੨ ਕੱਤਕ ੨੦੧੫ ਬਿਕ੍ਰਮੀ ਗੁਰਦਵਾਰਾ ਗੁਰੂ ਕਾ ਬਾਗ ਪਟਨਾ ਸਹਿਬ
ਪੁਰਖ ਅਕਾਲ ਅਕਲ ਕਲ ਧਾਰ, ਲੋਕਮਾਤ ਪ੍ਰਵਰਿਓ। ਜੋਤੀ ਨੂਰ ਜਲਵਾ ਜਲਾਲ, ਪਾਰਬ੍ਰਹਮ ਹਰਿ ਕਰਿਓ। ਅਬਿਨਾਸ਼ੀ ਪੁਰਖ ਖੇਲ ਕਮਾਲ, ਰੂਪ ਅਨੂਪ ਸਤਿ ਸਰੂਪ ਧਰਿਓ। ਸ਼ਬਦ ਗੁਰ ਬਣ ਦਲਾਲ, ਆਪ ਆਪਣਾ ਆਪੇ ਵਰਿਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪੇ ਕਰਿਓ। ਅਕਾਲ ਪੁਰਖ ਮੂਰਤ ਅਕਾਲ, ਆਪਣੀ ਕਲ ਵਰਤਾਈਆ। ਆਪਣੀ ਕਰ ਆਪ ਪ੍ਰਿਤਪਾਲ, ਪਰਮ ਪੁਰਖ ਅਖਵਾਈਆ। ਆਪਣੀ ਵੇਖ ਵਸਿਆ ਧਰਮਸਾਲ, ਧਰਮ ਦਵਾਰੇ ਬੈਠਾ ਡੇਰਾ ਲਾਈਆ। ਆਪਣੀ ਕਰਨੀ ਆਪਣੀ ਚਲੇ ਚਾਲ, ਜੁਗ ਜੁਗ ਵੇਸ ਵਟਾਈਆ। ਆਪਣੀ ਜੋਤ ਆਪਣੀ ਜੋਤੀ ਆਪੇ ਬਾਲ, ਆਪ ਕਰੇ ਰੁਸ਼ਨਾਈਆ। ਆਪਣਾ ਵਰਨ ਆਪਣੀ ਗੋਤੀ ਆਪੇ ਪਾਲ, ਆਪ ਆਪਣਾ ਬੰਧ ਬੰਧਾਈਆ। ਆਪਣਾ ਸ਼ਬਦ ਆਪਣੀ ਸੋਟੀ ਆਪ ਸੰਭਾਲ, ਆਪੇ ਲਏ ਉਠਾਈਆ। ਆਪਣੇ ਘਰ ਆਪਣੀ ਜੋਤੀ ਆਪੇ ਬਾਲ, ਆਪ ਕਰੇ ਰੁਸ਼ਨਾਈਆ। ਆਪਣੇ ਘਰ ਆਪਣੀ ਚੋਟੀ ਸ਼ਾਹ ਕੰਗਾਲ, ਆਪੇ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪ ਅਖਵਾਈਆ। ਨਰ ਨਰਾਇਣ ਹਰਿ ਭਗਵਾਨਾ, ਭਗਵਨ ਵੇਸ ਵਟਾਇਆ। ਜੋਤੀ ਸ਼ਬਦੀ ਸਚ ਤਰਾਨਾ, ਦੋ ਜਹਾਨਾਂ ਮੇਲ ਮਿਲਾਇਆ। ਬ੍ਰਹਿਮੰਡ ਖੰਡ ਖੇਲ ਖਿਲਾਣਾ, ਭੇਵ ਅਭੇਦ ਭੇਵ ਛੁਪਾਇਆ। ਲੋਕਮਾਤ ਕਰ ਧਿਆਨਾ, ਆਪ ਆਪਣਾ ਵੇਸ ਵਟਾਇਆ। ਸ਼ਬਦ ਗੁਰ ਵਡ ਬਲਵਾਨਾ, ਗੋਬਿੰਦ ਨਾਉਂ ਰਖਾਇਆ। ਹਰਿ ਮੰਦਰ ਅੰਦਰ ਨਾ ਕੋਈ ਪਚਾਣਾ, ਜਗਤ ਨੇਤਰ ਬੰਦ ਕਰਾਇਆ। ਬਾਲ ਬਾਲਾ ਖੇਲ ਮਹਾਨਾ, ਚਰਨ ਕਵਲ ਛੁਹਾਇਆ। ਤੀਰਥ ਤੱਟ ਘਾਟ ਵਖਾਨਾ, ਘਟ ਘਟ ਡੇਰਾ ਲਾਇਆ। ਬਾਗ ਬਗੀਚਾ ਸਗਲ ਜਹਾਨਾ, ਮਾਲਕ ਮਾਲੀ ਆਪ ਹੋ ਜਾਇਆ। ਲੱਖ ਚੁਰਾਸੀ ਵੇਖੇ ਜਗਤ ਦੁਕਾਨਾ, ਪੰਜ ਤਤ ਬੰਦੀਖ਼ਾਨਾ ਇਕ ਬਣਾਇਆ। ਦੀਪਕ ਜੋਤ ਨਾ ਕੋਈ ਜਗਾਣਾ, ਘਰ ਘਰ ਤੇਲ ਬਾਤੀ ਰਹੇ ਟਿਕਾਇਆ । ਅੰਮ੍ਰਿਤ ਜਲ ਨਾ ਕਿਸੇ ਵਖਾਣਾ, ਜਗਤ ਸਰੋਵਰ ਰਹੇ ਭਰਾਇਆ। ਅਮਰਾਪਦ ਨਾ ਕੋਈ ਪਾਣਾ, ਪੜ੍ਹ ਪੜ੍ਹ ਸੰਤ ਹੋਏ ਹਲਕਾਇਆ। ਅਨਹਦ ਰਾਗ ਨਾ ਸੁਣਿਆ ਸਾਚਾ ਗਾਣਾ, ਜਗਤ ਤਾਲ ਰਹੇ ਵਜਾਇਆ। ਪਾਇਆ ਦਰਸ ਨਾ ਹਰਿ ਭਗਵਾਨਾ, ਗੁਰਦਰ ਮੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਰੂਪ ਧਰ, ਸ਼ਬਦ ਸ਼ਬਦੀ ਜਨਮ ਦਵਾਇਆ। ਸ਼ਬਦ ਗੁਰ ਸ਼ਬਦ ਦਸਮੇਸ਼, ਸ਼ਬਦ ਵੱਜੀ ਵਧਾਈਆ। ਸ਼ਬਦ ਮੁੱਛ ਦਾੜ੍ਹੀ ਸ਼ਬਦ ਕੇਸ, ਸ਼ਬਦ ਬਸਤਰ ਸ਼ਸਤਰ ਚੋਲਾ ਤਨ ਸਜਾਈਆ। ਸ਼ਬਦ ਖੰਡਾ ਰਹੇ ਹਮੇਸ਼, ਸ਼ਬਦ ਗਾਤਰੇ ਆਪ ਲਟਕਾਈਆ। ਸ਼ਬਦ ਕੜਾ ਰਿਹਾ ਵੇਖ, ਸ਼ਬਦ ਕਰਨੀ ਕਿਰਤ ਕਮਾਈਆ। ਸ਼ਬਦ ਕੰਘਾ ਸਚ ਨਰੇਸ਼, ਸੀਸ ਜਗਦੀਸ਼ ਬੈਠਾ ਆਸਣ ਲਾਈਆ। ਸ਼ਬਦ ਕੱਛ ਹੋ ਪ੍ਰਵੇਸ਼, ਧੀਰਜ ਯਤ ਸਤਿ ਧਰਾਈਆ। ਗੁਰ ਗੋਬਿੰਦ ਕਰੇ ਆਦੇਸ਼, ਪੁਰਖ ਅਕਾਲ ਮਨਾਈਆ। ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਨੇਤਰ ਇਕ ਖੁਲ੍ਹਾਈਆ। ਵੇਖ ਵਖਾਏ ਗਣਪਤ ਗਣੇਸ਼, ਸ਼ਿਵ ਸ਼ੰਕਰ ਪੂਜ ਪੁਜਾਈਆ। ਬ੍ਰਹਮਾ ਵਿਸ਼ਨੂੰ ਆਦਿ ਸ਼ਕਤ ਹਮੇਸ਼, ਦਰ ਦਰ ਸੀਸ ਝੁਕਾਈਆ। ਗਵਰਧਨ ਧਾਰ ਰਿਖੀ ਕੇਸ਼, ਜਗਤ ਜੁਗੀਸ਼ਰ ਫੋਲ ਫੁਲਾਈਆ। ਰਾਮ ਰਮਈਆ ਸੰਤ ਸੰਦੇਸ਼, ਸੁਰਤੀ ਸੁਰਤ ਸੁਣਾਈਆ। ਥਿਰ ਘਰ ਬੈਠਾ ਖੇਲੇ ਖੇਲ ਕਰ ਕਰ ਵੇਸ, ਵੇਸ ਅਨੇਕਾ ਆਪ ਕਰਾਈਆ। ਕਲਜੁਗ ਅੰਤਮ ਜੋਤ ਜਗਾਏ ਮਾਝੇ ਦੇਸ, ਸੰਬਲ ਨਗਰ ਡੇਰਾ ਲਾਈਆ। ਪਟ ਪਟਨਾ ਵੇਖੇ ਆਪਣੇ ਨੇਤਰ ਆਪੇ ਪੇਖ, ਘਰ ਮੰਦਰ ਖੋਜ ਖੁਜਾਈਆ। ਲਿਖਣਹਾਰਾ ਸਾਚੇ ਲੇਖ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਉਪਾਈਆ। ਸ਼ਬਦ ਗੁਰ ਹਰਿ ਬਲਵਾਨ, ਏਕਾ ਏਕ ਉਪਾਇੰਦਾ। ਸ਼ਬਦ ਚਿੱਲਾ ਤੀਰ ਕਮਾਨ, ਸ਼ਬਦ ਸ਼ਬਦੀ ਹੱਥ ਉਠਾਇੰਦਾ। ਸ਼ਬਦ ਖੰਡਾ ਸ਼ਬਦ ਮਿਆਨ, ਸ਼ਬਦ ਗਾਤਰੇ ਆਪ ਲਟਕਾਇੰਦਾ। ਸ਼ਬਦ ਭੱਥਾ ਹਰਿ ਮਿਹਰਬਾਨ, ਸ਼ਬਦ ਸ਼ਬਦੀ ਭਾਰ ਉਠਾਇੰਦਾ। ਸ਼ਬਦ ਮਾਰੇ ਇਕ ਨਿਸ਼ਾਨ, ਸ਼ਬਦੀ ਚਿੱਲਾ ਆਪ ਚਲਾਇੰਦਾ। ਸ਼ਬਦ ਸ਼ਬਦੀ ਖੇਲੇ ਦੋ ਜਹਾਨ, ਦੋ ਜਹਾਨਾਂ ਵੇਖ ਵਖਾਇੰਦਾ। ਸ਼ਬਦ ਰਾਜਾ ਸ਼ਬਦ ਰਾਜਾਨ, ਸ਼ਬਦ ਸ਼ਾਹ ਸੁਲਤਾਨ ਅਖਵਾਇੰਦਾ। ਸ਼ਬਦ ਤਖ਼ਤ ਸ਼ਬਦ ਸੁਲਤਾਨ, ਸ਼ਬਦ ਤਾਜ ਸੀਸ ਟਿਕਾਇੰਦਾ। ਸ਼ਬਦ ਦਾਤਾ ਸ਼ਬਦ ਜੀਅ ਸ਼ਬਦ ਦਾਨ, ਸ਼ਬਦ ਸ਼ਬਦੀ ਝੋਲੀ ਪਾਇੰਦਾ। ਸ਼ਬਦ ਗੋਪੀ ਸ਼ਬਦ ਕਾਹਨ, ਸ਼ਬਦ ਮੰਡਲ ਸ਼ਬਦ ਰਾਸ, ਸ਼ਬਦ ਧਾਮ ਸੁਹਾਇੰਦਾ। ਸ਼ਬਦ ਸੀਤਾ ਸ਼ਬਦ ਰਾਮ, ਸ਼ਬਦ ਪੂਜਾ ਦੋ ਜਹਾਨ, ਸ਼ਬਦ ਸ਼ਬਦੀ ਆਪ ਕਰਾਇੰਦਾ। ਸ਼ਬਦ ਬ੍ਰਹਮਾ ਸ਼ਬਦ ਵਿਸ਼ਨੂੰ ਸ਼ਬਦ ਮਹੇਸ਼ ਸ਼ਬਦ ਗਨੇਸ਼, ਸ਼ਬਦ ਸ਼ਬਦੀ ਸੇਵਾ ਲਾਇੰਦਾ। ਸ਼ਬਦ ਪੁਰਖ ਸ਼ਬਦ ਨਰੇਸ਼, ਸ਼ਬਦ ਸ਼ਬਦੀ ਵੇਖ ਵਿਖਾਇੰਦਾ। ਸ਼ਬਦ ਸਤਿ ਸ਼ਬਦ ਅਸਤਿ ਸ਼ਬਦ ਮਨ ਸ਼ਬਦ ਮੱਤ ਸ਼ਬਦ ਨਾਉਂ ਸ਼ਬਦ ਰੱਤ, ਸ਼ਬਦ ਸ਼ਬਦੀ ਇਕ ਬੂੰਦ ਉਪਾਇੰਦਾ। ਸ਼ਬਦ ਤੀਰ ਸ਼ਬਦ ਹੱਥ, ਸ਼ਬਦ ਸ਼ਬਦੀ ਖੇਲ ਸਮਰਥ, ਸ਼ਬਦ ਸ਼ਬਦੀ ਜੋੜ ਜੁੜਾਇੰਦਾ। ਸ਼ਬਦ ਦਵਾਰ ਨੌਂ ਇਕੱਠ, ਸ਼ਬਦ ਸ਼ਬਦੀ ਸਾਚਾ ਹੱਠ, ਸ਼ਬਦ ਸ਼ਬਦੀ ਆਪ ਉਪਾਇੰਦਾ। ਸ਼ਬਦ ਦਵਾਰ ਦਸਮ ਘਰ ਬਾਰ, ਸ਼ਬਦ ਕਿਵਾੜ ਆਪ ਲਗਾਇੰਦਾ। ਸ਼ਬਦ ਜੋਤ ਅਗੰਮ ਅਪਾਰ, ਸ਼ਬਦ ਧੁਨ ਸੱਚੀ ਧੁਨਕਾਰ, ਸ਼ਬਦ ਨਾਦੀ ਨਾਦ ਵਜਾਇੰਦਾ। ਸ਼ਬਦ ਕਵਲ ਸ਼ਬਦ ਪਿਆਰ, ਸ਼ਬਦ ਧਵਲ ਸ਼ਬਦ ਉਸਾਰ, ਸ਼ਬਦ ਆਕਾਸ਼ ਪਰਕਾਸ਼ ਵਿਖਾਇੰਦਾ। ਸ਼ਬਦ ਮਾਇਆ ਸ਼ਬਦ ਛਾਇਆ ਸ਼ਬਦ ਹੋਏ ਰੂਪ ਵਟਾਇਆ, ਸ਼ਬਦ ਤ੍ਰਿਸ਼ਨਾ ਭੁੱਖ ਉਪਾਇੰਦਾ। ਸ਼ਬਦ ਪਿਤਾ ਸ਼ਬਦ ਮਾਇਆ, ਸ਼ਬਦ ਜਨਨੀ ਜਨ ਜਾਇਆ, ਸ਼ਬਦ ਗੋਦੀ ਆਪ ਟਿਕਾਇੰਦਾ। ਸ਼ਬਦ ਦਾਈ ਸ਼ਬਦ ਦਾਇਆ, ਸ਼ਬਦ ਘਰ ਮੰਗਲ ਗਾਇਆ, ਸ਼ਬਦ ਵਧਾਈ ਸ਼ਬਦ ਵਜਾਇੰਦਾ। ਸ਼ਬਦ ਸਗਨ ਸ਼ਬਦ ਮਨਾਇਆ, ਸ਼ਬਦ ਕੰਗਨ ਸ਼ਬਦ ਬਣਾਇਆ, ਸ਼ਬਦ ਰੰਗਣ ਸ਼ਬਦ ਚੜ੍ਹਾਇਆ, ਸ਼ਬਦ ਸ਼ਬਦੀ ਵੇਖ ਵਿਖਾਇੰਦਾ। ਸ਼ਬਦ ਜੋੜਾ ਸ਼ਬਦ ਘੋੜਾ ਸ਼ਬਦ ਗੁਰ ਆਪੇ ਬੌਹੜਾ, ਸ਼ਬਦ ਸ਼ਬਦੀ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇੰਦਾ। ਸ਼ਬਦ ਗੁਰ ਸ਼ਬਦ ਦਾਤਾਰ, ਹਰਿ ਸ਼ਬਦ ਵੱਡੀ ਵਡਿਆਈਆ । ਸ਼ਬਦ ਨਾਮ ਸ਼ਬਦ ਭੰਡਾਰ, ਸ਼ਬਦ ਰਿਹਾ ਵਰਤਾਈਆ। ਸ਼ਬਦ ਬੰਕ ਸ਼ਬਦ ਦਵਾਰ, ਹਰਿ ਸ਼ਬਦ ਰਿਹਾ ਸੁਹਾਈਆ। ਸ਼ਬਦ ਰੂਪ ਸ਼ਬਦ ਕਰਤਾਰ, ਸ਼ਬਦ ਭੂਪ ਸਹਾਈਆ। ਸ਼ਬਦ ਸ਼ਾਹ ਸ਼ਬਦ ਸਿਕਦਾਰ, ਸ਼ਬਦ ਰਾਜ ਕਮਾਈਆ। ਸ਼ਬਦ ਜੋਗ ਸ਼ਬਦ ਭੋਗ ਸ਼ਬਦ ਵਿਹਾਰ, ਹਰਿ ਸ਼ਬਦੀ ਸ਼ਬਦ ਕਮਾਈਆ। ਸ਼ਬਦ ਮੀਤ ਸ਼ਬਦ ਮੁਰਾਰ, ਸ਼ਬਦ ਗੀਤ ਸੁਹਾਗੀ ਗਾਈਆ। ਸ਼ਬਦ ਕੰਤ ਸ਼ਬਦ ਨਾਰ, ਸ਼ਬਦ ਸ਼ਬਦੀ ਸੇਜ ਹੰਢਾਈਆ। ਸ਼ਬਦ ਸੁਤ ਸ਼ਬਦ ਦੁਲਾਰ, ਸ਼ਬਦ ਲਾਲ ਲਾਲਨ ਨਾਉਂ ਰਖਾਈਆ। ਸ਼ਬਦ ਰੁੱਤ ਸ਼ਬਦ ਬਹਾਰ, ਸ਼ਬਦ ਫੁਲ ਫੁਲਵਾੜੀ ਆਪ ਉਗਾਈਆ। ਸ਼ਬਦ ਰੂਪ ਸ਼ਬਦ ਸੰਸਾਰ, ਸ਼ਬਦ ਤ੍ਰੈਗੁਣ ਬਣਤ ਬਣਾਈਆ। ਸ਼ਬਦ ਤਤ ਸ਼ਬਦ ਪਿਆਰ, ਸ਼ਬਦ ਪੰਜ ਤਤ ਅਖਵਾਈਆ। ਸ਼ਬਦ ਬੀਜ ਸ਼ਬਦ ਵਤ, ਹਰਿ ਬੀਜੇ ਸਹਿਜ ਸੁਭਾਈਆ। ਸ਼ਬਦ ਨਾਮ ਸ਼ਬਦ ਲੱਠ, ਹਰਿ ਸਮਰਥ ਆਪ ਅਖਵਾਈਆ । ਸ਼ਬਦ ਮੰਦਰ ਸ਼ਬਦ ਤੀਰਥ ਅਠਸਠ, ਸ਼ਬਦ ਸ਼ਬਦੀ ਵਿਚ ਸਮਾਈਆ। ਸ਼ਬਦ ਗੁਰੂਦਵਾਰ ਸ਼ਬਦ ਵੇਖੇ ਨੱਠ ਨੱਠ, ਸ਼ਬਦ ਸ਼ਬਦੀ ਖਿਚ ਲਗਾਈਆ। ਸ਼ਬਦ ਖੇੜਾ ਸ਼ਬਦ ਭੱਠ, ਸ਼ਬਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦਏ ਵਡਿਆਈਆ। ਸ਼ਬਦ ਗੁਰ ਸ਼ਬਦ ਸ਼ਾਹ, ਹਰਿ ਸਾਚੇ ਆਪ ਉਪਾਇਆ। ਸ਼ਬਦ ਗੁਰ ਸ਼ਬਦ ਮਲਾਹ, ਲੋਕਮਾਤ ਆਪ ਰਖਾਇਆ। ਸ਼ਬਦ ਦਾਤਾ ਸ਼ਬਦ ਬੇਪਰਵਾਹ, ਭੇਵ ਕੋਈ ਨਾ ਪਾਇਆ। ਸ਼ਬਦ ਨਾਉਂ ਨਿਰੰਕਾਰਾ ਆਪ ਰਖਾ, ਵਾਸਦੇਵ ਰੂਪ ਵਟਾਇਆ। ਸ਼ਬਦ ਜੈਕਾਰਾ ਆਪ ਲਗਾ, ਨਿਉਂ ਨਿਉਂ ਸੀਸ ਝੁਕਾਇਆ। ਸ਼ਬਦ ਭੰਡਾਰਾ ਇਕ ਭਰਾ, ਇਸ਼ਟ ਦ੍ਰਿਸ਼ਟ ਇਕ ਵਿਖਾਇਆ। ਸ਼ਬਦ ਵਰਤਾਰਾ ਆਪ ਬਣਾ, ਸ੍ਰਿਸ਼ਟ ਸਬਾਈ ਵੇਖ ਵਿਖਾਇਆ। ਸ਼ਬਦ ਸ਼ਿੰਗਾਰਾ ਆਪ ਕਰਾ, ਲੱਖ ਚੁਰਾਸੀ ਲਏ ਪ੍ਰਨਾਇਆ। ਸ਼ਬਦ ਬ੍ਰਹਮ ਸ਼ਬਦ ਅੰਗ ਕਟਾ, ਸ਼ਬਦ ਸ਼ਬਦੀ ਡੰਕ ਵਜਾਇਆ। ਸ਼ਬਦ ਹੰ ਗਿਆ ਸਮਾ, ਬ੍ਰਹਮ ਹੰ ਇਕ ਕਰਾਇਆ। ਸ਼ਬਦ ਪਾਰਬ੍ਰਹਮ ਸ਼ਬਦ ਉਚ ਅਗੰਮ, ਸ਼ਬਦ ਬੇਅੰਤ ਅਥਾਹ ਨਾਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਕਰੇ ਰੁਸ਼ਨਾਇਆ। ਸ਼ਬਦ ਗੁਰ ਦਾਤਾਰ, ਹਰਿ ਹਰਿ ਰੂਪ ਸਮਾਇੰਦਾ। ਸ਼ਬਦ ਗੁਰ ਹਰਿ ਨਿਰੰਕਾਰ, ਹਰਿ ਹਰਿ ਰੂਪ ਵਟਾਇੰਦਾ। ਸ਼ਬਦ ਗੁਰ ਖੇਲ ਅਪਾਰ, ਹਰਿ ਹਰਿ ਆਪ ਕਰਾਇੰਦਾ। ਸ਼ਬਦ ਗੁਰ ਤੇਜ਼ ਕਟਾਰ, ਹਰਿ ਨਰ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦੀ ਨਾਉਂ ਧਰਾਇੰਦਾ। ਸ਼ਬਦ ਗੁਰ ਵਡ ਬਲਕਾਰ, ਏਕਾ ਏਕੰਕਾਰਿਆ। ਸ਼ਬਦ ਗੁਰ ਖੇਲ ਨਿਆਰ, ਖੇਲੇ ਖੇਲ ਵਿਚ ਸੰਸਾਰਿਆ। ਸ਼ਬਦ ਗੁਰ ਲੈ ਅਵਤਾਰ, ਗੁਰ ਗੋਬਿੰਦ ਵੇਖ ਵਖਾ ਰਿਹਾ। ਸ਼ਬਦ ਗੁਰ ਪਾਵੇ ਸਾਰ, ਬ੍ਰਹਿਮੰਡਾਂ ਖੰਡਾਂ ਫੋਲ ਫੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾ ਲਿਆ। ਵੇਸ ਅਵੱਲਾ ਹਰਿ ਨਿਰੰਕਾਰ, ਸ਼ਬਦੀ ਸ਼ਬਦ ਉਪਾਇਆ । ਜੋਤੀ ਜੋਤ ਜਗੇ ਸੰਸਾਰ, ਵਰਨ ਗੋਤੀ ਨਾ ਕੋਈ ਰਖਾਇਆ। ਮਾਣਕ ਮੋਤੀ ਗੁਰਮੁਖ ਸਾਚੇ ਲਏ ਉਭਾਰ, ਆਪ ਆਪਣੇ ਕੰਠ ਲਗਾਇਆ। ਚੜ੍ਹ ਚੜ੍ਹ ਚੋਟੀ ਪਾਵੇ ਸਾਰ, ਸ਼ਬਦ ਸੋਟੀ ਲਏ ਜਗਾਇਆ। ਕੋਟਨ ਕੋਟੀ ਕਰ ਖਵਾਰ, ਤੇੜ ਲੰਗੋਟੀ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਘਰ ਘਰ, ਹਰਿ ਦਰ ਮੰਦਰ ਅੰਦਰ ਫੇਰਾ ਪਾਇਆ। ਹਰਿ ਨਰਾਇਣ ਪੁਰਖ ਅਬਿਨਾਸ਼, ਜੋਤੀ ਜੋਤ ਜਗਾਈਆ। ਗੋਬਿੰਦ ਵੇਖੇ ਜਗਤ ਤਮਾਸ਼, ਹਰਿ ਸਾਚੇ ਸੇਵਾ ਲਾਈਆ। ਕਲਜੁਗ ਅੰਤਮ ਜਨ ਭਗਤਾਂ ਦੇਵੇ ਇਕ ਧਰਵਾਸ, ਚਰਨ ਕਵਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਸ਼ਬਦ ਗੁਰ ਬਾਲੀ ਬਾਲਾ, ਹਰਿ ਹਰਿ ਆਪ ਉਪਾਇਆ। ਪਾਰਬ੍ਰਹਮ ਬਣ ਮਾਤ ਦਲਾਲਾ, ਸਾਚੀ ਸੇਵ ਕਮਾਇਆ। ਚਰਨ ਰਖਾਏ ਕਾਲ ਮਹਾਂਕਾਲਾ, ਦਿਵਸ ਰੈਣ ਰਹੇ ਸੀਸ ਝੁਕਾਇਆ। ਗੁਰ ਸਿਖਾਂ ਤੋੜੇ ਜਗਤ ਜੰਜਾਲਾ, ਜਗਤ ਜੁਆਰੀ ਏਕਾ ਆਇਆ। ਫਲ ਲਗਾਏ ਕਾਇਆ ਡਾਲਾ, ਬਾਗ ਬਗੀਚਾ ਇਕ ਸੁਹਾਇਆ। ਹਉਮੇ ਹੰਗਤਾ ਤੋੜੇ ਤਾਲਾ, ਤ੍ਰਬੈਣੀ ਨੈਣੀ ਦਰਸ ਸਰ ਸਰੋਵਰ ਇਕ ਨੁਹਾਇਆ। ਹਰਿ ਮੰਦਰ ਅੰਦਰ ਮਾਰੇ ਛਾਲਾਂ, ਗੁਰਮੁਖ ਸਾਚਾ ਹਰਿ ਹਰਿ ਗਾਇਆ। ਸਤਿਗੁਰ ਪੂਰਾ ਆਪੇ ਭਾਲਾ, ਹਠ ਜੋਗ ਨਾ ਕੋਇ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਲਾਇਆ। ਕਲਜੁਗ ਤੇਰੀ ਅੰਤਮ ਵਰ, ਹਰਿ ਹਰਿ ਜੋਤ ਜਗਾਈਆ। ਵੀਹ ਸੌ ਪੰਦਰਾਂ ਕਰ ਪਿਆਰ, ਤੀਰਥ ਤੱਟਾਂ ਵੇਖ ਵਖਾਈਆ। ਮੰਦਰ ਅੰਦਰ ਹੋ ਉਜਿਆਰ, ਅਕਾਲ ਮੂਰਤੀ ਮੂਰਤੀ ਵਿਚ ਸਮਾਈਆ। ਗੰਗਾ ਜਮਨਾ ਸੁਰਸਤੀ ਕਰ ਪਨਿਹਾਰ, ਚਰਨਾਂ ਵਿਚ ਬਹਾਈਆ। ਸ਼ਿਵਦਵਾਲੇ ਮੱਠ ਕਰ ਪਸਾਰ, ਰਘਵੰਸਾ ਜੋਤ ਮਿਲਾਈਆ। ਨਾਨਕ ਗੋਬਿੰਦ ਇਕ ਅਧਾਰ, ਏਕਾ ਰੂਪ ਦਰਸਾਈਆ। ਪੰਡਤ ਕਾਸ਼ੀ ਕਰ ਖਵਾਰ, ਸ੍ਰਿਸ਼ਟ ਸਬਾਈ ਕਰੇ ਹਲਕਾਈਆ। ਪਟਨਾ ਵੇਖ ਸੱਚਾ ਘਰ ਬਾਰ, ਹਰਿ ਮੰਦਰ ਚਰਨ ਛੁਹਾਈਆ। ਪਹਿਲੀ ਕੱਤਕ ਦਿਵਸ ਵਿਚਾਰ, ਆਪਣਾ ਸਗਨ ਮਨਾਈਆ। ਭਰਮੇ ਭੁੱਲਾ ਭਰਮ ਸੰਸਾਰ, ਮਾਇਆ ਪਰਦਾ ਏਕਾ ਪਾਈਆ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣੀ ਦਇਆ ਕਮਾਈਆ। ਫੇਰਾ ਪਾਏ ਦੂਜੀ ਵਾਰ, ਵੀਹ ਸਦ ਇਕੀ ਰੁੱਤ ਸੁਹਾਈਆ। ਜੋਤੀ ਨੂਰ ਹੋਏ ਉਜਿਆਰ, ਸਾਢੇ ਤਿੰਨ ਹੱਥ ਜੀਵ ਜੰਤ ਕੋਈ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਮਾਤ ਧਰ, ਸਾਚੀ ਬਣਤ ਬਣਾਈਆ। ਸ਼ਬਦ ਗੁਰ ਸਚ ਸਲਾਹ, ਹਰਿ ਹਰਿ ਆਪ ਕਰਾਇੰਦਾ। ਧੁਰਦਰਗਾਹੀ ਬਣ ਮਲਾਹ, ਦਰ ਘਰ ਵੇਖ ਵਿਖਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਗੋਦ ਉਠਾਇੰਦਾ। ਨਾ ਕੋਈ ਫਿਰੇ ਫੜ ਫੜ ਬਾਂਹ, ਨਾ ਉਂਗਲੀ ਕੋਈ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਸ਼ਬਦੀ ਭੇਖ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਕਰਮ ਕਮਾਇੰਦਾ।
