੨੧ ਕੱਤਕ ੨੦੧੫ ਬਿਕ੍ਰਮੀ ਟੋਪਨ ਰਾਮ ਦੇ ਘਰ ਕਿਰਕੀ ਪੂਨਾ
ਸੰਗਮ ਤੀਰਥ ਤੱਟ ਕਿਨਾਰ, ਸਾਗਰ ਧਰਨੀ ਧਰਤ ਸੁਹਾਇਆ। ਅਲੱਖ ਅਗੋਚਰ ਅਗੰਮ ਅਪਾਰ, ਬੇਅੰਤ ਬੇਅੰਤ ਹਰਿ ਹਰਿ ਰਘੁਰਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਆਦਿ ਨਿਰੰਜਣ ਵੇਸ ਵਟਾਇਆ। ਹਰੀ ਹਰਿ ਜੋਤ ਉਜਿਆਰ, ਆਦਿ ਪੁਰਖ ਅਖਵਾਇਆ। ਲੋਆਂ ਪੁਰੀਆਂ ਪਸਰ ਪਸਾਰ, ਮਾਤ ਪਤਾਲ ਅਕਾਸ਼ ਵੇਖ ਵਖਾਇਆ। ਅੰਡਜ ਜੇਰਜ ਉਤਭੁਜ ਸੇਤਜ ਪਾਏ ਸਾਰ, ਚੌਦਾਂ ਹੱਟ ਵੇਖ ਵਖਾਇਆ। ਸਾਗਰ ਸਿੰਧ ਰੂਪ ਕਰਤਾਰ, ਅਨਭਵ ਰੂਪ ਦ੍ਰਿਸ਼ਟਾਇਆ। ਜੋਤੀ ਜੋਤ ਕਰ ਉਜਿਆਰ, ਤ੍ਰੈ ਭਵਨ ਵੇਖ ਵਖਾਇਆ। ਮੂਰਤ ਅਕਾਲ ਏਕੰਕਾਰ ਅਕਲ ਕਲ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਖੰਡ ਵੇਖ ਵਖਾਇਆ। ਨੌਂ ਖੰਡ ਸਾਗਰ ਸਤਿ, ਸਤਿ ਸਤਿ ਅਖਵਾਇੰਦਾ। ਇੰਡ ਪਿੰਡ ਬ੍ਰਹਿਮੰਡ ਖੰਡ, ਨਿਰਗੁਣ ਵੰਡ ਵੰਡਾਇੰਦਾ। ਵੇਖੇ ਰੰਗ ਹਰਿ ਬ੍ਰਹਿਮੰਡ, ਪਾਰਬ੍ਰਹਮ ਭੇਵ ਛੁਪਾਇੰਦਾ। ਆਦਿ ਜੁਗਾਦਿ ਆਪਣੀ ਵੰਡ, ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਨੰਗੀ ਕੰਡ, ਸਮਰਥ ਹੱਥ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਏਕੰਕਾਰਾ ਵੇਸ ਵਟਾਇੰਦਾ। ਏਕੰਕਾਰਾ ਅਕਾਲ ਮੂਰਤ, ਨੂਰੋ ਨੂਰ ਸਮਾਇਆ। ਅਜੂਨੀ ਰਹਿਤ ਨਾਦ ਤੂਰਤ, ਨਾਮ ਨਾਦ ਵਜਾਇਆ। ਅਬਿਨਾਸ਼ੀ ਕਰਤਾ ਸਾਚੀ ਸੂਰਤ, ਏਕਾ ਤਤ ਵਖਾਇਆ। ਆਪੇ ਵਸੇ ਨੇੜੇ ਦੂਰਤ, ਨੇੜਾ ਦੂਰ ਨਾ ਕੋਈ ਜਣਾਇਆ। ਸਦਾ ਸੁਹੇਲਾ ਹਾਜ਼ਰ ਹਜ਼ੂਰਤ, ਹਰਿ ਹਿਰਦੇ ਡੇਰਾ ਲਾਇਆ। ਹਰਿਜਨ ਆਸਾ ਮਨਸਾ ਪੂਰਤ, ਮਨਮੁਖਾਂ ਦਏ ਸਜਾਇਆ। ਨਾਤਾ ਤੋੜੇ ਕੂੜੋ ਕੂੜਤ, ਕਾਇਆ ਗੜ੍ਹ ਸੁਹਾਇਆ। ਬਖ਼ਸ਼ਣਹਾਰਾ ਚਰਨ ਧੂੜਤ, ਮਸਤਕ ਟਿੱਕਾ ਤਿਲਕ ਲਗਾਇਆ। ਚਤੁਰ ਸੁਘੜ ਬਣਾਏ ਮੂਰਖ ਮੂੜਤ, ਆਪ ਆਪਣਾ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰ ਕਰ ਪਸਾਰ, ਅਬਿਨਾਸ਼ੀ ਕਰਤਾ ਏਕਾ ਧਾਰ, ਏਕਾ ਰੰਗ ਰੰਗਾਇਆ। ਰੰਗ ਰੰਗੀਲਾ ਏਕੰਕਾਰ, ਏਕਾ ਰੂਪ ਦਰਸਾਇੰਦਾ। ਆਦਿ ਨ ਅੰਤਾ ਲਏ ਅਵਤਾਰ, ਜੁਗ ਜੁਗ ਵੇਸ ਵਟਾਇੰਦਾ। ਧਰਨੀ ਧਰਤ ਦਏ ਸਹਾਰ, ਅਕਾਸ਼ ਪ੍ਰਕਾਸ਼ ਟਿਕਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਲੱਖ ਚੁਰਾਸੀ ਦਿਸ ਨਾ ਆਇੰਦਾ। ਨਾਮ ਖੰਡਾ ਤੇਜ ਕਟਾਰ, ਸਮਰਥ ਹੱਥ ਉਠਾਇੰਦਾ। ਖੰਡਾ ਤੀਰ ਅਪਰ ਅਪਾਰ, ਜੀਵ ਜੰਤ ਨਾ ਭਾਰ ਚੁਕਾਇੰਦਾ। ਅਗੰਮ ਅਗੰਮੜਾ ਭੇਵ ਨਿਆਰ, ਨਾੜ ਚੰਮੜਾ ਨਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਸਤਰ ਏਕਾ ਬਾਣ, ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ, ਏਕਾ ਰਾਹ ਤਕਾਇੰਦਾ। ਨਾਮ ਧਨੁਖ ਸ਼ਬਦ ਚਿੱਲਾ ਰਸਨ ਕਮਾਨ, ਨਾਮ ਨਾਮੇ ਉਠਾਈਆ। ਪਾਰਬ੍ਰਹਮ ਜੋਧਾ ਸੂਰਬੀਰ ਬਲੀ ਬਲਵਾਨ, ਰਾਮ ਰਾਮਾ ਵੇਖ ਵਖਾਈਆ। ਸ੍ਰਿਸ਼ਟ ਸਬਾਈ ਸਾਚਾ ਕਾਹਨ, ਅਕਾਲ ਮੂਰਤ ਇਕ ਦਰਸਾਈਆ। ਹਰਿਜਨ ਸਾਚੇ ਲਏ ਪਛਾਣ, ਆਦਿ ਅੰਤ ਵੱਡੀ ਵਡਿਆਈਆ। ਆਤਮ ਜੋਤੀ ਬ੍ਰਹਮ ਗਿਆਨ, ਏਕਾ ਬੂਝ ਬੁਝਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਗਵਾਈਆ। ਨੇਤਰ ਲੋਚਣ ਨੈਣ ਦਰਸ ਮਹਾਨ, ਸਾਂਤਕ ਸਤਿ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਘਰ, ਘਰ ਮੰਦਰ ਕਾਇਆ ਅੰਦਰ ਆਤਮ ਸੇਜਾ ਸ਼ਬਦ ਸਿੰਘਾਸਣ ਪੁਰਖ ਅਬਿਨਾਸ਼ਣ, ਨਿਰੰਕਾਰ ਧਾਰ ਏਕੰਕਾਰ ਬੈਠਾ ਆਸਣ ਲਾਈਆ। ਨਿਰਗੁਣ ਰੂਪ ਆਦਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਭੇਵ ਕੋਈ ਨਾ ਰਾਇਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇਆ। ਜੋਤੀ ਨੂਰ ਕਰ ਉਜਿਆਰ, ਨੂਰੋ ਨੂਰ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇਆ। ਆਦਿ ਪੁਰਖ ਹਰਿ ਕਰਤਾਰਾ, ਏਕਾ ਏਕੰਕਾਰਿਆ। ਆਦਿ ਜੁਗਾਦੀ ਲਏ ਅਵਤਾਰਾ, ਕਰੇ ਪਸਰ ਪਸਾਰਿਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਨਾਅਰਾ ਲਾ ਲਿਆ। ਆਪੇ ਵੇਖੇ ਵੇਖਣਹਾਰਾ, ਦੂਸਰ ਕੋਈ ਦਿਸ ਨਾ ਆ ਰਿਹਾ। ਪਾਰਬ੍ਰਹਮ ਬ੍ਰਹਮ ਗੁਰ ਅਵਤਾਰਾ, ਆਪ ਆਪਣਾ ਨਾਉਂ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾ ਰਿਹਾ। ਆਦਿ ਪੁਰਖ ਆਦਿ ਨਿਰੰਜਣ, ਹਰਿ ਹਰਿ ਆਪ ਅਖਵਾਇੰਦਾ। ਆਪ ਆਪਣਾ ਸਾਚਾ ਸੱਜਣ, ਆਪ ਆਪਣਾ ਸੰਗ ਨਿਭਾਇੰਦਾ। ਆਪ ਆਪਣਾ ਪਰਦਾ ਕੱਜਣ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਕਰੇ ਮਜਨ, ਆਪ ਆਪਣੀ ਮੈਲ ਗਵਾਇੰਦਾ। ਆਪ ਆਪਣਾ ਚਲਾਏ ਜਹਾਜ਼ਨ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਰਚਿਆ ਕਾਜਨ, ਲੇਖਾ ਲਿਖਤ ਨਾ ਕੋਈ ਮਿਟਾਇੰਦਾ। ਆਪ ਆਪਣਾ ਰਾਜ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪ ਆਪਣਾ ਗ਼ਰੀਬ ਨਿਵਾਜਨ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਲਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇਆ। ਪੁਰਖ ਅਗੰਮ ਅਗੰਮੜੀ ਕਾਰ, ਭੇਵ ਕੋਈ ਨਾ ਰਾਇਆ। ਹੱਡ ਮਾਸ ਨਾੜੀ ਚਮੜਾ ਨਾ ਕੋਈ ਅਕਾਰ, ਰਕਤ ਬੂੰਦ ਨਾ ਕੋਈ ਉਪਾਇਆ। ਮਾਤ ਪਿਤ ਭੈਣ ਭਾਈ ਨਾ ਕੋਈ ਵਿਚਾਰ, ਸਾਕ ਸੱਜਣ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਅਬਿਨਾਸ਼ੀ ਕਰਤਾ, ਆਪ ਆਪਣਾ ਨਾਉਂ ਧਰਾਇਆ। ਅਬਿਨਾਸ਼ੀ ਕਰਤਾ ਹਰਿ ਗੋਪਾਲ, ਏਕਾ ਏਕ ਅਖਵਾਇੰਦਾ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਨਾਮ ਧਰਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਭੇਵ ਕੋਇ ਨਾ ਪਾਇੰਦਾ। ਦੀਪਕ ਜੋਤੀ ਆਪ ਆਪਣਾ ਬਾਲ, ਆਪਣਾ ਮੁਖ ਵਖਾਇੰਦਾ। ਥਿਰ ਘਰ ਬੈਠ ਸੱਚੀ ਧਰਮਸਾਲ, ਘਰ ਸਾਚਾ ਇਕ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਇੰਦਾ। ਆਪਣੀ ਬਣਤ ਹਰਿ ਬਨਵਾਰੀ, ਆਪੇ ਆਪ ਬਣਾਇੰਦਾ। ਨਿਰਗੁਣ ਜੋਤ ਕਰ ਉਜਿਆਰੀ, ਦੀਪਕ ਇਕ ਜਗਾਇੰਦਾ। ਅਟੱਲ ਮਹੱਲ ਉਚ ਅਟਾਰੀ, ਸਚ ਸਿੰਘਾਸਣ ਡੇਰਾ ਲਾਇੰਦਾ। ਪ੍ਰਭ ਅਬਿਨਾਸ਼ੀ ਖੇਲ ਨਿਆਰੀ, ਆਪ ਆਪਣੀ ਕਿਰਤ ਕਮਾਇੰਦਾ। ਜੋਧਾ ਸੂਰਬੀਰ ਬਲਕਾਰੀ, ਸ਼ਾਹ ਸੁਲਤਾਨਾ ਆਪ ਅਖਵਾਇੰਦਾ। ਏਕਾ ਖੰਡਾ ਤੇਜ਼ ਕਟਾਰੀ, ਆਪ ਆਪਣੇ ਹੱਥ ਉਠਾਇੰਦਾ। ਲੋਆਂ ਪੁਰੀਆਂ ਪਾਵੇ ਸਾਰੀ, ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਵੇਖ ਵਖਾਇੰਦਾ। ਆਵੇ ਜਾਵੇ ਵਾਰੋ ਵਾਰੀ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਾਉਂ ਧਰਾਇੰਦਾ। ਆਦਿ ਪੁਰਖ ਪੁਰਖ ਬਿਧਾਤਾ, ਏਕਾ ਏਕ ਅਖਵਾਇਆ। ਉਤਮ ਰੱਖੇ ਆਪਣੀ ਜ਼ਾਤਾ, ਵਰਨ ਬਰਨ ਨਾ ਕੋਈ ਜਣਾਇਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਬਾਲਕ ਗੋਦ ਨਾ ਕੋਈ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਕਰੇ ਰੁਸ਼ਨਾਇਆ। ਆਪਣਾ ਨੂਰ ਆਪ ਉਪਾ, ਆਪਣੀ ਕਲ ਵਰਤਾਈਆ। ਆਪਣੀ ਜੋਤੀ ਆਪ ਜਗਾ, ਆਪੇ ਵੇਖ ਵਖਾਈਆ। ਆਪਣੇ ਮੰਦਰ ਆਪ ਟਿਕਾ, ਆਪੇ ਵੇਖੇ ਬੇਪਰਵਾਹੀਆ। ਆਪਣਾ ਸਗਨ ਆਪ ਮਨਾ, ਆਪਣਾ ਗੀਤ ਆਪੇ ਗਾਈਆ। ਆਪਣੀ ਰੰਗਨ ਆਪ ਰੰਗਾ, ਆਪਣਾ ਰੰਗ ਰੰਗਾਈਆ। ਆਪਣੀ ਮੰਗ ਆਪ ਮੰਗਾ, ਆਪਣੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਰੇ ਕੁੜਮਾਈਆ। ਆਪੇ ਜੋਤੀ ਨੂਰ ਧਰ, ਆਪੇ ਕਰਮ ਕਮਾਇਆ। ਆਪ ਆਪਣਾ ਲਿਆ ਵਰ, ਆਪ ਆਪਣਾ ਘਰ ਸੁਹਾਇਆ। ਆਪ ਅਪਣੀ ਧਰਨੀ ਲਿਆ ਧਰ, ਆਪ ਆਪਣਾ ਦਰ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਇਆ। ਆਪਣਾ ਮੇਲ ਆਪੇ ਮੇਲ, ਆਪੇ ਮੇਲ ਮਿਲਾਈਆ। ਆਪ ਆਪਣਾ ਖੇਲੇ ਖੇਲ, ਅਚਰਜ ਖੇਲ ਖਲਾਈਆ। ਆਪ ਆਪਣਾ ਸੱਜਣ ਸੁਹੇਲ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਆਪ ਆਪਣੀ ਬਣਤ ਬਣਾ, ਆਪਣਾ ਅੰਗ ਕਟਾਇਆ। ਜੋਤੀ ਜੋਤ ਜੋਤ ਜਗਾ, ਜੋਤੀ ਜੋਤ ਰੁਸ਼ਨਾਇਆ। ਵਰਨ ਗੋਤੀ ਨਾ ਲਿਆ ਉਪਾ, ਰੂਪ ਰੰਗ ਨਾ ਕੋਈ ਜਣਾਇਆ। ਮਹਿਮਾ ਅਗਣਤ ਗਣਾ, ਬੇਅੰਤ ਬੇਪਰਵਾਹਿਆ। ਏਕੰਕਾਰਾ ਗਿਆ ਸਮਾ, ਨਿਰਗੁਣ ਸਰਗੁਣ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਇਆ। ਜੋਤੀ ਜੋਤ ਹਰਿ ਜਗਾ, ਆਪਣੀ ਕਲ ਵਰਤਾਈਆ। ਆਪਣੀ ਵਸਤ ਆਪੇ ਪਾ, ਆਪੇ ਦਏ ਵਡਿਆਈਆ। ਆਪਣੀ ਸ਼ਕਤ ਆਪ ਭਰਾ, ਆਦਿ ਸ਼ਕਤ ਨਾਉਂ ਧਰਾਈਆ। ਆਪਣੀ ਥਿਤ ਆਪ ਸੁਹਾ, ਆਪੇ ਵੇਖ ਵਖਾਈਆ। ਨਿਤ ਨਵਿਤ ਖੇਲ ਖਿਲਾ, ਜੁਗ ਜੁਗ ਵੱਡੀ ਵਡਿਆਈਆ। ਆਦਿ ਜੁਗਾਦੀ ਭੇਸ ਵਟਾ, ਥਿਰ ਘਰ ਬੈਠਾ ਬੇਪਰਵਾਹੀਆ। ਸ਼ਬਦ ਅਨਾਦੀ ਸੁਤ ਉਪਾ, ਏਕਾ ਨਾਉਂ ਧਰਾਈਆ। ਆਪਣੇ ਦਰ ਆਪ ਬਹਾ, ਆਪਣੀ ਖੋਜ ਆਪ ਖੁਜਾ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਰਾਗੀ ਰਾਗ ਸੁਣਾ, ਏਕਾ ਤਾਲ ਵਜਾਈਆ। ਦੂਜਾ ਥਿਰ ਘਰ ਡੇਰਾ ਲਿਆ ਲਾ, ਦੂਸਰ ਦਰ ਨਾ ਕੋਈ ਸੁਹਾਈਆ। ਸ਼ਬਦ ਸਿੰਘਾਸਣ ਲਿਆ ਸਜਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਾਰਬ੍ਰਹਮ ਬੈਠਾ ਸ਼ਹਿਨਸ਼ਾਹ, ਰਾਮ ਰਾਮਾ ਰੂਪ ਅਖਵਾਈਆ। ਆਪਣਾ ਮਤਾ ਆਪ ਪਕਾ, ਆਪੇ ਦਏ ਸਲਾਹੀਆ। ਸਾਚਾ ਸੁਤ ਦਰ ਬੁਲਾ, ਦਰ ਦਰਬਾਨ ਵਖਾਈਆ। ਇਕ ਇਕੱਲਾ ਸੱਜਣ ਸੁਹੇਲਾ ਰਿਹਾ ਸੁਣਾ, ਭੁੱਲ ਰਹੇ ਨਾ ਰਾਈਆ। ਲੋਆਂ ਪੁਰੀਆਂ ਰਚਨ ਰਚਾ, ਬ੍ਰਹਿਮੰਡ ਖੰਡ ਡੇਰਾ ਲਾਈਆ। ਗਗਨ ਪਾਤਾਲਾਂ ਵੇਖ ਵਖਾ, ਰਵ ਸਸ ਕਰੇ ਰੁਸ਼ਨਾਈਆ। ਤ੍ਰੈਗੁਣ ਤਤ ਝੋਲੀ ਪਾ, ਏਕਾ ਮਾਰਗ ਵਖਾਈਆ। ਕਵਲ ਕਵਲੀ ਆਪ ਉਲਟਾ ਨਾਭੀ ਫੂਲ ਫੁਲਾਈਆ। ਨਿਰਗੁਣ ਸਰਗੁਣ ਵੇਸ ਵਟਾ, ਪੰਜ ਤਤ ਕਰੇ ਕੁੜਮਾਈਆ। ਮਨ ਮਤ ਬੁੱਧ ਵਿਚ ਟਿਕਾ, ਦਿਸ ਕਿਸੇ ਨਾ ਆਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਦਏ ਸਜਾ, ਰਕਤ ਬੂੰਦ ਉਪਾਈਆ। ਨੌਂ ਦਵਾਰੇ ਦਏ ਲਗਾ, ਬੰਕ ਦਵਾਰਾ ਇਕ ਵਖਾਈਆ। ਬਜ਼ਰ ਕਪਾਟੀ ਪਰਦਾ ਪਾ, ਬੈਠਾ ਮੁਖ ਛੁਪਾਈਆ। ਢੋਲ ਮਰਦੰਗਾ ਇਕ ਰਖਾ, ਅਨਹਦ ਰਿਹਾ ਵਜਾਈਆ। ਆਤਮ ਬੈਠਾ ਬੇਪਰਵਾਹ, ਭੇਵ ਨਾ ਜਾਣੇ ਕੋਈ ਰਾਈਆ। ਦਸਮ ਦਵਾਰੀ ਮਹੱਲ ਸੁਹਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਪੰਜ ਕਰ ਪਿਆਰਾ, ਆਪਣਾ ਆਪ ਉਪਾਇਆ। ਸ਼ਬਦੀ ਸ਼ਬਦ ਸੁਤ ਦੁਲਾਰਾ, ਸ਼ਬਦ ਸ਼ਬਦੀ ਧੁਨ ਉਪਜਾਇਆ। ਸੁਣੇ ਸੁਣਾਏ ਸੁਨਣੇਹਾਰ, ਦੂਸਰ ਕੋਇ ਨਾ ਸੰਗ ਰਖਾਇਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇਆ। ਰੂਪ ਅਗੰਮ ਅਗੰਮੜੀ ਕਾਰ, ਭੇਵ ਅਭੇਦ ਛੁਪਾਇਆ। ਰੰਗ ਮਹੱਲ ਅਟੱਲ ਉਚ ਮੁਨਾਰ, ਬੈਠਾ ਡੇਰਾ ਲਾਇਆ। ਪਾਰਬ੍ਰਹਮ ਲਏ ਉਭਾਰ, ਬ੍ਰਹਮ ਬ੍ਰਹਮ ਨਾਉਂ ਧਰਾਇਆ। ਬ੍ਰਹਮ ਬ੍ਰਹਮ ਕਰ ਵਿਚਾਰ, ਪਾਰਬ੍ਰਹਮ ਵੇਖ ਵਖਾਇਆ। ਪਾਰਬ੍ਰਹਮ ਖੇਲ ਅਪਰ ਅਪਾਰ, ਬ੍ਰਹਮ ਬ੍ਰਹਮ ਭੇਵ ਖੁਲ੍ਹਾਇਆ। ਬ੍ਰਹਮ ਬ੍ਰਹਮ ਨੇਤਰ ਨੈਣ ਉਘਾੜ, ਲੋਚਣ ਨੈਣ ਦਰਸ਼ਨ ਪਾਇਆ। ਪਾਰਬ੍ਰਹਮ ਵੇਖ ਵਖਾਏ ਇਕ ਅਖਾੜ, ਹਰਿ ਹਰਿ ਸਾਚਾ ਮੰਗਲ ਗਾਇਆ। ਬ੍ਰਹਮ ਬ੍ਰਹਮ ਨੇਤਰ ਰੋਵੇ ਜ਼ਾਰੋ ਜ਼ਾਰ, ਰੋ ਰੋ ਅੱਗੇ ਸੀਸ ਝੁਕਾਇਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਆਪ ਆਪਣੀ ਦਇਆ ਕਮਾਇਆ। ਦੋਹਾਂ ਵਿਚੋਲਾ ਅਪਰ ਅਪਾਰ, ਹਰਿ ਸ਼ਬਦੀ ਮੇਲ ਮਿਲਾਇਆ। ਹਰਿ ਕਾ ਸ਼ਬਦ ਹਰਿ ਜੈਕਾਰ, ਲੋਆਂ ਪੁਰੀਆਂ ਦਏ ਸੁਹਾਇਆ। ਬ੍ਰਹਮਾ ਵੇਤਾ ਕਰ ਖਵਾਰ, ਆਪ ਅਪਣੀ ਬੂਝ ਬੁਝਾਇਆ। ਚਾਰੋਂ ਕੁੰਟ ਪਾਵੇ ਸਾਰ, ਚਾਰੇ ਮੁਖ ਖੁਲ੍ਹਾਇਆ। ਵਜਾਏ ਡੰਕ ਅਪਰ ਅਪਾਰ, ਅਨੰਦ ਮੰਗਲ ਏਕਾ ਗਾਇਆ। ਊਚ ਅਗੰਮ ਅਪਾਰ ਪਰਵਰਦਿਗਾਰ, ਮਹੱਲ ਅਟੱਲ ਇਕ ਸੁਹਾਇਆ। ਨਿਰਗੁਣ ਜੋਤੀ ਕਰ ਉਜਿਆਰ, ਦੀਵਾ ਬਾਤੀ ਇਕ ਜਗਾਇਆ। ਖੇਲੇ ਖੇਲ ਅਪਰ ਅਪਾਰ, ਵੇਖਣਹਾਰ ਦਿਸ ਨਾ ਆਇਆ। ਸ਼ਬਦੀ ਧੁਨ ਅਪਰ ਅਪਾਰ, ਅਨਹਦ ਸਾਚੀ ਸੇਵ ਕਮਾਇਆ। ਕੰਦਰ ਡੂੰਘੀ ਨਾ ਪਾਇਨ ਸਾਰ, ਬਹੱਤਰ ਤਲਵਾੜਾ ਨਾ ਕੋਈ ਗਾਇਆ। ਗਾਵਤ ਗਾਏ ਨਾ ਕੋਈ ਸੰਸਾਰ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਬੱਤੀ ਦੰਦ ਨਾ ਕੋਈ ਅਕਾਰ, ਮੁਖ ਗੁੰਗ ਨਾ ਕੋਈ ਦਿਸਾਇਆ। ਪਾਰਬ੍ਰਹਮ ਕਰਤਾ ਕਰਨੇਹਾਰ, ਆਦਿ ਜੁਗਾਦਿ ਇਕ ਅਖਵਾਇਆ। ਪੂਰਨ ਬ੍ਰਹਮ ਹਰਿ ਵਿਚਾਰ, ਬ੍ਰਹਮ ਏਹ ਸਮਝਾਇਆ। ਸ਼ਬਦ ਸ਼ਬਦੀ ਸਚ ਦੁਲਾਰ, ਸਾਚਾ ਮਾਰਗ ਲਾਇਆ। ਏਕਾ ਸ਼ਬਦ ਨਾਮ ਆਧਾਰ, ਦੂਸਰ ਓਟ ਨਾ ਕੋਈ ਤਕਾਇਆ । ਸ੍ਰਿਸ਼ਟ ਸਬਾਈ ਬੰਨੇ ਧਾਰ, ਮਾਤ ਪਤਾਲ ਅਕਾਸ਼ ਵੇਖ ਵਖਾਇਆ। ਤੇਰਾ ਰੂਪ ਅਪਾਰ, ਸ਼ਿਵ ਸ਼ੰਕਰ ਦਏ ਉਭਾਰ, ਵਿਸ਼ਨੂੰ ਰੂਪ ਨਿਰਗੁਣ ਧਾਰ, ਸਰਗੁਣ ਵੇਸ ਵਟਾਇਆ। ਤਿੰਨਾਂ ਮੇਲਾ ਆਪ ਕਰਤਾਰ, ਆਪ ਆਪਣਾ ਰੰਗ ਰੰਗਾਇਆ। ਆਪੇ ਵਸਿਆ ਸਭ ਤੋਂ ਬਾਹਰ, ਨੇਤਰ ਨੈਣਾਂ ਦਿਸ ਨਾ ਆਇਆ। ਬ੍ਰਹਮਾ ਸੇਵਕ ਸੇਵਾ ਕਰੇ ਅਪਰ ਅਪਾਰ, ਹਰਿ ਸਾਚੇ ਸ਼ਬਦ ਜਣਾਇਆ। ਲੇਖਾ ਲਿਖੇ ਨਰ ਨਿਰੰਕਾਰ, ਨਰ ਨਰਾਇਣ ਨਜ਼ਰੀ ਆਇਆ। ਅੱਠੇ ਨੇਤਰ ਲਏ ਉਘਾੜ, ਚਾਰੇ ਮੁਖ ਚਾਰੇ ਜੁਗ ਪ੍ਰਨਾਇਆ। ਪੰਜ ਤਤ ਲਏ ਉਸਾਰ, ਬਾਹੂ ਬਲ ਵਖਾਇਆ। ਖੇਲੇ ਖੇਲ ਹਰਿ ਕਰਤਾਰ, ਤਤਵ ਤਤ ਸਮਾਇਆ। ਰੱਤੀ ਰੱਤ ਨਾ ਹੋਏ ਉਜਿਆਰ, ਸਾਚੀ ਵਸਤ ਸਤਿ ਸਤਿਵਾਦ ਇਕ ਟਿਕਾਇਆ। ਸ਼ਬਦ ਨਾਦ ਅਪਰ ਅਪਾਰ, ਪਾਰਬ੍ਰਹਮ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਕਰਨੀ ਕਰ, ਕਰਤਾ ਪੁਰਖ ਨਾਉਂ ਧਰਾਇਆ। ਕਰਤਾ ਪੁਰਖ ਹਰਿ ਅਬਿਨਾਸ਼, ਏਕਾ ਏਕ ਅਖਵਾਇੰਦਾ। ਆਦਿ ਜੁਗਾਦਿ ਖੇਲੇ ਖੇਲ ਤਮਾਸ਼, ਜੁਗ ਜੁਗ ਵੇਸ ਵਟਾਇੰਦਾ। ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਨਾਉਂ ਧਰਾਇੰਦਾ। ਆਪੇ ਵਸੇ ਪਵਣ ਸਵਾਸ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਕਰਣਹਾਰ ਵਿਨਾਸ, ਉਤਪਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਪਰੰਪਰ ਸਵਾਮੀ, ਆਦਿ ਜੁਗਾਦੀ ਨਾਉਂ ਧਰਾਇੰਦਾ। ਆਦਿ ਜੁਗਾਦੀ ਨਾਉਂ ਧਰ, ਏਕਾ ਜੋਤ ਕਰੇ ਰੁਸ਼ਨਾਈਆ। ਜੁਗ ਜੁਗ ਵੇਸ ਮਾਤ ਕਰ, ਲੋਕਮਾਤ ਕਰੇ ਕੁੜਮਾਈਆ। ਚੌਦਾਂ ਲੋਕ ਵੇਖੇ ਖੜ੍ਹ, ਤ੍ਰੈ ਤ੍ਰੈ ਵੱਜੀ ਵਧਾਈਆ। ਗਗਨ ਪਤਾਲਾ ਫੜਾਏ ਲੜ, ਦੂਰ ਦੁਰਾਡਾ ਬੇਪਰਵਾਹੀਆ। ਸਾਚੇ ਘੋੜੇ ਆਪੇ ਚੜ੍ਹ, ਨੌਂ ਖੰਡ ਹੋਏ ਸਹਾਈਆ। ਸੱਤਾਂ ਦੀਪਾਂ ਲਾਏ ਜੜ੍ਹ, ਆਪਣੇ ਹੱਥ ਰੱਖੇ ਵਡਿਆਈਆ । ਆਪਣੀ ਵਿਦਿਆ ਆਪੇ ਪੜ੍ਹ, ਆਪੇ ਕਰੇ ਪੜ੍ਹਾਈਆ। ਆਪਣੀ ਅਗਨੀ ਆਪੇ ਸੜ, ਜੋਤੀ ਜੋਤ ਸਮਾਈਆ। ਆਪਣਾ ਘਾੜਨ ਆਪੇ ਘੜ, ਘੜਨ ਭੰਨਣਹਾਰ ਆਪ ਅਖਵਾਈਆ। ਆਪੇ ਤੋੜਣਹਾਰਾ ਆਪਣਾ ਗੜ੍ਹ, ਆਪੇ ਕਰੇ ਚੜ੍ਹਾਈਆ। ਆਪਣੀ ਸ੍ਰਿਸ਼ਟੀ ਆਪੇ ਰਿਹਾ ਲੜ, ਆਪੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾਈਆ। ਆਦਿ ਪੁਰਖ ਪ੍ਰਭ ਹਰਿ ਨਰਾਇਣ, ਏਕਾ ਏਕ ਅਖਵਾਇਆ। ਰਸਨਾ ਕੋਈ ਨਾ ਸਕੇ ਕਹਿਣ, ਲੇਖਾ ਲਿਖਤ ਵਿਚ ਨਾ ਆਇਆ। ਨਾ ਕੋਈ ਸਾਕ ਸੱਜਣ ਦਿਸੇ ਸੈਣ ਭਾਈ ਭੈਣ, ਮਾਤ ਪਿਤ ਨਾ ਕੋਈ ਅਖਵਾਇਆ। ਨਾ ਕੋਈ ਦਿਵਸ ਨਾ ਕੋਈ ਰੈਣ, ਰਵ ਸਸ ਨਾ ਕੋਈ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਆਪਣਾ ਰੰਗ ਰੰਗ ਕਰਤਾਰ, ਆਪਣੀ ਕਾਰ ਕਮਾਈਆ। ਵਲ ਛਲ ਅਪਰ ਅਪਾਰ, ਜੁਗ ਜੁਗ ਵੇਖ ਵਖਾਈਆ। ਨਿਹਚਲ ਧਾਮ ਅਟੱਲ ਮਿਨਾਰ, ਬੈਠਾ ਬੇਪਰਵਾਹੀਆ। ਸ਼ਬਦ ਸਾਚੀ ਮਾਰੇ ਮਾਰ, ਦਿਸ ਕਿਸੇ ਨਾ ਆਈਆ। ਨਿਰਗੁਣ ਜੋਤ ਨਾ ਮਰੇ ਨਾ ਜੰਮੇ ਵਿਚ ਸੰਸਾਰ, ਦੋ ਜਹਾਨਾਂ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ, ਆਪਣੇ ਹੱਥ ਰੱਖੇ ਵਡਿਆਈਆ। ਜੁਗਾ ਜੁਗੰਤ ਹਰਿ ਹਰਿ ਖੇਲ, ਆਪਣਾ ਆਪ ਕਰਾਇੰਦਾ। ਆਪ ਆਪਣਾ ਕਰ ਕਰ ਮੇਲ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਪ ਆਪਣਾ ਚਾੜ੍ਹੇ ਤੇਲ, ਜੋਤ ਨਿਰੰਜਣ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਸਚ ਦਰਬਾਰ, ਹਰਿ ਹਰਿ ਜੋਤ ਜਗਾਈਆ। ਇਕ ਇਕੱਲਾ ਕਰ ਅਕਾਰ, ਬੈਠਾ ਆਸਣ ਲਾਈਆ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਮਾ ਵਿਸ਼ਨ ਸ਼ਿਵ ਵੇਖ ਵਖਾਈਆ। ਕਰੋੜ ਤੇਤੀਸਾ ਦਰ ਭਿਖਾਰ, ਸੁਰਪਤ ਰਾਜਾ ਇੰਦ ਬੈਠਾ ਝੋਲੀ ਡਾਹੀਆ। ਲੱਖ ਚੁਰਾਸੀ ਢਹਿ ਪਏ ਦਵਾਰ, ਪਸ਼ੂ ਪ੍ਰੇਤ ਨਾ ਕੋਇ ਵਡਿਆਈਆ। ਸਾਧ ਸੰਤ ਭਗਤ ਭਗਵੰਤ ਏਕਾ ਪਿਆਰ, ਨਿਉਂ ਨਿਉਂ ਸੀਸ ਝੁਕਾਈਆ। ਸਤਿਜੁਗ ਤ੍ਰੇਤਾ ਰੂਪ ਅਪਾਰ, ਸਾਚੀ ਬਣਤ ਬਣਾਈਆ। ਪੰਜ ਤਤ ਕਰ ਉਜਿਆਰ, ਪਾਰਬ੍ਰਹਮ ਬ੍ਰਹਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਦਿਤਾ ਵਰ, ਹੰ ਹੰਗਤਾ ਵਿਚ ਸਮਾਈਆ। ਸੋ ਪੁਰਖ ਨਿਰਗੁਣ ਰੂਪ, ਹਰਿ ਹਰਿ ਆਪ ਅਖਵਾਇਆ। ਸਚ ਸੁਲਤਾਨ ਸ਼ਾਹੋ ਭੂਪ, ਭੇਵ ਕਿਸੇ ਨਾ ਪਾਇਆ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਡੇਰਾ ਲਾਇਆ। ਆਪਣਾ ਸ਼ਬਦ ਪੰਘੂੜਾ ਆਪੇ ਰਿਹਾ ਝੂਟ, ਆਪੇ ਦਏ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਸਤਿਜੁਗ ਸਾਚੇ ਤੇਰੀ ਧਾਰ, ਹਰਿ ਸਾਚੇ ਮਾਤ ਚਲਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰ, ਹੰ ਬ੍ਰਹਮ ਇਕ ਵਖਾਈਆ। ਹੰ ਬ੍ਰਹਮ ਪਾਵੇ ਸਾਰ, ਏਕਾ ਦੂਜਾ ਭੌ ਚੁਕਾਈਆ। ਤੀਜਾ ਨੈਣ ਖੋਲ੍ਹ ਉਘਾੜ, ਅਗਿਆਨ ਅੰਧੇਰ ਮਿਟਾਈਆ। ਨੇੜ ਨਾ ਆਏ ਪੰਚਮ ਧਾੜ, ਮਾਇਆ ਮੋਹ ਨਾ ਕੋਈ ਹਲਕਾਈਆ। ਤਤ ਅਗਨੀ ਦੇਵੇ ਸਾੜ, ਤ੍ਰੈਗੁਣ ਬੰਧ ਬੰਧਾਈਆ। ਧਰਤੀ ਲੱਗਾ ਇਕ ਅਖਾੜ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਚ ਦਵਾਰੇ ਦੇਵੇ ਵਾੜ, ਹਰਿ ਵੱਡੀ ਵਡਿਆਈਆ। ਸ਼ਬਦ ਘੋੜੇ ਆਪੇ ਚਾੜ੍ਹ, ਡੋਰ ਆਪਣੀ ਰਿਹਾ ਉਠਾਈਆ। ਸੰਤ ਸੁਹੇਲਾ ਸਾਚਾ ਲਾੜ, ਭਗਤਨ ਮੀਤਾ ਆਪ ਅਖਵਾਈਆ। ਆਪੇ ਹੋਏ ਪਿਛੇ ਅਗਾੜ, ਜੁਗ ਜੁਗ ਵੱਡੀ ਵਡਿਆਈਆ। ਹਉਮੇ ਹੰਗਤਾ ਚਬਾਏ ਆਪਣੇ ਦਾੜ੍ਹ, ਮਾਣ ਮੋਹ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਤੇਰੀ ਧਾਰ, ਏਕਾ ਮੁਖ ਲਗਾਈਆ। ਇਕ ਹੁਲਾਰਾ ਇਕ ਅਕਾਰਾ, ਏਕਾ ਰੂਪ ਵਟਾਇਆ। ਏਕਾ ਹਰਿ ਇਕ ਜੈਕਾਰਾ, ਏਕਾ ਨਾਮ ਧਰਾਇਆ। ਏਕਾ ਵਰਨ ਇਕ ਪਿਆਰਾ, ਏਕਾ ਏਕ ਕਰਾਇਆ। ਏਕਾ ਬਰਨ ਏਕਾ ਸਰਨ ਇਕ ਪਿਆਰਾ, ਦੂਸਰ ਹੋਰ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸੰਤ ਭਗਵੰਤ ਵੇਖ ਵਖਾਇਆ। ਚਾਰ ਵਰਨ ਏਕਾ ਨਾਤਾ, ਸਤਿਜੁਗ ਧਾਰ ਚਲਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਏਕਾ ਮਾਰਗ ਲਾਇੰਦਾ। ਏਕਾ ਪਿਤਾ ਏਕਾ ਮਾਤਾ, ਗੁਰਮੁਖ ਅਞਾਣੇ ਗੋਦ ਉਠਾਇੰਦਾ। ਏਕਾ ਦੇਵੇ ਨਾਮ ਸੁਗਾਤਾ, ਏਕਾ ਨਾਮ ਝੋਲੀ ਪਾਇੰਦਾ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤਾ, ਨਿਝਰ ਧਾਰ ਮੁਖ ਚੁਆਇੰਦਾ। ਦਰਸ ਦਖਾਏ ਇਕ ਇਕਾਂਤਾ, ਏਕਾ ਮੁਖ ਵਖਾਇੰਦਾ। ਸ਼ਬਦ ਗਿਆਨੀ ਆਪ ਗਿਆਤਾ, ਬ੍ਰਹਮ ਗਿਆਨ ਆਪ ਸਮਝਾਇੰਦਾ। ਆਪ ਬੰਧਾਏ ਸਾਚਾ ਨਾਤਾ, ਨਾ ਕੋਈ ਤੋੜ ਤੁੜਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਸਚ ਸੁੱਚ ਪ੍ਰਕਾਸ਼ ਵਖਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਮਾਥਾ, ਪੂਰਬ ਲਹਿਣਾ ਝੋਲੀ ਪਾਇੰਦਾ। ਪਾਰਬ੍ਰਹਮ ਪ੍ਰਭ ਸਗਲਾ ਸਾਥਾ, ਤ੍ਰਲੋਕੀ ਨਾਥਾ ਆਪ ਅਖਵਾਇੰਦਾ। ਆਪ ਚਲਾਏ ਆਪਣੀ ਗਾਥਾ, ਆਪਣਾ ਨਾਮ ਧਰਾਇੰਦਾ। ਸਤਿਜੁਗ ਚਲਾਏ ਸਾਚਾ ਰਾਥਾ, ਰਥ ਰਥਵਾਹੀ ਵੇਖ ਵਖਾਇੰਦਾ। ਏਕਾ ਪੂਜਾ ਏਕਾ ਪਾਠਾ, ਏਕਾ ਰਾਗ ਅਲਾਇੰਦਾ। ਏਕਾ ਗੇੜਣਹਾਰਾ ਉਲਟੀ ਲਾਠਾ, ਗੇੜਾ ਆਪਣੇ ਹੱਥ ਰਖਾਇੰਦਾ। ਸਚ ਸਰੋਵਰ ਮਾਰੇ ਠਾਠਾਂ, ਇਕ ਅਸ਼ਨਾਨ ਕਰਾਇੰਦਾ। ਧੁਰਦਰਗਾਹੀ ਆਏ ਨਾਠਾ, ਲੋਕਮਾਤ ਫੇਰਾ ਪਾਇੰਦਾ। ਲੋਆਂ ਪੁਰੀਆਂ ਖੁਲ੍ਹਾਏ ਏਕਾ ਹਾਟਾ, ਬ੍ਰਹਮਾ ਸ਼ਿਵ ਵੇਖ ਵਖਾਇੰਦਾ। ਕਰੋੜ ਤੇਤੀਸਾ ਵੇਖੇ ਤਾਟਾ, ਦਰ ਦਵਾਰੇ ਫੇਰੀ ਪਾਇੰਦਾ। ਨੌਂ ਖੰਡ ਪ੍ਰਿਥਮੀ ਆਨ ਬਾਟਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਆਪੇ ਜਾਣੇ ਆਪਣੀ ਵਾਟਾ, ਦੂਰ ਨੇੜੇ ਨਾ ਕੋਈ ਰਖਾਇੰਦਾ। ਜਨ ਭਗਤਾਂ ਪੂਰਾ ਕਰਣਹਾਰ ਘਾਟਾ, ਨਾਮ ਕੰਡੇ ਤੋਲ ਤੁਲਾਇੰਦਾ। ਸ਼ਬਦ ਅਗੰਮੀ ਮਾਰੇ ਸੱਟ, ਬਜ਼ਰ ਕਪਾਟੀ ਤੋੜ ਤੁੜਾਇੰਦਾ। ਦੂਈ ਦਵੈਤੀ ਮੇਟੇ ਫੱਟ, ਏਕਾ ਰੰਗ ਰੰਗਾਇੰਦਾ। ਜੋਤ ਪ੍ਰਕਾਸ਼ ਕਾਇਆ ਮਟ, ਏਕਾ ਧਾਰ ਵਖਾਇੰਦਾ। ਸ਼ਬਦ ਲਪੇਟੇ ਸਾਚੇ ਪੱਟ, ਆਪ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਾਚੀ ਧਾਰ, ਚਾਰ ਵਰਨਾਂ ਇਕ ਪਿਆਰ, ਏਕੰਕਾਰ ਪਾਵੇ ਸਾਰ, ਇਕ ਖ਼ੁਦਾਈ ਪਰਵਰਦਿਗਾਰ, ਰਾਮ ਰਾਮਾ ਰੂਪ ਆਪ ਨਿਰੰਕਾਰ, ਕਾਹਨਾ ਕ੍ਰਿਸ਼ਨਾ ਵੇਖ ਵਖਾਇੰਦਾ।
ਜੁਗ ਜੁਗ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਸਤਿਜੁਗ ਤ੍ਰੇਤਾ ਪਾਵੇ ਸਾਰ, ਦੁਆਪਰ ਵੇਖ ਵਖਾਈਆ। ਕਲਜੁਗ ਤੇਰਾ ਰੂਪ ਅਪਾਰ, ਲੋਕਮਾਤ ਵੱਜੀ ਵਧਾਈਆ। ਮਿਲਿਆ ਮੇਲ ਮੀਤ ਮੁਰਾਰ, ਸੰਗ ਮੁਹੰਮਦ ਇਕ ਰਖਾਈਆ। ਚਾਰ ਯਾਰਾਂ ਕਰ ਤਿਆਰ, ਅੱਲਾ ਰਾਣੀ ਨਾਲ ਪ੍ਰਨਾਈਆ। ਬੇਐਬ ਪਰਵਰਦਿਗਾਰ ਪਾਵੇ ਸਾਰ, ਮੁਕਾਮੇ ਹੱਕ ਦਿਸੇ ਖ਼ੁਦਾਈਆ। ਐਨਲਹੱਕ ਰਿਹਾ ਲਲਕਾਰ, ਏਕਾ ਨਾਅਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਆਪਣੀ ਬਣਤ ਆਪ ਬਣਾ, ਆਪੇ ਲੇਖ ਲਿਖਾਇੰਦਾ। ਆਪਣਾ ਲੇਖਾ ਆਪ ਗਣਾ, ਆਪੇ ਵੇਖ ਵਖਾਇੰਦਾ। ਆਪਣੀ ਜੰਤਾ ਆਪ ਜਗਾ, ਆਪੇ ਗੂੜ੍ਹੀ ਨੀਂਦ ਸਵਾਇੰਦਾ। ਜੁਗ ਜੁਗ ਦਾਤੇ ਦਾਨੀ ਦਿਤਾ ਵਰ, ਦਰ ਦਰਵੇਸ਼ਾ ਫੇਰੀ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ, ਗਣਪਤ ਗਣੇਸ਼ਾ ਆਪ ਉਠਾਇੰਦਾ। ਅਲੱਖ ਨਿਰੰਜਣ ਆਪਣੀ ਅਲੱਖ ਕਰ, ਨਾਮ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਧਾਰ ਤੇਰੇ ਰੰਗ ਰੰਗਾਇੰਦਾ। ਤੇਰਾ ਭੇਵ ਲੱਖ ਚਾਰ ਹਜ਼ਾਰ, ਬੱਤੀ ਹਜ਼ਾਰ ਬੱਤੀ ਬੱਤੀ ਦੰਦ ਗਣਾਇਆ। ਭੇਵ ਨਾ ਪਾਵੇ ਕੋਈ ਸੰਸਾਰ, ਪਾਰਬ੍ਰਹਮ ਨਾ ਭੇਵ ਖੁਲ੍ਹਾਇਆ। ਆਦਿ ਅੰਤ ਏਕੰਕਾਰ, ਭਾਣੇ ਆਪਣੇ ਆਪ ਸਮਾਇਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਬੂਝ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਧਰਾਇਆ। ਕਲਜੁਗ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਜੋਤ ਸਰੂਪ ਕਰ ਅਕਾਰ, ਨਾਨਕ ਗਿਆ ਸਮਾਈਆ। ਨਾਨਕ ਸਰਗੁਣ ਕਰ ਵਿਚਾਰ, ਅੱਠੇ ਪਹਿਰ ਧਿਆਈਆ। ਏਕਾ ਲਿਵ ਏਕਾ ਧਾਰ, ਏਕਾ ਦਰ ਇਕ ਦਵਾਰ, ਏਕਾ ਬੈਠਾ ਬੇਪਰਵਾਹੀਆ। ਏਕਾ ਮੰਗਣ ਮੰਗ ਬਣ ਭਿਖਾਰ, ਆਪ ਆਪਣੀ ਝੋਲੀ ਡਾਹੀਆ। ਆਪ ਆਪਣੀ ਅਬਿਨਾਸ਼ੀ ਕਰਤਾ ਪਾਵੇ ਸਾਰ, ਨਿਰਗੁਣ ਮੇਲਾ ਮੇਲ ਮਿਲਾਈਆ। ਸਚ ਮਹੱਲੇ ਬੈਠਾ ਏਕੰਕਾਰ, ਆਪਣਾ ਥਾਨ ਸੁਹਾਈਆ। ਨਾਨਕ ਢਹਿ ਪਏ ਦਵਾਰ, ਮੰਗੇ ਚਰਨ ਧੂੜ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਪਣੀ ਇਛਿਆ ਪਾਈ ਭਿਛਿਆ, ਤੋਟ ਰਹੇ ਨਾ ਰਾਈਆ। ਹਰਿ ਹਰਿ ਹਰਿ ਬੇਅੰਤ, ਬੇਅੰਤ ਆਪ ਅਖਵਾਇਆ। ਸਤਿਗੁਰ ਮੇਲਾ ਸਾਜਣ ਸੰਤ, ਸਾਚਾ ਦਰ ਆਪ ਸੁਹਾਇਆ। ਆਦਿ ਪੁਰਖ ਏਕਾ ਕੰਤ, ਏਕਾ ਨਾਰੀ ਵੇਖ ਵਖਾਇਆ। ਇਕ ਸੁਣਾਏ ਸੁਹਾਗੀ ਛੰਤ, ਏਕਾ ਧੀਰ ਧਰਾਇਆ। ਆਦਿ ਜੁਗਾਦੀ ਮਹਿਮਾ ਅਗਣਤ, ਭੇਵ ਨਾ ਕੋਈ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਮੇਲਾ ਸਾਚੇ ਘਰ, ਘਰ ਸਾਚਾ ਵਿਛੜ ਕਦੇ ਨਾ ਜਾਇਆ।
