੪ ਕੱਤਕ ੨੦੧੫ ਬਿਕ੍ਰਮੀ ਬੋਧ ਅਵਤਾਰ ਦੇ ਮੰਦਰ ਗਯਾ ਸ਼ਹਿਰ
ਅਬਿਨਾਸ਼ ਅਬਿਨਾਸ਼ੀ ਆਦਿ ਜੁਗਾਦਿ, ਨਿਰਗੁਣ ਨੂਰ ਨੁਰਾਨਿਆਂ। ਪ੍ਰਿਥਮੀ ਆਕਾਸ਼ ਖੇਲ ਬ੍ਰਹਿਮਾਦ, ਜੁਗ ਜੁਗ ਵੇਸ ਵਟਾਨਿਆਂ। ਸਰਬ ਘਟ ਵਾਸ ਸ਼ਬਦ ਨਾਦ, ਪੁਰੀਆਂ ਲੋਆਂ ਆਪ ਵਜਾਨਿਆਂ। ਨਾਮ ਵਾਸ ਬੋਧ ਅਗਾਧ, ਅਕਾਲ ਪੁਰਖ ਸ੍ਰੀ ਭਗਵਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਨਿਆਂ। ਪੁਰਖ ਅਬਿਨਾਸ਼ ਹਰਿ ਹਰਿ ਕਰਤਾਰਾ, ਕਰਨਹਾਰ ਅਖਵਾਇੰਦਾ। ਨੂਰੋ ਨੂਰ ਨੂਰ ਜੋਤ ਉਜਿਆਰਾ, ਦੀਪਕ ਦੀਪਕ ਦੀਪਕ ਆਪ ਜਗਾਇੰਦਾ। ਸ਼ਬਦ ਸ਼ਬਦ ਸ਼ਬਦ ਧੁਨਕਾਰਾ, ਅਗੰਮ ਅਗੰਮ ਆਪ ਉਪਾਇੰਦਾ। ਅਲਖ ਅਲਖ ਅਲਖ ਖੇਲ ਨਿਆਰਾ, ਪ੍ਰਤੱਖ ਪ੍ਰਤੱਖ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਬੰਧਾਇੰਦਾ। ਨਿਰੰਕਾਰ ਨਿਰੰਕਾਰ ਨਿਰੰਕਾਰ, ਹਰਿ ਆਪ ਅਖਵਾਇੰਦਾ। ਨਿਰਾਕਾਰ ਨਿਰਾਕਾਰ ਨਿਰਾਕਾਰ, ਨਿਰਗੁਣ ਵੇਸ ਵਟਾਇੰਦਾ। ਨਿਰਾਧਾਰ ਨਿਰਾਧਾਰ ਨਿਰਾਧਾਰ ਭੇਸ ਅਪਾਰ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਨਾਮ ਰਖਾਇੰਦਾ। ਨਾਮ ਸਤਿ ਨਾਮ ਸਤਿ ਨਾਮ ਸਤਿ, ਨਾਮੇ ਨਾਮ ਵਡਿਆਈਆ। ਆਦਿ ਸਤਿ ਆਦਿ ਸਤਿ ਆਦਿ ਸਤਿ, ਸਤਿ ਸਤਿ ਅਖਵਾਈਆ। ਜੁਗਾਦਿ ਸਤਿ ਜੁਗਾਦਿ ਸਤਿ ਜੁਗਾਦਿ ਸਤਿ, ਸਤਿ ਸਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਈਆ। ਕਰਤਾ ਪੁਰਖ ਕਰਤਾ ਪੁਰਖ ਕਰਤਾ ਪੁਰਖ, ਕਰਨਹਾਰਾ ਅਖਵਾਇਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਚਿਖਾ ਨਾ ਕੋਈ ਸਤਾਇਆ। ਆਦਿ ਜੁਗਾਦਿ ਜੁਗ ਜੁਗ ਕਰ ਨਾ ਸਕੇ ਕੋਈ ਪਰਖ, ਪਰਖ ਪ੍ਰੀਖਿਆ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਨਾਉਂ ਧਰ ਹਰਿ ਅਪਾਰ, ਆਪਣਾ ਆਪ ਉਪਾਈਆ। ਜੋਤੀ ਨੂਰ ਕਰ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦੀ ਡੰਕ ਹਰਿ ਅਪਾਰ, ਦੋ ਜਹਾਨਾਂ ਆਪ ਸੁਣਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਸ਼ਾਹ ਅਸਵਾਰ ਆਪ ਹੋ ਜਾਈਆ। ਖੇਲੇ ਖੇਲ ਜਗਤ ਦਵਾਰ, ਲੋਕਮਾਤ ਵੱਜੀ ਵਧਾਈਆ। ਅੰਤਰ ਆਤਮ ਇਕ ਪਿਆਰ, ਬ੍ਰਹਮ ਬ੍ਰਹਮ ਜਣਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਈਆ । ਨਾਉਂ ਧਰ ਹਰਿ ਅਪਾਰ, ਆਪਣਾ ਆਪ ਉਪਾਈਆ। ਜੋਤੀ ਨੂਰ ਕਰ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦੀ ਡੰਕ ਹਰਿ ਅਪਾਰ, ਦੋ ਜਹਾਨਾਂ ਆਪ ਸੁਣਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਸ਼ਾਹ ਅਸਵਾਰ ਆਪ ਹੋ ਜਾਈਆ। ਖੇਲੇ ਖੇਲ ਭਗਤ ਦਵਾਰ, ਲੋਕਮਾਤ ਵੱਜੀ ਵਧਾਈਆ। ਅੰਤਰ ਆਤਮ ਇਕ ਪਿਆਰ, ਬ੍ਰਹਮ ਬ੍ਰਹਮ ਜਣਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਵਾ ਬੱਤੀ ਇਕ ਰਖਾਈਆ। ਦੀਵਾ ਬੱਤੀ ਏਕੰਕਾਰ, ਆਪਣਾ ਆਪ ਉਪਾਇਆ। ਕਮਲਾਪਾਤੀ ਖੇਲ ਅਪਾਰ, ਆਪੇ ਖੇਲ ਖਿਲਾਇਆ। ਉਤਮ ਜ਼ਾਤੀ ਵਿਚ ਸੰਸਾਰ, ਜਨ ਭਗਤਾਂ ਆਪ ਕਰਾਇਆ। ਪਿਤਾ ਮਾਤੀ ਮੀਤ ਮੁਰਾਰ, ਪਰਮ ਪੁਰਖ ਅਖਵਾਇਆ। ਬੂੰਦ ਸਵਾਂਤੀ ਠਾਂਡੀ ਠਾਰ, ਨਿਝਰ ਮੁਖ ਚੁਆਇਆ। ਮਿਟੇ ਰੈਣ ਅੰਧੇਰੀ ਰਾਤੀ, ਪ੍ਰਕਾਸ਼ ਪ੍ਰਕਾਸ਼ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਭੇਖ ਅਵੱਲਾ, ਆਪਣੀ ਧਾਰ ਚਲਾਈਆ। ਥਿਰ ਘਰ ਬੈਠ ਇਕ ਇਕੱਲਾ, ਤ੍ਰੈ ਤ੍ਰੈ ਲੋਕਾਂ ਵੇਖ ਵਖਾਈਆ। ਸਚ ਦਵਾਰਾ ਆਪੇ ਮੱਲਾ, ਲੋਕਮਾਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਚਲਾਈਆ। ਨਾਮ ਚਲੰਤਾ ਹਰਿ ਹਰਿ ਦਾਤਾਰ, ਏਕਾ ਏਕ ਅਖਵਾਇੰਦਾ। ਖੇਲ ਖਲੰਤਾ ਅਪਰ ਅਪਾਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਨਾਮ ਧਰੰਤਾ ਆਪ ਕਰਤਾਰ, ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ। ਕਲਜੁਗ ਤੇਰੀ ਨੀਂਹ ਉਸਾਰ, ਤੇਰਾ ਮਾਰਗ ਲਾਇੰਦਾ। ਧਰਤ ਧਵਲ ਦਏ ਸਹਾਰ, ਏਕਾ ਦਾਨ ਝੋਲੀ ਪਾਇੰਦਾ। ਦੂਸਰ ਵੇਖੇ ਖੇਲ ਮਹਾਨ, ਕਲਜੁਗ ਕੂੜਾ ਵੰਡ ਵੰਡਾਇੰਦਾ। ਧੁਰਦਰਗਾਹੀ ਖੋਲ੍ਹ ਦੁਕਾਨ, ਆਪਣੀ ਭਿਛਿਆ ਆਪੇ ਪਾਇੰਦਾ। ਸਾਚੇ ਮੰਦਰ ਬੈਠ ਮਕਾਨ, ਆਪ ਆਪਣੀ ਦਇਆ ਕਮਾਇੰਦਾ। ਲੇਖਾ ਚੁਕਾਏ ਗੋਪੀ ਕਾਹਨ, ਨਾਮ ਬੰਸਰੀ ਨਾ ਕੋਈ ਵਜਾਇੰਦਾ। ਗੀਤਾ ਪੜ੍ਹ ਪੜ੍ਹ ਸਰਬ ਸੁਨਾਣ, ਹਰਿ ਹਰਿ ਮੇਲ ਨਾ ਕੋਈ ਮਿਲਾਇੰਦਾ। ਪਤਿਤ ਪੁਨੀਤ ਸ੍ਰੀ ਭਗਵਾਨ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਕਲਜੁਗ ਬਾਲਾ ਹੋ ਜਵਾਨ, ਆਪ ਆਪਣਾ ਰੰਗ ਵਟਾਇੰਦਾ। ਜੂਠ ਝੂਠ ਕਰ ਪਰਧਾਨ, ਲੱਖ ਚੁਰਾਸੀ ਨਾਲ ਪ੍ਰਨਾਇੰਦਾ। ਖ਼ਾਲੀ ਦਿਸੇ ਜੀਵ ਨਿਧਾਨ, ਆਤਮ ਬ੍ਰਹਮ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਇੰਦਾ। ਰੂਪ ਅਨੂਪਾ ਹਰਿ ਕਰਤਾਰਾ, ਏਕਾ ਜੋਤ ਜਗਾਈਆ। ਜੁਗ ਜੁਗ ਖੇਲੇ ਖੇਲ ਅਪਾਰਾ, ਖੇਲਣਹਾਰ ਭੇਵ ਨਾ ਰਾਈਆ। ਆਦਿਨ ਅੰਤਾ ਏਕੰਕਾਰਾ, ਅਕਲ ਕਲਾ ਅਖਵਾਈਆ। ਕਲਜੁਗ ਤੇਰਾ ਵੇਖ ਅੰਧਿਆਰਾ, ਆਪ ਆਪਣਾ ਵੇਸ ਵਟਾਈਆ। ਗਿਆਨ ਨਾਮ ਕਰ ਉਜਿਆਰਾ, ਮਨ ਮਤ ਸਮਝਾਈਆ। ਬੁੱਧ ਬਬੇਕ ਏਕਾ ਧਾਰਾ, ਪੰਜ ਤਤ ਵਡਿਆਈਆ। ਸਤਿ ਸਰੂਪੀ ਖੇਲ ਨਿਆਰਾ, ਸਤਿ ਸਤਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਿਧ ਰਖਾਈਆ। ਬੁੱਧੀ ਬਲ ਹਰਿ ਨਿਰੰਕਾਰ, ਏਕਾ ਏਕ ਕਰਾਇਆ। ਦੀਵਾ ਦੀਵਾ ਕਰ ਉਜਿਆਰ, ਬਾਤੀ ਬਾਤੀ ਮੇਲ ਮਿਲਾਇਆ। ਦਿਵਸ ਰੈਣ ਪ੍ਰਭਾਤੀ ਕਰ ਪਿਆਰ, ਏਕਾ ਰੰਗ ਰੰਗਾਇਆ। ਡੂੰਘੀ ਘਾਟੀ ਕਾਇਆ ਗਾਰ, ਉਚੇ ਟਿੱਲੇ ਫੜ ਬਹਾਇਆ। ਮਾਰੇ ਝਾਤੀ ਨਿਰਗੁਣ ਧਾਰ, ਆਤਮ ਤਾਕੀ ਆਪ ਖੁਲ੍ਹਾਇਆ। ਕਲਜੁਗ ਸਾਕੀ ਬਣ ਸੰਸਾਰ, ਨਾਮ ਪਿਆਲਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤਤ ਕਰੇ ਰੁਸ਼ਨਾਇਆ। ਪੰਜ ਤਤ ਬਾਲੀ ਬਾਲ, ਬੰਧਨ ਬੰਧ ਬੰਧਾਇੰਦਾ। ਖੇਲੇ ਖੇਲ ਗੁਰ ਗੋਪਾਲ, ਚੰਦਨ ਚੰਦ ਚੜ੍ਹਾਇੰਦਾ। ਆਪਣੇ ਫਲ ਲਾਏ ਡਾਲ, ਫਲ ਫੁਲਵਾੜੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਆਪ ਆਪਣੀ ਬੂਝ ਬੁਝਾਇੰਦਾ। ਆਪੇ ਬੂਝੇ ਕਰ ਵਿਚਾਰ, ਆਪਣੇ ਹੱਥ ਰੱਖੇ ਵਡਿਆਈਆ। ਮਾਤ ਪਿਤਾ ਘਰ ਸੁਤ ਦੁਲਾਰ, ਸੇਵਕ ਸੇਵਾ ਰਹੇ ਕਮਾਈਆ। ਸੀਰ ਪਿਆਇਆ ਕਰ ਪਿਆਰ, ਸਾਂਤਕ ਸਤਿ ਨਾ ਕੋਈ ਰਖਾਈਆ। ਤਨ ਕਰਾਇਆ ਜਗਤ ਸ਼ਿੰਗਾਰ, ਨਾਮ ਦੋਸ਼ਾਲਾ ਨਾ ਕੋਈ ਪਹਿਨਾਈਆ। ਨੈਣ ਵਖਾਇਆ ਜਗਤ ਦਰਬਾਰ, ਹਰਿ ਦਵਾਰ ਦਿਸ ਨਾ ਆਇਆ। ਬਾਲ ਅਵਸਥਾ ਹੋਈ ਪਾਰ, ਜਗਤ ਜਵਾਨੀ ਰੂਪ ਵਟਾਇਆ। ਵਿਦਵਾਨੀ ਨਾ ਲਿਖੇ ਕੋਈ ਲਿਖਾਰ, ਹਰਿ ਕਾ ਭੇਵ ਨਾ ਕੋਈ ਜਣਾਇਆ। ਬੁੱਧੀਮਾਨੀ ਭਰ ਭੰਡਾਰ, ਬੋਧ ਗਿਆਨ ਜਣਾਇਆ। ਇਕ ਗਿਆਨੀ ਏਕਾ ਧਾਰ, ਏਕਾ ਰਾਗ ਸੁਣਾਇਆ। ਚੌਦਾਂ ਭੂਮਿਕਾ ਪਾਵੇ ਸਾਰ, ਦਰ ਦਰਵੇਸ਼ਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮਾਰਗ ਲਾਇਆ। ਜਗਤ ਬੁੱਧੀ ਮਾਇਆ ਮੋਹ, ਜਗਤ ਜੰਜਾਲ ਤੁੜਾਇਆ। ਆਪਣੀ ਜੋਤੀ ਆਪੇ ਛੋਹ, ਆਪਣਾ ਮੇਲ ਮਿਲਾਇਆ। ਆਪਣੇ ਮੰਦਰ ਆਪੇ ਅੱਗੇ ਹੋ, ਆਪ ਆਪਣਾ ਰੂਪ ਦਰਸਾਇਆ। ਆਪਣਾ ਅੰਧੇਰੇ ਆਪੇ ਕਰੇ ਲੋ, ਅੰਧ ਅੰਧੇਰ ਆਪ ਮਿਟਾਇਆ। ਆਪਣੀ ਮੈਲ ਆਪੇ ਧੋ, ਆਪ ਆਪਣਾ ਵੇਖ ਵਖਾਇਆ। ਆਪਣਾ ਬੀਜ ਆਪੇ ਬੋ, ਆਪ ਆਪਣਾ ਫਲ ਲਗਾਇਆ। ਹਰਿ ਬਿਨ ਅਵਰ ਨਾ ਜਾਣੇ ਕੋ, ਸ੍ਰਿਸ਼ਟ ਸਬਾਈ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰਸ ਦਿਖਾਇਆ। ਬੁੱਧੀ ਬੁੱਧ ਬਬੇਕ ਇਕ ਕਰਾਈਆ। ਏਕਾ ਨੇਤਰ ਆਪਣੇ ਵੇਖ, ਏਕਾ ਬੂਝ ਬੁਝਾਈਆ। ਏਕਾ ਲਿਖਿਆ ਸੱਚਾ ਲੇਖ, ਵੇਦ ਵਿਆਸਾ ਗਿਆ ਸਮਝਾਈਆ। ਖੇਲੇ ਖੇਲ ਰਿਖੀ ਕੇਸ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਅਲੱਖ ਨਿਰੰਜਣ ਵੇਖੇ ਦਰ ਦਰਵੇਸ਼, ਧਾਮ ਭੂਮਕਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤੀ ਜੋਤ ਜਗਾਈਆ। ਆਪਣੀ ਜੋਤੀ ਜੋਤ ਜਗਾ, ਮੰਤਰ ਨਾਮ ਦ੍ਰਿੜਾਇਆ। ਅੰਧ ਅੰਧੇਰਾ ਜਗਤ ਮਿਟਾ, ਪ੍ਰਕਾਸ਼ ਪ੍ਰਕਾਸ਼ ਸਮਾਇਆ। ਰੂਪ ਅਨੂਪ ਇਕ ਦਰਸਾ, ਨੇਤਰ ਨੈਣਾਂ ਤ੍ਰਿਖਾ ਬੁਝਾਇਆ। ਆਪਣਾ ਹਿੱਸਾ ਆਪ ਵੰਡਾ, ਏਕਾ ਹੁਕਮ ਸੁਣਾਇਆ। ਦਹਿ ਦਿਸ਼ਾ ਫੇਰੀ ਰਿਹਾ ਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲੇਖ ਲਿਖਾਇਆ। ਸ਼ਬਦ ਮੰਤਰ ਨਾਮ ਗਿਆਨਾ, ਧੁਰ ਫ਼ੁਰਮਾਣਾ ਹਰਿ ਜਣਾਈਆ। ਏਕਾ ਅੱਖਰ ਵਡ ਵਿਦਵਾਨਾ, ਜੀਵਾਂ ਜੰਤਾਂ ਰਿਹਾ ਭੁਲਾਈਆ। ਏਕਾ ਤੀਰ ਇਕ ਨਿਸ਼ਾਨਾ, ਕੋਟਨ ਕੋਟ ਘਾਇਲ ਕਰਾਈਆ। ਏਕਾ ਰਾਜ ਇਕ ਰਾਜਾਨਾ, ਸ਼ਾਹ ਸੁਲਤਾਨ ਇਕ ਅਖਵਾਈਆ। ਏਕਾ ਭੂਪ ਇਕ ਮਿਹਰਬਾਨਾ, ਦੀਨਾਂ ਨਾਥ ਇਕ ਹੋ ਜਾਈਆ। ਏਕਾ ਗੋਪੀ ਏਕਾ ਕਾਹਨਾ, ਏਕਾ ਮੰਡਲ ਰਾਸ ਰਚਾਈਆ। ਏਕਾ ਖੇਲੇ ਖੇਲ ਦੋ ਜਹਾਨਾਂ, ਦੋ ਜਹਾਨਾਂ ਫੇਰਾ ਪਾਈਆ। ਏਕਾ ਦਾਤਾ ਗੁਣ ਨਿਧਾਨਾ, ਗੁਣਵੰਤਾ ਨਾਉਂ ਧਰਾਈਆ। ਏਕਾ ਏਕ ਵਿਖਾਏ ਪਦ ਨਿਰਬਾਣਾ, ਪਰਮ ਪੁਰਖ ਇਕ ਅਖਵਾਈਆ। ਏਕਾ ਏਕ ਵਿਖਾਏ ਸਚ ਟਿਕਾਣਾ, ਏਕਾ ਏਕ ਸ਼ਬਦ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗਿਆਨ ਬੋਧ ਵੱਡੀ ਵਡਿਆਈਆ। ਬੋਧ ਗਿਆਨ ਜਗਤ ਜੈਕਾਰਾ, ਹਰਿ ਹਰਿ ਆਪ ਲਗਾਇੰਦਾ। ਨਾਮ ਨਾਮਾ ਬਣ ਵਰਤਾਰਾ, ਨਰ ਨਰਾਇਣ ਵੇਸ ਵਟਾਇੰਦਾ। ਪੰਜ ਤਤ ਕਰ ਉਜਿਆਰਾ, ਧਰਤ ਧਵਲ ਸੁਹਾਇੰਦਾ। ਉਚੇ ਟਿੱਲੇ ਪਰਬਤ ਚੜ੍ਹ, ਜੰਗਲ ਜੂਹਾਂ ਫੇਰੀ ਪਾਇੰਦਾ। ਵਿਸ਼ਨੂ ਵੇਖੇ ਇਕ ਅਖਾੜਾ, ਸ਼ਿਵ ਸ਼ੰਕਰ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਅਖਵਾਇੰਦਾ। ਬ੍ਰਹਮ ਬ੍ਰਹਮ ਕਰ ਉਜਿਆਰ, ਪਾਰਬ੍ਰਹਮ ਵੱਡੀ ਵਡਿਆਈਆ। ਤ੍ਰੈ ਤ੍ਰੈ ਦੇਸਾਂ ਖੇਲ ਕਰਤਾਰ, ਤ੍ਰੈ ਤ੍ਰੈ ਲੋਕਾਂ ਖੇਲ ਨਾ ਰਾਈਆ। ਨਰ ਨਰੇਸ਼ ਸੱਚੀ ਸਰਕਾਰ, ਤਖ਼ਤ ਤਾਜ ਇਕ ਸੁਹਾਈਆ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ, ਜੀਵਾਂ ਜੰਤਾਂ ਹੋਏ ਸਹਾਈਆ। ਬੁੱਧ ਬਬੇਕੀ ਅਪਰ ਅਪਾਰ, ਗਿਆਨ ਗੁਰ ਰਿਹਾ ਸਮਝਾਈਆ। ਸਾਚੀ ਟੇਕ ਹਰਿ ਨਿਰੰਕਾਰ, ਹਰਿ ਬਿਨ ਅਵਰ ਨਾ ਕੋਈ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਿਖਿਆ ਆਪ ਪੜ੍ਹਾਈਆ। ਸਿਖ ਮਤ ਬੁੱਧ ਕਰ ਹਰਿ ਵਿਚਾਰ, ਆਪਣਾ ਆਪ ਦਰਸਾਇਆ। ਮਦਿਰਾ ਮਾਸ ਤਜ ਅਹਾਰ, ਹਰਿ ਹਰਿ ਵਿਚ ਟਿਕਾਇਆ। ਗ਼ਰੀਬ ਨਿਮਾਣੇ ਪਾਵੇ ਸਾਰ, ਅਨਾਥ ਅਨਾਥਾਂ ਮੇਲ ਮਿਲਾਇਆ। ਨਾਮ ਸੁਨੇਹੁੜਾ ਅਪਰ ਅਪਾਰ, ਸਗਲਾ ਸਾਥਾ ਆਪ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਆਦਿ ਖੇਲ ਕਲਜੁਗ ਰੂਪ, ਹਰਿ ਹਰਿ ਹਰਿ ਵਡਿਆਈਆ। ਬੋਧ ਬੋਧਾ ਸਤਿ ਸਰੂਪ, ਸਤਿ ਪੁਰਖ ਭੇਵ ਨਾ ਰਾਈਆ। ਮਿਟੇ ਅੰਧੇਰ ਅੰਧ ਕੂਪ, ਮੇਟੇ ਰੈਣ ਅੰਧੇਰੀ ਛਾਈਆ। ਆਪਣਾ ਪੰਘੂੜਾ ਆਪੇ ਝੂਟ, ਕਰੇ ਦਰਸ ਬੇਪਰਵਾਹੀਆ। ਕਲਜੁਗ ਅੰਤਮ ਚੁੱਕੇ ਲਹਿਣਾ ਦੇਣਾ ਜੂਠ ਝੂਠ, ਵਿਕਾਰ ਹੰਕਾਰ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਆਪੇ ਆਏ ਤੁਠ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਤ੍ਰੈਗੁਣ ਮਾਇਆ ਲਏ ਲੁੱਟ, ਪੰਚ ਵਿਕਾਰਾ ਰਹਿਣ ਨਾ ਪਾਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਏਕਾ ਘੁੱਟ, ਜਗਤ ਤ੍ਰਿਸ਼ਨਾ ਭੁੱਖ ਗਵਾਈਆ। ਹਰਿਜਨ ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਫੰਦ ਕਟਾਈਆ। ਕਲਜੁਗ ਕੂੜ ਕੁੜਿਆਰਾ ਲੋਕਮਾਤ ਦੀ ਗੋਦੀ ਵਿਚੋਂ ਕੱਢੇ ਕੁੱਟ, ਨਾਮ ਖੰਡਾ ਹੱਥ ਉਠਾਈਆ। ਲਹਿਣਾ ਦੇਣਾ ਚੁਕਾਏ ਪੂਜਾ ਪਾਠ, ਪੰਜ ਤਤ ਨਾਮ ਰੱਤ ਇਕ ਸੁਹਾਈਆ। ਸ਼ਬਦੀ ਸ਼ਬਦ ਰਖਾਏ ਸਾਚਾ ਸੁੱਤ, ਲੋਆਂ ਪੁਰੀਆਂ ਆਪ ਵਡਿਆਈਆ। ਆਪੇ ਬਹੇ ਲੱਖ ਚੁਰਾਸੀ ਵਿਚੋਂ ਲੁਕ, ਦਿਸ ਕਿਸੇ ਨਾ ਆਈਆ। ਆਪਣਾ ਆਪ ਆਪਣੀ ਚੁੱਕ ਲਏ ਕੁੱਖ, ਮਾਤ ਪਿਤ ਨਾ ਕੋਈ ਅਖਵਾਈਆ। ਨਾਤਾ ਰੱਖੇ ਮਾਨਸ ਮਾਨੁਖ, ਅੰਦਰ ਵਸੇ ਬੇਪਰਵਾਹੀਆ। ਆਦਿ ਅੰਤ ਨਾ ਹਰਿਆ ਨਾ ਜਾਏ ਸੁੱਕ, ਏਕਾ ਰੰਗ ਰਹੇ, ਹਰਿ ਹਰਿ ਸੱਚਾ ਮਾਹੀਆ। ਗੁਰਸਿਖ ਸੱਜਣ ਮੀਤ ਮੁਰਾਰ ਹਰਿਜਨ ਭਗਤ ਸੁਹੇਲੇ ਆਪਣੀ ਗੋਦੀ ਲਏ ਚੁੱਕ, ਜਗਤ ਗਿਆਨ ਨਾ ਕੋਈ ਵਡਿਆਈਆ। ਆਪਣਾ ਭਾਣਾ ਸਾਚਾ ਰਾਣਾ ਆਪੇ ਵੇਖੇ ਲੋਕਮਾਤ ਨਾ ਜਾਏ ਰੁਕ, ਨਾ ਕੋਈ ਮੇਟ ਮਿਟਾਈਆ। ਮਨਮਤ ਸ੍ਰਿਸ਼ਟ ਸਬਾਈ ਮੁਖ ਪਾਏ ਥੁੱਕ, ਜੋ ਜਨ ਹਰਿ ਹਰਿ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਉਜਲ ਮੁੱਖ, ਜਗਤ ਚਿੰਨ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਗੁਣ ਨਿਰਗੁਣ ਧਾਰ, ਸਰਗੁਣ ਸਰਗੁਣ ਸਰਗੁਣ ਧਾਰ ਕਰ ਪਿਆਰ, ਅੱਧਵਿਚਕਾਰੇ ਬੈਠਾ ਡੇਰਾ ਲਾਈਆ।
