੨ ਪੋਹ ੨੦੧੫ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ
ਸਤਿਗੁਰ ਪੂਰਾ ਹਰਿ ਭਗਵਾਨ, ਏਕਾ ਏਕੰਕਾਰਿਆ। ਸਤਿਗੁਰ ਪੂਰਾ ਹਰਿ ਭਗਵਾਨ, ਆਦਿ ਅੰਤ ਅਵਤਾਰਿਆ। ਸਤਿਗੁਰ ਪੂਰਾ ਹਰਿ ਭਗਵਾਨ, ਜੋਤੀ ਨੂਰ ਉਜਿਆਰਿਆ। ਸਤਿਗੁਰ ਪੂਰਾ ਹਰਿ ਭਗਵਾਨ, ਅਕਲ ਕਲਾ ਅਖਵਾ ਰਿਹਾ। ਸਤਿਗੁਰ ਪੂਰਾ ਹਰਿ ਭਗਵਾਨ, ਆਦਿ ਪੁਰਖ ਨਿਰੰਜਣ ਨਾਉਂ ਰਖਾ ਲਿਆ। ਸਤਿਗੁਰ ਪੂਰਾ ਹਰਿ ਭਗਵਾਨ, ਕਰਨੀ ਕਰਤਾ ਕਰਮ ਕਮਾ ਰਿਹਾ। ਸਤਿਗੁਰ ਪੂਰਾ ਹਰਿ ਭਗਵਾਨ, ਅਕਾਲ ਮੂਰਤ ਵੇਸ ਵਟਾ ਰਿਹਾ। ਸਤਿਗੁਰ ਪੂਰਾ ਹਰਿ ਭਗਵਾਨ, ਆਦਿ ਸ਼ਕਤ ਵੇਖ ਵਖਾ ਰਿਹਾ। ਸਤਿਗੁਰ ਪੂਰਾ ਹਰਿ ਭਗਵਾਨ, ਨੂਰ ਖ਼ੁਦਾਈ ਇਕ ਚਮਕਾ ਰਿਹਾ। ਸਤਿਗੁਰ ਪੂਰਾ ਹਰਿ ਭਗਵਾਨ, ਆਪ ਆਪਣਾ ਵੇਸ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਤਿਗੁਰ ਨਾਮ ਅਖਵਾ ਲਿਆ। ਸਤਿਗੁਰ ਪੂਰਾ ਹਰਿ ਭਗਵਾਨ, ਆਦਿ ਜੁਗਾਦਿ ਸਮਾਇਆ। ਸਤਿਗੁਰ ਪੂਰਾ ਹਰਿ ਭਗਵਾਨ, ਸਾਚਾ ਸਾਕੀ ਜਾਮ ਪਿਆਇਆ। ਸਤਿਗੁਰ ਪੂਰਾ ਹਰਿ ਭਗਵਾਨ, ਆਪਣੀ ਤਾਕੀ ਸ਼ਬਦ ਖੁਲ੍ਹਾਇਆ। ਸਤਿਗੁਰ ਪੂਰਾ ਹਰਿ ਭਗਵਾਨ, ਲਹਿਣਾ ਦੇਣਾ ਬਾਕੀ ਆਪ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਨਾਉਂ ਧਰਾਇਆ। ਸਤਿਗੁਰ ਪੂਰਾ ਹਰਿ ਭਗਵਾਨ, ਏਕਾ ਬੰਕ ਸੁਹਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਘਰ ਬੈਠਾ ਬੇਪਰਵਾਹੀਆ। ਸਤਿਗੁਰ ਪੂਰਾ ਹਰਿ ਭਗਵਾਨ, ਪੁਰਖ ਅਲਖ ਅਲਖ ਅਲਖ ਆਪ ਹੋ ਜਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਅਗੰਮ ਅਗੰਮੜੀ ਕਾਰ ਕਮਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਜਗਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਆਪਣਾ ਆਪ ਉਪਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਆਪ ਆਪਣਾ ਆਪ ਦਰਸਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਆਪਣੀ ਭਿਛਿਆ ਆਪੇ ਮੰਗ ਮੰਗਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਆਪਣੀ ਇਛਿਆ ਆਪ ਕਰਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਆਪੇ ਪਾਏ ਆਪਣੇ ਹਿਸਿਆ, ਆਪੇ ਵੰਡ ਵੰਡਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਆਪਣੇ ਨੇਤਰ ਆਪੇ ਪੇਖਿਆ, ਆਪੇ ਵੇਖ ਵਖਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਆਪੇ ਲਿਖਣਹਾਰਾ ਲੇਖਿਆ, ਆਪੇ ਮੇਟ ਮਿਟਾਇੰਦਾ । ਸਤਿਗੁਰ ਪੂਰਾ ਹਰਿ ਭਗਵਾਨ, ਆਪੇ ਨਰ ਆਪ ਨਰੇਸਿਆ, ਨਰ ਨਰੇਸ਼ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਜਗਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਹਰਿ ਜੋਤੀ ਜੋਤ ਜਗਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਨਿਰਗੁਣ ਧਾਰ ਇਕ ਬੰਧਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਏਕੰਕਾਰਾ ਰੂਪ ਸਮਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਸਚ ਭੰਡਾਰ ਇਕ ਵਖਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਬੈਠਾ ਬੇਪਰਵਾਹੀਆ। ਸਤਿਗੁਰ ਪੂਰਾ ਹਰਿ ਭਗਵਾਨ, ਏਕਾ ਏਕ ਗਰੀਬ ਨਿਵਾਜਿਆ। ਸਤਿਗੁਰ ਪੂਰਾ ਹਰਿ ਭਗਵਾਨ, ਸ਼ਾਹੋ ਭੂਪ ਵਡ ਰਾਜਨ ਰਾਜਿਆ। ਸਤਿਗੁਰ ਪੂਰਾ ਹਰਿ ਭਗਵਾਨ, ਆਪ ਰਚਾਏ ਆਪਣਾ ਕਾਜਿਆ। ਸਤਿਗੁਰ ਪੂਰਾ ਹਰਿ ਭਗਵਾਨ, ਆਪੇ ਰੱਖਣਹਾਰਾ ਆਪਣੀ ਲਾਜਿਆ। ਸਤਿਗੁਰ ਪੂਰਾ ਹਰਿ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਚਲਾਏ ਆਪਣਾ ਆਪ ਜਹਾਜਿਆ। ਸਤਿਗੁਰ ਪੂਰਾ ਹਰਿ ਭਗਵਾਨ, ਏਕ ਧਾਰ ਬਹਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਏਕਾ ਰਾਮ ਅਖਵਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਏਕਾ ਨਾਮ ਜਪਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਏਕਾ ਕਾਮ ਕਰਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਏਕਾ ਨਗਰ ਗਰਾਮ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਅਭੇਦ ਅਭੇਵ ਅਭੇਦਿਆ। ਸਤਿਗੁਰ ਪੂਰਾ ਹਰਿ ਭਗਵਾਨ, ਅਛਲ ਅਛੱਲ ਅਛੇਦਿਆ। ਸਤਿਗੁਰ ਪੂਰਾ ਹਰਿ ਭਗਵਾਨ, ਆਪਣਾ ਲੇਖਾ ਆਪੇ ਲੇਖਿਆ। ਸਤਿਗੁਰ ਪੂਰਾ ਹਰਿ ਭਗਵਾਨ, ਨਾ ਕੋਈ ਮੁਛ ਦਾੜ੍ਹੀ ਨਾ ਕੇਸਿਆ। ਸਤਿਗੁਰ ਪੂਰਾ ਹਰਿ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਲੇਖਾ ਵੇਖਿਆ। ਸਤਿਗੁਰ ਪੂਰਾ ਹਰਿ ਭਗਵਾਨ, ਸੱਚੋ ਸਚ ਨਿਸ਼ਾਨਿਆ। ਸਤਿਗੁਰ ਪੂਰਾ ਹਰਿ ਭਗਵਾਨ, ਜੀਆਂ ਜੰਤਾਂ ਦੇਵੇ ਮਾਣਿਆ। ਸਤਿਗੁਰ ਪੂਰਾ ਹਰਿ ਭਗਵਾਨ, ਆਦਿ ਅੰਤ ਇਕ ਵਖਾਨਿਆ। ਸਤਿਗੁਰ ਪੂਰਾ ਹਰਿ ਭਗਵਾਨ, ਆਪੇ ਚਲੇ ਆਪਣੇ ਭਾਣਿਆ। ਸਤਿਗੁਰ ਪੂਰਾ ਹਰਿ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰੇ ਆਪ ਪਛਾਨਿਆ। ਸਤਿਗੁਰ ਪੂਰਾ ਹਰਿ ਭਗਵਾਨ, ਏਕਾ ਖੇਲ ਖਿਲਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਆਪ ਆਪਣਾ ਮੇਲ ਮਿਲਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਆਪ ਆਪਣਾ ਸਗਨ ਮਨਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਆਪਣੀ ਲਗਨ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਟਿਕਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਜਗਨ ਨਾਥ ਅਖਵਾਇੰਦਾ । ਸਤਿਗੁਰ ਪੂਰਾ ਹਰਿ ਭਗਵਾਨ, ਸਗਲਾ ਸੰਗ ਨਿਭਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਅੰਗ ਸੰਗ ਸਮਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਭੁੱਖ ਨੰਗ ਨਾ ਕੋਈ ਰਖਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਧਾਰ ਗੰਗ ਨਾ ਕੋਈ ਵਹਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਜਗਤ ਮਰਦੰਗ ਨਾ ਕੋਈ ਵਜਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਸੂਰਾ ਸਰਬੰਗ ਆਪ ਅਖਵਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਆਪੇ ਬੈਠਾ ਸਚ ਪਲੰਘ ਸਚ ਸਿੰਘਾਸਣ ਆਪ ਸੁਹਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਆਪਣਾ ਦਰ ਆਪੇ ਲੰਘ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਆਪ ਦਰਸਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਸੱਜਣ ਮੀਤ ਮੁਰਾਰਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਅਚਰਜ ਰੀਤੀ ਆਪ ਚਲਾ ਰਿਹਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਹਸਤ ਕੀਟੀ ਮੇਲ ਮਿਲਾ ਰਿਹਾ। ਸਤਿਗੁਰ ਪੂਰਾ ਹਰਿ ਭਗਵਾਨ, ਅਨਡੀਠੀ ਖੇਲ ਖਿਲਾ ਰਿਹਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਆਪਣੀ ਪ੍ਰੀਤੀ ਆਪੇ ਆਪ ਸਿਖਾ ਰਿਹਾ। ਸਤਿਗੁਰ ਪੂਰਾ ਹਰਿ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਵੇਖ ਵਖਾ ਰਿਹਾ। ਸਤਿਗੁਰ ਪੂਰਾ ਹਰਿ ਭਗਵਾਨ, ਏਕਾ ਹੱਥ ਵਖਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਏਕਾ ਤਟ ਨੁਹਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਘਟ ਘਟ ਡੇਰਾ ਲਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਅਠਸਠ ਵੇਖ ਵਖਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਲੋਆਂ ਪੁਰੀਆਂ ਆਪ ਸਮਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਆਪ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਅਲੱਖ ਜਗਾਈਆ। ਸਤਿਗੁਰ ਪੂਰਾ ਹਰਿ ਕਰਤਾਰ, ਅਗੰਮ ਅਗੰਮ ਅਗੰਮ ਅਖਵਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਅਲਖ ਅਲਖ ਹੋ ਜਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਪਰਤੱਖ ਪਰਤੱਖ ਰੂਪ ਵਟਾਇੰਦਾ। ਸਤਿਗੁਰ ਪੂਰਾ ਹਰਿ ਭਗਵਾਨ, ਵਸਣਹਾਰਾ ਵੱਖ ਹਰ ਘਟ ਆਪੇ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵੇਸ ਵਟਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਭਗਵਾਨ ਰੂਪ ਵਟਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਹਰਿ ਸੰਤਨ ਵੇਖ ਵਖਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਜੀਆਂ ਜੰਤਾ ਆਪ ਤਰਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਗੁਣੀ ਗਹਿੰਦ ਗਹਿਰ ਗੰਭੀਰ ਸਮਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਧੰਨ ਧੰਨਵੰਤ ਵਡ ਵਡਿਆਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਬੇਅੰਤ ਬੇਅੰਤ ਭੇਵ ਕੋਇ ਨਾ ਪਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਸਾਚੇ ਤਖ਼ਤ ਆਪ ਸੁਹੰਜਣਾ ਬੈਠਾ ਆਸਣ ਲਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਜੁਗ ਜੁਗ ਜਨ ਭਗਤ ਦੁਵਾਰੇ ਹੋਏ ਮੰਗਤਾ, ਅੱਗੇ ਆਪਣੀ ਝੋਲੀ ਡਾਹੀਆ। ਚਰਨ ਧੂੜ ਵੇਖੇ ਸਾਚੀ ਸੰਗਤਾ, ਨਿਰਮਲ ਨਿਰਮਲ ਨਿਰਮਲ ਪਰਕਾਸ਼ ਕਰਾਈਆ। ਦਰ ਦਵਾਰ ਮੂਲ ਨਾ ਸੰਗਦਾ, ਲੋਕ ਲੱਜਿਆ ਆਪ ਤਜਾਈਆ। ਦਰ ਦਵਾਰੇ ਅੰਦਰ ਲੰਘਦਾ, ਆਪਣੀ ਅੱਖ ਖੁਲ੍ਹਾਈਆ। ਆਪਣੀ ਚੋਲੀ ਆਪੇ ਰੰਗਦਾ, ਗੁਰਸਿਖ ਪ੍ਰੀਤ ਰੰਗਣ ਨਾਲ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਸ਼ਬਦੀ ਸ਼ਬਦ ਨਿਸ਼ਾਨਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਧੁਨ ਤਰਾਨਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਰਾਗ ਸੁਣਾਨਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਦੇਵੇ ਜੀਆ ਦਾਨਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਬ੍ਰਹਮ ਪਛਾਨਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਤੋੜੇ ਮਾਣ ਅਭਿਮਾਨਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਮੇਲ ਮਿਲਾਏ ਸ੍ਰੀ ਭਗਵਾਨਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਆਵਣ ਜਾਵਣ ਚੁਕਾਏ ਕਾਣਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਆਪ ਰਖਾਏ ਆਪਣੇ ਭਾਣਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਘਰ ਸਾਚੇ ਦੇਵੇ ਮਾਣਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਰਾਓ ਰੰਕਾਂ ਇਕ ਪਛਾਨਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਆਪਣਾ ਭੇਖ ਵਟਾਨਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਜੋਤ ਜਗਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਵਰਨ ਗੋਤ ਨਾ ਕੋਈ ਰਖਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਕੋਟੀ ਕੋਟ ਜੀਵ ਤਰਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਤਨ ਨਗਾਰੇ ਚੋਟ ਇਕ ਲਗਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਕਾਇਆ ਕੱਢੇ ਖੋਟ ਹਉਮੇ ਮੈਲ ਧੁਵਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਆਲਣਿਉਂ ਡਿਗੇ ਬੋਟ, ਜੀਵ ਜੰਤ ਲਏ ਉਠਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਧਰਮੀ ਧਰਮ ਜੈਕਾਰਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਨਿਹਕਰਮੀ ਕਰਮ ਕਮਾ ਰਿਹਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਵਰਨ ਅਵਰਨੀ ਡੇਰਾ ਲਾ ਰਿਹਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਸਾਚੀ ਤਰਨੀ ਗੁਰਸਿਖ ਆਪ ਤਰਾ ਰਿਹਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਹਰਨੀ ਫਰਨੀ ਨੈਣ ਖੁਲ੍ਹਾ ਲਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਕਰਤਾ ਕਰਨੀ ਕਰਮ ਕਮਾ ਰਿਹਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਹਰਿ ਸੰਗਤ ਹਰਿ ਜੋਤੀ ਆਪ ਟਿਕਾ ਰਿਹਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਆਵਣ ਜਾਵਣ ਮਰਨੀ ਮਰਨ ਚੁਕਾ ਰਿਹਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਨਿਭਾ ਰਿਹਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਸਾਖਯਾਤ ਜੋਤ ਜਗਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਗੁਰਸਿਖ ਬਾਲ ਅੰਞਾਣੇ ਪਾਰਜ਼ਾਤ ਆਪ ਬਣਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਦਿਵਸ ਰੈਣ ਏਕਾ ਰੰਗ ਰੰਗਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਪਿਤਾ ਮਾਤ ਆਪ ਹੋ ਜਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਦੇਵੇ ਨਾਮ ਸਾਚੀ ਦਾਤ, ਹਰਿ ਸੰਗਤ ਝੋਲੀ ਪਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਜ਼ਾਤ ਪਾਤ ਊਚ ਨੀਚ ਨਾ ਕੋਈ ਵਖਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਇਕ ਇਕਾਂਤ ਰੂਪ ਦਰਸਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਹਰ ਘਟ ਅੰਦਰ ਮਾਰੇ ਝਾਤ ਆਪਣੀ ਤਾਕੀ ਮੁਖ ਖੁਲ੍ਹਾਇੰਦਾ। ਕਲਜੁਗ ਅੰਤਮ ਨਾਲ ਰਖਾਈ ਸਚ ਬਰਾਤ, ਸਾਚਾ ਲਾੜਾ ਵੇਸ ਵਟਾਇੰਦਾ। ਨੌ ਖੰਡ ਪ੍ਰਿਥਮੀ ਚਾਰ ਕੁੰਟ ਦਹਿ ਦਿਸ਼ਾ ਮਾਰ ਝਾਤ ਲਗਾਈ ਇਕ ਕਿਨਾਤ, ਗਗਨ ਮੰਡਲ ਵੇਖ ਵਖਾਇੰਦਾ। ਖੇਲੇ ਖੇਲ ਸਾਤ ਸਾਤ, ਚੌਦਾਂ ਚੌਦਾਂ ਭੇਵ ਚੁਕਾਇੰਦਾ। ਇਕੀ ਸਿਖ ਚੜ੍ਹੀ ਬਰਾਤ, ਸਾਚਾ ਸਗਨ ਮਨਾਇੰਦਾ। ਆਪੇ ਚੜ੍ਹਿਆ ਆਪਣੇ ਘਾਟ, ਕਲਜੁਗ ਤੀਰਥ ਤਟ ਵਖਾਇੰਦਾ। ਆਪੇ ਖਿਚਣਹਾਰਾ ਜੋਤ ਲਿਲਾਟ, ਆਪੇ ਵਿਚ ਟਿਕਾਇੰਦਾ। ਆਪ ਉਪਜਾਏ ਪੂਜਾ ਪਾਠ, ਆਪੇ ਮੇਟ ਮਿਟਾਇੰਦਾ। ਆਪ ਕਰਾਏ ਆਪਣਾ ਜਾਪ, ਜਪ ਤਪ ਹਠ ਆਪੇ ਵੇਖ ਵਖਾਇੰਦਾ। ਆਪ ਵਿਕਾਏ ਜਗਤ ਘਾਟ, ਆਪੇ ਕੀਮਤ ਪਾਇੰਦਾ। ਆਪੇ ਜੋਤੀ ਆਦਿ ਸ਼ਕਤ ਲਿਲਾਟ, ਨੂਰੋ ਨੂਰ ਵਖਾਇੰਦਾ। ਆਪੇ ਆਪਣਾ ਪੜਦਾ ਜਾਏ ਪਾਟ, ਆਪੇ ਮੁਖ ਛੁਪਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਆਨ ਬਾਟ ਵਿਚ ਨਾ ਆਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਮਾਰ ਧਿਆਨ, ਨਿਹਕਲੰਕਾ ਨਾਉਂ ਰਖਾਇੰਦਾ। ਕਵਣ ਕੂਟ ਗੋਪੀਆਂ ਕਾਹਨ ਬਹਿ ਬਹਿ ਗਾਨ, ਦਿਵਸ ਰੈਣ ਸੀਸ ਝੁਕਾਇੰਦਾ। ਕੋਟਨ ਕੋਟ ਰਾਮ ਰਾਮ ਰਹੇ ਵਖਾਨ, ਦਸਰਥ ਬੇਟਾ ਸੰਗ ਰਖਾਇੰਦਾ। ਕੋਟਨ ਕੋਟ ਮੁਹੰਮਦ ਪਏ ਪਛਤਾਨ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਕੋਟਨ ਕੋਟ ਪੜ੍ਹ ਪੜ੍ਹ ਥੱਕੇ ਵੇਦ ਵਿਦਾਨ, ਵੇਦ ਵਿਦਾਂਤੀ ਦਿਸ ਨਾ ਆਇੰਦਾ। ਕੋਟਨ ਕੋਟ ਵੇਦ ਵਿਆਸਾ ਲਿਖ ਲਿਖ ਥੱਕੇ ਪੁਰਾਨ, ਭੇਵ ਅਭੇਵਾ ਅਭੇਦ ਕੋਈ ਨਾ ਪਾਇੰਦਾ। ਨਾਨਕ ਮੰਗੇ ਦਰ ਦਰਬਾਨ ਹਰਿ ਮਿਹਰਵਾਨ, ਆਪਣੀ ਝੋਲੀ ਅੱਗੇ ਡਾਹਿੰਦਾ। ਆਪਣਾ ਆਪ ਆਪ ਪਛਾਣ, ਆਪਣਾ ਮੂਲ ਚੁਕਾਇੰਦਾ । ਬੇਅੰਤ ਬੇਅੰਤ ਬੇਅੰਤ ਸ੍ਰੀ ਭਗਵਾਨ, ਰਸਨਾ ਜਿਹਵਾ ਆਪੇ ਗਾਇੰਦਾ। ਸ਼ਾਹੋ ਭੂਪ ਪੁਰਖ ਸੁਲਤਾਨ, ਆਦਿ ਜੁਗਾਦਿ ਅਖਵਾਇੰਦਾ। ਖੇਲੇ ਖੇਲ ਦੋ ਜਹਾਨ, ਜੁਗ ਜੁਗ ਵੇਸ ਵਟਾਇੰਦਾ। ਸਤਿਗੁਰ ਸੂਰਬੀਰ ਬਲਵਾਨ, ਗੋਬਿੰਦ ਨਾਉਂ ਧਰਾਇੰਦਾ। ਅੱਠੇ ਪਹਿਰ ਮੰਗੇ ਚਰਨ ਧਿਆਨ, ਦਿਵਸ ਰੈਣ ਰਾਹ ਤਕਾਇੰਦਾ। ਪਾਰਬ੍ਰਹਮ ਪ੍ਰਭ ਕਰ ਪਛਾਣ, ਆਪ ਆਪਣਾ ਰੰਗ ਰੰਗਾਇੰਦਾ। ਕਲਜੁਗ ਅੰਤਮ ਹੋ ਮਿਹਰਵਾਨ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਸਚਖੰਡ ਸਚ ਨਿਸ਼ਾਨ, ਆਪਣਾ ਆਪ ਉਠਾਇੰਦਾ। ਆਪਣਾ ਮੰਦਰ ਵੇਖ ਮਕਾਨ, ਆਪੇ ਕੁੰਡਾ ਲਾਇੰਦਾ। ਆਪੇ ਜੋਤ ਸਰੂਪ ਸ੍ਰੀ ਭਗਵਾਨ, ਨਿਰਗੁਣ ਨਾਉਂ ਰਖਾਇੰਦਾ। ਆਪੇ ਸਤਿ ਪੁਰਖ ਨੌਜਵਾਨ, ਨਵ ਜੋਬਨ ਆਪ ਹੰਢਾਇੰਦਾ। ਆਪੇ ਆਪਣਾ ਦੇਵੇ ਦਾਨ, ਦਾਤਾ ਦਾਨੀ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਮਿਹਰਵਾਨ, ਮਿਹਰਵਾਨ ਆਪ ਹੋ ਜਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨਾ, ਹਰਿ ਹਰਿ ਖੇਲ ਖਿਲਾਈਆ। ਆਦਿ ਜੁਗਾਦੀ ਇਕ ਤਰਾਨਾ, ਏਕਾ ਰਾਗ ਅਲਾਈਆ। ਛੱਤੀ ਰਾਗ ਨਾ ਕਰਨ ਪਛਾਣਾ, ਨਾਰ ਸੁਰਸਤੀ ਰਹੀ ਗਾਈਆ। ਜਨ ਭਗਤਾਂ ਦੇਵੇ ਬ੍ਰਹਮ ਗਿਆਨਾ, ਪਾਰਬ੍ਰਹਮ ਵੱਡੀ ਵਡਿਆਈਆ। ਸਾਚੇ ਦਰ ਮੰਗਲ ਏਕਾ ਗਾਣਾ, ਏਕਾ ਸੁਰ ਰਖਾਈਆ । ਗਣ ਗੰਧਰਬ ਦੇਵਤ ਸੁਰ ਹੋਏ ਹੈਰਾਨਾ, ਯਕਸ਼ ਗੰਧਰਬ ਰਹੇ ਮੁਖ ਸ਼ਰਮਾਈਆ। ਕਰੋੜ ਤੇਤੀਸਾ ਬਾਲ ਨਿਧਾਨਾ, ਆਪਣੀ ਸੂਝ ਨਾ ਆਈਆ। ਸ਼ਿਵ ਸ਼ੰਕਰ ਵੇਖੇ ਇਕ ਗਿਆਨਾ, ਏਕਾ ਇਸ਼ਟ ਮਨਾਈਆ। ਵਿਸ਼ਨੂੰ ਵੰਸੀ ਹੋ ਪਰਧਾਨਾ, ਆਪਣਾ ਰੂਪ ਦਰਸਾਈਆ। ਬ੍ਰਹਮਾ ਵੇਤਾ ਲੇਖ ਲਿਖਾਨਾ, ਆਪਣਾ ਲੇਖਾ ਮੂਲ ਨਾ ਆਈਆ। ਭਰਮ ਭੁਲੇਖਾ ਆਪੇ ਰੱਖੇ ਸ੍ਰੀ ਭਗਵਾਨਾ, ਚਲੇ ਨਾ ਕਿਸੇ ਚਤੁਰਾਈਆ। ਆਪ ਉਪਜਾਏ ਆਪੇ ਮੇਟ ਮਿਟਾਨਾ, ਆਪੇ ਵੇਖ ਵਖਾਈਆ। ਚੌਥੇ ਜੁਗ ਬੱਧਾ ਗਾਨਾ, ਸਾਚਾ ਸਗਨ ਮਨਾਈਆ। ਖੇਲੇ ਖੇਲ ਦੋ ਜਹਾਨਾਂ, ਅਲਖ ਨਿਰੰਜਣ ਵਡ ਵਡਿਆਈਆ। ਗੁਰਸਿਖ ਸਾਚੇ ਕਰ ਪਰਧਾਨਾ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਨੂਰ ਕਰੇ ਰੁਸ਼ਨਾਈਆ। ਆਪੇ ਧਰਤ ਧਵਲ ਅਕਾਸ਼, ਆਪੇ ਕਰੇ ਪਸਾਰਿਆ। ਆਪੇ ਰਵ ਸਸ ਪਰਕਾਸ਼, ਆਪੇ ਅੰਧ ਅੰਧੇਰ ਅੰਧਿਆਰਿਆ। ਮੰਡਲ ਮੰਡਪ ਪਾਵੇ ਰਾਸ, ਆਪੇ ਸੂਰਜ ਚੰਨ ਸਤਾਰਿਆ। ਆਪੇ ਖੇਲੇ ਖੇਲ ਪ੍ਰਿਥਮੀ ਅਕਾਸ਼, ਗਗਨ ਪਤਾਲਾਂ ਆਪੇ ਡੇਰਾ ਲਾ ਰਿਹਾ। ਲੋਆਂ ਪੁਰੀਆਂ ਖੇਲ ਤਮਾਸ਼, ਹਰਿ ਸਾਚਾ ਆਪ ਕਰਾ ਰਿਹਾ। ਲੱਖ ਚੁਰਾਸੀ ਆਪੇ ਵਾਸ, ਵਸ ਵਸ ਮੇਲਾ ਆਪ ਮਿਲਾ ਲਿਆ। ਆਪੇ ਪੂਰੀ ਕਰਨਹਾਰਾ ਆਸ, ਆਪੇ ਡੇਰਾ ਢਾਹ ਲਿਆ। ਆਪੇ ਵਸੇ ਸਦਾ ਪਾਸ, ਆਪਣਾ ਵਿਛੋੜਾ ਆਪ ਵਖਾ ਲਿਆ। ਆਪੇ ਦੇਵੇ ਸਾਸ ਗਰਾਸ, ਆਪੇ ਮੁਕਤ ਕਰਾ ਲਿਆ। ਆਪੇ ਨਿਝ ਘਰ ਰੱਖੇ ਵਾਸ, ਆਪੇ ਮੁਖ ਛੁਪਾ ਲਿਆ। ਆਪੇ ਬਖ਼ਸ਼ੇ ਚਰਨ ਭਰਵਾਸ, ਆਪੇ ਦਰ ਦਰਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਸੰਗ ਨਿਭਾ ਲਿਆ। ਸਗਲਾ ਸੰਗ ਸੰਗ ਨਿਭਾ, ਆਪਣੀ ਦਇਆ ਕਮਾਈਆ। ਗੁਰਮੁਖ ਸਾਚੇ ਆਪ ਜਣਾ, ਆਪਣੀ ਬੂਝ ਬੁਝਾਈਆ। ਸਚ ਦਵਾਰੇ ਆਪ ਮਿਲਾ, ਸਾਚੀ ਕਰੇ ਪੜ੍ਹਾਈਆ। ਸਚ ਸਿੰਘਾਸਣ ਆਪ ਵਿਛਾ, ਆਪੇ ਰਿਹਾ ਸੁਹਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾ, ਆਪੇ ਕਲ ਵਰਤਾਈਆ। ਦਰ ਘਰ ਸਾਚੇ ਤੇਲ ਚੜ੍ਹਾ, ਸਚਖੰਡ ਵੱਜੇ ਵਧਾਈਆ। ਆਪਣਾ ਹੁਕਮ ਦਏ ਸੁਣਾ, ਹੁਕਮੇ ਆਪ ਸਮਾਈਆ। ਕਲਜੁਗ ਕਰੇ ਸ਼ਬਦ ਨਿਆਂ, ਸਤਿ ਪੁਰਖ ਵੱਡੀ ਵਡਿਆਈਆ। ਬ੍ਰਹਮਾ ਵੇਤਾ ਪਕੜਿਆ ਬਾਂਹ, ਅਪਣੇ ਦਰ ਬਹਾਈਆ। ਗੋਬਿੰਦ ਸਾਚਾ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਇਕ ਸੁਹਾਈਆ। ਸਾਚੇ ਸੰਗ ਸਚ ਪ੍ਰੀਤ, ਹਰਿ ਹਰਿ ਆਪ ਨਿਭਾਈਆ। ਕਾਇਆ ਰੱਖੀ ਠੰਡੀ ਸੀਤ, ਚਰਨ ਧਾਰਾ ਇਕ ਵਹਾਈਆ। ਏਕਾ ਬੈਠਾ ਹਰਿ ਅਤੀਤ, ਆਦਿ ਅੰਤ ਅਖਵਾਈਆ। ਆਪੇ ਜਾਣੇ ਆਪਣੀ ਰੀਤ, ਆਪਣੀ ਬਣਤ ਬਣਾਈਆ। ਇਕ ਸੁਣਾਇਆ ਸੁਹਾਗੀ ਗੀਤ, ਸੋਹੰ ਰਸਨਾ ਗਾਈਆ। ਨਾ ਕੋਈ ਮੰਦਰ ਨਾ ਮਸੀਤ,ਗੁਰੂਦਵਾਰ, ਨਾ ਕੋਈ ਜਣਾਈਆ। ਹਰਿਜਨ ਹਰਿ ਹਰਿ ਰੱਖੇ ਚੀਤ, ਚਿਤ ਵਿਤ ਠਗੌਰੀ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਪੂਰਾ ਹੋ ਮਿਹਰਵਾਨ, ਏਕੰਕਾਰ ਆਪ ਅਖਵਾਈਆ। ਸਤਿਗੁਰ ਪੂਰਾ ਹਰਿ ਭਗਵਾਨ, ਪੁਰਖ ਅਗੰਮ ਅਖਵਾਇੰਦਾ। ਆਦਿ ਜੁਗਾਦੀ ਇਕ ਨਿਸ਼ਾਨ, ਏਕਾ ਧਰਮ ਧਰਾਇੰਦਾ। ਏਕ ਦਾਨੀ ਦੇਵਣਹਾਰਾ ਜੀਆ ਦਾਨ, ਏਕਾ ਝੋਲੀ ਪਾਇੰਦਾ। ਏਕਾ ਖੇਲੇ ਖੇਲ ਦੋ ਜਹਾਨ, ਸਗਲਾ ਸੰਗ ਵੇਖ ਵਖਾਇੰਦਾ। ਏਕਾ ਦੇਵਣਹਾਰਾ ਮਾਣ, ਮਾਣ ਨਿਮਾਣਿਆਂ ਆਪ ਹੋ ਜਾਇੰਦਾ। ਬ੍ਰਹਮਾ ਵੇਤਾ ਕਰ ਪਛਾਣ, ਅੰਤਮ ਮੂਲ ਚੁਕਾਇੰਦਾ। ਜੋਤੀ ਜੋਤ ਖਿਚੇ ਭਗਵਾਨ, ਜੋਤੀ ਜੋਤ ਸਮਾਇੰਦਾ। ਗੁਰਮੁਖ ਸਾਚਾ ਨੌਜਵਾਨ, ਸਾਚੇ ਰੰਗ ਰੰਗਾਇੰਦਾ। ਸ਼ਾਹੋ ਭੂਪ ਸਖੀ ਸੁਲਤਾਨ, ਘਰ ਸਾਚਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰੀ ਬ੍ਰਹਮ ਸੁਹਾਇੰਦਾ। ਪੁਰੀ ਬ੍ਰਹਮ ਪਾਰਬ੍ਰਹਮ, ਪਰਮ ਪੁਰਖ ਵਖਾਈਆ। ਲਿਖਣਹਾਰਾ ਸਾਚਾ ਕਰਮ, ਨਿਹਕਰਮੀ ਨਾਉਂ ਰਖਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ, ਸਾਚੇ ਤਰਨੀ ਤਰਨ, ਤਾਰਨਹਾਰ ਹਰਿ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚੇ ਧਾਮ ਸੁਹਾਈਆ। ਸਿੰਘ ਪਾਲ ਹਰਿ ਕਿਰਪਾਲ, ਦੀਨ ਦਿਆਲ ਅਖਵਾਇਆ। ਆਪ ਉਠਾਇਆ ਆਪਣਾ ਲਾਲ, ਆਪਣੀ ਬੂਝ ਬੁਝਾਇਆ। ਲੋਕਮਾਤ ਕਰ ਰਖਵਾਲ, ਸਾਚਾ ਸਮਾਂ ਸੁਹਾਇਆ। ਅੰਤਮ ਫਲ ਲੱਗਾ ਸਾਚੇ ਡਾਲ੍ਹ, ਫਲ ਫੁਲਵਾੜੀ ਵੇਖ ਵਖਾਇਆ। ਬ੍ਰਹਮ ਬ੍ਰਹਮ ਲਏ ਸਮਾਲ, ਪਾਰਬ੍ਰਹਮ ਸੱਚੀ ਸਰਨਾਇਆ। ਗੁਰਮੁਖ ਸਾਚਾ ਦਏ ਬਹਾਲ, ਸਾਚਾ ਦਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਹੇਠ ਵਿਛਾਇਆ। ਸਚ ਸਿੰਘਾਸਣ ਹਰਿ ਦਾਤਾਰ, ਆਪਣਾ ਆਪ ਰਖਾਈਆ। ਗੋਬਿੰਦ ਸਾਜਨ ਕਰ ਪਿਆਰ, ਉਪਰ ਆਪ ਬਿਠਾਈਆ। ਬ੍ਰਹਮ ਪੁਰੀ ਕਰ ਵਿਚਾਰ, ਪੂਰਬ ਲਹਿਣਾ ਵੇਖ ਵਖਾਈਆ। ਅਲਖ ਅਗੋਚਰ ਅਗੰਮ ਅਪਾਰ, ਉਚ ਮਹੱਲੇ ਬੈਠਾ ਡੇਰਾ ਲਾਈਆ। ਆਪੇ ਬਖ਼ਸ਼ੇ ਅੰਮ੍ਰਿਤ ਧਾਰ, ਚਰਨ ਚਰਨ ਵਹਾਈਆ। ਸੀਸ ਜਗਦੀਸ ਇਕ ਪਿਆਰ, ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਸਾਚੇ ਘਰ ਸੁੱਤ ਦੁਲਾਰਾ, ਹਰਿ ਹਰਿ ਆਪ ਸੁਹਾਇਆ। ਨਾਤਾ ਤੁਟਿਆ ਪੰਜ ਤੱਤ ਅਕਾਰਾ, ਤੱਤਵ ਤੱਤ ਨਾ ਕੋਈ ਬਣਾਇਆ। ਸ਼ਬਦੀ ਸ਼ਬਦ ਸ਼ਬਦ ਵਰਤਾਰਾ, ਸ਼ਬਦੀ ਸ਼ਬਦ ਖੇਲ ਖਿਲਾਇਆ। ਜੋਤੀ ਜੋਤ ਜੋਤ ਉਜਿਆਰਾ, ਜੋਤੀ ਜੋਤ ਜਗਾਇਆ। ਨਾਮ ਨਾਮ ਨਾਮ ਭੰਡਾਰਾ, ਨਾਮ ਨਾਮ ਨਾਮ ਆਪ ਵਰਤਾਇਆ। ਚਰਨ ਕਵਲ ਬਖ਼ਸ਼ੇ ਇਕ ਪਿਆਰਾ, ਏਕਾ ਘਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਦਰ ਦਰ ਸਾਚਾ ਇਕ ਖੁਲ੍ਹਾਇਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਲੋਆਂ ਪੁਰੀਆਂ ਆਪ ਸਮਾਈਆ। ਜੁਗ ਜੁਗ ਖੇਲੇ ਖੇਲ ਮਹਾਨ, ਜੁਗ ਜੁਗ ਵੱਡੀ ਵਡਿਆਈਆ। ਵਿਸ਼ਨੂੰ ਵੰਸੀ ਭੇਵ ਚੁਕਾਨ, ਆਪ ਆਪਣਾ ਵੇਖ ਵਖਾਈਆ। ਸ਼ਿਵ ਸ਼ੰਕਰ ਲੇਖਾ ਬਾਲ ਨਿਧਾਨ, ਜਗਤ ਜਗਦੀਸਾ ਪੰਧ ਚੁਕਾਈਆ। ਨੌ ਦਵਾਰੇ ਖੋਲ੍ਹ ਦੁਕਾਨ, ਨੌ ਖੰਡ ਕਰੇ ਰੁਸ਼ਨਾਈਆ। ਪਰਮ ਪੁਰਖ ਹਰਿ ਸੁਲਤਾਨ, ਘਰ ਬੈਠਾ ਆਸਣ ਲਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਕਲਕੀ ਕਲ ਨਾਮ ਰਖਾਈਆ। ਨਿਹਕਲੰਕ ਬਲੀ ਬਲਵਾਨ, ਜੋਧਾ ਸੂਰਬੀਰ ਆਪ ਹੋ ਜਾਈਆ। ਸੱਤ ਰੰਗ ਝੁਲਾਏ ਇਕ ਨਿਸ਼ਾਨ, ਸਤਿ ਪੁਰਖ ਨਿਰੰਜਣ ਵਡ ਵਡਿਆਈਆ। ਸਾਢੇ ਤਿੰਨ ਹੱਥ ਤੇਰੀ ਚੁਕੇ ਕਾਨ, ਧਰਨੀ ਧਰਤ ਵੰਡ ਵੰਡਾਈਆ। ਏਕਾ ਦੇਵੇ ਧੁਰ ਫ਼ਰਮਾਣ, ਏਕਾ ਸ਼ਬਦ ਪੜ੍ਹਾਈਆ। ਬਾਲ ਅੰਞਾਣਾ ਬਲੀ ਦਾਨ, ਸਿੰਘ ਮਨਜੀਤਾ ਆਪ ਕਰਾਈਆ। ਅੱਗੇ ਖੜ ਸ੍ਰੀ ਭਗਵਾਨ, ਆਪਣੀ ਗੋਦ ਉਠਾਈਆ। ਕਰੋੜ ਤੇਤੀਸਾ ਮਾਰੇ ਬਾਣ, ਸੁਰਪਤ ਰਾਜਾ ਇੰਦ ਰਹਿਣ ਨਾ ਪਾਈਆ। ਦਰ ਦਵਾਰੇ ਦੇਵੇ ਮਾਣ, ਵੱਜਦੀ ਰਹੇ ਵਧਾਈਆ। ਦਿਵਸ ਰੈਣ ਸਾਰੇ ਗਾਣ, ਗਾਵਤ ਗਾਵਤ ਸਹਿਜ ਸੁਖ ਪਾਈਆ। ਇਕ ਵਖਾਇਆ ਪਦ ਨਿਰਬਾਨ, ਪਰਮ ਪੁਰਖ ਵਡਿਆਈਆ। ਧਰਮ ਝੁਲਾਏ ਸਚ ਨਿਸ਼ਾਨ, ਆਪਣੇ ਹੱਥ ਉਠਾਈਆ। ਬਾਲ ਨਿਧਾਨਾ ਕਰ ਪਰਵਾਨ, ਸਤ ਤਿੰਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਮਿਹਰਵਾਨ ਆਪ ਹੋ ਜਾਈਆ। ਧਰਮੀ ਧਰਮ ਧਰਮ ਜੈਕਾਰ, ਧਰਮੀ ਧਰਮ ਵੇਖ ਵਖਾਇੰਦਾ। ਸਚ ਸਪੁਤਰ ਸੁੱਤ ਦੁਲਾਰ, ਆਪੇ ਲੇਖੇ ਲਾਇੰਦਾ। ਬਾਲ ਨਿਧਾਨਾ ਧਰੂ ਪਿਆਰ, ਏਕਾ ਬ੍ਰਹਮ ਜਣਾਇੰਦਾ। ਦਰਸ਼ਨ ਦੇਵੇ ਅਗੰਮ ਅਪਾਰ, ਤ੍ਰਿਸਨਾ ਭੁੱਖ ਮਿਟਾਇੰਦਾ। ਮੰਗੇ ਮੰਗ ਮੰਗ ਦਵਾਰ, ਚਰਨ ਧੂੜੀ ਮਸਤਕ ਲਾਇੰਦਾ। ਪੁਰਖ ਅਬਿਨਾਸ਼ੀ ਪਾਵੇ ਸਾਰ, ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪੇ ਮੂਲ ਚੁਕਾਇੰਦਾ। ਦਰ ਘਰ ਆਪੇ ਆਪ , ਆਪੇ ਆਪ ਬੂਝ ਬੁਝਾਈਆ। ਆਪ ਲਗਾਇਆ ਆਪਣਾ ਨਾਂਹ, ਆਪੇ ਤੋੜ ਤੁੜਾਈਆ। ਆਪੇ ਬਰਖਣਹਾਰਾ ਅੰਮ੍ਰਿਤ ਮੀਂਹ, ਆਪੇ ਤ੍ਰਿਖਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣੇ ਝੋਲੀ ਪਾਈਆ। ਧਰੂ ਧਰ ਧਰੂ ਧਰ, ਧਰ ਧਰਨੀ ਆਪ ਸੁਹਾਇਆ। ਕਰਤਾ ਕਰਨੀ ਆਪੇ ਕਰ, ਆਪੇ ਵੇਖ ਵਖਾਇਆ। ਆਪ ਚੁਕਾਵਣਹਾਰਾ ਡਰ, ਆਪ ਆਪਣਾ ਮੇਲ ਮਿਲਾਇਆ। ਲੋਕਮਾਤ ਖੇਲ ਕਰ, ਗੁਰਮੁਖ ਸਾਚੇ ਲਏ ਰਖਾਇਆ। ਗੁਰੂ ਗੁਰ ਚੇਲਾ ਆਪ ਹਰਿ, ਹਰਿਜਨ ਸਾਚੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਵਰਨਾ ਵੇਸ ਵਟਾਇਆ। ਸਤਿ ਸਤਿਵਾਦ ਆਦਿ ਜੁਗਾਦਿ, ਏਕਾ ਏਕ ਅਖਵਾਈਆ। ਏਕਾ ਸ਼ਬਦ ਵਜਾਏ ਨਾਦ, ਸ੍ਰਿਸ਼ਟ ਸਬਾਈ ਆਪ ਜਗਾਈਆ। ਮਾਤ ਜਣਾਈ ਬੋਧ ਅਗਾਧ, ਆਪਣਾ ਭੇਵ ਖੁਲ੍ਹਾਈਆ। ਖੇਲੇ ਖੇਲ ਬ੍ਰਹਿਮਾਦਿ, ਪਾਰਬ੍ਰਹਮ ਰੂਪ ਵਟਾਈਆ। ਸੰਤ ਸੁਹੇਲੇ ਆਪੇ ਲਾਧ, ਸਾਚਾ ਮੇਲ ਮਿਲਾਈਆ। ਦਿਵਸ ਰੈਣ ਜੋ ਰਹੇ ਅਗਾਧ, ਆਪੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਪੂਰਾ ਆਪ ਅਖਵਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨਾ, ਏਕਾ ਰੂਪ ਸਮਾਈਆ। ਭਗਤ ਸੁਹੇਲਾ ਪੈਜ ਰਖਾਨਾ, ਸ਼ਬਦ ਕਰੇ ਕੁੜਮਾਈਆ। ਸਾਚਾ ਮੰਦਰ ਇਕ ਸੁਹਾਨਾ, ਏਕਾ ਏਕ ਵੇਖ ਵਖਾਈਆ। ਆਪਣਾ ਦੀਪਕ ਆਪ ਜਗਾਨਾ, ਜਗਤ ਕਰੇ ਰੁਸ਼ਨਾਈਆ। ਆਪੇ ਰਾਗ ਆਪ ਤਰਾਨਾ, ਏਕਾ ਤਾਲ ਵਜਾਈਆ। ਏਕਾ ਅੰਮ੍ਰਿਤ ਪੀਣਾ ਖਾਣਾ, ਏਕਾ ਧੀਰ ਬੰਧਾਈਆ। ਮਰਨਾ ਜੀਣਾ ਇਕ ਕਰਾਨਾ, ਭੈ ਭਿਆਨਕ ਨਾ ਕੋਈ ਜਣਾਈਆ। ਲੋਕਾਂ ਤੀਨਾਂ ਪਾਰ ਕਰਾਨਾ, ਤ੍ਰੈਗੁਣ ਤਨ ਜਲਾਈਆ। ਪੰਜਾਂ ਤੱਤਾਂ ਵੇਖ ਵਖਾਨਾ, ਪੰਝੀ ਸੰਗ ਛੁਡਾਈਆ। ਦਸ ਪੰਜ ਕਰ ਕੁਰਬਾਨਾ, ਆਪਣਾ ਭੇਟ ਚੜ੍ਹਾਈਆ। ਬੀਸ ਬੀਸਾ ਹਰਿ ਭਗਵਾਨਾ, ਏਕਾ ਦੂਆ ਰਿਹਾ ਬਣਾਈਆ। ਦੂਆ ਵੇਖੇ ਦੋ ਜਹਾਨਾਂ, ਤਿੰਨ ਤ੍ਰੈ ਤਿੰਨੇ ਲੋਕ ਮਿਟਾਈਆ। ਪਰਗਟ ਹੋਇਆ ਸ੍ਰੀ ਭਗਵਾਨਾ, ਨਿਹਕਲੰਕਾ ਨਾਉਂ ਰਖਾਈਆ। ਜਨ ਭਗਤਾਂ ਦੇਵੇ ਸਾਚਾ ਦਾਨਾ, ਆਤਮ ਬ੍ਰਹਮ ਵਖਾਈਆ। ਛੱਤੀ ਜੁਗ ਨਾ ਕਿਸੇ ਪਛਾਨਾ, ਸਾਰੇ ਗਾ ਗਾ ਬੈਠੇ ਰਾਹ ਤਕਾਈਆ। ਗੁਰ ਪੀਰ ਅਵਤਾਰ ਹੋਏ ਮਹਾਨਾ, ਹਰਿ ਭਾਣੇ ਵਿਚ ਸਮਾਈਆ। ਪੁਰਖ ਅਗੰਮਾ ਬੈਠਾ ਸ਼ਾਹ ਸੁਲਤਾਨਾ, ਏਕਾ ਰਿਹਾ ਫਿਰਾਈਆ। ਕਲਜੁਗ ਅੰਤਮ ਪਰਗਟ ਹੋਇਆ ਗਹਿਰ ਗੰਭੀਰ ਗੁਣ ਨਿਧਾਨਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਚਰਨ ਕਵਲ ਧਿਆਨ ਇਕ ਰਖਾਨਾ, ਏਕਾ ਰਾਹ ਵਖਾਈਆ। ਰਾਏ ਧਰਮ ਦਰ ਦੁਰਕਾਨਾ, ਗੁਰਸਿਖ ਤੇਰੀ ਪਾਹਨੀ ਸੀਸ ਲਗਾਈਆ। ਨੌ ਦਵਾਰੇ ਜੋਤ ਜਗਾਨਾ, ਆਪਣਾ ਜੋੜਾ ਵਿਚ ਵਖਾਈਆ। ਨੌ ਦਰਵਾਜੇ ਦਿਸੇ ਸ੍ਰੀ ਭਗਵਾਨਾ, ਗੁਰਸਿਖ ਚਿੰਦਾ ਆਪ ਮਿਟਾਈਆ। ਚਿੱਟੇ ਬਸਤਰ ਪਹਿਰਿਆ ਬਾਣਾ, ਨੌ ਦਰ ਅੱਗੇ ਖੜਾ ਬੇਪਰਵਾਹੀਆ। ਨੌ ਨਿਧਾ ਮੇਟ ਮਿਟਾਨਾ, ਨੌਆਂ ਸਿਖਾਂ ਹੱਥ ਰੁਸ਼ਨਾਈਆ। ਨੌਆਂ ਬਸਤਰ ਹੱਥ ਫੜਾਨਾ, ਦੋਹਾਂ ਜੋੜ ਜੁੜਾਈਆ। ਅਠਾਰਾਂ ਸਿੱਧਾ ਮਾਰ ਮੁਕਾਣਾ, ਗੁਰਸਿਖ ਤੇਰੀ ਚਰਨ ਖ਼ਾਕ ਰੁਲਾਈਆ। ਤੇਰੇ ਸੀਸ ਜਗਦੀਸ ਸ਼ਬਦ ਤਾਜ ਇਕ ਪਹਿਨਾਨਾ, ਗੁਰ ਗੋਬਿੰਦ ਬੈਠਾ ਆਪ ਬਣਾਈਆ। ਕਲਗੀ ਤੋੜਾ ਇਕ ਵਖਾਨਾ, ਸੋਹੰ ਸੱਸੇ ਉਪਰ ਹੋੜਾ ਏਕਾ ਲਾਈਆ। ਦੋਵਾਂ ਮੁਖ ਆਪ ਖੁਲਾਨਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਸ਼ਾਹੋ ਭੂਪ ਸਚ ਸੁਲਤਾਨਾ, ਲੋਕਮਾਤ ਬੈਠਾ ਡੇਰਾ ਲਾਈਆ। ਗੁਰਮੁਖਾਂ ਹੱਥੀਂ ਬੰਨਣ ਆਇਆ ਗਾਨਾ, ਫੂਲਣਹਾਰ ਹੱਥ ਚਮਕਾਈਆ। ਆਪੇ ਹੋਇਆ ਜਾਣੀ ਜਾਣਾ, ਜਾਨਣਹਾਰ ਬੇਪਰਵਾਹੀਆ। ਦਰਗਹਿ ਸਾਚੀ ਸਚ ਟਿਕਾਨਾ, ਘਰ ਸਾਚਾ ਆਪ ਸੁਹਾਈਆ। ਦਰਸ਼ਨ ਲੋਚੇ ਰਾਜਾ ਰਾਣਾ, ਹਰਿ ਦਿਸ ਕਿਸੇ ਨਾ ਆਈਆ। ਸਾਧਾਂ ਸੰਤਾਂ ਕਾਇਆ ਤਨ ਹੋਇਆ ਵੈਰਾਨਾ, ਘਰ ਮੰਦਰ ਨਾ ਕੋਈ ਸੁਹਾਈਆ। ਰਾਗੀ ਨਾਦੀ ਗੌਂਦੇ ਗਾਣਾ, ਦਿਵਸ ਰੈਣ ਤਾਲ ਵਜਾਈਆ। ਹਰਿ ਕਾ ਰੂਪ ਨਾ ਕਰੇ ਪਛਾਨਾ, ਗੁਰ ਦਰ ਮੰਦਰ ਮਸਜਿਦ ਬੈਠੇ ਡੇਰੇ ਲਾਈਆ। ਅੰਤਮ ਸਹਿਣਾ ਪੈਣਾ ਭਾਣਾ, ਨਾ ਸਕੇ ਕੋਈ ਬਚਾਈਆ। ਪ੍ਰਭ ਆਪਣਾ ਤਣਦਾ ਆਇਆ ਤਾਣਾ, ਇਕੀ ਸਿਖਾਂ ਸੇਵਾ ਲਾਈਆ। ਪਹਿਲਾ ਤੀਰਥ ਤੱਟਾਂ ਚੁਕਾਇਆ ਮਾਣਾ, ਗੰਗਾ ਗੋਦਾਵਰੀ ਸੁਰਸਤੀ ਆਪਣੇ ਵਿਚ ਸਮਾਈਆ। ਜਗਨ ਨਾਥ ਖੇਲ ਮਹਾਨਾ, ਕ੍ਰਿਸ਼ਨ ਰਾਮ ਵੱਡੀ ਵਡਿਆਈਆ। ਸ਼ਾਹੋ ਭੂਪ ਆਇਆ ਹਰਿ ਭਗਵਾਨਾ, ਲੋਕਮਾਤ ਖੇਲ ਖਿਲਾਈਆ। ਕਲਜੁਗ ਤੇਰਾ ਪੀਣਾ ਖਾਣਾ, ਅੰਤਮ ਰਿਹਾ ਚੁਕਾਈਆ। ਗੁਰਮੁਖ ਸਾਚਾ ਚਤੁਰ ਸੁਜਾਨਾ, ਘਰ ਸਾਚੇ ਲਏ ਬੁਲਾਈਆ। ਦਰ ਦਰਵਾਜਾ ਲੇਖ ਲਿਖਾਨਾ, ਗਰੀਬ ਨਿਵਾਜਾ ਸੇਵ ਕਮਾਈਆ। ਸੰਬਲ ਨਗਰੀ ਸਚ ਟਿਕਾਣਾ, ਮਾਝਾ ਦੇਸ ਰੁਸ਼ਨਾਈਆ। ਹਰਿ ਸੰਗਤ ਕਰੇ ਦਰ ਪਰਵਾਨਾ, ਲੇਖਾ ਲੇਖੇ ਲਾਈਆ। ਸ਼ਬਦ ਗੋਬਿੰਦ ਉਠੇ ਬਲਵਾਨਾ, ਚਿੱਲਾ ਤੀਰ ਚਲਾਈਆ। ਜੋਤੀ ਨੂਰ ਸ੍ਰੀ ਭਗਵਾਨਾ, ਨੂਰੋ ਨੂਰ ਰੁਸ਼ਨਾਈਆ। ਤੀਰਥ ਤੱਟਾਂ ਤੁੱਟਾ ਮਾਣਾ, ਸਤਿ ਸੀਰ ਨਾ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਵੱਜੇ ਵਧਾਈਆ। ਆਪਣਾ ਤਨ ਆਪੇ ਸਾੜ, ਹਰਿ ਸੰਗਤ ਭੇਟ ਕਰਾਇੰਦਾ। ਆਪਣੀ ਜੋਤ ਆਪਣੇ ਮੰਦਰ ਆਪੇ ਵਾੜ, ਆਪੇ ਬਾਹਰ ਕਢਾਇੰਦਾ। ਆਪੇ ਵੇਖਣਹਾਰਾ ਗੁਰਮੁਖ ਸਾਚੇ ਲਾੜ, ਸਾਚਾ ਲੇਖ ਲਿਖਾਇੰਦਾ। ਬਾਲ ਅੰਞਾਣੇ ਲੇਖੇ ਲਾਏ ਨਾੜ ਨਾੜ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਨੌ ਦਵਾਰੇ ਜਗਤ ਅਖਾੜ, ਜਗਤ ਜਗਦੀਸਾ ਦਰ ਸੁਹਾਇੰਦਾ। ਸੱਤ ਰੰਗ ਨਿਸ਼ਾਨਾ ਆਪੇ ਚਾੜ੍ਹ, ਗੁਰਸਿਖ ਸਾਚੇ ਆਪ ਝੁਲਾਇੰਦਾ। ਆਪੇ ਘੜਿਆ ਆਪਣਾ ਘਾੜ, ਆਪੇ ਭੰਨ ਵਖਾਇੰਦਾ। ਹਰਿ ਸੰਗਤ ਲੇਖਾ ਲਿਖਿਆ ਸਤਾਰਾ ਹਾੜ, ਨਾ ਕੋਈ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ, ਤਨ ਮੰਦਰ ਅੰਦਰ ਡੇਰਾ ਲਾਇੰਦਾ। ਆਪਣਾ ਆਪ ਕਰਿਆ ਭੇਟਾ, ਏਕਾ ਖੇਲ ਖਿਲਾਈਆ। ਦੂਜੇ ਗੁਰਸਿਖ ਚੜ੍ਹਿਆ ਭੇਟਾ, ਸਾਚੇ ਘਰ ਵੱਜੀ ਵਧਾਈਆ। ਤੀਜਾ ਲਾਲ ਆਪ ਲਪੇਟਾ, ਤ੍ਰੈ ਤ੍ਰੈ ਵੇਖ ਵਖਾਈਆ। ਚੌਥਾ ਬਣਿਆ ਖੇਵਟ ਖੇਟਾ, ਹਰਿ ਸਾਚਾ ਸ਼ਬਦ ਚਲਾਈਆ। ਲਹਿਣਾ ਦੇਣਾ ਚੁਕਾਇਆ ਆਪਣੇ ਤਨ ਪੰਚਮ ਜੇਠਾ, ਹਾੜ ਸਤਾਰਾ ਸਗਨ ਮਨਾਈਆ। ਹਰਿ ਸੰਗਤ ਰੱਖੇ ਸਾਇਆ ਹੇਠਾਂ, ਸਿਰ ਸਮਰਥ ਹੱਥ ਟਿਕਾਈਆ। ਮੇਟ ਮਿਟਾਏ ਵਡ ਵਡ ਸੇਠਾ, ਰਾਜੇ ਰਾਣਿਆ ਖ਼ਾਕ ਮਿਲਾਈਆ। ਕਲਜੁਗ ਕੂੜਾ ਹੋਇਆ ਰੇਠਾ, ਅੰਤਮ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਦਰ ਸੁਹਾਈਆ। ਤੀਰਥ ਤੱਟਾਂ ਪਾਰ ਕਿਨਾਰਾ, ਪਾਰਬ੍ਰਹਮ ਕਰਾਇੰਦਾ। ਭਗਤ ਵਛਲ ਆਪ ਗਿਰਧਾਰਾ, ਏਕਾ ਰਾਹ ਚਲਾਇੰਦਾ। ਏਕਾ ਨਾਮ ਸਤਿ ਜੈਕਾਰਾ, ਸਤਿ ਪੁਰਖ ਨਿਰੰਜਣ ਆਪ ਲਗਾਇੰਦਾ। ਕਾਇਆ ਵਤ ਸਿੰਚ ਕਿਆਰਾ, ਸਾਚਾ ਫੁਲ ਉਗਾਇੰਦਾ। ਫੁਲ ਫੁਲਵਾੜੀ ਭਰੇ ਭੰਡਾਰਾ, ਅੰਮ੍ਰਿਤ ਫਲ ਖਵਾਇੰਦਾ। ਸਤਿਜੁਗ ਸਾਚੇ ਕਰ ਵਿਚਾਰਾ, ਸਾਚਾ ਮਾਰਗ ਲਾਇੰਦਾ। ਏਕਾ ਰੰਗ ਰੰਗੇ ਨਾਰੀ ਨਾਰਾ, ਨਰ ਨਰਾਇਣ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਏ ਵਰ, ਸਤਿ ਸੱਜਣ ਮੀਤ ਅਖਵਾਇੰਦਾ। ਹਰਿ ਸੱਜਣ ਮੀਤ ਮੁਰਾਰੜਾ, ਬੇਅੰਤ ਪਰਵਰਦਗਾਰਿਆ। ਕਰੇ ਖੇਲ ਨਿਰਾਲੜਾ, ਖਲਕ ਖੁਦਾਈ ਵੇਖ ਵਖਾ ਰਿਹਾ। ਸੱਥਰ ਵੇਖੇ ਚੰਗੇ ਯਾਰੜਾ, ਗੁਰਸਿਖਾਂ ਦੇਹਾਂ ਸੇਜ ਵਿਛਾ ਰਿਹਾ। ਆਪੇ ਵਸੇ ਧਾਮ ਨਿਆਰੜਾ, ਆਪੇ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਸੁਹਾ ਰਿਹਾ। ਸਾਚਾ ਦਰ ਹਰਿ ਨਿਰੰਕਾਰ, ਏਕਾ ਏਕ ਖੁਲ੍ਹਾਈਆ। ਨੌ ਖੰਡ ਪ੍ਰਿਥਮੀ ਇਕ ਪਿਆਰ, ਏਕਾ ਰਾਹ ਵਖਾਈਆ। ਇਕ ਕੰਤ ਇਕ ਭਤਾਰ, ਏਕਾ ਸੇਜ ਸੁਹਾਈਆ। ਏਕਾ ਦਰ ਬੰਕ ਦਵਾਰ, ਦਰ ਦਰਬਾਨ ਇਕ ਹੋ ਜਾਈਆ। ਏਕਾ ਮੰਗ ਇਕ ਭਿਖਾਰ, ਏਕਾ ਝੋਲੀ ਪਾਈਆ। ਏਕਾ ਅੰਗ ਅੰਗੀਕਾਰ, ਏਕਾ ਅੰਗਨ ਬੈਠਾ ਮਾਹੀਆ। ਏਕਾ ਪਲੰਘ ਏਕਾ ਸੇਜ ਇਕ ਦਵਾਰ, ਏਕਾ ਰਿਹਾ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਆਪ ਉਠਾਈਆ। ਗੁਰਸਿਖ ਸੁੱਤਾ ਹਰਿ ਹਰਿ ਜਾਗੇ, ਸੇਵਕ ਸੇਵ ਕਮਾਇੰਦਾ। ਆਪੇ ਫਿਰੇ ਪਿੱਛੇ ਆਗੇ, ਖੇੜਾ ਰਾਹ ਨਾ ਕੋਈ ਵਖਾਇੰਦਾ। ਆਪੇ ਚਰਨ ਰੱਖੇ ਨਾਂਗੇ, ਗੁਰਸਿਖ ਚਰਨ ਆਪਣੇ ਕੰਧ ਉਠਾਇੰਦਾ। ਚਰਨ ਪ੍ਰੀਤੀ ਜੋ ਜਨ ਮਾਂਗੇ, ਘਰ ਜਾ ਜਾ ਭਿਛਿਆ ਪਾਇੰਦਾ। ਆਪਣਾ ਵਰਤੇ ਆਪੇ ਸਾਂਗੇ, ਆਪੇ ਖੇਲ ਖਿਲਾਇੰਦਾ। ਗੁਰਸਿਖ ਤੇਰੀ ਆਤਮ ਵੈਰਾਗੇ, ਆਪਣਾ ਨੀਰ ਵਹਾਇੰਦਾ। ਆਪੇ ਧੋਵਣਹਾਰਾ ਦਾਗੇ, ਆਪੇ ਮੈਲ ਮਿਟਾਇੰਦਾ। ਆਪੇ ਹੰਸ ਬਣਾਏ ਕਾਗੇ, ਸੋਹੰ ਮੋਤੀ ਚੋਗ ਚੁਗਾਇੰਦਾ। ਹਰਿ ਹਰਿ ਹਰਿ ਘਰ ਵਡ ਵਡ ਭਾਗੇ, ਹਰਿ ਸੰਗਤ ਦਰਸ਼ਨ ਪਾਇੰਦਾ। ਏਕਾ ਧੂੜ ਮਜਨ ਮਾਘੇ, ਸਤਿ ਸੰਤੋਖ ਰਖਾਇੰਦਾ। ਸਤਿ ਪੁਰਖ ਨਿਰੰਜਣ ਸਰਨ ਸਰਨਾਈ ਜੋ ਜਨ ਲਾਗੇ, ਆਪ ਆਪਣਾ ਮੇਲ ਮਿਲਾਇੰਦਾ। ਮਿਲੇ ਮੇਲ ਹਰਿ ਕੰਤ ਸੁਹਾਗੇ, ਸਾਚੀ ਸਖੀਆਂ ਸਗਨ ਮਨਾਇੰਦਾ। ਸਤਿਗੁਰ ਪੂਰਾ ਆਪੇ ਜਾਗੇ, ਗੁਰਸਿਖ ਗੂੜ੍ਹੀ ਨੀਂਦ ਸਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਵਸ ਰੈਣ ਫਿਰੇ ਭਾਗੇ, ਦਰ ਦਰ ਅਲਖ ਜਗਾਇੰਦਾ। ਗੁਰਸਿਖ ਸੋਇਆ ਸੁੱਤ ਦੁਲਾਰਾ, ਹਰਿ ਹਰਿ ਆਪ ਸਵਾਈਆ। ਅੰਦਰ ਮੰਦਰ ਕਰੇ ਪਿਆਰਾ, ਆਪ ਆਪਣਾ ਦਰਸ ਦਿਖਾਈਆ। ਸੁਖਮਨ ਨਾ ਦੀਸੇ ਡੂੰਘੀ ਗਾਰਾ, ਟੇਡੀ ਬੰਕ ਨਾ ਕਿਸੇ ਫਿਰਾਈਆ। ਨੌ ਦਵਾਰੇ ਪਾਰ ਕਿਨਾਰਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਚਿੱਟੇ ਬਸਤਰ ਗਿਰਧਾਰਾ, ਆਪਣਾ ਸ਼ਬਦ ਵਖਾਈਆ। ਗੁਰਸਿਖੀ ਖਿਚੀ ਜਾਏ ਵਾਰੋ ਵਾਰਾ, ਤੰਦਨ ਤੰਦ ਬੰਧਾਈਆ। ਸ਼ਬਦੀ ਸ਼ਬਦ ਸੱਚੀ ਧੁਨਕਾਰਾ, ਅਨਹਦ ਰਾਗ ਸੁਣਾਈਆ। ਆਪੇ ਬੋਲ ਕਰੇ ਪਿਆਰਾ, ਆਪੇ ਕਰੇ ਜਣਾਈਆ। ਆਪੇ ਹੁਕਮ ਸੁਣਾਏ ਪਾਵੇ ਸਾਰਾ, ਆਪੇ ਵੇਖ ਵਖਾਈਆ। ਆਪੇ ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਸਾਂਤਕ ਸਤਿ ਕਰਾਈਆ। ਆਪਣਾ ਪੜਦਾ ਆਪੇ ਪਾੜਾ, ਆਪੇ ਮੁਖ ਵਖਾਈਆ। ਆਪੇ ਮੇਲੇ ਸਾਚਾ ਲਾੜਾ, ਦਸਮ ਦਵਾਰੀ ਆਪ ਸੁਹਾਈਆ। ਗੁਰਸਿਖ ਸਾਚਾ ਚਰਨ ਕਵਲ ਪ੍ਰੀਤੀ ਕੱਢੇ ਹਾੜਾ, ਦੂਜੀ ਵਸਤ ਨਾ ਕੋਈ ਮੰਗਾਈਆ। ਸਚਖੰਡ ਵਖਾਏ ਸਚ ਅਖਾੜਾ, ਸਾਚੇ ਘਰ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਿਆ ਤਰਾਈਆ। ਅੰਦਰ ਮੰਦਰ ਹਰਿ ਹਰਿ ਦਰਸ, ਗੁਰਮੁਖਾਂ ਆਪ ਵਖਾਇੰਦਾ। ਗਰੀਬ ਨਿਮਾਣਿਆਂ ਕਰਿਆ ਤਰਸ, ਜਪ ਤਪ ਨਾ ਕੋਈ ਕਰਾਇੰਦਾ। ਆਪਣਾ ਅੰਮ੍ਰਿਤ ਆਪੇ ਬਰਖ, ਤ੍ਰਿਸਨਾ ਭੁੱਖ ਮਿਟਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਏਕਾ ਰੰਗ ਰੰਗਾਇੰਦਾ। ਆਪਣੇ ਆਪ ਆਪੇ ਲਏ ਪਰਖ, ਆਪਣੀ ਘਸਵਟੀ ਆਪ ਉਠਾਇੰਦਾ। ਜੂਠੇ ਝੂਠੇ ਆਪ ਚੜ੍ਹਾਏ ਕਲਜੁਗ ਚਰਖ, ਆਪਣਾ ਗੇੜਾ ਆਪ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਸਿਖ ਸੋਇਆ ਕਰ ਧਿਆਨ, ਚਰਨ ਕਵਲ ਧਿਆਨਿਆ। ਸਤਿਗੁਰ ਪੂਰਾ ਜਾਣੀ ਜਾਣ, ਦੇਵੇ ਮਾਣ ਨਿਮਾਣਿਆ। ਆਏ ਘਰ ਪੁਰਖ ਸੁਲਤਾਨ, ਦਰਸ ਦਿਖਾਏ ਸ੍ਰੀ ਭਗਵਾਨਿਆ। ਚਿੰਤਾ ਸੋਗ ਰੋਗ ਸਰਬ ਮਿਟ ਜਾਣ, ਪਾਇਆ ਪਰਮ ਪੁਰਖ ਸੁਲਤਾਨਿਆ। ਨੇਤਰ ਨੈਣ ਜਗਤ ਸ਼ਰਮਾਣ, ਆਤਮ ਉਪਜੇ ਇਕ ਤਰਾਨਿਆ। ਨਾਰੀ ਪੁਰਖ ਇਕ ਗਿਆਨ, ਏਕਾ ਰੰਗ ਰੰਗਾਨਿਆ। ਏਕਾ ਸਤਿਗੁਰ ਸਾਚਾ ਕਾਹਨ, ਸਾਚੀ ਸਖੀਆਂ ਵੇਖ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਕਰੇ ਪਰਵਾਨਿਆ। ਸਾਚਾ ਘਰ ਦਰ ਪਰਵਾਨ, ਗੁਰਸਿਖ ਗੁਰ ਪਿਆਰਿਆ। ਦੇਵਣਹਾਰਾ ਧੁਰ ਫ਼ਰਮਾਣ, ਗੁਰਮੁਖ ਸਾਚੇ ਆਪ ਸੁਣਾ ਰਿਹਾ। ਹਰਿ ਸੰਗਤ ਮੇਲਾ ਦੋ ਜਹਾਨ, ਗੁਰ ਚੇਲਾ ਆਪ ਅਖਵਾ ਰਿਹਾ। ਦੇਵਣ ਆਇਆ ਸਾਚਾ ਦਾਨ, ਦੇਵਤ ਸੁਰ ਇਸ਼ਟ ਨਾ ਕੋਈ ਵਖਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਸੰਗਤ ਤੇਰੀ ਸੇਵ ਕਮਾਨ, ਹਰਿ ਸਾਚਾ ਸੰਗ ਰਖਾ ਲਿਆ। ਰਾਮ ਰਮਈਆ ਬਲੀ ਬਲਵਾਨ, ਤੀਰ ਕਮਾਨ ਹੱਥ ਉਠਾ ਲਿਆ। ਕਾਹਨਾ ਕ੍ਰਿਸ਼ਨਾ ਚਰਨ ਧਿਆਨ, ਚਰਨ ਕਵਲ ਇਕ ਸੁਹਾ ਲਿਆ। ਈਸਾ ਮੂਸਾ ਫੜ ਨਿਸ਼ਾਨ, ਅੱਗੇ ਰਾਹੇ ਪਾ ਲਿਆ। ਸੰਗ ਮੁਹੰਮਦ ਦਰ ਦਰਬਾਨ, ਰਾਹ ਵਿਚ ਆਪ ਅਟਕਾ ਲਿਆ। ਨਾਨਕ ਦੇਵਣਹਾਰਾ ਧੁਰ ਫ਼ਰਮਾਣ, ਲੋਕਮਾਤ ਜੀਵ ਜੰਤ ਆਪ ਜਗਾ ਰਿਹਾ। ਗੋਬਿੰਦ ਮੰਗੇ ਸਾਚਾ ਦਾਨ, ਪ੍ਰਭ ਅੱਗੇ ਝੋਲੀ ਡਾਹ ਲਿਆ। ਝੂਠਾ ਮਿਟੇ ਕਲ ਨਿਸ਼ਾਨ, ਕਲਜੁਗ ਕਰਨੀ ਆਪ ਕਰਾ ਲਿਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਆਪਣਾ ਸ਼ਬਦ ਸੁਣਾ ਲਿਆ। ਅੰਤਮ ਪਰਗਟ ਹੋਵੇ ਏਕਾ ਸੂਰਬੀਰ ਬਲੀ ਬਲਵਾਨ, ਪੰਜ ਤੱਤ ਨਾ ਕੋਈ ਰਖਾ ਲਿਆ। ਗੋਬਿੰਦ ਮੰਗੇ ਸਾਚਾ ਦਾਨ, ਕਵਣ ਧਾਮ ਡੇਰਾ ਲਾ ਲਿਆ। ਸ਼ਬਦੀ ਸ਼ਬਦ ਇਕ ਗਿਆਨ, ਗੁਰ ਗੋਬਿੰਦ ਆਪ ਸੁਣਾ ਰਿਹਾ। ਸੰਬਲ ਨਗਰੀ ਸਚ ਮਕਾਨ, ਸਾਢੇ ਤਿੰਨ ਹੱਥ ਆਪ ਬਣਾ ਲਿਆ। ਗੋਬਿੰਦ ਤੇਰੀ ਕਰ ਪਛਾਨ, ਤੇਰਾ ਦਰ ਸੁਹਾ ਲਿਆ। ਸ਼ਬਦ ਧੁਨ ਸੱਚੀ ਧੁਨਕਾਨ, ਬ੍ਰਹਿਮੰਡਾਂ ਖੰਡਾਂ ਆਪ ਉਪਾ ਰਿਹਾ। ਰਸਨਾ ਚਿੱਲਾ ਤੀਰ ਕਮਾਨ, ਸੋਹੰ ਖੰਡਾ ਬ੍ਰਹਿਮੰਡਾਂ ਖੰਡਾਂ ਆਪ ਉਪਾ ਰਿਹਾ। ਰਸਨਾ ਚਿੱਲਾ ਤੀਰ ਕਮਾਨ, ਸੋਹੰ ਖੰਡਾ ਹੱਥ ਉਠਾ ਰਿਹਾ। ਜੋਤੀ ਨੂਰ ਸ੍ਰੀ ਭਗਵਾਨ, ਨਿਹਕਲੰਕਾ ਨਾਉਂ ਰਖਾ ਲਿਆ। ਧਰਮ ਝੁਲਾਉਣਾ ਇਕ ਨਿਸ਼ਾਨ, ਆਪੇ ਬਣਤ ਬਣਾ ਰਿਹਾ। ਮੇਟ ਮਿਟਾਏ ਰਾਜ ਰਾਜਾਨ, ਗਰੀਬ ਨਿਮਾਣੇ ਗਲੇ ਲਗਾ ਰਿਹਾ। ਗੁਰਸਿਖ ਸਾਚੇ ਬਾਲ ਨਿਧਾਨ, ਆਪ ਆਪਣੀ ਗੋਦ ਉਠਾ ਰਿਹਾ। ਦੇਵਣਹਾਰਾ ਧੁਰ ਫ਼ਰਮਾਣ, ਸਤਿਜੁਗ ਸਾਚਾ ਜਾਪ ਜਪਾ ਰਿਹਾ। ਗੁਰਸਿਖ ਆਪਣੀ ਕਰਨ ਆਪ ਪਛਾਣ, ਦੂਜਾ ਗੁਰੂ ਨਾ ਕੋਈ ਮਨਾ ਲਿਆ। ਪੁਰਖ ਅਕਾਲ ਗੁਣ ਨਿਧਾਨ, ਏਕਾ ਹਰਿ ਵਖਾ ਰਿਹਾ। ਆਦਿ ਜੁਗਾਦੀ ਖੇਲ ਮਹਾਨ, ਜੁਗ ਜੁਗ ਵੇਸ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖਾਂ ਉਤੋਂ ਆਪਣਾ ਆਪ ਦਿਤਾ ਵਾਰ, ਆਪਣੀ ਭੇਟਾ ਆਪ ਚੜ੍ਹਾ ਰਿਹਾ। ਆਪਣਾ ਆਪ ਆਪੇ ਵਾਰ, ਗੁਰਮੁਖਾਂ ਸੇਵ ਕਮਾਈਆ। ਜੋਤੀ ਜੋਤ ਕਰ ਉਜਿਆਰ, ਜਾਗਰਤ ਜੋਤ ਜਗਾਈਆ। ਸ਼ਬਦੀ ਸ਼ਬਦ ਸ਼ਬਦ ਭੰਡਾਰ, ਗੁਰ ਸ਼ਬਦੀ ਆਪ ਵਰਤਾਈਆ। ਕਰਨੀ ਕਰਤਾ ਕਰਨੇਹਾਰ, ਕਰਤਾ ਪੁਰਖ ਨਾਉਂ ਰਖਾਈਆ। ਨਿਰਗੁਣ ਸਰਗੁਣ ਵੇਖ ਵਿਚਾਰ, ਆਪ ਆਪਣੀ ਅਲਖ ਜਗਾਈਆ। ਹਰਿ ਸੱਜਣ ਹਰਿਜਨ ਮੀਤ ਮੁਰਾਰ, ਹਰਿ ਮੰਦਰ ਵੇਖ ਵਖਾਈਆ। ਡੂੰਘੀ ਕੰਦਰ ਪਾਰ ਕਿਨਾਰ, ਨੌ ਦਰ ਨਾ ਕੋਈ ਹਲਕਾਈਆ। ਆਪਣੇ ਅੰਦਰ ਆਪੇ ਵਾੜ, ਸ਼ਬਦੀ ਡੋਰੀ ਤੰਦ ਬੰਧਾਈਆ। ਗੁਰਮੁਖਾਂ ਕਰੇ ਤਨ ਸ਼ੰਗਾਰ, ਸੋਲਾਂ ਇਛਿਆ ਪੂਰ ਕਰਾਈਆ। ਆਪਣੀ ਹੱਥੀਂ ਪਾਏ ਫੂਲਣਹਾਰ, ਬਿਰਧ ਬਾਲ ਨਾ ਕੋਈ ਜਣਾਈਆ। ਜੋ ਜਨ ਨੇਤਰ ਲੋਚਣ ਦਰਸ਼ਨ ਕਰੇ ਆਨ, ਜਮ ਕਾ ਡੰਡ ਰਹੇ ਨਾ ਰਾਈਆ। ਦਰਗਹਿ ਸਾਚੀ ਦੇਵੇ ਮਾਣ, ਸਚਖੰਡ ਦਵਾਰੇ ਬੈਠਾ ਬੇਪਰਵਾਹੀਆ। ਭਗਤ ਸੁਹੇਲੇ ਜੁਗ ਜੁਗ ਲਏ ਪਛਾਣ, ਆਪਣੀ ਕਰਵਟ ਆਪ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਇਕੀ ਸਾਚੀ ਸਿਖੀ ਧਾਰੋਂ ਤਿਖੀ ਵਾਲੋਂ ਨਿਕੀ ਗੋਬਿੰਦ ਵੇਖ ਵਖਾਈਆ। ਸਾਚੀ ਸਿਖੀ ਸਾਚੇ ਪੌੜੇ, ਆਪੇ ਆਪ ਚੜ੍ਹਾਇੰਦਾ। ਆਪ ਬੁਝਾਏ ਲੱਗੀ ਔੜੇ, ਅੰਮ੍ਰਿਤ ਮੇਘ ਬਰਸਾਇੰਦਾ। ਆਪੇ ਕਰੇ ਰੀਠੇ ਮਿਠੇ ਕੌੜੇ, ਅੰਮ੍ਰਿਤ ਮੁਖ ਚੁਆਇੰਦਾ। ਧੁਰ ਦਰਗਾਹੀ ਆਪੇ ਬੌਹੜੇ, ਸਾਚੀ ਭਗਤੀ ਇਕ ਰਖਾਇੰਦਾ। ਚਰਨ ਕਵਲ ਜੋ ਜਨ ਆਏ ਦੌੜੇ, ਮਾਨਸ ਜਨਮ ਲੇਖੇ ਲਾਇੰਦਾ। ਹਰਿ ਕਾ ਸ਼ਬਦ ਕੋਇ ਨਾ ਮੋੜੇ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ। ਗੁਰਸਿਖਾਂ ਭਾਰ ਉਠਾਏ ਦਿਨ ਰਹਿ ਗਏ ਥੋੜੇ, ਲਹਿਣਾ ਲਹਿਣਾ ਝੋਲੀ ਪਾਇੰਦਾ। ਕਲਜੁਗ ਸਤਿਜੁਗ ਉਪਜੇ ਜੋੜੇ, ਆਪੇ ਮੇਟੇ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵਣਹਾਰਾ ਵਰ, ਹਰਿ ਹਰਿ ਸੇਵ ਕਮਾਇੰਦਾ। ਹਰਿ ਸੇਵਕ ਸਤਿਗੁਰ ਮਿਹਰਵਾਨ, ਗੁਰਮੁਖਾਂ ਆਪ ਕਰਾਈਆ। ਆਤਮ ਅੰਤਰ ਇਕ ਗਿਆਨ, ਏਕਾ ਇਸ਼ਟ ਮਨਾਈਆ। ਏਕਾ ਚਰਨ ਇਕ ਧਿਆਨ, ਏਕਾ ਗੁਰ ਸਮਝਾਈਆ। ਏਕਾ ਮੰਦਰ ਇਕ ਮਕਾਨ, ਏਕ ਮੇਲ ਮਿਲਾਈਆ। ਅਠਸਠ ਤੀਰਥ ਚੁੱਕੇ ਕਾਨ, ਗੁਰਸਿਖ ਕੋਇ ਨਾ ਨਹਾਵਣ ਜਾਈਆ। ਜੋ ਜਨ ਮੰਗੇ ਜੀਆ ਦਾਨ, ਰਸਨਾ ਸੋਹੰ ਗਾਈਆ। ਦਰਸ ਦਿਖਾਏ ਪਰਗਟ ਹੋ ਸ੍ਰੀ ਭਗਵਾਨ, ਆਪ ਆਪਣਾ ਰੂਪ ਵਟਾਈਆ। ਆਈ ਸੰਗਤ ਕਰ ਪਰਵਾਨ, ਦਰਗਹਿ ਸਾਚੀ ਲੇਖੇ ਲਾਈਆ। ਸ਼ਬਦ ਸੁਣਾਇਆ ਸਾਚੇ ਕਾਨ, ਦਸਮ ਦਵਾਰੀ ਆਪ ਵਖਾਈਆ। ਨੇਤਰ ਦਰਸ਼ਨ ਪਦ ਨਿਰਬਾਨ, ਜੋਤੀ ਜੋਤ ਜਗਾਈਆ। ਜੋਤੀ ਜੋਤ ਸ੍ਰੀ ਭਗਵਾਨ, ਜੋਤ ਰੂਪ ਆਪ ਹੋ ਜਾਈਆ। ਤੀਰਥ ਤੱਟਾਂ ਕਰ ਪਛਾਨ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਹਰਿ ਸੰਗਤ ਕੋਲੋਂ ਮੰਗੇ ਦਾਨ, ਆਪਣੀ ਝੋਲੀ ਅੱਗੇ ਡਾਹੀਆ। ਹਰਿ ਸੰਗਤ ਕਰਨੀ ਆਪ ਪਰਵਾਨ, ਤੇਰੀ ਵਡ ਵਡਿਆਈਆ। ਸਚ ਪ੍ਰੀਤੀ ਸਚ ਨਿਸ਼ਾਨ, ਸਾਚਾ ਧਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲਾ ਸਾਚੇ ਘਰ, ਘਰ ਵੱਜਦੀ ਰਹੇ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵੀਹ ਸਦ ਪੰਦਰਾਂ ਬਿਕ੍ਰਮੀ ਲਹਿਣਾ ਦੇਣਾ ਮਿਟਾਏ ਆਪਣੀ ਦਇਆ ਕਮਾਈਆ। ਗੁਰਸਿਖ ਕਾਇਆ ਗੜ, ਫੂਲਣ ਬਰਖਾ ਆਪੇ ਲਾਈਆ। ਸਾਚਾ ਅੱਖਰ ਆਪੇ ਪੜ੍ਹ, ਜਗਤ ਵਿਦਿਆ ਮੂਲ ਚੁਕਾਈਆ। ਦਰਸ ਦਿਖਾਏ ਅੱਗੇ ਖੜ, ਨਿਰਗੁਣ ਨੂਰੋ ਨੂਰ ਰੁਸ਼ਨਾਈਆ। ਨਾ ਕੋਈ ਸੀਸ ਨਾ ਕੋਈ ਧੜ, ਆਪਣੀ ਭੇਟਾ ਹਰਿ ਸੰਗਤ ਤੇਰੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਸਾਚਾ ਵਰ, ਦਸਮ ਦਵਾਰੀ ਗਰੀਬ ਨਿਮਾਣੇ ਅੱਠੇ ਪਹਿਰ ਬਹਾਈਆ। ਸਾਚੀ ਸਿਖਿਆ ਸਿਖ ਵਿਚਾਰ, ਸਤਿਗੁਰ ਸਾਚੀ ਬੂਝ ਬੁਝਾਈਆ। ਲੇਖਾ ਲਿਖਿਆ ਧੁਰ ਦਰਬਾਰ, ਲੋਕਮਾਤ ਪੂਰ ਕਰਾਈਆ। ਗੋਬਿੰਦ ਮੰਗੀ ਭਿਛਿਆ ਵਿਚ ਸੰਸਾਰ, ਪ੍ਰਭ ਸਾਚਾ ਝੋਲੀ ਪਾਈਆ। ਏਕਾ ਇਕੀ ਕਰ ਪਿਆਰ, ਏਕਾ ਸੰਗ ਨਿਭਾਈਆ। ਲਿਖਤ ਲੇਖ ਆਪੇ ਲਿਖੀ, ਆਪੇ ਪੂਰ ਕਰਾਈਆ। ਰੱਖੇ ਲਾਜ ਮੁੱਛ ਦਾੜ੍ਹੀ ਕੇਸੀ, ਮੂੰਡ ਮੁੰਡਾਏ ਆਪ ਤਰਾਈਆ। ਸਗਲਾ ਸਾਥੀ ਦਸ ਦਸਮੇਸੀ, ਦਰ ਦਰ ਅਲਖ ਜਗਾਈਆ। ਨਾਲ ਰਲਾਏ ਬ੍ਰਹਮਾ ਵਿਸ਼ਨ ਮਹੇਸ਼ੀ, ਆਪਣਾ ਲੜ ਫੜਾਈਆ। ਆਪਣਾ ਕੀਤਾ ਆਪੇ ਵੇਖੀ, ਆਪੇ ਫੇਰਾ ਪਾਈਆ। ਤੀਰਥ ਤੱਟਾਂ ਨਰ ਨਰੇਸੀ, ਸਾਚਾ ਚਰਨ ਛੁਹਾਈਆ। ਕਲਜੁਗ ਤੇਰੀ ਅੰਤਮ ਪੇਸ਼ੀ, ਇਕੀ ਸਿਖ ਗਵਾਹ ਰਖਾਈਆ। ਨਾਨਕ ਹੱਥ ਖੂੰਡੀ ਮੋਢੇ ਭੂਰੀ ਖੇਸੀ, ਸੇਲੀ ਟੋਪੀ ਸੀਸ ਬੰਧਾਈਆ। ਛੱਤੀ ਬਰਸ ਬਣ ਪਰਦੇਸੀ, ਛੱਤੀ ਜੁਗਾਂ ਰਾਹ ਤਕਾਈਆ। ਮੂਰਤ ਅਕਾਲ ਨਰ ਨਰੇਸੀ, ਅੰਤਮ ਲੇਖਾ ਲਾਈਆ। ਜੋਤੀ ਜਾਮਾ ਧਰਿਆ ਵੇਸੀ, ਵੇਸ ਅਵੱਲਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਭੁੱਲੇ ਮਾਰਗ ਲਾਈਆ। ਭੁੱਲੇ ਮਾਰਗ ਆਪਣੇ ਲਾ, ਆਪਣੀ ਦਇਆ ਕਮਾਇੰਦਾ। ਖੁਲ੍ਹੇ ਭੰਡਾਰੇ ਆਪਣੇ ਆਪ ਵਰਤਾ, ਨਾਮ ਨਾਮਾ ਝੋਲੀ ਪਾਇੰਦਾ। ਆਪਣੀ ਸੇਵਾ ਆਪ ਕਮਾ, ਗੁਰਸਿਖ ਇਸ਼ਟ ਆਪਣਾ ਆਪ ਮਨਾਇੰਦਾ। ਅਲਖ ਅਭੇਵ ਵੇਖ ਵਖਾ, ਆਲਸ ਨਿੰਦਰਾ ਵਿਚ ਨਾ ਆਇੰਦਾ। ਰਸਨਾ ਜਿਹਵਾ ਗੁਣ ਸਾਚਾ ਗਾ, ਗੁਰਸਿਖਾਂ ਬਣਤ ਬਣਾਇੰਦਾ। ਭਾਰਤ ਖੰਡ ਵੰਡ ਵੰਡਾ, ਅਠਸਠ ਝੋਲੀ ਪਾਇੰਦਾ। ਅੰਤਮ ਪੱਲੇ ਗੰਢ ਦਏ ਬੰਨ੍ਹਾ, ਨਾ ਕੋਈ ਖੋਲ੍ਹ ਖੁਲ੍ਹਾਇੰਦਾ। ਭੇਖ ਪਖੰਡਾ ਗੁਰਸਿਖ ਨਾ ਸਕੇ ਕੋਈ ਭਰਮਾ, ਭਰਮੀ ਗੜ੍ਹ ਤੁੜਾਇੰਦਾ। ਏਕਾ ਹਿਰਦੇ ਨਾਮ ਵਸਾ, ਸਾਚਾ ਮਾਰਗ ਲਾਇੰਦਾ। ਸ਼ਬਦ ਸਰੂਪੀ ਫੜ ਫੜ ਬਾਂਹ, ਆਪਣੇ ਨਾਲ ਮਿਲਾਇੰਦਾ। ਕਰਨਹਾਰਾ ਸਚ ਨਿਆਂ, ਗੋਪੀ ਕਾਹਨ ਆਪ ਹੋ ਜਾਇੰਦਾ। ਤ੍ਰਿਬੈਣੀ ਤੇਰਾ ਦਰ ਸੁਹਾ, ਇਕੀ ਸਿਖਾਂ ਵੇਖ ਵਖਾਇੰਦਾ। ਅੰਮ੍ਰਿਤ ਧਾਰ ਆਪ ਚੁਆ, ਆਪਣੇ ਵਿਚ ਟਿਕਾਇੰਦਾ। ਬੁਧ ਬੁਧ ਵੇਖ ਵਖਾ, ਫਲਗੂ ਡੇਰਾ ਲਾਇੰਦਾ। ਗੋਤਮ ਬੈਠਾ ਗਿਆ ਲਿਖਾ, ਅੰਤਮ ਵੇਖ ਵਖਾਇੰਦਾ। ਪੰਡਤ ਪਾਂਧੇ ਰਿਹਾ ਭੁੱਲਾ, ਕਾਸ਼ੀ ਮੂਲ ਚੁਕਾਇੰਦਾ। ਪਟਨੇ ਵਾਲਾ ਬੇਪਰਵਾਹ, ਬਾਲਾ ਬਾਲ ਰੂਪ ਵਟਾਇੰਦਾ। ਸ਼ਬਦ ਲਾਲ ਆਪ ਉਠਾ, ਆਪੇ ਫੇਰਾ ਪਾਇੰਦਾ। ਆਪੇ ਚਰਨ ਰੱਖੇ ਟਿਕਾ, ਸਿੰਘ ਬਿਸ਼ਨ ਸੇਵ ਕਮਾਇੰਦਾ। ਬੋਧ ਗਆ ਵੇਖ ਵਖਾ, ਬੋਧ ਧਰਾਇੰਦਾ । ਕਾਲੀ ਕਾਲਾ ਵੇਸ ਵਟਾ, ਕਲੂ ਕਾਲ ਖਪਾਇੰਦਾ। ਕਲਕੀ ਕਲ ਆਪ ਅਖਵਾ, ਕਲਕੱਤਾ ਚਰਨ ਛੁਹਾਇੰਦਾ। ਜਗਨ ਨਾਥ ਹਰਿ ਡੇਰਾ ਲਾ, ਹਰੀ ਹਰਿ ਵਖਾਇੰਦਾ। ਕ੍ਰਿਸ਼ਨਾ ਸੁਭਦਰਾ ਮੇਲ ਮਿਲਾ, ਸਾਚਾ ਜੋੜ ਜੁੜਾਇੰਦਾ। ਆਪਣੀ ਭਿਛਿਆ ਆਪੇ ਪਾ, ਆਪਣੇ ਹੱਥ ਰਖਾਇੰਦਾ। ਆਪਣੀ ਵਸਤ ਆਪ ਟਿਕਾ, ਆਪੇ ਲੇਖ ਮਿਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਰਾਮ ਰਮੇਸ਼ਵਰ ਰਾਮ ਈਸ਼ਵਰ ਧਾਰ, ਆਪਣੀ ਆਪ ਚਲਾਈਆ। ਲੰਕਾ ਤੁੱਟਾ ਗੜ੍ਹ ਹੰਕਾਰ, ਘਰ ਸਾਚੇ ਵੱਜੀ ਵਧਾਈਆ। ਸੀਤਾ ਸੁਰਤ ਸਵਾਣੀ ਕਰ ਪਿਆਰ, ਸਾਚੀ ਸਖੀਆਂ ਮੇਲ ਮਿਲਾਈਆ। ਆਤਮ ਅੰਮ੍ਰਿਤ ਇਕ ਆਧਾਰ, ਏਕਾ ਰੂਪ ਦਰਸਾਈਆ। ਜੁਗ ਜੁਗ ਪਾਵਣਹਾਰਾ ਸਾਰ, ਆਪੇ ਵੇਖ ਵਖਾਈਆ। ਕਲਜੁਗ ਅੰਤਮ ਹੋ ਤਿਆਰ, ਆਪਣਾ ਚਰਨ ਛੁਹਾਈਆ। ਲਹਿਣਾ ਦੇਣਾ ਚੁਕੇ ਭਬੀਖਣ ਯਾਰ, ਪਿਛਲਾ ਮੂਲ ਰਹੇ ਨਾ ਰਾਈਆ। ਧਨੁਸ਼ ਕੋਡੀ ਖ਼ਬਰਦਾਰ, ਨਾਮ ਧਨੁਸ਼ ਇਕ ਉਠਾਈਆ। ਚੜ੍ਹਿਆ ਚੋਟੀ ਆਪ ਕਰਤਾਰ, ਨਾ ਸਕੇ ਕੋਈ ਲਾਹੀਆ। ਵਾਸਨਾ ਖੋਟੀ ਸਰਬ ਸੰਸਾਰ, ਹਰਿ ਸਾਚਾ ਆਪ ਕਢਾਈਆ। ਹਰਿ ਸੰਗਤ ਸਾਚੀ ਕਰ ਪਿਆਰ, ਪੂਨੇ ਚਰਨ ਛੁਹਾਈਆ। ਸਤਿਜੁਗ ਬਣਾਏ ਸਚ ਦਵਾਰ, ਸਾਚੇ ਧਾਮ ਦਏ ਵਡਿਆਈਆ। ਆਪਣੀ ਕਿਰਪਾ ਆਪੇ ਧਾਰ, ਗਰੀਬ ਨਿਮਾਣੇ ਗਲੇ ਲਗਾਈਆ। ਸਚ ਸਪੁਤਰੀ ਕਰ ਪਿਆਰ, ਬੰਬਈ ਚਰਨ ਛੁਹਾਈਆ। ਨਾਸਕ ਤੇਰਾ ਪਾਰ ਕਿਨਾਰ, ਰਾਮ ਰਾਮਾ ਡੇਰਾ ਢਾਹੀਆ। ਗੰਗਾ ਗੋਦਾਵਰੀ ਗਈ ਹਾਰ, ਪ੍ਰਭ ਦੀਦ ਅੰਤ ਚੁਕਾਈਆ। ਹਾਜ਼ਰ ਹਜ਼ੂਰ ਹੋ ਤਿਆਰ, ਨਦੇੜ ਵੇਖ ਵਖਾਈਆ। ਸਚਖੰਡ ਪਾਵੇ ਸਾਰ, ਗੋਬਿੰਦ ਰੂਪ ਵਟਾਈਆ। ਗ੍ਰੰਥੀ ਪੰਥੀ ਕਰੇ ਖ਼ਬਰਦਾਰ, ਸੇਵਕ ਸੇਵਾ ਆਪ ਕਰਾਈਆ। ਸਾਧਾਂ ਸੰਤਾਂ ਦਏ ਅਧਾਰ, ਆਪ ਆਪਣੀ ਬੂਝ ਬੁਝਾਈਆ। ਆਪਣਾ ਖੇਲ ਕਰ ਤਿਆਰ, ਆਪੇ ਰਿਹਾ ਛੁਪਾਈਆ। ਗਰੀਬ ਨਿਮਾਣੇ ਪਾਵੇ ਸਾਰ, ਮਨਵਾੜ ਡੇਰਾ ਲਾਈਆ। ਚੱਲੇ ਚਾਲ ਆਪਣੀ ਧਾਰ, ਹਰਿ ਸੰਗਤ ਸੰਗ ਰਖਾਈਆ। ਗੁਰਸਿਖ ਸਾਚੇ ਲਾਏ ਪਾਰ, ਇਟਾਰਸੀ ਵੇਖ ਵਖਾਈਆ। ਹਰਿ ਗੋਬਿੰਦ ਤੇਰਾ ਪਿਆਰ, ਪੁਰਖ ਅਬਿਨਾਸ਼ੀ ਭੁੱਲ ਨਾ ਜਾਈਆ। ਜੋਤੀ ਜਾਮਾ ਭੇਖ ਨਿਆਰ, ਕਿਲੇ ਕੋਟ ਵੇਖ ਵਖਾਈਆ। ਗੁਆਲੀਅਰ ਅੰਦਰ ਹੋ ਉਜਿਆਰ, ਬਵੰਜਾ ਦੇਸਾਂ ਕਰੇ ਜਣਾਈਆ। ਬਵੰਜਾ ਕਲੀਆਂ ਕਰ ਪਿਆਰ, ਬਵੰਜਾ ਧਾਰ ਆਪ ਬੰਧਾਈਆ। ਬਵੰਜਾ ਅੱਖਰ ਬਾਵਨ ਨਰ ਨਿਰੰਕਾਰ, ਆਪੇ ਵੇਖ ਵਖਾਈਆ। ਦਿਆਲ ਬਾਗ ਕਰ ਖ਼ਵਾਰ, ਅੰਤਮ ਦੇਵੇ ਡੇਰਾ ਢਾਹੀਆ। ਮੁਖ ਛੁਪਾਇਆ ਆਪ ਕਰਤਾਰ, ਨੇਤਰ ਨੈਣ ਦਿਸ ਨਾ ਆਈਆ । ਮਥਰਾ ਗੋਕਲ ਪਾਵੇ ਸਾਰ, ਬਿੰਦਰਾਬਨ ਲੇਖ ਖੁਲ੍ਹਾਈਆ। ਯੱਗ ਹਵਨ ਧੂਪ ਦੀਪ ਫੂਲਨ ਧਾਰ, ਜਗਤ ਸੁਗੰਧੀ ਵੇਖ ਵਖਾਈਆ। ਆਤਮ ਬ੍ਰਹਮ ਨਾ ਕਿਸੇ ਵਿਚਾਰ, ਅਗਨੀ ਤੱਤ ਨਾ ਕੋਈ ਬੁਝਾਈਆ। ਕਾਇਆ ਮੰਦਰ ਧੂੰਆਂਧਾਰ, ਜਗਤ ਚਾਨਣ ਕਰੇ ਰੁਸ਼ਨਾਈਆ। ਇਕ ਅਕੱਲਾ ਏਕੰਕਾਰ, ਸਚ ਸਮਗਰੀ ਵੇਖ ਵਖਾਈਆ। ਸਚ ਵਸਤ ਨਾ ਕੋਈ ਤਿਆਰ, ਨਾਮ ਘਿਰਤ ਨਾ ਕੋਈ ਪਾਈਆ। ਕਮਲਾਪਾਤੀ ਨਾ ਮੀਤ ਮੁਰਾਰ, ਕਾਹਨਾ ਕ੍ਰਿਸ਼ਨਾ ਨਜ਼ਰ ਨਾ ਆਈਆ। ਗੋਕਲ ਬਨ ਬਿੰਦਰਾ ਬੰਸਰੀ ਧਾਰ, ਸਾਚੀ ਸਖੀਆਂ ਨਾ ਕੋਈ ਨਚਾਈਆ। ਸਾਵਲ ਸੁੰਦਰ ਨਾ ਮੀਤ ਮੁਰਾਰ, ਕਲਜੁਗ ਨੈਣ ਨਾ ਕੋਈ ਵਖਾਈਆ। ਕਵਲ ਨੈਣ ਨਾ ਕੋਈ ਉਜਿਆਰ, ਸਾਚਾ ਧਾਮ ਨਾ ਕੋਈ ਸੁਹਾਈਆ। ਪ੍ਰਭ ਪਾਵਣਹਾਰਾ ਸਾਰ, ਹਰ ਘਟ ਵੇਖ ਵਖਾਈਆ। ਆਪਣੀ ਬੰਨੇ ਆਪੇ ਧਾਰ, ਗੁਰਮੁਖ ਸਾਚੇ ਲਏ ਤਰਾਈਆ। ਆਪ ਸੁਹਾਏ ਦਿਲੀ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗਰੀਬ ਨਿਮਾਣੇ ਲਾਵੇ ਪਾਰ, ਗੁਰਮੁਖਾਂ ਦੇਵੇ ਵਡ ਵਡਿਆਈਆ। ਮੇਰਠ ਤੇਰੀ ਏਕਾ ਧਾਰ, ਏਕਾ ਰੰਗ ਸਮਾਈਆ। ਹਰਿ ਸੰਗਤ ਤੇਰਾ ਸਚ ਵਿਹਾਰ, ਆਪੇ ਰਿਹਾ ਕਰਾਈਆ। ਹਰਿ ਜੋਤੀ ਜੋਤ ਕਰ ਉਜਿਆਰ, ਹਰਿਦਵਾਰ ਡੇਰਾ ਲਾਈਆ। ਗੰਗਾ ਮਾਤਾ ਢਹਿ ਢਹਿ ਪਏ ਚਰਨ ਦਵਾਰ, ਪ੍ਰਭ ਅੱਧਾ ਚਰਨ ਛੁਹਾਈਆ। ਅੰਗੂਠਾ ਚੁੰਮੇ ਮੁਖ ਰਸ ਅਪਾਰ, ਛੱਡ ਨਾ ਸਕੇ ਬੇਪਰਵਾਹੀਆ। ਆਪੇ ਵਿਚੋਂ ਖਿਚੀ ਬਾਹਰ, ਆਪੇ ਆਪ ਲਟਕਾਈਆ। ਬਹਿ ਬਹਿ ਨਾਲ ਕਰੇ ਪਿਆਰ, ਵਿਸ਼ਨੂੰ ਸੰਗ ਰਲਾਈਆ। ਹਰਿ ਕੀ ਪੌੜੀ ਆਪੇ ਚਾੜ੍ਹ, ਆਪਣੇ ਚਰਨ ਬਹਾਈਆ। ਨਾਲ ਰਲਾਇਆ ਰਵਦਾਸ ਚੁਮਿਆਰ, ਪਿਛਲਾ ਕੰਗਣ ਹੱਥੋਂ ਲਾਹੀਆ। ਗੁਰਮੁਖ ਤੇਰਾ ਸਚ ਪਿਆਰ, ਗੰਗਾ ਮਾਈ ਵੇਖ ਵਖਾਈਆ। ਤੇਰਾ ਕਸੀਰਾ ਹੋ ਉਜਿਆਰ, ਲੋਕਮਾਤ ਕਰੇ ਰੁਸ਼ਨਾਈਆ। ਰਿਖੀ ਕੇਸ਼ ਹਰਿ ਨਿਰੰਕਾਰ, ਸਾਧ ਸੰਤ ਕਰੇ ਜਣਾਈਆ। ਸ਼ਬਦ ਡੰਕਾ ਅਪਰ ਅਪਾਰ, ਆਪ ਆਪਣਾ ਰਿਹਾ ਵਜਾਈਆ। ਵਾਸੀ ਪੁਰੀ ਘਨਕਾ ਖੇਲ ਅਪਾਰ, ਆਪ ਆਪਣਾ ਆਪ ਵਖਾਈਆ। ਪਰਗਟ ਜੋਤ ਅਨਕ ਬਾਰ, ਅਨਕ ਕਲਾ ਨਾਮ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿੰਘ ਹਰਬੰਸ ਤਰਾਈਆ। ਗੁਰਸਿਖ ਸਾਚਾ ਆਪੇ ਤਾਰ, ਆਪਣੀ ਦਇਆ ਕਮਾਇੰਦਾ। ਕੁਰੂ ਕੁਸ਼ੇਤਰ ਤੇਰੀ ਨੱਯਾ ਮੰਝ ਧਾਰ ਵਖਾਇੰਦਾ। ਯੁਧਿਸ਼ਟਰ ਯੁਧ ਅਪਰ ਅਪਾਰ, ਆਪਣਾ ਆਪ ਕਰਾਇੰਦਾ। ਰਥ ਰਥਵਾਹੀ ਨਾ ਕਿਸੇ ਬਹੇ ਕੁੱਦ, ਤੀਰ ਕਮਾਨ ਨਾ ਕੋਈ ਉਠਾਇੰਦਾ। ਨਾ ਕੋਈ ਰਹਿਣ ਦੇਵੇ ਸਾਚੀ ਬੁਧ, ਗੀਤਾ ਗਿਆਨ ਨਾ ਕੋਈ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪਿਛਲਾ ਲਹਿਣਾ ਮੂਲ ਚੁਕਾਇੰਦਾ। ਪਿਛਲਾ ਲਹਿਣਾ ਆਪ ਚੁਕਾਏ, ਆਪਣੇ ਹੱਥ ਰੱਖੇ ਵਡਿਆਈਆ। ਪਿਛਲਾ ਲੇਖਾ ਆਪ ਲਿਖਾ, ਆਪੇ ਪੂਰ ਕਰਾਈਆ। ਸਾਚਾ ਡੇਰਾ ਆਪ ਵਸਾ, ਆਪੇ ਮੇਟ ਮਿਟਾਈਆ। ਹਰਿ ਸੰਗਤ ਸਾਚੀ ਸੰਗ ਰਖਾ, ਹਰਿ ਸਾਚਾ ਵੇਖ ਵਖਾਈਆ। ਏਕਾ ਰੰਗਣ ਨਾਮ ਰੰਗਾ, ਏਕਾ ਭਿਛਿਆ ਝੋਲੀ ਪਾਈਆ। ਏਕਾ ਆਪਣਾ ਵੇਸ ਵਟਾ, ਭੱਜਾ ਫਿਰੇ ਵਾਹੋ ਦਾਹੀਆ। ਗੁਰਸਿਖ ਸਾਚੇ ਆਪ ਤਰਾ, ਅੰਬਾਲਾ ਸ਼ਹਿਰ ਪਾਰ ਕਰਾਈਆ। ਨਾਭੇ ਬੈਠਾ ਡੇਰਾ ਲਾ, ਓਮ ਪਰਕਾਸ਼ ਘਰ ਵੱਜੀ ਵਧਾਈਆ। ਬਾਲ ਨਿਮਾਣਾ ਗਲੇ ਲਗਾ, ਸਿੰਘ ਬਖ਼ਸ਼ੀਸ਼ ਰਿਹਾ ਤਰਾਈਆ। ਸਚ ਸੁਨੇਹੜਾ ਇਕ ਸੁਣਾ, ਸਨਾਮ ਰਿਹਾ ਤਰਾਈਆ। ਸਿੰਘ ਤ੍ਰਿਲੋਕ ਆਪ ਉਠਾ, ਆਪੇ ਅੰਕ ਲਗਾਈਆ। ਲੁਧਿਆਣੇ ਫੇਰਾ ਪਾ, ਨਿਰੰਜਣ ਅੰਜਨ ਏਕਾ ਪਾਈਆ। ਗਰੀਬ ਨਿਮਾਣੇ ਲਏ ਤਰਾ, ਦਰ ਦਰਵੇਸਾ ਵੇਖ ਵਖਾਈਆ। ਧੰਨੇ ਧੰਨ ਦਏ ਜਣਾ, ਧੰਨ ਧੰਨ ਵੱਡੀ ਵਡਿਆਈਆ। ਸ਼ਬਦ ਗਹਿਣਾ ਤਨ ਛੁਹਾ, ਆਪੇ ਵੇਖ ਵਖਾਈਆ। ਸਾਚੇ ਨਗਰ ਖੇੜਾ ਆਪ ਵਸਾ, ਬੜਹੇੜੀ ਫੇਰਾ ਪਾਈਆ। ਸਿੰਘ ਨੱਥਾ ਲਏ ਉਠਾ, ਆਪਣੀ ਬੂਝ ਬੁਝਾਈਆ। ਪਿਛਲਾ ਭਰਮ ਭੁਲੇਖਾ ਲਏ ਕਢਾ, ਸਿੰਘ ਬਿਸ਼ਨ ਫੇਰ ਉਠਾਈਆ। ਚੇਲਾ ਗੁਰ ਦਏ ਬਣਾ, ਬਿਸ਼ਨ ਬਿਸ਼ਨ ਵਡ ਵਡਿਆਈਆ। ਸਾਚੀ ਸਿਖਿਆ ਦਏ ਸਮਝਾ, ਸਿੰਘ ਮਨੀ ਰੂਪ ਵਟਾਈਆ। ਆਪ ਆਪਣਾ ਦਰਸ ਦਿਖਾ, ਪਿਛਲਾ ਮੂਲ ਚੁਕਾਈਆ। ਜੋਤੀ ਜੋਤ ਭੇਖ ਵਟਾ, ਭੇਖਾ ਧਾਰੀ ਭੇਵ ਨਾ ਰਾਈਆ। ਗੁਰਮੁਖ ਸਾਚੇ ਮੇਲ ਮਿਲਾ, ਸਿੰਘ ਮਿਹਰ ਅੰਕ ਸਮਾਈਆ। ਦੋ ਦੋਸਾਂਝ ਵੇਖ ਵਖਾ, ਗੁਰਦੇਵ ਇਸ਼ਟ ਰਖਾਈਆ। ਮਹਿੰਗਾ ਧੰਨ ਆਪ ਲੁਟਾ, ਸਿੰਘ ਮਹਿੰਗਾ ਹੱਟ ਵਿਕਾਈਆ। ਸਿੰਘ ਲਾਲ ਲਾਲ ਗੁਲਾਲਾ ਰੰਗ ਆਪ ਚੜ੍ਹਾ, ਆਪਣੀ ਸੁਧ ਭੁਲਾਈਆ। ਦੀਨ ਦਿਆਲਾ ਫੇਰਾ ਪਾ, ਨਗਰ ਮੁਧ ਸਿੰਘ ਸਰੂਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ ਸਿੰਘ ਤਾਰੂ ਜੋੜ ਜੁੜਾਈਆ । ਸਤਿਗੁਰ ਪੂਰਾ ਹਰਿ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਗਰੀਬ ਨਿਮਾਣੇ ਕਰ ਧਿਆਨ, ਬਾਲ ਅੰਞਾਣੇ ਗਲੇ ਲਗਾਇੰਦਾ। ਮਾਂਗਾ ਸਰਾਏ ਕਰ ਪਰਧਾਨ, ਸਾਰੀ ਸੰਗਤ ਮੇਲ ਮਿਲਾਇੰਦਾ। ਲੇਖੇ ਲਾਏ ਬਿਰਧ ਬਾਲ ਜਵਾਨ, ਜਿਸ ਜਨ ਚਰਨ ਛੁਹਾਇੰਦਾ। ਅੰਤਮ ਦੇਵਣਹਾਰਾ ਧੁਰ ਫ਼ਰਮਾਣ, ਦਰ ਦਰਵੇਸ਼ ਆਪ ਅਖਵਾਇੰਦਾ। ਦਰ ਵੇਰਕਾ ਕਰ ਪਰਵਾਨ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਸਿੰਘ ਪਸ਼ੌਰਾ ਗੁਣ ਨਿਧਾਨ, ਗੁਣਵੰਤਾ ਝੋਲੀ ਪਾਇੰਦਾ। ਗੁਰਨਾਮ ਗੁਰ ਚਰਨ ਧਿਆਨ, ਗੁਰ ਗੁਰ ਵੇਖ ਵਖਾਇੰਦਾ। ਅਠਾਠ ਦਿਨ ਤੇਰਾ ਜਗਤ ਨਿਸ਼ਾਨ, ਪ੍ਰਭ ਆਪਣਾ ਆਪ ਝੁਲਾਇੰਦਾ। ਅਠਸਠ ਵੇਖ ਸਰਬ ਅਸਥਾਨ, ਗੁਰ ਦਰ ਮੰਦਰ ਫੇਰਾ ਪਾਇੰਦਾ। ਜਨਮ ਭੂਮਕਾ ਖੇਲ ਮਹਾਨ, ਅੰਤਮ ਗੜ੍ਹ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਪੰਦਰਾਂ ਤੇਰਾ ਵਰ, ਤੇਰੀ ਝੋਲੀ ਪਾਇੰਦਾ। ਪਹਿਲੀ ਚੇਤਰ ਕਰ ਤਿਆਰੀ, ਸੰਮਤ ਪੰਦਰਾਂ ਜੋਤ ਜਗਾਈਆ। ਸਚਖੰਡ ਖੇਲ ਅਪਾਰੀ, ਬ੍ਰਹਮ ਲੋਕ ਵੇਖ ਵਖਾਈਆ। ਸ਼ਿਵ ਲੋਕ ਹਰਿ ਨਿਰੰਕਾਰੀ, ਪੁਰੀ ਇੰਦਰ ਡੇਰਾ ਲਾਈਆ। ਚੌਦਾਂ ਲੋਕਾਂ ਖੇਲ ਖਿਲਾਰੀ, ਆਪੇ ਵੇਖ ਵਖਾਈਆ। ਨੌ ਖੰਡ ਇਕ ਉਡਾਰੀ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਤੀਰਥ ਤੱਟਾਂ ਪਾਵੇ ਸਾਰੀ, ਬਵੰਜਾ ਦਿਵਸ ਵੰਡ ਵੰਡਾਈਆ। ਸੋਲਾਂ ਦਿਵਸ ਹਰਿ ਨਿਰੰਕਾਰੀ, ਗੁਰਮੁਖਾਂ ਆਪ ਤਰਾਈਆ। ਸੋਲਾਂ ਕਰੇ ਤਨ ਸ਼ੰਗਾਰੀ, ਦੇਵੇ ਵਡ ਵਡਿਆਈਆ। ਉਣੰਤੀ ਮੱਘਰ ਕਰ ਖੁਵਾਰੀ, ਕੂੜੀ ਕਿਰਿਆ ਦਏ ਮਿਟਾਈਆ। ਪਹਿਲੀ ਪੋਹ ਨਿਰਗੁਣ ਨੂਰ ਨਿਰੰਕਾਰੀ, ਜੋਤੀ ਨੂਰ ਕਰੇ ਰੁਸ਼ਨਾਈਆ। ਪੰਦਰਾਂ ਸਾਲ ਪਰਦਾ ਰਿਹਾ ਭਾਰੀ, ਆਪ ਆਪਣਾ ਆਪੇ ਲਾਹੀਆ। ਗੁਰਮੁਖਾਂ ਸੁਰਤੀ ਰਹੀ ਕਵਾਰੀ, ਅੰਤ ਲਏ ਪਰਨਾਈਆ। ਕਲਜੁਗ ਕੂੜੀ ਕਿਰਿਆ ਧਰਮ ਰਾਏ ਦੀ ਧੀ ਮੁਟਿਆਰੀ, ਦੇਵੇ ਦਰ ਦੁਰਕਾਈਆ। ਗੁਰ ਸੰਗਤ ਕਰੇ ਚਰਨ ਪਨਹਾਰੀ, ਆਪ ਆਪਣੀ ਸੇਵ ਵਖਾਈਆ। ਫੜ ਫੜ ਬਾਂਹੋਂ ਜਾਏ ਤਾਰੀ, ਜੁਗ ਵਿਛੜੇ ਜਗ ਮੇਲ ਮਿਲਾਈਆ। ਦਿਵਸ ਰੈਣ ਫਿਰੇ ਪਿੱਛੇ ਅਗਾੜੀ, ਆਲਸ ਨਿੰਦਰਾ ਵਿਚ ਨਾ ਆਈਆ। ਬੀਜ ਬੀਜਿਆ ਸਤਾਰਾਂ ਹਾੜੀ, ਫਲ ਮੇਵਾ ਆਪ ਲਗਾਈਆ। ਰੱਖੇ ਲਾਜ ਚਰਨ ਛੁਹਾਈ ਦਾੜ੍ਹੀ, ਜੋ ਜਨ ਦਰਸ਼ਨ ਪਾਈਆ। ਦਰ ਨਾ ਆਏ ਮੌਤ ਲਾੜੀ, ਕੱਜਲ ਨੈਣ ਨਾ ਕੋਈ ਮਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵਣਹਾਰਾ ਵਰ, ਪਹਿਲੀ ਪੋਹ ਜਗਤ ਨਾਤਾ ਤੁਟੇ ਮੋਹ, ਕਰੇ ਕਰਾਏ ਸੋਈ ਹੋ, ਆਤਮ ਬੀਜ ਦੇਵੇ ਬੋ, ਸੋ ਪੁਰਖ ਨਿਰੰਜਣ ਅੱਗੇ ਹੋ, ਹਰਿ ਕਾ ਭੇਵ ਨਾ ਜਾਣੇ ਕੋ, ਪੰਡਤ ਪਾਂਧੇ ਗ੍ਰੰਥੀ ਪੰਥੀ ਮੁੱਲਾਂ ਸ਼ੇਖ਼ ਮੁਸਾਇਕ ਪੀਰ ਰਹੇ ਰੋ, ਗੁਰਮੁਖ ਗੁਰਮੁਖ ਹਰਿਜਨ ਹਰਿ ਸੰਗਤ ਆਪਣੀ ਦੁਰਮਤ ਮੈਲ ਰਹੇ ਧੋ, ਨਿਰਮਲ ਨੀਰ ਗੁਰ ਚਰਨ ਦਵਾਰ ਸਚ ਸਰੋਵਰ ਆਤਮ ਅੰਤਰ ਇਕ ਅਸ਼ਨਾਨ ਕਰਾਈਆ। ਸਰਬ ਜੀਆਂ ਦਾ ਦਾਤਾ ਸ੍ਰੀ ਭਗਵਾਨ, ਏਕਾ ਪੁਰਖ ਅਖਵਾਈਆ। ਰਲ ਮਿਲ ਸਖੀਆਂ ਮੰਗਲ ਗਾਣ, ਘਰ ਸਾਚੇ ਵੱਜੀ ਵਧਾਈਆ। ਆਪਣਾ ਦਰ ਆਪੇ ਲੈਣ ਪਛਾਣ, ਸ਼ਬਦ ਨਿਸ਼ਾਨ ਇਕ ਵਖਾਈਆ। ਨਾਨਕ ਗੋਬਿੰਦ ਬਹਿ ਬਹਿ ਗਾਣ, ਸੀਤਾ ਰਾਮ ਕ੍ਰਿਸ਼ਨ ਆਪ ਧਿਆਈਆ। ਗੁਰਸਿਖਾਂ ਦੇਵੇ ਪਦ ਨਿਰਬਾਨ, ਪਰਮ ਪੁਰਖ ਵੱਡੀ ਵਡਿਆਈਆ। ਅੱਠੇ ਪਹਿਰ ਨਿਗਹਬਾਨ, ਵਿਸਰ ਕਦੇ ਨਾ ਜਾਈਆ। ਕਲਜੁਗ ਅੰਤਮ ਗੁਰਸਿਖਾਂ ਕੇਸੀ ਆਪੇ ਛਤਰ ਝੁਲਾਨ, ਗੋਬਿੰਦ ਗੁਰ ਲਿਖਿਆ ਲੇਖਾ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਸੁੱਤਾ ਜੰਗਲ ਜੂਹ ਉਜਾੜ ਪਹਾੜ ਸੁੰਞ ਮਸਾਣ ਗੁਰਸਿਖ ਕਾਇਆ ਘਰ ਸਾਚਾ ਖੇੜਾ ਆਪੇ ਰਿਹਾ ਵਸਾਈਆ।
