ਆਪ ਆਪਣੇ ਜੇਹਾ ਕਰ, ਲੱਖ ਚੁਰਾਸੀ ਤੋੜੇ ਬੰਧਨ ਬੰਨ। ਇਕ ਨੁਹਾਏ ਸਾਚੇ ਸਰ, ਥਿਰ ਘਰ ਬਹਾਏ ਨਾ ਕੋਈ ਰਖਾਏ ਛੱਪਰ ਛੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖੇ ਲਾਏ ਕਾਇਆ ਤਨ। ਤਨ ਖਾਕੀ ਚਮੜਾ, ਪੰਜ ਤਤ ਸਜਾਇਆ। ਧੰਨ ਜਣੇਂਦੀ ਅੰਮੀ ਅੰਮੜਾ, ਪੂਤ ਸਪੂਤਾ ਕੁੱਖ ਰਖਾਇਆ। ਮੇਲ ਮਿਲਾਵਾ ਅਗੰਮ ਅਗੰਮੜਾ, ਅਗੰਮੜਾ ਥਾਨ ਸੁਹਾਇਆ। ਹਰਿ ਹਰਿ ਗੁਰਮੁਖ ਦਰ ਨਾ ਕੋਈ ਲਾਏ ਪੈਸਾ ਦਮੜਾ, ਕੀਮਤ ਕਰਤਾ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਸਾ ਮਨਸਾ ਪੂਰਨ ਦਏ ਕਰਾਇਆ । ਮਨ ਮਨਸਾ ਮਨ ਮਾਨਿਆ, ਆਤਮ ਭਇਆ ਅਨੰਦ। ਗੁਰ ਪੂਰਾ ਹੋ ਮਿਹਰਵਾਨਿਆ, ਸ਼ਬਦ ਸੁਹਾਗੀ ਸੁਣਾਏ ਛੰਦ। ਜੋਤੀ ਨੂਰ ਪਰਕਾਸ਼ ਕਰੇ ਕੋਟਨ ਕੋਟ ਭਾਨਿਆ, ਮੇਟ ਮਿਟਾਏ ਅੰਧੇਰਾ ਅੰਧ। ਇਕ ਵਖਾਏ ਧੁਰ ਫ਼ਰਮਾਣਿਆ, ਤਨ ਮੰਦਰ ਅੰਦਰ ਨਿਜਾ ਨੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੂਈ ਦਵੈਤੀ ਢਾਹੇ ਦੂਜੀ ਕੰਧ, ਮਾਤ ਪਿਤ ਪਿਤਾ ਪੂਤ ਬੰਧੀ ਬੰਧ। ਏਕਾ ਤਾਗਾ ਏਕਾ ਸੂਤ, ਏਕਾ ਤੰਦ ਰਖਾਇਆ। ਜੁੜਿਆ ਜੋੜਾ ਸ਼ਬਦ ਘੋੜਾ, ਹਰਿ ਸਾਚੇ ਆਪ ਜੁੜਾਇਆ। ਦਹਿ ਦਿਸ਼ਾ ਉਤਰ ਪੂਰਬ ਪੱਛਮ ਦੱਖਣ ਵੇਖ ਵਖਾਏ ਚਾਰੇ ਕੂਟ, ਖੰਡ ਬ੍ਰਹਿਮੰਡ ਉਤਭੁਜ ਸੇਤਜ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਜਗਤ ਵੱਖਰ ਸੋ ਪੁਰਖ ਨਿਰੰਜਣ ਆਪ ਦ੍ਰਿੜਾਇਆ। ਸੋ ਪੁਰਖ ਹਰਿ ਕਰਨੇਹਾਰਾ, ਸਤਿਗੁਰੂ ਰੂਪ ਸਮਾਇੰਦਾ। ਜਨ ਭਗਤਾਂ ਦੇਵੇ ਨਾਮ ਭੰਡਾਰਾ, ਧੁਰ ਦਰਬਾਰਾ ਆਪ ਸੁਹਾਇੰਦਾ। ਖੇਲੇ ਖੇਲ ਅਪਰ ਅਪਾਰਾ, ਦਿਸ ਕਿਸੇ ਨਾ ਆਇੰਦਾ। ਨੱਨਾ ਨਿਰਗੁਣ ਰੂਪ ਅਪਾਰਾ, ਨਿਝ ਘਰ ਬੈਠਾ ਆਸਣ ਲਾਇੰਦਾ। ਜੋਤ ਸਰੂਪੀ ਜੋਤ ਉਜਿਆਰਾ, ਸ਼ਬਦੀ ਸ਼ਬਦ ਚਲਾਇੰਦਾ। ਪਾਰਬ੍ਰਹਮ ਗੁਰ ਅਵਤਾਰਾ, ਆਦਿ ਅੰਤ ਅਖਵਾਇੰਦਾ। ਨਾ ਕੋਈ ਰੂਪ ਨਾਰੀ ਨਾਰਾ, ਨਾ ਕੋਈ ਤਤ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਹਾਂ ਵਿਚੋਲਾ ਏਕਾ ਗੁਣ, ਸ਼ਬਦੀ ਨਾਉਂ ਰਖਾਇੰਦਾ। ਨਿਰਗੁਣ ਰੂਪ ਨਿਰਗੁਣ ਧਾਰ, ਨਿਰਗੁਣ ਰੰਗ ਰੰਗਾਇਆ। ਨਿਰਗੁਣ ਚੇਲਾ ਨਿਰਗੁਣ ਗੁਰ, ਨਿਰਗੁਣ ਸੋਹੇ ਬੰਕ ਦਵਾਰ, ਸਚ ਦਵਾਰਾ ਇਕ ਖੁਲ੍ਹਾਇਆ। ਨਿਰਗੁਣ ਮੇਲਾ ਵਿਚ ਸੰਸਾਰ, ਵਿਛੜ ਕਦੇ ਨਾ ਜਾਇਆ। ਮਾਤਾ ਪਿਤਾ ਸੁਤ ਪਿਆਰ, ਪੂਤ ਸਪੂਤਾ ਧਰਮੀ ਜਾਇਆ। ਬੂੰਦ ਰਕਤ ਕਰ ਅਧਾਰ, ਨਾੜੀ ਚਮੜੀ ਵੇਖ ਵਖਾਇਆ। ਮਨ ਮਤ ਬੁਧ ਦਏ ਸੁਧਾਰ, ਨਾਮ ਬਿਬੇਕੀ ਆਪ ਰਖਾਇਆ। ਸ਼ਬਦ ਟੇਕੀ ਇਕ ਨਿਰੰਕਾਰ, ਨਾ ਕੋਈ ਦੂਸਰ ਸੀਸ ਝੁਕਾਇਆ। ਆਪਣੀ ਕਰਨੀ ਆਪੇ ਵੇਖੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਮੋਖ ਮੁਕਤ ਨਾ ਗੁਰਮੁਖ ਮੰਗੇ, ਸੋਹੇ ਬੰਕ ਦਵਾਰਿਆ। ਕਾਇਆ ਚੋਲੀ ਆਪਣੀ ਰੰਗੇ, ਉਤਰ ਨਾ ਜਾਏ ਵਿਚ ਸੰਸਾਰਿਆ। ਦੁਰਮਤ ਮੈਲ ਧੋਵੇ ਦਾਗ਼ੇ, ਘਰ ਪਾਵੇ ਸਾਚੇ ਸਾਰਿਆ। ਜਗਤ ਤ੍ਰਿਸਨਾ ਬੁਝੇ ਆਗੇ, ਦਰਸ਼ਨ ਪਾਏ ਗੁਰ ਕਰਤਾਰਿਆ। ਚਰਨ ਕਵਲ ਕਵਲ ਚਰਨ ਪ੍ਰੀਤੀ ਸਾਚੀ ਲਾਗੇ, ਦੋ ਜਹਾਨੀ ਹੋ ਉਜਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਆਪ ਆਪਣੀ ਦਇਆ ਕਮਾ ਰਿਹਾ। ਸਤਿਗੁਰ ਮਿਹਰਵਾਨ, ਸਾਖਿਆਤ ਉਠ ਧਾਇਆ। ਗੁਰੁਮੁਖ ਸਾਚੇ ਕਰ ਪਛਾਨ, ਪਾਰਜਾਤ ਲਏ ਬਣਾਇਆ। ਏਕੇ ਦੇਵੇ ਧੁਰ ਫ਼ਰਮਾਨ, ਵੇਦ ਕਤੇਬ ਨਾ ਕਿਸੇ ਜਣਾਇਆ। ਸ਼ਬਦੀ ਸ਼ਬਦ ਬ੍ਰਹਮ ਗਿਆਨ, ਪਾਰਬ੍ਰਹਮ ਸਮਾਇਆ। ਜਗਤ ਨੇਤਰ ਬੰਦ ਕਰਾਨ, ਦੋਏ ਲੋਚਨ ਨਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪੇ ਲਿਖਾ, ਲਿਖਣਹਾਰ ਨਾਮ ਧਰਾਇਆ। ਘੱਗਾ ਘਰ ਵਿਚਾਰ, ਘਰ ਘਰ ਵੇਖਿਆ। ਘਰ ਘਰ ਪਾਵੇ ਸਾਰ, ਘਰ ਘਰ ਲਿਖੇ ਲੇਖਿਆ। ਘਰ ਘਰ ਮਹੱਲ ਉਸਾਰ, ਘਰ ਘਰ ਬੈਠਾ ਦੇਵੇ ਆਪਣੀ ਸੀਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਇਆ ਕਰਨ ਸੱਚੀ ਪ੍ਰੀਖਿਆ। ਲੱਖ ਚੁਰਾਸੀ ਪਰਖਣਹਾਰਾ, ਪਾਰਬ੍ਰਹਮ ਬੇਅੰਤਾ। ਗੁਰਮੁਖ ਸਾਚੇ ਜਗਤ ਜਲੰਦਾ ਰੱਖਣਹਾਰਾ, ਪਾਰ ਉਤਾਰੇ ਸਾਚੇ ਸੰਤਾ। ਏਕਾ ਮਾਰਗ ਜੋਤ ਨਿਰਾਲੀ ਸ਼ਬਦ ਦਵਾਰਾ ਦੱਸਣਹਾਰਾ, ਖੇਲੇ ਖੇਲ ਆਦਿਨ ਅੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਮੇਲ ਮਿਲਾਵਾ ਸਾਚੇ ਕੰਤਾ। ਮਾਨ ਸਿੰਘ ਮਨ ਲਾਈ ਚੋਟ, ਹਰਿ ਸਾਚੇ ਵਡ ਵਡਿਆਈਆ। ਦੁਰਮਤ ਮੈਲ ਕੱਢਿਆ ਖੋਟ, ਨਿਜ ਆਤਮ ਕਰੇ ਜਣਾਈਆ। ਸ਼ਬਦ ਭੰਡਾਰਾ ਭਰੇ ਅਤੋਟ, ਤੋਟ ਰਹੇ ਨਾ ਰਾਈਆ। ਕਲਜੁਗ ਜੀਵ ਭਰਮੇ ਭੁੱਲੇ ਕੋਟੀ ਕੋਟ, ਕੋਟੀ ਕੋਟ ਫਿਰਨ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨਮ ਜਨਮ ਲੇਖੇ ਲਾਈਆ। ਮਾਨਸ ਜਨਮ ਸਾਚਾ ਲਹਿਣਾ, ਘਰ ਸਾਚੇ ਇਕ ਵਸਾਇੰਦਾ। ਦਰਸ਼ਨ ਪਾਏ ਨੇਤਰ ਨੈਣਾ, ਆਵਣ ਜਾਵਣ ਫੰਦ ਕਟਾਇੰਦਾ। ਥਿਰ ਘਰ ਸਾਜਨ ਸਾਚੇ ਬਹਿਣਾ, ਜੋਤੀ ਜੋਤ ਸਮਾਇੰਦਾ। ਅਕਾਲ ਮੂਰਤ ਗੁਰ ਏਕਾ ਕਹਿਣਾ, ਨਿਰਗੁਣ ਨਿਰਗੁਣ ਰੰਗ ਰੰਗਾਇੰਦਾ। ਸ਼ਬਦੀ ਭਾਣਾ ਹਰਿ ਹਰਿ ਸਹਿਣਾ, ਹਰਿ ਸਾਚਾ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਦੇਵੇ ਵਰ, ਪੰਜ ਤਤ ਵਿਕਾਰਾ ਮੇਟ ਮਿਟਾਇੰਦਾ। ਪੰਜ ਤਤ ਵਿਕਾਰਾ ਕਾਇਆ ਗੜ੍ਹ, ਹਰਿ ਸਾਚੇ ਆਪ ਵਸਾਇਆ। ਅੰਦਰੇ ਅੰਦਰ ਲਏ ਫੜ, ਦਿਸ ਕਿਸੇ ਨਾ ਆਇਆ। ਆਪਣੇ ਅੰਦਰ ਆਪੇ ਜਾਏ ਚੜ੍ਹ, ਏਕਾ ਪੌੜਾ ਰਿਹਾ ਰਖਾਇਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਗੁਰ ਪੀਰ ਨਾ ਕੋਈ ਮਨਾਇਆ। ਨਾ ਕੋਈ ਅਗਨੀ ਹਵਨ ਗਿਆ ਸੜ, ਜਲ ਧਾਰ ਨਾ ਕੋਈ ਚੜ੍ਹਾਇਆ। ਨਾੜ ਬਹੱਤਰ ਘਾੜਨ ਘਾੜ, ਆਪ ਆਪਣਾ ਤੰਦ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਜਗਾਇਆ। ਗੁਰਮੁਖ ਸਾਜਨ ਆਪ ਜਗਾਇਆ, ਆਪਣੀ ਦਇਆ ਕਮਾਈਆ। ਹਉਮੇ ਹੰਗਤਾ ਰੋਗ ਗਵਾਇਆ, ਮਮਤਾ ਨੇੜ ਨਾ ਆਈਆ। ਜਿਉਂ ਨਾਨਕ ਅੰਗਦ ਅੰਗ ਲਗਾਇਆ, ਅੰਗੀਕਾਰ ਆਪ ਅਖਵਾਈਆ। ਸਾਚੀ ਸੰਗਤਾ ਮੇਲ ਮਿਲਾਇਆ, ਸਗਲਾ ਸੰਗ ਨਿਭਾਇਆ । ਭਗਤ ਦਵਾਰੇ ਪੁਰਖ ਅਬਿਨਾਸ਼ੀ ਜੋਤ ਸਰੂਪੀ ਮੰਗਤਾ ਮੰਗਣ ਆਇਆ, ਆਪਣੀ ਝੋਲੀ ਅੱਗੇ ਡਾਹੀਆ। ਚਰਨ ਪ੍ਰੀਤੀ ਸਾਚੀ ਰੀਤੀ ਆਤਮ ਅਤੀਤੀ ਏਕਾ ਮਾਰਗ ਦਿਸ ਨਾ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਗੁਰਮੁਖ ਸਾਜਨ ਮਨ ਚਾਓ ਘਨੇਰਾ, ਹਰਿ ਹਰਿ ਦਰਸ਼ਨ ਪਾਇਆ। ਦੂਰ ਦੁਰਾਡਾ ਵਸੇ ਨੇੜਾ, ਨਿਝ ਘਰ ਬੈਠਾ ਆਸਣ ਲਾਇਆ। ਆਤਮ ਸੇਜਾ ਏਕਾ ਵੇਖੇ ਸੰਝ ਸਵੇਰਾ, ਦਿਵਸ ਰੈਣ ਨਾ ਕੋਈ ਜਣਾਇਆ। ਲੇਖਾ ਚੁੱਕੇ ਮੇਰਾ ਤੇਰਾ, ਤੇਰਾ ਮੇਰਾ ਰੂਪ ਦਰਸਾਇਆ। ਆਪੇ ਬੰਨਣਹਾਰਾ ਬੇੜਾ, ਬੇੜਾ ਆਪਣੇ ਕੰਧ ਉਠਾਇਆ। ਗੁਰਸਿਖ ਤੇਰਾ ਵਸੇ ਕਾਇਆ ਖੇੜਾ, ਹਰਿ ਸਾਚੇ ਭਾਗ ਲਗਾਇਆ। ਬਿਨ ਗੁਰ ਪੂਰੇ ਅਵਰ ਨਾ ਕੋਈ ਜਾਣੇ ਕਿਹੜਾ, ਕਵਣ ਦਵਾਰ ਹੋਏ ਰੁਸ਼ਨਾਇਆ। ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਕਰੇ ਹੱਕ ਨਿਬੇੜਾ, ਲਹਿਣਾ ਦੇਣਾ ਮੂਲ ਚੁਕਾਇਆ। ਸਿੰਘ ਮਾਨ ਮਨ ਲੈਣਾ ਜਿਤ, ਮਨਮਤ ਜਗਤ ਤਜਾਈਆ। ਹਰਿ ਸਾਜਨ ਕਰੇ ਸਾਚਾ ਹਿਤ, ਆਵੇ ਜਾਵੇ ਫੇਰਾ ਪਾਈਆ। ਨਾ ਕੋਈ ਜਣਾਈ ਵਾਰ ਥਿਤ, ਅੱਠੇ ਪਹਿਰ ਰੰਗ ਰੰਗਾਈਆ। ਆਪੇ ਮਾਤਾ ਆਪੇ ਪਿਤ, ਆਪਣੀ ਗੋਦ ਲਏ ਉਠਾਈਆ। ਪੰਚ ਵਿਕਾਰਾ ਲੈਣਾ ਜਿਤ, ਹਰਿ ਸਚ ਸੱਚੀ ਸਰਨਾਈਆ। ਖੇਲੇ ਖੇਲ ਬੂੰਦ ਰੱਤ, ਮਾਤ ਕੁੱਖ ਸੁਫ਼ਲ ਕਰਾਈਆ। ਮੇਲ ਮਿਲਾਵਾ ਨਿਤ ਨਵਿਤ, ਆਦਿ ਜੁਗਾਦੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਈਆ। ਜੁਗ ਜੁਗ ਆਵੇ ਜੋਤ ਜਗਾ, ਹਰਿ ਸਚ ਵੱਡੀ ਵਡਿਆਈਆ। ਭਗਤ ਸੁਹੇਲੇ ਨਾਲ ਰਲਾ ਲੋਕਮਾਤ ਕਰੇ ਕੁੜਮਾਈਆ। ਮਾਨਸ ਮਾਨਸ ਲਏ ਉਪਜਾ, ਮਾਨਸ ਜੋਤ ਜਗਾਈਆ। ਚਰਨ ਕਵਲ ਪ੍ਰੀਤੀ ਨਾਤਾ ਲਏ ਬੰਧਾ, ਆਪਣੇ ਹੱਥ ਰੱਖੀ ਵਡਿਆਈਆ। ਸ੍ਰਿਸ਼ਟ ਸਬਾਈ ਮੂਰਖ ਮੂੜ ਮੁਗਧ ਜੀਵ ਜੰਤ ਦਏ ਸਮਝਾ, ਹਰਿ ਸੰਤਨ ਦਏ ਵਡਿਆਈਆ। ਜੂਠ ਝੂਠ ਕੂੜੋ ਕੂੜ ਦਏ ਖਪਾ, ਸਚ ਸੁੱਚ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਆਏ ਦਇਆ ਕਮਾਏ ਭਗਤ ਸੁਹੇਲਾ ਸੰਗ ਨਿਭਾਏ, ਸਗਲਾ ਸੰਗ ਨਿਭਾਈਆ। ਮਾਤ ਪਿਤਾ ਘਰ ਜੰਮਿਆ ਲਾਲ, ਲੋਕਮਾਤ ਵੱਜੀ ਵਧਾਈਆ। ਗੁਰ ਪੂਰੇ ਹਾਜ਼ਰ ਹਜ਼ੂਰੇ ਆਪੇ ਲਿਆ ਭਾਲ, ਜਗਤ ਵਿਚੋਲਾ ਨਾ ਕੋਈ ਬਣਾਈਆ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲ, ਜੋਤੀ ਨੂਰ ਡਗਮਗਾਈਆ। ਸਾਚਾ ਦੀਪਕ ਸਾਚੇ ਥਾਲ, ਗਗਨ ਮੰਡਲ ਆਪ ਟਿਕਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਦਰ ਦਵਾਰੇ ਰਿਹਾ ਦੁਰਕਾਈਆ। ਏਕਾ ਮਾਰੇ ਸਚ ਉਛਾਲ, ਸਚ ਦਵਾਰਾ ਵੇਖ ਵਖਾਈਆ। ਪੁਰਖ ਅਬਿਨਾਸ਼ੀ ਨਿਰਗੁਣ ਰੂਪ ਚਲੇ ਨਾਲ ਨਾਲ, ਗੁਰਮੁਖ ਵੱਡੀ ਵਡਿਆਈਆ। ਕਲਜੁਗ ਅੰਤਮ ਬਣਿਆ ਆਪ ਦਲਾਲ, ਭੇਖਾਧਾਰੀ ਭੇਖ ਵਟਾਈਆ। ਗੁਰਮੁਖ ਬਣਾਇਆ ਸੱਚਾ ਸ਼ਾਹ ਦਰ ਬਣਿਆ ਆਪ ਕੰਗਾਲ, ਪ੍ਰੇਮ ਭਿਛਿਆ ਮੰਗੇ ਵਾਹੋ ਦਾਹੀਆ। ਗੁਰਸਿਖ ਤੇਰੀ ਜਗਤ ਅਵੱਲੜੀ ਚਲੇ ਚਾਲ, ਮਿਲਿਆ ਮੇਲ ਬੇਪਰਵਾਹੀਆ। ਮਾਤ ਪਿਤ ਘਾਲਨਾ ਲਈ ਘਾਲ, ਅੰਤਮ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਣ ਬਿਨੰਤੀ ਇਕ ਇਕੰਤੀ, ਏਕਾ ਵੇਖ ਵਖਾਈਆ। ਗੁਰਸਿਖ ਸਾਜਨ ਕਰ ਬਿਨੰਤੀ, ਆਪਣਾ ਆਪ ਦਰਸਾਇਆ। ਪੂਰਨ ਜੋਤ ਸ੍ਰੀ ਭਗਵੰਤੀ, ਭਗਵਨ ਵੇਸ ਵਟਾਇਆ। ਨਾ ਕੋਈ ਜਾਣੇ ਸਾਧਨ ਸੰਤੀ, ਲੱਖ ਚੁਰਾਸੀ ਨਾ ਵੇਖ ਵਖਾਇਆ। ਹਰਿਜਨ ਨਾਰੀ ਵਰ ਪਾਇਆ ਸਾਚਾ ਕੰਤੀ, ਘਰ ਮੰਦਰ ਇਕ ਸੁਹਾਇਆ। ਸਾਚਾ ਵੇਸ ਰੰਗ ਬਸੰਤੀ, ਕੰਚਨ ਰੂਪ ਵਟਾਇਆ। ਲਾਲ ਭੂਸ਼ਨ ਰੰਗ ਰਗੰਤੀ, ਸਾਚਾ ਸਗਨ ਮਨਾਇਆ। ਸੂਹਾ ਵੇਸ ਇਕ ਵਖੰਤੀ, ਆਪਣਾ ਮੰਗਲ ਗਾਇਆ। ਚਿੱਟੀ ਧਾਰੀ ਧਾਰ ਬਧੰਤੀ, ਬੰਧਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਤੇਰੇ ਦਰ, ਤੇਰਾ ਲਹਿਣਾ ਝੋਲੀ ਪਾਇਆ। ਜਗਤ ਨਾਤਾ ਜਗਤ ਬੰਸ, ਜਗਤ ਮੋਹ ਰਖਾਇਆ। ਗੁਰਮੁਖ ਸਾਜਨ ਸਾਚਾ ਹੰਸ, ਸਤਿ ਸਰੂਪ ਸਮਾਇਆ। ਸਤਿਗੁਰ ਪੂਰਾ ਬਣਾਏ ਆਪਣੀ ਅੰਸ, ਸਹੰਸ ਸਹੰਸੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿੰਘ ਮਾਨ ਬਾਲ ਨਿਧਾਨ, ਬਾਲੀ ਬੁਧ ਲਏ ਤਰਾਇਆ ।
