Granth 07 Likhat 080: 29 Assu 2015 Bikarmi Ayudhya Brahm Kund Sarju Nadi kande

੨੯ ਅੱਸੂ ੨੦੧੫ ਬਿਕ੍ਰਮੀ ਅਯੁਧਿਆ ਬ੍ਰਹਮ ਕੁੰਡ ਸਰਜੂ ਨਦੀ ਕੰਢੇ

ਤ੍ਰੈ ਕਾਲ ਦਰਸੀ ਤ੍ਰੈਗੁਣ ਧਾਰ, ਤ੍ਰੈ ਤ੍ਰੈ ਰੂਪ ਸਮਾਈਆ। ਨਿਰਗੁਣ ਜੋਤੀ ਨੂਰ ਅਪਾਰ, ਸ਼ਬਦੀ ਸ਼ਬਦ ਵਡਿਆਈਆ। ਵਿਸ਼ਨੂੰ ਵਿਸ਼ਨ ਕਰ ਅਕਾਰ, ਵਾਸਤਕ ਰੂਪ ਸਮਾਈਆ। ਤ੍ਰੈ ਤ੍ਰੈ ਮਿਲਿਆ ਵਿਚ ਸੰਸਾਰ, ਤ੍ਰੈ ਤ੍ਰੈ ਦੇਸ਼ਾ ਆਪ ਜਣਾਈਆ। ਪਰਮ ਪੁਰਖ ਸਦਾ ਆਦੇਸਾ, ਸਾਂਤਕ ਸਤਿ ਅਖਵਾਈਆ। ਨਿਰਗੁਣ ਰੂਪ ਨਰ ਨਰੇਸ਼ਾ, ਸਹਿਜ ਸਹਿਜ ਸੁਖਦਾਈਆ। ਬ੍ਰਹਮਾ ਭੇਖ ਖੇਲ ਹਮੇਸ਼ਾ, ਆਦਿ ਅੰਤ ਕਰਾਈਆ। ਸਨਕ ਸੰਤ ਦਏ ਗਣੇਸ਼ਾ, ਸਾਖਯਾਤ ਵਡਿਆਈਆ। ਆਪੇ ਕਰੇ ਵੇਸ ਅਨੇਕਾ, ਅਕਲ ਕਲਾ ਅਖਵਾਈਆ। ਆਪੇ ਹੋਏ ਜਗਤ ਬਬੇਕਾ, ਗਿਆਨ ਗੁਰੂ ਆਪ ਅਖਵਾਈਆ। ਆਪ ਆਪਣੀ ਬਣੇ ਰੇਖਾ, ਆਪੇ ਦਏ ਮਟਾਈਆ। ਆਪੇ ਰੂਪ ਧਾਰੇ ਧਾਰੀ ਕੇਸਾ, ਮੁੱਛ ਦਾੜ੍ਹੀ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਇਕ ਗੁਣ ਗਾਈਆ। ਆਦਿ ਨਾ ਅੰਤ ਹਰਿ ਨਿਰੰਕਾਰ, ਤ੍ਰੈ ਤ੍ਰੈ ਵੇਸ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰੂਪ ਅਪਾਰ, ਆਦਿ ਆਦੀ ਮੇਲ ਮਿਲਾਇੰਦਾ। ਨਿਰਗੁਣ ਨਿਰਗੁਣ ਬੰਨੇ ਧਾਰ, ਨਿਰਗੁਣ ਚਲਤ ਚਲਾਇੰਦਾ। ਸ਼ਬਦੀ ਸ਼ਬਦ ਡੰਕ ਅਪਾਰ, ਸ਼ਬਦੀ ਹੁਕਮ ਸੁਣਾਇੰਦਾ। ਤਖ਼ਤ ਤਾਜ ਬੈਠ ਸੁਲਤਾਨ, ਥਿਰ ਘਰ ਵੇਖ ਵਖਾਇੰਦਾ। ਸ਼ਾਹੋ ਭੂਪ ਹਰਿ ਰਾਜ ਰਾਜਾਨ, ਰਾਮ ਰੂਪ ਆਪ ਹੋ ਜਾਇੰਦਾ। ਆਪੇ ਹੋਏ ਮੰਤਰੀ ਪ੍ਰਧਾਨ, ਆਪ ਆਪਣਾ ਮਾਰਗ ਲਾਇੰਦਾ। ਆਪ ਆਪਣਾ ਫੜ ਨਿਸ਼ਾਨ, ਆਪ ਆਪਣੇ ਧਾਮ ਝੁਲਾਇੰਦਾ। ਆਪ ਆਪਣਾ ਹਰਿ ਦਰਬਾਨ, ਆਪ ਆਪਣਾ ਸੀਸ ਝੁਕਾਇੰਦਾ। ਆਪ ਆਪਣਾ ਦਏ ਫ਼ਰਮਾਣ, ਆਪ ਆਪਣਾ ਹੁਕਮ ਸੁਣਾਇੰਦਾ। ਆਪ ਆਪਣਾ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਫੇਰੀ ਪਾਇੰਦਾ। ਆਪ ਆਪਣਾ ਹੋਏ ਜਾਣੀ ਜਾਣ, ਲੋਕਮਾਤ ਡੇਰਾ ਲਾਇੰਦਾ। ਆਪ ਆਪਣਾ ਬਣ ਵੇਦ ਪੁਰਾਨ, ਆਪ ਆਪਣਾ ਖੇਲ ਖਿਲਾਇੰਦਾ। ਆਪ ਆਪਣਾ ਦੇਵੇ ਦਾਨ, ਗੁਰੂ ਗੁਰ ਰੂਪ ਹੋ ਜਾਇੰਦਾ। ਆਪ ਆਪਣਾ ਰੱਖੇ ਮਾਣ, ਸਾਧਾਂ ਸੰਤਾਂ ਇਕ ਧਿਆਨ ਵਖਾਇੰਦਾ। ਆਪ ਆਪਣਾ ਕਰ ਪ੍ਰਧਾਨ, ਆਪ ਆਪਣੀ ਕਲਾ ਚਲਾਇੰਦਾ। ਆਪ ਆਪਣਾ ਵੇਖੇ ਹਾਣੀ ਹਾਣ, ਆਪ ਆਪਣਾ ਆਪ ਪ੍ਰਨਾਇੰਦਾ। ਆਪ ਆਪਣੇ ਬੈਠ ਮਕਾਨ, ਆਪ ਆਪਣਾ ਦਰ ਸੁਹਾਇੰਦਾ। ਆਪ ਆਪਣੀ ਸੁਹਾਏ ਭੂਮਕਾ ਅਸਥਾਨ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਆਦਿ ਪੁਰਖ ਹਰਿ ਮਿਹਰਵਾਨ, ਏਕਾ ਏਕ ਅਖਵਾਇਆ। ਤ੍ਰੈਗੁਣ ਮੇਟੇ ਜਗਤ ਨਿਸ਼ਾਨ, ਤ੍ਰੈ ਤ੍ਰੈ ਸੇਵਾ ਲਾਇਆ। ਤਿੰਨਾਂ ਲੋਕਾਂ ਹੋ ਮਿਹਰਵਾਨ, ਦਾਤਾ ਦਾਨੀ ਝੋਲੀ ਪਾਇਆ। ਰਾਜ ਜੁਗੀਸ਼ਰ ਜਗਤ ਗਿਆਨ, ਨਮੋ ਦੇਵ ਰੂਪ ਸਮਾਇਆ। ਆਦਿ ਸ਼ਕਤ ਖੇਲ ਮਹਾਨ, ਨਾਰੀ ਨਾਰਾ ਰੂਪ ਵਟਾਇਆ। ਨਾ ਕੋਈ fਲੰਗ ਨਾ ਕੋਈ ਨਿਸ਼ਾਨ, ਨਾ ਕੋਈ ਚਿੰਨ ਬਣਾਇਆ। ਆਪੇ ਵਸਿਆ ਸਭ ਤੋਂ ਭਿੰਨ, ਘਟ ਘਟ ਮੇਂ ਡੇਰਾ ਲਾਇਆ। ਆਦਿ ਜੁਗਾਦੀ ਜਾਣੇ ਏਕਾ ਗੁਣ, ਗੁਣੀ ਗਹਿੰਦਾ ਆਪ ਅਖਵਾਇਆ। ਖੇਲ ਕਰਾਏ ਖਿੰਨ ਖਿੰਨ, ਵੇਸ ਅਨੇਕਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾਇਆ। ਆਦਿ ਪੁਰਖ ਹਰਿ ਕਰਤਾਰ, ਤ੍ਰੈ ਤ੍ਰੈ ਰੰਗ ਰੰਗਾਇਆ। ਏਕਾ ਜੋਤੀ ਕਰ ਉਜਿਆਰ, ਨੂਰੋ ਨੂਰ ਸਮਾਇਆ। ਸ਼ਬਦ ਡੰਕਾ ਅਪਰ ਅਪਾਰ, ਬ੍ਰਹਿਮੰਡਾਂ ਖੰਡਾਂ ਰਿਹਾ ਸੁਣਾਇਆ। ਬ੍ਰਹਮ ਰੂਪ ਕਰ ਪਸਾਰ, ਘਟ ਘਟ ਡੇਰਾ ਲਾਇਆ। ਨਿਹਚਲ ਧਾਮ ਅਗੰਮ ਅਪਾਰ, ਦਿਸ ਕਿਸੇ ਨਾ ਆਇਆ। ਧੁਰਦਰਗਾਹੀ ਸਾਚਾ ਲਾੜ, ਘਰ ਬੈਠਾ ਬੰਕ ਸੁਹਾਇਆ। ਹੱਡ ਮਾਸ ਨਾ ਕੋਈ ਨਾੜੀ ਨਾੜ, ਪੰਜ ਤਤ ਨਾ ਕੋਈ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਦਰਸਾਇਆ। ਹਰਿ ਰੂਪ ਅਪਾਰ, ਭੇਵ ਕੋਈ ਨਾ ਪਾਇੰਦਾ। ਤ੍ਰੈ ਤ੍ਰੈ ਖੇਲੇ ਖੇਲ ਅਪਾਰ, ਲੇਖਾ ਲਿਖਤ ਨਾ ਕੋਈ ਲਿਖਾਇੰਦਾ। ਅਕਾਲ ਮੂਰਤ ਨਿਰਗੁਣ ਧਾਰ, ਨਿਰਵੈਰ ਆਪ ਅਖਵਾਇੰਦਾ। ਅਜੂਨੀ ਰਹਿਤ ਸਰਬ ਪਸਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਚਲਤ ਚਲਾਇੰਦਾ। ਕਰਨੇਹਾਰ ਹਰਿ ਸਮਰਥ, ਹਰਿ ਹਰਿ ਆਪ ਅਖਵਾਇਆ। ਆਪੇ ਜਾਣੇ ਆਪਣੀ ਵਥ, ਆਪਣੇ ਘਰ ਟਿਕਾਇਆ। ਆਪੇ ਸ਼ਬਦ ਬਾਣੀ ਅਕੱਥਨਾ ਅਕੱਥ ਕਥ ਕਥਨੀ ਨਾ ਕੋਈ ਲਿਖਾਇਆ। ਆਦਿ ਜੁਗਾਦੀ ਚਲਾਏ ਸਾਚੀ ਗਥ, ਨਾਮ ਨਾਮਾ ਇਕ ਵਖਾਇਆ। ਤ੍ਰੈ ਤ੍ਰੈ ਲੋਕਾਂ ਆਪੇ ਦੇਵੇ ਆਪਣਾ ਰਥ, ਰਥ ਰਥਵਾਹੀ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਕਰੇ ਰੁਸ਼ਨਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਅਚੁੱਤ, ਆਪ ਅਖਵਾਇੰਦਾ। ਆਪ ਸੁਹਾਏ ਆਪਣੀ ਰੁੱਤ, ਤ੍ਰੈਗੁਣ ਵੇਸ ਵਟਾਇੰਦਾ। ਪੰਜ ਤਤ ਸੁਹਾਏ ਕਾਇਆ ਰੁੱਤ, ਘਟ ਘਟ ਡੇਰਾ ਲਾਇੰਦਾ। ਪਾਰਬ੍ਰਹਮ ਬ੍ਰਹਮ ਪਿਆ ਫੁੱਟ, ਆਪਣੀ ਧਾਰ ਰਖਾਇੰਦਾ। ਅੰਮ੍ਰਿਤ ਆਪੇ ਆਪਣਾ ਸੁੱਟ, ਹਰ ਘਟ ਤਾਲ ਭਰਾਇੰਦਾ। ਆਪੇ ਚੜ੍ਹਾਏ ਬੈਠਾ ਚੋਟ, ਘਰ ਘਰ ਵਿਚ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਖਲਾਇੰਦਾ। ਜੁਗ ਜੁਗ ਵੇਸ ਹਰਿ ਨਿਰੰਕਾਰ, ਆਪਣਾ ਆਪ ਕਰਾਇਆ। ਆਪੇ ਲੇਖਾ ਲੇਖ ਅਪਾਰ, ਆਪਣਾ ਬੰਧਨ ਪਾਇਆ। ਨਿਰਗੁਣ ਜੋਤੀ ਕਰ ਉਜਿਆਰ, ਨਿਰਗੁਣ ਡੇਰਾ ਲਾਇਆ। ਸਤਿਜੁਗ ਵੇਖੇ ਵਾਰ ਅਠਾਰ, ਤ੍ਰੇਤਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਸਤਿਜੁਗ ਤੇਰਾ ਸਾਚਾ ਰੰਗ, ਹਰਿ ਸਾਚੇ ਆਪ ਚੜ੍ਹਾਇਆ। ਪਾਰਬ੍ਰਹਮ ਮੰਗੀ ਮੰਗ, ਸੰਤ ਕੁਮਾਰ ਲੇਖ ਲਿਖਾਇਆ। ਏਕਾ ਵੇਖੇ ਹਰਿ ਹਰਿ ਰੰਗ, ਦੂਸਰਾ ਰੰਗ ਨਾ ਕੋਈ ਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪਲੰਘ ਇਕ ਵਿਛਾਇਆ। ਸਤਿ ਰੰਗ ਸੂਤਰ ਧਾਰ, ਹਰਿ ਹਰਿ ਆਪ ਰੂਪ ਵਿਛਾਇਆ। ਬਸਤਰ ਵਿਛੌਣਾ ਅਪਰ ਅਪਾਰ, ਸਤਿ ਸੰਤੋਖ ਵਿਛਾਈਆ। ਸਚ ਸੁੱਚ ਕਰ ਤਿਆਰ, ਤਾਣਾ ਪੇਟਾ ਚਲਾਈਆ। ਲੋਆਂ ਪੁਰੀਆਂ ਵੇਖ ਵਿਚਾਰ, ਆਪਣੀ ਹੱਥੀਂ ਬੰਧਨ ਬੰਧ ਬੰਧਾਈਆ। ਆਪੇ ਬੈਠਾ ਕਰ ਸ਼ਿੰਗਾਰ, ਚੌਦਾਂ ਹੱਟਾਂ ਖੋਲ੍ਹ ਖੁਲ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਵਿਚਾਰ, ਨੇਤਰ ਨੈਣ ਰਹੇ ਉਠਾਈਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਖੋਲ੍ਹੇ ਹੱਥੀਂ ਹਾਰ, ਦਰ ਦਵਾਰੇ ਵੇਖ ਵਿਖਾਈਆ। ਗਣ ਗੰਧਰਬ ਸੁਣ ਰਹੇ ਵਿਚਾਰ, ਪੁਸ਼ਪ ਬਰਖ਼ਾ ਰਹੇ ਲਾਈਆ। ਬ੍ਰਹਮਾ ਭੇਵ ਨਾ ਪਾਏ ਕੋਈ ਵਿਚ ਸੰਸਾਰ, ਲੱਖ ਚੁਰਾਸੀ ਦਿਸ ਨਾ ਆਈਆ। ਸੰਤ ਕੁਮਾਰ ਰਿਹਾ ਪੁਕਾਰ, ਏਕਾ ਧਾਮ ਸੁਹਾਈਆ। ਸਰਜੂ ਕਿਨਾਰਾ ਹਰਿ ਗਿਰਧਾਰ, ਲਹਿੰਦੀ ਦਿਸ਼ਾ ਡੇਰਾ ਲਾਈਆ। ਚੜ੍ਹਦੀ ਕੂਟੇ ਪਾਵੇ ਸਾਰ, ਜੋਤੀ ਜੋਤ ਕਰ ਰੁਸ਼ਨਾਈਆ। ਪੂਤ ਸਪੂਤਾ ਸੁਤ ਦੁਲਾਰ, ਮਾਤ ਪਿਤ ਮਿਲੇ ਵਡਿਆਈਆ। ਰਾਮ ਰੂਪ ਹੋ ਕਰਤਾਰ, ਪੰਜ ਤਤ ਕਰੇ ਕੁੜਮਾਈਆ। ਸ਼ਸਤਰ ਬਸਤਰ ਅਪਰ ਅਪਾਰ, ਤੀਰ ਕਮਾਨ ਇਕ ਉਠਾਈਆ। ਹੰਕਾਰ ਵਿਕਾਰੀ ਕਰੇ ਖਵਾਰ, ਗ਼ਰੀਬ ਨਿਮਾਣੇ ਲਏ ਤਰਾਈਆ। ਰਾਵਣ ਨਿਵਾਰੇ ਗੜ੍ਹ ਲੰਕਾ ਹੰਕਾਰ, ਹਨਵੰਤਾ ਸੰਗ ਪੜ੍ਹਾਈਆ। ਤ੍ਰੈ ਤ੍ਰੈ ਵੇਸ ਕਰ ਕਰ ਜਾਏ ਹਾਰ, ਅੰਤਮ ਆਪਣੀ ਪਤਿ ਗਵਾਈਆ। ਧੰਨ ਧੰਨਵੰਤ ਨਾ ਕੋਇ ਸਹਾਰ, ਜਸ ਦਸਰਥ ਕੋਇ ਨਾ ਗਾਈਆ। ਢਹਿ ਢਹਿ ਪਏ ਮਹੱਲ ਮੁਨਾਰ, ਅਚੱਲ ਅਟੱਲ ਰਹਿਣ ਨਾ ਪਾਈਆ। ਆਪ ਆਪ ਵਹਾਏ ਜਲ ਜਲਧਾਰ, ਜਲਧਾਰਾ ਰੂਪ ਸਮਾਈਆ। ਜੁਗ ਜੁਗ ਵੇਸ ਆਪ ਕਰਤਾਰ, ਆਪ ਆਪਣਾ ਰਿਹਾ ਕਰਾਈਆ। ਤ੍ਰੇਤਾ ਤ੍ਰੀਆ ਵੇਸ ਅਪਾਰ, ਹਰਿ ਸਾਚਾ ਆਪ ਕਰਾਈਆ। ਜੋਤੀ ਜਾਮਾ ਧਰ ਧਰ ਭੇਸ, ਆਪ ਆਪਣਾ ਵੇਸ ਵਟਾਈਆ। ਜਗਤ ਅਯੁਧਿਆ ਲੱਗੀ ਮੇਖ, ਭਗਤ ਨਿਸ਼ਾਨਾ ਦਿਸ ਨਾ ਆਇੰਦਾ। ਕਲਜੁਗ ਅੰਤਮ ਨਾਨਕ ਗੁਰ ਹੋ ਦਰਵੇਸ਼, ਦਰ ਦਵਾਰੇ ਫੇਰੀ ਪਾਇੰਦਾ। ਨੇਤਰ ਖੋਲ੍ਹੇ ਦਸ ਦਸਮੇਸ਼, ਆਪ ਆਪਣਾ ਰਾਹ ਵਖਾਇੰਦਾ। ਪਾਰਬ੍ਰਹਮ ਹਰਿ ਬੇਅੰਤ ਤੇਰੇ ਦਰ ਤੇਰੇ ਘਰ ਕਿਸੇ ਨਾ ਚਲੇ ਕੋਈ ਪੇਸ਼, ਆਦਿ ਅੰਤ ਨਾ ਕੋਈ ਜਣਾਇੰਦਾ। ਲੱਭ ਲੱਭ ਥੱਕੇ ਰਿਖੀ ਕੇਸ, ਗਵਰਧਨ ਧਾਰੀ ਮੁਖ ਛੁਪਾਇੰਦਾ। ਦੋ ਜਹਾਨਾਂ ਨਰ ਨਰੇਸ਼, ਨੇਤਰ ਨੈਣ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮ ਅਗੰਮੀ ਧਾਰ, ਨਾਨਕ ਗੋਬਿੰਦ ਕਰ ਪਿਆਰ, ਅੰਤਰ ਮੰਤਰ ਇਕ ਜਣਾਇੰਦਾ। ਨਾਨਕ ਗੁਰ ਸ਼ਬਦ ਸਲਾਹ, ਹਰਿ ਹਰਿ ਆਪ ਜਣਾਈਆ। ਗੋਬਿੰਦ ਗੁਰ ਬਣ ਮਲਾਹ, ਬੇੜਾ ਲਏ ਉਠਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਅੰਤਮ ਬੰਨੇ ਲਏ ਲਗਾਈਆ। ਅਯੁਧਿਆ ਚਰਨ ਛਹਾਏ ਆਪੇ ਆ, ਨਿਹਕਲੰਕਾ ਨਾਉਂ ਰਖਾਈਆ। ਮੰਦਰ ਅੰਦਰ ਕਰੇ ਖ਼ਾਲੀ ਥਾਂ, ਸਚ ਵਸਤ ਰਹੇ ਨਾ ਰਾਈਆ। ਘਰ ਘਰ ਉਡਦੇ ਦਿਸਣ ਕਾਂ, ਪੰਛੀ ਡਾਰ ਨਾ ਕੋਈ ਵਿਖਾਈਆ। ਜਨ ਭਗਤਾਂ ਬਣੇ ਪਿਤਾ ਮਾਂ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਨਾਨਕ ਗੁਰ ਸ਼ਬਦ ਜੈਕਾਰਾ, ਹਰਿ ਹਰਿ ਆਪ ਸੁਣਾਇੰਦਾ। ਪਾਰਬ੍ਰਹਮ ਤੇਰਾ ਭੇਵ ਨਿਆਰਾ, ਤੇਰਾ ਭੇਵ ਕੋਈ ਨਾ ਪਾਇੰਦਾ। ਜੁਗ ਜੁਗ ਕਰੇ ਖੇਲ ਅਪਾਰਾ, ਆਪ ਆਪਣੀ ਸੇਵ ਕਮਾਇੰਦਾ। ਆਦਿ ਅੰਤ ਇਕ ਅਵਤਾਰਾ, ਸੋ ਪੁਰਖ ਨਿਰੰਜਣ ਨਜ਼ਰੀ ਆਇੰਦਾ। ਏਕਾ ਦਰ ਸੱਚਾ ਦਰਬਾਰਾ, ਘਰ ਸਾਚਾ ਆਪ ਸੁਹਾਇੰਦਾ। ਪ੍ਰਗਟ ਹੋਏ ਵਿਚ ਸੰਸਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਵਜਾਏ ਡੰਕਾ ਅਪਰ ਅਪਾਰਾ, ਸ਼ਾਹ ਸੁਲਤਾਨ ਆਪ ਉਠਾਇੰਦਾ। ਜਗਤ ਨਿਸ਼ਾਨਾ ਬੈਠੇ ਵਿਚ ਸੰਸਾਰਾ, ਆਪਣੀ ਧਾਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਕਿਨਾਰਾ ਇਕ ਵਖਾਇੰਦਾ। ਜਗਤ ਕਿਨਾਰਾ ਕਲਜੁਗ ਘਾਟ, ਹਰਿ ਸਾਚਾ ਵੇਖ ਵਖਾਇੰਦਾ। ਪ੍ਰਗਟ ਹੋ ਨਰ ਅਵਤਾਰ, ਲੋਆਂ ਪੁਰੀਆਂ ਫੇਰਾ ਪਾਇੰਦਾ। ਸਰਬ ਕਲ ਆਪੇ ਸਮਰਥ, ਅਕਲ ਕਲਾ ਹੋ ਜਾਇੰਦਾ। ਸ਼ਬਦ ਚਲਾਏ ਏਕਾ ਰਥ, ਰਥ ਰਥਵਾਹੀ ਆਪ ਦੌੜਾਇੰਦਾ। ਵੇਖ ਵਖਾਏ ਅਠਸਠ, ਤੱਟ ਕਿਨਾਰੇ ਫੋਲ ਫੁਲਾਇੰਦਾ। ਮੰਦਰ ਅੰਦਰ ਵੇਖੇ ਪੂਜਾ ਪਾਠ, ਰਸਨਾ ਜਿਹਵਾ ਕਵਣ ਗੁਣ ਗਾਇੰਦਾ । ਕਵਣ ਜੋਤੀ ਜਗੇ ਲਲਾਟ, ਅੰਧ ਅੰਧੇਰ ਕਵਣ ਮਿਟਾਇੰਦਾ। ਕਵਣ ਕਪਾਟੀ ਬਜ਼ਰ ਗਿਆ ਪਾਟ, ਕਵਣ ਮੁਖ ਭਵਾਇੰਦਾ। ਕਵਣ ਖੁਲ੍ਹੇ ਸਾਚਾ ਹਾਟ, ਕਵਣ ਗੜ੍ਹੀ ਡੇਰਾ ਲਾਇੰਦਾ। ਦਰ ਦਰ ਵੇਖੇ ਖੇਲ ਬਾਜ਼ੀਗਰ ਨਾਟ, ਨੱਟ ਨੱਟੂਆ ਸਵਾਂਗ ਵਰਤਾਇੰਦਾ। ਕੋਇ ਨਾ ਚੜ੍ਹਿਆ ਸਾਚੇ ਘਾਟ, ਜੂਠਾ ਝੂਠਾ ਮਸਤਕ ਨਜ਼ਰੀ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਗਤ ਸਮਗਰੀ ਇਕ ਅਕਗਰੀ ਇਕ ਅਕਾਲਾ ਦੀਨ ਦਿਆਲਾ ਖੇਲੇ ਖੇਲ ਜਗਤ ਨਿਰਾਲਾ, ਆਪ ਆਪਣੀ ਝੋਲੀ ਪਾਇੰਦਾ। ਜਗਤ ਸਮਗਰੀ ਕਰ ਇਕੱਠ, ਚਰਨ ਕਵਲ ਲਗਾਈਆ। ਵੇਖ ਵਖਾਏ ਅਠਸਠ, ਮੰਦਰ ਅੰਦਰ ਫੇਰਾ ਪਾਈਆ। ਭਗਤ ਭਗਵਾਨਾ ਗਿਆ ਤੁਠ, ਭਗਤਨ ਮੇਲ ਮਿਲਾਈਆ। ਕਲਜੁਗ ਗੇੜੀ ਉਲਟੀ ਲੱਠ, ਧਰਤ ਧਵਲ ਵਡਿਆਈਆ। ਅੰਤਮ ਸਭ ਨੇ ਹੋਣਾ ਭੱਠ, ਨਾਲ ਕੋਈ ਨਾ ਜਾਈਆ। ਨਾ ਕੋਈ ਸਹਾਈ ਅਠਸਠ, ਸਿਰ ਹੱਥ ਨਾ ਕੋਈ ਟਿਕਾਈਆ। ਲੇਖਾ ਚੁੱਕੇ ਮੰਦਰ ਮੱਠ, ਪੂਜਸ ਸਿਲਾ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵੱਥ, ਸਾਚਾ ਸਾਚੀ ਝੋਲੀ ਪਾਈਆ। ਮੁੱਕੇ ਝੇੜਾ ਤੱਟ ਕਿਨਾਰ, ਜਗਤ ਵਿਛੋੜਾ ਪਾਇਆ। ਰਾਮ ਰਾਮਾ ਮਿਲਿਆ ਵਿਚ ਕਰਤਾਰ, ਲੋਕਮਾਤ ਨਾ ਫੇਰਾ ਪਾਇਆ। ਕ੍ਰਿਸ਼ਨਾ ਕਾਹਨਾ ਮੀਤ ਮੁਰਾਰ, ਹਰਿ ਰੰਗ ਰੰਗਣ ਵਿਚ ਸਮਾਇਆ। ਗੁਰ ਨਾਨਕ ਲੇਖਾ ਅਪਰ ਅਪਾਰ, ਲਿਖਿਆ ਲੇਖ ਨਾ ਕਿਸੇ ਮਿਟਾਇਆ। ਗੋਬਿੰਦ ਗੁਰ ਵੇਖੇ ਸਾਚੇ ਘਾਟ, ਹਰਿ ਕਾ ਰੂਪ ਨਾ ਕੋਇ ਜਗਤ ਵਖਾਇਆ। ਦੋ ਜਹਾਨਾਂ ਨੇੜੇ ਵਾਟ, ਏਕਾ ਘਰ ਸੁਹਾਇਆ। ਅੰਤਮ ਕਲ ਆਪਣੇ ਤਟ ਆਪੇ ਉਪਜੇ ਆਪਣਾ ਪੜ ਜਾਏ ਪਾਟ, ਦੂਈ ਦਵੈਤੀ ਪਰਦਾ ਪਾਇਆ। ਲਹਿਣਾ ਦੇਣਾ ਚੁਕਾਏ ਅਠਸਠ, ਆਪਣਾ ਭਾਰ ਆਪ ਉਠਾਇਆ। ਗੁਰਸਿਖਾਂ ਜਨ ਭਗਤਾਂ ਹਰਿ ਸੰਤਾਂ ਮੇਲ ਮਿਲਾਏ ਨੱਠ ਨੱਠ, ਏਕਾ ਇਕੀ ਸਾਚੀ ਸਿਖੀ, ਆਪਣੀ ਹੱਥੀ ਲਿਖੀ, ਗੁਰ ਗੋਬਿੰਦ ਜਲ ਧਾਰ ਗਿਆ ਭੇਟ ਚੜ੍ਹਾਇਆ। ਮਾਣ ਗਵਾਏ ਮੁਨੀ ਰਿਖੀ, ਪੰਡਤ ਪਾਂਧੇ ਜਗਤ ਭੇਖੀ, ਚੋਟੀਆਂ ਮੁੰਨਣ ਵੇਖੋ ਵੇਖੀ, ਚੋਟੀ ਚੜ੍ਹ ਦਰਸ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕੀ ਸਿਖਾਂ ਦੇਵੇ ਜੀਆ ਦਾਨ, ਗੁਰ ਗੋਬਿੰਦ ਵੇਖੇ ਮਾਰ ਧਿਆਨ, ਆਪਣੀ ਹੱਥੀਂ ਜੋ ਗਿਆ ਰੁੜ੍ਹਾਇਆ। ਸਾਚਾ ਮਿਲੇ ਧੁਰ ਫ਼ੁਰਮਾਣ, ਪਵਣ ਪਵਣੀ ਸਾਰੇ ਗਾਣ, ਸੁਣੇ ਸੁਣਾਏ ਗੁਣ ਨਿਧਾਨ, ਧਰਮ ਝੁਲਾਏ ਇਕ ਨਿਸ਼ਾਨ, ਆਪ ਆਪਣਾ ਰੰਗ ਰੰਗਾਇਆ। ਅਮਰਾਪਦ ਗੁਰਮੁਖ ਸਾਚੇ ਸਾਰੇ ਗਾਣ, ਜਿਸ ਜਨ ਸਾਚਾ ਸੰਗ ਰਖਾਇਆ। ਆਵਣ ਜਾਵਣ ਛੁੱਟਾ ਵਿਚ ਜਹਾਨ, ਜਗਤ ਸਵਾਂਗ ਗੁਰਸਿਖ ਚਰਨਾਂ ਹੇਠ ਦਬਾਇਆ। ਧੁਰ ਦਰਗਾਹੀ ਮਿਲੇ ਇਕ ਮਕਾਨ, ਨਾਤਾ ਛੁੱਟੇ ਪੀਣ ਖਾਣ, ਕੰਨ ਨਾ ਸੁਣੇ ਕੋਈ ਕਾਨ, ਨੇਤਰ ਨਾ ਲਾਇਨ ਕੋਈ ਧਿਆਨ ਬੁੱਧ ਨਾ ਜਾਣੇ ਕੋਈ ਗਿਆਨ, ਮਨ ਨਾ ਦਿਸੇ ਕੋਈ ਸ਼ੈਤਾਨ, ਬ੍ਰਹਮ ਨਾ ਹੋਏ ਤਨ ਪ੍ਰਧਾਨ, ਪਾਰਬ੍ਰਹਮ ਗੁਰਸਿਖ ਆਪ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਖੰਡ ਖੰਡ ਸਚ ਦਵਾਰ, ਇਕ ਸੁਹਾਇਆ।