੬ ਕੱਤਕ ੨੦੧੫ ਬਿਕ੍ਰਮੀ ਮੁਖਤਿਆਰ ਸਿੰਘ ਦੇ ਘਰ ਕਲਕਤਾ
ਨਿਰਗੁਣ ਜੋਤ ਹਰਿ ਨਿਰੰਕਾਰ, ਆਦਿ ਪੁਰਖ ਅਖਵਾਈਆ। ਇਕ ਇਕੱਲਾ ਏਕੰਕਾਰ, ਅਲੱਖ ਅਲੱਖਣਾ ਨਾਉਂ ਧਰਾਈਆ। ਜੋਤੀ ਨੂਰ ਕਰ ਉਜਿਆਰ, ਜੋਤੀ ਜੋਤ ਕਰੇ ਰੁਸ਼ਨਾਈਆ। ਲੋਆਂ ਪੁਰੀਆਂ ਵੇਖ ਵਿਚਾਰ, ਆਪ ਆਪਣੀ ਬਣਤ ਬਣਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰ ਪਸਾਰ, ਆਪ ਆਪਣਾ ਰੰਗ ਰੰਗਾਈਆ। ਜੁਗ ਜੁਗ ਮਾਤ ਲਏ ਅਵਤਾਰਾ, ਰੂਪ ਅਨੂਪ ਹਰਿ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਆਪ ਅਖਵਾਈਆ। ਆਦਿ ਨਿਰੰਜਣ ਹਰਿ ਕਰਤਾਰ, ਏਕਾ ਅੰਕ ਸਮਾਇਆ। ਖੇਲੇ ਖੇਲ ਅਗੰਮ ਅਪਾਰ, ਵੇਦ ਕਤੇਬ ਭੇਵ ਨਾ ਰਾਇਆ। ਦੋ ਜਹਾਨਾਂ ਪਾਵੇ ਸਾਰ, ਮਾਤ ਪਤਾਲ ਅਕਾਸ਼ ਵੇਖ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪ ਆਪਣੀ ਕਾਰ ਕਰਾਇਆ। ਕਰਨਹਾਰ ਹਰਿ ਸਮਰਥ, ਆਪਣੀ ਕਲ ਵਰਤਾਇੰਦਾ। ਸ੍ਰਿਸ਼ਟ ਸਬਾਈ ਚਲਾਏ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਸ਼ਬਦ ਜਣਾਈ ਅਕੱਥਨਾ ਅਕੱਥ, ਬੋਧ ਅਗਾਧ ਸ਼ਬਦ ਜਣਾਇੰਦਾ। ਲੱਖ ਚੁਰਾਸੀ ਦਏ ਮਥ, ਨਾਮ ਮਧਾਨਾ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸ੍ਰਿਸ਼ਟ ਸਬਾਈ ਵੇਖ ਮਹੱਲਾ, ਜੋਤ ਸਰੂਪੀ ਜੋਤ ਜਗਾਇੰਦਾ। ਨਿਰਮਲ ਜੋਤੀ ਨਿਰੰਕਾਰ, ਏਕਾ ਨੂਰ ਰੁਸ਼ਨਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਲੋਕਮਾਤ ਵੇਖ ਵਖਾਈਆ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਅਪਰ ਅਪਾਰ, ਬ੍ਰਹਿਮੰਡਾਂ ਖੰਡਾਂ ਦਏ ਸੁਣਾਈਆ। ਸੇਵਕ ਸੇਵਾ ਕਰੇ ਅਪਾਰ, ਦਿਵਸ ਰੈਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਆਪ ਅਖਵਾਈਆ। ਪਾਰਬ੍ਰਹਮ ਹਰਿ ਪੁਰਖ ਬਿਧਾਤਾ, ਪਰਮ ਪੁਰਖ ਅਖਵਾਇਆ। ਖੇਲੇ ਖੇਲ ਇਕ ਇਕਾਂਤਾ, ਅਕਲ ਕਲਾ ਅਖਵਾਇਆ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਲੱਖ ਚੁਰਾਸੀ ਬਾਲ ਉਠਾਇਆ। ਉਤਮ ਰੱਖੇ ਆਪਣੀ ਜਾਤਾ, ਵਰਨ ਬਰਨ ਨਾ ਕੋਇ ਰਖਾਇਆ। ਜਿਸ ਜਨ ਦੇਵੇ ਸਾਚੀ ਦਾਤਾ, ਨਾਮ ਪਦਾਰਥ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਸ ਵਟਾਇਆ। ਆਦਿ ਨਿਰੰਜਣ ਹਰਿ ਨਿਰੰਕਾਰਾ, ਨਿਰਗੁਣ ਰੂਪ ਸਮਾਇਆ। ਖੇਲੇ ਖੇਲ ਕਲਜੁਗ ਤੇਰੀ ਅੰਤਮ ਵਾਰਾ, ਜੋਤੀ ਜਾਮਾ ਭੇਖ ਵਟਾਇਆ । ਰੂਪ ਅਲੱਖ ਅਗੰਮ ਅਪਾਰਾ, ਮਾਤ ਪਿਤ ਨਾ ਕਿਸੇ ਜਾਇਆ। ਨਾ ਕੋਈ ਸੱਜਣ ਮੀਤ ਮੁਰਾਰਾ, ਬੰਧਨ ਬੰਧ ਨਾ ਕੋਈ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਆਪਣਾ ਖੇਲ ਖਿਲਾਏ ਹਰਿ ਭਗਵੰਤ, ਹਰਿ ਹਰਿ ਵੱਡੀ ਵਡਿਆਈਆ। ਵੇਖ ਵਖਾਏ ਜੁਗਾ ਜੁਗੰਤ, ਜੁਗ ਜੁਗ ਵਡ ਵਡਿਆਈਆ। ਗੁਰਮੁਖ ਉਠਾਏ ਸਾਚੇ ਸੰਤ, ਆਪ ਆਪਣੀ ਬੂਝ ਬੁਝਾਈਆ। ਮਨਮੁਖਾਂ ਮਾਇਆ ਪਾਏ ਬੇਅੰਤ, ਗੂੜ੍ਹੀ ਨੀਂਦ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੋਕਮਾਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਨੂਰ ਅਕਾਲਾ, ਹਰਿ ਹਰਿ ਆਪ ਅਖਵਾਇਆ। ਦੀਨਾਂ ਬੰਧਪ ਦੀਨ ਦਿਆਲਾ, ਹਰਿ ਸਾਜਣ ਮੇਲ ਮਿਲਾਇਆ। ਆਵਣ ਜਾਵਣ ਤੋੜੇ ਜਗਤ ਜੰਜਾਲਾ, ਲੱਖ ਚੁਰਾਸੀ ਫੰਦ ਕਟਾਇਆ। ਇਕ ਵਖਾਏ ਧਰਮਸਾਲਾ, ਕਾਇਆ ਮੰਦਰ ਇਕ ਸੁਹਾਇਆ। ਦੀਪਕ ਜੋਤੀ ਜਗੇ ਨਿਰਾਲਾ, ਨਾਮ ਬਾਤੀ ਏਕਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿ ਨਾਮਾ ਨਾਉਂ ਵੇਖ ਵਖਾਇਆ।
