ਪਹਿਲੀ ਅੱਸੂ ੨੦੧੫ ਬਿਕ੍ਰਮੀ ਠਾਕਰ ਸਿੰਘ ਦੇ ਘਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਆਦਿ ਪੁਰਖ ਹਰਿ ਅਬਿਨਾਸ਼, ਜੋਤ ਸਰੂਪ ਸਮਾਇਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਅਕਾਸ਼ ਅਕਾਸ਼ਾਂ ਡੇਰਾ ਲਾਇਆ। ਆਪਣੇ ਮੰਡਲ ਪਾਵੇ ਰਾਸ, ਮੰਡਲ ਮੰਡਪ ਦਏ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਰੂਪ ਉਪਾਇਆ। ਆਦਿ ਪੁਰਖ ਦੀਨ ਦਿਆਲਾ, ਪਾਰਬ੍ਰਹਮ ਅਖਵਾਇੰਦਾ। ਨੂਰੀ ਜੋਤ ਇਕ ਅਕਾਲਾ, ਅਕਲ ਕਲਾ ਸਮਾਇੰਦਾ। ਆਪ ਆਪਣਾ ਬਣ ਰਖਵਾਲਾ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਨਾਉਂ ਧਰਾਇੰਦਾ। ਆਦਿ ਨਿਰੰਜਣ ਹਰਿ ਬੇਅੰਤ, ਪਾਰਬ੍ਰਹਮ ਅਖਵਾਇਆ। ਆਦਿ ਜੁਗਾਦਿ ਮਹਿਮਾ ਅਗਣਤ, ਭੇਵ ਕਿਸੇ ਨਾ ਪਾਇਆ। ਵੇਖ ਵਖਾਏ ਸਾਜਣ ਸੰਤ, ਸਾਜਣ ਮੀਤ ਆਪ ਹੋ ਜਾਇਆ। ਮੇਲ ਮਿਲਾਵਾ ਨਾਰੀ ਕੰਤ, ਕੰਤ ਕੰਤੂਹਲਾ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਨੂਰ ਹਰਿ ਅਗੰਮ, ਏਕਾ ਏਕ ਅਖਵਾਇੰਦਾ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਖਲਾਇੰਦਾ। ਆਦਿ ਜੁਗਾਦੀ ਜਾਣੇ ਆਪਣਾ ਕੰਮ, ਗੁਰ ਪੀਰ ਅਵਤਾਰ ਸੇਵਾ ਲਾਇੰਦਾ। ਗਗਨ ਪਤਾਲ ਰਹਾਏ ਬਿਨ ਬਿਨ ਥੰਮ, ਸ਼ਬਦੀ ਸ਼ਬਦ ਸਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਆਪ ਅਖਵਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲਾ ਕਲ ਧਾਰੀਆ। ਨਿਰਗੁਣ ਜੋਤੀ ਕਰ ਉਜਿਆਰ, ਪਾਰਬ੍ਰਹਮ ਰੂਪ ਅਪਾਰੀਆ। ਨਾਦੀ ਪੂਤ ਕਰੇ ਪਿਆਰ, ਆਪੇ ਨਰ ਨਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਫਲ ਖਿਲਾਰੀਆ। ਆਦਿ ਪੁਰਖ ਹਰਿ ਭਗਵੰਤ, ਏਕਾ ਏਕ ਅਖਵਾਇਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇਆ। ਆਪ ਬਣਾਏ ਆਪਣੀ ਬਣਤ, ਤਤਵ ਤਤ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਦਰ ਸੁਹੰਜਣਾ ਪੁਰਖ ਅਕਾਲ, ਏਕਾ ਬੰਕ ਦਵਾਰਿਆ। ਜੋਤੀ ਨੂਰ ਇਕ ਜਮਾਲ, ਨੂਰੋ ਨੂਰ ਵਿਖਾ ਰਿਹਾ। ਨਾ ਕੋਈ ਦੂਸਰ ਵਿਚ ਦਲਾਲ, ਸਗਲਾ ਸੰਗ ਨਾ ਕੋਈ ਨਿਭਾ ਰਿਹਾ। ਆਪੇ ਚਲੇ ਆਪਣੀ ਚਾਲ, ਚਾਲ ਨਿਰਾਲੀ ਆਪ ਰਖਾ ਲਿਆ। ਆਪਣੀ ਘਾਲ ਆਪੇ ਘਾਲ, ਆਪ ਆਪਣਾ ਥਾਨ ਸੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਵਟਾ ਲਿਆ। ਨਿਰਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਕਰਾਈਆ। ਆਪ ਆਪਣਾ ਕਰ ਪਿਆਰ, ਆਪ ਆਪਣੀ ਸੇਜ ਹੰਢਾਈਆ। ਆਪੇ ਨਾਰੀ ਕੰਤ ਭਤਾਰ, ਪਤਿਪਰਮੇਸ਼ਵਰ ਆਪ ਸਮਾਈਆ। ਆਪੇ ਰਾਗੀ ਨਾਦੀ ਵੇਖੇ ਵਿਗਸੇ ਕਰੇ ਵਿਚਾਰ, ਆਪੇ ਗਾਵੇ ਸ਼ਬਦ ਧੁਨ ਵਜਾਈਆ। ਆਪੇ ਪਾਰਬ੍ਰਹਮ ਬ੍ਰਹਮ ਬ੍ਰਹਿਮਾਦ, ਖੋਜਤ ਖੋਜਤ ਭੇਵ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾਈਆ। ਆਦਿ ਪੁਰਖ ਹਰਿ ਭਗਵਾਨਾ, ਏਕਾ ਧਾਮ ਸੁਹਾਇੰਦਾ। ਦੀਪਕ ਜੋਤੀ ਜਗੇ ਮਹਾਨਾ, ਤੇਲ ਬਾਤੀ ਨਾ ਕੋਈ ਟਿਕਾਇੰਦਾ। ਨਾ ਕੋਈ ਪਵਣ ਨਾ ਮਸਾਣਾ, ਨਾ ਕੋਈ ਹਵਨੀ ਹਵਨ ਕਰਾਇੰਦਾ। ਨਾ ਕੋਈ ਰਾਗ ਨਾ ਕੋਈ ਗਾਣਾ, ਨਾ ਕੋਈ ਤਾਲ ਵਜਾਇੰਦਾ। ਨਾ ਕੋਈ ਸ਼ਬਦ ਨਾ ਬਿਬਾਨਾ, ਨਾ ਕੋਈ ਉਡਾਨ ਰਖਾਇੰਦਾ। ਨਾ ਕੋਈ ਜਣਾਏ ਪਦ ਨਿਰਬਾਣਾ, ਹੰ ਬ੍ਰਹਮ ਭੇਵ ਨਾ ਪਾਇੰਦਾ। ਇਕ ਇਕੱਲਾ ਸਚ ਤਖ਼ਤ ਬੈਠ ਸੁਲਤਾਨਾ, ਆਪ ਆਪਣਾ ਥਾਨ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਥਾਉਂ ਸੁਹਾਇੰਦਾ। ਆਪਣਾ ਥਾਨ ਆਪ ਸੁਹਾ, ਆਪਣੀ ਜੋਤ ਜਗਾਈਆ। ਆਪੇ ਦਾਤਾ ਬੇਪਰਵਾਹ, ਬੈਠਾ ਬੇਪਰਵਾਹੀਆ। ਰੂਪ ਰੰਗ ਕੋਈ ਜਾਣੇ ਨਾ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਤਖ਼ਤ ਸਚ ਸੁਲਤਾਨ, ਬੈਠਾ ਨੂਰ ਇਲਾਹੀਆ। ਸਚ ਤਖ਼ਤ ਹਰਿ ਸੁਲਤਾਨ, ਬੈਠਾ ਬੇਐਬ ਪਰਵਰਦਿਗਾਰਿਆ। ਆਪ ਆਪਣਾ ਹੋ ਮਿਹਰਵਾਨ, ਆਪ ਆਪਣੀ ਕਰੇ ਸਿਕਦਾਰਿਆ। ਆਪ ਆਪਣਾ ਕਰ ਪਛਾਣ, ਆਪੇ ਵੇਖੇ ਅੰਦਰ ਬਾਹਰਿਆ। ਨਿਰਗੁਣ ਜੋਤੀ ਇਕ ਮਹਾਨ, ਨਿਰਗੁਣ ਨੂਰ ਹੋਏ ਉਜਿਆਰਿਆ। ਨਾ ਕੋਈ ਦੂਸਰ ਦਿਸੇ ਨਿਸ਼ਾਨ, ਨਾ ਕੋਈ ਬਣਤ ਬਣਾ ਰਿਹਾ। ਪੁਰਖ ਅਗੰਮ ਅਗੰਮੜੇ ਧਾਮ ਬੈਠਾ ਨੌਜਵਾਨ, ਏਕਾ ਆਪਣਾ ਜੋਬਨ ਹੰਢਾ ਰਿਹਾ। ਆਪ ਆਪਣਾ ਵੇਖੇ ਮਾਰ ਧਿਆਨ, ਆਪਣੀ ਕਲ ਵਰਤਾ ਰਿਹਾ। ਨਿਰਗੁਣ ਜੋਤੀ ਇਕ ਰਕਾਨ, ਅਕਾਲ ਪੁਰਖ ਮੇਲ ਮਿਲਾ ਰਿਹਾ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਦਇਆ ਕਮਾ ਰਿਹਾ। ਕਾਰਜ ਕਰੇ ਸਿਧ ਹਰਿ ਭਗਵਾਨ, ਭਗਵਨ ਭਗਵਾਨ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਮ ਹਰਿ ਅਵੱਲਾ, ਨਿਝ ਘਰ ਆਸਣ ਲਾ ਲਿਆ। ਧਾਮ ਅਵੱਲਾ ਪੁਰਖ ਅਬਿਨਾਸ਼, ਏਕਾ ਏਕ ਰਖਾਇਆ। ਨਾ ਕੋਈ ਪ੍ਰਿਥਮੀ ਨਾ ਅਕਾਸ਼, ਗਗਨ ਮੰਡਲ ਨਾ ਕੋਈ ਵਖਾਇਆ। ਨਾ ਕੋਈ ਮੰਡਲ ਮੰਡਪ ਪਾਵੇ ਰਾਸ, ਜਲ ਬਿੰਬ ਨਾ ਕੋਈ ਧਰਾਇਆ। ਆਪ ਆਪਣੇ ਵਸਿਆ ਪਾਸ, ਆਪ ਆਪਣਾ ਦਰ ਸੁਹਾਇਆ। ਆਪ ਆਪਣਾ ਵੇਖੇ ਖੇਲ ਤਮਾਸ਼, ਖੇਲਣਹਾਰ ਆਪ ਹੋ ਜਾਇਆ। ਆਦਿ ਅੰਤ ਨਾ ਜਾਏ ਵਿਨਾਸ, ਆਦਿ ਜੁਗਾਦੀ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਏਕਾ ਏਕ ਸੁਹਾਇਆ। ਏਕਾ ਘਰ ਇਕ ਨਿਰੰਜਣ, ਆਦਿ ਪੁਰਖ ਅਖਵਾਇਆ। ਆਪ ਆਪਣਾ ਬਣਿਆ ਸੱਜਣ, ਸਾਜਣ ਮੀਤ ਨਾਮ ਧਰਾਇਆ। ਆਪ ਆਪਣਾ ਕਰਿਆ ਮਜਨ, ਆਪ ਆਪਣੇ ਦਰ ਨੁਹਾਇਆ। ਆਪ ਆਪਣਾ ਹੋਇਆ ਪਰਦੇ ਕੱਜਣ, ਆਪਣਾ ਪਰਦਾ ਆਪੇ ਪਾਇਆ। ਆਪ ਚਲਾਏ ਆਪਣਾ ਜਹਾਜ਼ਨ, ਆਪ ਆਪਣੀ ਧਾਰ ਬੰਧਾਇਆ। ਆਪ ਆਪਣਾ ਬਣਿਆ ਸ਼ਾਹ ਰਾਜ ਰਾਜਨ, ਸ਼ਾਹੋ ਭੂਪ ਆਪ ਅਖਵਾਇਆ। ਆਪ ਆਪਣਾ ਕਰੇ ਕਾਜਣ, ਕਰਤਾ ਪੁਰਖ ਨਾਉਂ ਧਰਾਇਆ। ਆਪ ਆਪਣੀ ਰੱਖੇ ਲਾਜਣ, ਆਪ ਆਪਣਾ ਸੰਗ ਨਿਭਾਇਆ। ਆਪ ਆਪਣੇ ਚੜ੍ਹੇ ਤਾਜਨ, ਆਪ ਆਪਣਾ ਅਸਵ ਰਿਹਾ ਦੌੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਨੂਰ ਹਰਿ ਦਾਤਾਰ, ਆਪਣਾ ਆਪ ਕਰਾਇੰਦਾ। ਆਪੇ ਖੇਲੇ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਇੰਦਾ। ਥਿਰ ਘਰ ਬੈਠ ਸੱਚੇ ਦਰਬਾਰ, ਧੁਰਦਰਗਾਹੀ ਨਾਉਂ ਧਰਾਇੰਦਾ। ਬੇਐਬ ਹੋਵੇ ਪਰਵਰਦਿਗਾਰ, ਖ਼ੁਦੀ ਖ਼ੁਦ ਖ਼ੁਦਾ ਮਿਟਾਇੰਦਾ। ਇਕ ਇਕੱਲਾ ਸਾਚਾ ਯਾਰ, ਹੱਕ ਹਕੀਕਤ ਵੇਖ ਵਖਾਇੰਦਾ। ਆਪੇ ਅੱਲਾ ਰਾਮ ਰੂਪ ਅਪਾਰ, ਬਿਸਮਿਲਾ ਵਿਚ ਸਮਾਇੰਦਾ। ਜੋਤੀ ਜੋਤ ਕਰ ਅਕਾਰ, ਨਿਰਾਕਾਰ ਆਪ ਹੋ ਜਾਇੰਦਾ। ਅਗੰਮ ਅਗੰਮੜਾ ਅਗੰਮੜੀ ਕਰੇ ਕਾਰ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਧਰਾਇੰਦਾ। ਥਿਰ ਘਰ ਬੈਠ ਹਰਿ ਹਰਿ ਹਰਿ, ਆਪਣੀ ਆਪ ਕਰੇ ਵਡਿਆਈਆ। ਆਪਣੀ ਜੋਤੀ ਨੂਰ ਆਪੇ ਵਰ, ਆਪੇ ਕਰੇ ਕੁੜਮਾਈਆ। ਆਪਣਾ ਨਾਮ ਸੁਤ ਦੁਲਾਰਾ ਆਪੇ ਧਰ, ਆਪ ਆਵਾਜ਼ ਲਗਾਈਆ। ਆਪੇ ਵਸਿਆ ਆਪਣੇ ਗੜ੍ਹ, ਚਾਰ ਦਿਵਾਰ ਨਾ ਕੋਈ ਰਖਾਈਆ। ਸਚ ਮਹੱਲੇ ਰਿਹਾ ਚੜ੍ਹ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਉਜਾਲਾ, ਖੇਲੇ ਖੇਲ ਅਪਾਰਿਆ। ਪਾਰਬ੍ਰਹਮ ਪ੍ਰਭ ਗੁਰ ਗੋਪਾਲਾ, ਗੋਬਿੰਦ ਨਾਮ ਧਰਾ ਰਿਹਾ। ਵਿਖਾਏ ਦਿਸਾਏ ਸੱਚੀ ਧਰਮਸਾਲਾ, ਥਿਰ ਘਰ ਡੇਰਾ ਲਾ ਰਿਹਾ। ਆਦਿ ਸ਼ਕਤ ਵੇਖੇ ਜੋਤ ਜਵਾਲਾ, ਲਿਲਾਟ ਲਿਲਾਟੀ ਡਗਮਗਾ ਰਿਹਾ। ਦੀਨਾਂ ਨਾਥ ਪੁਰਖ ਅਕਾਲਾ, ਸਰਬ ਕਲਾ ਸਮਰਥ ਨਾਮ ਧਰਾ ਰਿਹਾ। ਹਰਿ ਕਾ ਮੰਦਰ ਥਿਰ ਘਰ ਨਾਉਂ, ਆਦਿ ਜੁਗਾਦਿ ਜਾਏ ਨਾ ਢੱਠ, ਨਾ ਕੋਈ ਬਣਤ ਬਣਾ ਰਿਹਾ। ਨਾ ਕੋਈ ਸ਼ਿਵਦਵਾਲਾ ਮੰਦਰ ਮਸਜਿਦ ਦਿਸੇ ਮੱਠ, ਗੁਰੂ ਦਵਾਰ ਨਾ ਕੋਈ ਵਖਾ ਰਿਹਾ। ਨਾ ਕੋਈ ਲੱਖ ਚੁਰਾਸੀ ਮਾਨਸ ਦੇਹੀ ਚਾਰ ਚਾਰ ਕਰੇ ਇਕੱਠ, ਪੰਜ ਤਤ ਨਾ ਕੋਈ ਉਪਾ ਰਿਹਾ। ਨਾ ਕੋਈ ਪੂਜਾ ਨਾ ਕੋਈ ਪਾਠ, ਇਸ਼ਟ ਦੇਵ ਨਾ ਕੋਈ ਮਨਾ ਰਿਹਾ। ਨਾ ਕੋਈ ਤੀਰਥ ਨਾ ਕੋਈ ਤੱਟ, ਸਾਧ ਸੰਤ ਨਾ ਕੋਈ ਧੂਣੀਆਂ ਤਾਅ ਰਿਹਾ। ਨਾ ਕੋਈ ਚੌਦਾਂ ਲੋਕ ਦਿਸੇ ਹੱਟ, ਤ੍ਰੈਲੋਕ ਨਾ ਵੇਖ ਵਖਾ ਰਿਹਾ। ਨਾ ਕੋਈ ਬ੍ਰਹਮਾ ਵਿਸ਼ਨ ਸ਼ਿਵ ਕਰੇ ਹੱਠ, ਨਾ ਕੋਈ ਰੂਪ ਅਨੂਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਘਰ, ਪੁਰਖ ਅਕਾਲਾ ਦੀਨ ਦਿਆਲਾ ਜੋਤੀ ਨੂਰ ਡਗਮਗਾ ਰਿਹਾ। ਜੋਤ ਸਰੂਪ ਹਰਿ ਸਮਰਥ, ਵੱਡ ਵੱਡੀ ਵਡਿਆਈਆ। ਆਪ ਆਪਣਾ ਆਪੇ ਮੱਥ, ਆਪ ਆਪਣਾ ਲਏ ਉਪਾਈਆ। ਆਪ ਆਪਣੇ ਚਾੜ੍ਹੇ ਰਥ, ਆਪ ਆਪਣਾ ਰਥ ਚਲਾਈਆ। ਆਪ ਆਪਣੀ ਦੇਵੇ ਆਪੇ ਵੱਥ, ਆਪ ਆਪਣੀ ਝੋਲੀ ਅੱਗੇ ਡਾਹੀਆ। ਆਪ ਆਪਣੀ ਮਹਿਮਾ ਜਾਣੇ ਅਕੱਥ, ਅਕੱਥ ਕਥਾ ਅਖਵਾਈਆ। ਜੁਗ ਜੁਗ ਚਲਾਏ ਆਪਣੀ ਗਾਥ, ਹਰਿ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰੋ ਨੂਰ ਧਰਾਈਆ। ਧਰਿਆ ਨੂਰ ਅਬਿਨਾਸ਼ੀ ਅਚੁਤ, ਆਪਣੀ ਕਿਰਪਾ ਧਾਰੀਆ। ਆਪ ਸੁਹਾਏ ਆਪਣੀ ਰੁੱਤ, ਆਪ ਸੁਹਾਏ ਦਰ ਦਵਾਰੀਆ। ਆਪ ਉਪਜਾਏ ਆਪਣਾ ਸੁੱਤ, ਸ਼ਬਦੀ ਨਾਉਂ ਧਰਾ ਰਿਹਾ। ਆਪ ਆਪਣਾ ਸੀਰ ਲਿਆ ਘੁੱਟ, ਆਪ ਅੰਮ੍ਰਿਤ ਮੁਖ ਚੁਆ ਰਿਹਾ। ਆਪ ਆਪਣਾ ਲਾਹਾ ਲਿਆ ਲੁੱਟ, ਅਤੁੱਟ ਭੰਡਾਰ ਭਰਾ ਲਿਆ। ਆਦਿ ਜੁਗਾਦਿ ਨਾ ਜਾਏ ਨਿਖੁਟ, ਘਰ ਸਾਚੇ ਆਪ ਭਰਾ ਲਿਆ। ਸੇਵਾ ਕਰੇ ਆਦਿ ਨਿਰੰਜਣ ਸਰੂਪ ਜੋਤ, ਜੋਤੀ ਜੋਤ ਜਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰਾ ਧਾਰ ਵਹਾ ਰਿਹਾ। ਨਿਰਗੁਣ ਧਾਰ ਆਪ ਚਲਾ, ਨਿਰਗੁਣ ਵੇਸ ਵਟਾਇਆ। ਨਿਰਗੁਣ ਅਖਾੜਾ ਆਪ ਲਗਾ, ਨਿਰਗੁਣ ਵੇਖ ਵਿਖਾਇਆ। ਨਿਰਗੁਣ ਲਾੜਾ ਆਪ ਸਜਾ, ਆਪੇ ਤੇਲ ਚੜ੍ਹਾਇਆ। ਨਿਰਗੁਣ ਸਾਚਾ ਸਗਨ ਮਨਾ, ਸਾਚਾ ਮੰਗਲ ਗਾਇਆ। ਨਿਰਗੁਣ ਵਿਚੋਲਾ ਵਿਚ ਰਖਾ, ਨਿਰਗੁਣ ਫੇਰਾ ਪਾਇਆ। ਨਿਰਗੁਣ ਜੋਤੀ ਲਏ ਮਨਾ, ਲਾਲ ਗੁਲਾਲਾ ਰੰਗ ਚੜ੍ਹਾਇਆ। ਨਿਰਗੁਣ ਕਜਲਾ ਦੇਵੇ ਪਾ, ਨਾਮ ਧਾਰਾ ਇਕ ਚਲਾਇਆ। ਨਿਰਗੁਣ ਬਸਤਰ ਭੂਸ਼ਨ ਦਏ ਸਜਾ, ਨਿਰਗੁਣ ਵੇਖ ਵਖਾਇਆ। ਨਿਰਗੁਣ ਨਿਰਗੁਣ ਮੇਲਾ ਦਏ ਕਰਾ, ਘਰ ਸੁਹੰਜਣਾ ਇਕ ਰਘੁਰਾਇਆ। ਨਿਰਗੁਣ ਕੰਤ ਨਿਰਗੁਣ ਨਾਰੀ ਨਿਰਗੁਣ ਜੋਤੀ ਲਏ ਪ੍ਰਨਾ, ਨਿਰਗੁਣ ਨਿਰਗੁਣ ਰੰਗ ਰੰਗਾਇਆ। ਨਿਰਗੁਣ ਸੇਜਾ ਮਾਣੇ ਨਿਰਗੁਣ ਥਾਂ, ਦਿਸ ਕਿਸੇ ਨਾ ਆਇਆ। ਨਿਰਗੁਣ ਪਿਤਾ ਨਿਰਗੁਣ ਮਾਂ, ਨਿਰਗੁਣ ਪੂਤ ਸਪੂਤਾ ਸ਼ਬਦੀ ਜਾਇਆ। ਪਾਰਬ੍ਰਹਮ ਪ੍ਰਭ ਪਕੜੀ ਬਾਂਹ, ਸਿਰ ਆਪਣਾ ਹੱਥ ਰਖਾਇਆ। ਇਕ ਵਖਾਏ ਥਿਰ ਘਰ ਗਿਰਾਂ, ਦੂਸਰ ਦਰ ਨਾ ਕੋਇ ਸੁਹਾਇਆ। ਬਿਨ ਹਰਿ ਭੇਵ ਕੋਈ ਜਾਣੇ ਨਾ, ਹਰਿ ਬੈਠਾ ਭੇਵ ਛੁਪਾਇਆ। ਆਦਿ ਪੁਰਖ ਕੋਈ ਪਛਾਣੇ ਨਾ, ਆਦਿ ਅੰਤ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਇਆ। ਸੰਗ ਰਖਾਇਆ ਪਿਤਾ ਪੂਤ, ਨਿਰਗੁਣ ਜੋਤ ਜਗਾਈਆ। ਆਪੇ ਤਾਗਾ ਆਪੇ ਸੂਤ, ਤਾਣਾ ਪੇਟਾ ਆਪ ਅਖਵਾਈਆ। ਆਪੇ ਦਹਿ ਦਿਸ਼ਾ ਆਪੇ ਚਾਰੇ ਕੂਟ, ਹਰ ਘਟ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦਿਤਾ ਵਰ, ਸ਼ਬਦ ਸ਼ਬਦੀ ਰਚਨ ਰਚਾਈਆ। ਸ਼ਬਦ ਸੁਤ ਹਰਿ ਦੁਲਾਰਾ, ਹਰਿ ਸਾਚੇ ਆਪ ਉਠਾਇਆ। ਕਿਰਪਾ ਕਰੇ ਹਰਿ ਕਰਤਾਰਾ, ਕਰਤਾ ਕਰਨੀ ਰਿਹਾ ਕਮਾਇਆ। ਲੋਆਂ ਪੁਰੀਆਂ ਕਰ ਉਸਾਰਾ, ਬ੍ਰਹਿਮੰਡਾਂ ਖੰਡਾਂ ਬਣਤ਼ ਬਣਾਇਆ। ਬ੍ਰਹਮਾ ਵਿਸ਼ਨ ਸ਼ਿਵ ਕਰ ਉਜਿਆਰਾ, ਜੋਤੀ ਜੋਤ ਜਗਾਇਆ। ਤ੍ਰੈਗੁਣ ਮਾਇਆ ਬੰਨੇ ਧਾਰਾ, ਤੇਰਾ ਮੇਰਾ ਰੂਪ ਵਟਾਇਆ। ਸੋ ਪੁਰਖ ਨਿਰੰਜਣ ਕਰ ਅਕਾਰਾ, ਆਪ ਆਪਣਾ ਰਾਹ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦਿਤਾ ਵਰ, ਸੇਵਕ ਸੇਵਾ ਰਿਹਾ ਕਮਾਇਆ। ਸ਼ਬਦੀ ਸੁਤ ਸੇਵਾਦਾਰ, ਬ੍ਰਹਿਮੰਡ ਖੰਡ ਰਚਨ ਰਚਾਈਆ। ਪਾਰਬ੍ਰਹਮ ਖੇਲੇ ਖੇਲ ਅਪਰ ਅਪਾਰ, ਆਪਣੇ ਹੱਥ ਰੱਖੇ ਵਡਿਆਈਆ। ਤ੍ਰੈ ਤ੍ਰੈ ਦੇਸਾ ਦੇਸ ਅਕਾਰ, ਤ੍ਰੈ ਤ੍ਰੈ ਰੰਗ ਰੰਗਾਈਆ। ਤ੍ਰੈ ਤ੍ਰੈ ਦੇਸਾ ਰੰਗ ਕਰਤਾ ਕਰੇ ਕਰਨੇਹਾਰ, ਅਕਾਲ ਪੁਰਖ ਵੱਡੀ ਵਡਿਆਈਆ। ਧਰਨੀ ਧਰਤ ਧਵਲ ਧਰੇ ਸੰਸਾਰ, ਜਲ ਬਿੰਬ ਆਪ ਧਰਾਈਆ। ਆਤਮ ਬ੍ਰਹਮ ਬ੍ਰਹਮ ਗਏ ਵਿਚਾਰ, ਕਵਲਾ ਕਵਲ ਰੂਪ ਵਟਾਈਆ। ਸ਼ਬਦ ਅਨਾਦੀ ਧੁਨ ਸੁਣੇ ਸੁਣਾਏ ਇਕ ਧੁਨਕਾਰ, ਆਪਣਾ ਤਾਲ ਵਜਾਈਆ। ਆਪੇ ਕੀਆ ਖ਼ਬਰਦਾਰ, ਆਪ ਆਪਣੀ ਬੂਝ ਬੁਝਾਈਆ। ਲੇਖ ਲਿਖਾਏ ਹਰਿ ਨਿਰੰਕਾਰ, ਸ਼ਬਦੀ ਚੋਟ ਨਗਾਰੇ ਲਾਈਆ। ਵੰਡੀ ਵੰਡ ਕਰੇ ਕਰਤਾਰ, ਏਕਾ ਵੰਡ ਵੰਡਾਈਆ। ਲੋਕਮਾਤ ਹੋਇਆ ਖ਼ਬਰਦਾਰ, ਪੰਜ ਤਤ ਕਰੇ ਕੁੜਮਾਈਆ। ਆਪ ਆਪਣਾ ਕਰ ਅਕਾਰ, ਮਨ ਮਤ ਬੁੱਧ ਨਾਲ ਰਲਾਈਆ। ਨੌਂ ਦਰ ਖੋਲ੍ਹ ਇਕ ਕਵਾੜ, ਨੌਂ ਖੰਡ ਬਣਤ ਬਣਾਈਆ। ਸੱਤ ਦੀਪ ਪਾਵੇ ਸਾਰ, ਜੋਤ ਨਿਰੰਜਣ ਸੇਵ ਕਮਾਈਆ। ਦਸਮ ਦਵਾਰੀ ਅੱਧਵਿਚਕਾਰ, ਪ੍ਰਭ ਸਾਚੇ ਆਪ ਰਖਾਈਆ। ਨਿਰਗੁਣ ਬੈਠ ਸੱਚੀ ਸਰਕਾਰ, ਚਿੱਟੀ ਧਾਰਾ ਇਕ ਵਹਾਈਆ। ਨੂਰੋ ਨੂਰ ਕਰੇ ਉਜਿਆਰ, ਆਸਣ ਸਿੰਘਾਸਣ ਇਕ ਵਿਛਾਈਆ। ਆਪੇ ਕਰਿਆ ਬੰਦ ਕਵਾੜ, ਆਪੇ ਲਏ ਖੁਲ੍ਹਾਈਆ। ਆਪੇ ਫਿਰੇ ਪਿਛੇ ਅਗਾੜ, ਗੁਰ ਸ਼ਬਦੀ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਗੁਣ ਧਾਰ, ਲੋਕਮਾਤ ਵੱਜੀ ਵਧਾਈਆ। ਸ਼ਬਦ ਡੰਕ ਏਕੰਕਾਰ, ਆਪਣਾ ਆਪ ਵਜਾਇਆ। ਬ੍ਰਹਮਾ ਵੇਤਾ ਕੀਆ ਖ਼ਬਰਦਾਰ, ਵੇਦ ਵਿਦਾਤਾ ਰਿਹਾ ਲਿਖਾਇਆ। ਚਾਰੇ ਮੁਖ ਗਏ ਹਾਰ, ਅੱਠੇ ਨੇਤਰ ਦਏ ਤਰਸਾਇਆ। ਪਾਇਆ ਪੁਰਖ ਨਾ ਅਗੰਮ ਅਪਾਰ, ਆਵਣ ਜਾਵਣ ਨਾ ਮੂਲ ਚੁਕਾਇਆ। ਨੇਤਰ ਰੋਵੇ ਜ਼ਾਰੋ ਜ਼ਾਰ, ਦਿਵਸ ਰੈਣ ਨੀਰ ਵਹਾਇਆ। ਲੱਖ ਚੁਰਾਸੀ ਕਰ ਤਿਆਰ, ਤੇਰਾ ਭੇਵ ਕੋਈ ਨਾ ਪਾਇਆ। ਵੰਡੇ ਵੰਡ ਵਿਚ ਸੰਸਾਰ, ਨੌਂ ਦਸ ਗਿਆਰਾਂ ਬੀਸ ਤੀਸ ਚਾਰ ਲਿਖਾਇਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਆਪੇ ਡੇਰਾ ਲਾਇਆ। ਮਾਨਸ ਮਾਨੁਖ ਕਰ ਉਜਿਆਰ, ਹਰਿ ਪੂਰਨ ਬੂਝ ਬੁਝਾਇਆ। ਪੂਰਨ ਪੁਰਖ ਕਿਰਪਾ ਧਾਰ, ਸਾਚੇ ਸੰਤ ਲਏ ਜਗਾਇਆ। ਜਨ ਸੰਤਾਂ ਦੇਵੇ ਨਾਮ ਅਧਾਰ, ਅੰਦਰ ਮੰਦਰ ਗਿਆਨ ਦ੍ਰਿੜਾਇਆ। ਮੇਟ ਮਿਟਾਏ ਅੰਧ ਅੰਧਿਆਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਨਿਰਗੁਣ ਜੋਤ ਹੋ ਉਜਿਆਰ, ਅੱਗੇ ਬੈਠੀ ਸੀਸ ਝੁਕਾਇਆ। ਆਦਿ ਨਿਰੰਜਣ ਪਾਵੇ ਸਾਰ, ਆਪੇ ਵੇਖੇ ਵੇਖ ਵਖਾਇਆ। ਸ਼ਬਦ ਜਣਾਈ ਅਪਰ ਅਪਾਰ, ਬੋਧ ਅਗਾਧ ਨਾਮ ਧਰਾਇਆ। ਅਨਹਦ ਵੱਜੇ ਸਾਚਾ ਤਾਲ, ਤਾਲ ਤਲਵਾੜਾ ਇਕ ਵਖਾਇਆ। ਪੰਚਮ ਗਾਇਣ ਵਾਰੋ ਵਾਰ, ਸਾਚੀ ਸਖੀਆਂ ਮੇਲ ਮਿਲਾਇਆ। ਕਰ ਕਿਰਪਾ ਹਰਿਜਨ ਲਏ ਉਭਾਰ, ਆਪ ਆਪਣੀ ਬੂਝ ਬੁਝਾਇਆ। ਆਪੇ ਖੋਲ੍ਹਣਹਾਰ ਬੰਦ ਕਵਾੜ, ਬਜ਼ਰ ਕਪਾਟੀ ਤੋੜ ਤੁੜਾਇਆ। ਮੇਟ ਮਿਟਾਏ ਪੰਚਮ ਧਾੜ, ਕਾਮ ਕਾਮਨੀ ਨੇੜ ਨਾ ਆਇਆ। ਤ੍ਰੈਗੁਣ ਮਾਇਆ ਦੇਵੇ ਸਾੜ, ਪੰਚਮ ਤਤ ਨਾ ਤਤ ਜਲਾਇਆ। ਜੋਤ ਜਗਾਏ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਵੇਖ ਵਖਾਇਆ। ਅਗਨੀ ਤਪੇ ਨਾ ਤੱਤੀ ਹਾੜ, ਸੀਤਲ ਧਾਰ ਨਾ ਕੋਈ ਠਰਾਇਆ। ਆਪੇ ਹੋਏ ਪਿਛੇ ਅਗਾੜ, ਆਪ ਆਪਣਾ ਬਿਰਧ ਰਖਾਇਆ। ਸੰਤਨ ਦੋਖੀ ਆਪ ਚਬਾਏ ਆਪਣੀ ਦਾੜ੍ਹ, ਵੇਸ ਅਨੇਕ ਨਿਤ ਨਵਿਤਾ ਕਰਦਾ ਆਇਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਫੋਲ ਫੁਲਾਇਆ। ਆਦਿ ਜੁਗਾਦੀ ਧੁਰਦਰਗਾਹੀ ਸਾਚਾ ਲਾੜ, ਆਦਿ ਨਿਰੰਜਣ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੂਰਤ ਅਕਾਲ, ਅਕਾਲ ਮੂਰਤ ਵਿਚ ਟਿਕਾਇਆ। ਮੂਰਤ ਅਕਾਲ ਰਹਿਤ ਅਜੂਨੀ, ਏਕਾ ਏਕ ਅਖਵਾਇੰਦਾ। ਦਾਤਾ ਦਾਨੀ ਵਡ ਗੁਣ ਗੁਣੀ, ਗੁਣਵੰਤਾ ਨਾਮ ਧਰਾਇੰਦਾ। ਆਪ ਆਪਣਾ ਆਪੇ ਛਾਣੀ ਪੁਣੀ, ਪੁਣ ਛਾਣ ਆਪ ਕਰਾਇੰਦਾ। ਆਪਣੀ ਪੁਕਾਰ ਆਪੇ ਸੁਣੀ, ਸੁਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਮਾਤ ਵੇਸ ਕਰ, ਆਪ ਆਪਣਾ ਨਾਉਂ ਧਰਾਇੰਦਾ। ਲੋਕਮਾਤ ਵੇਸ ਅਵੱਲਾ, ਕਰੇ ਹਰਿ ਨਿਰੰਕਾਰਿਆ। ਆਵੇ ਜਾਵੇ ਇਕ ਇਕੱਲਾ, ਖੇਲੇ ਖੇਲ ਵਡ ਸੰਸਾਰਿਆ। ਸ਼ਬਦ ਰਖਾਏ ਏਕਾ ਭੱਲਾ, ਤਿੱਖੀ ਰੱਖੇ ਧਾਰਿਆ। ਭਗਤਨ ਮੀਤਾ ਕਰੇ ਹੱਲਾ, ਬੁਲਾਏ ਨਾਮ ਜੈਕਾਰਿਆ। ਧਾਮ ਸੁਹਾਏ ਨਿਹਚਲ ਇਕ ਅਟੱਲਾ, ਉਚ ਮਹੱਲ ਮੁਨਾਰਿਆ। ਆਪਣੀ ਜੋਤੀ ਆਪੇ ਬਲਾ, ਨੂਰੋ ਨੂਰ ਅਪਾਰਿਆ। ਆਪਣਾ ਦਰ ਆਪੇ ਖਲਾ, ਹਰਿ ਸਾਚਾ ਸਿਰਜਣ ਹਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਗੁਰ ਅਵਤਾਰਿਆ। ਆਦਿ ਅੰਤ ਹਰਿ ਅਵਤਾਰਾ, ਜੁਗ ਜੁਗ ਵੇਸ ਵਟਾਇਆ। ਵੇਦ ਕਤੇਬ ਨਾ ਪਾਏ ਸਾਰਾ, ਨਾ ਕੋਈ ਲੇਖ ਲਿਖਾਇਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰਾ, ਪੜ੍ਹ ਪੁਸਤਕ ਭੇਵ ਨਾ ਰਾਇਆ। ਚੋਟੀ ਚੜ੍ਹ ਚੜ੍ਹ ਥੱਕੇ ਜੀਵ ਅੰਜਾਣਾ, ਦਰ ਸਾਚਾ ਦਿਸ ਨਾ ਆਇਆ। ਕਿਸੇ ਹੱਥ ਨਾ ਆਏ ਰਾਜਾ ਰਾਣਾ, ਸ਼ਾਹ ਸੁਲਤਾਨ ਨਾ ਵੇਖ ਵਖਾਇਆ। ਗੁਰਮੁਖ ਵਿਰਲਾ ਸੰਤ ਸੁਹੇਲਾ ਦਰ ਹੋਏ ਨਿਮਾਣਾ, ਢਹਿ ਢਹਿ ਚਰਨੀ ਸੀਸ ਨਿਵਾਇਆ। ਦੇਵੇ ਦਰਸ ਸ੍ਰੀ ਭਗਵਾਨਾ, ਆਦਿ ਜੁਗਾਦੀ ਮੇਲ ਮਿਲਾਇਆ। ਸਤਿਜੁਗ ਸਾਚਾ ਵੇਖ ਵਖਾਣਾ, ਦੁਆਪਰ ਮੂਲ ਚੁਕਾਇਆ। ਕਲਜੁਗ ਲੋਕਮਾਤ ਹੋ ਪਰਧਾਨਾ, ਆਪਣਾ ਡੰਕ ਰਿਹਾ ਵਜਾਇਆ। ਜੂਠ ਝੂਠ ਇਕ ਨਿਸ਼ਾਨਾ, ਮਾਇਆ ਮਮਤਾ ਨਾਲ ਰਲਾਇਆ। ਕਾਮ ਕਰੋਧੀ ਬੱਧਾ ਗਾਨਾ, ਹਉਮੇ ਸਗਨ ਮਨਾਇਆ। ਜਗਤ ਵਿਕਾਰਾ ਕਰ ਇਸ਼ਨਾਨਾ, ਪੰਚ ਤਤ ਸੁਹਾਇਆ। ਆਪਣਾ ਮੂਲ ਨਾ ਆਪ ਪਛਾਣਾ, ਹਰਿ ਕਾ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਕਲਜੁਗ ਜੋਧਾ ਸੂਰ ਬਲਕਾਰ, ਚਾਰ ਕੁੰਟ ਉਠ ਲਲਕਾਰਿਆ। ਦਿਤਾ ਵਰ ਪਰਵਰਦਿਗਾਰ, ਨਾਲ ਰਲਾਇਆ ਚਾਰ ਯਾਰਿਆ। ਅੱਲਾ ਰਾਣੀ ਕਰ ਪਿਆਰ, ਏਕਾ ਧਾਮ ਵਖਾ ਲਿਆ। ਏਕਾ ਕਲਮਾ ਰਸਨ ਉਚਾਰ, ਏਕਾ ਨਾਅਰਾ ਲਾ ਲਿਆ। ਏਕਾ ਕਾਅਬਾ ਕਰ ਪਿਆਰ, ਏਕਾ ਹਾਜੀ ਹਜ ਵਖਾ ਲਿਆ। ਦੋ ਦੋ ਆਬਾ ਮੇਲ ਵਿਚ ਸੰਸਾਰ, ਪੁੰਨ ਸਵਾਬਾ ਆਪ ਜਣਾ ਲਿਆ। ਸ਼ਾਹ ਨਵਾਬਾ ਆਪ ਕਰਤਾਰ, ਆਪਣਾ ਵੇਸ ਵਟਾ ਲਿਆ। ਚਰਨ ਘੋੜੇ ਦੇ ਰਕਾਬ, ਦੁਲਦੁਲ ਐਲੀ ਆਪ ਸੁਹਾ ਲਿਆ। ਮਾਰੇ ਵਾਜਾਂ ਮੁਖ ਨਕਾਬ, ਦੂਈ ਦਵੈਤੀ ਪਰਦਾ ਪਾ ਲਿਆ। ਅੰਤਮ ਕਿਸੇ ਹੱਥ ਨਾ ਔਣਾ ਆਬੇਹਯਾਤ, ਭਰ ਪਿਆਲਾ ਨਾ ਕੋਈ ਪਿਆ ਰਿਹਾ। ਚੌਦਾਂ ਲੋਕ ਵੇਖੇ ਕਾਇਨਾਤ, ਚੌਦਾਂ ਤਬਕਾਂ ਹੱਟ ਖੁਲ੍ਹਾ ਲਿਆ। ਪੁਰਖ ਅਗੰਮਾ ਵੇਖੇ ਮਾਰ ਝਾਤ, ਸ਼ਬਦ ਸਿੰਘਾਸਣ ਲਾ ਲਿਆ। ਜਗਤ ਮਸਲਾ ਵੇਖ ਜਮਾਤ, ਪੰਚਮ ਸੀਸ ਝੁਕਾ ਲਿਆ। ਰੈਣ ਅੰਧੇਰੀ ਵਸੇ ਰਾਤ, ਸਾਚਾ ਚੰਦ ਨਾ ਕੋਈ ਚੜ੍ਹਾ ਲਿਆ। ਅੱਗੇ ਦੂਰ ਨਾ ਕੋਈ ਵਾਟ, ਲੇਖਾ ਮੁਹੰਮਦ ਆਪ ਗਣਾ ਲਿਆ। ਸਦੀ ਚੌਧਵੀਂ ਚੜ੍ਹਿਆ ਘਾਟ, ਘਾਟਾ ਕਿਸੇ ਨਾ ਪੂਰ ਕਰਾ ਲਿਆ। ਲਹਿਣਾ ਦੇਣਾ ਚੁੱਕੇ ਧਰਤ ਮਾਤ, ਤੇਰੀ ਕੁੱਖ ਆਨ ਬਾਟ ਆਪ ਆਪਣਾ ਭਾਰ ਉਠਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਸੰਗ ਨਿਭਾ ਲਿਆ। ਕਲਜੁਗ ਸੂਰਾ ਵਡ ਬਲਵਾਨ, ਚਾਰੋਂ ਕੁੰਟ ਹੰਕਾਰਿਆ। ਜੂਠ ਝੂਠ ਲੈ ਨਿਸ਼ਾਨ, ਫਿਰੇ ਵਿਚ ਸੰਸਾਰਿਆ। ਚਾਰੋਂ ਕੁੰਟ ਪਾਏ ਆਣ, ਹਉਮੇ ਗੜ੍ਹ ਪਸਾਰਿਆ। ਸਾਧ ਸੰਤ ਨਾ ਕਰਨ ਪਛਾਣ, ਮਾਇਆ ਪਰਦਾ ਉਤੇ ਪਾ ਰਿਹਾ। ਮੁਲਾਂ ਸ਼ੇਖ਼ ਮੁਸਾਇਕ ਫੜ ਬਗਲ ਕੁਰਾਨ, ਜਗਤ ਕਲਮਾ ਇਕ ਪੜ੍ਹਾ ਲਿਆ। ਸਚ ਨਾ ਦਿਸੇ ਕੋਈ ਈਮਾਨ, ਨਾਮ ਅਮਾਮ ਨਾ ਕੋਈ ਵਖਾ ਰਿਹਾ। ਹਉਮੇ ਪੀਏ ਜਗਤ ਜਾਮ, ਆਬ ਪਿਆਲਾ ਨਾ ਮੁਖ ਲਗਾ ਲਿਆ। ਧੁਰਦਰਗਾਹੀ ਨਾ ਦੇਵੇ ਕੋਈ ਦਾਤ, ਜਗਤ ਝੋਲੀ ਸਰਬ ਭਰਾ ਰਿਹਾ। ਵੇਲੇ ਅੰਤ ਨਾ ਕੋਈ ਪੁੱਛੇ ਵਾਤ, ਇਕ ਮੁਹੰਮਦ ਲੇਖ ਲਿਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਧੀਰ ਧਰਾ ਲਿਆ। ਕਲਜੁਗ ਤੇਰਾ ਰੰਗ ਚਲੂਲ, ਚਾਰੋਂ ਕੁੰਟ ਰੰਗਾਇਆ। ਸ੍ਰਿਸ਼ਟ ਸਬਾਈ ਗਈ ਭੂਲ, ਭਰਮ ਗੜ੍ਹ ਨਾ ਕੋਈ ਤੁੜਾਇਆ। ਨਾ ਕੋਈ ਫਲ ਨਾ ਕੋਈ ਫੂਲ, ਅੰਮ੍ਰਿਤ ਮੇਵਾ ਨਾ ਕੋਈ ਵਿਖਾਇਆ। ਸ਼ਬਦ ਪੰਘੂੜਾ ਨਾ ਕੋਈ ਰਿਹਾ ਝੂਲ, ਜ਼ਿਮੀ ਅਸਮਾਨਾ ਵੇਖ ਵਖਾਇਆ। ਨਾ ਕੋਈ ਚੁਕਾਏ ਆਦਿ ਜੁਗਾਦਿ ਜੁਗ ਜੁਗ ਮੂਲ, ਲਹਿਣਾ ਲਹਿਣੇ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਮੁਹੰਮਦ ਵੇਖ ਵਖਾਇਆ। ਹਰਿ ਮੁਹੰਮਦ ਸ਼ਬਦ ਜਣਾ, ਆਪਣਾ ਆਪ ਦਰਸਾਇੰਦਾ। ਕਲਮਾ ਅਮਾਮ ਇਕ ਬਣਾ, ਕਾਇਨਾਤ ਵਸਾਇੰਦਾ। ਐਨਲਹੱਕ ਨਾਅਰਾ ਲਾ, ਹੱਕ ਹਕੀਕਤ ਆਪ ਜਣਾਇੰਦਾ। ਲਾਸ਼ਰੀਕ ਆਪ ਖ਼ੁਦਾ, ਖ਼ੁਦ ਖ਼ੁਦੀ ਵਿਚ ਨਾ ਆਇੰਦਾ। ਬੰਦਾ ਬੰਦਗੀ ਦਏ ਭੁਲਾ, ਖ਼ਾਲਕ ਖ਼ਲਕ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖ ਰੰਗ, ਆਪ ਆਪਣਾ ਰੰਗ ਰੰਗਾਇੰਦਾ। ਚਾਰ ਯਾਰੀ ਰੰਗਿਆ ਰੰਗ, ਹਰਿ ਸਾਚੇ ਆਪ ਰੰਗਾਇਆ। ਚਾਰੋਂ ਕੁੰਟ ਵੱਜਾ ਮਰਦੰਗ, ਮਰਦੰਗਾ ਇਕ ਵਿਖਾਇਆ। ਸਚ ਸੁੱਚ ਹੋਈ ਨੰਗ, ਨਾ ਕੋਈ ਪਰਦਾ ਪਾਇਆ। ਵਰਨ ਬਰਨ ਵਹੇ ਗੰਗ, ਕਲਜੁਗ ਡੂੰਘੀ ਧਾਰ ਵਹਾਇਆ। ਕੋਈ ਨਾ ਦਿਸੇ ਕਿਸੇ ਸੰਗ, ਜੀਵ ਜੰਤ ਰਹੇ ਕੁਰਲਾਇਆ। ਧਰਤ ਮਾਤ ਮੰਗੀ ਮੰਗ, ਪ੍ਰਭ ਅੱਗੇ ਸੀਸ ਝੁਕਾਇਆ। ਨਾਮ ਰਤੜਾ ਚੋਲੀ ਦੇਣੀ ਰੰਗ, ਤੇਰਾ ਚੀਥੜਾ ਤਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇਆ। ਦਇਆ ਕਮਾ ਹਰਿ ਕਰਤਾਰ, ਆਪਣਾ ਕਰਮ ਕਮਾਇਆ। ਨਿਰਗੁਣ ਆਪਣਾ ਕਰਮ ਕਮਾ, ਆਪਣਾ ਵੇਸ ਵਟਾਇਆ। ਨਾਨਕ ਨਿਰਗੁਣ ਕਰਮ ਵਿਚਾਰ, ਕਰਮੀ ਕਰਮ ਕਮਾਇਆ। ਪੰਜ ਤਤ ਕਰ ਪਿਆਰ, ਜੋਤੀ ਨੂਰ ਦਰਸਾਇਆ। ਸ਼ਬਦੀ ਧੁਨ ਅਪਰ ਅਪਾਰ, ਅਨਹਦ ਤਾਲ ਵਜਾਇਆ। ਇਕ ਮਹੱਲ ਇਕ ਉਸਾਰ, ਸਾਢੇ ਤਿੰਨ ਹੱਥ ਬਣਤ ਬਣਾਇਆ। ਉਪਰ ਚੜ੍ਹ ਆਪ ਕਰਤਾਰ, ਘਰ ਸਾਚੇ ਡੇਰਾ ਲਾਇਆ। ਦਿਸ ਨਾ ਆਏ ਵਿਚ ਸੰਸਾਰ, ਨਾਨਕ ਗੁਰੂ ਦਰ ਦਰ ਫੇਰਾ ਪਾਇਆ। ਢੋਲਾ ਗਾਇਆ ਹਰਿ ਨਿਰੰਕਾਰ, ਘਰ ਸਾਚਾ ਇਕ ਸੁਹਾਇਆ। ਪੁਰਖ ਅਬਿਨਾਸ਼ੀ ਕਰ ਪਿਆਰ, ਘਰ ਆਪਣਾ ਇਕ ਸੁਹਾਇਆ। ਸੋਹੇ ਦਵਾਰਾ ਬੰਕ ਦਵਾਰ, ਪ੍ਰਭ ਅਬਿਨਾਸ਼ੀ ਡੇਰਾ ਲਾਇਆ। ਜਗੇ ਜੋਤ ਅਗੰਮ ਅਪਾਰ, ਨੂਰੋ ਨੂਰ ਦਰਸਾਇਆ। ਗਗਨ ਮੰਡਲ ਨਾ ਕੋਈ ਸੰਸਾਰ, ਚੰਦ ਸੂਰਜ ਦਿਸ ਨਾ ਆਇਆ। ਨਾਨਕ ਗੁਰ ਢਹਿ ਪਿਆ ਦਵਾਰ, ਦਰ ਦਰਵੇਸ਼ਾ ਨਾਉਂ ਧਰਾਇਆ। ਅਬਿਨਾਸ਼ੀ ਕਰਤਾ ਪਾਵੇ ਸਾਰ, ਫੜ ਬਾਹੋਂ ਗਲੇ ਲਗਾਇਆ। ਸਚਖੰਡ ਸਾਚੀ ਧਾਰ, ਹਰਿ ਸਾਚਾ ਰਿਹਾ ਚਲਾਇਆ। ਪੰਜ ਤਤ ਨਾ ਕੋਈ ਪਿਆਰ, ਨਾਨਕ ਨਿਰਗੁਣ ਨਿਰਗੁਣ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਨੰਨਾ ਨਾਮ ਨਿਰਗੁਣ ਨਿਰਗੁਣ ਆਪ ਕਰਾਇਆ। ਨੰਨਾ ਮੁਕਤਾ ਨਿਰਗੁਣ ਧਾਰ, ਚਰਨ ਦਵਾਰ ਸੁਹਾਇੰਦਾ। ਨੰਨਾ ਸਿਹਾਰੀ ਕਰ ਪਿਆਰ, ਚਰਨ ਸੀਸ ਨਿਵਾਇੰਦਾ। ਨੰਨਾ ਔਂਕੜ ਹਰਿ ਵਿਚਾਰ, ਪ੍ਰਭ ਝੋਲੀ ਨਾਮ ਭਰਾਇੰਦਾ। ਸਤਿ ਨਾਮ ਭਰੇ ਭੰਡਾਰ, ਤ੍ਰੈਗੁਣ ਵਿਚ ਨਾ ਆਇੰਦਾ। ਤ੍ਰੈ ਲੋਕਾਂ ਵਸਿਆ ਬਾਹਰ, ਨਾਨਕ ਨਾਮ ਧਰਾਇੰਦਾ। ਪਾਇਆ ਵਰ ਪੁਰਖ ਕਰਤਾਰ, ਸਾਚੀ ਨਾਰੀ ਸੇਵ ਕਮਾਇੰਦਾ। ਦੋਏ ਜੋੜ ਕਰੇ ਨਿਮਸਕਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਤੇਰਾ ਘਰ ਤੇਰਾ ਦਰ ਹਰੀ ਹਰਿ ਮਿਲੇ ਵਰ ਵਿਚ ਸੰਸਾਰ, ਮੈਂ ਤੇਰਾ ਤੂੰ ਮੇਰਾ ਮੇਰਾ ਮੇਰਾ ਤੇਰਾ ਰੂਪ ਵਟਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਿਰਪਾ ਧਾਰ, ਏਕਾ ਸ਼ਬਦ ਜਣਾਇੰਦਾ। ਸੋਹੰ ਸ਼ਬਦ ਰਸਨ ਉਚਾਰ, ਨਾਨਕ ਝੋਲੀ ਪਾਇੰਦਾ। ਨਾਨਕ ਮਿਲਿਆ ਵਿਚ ਕਰਤਾਰ, ਵਿਛੜ ਕਦੇ ਨਾ ਜਾਇੰਦਾ। ਹੰ ਹੰਗਤਾ ਦੇਵੇ ਮਾਰ, ਸੋ ਪੁਰਖ ਨਿਰੰਜਣ ਜੋ ਜਨ ਗਾਇੰਦਾ। ਨਾਨਕ ਗੁਰ ਪਾਈ ਸਾਰ, ਆਪਣਾ ਭੇਵ ਚੁਕਾਇੰਦਾ। ਸਚਖੰਡ ਸੁਹਾਇਆ ਏਕਾ ਥਾਨ, ਥਾਨ ਥਨੰਤਰ ਵੇਖ ਵਖਾਇੰਦਾ। ਨਿਰਗੁਣ ਜੋਤੀ ਹਰਿ ਭਗਵਾਨ, ਜੋਤੀ ਜੋਤ ਡਗਮਗਾਇੰਦਾ। ਸਤਿ ਸਰੂਪੀ ਦਿਸੇ ਨਿਸ਼ਾਨ, ਸਤ ਰੰਗਾ ਆਪ ਝੁਲਾਇੰਦਾ। ਸਤੇ ਜੋਤੀ ਇਕ ਮਕਾਨ, ਆਪੇ ਰੂਪ ਵਟਾਇੰਦਾ। ਪੰਜ ਤਤ ਕਰ ਪਰਧਾਨ, ਦੀਵਾ ਦੀਵਾ ਇਕ ਜਗਾਇੰਦਾ। ਘਰ ਘਰ ਵਿਚ ਘਰ ਮਹੱਲ ਅਟੱਲ ਇਕ ਮਕਾਨ, ਮਹੱਲ ਅਟੱਲ ਆਪ ਰਖਾਇੰਦਾ। ਆਪੇ ਜਾਣੇ ਜਾਣੀ ਜਾਣ, ਭੇਵ ਕੋਈ ਨਾ ਪਾਇੰਦਾ। ਨਾਨਕ ਗੁਰ ਗੁਰ ਨਾਨਕ ਨਾਨਕ ਹਰਿ ਦੇਵੇ ਦਾਨ, ਦੇ ਮਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਇੰਦਾ। ਨਿਰਗੁਣ ਨਾਨਕ ਦਰਸ਼ਨ ਪਾ, ਆਪਣਾ ਮੂਲ ਚੁਕਾਇਆ। ਸੋ ਪੁਰਖ ਨਿਰੰਜਣ ਏਕਾ ਗਾ, ਹੰਗਤਾ ਰੋਗ ਮਿਟਾਇਆ। ਸੋਹੰ ਸ਼ਬਦ ਅਜਪਾ ਜਾਪ ਰਖਾ, ਜਪਤ ਜਪਤ ਸੁੱਖ ਪਾਇਆ। ਆਪਣੇ ਅੰਦਰ ਗਿਆ ਛੁਪਾ, ਨਾ ਦੂਸਰ ਕਿਸੇ ਹੱਥ ਫੜਾਇਆ। ਪੁਰਖ ਅਬਿਨਾਸ਼ੀ ਤੇਰੀ ਅਮਾਨਤ ਤੇਰੇ ਅੱਗੇ ਦਏ ਟਿਕਾ, ਤੇਰਾ ਤੇਰੀ ਝੋਲੀ ਪਾਇਆ। ਅੱਗੋਂ ਬੋਲੇ ਦਾਤਾ ਬੇਪਰਵਾਹ, ਨਾਨਕ ਤੋਲਾ ਆਪ ਬਣਾਇਆ। ਸੋਹੰ ਕੰਡਾ ਹੱਥ ਫੜਾ, ਮੋਦੀਖ਼ਾਨਾ ਇਕ ਚਲਾਇਆ। ਸਤਿ ਨਾਮ ਡੰਡਾ ਦਿਤਾ ਲਗਾ, ਜਗਤ ਜੀਵਾਂ ਆਪ ਵਖਾਇਆ। ਕਲਜੁਗ ਪਾਰ ਕੰਢਾ ਦਏ ਕਰਾ, ਜਿਸ ਜਨ ਰਸਨਾ ਗਾਇਆ। ਕਲਜੁਗ ਅੰਤਮ ਆਪਣੀ ਵੰਡਾ ਲਏ ਵੰਡਾ, ਲੱਖ ਚੁਰਾਸੀ ਫੋਲ ਫੁਲਾਇਆ। ਪਾਰਬ੍ਰਹਮ ਬੇਪਰਵਾਹ, ਅੰਤਮ ਖੇਲੇ ਖੇਲ ਸ੍ਰਿਸ਼ਟ ਸਬਾਇਆ। ਨਾਨਕ ਤੇਰਾ ਜੈਕਾਰਾ ਸੋਹੰ ਸ਼ਬਦ ਲੋਆਂ ਪੁਰੀਆਂ ਲੋਕਮਾਤ ਦਏ ਲਾ, ਜੋ ਅੰਦਰ ਮੁਖ ਰਖਾਇਆ। ਗੀਤ ਸੁਹਾਗੀ ਏਕਾ ਗਾ, ਏਕਾ ਢੋਲਾ ਦਏ ਜਣਾਇਆ। ਤਾਲ ਅਨਾਦੀ ਇਕ ਵਜਾ, ਏਕਾ ਰਾਗ ਅਲਾਇਆ। ਸ਼ਬਦ ਬ੍ਰਹਿਮਾਦੀ ਖੋਜ ਖੁਜਾ, ਬ੍ਰਹਿਮਾਦੀ ਵੇਖ ਵਖਾਇਆ। ਸੋਹੰ ਚੋਗ ਜਨ ਭਗਤਾਂ ਅੰਤਮ ਦਏ ਚੁਗਾ, ਕਾਗੋਂ ਹੰਸ ਬਣਾਇਆ। ਨਿਹਕਲੰਕੀ ਜਾਮਾ ਪਾ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਏਕਾ ਡੰਕ ਦਏ ਵਜਾ, ਲੱਖ ਚੁਰਾਸੀ ਦਏ ਉਠਾਇਆ। ਹਿੰਦੂ ਮੁਸਲਮ ਸਿਖ ਈਸਾਈ ਵਰਨ ਬਰਨ ਦਏ ਸਮਝਾ, ਏਕਾ ਮੰਤਰ ਨਾਮ ਦ੍ਰਿੜਾਇਆ। ਅੰਜੀਲ ਕੁਰਾਨ ਵੇਦ ਪੁਰਾਨ ਸ਼ਾਸਤਰ ਸਿਮਰਤ ਲੇਖ ਲਿਖਾ, ਲੇਖਾ ਆਪਣੇ ਹੱਥ ਰਖਾਇਆ। ਖਾਣੀ ਬਾਣੀ ਦਏ ਪੜ੍ਹਾ, ਲਹਿਣਾ ਲਹਿਣੇ ਝੋਲੀ ਪਾਇਆ। ਤਨ ਬਸਤਰ ਦੇਵੇ ਇਕ ਸਜਾ, ਅੰਗਦ ਅੰਗੀਕਾਰ ਕਰਾਇਆ। ਸ਼ਬਦ ਵਿਚੋਲਾ ਵਿਚ ਟਿਕਾ, ਜੋਤੀ ਜੋਤ ਕਰੇ ਰੁਸ਼ਨਾਇਆ। ਸਾਚਾ ਬੋਲਾ ਇਕ ਬੁਲਾ, ਬੋਲ ਬੁਲਾਰਾ ਇਕ ਰਖਾਇਆ। ਸਾਚੀ ਧਾਰਾ ਇਕ ਵਹਾ, ਨਿਰਗੁਣ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੇਵਕ ਸੇਵਾ ਵੇਖ ਵਖਾਇਆ। ਸੇਵਾ ਵੇਖ ਬਾਲ ਜਵਾਨੀ ਬਿਰਧ ਬੁੜੇਪਾ, ਇਕ ਵਖਾਈਆ। ਪੰਜ ਤਤ ਕੱਟਿਆ ਰੰਡ ਰੰਡੇਪਾ, ਨਾਰ ਸਵਾਣੀ ਰਹੀ ਕੁਰਲਾਈਆ। ਆਪਣਾ ਛੱਡਿਆ ਆਪੇ ਪੇਕਾ, ਘਰ ਸੌਹਰੇ ਆਈ ਘਰ ਘਰ ਧਾਈਆ। ਅਮਰੂ ਨਿਥਾਵਾਂ ਆਪੇ ਵੇਖਾ, ਆਪੇ ਲਏ ਪ੍ਰਨਾਈਆ। ਆਪੇ ਮਸਤਕ ਲਾਈ ਰੇਖਾ, ਆਪੇ ਜੋਤ ਜਗਾਈਆ। ਆਪ ਉਲਟਾਇਆ ਆਪਣਾ ਵੇਸਾ, ਜੋਤੀ ਜੋਤ ਕਰੇ ਰੁਸ਼ਨਾਈਆ। ਅਕਾਲ ਪੁਰਖ ਪ੍ਰਭ ਸਦਾ ਅਦੇਸਾ, ਪਾਰਬ੍ਰਹਮ ਵੱਜੀ ਵਧਾਈਆ। ਵੱਜੀ ਵਧਾਈ ਸਾਚੇ ਮੰਦਰ, ਕਾਇਆ ਗੜ੍ਹ ਸੁਹਾਇਆ। ਆਪ ਤੁੜਾਇਆ ਵੱਜਾ ਜੰਦਰ, ਕਿਲਾ ਕੋਟ ਖੁਲ੍ਹਾਇਆ। ਜੋਤੀ ਸ਼ਬਦੀ ਮੇਲਾ ਅੰਦਰੇ ਅੰਦਰ, ਆਪਣਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਵਾ ਸਾਚੇ ਹਰਿ, ਹਰਿ ਮੰਦਰ ਆਪ ਸੁਹਾਇਆ। ਹਰਿ ਮੰਦਰ ਹਰਿ ਕਾਇਆ, ਘਰ ਏਕਾ ਏਕ ਵਿਖਾਇੰਦਾ। ਅਮਰਦਾਸ ਨਹਾਤਾ ਸਾਚੇ ਸਰ, ਸਚ ਸਰੋਵਰ ਇਕ ਜਣਾਇੰਦਾ। ਰਾਮਦਾਸ ਕਿਰਪਾ ਕਰ, ਆਪਣੀ ਬੂਝ ਬੁਝਾਇੰਦਾ। ਕੰਚਨ ਸੋਹੇ ਸਾਚਾ ਗੜ੍ਹ, ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਭਵਾਇੰਦਾ। ਅੰਮ੍ਰਿਤ ਸਰੋਵਰ ਤਾਲ ਭਰ, ਦਸਮ ਦਵਾਰੀ ਧਾਮ ਵਖਾਇੰਦਾ। ਗੁਰ ਕਿਰਪਾ ਹਰਿ ਕੀ ਪੌੜੀ ਗਿਆ ਚੜ੍ਹ, ਹਰਿ ਹਰਿ ਰੂਪ ਨਜ਼ਰੀ ਆਇੰਦਾ। ਆਪਣੇ ਅੰਦਰ ਆਪੇ ਵੜ, ਆਪਣਾ ਪੁਰਖ ਮਨਾਇੰਦਾ। ਅਗਨੀ ਹਵਨ ਨਾ ਗਿਆ ਸੜ, ਸੋ ਸਤਿਗੁਰ ਨਜ਼ਰੀ ਆਇੰਦਾ। ਨਾਨਕ ਗੁਰ ਲਾਈ ਜੜ੍ਹ, ਵੇਦੀ ਸੋਢੀ ਮੇਲ ਮਿਲਾਇੰਦਾ। ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਚਰਨ ਧਿਆਨ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਕਾ ਰੂਪ ਆਪ ਦਰਸਾਇੰਦਾ। ਹਰਿ ਕਾ ਮੰਦਰ ਹਰਿ ਦਵਾਰ, ਹਰਿ ਹਰਿ ਆਪ ਸੁਹਾਇਆ। ਰਾਮਦਾਸ ਗੁਰ ਕਰ ਪਿਆਰ, ਘਰ ਆਪਣਾ ਆਪ ਵਖਾਇਆ। ਮਹੱਲ ਅਟੱਲ ਸੋਹੇ ਇਕ ਮੁਨਾਰ, ਘਰ ਘਰ ਵਿਚ ਘਰ ਟਿਕਾਇਆ। ਸ਼ਬਦ ਧੁਨ ਨਾਦ ਅਨਾਦੀ ਵੱਜੇ ਧੁਨਕਾਰ, ਅਨਹਦ ਵੇਖ ਵਖਾਇਆ। ਸਖੀਆਂ ਮੰਗਲਚਾਰ, ਦਿਵਸ ਰੈਣ ਕਰਾਇਆ। ਅੰਮ੍ਰਿਤ ਬਰਖੇ ਠੰਡੀ ਠਾਰ, ਜਲ ਧਾਰਾ ਇਕ ਵਹਾਇਆ। ਸੁਰਤੀ ਸ਼ਬਦੀ ਇਕ ਪਿਆਰ, ਏਕਾ ਰੂਪ ਸਮਾਇਆ। ਏਕਾ ਗੁਰ ਕਰਤਾ ਕਰਨੇਹਾਰ, ਕਰਤਾ ਪੁਰਖ ਨਜ਼ਰੀ ਆਇਆ। ਅੰਦਰ ਬਾਹਰ ਪਾਵੇ ਸਾਰ, ਗੁਪਤ ਜ਼ਾਹਰ ਭੇਵ ਨਾ ਰਾਇਆ। ਅਮਰਦਾਸ ਕ੍ਰਿਪਾ ਧਾਰ, ਰਾਮਦਾਸ ਵੇਖ ਵਿਚਾਰ, ਨੇਤਰ ਨੈਣ ਦਰਸ਼ਨ ਪਾਇਆ। ਦਰਸ਼ਨ ਪਾਇਆ ਹਰਿ ਦਾਤਾਰ, ਹਰ ਘਰ ਵੱਜੀ ਵਧਾਈਆ। ਸੁਣਿਆ ਸ਼ਬਦ ਅਗੰਮ ਅਪਾਰ, ਅਗੰਮੜੀ ਧੁਨ ਰਖਾਈਆ। ਏਕਾ ਰੰਗ ਰਵੇ ਕਰਤਾਰ, ਆਦਿ ਜੁਗਾਦੀ ਬਣਤ ਬਣਾਈਆ। ਨਿਰਗੁਣ ਜੋਤੀ ਕਰ ਪਿਆਰ, ਸਰਗੁਣ ਵਿਚ ਸਮਾਈਆ। ਸਰਗੁਣ ਸਾਚਾ ਮੀਤ ਮੁਰਾਰ, ਨਿਰਗੁਣ ਡੇਰਾ ਲਾਈਆ। ਦੋਹਾਂ ਮਿਲਾਵਾ ਵਿਚ ਸੰਸਾਰ, ਪੰਜ ਤਤ ਵੇਖ ਵਖਾਈਆ। ਰਾਗ ਰਾਗਨੀ ਨਾ ਪਾਵੇ ਸਾਰ, ਰਾਗ ਛਤੀਸਾ ਰਹੇ ਗਾਈਆ। ਵੇਦ ਕਤੇਬ ਨਾ ਕੋਈ ਲੇਖ ਲਿਖਾਰ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮਦਾਸ ਵਖਾਇਆ ਇਕ ਘਰ, ਘਰ ਸੁਹੰਜਣਾ ਜਗੇ ਜੋਤ ਨਿਰੰਜਣਾ, ਦਿਵਸ ਰੈਣ ਡਗਮਗਾਈਆ। ਸਾਚਾ ਘਰ ਗ਼ਰੀਬ ਨਿਵਾਜ਼ਾ, ਏਕਾ ਏਕ ਰਖਾਇਆ। ਆਪੇ ਖੋਲ੍ਹੇ ਬੰਦ ਦਰਵਾਜ਼ਾ, ਆਪੇ ਬੰਦ ਕਰਾਇਆ। ਆਪੇ ਬੈਠਾ ਰਾਜਨ ਰਾਜਾ, ਸ਼ਾਹੋ ਭੂਪ ਨਾਮ ਧਰਾਇਆ। ਆਪੇ ਮਾਰਨਹਾਰਾ ਵਾਜਾਂ, ਸ਼ਬਦੀ ਸ਼ਬਦ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮਦਾਸ ਮਿਲਿਆ ਏਕਾ ਦਰ, ਘਰ ਸਾਚਾ ਦਏ ਦਰਸਾਇਆ। ਹਰਿ ਮੰਦਰ ਹਰਿ ਕਰਤਾਰ, ਗੁਰ ਗੁਰ ਦਏ ਸਮਝਾਈਆ। ਗੁਰ ਗੁਰ ਪੂਰਾ ਪਾਵੇ ਸਾਰ, ਸਤਿਗੁਰ ਵੇਖ ਵਖਾਈਆ। ਲੋਕਮਾਤ ਕਰ ਉਜਿਆਰ, ਇੱਟਾਂ ਗਾਰਾ ਰਚਨ ਰਚਾਈਆ। ਪੰਚਮ ਸ਼ਬਦੀ ਬੰਨ੍ਹੇ ਧਾਰ, ਸ਼ਬਦ ਕਰੇ ਕੁੜਮਾਈਆ। ਅਰਜਨ ਮੇਲਾ ਮੀਤ ਮੁਰਾਰ, ਪੁਰਖ ਅਬਿਨਾਸ਼ੀ ਪਾਇਆ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬੂਝ ਬੁਝਾਈਆ। ਆਪੇ ਦੇਵੇ ਸ਼ਬਦ ਗਿਆਨਾ, ਆਪੇ ਬੂਝ ਬੁਝਾਇੰਦਾ। ਆਪੇ ਦੇਵੇ ਨਾਮ ਨਿਧਾਨਾ, ਆਪੇ ਜਾਮ ਪਿਆਇੰਦਾ। ਆਪੇ ਦੇਵੇ ਦੋ ਜਹਾਨਾਂ ਮਾਣਾ, ਮਾਣ ਨਿਮਾਣਿਆਂ ਆਪ ਅਖਵਾਇੰਦਾ। ਆਪੇ ਬੰਨ੍ਹੇ ਹੱਥੀਂ ਗਾਨਾ, ਆਪੇ ਸਗਨ ਮਨਾਇੰਦਾ। ਆਪੇ ਲਿਖੇ ਲੇਖ ਮਹਾਨਾ, ਆਪਣਾ ਲੇਖਾ ਆਪ ਜਣਾਇੰਦਾ। ਸੰਤ ਭਗਤ ਭਗਵੰਤ ਹੋ ਪਰਧਾਨਾ, ਮੀਤ ਮੁਰਾਰਾ ਨਾਉਂ ਧਰਾਇੰਦਾ। ਗੁਰੂ ਗ੍ਰੰਥ ਇਕ ਵਖਾਣਾ, ਇਕਵੰਜਾ ਬਵੰਜਾ ਧਾਰ ਵਖਾਇੰਦਾ। ਸ਼ਬਦ ਗੁਰ ਗੁਰ ਸ਼ਬਦ ਨਾ ਕੋਈ ਦੂਸਰ ਹੋਰ ਮਨਾਣਾ, ਏਕਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਹੋ ਪਰਧਾਨਾ, ਸਾਚਾ ਮਾਰਗ ਲਾਇੰਦਾ। ਚਾਰ ਵਰਨਾਂ ਇਕ ਧਿਆਨਾ, ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੋਧ ਅਗਾਧ ਅਗਾਧ ਬੋਧ ਸ਼ਬਦ ਸ਼ਬਦੀ ਆਪ ਉਪਾਇੰਦਾ। ਸ਼ਬਦ ਅਨਾਦੀ ਧੁਰ ਤਰਾਨਾ, ਗੁਰ ਅਰਜਨ ਹਰਿ ਹਰਿ ਗਾਈਆ। ਪਾਇਆ ਪਦ ਇਕ ਨਿਰਬਾਨਾ, ਨਿਰਭੈ ਵਿਚ ਸਮਾਈਆ। ਅਕਾਲ ਮੂਰਤ ਵੇਖ ਵਿਖਾਣਾ, ਅਨਭਵ ਪ੍ਰਕਾਸ਼ ਕਰਾਈਆ। ਅਜੂਨੀ ਰਹਿਤ ਦੇਵੇ ਦਾਨਾ, ਅਕਾਲ ਪੁਰਖ ਵੱਡੀ ਵਡਿਆਈਆ। ਲੇਖ ਲਿਖਾਇਆ ਜਗਤ ਮਹਾਨਾ, ਧੁਰ ਦੀ ਬਾਣ ਚਲਾਈਆ। ਏਕਾ ਗੁਰੂ ਇਕ ਪਛਾਣਾ, ਏਕਾ ਗੋਬਿੰਦ ਵੇਖ ਵਖਾਈਆ। ਨਾ ਕੋਈ ਦਿਸੇ ਹੋਰ ਟਿਕਾਣਾ, ਨਾ ਕੋਈ ਸੀਸ ਝੁਕਾਈਆ। ਕਲਜੁਗ ਅੰਤਮ ਪ੍ਰਗਟੇ ਨਿਹਕਲੰਕ ਬਲੀ ਬਲਵਾਨਾ, ਹਰਿ ਮੰਦਰ ਫੇਰਾ ਪਾਈਆ। ਹਰਿ ਮੰਦਰ ਹੋਵਣ ਜੀਵ ਸ਼ੈਤਾਨਾ, ਮਦਿਰਾ ਮਾਸ ਮੁਖ ਲਗਾਈਆ। ਅਮਰਦਾਸ ਤੇਰਾ ਭੁੱਲਿਆ ਅੰਮ੍ਰਿਤ ਪੀਣਾ ਖਾਣਾ, ਸਾਚਾ ਜਾਮ ਨਾ ਕੋਈ ਪਿਆਈਆ। ਅਰਜਨ ਤੇਰੀ ਬਾਣੀ ਨਾ ਲਾਏ ਬਾਣਾ, ਮੂਰਖ ਮੂੜੇ ਗਏ ਭੁਲਾਈਆ। ਅਕਾਲ ਤਖ਼ਤ ਬਹਿ ਬਹਿ ਗਾਇਣ ਗਾਣਾ, ਅਕਾਲ ਪੁਰਖ ਨਜ਼ਰ ਨਾ ਆਈਆ। ਵਿਦਿਆ ਪੜ੍ਹ ਪੜ੍ਹ ਹੋਏ ਵਿਦਵਾਨਾ, ਬ੍ਰਹਮ ਵਿਦਿਆ ਨਾ ਕੋਈ ਜਣਾਈਆ। ਸ੍ਰਿਸ਼ਟ ਸਬਾਈ ਸੁਣਾਇਣ ਕਰ ਕਰ ਵਖਿਆਨਾ, ਆਪਣੀ ਵਿਆਖਿਆ ਨਾ ਕੋਈ ਕਰਾਇਆ। ਸਾਢੇ ਤਿੰਨ ਤਿੰਨ ਹੱਥ ਪਹਿਨ ਕਿਰਪਾਨਾ, ਸਾਢੇ ਤਿੰਨ ਹੱਥ ਰੱਛਿਆ ਨਾ ਕੋਈ ਕਰਾਈਆ। ਮਿਲਿਆ ਮੇਲ ਨਾ ਸ੍ਰੀ ਭਗਵਾਨਾ, ਧੁਰ ਧਾਮ ਨਾ ਕੋਈ ਜਣਾਈਆ। ਗੁਰੂ ਗ੍ਰੰਥ ਗੁਰ ਇਸ਼ਟ ਇਕ ਮਨਾਨਾ, ਅਕਾਲ ਪੁਰਖ ਗਿਆ ਸਮਝਾਈਆ। ਗੁਰੂ ਗ੍ਰੰਥ ਇਕ ਵਿਖਾਨਾ, ਬਿਨ ਹਰਿ ਹੋਏ ਨਾ ਕੋਈ ਸਹਾਈਆ। ਨਾਨਕ ਅੰਗਦ ਅਮਰਦਾਸ ਵਿਟਹੁ ਕੁਰਬਾਨਾ, ਨਿਉਂ ਨਿਉਂ ਰਹੇ ਸੀਸ ਝੁਕਾਈਆ। ਰਾਮਦਾਸ ਕਰ ਪਰਵਾਨਾ, ਹਰਿ ਮੰਦਰ ਆਪ ਟਿਕਾਈਆ। ਗੁਰ ਅਰਜਨ ਦੇਵੇ ਜਗਤ ਗਿਆਨਾ, ਸ਼ਬਦੀ ਸ਼ਬਦ ਜਣਾਈਆ। ਨਿਰਗੁਣ ਜੋਤ ਇਕ ਭਗਵਾਨਾ, ਖਾਣੀ ਬਾਣੀ ਜਿਸ ਰਚਨ ਰਚਾਈਆ। ਸੋ ਪੁਰਖ ਸੇਵੋ ਸਦਾ ਮਿਹਰਵਾਨਾ, ਅੰਤ ਜੋਤੀ ਜੋਤ ਮੇਲ ਮਿਲਾਈਆ। ਆਪੇ ਗੋਪੀ ਆਪੇ ਕਾਹਨਾ, ਸੀਤਾ ਰਾਮ ਆਪ ਅਖਵਾਈਆ। ਖੇਲੇ ਖੇਲ ਦੋ ਜਹਾਨਾਂ, ਦੋ ਜਹਾਨਾਂ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਗੋਬਿੰਦ ਵੇਖ ਵਖਾਈਆ। ਹਰਿਗੋਬਿੰਦ ਜੁੜਿਆ ਜੋੜਾ, ਜੋਤੀ ਜੋਤ ਜਗਾਇੰਦਾ। ਨਾਮ ਰਖਾਏ ਸਾਚਾ ਘੋੜਾ, ਸ਼ਬਦੀ ਸ਼ਬਦ ਦੌੜਾਇੰਦਾ। ਭਗਤ ਜਨਾਂ ਜਨ ਆਪੇ ਬੌਹੜਾ, ਆਪ ਆਪਣਾ ਬਿਰਧ ਰਖਾਇੰਦਾ। ਵੇਖੇ ਪਰਖੇ ਮਿੱਠਾ ਕੌੜਾ, ਮੇਰੀ ਤੇਰੀ ਤੇਰੀ ਮੇਰੀ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਰਾਏ ਏਕਾ ਨਈਆ ਨਾਮ ਚੜ੍ਹਾਏ, ਏਕਾ ਮਾਰਗ ਲਾਇੰਦਾ। ਏਕਾ ਮਾਰਗ ਏਕਾ ਧਾਰ, ਨਿਰਗੁਣ ਆਪ ਚਲਾਈਆ। ਨਾਨਕ ਸਰਗੁਣ ਕਰ ਪਿਆਰ, ਜੋਤੀ ਜੋਤ ਟਿਕਾਈਆ। ਜੋਤੀ ਖੇਲ ਅਗੰਮ ਅਪਾਰ, ਹਰਿਕ੍ਰਿਸ਼ਨ ਲਏ ਉਠਾਈਆ। ਹਰਿਕ੍ਰਿਸ਼ਨ ਪਾਇਆ ਹਰਿ ਦਵਾਰ, ਬਾਲ ਬਾਲੀ ਬੁੱਧ ਵਡਿਆਈਆ। ਗੁਰਮੁਖਾਂ ਇਹ ਗਿਆ ਪੁਕਾਰ, ਏਕਾ ਰਾਹ ਵਖਾਈਆ। ਦੋ ਦੋ ਕਰ ਖਵਾਰ, ਜਗਤ ਪਖੰਡਾ ਦਏ ਮਿਟਾਈਆ। ਪ੍ਰਗਟ ਹੋ ਵਿਚ ਸੰਸਾਰ, ਗੁਰਮੁਖਾਂ ਭਾਰ ਉਠਾਈਆ। ਅੰਤਮ ਲਹਿਣਾ ਦੇਣਾ ਦੇਵੇ ਕਰਜ ਉਤਾਰ, ਸੀਸ ਆਪਣਾ ਭੇਟ ਚੜ੍ਹਾਈਆ। ਦਿਲੀ ਵਖਾਏ ਇਕ ਦਰਬਾਰ, ਕਲਜੁਗ ਵੰਡ ਵੰਡਾਈਆ। ਗੋਬਿੰਦ ਸੁਤ ਇਕ ਦੁਲਾਰ, ਏਕਾ ਏਕ ਉਪਜਾਈਆ। ਅਬਿਨਾਸ਼ੀ ਅਚੁੱਤ ਕਿਰਪਾ ਧਾਰ, ਆਪਣਾ ਸੰਗ ਰਖਾਈਆ। ਮਾਤਾ ਗੁਜ਼ਰੀ ਜਗਤ ਸੁਹਾਏ ਰੁੱਤ ਫਲ ਫੁੱਲ ਖਿੜੀ ਗੁਲਜ਼ਾਰ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਈਆ। ਆਪਣਾ ਰੂਪ ਆਪ ਦਰਸਾ, ਆਪਣੀ ਕਲ ਵਰਤਾਇੰਦਾ। ਨੈਣਾਂ ਨੈਣਾਂ ਹਵਨ ਕਰਾ, ਏਕਾ ਮੰਗ ਮੰਗਾਇੰਦਾ। ਅਕਾਲ ਪੁਰਖ ਲਿਆ ਧਿਆ, ਅਕਾਲ ਮੂਰਤ ਨਜ਼ਰੀ ਆਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਆਪਣੀ ਦਇਆ ਕਮਾਇੰਦਾ। ਆਪਣਾ ਰੂਪ ਆਪ ਦਰਸਾ, ਤਨ ਸ਼ਸਤਰ ਇਕ ਲਟਕਾਇੰਦਾ। ਮੁੱਛ ਦਾੜ੍ਹੀ ਕੇਸ ਉਪਾ, ਸਤਿ ਸਰੂਪ ਬਣਾਇੰਦਾ। ਗੋਬਿੰਦ ਗੋਬਿੰਦ ਗੋਬਿੰਦ ਸਿੰਘ ਬਣਾ, ਸਿੰਘ ਅਸਵਾਰ ਕਰਾਇੰਦਾ। ਤੀਰ ਕਟਾਰ ਹੱਥ ਫੜਾ, ਏਕਾ ਧਾਰ ਵਹਾਇੰਦਾ। ਲੋਕਮਾਤ ਜੋਤ ਜਗਾ, ਪੰਚਮ ਪੰਚਮ ਉਠਾਇੰਦਾ। ਪੰਚਮ ਮੇਲਾ ਆਪ ਮਿਲਾ, ਪੰਚਮ ਮੋਹ ਚੁਕਾਇੰਦਾ। ਪੰਚਮ ਖੰਡਾ ਭੇਟ ਚੜ੍ਹਾ, ਪੰਚਮ ਆਪ ਉਠਾਇੰਦਾ। ਪੰਚਮ ਚੋਲੀ ਰੰਗ ਰੰਗਾ, ਰੰਗਣਹਾਰ ਆਪ ਹੋ ਜਾਇੰਦਾ। ਪੰਚਮ ਅੰਮ੍ਰਿਤ ਮੁਖ ਚੁਆ, ਪੰਚਮ ਜਾਮ ਪਿਆਇੰਦਾ। ਪੰਚਮ ਬਾਣੀ ਦਏ ਪੜ੍ਹਾ, ਪੰਚਮ ਰੋਗ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਦਿਤਾ ਆਪਣਾ ਵਰ, ਹਰਿਗੋਬਿੰਦ ਰੂਪ ਵਟਾਇੰਦਾ। ਗੋਬਿੰਦ ਸਿੰਘ ਸਿੰਘ ਰੂਪ, ਹਰਿ ਹਰਿ ਨਾਮ ਧਰਾਇਆ। ਆਪੇ ਅੰਮ੍ਰਿਤ ਸੋਮਾ ਗਿਆ ਫੂਟ, ਆਪੇ ਧਾਰ ਵਹਾਇਆ। ਆਪੇ ਬਿਰਛ ਲਗਾਇਆ ਪੰਜ ਭੂਤ, ਆਪੇ ਵੇਖ ਵਖਾਇਆ। ਆਪੇ ਭਰ ਪਿਆਲਾ ਪਿਆਇਆ ਠੂਠ, ਊਚ ਨੀਚਾਂ ਮੇਟ ਮਿਟਾਇਆ। ਚੜ੍ਹਿਆ ਰੰਗ ਇਕ ਅਨੂਠ, ਕਾਇਆ ਚੋਲੀ ਰੰਗ ਰੰਗਾਇਆ। ਸਤਿਗੁਰ ਪੂਰਾ ਆਪੇ ਗਿਆ ਤੂਠ, ਆਪ ਆਪਣੀ ਦਇਆ ਕਮਾਇਆ। ਚਾਰ ਵਰਨ ਕਰਾਏ ਏਕਾ ਮੁੱਠ, ਦੂਈ ਦਵੈਤੀ ਪਰਦਾ ਲਾਹਿਆ। ਕਲਜੁਗ ਦਵਾਰੇ ਅੱਗੇ ਬੈਠਾ ਰੁੱਠ, ਨੇਤਰ ਰੋ ਰੋ ਨੀਰ ਵਹਾਇਆ। ਗੁਰ ਗੋਬਿੰਦ ਮੈਂ ਜਾਵਾਂ ਕਿਹੜੀ ਗੁੱਠ, ਮੇਰਾ ਵੇਲਾ ਅੰਤ ਨਹੀਂ ਆਇਆ। ਸੰਗ ਮੁਹੰਮਦ ਨਾ ਕੀਤਾ ਅਜੇ ਖ਼ਾਲੀ ਠੂਠ, ਚਾਰ ਯਾਰੀ ਨਾ ਪਰਦਾ ਪਾਇਆ। ਪੰਚ ਜੈਕਾਰਾ ਨਾ ਲਾਇਣ ਦਹਿ ਦਿਸ਼ਾ ਚਾਰੇ ਕੂਟ, ਹਰਿ ਕਾ ਭਾਣਾ ਨਾ ਕੋਈ ਮਿਟਾਇਆ। ਅੰਮ੍ਰਿਤ ਦੇ ਦੇ ਏਕਾ ਘੁੱਟ, ਤੇਰਾ ਢਈਆ ਵੇਖ ਵਖਾਇਆ। ਤੇਰੀ ਰਸਨਾ ਤੀਰ ਜਾਏ ਛੁੱਟ, ਨਾ ਕੋਈ ਰੋਕੇ ਸ੍ਰਿਸ਼ਟ ਸਬਾਇਆ। ਤੇਰਾ ਰੂਪ ਤੇਰਾ ਸਿਖ ਮੈਨੂੰ ਕੱਢੇ ਨਾ ਕੁੱਟ, ਮੈਂ ਵਾਸਤਾ ਤੇਰੇ ਅੱਗੇ ਪਾਇਆ। ਗੁਰ ਗੋਬਿੰਦਾ ਗਿਆ ਤੁਠ, ਆਇਆ ਦਰ ਨਿਰਾਸਾ ਕੋਈ ਨਾ ਜਾਇਆ। ਤੇਰੇ ਬੁੱਲਾਂ ਲਾਵਾਂ ਏਕਾ ਘੁੱਟ, ਅੰਦਰ ਬੂੰਦ ਨਾ ਕੋਈ ਕਰਾਇਆ। ਪੰਥ ਖ਼ਾਲਸੇ ਅੰਦਰ ਪਏ ਫੁੱਟ, ਤੇਰਾ ਲਹਿਣਾ ਦੇਵਾਂ ਚੁਕਾਇਆ। ਗੁਰਦਰ ਮੰਦਰ ਬਹਿ ਬਹਿ ਧੀਆਂ ਭੈਣਾਂ ਰਹੇ ਲੁੱਟ, ਵੇਸਵਾ ਘਰ ਬਣਾਇਆ। ਏਕਾ ਢਈਆ ਰੱਖੀ ਓਟ, ਕਲਜੁਗ ਤੇਰਾ ਤੇਰੇ ਅੱਗੇ ਰਖਾਇਆ। ਅੰਮ੍ਰਿਤ ਪੀ ਨਾ ਭਰੇ ਕਿਸੇ ਪੋਟ, ਤ੍ਰਿਸ਼ਨਾ ਅੱਗ ਵਧਾਇਆ। ਅਰਜਨ ਸ਼ਬਦ ਨਾ ਲਾਏ ਤਨ ਚੋਟ, ਬਾਣੀ ਬਾਣ ਨਾ ਕੋਈ ਵਖਾਇਆ। ਵੀਹ ਸੌ ਬਿਕ੍ਰਮੀ ਆਲ੍ਹਣਿਉਂ ਡਿਗਣੇ ਬੋਟ, ਨਾ ਸਕੇ ਕੋਈ ਉਠਾਇਆ। ਕੋਟੀ ਕੋਟ ਬੰਨੀ ਫਿਰਦੇ ਸਾਧ ਲੰਗੋਟ, ਧੀਰਜ ਯਤ ਨਾ ਕੋਈ ਰਖਾਇਆ। ਕੋਟੀ ਕੋਟ ਮੁਨੀ ਫਿਰਦੇ ਚੋਟ, ਚੋਟੀ ਚੜ੍ਹ ਦਰਸ ਕਿਸੇ ਨਾ ਪਾਇਆ। ਕੋਟੀ ਕੋਟ ਭੰਗੀ ਭੰਗ ਰਹੇ ਘੋਟ, ਨਾਮ ਘੋਟਾ ਨਾ ਕੋਈ ਲਗਾਇਆ। ਕੋਟੀ ਕੋਟ ਦਰ ਦਰ ਮੰਗਦੇ ਫਿਰਨ ਰੋਟ, ਆਤਮ ਤ੍ਰਿਸ਼ਨਾ ਨਾ ਕੋਈ ਬੁਝਾਇਆ। ਕੋਟੀ ਕੋਟ ਜੀਵਾਂ ਜੰਤਾਂ ਕੱਢਦੇ ਫਿਰਨ ਖੋਟ, ਆਪਣਾ ਖੋਟ ਨਾ ਕੋਇ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵੇਖਿਆ ਘਰ, ਕਲਜੁਗ ਮੰਗਣ ਆਇਆ ਦਰ, ਦਰ ਦਰਵੇਸ਼ਾ ਝੋਲੀ ਪਾਇਆ । ਗੁਰ ਗੋਬਿੰਦਾ ਬੇਪਰਵਾਹ, ਪੁਰਖ ਅਕਾਲ ਮਨਾਇੰਦਾ। ਦੂਸਰ ਨਾ ਕੋਈ ਦਿਸੇ ਥਾਂ, ਨਾ ਕੋਈ ਧਾਮ ਸੁਹਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਗੁਜ਼ਰੀ ਲਾਲ ਨਾ ਕੋਈ ਜਣਾਇੰਦਾ। ਆਪੇ ਦੇਵਣਹਾਰਾ ਠੰਡੀ ਛਾਂ, ਦੁਸ਼ਟ ਦਮਨ ਸੁਹਾਇੰਦਾ। ਫੜ ਫੜ ਹੰਸ ਬਣਾਏ ਕਾਂ, ਗੁਰਮਤੀ ਆਪ ਸਮਝਾਇੰਦਾ। ਅੰਮ੍ਰਿਤ ਜਾਮ ਦਏ ਪਿਆ, ਪੀ ਅੰਮ੍ਰਿਤ ਦੁੱਖ ਮਿਟਾਇੰਦਾ। ਕਲਜੁਗ ਅੰਤਮ ਗਿਆ ਸਮਝਾ, ਆਪਣਾ ਰਾਹ ਵਖਾਇੰਦਾ। ਸੰਗ ਮੁਹੰਮਦ ਅੱਲਾ ਰਾਣੀ ਕਰ ਕਰ ਕੂਕੇ ਉਚੀ ਬਾਂਹ, ਉਚੇ ਟਿੱਲੇ ਬਾਂਗ ਸੁਣਾਇੰਦਾ। ਜਗਤ ਸਮੇਰੂ ਵੇਖੇ ਥਾਂ, ਕੋਹਤੂਰ ਫਿਰਾਇੰਦਾ। ਅਮਾਮ ਮਹਿੰਦੀ ਨਾਮ ਰਖਾ, ਨੂਰੋ ਨੂਰ ਦਰਸਾਇੰਦਾ। ਦਿਸ਼ਾ ਲਹਿੰਦੀ ਘੇਰਾ ਲਏ ਪਾ, ਪੀਰ ਫ਼ਕੀਰ ਔਲੀਆ ਕੁਤਬ ਸ਼ੇਖ਼ ਮੁਸਾਇਕ ਦਸਤਗੀਰ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਵੰਡ ਵੰਡਾਇੰਦਾ । ਕਲਜੁਗ ਵਰ ਘਰ ਸਾਚਾ ਪਾ, ਆਇਆ ਬੰਕ ਦਵਾਰ। ਸਿੰਘ ਗੋਬਿੰਦ ਤੇਰਾ ਨਾਂ, ਰਸਨਾ ਰਿਹਾ ਉਚਾਰ। ਫਤਿਹ ਡੰਕ ਇਕ ਵਜਾ, ਵਾਹਿਗੁਰੂ ਫਤਿਹ ਜੈਕਾਰ। ਰਾਓ ਰੰਕ ਦਈਂ ਭੁਲਾ, ਮਨ ਮਤ ਭਰ ਹੰਕਾਰ। ਜਗਤ ਅਖਾੜਾ ਦਈਂ ਵਖਾ, ਗੁਰ ਮੰਦਰ ਹਰਿ ਦਵਾਰ। ਸਿਆਸਤ ਲਾੜਾ ਘੋੜ ਚੜ੍ਹਾ, ਸੀਸ ਕਰੇ ਸ਼ਿੰਗਾਰ। ਸਿੰਘ ਤਾਰਾ ਭੇਵ ਨਾ ਰਾ, ਪ੍ਰਗਟ ਹੋਏ ਹਰਿ ਅਵਤਾਰ। ਗੁਰ ਗੋਬਿੰਦਾ ਲੇਖ ਲਿਖਾ, ਲਿਖਾਇਆ ਲੇਖ ਧੁਰ ਦਰਬਾਰ। ਮਾਤਲੋਕ ਨਾ ਸਕੇ ਕੋਈ ਮਿਟਾ, ਨਾ ਕੋਈ ਮਾਰੇ ਤੀਰ ਕਟਾਰ। ਸ਼ਬਦ ਗੁਰ ਉਠਿਆ ਦਾਤਾ ਬੇਪਰਵਾਹ, ਚਾਰੋਂ ਕੁੰਟ ਰਿਹਾ ਲਲਕਾਰ। ਲੱਖ ਚੁਰਾਸੀ ਦੇਣੀ ਫਾਹ, ਸੁਹਾਏ ਧਰਮ ਰਾਏ ਦਾ ਇਕ ਦਵਾਰ। ਸੰਤ ਸੁਹੇਲੇ ਲਏ ਜਗਾ, ਆਪ ਆਪਣੀ ਕਿਰਪਾ ਧਾਰ। ਸ਼ਬਦ ਖੋਜੀ ਲਏ ਬਚਾ, ਗੁਰ ਗੋਬਿੰਦ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਧੁਰ ਪਿਆਰ। ਗੁਰ ਗੋਬਿੰਦ ਸਿੰਘ ਤੇਰੀ ਬਣਤ ਬਣਾ, ਪੰਥੀ ਪੰਥ ਚਲਾਇੰਦਾ। ਘਰ ਬਾਹਰ ਦਰ ਦਰਬਾਰ ਗਿਆ ਤਜਾ, ਸੂਲਾਂ ਸੱਥਰ ਹੇਠ ਵਿਛਾਇੰਦਾ। ਅਕਾਲ ਪੁਰਖ ਇਕ ਮਨਾ, ਇਕ ਸੁਨੇਹੜਾ ਸਾਚੇ ਮਾਹੀ ਆਪ ਸੁਣਾਇੰਦਾ। ਤੇਰਾ ਤੇਰੀ ਝੋਲੀ ਦਿਤਾ ਪਾ, ਮੇਰਾ ਮੇਰਾ ਮੂਲ ਚੁਕਾਇੰਦਾ । ਅੰਤਮ ਮੇਲਾ ਕਿਹੜੇ ਥਾਂ, ਕਵਣ ਕੂਟ ਸੁਹਾਇੰਦਾ। ਪਾਰਬ੍ਰਹਮ ਪ੍ਰਭ ਰਿਹਾ ਜਣਾ, ਸ਼ਬਦੀ ਸ਼ਬਦ ਉਪਾਇੰਦਾ। ਕਲਜੁਗ ਅੰਤਮ ਮੇਲਾ ਲਵਾਂ ਮਿਲਾ, ਤੇਰਾ ਵਿਛੋੜਾ ਝੱਲਿਆ ਨਾ ਜਾਇੰਦਾ। ਤੇਰੀ ਨਗਰੀ ਡੇਰਾ ਲਾ, ਸੰਬਲ ਨਾਉਂ ਰਖਾਇੰਦਾ। ਸਾਢੇ ਤਿੰਨ ਹੱਥ ਬਣਤ ਬਣਾ, ਅੰਦਰ ਮੰਦਰ ਇਕ ਵਖਾਇੰਦਾ। ਨਾ ਕੋਈ ਬਾਢੀ ਬਣਤ ਦਏ ਬਣਾ, ਇੱਟਾਂ ਗਾਰਾ ਕੋਈ ਨਾ ਲਾਇੰਦਾ। ਨਾ ਕੋਈ ਦੂਈ ਦੁਸ਼ਟ ਦਏ ਵਸਾ, ਠੱਗ ਚੋਰ ਯਾਰ ਨਾ ਕੋਈ ਦਿਸ ਆਇੰਦਾ। ਨਾ ਕੋਈ ਖਾਣੀ ਬਾਣੀ ਅੰਜੀਲ ਕੁਰਾਨੀ ਵੇਦ ਪੁਰਾਨੀ ਤੈਨੂੰ ਲਏ ਪੜ੍ਹਾ, ਜਗਤ ਵਿਦਿਆ ਨਾ ਕੋਈ ਰਖਾਇੰਦਾ। ਨਾ ਕੋਈ ਪੌੜੀ ਡੰਡਾ ਲਏ ਲਗਾ, ਨਾ ਕੋਈ ਸੁਖਮਨ ਰਾਹ ਤਕਾਇੰਦਾ। ਏਕਾ ਧਾਮ ਦਏ ਵਖਾ, ਸਚ ਸਿੰਘਾਸਣ ਫੂਲਣ ਆਸਣ ਆਪ ਵਿਛਾਇੰਦਾ। ਪੁਰਖ ਅਬਿਨਾਸ਼ੀ ਮੇਲ ਮਿਲਾ, ਬ੍ਰਹਮ ਪਾਰਬ੍ਰਹਮ ਅਖਵਾਇੰਦਾ। ਪੂਰਨ ਗੋਤੀ ਇਕ ਕਰਾ, ਜੋਤੀ ਜੋਤ ਜਗਾਇੰਦਾ। ਸ਼ਬਦ ਸੋਟੀ ਹੱਥ ਫੜਾ, ਲੋਆਂ ਪੁਰੀਆਂ ਆਪ ਫਿਰਾਇੰਦਾ। ਕੋਟੀ ਕੋਟ ਬ੍ਰਹਿਮੰਡਾਂ ਦਏ ਜਗਾ, ਤੇਰੀ ਸੇਵਾ ਲਾਇੰਦਾ। ਜੇਰਜ ਅੰਡਾਂ ਵੇਖ ਵਖਾ, ਉਤਭੁਜ ਸੇਤਜ ਫੋਲ ਫੁਲਾਇੰਦਾ। ਕਲਜੁਗ ਭੇਖ ਪਖੰਡਾ ਦਏ ਮਿਟਾ, ਏਕਾ ਖੰਡਾ ਆਪ ਚਮਕਾਇੰਦਾ। ਨਾਰ ਦੁਹਾਗਣ ਰੰਡਾ ਕੋਈ ਦਿਸੇ ਨਾ, ਮਨਮੁੱਖ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਗੁਰ ਦਿਤਾ ਵਰ, ਕਲਜੁਗ ਤੇਰਾ ਮੇਰਾ ਮੇਰਾ ਘਰ ਏਕਾ ਘਰ ਸੁਹਾਇੰਦਾ। ਅਕਾਲ ਪੁਰਖ ਸੁਣ ਸੰਦੇਸ਼, ਗੁਰ ਗੋਬਿੰਦ ਵੱਜੀ ਵਧਾਈਆ। ਸੰਬਲ ਨਗਰੀ ਕਵਣ ਵੇਸ, ਕਵਣ ਕੂਟ ਵਸਾਈਆ। ਕਵਣ ਰਾਜਾ ਹੋਏ ਨਰੇਸ਼, ਕਵਣ ਸੁਲਤਾਨ ਅਖਵਾਈਆ। ਕਵਣ ਵੇਖੇ ਮਹੇਸ਼ ਗਣੇਸ਼, ਸ਼ਿਵ ਸ਼ੰਕਰ ਕਵਣ ਜਣਾਈਆ। ਕਵਣ ਬ੍ਰਹਮਾ ਕਰੇ ਅਦੇਸ਼, ਕਵਣ ਕਰੋੜ ਤੇਤੀਸਾ ਸੀਸ ਝੁਕਾਈਆ। ਕਵਣ ਦਵਾਰੇ ਹੋ ਪਰਵੇਸ਼, ਆਪਣੀ ਬੂਝ ਬੁਝਾਈਆ। ਮੰਗੇ ਮੰਗ ਦਸ ਦਸਮੇਸ਼, ਅੱਗੇ ਝੋਲੀ ਡਾਹੀਆ। ਪਾਰਬ੍ਰਹਮ ਪ੍ਰਭ ਸਦਾ ਅਦੇਸ਼, ਸਤਿਗੁਰ ਪੁਰਖ ਇਕ ਅਖਵਾਈਆ। ਆਪੇ ਹੋਏ ਨਰ ਨਰੇਸ਼, ਆਪੇ ਬੈਠੇ ਤਖ਼ਤ ਸੁਹਾਈਆ। ਆਪੇ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਆਪੇ ਕਰੋੜ ਤੇਤੀਸਾ ਵੇਖ ਵਖਾਈਆ। ਆਪੇ ਹੋਏ ਦਰ ਦਰਵੇਸ਼, ਲੋਕਮਾਤ ਫੇਰਾ ਪਾਈਆ। ਆਪ ਪਕੜ ਉਠਾਏ ਦਸ ਦਸਮੇਸ਼, ਸੰਬਲ ਨਗਰੀ ਧਾਮ ਸੁਹਾਈਆ। ਮੇਲ ਮਿਲਾਵਾ ਰਿਖੀ ਕੇਸ, ਜਗਤ ਗਵਰਧਨ ਭਾਰ ਚੁਕਾਈਆ। ਧਰਤ ਮਾਤ ਪੁਕਾਰੇ ਰੋਵੇ ਗਲ ਵਿਚ ਖੁਲ੍ਹੜੇ ਕੇਸ, ਦਿਵਸ ਰੈਣ ਰਹੀ ਕੁਰਲਾਈਆ। ਕਲਜੁਗ ਕੂੜ ਕੁੜਿਆਰਾ ਚਲਣ ਨਾ ਦੇਵੇ ਪੇਸ਼, ਭਰਮੇ ਭੁੱਲੀ ਲੋਕਾਈਆ। ਘਰ ਘਰ ਹੋਇਆ ਵੇਸਵਾ ਵੇਸ, ਨਾਰ ਦੁਹਾਗਣ ਸ੍ਰਿਸ਼ਟ ਸਬਾਈਆ। ਸਿਖ ਨਾ ਜਾਣੇ ਮੁੱਛ ਦਾੜ੍ਹੀ ਕੇਸ, ਮੂੰਡ ਮੁੰਡਾਏ ਭੇਵ ਨਾ ਰਾਈਆ। ਅੰਤਮ ਵੇਲੇ ਕਰ ਕਰ ਵੇਸ, ਆਪਣਾ ਵੇਸ ਲਏ ਵਟਾਈਆ। ਸ਼ਬਦ ਡੰਕ ਵਜਾਏ ਦੇਸ ਪਰਦੇਸ, ਨਿਹਕਲੰਕਾ ਨਾਉਂ ਰਖਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੋਈ ਨਾ ਚਲੇ ਪੇਸ਼, ਸਾਧਾਂ ਸੰਤਾਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖੇ ਵੇਖਣਹਾਰ ਆਪ ਅਖਵਾਈਆ। ਕਲਜੁਗ ਅੰਤਮ ਕੂੜ ਹੁਲਾਰਾ, ਹਰਿ ਹਰਿ ਆਪ ਲਗਾਇਆ। ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਵੇਸ ਵਟਾਇਆ। ਚੌਦਾਂ ਤਬਕਾਂ ਏਕਾ ਨਾਅਰਾ, ਏਕਾ ਕਲਮਾ ਰਿਹਾ ਪੜ੍ਹਾਇਆ। ਸਾਚਾ ਸਬਕ ਨਾ ਕਰੇ ਪਿਆਰਾ, ਮੁਕਾਮੇ ਹੱਕ ਨਾ ਵੇਖ ਵਖਾਇਆ। ਅਮਾਮ ਮਹਿੰਦੀ ਕਰ ਅਵਤਾਰਾ, ਵੇਸੀ ਵੇਸ ਵਟਾਇਆ। ਮੱਕਾ ਮਦੀਨਾ ਪਾਵੇ ਸਾਰਾ, ਮੁਖ ਨਕਾਬ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦਏ ਸਮਝਾਇਆ । ਕਲਜੁਗ ਅੰਤਮ ਜਗਤ ਪਾਂਧੇ, ਵਿਦਿਆ ਰਹੇ ਪੜ੍ਹਾਈਆ। ਪਾਰ ਕਿਨਾਰਾ ਦਿਸੇ ਨਾ ਥੱਕੇ ਮਾਂਦੇ, ਨੌਂ ਦਰ ਬੈਠੇ ਡੇਰੇ ਲਾਈਆ। ਢੋਲਕ ਛੈਣੇ ਗੀਤ ਆ ਗੌਂਦੇ, ਗੀਤ ਅਨਾਦੀ ਨਾ ਕੋਈ ਸੁਣਾਈਆ। ਤਿਲਕ ਲਲਾਟੀ ਬਹਿ ਬਹਿ ਲੌਂਦੇ, ਜੋਤ ਲਲਾਟੀ ਨਾ ਕੋਈ ਜਗਾਈਆ। ਨੇੜੇ ਵਾਟੀ ਸਰਬ ਵਖੌਂਦੇ, ਔਖੀ ਘਾਟੀ ਨਾ ਪਾਰ ਕਰਾਈਆ। ਬ੍ਰਹਿਮਣ ਗੌੜ ਪੂਤ ਸਪੂਤਾ ਊਚੇ ਟਿੱਲੇ ਪਰਬਤ ਕਿਸੇ ਨਾ ਪੌਂਦੇ, ਪੜ੍ਹ ਪੜ੍ਹ ਧੀਰ ਧਰਾਈਆ। ਲੰਕਾ ਗੜ੍ਹ ਨਾ ਕੋਈ ਤੁੜੌਂਦੇ, ਰਾਮ ਰਾਮਾ ਰਹੇ ਧਿਆਈਆ। ਕਲਜੁਗ ਕੰਸ ਨਾ ਕੋਈ ਮਟੌਂਦੇ, ਰਾਧਾ ਕ੍ਰਿਸ਼ਨ ਮੁਖ ਅਲਾਈਆ। ਮਾਇਆ ਡਸਨੀ ਜਗਤ ਨਾਗ ਗਲੋਂ ਨਾ ਲੌਂਹਦੇ, ਸ਼ਿਵ ਸ਼ੰਕਰ ਆਸ ਰਖਾਈਆ। ਬ੍ਰਹਮਾ ਬ੍ਰਹਮ ਘਰ ਘਰ ਧਿਔਂਦੇ, ਬ੍ਰਹਮ ਬ੍ਰਹਮ ਨਾ ਕੋਈ ਸੁਣਾਈਆ। ਜਪਿ ਜੀ ਸਾਹਿਬ ਰਸਨਾ ਧਿਔਂਦੇ, ਜੀ ਜਾਪ ਨਾ ਕੋਈ ਕਰਾਈਆ। ਰਹਿਰਾਸ ਨਿਤ ਵੇਖ ਵਖੌਂਦੇ, ਆਪਣੀ ਰਾਸ ਨਾ ਕੋਈ ਬਣਾਈਆ। ਕੀਰਤਨ ਸੋਹਲਾ ਕਹਿ ਕਹਿ ਸੁਣੌਂਦੇ, ਤਨ ਲਕੀਰ ਨਾ ਕੋਈ ਖਿਚਾਈਆ। ਸਾਧ ਸੰਤ ਜਗਤ ਜੰਜ਼ੀਰ ਤੁੜੌਂਦੇ, ਆਪਣਾ ਜੰਜ਼ੀਰ ਨਾ ਕੋਈ ਤੁੜਾਈਆ। ਘਰ ਘਰ ਪੂਜਾ ਪਾਠ ਸੁਣੌਂਦੇ, ਆਪਣਾ ਮਨ ਨਾ ਕੋਈ ਸਮਝਾਈਆ। ਜਗਤ ਪਾਠ ਅਖੰਡ ਕਰੌਂਦੇ, ਅਖੰਡ ਰਹਿਤ ਨਾ ਕੋਈ ਵਖਾਈਆ। ਮਨ ਮਤ ਨਾਰ ਰੰਡ ਹੰਡੌਂਦੇ, ਗੁਰ ਦਰ ਬੈਠੇ ਆਸਣ ਲਾਈਆ। ਆਪਣਾ ਭਾਰ ਨਾ ਆਪ ਵੰਡੌਂਦੇ, ਵੇਲੇ ਅੰਤ ਨਾ ਚੁੱਕਿਆ ਜਾਈਆ। ਪੂਜਾ ਧਾਨ ਨਾ ਪਾਰ ਕਰੌਂਦੇ, ਵਿਚ ਸਰਸੇ ਰਿਹਾ ਰੁੜਾਈਆ। ਸੰਧਿਆ ਉਠ ਉਠ ਸੰਖ ਵਜੌਂਦੇ, ਆਤਮ ਨਾਦ ਨਾ ਕੋਈ ਵਜਾਈਆ। ਗੁਰ ਦਰ ਮੰਦਰ ਬਹਿ ਬਹਿ ਧੂਪ ਧਖੌਂਦੇ, ਘਰ ਸੁਗੰਧੀ ਕਿਸੇ ਨਾ ਪਾਈਆ। ਜੀਵਾਂ ਜੰਤਾਂ ਦੀ ਵਾ ਤੱਤੀ ਹਟੌਂਦੇ, ਮੁਖ ਆਪਣੇ ਲੱਗੀ ਸ਼ਾਹੀਆ। ਗੀਤ ਸੁਹਾਗੀ ਸਾਰੇ ਗੌਂਦੇ, ਗੁਰਮੁਖ ਵਿਰਲੇ ਮਿਲਿਆ ਸਾਚਾ ਮਾਹੀਆ। ਲੱਖ ਚੁਰਾਸੀ ਔਂਦੇ ਜਾਂਦੇ, ਆਵਣ ਜਾਵਣ ਬਣਤ ਬਣਾਈਆ। ਗੁਰਸਿਖ ਸਾਚੇ ਹਰਿ ਦਵਾਰ ਆਪਣੀ ਭੁੱਲ ਬਖ਼ਸ਼ੌਂਦੇ, ਦੋਏ ਜੋੜ ਸੀਸ ਝੁਕਾਈਆ। ਮਨਮੁੱਖ ਦਰ ਤੋਂ ਮੁਖ ਭਵੌਂਦੇ, ਉਠਣ ਕਰ ਕਰ ਧਾਈਆ। ਨਾਨਕ ਢੋਲਾ ਜੋ ਜਨ ਗੌਂਦੇ, ਲੱਖ ਚੁਰਾਸੀ ਕੱਟੀ ਫਾਹੀਆ। ਗੁਰ ਗੋਬਿੰਦ ਜੋ ਦਰਸ਼ਨ ਪੌਂਦੇ, ਸਚਖੰਡ ਵੱਜੇ ਵਧਾਈਆ। ਸੋਹੰ ਸ਼ਬਦ ਜੋ ਜਨ ਬੱਤੀ ਦੰਦ ਗੌਂਦੇ, ਨਾਨਕ ਗੋਬਿੰਦ ਮੇਲ ਮਿਲਾਈਆ। ਸਾਚੇ ਗੁਰ ਧੁਰਦਰਗਾਹ ਗੁਰਮੁਖਾਂ ਆਪ ਬਖ਼ਸ਼ੌਂਦੇ, ਫੜ ਫੜ ਦੋਵੇਂ ਬਾਹੀਂਆ। ਮਨਮੁਖ ਜੀਵ ਜਗਤ ਸ਼ਰਮੌਂਦੇ, ਲੋਕ ਲਾਜ ਮਗਰ ਲਗਾਈਆ। ਨਿੰਦਿਆ ਗੀਤ ਏਕਾ ਗੌਂਦੇ, ਆਂਢ ਗਵਾਂਢ ਵੰਡ ਵੰਡਾਈਆ। ਧਰਮ ਰਾਏ ਨੂੰ ਅੰਤਮ ਭੌਦੇ, ਲਾੜੀ ਮੌਤ ਖ਼ੁਸ਼ੀ ਮਨਾਈਆ। ਚਿਤਰ ਗੁਪਤ ਦਾ ਲੇਖ ਲਿਖੌਂਦੇ, ਲੇਖਾ ਛੁਪਿਆ ਰਹੇ ਨਾ ਰਾਈਆ। ਸੰਮਤ ਸੋਲਾਂ ਰਾਹ ਤਕੌਂਦੇ, ਘਰ ਘਰ ਮਹਿੰਦੀ ਲਾਈਆ। ਔਸੀਆਂ ਪਾ ਪਾ ਸਗਨ ਮਨੌਂਦੇ, ਪੂਰੀ ਦੀ ਦੱਸਣ ਝੂਠੀ ਛਾਹੀਆ। ਸੰਮਤ ਸਤਾਰਾਂ ਵੇਖੇ ਕਾਗ ਉਡੌਂਦੇ, ਜਿਨ੍ਹਾਂ ਭੁੱਲਿਆ ਬੇਪਰਵਾਹੀਆ। ਪੰਥ ਖ਼ਾਲਸਾ ਦਰ ਆਏ ਕੁਰਲੌਂਦੇ, ਨਿਉਂ ਨਿਉਂ ਸੀਸ ਨਿਵੌਂਦੇ, ਹਰਿ ਬੈਠਾ ਮੁਖ ਭਵਾਈਆ। ਚਾਰ ਵਰਨ ਚੌਥੇ ਜੁਗ ਏਕਾ ਤਤ ਬਣੌਂਦੇ, ਵਰਨ ਬਰਨ ਮੇਟ ਮਿਟਾਈਆ। ਜੀਵ ਜੰਤ ਸਾਧ ਸੰਤ ਉਠੌਂਦੇ, ਜਮਨ ਕਿਨਾਰਾ ਧਾਮ ਸੁਹਾਈਆ। ਸੀਸ ਗੰਜ ਦਵਾਰਾ ਇਕ ਵਖੌਂਦੇ, ਗੋਬਿੰਦ ਮੇਲਾ ਸਾਚੇ ਮਾਹੀਆ। ਦਿਲੀ ਤਖ਼ਤ ਚਰਨ ਟਿਕੌਂਦੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਰਿਹਾ ਵਜਾਈਆ। ਨਿਹਕਲੰਕ ਪ੍ਰਭ ਪ੍ਰਗਟ ਹੋਇਆ, ਗੁਰ ਗੋਬਿੰਦ ਜੈਕਾਰਾ। ਵਰਨ ਬਰਨ ਕੋਈ ਰਹੇ ਨਾ ਸੋਇਆ, ਉਠਿਆ ਸੂਰਬੀਰ ਬਲਕਾਰਾ। ਅੱਠੇ ਪਹਿਰ ਨਵਾਂ ਨਰੋਇਆ, ਏਕਾ ਚੰਡ ਪ੍ਰਚੰਡ ਚਮਕਾਏ ਚਮਕ ਚਮਕਾਰਾ। ਜਨ ਭਗਤਾਂ ਗੁਰਮੁਖਾਂ ਦੇਵੇ ਸਾਚਾ ਢੋਆ, ਸੋਹੰ ਸ਼ਬਦ ਕਰ ਪਿਆਰਾ। ਬਿਨ ਹਰਿ ਤੇਰੇ ਅਵਰ ਨਾ ਜਾਣੇ ਕੋਆ, ਸ੍ਰਿਸ਼ਟ ਸਬਾਈ ਧੂਆਂਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪੇ ਹੋਏ ਕਲਕੀ ਅਵਤਾਰਾ । ਕਲਕੀ ਅਵਤਾਰ ਦਸ ਦਸਮੇਸ਼, ਆਪੇ ਆਪ ਅਖਵਾਇੰਦਾ। ਆਪੇ ਬਣਿਆ ਨਰ ਨਰੇਸ਼, ਲੋਕਮਾਤ ਫੇਰਾ ਪਾਇੰਦਾ। ਗੁਰਮੁਖ ਦਵਾਰੇ ਦਰ ਦਰਵੇਸ਼, ਸੇਵਕ ਸੇਵ ਕਮਾਇੰਦਾ। ਨਾਨਕ ਹੱਥ ਉਠਾਏ ਮੋਢੇ ਭੂਰੀ ਖੇਸ, ਸਾਚੀ ਬਣਤ ਬਣਾਇੰਦਾ। ਗੁਰਮੁਖਾਂ ਭਾਰ ਉਠਾਇਆ ਦਸ ਦਸਮੇਸ਼, ਬਾਲ ਅਞਾਣੇ ਨੀਆਂ ਹੇਠ ਦਬਾਇੰਦਾ। ਆਪਣੇ ਨੇਤਰ ਆਪੇ ਰਿਹਾ ਪੇਖ, ਜਗਤ ਲੋਚਣ ਬੰਦ ਕਰਾਇੰਦਾ। ਧਰਤ ਧਵਲ ਕੁਰਲਾਏ ਨੀਰ ਵਹਾਏ ਸ਼ੇਸ਼, ਸਹੰਸਰ ਮੁਖ ਦੋ ਸਹੰਸਰ ਰਸਨਾ ਗਾਇੰਦਾ। ਅਕਾਲ ਪੁਰਖ ਪ੍ਰਭ ਸਦਾ ਆਦੇਸ਼, ਜੁਗ ਜੁਗ ਨਾਉਂ ਧਰਾਇੰਦਾ। ਕਲਜੁਗ ਅੰਤਮ ਨਾਉਂ ਨਿਰੰਕਾਰ, ਨਿਹਕਲੰਕ ਰਖਾਇਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਇਆ। ਸੋਲਾਂ ਕਰ ਤਨ ਸ਼ਿੰਗਾਰ, ਚਿੱਟੇ ਅਸਵ ਆਸਣ ਲਾਇਆ। ਚਿੱਟਾ ਅਸਵ ਹੋ ਤਿਆਰ, ਦੱਖਣ ਦਿਸ਼ਾ ਬਾਹਰ ਕਢਾਇਆ। ਪੂਰਬ ਆਵੇ ਪਹਿਲੀ ਵਾਰ, ਉਤਰ ਫੇਰਾ ਪਾਇਆ। ਉਪਰ ਬੈਠ ਸੱਚੀ ਸਰਕਾਰ, ਸਿੰਘ ਸਿੰਘਾਸਣ ਆਸਣ ਲਾਇਆ। ਲੋਆਂ ਪੁਰੀਆ ਪਾਵੇ ਸਾਰ, ਬ੍ਰਹਮਾ ਵੇਤਾ ਰਿਹਾ ਉਠਾਇਆ। ਦੇਵੇ ਸੁਨੇਹੁੜਾ ਏਕਾ ਵਾਰ, ਏਕਾ ਸੇਵਕ ਸੇਵਾ ਲਾਇਆ। ਵਿਸ਼ਨੂੰ ਵੰਸਾ ਹੋ ਤਿਆਰ, ਬਾਸ਼ਕ ਤਸ਼ਕਾ ਸ਼ਿਵ ਸ਼ੰਕਰ ਗਲ ਲਟਕਾਇਆ। ਹੱਥ ਤ੍ਰਸੂਲ ਵੇਖ ਕਟਾਰ, ਆਪਣਾ ਮੂਲ ਚੁਕਾਇਆ। ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਪੁਰੀ ਇੰਦਰ ਨਾ ਬੰਨੇ ਧਾਰ, ਨੇਤਰ ਨੀਰ ਵਹਾਇਆ। ਧਰੂ ਬਾਲਾ ਬਾਲ ਅੰਞਾਣਾ ਰੋਵੇ ਜ਼ਾਰੋ ਜ਼ਾਰ, ਵੇਲਾ ਅੰਤ ਅੰਤ ਨਜ਼ਰੀ ਆਇਆ। ਸਪਤ ਰਿਖੀ ਨਾ ਕਰੇ ਵਿਚਾਰ, ਸਾਂਤਕ ਸਤਿ ਨਾ ਕੋਈ ਰਖਾਇਆ। ਗਣ ਗਧੰਰਬ ਰਹੇ ਪੁਕਾਰ, ਯਸ਼ ਸੇਵ ਨਾ ਕੋਈ ਕਰਾਇਆ। ਅਪੱਛਰਾਂ ਨਾ ਲਾਏ ਕੋਈ ਸ਼ਿੰਗਾਰ, ਅਸਥੂਲ ਦੇਹ ਨਾ ਵੇਖ ਵਖਾਇਆ। ਪਾਰਬ੍ਰਹਮ ਪ੍ਰਭ ਲੈ ਅਵਤਾਰ, ਆਪਣਾ ਵੇਸ ਵਟਾਇਆ। ਨਿਹਕਲੰਕ ਕਲ ਜਾਮਾ ਧਾਰ, ਪੁਰੀਆਂ ਰਿਹਾ ਜਗਾਇਆ। ਏਕਾ ਖੰਡਾ ਇਕ ਕਟਾਰ, ਏਕਾ ਰਿਹਾ ਚਮਕਾਇਆ। ਏਕਾ ਮਾਰਨਹਾਰਾ ਮਾਰ, ਏਕਾ ਰੂਪ ਦਰਸਾਇਆ। ਅਸ਼ਟਭੁਜਾਂ ਕਰ ਪਿਆਰ, ਇਸ਼ਟ ਦੇਵ ਰਖਾਇਆ। ਸੁੰਭ ਨਿਸੁੰਭ ਹੋਏ ਹੰਕਾਰ, ਕਲਜੁਗ ਰੂਪ ਵਟਾਇਆ। ਚਾਰੋਂ ਕੁੰਟ ਧੂਆਂਧਾਰ, ਰਾਵਣ ਗੜ੍ਹ ਸੁਹਾਇਆ। ਏਕਾ ਪਾਵਣਹਾਰਾ ਸਾਰ, ਰਾਮ ਰਾਮਾ ਨਾਉਂ ਧਰਾਇਆ। ਪਕੜ ਉਠਾਏ ਭਬੀਖ਼ਣ ਯਾਰ, ਲਹਿਣਾ ਲਹਿਣੇ ਝੋਲੀ ਪਾਇਆ। ਗ਼ਰੀਬ ਨਿਮਾਣੇ ਲਏ ਆਧਾਰ, ਭੀਲਣੀ ਭੋਗ ਦਰ ਦਵਾਰ ਲਗਾਇਆ। ਗੌਤਮ ਅਹੱਲਿਆ ਦੇਵੇ ਤਾਰ, ਆਪਣਾ ਚਰਨ ਛੁਹਾਇਆ। ਸੀਤਾ ਸੁਰਤ ਸਵਾਣੀ ਕਰ ਪਿਆਰ, ਗੁਰਮੁਖ ਲਏ ਪ੍ਰਨਾਇਆ। ਮੇਲ ਮਿਲਾਵਾ ਹਾਣੀਆਂ ਹਾਣੀ ਵਿਚ ਸੰਸਾਰ, ਆਪ ਆਪਣਾ ਦਏ ਕਰਾਇਆ। ਬਾਲਮੀਕ ਬਜਵਾੜਾ ਤਨ ਸ਼ਿੰਗਾਰ, ਏਕਾ ਰੂਪ ਵਟਾਇਆ। ਤ੍ਰੇਤਾ ਤੇਰਾ ਕਰ ਵਿਚਾਰ, ਤੇਰੇ ਰੰਗ ਸਮਾਇਆ। ਦੁਆਪਰ ਬੰਨ੍ਹੇ ਆਪਣੀ ਧਾਰ, ਧਰਤ ਧਵਲ ਸੁਹਾਇਆ। ਵੇਦ ਵਿਆਸਾ ਕਰ ਤਿਆਰ, ਕਵਾਰੀ ਕੰਨਿਆ ਜਾਇਆ। ਨਾਰਦ ਮੁਨ ਕਰ ਪਿਆਰ, ਏਕਾ ਸੰਗ ਰਲਾਇਆ। ਚਾਰ ਸਲੋਕ ਬ੍ਰਹਮਾ ਉਚਾਰ, ਰਸਨਾ ਦਏ ਅਲਾਇਆ। ਬਾਰਾਂ ਅੱਖਰ ਵਿਚ ਸੰਸਾਰ, ਏਕਾ ਜਾਪ ਜਪਾਇਆ। ਪੁਰਾਨ ਅਠਾਰਾਂ ਲੇਖ ਲਿਖਾਰ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇਆ। ਦਵਾਪਰ ਤੇਰਾ ਸਤਿ ਸਰੂਪ, ਹਰਿ ਸਾਚੇ ਵੇਸ ਵਟਾਇਆ। ਆਦਿ ਜੁਗਾਦਿ ਮਹਿਮਾ ਅਨੂਪ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪਣੇ ਸਾਥ, ਪ੍ਰਗਟ ਹੋ ਤ੍ਰਲੋਕੀ ਨਾਥ, ਤ੍ਰਲੋਕੀ ਨੰਦਨ ਨਾਮ ਰਖਾਇਆ। ਤ੍ਰਲੋਕੀ ਨਾਥ ਤ੍ਰਲੋਕੀ ਨੰਦਨ ਕ੍ਰਿਸ਼ਨਾ ਕਾਹਨਾ, ਮੋਹਣ ਰੂਪ ਵਟਾਇਆ। ਮੋਹਣ ਮਾਧਵ ਖੇਲ ਮਹਾਨਾ, ਲਖ਼ਮੀ ਨਰਾਇਣ ਆਪ ਅਖਵਾਇੰਦਾ। ਸੁੰਦਰ ਕੁੰਡਲ ਮੁਕਟ ਨੈਣ ਮਟਕਾਨਾ, ਪ੍ਰੇਮ ਕਜਲਾ ਏਕਾ ਪਾਇੰਦਾ। ਗੋਕਲ ਮਥਰਾ ਹੋ ਪਰਧਾਨਾ, ਬਿੰਦਰਾ ਬਨ ਸੁਹਾਇੰਦਾ। ਸਾਚੀ ਸਖੀਆਂ ਖੇਲ ਖਿਲਾਨਾ, ਸਾਚੀ ਰਾਸ ਰਚਾਇੰਦਾ। ਮੁਕੰਦ ਮਨੋਹਰ ਆਪ ਅਖਵਾਣਾ, ਨਾਮ ਬੰਸਰੀ ਇਕ ਵਜਾਇੰਦਾ। ਗਵਾਲਾ ਬਣ ਗਊ ਚਰਾਣਾ, ਬਨ ਖੰਡ ਡੇਰਾ ਲਾਇੰਦਾ। ਜਮਨ ਕਿਨਾਰੇ ਜਲ ਧਾਰ ਆਪ ਵਿਖਾਣਾ, ਕਾਲੀ ਨੱਥ ਵਿਖਾਇੰਦਾ। ਦੋ੍ਰਪਦ ਲੱਜਿਆ ਆਪ ਜਗਤ ਰਖਾਣਾ, ਨਾਮ ਪਰਦਾ ਪਾਇੰਦਾ। ਬਿਪਰ ਸੁਦਾਮਾ ਗਲੇ ਲਗਾਣਾ, ਅਲੂਣਾ ਸਾਗ ਭੋਗ ਲਗਾਇੰਦਾ। ਦਲਿਦਰੀ ਸੁਦਾਮਾ ਕਰ ਪ੍ਰਧਾਨਾ, ਸਚ ਸਿੰਘਾਸਣ ਆਪ ਬਹਾਇੰਦਾ। ਆਪੇ ਹੋ ਨਿਮਾਣਿਆਂ ਨਿਮਾਣਾ, ਚਰਨੀ ਸੀਸ ਝੁਕਾਇੰਦਾ। ਭਗਤ ਵਛਲ ਆਪ ਭਗਵਾਨਾ, ਫੜ ਤੰਦਲ ਮੁਖ ਚਬਾਇੰਦਾ। ਖੇਲੇ ਖੇਲ ਜਗਤ ਮਹਾਨਾ, ਦੁਆਪਰ ਅੰਤਮ ਬਣਤ ਬਣਾਇੰਦਾ। ਪੰਚਾਂ ਦੇਵੇ ਹਰਿ ਹਰਿ ਗਿਆਨਾ, ਸਦ ਸਦ ਮੁਖ ਭਵਾਇੰਦਾ। ਰਣ ਭੂਮੀ ਵੇਖੇ ਇਕ ਮੈਦਾਨਾ, ਏਕਾ ਦਰ ਵਖਾਇੰਦਾ। ਜੋਧੇ ਸੂਰ ਵਡ ਵਡੇ ਬਲਵਾਨਾ, ਫੜ ਫੜ ਆਪ ਉਠਾਇੰਦਾ। ਅਰਜਨ ਬਣਿਆ ਇਕ ਨਿਧਾਨਾ, ਹਰਿ ਕਾ ਭੇਵ ਨਾ ਪਾਇੰਦਾ। ਛੱਡਿਆ ਤੀਰ ਚਿੱਲਾ ਕਮਾਨਾ, ਅੱਗੇ ਸੀਸ ਝੁਕਾਇੰਦਾ। ਕਵਣ ਛੱਤਰੂ ਵਿਚ ਜਹਾਨਾ, ਕਵਣ ਸੰਗ ਤੁੜਾਇੰਦਾ। ਕਹੇ ਬੋਲ ਕ੍ਰਿਸ਼ਨ ਭਗਵਾਨਾ, ਤੇਰਾ ਕੋਈ ਨਾ ਨਾ ਤੂੰ ਕਿਸੇ ਬਣ ਜਾਇੰਦਾ। ਮੇਰਾ ਮੇਰੇ ਵਿਚ ਸਮਾਨਾ, ਮੇਰਾ ਮੇਰੀ ਧਾਰ ਧਰਾਇੰਦਾ। ਚੌਦਾਂ ਲੋਕ ਕਰ ਪ੍ਰਧਾਨਾ, ਵਰਾਟ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਆਪਣਾ ਵਰ, ਇਕ ਗਿਆਨ ਦ੍ਰਿੜਾਇੰਦਾ। ਏਕਾ ਮੰਤਰ ਇਕ ਗਿਆਨ, ਏਕਾ ਭਗਤ ਦ੍ਰਿੜਾਇਆ। ਏਕਾ ਤੀਰ ਨਿਸ਼ਾਨ, ਏਕਾ ਚਿਲੇ ਚੜ੍ਹਾਇਆ। ਏਕਾ ਮੰਦਰ ਇਕ ਮਕਾਨ, ਏਕਾ ਗੜ੍ਹ ਤੁੜਾਇਆ। ਇਕ ਸੁਣਾਏ ਧੁਰ ਫ਼ਰਮਾਣ, ਅਠਾਰਾਂ ਧਿਆਏ ਦਏ ਲਿਖਾਇਆ। ਉਠਿਆ ਅਰਜਨ ਬਾਲ ਨਿਧਾਨ, ਆਪਣੀ ਭੁੱਲ ਬਖ਼ਸ਼ਾਇਆ। ਸੱਤ ਗਿਆਰਾਂ ਵੇਖ ਵਿਚ ਮੈਦਾਨ, ਅੱਠ ਅਠਾਰਾਂ ਲੇਖ ਚੁਕਾਇਆ। ਯੁਧਿਸ਼ਟਰ ਮੰਗੇ ਇਕ ਦਾਨ, ਅੱਗੇ ਝੋਲੀ ਡਾਹਿਆ। ਕਵਣ ਵਕਤ ਤੇਰਾ ਮੇਲਾ ਹੋਏ ਵਿਚ ਜਹਾਨ, ਪੰਜ ਤਤ ਸੁਹਾਇਆ। ਤ੍ਰਲੋਕੀ ਨਾਥ ਬੋਲੇ ਕ੍ਰਿਸ਼ਨਾ ਕਾਹਨ, ਏਕਾ ਸ਼ਬਦ ਸੁਣਾਇਆ। ਕਲਜੁਗ ਅੰਤਮ ਮੇਲਾ ਹੋਏ ਵਿਚ ਜਹਾਨ, ਵੇਲਾ ਆਪਣੇ ਹੱਥ ਰਖਾਇਆ । ਵੇਦ ਕਤੇਬ ਭੇਵ ਨਾ ਪਾਇਣ, ਲੇਖਾ ਲੇਖ ਨਾ ਕਿਸੇ ਲਿਖਾਇਆ। ਜੋਤ ਸਰੂਪੀ ਪਰਗਟ ਹੋਏ ਹਰਿ ਭਗਵਾਨ, ਵੀਹ ਸੌ ਪੰਦਰਾਂ ਬਿਕ੍ਰਮੀ ਵੇਖ ਵਖਾਇਆ। ਚਲ ਕੇ ਆਏ ਕੌਰੂ ਕੁਰਸ਼ੇਤਰ ਵਿਚ ਮੈਦਾਨ, ਪੰਦਰਾਂ ਮੱਘਰ ਰੁੱਤ ਸੁਹਾਇਆ। ਪਰਸ ਰਾਮ ਤੇਰੀ ਵੇਖੇ ਲੱਗੀ ਜਗਤ ਦੁਕਾਨ, ਇਕ ਕੁਹਾੜਾ ਹੱਥ ਉਠਾਇਆ। ਖ਼ਾਲੀ ਹੱਥ ਉਠੇ ਹਰਿ ਨੌਜਵਾਨ, ਰਥ ਰਥਵਾਹੀ ਨਾ ਰੂਪ ਵਟਾਇਆ। ਨਾ ਕੋਈ ਭੱਥਾ ਨਾ ਕੋਈ ਤੀਰ ਨਾ ਕੋਈ ਚਿੱਲਾ ਨਾ ਕਮਾਨ, ਨਾ ਖੰਡਾ ਰਿਹਾ ਵਖਾਇਆ। ਨਾ ਕੋਈ ਜੋਧਾ ਸੂਰਬੀਰ ਨਾ ਰੱਖੇ ਬਲਵਾਨ, ਗੁਰਸਿਖ ਸਿਖ ਨਿਮਾਣੇ ਨਾਲ ਰਖਾਇਆ। ਨੌਂ ਖੰਡ ਪ੍ਰਿਥਮੀ ਤੇਰਾ ਲਾਹੇ ਘਾਣ, ਸ਼ਬਦ ਖੰਡਾ ਸੇਵਾ ਲਾਇਆ। ਰਾਸ਼ਟਰਪਤਿ ਉਠਾਏ ਆਪ ਨਿਧਾਨ, ਪੰਦਰਾਂ ਕੱਤਕ ਲੰਕਾ ਗੜ੍ਹ ਲੇਖ ਲਿਖਾਇਆ। ਚਰਨ ਛੁਹਾਏ ਹਰਿ ਮਿਹਰਵਾਨ, ਪਹਿਲੀ ਕੱਤਕ ਰੁੱਤ ਸੁਹਾਇਆ। ਗੁਰ ਗੋਬਿੰਦ ਕੋਈ ਨਾ ਸਕੇ ਪਛਾਣ, ਮਨਮੁਖਾਂ ਦਏ ਸਜਾਇਆ। ਤਿੰਨ ਦਿਨ ਵੇਖੇ ਭੂਮਕਾ ਅਸਥਾਨ, ਤਿੰਨਾਂ ਲੋਕਾਂ ਬਾਹਰ ਰਖਾਇਆ। ਚੌਥੇ ਦਿਵਸ ਆਪਣਾ ਘਰ ਆਪ ਪਛਾਣ, ਆਪਣਾ ਸੰਦੇਸ਼ਾ ਜਾਏ ਸੁਣਾਇਆ। ਪੰਥ ਖ਼ਾਲਸਾ ਸੁੱਤਾ ਰਹੇ ਨਾ ਨਿਧਾਨ, ਨਿਹਕਲੰਕ ਕਲਗੀ ਧਰ ਆਇਆ। ਜਿਸ ਦਾ ਝੁੱਲਣਾ ਧਰਮ ਨਿਸ਼ਾਨ, ਸ੍ਰਿਸ਼ਟ ਸਬਾਈ ਰਿਹਾ ਵਖਾਇਆ। ਰਾਓ ਰੰਕਾਂ ਦੇਵੇ ਧੁਰ ਫ਼ੁਰਮਾਣ, ਦੇਸ ਪ੍ਰਦੇਸ਼ਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੋਕਮਾਤ ਨਿਰਗੁਣ ਜੋਤ ਕਰੇ ਰੁਸ਼ਨਾਇਆ। ਪੰਚਮ ਕੱਤਕ ਪੰਚਮ ਪਿਆਰ, ਪੰਚਮ ਮੂਲ ਚੁਕਾਇਆ। ਛੇਵੇਂ ਬੰਨੇ ਸਾਚੀ ਧਾਰ, ਛੱਪਰ ਛੰਨ ਟਿਕਾਇਆ। ਸਤਵੇਂ ਸਤਿ ਪੁਰਖ ਨਿਰੰਜਣ ਆਪ ਕਰਤਾਰ, ਨਾਨਕ ਦਵਾਰਾ ਵੇਖ ਵਖਾਇਆ। ਜਗਤ ਪੁਰੀ ਪਾਵੇ ਸਾਰ, ਜਗਨਨਾਥ ਨਾਮ ਧਰਾਇਆ। ਅੱਠਵੇਂ ਘਰੋਂ ਹੋਏ ਬਾਹਰ, ਆਪ ਆਪਣਾ ਰਾਹ ਤਕਾਇਆ। ਪੰਦਰਾਂ ਕੱਤਕ ਹੋ ਮਿਹਰਵਾਨ, ਲੰਕਾ ਪਤੀ ਦਏ ਸਮਝਾਇਆ। ਸੋਹੰ ਸ਼ਬਦ ਲਿਖਤ ਅਪਾਰ, ਇਕ ਨਿਸ਼ਾਨਾ ਦਏ ਵਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਕਾਰ ਆਪ ਸਮਝਾਇਆ। ਭੁੱਲ ਰਹੇ ਨਾ ਵਿਚ ਸੰਸਾਰ, ਭਰਮ ਭੁਲੇਖਾ ਰਿਹਾ ਕਢਾਇਆ । ਅੰਤਮ ਔਣਾ ਚਲ ਦਿਲੀ ਦਰਬਾਰ, ਵੀਹ ਸੌ ਬਿਕ੍ਰਮੀ ਲੇਖ ਲਿਖਾਇਆ। ਜਗੇ ਜੋਤ ਅਗੰਮ ਅਪਾਰ, ਪੁਰਖ ਅਬਿਨਾਸ਼ੀ ਸਚ ਸਿੰਘਾਸਣ ਡੇਰਾ ਲਾਇਆ। ਨੌਂ ਖੰਡ ਪ੍ਰਿਥਮੀ ਢਹਿ ਢਹਿ ਪਏ ਦਵਾਰ, ਦਰ ਦਵਾਰਾ ਇਕ ਖੁਲ੍ਹਾਇਆ। ਏਕਾ ਸ਼ਬਦ ਏਕਾ ਧੁਨਕਾਰ, ਏਕਾ ਮੰਗਲ ਏਕਾ ਗੀਤ ਏਕਾ ਰਾਗ ਇਕ ਸੰਗੀਤ, ਏਕਾ ਕਾਨ ਸੁਣਾਇਆ। ਨੌਂ ਖੰਡ ਸ੍ਰਿਸ਼ਟ ਸਬਾਈ ਆਪੇ ਲਏ ਜੀਤ, ਹਾਰ ਜਿਤ ਆਪਣੇ ਹੱਥ ਰਖਾਇਆ। ਧਰਮ ਨਿਸ਼ਾਨ ਸਤ ਰੰਗ ਵਖਾਏ ਸਿੰਘ ਮਨਜੀਤ, ਪ੍ਰਭ ਸਾਚੇ ਸੇਵਾ ਲਾਇਆ। ਨੌਂ ਦਵਾਰ ਨਾਤਾ ਤੁੱਟੇ ਜਗਤ ਜਗਦੀਸ਼, ਜੁਗ ਸਾਚੇ ਵੇਖ ਵਖਾਇਆ। ਨਾ ਕੋਈ ਪੜ੍ਹੇ ਕੁਰਾਨ ਹਦੀਸ, ਬਾਈਬਲ ਅੰਜੀਲ ਨਾ ਕੋਈ ਸੁਣਾਇਆ । ਅੱਲਾ ਰਾਣੀ ਨਾ ਗੁੰਦਾਏ ਆਪਣਾ ਸੀਸ, ਸਿਰ ਪੱਲੂ ਨਾ ਕੋਈ ਰਖਾਇਆ। ਨਾ ਕੋਈ ਗਾਏ ਰਾਗ ਛਤੀਸ, ਛੱਤੀ ਰਾਗਾਂ ਭੇਵ ਨਾ ਪਾਇਆ। ਵੇਦ ਪੁਰਾਨ ਪੀਸਨਾ ਰਹੇ ਪੀਸ, ਕਲਜੁਗ ਚੱਕੀ ਰਿਹਾ ਚਲਾਇਆ। ਨਾਨਕ ਸ਼ਬਦ ਇਕ ਹਦੀਸ, ਸ੍ਰਿਸ਼ਟ ਸਬਾਈ ਦਏ ਸੁਣਾਇਆ। ਸੋਹੰ ਗੌਣਾ ਦੰਦ ਬਤੀਸ, ਰਸਨਾ ਜਿਹਵਾ ਹਿਲਾਇਆ। ਮਾਰਗ ਲੱਗੇ ਤੇਰਾ ਬੀਸ ਬਿਕ੍ਰਮੀ ਵਿਚ ਇਕੀਸ, ਸਤਿਜੁਗ ਸਾਚਾ ਸਚ ਵਰਤਾਇਆ। ਏਕਾ ਛੱਤਰ ਝੁੱਲੇ ਪ੍ਰਭ ਸਾਚੇ ਸੀਸ, ਰਾਜ ਰਾਜਾਨ ਕੋਈ ਦਿਸ ਨਾ ਆਇਆ। ਤ੍ਰੈਗੁਣ ਮਾਇਆ ਖ਼ਾਲੀ ਖ਼ੀਸ, ਜਗਤ ਭੰਡਾਰ ਨਾ ਕੋਈ ਭਰਾਇਆ। ਸਾਧੋ ਸੰਤੋ ਉਠੋ ਗਾਓ ਸੁਹਾਗੀ ਗੀਤ, ਹਰਿ ਸਾਚੀ ਜੋਤ ਜਗਾਇਆ। ਥਿਰ ਨਾ ਰਹਿਣਾ ਵਸੇਰਾ ਮੰਦਰ ਮਸੀਤ, ਗੁਰ ਦਵਾਰ ਨਾ ਵੇਖ ਵਖਾਇਆ। ਆਪੇ ਵਸਿਆ ਹਸਤ ਕੀਟ, ਊਚਾਂ ਨੀਚਾਂ ਏਕਾ ਰੰਗ ਰੰਗਾਇਆ। ਜਿਸ ਜਨ ਬਖ਼ਸ਼ੇ ਚਰਨ ਪ੍ਰੀਤ, ਚਰਨ ਚਰਨੋਦਕ ਮੁਖ ਚੁਆਇਆ। ਬੈਠਾ ਰਹੇ ਸਦ ਅਤੀਤ, ਏਕਾ ਏਕੰਕਾਰਾ ਨਾਮ ਧਰਾਇਆ। ਜੁਗ ਜੁਗ ਚਲਾਏ ਆਪਣੀ ਰੀਤ, ਆਪਣੇ ਭਾਣੇ ਵਿਚ ਸਮਾਇਆ। ਆਪਣਾ ਸ਼ਬਦ ਜਾਣੇ ਜਣਾਏ ਅਨਡੀਠ, ਲਿਖਣ ਪੜ੍ਹਣ ਵਿਚ ਨਾ ਆਇਆ। ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਇਆ। ਮਨਮੁਖਾਂ ਸੁੱਤਾ ਦੇ ਕਰ ਪੀਠ, ਘਰ ਮੰਦਰ ਦਿਸ ਨਾ ਆਇਆ। ਹਰਿਜਨ ਮਿੱਠੇ ਕਰੇ ਕੌੜੇ ਰੀਠ, ਅੰਮ੍ਰਿਤ ਆਤਮ ਮੁਖ ਚੁਆਇਆ। ਹਰਿ ਸਾਜਣ ਬੀਠਲੋ ਬੀਠ, ਸੇਵਕ ਸੇਵਾ ਰਿਹਾ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਰਿਹਾ ਵਜਾਇਆ। ਵੱਜੇ ਡੰਕਾ ਖ਼ਬਰਦਾਰ, ਚਾਰ ਯਾਰੀ ਰਿਹਾ ਉਠਾਈਆ। ਲਹਿੰਦੀ ਦਿਸ਼ਾ ਹਾਹਾਕਾਰ, ਆਪੇ ਵੇਖ ਵਖਾਈਆ। ਡੂੰਘੀ ਕੰਦਰ ਮਾਰੇ ਮਾਰ, ਉਚੇ ਟਿੱਲੇ ਗੋਰਖ ਮਛੰਦਰ ਲਏ ਲਾਹੀਆ। ਲੱਖ ਚੁਰਾਸੀ ਜੀਵ ਜੰਤ ਮਨਮਤੀ ਭੌਂਦੇ ਬੰਦਰ, ਦਿਵਸ ਰੈਣ ਹੋਏ ਹਲਕਾਈਆ। ਕਲਜੁਗ ਮਾਇਆ ਕੀਤੇ ਅੰਧੜ, ਅੰਧ ਅੰਧੇਰ ਨਾ ਕੋਈ ਮਿਟਾਈਆ। ਮਦਿਰਾ ਮਾਸੀ ਪਾਪੀ ਗੰਦੜ, ਵਿਸ਼ਟਾ ਮੁਖ ਰਖਾਈਆ। ਨਾਨਕ ਗੋਬਿੰਦ ਨਾ ਹੋਏ ਬਖ਼ਸ਼ੰਦੜ, ਗੁਰੂ ਅਰਜਨ ਨਾ ਦਏ ਗਵਾਹੀਆ। ਫਿਰ ਫਿਰ ਭੁੱਲੇ ਭਾਗਾਂ ਮੰਦੜ, ਗੁਰ ਵਾਕ ਮੁਖ ਗਵਾਈਆ। ਮਾਇਆ ਰਾਣੀ ਝੂਠਾ ਧੰਧੜ, ਥਿਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮੁਲਾਂ ਸ਼ੇਖ਼ ਮੁਸਾਇਕ ਪੀਰ ਪੰਡਤ, ਪਾਂਧੇ ਵੇਖ ਅਖੀਰ, ਗ੍ਰੰਥੀ ਪੰਥੀ ਆਵਣ ਆਇਆ ਸਮਝਾਈਆ। ਅਕਾਲ ਪੁਰਖ ਬੋਧ ਅਗਾਧਾ, ਸ਼ਬਦੀ ਸ਼ਬਦ ਭੰਡਾਰਿਆ। ਸ਼ਬਦ ਚਲਾਏ ਆਦਿ ਜੁਗਾਦਾ, ਜੁਗ ਜੁਗ ਲਏ ਅਵਤਾਰਿਆ। ਮਾਣ ਰਖਾਏ ਸੰਤਨ ਸਾਧਾ, ਗਰੀਬ ਨਿਮਾਣਿਆਂ ਗਲੇ ਲਗਾ ਰਿਹਾ। ਧੁਰਦਰਗਾਹੀ ਦੇਵੇ ਦਾਦਾਂ, ਨਾਮ ਵਸਤ ਝੋਲੀ ਪਾ ਰਿਹਾ। ਸੁਰਤ ਬਣਾਏ ਸਾਚੀ ਰਾਧਾ, ਸਵਾਮੀ ਕ੍ਰਿਸ਼ਨ ਵਖਾ ਰਿਹਾ। ਸੁਰਤੀ ਰਾਮ ਏਕਾ ਲਾਧਾ, ਸੀਤਾ ਸੰਗ ਨਿਭਾ ਰਿਹਾ। ਨਾਨਕ ਗੁਰ ਨਾਮ ਸਤਿ ਇਕ ਪਛਾਤਾ, ਏਕਾ ਬੂਝ ਬੁਝਾ ਰਿਹਾ। ਵਾਹ ਵਾਹ ਗੁਰੂ ਦੇਵੇ ਦਾਤਾਂ, ਵਾਹਿਗੁਰੂ ਰੂਪ ਵਟਾ ਰਿਹਾ। ਚੌਥੇ ਅੱਖਰ ਚੌਥੇ ਜੁਗ ਵਡ ਕਰਾਮਾਤਾ, ਕਰਮ ਕਰਮ ਮਿਟਾ ਰਿਹਾ। ਸਤਿਜੁਗ ਸਾਚੇ ਦੇਵੇ ਸਚ ਸੁਗਾਤਾ, ਦੋ ਦੋ ਮੇਲ ਮਿਲਾ ਰਿਹਾ। ਸੋ ਪੁਰਖ ਨਿਰੰਜਣ ਉਤਮ ਜਾਤਾ, ਪਾਰਬ੍ਰਹਮ ਅਖਵਾ ਰਿਹਾ। ਹੰ ਰੂਪ ਬ੍ਰਹਮ ਪਛਾਤਾ, ਬ੍ਰਹਮ ਬ੍ਰਹਮ ਆਪ ਸਮਾ ਰਿਹਾ। ਆਪੇ ਪਿਤਾ ਆਪੇ ਮਾਤਾ, ਪਿਤਾ ਪੂਤ ਨਾਮ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪਟ ਪਟਨਾ ਵੇਖ ਵਿਖਾ ਰਿਹਾ।
