Granth 08 Likhat 010: Pahili Magh 2015 Bikarmi Dalip Singh de Ghar Pind Tangra Jila Amritsar

ਪਹਿਲੀ ਮਾਘ ੨੦੧੫ ਬਿਕ੍ਰਮੀ ਦਲੀਪ ਸਿੰਘ ਦੇ ਘਰ ਪਿੰਡ ਟਾਂਗਰਾ ਜ਼ਿਲਾ ਅੰਮ੍ਰਿਤਸਰ

ਆਦਿ ਪੁਰਖ ਹਰਿ ਭਗਵੰਤਾ, ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਜੁਗਾ ਜੁਗੰਤਾ, ਪੁਰਖ ਅਕਾਲ ਵਡ ਵਡਿਆਇਆ। ਜੋਤੀ ਨੂਰ ਹਰਿ ਜੋਤ ਜਗੰਤਾ, ਭੇਵ ਕੋਈ ਨਾ ਪਾਇਆ। ਸਚ ਦਵਾਰੇ ਆਪ ਰਹੰਤਾ, ਅਗੰਮ ਅਗੰਮ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਨਾਉਂ ਧਰਾਇਆ। ਨਿਰਗੁਣ ਨਾਉਂ ਹਰਿ ਨਿਰੰਕਾਰ, ਏਕਾ ਏਕ ਏਕੰਕਾਰਿਆ। ਆਪ ਆਪਣਾ ਕਰ ਅਕਾਰ, ਆਪੇ ਵੇਖੇ ਪਸਰ ਪਸਾਰਿਆ। ਆਪੇ ਜੋਤ ਸ਼ਬਦ ਧਾਰ, ਆਪ ਆਪਣੀ ਬਣਤ ਬਣਾ ਰਿਹਾ। ਆਪੇ ਲੋਆਂ ਪੁਰੀਆਂ ਮਹੱਲ ਉਸਾਰ, ਗਗਨ ਪਤਾਲਾਂ ਆਪ ਉਪਾ ਰਿਹਾ। ਆਪੇ ਬ੍ਰਹਮਾ ਸ਼ਿਵ ਵਿਸ਼ਨ ਸੇਵਾਦਾਰ, ਸੇਵਕ ਸੇਵਾ ਆਪ ਕਰਾ ਰਿਹਾ। ਆਪੇ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਕਰ ਪਿਆਰ, ਆਪ ਆਪਣੇ ਰੰਗ ਰੰਗਾ ਰਿਹਾ। ਆਪੇ ਰਵ ਸਸ ਚੰਨ ਸਤਾਰ, ਮੰਡਲ ਮੰਡਪ ਆਪ ਸੁਹਾ ਰਿਹਾ। ਆਪੇ ਨਿਰਗੁਣ ਨੂਰ ਕਰ ਉਜਿਆਰ, ਆਪ ਆਪਣਾ ਡਗਮਗਾ ਰਿਹਾ। ਆਪੇ ਥਿਰ ਘਰ ਬੈਠ ਸੱਚੇ ਦਰਬਾਰ, ਸਚ ਸਿੰਘਾਸਣ ਆਪ ਸੁਹਾ ਰਿਹਾ। ਆਪੇ ਸ਼ਾਹੋ ਭੂਪ ਸਿਕਦਾਰ, ਸਚ ਸੁਲਤਾਨ ਆਪ ਅਖਵਾ ਰਿਹਾ। ਆਪੇ ਜਾਣੇ ਆਪਣੀ ਧਾਰ, ਨਾ ਕੋਈ ਦੂਸਰ ਸੰਗ ਰਲਾ ਲਿਆ। ਇਕ ਅਕੱਲਾ ਖੇਲ ਅਪਾਰ, ਅਕਲ ਕਲਾ ਵਰਤਾ ਰਿਹਾ। ਆਦਿ ਨਿਰੰਜਣ ਹੋ ਉਜਿਆਰ, ਅਬਿਨਾਸ਼ੀ ਪੁਰਖ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਰਿਹਾ। ਏਕਾ ਏਕ ਆਦਿ ਨਿਰੰਜਣ, ਆਦਿ ਪੁਰਖ ਅਖਵਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਆਪ ਆਪਣਾ ਖੇਲ ਖਿਲਾਇਆ। ਆਪ ਆਪਣਾ ਬਣਿਆ ਸੱਜਣ, ਘਰ ਸਾਚੇ ਮੇਲ ਮਿਲਾਇਆ। ਅਲਖ ਅਗੋਚਰ ਅਗੰਮ ਅਥਾਹ, ਆਪੇ ਕਰੇ ਆਪਣਾ ਮਜਨ, ਆਪੇ ਆਪਣਾ ਤਾਲ ਸੁਹਾਈਆ। ਬੇਐਬ ਪਰਵਰਦਿਗਾਰ ਸਚ ਮਲਾਹ, ਮੁਕਾਮੇ ਹੱਕ ਇਕ ਖ਼ੁਦਾਇਆ। ਨੂਰੀ ਨੂਰ ਨੂਰ ਅਲ੍ਹਾ, ਅਲਾਹੀ ਨੂਰ ਭੇਵ ਨਾ ਰਾਇਆ। ਸਚ ਹਦੀਸ ਰਿਹਾ ਸੁਣਾ, ਏਕਾ ਨਾਅਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਏਕਾ ਏਕ ਅਖਵਾਇਆ। ਏਕੰਕਾਰ ਇਕ ਅਕੱਲਾ, ਅਕਲ ਕਲਾ ਅਖਵਾਈਆ। ਆਪੇ ਵਸਿਆ ਸਚ ਮਹੱਲਾ, ਉਚ ਮਹੱਲ ਅਟੱਲ ਮਿਨਾਰ ਵਡ ਵਡਿਆਈਆ। ਆਪਣੀ ਜੋਤੀ ਆਪੇ ਰੱਲਾ, ਨਿਰਗੁਣ ਨਿਰਗੁਣ ਵਿਚ ਸਮਾਈਆ। ਆਪਣੇ ਦੀਪਕ ਆਪੇ ਬੱਲਾ, ਆਪਣੀ ਕਰੇ ਆਪ ਰੁਸ਼ਨਾਈਆ। ਆਪਣਾ ਮੇਟੇ ਆਪੇ ਸਲਾ, ਨਾ ਕੋਈ ਦੁਰਮਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਪੁਰਖ ਵੱਡੀ ਵਡਿਆਈਆ। ਅਬਿਨਾਸ਼ੀ ਪੁਰਖ ਹਰਿ ਭਗਵਾਨਾ, ਏਕਾ ਰੂਪ ਸਮਾਇੰਦਾ। ਆਦਿ ਜੁਗਾਦੀ ਖੇਲ ਮਹਾਨਾ, ਜੁਗ ਜੁਗ ਨਾਉਂ ਧਰਾਇੰਦਾ। ਆਪੇ ਜੋਧਾ ਸੂਰਬੀਰ ਬਲੀ ਬਲਵਾਨਾ, ਪਾਰਬ੍ਰਹਮ ਆਪ ਅਖਵਾਇੰਦਾ। ਆਪੇ ਮਾਰੇ ਸਚ ਨਿਸ਼ਾਨਾ, ਸਾਚਾ ਚਿੱਲਾ ਆਪ ਉਠਾਇੰਦਾ। ਆਪੇ ਵਸੇ ਸਚ ਮਕਾਨਾ, ਥਿਰ ਘਰ ਸਾਚੇ ਡੇਰਾ ਲਾਇੰਦਾ। ਆਪ ਉਡਾਏ ਸਚ ਬਿਬਾਣਾ, ਆਪ ਆਪਣੀ ਕਲ ਵਰਤਾਇੰਦਾ। ਆਪੇ ਸ਼ਾਹੋ ਭੂਪ ਸੁਲਤਾਨਾ, ਰੰਕ ਰਾਜਾਨ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸੇ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਘਰ ਸੁਹੰਜਣਾ ਹਰਿ ਨਿਰੰਕਾਰ, ਏਕਾ ਏਕ ਉਪਾਈਆ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਵਖਾਈਆ। ਨਾ ਕੋਈ ਬਾਡੀ ਕਰੇ ਤਿਆਰ, ਨਾ ਕੋਈ ਬਣਤ ਬਣਾਈਆ। ਲੋਆਂ ਪੁਰੀਆਂ ਵਸਿਆ ਬਾਹਰ, ਅਗੰਮ ਅਗੰਮੜੇ ਧਾਮ ਸੁਹਾਈਆ। ਆਪੇ ਜਾਣੇ ਆਪਣੀ ਕਾਰ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਵਸਿਆ ਧੁੰਧੂਕਾਰ, ਦੀਪ ਉਜਾਲਾ ਆਪ ਕਰਾਈਆ। ਆਪੇ ਪੁਰਖ ਆਪੇ ਨਾਰ, ਆਪ ਆਪਣੀ ਸੇਜ ਹੰਢਾਈਆ। ਆਪੇ ਕੰਤ ਆਪੇ ਭਤਾਰ, ਸਖਾ ਸਖਾਈ ਆਪ ਹੋ ਜਾਈਆ। ਆਪੇ ਜਾਏ ਆਪਣੀ ਧਾਰ, ਆਪੇ ਧਾਰ ਚਲਾਈਆ। ਏਕੰਕਾਰ ਕਰ ਅਕਾਰ, ਨਿਰਗੁਣ ਨਿਰਗੁਣ ਵੇਸ ਵਟਾਈਆ । ਮਰੇ ਨਾ ਜੰਮੇ ਵਿਚ ਸੰਸਾਰ, ਆਵਣ ਜਾਵਣ ਬਣਤ ਬਣਾਈਆ। ਲੋਆਂ ਪੁਰੀਆਂ ਦਏ ਸਹਾਰ, ਬ੍ਰਹਿਮੰਡਾਂ ਖੰਡਾਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਖੇਲ ਕਰੇ ਰਘੁਰਾਈਆ। ਏਕਾ ਖੇਲ ਹਰਿ ਭਗਵਾਨ, ਆਪਣਾ ਆਪ ਕਰਾਇਆ। ਆਪੇ ਹੋਇਆ ਜਾਣੀ ਜਾਣਾ, ਭੇਵ ਨਾ ਕੋਈ ਪਾਇਆ। ਆਪੇ ਪੀਣਾ ਆਪੇ ਖਾਣਾ, ਤ੍ਰੈ ਤ੍ਰੈ ਤ੍ਰਿਪਤ ਕਰਾਇਆ। ਆਪੇ ਦਾਨਾ ਆਪੇ ਬੀਨਾ, ਬੀਨਾ ਦਾਨਾ ਆਪ ਹੋ ਜਾਈਆ। ਆਪੇ ਵਸੇ ਲੋਕਾ ਤੀਨਾਂ, ਅਵਣ ਗਵਣ ਆਪ ਸਮਾਇਆ। ਆਪੇ ਰੰਗ ਰੱਖੇ ਭੀਨਾ, ਆਪ ਆਪਣਾ ਲਏ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਏਕਾ ਏਕ ਕਰਾਇਆ। ਨਿਰਗੁਣ ਨੂਰ ਸਚ ਸਿਕਦਾਰ, ਸਚ ਤਖ਼ਤ ਸੁਲਤਾਨਿਆ। ਸਚ ਸਿੰਘਾਸਣ ਅਪਰ ਅਪਾਰ, ਹਰਿ ਬੈਠਾ ਵਡ ਮਿਹਰਵਾਨਿਆ। ਆਪੇ ਜਾਣੇ ਆਪਣੀ ਕਾਰ, ਆਪ ਆਪਣਾ ਖੇਲ ਖਿਲਾਨਿਆ। ਦੇਵੇ ਹੁਕਮ ਅਪਰ ਅਪਾਰ, ਸ਼ਬਦੀ ਸ਼ਬਦ ਸੁਣਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜਗੰਤ ਹਰਿ ਭਗਵੰਤ, ਆਪ ਆਪਣਾ ਵੇਸ ਵਟਾਨਿਆ। ਜੁਗ ਜੁਗ ਕਰਤਾ ਵੇਸ ਕਰ, ਆਪਣੀ ਕਾਰ ਕਮਾਇੰਦਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਸ਼ਕਤੀ ਕਰ, ਆਪੇ ਆਸਣ ਲਾਇੰਦਾ। ਆਪੇ ਗਣਪਤ ਗਣੇਸ਼ ਧਰ, ਆਪੇ ਪੂਜ ਪੁਜਾਇੰਦਾ। ਆਪੇ ਨਰ ਨਰੇਸ਼ ਦਰ, ਨਰ ਨਰਾਇਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਏਕਾ ਘਰ, ਘਰ ਸਾਚਾ ਆਪ ਸੁਹਾਇੰਦਾ। ਘਰ ਸੁਹਾਇਆ ਹਰਿ ਕਰਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਏਕਾ ਰੰਗ ਏਕਾ ਰੂਪ ਅਪਾਰ, ਏਕਾ ਰੂਪ ਸਮਾਈਆ। ਏਕਾ ਦਰ ਇਕ ਦਵਾਰ, ਏਕਾ ਘਰ ਲਗਾਈਆ। ਨਾ ਕੋਈ ਦੂਸਰ ਦਿਸੇ ਮੀਤ ਮੁਰਾਰ, ਨਾ ਕੋਈ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਆਪ ਹੋ ਜਾਈਆ। ਆਪੇ ਜੋਤੀ ਜੋਤ ਉਜਾਲਾ, ਆਦਿ ਨਿਰੰਜਣ ਵਡ ਵਡਿਆਈਆ। ਆਪੇ ਪੁਰਖ ਪੁਰਖ ਅਕਾਲਾ, ਅਕਾਲ ਮੂਰਤ ਆਪ ਅਖਵਾਈਆ। ਆਪੇ ਦੀਨਾਂ ਬੰਧਪ ਦੀਨ ਦਿਆਲਾ, ਦਇਆ ਨਿਧ ਨਾਉਂ ਰਖਾਈਆ। ਆਪੇ ਚਲੇ ਜੁਗ ਜੁਗ ਅਵੱਲੜੀ ਚਾਲਾ, ਭੇਵ ਕੋਈ ਨਾ ਪਾਈਆ। ਆਪੇ ਵਸਿਆ ਸਚ ਸੱਚੀ ਧਰਮਸਾਲਾ, ਸਚਖੰਡ ਦਵਾਰਾ ਇਕ ਸੁਹਾਈਆ। ਆਪੇ ਆਪਣੀ ਘਾਲ ਰਿਹਾ ਘਾਲਾ, ਸਾਚੀ ਘਾਲ ਆਪ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਆਪ ਕਰ, ਦਰ ਦਰਵੇਸ਼ ਆਪ ਅਖਵਾਈਆ। ਪੁਰਖ ਅਬਿਨਾਸ਼ ਦਰ ਦਰਵੇਸ਼, ਏਕਾ ਰੂਪ ਸਮਾਇਆ। ਆਪਣੇ ਘਰ ਕਰੇ ਅਦੇਸ, ਆਪੇ ਮੰਗਣ ਆਇਆ। ਆਪੇ ਬਣਿਆ ਨਰ ਨਰੇਸ਼, ਆਪੇ ਹੁਕਮ ਚਲਾਇਆ। ਆਪ ਆਪਣਾ ਆਪੇ ਵੇਖ, ਆਪ ਆਪਣਾ ਮੇਲ ਮਿਲਾਇਆ। ਆਪੇ ਲਿਖਣਹਾਰਾ ਲੇਖ, ਆਪੇ ਦਏ ਮਿਟਾਇਆ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਬਾਲ ਬਿਰਧ ਜਵਾਨ ਨਾ ਕੋਈ ਵਰੇਸ, ਏਕਾ ਰੰਗ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਖੇਲ ਅਪਾਰ, ਲੇਖਾ ਲਿਖਤ ਵਿਚ ਨਾ ਆਇਆ। ਏਕੰਕਾਰਾ ਪੁਰਖ ਅਨਾਦੀ, ਏਕਾ ਏਕ ਅਖਵਾਇਆ। ਖੇਲੇ ਖੇਲ ਬ੍ਰਹਮ ਬ੍ਰਹਿਮਾਦੀ, ਪਾਰਬ੍ਰਹਮ ਅਖਵਾਇਆ। ਏਕਾ ਰੂਪ ਆਦਿ ਜੁਗਾਦੀ, ਆਪਣਾ ਵੇਸ ਵਟਾਇਆ। ਏਕਾ ਮੋਹਣ ਮਾਧਵ ਮਾਧੀ, ਮੁਕੰਦ ਮਨੋਹਰ ਇਕ ਅਖਵਾਇਆ। ਏਕਾ ਕੰਤ ਹੋਏ ਸੁਹਾਗੀ, ਏਕਾ ਨਾਰ ਪਰਨਾਇਆ। ਏਕਾ ਪ੍ਰੀਤ ਏਕਾ ਦਰ ਲਾਗੀ, ਏਕਾ ਤੋੜ ਨਿਭਾਇਆ। ਏਕਾ ਹੰਸ ਏਕਾ ਕਾਗੀ, ਏਕਾ ਚੋਗ ਚੁਗਾਇਆ। ਏਕਾ ਰੱਖਣਹਾਰਾ ਲਾਜੀ, ਲਾਜਾਵੰਤ ਨਾਮ ਖ਼ੁਦਾਇਆ। ਏਕਾ ਸਾਜਣ ਰਿਹਾ ਸਾਜੀ, ਏਕਾ ਮੇਟ ਮਿਟਾਇਆ। ਏਕਾ ਖੋਲਣਹਾਰਾ ਪਾਜੀ, ਏਕਾ ਭੇਵ ਛੁਪਾਇਆ। ਏਕਾ ਅਸਵ ਏਕਾ ਤਾਜੀ, ਸ਼ਾਹ ਅਸਵਾਰ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਡੇਰਾ ਲਾਇਆ। ਸਾਚਾ ਘਰ ਹਰਿ ਸੁਹਾਏ, ਹਰਿ ਸਾਚੀ ਵਡ ਵਡਿਆਈਆ। ਵੇਦ ਕਤੇਬ ਕੋਈ ਭੇਵ ਨਾ ਪਾਏ, ਨਾ ਕੋਈ ਲੇਖਾ ਲੇਖ ਲਿਖਾਈਆ। ਕੋਟਨ ਕੋਟ ਬ੍ਰਹਮਾ ਸ਼ਿਵ ਰਹੇ ਰਾਹ ਤਕਾਏ, ਦਿਵਸ ਰੈਣ ਨੈਣ ਉਠਾਈਆ। ਕੋਟਨ ਕੋਟ ਗਣ ਗੰਧਰਬ ਰਹੇ ਅਲ੍ਹਾਏ, ਆਪ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਘਰ ਵਸਿਆ ਬੇਪਰਵਾਹੀਆ। ਬੇਪਰਵਾਹੀ ਹਰਿ ਹਰਿ ਮੀਤ, ਏਕਾ ਏਕ ਅਖਵਾਇੰਦਾ। ਜੁਗ ਜੁਗ ਚਲਾਏ ਆਪਣੀ ਰੀਤ, ਆਪਣੀ ਕਾਰ ਕਮਾਇੰਦਾ। ਸ਼ਬਦ ਅਨਾਦੀ ਸਾਚਾ ਗੀਤ, ਲੋਕਮਾਤ ਆਪ ਉਪਜਾਇੰਦਾ। ਵੇਖਣਹਾਰਾ ਹਸਤ ਕੀਟ, ਲੱਖ ਚੁਰਾਸੀ ਵਿਚ ਸਮਾਇੰਦਾ। ਆਪੇ ਵਸਿਆ ਧਾਮ ਅਨਡੀਠ, ਭੇਵ ਕੋਈ ਨਾ ਪਾਇੰਦਾ। ਆਪੇ ਮਿਠਾ ਕੌੜਾ ਰੀਠ, ਆਪੇ ਅੰਮ੍ਰਿਤ ਰਸ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਦਵਾਰਾ ਧੁਰ ਦਰਬਾਰਾ, ਹਰਿ ਸਾਚਾ ਅਲੱਖ ਜਗਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਗਾਧ ਬੋਧ ਅਲਾਇੰਦਾ। ਨਰ ਨਰਾਇਣ ਭੇਵ ਨਿਆਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਆਪ ਆਪਣਾ ਕਰ ਪਸਾਰਾ, ਆਪੇ ਅੰਤਮ ਢਾਇੰਦਾ। ਘੜਨ ਭੰਨਣਹਾਰ ਖੇਲ ਨਿਆਰਾ, ਘੜੇ ਭੰਨੇ ਆਪਣੇ ਚੋਜ ਵਖਾਇੰਦਾ। ਆਪੇ ਸਭ ਤੋਂ ਵਸੇ ਨਿਆਰਾ, ਆਪ ਆਪਣੇ ਵਿਚ ਸਮਾਇੰਦਾ। ਜਾਗਰਤ ਜੋਤ ਹੋ ਉਜਿਆਰਾ, ਅੰਤਮ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲੱਖ ਨਿਰੰਜਣ ਨਾਉਂ ਰਖਾਇੰਦਾ । ਅਲਖ ਨਿਰੰਜਣ ਹਰਿ ਭਗਵੰਤ, ਅਕਲ ਕਲਾ ਕਲ ਧਾਰੀਆ। ਆਪੇ ਸਾਧ ਆਪੇ ਸੰਤ, ਗੁਰ ਰੂਪ ਆਪ ਅਖਵਾ ਰਿਹਾ। ਆਪੇ ਜੀਵ ਆਪੇ ਜੰਤ, ਆਪੇ ਘਟ ਘਟ ਡੇਰਾ ਲਾ ਰਿਹਾ। ਆਪੇ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਆਪੇ ਪੰਜ ਤੱਤ ਲੇਖਾ ਲਾ ਰਿਹਾ। ਆਪੇ ਖੇਲੇ ਖੇਲ ਅਗਣਤ, ਲੇਖਾ ਗਣਤ ਨਾ ਕੋਈ ਗਣਾ ਰਿਹਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬਣਾ ਰਿਹਾ। ਜੁਗ ਜੁਗ ਧਾਰ ਹਰਿ ਕਰਤਾਰ, ਆਪਣੀ ਆਪ ਚਲਾਈਆ। ਬ੍ਰਹਮਾ ਵੇਤਾ ਕਰ ਤਿਆਰ, ਸ਼ਬਦੀ ਸ਼ਬਦ ਜਣਾਈਆ। ਵਿਸ਼ਨੂੰ ਲਾਇਆ ਸੇਵਾਦਾਰ, ਸਾਚੀ ਸੇਵ ਕਮਾਈਆ। ਸ਼ਿਵ ਸ਼ੰਕਰ ਰਿਹਾ ਸੰਘਾਰ, ਆਪਣੀ ਆਪਣੀ ਚਾਲ ਚਲਾਈਆ । ਆਪੇ ਵਸਿਆ ਸਭ ਤੋਂ ਬਾਹਰ, ਦਿਸ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਤੇਰੀ ਧਾਰ, ਪ੍ਰਭ ਸਾਚੇ ਆਪ ਚਲਾਈਆ। ਤ੍ਰੈਗੁਣ ਤੇਰਾ ਕਰਿਆ ਪਾਰ, ਪਾਰਬ੍ਰਹਮ ਕਰੀ ਕੁੜਮਾਈਆ। ਸਾਚਾ ਮੰਦਰ ਇਕ ਉਸਾਰ, ਨੌ ਦਰ ਖੋਲ੍ਹ ਖੁਲ੍ਹਾਈਆ। ਆਪੇ ਵਸਿਆ ਗੁਪਤ ਜ਼ਾਹਰ, ਅੰਦਰ ਮੰਦਰ ਡੇਰਾ ਲਾਈਆ। ਦਸਮ ਦਵਾਰੀ ਬੰਦ ਕਿਵਾੜ, ਆਪੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਰਖਾਈਆ। ਜੁਗ ਕਰਤਾ ਕਰਨੇਹਾਰਾ, ਪਾਰਬ੍ਰਹਮ ਅਖਵਾਇਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰਾ, ਹਰਿ ਸਾਚਾ ਮੂਲ ਚੁਕਾਇਆ। ਕਲਜੁਗ ਕੂੜਾ ਕਰ ਪਸਾਰਾ, ਕੂੜਾ ਡੰਕ ਵਜਾਇਆ। ਜੂਠ ਝੂਠ ਮੀਤ ਮੁਰਾਰਾ, ਹਰਿ ਸਗਲਾ ਸੰਗ ਨਿਭਾਇਆ। ਮੇਲ ਮਿਲਾਏ ਕਾਮ ਕਰੋਧ ਲੋਭ ਮੋਹ ਹੰਕਾਰਾ, ਆਸਾ ਤ੍ਰਿਸਨਾ ਲੜ ਬੰਧਾਇਆ। ਹਉਮੇ ਹੰਗਤਾ ਭਰ ਭੰਡਾਰਾ, ਸ੍ਰਿਸ਼ਟ ਸਬਾਈ ਝੋਲੀ ਪਾਇਆ। ਆਪੇ ਸਾਧ ਸੰਤ ਗੁਰ ਪੀਰ ਅਵਤਾਰਾ, ਪੀਰ ਦਸਤਗੀਰ ਸ਼ਾਹ ਹਕੀਰ ਵੇਸ ਵਟਾਇਆ। ਆਪੇ ਮੁੱਲਾ ਸ਼ੇਖ਼ ਕਾਜ਼ੀ ਲਾਏ ਨਾਅਰਾ, ਆਪੇ ਤਕਦੀਰ ਤਦਬੀਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਚਾਲ ਚਲਾਇਆ। ਚਾਲ ਅਵੱਲੜੀ ਹਰਿ ਆਪਣੀ ਆਪ ਚਲਾਈਆ। ਕੂੜੀ ਕਿਰਿਆ ਕਰ ਪਸਾਰ, ਚਾਰੋਂ ਕੁੰਟ ਤਕਾਈਆ। ਦਹਿ ਦਿਸ਼ਾ ਏਕਾ ਧਾਰ, ਭੁੱਲ ਰਹੇ ਨਾ ਰਾਈਆ। ਲੱਖ ਚੁਰਾਸੀ ਪਾਵੇ ਸਾਰ, ਸਾਚਾ ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਰੰਗ ਤੇਰੇ ਤਨ ਆਪੇ ਰਿਹਾ ਚੜ੍ਹਾਈਆ। ਕਲਜੁਗ ਰੰਗ ਹਰਿ ਰੰਗਾਇਆ, ਆਪਣੀ ਦਇਆ ਕਮਾਈਆ। ਕਾਲਾ ਸੂਸਾ ਤਨ ਛੁਹਾਇਆ, ਵੇਖੇ ਸਰਬ ਲੋਕਾਈਆ। ਈਸਾ ਮੂਸਾ ਮੇਲ ਮਿਲਾਇਆ, ਏਕਾ ਨਾਅਰਾ ਲਾਈਆ। ਅੰਜੀਲ ਕੁਰਾਨਾ ਆਪ ਪੜ੍ਹਾਇਆ, ਤੀਸ ਬਤੀਸ ਗਾਈਆ। ਖ਼ਲਕ ਖ਼ੁਦਾਈ ਵੇਖ ਵਖਾਇਆ, ਖ਼ਲਕ ਖ਼ੁਦਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਜ਼ਕ ਰਹੀਮ ਆਪ ਹੋ ਜਾਈਆ। ਅਜ਼ਮਤੋ ਕਸਮਤੋ ਭੇਵ ਨਾ ਰਾਇਆ, ਆਪ ਆਪਣਾ ਮੁਖ ਲਗਾਈਆ। ਮਿਹਬਾਨ ਬੀਦੋ ਬੀ ਖੈਰ ਖ਼ੁਦਾਇਆ, ਬੀ ਖੈਰ ਯਾ ਅੱਲਾ ਤੇਰੀ ਵਡ ਵਡਿਆਈਆ। ਸਚ ਮੁਸੱਲਾ ਨਾਲ ਰਲਾਇਆ, ਖਾਕੀ ਖਾਕ ਟਿਕਾਈਆ। ਪੀਰ ਦਸਤਗੀਰ ਵੇਸ ਵਟਾਇਆ, ਮੁਖ ਇਕ ਚੀਰ ਉਠਾਈਆ। ਜਗਤ ਨਕ਼ਾਬ ਪੜਦਾ ਪਾਇਆ, ਨੇਤਰ ਨੈਣ ਛੁਪਾਈਆ । ਪੁੰਨ ਸਵਾਬ ਨਾ ਕੋਈ ਰਖਾਇਆ, ਹੱਕ ਹਕੀਕਤ ਦਏ ਸਲਾਹੀਆ। ਸ਼ਾਹ ਨਵਾਬ ਆਪ ਹੋ ਜਾਇਆ, ਬੇਐਬ ਪਰਵਰਦਿਗਾਰ ਨਾਮ ਖ਼ੁਦਾਈਆ। ਏਕਾ ਕਲਮਾ ਰਿਹਾ ਪੜ੍ਹਾਇਆ, ਏਕਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਖਲਕ ਖ਼ੁਦਾਈਆ। ਖ਼ਲਕ ਖ਼ਾਲਕ ਆਪ ਸਮਾ, ਆਪਣਾ ਸਗਨ ਵਿਚਾਰਿਆ। ਅੱਲਾ ਰਾਣੀ ਨਾਲ ਰਲਾ, ਐਨਲਹੱਕ ਲਾਏ ਨਾਅਰਿਆ। ਸਾਚਾ ਬਣ ਆਪ ਮਲਾਹ, ਉਮਤ ਉਮਤੀ ਬੇੜਾ ਚਲਾ ਰਿਹਾ। ਵੇਖਣਹਾਰਾ ਬੇਪਰਵਾਹ, ਸੰਗ ਮੁਹੰਮਦੀ ਮੇਲ ਮਿਲਾ ਰਿਹਾ। ਚਾਰ ਯਾਰੀ ਪਕੜੇ ਬਾਂਹ, ਚਾਰੇ ਦਰ ਭੁਲਾ ਰਿਹਾ। ਅਜ਼ਰਾਈਲ ਜ਼ਬਰਾਈਲ ਮੇਕਾਈਲ ਅਸਰਾਫੀਲ ਦਰ ਆਪ ਬਹਾ, ਆਪ ਆਪਣਾ ਹੁਕਮ ਸੁਣਾ ਰਿਹਾ। ਸੇਵਕ ਸੇਵਾ ਸਾਚੀ ਲਾ, ਦਿਵਸ ਰੈਣ ਕਰਮ ਕਮਾ ਰਿਹਾ। ਚੌਦਾਂ ਤਬਕਾਂ ਚੌਦਾਂ ਹੱਟਾ ਚੌਦਾਂ ਲੋਕਾਂ ਫੋਲ ਫੁਲਾ, ਦੂਈ ਦੁਵੈਤੀ ਪੜਦਾ ਲਾਹ ਰਿਹਾ। ਏਕਾ ਨਾਅਰਾ ਆਪੇ ਲਾ, ਏਕਾ ਏਕ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੂਰੋ ਨੂਰ ਨੂਰ ਉਪਾ ਲਿਆ। ਨੂਰ ਅਲਾਹੀ ਸਚ ਖ਼ੁਦਾ, ਹਰਿ ਸਾਚੇ ਰੂਪ ਵਟਾਇਆ। ਨਿਰਗੁਣ ਨਿਰਗੁਣ ਹੋਏ ਜੁਦਾ, ਨਿਰਗੁਣ ਨਿਰਗੁਣ ਵਿਚ ਸਮਾਇਆ। ਨਿਰਗੁਣ ਨਿਰਗੁਣ ਆਪੇ ਹੋਏ ਫਿਦਾ, ਨਿਰਗੁਣ ਆਪਣਾ ਆਪ ਵਾਰ ਵਖਾਇਆ। ਆਪਣੀ ਰਬਾਬ ਆਪ ਵਜਾ, ਅਹਿਬਾਬ ਰਿਹਾ ਸੁਣਾਇਆ। ਆਬੇ ਹਯਾਤ ਰਹੇ ਹੱਥ ਰਖਾ, ਏਕਾ ਮੁਖ ਲਗਾਇਆ। ਦੋ ਦੋ ਆਬਾ ਮੇਲ ਮਿਲਾ, ਵੇਖਣਹਾਰ ਆਪ ਹੋ ਜਾਇਆ। ਸਾਚੇ ਘੋੜੇ ਚਰਨ ਰਕਾਬ ਆਪ ਟਿਕਾ, ਆਪੇ ਰਿਹਾ ਦੌੜਾਇਆ। ਪਾਕੀ ਪਾਕ ਵੇਖ ਖ਼ੁਦਾ, ਬਿਸਮਲ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇਆ। ਪਰਵਰਦਿਗਾਰੀ ਹਰਿ ਹਰਿ ਖੇਲਾ, ਆਪਣਾ ਖੇਲ ਖਿਲਾਇੰਦਾ। ਖਲਕ ਖ਼ੁਦਾਈ ਲੱਗਾ ਮੇਲਾ, ਨਾ ਕੋਈ ਧੀਰ ਧਰਾਇੰਦਾ। ਨਾ ਕੋਈ ਗੁਰੂ ਨਾ ਕੋਈ ਚੇਲਾ, ਪੀਰ ਦਸਤਗੀਰ ਨਾ ਕੋਈ ਅਖਵਾਇੰਦਾ। ਜੀਵ ਜੰਤ ਪਾਏ ਆਪਣੀ ਬੰਦੀਖਾਨਾ ਜੇਲਾ, ਸਾਚਾ ਫੰਦ ਨਾ ਕੋਈ ਕਟਾਇੰਦਾ। ਘਰ ਘਰ ਦੀਵਾ ਬੱਤੀ ਚਿਰਾਗ ਪਾਇਣ ਤੇਲਾ, ਆਤਮ ਜੋਤ ਨਾ ਕੋਈ ਜਗਾਇੰਦਾ। ਘਰ ਘਰ ਭੇਟਾ ਦੇਵਣ ਬੱਕਰਾ ਛੇਲਾ, ਆਪਣੀ ਭੇਟ ਨਾ ਕੋਈ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਸਚ ਸਿੰਘਾਸਣ ਆਸਣ ਲਾਇੰਦਾ। ਸਚ ਸਿੰਘਾਸਣ ਆਸਣ ਲਾ, ਹਰਿ ਸਾਚਾ ਵੇਖ ਵਖਾਇੰਦਾ। ਵੇਖਣਹਾਰਾ ਨੌ ਖੰਡ ਪ੍ਰਿਥਮੀ ਸੱਤ ਦੀਪ ਸਾਰੇ ਥਾਂ, ਗਗਨ ਮੰਡਲ ਬ੍ਰਹਿਮੰਡ ਖੰਡ ਉਤਭੁਜ ਸੇਤਜ ਜੇਰਜ ਅੰਡਜ ਫੋਲ ਫੋਲਾਇੰਦਾ। ਆਦਿ ਜੁਗਾਦੀ ਵੰਡੀ ਵੰਡ, ਆਪ ਆਪਣੀ ਵੰਡ ਵੰਡਾਇੰਦਾ। ਆਪੇ ਸੁੱਤਾ ਦੇ ਕਰ ਕੰਡ, ਆਪੇ ਮੁਖ ਭਵਾਇੰਦਾ। ਆਪੇ ਨਾਰ ਦੁਹਾਗਣ ਰੰਡ, ਆਪੇ ਕੰਤ ਹੰਢਾਇੰਦਾ। ਆਪੇ ਦੇਵਣਹਾਰਾ ਦੰਡ, ਆਪੇ ਭਗਤ ਤਰਾਇੰਦਾ। ਆਪੇ ਵੱਢਣਹਾਰਾ ਕੰਡ, ਆਪੇ ਗਲੇ ਲਗਾਇੰਦਾ। ਆਪੇ ਚੰਡ ਆਪ ਪਰਚੰਡ, ਆਪੇ ਸ਼ਬਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਕਲ ਵਰਤਾਇੰਦਾ। ਕਲਜੁਗ ਵਰਤੇ ਆਪਣੀ ਕਲ, ਹਰਿ ਸਾਚੇ ਜੋਤ ਜਗਾਈਆ। ਨਿਰਗੁਣ ਜੋਤ ਵਲ ਛਲ, ਭੇਵ ਕੋਇ ਨਾ ਪਾਈਆ। ਵਸਣਹਾਰਾ ਜਲ ਥਲ, ਜਲ ਥਲ ਰਿਹਾ ਸਮਾਈਆ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ ਡੂੰਘੀ ਡਲ, ਚਾਰੋਂ ਕੁੰਟ ਫੇਰਾ ਪਾਈਆ। ਲੱਖ ਚੁਰਾਸੀ ਆਤਮ ਅੰਤਰ ਸਚ ਸਿੰਘਾਸਣ ਬੈਠਾ ਮੱਲ, ਦਿਸ ਕਿਸੇ ਨਾ ਆਈਆ। ਸਚ ਸਨੇਹੁੜਾ ਆਪੇ ਘਲ, ਆਪੇ ਰਿਹਾ ਸੁਣਾਈਆ। ਏਕਾ ਵਸਿਆ ਧਾਮ ਅਟੱਲ, ਉਚ ਅਗੰਮ ਅਥਾਹ ਬੇਪਰਵਾਹੀਆ। ਖੇਲੇ ਖੇਲ ਅੱਜ ਕਿ ਕਲ, ਖੇਲਣਹਾਰ ਆਪ ਅਖਵਾਈਆ। ਆਪਣੀ ਜੋਤੀ ਆਪੇ ਰਲ, ਸਾਚਾ ਸ਼ਬਦ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖਣਹਾਰਾ ਥਾਉਂ ਥਾਈਂਆ। ਥਾਨ ਥਨੰਤਰ ਹਰਿ ਹਰਿ ਵੇਖ, ਆਪਣੀ ਦਇਆ ਕਮਾਇੰਦਾ। ਜੋਤੀ ਜਾਮਾ ਧਾਰੇ ਭੇਖ, ਭੇਵ ਕੋਈ ਨਾ ਪਾਇੰਦਾ। ਆਪੇ ਦਾਤਾ ਦਾਨੀ ਦਸ ਦਸਮੇਸ, ਦਰ ਦਰ ਅਲਖ ਜਗਾਇੰਦਾ। ਆਪੇ ਨਾਨਕ ਨਿਰਗੁਣ ਨਰ ਨਰੇਸ਼, ਆਪੇ ਨਾਮ ਸਤਿ ਮੰਤਰ ਦ੍ਰਿੜਾਇੰਦਾ। ਆਪੇ ਫਿਰੇ ਦੇਸ ਪਰਦੇਸ, ਆਪੇ ਸਾਚੇ ਧਾਮ ਸੋਭਾ ਪਾਇੰਦਾ। ਆਪੇ ਹੋਏ ਰਿਖੀ ਕੇਸ, ਆਪੇ ਗਵਰਧਨ ਹੱਥ ਉਠਾਇੰਦਾ। ਆਪੇ ਲਾਵਣਹਾਰਾ ਮੇਖ, ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਆਪਣੇ ਹੱਥ ਰੱਖ, ਹਰਿ ਸਾਚਾ ਕਰਮ ਕਮਾਇੰਦਾ। ਆਦਿ ਜੁਗਾਦਿ ਜੁਗ ਜੁਗ ਦੇਵੇ ਆਪਣੀ ਵੱਥ, ਆਪਣੀ ਧਾਰ ਬੰਧਾਇੰਦਾ। ਲੱਖ ਚੁਰਾਸੀ ਪਾਵੇ ਨੱਥ, ਚਾਰੋਂ ਕੁੰਟ ਫਿਰਾਇੰਦਾ। ਸ਼ਬਦ ਜਣਾਈ ਅਕਥਨਾ ਅਕੱਥ, ਏਕਾ ਏਕ ਰਖਾਇੰਦਾ। ਦੋ ਜਹਾਨਾਂ ਚਲਾਏ ਰਥ, ਰਥ ਰਥਵਾਹੀ ਵੇਸ ਵਟਾਇੰਦਾ। ਸਰਬ ਕਲਾ ਆਪੇ ਸਮਰਥ, ਹਰਿ ਹਰਿ ਸਾਚੀ ਧਾਰ ਬੰਧਾਇੰਦਾ। ਜਨ ਭਗਤਾਂ ਦੇ ਕਰ ਰੱਖੇ ਹੱਥ, ਸਿਰ ਆਪਣਾ ਹੱਥ ਟਿਕਾਇੰਦਾ। ਜਗਤ ਵਿਕਾਰਾ ਦੇਵੇ ਮਥ, ਮਨ ਮਤ ਦੁਰਕਾਇੰਦਾ। ਇਕ ਦਵਾਰਾ ਤੀਰਥ ਅਠ ਸਠ, ਆਤਮ ਸਰ ਸਰੋਵਰ ਆਪ ਨੁਹਾਇੰਦਾ। ਸ਼ਬਦ ਜਣਾਈ ਪੂਜਾ ਪਾਠ, ਅਨਹਦ ਤਾਲ ਵਜਾਇੰਦਾ। ਆਤਮ ਅੰਦਰ ਮਾਰੇ ਠਾਠ, ਸਾਚਾ ਗੁਣ ਵਖਾਇੰਦਾ। ਨਿਰਗੁਣ ਜੋਤ ਜਗੇ ਲਿਲਾਟ, ਹਰਿ ਸਾਚੀ ਆਪ ਜਗਾਇੰਦਾ। ਆਪ ਉਤਾਰੇ ਆਪਣੇ ਘਾਟ, ਪਾਰ ਕਿਨਾਰਾ ਆਪ ਵਖਾਇੰਦਾ। ਲੇਖੇ ਲਾਏ ਕਾਇਆ ਮਾਟ, ਆਪ ਆਪਣਾ ਪੰਜ ਤੱਤ ਮੂਲ ਚੁਕਾਇੰਦਾ। ਲਹਿਣਾ ਦੇਣ ਚੁਕਾਏ ਆਨ ਬਾਟ, ਲੱਖ ਚੁਰਾਸੀ ਫੰਦ ਕਟਾਇੰਦਾ। ਤਨ ਲਪੇਟੇ ਸ਼ਬਦ ਪਟ, ਪੀਤ ਪੀਤੰਬਰ ਇਕ ਸੁਹਾਇੰਦਾ। ਦੁਰਮਤ ਮੈਲ ਦੇਵੇ ਕੱਟ, ਆਪ ਆਪਣੇ ਰੰਗ ਰੰਗਾਇੰਦਾ। ਆਪ ਵਿਕਾਏ ਸਾਚੇ ਹੱਟ, ਚੌਦਾਂ ਹੱਟਾਂ ਮੁਖ ਭਵਾਇੰਦਾ। ਗੁਰਮੁਖ ਵਿਰਲਾ ਅੰਮ੍ਰਿਤ ਰਸ ਲਏ ਚੱਟ, ਮਨਮੁਖਾਂ ਹੱਥ ਨਾ ਆਇੰਦਾ। ਜੁਗ ਜੁਗ ਪੂਰਾ ਕਰਨਹਾਰਾ ਘਾਟ, ਲਹਿਣਾ ਦੇਣਾ ਮੂਲ ਚੁਕਾਇੰਦਾ। ਜ਼ਿਮੀ ਅਸਮਾਨਾ ਪੜਦਾ ਰਿਹਾ ਪਾਟ, ਨਾ ਕੋਈ ਮੇਟ ਮਿਟਾਇੰਦਾ। ਕਲਜੁਗ ਸੁੰਞੀ ਦਿਸੇ ਖਾਟ, ਸਚ ਵਿਛੌਣਾ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਵੇਖੇ ਵਾਟ, ਅੰਤਮ ਪੰਧ ਮੁਕਾਇੰਦਾ। ਕਲਜੁਗ ਅੰਤਮ ਪੰਧ ਮੁਕੌਣਾ, ਹਰਿ ਸਾਚੇ ਵਡ ਵਡਿਆਈਆ। ਜੂਠਾ ਝੂਠਾ ਮੋਹ ਚੁਕੌਣਾ, ਮਾਇਆ ਮਮਤਾ ਰਹਿਣ ਨਾ ਪਾਈਆ। ਕਾਮ ਕਰੋਧ ਰਹਿਣ ਨਾ ਪੌਣਾ, ਪੰਜ ਤੱਤ ਨਾ ਕਰੇ ਕੁੜਮਾਈਆ। ਆਸਾ ਤ੍ਰਿਸਨਾ ਨਾ ਕਿਸੇ ਸਤੌਣਾ, ਹਉਮੇ ਹੰਗਤਾ ਨਾ ਕੋਈ ਰਖਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕਿਸੇ ਮਨੌਣਾ, ਨਾ ਕੋਈ ਪੂਜ ਪੁਜਾਈਆ। ਕਲਮਾ ਅਮਾਮ ਨਾ ਕਿਸੇ ਪੜ੍ਹੌਣਾ, ਕਾਇਨਾਤ ਦਏ ਜਣਾਈਆ। ਰਾਮ ਨਾਮ ਨਾ ਕਿਸੇ ਗੌਣਾ, ਭੁੱਲੀ ਸਰਬ ਲੋਕਾਈਆ। ਕਾਹਨ ਕ੍ਰਿਸ਼ਨਾ ਮੇਲ ਮਿਲੌਣਾ, ਆਪੇ ਰਹੇ ਵਿਚ ਟਿਕਾਈਆ। ਈਸਾ ਮੂਸਾ ਲੇਖ ਚੁਕੌਣਾ, ਅੱਲਾ ਰਾਣੀ ਦਏ ਦੁਹਾਈਆ। ਸੰਗ ਮੁਹੰਮਦ ਚਾਰ ਯਾਰ ਵੇਖੇ ਭਾਣਾ ਆਪਣੇ ਨੈਣਾਂ, ਆਪਣੀ ਮੰਗ ਮੰਗਾਈਆ। ਸਦੀ ਚੌਧਵੀ ਪਾਏ ਗਹਿਣਾ, ਤਨ ਸ਼ੰਗਾਰ ਇਕ ਵਖਾਈਆ। ਉਮਤ ਉਮਤੀ ਭਾਣਾ ਸਹਿਣਾ, ਦੇਵਣਹਾਰ ਹਰਿ ਸਜਾਈਆ। ਅੰਤਮ ਮੰਨਣਾ ਪਏ ਕਹਿਣਾ, ਹੋਣੀ ਮਾਤ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਆਪੇ ਰੱਖ, ਆਪਣੀ ਕਲ ਵਰਤਾਈਆ। ਸਰਬ ਕਲਾ ਹੋ ਪਰਤੱਖ, ਪੰਡਤ ਪਾਂਧੇ ਲਏ ਸਮਝਾਈਆ। ਸ਼ਿਵ ਸ਼ੰਕਰ ਨਾ ਸਕੇ ਕੋਈ ਰੱਖ, ਬਾਸ਼ਕ ਤਸ਼ਕਾ ਗਲੋਂ ਲਾਹੀਆ। ਬ੍ਰਹਮਾ ਰੋਵੇ ਨੇਤਰ ਅੱਖ, ਨੇਤਰ ਨੀਰ ਵਹਾਈਆ। ਕਰੋੜ ਤੇਤੀਸਾ ਭਾਂਡੇ ਸੱਖ, ਪ੍ਰਭ ਸਾਚਾ ਆਪ ਕਰਾਈਆ। ਚਾਰੋਂ ਕੁੰਟ ਉਡਨੇ ਕੱਖ, ਨਾ ਸਕੇ ਕੋਈ ਬਚਾਈਆ। ਸੁਰਪਤ ਰਾਜਾ ਇੰਦ ਹੋਇਆ ਵੱਖ, ਤਖ਼ਤ ਤਾਜ ਰਹਿਣ ਨਾ ਪਾਈਆ। ਸ਼ਿਵ ਸ਼ੰਕਰ ਪ੍ਰਭ ਕੱਢੇ ਧੱਕ, ਬ੍ਰਹਮੇ ਪੜਦਾ ਦੇਵੇ ਢਕ, ਧਰੂ ਪ੍ਰਹਿਲਾਦ ਲਾਜ ਲਏ ਰੱਖ, ਆਪ ਆਪਣੀ ਗੋਦ ਉਠਾਈਆ। ਲੱਖ ਚੁਰਾਸੀ ਨਕੇਲ ਪਾਏ ਨੱਕ, ਲੋਕਮਾਤ ਵੇਖ ਵਖਾਈਆ। ਚਾਰ ਵਰਨਾਂ ਮਾਰੇ ਧੱਕ, ਨਾ ਕੋਈ ਸਕੇ ਬਚਾਈਆ। ਨਾਨਕ ਲੇਖਾ ਗਿਆ ਲਿਖ, ਨਾ ਕੋਈ ਸਕੇ ਮਿਟਾਈਆ। ਗੁਰ ਗੋਬਿੰਦ ਬਣਾਏ ਸਾਚੇ ਸਿਖ, ਸਾਚੀ ਸਿਖਿਆ ਇਕ ਸਮਝਾਈਆ। ਆਪਣੇ ਨੇਤਰ ਆਪੇ ਪੇਖ, ਆਪੇ ਦਏ ਵਡਿਆਈਆ। ਸਚ ਸੁਲਤਾਨ ਨਰ ਨਰੇਸ਼, ਘਰ ਸਾਚੇ ਸਿਫ਼ਤ ਸਲਾਹੀਆ। ਲੋਆਂ ਪੁਰੀਆਂ ਫਿਰੇ ਦੇਸ ਪਰਦੇਸ, ਦਰ ਦਰ ਅਲਖ ਜਗਾਈਆ। ਅੰਦਰ ਮੰਦਰ ਆਪੇ ਰਿਹਾ ਵੇਖ, ਆਪ ਆਪਣਾ ਮੁਖ ਛੁਪਾਈਆ। ਬ੍ਰਹਮ ਬ੍ਰਹਮ ਪਾਰਬ੍ਰਹਮ ਕਰੇ ਆਦੇਸ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਹੰ ਬ੍ਰਹਮ ਏਕਾ ਵੇਸ, ਏਕਾ ਰੰਗ ਰੰਗਾਈਆ। ਆਪੇ ਸੁੱਤਾ ਸੇਜਾ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਈਆ। ਆਪੇ ਵਿਸ਼ਨੂੰ ਵੰਸੀ ਕਰੇ ਵੇਸ, ਆਪਣੀ ਕੁਲ ਤਰਾਈਆ। ਆਪੇ ਪਾਰਬ੍ਰਹਮ ਪ੍ਰਭ ਕਰੇ ਆਦੇਸ, ਆਦਿ ਪੁਰਖ ਵਡ ਵਡਿਆਈਆ। ਅਕਾਲ ਮੂਰਤ ਆਪ ਆਪਣੀ ਆਪੇ ਵੇਖ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਡੰਕ ਵਜਾਈਆ। ਨਾਮ ਵੱਜੇ ਸਾਚਾ ਡੰਕਾ, ਹਰਿ ਸਾਚੇ ਆਪ ਵਜਾਵਨਾ। ਆਪ ਉਠਾਏ ਰਾਓ ਰੰਕਾ, ਰਾਜ ਰਾਜਾਨਾ ਆਪ ਹਿਲਾਵਣਾ। ਆਪੇ ਵਿਸ਼ਨੂੰ ਸ਼ਿਵ ਬ੍ਰਹਮ ਅੰਦਰ ਵੇਖੇ ਪੁਰੀ ਘਨਕਾ, ਘਨਕ ਪੁਰ ਵਾਸੀ ਆਪ ਅਖਵਾਵਨਾ। ਆਪੇ ਜੋਤੀ ਨੂਰ ਉਜਾਲਾ ਹਰਿ ਗੋਪਾਲਾ ਲਾਏ ਤਨਕਾ, ਦਹਿ ਦਿਸ਼ਾ ਆਪ ਹਿਲਾਵਣਾ। ਆਪ ਉਠਾਏ ਜਨ ਜਨ ਜਨਕਾ, ਮਨ ਕਾ ਮਨਕਾ ਆਪ ਭਵਾਵਨਾ। ਆਪ ਉਪਾਏ ਬ੍ਰਹਮਾ ਸੁੱਤ ਸ਼ਨਕ ਸਨਾਤਨ ਸੰਤ ਕੁਮਾਰ ਸਨਕਾ, ਆਪੇ ਬਰਾਹ ਰਿਹਾ ਵਟਾਇਆ। ਆਪੇ ਯਗੈ ਪੁਰਖ ਹਾਵ ਗਰੀਵ ਖੇਲ ਖਿਲਾਇਆ। ਆਪੇ ਨਰ ਨਰਾਇਣ ਹੋਏ ਬਾਰ ਅਨਕਾ ਮਾਰੇ ਡੰਕਾ, ਆਪ ਆਪਣਾ ਤਾਲ ਵਜਾਵਨਾ। ਆਪੇ ਕਪਲਮੁਨ ਕੱਢੇ ਸ਼ੰਕਾ, ਦੱਤਾ ਤ੍ਰੈ ਆਪ ਸਮਝਾਵਣਾ। ਆਪੇ ਰਿਖਭ ਦੇਵ ਲਾਏ ਡੰਕਾ, ਆਪੇ ਪ੍ਰਿਥੂ ਵੇਖ ਵਖਾਵਣਾ। ਆਪੇ ਮਤਸ ਮੋਹ ਮਛ ਬਣਾਕਾ, ਕਛਪ ਰੂਪ ਆਪ ਵਟਾਵਣਾ। ਆਪ ਮੋਹਨ ਮੋਹਨੀ ਧਾਰ ਖੇਲੇ ਆਪਣੀ ਅੰਤਾ, ਅੰਤ ਕਿਸੇ ਨਾ ਪਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਵਣਾ। ਜੁਗ ਜੁਗ ਵੇਸ ਹਰਿ ਵਟਾਵਣਾ, ਆਪਣੀ ਕਲ ਧਾਰੀਆ। ਆਦਿ ਜੁਗਾਦੀ ਇਕ ਅਖਵਾਵਣਾ, ਇਕ ਅਕੱਲਾ ਏਕੰਕਾਰੀਆ। ਨਾਮ ਜਹਾਜਨਾ ਇਕ ਚਲਾਵਣਾ, ਆਪ ਆਪਣੀ ਆਪੇ ਵਾਰੀਆ। ਅਸਵ ਘੋੜਾ ਤਾਜਾ ਇਕ ਦੌੜਾਵਣਾ, ਸ਼ਾਹੋ ਭੂਪ ਸਚ ਅਸਵਾਰੀਆ। ਰਾਜਨ ਰਾਜਾ ਆਪ ਹੋ ਜਾਵਣਾ, ਥਿਰ ਘਰ ਬੈਠ ਸੱਚੀ ਸਿਕਦਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਉਜਿਆਰੀਆ। ਨਿਰਗੁਣ ਜੋਤ ਨਿਹਕਲੰਕ, ਆਪਣੀ ਆਪ ਉਪਜਾਇੰਦਾ। ਆਪ ਬਣਾਏ ਆਪਣੀ ਬਣਤ, ਆਪ ਆਪਣੇ ਦਰ ਸੁਹਾਇੰਦਾ। ਆਪੇ ਗਾਏ ਆਪਣਾ ਛੰਤ, ਆਪ ਆਪਣਾ ਰਾਗ ਅਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਧਾਮ ਸੁਹਾਇੰਦਾ। ਪੁਰਖ ਅਬਿਨਾਸ਼ੀ ਧਾਮ ਨਿਆਰਾ, ਏਕਾ ਏਕ ਉਪਾਈਆ। ਨਿਰਗੁਣ ਜੋਤ ਕਰ ਉਜਿਆਰਾ, ਬੈਠਾ ਬੇਪਰਵਾਹੀਆ। ਸ਼ਬਦ ਖੰਡਾ ਫੜ ਦੋ ਧਾਰਾ, ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰ ਗੁਰ ਚੇਲੇ ਵੇਖ ਵਖਾਈਆ। ਗੁਰ ਗੁਰ ਚੇਲਾ ਆਪੇ ਵੇਖ, ਆਪਣੀ ਦਇਆ ਕਮਾਇਆ। ਆਪੇ ਦਾਤਾ ਦਸ ਦਸਮੇਸ, ਦਹਿ ਦਿਸ਼ਾ ਫੇਰੀ ਪਾਇਆ। ਗੁਰਮੁਖ ਸਾਜਨ ਨੇਤਰ ਪੇਖ, ਆਪਣੇ ਸੰਗ ਰਲਾਇਆ। ਆਤਮ ਅੰਤਰ ਲਾਏ ਮੇਖ, ਨਾ ਕੋਈ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਨਿਰਗੁਣ ਨਾਉਂ ਨਰ ਨਿਰੰਕਾਰ, ਨਿਹਕਲੰਕ ਰਖਾਇਆ। ਜੋਤੀ ਜਾਮਾ ਭੇਖ ਅਪਾਰ, ਦਿਸ ਕਿਸੇ ਨਾ ਆਇਆ। ਹਰ ਘਟ ਅੰਦਰ ਕਰ  ਪਸਾਰ, ਬੈਠਾ ਡੇਰਾ ਲਾਇਆ। ਜਨ ਭਗਤਾਂ ਦੇਵੇ ਨਾਮ ਅਧਾਰ, ਆਪ ਆਪਣੀ ਬੂਝ ਬੁਝਾਇਆ। ਰਸਨਾ ਜੇਹਵਾ ਗੁਣ ਵਿਚਾਰ, ਪਵਣ ਸਵਾਸੀ ਸੇਵਾ ਲਾਇਆ। ਮੰਦਰ ਅੰਦਰ ਖੋਲ੍ਹ ਕਿਵਾੜ, ਆਪੇ ਕੁੰਡਾ ਲਾਹਿਆ। ਮੇਟ ਮਿਟਾਏ ਪੰਚਮ ਧਾੜ, ਸ਼ਬਦੀ ਵੇਖ ਵਖਾਇਆ। ਵਾ ਨਾ ਲੱਗੇ ਤੱਤੀ ਹਾੜ, ਸਾਂਤਕ ਸਤਿ ਕਰਾਇਆ। ਕਰੇ ਪਰਕਾਸ਼ ਬਹੱਤਰ ਨਾੜ, ਨੂਰੋ ਨੂਰ ਰਖਾਇਆ। ਸਚ ਵਖਾਏ ਧਰਮ ਅਖਾੜ, ਅਨਹਦ ਮੰਗਲ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿੰਘ ਦਲੀਪ ਲਏ ਤਰਾਇਆ।