੧੯ ਸਾਵਣ ੨੦੧੬ ਬਿਕ੍ਰਮੀ ਬਲੀ ਸਿੰਘ ਦੇ ਘਰ ਦਇਆ ਹੋਈ ਪਿੰਡ ਕੈਰੋਂ ਜ਼ਿਲਾ ਅੰਮ੍ਰਿਤਸਰ
ਇਕ ਇਕੱਲਾ ਏਕਓਅੰਕਾਰ, ਆਦਿ ਜੁਗਾਦਿ ਸਮਾਇਆ। ਜੋਤੀ ਨੂਰ ਨੂਰ ਉਜਿਆਰ, ਪਾਰਬ੍ਰਹਮ ਨਾਉਂ ਰਖਾਇਆ। ਮੂਰਤ ਅਕਾਲ ਭੇਵ ਨਿਆਰ, ਦੀਨ ਦਿਆਲ ਦਿਸ ਨਾ ਆਇਆ। ਆਦਿ ਨਿਰੰਜਣ ਖੇਲ ਅਪਾਰ, ਆਦਿ ਸ਼ਕਤ ਵੇਸ ਵਟਾਇਆ। ਬੇਐਬ ਨੂਰ ਇਲਾਹੀ ਪਰਵਰਦਿਗਾਰ, ਨੂਰੋ ਨੂਰ ਡਗਮਗਾਇਆ। ਆਦਿ ਜੁਗਾਦੀ ਖੇਲ ਅਪਾਰ, ਜੁਗ ਕਰਤਾ ਆਪ ਕਰਾਇਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਨਿਰੰਜਣ ਭੇਵ ਨਾ ਰਾਇਆ। ਸਚਖੰਡ ਦੁਵਾਰਾ ਸੋਹੇ ਬੰਕ ਦਵਾਰ, ਥਿਰ ਘਰ ਬੈਠਾ ਆਸਣ ਲਾਇਆ। ਸ਼ਾਹੋ ਭੂਪ ਹਰਿ ਵੱਡਾ ਸਿਕਦਾਰ, ਰਾਜ ਰਾਜਾਨ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਹਰਿ ਨਿਰੰਕਾਰ, ਅਬਿਨਾਸ਼ੀ ਕਰਤਾ ਵੇਸ ਵਟਾਇਆ। ਅਬਿਨਾਸ਼ੀ ਕਰਤਾ ਇਕ ਇਕੱਲਾ, ਏਕਾ ਰੰਗ ਸਮਾਇੰਦਾ। ਉਚ ਅਗੰਮ ਅਥਾਹ ਬੇਪਰਵਾਹ ਆਪੇ ਵਸੇ ਸਚ ਮਹੱਲਾ, ਘਰ ਸਾਚੇ ਆਸਣ ਲਾਇੰਦਾ। ਆਪਣੇ ਦੀਪਕ ਆਪੇ ਬਲਾ, ਜੋਤੀ ਜੋਤ ਡਗਮਗਾਇੰਦਾ। ਆਪੇ ਫੜਿਆ ਆਪਣਾ ਪੱਲਾ, ਆਪ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਾਲਾ ਪੁਰਖ ਅਕਾਲਾ ਨਿਰਗੁਣ ਰੂਪ ਸ਼ਾਹੋ ਭੂਪ, ਸਤਿ ਸਰੂਪ ਆਪ ਅਖਵਾਇੰਦਾ। ਸਤਿ ਸਰੂਪ ਹਰਿ ਬੇਅੰਤ, ਭੇਵ ਕੋਇ ਨਾ ਪਾਇੰਦਾ। ਆਪ ਬਣਾਏ ਆਪਣੀ ਬਣਤ, ਆਪ ਆਪਣੀ ਰਚਨ ਰਚਾਇੰਦਾ। ਆਪੇ ਨਾਰੀ ਆਪੇ ਕੰਤ, ਆਪੇ ਸੇਜ ਹੰਢਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਨਿਰੰਕਾਰ ਨਿਰਗੁਣ ਧਾਰਾ, ਏਕਓਅੰਕਾਰ ਰੂਪ ਵਟਾਇੰਦਾ। ਏਕਓਅੰਕਾਰਾ ਪੁਰਖ ਅਬਿਨਾਸ਼ਾ, ਇਕ ਇਕੱਲਾ ਜੋਤ ਜਗਾਈਆ। ਆਦਿ ਜੁਗਾਦੀ ਖੇਲ ਤਮਾਸ਼ਾ, ਜੁਗ ਜੁਗ ਵੇਖ ਵਖਾਈਆ। ਆਪਣੇ ਮੰਦਰ ਪਾਵੇ ਰਾਸਾ, ਥਿਰ ਘਰ ਬੈਠਾ ਬੇਪਰਵਾਹੀਆ । ਨਾ ਕੋਈ ਪ੍ਰਿਥਮੀ ਨਾ ਅਕਾਸ਼ਾ, ਗਗਨ ਮੰਡਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਰ, ਅਗੰਮ ਅਗੰਮੜੀ ਕਾਰ ਕਰਾਈਆ। ਪੁਰਖ ਅਗੰਮੜਾ ਆਦਿ ਨਿਰੰਜਣ, ਏਕਾ ਏਕ ਅਖਵਾਇੰਦਾ। ਦੋ ਜਹਾਨਾਂ ਸਾਚਾ ਸੱਜਣ, ਘਰ ਸਾਚੇ ਸੋਭਾ ਪਾਇੰਦਾ। ਆਪਣੀ ਧੂੜ ਆਪੇ ਕਰੇ ਮਜਨ, ਆਪਣੇ ਸਰ ਸਰੋਵਰ ਆਪੇ ਨੁਹਾਇੰਦਾ। ਆਪੇ ਬਣਿਆ ਸਾਕ ਸੱਜਣ, ਆਪੇ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਸੁਹਾਇੰਦਾ। ਘਰ ਸੁਹੰਜਣਾ ਪੁਰਖ ਬਿਧਾਤ, ਏਕਾ ਏਕ ਸੁਹਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਨ ਨਾ ਕੋਇ ਚੜ੍ਹਾਇੰਦਾ। ਨਾ ਕੋਈ ਸੰਧਿਆ ਨਾ ਪਰਭਾਤ, ਵੇਲਾ ਵਕਤ ਨਾ ਕੋਇ ਵਖਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠ, ਇਸ਼ਟ ਦੇਵ ਨਾ ਕੋਇ ਮਨਾਇੰਦਾ। ਨਾ ਕੋਈ ਸਰ ਸਰੋਵਰ ਮਾਰੇ ਠਾਠ, ਤੱਟ ਤੀਰਥ ਨਾ ਕੋਈ ਵਖਾਇੰਦਾ। ਨਾ ਕੋਈ ਚੌਦਾਂ ਲੋਕ ਦੱਸੇ ਹਾਟ, ਲੋਆਂ ਪੁਰੀਆਂ ਨਾ ਬਣਤ ਬਣਾਇੰਦਾ। ਬ੍ਰਹਮਾ ਵਿਸ਼ਨ ਨਾ ਸੁੱਤਾ ਆਪਣੀ ਖਾਟ, ਸ਼ੰਕਰ ਸਾਂਗੋ ਪਾਂਗ ਨਾ ਸੇਜ ਹੰਢਾਇੰਦਾ। ਨਾ ਕੋਈ ਤ੍ਰੈਗੁਣ ਮਾਇਆ ਉਤਰੇ ਘਾਟ, ਪੰਜ ਤੱਤ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਨਾ ਨਾਤਾ ਆਨ ਬਾਟ, ਰਕਤ ਬੂੰਦ ਨਾ ਕੋਇ ਸੁਹਾਇੰਦਾ। ਅਬਿਨਾਸ਼ੀ ਕਰਤਾ ਏਕਓਅੰਕਾਰ ਖੇਲੇ ਖੇਲ ਬਾਜ਼ੀਗਰ ਨਾਟ, ਆਦਿ ਜੁਗਾਦਿ ਸਵਾਂਗੀ ਸਵਾਂਗ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸੇ ਸਾਚੇ ਘਰ, ਨਿਰਾਕਾਰ ਨਿਰਾਧਾਰ ਏਕਾ ਨੂਰ ਰਹਾਇੰਦਾ। ਨੂਰ ਨੁਰਾਨਾ ਜੋਤ ਨਿਰੰਕਾਰਾ, ਨੂਰੋ ਨੂਰ ਡਗਮਗਾਇੰਦਾ। ਸਚਖੰਡ ਵਸੇ ਇਕ ਦਵਾਰਾ, ਦੂਸਰ ਦਰ ਨਾ ਕੋਇ ਵਖਾਇੰਦਾ। ਨਾ ਕੋਈ ਦਿਸੇ ਚਾਰ ਦੀਵਾਰਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸ਼ਾਹੋ ਭੂਪ ਵੱਡਾ ਸਿਕਦਾਰਾ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਪੁਰਖ ਅਬਿਨਾਸ਼ਣ ਸਚ ਸਿੰਘਾਸਣ ਖੇਲੇ ਖੇਲ ਅਪਾਰਾ, ਏਕਾ ਹੁਕਮੀ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਆਪੇ ਝੋਲੀ ਪਾਇੰਦਾ। ਆਪੇ ਦਾਤਾ ਹਰਿ ਭੰਡਾਰੀ, ਆਪੇ ਝੋਲੀ ਡਾਹਿੰਦਾ। ਆਪੇ ਵਣਜ ਕਰੇ ਵਣਜਾਰੀ, ਆਪੇ ਖੇਲ ਖਲਾਇੰਦਾ। ਆਪੇ ਨਾਰੀ ਕੰਤ ਭਤਾਰੀ, ਕੰਤ ਕੰਤੂਹਲ ਆਪ ਅਖਵਾਇੰਦਾ। ਕਰ ਪਿਆਰੀ, ਥਿਰ ਘਰ ਸਾਚੇ ਆਸਣ ਲਾਇੰਦਾ। ਖੇਲੇ ਖੇਲ ਅਗੰਮ ਅਪਾਰੀ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਸਾਚਾ ਸ਼ਬਦ ਸੁੱਤ ਦੁਲਾਰੀ, ਆਪਣੇ ਘਰ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਵੰਤਾ ਸ੍ਰੀ ਭਗਵਾਨ, ਏਕਾ ਰੰਗ ਸਮਾਇੰਦਾ। ਏਕਾ ਰੰਗ ਸ੍ਰੀ ਭਗਵਾਨ, ਆਦਿ ਜੁਗਾਦਿ ਰਖਾਇਆ। ਵਸਣਹਾਰਾ ਸਚ ਮਕਾਨ, ਥਿਰ ਘਰ ਬੈਠਾ ਆਸਣ ਲਾਇਆ। ਜੋਧਾ ਸੂਰ ਬਲੀ ਬਲਵਾਨ, ਇਕ ਇਕੱਲਾ ਆਪ ਅਖਵਾਇਆ। ਨਾ ਕੋਈ ਦੀਸੇ ਹੋਰ ਨਿਸ਼ਾਨ, ਨਾ ਕੋਈ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਰਦੰਗ ਆਪਣਾ ਆਪ ਵਜਾਇਆ। ਸਾਚਾ ਮਰਦੰਗ ਨਾਮ ਢੋਲ, ਥਿਰ ਘਰ ਸਾਚੇ ਆਪ ਵਜਾਇੰਦਾ। ਪੁਰਖ ਅਗੰਮਾ ਆਪੇ ਬੋਲ, ਆਪਣੀ ਅਲੱਖ ਜਗਾਇੰਦਾ। ਆਪਣਾ ਪਰਦਾ ਆਪੇ ਖੋਲ੍ਹ, ਆਪੇ ਮੁਖ ਵਖਾਇੰਦਾ। ਆਪਣੇ ਅੰਦਰ ਜਾਏ ਮੌਲ, ਆਪੇ ਫੁੱਲ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਏਕਾ ਦਰ, ਸਾਚਾ ਸ਼ਬਦ ਸੁਹਾਇੰਦਾ। ਸ਼ਬਦ ਸੱਚਾ ਹਰਿ ਮਿਹਰਵਾਨ, ਆਪਣੇ ਅੰਕ ਲਗਾਈਆ। ਦਾਤਾ ਦਾਨੀ ਦੇਵੇ ਦਾਨ, ਏਕਾ ਵਸਤ ਝੋਲੀ ਪਾਈਆ। ਪੁਰਖ ਅਕਾਲਾ ਧੁਰ ਫ਼ਰਮਾਣ, ਦੀਨ ਦਿਆਲਾ ਰਿਹਾ ਸੁਣਾਈਆ। ਲੋਆਂ ਪੁਰੀਆਂ ਇਕ ਮਕਾਨ, ਸਾਚੀ ਰਚਨ ਰਚਾਈਆ। ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ, ਆਪ ਆਪਣਾ ਨੈਣ ਖੁਲ੍ਹਾਈਆ। ਪਾਵੇ ਵੰਡ ਦੋ ਜਹਾਨ, ਆਪਣੀ ਕਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਡੋਰੀ ਸਾਚਾ ਤੰਦ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਬੰਧਨ ਪਾਈਆ। ਸ਼ਬਦ ਡੋਰੀ ਹਰਿ ਸਹਾਰਾ, ਤੰਦਨ ਤੰਦ ਬੰਧਾਇਆ। ਨਿਰਗੁਣ ਖੇਲ ਅਗੰਮ ਅਪਾਰਾ, ਆਪਣਾ ਵੇਖ ਵਖਾਇਆ। ਆਪੇ ਬੰਨ੍ਹੇ ਆਪਣੀ ਧਾਰਾ, ਆਪਣਾ ਨਾਉਂ ਧਰਾਇਆ। ਵਿਸ਼ਨੂੰ ਵੰਸੀ ਹੋ ਉਜਿਆਰਾ, ਵਿਸ਼ਵ ਰੂਪ ਸਮਾਇਆ। ਅੰਮ੍ਰਿਤ ਭਰਿਆ ਠੰਡਾ ਠਾਰਾ, ਕਵਲਾ ਫੁਲ ਖਿਲਾਇਆ। ਆਪੇ ਅੰਦਰ ਆਪੇ ਬਾਹਰਾ, ਆਪੇ ਨਾਭੀ ਮੁਖ ਭਵਾਇਆ। ਆਪੇ ਪ੍ਰਗਟ ਹੋਇਆ ਅਪਰ ਅਪਾਰਾ, ਬ੍ਰਹਮ ਪਾਰਬ੍ਰਹਮ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਵਡ ਵਡਿਆਇਆ। ਸੋ ਪੁਰਖ ਨਿਰੰਜਣ ਦਾਤਾ ਹਰਿ ਭਗਵੰਤ, ਗੁਣ ਅਵਗੁਣ ਨਾ ਕੋਇ ਜਣਾਈਆ। ਆਪੇ ਆਦਿ ਆਪੇ ਅੰਤ, ਆਪੇ ਮਧ ਸਮਾਈਆ। ਆਪੇ ਜਾਣੇ ਆਪਣੀ ਬਣਤ, ਦੂਸਰ ਦਿਸ ਕਿਸੇ ਨਾ ਆਈਆ। ਆਪੇ ਲੇਖਾ ਜਾਣੇ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਆਪਣਾ ਦਿਤਾ ਆਪੇ ਦਾਨ, ਪਾਰਬ੍ਰਹਮ ਖੇਲ ਮਹਾਨ, ਬ੍ਰਹਮ ਰੂਪ ਆਪ ਅਖਵਾਈਆ। ਬ੍ਰਹਮ ਬ੍ਰਹਮ ਬ੍ਰਹਮ ਹਰਿ ਪਸਾਰਾ, ਆਪਣਾ ਖੇਲ ਖਲਾਇੰਦਾ। ਆਪਣੀ ਜੋਤੀ ਹੋ ਉਜਿਆਰਾ, ਆਪੇ ਡਗਮਗਾਇੰਦਾ। ਆਪਣਾ ਸ਼ਬਦ ਸਚ ਧੁਨਕਾਰਾ, ਸਾਚਾ ਰਾਗ ਸੁਣਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਆਪੇ ਹੱਟ ਖੁਲ੍ਹਾਇੰਦਾ। ਆਪੇ ਬੋਲ ਸਚ ਜੈਕਾਰਾ, ਆਪਣਾ ਨਾਉਂ ਉਪਜਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਹੰ ਬ੍ਰਹਮ ਵੇਖ ਵਖਾਇੰਦਾ। ਆਦਿ ਰੂਪ ਖੇਲ ਨਿਆਰਾ, ਨਿਰਗੁਣ ਨਿਰਗੁਣ ਅੰਗ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਾਲ ਮੂਰਤ ਮੂਰਤ ਅਕਾਲ, ਅਕਲ ਕਲਾ ਅਖਵਾਇੰਦਾ। ਅਕਲ ਕਲ ਧਾਰੀ ਹਰਿ ਨਿਰੰਕਾਰੀ, ਏਕਾ ਏਕ ਵੱਡੀ ਵਡਿਆਈਆ। ਜੂਨੀ ਰਹਿਤ ਖੇਲ ਅਪਾਰੀ, ਆਪਣੀ ਰਚਨ ਰਚਾਈਆ। ਨਿਰਗੁਣ ਸਰਗੁਣ ਬਣ ਅਧਾਰੀ, ਸਾਖਯਾਤ ਜੋਤ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਭਰ ਭੰਡਾਰੀ, ਸ਼ਿਵ ਸ਼ੰਕਰ ਵੇਖ ਵਖਾਈਆ। ਆਪੇ ਵਸੇ ਤਿੰਨਾਂ ਗੁਣਾਂ ਬਾਹਰੀ, ਤੱਤਵ ਤੱਤ ਨਾ ਕੋਇ ਰਖਾਈਆ। ਪੰਚਮ ਧਰ ਸੱਚੀ ਸਿਕਦਾਰੀ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਕਰੀ ਕੁੜਮਾਈਆ। ਲੱਖ ਚੁਰਾਸੀ ਖੇਲ ਅਪਾਰੀ, ਹਰਿ ਸਾਚੀ ਰਚਨ ਰਚਾਈਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰੀ, ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਨਿਰਾਕਾਰ ਨਿਰਗੁਣ ਰੂਪ ਸਤਿ ਸਰੂਪ ਸ਼ਾਹੋ ਭੂਪ, ਸਰਗੁਣ ਅੰਦਰ ਬੈਠਾ ਡੇਰਾ ਲਾਈਆ। ਨਿਰਗੁਣ ਸਰਗੁਣ ਹਰਿ ਹਰਿ ਧਾਰ, ਆਪਣੀ ਆਪ ਚਲਾਈਆ। ਅਬਿਨਾਸ਼ੀ ਕਰਤਾ ਖੇਲ ਅਪਾਰ, ਸਾਚੀ ਖੇਲ ਖਿਲਾਈਆ। ਪੰਜ ਤੱਤ ਕਰ ਪਿਆਰ, ਨੌ ਦਰ ਖੋਜ ਖੁਜਾਈਆ। ਡੂੰਘੀ ਭਵਰੀ ਪਾਏ ਸਾਰ, ਕਾਇਆ ਕਵਰੀ ਵੇਖ ਵਖਾਈਆ। ਜੋਤ ਨਿਰੰਜਣ ਕਰ ਉਜਿਆਰ, ਆਦਿ ਨਿਰੰਜਣ ਸੇਵ ਕਮਾਈਆ। ਅਨਹਦ ਸ਼ਬਦ ਸੱਚੀ ਧੁਨਕਾਰ, ਸਾਚਾ ਢੋਲਾ ਆਪਣਾ ਆਪ ਸੁਣਾਈਆ। ਪੰਚਮ ਮੀਤਾ ਕਰ ਪਿਆਰ, ਪੰਚਮ ਮੇਲਾ ਸਹਿਜ ਸੁਭਾਈਆ। ਬੰਦ ਤਾਕੀ ਖੋਲ੍ਹ ਕਿਵਾੜ, ਆਪਣਾ ਦਰ ਖੁਲ੍ਹਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਸਰ ਸਰੋਵਰ ਇਕ ਵਖਾਈਆ। ਕਾਗੋਂ ਹੰਸ ਕਰੇ ਕਰਤਾਰ, ਸੁਰਤੀ ਸ਼ਬਦੀ ਮੇਲ ਮਿਲਾਈਆ। ਸ਼ਬਦ ਮੀਤਾ ਏਕਓਅੰਕਾਰ, ਆਪਣਾ ਰਾਗ ਅਲਾਈਆ। ਆਪੇ ਵਸਿਆ ਰਹੇ ਅਤੀਤਾ, ਪਤਿਤ ਪੁਨੀਤਾ ਬੇਪਰਵਾਹੀਆ। ਠਾਂਡਾ ਸੀਤਾ ਬੇਐਬ ਪਰਵਰਦਿਗਾਰ, ਨਾ ਮਰੇ ਨਾ ਜਾਈਆ। ਹਸਤ ਕੀਟਾ ਲਏ ਉਧਾਰ, ਆਪ ਆਪਣੀ ਦਇਆ ਕਮਾਈਆ। ਅਨਡੀਠਾ ਖੇਲ ਕਰੇ ਵਿਚ ਸੰਸਾਰ, ਵੇਦ ਕਤੇਬ ਭੇਵ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਵਟਾਈਆ। ਜੁਗਾ ਜੁਗੰਤਰ ਹਰਿ ਹਰਿ ਵੇਸਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਖੇਲੇ ਖੇਲ ਨਰ ਨਰੇਸ਼ਾ, ਨਰ ਨਰਾਇਣ ਨਾਉਂ ਧਰਾਇੰਦਾ। ਨਾ ਕੋਈ ਮੁੱਛ ਦਾੜ੍ਹੀ ਦਿਸੇ ਕੇਸਾ, ਮੂੰਡ ਮੁੰਡਾਇਆ ਨਾ ਰੰਗ ਵਖਾਇੰਦਾ। ਆਦਿ ਜੁਗਾਦਿ ਰਹੇ ਹਮੇਸ਼ਾ, ਥਿਰ ਘਰ ਬੈਠਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਨਾਉਂ ਰੱਖ ਨਿਰੰਕਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਮੁਖ ਸਾਜਣ ਲਏ ਉਭਾਰ, ਆਪ ਆਪਣੀ ਦਇਆ ਕਮਾਈਆ। ਜਨ ਭਗਤਾਂ ਦਰਸ਼ਨ ਦੇਵੇ ਅਗੰਮ ਅਪਾਰ, ਸਵਛ ਸਰੂਪੀ ਰੂਪ ਵਟਾਈਆ। ਹਰਿਜਨ ਸਾਚੇ ਲਾਏ ਪਾਰ, ਏਕਾ ਨੱਯਾ ਨਾਮ ਚੜ੍ਹਾਈਆ। ਫੜ ਫੜ ਬਾਹੋਂ ਜਾਏ ਤਾਰ, ਸਤਿਗੁਰ ਪੂਰਾ ਵਡ ਵਡਿਆਈਆ। ਸੰਤ ਸੁਹੇਲੇ ਕਰ ਉਜਿਆਰ, ਲੋਕਮਾਤ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਈਆ। ਪਾਰਬ੍ਰਹਮ ਅਲੱਖ ਅਲੱਖਣਾ, ਲੇਖਾ ਲੇਖ ਨਾ ਕੋਇ ਜਣਾਈਆ। ਲੋਕਮਾਤ ਹੋ ਪਰਤਖਣਾ, ਪਰਤੱਖ ਰੂਪ ਆਪ ਵਟਾਈਆ। ਖੇਲੇ ਖੇਲ ਪੁਰਖ ਸਮਰਥਨਾ, ਸਮਰਥ ਪੁਰਖ ਵੱਡੀ ਵਡਿਆਈਆ। ਜੁਗ ਜੁਗ ਚਲਾਏ ਆਪਣਾ ਰਥਨਾ, ਰਥ ਰਥਵਾਹੀ ਆਪ ਅਖਵਾਈਆ। ਆਪਣੀ ਮਹਿਮਾ ਜਾਣੇ ਅਕੱਥਨਾ, ਕਥਨੀ ਕਥ ਨਾ ਸਕੇ ਰਾਈਆ। ਆਪੇ ਸੁਣਾਏ ਆਪਣੀ ਗਥਨਾ, ਆਪਣ ਮੰਤਰ ਨਾਮ ਪੜ੍ਹਾਈਆ। ਆਪੇ ਜਾਣੇ ਆਪਣੀ ਪੂਜਾ ਪਾਠਨਾ, ਆਪੇ ਕਰੇ ਪੜ੍ਹਾਈਆ। ਆਪੇ ਵੇਖੇ ਚੌਦਾਂ ਲੋਕ ਹਾਟਨਾ, ਆਪੇ ਹੱਟੋ ਹੱਟ ਵਿਕਾਈਆ। ਆਪੇ ਖੇਲੇ ਖੇਲ ਤੀਰਥ ਤਾਟਣਾ, ਆਪੇ ਅਠਸਠ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅਨਾਦੀ ਸ਼ਬਦ ਬ੍ਰਹਿਮਾਦੀ ਏਕਾ ਰਾਗ ਸੁਣਾਈਆ। ਏਕਾ ਰਾਗ ਇਕ ਤਰਾਨਾ, ਏਕਾ ਹਰਿ ਉਪਜਾਇੰਦਾ। ਆਦਿ ਜੁਗਾਦੀ ਖੇਲ ਮਹਾਨਾ, ਜੁਗ ਜੁਗ ਨਾਉਂ ਧਰਾਇੰਦਾ। ਸਤਿਜੁਗ ਸਾਚਾ ਵੇਸ ਵਟਾਣਾ, ਵੇਸ ਅਨੇਕਾ ਆਪ ਕਰਾਇੰਦਾ। ਤ੍ਰੇਤਾ ਤ੍ਰੀਆ ਨਾਮ ਵਖਾਣਾ, ਰਾਮ ਰਾਮਾ ਡੰਕ ਵਜਾਇੰਦਾ। ਦੁਆਪਰ ਮੀਤਾ ਸ੍ਰੀ ਭਗਵਾਨਾ, ਕਾਹਨਾ ਕੰਸਾ ਮੇਟ ਮਿਟਾਇੰਦਾ। ਕਲਜੁਗ ਖੇਲੇ ਖੇਲ ਮਹਾਨਾ, ਈਸਾ ਮੂਸਾ ਜੋਤ ਜਗਾਇੰਦਾ। ਜੋਤੀ ਨੂਰ ਕਰ ਪਰਧਾਨਾ, ਸਾਚਾ ਸੰਗ ਨਿਭਾਇੰਦਾ। ਸੰਗ ਮੁਹੰਮਦ ਹੋ ਪਰਧਾਨਾ, ਆਪਣਾ ਡੰਕ ਵਜਾਇੰਦਾ। ਚਾਰ ਯਾਰੀ ਹਰਿ ਮਿਹਰਵਾਨਾ, ਏਕਾ ਕਲਮਾ ਨਬੀ ਪੜ੍ਹਾਇੰਦਾ। ਪੀਰ ਦਸਤਗੀਰ ਆਪ ਅਖਵਾਣਾ, ਸ਼ਾਹ ਹਕੀਰ ਨਾਉਂ ਧਰਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਗਾਇਣ ਗਾਣਾ, ਏਕਾ ਨਾਅਰਾ ਹੂ ਹੂ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅਨਾਦਿ ਸ਼ਬਦ ਬ੍ਰਹਿਮਾਦ ਆਪਣਾ ਆਪ ਸੁਣਾਇੰਦਾ। ਸਾਚਾ ਸ਼ਬਦ ਹਰਿ ਬਲਵਾਨ, ਆਦਿ ਜੁਗਾਦਿ ਉਠਾਈਆ। ਜੁਗ ਜੁਗ ਵੇਖੇ ਮਾਰ ਧਿਆਨ, ਲੋਕਮਾਤ ਲਏ ਅੰਗੜਾਈਆ। ਲੱਖ ਚੁਰਾਸੀ ਕਰ ਪਛਾਣ, ਅੰਦਰ ਮੰਦਰ ਖੋਜ ਖੁਜਾਈਆ। ਵਸਣਹਾਰਾ ਪੰਜ ਤੱਤ ਮਕਾਨ, ਨਿਰਭੈ ਨਾਉਂ ਰਖਾਈਆ। ਅਕਾਲ ਮੂਰਤ ਖੇਲ ਮਹਾਨ, ਜੂਨੀ ਰਹਿਤ ਵੱਡੀ ਵਡਿਆਈਆ। ਦੇਵਣਹਾਰਾ ਧੁਰ ਫ਼ਰਮਾਣ, ਅਨਹਦ ਸ਼ਬਦ ਕਰੇ ਕੁੜਮਾਈਆ। ਸਾਚਾ ਮੀਤਾ ਦੋ ਜਹਾਨ, ਏਕਓਅੰਕਾਰਾ ਇਕ ਅਖਵਾਈਆ। ਅੱਲਾ ਰਾਣੀ ਵੇਖੇ ਮਾਰ ਧਿਆਨ, ਨੂਰੋ ਨੂਰ ਡਗਮਗਾਈਆ। ਏਕਾ ਕਲਮਾ ਤੀਸ ਬਤੀਸਾ ਆਪੇ ਗਾਈਆ। ਆਪੇ ਦਾਤਾ ਸ਼ਾਹ ਸੁਲਤਾਨ, ਹੱਕ ਹਕੀਕਤ ਵੇਖ ਵਖਾਈਆ। ਵਸਣਹਾਰਾ ਉਚ ਮਕਾਨ, ਏਕਾ ਕਾਅਬਾ ਰਿਹਾ ਸੁਹਾਈਆ। ਮੁਕਾਮੇ ਹੱਕ ਸ੍ਰੀ ਭਗਵਾਨ, ਪਰਵਰਦਿਗਾਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਚਲਾਈਆ। ਜੁਗ ਜੁਗ ਆਪਣਾ ਨਾਮ ਧਰਾਏ, ਹਰਿ ਵਡ ਵੱਡੀ ਵਡਿਆਈਆ। ਆਪਣੀ ਰਸਨਾ ਆਪਣੀ ਜੇਹਵਾ ਆਪਣੀ ਮਣੀਆ ਮੰਤ ਬਣਾਏ, ਆਪੇ ਕਰੇ ਪੜ੍ਹਾਈਆ। ਆਪੇ ਜੀਵ ਆਪੇ ਜੰਤ, ਆਪੇ ਸਾਧ ਆਪੇ ਸੰਤ, ਆਪੇ ਸਤਿਗੁਰ ਨਾਉਂ ਧਰਾਈਆ। ਆਪੇ ਖੇਲੇ ਖੇਲ ਸ੍ਰੀ ਭਗਵੰਤ, ਜੁਗਾ ਜੁਗੰਤ ਜੁਗ ਦਾਤਾ ਬੇਪਰਵਾਹੀਆ। ਆਪੇ ਤੋੜੇ ਗੜ੍ਹ ਹਉਮੇ ਹੰਗਤ, ਗੜ੍ਹ ਹੰਕਾਰੀ ਰਹਿਣ ਨਾ ਪਾਈਆ। ਆਪੇ ਗ਼ਰੀਬ ਨਿਮਾਣੇ ਲਾਏ ਅੰਗ, ਆਪ ਆਪਣੀ ਗੋਦ ਉਠਾਈਆ। ਆਪੇ ਦਾਤਾ ਸੂਰਾ ਸਰਬੰਗ, ਸਰਬ ਗੁਣ ਆਪ ਹੋ ਜਾਈਆ। ਆਪ ਵਜਾਏ ਸਤਿ ਮਰਦੰਗ, ਘਰ ਸਾਚੇ ਵੱਜੀ ਵਧਾਈਆ। ਆਪਣੀ ਭਿਛਿਆ ਆਪੇ ਮੰਗ, ਆਪਣੀ ਝੋਲੀ ਪਾਈਆ। ਸਚ ਦਵਾਰਾ ਬੈਠਾ ਲੰਘ, ਸਚਖੰਡ ਏਕਾ ਏਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਏਕਾ ਏਕਓਅੰਕਾਰਿਆ। ਵਸਣਹਾਰਾ ਸਚਖੰਡ ਦਵਾਰਾ, ਖੇਲੇ ਖੇਲ ਸਿਰਜਣਹਾਰਿਆ। ਪੰਜ ਤੱਤ ਤੱਤ ਵਿਹਾਰਾ, ਤੱਤਵ ਤੱਤ ਨਾ ਕੋਇ ਬਣਾ ਰਿਹਾ। ਨਿਰਗੁਣ ਸਰਗੁਣ ਕਰੇ ਪਿਆਰਾ, ਸਾਚਾ ਸੰਗਮ ਇਕ ਰਖਾ ਲਿਆ। ਮਾਤ ਗਰਭ ਤੋਂ ਆਇਆ ਬਾਹਰਾ, ਬ੍ਰਹਮ ਪਾਰਬ੍ਰਹਮ ਮਿਲਾ ਲਿਆ। ਪਾਰਬ੍ਰਹਮ ਬ੍ਰਹਮ ਏਕਾ ਧਾਰਾ, ਏਕਾ ਰੂਪ ਵਟਾ ਲਿਆ। ਨਾਨਕ ਮਿਲਿਆ ਹਰਿ ਕਰਤਾਰਾ, ਹਰਿ ਸਾਚਾ ਸੱਜਣ ਵੇਖ ਵਿਖਾ ਲਿਆ। ਏਕਾ ਭਰਿਆ ਨਾਮ ਸਤਿ ਭੰਡਾਰਾ, ਚਾਰ ਵਰਨਾਂ ਆਪ ਵਰਤਾ ਰਿਹਾ। ਊਚਾਂ ਨੀਚਾਂ ਏਕਾ ਦਵਾਰਾ, ਏਕਾ ਰੰਗ ਰੰਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਧਰਾ ਲਿਆ। ਆਪਣਾ ਨਾਨਕ ਨਾਉਂ ਰੱਖ, ਆਪੇ ਖੇਲ ਖਿਲਾਈਆ। ਆਪੇ ਅੰਗਦ ਹੋ ਪਰਤੱਖ, ਅਮਰਦਾਸੇ ਗਿਆ ਸਮਾਈਆ। ਆਪੇ ਰਾਮ ਦਾਸ ਅਲੱਖਣਾ ਅਲੱਖ, ਆਪੇ ਅਰਜਨ ਅਗਾਧ ਬੋਧ ਜਣਾਈਆ। ਆਪੇ ਗੁਰੂ ਗ੍ਰੰਥ ਗੁਰੂ ਗੁਰ ਰਚ, ਗੁਰ ਇਸ਼ਟ ਦੇਵ ਇਕ ਜਣਾਈਆ। ਆਪੇ ਹਰਿਗੋਬਿੰਦ ਰੱਖੇ ਪਤ, ਪੀਰ ਪੀਰਾਂ ਵਡ ਵਡਿਆਈਆ। ਹਰਿਰਾਏ ਨਿਭਾਇਆ ਸਾਚਾ ਸਤਿ, ਹਰਿਕ੍ਰਿਸ਼ਨ ਵੱਡੀ ਵਡਿਆਈਆ। ਗੁਰ ਤੇਗ ਬਹਾਦਰ ਲੇਖਾ ਲੇਖ ਨਾ ਸਕੇ ਕੋਈ ਲਿਖ, ਲੇਖਾ ਲਿਖਣ ਵਿਚ ਨਾ ਆਈਆ। ਦਾਤਾ ਦਾਨੀ ਦਸ ਦਸਮੇਸ਼, ਪੁਰਖ ਅਕਾਲ ਇਕ ਮਨਾਈਆ। ਸੁੱਤ ਦੁਲਾਰਾ ਰਿਹਾ ਵੇਖ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਧਾਰਾ ਕਰ ਪਰਵੇਸ਼, ਜੋਤੀ ਜੋਤ ਡਗਮਗਾਈਆ। ਸ਼ਬਦ ਸੁਨੇਹੜਾ ਸਚ ਸੰਦੇਸ਼, ਕਲਜੁਗ ਅੰਤਮ ਰਿਹਾ ਸੁਣਾਈਆ। ਲੇਖਾ ਚੁੱਕੇ ਬ੍ਰਹਮਾ ਵਿਸ਼ਨ ਗਣੇਸ਼, ਦਰ ਦਰਵੇਸ਼ ਕੋਇ ਰਹਿਣ ਨਾ ਪਾਈਆ। ਕੋਟਨ ਕੋਟ ਮੰਗਣ fਭੱਖ, ਦੇਵਣਹਾਰਾ ਇਕ ਅਖਵਾਈਆ। ਕਰੋੜ ਤੇਤੀਸਾ ਲੇਖਾ ਜਾਏ ਚੁੱਕ, ਹਰਿ ਸਾਚਾ ਦਏ ਚੁਕਾਈਆ। ਗਣ ਗੰਧਰਬ ਪੈਂਡਾ ਰਿਹਾ ਮੁੱਕ, ਨਾ ਕੋਈ ਸੰਗ ਨਿਭਾਈਆ। ਤ੍ਰੈਗੁਣ ਮਾਇਆ ਪੰਜ ਤੱਤ ਬੂਟਾ ਰਿਹਾ ਸੁੱਕ, ਨਾ ਹਰਾ ਕੋਈ ਕਰਾਈਆ। ਲੱਖ ਚੁਰਾਸੀ ਨਾਰ ਦੁਹਾਗਣ ਸੁਫਲ ਹੋਏ ਨਾ ਕੋਈ ਕੁੱਖ, ਸਾਚਾ ਕੰਤ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਵੱਡੀ ਵਡਿਆਈਆ। ਆਦਿ ਆਦਿ ਹਰਿ ਕਰ ਪਸਾਰਾ, ਹਰ ਘਟ ਆਸਣ ਲਾਈਆ। ਜੁਗਾਦਿ ਜੁਗਾਦੀ ਖੇਲ ਅਪਾਰਾ, ਜੁਗਾ ਜੁਗੰਤਰ ਨਾਉਂ ਧਰਾਈਆ। ਬ੍ਰਹਮ ਬ੍ਰਹਿਮਾਦ ਦਏ ਹੁਲਾਰਾ, ਵਿਸ਼ਨ ਬ੍ਰਹਮਾ ਬੈਠਾ ਆਪ ਉਠਾਈਆ। ਸ਼ੰਕਰ ਕਰੇ ਖ਼ਬਰਦਾਰਾ, ਏਕਾ ਅੱਖ ਖੁਲ੍ਹਾਈਆ। ਕਰੋੜ ਤੇਤੀਸਾ ਦਏ ਹੁਲਾਰਾ, ਸੁਰਪਤ ਇੰਦ ਨਾਲ ਰਲਾਈਆ। ਬ੍ਰਹਿਮੰਡ ਖੰਡ ਪਾਰ ਕਿਨਾਰਾ, ਵਰਭੰਡ ਕਰੇ ਰੁਸ਼ਨਾਈਆ। ਨਵ ਖੰਡ ਫੜੇ ਤੇਜ਼ ਕਟਾਰਾ, ਨਾਮ ਖੰਡਾ ਇਕ ਚਮਕਾਈਆ। ਸੱਤਾਂ ਦੀਪਾਂ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਮੇਟੇ ਅੰਧ ਅੰਧਿਆਰਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਸ਼ਾਹ ਸੁਲਤਾਨਾਂ ਕਰੇ ਖ਼ੁਵਾਰਾ, ਤਖ਼ਤ ਤਾਜ ਨਾ ਕੋਇ ਹੰਢਾਈਆ। ਦਰ ਦਰ ਘਰ ਘਰ ਕਰ ਭਿਖਾਰਾ, ਮੰਗਣ ਭਿਖ ਭਿਛਿਆ ਕੋਇ ਨਾ ਪਾਈਆ। ਊਚਾਂ ਨੀਚਾਂ ਪਾਰ ਕਿਨਾਰਾ, ਰਾਓ ਰੰਕਾਂ ਏਕਾ ਧਾਮ ਬਹਾਈਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਨਾਅਰਾ ਲਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣੇ ਏਕਾ ਧਾਰਾ, ਏਕਾ ਰੰਗ ਰੰਗਾਈਆ। ਹਿੰਦੂ ਸਿਖ ਈਸਾਈ ਮੁਸਲਮ ਕਰ ਪਿਆਰਾ, ਆਪਣਾ ਲੜ ਫੜਾਈਆ। ਆਪੇ ਵਸੇ ਮੰਦਰ ਗੁਰੂਦੁਵਾਰਾ, ਮੱਕਾ ਕਾਅਬਾ ਆਪੇ ਫੇਰਾ ਪਾਈਆ। ਆਪੇ ਮੱਠ ਸ਼ਿਵਦਵਾਲਾ ਹੋ ਉਜਿਆਰਾ, ਆਪੇ ਅਠਸਠ ਜੋਤ ਕਰੇ ਰੁਸ਼ਨਾਈਆ। ਆਪੇ ਗੰਗਾ ਗੋਦਾਵਰੀ ਤੱਟ ਕਿਨਾਰਾ, ਜਮਨਾ ਸੁਰਸਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਅਰਥੀ ਆਪ ਉਠਾਈਆ। ਆਪੇ ਪੁਰਖ ਪੁਰਖ ਸੁਲਤਾਨ, ਆਪੇ ਰਾਜਨ ਵਡ ਵਡ ਰਾਜਿਆ। ਆਪੇ ਵਾਲੀ ਦੋ ਜਹਾਨ, ਆਪੇ ਹਰਿ ਗ਼ਰੀਬ ਨਿਵਾਜ਼ਿਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਵੇਖੇ ਮਾਰ ਧਿਆਨ, ਆਪੇ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫਿਰੇ ਭਾਜਿਆ। ਆਪ ਉਠਾਏ ਹੱਥ ਨਿਸ਼ਾਨ, ਆਪੇ ਚੜ੍ਹਿਆ ਸ਼ਾਹਸਵਾਰ ਸਾਚੇ ਤਾਜਿਆ। ਆਪੇ ਲੱਖ ਚੁਰਾਸੀ ਪਾਏ ਏਕਾ ਆਣ, ਪ੍ਰਗਟ ਹੋਏ ਦੇਸ ਮਾਝਿਆ। ਦੇਵਣਹਾਰਾ ਧੁਰ ਫ਼ਰਮਾਣ, ਹਰਿ ਭਗਵਾਨ ਸ੍ਰੀ ਨਵਾਬਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਜਨ ਭਗਤਾਂ ਰੱਖੇ ਲਾਜਿਆ। ਭਗਤਨ ਮੀਤਾ ਏਕਓਅੰਕਾਰ, ਅਕਲ ਕਲਾ ਅਖਵਾਈਆ। ਜੁਗ ਜੁਗ ਮਾਤ ਲਏ ਅਵਤਾਰ, ਹਰਿਜਨ ਸਾਚੇ ਲਏ ਤਰਾਈਆ। ਫੜ ਫੜ ਬਾਹੋਂ ਕਰੇ ਪਾਰ, ਭਵ ਸਾਗਰ ਵੇਖ ਵਖਾਈਆ। ਦੂਤੀ ਦੁਸ਼ਟ ਕਰ ਖ਼ੁਵਾਰ, ਜੂਠ ਝੂਠ ਮੇਟ ਮਿਟਾਈਆ। ਏਕਾ ਖੜਗ ਖੰਡਾ ਤੇਜ ਕਟਾਰ, ਚੰਡ ਪਰਚੰਡ ਹੱਥ ਉਠਾਈਆ। ਬ੍ਰਹਿਮੰਡ ਖੰਡ ਪਾਏ ਸਾਰ, ਲੋਆਂ ਪੁਰੀਆਂ ਗਗਨ ਪਤਾਲਾਂ ਵੇਖ ਵਖਾਈਆ। ਦੁਹਾਗਣ ਨਾਰ ਰੰਡ ਨਾ ਦਿਸੇ ਕਲਜੁਗ ਤੇਰੀ ਅੰਤਮ ਵਾਰ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਈਆ। ਨਿਹਕਲੰਕ ਵੱਜਾ ਡੰਕ, ਚਾਰ ਕੁੰਟ ਜੈਕਾਰਾ। ਆਪ ਉਠਾਏ ਰਾਓ ਰੰਕ, ਸ਼ਾਹ ਸੁਲਤਾਨਾ ਦਏ ਹੁਲਾਰਾ। ਗੁਰਮੁਖਾਂ ਸੁਹਾਏ ਸਾਚਾ ਬੰਕ, ਸਾਚਾ ਮੰਦਰ ਗੁਰੂਦਵਾਰਾ। ਹਰਿਜਨ ਲੇਖੇ ਲਾਏ ਜਿਉਂ ਜਨ ਜਨਕ, ਜਨ ਜਨਨੀ ਪਾਰ ਕਿਨਾਰਾ। ਜੋਤੀ ਸ਼ਬਦੀ ਲਾਏ ਤਨਕ, ਤ੍ਰੈਗੁਣ ਵਸਿਆ ਬਾਹਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਅਵਤਾਰਾ। ਇਕ ਅਵਤਾਰ ਇਕ ਗੁਰ, ਗੁਰ ਸਤਿਗੁਰ ਇਕ ਅਖਵਾਈਆ। ਲੇਖਾ ਜਾਣੇ ਲਹਿਣਾ ਦੇਣਾ ਧੁਰ, ਧੁਰ ਦਰਗਹਿ ਵੇਖ ਵਖਾਈਆ। ਭੇਵ ਨਾ ਪਾਏ ਤ੍ਰੈ ਤ੍ਰੈ ਜੁੜ, ਕੋਟੀ ਸੁਰ ਗਣ ਗੰਧਰਬ ਨਾ ਕੋਇ ਗਾਈਆ। ਜਗਤ ਵਿਦਿਆ ਨਾ ਲਏ ਪੜ੍ਹ, ਹਰਿ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤ ਅੰਤ ਭਗਵੰਤ ਹਰਿ ਸੰਤ ਲਏ ਮਿਲਾਈਆ। ਸੰਤਨ ਮੇਲਾ ਸਚ ਦਵਾਰ, ਹਰਿ ਸਾਚਾ ਸਚ ਕਰਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਦੂਈ ਦਵੈਤੀ ਦੇਵੇ ਮਾਰ, ਮਾਇਆ ਮਮਤਾ ਮੋਹ ਮਿਟਾਇੰਦਾ। ਤੀਜਾ ਨੇਤਰ ਇਕ ਉਘਾੜ, ਆਪਣਾ ਦਰਸ ਦਿਖਾਇੰਦਾ। ਚੌਥੇ ਪਦ ਦੇਵੇ ਵਾੜ, ਚੌਥਾ ਘਰ ਸੁਹਾਇੰਦਾ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਸਾਚਾ ਰਾਗ ਅਲਾਇੰਦਾ। ਛੇਵਾਂ ਛੱਪਰ ਛੰਨ ਨਾ ਕੋਇ ਸਹਾਰ, ਥਿਰ ਘਰ ਸਾਚਾ ਇਕ ਵਸਾਇੰਦਾ। ਸਤਿ ਪੁਰਖ ਨਿਰੰਜਣ ਹੋ ਉਜਿਆਰ, ਦੀਪਕ ਜੋਤੀ ਡਗਮਗਾਇੰਦਾ। ਅੱਠਾਂ ਤੱਤਾਂ ਕਰ ਪਿਆਰ, ਹਰਿਜਨ ਮੇਲ ਮਿਲਾਇੰਦਾ। ਨੌ ਦਵਾਰੇ ਵਸਿਆ ਬਾਹਰ, ਨੌ ਖੰਡ ਫੋਲ ਫੁਲਾਇੰਦਾ। ਦਸਮ ਦਵਾਰੀ ਬੰਦ ਕਿਵਾੜ, ਆਪੇ ਕੁੰਡਾ ਲਾਇੰਦਾ। ਹਰਿਜਨ ਸਾਚਾ ਮੀਤ ਮੁਰਾਰ, ਆਪੇ ਮਾਰਗ ਪਾਇੰਦਾ। ਸੁਰਤੀ ਸ਼ਬਦ ਸ਼ਬਦ ਪਿਆਰ, ਸੁਰਤ ਸਵਾਣੀ ਮੇਲ ਮਿਲਾਇੰਦਾ। ਸਾਚਾ ਹਾਣੀ ਕਰ ਪਿਆਰ, ਆਪਣੇ ਅੰਗ ਲਗਾਇੰਦਾ। ਸਾਚਾ ਆਤਮ ਸੇਜਾ ਮੀਤ ਮੁਰਾਰ, ਸਾਚਾ ਬੰਕ ਸੁਹਾਇੰਦਾ। ਏਕਾ ਸੇਜਾ ਸੁੱਤੇ ਪੈਰ ਪਸਾਰ, ਲੋਕਮਾਤ ਨਾ ਕੋਇ ਉਠਾਇੰਦਾ। ਨਿਰਗੁਣ ਮਿਲਿਆ ਨਿਰਗੁਣ ਧਾਰ, ਜੋਤੀ ਜੋਤ ਡਗਮਗਾਇੰਦਾ। ਸੱਜਣ ਸੁਹੇਲਾ ਮੀਤ ਮੁਰਾਰ, ਆਪਣੀ ਗੋਦ ਉਠਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪ ਹੋ ਜਾਇੰਦਾ। ਆਪੇ ਵਸਿਆ ਅੰਧ ਅੰਧਿਆਰ, ਅਕਾਸ਼ ਪਰਕਾਸ਼ ਆਪ ਵਖਾਇੰਦਾ। ਸੁਨ ਅਗੰਮੀ ਅਲੱਖ ਨਿਰੰਜਣ ਖੇਲ ਅਪਾਰ, ਸੁਨ ਸਮਾਧੀ ਡੇਰਾ ਢਾਹਿੰਦਾ। ਆਪੇ ਨਿਰਗੁਣ ਜੋਤੀ ਕਰ ਉਜਿਆਰ, ਦੀਵਾ ਬਾਤੀ ਇਕ ਜਗਾਇੰਦਾ। ਕਮਲਾਪਾਤੀ ਖੇਲ ਅਪਾਰ, ਦਿਸ ਕਿਸੇ ਨਾ ਆਇੰਦਾ। ਇਕ ਸੁਹਾਏ ਸਚ ਦਵਾਰ, ਥਿਰ ਘਰ ਬੈਠਾ ਆਸਣ ਲਾਇੰਦਾ। ਸਚ ਸਿੰਘਾਸਣ ਹਰਿ ਕਰਤਾਰ, ਰੂਪ ਅਨੂਪ ਆਪ ਦਰਸਾਇੰਦਾ। ਅਲੱਖ ਨਿਰੰਜਣ ਆਪਣੀ ਬੋਲ ਜੈਕਾਰ, ਇਕ ਅਲੱਖ ਜਗਾਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਕਰਨੀ ਕਰਤਾ ਆਪ ਕਰਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਜੋਤੀ ਜਾਮਾ ਭੇਖ ਵਟਾਇੰਦਾ। ਗੋਬਿੰਦ ਮੀਤਾ ਮੀਤ ਮੁਰਾਰ, ਸੱਜਣ ਸੈਣ ਅਖਵਾਇੰਦਾ। ਮੰਦਰ ਮਸੀਤਾ ਵਸਿਆ ਬਾਹਰ, ਗੁਰਮੁਖ ਕਾਇਆ ਮੰਦਰ ਡੇਰਾ ਲਾਇੰਦਾ। ਅਚਰਜ ਰੀਤਾ ਸਾਚੀ ਧਾਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਮਨਮੁਖ ਜੀਵਾਂ ਕਰੇ ਖਵਾਰ, ਦੂਤੀ ਦੁਸ਼ਟ ਰਹਿਣ ਨਾ ਪਾਇੰਦਾ। ਗੁਰਮੁਖ ਸਾਜਣ ਲਏ ਉਭਾਰ, ਚਾਰੇ ਵਰਨਾਂ ਵੇਖ ਵਖਾਇੰਦਾ। ਊਚਾਂ ਨੀਚਾਂ ਇਕ ਪਿਆਰ, ਏਕਾ ਸਰਨ ਬਹਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਸਤਿਗੁਰ ਸਾਚਾ ਇਕ ਅਖਵਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਛਲ ਅਛੇਦਾ ਅਛਲ ਅਛੱਲ ਕਰਾਇੰਦਾ। ਅਛਲ ਅਛੱਲ ਸ੍ਰੀ ਭਗਵਾਨਾ, ਭੇਵ ਅਭੇਦ ਛੁਪਾਇਆ। ਜੋਧਾ ਸੂਰਬੀਰ ਮਰਦ ਮਰਦਾਨਾ, ਆਪਣਾ ਨਾਉਂ ਧਰਾਇਆ। ਆਪੇ ਗੋਬਿੰਦ ਖੇਲ ਮਹਾਨਾ, ਆਪੇ ਖੜਗ ਖੰਡਾ ਖੜਕਾਇਆ। ਆਪੇ ਚਿਲਾ ਤੀਰ ਕਮਾਨਾ, ਆਪ ਕਮੰਦ ਖਚਾਇਆ। ਆਪੇ ਮਾਰੇ ਨੌ ਖੰਡ ਪ੍ਰਿਥਮੀ ਇਕ ਨਿਸ਼ਾਨਾ, ਸੱਤਾਂ ਦੀਪਾਂ ਵੇਖ ਵਖਾਇਆ। ਆਪੇ ਸ਼ਾਹ ਆਪ ਸੁਲਤਾਨਾ, ਪਰਧਾਨ ਮੰਤਰੀ ਆਪ ਬਣ ਜਾਇਆ। ਆਪੇ ਮੇਟੇ ਰਾਜ ਰਾਜਾਨਾ, ਆਪੇ ਰੰਕਾਂ ਰਾਜ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਇਆ। ਨਿਹਕਲੰਕ ਹਰਿ ਸੂਰਬੀਰ, ਏਕਾ ਏਕਓਅੰਕਾਰਿਆ। ਸ਼ਬਦ ਨਿਰਾਲਾ ਫੜਿਆ ਤੀਰ, ਲੋਆਂ ਪੁਰੀਆਂ ਪਾਵੇ ਸਾਰਿਆ। ਨੌ ਖੰਡ ਪ੍ਰਿਥਮੀ ਰਿਹਾ ਚੀਰ, ਦੋ ਜਹਾਨਾਂ ਪਾਰ ਕਿਨਾਰਿਆ। ਲੱਖ ਚੁਰਾਸੀ ਕੋਇ ਨਾ ਬੰਨ੍ਹੇ ਧੀਰ, ਧੀਰਜ ਧਰਵਾਸ ਨਾ ਕੋਇ ਰਖਾ ਰਿਹਾ। ਸ਼ਾਹ ਸੁਲਤਾਨਾਂ ਨੇਤਰ ਵਗੇ ਨੀਰ, ਪੀਰ ਫ਼ਕੀਰ ਨਾ ਕੋਇ ਤਰਾ ਲਿਆ। ਪੰਡਤ ਪਾਂਧੇ ਲੱਥੇ ਚੀਰ, ਤਿਲਕ ਲਲਾਟ ਨਾ ਕੋਇ ਵਖਾ ਲਿਆ। ਮੁਲਾਂ ਸ਼ੇਖ਼ ਮੁਸਾਇਕ ਪੀਰ ਹਉਮੇ ਹੰਗਤਾ ਕੱਢੇ ਪੀੜ, ਆਪ ਆਪਣੇ ਭਾਰ ਦਬਾ ਲਿਆ। ਜਨ ਭਗਤਾਂ ਅੰਤਮ ਕੱਟੇ ਭੀੜ, ਆਪ ਆਪਣਾ ਦਰਸ ਵਖਾ ਲਿਆ। ਨਾਨਕ ਨਿਰਗੁਣ ਖੇਲ ਅਖੀਰ, ਗੋਬਿੰਦ ਸਾਚੀ ਸੇਵ ਕਮਾ ਲਿਆ। ਪਾਰਬ੍ਰਹਮ ਵਡ ਪੀਰਨ ਪੀਰ, ਆਪ ਆਪਣਾ ਵੇਸ ਵਟਾ ਲਿਆ। ਗੁਰਮੁਖਾਂ ਦੇਵੇ ਸਾਚਾ ਸੀਰ, ਅੰਮ੍ਰਿਤ ਧਾਰਾ ਨਿਝਰ ਮੁਖ ਚੁਆ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਹੁਕਮ ਸੁਣਾ ਲਿਆ। ਏਕਾ ਹੁਕਮ ਧੁਰ ਫ਼ਰਮਾਣ, ਹਰਿ ਸਾਚਾ ਸਚ ਜਣਾਈਆ। ਦੋ ਜਹਾਨਾਂ ਏਕਾ ਆਣ, ਏਕਾ ਬੰਧਨ ਪਾਈਆ। ਸ਼ਾਹੋ ਭੂਪ ਇਕ ਸੁਲਤਾਨ, ਨੌ ਖੰਡ ਰਾਜ ਕਮਾਈਆ। ਮਨ ਮਤ ਕਰੇ ਜਗਤ ਵੈਰਾਨ, ਖੇਲੇ ਖੇਲ ਬੇਪਰਵਾਹੀਆ। ਜੂਝ ਝੂਠ ਪੰਜ ਸ਼ੈਤਾਨ, ਪੰਚ ਵਿਕਾਰਾ ਦਏ ਖਪਾਈਆ। ਸਚ ਸੁੱਚ ਕਰ ਪਰਧਾਨ, ਸਾਚੀ ਸਿਖਿਆ ਇਕ ਸਮਝਾਈਆ। ਹਿੰਦੂ ਮੁਸਲਮ ਸਿਖ ਈਸਾਈ ਸਾਰੇ ਗਾਣ, ਏਕਾ ਕਲਮਾ ਆਪ ਪੜ੍ਹਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਰਸਨਾ ਗਾਈਆ। ਸਤਿਜੁਗ ਸਾਚੇ ਕਰ ਪਰਧਾਨ, ਏਕਾ ਰੰਗਨ ਰੰਗ ਰੰਗਾਈਆ। ਜੋਧਾ ਸੂਰਾ ਸ੍ਰੀ ਭਗਵਾਨ, ਏਕਓਅੰਕਾਰਾ ਏਕਾ ਏਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਖੇਲ ਅਪਾਰ, ਸਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਸਰਗੁਣ ਹਰਿ ਹਰਿ ਮੇਲਾ, ਹਰੀ ਹਰਿ ਆਪ ਕਰਾਇੰਦਾ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਗੋਬਿੰਦ ਨਾਉਂ ਧਰਾਇੰਦਾ। ਆਪੇ ਸਤਿਗੁਰ ਸੱਜਣ ਸੁਹੇਲਾ, ਸਾਚੇ ਮਾਰਗ ਲਾਇੰਦਾ। ਜੁਗ ਜੁਗ ਆਪੇ ਜਾਣੇ ਆਪਣਾ ਵੇਲਾ, ਵਾਰ ਥਿਤ ਘੜੀ ਨਾ ਕੋਇ ਲਿਖਾਇੰਦਾ। ਆਪੇ ਵਸੇ ਰੰਗ ਨਵੇਲਾ, ਆਪੇ ਘਰ ਘਰ ਵਿਚ ਮੇਲ ਮਿਲਾਇੰਦਾ। ਆਪੇ ਕੱਟਣਹਾਰਾ ਧਰਮ ਰਾਏ ਦੀ ਜੇਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਆਪੇ ਜੁਗਾ ਜੁਗੰਤ ਹਰਿ ਭਗਵੰਤ ਹਰਿ ਭਗਤਨ ਚਾੜ੍ਹੇ ਸਾਚਾ ਤੇਲਾ, ਸਾਚਾ ਸਗਨ ਮਨਾਇੰਦਾ। ਕਲਜੁਗ ਅੰਤਮ ਪਾਰਬ੍ਰਹਮ, ਅਚਰਜ ਖੇਲ ਆਪੇ ਖੇਲਾ, ਬ੍ਰਹਮਾ ਵੇਤਾ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਓਅੰਕਾਰਾ ਦੀਨ ਦਿਆਲਾ ਦਇਆਨਿਧ ਗਹਿਰ ਗੰਭੀਰ ਸਾਗਰ ਗੁਣੀ ਗਹੀਰ ਆਪ ਅਖਵਾਇੰਦਾ। ਗੁਣੀ ਗਹੀਰਾ ਗਹਿਰ ਗੰਭੀਰਾ, ਏਕਾ ਏਕ ਓਅੰਕਾਰਿਆ। ਜਨ ਭਗਤਾਂ ਬਖ਼ਸ਼ੇ ਅੰਮ੍ਰਿਤ ਆਤਮ ਸੀਰਾ, ਨਿਰਮਲ ਧਾਰਾ ਮੁਖ ਚੁਆ ਰਿਹਾ। ਦੂਈ ਦਵੈਤੀ ਕੱਢੇ ਪੀੜਾ, ਹਉਮੇ ਰੋਗ ਗਵਾ ਲਿਆ। ਚਾਰ ਵਰਨ ਬਣਾਏ ਭੈਣਾਂ ਭਾਈ ਏਕਾ ਰੰਗ ਰੰਗਾਏ ਗੂੜ੍ਹਾ, ਉਤਰ ਕਦੇ ਨਾ ਜਾ ਰਿਹਾ। ਬੀਸ ਬੀਸਾ ਹਰਿ ਜਗਦੀਸ਼ਾ ਨੌ ਖੰਡ ਪ੍ਰਿਥਮੀ ਬਖ਼ਸ਼ੇ ਚਰਨ ਧੂੜਾ, ਮਸਤਕ ਟਿੱਕਾ ਜੋਤ ਲਲਾਟੀ ਏਕਾ ਡਗਮਗਾ ਰਿਹਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜੋ ਜਨ ਸਰਨਾਈ ਆ ਗਿਆ। ਨਾਤਾ ਤੋੜੇ ਕੂੜੋ ਕੂੜਾ, ਕੂੜਾ ਬੰਧਨ ਤੋੜ ਤੁੜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਤੇਰਾ ਕਾਇਆ ਮੰਦਰ ਹਰਿ ਮੰਦਰ ਆਪ ਸੁਹਾ ਲਿਆ। ਕਾਇਆ ਮੰਦਰ ਸਚ ਟਿਕਾਣਾ, ਹਰਿ ਸਾਚਾ ਸਚ ਸੁਹਾਇੰਦਾ। ਸ਼ਬਦ ਸਰੂਪੀ ਇਕ ਬਬਾਨਾ, ਏਕਾ ਗੁਰ ਵਖਾਇੰਦਾ। ਗੁਰਮੁਖਾਂ ਦੇਵੇ ਵੰਞ ਮੁਹਾਣਾ, ਸਾਚਾ ਚੱਪੂ ਨਾਮ ਲਗਾਇੰਦਾ। ਸਾਚੀ ਸੇਵਾ ਸੇਵ ਕਮਾਨਾ, ਸੇਵਕ ਆਪਣਾ ਨਾਉਂ ਧਰਾਇੰਦਾ। ਅੱਧਵਿਚਕਾਰੇ ਗਾਏ ਗਾਣਾ, ਅਨਹਦ ਰਾਗ ਸੁਣਾਇੰਦਾ। ਅੰਮ੍ਰਿਤ ਜਲ ਵਖਾਏ ਠੰਡਾ ਪਾਣਾ, ਏਕਾ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਧਨ ਸਰਧਨ ਆਪੇ ਵੇਖ ਵਖਾਇੰਦਾ। ਨਿਰਧਨ ਮੀਤਾ ਆਪ ਕਰਤਾਰ, ਪਤਿਤ ਪਾਪੀ ਪਾਰ ਕਰਾਇੰਦਾ। ਸਰਧਨ ਮੇਲਾ ਵਿਚ ਸੰਸਾਰ, ਘਰ ਸਾਚੇ ਮੇਲ ਮਿਲਾਇੰਦਾ। ਦੋਹਾਂ ਵਿਚੋਲਾ ਸ਼ਬਦ ਪਿਆਰ, ਏਕਾ ਬੰਧਨ ਪਾਇੰਦਾ। ਘਟ ਮੰਦਰ ਸਾਜਣ ਹੋ ਤਿਆਰ, ਆਪਣਾ ਦਰਸ ਦਖਾਇੰਦਾ। ਅਸਵ ਘੋੜਾ ਕਰ ਤਿਆਰ, ਸੋਲਾਂ ਕਲੀਆਂ ਆਸਣ ਪਾਇੰਦਾ। ਨੀਲੇ ਵਾਲਾ ਸ਼ਾਹ ਸਵਾਰ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਨਾਮ ਖੰਡਾ ਤੇਜ਼ ਕਟਾਰ, ਸਤਿਗੁਰ ਪੂਰਾ ਹੱਥ ਉਠਾਇੰਦਾ। ਕਲਜੁਗ ਅੰਤਮ ਕਰੇ ਖ਼ੁਵਾਰ, ਪੂਰਬ ਲਹਿਣਾ ਝੋਲੀ ਪਾਇੰਦਾ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਾਚਾ ਮਾਰਗ ਲਾਇੰਦਾ। ਇਕ ਵਖਾਏ ਸਚ ਦਰਬਾਰ, ਦਰ ਦਰਵਾਜ਼ਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਅਵਤਾਰ ਜੋਤ ਨਿਰੰਕਾਰ, ਸ਼ਬਦ ਖੰਡਾ ਤੇਜ਼ ਕਟਾਰ, ਆਪਣੇ ਹੱਥ ਉਠਾਇੰਦਾ।
