੧੭ ਭਾਦਰੋਂ ੨੦੧੫ ਬਿਕ੍ਰਮੀ ਗੁਲਜ਼ਾਰ ਸਿੰਘ ਦੇ ਘਰ ਪਿੰਡ ਸਾਹੋ ਜ਼ਿਲਾ ਫੀਰੋਜ਼ਪੁਰ
ਆਦਿ ਜੋਤ ਹਰਿ ਨਿਰੰਕਾਰ, ਪਾਰਬ੍ਰਹਮ ਅਖਵਾਇਆ। ਨੂਰੋ ਨੂਰ ਅਪਰ ਅਪਾਰ, ਨੂਰੋ ਨੂਰ ਸਮਾਇਆ। ਕਰਤਾ ਪੁਰਖ ਖੇਲ ਅਪਾਰ, ਭੇਵ ਕੋਈ ਨਾ ਰਾਇਆ। ਅਗੰਮ ਅਗੰਮੜੇ ਵਸਿਆ ਧਾਮ ਨਿਆਰ, ਧਾਮ ਅਵੱਲੜਾ ਇਕ ਵਖਾਇਆ। ਹੱਡ ਮਾਸ ਨਾੜੀ ਚਮੜਾ ਨਾ ਕੋਈ ਪੰਜ ਤਤ ਅਕਾਰ, ਰੂਪ ਰੰਗ ਦਿਸ ਨਾ ਆਇਆ। ਨਾ ਕੋਈ ਸਾਧ ਸੰਤ ਗੁਰ ਪੀਰ ਅਵਤਾਰ, ਨਾ ਕੋਈ ਸੱਜਣ ਵੇਖ ਵਖਾਇਆ। ਲੱਖ ਚੁਰਾਸੀ ਨਾ ਕੋਈ ਪਿਆਰ, ਬ੍ਰਹਮ ਬ੍ਰਹਮ ਨਾ ਕੋਇ ਵੰਡ ਵੰਡਾਇਆ। ਸ਼ਿਵ ਸ਼ੰਕਰ ਨਾ ਕਰੇ ਕੋਈ ਵਿਚਾਰ, ਕਰੋੜ ਤੇਤੀਸਾ ਨਾ ਦਏ ਸੁਣਾਇਆ। ਸਰਬ ਕਲਾ ਏਕਾ ਏਕੰਕਾਰ, ਅਕਲ ਕਲਾ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਪਣਾ ਰੂਪ ਉਪਾਇਆ। ਪਾਰਬ੍ਰਹਮ ਹਰਿ ਬੇਪਰਵਾਹ, ਏਕਾ ਏਕ ਏਕੰਕਾਰਿਆ। ਨਿਰਗੁਣ ਜੋਤ ਹਰਿ ਅਥਾਹ, ਭੇਵ ਕੋਇ ਨਾ ਪਾ ਰਿਹਾ। ਆਪ ਆਪਣਾ ਜਾਣੇ ਥਾਂ, ਥਾਨ ਥਨੰਤਰ ਇਕ ਸੁਹਾ ਰਿਹਾ। ਨਾ ਕੋਈ ਗਗਨ ਮੰਡਲ ਕਰੇ ਛਾਂ, ਧਰਤ ਧਵਲ ਨਾ ਕੋਈ ਰਖਾ ਰਿਹਾ। ਰਵ ਸਸ ਨਾ ਕਰੇ ਕੋਈ ਛਾਂ, ਤਾਰਾ ਮੰਡਲ ਨਾ ਕੋਈ ਦਿਸ਼ਾ ਰਿਹਾ। ਪਵਣ ਹਵਨ ਨਾ ਕੋਈ ਕਰਾ, ਨਾ ਕੋਈ ਅਗਨ ਹਵਨ ਕਰਾ ਰਿਹਾ। ਦੀਵਾ ਬੱਤੀ ਨਾ ਕੋਈ ਜਗਾ, ਨਾ ਕੋਈ ਤੇਲ ਧਾਰ ਬੰਧਾ ਰਿਹਾ। ਕਮਲਾਪਤੀ ਆਪ ਅਖਵਾ, ਆਪ ਆਪਣਾ ਰੂਪ ਵਟਾ ਰਿਹਾ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਬਣਤ ਬਣਾ ਰਿਹਾ। ਨਾ ਕੋਈ ਭੈਣ ਨਾ ਭਰਾ, ਸਾਕ ਸੱਜਣ ਨਾ ਕੋਈ ਅਖਵਾ ਰਿਹਾ। ਨਾ ਕੋਈ ਨਗਰ ਨਾ ਗਿਰਾਂ, ਨਾ ਕੋਈ ਕੂਚਾ ਗਲੀ ਸੁਹਾ ਰਿਹਾ। ਨਾ ਕੋਈ ਰਾਗ ਧੁਨੀ ਰਿਹਾ ਸੁਣਾ, ਤਾਲ ਤਲਵਾੜਾ ਨਾ ਕੋਈ ਵਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਘਰ ਡਗਮਗਾ ਰਿਹਾ। ਜੋਤੀ ਨੂਰ ਪੁਰਖ ਅਕਾਲਾ, ਏਕਾ ਰੂਪ ਸਮਾਇਆ। ਆਪ ਅਪਰੰਪਰ ਹੋਏ ਦੀਨ ਦਿਆਲਾ, ਦਇਆਨਿਧ ਨਾਮ ਧਰਾਇਆ। ਪੀਰ ਪੈਗ਼ੰਬਰ ਨਾ ਕੋਈ ਸਵਾਲਾ, ਨਾ ਕੋਈ ਆਏ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ ਪਾਰਬ੍ਰਹਮ ਬੇਅੰਤ ਕੰਤ ਆਪ ਆਪਣੇ ਦਰ ਸੁਹਾਇਆ। ਹਰਿ ਪੁਰਖ ਹਰਿ ਭਗਵਾਨ, ਹਰਿ ਹਰਿ ਰੂਪ ਸਮਾਇਆ। ਆਪੇ ਜਾਣੇ ਆਪਣੀ ਆਣ, ਆਪ ਆਪਣਾ ਧਰਮ ਧਰਾਇਆ। ਆਪ ਬਣਾਏ ਆਪਣਾ ਮਕਾਨ, ਆਪ ਆਪਣਾ ਆਸਣ ਲਾਇਆ। ਆਪ ਝੁਲਾਏ ਆਪਣਾ ਇਕ ਨਿਸ਼ਾਨ, ਦੂਸਰ ਦਿਸ ਕਿਸੇ ਨਾ ਆਇਆ। ਆਪੇ ਸ਼ਾਹ ਆਪੇ ਸੁਲਤਾਨ, ਗ਼ਰੀਬ ਨਿਮਾਣਾ ਆਪ ਹੋ ਜਾਇਆ। ਆਪੇ ਰਾਜ ਆਪ ਰਾਜਾਨ, ਆਪੇ ਤਾਜ ਸੀਸ ਟਿਕਾਇਆ। ਆਪੇ ਤੇਜ਼ ਕੋਟਨ ਭਾਨ, ਆਪੇ ਨੂਰੋ ਨੂਰ ਕਰੇ ਰੁਸ਼ਨਾਇਆ। ਆਪੇ ਕਰਮ ਆਪੇ ਧਰਮ ਆਪੇ ਦੀਨ ਮਜ਼੍ਹਬ ਈਮਾਨ, ਜ਼ਾਤ ਪਾਤ ਨਾ ਕੋਈ ਰਖਾਇਆ। ਆਪੇ ਵੇਦ ਆਪ ਪੁਰਾਨ, ਸਿਮਰਤ ਸ਼ਾਸਤਰ ਵੇਖੇ ਮਾਰ ਧਿਆਨ, ਆਪ ਆਪਣਾ ਲੇਖ ਲਿਖਾਇਆ। ਆਪੇ ਗੀਤਾ ਆਪੇ ਗਿਆਨ, ਆਪੇ ਭਗਤ ਵਛਲ ਭਗਵਾਨ, ਆਪ ਆਪਣਾ ਰੂਪ ਵਟਾਇਆ। ਆਪੇ ਅੰਜੀਲ ਆਪੇ ਕੁਰਾਨ, ਆਪੇ ਬੇਐਬ ਪਰਵਰਦਿਗਾਰ ਕਰੇ ਖੇਲ ਮਹਾਨ, ਖੇਲਣਹਾਰ ਆਪ ਹੋ ਜਾਇਆ। ਆਪੇ ਖਾਣੀ ਬਾਣੀ ਕਰੇ ਪਛਾਣ, ਗਾਵਣਹਾਰਾ ਨਾਮ ਧਰਾਇਆ। ਆਪੇ ਜੋਧਾ ਸੂਰਬੀਰ ਬਲੀ ਬਲਵਾਨ, ਦਾਨੀ ਦਾਤਾ ਆਪ ਅਖਵਾਇਆ। ਆਪੇ ਤੀਰ ਆਪੇ ਕਮਾਨ, ਸ਼ਸਤਰ ਬਸਤਰ ਆਪ ਸਮਾਇਆ। ਆਪੇ ਰਾਗ ਆਪੇ ਕਾਨ, ਆਪੇ ਨਾਦੀ ਨਾਦ ਵਜਾਇਆ। ਆਪੇ ਪਾਰਬ੍ਰਹਮ ਬ੍ਰਹਮ ਕਰੇ ਨਿਸ਼ਾਨ, ਭੇਵ ਕੋਈ ਨਾ ਰਾਇਆ। ਆਦਿ ਅੰਤਾ ਹਰਿ ਭਗਵੰਤਾ ਏਕਾ ਏਕ ਪੁਰਖ ਸੁਲਤਾਨ, ਸਤਿ ਸਤਿਵਾਦੀ ਨਾਉਂ ਧਰਾਇਆ। ਜੁਗਾ ਜੁਗੰਤ ਖੇਲੇ ਖੇਲ ਮਹਾਨ, ਜੁਗ ਜੁਗ ਵੇਸ ਵਟਾਇਆ। ਜਨ ਭਗਤਾਂ ਦੇਵੇ ਨਾਮ ਦਾਨ, ਆਤਮ ਬ੍ਰਹਮ ਜਣਾਇਆ। ਏਕਾ ਦੂਜਾ ਭੌ ਚੁਕਾਨ, ਤੀਜਾ ਨੈਣ ਖੁਲ੍ਹਾਇਆ। ਚੌਥੇ ਪਦ ਕਰ ਪਰਵਾਨ, ਆਪਣਾ ਮੇਲ ਮਿਲਾਇਆ। ਪੰਚਮ ਮੇਲਾ ਧੁਰ ਫ਼ਰਮਾਣ, ਵਿਛੜ ਕਦੇ ਨਾ ਜਾਇਆ। ਛੇਵੇਂ ਛੱਪਰ ਛੰਨ ਨਾ ਕੋਈ ਮਕਾਨ, ਥਿਰ ਘਰ ਸਾਚੇ ਡੇਰਾ ਲਾਇਆ। ਸੱਤਵੇਂ ਸਤਿ ਪੁਰਖ ਹੋ ਮਿਹਰਵਾਨ, ਆਪ ਆਪਣਾ ਆਸਣ ਡਾਹਿਆ। ਨਿਰਮਲ ਜੋਤੀ ਜਗੇ ਮਹਾਨ, ਨੂਰੋ ਨੂਰ ਕਰੇ ਰੁਸ਼ਨਾਇਆ। ਨਾ ਕੋਈ ਗੋਪੀ ਨਾ ਕਾਹਨ, ਰਾਮ ਰਾਮਾ ਦਿਸ ਨਾ ਆਇਆ। ਇਕ ਅਕੱਲਾ ਖੇਲੇ ਖੇਲ ਮਹਾਨ, ਏਕੰਕਾਰਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼, ਆਪ ਆਪਣਾ ਘਰ ਸੁਹਾਇਆ। ਪੁਰਖ ਅਬਿਨਾਸ਼ ਪਾਰਬ੍ਰਹਮ, ਆਪ ਆਪਣਾ ਦਰ ਸੁਹਾਇੰਦਾ। ਆਪੇ ਜਾਣੇ ਆਪਣਾ ਵਰਨ, ਆਪ ਆਪਣੀ ਬਣਤ ਬਣਾਇੰਦਾ। ਆਪ ਆਪਣੀ ਲਾਗੇ ਸਰਨ, ਸਰਨਗਤ ਆਪ ਅਖਵਾਇੰਦਾ। ਆਪ ਆਪਣੀ ਕਰਨੀ ਕਰਨ, ਕਰਤਾ ਪੁਰਖ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਸਦਾ ਆਦੇਸ, ਜੁਗ ਜੁਗ ਵੇਸ ਵਟਾਇੰਦਾ। ਹਰਿ ਹਰਿ ਵੇਸ ਹਰਿ ਅਵੱਲਾ, ਏਕਾ ਏਕ ਕਰਾਇਆ। ਥਿਰ ਘਰ ਵਸਾਏ ਸਚ ਮਹੱਲਾ, ਏਕੰਕਾਰਾ ਰੂਪ ਵਟਾਇਆ। ਏਕੰਕਾਰਾ ਖੇਲੇ ਖੇਲ ਅਕੱਲਾ, ਅਕਲ ਕਲ ਅਖਵਾਇਆ। ਆਪੇ ਵਸਿਆ ਜਲਾ ਥਲਾ ਡੂੰਘੇ ਸਾਗਰ ਡੇਰਾ ਲਾਇਆ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ, ਉਚਾਂ ਟਿੱਲਾ ਫੋਲ ਫੋਲਾਇਆ। ਆਦਿ ਜੁਗਦਿ ਜੁਗ ਜੁਗ ਜਨ ਭਗਤਾਂ ਰੱਖੇ ਲਾਜ, ਲੋਕਮਾਤ ਰਾਹ ਚਲਾਇਆ। ਜੋਤ ਜਗਾਏ ਬਹੱਤਰ ਨਾੜ, ਅੰਧ ਅੰਧੇਰ ਰਹਿਣ ਨਾ ਪਾਇਆ। ਮੇਟ ਮਿਟਾਏ ਪੰਚਮ ਧਾੜ, ਹਉਮੇਂ ਰੋਗ ਗਵਾਇਆ। ਹਉਮੇ ਹੰਗਤਾ ਦੇਵੇ ਸਾੜ, ਮਾਇਆ ਮਮਤਾ ਮੋਹ ਚੁਕਾਇਆ। ਧਰਮ ਵਖਾਏ ਇਕ ਅਖਾੜ, ਅਨਹਦ ਵਾਜ਼ਾ ਇਕ ਵਜਾਇਆ। ਕਾਇਆ ਸੁਹਾਏ ਗਾਗਰ ਤਾਲ, ਅੰਮ੍ਰਿਤ ਜਲ ਭਰਾਇਆ। ਹਰਿਜਨ ਮਾਰੇ ਇਕ ਉਛਾਲ, ਕਾਗੋਂ ਹੰਸ ਬਣਾਇਆ। ਮੇਲ ਮਿਲਾਵਾ ਦੀਨ ਦਿਆਲ, ਗੁਰ ਸ਼ਬਦੀ ਮੇਲ ਮਿਲਾਇਆ। ਪਾਇਆ ਗੋਬਿੰਦ ਹਰਿ ਗੋਪਾਲ, ਗੋਬਿੰਦ ਰੂਪ ਸਮਾਇਆ। ਵੇਖ ਧਰਮ ਸੱਚੀ ਧਰਮਸਾਲ, ਮੰਦਰ ਅੰਦਰ ਕੁੰਡਾ ਲਾਹਿਆ। ਜੋਤੀ ਨੂਰ ਜਗੇ ਮਹਾਨ, ਅੱਠੇ ਪਹਿਰ ਡਗਮਗਾਇਆ। ਗੁਰਮੁਖ ਲੇਖੇ ਲੱਗੇ ਕਾਇਆ ਮਾਟੀ ਖਾਲ, ਪੰਜ ਤਤ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਹਰਿ ਭਗਵੰਤਾ, ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਆਪਣੀ ਧਾਰ ਚਲਾਇਆ। ਹਰਿ ਨਿਰੰਕਾਰਾ ਖੇਲ ਅਪਾਰਾ, ਇਕ ਅਕਾਰ ਕਰਾਇਆ। ਕੋਟਨ ਕੋਟੀ ਕੋਟ ਨਾ ਪਾਵਣ ਸਾਰਾ, ਕੋਟ ਕੋਟੀ ਵੇਖ ਵਖਾਇਆ। ਚੋਟੀ ਜੜ੍ਹ ਨਾ ਵੇਖੇ ਕੋਈ ਧਾਰਾ, ਕਵਣ ਰੂਪ ਹਰਿ ਸਹਾਇਆ। ਪਾਰਬ੍ਰਹਮ ਬੇਅੰਤ ਬੇਅੰਤ ਆਪੇ ਗੁਰ ਆਪੇ ਅਵਤਾਰਾ, ਆਪ ਆਪਣਾ ਲੇਖ ਲਿਖਾਇਆ। ਅਲੱਖ ਅਗੰਮ ਅਗੋਚਰ ਭੇਵ ਅਭੇਦ ਨਾ ਕੋਈ ਬੁਝੇ ਨਾ ਕਿਸੇ ਵਿਚਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਗੰਮ ਅਪਾਰਾ। ਖੇਲ ਖਿਲੰਤਾ ਹਰਿ ਗੋਬਿੰਦ, ਹਰਿ ਹਰਿ ਰੂਪ ਸਮਾਇਆ। ਆਪੇ ਮੇਟੇ ਆਪਣੀ ਚਿੰਤ, ਚਿੰਤਾ ਚਿਖਾ ਰਹਿਣ ਨਾ ਪਾਇਆ। ਆਪ ਉਪਜਾਏ ਆਪਣੀ ਬਿੰਦ, ਆਪ ਆਪਣਾ ਨਾਉਂ ਉਪਾਇਆ। ਆਪੇ ਗਹਿਰ ਗੰਭੀਰ ਸਾਗਰ ਸਿੰਧ, ਡੂੰਘਾ ਸਾਗਰ ਆਪ ਅਖਵਾਇਆ। ਆਪੇ ਦਾਤਾ ਦਾਨੀ ਆਪ ਬਖ਼ਸ਼ਿੰਦ, ਆਪਣੀ ਝੋਲੀ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਏਕਾ ਏਕ ਸਮਾਇਆ। ਆਦਿ ਅੰਤ ਏਕੰਕਾਰਾ, ਏਕਾ ਰੰਗ ਸਮਾਇੰਦਾ। ਪਾਰਬ੍ਰਹਮ ਪ੍ਰਭ ਲੈ ਅਵਤਾਰਾ, ਗੁਰ ਗੁਰ ਵੇਸ ਵਟਾਇੰਦਾ। ਗੁਰ ਮੂਰਤ ਅਕਾਲ ਵਿਚ ਸੰਸਾਰਾ, ਪੰਜ ਤਤ ਸਮਾਇੰਦਾ। ਨਿਰਗੁਣ ਜੋਤੀ ਸ਼ਬਦ ਧਾਰਾ, ਸ਼ਬਦੀ ਡੰਕ ਵਜਾਇੰਦਾ। ਬ੍ਰਹਮਾ ਵੇਦ ਨਾ ਪਾਏ ਸਾਰਾ, ਸ਼ਿਵ ਸ਼ੰਕਰ ਨਾ ਗਣਤ ਗਣਾਇੰਦਾ। ਕਰੋੜ ਤੇਤੀਸਾ ਰਿਹਾ ਪੁਕਾਰਾ, ਨਿਉਂ ਨਿਉਂ ਸੀਸ ਝੁਕਾਇੰਦਾ। ਅਕਾਲ ਪੁਰਖ ਦੀਨ ਦਿਆਲ ਮਾਰੇ ਏਕਾ ਨਾਅਰਾ, ਲੋਆਂ ਪੁਰੀਆਂ ਆਪ ਜਗਾਇੰਦਾ। ਮਾਤ ਪਤਾਲ ਅਕਾਸ਼ ਦਏ ਸਹਾਰਾ, ਗਗਨ ਮੰਡਲ ਵੇਖ ਵਖਾਇੰਦਾ। ਰਵ ਸਸ ਜੋਤੀ ਨੂਰ ਮੰਡਲ ਮੰਡਪ ਦਏ ਸਹਾਰਾ, ਸਤਿ ਪੁਰਖ ਨਾਉਂ ਧਰਾਇੰਦਾ। ਧਰਨੀ ਧਰਤ ਧਵਲ ਜਲ ਧਾਰਾ, ਜਲ ਬਿੰਬ ਆਪ ਉਪਾਇੰਦਾ। ਆਪ ਆਪਣਾ ਕਰ ਪਿਆਰਾ, ਪਾਰਬ੍ਰਹਮ ਅਖਵਾਇੰਦਾ। ਆਪ ਆਪਣਾ ਕਰ ਕਿਨਾਰਾ, ਆਪ ਆਪਣੀ ਵੰਡ ਵੰਡਾਇੰਦਾ। ਤ੍ਰੈਗੁਣ ਮਾਇਆ ਕਰ ਪਸਾਰਾ, ਪੰਜ ਤਤ ਅਖਵਾਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਬੰਨ੍ਹੇ ਧਾਰਾ, ਰਤ ਬੂੰਦ ਹੱਡ ਮਾਸ ਨਾੜੀ ਚੰਮ ਬਣਤ ਬਣਾਇੰਦਾ। ਨੌਂ ਦਵਾਰੇ ਖੋਲ੍ਹ ਕਿਵਾੜਾ, ਜਗਤ ਵੇਖ ਵਖਾਇੰਦਾ। ਮਹੱਲ ਅੰਦਰ ਧਰ ਮੁਨਾਰਾ, ਘਰ ਵਿਚ ਘਰ ਟਿਕਾਇੰਦਾ। ਉਚ ਮਹੱਲ ਅਟੱਲ ਚੜ੍ਹ ਉਚ ਮੁਨਾਰਾ, ਆਪਣਾ ਆਸਣ ਲਾਇੰਦਾ। ਡੂੰਘੀ ਭਵਰੀ ਪਾਰ ਕਿਨਾਰਾ, ਦਿਸ ਕਿਸੇ ਨਾ ਆਇੰਦਾ। ਪੰਚਮ ਗਾਇਣ ਵਾਰੋ ਵਾਰਾ, ਸਾਚੀ ਸੇਵਾ ਲਾਇੰਦਾ। ਜੋਤ ਨਿਰੰਜਣ ਹੋਏ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਅੰਮ੍ਰਿਤ ਆਤਮ ਰੱਖੇ ਠੰਡੀ ਠਾਰਾ, ਏਕਾ ਜਲ ਭਰਾਇੰਦਾ। ਬਜਰ ਕਪਾਟੀ ਤੋੜੇ ਤਾਲਾ, ਆਪਣੀ ਹੱਥੀ ਕੁੰਡਾ ਲਾਹਿੰਦਾ। ਦਸਮ ਦਵਾਰੀ ਬੈਠਾ ਦੀਨ ਦਿਆਲਾ, ਜਨ ਭਗਤਾਂ ਰਾਹ ਤਕਾਇੰਦਾ। ਗੁਰ ਸ਼ਬਦ ਆਦਿ ਅੰਤ ਜੁਗੋ ਜੁਗੰਤ ਹੋਏ ਰਖਵਾਲਾ, ਸਦਾ ਸਦ ਸੇਵ ਕਮਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲਾ, ਧਰਮ ਰਾਏ ਮੁਖ ਛੁਪਾਇੰਦਾ। ਅਗਨੀ ਸਾੜੇ ਨਾ ਜੋਤ ਜਵਾਲਾ, ਮੜੀ ਗੋਰ ਨਾ ਕੋਈ ਦਬਾਇੰਦਾ। ਜਿਸ ਜਨ ਪਾਇਆ ਗੁਰ ਧੁਰ ਪੁਰਖ ਅਕਾਲਾ, ਜੋਤੀ ਜੋਤ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਦਿ ਜੁਗਾਦਿ ਆਪਣੀ ਰਚਨ ਰਚਾਇੰਦਾ। ਆਦਿ ਪੁਰਖ ਸਰਬ ਘਟ ਦੀਨਾ, ਘਟ ਘਟ ਆਪ ਨਿਵਾਜਿਆ। ਆਪੇ ਖਾਣਾ ਆਪੇ ਪੀਣਾ, ਆਪੇ ਸਾਜਨ ਸਾਜਿਆ। ਆਪੇ ਮਰਨਾ ਆਪੇ ਜੀਨਾ, ਆਪੇ ਖੋਲ੍ਹਣਹਾਰਾ ਪਾਜਿਆ। ਆਪੇ ਜਲ ਆਪੇ ਮੀਨਾ, ਆਪੇ ਰੱਖਣਹਾਰਾ ਲਾਜਿਆ। ਆਪੇ ਚਾੜ੍ਹੇ ਰੰਗ ਭੀਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਮਾਤ ਧਰ ਜਨ ਭਗਤਾਂ ਸਵਾਰੇ ਕਾਜਿਆ। ਭਗਤ ਵਛਲ ਕਰਤਾਰ, ਆਪਣੀ ਕਲ ਧਾਰੀਆ। ਲੋਕਮਾਤ ਲੈ ਅਵਤਾਰ, ਖੇਲੇ ਖੇਲ ਅਗੰਮ ਅਪਾਰੀਆ। ਪੰਜ ਤਤ ਕਰ ਪਿਆਰ, ਨਿਰਗੁਣ ਸਰਗੁਣ ਮੇਲ ਮਿਲਾ ਰਿਹਾ। ਸਰਗੁਣ ਬੰਨੇ ਸਾਚੀ ਧਾਰ, ਸ਼ਬਦੀ ਸ਼ਬਦ ਸਮਾ ਰਿਹਾ। ਸ਼ਬਦੀ ਡੰਕ ਅਪਰ ਅਪਾਰ, ਲੋਆਂ ਪੁਰੀਆਂ ਆਪ ਹਿਲਾ ਰਿਹਾ। ਰਾਮ ਰਾਮਾ ਸ਼ਾਹ ਸੁਲਤਾਨਾ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾ ਰਿਹਾ। ਸਾਧਾਂ ਸੰਤਾਂ ਦਏ ਆਧਾਰ, ਆਦਿ ਜੁਗਾਦੀ ਕਰਮ ਕਮਾ ਰਿਹਾ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਖਿਮਾ ਗ਼ਰੀਬੀ ਝੋਲੀ ਪਾ ਰਿਹਾ। ਜੀਵਾਂ ਜੰਤਾਂ ਕਰ ਪਿਆਰ, ਕਰਤਾ ਕੀਮਤ ਆਪਣੀ ਆਪ ਚੁਕਾ ਰਿਹਾ। ਨੌਂ ਖੰਡ ਪ੍ਰਿਥਮੀ ਵੇਖੇ ਗੜ੍ਹ ਹੰਕਾਰ, ਨਾਮ ਖੰਡਾ ਇਕ ਉਠਾ ਰਿਹਾ। ਵੇਦ ਵਿਆਸਾ ਬਣ ਲਿਖਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਨਾਮ ਧਰਾ ਲਿਆ। ਉਚੇ ਟਿੱਲੇ ਕਰੇ ਵਿਹਾਰ, ਹਰਿ ਕਾ ਪਰਬਤ ਦਿਸ ਨਾ ਆ ਰਿਹਾ। ਬਜਰ ਕਪਾਟੀ ਲਾਈ ਸਿਲਾ, ਨਾ ਕੋਈ ਪਾੜ ਪਾਰ ਕਰਾ ਰਿਹਾ। ਰਸਨਾ ਏਕਾ ਚੜ੍ਹਿਆ ਚਿੱਲਾ, ਹਰਿ ਸ਼ਬਦੀ ਤੀਰ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾ ਰਿਹਾ। ਆਦਿ ਪੁਰਖ ਹਰਿ ਹਰਿ ਦੇਵਾ, ਏਕਾ ਏਕ ਅਖਵਾਇਆ। ਜਨ ਭਗਤਾਂ ਕਰੇ ਜੁਗ ਜੁਗ ਸੇਵਾ, ਆਪ ਆਪਣਾ ਵੇਸ ਵਟਾਇਆ। ਅੰਮ੍ਰਿਤ ਆਤਮ ਦੇਵੇ ਸਾਚਾ ਮੇਵਾ, ਨਿਹਚਲ ਧਾਮ ਖਵਾਇਆ। ਜੋ ਜਨ ਗਾਏ ਰਸਨਾ ਜਿਹਵਾ, ਜਨ ਜਨਨੀ ਲੇਖੇ ਲਾਇਆ। ਕੌਸਤਕ ਮਣੀਆ ਮਸਤਕ ਲਾਏ ਥੇਵਾ, ਜੋਤੀ ਜੋਤ ਕਰੇ ਰੁਸ਼ਨਾਇਆ। ਮਿਲੇ ਮੇਲ ਪੁਰਖ ਅਗੰਮ ਅਲੱਖ ਅਭੇਵਾ, ਅਭੇਦ ਅਭੇਦਾ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਕਰੇ ਰੁਸ਼ਨਾਇਆ। ਨਾਉਂ ਹਰਿ ਨਿਰੰਕਾਰ, ਨਾਨਕ ਨਿਰਗੁਣ ਅਖਵਾਈਆ। ਤ੍ਰੈਗੁਣ ਮਾਇਆ ਮਾਰੇ ਮਾਰ, ਪੰਜ ਤਤ ਦੁਰਕਾਈਆ। ਸ਼ਬਦ ਖੰਡਾ ਇਕ ਕਟਾਰ, ਨਾਮ ਸਤਿ ਰਿਹਾ ਚਲਾਈਆ। ਬੀਜੇ ਬੀਜ ਸਰਬ ਸੰਸਾਰ, ਕਾਇਆ ਖੇਤ ਹੱਲ ਚਲਾਈਆ। ਡਾਲ੍ਹੀ ਪੱਤ ਲੱਗੇ ਫੁਲ ਫੁਲਵਾੜ, ਸਿੰਚ ਕਿਆਰੀ ਅੰਮ੍ਰਿਤ ਇਕ ਭਰਾਈਆ। ਵਾ ਨਾ ਲੱਗੇ ਤੱਤੀ ਹਾੜ, ਅਗਨੀ ਤਤ ਨਾ ਕੋਈ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਗੁਰ ਨਾਨਕ ਨਿਰਗੁਣ ਰੂਪ ਨਰ ਹਰਿ ਨਿਰਵੈਰ ਆਪ ਅਖਵਾਈਆ। ਨਿਰਵੈਰ ਮੂਰਤ ਅਕਾਲ, ਦਰਦ ਦੁੱਖ ਭੈ ਭੰਜਨਾ। ਨਾਨਕ ਪਾਇਆ ਹਰਿ ਘਰ ਸੱਚੀ ਧਰਮਸਾਲ, ਮਿਲਿਆ ਮੇਲ ਸਾਚੇ ਸੱਜਣਾ। ਅਕਾਲ ਪੁਰਖ ਬਣਾਇਆ ਸਾਚਾ ਲਾਲ, ਆਪ ਆਪਣਾ ਪੜਦਾ ਕਜਨਾ। ਦੋਹਾਂ ਵਿਚੋਲਾ ਨਾਮ ਸਤਿ ਦਲਾਲ, ਨਾ ਘੜਿਆ ਨਾ ਭੱਜਣਾ। ਲੋਕਮਾਤ ਕਰੇ ਰਖਵਾਲ, ਪੰਚਮ ਵਿਕਾਰਾ ਜਿਸ ਜਨ ਤਜਨਾ। ਆਪ ਵਖਾਈ ਅਵੱਲੜੀ ਚਾਲ, ਨਾ ਕੋਈ ਮੱਕਾ ਕਾਅਬਾ ਹਾਜੀ ਹਜਨਾ। ਕਾਇਆ ਤਤ ਪੰਚ ਮੁਨਾਰਾ ਭਾਗ ਲਗਾਏ ਮਾਟੀ ਖਾਲ, ਅਨਹਦ ਸ਼ਬਦ ਨਗਾਰਾ ਏਕਾ ਵੱਜਣਾ। ਆਪ ਆਪਣਾ ਲਏ ਭਾਲ, ਆਪ ਆਪਣਾ ਕਰੇ ਮਜਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਨਾਨਕ ਧਰ, ਦਰ ਦਰਵੇਸ਼ ਨਰ ਨਰੇਸ਼ ਆਪੇ ਰੱਖੇ ਆਪਣੀ ਲਜਨਾ। ਆਪਣੀ ਲੱਜਿਆ ਆਪੇ ਰੱਖ, ਕਰਨੀ ਕਿਰਤ ਕਮਾਈਆ। ਨਾਨਕ ਰੂਪ ਹੋ ਪਰਤੱਖ, ਸ੍ਰਿਸ਼ਟ ਸਬਾਈ ਡੇਰਾ ਲਾਈਆ। ਸੰਤ ਸੁਹੇਲੇ ਲਏ ਰੱਖ, ਮਨਮੁਖਾਂ ਦਏ ਸਜ਼ਾਈਆ। ਏਕਾ ਦੇ ਸਮਝਾਵੇ ਮਤ, ਮੁਸਲਮ ਹਿੰਦੂ ਨਾ ਕੋਈ ਜਣਾਈਆ। ਏਕਾ ਬੀਜ ਹਰ ਘਟ ਅੰਦਰ ਦੇਵੇ ਘਤ, ਗੁਰ ਪੂਰੇ ਵਡ ਵਡਿਆਈਆ। ਪਾਰਬ੍ਰਹਮ ਬੰਧਾਏ ਨਾਤ, ਚਰਨ ਨਤ ਨਾ ਕੋਈ ਤੋੜੇ ਤੋੜ ਤੁੜਾਈਆ। ਲਹਿਣਾ ਦੇਣਾ ਚੁਕਾਏ ਜ਼ਾਤ ਪਾਤ, ਊਚਾਂ ਨੀਚਾਂ ਭੇਵ ਨਾ ਰਾਈਆ। ਸਰਬ ਜੀਆਂ ਦਾ ਦਾਤਾ ਹਰਿ ਹਰਿ ਕਮਲਾਪਾਤ, ਬ੍ਰਹਮ ਭਿਛਿਆ ਝੋਲੀ ਪਾਈਆ। ਅੰਤਮ ਵੇਲੇ ਪੁੱਛੇ ਵਾਤ, ਮਾਤ ਪਿਤ ਭਾਈ ਭੈਣ ਸਾਕ ਸੱਜਣ ਕੋਇ ਸੰਗ ਨਾ ਜਾਈਆ। ਕਲਜੁਗ ਰੈਣ ਅੰਧੇਰੀ ਰਾਤ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲਹਿਣੇ ਦਿਤੀ ਏਕਾ ਦਾਤ, ਅੰਗੀ ਅੰਗ ਸਮਾਈਆ। ਵੇਖ ਵਖਾਏ ਕਾਇਆ ਨਾਤ, ਕਾਇਆ ਗੜ੍ਹ ਮਹੱਲ ਅਟੱਲ ਲਾਜ ਰਖਾਈਆ। ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਮਾਰ ਝਾਤ, ਲੁਕਿਆ ਕੋਈ ਰਹਿਣ ਨਾ ਪਾਈਆ। ਗੁਰ ਨਾਨਕ ਬਖ਼ਸ਼ੀ ਸ਼ਬਦ ਦਾਤ, ਜੋਤੀ ਸੇਵਾ ਲਾਈਆ। ਏਕਾ ਸ਼ਬਦ ਵਡ ਕਰਾਮਾਤ, ਨਾ ਦੂਸਰ ਬੂਝ ਬੁਝਾਈਆ। ਅਮਰ ਮਿਲਾਵਾ ਕਮਲਾਪਾਤ, ਕੰਤ ਕੰਤੂਹਲਾ ਸੇਜ ਹੰਢਾਈਆ। ਲਹਿਣਾ ਚੁੱਕਿਆ ਤੀਰਥ ਅਠ ਸਾਠ, ਤੱਟ ਕਿਨਾਰਾ ਨਾ ਕੋਈ ਵਖਾਈਆ। ਗੁਰ ਸੇਵ ਵਖਾਈ ਸਾਚੀ ਪੂਜਾ ਪਾਠ, ਪੂਰਨ ਇਛਿਆ ਆਪ ਕਰਾਈਆ। ਕਾਇਆ ਖੁਲ੍ਹਾਇਆ ਸਾਚਾ ਹਾਟ, ਨਾਮ ਵਸਤ ਵਿਚ ਰਖਾਈਆ। ਜੋਤੀ ਨਿਕਲੇ ਸਚ ਲਾਟ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਏਕਾ ਉਤਰਿਆ ਪੂਰੇ ਘਾਟ, ਪਾਰ ਕਿਨਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮਦਾਸ ਦਾਸ ਰਾਮ ਹੋ ਹੋ ਸੇਵ ਕਮਾਈਆ। ਰਾਮਦਾਸ ਜੋਤ ਨਿਰੰਜਣ, ਆਦਿ ਨਿਰੰਜਣ ਅਖਵਾਇਆ। ਨੇਤਰ ਪਾਏ ਏਕਾ ਅੰਜਨ, ਏਕਾ ਮੰਤਰ ਦ੍ਰਿੜਾਇਆ। ਏਕਾ ਮਿਲਿਆ ਸਾਚਾ ਸੱਜਣ, ਵਰ ਘਰ ਸਾਚਾ ਪਾਇਆ। ਏਕਾ ਤਾਲ ਏਕਾ ਮਜਨ, ਏਕਾ ਨੁਹਾਵਣ ਨੁਹਾਇਆ। ਏਕ ਨਗਾਰਾ ਏਕਾ ਧੁਨ ਅਨਾਦ ਬ੍ਰਹਿਮਾਦ ਤਾਲ ਸੁਹਾਵੇ ਵੱਜਣ, ਤਾਲ ਤਲਵਾੜਾ ਇਕ ਵਖਾਇਆ। ਲੱਖ ਚੁਰਾਸੀ ਭਾਂਡੇ ਘੜੇ ਅੰਤਮ ਭੱਜਨ, ਥਿਰ ਕੋਈ ਰਹਿਣ ਨਾ ਪਾਇਆ। ਗੁਰੂ ਗੁਰ ਗੁਰ ਆਏ ਪਰਦੇ ਕੱਜਣ, ਨਾਮ ਪਰਦਾ ਏਕਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਲਏ ਜਗਾਇਆ। ਜੋਤੀ ਜੋਤ ਅਰਜਨ ਦੇਵ, ਹਰਿ ਹਰਿ ਆਪ ਟਿਕਾਇਆ। ਨਾਨਕ ਜੋਤ ਸਾਚੀ ਸੇਵ, ਨਿਰਗੁਣ ਰਿਹਾ ਕਮਾਈਆ। ਨਿਰਗੁਣ ਰੂਪ ਸਦਾ ਨਿਹਕੇਵ, ਨਿਹਚਲ ਧਾਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਸਾਚਾ ਦਰ, ਪੰਚਮ ਮੇਲਾ ਸਹਿਜ ਸੁਭਾਈਆ। ਪੰਚਮ ਮੇਲਾ ਹਰਿ ਕਰਤਾਰਾ, ਪੰਚਮ ਰੂਪ ਸਮਾਇਆ। ਪੰਚਮ ਜੋਤੀ ਕਰ ਉਜਿਆਰਾ, ਪੰਚਮ ਵੇਖ ਵਖਾਇਆ। ਪੰਚਮ ਬੰਨ੍ਹੇ ਸਾਚੀ ਧਾਰਾ, ਪੰਚਮ ਮੋਹ ਚੁਕਾਇਆ। ਪੰਚਮ ਰਾਜ ਜੋਗ ਸੱਚਾ ਦਰਬਾਰਾ, ਪੰਚਮ ਤਖ਼ਤ ਸੁਹਾਇਆ। ਪੰਚਮ ਸ਼ਬਦ ਸ਼ਬਦ ਧੁਨਕਾਰਾ, ਪੰਚਮ ਸ਼ਬਦੀ ਨਾਦ ਵਜਾਇਆ। ਪੰਚਮ ਸੁਣੇ ਸੁਣਾਏ ਸੁਨਣੇਹਾਰਾ, ਦਿਸ ਕਿਸੇ ਨਾ ਆਇਆ। ਪੰਚਮ ਵਸੇ ਧਾਮ ਨਿਆਰਾ, ਗੁਰ ਅਰਜਨ ਵੇਖ ਵਖਾਇਆ। ਪੰਚਮ ਬੋਲੇ ਏਕਾ ਨਾਅਰਾ, ਵਾਹ ਵਾਹ ਗੁਰੂ ਮਨਾਇਆ। ਏਕਾ ਏਕ ਧੁਰ ਫ਼ੁਰਮਾਣਾ, ਪੰਚਮ ਰਿਹਾ ਸੁਣਾਇਆ। ਅਬਿਨਾਸ਼ੀ ਕਰਤਾ ਵਡ ਜਰਵਾਨਾ, ਲੇਖਾ ਲੇਖ ਲਿਖਾਇਆ। ਸਚ ਤਖ਼ਤ ਹਰਿ ਬੈਠ ਸੁਲਤਾਨਾ, ਥਿਰ ਘਰ ਡੇਰਾ ਲਾਇਆ। ਖੇਲੇ ਖੇਲ ਦੋ ਜਹਾਨਾ, ਨਾਨਕ ਗੁਰ ਵਿਚੋਲਾ ਵਿਚ ਟਿਕਾਇਆ। ਸਤਿਨਾਮ ਕਰ ਪਰਧਾਨਾ, ਸਤਿ ਸਤਿ ਸਤਿ ਰਿਹਾ ਵਰਤਾਇਆ। ਗੁਰ ਅਰਜਨ ਦੇਵੇ ਧੁਰ ਫ਼ਰਮਾਣਾ, ਏਕਾ ਬੂਝ ਬੁਝਾਇਆ। ਆਦਿ ਪੁਰਖ ਸੰਤ ਸਤਿਗੁਰ ਭਗਤ ਭਗਵੰਤ ਬਣੇ ਜਗਤ ਨਿਸ਼ਾਨਾ, ਸਾਚੀ ਰਚਨ ਰਚਾਇਆ। ਲਿਖਿਆ ਲੇਖ ਵਡ ਮਹਾਨਾ, ਦੋ ਜਹਾਨਾਂ ਭੇਵ ਨਾ ਰਾਇਆ। ਗੁਰ ਨਾਨਕ ਗਾਇਆ ਇਕ ਤਰਾਨਾ, ਅਕਾਲ ਪੁਰਖ ਮਨਾਇਆ। ਗੁਰ ਅੰਗਦ ਪਾਇਆ ਪਦ ਨਿਰਬਾਣਾ, ਗੁਰ ਜੋਤੀ ਜੋਤ ਸਮਾਇਆ। ਅਮਰ ਦਾਸ ਬਿਰਧ ਬਾਲ ਨਿਧਾਨਾ, ਸ਼ਬਦੀ ਡੰਕ ਇਕ ਵਜਾਇਆ। ਅਮਰ ਦਾਸ ਹੋ ਮਿਹਰਵਾਨਾ, ਰਾਮ ਦਾਸ ਵੇਖ ਵਖਾਇਆ। ਰਾਮ ਦਾਸਾ ਧੁਰ ਭਰਵਾਸਾ, ਹਰਿ ਹਰਿ ਮੇਲ ਮਿਲਾਇਆ। ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਅਕਾਸ਼ ਅਕਾਸ਼ ਪ੍ਰਕਾਸ਼ ਸਮਾਇਆ। ਗੁਰ ਅਰਜਨ ਦੇਵੇ ਹਰਿ ਦਿਲਾਸਾ, ਤੇਰਾ ਲਿਖਿਆ ਲੇਖ ਨਾ ਸਕੇ ਕੋਈ ਮਿਟਾਇਆ। ਚਾਰ ਵਰਨਾਂ ਪਾਵੇ ਏਕਾ ਰਾਸਾ, ਏਕਾ ਰਾਹ ਜਣਾਇਆ। ਨਾ ਕੋਈ ਖਾਏ ਮਦਿਰਾ ਮਾਸਾ, ਮਾਇਆ ਮਮਤਾ ਮੋਹ ਚੁਕਾਇਆ। ਜੋ ਜਨ ਹੋਏ ਅੰਮ੍ਰਿਤ ਆਤਮ ਪਿਆਸਾ, ਨਿਜ ਨੇਤਰ ਵੇਖ ਵਖਾਇਆ। ਕਾਇਆ ਮੰਦਰ ਅੰਦਰ ਜੋਤ ਜਗੇ ਪੁਰਖ ਅਬਿਨਾਸ਼ਾ, ਹਰਿ ਮੰਦਰ ਡੇਰਾ ਲਾਇਆ। ਆਪੇ ਪਵਣ ਆਪ ਸਵਾਸਾ, ਆਪੇ ਰਿਹਾ ਚਲਾਇਆ। ਆਪੇ ਸਰਗੁਣ ਨਿਰਗੁਣ ਖੇਲ ਤਮਾਸ਼ਾ, ਖੇਲਣਹਾਰ ਆਪ ਅਖਵਾਇਆ। ਗੁਰ ਸਤਿਗੁਰ ਜਾਏ ਬਲ ਬਲ ਜਾਸਾ, ਹਰਿ ਚਰਨੀ ਸੀਸ ਝੁਕਾਇਆ। ਆਪੇ ਵੇਖੇ ਆਪਣਾ ਜਗਤ ਤਮਾਸ਼ਾ, ਹਰਿ ਗੋਬਿੰਦ ਰੂਪ ਵਟਾਇਆ। ਬਸਤਰ ਸ਼ਸਤਰ ਸ਼ਾਹ ਨਵਾਬਾ, ਤਨ ਸ਼ਿੰਗਾਰ ਕਰਾਇਆ। ਚਰਨ ਘੋੜੇ ਦੇ ਰਕਾਬ, ਸੋਲਾਂ ਕਲੀਆ ਆਸਣ ਲਾਇਆ। ਸੋਲਾਂ ਕਲੀਆਂ ਗੁਰਮੁਖਾਂ ਉਠਾਏ ਮਾਰੇ ਵਾਜਾਂ, ਏਕਾ ਸ਼ਬਦ ਅਲਾਇਆ। ਵਾਹਿਗੁਰੂ ਰੱਖਣਹਾਰਾ ਲਾਜਾ, ਜੋ ਜਨ ਸਰਨਾਈ ਆਇਆ। ਅਸਵ ਰੱਖਿਆ ਸਾਚਾ ਤਾਜਾ, ਲੋਆਂ ਪੁਰੀਆਂ ਰਿਹਾ ਦੌੜਾਇਆ। ਲੋਕਮਾਤ ਰਚਿਆ ਕਾਜਾ, ਨਾਨਕ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਕਰ ਹਰਿ, ਹਰਿਰਾਏ ਡੇਰਾ ਲਾਇਆ। ਹਰਿਰਾਏ ਹਰਿ ਹਰਿ ਜਾਣ, ਆਪਣਾ ਮੂਲ ਚੁਕਾਇਆ। ਪਾਰਬ੍ਰਹਮ ਪ੍ਰਭ ਕਰ ਪਛਾਣ, ਪਰਮਾਨੰਦ ਸਮਾਇਆ। ਏਕਾ ਜੋਤੀ ਏਕਾ ਸ਼ਬਦ ਏਕਾ ਧੁਨ ਏਕਾ ਕਾਨ, ਇਕ ਮਕਾਨ ਇਕ ਤਾਲ ਵਜਾਇਆ। ਏਕਾ ਏਕ ਰਿਹਾ ਸੁਣ, ਇਕ ਬੈਰਾਗੀ ਨਾਮ ਰਖਾਇਆ। ਏਕਾ ਏਕ ਰਿਹਾ ਚੁਣ, ਲੱਖ ਚੁਰਾਸੀ ਵੇਖ ਵਖਾਇਆ। ਅਕਾਲ ਪੁਰਖ ਦੀਨ ਦਿਆਲ ਸਰਬ ਘਟ ਵਾਸੀ ਕਵਣ ਜਾਣੇ ਹਰਿ ਤੇਰੇ ਗੁਣ, ਤੇਰਾ ਤੇਰੇ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਹਰਿ, ਹਰਿ ਹਰਿ ਵੇਖ ਵਖਾਇਆ। ਹਰਿ ਰੂਪ ਹਰਿ ਭਗਵਾਨ, ਹਰਿ ਹਰਿ ਰਿਹਾ ਸਮਾਈਆ। ਹਰਿ ਜੋਤ ਹਰਿ ਸ਼ਬਦ ਹਰਿ ਪਦ ਨਿਰਬਾਣ, ਪੁਰਖ ਬੈਠਾ ਆਸਣ ਲਾਈਆ। ਹਰਿ ਗੁਰ ਹਰਿ ਅਵਤਾਰ, ਹਰਿ ਨਾਮ ਹਰਿ ਭੰਡਾਰ, ਹਰਿ ਹਰਿ ਰਿਹਾ ਵਰਤਾਈਆ। ਬਾਲ ਕ੍ਰਿਸ਼ਨਾ ਕਰ ਪਿਆਰ, ਸੇਵਕ ਸੇਵਾ ਰਿਹਾ ਕਮਾਈਆ। ਬਾਲੀ ਬੁੱਧ ਹੋ ਉਜਿਆਰ, ਪੰਡਤ ਪਾਂਧੇ ਰਿਹਾ ਪੜ੍ਹਾਈਆ। ਅੰਤਮ ਲੇਖਾ ਲਿਖਿਆ ਦਿਲੀ ਦਰਬਾਰ, ਹੰਕਾਰੀਆਂ ਜੜ੍ਹ ਗਵਾਈਆ। ਮਿਲੇ ਮੇਲ ਸਾਂਝਾ ਯਾਰ, ਏਕਾ ਗਿਆ ਰਾਹ ਵਖਾਈਆ। ਦੋ ਦੋ ਧਾਰ ਕਰ ਖ਼ਵਾਰ, ਗੁਰ ਤੇਗ ਬਹਾਦਰ ਜੋਤ ਜਗਾਈਆ। ਚਿੱਟੀ ਚਾਦਰ ਕਰ ਤਿਆਰ, ਆਪਣੀ ਰੱਤ ਨਾਲ ਰੰਗਾਈਆ। ਰੱਤੀ ਰੱਤ ਕਰ ਉਜਿਆਰ, ਗੁਰਮੁਖਾਂ ਵਿਚ ਰਿਹਾ ਸਮਾਈਆ। ਗੁਰਮੁਖ ਵਿਰਲਾ ਉਤਰੇ ਪਾਰ, ਭਰਮੇ ਭੁੱਲੀ ਸਰਬ ਲੋਕਾਈਆ। ਲਾਈ ਮੇਖ ਦਿਲੀ ਦਰਬਾਰ, ਸੀਸ ਆਪਣਾ ਭੇਟ ਚੜ੍ਹਾਈਆ। ਕਲਜੁਗ ਅੰਤਮ ਸੋਹੇ ਬੰਕ ਦੁਆਰ, ਨਿਹਕਲੰਕਾ ਡੰਕ ਵਜਾਈਆ। ਚਾਰੋਂ ਕੁੰਟ ਹੋਏ ਖੁਆਰ, ਦਹਿ ਦਿਸ਼ਾ ਦਏ ਦੁਹਾਈਆ। ਤੇਰਾ ਲਹਿਣਾ ਤੇਰੇ ਉਤੋਂ ਦਿਤਾ ਵਾਰ, ਆਪਣਾ ਮੂਲ ਚੁਕਾਈਆ। ਤੇਰਾ ਸੁਤ ਹਰਿ ਗੋਬਿੰਦ ਦੁਲਾਰ, ਤੇਰੀ ਝੋਲੀ ਪਾਈਆ। ਅਕਾਲ ਪੁਰਖ ਕਰ ਪਿਆਰ, ਲੋਕਮਾਤ ਦਏ ਵਡਿਆਈਆ। ਸਿੰਘ ਰੂਪ ਭਰ ਭੰਡਾਰ, ਸ਼ੇਰਾ ਸ਼ੇਰਾ ਵਿਚ ਬਣਾਈਆ। ਸਿਖ ਸਿੰਘ ਕਰ ਤਿਆਰ, ਸਾਚੀ ਸਿਖਿਆ ਗਿਆ ਸਮਝਾਈਆ। ਪੰਜ ਤਤ ਇਕ ਅਕਾਰ, ਪੰਜ ਕਰੇ ਕੁੜਮਾਈਆ। ਪੰਜੇ ਕੱਕੇ ਕਰੇ ਖਬਰਦਾਰ, ਪੰਜਾਂ ਮੋਹ ਚੁਕਾਈਆ। ਭੁੱਖੇ ਨੰਗਿਆਂ ਕਰ ਤਿਆਰ, ਸਿਰ ਸੀਸ ਤਾਜ ਬੰਧਾਈਆ। ਮੁੱਛ ਦਾੜ੍ਹੀ ਕੇਸ ਅਪਰ ਅਪਾਰ, ਅਕਾਲ ਮੂਰਤ ਇਕ ਦਰਸਾਈਆ। ਸੀਸ ਬੱਧੀ ਇਕ ਨਾਮ ਦਸਤਾਰ, ਤਨ ਗਾਤਰਾ ਸ਼ਬਦ ਇਕ ਲਟਕਾਈਆ। ਕੱਛਾ ਕੜਾ ਕਿਰਪਾਨ ਵਿਚ ਮੈਦਾਨ, ਗੁਰਮੁਖਾਂ ਹੋਏ ਸਹਾਈਆ। ਧਰਮ ਝਲੌਣਾ ਇਕ ਨਿਸ਼ਾਨ, ਨਾ ਦੂਸਰ ਸੀਸ ਝੁਕਾਈਆ। ਧਰਮ ਹੇਤ ਮਰਨਾ ਵਿਚ ਮੈਦਾਨ, ਨਾ ਸਿਖਿਆ ਅਵਰ ਕੋਈ ਪੜ੍ਹਾਈਆ। ਅੰਮ੍ਰਿਤ ਪੀਣਾ ਆਤਮ ਪੀਣ ਖਾਣ, ਦੁਰਮਤ ਮੈਲ ਗਵਾਈਆ। ਮੇਰਾ ਰੂਪ ਤੇਰੀ ਧਾਰ, ਗੁਰਸਿਖ ਵੱਡੀ ਵਡਿਆਈਆ। ਪੰਚਮ ਨਾਤਾ ਜੋੜ ਸੰਸਾਰ, ਗੁਰ ਨਾਨਕ ਜੋਤ ਕਰੇ ਰੁਸ਼ਨਾਈਆ। ਆਪੇ ਪੰਚਾਂ ਢਹਿ ਪਿਆ ਦੁਆਰ, ਆਪ ਆਪਣਾ ਭੇਟ ਚੜ੍ਹਾਈਆ। ਬੰਸ ਸਰਬੰਸਾ ਦਿਤਾ ਵਾਰ, ਪੂਤ ਸਪੂਤਾ ਸੇਵ ਕਮਾਈਆ। ਸਾਚੀ ਸਿਖੀ ਕਰ ਤਿਆਰ, ਵਾਲੋਂ ਤਿਖੀ ਧਾਰ ਚਲਾਈਆ। ਮੁਨੀ ਰਿਖੀ ਨਾ ਪਾਇਣ ਸਾਰ, ਵੇਦ ਕਤੇਬ ਨਾ ਕੋਈ ਜਣਾਈਆ। ਗੁਰੂ ਗ੍ਰੰਥ ਸੱਚਾ ਸਿਕਦਾਰ, ਦੋ ਜਹਾਨਾਂ ਆਪ ਬਣਾਈਆ। ਅਕਾਲ ਪੁਰਖ ਬਿਨ ਤੇਰੇ ਚਰਨ ਗੁਰਸਿਖ ਨਾ ਕਰੇ ਕਿਸੇ ਨਿਮਸਕਾਰ, ਗੁਰ ਗੋਬਿੰਦ ਸੀਸ ਨਾ ਕੋਈ ਝੁਕਾਈਆ। ਚੰਡੀ ਚਮਕੇ ਅਪਰ ਅਪਾਰ, ਚੰਡ ਪਰਚੰਡ ਨਾਉਂ ਰਖਾਈਆ। ਪਾਏ ਵੰਡ ਬ੍ਰਹਿਮੰਡ ਆਪ ਕਰਤਾਰ, ਨੌਂ ਖੰਡ ਭੇਖ ਪਖੰਡ ਦਏ ਮਿਟਾਈਆ। ਪੁਰੀ ਅਨੰਦ ਹੋਇਆ ਅੱਡ, ਸਰਸੇ ਭੇਟ ਚੜ੍ਹਾਈਆ। ਸ਼ਬਦ ਦਾਤ ਰੱਖੀ ਛੱਡ, ਵੇਲੇ ਅੰਤਮ ਲਏ ਕਢਾਈਆ। ਗੁਰਸਿਖਾਂ ਲੇਖੇ ਲਾਇਆ ਹੱਡ, ਜੋ ਸੇਵ ਗਏ ਕਮਾਈਆ। ਆਪਣੀ ਗੋਦੀ ਆਪ ਲਡਾਇਆ ਲਡ, ਸਾਚੇ ਪੂਤ ਬਣਾਈਆ। ਲੱਖ ਚੁਰਾਸੀ ਵਿਚੋਂ ਕੱਢ, ਏਕਾ ਬਖ਼ਸ਼ੀ ਹਰਿ ਸਰਨਾਈਆ। ਧਰਮ ਰਾਏ ਦੀ ਕੋਈ ਨਾ ਡਿਗੇ ਡੂੰਘੀ ਖੱਡ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਲਾੜੀ ਮੌਤ ਨਾ ਝੋਲੀ ਰਹੀ ਅੱਗੇ ਅੱਡ, ਨਾ ਲਛਮੀ ਸ਼ਿੰਗਾਰ ਕਰਾਈਆ। ਵਾਲੀ ਹਿੰਦਾ ਗੁਣੀ ਗਹਿੰਦਾ ਫੜ ਫੜ ਬਾਹੋਂ ਬਾਹਰ ਲਏ ਕੱਢ, ਆਪਣੇ ਅੰਗ ਲਗਾਈਆ। ਏਕਾ ਲਿਵ ਹਰਿ ਕਰਤਾਰ, ਦੂਜਾ ਦਰ ਨਾ ਰਖਾਈਆ। ਅਕਾਲ ਮੂਰਤ ਰੂਪ ਅਪਾਰ, ਹਰ ਘਰ ਬੈਠਾ ਆਸਣ ਲਾਈਆ। ਅਨਭਵ ਪ੍ਰਕਾਸ਼ ਹਰਿ ਉਜਿਆਰ, ਪੂਰਬ ਲਹਿਣਾ ਝੋਲੀ ਪਾਈਆ। ਮੇਰਾ ਸਾਂਝਾ ਇਕ ਪਿਆਰ, ਏਕਾ ਦੂਜਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਗੋਬਿੰਦ ਵਿਚ ਸਮਾਈਆ। ਗੋਬਿੰਦ ਗੁਰ ਹਰਿ ਕਰਤਾਰ, ਕਰਤਾ ਪੁਰਖ ਅਖਵਾਇਆ। ਪੂਤ ਸਪੂਤਾ ਕਰ ਉਜਿਆਰ, ਸੇਵਕ ਸੇਵਾ ਰਿਹਾ ਕਮਾਇਆ। ਹਉਂ ਸੇਵਕ ਚਾਕਰ ਗੁਰਮੁਖਾਂ ਦਰ, ਗੁਰ ਗੁਰ ਆਪਣਾ ਬਚਨ ਸੁਣਾਇਆ। ਪਾਰਬ੍ਰਹਮ ਬੇਐਬ ਪਰਵਰਦਿਗਾਰ, ਏਕਾ ਨਾਮ ਖ਼ੁਦਾਇਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਨਾ ਕੋਈ ਵੰਡ ਵੰਡਾਇਆ। ਇਕ ਇਕੱਲਾ ਖੇਲੇ ਖੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੋਬਿੰਦ ਏਕਾ ਘਰ, ਏਕਾ ਡੇਰਾ ਲਾਇਆ। ਏਕਾ ਘਰ ਇਕ ਟਿਕਾਣਾ, ਏਕਾ ਜੋਤ ਜਗਾਈਆ। ਏਕਾ ਸ਼ਬਦ ਇਕ ਬਬਾਣਾ, ਏਕਾ ਰਿਹਾ ਚੜ੍ਹਾਈਆ। ਏਕਾ ਚਰਨ ਇਕ ਧਿਆਨਾ, ਏਕਾ ਬੂਝ ਬੁਝਾਈਆ। ਏਕਾ ਗੁਰ ਇਕ ਗਿਆਨਾ, ਏਕਾ ਨਾਮ ਦ੍ਰਿੜਾਈਆ। ਏਕਾ ਰਾਜ ਜੋਗ ਜਗਤ ਕਮਾਨਾ, ਸਚ ਸੁੱਚ ਵੱਡੀ ਵਡਿਆਈਆ। ਏਕਾ ਧੀਰਜ ਯਤ ਰਖਾਨਾ, ਆਤਮ ਤ੍ਰਿਸ਼ਨਾ ਮੇਟ ਮਿਟਾਈਆ। ਪੀਰ ਫ਼ਕੀਰ ਨਾ ਕੋਈ ਮਨਾਣਾ, ਨਾ ਕੋਈ ਸੀਸ ਝੁਕਾਈਆ। ਬ੍ਰਹਮਾ ਵਿਸ਼ਨ ਮਹੇਸ਼ ਗਨੇਸ਼ ਦਰ ਦਵਾਰ ਨਾ ਕੋਈ ਰਖਾਨਾ, ਨਾ ਕੋਈ ਭਿਛਿਆ ਝੋਲੀ ਪਾਈਆ। ਸ਼ਬਦ ਰਾਗ ਅਨਾਦੀ ਧੁਨ ਸੁਣਾ ਸਾਚਾ ਗਾਣਾ, ਹਰਿ ਅਨਹਦ ਧੁਨ ਵਜਾਈਆ। ਜੋਤੀ ਜੋਤ ਡਗਮਗਾਣਾ, ਜੋਤੀ ਜੋਤ ਕਰੇ ਰੁਸ਼ਨਾਈਆ। ਅਕਾਲ ਪੁਰਖ ਅਜੂਨੀ ਰਹਿਤ ਇਕ ਮਨਾਣਾ, ਪੰਜ ਤਤ ਨਾ ਕੋਈ ਗੁਰਆਈਆ। ਸ਼ਬਦ ਗੁਰ ਵਡ ਬਲਵਾਨਾ, ਜੁਗ ਜੁਗ ਆਵੇ ਵੇਸ ਵਟਾਈਆ। ਖੇਲੇ ਖੇਲ ਦੋ ਜਹਾਨਾਂ, ਦੋ ਜਹਾਨੀ ਖੇਲ ਖਲਾਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨਾ, ਆਪ ਆਪਣੀ ਬੂਝ ਬੁਝਾਈਆ। ਸੱਤਾਂ ਦੀਪਾਂ ਮਿਟੇ ਨਿਸ਼ਾਨਾ, ਨੌਂ ਖੰਡ ਕਰੇ ਜਣਾਈਆ। ਲੱਖ ਚੁਰਾਸੀ ਭੇੜ ਭਿੜਾਨਾ, ਖੜਗ ਖੰਡਾ ਇਕ ਉਠਾਈਆ। ਤੀਰ ਕਮਾਨ ਸ਼ਸਤਰ ਬਸਤਰ ਇਕ ਰਖਾਣਾ, ਦਿਸ ਕਿਸੇ ਨਾ ਆਈਆ। ਏਕਾ ਚਿਲਾ ਇਕ ਉਠਾਣਾ, ਇਕ ਕਮੰਦ ਖਿਚਾਈਆ। ਲੋਆਂ ਪੁਰੀਆਂ ਵੇਖ ਵਖਾਣਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹਿਲਾਈਆ। ਚਾਰ ਵਰਨਾਂ ਦੇਵੇ ਇਕ ਗਿਆਨਾ, ਬਰਨ ਅਠਾਰਾਂ ਦਏ ਮਿਟਾਈਆ। ਪੰਚਮ ਘਰ ਪੰਚ ਪਰਧਾਨਾ, ਪੰਚਮ ਮੋਖ ਰਖਾਈਆ। ਸ੍ਰਿਸ਼ਟ ਸਬਾਈ ਬੰਨ੍ਹੇ ਗਾਨਾ, ਆਪ ਆਪਣਾ ਸਗਨ ਮਨਾਈਆ। ਭਰਮੇ ਭੁੱਲੇ ਜੀਵ ਨਿਧਾਨਾ, ਕਲਜੁਗ ਰੈਣ ਅੰਧੇਰੀ ਛਾਈਆ। ਹਰਿ ਕਾ ਭੇਵ ਕਿਸੇ ਨਾ ਜਾਣਾ, ਘਰ ਘਰ ਪਏ ਲੜਾਈਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨਾ, ਅੰਜੀਲ ਕੁਰਾਨਾ ਖੋਜ ਖੁਜਾਈਆ। ਦਿਸ ਨਾ ਆਇਆ ਹਰਿ ਭਗਵਾਨਾ, ਨੂਰੋ ਨੂਰ ਨਾ ਕੋਈ ਰੁਸ਼ਨਾਈਆ। ਮੱਕਾ ਕਾਅਬਾ ਵੇਖ ਦੁਕਾਨਾ, ਹਾਜੀ ਹੱਜ ਰਹੇ ਵਖਾਈਆ। ਪੰਡਤ ਪਾਂਧੇ ਪੜ੍ਹ ਸੁਨੌਣ ਕਾਨਾ, ਆਤਮ ਬ੍ਰਹਮ ਨਾ ਕੋਇ ਜਣਾਈਆ। ਗ੍ਰੰਥ ਪੰਥ ਲਾਇਣ ਤਰਾਨਾ, ਨਾਨਕ ਗੋਬਿੰਦ ਦਿਸ ਨਾ ਆਈਆ। ਨਾਨਕ ਰੂਪ ਨਿਰਗੁਣ ਧਾਰ ਸਦਾ ਮਿਹਰਬਾਨਾ, ਹਰ ਘਟ ਬੈਠਾ ਆਸਣ ਲਾਈਆ। ਜੋ ਜਨ ਆਪਣੀ ਕਰੇ ਆਪ ਪਛਾਣਾ, ਹਰਿ ਜੋਤੀ ਜੋਤ ਡਗਮਗਾਈਆ। ਕਲਜੁਗ ਕੂੜਾ ਹੋ ਪਰਧਾਨਾ, ਸ੍ਰਿਸ਼ਟ ਸਬਾਈ ਰਿਹਾ ਭਵਾਈਆ। ਧਰਮ ਨਾ ਝੁਲਾਏ ਕੋਈ ਨਿਸ਼ਾਨਾ, ਵੰਡੀਆਂ ਰਹੇ ਵੰਡਾਈਆ। ਗੁਰ ਗੋਬਿੰਦ ਮਾਰੇ ਇਕ ਧਿਆਨਾ, ਸਿੰਘ ਰੂਪ ਵਟਾਈਆ। ਸਿੰਘ ਸ਼ੇਰ ਸੂਰਬੀਰ ਆਪ ਅਖਵਾਣਾ, ਸਗਲੀ ਚਿੰਤ ਮਿਟਾਈਆ। ਫੜੇ ਖੰਡਾ ਨਾਮ ਪ੍ਰਚੰਡਾ ਤਿਖੀ ਧਾਰ ਵਖਾਣਾ, ਆਰ ਪਾਰ ਆਪ ਕਰਾਈਆ। ਨਾਉਂ ਰਖਾਏ ਨਿਹਕਲੰਕ ਨਰਾਇਣ ਨਰ ਵਾਲੀ ਦੋ ਜਹਾਨ, ਦਿਸ ਕਿਸੇ ਨਾ ਆਈਆ। ਜਨ ਭਗਤਾਂ ਗੁਰਮੁਖਾਂ ਗੁਰਸਿਖਾਂ ਹੱਥੀਂ ਬੰਨ੍ਹੇ ਗਾਨਾ, ਵੀਹ ਸਦ ਸੋਲਾਂ ਸਗਨ ਮਨਾਈਆ। ਸੋਇਆ ਕੋਈ ਨਾ ਰਹੇ ਜੀਵ ਨਿਧਾਨਾ, ਹਰਿ ਸ਼ਬਦੀ ਡੰਕ ਉਠਾਈਆ । ਤਖ਼ਤ ਤਾਜ ਨਾ ਦਿਸੇ ਕਿਸੇ ਰਾਜ ਰਾਜਾਨਾ, ਖ਼ਾਕੀ ਖ਼ਾਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰਨੀ ਆਪੇ ਕਰ, ਪੰਚਮ ਦੇਵੇ ਰਾਜ ਜੋਗ ਭਗਤ ਭਗਵੰਤ, ਅੰਤ ਕੰਤ ਸੰਤ ਵੱਡੀ ਵਡਿਆਈਆ। ਹਰਿ ਖੇਲ ਅਭੇਦਾ, ਹਰਿ ਹਰਿ ਆਪ ਖੁਲ੍ਹਾਇੰਦਾ। ਭੇਵ ਨਾ ਪਾਇਣ ਚਾਰੇ ਵੇਦਾ, ਨਾ ਕੋਈ ਵੇਖ ਵਖਾਇੰਦਾ। ਭੇਵ ਨਾ ਪਾਏ ਵੇਦ ਕਤੇਬਾ, ਨਾ ਕੋਈ ਪੜ੍ਹ ਪੜ੍ਹ ਬੂਝ ਬੁਝਾਇੰਦਾ। ਭੇਵ ਨਾ ਪਾਏ ਰਸਨਾ ਜਿਹਵਾ, ਮਨ ਮਤ ਬੁੱਧ ਨਾ ਕੋਈ ਜਣਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਜੁਗ ਜੁਗ ਜਾਣੇ ਆਪਣਾ ਵੇਸਾ, ਆਪੇ ਵੇਸ ਵਟਾਇੰਦਾ। ਹਰਿ ਅਵਤਾਰਾ ਹਰਿ ਹਰਿ ਰੂਪ, ਹਰਿ ਹਰਿ ਆਪ ਕਰਾਇੰਦਾ। ਖੇਲੇ ਖੇਲ ਸਤਿ ਸਰੂਪ, ਸਤਿ ਪੁਰਖ ਅਖਵਾਇੰਦਾ। ਦਾਤਾ ਦਾਤਾਰ ਸ਼ਾਹੋ ਭੂਪ, ਸ਼ਾਹ ਸਹਾਨਾ ਆਪ ਅਖਵਾਇੰਦਾ। ਵੇਖ ਵਖਾਏ ਖੰਡ ਬ੍ਰਹਿਮੰਡ ਜੇਰਜ ਅੰਡ, ਉਤਭੁਜ ਸੇਤਜ ਆਪ ਆਪਣੀ ਬਣਤ ਬਣਾਇੰਦਾ। ਨਿਰਗੁਣ ਧਾਰ ਆਪੇ ਜਾਣੇ ਆਪਣੀ ਵੰਡ, ਆਪ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਨਿਰਗੁਣ ਜੋਤ ਨਿਰਗੁਣ ਧਾਰ, ਲੋਕਮਾਤ ਕਰੇ ਕੁੜਮਾਈਆ। ਪੰਜ ਤਤ ਕਰ ਪਿਆਰ, ਨੂਰੋ ਨੂਰ ਕਰੇ ਰੁਸ਼ਨਾਈਆ। ਵਰਤੇ ਵਰਤਾਵੇ ਵਿਚ ਸੰਸਾਰ, ਆਪਣੀ ਬੂਝ ਬੁਝਾਈਆ। ਗਿਆਨ ਗੋਝ ਦੇਵੇ ਭੇਵ ਨਿਵਾਰ, ਅੰਤਰ ਰਾਗ ਸਮਝਾਈਆ। ਗੁਰ ਰੂਪ ਅਪਰ ਅਪਾਰ, ਬੇਅੰਤ ਆਪ ਹੋ ਜਾਈਆ। ਸੰਤ ਸਾਜਣ ਲਏ ਉਭਾਰ, ਹਰਿ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਵਤਾਰ ਆਪ ਅਖਵਾਈਆ। ਗੁਰ ਅਵਤਾਰਾ ਹਰਿ ਨਿਰੰਕਾਰਾ, ਸ਼ਬਦੀ ਸ਼ਬਦ ਡੰਕ ਵਜਾਇਆ। ਵੇਖੇ ਵਿਗਸੇ ਸਰਬ ਸੰਸਾਰਾ, ਹਰ ਘਟ ਫੋਲ ਫੁਲਾਇਆ। ਆਦਿ ਜੁਗਾਦੀ ਏਕਾ ਕਾਰਾ, ਏਕਾ ਕਰਮ ਕਮਾਇਆ। ਨਿਤ ਨਵਿਤ ਬੰਨ੍ਹੇ ਧਾਰਾ, ਵਾਰ ਥਿਤ ਆਪਣੇ ਹੱਥ ਰਖਾਇਆ। ਕਦੀ ਨਾਉਂ ਰਖਾਏ ਮਾਤ ਪਿਤ, ਪਿਤਾ ਪੂਤ ਆਪ ਹੋ ਜਾਇਆ। ਕਦੇ ਆਪੇ ਕਰੇ ਆਪਣਾ ਹਿੱਤ, ਸ਼ਬਦੀ ਸ਼ਬਦ ਕਰੇ ਜਣਾਇਆ। ਆਪੇ ਹੋਏ ਆਪਣੇ ਘਰ ਉਤਪਤ, ਆਪ ਆਪਣਾ ਵੇਸ ਵਟਾਇਆ। ਨਾ ਕੋਈ ਬੂੰਦ ਨਾ ਕੋਈ ਰਿਤ, ਮਾਤ ਗਰਭ ਨਾ ਫੇਰਾ ਪਾਇਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਹਰਿ ਅਵਤਾਰ ਸੁਧਾਰ, ਗੁਰ ਗੁਰ ਮਾਰਗ ਲਾਈਆ। ਸਾਧਾਂ ਸੰਤਾਂ ਕਰ ਪਿਆਰ, ਏਕਾ ਬੂਝ ਬੁਝਾਈਆ। ਮੂਰਖ ਮੁਗਧ ਬਾਲ ਅੰਞਾਣੇ ਕਰੇ ਪਾਰ, ਆਪ ਆਪਣੀ ਦਇਆ ਕਮਾਈਆ। ਡੂੰਘਾ ਸਾਗਰ ਵੇਖ ਸੰਸਾਰ, ਸਤਿਗੁਰ ਵੇਸ ਵਟਾਈਆ। ਭਵ ਸਾਗਰ ਜਲ ਕਰੇ ਪਾਰ, ਵਹਿੰਦੀ ਧਾਰ ਨਾ ਕੋਈ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਕਰਤਾ ਆਪ ਅਖਵਾਈਆ। ਗੁਰ ਕਰਤਾ ਕਾਦਰ ਕਰੀਮ, ਕਰਨੇਹਾਰ ਅਖਵਾਇਆ। ਆਪੇ ਹੋਇਆ ਖ਼ੁਦੀ ਖ਼ੁਦਾਈ ਗਨੀਮ, ਗ਼ਫ਼ਲਤ ਵਿਚ ਰਹਿਣ ਨਾ ਪਾਇਆ। ਆਪੇ ਐਨ ਅੱਖ ਮੁਕਤਾ ਡੰਡਾ ਬਣਿਆ ਮੀਮ, ਆਪੇ ਅਲਫ਼ ਅਲਫ਼ੀ ਪਾਇਆ। ਆਪੇ ਮੁਖ ਰਖਾਏ ਤਿੰਨੋ ਸੀਨ, ਸਹਿਸਾ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਮਾਰਗ ਵੇਖ ਵਖਾਇਆ। ਜੁਗ ਮਾਰਗ ਜਗ ਰਚਨ, ਹਰਿ ਹਰਿ ਆਪ ਰਚਾਇੰਦਾ। ਆਪ ਜਣਾਏ ਆਪਣਾ ਬਚਨ, ਆਪਣਾ ਨਾਉਂ ਧਰਾਇੰਦਾ। ਆਪ ਸਾਚੋ ਸਾਚ ਹੋਏ ਸੱਜਣ, ਸਚ ਸੁੱਚ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੁਰ ਰੂਪ ਹਰਿ ਅਵਤਾਰ, ਪਾਰਬ੍ਰਹਮ ਵੇਸ ਵਟਾਇੰਦਾ। ਗੁਰ ਅਵਤਾਰਾ ਹਰਿ ਨਿਰੰਕਾਰਾ, ਲੋਕਮਾਤ ਵੱਜੇ ਵਧਾਈਆ। ਹਰਿ ਕਾ ਭੇਵ ਰਹੇ ਨਿਆਰਾ, ਭੇਵ ਕੋਈ ਨਾ ਪਾਈਆ। ਖੇਲੇ ਖੇਲ ਅਗੰਮ ਅਪਾਰਾ, ਜੁਗ ਜੁਗ ਵੱਡੀ ਵਡਿਆਈਆ। ਜਿਸ ਜਨ ਬੁਝਾਏ ਸੋ ਜਨ ਬੂਝੇ, ਅਵਰ ਭੇਵ ਨਾ ਰਾਈਆ। ਸ੍ਰਿਸ਼ਟ ਸਬਾਈ ਓਟ ਰਖਾਈ ਏਕਾ ਦੂਜੇ, ਪੜ੍ਹ ਪੜ੍ਹ ਰਹੇ ਸੁਣਾਈਆ। ਭੇਵ ਨਾ ਪਾਇਣ ਦਰਸ਼ਨ ਨਾ ਨੈਣ ਤੀਜੇ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਰਾਗ ਨਾਦ ਨਾ ਹਰਿ ਹਰਿ ਭੀਜੇ, ਪਾਰਬ੍ਰਹਮ ਬੇਅੰਤ ਆਪ ਸਮਝਾਈਆ। ਆਦਿ ਜੁਗਾਦੀ ਆਪਣੀ ਖੇਲ ਆਪੇ ਕੀਜੇ, ਆਪਣਾ ਬਿਰਦ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਤਿਗੁਰ ਨਾਉਂ ਰਖਾਈਆ। ਸੰਤ ਸਤਿਗੁਰ ਜਗਤ ਮਲਾਹ, ਏਕਾ ਮਾਰਗ ਲਾਇਆ। ਭਗਤ ਭਗਵੰਤ ਬਣ ਮਲਾਹ, ਆਪਣਾ ਵੇਸ ਵਟਾਇਆ। ਥਿਤ ਵਾਰ ਕੋਈ ਜਾਣੇ ਨਾ, ਨਿਤ ਨਿਤ ਹਿੱਤ ਕਰਾਇਆ। ਬੇਅੰਤ ਬੇਪਰਵਾਹ ਅਥਾਹ, ਵੇਸ ਅਨੇਕਾ ਲਏ ਕਰਾਇਆ। ਆਪ ਉਪਾਏ ਆਪ ਮਿਟਾਏ ਜੁਗ ਜੁਗ ਚਲਾਏ ਆਪਣਾ ਨਾਂ, ਜੁਗ ਜੁਗ ਵੇਸ ਵਟਾਇਆ। ਅਕਾਲ ਪੁਰਖ ਅਕਾਲ ਮੂਰਤ ਅਜੂਨੀ ਰਹਿਤ ਪ੍ਰਗਟ ਹੋ, ਜੋਤ ਸਰੂਪ ਹਰਿ ਭਗਤਨ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਭਗਤਨ ਮੀਤਾ ਇਕ ਅਤੀਤਾ, ਅਕਲ ਕਲਾ ਕਲ ਧਾਰੀਆ। ਧਰੂ ਪ੍ਰਹਿਲਾਦ ਕਰੇ ਠੰਡਾ ਸੀਤਾ, ਨਿਰਗੁਣ ਜੋਤ ਕਰੇ ਉਜਿਆਰੀਆ। ਕਿਸੇ ਨਾ ਵਸਿਆ ਮੰਦਰ ਮਸੀਤਾ, ਗੁਰਦੁਆਰ ਬੰਦ ਨਾ ਚਾਰ ਦਿਵਾਰੀਆ। ਪ੍ਰਗਟ ਹੋਇਆ ਪਤਿਤ ਪੁਨੀਤਾ, ਹਰਿ ਸਾਜਣ ਪਾਰ ਕਰਾਏ ਭਵ ਸਾਗਰ ਪਾਰ ਉਤਾਰੀਆ। ਆਪ ਚਲਾਏ ਆਪਣੀ ਰੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਆਵੇ ਜਾਵੇ ਖੇਲੇ ਖੇਲ ਅਪਰ ਅਪਾਰੀਆ। ਖੇਲੇ ਖੇਲ ਹਰਿ ਭਗਵਾਨਾ, ਵਡ ਵੱਡਾ ਸਿਕਦਾਰਾ। ਆਪੇ ਜਾਣੇ ਆਪਣਾ ਧੁਰ ਨਿਸ਼ਾਨਾ, ਧੁਰ ਬੈਠ ਸਾਚੇ ਦਰਬਾਰਾ। ਗੁਰ ਸੰਤ ਸੁਣਾਏ ਸਚ ਤਰਾਨਾ, ਲਿਖੇ ਲੇਖ ਵਿਚ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਬਣਤ, ਕਵਣ ਰੂਪ ਲਏ ਅਵਤਾਰਾ। ਦੋ ਧਾਰ ਦੋ ਜਹਾਨ, ਦੋਏ ਦੋਏ ਰੂਪ ਸਮਾਈਆ। ਨਿਰਗੁਣ ਸਰਗੁਣ ਕਰ ਪਛਾਣ, ਸਤਿਗੁਰ ਵੱਡੀ ਵਡਿਆਈਆ। ਸ਼ਬਦ ਦੇਵੇ ਧੁਰ ਫ਼ਰਮਾਣ, ਲੋਕਮਾਤ ਕਰੇ ਕੁੜਮਾਈਆ। ਦੁਸ਼ਟ ਦੁਰਾਚਾਰ ਭੇਖ ਪਖੰਡ ਕਰੇ ਕੁਰਬਾਨ, ਆਪ ਆਪਣਾ ਖੰਡਾ ਵਾਹੀਆ। ਸੰਤ ਸਾਜਣ ਗੁਰਸਿਖ ਗੁਰਮੁਖ ਮੇਲ ਵਿਚ ਜਹਾਨ, ਆਪ ਆਪਣਾ ਮੇਲ ਮਿਲਾਈਆ। ਕਰੇ ਕਰਾਏ ਕਰਨੇਹਾਰ ਨਿਗਹਬਾਨ, ਕਰਨੀ ਕਰਤਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜੁਗ ਜਗਤ ਆਪਣੇ ਹੱਥ ਰੱਖੇ ਵਡਿਆਈਆ। ਨਿਹਕਲੰਕ ਹਰਿ ਰੂਪ ਹੈ, ਨਿਰਗੁਣ ਜੋਤ ਸਮਾਏ। ਸ਼ਬਦ ਸਰੂਪੀ ਡੰਕ ਹੈ, ਨਾ ਕੋਈ ਦੂਸਰ ਤਾਲ ਵਜਾਏ। ਹਰ ਘਟ ਵਸਿਆ ਰਾਓ ਰੰਕ ਹੈ, ਘਟ ਘਟ ਬੈਠਾ ਆਸਣ ਲਾਏ। ਪਾਰਬ੍ਰਹਮ ਬੇਅੰਤ, ਹਰਿ ਠਾਕਰ ਕਲ ਨਾ ਲਖਿਆ ਜਾਏ। ਗੁਰਮੁਖ ਵੇਖੇ ਸਾਚੇ ਸੰਤ, ਨਿਰਗੁਣ ਧਾਰ ਚਲਾਏ। ਕਲਜੁਗ ਮਾਇਆ ਪਾਏ ਆਪਣੀ ਬੇਅੰਤ, ਨੇਤਰ ਨੈਣ ਨਾ ਕੋਈ ਖੁਲ੍ਹਾਏ। ਆਦਿ ਜੁਗਾਦਿ ਜੁਗ ਜੁਗ ਮਹਿੰਮਾ ਅਗਣਤ, ਅਗਣਤ ਨਾ ਲੇਖਾ ਕੋਈ ਲਿਖਾਏ। ਗਾ ਗਾ ਥੱਕੇ ਸਾਧ ਸੰਤ, ਖਾਣੀ ਬਾਣੀ ਰਹੇ ਸੁਣਾਏ। ਨਾਨਕ ਗਾਇਆ ਹਰਿ ਬੇਅੰਤ, ਸੋ ਨਿਹਕਲੰਕ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਜੋਤੀ ਵਿਚ ਟਿਕਾਏ। ਗੁਰ ਬ੍ਰਹਮ ਪਾਰਬ੍ਰਹਮ, ਏਕਾ ਏਕ ਅਖਵਾਇਆ। ਨਾ ਮਰੇ ਨਾ ਪਏ ਜੰਮ, ਜੂਨਾਂ ਵਿਚ ਕਦੇ ਨਾ ਆਇਆ। ਨਾ ਕੋਈ ਤ੍ਰਿਸ਼ਨਾ ਭੁੱਖ ਨਾ ਕੋਈ ਤਮ, ਆਲਸ ਨਿੰਦਰਾ ਨਾ ਕੋਈ ਰਖਾਇਆ। ਨੇਤਰ ਨੀਰ ਵਹਾਏ ਨਾ ਕੋਈ ਛੰਮ ਛੰਮ, ਮਾਤਾ ਗੋਦ ਨਾ ਕੋਈ ਉਠਾਇਆ। ਪਵਣ ਸਵਾਸੀ ਲਏ ਨਾ ਦਮ, ਰਸਨਾ ਜਿਹਵਾ ਨਾ ਕੋਈ ਜਪਾਇਆ। ਆਪਣੇ ਘਰ ਪ੍ਰਭ ਆਪੇ ਪਏ ਜੰਮ, ਜੋਤੀ ਮਾਤਾ ਸ਼ਬਦ ਸੁਤ ਬਣਾਇਆ। ਦੋ ਜਹਾਨਾਂ ਰੱਖੇ ਏਕਾ ਥੰਮ, ਨਾਮ ਸਹਾਰਾ ਦਏ ਲਗਾਇਆ। ਵੇਦ ਵਿਆਸਾ ਲਿਖਿਆ ਲੇਖ ਪ੍ਰਭ ਅੰਤਮ ਪੂਰਾ ਕਰੇ ਕੰਮ, ਭਵਿਖਤ ਪੁਰਾਨ ਨੌਂ ਹਜ਼ਾਰ ਸਲੋਕ ਜਣਾਇਆ। ਹੱਡ ਮਾਸ ਨਾੜੀ ਨਾ ਕੋਈ ਚੰਮ, ਰਕਤ ਬੂੰਦ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬ੍ਰਹਮ ਲਏ ਉਪਾਇਆ। ਬ੍ਰਹਮ ਰੂਪ ਆਪ ਜਗਤ ਸਹਾਰਾ, ਪਾਰਬ੍ਰਹਮ ਅਖਵਾਇਆ। ਸ਼ਬਦੀ ਸ਼ਬਦ ਪਏ ਜੰਮ, ਸ਼ਬਦੀ ਸ਼ਬਦ ਡੰਕ ਵਜਾਇਆ। ਜੋਤੀ ਨੂਰ ਹਾਜ਼ਰ ਹਜ਼ੂਰ ਜਾਣੇ ਆਪਣਾ ਕੰਮ, ਕਾਦਰ ਕਰਤਾ ਆਪ ਅਖਵਾਇਆ। ਆਦਿ ਜੁਗਾਦਿ ਨਾ ਖ਼ੁਸ਼ੀ ਨਾ ਗਮ, ਨਾ ਕੋਈ ਜਗਤ ਤ੍ਰਿਸ਼ਨਾ ਭੁੱਖ ਨਾ ਰਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੌੜ ਬ੍ਰਹਿਮਣ ਪੂਤ ਸਪੂਤਾ ਉਚਾ ਟਿੱਲਾ ਸਾਚਾ ਪਰਬਤ ਏਕਾ ਰਿਹਾ ਵਖਾਇਆ। ਉਚਾ ਟਿੱਲਾ ਜਗਤ ਪਹਾੜ, ਦਿਸ ਕਿਸੇ ਨਾ ਆਇੰਦਾ। ਪੰਜ ਤਤ ਜੋੜ ਜੁੜਾਇਆ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਵੇਖ ਵਖਾਇੰਦਾ। ਨਾਉਂ ਧਰਾਏ ਨੌਂ ਦਵਾਰ, ਸਰਗੁਣ ਵੇਸ ਵਟਾਇੰਦਾ। ਬਜ਼ਰ ਕਪਾਟੀ ਲਾਏ ਤਾਲ, ਨਾ ਕੋਈ ਤੋੜ ਤੁੜਾਇੰਦਾ। ਬ੍ਰਹਮ ਸਰੂਪ ਆਪ ਨਿਰਾਧਾਰ, ਆਪਣਾ ਰੂਪ ਛੁਪਾਇੰਦਾ। ਆਪਣੀ ਜਾਣੇ ਕਾਰ, ਆਪ ਆਪਣਾ ਰੰਗ ਰੰਗਾਇੰਦਾ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਬ੍ਰਹਮ ਪਾਰਬ੍ਰਹਮ ਹੋਏ ਉਜਿਆਰ, ਸ਼ਬਦੀ ਧਾਰ ਚਲਾਇੰਦਾ। ਡੰਕਾ ਵੱਜੇ ਵਿਚ ਸੰਸਾਰ, ਨੌਂ ਖੰਡ ਆਪ ਉਠਾਇੰਦਾ। ਸੱਤਾਂ ਦੀਪਾਂ ਦਏ ਹੁਲਾਰ, ਏਕਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸ਼ਾਹੋ ਭੂਪ ਸਤਿ ਸਰੂਪ ਹਰਿ ਮਿਹਰਵਾਨ, ਗੌੜ ਬ੍ਰਹਿਮਣ ਪਾਰਬ੍ਰਹਮ ਏਕਾ ਏਕ ਅਖਵਾਇੰਦਾ। ਥਾਨ ਥਨੰਤਰ ਵਸਿਆ, ਪਾਰਬ੍ਰਹਮ ਬ੍ਰਹਮ ਗੌੜ। ਘਰ ਆਪਣਾ ਆਪੇ ਦੱਸਿਆ, ਨਾ ਕੋਈ ਜਾਣੇ ਲੰਮਾ ਚੌੜ। ਸਾਢੇ ਤਿੰਨ ਹੱਥ ਲੰਮਾ ਚੌੜ ਅੰਦਰ ਮੰਦਰ ਫਿਰੇ ਨੱਸਿਆ, ਧੁਰਦਰਗਾਹੀ ਆਇਆ ਦੌੜ। ਤੀਰ ਨਿਰਾਲਾ ਏਕਾ ਕੱਸਿਆ, ਲੋਆਂ ਪੁਰੀਆਂ ਗਗਨ ਪਤਾਲਾਂ ਖੰਡਾਂ ਬ੍ਰਹਿਮੰਡਾਂ ਏਕਾ ਲਾਇਆ ਸੱਚਾ ਪੌੜ। ਤ੍ਰੈਗੁਣ ਮਾਇਆ ਨਾਗਨੀ ਜਗਤ ਡੱਸਿਆ, ਸ੍ਰਿਸ਼ਟ ਸਬਾਈ ਹੋਈ ਕੌੜ। ਕਲਜੁਗ ਰੈਣ ਅੰਧੇਰੀ ਮੱਸਿਆ, ਕੋਈ ਨਾ ਸਕੇ ਕਿਸੇ ਹੋੜ, ਸੁਰਤੀ ਸੁਰਤ ਸ਼ਬਦ ਰਾਹ ਕਿਸੇ ਨਾ ਦੱਸਿਆ, ਸੁਰਤ ਸਵਾਣੀ ਹੋਈ ਪਿਆਸੀ ਹਉਮੇ ਲੱਗੀ ਔੜ। ਪਾਰਬ੍ਰਹਮ ਬ੍ਰਹਮ ਅੰਦਰ ਨਿਰਗਣ ਰੂਪ ਹੋ ਹੋ ਅੰਦਰ ਧਸਿਆ, ਜੁੜਿਆ ਜੋੜਾ ਜੋੜੀ ਜੋੜ। ਕੋਟਨ ਕੋਟ ਬ੍ਰਹਿਮੰਡ ਪ੍ਰਕਾਸ਼ ਕਰੇ ਰਵ ਸਸਿਆ, ਸ਼ਬਦ ਸਰੂਪੀ ਚੜ੍ਹਿਆ ਸਾਚੇ ਘੋੜ। ਜਨ ਭਗਤਾਂ ਪੂਰਨ ਸੰਤਾਂ ਰਾਹ ਪੂਰਾ ਦੱਸਿਆ, ਕਲਜੁਗ ਮਾਇਆ ਅੱਗੋਂ ਨਾ ਸਕੇ ਮੋੜ। ਸਾਧ ਸੰਗਤ ਹਰਿ ਰੰਗਤ, ਨਾਮ ਮੰਗਤ ਆਈ ਦੌੜ। ਹਰਿ ਜੋਤੀ ਨੂਰ ਹਾਜ਼ਰ ਹਜ਼ੂਰ, ਹਰਿਸੰਗਤ ਕਰੇ ਨਿਮਸਕਾਰ। ਗੁਰ ਗੋਬਿੰਦ ਲੇਖ ਲਿਖਾਇਆ, ਲੋਕਮਾਤ ਵਧਾਈਆ। ਭਰਮ ਭੁਲੇਖਾ ਸਰਬ ਕਢਾਇਆ, ਭੁੱਲ ਰਹੇ ਨਾ ਰਾਈਆ। ਸ੍ਰਿਸ਼ਟ ਸਬਾਈ ਇਹ ਸਮਝਾਇਆ, ਦੇ ਮਤ ਗਿਆ ਸਮਝਾਈਆ। ਰਾਓ ਰੰਕਾਂ ਆਖ ਜਣਾਇਆ, ਹਰਿ ਵਡ ਵੱਡੀ ਵਡਿਆਈਆ। ਏਕਾ ਜੋਤੀ ਨੂਰ ਕਰੇ ਰੁਸ਼ਨਾਇਆ, ਜੋਤੀ ਜੋਤ ਡਗਮਗਾਈਆ। ਸਗਲਾ ਮੇਰਾ ਸੰਗ ਰਖਾਇਆ, ਵਿਛੜ ਕਦੇ ਨਾ ਜਾਈਆ। ਕਲਜੁਗ ਵੇਲਾ ਅੰਤ ਦਸਾਇਆ, ਨਿਹਕਲੰਕ ਵੱਜੇ ਜਗਤ ਵਧਾਈਆ। ਗੁਰ ਗੋਬਿੰਦਾ ਸੇਵਾ ਲਾਇਆ, ਪ੍ਰਭ ਹੱਥ ਵੱਡੀ ਵਡਿਆਈਆ। ਨਾਨਕ ਗੁਰ ਵੇਖਣ ਆਇਆ, ਨੇਤਰ ਨੈਣ ਉਠਾਈਆ। ਗੁਰ ਅਰਜਨ ਸਾਚਾ ਭੇਖ ਵਟਾਇਆ, ਸ਼ਬਦੀ ਸ਼ਬਦ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਤੇਰਾ ਲੇਖਾ ਸਾਚੇ ਦਰ, ਆਪੇ ਪੂਰ ਕਰਾਈਆ। ਗੁਰ ਗੋਬਿੰਦ ਲਿਖਿਆ ਲੇਖ ਅਪਾਰਾ, ਹਰਿ ਜੋਤੀ ਜੋਤ ਜਗਾਇੰਦਾ। ਸੰਬਲ ਨਗਰੀ ਧਾਮ ਨਿਆਰਾ, ਪੂਰਨ ਬੂਝ ਬੁਝਾਇੰਦਾ। ਸਾਢੇ ਤਿੰਨ ਹੱਥ ਬਣਾਇਆ ਇਕ ਮੁਨਾਰਾ, ਹਰਿ ਸਾਚਾ ਆਸਣ ਲਾਇੰਦਾ। ਨਾ ਕੋਈ ਲਾਇਆ ਇੱਟਾਂ ਗਾਰਾ, ਨਾ ਕੋਈ ਬਾਢੀ ਬਣਤ ਬਣਾਇੰਦਾ। ਛੱਪਰ ਛੰਨ ਨਾ ਲਿਆ ਸਹਾਰਾ, ਨਾ ਕੋਈ ਸੀਸ ਟਿਕਾਇੰਦਾ। ਘਰ ਵਿਚ ਘਰ ਕਰ ਉਜਿਆਰਾ, ਆਪ ਆਪਣਾ ਆਸਣ ਲਾਇੰਦਾ। ਗੁਰ ਗੋਬਿੰਦ ਪੰਜ ਤਤ ਪਿਆਰਾ, ਹਰਿ ਨਿਰਗੁਣ ਰੂਪ ਸਮਾਇੰਦਾ। ਜੂਠ ਝੂਠ ਨਾ ਕੋਈ ਕਿਨਾਰਾ, ਮਾਇਆ ਮਮਤਾ ਨਾ ਕੋਈ ਰਖਾਇੰਦਾ। ਠੱਗ ਚੋਰ ਯਾਰ ਨਾ ਕੋਈ ਠਠਿਆਰਾ, ਠਗ ਠਗੌਰੀ ਨਾ ਕੋਈ ਪਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਕੋਈ ਨਾ ਲਾਏ ਆਪਣਾ ਨਾਅਰਾ, ਹਰਿ ਏਕਾ ਰਾਗ ਅਲਾਇੰਦਾ। ਆਪੇ ਵਸਿਆ ਉਚ ਮਹੱਲ ਅਟੱਲ ਮੁਨਾਰਾ, ਸੰਬਲ ਨਗਰੀ ਧਾਮ ਸੁਹਾਇੰਦਾ। ਦੀਪਕ ਜੋਤੀ ਕਰ ਉਜਿਆਰਾ, ਦੀਵਾ ਬਾਤੀ ਨਾ ਕੋਈ ਜਗਾਇੰਦਾ। ਇਕ ਇਕੱਲਾ ਏਕੰਕਾਰਾ, ਪਾਰਬ੍ਰਹਮ ਅਖਵਾਇੰਦਾ। ਨਾਮ ਖੰਡਾ ਹੱਥ ਕਟਾਰਾ, ਹਰਿ ਸਾਚਾ ਆਪ ਉਠਾਇੰਦਾ। ਵੀਹ ਸੌ ਬਿਕਰਮੀ ਹੋ ਉਜਿਆਰਾ, ਲੋਕਮਾਤ ਜੋਤ ਜਗਾਇੰਦਾ। ਵੀਹ ਸੌ ਇਕ ਪਾਰ ਕਿਨਾਰਾ, ਵੀਹ ਸੌ ਦੋ ਰਚਨ ਰਚਾਇੰਦਾ। ਵੀਹ ਸੌ ਤਿੰਨ ਖੇਲ ਅਪਾਰਾ, ਵੀਹ ਸੌ ਚਾਰ ਜਗਤ ਹਲਾਇੰਦਾ। ਵੀਹ ਸੌ ਪੰਜ ਧਰਮ ਜੈਕਾਰਾ, ਵੀਹ ਸੌ ਛੇ ਆਪਣੇ ਅੰਦਰ ਵੇਖ ਵਖਾਇੰਦਾ। ਵੀਹ ਸੌ ਸੱਤ ਖੇਲ ਨਿਆਰਾ, ਸਤਿ ਪੁਰਖ ਨਾਉਂ ਧਰਾਇੰਦਾ। ਵੀਹ ਸੌ ਅੱਠ ਅੱਠਾਂ ਤੱਤਾਂ ਵਸੇ ਬਾਹਰਾ, ਤਤਵ ਤਤ ਨਾ ਕੋਈ ਰਖਾਇੰਦਾ। ਵੀਹ ਸੌ ਨੌਂ ਵੇਖੇ ਦਵਾਰਾ, ਸ੍ਰਿਸ਼ਟ ਸਬਾਈ ਖੋਜ ਖੁਜਾਇੰਦਾ। ਵੀਹ ਸੌ ਦਸ ਦਸਵੇਂ ਘਰ ਕਰ ਪਿਆਰਾ, ਗੁਰਮੁਖ ਸਾਚੇ ਆਪ ਉਠਾਇੰਦਾ। ਵੀਹ ਸੌ ਗਿਆਰਾਂ ਹੋ ਜ਼ਾਹਰਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਵੀਹ ਸੌ ਬਾਰਾਂ ਖੋਲ੍ਹ ਕਿਵਾੜਾ, ਨੌਂ ਦਰਵਾਜੇ ਜਗਤ ਰਖਾਇੰਦਾ। ਵੀਹ ਸੌ ਤੇਰਾਂ ਖ਼ਬਰਦਾਰ ਕਰਾਏ ਰਾਜ ਰਾਜਾਨਾ, ਸ਼ਾਹ ਸੁਲਤਾਨਾਂ ਸਾਧਾਂ ਸੰਤਾਂ ਆਪ ਉਠਾਇੰਦਾ। ਵੀਹ ਸੌ ਚੌਦਾਂ ਗੁਰਮੁਖਾਂ ਕਰ ਪਿਆਰਾ, ਘਰ ਘਰ ਆਪਣੀ ਇਕੀ ਪਾਇੰਦਾ। ਸਾਚੀ ਸਿਖੀ ਕਰ ਤਿਆਰਾ, ਗੁਰ ਗੋਬਿੰਦ ਦਰਸ ਦਖਾਇੰਦਾ। ਸੰਮਤ ਪੰਦਰਾਂ ਬੰਨ੍ਹੇ ਧਾਰਾ, ਲੰਕਾ ਗੜ੍ਹ ਤੁੜਾਇੰਦਾ। ਪੰਦਰਾਂ ਕੱਤਕ ਦਿਵਸ ਵਿਚਾਰਾ, ਆਪਣਾ ਚਰਨ ਛੁਹਾਇੰਦਾ। ਕਲਜੁਗ ਰਾਵਣ ਵੇਖੇ ਦੁਸ਼ਟ ਦੁਰਾਚਾਰਾ, ਸ਼ਾਹ ਭਬੀਖਣ ਮੇਲ ਮਿਲਾਇੰਦਾ। ਸੰਮਤ ਸੋਲਾਂ ਹੋ ਤਿਆਰਾ, ਚਿੱਟੇ ਅਸਵ ਆਸਣ ਲਾਇੰਦਾ। ਸੋਲਾਂ ਕਲੀਆਂ ਤਨ ਸ਼ਿੰਗਾਰਾ, ਸ਼ਬਦ ਖੰਡਾ ਇਕ ਚਮਕਾਇੰਦਾ। ਲੋਆਂ ਪੁਰੀਆਂ ਮਾਰੇ ਮਾਰਾ, ਬਚਿਆ ਕੋਈ ਰਹਿਣ ਨਾ ਪਾਇੰਦਾ। ਸ੍ਰਿਸ਼ਟ ਸਬਾਈ ਬਣੇ ਅਖਾੜਾ, ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਲੱਖ ਚੁਰਾਸੀ ਲੱਗੇ ਅੱਗ ਬਹੱਤਰ ਨਾੜਾ, ਨਾ ਕੋਈ ਤਤ ਬੁਝਾਇੰਦਾ। ਸੰਮਤ ਸਤਾਰਾਂ ਮਾਰੇ ਮਾਰ ਅਗੰਮੀ ਧਾੜਾ, ਧੁਰਦਰਗਾਹੀ ਖੇਲ ਖਲਾਇੰਦਾ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਆਪ ਫਿਰਾਏ ਜੰਗਲ ਜੂਹ ਉਜਾੜ ਪਹਾੜਾ, ਮਹੱਲ ਅਟੱਲ ਨਾ ਕੋਈ ਸੁਹਾਇੰਦਾ। ਘਰ ਘਰ ਰੋਵੇ ਨਾਰੀ ਨਾਰਾ, ਧੀਰਜ ਧੀਰ ਨਾ ਕੋਈ ਧਰਾਇੰਦਾ। ਨਾਰੀ ਮੇਲ ਨਾ ਹੋਏ ਭਤਾਰਾ, ਭੈਣਾਂ ਭਈਆ ਨਾ ਸੰਗ ਨਿਭਾਇੰਦਾ। ਚਾਰੋਂ ਕੁੰਟ ਹੋਏ ਖਵਾਰਾ, ਕਲਜੁਗ ਆਪਣਾ ਰੰਗ ਰੰਗਾਇੰਦਾ । ਅੱਲਾ ਰਾਣੀ ਮਾਰੇ ਨਾਅਰਾ, ਰੋ ਰੋ ਨੀਰ ਵਹਾਇੰਦਾ। ਹਰਿ ਵੇਖ ਵਖਾਏ ਸੰਗ ਮੁਹੰਮਦ ਚਾਰ ਯਾਰਾ, ਚੌਦਾਂ ਤਬਕਾਂ ਫੋਲ ਫੁਲਾਇੰਦਾ। ਪ੍ਰਗਟ ਹੋਏ ਬੇਐਬ ਪਰਵਰਦਿਗਾਰਾ, ਅਮਾਮ ਮਹਿੰਦੀ ਨਾਉਂ ਧਰਾਇੰਦਾ। ਗਲ ਚੋਲੀ ਪਾਏ ਸ਼ਿੰਗਾਰਾ, ਕਾਲਾ ਸੂਸਾ ਵੇਖ ਵਖਾਇੰਦਾ। ਹੱਥ ਤਸਬੀ ਗਲ ਕੰਠ ਮਾਲਾ, ਕਾਸਾ ਏਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ ਮੱਕਾ ਕਾਅਬਾ ਵੇਖ ਵਖਾਇੰਦਾ। ਸੰਮਤ ਅਠਾਰਾਂ ਬੀਸ, ਹਰਿ ਸਾਚੇ ਖੇਲ ਖਿਲਾਵਣਾ। ਮਨਮੁਖਤਾ ਤੇਰੀ ਪਾਰ ਹੱਦ, ਸ਼ੌਹ ਦਰਿਆ ਰੁੜਾਵਨਾ। ਕੋਈ ਨਾ ਲਾਏ ਰਸਨਾ ਮਦਿ, ਜਾਮ ਕਿਸੇ ਹੱਥ ਨਾ ਆਵਣਾ। ਸਾਕ ਸੱਜਣ ਨਾ ਕੋਈ ਬਹਾਏ ਘਰ ਸੱਦ, ਨਾ ਕੋਈ ਮੇਲ ਮਿਲਾਵਣਾ। ਨਾ ਕੋਈ ਹਿੰਦੂ ਮੁਸਲਮ ਸਿਖ ਈਸਾਈ ਦੀਸੇ ਯਦ, ਨਾ ਕੋਈ ਵਰਨ ਸੁਹਾਵਣਾ। ਆਪਣਾ ਆਪਣਾ ਭਾਰ ਸਭ ਨੇ ਜਾਣਾ ਲਦ, ਕਲਜੁਗ ਬੇੜਾ ਆਪਣਾ ਆਪ ਚਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਏਕਾ ਜਲ ਧਾਰ ਰੁੜਾਵਣਾ। ਵੀਹ ਸਦ ਬੀਸਾ ਜਗਤ ਰੀਤਾ, ਹਰਿ ਸਾਚਾ ਖੇਲ ਖਲਾਇੰਦਾ। ਈਸਾ ਮੂਸਾ ਖ਼ਾਲੀ ਖ਼ੀਸਾ, ਕੋਈ ਨਾ ਦਰ ਸੁਹਾਇੰਦਾ। ਚਰਨ ਲਗਾਏ ਚੀਨਾ ਰੂਸਾ, ਸ਼ਾਹ ਅਬਿਨੂਸ਼ਾ ਮੂਲ ਚੁਕਾਇੰਦਾ। ਅੰਜੀਲ ਕੁਰਾਨ ਕੋਈ ਨਾ ਗਾਏ ਤੀਸ ਬਤੀਸਾ, ਨਾਂ ਕੋਈ ਬਾਂਗ ਸੁਣਾਇੰਦਾ। ਨਾ ਕੋਈ ਕਲਮਾ ਨਾ ਨਬੀ ਰਸੂਲ ਪੜ੍ਹੇ ਹਦੀਸਾ, ਨਾ ਕੋਈ ਅਮਾਮ ਅਖਵਾਇੰਦਾ। ਅੱਲਾ ਰਾਣੀ ਮਾਰੇ ਚੀਸਾ, ਨਾ ਕੋਈ ਧੀਰ ਧਰਾਇੰਦਾ। ਪ੍ਰਗਟ ਹੋਏ ਹਰਿ ਸ਼ਾਹੋ ਸ਼ਬਾਸਾ, ਬੀਸ ਬੀਸਾ ਖ਼ੁਸ਼ੀ ਮਨਾਇੰਦਾ। ਛਤਰ ਝੁਲਾਏ ਆਪਣੇ ਸੀਸਾ, ਦਿਲੀ ਦਰਬਾਰ ਸੁਹਾਇੰਦਾ। ਪੰਦਰਾਂ ਕੱਤਕ ਕਰੇ ਖੇਲ ਇਕ ਅਕੀਸਾ, ਏਕਾ ਇਕੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਹਰਿ ਨਿਰੰਕਾਰ, ਆਪ ਆਪਣੀ ਬੰਨੇ ਧਾਰ, ਸਾਚੀ ਸਿਖੀ ਚਲਾਇੰਦਾ। ਵੀਹ ਸਦ ਇਕੀ ਸਾਚੀ ਧਾਰ, ਹਰਿ ਸਾਚੇ ਸਚ ਵਡਿਆਈਆ। ਨੌਂ ਖੰਡ ਪ੍ਰਿਥਮੀ ਇਕ ਪਿਆਰ, ਏਕਾ ਸ਼ਬਦ ਜਣਾਈਆ। ਏਕਾ ਰਾਜ ਜੋਗ ਸੱਚਾ ਸਿਕਦਾਰ, ਪੰਚਮ ਬੂਝ ਬੁਝਾਈਆ। ਲਿਖਿਆ ਲੇਖ ਦਿੱਲੀ ਦਰਬਾਰ, ਰਾਜ ਇੰਦਰ ਪ੍ਰਸ਼ਾਦ ਸਮਝਾਈਆ । ਪ੍ਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਅੰਤ ਜੁਦਾਈਆ। ਪੰਚਮ ਮੀਤਾ ਪੰਚਮ ਕਰੇ ਪਿਆਰ, ਪੰਚਮ ਦੇਵੇ ਹੱਥ ਵਡਿਆਈਆ। ਸਤ ਰੰਗਾਂ ਨਿਸ਼ਾਨਾ ਚੜ੍ਹੇ ਵਿਚ ਸੰਸਾਰ, ਸੱਤਾਂ ਦੀਪਾਂ ਆਪ ਹਿਲਾਈਆ। ਲੱਖਣ ਦੀਪ ਪਾਵੇ ਸਾਰ, ਕਰੌਚ ਰਿਹਾ ਸਮਝਾਈਆ। ਪੁਸ਼ਕਰ ਤੇਰਾ ਕਰ ਪਿਆਰ, ਜੰਬੂ ਦੀਪ ਕਰੇ ਰੁਸ਼ਨਾਈਆ। ਸਲਮਲ ਸਾਚਾ ਇਕ ਆਧਾਰ, ਸਾਨ ਰੱਖੇ ਵਡਿਆਈਆ। ਕੁਸ਼ਾ ਖੇਲ ਹਰਿ ਕਰਤਾਰ, ਕਾਲੀ ਧਾਰਾ ਦਏ ਮਿਟਾਈਆ। ਲਾਲ ਰੰਗ ਅਪਰ ਅਪਾਰ, ਕੰਚਨ ਹੇਠ ਬੰਧਾਈਆ। ਸੂਹਾ ਵੇਸ ਅਪਰ ਅਪਾਰ, ਚਿੱਟੇ ਨਾਲ ਸਲਾਹੀਆ। ਨੀਲਾ ਨੀਲੀ ਧਾਰੋਂ ਕਰੇ ਪਾਰ, ਪੀਲਾ ਵੇਸ ਵਟਾਈਆ । ਕਲਜੁਗ ਤੇਰੀ ਕਾਲੀ ਮਿਟੇ ਧਾਰ, ਸੱਤ ਰੰਗ ਨਿਸ਼ਾਨ ਵਖਾਈਆ। ਸਾਢੇ ਤਿੰਨ ਹੱਥ ਰੱਖਿਆ ਚਾਰ ਦਿਵਾਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕਰਨੀ ਕਰਤਾ ਕਰਨੀ ਰਿਹਾ ਕਮਾਈਆ। ਪੂਰਬ ਦਿਸ਼ਾ ਪੂਰਨ ਪ੍ਰਕਾਸ਼, ਪ੍ਰਭ ਪੂਰਨ ਰਿਹਾ ਕਰਾਈਆ। ਚੜ੍ਹਦਿਉਂ ਆਇਆ ਵਿਚ ਪ੍ਰਭਾਸ, ਕਾਇਆ ਮੰਦਰ ਡੇਰਾ ਲਾਈਆ। ਗੋਬਿੰਦ ਪੂਰੀ ਕਰੇ ਆਸ, ਅੱਠੇ ਪਹਿਰ ਰਹੇ ਰੁਸ਼ਨਾਈਆ। ਲਹਿਦੀ ਦਿਸ਼ਾ ਚਲੇ ਸਵਾਸ, ਉਪਰੋਂ ਹੇਠਾਂ ਧਾਰ ਚਲਾਈਆ। ਆਪੇ ਵਸੇ ਆਸ ਪਾਸ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਉਤਰ ਦਿਸ਼ਾ ਨਾਨਕ ਲਿਖਿਆ ਬੋਲ, ਆਪੇ ਗਿਆ ਸਮਝਾਈਆ। ਮਹਾਂਬਲੀ ਹੋਏ ਉਤਰਸੀ, ਨਾਨਕ ਲੇਖ ਲਿਖਾਏ। ਪੁੱਤਰ ਧੀਆਂ ਕੋਈ ਨਾ ਜੰਮਸੀ, ਮਾਤ ਪਿਤਾ ਨਾ ਕੋਈ ਅਖਵਾਏ। ਵਾਰ ਥਿਤ ਨਾ ਜਾਣੇ ਅਸ਼ਟਮੀ, ਨਾ ਨੌਮੀ ਵੇਖ ਵਖਾਏ। ਜੋਤ ਜਗਾਏ ਦਿਸ਼ਾ ਦਸਮੀ, ਬ੍ਰਹਮ ਪਾਰਬ੍ਰਹਮ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਿਸ਼ਾ ਪੂਰਬ ਹਿੱਸਾ ਪੂਰਬ ਲਹਿਣਾ ਨੇਤਰ ਨੈਣਾਂ ਗੁਰਮੁਖਾਂ ਝੋਲੀ ਪਾਏ। ਅਨਹਦ ਸ਼ਬਦ ਅਨਾਹਦ ਬਾਣੀ, ਧੁਨੀ ਧੁਨ ਸਮਾਈਆ । ਬੋਧ ਅਗਾਧ ਆਪੇ ਜਾਣੀ, ਆਪੇ ਬੂਝ ਬੁਝਾਈਆ। ਪਰਾ ਪਸੰਤੀ ਸਾਚੀ ਰਾਣੀ, ਸਾਚੀ ਸੇਵ ਕਮਾਈਆ। ਗੁਰਮੁਖ ਵਿਰਲਾ ਜਾਣੇ ਜਾਣ ਜਾਣੀ, ਜਿਸ ਜਨ ਬੂਝ ਬੁਝਾਈਆ। ਅੰਮ੍ਰਿਤ ਵਾਰੇ ਠੰਡਾ ਪਾਣੀ, ਸਾਚਾ ਸਗਨ ਮਨਾਈਆ। ਸ਼ਬਦ ਮਿਲਾਏ ਸਾਚੇ ਹਾਣੀ, ਵਿਛੜ ਕਦੇ ਨਾ ਜਾਈਆ। ਆਤਮ ਸੇਜਾ ਇਕ ਸੁਹਾਣੀ, ਸਾਚਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪਣੇ ਘਰ, ਅਨਹਦ ਅਨਾਹਦ ਆਪ ਅਖਵਾਈਆ।
