ਪਹਿਲੀ ਪੋਹ ੨੦੧੫ ਬਿਕ੍ਰਮੀ ਨੂੰ ਅਠਾਠ ਦਿਨ ਦੌਰੇ ਤੋਂ ਬਾਅਦ ਆਏ ਜੇਠੂਵਾਲ ਦਰਬਾਰ ਵਿਚ ਸੰਗਤ ਸਮੇਤ
ਨਿਹਕਲੰਕ ਹਰਿ ਅਵਤਾਰ, ਆਪਣੀ ਕਲ ਵਰਤਾਇੰਦਾ। ਆਪਣਾ ਪਰਦਾ ਦਏ ਉਤਾਰ, ਆਪਣਾ ਨੂਰ ਦਰਸਾਇੰਦਾ। ਆਪਣਾ ਮਹੱਲ ਲਏ ਉਸਾਰ, ਆਪੇ ਆਸਣ ਲਾਇੰਦਾ। ਪੁਰਖ ਨਿਰੰਜਣ ਅਗੰਮ ਅਪਾਰ, ਲੋਕਮਾਤ ਅਲਖ ਜਗਾਇੰਦਾ। ਹੋਏ ਪਰਤੱਖ ਵਿਚ ਸੰਸਾਰ, ਆਪ ਆਪਣਾ ਰੂਪ ਵਟਾਇੰਦਾ। ਜਲ ਥਲ ਪਾਵਣਹਾਰਾ ਸਾਰ, ਸਾਰੰਗ ਧਰ ਆਪ ਹੋ ਜਾਇੰਦਾ। ਖੇਲੇ ਖੇਲ ਨਾਰੀ ਨਰ, ਨਰ ਨਰਾਇਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਆਪ ਚਲਾਇੰਦਾ। ਨਿਰਗੁਣ ਧਾਰ ਆਪੇ ਧਰ, ਆਪੇ ਬਣਤ ਬਣਾਈਆ। ਜੋਤੀ ਨੂਰ ਜੋਤ ਕਰ, ਹਰਿ ਜੋਤ ਕਰੇ ਰੁਸ਼ਨਾਈਆ। ਆਪ ਚੁਕਾਇਆ ਦੋ ਜਹਾਨ ਡਰ, ਪਰਦਾ ਉਹਲਾ ਰਹੇ ਨਾ ਰਾਈਆ। ਆਪੇ ਵਸਿਆ ਸਾਚੇ ਘਰ, ਹਰਿ ਦਾਤਾ ਬੇਪਰਵਾਹੀਆ। ਆਪਣੀ ਤਰਨੀ ਆਪੇ ਰਿਹਾ ਤਰ, ਤਾਰਨਹਾਰ ਆਪ ਹੋ ਜਾਈਆ। ਆਪੇ ਦੇਵਣਹਾਰਾ ਸਾਚਾ ਵਰ, ਅੱਗੇ ਆਪਣੀ ਝੋਲੀ ਡਾਹੀਆ। ਜੁਗਾ ਜੁਗੰਤਰ ਖੇਲ ਕਰ, ਆਦਿ ਅੰਤ ਆਪਣੇ ਹੱਥ ਰਖਾਈਆ। ਆਪਣਾ ਘਾੜਨ ਆਪੇ ਘੜ, ਆਪੇ ਭੰਨ ਵਖਾਈਆ। ਆਪਣੇ ਆਸਣ ਆਪੇ ਚੜ੍ਹ, ਆਪੇ ਕਰੇ ਰੁਸ਼ਨਾਈਆ। ਆਪਣਾ ਖੰਡਾ ਆਪੇ ਫੜ, ਆਪੇ ਰਿਹਾ ਚਮਕਾਈਆ। ਨਾ ਕੋਈ ਸੀਸ ਨਾ ਕੋਈ ਧੜ, ਸਿੰਘ ਸ਼ੇਰ ਨਜ਼ਰ ਨਾ ਆਈਆ। ਕਲਜੁਗ ਅਗਨੀ ਗਿਆ ਸੜ, ਨਿਰਗੁਣ ਜੋਤ ਜਗਾਈਆ। ਦਸਮ ਦਵਾਰੀ ਬੈਠਾ ਅੱਗੇ ਖੜ, ਗੁਰਮੁਖਾਂ ਆਪ ਜਗਾਈਆ । ਗੁਰਸਿਖ ਨੌ ਦਵਾਰ ਪੰਚ ਵਿਕਾਰ ਨਾ ਸਕੇ ਅੜ, ਦਰ ਦਵਾਰਾ ਇਕ ਸੁਹਾਈਆ। ਆਪੇ ਤੋੜ ਹੰਕਾਰੀ ਗੜ੍ਹ, ਆਪਣੀ ਆਸਾ ਪੂਰ ਕਰਾਈਆ। ਸਾਚੇ ਪੌੜੇ ਆਪੇ ਚੜ੍ਹ, ਮਹੱਲ ਅਟੱਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਆਪ ਚਲਾਈਆ। ਨਿਹਕਲੰਕ ਹਰਿ ਬਲਵਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਉਠੇ ਜੋਧਾ ਸੂਰਬੀਰ ਬਲੀ ਬਲਵਾਨ, ਆਪ ਆਪਣਾ ਬਲ ਧਰਾਈਆ। ਨਾਮ ਖੰਡਾ ਰਸਨਾ ਤੀਰ ਕਮਾਨ, ਸੋ ਪੁਰਖ ਨਿਰੰਜਣ ਇਕ ਉਠਾਈਆ। ਖੇਲੇ ਖੇਲ ਦੋ ਜਹਾਨ, ਦੋ ਜਹਾਨਾਂ ਵੇਖ ਵਖਾਈਆ। ਕਲਜੁਗ ਮੰਦਰ ਇਕ ਮਹਾਨ, ਨੌ ਖੰਡ ਪ੍ਰਿਥਮੀ ਰਿਹਾ ਬਣਾਈਆ। ਨੌ ਖੰਡ ਵੇਖ ਵਖਾਣ, ਆਪਣੀ ਕਲ ਵਰਤਾਈਆ। ਨੌ ਦਰ ਦਰ ਪਰਵਾਨ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦਰ ਦੁਰਕਾਏ ਪੰਜ ਸ਼ੈਤਾਨ, ਸਤਿਗੁਰ ਪੂਰੇ ਹੱਥ ਵਡਿਆਈਆ। ਦੇਵਣਹਾਰਾ ਸਾਚਾ ਮਾਣ, ਜੁਗ ਕਰਤਾ ਆਪ ਹੋ ਜਾਈਆ। ਆਪੇ ਜਾਣੇ ਆਪਣੀ ਆਣ, ਨਾ ਕੋਈ ਹੋਰ ਸੰਗ ਰਖਾਈਆ। ਦੇਵਣਹਾਰਾ ਧੁਰ ਫ਼ਰਮਾਣ, ਲੋਕਮਾਤ ਕਰੇ ਰੁਸ਼ਨਾਈਆ। ਬ੍ਰਹਮਾ ਵਿਸ਼ਨ ਸਾਰੇ ਗਾਣ, ਅੱਠੇ ਪਹਿਰ ਏਕਾ ਲਿਵ ਲਾਈਆ। ਗੁਰਮੁਖ ਸਾਚਾ ਚਤੁਰ ਸੁਜਾਣ, ਮੇਲ ਮਿਲਾਵਾ ਧੁਰਦਰਗਾਹੀਆ। ਸੰਮਤ ਵੀਹ ਸੌ ਪੰਦਰਾਂ ਇਕ ਨਿਸ਼ਾਨ, ਸਚ ਸੁੱਚ ਰਿਹਾ ਝੁਲਾਈਆ। ਤੀਰਥ ਤੱਟਾਂ ਵੇਖ ਦੁਕਾਨ, ਆਪਣਾ ਫੇਰਾ ਪਾਈਆ। ਆਪ ਆਪਣੀ ਕਰ ਪਛਾਣ, ਆਪ ਆਪਣੇ ਰੰਗ ਸਮਾਈਆ। ਨਾ ਕੋਈ ਪਵਣ ਪਾਣੀ ਮਸਾਣ, ਜਲ ਬਿੰਬ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਬੈਠਾ ਬੇਪਰਵਾਹੀਆ। ਆਪੇ ਬੇਪਰਵਾਹ ਜਗਤ ਮਲਾਹ, ਆਦਿ ਪੁਰਖ ਨਿਰੰਜਣ ਆਪ ਅਖਵਾਇਆ। ਕਲਜੁਗ ਅੰਤਮ ਇਕ ਸਲਾਹ, ਸਾਚਾ ਮਤਾ ਪਕਾਇਆ। ਭੇਖ ਪਖੰਡਾ ਮੇਟੇ ਰਾਹ, ਅਠਸਠ ਡੇਰਾ ਢਾਇਆ। ਗੁਰਮੁਖਾਂ ਪਕੜੇ ਆਪੇ ਬਾਂਹ, ਆਪਣਾ ਲੜ ਆਪ ਫੜਾਇਆ। ਪਾਏ ਸਾਰ ਥਾਉਂ ਥਾਂ, ਨਿਥਾਵਿਆਂ ਮਾਣ ਦਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰਨੀ ਕਿਰਤ ਕਮਾਇਆ। ਜੁਗ ਜੁਗ ਖੇਲ ਅਪਾਰ, ਜੋਤ ਅਕਾਲ ਜਗਾਈਆ। ਏਕਾ ਡੰਕਾ ਅਪਰ ਅਪਾਰ, ਆਪਣਾ ਨਾਮ ਵਜਾਈਆ। ਵੇਖਣਹਾਰਾ ਸਾਧ ਸੰਤ ਗੁਰ ਪੀਰ ਅਵਤਾਰ, ਖਾਣੀ ਬਾਣੀ ਡੇਰਾ ਲਾਈਆ। ਲੱਖ ਚੁਰਾਸੀ ਕਰ ਪਸਾਰ, ਆਪ ਆਪਣੀ ਵਸਤ ਟਿਕਾਈਆ। ਆਪੇ ਕੱਢਣਹਾਰਾ ਬਾਹਰ, ਔਦਾਂ ਜਾਂਦਾ ਦਿਸ ਨਾ ਆਈਆ। ਕਲਜੁਗ ਅੰਤਮ ਪਾਵੇ ਸਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜਾਮਾ ਭੇਖ ਨਿਆਰ, ਨਿਹਕਲੰਕਾ ਨਾਉਂ ਰਖਾਈਆ। ਸਿੰਘ ਸ਼ੇਰ ਨਾ ਕੋਈ ਧਾਰ, ਸਿੰਘ ਸ਼ੇਰ ਸਰੂਪ ਨਾ ਕੋਈ ਦਰਸਾਈਆ। ਵਜਾਏ ਮਰਦੰਗ ਸਾਚੀ ਕਿੰਗ ਅਪਰ ਅਪਾਰ, ਸੱਚ ਸਤਾਰ ਨਾਉਂ ਰਖਾਈਆ। ਗੁਰਮੁਖ ਬਣਾਏ ਆਪਣੀ ਬਿੰਦ, ਪੂਤ ਸਪੂਤੇ ਆਪੇ ਜਾਈਆ। ਲਹਿਣਾ ਦੇਣ ਚੁਕਾਏ ਸਰਬ ਸੰਸਾਰ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਸ਼ਿਵ ਸ਼ੰਕਰ ਦਾਤਾ ਦਾਨੀ ਆਪ ਬਖ਼ਸ਼ਿੰਦ, ਲਹਿਣਾ ਝੋਲੀ ਪਾਈਆ। ਬ੍ਰਹਮਾ ਵੇਖੇ ਗੁਣੀ ਗਹਿੰਦ, ਗਹਿਰ ਗੰਭੀਰ ਹਰਿ ਰਘੁਰਾਈਆ। ਆਪੇ ਮੇਟਣਹਾਰਾ ਸਗਲੀ ਚਿੰਦ, ਚਿੰਤਾ ਚਿਖਾ ਨਾ ਕੋਈ ਵਖਾਈਆ। ਹਰਿ ਸੰਗਤ ਆਪੇ ਹੋ ਬਖ਼ਸ਼ਿੰਦ, ਆਪ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਈਆ। ਉਠਿਆ ਸ਼ੇਰ ਸ਼ੇਰ ਦਲੇਰ, ਆਪਣਾ ਪਰਦਾ ਆਪੇ ਲਾਹਿੰਦਾ। ਸ੍ਰਿਸ਼ਟ ਸਬਾਈ ਰਿਹਾ ਘੇਰ, ਦਿਸ ਕਿਸੇ ਨਾ ਆਇੰਦਾ। ਜਨ ਭਗਤਾਂ ਵਸੇ ਨੇਰਨ ਨੇਰ, ਨਿਝ ਘਰ ਆਤਮ ਡੇਰਾ ਲਾਇੰਦਾ। ਕਰੇ ਖੇਲ ਪਹਿਲੀ ਵੇਰ, ਆਪ ਆਪਣੀ ਬਣਤ ਬਣਾਇੰਦਾ। ਆਪ ਭੁਲਾਏ ਕਰ ਕਰ ਹੇਰ ਫੇਰ, ਅਛਲ ਅਛੱਲ ਆਪ ਹੋ ਜਾਇੰਦਾ। ਤਾਰਨਹਾਰਾ ਕਰ ਕਰ ਆਪਣੀ ਮਿਹਰ, ਮਿਹਰਵਾਨ ਨਾਉਂ ਰਖਾਇੰਦਾ। ਆਪੇ ਵਸੇ ਅੰਡਜ ਜੇਰ, ਉਤਭੁਜ ਸੇਤਜ ਡੇਰਾ ਲਾਇੰਦਾ। ਆਪ ਮਿਟਾਵਣਹਾਰਾ ਤ੍ਰਿਲੋਕੀ ਢੇਰ, ਚੌਦਾਂ ਹੱਟਾਂ ਵੇਖ ਵਖਾਇੰਦਾ। ਆਪੇ ਦੇਵਣਹਾਰਾ ਗੇੜ, ਗੇੜਾ ਆਪੇ ਆਪ ਭਵਾਇੰਦਾ। ਆਪਣੀ ਛੇੜਾਂ ਰਿਹਾ ਛੇੜ, ਆਪੇ ਵੇਖ ਵਖਾਇੰਦਾ। ਸਿੰਘ ਸ਼ੇਰ ਕਰੇ ਭੇੜ, ਨਿਹਕਲੰਕ ਨਾਉਂ ਰਖਾਇੰਦਾ। ਦੋ ਜਹਾਨਾਂ ਕਰੇ ਸੈਰ, ਧਰਤ ਧਵਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਖੰਡਾ ਵਿਚ ਬ੍ਰਹਿਮੰਡਾਂ ਆਪ ਚਮਕਾਇੰਦਾ। ਸ਼ਬਦ ਖੰਡਾ ਹਰਿ ਦਾਤਾਰ, ਏਕਾ ਏਕ ਉਠਾਈਆ। ਕਰੇ ਖੇਲ ਅਪਰ ਅਪਾਰ, ਆਦਿ ਜੁਗਾਦਿ ਵਡ ਵਡਿਆਈਆ। ਨਾਉਂ ਨਰਾਇਣ ਨਿਰਗੁਣ ਧਾਰ, ਨਿਰਵੈਰ ਆਪ ਸਮਾਈਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਸਤਿ ਸਤਿਵਾਦੀ ਆਪ ਕਰਾਈਆ। ਬੋਧ ਅਗਾਧੀ ਸ਼ਬਦ ਧੁਨਕਾਰ, ਅਨਾਦੀ ਨਾਦ ਵਜਾਈਆ। ਗੁਰਮੁਖ ਸਾਚੇ ਲਏ ਉਭਾਰ, ਸਗਲਾ ਸੰਗ ਨਿਭਾਈਆ। ਆਤਮ ਅੰਤਰ ਇਕ ਪਿਆਰ, ਏਕਾ ਬ੍ਰਹਮ ਜਣਾਈਆ। ਪੰਜ ਦਸ ਖੇਲ ਨਿਆਰ, ਪੰਦਰਾਂ ਮੋਖ ਰਖਾਈਆ। ਪੰਦਰਾਂ ਅੰਦਰ ਆਪੇ ਵਾੜ, ਆਪੇ ਵੇਖ ਵਖਾਈਆ। ਦਸ ਨੌ ਬੰਨੇ ਧਾਰ, ਨੌ ਦਸ ਵੱਜੇ ਵਧਾਈਆ। ਖੇਲੇ ਖੇਲ ਨਾੜ ਨਾੜ, ਰੱਤੀ ਰੱਤ ਆਪ ਸਮਾਈਆ। ਪੰਜ ਦਸ ਵੇਖ ਉਜਾੜ, ਪੰਜ ਦਸ ਜੰਗਲ ਜੂਹ ਸਮਾਈਆ। ਦਸ ਪੰਜ ਚਬਾਏ ਆਪਣੀ ਦਾੜ੍ਹ, ਦਸ ਪੰਜ ਕਰੇ ਵਡਿਆਈਆ। ਦਸ ਪੰਜ ਸਤਾਰਾ ਹਾੜ, ਦਸ ਪੰਜ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਜ ਦਸ ਆਪ ਸਮਾਈਆ। ਇਕ ਅਕੱਲਾ ਕਰ ਅਕਾਰ, ਏਕੰਕਾਰ ਅਖਵਾਇੰਦਾ। ਸ੍ਰਿਸ਼ਟ ਸਬਾਈ ਕਰ ਪਸਾਰ, ਦੂਜਾ ਨਾਉਂ ਧਰਾਇੰਦਾ। ਤੀਜਾ ਨੇਤਰ ਇਕ ਵਿਚਾਰ, ਇਕ ਗਿਆਨ ਦ੍ਰਿੜਾਇੰਦਾ। ਚੌਥੇ ਪਦ ਮੇਲ ਭਤਾਰ, ਸਾਚੀ ਸੇਜਾ ਇਕ ਹੰਢਾਇੰਦਾ। ਪੰਚਮ ਮੇਲਾ ਮੀਤ ਮੁਰਾਰ, ਨਰ ਨਰਾਇਣ ਆਪ ਕਰਾਇੰਦਾ। ਛੇਵੇ ਛੱਪਰ ਛੰਨ ਨਾ ਕੋਈ ਮੁਨਾਰ, ਸਾਚਾ ਮੰਦਰ ਇਕ ਸੁਹਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਸਤਿ ਸਤਿਵਾਦੀ ਵੇਖ ਵਖਾਇੰਦਾ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਜੁਗ ਕਰਤਾ ਆਪ ਕਰਾਇੰਦਾ। ਅੱਠਾ ਤੱਤਾਂ ਹੋਇਆ ਬਾਹਰ, ਆਪ ਆਪਣਾ ਵੇਸ ਵਟਾਇੰਦਾ। ਨੌ ਦਵਾਰੇ ਬੰਦ ਜਗਤ ਕਿਵਾੜ, ਆਪਣਾ ਮੁਖ ਛੁਪਾਇੰਦਾ। ਦਸਵੇ ਜੋਤੀ ਕਰ ਉਜਿਆਰ, ਦੀਵਾ ਬਾਤੀ ਇਕ ਜਗਾਇੰਦਾ। ਕਮਲਾਪਾਤੀ ਮੀਤ ਮੁਰਾਰ, ਕਵਲ ਨੈਣਾਂ ਵੇਖ ਵਖਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਧਾਰਾ ਮੁਖ ਚੁਆਇੰਦਾ। ਆਤਮ ਤਾਕੀ ਖੋਲ੍ਹ ਕਿਵਾੜ, ਆਪ ਆਪਣਾ ਦਰਸ ਦਿਖਾਇੰਦਾ। ਫੁਲ ਫੁਲਵਾੜੀ ਲਾਈ ਸਤਾਰਾ ਹਾੜ, ਆਪ ਆਪਣਾ ਬੀਜ ਬਿਜਾਇੰਦਾ। ਏਕਾ ਏਕ ਦੇਵੇ ਵਾੜ, ਸਚ ਸਾਚੀ ਦਇਆ ਕਮਾਇਆ। ਇਕ ਦਸ ਲਗਾ ਅਖਾੜ, ਦੋ ਦਸ ਬਾਰਾਂ ਕਰੇ ਰੁਸ਼ਨਾਇਆ। ਤੇਰਾਂ ਤੇਰਾਂ ਇਕ ਅਖਾੜ, ਸ਼ਬਦੀ ਆਪਣਾ ਡੰਕ ਵਜਾਇਆ। ਚੌਦਾਂ ਚੌਦਾਂ ਮੇਟ ਮਿਟਾਏ ਝੂਠੀ ਧਾੜ, ਏਕਾ ਇਕੀ ਬੰਧਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਜ ਦਸ ਦਸ ਪੰਜ ਆਪਣਾ ਲਹਿਣਾ ਆਪਣੀ ਝੋਲੀ ਪਾਇਆ। ਪੰਜ ਦਸ ਲਹਿਣਾ ਦੇਣਾ ਰਿਹਾ ਚੁੱਕ, ਹਰਿ ਸਾਚਾ ਆਪ ਚੁਕਾਇੰਦਾ। ਹਰਿ ਕਾ ਭਾਣਾ ਨਾ ਜਾਏ ਰੁਕ, ਜੁਗ ਜੁਗ ਆਪ ਵਰਤਾਇੰਦਾ। ਤੀਰਥ ਤੱਟਾਂ ਸਰੋਵਰ ਰਿਹਾ ਸੁੱਕ, ਅੰਮ੍ਰਿਤ ਜਲ ਨਾ ਕੋਈ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਮੇਲ ਆਪਣੇ ਵਿਚ ਕਰਾਇੰਦਾ। ਪੰਜ ਦਸ ਜਗਤ ਪਸਾਰਾ, ਹਰਿ ਹਰਿ ਵੇਖ ਵਖਾਈਆ। ਸਤਿਜੁਗ ਸਾਚਾ ਤਟ ਕਿਨਾਰਾ, ਤ੍ਰੇਤਾ ਆਪ ਸਮਾਈਆ। ਦੁਆਪਰ ਵੇਖੇ ਜਲ ਧਾਰਾ, ਸਾਚਾ ਸੀਰ ਚੁਆਈਆ। ਕਲਜੁਗ ਖੇਲ ਅਗੰਮ ਅਪਾਰਾ, ਅਚਰਜ ਬਣਤ ਬਣਾਈਆ। ਜੋਤੀ ਜਾਮਾ ਭੇਖ ਨਿਆਰਾ, ਨਿਰਗੁਣ ਵਡ ਵਡਿਆਈਆ। ਸਰਗੁਣ ਸਾਚਾ ਕਰ ਪਸਾਰਾ, ਸਤਿ ਸਤਿ ਕਰੇ ਰੁਸ਼ਨਾਈਆ । ਸੰਗ ਰਖਾਇਆ ਸਿੱਖ ਦੁਲਾਰਾ, ਸਾਚੀ ਸੇਵ ਕਮਾਈਆ। ਏਕਾ ਇਕੀ ਕਰ ਪਿਆਰਾ, ਇਕੀ ਕੁਲਾਂ ਰਿਹਾ ਤਰਾਈਆ। ਸਾਚੀ ਸਿਖੀ ਵੇਖਣਹਾਰਾ, ਧਾਰੋਂ ਤਿਖੀ ਆਪ ਰਖਾਈਆ। ਵਾਲੋਂ ਨਿਕੀ ਨਾ ਕੋਈ ਪਾਵੇ ਸਾਰਾ, ਨੇਤਰ ਨੈਣ ਦਿਸ ਨਾ ਆਈਆ। ਆਪਣੇ ਨੇਤਰ ਆਪੇ ਪੇਖ ਹਰਿ ਗਿਰਧਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਤੀਰਥ ਤੱਟਾਂ ਪਾਵੇ ਸਾਰਾ, ਜਲ ਧਾਰਾ ਚਰਨ ਛੁਹਾਈਆ। ਇਕ ਦ੍ਰਿਸ਼ਟ ਇਕ ਇਸ਼ਟ ਇਕ ਸ੍ਰਿਸ਼ਟ ਏਕਾ ਘਰ ਏਕਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਤੀਰਥ ਤੱਟਾਂ ਫੇਰਾ ਪਾ, ਗੁਰਮੁਖ ਸਾਚੇ ਆਪ ਜਗਾਇੰਦਾ। ਕਲਜੁਗ ਲਹਿਣਾ ਦਏ ਚੁਕਾ, ਨੇਤਰ ਨੈਣਾਂ ਆਪ ਦਰਸਾਇੰਦਾ। ਗੁਰਮੁਖਾਂ ਗਹਿਣਾ ਦੇਵੇ ਪਾ, ਸਾਚਾ ਕੰਗਨ ਇਕ ਲਟਕਾਇੰਦਾ। ਗੰਗਾ ਗੋਦਾਵਰੀ ਰਹੀ ਸ਼ਰਮਾ, ਮੁਖ ਘੁੰਘਟ ਕੋਈ ਨਾ ਲਾਹਿੰਦਾ। ਗੁਰਮੁਖ ਸਗਨ ਰਹੇ ਮਨਾ, ਸਾਚਾ ਗਾਨਾ ਹੱਥ ਬੰਧਾਇੰਦਾ। ਦੋਹਾਂ ਵਿਚੋਲਾ ਬੇਪਰਵਾਹ, ਦਿਸ ਕਿਸੇ ਨਾ ਆਇੰਦਾ। ਵੇਖਣਹਾਰਾ ਥਾਉਂ ਥਾਂ, ਜੁਗ ਜੁਗ ਆਪ ਚੁਕਾਇੰਦਾ। ਆਪ ਜਪਾਇਆ ਆਪਣਾ ਨਾਂ, ਆਪਣੇ ਮਾਰਗ ਆਪੇ ਲਾਇੰਦਾ। ਫੜ ਫੜ ਹੰਸ ਬਣਾਏ ਕਾਂ, ਚਰਨ ਧੂੜ ਅਸਨਾਨ ਕਰਾਇੰਦਾ। ਨਿਥਾਵਿਆਂ ਦੇਵਣਹਾਰਾ ਥਾਂ, ਦਰ ਦਵਾਰਾ ਇਕ ਸੁਹਾਇੰਦਾ। ਆਪਣੀ ਹੱਥੀਂ ਪਕੜੇ ਬਾਂਹ, ਨੌ ਦਵਾਰੇ ਪਾਰ ਕਰਾਇੰਦਾ। ਅਜੂਨੀ ਰਹਿਤ ਬਣਿਆ ਮਾਂ, ਪੰਜ ਤੱਤ ਦਿਸ ਨਾ ਆਇੰਦਾ। ਕਰਨਹਾਰਾ ਸਚ ਨਿਆਂ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਦਰਾਂ ਸਾਲ ਨਾ ਮੁਖ ਵਖਾਇੰਦਾ। ਪੰਜ ਤੱਤ ਤੇਰਾ ਨਾਤਾ, ਹਰਿ ਸਾਚੇ ਆਪ ਬੰਧਾਇਆ। ਆਪੇ ਹੋਇਆ ਪੁਰਖ ਬਿਧਾਤਾ, ਪਾਰਬ੍ਰਹਮ ਰੂਪ ਸਮਾਇਆ। ਉਤਮ ਰੱਖੀ ਆਪਣੀ ਜ਼ਾਤਾ, ਵਰਨ ਗੋਤ ਨਾ ਕੋਈ ਰਖਾਇਆ। ਆਪਣੇ ਭਗਤਾਂ ਦੇਵਣ ਆਇਆ ਸਾਚੀ ਦਾਤਾਂ, ਆਪ ਆਪਣੀ ਵੰਡ ਵੰਡਾਇਆ। ਕਲਜੁਗ ਵੇਖ ਅੰਧੇਰੀ ਰਾਤਾ, ਆਪਣਾ ਮੁਖ ਛੁਪਾਇਆ। ਸਾਧ ਸੰਤ ਮੰਦਰ ਅੰਦਰ ਬਹਿ ਬਹਿ ਕਰਨ ਬਾਤਾਂ, ਹਰਿ ਕਾ ਸ਼ਬਦ ਕਿਸੇ ਨਾ ਪਾਇਆ। ਡੂੰਘੀ ਕੰਦਰ ਮਾਰੇ ਝਾਤਾ, ਆਪਣਾ ਮੁਖ ਛੁਪਾਇਆ। ਬੈਠਾ ਰਹੇ ਇਕ ਅਕਾਂਤਾ, ਸਚ ਸਿੰਘਾਸਣ ਇਕ ਵਿਛਾਇਆ। ਸ਼ਾਹ ਸੁਲਤਾਨ ਨਾਂ ਕਿਸੇ ਪਛਾਤਾ, ਪੰਦਰਾਂ ਸਾਲ ਆਪ ਲੰਘਾਇਆ। ਗੁਪਤੀ ਗੁਪਤ ਜਣਾਏ ਆਪਣੀ ਗਾਥਾ, ਸੋਹੰ ਸ਼ਬਦ ਪੜ੍ਹਾਇਆ। ਕਿਸੇ ਦਰਸ ਨਾ ਪਾਇਆ ਮਸਤਕ ਮਾਥਾ, ਬਿਧਨਾ ਲੇਖ ਨਾ ਕੋਈ ਮਿਟਾਇਆ। ਨਜ਼ਰ ਨਾ ਆਇਆ ਸਗਲਾ ਸਾਥਾ, ਆਪਣਾ ਆਪ ਗਵਾਇਆ। ਸਰਬ ਕਲਾ ਆਪੇ ਸਮਰਾਥਾ, ਆਪਣਾ ਵੇਲਾ ਲਏ ਸੁਹਾਇਆ। ਲਹਿਣ ਦੇਣ ਚੁਕਾਏ ਤੀਰਥ ਤਾਟਾ, ਗੁਰ ਦਰ ਮੰਦਰ ਮਸਜਿਦ ਵੇਖ ਵਖਾਇਆ। ਸਾਧਾਂ ਸੰਤਾਂ ਖਾਲੀ ਕਰਿਆ ਕਾਇਆ ਬਾਟਾ, ਸੁਰਤੀ ਸ਼ਬਦ ਨਾ ਕੋਈ ਮਿਲਾਇਆ। ਪੰਜ ਦਸ ਤੇਰਾ ਕਲਜੁਗ ਘਾਟਾ, ਪੂਰਾ ਨਾ ਕੋਈ ਕਰਾਇਆ। ਖੇਲਣ ਆਇਆ ਜਗਤ ਤਮਾਸ਼ਾ, ਜੋਤੀ ਜਾਮਾ ਭੇਖ ਵਟਾਇਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਨਾ ਕੋਈ ਹਵਨ ਵਖਾਇਆ। ਨਾ ਕੋਈ ਮਾਲਾ ਫੇਰੇ ਅਠੋਤਰੀ ਆਠਾ, ਦਿਵਸ ਰੈਣ ਨਾ ਕੋਈ ਜਗਾਇਆ। ਨਾ ਕੋਈ ਤਨ ਜਲਾਏ ਅਗਨੀ ਕਾਠਾ, ਜਲ ਧਾਰ ਨਾ ਕੋਈ ਰੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਬਿਰਧ ਰਖਾਇਆ। ਆਪਣਾ ਬਿਰਧ ਆਪੇ ਰੱਖ, ਆਪੇ ਵੇਖ ਵਖਾਈਆ। ਆਪੇ ਪਰਗਟ ਹੋ ਪਰਤੱਖ, ਆਪੇ ਪੜਦਾ ਲਾਹੀਆ। ਆਪੇ ਭਾਂਡੇ ਕਰੇ ਸਖ, ਆਪੇ ਗੁਰਸਿਖਾਂ ਰਿਹਾ ਭਰਾਈਆ। ਆਪੇ ਕਰਨਹਾਰਾ ਵੱਖ, ਆਪੇ ਮੇਲ ਮਿਲਾਈਆ। ਆਪੇ ਏਥੇ ਓਥੇ ਲਏ ਰੱਖ, ਆਪੇ ਪਰਦਾ ਮੁਖ ਤੋਂ ਲਾਹੀਆ। ਸਰਬ ਕਲਾਂ ਆਪੇ ਸਮਰਥ, ਸਮਰਥ ਪੁਰਖ ਆਪ ਅਖਵਾਈਆ। ਹਰਿ ਕਾ ਮੰਦਰ ਨਾ ਜਾਏ ਢੱਠ, ਹਰਿ ਸਾਚੇ ਬਣਤ ਬਣਾਈਆ। ਹਰਿ ਸੰਗਤ ਸਾਚੀ ਕਰ ਅਕੱਠ, ਨੌ ਦਵਾਰੇ ਸ਼ਬਦ ਜਗਾਈਆ। ਗੁਰਸਿਖ ਨਾ ਜਾਏ ਤੀਰਥ ਤਟ, ਦੂਜਾ ਦਰ ਨਾ ਕੋਈ ਰਖਾਈਆ। ਇਕ ਰਖਾਇਆ ਸਾਚਾ ਹੱਟ, ਨਾਮ ਕੰਡਾ ਹੱਥ ਉਠਾਈਆ। ਦਿਸ ਨਾ ਆਏ ਬੂੰਦ ਰਕਤ, ਸਿੰਘ ਸ਼ੇਰ ਰੂਪ ਵਟਾਈਆ। ਜੋਤੀ ਜਗੇ ਲਟ ਲਟ, ਕਲਜੁਗ ਆਪ ਜਗਾਈਆ। ਗੁਰਮੁਖਾਂ ਤਨ ਪਹਿਨਾਏ ਸ਼ਬਦ ਪਟ, ਦਿਵਸ ਰੈਣ ਤਾਣਾ ਪੇਟਾ ਆਪ ਚਲਾਈਆ। ਆਪਣੀ ਮਾਲਾ ਆਪੇ ਰਟ, ਮਨ ਕਾ ਮਣਕਾ ਆਪ ਭਵਾਈਆ। ਗੁਰਮੁਖ ਲਾਹਾ ਲੈਣ ਖਟ, ਜੋ ਜਨ ਨੇਤਰ ਦਰਸਨ ਪਾਈਆ। ਅੰਮ੍ਰਿਤ ਆਤਮ ਦੇਵੇ ਝੱਟ, ਸਰ ਸਰੋਵਰ ਇਕ ਵਖਾਈਆ। ਖੇਲੇ ਖੇਲ ਨੱਠ ਨੱਠ, ਪੰਜ ਦਸ ਰਚਨ ਰਚਾਈਆ। ਸ਼ਬਦ ਨਗਾਰੇ ਮਾਰ ਸੱਟ, ਸ੍ਰਿਸ਼ਟ ਸਬਾਈ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਚਾ ਹੱਟ ਖੋਲ੍ਹ ਦਵਾਰ, ਹਰਿ ਹਰਿ ਆਸਣ ਲਾਇੰਦਾ। ਹਰਿ ਅਬਿਨਾਸ਼ਾ ਸੁਹਾਏ ਸਚਖੰਡ ਘਰ ਬਾਰ, ਆਪਣਾ ਦਰ ਸੁਹਾਇੰਦਾ। ਇਕ ਅਕੱਲਾ ਏਕੰਕਾਰ, ਆਦਿ ਜੁਗਾਦੀ ਨਾਉਂ ਧਰਾਇੰਦਾ। ਆਦਿਨ ਅੰਤਾ ਕਰ ਪਸਾਰ, ਆਪੇ ਵੇਖ ਵਖਾਇੰਦਾ। ਭਗਤਨ ਮੀਤਾ ਭਗਤ ਪਿਆਰ, ਭਗਤ ਭਗਵੰਤ ਡੇਰਾ ਲਾਇੰਦਾ। ਠਾਂਡਾ ਸੀਤਾ ਓਅੰਕਾਰ, ਸਰਗੁਣ ਰੂਪ ਵਟਾਇੰਦਾ। ਸਦਾ ਅਤੀਤਾ ਕਰ ਪਸਾਰ, ਦਰ ਸਾਚਾ ਇਕ ਸੁਹਾਇੰਦਾ। ਜੁਗ ਜੁਗ ਚਲਾਏ ਆਪਣੀ ਰੀਤਾ, ਆਪ ਆਪਣੀ ਰਚਨ ਰਚਾਇੰਦਾ। ਨਾ ਕੋਈ ਗੁਰ ਨਾ ਅਵਤਾਰ, ਮੰਦਰ ਮਸਜਿਦ ਮੱਠ ਗੁਰਦਵਾਰ ਨਾ ਕੋਈ ਵਖਾਇੰਦਾ। ਕਰੇ ਕਰਾਏ ਪਤਤ ਪੁਨੀਤਾ, ਨੌ ਦਰ ਪਾਰ ਕਰਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟਾ, ਊਚਾਂ ਨੀਚਾਂ ਮੇਲ ਮਿਲਾਇੰਦਾ। ਮੀਠਾ ਕਰੇ ਕੌੜਾ ਰੀਠਾ, ਰਸਨਾ ਸੋਹੰ ਜੋ ਜਨ ਗਾਇੰਦਾ। ਵਸਣਹਾਰਾ ਸਦਾ ਚੀਤਾ, ਘਰ ਘਰ ਵਿਚ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਸਗਨ ਮਨਾਇੰਦਾ। ਆਪਣਾ ਸਗਨ ਆਪ ਮਨਾ, ਆਪੇ ਖ਼ੁਸ਼ੀ ਕਰਾਇੰਦਾ। ਆਪਣਾ ਅੰਗਨ ਆਪ ਸੁਹਾ, ਆਪੇ ਵੇਖ ਵਖਾਇੰਦਾ। ਆਪਣੀ ਰੰਗਣ ਆਪ ਚੜ੍ਹਾ, ਆਪੇ ਰੰਗ ਰੰਗਾਇੰਦਾ। ਆਪਣਾ ਮੰਗਲ ਆਪੇ ਗਾ, ਆਪੇ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਵਟਾਇੰਦਾ। ਨਰ ਰੂਪ ਆਪਣਾ ਧਾਰ, ਆਪਣੀ ਖੇਲ ਖਿਲਾਈਆ। ਅੰਤਮ ਤਜਨਾ ਜਗਤ ਸੰਸਾਰ, ਅਗਨੀ ਅੱਗ ਸਮਾਈਆ। ਜੋਤੀ ਜੋਤ ਹੋ ਉਜਿਆਰ, ਜੋਤੀ ਜੋਤ ਕਰੇ ਰੁਸ਼ਨਾਈਆ। ਵਰਨ ਗੋਤੀ ਵਸਿਆ ਬਾਹਰ, ਆਪ ਆਪਣੀ ਦਏ ਵਡ ਵਡਿਆਈਆ। ਸ਼ਬਦ ਸੁਰਤੀ ਫੜ ਕਰਤਾਰ, ਲਏ ਇਕ ਅੰਗੜਾਈਆ। ਚੜ੍ਹਿਆ ਚੋਟੀ ਧੁਰ ਦਰਬਾਰ, ਉਚ ਮਹੱਲ ਅਟੱਲ ਸੁਹਾਈਆ। ਪੰਜ ਤੱਤ ਮੀਤਾ ਕਰ ਪਿਆਰ, ਸਾਚਾ ਧਾਮ ਸੁਹਾਈਆ। ਸੰਬਲ ਨਗਰੀ ਹੋ ਉਜਿਆਰ, ਬੈਠਾ ਆਸਣ ਲਾਈਆ। ਸ਼ਬਦ ਡੰਕਾ ਅਪਰ ਅਪਾਰ, ਆਪ ਆਪਣਾ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵਸਣਹਾਰਾ ਸਾਚੇ ਘਰ, ਆਪਣਾ ਮੁਖ ਆਪਣੀ ਕੁੱਖ ਆਪੇ ਰਿਹਾ ਸੁਹਾਈਆ। ਆਪੇ ਸੁਹਾਏ ਆਪਣੀ ਕੁੱਖ, ਆਪ ਆਪਣਾ ਮੁਖ ਛੁਪਾਈਆ। ਆਪ ਉਠਾਏ ਆਪਣਾ ਦੁੱਖ, ਦੁੱਖੀ ਦਰਦ ਆਪ ਹੋ ਜਾਈਆ। ਆਪੇ ਲਟਕੇ ਉਲਟਾ ਰੁੱਖ, ਆਪੇ ਸੀਰ ਰਿਹਾ ਚੁੰਘਾਈਆ। ਆਪੇ ਮਾਨਸ ਆਪ ਮਨੁਖ, ਜੂਨੀ ਜੂਨ ਆਪ ਫਿਰਾਈਆ। ਆਪੇ ਤ੍ਰਿਸਨਾ ਆਪੇ ਭੁੱਖ, ਸਾਂਤਕ ਸਤਿ ਆਪ ਵਰਤਾਈਆ। ਆਪੇ ਸੀਸ ਨਿਵਾਏ ਝੁਕ ਝੁਕ, ਜਗਦੀਸ ਆਪ ਅਖਵਾਈਆ। ਆਪੇ ਬੈਠਾ ਆਪਣੇ ਮੰਦਰ ਲੁਕ, ਆਪੇ ਪਰਦਾ ਲਾਹੀਆ। ਸਿੰਘ ਸ਼ੇਰ ਦਲੇਰ ਪਿਆ ਬੁੱਕ, ਦਸ ਪੰਜ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੇਤਰ ਆਪ ਖੁਲ੍ਹਾਈਆ। ਆਪਣਾ ਨੇਤਰ ਆਪੇ ਖੋਲ੍ਹ, ਹਰਿ ਸੰਗਤ ਵੇਖ ਵਖਾਇੰਦਾ। ਸ਼ਬਦ ਅਗੰਮੀ ਆਪੇ ਬੋਲ, ਪੰਜ ਸ਼ਬਦ ਨਾਉਂ ਰਖਾਇੰਦਾ। ਨਾਮ ਮਰਦੰਗਾ ਵੱਜੇ ਢੋਲ, ਸਚ ਨਗਾਰਾ ਇਕ ਵਜਾਇੰਦਾ। ਤੋਲਣਹਾਰਾ ਸਾਚਾ ਤੋਲ, ਨਾਮ ਖੰਡਾ ਵਿਚ ਬ੍ਰਹਿਮੰਡਾਂ ਆਪਣੇ ਹੱਥ ਉਠਾਇੰਦਾ। ਆਪੇ ਖੇਲੇ ਹੋਲੀ ਹੋਲ, ਜਗਤ ਤ੍ਰਿਸਨਾ ਨਾ ਕੋਈ ਵਖਾਇੰਦਾ। ਆਪਣੀ ਸ਼ਕਤੀ ਆਪੇ ਮਵਲ, ਆਪਣੀ ਭਗਤੀ ਆਪੇ ਪੂਰ ਕਰਾਇੰਦਾ। ਆਪਣਾ ਅੰਮ੍ਰਿਤ ਭਰਿਆ ਆਪੇ ਕਵਲ, ਆਪੇ ਬੰਦ ਕਰਾਇੰਦਾ। ਆਪੇ ਬੈਠਾ ਰਹੇ ਅਡੋਲ, ਦੋ ਜਹਾਨਾਂ ਨਾ ਕੋਈ ਡੁਲਾਇੰਦਾ। ਕਰਨਹਾਰਾ ਪੂਰਾ ਕੌਲ, ਗੋਬਿੰਦ ਤੇਰਾ ਦਰ ਸੁਹਾਇੰਦਾ। ਆਪ ਤਕਾਈ ਧਰਨੀ ਧੌਲ, ਧਰਤ ਧਵਲ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾਇੰਦਾ। ਨੇਤਰ ਖੋਲ੍ਹ ਸਤਿਗੁਰ ਪੂਰਾ, ਆਪਣਾ ਦਰਸ ਦਿਖਾਈਆ। ਨਾਤਾ ਤੋੜਨ ਆਇਆ ਕੂੜੋ ਕੂੜਾ, ਸਚ ਸੁੱਚ ਵਰਤਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਆਪ ਆਪਣੇ ਰੰਗ ਰੰਗਾਈਆ। ਨੌ ਦਵਾਰੇ ਅੰਦਰ ਜੋ ਜਨ ਲਾਏ ਚਰਨ ਧੂੜਾ, ਸਚ ਦਰਸ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਲੱਖ ਚੁਰਾਸੀ ਸੁਰਤ ਕਵਾਰੀ ਨਜ਼ਰੀ ਆਈਆ। ਸੁਰਤ ਸਵਾਣੀ ਕੰਨਿਆ, ਦਿਵਸ ਰੈਣ ਕਰੇ ਪੁਕਾਰ। ਸਾਚਾ ਸੰਤ ਨਾ ਕੋਈ ਜਣਿਆ, ਨੌ ਦਰ ਹੋਏ ਖ਼ਵਾਰ। ਪੰਚ ਵਿਕਾਰਾ ਦੇਵੇ ਡੰਨਿਆ, ਚੜ੍ਹਿਆ ਕਾਮ ਕਰੋਧ ਲੋਭ ਮੋਹ ਹੰਕਾਰ। ਨਾ ਵਸਤ ਨਾ ਸੱਚਾ ਸਚ ਧਨਿਆ, ਝੂਠੀ ਮਾਇਆ ਮੋਹ ਪਿਆਰ। ਜੋਤ ਨਿਰੰਜਣ ਨਾ ਚੜ੍ਹਿਆ ਚੰਨਿਆ, ਦਿਵਸ ਰੈਣ ਅੰਧ ਅੰਧਿਆਰ। ਅਨਹਦ ਰਾਗ ਨਾ ਸੁਣੇ ਕੰਨਿਆ, ਗਾ ਗਾ ਥੱਕੇ ਜਗਤ ਮਲ੍ਹਾਰ। ਭਾਂਡਾ ਗੜ੍ਹ ਕਿਸੇ ਨਾ ਭੰਨਿਆ, ਮਿਲਿਆ ਮੇਲ ਨਾ ਸਚ ਭਤਾਰ। ਰਾਹ ਦਿਸ ਨਾ ਆਏ ਅੰਤਮ ਅੰਨਿਆ, ਚਾਰੋਂ ਕੁੰਟ ਹੋਏ ਖੁਵਾਰ। ਕਲਜੁਗ ਸੁੱਤ ਦੁਲਾਰਾ ਹਰਿ ਹਰਿ ਏਕਾ ਜਣਿਆ, ਲੱਖ ਚੁਰਾਸੀ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਰਬ ਸੰਸਾਰ। ਸੁਰਤ ਸਵਾਣੀ ਰਹੀ ਰੋ, ਨੇਤਰ ਨੀਰ ਵਹਾਈਆ। ਦੁਰਮਤ ਮੈਲ ਨਾ ਸਕੇ ਕੋਈ ਧੋ, ਸਾਧਾਂ ਸੰਤਾਂ ਸਾਚੀ ਵਸਤ ਨਾ ਕੋਈ ਰਖਾਈਆ। ਆਤਮ ਹਲ ਨਾ ਸਕੇ ਕੋਈ ਜੋ, ਨਾਮ ਬੀਜ ਨਾ ਕੋਈ ਬਿਜਾਈਆ। ਸ਼ਬਦ ਸੁਨੇਹੜਾ ਨਾ ਦੇਵੇ ਕੋਈ ਢੋ, ਢੋਲਕ ਛੈਣੇ ਰਿਹਾ ਵਜਾਈਆ। ਦਰਸ ਨਾ ਪਾਇਆ ਅੱਗੇ ਹੋ, ਕਲਜੁਗ ਸ਼ਬਦੀ ਰੈਣ ਵਹਾਈਆ। ਨਾਤਾ ਬੱਧਾ ਮਾਵਾਂ ਪੁਤਰਾਂ ਮੋਹ, ਜਗਤ ਮੋਹ ਨਾ ਕੋਈ ਚੁਕਾਈਆ। ਗੁਰ ਕਾ ਸ਼ਬਦ ਨਾ ਗਿਆ ਛੋਹ, ਘਰ ਸਚ ਨਾ ਹੋਈ ਕੁੜਮਾਈਆ। ਮਾਨਸ ਜਨਮ ਰਹੇ ਖੋ, ਕਲਜੁਗ ਡੌਰੂ ਇਕ ਵਜਾਈਆ। ਕਰੇ ਕਰਾਏ ਸੋ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਜ ਦਸ ਖੇਲ ਖਿਲਾਈਆ। ਸੁਰਤ ਸਵਾਣੀ ਅੰਤਮ ਨਾਅਰਾ, ਏਕਾ ਏਕ ਲਗਾਇਆ। ਨਾ ਕੋਈ ਦਿਸੇ ਪਤੀ ਪਿਆਰਾ, ਸਾਚਾ ਕੰਤ ਨਾ ਨਜ਼ਰੀ ਆਇਆ। ਸਾਧ ਸੰਤ ਬੈਠੇ ਜੰਗਲ ਜੂਹ ਉਜਾੜ ਪਹਾੜਾ, ਤਨ ਸ਼ੰਗਾਰ ਨਾ ਕੋਈ ਵਖਾਇਆ। ਮੰਦਰ ਨਾ ਵਸਿਆ ਕਿਸੇ ਝਾੜਾ, ਮਹੱਲ ਅਟੱਲ ਨਾ ਕੋਈ ਸੁਹਾਇਆ। ਦੀਪਕ ਜੋਤ ਨਾ ਕੋਇ ਉਜਿਆਰਾ, ਅਗਿਆਨ ਅੰਧੇਰ ਨਾ ਕੋਈ ਮਿਟਾਇਆ। ਸਾਚਾ ਰਾਗ ਨਾ ਕੋਈ ਧੁਨਕਾਰਾ, ਧੁਨੀ ਨਾਦ ਨਾ ਕੋਈ ਸੁਣਾਇਆ। ਨਾ ਕੋਈ ਮੀਤ ਮੁਰਾਰ, ਨਾ ਕੋਈ ਅੰਕ ਰਖਾਇਆ। ਨਾ ਕੋਈ ਸੰਤ ਕੰਤ ਭਤਾਰ, ਸਾਚੀ ਸੇਜ ਨਾ ਕੋਈ ਹੰਢਾਇਆ। ਕਲਜੁਗ ਅੰਤਮ ਝੂਠੀ ਧਾਰ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਸੰਤ ਨਾ ਦਿਸੇ ਤਟ ਕਿਨਾਰ, ਖਾਲੀ ਹੱਟ ਕਰਾਇਆ। ਲੱਖ ਚੁਰਾਸੀ ਕਰੇ ਪੁਕਾਰ, ਤੁਧ ਬਿਨ ਕੋਈ ਨਾ ਨਜ਼ਰੀ ਆਇਆ। ਸ੍ਰਿਸ਼ਟ ਸਬਾਈ ਕੰਤ ਭਤਾਰ, ਲੋਕਮਾਤ ਜੋਤ ਕਰੇ ਰੁਸ਼ਨਾਇਆ। ਹਰਿ ਸੰਗਤ ਵਖਾਏ ਇਕ ਅਖਾੜ, ਨੌ ਦਵਾਰੇ ਪਾਰ ਕਰਾਇਆ। ਦਸਵਾਂ ਮੇਲ ਅਗੰਮ ਅਪਾਰ, ਆਪਣਾ ਰੂਪ ਦਰਸਾਇਆ। ਅਪਣਾ ਪਰਦਾ ਲਾਹੇ ਭਾਰ, ਪੰਦਰਾਂ ਸਾਲ ਜੋ ਮੁਖ ਰਖਾਇਆ। ਛੱਬੀ ਪੋਹ ਬੋਲ ਜੈਕਾਰ, ਗੁਰਸਿਖਾਂ ਅੰਦਰ ਮੰਦਰ ਦੇਵੇ ਡੇਰਾ ਲਾਇਆ। ਕੋਟਨ ਕੋਟ ਸਾਧ ਸੰਤ ਜੀਵ ਜੰਤ ਕੱਢਣ ਹਾੜ, ਨਿਉਂ ਨਿਉਂ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਆਪ ਲਗਾਏ ਸਚਖੰਡ ਅਖਾੜ, ਗੁਰਸਿਖ ਗੋਪੀ ਕਾਹਨ ਆਪ ਨਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਜਲ ਮੁਖ ਗੁਰਮੁਖਾਂ ਸੁਖ ਮੇਟੇ ਦੁੱਖ ਸੁਫਲ ਕੁੱਖ, ਆਵਣ ਜਾਵਣ ਪਤਤ ਪਾਵਣ ਭੇਖ ਬਾਵਨ ਕਲਜੁਗ ਵਰਨਾਂ ਮੇਟ ਮਿਟਾਇਆ। ਸਖੀ ਸੁਲਤਾਨ ਹਰਿ ਮਿਹਰਵਾਨ, ਹਰਿਜਨ ਮੇਲ ਮਿਲਾਈਆ। ਸਤਿਗੁਰ ਪੂਰਾ ਪੁਰਖ ਸੁਲਤਾਨ, ਸ਼ਾਹੋ ਭੂਪ ਅਖਵਾਈਆ। ਇਕ ਉਠਾਏ ਹੱਥ ਨਿਸ਼ਾਨ, ਆਪੇ ਰਿਹਾ ਝੁਲਾਈਆ। ਆਪੇ ਦੇਵਣਹਾਰਾ ਦਾਨ, ਆਪਣੀ ਭਿਛਿਆ ਆਪੇ ਪਾਈਆ। ਆਪੇ ਵਸਣਹਾਰਾ ਸਚ ਮਕਾਨ, ਕਾਇਆ ਗੜ੍ਹ ਆਪ ਸੁਹਾਈਆ। ਅੰਤਮ ਕਲਜੁਗ ਜੰਮਿਆ ਘਰ ਤ੍ਰਖਾਣ, ਸ੍ਰਿਸ਼ਟ ਸਬਾਈ ਤੁਛ ਮੁਛ ਆਪ ਕਰਾਈਆ। ਨਾਮ ਰੰਦਾ ਲਾਹੇ ਘਾਣ, ਝੂਠੀ ਖੱਲ ਰਹੇ ਨਾ ਰਾਈਆ। ਗੁਰਮੁਖ ਸਾਚੇ ਕਰ ਪਛਾਨ, ਸਿਰ ਆਪਣੇ ਛਤਰ ਟਿਕਾਈਆ। ਸੇਵਕ ਸੇਵਾ ਲਾਏ ਸ੍ਰੀ ਭਗਵਾਨ, ਨੌ ਦਵਾਰੇ ਮੋਹ ਚੁਕਾਈਆ। ਦਸਮ ਦਵਾਰੀ ਦਰਸ ਦਿਖਾਏ ਦਰ ਘਰ ਆਣ, ਬੈਠਾ ਧੁਰਦਰਗਾਹੀਆ। ਸਾਢੇ ਤਿੰਨ ਹੱਥ ਨਾ ਕੋਈ ਤੇਰੀ ਮਕਾਣ, ਨੇਤਰ ਨੀਰ ਨਾ ਕੋਈ ਵਹਾਈਆ। ਸੱਤ ਰੰਗ ਝੁਲਾਏ ਇਕ ਨਿਸ਼ਾਨ, ਵੇਖਣਹਾਰਾ ਥਾਉਂ ਥਾਈਂਆ। ਸ਼ੇਰ ਸਿੰਘ ਕਰਨ ਆਇਆ ਤੇਰੀ ਕਲਿਆਣ, ਕਰਤਾ ਪੁਰਖ ਆਪ ਅਖਵਾਈਆ। ਪੰਦਰਾਂ ਸਾਲਾ ਬਾਲ ਅੰਞਾਣ, ਬਾਲੀ ਬੁਧ ਰਖਾਈਆ। ਸੰਮਤ ਸੋਲਾਂ ਹੋ ਬਲਵਾਨ, ਆਪਣੀ ਖੇਲ ਖਿਲਾਈਆ। ਨਾਤਾ ਜੋੜੇ ਰਾਜ ਰਾਜਾਨ, ਸ਼ਾਹ ਸੁਲਤਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭੇਵ ਅਭੇਦਾ ਅਛਲ ਅਛੇਦਾ ਵੇਦ ਕਤੇਬਾਂ ਦਿਸ ਨਾ ਆਈਆ। ਆਪਣਾ ਘਾੜਣ ਆਪੇ ਘੜ, ਪੰਜ ਤੱਤ ਮੇਲ ਮਿਲਾਇਆ। ਹੱਡ ਮਾਸ ਨਾੜੀ ਜੋੜ ਜੜ, ਰਕਤ ਬੂੰਦ ਸੁਹਾਇਆ। ਆਪੇ ਸੀਸ ਆਪੇ ਧੜ, ਜਗਤ ਜਗਦੀਸ ਆਪ ਅਖਵਾਇਆ। ਆਪੇ ਸੰਬਲ ਨਗਰੀ ਬੈਠਾ ਵੜ, ਗੋਬਿੰਦ ਰੂਪ ਵਟਾਇਆ। ਆਪੇ ਕਰੇ ਹਰਿ ਪਰਕਾਸ਼ ਬਹੱਤਰ ਨੜ, ਜੋਤੀ ਨੂਰੋ ਨੂਰ ਜਗਾਇਆ। ਆਪਣੀ ਅਗਨੀ ਆਪੇ ਸੜ, ਖ਼ਾਕੀ ਖ਼ਾਕ ਆਪ ਹੋ ਜਾਇਆ। ਆਪਣੀ ਲਾਏ ਆਪੇ ਜੜ੍ਹ, ਦਸਮ ਦਵਾਰੀ ਇਕ ਸੁਹਾਇਆ। ਆਪੇ ਫੜਾਏ ਆਪਣਾ ਲੜ, ਘਰ ਸਾਚੇ ਡੇਰਾ ਲਾਇਆ । ਲਹਿਣ ਦੇਣਾ ਚੁਕਾਏ ਨੌ ਦਰ, ਜੀਵ ਜੰਤ ਫੇਰਾ ਪਾਇਆ। ਨਾ ਜਨਮੇ ਨਾ ਜਾਏ ਮਰ, ਆਪ ਆਪਣਾ ਵੇਸ ਵਟਾਇਆ। ਆਪਣੀ ਕਰਨੀ ਆਪੇ ਕਰ, ਕਰਨਹਾਰ ਆਪ ਅਖਵਾਇਆ। ਆਪਣੀ ਜੋਤੀ ਧਰਨੀ ਧਰ, ਧਰਤ ਧਵਲ ਸੁਹਾਇਆ। ਸਾਢੇ ਤਿੰਨ ਹੱਥ ਤੇਰਾ ਚੁੱਕੇ ਡਰ, ਸਿੰਘ ਮਨਜੀਤਾ ਰਾਹ ਚਲਾਇਆ। ਜਗਤ ਜਗਦੀਸਾ ਵੇਖੇ ਘਰ, ਨੌ ਦਵਾਰ ਪੰਧ ਮੁਕਾਇਆ। ਹਰਿ ਸੰਗਤ ਤੇਰੇ ਕੁਕਰਮਾਂ ਗਿਆ ਸੜ, ਹਰਿ ਸਾਚੇ ਹਵਨ ਵਖਾਇਆ। ਛੱਤੀ ਫੁਟ ਉਪਰ ਚੜ੍ਹ, ਛੱਤੀ ਜੁਗਾਂ ਰਾਹ ਤਕਾਇਆ । ਆਪ ਫੜਾਏ ਆਪਣਾ ਲੜ, ਆਪ ਆਪਣਾ ਮੁਖ ਛੁਪਾਇਆ। ਸਿੰਘ ਪੂਰਨ ਅੰਦਰ ਬੈਠਾ ਵੜ, ਔਂਦਾ ਜਾਂਦਾ ਦਿਸ ਨਾ ਆਇਆ। ਨਾ ਕੋਈ ਚੋਟੀ ਨਾ ਕੋਈ ਜੜ, ਸੀਸ ਧੜ ਨਾ ਕੋਈ ਰਖਾਇਆ। ਸ੍ਰਿਸ਼ਟ ਸਬਾਈ ਰਿਹਾ ਫੜ, ਸ਼ਬਦ ਡੋਰੀ ਇਕ ਖੁਲ੍ਹਾਇਆ। ਕੋਈ ਨਾ ਸਕੇ ਅੱਗੇ ਖੜ, ਏਕਾ ਖੰਡਾ ਰਿਹਾ ਚਮਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਇਆ। ਸਚ ਸੰਦੇਸਾ ਧੁਰ ਫ਼ਰਮਾਣਾ, ਹਰਿ ਹਰਿ ਆਪ ਸੁਣਾਈਆ। ਦਰ ਘਰ ਸਾਚੇ ਸਚ ਟਿਕਾਣਾ, ਗੁਰਸਿਖਾਂ ਧਾਮ ਰਖਾਈਆ। ਏਕਾ ਨਾਮ ਆਪ ਜਪਾਣਾ, ਏਕ ਕਰੇ ਪੜ੍ਹਾਈਆ। ਏਕਾ ਜਾਮ ਆਪ ਪਿਆਣਾ, ਆਪ ਆਪਣਾ ਮੁਖ ਛੁਪਾਈਆ। ਇਕ ਸੁਣਾਏ ਸਾਚਾ ਗਾਣਾ, ਏਕਾ ਰਾਗ ਅਲਾਈਆ। ਏਕਾ ਤਖ਼ਤ ਤਾਜ ਸੁਹਾਣਾ, ਰਾਜਨ ਰਾਜ ਇਕ ਅਖਵਾਈਆ। ਦੇਸ ਮਾਝਨ ਖੇਲ ਖਿਲਾਣਾ, ਖੇਲਣਹਾਰਾ ਹਰਿ ਰਘੁਰਾਈਆ। ਸ਼ਬਦ ਅਵਾਜ਼ ਗੁੁਰਸਿਖ ਉਠਾਣਾ, ਸਗਲਾ ਸੰਗ ਤਜਾਈਆ। ਚਰਨ ਦਵਾਰੇ ਦੇਵੇ ਮਾਣਾ, ਆਪ ਆਪਣੀ ਸਰਨ ਰਖਾਈਆ। ਆਪਣਾ ਵਰਤਣਹਾਰਾ ਭਾਣਾ, ਆਪੇ ਵੇਖ ਵਖਾਈਆ। ਆਪਣਾ ਬਦਲਿਆ ਚੋਲਾ ਆਪੇ ਪਹਿਨੇ ਆਪਣਾ ਬਾਣਾ, ਆਪ ਆਪਣਾ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਈਆ। ਸਤਿ ਪੁਰਖ ਨਿਰੰਜਣ ਖੇਲ ਅਪਾਰ, ਆਪਣੀ ਆਪ ਕਰਾਈਆ। ਆਪਣੇ ਘਰ ਕਰ ਪਸਾਰ, ਆਪੇ ਬੈਠਾ ਆਸਣ ਲਾਈਆ। ਆਪਣੀ ਜੋਤੀ ਕਰ ਉਜਿਆਰ, ਨਿਰਗੁਣ ਨੂਰ ਸਮਾਈਆ। ਖੇਲੇ ਖੇਲ ਅਗੰਮ ਅਪਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਆਪਣੀ ਕਿਰਪਾ ਆਪੇ ਧਾਰ, ਆਪ ਆਪਣਾ ਰੂਪ ਦਰਸਾਈਆ। ਸਚ ਸਿੰਘਾਸਣ ਅਪਰ ਅਪਾਰ, ਪੁਰਖ ਅਬਿਨਾਸ਼ੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰ ਇਕ ਸੁਹਾਈਆ। ਸਚਖੰਡ ਦਵਾਰ ਸਾਚੀ ਧਾਰ, ਹਰਿ ਹਰਿ ਜੋਤ ਜਗਾਇੰਦਾ। ਅਬਿਨਾਸ਼ੀ ਕਰਤਾ ਏਕੰਕਾਰ, ਆਪਣੀ ਕਲ ਵਰਤਾਇੰਦਾ। ਆਪੇ ਪਾਏ ਆਪਣੀ ਸਾਰ, ਆਪਣਾ ਦਰ ਸੁਹਾਇੰਦਾ। ਜੁਗਾ ਜੁਗੰਤਰ ਪਾਵੇ ਸਾਰ, ਜੁਗ ਜੁਗ ਰਚਨ ਰਚਾਇੰਦਾ। ਖੇਲੇ ਖੇਲ ਖੇਲਣਹਾਰ, ਸਤਿਜੁਗ ਸਚ ਸਚ ਵਰਤਾਇੰਦਾ। ਤ੍ਰੇਤਾ ਤੇਰਾ ਰੂਪ ਨਿਆਰ, ਨਾਰੀ ਕੰਤ ਵੇਸ ਵਟਾਇੰਦਾ। ਦੁਆਪਰ ਤੇਰਾ ਪਾਰ ਕਿਨਾਰ, ਨਾਮ ਬੰਸਰੀ ਇਕ ਰਖਾਇੰਦਾ। ਕਲਜੁਗ ਤੇਰੀ ਅੰਤਮ ਧਾਰ, ਚੌਥਾ ਜੁਗ ਵੇਖ ਵਖਾਇੰਦਾ। ਚਾਰੇ ਕੁੰਟਾਂ ਹੋ ਉਜਿਆਰ, ਦਹਿ ਦਿਸ਼ਾ ਫੇਰੀ ਪਾਇੰਦਾ। ਬ੍ਰਹਿਮੰਡ ਖੰਡ ਦਏ ਹੁਲਾਰ, ਲੋਆਂ ਪੁਰੀਆਂ ਆਪ ਸੁਹਾਇੰਦਾ। ਵੰਡੇ ਵੰਡ ਆਪ ਕਰਤਾਰ, ਆਪ ਆਪਣੀ ਵੰਡ ਵੰਡਾਇੰਦਾ। ਜੇਰਜ ਅੰਡ ਕਰ ਤਿਆਰ, ਉਤਭੁਜ ਸੇਤਜ ਡੇਰਾ ਲਾਇੰਦਾ। ਬ੍ਰਹਮਾ ਮੀਤਾ ਸੁੱਤ ਦੁਲਾਰ, ਆਪ ਆਪਣਾ ਅੰਗ ਕਟਾਇੰਦਾ। ਵਿਸ਼ਨੂੰ ਵੰਸੀ ਲੇਖ ਨਿਆਰ, ਬਾਸ਼ਕ ਸੇਜਾ ਆਪ ਹੰਢਾਇੰਦਾ। ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਮੇਲ ਮਿਲਾਇੰਦਾ। ਪੰਜ ਤੱਤ ਖੇਲ ਅਪਾਰ, ਖੇਲਣਹਾਰ ਖੇਲ ਖਿਲਾਇੰਦਾ। ਆਦਿ ਨਿਰੰਜਣ ਹੋ ਤਿਆਰ, ਜੋਤ ਨਿਰੰਜਣ ਵੇਖ ਵਖਾਇੰਦਾ। ਜੋਤ ਨਿਰੰਜਣ ਕਰੇ ਖ਼ਬਰਦਾਰ, ਸਾਚਾ ਹੁਕਮ ਸੁਣਾਇੰਦਾ। ਸ਼ਾਹੋ ਭੂਪ ਸੱਚੀ ਸਰਕਾਰ, ਤਖ਼ਤ ਤਾਜ ਇਕ ਵਖਾਇੰਦਾ। ਆਪ ਆਪਣੀ ਜਾਣੇ ਕਾਰ, ਕਰਤਾ ਪੁਰਖ ਵਡ ਵਡਿਆਇੰਦਾ। ਪੁਰਖ ਅਗੰਮਾ ਅਗੰਮ ਅਪਾਰ, ਅਗੰਮੜੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਆਪਣਾ ਬੰਧਨ ਆਪੇ ਪਾ, ਪੁਰਖ ਅਬਿਨਾਸ਼ ਖੇਲ ਖਿਲਾਇੰਦਾ। ਆਪਣੇ ਤੰਦਨ ਆਪ ਬੰਨਾ, ਆਪੇ ਅੰਤ ਖੁਲ੍ਹਾਇੰਦਾ। ਆਪਣੇ ਪਰਮਾਨੰਦਨ ਆਪ ਸਮਾ, ਆਪੇ ਵੇਖ ਵਖਾਇੰਦਾ। ਆਪਣਾ ਚੰਦਨ ਟਿੱਕਾ ਆਪੇ ਲਾ, ਆਪੇ ਮੁਖ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਵੇਖ ਵਖਾਇੰਦਾ। ਆਦਿ ਅਨਾਦੀ ਏਕਾ ਧਾਰ, ਆਪਣੀ ਆਪ ਬੰਧਾਈਆ। ਤ੍ਰੈ ਤ੍ਰੈ ਕਰੇ ਸਚ ਪਿਆਰ, ਤ੍ਰੈ ਤ੍ਰੈ ਮੇਲ ਮਿਲਾਈਆ। ਪੰਚਮ ਪੰਚਮ ਪੰਚ ਜੈਕਾਰ, ਪੰਚਮ ਪੰਚ ਸਮਾਈਆ। ਪੰਚਮ ਧੁਨ ਨਾਦ ਜੈਕਾਰ, ਪੰਚਮ ਨਾਹਰਾ ਲਾਈਆ। ਪੰਚਮ ਭਰੇ ਹਰਿ ਭੰਡਾਰ, ਪੰਚਮ ਦਏ ਵਰਤਾਈਆ। ਪੰਚਮ ਕਰੇ ਪੰਚ ਸ਼ੰਗਾਰ, ਪੰਚਮ ਵੇਖ ਵਖਾਈਆ। ਪੰਚਮ ਵੇਖੇ ਏਕਾ ਘਰ ਬਾਰ, ਪੰਚਮ ਧਾਰਾ ਇਕ ਸੁਹਾਈਆ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਪਾਇਆ ਹਰਿ ਹਰਿ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਪੰਚਮ ਤੱਤ ਰਖਾਈਆ। ਪੰਚਮ ਤ੍ਰੈਗੁਣ ਨਾਤਾ ਜੋੜ, ਸਾਚਾ ਖੇਲ ਖਿਲਾਇੰਦਾ। ਆਪੇ ਚੜ੍ਹਿਆ ਸਾਚੇ ਘੋੜ, ਆਪੇ ਵੇਖ ਵਖਾਇੰਦਾ। ਜੁਗ ਜੁਗ ਆਵੇ ਜਾਵੇ ਆਪੇ ਦੌੜ, ਆਪ ਆਪਣਾ ਮਤਾ ਪਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਧਰਨੀ ਧਰ, ਆਪਣਾ ਆਪ ਟਿਕਾਈਆ। ਆਪਣੀ ਵਰਨੀ ਆਪੇ ਵਰ, ਆਪੇ ਸੰਗ ਰਖਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਆਪ ਹੋ ਜਾਈਆ। ਆਪਣੀ ਸਰਨੀ ਆਪੇ ਪੜ, ਆਪੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਖਿਲਾਈਆ। ਕਲਜੁਗ ਪੰਜ ਤੱਤ ਕਰ ਪਰਵਾਨ, ਪੰਚਮ ਮੇਲ ਮਿਲਾਈਆ। ਦਾਤਾ ਦਾਨੀ ਹਰਿ ਭਗਵਾਨ, ਸਾਚੀ ਵਸਤ ਝੋਲੀ ਪਾਈਆ। ਪਾਰਬ੍ਰਹਮ ਬ੍ਰਹਮ ਇਕ ਪਛਾਣ, ਏਕਾ ਅੰਗ ਕਟਾਈਆ। ਏਕਾ ਸ਼ਬਦ ਇਕ ਗਿਆਨ, ਏਕਾ ਰਿਹਾ ਵਸਾਈਆ। ਏਕਾ ਨੇਤਰ ਏਕਾ ਕਾਨ, ਏਕਾ ਗਿਆਨ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਖੇਲ ਆਪੇ ਰਿਹਾ ਖਿਲਾਈਆ। ਆਪ ਉਪਾਏ ਆਪ ਉਠਾਏ, ਆਦਿ ਅੰਤ ਏਕੰਕਾਰਿਆ। ਜੁਗ ਜੁਗ ਆਪਣਾ ਵੇਸ ਵਟਾਏ, ਖੇਲੇ ਖੇਲ ਅਗੰਮ ਅਪਾਰਿਆ। ਨਰ ਨਰੇਸ਼ ਆਪ ਹੋ ਜਾਏ, ਨਰ ਨਰੇਸ਼ ਰੂਪ ਕਰਤਾਰਿਆ। ਬ੍ਰਹਮਾ ਵਿਸ਼ਨ ਗਣੇਸ਼ ਮਹੇਸ਼ ਦਰ ਦਰਵੇਸ ਬਹਾਏ, ਕੋਟਨ ਕੋਟ ਕਰਨ ਨਿਮਸਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਜ ਤੱਤ ਪਾਵਣਹਾਰਾ ਸਾਰਿਆ। ਪੰਜ ਤੱਤ ਤੇਰਾ ਸਾਚਾ ਰੂਪ, ਹਰਿ ਹਰਿ ਬਣਤ ਬਣਾਈਆ। ਆਪੇ ਵਸਿਆ ਹਰਿ ਹਰਿ ਭੂਪ, ਆਪ ਆਪਣਾ ਆਸਣ ਲਾਈਆ। ਆਪੇ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਆਪਣਾ ਹੁਲਾਰਾ ਆਪੇ ਰਿਹਾ ਝੂਟ, ਆਪੇ ਰਿਹਾ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਸਾਚਾ ਪੰਜ ਤੱਤ ਦੇਵੇ ਵਰ, ਨੌ ਦਵਾਰ ਆਪ ਖੁਲ੍ਹਾਈਆ। ਏਕਾ ਏਕ ਗ਼ਰੀਬ ਨਿਵਾਜਾ, ਆਪਣੀ ਕਲ ਵਰਤਾਈਆ। ਅਸਵ ਘੋੜਾ ਰੱਖੇ ਤਾਜਾ, ਦੋ ਜਹਾਨਾਂ ਆਪ ਦੌੜਾਈਆ। ਕਲਜੁਗ ਅੰਤਮ ਪਰਗਟ ਹੋਏ ਦੇਸ ਮਾਝਾ, ਲੋਕਮਾਤ ਵੱਜੀ ਵਧਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਾਹ ਸੁਲਤਾਨ ਇਕ ਅਖਵਾਈਆ। ਏਕਾ ਹੋਏ ਸ਼ਾਹ ਨਵਾਬਾ, ਨਬੀ ਰਸੂਲ ਆਪ ਹੋ ਜਾਈਆ। ਆਪੇ ਮੇਲ ਮਿਲਾਵਾ ਦੋ ਦੋ ਆਬਾ, ਆਪ ਆਪਣਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌ ਦਵਾਰ ਵੇਖੇ ਸਰਬ ਲੋਕਾਈਆ। ਨੌ ਦਵਾਰ ਹਰਿ ਹਰਿ ਖੋਲ੍ਹ, ਆਪਣਾ ਖੇਲ ਖਿਲਾਇੰਦਾ। ਆਪਣੀ ਧਾਰਾ ਆਪੇ ਬੋਲ, ਆਪੇ ਆਪ ਸੁਣਾਇੰਦਾ। ਆਪੇ ਵਸੇ ਕਾਇਆ ਚੋਲ, ਆਪੇ ਵੇਸ ਵਟਾਇੰਦਾ। ਆਪ ਵਜਾਵਣਹਾਰਾ ਢੋਲ, ਏਕਾ ਮਰਦੰਗ ਆਪ ਉਠਾਇੰਦਾ। ਸ੍ਰਿਸ਼ਟ ਸਬਾਈ ਪਿਆ ਘੋਲ, ਲੇਖਾ ਲੇਖ ਨਾ ਕੋਈ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਧਾਰ ਇਕ ਬੰਧਾਇੰਦਾ। ਨੌ ਦਵਾਰੇ ਹਰਿ ਧੜਵਾਈ, ਏਕਾ ਤੱਕੜ ਹੱਥ ਰਖਾਇਆ। ਨਿਰਗੁਣ ਜੋਤੀ ਕਰ ਰੁਸ਼ਨਾਈ, ਅੰਧ ਅੰਧੇਰ ਮਿਟਾਇਆ। ਗੁਰਮੁਖ ਸਾਚੇ ਕਰ ਕੁੜਮਾਈ, ਆਪਣਾ ਸਗਨ ਮਨਾਇਆ। ਸਚਖੰਡ ਵੱਜੇ ਵਧਾਈ, ਬ੍ਰਹਮਾ ਸ਼ਿਵ ਨੇਤਰ ਨੈਣ ਰਹੇ ਉਠਾਇਆ। ਅਬਿਨਾਸ਼ੀ ਕਰਤਾ ਦਾਇਆ ਦਾਈ, ਆਪ ਉਪਾਏ ਆਪੇ ਲਏ ਮਿਟਾਇਆ। ਆਦਿ ਜੁਗਾਦੀ ਰਚਨ ਰਚਾਈ, ਵੇਦ ਪੁਰਾਨਾ ਭੇਵ ਨਾ ਪਾਇਆ। ਖਾਣੀ ਬਾਣੀ ਰਹੀ ਗਾਈ, ਨੇਤਰ ਨੈਣ ਨਾ ਕੋਈ ਦਿਸਾਇਆ। ਕਲਜੁਗ ਵੇਖੇ ਥਾਉਂ ਥਾਈਂ, ਥਿਰ ਘਰ ਬੈਠਾ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਧਾਰ ਇਕ ਬੰਧਾਇਆ। ਚਾਰ ਜੁਗ ਤੇਰਾ ਜੁਗ ਜੁਗ ਜਾਪ, ਹਰਿ ਆਪੇ ਆਪ ਜਪਾਈਆ। ਆਪੇ ਕਰੇ ਵਡ ਪਰਤਾਪ, ਆਪੇ ਮੇਟ ਮਿਟਾਈਆ। ਆਪੇ ਵੇਖੇ ਪੁੰਨ ਪਾਪ, ਪੁੰਨ ਸਵਾਬ ਆਪ ਹੋ ਜਾਈਆ। ਆਪੇ ਮੇਟੇ ਤੀਨੋ ਤਾਪ, ਤ੍ਰੈਗੁਣ ਆਪੇ ਸੰਗ ਨਿਭਾਈਆ। ਆਪੇ ਮਾਈ ਆਪੇ ਬਾਪ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਖਿਲਾਈਆ। ਆਪੇ ਜਪ ਤਪ ਹਠ, ਆਪੇ ਪੂਜ ਕਰਾਇੰਦਾ। ਆਪੇ ਪੂਜਾ ਆਪੇ ਪਾਠ, ਆਪੇ ਹਵਨ ਕਰਾਇੰਦਾ। ਆਪੇ ਸਰ ਸਰੋਵਰ ਮਾਰੇ ਠਾਠ, ਤਟ ਕਿਨਾਰਾ ਆਪ ਵਖਾਇੰਦਾ। ਆਪੇ ਖੋਲ੍ਹਣਹਾਰਾ ਹਾਟ, ਚੌਦਾਂ ਲੋਕਾਂ ਵੇਖ ਵਖਾਇੰਦਾ। ਆਪੇ ਵੇਖਣਹਾਰਾ ਆਪਣਾ ਘਾਟ, ਆਪ ਆਪਣਾ ਕੰਢਾ ਪਾਰ ਕਰਾਇੰਦਾ। ਆਪੇ ਜੋਤ ਜਗਾਵਣਹਾਰਾ ਲਿਲਾਟ, ਜੋਤ ਲਿਲਾਟੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਭੇਵ ਖੁਲਾਇੰਦਾ। ਆਪੇ ਵੇਦ ਪਾਠ ਪੁਰਾਨਾ, ਆਪੇ ਕਰੇ ਜਣਾਈਆ। ਆਪੇ ਬ੍ਰਹਮਾ ਵਿਸ਼ਨ ਖੇਲ ਮਹਾਨਾ, ਸ਼ਿਵ ਸ਼ੰਕਰ ਆਪ ਉਪਾਈਆ। ਆਪੇ ਲੱਖ ਚੁਰਾਸੀ ਹੋ ਪਰਧਾਨਾ, ਪੰਜ ਤੱਤ ਮੇਲ ਮਿਲਾਈਆ। ਆਪੇ ਗੋਪੀ ਆਪੇ ਕਾਹਨਾ, ਆਪੇ ਖੇਲ ਖਿਲਾਈਆ। ਆਪੇ ਮਰਦ ਆਪ ਮਰਦਾਨਾ, ਜੋਧਾ ਸੂਰਬੀਰ ਆਪ ਹੋ ਜਾਈਆ। ਆਪੇ ਪੁਰਖ ਆਪ ਸੁਲਤਾਨਾ, ਸ਼ਾਹੋ ਭੂਪ ਨਾਉਂ ਰਖਾਈਆ। ਆਪੇ ਅੰਜੀਲ ਆਪ ਕੁਰਾਨਾ, ਪੀਰ ਦਸਤਗੀਰ ਆਪ ਸਿਖਾਈਆ। ਆਪੇ ਖ਼ਲਕ ਖ਼ੁਦਾਈ ਨੌਜਵਾਨਾ, ਆਪੇ ਖਾਲਕ ਰੂਪ ਵਟਾਈਆ। ਆਪੇ ਖੇਲੇ ਖੇਲ ਦੋ ਜਹਾਨਾਂ, ਜੁਗ ਜੁਗ ਵੱਡੀ ਵਡਿਆਈਆ। ਆਪੇ ਰਾਗ ਆਪ ਤਰਾਨਾ, ਆਪੇ ਨਾਦ ਵਜਾਈਆ। ਆਪੇ ਪਵਣ ਆਪ ਮਸਾਣਾ, ਆਪੇ ਪਾਣੀ ਵਿਚ ਟਿਕਾਈਆ। ਆਪੇ ਖਾਣੀ ਆਪੇ ਬਾਣੀ ਆਪੇ ਲਾਵਣਹਾਰਾ ਬਾਣਾ, ਆਪ ਆਪਣਾ ਤੀਰ ਚਲਾਈਆ। ਆਪੇ ਵਰਤੇ ਆਪੇ ਭਾਣਾ, ਆਪਣੇ ਭਾਣੇ ਵਿਚ ਸਮਾਈਆ। ਆਪੇ ਚਤੁਰ ਸੁਘੜ ਸਿਆਣਾ, ਮੂਰਖ ਮੂੜ੍ਹ ਆਪ ਹੋ ਜਾਈਆ। ਆਪੇ ਹੋਏ ਗੁਣ ਨਿਧਾਨਾ, ਗੁਣਵੰਤਾ ਨਾਉਂ ਰਖਾਈਆ। ਆਪੇ ਜਾਪ ਜਪ ਅਜਪਾ ਜਾਪ ਹੋ ਜਾਣਾ, ਜਾਗਰਤ ਜੋਤ ਆਪ ਆਪ ਅਖਵਾਈਆ। ਆਪੇ ਵਸੇ ਮਹੱਲ ਅਟੱਲ ਉਚ ਮਕਾਨਾ, ਥਿਰ ਘਰ ਆਪੇ ਡੇਰਾ ਲਾਈਆ। ਆਪ ਉਡਾਏ ਸਤਿ ਬਿਬਾਨਾ, ਜੁਗ ਜੁਗ ਵੱਡੀ ਵਡਿਆਈਆ। ਕਲਜੁਗ ਅੰਤਮ ਹੋ ਪਰਧਾਨਾ, ਆਪ ਆਪਣੀ ਖੇਲ ਖਿਲਾਈਆ। ਲੱਖ ਚੁਰਾਸੀ ਬੱਧਾ ਗਾਨਾ, ਏਕਾ ਦਿਵਸ ਸੁਹਾਈਆ। ਗੁਰਮੁਖ ਸਾਚੇ ਕਰ ਪਰਵਾਨਾ, ਆਪ ਆਪਣੀ ਬੂਝ ਬੁਝਾਈਆ। ਦਰਗਹਿ ਸਾਚੀ ਦੇਵੇ ਮਾਣਾ, ਬੰਕ ਦਵਾਰੀ ਵੇਖ ਵਖਾਈਆ। ਦੀਪਕ ਜੋਤੀ ਇਕ ਜਗਾਨਾ, ਲੋਕਮਾਤ ਨਾ ਕੋਈ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਿਰਿਆ ਰਿਹਾ ਮਿਟਾਈਆ। ਕਲਜੁਗ ਤੇਰਾ ਕੂੜਾ ਨਾਤਾ, ਹਰਿ ਹਰਿ ਤੋੜ ਤੁੜਾਇੰਦਾ। ਮਿਟੇ ਰੈਣ ਅੰਧੇਰੀ ਰਾਤਾ, ਸਾਚਾ ਚੰਦ ਚੜ੍ਹਾਇੰਦਾ । ਪਰਗਟ ਹੋਏ ਪੁਰਖ ਬਿਧਾਤਾ, ਪਾਰਬ੍ਰਹਮ ਵੇਸ ਵਟਾਇੰਦਾ। ਬੈਠਾ ਰਹੇ ਇਕ ਅਕਾਂਤਾ, ਸਚ ਸਿੰਘਾਸਣ ਆਸਣ ਲਾਇੰਦਾ। ਦੋ ਜਹਾਨਾਂ ਮਾਰੇ ਧਿਆਨਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਜਨ ਭਗਤਾਂ ਦੇਵੇ ਏਕਾ ਦਾਨਾ, ਲਹਿਣਾ ਦੇਣਾ ਮੂਲ ਚੁਕਾਇੰਦਾ। ਕਲਜੁਗ ਅੰਤਮ ਪੁੱਛਣ ਆਇਆ ਵਾਤਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌ ਦਰ ਸਾਚਾ ਵੇਖ ਵਖਾਇੰਦਾ। ਨੌ ਦਰ ਤੇਰਾ ਹੱਟ ਪਸਾਰਾ, ਹਰਿ ਹਰਿ ਆਪ ਕਰਾਇਆ। ਚਾਰ ਜੁਗ ਜੀਵ ਜੰਤ ਕਰ ਵਣਜਾਰਾ, ਸਾਧ ਸੰਤ ਵੇਖ ਵਖਾਇਆ। ਨਾਲ ਰਲਾਇਆ ਤੀਰਥ ਤਟ ਕਿਨਾਰਾ, ਜਲ ਧਾਰਾ ਨੀਰ ਸਮਾਇਆ। ਧਰਨੀ ਖੇਲ ਅਪਰ ਅਪਾਰਾ, ਗੁਰ ਦਰ ਮੰਦਰ ਮਸਜਿਦ ਆਪ ਸੁਹਾਇਆ। ਆਪੇ ਵਸਿਆ ਸਭ ਤੋਂ ਬਾਹਰਾ, ਭੇਵ ਕਿਸੇ ਨਾ ਪਾਇਆ। ਕਾਮ ਕਰੋਧ ਲੋਭ ਮੋਹ ਹੰਕਾਰਾ, ਪੰਚਮ ਤੱਤ ਦ੍ਰਿੜਾਇਆ। ਆਸਾ ਤ੍ਰਿਸਨਾ ਕਰ ਸ਼ੰਗਾਰਾ, ਸਾਚੇ ਘਰ ਬਹਾਇਆ। ਹਉਮੇ ਹੰਗਤਾ ਭਰ ਭੰਡਾਰਾ, ਜਗਤ ਦਵਾਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਡੇਰਾ ਆਪੇ ਢਾਇਆ। ਕਲਜੁਗ ਖੇੜਾ ਰਿਹਾ ਢੱਠ, ਹਰਿ ਸਾਚੇ ਖੇਲ ਖਿਲਾਈਆ। ਚਰਨ ਦਵਾਰੇ ਲਿਆਏ ਤੀਰਥ ਤਟ, ਅਠਸਠ ਜੁਗ ਚੌਥੇ ਚੌਥੇ ਵਿਚ ਸਮਾਈਆ। ਚੌਦਾਂ ਲੋਕ ਖਾਲੀ ਹੱਟ, ਲੱਖ ਚੁਰਾਸੀ ਵੇਖ ਸਰਬ ਲੋਕਾਈਆ। ਸਚਖੰਡ ਦਵਾਰੇ ਇਕ ਅਕੱਠ, ਜੋਤੀ ਨੂਰੋ ਨੂਰ ਰੁਸ਼ਨਾਈਆ। ਵਸਣਹਾਰਾ ਘਟ ਘਟ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸਾਚੇ ਵੇਖ ਵਖਾਈਆ। ਸਾਚਾ ਘਰ ਸਚ ਦਵਾਰਾ, ਹਰਿ ਸਾਚੀ ਰਚਨ ਰਚਾਈਆ। ਸਾਚਾ ਸੱਜਣ ਮੀਤ ਮੁਰਾਰ, ਸਾਚਾ ਸੰਗ ਨਿਭਾਈਆ। ਸਾਚੀ ਰੰਗਤ ਰੰਗੇ ਕਰਤਾਰਾ, ਉਤਰ ਕਦੇ ਨਾ ਜਾਈਆ। ਸਾਚਾ ਵਰ ਪਾਇਆ ਭਤਾਰ, ਘਰ ਸਾਚੇ ਮੇਲ ਮਿਲਾਈਆ। ਸੋਭਾਵੰਤੀ ਸਾਚੀ ਨਾਰ, ਘਰ ਸਾਚੇ ਸਗਨ ਮਨਾਈਆ। ਸਚ ਮਹੱਲੇ ਦੀਵਾ ਬਾਤੀ ਕਰ ਉਜਿਆਰ, ਕਮਲਾਪਾਤਾ ਰਾਹ ਤਕਾਈਆ। ਕਮਲਾਪਾਤੀ ਖੇਲ ਅਪਾਰ, ਆਪਣੀ ਲਏ ਆਪ ਅੰਗੜਾਈਆ। ਮਾਰੇ ਝਾਤੀ ਦਸਮ ਦਵਾਰ, ਦਰ ਦਵਾਰਾ ਆਪ ਸੁਹਾਈਆ। ਅੱਗੇ ਤਾਕੀ ਬੰਦ ਕਿਵਾੜ, ਨੌ ਦਵਾਰ ਮੁਖ ਛੁਪਾਈਆ। ਪੰਚਮ ਰੱਖੇ ਪਹਿਰੇਦਾਰ, ਝੂਠੀ ਧਾੜ ਬੰਧਾਈਆ। ਜਗਤ ਤ੍ਰਿਸਨਾ ਰਹੀ ਸਾੜ, ਅਗਨੀ ਅੱਗ ਨਾ ਕੋਈ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਘਰ ਸਾਚਾ ਇਕ ਸੁਹਾਈਆ। ਸਾਚੀ ਨਾਰੀ ਕਰ ਸ਼ੰਗਾਰ, ਆਪਣਾ ਆਪ ਸ਼ੰਗਾਰਿਆ। ਨੇਤਰ ਨੈਣਾਂ ਕੱਜਲ ਧਾਰ, ਏਕਾ ਰੂਪ ਅਪਾਰਿਆ। ਸਾਚਾ ਸੱਜਣ ਮੀਤ ਮੁਰਾਰ, ਘਰ ਆਏ ਬੰਕ ਦਵਾਰਿਆ। ਚਰਨ ਕਵਲ ਰੱਖੇ ਇਕ ਪਿਆਰ, ਆਪ ਅਪਣਾ ਉਤੋਂ ਵਾਰਿਆ। ਆਪੇ ਢਹਿ ਢਹਿ ਮੰਗੇ ਮੰਗ ਭਿਖਾਰ, ਆਪਣੀ ਝੋਲੀ ਆਪ ਭਰਾਇਆ। ਸਾਚਾ ਮੀਤਾ ਹਰਿ ਨਿਰੰਕਾਰ, ਆਪ ਆਪਣਾ ਖੇਲ ਖਿਲਾਇਆ। ਇਕ ਅਤੀਤਾ ਹੋ ਤਿਆਰ, ਨਿਰਗੁਣ ਜੋਤੀ ਜੋਤ ਜਗਾਇਆ। ਠਾਂਡਾ ਸੀਤਾ ਸਚਖੰਡ ਦਵਾਰ, ਸਚ ਸਿੰਘਾਸਣ ਵੇਖ ਵਖਾਇਆ। ਕਲਜੁਗ ਤੇਰੀ ਅੰਤਮ ਵਰ, ਪਾਰਬ੍ਰਹਮ ਪ੍ਰਭ ਪਾਏ ਸਾਰ, ਭੇਵ ਅਭੇਦਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਗੁਰਮੁਖ ਸਾਚੇ ਵੇਖ ਵਖਾਇਆ। ਚੌਥੇ ਜੁਗ ਚੌਥੀ ਧਾਰ, ਚੌਥੇ ਪਦ ਦਸਾਈਆ। ਚੌਥੇ ਘਰ ਕਰ ਵਿਚਾਰ, ਚੌਥਾ ਰਾਹ ਮਿਟਾਈਆ। ਚੌਥੇ ਦਰ ਹਰਿ ਉਜਿਆਰ, ਚੌਥਾ ਪਦ ਰਖਾਈਆ। ਚਾਰ ਜੁਗਾਂ ਏਕਾ ਧਾਰ, ਜੁਗਾ ਜੁਗੰਤ ਆਪ ਵਰਤਾਈਆ। ਕਲਜੁਗ ਅੰਤਮ ਮਾਰੇ ਮਾਰ, ਨਾਮ ਖੰਡਾ ਹੱਥ ਉਠਾਈਆ। ਸੰਤ ਸੁਹੇਲੇ ਸਚ ਦੁਲਾਰ, ਘਰ ਸਾਚੇ ਲਏ ਬੁਲਾਈਆ। ਪੰਚਮ ਮੀਤਾ ਖ਼ਬਰਦਾਰ, ਪੰਚਮ ਮੇਲ ਮਿਲਾਈਆ। ਸਾਚਾ ਦੀਵਾ ਬਾਤੀ ਕਰ ਉਜਿਆਰ, ਘਿਰਤੀ ਘਿਰਤ ਸਮਾਈਆ। ਸ੍ਰਿਸ਼ਟ ਸਬਾਈ ਧੂੰਆਂਧਾਰ, ਨੌ ਦਵਾਰ ਪਈ ਲੜਾਈਆ। ਗੁਰਸਿਖ ਬੋਲਣ ਇਕ ਜੈਕਾਰ, ਮਿਲਿਆ ਮੇਲ ਸਾਚੇ ਮਾਹੀਆ। ਪਾਇਆ ਵਰ ਹਰਿ ਭਤਾਰ, ਵਿਛੜ ਕਦੇ ਨਾ ਜਾਈਆ। ਕਰਨਹਾਰਾ ਸਚ ਪਿਆਰ, ਸਾਚੀ ਕਰਨੀ ਕਿਰਤ ਕਮਾਈਆ। ਵੇਖਣਹਾਰਾ ਨੌ ਦਵਾਰ, ਨੌ ਦਰਵਾਜੇ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲੇਖੇ ਲਾਈਆ। ਪਹਿਲੇ ਦਰ ਨਿਰਗੁਣ ਧਾਰ, ਨਰ ਨਰਾਇਣ ਚਲਾਈਆ। ਗੁਰਮੁਖ ਸਾਚੇ ਕਰ ਪਿਆਰ, ਸਾਚੇ ਦਰ ਸੁਹਾਈਆ। ਜੋਤ ਨਿਰੰਜਣ ਕਰ ਤਿਆਰ, ਗਗਨ ਮੰਡਲ ਆਪ ਟਿਕਾਈਆ। ਸੁਖਮਨ ਤੇਰੀ ਡੂੰਘੀ ਗਾਰ, ਰਾਹ ਵਿਚ ਨਾ ਕੋਈ ਅਟਕਾਈਆ। ਸ਼ਬਦੀ ਗੁਰ ਹੋ ਤਿਆਰ, ਲਹਿਣਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵਣਹਾਰਾ ਵਰ, ਨੂਰੋ ਨੂਰ ਸਮਾਈਆ। ਜੋਤੀ ਨੂਰ ਸ਼ਬਦੀ ਬਾਣਾ, ਹਰਿ ਹਰਿ ਤਨ ਸਜਾਇਆ। ਧੁਰਦਰਗਾਹੀ ਸਾਚਾ ਰਾਣਾ, ਲੋਕਮਾਤ ਵੇਖ ਵਖਾਇਆ। ਜਨ ਭਗਤਾਂ ਕਰੇ ਆਪ ਪਛਾਨਾ, ਜੁਗ ਵਿਛੜੇ ਮੇਲ ਮਿਲਾਇਆ। ਆਪੇ ਵਰਤੇ ਆਪਣਾ ਭਾਣਾ, ਹਰਿ ਭਾਣੇ ਵਿਚ ਰਖਾਇਆ। ਆਪੇ ਪਾਏ ਆਪਣੀ ਆਣਾ, ਆਪਣਾ ਹੁਕਮ ਚਲਾਇਆ। ਆਪੇ ਹੋਇਆ ਜਾਣੀ ਜਾਣਾ, ਹਰ ਘਟ ਬੈਠਾ ਆਸਣ ਲਾਇਆ। ਆਪੇ ਦੇਵਣਹਾਰਾ ਮਾਣਾ, ਗਰੀਬ ਨਿਮਾਣੇ ਗਲੇ ਲਗਾਇਆ। ਆਪੇ ਗਾਏ ਸਾਚਾ ਗਾਨਾ, ਧੁਨ ਅਨਾਦੀ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਏਕੰਕਾਰਾ ਰੂਪ ਵਟਾਇਆ। ਦੂਜੇ ਦਰ ਤੇਰਾ ਰੰਗ, ਹਰਿ ਸਾਚਾ ਆਪ ਰੰਗਾਈਆ। ਸ਼ਬਦ ਸਿੰਘਾਸਣ ਬੈਠ ਪਲੰਘ, ਆਪ ਆਪਣਾ ਵੇਖ ਵਖਾਈਆ। ਆਪ ਆਪਣੀ ਮੰਗੀ ਮੰਗ, ਚਾਰ ਜੁਗ ਜੋੜ ਜੁੜਾਈਆ। ਆਪ ਵਹਾਈ ਧਾਰ ਗੰਗ, ਤੀਰਥ ਤਟ ਆਪ ਸੁਹਾਈਆ। ਆਪੇ ਕਰਕੇ ਆਇਆ ਨੰਗ, ਪਰਦਾ ਉਪਰ ਨਾ ਕੋਈ ਪਾਈਆ। ਸਾਚੇ ਅਸਵ ਕਸਿਆ ਤੰਗ, ਸੋਲਾਂ ਕਲੀਆਂ ਆਸਣ ਪਾਈਆ। ਕੋਟਨ ਕੋਟ ਬ੍ਰਹਿਮੰਡ ਖੰਡ ਰਿਹਾ ਮੰਗ, ਪਾਰਬ੍ਰਹਮ ਵੱਡੀ ਵਡਿਆਈਆ। ਕਲਜੁਗ ਅੰਤਮ ਤੇਰੀ ਵੰਡ, ਗੁਰਮੁਖਾਂ ਆਪ ਵੰਡਾਈਆ। ਪਾਵਣਹਾਰਾ ਸਾਚੀ ਠੰਡ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪਣੀ ਹੱਥੀਂ ਬੰਨੇ ਨਾਮ ਗੰਢ, ਪੂਜਾ ਪਾਠ ਨਾ ਕੋਈ ਵਖਾਈਆ । ਸੁਰਤ ਸਵਾਣੀ ਨਾ ਹੋਏ ਰੰਡ, ਕੰਤ ਸੁਹਾਗੀ ਮੇਲ ਮਿਲਾਈਆ। ਲੇਖੇ ਲਾਏ ਜੇਰਜ ਅੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਗੁਰਮੁਖ ਵਸੇ ਸਾਚੇ ਘਰ, ਜੋਤੀ ਜੋਤ ਜੋਤ ਰੁਸ਼ਨਾਈਆ। ਸਾਚਾ ਬਸਤਰ ਹਰਿ ਹਰਿ ਬਾਣਾ, ਆਪਣੇ ਤਨ ਛੁਹਾਇੰਦਾ। ਖੇਲੇ ਖੇਲ ਦੋ ਜਹਾਨਾਂ, ਜੁਗ ਜੁਗ ਵੇਸ ਵਟਾਇੰਦਾ। ਆਪਣਾ ਰੰਗ ਆਪੇ ਮਾਣਾ, ਆਪੇ ਵੇਖ ਵਖਾਇੰਦਾ। ਆਪਣਾ ਤਣਿਆ ਆਪੇ ਤਾਣਾ, ਆਪੇ ਵਟ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਦੋਏ ਦੋਏ ਵੇਖ ਵਖਾਇੰਦਾ। ਤੀਜਾ ਦਰ ਤੀਜਾ ਨੈਣ, ਹਰਿ ਹਰਿ ਆਪ ਖੁਲ੍ਹਾਈਆ। ਗੁਰਮੁਖਾਂ ਮਿਲਿਆ ਸਾਕ ਸੱਜਣ ਸੈਣ, ਵਡ ਦਾਤਾ ਬੇਪਰਵਾਹੀਆ। ਆਪ ਚੁਕਾਏ ਲਹਿਣ ਦੇਣ, ਪਿਛਲਾ ਮੂਲ ਚੁਕਾਈਆ। ਗੁਰਸਿਖ ਧਾਮ ਅਕੱਠੇ ਬਹਿਣ, ਏਕਾ ਦਰ ਵਸਾਈਆ। ਲਾੜੀ ਮੌਤ ਨਾ ਖਾਏ ਡੈਣ, ਰਾਏ ਧਰਮ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਤ੍ਰੈ ਤ੍ਰੈ ਲੋਕਾਂ ਵੇਖ ਵਖਾਈਆ। ਸੁਰਪਤ ਤੇਰੀ ਧਾਰ, ਹਰਿ ਹਰਿ ਵੇਖ ਵਖਾਇੰਦਾ। ਆਦਿ ਜੁਗਾਦੀ ਜਗਤ ਸ਼ੰਗਾਰ, ਰੂਪ ਅਨੂਪ ਵਟਾਇੰਦਾ। ਤ੍ਰੈਗੁਣ ਅਤੀਤਾ ਇਕ ਵਿਹਾਰ, ਆਪਣਾ ਆਪ ਕਰਾਇੰਦਾ। ਆਪੇ ਜਾਣੇ ਆਪਣੀ ਰੀਤਾ, ਆਪੇ ਵੇਖ ਵਖਾਇੰਦਾ। ਏਕਾ ਰੰਗ ਹਸਤ ਕੀਟਾ, ਨੇਤਰ ਗਿਆਨ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੀਜੇ ਦਰ ਸਾਚਾ ਵਰ, ਗੁਰਮੁਖਾਂ ਚੁਕਾਏ ਜਗਤ ਡਰ, ਏਕਾ ਬ੍ਰਹਮ ਨਜ਼ਰੀ ਆਇੰਦਾ। ਚੌਥਾ ਦਰ ਆਪੇ ਖੋਲ੍ਹ ਆਪਣੀ ਰਚਨ ਰਚਾਈਆ। ਧੁਨ ਅਨਾਦੀ ਆਪੇ ਬੋਲ, ਸ਼ਬਦੀ ਗੀਤ ਸੁਣਾਈਆ। ਆਪਣੀ ਕਾਇਆ ਆਪੇ ਮੌਲ, ਆਪ ਆਪਣਾ ਵੇਸ ਵਟਾਈਆ। ਲਹਿਣਾ ਦੇਣਾ ਚੁਕੇ ਧਰਤ ਧਵਲ, ਖਾਕੀ ਖਾਕ ਨਾ ਕੋਈ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਘਰ ਚੌਥਾ ਇਕ ਸੁਹਾਈਆ। ਚੌਥੇ ਪਦ ਸਾਚਾ ਨਦ, ਹਰਿ ਹਰਿ ਆਪ ਵਜਾਇੰਦਾ। ਕਲਜੁਗ ਅੰਤਮ ਤੇਰੀ ਹੱਦ, ਆਪੇ ਵੇਖ ਵਖਾਇੰਦਾ। ਸੰਤ ਸੁਹੇਲੇ ਸਾਚੇ ਸਦ, ਸਾਚਾ ਰੰਗ ਚੜ੍ਹਾਇੰਦਾ। ਆਪ ਬਣਾਏ ਆਪਣੀ ਯੱਦ, ਆਪੇ ਬੰਸ ਰਖਾਇੰਦਾ। ਆਪ ਪਿਆਏ ਆਪਣੀ ਮਦ, ਅੰਮ੍ਰਿਤ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਦਰਸਾਇੰਦਾ। ਸਚ ਦਵਾਰਾ ਕਮਲਾਪਾਤੀ, ਨਿਰਗੁਣ ਰੂਪ ਸਮਾਇਆ। ਗੁਰਮੁਖ ਜੋਤ ਏਕਾ ਬਾਤੀ, ਏਕਾ ਵੇਖ ਵਖਾਇਆ। ਮਿਟੀ ਰੈਣ ਅੰਧੇਰੀ ਰਾਤੀ, ਸਾਚਾ ਚੰਦ ਚੜ੍ਹਾਇਆ। ਦੇਵਣਹਾਰਾ ਸਾਚੀ ਦਾਤੀ ਦਾਤਾ ਦਾਨੀ ਆਪ ਅਖਵਾਇਆ। ਅੱਠੇ ਪਹਿਰ ਰੱਖੇ ਪਰਭਾਤੀ, ਅੰਮ੍ਰਿਤ ਵੇਲਾ ਇਕ ਸੁਹਾਇਆ। ਦੇਵਣਹਾਰਾ ਬੂੰਦ ਸਵਾਂਤੀ, ਕਵਲ ਨਾਭ ਆਪ ਉਲਟਾਇਆ। ਗੁਰਮੁਖ ਤੇਰੀ ਉਤਮ ਜਾਤੀ, ਆਵਣ ਜਾਵਣ ਵਿਚ ਨਾ ਆਇਆ। ਚੌਥੇ ਘਰ ਸਚ ਬਰਾਤੀ, ਸੰਤ ਸੁਹੇਲੇ ਮੇਲ ਮਿਲਾਇਆ। ਚਰਨ ਕਵਲ ਬੰਧਾਏ ਏਕਾ ਨਾਤੀ, ਨਾ ਕੋਈ ਤੋੜ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਵੇਖ ਵਖਾਇਆ। ਚੌਥੇ ਦਰ ਬਸਤਰ ਭੂਸ਼ਨ ਵੇਖ, ਆਪਣੀ ਖੇਲ ਖਿਲਾਈਆ। ਆਪੇ ਧਰਿਆ ਆਪਣਾ ਭੇਖ, ਆਪਣਾ ਚੋਲਾ ਆਪ ਬਦਲਾਈਆ। ਲੋਕਮਾਤ ਨਾ ਦਿਸੇ ਰੇਖ, ਪੰਜ ਤੱਤ ਨਾ ਵੱਜੇ ਵਧਾਈਆ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਮੂੰਡ ਮੂੰਡਾਏ ਨਜ਼ਰ ਨਾ ਆਈਆ। ਚੌਥੇ ਘਰ ਆਪ ਆਪਣਾ ਵੇਖ, ਗੁਰਮੁਖ ਸਾਚੇ ਲਏ ਮਿਲਾਈਆ। ਲਿਖਣਹਾਰਾ ਸਾਚੇ ਲੇਖ, ਵਡ ਦਾਤਾ ਬੇਪਰਵਾਹੀਆ। ਕਲਜੁਗ ਅੰਤਮ ਲਾਏ ਆਪਣੀ ਮੇਖ, ਨਾ ਸਕੇ ਕੋਈ ਉਖੜਾਈਆ। ਪੁਰਖ ਅਗੰਮਾ ਦਰ ਦਰਵੇਸ, ਪੰਚਮ ਦੇਸ ਡੇਰਾ ਲਾਈਆ। ਸਚ ਦਵਾਰੇ ਨਰ ਨਰੇਸ਼, ਨਿਰਗੁਣ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ਾਤੀ ਜੋਤ ਇਕ ਜਗਾਈਆ। ਜੋਤ ਜਾਤੀ ਜਾਗਰਤ ਵੇਖ, ਆਪਣਾ ਵੇਖ ਵਖਾਇਆ। ਕਰ ਕਰ ਆਪ ਅਵੱਲਾ ਵੇਸ, ਵੇਸ ਅਨੇਕਾ ਰੂਪ ਵਟਾਇਆ। ਦੇਵਣਹਾਰਾ ਸਚ ਸੰਦੇਸ, ਸਚ ਸੁਨੇਹੜਾ ਇਕ ਘਲਾਇਆ। ਜੋਤੀ ਜੋਤ ਜੋਤ ਪਰਵੇਸ਼, ਜੋਤੀ ਜੋਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਦਰ, ਦਰ ਸਾਚਾ ਇਕ ਸੁਹਾਇਆ। ਪੰਚਮ ਘਰ ਪੰਚ ਪਰਵਾਨਾ, ਪੰਚਮ ਵੇਖ ਵਖਾਈਆ। ਪੰਚਮ ਰਾਗ ਪੰਚਮ ਤਰਾਨਾ, ਪੰਚਮ ਇਸ਼ਟ ਜਣਾਈਆ। ਪੰਚਮ ਪੰਚਮ ਹੋ ਪਰਧਾਨਾ, ਪੰਚਮ ਵੇਖ ਵਖਾਈਆ। ਪੰਚਮ ਬੰਨਣਹਾਰਾ ਗਾਨਾ, ਪੰਚਮ ਸਗਨ ਮਨਾਈਆ। ਪੰਚਮ ਖੇਲੇ ਖੇਲ ਮਹਾਨਾ, ਪੰਚਮ ਪੰਚ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਚਮ ਮੇਲਾ ਸਹਿਜ ਸਬਾਈਆ। ਪੰਚਮ ਬਸਤਰ ਭੂਸ਼ਨ ਆਪੇ ਤਜ, ਆਪਣੀ ਜੋਤ ਜਗਾਈਆ। ਸਚ ਸਿੰਘਾਸਣ ਚੜ੍ਹਿਆ ਭੱਜ, ਨਿਰਗੁਣ ਵਡ ਵਡਿਆਈਆ। ਗੁਰਮੁਖਾਂ ਪੜਦੇ ਰਿਹਾ ਕਜ, ਨਾਮ ਦੋਸ਼ਾਲਾ ਹੱਥ ਉਠਾਈਆ। ਸਚ ਦਵਾਰੇ ਬੈਠਾ ਸੱਜ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਪੰਚਮ ਦਰ ਸਚ ਦਰਵਾਜਾ, ਹਰਿ ਹਰਿ ਆਪ ਖੁਲ੍ਹਾਇੰਦਾ। ਸਾਚਾ ਮਾਰਗ ਗਰੀਬ ਨਿਵਾਜਾ, ਏਕਾ ਏਕ ਵਖਾਇੰਦਾ। ਏਕਾ ਮਾਰਨਹਾਰਾ ਵਾਜਾ, ਏਕਾ ਏਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਘਰ ਸਾਚਾ ਵੇਖ ਵਖਾਇੰਦਾ। ਥਿਰ ਘਰ ਹਰਿ ਭਗਵਾਨਾ, ਆਪਣਾ ਖੇਲ ਖਿਲਾਈਆ। ਇਕ ਵਖਾਏ ਸਚ ਨਿਸ਼ਾਨਾ, ਏਕਾ ਰਿਹਾ ਝੁਲਾਈਆ। ਛੇਵੇ ਦਰ ਹੋ ਮਿਹਰਵਾਨਾ, ਆਪ ਆਪਣਾ ਮੁਖ ਦਿਖਾਈਆ। ਛੱਪਰ ਛੰਨ ਨਾ ਕੋਈ ਮਕਾਨਾ, ਨਾ ਕੋਈ ਬਾਢੀ ਬਣਤ ਬਣਾਈਆ। ਦੀਵਾ ਬਾਤੀ ਇਕ ਮਹਾਨਾ, ਆਪੇ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਘਰ ਸਾਚਾ ਵੇਖ ਵਖਾਇਆ। ਪੰਚਮ ਘਰ ਹਰਿ ਭਗਵਾਨ, ਆਪਣਾ ਖੇਲ ਖਿਲਾਇਆ। ਇਕ ਵਖਾਏ ਸਚ ਨਿਸ਼ਾਨ, ਆਪੇ ਰਿਹਾ ਝੁਲਾਈਆ। ਛੇਵੇ ਦਰ ਹੋ ਮਿਹਰਵਾਨ, ਆਪਣੀ ਕਲ ਵਰਤਾਈਆ। ਛੱਪਰ ਛੰਨ ਨਾ ਕੋਈ ਮਕਾਨ, ਨਾ ਕੋਈ ਬਾਢੀ ਬਣਤ ਬਣਾਈਆ। ਦੀਵਾ ਬਾਤੀ ਇਕ ਮਹਾਨ, ਆਪੇ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਈਆ। ਛੱਪਰ ਛੰਨ ਨਾ ਕੋਈ ਮਕਾਨਾ, ਹਰਿ ਹਰਿ ਬਣਤ ਬਣਾਈਆ। ਜੋਤੀ ਨੂਰ ਨੂਰ ਮਹਾਨਾ, ਜੋਤੀ ਜੋਤ ਕਰੇ ਰੁਸ਼ਨਾਈਆ। ਨਾਰੀ ਨਾਰ ਇਕ ਤਰਾਨਾ, ਏਕਾ ਰਿਹਾ ਗਾਈਆ। ਬਸਤਰ ਤਨ ਨਾ ਕੋਈ ਛੁਹਾਨਾ, ਨਾ ਕੋਈ ਸਾਂਗ ਵਖਾਈਆ। ਗੁਰਮੁਖ ਸਾਚੇ ਕਰ ਪਰਧਾਨਾ, ਆਪ ਆਪਣਾ ਦਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਸਚ ਦਵਾਰੇ ਫੇਰਾ ਪਾਈਆ। ਸਚ ਦਵਾਰਾ ਹਰਿ ਨਿਰੰਕਾਰ, ਆਪੇ ਆਪ ਸੁਹਾਇੰਦਾ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਸੱਤਵਾਂ ਦਰ ਖੁਲ੍ਹਾਇੰਦਾ। ਅਲਖ ਅਗੋਚਰ ਅਗੰਮ ਅਪਾਰ, ਰੂਪ ਨਾ ਕੋਈ ਵਖਾਇੰਦਾ। ਰਵ ਸਸ ਨਾ ਕੋਈ ਸਤਾਰ, ਗਗਨ ਮੰਡਲ ਨਾ ਕੋਈ ਰਖਾਇੰਦਾ। ਧਰਤ ਧਵਲ ਨਾ ਕੋਈ ਅਕਾਰ, ਜਲ ਬਿੰਬ ਨਾ ਕੋਈ ਟਿਕਾਇੰਦਾ। ਪਵਣੀ ਪਵਣ ਨਾ ਕੋਈ ਹੁਲਾਰ, ਨਾ ਕੋਈ ਵੇਖ ਵਖਾਇੰਦਾ। ਇਕ ਅਕੱਲਾ ਏਕੰਕਾਰ, ਨਿਰਗੁਣ ਜੋਤੀ ਇਕ ਜਗਾਇੰਦਾ। ਸਤਿ ਸਰੂਪ ਸਾਚੀ ਧਾਰ, ਆਪਣੀ ਆਪ ਬੰਧਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਹਰਿਜਨ ਸਾਚੇ ਵੇਖ ਵਖਾਇੰਦਾ। ਲੋਕਮਾਤ ਲੈ ਅਵਤਾਰਾ, ਆਪ ਆਪਣਾ ਕਰਮ ਕਮਾਇੰਦਾ। ਸੰਗਤ ਤੇਰਾ ਆਪਣੇ ਸਿਰ ਚੁਕਿਆ ਭਾਰਾ, ਆਪਣੇ ਕੰਠ ਲਗਾਇੰਦਾ। ਖੇਲੇ ਖੇਲ ਅਪਰ ਅਪਾਰਾ, ਆਪਣੀ ਕਲ ਵਰਤਾਇੰਦਾ। ਜਾਗਰਤ ਜੋਤ ਹੋ ਉਜਿਆਰਾ, ਨਿਝ ਘਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਵਾਂ ਦਰ ਦੇਵੇ ਵਰ, ਦਰ ਸਾਚਾ ਇਕ ਸੁਹਾਇੰਦਾ। ਸਤਿ ਦਰ ਦਰ ਦਰਵੇਸ਼, ਨਿਰਗੁਣ ਆਪ ਅਖਵਾਈਆ। ਆਪੇ ਕਰੇ ਅਵੱਲੜਾ ਵੇਸ, ਆਦਿ ਜੁਗਾਦੀ ਵੇਸ ਵਟਾਈਆ। ਜੋਤੀ ਜਾਮਾ ਧਰਿਆ ਭੇਸ, ਕਲਜੁਗ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਸਤਰ ਆਪਣਾ ਚੋਲਾ ਆਪੇ ਛੱਡ, ਆਪਣਾ ਆਪ ਕੀਤਾ ਅੱਡ, ਨਾ ਕੋਈ ਮਾਸ ਨਾੜੀ ਦਿਸੇ ਹੱਡ, ਏਕਾ ਏਕ ਨੂਰ ਰੁਸ਼ਨਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ, ਏਕਾ ਏਕੰਕਾਰਿਆ। ਖੇਲੇ ਖੇਲ ਆਦਿ ਜੁਗਾਦੀ, ਜੁਗ ਜੁਗ ਲਏ ਅਵਤਾਰਿਆ। ਪਾਵੇ ਸਾਰ ਬ੍ਰਹਮ ਬ੍ਰਹਿਮਾਦੀ, ਪਾਰਬ੍ਰਹਮ ਵੇਸ ਵਟਾ ਰਿਹਾ। ਆਪੇ ਮਾਧਾ ਹੋਏ ਮਾਧੀ, ਆਪੇ ਮੇਟ ਮਿਟਾ ਰਿਹਾ। ਆਪਣੀ ਵਸਤ ਆਪੇ ਲਾਧੀ, ਆਪਣੀ ਝੋਲੀ ਆਪੇ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਵਾ ਬਾਤੀ ਏਕਾ ਧਰ, ਲੱਖ ਚੁਰਾਸੀ ਡੇਰਾ ਲਾ ਰਿਹਾ। ਏਕਾ ਜੋਤੀ ਜੋਤ ਉਜਿਆਰ, ਆਦਿ ਨਿਰੰਜਣ ਵਡ ਵਡਿਆਈਆ। ਜੋਤ ਨਿਰੰਜਣ ਸੇਵਾਦਾਰ, ਲੋਕਮਾਤ ਕਰੇ ਰੁਸ਼ਨਾਈਆ। ਦੋਹਾਂ ਵਿਚੋਲਾ ਆਪ ਕਰਤਾਰ, ਸ਼ਬਦੀ ਰੂਪ ਵਟਾਈਆ। ਸਾਚਾ ਢੋਲਾ ਇਕ ਜੈਕਾਰ, ਏਕਾ ਨਾਅਰਾ ਲਾਈਆ। ਏਕਾ ਬੋਲਾ ਹਰਿ ਗਿਰਧਾਰ, ਆਪਣਾ ਆਪ ਸੁਣਾਈਆ। ਏਕਾ ਤੋਲਾ ਵਿਚ ਸੰਸਾਰ, ਸ਼ਬਦ ਕੰਡਾ ਹੱਥ ਉਠਾਈਆ। ਸਤਿ ਪੁਰਖ ਨਿਰੰਜਣ ਕਰ ਪਸਾਰ, ਲੋਕਮਾਤ ਵੇਖ ਵਖਾਈਆ। ਜੁਗ ਜੁਗ ਵਿਛੜੇ ਸਾਚੇ ਯਾਰ, ਪੰਚਮ ਮੇਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਦਏ ਆਧਾਰ, ਕਲਜੁਗ ਲਹਿਣਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਪਤਮ ਦਵਾਰ ਛੱਡਿਆ ਘਰ, ਆਪ ਆਪਣੀ ਖੇਲ ਖਿਲਾਈਆ। ਸਤਿ ਦਰਬਾਰ ਆਪੇ ਛੱਡ, ਆਪਣੀ ਰਚਨ ਰਚਾਇੰਦਾ। ਆਪਣੀ ਜੋਤੀ ਆਪੇ ਕੱਢ, ਲੋਕਮਾਤ ਡੇਰਾ ਲਾਇੰਦਾ। ਆਪਣਾ ਮੁਕਾ ਆਪੇ ਪੰਧ, ਆਪੇ ਵੇਖ ਵਖਾਇੰਦਾ। ਆਪਣਾ ਗਾ ਆਪੇ ਛੰਦ, ਆਪੇ ਰਾਗ ਅਲਾਇੰਦਾ। ਆਪੇ ਜਾਣੇ ਆਪਣਾ ਅਨੰਦ, ਪਰਮਾਨੰਦ ਵਿਚ ਸਮਾਇੰਦਾ। ਆਪਣਾ ਹੋਇਆ ਆਪ ਬਖ਼ਸ਼ਿੰਦ, ਬਖ਼ਸ਼ਣਹਾਰ ਵੇਸ ਵਟਾਇੰਦਾ। ਨੌ ਦਵਾਰੇ ਅੱਠ ਤੱਤ, ਹਰਿ ਹਰਿ ਰਚਨ ਰਚਾਈਆ। ਗਰੀਬ ਨਿਵਾਜੇ, ਏਕਾ ਬ੍ਰਹਮ ਪੜ੍ਹਾਈਆ। ਏਕਾ ਧੀਰਜ ਏਕਾ ਸਤਿ, ਸਤਿ ਸੰਤੋਖ ਇਕ ਅਖਵਾਈਆ। ਏਕਾ ਨਾਮ ਏਕਾ ਜਾਪ, ਏਕਾ ਰਿਹਾ ਚਲਾਈਆ। ਏਕਾ ਪੂਜਾ ਏਕਾ ਪਾਠ, ਏਕਾ ਰਿਹਾ ਸੁਣਾਈਆ। ਏਕਾ ਤੀਰਥ ਏਕਾ ਤਾਟ, ਏਕਾ ਘਾਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠਾਂ ਤੱਤਾਂ ਵਿਚ ਨਾ ਆਈਆ। ਅਠ ਤੱਤ ਨਾਤਾ ਤੋੜ, ਆਪਣਾ ਮੋਹ ਚੁਕਾਈਆ। ਆਪ ਆਪਣੀ ਵਾਗਾ ਮੋੜ, ਆਪੇ ਫੇਰਾ ਪਾਈਆ। ਧੁਰਦਰਗਾਹੀ ਆਇਆ ਦੌੜ, ਆਪੇ ਫੇਰਾ ਪਾਈਆ। ਆਦਿ ਜੁਗਾਦੀ ਆਇਆ ਦੌੜ, ਆਪ ਆਪਣੀ ਕਲ ਵਰਤਾਈਆ। ਸਚ ਮਹੱਲੇ ਲਾਇਆ ਪੌੜ, ਚੜ੍ਹਿਆ ਉਪਰ ਬੇਪਰਵਾਹੀਆ। ਲੱਖ ਚੁਰਾਸੀ ਵੇਖੇ ਪਰਖੇ ਮਿਠਾ ਕੌੜ, ਰਸਨਾ ਰਸ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਬਾਤੀ ਕਮਲਾਪਾਤੀ ਆਪਣੀ ਆਪ ਜਗਾਈਆ। ਅਠ ਤੱਤ ਨਾ ਕੋਈ ਪਸਾਰਾ, ਨਿਰਗੁਣ ਜੋਤ ਜਗਾਇੰਦਾ। ਆਪੇ ਸਭ ਤੋਂ ਵਸਿਆ ਬਾਹਰਾ, ਭੇਦ ਅਭੇਦਾ ਭੇਵ ਚੁਕਾਇੰਦਾ। ਆਪ ਆਪਣਾ ਬੋਲ ਜੈਕਾਰਾ, ਆਪਣਾ ਨਾਅਰਾ ਲਾਇੰਦਾ। ਗੁਰਮੁਖਾਂ ਕੱਢੀ ਜਾਏ ਮਨ ਮਤ ਵਿਕਾਰਾ, ਤਨ ਵਿਕਾਰਾ ਜਨ ਵਿਕਾਰਾ ਆਪਣੇ ਕੰਧ ਉਠਾਇੰਦਾ। ਆਪ ਉਠਾਇਆ ਆਪਣਾ ਭਾਰਾ, ਆਪੇ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੱਠ ਅੱਠ ਅੱਠ ਵੇਖ ਵਖਾਇੰਦਾ। ਅੱਠ ਅੱਠ ਤੇਰੀ ਧਾਰ, ਅੱਠ ਅੱਠ ਸਮਾਈਆ। ਅੱਠ ਅੱਠ ਹੋ ਉਜਿਆਰ, ਅਠ ਅਠ ਵੇਖ ਵਖਾਈਆ। ਅੱਠ ਅੱਠ ਪਾਰ ਕਿਨਾਰ, ਅੱਠ ਅੱਠ ਧੀਰ ਨਾ ਕੋਈ ਧਰਾਈਆ। ਅੱਠ ਅੱਠ ਵੇਖ ਅਖਾੜ, ਅੱਠ ਅੱਠ ਕਰੇ ਲੜਾਈਆ। ਅੱਠ ਅੱਠ ਏਕਾ ਧਾੜ, ਏਕਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਦਰ ਸੁਹਾਈਆ। ਆਪਣਾ ਦਰ ਆਪੇ ਜਾਣ, ਆਪਣੀ ਰਚਨ ਰਚਾਇੰਦਾ। ਨੌ ਖੰਡ ਹੋ ਮਿਹਰਵਾਨ, ਨੌ ਨਿਧਾ ਮੇਟ ਮਿਟਾਇੰਦਾ। ਨੌ ਨੌ ਦੇਵਣਹਾਰਾ ਗਿਆਨ, ਨੌ ਨੌ ਬੂਝ ਬੁਝਾਇੰਦਾ। ਨੌ ਨੌ ਬੈਠਾ ਇਕ ਬਲਵਾਨ, ਨੌ ਨੌ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵਣਹਾਰਾ ਵਰ, ਨੌ ਨੌ ਲੇਖ ਚੁਕਾਇੰਦਾ। ਨੌ ਦਵਾਰ ਜਗਤ ਕੁੜਮਾਈ, ਸਤਿ ਪੁਰਖ ਆਪ ਕਰਵਾਈਆ। ਦਿਵਸ ਰੈਣ ਰਹੇ ਲੜਾਈ, ਪੰਚਮ ਪੰਚਮ ਹਲਕਾਈਆ। ਸਾਚੀ ਵੱਜੇ ਨਾ ਕੋਈ ਵਧਾਈ, ਸਾਚਾ ਮੰਗਲ ਨਾ ਕੋਈ ਗਾਈਆ। ਨਿਰਗੁਣ ਜੋਤ ਨਾ ਕੋਈ ਰੁਸ਼ਨਾਈ, ਅੰਧ ਅੰਧੇਰ ਨਾ ਕੋਈ ਮਿਟਾਈਆ। ਕਲਜੁਗ ਲੇਖਾ ਪੂਰ ਕਰਾਈ, ਗੁਰ ਪੂਰੇ ਹੱਥ ਵਡਿਆਈਆ। ਸਾਚਾ ਨਾਦ ਤੂਰ ਵਜਾਈ, ਅਨਹਦ ਆਪ ਅਲਾਈਆ। ਆਸਾ ਮਨਸਾ ਪੂਰ ਆਪ ਹੋ ਜਾਈ, ਪਰਮ ਪੁਰਖ ਬੇਪਰਵਾਹੀਆ। ਹਾਜ਼ਰ ਹਜ਼ੂਰ ਜੋਤ ਜਗਾਈ, ਘਰ ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਮਿਲਾਈਆ। ਨੌ ਦਰ ਤੇਰਾ ਤੁਟਾ ਨਾਤਾ, ਹਰਿ ਹਰਿ ਆਪ ਤੁੜਾਇੰਦਾ। ਗੁਰਮੁਖ ਸਾਜਣ ਆਪ ਪਛਾਤਾ, ਆਪੇ ਵੇਖ ਵਖਾਇੰਦਾ। ਆਪ ਜਣਾਈ ਆਪਣੀ ਗਾਥਾ, ਆਪੇ ਸ਼ਬਦ ਅਲਾਇੰਦਾ। ਆਪੇ ਵੇਖੇ ਮਸਤਕ ਮਾਥਾ, ਲਹਿਣਾ ਦੇਣਾ ਆਪ ਚੁਕਾਇੰਦਾ। ਆਪੇ ਚੜ੍ਹਿਆ ਆਪਣੇ ਰਾਥਾ, ਰਥ ਰਥਵਾਹੀ ਆਪ ਹੋ ਜਾਇੰਦਾ। ਆਪ ਰਖਾਏ ਸਗਲਾ ਸਾਥਾ, ਸਗਲਾ ਸੰਗ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਮੇਲ ਮਿਲਾਇੰਦਾ। ਨੌ ਦਵਾਰੇ ਹਰਿਜਨ ਤਜ, ਹਰਿ ਹਰਿ ਦਇਆ ਕਮਾਈਆ। ਸਾਚੀ ਸੇਜ ਚੜ੍ਹਨਾ ਭੱਜ, ਮੇਲ ਮਿਲਾਵਾ ਸਾਚੇ ਮਾਹੀਆ। ਆਪਣਾ ਪੜਦਾ ਆਪੇ ਕੱਜ, ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਘਰ ਸਾਚੇ ਡੇਰਾ ਲਾਈਆ। ਨੌ ਦਵਾਰੇ ਤੇਰਾ ਰਾਜ, ਜਗਤ ਮੂਲ ਚੁਕਾਇਆ। ਪੁਰਖ ਅਬਿਨਾਸ਼ੀ ਰਚਿਆ ਕਾਜ, ਲੋਕਮਾਤ ਵੇਖ ਵਖਾਇਆ। ਸੋ ਪੁਰਖ ਨਿਰੰਜਣ ਮੇਲਾ ਜਗ, ਨਾਮ ਨਾਮਾ ਆਪ ਧਰਾਇਆ। ਸੇਵਕ ਸੇਵ ਲਾਏ ਦੇਸ ਮਾਝ, ਦੇਸ ਦਸੰਤਰ ਫੇਰਾ ਪਾਇਆ। ਗੁਰਮੁਖ ਰੱਖਣ ਆਇਆ ਲਾਜ, ਵੇਲਾ ਅੰਤਮ ਇਕ ਸੁਹਾਇਆ। ਆਪ ਸੁਣਾਈ ਆਪਣੀ ਆਵਾਜ਼, ਸ਼ਬਦ ਸੁਨੇਹੜਾ ਇਕ ਘਲਾਇਆ। ਸਾਚੇ ਨਗਰ ਔਣਾ ਭਾਜ, ਸੰਬਲ ਨਗਰੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਵਾ ਬਾਤੀ ਆਪ ਜਗਾਇਆ। ਦੀਵਾ ਬਾਤੀ ਕਰ ਉਜਿਆਰ, ਨਿਰਗੁਣ ਨੂਰ ਸਮਾਇਆ। ਪੁੱਛੇ ਵਾਤੀ ਵਿਚ ਸੰਸਾਰ, ਕਲਜੁਗ ਅੰਤਮ ਆਇਆ। ਦੇਵੇ ਦਾਤੀ ਨਾਮ ਭੰਡਾਰ, ਧੁਰਦਰਗਾਹੀ ਆਪ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਨੌ ਦਰ ਲੇਖਾ ਆਪ ਚੁਕਾਇਆ। ਨੌ ਦਵਾਰੇ ਪਾਰ ਕਰ, ਗੁਰਮੁਖ ਲੇਖ ਲਿਖਾਇੰਦਾ। ਜੋਤੀ ਨੂਰ ਆਪ ਕਰ, ਆਪੇ ਡਗਮਗਾਇੰਦਾ। ਆਪਣੇ ਬਸਤਰ ਆਪਣੇ ਹੱਥ ਫੜ, ਆਪੇ ਤਨ ਛੁਹਾਇੰਦਾ। ਆਪ ਬੰਧਾਏ ਆਪਣੇ ਲੜ, ਆਪਣੇ ਪੱਲੂ ਆਪ ਉਡਾਇੰਦਾ। ਨੌ ਦਵਾਰੇ ਅੱਗੇ ਖੜ, ਗੁਰਮੁਖ ਸਾਚੇ ਪਾਰ ਕਰਾਇੰਦਾ। ਪਹਿਲੇ ਪੌੜੇ ਜਾਏ ਚੜ੍ਹ, ਦੂਜਾ ਰਾਹ ਤਕਾਇੰਦਾ। ਤੀਜਾ ਨੈਣ ਖੋਲ੍ਹੇ ਦਰ ਚੌਥੇ ਪਦ ਸਮਾਇੰਦਾ। ਪੰਚਮ ਦੇਵਣਹਾਰਾ ਵਰ, ਮਾਇਆ ਮੋਹ ਚੁਕਾਇੰਦਾ। ਛੇਵਾਂ ਵੇਖੇ ਛੇ ਘਰ, ਲੇਖਾ ਅਪਣੇ ਹੱਥ ਰਖਾਇੰਦਾ। ਸਤਿ ਪੁਰਖ ਨਿਰੰਜਣ ਸਾਚੀ ਕਰਨੀ ਕਰ, ਕਾਰਜ ਕਰਤਾ ਆਪ ਕਰਾਇੰਦਾ। ਅੱਠਾਂ ਤੱਤਾਂ ਆਪੇ ਲੜ, ਅਠ ਦਰ ਵੇਖ ਵਖਾਇੰਦਾ। ਨੌ ਦਵਾਰੇ ਤੋੜ ਗੜ੍ਹ, ਗੁਰਮੁਖ ਸਾਚੇ ਪਾਰ ਲੰਘਾਇੰਦਾ। ਦੀਵਾ ਬਾਤੀ ਆਪੇ ਫੜ, ਆਪੇ ਅੰਧੇਰ ਮਿਟਾਇੰਦਾ। ਗੁਰਮੁਖਾਂ ਕਰਮਾਂ ਆਪੇ ਸੜ, ਆਪਣਾ ਤਨ ਜਲਾਇੰਦਾ। ਸ਼ਬਦੀ ਸ਼ਬਦ ਸੁਰਤੀ ਲਏ ਫੜ, ਸਾਚਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਨੌ ਦਰ, ਜਗਤ ਦਵਾਰਾ ਆਪ ਸੁਹਾਇੰਦਾ। ਨੌ ਦਵਾਰੇ ਹਰਿ ਹਰਿ, ਚਰਨ ਕਵਲ ਧਿਆਨ ਲਗਾਈਆ। ਲੱਖ ਚੁਰਾਸੀ ਚੁੱਕੇ ਡਰ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ ਨਾ ਲਏ ਵਰ, ਚਿਤੁਰ ਗੁਪਤ ਨਾ ਹਿਸਾਬ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਈਆ। ਚਰਨ ਕਵਲ ਚਰਨ ਜੋੜਾ, ਹਰਿ ਹਰਿ ਆਪ ਰਖਾਈਆ। ਗੁਰਮੁਖਾਂ ਦਿਤਾ ਸਾਚਾ ਘੋੜਾ, ਆਪੇ ਰਿਹਾ ਚੜ੍ਹਾਈਆ। ਪੁਰਖ ਨਿਰੰਜਣ ਆਪੇ ਬੌਹੜਾ, ਅਲਖ ਨਿਰੰਜਣ ਵਡ ਵਡਿਆਈਆ। ਲੱਖ ਚੁਰਾਸੀ ਫਲ ਵੇਖੇ ਮਿਠਾ ਕੌੜਾ, ਸ਼ਬਦ ਡਾਹਣੀ ਆਪ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਨੌ ਦਰ ਮੂਲ ਚੁਕਾਈਆ। ਨੌ ਦਰ ਲੇਖਾ ਜਾਏ ਮੁੱਕ, ਹਰਿ ਸਾਚਾ ਆਪ ਮੁਕਾਇੰਦਾ। ਉਜਲ ਕਰੇ ਮਾਤ ਮੁੱਖ, ਸਾਚਾ ਸੁਖ ਦਰਸਾਇੰਦਾ। ਸੁਫਲ ਕਰਾਏ ਮਾਤ ਕੁੱਖ, ਮਾਤ ਗਰਭ ਫੰਦ ਕਟਾਇੰਦਾ। ਲੇਖੇ ਲੱਗੇ ਉਲਟਾ ਰੁੱਖ, ਆਪਣਾ ਲੇਖਾ ਆਪ ਗਣਾਇੰਦਾ। ਚੌਥਾ ਜੁਗ ਸੁਖਣਾ ਰਿਹਾ ਸੁਖ ਕਲਜੁਗ ਅੰਤਮ ਮੂਲ ਚੁਕਾਇੰਦਾ। ਹਰਿ ਸੰਗਤ ਤੇਰੀ ਤ੍ਰਿਸਨਾ ਭੁੱਖ, ਆਪਣੀ ਝੋਲੀ ਪਾਇੰਦਾ। ਨਾ ਮਾਨਸ ਨਾ ਮਾਨੁਖ, ਨਿਰਗੁਣ ਧਾਰ ਆਪ ਵਹਾਇੰਦਾ। ਆਪ ਆਪਣੀ ਵੜਿਆ ਕੁੱਖ, ਪਿਤਾ ਮਾਤ ਨਾ ਕੋਇ ਬਣਾਇੰਦਾ। ਆਪਣੇ ਅੰਦਰ ਆਪੇ ਲੁਕ, ਆਪਣਾ ਮੂੰਹ ਵਖਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪਣਾ ਪੜਦਾ ਆਪੇ ਚੁੱਕ, ਨੌ ਦਵਾਰੇ ਜੋਤ ਜਗਾਇੰਦਾ। ਆਪਣੀ ਕਰੇ ਨਿਮਸਕਾਰ ਝੁਕ, ਗੁਰਸਿਖਾਂ ਚਰਨਾਂ ਰਾਹ ਤਕਾਇੰਦਾ। ਵੇਖਣਹਾਰਾ ਚੌਦਾਂ ਲੋਕ, ਲੋਕ ਪਰਲੋਕ ਡੇਰਾ ਲਾਇੰਦਾ। ਦੇਵਣਹਾਰਾ ਸਾਚੀ ਮੋਖ, ਜੀਵਣ ਮੁਕਤ ਆਪ ਕਰਾਇੰਦਾ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਦੁੱਖ ਨਾ ਕੋਈ ਵਖਾਇੰਦਾ। ਆਪ ਚੁਗਾਏ ਆਪਣੀ ਚੋਗ, ਆਪਣਾ ਨਾਮ ਮੁਖ ਲਗਾਇੰਦਾ। ਆਪ ਆਪਣਾ ਕਰਿਆ ਭੋਗ, ਆਪ ਆਪਣਾ ਰਸ ਵਖਾਇੰਦਾ। ਆਪ ਆਪਣਾ ਕਰਿਆ ਜੋਗ, ਆਪ ਆਪਣਾ ਹੱਠ ਨਿਭਾਇੰਦਾ। ਆਪ ਆਪਣਾ ਦੇਵਣਹਾਰਾ ਦਰਸ ਅਮੋਘ, ਦਸਮ ਦਵਾਰੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਨਿਰਗੁਣ ਆਪ ਹੋ ਜਾਇੰਦਾ। ਦਸਮ ਦਵਾਰੀ ਸਚ ਸਿੰਘਾਸਣ, ਹਰਿ ਹਰਿ ਸੇਜ ਵਛਾਈਆ। ਉਪਰ ਬੈਠ ਪੁਰਖ ਅਬਿਨਾਸ਼ਨ, ਗੁਰਮੁਖਾਂ ਰਾਹ ਤਕਾਈਆ। ਸਾਚੇ ਮੰਡਲ ਪਾਈ ਰਾਸਨ, ਸਾਚੇ ਦੀਪਕ ਕਰ ਰੁਸ਼ਨਾਈਆ। ਵੇਖਣਹਾਰਾ ਪ੍ਰਿਥਮੀ ਅਕਾਸ਼ਨ, ਗਗਨ ਪਤਾਲਾਂ ਫੋਲ ਫੋਲਾਈਆ। ਚੌਥੇ ਜੁਗ ਜਨ ਭਗਤਾਂ ਪੂਰੀ ਕਰੇ ਆਸਣ, ਆਸ ਨਿਰਾਸ ਨਾ ਕੋਈ ਵਖਾਈਆ। ਜੋ ਜਨ ਤਜਾਏ ਮਦਿਰਾ ਮਾਸਨ, ਨੌ ਦਵਾਰੇ ਪਾਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਏ ਸਵਾਸ ਸਵਾਸਨ, ਸਚਖੰਡ ਦਵਾਰੇ ਆਪ ਬਿਠਾਈਆ। ਸਚ ਘਰ ਆਤਮ ਰੱਖੇ ਵਾਸਨ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵਣਹਾਰਾ ਵਰ, ਨੌ ਦਰ ਬੰਦ ਕਰਾਈਆ। ਨੌ ਦਰ ਬੰਦ ਦਰਵਾਜਾ, ਹਰਿ ਹਰਿ ਆਪ ਕਰਾਇੰਦਾ। ਖੇਲੇ ਖੇਲ ਗਰੀਬ ਨਿਵਾਜਾ, ਗਰੀਬ ਨਿਮਾਣੇ ਦਇਆ ਕਮਾਇੰਦਾ। ਸਤਿਜੁਗ ਤੇਰਾ ਰਚਿਆ ਕਾਜਾ, ਸਾਚੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਵਸਣਹਾਰਾ ਸਾਚੇ ਘਰ, ਨੌ ਦਰ ਡੇਰਾ ਢਾਇੰਦਾ। ਨੌ ਦਰ ਡੇਰਾ ਜਾਏ ਢੱਠ, ਹਰਿ ਸਾਚਾ ਆਪੇ ਢਾਈਆ। ਤ੍ਰੈਗੁਣ ਤੇਰਾ ਬੁਝੇ ਮੱਠ, ਅਗਨੀ ਅੱਗ ਨਾ ਕੋਈ ਜਲਾਈਆ। ਇਕ ਵਖਾਏ ਤੀਰਥ ਤਟ, ਤਟ ਕਿਨਾਰਾ ਇਕ ਸੁਹਾਈਆ। ਇਕ ਖੁਲ੍ਹਾਏ ਸਾਚਾ ਹੱਟ, ਹੱਟ ਹਟਵਾਣਾ ਆਪ ਖੁਲ੍ਹਾਈਆ। ਜੋਤ ਜਗਾਏ ਲਟ ਲਟ, ਘਰ ਸਾਚੇ ਕਰੇ ਰੁਸ਼ਨਾਈਆ। ਮਾਰੇ ਸ਼ਬਦ ਸਾਚੀ ਸੱਟ, ਤਨ ਨਗਾਰਾ ਆਪ ਵਜਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਹਰਿ ਸੰਗਤ ਲਾਹਾ ਲਏ ਖੱਟ, ਦਰ ਆਏ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਕਰੇ ਰੁਸ਼ਨਾਈਆ। ਕਲਜੁਗ ਤੇਰੀ ਅੰਤਮ ਵਾਰ, ਹਰਿ ਹਰਿ ਜੋਤ ਜਗਾਈਆ। ਸਤਿਜੁਗ ਸਾਚੀ ਬੰਨੇ ਧਾਰ, ਸਤਿ ਪੁਰਖ ਵੱਡੀ ਵਡਿਆਈਆ। ਨਾਮ ਵਿਚੋਲਾ ਅਪਰ ਅਪਾਰ, ਆਪਣਾ ਰੂਪ ਆਪ ਬਣਾਈਆ। ਸਾਚਾ ਤੋਲਾ ਤੋਲਣਹਾਰ, ਸ੍ਰਿਸ਼ਟ ਸਬਾਈ ਰਿਹਾ ਤੁਲਾਈਆ। ਗੁਰਮੁਖ ਸਾਜਨ ਸੰਤ ਦੁਲਾਰ, ਆਪੇ ਵੇਖ ਵਖਾਈਆ। ਮਨਮੁਖ ਭੁੱਲੇ ਜੀਵ ਗਵਾਰ, ਹਰਿ ਕਾ ਭੇਵ ਨਾ ਕੋਈ ਪਾਈਆ। ਮਾਇਆ ਰੁਲੇ ਗੜ੍ਹ ਹੰਕਾਰ, ਮਮਤਾ ਮੋਹ ਰਖਾਈਆ। ਅੰਤਮ ਵੇਖੇ ਵਿਚ ਸੰਸਾਰ, ਫਲ ਫੁਲ ਨਾ ਕੋਈ ਲਗਾਈਆ। ਗੁਰਮੁਖ ਅਨਮੁਲੇ ਲਾਲ ਦੁਲਾਰ, ਹਰਿ ਸਾਚਾ ਆਪ ਜਗਾਈਆ । ਜੁਗਾਂ ਜੁਗਾਂ ਦਾ ਚੁੱਕਿਆ ਭਾਰ, ਆਪੇ ਦਏ ਲਾਹੀਆ। ਨਾਮ ਭਗਤੀ ਕਰਜ਼ ਉਤਾਰ, ਆਪਣੀ ਖ਼ੁਸ਼ੀ ਮਨਾਈਆ। ਸਾਚਾ ਫਰਜ਼ ਹਰਿ ਗਿਰਧਾਰ, ਆਪਣਾ ਆਪ ਨਿਭਾਈਆ । ਏਕਾ ਤਰਜ਼ ਨਾਮ ਜੈਕਾਰ, ਏਕਾ ਢੋਲਾ ਗਾਈਆ। ਰੰਗੇ ਰੰਗ ਅਪਰ ਅਪਾਰ, ਰੰਗ ਰੰਗੀਲਾ ਮੋਹਣ ਮਾਧਵ ਮਾਹੀਆ। ਛੈਲ ਛਬੀਲਾ ਹੋ ਤਿਆਰ, ਭਗਤ ਕਬੀਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਕਲਜੁਗ ਤੇਰਾ ਕੂੜ ਪਸਾਰਾ, ਹਰਿ ਹਰਿ ਮੇਟ ਮਿਟਾਈਆ। ਸਤਿਜੁਗ ਸਾਚਾ ਕਰ ਪਿਆਰਾ, ਲੋਕਮਾਤ ਤਰਾਈਆ। ਗੁਰਮੁਖ ਸੱਜਣ ਮੀਤ ਮੁਰਾਰਾ, ਆਪਣਾ ਮੇਲ ਮਿਲਾਈਆ। ਨੌ ਦਵਾਰੇ ਪਾਰ ਕਿਨਾਰਾ, ਹਰਿ ਸਾਚਾ ਆਪ ਕਰਾਈਆ। ਦੀਵਾ ਬਾਤੀ ਕਰ ਉਜਿਆਰਾ, ਨਿਰਗੁਣ ਨੂਰ ਰੁਸ਼ਨਾਈਆ। ਸ਼ਬਦ ਲਗਾਏ ਸੱਚੀ ਧੁਨਕਾਰਾ, ਅਗਾਧ ਬੋਧ ਜਣਾਈਆ। ਸਾਜਣ ਮੀਤਾ ਮੀਤ ਮੁਰਾਰਾ, ਸਤਿ ਸਤਿ ਕਰੇ ਕੁੜਮਾਈਆ। ਬੈਠ ਅਤੀਤ ਹਰਿ ਦਵਾਰਾ, ਹਰ ਘਟ ਵੇਖ ਵਖਾਈਆ। ਸ਼ਬਦ ਸਿੰਘਾਸਣ ਅਪਰ ਅਪਾਰਾ, ਜੋਤੀ ਨੂਰ ਰੁਸ਼ਨਾਈਆ। ਦਸਮ ਦਵਾਰੀ ਦਰ ਦਰਬਾਰਾ, ਆਪੇ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਘਰ, ਘਰ ਸਾਚਾ ਇਕ ਖੁਲ੍ਹਾਈਆ। ਸਾਚਾ ਘਰ ਗਿਆ ਖੁਲ੍ਹ, ਹਰਿ ਸਾਚਾ ਆਪ ਖੁਲਾਇੰਦਾ। ਕੋਈ ਨਾ ਲਾਏ ਭਗਤੀ ਮੁੱਲ, ਆਪ ਆਪਣੀ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਗਾਇਣ ਸਾਚੇ ਬੁਲ, ਰਸਨਾ ਜਿਹਵਾ ਆਪ ਚਲਾਇੰਦਾ। ਗੁਰਸਿਖ ਧਰਨੀ ਧਰਤ ਧਵਲ ਜਲ ਕਵਲ ਫੁਲ, ਲੋਕਮਾਤ ਆਪ ਤਰਾਇੰਦਾ। ਦਰ ਦਵਾਰ ਜੋ ਜਨ ਆਏ ਭੁੱਲ, ਹਰਿ ਸੰਗਤ ਸੰਗ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਤਿਜੁਗ ਸਾਚਾ ਹਰਿ ਹਰਿ ਰਾਹ, ਆਪਣਾ ਆਪ ਚਲਾਈਆ। ਸਤਿਗੁਰ ਪੂਰਾ ਬਣ ਮਲਾਹ, ਬੇੜਾ ਆਪ ਉਠਾਈਆ। ਦੇਵਣਹਾਰਾ ਸਿਫ਼ਤ ਸਲਾਹ, ਸਾਚੀ ਸਿਖਿਆ ਇਕ ਪੜ੍ਹਾਈਆ। ਏਕਾ ਨੱਯਾ ਦਏ ਚਲਾ, ਏਕਾ ਚੱਪੂ ਨਾਮ ਲਗਾਈਆ। ਭੈਣਾਂ ਭਈਆ ਮੇਲ ਮਿਲਾ, ਸਾਚਾ ਸਈਆ ਵੇਖ ਵਖਾਈਆ। ਲਹਿਣਾ ਦੇਣਾ ਚੁੱਕਿਆ ਬੇਪਰਵਾਹ, ਜੁਗ ਜੁਗ ਵੇਸ ਵਟਾਈਆ। ਏਕਾ ਢਈਆ ਲੇਖ ਲਿਖਾ, ਆਪੇ ਦਏ ਢਾਹੀਆ। ਨੌ ਦਵਾਰੇ ਭੇਟ ਚੜ੍ਹਾ, ਆਪਣਾ ਮੂਲ ਚੁਕਾਈਆ। ਖੇਵਟ ਖੇਟ ਆਪ ਅਖਵਾ, ਗੁਰਮੁਖ ਸਾਚੇ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਈਆ। ਦੀਵਾ ਬਾਤੀ ਆਪੇ ਬਾਲ, ਆਪੇ ਵੇਖ ਵਖਾਈਆ। ਆਪ ਰਖਾਏ ਕਾਇਆ ਧਰਮ ਸੱਚੀ ਧਰਮਸਾਲ, ਦਰ ਦਰਵਾਰਾ ਇਕ ਸੁਹਾਈਆ। ਆਪੇ ਚਲੇ ਆਪਣੀ ਚਾਲ, ਜਗ ਅਵੱਲੜੀ ਚਾਲ ਰਖਾਈਆ। ਆਪ ਆਪਣੇ ਆਪੇ ਭਾਲ, ਆਪੇ ਵੇਖੇ ਥਾਉਂ ਥਾਈਂਆ। ਆਪਣਾ ਦੀਪਕ ਆਪੇ ਬਾਲ, ਆਪੇ ਕਰੇ ਰੁਸ਼ਨਾਈਆ। ਨੌ ਦਵਾਰੇ ਸਾਚੇ ਲਾਲ, ਕਰਤਾ ਕੀਮਤ ਆਪੇ ਪਾਈਆ। ਜੁਗਾ ਜੁਗੰਤਰ ਘਾਲੀ ਘਾਲ, ਅੰਤਮ ਅੰਤ ਮੁਕਾਈਆ। ਕਰੇ ਕਰਾਏ ਸਦਾ ਪ੍ਰਿਤਪਾਲ, ਪਿਤਪਾਲਕ ਵਡ ਵਡਿਆਈਆ। ਦੇਵਣਹਾਰਾ ਨਾਮ ਸੱਚਾ ਧਨ ਮਾਲ, ਸਚ ਖ਼ਜੀਨਾ ਇਕ ਵਰਤਾਈਆ। ਤੋੜਨਹਾਰਾ ਜਗਤ ਜੰਜਾਲ, ਜਗਤ ਜੰਜਾਲਾ ਦਏ ਤੁੜਾਈਆ। ਆਪੇ ਸ਼ਾਹ ਆਪੇ ਕੰਗਾਲ, ਸ਼ਾਹ ਕੰਗਾਲਾ ਰੂਪ ਵਟਾਈਆ। ਭਗਤਨ ਮੀਤਾ ਬਣ ਦਲਾਲ, ਲੋਕਮਾਤ ਫੇਰਾ ਪਾਈਆ। ਇਕ ਵਖਾਏ ਸਾਚਾ ਤਾਲ, ਸਰ ਸਰੋਵਰ ਇਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵਣਹਾਰਾ ਸਾਚਾ ਘਰ, ਦਰ ਸਾਚਾ ਇਕ ਸੁਹਾਈਆ। ਹਰਿ ਸੰਗਤ ਹਰਿ ਸਾਚਾ ਪਾਇਆ, ਭਾਵੀ ਮੇਟ ਮਿਟਾਈਆ। ਅਲਖ ਨਿਰੰਜਣ ਏਕਾ ਪਾਇਆ, ਪੁਰਖ ਅਬਿਨਾਸ਼ੀ ਇਕ ਮਨਾਈਆ । ਸਾਚਾ ਸੱਜਣ ਨੇੜੇ ਆਇਆ, ਦੂਰ ਦੁਰਾਡਾ ਪੰਧ ਮੁਕਾਈਆ। ਕਾਇਆ ਖੇੜਾ ਡੇਰਾ ਲਾਇਆ, ਸਾਚਾ ਧਾਮ ਸੁਹਾਈਆ। ਝੂਠਾ ਝੇੜਾ ਰਿਹਾ ਮੁਕਾਇਆ, ਸਚ ਸੁੱਚ ਵਰਤਾਈਆ। ਹੱਕ ਨਿਬੇੜਾ ਆਪ ਕਰਾਇਆ, ਹੱਕ ਹਕੀਕਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਨਵ ਦਰ, ਨੌ ਨੌ ਫੇਰਾ ਪਾਈਆ। ਨਵ ਰੰਗ ਨਵ ਰਾਤਾ, ਨੌ ਨੌ ਖੇਲ ਖਿਲਾਈਆ। ਨਵ ਰੰਗ ਨਵ ਜਾਤਾ, ਨੌ ਨੌ ਜੋਤ ਜਗਾਈਆ। ਨਵ ਸੰਗ ਨਵ ਸਗਲਾ ਸਾਥਾ, ਨੌ ਨੌ ਵੇਖ ਵਖਾਈਆ। ਨਵ ਮਰਦੰਗ ਨਵ ਗਾਥਾ, ਨੌ ਨੌ ਕਰੇ ਪੜ੍ਹਾਈਆ। ਨਵ ਸ਼ਬਦ ਨਵ ਰਾਥਾ, ਨਵ ਪੂਰ ਰਿਹਾ ਚਲਾਈਆ। ਨੌ ਨੌ ਸਰਬ ਕਲ ਆਪੇ ਸਮਰਾਥਾ, ਨੌ ਖੰਡ ਵੇਖ ਵਖਾਈਆ। ਮਹਿਮਾ ਜਗਤ ਅਕਥਨੀ ਅਕਾਥਾ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਉਪਾਈਆ। ਉਪਜਿਆ ਪੂਤ ਸੁੱਤ ਦੁਲਾਰ, ਘਰ ਸਾਚੇ ਵੱਜੀ ਵਧਾਈਆ। ਨਾਤਾ ਤੁਟਾ ਜਗਤ ਸੰਸਾਰ, ਜਗ ਜੀਵਣ ਦਾਤਾ ਮੇਲ ਮਿਲਾਈਆ। ਮਨ ਜੀਤਿਆ ਤੁਟਾ ਹੰਕਾਰਾ, ਸਾਚਾ ਧਾਮ ਸੁਹਾਈਆ। ਅਟੱਲ ਅਚੱਲ ਇਕ ਮੁਨਾਰਾ, ਆਪ ਆਪਣਾ ਬੰਕ ਰਖਾਈਆ। ਸਾਢੇ ਤਿੰਨ ਹੱਥ ਤੇਰਾ ਅੰਤ ਕਿਨਾਰਾ, ਲਹਿਣਾ ਮੂਲ ਚੁਕਾਈਆ। ਨੌ ਦਵਾਰੇ ਖੋਲ੍ਹ ਕਿਵਾੜਾ, ਦਰ ਦਰਬਾਰ ਇਕ ਸੁਹਾਈਆ। ਧੁਰਦਰਗਾਹੀ ਸਾਚਾ ਲਾੜਾ, ਘਰ ਬੈਠਾ ਸੇਜ ਵਿਛਾਈਆ। ਗੁਰਮੁਖਾਂ ਕਰੇ ਸਤਿ ਪਿਆਰਾ, ਸਾਂਤਕ ਸਤਿ ਵਰਤਾਈਆ। ਮੇਲ ਮਿਲਾਏ ਵਿਚ ਸੰਸਾਰਾ, ਆਤਮ ਬ੍ਰਹਮ ਜਣਾਈਆ। ਆਪਣੇ ਰੰਗ ਰਵੇ ਕਰਤਾਰਾ, ਹਰਿ ਕਰਤਾ ਵੇਸ ਵਟਾਈਆ। ਗੁਰਸਿਖ ਸੱਜਣ ਪਾਰ ਕਰਾਏ ਨੌ ਦਵਾਰਾ, ਆਪ ਆਪਣਾ ਦਰਸ ਦਿਖਾਈਆ। ਆਪੇ ਦੀਪਕ ਜੋਤੀ ਕਰ ਉਜਿਆਰਾ, ਆਪ ਆਪਣੇ ਵਿਚ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੰਜ ਦਸ ਦਸ ਪੰਜ ਲੇਖ ਰੇਖ ਭੇਖ ਆਪਣੇ ਹੱਥ ਰਖਾਈਆ। ਆਪਣੀ ਜੋਤ ਆਪ ਜਗਾ, ਆਪਣੇ ਵਿਚ ਸਮਾਈਆ। ਆਪਣੀ ਜੋਤ ਆਪ ਟਿਕਾ, ਆਪੇ ਵੇਖ ਵਖਾਈਆ। ਆਪਣੀ ਜੋਤੀ ਆਪ ਬਲਾ, ਆਪੇ ਕਰੇ ਰੁਸ਼ਨਾਈਆ । ਅੰਤਮ ਆਪਣੀ ਗੋਦੀ ਲਏ ਸਵਾ, ਗੁਰਸਿਖਾਂ ਵਡ ਵਡਿਆਈਆ। ਕਾਮੀ ਕਰੋਧੀ ਨੇੜ ਨਾ ਸਕੇ ਆ, ਸ਼ਬਦ ਖੰਡਾ ਰਿਹਾ ਡਰਾਈਆ। ਆਤਮ ਸੋਧੀ ਬੇਪਰਵਾਹ, ਜੋ ਜਨ ਚਰਨ ਰਹੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ ਏਕਾ ਦੀਪ ਰਖਾਈਆ। ਆਪਣਾ ਆਪ ਕਰ ਪਰਕਾਸ਼, ਆਪੇ ਵੇਖ ਵਖਾਇੰਦਾ। ਆਦਿ ਨਿਰੰਜਣ ਪੁਰਖ ਅਬਿਨਾਸ਼, ਆਪਣਾ ਖੇਲ ਖਿਲਾਇੰਦਾ। ਜੁਗਾ ਜੁਗੰਤਰ ਨਾ ਹੋਏ ਵਿਨਾਸ, ਆਪ ਆਪਣਾ ਵੇਸ ਵਟਾਇੰਦਾ। ਸਚ ਵਸਤ ਰੱਖੀ ਗੁਰ ਸਤਿਗੁਰ ਪਾਸ, ਆਪੇ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਪੂਰਨ ਕਰਨਹਾਰਾ ਆਸ, ਜਗਤ ਪਿਆਸ ਆਪ ਬੁਝਾਇੰਦਾ।
ਏਕਾ ਜੋਤੀ ਜੋਤ ਉਜਾਲਾ, ਨੂਰੋ ਨੂਰ ਆਪ ਅਖਵਾਈਆ। ਆਪੇ ਗੁਰ ਆਪੇ ਗੋਪਾਲਾ, ਆਪੇ ਗੋਬਿੰਦ ਨਾਉਂ ਧਰਾਈਆ। ਆਪੇ ਵੇਖੇ ਧਰਮ ਸੱਚੀ ਧਰਮਸਾਲਾ, ਆਪ ਆਪਣਾ ਡੇਰਾ ਲਾਈਆ। ਆਪੇ ਖੇਲੇ ਖੇਲ ਨਿਰਾਲਾ, ਜੁਗ ਜੁਗ ਵੱਡੀ ਵਡਿਆਈਆ। ਆਪੇ ਕਰੇ ਗੁਰਸਿਖ ਸਦਾ ਪ੍ਰਿਤਪਾਲਾ, ਦਿਵਸ ਰੈਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖ ਵਖਾਈਆ।
ਜੋਤੀ ਨੂਰ ਹਰਿ ਨਿਰੰਕਾਰ, ਏਕਾ ਨੂਰ ਰਖਾਈਆ। ਆਦਿ ਅੰਤ ਇਕ ਅਵਤਾਰ, ਏਕਾ ਰੂਪ ਸਮਾਈਆ। ਏਕਾ ਸ਼ਬਦ ਇਕ ਪਿਆਰ, ਏਕਾ ਬੂਝ ਬੁਝਾਈਆ। ਏਕਾ ਵਣਜ ਇਕ ਵਾਪਾਰ, ਏਕਾ ਹੱਟ ਖੁਲ੍ਹਾਈਆ। ਗੁਰਮੁਖ ਸਾਚੇ ਕਰ ਤਿਆਰ, ਆਪ ਆਪਣਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਸਾਚੇ ਮੇਲ ਮਿਲਾਈਆ। ਹਰਿ ਹਰਿ ਜੋਤੀ ਸਾਚਾ ਚਾਨਨ, ਹਰਿ ਹਰਿ ਆਪ ਉਪਾਇੰਦਾ। ਆਪੇ ਦੇਵਣਹਾਰਾ ਦਾਨਨ, ਆਪੇ ਵੇਖ ਵਖਾਇੰਦਾ। ਆਪੇ ਹੋਏ ਸਾਚਾ ਕਾਹਨਨ, ਆਪੇ ਰਾਸ ਰਚਾਇੰਦਾ। ਆਪੇ ਭੇਖਾ ਧਾਰੀ ਬਾਵਨ, ਬਲ ਛਲ ਆਪ ਵਖਾਇੰਦਾ। ਆਪੇ ਧੁਰਦਰਗਾਹੀ ਸਾਚਾ ਜ਼ਾਮਨ, ਆਪ ਆਪਣਾ ਕਰਮ ਕਰਾਇੰਦਾ। ਆਪੇ ਫੜੇ ਆਪਣਾ ਦਾਮਨ, ਗੁਰਮੁਖ ਸਾਚੇ ਸੰਗ ਰਲਾਇੰਦਾ। ਆਪ ਜਪਾਏ ਆਪਣਾ ਨਾਮਨ, ਨਾਮ ਨਾਮਾ ਝੋਲੀ ਪਾਇੰਦਾ। ਪੂਰਨ ਕਰਨਹਾਰਾ ਕਾਮਨ, ਗੁਰਮੁਖ ਸਾਚੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਦੀਵਾ ਬਾਤੀ ਇਕ ਰਖਾਇੰਦਾ। ਹਰਿ ਜੋਤ ਹਰਿ ਚਮਤਕਾਰ, ਹਰਿ ਹਰਿ ਆਪ ਕਰਾਈਆ। ਗੁਰਸਿਖ ਉਤਾਰੇ ਸਾਚੇ ਘਾਟ, ਜਗਤ ਕਿਨਾਰਾ ਪਾਰ ਵਖਾਈਆ। ਇਕ ਵਖਾਏ ਤੀਰਥ ਤਾਟ, ਅਠਸਠ ਲੇਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦਰ ਘਰ ਸਾਚੇ ਵੱਜੇ ਵਧਾਈਆ। ਦੀਵਾ ਬਾਤੀ ਇਕ ਚਿਰਾਗ, ਗੁਰ ਪੂਰਾ ਆਪ ਜਗਾਇੰਦਾ। ਧੋਵਣਹਾਰਾ ਝੂਠੇ ਦਾਗ਼, ਆਪਣਾ ਕਰਮ ਕਮਾਇੰਦਾ। ਦਰਗਹਿ ਸਾਚੀ ਪਕੜੇ ਵਾਗ, ਸਾਚਾ ਰਾਹ ਵਖਾਇੰਦਾ। ਆਦਿ ਜੁਗਾਦੀ ਰਿਹਾ ਜਾਗ, ਗੁਰਸਿਖ ਸਾਚੇ ਆਪ ਉਠਾਇੰਦਾ। ਧੰਨ ਵਡਿਆਈ ਵਡ ਵਡ ਭਾਗ, ਜੋ ਜੋ ਹਰਿ ਹਰਿ ਦਰਸ਼ਨ ਪਾਇੰਦਾ। ਪੰਚ ਵਿਕਾਰਾ ਨੌ ਦਰ ਤ੍ਰੈਗੁਣ ਲੱਗੀ ਬੁਝੇ ਆਗ, ਸਾਚਾ ਤੱਤ ਵਖਾਇੰਦਾ। ਚਰਨ ਪ੍ਰੀਤੀ ਇਕ ਵੈਰਾਗ, ਜਗਤ ਨਾਤਾ ਤੋੜ ਤੁੜਾਇੰਦਾ। ਮੇਲ ਮਿਲਾਵਾ ਕੰਤ ਸੁਹਾਗ, ਸਾਚੀ ਸੇਜਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਵੇਖਣਹਾਰਾ ਜਗਤ ਦਰ, ਦਰ ਦਵਾਰਾ ਵੇਖ ਵਖਾਇੰਦਾ। ਆਪੇ ਦੀਵਾ ਆਪੇ ਬਾਤੀ, ਆਪੇ ਕਰੇ ਰੁਸ਼ਨਾਈਆ। ਆਪੇ ਕਮਲ ਕਮਲਾਪਾਤੀ, ਆਪ ਆਪਣਾ ਨਾਉਂ ਧਰਾਈਆ। ਆਪੇ ਲਹਿਣਾ ਦੇਵਣਹਾਰਾ ਬਾਕੀ, ਜੁਗ ਜੁਗ ਮੂਲ ਚੁਕਾਈਆ। ਆਪੇ ਬਣਿਆ ਸਾਚਾ ਸਾਕੀ, ਅੰਮ੍ਰਿਤ ਜਾਮ ਪਿਆਲਾ ਇਕ ਪਿਆਈਆ। ਆਪੇ ਖੋਲ੍ਹਣਹਾਰਾ ਬੰਦ ਤਾਕੀ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪੇ ਪੰਜ ਤੱਤ ਹੋਏ ਖਾਕੀ, ਖਾਕੀ ਖਾਕ ਆਪ ਸਮਾਈਆ। ਆਪੇ ਚੜ੍ਹੇ ਅਸਵ ਘੋੜੇ ਸਾਚੇ ਰਾਕੀ, ਸ਼ਬਦੀ ਸ਼ਬਦ ਆਪ ਦੌੜਾਈਆ। ਆਪੇ ਰੱਖੇ ਚਾਲ ਬਾਂਕੀ, ਆਪ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਇਕ ਦਰਸਾਈਆ। ਨੌ ਦਰ ਦੀਵਾ ਹੋਇਆ ਗੁਲ, ਹਰਿ ਹਰਿ ਆਪ ਬੁਝਾਇੰਦਾ। ਹਰਿ ਸੰਗਤ ਤੇਰਾ ਪਾਇਆ ਮੁੱਲ, ਜਗ ਕੀਮਤ ਨਾ ਕੋਈ ਚੁਕਾਇੰਦਾ। ਲੋਕਮਾਤ ਨਾ ਜਾਣਾ ਰੁੱਲ, ਮਾਨਸ ਜਨਮ ਲੇਖੇ ਲਾਇੰਦਾ। ਤਾਰਨਹਾਰਾ ਇਕੀ ਕੁੱਲ, ਇਕੀ ਸਿਖੀ ਸੇਵਾ ਲਾਇੰਦਾ। ਗੁਰਮੁਖ ਬਣਾਏ ਸਾਚੇ ਫੁਲ, ਫੁਲ ਫੁਲਵਾੜੀ ਵੇਖ ਵਖਾਇੰਦਾ। ਨਿਰਗੁਣ ਬੂਟਾ ਨਾ ਜਾਏ ਹੁਲ, ਨਿਰਗੁਣ ਅੰਮ੍ਰਿਤ ਸਿੰਚ ਕਿਆਰੀ ਹਰੀ ਆਪ ਕਰਾਇੰਦਾ। ਅੰਤਮ ਤੋਲੇ ਪੂਰੇ ਤੋਲ, ਤੋਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌ ਦਵਾਰੇ ਅੰਦਰ ਵੜ, ਗੁਰਸਿਖ ਸਾਚੇ ਲਏ ਫੜ, ਸਾਚਾ ਮਾਰਗ ਇਕ ਜਣਾਇੰਦਾ। ਸਾਚਾ ਮਾਰਗ ਆਪੇ ਦਸ, ਆਪ ਆਪਣੀ ਬੂਝ ਬੁਝਾਈਆ। ਹਰਿ ਸੰਗਤ ਹਰਿ ਹਿਰਦੇ ਵਸ, ਹਰੀ ਹਰਿ ਰੂਪ ਦਰਸਾਈਆ। ਪੇ੍ਰਮ ਨਿਰਾਲਾ ਤੀਰ ਮਾਰੇ ਕਸ, ਤਿਖੀ ਧਾਰ ਇਕ ਵਖਾਈਆ। ਜਗਤ ਰੰਡੇਪਾ ਜਾਏ ਨੱਸ, ਸੁਹਾਗ ਇਕ ਹੰਢਾਈਆ। ਮਾਇਆ ਮੋਹਣੀ ਨਾ ਜਾਏ ਡੱਸ, ਅਗਨੀ ਅੱਗ ਨਾ ਕੋਈ ਜਲਾਈਆ। ਮੇਲ ਮਿਲਾਵਾ ਹੱਸ ਹੱਸ, ਘਰ ਸਾਚੇ ਵੱਜੇ ਵਧਾਈਆ। ਗੁਰਸਿਖ ਜਗਾਏ ਨੱਸ ਨੱਸ, ਕਲਜੁਗ ਤੇਰਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌ ਦਰ ਦਵਾਰਾ ਅਲਖ ਜਗਾਈਆ। ਅਲਖ ਨਿਰੰਜਣ ਅਲਖ ਜਗਾ, ਅਲਖ ਅਲਖ ਅਲਾਇੰਦਾ। ਜੋਤੀ ਨੂਰ ਪਰਤੱਖ ਕਰਾ, ਹਾਜ਼ਰ ਹਜ਼ੂਰ ਅਖਵਾਇੰਦਾ। ਭਰੇ ਭਾਂਡੇ ਸੱਖ ਕਰਾ, ਸਖਣੇ ਆਪ ਭਰਾਇੰਦਾ। ਹਰਿ ਸੰਗਤ ਸਾਚੀ ਵੱਖ ਕਰਾ, ਸਾਚੇ ਮਾਰਗ ਲਾਇੰਦਾ। ਏਕਾ ਵਸਤ ਝੋਲੀ ਪਾ, ਇਕ ਭੰਡਾਰ ਵਰਤਾਇੰਦਾ। ਏਕਾ ਮੰਤਰ ਨਾਮ ਦ੍ਰਿੜਾ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਨੌ ਦਵਾਰੇ ਡੇਰਾ ਢਾਹ, ਆਪ ਆਪਣਾ ਘਰ ਵਸਾਇੰਦਾ। ਲੱਖ ਚੁਰਾਸੀ ਕੱਟੇ ਫਾਹ, ਧਰਮ ਰਾਏ ਮੁਖ ਸ਼ਰਮਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਚਰਨ ਦਵਾਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੀਹ ਸੌ ਪੰਦਰਾਂ ਬਿਕ੍ਰਮੀ ਚੁਕਾਏ ਡਰ, ਮਾਤ ਗਰਭ ਗੁਰਸਿਖ ਨਾ ਕੋਈ ਆਇੰਦਾ। ਜਗਤ ਭੂਸ਼ਨ ਜਗਤ ਸ਼ੰਗਾਰ, ਹਰਿ ਹਰਿ ਆਪ ਕਰਾਇਆ। ਪੰਜ ਤੱਤ ਕਰ ਪਿਆਰ, ਕਾਇਆ ਚੋਲਾ ਇਕ ਹੰਢਾਇਆ। ਵਾਸ਼ਨਾ ਰਹੀ ਨੌ ਦਵਾਰ, ਪੁਤਰ ਧੀਆਂ ਸਾਕ ਸੈਣ ਵੇਖ ਵਖਾਇਆ। ਅੰਤਮ ਨਾਤਾ ਤੁਟਾ ਵਿਚ ਸੰਸਾਰ, ਜੂਠਾ ਝੂਠਾ ਮੋਹ ਚੁਕਾਇਆ। ਇਕ ਸੁਹਾਇਆ ਸਚ ਦਰਬਾਰ, ਥਿਰ ਘਰ ਸਾਚੇ ਡੇਰਾ ਲਾਇਆ। ਆਪਣੀ ਜੋਤੀ ਕਰ ਉਜਿਆਰ, ਆਪਣਾ ਖੇਲ ਖਿਲਾਇਆ। ਲੋਕਮਾਤ ਹਰਿ ਹੋ ਤਿਆਰ, ਘਰ ਸਾਚਾ ਵੇਖ ਵਖਾਇਆ। ਗੋਬਿੰਦ ਮੀਤਾ ਮੀਤ ਮੁਰਾਰ, ਸੰਬਲ ਨਗਰੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਘਰ ਸਾਚਾ ਹਰਿ ਹਰਿ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਜੁਗ ਤੇਰਾ ਖੋਲ੍ਹ ਦਰ, ਦਰ ਦਰਬਾਨਾ ਸੇਵ ਕਮਾਇਆ।
