੩ ਕੱਤਕ ੨੦੧੫ ਬਿਕ੍ਰਮੀ ਲਛਮਣ ਸਿੰਘ ਦੇ ਘਰ ਦਾਨਾ ਪੁਰ ਪਟਨਾ
ਹਰਿ ਸੰਗਤ ਹਰਿ ਨਾਮ ਪਿਆਰ, ਫੂਲਣ ਬਰਖ਼ਾ ਲਾਈਆ। ਪਾਰਬ੍ਰਹਮ ਪ੍ਰਭ ਰੂਪ ਕਰਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲਾ ਮੀਤ ਮੁਰਾਰ, ਏਕੰਕਾਰ ਆਪ ਅਖਵਾਈਆ। ਨਿਰਗੁਣ ਖੇਲ ਅਗੰਮ ਅਪਾਰ, ਭੇਵ ਅਭੇਦ ਭੇਵ ਛੁਪਾਈਆ। ਸਰਗੁਣ ਮੇਲਾ ਵਿਚ ਸੰਸਾਰ, ਜੁਗ ਜੁਗ ਵੇਖੇ ਬੇਪਰਵਾਹੀਆ। ਸਾਜਣ ਮੀਤ ਜੋਤ ਅਧਾਰ, ਘਟ ਘਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਈਆ। ਫੂਲਣ ਬਰਖ਼ਾ ਧੁਰ ਦਰਗਾਹ, ਹਰਿ ਹਰਿ ਆਪ ਸੁਹਾਈਆ। ਸ਼ਬਦੀ ਸ਼ਬਦ ਸ਼ਬਦ ਮਲਾਹ, ਗੁਰ ਗੁਰ ਰੂਪ ਵਟਾਈਆ। ਨਾਮ ਅਮੋਲਾ ਸਚ ਸਲਾਹ, ਹਰਿਜਨ ਮਾਤ ਵਡਿਆਈਆ। ਪੁਰਖ ਪੁਰਖੋਤਮ ਬਣ ਮਲਾਹ, ਬੇੜਾ ਰਹੇ ਚਲਾਈਆ। ਜਾਗਰਤ ਜੋਤ ਇਕ ਜਗਾ, ਅੰਦਰ ਮੰਦਰ ਖੋਜ ਖੁਜਾਈਆ। ਅੰਧ ਅੰਧੇਰ ਦਏ ਮਿਟਾ, ਜੋ ਜਨ ਦਰਸ਼ਨ ਪਾਈਆ। ਸੰਞ ਸਵੇਰ ਇਕ ਕਰਾ, ਏਕਾ ਜੋਤ ਕਰੇ ਰੁਸ਼ਨਾਈਆ। ਅਨਹਦ ਸਾਚਾ ਤਾਲ ਵਜਾ, ਧੁਨ ਆਤਮਕ ਨਾਮ ਸੁਣਾਈਆ। ਪੰਚਮ ਸਖੀਆਂ ਮੰਗਲ ਗਾ, ਏਕਾ ਰਾਗ ਅਲਾਈਆ। ਬਜ਼ਰ ਕਪਾਟੀ ਦਏ ਤੁੜਾ, ਦੂਈ ਦਵੈਤੀ ਮੇਟ ਮਿਟਾਈਆ। ਦਸਮ ਦੁਆਰੀ ਆਸਣ ਲਾ, ਸ਼ਬਦ ਸਿੰਘਾਸਣ ਸੇਜ ਵਿਛਾਈਆ। ਆਤਮ ਅੰਤਰ ਮੇਲ ਮਿਲਾ, ਮਾਇਆ ਮਮਤਾ ਮੋਹ ਚੁਕਾਈਆ। ਜਗਤ ਬਸੰਤਰ ਦਏ ਬੁਝਾ, ਤ੍ਰਿਸ਼ਨਾ ਭੁੱਖ ਗਵਾਈਆ। ਗਗਨ ਗਗਨੰਤਰ ਪਾਰ ਕਰਾ, ਗਗਨ ਮੰਡਲ ਇਕ ਵਖਾਈਆ। ਆਤਮ ਅੰਤਰ ਬੇਪਰਵਾਹ, ਹਰਿਜਨ ਹਰਿ ਮੰਦਰ ਬੈਠਾ ਡੇਰਾ ਲਾਈਆ। ਦੇਵਣਹਾਰਾ ਸਾਚਾ ਥਾਂ, ਵਡ ਦਾਤਾ ਬੇਪਰਵਾਹੀਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚੇ ਗੋਦ ਉਠਾਈਆ। ਜਿਉਂ ਨਾਨਕ ਅੰਗਦ ਅੰਗ ਲਿਆ ਲਗਾ, ਅੰਗੀਕਾਰ ਕਰੇ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਮੇਲ ਮਿਲਾਈਆ। ਫੂਲਨ ਬਰਖ਼ਾ ਨਿਝਰ ਧਾਰ, ਹਰਿਜਨ ਵੇਖ ਵਿਖਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਪਾਰਬ੍ਰਹਮ ਅਖਵਾਇੰਦਾ। ਜੋਤੀ ਜੋਤ ਕਰ ਉਜਿਆਰ, ਦਰ ਸਾਚੇ ਤੋਟ ਨਾ ਕੋਈ ਰਖਾਇੰਦਾ। ਆਪੇ ਵਸਿਆ ਸਭ ਤੋਂ ਬਾਹਿਰ, ਹਰ ਘਟ ਆਪੇ ਆਸਣ ਲਾਇੰਦਾ। ਬ੍ਰਹਿਮੰਡ ਖੰਡ ਪਾਵੇ ਸਾਰ, ਉਤਭੁਜ ਸੇਤਜ ਜੇਰਜ ਅੰਡ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖੇ ਸਾਚੇ ਘਰ, ਘਰ ਸਾਚਾ ਵੇਖ ਵਖਾਇੰਦਾ। ਫੂਲਣ ਬਰਖਾ ਹਰਿ ਦਵਾਰ, ਹਰਿਜਨ ਮਾਤ ਲਗਾਈਆ। ਆਪ ਸੁਹਾਏ ਬੰਕ ਦਵਾਰ, ਦਰ ਦਵਾਰ ਖੋਲ੍ਹ ਵਖਾਈਆ। ਗ਼ਰੀਬ ਨਿਵਾਜ਼ਾ ਪਾਵੇ ਸਾਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਅਸਵ ਘੋੜਾ ਤਾਜਾ ਧੁਰਦਰਗਾਹੀ ਹੋ ਅਸਵਾਰ, ਲੋਕਮਾਤ ਵੇਖ ਵਖਾਈਆ। ਲੋਆਂ ਪੁਰੀਆਂ ਫਿਰੇ ਭਾਜਾ, ਬ੍ਰਹਮਾ ਵਿਸ਼ਨੂੰ ਸ਼ਿਵ ਦੇਵਤ ਸੁਰ ਆਪ ਅਲਾਈਆ। ਲੱਖ ਚੁਰਾਸੀ ਰਚਿਆ ਕਾਜਾ, ਨੌਂ ਖੰਡ ਵੱਜੀ ਵਧਾਈਆ। ਸੱਤਾਂ ਦੀਪਾਂ ਏਕਾ ਧਾਰ , ਏਕਾ ਸ਼ਬਦ ਸੁਣਾਈਆ। ਧੁਨ ਅਗੰਮ ਮਾਰੇ ਵਾਜਾ, ਦਿਸ ਕਿਸੇ ਨਾ ਆਈਆ। ਸ਼ਾਹੋ ਭੂਪ ਵਡ ਬਲਵਾਨਾ ਰਾਜਨ ਰਾਜਾ, ਸ਼ਾਹ ਸੁਲਤਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਿਖਾਈਆ। ਫੂਲਣ ਬਰਖ਼ਾ ਉਪਰ ਧਵਲ, ਹਰਿਜਨ ਮਾਤ ਲਗਾਈਆ। ਮੇਲ ਮਿਲਾਵਾ ਸਾਵਲ ਸਵਲ, ਰਾਮ ਰਮਈਆ ਨਜ਼ਰੀ ਆਈਆ। ਉਲਟੀ ਕਰੇ ਨਾਭ ਕਵਲ, ਅੰਮ੍ਰਿਤ ਆਤਮ ਮੁਖ ਚੁਆਈਆ। ਸੁਰਤ ਸਵਾਣੀ ਹੋਏ ਬਵਲ, ਹਰਿ ਸ਼ਬਦੀ ਵੇਖ ਵਖਾਈਆ। ਸ਼ਬਦੀ ਜੋਤੀ ਜਾਏ ਮਵਲ, ਏਕਾ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਮੇਲ ਮਿਲਾਈਆ। ਫੂਲਣ ਬਰਖਾ ਸ਼ਬਦ ਸ਼ਿੰਗਾਰ, ਹਰਿ ਹਰਿ ਆਪ ਕਰਾਇੰਦਾ। ਭਗਤ ਸੁਹੇਲਾ ਮੀਤ ਮੁਰਾਰ, ਜੁਗ ਜੁਗ ਵੇਸ ਵਟਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਸਰਬ ਸੰਸਾਰ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਹਉਮੇ ਹੰਗਤਾ ਤੋੜੇ ਗੜ੍ਹ ਹੰਕਾਰ, ਮਾਇਆ ਮਮਤਾ ਮੋਹ ਚੁਕਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਆਦਿ ਜੁਗਾਦੀ ਦਇਆ ਕਮਾਇੰਦਾ। ਭਗਤ ਵਛਲ ਹਰਿ ਗਿਰਧਾਰ, ਭਗਤ ਭਗਤੀ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਇੰਦਾ। ਹਰਿ ਫੂਲਣ ਬਰਖ਼ਾ ਇੰਦ ਇੰਦ੍ਰਾਸਨ, ਸਾਚੇ ਧਾਮ ਲਗਾਈਆ। ਖੇਲੇ ਖੇਲ ਪ੍ਰਿਥਮੀ ਅਕਾਸ, ਪਾਰਬ੍ਰਹਮ ਵੱਡੀ ਵਡਿਆਈਆ। ਗਣ ਗਧੰਰਬ ਵੇਖ ਤਮਾਸ਼, ਲੋਕਮਾਤ ਵੱਜੀ ਵਧਾਈਆ। ਪ੍ਰਗਟ ਹੋਏ ਸ਼ਾਹੋ ਸ਼ਾਬਾਸ਼, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਲੇਖੇ ਲਾਏ ਰਸਨ ਸਵਾਸ, ਜੋ ਜਨ ਰਸਨਾ ਰਹੇ ਗਾਈਆ। ਲਹਿਣਾ ਦੇਣਾ ਚੁਕਾਏ ਦਸ ਦਸ ਮਾਸ, ਮਾਤ ਗਰਭ ਰਹਿਣ ਨਾ ਪਾਈਆ। ਪੂਰ ਕਰਾਏ ਦਰ ਦਰ ਆਸ, ਆਪ ਆਪਣੀ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਮੇਲਾ ਸਹਿਜ ਸੁਭਾਈਆ। ਪੁਰਖ ਅਕਾਲ ਜੋਤ ਅਕਾਲਣ, ਹਰਿ ਹਰਿ ਆਪ ਉਠਾਇੰਦਾ। ਜਨ ਭਗਤਾਂ ਦੇਵੇ ਨਾਮ ਦਾਨਨ, ਭਗਤ ਭੰਡਾਰਾ ਆਪ ਵਰਤਾਇੰਦਾ। ਸ਼ਬਦੀ ਸ਼ਬਦ ਬਣ ਸਵਾਲਣ, ਏਕਾ ਭਿਛਿਆ ਮੰਗ ਮੰਗਾਇੰਦਾ। ਆਦਿ ਅੰਤ ਕਰੇ ਸਦਾ ਪ੍ਰਿਤਪਾਲਣ, ਪ੍ਰਿਤਪਾਲਕ ਨਾਮ ਧਰਾਇੰਦਾ। ਤੋੜਣਹਾਰਾ ਜਗਤ ਜੰਜਾਲਣ, ਲੱਖ ਚੁਰਾਸੀ ਫੰਦ ਕਟਾਇੰਦਾ। ਦੇਵੇ ਨਾਮ ਸੱਚਾ ਧਨ ਮਾਲਣ, ਧਨ ਧਨਵੰਤਾ, ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਇੰਦਾ। ਫੂਲਣ ਬਰਖ਼ਾ ਹਰਿ ਫੁਲਵਾੜੀ, ਹਰਿ ਹਰਿ ਆਪ ਲਗਾਈਆ। ਆਪੇ ਖੇਲੇ ਖੇਲ ਨਿਆਰੀ, ਜੁਗ ਜੁਗ ਵੇਸ ਵਟਾਈਆ। ਇਕ ਇਕੱਲਾ ਏਕੰਕਾਰੀ, ਰੂਪ ਅਨੂਪ ਸਮਾਈਆ। ਜਲ ਥਲ ਮਹੀਅਲ ਪਾਵੇ ਸਾਰੀ, ਜਲ ਥਲ ਇਕ ਦਰਸਾਈਆ। ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜੀ, ਡੂੰਘੇ ਸਾਗਰ ਫੋਲ ਫੁਲਾਈਆ। ਜਨ ਭਗਤਾਂ ਗੁਰਮੁਖਾਂ ਰੱਖੇ ਲਾਜ, ਚਰਨ ਛੁਹਾਈ ਦਾੜ੍ਹੀ, ਸਿਰ ਆਪਣਾ ਹੱਥ ਟਿਕਾਈਆ। ਆਪੇ ਫਿਰੇ ਪਿੱਛੇ ਅਗਾੜੀ, ਦੋ ਜਹਾਨਾਂ ਪਾਰ ਕਰਾਈਆ। ਕਰਮਾਂ ਫਲ ਪੱਕੇ ਹਾੜੀ, ਧਰਮੀ ਧਰਮ ਇਕ ਜਣਾਈਆ। ਜੋਤ ਜਗਾਏ ਬਹੱਤਰ ਨਾੜੀ, ਦਿਵਸ ਰੈਣ ਕਰੇ ਰੁਸ਼ਨਾਈਆ। ਮਮਤਾ ਤ੍ਰਿਸ਼ਨਾ ਦੇਵੇ ਸਾੜੀ, ਅਗਨੀ ਤਤ ਨਾ ਕੋਈ ਜਲਾਈਆ। ਸਾਚੇ ਮੰਦਰ ਦਸਮ ਦਵਾਰੀ, ਬੈਠਾ ਕੁੰਡਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਖਾਈਆ। ਫੂਲਣ ਬਰਖ਼ਾ ਕੰਤ ਸੁਹਾਗ, ਹਰਿ ਹਰਿ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਨਾਮ ਵੈਰਾਗ, ਆਤਮ ਅੰਤਰ ਇਕ ਜਣਾਇੰਦਾ। ਫੜ ਹੰਸ ਬਣਾਏ ਕਾਗ, ਮਾਣਕ ਮੋਤੀ ਨਾਮ ਚੋਗ ਚੁਗਾਇੰਦਾ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਗਵਾਇੰਦਾ। ਬੰਦ ਕਿਵਾੜੀ ਖੋਲ੍ਹੇ ਤਾਕ, ਬਜ਼ਰ ਕਪਾਟੀ ਤੋੜ ਤੁੜਾਇੰਦਾ। ਲੇਖੇ ਲਾਏ ਤਨ ਖ਼ਾਕ, ਖ਼ਾਕੀ ਖ਼ਾਕ ਸਮਾਇੰਦਾ। ਪੰਜ ਤਤ ਵਿਕਾਰਾ ਨਾ ਹੋਏ ਆਕ, ਨਾਮ ਖੰਡਾ ਇਕ ਚਮਕਾਇੰਦਾ । ਸੱਜਣ ਸੁਹੇਲਾ ਸਾਚਾ ਸਾਕ, ਪਾਰਬ੍ਰਹਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਵੇਖ ਵਿਖਾਇੰਦਾ। ਫੂਲਣ ਬਰਖਾ ਉਚ ਅਥਾਹ, ਹਰਿ ਹਰਿ ਆਪ ਲਗਾਈਆ। ਸ਼ਬਦ ਸਿੰਘਾਸਣ ਸ਼ਬਦ ਬੇਪਰਵਾਹ, ਥਿਰ ਘਰ ਸਾਚਾ ਰਿਹਾ ਸੁਹਾਈਆ। ਜੋਤੀ ਨੂਰ ਇਕ ਕਰਾ, ਨੂਰੋ ਨੂਰ ਡਗਮਗਾਈਆ। ਸ਼ਬਦ ਨਾਦੀ ਆਪ ਸੁਣਾ, ਧੁਨ ਅਨਾਦੀ ਇਕ ਸੁਣਾਈਆ। ਨਿਹਕਰਮੀ ਕਰਮ ਕਮਾ, ਲੋਕਮਾਤ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਏ ਜਗਾਈਆ। ਫੂਲਣ ਰੁੱਤ ਹਰਿ ਬਸੰਤ, ਆਪਣੀ ਆਪ ਲਗਾਈਆ। ਗੁਰਮੁਖ ਮੇਲਾ ਨਾਰੀ ਕੰਤ, ਵਿਛੜ ਕਦੇ ਨਾ ਜਾਈਆ। ਸੁਹੰਜਣੀ ਰੈਣ ਮੇਲ ਮਿਲਾਵਾ ਸਾਚੇ ਸੰਤ, ਘਰ ਸਾਚੇ ਮੰਗਲ ਗਾਈਆ। ਮਨਮੁਖਾਂ ਮਾਇਆ ਪਾਏ ਬੇਅੰਤ, ਜਗਤ ਰੈਣ ਅੰਧੇਰੀ ਛਾਈਆ। ਭਰਮੇ ਭੁੱਲੇ ਜੀਵ ਜੰਤ, ਹਰਿ ਕਾ ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵੱਡੀ ਵਡਿਆਈਆ। ਫੂਲਣ ਬਰਖ਼ਾ ਹਰਿ ਦਾਤਾਰ, ਆਪਣੀ ਆਪ ਲਗਾਇੰਦਾ। ਭਗਤਨ ਮੀਤ ਵਿਚ ਸੰਸਾਰ, ਨਿਤ ਨਵਿਤ ਜੋਤ ਜਗਾਇੰਦਾ। ਵਾਰ ਥਿਤ ਨਾ ਕੋਈ ਵਿਚਾਰ, ਆਦਿ ਜੁਗਾਦੀ ਖੇਲ ਖਿਲਾਇੰਦਾ। ਸ੍ਰਿਸ਼ਟ ਸਬਾਈ ਸਾਚਾ ਪਿਤ, ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਸੁਹਾਇਆ। ਜਗੇ ਜੋਤ ਆਦਿ ਨਿਰੰਜਣਾ, ਨਿਰਭੈ ਰੂਪ ਅਖਵਾਇਆ। ਗੁਰਮੁਖਾਂ ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਗਵਾਇਆ। ਜੋ ਘੜਿਆ ਸੋ ਭੱਜਣਾ, ਥਿਰ ਰਹਿਣ ਨਾ ਪਾਇਆ। ਬਿਨ ਸਤਿਗੁਰ ਪੂਰੇ ਤੇਰਾ ਪਰਦਾ ਕਿਸੇ ਨਾ ਕੱਜਨਾ, ਲੱਖ ਚੁਰਾਸੀ ਦਏ ਕਟਾਇਆ। ਕਾਲ ਨਗਾਰਾ ਸਿਰ ਤੇ ਵੱਜਣਾ, ਧਰਮ ਰਾਏ ਡੌਰੂ ਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੱਜਣ ਵੇਖ ਵਖਾਇਆ। ਸੱਜਣ ਸਾਚਾ ਮੀਤੜਾ, ਮਿਲਿਆ ਮੇਲ ਕਰਤਾਰ। ਕਾਇਆ ਚੋਲੀ ਰੰਗੇ ਚੀਥੜਾ, ਰੰਗਣ ਰੰਗ ਅਪਾਰ। ਦੇਵੇ ਨਾਮ ਸ਼ਬਦ ਅਨਡੀਠੜਾ, ਲੇਖਾ ਲਿਖ ਨਾ ਸਕੇ ਕੋਈ ਵਿਚ ਸੰਸਾਰ। ਆਦਿ ਜੁਗਾਦਿ ਜੁਗ ਜੁਗ ਜਾਣੇ ਆਪਣੀ ਰੀਤੜਾ, ਇਕ ਇਕੱਲਾ ਏਕੰਕਾਰ। ਮੰਦਰ ਮਸਜਿਦ ਵਿਖਾਏ ਦੇਹੁਰਾ ਸਚ ਮਸੀਤੜਾ, ਨੌਂ ਦਵਾਰੇ ਕਰ ਕਰ ਪਾਰ। ਮਿੱਠਾ ਕਰੇ ਕੌੜਾ ਰੀਠੜਾ, ਜਿਸ ਜਨ ਬਖ਼ਸ਼ੇ ਚਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸੱਜਣ ਸੁਹੇਲਾ ਇਕ ਇਕੇਲਾ ਪਾਵੇ ਸਾਰ। ਇਕ ਇਕੱਲਾ ਏਕੰਕਾਰ, ਏਕਾ ਧਾਰ ਚਲਾਈਆ। ਆਦਿ ਨਿਰੰਜਣ ਖੇਲ ਅਪਾਰ, ਜੁਗ ਜੁਗ ਵੇਸ ਵਟਾਈਆ। ਆਦਿ ਨਿਰੰਜਣ ਪੁਰਖ ਗਿਰਧਾਰ, ਅਬਿਨਾਸ਼ੀ ਕਰਤਾ ਨਾਉਂ ਰਖਾਈਆ। ਆਦਿ ਸ਼ਕਤ ਜੋਤ ਉਜਿਆਰ, ਅਨਭਵ ਪ੍ਰਕਾਸ਼ ਕਰਾਈਆ। ਅਗੰਮ ਅਗੰਮੜਾ ਖੇਲ ਅਪਾਰ, ਅਗੰਮੜੀ ਕਾਰ ਕਮਾਈਆ। ਹੱਡ ਮਾਸ ਨਾੜੀ ਚੰਮੜਾ ਪੰਜ ਤਤ ਨਾ ਕੋਈ ਅਕਾਰ, ਮਨ ਮਤ ਬੁੱਧ ਨਾ ਕੋਈ ਰਖਾਈਆ। ਮਹੱਲ ਅਟੱਲ ਉਚ ਮੁਨਾਰ, ਥਿਰ ਘਰ ਬੈਠਾ ਆਸਣ ਲਾਈਆ। ਸ਼ਬਦ ਸ਼ਬਦੀ ਸੁਤ ਦੁਲਾਰ, ਪੂਤ ਸਪੂਤਾ ਏਕਾ ਜਾਈਆ। ਲੋਆਂ ਪੁਰੀਆਂ ਪਾਵੇ ਸਾਰ, ਤ੍ਰੈਗੁਣ ਵੇਖ ਵਖਾਈਆ। ਪੰਜ ਤਤ ਤੋੜ ਹੰਕਾਰ, ਸਾਂਤਕ ਸਤਿ ਵਰਤਾਈਆ। ਜਨ ਭਗਤਾਂ ਦੇਵੇ ਨਾਮ ਅਧਾਰ, ਨਾਮ ਨਾਮਾ ਝੋਲੀ ਪਾਈਆ। ਇਕ ਕਰਾਏ ਵਣਜ ਵਪਾਰ, ਸਚ ਵਸਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਵਰ, ਫੂਲਣ ਬਰਖ਼ਾ ਹਰਿਜਨ ਉਪਰ ਲਾਈਆ। ਗੁਰਮੁਖ ਦਰਸ ਅਪਾਰ, ਹਰਿ ਹਰਿ ਦਵਾਰਿਆ। ਛੁੱਟਿਆ ਸਰਬ ਸੰਸਾਰ, ਪਾਇਆ ਪੁਰਖ ਅਗੰਮ ਅਪਾਰਿਆ। ਸੁਹਾਏ ਘਰ ਸੱਚਾ ਘਰ ਬਾਰ, ਬੰਕ ਦਵਾਰੀ ਪੈਜ ਰਖਾ ਰਿਹਾ। ਨਿਰਗੁਣ ਮੇਲਾ ਵਿਚ ਸੰਸਾਰ, ਸਰਗੁਣ ਚੇਲਾ ਰੂਪ ਵਟਾ ਲਿਆ। ਸੱਜਣ ਸੁਹੇਲਾ ਹਰਿ ਨਿਰੰਕਾਰ, ਇਕ ਇਕੇਲਾ ਫੇਰੀ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾ ਰਿਹਾ। ਗੁਰਮੁਖ ਸਾਜਣ ਸਾਚਾ ਮੀਤ, ਹਰਿ ਦਰ ਮਿਲੀ ਵਡਿਆਈਆ। ਗਾਇਆ ਨਾਮ ਸੁਹਾਗੀ ਗੀਤ, ਮਿਲਿਆ ਦਾਤਾ ਬੇਪਰਵਾਹੀਆ। ਨਾਮ ਨਰਾਇਣ ਵਸਿਆ ਚੀਤ, ਚਿਤਵਿਤ ਠਗੌਰੀ ਨਾ ਪਾਈਆ। ਆਪ ਜਣਾਈ ਆਪਣੀ ਰੀਤ, ਕਾਇਆ ਕਵਰੀ ਫੋਲ ਫੁਲਾਈਆ। ਸਾਚਾ ਦੇਹੁਰਾ ਗੁਰੂਦਵਾਰ ਮੰਦਰ ਮਸੀਤ, ਕਾਇਆ ਮੰਦਰ ਇਕ ਵਖਾਈਆ। ਸ਼ਬਦ ਅਨਾਦੀ ਗਾਏ ਗੀਤ, ਅਨਹਦ ਰਾਗ ਅਲਾਈਆ । ਏਕਾ ਰੰਗ ਰੰਗਾਇਆ ਹਸਤ ਕੀਟ, ਊਚ ਨੀਚ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਨਾਮ ਵਡਿਆਈਆ । ਨਾਮ ਰਤਨ ਰਤਨ ਅਮੋਲ, ਗੁਰਮੁਖ ਝੋਲੀ ਪਾਇੰਦਾ। ਸ਼ਬਦ ਕੰਡੇ ਆਪੇ ਤੋਲ, ਨਾਮ ਬੋਲ ਸੁਣਾਇੰਦਾ। ਚਰਨ ਪ੍ਰੀਤੀ ਜੋ ਜਨ ਰਿਹਾ ਘੋਲ, ਘੋਲੀ ਘੋਲ ਵੇਖ ਵਖਾਇੰਦਾ। ਅਗੰਮ ਅਗੰਮੜਾ ਵਸਿਆ ਕੋਲ, ਦਿਵਸ ਰੈਣ ਦਰਸ ਦਿਖਾਇੰਦਾ। ਆਪਣਾ ਮੰਦਰ ਆਪੇ ਖੋਲ੍ਹ, ਸਵਛ ਸਰੂਪੀ ਨਜ਼ਰੀ ਆਇੰਦਾ। ਆਤਮ ਅੰਤਰ ਰਿਹਾ ਮੌਲ, ਏਕਾ ਦੂਜਾ ਭੌ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਜਣ ਵੇਖ ਵਖਾਇੰਦਾ। ਗੁਰਸਿਖ ਸੱਜਣ ਸਚ ਦਵਾਰ, ਪਾਇਆ ਹਰਿ ਨਿਰੰਕਾਰ। ਏਕਾ ਦੂਜਾ ਭੌ ਨਿਵਾਰ, ਸੋਹੇ ਬੰਕ ਦਵਾਰ। ਨੈਣ ਤੀਜਾ ਇਕ ਉਘਾੜ, ਨਿਰਗੁਣ ਜੋਤ ਕਰੇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਾਏ ਪਾਰ। ਗੁਰਮੁਖ ਸੱਜਣ ਜਗਤ ਮੀਤ, ਹਰਿ ਜੀ ਆਪ ਉਪਜਾਇਆ। ਆਪੇ ਪਰਖਣਹਾਰਾ ਨੀਤ, ਨਿਤ ਨਵਿਤ ਫੇਰਾ ਪਾਇਆ। ਵਸਣਹਾਰਾ ਜਗਤ ਮਸੀਤ, ਦਿਵਸ ਰੈਣ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਨਗਰ ਖੇੜਾ ਵੇਖੇ ਘਰ, ਘਰ ਸਾਚਾ ਇਕ ਸੁਹਾਇਆ। ਲੱਲਾਯ ਲਿਖਤ ਅਪਾਰ, ਲੇਖ ਲਿਖਾਇਆ। ਛੱਛਾਯ ਛੱਲ ਸੰਸਾਰ, ਜਗਤ ਭੁਲਾਇਆ। ਮੰਮਾਯ ਮੋਹ ਪਿਆਰ, ਚਰਨ ਕਵਲ ਚਿਤ ਲਾਇਆ । ਨੰਨਾਯ ਨਿਰਗੁਣ ਰੂਪ ਅਪਾਰ, ਨਰ ਹਰਿ ਸੱਚਾ ਵੇਖ ਵਿਖਾਇਆ। ਸੱਸਾਯ ਸਾਖਯਾਤ ਜੋਤ ਉਜਿਆਰ, ਸਾਂਤਕ ਸਤਿ ਵਰਤਾਇਆ। ਸਿਹਾਰੀ ਟੇਢੀ ਬੰਕ ਦਵਾਰ, ਪਾਰ ਕਿਨਾਰਾ ਦਏ ਕਰਾਇਆ। ਟਿੱਪੀ ਉਪਰ ਡੂੰਘੀ ਗਾਰ, ਆਪ ਆਪਣੀ ਵੇਖ ਵਖਾਇਆ। ਘੱਘਾਯ ਘੋੜਾ ਸ਼ਬਦ ਅਪਾਰ, ਪ੍ਰਭ ਸਾਚੇ ਇਕ ਰਖਾਇਆ। ਜੋਤੀ ਜੋੜਾ ਨਾਮ ਨਿਰੰਕਾਰ, ਦੋ ਜਹਾਨਾਂ ਵੇਖ ਵਿਖਾਇਆ। ਲੋਕਮਾਤ ਆਏ ਦੌੜਾ ਆਪਣੀ ਵਾਰ, ਗੁਰਮੁਖ ਸਾਚੇ ਲਏ ਚੜ੍ਹਾਇਆ। ਲਛਮਣ ਸਿੰਘ ਦਏ ਪਿਆਰ, ਪ੍ਰਭ ਅੰਦਰੇ ਅੰਦਰ ਮੇਲ ਮਿਲਾਇਆ। ਜਗੇ ਜੋਤ ਅਗੰਮ ਅਪਾਰ, ਤੇਲ ਬਾਤੀ ਨਾ ਕੋਇ ਰਖਾਇਆ। ਨਾਮ ਸ਼ਬਦ ਭੰਡਾਰਾ ਭਰੇ ਭੰਡਾਰ, ਚੋਰ ਯਾਰ ਲੁੱਟ ਕੋਈ ਨਾ ਜਾਇਆ। ਦਰਸ ਦਿਖਾਏ ਆਪ ਕਰਤਾਰ, ਨਿਰਗੁਣ ਸਰਗੁਣ ਵੇਸ ਵਟਾਇਆ। ਨਾਨਕ ਗੁਰ ਗੋਬਿੰਦ ਵੇਖੇ ਇਕ ਦਵਾਰ, ਏਕਾ ਸਤਿਗੁਰ ਨਜ਼ਰੀ ਆਇਆ । ਅੰਮ੍ਰਿਤ ਆਤਮ ਬਰਖ਼ੇ ਠੰਡੀ ਠਾਰ, ਨਿਝਰ ਧਾਰਾ ਮੁਖ ਚੁਆਇਆ। ਲੱਖ ਚੁਰਾਸੀ ਉਤਰੇ ਪਾਰ, ਆਵਣ ਜਾਵਣ ਪਤਿਤ ਪਾਵਣ ਗੇੜ ਕਟਾਇਆ। ਇਕ ਵਖਾਏ ਸਚ ਸੱਚਾ ਦਵਾਰ, ਥਿਰ ਘਰ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਗੁਰਮੁਖ ਹਿੱਤ, ਆਦਿ ਜੁਗਾਦਿ ਜੁਗ ਜੁਗ ਵੇਸ ਵਟਾਇਆ। ਸਿੰਘ ਸਿਖ ਗੁਰਮੁਖ ਸੁਜਾਨ, ਹਰਿ ਨਾਮੇ ਹਰਿ ਲਿਵ ਲਾਈਆ। ਆਤਮ ਅੰਤਰ ਇਕ ਧਿਆਨ, ਏਕਾ ਬੂਝ ਬੁਝਾਇਆ। ਪਾਰਬ੍ਰਹਮ ਪ੍ਰਭ ਕਰ ਪਛਾਣ, ਪੂਰਬ ਵੇਖ ਵਿਖਾਈਆ। ਸਾਚਾ ਮੇਲਾ ਗੋਪੀ ਕਾਹਨ, ਸੀਤਾ ਸੁਰਤੀ ਰਿਹਾ ਪ੍ਰਨਾਈਆ। ਚੇਲਾ ਗੁਰ ਦਰ ਦਰਬਾਨ, ਏਕਾ ਧਾਮ ਸੁਹਾਈਆ। ਸਤਿਗੁਰ ਪੂਰਾ ਸਦ ਮਿਹਰਵਾਨ, ਗੁਰਮੁਖਾਂ ਦਏ ਵਡਿਆਈਆ। ਜੀਵਾਂ ਜੰਤਾਂ ਜੀਆ ਦਾਨ, ਏਕੰਕਾਰਾ ਝੋਲੀ ਪਾਈਆ। ਜਗੀ ਜੋਤ ਪੁਰਖ ਸੁਲਤਾਨ, ਦੋ ਜਹਾਨਾਂ ਕਰੇ ਰੁਸ਼ਨਾਈਆ । ਬ੍ਰਹਮਾ ਨੇਤਰ ਖੋਲ੍ਹ ਮਾਰੇ ਧਿਆਨ, ਕਵਣ ਕੂਟ ਹੋਏ ਰੁਸ਼ਨਾਈਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕ ਗਲ ਲਟਕਾਨ, ਆਪ ਆਪਣੀ ਲਏ ਅੰਗੜਾਈਆ। ਵਿਸ਼ਨੂੰ ਖੇਲੇ ਖੇਲ ਮਹਾਨ, ਰੂਪ ਅਨੂਪਾ ਵੇਸ ਵਟਾਈਆ। ਸੁਰਪਤ ਰਾਜਾ ਇੰਦ ਹੋਏ ਹੈਰਾਨ, ਕਰੋੜ ਤੇਤੀਸਾ ਦਏ ਸਾਲਾਹੀਆ। ਖੇਲੇ ਖੇਲ ਸ੍ਰੀ ਭਗਵਾਨ, ਲੋਕਮਾਤ ਵੱਜੀ ਵਧਾਈਆ। ਨੌਂ ਸਤ ਹੋ ਪਰਧਾਨ, ਧਰਤ ਧਵਲ ਸੁਹਾਈਆ। ਖੇਲੇ ਖੇਲ ਦੋ ਜਹਾਨ, ਆਪ ਆਪਣੀ ਰਚਨ ਰਚਾਈਆ। ਸਾਢੇ ਤਿੰਨ ਹੱਥ ਵੇਖ ਇਕ ਮਕਾਨ, ਸੰਬਲ ਨਗਰੀ ਆਸਣ ਲਾਈਆ। ਜੋਧਾ ਸੂਰਬੀਰ ਨੌਜਵਾਨ, ਪੂਤ ਸਪੂਤਾ ਬ੍ਰਹਮਣ ਗੌੜਾ ਨਾਉਂ ਰਖਾਈਆ। ਉਚੇ ਟਿੱਲੇ ਪਰਬਤ ਵੇਖੇ ਮਾਰ ਧਿਆਨ, ਬਜ਼ਰ ਕਪਾਟੀ ਸਿਲਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਨੂਰੀ ਅੱਲਾ, ਰਾਮ ਰਹੀਮ ਅਖਵਾਇਆ। ਪਰਵਰਦਿਗਾਰ ਇਕ ਇਕੱਲਾ, ਏਕਾ ਰਚਨ ਰਚਾਇਆ। ਖੇਲੇ ਖੇਲ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੇਰਾ ਲਾਇਆ। ਲੱਖ ਚੁਰਾਸੀ ਦੂਈ ਦਵੈਤੀ ਮੇਟੇ ਸਲਾ, ਆਪ ਆਪਣਾ ਕਰਮ ਕਮਾਇਆ। ਪੰਜ ਤਤ ਵਿਕਾਰਾ ਮਾਰੇ ਹੱਲਾ, ਨੌਂ ਦਰ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਅਛਲ ਅਛੱਲਾ, ਭੇਵ ਕੋਈ ਨਾ ਪਾਇਆ। ਗੁਰਮੁਖ ਸਾਚਾ ਸੋਹੇ ਬੰਕ, ਪਾਇਆ ਪੁਰਖ ਅਥਾਹ। ਲੇਖਾ ਚੁੱਕੇ ਰਾਓ ਰੰਕ, ਨਾ ਕੋਈ ਦਿਸੇ ਰਾਜ ਰਾਜਾਨ ਸ਼ਾਹ। ਨਾਮ ਵੱਜੇ ਸਾਚਾ ਡੰਕ, ਆਪ ਸੁਹਾਏ ਥਾਉਂ ਥਾਂ। ਖੇਲੇ ਖੇਲ ਵਾਸੀ ਪੁਰੀ ਘਨਕ, ਨਿਹਕਲੰਕਾ ਨਾਉਂ ਰਖਾ। ਗੁਰਮੁਖ ਉਠਾਏ ਜਿਉਂ ਜਨ ਜਨਕ, ਆਪ ਆਪਣੀ ਪਕੜੇ ਬਾਂਹ। ਸ਼ਬਦ ਸ਼ਬਦੀ ਲਾਏ ਤਨਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਦੇਵੇ ਠੰਡੀ ਛਾਂ। ਸਿਰ ਹੱਥ ਸਮਰਥ, ਗੁਰਸਿਖ ਆਪ ਰਖਾਇਆ। ਦੇਵੇ ਨਾਮ ਸਾਚੀ ਵੱਥ, ਅੰਦਰ ਮੰਦਰ ਇਕ ਭਰਾਇਆ। ਕਾਇਆ ਚਲਾਏ ਜਗਤ ਰਥ, ਰਥ ਰਥਵਾਹੀ ਨਾਮ ਧਰਾਇਆ। ਬੋਧ ਅਗਾਧ ਅਗਾਧ ਜਣਾਈ ਅਕੱਥ, ਕਥਨੀ ਕਥ ਨਾ ਸਕੇ ਰਾਇਆ। ਸਗਲ ਵਿਸੂਰੇ ਜਾਇਣ ਲੱਥ, ਨੇਤਰ ਨੈਣ ਜਿਸ ਜਨ ਦਰਸ਼ਨ ਪਾਇਆ। ਲਹਿਣਾ ਦੇਣਾ ਚੁੱਕੇ ਸਾਢੇ ਤਿੰਨ ਹੱਥ, ਰਵਦਾਸ ਚੁਮਾਰੇ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਤੀਰਥ ਤੱਟ ਅਠਸਠ, ਅੰਮ੍ਰਿਤ ਆਤਮ ਸੁਹਾਇਆ । ਅੰਮ੍ਰਿਤ ਆਤਮ ਸਾਚਾ ਤਾਲ, ਗੁਰ ਗੁਰ ਆਪ ਭਰਾਇੰਦਾ। ਗੁਰਮੁਖ ਸਾਚਾ ਮਾਰੇ ਛਾਲ, ਦੁਰਮਤ ਮੈਲ ਗਵਾਇੰਦਾ। ਆਪ ਬਣਾਏ ਅਨਮੁਲੜਾ ਲਾਲ, ਗਤ ਮਿਤ ਨਾ ਕੋਈ ਜਣਾਇੰਦਾ। ਚੌਦਾਂ ਲੋਕ ਬਣ ਦਲਾਲ, ਚੌਦਾਂ ਤਬਕਾਂ ਫੇਰੀ ਪਾਇੰਦਾ। ਖੇਲੇ ਖੇਲ ਹੱਕ ਹਲਾਲ, ਹੱਕ ਹਕੀਕਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਗੁਰਸਿਖ ਸੱਜਣ ਮੀਤ ਮੁਰਾਰ ਕਰ ਪਿਆਰ, ਦਰਸ ਦਰਸ ਸੇਵਕ ਸੇਵਾ ਲੇਖੇ ਲਾਇੰਦਾ।
