੩ ਅੱਸੂ ੨੦੧੧ ਬਿਕ੍ਰਮੀ ਨਵੀਂ ਦਿੱਲੀ ਲਛਮਣ ਸਿੰਘ, ਦਰਸ਼ਨ ਸਿੰਘ ਦੇ ਗ੍ਰਹਿ
ਭੇਖ ਰੂਮ ਸ਼ਾਹ ਮੁਲਾਨਾ ਨਿਰੰਕਾਰ। ਸੋਹਣਾ ਕੀਆ ਤਨ ਸ਼ਿੰਗਾਰ। ਧਰਤ ਮਾਤ ਸੁਹਾਈ ਸੀਸ ਗੁੰਦਾਇਆ ਪੁਰਖ ਅਪਾਰ। ਨੈਣ ਨਾਈ ਨਾ ਕੋਈ ਰਖਾਇਆ, ਮੇਂਢੀ ਗੁੰਦੇ ਵਾਰੋ ਵਾਰ। ਜੋਤੀ ਜੋਤ ਸਰੂਪ ਹਰਿ, ਫੂਲਨ ਕਰੇ ਤਨ ਸ਼ਿੰਗਾਰ। ਕੱਜਲ ਪਾਇਆ ਸੋਹਣਾ ਸੱਜਣ ਮਾਤ ਆਇਆ। ਪੜਦੇ ਕੱਜਣ ਹਰਿ ਜੀ ਆਇਆ। ਧਰਮ ਦਮਾਮੇ ਸਾਚੇ ਵੱਜਣ, ਸ਼ਬਦ ਡੰਕ ਇਕ ਲਿਆਇਆ। ਰਾਜੇ ਰਾਣੇ ਝੂਠੇ ਭੱਜਣ, ਧਰਮ ਯੁੱਧ ਨਾ ਕਿਸੇ ਕਰਾਇਆ। ਜੋਤੀ ਜੋਤ ਸਰੂਪ ਹਰਿ, ਫੂਲਨ ਸਿਹਰਾ ਸੀਸ ਸਜਾਇਆ। ਹਾਰ ਸ਼ਿੰਗਾਰ ਹਰਿ ਨਿਰੰਕਾਰ। ਫੁੱਲ ਫੁਲਵਾੜੀ ਮਾਤ ਗੁਲਜ਼ਾਰ। ਸਤਿ ਅਖਾੜੀ ਧਰਮ ਦਵਾਰ। ਚਰਨ ਛੁਹਾਏ ਗੰਜ ਪਹਾੜ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਨਵੇਂ ਉਨਾਨਵੇਂ ਘਰ ਵਿਚਾਰ। ਗਲੀ ਵਿਚਾਰੇ ਹਰਿ ਜੀ ਸੱਤ। ਜਨ ਭਗਤਾਂ ਰਖਣ ਆਇਆ ਪਤ। ਅੰਮ੍ਰਿਤ ਸਾਚਾ ਦੇਵੇ ਸੀਰ, ਹੱਥ ਨਾ ਆਵੇ ਕਿਸੇ ਤੀਰਥ ਤਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਨਵੇਂ ਉਨਾਨਵੇਂ ਘਰ ਵਿਚਾਰ, ਜੋਤੀ ਜੋਤ ਸਰੂਪ ਹਰਿ, ਫੂਲਨ ਹਾਰ ਤਨ ਸ਼ਿੰਗਾਰ, ਸੋਹਣਾ ਸੁੰਦਰ ਆਤਮ ਪਟ। ਰੂਮੇ ਸ਼ਾਹ ਹਰਿ ਸੁਲਤਾਨ। ਉਠੇ ਵੇਖੇ ਮਾਰ ਧਿਆਨ। ਝੁਲਦਾ ਕਿੱਥੇ ਧਰਮ ਨਿਸ਼ਾਨ। ਨਿਹਕਲੰਕ ਕਲ ਜਾਮਾ ਪਾਇਆ, ਸ਼ਬਦ ਚੜ੍ਹਾਏ ਇਕ ਬਬਾਣ। ਨਾਥ ਤ੍ਰੈਲੋਕੀ ਹਰਿ ਰਘੁਰਾਇਆ, ਵੇਖ ਵਖਾਣੇ ਰਾਜ ਰਾਜਾਨ। ਸ਼ਬਦ ਡੰਕ ਸੱਚਾ ਲਾਇਆ, ਕੂੜ ਕੁੜਿਆਰੇ ਸਰਬ ਮਿਟ ਜਾਣ। ਸੱਚਾ ਇਕ ਦਵਾਰ ਖੁਲ੍ਹਾਇਆ। ਰਾਜੇ ਰਾਣੇ ਚਰਨੀ ਡਿੱਗਣ ਆਣ। ਅੱਸੂ ਤਿੰਨ ਦਿਵਸ ਸੁਹਾਇਆ, ਪ੍ਰਭ ਅਬਿਨਾਸ਼ੀ ਧੁਰ ਦੀ ਬਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਖੇਲ ਰਚਾਇਆ, ਮਹਾਰਾਜ ਸ਼ੇਰ ਵਿਸ਼ਨੂੰ ਭਗਵਾਨ, ਕਿਲ੍ਹਾ ਲਾਲ ਉਚ ਦੀਵਾਰ। ਪ੍ਰਭ ਅਬਿਨਾਸ਼ੀ ਪਾਈ ਸਾਰ। ਚਾਰ ਕੁੰਟਾਂ ਉਠ ਉਠ ਵੇਖੇ, ਨੇਤਰ ਪੇਖੇ ਵਾਰੋ ਵਾਰ। ਭਰਮ ਭੁਲਾ ਜਗਤ ਭੁਲੇਖੇ, ਮਾਇਆ ਪਾਈ ਹਰਿ ਕਰਤਾਰ। ਦਰ ਘਰ ਸਾਚੇ ਆਪ ਲਿਖਾਏ ਭਗਤਨ ਲੇਖੇ, ਨਾ ਕੋਈ ਕੀਆ ਮਾਤ ਉਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਫੂਲਨ ਕੀਆ ਤਨ ਸ਼ਿੰਗਾਰ। ਸ਼ਾਹ ਰੂਮ ਉਠੇ ਜਾਗੇ। ਕਵਣ ਬੁਝਾਏ ਤ੍ਰਿਸ਼ਨਾ ਆਗੇ। ਕੋਈ ਨਾ ਫੜੇ ਅੰਤਮ ਵਾਗੇ। ਨੇਤਰ ਖੋਲ੍ਹੇ ਸਰਬ ਘਰ ਬੋਲੇ, ਪੂਰੇ ਤੋਲ ਤੋਲੇ, ਕਿਥੇ ਮਿਲਦੇ ਮੌਲੀ ਧਾਗੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੂਲਨ ਸਿਹਰਾ ਸਿਰ ਸਜਾਇਆ, ਸ਼ਾਹ ਰੂਮਾ ਭੇਖ ਵਟਾਇਆ, ਚਿੱਟੇ ਅਸਵ ਹੋ ਅਸਵਾਰ, ਆਪ ਸੁਹਾਏ ਸਾਚੇ ਤਾਜੇ। ਜੋ ਦਿਸੇ ਜ਼ਿਮੀ ਖ਼ੁਦਾਈ ਨੂਰਾ। ਅੰਮ੍ਰਿਤ ਧਾਰ ਪੀਣੀ, ਜੋਤੀ ਕੋਹਤੂਰਾ। ਗਣਤ ਨਾ ਜਾਏ ਗਿਣੀ, ਜ਼ੱਰਾ ਜ਼ੱਰਾ ਹਰਿ ਭਰਪੂਰਾ। ਚੁਗਲੀ ਨਿੰਦਿਆ ਨਾ ਕੰਨ ਸੁਣੀ, ਫੂਲਨਹਾਰ ਸਿਰ ਬੱਧਾ ਚੀਰਾ। ਸ਼ਾਹ ਰੂਮ ਹੁਕਮ ਸਰਕਾਰ। ਪਹਿਲਾਂ ਕਰੇ ਤਨ ਸ਼ਿੰਗਾਰ। ਇਕ ਸੌ ਇਕਵੰਜਾ ਫੂਲਨਹਾਰ। ਬਵੰਜਵਾਂ ਛਤਰ ਹਰਿ ਚੋਬਦਾਰ। ਫੂਲਨ ਟੋਪੀ ਸੇਲੀ ਗਲ ਤਨ ਸ਼ਿੰਗਾਰ। ਪੰਝੀ ਪੰਝੀ ਵੰਡ ਕਰਾਏ, ਭੁਜਾ ਲਟਕਾਏ ਸਾਚੇ ਹਾਰ। ਜੋਤੀ ਜੋਤ ਸਰੂਪ ਹਰਿ, ਨੂਰੀ ਯਸੂ ਇਕ ਵਾਰ ਦਿਤਾ ਰਾਜ ਇਕ ਅਪਾਰ। ਰੂਮਾ ਸ਼ਾਹ ਰਿਹਾ ਬਿਰਾਜ। ਚੋਬਦਾਰ ਮਾਰੇ ਆਵਾਜ਼। ਮਾਤਲੋਕ ਲਿਆਏ ਫੂਲਨ ਤਾਜ। ਉਠੇ ਸ਼ਾਹ ਲਾਜਨ ਲਾਜ। ਤਨ ਸ਼ਿੰਗਾਰੇ ਵੇਖ ਵਿਚਾਰੇ ਕੀ ਹੁਕਮ ਕਰਨਾ ਆਜ। ਜੋਤੀ ਜੋਤ ਸਰੂਪ ਹਰਿ, ਸਭ ਸਾਜਨਾ ਰਿਹਾ ਸਾਜ। ਆਸਣ ਛੱਡੇ ਸਚ ਸੁਲਤਾਨਾ। ਦੋਏ ਜੋੜ ਕਰੇ ਧਿਆਨਾ। ਖ਼ੁਦੀ ਖ਼ੁਦਾਈ ਦੇਣੀ ਮਾਰ, ਰਹਿਮਤ ਰਹਿਮਾਨ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਰੂਮੇ ਸ਼ਾਹ ਦਿਤਾ ਸੱਚਾ ਹਰਿ ਇਕ ਪ੍ਰਵਾਨਾ। ਇਕ ਪ੍ਰਵਾਨਾ ਲਿਖਿਆ ਲੇਖ। ਗੁਰਮੁਖਾਂ ਨੇਤਰ ਲੈਣਾ ਪੇਖ। ਮਾਦਰੇ ਬ੍ਰਿੰਦਸੀ ਧਰਿਆ ਭੇਖ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰੇ ਸਾਚੀ ਮੇਖ। ਆਏ ਦਰ ਲਏ ਪ੍ਰਵਾਨਾ। ਵਾਹ ਵਾਹ ਲਿਖਿਆ ਲੇਖ ਵਿਸ਼ਨ ਮਿਹਰਬਾਨਾ। ਮਰੀਆ ਪੂਤ ਗੁਣ ਨਿਧਾਨਾ। ਪਿਤਾ ਨਾ ਦਿਸੇ ਕੋਈ ਜਹਾਨਾ। ਧੁਰਦਰਗਾਹੀ ਲਿਖਿਆ ਲੇਖ, ਅੰਤਮ ਪ੍ਰਗਟੇ ਨਿਹਕਲੰਕ ਬਲੀ ਬਲਵਾਨਾ। ਜੋਤੀ ਜੋਤ ਸਰੂਪ ਹਰਿ, ਦੂਰ ਦੁਰਾਡੇ ਅੱਡੋ ਆਡੇ ਨਾੜੀ ਬਲੋਏ ਕਰੇ ਸਰਬ ਪਛਾਨਾ। ਰਾਜ ਜੋਗ ਅੰਮ੍ਰਿਤ ਰਸ ਭੋਗ। ਪ੍ਰਭ ਚਰਨ ਦਵਾਰੇ ਸਚ ਸੰਜੋਗ। ਪੁਰਖ ਅਬਿਨਾਸ਼ੀ ਘਨਕਪੁਰ ਵਾਸੀ ਚਰਨ ਕਵਲਾਰੇ। ਸਚ ਪ੍ਰਕਾਸ਼ ਅੰਧੇਰ ਵਿਨਾਸ, ਮਧੁਰ ਰਸ ਰਾਸ ਹਰਿ ਗੁਣ ਰਸਨਾਰੇ। ਪਵਣ ਸਵਾਸ ਸ਼ਬਦ ਅਭਿਆਸ, ਨਿਜ ਆਤਮ ਵਾਸ ਕਰੇ ਬੰਦ ਖ਼ਲਾਸ ਚੁਰਾਸੀ ਗੇੜ ਕਟਾਰੇ। ਹੋਏ ਦਾਸਨ ਦਾਸ ਕਰ ਮਾਝੇ ਵਾਸ। ਸਦ ਵਸੇ ਪਾਸ ਵਿਸ਼ਨੂੰ ਭਗਵਾਨੇ। ਮਾਤ ਪਤਾਲ ਅਕਾਸ਼, ਜੋਤੀ ਮੰਡਲ ਸਾਚੀ ਰਾਸ, ਹਰਿ ਨਰਪਤਿ ਸਾਚਾ ਕਮਲਾਰੇ। ਕਮਲਾਪਤ ਜਗਤ ਉਜਿਆਰਾ। ਜੋਤੀ ਜਾਮਾ ਸ਼ਬਦ ਦਮਾਮਾ ਸਾਚਾ ਮਾਨਾ ਵਿਚ ਸੰਸਾਰਾ। ਅੰਮ੍ਰਿਤ ਦੇਵੇ ਸਾਚਾ ਜਾਮਾ, ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਭੇਖ ਕਰ, ਨਾ ਕੋਈ ਵਖਾਣੇ ਕ੍ਰਿਸ਼ਨਾ ਸ਼ਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ ਆਪ ਝੁਲਾਏ ਸਚ ਨਿਸ਼ਾਨਾ। ਸੱਤਾਂ ਦੀਪਾਂ ਰੱਖੇ ਆਣ। ਨੌਂ ਖੰਡ ਕਰੇ ਪਛਾਣ। ਸ਼ਬਦ ਚਲਾਏ ਰਸਨਾ ਖਿੱਚ ਤੀਰ ਕਮਾਨ। ਸ਼ਬਦ ਤੀਰ ਹਰਿ ਬਨਵਾਰ ਬੇਮੁਖਾਂ ਤੁੱਟੇ ਧੀਰ, ਕਲਜੁਗ ਵਕਤ ਅੰਤ ਅਖ਼ੀਰ, ਰਾਜਾ ਰਾਣਾ ਹੋਏ ਖੁਆਰ। ਸ਼ਾਹ ਸੁਲਤਾਨ ਲੱਥੇ ਚੀਰ ਮੱਥੇ ਮਿਟੇ ਬਿਧਨਾ ਲਕੀਰ, ਕਾਇਆ ਮੰਡਲ ਹੋਏ ਵੈਰਾਨਾ। ਲੋਕਮਾਤੀ ਹੋਈ ਭੀੜ, ਘਨਕਪੁਰ ਵਾਸੀ ਬੱਧੀ ਬੀੜ, ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਦਿਵਸ ਸੁਹਾਨਾ। ਅੱਸੂ ਤਿੰਨ ਸੰਗ ਰਲਾਇਆ। ਸਾਚਾ ਰੰਗ ਇਕ ਚੜ੍ਹਾਇਆ। ਦਰ ਦਵਾਰਾ ਗਿਆ ਲੰਘ, ਕਿਲ੍ਹੇ ਲਾਲ ਚਰਨ ਛੁਹਾਇਆ। ਚਾਰ ਕੁੰਟ ਦਿਸੇ ਭੁੱਖ ਨੰਗ, ਸਚ ਦਾਨ ਕਿਸੇ ਹੱਥ ਨਾ ਆਇਆ। ਚਿੱਟੇ ਅਸਵ ਕਸ ਤੰਗ, ਸ਼ਬਦ ਸਰੂਪੀ ਕਰੇ ਜੰਗ, ਦਰ ਦਰਵਾਜ਼ਿਉਂ ਬਾਹਰ ਆਇਆ। ਰਾਜੇ ਰਾਣੇ ਦਏ ਟੰਗ। ਸ਼ਬਦ ਚੜ੍ਹਾਏ ਸਾਚੀ ਕੰਗ, ਨਾਮ ਵਜਾਏ ਇਕ ਮਰਦੰਗ। ਭੰਨੇ ਜੀਵ ਕਾਚੀ ਵੰਗ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਨਿਭਾਇਆ ਆਪਣਾ ਸੰਗ। ਗੁਰ ਸੰਗਤ ਸਾਚੀ ਸੰਗ ਰਲਾਈ। ਰੰਗ ਰੰਗ ਪ੍ਰਭ ਵਡ ਪ੍ਰਤਾਪ ਆਪਣਾ ਆਪ ਹੋਏ ਸਹਾਈ ਸਭਨੀ ਥਾਈਂ। ਮਾਰਨ ਆਇਆ ਤੀਨੋ ਤਾਪ, ਆਪੇ ਮਾਈ ਆਪੇ ਬਾਪ, ਸੋਹੰ ਦੱਸੇ ਸਾਚਾ ਜਾਪ, ਸਾਚੀ ਰੁੱਤ ਆਪ ਸੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਲ੍ਹੇ ਲਾਲ ਤੇਰਾ ਸ਼ਬਦ ਦਲਾਲ ਤੇਰਾ ਵਾਲੀ ਹਿੰਦ ਦਏ ਜਗਾਈ। ਸਾਚਾ ਸ਼ਬਦ ਹਰਿ ਰਖਵਾਣਾ। ਧਰਮ ਦਲਾਲ ਵਿਚ ਬਣਾਵਣਾ। ਹੱਕ ਜਲਾਲ ਇਕ ਵਖਾਵਣਾ। ਸ਼ਬਦ ਤਾਲ ਤਨ ਵਜਾਵਣਾ। ਅੰਮ੍ਰਿਤ ਤਾਲ ਸਚ ਸੁਹਾਵਣਾ। ਕਾਇਆ ਬੂਟਾ ਇਕ ਪਾਲ, ਮਾਨਸ ਦੇਹੀ ਫਲ ਲਗਾਵਣਾ। ਦੀਪਕ ਜੋਤੀ ਸਾਚਾ ਬਾਲ, ਵਾਲੀ ਹਿੰਦ ਫੜ ਉਠਾਵਣਾ। ਆਪ ਅਵਲੜੀ ਚਲੇ ਚਾਲ, ਸਦਾ ਸਦਾ ਬਖ਼ਸ਼ਿੰਦ ਆਪ ਅਖਵਾਵਣਾ। ਮਰੇ ਨਾ ਜੰਮੇ ਨਾ ਖਾਏ ਕਾਲ, ਰਾਓ ਰੰਕ ਸ਼ਾਹ ਸੁਲਤਾਨ ਵਿਚ ਜਹਾਨ ਬਾਹੋਂ ਪਕੜ ਆਪ ਉਠਾਵਣਾ। ਉਠਿਆ ਸਿੰਘ ਸ਼ੇਰ ਸ਼ੇਰ ਦਲੇਰ। ਰਾਜੇ ਰਾਣੇ ਲਏ ਘੇਰ। ਮਾਰੇ ਸ਼ਬਦ ਕਟਾਰੀ ਪਹਿਲੀ ਵਾਰੀ ਚਾਰ ਕੁੰਟ ਕਰੇ ਖੁਆਰੀ, ਕੋਈ ਨਾ ਕਰੇ ਮੇਰ ਤੇਰ। ਸ਼ਬਦ ਰੱਖੇ ਤਿੱਖੀ ਆਰੀ, ਕਰੇ ਚੀਰ ਧੜ ਦੋ ਫਾੜੀ, ਬੇਮੁਖ ਜੀਆਂ ਕਿਸਮਤ ਮਾੜੀ ਹਉਮੇ ਵਿਚੋਂ ਕੱਢੇ ਪੀੜ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਏਕਾ ਜੋਤ ਮਾਤ ਧਰ, ਧਰਤ ਮਾਤ ਤੇਰੀ ਬੰਨ੍ਹੇ ਸਾਚੀ ਬੀੜ। ਵਾਲੀ ਹਿੰਦ ਸਖੀ ਸੁਲਤਾਨਿਆ। ਪ੍ਰਗਟ ਹੋਇਆ ਹਰਿ ਵਡ ਮਿਹਰਬਾਨਿਆ। ਪੈਰ ਪਸਾਰ ਲੋਕਮਾਤ ਸੁੱਤਾ, ਦਰ ਆਏ ਵਾਲੀ ਦੋ ਜਹਾਨਿਆ। ਆਪ ਸੁਹਾਏ ਬਸੰਤੀ ਰੁੱਤਾ, ਫਲ ਲਗਾਏ ਸਾਚੇ ਡਾਹਨਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਆਏ ਚਲ ਸਚ ਦਵਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਭਗਤ ਉਧਾਰੇ ਸਾਗਰ ਸੰਸਾਰੇ। ਕਾਇਆ ਗਾਗਰ ਹੋਈ ਉਜਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਪਾਰ ਉਤਾਰੇ। ਕਿਲ੍ਹਾ ਲਾਲ ਚਾਰ ਦਿਵਾਰ ਅੰਦਰ ਗਿਆ ਹਰਿ ਕਰਤਾਰ। ਵੇਖ ਵਖਾਣੇ ਸਰਬ ਪਛਾਣੇ ਵਾਰੋ ਵਾਰੇ। ਸਾਚਾ ਲੇਖਾ ਆਪ ਲਿਖਾਏ ਭੇਖ ਵਟਾਏ, ਰਾਜੇ ਰਾਣੇ ਸਰਬ ਭੁਲਾਏ ਨਾ ਕੋਈ ਪਾਵੇ ਸਾਰ। ਗੁਰਮੁਖ ਸਾਚੇ ਪ੍ਰਭ ਆਪ ਜਪਾਏ, ਮਾਤ ਹਰਿ ਬਿਰਖ ਲਗਾਏ, ਆਤਮ ਤ੍ਰਿਸ਼ਨਾ ਤ੍ਰਿਖ ਮਿਟਾਏ ਪੂਰਨ ਵਡ ਭਾਗ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਨ ਹਰਿ ਸੰਤ ਪਿਆਰਿਆ ਅੱਸੂ ਤਿੰਨ ਮਿਲਿਆ ਕੰਤ ਸੁਹਾਗ। ਦਰ ਮੰਦਰ ਸਾਚੇ ਵੇਖ ਵਖਾਣੇ। ਲੇਖ ਲਿਖਾਏ ਹਰਿ ਕੀ ਵਰਤੇ ਕਲਜੁਗ ਅੰਤਮ ਭਾਣੇ। ਵਾਲੀ ਹਿੰਦ ਨਾ ਭੁੱਲ ਨਿਧਾਨੇ। ਏਕਾ ਸਰਨ ਹਰਿ ਭਗਵਾਨੇ। ਵੇਲੇ ਅੰਤ ਸਰਬ ਪਛਤਾਨੇ। ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ, ਨਾ ਕੋਈ ਜਾਣੇ ਜੀਵ ਨਿਧਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਇਆ ਕਮਾਇਆ। ਪ੍ਰਭ ਅਬਿਨਾਸ਼ੀ ਘਟ ਘਟ ਵਾਸੀ ਘਨਕਪੁਰ ਵਾਸੀ ਝੂਠੀ ਕਾਇਆ ਕਰੀ ਨਾਸ। ਜਨ ਭਗਤਾਂ ਹੋਇਆ ਸੱਚਾ ਦਾਸ। ਜੋਤ ਖੜੀ ਵਿਚ ਅਕਾਸ਼। ਬਾਹਰ ਆਇਆ ਮਾਤ ਪ੍ਰਕਾਸ਼। ਗੁਰਮੁਖ ਸਾਚੇ ਵਿਚ ਨਿਵਾਸ। ਚਾਰ ਵਰਨ ਨੌਂ ਖੰਡ ਪ੍ਰਿਥਮੀ ਕਰੇ ਵਾਸ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਇਕ ਏਕਾ ਏਕਾ ਇਕ ਵਖਾਏ ਸਾਚਾ ਘਰ, ਆਦਿ ਅੰਤ ਨਾ ਜਾਏ ਵਿਨਾਸ। ਆਇਆ ਆਦਿ ਪੁਰਖ ਅਪਾਰਾ, ਕਲਜੁਗ ਸੋਇਆ ਲਏ ਜਗਾਇਆ। ਸਿਰ ਸ਼ਬਦ ਡੰਡਾ ਲਾਏ ਭਾਰਾ, ਫੜ ਕੇ ਬਾਹੋਂ ਰਾਹੇ ਪਾਇਆ। ਜਮਨ ਕਿਨਾਰੇ ਚਰਨ ਛੁਹਾਇਆ। ਜੋਤ ਸਰੂਪੀ ਦਿਸ ਨਾ ਆਇਆ। ਨੌਂ ਖੰਡ ਪ੍ਰਿਥਮੀ ਪਾਏ ਵੰਡਾਂ, ਖੇਲ ਕਰੇ ਵਿਚ ਵਰਭੰਡਾਂ, ਨਾਰ ਸੁਹਾਗਣ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਜਨ ਭਗਤਾਂ ਆਤਮ ਵਿੰਨ੍ਹ, ਸੋਹੰ ਚਿੱਲੇ ਤੀਰ ਚੜ੍ਹਾਇਆ। ਸੋਹੰ ਚਿੱਲੇ ਚੜ੍ਹਿਆ ਤੀਰ। ਲਾਲ ਦਵਾਰੀ ਗਿਆ ਚੀਰ। ਅੰਦਰ ਵੜਿਆ ਹਿੰਦ ਵਾਲੀ ਪੀਰ ਦਸਤਗੀਰਾ ਕਲਜੁਗ ਅੰਤ ਅਖ਼ੀਰ। ਰਾਜੇ ਰਾਣਿਆਂ ਤੁੱਟੀ ਧੀਰ। ਆਤਮ ਲੱਥੇ ਮਾਤ ਚੀਰ। ਨਾ ਕੋਈ ਸਹਾਈ ਪੀਰ ਫ਼ਕੀਰ। ਏਕਾ ਨੂਰ ਅਲਾਹੀ ਧੁਰਦਰਗਾਹੀ ਸਚ ਸੁਲਤਾਨ ਵਡ ਮਿਹਰਬਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਲਏ ਬਚਾਈ। ਮਾਤ ਪਿਤ ਜੋ ਨਾਂ ਧਰਾਇਆ। ਕਰ ਜੁਗਤ ਪੁੱਤ ਪੂਤ ਉਪਜਾਇਆ। ਮਾਨਸ ਦੇਹੀ ਗਿਆ ਜਿੱਤ, ਝੂਠੀ ਕਾਇਆ ਦੇ ਤਜਾਇਆ। ਛੱਬੀ ਪੋਹ ਸਾਚੀ ਥਿਤ, ਮ੍ਰਿਤੂਲੋਕ ਦਿਸ ਨਾ ਆਇਆ। ਪੰਚਮ ਜੇਠੀ ਸਾਚਾ ਸੁਤ, ਪ੍ਰਗਟ ਹੋਏ ਜੋਤ ਬਲੋਏ ਪੁਰੀ ਘਨਕ ਡੰਕ ਵਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਮਾਤ ਪਾਇਆ। ਜੋਤੀ ਜਾਮਾ ਮਾਤ ਧਰ, ਪੂਰੇ ਕਾਜ ਰਿਹਾ ਕਰ। ਸੰਤ ਮਨੀ ਸਿੰਘ ਲਿਖਿਆ ਵਰ। ਸਾਚੀ ਸਿੱਖਿਆ ਗੁਰ ਸ਼ਬਦ ਘਰ। ਦਰ ਮੰਗੀ ਸਾਚੀ ਭਿੱਖਿਆ, ਨਰ ਹਰਿ ਨਾਤਾ ਸਾਚਾ ਵਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਸਾਚੇ ਸੰਤ ਆਪ ਬਹਾਏ ਸਾਚੇ ਘਰ। ਸਤਿ ਪੁਰਖ ਹਰਿ ਚਤੁਰ ਸੁਜਾਨਾ। ਪੰਚਮ ਬੰਨ੍ਹੇ ਹੱਥੀਂ ਗਾਨਾ। ਝੁੱਲੇ ਛਤਰ ਇਕ ਨਿਸ਼ਾਨਾ। ਸੋਹੰ ਸਾਚਾ ਲੇਖ ਲਿਖਾਨਾ। ਤ੍ਰੈਲੋਕੀ ਨਾਥ ਸਗਲਾ ਸਾਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਗਲ ਸਮਗਰੀ ਸਾਚੀ ਰਾਸ। ਪੁਰਖ ਅਬਿਨਾਸ਼ੀ ਸਦ ਵਸੇ ਪਾਸ। ਘਨਕਪੁਰ ਵਾਸੀ ਨਾ ਹੋਏ ਉਦਾਸ। ਰਾਜੇ ਰਾਣੇ ਦੇਵਣ ਆਇਆ ਫਾਸੀ, ਮੇਟ ਮਿਟਾਏ ਮਦਿਰਾ ਮਾਸੀ, ਜਨ ਭਗਤਾਂ ਪੂਰਨ ਕਰੇ ਆਸ। ਮਾਣ ਗਵਾਏ ਵੇਦ ਪੁਰਾਨਾਂ ਪੰਡਤ ਕਾਸ਼ੀ, ਗੋਝ ਗਿਆਨਾ ਹਰਿ ਭਗਵਾਨਾ ਕਰੇ ਅੰਤ ਵਿਨਾਸ। ਖਾਣੀ ਬਾਣੀ ਗਗਨ ਪਤਾਲੀ ਜੀਆਂ ਜੰਤਾਂ ਵੇਦ ਪੁਰਾਨੀ, ਸ਼ਾਹ ਅੰਜ਼ੀਲਾਂ ਰੰਗ ਵੇਖੇ ਨੀਲਾ। ਪ੍ਰਭ ਅਬਿਨਾਸ਼ੀ ਕੀਤਾ ਹੀਲਾ। ਜੋਤੀ ਲੱਗਿਆ ਅਗਨ ਤੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਲ ਗਿਆਰਵੇਂ ਨਰ ਹਰਿ ਹਰਿ ਨਰ ਪ੍ਰਗਟ ਹੋਇਆ ਛੈਲ ਛਬੀਲਾ। ਸਾਲ ਗਿਆਰਵੇਂ ਹਰਿ ਬਲਵਾਨ। ਸ਼ਬਦ ਫੜੇ ਤੀਰ ਕਮਾਨ। ਨੌਂ ਖੰਡ ਨਾ ਕੋਈ ਅੜੇ, ਮਾਰੇ ਖੰਡਾ ਸ਼ਬਦ ਹਰਿ ਭਗਵਾਨ। ਗੁਰਮੁਖ ਸਾਚੇ ਦਰ ਘਰ ਸਾਚੇ ਵੜੇ, ਮਿਲਿਆ ਮੇਲ ਹਰਿ ਭਗਵਾਨ। ਆਤਮ ਦਰ ਦਵਾਰੇ ਸਦ ਰਹੇ ਖੜ੍ਹੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਨੂੰ ਭਗਵਾਨ ਭਗਤ ਵਣਜਾਰਾ। ਸਾਚਾ ਦੇਵੇ ਨਾਮ ਦਾਨ, ਜਨ ਚਰਨ ਸਰਨ ਕਰੇ ਪਿਆਰਾ। ਆਤਮ ਬਖ਼ਸ਼ੇ ਬ੍ਰਹਮ ਗਿਆਨ, ਪੰਜਾਂ ਸੇਵਕਾਂ ਮਾਰ ਧਿਆਨ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਗੁਰਮੁਖ ਬਣਾਏ ਚਤੁਰ ਸੁਜਾਨ। ਦੇਵੇ ਨਾਮ ਨਾਮ ਨਿਧਾਨਾ। ਹੱਥੀਂ ਬੰਨੇ ਹਰਿ ਜੀ ਗਾਨਾ। ਚਰਨ ਧੂੜ ਸਚ ਇਸ਼ਨਾਨਾ। ਚਤੁਰ ਮੂੜ੍ਹ ਮੂੜ੍ਹ ਚਤੁਰ ਹਰਿ ਏਕਾ ਰੰਗ ਰੰਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੀਪ ਜਗਤ ਬਲੋਏ ਗੁਰਮੁਖ ਆਤਮ ਕੋਟਨ ਭਾਨਾ। ਗੁਰਮੁਖ ਆਤਮ ਵੇਖ ਵਿਚਾਰ। ਜਿਸ ਨੇ ਪਾਈ ਸਾਚੀ ਸਾਰ। ਕਰਮ ਧਰਮ ਵਿਚ ਸੰਸਾਰ। ਮਾਨਸ ਦੇਹੀ ਉਤਮ ਜਨਮ, ਮਾਤ ਗਰਭ ਆਇਆ ਬਾਹਰ। ਜਗਤ ਮਾਇਆ ਮੇਟੇ ਭਰਮ, ਅੰਮ੍ਰਿਤ ਛਿੜਕੇ ਠੰਡਾ ਠਾਰ। ਦੂਈ ਦਵੈਤੀ ਮਿਟੇ ਭਰਮ, ਸ਼ਬਦ ਕਰਾਏ ਤਨ ਸ਼ਿੰਗਾਰ। ਮਾਨਸ ਦੇਹੀ ਸੁਫ਼ਲ ਜਨਮ, ਮਿਲੇ ਮੇਲ ਹਰਿ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਸਰਨ ਲਗਾਏ ਕਰਮ ਕਮਾਏ ਦਇਆ ਧਾਰ। ਕਰਮ ਕਰਾਇਆ ਪੁਰਖ ਅਬਿਨਾਸ਼ੀ , ਧਰਮ ਧਰਾਇਆ ਘਨਕਪੁਰ ਵਾਸ। ਭਰਮ ਚੁਕਾਇਆ ਨਿਜ ਆਤਮ ਵਾਸ। ਜੋਤੀ ਜੋਤ ਸਰੂਪ ਹਰਿ, ਰਸਨਾ ਰਸ ਇਕ ਵਖਾਇਆ, ਸੋਹੰ ਸ਼ਬਦ ਸਵਾਸ ਸਵਾਸ। ਕਾਲ ਅਕਾਲ ਨੇਹ ਨੇਹ ਕਾਲਾ। ਦੀਨ ਦਿਆਲ ਹਰਿ ਰਖਵਾਲਾ। ਗੁਰ ਗੋਪਾਲ ਜਗਤ ਅਵਲੜੀ ਚਲੇ ਚਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਦਾਸ ਆਪ ਰਖਾਏ, ਕਾਲ ਜੰਜ਼ਾਲ ਮਹਾਂਕਾਲਾ। ਕਾਲ ਮਹਾਂਕਾਲ ਪ੍ਰਭ ਦਾਸਨ ਦਾਸੇ। ਪ੍ਰਭ ਅਬਿਨਾਸ਼ੀ ਭਏ ਦਿਆਲ, ਜਗੀ ਜੋਤ ਮਾਤ ਪਤਾਲ ਅਕਾਸ਼ੇ। ਸੰਤ ਸੁਹੇਲਾ ਹੋਏ ਰਖਵਾਲ, ਭਗਤ ਸਨੇਹੀ ਦਾਸਨ ਦਾਸੇ। ਬਚਨ ਅਨਮੁਲੜੇ ਦੇਵੇ ਪਾਲ, ਗੁਰ ਗੋਬਿੰਦੇ ਲੇਖ ਲਿਖਾਸੇ। ਜੁਗਾ ਜੁਗੰਤਰ ਸਾਚੀ ਚਾਲ, ਆਦਿ ਅੰਤ ਨਾ ਕਦੇ ਵਿਨਾਸੇ। ਦੀਪਕ ਜੋਤੀ ਕਰ ਪ੍ਰਕਾਸ਼, ਲੋਕਮਾਤ ਨਾ ਕਦੇ ਵਿਨਾਸੇ। ਚਿੱਟੇ ਅਸਵ ਮਾਰ ਛਾਲ, ਹੋ ਅਸਵਾਰ ਬੰਨ੍ਹੇ ਧਾਰ ਵਿਚ ਸੰਸਾਰ, ਜਗਤ ਵੇਖੇ ਰੰਗ ਤਮਾਸ਼ੇ। ਨਿਰਗੁਣ ਸਰਗੁਣ ਰੂਪ ਅਪਾਰ, ਨਾ ਕੋਈ ਕਰੇ ਜੀਵ ਵਿਚਾਰ, ਕਲਜੁਗ ਅੰਤਮ ਵਗੀ ਮਾਰ, ਦਰ ਦਰ ਘਰ ਘਰ ਕਰਨ ਹਾਸੇ। ਸ਼ਾਹ ਗੁਰ ਗੁਰ ਸ਼ਾਹ ਦੋਵੇਂ ਬੈਠੇ ਇਕ ਥਾਂ। ਕਲਜੁਗ ਕਰੇ ਕੌਣ ਨਿਬੇੜੀ, ਜਨ ਭਗਤਾਂ ਦੇਵੇ ਠੰਡੀ ਛਾਂ। ਲੱਖ ਚੁਰਾਸੀ ਬੱਧੀ ਬੇੜੀ, ਕੌਣ ਜਪਾਏ ਸਾਚਾ ਨਾਂ। ਢਹਿੰਦੇ ਜਾਣ ਨਗਰ ਖੇੜੀ, ਪਈ ਪੁਕਾਰੇ ਧਰਤ ਮਾਂ। ਕਵਣ ਲਿਆਏ ਨਾਮ ਬੇੜੀ, ਵੰਞ ਮੁਹਾਣਾ ਚੱਪੂ ਲਾ। ਮਾਇਆ ਰਾਣੀ ਭੇੜ ਭੇੜੀ, ਅਗਨ ਲਗਾਏ ਥਾਂ ਥਾਂ। ਅੰਤਮ ਵੇਲਾ ਕਵਣ ਨਿਬੇੜੀ, ਇਕ ਦੂਜੇ ਨੂੰ ਪੁੱਛਣ ਰਾਹ। ਸ਼ਾਹ ਬਹਾਦਰ ਆਖ ਸੁਣਾਇਆ। ਤਖ਼ਤ ਤਾਜ ਸਿਰ ਝੂਠਾ ਪਾਇਆ। ਜਗਤ ਰਾਜ ਨਾ ਮੋਹੇ ਸੁਖਾਇਆ। ਛੱਡਣਾ ਕਲ ਕਿ ਆਜ, ਕਲਜੁਗ ਝੂਠਾ ਜੂਠਾ ਠੂਠਾ, ਮੂੰਹ ਥੁੱਕਾਂ ਨਾਲ ਭਰਾਇਆ। ਦਰ ਦਵਾਰਿਉਂ ਗਿਆ ਰੁੱਠਾ, ਗੁਰ ਗੋਬਿੰਦੇ ਬਚਨ ਭੁਲਾਇਆ। ਕਵਣ ਕਰਾਏ ਏਕਾ ਮੁੱਠਾ, ਭਰਮ ਦਏ ਗਵਾਇਆ। ਗੁਰ ਗੋਬਿੰਦਾ ਸਾਚਾ ਤੁੱਠਾ, ਸਾਚਾ ਬਚਨ ਇਹ ਸੁਣਾਇਆ। ਬਹਾਦਰ ਸ਼ਾਹ ਸਚ ਸੁਲਤਾਨ। ਝੂਠੀ ਸ਼ਾਹੀ ਬੇਈਮਾਨ। ਲੋਕਮਾਤ ਨਾ ਚਲੇ ਦੁਕਾਨ। ਰਾਜੇ ਰਾਣੇ ਹੋਣ ਵੈਰਾਨ। ਝੁਲਦੇ ਰਹਿਣ ਸਚ ਨਿਸ਼ਾਨ। ਖ਼ੁਦਾਈ ਨੂਰ ਇਕ ਰਹਿਮਾਨ। ਹੋਏ ਜੁਦਾਈ ਜੀਵ ਸ਼ੈਤਾਨ। ਕਿਉਂ ਭੁਲਾਈ ਕਰ ਜ਼ਬਾਨ। ਅੰਤਮ ਵੇਲੇ ਦਏ ਦੁਹਾਈ, ਬੰਦੀ ਖ਼ਾਨੇ ਵਿਚ ਲਟਕਾਨ। ਏਕਾ ਹੋਏ ਹਰਿ ਸਹਾਈ। ਖ਼ੁਦੀ ਖ਼ੁਦਾਈ ਦਏ ਗਵਾਈ, ਨੂਰ ਅਲਾਹੀ ਨਰ ਹਰਿ ਸ੍ਰੀ ਭਗਵਾਨ। ਸ਼ਾਹ ਬਹਾਦਰ ਕਰੇ ਵਿਚਾਰ। ਝੂਠਾ ਦਿਸੇ ਦਿੱਲੀ ਦਰਬਾਰ। ਲੋਕਮਾਤ ਆਈ ਹਾਰ। ਕਿਰਪਾ ਕਰ ਸੱਚੀ ਸਰਕਾਰ। ਆਇਆ ਦਰ ਬਣ ਭਿਖਾਰ। ਦੇ ਵਰ ਦਿਵਸ ਵਿਚਾਰ। ਅੰਮ੍ਰਿਤ ਦੇ ਸਾਚਾ ਸਰ, ਪੂਰਬ ਕਰ ਵਿਚਾਰ। ਗੁਰ ਗੋਬਿੰਦੇ ਵਾਲੀ ਹਿੰਦੇ, ਲਜ ਪਤ ਤੇਰੇ ਹੱਥ ਦਾਤਾਰ। ਗੁਰ ਗੋਬਿੰਦ ਬੋਲ ਬੁਲਾਰਾ। ਕਵਣ ਦੇਵੇ ਅੰਤ ਸਹਾਰਾ। ਛੱਡਿਆ ਦੇਸ ਪੰਜਾਬ ਮਝਾਰਾ। ਗੋਦਾਵਰੀ ਕੰਢਾ ਸੱਚਾ ਠੰਡਾ ਕੀਤਾ ਆਣ ਉਤਾਰਾ। ਮੇਰੇ ਹੱਥ ਨਾ ਆਈ ਤੇਰੀ ਵੰਡਾ, ਸਿਰ ਤੇਰੇ ਰਿਹਾ ਇਕ ਉਧਾਰਾ। ਜੂਠੇ ਝੂਠੇ ਦਿੱਤੀ ਕੰਡਾ, ਸਿਰ ਚੁੱਕਣਾ ਭਾਰ ਵਡਾ ਭਾਰਾ। ਆਤਮ ਤੋੜੇ ਹਰਿ ਘਮੰਡਾ, ਨਿਹਕਲੰਕ ਨਰ ਨਰਾਇਣ ਲਏ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਹਰਿ ਜਾਮਾ ਧਾਰ, ਕਿਲ੍ਹੇ ਲਾਲ ਅੰਦਰ ਵੜ, ਸਿੰਘਾਂ ਬੰਨ੍ਹੇ ਸੀਸ ਦਸਤਾਰਾ। ਸ਼ਾਹ ਬਹਾਦਰ ਖ਼ੁਸ਼ੀ ਮਨਾਈ। ਧੁਰ ਫ਼ਰਮਾਣ ਮਸਤਕ ਲਾਈ। ਕੋਈ ਨਾ ਕਰੇ ਏਥੇ ਸ਼ਾਹੀ। ਤੇਰੀ ਮੇਰੀ ਸਚ ਸਲਾਹੀ। ਅੰਤਮ ਵੇਲੇ ਆਏ ਮਾਹੀ। ਗਊ ਗਰੀਬਾਂ ਪਕੜੇ ਬਾਹੀਂ। ਬੰਦੀ ਖ਼ਾਨੇ ਦਏ ਛੁਡਾਈ। ਬੱਤੀ ਦੰਦੀ ਸਾਚੇ ਜੰਦੀ, ਆਤਮ ਅੰਧੀ ਸ੍ਰਿਸ਼ਟ ਸਬਾਈ, ਘਨਕਪੁਰ ਵਾਸੀ ਦਏ ਜਗਾਈ। ਨਾ ਕੋਈ ਵੇਖੇ ਉਚੀ ਕੰਧੀ, ਸ਼ਬਦ ਘੋੜੇ ਲਏ ਟਪਾਈ। ਨਾ ਕੋਈ ਵੇਖੇ ਸਾਕ ਸਨਬੰਧੀ, ਜਨ ਭਗਤਾਂ ਆਤਮ ਸਾਚੀ ਬੰਧੀ, ਰੱਖੇ ਹਰਿ ਸਚੀ ਸਰਨਾਈ। ਸ੍ਰਿਸ਼ਟ ਸਬਾਈ ਲੱਗੀ ਝੂਠੇ ਧੰਦੀ, ਸਾਧਾਂ ਸੰਤਾਂ ਆਤਮ ਗੰਦੀ, ਠੰਡੀ ਵਾ ਕਿਸੇ ਕੂਟ ਨਾ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦੇ ਸ਼ਾਹ ਸੁਲਤਾਨ ਬਲੀ ਬਲਵਾਨ, ਕਰਤਾ ਕਾਦਰ ਗੁਰਮੁਖਾਂ ਹੋਇਆ ਦਾਸ ਦਾਸਨ, ਚਿੱਟੀ ਸੇਜਾ ਹੇਠ ਵਿਛਾਈ। ਚਿੱਟੀ ਸੇਜਾ ਹਰਿ ਵਿਛਾਈ। ਪੰਜਾਂ ਸਿੱਖਾਂ ਹੁਕਮ ਸੁਣਾਈ। ਸਿੰਘ ਬਿਸ਼ਨ ਤੇਰੀ ਵਡਿਆਈ। ਸਚ ਤਾਜ ਪ੍ਰਭ ਤੇਰੇ ਸੀਸ ਟਿਕਾਈ। ਰੱਖੀ ਲਜ ਨਾ ਕੀਆ ਪੱਜ, ਚਾਰੋਂ ਕੁੰਟ ਲਸ਼ਕਰ ਸ਼ਾਹੀ। ਅੰਮ੍ਰਿਤ ਪੀਣਾ ਦਰ ਘਰ ਸਾਚੇ ਰੱਜ, ਗੁਰ ਗੋਬਿੰਦੇ ਪਕੜੀ ਬਾਹੀਂ। ਪੜਦੇ ਰਿਹਾ ਕੱਜ, ਬੈਠ ਹਰਿ ਕਿਲ੍ਹੇ ਲਾਲ ਸੱਚੀ ਸ਼ਾਹੀ। ਚਿੱਟੀ ਚਾਦਰ ਭਗਤਨ ਮਾਣ। ਪੰਜਾਂ ਬਖ਼ਸ਼ੇ ਚਰਨ ਧੂੜ ਇਸ਼ਨਾਨ। ਸਿੰਘ ਪ੍ਰੀਤਮ ਹਰਿ ਮਿਹਰਵਾਨ। ਗੁਰਮੁਖ ਸਿੰਘ ਅਭੁਲ ਭੁਲ ਨਾ ਜਾਣ। ਪਾਲ ਸਿੰਘ ਗੁਣ ਨਿਧਾਨ। ਇੰਦਰ ਸਿੰਘ ਜੇਠਾ ਪੁੱਤ ਨੌਜਵਾਨ। ਸੰਤ ਮਨੀ ਸਿੰਘ ਤੇਰਾ ਦਿਸੇ ਸਚ ਨਿਸ਼ਾਨ। ਗੁਰਮੁਖਾਂ ਏਕਾ ਆਇਆ ਹਿੱਸੇ, ਸੋਹਣਾ ਸਿਹਰਾ ਵਿਚ ਜਹਾਨ। ਹੋਰ ਕਿਸੇ ਨਾ ਕਲਜੁਗ ਦਿਸੇ, ਨਿਹਕਲੰਕ ਵਡ ਬਲੀ ਬਲਵਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਜਨ ਭਗਤਾਂ ਦੇਵੇ ਬ੍ਰਹਮ ਗਿਆਨ। ਹਰਿ ਮਾਲਣ ਫੂਲਾਂ ਖਾਰੀ। ਗੁਰਮੁਖਾਂ ਦਰ ਬਣੀ ਭਿਖਾਰੀ। ਲੈ ਕੇ ਆਈ ਘਰ ਸਚ ਸੱਚੀ ਫੁਲਵਾੜੀ। ਦੇਵੇ ਸੱਚਾ ਨਾਮ ਵਰ, ਚਰਨ ਛੁਹਾਈ ਦਾਹੜੀ। ਸ਼ਬਦ ਸਰੂਪੀ ਅਵਾਜ਼ ਲਗਾਏ ਅੱਠੇ ਪਹਿਰ ਦਿਵਸ ਰੈਣ ਫਿਰਦਾ ਰਹੇ ਪਿਛੇ ਅਗਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜਾਮਾ ਧਰ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਗਾਈ ਲੋਕਮਾਤ ਸੱਚੀ ਫੁਲਵਾੜੀ। ਸੱਚੀ ਫੁਲਵਾੜੀ ਮਾਤ ਫੁੱਲੇ। ਪ੍ਰਭ ਅਬਿਨਾਸ਼ੀ ਕਦੇ ਨਾ ਭੁੱਲੇ। ਕਲਜੁਗ ਅੰਤਮ ਅੰਤ ਦਰ ਘਰ ਸੱਚੇ ਸੱਚੀ ਸ਼ਾਹੀ, ਆਪੇ ਪਾਏ ਪੂਰਾ ਮੁੱਲੇ। ਹਰਿ ਸਰਨ ਲਗਾਏ ਦਇਆ ਕਮਾਏ ਵੇਖ ਵਖਾਣੇ ਬੇਗੁਨਾਹੀ, ਜੋਤ ਜਗਾਏ ਕਾਇਆ ਕੁੱਲੇ। ਮਗਰੋਂ ਲਾਹੇ ਜਮ ਕੀ ਫਾਹੀ, ਸ਼ਬਦ ਪੰਘੂੜਾ ਗੁਰ ਦਰ ਘਰ ਸਾਚੇ ਏਕਾ ਝੁੱਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਕਲਜੁਗ ਜੀਵਾਂ ਦਿਸ ਨਾ ਆਇਆ, ਨਰ ਹਰਿ ਹਰਿ ਨਰ ਸਾਚਾ ਕੰਤ ਕੰਤ ਕੰਤੂਲੇ। ਵਰਨ ਅਵਰਨਾ ਵਰ ਵਰਿਆਮ। ਆਦਿ ਮਧ ਹਰਿ ਕਰਨੀ ਕਰ, ਜਗਤ ਮਾਇਆ ਨਾ ਪੱਲੇ ਦਾਮ। ਰਾਹ ਰਹਿਮਾਨ ਮਹਿਬਾਨ ਬੀ ਖੈਰ ਖ਼ੁਦਾਏ ਹਰਿ ਰਘੁਰਾਏ, ਨਾ ਕੋਈ ਕਾਇਆ ਨਾ ਕੋਈ ਚਾਮ। ਚਲੇ ਚਲਾਏ ਆਪਣੇ ਭਾਣੇ, ਤਿੰਨਾਂ ਲੋਆਂ ਇਕ ਸਰਨਾਏ, ਸਚ ਮਸੱਲਾ ਹਰਿ ਬਿਸਰਾਮ। ਮੁਲਾਂ ਕਾਇਆ ਕਾਇਆ ਦੋਆਬਾ। ਨੂਰੀ ਅੱਲਾ ਜੋਤ ਮਹਿਤਾਬਾ। ਇਕ ਇਕੱਲਾ ਸ਼ਾਹ ਨਵਾਬਾ। ਗੁਰਮੁਖ ਮਸਤਕ ਧੂੜੀ ਦੇਵੇ, ਸ਼ਬਦ ਘੋੜੇ ਦੇ ਰਕਾਬਾ। ਜੋਤੀ ਨੂਰਾ ਹਰਿ ਮੌਲਾਨਾ, ਤਿੰਨਾਂ ਲੋਆਂ ਸੱਚਾ ਰਾਣਾ, ਲੋਕਮਾਤੀ ਵਰਤੇ ਭਾਣਾ, ਆਪੇ ਜਾਣੇ ਆਪਣਾ ਆਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਰੇ ਕਾਜ ਦੇਸ ਮਾਝ ਸ਼ਬਦ ਅਵਾਜ਼ ਰੱਖੇ ਲਾਜ, ਜੋਤੀ ਨੂਰ ਹਰਿ ਹਜ਼ੂਰ ਸਰਬ ਕਲਾ ਭਰਪੂਰ, ਨਾ ਕੋਈ ਝਲੇ ਤਾਬਾ। ਤਾਬ ਅਲਾਹੀ ਜਗਤ ਮਲਾਹੀ। ਵੇਖ ਵਖਾਣੇ ਮਾਤ ਸ਼ਾਹੀ। ਕਲ ਅੰਧੇਰੀ ਰਾਤ, ਸ਼ਬਦ ਜੰਜ਼ੀਰੀ ਪਾਈ ਫਾਹੀ। ਜਨ ਭਗਤਾਂ ਦੇਵੇ ਸਚ ਸੁਗਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਜਾਣੇ ਨਾਹੀ। ਆਦਿ ਨੀਲਾ ਚਿੱਟਾ ਲਾਲ ਸੂਹਾ ਪੀਲਾ। ਜੋਤੀ ਨੂਰ ਸ਼ਬਦੀ ਪਵਣੀ ਸ਼ੈਲ ਸ਼ਬੀਲਾ। ਬਵਣੀ ਗਵਣੀ ਮਸਾਣੀ ਪਵਣੀ, ਖਾਣੀ ਬਾਣੀ ਬਾਉਣੀ ਬਵਣੀ, ਧੁਰਦਰਗਾਹੀ ਹਰਿ ਵਕੀਲਾ। ਜਨ ਪੂਰਨ ਕਰੇ ਭਗਤਾਂ ਭਵਨੀ, ਦਰ ਘਰ ਆਪੇ ਵਖਾਣੇ ਜਾਣੇ ਸੁਘੜ ਸਿਆਣੇ ਕਰ ਕਰ ਹੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਰਨ ਛੁਹਾਏ ਸ਼ਬਦ ਲਗਾਏ ਸਾਚਾ ਕੀਲਾ। ਹਰਿ ਭਾਣਾ ਹਰਿ ਭਗਵਾਨ। ਸੁਘੜ ਸਿਆਣਾ ਚਤੁਰ ਸੁਜਾਨ। ਨਾਮ ਨਿਧਾਨਾ ਸਾਚਾ ਰੰਗ ਰਖਾਨਾ, ਹਰਿ ਮੇਲੀ ਮੇਲ ਮਿਲਾਨ। ਜੋਤੀ ਜੋਤ ਸਰੂਪ ਹਰਿ, ਅਸਤਰ ਬਸਤਰ ਸ਼ਸਤਰ ਘੋੜੇ ਤੀਰ ਕਮਾਨ ਨਾ ਕੋਈ ਉਠਾਨ। ਪ੍ਰਭ ਅਬਿਨਾਸ਼ੀ ਕਰਤਾ ਕਾਦਰ। ਗਰੀਬ ਨਿਮਾਣਿਆਂ ਦੇਵੇ ਆਦਰ। ਸਤਿਜੁਗ ਸਾਚਾ ਸਤਿ ਵਰਤਾਏ, ਧਰਤ ਮਾਤ ਤੇਰਾ ਮਾਣ ਰਖਾਏ, ਉਤੇ ਵਿਛਾਏ ਚਿੱਟੀ ਚਾਦਰ। ਗੋਬਿੰਦ ਗੋਬਿੰਦ ਗੋਬਿੰਦਾ ਪ੍ਰਭ ਪੂਰਾ ਬਚਨ ਮਾਤ ਕਰਾਏ, ਕਵਲ ਕਰਾਰੀ ਸ਼ਾਹ ਬਹਾਦਰ। ਨਿਹਕਲੰਕ ਕਲ ਜਾਮਾ ਪਾਏ, ਜੋਤ ਸਰੂਪੀ ਦਿਸ ਨਾ ਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਵਣਜਾਰੇ ਹਰਿ ਚਰਨ ਪਿਆਰੇ, ਕਰੇ ਜਗਤ ਉਜਾਗਰ। ਚਿੱਟਾ ਬਾਣਾ ਤਨ ਗੁਰਦੇਵ। ਸੰਤ ਮਨੀ ਸਿੰਘ ਪੂਰੀ ਸੇਵ। ਮਿਲੇ ਫਲ ਘਰ ਸਾਚੇ ਮੇਵ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਗਾਇਆ ਅਲਖ ਨਿਰੰਜਣ ਅਲਖ ਅਭੇਵ। ਸ਼ਬਦ ਚੋਟ ਜੋਤ ਜਵਾਲਾ। ਆਪੇ ਤੋੜੇ ਕਿਲ੍ਹਾ ਕੋਟ, ਸਦਾ ਸਦਾ ਪ੍ਰਿਤਪਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣੀ ਕਿਰਪਾ ਰਿਹਾ ਕਰ, ਨਿਤ ਨਵਿਤੀ ਸਾਚਾ ਹਿਤੀ, ਦਾਸਨ ਦਾਸ ਸ਼ਾਹ ਸ਼ਾਬਾਸ਼ ਹਾਜਨ ਮੱਕਨ ਬੂਰੇ ਕੱਕਨ, ਸ਼ਾਹ ਅਲਖਨ ਵਰੋਲੇ ਮੱਖਣ। ਅੰਗ ਅੰਗਿਆਰੇ ਜੀਵ ਅੰਧਿਆਰੇ ਸਾਰੇ ਭਖਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰੀ ਲਾਜ ਸੁਣ ਅਵਾਜ਼ ਮਾਤਲੋਕ ਪ੍ਰਭ ਆਇਆ ਰੱਖਣ। ਆਇਆ ਮਾਤ ਜਗਤ ਵਿਚੋਲਾ। ਜੋਤੀ ਨੂਰ ਸ਼ਬਦੀ ਚੋਲਾ। ਸਰਬ ਕਲਾ ਭਰਪੂਰਾ, ਆਪੇ ਰੱਖੇ ਪੜਦਾ ਉਹਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲ ਜਾਮਾ ਪਾਇਆ ਗੁਰ ਸੰਗਤ ਬਣਿਆ ਤੇਰਾ ਗੋਲਾ।