ਪਹਿਲੀ ਚੇਤ ੨੦੧੬ ਬਿਕ੍ਰਮੀ ਦਰਬਾਰ ਵਿਖੇ ਜੇਠੂਵਾਲ
ਏਕਾ ਏਕ ਏਕ ਏਕਉਂਕਾਰ, ਇਕ ਅਵਤਾਰਿਆ। ਦੂਜੇ ਸ਼ਬਦ ਨਾਮ ਜੈਕਾਰ, ਨਾਦ ਅਨਾਦੀ ਆਪ ਵਜਾ ਰਿਹਾ। ਤੀਜੇ ਨੈਣ ਇਕ ਉਘਾੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾ ਵੇਖ ਵਖਾ ਰਿਹਾ। ਚੌਥੇ ਚੌਥੇ ਘਰ ਹੋ ਉਜਿਆਰ, ਦੀਵਾ ਬਾਤੀ ਕਮਲਾਪਾਤੀ ਇਕ ਜਗਾ ਰਿਹਾ। ਪੰਚਮ ਰੂਪ ਆਪ ਕਰਤਾਰ, ਪੰਚਮ ਮੇਲਾ ਆਪ ਮਿਲਾ ਰਿਹਾ। ਛੇਵੇ ਛੱਪਰ ਛੰਨ ਨਾ ਕੋਇ ਉਸਾਰ, ਸਚਖੰਡ ਦਵਾਰਾ ਇਕ ਸੁਹਾ ਰਿਹਾ। ਸੱਤਵਾਂ ਸਤਿ ਸਰੂਪੀ ਸਾਚੀ ਧਾਰ, ਸਰਗੁਣ ਆਪਣੀ ਆਪ ਵਰਤਾ ਰਿਹਾ। ਅੱਠਵਾਂ ਅੱਠ ਤੱਤ ਅਧਾਰ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਆਪ ਸਮਝਾ ਰਿਹਾ। ਨੌਵੇ ਨੌ ਦਰ ਖੋਲ੍ਹ ਕਿਵਾੜ, ਜਗਤ ਨਾਤਾ ਜੋੜ ਜੁੜਾ ਰਿਹਾ। ਦਸਵਾਂ ਬੈਠ ਸਿਰਜਣਹਾਰ, ਸਚ ਸਿੰਘਾਸਣ ਆਪ ਸੁਹਾ ਰਿਹਾ। ਇਕ ਗਿਆਨ ਕਰ ਵਿਚਾਰ, ਆਪਣੀ ਕਲ ਵਰਤਾ ਰਿਹਾ। ਕਲਜੁਗ ਅੰਤਮ ਪਾਵੇ ਸਾਰ, ਜਗਤ ਮਹੱਲ ਇਕ ਵਖਾ ਰਿਹਾ। ਸਾਢੇ ਤਿੰਨ ਹੱਥ ਕਰ ਤਿਆਰ, ਜੀਵਾਂ ਜੰਤਾਂ ਆਪ ਸਮਝਾ ਰਿਹਾ। ਉਤਰ ਪੂਰਬ ਪੱਛਮ ਦੱਖਣ ਪਾਵੇ ਸਾਰ, ਦਹਿ ਦਿਸ਼ਾ ਵੇਖ ਵਖਾ ਰਿਹਾ। ਰਵ ਸਸ ਕਰਨ ਨਿਮਸਕਾਰ, ਮੰਡਲ ਮੰਡਪ ਸੀਸ ਨਵਾ ਰਿਹਾ। ਕਰੋੜ ਤੇਤੀਸਾ ਢਹਿ ਢਹਿ ਪਏ ਦਵਾਰ, ਸੁਰਪਤ ਰਾਜਾ ਇੰਦ ਸੀਸ ਝੁਕਾ ਰਿਹਾ। ਆਪੇ ਜਾਣੇ ਆਪਣੀ ਕਾਰ, ਆਪਣੀ ਕਲਾ ਆਪ ਵਰਤਾ ਰਿਹਾ। ਜੋਤੀ ਨੂਰ ਕਰ ਉਜਿਆਰ, ਨੂਰੋ ਨੂਰ ਡਗਮਗਾ ਰਿਹਾ। ਵੀਹ ਸਦ ਹੋਇਆ ਖ਼ਬਰਦਾਰ, ਕਾਇਆ ਨਾਤਾ ਤੋੜ ਤੁੜਾ ਰਿਹਾ। ਭਗਤਨ ਮੀਤਾ ਮੀਤ ਮੁਰਾਰ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਦੂਜੇ ਖੋਲ੍ਹ ਦਰ ਕਿਵਾੜ, ਲੋਕਮਾਤ ਬੰਕ ਸੁਹਾ ਲਿਆ। ਤੀਜੇ ਘੋੜੇ ਦੇਵੇ ਚਾੜ੍ਹ, ਚੌਥੇ ਦਰ ਬਹਾ ਲਿਆ। ਪੰਚਮ ਮੇਲਾ ਸਾਚੇ ਲਾੜ, ਜਿਉਂ ਸਖੀਆਂ ਮੰਗਲ ਗਾ ਲਿਆ। ਸੱਤਵਾਂ ਸਤਿ ਪੁਰਖ ਨਿਰੰਜਣ ਕਿਰਪਾ ਧਾਰ, ਅੱਠਵਾਂ ਉਠ ਉਠ ਗਲ ਲਗਾ ਲਿਆ। ਨੌਵੇ ਨੌ ਨੌ ਖੰਡ ਕਰੇ ਪਾਰ, ਹਰਿ ਸੰਗਤ ਵੇਖ ਵਖਾ ਲਿਆ। ਦਸਵਾਂ ਜੋਤੀ ਜਗੇ ਅਪਾਰ, ਨਿਰਗੁਣ ਧਾਰਾ ਇਕ ਚਲਾ ਲਿਆ। ਕਲਜੁਗ ਅੰਤਮ ਪਾਵੇ ਸਾਰ, ਕੂੜ ਕੁੜਿਆਰਾ ਵੇਖ ਵਖਾ ਲਿਆ। ਮਨਮਤ ਵੇਖੇ ਨਾਰ ਵਿਭਚਾਰ, ਮੁਖ ਘੁੰਗਟ ਆਪੇ ਲਾ ਲਿਆ। ਖੇਲੇ ਖੇਲ ਖੇਲ ਅਪਾਰ, ਤ੍ਰਲੋਕੀ ਨੰਦਨ ਆਪ ਕਰਾ ਰਿਹਾ। ਚੌਦਾਂ ਲੋਕਾਂ ਹੋ ਉਜਿਆਰ, ਚੌਦਾਂ ਲੋਕ ਆਪ ਹਿਲਾ ਰਿਹਾ। ਅਕਾਸ਼ ਪਰਕਾਸ਼ ਦਏ ਹੁਲਾਰ, ਧਰਤ ਧਵਲ ਵੇਖ ਵਖਾ ਰਿਹਾ। ਬ੍ਰਹਮਾ ਨੇਤਰ ਦਏ ਉਘਾੜ, ਆਪ ਆਪਣੀ ਬੂਝ ਬੁਝਾ ਲਿਆ। ਸ਼ਿਵ ਸ਼ੰਕਰ ਵਖਾਏ ਇਕ ਅਖਾੜ, ਨਾਮ ਤ੍ਰਿਸੂਲਾ ਹੱਥ ਚਮਕਾ ਲਿਆ। ਇੰਦ ਇੰਦਰਾਸਣ ਪਾਵੇ ਸਾਰ, ਸਚ ਸਿੰਘਾਸਣ ਖੇਲ ਖਿਲਾ ਲਿਆ। ਸ਼ਾਹੋ ਸ਼ਾਬਾਸ਼ ਗੁਰ ਅਵਤਾਰ, ਪੁਰਖ ਅਬਿਨਾਸ਼ੀ ਵੇਸ ਵਟਾ ਲਿਆ। ਖੜਗ ਖੰਡਾ ਫੜ ਕਟਾਰ, ਬ੍ਰਹਿਮੰਡਾਂ ਫੋਲ ਫੁਲਾ ਲਿਆ। ਜੇਰਜ ਅੰਡਾਂ ਕਰ ਵਿਚਾਰ, ਉਤਭੁਜ ਸੇਤਜ ਪਾਰ ਕਰਾ ਲਿਆ। ਵੇਖੇ ਕੰਡਾ ਵਿਚ ਸੰਸਾਰ, ਤੋਲਣਹਾਰ ਤੋਲ ਤੁਲਾ ਲਿਆ। ਬੋਲ ਬੋਲਾ ਅਪਰ ਅਪਾਰ, ਘਰ ਸਾਚੇ ਢੋਲਾ ਗਾ ਲਿਆ। ਬਦਲਿਆ ਚੋਲਾ ਸਿਰਜਣਹਾਰ, ਜਗਤ ਵਿਚੋਲਾ ਨਾ ਕੋਇ ਰਖਾ ਲਿਆ। ਭੋਲਾ ਭਾਲਾ ਬੇਐਬ ਪਰਵਰਦਿਗਾਰ, ਖ਼ਲਕ ਖ਼ੁਦਾਈ ਵੇਖ ਵਖਾ ਲਿਆ। ਰਾਮ ਕ੍ਰਿਸ਼ਨ ਪਾਵੇ ਸਾਰ, ਈਸਾ ਮੂਸਾ ਅੰਗ ਲਗਾ ਲਿਆ। ਵੇਦ ਪੁਰਾਨੀ ਮੀਤ ਮੁਰਾਰ, ਅੰਜੀਲ ਕੁਰਾਨੀ ਆਪੇ ਗਾ ਲਿਆ। ਨਾਨਕ ਗੋਬਿੰਦ ਏਕਾ ਧਾਰ, ਏਕਾ ਰੰਗ ਸਮਾ ਲਿਆ। ਸ਼ਬਦੀ ਡੰਕ ਡੰਕ ਨਿਰੰਕਾਰ, ਚਾਰੋਂ ਕੁੰਟ ਵਜਾ ਲਿਆ। ਸੰਤ ਸਾਜਣ ਲਏ ਉਭਾਰ, ਜੁਗ ਜੁਗ ਕਰਮ ਕਮਾ ਲਿਆ। ਭਗਤ ਭਗਤੀ ਦਿਤਾ ਅਧਾਰ, ਆਪ ਆਪਣਾ ਰੂਪ ਵਟਾ ਲਿਆ। ਸੁਹਾਏ ਮਹੱਲ ਅਟੱਲ ਉਚ ਮੁਨਾਰ, ਨਾ ਕੋਈ ਬਣਤ ਬਣਾ ਲਿਆ। ਇਕ ਅਕੱਲਾ ਕਰ ਪਿਆਰ, ਦਰ ਸਾਚਾ ਇਕ ਵਖਾ ਲਿਆ। ਕਲਜੁਗ ਕਰਿਆ ਖ਼ਬਰਦਾਰ, ਸੋਇਆ ਲੋਕਮਾਤ ਉਠਾ ਲਿਆ। ਗੁਰਮੁਖਾਂ ਕਰੇ ਤਨ ਸ਼ਿੰਗਾਰ, ਫੂਲਨ ਬਰਖਾ ਆਪੇ ਲਾ ਲਿਆ। ਚਿੱਟਾ ਬਾਣਾ ਇਕ ਅਧਾਰ, ਚਿੱਟੀ ਧਾਰੀ ਰੂਪ ਸਮਾ ਲਿਆ। ਸਾਚਾ ਰਾਣਾ ਸਿਰਜਣਹਾਰ, ਦੋ ਜਹਾਨਾਂ ਭਰਮ ਚੁਕਾ ਲਿਆ। ਦੇਵੇ ਮਾਣਾਂ ਚਰਨ ਦਵਾਰ, ਚਰਨ ਚਰਨੋਦਕ ਮੁਖ ਪਿਆ ਲਿਆ। ਦੱਸੇ ਰਾਹ ਸਖਾਲਾ ਵਿਚ ਸੰਸਾਰ, ਚਾਰ ਵਰਨਾਂ ਆਪ ਰਖਾ ਲਿਆ। ਵਰਤੇ ਭਾਣਾ ਅਪਰ ਅਪਾਰ, ਹਰਿ ਕਾ ਭੇਵ ਕਿਸੇ ਨਾ ਪਾ ਲਿਆ। ਰਾਜਾ ਰਾਣਾ ਹੋਏ ਖੁਵਾਰ, ਤਖ਼ਤ ਤਾਜ਼ ਨਾ ਕੋਇ ਸੁਹਾ ਲਿਆ। ਸਾਧਾਂ ਸੰਤਾਂ ਆਏ ਹਾਰ, ਕੂੜੀ ਕਿਰਿਆ ਡੰਕ ਵਜਾ ਲਿਆ। ਮਾਇਆ ਮਮਤਾ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾ ਲਿਆ। ਹਉਮੇ ਹੰਗਤਾ ਤੁਟੇ ਗੜ੍ਹ ਹੰਕਾਰ, ਸ਼ਬਦੀ ਖੰਡਾ ਹੱਥ ਉਠਾ ਲਿਆ। ਆਦਿਨ ਅੰਤਾ ਪਾਵੇ ਸਾਰ, ਜੁਗਾਂ ਜੁਗੰਤਾ ਵੇਸ ਵਟਾ ਲਿਆ। ਸਿੰਘ ਸ਼ੇਰ ਸ਼ੇਰ ਹੋ ਅਸਵਾਰ, ਸੋਲਾਂ ਕਲੀਆਂ ਆਸਣ ਲਾ ਲਿਆ। ਆਇਆ ਚਲ ਦਰ ਦਰਬਾਰ, ਗੁਰਮੁਖਾਂ ਰਾਹ ਤਕਾ ਲਿਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਵਿਚਾਰ, ਭੇਵ ਅਭੇਦਾ ਭੇਵ ਨਾ ਪਾ ਲਿਆ। ਕਲਜੁਗ ਅੰਤਮ ਕਰ ਪਿਆਰ, ਸੋਏ ਸੁੱਤ ਆਪ ਉਠਾ ਲਿਆ। ਅਬਿਨਾਸ਼ੀ ਅਚੁੱਤ ਹੋ ਉਜਿਆਰ, ਕਰਨੀ ਕਰਤਾ ਕਰਮ ਕਮਾ ਲਿਆ। ਸੁਹਾਏ ਆਪਣੀ ਰੁੱਤ ਆਪ ਕਰਤਾਰ, ਫੁਲ ਫੁਲਵਾੜੀ ਆਪ ਮਹਿਕਾ ਲਿਆ। ਪੰਜ ਵਿਕਾਰਾ ਕੁੱਟ ਕੱਢੇ ਬਾਹਰ, ਅੰਮ੍ਰਿਤ ਆਤਮ ਜਾਮ ਪਿਆ ਲਿਆ। ਲੱਖ ਚੁਰਾਸੀ ਜਾਏ ਛੁੱਟ, ਜਿਸ ਜਨ ਆਪਣਾ ਦਰਸ ਵਖਾ ਲਿਆ। ਪਹਿਲੋਂ ਆਪਣਾ ਆਪ ਘਰ ਲਿਆ ਪੁੱਟ, ਪੰਜ ਤੱਤ ਖ਼ਾਕੀ ਖ਼ਾਕ ਸਮਾ ਲਿਆ। ਧੁਰ ਦਰਗਾਹ ਸ਼ਬਦ ਨਗਾਰੇ ਲਾਈ ਚੋਟ, ਏਕਾ ਡੰਡਾ ਹੱਥ ਉਠਾ ਲਿਆ। ਜੁਗ ਜੁਗ ਵਿਛੜੇ ਗੁਰਸਿਖ ਉਠਾਵਣ ਆਇਆ ਆਲ੍ਹਣਿਉਂ ਡਿਗੇ ਬੋਟ, ਚਤੁਰਭੁਜ ਵੇਸ ਵਟਾ ਲਿਆ। ਏਕਉਂਕਾਰਾ ਆਦਿ ਪੁਰਖ ਅਬਿਨਾਸ਼ੀ ਕਰਤਾ ਆਦਿ ਜੁਗਾਦੀ ਏਕਾ ਓਟ, ਗੁਰ ਪੀਰ ਅਵਤਾਰ ਸਾਧ ਸੰਤ ਸੇਵਾ ਲਾ ਲਿਆ। ਲੱਖ ਚੁਰਾਸੀ ਤੇਰੇ ਕੱਢਣ ਆਇਆ ਖੋਟ, ਨਿਰਗੁਣ ਤੋਲਾ ਨਾਮ ਬਣਾ ਲਿਆ। ਇਕ ਅਕੱਲਾ ਏਕਉਂਕਾਰੀ ਏਕਾ ਜੋਤ, ਵਰਨ ਗੋਤ ਨਾ ਕੋਇ ਰਖਾ ਲਿਆ। ਗੁਰਸਿਖ ਬਣਾਏ ਓਤ ਪੋਤ, ਬੰਸ ਸਰਬੰਸਾ ਨਾਉਂ ਧਰਾ ਲਿਆ। ਦੁਰਮਤ ਮੈਲ ਦੇਵੇ ਧੋਤ, ਨਿਰਮਲ ਸੀਰ ਨੀਰ ਪਿਆ ਲਿਆ। ਲੱਭਦੇ ਫਿਰਦੇ ਕੋਟੀ ਕੋਟ, ਹਰਿ ਕਾ ਦਰਸ ਕਿਸੇ ਨਾ ਪਾ ਲਿਆ। ਤੀਰਥ ਤੱਟਾਂ ਬੰਨ ਲੰਗੋਟ, ਸਾਧਾਂ ਸੰਤਾਂ ਡੇਰਾ ਲਾ ਲਿਆ। ਕੋਈ ਨਾ ਚੜ੍ਹੇ ਉਪਰ ਚੋਟ, ਜਗਤ ਅਭਿਆਸ ਬਹੁਤ ਵਖਾ ਲਿਆ। ਕੋਟੀ ਕੋਟ ਹਿਲੌਦੇ ਫਿਰਨ ਹੋਂਟ, ਹਰਿ ਕਾ ਰੂਪ ਬੱਤੀ ਦੰਦ ਬੰਦ ਨਾ ਕਿਸੇ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਦਸ ਏਕਾ ਖੇਲ ਖਿਲਾ ਰਿਹਾ। ਵੀਹ ਦਸ ਤੇਰਾ ਰੰਗ ਮਹੱਲਾ, ਹਰਿ ਸਾਚੇ ਆਪ ਉਪਾਇਆ। ਖੇਲੇ ਖੇਲ ਇਕ ਅਕੱਲਾ, ਨਾ ਕੋਈ ਦੂਸਰ ਸੰਗ ਰਲਾਇਆ। ਆਪੇ ਵਸਿਆ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੇਰਾ ਆਪੇ ਲਾਇਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸਚਖੰਡ ਦਵਾਰਾ ਆਪੇ ਮੱਲਾ, ਥਿਰ ਘਰ ਬੈਠਾ ਜੋਤ ਜਗਾਇਆ। ਆਪੇ ਕਰੇ ਵਲਾ ਛਲਾ, ਅਛਲ ਅਛੱਲ ਆਪ ਅਖਵਾਇਆ। ਸ਼ਬਦੀ ਜੋਤੀ ਆਪੇ ਰੱਲਾ, ਆਪੇ ਧੂੰਆਂਧਾਰ ਵਖਾਇਆ। ਧਾਮ ਸੁਹਾਏ ਇਕ ਅਟੱਲਾ, ਉਚ ਮਹੱਲਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਦਸ ਵੇਖੇ ਸਾਚਾ ਘਰ, ਹਰਿਜਨ ਸਾਚੇ ਲਏ ਮਿਲਾਇਆ। ਵੀਹ ਦਸ ਤੇਰਾ ਸਤਿ ਪਿਆਰਾ, ਹਰਿ ਸਾਚਾ ਸਚ ਕਰਾਇੰਦਾ। ਹਰਿ ਸੰਗਤ ਕਰਾਏ ਵਣਜ ਵਪਾਰਾ, ਨਾਮ ਹਾਟੀ ਇਕ ਖੁਲ੍ਹਾਇੰਦਾ। ਤੀਰਥ ਤਾਟੀ ਪਾਰ ਕਿਨਾਰਾ, ਅਠਸਠ ਮੂਲ ਚੁਕਾਇੰਦਾ। ਅੰਮ੍ਰਿਤ ਰਸ ਠੰਡੀ ਠਾਰਾ, ਨਿਝਰ ਧਾਰਾ ਆਪ ਵਹਾਇੰਦਾ। ਅੰਧੇਰੀ ਰਾਤੀ ਪਾਰ ਕਿਨਾਰਾ, ਨਿਰਮਲ ਸਾਚਾ ਚੰਦ ਚੜ੍ਹਾਇੰਦਾ। ਆਪ ਸੁਹਾਏ ਬੰਕ ਦਵਾਰਾ, ਦਰ ਦਰਵਾਜਾ ਖੋਲ੍ਹ ਖੁਲ੍ਹਾਇੰਦਾ। ਸਤਿਜੁਗ ਤੇਰੀ ਬੰਨ੍ਹੇ ਧਾਰਾ, ਸਾਚੀ ਰਚਨਾ ਆਪ ਰਚਾਇੰਦਾ। ਕਮਲਾਪਾਤੀ ਮੀਤ ਮੁਰਾਰਾ, ਕਵਲ ਨੈਣ ਆਪ ਮਟਕਾਇੰਦਾ। ਦੀਵਾ ਬਾਤੀ ਇਕ ਉਜਿਆਰਾ, ਏਕ ਘਰ ਟਿਕਾਇੰਦਾ। ਮਾਰੇ ਝਾਤੀ ਵਿਚ ਸੰਸਾਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਦੇਵੇ ਬਾਕੀ ਗੋਬਿੰਦ ਧਾਰਾ, ਪਿਛਲਾ ਮੂਲ ਚੁਕਾਇੰਦਾ। ਆਪਣਾ ਕੀਆ ਆਪ ਪਿਆਰਾ, ਆਪੇ ਵਕ਼ਤ ਸੁਹਾਇੰਦਾ। ਭਗਤ ਭਗਤੀ ਕਰੇ ਪੁਕਾਰਾ, ਦਿਵਸ ਰੈਣ ਰਾਹ ਤਕਾਇੰਦਾ। ਵੀਹ ਦਸ ਦਸ ਵੀਹ ਵੀਹ ਦਸ ਕਰ ਵਿਚਾਰਾ, ਸਾਚਾ ਸਗਨ ਮਨਾਇੰਦਾ। ਛੋਟਾ ਬਾਲਾ ਖੇਲ ਨਿਆਰਾ, ਹਰਿ ਸੰਗਤ ਵੇਖ ਵਖਾਇੰਦਾ। ਹਰਿ ਸੰਗਤ ਤੇਰਾ ਕਰ ਪਿਆਰਾ, ਆਪਣੀ ਇਛਿਆ ਭਿਛਿਆ ਮੰਗ ਮੰਗਾਇੰਦਾ। ਆਪੇ ਢਹਿ ਢਹਿ ਪਏ ਦਵਾਰਾ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਦਰ ਦਰਵੇਸ ਬਣੇ ਭਿਖਾਰਾ, ਪਾ ਅਲਫ਼ੀ ਅਲਖ ਜਗਾਇੰਦਾ। ਆਪੇ ਬਣੇ ਭਗਤ ਭੰਡਾਰਾ, ਭਰ ਪਿਆਲਾ ਜਾਮ ਪਿਆਇੰਦਾ। ਆਪੇ ਖੇਲੇ ਖੇਲ ਵਿਚ ਸੰਸਾਰਾ, ਜੁਗ ਜੁਗ ਵੇਸ ਵਟਾਇੰਦਾ। ਆਦਿ ਜੁਗਾਦੀ ਏਕਾ ਧਾਰਾ, ਏਕਾ ਰੰਗ ਰੰਗਾਇੰਦਾ। ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਰਹਿਣ ਦਵਾਰਾ, ਆਦਿ ਜੁਗਾਦੀ ਭਿਛਿਆ ਪਾਇੰਦਾ। ਆਪੇ ਕਰੇ ਪਾਰ ਕਿਨਾਰਾ, ਆਪਣਾ ਲੇਖਾ ਆਪ ਗਣਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਹਰਿ ਸਾਚਾ ਖੇਲ ਖਿਲਾਇੰਦਾ। ਇੰਦ ਇੰਦਰਾਸਨ ਦਏ ਹੁਲਾਰਾ, ਸ਼ਬਦ ਹਲੂਣਾ ਇਕ ਲਗਾਇੰਦਾ। ਆਪਣੀ ਜਾਣੇ ਆਪੇ ਕਾਰਾ, ਲੋਕਮਾਤ ਖੇਲ ਖਲਾਇੰਦਾ। ਗੁਰਮੁਖਾਂ ਸਿਰ ਤੋਂ ਲਾਹੇ ਭਾਰਾ, ਆਪ ਆਪਣਾ ਭਾਰ ਉਠਾਇੰਦਾ। ਗੋਬਿੰਦ ਗੁਰੂ ਦਏ ਸਹਾਰਾ, ਸਾਚਾ ਮਾਰਗ ਇਕ ਵਖਾਇੰਦਾ। ਸੱਤਾਂ ਲੋਕਾਂ ਹੋ ਉਜਿਆਰਾ, ਸੱਤ ਸੱਤ ਬੰਧ ਬੰਧਾਇੰਦਾ। ਤ੍ਰੈਗੁਣ ਤੇਰਾ ਪਾਰ ਕਿਨਾਰਾ, ਤੇਰਾ ਮੂਲ ਚੁਕਾਇੰਦਾ। ਗੁਰਸਿਖਾਂ ਦੇਵੇ ਸਚ ਭੰਡਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਸਿੰਘ ਗੁਰਮੁਖ ਬਣੇ ਨਾਲ ਲਿਖਾਰਾ, ਲੇਖਾ ਆਪਣਾ ਆਪ ਜਣਾਇੰਦਾ। ਪਾਲ ਸਿੰਘ ਦਾ ਖੋਲ੍ਹ ਕਿਵਾੜਾ, ਨਾਮ ਧਾਰਾ ਮੁਖ ਚੁਆਇੰਦਾ। ਅੰਦਰ ਵਸਿਆ ਗੁਪਤ ਜ਼ਾਹਰਾ, ਦਿਸ ਕਿਸੇ ਨਾ ਆਇੰਦਾ। ਅਸ਼ਟਭੁਜ ਆਏ ਦਵਾਰਾ, ਸ਼ਸਤਰ ਬਸਤਰ ਇਕ ਚਮਕਾਇੰਦਾ। ਖੇਲੇ ਖੇਲ ਸ਼ਾਹ ਅਸਵਾਰਾ, ਸ਼ਾਹ ਸੁਲਤਾਨਾ ਵੇਸ ਵਟਾਇੰਦਾ। ਹਰਿ ਸੰਗਤ ਤੇਰਾ ਸਚ ਪਿਆਰਾ, ਸਤਿਗੁਰ ਪੂਰਾ ਆਪ ਕਰਾਇੰਦਾ। ਸਾਚੀ ਸਖੀ ਮਹੱਲ ਉਸਾਰਾ, ਡੂੰਘੀ ਨੀਂਹ ਧਰਾਇੰਦਾ। ਗੁਣ ਅਵਗੁਣ ਨਾ ਕੋਇ ਵਿਚਾਰਾ, ਗੁਣ ਕਰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਨੱਯਾ ਆਪ ਚਲਾਇੰਦਾ। ਸਾਚੀ ਨੱਯਾ ਸਾਚਾ ਬੇੜਾ, ਹਰਿ ਸਾਚੇ ਆਪ ਚਲਾਇਆ। ਆਪ ਵਸਾਇਆ ਸਾਚਾ ਖੇੜਾ, ਆਪੇ ਵੇਖ ਵਖਾਇਆ। ਆਪੇ ਕਰੇ ਹੱਕ ਨਿਬੇੜਾ, ਆਪੇ ਡੋਬੇ ਲਏ ਤਰਾਇਆ। ਆਪੇ ਕਰੇ ਖੁਲ੍ਹਾ ਵੇਹੜਾ, ਆਪੇ ਆਪਣੀ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਸਾਚੇ ਸਚ ਦਵਾਰਾ, ਹਰਿ ਸਾਚੇ ਆਪ ਸੁਹਾਇਆ। ਗੁਰਮੁਖ ਸਾਚੇ ਕਰ ਸ਼ੰਗਾਰਾ, ਸਾਚਾ ਤਨ ਸਜ਼ਾਇਆ। ਸਗਨ ਮਨਾਇਆ ਪਹਿਲੀ ਵਾਰਾ, ਲੇਖਾ ਲੇਖ ਨਾ ਕੋਇ ਲਖਾਇਆ। ਸ਼ਬਦ ਬੰਨ੍ਹ ਸੀਸ ਦਸਤਾਰਾ, ਸਾਚਾ ਲਾੜਾ ਆਪ ਸਜਾਇਆ। ਹਰਿ ਸੰਗਤ ਬੰਨਿਆ ਇਕ ਅਖਾੜਾ, ਸਖੀਆਂ ਮੰਗਲ ਏਕਾ ਗਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਬਣ ਕੇ ਮੰਗਤਾ ਮੰਗਣ ਆਇਆ ਆਪਣਾ ਵਾੜਾ, ਆਪਣੀ ਝੋਲੀ ਅੱਗੇ ਡਾਹਿਆ। ਨਿਉਂ ਨਿਉਂ ਸੀਸ ਜਗਦੀਸ ਗੁਰਸਿਖਾਂ ਅੱਗੇ ਕੱਢੇ ਹਾੜਾ, ਤੇਰਾ ਮੇਰਾ ਮੇਰਾ ਤੇਰਾ ਨਾਤਾ ਤੁਟ ਕਦੇ ਨਾ ਜਾਇਆ। ਲੱਖ ਚੁਰਾਸੀ ਕਰੇ ਝੇੜਾ, ਹਰਿ ਕਾ ਭੇਵ ਕਿਸੇ ਨਾ ਪਾਇਆ। ਪ੍ਰਭ ਦੇਵਣ ਆਇਆ ਉਲਟਾ ਗੇੜਾ, ਕਲਜੁਗ ਉਲਟੀ ਲੱਠ ਗਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਦਸ ਬਿਕ੍ਰਮੀ ਦੇਵੇ ਵਰ, ਘਰ ਸਾਚਾ ਇਕ ਸੁਹਾਇਆ। ਸਾਚੇ ਘਰ ਵਡ ਵਡਿਆਈ, ਹਰਿਜਨ ਸਾਚੇ ਆਪ ਰਖਾਈਆ। ਆਪਣੀ ਕਰੇ ਆਪ ਕੁੜਮਾਈ, ਆਪ ਆਪਣਾ ਸਗਨ ਮਨਾਈਆ । ਸੁਰਤੀ ਸ਼ਬਦੀ ਧੀ ਜਵਾਈ, ਦੋਵਾਂ ਵੇਖੇ ਬੇਪਰਵਾਹੀਆ। ਜਗਤ ਵਿਚੋਲਾ ਬਣਿਆ ਨਾਈ, ਦੋ ਜਹਾਨਾਂ ਫੇਰਾ ਪਾਈਆ। ਲੋਕਮਾਤ ਆਇਆ ਚਾਈਂ ਚਾਈਂ, ਪੱਲੇ ਸੋਹੰ ਗੰਢ ਬੰਧਾਈਆ। ਸੋਲਾਂ ਮੱਘਰ ਰੁੱਤ ਸੁਹਾਈ, ਨਿਰਗੁਣ ਜੋਤ ਕਰ ਰੁਸ਼ਨਾਈਆ। ਵੀਹ ਦਸ ਬਿਕ੍ਰਮੀ ਵੱਜੀ ਵਧਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਲਾਈਆ। ਸਾਚਾ ਸਗਨ ਮੁਖ ਲਗੌਣਾ, ਘਰ ਸਾਚੇ ਮੱਤਾ ਪਕਾਇੰਦਾ। ਸਚਖੰਡ ਦਵਾਰ ਇਕ ਸੁਹੌਣਾ, ਸਾਚਾ ਸੁਲਤਾਨ ਡੇਰਾ ਲਾਇੰਦਾ। ਗਰੀਬ ਨਿਵਾਜ ਆਪ ਅਖਵੌਣਾ, ਗਰੀਬ ਨਿਮਾਣੇ ਗਲੇ ਲਗਾਇੰਦਾ। ਕਲਜੁਗ ਕੂੜਾ ਵੇਸ ਮਿਟੌਣਾ, ਕੂੜੀ ਕਿਰਿਆ ਵੇਖ ਵਖਾਇੰਦਾ। ਸਤਿਜੁਗ ਸਾਚਾ ਮਾਰਗ ਲੌਣਾ, ਸਾਚੀ ਸਿਖਿਆ ਇਕ ਸਮਝਾਇੰਦਾ। ਵਰਨ ਬਰਨ ਨਾ ਕੋਇ ਰਖੌਣਾ, ਚਾਰ ਅਠਾਰਾਂ ਮੂਲ ਚੁਕਾਇੰਦਾ। ਇਸ਼ਟ ਦੇਵ ਗੁਰ ਇਕ ਮਨੌਣਾ, ਏਕਾ ਰੂਪ ਦਰਸਾਇੰਦਾ। ਸ਼ਬਦ ਮੰਤਰ ਨਾਮ ਇਕ ਜਪੌਣਾ, ਰਸਨਾ ਜਿਹਵਾ ਇਕ ਹਿਲਾਇੰਦਾ। ਏਕਾ ਜੋਤੀ ਨੂਰ ਡਗਮਗੌਣਾ, ਅਕਾਲ ਪੁਰਖ ਇਕ ਅਖਵਾਇੰਦਾ। ਜੂਨੀ ਰਹਿਤ ਨਜ਼ਰੀ ਔਣਾ, ਮਾਤ ਗਰਭ ਨਾ ਕੋਇ ਧਰਾਇੰਦਾ। ਅਨਭਵ ਪਰਕਾਸ਼ ਆਪ ਕਰੌਣਾ, ਅਗਿਆਨ ਅੰਧੇਰ ਗਵਾਇੰਦਾ। ਸੁਤੇ ਪਰਕਾਸ਼ ਹਰਿ ਖੇਲ ਖਲੌਣਾ, ਗੁਰਮੁਖਾਂ ਸੁਰਤੀ ਵੇਖ ਵਖਾਇੰਦਾ। ਜਪ ਤਪ ਹਠ ਸੁੱਚ ਸੰਜਮ ਅਭਿਆਸ ਇਕ ਵਖੌਣਾ, ਨੇਤਰ ਨੈਣਾਂ ਦਰਸ ਦਿਖਾਇੰਦਾ। ਕਾਇਆ ਕਵਰੀ ਡੂੰਘੀ ਭਵਰੀ ਨੌ ਦਵਾਰੇ ਪਾਰ ਕਰੌਣਾ, ਦਰ ਦਰਵਾਜਾ ਇਕ ਖੁਲ੍ਹਾਇੰਦਾ। ਪੰਜ ਤੱਤ ਮੂਲ ਚੁਕੌਣਾ, ਰੱਤੀ ਰੱਤ ਰਹਿਣ ਨਾ ਪੌਣਾ, ਗਤ ਮਿਤ ਇਕ ਵਖਾਇੰਦਾ। ਬ੍ਰਹਮ ਮਤ ਬ੍ਰਹਮ ਵਿਚ ਸਮੌਣਾ, ਮੇਟ ਮਿਟਾਏ ਅਵਣਾ ਗਵਣਾ, ਆਵਣ ਜਾਵਣ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਦਸ ਵੀਹ ਦਸ ਦਸ ਵੀਹ ਵੇਖ ਵਖਾਇੰਦਾ। ਦਸਮ ਦਵਾਰੀ ਦਰ ਦਰਵਾਜਾ, ਹਰਿ ਆਪਣਾ ਆਪ ਖੁਲ੍ਹਾਇਆ। ਵੀਹ ਸੌ ਬਿਕ੍ਰਮੀ ਗਰੀਬ ਨਿਵਾਜਾ, ਆਪਣਾ ਰੂਪ ਵਟਾਇਆ। ਵੀਹ ਦਸ ਬਿਕ੍ਰਮੀ ਚੜ੍ਹਿਆ ਅਸਵ ਤਾਜਾ, ਚਿੱਟਾ ਘੋੜਾ ਰਿਹਾ ਦੌੜਾਇਆ। ਵੀਹ ਸੌ ਬਿਕ੍ਰਮੀ ਰਾਜਨ ਰਾਜਾ, ਸ਼ਾਹੋ ਭੂਪ ਨਾਉਂ ਧਰਾਇਆ। ਵੀਹ ਦਸ ਬਿਕ੍ਰਮੀ ਰਚਿਆ ਕਾਜਾ, ਹਰਿ ਸੰਗਤ ਮੇਲ ਮਿਲਾਇਆ। ਵੀਹ ਸੌ ਬਿਕ੍ਰਮੀ ਦੇਸ ਮਾਝਾ, ਅੰਤਮ ਆਪਣਾ ਲੇਖ ਚੁਕਾਇਆ। ਵੀਹ ਦਸ ਬਿਕ੍ਰਮੀ ਚਲਾਏ ਜਹਾਜ਼ਾ, ਭਵ ਸਾਗਰ ਆਪ ਤਰਾਇਆ। ਸੋਲਾਂ ਮੱਘਰ ਹਰਿ ਸੰਗਤ ਮਾਰੇ ਆਪੇ ਵਾਜਾ, ਸੁੱਤਿਆ ਲਏ ਉਠਾਇਆ। ਦੋ ਜਹਾਨਾਂ ਦਿਤਾ ਸਾਚਾ ਦਾਜਾ, ਪੱਲੇ ਗੰਢ ਨਾਮ ਬੰਧਾਇਆ। ਅੰਤਮ ਆਪੇ ਰੱਖੇ ਲਾਜਾ, ਅੰਤ ਕੰਤ ਸੰਤ ਹੋਏ ਸਹਾਇਆ। ਧੁਰ ਦਰਗਾਹੀ ਆਇਆ ਭਾਜਾ, ਵੇਸ ਅਵੇਸਾ ਆਪ ਵਟਾਇਆ। ਕਲਜੁਗ ਕੂੜੀ ਕਿਰਿਆ ਖੋਲ੍ਹੇ ਪਾਜਾ, ਸਚ ਸੁੱਚ ਇਕ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦਿਤਾ ਸਾਚਾ ਵਰ, ਛੋਟਾ ਬਾਲਾ ਅੱਗੇ ਲਾਇਆ। ਛੋਟਾ ਬਾਲਾ ਸ਼ਬਦ ਅਸਵਾਰ, ਨਾਮ ਘੋੜੇ ਹਰਿ ਚੜ੍ਹਾਇਆ। ਗੁਰਸਿਖਾਂ ਕਹੇ ਜਗਤ ਵੰਗਾਰ, ਬਾਲੀ ਬੁੱਧ ਹੋ ਰੁਸ਼ਨਾਇਆ। ਪਾਇਆ ਪੁਰਖ ਹਰਿ ਨਿਰੰਕਾਰ, ਸਾਚੀ ਨਾਰੀ ਸਗਨ ਮਨਾਇਆ। ਚੁੱਕਿਆ ਡੋਲਾ ਵਿਚ ਸੰਸਾਰ, ਸਚ ਕਹਾਰਾ ਵੇਸ ਵਟਾਇਆ। ਗੁਰਸਿਖ ਨਾ ਮਰੇ ਨਾ ਜੰਮੇ ਵਿਚ ਸੰਸਾਰ, ਹਰਿ ਸਾਚੇ ਸਰਨ ਲਗਾਇਆ। ਆਪ ਬਹਾਏ ਧੁਰ ਦਰਗਾਹੀ ਸਚ ਦਰਬਾਰ, ਸਚਖੰਡ ਦਵਾਰਾ ਇਕ ਸੁਹਾਇਆ। ਕਲਜੁਗ ਤੇਰਾ ਤੇਰੇ ਉਤੋਂ ਦਿਤਾ ਵਾਰ, ਤੇਰਾ ਤੇਰੀ ਝੋਲੀ ਪਾਇਆ। ਸਾਢੇ ਤਿੰਨ ਹੱਥ ਮਹੱਲ ਉਸਾਰ, ਸਾਢੇ ਤਿੰਨ ਹੱਥ ਵਕ਼ਤ ਚੁਕਾਇਆ। ਪਹਿਲੋਂ ਮੰਗੀ ਮੰਗ ਰਵਦਾਸ ਚੁਮਾਰ, ਅੰਤਮ ਗੁਰਮੁਖ ਲੇਖ ਲਿਖਾਇਆ। ਭਗਤਾਂ ਲੇਖਾ ਰੱਖੇ ਨਾ ਕੋਈ ਉਧਾਰ, ਜੁਗ ਜੁਗ ਦਏ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ। ਸਾਢੇ ਤਿੰਨ ਹੱਥ ਹਰਿ ਜਗਤ ਮਨਾਰਾ, ਹਰਿਜਨ ਆਪ ਉਪਾਇੰਦਾ। ਹਰਿ ਸੰਗਤ ਦੇਵੇ ਇਕ ਸਹਾਰਾ, ਚਰਨ ਪ੍ਰੀਤੀ ਇਕ ਵਖਾਇੰਦਾ। ਧੁਰਦਰਗਾਹੀ ਸਾਚਾ ਲਾੜਾ, ਦਰ ਦਰਵੇਸਾ ਫੇਰੀ ਪਾਇੰਦਾ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਯਾਮਬੀਨ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਗਿਆਰਾਂ ਵੇਖ ਵਖਾਇੰਦਾ। ਵੀਹ ਸਦ ਗਿਆਰਾਂ ਸਾਚਾ ਤੋਲ, ਹਰਿ ਸਾਚੇ ਆਪ ਤੁਲਾਇਆ। ਨਿਸ਼ਅੱਖਰ ਵੱਖਰ ਨਾਨਕ ਬੋਲ, ਸੋਹੰ ਬੋਲ ਅਲਾਇਆ। ਹਰਿ ਜੋਤੀ ਹਰਿ ਗਿਆ ਮੋਲ, ਹਰਿ ਸੰਗਤ ਫੁਲ ਫੁਲਵਾੜੀ ਲਾਇਆ। ਆਦਿ ਅੰਤ ਸਦਾ ਅਡੋਲ, ਨਾ ਡੋਲੇ ਨਾ ਕੋਇ ਡੋਲ ਡੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਵੇਖ ਵਖਾਇਆ। ਸਤਿਜੁਗ ਸਾਚੀ ਨੀਂਹ, ਹਰਿ ਸਾਚੇ ਵੰਡ ਵੰਡਾਈਆ। ਲਹਿਣਾ ਚੁਕੇ ਸਾਢੇ ਤਿੰਨ ਹੱਥ ਸੀਂ, ਹਰਿਜਨ ਸਾਚੇ ਲੇਖੇ ਲਾਈਆ। ਅੰਮ੍ਰਿਤ ਆਤਮ ਬਰਖੇ ਮੀਂਹ, ਨਿਝਰ ਧਾਰਾ ਮੁਖ ਚੁਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਰਚਨ ਰਚਾਈਆ। ਆਪਣਾ ਖੇਲ ਆਪ ਖਿਲਾਇਆ, ਹਰਿ ਵਡ ਵੱਡੀ ਵਡਿਆਈਆ। ਵੇਦ ਕਤੇਬ ਕਿਸੇ ਭੇਵ ਨਾ ਪਾਇਆ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਹਰਿਜਨ ਸਾਚੇ ਆਪਣਾ ਮੇਲ ਮਿਲਾਇਆ, ਲੋਕਮਾਤ ਵੇਖ ਵਖਾਈਆ। ਜੋਤ ਨਿਰੰਜਣ ਤੇਲ ਚੜ੍ਹਾਇਆ, ਆਦਿ ਨਿਰੰਜਣ ਸੇਵ ਕਮਾਈਆ। ਧੁਨ ਅਨਾਦੀ ਮੰਗਲ ਗਾਇਆ, ਸਾਚੀ ਸਖੀਆਂ ਵੇਖ ਵਖਾਈਆ। ਬੰਕ ਦਵਾਰਾ ਇਕ ਸੁਹਾਇਆ, ਦਰ ਦਰਵਾਜਾ ਖੋਲ੍ਹ ਖੁਲ੍ਹਾਈਆ। ਨਾਮ ਮਹਿੰਦੀ ਰੰਗਣ ਰੰਗ ਚੜ੍ਹਾਇਆ, ਸਾਚਾ ਸੀਸ ਇਕ ਗੁੰਦਾਈਆ। ਫੂਲਨ ਸਿਹਰਾ ਆਪ ਸਜਾਇਆ, ਘਰ ਸਾਚੇ ਸੋਭਾ ਪਾਈਆ। ਸਾਚੇ ਘੋੜੇ ਵਾਗ ਗੁੰਦਾਇਆ, ਤ੍ਰੈਗੁਣ ਮੋਤੀ ਤੰਦ ਬੰਧਾਈਆ। ਚਰਨ ਚਰਨੋਦਕ ਉਤੋ ਵਾਰ ਵਖਾਇਆ, ਅੰਮ੍ਰਿਤ ਜਲ ਇਕ ਪਿਆਈਆ। ਏਕਾ ਘਰ ਮੇਲ ਮਿਲਾਇਆ, ਏਕਾ ਕੰਨਿਆ ਵੇਖ ਵਖਾਈਆ। ਹਰਿਜਨ ਨਿਰਗੁਣ ਧਾਰ ਜੋਬਨ ਇਕ ਰਖਾਇਆ, ਬਿਰਧ ਬਾਲ ਨਾ ਕੋਇ ਬਣਾਈਆ। ਗੁਰਮੁਖ ਸਾਚੇ ਮੇਲ ਮਿਲਾਇਆ, ਘਰ ਸਾਚੇ ਵੱਜੀ ਵਧਾਈਆ। ਸਾਚੀ ਜੋੜੀ ਜੋੜ ਜੁੜਾਇਆ, ਵਿਚ ਵਿਚੋਲਾ ਬੇਪਰਵਾਹੀਆ। ਥੋੜੀ ਥੋੜੀ ਉਤੋਂ ਵੇਲ ਪਾਇਆ, ਸਾਚਾ ਘੂੰਘਟ ਖੋਲ੍ਹ ਅਪਣਾ ਮੁਖ ਦੂਈ ਦਵੈਤੀ ਪਰੇ ਹਟਾਈਆ। ਸਾਚਾ ਸ਼ਬਦ ਮੁਖੋ ਬੋਲ ਸੁਣਾਇਆ, ਹੰ ਬ੍ਰਹਮ ਹੋਈ ਕੁੜਮਾਈਆ। ਪਾਰਬ੍ਰਹਮ ਬ੍ਰਹਮ ਸਾਚੀ ਸੇਜ ਸਵਾਇਆ, ਆਪ ਆਪਣੇ ਅੰਗ ਲਗਾਈਆ। ਸਾਚਾ ਮੰਦਰ ਦਰ ਵਖਾਇਆ, ਹਰਿਜਨ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦਿਤਾ ਸਾਚਾ ਵਰ, ਨੌ ਦਵਾਰੇ ਦਏ ਤਜਾਈਆ। ਸਿੰਘ ਜਗਦੀਸ ਵਰ ਘਰ ਪਾ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਏਕਾ ਨਾਰੀ ਲਏ ਪਰਨਾ, ਸਾਚਾ ਨਾਤਾ ਜੋੜ ਜੁੜਾਇੰਦਾ। ਦਰਗਹਿ ਸਾਚੀ ਹੋਇਆ ਵਿਆਹ, ਵਾਹ ਵਾ ਮੰਗਲ ਗਾਇੰਦਾ। ਏਕਾ ਲੱਗਾ ਸਾਚਾ ਥਾਂ, ਸਾਚਾ ਘਰ ਸੁਹਾਇੰਦਾ। ਨਾਤਾ ਤੋੜਿਆ ਪਿਤਾ ਮਾਂ, ਭੈਣ ਭਰਾ ਨਾ ਕੋਇ ਵਖਾਇੰਦਾ। ਮਿਲਿਆ ਮੇਲ ਬੇਪਰਵਾਹ, ਗੁਰਮੁਖਾਂ ਇਹ ਸਮਝਾਇੰਦਾ। ਦੇਵਣਹਾਰਾ ਠੰਡੀ ਛਾਂ, ਲੋਆਂ ਪੁਰੀਆਂ ਵੇਖ ਵਖਾਇੰਦਾ। ਸ਼ੰਕਰ ਪਕੜ ਉਠਾਏ ਆਪਣੀ ਬਾਂਹ, ਬਾਲ ਨਿਮਾਣੇ ਮਾਣ ਦਵਾਇੰਦਾ। ਕਲਜੁਗ ਅੰਤਮ ਕਰੇ ਸਚ ਨਿਆਂ, ਪਿਛਲਾ ਲਹਿਣਾ ਮੂਲ ਚੁਕਾਇੰਦਾ। ਇਕ ਜਪੌਣਾ ਹਰਿ ਹਰਿ ਨਾਂ, ਨੇਤਰ ਨੈਣਾਂ ਦਰਸ ਵਖਾਇੰਦਾ। ਫੜ ਫੜ ਹੰਸ ਬਣਾਏ ਕਾਂ, ਜੋ ਜਨ ਚਰਨ ਧੂੜੀ ਅਸ਼ਨਾਨ ਕਰਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਸੁਹਾਇੰਦਾ। ਸ੍ਰਿਸ਼ਟ ਸਬਾਈ ਪਿਤਾ ਮਾਂ, ਇਕ ਅਕੱਲਾ ਆਪ ਅਖਵਾਇੰਦਾ। ਗੁਰਮੁਖਾਂ ਹਰਿ ਭਗਤਾਂ ਅੱਗੇ ਕਰੀ ਨਾ ਨਾਂਹ, ਆਪ ਆਪਣਾ ਬਿਰਧ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਆਪੇ ਕਰ, ਆਪਣਾ ਖੇਲ ਖਿਲਾਇੰਦਾ। ਨੌ ਦਰਵਾਜ਼ੇ ਜਗਤ ਤਜ, ਸਿੰਘ ਜਗਦੀਸ ਕਰੇ ਜੈਕਾਰਾ। ਸਚ ਸਿੰਘਾਸਣ ਚੜ੍ਹਿਆ ਭੱਜ, ਦੋਏ ਜੋੜ ਕਰੇ ਨਿਮਸਕਾਰਾ। ਹਰਿ ਕਾ ਸ਼ਬਦ ਨਗਾਰਾ ਰਿਹਾ ਵੱਜ, ਚਾਰੋਂ ਕੁੰਟ ਕਰੇ ਖ਼ਬਰਦਾਰਾ। ਸਤਿਗੁਰ ਪੂਰਾ ਪਰਦੇ ਲਏ ਕੱਜ, ਜੋ ਜਨ ਚਲ ਆਏ ਦਵਾਰਾ। ਆਪ ਕਰਾਏ ਸਾਚਾ ਹੱਜ, ਕਾਇਆ ਕਾਅਬਾ ਖੋਲ੍ਹ ਕਿਵਾੜਾ। ਅੰਮ੍ਰਿਤ ਪਿਆਏ ਰੱਜ ਰੱਜ, ਗੁਰ ਗੋਬਿੰਦ ਮੀਤ ਮੁਰਾਰਾ। ਲੋਕਮਾਤ ਰੱਖੇ ਲਜ, ਨਾਨਕ ਗੋਬਿੰਦ ਵਿਚ ਸੰਸਾਰਾ। ਅਗਨੀ ਤੱਤ ਨਾ ਜਾਏ ਦਝ, ਮੇਲ ਮਿਲਾਵਾ ਰਾਮ ਪਿਆਰਾ। ਲੌਣ ਨਾ ਦੇਵੇ ਅਜ ਪਜ, ਕਾਹਨਾ ਕ੍ਰਿਸ਼ਨਾ ਖੇਲ ਨਿਆਰਾ। ਕਲਜੁਗ ਅੰਤਮ ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਗਗਨ ਪਾਤਾਲਾਂ ਦੋ ਜਹਾਨਾਂ ਰਿਹਾ ਭੱਜ, ਨਿਰਗੁਣ ਜੋਤ ਕਰ ਉਜਿਆਰਾ। ਹਰਿ ਸੰਗਤ ਵਿਚ ਬਹੇ ਸਜ, ਦਿਸ ਨਾ ਆਏ ਜੀਵ ਗਵਾਰਾ। ਜੋ ਘੜਿਆ ਸੋ ਜਾਏ ਭੱਜ, ਘੜਨ ਭੰਨਣਹਾਰ ਆਪ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖੇ ਦਰ ਸੱਚਾ ਦਰਬਾਰਾ। ਗੁਰਮੁਖ ਸਾਚਾ ਅੱਗੇ ਰੱਖ, ਹਰਿ ਸਾਚੀ ਬਣਤ ਬਣਾਈਆ। ਪੁਰਖ ਅਬਿਨਾਸ਼ੀ ਹੋ ਪਰਤੱਖ, ਆਪ ਆਪਣੀ ਖੇਲ ਖਿਲਾਈਆ। ਹਰਿਜਨ ਕੀਨੇ ਆਪੇ ਵੱਖ, ਆਪਣਾ ਲੇਖਾ ਆਪ ਜਣਾਈਆ। ਕਰਤਾ ਕੀਮਤ ਪਾਏ ਕਰੋੜੀ ਲੱਖ, ਆਪੇ ਲੱਖੋ ਕੱਖ ਵਕਾਈਆ। ਹਰਿ ਸੰਗਤ ਰਾਹ ਸਾਚਾ ਦੱਸ, ਜਗਤ ਜਗਦੀਸ ਵੱਡੀ ਵਡਿਆਈਆ। ਛੱਤੀ ਯੁਗ ਹਿਰਦੇ ਵਸ, ਗੁਰਮੁਖਾਂ ਕਾਇਆ ਫੋਲ ਫੋਲਾਈਆ। ਚੌਵੀਆਂ ਅਵਤਾਰ ਨੱਸ ਨੱਸ, ਨਵ ਖੰਡ ਕਰੇ ਰੁਸ਼ਨਾਈਆ। ਸ਼ਬਦ ਨਿਰਾਲਾ ਤੀਰ ਕਸ, ਚਿੱਲੇ ਆਪਣੇ ਆਪ ਚੜ੍ਹਾਈਆ। ਵੇਖ ਵਖਾਣੇ ਰਵ ਸਸ, ਸਮੁੰਦ ਸਾਗਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚੇ ਘਰ, ਘਰ ਸਾਚੇ ਦਏ ਜਣਾਈਆ। ਏਕਾ ਕਲਾ ਏਕਾ ਧਾਰ, ਦਸ ਏਕਾ ਆਪ ਜਣਾਈਆ। ਸਾਚਾ ਕਰਮ ਕਰਤਾ ਕਰਨੀ ਕਰੇ ਵਿਚਾਰ, ਕਾਰਜ ਕਰਤੇ ਵਡ ਵਡਿਆਈਆ। ਧਰਨੀ ਦੱਬੀ ਧਰਤ ਭਾਰ, ਧਵਲ ਰਹੀ ਕੁਰਲਾਈਆ। ਮੰਗੇ ਮੰਗ ਬਣ ਭਿਖਾਰ, ਰੋ ਰੋ ਨੀਰ ਵਹਾਈਆ। ਪੁਰਖ ਅਬਿਨਾਸ਼ੀ ਪਾਏ ਸਾਰ, ਕਲਜੁਗ ਅੰਤਮ ਵੇਖ ਵਖਾਈਆ। ਗੁਰਸਿਖ ਸਾਜਣ ਕਰ ਤਿਆਰ, ਸਾਚੀ ਸੇਵਾ ਲਾਈਆ। ਦੇਸ ਮਾਝਨ ਖ਼ਬਰਦਾਰ, ਆਪ ਆਪਣੀ ਲਏ ਅੰਗੜਾਈਆ। ਸਤਿਜੁਗ ਸਾਚੀ ਨੀਂਹ ਦਏ ਉਸਾਰ, ਗੁਰਮੁਖ ਨੀਹਾਂ ਹੇਠ ਦਬਾਈਆ। ਹਰਿ ਸੰਗਤ ਤੇਰਾ ਚੁੱਕਿਆ ਭਾਰ, ਆਪ ਆਪਣੀ ਦਇਆ ਕਮਾਈਆ। ਸਿੰਘ ਜਗਦੀਸ਼ਾ ਦਿਤਾ ਵਾਰ, ਸਾਚੀ ਸਿਖਿਆ ਇਕ ਸਮਝਾਈਆ। ਕੌਰ ਰਣਜੀਤ ਦਏ ਪਿਆਰ, ਮਾਂ ਪੁੱਤਰ ਸੰਗ ਰਖਾਈਆ। ਗੁਰ ਸੰਗਤ ਕਰਨਾ ਇਕ ਵਿਚਾਰ, ਹਰਿ ਸਾਚੇ ਬਣਤ ਬਣਾਈਆ। ਮਰੇ ਪੁੱਤ ਮਾਤ ਨਾ ਰੋਵੇ ਜ਼ਾਰੋ ਜ਼ਾਰ, ਹਰਿ ਸਾਚੀ ਸਿਖ ਮਤ ਸਮਝਾਈਆ। ਸਤਿਜੁਗ ਵਰਤੇ ਵਿਚ ਸੰਸਾਰ, ਗੁਰਸਿਖ ਬੈਠਾ ਆਸ ਲਗਾਈਆ। ਪਹਿਲੋਂ ਕੀਨਾ ਆਪਣੇ ਉਤੇ ਵਾਰ, ਸ਼ਬਦ ਖੰਡਾ ਹੱਥ ਉਠਾਈਆ। ਹੱਡੀਆਂ ਬਾਲਨ ਕਰ ਤਿਆਰ, ਤ੍ਰੈਗੁਣ ਅਗਨੀ ਭੇਟ ਚੜ੍ਹਾਈਆ। ਸਚ ਨਿਸ਼ਾਨਾ ਕਰ ਤਿਆਰ, ਸੱਤ ਰੰਗਾਂ ਵੇਖ ਵਖਾਈਆ। ਸਤਿ ਪੁਰਖ ਖੇਲ ਅਪਰ ਅਪਾਰ, ਕਲਜੁਗ ਅੰਤਮ ਆਪ ਚਲਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਲੇਖ ਆਪ ਨਿਰੰਕਾਰ, ਜੈ ਜੈ ਜੈਕਾਰ ਕਰੇ ਸਰਬ ਲੋਕਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਢਹਿ ਪੈਣ ਦਵਾਰ, ਉਨੀ ਉਨੀਸਾ ਵੇਖ ਵਖਾਈਆ। ਉਨੀ ਕੱਤਕ ਰੰਗ ਕਰਤਾਰ, ਲਾਲ ਗੁਲਾਲਾ ਉਪਰ ਦਏ ਰੰਗਾਈਆ। ਕੰਚਨ ਧਾਰ ਸੰਗਤ ਪਿਆਰ, ਹਰਿ ਸਾਚਾ ਸੰਗ ਵਖਾਈਆ। ਸੂਹਾ ਵੇਸ ਦਰ ਦਰਵੇਸ਼, ਲੋਕਮਾਤ ਆਏ ਫੇਰਾ ਪਾਈਆ। ਚਿੱਟੀ ਧਾਰ ਦਸਮ ਦਵਾਰ, ਗੁਰਸਿਖਾਂ ਮੇਲ ਮਿਲਾਈਆ। ਪੀਲਾ ਬਸਤਰ ਤਨ ਸ਼ੰਗਾਰ, ਗੋਬਿੰਦ ਵੇਸ ਵਟਾਈਆ। ਨੀਲਾ ਨੀਲੀ ਧਾਰੋਂ ਕਰੇ ਬਾਹਰ, ਆਪ ਆਪਣੀ ਖੇਲ ਖਿਲਾਈਆ। ਕਾਲੀ ਧਾਰ ਕਰ ਪਿਆਰ, ਪੰਚਮ ਪੋਹ ਦਿਵਸ ਵਿਚਾਰ, ਕਾਲਾ ਸੂਸਾ ਤਨ ਛੁਹਾਈਆ। ਨੌ ਦਰ ਮੰਦਰ ਦਏ ਉਸਾਰ, ਸਾਚੀ ਬਣਤ ਬਣਾਈਆ। ਸਿੰਘ ਲਛਮਣ ਕਰਿਆ ਖ਼ਬਰਦਾਰ, ਦਿਲੀ ਦਵਾਰਾ ਵੇਖ ਵਖਾਈਆ। ਨੌ ਸੱਤ ਇਕ ਆਧਾਰ, ਅਠ ਨੌ ਵੱਜੇ ਵਧਾਈਆ। ਨੌ ਅੱਠ ਪਾਰ ਕਿਨਾਰ, ਸੱਤ ਨੌ ਵੇਖ ਵਖਾਈਆ। ਚੌਥੇ ਯੁਗ ਕਰ ਪਿਆਰ, ਚਾਰੇ ਕੂਟਾਂ ਮੁਖ ਸਾਲਾਹੀਆ। ਸਾਢੇ ਤਿੰਨ ਹੱਥ ਪਲੰਘ ਇਕ ਕਰਤਾਰ, ਚਾਰੋਂ ਕੁੰਟ ਲਕਾਰ ਖਚਾਈਆ। ਇਕੀ ਦਿਨ ਕਰ ਵਿਹਾਰ, ਇਕ ਇਕੀਸਾ ਵੇਖ ਵਖਾਈਆ। ਨੌ ਦਵਾਰੀ ਲੰਘ ਦਵਾਰ, ਦਸਵਾਂ ਆਪੇ ਡਾਹੀਆ। ਨਿਰਗੁਣ ਜੋਤ ਕਰ ਉਜਿਆਰ, ਸਰਗੁਣ ਮੇਲ ਮਿਲਾਈਆ। ਗੋਬਿੰਦ ਗੁਰ ਲੇਖਾ ਅਪਰ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਸੰਬਲ ਨਗਰੀ ਧਾਮ ਨਿਆਰ, ਹਰਿ ਸਾਚਾ ਵੇਖ ਵਖਾਈਆ। ਸ਼ਬਦੀ ਸ਼ਬਦ ਬੋਲ ਜੈਕਾਰ, ਗੋਬਿੰਦ ਨਾਉਂ ਰਖਾਈਆ। ਜੋਤੀ ਜਗੇ ਅਗੰਮ ਅਪਾਰ, ਨਿਰਗੁਣ ਵੇਸ ਵਟਾਈਆ। ਹਰਿ ਸੰਗਤ ਮੇਲਾ ਵਿਚ ਸੰਸਾਰ, ਹਰਿ ਸਾਚਾ ਆਪ ਕਰਾਈਆ। ਗੁਰ ਚੇਲਾ ਸੋਹੇ ਇਕ ਦਵਾਰ, ਵਿਛੜ ਕਦੇ ਨਾ ਜਾਈਆ। ਅਚਰਜ ਖੇਲ ਖੇਲਾ ਪਾਰਬ੍ਰਹਮ ਨਰ ਅਵਤਾਰ, ਨਰ ਨਰਾਇਣ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਏਕਾ ਦਏ ਵਡਿਆਈਆ । ਇਕੀ ਦਿਵਸ ਜਗਤ ਵਿਹਾਰਾ, ਹਰਿ ਸਾਚੇ ਸੇਵ ਕਮਾਈਆ। ਸਿੰਘ ਬਿਸ਼ਨ ਕਰ ਪਿਆਰਾ, ਲੇਖਾ ਲੇਖ ਵਖਾਈਆ। ਹਰਿ ਸੰਗਤ ਬੰਨ੍ਹੇ ਸੀਸ ਦਸਤਾਰਾ, ਹਰਿ ਸਾਚੇ ਵਡ ਵਡਿਆਈਆ। ਕਲਜੁਗ ਵਹਿਣ ਡੂੰਘੀ ਗਾਰਾ, ਲੱਖ ਚੁਰਾਸੀ ਰਹੀ ਰੁੜ੍ਹਾਈਆ। ਨੇਤਰ ਰੋਵੇ ਗੰਗਾ ਧਾਰਾ, ਜਮਨਾ ਸੁਰਸਤੀ ਰਹੀ ਕੁਰਲਾਈਆ। ਗੋਦਾਵਰੀ ਕੰਢੇ ਬਹਿ ਬਹਿ ਕੱਢੇ ਹਾੜਾ, ਗੋਬਿੰਦ ਤੇਰਾ ਰਾਹ ਤਕਾਈਆ। ਮੰਦਰ ਮਸਜਿਦ ਬਣਿਆ ਅਖਾੜਾ, ਗੁਰ ਦਰ ਵੇਸਵਾ ਮਾਇਆ ਨਾਚ ਰਹੀ ਨਚਾਈਆ। ਪੁਰਖ ਅਕਾਲ ਨਾ ਦਿਸੇ ਸਾਚਾ ਲਾੜਾ, ਨੇਤਰ ਨੈਣ ਨਾ ਦਰਸ਼ਨ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜਾ, ਜਲਾਂ ਥਲਾਂ ਫੋਲ ਫੋਲਾਈਆ। ਪਹਿਲੀ ਚੇਤਰ ਦਿਵਸ ਵਿਚਾਰਾ, ਲੇਖਾ ਜਾਣੇ ਵੀਹ ਸੌ ਬਾਰਾ, ਗੁਰਮੁਖਾਂ ਲੇਖ ਲਿਖਾਈਆ। ਪੁਰਖ ਅਗੰਮੜਾ ਅਗੰਮੜੀ ਕਾਰਾ, ਭੇਵ ਕੋਇ ਨਾ ਪਾਈਆ । ਔਣਾ ਚਲ ਚਰਨ ਦਵਾਰਾ, ਮੇਲ ਮਿਲਾਵੇ ਸਾਚੇ ਮਾਹੀਆ। ਸ਼ਬਦ ਜੈਕਾਰਾ ਇਕ ਬੁਲੌਣਾ, ਪੂਜਾ ਪਾਠ ਨਾ ਕੋਇ ਵਖਾਈਆ। ਫੜ ਫੜ ਬਾਂਹੋਂ ਪਾਰ ਲੰਘੌਣਾ, ਅਧਵਿਚਕਾਰ ਨਾ ਕੋਇ ਡੁਬਾਈਆ। ਗੁਰਸਿਖਾਂ ਦੇ ਬਾਂਹ ਸਰਹਾਣੇ ਲੋਕਮਾਤ ਸੌਣਾ, ਸਤਿਗੁਰ ਪੂਰਾ ਸੇਵਾ ਆਪ ਕਮਾਈਆ। ਨਾਮ ਜਹਾਜ਼ ਇਕ ਚਲੌਣਾ, ਆਪਣਾ ਚੱਪੂ ਲਿਆ ਉਠਾਈਆ। ਚੌਥੇ ਜੁਗ ਵੇਖ ਵਖੌਣਾ, ਤੀਸ ਬਤੀਸ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਿਖ ਲਿਖ ਲੇਖਾ ਗੁਰਮੁਖ ਸਾਚੇ ਲਏ ਜਗਾਈਆ। ਪਹਿਲੀ ਚੇਤਰ ਲੇਖ ਲਿਖਾਇਆ, ਵੀਹ ਸਦ ਬਾਰਾਂ ਵੱਜੀ ਵਧਾਈਆ। ਗੁਰਮੁਖ ਸਾਚਾ ਆਪ ਜਗਾਇਆ, ਸੋਇਆ ਕੋਇ ਰਹਿਣ ਨਾ ਪਾਈਆ। ਜ਼ਾਤ ਪਾਤ ਨਾ ਕੋਇ ਜਣਾਇਆ, ਊਚ ਨੀਚ ਨਾ ਕੋਇ ਵਖਾਈਆ। ਆਪ ਆਪਣਾ ਤਰਸ ਕਮਾਇਆ, ਗੁਣ ਅਵਗੁਣ ਨਾ ਕੋਇ ਜਣਾਈਆ। ਪੂਰਬ ਲਹਿਣਾ ਝੋਲੀ ਪਾਇਆ, ਪਿਛਲਾ ਲੇਖਾ ਦਏ ਮੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਮਾਣ ਦਵਾਇਆ, ਕਲਜੁਗ ਅੰਤਮ ਹੋਏ ਸਹਾਈਆ। ਸਾਚਾ ਬਸਤਰ ਤਨ ਸਜਾਇਆ, ਏਕਾ ਭੂਸ਼ਨ ਵੇਖ ਵਖਾਈਆ। ਨੇਤਰ ਨੈਣਾਂ ਕੱਜਲ ਪਾਇਆ, ਲੋਇਨ ਅੱਖ ਖੁਲ੍ਹਾਈਆ। ਦੋ ਜਹਾਨਾਂ ਸੱਜਣ ਲੋਕਮਾਤ ਆਇਆ, ਨਿਰਗੁਣ ਜੋਤ ਕਰ ਰੁਸ਼ਨਾਈਆ। ਚਰਨ ਧੂੜ ਕਰੌਣ ਮਜਨ ਆਇਆ, ਦੁਰਮਤ ਮੈਲ ਦਏ ਗਵਾਈਆ। ਅੰਤਮ ਪੜਦੇ ਕੱਜਣ ਆਇਆ, ਨਾਮ ਦੋਸ਼ਾਲਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸੌ ਬਾਰਾਂ ਵੇਖ ਵਖਾਈਆ। ਵੀਹ ਸਦ ਬਾਰਾਂ ਹਰਿ ਰੰਗ ਲਾਇਆ, ਗੁਰਮੁਖਾਂ ਵੱਜੀ ਵਧਾਈਆ। ਆਪਣਾ ਲੇਖਾ ਆਪ ਜਣਾਇਆ, ਘਰ ਦੀਵਾ ਬਾਤੀ ਕਰ ਰੁਸ਼ਨਾਈਆ। ਅੰਧ ਅੰਧੇਰਾ ਜਗਤ ਮਿਟਾਇਆ, ਨਾਤਾ ਤੋੜਿਆ ਭੈਣਾਂ ਭਾਈਆ। ਸੰਝ ਸਵੇਰਾ ਇਕ ਵਖਾਇਆ, ਗੁਰਮੁਖ ਮੇਲਾ ਸਹਿਜ ਸੁਭਾਈਆ। ਚੰਦ ਨੌਚੰਦੀ ਇਕ ਚੜ੍ਹਾਇਆ, ਦਿਵਸ ਰੈਣ ਕਰੇ ਰੁਸ਼ਨਾਈਆ। ਸੁਹਾਗੀ ਛੰਦੀ ਇਕ ਸੁਣਾਇਆ, ਅਲਖ ਅਲਖਣਾ ਆਪੇ ਗਾਈਆ। ਬੰਦੀਖ਼ਾਨਾ ਤੋੜ ਤੁੜਾਇਆ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਦਾ ਲੇਖ ਮੁਕਾਇਆ, ਵਹੀ ਖਾਤਾ ਨਾ ਕੋਇ ਫੁਲਾਈਆ। ਲਾੜੀ ਮੌਤ ਨਾ ਵੇਸ ਵਟਾਇਆ, ਵੇਲੇ ਅੰਤ ਨਾ ਲਏ ਪਰਨਾਈਆ। ਸਾਚਾ ਮਾਰਗ ਇਕ ਵਖਾਇਆ, ਸਾਚੀ ਬਖ਼ਸ਼ੀ ਹਰਿ ਸਰਨਾਈਆ। ਗੁਰੂ ਸ਼ਬਦ ਇਕ ਜਣਾਇਆ, ਦੂਸਰ ਓਟ ਨਾ ਕੋਇ ਤਕਾਈਆ। ਲੱਖ ਚੁਰਾਸੀ ਫੰਦ ਕਟਾਇਆ, ਲੱਖ ਚੁਰਾਸੀ ਤਨ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸਦ ਬਾਰਾਂ ਦੇਵੇ ਵਰ, ਵਰ ਦਾਤਾ ਬੇਪਰਵਾਹੀਆ। ਆਪੇ ਦੇਵੇ ਵਰ, ਆਪ ਵਡਿਆਈਆ। ਆਪੇ ਵੇਖੇ ਘਰ, ਆਪ ਉਪਜਾਈਆ। ਆਪ ਉਪਾਏ ਸਰ, ਆਪ ਤਰਾਈਆ। ਆਪੇ ਘਾੜਨ ਘੜ, ਆਪ ਭੰਨਾਈਆ। ਆਪੇ ਅੱਖਰ ਪੜ੍ਹ, ਆਪੇ ਕਰੇ ਪੜ੍ਹਾਈਆ। ਆਪੇ ਹਰ ਘਟ ਅੰਦਰ ਬੈਠਾ ਵੜ, ਆਪੇ ਮੁਖ ਛੁਪਾਈਆ। ਆਪੇ ਗੁਰਮੁਖਾਂ ਫੜਾਏ ਆਪਣਾ ਲੜ, ਜੁਗ ਜੁਗ ਵੇਸ ਵਟਾਈਆ। ਕਲਜੁਗ ਲੇਖਾ ਜਾਣੇ ਸਤਾਰਾਂ ਹਾੜ, ਹਰਿ ਸਾਚਾ ਲੇਖ ਲਿਖਾਈਆ। ਗੁਰਸਿਖ ਲੇਖੇ ਲੱਗੇ ਨਾੜ ਨਾੜ, ਤਨ ਮਾਟੀ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਲੇਖਾ ਆਪ ਲਿਖਾਈਆ। ਹਾੜ ਸਤਾਰਾਂ ਦਿਵਸ ਸੁਹਾਇਆ, ਹਰਿ ਸੰਗਤ ਮੇਲ ਮਲੰਨਿਆ। ਆਵਣ ਜਾਵਣ ਪੰਧ ਮੁਕਾਇਆ, ਦਿਸ ਨਾ ਆਇਆ ਆਤਮ ਅੰਨਿਆ। ਦਰ ਘਰ ਸਾਚੇ ਦਰਸ ਦਿਖਾਇਆ, ਨੌ ਦਰ ਡੇਰਾ ਭੰਨਿਆ। ਦਸਮ ਦਵਾਰੀ ਮੇਲ ਮਿਲਾਇਆ, ਸਤਿਗੁਰ ਪੂਰਾ ਆਪੇ ਮੰਨਿਆ। ਸੋ ਪੁਰਖ ਨਿਰੰਜਣ ਸਾਚਾ ਰਾਗ ਸੁਣਾਇਆ, ਛੰਤ ਸੁਹਾਗੀ ਏਕਾ ਕੰਨਿਆ, ਦੁਰਮਤ ਮੈਲ ਦਾਗੀ ਧੋ ਵਖਾਇਆ, ਨਿਰਮਲ ਕਰੀਆਂ ਚਾਰੇ ਕੰਨੀਆਂ। ਧੁਰ ਦਾ ਵਾਗੀ ਆਪੇ ਆਇਆ, ਮੇਲ ਮਿਲਾਵਾ ਚਿਰੀ ਵਿਛੁਨਿਆ। ਆਤਮ ਸੋਈ ਜਾਗੀ ਆਪ ਜਗਾਇਆ, ਜਗਤ ਵਿਕਾਰਾ ਦੇਵੇ ਡੰਨਿਆ। ਮਾਇਆ ਤਿਆਗੀ ਵੇਸ ਵਟਾਇਆ, ਮਾਇਆ ਮਮਤਾ ਖੰਨ ਖੰਨਿਆ। ਲਿਵ ਲਾਗੀ ਜਿਸ ਦਰਸ਼ਨ ਪਾਇਆ, ਮਨ ਮਨੂਆ ਆਪੇ ਮੰਨਿਆ। ਬੁਧ ਬਿਬੇਕੀ ਦਏ ਵਖਾਇਆ, ਹਰਿ ਸੰਗਤ ਦਰ ਸੁਹੰਨਿਆ। ਮਤ ਮਤਵਾਲੀ ਰਹੇ ਸਰਨਾਇਆ, ਹਰਿ ਕਾ ਸ਼ਬਦ ਗੁਰੂ ਕਰ ਮੰਨਿਆ। ਸਾਚਾ ਜੋਗ ਅਭਿਆਸ ਇਕ ਵਖਾਇਆ, ਗੁਰਸਿਖੋ ਦਰ ਆਓ ਦਰਸ਼ਨ ਪਾਓ, ਨਿਰਗੁਣ ਜੋਤ ਨਿਰੰਕਾਰ ਨਿਰਾਕਾਰ ਲੋਕਮਾਤ ਚੜ੍ਹਿਆ ਸਾਚਾ ਚੰਨਿਆ। ਚੜ੍ਹਿਆ ਚੰਨ ਹੋਇਆ ਪਰਕਾਸ਼, ਹਰਿ ਸੰਗਤ ਵੇਖ ਵਖਾਈਆ। ਮਿਲਿਆ ਮੇਲ ਸ਼ਾਹੋ ਸ਼ਾਬਾਸ, ਦਸਮ ਦਵਾਰਾ ਨਜ਼ਰੀ ਆਈਆ। ਸਤਿਗੁਰ ਪੂਰਾ ਪੁਰਖ ਅਬਿਨਾਸ਼, ਏਕਉਂਕਾਰਾ ਇਕ ਅਖਵਾਈਆ। ਜਨ ਭਗਤਾਂ ਕਰੇ ਬੰਦ ਖ਼ਲਾਸ, ਨਿਤ ਨਵਿਤ ਫੇਰਾ ਪਾਈਆ। ਕਲਜੁਗ ਅੰਤਮ ਪੂਰੀ ਕਰਨ ਆਇਆ ਆਸ, ਹਰਿ ਸੰਗਤ ਦੇਵੇ ਧੁਰ ਧਰਵਾਸ, ਸਾਚੀ ਸੰਗਤ ਧਰੂ ਪ੍ਰਹਿਲਾਦ ਸਰਬ ਬਣਾਈਆ। ਲਹਿਣਾ ਦੇਣਾ ਚੁਕਾਏ ਦਸ ਦਸ ਮਾਸ, ਗਰਭ ਵਾਸ ਨਾ ਫੇਰ ਰਖਾਈਆ। ਪਾਰ ਕਰਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਰਵ ਸਸ ਚਰਨਾਂ ਹੇਠ ਦਬਾਈਆ। ਗੁਰਸਿਖਾਂ ਅੰਦਰ ਕਰਿਆ ਆਪੇ ਵਾਸ, ਕਵਣ ਜੇਹਵਾ ਹਰਿ ਗੁਣ ਗਾਈਆ। ਸਤਿਗੁਰ ਮਿਲਿਆ ਪੂਰਾ ਹੋਇਆ ਅਭਿਆਸ, ਛੁੱਟੀ ਸਰਬ ਲੋਕਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਦਿ ਜੁਗਾਦੀ ਜਨ ਭਗਤਾਂ ਅੱਗੇ ਦਾਸੀ ਦਾਸ, ਸੇਵਕ ਸੇਵਾ ਆਪ ਕਮਾਈਆ। ਗੁਰਸਿਖ ਤੇਰੀ ਕਾਇਆ ਗਗਨ ਆਪੇ ਪਾਏ ਰਾਸ, ਰਾਤੀ ਸੁੱਤਿਆਂ ਦਰਸ ਦਿਖਾਈਆ । ਦੀਪਕ ਜੋਤ ਜਗੇ ਹੋਏ ਪਰਕਾਸ਼, ਜਿਸ ਘਰ ਆਵੇ ਬੇਪਰਵਾਹੀਆ। ਅੰਧ ਅੰਧੇਰਾ ਜਾਏ ਵਿਨਾਸ, ਜੋਤ ਨਿਰੰਜਣ ਰਹੀ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਬਾਰਾਂ ਦਿਤਾ ਵਰ, ਹਾੜ ਸਤਾਰਾਂ ਦਿਵਸ ਸੁਹਾਈਆ। ਹਾੜ ਸਤਾਰਾਂ ਰੰਗਣ ਰੰਗ, ਹਰਿ ਸੰਗਤ ਆਪਣੇ ਰੰਗ ਰੰਗਾਈਆ। ਏਕਾ ਦਰ ਪ੍ਰਭ ਅਬਿਨਾਸ਼ੀ ਲਿਆ ਮੰਗ, ਦੂਜੇ ਦਰ ਨਾ ਮੰਗਣ ਜਾਈਆ। ਚਰਨ ਧੂੜ ਨੁਹਾਏ ਸਾਚੀ ਗੰਗ, ਦੁਰਮਤ ਮੈਲ ਗਵਾਈਆ। ਮਿਲਿਆ ਦਾਤਾ ਦਾਨੀ ਸੂਰਾ ਸਰਬੰਗ, ਸਰਬ ਕਲਾ ਆਪ ਅਖਵਾਈਆ। ਗੁਰਸਿਖ ਪਹਿਲੋਂ ਤੇਰੇ ਅੰਦਰ ਵਿਛਾਈ ਫੂਲਾਂ ਸੇਜ ਪਲੰਘ, ਸਚ ਦੁਸ਼ਾਲਾ ਫੇਰ ਉਠਾਈਆ। ਨੌ ਦਵਾਰੇ ਆਪੇ ਗਿਆ ਲੰਘ, ਤੇਰਾ ਜਗਤ ਪੈਂਡਾ ਟੇਢੀ ਬੰਕ ਪਾਰ ਕਰਾਈਆ। ਤੇਰੇ ਦਰ ਗੌਂਦਾ ਜਾਏ ਵਜਾਏ ਧੁਨ ਸ਼ਬਦ ਨਾਮ ਮਰਦੰਗ, ਅਨਹਦ ਰਾਗ ਆਪ ਅਲਾਈਆ। ਬਜਰ ਕਪਾਟੀ ਤੋੜ ਜੰਦ, ਕਲਜੁਗ ਖੇੜਾ ਵੇਖ ਵਖਾਈਆ। ਚਾਰੋਂ ਕੁੰਟ ਦਹਿ ਦਿਸ਼ਾਂ ਗੁਰਸਿਖਾਂ ਨੇੜੇ ਆਪੇ ਕਰੇ ਪੰਧ, ਆਪੇ ਜਾਏ ਕਰ ਕਰ ਧਾਈਆ। ਆਪੇ ਦੇਵੇ ਪਰਮਾਨੰਦ, ਨਿਜਾਨੰਦ ਆਪ ਸਮਾਈਆ। ਆਪ ਤਜਾਇਆ ਰਸਨਾ ਗੰਦ, ਮਾਇਆ ਮੋਹ ਆਪ ਮਿਟਾਈਆ। ਆਪ ਲਗਾਇਆ ਆਪਣੇ ਅੰਗ, ਅੰਗੀਕਾਰ ਕਰੇ ਬੇਪਰਵਾਹੀਆ। ਆਦਿ ਜੁਗਾਦਿ ਸਦਾ ਬਖ਼ਸ਼ੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਲੇਖਾ ਰਿਹਾ ਮੁਕਾਈਆ। ਜਗਤ ਪੰਧ ਆਪ ਮੁਕਾਇਆ, ਘਰ ਘਰ ਫੇਰੀ ਪਾਇੰਦਾ। ਗੁਰਸਿਖ ਸੋਇਆ ਆਪ ਉਠਾਇਆ, ਆਪਣੀ ਸੇਵ ਕਮਾਇੰਦਾ। ਗੁਰਸਿਖ ਤੇਰਾ ਸਾਚਾ ਨਾਂ ਹਰਿ ਸਾਚੇ ਗਾਇਆ, ਗਾਵਣਹਾਰਾ ਦਿਸ ਨਾ ਆਇੰਦਾ। ਸ਼ਬਦ ਡੋਰੀ ਤੰਦ ਬੰਧਾਇਆ, ਮਨ ਮਨੂਆ ਬੰਧ ਵਖਾਇੰਦਾ। ਹੌਲੀ ਹੌਲੀ ਖਿਚ ਲਿਆਇਆ, ਰਾਹ ਖਹਿੜਾ ਆਪ ਵਖਾਇੰਦਾ। ਨੌ ਦਵਾਰੇ ਲੇਖ ਲਖਾਇਆ, ਭੇਵ ਕੋਇ ਨਾ ਪਾਇੰਦਾ। ਗੁਰਮੁਖ ਸਾਜਣ ਮੇਲ ਮਿਲਾਇਆ, ਘਰ ਸੱਚਾ ਇਕ ਸੁਹਾਇੰਦਾ। ਦਸਮ ਦਵਾਰੀ ਡੇਰਾ ਲਾਇਆ, ਜਗ ਝੇੜਾ ਆਪ ਮਿਟਾਇੰਦਾ। ਅੰਤਮ ਬੇੜਾ ਬੰਨ੍ਹ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਬਾਰਾਂ ਕਰ ਪਿਆਰਾ, ਹਰਿ ਸੰਗਤ ਵੇਖ ਵਖਾਇਆ। ਹਰਿ ਸੰਗਤ ਫਲ ਫੁਲਵਾੜੀ ਗਈ ਫੁੱਲ, ਲੋਕਮਾਤ ਮਹਿਕਾਈਆ। ਆਪਣੇ ਕੰਡੇ ਗਈ ਤੁਲ, ਤੋਲਣਹਾਰਾ ਤੋਲ ਤੁਲਾਈਆ। ਸਚ ਭੰਡਾਰਾ ਗਿਆ ਖੁਲ੍ਹ, ਏਕਾ ਨਾਮ ਰਿਹਾ ਵਰਤਾਈਆ। ਰਾਜ ਰਾਜਾਨਾਂ ਕੋਈ ਨਾ ਪਾਏ ਮੁੱਲ, ਊਚਾਂ ਨੀਚਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਤੇਰੀ ਸ਼ਾਹੀਆ। ਕਲਜੁਗ ਤੇਰਾ ਵੇਖ ਪਸਾਰਾ, ਹਰਿ ਸਾਚਾ ਖੇਲ ਖਿਲਾਇੰਦਾ। ਨਿਰਗੁਣ ਨੂਰ ਕਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਵੀਹ ਸਦ ਤੇਰਾਂ ਕਰ ਪਿਆਰਾ, ਸਾਧਾਂ ਸੰਤਾਂ ਵੇਖ ਵਖਾਇੰਦਾ। ਰਾਜ ਰਾਜਾਨਾਂ ਮਾਰੇ ਮਾਰਾ, ਸ਼ਬਦ ਨਾਅਰਾ ਇਕ ਲਗਾਇੰਦਾ। ਸੀਸ ਬੰਨ੍ਹਾਇਆ ਜਗਤ ਦਸਤਾਰਾ, ਸਾਚੀ ਸਿਖਿਆ ਇਕ ਸਮਝਾਇੰਦਾ । ਅੰਤਮ ਔਣਾ ਚਰਨ ਦਵਾਰਾ, ਦਰ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਤੇਰਾਂ ਤੇਰੀ ਧਾਰ, ਦਸ ਦਸ ਵੇਖੇ ਪਾਵੇ ਸਾਰ, ਨਾਰੀ ਪੁਰਖ ਨਾ ਕੋਇ ਮਨਾਇੰਦਾ। ਵੀਹ ਸਦ ਤੇਰਾਂ ਉਤਰਿਆ ਪਾਰ, ਆਪਣੀ ਵੰਡ ਵੰਡਾਈਆ। ਦਸ ਚਾਰ ਚੌਦਾਂ ਹੋ ਉਜਿਆਰ, ਚੌਦਾਂ ਤਬਕਾਂ ਕਰੇ ਰੁਸ਼ਨਾਈਆ। ਚੌਦਾਂ ਹੱਟਾਂ ਵਣਜ ਵਪਾਰ, ਚੌਦਾਂ ਲੋਕ ਇਕ ਜਣਾਈਆ। ਸਚਖੰਡ ਦਏ ਅਧਾਰ, ਬ੍ਰਹਮਲੋਕ ਲਏ ਉਠਾਈਆ। ਸ਼ਿਵਲੋਕ ਵੇਖ ਪਸਾਰ, ਭੋਲੇ ਨਾਥ ਇਹ ਸਮਝਾਈਆ। ਕਰੋੜ ਤੇਤੀਸਾ ਖ਼ਬਰਦਾਰ, ਸੁਰਪਤ ਰਾਜਾ ਇੰਦ ਹਲਾਈਆ। ਤ੍ਰੈ ਤ੍ਰੈ ਇਕ ਆਧਾਰ, ਤ੍ਰੈ ਤ੍ਰੈ ਰੰਗ ਰੰਗਾਈਆ। ਸਤਿ ਸਤਿ ਕਰ ਪਸਾਰ, ਸਤਿ ਸਤਿਵਾਦ ਹੱਥ ਵਡਿਆਈਆ। ਚੌਦਾਂ ਚੌਦਾਂ ਬੰਨ੍ਹੇ ਧਾਰ, ਆਪ ਆਪਣੀ ਕਲ ਵਰਤਾਈਆ। ਲੋਕਮਾਤ ਖੇਲ ਅਪਾਰ, ਹਰਿਜਨ ਸਾਚੇ ਲਏ ਉਠਾਈਆ। ਗੋਬਿੰਦ ਲਹਿਣਾ ਦਏ ਉਤਾਰ, ਪਿਛਲਾ ਮੂਲ ਚੁਕਾਈਆ। ਏਕਾ ਇਕੀ ਕਰ ਤਿਆਰ, ਸਾਚੀ ਸਿਖੀ ਵੇਖ ਵਖਾਈਆ। ਸਿਖੀ ਸਿਖਿਆ ਗੁਰ ਵਿਚਾਰ, ਕਰਨੀ ਕਰਤਾ ਆਪ ਕਮਾਈਆ। ਫੜ ਫੜ ਬੇੜਾ ਕਰੇ ਪਾਰ, ਪਾਰ ਕਿਨਾਰਾ ਆਪ ਜਣਾਈਆ। ਪਹਿਲੀ ਚੇਤਰ ਹੋ ਉਜਿਆਰ, ਵੀਹ ਸੌ ਚੌਦਾਂ ਕਰੇ ਜਣਾਈਆ। ਇਕੀ ਦਿਵਸ ਬੰਨ੍ਹੇ ਧਾਰ, ਏਕਾ ਏਕ ਵੱਡੀ ਵਡਿਆਈਆ। ਲਿਖੀ ਰੇਖ ਵਿਚ ਸੰਸਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਹਰਿ ਸੰਗਤ ਤੇਰਾ ਸਚ ਦਵਾਰ, ਦਰਗਹਿ ਸਾਚੀ ਧਾਮ ਸੁਹਾਈਆ। ਮੇਲ ਮਿਲਾਵਾ ਮੀਤ ਮੁਰਾਰ, ਪਾਰਬ੍ਰਹਮ ਸਹਿਜ ਸੁਖਦਾਈਆ। ਸਚ ਸਿੰਘਾਸਣ ਹਰਿ ਨਿਰੰਕਾਰ, ਨਿਰਗੁਣ ਬੈਠਾ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਏ ਵਡਿਆਈਆ। ਗੁਰਸਿਖਾਂ ਸਚ ਰਾਹ ਵਖਾਇਆ, ਹਰਿ ਸਾਚੇ ਮੇਲ ਮਿਲਾਇਆ। ਸਾਚਾ ਮੰਤਰ ਨਾਮ ਦ੍ਰਿੜਾਇਆ, ਭਾਂਡਾ ਭਰਮ ਭੌ ਭੰਨਾਇਆ। ਏਕਾ ਰੰਗਣ ਰੰਗ ਰੰਗਾਇਆ, ਰੰਗ ਮਜੀਠੀ ਇਕ ਚੜ੍ਹਾਇਆ। ਗੁਰਸਿਖਾਂ ਦਵਾਰੇ ਮੰਗਣ ਆਪੇ ਆਇਆ, ਗੁਰਸਿਖ ਮੰਗਣ ਕਿਸੇ ਘਰ ਨਾ ਜਾਇਆ। ਗੁਰਸਿਖਾਂ ਨੇਰਨ ਨੇਰ ਹੋ ਦਰਸ ਦਿਖਾਇਆ, ਕਵਣ ਕੂਟੇ ਗੁਰਮੁਖ ਜਾਵਣ ਰਾਹ ਤਕਾਇਆ। ਨਾਮ ਪਘੂੰੜੇ ਸਾਚੇ ਝੂਟੇ ਆਪ ਝੁਲਾਇਆ, ਸਚ ਹੁਲਾਰਾ ਇਕ ਰਖਾਇਆ। ਸਤਿਗੁਰ ਪੂਰਾ ਤੁਠੇ ਬੇੜਾ ਜਗਤ ਤਰਾਇਆ, ਅਧਵਿਚਕਾਰ ਨਾ ਕੋਇ ਡੁਬਾਇਆ। ਲੁਕਿਆ ਰਹੇ ਨਾ ਕਿਸੇ ਗੁੱਠੇ, ਜਿਸ ਜਨ ਸਤਿਜੁਗ ਤ੍ਰੇਤਾ ਦੁਆਪਰ ਹਰਿ ਹਰਿ ਰਸਨਾ ਗਾਇਆ। ਅੰਤਮ ਬੱਧਾ ਏਕਾ ਮੁੱਠੇ, ਸੋਹੰ ਤੰਦੀ ਤੰਦ ਬੰਧਾਇਆ। ਕਲਜੁਗ ਸੰਤ ਰਹਿ ਗਏ ਰੁਠੇ, ਮਾਇਆ ਮਾਣ ਨਾ ਮਨੋਂ ਗਵਾਇਆ। ਪੁਰਖ ਅਬਿਨਾਸ਼ੀ ਖ਼ਾਲੀ ਕੀਤੇ ਠੂਠੇ, ਗੁਰਮੁਖਾਂ ਘਰ ਭਰਾਇਆ। ਅੰਤਮ ਆਪਣੀ ਕਰਨੀ ਜਾਣ ਲੁੱਟੇ, ਠੱਗ ਚੋਰ ਯਾਰ ਬੈਠੇ ਅੰਦਰ ਡੇਰਾ ਲਾਇਆ। ਜੋ ਜਨ ਹਰਿ ਸਰਨਾਈ ਏਕਾ ਓਟ ਰੱਖੇ, ਵੇਲੇ ਅੰਤਮ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਸਿਖੀ ਦਏ ਬਣਾਇਆ। ਸਾਚੀ ਸਿਖੀ ਸਾਚੀ ਧਾਰ, ਹਰਿ ਸਾਚੇ ਆਪ ਉਪਾਈਆ। ਚਾਰ ਵਰਨਾਂ ਇਕ ਪਿਆਰ, ਊਚਾਂ ਨੀਚਾਂ ਇਕ ਵਡਿਆਈਆ। ਏਕਾ ਸ਼ਬਦ ਇਕ ਜੈਕਾਰ, ਆਤਮ ਅੰਤਰ ਇਕ ਲਿਵ ਲਾਈਆ। ਏਕਾ ਵਣਜ ਇਕ ਵਪਾਰ, ਇਕ ਭੰਡਾਰ ਰਿਹਾ ਵਰਤਾਈਆ। ਏਕਾ ਦਾਤਾ ਦਾਨੀ ਦੇਵਣਹਾਰ, ਜੁਗ ਜੁਗ ਆਪਣਾ ਵੇਸ ਵਟਾਈਆ। ਸ਼ਬਦ ਨਿਸ਼ਾਨੀ ਧੁਰ ਦਰਬਾਰ, ਗੁਰਮੁਖਾਂ ਰਿਹਾ ਵਖਾਈਆ। ਵੀਹ ਸਦ ਪੰਦਰਾਂ ਹੋ ਉਜਿਆਰ, ਆਪ ਆਪਣੀ ਕਲ ਵਰਤਾਈਆ। ਨੌ ਨੌ ਖੇਲ ਕਰੇ ਕਰਤਾਰ, ਨੌ ਨੌ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ, ਪਾਰਬ੍ਰਹਮ ਬੇਅੰਤ ਬੇਪਰਵਾਹ ਅਖਵਾਈਆ। ਸਚਖੰਡ ਬ੍ਰਹਮ ਲੋਕ ਸ਼ਿਵ ਇੰਦ ਸੁਹਾਇਆ, ਚੌਦਾਂ ਚੌਦਾਂ ਰਿਹਾ ਝੋਕ, ਚੌਦਾਂ ਚੌਦਾਂ ਵੇਖ ਵਖਾਇਆ। ਨੌ ਸੱਤ ਨਾ ਸਕੇ ਕੋਈ ਰੋਕ, ਆਪ ਆਪਣੀ ਕਲ ਵਰਤਾਇਆ। ਲੋਆਂ ਪੁਰੀਆਂ ਸੁਣਾਏ ਸਚ ਸਲੋਕ, ਸਾਚਾ ਢੋਲਾ ਏਕਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਪੰਦਰਾਂ ਵੰਡ ਵੰਡਾਇਆ। ਸੰਮਤ ਪੰਦਰਾਂ ਵੰਡੀ ਵੰਡ, ਹਰਿ ਸਾਚੇ ਹੱਥ ਵਡਿਆਈਆ। ਗੁਰ ਗੋਬਿੰਦ ਤੇਜ਼ ਚੰਡ ਪਰਚੰਡ, ਆਪਣੇ ਹੱਥ ਉਠਾਈਆ। ਜਗਤ ਵਿਕਾਰਾ ਵੇਖ ਬ੍ਰਹਿਮੰਡ, ਜੀਉ ਪਿੰਡ ਖੋਜ ਖੋਜਾਈਆ। ਸਤਿ ਸ੍ਰਿਸ਼ਟ ਸਬਾਈ ਦੇਵਣਹਾਰਾ ਦੰਡ, ਬੈਠਾ ਮੁਖ ਛੁਪਾਈਆ। ਕਲਜੁਗ ਨਾਰ ਦੁਹਾਗਣ ਹੋਈ ਰੰਡ, ਸਿਰ ਪੱਲੂ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਪੰਦਰਾਂ ਮੰਦਰਾਂ ਅੰਦਰ ਫੇਰਾ ਪਾਈਆ। ਸੰਮਤ ਪੰਦਰਾਂ ਹਰਿ ਕਰਤਾਰ, ਆਪਣੀ ਖੇਲ ਖਲਾਈਆ। ਅਠਸਠ ਤੇਰੀ ਵੇਖ ਵਿਚਾਰ, ਆਪਣੀ ਅਲਖ ਜਗਾਈਆ। ਤੀਰਥ ਤਟ ਆਪੇ ਦਏ ਆਧਾਰ, ਆਪੇ ਮੇਟ ਮਿਟਾਈਆ। ਗੰਗਾ ਗੋਦਾਵਰੀ ਸੁਰਸਤੀ ਨਾਰ, ਤਿੰਨੇ ਲਏ ਪਰਨਾਈਆ। ਗੁਰਮੁਖ ਸਾਚੇ ਸਾਜਣ ਯਾਰ, ਮੀਤ ਮੁਰਾਰੇ ਸੰਗ ਰਲਾਈਆ। ਅਠ ਸਠ ਕਰੇ ਪਾਰ ਕਿਨਾਰ, ਜਗਤ ਕਿਨਾਰਾ ਵੇਖ ਵਖਾਈਆ। ਗੁਰਮੁਖ ਸਾਜਣ ਲਏ ਉਭਾਰ, ਹਰਿ ਦਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਪੰਦਰਾਂ ਵੇਖ ਵਖਾਈਆ। ਵੀਹ ਸਦ ਪੰਦਰਾਂ ਤੁੱਟਾ ਨਾਤਾ, ਨਾਤਾ ਬਿਧਾਤਾ ਆਪ ਤੁੜਾਇੰਦਾ। ਸੰਮਤ ਸੋਲਾਂ ਵੇਖੇ ਅੰਧੇਰੀ ਰਾਤਾ, ਆਪਣਾ ਮੁਖ ਛੁਪਾਇੰਦਾ। ਗੁਰਸਿਖਾਂ ਸੁਣਾਏ ਆਪਣੀ ਗਾਥਾ, ਦੂਸਰ ਕੋਇ ਨਾ ਅੰਗ ਲਗਾਇੰਦਾ। ਖੇਲੇ ਖੇਲ ਤ੍ਰਿਲੋਕੀ ਨਾਥਾ, ਨਾਥ ਅਨਾਥਾਂ ਮਾਣ ਦਵਾਇੰਦਾ। ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਵੇਸ ਵਟਾਇੰਦਾ। ਆਪੇ ਜਾਣੇ ਆਪਣਾ ਸਾਥਾ, ਆਪੇ ਆਪਣਾ ਸੰਗ ਨਿਭਾਇੰਦਾ। ਗੁਰਸਿਖਾਂ ਲਹਿਣ ਦੇਣ ਚੁਕਾਇਆ ਪੂਜਾ ਪਾਠਾ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਮੂਲ ਚੁਕਾਇਆ ਮਣਕਾ ਇਕ ਸੌ ਆਠਾ, ਮਨ ਕਾ ਮਣਕਾ ਆਪ ਭੁਵਾਇੰਦਾ। ਪੂਰ ਕਰਾਏ ਘਾਟਾ ਤੀਰਥ ਅਠਸਾਠਾ, ਸਾਲ ਅਠਾਰਵਾਂ ਖ਼ੁਸ਼ੀ ਮਨਾਇੰਦਾ। ਬਵੰਜਾ ਸਾਲ ਪੰਜ ਤੱਤ ਤੇਰੀਆ ਕੱਢੀਆਂ ਵਾਟਾ, ਕਲਜੁਗ ਚੋਲਾ ਆਪ ਹੰਢਾਇੰਦਾ। ਸੋਲਾਂ ਸਾਲ ਸੋਲਾਂ ਕਲੀ ਸੋਲਾਂ ਧਾਰ ਜੋਤੀ ਅਗਨੀ ਜਗੇ ਲਲਾਟਾ, ਲਾਟ ਲਲਾਟੀ ਵੇਖ ਵਖਾਇੰਦਾ। ਗੁਰਸਿਖਾਂ ਤਨ ਸੀਵੇ ਪਾਟਾ, ਆਪਣੀ ਹੱਥੀਂ ਸੂਈ ਨਾਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਦਿਵਸ ਆਪ ਸੁਹਾਇੰਦਾ। ਸੰਮਤ ਸੋਲਾਂ ਪਹਿਲੀ ਚੇਤਰ ਦਿਵਸ ਸੁਹੌਣਾ, ਹਰਿ ਸਾਚੀ ਜੋਤ ਰੁਸ਼ਨਾਈਆ। ਨਿਹਕਲੰਕਾ ਨਾਉਂ ਰਖਾਉਣਾ, ਭੁੱਲ ਰਹੇ ਨਾ ਰਾਈਆ। ਹਿੰਦੂ ਮੁਸਲਮ ਸਿਖ ਈਸਾਈ ਬ੍ਰਹਿਮਣ ਸ਼ੱਤਰੀ ਸ਼ੂਦਰ ਵੈਸ਼ ਏਕਾ ਰੰਗ ਰੰਗੌਣਾ, ਏਕਾ ਰੂਪ ਦਰਸਾਈਆ। ਚਾਰੋਂ ਕੁੰਟ ਦਹਿ ਦਿਸ਼ਾ ਉਠ ਉਠ ਫੇਰਾ ਪੌਣਾ, ਆਪ ਆਪਣੀ ਬਣਤ ਬਣਾਈਆ। ਪੰਚ ਪਿਆਰੇ ਸੰਗ ਰਖੌਣਾ, ਸਾਚੀ ਧਾਰ ਚਲਾਈਆ। ਨਾਮ ਲਿਖਾਰੀ ਲੇਖੇ ਲੌਣਾ, ਨਾਮ ਨਾਮਾ ਝੋਲੀ ਪਾਈਆ। ਆਪ ਆਪਣਾ ਵੇਸ ਵਟੌਣਾ, ਦਿਸ ਕਿਸੇ ਨਾ ਆਈਆ। ਲਸ਼ਕਰ ਸ਼ਾਹੀ ਨਾ ਕੋਈ ਰਖੌਣਾ, ਖਾਲੀ ਹੱਥ ਵਖਾਈਆ। ਨੌ ਖੰਡ ਪ੍ਰਿਥਮੀ ਡੇਰਾ ਢੌਣਾ, ਢੌਦਿਆਂ ਡੇਰ ਨਾ ਲਾਈਆ। ਵਾਲੀ ਹਿੰਦ ਆਪ ਜਗੌਣਾ, ਸੰਮਤ ਸੋਲਾਂ ਕੂਕੇ ਦਏ ਦੁਹਾਈਆ। ਮੁਸਲਮ ਸੁੰਨੀ ਆਪ ਜਗੌਣਾ, ਆਲਸ ਨਿੰਦਰਾ ਦਏ ਮਿਟਾਈਆ। ਕਿਲੇ ਸ਼ਾਹੀ ਚਰਨ ਛੁਹੌਣਾ, ਝੂਠੀ ਸ਼ਾਹੀ ਰਹਿਣ ਨਾ ਪਾਈਆ। ਦਰ ਦਰਵਾਜਾ ਬੰਦ ਕਰੌਣਾ, ਨਾ ਸਕੇ ਕੋਈ ਖੁਲ੍ਹਾਈਆ। ਲਾਹੌਰ ਸ਼ਹਿਰ ਕਹਿਰ ਵਰਤੌਣਾ, ਗੁਰੂ ਗ੍ਰੰਥ ਵਡਿਆਈਆ। ਪੰਥ ਪੰਥੀ ਮਾਰਗ ਲੌਣਾ, ਭਰਮ ਭੁਲੇਖਾ ਦਏ ਕਢਾਈਆ। ਜਗਤ ਲੇਖਾ ਆਪਣੇ ਹੱਥ ਰਖੌਣਾ, ਸਾਧ ਸੰਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਗਤ ਵਿਹਾਰ ਹਰਿ ਨਿਰੰਕਾਰ ਲੋਕਮਾਤ ਆਪ ਕਰਾਈਆ। ਜਗਤ ਵਿਹਾਰਾ ਸਾਚੀ ਧਾਰ, ਹਰਿ ਸਾਚਾ ਆਪ ਕਰਾਇੰਦਾ। ਸ਼ਾਹ ਸੁਲਤਾਨਾ ਆਏ ਹਾਰ, ਨਾ ਕੋਈ ਧੀਰ ਧਰਾਇੰਦਾ। ਮਹੱਲ ਅਟੱਲ ਨਾ ਕੋਇ ਮੁਨਾਰ, ਨਾ ਕੋਈ ਬੰਕ ਸੁਹਾਇੰਦਾ। ਜਲ ਅੰਨ ਨਾ ਠੰਡੀ ਠਾਰ, ਭਰ ਪਿਆਲਾ ਨਾ ਕੋਇ ਪਿਆਇੰਦਾ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਹਰਿ ਪ੍ਰਭਾਸ ਡੇਰਾ ਲਾਇੰਦਾ। ਨੌ ਖੰਡ ਤੇਰਾ ਇਕ ਅਖਾੜ, ਹਰਿ ਸਾਚਾ ਵੇਖ ਵਖਾਇੰਦਾ। ਗੁਰਸਿਖਾਂ ਪਹਿਲੋਂ ਬਜਰ ਕਪਾਟੀ ਦਿਤੀ ਪਾੜ, ਫਿਰ ਆਪਣਾ ਰਾਹ ਵਖਾਇੰਦਾ। ਕਰਿਆ ਪਰਕਾਸ਼ ਬਹੱਤਰ ਨਾੜ, ਅੱਠੇ ਪਹਿਰ ਖੁਮਾਰ ਜਣਾਇੰਦਾ। ਦਰ ਘਰ ਸਾਚੇ ਦਿਤਾ ਵਾੜ, ਨਾ ਕੋਈ ਬਾਹਰ ਕਢਾਇੰਦਾ। ਜਗਤ ਤ੍ਰਿਸਨਾ ਦਿਤੀ ਸਾੜ, ਚਰਨ ਕਵਲ ਪ੍ਰੀਤੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਆਪ ਉਠਾਇੰਦਾ। ਸੰਮਤ ਸੋਲਾਂ ਸੋਇਆ ਗਿਆ ਉਠ, ਹਰਿ ਸਾਚੇ ਆਪ ਉਠਾਇਆ। ਸਾਧਾਂ ਸੰਤਾਂ ਕੋਲੋਂ ਸਤਿਗੁਰ ਪੂਰਾ ਗਿਆ ਰੁਠ, ਕਲਜੁਗ ਕਾਲਾ ਪੜਦਾ ਪਾਇਆ। ਗੁਰਮੁਖਾਂ ਨਾਮ ਦਿਤਾ ਆਪਣੀ ਮੁਠ, ਹਰਿ ਸਾਚੇ ਆਪ ਵਰਤਾਇਆ। ਮਿਹਰਵਾਨ ਦਾਤਾ ਗਿਆ ਤੁਠ, ਤੋਟ ਰਹੇ ਨਾ ਰਾਇਆ। ਦਸਮ ਦਵਾਰੀ ਮੇਲ ਮਿਲਾਇਆ ਇਕ ਸੁਹਾਇਆ ਕਿਲਾ ਕੋਟ, ਨੌ ਦਰ ਬੰਦ ਰਖਾਇਆ। ਰਸਨਾ ਗਾ ਗਾ ਥੱਕੀ ਭਰੀ ਜਗਤ ਨਾ ਪੋਟ, ਹਰਿ ਹਿਰਦੇ ਨਜ਼ਰ ਨਾ ਆਇਆ। ਹਰਿ ਸੰਗਤ ਤੇਰਾ ਆਪੇ ਕੱਢੇ ਖੋਟ, ਕੰਚਨ ਨਾਮ ਸੁਹਾਗਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਦਰਵੇਸ ਫੇਰੀ ਪਾਇਆ। ਸੰਮਤ ਸੋਲਾਂ ਕਰ ਕਰ ਓਹਲਾ, ਆਪਣਾ ਵਕ਼ਤ ਲੰਘਾਵਣਾ। ਗੁਰਸਿਖਾਂ ਰੰਗੇ ਕਾਇਆ ਚੋਲਾ, ਰੰਗ ਮਜੀਠੀ ਇਕ ਚੜ੍ਹਾਉਣਾ। ਅੰਤਮ ਬਣੇ ਸਾਚਾ ਤੋਲਾ, ਪੂਰੇ ਕੰਡੇ ਤੋਲ ਤੁਲਾਵਣਾ। ਸ਼ਾਹ ਸੁਲਤਾਨ ਖੇਲੇ ਆਪਣਾ ਹੋਲਾ, ਲਾਲ ਗੁਲਾਲਾ ਰੰਗ ਚੜ੍ਹਾਵਣਾ। ਵੇਖਣ ਆਇਆ ਈਸਾ ਮੂਸਾ ਮੌਲਾ, ਮੌਲਾ ਰੂਪ ਵਟਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਸੰਗ ਨਿਭਾਵਣਾ। ਸੰਮਤ ਸੋਲਾਂ ਰਿਹਾ ਲਲਕਾਰ, ਪਹਿਲੀ ਚੇਤ ਦਏ ਲਲਕਾਰਾ। ਪੁਰਖ ਅਬਿਨਾਸ਼ੀ ਪਾਏ ਸਾਰ, ਬੇਐਬ ਪਰਵਰਦਿਗਾਰਾ। ਅੱਲਾ ਰਾਣੀ ਕਰੇ ਪਿਆਰ, ਵੇਖ ਵਖਾਏ ਮੁਹੰਮਦੀ ਯਾਰਾ। ਐਨਲਹੱਕ ਖ਼ਬਰਦਾਰ, ਮੁਕਾਮੇ ਹੱਕ ਏਕਾ ਨਾਅਰਾ। ਔਲੀਏ ਪੀਰ ਗੌਸ ਕੁਤਬ ਕਰੇ ਖ਼ਬਰਦਾਰ, ਦਸਤਗੀਰ ਮੀਤ ਮੁਰਾਰਾ। ਮੁੱਲਾ ਸ਼ੇਖ਼ ਕਰੇ ਵਿਚਾਰ, ਮਸਜਿਦ ਵੇਖੇ ਉਚ ਮਨਾਰਾ। ਮੱਕਾ ਕਾਅਬਾ ਦਏ ਅਧਾਰ, ਦੋ ਦੋ ਆਬਾ ਪਾਵੇ ਸਾਰਾ। ਹੱਕ ਜਣਾਇਆ ਸਾਂਝਾ ਯਾਰ, ਲੋਕਮਾਤ ਲੈ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਵੇਖ ਜਗਤ ਪਸਾਰਾ। ਐਨਲਹੱਕ ਹੱਕ ਖ਼ੁਦਾਈ, ਹਰਿ ਸਾਚਾ ਵੇਖ ਵਖਾਇੰਦਾ। ਕਿਲਾ ਸ਼ਾਹੀ ਨੂਰ ਅਲਾਹੀ, ਜੋਤੀ ਜੋਤ ਡਗਮਗਾਇੰਦਾ। ਬੰਦੀਖਾਨਾ ਨਾ ਕੋਇ ਵਖਾਈ, ਹਰਿ ਬੰਧਨ ਤੋੜ ਤੁੜਾਇੰਦਾ। ਚਿੱਟੇ ਉਪਰ ਕਾਲਾ ਲੇਖਾ ਰਿਹਾ ਲਿਖਾਈ, ਨਾ ਕੋਈ ਮੇਟੇ ਮੇਟ ਮਿਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਰਾਹ ਵਖਾਇੰਦਾ। ਸੰਮਤ ਸੋਲਾਂ ਰਾਹ ਵਖੌਣਾ, ਹਰਿ ਸਾਚੇ ਕਰਮ ਕਮਾਇਆ । ਪਹਿਲੀ ਚੇਤਰ ਦਿਵਸ ਸੁਹੌਣਾ, ਦੇਵ ਨੇਤ ਉਠ ਧਾਇਆ। ਗਹਿਰ ਗੰਭੀਰ ਖੇਲ ਰਚੌਣਾ, ਗੁਣੀ ਗਹੀਰ ਭੇਵ ਨਾ ਆਇਆ। ਜਗਤ ਜ਼ੰਜੀਰ ਇਕ ਬਨੌਣਾ, ਸ਼ਰਅ ਸ਼ਰੀਅਤ ਮੇਲ ਮਿਲਾਇਆ। ਪੀਰ ਫਕੀਰ ਵੇਖ ਵਖੌਣਾ, ਆਪ ਆਪਣਾ ਵੇਸ ਵਟਾਇਆ। ਤੀਰ ਨਿਸ਼ਾਨਾ ਇਕ ਚਲੌਣਾ, ਨਾ ਕੋਈ ਮੋੜੇ ਮੋੜ ਮੁੜਾਇਆ। ਜਗਤ ਵਹੀਰ ਆਪ ਕਰੌਣਾ, ਨਾ ਕੋਈ ਧੀਰਜ ਧੀਰ ਧਰਾਇਆ। ਤਖ਼ਤ ਤਾਜ ਸ੍ਰਿਸ਼ਟ ਸਬਾਈ ਲੋਕਮਾਤ ਉਠੌਣਾ, ਰਾਜ ਰਾਜਾਨਾ ਦਏ ਸਜ਼ਾਇਆ। ਆਪਣਾ ਪੜਦਾ ਆਪੇ ਲੌਹਣਾ, ਮੁਖ ਨਕ਼ਾਬ ਰਹਿਣ ਨਾ ਪਾਇਆ। ਸਾਚੀ ਰਬਾਬ ਅਹਿਬਾਬ ਇਕ ਵਜੌਣਾ, ਸਚ ਸਤਾਰ ਇਕ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਤੇਰਾ ਦੁੱਖੜਾ ਮੇਟ ਮਿਟੌਣਾ। ਹਰਿ ਸੰਗਤ ਤੇਰੀ ਵੰਡ ਵੰਡਾਏ, ਹਰਿ ਸੱਜਣ ਦੀਨ ਦਿਆਲਿਆ। ਕਲਜੁਗ ਭੇਖ ਪਾਖੰਡ ਮਿਟਾਏ, ਮੇਟੇ ਰੈਣ ਅੰਧੇਰੀ ਘਟਾ ਕਾਲੀਆ। ਬ੍ਰਹਿਮੰਡ ਖੰਡ ਖੋਜ ਖੁਜਾਏ, ਖੇਲੇ ਖੇਲ ਆਪ ਨਿਰਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਗੁਰਮੁਖ ਸਾਜਣ ਮੇਲ ਮਿਲਾ ਲਿਆ। ਹਰਿ ਸੰਗਤ ਤੇਰਾ ਸਚ ਭੰਡਾਰਾ, ਘਰ ਸਾਚੇ ਆਪ ਵਰਤਾਵਣਾ। ਸ੍ਰਿਸ਼ਟ ਸਬਾਈ ਹੋਏ ਖਵਾਰਾ, ਗੁਰਮੁਖਾਂ ਬਣੇ ਜਾਮਣਾ। ਆਪੇ ਬਖ਼ਸ਼ੇ ਚਰਨ ਪਿਆਰਾ, ਆਪ ਫੜਾਏ ਆਪਣਾ ਦਾਮਨਾ। ਸੇਵਕ ਕਰੇ ਸੇਵਾਦਾਰਾ, ਇਕੀ ਸਿਖਾਂ ਨਾਲ ਰਲਾਵਣਾ। ਪਹਿਲੀ ਪੋਹ ਕੀਆ ਵਿਹਾਰਾ, ਪਹਿਲੀ ਚੇਤਰ ਤੋੜ ਚੜ੍ਹਾਵਣਾ। ਅਠਸਠ ਤੀਰਥ ਪਾਰ ਕਿਨਾਰਾ, ਹਰਿ ਸੰਗਤ ਵਡ ਵਡਿਆਵਣਾ। ਪਹਿਲੀ ਚੇਤ ਕਰਾਏ ਵਣਜ ਵਾਪਾਰਾ, ਧੰਨ ਖ਼ਜਾਨਾ ਆਪ ਲੁਟਾਵਣਾ। ਭਰਮੇ ਭੁੱਲਾ ਭਰਮ ਸੰਸਾਰਾ, ਗੁਰਸਿਖ ਭਰਮੀ ਗੜ੍ਹ ਤੁੜਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਸਾਚਾ ਖੇਲ ਖਿਲਾਵਣਾ । ਸਾਚਾ ਖੇਲ ਹਰਿ ਖਿਲੰਦੜਾ, ਕਰਨ ਕਰਾਵਣ ਜੋਗ। ਏਕਾ ਇਕੀ ਵੇਖ ਵਖੰਦੜਾ, ਆਤਮ ਰਸੀਆ ਰਸ ਰਸ ਭੋਗ। ਸਾਚੀ ਸਿਖੀ ਚੋਗ ਚੁਗੰਦੜਾ, ਦੇਵੇ ਦਰਸ ਅਮੋਘ। ਸਚ ਭੰਡਾਰ ਆਪ ਵਰਤੰਦੜਾ, ਕੱਟੇ ਹਉਮੇ ਰੋਗ। ਦਰ ਦਿਸੇ ਨਾ ਕੋਇ ਮਦਿਰਾ ਮਾਸੀ ਗੰਦੜਾ, ਹੋਏ ਜਗਤ ਵਿਜੋਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲ ਮਿਲਾਵਾ ਧੁਰ ਸੰਜੋਗ। ਸਚ ਭੰਡਾਰਾ ਆਪ ਉਪਾਇਆ, ਆਪੇ ਬਣਤ ਬਣਾਈਆ। ਚੌਥੇ ਜੁਗ ਚਾਰੇ ਸਿਖ ਸੇਵਾ ਲਾਇਆ, ਪੰਚਮ ਸਹਿਜ ਸੁਖਦਾਈਆ। ਹਰਿ ਸੰਗਤ ਪਿਆਰ ਸਾਚਾ ਘਰ ਸਤਿ ਵਿਚ ਟਿਕਾਇਆ, ਨਿਮਖ ਨਿਮਖ ਗੁਣ ਗਾਈਆ। ਰਸਨਾ ਪੀਸ ਪੀਸ ਪੀਸ ਵੇਖ ਵਖਾਇਆ, ਅੰਮ੍ਰਿਤ ਜਲ ਵਿਚ ਛੁਹਾਈਆ। ਸਖੀਆਂ ਰਲ ਮਿਲ ਗੁੰਨ ਵਖਾਇਆ, ਏਕਾ ਧਾਰ ਬੰਧਾਈਆ। ਸਾਚੇ ਚਿੱਲੇ ਹਵਣ ਕਰਾਇਆ, ਅਗਨੀ ਤੱਤ ਜਲਾਈਆ। ਤ੍ਰੈਗੁਣ ਮਾਇਆ ਅੰਦਰ ਡਾਹਿਆ, ਸਿੰਘ ਗਿਰਧਾਰਾ ਲੰਬੂ ਲਾਈਆ। ਪਾਲ ਪਾਥੀ ਰਿਹਾ ਉਠਾਇਆ, ਬਖ਼ਸ਼ੀਸ਼ ਹੱਥ ਬਖ਼ਸ਼ਸ਼ ਫੜਾਈਆ। ਮਸ ਮਸ ਮੱਸਾ ਮਸ ਵਖਾਇਆ, ਦੂਜੀ ਧਾਰ ਰਹੇ ਨਾ ਰਾਈਆ। ਹੱਸ ਹੱਸ ਪਕਵਾਨ ਪਕਾਇਆ, ਕਲਜੁਗ ਅੰਤਮ ਵੇਖ ਵਖਾਈਆ। ਰਾਹ ਤੱਕ ਤੱਕ ਗੁਰਮੁਖ ਤੇਰਾ ਵਕ਼ਤ ਲੰਘਾਇਆ, ਅੰਤਮ ਰੈਣ ਸੁਹੰਜਣੀ ਆਈਆ। ਭਿੰਨੜੀ ਰੈਣ ਖ਼ੁਸ਼ੀ ਮਨਾਇਆ, ਗਾਏ ਚਾਈਂ ਚਾਈਂਆ। ਸਾਚਾ ਦਰ ਇਕ ਵਖਾਇਆ, ਵੱਜਦੀ ਰਹੇ ਸਦਾ ਵਧਾਈਆ। ਹਿਰਖ ਸੋਗ ਵਿਚ ਕਦੇ ਨਾ ਆਇਆ, ਸੋ ਮਿਲਿਆ ਸਾਚਾ ਮਾਹੀਆ। ਅੰਦਰ ਮੰਦਰ ਬਹਿ ਬਹਿ ਢੋਲਾ ਗਾਇਆ, ਢੋਲਕ ਛੈਣਾ ਨਾ ਕੋਇ ਵਜਾਈਆ। ਸਾਚਾ ਕੀਰਤਨ ਕੀਰਤਨ ਵਿਚ ਤਨ ਸੁਣਾਇਆ, ਤੱਤਵ ਤੱਤ ਵਿਚ ਸਮਾਈਆ। ਗੁਰਸਿਖ ਧੰਨ ਧੰਨ ਜਣੇਂਦੀ ਮਾਇਆ, ਜੋ ਜਨ ਆਏ ਸਰਨਾਈਆ। ਤੀਨ ਲੋਕ ਰਹੇ ਸ਼ਰਮਾਇਆ, ਨੇਤਰ ਨੈਣ ਬੰਦ ਕਰਾਈਆ। ਬ੍ਰਹਮਾ ਰੋ ਰੋ ਨੀਰ ਰਿਹਾ ਵਹਾਇਆ, ਅੱਠੇ ਪਹਿਰ ਕੁਰਲਾਈਆ। ਸ਼ਿਵ ਸ਼ੰਕਰ ਹਰਿ ਹਰਿ ਭੇਵ ਨਾ ਰਾਇਆ, ਹਰਿ ਹਰਿ ਜੂ ਵਿਚ ਟਿਕਾਈਆ। ਇੰਦਰ ਇੰਦਰਾਸਣ ਮੁਖ ਭਵਾਇਆ, ਆਪ ਆਪਣੀ ਕਲ ਵਰਤਾਈਆ। ਕਲਜੁਗ ਅੰਤਮ ਵੇਸ ਵਟਾਇਆ, ਲੋਕਮਾਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਜਾਮਾ ਪਾਇਆ, ਗੋਬਿੰਦ ਮੇਲਾ ਮੇਲ ਮਿਲਾਈਆ। ਸ਼ਬਦ ਅਗੰਮੀ ਗੀਤ ਅਨਾਦੀ ਗਾਇਆ, ਲਿਖਣ ਪੜ੍ਹਣ ਵਿਚ ਨਾ ਆਈਆ। ਹਰਿ ਹਰਿ ਬ੍ਰਹਿਮਾਦੀ ਖੋਜ ਖੋਜਾਇਆ, ਆਦਿ ਜੁਗਾਦੀ ਇਕ ਅਖਵਾਈਆ। ਹੀਰਾ ਲਾਲ ਰਤਨ ਅਮੋਲਕ ਗੁਰਮੁਖ ਸਾਚੀ ਵੱਥ ਲਭਾਇਆ, ਲੱਭਣਹਾਰ ਆਪ ਹੋ ਜਾਈਆ। ਲੱਖ ਚੁਰਾਸੀ ਮੱਥ ਵਰੋਲ ਵਖਾਇਆ, ਨਾਮ ਮਧਾਨਾ ਏਕਾ ਪਾਈਆ। ਅੰਤਮ ਪੜਦਾ ਗੁਰਸਿਖ ਕਾਇਆ ਖੋਲ੍ਹ ਵਖਾਇਆ, ਆਪ ਆਪਣਾ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਢੋਲਾ ਆਪੇ ਗਾਇਆ, ਸੋਹੰ ਦਏ ਸੁਣਾਈਆ। ਸੋਹੰ ਗਾਇਆ ਵਰ ਘਰ ਪਾਇਆ, ਪਾਇਆ ਪੁਰਖ ਬੇਅੰਤਾ। ਏਕਾ ਸਾਚੀ ਸੇਜ ਸੁਹਾਇਆ, ਮੇਲ ਮਿਲਾਇਆ ਨਾਰੀ ਕੰਤਾ। ਨਾਰੀ ਕੰਤ ਮੇਲ ਮਿਲਾਇਆ, ਰੰਗ ਚੜ੍ਹਾਇਆ ਇਕ ਬਸੰਤਾ। ਗੁਰਮੁਖ ਸਾਜਣ ਵੇਖਣ ਆਇਆ, ਪਹਿਲੋਂ ਤੋੜੇ ਗੜ੍ਹ ਹਉਮੇ ਹੰਗਤਾ। ਫਿਰ ਆਪਣੀ ਗੋਦ ਉਠਾਇਆ, ਪਹਿਲੋਂ ਬਣਾਇਆ ਦਰ ਦਰ ਮੰਗਤਾ। ਭੁੱਖਾ ਨੰਗਤਾ ਹਰਿ ਰਘੁਰਾਇਆ, ਖਾਲੀ ਹੱਥ ਫਿਰੰਤਾ। ਗੁਰਮੁਖਾਂ ਭੰਡਾਰਾ ਰਿਹਾ ਭਰਾਇਆ, ਦਿਸ ਨਾ ਆਏ ਕਲਜੁਗ ਜਣਤਾ। ਜਾਗਰਤ ਜੋਤ ਇਕ ਜਗਾਇਆ, ਸੰਬਲ ਨਗਰੀ ਧਾਮ ਸੁਹੰਤਾ। ਨੌ ਦਵਾਰੇ ਪਾਰ ਕਰਾਇਆ, ਦਸਮ ਦਵਾਰੀ ਵੇਖ ਵਖੰਤਾ। ਆਤਮ ਸੇਜਾ ਡੇਰਾ ਲਾਇਆ, ਵਡ ਦਾਤਾ ਗੁਣੀ ਗਹੰਤਾ। ਤੇਰਾ ਮੇਰਾ ਮੇਰਾ ਤੇਰਾ ਦਏ ਚੁਕਾਇਆ, ਨਾਮ ਰੰਗਣ ਏਕਾ ਰਗੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਜਣ ਸਾਚੇ ਦਰ ਵਹੰਤਾ। ਦਰ ਗੁਰਮੁਖ ਵਰਿਆ ਕੰਤ ਭਤਾਰਾ, ਸਾਚਾ ਦਰ ਸੁਹਾਈਆ। ਨਰ ਨਰਾਇਣ ਨਾਰੀ ਨਾਰਾ, ਨਿਜ ਘਰ ਵੇਖ ਵਖਾਈਆ। ਅੰਮ੍ਰਿਤ ਬਰਖੇ ਠੰਡੀ ਠਾਰਾ, ਧਾਰਾ ਆਪ ਚਲਾਈਆ। ਰੰਗ ਮਹੱਲ ਉਚ ਅਟੱਲ ਮੁਨਾਰਾ, ਹਰਿ ਸਾਚੇ ਬਣਤ ਬਣਾਈਆ। ਏਕਾ ਵਸਿਆ ਇਕ ਅਕੱਲਾ ਏਕਉਂਕਾਰਾ, ਅਕਾਲ ਪੁਰਖ ਅਖਵਾਈਆ। ਜੂਨੀ ਰਹਿਤ ਨਿਰਾਧਾਰਾ, ਨਿਰਵੈਰ ਆਪ ਅਖਵਾਈਆ। ਕਲਜੁਗ ਅੰਤਮ ਵੇਖੇ ਕੂੜ ਪਸਾਰਾ, ਲੋਕਮਾਤ ਵਡ ਵਡਿਆਈਆ। ਸੰਮਤ ਸੋਲਾਂ ਹੋ ਉਜਿਆਰਾ, ਵੀਹ ਸਦ ਬਿਕ੍ਰਮੀ ਮੇਲ ਮਿਲਾਈਆ। ਘਰ ਸਾਚੇ ਮੰਦਰ ਦੇਵੇ ਇਕ ਭੰਡਾਰਾ, ਆਪੇ ਦਏ ਵਰਤਾਈਆ। ਬਿਰਧ ਬਾਲ ਜਵਾਨ ਨਾ ਕੋਈ ਕਰੇ ਵਿਚਾਰਾ, ਨਾਰੀ ਪੁਰਖ ਨਾ ਵੇਖ ਵਖਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਸਗਲੀ ਸ੍ਰਿਸ਼ਟ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਦੇਵੇ ਸਾਚਾ ਵਰ, ਵਰ ਦਾਤਾ ਆਪ ਹੋ ਜਾਈਆ। ਹਰੀ ਹਰਿ ਹਰਿ ਹਰਿ ਭੇਖ, ਹਰੀ ਹਰਿ ਵੇਸ ਵਟਾਈਆ। ਹਰੀ ਹਰਿ ਏਕਾ ਰੇਖ, ਹਰੀ ਹਰਿ ਏਕਾ ਰੂਪ ਜਣਾਈਆ। ਹਰੀ ਹਰਿ ਕਲਮਾ ਏਕ, ਏਕਾ ਰਿਹਾ ਪੜ੍ਹਾਈਆ। ਹਰੀ ਹਰਿ ਏਕਾ ਕੁਤਬ ਗੌਂਸ ਮੁੱਲਾਂ ਵੇਖੇ ਸ਼ੇਖ਼, ਸ਼ਾਹ ਫ਼ਕੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨੂਰ ਕਰੇ ਰੁਸ਼ਨਾਈਆ। ਨੂਰ ਇਲਾਹੀ ਅੱਲਾ ਨੂਰ, ਆਲਮੀਨ ਅਖਵਾਇਆ। ਖ਼ਲਕ ਖ਼ੁਦਾਈ ਹਾਜ਼ਰ ਹਜ਼ੂਰ, ਤਾਮੀਲ ਤਕਮੀਲ ਇਕ ਵਖਾਇਆ। ਸ਼ਰਅ ਸ਼ਰੀਅਤ ਨੇੜੇ ਦੂਰ, ਇਜ਼ਰਾਈਲ ਜਬਰਾਈਲ ਮੇਲ ਮਿਲਾਇਆ। ਸਚ ਹਦੀਸ ਵੇਖ ਕੋਹਤੂਰ ਮੇਕਾਈਲ ਅਸਰਾਫ਼ੀਲ ਸਿਫ਼ਤ ਸਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨੂਰ ਡਗਮਗਾਇਆ। ਨੂਰੀ ਅੱਲਾ ਜੋਤ ਨੂਰਾਨੀ, ਕਲਮਾ ਮਹਿਬੂਬ ਜਣਾਈਆ। ਪਰਵਰਦਿਗਾਰਾ ਇਕ ਨਿਸ਼ਾਨੀ, ਸਚ ਹਦੂਦ ਵੰਡਾਈਆ। ਇਕ ਅਕੱਲਾ ਨਿਗਹਬਾਨੀ, ਏਕਾ ਸਾਲਸ ਰਾਹ ਤਕਾਈਆ। ਏਕਾ ਬਖ਼ਸ਼ੇ ਆਬ ਹਯਾਤ ਪਾਣੀ, ਏਕਾ ਬਖ਼ਸ਼ਿਸ਼ ਰਿਹਾ ਕਰਾਈਆ। ਏਕਾ ਜਾਣੇ ਆਲਮੇ ਜਾਵਦਾਨੀ, ਕਾਇਨਾਤ ਇਕ ਸਮਾਈਆ। ਏਕਾ ਵਖਾਣੇ ਦੁਨੀਆ ਫ਼ਾਨੀ, ਏਕਾ ਵੇਖ ਵਖਾਈਆ। ਏਕਾ ਨਬੀ ਰਸੂਲ ਹੋਏ ਦਿਲ ਜਾਨੀ, ਦੀਦਾਰ ਜਲਵਾ ਇਕ ਵਖਾਈਆ। ਏਕਾ ਮਹਿਬਾਨ ਹੋਏ ਲਾਸਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨੂਰ ਡਗਮਗਾਈਆ। ਨੂਰੀ ਜੋਤ ਹਰਿ ਅੱਲ੍ਹਾ, ਆਲਮ ਉਲਮਾ ਅਖਵਾਇੰਦਾ। ਬੇਐਬ ਬੇਐਬਾ ਬਣ ਮਲਾਹ, ਸਿਫ਼ਤੀ ਸਿਫ਼ਤ ਨਾ ਕੋਇ ਜਣਾਇੰਦਾ। ਆਪੇ ਵੇਖੇ ਆਪਣੀ ਖ਼ਾਨਗਾਹ, ਚੌਦਾਂ ਤਬਕਾਂ ਫੇਰਾ ਪਾਇੰਦਾ। ਆਪੇ ਆਪਣਾ ਕਰੇ ਨਕ਼ਾਹ, ਹੱਕ ਹਕੀਕਤ ਵੇਖ ਵਖਾਇੰਦਾ। ਆਪੇ ਆਪਣਾ ਅਮਾਮ ਲਏ ਉਪਾ, ਕਲਮੀ ਕਲਮਾ ਆਪ ਅਖਵਾਇੰਦਾ। ਆਪੇ ਆਪਣਾ ਦਾਮ ਲਏ ਫੜਾ, ਦਾਮਨਗੀਰ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਆਪਣਾ ਆਪ ਸੁਹਾਇੰਦਾ। ਘਰ ਸੁਹਾਇਆ ਦਰ ਦਰਵੇਸ਼, ਦਰ ਦਰ ਫੇਰਾ ਪਾਈਆ। ਆਦਿ ਜੁਗਾਦੀ ਰਿਖੀ ਕੇਸ਼, ਜਗਤ ਗੋਵਰਧਨ ਵੇਖ ਵਖਾਈਆ। ਅਬਿਨਾਸ਼ੀ ਕਰਤਾ ਨਰ ਨਰੇਸ਼, ਦਸ ਦਸਮੇਸ ਮੇਲ ਮਿਲਾਈਆ। ਆਪੇ ਹੱਥ ਖੂੰਡੀ ਮੋਢੇ ਧਰੇ ਖੇਸ, ਆਪੇ ਹਰਿਆ ਭਰਾ ਕਰਾਈਆ। ਆਪੇ ਲਿਖਣਹਾਰਾ ਲੇਖ, ਲੇਖਾ ਲਿਖਿਆ ਪੂਰ ਕਰਾਈਆ। ਆਪੇ ਜੰਗਲ ਜੂਹਾਂ ਕੰਦਰ ਰਿਹਾ ਵੇਖ, ਆਪੇ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪੇ ਪੂਰ ਕਰਾਈਆ। ਪੂਰਾ ਕਰੇ ਹਰਿ ਸੰਦੇਸਾ, ਆਪਣਾ ਆਪ ਸੁਣਾਇਆ। ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਏਕਾ ਹੁਕਮ ਚਲਾਇਆ। ਚਾਰ ਯਾਰੀ ਨਾ ਚਲੇ ਪੇਸ਼ਾ, ਪੰਚਮ ਮਤਾ ਪਕਾਇਆ। ਲਹਿਣਾ ਦੇਣਾ ਚੁਕੇ ਗਣਪਤ ਗਣੇਸ਼ਾ, ਆਦਿ ਸ਼ਕਤ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਵੇਖਣ ਆਇਆ ਪਾਰਬ੍ਰਹਮ ਕਰਤਾਰਾ। ਮੇਲ ਮਿਲਾਏ ਸੰਗ ਮੁਹੰਮਦ ਮੁਹੰਮਦੀ ਯਾਰਾ, ਅੱਲਾ ਰਾਣੀ ਸੀਸ ਗੁੰਦਾਇਆ। ਆਪ ਉਠਾਇਆ ਆਪਣਾ ਖਾਰਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਵੇਸ ਅਵੱਲਾ, ਨਿਰਗੁਣ ਨੂਰ ਰੁਸ਼ਨਾਈਆ। ਧੁਰਦਰਗਾਹੀ ਸਚ ਮਹੱਲਾ, ਸਚ ਸਿੰਘਾਸਣ ਡੇਰਾ ਲਾਈਆ। ਆਪੇ ਬਣਿਆ ਅਛਲ ਅਛਲਾ, ਵਲ ਛਲ ਧਾਰੀ ਖੇਲ ਖਲਾਈਆ। ਚਾਰੋਂ ਕੁੰਟ ਦਹਿ ਦਿਸ਼ਾ ਲੋਆਂ ਪੁਰੀਆਂ ਫਿਰੇ ਇਕ ਅਕੱਲਾ, ਅਕਲ ਕਲਾ ਵਡਿਆਈਆ। ਸਚ ਸੁਨੇਹੜਾ ਏਕਾ ਘੱਲਾ, ਸੋਹੰ ਰੂਪ ਆਪ ਸਮਾਈਆ। ਹੰ ਬ੍ਰਹਮ ਧਾਮ ਇਕ ਵਖੱਲਾ, ਏਕਾ ਕੂਟ ਰੁਸ਼ਨਾਈਆ। ਵੇਖ ਵਖਾਣੇ ਆਪਣਾ ਨੂਰ ਨੂਰੀ ਅੱਲਾ, ਅੱਲਾ ਮਲਾਹ ਆਪ ਹੋ ਜਾਈਆ। ਆਪਣੇ ਸਾਂਚੇ ਆਪੇ ਢਲਾ, ਆਪੇ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਵਡਿਆਈ ਰੱਖ, ਰੱਖਣਹਾਰਾ ਨਾਉਂ ਧਰਾਇਆ। ਕਲਮੀ ਕਲਮਾ ਕਰੇ ਵੱਖ, ਇਲਮ ਉਲਮਾ ਵੇਖ ਵਖਾਇਆ। ਏਕਾ ਅਲਫ਼ੀ ਅਲਫ਼ ਕਰੇ ਪੱਖ, ਆਲਮਗੀਰ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿੰਦੀ ਦਿਸ਼ਾ ਫੇਰਾ ਪਾਇਆ। ਲਹਿੰਦੀ ਦਿਸ਼ਾ ਹਰਿ ਬਲਵਾਨ, ਆਪਣਾ ਚਰਨ ਟਿਕਾਇੰਦਾ। ਉਠੇ ਜੋਧਾ ਸੂਰਬੀਰ ਨੌਜਵਾਨ, ਨੌ ਨੌ ਵੇਖ ਵਖਾਇੰਦਾ। ਮਨਕਾ ਤਸਬੀ ਕਰੇ ਮਾਤ ਪਛਾਨ, ਪਰੀਖਿਆ ਵਿਚ ਆਪ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸਿਖਿਆ ਆਪ ਸਮਝਾਇੰਦਾ। ਸਚ ਮੁਸੱਲਾ ਇਕ ਅਕੱਲਾ, ਆਪਣੇ ਹੱਥ ਉਠਾਈਆ। ਰੋਜ਼ਾ ਬਾਂਗ ਜਲਾਂ ਥਲਾਂ, ਸਚ ਸਦਾ ਆਪ ਸੁਣਾਈਆ। ਸੱਚਾ ਸਜਦਾ ਨਿਹਚਲ ਧਾਮ ਅਟੱਲਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪਣੀ ਸ਼ਾਹੀਆ। ਆਪਣੀ ਸ਼ਾਹੀ ਵੇਖਣਹਾਰਾ, ਹਰਿ ਜੂ ਹਰਿ ਅਖਵਾਇੰਦਾ। ਕਲਜੁਗ ਮੁਹੰਮਦ ਮੀਤ ਮੁਰਾਰਾ, ਸਾਚਾ ਸੰਗ ਨਿਭਾਇੰਦਾ। ਮੇਲ ਮਿਲਾਵਾ ਚਾਰ ਯਾਰਾ, ਸਾਚੀ ਯਾਰੀ ਤੋੜ ਨਿਭਾਇੰਦਾ। ਕੂੜ ਕੁੜਿਆਰਾ, ਭਰ ਭੰਡਾਰਾ, ਆਪਣਾ ਆਪ ਵਰਤਾਇੰਦਾ। ਉਮਤ ਉਮਤੀ ਕਰ ਪਸਾਰਾ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਲਾਏ ਆਪਣਾ ਨਾਅਰਾ, ਆਪੇ ਆਪਣੇ ਵਿਚ ਟਿਕਾਇੰਦਾ। ਸਾਚਾ ਨਾਅਰਾ ਹੱਕ ਹਕੀਕਤ ਬੋਲ, ਆਪਣਾ ਹੱਕ ਜਣਾਈਆ। ਸ਼ਰਅ ਸ਼ਰੀਅਤ ਕੁੰਡਾ ਖੋਲ੍ਹ, ਲੋਕਮਾਤ ਵੇਖ ਵਖਾਈਆ। ਆਪਣੀ ਆਇਤ ਆਪਣਾ ਅੱਖਰ ਆਪੇ ਬੋਲ, ਆਪਣੀ ਕਰੇ ਪੜ੍ਹਾਈਆ। ਆਪੇ ਕਾਇਨਾਤ ਗਿਆ ਮੌਲ, ਮੌਲਾ ਰੂਪ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪਣੀ ਸ਼ਾਹੀਆ। ਆਪੇ ਸ਼ਾਹ ਨਵਾਬ, ਸ਼ਾਹੋ ਭੂਪ ਸੁਲਤਾਨਿਆ । ਆਪੇ ਅਸਵ ਘੋੜੇ ਚਰਨ ਦਏ ਰਕਾਬ, ਆਪੇ ਫਿਰੇ ਦੋ ਜਹਾਨਿਆ। ਆਪੇ ਪੁਨ ਆਪ ਸਵਾਬ, ਆਪੇ ਮਾਰਨਹਾਰਾ ਕਾਨਿਆ। ਆਪੇ ਦੇਵਣਹਾਰ ਅਜ਼ਾਬ, ਆਪੇ ਲੇਖਾ ਜਾਣੇ ਪੰਚ ਸ਼ੈਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਰ ਕਰੇ ਪਰਵਾਨਿਆ। ਆਪਣਾ ਦਰ ਕਰ ਪਰਵਾਨ, ਆਪ ਅਪਣਾ ਵੇਖ ਵਖਾਇੰਦਾ। ਚੌਦਾਂ ਚੌਦਾਂ ਵੇਖੇ ਮਾਰ ਧਿਆਨ, ਚੌਦਾਂ ਚੌਦਾਂ ਮੂਲ ਚੁਕਾਇੰਦਾ। ਚੌਦਾਂ ਚੌਦਾਂ ਵੇਖ ਈਮਾਨ, ਚੌਦਾਂ ਚੌਦਾਂ ਮੁਖ ਅਲਾਇੰਦਾ। ਚੌਦਾਂ ਹੋਇਆ ਜਾਣੀ ਜਾਣ, ਆਪ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਸੰਮਤ ਸੋਲਾਂ ਖੇਲੇ ਖੇਲਾ, ਖੇਲਣਹਾਰ ਖ਼ੁਦਾਇਆ। ਵਿਛੜਿਆਂ ਪ੍ਰਭ ਕਰੇ ਮੇਲਾ, ਜਗਤ ਵਿਛੋੜਾ ਦਏ ਕਟਾਇਆ। ਆਪੇ ਹੋਏ ਸੱਜਣ ਸੁਹੇਲਾ, ਦਰ ਘਰ ਸਾਚਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਕਾਜ ਰਚਾਇਆ। ਰਚਿਆ ਕਾਜ ਹਰਿ ਨਿਰੰਕਾਰ, ਸੰਤ ਮਨੀ ਸਿੰਘ ਹੱਥ ਵਡਿਆਈਆ। ਲਿਖਿਆ ਲੇਖ ਅਪਰ ਅਪਾਰ, ਹਰਿ ਸਾਚਾ ਆਪ ਲਿਖਾਈਆ। ਫੜਿਆ ਦਰ ਜਗਤ ਸਰਕਾਰ, ਬੈਠੀ ਬੰਦ ਕਰਾਈਆ। ਪੰਚਮ ਜੇਠ ਕਰੇ ਖ਼ਬਰਦਾਰ, ਸ਼ਾਹ ਸੰਗਰੂਰ ਆਪ ਉਠਾਈਆ। ਆਪਣਾ ਲੇਖਾ ਆਪੇ ਪਾਏ ਸਾਰ, ਆਪੇ ਲਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਦੀਖ਼ਾਨਾ ਆਪੇ ਤੋੜ ਤੁੜਾਈਆ। ਆਪਣਾ ਬੰਦੀਖ਼ਾਨਾ ਆਪੇ ਤੋੜ, ਸ੍ਰਿਸ਼ਟ ਸਬਾਈ ਬੰਦੀਖ਼ਾਨੇ ਪਾਇੰਦਾ। ਸੱਸਾ ਕਿਲਾ ਉਪਰ ਹੋੜ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਹੰ ਬ੍ਰਹਮ ਨਾਤਾ ਜੋੜ, ਪਾਰਬ੍ਰਹਮ ਦਰਸਾਇੰਦਾ। ਅਲੱਖ ਨਿਰੰਜਣ ਚੜ੍ਹੇ ਘੋੜ, ਸਾਚਾ ਅਸਵ ਆਪ ਦੌੜਾਇੰਦਾ। ਆਪਣਾ ਮਾਰੇ ਆਪੇ ਪਹਿਲਾ ਪੌੜ, ਆਪਣੀ ਦਿਸ਼ਾ ਵੇਖ ਵਖਾਇੰਦਾ। ਵੇਖੇ ਫਲ ਮਿਠਾ ਕੌੜ, ਰਸ ਰਸਨਾ ਕਵਣ ਰਖਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜ, ਵੇਦ ਵਿਆਸਾ ਆਪ ਉਠਾਇੰਦਾ। ਧੁਰਦਰਗਾਹੀ ਆਏ ਦੌੜ, ਨੇੜਾ ਦੂਰ ਨਾ ਕੋਇ ਜਣਾਇੰਦਾ। ਦੋ ਜਹਾਨੀ ਲਾਏ ਏਕਾ ਪੌੜ, ਸੋਹੰ ਡੰਡਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਜਗਤ ਸਲਾਹਿੰਦਾ। ਪੰਚਮ ਜੇਠੀ ਹਰਿ ਹਰਿ ਧਾਰ, ਸ਼ਾਹ ਸੁਲਤਾਨਾ ਲਏ ਉਠਾਈਆ। ਸੰਤ ਮਨੀ ਸਿੰਘ ਲੇਖ ਪਿਆਰ, ਲੇਖਾ ਲਏ ਕਢਾਈਆ। ਆਪਣਾ ਅੰਦਰੋਂ ਕੱਢੇ ਬਾਹਰ, ਆਪਣਾ ਪੰਧ ਮੁਕਾਈਆ। ਸ੍ਰਿਸ਼ਟ ਸਬਾਈ ਮਾਰੇ ਮਾਰ, ਦੂਜੀ ਧਾਰ ਵਹਾਈਆ। ਤੀਜਾ ਲੇਖਾ ਜਾਣੇ ਸਤਾਰਾਂ ਹਾੜ, ਅਗਲਾ ਸ਼ਬਦ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਮ ਕਲਮਾ ਕਲਮੀ ਕਲਮ ਲੇਖ ਲਿਖਾਈਆ।
