Granth 07 Likhat 067: 19 Bhadron 2015 Bikarmi Sadhu Singh de Ghar Pind Rode Jila Ferozepur

੧੯ ਭਾਦਰੋਂ ੨੦੧੫ ਬਿਕ੍ਰਮੀ ਸਾਧੂ ਸਿੰਘ ਦੇ ਘਰ ਪਿੰਡ ਰੋਡੇ ਜ਼ਿਲਾ ਫ਼ਿਰੋਜ਼ਪੁਰ

ਹਰਿ ਦਾਤਾ ਮਿਹਰਵਾਨ, ਆਦਿ ਜੁਗਾਦਿ ਸਮਾਇਆ। ਜੋਤੀ ਨੂਰ ਹਰਿ ਭਗਵਾਨ, ਏਕਾ ਏਕ ਅਖਵਾਇਆ। ਪਾਰਬ੍ਰਹਮ ਪੁਰਖ ਸੁਲਤਾਨ, ਸਤਿਗੁਰ ਨਾਮ ਧਰਾਇਆ। ਆਦਿ ਨਿਰੰਜਣ ਇਕ ਨਿਸ਼ਾਨ, ਏਕਾ ਰਿਹਾ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਉਪਾਇਆ। ਜੋਤੀ ਨੂਰ ਹਰਿ ਕਰ ਕਰਤਾਰ, ਕਰਤਾ ਪੁਰਖ ਨਾਉਂ ਧਰਾਈਆ। ਅਲੱਖ ਅਗੋਚਰ ਅਗੰਮ ਅਪਾਰ, ਅਗੰਮੜੇ ਧਾਮ ਸੁਹਾਈਆ। ਮਹੱਲ ਅਟੱਲ ਉਚ ਮਿਨਾਰ, ਨਿਹਚਲ ਧਾਮ ਸੁਹਾਈਆ। ਕਰੇ ਖੇਲ ਖੇਲਣਹਾਰ, ਖੇਲ ਖਲੰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਹਰਿ ਰੂਪ ਸਮਾਈਆ। ਹਰਿ ਰੂਪ ਹਰਿ ਰਤੜਾ, ਹਰਿ ਹਰਿ ਪੁਰਖ ਸੁਜਾਨ। ਵਸੇ ਏਕਾ ਧਾਮ ਅਨਡੀਠੜਾ, ਨਾ ਲੇਖਾ ਲਿਖੇ ਕੋਈ ਜਹਾਨ। ਦਾਤਾ ਦਾਨੀ ਹਰਿ ਬਸੀਠੜਾ, ਪਰਮ ਪੁਰਖ ਸੁਲਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਏਕਾ ਕਾਹਨ। ਆਦਿ ਪੁਰਖ ਹਰਿ ਅਬਿਨਾਸ਼ਾ, ਪਰਮ ਪੁਰਖ ਸੁਲਤਾਨਿਆ। ਜੋਤੀ ਨੂਰ ਖੇਲ ਤਮਾਸ਼ਾ, ਨੂਰੋ ਨੂਰ ਕਰੇ ਮਹਾਨਿਆ। ਆਪਣਾ ਵੇਖੇ ਆਪ ਤਮਾਸ਼ਾ, ਆਪਣਾ ਮੰਡਲ ਆਪ ਸੁਹਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਪਾਏ ਜਗਾਏ ਇਕ ਭਗਵਾਨਿਆਂ। ਜੋਤੀ ਨੂਰ ਕਰੇ ਉਜਾਲਾ, ਹਰਿ ਨੂਰ ਕਰੇ ਰੁਸ਼ਨਾਈਆ। ਦੀਨਾਂ ਬੰਧਪ ਦੀਨ ਦਿਆਲਾ, ਦਇਆਨਿਧ ਅਖਵਾਈਆ। ਥਿਰ ਘਰ ਵੇਖ ਸੱਚੀ ਧਰਮਸਾਲਾ, ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਹਰਿ ਗੋਬਿੰਦ, ਆਪਣੀ ਆਪ ਉਪਾਇੰਦਾ। ਆਪ ਆਪਣੀ ਮੇਟੇ ਚਿੰਦ, ਆਪ ਆਪਣਾ ਦੁੱਖ ਗਵਾਇੰਦਾ। ਆਪ ਆਪਣਾ ਬਣੇ ਬਖ਼ਸ਼ਿੰਦ, ਆਪ ਆਪਣੀ ਭਿਛਿਆ ਝੋਲੀ ਪਾਇੰਦਾ। ਆਪ ਆਪਣੀ ਉਪਜਾਏ ਬਿੰਦ, ਜੋਤੀ ਜੋਤ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਾਉਂ ਧਰਾਇੰਦਾ। ਆਦਿ ਪੁਰਖ ਹਰਿ ਪੁਰਖ ਅਕਾਲਾ, ਨਿਰਗੁਣ ਰੂਪ ਸਮਾਈਆ। ਆਪੇ ਚਲੇ ਆਪਣੀ ਚਾਲਾ, ਚਾਲ ਅਵਲੜੀ ਇਕ ਰਖਾਈਆ। ਆਪਣੇ ਫਲ ਲਾਏ ਡਾਲਾ, ਫਲ ਫੁਲਵਾੜੀ ਆਪ ਸੁਹਾਈਆ। ਆਪਣੇ ਦਰ ਸੁਹਾਏ ਤਾਲਾ, ਅੰਮ੍ਰਿਤ ਤਾਲ ਭਰਾਈਆ। ਆਪਣੇ ਦਰ ਵਖਾਏ ਜੋਤ ਜਵਾਲਾ, ਆਦਿ ਸ਼ਕਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਰੂਪ ਹਰਿ ਕਰਤਾਰ, ਏਕਾ ਏਕ ਅਖਵਾਇਆ। ਇਕ ਇਕੱਲਾ ਏਕੰਕਾਰ, ਏਕਾ ਨਾਮ ਧਰਾਇਆ। ਏਕਾ ਵਸੇ ਧਾਮ ਨਿਆਰ, ਧਾਮ ਅਵੱਲੜਾ ਆਪ ਸੁਹਾਇਆ। ਨਾ ਕੋਈ ਦੂਸਰ ਦਿਸੇ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਰਖਾਇਆ। ਗੁਰ ਪੀਰ ਨਾ ਕੋਈ ਅਵਤਾਰ, ਸਾਧ ਸੰਤ ਨਾ ਕੋਈ ਜਣਾਇਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕਰੇ ਕੋਈ ਪਿਆਰ, ਕਰੋੜ ਤੇਤੀਸਾ ਨਾ ਵੇਸ ਵਟਾਇਆ। ਬ੍ਰਹਿਮੰਡ ਖੰਡ ਨਾ ਕੋਈ ਅਧਾਰ, ਉਤਭੁਜ ਸੇਤਜ ਨਾ ਬਣਤ ਬਣਾਇਆ। ਰਵ ਸਸ ਨਾ ਕੋਈ ਉਜਿਆਰ, ਮੰਡਲ ਮੰਡਪ ਨਾ ਕੋਈ ਸਹਾਇਆ। ਲੱਖ ਚੁਰਾਸੀ ਨਾ ਪਸਰ ਪਸਾਰ, ਤ੍ਰੈਗੁਣ ਮਾਇਆ ਨਾ ਕੋਈ ਉਪਾਇਆ। ਪੰਜ ਤਤ ਨਾ ਕੋਈ ਅਧਾਰ, ਨਾ ਕੋਈ ਪੰਜੀ ਮੇਲ ਮਿਲਾਇਆ। ਅਪ ਵਾਏ ਤੇਜ ਪ੍ਰਿਥਮੀ ਅਕਾਸ਼ ਨਾ ਕੋਈ ਕਰੇ ਖ਼ਬਰਦਾਰ, ਮਨ ਮਤ ਬੁੱਧ ਨਾ ਕੋਇ ਟਿਕਾਇਆ। ਨੌਂ ਦਵਾਰ ਨਾ ਪਾਰ ਕਿਨਾਰ, ਦਸਵਾਂ ਗੁਪਤ ਨਾ ਕੋਈ ਰਖਾਇਆ। ਨਾ ਕੋਈ ਰਸਨਾ ਜਿਹਵਾ ਗਾਏ ਰਾਗ ਮਲਾਰ, ਬੱਤੀ ਦੰਦ ਨਾ ਕੋਈ ਹਿਲਾਇਆ। ਨਾ ਕੋਈ ਸਰ ਸਰੋਵਰ ਤੀਰਥ ਤਟ ਕਿਨਾਰ, ਨਾ ਕੋਈ ਨੁਹੌਣੀ ਨੁਹਾਵਣ ਜਾਇਆ। ਚੌਦਾਂ ਲੋਕ ਚੌਦਾਂ ਤਬਕ ਨਾ ਹੱਟ ਬਜ਼ਾਰ, ਨਾ ਕੋਈ ਵੇਸੀ ਵੇਸ ਵਟਾਇਆ। ਖਾਣੀ ਬਾਣੀ ਨਾ ਕੋਈ ਰਿਹਾ ਉਚਾਰ, ਵੇਦ ਪੁਰਾਨ ਨਾ ਕੋਈ ਲਿਖਾਇਆ। ਸ਼ਾਸਤਰ ਸਿਮਰਤ ਨਾ ਬੰਨ੍ਹੇ ਧਾਰ, ਅੰਜੀਲ ਕੁਰਾਨ ਨਾ ਕੋਈ ਗਾਇਆ। ਮੰਦਰ ਮਸਜਿਦ ਨਾ ਕੋਈ ਗੁਰੂਦੁਆਰ, ਸ਼ਿਵਦੁਆਲਾ ਮੱਠ ਨਾ ਕੋਈ ਰਖਾਇਆ। ਥਿਰ ਘਰ ਬੈਠ ਸੱਚੀ ਸਰਕਾਰ, ਆਪ ਆਪਣਾ ਕਰਮ ਕਮਾਇਆ। ਇਕ ਇਕੱਲਾ ਏਕੰਕਾਰ, ਏਕਾ ਰਿਹਾ ਰਾਹ ਵਖਾਇਆ। ਜੋਤੀ ਜੋਤ ਕਰ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਇਆ। ਧਰਿਆ ਨਾਉਂ ਨਰ ਨਿਰੰਕਾਰ, ਨਿਰਗੁਣ ਵੇਸ ਵਟਾਇਆ। ਜੋਤੀ ਸੇਜਾ ਕਰ ਪਿਆਰ, ਆਪੇ ਰਿਹਾ ਹੰਢਾਇਆ। ਸ਼ਬਦ ਸੁਤ ਜਨ ਦੁਲਾਰ, ਆਪਣਾ ਵੇਸ ਵਟਾਇਆ। ਆਪ ਸੁਣਾਏ ਕਰੇ ਖ਼ਬਰਦਾਰ, ਏਕਾ ਬੂਝ ਬੁਝਾਇਆ। ਪਿਤਾ ਪੂਤ ਇਕ ਪਿਆਰ, ਪਾਰਬ੍ਰਹਮ ਸਮਝਾਇਆ। ਅਕਾਲ ਪੁਰਖ ਤੇਰੀ ਬੰਨ੍ਹੇ ਧਾਰ, ਅਕਾਲ ਮੂਰਤ ਨਜ਼ਰੀ ਆਇਆ। ਨਾਦ ਤੂਰਤ ਵਿਚ ਅਪਰ ਅਪਾਰ, ਹਰਿ ਸਾਚਾ ਰਿਹਾ ਵਜਾਇਆ। ਆਪੇ ਨੇੜੇ ਦੂਰਤ ਦਰ ਘਰ ਸਚ ਦਰਬਾਰ, ਦਰ ਦਰਵਾਜ਼ਾ ਇਕ ਵਖਾਇਆ। ਆਸਾ ਮਨਸਾ ਪੂਰਤ ਹਰਿ ਨਿਰੰਕਾਰ, ਸਿਰ ਆਪਣਾ ਹੱਥ ਟਿਕਾਇਆ। ਸ਼ਬਦ ਸੁਤ ਉਠ ਬਲਕਾਰ, ਆਪਣਾ ਸੀਸ ਰਿਹਾ ਝੁਕਾਇਆ। ਪਾਰਬ੍ਰਹਮ ਪ੍ਰਭ ਢਹਿ ਪਿਆ ਦਵਾਰ, ਤੇਰਾ ਤੇਰੀ ਸੇਵ ਕਮਾਇਆ। ਕਰਤਾ ਪੁਰਖ ਕਰੇ ਖ਼ਬਰਦਾਰ, ਏਕਾ ਹੁਕਮ ਸੁਣਾਇਆ। ਸਚ ਤਖ਼ਤ ਬੈਠ ਸੁਲਤਾਨ, ਸਤਿ ਸਰੂਪਾ ਵੇਖ ਵਖਾਇਆ। ਨਾਦੀ ਸੁਤ ਦੇਵੇ ਧੁਰ ਫ਼ਰਮਾਣ, ਲੇਖਾ ਲਿਖਤ ਵਿਚ ਨਾ ਆਇਆ। ਰਚਨਾ ਆਪ ਕਰੇ ਹੋ ਮਿਹਰਵਾਨ, ਬ੍ਰਹਿਮੰਡ ਖੰਡ ਰਿਹਾ ਉਪਾਇਆ। ਲੋਕ ਪਰਲੋਕ ਕਰ ਪਰਧਾਨ, ਪਤਿਪਰਮੇਸ਼ਵਰ ਵੇਖ ਵਖਾਇਆ। ਵੇਖੇ ਖੇਲ ਧਰਤ ਧਵਲ ਜਲ ਬਿੰਬ ਜ਼ਿਮੀ ਅਸਮਾਨ, ਅਕਾਸ਼ ਅਕਾਸ਼ ਪ੍ਰਕਾਸ਼ ਰਖਾਇਆ। ਤ੍ਰੈਗੁਣ ਮਾਇਆ ਕਰ ਪਰਵਾਨ, ਤ੍ਰੈ ਤ੍ਰੈ ਵੇਸ ਵਟਾਇਆ। ਆਪ ਆਪਣਾ ਦਰ ਪਛਾਣ, ਦਰ ਸਾਚੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦਿਤਾ ਵਰ, ਸ਼ਬਦ ਸੁਤ ਇਕ ਉਪਜਾਇਆ। ਸ਼ਬਦ ਸੁਤ ਵਡ ਬਲਕਾਰਾ, ਏਕਾ ਏਕ ਅਖਵਾਇੰਦਾ। ਆਪਣਾ ਕਰੇ ਆਪ ਵਿਹਾਰਾ, ਆਪ ਆਪਣੀ ਰਚਨ ਰਚਾਇੰਦਾ। ਕਵਲ ਕਵਲਾ ਦੇਵੇ ਧਾਰਾ, ਅੰਮ੍ਰਿਤ ਮੁਖ ਚੁਆਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਬ੍ਰਹਮੇ ਝੋਲੀ ਪਾਇੰਦਾ। ਲੱਖ ਚੁਰਾਸੀ ਕਰ ਉਜਿਆਰਾ, ਆਪ ਆਪਣਾ ਵਿਚ ਟਿਕਾਇੰਦਾ। ਖੇਲੇ ਖੇਲ ਵਿਚ ਸੰਸਾਰਾ, ਹਰ ਘਟ ਆਸਣ ਲਾਇੰਦਾ। ਆਪੇ ਜਾਣੇ ਆਪਣੀ ਕਾਰਾ, ਆਪ ਆਪਣਾ ਧਰਮ ਧਰਾਇੰਦਾ। ਸ਼ਬਦ ਸੁਤ ਬਣ ਲਿਖਾਰਾ, ਬ੍ਰਹਮ ਏ ਸਮਝਾਇੰਦਾ। ਵੇਦ ਵੇਦਾ ਕਰ ਉਜਿਆਰਾ, ਚਾਰੇ ਜੁਗ ਵੰਡਾਇੰਦਾ। ਸਤਿਜੁਗ ਤੇਰਾ ਸੋਹੇ ਦਵਾਰਾ, ਹਰਿ ਨਿਰੰਕਾਰਾ ਵਾਰ ਅਠਾਰਾਂ ਮੇਲ ਮਿਲਾਇੰਦਾ। ਤ੍ਰੇਤਾ ਤੇਰਾ ਰੂਪ ਅਪਾਰਾ, ਦੋਏ ਧਾਰਾ ਆਪ ਰਖਾਇੰਦਾ। ਜਨ ਭਗਤਾਂ ਕਰੇ ਪਾਰ ਕਿਨਾਰਾ, ਹੰਕਾਰੀ ਗੜ੍ਹ ਤੁੜਾਇੰਦਾ। ਦੁਆਪਰ ਤੇਰੀ ਬੰਨੇ ਧਾਰਾ, ਪੁਰਾਨ ਅਠਾਰਾਂ ਵੇਖ ਵਖਾਇੰਦਾ। ਵੇਦ ਵਿਆਸਾ ਮੀਤ ਮੁਰਾਰਾ, ਏਕਾ ਗੁਣ ਸੁਣਾਇੰਦਾ। ਕਾਹਨਾ ਕ੍ਰਿਸ਼ਨਾ ਖੇਲ ਨਿਆਰਾ, ਨਾਮ ਬੰਸਰੀ ਇਕ ਵਜਾਇੰਦਾ। ਦੂਤਾਂ ਦੁਸ਼ਟਾਂ ਕਰ ਸੰਘਾਰਾ, ਬੰਸ ਸਰਬੰਸਾ ਆਪ ਆਪਣਾ ਮੇਟ ਮਿਟਾਇੰਦਾ। ਕਲਜੁਗ ਵੇਖੇ ਤੇਰੀ ਧਾਰਾ, ਤੇਰੇ ਰੰਗ ਸਮਾਇੰਦਾ। ਈਸਾ ਮੂਸਾ ਕਰ ਪਿਆਰਾ, ਏਕਾ ਬੂਝ ਬੁਝਾਇੰਦਾ। ਵੇਖ ਵਖਾਵੇ ਮੁਹੰਮਦੀ ਯਾਰਾ, ਚਾਰ ਯਾਰੀ ਸੰਗ ਰਖਾਇੰਦਾ। ਆਪੇ ਲਾਏ ਆਪਣਾ ਨਾਅਰਾ, ਹੱਕ ਬਹੱਕ ਆਪ ਜਣਾਇੰਦਾ। ਆਪੇ ਪਾਵਣਹਾਰਾ ਸਾਰਾ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਬੰਧਾਇੰਦਾ। ਕਲਜੁਗ ਤੇਰੀ ਕਾਲੀ ਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਨਾਨਕ ਗੁਰ ਹਰਿ ਕਰ ਪਿਆਰ, ਪੰਜ ਤਤ ਕਰੇ ਕੁੜਮਾਈਆ। ਸ਼ਬਦ ਖੰਡਾ ਤੇਜ ਕਟਾਰ, ਨਾਮ ਸਤਿ ਹੱਥ ਫੜਾਈਆ। ਹਉਮੇ ਹੰਗਤਾ ਕਰ ਖਵਾਰ, ਦੂਈ ਦਵੈਤੀ ਮੇਟ ਮਿਟਾਈਆ। ਰੰਗਨ ਰੰਗ ਚਾੜ੍ਹੇ ਜਗਤ ਅਪਾਰ, ਰੰਗਣਹਾਰਾ ਆਪ ਅਖਵਾਈਆ। ਚਾਰੋਂ ਕੁੰਟ ਦਹਿ ਦਿਸ਼ਾ ਕਰੇ ਵਿਚਾਰ, ਦਰ ਦਰ ਫੇਰੀ ਪਾਈਆ। ਏਕਾ ਜੋਤੀ ਨੂਰ ਦਸ ਕਰ ਉਜਿਆਰ, ਗੋਬਿੰਦ ਧਾਰ ਇਕ ਬੰਧਾਈਆ। ਸ਼ਸਤਰ ਬਸਤਰ ਕਰ ਤਿਆਰ, ਤਨ ਗਾਤਰਾ ਇਕ ਸਜਾਈਆ। ਏਕਾ ਰੱਖੇ ਖੰਡੇ ਧਾਰ, ਤਿਖੀ ਸਿਖੀ ਬਣਤ ਬਣਾਈਆ। ਲੇਖਾ ਲਿਖੇ ਅਪਰ ਅਪਾਰ, ਅੰਤਮ ਸਰਸੇ ਗਿਆ ਰੁੜਾਈਆ। ਦੇਵੇ ਸੁਨੇਹੜਾ ਸਾਚੇ ਯਾਰ, ਸੱਥਰ ਹੇਠ ਵਿਛਾਈਆ। ਅਕਾਲ ਪੁਰਖ ਪ੍ਰਭ ਸੁਣ ਪੁਕਾਰ, ਵੇਖੇ ਰਾਹ ਵਾਹੋ ਦਾਹੀਆ। ਤੇਰਾ ਮੇਰਾ ਇਕ ਪਿਆਰ, ਪੂਤ ਸਪੂਤਾ ਏਕਾ ਜਾਈਆ। ਤੇਰਾ ਸੋਹੇ ਬੰਕ ਦਵਾਰ, ਦਰ ਦਵਾਰਾ ਵੇਖ ਵਖਾਈਆ। ਭਰਿਆ ਰਹੇ ਜਗਤ ਭੰਡਾਰ, ਨਾ ਖ਼ਾਲੀ ਕੋਈ ਕਰਾਈਆ। ਪਹਿਰੇਦਾਰ ਆਪ ਕਰਤਾਰ, ਤੇਰੀ ਸੇਵਾ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਸਾਚਾ ਵੇਖ ਵਿਖਾਈਆ। ਸਾਚਾ ਘਰ ਧੁਰ ਦਰਬਾਰਾ, ਹਰਿ ਏਕਾ ਏਕ ਵਿਖਾਨਿਆਂ । ਆਦਿ ਪੁਰਖ ਆਦਿ ਨਿਰੰਜਣ ਜਗੇ ਜੋਤ ਅਗੰਮ ਅਪਾਰਾ, ਜੋਤੀ ਨੂਰੋ ਨੂਰ ਮਹਾਨਿਆਂ। ਸ਼ਬਦ ਸੁਤ ਵਡ ਸਿਕਦਾਰਾ, ਖੇਲੇ ਖੇਲ ਵਿਚ ਜਹਾਨਿਆਂ। ਆਦਿ ਜੁਗਾਦਿ ਜੁਗ ਜੁਗ ਆਵੇ ਵਾਰੋ ਵਾਰ, ਲੋਕਮਾਤ ਹੋ ਪਰਧਾਨਿਆਂ। ਗੁਰ ਗੋਬਿੰਦ ਲਿਖਿਆ ਲੇਖ ਅਪਾਰਾ, ਲੇਖਾ ਲਿਖਤ ਨਾ ਕੋਈ ਮਿਟਾਨਿਆਂ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸ਼ਬਦ ਖੰਡਾ ਇਕ ਚਮਕਾਨਿਆਂ। ਲੋਆਂ ਪੁਰੀਆਂ ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਸ੍ਰਿਸ਼ਟ ਸਬਾਈ ਪੁਣ ਛਾਣ ਕਰਾਨਿਆਂ। ਲੱਖ ਚੁਰਾਸੀ ਵੇਖੇ ਪਰਖੇ ਜੀਵ ਜੰਤ ਗਵਾਰਾ, ਅੰਦਰ ਮੰਦਰ ਫੋਲ ਫੁਲਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਸ਼ਬਦ ਸੁਣਾਏ ਸਚ ਤਰਾਨਿਆਂ। ਸ਼ਬਦ ਗਾਣਾ ਸਾਚਾ ਰਾਗ, ਹਰਿ ਸਾਚਾ ਆਪ ਗਾਈਆ। ਹਰਿਜਨ ਸੋਏ ਜਾਇਣ ਜਾਗ, ਮਨਮਤ ਗੂੜ੍ਹੀ ਨੀਂਦ ਸਵਾਈਆ । ਜਨ ਭਗਤਾਂ ਬੁਝਾਏ ਤ੍ਰਿਸ਼ਨਾ ਆਗ, ਮਨਮੁਖਾਂ ਰਹੀ ਸਤਾਈਆ। ਗੁਰਸਿਖ ਬਣਾਏ ਫੜ ਫੜ ਹੰਸ ਕਾਗ, ਗੁਰ ਪੂਰੇ ਹੱਥ ਵਡਿਆਈਆ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਗਵਾਈਆ। ਸ਼ਬਦ ਕਵਾੜਾ ਖੋਲ੍ਹੇ ਤਾਕ, ਆਪਣੀ ਬੂਝ ਬੁਝਾਈਆ। ਭਗਤ ਸੁਹੇਲਾ ਵੇਖੇ ਮਾਰੇ ਝਾਕ, ਏਕਾ ਦੂਜਾ ਪਰਦਾ ਲਾਹੀਆ। ਤੀਜੇ ਨੈਣ ਮਿਲੇ ਪਾਕੀ ਪਾਕ, ਚੌਥੇ ਪਦ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਤੇਰਾ ਖੇਲ, ਹਰਿ ਸਾਚੇ ਸਚ ਖਿਲਾਇਆ। ਆਦਿ ਜੁਗਾਦੀ ਕਰਿਆ ਮੇਲ, ਜਗਤ ਵਿਛੋੜਾ ਆਪ ਕਟਾਇਆ। ਆਪੇ ਹੋਏ ਸੱਜਣ ਸੁਹੇਲ, ਆਪੇ ਬੈਠਾ ਮੁਖ ਭਵਾਇਆ। ਆਪੇ ਵਸਿਆ ਰੰਗ ਨਵੇਲ, ਹਰ ਘਟ ਆਪੇ ਡੇਰਾ ਲਾਇਆ। ਆਪੇ ਗੁਰੂ ਗੁਰ ਚੇਲ, ਗੁਰ ਚੇਲਾ ਨਾਮ ਧਰਾਇਆ। ਆਪੇ ਕੱਟਣਹਾਰਾ ਧਰਮ ਰਾਏ ਦੀ ਜੇਲ, ਫੰਦਨ ਫੰਦ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਡੰਕ ਵਜਾਇਆ। ਸ਼ਬਦ ਡੰਕ ਹਰਿ ਨਿਰੰਕਾਰ, ਜੁਗ ਜੁਗ ਆਪ ਵਜਾਇੰਦਾ। ਕਲਜੁਗ ਅੰਤਮ ਹੋ ਤਿਆਰ, ਜੋਤੀ ਜਾਮਾ ਭੇਖ ਵਟਾਇੰਦਾ। ਨਿਰਗੁਣ ਰੂਪ ਖੇਲ ਅਪਾਰ, ਨਿਰਗੁਣ ਧਾਰਾ ਇਕ ਚਲਾਇੰਦਾ। ਨਿਰਗੁਣ ਖੰਡਾ ਤੇਜ਼ ਕਟਾਰ, ਨਿਰਗੁਣ ਆਪਣੇ ਹੱਥ ਉਠਾਇੰਦਾ। ਨਿਰਗੁਣ ਬ੍ਰਹਿਮੰਡਾਂ ਪਾਵਣਹਾਰਾ ਸਾਰ, ਜੇਰਜ ਅੰਡਾਂ ਵੇਖ ਵਖਾਇੰਦਾ। ਨਿਰਗੁਣ ਭੇਖ ਪਖੰਡਾ ਦਏ ਨਿਵਾਰ, ਏਕਾ ਖੰਡਾ  ਆਪ ਉਠਾਇੰਦਾ। ਨਿਰਗੁਣ ਉਚਾ ਡੰਡਾ ਲਾਏ ਅਪਰ ਅਪਾਰ, ਸੋ ਪੁਰਖ ਨਿਰੰਜਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸ਼ਬਦ ਉਪਜਾਇੰਦਾ। ਸ਼ਬਦ ਗੁਰ ਜਗਤ ਅਵਤਾਰਾ, ਹਰਿ ਹਰਿ ਆਪ ਕਰਾਇਆ। ਹਰਿ ਹਰਿ ਬਣਿਆ ਮੀਤ ਮੁਰਾਰਾ, ਏਕਾ ਧਾਮ ਸੁਹਾਇਆ। ਦੋਹਾਂ ਮੇਲਾ ਵਿਚ ਸੰਸਾਰਾ, ਭੇਵ ਕੋਈ ਨਾ ਰਾਇਆ। ਵੇਦ ਕਤੇਬ ਨਾ ਕਿਸੇ ਵਿਚਾਰਾ, ਨਾ ਕੋਈ ਲੇਖਾ ਲੇਖ ਲਿਖਾਇਆ। ਰਸਨਾ ਜਿਹਵ ਕਿਸੇ ਨਾ ਗਾਇਆ, ਨਾ ਪਾਇਆ ਧੁਰ ਦਰਬਾਰਾ। ਕਲਜੁਗ ਮਾਇਆ ਪਾਇਆ ਛਾਇਆ, ਭੁੱਲਿਆ ਸਰਬ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖਣਹਾਰ ਪਸਾਰਾ। ਜੋਤੀ ਨੂਰੀ ਹਰਿ ਦਾਤਾਰ, ਆਪਣੀ ਆਪ ਜਗਾਈਆ। ਕਲਜੁਗ ਕੂੜਾ ਵੇਖ ਸੰਸਾਰ, ਲੋਕਮਾਤ ਕਰੇ ਰੁਸ਼ਨਾਈਆ। ਮਨਮਤ ਹੋਈ ਖਵਾਰ, ਬੁੱਧੀ ਰਹੀ ਸ਼ਰਮਾਈਆ। ਧੀਰਜ ਯਤ ਸਤਿ ਸੰਤੋਖ ਨਾ ਕੋਈ ਅਧਾਰ, ਸਾਂਤਕ ਸਤਿ ਨਾ ਕੋਈ ਕਰਾਈਆ। ਹਉਮੇ ਹੰਗਤਾ ਗੜ੍ਹ ਹੰਕਾਰ, ਜੀਵਾਂ ਜੰਤਾਂ ਵੰਡ ਵੰਡਾਈਆ। ਸਾਧ ਸੰਤ ਹੋਏ ਨਾਰ ਵਿਭਚਾਰ, ਹਰਿ ਹਰਿ ਕੰਤ ਨਾ ਕੋਈ ਹੰਢਾਈਆ। ਖਾਲੀ ਹੋਏ ਨਾਮ ਭੰਡਾਰ, ਨਾਮ ਭੰਡਾਰ ਨਾ ਕੋਈ ਵਰਤਾਈਆ। ਦਰ ਦਰ ਮੰਗਣ ਬਣ ਭਿਖਾਰ, ਸਾਧ ਸੰਤ ਨਾ ਕੋਈ ਵਡਿਆਈਆ। ਮਿਲਿਆ ਮੇਲ ਨਾ ਹਰਿ ਮੀਤ ਮੁਰਾਰ, ਨੇਤਰ ਨੈਣ ਨਾ ਦਰਸ਼ਨ ਪਾਈਆ। ਮਾਨਸ ਜਨਮ ਨਾ ਲਿਆ ਸਵਾਰ, ਲੱਖ ਚੁਰਾਸੀ ਫੰਦ ਨਾ ਤੋੜ ਤੁੜਾਈਆ। ਗੁਰ ਕਾ ਸ਼ਬਦ ਅਪਰ ਅਪਾਰ, ਗੁਰਮੁਖਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾਈਆ। ਨਿਹਕਲੰਕ ਡੰਕ ਅਪਾਰ, ਹਰਿ ਹਰਿ ਆਪ ਵਜਾਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇਆ। ਵਾਸੀ ਪੁਰੀ ਘਨਕਾ ਹੋ ਤਿਆਰ, ਸੰਬਲ ਨਗਰੀ ਡੇਰਾ ਲਾਇਆ। ਜਨਨੀ ਜਨ ਜਨ ਗਾ ਲਏ ਅਧਾਰ, ਭਗਤ ਵਛਲ ਆਪ ਅਖਵਾਇਆ । ਜੋਤੀ ਸ਼ਬਦੀ ਤਿਨਕਾ ਇਕ ਹੁਲਾਰ, ਸ੍ਰਿਸ਼ਟ ਸਬਾਈ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮਰਦੰਗ ਰਿਹਾ ਵਜਾਇਆ। ਸ਼ਬਦ ਮਰਦੰਗਾ ਵਜਾਇਆ ਢੋਲ, ਸਤਿਗੁਰ ਪੂਰਾ ਆਪ ਵਜਾਇੰਦਾ। ਸ੍ਰਿਸ਼ਟ ਸਬਾਈ ਪਰਦੇ ਖੋਲ੍ਹ, ਲੁਕਿਆ ਕੋਈ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਖੇਲੇ ਹੋਲ, ਹੌਲੀ ਹੌਲੀ ਬਣਤ ਬਣਾਇੰਦਾ। ਨਾਮ ਕੰਡੇ ਦੇਵੇ ਤੋਲ, ਤੋਲਣਹਾਰ ਆਪ ਅਖਵਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਸੁੱਤੇ ਅਨਭੋਲ, ਮਾਇਆ ਪਰਦਾ ਏਕਾ ਪਾਇੰਦਾ। ਸੰਮਤ ਸੋਲਾਂ ਰਚਿਆ ਘੋਲ, ਵੇਖਣਹਾਰਾ ਵੇਖ ਵਖਾਇੰਦਾ। ਨਾਮ ਵਸਤ ਜਿਸ ਜਨ ਸਾਚੇ ਕੋਲ, ਅੱਗੇ ਹੋ ਹੋ ਦਰਸ਼ਨ ਪਾਇੰਦਾ। ਮਨ ਮਤ ਮਾਇਆ ਜਗਤ ਕਰੇ ਮਖੌਲ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਨਾਨਕ ਗੋਬਿੰਦ ਕੀਤਾ ਕੌਲ, ਹਰਿ ਜੋਤੀ ਪੂਰ ਕਰਾਇੰਦਾ। ਜਨ ਭਗਤਾਂ ਆਤਮ ਅੰਤਰ ਪਰਦੇ ਦੇਵੇ ਖੋਲ੍ਹ, ਬਜ਼ਰ ਕਪਾਟੀ ਕੁੰਡਾ ਲਾਹਿੰਦਾ। ਅਨਹਦ ਸ਼ਬਦ ਅਨਾਦੀ ਧੁਨ ਵਜਾਏ ਢੋਲ, ਅਨਹਦ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬ੍ਰਹਮ ਬ੍ਰਹਮ ਫੋਲ ਫੁਲਾਇੰਦਾ। ਪਾਰਬ੍ਰਹਮ ਵੇਖ ਬ੍ਰਹਿਮਾਦ, ਆਪਣਾ ਰੂਪ ਵਟਾਇਆ। ਸ਼ਬਦ ਵਜਾਏ ਸਾਚਾ ਨਾਦ, ਅਨਾਦੀ ਧੁਨ ਰਖਾਇਆ। ਲੇਖ ਲਿਖਾਏ ਬੋਧ ਅਗਾਧ, ਬੋਧ ਅਗਾਧ ਆਪ ਅਖਵਾਇਆ। ਜੀਵਾਂ ਜੰਤਾਂ ਲੱਖ ਚੁਰਾਸੀ ਦੇਵੇ ਦਾਦ, ਕਲਜੁਗ ਅੰਤਮ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਮ ਰਖਾਇਆ। ਨਿਹਕਲੰਕ ਹਰਿ ਅਕਾਲਾ, ਏਕਾ ਏਕ ਅਖਵਾਇਆ। ਦੂਜਾ ਵਸਾਏ ਸਚ ਮਹੱਲਾ, ਤੀਜਾ ਦਰ ਸੁਹਾਇਆ। ਚੌਥੇ ਪਦ ਆਪੇ ਮਲਾ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਪੰਚਮ ਮੇਟੇ ਦਵੈਤੀ ਸਲਾ, ਸਾਲਸ ਨਾਮ ਰਖਾਇਆ। ਛੇਵੇਂ ਵਸਿਆ ਨਾ ਛੱਪਰ ਛੰਨਾ, ਛੱਪਰ ਛੰਨ ਨਾ ਕੋਈ ਸੁਹਾਇਆ। ਸਤਿ ਪੁਰਖ ਨਿਰੰਜਣ ਸਤਿ ਸਤਿ ਸਤਿ ਕਰ ਆਪ ਆਪਣਾ ਆਪੇ ਮੰਨਾ, ਨਾ ਕੋਈ ਦੂਸਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਜਗਾਇਆ। ਹਰਿਜਨ ਸਾਚੇ ਜਗਾਵਣਹਾਰਾ, ਏਕਾ ਪੁਰਖ ਅਕਾਲਿਆ। ਆਵੇ ਜਾਵੇ ਵਿਚ ਸੰਸਾਰਾ, ਦੀਨਾਂ ਬੰਧਪ ਦੀਨ ਦਿਆਲਿਆ। ਦੇਵੇ ਨਾਮ ਸੱਚਾ ਸਹਾਰਾ, ਸ਼ਬਦ ਸਹਾਰਾ ਦੋ ਜਹਾਨਿਆਂ। ਇਕ ਵਖਾਏ ਪਾਰ ਕਿਨਾਰਾ, ਮੰਝਧਾਰ ਨਾ ਕੋਈ ਰੁੜਾਨਿਆਂ। ਚਾਰ ਵਰਨ ਸੁਹਾਏ ਇਕ ਦਵਾਰਾ, ਊਚਾਂ ਨੀਚਾਂ ਭੇਵ ਮਿਟਾਨਿਆਂ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਭੀਖ ਮੰਗਾਏ, ਘਰ ਘਰ ਫੇਰ ਫਿਰਾਨਿਆਂ। ਗੁਰਮੁਖ ਸੁਹਾਏ ਬੰਕ ਦਵਾਰਾ, ਬੰਕ ਦਵਾਰੀ ਹਰਿ ਭਗਵਾਨਿਆਂ। ਨਾਮ ਖੰਡਾ ਸ਼ਸਤਰ ਬਣ ਕਟਾਰਾ, ਅੰਮ੍ਰਿਤ ਆਤਮ ਇਕ ਪਿਆਨਿਆਂ। ਕਾਇਆ ਕਰੇ ਠੰਡੀ ਠਾਰਾ, ਸੀਤਲ ਸਾਂਤਕ ਧਾਰ ਵਹਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਜਗਤ ਜਹਾਨਿਆਂ। ਜਗਤ ਜਹਾਨਾਂ ਹਰਿ ਭਗਵਾਨਾ, ਆਪ ਆਪਣਾ ਖੇਲ ਖਲਾਇੰਦਾ। ਸ਼ਬਦ ਚਿੱਲਾ ਤੀਰ ਕਮਾਨਾ, ਰਸਨਾ ਆਪ ਚਲਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਬਲ ਧਾਰੀ ਆਪ ਅਖਵਾਇੰਦਾ। ਲੋਆਂ ਪੁਰੀਆਂ ਕਰੇ ਇਕ ਨਿਸ਼ਾਨਾ, ਰਾਹ ਵਿਚ ਨਾ ਕੋਈ ਅਟਕਾਇੰਦਾ। ਸ੍ਰਿਸ਼ਟ ਸਬਾਈ ਵੇਖ ਵਖਾਣਾ, ਵੇਖਣਹਾਰ ਦਿਸ ਨਾ ਆਇੰਦਾ। ਗੁਰਮੁਖਾਂ ਵੇਖੇ ਕਾਇਆ ਮੰਦਰ ਅੰਦਰ ਸਚ ਮਕਾਨਾ, ਘਰ ਘਰ ਵਿਚ ਆਪ ਬਣਾਇੰਦਾ। ਜੋਤੀ ਨੂਰ ਜਗੇ ਮਹਾਨਾ, ਜੋਤ ਨਿਰੰਜਣ ਸੇਵਾ ਲਾਇੰਦਾ। ਪੰਚਮ ਸਖੀਆਂ ਏਕਾ ਗਾਣਾ, ਏਕਾ ਰਾਗ ਅਲਾਇੰਦਾ। ਆਤਮ ਸੇਜਾ ਧਾਮ ਸੁਹਾਨਾ, ਸਚ ਸੁਹੰਜਣੀ ਸੇਜ ਵਿਛਾਇੰਦਾ। ਸ਼ਬਦ ਸਰੂਪੀ ਗੁਰ ਬੰਨੇ ਗਾਨਾ, ਦਿਸ ਕਿਸੇ ਨਾ ਆਇੰਦਾ। ਅੰਮ੍ਰਿਤ ਆਤਮ ਸਰ ਸਰੋਵਰ ਇਕ ਕਰਾਏ ਅਸ਼ਨਾਨਾ, ਦੁਰਮਤ ਮੈਲ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਰਚਨ ਰਚਾਇੰਦਾ। ਕਲਜੁਗ ਤੇਰਾ ਕਾਲਾ ਵੇਸ, ਹਰਿ ਸਾਚਾ ਵੇਖ ਵਖਾਇੰਦਾ। ਚਾਰੋਂ ਕੁੰਟ ਦਰ ਦਰਵੇਸ਼, ਦਰ ਦਰ ਫੇਰੀ ਪਾਇੰਦਾ। ਭਰਮੇ ਭੁੱਲੇ ਨਰ ਨਰੇਸ਼, ਰਾਜ ਰਾਜਾਨ ਨਾ ਕੋਈ ਉਠਾਇੰਦਾ। ਜੋਤੀ ਜੋਤ ਜਗੇ ਦਸ ਦਸਮੇਸ਼, ਦਹਿਸਰ ਰਾਵਣ ਕਲਜੁਗ ਰਾਮਾ ਮੇਟ ਮਿਟਾਇੰਦਾ। ਆਦਿ ਜੁਗਾਦਿ ਜੁਗ ਜੁਗ ਖੇਲੇ ਖੇਲ ਹਮੇਸ਼, ਆਦਿ ਜੁਗਾਦੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਆਪ ਚਮਕਾਇੰਦਾ। ਜੋਤੀ ਨੂਰ ਹਰਿ ਚਮਤਕਾਰ, ਜੁਗ ਚੌਥੇ ਆਪ ਚਮਕਾਇਆ। ਸ੍ਰਿਸ਼ਟ ਸਬਾਈ ਹੋਏ ਉਜਿਆਰ, ਨਾ ਕੋਈ ਪਰਦਾ ਸਕੇ ਪਾਇਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਬੰਨੇ ਧਾਰ, ਏਕਾ ਧਰਮ ਵਖਾਇਆ। ਏਕਾ ਰੰਗ ਰੰਗੇ ਕਰਤਾਰਾ, ਕਰਤਾ ਕਰਨੀ ਰਿਹਾ ਕਰਾਇਆ। ਏਕਾ ਦਰ ਭਰੇ ਭੰਡਾਰਾ, ਚਾਰ ਵਰਨ ਮੰਗਣ ਆਇਆ। ਅਠਾਰਾਂ ਬਰਨ ਪਾਰ ਕਿਨਾਰਾ, ਨੀਚ ਊਚ ਨਾ ਕੋਈ ਵਖਾਇਆ। ਬ੍ਰਹਮ ਬ੍ਰਹਮ ਕਰ ਪਸਾਰਾ, ਹੱਡ ਮਾਸ ਨਾੜੀ ਚੰਮ ਇੱਟਾਂ ਗਾਰਾ ਲਾਇਆ। ਆਦਿ ਪੁਰਖ ਅਬਿਨਾਸ਼ੀ ਕਰਤਾ ਨਾ ਮਰੇ ਨਾ ਪਏ ਜੰਮ, ਜੁਗ ਜੁਗ ਵੇਸ ਵਟਾਇਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਨਾ ਕੋਈ ਆਲਸ ਨਿੰਦਰਾ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੋਏ ਧਾਰ ਵੇਖ ਵਖਾਇਆ। ਦੋਏ ਧਾਰ ਹਰਿ ਨਿਰੰਕਾਰ, ਆਪਣੇ ਹੱਥ ਰਖਾਈਆ। ਕਲਜੁਗ ਕੂੜਾ ਮੇਟ ਪਸਾਰ, ਕੂੜੀ ਕਿਰਿਆ ਦਏ ਗਵਾਈਆ। ਸਤਿਜੁਗ ਸਾਚੇ ਕਰ ਪਿਆਰ, ਸੋਇਆ ਸੁਤ ਲਏ ਉਠਾਈਆ। ਦੇਹਾਂ ਮੇਲਾ ਵਿਚ ਸੰਸਾਰ, ਅੰਤਮ ਦਏ ਕਰਾਈਆ। ਕਲਜੁਗ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸਤਿਜੁਗ ਸਾਚਾ ਹੋ ਉਜਿਆਰ, ਧਰਤ ਮਾਤ ਗੋਦ ਸੁਹਾਈਆ। ਦੋਹਾਂ ਵਿਚੋਲਾ ਮੀਤ ਮੁਰਾਰ, ਹਰਿ ਸ਼ਬਦ ਆਪ ਅਖਵਾਈਆ। ਕਲਜੁਗ ਕੂੜਾ ਨੇਤਰ ਖੋਲ੍ਹ, ਚਾਰੋਂ ਕੁੰਟਾਂ ਵੇਖ ਵਖਾਈਆ। ਸਤਿਜੁਗ ਸਾਚਾ ਬੋਲੇ ਬੋਲ, ਇਕ ਜੈਕਾਰਾ ਲਾਈਆ। ਗੁਰ ਕਾ ਸ਼ਬਦ ਤੋਲਣਹਾਰਾ ਤੋਲ, ਵਿਚ ਵਿਚੋਲਾ ਇਕ ਰਖਾਈਆ। ਕਲਜੁਗ ਕੂੜਾ ਕੂੜ ਪਸਾਰਾ, ਚਾਰੋਂ ਕੁੰਟ ਵੇਖ ਵਿਚਾਰਿਆ। ਸਤਿਜੁਗ ਸਾਚਾ ਹੋ ਤਿਆਰਾ, ਅੰਦਰੋਂ ਨਿਕਲਿਆ ਬਾਹਰਿਆ। ਹਰਿ ਕਾ ਸ਼ਬਦ ਤੇਜ ਕਟਾਰਾ, ਦੇ ਮਤ ਆਪ ਸਮਝਾ ਰਿਹਾ। ਕਲਜੁਗ ਤੇਰੀ ਅੰਤਮ ਰੈਣ, ਲੋਕਮਾਤ ਜਗ ਆਈਆ। ਸਤਿਜੁਗ ਉਠਿਆ ਸਾਚਾ ਸੈਣ, ਸੱਜਣ ਮੀਤ ਸਹਿਜ ਸੁੱਖ ਦਾਈਆ। ਗੁਰ ਕਾ ਸ਼ਬਦ ਗੁਰ ਗੁਰ ਰਸਨੀ ਕਹਿਣ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਕਲਜੁਗ ਤੇਰਾ ਕੂੜ ਪਸਾਰਾ, ਅੰਤਮ ਰੂਪ ਵਟਾਇਆ। ਸਤਿਜੁਗ ਸਾਚਾ ਹੋ ਉਜਿਆਰਾ, ਲੋਕਮਾਤ ਕਰੇ ਰੁਸ਼ਨਾਇਆ। ਗੁਰ ਕਾ ਸ਼ਬਦ ਕਰੇ ਪਿਆਰਾ, ਗੁਰ ਗੁਰ ਵੇਸ ਵਟਾਇਆ। ਕਲਜੁਗ ਤੇਰਾ ਕੂੜਾ ਨਾਤਾ, ਹਰਿ ਸਾਚੇ ਤੋੜ ਤੁੜਾਵਣਾ। ਸਤਿਜੁਗ ਤੇਰੀ ਉਤਮ ਜ਼ਾਤਾ, ਲੋਕਮਾਤ ਆਪ ਧਰਾਵਨਾਂ। ਦੋਹਾਂ ਵਿਚੋਲਾ ਪੁਰਖ ਬਿਧਾਤਾ, ਵੇਲਾ ਅੰਤ ਸੁਹਾਵਣਾ। ਕਲਜੁਗ ਪੈਂਡਾ ਜਾਏ ਮੁੱਕ, ਹਰਿ ਸਾਚਾ ਆਪ ਮੁਕਾਈਆ। ਚਾਰੋਂ ਕੁੰਟ ਮੁਖ ਪੈਣੇ ਥੁੱਕ, ਸਗਲਾ  ਸੰਗ ਨਾ ਕੋਈ ਰਖਾਈਆ। ਸੁਫਲ ਨਾ ਹੋਈ ਧਰਤ ਮਾਤ ਕੁੱਖ, ਕੂੜਾ ਨਾਤਾ ਜੋੜ ਜੁੜਾਈਆ। ਜਗਤ ਤ੍ਰਿਸ਼ਨਾ ਨਾ ਉਤਰੀ ਭੁੱਖ, ਜੂਠ ਝੂਠ ਨਾ ਮਾਤ ਤਜਾਈਆ। ਅੰਤਮ ਬੂਟਾ ਜਾਣਾ ਸੁੱਕ, ਹਰਿਆ ਸਿੰਚ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰ ਘਰ ਘਰ ਵੇਖ ਵਖਾਈਆ। ਸਤਿਜੁਗ ਸਾਚਾ ਬਾਲ ਨਿਧਾਨਾ, ਏਕਾ ਲੈ ਅੰਗੜਾਈਆ। ਹਰਿ ਕਾ ਸ਼ਬਦ ਕਰ ਪਰਵਾਨਾ, ਨੇਤਰ ਰਿਹਾ ਖੁਲ੍ਹਾਈਆ। ਜਨ ਭਗਤਾਂ ਬੰਨੇ ਹੱਥੀਂ ਗਾਨਾ, ਲੋਕਮਾਤ ਸਗਨ ਮਨਾਈਆ। ਆਤਮ ਦੇਵੇ ਜੀਆ ਦਾਨਾ, ਆਤਮ ਬ੍ਰਹਮ ਜਣਾਈਆ। ਦਰ ਦਵਾਰ ਵਖਾਏ ਇਕ ਮਹਾਨਾ, ਏਕਾ ਘਰ ਸੁਹਾਈਆ। ਏਕਾ ਜੋਤ ਸ੍ਰੀ ਭਗਵਾਨਾ, ਪੁਰਖ ਅਕਾਲ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਸਤਿਜੁਗ ਵੇਖੇ ਸਾਚਾ ਦਰ, ਦਰ ਦਰਬਾਰਾ ਆਪ ਸੁਹਾਈਆ। ਦਰ ਦਰਬਾਰਾ ਹਰਿ ਹਰਿ ਲਾ, ਆਪਣਾ ਤਖ਼ਤ ਸੁਹਾਈਆ। ਕਲਜੁਗ ਕੂੜਾ ਲਿਆ ਬੁਲਾ, ਏਕਾ ਹੁਕਮ ਜਣਾਇਆ। ਝੂਠਾ ਜਗਤ ਝੂਠਾ ਮਲਾਹ, ਝੂਠਾ ਬੇੜਾ ਰਿਹਾ ਚਲਾਇਆ। ਝੂਠਾ ਧੰਧਾ ਝੂਠਾ ਰਾਹ, ਝੂਠਾ ਮਾਰਗ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦਏ ਸਜਾਇਆ। ਬੈਠ ਤਖ਼ਤ ਹਰਿ ਸੁਲਤਾਨ, ਆਪਣੀ ਬੂਝ ਬੁਝਾਈਆ। ਸਤਿਜੁਗ ਸਾਚੇ ਦੇਵੇ ਦਾਨ, ਏਕਾ ਵਸਤ ਝੋਲੀ ਪਾਈਆ। ਚਾਰ ਵਰਨ ਇਕ ਗਿਆਨ, ਹਿੰਦੂ ਮੁਸਲਿਮ ਸਿਖ ਈਸਾਈ ਨਾ ਕੋਈ ਜਣਾਈਆ। ਏਕਾ ਮੰਦਰ ਇਕ ਮਕਾਨ, ਇਸ਼ਟ ਗੁਰਦੇਵ ਇਕ ਮਨਾਈਆ। ਏਕਾ ਪੀਣ ਏਕਾ ਖਾਣ, ਏਕਾ ਬਸਤਰ ਤਨ ਪਹਿਨਾਈਆ। ਏਕਾ ਰਾਗ ਏਕਾ ਨਾਦ ਸਾਰੇ ਗਾਣ, ਗਾਵਤ ਗਾਵਤ ਮੁਖ ਸੁਹਾਈਆ। ਚੌਦਾਂ ਹੱਟ ਵਖਾਏ ਦੁਕਾਨ, ਚੌਦਾਂ ਤਬਕ ਇਕ ਦਰ ਬਣਾਈਆ। ਵੇਖ ਵਖਾਣੇ ਲੋਆਂ ਪੁਰੀਆਂ ਜ਼ਿਮੀ ਅਸਮਾਨ, ਖੰਡਾਂ ਬ੍ਰਹਿਮੰਡਾਂ ਇਕ ਵਡਿਆਈਆ। ਏਕਾ ਗੋਪੀ ਏਕਾ ਕਾਹਨ, ਏਕਾ ਸੀਤਾ ਰਾਮ ਜਣਾਈਆ। ਏਕਾ ਅੱਲਾ ਰਾਣੀ ਕਰ ਪਰਨਾਮ, ਪਰਵਰਦਿਗਾਰ ਇਕ ਖ਼ੁਦਾਈਆ। ਏਕਾ ਬ੍ਰਹਮ ਕਰ ਪਛਾਣ, ਬ੍ਰਹਮ ਵਿਦਿਆ ਦਏ ਪੜ੍ਹਾਈਆ। ਸਤਿਜੁਗ ਸਾਚੇ ਹੋ ਮਿਹਰਵਾਨ, ਹਰਿ ਸਾਚੀ ਭਿਛਿਆ ਝੋਲੀ ਪਾਈਆ। ਉਠ ਬਾਲਕ ਬਾਲ ਨਿਧਾਨ, ਬਾਲੀ ਬੁੱਧ ਵਡਿਆਈਆ। ਧਰਤ ਧਵਲ ਮੰਗੇ ਇਕ ਨਿਸ਼ਾਨ, ਧਰਮ ਨਿਸ਼ਾਨਾ ਇਕ ਵਖਾਈਆ। ਸਤ ਰੰਗ ਰੰਗੇ ਮਹਾਨ, ਸਤਿ ਸਤਿਵਾਦੀ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਬੂਝ ਬੁਝਾਈਆ। ਕਲਜੁਗ ਨੇਤਰ ਨੀਰ ਵਹਾ, ਰੋ ਰੋ ਦਰ ਪੁਕਾਰਿਆ। ਕੋਈ ਨਾ ਪਕੜੇ ਮੇਰੀ ਬਾਂਹ, ਨਾ ਕੋਈ ਦਿਸੇ ਮੀਤ ਮੁਰਾਰਿਆ। ਨਾ ਕੋਈ ਦੇਵੇ ਠੰਡੀ ਛਾਂ, ਨਾ ਕੋਈ ਸਗਲਾ ਸੰਗ ਨਿਭਾ ਰਿਹਾ। ਜੀਵ ਜੰਤ ਬੁੱਧੀ ਹੋਈ ਕਾਂ, ਕਾਗ ਕਾਗ ਵਾਂਗ ਕੁਰਲਾ ਰਿਹਾ। ਕਿਸੇ ਹੱਥ ਨਾ ਆਏ ਸਾਚਾ ਨਾ, ਨਾਮ ਭੰਡਾਰਾ ਨਾ ਕੋਈ ਰਖਾ ਰਿਹਾ। ਮੁਖ ਲਗਾਈ ਬੈਠੇ ਸੂਰ ਗਾਂ, ਅੰਤਮ ਕੋਈ ਨਾ ਲੜ ਫੜਾ ਰਿਹਾ। ਨਾਤਾ ਤੁੱਟਾ ਪੁੱਤਰਾਂ ਮਾਂ, ਭੈਣ ਭਾਈ ਨਾ ਕੋਈ ਮਿਲਾ ਰਿਹਾ। ਦਰਗਹਿ ਸਾਚੀ ਨਾ ਮਿਲੇ ਸੱਚਾ ਥਾਂ, ਰਾਏ ਧਰਮ ਰਾਹ ਅਟਕਾ ਰਿਹਾ। ਚਿਤਰ ਗੁਪਤ ਕਰੇ ਸਚ ਨਿਆਂ, ਲਿਖਿਆ ਲੇਖ ਖੋਲ੍ਹ ਆਪ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਾਚਾ ਵੇਖ ਵਖਾ ਰਿਹਾ। ਸਤਿਜੁਗ ਸਾਚੇ ਤੇਰੀ ਸਾਚੀ ਰੀਤ, ਹਰਿ ਸਾਚੇ ਮਾਤ ਚਲਾਈਆ। ਨਾ ਕੋਈ ਮੰਦਰ ਨਾ ਮਸੀਤ, ਦੇਹੁਰਾ ਮੱਠ ਨਾ ਕੋਈ ਵਖਾਈਆ। ਨਾ ਕੋਈ ਹਸਤ ਨਾ ਕੋਈ ਕੀਟ, ਵਰਨ ਬਰਨ ਨਾ ਵੰਡ ਵੰਡਾਈਆ। ਦੇਵੇ ਧਾਮ ਅਵੱਲਾ ਇਕ ਅਨਡੀਠ, ਧਾਮ ਅਨਡੀਠੜਾ ਡੇਰਾ ਲਾਈਆ। ਸੰਤ ਸਹੇਲੇ ਰੱਖਣੇ ਚੀਤ, ਚਿਤ ਵਿਤ ਠਗੌਰੀ ਨਾ ਪਾਈਆ। ਸੋਹੰ ਸ਼ਬਦ ਸੁਨੌਣਾ ਸੁਹਾਗੀ ਗੀਤ, ਸਤਿਜੁਗ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਆਪ ਚਲਾਏ ਆਪਣੀ ਰੀਤ, ਸ਼ਬਦ ਗੁਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਸ੍ਰਿਸ਼ਟ ਸਬਾਈਆ।