੫ ਅੱਸੂ ੨੦੧੩ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਕਰੋਲ ਬਾਗ ਨਵੀਂ ਦਿੱਲੀ
ਆਪੇ ਪਿਤਾ ਆਪੇ ਮਾਤਾ, ਆਪੇ ਬਾਲ ਸਖਾਈਆ। ਆਪੇ ਦੇਵੇ ਸਾਚੀ ਦਾਤਾ, ਦਾਤਾਰ ਆਪ ਅਖਵਾਈਆ। ਆਪੇ ਮੇਟੇ ਅੰਧੇਰੀ ਰਾਤਾ, ਅਗਿਆਨ ਅੰਧੇਰ ਮਿਟਾਈਆ। ਆਪ ਬੰਧਾਏ ਚਰਨੀ ਨਾਤਾ, ਚਰਨ ਕਵਲ ਸੱਚੀ ਸਰਨਾਈਆ। ਆਪੇ ਦੇਵੇ ਬੂੰਦ ਸਵਾਂਤਾ, ਅੰਮ੍ਰਿਤ ਰਸ ਚੁਆਈਆ। ਆਪੇ ਵਸੇ ਇਕ ਇਕਾਂਤਾ, ਇਕ ਇਕੱਲਾ ਘਰ ਵਸਾਈਆ। ਆਪੇ ਪੁੱਛੇ ਜਨ ਭਗਤਾਂ ਵਾਤਾਂ, ਜੁਗ ਜੁਗ ਰੀਤ ਚਲਾਈਆ। ਦਰਸ ਦਿਖਾਏ ਬਹੁ ਬਹੁ ਭਾਂਤਾ, ਭਰਮੇ ਗੜ੍ਹ ਤੁੜਾਈਆ। ਜੋਤ ਸਰੂਪੀ ਹਰਿ ਬਿਧਾਤਾ, ਬਿਧਨਾ ਆਪਣੇ ਚਰਨ ਲਗਾਈਆ। ਲਿਖਿਆ ਲੇਖ ਆਪ ਪਛਾਤਾ, ਪਿਛਲਾ ਲਹਿਣ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਦੇਹੀ ਮਾਨਸ ਆਪ ਬਣਾਈਆ। ਮਾਨਸ ਦੇਹੀ ਆਤਮ ਮਾਣ, ਦੇਵਣਹਾਰ ਦਾਤਾਰਾ। ਸੁਰਤ ਸ਼ਬਦ ਇਕ ਗਿਆਨ, ਕਰਮ ਧਰਮ ਜੈਕਾਰਾ। ਪੰਚਮ ਤਟ ਮਿਟੇ ਨਿਸ਼ਾਨ, ਬਖ਼ਸ਼ੇ ਚਰਨ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਾਏ ਪਾਰ ਕਿਨਾਰਾ। ਪਾਰ ਕਿਨਾਰਾ ਦੋ ਜਹਾਨ, ਆਪਣਾ ਆਪ ਕਰਾਇੰਦਾ। ਸ਼ਬਦ ਫੜਾਏ ਹੱਥ ਨਿਸ਼ਾਨ, ਕਲਜੁਗ ਅੰਤ ਝੁਲਾਇੰਦਾ। ਆਪੇ ਹੋਏ ਜਾਣੀ ਜਾਣ, ਜਾਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਕਰ ਕਿਰਪਾ ਪਾਰ ਕਰਾਇੰਦਾ। ਕਿਰਪਾ ਕਰ ਆਪ ਗਿਰਧਾਰ, ਨਿਰਧਨ ਸੰਗ ਸਮਾਇਆ। ਨਿਰਧਨ ਸਰਧਨ ਮੇਲ ਦਰ, ਸਾਚਾ ਮੀਤ ਅਖਵਾਇਆ। ਦਰਦ ਦੁੱਖ ਭੰਜਨ ਜਗਤ ਭਾਰ ਉਠਾਏ ਗਵਰਧਨ, ਪ੍ਰਭ ਕਾਹਨਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸੰਤੋਖ ਸ਼ਬਦ ਮੋਖ ਸਾਚੀ ਭੇਟ ਚੜ੍ਹਾਇਆ। ਸਾਚਾ ਘਰ ਚਰਨ ਦਵਾਰ, ਚਰਨ ਦਵਾਰ ਘਰ ਵਸਾਇੰਦਾ। ਸਾਚਾ ਸਰ ਮਿਲੇ ਵਰ ਜਾਏ ਤਰ, ਤਾਰਨਹਾਰ ਦਇਆ ਕਮਾਇੰਦਾ। ਆਪ ਆਪਣਾ ਰੰਗ ਰਿਹਾ ਕਰ, ਦੂਸਰ ਕੋਈ ਨਾ ਰੱਖੇ ਸੰਗ, ਲੱਖ ਚੁਰਾਸੀ ਜਮ ਕੀ ਫਾਸੀ ਡਰ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਮੀਤਾ ਆਪ ਕਰਾਏ ਦਾਸਨ ਦਾਸੀ, ਆਪ ਆਪਣਾ ਦਰਸ ਦਿਖਾਇੰਦਾ।