੧੬ ਕੱਤਕ ੨੦੧੫ ਬਿਕ੍ਰਮੀ ਲਛਮਨ ਕੁੰਡ ਰਾਮੇਸ਼ਵਰਮ ਸ੍ਰੀ ਰਾਮ ਚੰਦਰ ਜੀ
ਏਕੰਕਾਰ ਪੁਰਖ ਅਬਿਨਾਸ਼, ਹਰਿ ਹਰਿ ਰੂਪ ਸਮਾਇਆ। ਆਦਿ ਪੁਰਖ ਜੋਤ ਪ੍ਰਕਾਸ਼, ਆਦਿ ਨਿਰੰਜਣ ਨਾਉਂ ਧਰਾਇਆ। ਅਕਲ ਕਲਾ ਕਲ ਖੇਲ ਤਮਾਸ਼, ਅਕਾਲ ਮੂਰਤ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਨਾਮ ਧਰਾਇਆ। ਏਕੰਕਾਰ ਪੁਰਖ ਅਨਾਦਿ, ਪਾਰਬ੍ਰਹਮ ਬੇਅੰਤਾ। ਲੇਖਾ ਜਾਣੇ ਬੋਧ ਅਗਾਧ, ਆਦਿ ਜੁਗਾਦਿ ਆਦਿਨ ਅੰਤਾ। ਆਪ ਆਪਣੇ ਵਿਚ ਰਹੇ ਵਿਸਮਾਦ, ਆਪ ਆਪਣਾ ਭੇਵ ਖੁਲੰਤਾ। ਆਪ ਆਪਣੀ ਰੱਖੇ ਦਾਦ, ਆਪ ਆਪਣੀ ਭੇਟ ਚੜੰਤਾ। ਆਪ ਆਪਣਾ ਆਪੇ ਅਰਾਧ, ਆਪ ਆਪਣਾ ਥਾਨ ਸੁਹੰਤਾ। ਆਪ ਆਪਣਾ ਸਾਧਨ ਸਾਧ, ਆਪ ਆਪਣਾ ਜੋਗ ਕਰੰਤਾ। ਆਪ ਆਪਣਾ ਆਪੇ ਲਾਧ, ਆਪ ਆਪਣਾ ਰੂਪ ਵਖੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਹਰਿ ਭਗਵੰਤਾ। ਏਕੰਕਾਰ ਪੁਰਖ ਭਗਵਾਨਾ, ਪਾਰਬ੍ਰਹਮ ਅਖਵਾਇਆ। ਆਦਿ ਅੰਤ ਇਕ ਨਿਸ਼ਾਨਾ, ਏਕਾ ਮਾਰਗ ਵੇਖ ਵਖਾਇਆ। ਏਕਾ ਧਾਮ ਭੂਮ ਅਸਥਾਨਾ, ਅਗੰਮ ਅਗੰਮੜੇ ਡੇਰਾ ਲਾਇਆ। ਜੋਧਾ ਬੀਰ ਇਕ ਸੁਲਤਾਨਾ, ਰਾਜ ਰਾਜਾਨ ਇਕ ਅਖਵਾਇਆ। ਰੂਪ ਰੰਗ ਨਾ ਕੋਇ ਵਖਾਨਾ, ਅਨਭਵ ਪ੍ਰਕਾਸ਼ ਸਮਾਇਆ। ਖੇਲੇ ਖੇਲ ਦੋ ਜਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਏਕੰਕਾਰ ਇਕ ਇਕੱਲਾ, ਅਕਲ ਕਲਾ ਸਮਾਈਆ। ਏਕਾ ਵਸਿਆ ਸਚ ਮਹੱਲਾ, ਦੂਸਰ ਦਰ ਨਾ ਕੋਈ ਸਹਾਈਆ। ਆਪਣੀ ਜੋਤੀ ਆਪੇ ਰਲਾ, ਜੋਤੀ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਓਅੰ ਆਪ ਹੋ ਜਾਈਆ। ਓਅੰ ਰੂਪ ਪੁਰਖ ਅਬਿਨਾਸ਼, ਰੇਖ ਰੰਗ ਨਾ ਰਾਇਆ। ਨਾ ਕੋਈ ਪਵਣ ਨਾ ਸਵਾਸ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਆਵਣ ਜਾਵਣ ਨਾ ਕੋਈ ਲੱਖ ਚੁਰਾਸੀ ਵਾਸ, ਬੰਧਨ ਬੰਧ ਨਾ ਕੋਈ ਬੰਧਾਇਆ। ਦੇਵਤ ਦੇਵ ਬ੍ਰਹਮਾ ਵਿਸ਼ਨ ਸ਼ਿਵ ਨਾ ਦਾਸਨ ਦਾਸ, ਦਵਾਰ ਪਾਲ ਨਾ ਕੋਈ ਰਖਾਇਆ। ਨਾ ਕੋਈ ਪ੍ਰਿਥਮੀ ਨਾ ਅਕਾਸ, ਗਗਨ ਮੰਡਲ ਨਾ ਕੋਈ ਸਹਾਇਆ। ਜੋਤੀ ਜੋਤ ਜੋਤ ਅਬਿਨਾਸ਼, ਆਦਿ ਅੰਤ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਲਿਖਾਇਆ। ਓਅੰ ਕਰਤਾ ਹਰਿ ਨਿਰੰਕਾਰ, ਨਰ ਨਿਰਵੈਰ ਸਮਾਇਆ। ਨਿਰਗੁਣ ਰੂਪ ਪਸਰ ਪਸਾਰ, ਪਰਮ ਪੁਰਖ ਅਖਵਾਇਆ। ਸਤਿ ਸਰੂਪ ਸਾਚੀ ਧਾਰ, ਸਤਿ ਸਤਿ ਵੇਸ ਵਟਾਇਆ। ਮਿਤਗਤ ਨਾ ਕੋਈ ਵਿਚਾਰ, ਰੱਤੀ ਰੱਤ ਨਾ ਕੋਈ ਵਖਾਇਆ। ਅਬਿਨਾਸ਼ੀ ਅਚੁੱਤ ਖੇਲ ਅਪਾਰ, ਆਪ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾਇਆ। ਓਅੰ ਰਾਮ ਰੰਗ ਨਾ ਰੇਖਿਆ, ਨਿਰਗੁਣ ਨਿਰਗੁਣ ਓਅੰਕਾਰਿਆ। ਸਤਿ ਪੁਰਖ ਨਿਰੰਜਣ ਸਾਚਾ ਭੇਖਿਆ, ਸ਼ਬਦ ਹੰ ਆਪ ਉਪਾ ਰਿਹਾ। ਹੰ ਬ੍ਰਹਮ ਕਰਿਆ ਵੇਸਿਆ, ਪਾਰਬ੍ਰਹਮ ਭੇਵ ਨਿਆਰਿਆ। ਆਪ ਆਪਣਾ ਕਰ ਪ੍ਰਵੇਸਾ, ਨਿਰਗੁਣ ਜੋਤੀ ਜੋਤ ਉਜਿਆਰਿਆ। ਆਪਣੀ ਅਗਨੀ ਆਪ ਉਪਜਾਏ ਸ਼ਿਵ ਮਹੇਸ਼ਾ, ਸ਼ੰਕਰ ਬਰਨ ਨਾ ਕੋਈ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਚਲਾ ਰਿਹਾ। ਸ਼ਿਵ ਸ਼ੰਕਰ ਆਪ ਉਪਾ, ਮਸਤਕ ਵੇਖ ਵਖਾਇਆ। ਤ੍ਰੈ ਤ੍ਰੈ ਲੇਖਾ ਮੇਟ ਮਿਟਾ, ਤ੍ਰੈ ਤ੍ਰੈ ਧਾਰ ਬੰਧਾਇਆ। ਪੰਜ ਤਤ ਤੱਤ ਸੁਹਾ, ਨਾਮ ਨਾਮ ਚੋਲਾ ਪਾਇਆ। ਅੰਗੀ ਅੰਗ ਆਪ ਕਰਾ, ਰੰਗਨ ਤਨ ਛੁਹਾਇਆ। ਰੰਗਣ ਰੰਗ ਇਕ ਰੰਗਾ, ਰੰਗ ਚਲੂਲ ਚੜ੍ਹਾਇਆ। ਦਰ ਭਿਖਾਰੀ ਆਪ ਜਣਾ, ਏਕਾ ਸ਼ਬਦ ਅਲਾਇਆ। ਮੰਗੇ ਭਿਖਿਆ ਅੱਗੇ ਬੇਪਰਵਾਹ, ਦੋਏ ਜੋੜ ਸੀਸ ਝੁਕਾਇਆ। ਕਰਨਹਾਰਾ ਸਚ ਨਿਆਂ, ਆਪ ਆਪਣਾ ਰਿਹਾ ਕਰਾਇਆ। ਤੇਰਾ ਤੇਰੀ ਪਕੜੀ ਬਾਂਹ, ਲੱਖ ਚੁਰਾਸੀ ਝੋਲੀ ਪਾਇਆ। ਵੇਖ ਵਖਾਏ ਸਾਚਾ ਥਾਂ, ਥਿਰ ਘਰ ਡੇਰਾ ਲਾਇਆ। ਕਰੇ ਕਰਾਏ ਆਪ ਨਿਆਂ, ਨਿਝ ਘਰ ਵੇਖ ਵਖਾਇਆ। ਜੁਗਾ ਜੁਗੰਤਾ ਦੇਵੇ ਠੰਡੀ ਛਾਂ, ਚਾਰ ਚਾਰ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਲਾਇਆ। ਬ੍ਰਹਮੇ ਵਸਤ ਹਰਿ ਹਰਿ ਘੱਤ, ਸ਼ਿਵ ਸ਼ਿਵ ਆਪ ਉਪਜਾਈਆ। ਏਕਾ ਜੋਤੀ ਨੂਰ ਲਟ ਲਟ, ਕਾਇਆ ਮਟ ਸਹਾਈਆ। ਆਪਣੀ ਮੈਲ ਆਪੇ ਕੱਟ, ਪਤਿਤ ਪੁਨੀਤ ਆਪ ਹੋ ਜਾਈਆ। ਆਪ ਪਹਿਨਾਏ ਸ਼ਬਦ ਪੱਟ, ਬਸਤਰ ਇਕ ਸੁਹਾਈਆ। ਲੇਖਾ ਚੁਕਾਏ ਆਨ ਬਾਟ, ਮਾਤ ਗਰਭ ਨਾ ਕੋਇ ਤਕਾਈਆ। ਇਕ ਸੁਹਾਇਆ ਸਾਚਾ ਹੱਟ, ਏਕਾ ਦਰ ਖੁਲ੍ਹਾਈਆ। ਖੇਲੇ ਖੇਲ ਨਟੂਆ ਨਟ, ਸਵਾਂਗੀ ਸਵਾਂਗ ਵਰਤਾਈਆ। ਪਾਰਬ੍ਰਹਮ ਪ੍ਰਭ ਲੱਗਾ ਫੱਟ, ਦੋ ਦੋ ਧਾਰ ਵਖਾਈਆ। ਆਪਣਾ ਅੰਮ੍ਰਿਤ ਆਪੇ ਝਟ, ਆਪੇ ਸਿੰਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਈਆ। ਆਪਣੀ ਜੋਤੀ ਆਪੇ ਧਾਰ, ਆਪਣਾ ਆਪ ਸੁਹਾਇਆ। ਲੱਖ ਚੁਰਾਸੀ ਜੀਵ ਉਭਾਰ, ਗੋਦੀ ਗੋਦ ਬਹਾਇਆ। ਅੰਤਮ ਸੰਧਿਆ ਜੈ ਜੈ ਜੈਕਾਰ, ਪੂਜਸ ਪੂਜ ਵਖਾਇਆ। ਏਕਾ ਰੂਪ ਆਪ ਕਰਤਾਰ, ਅਨੂਪ ਰੂਪ ਦਰਸਾਇਆ। ਸ਼ਾਹੋ ਭੂਪ ਸੱਚੀ ਸਰਕਾਰ, ਸਚ ਸਿੰਘਾਸਣ ਵੇਖ ਵਖਾਇਆ। ਬ੍ਰਹਮਾ ਸ਼ਿਵ ਸੇਵਾਦਾਰ, ਆਪ ਆਪਣੀ ਰਚਨ ਰਚਾਇਆ। ਅਗੰਮ ਅਗੋਚਰ ਅਲੱਖ ਅਪਾਰ, ਅਲੱਖ ਨਿਰੰਜਣ ਭੇਵ ਨਾ ਰਾਇਆ। ਹੋਏ ਪ੍ਰਤੱਖ ਹਰ ਘਟ ਰੂਪ ਅਪਰ ਅਪਾਰ, ਆਪ ਆਪਣਾ ਵੇਸ ਵਟਾਇਆ। ਚਤੁਰਭੁਜ ਖੇਲ ਨਿਆਰ, ਦਹਿ ਦਿਸ਼ਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇਆ। ਅਗੰਮ ਅਥਾਹ ਜੋਤ ਨਿਰੰਕਾਰ, ਨਿਰਗੁਣ ਰੂਪ ਸਮਾ ਲਿਆ। ਆਪ ਆਪਣਾ ਬਲ ਆਪੇ ਧਾਰ, ਆਪੇ ਖੇਲ ਕਰੇ ਨਿਰਾਲਿਆ। ਆਪ ਆਪਣਾ ਕਰ ਉਪਕਾਰ, ਆਪ ਆਪਣੀ ਕਰੇ ਪ੍ਰਿਤਪਾਲਿਆ। ਆਪ ਆਪਣਾ ਲਏ ਸੰਭਾਲ, ਆਪ ਆਪਣਾ ਵੇਖ ਵਖਾ ਲਿਆ। ਆਪ ਆਪਣਾ ਕਰ ਤਨ ਸ਼ਿੰਗਾਰ, ਪੰਜ ਤਤ ਨਾ ਰੂਪ ਵਟਾ ਲਿਆ। ਮਿਤ ਗਤ ਨਾ ਕੋਈ ਵਿਚਾਰ, ਲੇਖਾ ਲਿਖਤ ਵਿਚ ਨਾ ਆ ਰਿਹਾ। ਲੋਆਂ ਪੁਰੀਆਂ ਪਸਰ ਪਸਾਰ, ਗਗਨ ਪਤਾਲਾ ਡੇਰਾ ਲਾ ਲਿਆ। ਸਮੁੰਦ ਸਾਗਰ ਡੂੰਘੀ ਧਾਰ, ਗਹਿਰ ਗੰਭੀਰ ਸਮਾ ਲਿਆ। ਸੇਵਕ ਸੇਵਾ ਅਪਰ ਅਪਾਰ, ਆਪ ਆਪਣਾ ਰੰਗ ਰੰਗਾ ਲਿਆ। ਆਪਣੀ ਜੋਤੀ ਆਪੇ ਧਰ, ਕਰਤਾ ਪੁਰਖ ਨਾਉਂ ਧਰਾ ਲਿਆ। ਲੇਖਾ ਲਿਖ ਨਾ ਸਕੇ ਵੇਦ ਚਾਰ, ਬ੍ਰਹਮਾ ਭੇਵ ਨਾ ਪਾ ਲਿਆ। ਵੇਦ ਵਿਆਸਾ ਗਿਆ ਹਾਰ, ਪੁਰਾਨ ਅਠਾਰਾਂ ਹੋਏ ਖਾਲੀਆ। ਮਨੂਆ ਰੋਵੇ ਜ਼ਾਰੋ ਜ਼ਾਰ, ਸ਼ਸਤਰ ਸਿਮਰਤ ਕੱਢੇ ਦਵਾਲਿਆ। ਅੰਜੀਲ ਕੁਰਾਨਾ ਕਰਨ ਵਿਚਾਰ, ਅਗੰਮ ਅਗੰਮੜਾ ਦਿਸ ਨਾ ਆ ਰਿਹਾ। ਨਾਨਕ ਲੇਖਾ ਅਪਰ ਅਪਾਰ, ਬੇਅੰਤ ਬੇਅੰਤ ਬੇਅੰਤ ਦਰ ਸੁਣਾ ਲਿਆ। ਅਰਜਨ ਏਕਾ ਸ਼ਬਦ ਅਧਾਰ, ਏਕਾ ਮੁਖ ਸਲਾਹ ਲਿਆ। ਗੋਬਿੰਦ ਢਹਿ ਪਿਆ ਦਵਾਰ, ਹਰਿ ਹਰਿ ਭੇਵ ਸਦਾ ਨਿਰਾਲਿਆ। ਜੋਤ ਅਕਾਲੀ ਜਗੇ ਅਪਾਰ, ਨੂਰੋ ਨੂਰ ਨੁਰਾਨਿਆ। ਆਪੇ ਖੇਲੇ ਖੇਲ ਸਰਕਾਰ, ਸਚ ਤਖ਼ਤ ਸ਼ਾਹੋ ਸੁਲਤਾਨਿਆ। ਆਦਿ ਪੁਰਖ ਏਕਾ ਏਕੰਕਾਰ, ਅਕਲ ਕਲਾ ਅਖਵਾਨਿਆ। ਭੇਖ ਰੇਖ ਨਾ ਕੋਈ ਧਾਰ, ਨਾ ਕੋਈ ਰੂਪ ਵਟਾਨਿਆ। ਆਪੇ ਬਾਸਕ ਹੋ ਅਪਾਰ, ਆਪੇ ਆਪਣਾ ਨਾਉਂ ਧਰਾਨਿਆ। ਆਪੇ ਮੁਖ ਸਹੰਸਰ ਖੋਲ੍ਹ ਉਘਾੜ, ਦੋ ਸਹੰਸਰ ਜੇਹਵਾ ਆਪ ਹਿਲਾਨਿਆ। ਆਪੇ ਸੁੱਤਾ ਪੈਰ ਪਸਾਰ, ਆਪ ਆਪਣਾ ਦਰ ਸੁਹਾਨਿਆ। ਆਪ ਆਪਣਾ ਵੇਖ ਕਰੇ ਵਿਚਾਰ, ਜੋਧਾ ਬੀਰ ਵਡ ਬਲਵਾਨਿਆ। ਆਦਿ ਪੁਰਖ ਨਰ ਨਿਰੰਕਾਰ, ਰੂਪ ਰੇਖ ਨਾ ਕੋਈ ਵਿਖਾਨਿਆ। ਵਿਸ਼ਵ ਰੂਪ ਅਪਰ ਅਪਾਰ, ਭਗਵਨ ਭਗਵਨ ਖੇਲ ਖਿਲਾਨਿਆ। ਵਿਸ਼ਨੂੰ ਭਗਵਾਨ ਜੋਤ ਅਕਾਰ, ਜੋਤੀ ਜੋਤ ਸਮਾਨਿਆ। ਆਦਿ ਅੰਤ ਕਰ ਪਸਾਰ, ਸਾਗਰ ਧਾਰ ਇਕ ਵਖਾਨਿਆ। ਜਲ ਜਲ ਬੀਜ ਕਰ ਅਕਾਰ, ਧਰਤ ਧਵਲ ਸੁਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਕਰਨਹਾਰ, ਖੇਲੇ ਖੇਲ ਆਪ ਮਹਾਨਿਆ। ਕਰਤਾ ਕਰਨਹਾਰ ਸਮਰਥ, ਸਮਰਥ ਪੁਰਖ ਅਖਵਾਇਆ। ਆਪਣੀ ਮਹਿਮਾ ਜਾਣੇ ਅਕੱਥ, ਵੇਦ ਕਤੇਬ ਭੇਵ ਨਾ ਰਾਇਆ। ਲਿਖ ਲਿਖ ਗਏ ਥੱਕ, ਲਿਖਿਆ ਲਿਖ ਨਾ ਸਕੇ ਕੋਈ ਰਾਇਆ। ਮਹੱਲ ਅਟੱਲ ਉਚ ਮੁਨਾਰ, ਚੜ੍ਹ ਚੜ੍ਹ ਗਏ ਅੱਕ, ਨਿਰਗੁਣ ਨਿਰਗੁਣ ਨਿਰਗੁਣ ਦਿਸ ਨਾ ਆਇਆ ਤੀਰਥ ਤੱਟਾਂ ਲੱਖ ਚੁਰਾਸੀ ਪਾਣੀ ਰਹੇ ਝੱਟ, ਹਰਿ ਹਰਿ ਰੂਪ ਨਾ ਕੋਈ ਵਖਾਇਆ। ਜੁਗਾ ਜੁਗੰਤਰ ਖੇਲੇ ਖੇਲ ਨਟੂਆ ਨਟ, ਆਪ ਆਪਣਾ ਸਾਂਗ ਵਰਤਾਇਆ। ਸਤਿਜੁਗ ਤੇਰਾ ਖੇਲ ਹਰਿ ਹਰਿ ਮੇਲ, ਮੇਲ ਮਿਲਾਵਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅਨਾਦੀ ਏਕਾ ਨਾਦ ਵਜਾਇਆ। ਏਕਾ ਨਾਦ ਹਰਿ ਕਰਤਾਰ, ਆਪਣਾ ਆਪ ਵਜਾਇੰਦਾ। ਜੋਤੀ ਧੁਨ ਸ਼ਬਦ ਪਿਆਰ, ਸ਼ਬਦੀ ਰਾਗ ਇਕ ਸੁਣਾਇੰਦਾ। ਲੋਆਂ ਪੁਰੀਆਂ ਏਕਾ ਧਾਰ, ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਏਕੰਕਾਰ ਕਰ ਪਸਾਰ, ਓਅੰ ਰੂਪ ਸਮਾਇੰਦਾ। ਸੋ ਪੁਰਖ ਨਿਰੰਜਣ ਸਚ ਪਿਆਰ, ਹੰ ਬ੍ਰਹਮ ਇਕ ਸੁਣਾਇੰਦਾ। ਤਤਵ ਤਤ ਕਰ ਪਿਆਰ, ਰੱਤੀ ਰਤ ਜਣਾਇੰਦਾ। ਚਰਨ ਕਵਲ ਨਿਤ ਖੇਲ ਅਪਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਆਤਮ ਨਾਮ ਬੀਜ ਬੀਜੇ ਸਾਚੇ ਵਤ, ਫੁਲ ਫੁਲਵਾੜੀ ਵੇਖ ਵਖਾਇੰਦਾ। ਆਦਿ ਜੁਗਾਦੀ ਕਮਲਾਪਾਤ, ਕੰਤ ਕੰਤੂਹਲ ਨਾਮ ਧਰਾਇੰਦਾ। ਸਤਿਜੁਗ ਸਾਚਾ ਵੇਖੇ ਪੱਖ, ਆਪ ਆਪਣਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਸਤਿਜੁਗ ਸਾਚੇ ਸਾਚੀ ਧਾਰ, ਸਤਿ ਪੁਰਖ ਆਪ ਚਲਾਈਆ। ਏਕੰਕਾਰਾ ਕਰ ਪਸਾਰ, ਓਅੰਕਾਰਾ ਰੂਪ ਸਮਾਈਆ। ਸੋਹੰ ਧਾਰਾ ਹਰਿ ਨਿਰੰਕਾਰ, ਹਰਿ ਨਿਰੰਕਾਰ ਸਾਚੇ ਸਚ ਵਡਿਆਈਆ। ਨਾਮ ਸਤਿ ਅਪਰ ਅਪਾਰ, ਨਿਰਗੁਣ ਵਿਚ ਟਿਕਾਈਆ। ਅਕਾਲ ਮੂਰਤ ਭੇਵ ਨਿਆਰ, ਦਿਸ ਕਿਸੇ ਨਾ ਆਈਆ। ਖੇਲੇ ਖੇਲ ਵਿਚ ਸੰਸਾਰ, ਧਰਤ ਧਵਲ ਸੁਹਾਈਆ। ਧਰਨੀ ਧਰਤ ਕਰ ਪਿਆਰ, ਕਵਲ ਕਵਲਾ ਇਕ ਉਪਾਈਆ। ਏਕਾ ਮੀਤ ਇਕ ਮੁਰਾਰ, ਏਕਾ ਨਾਮ ਵਡਿਆਈਆ। ਏਕਾ ਸ਼ਬਦ ਇਕ ਕਟਾਰ, ਏਕਾ ਹੱਥ ਉਠਾਈਆ। ਏਕਾ ਖੰਡਾ ਦੋ ਦੋ ਧਾਰ, ਦੋ ਜਹਾਨਾਂ ਲਏ ਹਿਲਾਈਆ। ਬ੍ਰਹਿਮੰਡਾਂ ਪਾਵਣਹਾਰਾ ਸਾਰ, ਆਦਿਨ ਅੰਤਾ ਇਕ ਰਘੁਰਾਈਆ। ਵੇਸ ਅਨੇਕਾ ਕਰ ਅਪਾਰ, ਲੋਕਮਾਤ ਆਵੇ ਕਰ ਕਰ ਧਾਈਆ। ਭਗਤ ਭਗਵੰਤ ਮੇਲ ਅਪਾਰ, ਸਾਧਾਂ ਸੰਤਾਂ ਲਏ ਜਗਾਈਆ। ਜਗ ਨਾਤਾ ਬੰਧਨ ਚਾਰ, ਚਾਰੇ ਕੁੰਟਾਂ ਲਏ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਤ੍ਰੇਤਾ ਤ੍ਰੀਆ ਵੇਸ, ਤ੍ਰੈਗੁਣ ਰੂਪ ਸਮਾਇਆ। ਆਪ ਆਪਣਾ ਕਰਿਆ ਦਰਸ, ਆਪ ਆਪਣਾ ਮੁਖ ਛੁਪਾਇਆ। ਆਪ ਆਪਣੇ ਰੱਖੇ ਖੁਲ੍ਹੜੇ ਕੇਸ, ਮੁੱਛ ਦਾੜ੍ਹੀ ਨਾ ਕੋਈ ਜਣਾਇਆ। ਆਪ ਆਪਣਾ ਵੇਖ ਹਮੇਸ਼, ਇਸ਼ਟ ਦੇਵ ਗੁਰ ਮਨਾਇਆ। ਵਸ਼ਿਸਟ ਮੁਨ ਸ਼ਾਹੋ ਸਬੇਸ਼, ਸ਼ਿਵ ਸ਼ੰਕਰ ਮੂਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇਆ। ਖੇਲੇ ਖੇਲ ਹਰਿ ਹਰਿ ਰਾਮ, ਨਾਮ ਰਾਮ ਵਡਿਆਈਆ। ਭਗਤ ਭਗਵੰਤ ਪਿਆਇਆ ਏਕਾ ਜਾਮ, ਏਕਾ ਤ੍ਰਿਸ਼ਨ ਬੁਝਾਈਆ। ਇਕ ਖਵਾਇਆ ਸਾਚਾ ਤਾਮ, ਭੁੱਖ ਰਹੇ ਨਾ ਰਾਈਆ। ਆਪੇ ਪੂਰਨ ਕਰਨਹਾਰਾ ਕਾਮ, ਆਪੇ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਅਪਰੰਪਰ ਸਵਾਮੀ ਆਦਿ ਨਿਰੰਜਣ ਅਲੱਖ ਅਲੱਖਣਾ ਲੇਖ ਨਾ ਰਾਈਆ। ਲਿਖ ਲਿਖ ਸ਼ਾਸਤਰ ਪੁਰਾਨ, ਜੁਗ ਜੁਗ ਲੇਖ ਲਿਖਾਇੰਦਾ। ਭੇਦ ਅਭੇਦ ਹਰਿ ਭਗਵਾਨ, ਦਿਸ ਕਿਸੇ ਨਾ ਆਇੰਦਾ। ਅਛਲ ਅਛੱਲ ਵਿਚ ਜਹਾਨ, ਆਪ ਆਪਣੀ ਖੇਲ ਖਲਾਇੰਦਾ। ਮਾਤਾ ਪਿਤਾ ਸੁਤ ਦੁਲਾਰ, ਬੰਧਨ ਬੰਧਪ ਆਪ ਰਖਾਇੰਦਾ। ਸਰਗੁਣ ਰੂਪ ਕਰ ਅਕਾਰ, ਨਿਰਗੁਣ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੀਆ ਤੇਰਾ ਵੇਖ ਵਖਾਇੰਦਾ। ਪ੍ਰਭ ਅਬਿਨਾਸ਼ੀ ਕਰ ਪਿਆਰ, ਜੋਤੀ ਨੂਰ ਕਰ ਉਜਿਆਰ, ਆਪ ਆਪਣਾ ਰੰਗ ਰੰਗਾਈਆ। ਆਪਣਾ ਅੰਗ ਆਪੇ ਕੱਟ, ਆਪਣੀ ਜੋਤ ਜਗਾਈਆ। ਪੰਜ ਤਤ ਪਏ ਭੱਠ, ਅੱਠ ਅੱਠ ਰਹਿਣ ਨਾ ਪਾਈਆ। ਕਾਇਆ ਗੜ੍ਹ ਸਾਚਾ ਹੱਟ, ਸਾਚਾ ਧਾਮ ਸੁਹਾਈਆ। ਏਕਾ ਜੋਤੀ ਲਟ ਲਟ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਆਪ ਸੁਹਾਇਆ। ਸਾਚਾ ਦਰ ਆਪੇ ਲੇਖ ਲਿਖਾਇਆ, ਆਪਣੇ ਭਾਣੇ ਆਪੇ ਰੱਖ, ਆਪੇ ਵੇਖ ਵਖਾਇੰਦਾ। ਆਪੇ ਭਾਂਡੇ ਕਰੇ ਸੱਖ, ਆਪੇ ਆਪ ਭਰਾਇੰਦਾ। ਆਪੇ ਪ੍ਰਗਟ ਹੋ ਪ੍ਰਤੱਖ, ਆਪ ਆਪਣੀ ਚਲਤ ਚਲਾਇੰਦਾ। ਆਪੇ ਵਸੇਰਾ ਕਰੇ ਕੁੱਲੀ ਕੱਖ, ਮੰਦਰ ਮਹੱਲ ਅਟੱਲ, ਆਪੇ ਡੇਰਾ ਲਾਇੰਦਾ। ਆਪ ਆਪਣਾ ਕਰੇ ਵੱਖ, ਆਪ ਆਪਣੇ ਵਿਚ ਸਮਾਇੰਦਾ। ਆਪ ਆਪਣੀ ਵਸਤ ਦੇਵੇ ਵੱਥ, ਆਪ ਆਪਣੀ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਆਪ ਪ੍ਰਨਾਇੰਦਾ। ਆਪਣਾ ਆਪ ਆਪ ਪ੍ਰਨਾ, ਆਪਣੀ ਦਇਆ ਕਮਾਈਆ। ਆਪ ਜਣਾਏ ਆਪਣਾ ਨਾਂ, ਆਪਣੀ ਬੂਝ ਬੁਝਾਈਆ। ਆਪ ਆਪਣਾ ਰਖਾਏ ਆਪਣਾ ਥਾਂ, ਨਗਰ ਖੇੜਾ ਨਾ ਕੋਈ ਵਸਾਈਆ। ਆਪੇ ਵੇਖੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਈਆ। ਆਪ ਆਪਣਾ ਖੇਲੇ ਖੇਲ, ਆਪਣੀ ਦਇਆ ਕਮਾਇੰਦਾ। ਆਪੇ ਸੀਤਾ ਕਰੇ ਮਿਹਰ, ਆਪੇ ਸਾਚਾ ਸੰਗ ਨਿਭਾਇੰਦਾ। ਆਪੇ ਵਸੇ ਰੰਗ ਨਵੇਲ, ਆਪੇ ਘਟ ਘਟ ਡੇਰਾ ਲਾਇੰਦਾ। ਆਪੇ ਕੱਟਣਹਾਰਾ ਧਰਮ ਰਾਏ ਦੀ ਜੇਲ, ਸਚਖੰਡ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਲਾਏ ਤਨਕ ਜਨਕ ਸਪੁਤਰੀ ਆਪੇ ਵੇਖ, ਰਾਮ ਰਾਮਾ ਆਪ ਪ੍ਰਨਾਇਆ। ਚਰਨ ਕਵਲ ਵਸੀ ਕੋਲੀ, ਦਿਵਸ ਰੈਣ ਸੇਵ ਕਮਾਈਆ। ਜਗਤ ਜਾਗਤ ਵੱਜੀ ਬੋਲੀ, ਘਰ ਬਾਹਰ ਤਜਾਈਆ। ਆਪਣਾ ਭੇਵ ਆਪੇ ਰਿਹਾ ਖੋਲ੍ਹੀ, ਮੁਖ ਪਰਦਾ ਏਕਾ ਪਾਈਆ। ਸਾਚੇ ਕੰਡੇ ਨਾਮ ਤੋਲੀ, ਰਾਮ ਨਾਮਾ ਵਣਜ ਕਰਾਈਆ। ਦਰ ਦਰਵਾਜ਼ਾ ਗਿਆ ਖੋਲ੍ਹੀ, ਆਪੇ ਜੰਗਲ ਜੂਹ ਉਜਾੜ ਪਹਾੜ ਡੇਰਾ ਲਾਈਆ। ਆਪੇ ਸੀਤਾ ਰਾਮ ਮੌਲੀ, ਰਾਮ ਰਾਮਾ ਰੂਪ ਸਮਾਈਆ। ਸਾਚਾ ਤੰਦ ਬੱਧਾ ਮੌਲੀ, ਲਛਮਣ ਗੰਢ ਬੰਧਾਈਆ। ਦੂਸਰ ਕੋਈ ਨਾ ਸਕੇ ਖੋਲ੍ਹੀ, ਨਾ ਕੋਈ ਹੱਥ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੇਤਾ ਤੇਰਾ ਤ੍ਰੀਆ ਵੇਸ, ਆਪੇ ਫੇਰਾ ਪਾਈਆ। ਤ੍ਰੇਤਾ ਵੇਸ ਕਰ ਅਪਾਰ, ਆਪਣਾ ਖੇਲ ਖਲਾਇਆ। ਆਪੇ ਰਾਮ ਰੂਪ ਹੋ ਅਵਤਾਰ, ਆਪੇ ਗਵਰਧਨ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਫੜ ਤੀਰ ਕਮਾਨ, ਸ਼ਸਤਰਧਾਰੀ ਨਾਮ ਧਰਾਇਆ। ਆਪੇ ਜੋਧਾ ਸੂਰਬੀਰ ਬਲਵਾਨ, ਆਪ ਆਪਣਾ ਵੇਖ ਵਖਾਇਆ। ਆਪੇ ਆਪਣਾ ਵੇਖੇ ਮਾਰ ਧਿਆਨ, ਆਪੇ ਚਰਨ ਕਵਲ ਆਪਣਾ ਆਪ ਧਿਆਨ ਲਗਾਇਆ। ਆਪ ਆਪਣੇ ਬੈਠ ਬਿਬਾਨ, ਹਰਿ ਕਾ ਸ਼ਬਦ ਸੁਣੇ ਦਿਵਸ ਰੈਣ ਸੁਣਾਇਆ। ਤ੍ਰੇਤਾ ਤੇਰੀ ਕਰਨ ਕਲਿਆਨ, ਰਾਮ ਰਾਮਾ ਰੂਪ ਵਟਾਇਆ। ਦੂਸਰ ਦਰ ਵੇਖ ਮਹਾਨ, ਵਿਸ਼ਨੂੰ ਵੰਸੀ ਖੇਲ ਖਲਾਇਆ। ਰਾਵਣ ਲੰਕਾ ਜੀਵ ਸ਼ੈਤਾਨ, ਸ਼ੰਕਰ ਬਰਨ ਇਕ ਜਣਾਇਆ। ਵਲ ਛਲ ਖੇਲ ਨਿਧਾਨ, ਆਪਣੀ ਕਲ ਵਰਤਾਇਆ। ਆਇਆ ਦਰ ਬਣ ਭਿਖਾਰ, ਭੇਖਾਧਾਰੀ ਰੂਪ ਵਟਾਇਆ। ਸਤਿ ਸਤਿਵੰਤੀ ਇਕ ਅਧਾਰ, ਆਪਣੇ ਕੰਧ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਰਗ ਨੈਣਾਂ ਮਿਰਗਛਾਲਾ ਮਿਰਗ ਮਿਰਗਾਵਲੀ ਭੇਵ ਨਾ ਰਾਇਆ। ਆਪਣੇ ਕੰਧ ਆਪ ਉਠਾ, ਆਪੇ ਲਏ ਅੰਗੜਾਈਆ। ਜਟ ਜਟਾਊ ਰਿਹਾ ਢਾਹ, ਆਪਣਾ ਬਲ ਵਖਾਈਆ। ਰਾਵਣ ਰੇਖ ਨਾ ਸਕੇ ਕੋਈ ਮਿਟਾ, ਰਾਮ ਰਾਮੇ ਵਡ ਵਡਿਆਈਆ। ਦਰ ਦਰ ਸੁਹੰਜਣਾ ਇਕ ਕਰਾ, ਦਰ ਆਪਣੇ ਲੇਖ ਜਗਾਈਆ। ਇਕ ਨਗਾਰਾ ਲਿਆ ਵਜਾ, ਸ੍ਰਿਸ਼ਟ ਸਬਾਈ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੇਤਾ ਤੇਰਾ ਤ੍ਰੀਆ ਵੇਸ ਤੇਰੇ ਦਰ ਵੇਖ ਵਖਾਇਆ। ਰਾਮ ਰੂਪ ਕਰ ਅਪਾਰ, ਆਪਣੀ ਖੇਲ ਖਲਾਇੰਦਾ। ਲਹਿਣਾ ਦੇਣਾ ਖੇਲ ਅਪਾਰ, ਸ਼ਾਹੋ ਭੂਪ ਵੇਖ ਵਖਾਇੰਦਾ। ਅੰਗਦ ਅੰਗ ਅੰਗੀਕਾਰ, ਬਾਲੀ ਸੁਤ ਉਪਜਾਇੰਦਾ। ਮੰਗੀ ਮੰਗ ਧੁਰ ਦਰਬਾਰ, ਤ੍ਰੇਤਾ ਝੋਲੀ ਪਾਇੰਦਾ। ਆਪੇ ਵੇਖੇ ਹੋ ਤਿਆਰ, ਦੋ ਜਹਾਨਾਂ ਫੇਰੀ ਪਾਇੰਦਾ। ਮਾਤ ਪੂਤ ਇਕ ਜੈਕਾਰ, ਏਕਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰਾ ਤ੍ਰੀਆ ਵੇਸ, ਤ੍ਰੈਗੁਣ ਰੰਗ ਰੰਗਾਇੰਦਾ। ਤ੍ਰੈਗੁਣ ਤੇਰਾ ਨਾਤਾ ਜੋੜ, ਹਰਿ ਸਾਚੇ ਖੇਲ ਖਿਲਾਇਆ। ਪੰਜ ਤਤ ਵਿਕਾਰਾ ਚੜ੍ਹਿਆ ਆਪਣੇ ਘੋੜ, ਚਾਰੋਂ ਕੁੰਟ ਫਿਰੇ ਹਲਕਾਇਆ। ਦਹਿ ਦਿਸ਼ਾ ਵੇਖੇ ਦੌੜ ਦੌੜ, ਚਾਰੋਂ ਕੁੰਟ ਫੇਰਾ ਪਾਇਆ। ਰਸ ਮਿੱਠਾ ਹੋਇਆ ਕੌੜ, ਰਸਨਾ ਰਸ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇਆ। ਆਪਣਾ ਖੇਲ ਆਪੇ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਕਰਨੀ ਆਪੇ ਫੜ, ਆਪੇ ਫੋਲ ਫੁਲਾਈਆ। ਅਪਣੀ ਧਰਨੀ ਆਪੇ ਵੇਖੇ ਖੜ, ਧਰਤ ਧਵਲ ਸੁਹਾਈਆ। ਆਪਣੀ ਲੱਗੀ ਆਪੇ ਉਖੇੜੇ ਜੜ੍ਹ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਅਗਨੀ ਆਪੇ ਜਾਏ ਸੜ, ਰੱਤੀ ਰੱਤ ਆਪ ਜਲਾਈਆ। ਆਪਣਾ ਅੱਖਰ ਆਪੇ ਪੜ੍ਹ, ਆਪੇ ਰਿਹਾ ਸੁਣਾਈਆ। ਆਪਣੇ ਮੰਦਰ ਆਪੇ ਵੜ, ਆਪੇ ਭੇਵ ਖੁਲ੍ਹਾਈਆ। ਆਪਣੇ ਸ਼ਸਤਰ ਆਪੇ ਲੜ, ਮੂਰਛਾ ਗਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਨਵੰਤਾ ਅੰਗਦ ਸੇਵਾ ਲਾਈਆ। ਹਨਵੰਤਾ ਅੰਗਦ ਵੇਖ ਵਿਚਾਰ, ਆਪਣੀ ਬੂਝ ਬੁਝਾਇੰਦਾ। ਲੰਕਾ ਲੰਕਾਸਾ ਕਰ ਪਿਆਰ, ਖ਼ਾਲੀ ਕਾਸਾ ਇਕ ਵਖਾਇੰਦਾ। ਪ੍ਰਿਥਮੀ ਅਕਾਸ਼ ਹਾਹਾਕਾਰ, ਜੈ ਜੈ ਜੈ ਨਾ ਮੁਖ ਛੁਪਾਇੰਦਾ । ਭਰਿਆ ਤਨ ਲੋਭ ਹੰਕਾਰ, ਮਾਣ ਮੋਹ ਵਧਾਇੰਦਾ। ਦਮੋਦਰੀ ਢਹਿ ਢਹਿ ਪਏ ਦਵਾਰ, ਮੁਖ ਸਲਾਹੀ ਸਲਾਹ ਨਾ ਕੋਈ ਰਖਾਇੰਦਾ। ਅੰਤਮ ਮੇਲਾ ਵਿਚ ਸੰਸਾਰ, ਅੰਤਮ ਲੇਖ ਲਿਖਾਇੰਦਾ। ਸ਼ਾਹ ਭਬੀਖਣ ਮੀਤ ਮੁਰਾਰ, ਦਰ ਦਰਬਾਰ ਦਰਸ਼ਨ ਪਾਇੰਦਾ। ਖੁਲ੍ਹਿਆ ਦਰ ਸੱਚਾ ਦਰਬਾਰ, ਘਰ ਸਾਚੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੇਤਾ ਤੇਰਾ ਵੇਸ ਧਰ, ਤੇਰਾ ਲੇਖ ਚੁਕਾਇੰਦਾ। ਤ੍ਰੇਤਾ ਤੇਰਾ ਲਿਖਿਆ ਲੇਖ, ਹਰਿ ਸਾਚਾ ਆਪ ਵਖਾਇੰਦਾ। ਆਪ ਆਪਣਾ ਧਰ ਧਰ ਭੇਸ, ਸ਼ਾਹ ਭਬੀਖਣ ਸੰਗ ਰਖਾਇੰਦਾ। ਰਾਵਣ ਰਾਮ ਕਰ ਅਦੇਸ, ਲੰਕਾ ਗੜ੍ਹ ਸੁਹਾਇੰਦਾ। ਏਕਾ ਜੋਧਾ ਨਰ ਨਰੇਸ਼, ਦੋਹਾਂ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇੰਦਾ। ਆਪਣਾ ਮੇਲ ਆਪੇ ਕਰ, ਆਪੇ ਦਇਆ ਕਮਾਈਆ। ਦੋਹਾਂ ਧਿਰਾਂ ਦੇਵੇ ਵਰ, ਸਾਚੀ ਧਰਨੀ ਵੇਖ ਵਖਾਈਆ। ਇਕ ਦੂਜੇ ਦੇ ਅੱਗੇ ਕਰ, ਆਪੇ ਕਰੇ ਲੜਾਈਆ। ਆਪ ਚੁਕਾਏ ਆਪਣਾ ਡਰ, ਆਪੇ ਭੈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਆਪਣੀ ਰਚਨਾ ਆਪੇ ਰਚ, ਆਪੇ ਖੇਲ ਖਲਾਇੰਦਾ। ਖੇਲ ਖੇਲਣਹਾਰ ਸਾਚ, ਸਚ ਸੁੱਚ ਵਰਤਾਇੰਦਾ। ਆਪੇ ਰਣ ਭੂਮੀ ਰਿਹਾ ਨੱਚ, ਆਪੇ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੇਤਾ ਤੇਰਾ ਵੇਸ ਕਰ, ਦਰ ਦਵਾਰ ਸੁਹਾਇੰਦਾ। ਤ੍ਰੇਤਾ ਤ੍ਰੀਆ ਦਰ ਦਰਵੇਸ਼, ਹਰਿ ਹਰਿ ਆਪ ਅਖਵਾਇਆ। ਦਿਤਾ ਵਰ ਬ੍ਰਹਮਾ ਮਹੇਸ਼, ਰਾਵਣ ਰਾਮ ਵਿਖਾਇਆ। ਆਪੇ ਪੂਜੇ ਗਣਪਤ ਗਣੇਸ਼, ਸਿਲ ਪਾਹਨ ਰਿਹਾ ਮਨਾਇਆ। ਆਪੇ ਪਾਇਣ ਨਰ ਨਰੇਸ਼, ਆਪੇ ਨਿਝਰ ਧਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਯੁਧ ਆਪੇ ਕੁੱਦ, ਆਪਣੀ ਬੁੱਧ ਆਪੇ ਲੜ ਫੜਾਇਆ। ਜਗਤ ਬੁੱਧ ਜਗਤ ਜੈਕਾਰਾ, ਦੋਹਾਂ ਧਿਰਾਂ ਜੁੜਾਈਆ। ਏਕਾ ਖੰਡਾ ਏਕਾ ਧਾਰਾ, ਏਕਾ ਨਾਮ ਵਖਾਈਆ। ਏਕਾ ਗੜ੍ਹ ਸੁਹਾਏ ਦਵਾਰਾ, ਏਕਾ ਰੂਪ ਵਟਾਈਆ। ਏਕਾ ਵੇਖੇ ਪਸਰ ਪਸਾਰਾ, ਏਕਾ ਬੰਧਨ ਪਾਈਆ। ਮੇਟ ਮਿਟਾਏ ਜੋਧਾ ਸੂਰਬੀਰ ਬਲਕਾਰਾ, ਮੂਰਛਾ ਗਤ ਆਪ ਕਰਾਈਆ। ਰਣ ਭੂਮੀ ਸੁੱਤੇ ਪੈਰ ਪਸਾਰਾ, ਕੁੰਭ ਕਰਨ ਮੇਘ ਨਾਥ ਨਾ ਕੋਈ ਸਹਾਈਆ। ਰਾਵਣ ਆਏ ਵਿਚ ਅਖਾੜਾ, ਆਪ ਆਪਣੀ ਕਰ ਚਤੁਰਾਈਆ। ਸੀਸ ਧੜ ਪਾਰ ਉਤਾਰਾ, ਲੇਖਾ ਲਿਖਤ ਵਿਚ ਨਾ ਆਈਆ। ਅੰਤਮ ਲਾਏ ਏਕਾ ਨਾਅਰਾ, ਰਾਮ ਰਾਮਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਖੇਤਰ ਇਕ ਵਖਾਈਆ। ਜਗਤ ਖੇਤਰ ਸਾਚਾ ਖੇਤ, ਹਰਿ ਹਰਿ ਆਪ ਉਪਾਇਆ। ਆਪੇ ਸ਼ੱਤਰੂ ਕਰਨ ਆਇਆ ਹਿੱਤ, ਨਿਤ ਨਵਿਤ ਵੇਸ ਵਟਾਇਆ। ਆਪੇ ਲਿਖਣਹਾਰਾ ਲੇਖ, ਆਪੇ ਲੇਖਾ ਰਿਹਾ ਚੁਕਾਇਆ। ਆਪਣੇ ਨੇਤਰ ਆਪੇ ਪੇਖ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਰਾਵਣ ਦਿਤਾ ਵਰ, ਲਹਿਣਾ ਦੇਣਾ ਝੋਲੀ ਪਾਇਆ। ਰਾਵਣ ਅੰਤ ਕਰ ਵਿਚਾਰ, ਆਪਣਾ ਆਪ ਚਿਤਾਰਿਆ। ਰਾਮ ਰਾਮਾ ਤੇਰਾ ਸਚ ਪਿਆਰ। ਤੇਰਾ ਦਰ ਸੁਹਾ ਰਿਹਾ। ਅੰਤਮ ਮੇਲਾ ਵਿਚ ਸੰਸਾਰ, ਤ੍ਰੇਤਾ ਮੁਖ ਭਵਾ ਲਿਆ। ਜੁਗ ਜੁਗ ਖੇਲ ਕਰਤਾਰ, ਸਾਚਾ ਸੰਗ ਨਿਭਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰ ਏਕਾ ਵਰ ਸੁਹਾ ਲਿਆ। ਏਕਾ ਸ਼ਬਦ ਸ਼ਬਦ ਅਗੰਮਾ, ਹਰਿ ਹਰਿ ਆਪ ਸੁਣਾਇਆ। ਅਕਾਲ ਪੁਰਖ ਨਾ ਮਰੇ ਨਾ ਕਦੇ ਜੰਮਾ, ਅਜੂਨੀ ਰਹਿਤ ਨਾਮ ਧਰਾਇਆ। ਮਾਤਾ ਸੀਰ ਨਾ ਚੁੰਘੇ ਮੁੰਮਾ, ਬਾਲ ਗੋਦ ਨਾ ਕੋਈ ਹੰਢਾਇਆ। ਗਗਨ ਪਤਾਲ ਰਹਾਏ ਬਿਨ ਬਿਨ ਥੰਮਾ, ਪੰਜ ਤਤ ਨਾ ਕੋਈ ਰਖਾਇਆ। ਸ਼ਬਦ ਧਾਰ ਇਕ ਦਮਾਮਾ, ਮਰਦੰਗਾ ਨਾਉਂ ਧਰਾਇਆ। ਆਪੇ ਕਰਨਹਾਰਾ ਪੂਜਾ ਪਾਠਾ, ਕਰਨਹਾਰ ਇਕ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਿਤਾ ਵਰ, ਰਾਵਣ ਰਾਮਾ ਰਾਮ ਆਪ ਸਮਝਾਇਆ। ਰਾਵਣ ਰਾਵਣ ਹਰਿ ਆਪ ਸਮਝਾ, ਚਾਰ ਵੇਦ ਹਰਿ ਜਣਾਈਆ। ਛੇ ਸ਼ਾਸਤਰ ਜਗਤ ਪੜ੍ਹਾ, ਸਿਮਰਤ ਵੇਖ ਵਖਾਈਆ। ਕਾਲ ਕਲੂਆ ਵੇਸ ਕਰਾ, ਮਹਾਂਕਾਲ ਭੇਵ ਨਾ ਰਾਈਆ। ਸ਼ਬਦ ਖੰਡਾ ਆਪ ਚਮਕਾ, ਨਿਰਗੁਣ ਬਾਣ ਚਲਾਈਆ। ਧਰਤ ਧਵਲ ਲੇਖਾ ਦਏ ਚੁਕਾ, ਬ੍ਰਹਿਮੰਡਾਂ ਵੇਖ ਵਖਾਈਆ। ਨਰਕ ਕੁੰਡਾਂ ਨਾ ਭਰਾ, ਤੇਰੀ ਵਡ ਵਡਿਆਈਆ। ਤੇਰੀ ਅੰਤਮ ਵੰਡਾ ਨਾ ਵੇਖ ਵਖਾ, ਸਾਚਾ ਕੰਤ ਇਕ ਹੰਢਾਈਆ। ਤੇਰਾ ਮੇਰਾ ਸਚ ਨਿਆਂ, ਮੇਰੀ ਤੇਰੀ ਬਣਤ ਬਣਾਈਆ। ਜੁਗ ਜੁਗ ਵੇਖਿਆ ਥਾਉਂ ਥਾਂ, ਤੇਰਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵਣਹਾਰਾ ਵਰ, ਏਕਾ ਸ਼ਬਦ ਜਣਾਈਆ। ਸ਼ਬਦ ਭੇਵ ਆਪ ਖੁਲ੍ਹਾ, ਆਪਣੀ ਧੁਨ ਵਜਾਈਆ। ਰਾਵਣ ਬੋਲਾ ਹਰਿ ਸੁਣਾ, ਆਪੇ ਦਏ ਸਮਝਾਈਆ। ਏਕਾ ਤੋਲਾ ਇਕ ਮਲਾਹ, ਏਕਾ ਬੇੜਾ ਰਿਹਾ ਚਲਾਈਆ। ਆਪਣਾ ਬੋਲਾ ਦਏ ਸਮਝਾ, ਪੰਜ ਤਤ ਨਾ ਕੋਈ ਵਡਿਆਈਆ। ਆਪਣੀ ਖੇਲਾ ਰਿਹਾ ਖਲਾ, ਜੁਗ ਜੁਗ ਭੇਵ ਨਾ ਰਾਈਆ। ਕਲਜੁਗ ਅੰਤਮ ਮੇਲਾ ਦਏ ਮਿਲਾ, ਨਰ ਹਰਿ ਰੂਪ ਸ੍ਰਿਸ਼ਟ ਸਬਾਈਆ। ਲੱਖ ਚੁਰਾਸੀ ਤੇਰੀ ਵੰਡ ਵੰਡਾ, ਪੰਜ ਤਤ ਦਏ ਟਿਕਾਈਆ। ਜੂਠ ਝੂਠ ਪੱਲੇ ਗੰਢ ਬੰਨ੍ਹਾ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਹਲਕਾਈਆ। ਆਸਾ ਤ੍ਰਿਸ਼ਨਾ ਸੰਗ ਰਲਾ, ਤੇਰਾ ਸੰਗ ਰਖਾਈਆ। ਤੇਰਾ ਦਰ ਤੇਰਾ ਘਰ ਦਿਆਂ ਸੁਹਾ, ਕਾਲਖ ਟਿੱਕਾ ਮਸਤਕ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸ਼ਬਦ ਸ਼ਬਦ ਆਪ ਸੁਣਾਈਆ। ਸ਼ਬਦ ਸੁਣ ਸਾਚੇ ਮੀਤ, ਰਾਵਣ ਨੀਰ ਵਹਾਇਆ। ਪਾਰਬ੍ਰਹਮ ਪ੍ਰਭ ਸਦਾ ਅਤੀਤ, ਤੇਰਾ ਭੇਵ ਕੋਇ ਨਾ ਪਾਇਆ। ਮੇਰੀ ਕਾਇਆ ਕਵਣ ਕਰੇ ਠੰਡੀ ਸੀਤ, ਪੰਜ ਤਤ ਤੱਤ ਦਰ ਤਪਾਇਆ। ਜੁਗ ਜੁਗ ਤੇਰੀ ਅਵੱਲੜੀ ਰੀਤ, ਤੇਰਾ ਲੇਖਾ ਨਾ ਕੋਈ ਲਿਖਾਇਆ। ਕਵਣ ਸੁਣਾਏ ਸੁਹਾਗੀ ਗੀਤ, ਤੇਰਾ ਮੇਰਾ ਮੇਲ ਮਿਲਾਇਆ। ਕਵਣ ਬੰਧਾਏ ਚਰਨ ਪ੍ਰੀਤ, ਜਗਤ ਨਾਤਾ ਤੋੜ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦਿਤਾ ਆਪਣਾ ਵਰ, ਆਪ ਆਪਣੀ ਬੂਝ ਬੁਝਾਇਆ। ਰਾਵਣ ਤੇਰਾ ਤੇਰਾ ਦਰ, ਹਰਿ ਸਾਚੇ ਆਪ ਸੁਹਾਵਣਾ। ਕਲਜੁਗ ਅੰਤਮ ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਾਮ ਰਖਾਵਣਾ। ਲੱਖ ਚੁਰਾਸੀ ਲਏ ਫੜ, ਅੰਦਰ ਮੰਦਰ ਖੋਜ ਖੁਜਾਵਣਾ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਨਾ ਕੋਈ ਸੁਹਾਵਣਾ। ਤੇਰੀ ਅਗਨੀ ਆਪੇ ਪਹਿਲੋਂ ਜਾਏ ਸੜ, ਗੁਰਮੁਖਾਂ ਫੇਰ ਉਠਾਵਣਾ। ਗੁਰਮੁਖ ਸਾਚੇ ਏਕਾ ਅੱਖਰ ਜਾਇਣ ਪੜ੍ਹ, ਹਰਿ ਸਾਚੇ ਆਪ ਪੜ੍ਹਾਵਨਾ। ਸੋਹੰ ਸ਼ਬਦ ਅੱਗੇ ਧਰ, ਦੂਈ ਦਵੈਤੀ ਪਰਦਾ ਲਾਹਵਣਾ। ਦਸਮ ਦਵਾਰੀ ਮਿਲੇ ਵਰ, ਸਾਚਾ ਘਰ ਸਾਚਾ ਰੰਗ ਰੰਗਾਵਣਾ। ਸਾਚਾ ਭਾਣਾ ਰਹੇ ਜਰ, ਜਰ ਜਰ ਨਾ ਵੇਸ ਵਟਾਵਣਾ। ਚਰਨ ਚਰਨ ਲਾਗ ਜਾਇਣ ਤਰ, ਸਰ ਸਰੋਵਰ ਨਾ ਕੋਈ ਨੁਹਾਵਣਾ। ਆਪਣੀ ਬਾਂਹ ਆਪੇ ਲਏ ਫੜ, ਆਪੇ ਹੋਏ ਧੁਰਦਰਗਾਹੀ ਜਾਮਨਾ। ਆਪੇ ਤੋੜੇ ਹੰਕਾਰੀ ਕਿਲਾ ਗੜ੍ਹ, ਰਾਮ ਰਾਮਾ ਵੇਖ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖ ਚੁਕਾਏ ਬਲ ਬਲ ਬਲ ਬਾਵਨਾ। ਬਲ ਬਲ ਬਾਵਨ ਹਰਿ ਲੇਖ ਚੁਕਾਵਣਾ, ਹਰਿ ਸਾਚੇ ਵਡ ਵਡਿਆਈ। ਕਰੋੜ ਤੇਤੀਸਾ ਮੇਟ ਮਿਟਾਵਨਾ, ਲਿਖਿਆ ਲੇਖ ਵਖਾਈ। ਹਰਿਜਨ ਸਾਚੇ ਜੋਤ ਜਗਾਵਣਾ, ਜੋਤੀ ਜੋਤ ਰੁਸ਼ਨਾਈ। ਵਰਨ ਗੋਤ ਨਾ ਕੋਈ ਰਖਾਵਣਾ, ਏਕਾ ਮਾਰਗ ਲਾਈ। ਲੱਖ ਚੁਰਾਸੀ ਏਕਾ ਸ਼ਬਦ ਪੜ੍ਹਾਵਣਾ, ਏਕਾ ਇਸ਼ਟ ਇਕ ਜਣਾਈ। ਅਕਾਲ ਪੁਰਖ ਨਜ਼ਰੀ ਆਵਣਾ, ਨਿਰਵੈਰ ਨਾਮ ਧਰਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਲੇਖਾ ਦਏ ਚੁਕਾਈਆ। ਤ੍ਰੇਤਾ ਰਾਵਣ ਅੰਤ ਕਲ, ਨੇਤਰ ਨੈਣ ਮੁੰਧਾਰਿਆ। ਪ੍ਰਭ ਅਬਿਨਾਸ਼ੀ ਤੇਰਾ ਵਲ ਛਲ, ਅੰਤ ਨਾ ਪਾਰਾਵਾਰਿਆ। ਤੇਰੇ ਅੱਗੇ ਨਾ ਚਲੇ ਕੋਈ ਬਲ, ਤੁੱਟਾ ਗੜ੍ਹ ਹੰਕਾਰਿਆ। ਤੇਰਾ ਭਾਣਾ ਨਾ ਜਾਏ ਟਲ, ਨਾ ਕੋਈ ਮੇਟੇ ਮੇਟ ਮਿਟਾ ਰਿਹਾ। ਤੇਰਾ ਦਿਤਾ ਤੇਰੇ ਦਰ ਰਿਹਾ ਨਾ ਬਲ, ਦਿਸੇ ਅੰਧ ਅੰਧਿਆਰਿਆ। ਇਕ ਇਕੱਲਾ ਵੇਖੇ ਖੜ੍ਹ, ਦੂਸਰ ਕੋਈ ਦਿਸ ਨਾ ਆ ਰਿਹਾ। ਆਪੇ ਵਸੇ ਨਿਹਚਲ ਧਾਮ ਅਟੱਲ, ਜਲ ਥਲ ਸਮਾ ਰਿਹਾ। ਪਾਵੇ ਸਾਰ ਜਲ ਥਲ, ਜੰਗਲ ਜੂਹ ਉਜਾੜ ਪਹਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪੇ ਵੇਖ ਵਖਾ ਲਿਆ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਰਾਵਣ ਤੇਰਾ ਸੱਚਾ ਦਰ, ਕਲਜੁਗ ਅੰਤਮ ਵੱਜੇ ਵਧਾਈਆ। ਨਿਰਗੁਣ ਰੂਪ ਜੋਤੀ ਅਕਾਰ ਕਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਗੁਰਮੁਖਾਂ ਅੰਦਰ ਜਾਏ ਵੜ, ਆਪ ਆਪਣਾ ਦਏ ਟਿਕਾਈਆ। ਕਾਇਆ ਮੰਦਰ ਲਏ ਫੜ, ਜਗਤ ਮੰਦਰ ਨਾ ਕੋਈ ਜਣਾਈਆ। ਬਹੱਤਰ ਨਾੜੀ ਵੇਖੇ ਨਾੜ ਨਾੜ, ਆਪ ਆਪਣਾ ਫੋਲ ਫੁਲਾਈਆ। ਤੇਰਾ ਤੁੱਟੇ ਲੰਕਾ ਹੰਕਾਰੀ ਗੜ੍ਹ, ਰਾਮ ਰਾਮਾ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲਹਿਣਾ ਦੇਣਾ ਦਏ ਚੁਕਾਈਆ। ਰਾਵਣ ਰੋ ਰੋ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾ ਲਿਆ। ਲਹਿਣ ਦੇਣਾ ਦੇਵੇ ਕਰਜ਼ ਉਤਾਰ, ਕਵਣ ਕਰੇ ਪਾਰ ਉਤਾਰਨਾ। ਸਤਿਜੁਗ ਤ੍ਰੇਤਾ ਦੁਆਪਰ ਮਿਲਿਆ ਮੇਲ ਅਪਾਰ, ਤ੍ਰੈ ਲੇਖਾ ਲਿਖਿਆ ਵੇਖ ਵਖਾਵਣਾ। ਹਰਨਾਕਸ਼ ਹਰਨ ਕਸ਼ਪ ਹੋ ਉਜਿਆਰ, ਧਰਤ ਧਵਲ ਸੁਹਾ ਲਿਆ। ਜੁਗ ਦਵਾਪਰ ਆਏ ਵਾਰ, ਭੇਦ ਅਭੇਦ ਛੁਪਾ ਲਿਆ। ਚੌਥੇ ਲੇਖਾ ਲਿਖਿਆ ਅਪਰ ਅਪਾਰ, ਕਲਜੁਗ ਵੇਸ ਵਟਾ ਲਿਆ। ਨਾਤਾ ਛੁੱਟੇ ਸਰਬ ਸੰਸਾਰ, ਲੋਕਮਾਤ ਨਾ ਕੋਈ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮ ਅਗੰਮੀ ਧਾਰ, ਸ਼ਬਦੀ ਸ਼ਬਦ ਜਣਾ ਲਿਆ। ਸ਼ਬਦ ਸੰਦੇਸ਼ ਹਰਿ ਨਿਰੰਕਾਰ, ਆਪਣਾ ਆਪ ਸੁਣਾਇਆ। ਕਲਜੁਗ ਅੰਤਮ ਲਹਿਣਾ ਦੇਣਾ ਚੁੱਕੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਅਪਰ ਅਪਾਰ, ਲੇਖਾ ਲਿਖਿਆ ਰਹਿਣ ਨਾ ਪਾਇਆ। ਨਰ ਨਰੇਸ਼ ਸੱਚੀ ਸਰਕਾਰ, ਕਰੋੜ ਤੇਤੀਸਾ ਦਏ ਮਿਟਾਇਆ। ਦਰ ਦਰਵੇਸ਼ ਭਗਤ ਭੰਡਾਰ, ਨਾਮ ਨਾਮਾ ਝੋਲੀ ਪਾਇਆ। ਕੂੜੀ ਕਿਰਿਆ ਦਏ ਨਿਵਾਰ, ਭੇਖ ਪਖੰਡਾ ਮੇਟ ਮਿਟਾਇਆ। ਏਕ ਨਾਮ ਕਰੇ ਜੈਕਾਰ, ਸੋ ਪੁਰਖ ਨਿਰੰਜਣ ਵਡ ਵਡਿਆਇਆ। ਹੰ ਹੰਗਤਾ ਕਰੇ ਖਵਾਰ, ਸਾਚੀ ਸੰਗਤਾ ਲਏ ਮਿਲਾਇਆ। ਰਾਵਣ ਭਿਖਿਆ ਮੰਗਦਾ ਆਏ ਦਵਾਰ, ਗੁਰਮੁਖਾਂ ਅੱਗੇ ਸੀਸ ਝੁਕਾਇਆ। ਪ੍ਰਭ ਅਬਿਨਾਸ਼ੀ ਖੋਲ੍ਹ ਕਿਵਾੜ, ਗੁਰਮੁਖਾਂ ਏਹ ਸਮਝਾਇਆ। ਨੇੜ ਨਾ ਆਏ ਪੰਚਮ ਧਾੜ, ਨੇਤਰ ਨੀਰ ਨਾ ਕੋਈ ਵਹਾਇਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਆਪ ਆਪਣਾ ਡੇਰਾ ਲਾਇਆ। ਲੇਖਾ ਲਿਖਿਆ ਸਤਾਰਾਂ ਹਾੜ, ਹਰਿ ਜੂ ਹਰਿ ਹਰਿ ਰਾਵਣ ਸ਼ਬਦ ਸੁਣਾਇਆ। ਤ੍ਰੇਤਾ ਜੁਗ ਕੀਤਾ ਪਾਰ, ਦਵਾਪਰ ਵੇਖ ਵਖਾਇਆ। ਕਲਜੁਗ ਤੇਰੀ ਪਾਵੇ ਸਾਰ, ਰਾਮ ਰਾਮੇਸ਼ਵਰ ਭੇਵ ਨਾ ਰਾਇਆ। ਰਾਮ ਰਾਮੇਸ਼ਵਰ ਖੇਲ ਨਿਆਰ, ਸ਼ਿਵ ਸ਼ੰਕਰ ਲਏ ਉਠਾਇਆ। ਸ਼ਿਵ ਸ਼ੰਕਰ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਪਾਰਬਤੀ ਕਰੇ ਪੁਕਾਰ, ਖੁਲ੍ਹੜੇ ਕੇਸ ਵਖਾਇਆ। ਲਛਮਣ ਜੋਧਾ ਛੱਡ ਹੰਕਾਰ, ਯਤ ਸਤਿ ਤੋੜ ਤੁੜਾਇਆ। ਨਾਮ ਰੱਤੀ ਕਰ ਪਿਆਰ, ਗੁਰਮੁਖ ਸਾਚੇ ਲਏ ਤਰਾਇਆ। ਸਤਿਗੁਰ ਪੂਰਾ ਹੋ ਮਿਹਰਵਾਨ, ਲੋਕਮਾਤ ਫੇਰਾ ਪਾਇਆ। ਏਕਾ ਸ਼ਬਦ ਇਕ ਗਿਆਨ, ਏਕਾ ਮੰਤਰ ਰਿਹਾ ਦ੍ਰਿੜਾਇਆ। ਏਕਾ ਚਰਨ ਇਕ ਧਿਆਨ, ਏਕਾ ਲਿਵ ਲਗਾਇਆ। ਏਕਾ ਪੀਣਾ ਏਕਾ ਖਾਣ, ਏਕਾ ਤ੍ਰਿਪਤ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਰਾਮ ਰਾਮੇਸ਼ਵਰ ਵੇਖ ਵਖਾਇਆ। ਰਾਮ ਰਾਮ ਬਲ ਧਾਰ, ਦਸਰਥ ਸੁਤ ਅਖਵਾਇਆ। ਪਾਰਬ੍ਰਹਮ ਪ੍ਰਭ ਅੰਤ ਨਾ ਪਾਰਾਵਾਰ, ਪਿਤਾ ਪੂਤ ਨਾ ਕੋਈ ਜਣਾਇਆ। ਦੋਹਾਂ ਮੇਲਾ ਵਿਚ ਸੰਸਾਰ, ਸ਼ਬਦੀ ਬਣਤ ਬਣਾਇਆ। ਰਾਵਣ ਹਰਿ ਕਰ ਪਿਆਰ, ਸਚ ਸੰਦੇਸ਼ ਸੁਣਾਇਆ। ਜਗਤ ਵੇਲਾ ਲਏ ਵਿਚਾਰ, ਤੇਰਾ ਆਪਣਾ ਮੂਲ ਚੁਕਾਇਆ। ਨੇਤਰ ਨੈਣਾਂ ਕਰ ਸ਼ਿੰਗਾਰ, ਕਜਲ ਧਾਰ ਬੰਧਾਇਆ। ਬਸਤਰ ਗਹਿਣਾ ਅਪਰ ਅਪਾਰ, ਹਰਿ ਹਰਿ ਸ਼ਬਦ ਪਹਿਨਾਇਆ। ਗੁਰਮੁਖ ਸਾਚੇ ਕਰ ਤਿਆਰ, ਸਾਚਾ ਸੰਗ ਰਲਾਇਆ। ਸਮੁੰਦ ਸੀ ਖਾਈ ਕਰੀ ਪਾਰ, ਸਤਿ ਸਾਗਰ ਵੇਖ ਵਖਾਇਆ। ਆਏ ਦਰ ਸਚੇ ਦਰਬਾਰ, ਦਰ ਦਰ ਲੇਖਾ ਰਿਹਾ ਮੁਕਾਇਆ। ਅੰਤ ਨਾ ਦਿਸੇ ਕੋਈ ਮੁਨਾਰ, ਤਿਲਕ ਲਲਾਟ ਨਾ ਕੋਈ ਲਗਾਇਆ। ਸੰਮਤ ਪੰਦਰਾਂ ਵੇਖ ਵਿਚਾਰ, ਹਰਿ ਸਾਚਾ ਵੇਖ ਵਖਾਇਆ। ਤ੍ਰੇਤਾ ਤੇਰਾ ਭੇਖ, ਤੇਰਾ ਤੇਰਾ ਰਿਹਾ ਮਿਟਾਇਆ। ਤੇਰੀ ਸਤਿਆ ਪੁਰਖ ਅਬਿਨਾਸ਼ੀ ਆਪਣੀ ਚਰਨੀ ਖਿਚ ਬਹਾਇਆ। ਪੰਡਤ ਪਾਂਧੇ ਬਹਿ ਬਹਿ ਕਰਦੇ ਰਹਿਣ ਕਥਿਆ, ਸਾਚਾ ਮਤਾ ਨਾ ਕਿਸੇ ਪਕਾਇਆ। ਨਾਮ ਬੀਜ ਨਾ ਬੀਜਿਆ ਸਾਚੇ ਵਤਿਆ, ਰਾਮ ਰਾਮਾ ਦਿਸ ਨਾ ਆਇਆ। ਗ਼ਰੀਬ ਨਿਮਾਣੇ ਕਰਦੇ ਰਹੇ ਹੱਤਿਆ, ਹਰਿ ਕੇ ਪੌੜੇ ਕੋਈ ਨਾ ਚੜ੍ਹਿਆ। ਆਪਣੇ ਪੇਟ ਬੰਧਾਇਆ ਨਤਿਆ, ਆਪਣੀ ਝੋਲੀ ਅੱਗੇ ਡਾਹਿਆ। ਕਵਾਰੀ ਕੰਨਿਆ ਨਾ ਕੋਈ ਦਿਸੇ ਸਤਿਆ, ਲਜ ਪਤ ਨਾ ਕੋਈ ਵਖਾਇਆ । ਮੰਦਰ ਅੰਦਰ ਤੀਰਥ ਤੱਟਾਂ ਠੰਡਾ ਪਾਣੀ ਹੋਵੇ ਤੱਤਿਆ, ਠੰਡਾ ਠਾਰ ਨਾ ਕੋਈ ਬਣਾਇਆ। ਗੁਰਮੁਖ ਸੀਤਾ ਸੁਰਤੀ ਹਰਿ ਸੱਚਾ ਕਰੇ ਰੱਖਿਆ, ਰਾਮ ਰਾਮਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਮੇਸ਼ਵਰ ਰਾਮ ਈਸ਼ ਚਰਨ ਟਿਕਾਇਆ।
