Granth 06 Likhat 119: 23 Bhadro 2014 Bikarmi Inder Singh de Ghar Karol Bagh Vihar Hoyea Navi Delhi

੨੩ ਭਾਦਰੋਂ ੨੦੧੪ ਬਿਕ੍ਰਮੀ ਇੰਦਰ ਸਿੰਘ ਦੇ ਘਰ ਕਰੋਲ ਬਾਗ ਵਿਹਾਰ ਹੋਇਆ ਨਵੀਂ ਦਿੱਲੀ

ਭਗਤ ਵਛਲ ਗਿਰਧਾਰ, ਆਪ ਅਖਵਾਇਆ। ਅਛਲ ਅਛੱਲ ਸੰਸਾਰ, ਜੁਗ ਜੁਗ ਕਰਦਾ ਆਇਆ। ਲੋਕਮਾਤੀ ਲਏ ਅਵਤਾਰ, ਨਿਤ ਨਵਿਤਾ ਮੇਲ ਮਿਲਾਇਆ। ਰਾਮ ਨਾਮ ਇਕ ਅਧਾਰ, ਹਰਿਜਨ ਸਾਚੇ ਤ੍ਰਿਪਤ ਕਰਾਇਆ। ਆਤਮ ਅੰਤਰ ਇਕ ਪਿਆਰ, ਚਰਨ ਪ੍ਰੀਤੀ ਰਿਹਾ ਸਿਖਾਇਆ। ਮੋਹਣ ਮਾਧਵ ਮੀਤ ਮੁਰਾਰ, ਰੂਪ ਅਨੂਪ ਦਰਸਾਇਆ। ਨੇਤਰ ਨੈਣ ਪੇਖਤ ਪੇਖ ਦਰਸ ਅਪਾਰ, ਕਲਜੁਗ ਮਾਇਆ ਮੋਹ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਇਆ। ਸਤਿਜੁਗ ਸਾਚਾ ਸਤਿਵਾਦ, ਸਤਿ ਪੁਰਖ ਵੱਜੀ ਵਧਾਈਆ। ਤ੍ਰੇਤਾ ਤ੍ਰੀਆ ਵਿਚ ਵਿਸਮਾਦ, ਰਾਮ ਰਾਮਾ ਰੂਪ ਸਮਾਈਆ। ਦੁਆਪਰ ਵੱਜੇ ਏਕਾ ਨਾਦ, ਕਾਹਨਾ ਕ੍ਰਿਸ਼ਨਾ ਰਿਹਾ ਵਜਾਈਆ। ਕਲਜੁਗ ਖੋਜੇ ਜਗਤ ਬ੍ਰਹਿਮਾਦ, ਹਰਿ ਜੋਤੀ ਜੋਤ ਜਗਾਈਆ। ਖੇਲੇ ਖੇਲ ਅੰਤ ਆਦਿ, ਜੁਗਾ ਜੁਗੰਤ ਰਚਨ ਰਚਾਈਆ। ਭਗਤ ਸੁਹੇਲੇ ਸੰਤ ਸਾਧ, ਆਪਣੇ ਆਪ ਤਰਾਈਆ। ਦਿਵਸ ਰੈਣ ਰੈਣ ਦਿਵਸ ਰਸਨਾ ਜਿਹਵਾ ਰਹੇ ਅਰਾਧ, ਹਰਿ ਗੋਬਿੰਦ ਰਸਨਾ ਗਾਈਆ। ਜੁਗ ਜੁਗ ਵਿਛੜੇ ਆਪੇ ਲਾਧ, ਮੇਲ ਮਿਲਾਵਾ ਰਿਹਾ ਕਰਾਈਆ। ਸੁਣੇ ਸੁਣਾਏ ਦੋ ਜਹਾਨਾਂ ਫਰਿਆਦ, ਅਗੰਮ ਅਗੰਮੜਾ ਵੇਖ ਵਖਾਈਆ। ਸ਼ਬਦ ਜਣਾਏ ਬੋਧ ਅਗਾਧ, ਭੇਵ ਕੋਇ ਨਾ ਪਾਈਆ। ਧੁਰਦਰਗਾਹੀ ਸਾਚੀ ਦਾਦ, ਹਰਿਜਨ ਸਾਚੇ ਝੋਲੀ ਪਾਈਆ। ਮੇਟ ਮਿਟਾਏ ਵਾਦ ਵਿਵਾਦ, ਜਗਤ ਵਿਕਾਰ ਰਹਿਣ ਨਾ ਪਾਈਆ। ਧੁਨ ਵਜਾਏ ਆਤਮ ਨਾਦ, ਅਨਹਦ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖ ਵਖਾਈਆ। ਵੇਖਣਹਾਰ ਹਰਿ ਸਮਰਥਾ, ਸਰਬ ਕਲਾ ਭਰਪੂਰਾ। ਜਨ ਹਰਿ ਰੱਖੇ ਦੇ ਕਰ ਹੱਥਾ, ਜਗਤ ਨਾਤਾ ਆਪ ਵਖਾਏ ਕੂੜਨ ਕੂੜਾ। ਲਹਿਣਾ ਦੇਣ ਚੁਕਾਏ ਮਸਤਕ ਮੱਥਾ, ਮੂਰਖ ਮੂੜ੍ਹੀ ਬਖ਼ਸ਼ੇ ਚਰਨ ਧੂੜਾ। ਸਗਲ ਵਸੂਰਾ ਹਰਿਜਨ ਲੱਥਾ, ਦਰਸਨ ਪਾਏ ਜੋਤੀ ਨੂਰਨ ਨੂਰਾ। ਨਾਮ ਜਣਾਏ ਇਕ ਅਕੱਥਾ, ਅੱਠੇ ਪਹਿਰ ਰਸਨਾ ਜਿਹਵਾ ਸਤਿ ਸਰੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਇਕ ਦਰ, ਵੇਖ ਵਖਾਏ ਨੇਰਨ ਦੂਰਾ। ਨੇਰਨ ਦੂਰ ਹਰ ਘਟ ਅੰਦਰ, ਬੈਠਾ ਸੇਜ ਹੰਢਾਈਆ। ਕਾਇਆ ਮਾਟੀ ਸਾਚਾ ਮੰਦਰ, ਇਸ਼ਟ ਦੇਵ ਸ਼ਬਦ ਜਣਾਈਆ। ਆਪੇ ਤੋੜਨਹਾਰਾ ਜੰਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਭਾਗ ਲਗਾਏ ਡੂੰਘੀ ਕੰਦਰ, ਨਿਰਮਲ ਜੋਤੀ ਦੀਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਏਕਾ ਦਰ, ਦਰਸ ਦਵਾਰਾ ਇਕ ਵਖਾਈਆ। ਦਸਮ ਦਵਾਰੀ ਸਚ ਮਹੱਲਾ, ਏਕਾ ਏਕ ਰਖਾਇਆ। ਪੁਰਖ ਅਬਿਨਾਸ਼ੀ ਬੈਠ ਇਕੱਲਾ, ਸਚ ਸਿੰਘਾਸਣ ਡੇਰਾ ਲਾਇਆ। ਸ਼ਬਦੀ ਜੋਤੀ ਆਪੇ ਰੱਲਾ, ਜੋਤੀ ਰੂਪ ਸਮਾਇਆ। ਅੰਮ੍ਰਿਤ ਧਾਰਾ ਨੀਰ ਵਹਾਏ ਠਾਂਢਾ ਜਲਾ, ਸਰ ਸਰੋਵਰ ਇਕ ਭਰਾਇਆ। ਹਰਿਜਨ ਦਰਸ ਦਿਖਾਏ ਘੜੀ ਘੜੀ ਪਲ ਪਲਾ, ਅੱਠੇ ਪਹਿਰ ਸੇਵ ਕਮਾਇਆ। ਪਵਣ ਸਰੂਪੀ ਪੱਖਾ ਝੱਲਾ, ਸਾਂਤ ਸਤਿ ਵਰਤਾਇਆ। ਪੰਚ ਵਿਕਾਰਾ ਕਰੇ ਹੱਲਾ, ਦੁਸ਼ਟ ਦੁਸ਼ਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸਾਚੇ ਘਰ, ਘਰ ਸਾਚਾ ਇਕ ਵਿਖਾਇਆ। ਸਾਚੇ ਘਰ ਹਰ ਘਟ ਮੰਦਰ, ਊਚੋ ਊਚ ਮੁਨਾਰਿਆ। ਚੜ੍ਹ ਚੜ੍ਹ ਥੱਕੇ ਗੋਰਖ ਮਛੰਦਰ, ਦਿਸ ਨਾ ਆਏ ਪਾਰ ਕਿਨਾਰਿਆ। ਗੁਰਮੁਖ ਸਾਚੇ ਸੰਤ ਸੁਹੇਲੇ ਦਰ ਦਵਾਰਾ ਇਕੋ ਮੰਗਣ, ਦੋਏ ਜੋੜ ਚਰਨ ਸਰਨ ਨਿਮਸਕਾਰਿਆ। ਨਾਮ ਬਸੰਤੀ ਕਾਇਆ ਚੋਲੀ ਚਾੜ੍ਹੇ ਰੰਗਨ, ਉਤਰ ਨਾ ਜਾਏ ਵਿਚ ਸੰਸਾਰਿਆ। ਏਕਾ ਸ਼ਬਦ ਤਨ ਸ਼ਿੰਗਾਰ ਕਰਾਏ ਸਾਚਾ ਅੰਗਨ, ਬਸਤਰ ਸ਼ਸਤਰ ਇਕ ਪਹਿਨਾ ਰਿਹਾ। ਚਰਨ ਧੂੜ ਕਰਾਏ ਮਾਘੀ ਮਜਨ, ਦੁਰਮਤ ਮੈਲ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਮੀਤ ਵੇਖ ਘਰ, ਜਗਤ ਦਵਾਰਾ ਇਕ ਸੁਹਾ ਲਿਆ। ਬੰਕ ਦਵਾਰਾ ਦਰ ਦਰਵੇਸ਼, ਏਕਾ ਏਕ ਰਖਾਇਆ। ਆਪੇ ਜਾਣੇ ਰਿਖੀ ਕੇਸ਼, ਜਗਤੇਸ਼ਵਰ ਰੂਪ ਵਟਾਇਆ। ਦਾਤਾ ਦਾਨੀ ਦਸ ਦਸਮੇਸ਼, ਦੁਰਗਾ ਅਸ਼ਟਮੀ ਇਸ਼ਟ ਸਬਾਇਆ। ਦੋ ਜਹਾਨੀ ਨਰ ਨਰੇਸ਼, ਰਾਮਾ ਵਸ਼ਿਸ਼ਟ ਆਪ ਅਖਵਾਇਆ। ਆਪੇ ਜਾਣੇ ਆਪਣੇ ਵੇਸ, ਕਾਹਨਾ ਕੰਸਾ ਮੇਟ ਮਿਟਾਇਆ। ਕਲਜੁਗ ਅੰਤਮ ਅਲੱੜ ਵਰੇਸ, ਬਾਲੀ ਬਾਲ ਵੇਖ ਵਖਾਇਆ। ਗੋਬਿੰਦ ਕਾਇਆ ਹਰਿ ਪਰਵੇਸ਼, ਨਰਾਇਣ ਨਰ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਦਰ, ਆਵਣ ਜਾਵਣ ਖੇਲ ਖਿਲਾਇਆ। ਹਰਿਜਨ ਸਾਜਨ ਸਾਚਾ ਮੀਤਾ, ਏਕਾ ਏਕ ਰਖਾਇੰਦਾ। ਏਕਾ ਸ਼ਬਦ ਧਿਆਏ ਅਠਾਰਾਂ ਗੀਤਾ, ਅੱਖਰ ਵੱਖਰ ਇਕ ਪੜ੍ਹਾਇੰਦਾ। ਸੁਰਤ ਸਵਾਣੀ ਸਾਚੀ ਸੀਤਾ, ਰਾਮ ਰਮਈਆ ਆਪ ਪ੍ਰਨਾਇੰਦਾ। ਰਾਧਾ ਰਾਧਕਾ ਰਹੇ ਅਤੀਤਾ, ਕਾਹਨਾ ਬੰਸਰੀ ਇਕ ਵਜਾਇੰਦਾ। ਨਾਮ ਨਿਰੰਜਣ ਪਤਤ ਪੁਨੀਤਾ, ਏਕਾ ਮੁਕਟ ਸੀਸ ਟਿਕਾਇੰਦਾ। ਆਪੇ ਜਾਣੇ ਆਪਣੀ ਰੀਤਾ, ਕਵਲ ਨੈਣ ਵੇਖ ਵਖਾਇੰਦਾ। ਹਰਿਜਨ ਜਨ ਹਰਿ ਮਾਨਸ ਦੇਹੀ ਜੁਗ ਜੁਗ ਜੀਤਾ, ਭਗਤ ਭਗਵੰਤੀ ਭਗਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਇਕ ਇਕੇਲਾ ਰੂਪ ਵਟਾਇੰਦਾ। ਇਕ ਇਕੱਲਾ ਹਰਿ ਨਿਰੰਕਾਰ, ਅਕਲ ਕਲਾ ਸਮਾਇਆ। ਭਗਤ ਸੁਹੇਲਾ ਮੀਤ ਮੁਰਾਰ, ਜੁਗ ਜੁਗ ਵੇਖਣ ਆਇਆ। ਖੇਲੇ ਖੇਲ ਅਪਰ ਅਪਾਰ, ਭੇਵ ਕਿਸੇ ਨਾ ਪਾਇਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਪਾਰਬ੍ਰਹਮ ਅਬਿਨਾਸ਼ੀ ਹੱਥ ਕਿਸੇ ਨਾ ਆਇਆ। ਚੜ੍ਹ ਚੜ੍ਹ ਥੱਕੇ ਕੋਟਨ ਕੋਟੀ ਕੋਟ ਦਵਾਰ, ਅੰਦਰ ਮੰਦਰ ਅਚੱਲ ਅਟੱਲ ਨਿਹਚਲ ਧਾਮ ਦਰਸਨ ਕੋਇ ਨਾ ਪਾਇਆ। ਗੁਰਮੁਖ ਵਿਰਲੇ ਗੁਰ ਚਰਨ ਪ੍ਰੀਤੀ ਕਰ ਪਿਆਰ, ਏਕਾ ਦੂਜਾ ਭਉ ਨਿਵਾਰ, ਤੀਜੇ ਲੋਇਣ ਦਰਸ ਘਰ ਚੌਥੇ ਆਪ ਸਮਾਇਆ। ਪੰਚਮ ਮੇਲਾ ਕੰਤ ਭਤਾਰ, ਏਕਾ ਧੁਨ ਸੱਚੀ ਧੁਨਕਾਰ, ਰਾਗ ਮੰਗਲ ਏਕਾ ਇੰਦਰ ਸਿੰਘ ਸੁਣਾਇਆ। ਸੁਣੇ ਸੁਣਾਏ ਸੁਣਨੇਹਾਰ, ਹਰਿਜਨ ਸਾਚੇ ਕਰ ਪਿਆਰ, ਵੇਖ ਵਖਾਏ ਅੰਦਰ ਬਾਹਰ ਗੁਪਤ ਜ਼ਾਹਿਰ, ਪੜਦਾ ਉਹਲਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖੇ ਦਰ, ਦਰ ਦਰਵੇਸ਼ ਫੇਰਾ ਪਾਇਆ। ਦਰ ਦਰਵੇਸ ਹਰਿ ਭਗਵੰਤਾ, ਭੇਖੀ ਭੇਖ ਵਟਾਇੰਦਾ। ਮੰਗਣ ਮੰਗ ਬ੍ਰਹਮਾ ਵਿਸ਼ਨ ਮਹੇਸ਼ਾ, ਗਣਪਤ ਭਿਛਕ ਭਿਛਿਆ ਏਕਾ ਪਾਇੰਦਾ। ਕੋਟਨ ਕੋਟ ਧਾਰੀ ਕੇਸਾ, ਦਰ ਦਰ ਆਪ ਫਿਰਾਇੰਦਾ। ਮੂੰਡ ਮੁੰਡਾਏ ਨਾ ਜਾਏ ਪੇਸ਼ਾ, ਜਗਤ ਜਗਦੀਸਾ ਨਾ ਕੋਈ ਮਨਾਇੰਦਾ। ਅਗੰਮ ਅਗੰਮਾ ਆਪੇ ਜਾਣੇ ਆਪਣਾ ਵੇਸਾ, ਅਲਖ ਨਿਰੰਜਣ ਭੇਵ ਅਭੇਦਾ ਅਛਲ ਅਛੱਲ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖ ਸਾਚਾ ਘਰ, ਘਰ ਬਾਹਰਾ ਇਕ ਸੁਹਾਇੰਦਾ। ਸਾਚਾ ਘਰ ਦਰ ਦਰਬਾਰ, ਹਰਿ ਜੋਤੀ ਨੂਰ ਸਵਾਈਆ। ਏਕਾ ਸ਼ਬਦ ਸੱਚੀ ਧੁਨਕਾਰ, ਧੁਨ ਅਨਾਦੀ ਇਕ ਵਜਾਈਆ। ਅਨਹਦ ਸੇਵਾ ਸੇਵਾਦਾਰ, ਦਿਵਸ ਰੈਣ ਰਿਹਾ ਗਾਈਆ। ਨਾਮ ਕਿੰਗ ਤਾਲ ਤਲਵਾੜ, ਰਿਹਾ ਵਜਾਈਆ। ਖਿੱਚੀ ਜਾਏ ਵਾਰੋ ਵਾਰ, ਨਾੜ ਬਹੱਤਰ ਰਿਹਾ ਹਿਲਾਈਆ। ਆਤਮ ਸੇਜਾ ਕਰ ਸ਼ਿੰਗਾਰ, ਹਰਿ ਆਪਣੀ ਸੇਜ ਵਿਛਾਈਆ। ਜੋਤੀ ਨੂਰ ਅਪਰ ਅਪਾਰ, ਬੈਠਾ ਆਸਣ ਲਾਈਆ। ਭੇਵ ਨਾ ਪਾਏ ਜੀਵ ਗਵਾਰ, ਨੇਤਰ ਨੈਣ ਨਾ ਦਰਸ਼ਨ ਪਾਈਆ। ਗੁਰਮੁਖ ਵਿਰਲਾ ਸੰਤ ਦੁਲਾਰ, ਦਰ ਬੈਠਾ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੇ ਗਲੇ ਲਗਾਈਆ। ਏਕਾ ਮੇਲਾ ਕੰਤ ਭਤਾਰ, ਨਾਰੀ ਕੰਤਾ ਆਪ ਅਖਵਾਈਆ। ਸਾਚੀ ਸੇਜਾ ਅਪਰ ਅਪਾਰ, ਆਪ ਆਪਣੀ ਰਿਹਾ ਹੰਢਾਈਆ। ਪੂਤ ਸਪੂਤਾ ਕਰ ਤਿਆਰ, ਸਤਿ ਪੁਰਖਾ ਰਾਹ ਤਕਾਈਆ। ਸੁਨ ਅਗੰਮੋ ਕਰਿਆ ਪਾਰ, ਏਕਾ ਧਾਮ ਸੁਹਾਈਆ। ਸੋਹੰ ਸੋ ਦੇਸ ਅਪਾਰ, ਹਰਿ ਸਾਚੀ ਬਣਤ ਬਣਾਈਆ। ਕਿਲ੍ਹਾ ਕੋਟ ਨਾ ਕੋਈ ਦਵਾਰ, ਦਰ ਦਰਬਾਨ ਦਿਸ ਨਾ ਆਈਆ। ਰਾਓ ਰੰਕ ਨਾ ਕੋਈ ਰਾਜਾਨ, ਸ਼ਾਹ ਸੁਲਤਾਨ ਰਹਿਣ ਨਾ ਪਾਈਆ। ਜੰਗਲ ਜੂਹ ਨਾ ਕੋਈ ਉਜਾੜ ਪਹਾੜ, ਜਲ ਥਲ ਦਿਸ ਨਾ ਆਈਆ। ਰਾਗ ਤਾਲ ਧੁਨ ਨਾ ਕੋਈ ਧੁਨਕਾਰ, ਜਗਤ ਤਾਲ ਨਾ ਕੋਈ ਵਜਾਈਆ। ਮਾਇਆ ਮੋਹ ਨਾ ਕੋਈ ਧਨ ਮਾਲ, ਨਾ ਕੋਈ ਲਸ਼ਕਰ ਫੌਜ ਸ਼ਾਹੀਆ। ਪੁੱਤਰ ਧੀ ਨਾ ਬਾਲ ਅੰਞਾਣ, ਮਾਤ ਪਿਤ ਨਾ ਕੋਈ ਦਿਸਾਈਆ। ਸਾਕ ਸੱਜਣ ਨਾ ਬਿਰਧ ਜਵਾਨ, ਏਕਾ ਦੂਜਾ ਨਾਤਾ ਨਾ ਕੋਈ ਬੰਧਾਈਆ। ਇਕ ਇਕੱਲਾ ਸ੍ਰੀ ਭਗਵਾਨ, ਬੈਠਾ ਜੋਤ ਜਗਾਈਆ। ਜਨ ਭਗਤਾਂ ਵਖਾਏ ਨਾਮ ਨਿਸ਼ਾਨ, ਜੁਗ ਜੁਗ ਅਟੱਲ ਰਖਾਈਆ। ਹੰ ਹੰਗਤਾ ਕਰ ਕੁਰਬਾਨ, ਹਰਿ ਹਰਿ ਜੀ ਵਿਚ ਸਮਾਈਆ। ਸੋਹੰ ਅੱਖਰ ਕਰ ਪ੍ਰਧਾਨ, ਪ੍ਰਭ ਆਪਣੀ ਬਣਤ ਬਣਾਈਆ। ਕਲਜੁਗ ਤੇਰਾ ਅੰਤ ਵੇਖ ਨਿਸ਼ਾਨ, ਲੋਕਮਾਤ ਕਰੇ ਰੁਸ਼ਨਾਈਆ। ਸਾਧਾਂ ਸੰਤਾਂ ਦੇਵੇ ਦਾਨ ਬ੍ਰਹਮ ਗਿਆਨ, ਪੂਜਾ ਪਾਠ ਨਾ ਕੋਈ ਰਖਾਈਆ। ਰਸਨਾ ਹਰਿ ਹਰਿ ਜੋ ਜਨ ਗਾਣ, ਘਰ ਸਾਚੇ ਮੇਲ ਮਿਲਾਈਆ। ਸਤਿਜੁਗ ਤੇਰੀ ਸਚ ਦੁਕਾਨ, ਚੌਦਾਂ ਲੋਕਾਂ ਆਪ ਖੁਲ੍ਹਾਈਆ। ਬ੍ਰਹਮਾ ਵਿਸ਼ਨੂੰ ਸ਼ਿਵ ਮੰਗਣ ਦਾਨ, ਅੱਗੇ ਬੈਠਾ ਝੋਲੀ ਡਾਹੀਆ। ਕਰੋੜ ਤੇਤੀਸਾ ਬਾਲ ਨਾਦਾਨ, ਸੁਰਪਤ ਰਾਜਾ ਇੰਦ ਰੋ ਰੋ ਦਏ ਦੁਹਾਈਆ। ਪੁਰਖ ਅਬਿਨਾਸ਼ੀ ਮਾਰ ਧਿਆਨ, ਦੇ ਮਤ ਰਿਹਾ ਸਮਝਾਈਆ। ਧੁਰ ਦਰਗਾਹੀ ਇਕ ਫ਼ਰਮਾਨ, ਲੋਆਂ ਪੁਰੀਆਂ ਕਰੇ ਜਣਾਈਆ। ਨੌ ਖੰਡ ਪ੍ਰਿਥਮੀ ਕਰੇ ਪਰਵਾਨ, ਸੱਤਾਂ ਦੀਪਾਂ ਜੈ ਜੈ ਜੈਕਾਰ ਕਰਾਈਆ। ਭਗਤ ਜਨਾਂ ਹਰਿ ਦੇਵੇ ਦਾਨ, ਦੂਸਰ ਹੱਥ ਕਿਸੇ ਨਾ ਆਈਆ। ਗੁਰਮੁਖ ਸਾਚੇ ਚਤਰ ਸੁਜਾਨ, ਆਤਮ ਇਛਿਆ ਇਕ ਰਖਾਈਆ। ਮੇਲ ਮਿਲਾਵਾ ਹਰਿ ਗੋਬਿੰਦ ਸਾਚੇ ਕਾਹਨ, ਨਾਮ ਨਈਆ ਇਕ ਚੜ੍ਹਾਈਆ। ਰਸਨਾ ਚਿਲ੍ਹਾ ਤੀਰ ਕਮਾਨ, ਪੰਚਮ ਮੇਟ ਮਿਟਾਈਆ। ਸ਼ਬਦ ਵਿਖਾਏ ਸਚ ਬਿਬਾਨ, ਧੁਰਦਰਗਾਹੀ ਡੇਰਾ ਲਾਈਆ। ਆਪ ਚੁਕਾਏ ਆਵਣ ਜਾਣ, ਲੱਖ ਚੁਰਾਸੀ ਫੰਦ ਕਟਾਈਆ। ਰਾਏ ਧਰਮ ਸੁਣ ਨਿਧਾਨ, ਹਰਿ ਸਾਚੇ ਸ਼ਬਦ ਜਣਾਈਆ। ਗੁਰਮੁਖ ਸਾਚੇ ਬਾਲ ਅੰਞਾਨ, ਪ੍ਰਭ ਆਪਣੀ ਗੋਦ ਉਠਾਈਆ। ਲਾੜੀ ਮੌਤ ਨਾ ਵੇਖੇ ਮਾਰ ਧਿਆਨ, ਮੁਖ ਘੁੰਗਟ ਬੈਠੀ ਮੁਖ ਛੁਪਾਈਆ। ਦੂਤ ਦੁਸ਼ਟ ਸਰਬ ਕੁਰਲਾਨ, ਸੋਹੰ ਖੰਡਾ ਆਪ ਵਿਖਾਈਆ। ਦਰ ਦਵਾਰਾ ਇਕ ਨਰ ਹਰਿ ਸ੍ਰੀ ਭਗਵਾਨ, ਦਿਵਸ ਰੈਣ ਕੁੰਡਾ ਰਿਹਾ ਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਧੁਰ ਦਰਗਾਹ ਸ਼ਬਦ ਸਰੂਪੀ ਬਣ ਮਲਾਹ, ਆਪ ਆਪਣੇ ਧਾਮ ਬਹਾਈਆ। ਹਰਿ ਧਨ ਨਾਮ ਸੁਗ਼ਾਤ, ਪ੍ਰਭ ਆਪਣੇ ਹੱਥ ਰਖਾਈਆ। ਜੁਗ ਜੁਗ ਦੇਵੇ ਦਾਨੀ ਦਾਤ, ਦੇਵਣਹਾਰ ਅਖਵਾਈਆ। ਮੰਗੇ ਮੰਗ ਧਰਤ ਮਾਤ, ਰੋ ਰੋ ਨੇਤਰ ਨੈਣ ਨੀਰ ਵਹਾਈਆ। ਕਲਜੁਗ ਹੋਈ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਚ ਨਾ ਦਿਸੇ ਕੋਈ ਪਰਭਾਤ, ਸਾਚਾ ਚੰਨ ਨਾ ਕੋਈ ਵਖਾਈਆ। ਰਵ ਸਸ ਨਾ ਦਿਸੇ ਕੋਈ ਪਰਤਾਪ, ਪਾਰਬ੍ਰਹਮ ਨਾ ਕੋਈ ਗਾਈਆ। ਦਹਿ ਦਿਸ਼ ਖੇਲ ਨਟੂਆ ਨਾਟ, ਜਗਤ ਨਾਟਕ ਰਿਹਾ ਵਖਾਈਆ। ਨਾਮ ਵਸਤ ਨਾ ਮਿਲੇ ਕਿਸੇ ਹਾਟ, ਗੁਰ ਦਰ ਮੰਦਰ ਵੇਖ ਵਖਾਈਆ। ਆਤਮ ਸੇਜ ਨਾ ਦਿਸੇ ਕੋਈ ਖਾਟ, ਪਲੰਘ ਰੰਗੀਲਾ ਨਾ ਕੋਈ ਵਿਛਾਈਆ। ਆਤਮ ਰਸ ਨਾ ਲਏ ਕੋਈ ਚਾਟ, ਰਸਨਾ ਜਿਹਵਾ ਹੋਈ ਹਲਕਾਈਆ। ਭਵ ਜਲ ਪਾਰ ਨਾ ਕਰੇ ਕੋਈ ਘਾਟ, ਅੱਠ ਸੱਠ ਤੀਰਥ ਦਏ ਦੁਹਾਈਆ। ਜੂਠ ਝੂਠ ਮਾਰੇ ਠਾਠ, ਆਪ ਆਪਣੀ ਧਾਰ ਵਹਾਈਆ। ਕਲਜੁਗ ਕਾਇਆ ਅਗਨੀ ਕਾਠ, ਸ਼ਬਦ ਮੇਘ ਨਾ ਕੋਈ ਬਰਸਾਈਆ। ਆਪੇ ਗੇੜਨਹਾਰਾ ਉਲਟੀ ਲਾਠ, ਭੇਖਾਧਾਰੀ ਭੇਖ ਵਟਾਈਆ। ਆਤਮ ਅੰਤਰ ਨਾ ਕੋਈ ਪੂਜਾ ਪਾਠ, ਤਿਲਕ ਲਿਲਾਟ ਨਾ ਕੋਈ ਲਗਾਈਆ। ਪੱਲੇ ਦਿਸੇ ਨਾ ਨਾਮ ਗਾਠ, ਚਾਰੋਂ ਕੁੰਟਾਂ ਖਾਲੀ ਆਪ ਕਰਾਈਆ। ਗੁਰਮੁਖ ਵਿਰਲੇ ਮਿਲਿਆ ਏਕਾ ਨਾਮ ਹਾਠ, ਸਤਿ ਸੰਤੋਖ ਧੀਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਨਾਮ ਵਰ, ਵਡ ਭੰਡਾਰਾ ਇਕ ਰਖਾਈਆ। ਨਾਮ ਸੁਗਾਤ ਸਚ ਸੁਗੰਧ, ਏਕਾ ਏਕ ਵਰਤਾਇੰਦਾ। ਜੋ ਜਨ ਗਾਏ ਬੱਤੀ ਦੰਦ, ਪਰਮਾਨੰਦ ਸਮਾਇੰਦਾ। ਦੂਈ ਦਵੈਤੀ ਢਾਹੇ ਕੰਧ, ਨਿਜਾਨੰਦ ਵਖਾਇੰਦਾ। ਜੋਤ ਨਿਰੰਜਣ ਚਾੜ੍ਹੇ ਚੰਦ, ਦੀਪਕ ਇਕ ਵਿਖਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਪੰਚਮ ਮੇਟ ਮਿਟਾਇੰਦਾ। ਰਾਗ ਸੁਣਾਏ ਸੁਹਾਗੀ ਛੰਦ, ਸੋਹੰ ਸੋ ਨਾਉਂ ਰਖਾਇੰਦਾ। ਲੱਖ ਚੁਰਾਸੀ ਤੋੜੇ ਫੰਦ, ਆਵਣ ਜਾਵਣ ਗੇੜ ਕਟਾਇੰਦਾ। ਸਰਬ ਜੀਆਂ ਆਪੇ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਹੋ ਜਾਇੰਦਾ। ਮਨਮੁਖ ਜੀਵ ਭਾਗਾਂ ਮੰਦ, ਨੇਤਰ ਨੈਣ ਨਾ ਦਰਸਨ ਪਾਇੰਦਾ। ਰਸਨ ਲਗਾਇਆ ਮਦਿਰਾ ਮਾਸ ਗੰਦ, ਸੁਰਤ ਸ਼ਬਦ ਨਾ ਕੋਇ ਮਿਲਾਇੰਦਾ। ਬਜਰ ਕਪਾਟ ਨਾ ਖੁਲ੍ਹੇ ਜੰਦ, ਨਾਮ ਕੁੰਜੀ ਨਾ ਕੋਈ ਰਖਾਇੰਦਾ। ਮਾਇਆ ਮਮਤਾ ਕੀਨਾ ਅੰਧ, ਦ੍ਰਿਸ਼ਟ ਇਸ਼ਟ ਨਾ ਵੇਖ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਰ ਸੁਹਾਇੰਦਾ। ਨਾਮ ਭੰਡਾਰ ਹਰਿ ਵਰਤੰਤਾ, ਏਕਾ ਆਦਿ ਜੁਗਾਦਿਆ। ਮੇਲ ਮਿਲਾਏ ਸਾਜਨ ਸੰਤਾ, ਖੋਜ ਖੁਜਾਏ ਵੱਡ ਬ੍ਰਹਿਮਾਦਿਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਸ਼ਬਦ ਧੁਨ ਵਜਾਏ ਨਾਦ ਅਨਾਹਦ ਨਾਦਿਆ। ਤੋੜੇ ਗੜ੍ਹ ਹਉਮੇ ਹੰਗਤਾ, ਸਤਿ ਸਤਿ ਸਤਿਵਾਦਿਆ। ਦਰ ਭਿਖਾਰੀ ਜੋ ਜਨ ਮੰਗਤਾ, ਦੇਵੇ ਨਾਮ ਧੁਰ ਦੀ ਦਾਦਿਆ। ਗੁਣ ਅਵਗੁਣ ਨਾ ਜਾਣੇ ਜੀਵ ਜੰਤਾ, ਇਕ ਜਣਾਏ ਬੋਧ ਅਗਾਧਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਰ, ਦਿਵਸ ਰੈਣ ਰਹੇ ਅਰਾਧਿਆ। ਨਾਮ ਭੰਡਾਰ ਹਰਿ ਅਨਮੁਲਾ, ਏਕਾ ਏਕ ਰਖਾਇਆ। ਆਪਣੇ ਤੋਲ ਆਪੇ ਤੁਲਾ, ਤੋਲਣਹਾਰ ਆਪ ਹੋ ਆਇਆ। ਗੁਰਮੁਖ ਵਿਰਲਾ ਚਰਨ ਪ੍ਰੀਤੀ ਘੋਲ ਘੁਲਾ, ਹਉਂ ਘੋਲੀ ਘੋਲ ਘੁਮਾਇਆ। ਮਾਇਆ ਮਮਤਾ ਮੋਹ ਵਿਚ ਨਾ ਰੁੱਲਾ, ਕਾਇਆ ਚੋਲੀ ਭਰਮ ਨਾ ਰਾਇਆ। ਕਾਇਆ ਬੂਟਾ ਮਾਤ ਨਾ ਹੁੱਲਾ, ਫਲ ਵੇਖੇ ਡਾਲ੍ਹ ਸਬਾਇਆ। ਭਾਗ ਲਗਾਏ ਆਪਣੀ ਕੁਲਾ, ਕੁਲਾਵੰਤ ਜੀਵ ਜਿਸ ਗਾਇਆ। ਦਰ ਦਵਾਰੇ ਜੋ ਜਨ ਆਏ ਭੁੱਲਾ, ਨਾਮ ਨਾਮਾ ਝੋਲੀ ਪਾਇਆ। ਸਚ ਦਵਾਰਾ ਆਦਿ ਜੁਗਾਦਿ ਜੁਗ ਜੁਗ ਖੁਲ੍ਹਾ, ਨਾ ਕੋਈ ਸਕੇ ਬੰਦ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਵਰ ਘਰ ਏਕਾ ਰਿਹਾ ਸੁਹਾਇਆ। ਪਾਇਆ ਨਾਮ ਹਰਿ ਅਤੁਟ, ਤੋਟ ਰਹੇ ਨਾ ਰਾਈਆ। ਲੱਖ ਚੁਰਾਸੀ ਜਾਏ ਛੁੱਟ, ਹਰਿ ਬੰਦ ਬੰਦ ਕਟਾਈਆ। ਪੰਚ ਵਿਕਾਰਾ ਨਾ ਸਕੇ ਲੁੱਟ, ਨਾਮ ਖੰਡਾ ਇਕ ਵਿਖਾਈਆ। ਅੰਮ੍ਰਿਤ ਆਤਮ ਪਿਆਏ ਸਾਚਾ ਘੁੱਟ, ਅੱਠੇ ਪਹਿਰ ਖੁਮਾਰ ਕਰਾਈਆ। ਤੀਰ ਨਿਰਾਲਾ ਰਿਹਾ ਛੁੱਟ, ਰਸਨਾ ਚਿਲ੍ਹੇ ਆਪ ਚੜ੍ਹਾਈਆ। ਮਨਮੁਖ ਜੀਵਾਂ ਜੜ੍ਹ ਦੇਵੇ ਪੁੱਟ, ਜਿਉਂ ਰਾਮਾ ਰਾਵਣ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭੇਖਾਧਾਰੀ ਵੇਸ ਵਟਾਈਆ। ਭੇਸ ਅਵੱਲਾ ਹਰਿ ਇਕੱਲਾ, ਜੁਗ ਜੁਗ ਕਰਦਾ ਆਇਆ। ਧਰਤ ਮਾਤ ਤੇਰਾ ਇਕ ਮਹੱਲਾ, ਹਰਿ ਸਾਚਾ ਦਏ ਵਸਾਇਆ। ਨੌ ਖੰਡ ਪ੍ਰਿਥਮੀ ਪਾਏ ਤਰਥੱਲਾ, ਸੱਤਾਂ ਦੀਪਾਂ ਦਏ ਹਿਲਾਇਆ। ਬ੍ਰਹਮਾ ਸ਼ਿਵ ਦਰ ਦਵਾਰੇ ਖੱਲਾ, ਵਿਸ਼ਨੂੰ ਵੰਸੀ ਸੀਸ ਝੁਕਾਇਆ। ਕਰੋੜ ਤੇਤੀਸਾ ਬੋਲੇ ਥਲਾ ਸੁਰਪਤ ਰਾਜਾ ਇੰਦ ਸੰਗ ਰਲਾਇਆ। ਵੇਖ ਵਖਾਏ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜਾਂ ਡੇਰਾ ਲਾਇਆ। ਦੀਪਕ ਜੋਤ ਗੁਰਮੁਖ ਵਿਰਲੇ ਮਸਤਕ ਥਾਲ ਬੱਲਾ, ਅਗਿਆਨ ਅੰਧੇਰ ਮਿਟਾਇਆ। ਧੁਰਦਰਗਾਹੀ ਸ਼ਬਦ ਸੁਨੇਹੜਾ ਏਕਾ ਘੱਲਾ, ਜੁਗ ਜੁਗ ਰਿਹਾ ਸੁਣਾਇਆ। ਮਨਮੁਖ ਭੁਲਾਏ ਕਰ ਕਰ ਵਲ ਛੱਲਾ, ਅਛਲ ਅਛੱਲ ਭੇਵ ਨਾ ਰਾਇਆ। ਨਾ ਕੋਈ ਮੇਟੇ ਦੂਈ ਦਵੈਤੀ ਸੱਲਾ, ਏਕਾ ਦੂਜਾ ਨਾ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਏਕਾ ਰੰਗਣ ਤਨ ਚੜ੍ਹਾਇਆ। ਰੰਗੇ ਰੰਗ ਕਾਇਆ ਚੋਲੀ, ਹਰਿ ਏਕਾ ਰੰਗ ਚੜ੍ਹਾਇੰਦਾ। ਪੰਚ ਵਿਕਾਰਾ ਹੋਏ ਘੋਲ, ਸੇਵਕ ਸੇਵਾਦਾਰ ਕਰਾਇੰਦਾ। ਸੋਹੰ ਅੱਖਰ ਸਤਿਜੁਗ ਤੇਰਾ ਸਾਚਾ ਬੋਲ, ਚਾਰ ਵਰਨਾਂ ਆਪ ਜਣਾਇੰਦਾ। ਜਗਤ ਭੰਡਾਰਾ ਆਪੇ ਖੋਲ੍ਹ, ਦੋ ਜਹਾਨਾਂ ਆਪ ਵਰਤਾਇੰਦਾ। ਏਕਾ ਕੰਡੇ ਰਿਹਾ ਤੋਲ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਏਕਾ ਮੰਗਣ ਮੰਗ ਮੰਗਾਇੰਦਾ। ਮੰਗੇ ਮੰਗ ਨਾਮ ਪਰਭਾਤ, ਸਚ ਸੁੱਚ ਵਡਿਆਈਆ। ਬੈਠਾ ਰਹੇ ਇਕ ਇਕਾਂਤ, ਦਿਵਸ ਰੈਣ ਨਾ ਕੋਇ ਜਣਾਈਆ। ਆਤਮ ਅੰਮ੍ਰਿਤ ਦੇਵੇ ਬੂੰਦ ਸਵਾਂਤ, ਭਰ ਪਿਆਲਾ ਇਕ ਪਿਆਈਆ। ਜਨ ਭਗਤਾਂ ਪੁੱਛੇ ਜੁਗ ਜੁਗ ਵਾਤ, ਆਪ ਆਪਣੀ ਜੋਤ ਜਗਾਈਆ। ਆਪੇ ਪਿਤਾ ਆਪੇ ਮਾਤ, ਆਪ ਆਪਣੀ ਗੋਦ ਉਠਾਈਆ। ਚਰਨ ਕਵਲ ਏਕਾ ਸੱਚਾ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਲੇਖਾ ਚੁੱਕੇ ਜ਼ਾਤ ਪਾਤ, ਵਰਨ ਬਰਨ ਰਹਿਣ ਨਾ ਪਾਈਆ। ਵੇਖ ਵਖਾਏ ਦੀਪ ਸਾਤ, ਨੌ ਖੰਡ ਪ੍ਰਿਥਮੀ ਇਕ ਦੁਹਾਈਆ। ਸੋਹੰ ਸ਼ਬਦ ਚਲਾਏ ਸਾਚੀ ਗਾਥ, ਅੱਖਰ ਵੱਖਰ ਆਪ ਪੜ੍ਹਾਈਆ। ਨਾਥ ਤ੍ਰੈਲੋਕੀ ਆਪ ਚਲਾਏ ਆਪਣਾ ਰਾਥ, ਰਥ ਰਥਵਾਹੀ ਆਪ ਅਖਵਾਈਆ। ਭਗਤ ਜਨਾਂ ਹਰਿ ਸਗਲਾ ਸਾਥ, ਸਾਚਾ ਸੰਗ ਨਿਭਾਈਆ। ਜਿਉਂ ਰਾਮਾ ਘਰ ਦਸਰਾਥ, ਦਹਿਸਰ ਬਾਣਾਂ ਨਾਲ ਘਾਈਆ। ਕਾਹਨਾ ਕ੍ਰਿਸ਼ਨਾ ਤ੍ਰੈਲੋਕੀ ਨਾਥ, ਅਰਜਨ ਗੀਤਾ ਇਕ ਸੁਣਾਈਆ। ਕਲਜੁਗ ਅੰਤਮ ਵੇਖੇ ਮਾਰ ਝਾਤ, ਚਾਰੋਂ ਕੁੰਟ ਰੈਣ ਅੰਧੇਰੀ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਰਖਾਏ ਨਾਮ ਵਰ, ਚਾਰ ਵਰਨਾਂ ਇਹ ਸਮਝਾਈਆ। ਚਾਰ ਵਰਨ ਇਕ ਗਿਆਨ, ਹਰਿ ਸਾਚਾ ਆਪ ਦ੍ਰਿੜਾਇੰਦਾ। ਰੂਸਾ ਚੀਨਾ ਵੇਖ ਜਪਾਨ, ਸ਼ਾਹ ਇੰਗਲਸਤਾਨ ਆਪ ਹਿਲਾਇੰਦਾ। ਨਾਮ ਫਰੰਗੀ ਕੱਢੇ ਤੇਜ ਕ੍ਰਿਪਾਨ, ਚਾਰੋਂ ਕੁੰਟ ਚਲਾਇੰਦਾ। ਮੰਗਣ ਮੰਗ ਏਕਾ ਮੰਗੀ, ਈਸਾ ਮੂਸਾ ਝੋਲੀ ਡਾਹਿੰਦਾ। ਚਾਰ ਯਾਰ ਕੰਡ ਨੰਗੀ, ਸੰਗ ਮੁਹੰਮਦ ਮੁਖ ਛੁਪਾਇੰਦਾ। ਸਦੀ ਚੌਧਵੀਂ ਜਾਏ ਲੰਘੀ, ਨਾ ਕੋਈ ਧੀਰ ਧਰਾਇੰਦਾ। ਰਾਏ ਧਰਮ ਦਰ ਦਵਾਰੇ ਮੰਗ ਮੰਗੀ, ਦੋਏ ਜੋੜ ਸੀਸ ਝੁਕਾਇੰਦਾ। ਲਾੜੀ ਮੌਤ ਸੀਸ ਵਾਹੇ ਕੰਘੀ, ਤਨ ਸ਼ਿੰਗਾਰ ਕਰਾਇੰਦਾ। ਧਰਤ ਮਾਤ ਚੁੰਨੀ ਲਾਲ ਰੰਗੀ, ਪੱਲੂ ਆਪਣੇ ਹੱਥ ਵਿਖਾਇੰਦਾ। ਸੰਮਤ ਪੰਦਰਾਂ ਤੇਰੀ ਰੁੱਤ ਲੱਗੇ ਚੰਗੀ, ਪ੍ਰਭ ਖ਼ੁਸ਼ੀਆਂ ਮਾਤ ਮਨਾਇੰਦਾ। ਆਪ ਉਠਾਏ ਸ਼ਾਹ ਫਰੰਗੀ, ਮੱਕਾ ਮਦੀਨਾ ਵੇਖ ਵਖਾਇੰਦਾ। ਭਗਤ ਜਨਾਂ ਹਰਿ ਸਾਚਾ ਸੰਗੀ, ਦੇ ਮਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਮ ਗੁਣ ਨਿਧਾਨ, ਮਾਰ ਧਿਆਨ ਦੋ ਜਹਾਨ, ਸੋਹੰ ਸੋ ਦੁਰਮਤ ਮੈਲ ਧੋ, ਹਰਿ ਬਿਨ ਅਵਰ ਨਾ ਕੋ, ਜਨ ਭਗਤਾਂ ਝੋਲੀ ਪਾਇੰਦਾ। ਰਘੁਬਰ ਹਰਿ ਰਘੁਨਾਥ, ਰਘੁਵੰਸ ਆਪ ਅਖਵਾਇਆ। ਜੁਗ ਜੁਗ ਸਗਲਾ ਸਾਥ, ਜਨ ਭਗਤਾਂ ਸੰਗ ਨਿਭਾਇਆ। ਆਪ ਆਪਣਾ ਚਲਾਏ ਰਾਥ, ਰਥ ਰਥਵਾਹੀ ਇਕ ਅਖਵਾਇਆ। ਲੇਖਾ ਲੇਖ ਲਿਖਾਏ ਮਸਤਕ ਮਾਥ, ਕੌਸਤਕ ਮਣੀਆ ਟਿੱਕਾ ਇਕ ਲਗਾਇਆ। ਮੇਲ ਮਿਲਾਵਾ ਤ੍ਰੈਲੋਕੀ ਨਾਥ, ਲੋਆਂ ਪੁਰੀਆਂ ਵਿਚ ਸਮਾਇਆ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਲੱਖ ਚੁਰਾਸੀ ਫੰਦ ਕਟਾਇਆ। ਸੋਹੰ ਸ਼ਬਦ ਕਲ ਸਾਚੀ ਗਾਥ, ਹਰਿਜਨ ਰਸਨਾ ਜਿਹਵਾ ਦੰਦ ਬੱਤੀਸਾ ਏਕਾ ਗੁਣ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਸਾਚੀ ਰੀਤੀ ਨਾਮ ਵਸਤ ਝੋਲੀ ਇਕ ਭਰਾਇਆ।

Leave a Reply

This site uses Akismet to reduce spam. Learn how your comment data is processed.