੧੨ ਭਾਦਰੋਂ ੨੦੧੫ ਬਿਕ੍ਰਮੀ ਫੂਲਾ ਸਿੰਘ ਦੇ ਘਰ ਪਿੰਡ ਗੰਡੀ ਵਿੰਡ ਜ਼ਿਲਾ ਅੰਮ੍ਰਿਤਸਰ
ਆਦਿ ਪੁਰਖ ਸਰਬ ਗੁਣਵੰਤਾ, ਏਕਾ ਏਕੰਕਾਰਿਆ। ਪੂਰਨ ਜੋਤ ਜਗੇ ਭਗਵੰਤਾ, ਪਾਰਬ੍ਰਹਮ ਪ੍ਰਭ ਪੁਰਖ ਅਪਾਰਿਆ। ਨਿਰਗੁਣ ਨੂਰ ਇਕ ਰਖੰਤਾ, ਆਪ ਆਪਣੀ ਧਾਰ ਚਲਾ ਰਿਹਾ। ਸਾਚਾ ਧਾਮ ਹਰਿ ਸੁਹੰਤਾ, ਥਿਰ ਘਰ ਆਸਣ ਲਾ ਰਿਹਾ। ਸਚ ਸਿੰਘਾਸਣ ਇਕ ਰਖੰਤਾ, ਪਾਵਾ ਚੂਲ ਨਾ ਕੋਈ ਰਖਾ ਰਿਹਾ। ਖੇਲੇ ਖੇਲ ਨਾਰੀ ਕੰਤਾ, ਕੰਤ ਕੰਤੂਹਲ ਸੇਜ ਹੰਢਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਾਉਂ ਧਰਾ ਰਿਹਾ। ਆਦਿ ਪੁਰਖ ਹਰਿ ਭਗਵਾਨਾ, ਏਕਾ ਏਕ ਅਖਵਾਇਆ। ਦੀਪਕ ਜੋਤੀ ਜਗੇ ਮਹਾਨਾ, ਭੇਵ ਕੋਈ ਨਾ ਪਾਇਆ। ਖੇਲੇ ਖੇਲ ਦੋ ਜਹਾਨਾ, ਦੋ ਜਹਾਨਾ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰਜੰਣ ਆਪਣਾ ਵੇਸ ਵਟਾਇਆ। ਆਦਿ ਪੁਰਖ ਹਰਿ ਭਗਵੰਤਾ, ਹਰਿ ਹਰਿ ਰੂਪ ਸਮਾਇਆ । ਆਪਣਾ ਖੇਲ ਆਪ ਖਿਲੰਤਾ, ਖੇਲਣਹਾਰ ਆਪ ਹੋ ਜਾਇਆ। ਆਪਣੀ ਜੋਤੀ ਆਪ ਜਗੰਤਾ, ਜੋਤੀ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵਸਿਆ ਏਕਾ ਘਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਦਰ ਦਰਬਾਰਾ, ਹਰਿ ਏਕਾ ਏਕ ਸੁਹਾਇੰਦਾ। ਇਕ ਇਕੱਲਾ ਕਰ ਪਸਾਰਾ, ਆਪ ਆਪਣੀ ਧਾਰ ਚਲਾਇੰਦਾ। ਨਿਰਗੁਣ ਰੂਪ ਖੇਲ ਨਿਰੰਕਾਰਾ, ਨਿਰਵੈਰ ਨਾਉਂ ਧਰਾਇੰਦਾ। ਸੁਹਾਇਆ ਬੰਕ ਸਚ ਦਵਾਰਾ, ਥਿਰ ਘਰ ਵੇਖ ਵਖਾਇੰਦਾ। ਊਚ ਮਹੱਲ ਅਟੱਲ ਮੁਨਾਰਾ, ਆਪ ਆਪਣਾ ਆਸਣ ਲਾਇੰਦਾ। ਗਗਨ ਮੰਡਲ ਨਾ ਪਾਵੇ ਸਾਰਾ, ਧਰਤ ਧਵਲ ਨਾ ਕੋਈ ਰਖਾਇੰਦਾ। ਬ੍ਰਹਿਮੰਡ ਖੰਡ ਨਾ ਕਰੇ ਵਿਚਾਰਾ, ਰਵ ਸਸ ਦਿਸ ਨਾ ਆਇੰਦਾ। ਅਲੱਖ ਅਗੰਮ ਬੇਪਰਵਾਹ ਬੇਐਬ ਪਰਵਰਦਿਗਾਰਾ, ਆਪ ਆਪਣਾ ਧਾਮ ਸੁਹਾਇੰਦਾ। ਨੂਰੋ ਨੂਰ ਹੋਇਆ ਉਜਿਆਰਾ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਾ ਅੰਤਾ, ਏਕਾ ਦਰ ਸੁਹਾਇੰਦਾ। ਏਕਾ ਦਰ ਹਰਿ ਦਰਵੇਸ਼, ਆਪਣੀ ਅਲੱਖ ਜਗਾਈਆ। ਅਲੱਖ ਨਿਰੰਜਣ ਕਰ ਕਰ ਵੇਸ, ਆਪਣੀ ਅੱਗੇ ਝੋਲੀ ਡਾਹੀਆ। ਆਪੇ ਦਾਤਾ ਦਾਨੀ ਬਣ ਨਰ ਨਰੇਸ਼, ਆਪਣੀ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵੇਸ ਕਰ, ਆਪ ਆਪਣੀ ਕਲ ਵਰਤਾਈਆ। ਆਪਣੀ ਕਲ ਆਪੇ ਧਾਰ, ਅਕਲ ਕਲਾ ਅਖਵਾਇਆ। ਮੰਗੀ ਮੰਗ ਹਰਿ ਦਵਾਰ, ਹਰਿ ਹਰਿ ਭਿਛਿਆ ਪਾਇਆ। ਗ਼ਰੀਬ ਨਿਵਾਜ਼ਾ ਬਣ ਭਿਖਾਰ, ਦਰ ਠਾਂਡਾ ਮੰਗਣ ਆਇਆ। ਸਵਾਰੇ ਕਾਜਾ ਆਪਣੀ ਕਰੇ ਕਾਰ, ਕਾਜ ਕਰਤਾ ਪ੍ਰਭ ਨਾਉਂ ਧਰਾਇਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਾਹ ਸੁਲਤਾਨ ਇਕ ਰਘੁਰਾਇਆ। ਜੋਤੀ ਨੂਰ ਹਾਜ਼ਰ ਹਜ਼ੂਰਾ ਅਗੰਮ ਅਗੰਮੜੀ ਮਾਰੇ ਵਾਜਾ, ਭੇਵ ਕੋਈ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵੇਸ ਧਰ, ਜੋਤੀ ਨੂਰ ਲਏ ਉਪਾਇਆ । ਜੋਤੀ ਜੋਤ ਦੇ ਦੇ ਵਰ, ਹਰਿ ਸਾਚੀ ਬਣਤ ਬਣਾਈਆ। ਥਿਰ ਘਰ ਵਸਿਆ ਸਾਚਾ ਘਰ, ਘਰ ਬੈਠਾ ਬੇਪਰਵਾਹੀਆ। ਆਪਣੀ ਕਿਰਪਾ ਆਪੇ ਕਰ, ਘਰ ਆਪਣੇ ਖ਼ੁਸ਼ੀ ਮਨਾਈਆ। ਆਪਣੀ ਝੋਲੀ ਆਪੇ ਭਰ, ਆਪਣਾ ਭੰਡਾਰ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਏਕਾ ਕਰਤਾ ਨਾਉਂ ਧਰਾਈਆ। ਕਰਤਾ ਪੁਰਖ ਕਰਨੇਹਾਰਾ, ਆਪਣੀ ਕਾਰ ਕਮਾਇੰਦਾ। ਆਪੇ ਦੇਵੇ ਵਡ ਭੰਡਾਰਾ, ਆਪੇ ਦਰ ਸੁਹਾਇੰਦਾ। ਆਪਣੀ ਜੋਤੀ ਜੋਤ ਕਰ ਪਿਆਰਾ, ਜੋਤੀ ਮੇਲ ਮਿਲਾਇੰਦਾ। ਆਪੇ ਪੁਰਖ ਆਪੇ ਨਾਰਾ, ਨਾਰੀ ਕੰਤ ਵੇਸ ਵਟਾਇੰਦਾ। ਸਚ ਸਿੰਘਾਸਣ ਅਪਰ ਅਪਾਰਾ, ਹਰਿ ਆਪਣਾ ਆਪੇ ਡਾਹਿੰਦਾ। ਉਪਰ ਬੈਠ ਨਿਰਗੁਣ ਨਿਰੰਕਾਰਾ, ਸਾਚਾ ਵੇਸ ਵਟਾਇੰਦਾ। ਕਰਿਆ ਖੇਲ ਅਪਰ ਅਪਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨਾਰੀ ਦਿਤਾ ਵਰ, ਏਕਾ ਸੁਤ ਉਪਜਾਇੰਦਾ। ਏਕਾ ਸੁਤ ਸੁਤ ਦੁਲਾਰਾ, ਹਰਿ ਆਪਣਾ ਆਪ ਉਪਾਇਆ। ਪੁਰਖ ਅਬਿਨਾਸ਼ੀ ਕਰ ਪਿਆਰਾ, ਸਾਚਾ ਨਾਉਂ ਧਰਾਇਆ। ਸ਼ਬਦੀ ਸ਼ਬਦ ਕਰ ਜੈਕਾਰਾ, ਸ਼ਬਦ ਸ਼ਬਦੀ ਡੰਕ ਵਜਾਇਆ। ਦੇਵੇ ਵਰ ਜੋਧਾ ਸੂਰ ਬਲੀ ਬਲਕਾਰਾ, ਬਲੀ ਬਲਵਾਨ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵੇਸ ਧਰ, ਸਾਚਾ ਸੁਤ ਲਏ ਉਪਜਾਇਆ। ਸ਼ਬਦ ਸੁਤ ਵਡ ਬਲਵਾਨਾ, ਏਕਾ ਏਕ ਉਪਾਇਆ। ਪੁਰਖ ਅਬਿਨਾਸ਼ੀ ਕਰ ਧਿਆਨਾ, ਸਿਰ ਆਪਣਾ ਹੱਥ ਟਿਕਾਇਆ। ਏਕਾ ਦੂਜਾ ਏਕਾ ਗਿਆਨਾ, ਏਕਾ ਸਿਖਿਆ ਰਿਹਾ ਸਿਖਾਇਆ। ਏਕਾ ਤੀਰ ਇਕ ਨਿਸ਼ਾਨਾ, ਏਕਾ ਚਿੱਲਾ ਰਿਹਾ ਚੜ੍ਹਾਇਆ। ਏਕਾ ਮੰਦਰ ਇਕ ਮਕਾਨਾ, ਏਕਾ ਘਰ ਵਸਾਇਆ। ਏਕਾ ਦੀਪਕ ਦੀਪ ਜਗੇ ਮਹਾਨਾ, ਦਿਵਸ ਰੈਣ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਘਰ ਸਾਚੇ ਮੇਲ ਮਿਲਾਇਆ। ਸ਼ਬਦ ਸੁਤ ਘਰ ਸਾਚੇ ਮੇਲਾ, ਹਰਿ ਸਾਚੇ ਆਪ ਕਰਾਇਆ। ਪਾਰਬ੍ਰਹਮ ਪ੍ਰਭ ਬਣਿਆ ਗੁਰ ਗੁਰ ਚੇਲ, ਗੁਰ ਚੇਲਾ ਰੂਪ ਦਰਸਾਇਆ। ਸ਼ਬਦ ਚੇਲਾ ਮਿਲਿਆ ਮੇਲ, ਵਿਛੜ ਕਦੇ ਨਾ ਜਾਇਆ। ਏਕਾ ਰਾਗ ਏਕਾ ਤਾਲ, ਏਕਾ ਸੁਰ ਏਕਾ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਵਸਿਆ ਘਰ, ਸੁਤ ਅਨਾਦੀ ਏਕਾ ਸ਼ਬਦ ਜਾਇਆ। ਅਨਾਦੀ ਸੁਤ ਸ਼ਬਦ ਗੁਰ ਪੂਰਾ, ਹਰਿ ਸਾਚੇ ਆਪ ਉਪਾਇਆ। ਆਸਾ ਮਨਸਾ ਕਰ ਕਰ ਪੂਰਾ, ਪੂਰੀ ਇਛਿਆ ਦਏ ਕਰਾਇਆ। ਆਦਿ ਅੰਤ ਹਾਜ਼ਰ ਹਜ਼ੂਰਾ, ਹਾਜ਼ਰ ਹਜ਼ੂਰਾ ਨਾਉਂ ਧਰਾਇਆ। ਸਰਬ ਗੁਣਾ ਆਪੇ ਭਰਪੂਰਾ, ਪੂਰਨ ਪੁਰਖ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਖੇ ਦਰ, ਪੂਤ ਸਪੂਤਾ ਲੇਖੇ ਲਾਇਆ। ਪੂਤ ਸਪੂਤਾ ਸਾਚਾ ਮੀਤ, ਹਰਿ ਹਰਿ ਆਪ ਉਪਾਇੰਦਾ। ਇਕ ਸੁਣਾਏ ਅਨਾਦੀ ਗੀਤ, ਸੁਹਾਗੀ ਛੰਦ ਅਲਾਇੰਦਾ। ਏਕਾ ਚੇਤਨ ਏਕਾ ਚੀਤ, ਏਕਾ ਚਿਤ ਵਸਾਇੰਦਾ। ਏਕਾ ਨੇਤਰ ਏਕਾ ਨੈਣ, ਏਕਾ ਨਿਤ ਨਵਿਤ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਆਪਣੀ ਇਛਿਆ ਪਾਏ ਭਿਛਿਆ ਆਪਣਾ ਭੰਡਾਰ ਆਪ ਵਰਤਾਇੰਦਾ। ਆਪਣੀ ਭਿਛਿਆ ਝੋਲੀ ਪਾ, ਆਪਣੀ ਦਇਆ ਕਮਾਈਆ। ਸ਼ਬਦ ਸੁਤ ਦਿਤਾ ਸਮਝਾ, ਏਕਾ ਬੂਝ ਬੁਝਾਈਆ। ਲੋਆਂ ਪੁਰੀਆਂ ਬਣਤ ਬਣਾ, ਬ੍ਰਹਿਮੰਡ ਖੰਡ ਵਿਚ ਸਮਾਈਆ। ਬ੍ਰਹਮਾ ਵੇਤਾ ਸੇਵਾ ਲਾ, ਕਵਲ ਕਵਲਾ ਮੁਖ ਭਵਾਈਆ। ਸ਼ਿਵ ਸ਼ੰਕਰ ਲੇਖਾ ਆਪ ਗਣਾ ਅੰਧ ਅੰਧੇਰ ਸਮਾਈਆ। ਵਿਸ਼ਨੂੰ ਵੰਸੀ ਵੇਸ ਵਟਾ, ਆਪਣੀ ਕਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਸੁਹਾਏ ਦਰ, ਦਰ ਦਰਵਾਜਾ ਇਕ ਖੁਲ੍ਹਾਈਆ। ਸ਼ਬਦ ਸੁਤ ਦਰਵਾਜਾ ਖੋਲ੍ਹ, ਆਪਣਾ ਕਰਮ ਕਮਾਇਆ। ਬ੍ਰਹਿਮੰਡ ਖੰਡ ਰਿਹਾ ਬੋਲ, ਦਿਸ ਕਿਸੇ ਨਾ ਆਇਆ। ਤ੍ਰੈਗੁਣ ਮਾਇਆ ਗਿਆ ਡੋਲ, ਭੇਵ ਅਭੇਦਾ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦਿਤਾ ਵਰ, ਵਰ ਦਾਤਾ ਨਾਮ ਧਰਾਇਆ । ਵਰ ਦਾਤਾ ਆਦਿ ਨਿਰੰਜਣ, ਏਕਾ ਏਕ ਅਖਵਾਇੰਦਾ। ਸ਼ਬਦ ਗਿਆਨ ਪਾਇਆ ਅੰਜਨ, ਨੇਤਰ ਨਿਤ ਖੁਲ੍ਹਾਇੰਦਾ। ਬਣਿਆ ਦਾਤਾ ਦਰਦ ਦੁੱਖ ਭੈ ਭੰਜਨ, ਸਗਲਾ ਸੰਗ ਨਿਭਾਇੰਦਾ। ਆਪਣੀ ਚਰਨ ਧੂੜ ਕਰੇ ਸਾਚਾ ਮਜਨ, ਸਰ ਸਰੋਵਰ ਇਕ ਨੁਹਾਇੰਦਾ। ਦੋ ਜਹਾਨਾਂ ਸਾਚਾ ਸੱਜਣ, ਸਤਿਗੁਰ ਪੂਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਾਲ ਮੂਰਤ ਇਕ ਵਜਾਏ ਸਾਚੀ ਤੂਰਤ, ਧੁਨ ਅਨਾਦੀ ਸ਼ਬਦ ਬ੍ਰਹਿਮਾਦੀ ਆਪੇ ਆਪ ਅਖਵਾਇੰਦਾ। ਸ਼ਬਦ ਬ੍ਰਹਿਮਾਦਿ ਡੰਕ ਵਜਾ, ਹਰਿ ਆਪਣੀ ਬਣਤ ਬਣਾਈਆ। ਅਗੰਮ ਅਗੰਮੜਾ ਧਾਮ ਸੁਹਾ, ਅਗੰਮ ਅਗੰਮੜੀ ਖੇਲ ਖਿਲਾਈਆ। ਅਲੱਖ ਅਲੱਖਣਾ ਆਪਣੀ ਅਲੱਖ ਜਗਾ, ਆਪਣੀ ਭਿਛਿਆ ਆਪੇ ਪਾਈਆ। ਥਿਰ ਘਰ ਸਾਚਾ ਦਏ ਵਸਾ, ਆਦਿ ਪੁਰਖ ਵੱਡੀ ਵਡਿਆਈਆ। ਜੋਤ ਸਰੂਪੀ ਰਿਹਾ ਡਗਮਗਾ, ਅੱਠੇ ਪਹਿਰ ਕਰੇ ਰੁਸ਼ਨਾਈਆ। ਸਚਖੰਡ ਦਵਾਰਾ ਸੁਹਾਏ ਸਾਚਾ ਥਾਂ, ਘਰ ਸਾਚੇ ਬੈਠਾ ਆਸਣ ਲਾਈਆ। ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਾਈ ਨਾ ਕੋਈ ਜਣਾਈਆ। ਇਕ ਅਕੱਲਾ ਆਪੇ ਜਾਣੇ ਆਪਣਾ ਨਾਂ, ਏਕੰਕਾਰਾ ਨਾਉਂ ਧਰਾਈਆ। ਸ਼ਬਦ ਸ਼ਬਦੀ ਖੇਲ ਖਿਲਾ, ਖੇਲਣਹਾਰ ਆਪ ਹੋ ਜਾਈਆ। ਲੋਆਂ ਪੁਰੀਆਂ ਡੇਰਾ ਲਾ, ਬ੍ਰਹਿਮੰਡ ਖੰਡ ਵੇਸ ਵਟਾਈਆ। ਤ੍ਰੈਗੁਣ ਤੇਲ ਚੜ੍ਹਾ, ਜੋਤ ਨਿਰੰਜਣ ਸੇਵਾ ਲਾਈਆ। ਬ੍ਰਹਮਾ ਵੇਤਾ ਝੋਲੀ ਪਾ, ਪੰਜ ਤਤ ਕਰੇ ਕੁੜਮਾਈਆ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਡੇਰਾ ਲਾ, ਮਨ ਮਤ ਬੁਧ ਕਰੇ ਪੜ੍ਹਾਈਆ। ਨੌਂ ਦਵਾਰੇ ਖੋਲ੍ਹ ਖੁਲ੍ਹਾ, ਲੋਕਮਾਤ ਵੱਡੀ ਵਡਿਆਈਆ। ਆਪਣੇ ਮੰਦਰ ਆਪੇ ਬੈਠਾ ਆਸਣ ਲਾ, ਬਜਰ ਕਪਾਟੀ ਕੁੰਡਾ ਲਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਕੋਇ ਭੇਵ ਨਾ ਜਾਣੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਸੁਤ ਦੁਲਾਰਾ ਹਰਿ ਨਿਰੰਕਾਰਾ ਤ੍ਰੈਲੋਕ ਕਰੇ ਰੁਸ਼ਨਾਈਆ। ਤ੍ਰੈਲੋਕ ਏਕਾ ਨਾਅਰਾ, ਏਕਾ ਸ਼ਬਦ ਜਣਾਈਆ। ਲੋਆਂ ਪੁਰੀਆਂ ਦਏ ਹੁਲਾਰਾ, ਏਕਾ ਖੇਲ ਖਿਲਾਈਆ। ਚੌਦਾਂ ਲੋਕ ਹੱਟ ਪਸਾਰਾ, ਏਕਾ ਵਣਜ ਵਖਾਈਆ। ਗਗਨ ਮੰਡਲ ਪਾਵੇ ਸਾਰਾ, ਰਵ ਸਸ ਮੇਲ ਮਿਲਾਈਆ। ਧਰਤ ਧਵਲ ਦਏ ਸਹਾਰਾ, ਜਲ ਬਿੰਬ ਆਪ ਟਿਕਾਈਆ। ਆਪੇ ਵਸਿਆ ਸਭ ਤੋਂ ਬਾਹਰਾ, ਪਾਰਬ੍ਰਹਮ ਵੱਡੀ ਵਡਿਆਈਆ। ਇਕ ਅਕੱਲਾ ਏਕੰਕਾਰਾ, ਅਕਲ ਕਲਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਦਰ ਘਰ ਸਾਚੇ ਇਕ ਸਲਾਹੀਆ। ਸ਼ਬਦ ਸੁਤ ਸਚ ਸਲਾਹ, ਹਰਿ ਸਾਚਾ ਆਪ ਸੁਣਾਇੰਦਾ। ਲੱਖ ਚੁਰਾਸੀ ਬਣ ਮਲਾਹ, ਹਰ ਘਟ ਡੇਰਾ ਲਾਇੰਦਾ। ਨਿਰਗੁਣ ਨਾਤਾ ਜੋੜ ਜੁੜਾ, ਪੁਰਖ ਬਿਧਾਤਾ ਸਗਨ ਮਨਾਇੰਦਾ। ਇਕ ਅਕਾਂਤਾ ਬੈਠਾ ਡੇਰਾ ਲਾ, ਅੰਦਰ ਮੰਦਰ ਆਪ ਸੁਹਾਇੰਦਾ। ਜੋਤੀ ਨੂਰ ਡਗਮਗਾ, ਨੂਰੋ ਨੂਰ ਅਖਵਾਇੰਦਾ। ਅਨਹਦ ਸਾਚਾ ਤਾਲ ਵਜਾ, ਪੰਚਮ ਰਾਗ ਅਲਾਇੰਦਾ। ਪੰਚਮ ਸਖੀਆਂ ਮੰਗਲ ਗਾ, ਸਾਚਾ ਦਰ ਸੁਹਾਇੰਦਾ। ਏਕਾ ਰੰਗਨ ਰੰਗ ਰੰਗਾ, ਰੰਗ ਰੰਗੀਲਾ ਮੋਹਣ ਮਾਧਵ ਕਾਇਆ ਚੋਲੀ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਆਦਿ ਜੁਗਾਦਿ ਜੁਗ ਜੁਗ ਵੇਸ ਵਟਾਇੰਦਾ। ਜੁਗ ਜੁਗ ਵੇਸ ਸ਼ਬਦ ਗੁਰਦੇਵ, ਹਰਿ ਹਰਿ ਵੇਸ ਵਟਾਇਆ। ਪਾਰਬ੍ਰਹਮ ਅਲੱਖ ਅਭੇਵ, ਭੇਵ ਕੋਈ ਨਾ ਪਾਇਆ। ਆਪ ਲਗਾਏ ਆਪਣੀ ਸੇਵ, ਸੇਵਕ ਸੇਵਾਦਾਰ ਅਖਵਾਇਆ। ਅਕਾਲ ਮੂਰਤ ਸਦਾ ਨਿਹਕੇਵ, ਨਿਹਚਲ ਧਾਮ ਸੁਹਾਇਆ। ਗੁਣ ਨਾ ਜਾਣੇ ਰਸਨਾ ਜਿਹਵ, ਬੱਤੀ ਦੰਦ ਨਾ ਕੋਇ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਹੁਕਮ ਚਲਾਇਆ। ਸਾਚਾ ਹੁਕਮ ਧੁਰ ਫ਼ਰਮਾਣ, ਹਰਿ ਸਾਚਾ ਆਪ ਚਲਾਇੰਦਾ। ਕਰਮੀ ਕਰਮ ਕਰੇ ਪਰਵਾਨ, ਕਰਮ ਕਰਮਾਂ ਵੇਖ ਵਖਾਇੰਦਾ। ਗੁਰ ਗੁਰ ਮੂਰਤ ਇਕ ਧਿਆਨ, ਗੁਰ ਗੁਰ ਇਸ਼ਟ ਮਨਾਇੰਦਾ। ਸ਼ਬਦ ਸ਼ਬਦੀ ਸ਼ਬਦ ਗਿਆਨ, ਸ਼ਬਦੀ ਸ਼ਬਦ ਪੜ੍ਹਾਇੰਦਾ। ਆਦਿ ਜੁਗਾਦਿ ਹਰਿ ਭਗਵਾਨ, ਹਰਿ ਭਗਤਨ ਮੇਲ ਮਿਲਾਇੰਦਾ। ਹੋਏ ਵਿਚੋਲਾ ਦੋ ਜਹਾਨ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਸਿਆ ਘਰ, ਸ਼ਬਦ ਸ਼ਬਦੀ ਨਾਉਂ ਧਰਾਇੰਦਾ। ਸ਼ਬਦ ਸੁਤ ਸਤਿਗੁਰ ਪੂਰਾ, ਅਕਾਲ ਪੁਰਖ ਉਪਾਇਆ। ਅਜੂਨੀ ਰਹਿਤ ਸਰਬ ਗੁਣ ਭਰਪੂਰਾ, ਨਾ ਮਰੇ ਨਾ ਜਾਇਆ। ਆਪੇ ਵਸੇ ਦੂਰ ਨੇੜਾ, ਨੇੜੇ ਦੂਰ ਇਕ ਰਖਾਇਆ। ਹਰਿਜਨ ਨਾਤਾ ਤੋੜੇ ਕੂੜੋ ਕੂੜਾ, ਸਚ ਸਾਚੇ ਮਾਰਗ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣਾ ਖੇਲ ਰਿਹਾ ਖਿਲਾਇਆ। ਖੇਲ ਖਿਲਾਵਣਹਾਰ ਦਾਤਾਰਾ, ਏਕ ਏਕ ਅਖਵਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਆਪ ਆਪਣਾ ਵੇਸ ਵਟਾਇੰਦਾ। ਨਿਤ ਨਵਿਤ ਸਾਚੀ ਕਾਰਾ, ਸਾਚਾ ਧਰਮ ਧਰਾਇੰਦਾ। ਸ਼ਬਦੀ ਸ਼ਬਦ ਲਗਾਏ ਸਚ ਜੈਕਾਰਾ, ਸਾਚਾ ਖੰਡਾ ਹੱਥ ਉਠਾਇੰਦਾ। ਰੂਪ ਰੰਗ ਹਰਿ ਵਸਿਆ ਬਾਹਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਕੋਟਨ ਕੋਟ ਕੋਟ ਲਿਖ ਲਿਖ ਥੱਕੇ ਵਿਚ ਸੰਸਾਰਾ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਬ੍ਰਹਮਾ ਵੇਤਾ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣ ਉਠਾਇੰਦਾ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਗਲ ਪਾਇਆ ਹਾਰਾ, ਕੰਠ ਮਾਲਾ ਇਕ ਲਟਕਾਇੰਦਾ। ਕਰੋੜ ਤੇਤੀਸਾ ਕਰੇ ਪਿਆਰਾ, ਸੁਰਪਤ ਰਾਜਾ ਇੰਦ ਕੁਰਲਾਇੰਦਾ। ਵਿਸ਼ਨੂੰ ਵੰਸੀ ਖੇਲ ਨਿਆਰਾ, ਜੁਗ ਜੁਗ ਖੇਲ ਖਿਲਾਇੰਦਾ। ਚਤੁਰਭੁਜ ਭੇਵ ਅਪਾਰਾ, ਆਪਣਾ ਰੂਪ ਵਟਾਇੰਦਾ। ਆਦਿ ਸ਼ਕਤ ਦਏ ਲਲਕਾਰਾ, ਆਪਣਾ ਤੇਜ਼ ਰਖਾਇੰਦਾ। ਸਤਿ ਸਤਿਵਾਦ ਥਿਰ ਘਰ ਵੇਖੇ ਧੁਰ ਦਰ ਦਰਬਾਰਾ, ਬੋਧ ਅਗਾਧ ਸ਼ਬਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਸ ਵਟਾਇੰਦਾ। ਆਦਿ ਅੰਤ ਹਰਿ ਅਵਤਾਰਾ, ਏਕਾ ਏਕ ਅਖਵਾਇਆ। ਨਿਰਗੁਣ ਰੂਪ ਕਰ ਉਜਿਆਰਾ, ਸਰਗੁਣ ਵਿਚ ਸਮਾਇਆ। ਸ਼ਬਦ ਬੋਲੇ ਸਚ ਜੈਕਾਰਾ, ਏਕਾ ਨਾਅਰਾ ਲਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਉਤਭੁਜ ਸੇਤਜ ਜੇਰਜ ਅੰਡ ਲਏ ਵਖਾਇਆ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ, ਸਮੁੰਦ ਸਾਗਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸੇ ਆਪਣੇ ਮੰਦਰ, ਹਰਿ ਮੰਦਰ ਨਾਉਂ ਧਰਾਇਆ। ਹਰਿ ਮੰਦਰ ਸ਼ਬਦ ਸਿੰਘਾਸਣ, ਹਰਿ ਸਾਚਾ ਸ਼ਬਦ ਵੈਰਾਗੀਆ। ਖੇਲੇ ਖੇਲ ਪੁਰਖ ਅਬਿਨਾਸ਼, ਲੋਆਂ ਪੁਰੀਆਂ ਬਣ ਤਿਆਗੀਆ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਲੱਖ ਚੁਰਾਸੀ ਸੁਣੇ ਸੁਣਾਏ ਸਾਚਾ ਰਾਗੀਆ। ਘਟ ਘਟ ਅੰਦਰ ਰੱਖੇ ਵਾਸ, ਆਪ ਆਪਣਾ ਸਾਜਨ ਸਾਜੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੋਕਮਾਤ ਮਾਰ ਝਾਤ, ਪਰਗਟ ਹੋਏ ਸਵਾਂਗ ਸਵਾਂਗੀਆ। ਲੋਕਮਾਤ ਤੇਰੀ ਧਾਰ, ਹਰਿ ਸਾਚੇ ਆਪ ਚਲਾਈਆ। ਸਤਿਜੁਗ ਸਾਚਾ ਵੇਖ ਵਿਚਾਰ, ਸਤਿ ਪੁਰਖਾ ਨਾਉਂ ਧਰਾਈਆ। ਏਕਾ ਏਕ ਏਕੰਕਾਰ ਇਕ ਅਕਾਰ, ਅੱਠਾਂ ਤੱਤਾਂ ਬੰਧ ਬੰਧਾਈਆ। ਬੰਧਨ ਪਾਵੇ ਅਪਰ ਅਪਾਰ, ਨਾ ਕੋਈ ਤੋੜੇ ਤੋੜ ਤੁੜਾਈਆ। ਮਾਨਸ ਮਾਨੁਖ ਕਰ ਪਿਆਰ, ਭਗਵਨ ਭਗਤੀ ਦਏ ਜਣਾਈਆ। ਨਾਮ ਸ਼ਕਤੀ ਅਪਰ ਅਪਾਰ, ਹਰਿਜਨ ਵਿਚ ਟਿਕਾਈਆ। ਅੰਮ੍ਰਿਤ ਆਤਮ ਠੰਡੀ ਧਾਰ, ਭਰ ਪਿਆਲਾ ਰਿਹਾ ਪਿਆਈਆ। ਨਿਰਗੁਣ ਜੋਤੀ ਕਰ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਨਾਨਕ ਜੋਤੀ ਗੁਰਮੁਖ ਵਿਚਾਰ, ਹੰਸ ਚੋਗ ਚੁਗਾਈਆ। ਨਾ ਕੋਈ ਵਰਨ ਨਾ ਕੋਈ ਗੋਤੀ, ਜ਼ਾਤ ਪਾਤ ਨਾ ਕੋਈ ਰਖਾਈਆ। ਭਰਮੀ ਭਰਮ ਭੁਲਾਏ ਕੋਟਨ ਕੋਟੀ, ਕੋਟੀ ਕੋਟ ਰਿਹਾ ਫਿਰਾਈਆ। ਬਿਨ ਗੁਰ ਪੂਰੇ ਨਾ ਕੋਇ ਚੜ੍ਹੇ ਉਪਰ ਚੋਟੀ, ਘਰ ਮੰਦਰ ਨਾ ਕੋਈ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਸਤਿਜੁਗ ਸਾਚੇ ਪਾਰ ਕਿਨਾਰਾ, ਵਾਰ ਅਠਾਰਾਂ ਬਰਨ ਅਠਾਰਾਂ ਤਰਾਈਆ। ਚਾਰ ਵਰਨਾਂ ਖੇਲ ਨਿਆਰਾ, ਊਚ ਨੀਚ ਵਡਿਆਈਆ। ਰਾਓ ਰੰਕ ਰਾਜ ਰਾਜਨ ਸ਼ਾਹ ਸੁਲਤਾਨ ਭਰ ਭੰਡਾਰਾ, ਭਰਮੀ ਭਰਮ ਭੁਲਾਈਆ। ਆਪੇ ਤੋੜੇ ਗੜ੍ਹ ਹੰਕਾਰਾ, ਘੜਨ ਭੰਨਣਹਾਰ ਸਮਰਥ ਪੁਰਖ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਸਤਿਜੁਗ ਸਾਚੇ ਪਾਰ ਕਿਨਾਰਾ, ਤ੍ਰੇਤੇ ਵੱਜੀ ਵਧਾਈਆ। ਰਾਮ ਰਮਈਆ ਖੇਲ ਨਿਆਰਾ, ਹਰਿ ਖੇਲੇ ਬੇਪਰਵਾਹੀਆ। ਲੰਕਾ ਗੜ੍ਹ ਤੋੜੇ ਹੰਕਾਰਾ, ਦੁਸ਼ਟ ਹੰਕਾਰੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਨਿਰਗੁਣ ਜੋਤ ਕਰੇ ਰੁਸ਼ਨਾਈਆ। ਤ੍ਰੇਤੇ ਤੇਰਾ ਪੂਰਾ ਵੇਸ, ਹਰਿ ਪੂਰੇ ਆਪ ਕਰਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰੇ ਆਦੇਸ, ਨਿਉਂ ਨਿਉਂ ਸੀਸ ਝੁਕਾਇਆ। ਰਿਖ ਮੁਨ ਖੁਲ੍ਹੜੇ ਕੇਸ, ਕੇਸੀ ਚਵਰ ਕਰਾਇਆ। ਪੂਜ ਪੁਜਾਏ ਗਣਪਤ ਗਣੇਸ਼, ਰਾਮ ਸੀਤਾ ਨਾਮ ਧਿਆਇਆ। ਦੁਆਪਰ ਹੋਏ ਦਰ ਦਰਵੇਸ਼, ਆਪ ਆਪਣੀ ਅਲੱਖ ਜਗਾਇਆ। ਵੇਖ ਵਖਾਣੇ ਨਰ ਨਰੇਸ਼, ਹਉਮੇ ਗੜ੍ਹ ਤੁੜਾਇਆ। ਪਰਗਟ ਹੋਏ ਰਿਖੀ ਕੇਸ਼, ਗਵਰਧਨ ਧਾਰੀ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰਿਆ ਵੇਸ, ਨਾਮ ਬੰਸਰੀ ਇਕ ਵਜਾਇਆ। ਨਾਮ ਬੰਸਰੀ ਸਾਚੀ ਫੂਕ, ਹਰਿ ਸਾਚੇ ਆਪ ਸੁਣਾਈਆ। ਲੋਆਂ ਪੁਰੀਆਂ ਸੁਣਾਏ ਸਾਚੀ ਕੂਕ, ਏਕਾ ਨਾਮ ਵਡਿਆਈਆ। ਮੂਰਖ ਮੁਗਧ ਸੁੱਤੇ ਘੂਕ, ਗੂੜ੍ਹੀ ਨੀਂਦ ਨਾ ਕੋਇ ਉਠਾਈਆ। ਦੁਆਪਰ ਖੇਲ ਗਈ ਚੂਕ, ਹਰਿ ਭਗਤ ਨਿਸ਼ਾਨਾ ਲਾਈਆ। ਏਕਾ ਸ਼ਬਦ ਰਿਹਾ ਫੂਕ, ਗੀਤਾ ਗਿਆਨ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਵਡ ਦਾਤਾ ਬੇਪਰਵਾਹੀਆ। ਦੁਆਪਰ ਅੰਤਮ ਗਿਆ ਰੁੱਠ, ਵੇਲਾ ਵਕ਼ਤ ਚੁਕਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖਾਲੀ ਠੂਠ, ਦਰ ਮੰਗਨ ਭਿਖ ਨਾ ਪਾਇਆ। ਹੰਕਾਰੀ ਵਿਕਾਰੀ ਟੰਗੇ ਪੁਠ, ਰਾਏ ਧਰਮ ਦਏ ਸਜ਼ਾਇਆ। ਆਪਣਾ ਦਵਾਰਾ ਆਪੇ ਲੁੱਟ, ਕਾਹਨਾ ਕ੍ਰਿਸ਼ਨਾ ਮੁਖ ਛੁਪਾਇਆ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਪੀਤਾ ਘੁੱਟ, ਜਿਸ ਜਨ ਦਇਆ ਕਮਾਇਆ। ਆਵਣ ਜਾਵਣ ਗਿਆ ਛੁੱਟ, ਲੱਖ ਚੁਰਾਸੀ ਵਿਚ ਨਾ ਆਇਆ। ਕਲਜੁਗ ਕੂੜ ਕੁੜਿਆਰੀ ਪੌਹ ਗਈ ਫੁੱਟ, ਚਾਰੋਂ ਕੁੰਟ ਅੰਧੇਰਾ ਛਾਇਆ। ਨਾਲ ਲਿਆਇਆ ਜੂਠ ਝੂਠ, ਮੋਹ ਵਿਕਾਰਾ ਬੰਧ ਬੰਧਾਇਆ। ਪੁਰਖ ਅਬਿਨਾਸ਼ੀ ਗਿਆ ਤੁਠ, ਹਉਮੇ ਹੰਗਤਾ ਗੜ੍ਹ ਸੁਹਾਇਆ। ਸਚ ਵਸਤ ਨਾ ਦਿਤੀ ਇਕ ਮੁੱਠ, ਖਾਲੀ ਹੱਥ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਗਤ ਭੰਡਾਰ ਇਕ ਭਰਾਇਆ। ਜਗਤ ਭੰਡਾਰਾ ਮਾਇਆ ਮੋਹ, ਹਰਿ ਸਾਚਾ ਆਪ ਭਰਾਇੰਦਾ। ਕਲਜੁਗ ਕੂੜਾ ਘਰ ਘਰ ਮੰਦਰ ਅੰਦਰ ਰਿਹਾ ਛੋਹ, ਆਪ ਆਪਣਾ ਤਨ ਕਟਾਇੰਦਾ। ਸਾਧ ਸੰਤ ਜੀਵ ਜੰਤ ਬਚਿਆ ਰਹੇ ਨਾ ਕੋ, ਦਹਿ ਦਿਸ਼ਾ ਫੇਰੀ ਪਾਇੰਦਾ। ਚਾਰੋਂ ਕੁੰਟ ਦਹਿ ਦਿਸ਼ਾ ਗੁਰਮੁਖ ਆਤਮ ਪੰਚ ਵਿਕਾਰਾ ਰਹੀ ਰੋ, ਨੇਤਰ ਰੋ ਰੋ ਨੀਰ ਵਹਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਤੁਧ ਬਿਨ ਕੋਈ ਨਾ ਸੁਣੇ ਸੋ, ਸੋ ਪੁਰਖ ਨਿਰੰਜਣ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਕਲਜੁਗ ਆਪ ਵਰਤਾਇੰਦਾ। ਕਲਜੁਗ ਕੂੜਾ ਹੋ ਜਵਾਨ, ਚਾਰ ਕੁੰਟ ਉਠ ਧਾਇਆ। ਜੂਠ ਝੂਠ ਫੜ ਨਿਸ਼ਾਨ, ਏਕਾ ਝੰਡਾ ਰਿਹਾ ਝੁਲਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਪੰਜ ਸ਼ੈਤਾਨ, ਸਗਲਾ ਸੰਗ ਨਿਭਾਇਆ। ਮਾਇਆ ਮਮਤਾ ਖੋਲ੍ਹ ਦੁਕਾਨ, ਜੀਵਾਂ ਜੰਤਾਂ ਰਿਹਾ ਵਖਾਇਆ। ਤੋਲਾ ਬੈਠਾ ਬੇਈਮਾਨ, ਪੂਰਾ ਤੋਲ ਨਾ ਕੋਈ ਤੁਲਾਇਆ। ਕਾਲਾ ਚੋਲਾ ਵਿਚ ਜਹਾਨ, ਏਕਾ ਬਸਤਰ ਤਨ ਛੁਹਾਇਆ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਹਰਿ ਸਾਚਾ ਖ਼ੁਸ਼ੀ ਮਨਾਇਆ। ਕਲਜੁਗ ਮਿਲਿਆ ਧੁਰ ਫ਼ਰਮਾਣ, ਲੋਕਮਾਤ ਪੂਰਾ ਕਰਮ ਰਿਹਾ ਕਰਾਇਆ। ਪੰਡਤ ਪਾਂਧੇ ਮਿਲੇ ਨਾ ਮੇਲ ਸ੍ਰੀ ਭਗਵਾਨ, ਜੂਠਾ ਝੂਠਾ ਮਸਤਕ ਤਿਲਕ ਲਗਾਇਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਵੇਦ ਪੁਰਾਨੀ ਦਿਸ ਨਾ ਆਇਆ। ਪਾਰਬ੍ਰਹਮ ਪ੍ਰਭ ਹੋ ਮਿਹਰਵਾਨ, ਆਪ ਆਪਣਾ ਰੂਪ ਵਟਾਇਆ। ਸ਼ਬਦ ਸੁਤ ਕਰ ਬਲਵਾਨ, ਏਕਾ ਹੁਕਮ ਸੁਣਾਇਆ। ਲੋਕਮਾਤ ਨੌਜਵਾਨ, ਆਪ ਆਪਣਾ ਦਰਸਾਇਆ। ਪੰਜ ਤਤ ਕਰ ਪਰਵਾਨ, ਈਸਾ ਮੂਸਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਹਦੀਸਾ ਏਕਾ ਰਿਹਾ ਪੜ੍ਹਾਇਆ। ਇਕ ਹਦੀਸਾ ਏਕਾ ਰਾਗ, ਏਕਾ ਰਿਹਾ ਅਲਾਈਆ। ਏਕਾ ਸੀਸਾ ਏਕਾ ਤਾਜ, ਏਕਾ ਰਿਹਾ ਹੰਢਾਈਆ। ਏਕਾ ਕਰਤਾ ਏਕਾ ਕਾਜ, ਏਕਾ ਰਿਹਾ ਕਰਾਈਆ। ਏਕਾ ਮਾਰਨਹਾਰਾ ਵਾਜ, ਆਪ ਆਪਣੀ ਵਾਜ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸਦਾ ਵਾਹਿਦ ਖ਼ੁਦਾ ਆਪਣੀ ਆਪ ਅਲਾਈਆ। ਆਪਣੀ ਸਦਾ ਆਪ ਲਗਾ, ਆਪਣਾ ਦਰ ਖੁਲ੍ਹਾਇਆ। ਆਪਣਾ ਗਦਾ ਆਪ ਅਖਵਾ, ਘਰ ਆਪਣਾ ਵੇਖ ਵਖਾਇਆ। ਆਪਣਾ ਮਤਾ ਆਪ ਪਕਾ, ਆਪਣਾ ਹੁਕਮ ਚਲਾਇਆ। ਲੋਕਮਾਤ ਵੇਖੇ ਆਪਣਾ ਰਾਹ, ਆਪ ਆਪਣਾ ਮਾਰਗ ਲਾਇਆ। ਸ਼ਬਦ ਸਰੂਪੀ ਬਣ ਮਲਾਹ, ਇਕ ਮੁਹੰਮਦ ਲਿਆ ਉਠਾਇਆ। ਏਕਾ ਅਲਫ ਲਿਆ ਪੜ੍ਹਾ, ਏਕਾ ਦਰ ਖੁਲ੍ਹਾਇਆ। ਏਕਾ ਨਾਅਰਾ ਲਿਆ ਸੁਣਾ, ਏਕਾ ਆਇਤ ਪੜ੍ਹਾਇਆ। ਕਾਇਨਾਤ ਸਾਰੀ ਵੇਖ ਵਖਾ, ਕਲਮੀ ਕਲਮਾ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਵੇਸ ਵਟਾਇਆ। ਸ਼ਬਦ ਅਮਾਮ ਕਲਮਾ ਏਕ, ਏਕ ਨੂਰ ਅਲਾਹੀਆ। ਏਕਾ ਨੇਤਰ ਰਿਹਾ ਵੇਖ, ਏਕਾ ਦੀਨ ਸਲਾਹੀਆ। ਏਕਾ ਔਲੀਆ ਏਕਾ ਪੀਰ ਸ਼ੇਖ਼, ਦਸਤਗੀਰ ਇਕ ਅਖਵਾਈਆ। ਏਕਾ ਮੁੱਲਾਂ ਇਕ ਮੁਸਾਇਕ ਏਕਾ ਧਾਰੇ ਭੇਖ, ਪਰਵਰਦਿਗਾਰ ਇਕ ਅਖਵਾਈਆ। ਏਕਾ ਲਾਵਣਹਾਰਾ ਮੇਖ, ਏਕਾ ਦਾਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਦਏ ਵਡਿਆਈਆ। ਸ਼ਬਦੀ ਸ਼ਬਦ ਕਰ ਪਸਾਰਾ, ਸ਼ਬਦੀ ਵੇਸ ਵਟਾਇਆ। ਮਹਿਬਾਨ ਬੀਦੋ ਬੀ ਖੈਰ ਯਾ ਅੱਲਾ ਏਕੰਕਾਰਾ, ਏਕਾ ਕਰਨੀ ਰਿਹਾ ਕਰਾਇਆ। ਆਦਿ ਸ਼ਕਤ ਸੇਵਾਦਾਰਾ, ਆਦਿ ਨਿਰੰਜਣ ਸੰਗ ਰਖਾਇਆ। ਜੋਤ ਨਿਰੰਜਣ ਮੇਲਾ ਕੰਤ ਭਤਾਰਾ, ਨਾਰੀ ਪੁਰਖਾ ਰੂਪ ਵਟਾਇਆ। ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੇ ਧਾਮ ਸੁਹਾਇਆ। ਹੱਕ ਹਕੀਕਤ ਵੇਖ ਕਿਨਾਰਾ, ਲਾਸ਼ਰੀਕ ਆਪ ਖ਼ੁਦਾਇਆ। ਐਨਲਹੱਕ ਕਰ ਪਿਆਰਾ, ਮੁਕਾਮੇ ਹੱਕ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਦਿਤਾ ਵਰ, ਸ਼ਬਦ ਸ਼ਬਦੀ ਰਿਹਾ ਚਲਾਇਆ। ਸ਼ਬਦ ਡੋਰ ਹੱਥ ਕਰਤਾਰ, ਆਪਣੀ ਆਪ ਰਖਾਈਆ। ਵੇਖ ਵਖਾਣੇ ਚਾਰ ਯਾਰ, ਸੰਗ ਮੁਹੰਮਦ ਦਏ ਸਲਾਹੀਆ। ਅੱਲਾ ਰਾਣੀ ਇਕ ਪਿਆਰ, ਸਿਰ ਬਸਤਰ ਏਕਾ ਪਾਈਆ। ਵੇਖ ਵਖਾਣੇ ਹਰਿ ਪਰਵਰਦਿਗਾਰ, ਚੌਦਾਂ ਤਬਕਾਂ ਫੋਲ ਫੋਲਾਈਆ। ਚੌਦਾਂ ਹੱਟਾਂ ਵਣਜ ਵਾਪਾਰ, ਏਕਾ ਰਿਹਾ ਕਰਾਈਆ। ਤੋਲਾ ਤੋਲ ਤੋਲੇ ਅਪਰ ਅਪਾਰ, ਨਾਮ ਵਟਾ ਏਕਾ ਪਾਈਆ। ਬੋਲੀ ਬੋਲਾ ਬੋਲੇ ਸ਼ਬਦ ਜੈਕਾਰ, ਏਕਾ ਨਾਅਰਾ ਲਾਈਆ। ਕਲਜੁਗ ਵੇਖੇ ਤੇਰਾ ਕੂੜ ਪਸਾਰ, ਕੂੜੀ ਕਿਰਿਆ ਕਿਰਤ ਕਮਾਈਆ। ਮਿਲਿਆ ਮੇਲ ਮੀਤ ਮੁਰਾਰ, ਮੁਹੰਮਦ ਮੁਹੰਮਦੀ ਸੰਗ ਰਖਾਈਆ। ਅੰਤਮ ਅਹਿਮਦੀ ਪਾਰ ਕਿਨਾਰ, ਚੌਦਾਂ ਚੌਦਾਂ ਦਏ ਦੁਹਾਈਆ। ਚੌਦਾਂ ਚੌਦਾਂ ਰੋਵਣ ਜ਼ਾਰੋ ਜ਼ਾਰ, ਸਤਿ ਸਤਿ ਪੁਰਖ ਵੱਡੀ ਵਡਿਆਈਆ। ਏਕਾ ਸ਼ਰਅ ਸ਼ਰਾਇਤ ਕਰ ਤਿਆਰ, ਸ਼ਾਹ ਸ਼ਹਾਨਾ ਦਏ ਜਣਾਈਆ। ਤੀਸ ਬਤੀਸਾ ਸੇਵਾਦਾਰ, ਰਸਨਾ ਜਿਹਵਾ ਰਿਹਾ ਹਿਲਾਈਆ। ਕੁਰਾਨ ਹਦੀਸਾ ਅਪਰ ਅਪਾਰ, ਬੀਸ ਬੀਸਾ ਆਪ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਗ ਮੁਹੰਮਦ ਵੇਖ ਵਖਾਈਆ। ਸੰਗ ਮੁਹੰਮਦ ਚਾਰ ਯਾਰ, ਚਾਰ ਯਾਰੀ ਵਡ ਵਡਿਆਈਆ। ਚਾਰੋਂ ਕੁੰਟ ਹਾਹਾਕਾਰ, ਜੀਵ ਜੰਤ ਰਹੇ ਕੁਰਲਾਈਆ। ਧਰਤ ਮਾਤ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਸਾਧਾਂ ਸੰਤਾਂ ਹਾਹਾਕਾਰ, ਅੱਠੇ ਪਹਿਰ ਧੁਨ ਉਪਜਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਆਪ ਆਪਣੀ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਆਪ ਆਪਣੀ ਬੂਝ ਬੁਝਾਈਆ। ਸ਼ਬਦ ਗੁਰ ਵਡ ਵਡ ਗਿਆਤਾ, ਹਰਿ ਆਪਣਾ ਆਪ ਉਪਾਇਆ। ਉਤਮ ਰੱਖਣੀ ਏਕਾ ਜਾਤਾ, ਵਰਨ ਬਰਨ ਵਿਚ ਨਾ ਆਇਆ। ਆਦਿ ਸ਼ਕਤ ਬਣੀ ਸਾਚੀ ਮਾਤਾ, ਅਕਾਲ ਪੁਰਖ ਪਿਤਾ ਨਾਉਂ ਧਰਾਇਆ। ਜੁਗ ਜੁਗ ਲੋਕਮਾਤ ਮਿਟੇ ਅੰਧੇਰੀ ਰਾਤਾ, ਏਕਾ ਸਾਚਾ ਚੰਦ ਚੜ੍ਹਾਇਆ। ਧੁਰਦਰਗਾਹੀ ਦੇਵੇ ਸਾਚੀ ਦਾਤਾ, ਸਾਚੀ ਭਿਛਿਆ ਝੋਲੀ ਪਾਇਆ। ਗਊ ਗ਼ਰੀਬਾਂ ਪੁੱਛੇ ਵਾਤਾ, ਆਵੇ ਜਾਵੇ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰਤ ਮਾਤ ਦਿਤਾ ਵਰ, ਏਕਾ ਧੀਰਜ ਧੀਰ ਬੰਧਾਇਆ। ਧਰਤ ਮਾਤ ਸੁਣ ਪੁਕਾਰ, ਹਰਿ ਸਾਚੇ ਨੈਣ ਉਘਾੜਿਆ। ਨੇਤਰ ਨੀਰ ਨਾ ਵਹੌਣਾ ਜ਼ਾਰੋ ਜ਼ਾਰ, ਪ੍ਰਭ ਪਾਵਣਹਾਰਾ ਸਾਰਿਆ। ਲੋਕਮਾਤ ਕਰੇ ਵਿਚਾਰ, ਆਪ ਆਪਣਾ ਖੇਲ ਖਿਲਾ ਰਿਹਾ। ਆਪਣਾ ਅੰਗ ਕਰੇ ਭੰਗ, ਚਾੜ੍ਹੇ ਰੰਗ ਸ੍ਰਿਸ਼ਟ ਸਬਾਈ ਅਪਰ ਅਪਾਰਿਆ। ਅਨਾਥ ਅਨਾਥਾਂ ਕਟੇ ਭੁੱਖ ਨੰਗ, ਦੇਵੇ ਨਾਮ ਸ਼ਬਦ ਸਹਾਰਿਆ। ਇਕ ਵਜਾਏ ਸੱਚਾ ਮਰਦੰਗ, ਤਾਲ ਆਪਣਾ ਆਪ ਵਖਾ ਰਿਹਾ। ਸ਼ਬਦ ਗੁਰ ਲੋਆਂ ਪੁਰੀਆਂ ਆਪੇ ਲੰਘ, ਲੋਕਮਾਤ ਧਰਤ ਸੁਹਾ ਰਿਹਾ। ਨਾਨਕ ਆਤਮ ਸੇਜ ਵਛਾਈ ਸਚ ਪਲੰਘ, ਹਰਿ ਸਾਚਾ ਆਸਣ ਲਾ ਰਿਹਾ। ਨਿਰਗੁਣ ਰੂਪ ਲਾਇਆ ਆਪਣੇ ਅੰਗ, ਨਿਰਗੁਣ ਨਿਰਗੁਣ ਵਿਚ ਸਮਾ ਰਿਹਾ। ਸਰਗੁਣ ਹੋਇਆ ਸੂਰਾ ਸਰਬੰਗ, ਹਰਿ ਸਾਚੇ ਦਰਸ਼ਨ ਪਾ ਰਿਹਾ। ਦੋਏ ਜੋੜ ਏਕਾ ਦਾਤ ਲਈ ਮੰਗ, ਖਿਮਾ ਗ਼ਰੀਬੀ ਤੇਰੇ ਚਰਨ ਦਵਾਰਿਆ। ਮਨ ਮਤ ਲੱਖ ਚੁਰਾਸੀ ਲੱਗਾ ਜੰਗ, ਨਾਮ ਸ਼ਸਤਰ ਸ਼ਬਦ ਖੰਡਾ ਦੇ ਅਪਰ ਅਪਾਰਿਆ। ਪਾਰਬ੍ਰਹਮ ਦਰ ਦਰਵੇਸ਼ ਨਾ ਗਿਆ ਸੰਗ, ਰਸਨਾ ਬੋਲੇ ਨਿਰੰਕਾਰ ਨਿਰੰਕਾਰ ਨਿਰੰਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਸਾਚਾ ਦਰ ਵਖਾ ਲਿਆ। ਦਰ ਦਰਵੇਸ਼ ਦਰ ਪਰਵਾਨਾ, ਨਾਨਕ ਨਿਰਗੁਣ ਰੂਪ ਵਟਾਇਆ। ਨਾ ਕੋਈ ਦੀਸੇ ਪੰਜ ਤਤ ਨਿਸ਼ਾਨਾ, ਘਰ ਸਾਚੇ ਆਸਣ ਲਾਇਆ। ਮਿਲਿਆ ਮੇਲ ਸ੍ਰੀ ਭਗਵਾਨਾ, ਥਿਰ ਘਰ ਸਾਚਾ ਵੇਖ ਵਖਾਇਆ। ਏਕਾ ਖੇਲ ਖੇਲ ਮਹਾਨਾ, ਨਿਰਗੁਣ ਨੂਰ ਹੋਏ ਰੁਸ਼ਨਾਇਆ। ਏਕਾ ਸ਼ਬਦ ਇਕ ਤਰਾਨਾ, ਏਕਾ ਗਾਣਾ ਰਿਹਾ ਗਾਇਆ। ਛੱਤੀ ਰਾਗ ਨਾ ਕੋਈ ਪਰਵਾਨਾ, ਰਾਗ ਰਾਗਨੀ ਨਾ ਕੋਈ ਸੁਣਾਇਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨਾ, ਆਪ ਆਪਣਾ ਨਾਦ ਰਿਹਾ ਵਜਾਇਆ। ਨਾਨਕ ਨਿਰਗੁਣ ਸੁਣੇ ਕਾਨਾ, ਏਕਾ ਕਾਨ ਰਖਾਇਆ। ਪਾਇਆ ਪਦ ਹਰਿ ਨਿਰਬਾਨਾ, ਹਰਿ ਹਰਿ ਵਿਚ ਸਮਾਇਆ। ਮਿਲਿਆ ਨਾਮ ਧੁਰ ਫ਼ਰਮਾਨਾ, ਨਾਮ ਸਤਿ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਰੱਖਣਹਾਰਾ ਪੱਤ ਦੋ ਜਹਾਨਾ ਹੋਏ ਸਹਾਇਆ। ਨਾਨਕ ਦਰ ਘਰ ਸਾਚਾ ਪਾ, ਦੋਏ ਜੋੜ ਕਰੇ ਨਿਮਸਕਾਰਾ। ਪ੍ਰਭ ਅਬਿਨਾਸ਼ੀ ਬੇਪਰਵਾਹ, ਦੇਵੇ ਸ਼ਬਦ ਹੁਲਾਰਾ। ਦੋਹਾਂ ਵਿਚੋਲਾ ਏਕਾ ਥਾਂ, ਨਾ ਕੋਈ ਦੂਸਰ ਪਾਰ ਕਿਨਾਰਾ। ਏਕਾ ਅੱਖਰ ਏਕਾ ਨਾਂ, ਚੌਥੇ ਜੁਗ ਆਪ ਵਿਚਾਰਾ। ਚੌਥੇ ਜੁਗ ਦਿਸੇ ਰਾਹ, ਚਾਰ ਅੱਖਰ ਕਰ ਪਿਆਰਾ। ਚਾਰ ਅੱਖਰ ਰੱਖੇ ਵੱਖਰ, ਸਤਿ ਨਾਮ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਅੱਖਰ ਖੋਲ੍ਹੇ ਕਿਵਾੜਾ। ਊੜਾ ਓਅੰਕਾਰ, ਹਰਿ ਰਘੁਰਾਇਆ। ਐੜਾ ਅੱਖ ਉਘਾੜ, ਹਰਿ ਹਰਿ ਦਰਸ਼ਨ ਪਾਇਆ। ਈੜੀ ਇਸ਼ਟ ਅਪਾਰ, ਨਾਨਕ ਗੁਰ ਇਕ ਮਨਾਇਆ। ਸੱਸਾ ਸਤਿਗੁਰ ਪੁਰਖ ਅਪਾਰ, ਸਤਿ ਸਰੂਪ ਸਮਾਇਆ। ਤਿੰਨ ਤਤ ਨਾ ਕਰੇ ਅਕਾਰ, ਨਾ ਕੋਈ ਅਕਾਰ ਰਖਾਇਆ। ਨੱਨਾ ਨਿਰਗੁਣ ਵੇਸ ਅਪਰ ਅਪਾਰ, ਨਿਝਧਾਰਾ ਰਿਹਾ ਚਲਾਇਆ। ਮੰਮਾ ਮੇਲਾ ਵਿਚ ਸੰਸਾਰ, ਨਾਨਕ ਨਾਮੇ ਨਾਮ ਮਿਲਾਇਆ। ਗੁਰ ਚੇਲਾ ਸੋਹੇ ਇਕ ਦਵਾਰਾ, ਚੇਲਾ ਗੁਰ ਵੇਖ ਵਖਾਇਆ। ਨਾਮ ਸਤਿ ਕਰ ਪਰਧਾਨ, ਚਾਰ ਕੁੰਟਾਂ ਚੱਕਰ ਚਲਾਇਆ। ਚਾਰ ਵਰਨਾਂ ਇਕ ਗਿਆਨ, ਏਕਾ ਮੰਤਰ ਦ੍ਰਿੜਾਇਆ। ਏਕਾ ਆਤਮ ਏਕਾ ਹਰਿ ਹਰਿ ਏਕਾ ਧਿਆਨ, ਪਾਰਬ੍ਰਹਮ ਇਕ ਅਖਵਾਇਆ। ਭਰਮੇ ਭੁੱਲੇ ਜੀਵ ਨਿਧਾਨ, ਮਾਇਆ ਬੰਧਨ ਬੰਧ ਬੰਧਾਇਆ। ਏਕਾ ਕਲਮਾ ਇਕ ਈਮਾਨ, ਏਕਾ ਪੂਜਾ ਪਾਠ ਵੇਦ ਪੁਰਾਨ, ਏਕਾ ਇਸ਼ਟ ਦੇਵ ਗੁਰ ਮਨਾਇਆ। ਏਕਾ ਜੋਤ ਸ੍ਰੀ ਭਗਵਾਨ, ਏਕਾ ਸ਼ਬਦ ਕਰੇ ਜਣਾਇਆ। ਜੁਗ ਜੁਗ ਖੇਲੇ ਖੇਲ ਮਹਾਨ, ਆਪ ਆਪਣੀ ਖੇਲ ਖਿਲਾਇਆ। ਕਲਜੁਗ ਕੂੜਾ ਕਰ ਪਰਵਾਨ, ਕੂੜ ਕੂੜੇ ਨਿਹੋਂ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸਤ ਹਰਿਜਨ ਝੋਲੀ ਪਾਈਆ। ਨਾਨਕ ਗੁਰ ਵਸਤ ਅਨਮੋਲ, ਚਾਰ ਵਰਨਾਂ ਰਿਹਾ ਵੰਡਾਈਆ। ਤੇਰਾਂ ਤੇਰਾਂ ਤੋਲੇ ਤੋਲ, ਕਲਜੁਗ ਕੰਡਾ ਹੱਥ ਉਠਾਈਆ। ਮਨਮੁਖ ਜੀਵ ਰਹੇ ਅਨਭੋਲ, ਭੇਵ ਕੋਈ ਨਾ ਪਾਈਆ। ਕਲਜੁਗ ਅੰਤਮ ਵੱਜਣ ਢੋਲ, ਚਾਰੋਂ ਕੁੰਟ ਹੋਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਨਾਨਕ ਇਹ ਸਮਝਾਈਆ। ਨਾਨਕ ਗੁਰ ਕਰ ਵਿਚਾਰ, ਸਤਿਗੁਰ ਪੁਰਖ ਮਨਾਇਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਸਦਾ ਸਦਾ ਚਿਤ ਲਾਇਆ। ਸਦਾ ਸੁਹੇਲਾ ਦੋ ਜਹਾਨ, ਨਿਤ ਨਵਿਤ ਵੇਖ ਵਖਾਇਆ। ਵੇਖ ਵਖਾਏ ਗੋਪੀ ਕਾਹਨ, ਰਾਸ ਮੰਡਲ ਡੇਰਾ ਲਾਇਆ। ਕਲਜੁਗ ਤੇਰੀ ਕੂੜ ਦੁਕਾਨ, ਸ੍ਰਿਸ਼ਟ ਸਬਾਈ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਦਿਤਾ ਵਰ, ਤੀਰ ਨਿਸ਼ਾਨਾ ਇਕ ਸਿਖਾਇਆ। ਤੀਰ ਨਿਸ਼ਾਨਾ ਮਾਰੇ ਮਾਰ, ਸ਼ਬਦ ਗੁਰ ਵਡਿਆਈਆ। ਨਾਨਕ ਗੁਰ ਆਰ ਪਾਰ, ਅੰਗਦ ਅੰਗ ਤੁੜਾਈਆ। ਅੰਗਦ ਹੋਇਆ ਖ਼ਬਰਦਾਰ, ਅਮਰਦਾਸੇ ਲਏ ਜਗਾਈਆ। ਅਮਰਦਾਸ ਮੀਤ ਮੁਰਾਰ, ਅਰਜਨ ਸੇਵ ਕਮਾਈਆ। ਅਰਜਨ ਹੋਇਆ ਠਾਂਡਾ ਦਰਬਾਰ, ਹਰਿਗੋਬਿੰਦ ਲਏ ਅੰਗੜਾਈਆ। ਹਰਿਗੋਬਿੰਦ ਜੋਧਾ ਸੂਰਬੀਰ ਬਲੀ ਧੀਰ ਬਲਵਾਨ, ਹਰਿ ਹਰਿ ਦਏ ਬੂਝ ਬੁਝਾਈਆ। ਹਰਿਰਾਏ ਹਰਿ ਪਾਏ ਸਾਰ, ਹਰਿਕ੍ਰਿਸ਼ਨਾ ਦਏ ਵਡਿਆਈਆ। ਹਰਿਕ੍ਰਿਸ਼ਨਾ ਬਾਲ ਨਿਧਾਨ, ਬਾਲ ਬਾਲਾ ਰੂਪ ਵਟਾਈਆ। ਤੇਗ ਬਹਾਦਰ ਹੋ ਮਿਹਰਵਾਨ, ਆਪ ਆਪਣਾ ਭੇਟ ਚੜ੍ਹਾਈਆ। ਗੁਰ ਗੋਬਿੰਦ ਕਰ ਨਿਸ਼ਾਨ, ਪੰਚਮ ਪੰਚਾਂ ਕਰੇ ਪੜ੍ਹਾਈਆ। ਪੰਚਮ ਮੇਲਾ ਦੋ ਜਹਾਨ, ਦਰ ਦਵਾਰੇ ਰਿਹਾ ਕਰਾਈਆ। ਮੰਦਰ ਵੇਖੇ ਸਚ ਮਕਾਨ, ਕਾਇਆ ਖੋਜ ਖੋਜਾਈਆ। ਏਕਾ ਦੇਵੇ ਧੁਰ ਫ਼ਰਮਾਣ, ਏਕਾ ਨਾਮ ਪੜ੍ਹਾਈਆ। ਊਚਾਂ ਨੀਚਾਂ ਇਕ ਗਿਆਨ, ਵਰਨ ਗੋਤ ਇਕ ਰਖਾਈਆ। ਅੰਮ੍ਰਿਤ ਸਾਚਾ ਪੀਣ ਖਾਣ, ਲੋਕਮਾਤ ਵੰਡ ਵੰਡਾਈਆ। ਸ਼ਬਦ ਖੰਡਾ ਤੀਰ ਕ੍ਰਿਪਾਨ, ਤਨ ਗਾਤਰੇ ਰਿਹਾ ਲਟਕਾਈਆ। ਕੇਸ ਸੀਸ ਹਰਿ ਜਗਦੀਸ, ਮੇਲ ਮੇਲਾ ਸਹਿਜ ਸੁਭਾਈਆ। ਧੀਰਜ ਯਤ ਸਤਿ ਸੰਤੋਖੀ ਕੱਛ ਗੁਰਮੁਖ ਤਨ ਪਹਿਨਾਈਆ। ਨਾਮ ਕੜਾ ਤੋੜ ਹੰਕਾਰੀ ਗੜਾ, ਏਕਾ ਤੰਦਨ ਹੱਥ ਬੰਧਾਈਆ। ਸਚ ਕੰਘਾ ਆਪਣੇ ਨਾਮ ਰੰਗਾ, ਦੁਰਮਤ ਮੈਲ ਦਏ ਗਵਾਈਆ। ਰਣਜੀਤ ਨਗਾਰਾ ਵੱਜੇ ਮਰਦੰਗਾ, ਅਨਹਦ ਢੋਲ ਸੇਵਾ ਲਾਈਆ। ਅੰਦਰ ਮੰਦਰ ਮਿਲੇ ਮੇਲ ਸੂਰਾ ਸਰਬੰਗਾ, ਨਾ ਮਰੇ ਨਾ ਜਾਈਆ। ਗੁਰਮੁਖ ਤੇਰੀ ਆਤਮ ਸੇਜਾ ਸ਼ਬਦ ਰੰਗੀਲੇ ਬੈਠ ਪਲੰਘਾ, ਦਿਵਸ ਰੈਣ ਨੈਣ ਉਠਾਈਆ। ਸਰ ਸਰੋਵਰ ਵਖਾਏ ਗੋਦਾਵਰੀ ਕੰਢਾ, ਨਾਦੇਰ ਦੇਰ ਲਾਈਆ। ਗੁਰਮੁਖਾਂ ਵੰਡਾਈ ਆਪਣੀ ਵੰਡਾ, ਆਪ ਆਪਣਾ ਭੇਟ ਚੜ੍ਹਾਈਆ। ਪਾਰਬ੍ਰਹਮ ਪ੍ਰਭ ਵੇਖਣਹਾਰਾ ਕੋਟਨ ਕੋਟ ਕੋਟ ਬ੍ਰਹਿਮੰਡਾ, ਬ੍ਰਹਿਮੰਡ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਿਹਾ ਜਣਾਈਆ। ਗੁਰ ਗੋਬਿੰਦ ਜਗਤ ਜਣਾ, ਆਪਣਾ ਰੂਪ ਵਟਾਇਆ। ਪੁਰਖ ਅਬਿਨਾਸ਼ੀ ਦਏ ਸਲਾਹ, ਸਾਚਾ ਮਾਰਗ ਲਾਇਆ। ਸ਼ਬਦੀ ਸ਼ਬਦ ਬਣ ਮਲਾਹ, ਹਰਿਜਨ ਲਏ ਉਠਾਇਆ। ਜੋ ਖੋਜੇ ਸੋ ਲੇਵੇ ਪਾ, ਆਪਣਾ ਬੋਲ ਅਲਾਇਆ। ਮਨਮੁਖ ਭੁੱਲੇ ਕੋਈ ਜਾਣੇ ਨਾ, ਰਾਹ ਖੈਹਿੜਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਾਹ ਦਸਾਇਆ। ਗੁਰ ਗੋਬਿੰਦ ਹਰਿ ਕਰਤਾਰ, ਏਕਾ ਰੰਗ ਰੰਗਾਇਆ। ਦੋਹਾਂ ਮੇਲਾ ਇਕ ਦਵਾਰ, ਏਕਾ ਘਰ ਸੁਹਾਇਆ। ਏਕਾ ਮੰਗੇ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹਿਆ। ਏਕਾ ਬਣੇ ਦਾਤਾ ਦਾਨੀ ਵਡ ਦਾਤਾਰ, ਆਪਣੀ ਭਿਛਿਆ ਦੇਵੇ ਝੋਲੀ ਪਾਇਆ। ਸੁਣਾਏ ਸ਼ਬਦ ਅਪਰ ਅਪਾਰ, ਭੇਵ ਅਭੇਦਾ ਭੇਵ ਖੁਲ੍ਹਾਇਆ। ਜੁਗ ਜੁਗ ਖੇਲ ਹਰਿ ਨਿਰੰਕਾਰ, ਲੋਕਮਾਤੀ ਵੇਸ ਵਟਾਇਆ। ਆਵਣ ਜਾਵਣ ਜਗਤ ਪਿਆਰ, ਗੁਰਮੁਖਾਂ ਲਏ ਤਰਾਇਆ। ਗੁਰ ਗੋਬਿੰਦ ਬੋਲੇ ਲਲਕਾਰ, ਤੇਰਾ ਭਾਣਾ ਮੋਹੇ ਭਾਇਆ। ਸੱਥਰ ਵਿਛਾਇਆ ਤੇਰਾ ਯਾਰ, ਸੂਲਾ ਸੇਜ ਹੰਢਾਇਆ। ਖੰਜਰ ਪਿਆਲਾ ਕਰ ਤਿਆਰ, ਗੁਰਮੁਖਾਂ ਲਹੂ ਚੁਆਇਆ। ਤੇਰੇ ਦਰ ਦਿਤਾ ਵਾਰ, ਤੇਰਾ ਤੇਰੀ ਝੋਲੀ ਪਾਇਆ। ਤੇਰਾ ਮੇਰਾ ਰਿਹਾ ਆਧਾਰ, ਮੇਰਾ ਕਰਜ਼ਾ ਤੇਰੇ ਸਿਰ ਰਖਾਇਆ। ਅੱਗੋਂ ਬੋਲੇ ਨਰ ਨਿਰੰਕਾਰ, ਗੁਰ ਗੋਬਿੰਦ ਆਪ ਮਨਾਇਆ। ਗੁਰ ਗੋਬਿੰਦ ਤੇਰਾ ਬੋਲਾ ਹੋਏ ਜੈਕਾਰ, ਜੈ ਜੈਕਾਰਾ ਨਾਉਂ ਧਰਾਇਆ। ਨਿਰਗੁਣ ਜੋਤ ਜਗੇ ਅਗੰਮ ਅਪਾਰ, ਦਿਸ ਕਿਸੇ ਨਾ ਆਇਆ। ਗੁਰਸਿਖ ਉਠਾਏ ਜਿਉਂ ਆਲਣਿਉਂ ਡਿਗੇ ਬੋਟ, ਆਪ ਆਪਣੀ ਗੋਦ ਉਠਾਇਆ। ਤੇਰੇ ਤਨ ਸ਼ਬਦ ਨਗਾਰੇ ਲੱਗੇ ਚੋਟ, ਦੋ ਜਹਾਨਾਂ ਦਏ ਸੁਣਾਇਆ। ਲੱਖ ਚੁਰਾਸੀ ਕੱਢੇ ਖੋਟ, ਭੁੱਲ ਰਹੇ ਨਾ ਰਾਇਆ। ਭੇਖ ਪਖੰਡੀ ਸਾਧ ਸੰਤ ਪਕੜ ਉਠਾਏ ਕੋਟੀ ਕੋਟ, ਤੀਰਥ ਤੱਟਾਂ ਫੇਰਾ ਪਾਇਆ। ਕਲਜੁਗ ਕਾਲਾ ਕਾਲੀ ਬੰਨੀ ਫਿਰੇ ਲੰਗੋਟ, ਚਾਰੋਂ ਕੁੰਟ ਉਠ ਉਠ ਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਲਏ ਵਡਿਆਇਆ। ਗੁਰ ਗੋਬਿੰਦ ਹਰਿ ਦਰ ਪਾ, ਨੇਤਰ ਨੈਣ ਉਘਾੜਿਆ। ਤੇਰਾ ਤੇਰੇ ਲਹਿਣੇ ਦਿਤਾ ਪਾ, ਤੇਰਾ ਕਾਰਜ ਤੇਰੇ ਆਪ ਸਵਾਰਿਆ। ਤੇਰਾ ਭਾਣਾ ਸਹਿਣਾ ਤੇਰੇ ਦਰ ਰਿਹਾ ਸੁਣਾ, ਮੇਰਾ ਤੇਰਾ ਇਕ ਕਿਨਾਰਿਆ । ਵੰਝ ਮੁਹਾਨਾ ਏਕਾ ਚੱਪੂ ਲਾ, ਏਕਾ ਬੇੜਾ ਅਪਰ ਅਪਾਰਿਆ। ਏਕਾ ਖੇਵਟ ਖੇਟ ਨਾਮ ਧਰਾ, ਏਕਾ ਧੱਕਾ ਲਾ ਰਿਹਾ। ਪਿਤਾ ਪੂਤ ਮਾਤ ਪਿਤ ਬੇਟਾ ਗੋਦ ਉਠਾ, ਪਿਛਲਾ ਮੂਲ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪਣਾ ਵੇਸ ਵਟਾ ਰਿਹਾ। ਇਕ ਅਕੱਲਾ ਪੁਰਖ ਅਗੰਮ ਅਪਾਰਾ । ਆਪੇ ਵਸਿਆ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜਾ। ਆਪਣੀ ਜੋਤੀ ਦੀਪਕ ਆਪੇ ਬਲਾ, ਆਪਣਾ ਆਪ ਕੀਆ ਉਜਿਆਰਾ। ਆਪਣਾ ਘਰ ਆਪਣਾ ਦਰ ਹਰਿ ਆਪੇ ਮੱਲਾ, ਆਪੇ ਕਰੇ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪਣਾ ਆਪ ਲਿਆ ਅਵਤਾਰਾ। ਹਰਿ ਅਵਤਾਰ ਜੋਤ ਸਰੂਪ, ਜੋਤੀ ਜਾਮਾ ਪਾਇਆ। ਰਾਜ ਰਾਜਨ ਸ਼ਾਹ ਭੂਪ, ਵਡ ਸਿਕਦਾਰ ਅਖਵਾਇਆ। ਡੰਕ ਵਜਾਏ ਚਾਰੋਂ ਕੁੰਟ, ਨਿਹਕਲੰਕਾ ਨਾਉਂ ਧਰਾਇਆ। ਮੇਟ ਮਿਟਾਏ ਜੂਠ ਝੂਠ ਪਖੰਡ, ਸਚ ਸੁੱਚ ਦਏ ਵਰਤਾਇਆ। ਜਨ ਭਗਤਾਂ ਆਪੇ ਜਾਏ ਤੁਠ, ਆਪ ਆਪਣਾ ਮੇਲ ਮਿਲਾਇਆ। ਅੰਤਮ ਕਰੇ ਏਕਾ ਮੁਠ, ਪੰਚਮ ਪੰਚਮ ਗੰਢ ਬੰਧਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇਆ। ਨਿਹਕਲੰਕ ਹਰਿ ਨਰਾਇਣ, ਨਿਰਗੁਣ ਜੋਤ ਜਗਾਈਆ। ਰਸਨਾ ਕਿਸੇ ਨਾ ਸਕੇ ਕਹਿਣ, ਵੇਦ ਪੁਰਾਨ ਨਾ ਕੋਈ ਅਲਾਈਆ। ਅੰਜੀਲ ਕੁਰਾਨ ਪਾਵੇ ਵੈਣ, ਅੰਤਮ ਰੋ ਰੋ ਦਏ ਦੁਹਾਈਆ। ਕਲਜੁਗ ਕੂੜਾ ਨਾਤਾ ਸਾਕ ਸੱਜਣ ਸੈਣ, ਪ੍ਰਭ ਸਾਚਾ ਰਿਹਾ ਤੁੜਾਈਆ। ਲਾੜੀ ਮੌਤ ਕਰੇ ਸ਼ੰਗਾਰ ਧਰਮ ਸਪੁਤਰੀ ਡੈਣ, ਚਾਰੋਂ ਕੁੰਟ ਨੈਣ ਉਠਾਈਆ । ਰਾਏ ਧਰਮ ਚੁਕਾਏ ਲਹਿਣ ਦੇਣ, ਲੱਖ ਚੁਰਾਸੀ ਵੇਖ ਵਖਾਈਆ। ਚਿਤਰ ਗੁਪਤ ਕਿਸੇ ਨਾ ਦੇਵੇ ਬਹਿਣ, ਲਿਖਿਆ ਲੇਖਾ ਅੱਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਏਕ ਅਖਵਾਈਆ। ਏਕਾ ਏਕ ਅਕਲ ਕਲ ਧਾਰੀ, ਆਦਿ ਪੁਰਖ ਅਖਵਾਇਆ। ਜੋਤੀ ਜਾਮਾ ਭੇਖਾ ਨਿਆਰੀ, ਏਕਾ ਡੰਕ ਵਜਾਇਆ। ਸ਼ਬਦ ਖੰਡਾ ਤੇਜ਼ ਕਟਾਰੀ, ਸੋ ਪੁਰਖ ਨਿਰੰਜਣ ਹੱਥ ਉਠਾਇਆ। ਹੰ ਹੰਗਤਾ ਕਰੇ ਖ਼ਵਾਰੀ, ਪੰਜ ਤਤ ਕਰੇ ਜਣਾਇਆ। ਮਤ ਬੁਧ ਹੋਏ ਪਨਹਾਰੀ, ਮਨ ਮਨੂਆ ਦਏ ਸਜਾਇਆ। ਸੁਰਤ ਸੁਰਤੀ ਕਰ ਪਿਆਰੀ, ਸ਼ਬਦ ਸ਼ਬਦੀ ਮੇਲ ਮਿਲਾਇਆ। ਖਿਚੀ ਜਾਏ ਵਾਰੋ ਵਾਰੀ, ਏਕਾ ਦੂਜਾ ਪੰਧ ਮੁਕਾਇਆ। ਤੀਜਾ ਨੈਣ ਰਿਹਾ ਉਘਾੜੀ, ਅੰਧ ਅੰਧੇਰ ਮਿਟਾਇਆ। ਚੌਥਾ ਪਦ ਇਕ ਨਿਰਬਾਨੀ, ਪਰਮ ਪੁਰਖ ਸਮਾਇਆ। ਪੰਚਮ ਮੇਲਾ ਸਾਚੇ ਹਾਣੀ, ਸਤਿਗੁਰ ਘਰ ਸੁਹਾਇਆ। ਛੇਵੇਂ ਛੱਪਰ ਛੰਨ ਨਾ ਕੋਇ ਵਖਾਨੀ, ਮੰਦਰ ਮਸਜਿਦ ਗੁਰੂਦਵਾਰ ਦਿਸ ਨਾ ਆਇਆ। ਸੱਤਵੇਂ ਮੇਲਾ ਪੁਰਖ ਸੁਲਤਾਨੀ, ਸਤਿ ਪੁਰਖਾ ਵੇਖ ਵਖਾਇਆ। ਅੱਠਵੇਂ ਅੱਠਾਂ ਤੱਤਾਂ ਕਰ ਕੁਰਬਾਨੀ, ਆਪ ਆਪਣਾ ਭੇਟ ਚੜ੍ਹਾਇਆ। ਨੌਵੇਂ ਨੌ ਦਰ ਹੋਏ ਖਾਲੀ, ਦਰ ਸਾਚਾ ਏਕਾ ਭਾਇਆ। ਦਸਵੇਂ ਮੇਲਾ ਹਰਿ ਸ਼ਬਦ ਪਾਲੀ, ਜੋਤੀ ਜੋਤ ਲਏ ਮਿਲਾਇਆ। ਅੰਮ੍ਰਿਤ ਨੀਰ ਸੁਹਾਏ ਸਾਚੇ ਤਾਲੀ, ਸਰ ਸਰੋਵਰ ਇਕ ਵਖਾਇਆ। ਅੰਮ੍ਰਿਤ ਫਲ ਲੱਗੇ ਕਾਇਆ ਡਾਲ੍ਹੀ, ਰਸ ਮਿਠਾ ਇਕ ਚਖਾਇਆ। ਪਾਰਬ੍ਰਹਮ ਪੁਰਖ ਪਰਖੋਤਮ ਮੂਰਤ ਅਕਾਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਏਕਾ ਦਰ ਏਕਾ ਹਰਿ ਏਕਾ ਘਰ ਏਕਾ ਦਏ ਸੁਹਾਇਆ। ਏਕਾ ਦਰ ਹਰਿ ਸੁਹੌਣਾ, ਘਰ ਸਾਚੇ ਵੱਜੀ ਵਧਾਈਆ। ਕਲਜੁਗ ਅੰਤਮ ਮੇਟ ਮਿਟੌਣਾ, ਜੂਠ ਝੂਠ ਰਹਿਣ ਨਾ ਪਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਚਾਰ ਵਰਨਾਂ ਕਰੇ ਕੁੜਮਾਈਆ। ਊਚਾਂ ਨੀਚਾਂ ਰਾਓ ਰੰਕਾਂ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹੌਣਾ, ਏਕਾ ਦਰ ਸੁਹਾਈਆ। ਏਕਾ ਰਾਗ ਸ੍ਰਿਸ਼ਟ ਸਬਾਈ ਗੌਣਾ, ਮੁਸਲਮ ਹਿੰਦੂ ਸਿਖ ਈਸਾਈ ਇਕ ਪੜ੍ਹਾਈਆ। ਸੋ ਪੁਰਖ ਨਿਰੰਜਣ ਸਾਚਾ ਜਾਪ ਜਪੌਣਾ, ਹੰ ਹੰਗਤਾ ਦਏ ਮਿਟਾਈਆ। ਧਰਮ ਨਿਸ਼ਾਨਾ ਇਕ ਝਲੌਣਾ, ਸੱਤਾਂ ਦੀਪਾਂ ਦਏ ਰਖਾਈਆ। ਨੌਂ ਖੰਡ ਏਕਾ ਮਾਰਗ ਲੌਣਾ, ਨੌਂ ਦਰ ਵੇਖ ਵਖਾਈਆ। ਕੋਟਨ ਕੋਟ ਕਾਇਆ ਗੜ੍ਹ ਬੰਕ ਦਵਾਰ ਸੁਹੌਣਾ, ਆਪ ਆਪਣੀ ਜੋਤ ਕਰੇ ਰੁਸ਼ਨਾਈਆ। ਸਚ ਸੁੱਚ ਸਤਿ ਸੰਤੋਖ ਸਤਿ ਵਰਤੌਣਾ, ਸਾਂਤਕ ਸਤਿ ਸਮਾਈਆ। ਕਲਜੁਗ ਜੀਵ ਕਾਗ ਫੜ ਫੜ ਹੰਸ ਬਣੌਣਾ, ਸੋਹੰ ਚੋਗ ਚੁਗਾਈਆ। ਚਰਨ ਦਵਾਰੇ ਆਪ ਰਖੌਣਾ, ਸਚਖੰਡ ਵੱਡੀ ਵਡਿਆਈਆ। ਲੱਖ ਚੁਰਾਸੀ ਫੰਦ ਕਟੌਣਾ, ਮਾਤ ਗਰਭ ਫੇਰ ਨਾ ਆਈਆ। ਰਾਏ ਧਰਮ ਦਰ ਬੰਦ ਕਰੌਣਾ, ਲਾੜੀ ਮੌਤ ਨਾ ਕਰੇ ਕੁੜਮਾਈਆ। ਸਤਿਗੁਰ ਪੂਰੇ ਹਾਜ਼ਰ ਹਜ਼ੂਰੇ ਏਕਾ ਸਗਨ ਮੁਖ ਲਗੌਣਾ, ਏਕਾ ਗੀਤ ਸੁਹਾਗੀ ਗਾਈਆ। ਧਾਮ ਅਵੱਲੜੇ ਮੇਲ ਮਿਲੌਣਾ, ਸੁਰਤੀ ਸ਼ਬਦੀ ਮੇਲ ਮਿਲਾਈਆ। ਪੰਚਮ ਸਖੀਆਂ ਮਿਲ ਮਿਲ ਮੰਗਲ ਗੌਣਾ, ਅਨਹਦ ਢੋਲ ਵਜਾਈਆ। ਨਿਰਗੁਣ ਰੂਪ ਸਤਿ ਸਾਂਤਕ ਜਿਸ ਜਨ ਪੌਣਾ, ਨਿਹਕਲੰਕ ਸੱਚੀ ਸਰਨਾਈਆ। ਗੋਬਿੰਦ ਗੋਬਿੰਦ ਸਿੰਘ ਹਰਿ ਦਰਸ ਦਿਖੌਣਾ, ਕਲਗੀ ਤੋੜਾ ਸੀਸ ਟਿਕਾਈਆ। ਮੁਕੰਦ ਮਨੋਹਰ ਹਰਿ ਨਜ਼ਰੀ ਔਣਾ, ਕਾਹਨਾ ਬੰਸਰੀ ਇਕ ਵਜਾਈਆ। ਰਾਮ ਰਾਮਾ ਵੇਸ ਵਟੌਣਾ, ਚਿੱਲਾ ਤੀਰ ਕਮਾਨ ਚੜ੍ਹਾਈਆ। ਅਸ਼ਟਭੁਜ ਹਰਿ ਸੰਗ ਰਖੌਣਾ, ਸਿੰਘ ਸ਼ੇਰ ਵੱਡੀ ਵਡਿਆਈਆ। ਆਦਿ ਸ਼ਕਤ ਹਰਿ ਖੇਲ ਖਿਲੌਣਾ, ਖੇਲੇ ਖੇਲ ਹਰ ਘਟ ਥਾਈਂਆ। ਆਦਿ ਨਿਰੰਜਣ ਆਪਣਾ ਕਰਮ ਕਮੌਣਾ, ਆਦਿ ਪੁਰਖ ਆਪ ਅਖਵਾਈਆ। ਅਕਾਲ ਮੂਰਤ ਨਾਉਂ ਧਰੌਣਾ, ਅਕਲ ਕਲਾ ਸਮਾਈਆ। ਅਜ਼ੂਨੀ ਰਹਿਤ ਇਕ ਸੁਤ ਉਪਜੌਣਾ, ਹਰਿ ਸ਼ਬਦੀ ਨਾਉਂ ਧਰਾਈਆ। ਪਾਰਬ੍ਰਹਮ ਅਬਿਨਾਸ਼ੀ ਆਪਣੀ ਗੋਦ ਉਠੌਣਾ, ਆਪੇ ਰਿਹਾ ਹਿਲਾਈਆ। ਜਿਸ ਜਨ ਆਪਣਾ ਆਪ ਆਪਣੇ ਮੰਦਰ ਆਪੇ ਪੌਣਾ, ਆਏ ਚਲ ਸੱਚੀ ਸਰਨਾਈਆ। ਪਰਖਣਹਾਰਾ ਅਵਣਾ ਗਵਣਾ, ਅਵਣ ਗਵਣ ਪਾਰ ਕਰਾਈਆ। ਜੁਗ ਜੁਗ ਪੂਰਨ ਭਗਵੰਤ ਭਗਤ ਪੂਰੀ ਕਰਨਹਾਰਾ ਭਾਵਨਾ, ਜੋ ਭਾਵਨੀ ਮਨ ਰਖਾਈਆ। ਭੇਸ ਵਟਾਏ ਜਿਉਂ ਬਲ ਦਵਾਰੇ ਬਾਵਨਾ, ਕਲਜੁਗ ਸ਼ੁਕਰ ਪਰੋਹਤ ਆਪਣੀ ਅੱਖ ਕਢਾਈਆ। ਗੁਰਸਿਖ ਪਕੜਨ ਆਇਆ ਦਾਮਨਾ, ਗੁਰ ਗੋਬਿੰਦ ਹੱਥ ਵਡਿਆਈਆ। ਸਤਿਗੁਰ ਪੂਰਾ ਬਣਿਆ ਜ਼ਾਮਨਾ, ਨਾ ਸਕੇ ਕੋਇ ਲੜ ਛੁੜਾਈਆ। ਨੇੜ ਨਾ ਆਏ ਤ੍ਰਿਸਨਾ ਕਾਮਨਾ, ਤਾਮਸ ਤ੍ਰਿਸਨਾ ਦਏ ਜਲਾਈਆ। ਮੋਹ ਚੁਕਾਏ ਕਾਮਨ ਕਾਮਨਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਮਿਟੇ ਰੈਣ ਅੰਧੇਰੀ ਸ਼ਾਮਨਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਗੁਰਸਿਖਾਂ ਲਹਿਣਾ ਦੇਣਾ ਚੁੱਕੇ ਆਹਮਣੋ ਸਾਮ੍ਹਣਾ, ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਮੇਟਣ ਆਇਆ ਕਾਲੀ ਸ਼ਾਹੀਆ। ਕਲਜੁਗ ਕੂੜਾ ਲੱਗਾ ਦਾਗ਼, ਨਾ ਕੋਇ ਮਾਤ ਧੁਆਇਆ । ਜੀਵ ਜੰਤ ਬਣੇ ਕਾਗ, ਜੂਠ ਝੂਠ ਵਿਸ਼ਟਾ ਮੁਖ ਰਖਾਇਆ। ਕੋਇ ਨਾ ਸੁਣੇ ਆਤਮ ਅੰਤਰ ਅਨਹਦ ਰਾਗ, ਘਰ ਘਰ ਵਾਜੇ ਰਿਹਾ ਵਜਾਇਆ। ਸੁਰਤ ਸਵਾਣੀ ਨਾ ਗਈ ਜਾਗ, ਪੰਚ ਵਿਕਾਰਾ ਰਿਹਾ ਜਗਾਇਆ। ਘਰ ਸਾਜਨ ਸਾਚੇ ਨਾ ਲਾਇਆ ਭਾਗ, ਤਨ ਮੁਨਾਰਾ ਖਾਲੀ ਇਕ ਦਿਸਾਇਆ। ਦੀਪਕ ਜੋਤ ਨਾ ਜਗੇ ਚਿਰਾਗ਼, ਦੀਵਾ ਬੱਤੀ ਨਾ ਕੋਇ ਟਿਕਾਇਆ। ਨਹਾਵਣ ਨਹਾਏ ਨਾ ਮਜਨ ਮਾਘ, ਸਰ ਸਰੋਵਰ ਨਾ ਵੇਖ ਵਖਾਇਆ। ਕਲਜੁਗ ਜੀਵ ਹੋਏ ਕਾਗ, ਦਿਵਸ ਰੈਣ ਰਹੇ ਕੁਰਲਾਇਆ। ਮੰਦਰ ਮਸਜਿਦ ਗੁਰੂਦਵਾਰੇ ਗਾ ਗਾ ਥੱਕੇ ਆਪਣਾ ਰਾਗ, ਨਾਦੀ ਰਾਗ ਕਿਸੇ ਨਾ ਗਾਇਆ। ਘਰ ਘਰ ਨਾਰੀ ਸੇਜ ਹੰਢਾਏ ਜਗਤ ਸੁਹਾਗ, ਸਾਚਾ ਕੰਤ ਨਾ ਕਿਸੇ ਹੰਢਾਇਆ। ਘਰ ਘਰ ਚੁੱਲੇ ਅਗਨੀ ਮਿਲੇ ਆਗ, ਅਗਨ ਤਤ ਨਾ ਕਿਸੇ ਜਲਾਇਆ। ਮਾਤ ਪਿਤ ਪੁੱਤਰ ਧੀਆਂ ਹੋਇਆ ਵੈਰਾਗ, ਬਿਰਹੋਂ ਵੈਰਾਗ ਨਾ ਕੋਈ ਸਤਾਇਆ। ਆਪਣੀ ਕਰਨੀ ਆਪੇ ਗਏ ਲਾਗ, ਆਪ ਆਪਣਾ ਕਰਮ ਕਮਾਇਆ। ਆਪਣਾ ਮੰਦਰ ਮਹੱਲ ਅਟੱਲ ਨਾ ਵੇਖਿਆ ਭਾਗ, ਚਾਰੋਂ ਕੁੰਟ ਉਠ ਉਠ ਧਾਇਆ। ਸਤਿਗੁਰ ਪੂਰੇ ਚਰਨੀ ਗਿਆ ਨਾ ਲਾਗ, ਮੂਰਖ ਮੂੜ੍ਹੇ ਜਨਮ ਗਵਾਇਆ। ਕਾਇਆ ਮਾਟੀ ਝੂਠੀ ਦੇਹ ਮਲੰਮਾ ਪਾਜ, ਜਗਤ ਕੁਠਾਲੀ ਦਏ ਤਪਾਇਆ । ਗੁਰਮੁਖ ਨਾਮ ਸਵਰਨ ਉਤੇ ਲੱਗੇ ਸੁਹਾਗ, ਕੰਚਨ ਰੂਪ ਵਟਾਇਆ। ਸਤਿ ਸੰਤੋਖ ਤਨ ਬੱਧਾ ਕਿਸੇ ਨਾ ਤਾਗ, ਮਾਵਾਂ ਪੁਤਰਾਂ ਤਨ ਤੜਾਗ ਰਖਾਇਆ। ਅੰਤਮ ਕਿਸੇ ਨਾ ਪਕੜੀ ਵਾਗ, ਬੇਮੁਹਾਰਾ ਉਠ ਉਠ ਧਾਇਆ। ਮਨੂਆ ਮਨ ਨਾ ਲਿਆ ਸਾਧ, ਮਨ ਕਾ ਮਣਕਾ ਨਾ ਫੇਰ ਫਿਰਾਇਆ। ਮਤ ਮਤਵਾਲੀ ਨਾ ਸੁਣਿਆ ਰਾਗ, ਆਪ ਆਪਣਾ ਮਤਾ ਪਕਾਇਆ। ਬੁੱਧੀ ਸੋਈ ਨਾ ਗਈ ਜਾਗ, ਕਲਜੁਗ ਪੜਦਾ ਪਾਇਆ। ਨਾਤਾ ਜੋੜਿਆ ਜਗਤ ਸੱਜਣ ਸਾਕ, ਹਰਿ ਸੱਜਣ ਦਿਸ ਨਾ ਆਇਆ । ਗੁਰ ਦਰ ਮੰਦਰ ਧੀਆਂ ਭੈਣਾਂ ਰਹੇ ਝਾਕ, ਆਪਣੇ ਅੰਦਰ ਝਾਕ ਨਾ ਕੋਈ ਲਗਾਇਆ। ਰੈਣ ਸਬਾਈ ਮੂਰਖ ਝੂਠੇ ਧੰਦੇ ਖੋਲ੍ਹਣ ਤਾਕ, ਆਪਣਾ ਤਾਕ ਨਾ ਕੋਈ ਖੁਲ੍ਹਾਇਆ। ਹਉਮੇ ਹੰਗਤਾ ਮਾਇਆ ਮਮਤਾ ਚੜ੍ਹੇ ਰਾਕ, ਸ਼ਬਦ ਅਸਵ ਨਾ ਕੋਈ ਦੌੜਾਇਆ। ਸਾਧ ਸੰਤ ਜੀਵ ਜੰਤ ਬਣ ਬਣ ਬੈਠੇ ਪਾਕੀ ਪਾਕ, ਪੱਤਤ ਪਾਵਨ ਨਾ ਕੋਈ ਮਨਾਇਆ। ਦੂਰ ਦੁਰੇਡੇ ਦੇਸ ਪਰਦੇਸ ਲਿਖ ਲਿਖ ਭੇਜਣ ਡਾਕ, ਆਪਣਾ ਸੁਨੇਹੜਾ ਗੁਰ ਗੋਬਿੰਦ ਨਾ ਕਿਸੇ ਘਲਾਇਆ। ਘਰ ਘਰ ਬੈਠੇ ਕਰੋੜੀ ਲੱਖ, ਨਾਮ ਵਣਜ ਨਾ ਕੋਈ ਰਖਾਇਆ। ਰੁੱਤ ਬਸੰਤ ਵੇਖੇ ਫੁੱਲ ਫਲ ਡਾਲ੍ਹੀ ਪਤ, ਆਪਣਾ ਸਿਮਲ ਨਾ ਕਿਸੇ ਲਹਿਰਾਇਆ। ਭੈਣ ਭਰਾਵਾਂ ਪੁੱਛਦੇ ਫਿਰਦੇ ਵਾਤ, ਆਪਣੀ ਸੂਝ ਨਾ ਕੋਈ ਕਰਾਇਆ। ਸ਼ਾਹ ਬਾਣੀਆ ਲੇਖਾ ਕੱਢੀ ਫਿਰਦੇ ਬਾਕੀ ਬਾਕ, ਆਪਣੀ ਬਾਕੀ ਨਾ ਕੋਈ ਜਣਾਇਆ। ਭਰ ਭਰ ਪਿਆਲੇ ਮਦਿ ਪਿਆਵਣ ਬਣ ਬਣ ਸਾਕ, ਸਾਚਾ ਸਾਕੀ ਦਿਸ ਨਾ ਆਇਆ। ਮਨ ਮਤ ਬੁਧ ਕਰ ਕਰ ਵੇਸ ਹੋਏ ਚਲਾਕ, ਗੁਰਮਤ ਭੇਵ ਨਾ ਰਾਇਆ। ਕਰ ਕਰ ਥੱਕੇ ਪੂਜਾ ਪਾਠ, ਇਸ਼ਟ ਦੇਵ ਦਿਸ ਨਾ ਆਇਆ। ਨਹਾ ਨਹਾ ਥੱਕੇ ਤੀਰਥ ਤਾਟ, ਦੁਰਮਤ ਮੈਲ ਨਾ ਕੋਈ ਗਵਾਇਆ। ਵਣਜ ਕਰ ਕਰ ਅੱਕੇ ਹਾਟੋ ਹਾਟ, ਨਾਮ ਹੱਟ ਨਾ ਕੋਈ ਖੁਲਾਇਆ। ਕਾਇਆ ਬਸਤਰ ਅੰਤਮ ਜਾਣਾ ਪਾਟ, ਥਿਰ ਕੋਈ ਰਹਿਣ ਨਾ ਪਾਇਆ। ਗੁਰਸਿਖ ਗੁਰਚਰਨ ਦਵਾਰਾ ਔਖਾ ਘਾਟ, ਗੁਰਮੁਖ ਵਿਰਲੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਘਰ ਏਕਾ ਦਰ ਏਕਾ ਹਰਿ ਸੁਹਾਇਆ।
