੪ ਭਾਦਰੋਂ ੨੦੧੬ ਬਿਕ੍ਰਮੀ ਸੁਰਿੰਦਰ ਸਿੰਘ ਦੇ ਘਰ ਪਿੰਡ ਭੂਲਰ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਇਕ ਓਅੰਕਾਰ, ਆਦਿ ਜੁਗਾਦਿ ਸਮਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਅਲਖ ਅਗੋਚਰ ਅਗੰਮ ਆਪ ਕਰਾਇੰਦਾ। ਜੋਤੀ ਨੂਰ ਨੂਰ ਉਜਿਆਰ, ਪੁਰਖ ਅਕਾਲ ਨਾਉਂ ਧਰਾਇੰਦਾ। ਸਾਚੀ ਸੂਰਤ ਬੇਐਬ ਪਰਵਰਦਿਗਾਰ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪ ਖਲਾਇੰਦਾ। ਖੇਲਣਹਾਰ ਸ੍ਰੀ ਭਗਵਾਨਾ, ਏਕਾ ਰੰਗ ਸਮਾਇਆ। ਆਪੇ ਜਾਣੇ ਆਪਣਾ ਭਾਣਾ, ਆਪਣੇ ਭਾਣੇ ਵਿਚ ਸਮਾਇਆ। ਆਪੇ ਸ਼ਾਹ ਸੁਲਤਾਨ ਵਡ ਰਾਜ ਰਾਜਾਨਾ, ਸ਼ਾਹੋ ਭੂਪ ਆਪ ਅਖਵਾਇਆ। ਆਪੇ ਗੁਣਵੰਤਾ ਹਰਿ ਗੁਣ ਨਿਧਾਨਾ, ਗਹਿਰ ਗੰਭੀਰ ਨਾਉਂ ਧਰਾਇਆ। ਆਪੇ ਚਤੁਰ ਸੁਘੜ ਹਰਿ ਸਿਆਣਾ, ਲੇਖਾ ਲੇਖ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਪ੍ਰਗਟਾਇਆ। ਨੂਰ ਉਜਿਆਰਾ ਪਾਰਬ੍ਰਹਮ, ਆਪਣਾ ਆਪ ਕਰਾਇੰਦਾ। ਹੱਡ ਮਾਸ ਨਾੜੀ ਨਾ ਦਿਸੇ ਚੰਮ, ਪੰਜ ਤੱਤ ਤੱਤ ਨਾ ਕੋਈ ਰਖਾਇੰਦਾ। ਆਦਿ ਜੁਗਾਦੀ ਜਾਣੇ ਆਪਣਾ ਕੰਮ, ਨਿਹਕਰਮੀ ਕਰਮ ਕਮਾਇੰਦਾ। ਹਰਖ ਸੋਗ ਨਾ ਖ਼ੁਸ਼ੀ ਗ਼ਮ, ਆਲਸ ਨਿੰਦਰਾ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਏਕਾ ਰੰਗ ਰੰਗਾਇੰਦਾ। ਏਕਾ ਰੰਗ ਹਰਿ ਬਨਵਾਰੀ, ਆਪਣਾ ਆਪ ਰੰਗਾਈਆ। ਨਿਰਗੁਣ ਜੋਤ ਨੂਰ ਉਜਿਆਰੀ, ਏਕਾ ਏਕ ਡਗਮਗਾਈਆ। ਆਦਿ ਨਿਰੰਜਣ ਖੇਲ ਅਪਾਰੀ, ਖੇਲ ਖਲੰਤਾ ਬੇਪਰਵਾਹੀਆ। ਸਾਚੇ ਮੰਦਰ ਵਸੇ ਅਗੰਮ ਅਪਾਰੀ, ਆਪ ਆਪਣਾ ਆਸਣ ਲਾਈਆ। ਥਿਰ ਘਰ ਬੈਠਾ ਲਾਈ ਤਾੜੀ, ਦਿਸ ਕਿਸੇ ਨਾ ਆਈਆ। ਨਾ ਕੋਈ ਮੁੱਛ ਨਾ ਕੋਈ ਦਾੜ੍ਹੀ, ਮੂੰਡ ਮੁੰਡਾਏ ਨਾ ਕੋਈ ਰਖਾਈਆ। ਨਾ ਕੋਈ ਨਾਤਾ ਜੋੜੇ ਬਹੱਤਰ ਨਾੜੀ, ਮਨ ਮਤ ਬੁੱਧ ਨਾ ਕੋਈ ਰਖਾਈਆ। ਨਾ ਕੋਈ ਸਮੁੰਦ ਸਾਗਰ ਡੂੰਘੀ ਖ਼ਾੜੀ, ਧਰਤ ਧਵਲ ਨਾ ਕੋਈ ਵਖਾਈਆ। ਪੰਜ ਤੱਤ ਨਾ ਕੋਈ ਹੰਕਾਰੀ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਈ ਹਲਕਾਈਆ। ਨਾ ਕੋਈ ਖੰਡਾ ਤੀਰ ਕਟਾਰੀ, ਸ਼ਸਤਰ ਬਸਤਰ ਨਾ ਕੋਈ ਹੰਢਾਈਆ। ਆਦਿ ਜੁਗਾਦਿ ਖੇਲ ਨਿਆਰੀ, ਆਪਣੀ ਆਪ ਕਰਾਈਆ। ਥਿਰ ਘਰ ਸੋਹੇ ਸਚਖੰਡ ਸੱਚੇ ਦਰਬਾਰੀ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪਣਾ ਨਾਉਂ ਰਖਾਈਆ। ਅਬਿਨਾਸ਼ੀ ਕਰਤਾ ਕਰਨੇਹਾਰਾ, ਅਕਲ ਕਲਾ ਵਰਤਾਇੰਦਾ। ਜੁਗਾ ਜੁਗੰਤਰ ਖੇਲ ਅਪਾਰਾ, ਭੇਵ ਕੋਈ ਨਾ ਪਾਇੰਦਾ। ਨਿਰਗੁਣ ਜੋਤ ਨੂਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਸਾਚਾ ਮੰਦਰ ਕਰ ਤਿਆਰਾ, ਸਚਖੰਡ ਆਪ ਸੁਹਾਇੰਦਾ। ਨਾ ਕੋਈ ਦੀਸੇ ਚਾਰ ਦੀਵਾਰਾ, ਛੱਪਰ ਛੰਨ ਨਾ ਕੋਈ ਸੁਹਾਇੰਦਾ। ਇਕ ਇਕੱਲਾ ਏਕੰਕਾਰਾ, ਘਰ ਸਾਚੇ ਆਸਣ ਲਾਇੰਦਾ। ਨਾ ਕੋਈ ਦੀਸੇ ਚੋਬਦਾਰਾ, ਨਾ ਕੋਈ ਸੀਸ ਝੁਕਾਇੰਦਾ। ਨਾ ਕੋਈ ਗੁਰ ਪੀਰ ਸਾਧ ਸੰਤ ਅਵਤਾਰਾ, ਸ਼ਬਦ ਨਾਦ ਧੁਨ ਨਾ ਕੋਈ ਵਜਾਇੰਦਾ। ਇਕ ਇਕੱਲਾ ਕਰ ਪਸਾਰਾ, ਆਪ ਆਪਣਾ ਵੇਸ ਵਟਾਇੰਦਾ। ਪਵਣ ਪਾਣੀ ਨਾ ਕੋਈ ਵਿਚਾਰਾ, ਗਗਨ ਮੰਡਲ ਨਾ ਕੋਈ ਸੁਹਾਇੰਦਾ। ਨਾ ਕੋਈ ਰਵ ਸਸ ਦਿਸੇ ਸਤਾਰਾ, ਮੰਡਲ ਮੰਡਪ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸੇ ਸਚ ਮਹੱਲਾ, ਨੇਹਚਲ ਧਾਮ ਉਚ ਅਟੱਲਾ, ਕਮਲਾਪਾਤੀ ਏਕਾ ਏਕਾ ਏਕ ਸੁਹਾਇੰਦਾ। ਏਕਾ ਏਕ ਏਕ ਕਰਤਾਰਾ, ਏਕਾ ਏਕ ਅਖਵਾਈਆ। ਏਕਾ ਏਕ ਨਿਰਗੁਣ ਜੋਤ ਨੂਰ ਉਜਿਆਰਾ, ਨੂਰੋ ਨੂਰ ਡਗਮਗਾਈਆ। ਏਕਾ ਏਕ ਸਤਿ ਸਰੂਪ ਹਰਿ ਸਿਰਜਣਹਾਰਾ, ਸਤਿ ਸਤਿ ਸਤਿ ਅਖਵਾਈਆ। ਏਕਾ ਪੁਰਖ ਅਗੰਮ ਅਗੰਮੜਾ ਅਗੰਮੜੀ ਕਾਰਾ, ਆਪਣੀ ਆਪ ਚਲਾਈਆ। ਪਾਰਬ੍ਰਹਮ ਪ੍ਰ਼ਭ ਲੈ ਅਵਤਾਰਾ, ਆਪ ਆਪਣਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪ ਸਮਾਈਆ। ਆਦਿ ਜੁਗਾਦੀ ਹਰਿ ਹਰਿ ਖੇਲ, ਆਪਣਾ ਆਪ ਕਰਾਇੰਦਾ। ਆਪੇ ਕਰੇ ਆਪਣੇ ਮੇਲ, ਆਪੇ ਵੇਸ ਵਟਾਇੰਦਾ। ਆਪੇ ਨਿਰਗੁਣ ਦੀਵਾ ਬਾਤੀ ਪਾਏ ਤੇਲ, ਆਪੇ ਡਗਮਗਾਇੰਦਾ। ਆਪੇ ਦਾਤਾ ਸੂਰਾ ਸਰਬੱਗ ਸਦਾ ਸੁਹੇਲ, ਆਪੇ ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪਣਾ ਨਾਉਂ ਧਰਾਇੰਦਾ। ਜੁਗ ਕਰਤਾ ਹਰਿ ਕਰਨੇਹਾਰਾ, ਦੂਸਰ ਨਾਂਹੀ ਕੋਇ। ਥਿਰ ਘਰ ਬੈਠ ਸੱਚੇ ਦਰਬਾਰਾ, ਆਪੇ ਜਾਣੇ ਆਪਣੀ ਸੋਏ। ਆਪ ਆਪਣਾ ਕਰ ਪਿਆਰਾ, ਆਪ ਆਪਣੇ ਰੰਗ ਬਲੋਏ। ਆਪੇ ਕੰਤ ਆਪ ਭਤਾਰਾ, ਆਪਣੀ ਸੇਜਾ ਆਪੇ ਸੋਏ। ਆਪੇ ਪੁਰਖ ਆਪੇ ਨਾਰਾ, ਆਪ ਆਪਣਾ ਖੇਲ ਖਲੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰ, ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਨੂਰ ਉਜਾਲਾ ਹਰਿ ਗੋਪਾਲਾ, ਅਕਲ ਕਲਾ ਵਰਤਾਈਆ। ਸਚਖੰਡ ਵਸੇ ਸੱਚੀ ਧਰਮਸਾਲਾ, ਥਿਰ ਘਰ ਬੈਠਾ ਡੇਰਾ ਲਾਈਆ। ਸ਼ਬਦ ਸਿੰਘਾਸਣ ਖੇਲ ਨਿਰਾਲਾ, ਪੁਰਖ ਅਬਿਨਾਸ਼ਣ ਸੋਭਾ ਪਾਈਆ। ਹਰਿਜਨ ਕਰੇ ਆਪ ਪ੍ਰਿਤਪਾਲਾ, ਪ੍ਰਿਤਪਾਲਕ ਵਡ ਵਡਿਆਈਆ। ਆਪਣਾ ਮਾਰਗ ਜਾਣੇ ਰਾਹ ਸੁਖਾਲਾ, ਨਾ ਕੋਈ ਦੂਸਰ ਵੇਖ ਵਖਾਈਆ। ਆਪੇ ਕਾਲ ਆਪੇ ਮਹਾਂਕਾਲਾ, ਅਕਾਲ ਮੂਰਤ ਰੂਪ ਬੇਪਰਵਾਹੀਆ। ਆਪੇ ਤੱਤ ਜੋਤ ਜਵਾਲਾ, ਆਦਿ ਸ਼ਕਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਕ ਬਣਾਈਆ। ਆਪ ਆਪਣਾ ਅੰਕ ਬਣਾ, ਆਪਣੀ ਖੇਲ ਖਲਾਇੰਦਾ। ਆਪਣਾ ਸੁੱਤ ਆਪ ਉਪਜਾ, ਆਪੇ ਕੁੱਖ ਉਠਾਇੰਦਾ। ਆਪਣੀ ਗੋਦੀ ਆਪ ਉਠਾ, ਆਪੇ ਵੇਸ ਵਟਾਇੰਦਾ। ਸਚਖੰਡ ਦਵਾਰਾ ਰਚਨ ਰਚਾ, ਸਾਚਾ ਧਾਮ ਜਣਾਇੰਦਾ। ਦਾਤਾ ਦਾਨੀ ਬੇਪਰਵਾਹ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲੱਖ ਨਿਰੰਜਣ ਇਕ ਅਲੱਖ ਜਗਾਇੰਦਾ। ਅਲੱਖ ਨਿਰੰਜਣ ਅਲੱਖ ਜਗਾ, ਆਪਣੀ ਅਲੱਖ ਜਗਾਈਆ। ਆਪੇ ਬਣੇ ਬੇਪਰਵਾਹ, ਆਪਣੀ ਝੋਲੀ ਅੱਗੇ ਡਾਹੀਆ। ਆਪੇ ਭਿਛਿਆ ਦੇਵੇ ਪਾ, ਝੋਲੀ ਆਪੇ ਰਿਹਾ ਭਰਾਈਆ। ਆਪੇ ਪੂਰਨ ਇਛਿਆ ਆਪਣੀ ਲਏ ਕਰਾ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਵੇਸ ਵਟਾਈਆ। ਵੇਸ ਅਵੱਲਾ ਇਕ ਇਕੱਲਾ, ਏਕਾ ਏਕ ਕਰਾਈਆ। ਆਪੇ ਫਲਿਆ ਆਪੇ ਫੁਲਾ, ਫੁੱਲ ਫੁਲਵਾੜੀ ਆਪ ਹੋ ਜਾਈਆ। ਆਪਣੀ ਕਰਤਾ ਕੀਮਤ ਪਾਏ ਆਪਣਾ ਮੁਲਾ, ਆਪੇ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਸੁਹਾਈਆ। ਥਿਰ ਘਰ ਸਾਚਾ ਸਚ ਦਰਵਾਜ਼ਾ, ਹਰਿ ਸਾਚਾ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਗ਼ਰੀਬ ਨਿਵਾਜ਼ਾ, ਨਿਰਗੁਣ ਆਸਣ ਲਾਇੰਦਾ। ਆਦਿ ਨਿਰੰਜਣ ਰਚਿਆ ਕਾਜਾ, ਅਬਿਨਾਸ਼ੀ ਕਰਤਾ ਵੇਖ ਵਖਾਇੰਦਾ। ਸਤਿ ਸਰੂਪੀ ਦੇਵੇ ਦਾਜਾ, ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਸੁਹਾਇੰਦਾ। ਥਿਰ ਘਰ ਸਾਚਾ ਹਰਿ ਸੁਹੰਜਣਾ, ਹਰਿ ਸਾਚਾ ਆਪ ਉਪਜਾਈਆ। ਜੋਤ ਜਗਾਏ ਆਦਿ ਨਿਰੰਜਣਾ, ਵਡ ਦਾਤਾ ਬੇਪਰਵਾਹੀਆ। ਨਾਉਂ ਰਖਾਏ ਦਰਦ ਦੁੱਖ ਭੈ ਭੰਜਣਾ, ਦੂਸਰ ਭੈ ਨਾ ਕੋਈ ਰਖਾਈਆ। ਆਪੇ ਸਰ ਸਰੋਵਰ ਕਰੇ ਕਰਾਏ ਮਜਨਾ, ਆਪਣਾ ਤਾਲ ਆਪ ਸੁਹਾਈਆ। ਨਾ ਘੜਿਆ ਨਾ ਭੱਜਣਾ, ਆਦਿ ਜੁਗਾਦਿ ਵੱਡੀ ਵਡਿਆਈਆ। ਸਚ ਨਗਾਰਾ ਏਕਾ ਵੱਜਣਾ, ਪੁਰਖ ਅਕਾਲ ਇਕ ਵਜਾਈਆ। ਆਪਣਾ ਬਣੇ ਆਪੇ ਸੱਜਣਾ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਵੇਖੇ ਸਾਚਾ ਘਰ, ਥਿਰ ਘਰ ਅੰਦਰ ਡੇਰਾ ਲਾਈਆ। ਸਚਖੰਡ ਸਚ ਦੁਆਰਾ, ਹਰਿ ਸਾਚਾ ਆਪ ਸੁਹਾਇੰਦਾ। ਥਿਰ ਘਰ ਕਰੇ ਜੋਤ ਉਜਿਆਰਾ, ਨਿਰਗੁਣ ਬਾਤੀ ਦੀਪ ਜਗਾਇੰਦਾ। ਅੰਦਰ ਮੰਦਰ ਪੁਰਖ ਕਰਤਾਰਾ, ਆਪ ਆਪਣਾ ਖੇਲ ਖਲਾਇੰਦਾ। ਆਦਿ ਸ਼ਕਤ ਕਰ ਪਿਆਰਾ, ਸਾਚਾ ਸੰਗ ਨਿਭਾਇੰਦਾ। ਜੋਤੀ ਨਾਰੀ ਜੋਤ ਭਤਾਰਾ, ਸਾਚਾ ਵੇਸ ਵਟਾਇੰਦਾ। ਆਪੇ ਜਾਏ ਸੁੱਤ ਦੁਲਾਰਾ, ਸ਼ਬਦੀ ਨਾਉਂ ਧਰਾਇੰਦਾ। ਸ਼ਾਹੋ ਭੂਪ ਸੱਚਾ ਸਿਕਦਾਰਾ, ਸ਼ਾਹ ਸੁਲਤਾਨਾਂ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੋਚਰ ਬੇਪਰਵਾਹ, ਸ਼ਬਦ ਸੁੱਤ ਲਏ ਉਠਾ, ਆਪ ਆਪਣਾ ਨਾਉਂ ਧਰਾਇੰਦਾ। ਸ਼ਬਦ ਸੁੱਤ ਵਡ ਬਲਵਾਨਾ, ਹਰਿ ਹਰਿ ਆਪ ਜਗਾਇਆ। ਆਪੇ ਦੇਵੇ ਧੁਰ ਫ਼ਰਮਾਣਾ, ਆਪ ਆਪਣਾ ਹੁਕਮ ਸੁਣਾਇਆ। ਥਿਰ ਘਰ ਵੇਖੇ ਸਚ ਮਕਾਨਾ, ਸਚਖੰਡ ਦਵਾਰਾ ਇਕ ਉਪਾਇਆ। ਏਕਾ ਰਾਗ ਇਕ ਤਰਾਨਾ, ਏਕਾ ਮੰਗਲ ਗਾਇਆ। ਏਕਾ ਪਦ ਰੱਖੇ ਨਿਰਬਾਣਾ, ਦੂਸਰ ਦਰ ਨਾ ਕੋਈ ਸੁਹਾਇਆ। ਏਕਾ ਓਟ ਸ੍ਰੀ ਭਗਵਾਨਾ, ਸਿਰ ਸਮਰਥ ਹੱਥ ਟਿਕਾਇਆ। ਸਤਿ ਸਰੂਪੀ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ, ਅਜੂਨੀ ਰਹਿਤ ਵੇਸ ਵਟਾਇਆ। ਅਜੂਨੀ ਰਹਿਤ ਕਰਨੀ ਕਰਤਾ, ਆਪਣੀ ਕਿਰਤ ਕਮਾਈਆ। ਸੁੱਤ ਦੁਲਾਰਾ ਵੇਸ ਦਰ ਦਰਵੇਸ਼, ਅਨੇਕਾ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਾਗਰਤ ਜੋਤ ਦੀਆ ਬਾਤੀ, ਕਮਲਾਪਾਤੀ ਆਪ ਜਗਾਇੰਦਾ। ਥਿਰ ਘਰ ਵਾਸੀ ਪੁਰਖ ਅਬਿਨਾਸ਼ੀ, ਸਚ ਸਿੰਘਾਸਣ ਆਸਣ ਲਾਇੰਦਾ। ਸ਼ਾਹੋ ਸ਼ਾਬਾਸ਼ੀ ਪਾਵੇ ਰਾਸੀ, ਆਪਣਾ ਮੰਡਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਦਰ, ਸਚ ਦੁਵਾਰਾ ਇਕ ਸੁਹਾਇੰਦਾ। ਥਿਰ ਘਰ ਸਾਚਾ ਇਕ ਸੁਹਾਇਆ, ਹਰਿ ਹਰਿ ਵੱਡੀ ਵਡਿਆਈਆ। ਸਚਖੰਡ ਅੰਦਰ ਡੇਰਾ ਲਾਇਆ, ਘਰ ਘਰ ਵਿਚ ਮੇਲ ਮਿਲਾਈਆ। ਮੇਲ ਮਿਲਾਵਾ ਸਹਿਜ ਸੁਭਾਇਆ, ਵਿਛੜ ਕਦੇ ਨਾ ਜਾਈਆ। ਏਕਾ ਰੂਪ ਆਪ ਵਟਾਇਆ, ਦੂਜੀ ਧਾਰ ਨਾ ਕੋਈ ਜਣਾਈਆ। ਤੀਜਾ ਦਰ ਨਾ ਕੋਈ ਖੁਲ੍ਹਾਇਆ, ਚੌਥੇ ਘਰ ਨਾ ਵੱਜੇ ਵਧਾਈਆ। ਪੰਚਮ ਮੇਲ ਨਾ ਕੋਈ ਮਿਲਾਇਆ, ਸਾਚੀ ਸਖੀਆਂ ਨਾ ਮੰਗਲ ਗਾਈਆ। ਛੇਵਾਂ ਛੱਪਰ ਨਾ ਕੋਈ ਰਖਾਇਆ, ਅੱਠਾਂ ਤੱਤਾਂ ਵਿਚ ਨਾ ਆਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਨਾ ਨਾਲ ਰਲਾਇਆ, ਨੌ ਦਰ ਨਾ ਖੋਲ੍ਹ ਖੁਲ੍ਹਾਈਆ। ਜਗਤ ਵਾਸਨਾ ਨਾ ਕੋਈ ਭਰਾਇਆ, ਦਸਮ ਦੁਆਰੀ ਨਾ ਡੇਰਾ ਲਾਈਆ। ਸਚਖੰਡ ਦੁਵਾਰਾ ਸੋਭਾ ਪਾਈਆ। ਸਚਖੰਡ ਦੁਵਾਰਾ ਸੋਭਾਵੰਤ, ਹਰਿ ਸਾਚੀ ਰਚਨ ਰਚਾਈਆ। ਏਕਾ ਬੈਠਾ ਹਰਿ ਭਗਵੰਤ, ਭਗਵਾਨ ਰੂਪ ਬੇਪਰਵਾਹੀਆ। ਆਪੇ ਜਾਣੇ ਆਪਣਾ ਆਦਿ ਅੰਤ, ਆਦਿ ਆਦਿ ਆਪ ਅਖਵਾਈਆ। ਆਪ ਬਣਾਏ ਆਪਣੀ ਬਣਤ, ਸੁੱਤੇ ਪ੍ਰਕਾਸ਼ ਵੇਖ ਵਖਾਈਆ। ਆਪੇ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਈ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਮੰਡਲ ਰਾਸ ਖੇਲ ਤਮਾਸ਼ਾ, ਆਪਣਾ ਆਪ ਕਰਾਈਆ। ਖੇਲ ਤਮਾਸ਼ਾ ਕਰ ਕਰ ਵੇਖੇ, ਹਰਿ ਹਰਿ ਵੱਡੀ ਵਡਿਆਈਆ। ਆਪਣੇ ਨੇਤਰ ਆਪੇ ਪੇਖੇ, ਦਿਸ ਕਿਸੇ ਨਾ ਆਈਆ। ਆਪੇ ਦਰ ਦਰਬਾਨ ਦਰ ਦਰਵੇਸੇ, ਆਪ ਆਪਣੀ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸੁੱਤ ਸ਼ਬਦ ਸ਼ਬਦ ਸਮਝਾਈਆ। ਸੁੱਤ ਸ਼ਬਦ ਹੋ ਤਿਆਰ, ਹਰਿ ਸਾਚਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਮਹੱਲ ਉਸਾਰ, ਆਪਣਾ ਆਸਣ ਲਾਇੰਦਾ। ਰਵ ਸਸ ਕਰ ਤਿਆਰ, ਜੋਤੀ ਜੋਤ ਡਗਮਗਾਇੰਦਾ। ਜਲ ਬਿੰਬ ਵੇਖ ਵਿਚਾਰ, ਧਰਤ ਧਵਲ ਉਪਾਇੰਦਾ। ਅਕਾਸ਼ ਪ੍ਰਕਾਸ਼ ਇਕ ਪਿਆਰ, ਏਕਾ ਰੂਪ ਵਟਾਇੰਦਾ। ਆਪਣੀ ਕਿਰਪਾ ਆਪੇ ਧਾਰ, ਨਿਰਗੁਣ ਖੇਲ ਕਰਾਇੰਦਾ। ਵਿਸ਼ਨੂੰ ਵੰਸੀ ਵੇਸ ਅਪਾਰ, ਵਿਸ਼ਵ ਰੂਪ ਵਟਾਇੰਦਾ। ਅੰਮ੍ਰਿਤ ਜਲ ਭਰ ਭੰਡਾਰ, ਕਵਲ ਨਾਭ ਖੁਲ੍ਹਾਇੰਦਾ। ਖਿਲਿਆ ਕਵਲ ਹੋਈ ਗੁਲਜ਼ਾਰ, ਬ੍ਰਹਮਾ ਮੁਖ ਸਲਾਹਿੰਦਾ। ਤ੍ਰੈਗੁਣ ਮੀਤਾ ਦਏ ਅਧਾਰ, ਠਾਂਡਾ ਸੀਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵੇ ਸਾਚਾ ਵਰ, ਸੁਨ ਸਮਾਧ ਬੋਧ ਅਗਾਧ ਆਪ ਜਣਾਇੰਦਾ। ਆਪੇ ਸੰਝ ਆਪ ਸਵੇਰ, ਦਿਵਸ ਰੈਣ ਆਪ ਹੋ ਜਾਇੰਦਾ। ਆਪੇ ਦੇਵਣਹਾਰਾ ਗੇੜ, ਆਪ ਆਪਣੀ ਕਲ ਵਰਤਾਇੰਦਾ। ਆਪੇ ਲਹਿਣਾ ਦੇਣਾ ਦਏ ਨਿਬੇੜ, ਨਾ ਕੋਈ ਦੂਸਰ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੰਡਲ ਮੰਡਪ ਆਪ ਸੁਹਾਇੰਦਾ। ਮੰਡਲ ਮੰਡਪ ਹਰਿ ਹਰਿ ਮਾੜੀ, ਆਪਣੀ ਆਪ ਸੁਹਾਇੰਦਾ। ਰਵ ਸਸ ਸੂਰਜ ਚੰਨ ਸਤਾਰੀ, ਸਾਚੀ ਸੇਵਕ ਸੇਵ ਲਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰੀ, ਆਪਣੇ ਹੁਕਮੇ ਹੁਕਮ ਫਿਰਾਇੰਦਾ। ਪੰਜ ਤੱਤ ਤ੍ਰੈਗੁਣ ਖੇਲ ਨਿਆਰੀ, ਪੁਰਖ ਬਿਧਾਤਾ ਨਾਤਾ ਜੋੜ ਜੁੜਾਇੰਦਾ। ਲੱਖ ਚੁਰਾਸੀ ਖੇਲ ਨਿਆਰੀ, ਆਪੇ ਵੇਖ ਵਖਾਇੰਦਾ। ਨਿਰਗੁਣ ਜੋਤ ਕਰ ਉਜਿਆਰੀ, ਘਰ ਘਰ ਵਿਚ ਆਪ ਟਿਕਾਇੰਦਾ। ਪਵਣ ਸਵਾਸੀ ਸੇਵਾਦਾਰੀ, ਸਵਾਸ ਸਵਾਸਾ ਨਾਮ ਧਰਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰੀ, ਆਪ ਆਪਣਾ ਖੇਲ ਖਲਾਇੰਦਾ। ਵਰਭੰਡੀ ਹਰਿ ਖੇਲ ਨਿਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਸਣ ਲਾਇਆ। ਸ਼ਬਦ ਅਨਾਦ ਸੱਚੀ ਧੁਨਕਾਰਾ, ਆਪਣਾ ਰਾਗ ਅਲਾਇਆ। ਆਪਣਾ ਨਾਮ ਬੋਲ ਜੈਕਾਰਾ, ਆਪੇ ਮੰਗਲ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਖੇਲ ਰਘੁਰਾਇਆ। ਸ਼ਬਦ ਜੈਕਾਰਾ ਆਪੇ ਬੋਲ, ਆਪਣੀ ਦਇਆ ਕਮਾਈਆ। ਪਾਰਬ੍ਰਹਮ ਬ੍ਰਹਮ ਰਿਹਾ ਤੋਲ, ਏਕਾ ਕੰਡਾ ਹੱਥ ਉਠਾਈਆ। ਸ਼ਬਦ ਅਗੰਮੀ ਵੱਜੇ ਢੋਲ, ਮਰਦੰਗਾ ਰਿਹਾ ਹਿਲਾਈਆ। ਸਦਾ ਸੁਹੇਲਾ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਆਪੇ ਬ੍ਰਹਮਾ ਵੇਤਾ ਜਾਏ ਮੌਲ, ਆਪ ਆਪਣੀ ਬੂਝ ਬੁਝਾਈਆ। ਆਪੇ ਅੰਤਰ ਜਾਏ ਮੌਲ, ਆਪੇ ਕਵਲ ਨਾਭ ਭੁਵਾਈਆ। ਆਪੇ ਲੇਖਾ ਜਾਣੇ ਧਰਤ ਧੌਲ, ਆਪੇ ਧਵਲਾ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਵਟਾਈਆ। ਆਦਿ ਜੁਗਾਦੀ ਖੇਲ ਖਲੰਤਾ, ਭੇਵ ਕੋਈ ਨਾ ਪਾਇੰਦਾ। ਲੱਖ ਚੁਰਾਸੀ ਵੇਸ ਵੇਸ ਵਟੰਤਾ, ਨਿਰਗੁਣ ਜੋਤ ਜਗਾਇੰਦਾ। ਪੰਚ ਵਿਕਾਰ ਸੰਗ ਰਖੰਤਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਉਂ ਰਖਾਇੰਦਾ। ਆਸਾ ਤ੍ਰਿਸ਼ਨਾ ਜੋੜ ਜੁੜੰਤਾ, ਹਉਮੇ ਹੰਗਤਾ ਗੜ੍ਹ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਆਪਣੀ ਰਚਨ ਆਪੇ ਰਚ, ਆਪੇ ਵੇਖ ਵਖਾਈਆ। ਆਪੇ ਅੰਦਰ ਵੜਿਆ ਸਚ, ਸਚ ਆਪ ਸਮਝਾਈਆ। ਆਪੇ ਕਾਇਆ ਮਾਟੀ ਭਾਂਡਾ ਕੱਚ, ਆਪੇ ਭੰਨੇ ਘੜ ਵਖਾਈਆ। ਆਪੇ ਨੌ ਦੁਵਾਰੇ ਰਿਹਾ ਨੱਚ, ਆਪੇ ਦਸਵਾਂ ਸੇਜ ਸੁਹਾਈਆ। ਆਪੇ ਤ੍ਰੈਗੁਣ ਅਗਨੀ ਜਾਏ ਮੱਚ, ਆਪੇ ਸਾਂਤਕ ਸਤਿ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਖਲਾਈਆ। ਇਕ ਇਕੱਲਾ ਕਰ ਪਸਾਰਾ, ਅਕਲ ਕਲਾ ਵਰਤਾਇੰਦਾ। ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਸਰਗੁਣ ਨਿਰਗੁਣ ਵੇਸ ਵਟਾਇੰਦਾ। ਦੋਹਾਂ ਵਚੋਲਾ ਅਗੰਮ ਅਪਾਰਾ, ਸ਼ਬਦ ਸ਼ਬਦੀ ਨਾਉਂ ਧਰਾਇੰਦਾ। ਦਿਸ ਨਾ ਆਏ ਵਿਚ ਸੰਸਾਰਾ, ਰੂਪ ਰੰਗ ਨਾ ਕੋਈ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਖੇਲ ਖਲੰਤਾ ਸ਼ਾਹ ਸੁਲਤਾਨ, ਹਰਿ ਵੱਡਾ ਵਡ ਵਡਿਆਈਆ। ਸ਼ਬਦ ਝੁਲਾਏ ਇਕ ਨਿਸ਼ਾਨ, ਏਕਾ ਹੱਥ ਉਠਾਈਆ। ਬ੍ਰਹਮਾ ਵਿਸ਼ਨ ਸ਼ਿਵ ਪਾਏ ਆਣ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਸੀਸ ਝੁਕਾਈਆ। ਨੌ ਖੰਡ ਪ੍ਰਿਥਮੀ ਹੋ ਪਰਧਾਨ, ਸੱਤਾਂ ਦੀਪਾਂ ਵੇਸ ਵਟਾਈਆ। ਲੱਖ ਚੁਰਾਸੀ ਜਾਣੀ ਜਾਣ, ਘਟ ਘਟ ਵੇਖੇ ਦਿਸ ਨਾ ਆਈਆ। ਗੁਰਮੁਖ ਸਾਚੇ ਲਏ ਪਛਾਣ, ਜਨ ਭਗਤਾਂ ਦੇਵੇ ਨਾਮ ਵਡਿਆਈਆ। ਕਾਇਆ ਮੰਦਰ ਸਚ ਮਕਾਨ, ਏਕਾ ਬ੍ਰਹਮ ਜਣਾਈਆ। ਜੋਤੀ ਜੋਤ ਜਗੇ ਮਹਾਨ, ਜੋਤ ਨਿਰੰਜਣ ਡਗਮਗਾਈਆ। ਅਨਹਦ ਸ਼ਬਦ ਸੱਚੀ ਧੁਨਕਾਨ, ਰਾਗ ਅਨਾਦੀ ਆਪ ਸੁਣਾਈਆ। ਸਰ ਸਰੋਵਰ ਇਕ ਮਹਾਨ, ਕਾਗੋਂ ਹੰਸ ਬਣਾਈਆ। ਜੂਠੀ ਝੂਠੀ ਮਿਟੇ ਦੁਕਾਨ, ਪੰਜ ਤੱਤ ਨਾ ਕੋਈ ਹਲਕਾਈਆ। ਆਤਮ ਸੇਜਾ ਕਰ ਪਰਵਾਨ, ਬਜ਼ਰ ਕਪਾਟੀ ਤੋੜ ਤੁੜਾਈਆ। ਦਰਸ ਦਖਾਏ ਹੋ ਮਿਹਰਵਾਨ, ਸਵਛ ਸਰੂਪੀ ਰੂਪ ਵਟਾਈਆ। ਸੁਰਤੀ ਸ਼ਬਦੀ ਇਕ ਧਿਆਨ, ਏਕਾ ਰੰਗ ਸਮਾਈਆ। ਏਕਾ ਮੰਦਰ ਇਕ ਮਕਾਨ, ਏਕਾ ਮੇਲਾ ਸਹਿਜ ਸੁਭਾਈਆ। ਆਦਿ ਜੁਗਾਦੀ ਖੇਲ ਮਹਾਨ, ਜੁਗ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨਾਮ ਕਰੇ ਵਡਿਆਈਆ। ਵਡ ਵੱਡੀ ਵਡਿਆਈ ਹਰਿ ਹਰਿ ਨਾਉਂ, ਹਰਿ ਸਾਚਾ ਨਾਉਂ ਉਪਜਾਇੰਦਾ। ਸੰਤ ਸੁਹੇਲੇ ਪਕੜੇ ਬਾਹੋਂ, ਸਿਰ ਆਪਣਾ ਹੱਥ ਰਖਾਇੰਦਾ। ਆਪੇ ਬਣੇ ਪਿਤਾ ਮਾਉਂ, ਹਰਿਜਨ ਬਾਲ ਅੰਞਾਣੇ ਗੋਦ ਉਠਾਇੰਦਾ। ਹੰਸ ਬਣਾਏ ਫੜ ਫੜ ਕਾਉਂ, ਏਕਾ ਸਾਚੀ ਚੋਗ ਚੁਗਾਇੰਦਾ। ਨਗਰ ਖੇੜਾ ਵੇਖੇ ਇਕ ਗਰਾਉਂ, ਕਾਇਆ ਮੰਦਰ ਸੋਭਾ ਪਾਇੰਦਾ। ਕਰੇ ਕਰਾਏ ਸਚ ਨਿਆਉਂ, ਹੱਕ ਹਕੀਕਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਆਪਣਾ ਨਾਉਂ ਹਰਿ ਕਰਤਾਰ, ਆਪੇ ਆਪ ਰਖਾਈਆ। ਲੋਕਮਾਤ ਲਏ ਅਵਤਾਰ, ਪੰਜ ਤੱਤ ਕਰੇ ਕੁੜਮਾਈਆ। ਨਿਰਗੁਣ ਸਰਗੁਣ ਮੇਲ ਵਿਚ ਸੰਸਾਰ, ਕਾਇਆ ਚੋਲਾ ਇਕ ਹੰਢਾਈਆ। ਸ਼ਬਦ ਬੋਲ ਸੱਚਾ ਜੈਕਾਰ, ਆਪਣਾ ਨਾਅਰਾ ਦਏ ਲਾਈਆ। ਖੇਲੇ ਖੇਲ ਅਗੰਮ ਅਪਾਰ, ਬੋਧ ਅਗਾਧ ਵੱਡੀ ਵਡਿਆਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਾਚੀ ਸਿਖਿਆ ਇਕ ਸਮਝਾਈਆ। ਚਾਰੇ ਵੇਦ ਕਰ ਵਿਚਾਰ, ਆਪੇ ਵੇਖ ਵਖਾਈਆ। ਭਗਤ ਸੁਹੇਲੇ ਲਏ ਉਭਾਰ, ਆਪ ਆਪਣਾ ਮੇਲ ਮਿਲਾਈਆ। ਦੂਤੀ ਦੁਸ਼ਟ ਕਰ ਖੁਵਾਰ, ਹਉਮੇ ਹੰਗਤਾ ਗੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਜਾਣੇ ਬਿਧ ਘਟ ਘਟ ਅੰਤਰ, ਆਪਣਾ ਲੇਖਾ ਆਪੇ ਪਾਈਆ। ਲੇਖਾ ਲਿਖਣਹਾਰ ਭਗਵਾਨਾ, ਭੇਵ ਅਭੇਦ ਨਾ ਕੋਈ ਛੁਪਾਇੰਦਾ। ਅਬਿਨਾਸ਼ੀ ਕਰਤਾ ਗੁਣ ਨਿਧਾਨਾ, ਗੁਣਵੰਤਾ ਵੇਸ ਵਟਾਇੰਦਾ। ਸ਼ਬਦ ਅਨਾਦੀ ਧੁਨ ਤਰਾਨਾ, ਲੋਕਮਾਤ ਆਪ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਬੰਨ੍ਹੇ ਗਾਨਾ, ਆਪੇ ਸਗਨ ਮਨਾਇੰਦਾ। ਜਨ ਭਗਤਾਂ ਕਰੇ ਜਗਤ ਪਛਾਣਾ, ਆਪਣਾ ਨੇਤਰ ਆਪ ਖੁਲ੍ਹਾਇੰਦਾ। ਆਪ ਵਖਾਏ ਪਦ ਨਿਰਬਾਣਾ, ਪਰਮਾਨੰਦ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਜੁਗਤ ਆਪ ਬੰਧਾਇੰਦਾ। ਜੁਗਤ ਜਗਤ ਹੱਥ ਕਰਤਾਰ, ਰਾਜ ਜੋਗ ਕਮਾਈਆ। ਪ੍ਰਗਟ ਹੋ ਵਿਚ ਸੰਸਾਰ, ਲੱਖ ਚੁਰਾਸੀ ਵੇਖ ਵਖਾਈਆ। ਸਤਿਜੁਗ ਤ੍ਰੇਤਾ ਖੇਲ ਅਪਾਰ, ਆਪ ਆਪਣਾ ਵੇਸ ਵਟਾਈਆ। ਦੁਆਪਰ ਉਤਰਿਆ ਅੰਤਮ ਪਾਰ, ਨਾ ਸਕੇ ਕੋਈ ਬਚਾਈਆ। ਕਲਜੁਗ ਪ੍ਰਗਟ ਹੋ ਸੰਸਾਰ, ਲੋਕਮਾਤ ਲਏ ਅੰਗੜਾਈਆ। ਨਾਲ ਲਿਆਇਆ ਇਕ ਵਿਭਚਾਰ, ਜੂਠ ਝੂਠ ਕਰੀ ਕੁੜਮਾਈਆ। ਪੰਚ ਵਿਕਾਰਾ ਭਰ ਭੰਡਾਰ, ਜੀਵਾਂ ਜੰਤਾਂ ਆਪ ਵਰਤਾਈਆ। ਸਾਧਾਂ ਸੰਤਾਂ ਆਈ ਹਾਰ, ਦਹਿ ਦਿਸ਼ਾ ਡੇਰਾ ਢਾਈਆ। ਕਲਜੁਗ ਤੇਰਾ ਖੇਲ ਅਪਾਰਾ, ਹਰਿ ਸਾਚਾ ਆਪ ਖਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ ਕਿਨਾਰਾ, ਸਾਚੇ ਘਾਟ ਬਹਾਈਆ। ਖੇਲੇ ਖੇਲ ਖੇਲਣਹਾਰਾ, ਆਪ ਆਪਣਾ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦਰ ਸਾਚੇ ਘਰ ਦੇਵੇ ਹਰਿ, ਨਾ ਕੋਈ ਦੂਸਰ ਸੰਗ ਰਖਾਈਆ। ਕਲਜੁਗ ਉਠਿਆ ਬਾਲ ਨਿਧਾਨ, ਦੋਏ ਜੋੜ ਕਰੇ ਨਿਮਸਕਾਰਿਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਦਰ ਮੰਗੇ ਮੰਗ ਬਣ ਭਿਖਾਰਿਆ। ਜਗਤ ਵੇਖਾਂ ਇਕ ਮਕਾਨ, ਨੌ ਖੰਡ ਪ੍ਰਿਥਮੀ ਖੋਲ੍ਹ ਕਿਵਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਗੇ ਮੰਗ, ਦਰ ਦਰਵੇਸ਼ ਬਣ ਭਿਖਾਰਿਆ। ਕਲਜੁਗ ਮੰਗੇ ਆਪਣਾ ਦਾਨ, ਆਪਣੀ ਝੋਲੀ ਅੱਗੇ ਡਾਹੀਆ। ਜੂਠ ਝੂਠ ਕਰ ਪ੍ਰਧਾਨ, ਹਰਿ ਤੇਰੀ ਵਡ ਵਡਿਆਈਆ। ਏਕਾ ਅੱਖਰ ਹੋਏ ਨਿਸ਼ਾਨ, ਦੂਸਰ ਰੂਪ ਵਟਾਈਆ। ਜਾਣੇ ਖੇਲ ਦੋ ਜਹਾਨ, ਦੋ ਜਹਾਨਾਂ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੰਗਣਹਾਰਾ ਤੇਰੇ ਦਰ, ਨਿਉਂ ਨਿਉਂ ਸੀਸ ਝੁਕਾਈਆ। ਕਲਜੁਗ ਸੀਸ ਰਿਹਾ ਝੁਕਾ, ਦੋਏ ਜੋੜ ਕਰੇ ਨਿਮਸਕਾਰਾ। ਪੁਰਖ ਅਬਿਨਾਸ਼ੀ ਵਸਤ ਝੋਲੀ ਪਾ, ਮੰਗਣ ਆਇਆ ਦਰ ਦੁਵਾਰਾ। ਤੇਰਾ ਨਾਅਰਾ ਦੇਵਾਂ ਲਾ, ਕਰਾਂ ਖੇਲ ਵਿਚ ਸੰਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਵਡ ਭੰਡਾਰਾ। ਕਲਜੁਗ ਕੂਕੇ ਦਏ ਦੁਹਾਈਆ, ਨੇਤਰ ਰੋ ਰੋ ਨੀਰ ਵਹਾਇਆ। ਬਾਲ ਅਵਸਥਾ ਕਰ ਕੁੜਮਾਈਆ, ਆਪਣਾ ਨਾਤਾ ਜੋੜ ਜੁੜਾਇਆ। ਏਕਾ ਸੰਗ ਰਿਹਾ ਨਿਭਾਈਆ, ਦੂਸਰ ਵਸਤ ਨਾ ਕੋਈ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਮੰਗਣ ਤੇਰਾ ਆਇਆ। ਤੇਰਾ ਦਰ ਉਚ ਅਪਾਰਾ, ਕਲਜੁਗ ਬੋਲ ਸੁਣਾਇਆ। ਆਦਿ ਜੁਗਾਦੀ ਵਡ ਭੰਡਾਰਾ, ਤੂੰ ਵਰਤਾਰਾ ਰਿਹਾ ਵਰਤਾਇਆ। ਦੇਵਣਹਾਰ ਸਰਬ ਸੰਸਾਰਾ, ਭੁੱਲ ਰਹੇ ਨਾ ਰਾਈਆ। ਏਕਾ ਮੰਗੇ ਮੰਗ ਭਿਖਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦਿਤਾ ਆਪਣਾ ਵਰ, ਬੁੱਧ ਮਤ ਆਪ ਸਮਝਾਇਆ। ਸਾਚੀ ਵਸਤ ਝੋਲੀ ਪਾ, ਦੇ ਮਤ ਰਿਹਾ ਸਮਝਾਈਆ। ਕਲਜੁਗ ਬਸਤਰ ਤਨ ਛੁਹਾ, ਜੂਠ ਝੂਠ ਸ਼ਿੰਗਾਰ ਬਣਾਈਆ। ਤੱਤ ਵਿਕਾਰਾ ਦਏ ਵਸਾ, ਸਾਚਾ ਮੇਲ ਮਿਲਾਈਆ। ਏਕਾ ਸਿਖਿਆ ਦਏ ਪੜ੍ਹਾ, ਮਨਮਤ ਵੱਡੀ ਵਡਿਆਈਆ। ਗੁਰਮਤ ਸਭ ਦੀ ਦਏੇ ਗਵਾ, ਹਉਮੇ ਰੋਗ ਜਣਾਈਆ। ਝੂਠੇ ਮਾਰਗ ਦੇਵੇ ਲਾ, ਸਚ ਸੁਚ ਨਾ ਕੋਈ ਜਣਾਈਆ। ਆਪਣਾ ਰੂਪ ਰਿਹਾ ਵਟਾ, ਕਲਜੁਗ ਬੈਠਾ ਆਸਣ ਲਾਈਆ। ਦੁਆਪਰ ਮਿਲਿਆ ਸੱਚਾ ਥਾਂ, ਲੋਕਮਾਤ ਗਿਆ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਦੇਵੇ ਬੇਪਰਵਾਹੀਆ। ਕਲਜੁਗ ਬਾਲ ਨਿਧਾਨ, ਦਿਵਸ ਦਿਵਸ ਰਾਹ ਤਕਾਇੰਦਾ। ਸਦੀ ਸਦੀ ਹੋਇਆ ਨੌਜਵਾਨ, ਆਪ ਆਪਣਾ ਅੰਗ ਹਲਾਇੰਦਾ। ਚਾਰੋਂ ਕੁੰਟ ਉਠ ਬਲਵਾਨ, ਆਪਣਾ ਚੱਕਰ ਆਪ ਫਿਰਾਇੰਦਾ। ਨਾਲ ਰਲਾਇਆ ਪੰਜ ਸ਼ੈਤਾਨ, ਸਾਚਾ ਹੁਕਮ ਸੁਣਾਇੰਦਾ। ਮਨ ਮਤ ਮੇਲਾ ਬੇਈਮਾਨ, ਸਚ ਈਮਾਨ ਨਾ ਕੋਈ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਜੁਗ ਜੁਗ ਆਪਣੀ ਰਚਨ ਆਪ ਰਚਾਇੰਦਾ। ਕਲਜੁਗ ਚਾਰ ਕੁੰਟ ਲਲਕਾਰ, ਆਪਣਾ ਆਪ ਲਗਾਇੰਦਾ। ਕਰ ਕਰ ਵੇਸ ਗਿਆ ਹਾਰ, ਨਾ ਕੋਈ ਪੰਧ ਮੁਕਾਇੰਦਾ। ਇਕ ਇਕੱਲਾ ਨਾ ਪਾਵੇ ਸਾਰ, ਹਰਿ ਕਾ ਭੇਵ ਕੋਈ ਨਾ ਆਇੰਦਾ। ਦੂਜੀ ਵਾਰੀ ਮੰਗੇ ਮੰਗ ਬਣ ਭਿਖਾਰ, ਅੱਗੇ ਹਰਿ ਹਰਿ ਝੋਲੀ ਡਾਹਿੰਦਾ। ਤੂੰ ਦਾਤਾ ਦਾਨੀ ਸਿਰਜਣਹਾਰ, ਸਰਬ ਜੀਆਂ ਰਿਜ਼ਕ ਸਬਾਇੰਦਾ। ਖਾਲੀ ਕੋਈ ਨਾ ਦਿਸੇ ਭਰੇ ਰਹਿਣ ਭੰਡਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਤੇਰਾ ਇਕ ਤਕਾਇੰਦਾ। ਪੁਰਖ ਅਬਿਨਾਸ਼ੀ ਦੇਵੇ ਵਰ, ਕਲਜੁਗ ਕੂੜਾ ਆਪ ਉਠਾਇਆ। ਤੇਰਾ ਸੰਗ ਦੇਵੇ ਹਰਿ, ਸਾਚਾ ਨਾਤਾ ਜੋੜ ਜੁੜਾਇਆ। ਈਸਾ ਮੂਸਾ ਜੋਤ ਧਰ, ਪੰਜ ਤੱਤ ਕਰੇ ਰੁਸ਼ਨਾਇਆ। ਰਾਮ ਨਾਮ ਜਾਏ ਹਰਿ, ਏਕਾ ਕਲਮਾ ਦਏ ਪੜ੍ਹਾਇਆ। ਇਕ ਮੁਹੰਮਦ ਅੰਦਰ ਵੜ, ਚਾਰ ਯਾਰੀ ਲਏ ਉਪਜਾਇਆ। ਉਚੀ ਚੋਟੀ ਆਪੇ ਚੜ੍ਹ, ਜਲਵਾ ਨੂਰ ਆਪ ਵਖਾਇਆ। ਆਪਣੀ ਹਦੀਸ ਆਪੇ ਪੜ੍ਹ, ਕਲਮਾ ਅਮਾਮ ਆਪ ਉਪਜਾਇਆ। ਆਪੇ ਕਾਇਨਾਤ ਵੇਖੇ ਖੜ੍ਹ, ਆਪ ਆਪਣਾ ਨੈਣ ਖਲ੍ਹਾਇਆ। ਆਪੇ ਖੋਲ੍ਹੇ ਚੌਦਾਂ ਦਰ, ਚੌਦਾਂ ਤਬਕਾਂ ਮੂਲ ਮੁਕਾਇਆ। ਆਪੇ ਘਾੜਣ ਲਏ ਘੜ, ਘੜਣਹਾਰ ਦਿਸ ਨਾ ਆਇਆ। ਕਲਜੁਗ ਤੇਰੀ ਬਾਂਹ ਲਏ ਫੜ, ਦੋਹਾਂ ਮੇਲਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪਣਾ ਖੇਲ ਖਲਾਇਆ। ਸੰਗ ਮੁਹੰਮਦ ਚਾਰ ਯਾਰ, ਨਾਤਾ ਜੋੜ ਜੁੜਾਈਆ। ਅੱਲਾ ਰਾਣੀ ਕਰ ਪਿਆਰ, ਸਾਚਾ ਸੰਗ ਨਿਭਾਈਆ। ਏਕਾ ਨਾਅਰਾ ਬੋਲ ਜੈਕਾਰ, ਨਿਉਂ ਨਿਉਂ ਦਏ ਸੁਣਾਈਆ। ਐਨਲਹੱਕ ਹੱਕ ਪੁਕਾਰ, ਹੱਕ ਹਕੀਕਤ ਵੇਖ ਵਖਾਈਆ। ਮੁਕਾਮੇ ਹੱਕ ਸਾਂਝੇ ਯਾਰ, ਆਪਣੀ ਕਰਨੀ ਰਿਹਾ ਕਮਾਈਆ। ਲਾਸ਼ਰੀਕ ਬੇਐਬ ਪਰਵਰਦਿਗਾਰ, ਵਾਹਦ ਇਕ ਰੂਪ ਵਟਾਈਆ। ਤੇਰਾ ਕਰੇ ਸਚ ਪਿਆਰ, ਆਪਣਾ ਪੱਲੂ ਨਾਮ ਬੰਧਾਈਆ। ਜਗਤ ਕਿਰਿਆ ਕਰੇ ਖ਼ਵਾਰ, ਏਕਾ ਕਲਮਾ ਆਪ ਪੜ੍ਹਾਈਆ। ਸ਼ਰਅ ਸ਼ਰੀਅਤ ਮਾਰੇ ਮਾਰ, ਮੁਲਾਂ ਸ਼ੇਖ਼ ਮੁਸਾਇਕ ਕਾਜ਼ੀ ਪੀਰ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਕਲਮਾ ਰਿਹਾ ਸੁਣਾਈਆ। ਏਕਾ ਹੁਕਮ ਧੁਰ ਫ਼ਰਮਾਣਾ, ਹਰਿ ਸਾਚਾ ਆਪ ਸੁਣਾਇੰਦਾ। ਮੁਹੰਮਦੀ ਬੱਧਾ ਏਕਾ ਗਾਨਾ, ਸਾਚਾ ਮੌਲੀ ਤੰਦ ਰੰਗਾਇੰਦਾ। ਹੱਥੀ ਮਹਿੰਦੀ ਖੇਲ ਮਹਾਨਾ, ਏਕਾ ਰੰਗ ਰੰਗਾਇੰਦਾ। ਤੀਸ ਬਤੀਸ ਗਾਏ ਗਾਣਾ, ਆਪਣਾ ਰਾਗ ਸੁਣਾਇੰਦਾ। ਭੇਵ ਖੁਲ੍ਹਾਏ ਅੰਜੀਲ ਕੁਰਾਨਾ, ਆਪ ਆਪਣਾ ਨਾਉਂ ਧਰਾਇੰਦਾ। ਆਪੇ ਤੀਰ ਆਪੇ ਨਿਸ਼ਾਨਾ, ਆਪੇ ਚਿੱਲਾ ਹੱਥ ਉਠਾਇੰਦਾ। ਆਪੇ ਮਾਰੇ ਖਿਚ ਕਮਾਨਾ, ਆਰ ਪਾਰ ਆਪ ਦਰਸਾਇੰਦਾ। ਆਪੇ ਚੌਦਾਂ ਤਬਕਾਂ ਹੱਟ ਖੁਲ੍ਹਾਣਾ, ਮੁਹੰਮਦ ਬੂਝ ਬੁਝਾਇੰਦਾ। ਨੌ ਦੁਵਾਰੇ ਜਗਤ ਮਕਾਨਾ, ਪੰਚਮ ਮੋਹ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਰਚਾਇੰਦਾ। ਮੁਹੰਮਦ ਮਿਲਿਆ ਸਾਚਾ ਵਰ, ਹਰਿ ਸਾਚੇ ਆਪ ਸੁਣਾਇਆ। ਏਕਾ ਕਲਮਾ ਲੈਣਾ ਪੜ੍ਹ, ਏਕਾ ਅਲਫ ਅਲਫੀ ਪਾਇਆ। ਏਕਾ ਪੌੜੇ ਜਾਣਾ ਚੜ੍ਹ, ਏਕਾ ਡੰਡਾ ਹੱਥ ਫੜਾਇਆ। ਚਾਰ ਕੁੰਟ ਵੇਖਣਾ ਖੜ੍ਹ, ਤੇਰਾ ਨਾਅਰਾ ਨਾਮ ਲਗਾਇਆ। ਐੜਾ ਅੱਖਰ ਅੱਧ ਵਿਚ ਬੈਠਾ ਵੜ, ਦੂਜਾ ਘਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇਆ। ਸਾਚੀ ਸਿਖਿਆ ਹਰਿ ਸੁਲਤਾਨ, ਆਪਣੀ ਆਪ ਸਮਝਾਈਆ। ਮਹਿਬਾਨ ਬੀਧੋ ਹਰਿ ਮਿਹਰਵਾਨ, ਨੂਰੋ ਨੂਰ ਉਪਜਾਈਆ। ਆਪੇ ਕਲਮਾ ਦੀਨ ਈਮਾਨ, ਆਪੇ ਮੁਸਲਮ ਰੂਪ ਵਟਾਈਆ। ਆਪੇ ਸ਼ਰਅ ਸ਼ਰੀਅਤ ਵੇਖ ਜਹਾਨ, ਆਪ ਆਪਣੀ ਈਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਇਕ ਕਲਮਾ ਰਿਹਾ ਸਮਝਾਈਆ। ਅੰਤ ਮੁਹੰਮਦ ਹਰਿ ਸਮਝਾਏ, ਨੇਤਰ ਨੈਣ ਉਘਾੜਿਆ। ਥਿਰ ਕੋਈ ਰਹਿਣ ਨਾ ਪਾਏ, ਜੋ ਦੀਸੇ ਵਿਚ ਸੰਸਾਰਿਆ। ਸਤਿਜੁਗ ਤ੍ਰੇਤਾ ਦਿਸ ਨਾ ਆਏ, ਦੁਆਪਰ ਹੋਏ ਨਾ ਕੋਈ ਉਜਿਆਰਿਆ। ਕਲਜੁਗ ਕੂੜਾ ਡੰਕ ਵਜਾਏ, ਚਾਰੇ ਕੁੰਟ ਫਿਰੇ ਹੰਕਾਰਿਆ। ਤੇਰਾ ਸਾਚਾ ਸੰਗ ਨਿਭਾਏ, ਸਗਲਾ ਸਾਥੀ ਇਕ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਏਕਾ ਮਤ ਸਮਝਾ ਰਿਹਾ। ਇਕ ਮੁਹੰਮਦ ਨੇਤਰ ਖੋਲ੍ਹ, ਆਪਣਾ ਰਾਹ ਤਕਾਇੰਦਾ। ਅੰਤਮ ਅੰਤ ਚਾਰ ਯਾਰ ਨਾ ਦਿਸਣ ਕੋਲ, ਨਾ ਕੋਈ ਸੰਗ ਨਿਭਾਇੰਦਾ। ਉਮਤ ਉਮਤੀ ਨਾ ਤੋਲੇ ਤੋਲ, ਨਾ ਕੋਈ ਕੰਡਾ ਹੱਥ ਉਠਾਇੰਦਾ। ਚਾਰ ਕੁੰਟ ਪਿਆ ਘੋਲ, ਘੋਲ ਘੋਲੀ ਨਾ ਕੋਇ ਘੁੰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਅੰਤ ਆਪ ਜਣਾਇੰਦਾ। ਅੰਤਮ ਖੇਲ ਹਰਿ ਜਣਾਏ, ਆਪਣੀ ਦਇਆ ਕਮਾਈਆ। ਕਲਜੁਗ ਕੂੜਾ ਵੇਖ ਵਖਾਏ, ਕੂੜੀ ਕਿਰਿਆ ਕਰ ਹਲਕਾਈਆ। ਪੰਜ ਤੱਤ ਤੱਤ ਲੜਾਏ, ਦਿਵਸ ਰੈਣ ਕਰੇ ਲੜਾਈਆ। ਅਗਨੀ ਅੱਗ ਅੱਗ ਜਲਾਏ, ਸਾਂਤਕ ਸਤਿ ਨਾ ਕੋਈ ਵਖਾਈਆ। ਸੂਰਾ ਸਰਬੰਗ ਖੇਲ ਖਲਾਏ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦਿਤਾ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ। ਮੁਹੰਮਦ ਕਰਿਆ ਆਪਣਾ ਜ਼ੋਰ, ਜ਼ੋਰੂ ਜ਼ਰ ਪ੍ਰਨਾਇੰਦਾ। ਕੂੜ ਕੁੜਿਆਰਾ ਕਲਜੁਗ ਪਕੜੀ ਡੋਰ, ਚਾਰੋਂ ਕੁੰਟ ਸਰਨ ਲਗਾਇੰਦਾ। ਦੋਹਾਂ ਵਿਚੋਲਾ ਅੰਧ ਘੋਰ, ਪੰਜ ਚੋਰ ਫੇਰਾ ਪਾਇੰਦਾ। ਜੂਠ ਝੂਠ ਨਾ ਸਕੇ ਕੋਈ ਹੋੜ, ਨਾ ਕੋਈ ਬਾਹਰ ਕਢਾਇੰਦਾ। ਅਬਿਨਾਸ਼ੀ ਕਰਤਾ ਜੁਗਾ ਜੁਗੰਤਰ ਆਪੇ ਚੜ੍ਹਿਆ ਆਪਣੇ ਘੋੜ, ਆਪਣਾ ਵੇਸ ਵਟਾਇੰਦਾ। ਨਿਰਗੁਣ ਸਰਗੁਣ ਜਾਏ ਬੌਹੜ, ਨਾਨਕ ਨਾਮ ਧਰਾਇੰਦਾ। ਵੇਖੇ ਫਲ ਮਿੱਠਾ ਕੌੜ, ਅੰਮ੍ਰਿਤ ਰਸ ਆਪਣੇ ਹੱਥ ਰਖਾਇੰਦਾ। ਚਾਰ ਕੁੰਟ ਦੌੜ ਦੌੜ, ਕਲਜੁਗ ਅਗਨੀ ਅੱਗ ਬੁਝਾਇੰਦਾ। ਗੁਰਮੁਖਾਂ ਬੁਝਾਏ ਲੱਗੀ ਔੜ, ਸਤਿ ਪਿਆਲਾ ਨਾਮ ਇਕ ਪਿਆਇੰਦਾ। ਚਰਨ ਪ੍ਰੀਤੀ ਸਾਚੀ ਜੋੜ, ਘਰ ਸਾਚੇ ਮੇਲ ਮਿਲਾਇੰਦਾ। ਸੱਸੇ ਉਪਰ ਲਾਇਆ ਹੋੜ, ਸਾਚੀ ਸਿਖਿਆ ਇਕ ਸਮਝਾਇੰਦਾ। ਊੜਾ ਓਅੰਕਾਰਾ ਤੋਲੇ ਤੋਲ, ਐੜਾ ਆਪਣੀ ਵੰਡ ਵੰਡਾਇੰਦਾ। ਈੜੀ ਇਸ਼ਟ ਹਰਿ ਰਿਹਾ ਮੌਲ, ਮੌਲਾ ਰੂਪ ਆਪ ਅਖਵਾਇੰਦਾ। ਸੱਸਾ ਕਿਲਾ ਮੰਦਰ ਖੋਲ੍ਹ, ਕਾਇਆ ਗੜ੍ਹ ਸੁਹਾਇੰਦਾ। ਪੰਜਵਾਂ ਅੱਖਰ ਵਜਾਏ ਢੋਲ, ਹਾਹਾ ਨਾਲ ਰਲਾਇੰਦਾ। ਹੰ ਬ੍ਰਹਮ ਤੋਲਿਆ ਤੋਲ, ਪਾਰਬ੍ਰਹਮ ਵੇਸ ਵਟਾਇੰਦਾ। ਸਚ ਵਸਤ ਨਾਨਕ ਕੋਲ, ਨਿਰਗੁਣ ਝੋਲੀ ਆਪ ਭਰਾਇੰਦਾ। ਜਨ ਭਗਤਾਂ ਪਰਦੇ ਦੇਵੇ ਖੋਲ੍ਹ, ਦੂਈ ਦਵੈਤੀ ਮੇਟ ਮਿਟਾਇੰਦਾ। ਚਾਰ ਵਰਨਾਂ ਵਸੇ ਕੋਲ, ਹਿੰਦੂ ਮੁਸਲਮ ਸਿਖ ਈਸਾਈ ਨਾ ਕੋਈ ਵਖਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੱਢੇ ਪੋਲ, ਪੰਡਤ ਪਾਂਧੇ ਆਪ ਸਮਝਾਇੰਦਾ। ਕਲਮਾ ਅਮਾਮ ਆਪੇ ਬੋਲ, ਆਪਣਾ ਸਜਦਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਨਾਨਕ ਖੰਡਾ ਨਾਮ ਫੜ, ਲੋਕਮਾਤ ਉਠ ਧਾਇਆ। ਪੁਰਖ ਅਬਿਨਾਸ਼ੀ ਵੇਖੇ ਖੜ੍ਹ, ਆਪ ਆਪਣਾ ਮੇਲ ਮਿਲਾਇਆ। ਨਿਰਗੁਣ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਰੂਪ ਵਟਾਇਆ। ਆਪਣੀ ਵਿਦਿਆ ਆਪੇ ਪੜ੍ਹ, ਨਾਮ ਸਤਿ ਮੰਤਰ ਦ੍ਰਿੜਾਇਆ। ਕਲਜੁਗ ਕੂੜਾ ਰਿਹਾ ਸੜ, ਅਗਨੀ ਤੱਤ ਤਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਾਚਾ ਵੇਖ ਵਖਾਇਆ। ਕਲਜੁਗ ਕੂਕੇ ਦਏ ਦੁਹਾਈ, ਨੇਤਰ ਨੀਰ ਵਹੰਨਿਆ। ਇਕ ਮੁਹੰਮਦ ਸੰਗ ਰਲਾਈ, ਦਰ ਆਏ ਸਾਚੇ ਭੰਨਿਆ। ਪੁਰਖ ਅਬਿਨਾਸ਼ੀ ਲਏ ਅੰਗੜਾਈ, ਆਪੇ ਵੇਖੇ ਮਾਰ ਧਿਆਨਿਆ। ਆਪੇ ਪੁੱਛੇ ਚਾਈਂ ਚਾਈਂ, ਦੋਹਾਂ ਕੋਲ ਬਹੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟੰਨਿਆ। ਮੁਹੰਮਦ ਰੋਵੇ ਮਾਰੇ ਧਾ, ਕੂਕੇ ਕੂਕ ਦੁਹਾਈਆ। ਤੇਰਾ ਹੁਕਮ ਲਿਆ ਵਜਾ, ਤੇਰੀ ਸਚ ਸਰਨਾਈਆ। ਤੇਰਾ ਬਸਤਰ ਤੇਰਾ ਗਹਿਣਾ ਗਲ ਵਿਚ ਪਾ, ਤੇਰਾ ਵੇਖ ਵਖਾਈਆ। ਤੇਰਾ ਡੰਕਾ ਦਿਤਾ ਵਜਾ, ਤੇਰਾ ਰਾਗ ਸੁਣਾਈਆ। ਤੂੰ ਦਾਤਾ ਬੇਪਰਵਾਹ, ਤੇਰਾ ਭੇਵ ਕੋਈ ਨਾ ਪਾਈਆ। ਹੰਕਾਰੀਆਂ ਦੇਵੇ ਗੜ੍ਹ ਤੁੜ੍ਹਾ, ਗੜ੍ਹ ਹੰਕਾਰ ਰਹਿਣ ਨਾ ਪਾਈਆ। ਮੇਰਾ ਮਾਣ ਦਿਤਾ ਗਵਾ, ਨਾਨਕ ਜੋਤ ਕਰ ਰੁਸ਼ਨਾਈਆ। ਵੇਖਣ ਜਾਏ ਥਾਉਂ ਥਾਂ, ਨੌ ਖੰਡ ਪ੍ਰਿਥਮੀ ਫੇਰਾ ਪਾਈਆ। ਮੈਂ ਵਸਾਂ ਕਿਹੜੇ ਨਗਰ ਗਰਾਂ, ਮੱਕਾ ਕਾਅਬਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿਰ ਆਪਣਾ ਹੱਥ ਟਿਕਾਈਆ। ਸੁਣ ਸੁੱਤ ਸੁੱਤ ਬਲਕਾਰ, ਤੇਰੇ ਅੰਕ ਸਮਾਇਆ। ਤੇਰਾ ਕਰਾਂ ਸਚ ਪਿਆਰ, ਤੇਰਾ ਲੇਖਾ ਲੇਖ ਲਿਖਾਇਆ। ਤੇਰਾ ਭਰਿਆ ਜਗਤ ਭੰਡਾਰ, ਤੇਰੀ ਵੰਡ ਵੰਡਾਇਆ। ਤੇਰਾ ਤਬਕ ਤੇਰੀ ਧਾਰ, ਤੇਰਾ ਰੰਗ ਰੰਗਾਇਆ। ਨੌ ਪੰਜ ਖ਼ਬਰਦਾਰ, ਨਾਨਕ ਕਰਨੇ ਆਇਆ। ਚੌਦਾਂ ਸਦ ਹੋਏ ਖ਼ਵਾਰ, ਚੌਦਾਂ ਚੌਦਾਂ ਦਏ ਗਵਾਇਆ। ਅੰਤਮ ਲੇਖਾ ਮੁੱਕੇ ਵਿਚ ਸੰਸਾਰ, ਲਹਿਣਾ ਦੇਣਾ ਦਏ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਰਿਹਾ ਸੁਣਾਇਆ। ਸੱਚਾ ਸ਼ਬਦ ਹਰਿ ਜਣਾ, ਆਪਣਾ ਬਿਰਧ ਧਰਾਈਆ। ਮੁਹੰਮਦ ਢਹਿ ਪਿਆ ਸਰਨਾ, ਸਰਨਾਗਤ ਇਕ ਜਣਾਈਆ। ਤੇਰਾ ਲੇਖਾ ਜਾਣੇ ਤੂੰਹੀ ਬੇਪਰਵਾਹ, ਤੇਰਾ ਭੇਵ ਕੋਈ ਨਾ ਪਾਈਆ। ਤੇਰਾ ਨਾਨਕ ਤੇਰਾ ਰਾਹ, ਤੇਰਾ ਮਾਰਗ ਰਿਹਾ ਚਲਾਈਆ। ਤੂੰਹੀ ਖੇਲ ਰਿਹਾ ਖਿਲਾ, ਖ਼ਾਲਕ ਖ਼ਲਕ ਆਪ ਅਖਵਾਈਆ। ਆਲਮ ਉਲਮਾ ਸਰਬ ਦਏ ਭੁਲਾ, ਜਗਤ ਵਿਦਿਆ ਨਾ ਕੋਈ ਚਤੁਰਾਈਆ। ਪੰਡਤ ਪਾਂਧੇ ਦੇਣੇ ਰੁਲਾ, ਰਾਵਣ ਗੜ੍ਹ ਤੁੜਾਈਆ। ਦੁਸ਼ਟ ਹੰਕਾਰੀ ਦਏ ਖਪਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਸਤਿਜੁਗ ਡੇਰਾ ਦਿਤਾ ਢਾਹ, ਤ੍ਰੇਤਾ ਪਾਰ ਵਖਾਈਆ। ਦੁਆਪਰ ਲੇਖਾ ਦਿਤਾ ਚੁਕਾ, ਕਲਜੁਗ ਵੇਸ ਵਟਾਈਆ। ਨਾਨਕ ਨਿਰਗੁਣ ਜੋਤ ਜਗਾ, ਜੋਤੀ ਨੂਰ ਕਰੇ ਰੁਸ਼ਨਾਈਆ। ਆਪਣਾ ਵੇਸ ਵੇਖ ਵਖਾ, ਇਕ ਇਕੱਲਾ ਫੇਰਾ ਪਾਈਆ। ਨਾਨਕ ਨਿਰਗੁਣ ਰਿਹਾ ਗਾ, ਗਾਵਤ ਗਾਵਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਕਰੇ ਰੁਸ਼ਨਾਈਆ। ਨਾਨਕ ਗਾਏ ਹਰਿ ਨਿਰੰਕਾਰ, ਨਿਰਗੁਣ ਨਿਰਗੁਣ ਵਿਚ ਸਮਾਇਆ। ਹਉਂ ਭਿਖਾਰੀ ਸੇਵਕ ਸੇਵਾਦਾਰ, ਮੰਗ ਮੰਗਣ ਏਕਾ ਆਇਆ। fਖ਼ਮਾ ਗ਼ਰੀਬੀ ਕਰ ਪਿਆਰ, ਆਪ ਆਪਣੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹਿਆ। ਨਾਨਕ ਸਤਿਗੁਰ ਬੋਲ ਜੈਕਾਰਾ, ਹਰਿ ਹਰਿ ਆਪ ਧਿਆਇੰਦਾ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰਾ, ਤੇਰਾ ਭੇਵ ਨਾ ਕੋਈ ਖੁਲ੍ਹਾਇੰਦਾ। ਆਦਿ ਜੁਗਾਦੀ ਇਕ ਅਵਤਾਰਾ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਦਿਸੇ ਪਾਰ ਕਿਨਾਰਾ, ਆਪੇ ਵੇਖ ਵਖਾਇੰਦਾ। ਜੋਤ ਸਰੂਪੀ ਲਏ ਅਵਤਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਡੰਕਾ ਵੱਜੇ ਵਿਚ ਸੰਸਾਰਾ, ਸੋਹੰ ਢੋਲਾ ਰਸਨਾ ਗਾਇੰਦਾ। ਤੋਲਾ ਤੋਲੇ ਤੋਲੇ ਤੋਲਣਹਾਰਾ, ਮੋਦੀਖ਼ਾਨੇ ਤੇਰਾਂ ਤੇਰਾਂ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਨਾਨਕ ਜੋਤੀ ਦਸ ਅਵਤਾਰ, ਹਰਿ ਹਰਿ ਖੇਲ ਖਲਾਇੰਦਾ। ਗੋਬਿੰਦ ਮੀਤਾ ਸੁੱਤ ਦੁਲਾਰ, ਪੂਤ ਸਪੂਤਾ ਨਾਉਂ ਧਰਾਇੰਦਾ। ਨਾਮ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਸੀਸ ਜਗਦੀਸ਼ ਕਲਗੀ ਤੋੜਾ ਸੀਸ ਸੁਹਾਏ ਦਸਤਾਰ, ਸ਼ਸਤਰ ਬਸਤਰ ਤਨ ਸਜਾਇੰਦਾ। ਸਾਚੇ ਅਸਵ ਹੋ ਅਸਵਾਰ, ਸੋਲਾਂ ਕਲੀਆਂ ਆਸਣ ਲਾਇੰਦਾ। ਲੋਆਂ ਪੁਰੀਆਂ ਵਸਿਆ ਬਾਹਰ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਇੰਦਾ। ਕਲਜੁਗ ਅੰਤਮ ਬੋਲ ਜੈਕਾਰ, ਏਕਾ ਡੰਕਾ ਹੁਕਮ ਵਜਾਇੰਦਾ। ਪੁਰਖ ਅਬਿਨਾਸ਼ੀ ਪਾਵੇ ਸਾਰ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੀਤਾ ਇਕ ਅਤੀਤਾ, ਆਦਿ ਜੁਗਾਦੀ ਆਪ ਅਖਵਾਇੰਦਾ। ਆਦਿ ਜੁਗਾਦੀ ਜੁਗਾ ਜੁਗੰਤਰ, ਹਰਿ ਸਾਚਾ ਖੇਲ ਖਲਾਇੰਦਾ। ਆਪੇ ਜਾਣੇ ਆਪਣਾ ਮੰਤਰ, ਆਪਣਾ ਨਾਮ ਦ੍ਰਿੜਾਇੰਦਾ। ਆਪ ਗੁਰ ਪੀਰ ਅਵਤਾਰ ਬਣਾਏ ਬਣਤਰ, ਆਪ ਆਪਣੇ ਵਿਚ ਸਮਾਇੰਦਾ। ਆਪੇ ਬਾਸ਼ਕ ਸੇਜਾ ਸੁੱਤਾ ਪੈਰ ਪਸਾਰ ਆਪੇ ਮੁਖ ਗਾਏ ਸਹੰਸਰ, ਦੋ ਸਹੰਸਰ ਜਿਹਵਾ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਉਪਜਾਇੰਦਾ। ਨਾਨਕ ਨਾਨਕ ਗੁਰ ਗੁਰ ਅਵਤਾਰਾ, ਗੋਬਿੰਦ ਜੋਤ ਜਗਾਈਆ। ਦਸਵਾਂ ਘਰ ਦਸਮ ਪਿਆਰਾ, ਗੁਰਮੁਖ ਸਾਚੇ ਲਏ ਉਠਾਈਆ। ਅਰਜਨ ਮੇਲਾ ਮੇਲ ਪਿਆਰਾ, ਗੁਰ ਸ਼ਬਦ ਕਰੇ ਕੁੜਮਾਈਆ। ਭਗਤ ਸੰਤ ਗੁਰ ਸਤਿਗੁਰ ਸੋਹਿਣ ਇਕ ਦੁਵਾਰਾ, ਏਕਾ ਥਾਨ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਗੋਬਿੰਦ ਮੇਲਾ ਮੇਲ ਮੇਲਾ, ਆਪਣਾ ਰੰਗ ਰੰਗਾਈਆ। ਏਕਾ ਰੰਗ ਰੰਗਾਏ ਗੁਰੂ ਗੁਰ ਚੇਲਾ, ਹਰਿ ਸ਼ਬਦ ਕਰੇ ਕੁੜਮਾਈਆ। ਪੁਰਖ ਅਕਾਲ ਬਣਿਆ ਸੱਜਣ ਸੁਹੇਲਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਰਿਹਾ ਸਮਝਾਈਆ। ਗੁਰ ਗੋਬਿੰਦ ਸਚ ਸੰਦੇਸ਼ਾ, ਪੁਰਖ ਅਕਾਲ ਜਣਾਈਆ। ਸੂਲਾਂ ਸੱਥਰ ਕਰਿਆ ਵੇਸਾ, ਯਾਰੜੇ ਰਾਹ ਤਕਾਈਆ। ਪ੍ਰਗਟ ਹੋਇਆ ਨਰ ਨਰੇਸ਼ਾ, ਨਿਰਗੁਣ ਨੂਰ ਡਗਮਗਾਈਆ। ਮੇਲ ਮਿਲਾਵਾ ਦਸ ਦਸਮੇਸ਼ਾ, ਦਰ ਘਰ ਸਾਚੇ ਸੋਭਾ ਪਾਈਆ। ਆਪਣੀ ਜੋਤ ਆਪ ਪ੍ਰਵੇਸਾ, ਆਪੇ ਨੂਰੋ ਨੂਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਰਿਹਾ ਪੜ੍ਹਾਈਆ। ਏਕਾ ਅੱਖਰ ਹਰਿ ਪੜ੍ਹੌਣਾ, ਏਕਾ ਓਟ ਰਖਾਇੰਦਾ। ਗੁਰ ਗੋਬਿੰਦ ਗੁਰ ਮੇਲ ਮਿਲੌਣਾ, ਸਾਚਾ ਸਗਨ ਮਨਾਇੰਦਾ। ਕਲਜੁਗ ਅੰਤਮ ਵੇਸ ਵਟੌਣਾ, ਨਿਹਕਲੰਕ ਨਾਉਂ ਰਖਾਇੰਦਾ। ਕਲ ਕਲਕੀ ਅਵਤਾਰ ਫੇਰਾ ਪੌਣਾ, ਮਾਤ ਪਿਤ ਨਾ ਕੋਈ ਜਣਾਇੰਦਾ। ਸ਼ਬਦ ਡੰਕਾ ਇਕ ਵਜੌਣਾ, ਰਾਜ ਰਾਜਾਨਾਂ ਰਾਓ ਰੰਕਾ ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਕਲਜੁਗ ਭੇਖ ਪਖੰਡ ਮਿਟੌਣਾ, ਜੂਠ ਝੂਠ ਰਹਿਣ ਨਾ ਪਾਇੰਦਾ। ਰਾਜਾ ਰਾਣਾ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਈ ਟਿਕਾਇੰਦਾ। ਚਾਰ ਵਰਨ ਮੇਟ ਮਿਟੌਣਾ, ਅਠਾਰਾਂ ਬਰਨ ਮੁਖ ਸ਼ਰਮਾਇੰਦਾ। ਏਕਾ ਸਰਨ ਪੁਰਖ ਅਕਾਲ ਕਰੌਣਾ, ਦੂਜਾ ਇਸ਼ਟ ਨਾ ਕੋਈ ਮਨਾਇੰਦਾ। ਸ਼ਬਦ ਜੈਕਾਰਾ ਏਕਾ ਲੌਣਾ, ਏਕਾ ਕਲਮਾ ਆਪ ਪੜ੍ਹਾਇੰਦਾ। ਊਚਾਂ ਨੀਚਾਂ ਏਕਾ ਧਾਮ ਬਹਾਉਣਾ, ਜ਼ਾਤ ਪਾਤੀ ਮੇਟ ਮਿਟਾਇੰਦਾ। ਨਿਹਕਲੰਕ ਹਰਿ ਨਾਉਂ ਰਖੌਣਾ, ਗੋਬਿੰਦ ਸਾਚਾ ਸੰਗ ਨਿਭਾਇੰਦਾ। ਸੰਬਲ ਨਗਰੀ ਧਾਮ ਸੁਹੌਣਾ, ਸਾਢੇ ਤਿੰਨ ਹੱਥ ਆਸਣ ਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਔਣਾ, ਆਸਾ ਤ੍ਰਿਸ਼ਨਾ ਨਾ ਕੋਈ ਚਲਾਇੰਦਾ। ਪੁੱਤਰ ਧੀਆਂ ਨਾ ਰੰਗ ਰੰਗੌਣਾ, ਨਾਰੀ ਕੰਤ ਨਾ ਮੇਲ ਮਿਲਾਇੰਦਾ। ਪੀਲਾ ਬਸਤਰ ਨਾ ਰੰਗ ਚੜ੍ਹੌਣਾ, ਨਾ ਕੋਈ ਸ਼ਸਤਰ ਤਨ ਸਜਾਇੰਦਾ। ਸ਼ਬਦ ਖੰਡਾ ਇਕ ਉਠੌਣਾ, ਬ੍ਰਹਿਮੰਡਾਂ ਆਪ ਚਮਕਾਇੰਦਾ। ਜੇਰਜ ਅੰਡਾਂ ਲੇਖ ਮੁਕੌਣਾ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇੰਦਾ। ਨਾਉਂ ਰੱਖ ਹਰਿ ਨਿਰੰਕਾਰ, ਨਿਹਕਲੰਕ ਡੰਕ ਵਜਾਇੰਦਾ। ਲੱਖ ਚੁਰਾਸੀ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰ, ਕਲਜੁਗ ਵੇਲਾ ਅੰਤਮ ਆਇੰਦਾ। ਕਰੋੜ ਤੇਤੀਸਾ ਕਰੇ ਹਾਹਾਕਾਰ, ਧੀਰਜ ਧੀਰ ਨਾ ਕੋਈ ਰਖਾਇੰਦਾ। ਲੱਖ ਚੁਰਾਸੀ ਨਾਰ ਵਿਭਚਾਰ, ਹਰਿ ਕੰਤ ਨਾ ਕੋਈ ਹੰਢਾਇੰਦਾ। ਮਨਮੁੱਖ ਸੁੱਤੇ ਪੈਰ ਪਸਾਰ, ਕਲਜੁਗ ਗੂੜ੍ਹੀ ਨੀਂਦ ਸੁਆਇੰਦਾ। ਜੂਠਾ ਝੂਠਾ ਵਣਜ ਵਪਾਰ, ਸਾਧਾਂ ਸੰਤਾਂ ਆਪ ਕਰਾਇੰਦਾ। ਅਠਸਠ ਤੀਰਥ ਹੋਏ ਖੁਆਰ, ਲਜਪਤ ਨਾ ਕੋਈ ਧਰਾਇੰਦਾ। ਅੱਲ੍ਹਾ ਰਾਣੀ ਕਰ ਸ਼ਿੰਗਾਰ, ਮੁਖ ਘੁੰਘਟ ਆਪਣਾ ਲਾਹਿੰਦਾ। ਏਕਾ ਰੱਖੀ ਤਿਖੀ ਧਾਰ, ਚਾਰੋਂ ਕੁੰਟ ਨੈਣ ਮਟਕਾਇੰਦਾ। ਭਰਮੇ ਭੁੱਲੇ ਜੀਵ ਗਵਾਰ, ਪੰਜ ਤੱਤ ਵਿਕਾਰਾ ਲੋਭ ਹਲਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖੇ ਤੇਰੀ ਦਿਸ਼ਾ ਆਪੇ ਪਾਵਣਹਾਰਾ ਹਿੱਸਾ ਆਪੇ ਵੰਡ ਵੰਡਾਇੰਦਾ। ਕਲਜੁਗ ਅੰਤਮ ਵੰਡੀ ਵੰਡ, ਗੁਰ ਗੋਬਿੰਦ ਵੱਡੀ ਵਡਿਆਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਵਰਭੰਡੀ ਖੋਜ ਖੁਜਾਈਆ। ਚਾਰੋਂ ਕੁੰਟ ਭੇਖ ਪਖੰਡ, ਜੂਠੇ ਝੂਠੇ ਧੂਣੀਆਂ ਤਾਈਆ। ਸੁਰਤ ਸੁਆਣੀ ਹੋਈ ਰੰਡ, ਕੰਤ ਸੁਹਾਗ ਨਾ ਕੋਈ ਹੰਢਾਈਆ। ਹਉਮੇ ਹੰਗਤਾ ਚੁੱਕੀ ਪੰਡ, ਸਤਿਨਾਮ ਨਾ ਸੀਸ ਕੋਈ ਉਠਾਈਆ। ਜੂਠੀ ਝੂਠੀ ਪੱਲੇ ਬੱਧੀ ਗੰਢ, ਕੁਕਰਮਾਂ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਕਿਰਿਆ ਵੇਖ ਵਖਾਈਆ। ਕਲਜੁਗ ਤੇਰਾ ਕੂੜਾ ਰੰਗ, ਹਰਿ ਹਰਿ ਵੇਖ ਵਖਾਇੰਦਾ। ਮਾਵਾਂ ਪੁਤਰਾਂ ਟੁੱਟਾ ਸੰਗ, ਪਿਤਾ ਪੂਤ ਨਾ ਮੇਲ ਮਿਲਾਇੰਦਾ। ਭੈਣਾਂ ਭਈਆ ਸੇਜ ਮਾਣੇ ਪਲੰਘ, ਸਤਿ ਧਰਮ ਨਾ ਕੋਇ ਰਖਾਇੰਦਾ। ਸਾਧਾਂ ਸੰਤਾਂ ਮਾਇਆ ਮਮਤਾ ਮਾਰੇ ਡੰਗ, ਤ੍ਰੈਗੁਣ ਆਪਣਾ ਵੇਸ ਵਟਾਇੰਦਾ। ਕਾਮ ਕਰੋਧ ਚੜ੍ਹੀ ਕੰਗ, ਚਾਰੋਂ ਕੁੰਟ ਵਹਾਇੰਦਾ। ਕੂੜ ਕੁੜਿਆਰਾ ਹੋਇਆ ਨੰਗ, ਉਤੇ ਪੱਲੂ ਕੋਇ ਨਾ ਪਾਇੰਦਾ। ਗੁਰ ਗੋਬਿੰਦ ਵਜਾਏ ਮਰਦੰਗ, ਕਲਜੁਗ ਵੇਲਾ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪ ਆਪਣਾ ਖੇਲ ਖਲਾਇੰਦਾ। ਗੁਰ ਗੋਬਿੰਦ ਨੌਜਵਾਨ, ਨਾ ਮਰੇ ਨਾ ਜਾਈਆ। ਆਦਿ ਪੁਰਖ ਹਰਿ ਹਰਿ ਮਿਹਰਵਾਨ, ਹਰਿ ਸ਼ਬਦ ਵੱਡੀ ਵਡਿਆਈਆ। ਨਿਰਗੁਣ ਜੋਤ ਨੂਰ ਮਹਾਨ, ਦੋ ਜਹਾਨਾਂ ਖੇਲ ਖਲਾਈਆ। ਸ਼ਬਦ ਅਗੰਮੀ ਧੁਰ ਫ਼ਰਮਾਣ, ਨਾਮ ਸੰਦੇਸ਼ਾ ਇਕ ਸੁਣਾਈਆ। ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ ਹੋਏ ਹੈਰਾਨ, ਲੋਕਮਾਤ ਰਾਹ ਤਕਾਈਆ। ਨਰ ਨਰੇਸ਼ਾ ਵਡ ਬਲਵਾਨ, ਜੋਤੀ ਜਾਮਾ ਭੇਖ ਵਟਾਈਆ। ਆਪੇ ਗੋਪੀ ਕ੍ਰਿਸ਼ਨਾ ਕਾਹਨ, ਆਪੇ ਮੰਡਲ ਰਾਸ ਵਖਾਈਆ। ਆਪੇ ਮੇਲਾ ਸੀਤਾ ਰਾਮ, ਸੀਤਾ ਸੁਰਤੀ ਲਏ ਪ੍ਰਨਾਈਆ। ਆਪੇ ਬ੍ਰਹਿਮੰਡ ਵਸਿਆ ਨਗਰ ਗਰਾਮ, ਆਪੇ ਖੋਜ ਖੁਜਾਈਆ। ਆਪੇ ਪੰਜ ਤੱਤ ਨਾਤਾ ਹੱਡ ਚਾਮ, ਆਪੇ ਜੋੜੀ ਜੋੜ ਜੁੜਾਈਆ। ਆਪੇ ਮੇਟੇ ਰੈਣ ਅੰਧੇਰੀ ਸ਼ਾਮ, ਸਾਚਾ ਚੰਦ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਰੇ ਖੇਲ ਬੇਪਰਵਾਹੀਆ। ਕਲਜੁਗ ਹਰਿ ਖੇਲ ਖਲੌਣਾ, ਵੇਦ ਕਤੇਬ ਭੇਵ ਨਾ ਰਾਇਆ। ਪੁਰਖ ਅਬਿਨਾਸ਼ੀ ਵੇਸ ਵਟੌਣਾ, ਨਿਹਕਲੰਕੀ ਜਾਮਾ ਪਾਇਆ। ਸ਼ਬਦ ਡੰਕਾ ਇਕ ਵਜੌਣਾ, ਏਕਾ ਹੱਥ ਉਠਾਇਆ। ਆਪ ਆਪਣਾ ਮੇਲ ਮਿਲੌਣਾ, ਗੁਰਮੁਖ ਸਾਚੇ ਲਏ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਇਆ। ਗੁਰਮੁਖ ਸਾਜਣ ਉਠ ਉਠ ਜਾਗ, ਹਰਿ ਸਾਚਾ ਆਪ ਜਗਾਇੰਦਾ। ਦਰ ਘਰ ਸਾਚੇ ਲੱਗਾ ਭਾਗ, ਕਮਲਾਪਾਤੀ ਆਪ ਲਗਾਇੰਦਾ। ਮਾਝੇ ਦੀਪਕ ਜਗੇ ਚਰਾਗ, ਨੌ ਖੰਡ ਆਪ ਵਖਾਇੰਦਾ। ਸੱਤਾਂ ਦੀਪਾਂ ਏਕਾ ਰਾਗ, ਏਕਾ ਸ਼ਬਦ ਸੁਣਾਇੰਦਾ। ਲੱਖ ਚੁਰਾਸੀ ਪਕੜੇ ਵਾਗ, ਚਾਰੋਂ ਕੁੰਟ ਭੁਵਾਇੰਦਾ। ਤ੍ਰੈਗੁਣ ਮਾਇਆ ਵੇਖੇ ਆਗ, ਪੰਚਮ ਤੱਤ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਗੁਰਮੁਖ ਸੋਇਆ ਜਾਏ ਉਠ, ਹਰਿ ਸਤਿਗੁਰ ਆਪ ਉਠਾਈਆ। ਅਬਿਨਾਸ਼ੀ ਕਰਤਾ ਆਪੇ ਤੁਠ, ਦੇਵੇ ਦਰਸ ਬੇਪਰਵਾਹੀਆ। ਜੁਗਾਂ ਜੁਗਾਂ ਦੇ ਵਿਛੜੇ ਬੈਠੇ ਰੁਠ, ਕਲਜੁਗ ਅੰਤਮ ਲਏ ਮਨਾਈਆ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠ, ਜੋ ਜਨ ਰਸਨਾ ਰਹੇ ਗਾਈਆ। ਕਲਜੁਗ ਅੰਤਮ ਕਰੇ ਏਕਾ ਮੁੱਠ, ਚਾਰ ਵਰਨਾਂ ਮੇਲ ਮਿਲਾਈਆ। ਦੂਈ ਦਵੈਤੀ ਮੇਟੇ ਫੁੱਟ, ਭਾਂਡਾ ਭਰਮ ਭੰਨਾਈਆ। ਮਾਇਆ ਮੋਹ ਵਿਕਾਰਾ ਕੱਢੇ ਕੁੱਟ, ਨਾਮ ਖੰਡਾ ਹੱਥ ਉਠਾਈਆ। ਗੁਰਸਿਖ ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਜੋ ਜਨ ਆਏ ਸਰਨਾਈਆ । ਕਲਜੁਗ ਪੌਹ ਰਹੀ ਫੁੱਟ, ਕਲਜੁਗ ਮੇਟੇ ਝੂਠੀ ਸ਼ਾਹੀਆ। ਸੰਮਤ ਸਤਾਰਾਂ ਪਏ ਲੁੱਟ, ਸੰਮਤ ਸੋਲਾਂ ਦਏ ਗਵਾਹੀਆ। ਗੁਰਮੁਖਾਂ ਪਿਆਏ ਅੰਮ੍ਰਿਤ ਘੁੱਟ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਆਪ ਅਖਵਾਈਆ। ਨਿਰਗੁਣ ਦਾਤਾ ਬੇਪਰਵਾਹ, ਨਿਹਕਲੰਕ ਅਖਵਾਇੰਦਾ। ਕਲਜੁਗ ਅੰਤਮ ਬਣ ਮਲਾਹ, ਗੁਰ ਗੋਬਿੰਦ ਸੰਗ ਨਿਭਾਇੰਦਾ। ਗੁਰਮੁਖਾਂ ਦੇਵੇ ਸਚ ਸਲਾਹ, ਸਾਚਾ ਮਾਰਗ ਆਪੇ ਲਾਇੰਦਾ। ਅੱਖਰ ਵੱਖਰ ਨਾਮ ਪੜ੍ਹਾ, ਜੋਤੀ ਜੋਤ ਡਗਮਗਾਇੰਦਾ। ਸਾਚੇ ਪੌੜੇ ਦਏ ਚੜ੍ਹਾ, ਅੱਧਵਿਚਕਾਰੇ ਨਾ ਕੋਈ ਅਟਕਾਇੰਦਾ। ਦਸਮ ਦੁਆਰੀ ਮੇਲ ਮਿਲਾ, ਸੁਖਮਨ ਨਾੜੀ ਪਾਰ ਕਰਾਇੰਦਾ। ਬਜ਼ਰ ਕਪਾਟੀ ਤੋੜ ਤੁੜਾ, ਅੰਮ੍ਰਿਤ ਧਾਰਾ ਮੁਖ ਚੁਆਇੰਦਾ। ਕਵਲ ਨਾਭ ਆਪ ਉਲਟਾ, ਆਪਣਾ ਝਿਰਨਾ ਆਪ ਵਹਾਇੰਦਾ। ਆਪਣਾ ਰਾਗ ਦਏ ਸੁਣਾ, ਪੰਚਮ ਸਖੀਆਂ ਮੰਗਲ ਗਾਇੰਦਾ। ਸੁਰਤ ਸ਼ਬਦ ਹਰਿ ਜੋੜ ਜੁੜਾ, ਸਾਚੇ ਘੋੜੇ ਆਪ ਚੜ੍ਹਾਇੰਦਾ। ਦਸਮ ਦੁਆਰੀ ਬਾਹਰ ਕਢਾ, ਆਪਣਾ ਕੁੰਡਾ ਆਪੇ ਲਾਹਿੰਦਾ। ਆਪੇ ਸੁੰਨ ਸਮਾਧ ਜਾਏ ਸਮਾ, ਰੂਪ ਰੰਗ ਨਾ ਕੋਈ ਜਣਾਇੰਦਾ। ਆਪਣੀ ਖੇਲ ਆਪ ਖਿਲਾ, ਆਪਣਾ ਦਰ ਵਖਾਇੰਦਾ। ਸੱਚਖੰਡ ਦੁਵਾਰਾ ਰਚਨ ਰਚਾ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਥਿਰ ਘਰ ਅੰਦਰ ਬਣਤ ਬਣਾ, ਘਰ ਘਰ ਵਿਚ ਸੋਭਾ ਪਾਇੰਦਾ। ਜੋਤੀ ਜੋਤ ਲਏ ਮਿਲਾ, ਜੋਤੀ ਜੋਤ ਆਪ ਮਿਲਾਇੰਦਾ। ਅਲੱਖ ਨਿਰੰਜਣ ਬੇਪਰਵਾਹ, ਅਗੰਮ ਅਗੋਚਰ ਭੇਵ ਨਾ ਆਇੰਦਾ। ਸਤਿ ਪੁਰਖ ਨਿਰੰਜਣ ਨਾਉਂ ਧਰਾ, ਸਤਿ ਸਤਿਵਾਦੀ ਵੇਸ ਵਟਾਇੰਦਾ। ਅਜੂਨੀ ਰਹਿਤ ਬੇਪਰਵਾਹ, ਮੂਰਤ ਅਕਾਲ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਜਾਇੰਦਾ। ਨਰ ਅਵਤਾਰ ਸ੍ਰੀ ਭਗਵਾਨਾ, ਹਰਿ ਹਰਿ ਬਲੀ ਬਲਕਾਰਿਆ। ਨਾਮ ਖੰਡਾ ਤੇਜ ਕ੍ਰਿਪਾਨਾ, ਚੰਡ ਪ੍ਰਚੰਡ ਆਪ ਚਮਕਾ ਰਿਹਾ। ਸ਼ਬਦ ਤੀਰ ਸਚ ਕਮਾਨਾ, ਸਾਚੇ ਚਿਲੇ ਆਪ ਚੜ੍ਹਾ ਰਿਹਾ। ਆਪੇ ਮਰਦ ਮਰਦ ਮਰਦਾਨਾ, ਸੂਰਬੀਰ ਆਪ ਅਖਵਾ ਰਿਹਾ। ਆਪੇ ਖੇਲੇ ਖੇਲ ਦੋ ਜਹਾਨਾਂ, ਲੋਕਮਾਤ ਵੇਸ ਵਟਾ ਰਿਹਾ। ਲੱਖ ਚੁਰਾਸੀ ਬੰਨ੍ਹੇ ਗਾਨਾ, ਕਲਜੁਗ ਅੰਤਮ ਸਗਨ ਮਨਾ ਰਿਹਾ। ਰਾਏ ਧਰਮ ਵੇਖੇ ਮਾਰ ਧਿਆਨਾ, ਚਿਤਰ ਗੁਪਤ ਹਿਸਾਬ ਵਿਖਾ ਰਿਹਾ। ਲਾੜੀ ਮੌਤ ਨੌਜਵਾਨਾ, ਕੁਵਾਰ ਕੰਨਿਆ ਆਪ ਉਠਾ ਰਿਹਾ। ਨੌ ਖੰਡ ਪ੍ਰਿਥਮੀ ਵੇਖੇ ਸ੍ਰਿਸ਼ਟ ਸਬਾਨਾ, ਲੱਖ ਚੁਰਾਸੀ ਫੋਲ ਫੁਲਾ ਰਿਹਾ। ਕਵਣ ਦਰ ਹੋਏ ਪਰਧਾਨਾ, ਕਵਣ ਸੰਗ ਨਿਭਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਧਾਰ ਚਲਾ ਰਿਹਾ। ਧਰਮ ਰਾਏ ਲਏ ਅੰਗੜਾਈ, ਆਪਣੀ ਕਰਵਟ ਆਪ ਬਦਲਾਈਆ। ਚਿਤਰ ਗੁਪਤ ਰਿਹਾ ਉਠਾਈ, ਆਪਣਾ ਲੇਖਾ ਫੋਲ ਫੁਲਾਈਆ। ਦੋਹਾਂ ਮੇਲਾ ਏਕਾ ਥਾਈਂ, ਏਕਾ ਅੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵੇ ਸਚ ਸਲਾਹੀਆ। ਸਚ ਸਲਾਹ ਦੇਵੇ ਦੇਵਣਹਾਰਾ, ਆਦਿ ਅੰਤ ਅਖਵਾਇਆ। ਲੱਖ ਚੁਰਾਸੀ ਪਾਵੇ ਸਾਰਾ, ਰਾਏ ਧਰਮ ਦਏ ਸਜਾਇਆ। ਗੁਰਮੁਖ ਸਾਚੇ ਲਏ ਤਰਾਇਆ, ਜਿਸ ਜਨ ਰਸਨਾ ਹਰਿ ਹਰਿ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਖੇਲ ਖਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਸ ਅਨੇਕ ਅਨਕ ਕਲ ਧਾਰ, ਦਿਆਲ ਕਾਲ ਕਰੇ ਖੇਲ ਵਿਚ ਸੰਸਾਰ, ਕਾਲ ਮਹਾਂਕਾਲ ਆਪਣੀ ਸੇਵਾ ਲਾਇਆ। ਹਰਿ ਸੱਜਣ ਮੀਤ ਮੁਰਾਰ ਸਰਬ ਗੁਣਵੰਤ, ਗੁਰ ਸਤਿਗੁਰ ਨਾਉਂ ਧਰਾਇੰਦਾ। ਖੇਲੇ ਖੇਲ ਅਗੰਮ ਅਪਾਰ ਸ੍ਰੀ ਭਗਵੰਤ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਲੱਖ ਚੁਰਾਸੀ ਖੇਲ ਅਪਾਰ ਕਰੰਤ, ਹਰਿਜਨ ਸਾਚੇ ਮਾਤ ਜਗਾਇੰਦਾ। ਮਨਮੁਖਾਂ ਮਾਇਆ ਪਾਏ ਬੇਅੰਤ, ਪਰਦਾ ਓਹਲਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਰਖਾਇੰਦਾ। ਭਗਤਨ ਮੀਤਾ ਪੁਰਖ ਅਕਾਲ, ਪਰਮ ਪੁਰਖ ਅਖਵਾਈਆ। ਆਦਿ ਜੁਗਾਦੀ ਦੀਨ ਦਿਆਲ, ਜੁਗ ਜੁਗ ਵੇਸ ਵਟਾਈਆ। ਸੰਤ ਸੁਹੇਲੇ ਸਾਚੇ ਲਾਲ, ਲੋਕਮਾਤ ਆਪ ਉਠਾਈਆ। ਸ਼ਬਦ ਸਰੂਪੀ ਬਣ ਦਲਾਲ, ਘਰ ਸਾਚੇ ਮੇਲ ਮਿਲਾਈਆ। ਧੁਨ ਅਨਾਦਿ ਵਜਾਏ ਸੱਚਾ ਤਾਲ, ਅਨਹਦ ਸੇਵਾ ਲਾਈਆ। ਅੰਮ੍ਰਿਤ ਸਰ ਦੇਵੇ ਸਰ ਸਰੋਵਰ ਇਕ ਉਛਾਲ, ਤਾਲ ਸੁਹਾਵਾ ਇਕ ਦਰਸਾਈਆ। ਨਾਮ ਖ਼ਜ਼ਾਨਾ ਧਨ ਸੱਚਾ ਧਨ ਮਾਲ, ਗੁਰਮੁਖਾਂ ਝੋਲੀ ਪਾਈਆ। ਫਲ ਲਗਾਏ ਕਾਇਆ ਡਾਲ, ਅੰਮ੍ਰਿਤ ਮੇਵਾ ਆਪ ਖਵਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਚਰਨ ਪ੍ਰੀਤੀ ਘਾਲਣ ਘਾਲ, ਘਾਲੀ ਘਾਲ ਲੇਖੇ ਲਾਈਆ। ਇਕ ਵਖਾਏ ਧਰਮ ਸੱਚੀ ਧਰਮਸਾਲ, ਘਰ ਬੈਠਾ ਬੇਪਰਵਾਹੀਆ। ਦੀਪਕ ਜੋਤੀ ਸਾਚੀ ਬਾਲ, ਅਗਿਆਨ ਅੰਧੇਰ ਮਿਟਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪ ਹੋ ਜਾਈਆ। ਗ਼ਰੀਬ ਨਿਮਾਣੇ ਆਪੇ ਭਾਲ, ਜੁਗ ਜੁਗ ਆਪਣਾ ਦਰਸ ਦਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਹਿਜ ਸੁਭਾਈਆ। ਸੱਜਣ ਸੱਚਾ ਪਾਤਸ਼ਾਹ, ਪਾਰਬ੍ਰਹਮ ਬੇਅੰਤ ਇਕਓਅੰਕਾਰ। ਆਦਿ ਜੁਗਾਦੀ ਬਣੇ ਜਗਤ ਮਲਾਹ, ਆਪੇ ਗੁਰ ਪੀਰ ਅਵਤਾਰ। ਆਪੇ ਸਾਧ ਸੰਤ ਲਏ ਉਪਾ, ਆਪੇ ਭਗਤਨ ਭਗਤੀ ਭਰੇ ਭੰਡਾਰ। ਆਪੇ ਆਪਣਾ ਨਾਉਂ ਲਏ ਜਪਾ, ਸ਼ਬਦ ਬੋਲੇ ਸਚ ਜੈਕਾਰ। ਆਪੇ ਲਹਿਣਾ ਦੇਣਾ ਦਏ ਮੁਕਾ, ਪੂਰਬ ਲਹਿਣਾ ਕਰ ਵਿਚਾਰ। ਗੁਰਮੁਖਾਂ ਤਨ ਬਸਤਰ ਗਹਿਣਾ ਦੇਵੇ ਪਾ, ਸ਼ਬਦ ਸਰੂਪੀ ਸਚ ਸ਼ਿੰਗਾਰ। ਮਾਇਆ ਮਮਤਾ ਪਰਦਾ ਦੇਵੇ ਲਾਹ, ਕੂੜੀ ਕਿਰਿਆ ਦਏ ਨਿਵਾਰ। ਚਰਨ ਧੂੜੀ ਮਸਤਕ ਟਿੱਕਾ ਦੇਵੇ ਲਾ, ਜੋਤ ਨਿਰੰਜਣ ਕਰ ਉਜਿਆਰ। ਅੰਮ੍ਰਿਤ ਠੰਡੀ ਧਾਰ ਮੁਖ ਦਏ ਚੁਆ, ਨਿਝਰ ਬਰਸੇ ਏਕ ਏਕੰਕਾਰ । ਬੰਦ ਕਿਵਾੜਾ ਦਏ ਖੁਲ੍ਹਾ, ਮੇਟ ਮਿਟਾਏ ਪੰਚਮ ਧਾੜ। ਅਨਹਦ ਰਾਗ ਦਏ ਸੁਣਾ, ਪੰਚਮ ਮੇਲਾ ਮੀਤ ਮੁਰਾਰ। ਸੁਰਤੀ ਸ਼ਬਦ ਏਕਾ ਰੰਗ ਦਏ ਰੰਗਾ, ਕਰੇ ਕਰਾਏ ਸਚ ਪਿਆਰ। ਆਤਮ ਸੇਜਾ ਦਏ ਸੁਹਾ, ਆਪੇ ਸੁੱਤਾ ਪੈਰ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਲਾਏ ਪਾਰ। ਗੁਰਮੁਖ ਸੱਜਣ ਪਾਰ ਕਿਨਾਰਾ, ਗੁਰ ਸਤਿਗੁਰ ਆਪ ਕਰਾਇੰਦਾ। ਪਹਿਲੋਂ ਬਖ਼ਸ਼ੇ ਚਰਨ ਪਿਆਰਾ, ਦੂਜਾ ਮੰਤਰ ਨਾਮ ਦ੍ਰਿੜਾਇੰਦਾ। ਤੀਜੇ ਨੇਤਰ ਕਰ ਉਜਿਆਰਾ, ਆਪਣਾ ਦਰਸ ਦਖਾਇੰਦਾ। ਚੌਥੇ ਘਰ ਖੋਲ੍ਹ ਕਿਵਾੜਾ, ਚੌਥੇ ਪਦ ਰਹਾਇੰਦਾ। ਪੰਚਮ ਮੀਤਾ ਹੋ ਉਜਿਆਰਾ, ਪੰਚਮ ਸੰਗ ਨਿਭਾਇੰਦਾ। ਛੇ ਘਰ ਕਰੇ ਪਾਰ ਕਿਨਾਰਾ, ਛੱਪਰ ਛੰਨ ਨਾ ਕੋਈ ਵਖਾਇੰਦਾ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਸਾਚੀ ਕਾਰਾ, ਘਰ ਸਾਚੇ ਆਪ ਕਰਾਇੰਦਾ। ਅੱਠ ਤੱਤ ਨਾ ਕੋਈ ਵਿਚਾਰਾ, ਪੰਜ ਤ੍ਰੈ ਨਾ ਮੇਲ ਮਿਲਾਇੰਦਾ। ਨੌ ਦਰ ਨਾ ਕੋਈ ਹਾਹਾਕਾਰਾ, ਅੰਤਰ ਰੋ ਰੋ ਨੀਰ ਨਾ ਕੋਈ ਵਹਾਇੰਦਾ। ਦਸਵਾਂ ਆਪੇ ਪਾਵੇ ਸਾਰਾ, ਗੁਰਮੁਖ ਸੱਜਣ ਵੇਖ ਵਖਾਇੰਦਾ। ਨਾਤਾ ਤੋੜ ਜਗਤ ਸੰਸਾਰਾ, ਆਪ ਆਪਣੇ ਅੰਗ ਲਗਾਇੰਦਾ। ਨਾਰੀ ਕੰਤ ਕੰਤ ਭਤਾਰਾ, ਹਰਿਜਨ ਸਾਚੀ ਸੇਜ ਹੰਢਾਇੰਦਾ। ਰਲੀਆਂ ਮਾਣੇ ਗੁਪਤ ਜ਼ਾਹਿਰਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਆਪਣੇ ਲੇਖੇ ਲਾਇੰਦਾ। ਗੁਰਮੁਖ ਲੇਖੇ ਜਾਏ ਲੱਗ, ਗੁਰ ਸਤਿਗੁਰ ਆਪ ਲਗਾਇੰਦਾ । ਆਪੇ ਹੰਸ ਬਣਾਏ ਕਗ, ਆਪੇ ਮਾਣਕ ਮੋਤੀ ਚੋਗ ਚੁਗਾਇੰਦਾ। ਆਪੇ ਵਸੇ ਉਪਰ ਸ਼ਾਹ ਰਗ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਪੇ ਅਗਨੀ ਜੋਤੀ ਰਿਹਾ ਮਘ, ਨੂਰੋ ਨੂਰ ਆਪ ਡਗਮਗਾਇੰਦਾ। ਆਪੇ ਤਾਰੇ ਜੀਵ ਅਲਪਗ, ਸਰਬਗ ਆਪ ਅਖਵਾਇੰਦਾ। ਆਪੇ ਚਰਨ ਧੂੜੀ ਮਜਨ ਕਰਾਏ ਮਾਘ, ਦੁਰਮਤ ਮੈਲ ਆਪ ਗਵਾਇੰਦਾ । ਆਪੇ ਸ਼ਬਦ ਸਰੂਪੀ ਬੰਨ੍ਹੇ ਸਾਚਾ ਤਗ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਵੇਖ ਵਖਾਇੰਦਾ। ਵੇਖਣਹਾਰਾ ਏਕੰਕਾਰ, ਜੁਗ ਜੁਗ ਵੱਡੀ ਵਡਿਆਈਆ। ਭਗਤਨ ਮੀਤਾ ਮੀਤ ਮੁਰਾਰ, ਸੰਤ ਭਗਤ ਕਰੇ ਕੁੜਮਾਈਆ। ਦੇਵੇ ਨਾਮ ਸ਼ਬਦ ਅਧਾਰ, ਰਾਮ ਨਾਮਾ ਭੇਵ ਖੁਲ੍ਹਾਈਆ। ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਦਿਸਾਈਆ। ਪੰਚਮ ਪੰਚਮ ਕਰ ਖ਼ਵਾਰ, ਪੰਚਮ ਮੋਹ ਮਾਇਆ ਮੋਹ ਚੁਕਾਈਆ। ਪੰਚਮ ਨਾਦ ਨਾਦ ਧੁੰਨਕਾਰ, ਪੰਚਮ ਸਾਚਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਆਪਣੇ ਦਰ, ਦਰ ਸੱਚਾ ਇਕ ਸੁਹਾਈਆ। ਸਾਚਾ ਦਰ ਆਦਿ ਨਿਰੰਜਣ, ਆਪਣਾ ਆਪ ਰਖਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਦੁਖੀਆਂ ਦੁੱਖ ਵੰਡਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨ, ਮਸਤਕ ਇੱਕਾ ਜੋਤ ਲਿਲਾਟ ਜਗਾਇੰਦਾ। ਦੋ ਜਹਾਨਾਂ ਪਰਦੇ ਕੱਜਣ, ਨਾਮ ਦੋਸ਼ਾਲਾ ਉਪਰ ਪਾਇੰਦਾ। ਸਖਾ ਸੁਹੇਲਾ ਸਾਚਾ ਸੱਜਣ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਮਾਤ ਤਰਾਇੰਦਾ। ਗੁਰਮੁਖ ਸਿਖ ਸੁੱਤ ਦੁਲਾਰਾ, ਸਤਿਗੁਰ ਸਾਚੇ ਪਾਇਆ। ਗੁਣ ਅਵਗੁਣ ਨਾ ਕੋਈ ਵਿਚਾਰਾ, ਕਰ ਕਿਰਪਾ ਪਾਰ ਕਰਾਇਆ। ਨਿਰਗੁਣ ਸਰਗੁਣ ਬਣੇ ਧਾਰਾ, ਸਾਚੀ ਸਿਖਿਆ ਸਿਖ ਸਮਝਾਇਆ। ਕਰੇ ਖੇਲ ਜੁਗਾ ਜੁਗੰਤਰ ਵਾਰੋ ਵਾਰਾ, ਆਪਣਾ ਨਾਉਂ ਧਰਾਇਆ। ਕਲਜੁਗ ਮੇਟੇ ਕੂੜ ਪਸਾਰਾ, ਜੂਠ ਝੂਠ ਰਹਿਣ ਨਾ ਪਾਇਆ। ਮਨ ਮਤ ਜੀਵ ਹੋਏ ਹੰਕਾਰਾ, ਹਰਿ ਕਾ ਨਾਮ ਨਾ ਕੋਇ ਧਿਆਇਆ। ਗੁਰਮੁਖ ਵਿਰਲਾ ਆਤਮ ਅੰਤਰ ਰੋਵੇ ਜ਼ਾਰੋ ਜ਼ਾਰਾ, ਬਿਰਹੋਂ ਰੋਗ ਜਲਾਇਆ। ਦੇਵੇ ਦਰਸ ਅਗੰਮ ਅਪਾਰਾ, ਆਪ ਆਪਣਾ ਰੂਪ ਵਟਾਇਆ। ਜੋਤੀ ਜੋਤ ਜੋਤ ਚਮਤਕਾਰਾ, ਰਵ ਸਸ ਰਹੇ ਸ਼ਰਮਾਇਆ। ਗੁਰਮੁਖਾਂ ਦੇਵੇ ਇਕ ਅਧਾਰਾ, ਆਪ ਆਪਣੀ ਦਇਆ ਕਮਾਇਆ। ਕਲਜੁਗ ਭੁੱਲਾ ਸਰਬ ਸੰਸਾਰਾ, ਨੇਤਰ ਗਿਆਨ ਨਾ ਕੋਈ ਖੁਲ੍ਹਾਇਆ। ਚਾਰੋਂ ਕੁੰਟ ਧੂਆਂਧਾਰਾ, ਦਿਵਸ ਰੈਣ ਅੰਧੇਰਾ ਛਾਇਆ। ਹਰਿ ਕਾ ਸ਼ਬਦ ਨਾ ਕਿਸੇ ਵਿਚਾਰਾ, ਗੁਰ ਗੁਰ ਨਾਮ ਨਾ ਕੋਈ ਜਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸੱਜਣ ਲਏ ਉਠਾਇਆ। ਗੁਰਮੁਖ ਗੁਰਸਿਖ ਆਪ ਉਠਾਏ, ਆਪਣੀ ਸੇਵਾ ਆਪ ਕਮਾਇੰਦਾ। ਦਿਵਸ ਰੈਣ ਰਿਹਾ ਜਗਾਏ, ਸੋਇਆ ਕੋਈ ਰਹਿਣ ਨਾ ਪਾਇੰਦਾ। ਚਰਨ ਪ੍ਰੀਤੀ ਨਾਤਾ ਜੋੜ ਜੁੜਾਏ, ਪੁਰਖ ਬਿਧਾਤਾ ਵੇਸ ਵਟਾਇੰਦਾ। ਸਾਚੀ ਗਾਥਾ ਆਪ ਸੁਣਾਏ, ਸੋਹੰ ਜਾਪ ਜਪਾਇੰਦਾ। ਸਤਿਜੁਗ ਰਾਥਾ ਰਿਹਾ ਚਲਾਏ, ਕਲਜੁਗ ਬੇੜਾ ਆਪ ਡੁਬਾਇੰਦਾ। ਤ੍ਰਲੋਕੀ ਨਾਥਾ ਵੇਸ ਵਟਾਏ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਸੱਚਾ ਮੀਤ, ਏਕਾ ਬਖ਼ਸ਼ੇ ਚਰਨ ਪ੍ਰੀਤ, ਚਰਨ ਦੁਵਾਰਾ ਇਕ ਵਸਾਇੰਦਾ। ਸਚ ਪ੍ਰੀਤੀ ਸਚ ਦੁਵਾਰਾ ਆਪੇ ਖੋਲ੍ਹ, ਗੁਰਮੁਖਾਂ ਮੁਖ ਸਲਾਹੀਆ। ਸ਼ਬਦ ਅਨਾਦੀ ਆਪੇ ਬੋਲ, ਪਾਰਬ੍ਰਹਮ ਬ੍ਰਹਮ ਢੋਲਾ ਰਿਹਾ ਗਾਈਆ। ਆਪਣੇ ਕੰਡੇ ਆਪੇ ਤੋਲ, ਤੋਲਣਹਾਰਾ ਦਿਸ ਨਾ ਆਈਆ। ਗੁਰਮੁਖਾਂ ਹਿਰਦੇ ਅੰਦਰ ਰਿਹਾ ਮੌਲ, ਆਪ ਆਪਣਾ ਰੂਪ ਵਟਾਈਆ। ਆਪੇ ਵੇਖੇ ਅੰਮ੍ਰਿਤ ਭਰਿਆ ਕਵਲ, ਆਪੇ ਨਾਭੀ ਦਏ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਘਰ ਸੋਹਿਆ ਹਰਿ ਬੰਕ ਦੁਵਾਰ, ਗੁਰਮੁਖ ਹਰਿ ਹਰਿ ਪਾਇਆ। ਨਾਤਾ ਤੁਟਾ ਸਰਬ ਸੰਸਾਰ, ਘਰ ਬਹਿ ਬਹਿ ਮੰਗਲ ਗਾਇਆ। ਮਿਲਿਆ ਮੇਲ ਹਰਿ ਮੀਤ ਮੁਰਾਰ, ਘਰ ਸਾਚੀ ਵੱਜੀ ਵਧਾਇਆ। ਸੋਭਾਵੰਤ ਹੋਈ ਨਾਰ, ਕੰਤ ਸੁਹਾਗੀ ਮੇਲ ਮਿਲਾਇਆ। ਜੁਗ ਜੁਗ ਵਿਛੜੇ ਮੇਲੇ ਯਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਆਪਣੇ ਘਰ, ਘਰ ਮੰਦਰ ਇਕ ਖੁਲ੍ਹਾਇਆ। ਘਰ ਮੰਦਰ ਹਰਿ ਸੁਹੰਜਣਾ, ਦਿਵਸ ਰੈਣ ਪ੍ਰਭਾਤ। ਜਗੇ ਜੋਤ ਆਦਿ ਨਿਰੰਜਣਾ, ਹਰਿ ਬੈਠਾ ਰਹੇ ਇਕ ਇਕਾਂਤ। ਮੀਤ ਮੁਰਾਰਾ ਸਾਚਾ ਸੱਜਣਾ, ਦਰਸ ਦਿਖਾਏ ਬਹੁ ਬਿਧ ਭਾਂਤ। ਕਲਜੁਗ ਅੰਤਮ ਲੱਖ ਚੁਰਾਸੀ ਠੀਕਰ ਭੱਜਣਾ, ਨਾਤਾ ਤੁੱਟੇ ਜ਼ਾਤ ਪਾਤ। ਚਾਰ ਵਰਨ ਕਰਾਏ ਏਕਾ ਮਜਨਾ, ਏਕਾ ਨਾਮ ਬਖ਼ਸ਼ੇ ਸਾਚੀ ਦਾਤ। ਸਤਿਜੁਗ ਸਾਚਾ ਮਾਤ ਲੱਗਣਾ, ਗੁਰਮੁਖ ਚੜ੍ਹੇ ਸਚੀ ਬਰਾਤ। ਕਾਲ ਨਗਾਰਾ ਲੱਖ ਚੁਰਾਸੀ ਸਿਰ ਤੇ ਵੱਜਣਾ, ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਵੇਖੇ ਮਾਰ ਝਾਤ। ਜਗਤ ਦੁਵਾਰਾ ਸਭ ਨੇ ਤਜਣਾ, ਨਾ ਕੋਈ ਪਿਤਾ ਨਾ ਕੋਈ ਮਾਤ। ਬਿਨ ਸਤਿਗੁਰ ਪੂਰੇ ਪਰਦਾ ਕਿਸੇ ਨਾ ਕੱਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖੇ ਤੇਰਾ ਖਾਤ। ਕਲਜੁਗ ਖਾਤਾ ਡੂੰਘਾ ਸਾਗਰ, ਹਰਿ ਸਾਚਾ ਵੇਖ ਵਖਾਇੰਦਾ। ਲੱਖ ਚੁਰਾਸੀ ਕਾਇਆ ਗਾਗਰ, ਆਪੇ ਫੋਲ ਫੁਲਾਇੰਦਾ। ਗੁਰਮੁਖਾਂ ਨਿਰਮਲ ਕਰਮ ਕਰੇ ਉਜਾਗਰ, ਆਪ ਆਪਣਾ ਨਾਮ ਜਪਾਇੰਦਾ। ਸਾਚਾ ਵਣਜ ਕਰਾਏ ਹਰਿ ਸੌਦਾਗਰ, ਰਤਨ ਅਮੋਲਕ ਹੀਰਾ ਨਾਮ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਰਾਮ ਨਾਮ ਰਤਨ ਜਵਾਹਰ ਮਾਣਕ ਮੋਤੀ, ਗੁਰਮੁਖਾਂ ਝੋਲੀ ਆਪ ਭਰਾਈਆ। ਤੀਰਥ ਤੱਟਾਂ ਭੁੱਲੇ ਫਿਰਦੇ ਕੋਟਨ ਕੋਟੀ, ਹਰਿ ਹਰਿ ਰੂਪ ਦਿਸ ਨਾ ਆਈਆ। ਕੋਟਨ ਕੋਟੀ ਚੜ੍ਹੇ ਚੋਟੀ, ਕੋਟਨ ਕੋਟੀ ਜਲ ਧਾਰਾ ਰਹੇ ਤਾਰੀਆਂ ਲਾਈਆ। ਕੋਟਨ ਕੋਟੀ ਤੁੜਾਵਣ ਬੋਟੀ ਬੋਟੀ, ਕੋਟਨ ਕੋਟੀ ਖ਼ਾਕੀ ਖ਼ਾਕ ਰਹੇ ਰਮਾਈਆ। ਕੋਟਨ ਕੋਟੀ ਬੰਨ੍ਹ ਲੰਗੋਟੀ, ਚਾਰੋਂ ਕੁੰਟ ਰਹੇ ਫੇਰੀਆਂ ਪਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਕੱਢੇ ਵਾਸਨਾ ਖੋਟੀ, ਨਿਰਗੁਣ ਦੀਵਾ ਬਾਤੀ ਜੋਤ ਨਾ ਕਰੇ ਕੋਈ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਕਰਾਈਆ। ਹਰਿਜਨ ਸਾਚੇ ਦਰਸ ਦੀਦਾਰ, ਨੇਤਰ ਲੋਚਣ ਨੈਣ ਦਰਸਾਈਆ। ਕਰ ਕਿਰਪਾ ਪ੍ਰਭ ਜਾਏ ਤਾਰ, ਪੂਜਾ ਪਾਠ ਨਾ ਕੋਇ ਕਰਾਈਆ। ਅਠਸਠ ਲੇਖਾ ਚੁੱਕੇ ਸੰਸਾਰ, ਗੰਗਾ ਗੋਦਾਵਰੀ ਗੁਰਸਿਖ ਤੇਰੇ ਚਰਨਾਂ ਹੇਠ ਦਬਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਨਿਮਸਕਾਰ, ਦੋਏ ਦੋਏ ਬੈਠੇ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਹਰਿ ਸੰਤ ਲਏ ਜਗਾਈਆ। ਕੰਤ ਭਗਵੰਤ ਏਕਾ ਧਾਰ, ਨਰ ਨਰਾਇਣ ਵੱਡੀ ਵਡਿਆਈਆ। ਪਾਰਬ੍ਰਹਮ ਹਰਿ ਮੀਤ ਮੁਰਾਰ, ਬ੍ਰਹਮ ਬ੍ਰਹਮ ਪਾਰਬ੍ਰਹਮ ਸਮਾਈਆ। ਬੈਠ ਅਤੀਤ ਸੱਚੀ ਸਰਕਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਹਸਤ ਕੀਟ ਕਰ ਪਿਆਰ, ਊਚ ਨੀਚ ਵੇਖ ਵਖਾਈਆ। ਰਾਓ ਰੰਕ ਸੋਹੇ ਇਕ ਦੁਵਾਰ, ਦੂਜਾ ਦਰ ਨਾ ਕੋਈ ਬਣਾਈਆ। ਗੁਰਮੁਖਾਂ ਭਗਤੀ ਭਰੇ ਭੰਡਾਰ, ਨਾਮ ਭੰਡਾਰਾ ਆਪ ਵਰਤਾਈਆ। ਏਕਾ ਸ਼ਬਦ ਸੱਚੀ ਜੈਕਾਰ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹੰ ਬ੍ਰਹਮ ਜਨਮ ਕਰਮ ਵਰਨ ਬਰਨ ਧਰਮ ਦਏ ਸਵਾਰ, ਸਾਚੀ ਸਰਨ ਇਕ ਸਰਨਾਈਆ। ਆਵਣ ਜਾਵਣ ਪਤਿਤ ਪਾਵਣ ਮਰਨ ਡਰਨ ਚੁਕਾਏ ਵਿਚ ਸੰਸਾਰ, ਲੱਖ ਚੁਰਾਸੀ ਫੰਦ ਕਟਾਈਆ। ਹਰਨ ਫਰਨ ਨੇਤਰ ਫੋਰ ਖੋਲ੍ਹ ਕਿਵਾੜਾ, ਆਪ ਆਪਣਾ ਦਰਸ ਦਖਾਈਆ। ਸਚਖੰਡ ਦੁਵਾਰੇ ਗੁਰਮੁਖ ਲਾੜੇ ਦੇਵੇ ਵਾੜ, ਸ਼ਬਦ ਘੋੜੇ ਆਪ ਚੜ੍ਹਾਈਆ । ਜੋਤ ਨਿਰੰਜਣ ਪਾਣੀ ਦੇਵੇ ਵਾਰ, ਸਾਚਾ ਸਗਨ ਮਨਾਈਆ। ਆਦਿ ਸ਼ਕਤ ਕਰ ਪਿਆਰ, ਆਪਣਾ ਕੁੰਡਾ ਦੇਵੇ ਲਾਹੀਆ। ਦਰਸ ਦਿਖਾਏ ਅਗੰਮ ਅਪਾਰ, ਨਿਰਗੁਣ ਬੈਠਾ ਬੇਪਰਵਾਹੀਆ। ਸਾਚਾ ਤਖ਼ਤ ਸੱਚਾ ਸੁਲਤਾਨ, ਹਰਿ ਸਾਚਾ ਰਿਹਾ ਸੁਹਾਈਆ। ਇਕ ਇਕੱਲਾ ਏਕੰਕਾਰ ਵਡ ਮਿਹਰਵਾਨ, ਆਪ ਆਪਣੀ ਦਇਆ ਕਮਾਈਆ। ਗੁਰਮੁਖਾਂ ਝੁਲਾਏ ਸਚ ਨਿਸ਼ਾਨ, ਲੋਕਮਾਤ ਵੱਜੇ ਵਧਾਈਆ। ਏਕਾ ਬਖ਼ਸ਼ੇ ਬ੍ਰਹਮ ਗਿਆਨ, ਆਤਮ ਅੰਤਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਸਿਖਿਆ ਪਾਏ ਭਿਛਿਆ, ਏਕਾ ਦਰਸ ਵੱਡੀ ਵਡਿਆਈਆ। ਹਰਿ ਕਾ ਦਰਸ ਸਚ ਦਰਗਾਹ, ਖੰਡ ਸਾਚਾ ਆਪ ਸੁਹਾਇਆ। ਬੇਪਰਵਾਹ ਬਣ ਮਲਾਹ, ਸ਼ਬਦ ਸਲਾਹ, ਸਾਚਾ ਮਾਰਗ ਰਿਹਾ ਵਖਾਇਆ। ਪਕੜੇ ਬਾਂਹ ਨਿਥਾਵਿਆਂ ਦੇਵੇ ਥਾਂ, ਗ਼ਰੀਬ ਨਿਮਾਣੇ ਗਲੇ ਲਗਾਇਆ। ਆਪੇ ਪਿਤਾ ਆਪੇ ਮਾਂ, ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਸਮਰਥ ਪੁਰਖ ਆਪ ਅਖਵਾਇਆ। ਗੁਰਸਿਖ ਤੇਰਾ ਕਾਇਆ ਖੇੜਾ ਦਿਸੇ ਨਗਰ ਗਰਾਂ, ਪੰਚਮ ਛੇੜਾਂ ਦਏ ਛੜਾ, ਪੰਚਮ ਰਾਗ ਨਾਦਿ ਧੁਨ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਵਸਾਏ ਆਪਣੇ ਘਰ, ਦੂਸਰ ਵਖਾਏ ਨਾ ਕੋਈ ਦਰ, ਧਰਮ ਰਾਏ ਦਾ ਚੁੱਕੇ ਡਰ, ਆਪਣਾ ਘਾੜਣ ਲਏ ਘੜ, ਦਸਮ ਦੁਆਰੀ ਚੋਟੀ ਚੜ੍ਹ, ਗੁਰਮੁਖ ਸੁਰਤੀ ਲਏ ਫੜ, ਸ਼ਬਦ ਸਰੂਪੀ ਬੰਨ੍ਹੇ ਲੜ, ਤ੍ਰੈ ਭਵਣ ਵਿਚ ਨਾ ਜਾਏ ਅੜ, ਅਵਣ ਗਵਣ ਵਿਚ ਨਾ ਜਾਏ ਸੜ, ਜਗਤ ਵਿਦਿਆ ਨਾ ਜਾਏ ਪੜ੍ਹ, ਸਚਖੰਡ ਦੁਵਾਰੇ ਆਪੇ ਵੜ, ਗੁਰਮੁਖ ਸਾਚੇ ਸੰਗ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਪੂਜਾ ਏਕਾ ਪਾਠ, ਸਰ ਸਰੋਵਰ ਏਕਾ ਘਾਟ ਏਕਾ ਤੀਰਥ ਏਕਾ ਤਾਟ, ਏਕਾ ਦਸਤ ਏਕਾ ਹਾਟ, ਖੇਲੇ ਖੇਲ ਲੋਕਮਾਤ ਗੁਰਮੁਖ ਉਠਾਏ ਮਾਰ ਝਾਤ, ਕਲਜੁਗ ਵੇਖ ਅੰਧੇਰੀ ਰਾਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ਼ਬਦ ਸੁਣਾਏ ਆਪਣੀ ਗਾਥ, ਫੜ ਫੜ ਚੜ੍ਹਾਏ ਸਾਚੇ ਰਾਥ, ਆਪ ਨਿਭਾਏ ਆਪਣਾ ਸਾਥ, ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਲੇਖਾ ਚੁੱਕੇ ਸਾਢੇ ਤਿੰਨ ਤਿੰਨ ਹਾਥ, ਤੱਤ ਵਿਕਾਰਾ ਜਾਏ ਨਾਠ, ਪੱਲੇ ਬੰਨ੍ਹੇ ਏਕਾ ਗਾਠ, ਅੱਗੇ ਨੇੜੇ ਰੱਖੇ ਵਾਟ, ਗੁਰਮੁਖ ਉਤਰੇ ਆਪਣੇ ਘਾਟ, ਸਤਿਗੁਰ ਪੂਰਾ ਪਾਰ ਕਰਾਈਆ। ਸੱਚਾ ਘਾਟ ਸਚ ਕਿਨਾਰਾ। ਦੋ ਜਹਾਨੀ ਪਾਵੇ ਸਾਰਾ। ਲੋਆਂ ਪੁਰੀਆਂ ਵਸਿਆ ਬਾਹਰਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕਿਸੇ ਵਿਚਾਰਾ। ਆਪੇ ਸੋਹੇ ਆਪਣੇ ਬੰਕ ਦੁਵਾਰਾ। ਸਚਖੰਡ ਅੰਦਰ ਥਿਰ ਘਰ ਦੁਵਾਰਾ। ਪੁਰਖ ਅਬਿਨਾਸ਼ੀ ਵਸਿਆ ਆਪੇ ਵਸਣਹਾਰਾ। ਨਿਰਗੁਣ ਬਾਤੀ ਨਿਰਗੁਣ ਦੀਆ ਨਿਰਗੁਣ ਜੋਤ ਕਰੇ ਉਜਿਆਰਾ, ਨਿਰਗੁਣ ਨਾਰੀ ਨਿਰਗੁਣ ਕਮਲਾਪਾਤੀ ਨਿਰਗੁਣ ਕੰਤ ਕੰਤ ਭਤਾਰਾ। ਨਿਰਗੁਣ ਸੇਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ ਜੋਤ ਉਜਿਆਰਾ। ਆਦਿ ਨਿਰੰਜਣ ਭੇਵ ਨਿਆਰ। ਪਾਰਬ੍ਰਹਮ ਪੁਰਖ ਕਰਤਾਰ। ਅਜੂਨੀ ਰਹਿਤ ਸੱਚੀ ਸਰਕਾਰ। ਅਕਾਲ ਮੂਰਤ ਖੇਲ ਦੋ ਧਾਰ। ਨਿਰਗੁਣ ਸਰਗੁਣ ਕਰੇ ਵਿਚਾਰ। ਲੋਕਮਾਤ ਲਏ ਅਵਤਾਰ, ਡੁੱਬਦੇ ਪਾਥਰ ਜਾਏ ਤਾਰ। ਜਿਸ ਜਨ ਬਖ਼ਸ਼ੇ ਚਰਨ ਪਿਆਰ। ਪਤਿਤ ਪਾਪੀ ਲਾਏ ਪਾਰ। ਜੋ ਜਨ ਚਰਨ ਕਰੇ ਨਿਮਸਕਾਰ। ਏਥੇ ਓਥੇ ਦਏ ਸਹਾਰ। ਆਪ ਆਪਣੀ ਕਿਰਪਾ ਧਾਰ। ਗੁਰਸਿਖਾਂ ਬਣਿਆ ਸਾਂਝਾ ਯਾਰ। ਚੁਰਾਸੀ ਦੁੱਖਾਂ ਦਏ ਨਿਵਾਰ। ਜਮ ਕੀ ਫਾਸੀ ਲਾਹੇ ਹਾਰ। ਘਨਕ ਪੁਰ ਵਾਸੀ ਕਰੇ ਸਚ ਸ਼ਿੰਗਾਰ। ਸ਼ਾਹੋ ਸ਼ਾਬਾਸ਼ੀ ਸਿਰਜਣਹਾਰ। ਗੁਰੂ ਰਾਮਦਾਸ ਕਰਿਆ ਇਕ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਦੇਵੇ ਨਾਮ ਭੰਡਾਰ। ਭੰਡਾਰ ਭਰਪੂਰ ਦੇਵਣਹਾਰਾ ਦਾਤਾ ਸੂਰ। ਵੇਖੇ ਵਿਗਸੇ ਨੇੜੇ ਦੂਰ। ਸਖਾ ਸਹਾਈ ਹਾਜ਼ਰ ਹਜ਼ੂਰ। ਆਸਾ ਮਨਸਾ ਕਰੇ ਪੂਰ। ਨਾਤਾ ਤੋੜੇ ਕੂੜੋ ਕੂੜ। ਮਸਤਕ ਟਿੱਕਾ ਬਖ਼ਸ਼ੇ ਸਾਚੀ ਧੂੜ। ਚਤੁਰ ਸੁਘੜ ਬਣਾਏ ਮੂਰਖ ਮੂੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਾਏ ਕਾਗ ਹੰਸ, ਗੁਰਮੁਖ ਸੋਹੇ ਬੰਸ ਸਰਬੰਸ, ਹਰਿ ਸੰਗਤ ਬਣਾਏ ਆਪਣੀ ਅੰਸ, ਵਿਸ਼ਨੂੰ ਵੰਸੀ ਬੰਸ ਚਲਾਈਆ। ਕੋਟਨ ਕੋਟ ਜੁਗ ਬੀਤੇ ਸਹੰਸ, ਕੋਟਨ ਕੋਟ ਕ੍ਰਿਸ਼ਨਾ ਮਾਰੇ ਕੰਸ, ਕੋਟਨ ਕੋਟ ਰਾਮਾ ਚੁੱਕੇ ਧਨੁਸ਼, ਕੋਟਨ ਕੋਟ ਬਾਵਨ ਰੱਖਣ ਅੰਕ, ਅਸੰਖ ਅਸੰਖ ਬ੍ਰਹਮਾ ਵਿਸ਼ਨ ਸ਼ਿਵ ਨੈਣ ਰੋ ਰੋ ਪੇਖ ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕਾ ਏਕੰਕਾਰਾ ਇਕ ਬੇਅੰਤ, ਲੇਖੇ ਲਾਏ ਗੁਰਮੁਖ ਸੰਤ, ਆਪ ਬਣਾਈ ਕਲਜੁਗ ਸਾਚੀ ਬਣਤ, ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਆਨ ਅੰਜੀਲ ਕੁਰਾਨ ਖਾਣੀ ਬਾਣੀ ਮਹਿਮਾ ਜਾਣੇ ਅਗਣਤ, ਅਕਲ ਕਲਾ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲ ਅੰਞਾਣੇ ਗ਼ਰੀਬ ਨਿਮਾਣੇ, ਗੁਰਸਿਖ ਆਪਣੀ ਗੋਦ ਉਠਾਈਆ। ਆਦਿ ਜੁਗਾਦੀ ਤੋਲਣਹਾਰਾ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਆਪਣੀ ਧਾਰਾ ਆਪੇ ਬੋਲ, ਆਪੇ ਹਰਿ ਸੁਣਾਇੰਦਾ। ਆਪਣੀ ਵਸਤ ਆਪੇ ਲਏ ਵਰੋਲ, ਆਪੇ ਵੇਖ ਵਖਾਇੰਦਾ। ਆਪਣਾ ਪਰਦਾ ਆਪੇ ਖੋਲ੍ਹ, ਆਪੇ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਤਰਾਨਾ ਇਕ ਵਖਾਇੰਦਾ। ਤੋਲਣਹਾਰਾ ਪੁਰਖ ਸੁਲਤਾਨ, ਏਕਾ ਏਕੰਕਾਰਿਆ। ਆਪਣੇ ਕੰਡੇ ਚਾੜ੍ਹੇ ਦੋ ਜਹਾਨ, ਲੋਆਂ ਪੁਰੀਆਂ ਦਏ ਹੁਲਾਰਿਆ। ਜੁਗਾ ਜੁਗੰਤਰ ਖੇਲ ਮਹਾਨ, ਪ੍ਰਗਟ ਹੋਏ ਵਿਚ ਸੰਸਾਰਿਆ। ਲੱਖ ਚੁਰਾਸੀ ਕਰ ਪਛਾਣ, ਗੁਰਮੁਖ ਸਾਚੇ ਲਏ ਉਭਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਤੋਲਾ ਨਾਉਂ ਧਰਾ ਰਿਹਾ। ਤੋਲਾ ਤੋਲੇ ਤੋਲਣਹਾਰਾ, ਏਕਾ ਕੰਡਾ ਤੁਲਾਈਆ। ਸਚ ਭੰਡਾਰਾ ਖੋਲ੍ਹੇ ਖੋਲ੍ਹਣਹਾਰਾ, ਸਚਖੰਡ ਦੁਵਾਰੇ ਸੋਭਾ ਪਾਈਆ। ਏਕਾ ਢੋਲਾ ਬੋਲੇ ਬੋਲਣਹਾਰਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਪਾਰਬ੍ਰਹਮ ਪ੍ਰਭ ਦਏ ਹੁਲਾਰਾ, ਹੰ ਹੰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਕੰਡਾ ਆਪ ਉਠਾਈਆ। ਆਪਣਾ ਕੰਡਾ ਹੱਥ ਫੜ, ਆਪੇ ਵੇਖ ਵਖਾਇੰਦਾ। ਆਪਣੇ ਆਸਣ ਬੈਠਾ ਚੜ੍ਹ, ਪੁਰਖ ਅਬਿਨਾਸ਼ੀ ਖੇਲ ਖਲਾਇੰਦਾ। ਆਪਣੀ ਧੜ ਆਪ ਕਰ, ਦੋ ਜਹਾਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਤਰਾਜੂ ਬਣਤ ਬਣਾਇੰਦਾ। ਸਚ ਤਰਾਜੂ ਬਣਾਏ ਤੱਕੜ, ਹਰਿ ਆਪਣੀ ਕਲ ਵਰਤਾਈਆ। ਖੇਲੇ ਖੇਲ ਕਲਜੁਗ ਅੰਤਮ ਛੇਕੜ, ਘਰ ਬੈਠਾ ਬੇਪਰਵਾਹੀਆ। ਲਿਖਣਹਾਰਾ ਸਾਚਾ ਲੇਖ, ਲੇਖਾ ਲਿਖਿਆ ਫੋਲ ਫੁਲਾਇੰਦਾ। ਆਪੇ ਲੱਖ ਚੁਰਾਸੀ ਲੋਕਮਾਤ ਲਾਏ ਝੱਖੜ, ਆਪੇ ਦਏ ਉਖੜਾਈਆ। ਆਪੇ ਮਾਇਆ ਮਮਤਾ ਪਾਏ ਭਰਮ ਭੁਲੇਖੜ, ਆਪੇ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਬਣਤ ਆਪ ਬਣਾਈਆ। ਸਾਚੀ ਹਰਿ ਹਰਿ ਬਣਤ ਬਣਾਏ, ਆਪਣਾ ਖੇਲ ਖਿਲਾਇੰਦਾ। ਏਕਾ ਡੰਡਾ ਨਾਮ ਰਖਾਏ, ਬ੍ਰਹਿਮੰਡਾਂ ਵੇਖ ਵਖਾਇੰਦਾ। ਤ੍ਰੈ ਤ੍ਰੈ ਲੋਕਾਂ ਲਾਸਾ ਪਾਏ, ਸਚ ਤਰਾਜੂ ਬਣਤ ਬਣਾਇੰਦਾ। ਥਿਰ ਘਰ ਵਾਸੀ ਬੋਦੀ ਇਕ ਰਖਾਏ, ਸੋਹੰ ਹੋੜਾ ਨਾਲ ਰਲਾਇੰਦਾ। ਕਲਜੁਗ ਸਤਿਜੁਗ ਛਾਬਾ ਵੇਖ ਵਖਾਏ, ਦੋਹਾਂ ਵੰਡ ਵੰਡਾਇੰਦਾ। ਲੱਖ ਚੁਰਾਸੀ ਜਗਤ ਅਨਾਜਾ ਆਪੇ ਗਾਹੇ, ਆਪੇ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਰਚਨ ਰਚਾਇੰਦਾ। ਲੱਖ ਚੁਰਾਸੀ ਵੇਖੇ ਦਾਨਾ, ਹਰਿ ਹਰਿ ਬਣਤ ਬਣਾਈਆ। ਪਾਰਬ੍ਰਹਮ ਸ੍ਰੀ ਭਗਵਾਨਾ, ਵਡ ਦਾਤਾ ਬੇਪਰਵਾਹੀਆ। ਤੋਲਣਹਾਰਾ ਸੁਘੜ ਸਿਆਣਾ, ਏਕਾ ਏਕ ਸੱਚਾ ਧੜਵਾਈਆ। ਆਪੇ ਗਾਏ ਏਕਾ ਗਾਣਾ, ਆਪਣੀ ਧਾਰਨ ਆਪ ਚਲਾਈਆ। ਲੱਖ ਚੁਰਾਸੀ ਜੀਵ ਜੰਤ ਕਰ ਪਛਾਣਾ, ਆਪਣੇ ਕੰਡੇ ਦੇਵੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਬੇਪਰਵਾਹੀਆ। ਲੱਖ ਚੁਰਾਸੀ ਕਲਜੁਗ ਰਾਸ, ਹਰਿ ਸਾਚੇ ਆਪ ਭਰਾਈਆ। ਆਪੇ ਵੇਖੇ ਖੇਲ ਤਮਾਸ਼, ਆਪੇ ਰਚਨ ਰਚਾਈਆ। ਆਪੇ ਕਰੇ ਪੂਰੀ ਆਸ, ਆਪਣੀ ਭਿਛਿਆ ਝੋਲੀ ਪਾਈਆ। ਆਪੇ ਲੇਖਾ ਜਾਣੇ ਦਸ ਦਸ ਮਾਸ, ਦਹਿ ਦਿਸ਼ਾ ਵੇਖ ਵਖਾਈਆ। ਆਪੇ ਲੇਖਾ ਲਿਖੇ ਪ੍ਰਿਥਮੀ ਅਕਾਸ਼, ਗਗਨ ਪਤਾਲਾਂ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਲੱਖ ਚੁਰਾਸੀ ਹੋਈ ਤਿਆਰ, ਅੰਤਮ ਫਲ ਪਕਾਈਆ। ਆਪਣੀ ਹਾੜੀ ਵੱਢੇ ਆਪਣੀ ਵਾਰ, ਹਾੜ ਸਤਾਰਾਂ ਖ਼ੁਸ਼ੀ ਮਨਾਈਆ। ਖੇਤੀ ਖੇਤ ਨਾ ਖਾਏ ਵਾੜ, ਪਹਿਰੇਦਾਰ ਭੇਵ ਨਾ ਰਾਈਆ। ਵੇਖੇ ਪਤਾ ਜੰਗਲ ਜੂਹ ਉਜਾੜ ਪਹਾੜ, ਅਠਾਰਾਂ ਭਾਰ ਤੋਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਕੰਡਾ ਹੱਥ ਉਠਾਈਆ। ਤੋਲਣਹਾਰ ਹਰਿ ਬ੍ਰਹਿਮੰਡ, ਆਪਣੇ ਕੰਡੇ ਆਪੇ ਪਾਇੰਦਾ। ਆਪੇ ਲੋਆਂ ਪੂਰੀਆਂ ਵੰਡੇ ਵੰਡ, ਆਪਣਾ ਹਿੱਸਾ ਆਪ ਵੰਡਾਇੰਦਾ। ਆਪੇ ਨੌ ਖੰਡ ਪ੍ਰਿਥਮੀ ਕਰੇ ਖੰਡ ਖੰਡ, ਅੰਗ ਭੰਗ ਆਪ ਕਰਾਇੰਦਾ। ਆਪੇ ਵੇਖਣਹਾਰਾ ਭੇਖ ਪਖੰਡ, ਜੂਠਾ ਝੂਠਾ ਆਪ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਆਪੇ ਤੱਕੜੀ ਆਪੇ ਛਾਬਾ, ਆਪੇ ਕੰਡਾ ਨਾਮ ਉਠਾਈਆ। ਆਪੇ ਤੋਲੇ ਦੋ ਦੋ ਆਬਾ, ਆਪ ਆਪਣਾ ਭਾਰ ਵੰਡਾਈਆ। ਆਪੇ ਗਿਣਤੀ ਗਿਣੇ ਹੱਕ ਜਨਾਬਾ, ਆਪਣਾ ਲੇਖਾ ਆਪ ਗਿਣਾਈਆ। ਆਪੇ ਵਸੇ ਕਵਲ ਨਾਭਾ, ਆਪੇ ਵਿਸ਼ਵ ਕਰੇ ਰੁਸ਼ਨਾਈਆ। ਆਪੇ ਸ਼ੰਕਰ ਮਾਰੇ ਦਾਬਾ, ਆਪ ਆਪਣਾ ਹੁਕਮ ਸੁਣਾਈਆ। ਆਪੇ ਚਰਨ ਘੋੜੇ ਦੇ ਰਕਾਬਾ, ਲੋਆਂ ਪੁਰੀਆਂ ਆਪ ਦੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਤੀ ਵੇਖ ਵਖਾਈਆ। ਆਪੇ ਪਵਣ ਆਪ ਅਸਵਾਰਾ, ਆਪੇ ਘੋੜਾ ਨਾਮ ਦੌੜਾਇੰਦਾ। ਆਪੇ ਜਲ ਅਗਨੀ ਵਸੇ ਧਾਰਾ, ਆਪੇ ਤੱਤਵ ਤੱਤ ਰਖਾਇੰਦਾ। ਆਪੇ ਮੇਘ ਬਰਸੇ ਅਪਰ ਅਪਾਰਾ, ਆਪੇ ਛਹਿਬਰ ਲਾਇੰਦਾ। ਆਪੇ ਸੱਤ ਸਮੁੰਦਰ ਵਿਰੋਲੇ ਏਕ ਏਕੰਕਾਰਾ, ਆਪੇ ਛਾਛ ਵਖਾਇੰਦਾ। ਆਪੇ ਚੌਦਾਂ ਰਤਨਾਂ ਕੱਢੇ ਬਾਹਰਾ, ਨਾਮ ਮਧਾਣਾ ਏਕਾ ਪਾਇੰਦਾ। ਆਪੇ ਹੋਏ ਅੰਨ ਦਾਨਾ, ਪੀਣਾ ਖਾਣਾ ਆਪ ਅਖਵਾਇੰਦਾ। ਆਪੇ ਰਾਜਾ ਆਪੇ ਰਾਣਾ, ਆਪੇ ਹੁਕਮ ਚਲਾਇੰਦਾ। ਆਪੇ ਤਖ਼ਤ ਤਾਜ ਸੁਹਾਨਾ, ਆਪੇ ਸੀਸ ਜਗਦੀਸ਼ ਇਕ ਵਖਾਇੰਦਾ। ਆਪੇ ਵੰਞ ਆਪ ਮੁਹਾਣਾ, ਆਪਣਾ ਬੇੜਾ ਆਪ ਚਲਾਇੰਦਾ। ਆਪੇ ਸੁਘੜ ਆਪ ਸਿਆਣਾ, ਮੂਰਖ ਮੂੜ੍ਹ ਆਪ ਅਖਵਾਇੰਦਾ। ਆਪੇ ਰਾਗ ਆਪੇ ਗਾਣਾ, ਆਪੇ ਨਾਦ ਵਜਾਇੰਦਾ। ਆਪੇ ਪੇਟਾ ਆਪੇ ਤਾਣਾ, ਆਪੇ ਸੂਤਰ ਵਟ ਚੜ੍ਹਾਇੰਦਾ। ਆਪੇ ਵਸੇ ਦੋ ਜਹਾਨਾਂ, ਆਪੇ ਸਚਖੰਡ ਡੇਰਾ ਲਾਇੰਦਾ। ਆਪੇ ਲੱਖ ਚੁਰਾਸੀ ਹੋ ਪਰਧਾਨਾ, ਆਪਣਾ ਮੰਗਲ ਗਾਇੰਦਾ। ਆਪੇ ਜੋਧਾ ਸੂਰਬੀਰ ਬਲੀ ਬਲਵਾਨਾ, ਆਪੇ ਚਿੱਲਾ ਹੱਥ ਉਠਾਇੰਦਾ। ਆਪੇ ਖਿਚੇ ਨਾਮ ਕਮਾਨਾ, ਇਕ ਨਿਸ਼ਾਨਾ ਨਾਮ ਲਗਾਇੰਦਾ। ਆਪੇ ਖਾਣੀ ਆਪੇ ਬਾਣੀ ਆਪੇ ਹੋਏ ਜਾਣੀ ਜਾਣਾ, ਭੇਵ ਅਭੇਦਾ ਆਪ ਛੁਪਾਇੰਦਾ। ਆਪੇ ਤਰਵਰ ਸਰਵਰ ਪੰਖੀ ਵੇਖੇ ਰੋ ਰੋ ਦੋ ਜਹਾਨਾ, ਆਪ ਆਪਣਾ ਖੇਲ ਖਲਾਇੰਦਾ। ਆਪੇ ਕਥਾ ਅਕੱਥ ਕਹਾਣਾ, ਆਪ ਆਪਣੀ ਆਪੇ ਗਾਇੰਦਾ। ਆਪੇ ਰਾਜਾ ਆਪੇ ਰਾਣਾ, ਆਪੇ ਦਰ ਦਰਬਾਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਿਰਿਆ ਆਪੇ ਵੇਖ ਵਖਾਇੰਦਾ। ਆਪਣੀ ਕਿਰਿਆ ਆਪੇ ਵੇਖੇ, ਆਪੇ ਰਚਨ ਰਚਾਇੰਦਾ। ਆਪੇ ਲਿਖਣਹਾਰਾ ਲੇਖੇ, ਆਪੇ ਲੇਖ ਮਿਟਾਇੰਦਾ। ਆਪੇ ਹੋਏ ਧਾਰੀ ਕੇਸੇ, ਆਪੇ ਮੂੰਡ ਮੁੰਡਾਇੰਦਾ। ਆਪੇ ਨਰ ਆਪੇ ਨਰੇਸ਼ੇ, ਆਪੇ ਰਈਅਤ ਨਾਮ ਧਰਾਇੰਦਾ। ਆਪੇ ਹੋਏ ਦਰ ਦਰਵੇਸ਼ੇ, ਆਪੇ ਅਲੱਖ ਜਗਾਇੰਦਾ। ਆਪੇ ਬ੍ਰਹਮਾ ਵਿਸ਼ਨ ਮਹੇਸ਼ੇ, ਗਣਪਤ ਪੂਜਾ ਆਪ ਕਰਾਇੰਦਾ। ਆਦਿ ਅੰਤ ਆਦਿ ਨਿਰੰਜਣ ਆਪੇ ਵੇਖੇ, ਪਾਰਬ੍ਰਹਮ ਨਾਉਂ ਧਰਾਇੰਦਾ। ਆਪੇ ਪਾਏ ਭਰਮ ਭੁਲੇਖੇ, ਅਭੁੱਲ ਅਭੁੱਲ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਆਪੇ ਮੁਲਾ ਸ਼ੇਖ਼ ਮੁਸਾਇਕ ਪੀਰ, ਆਪੇ ਹਾਜ਼ੀ ਹੱਜ ਗੁਜ਼ਾਰੀਆ। ਆਪੇ ਦੇਵਣਹਾਰਾ ਧੀਰ, ਆਪੇ ਬਿਰਹੋਂ ਲਾਏ ਤੀਰ ਤੇਜ਼ ਕਟਾਰੀਆ। ਆਪੇ ਕੱਟਣਹਾਰਾ ਪੀੜ, ਆਪੇ ਵੇਖੇ ਹਉਮੇ ਰੋਗ ਬੀਮਾਰੀਆ। ਆਪੇ ਤੋੜਣਹਾਰ ਜੰਜ਼ੀਰ, ਆਪੇ ਲੱਖ ਚੁਰਾਸੀ ਕਰੇ ਖਵਾਰੀਆ। ਆਪੇ ਦੇਵੇ ਠੰਡਾ ਸੀਰ, ਅੰਮ੍ਰਿਤ ਧਾਰਾ ਆਪ ਚੁਆ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾ ਲਿਆ। ਆਪੇ ਜੋਧਾ ਸੂਰਬੀਰ ਬਲਕਾਰ, ਬਲਧਾਰੀ ਨਾਉਂ ਰਖਾਇੰਦਾ। ਆਪੇ ਗੁਰ ਪੀਰ ਅਵਤਾਰ, ਸਾਧ ਸੰਤ ਆਪ ਹੋ ਜਾਇੰਦਾ। ਆਪੇ ਲੱਖ ਚੁਰਾਸੀ ਪਾਵੇ ਸਾਰ, ਜੀਵ ਜੰਤ ਆਪ ਉਪਜਾਇੰਦਾ। ਆਪੇ ਪੁਰਖ ਪ੍ਰਖੋਤਮ ਬਣ ਬਣ ਨਾਰ, ਆਪ ਆਪਣੀ ਸੇਜ ਹੰਢਾਇੰਦਾ। ਆਪੇ ਕੰਤ ਹੋਏ ਭਤਾਰ, ਆਪ ਆਪਣਾ ਰੰਗ ਰੰਗਾਇੰਦਾ। ਆਪੇ ਮਹੱਲ ਅਟੱਲ ਲਏ ਉਸਾਰ, ਆਪੇ ਆਸਣ ਲਾਇੰਦਾ। ਆਪੇ ਜਗਮਗ ਜੋਤ ਕਰੇ ਉਜਿਆਰ, ਨਿਰਗੁਣ ਦੀਵਾ ਬਾਤੀ ਇਕ ਰਖਾਇੰਦਾ। ਆਪੇ ਕਮਲਾਪਾਤੀ ਮੀਤ ਮੁਰਾਰ, ਆਪਣਾ ਸੰਗ ਨਿਭਾਇੰਦਾ। ਆਪੇ ਅੰਮ੍ਰਿਤ ਬੂੰਦ ਸਵਾਂਤੀ, ਦੇਵੇ ਠੰਡੀ ਠਾਰ, ਸਾਂਤਕ ਸਤਿ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਮੰਦਰ ਡੇਰਾ ਲਾਇੰਦਾ। ਆਪੇ ਮੰਦਰ ਆਪੇ ਤਾਕੀ, ਆਪੇ ਖੋਲ੍ਹ ਵਖਾਇੰਦਾ। ਆਪੇ ਜਾਮ ਆਪੇ ਸਾਕੀ, ਆਪੇ ਨਾਮ ਪਿਆਲਾ ਪਿਆਇੰਦਾ। ਆਪੇ ਦੇਵੇ ਲਹਿਣਾ ਦੇਣਾ ਬਾਕੀ, ਆਪੇ ਪਿਛਲਾ ਮੂਲ ਚੁਕਾਇੰਦਾ। ਆਪੇ ਮਾਟੀ ਹੋਏ ਖ਼ਾਕੀ, ਆਪੇ ਖ਼ਾਕੀ ਖ਼ਾਕ ਰਮਾਇੰਦਾ। ਆਪੇ ਕਰੇ ਆਪਣੀ ਆਪ ਚਲਾਕੀ, ਭੇਵ ਅਭੇਦਾ ਭੇਵ ਛੁਪਾਇੰਦਾ। ਆਪੇ ਚੜ੍ਹੇ ਆਪਣੇ ਰਾਕੀ, ਆਪਣਾ ਘੋੜਾ ਆਪ ਦੌੜਾਇੰਦਾ। ਆਪੇ ਬੈਠੇ ਮਾਰ ਪਲਾਕੀ, ਆਪਣਾ ਆਸਣ ਆਪ ਸੁਹਾਇੰਦਾ। ਆਪੇ ਜਾਣੇ ਭਵਿਖਤ ਵਾਕੀ, ਵੇਦ ਪੁਰਾਨ ਕੋਈ ਨਾ ਗਾਇੰਦਾ। ਆਪੇ ਨਿਰਧਨ ਆਪੇ ਆਕੀ, ਆਪੇ ਆਪਣਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਿਰਿਆ ਵੇਖ ਵਖਾਇੰਦਾ। ਆਪੇ ਖੜਗ ਖੰਡਾ ਤਲਵਾਰ, ਤਿਖੀ ਧਾਰ ਆਪ ਹੋ ਜਾਈਆ। ਆਪੇ ਬਰਛੀ ਤੇਜ਼ ਕਟਾਰ, ਹੱਥ ਤ੍ਰਸੂਲ ਆਪ ਉਠਾਈਆ। ਆਪੇ ਸੰਖ ਨਾਦ ਜੈਕਾਰ, ਆਪੇ ਦੁਰਗਾ ਇਸ਼ਟ ਮਨਾਈਆ। ਆਪੇ ਖੇਲ ਕਰੇ ਕਰਤਾਰ, ਆਪਣੀ ਕਲ ਆਪ ਵਰਤਾਈਆ । ਆਪੇ ਜੁਗਾ ਜੁਗੰਤਰ ਹੋ ਤਿਆਰ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਆਪੇ ਵੇਸ ਵੇਸ ਅਵੱਲਾ, ਹਰਿ ਹਰਿ ਆਪ ਕਰਾਇੰਦਾ। ਆਪੇ ਰਾਮ ਆਪੇ ਨਾਮ ਆਪੇ ਸ਼ਾਮ, ਆਪੇ ਅੱਲਾ ਰੂਪ ਵਖਾਇੰਦਾ। ਆਪੇ ਪਿਆਏ ਆਪਣਾ ਜਾਮ, ਆਪੇ ਮੇਟਣਹਾਰਾ ਸਲਾ, ਆਪੇ ਮਾਰਗ ਪਾਇੰਦਾ। ਆਪੇ ਨਗਰ ਆਪ ਗਰਾਮ, ਆਪੇ ਵਸੇ ਸਚ ਮਹੱਲਾ, ਸਾਚਾ ਖੇੜਾ ਆਪ ਵਸਾਇੰਦਾ। ਆਪੇ ਜਲਾ ਆਪੇ ਥਲਾ, ਆਪੇ ਜੋਤੀ ਜੋਤ ਬਲਾ, ਆਪੇ ਜਾਣੇ ਆਪਣਾ ਝੇੜਾ, ਆਪਣਾ ਗੇੜਾ ਆਪ ਦੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ। ਆਪੇ ਵੇਖੇ ਆਪੇ ਲੇਖੇ, ਆਪੇ ਲੇਖ ਲਿਖਾਈਆ। ਆਪੇ ਨਾਨਕ ਗੋਬਿੰਦ ਦਸ ਦਸਮੇਸੇ, ਆਪੇ ਜੋਤ ਜਗਾਈਆ। ਆਪੇ ਆਦਿ ਜੁਗਾਦਿ ਰਹੇ ਹਮੇਸ਼ੇ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਆਪੇ ਕਰ, ਆਪਣਾ ਵੇਸ ਵਟਾਇਆ। ਨਾਮ ਤਰਾਜ਼ੂ ਹੱਥ ਵਿਚ ਫੜ, ਲੋਕਮਾਤ ਉਠ ਧਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਅੱਖਰ ਆਪੇ ਪੜ੍ਹ, ਜੀਵਾਂ ਜੰਤਾਂ ਰਿਹਾ ਸੁਣਾਇਆ। ਅਗਨੀ ਹਵਨ ਨਾ ਗਿਆ ਸੜ, ਮੜ੍ਹੀ ਗੋਰ ਨਾ ਕੋਈ ਦਬਾਇਆ। ਸਾਚੇ ਪੌੜੇ ਬੈਠਾ ਚੜ੍ਹ, ਦਿਸ ਕਿਸੇ ਨਾ ਆਇਆ। ਨਾ ਕੋਈ ਸੀਸ ਨਾ ਕੋਈ ਧੜ, ਧਰਨੀ ਧਰਤ ਧਵਲ ਨਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਵਖਾਇਆ। ਲੱਖ ਚੁਰਾਸੀ ਆਪੇ ਫੋਲ, ਆਪੇ ਮੁੱਲ ਪੁਆਇੰਦਾ। ਆਪੇ ਕੰਡੇ ਦੇਵੇ ਤੋਲ, ਆਪੇ ਧਾਰ ਸੁਣਾਇੰਦਾ। ਕਲਜੁਗ ਛਾਛ ਰਿਹਾ ਵਿਰੋਲ, ਗੁਰਮੁਖ ਮੱਖਣ ਬਾਹਰ ਕਢਾਇੰਦਾ। ਪਹਿਲੀ ਵਸਤ ਰੱਖੇ ਕੋਲ, ਕਿਸੇ ਛਾਬੇ ਵਿਚ ਨਾ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਤ੍ਰੈਗੁਣ ਮਾਇਆ ਮਾਰੇ ਧਾਹ, ਵੇਲਾ ਅੰਤਮ ਆਇਆ। ਕੰਡਾ ਫੜਿਆ ਬੇਪਰਵਾਹ, ਵੱਟਾ ਵਿਚ ਨਾ ਕੋਈ ਰਖਾਇਆ। ਪੰਚ ਵਿਕਾਰਾ ਨਾਲ ਲਏ ਰਲਾ, ਹੌਲਾ ਭਾਰ ਆਪ ਜਣਾਇਆ। ਸਗਲਾ ਸਾਥੀ ਕਰ ਕਰ ਨਾ, ਬੈਠਾ ਮੁਖ ਭੁਵਾਇਆ। ਕਲਜੁਗ ਅੰਤਮ ਬਣਿਆ ਕਾਂ, ਕਾਗੀ ਕਾਗ ਉਡਾਇਆ। ਮੁਹੰਮਦ ਨਾ ਦੇਵੇ ਕੋਈ ਥਾਂ, ਸਦੀ ਚੌਧਵੀਂ ਵੇਖ ਵਖਾਇਆ। ਅੱਲ੍ਹਾ ਰਾਣੀ ਕਰ ਕਰ ਨਾ, ਮੁਖ ਪੱਲੂ ਰਹੀ ਪਾਇਆ। ਖੇਲੇ ਖੇਲ ਅਗੰਮ ਅਥਾਹ, ਭੇਵ ਕੋਈ ਨਾ ਰਾਇਆ। ਏਕਾ ਛਾਬੇ ਦੇਵੀਂ ਪਾ, ਨਬੀ ਰਸੂਲਾਂ ਲਏ ਚੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕੰਡਾ ਤੋਲ ਤਰਾਜ਼ੂ, ਆਪੇ ਤੋਲਣ ਆਇਆ। ਤੋਲਣਹਾਰਾ ਨਾਨਕ ਗਾਏ, ਤੇਰਾਂ ਧਾਰ ਚਲਾਈਆ। ਕਲਜੁਗ ਅੰਤਮ ਫੇਰਾ ਪਾਏ, ਆਪਣਾ ਵੇਸ ਵਟਾਈਆ। ਬ੍ਰਹਿਮੰਡਾਂ ਖੰਡਾਂ ਆਪ ਉਠਾਏ, ਸੋਇਆ ਕੋਈ ਰਹਿਣ ਨਾ ਪਾਈਆ। ਗੁਣ ਅਵਗੁਣ ਵੱਖ ਵੱਖ ਕਰਾਏ, ਕਲਜੁਗ ਸਾਚੀ ਵੰਡ ਵੰਡਾਈਆ। ਦੂਸਰ ਨਾ ਕੋਈ ਸੰਗ ਰਲਾਏ, ਨਾ ਕੋਈ ਦਏ ਗਵਾਹੀਆ। ਸਾਲਸ ਬਣ ਕੇ ਆਪੇ ਆਏ, ਏਕ ਏਕੰਕਾਰਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਰ ਆਪ ਉਠਾਈਆ। ਕਲਜੁਗ ਤੋਲੇ ਸਾਚਾ ਭਾਰ, ਸਚ ਸੱਚਾ ਕਰਮ ਕਮਾਇੰਦਾ। ਲੱਖ ਚੁਰਾਸੀ ਕਰ ਤਿਆਰ, ਏਕਾ ਪਾਸੇ ਆਪ ਬਹਾਇੰਦਾ। ਦੂਸਰ ਪਾਸੇ ਖ਼ਬਰਦਾਰ, ਆਪਣਾ ਡੰਕ ਵਜਾਇੰਦਾ। ਗੁਰਮੁਖਾਂ ਦੀ ਚਰਨ ਧੂੜੀ ਦੇਵੇ ਡਾਰ, ਜਨਕ ਨੈਣ ਸ਼ਰਮਾਇੰਦਾ। ਕੋਟਨ ਕੋਟੀ ਜੋ ਕੱਢੇ ਬਾਹਰ, ਅੰਤਮ ਫੇਰ ਭਰਾਇੰਦਾ। ਕਲਜੁਗ ਤੇਰੀ ਸੁਣ ਪੁਕਾਰ, ਹਰਿ ਸੱਚਾ ਵੇਸ ਵਟਾਇੰਦਾ। ਏਕਾ ਧੱਕਾ ਦੇਵੇ ਮਾਰ, ਅਠਾਈ ਕੁੰਡਾਂ ਆਪ ਭਰਾਇੰਦਾ। ਅਠਾਰਾਂ ਕੁੰਡਾਂ ਉਤਰੇ ਦਸ, ਆਪਣੇ ਨਾਲ ਰਲਾਇੰਦਾ। ਆਪਣਾ ਛਾਬਾ ਦਏ ਹੁਲਾਰ, ਆਪਣਾ ਵਾਕ ਪੂਰ ਕਰਾਇੰਦਾ। ਲੱਖ ਚੁਰਾਸੀ ਕਰੇ ਆਰ ਪਾਰ ਵਿਚ ਸੰਸਾਰ, ਸਾਗਰ ਸਿੰਧ ਧਾਰ ਵਹਾਇੰਦਾ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀਤੀ ਇਕ ਵਖਾਇੰਦਾ। ਫੜ ਫੜ ਬਾਹੋਂ ਕੱਢੇ ਬਾਹਰ, ਆਪ ਆਪਣੀ ਸੇਵ ਕਮਾਇੰਦਾ। ਕਲਜੁਗ ਤੇਰਾ ਘੋਰ ਅੰਧਿਆਰ, ਸਚ ਸੁੱਚ ਨਾ ਨਜ਼ਰੀ ਆਇੰਦਾ। ਪੰਡਤ ਪਾਂਧੇ ਮਸਤਕ ਲਲਾਟੀ ਲਾ ਲਾ ਗਏ ਹਾਰ, ਜੋਤ ਨਿਰੰਜਣ ਨਾ ਕੋਈ ਜਗਾਇੰਦਾ। ਤਨ ਜਨੇਊ ਕਰ ਸ਼ਿੰਗਾਰ, ਤਨ ਮਾਟੀ ਸਾਚਾ ਚੌਕਾ ਨਾ ਪੋਚ ਪੁਚਾਇੰਦਾ। ਝੂਠੀ ਹਾਟੀ ਵਣਜ ਵਪਾਰ, ਮਾਇਆ ਮਮਤਾ ਮੋਹ ਕਰਾਇੰਦਾ। ਸਾਧ ਸੰਤ ਗਏ ਹਾਰ, ਸਤਿ ਸੰਤੋਖ ਨਾ ਕੋਈ ਰਖਾਇੰਦਾ। ਨਾਰ ਦੁਹਾਗਣ ਹੋਈ ਮੁਟਿਆਰ, ਸੁਰਤ ਸੁਵਾਣੀ ਨਾ ਕੋਈ ਪ੍ਰਨਾਇੰਦਾ। ਕੁਆਰੀ ਕੰਨਿਆ ਕਰ ਸ਼ਿੰਗਾਰ, ਕਲਜੁਗ ਵੇਸ ਵਟਾਇੰਦਾ। ਪੁਰਖ ਅਬਿਨਾਸ਼ੀ ਲਏ ਅਵਤਾਰ, ਨਿਹਕਲੰਕਾ ਨਾਉਂ ਰਖਾਇੰਦਾ। ਚਾਰੋਂ ਕੁੰਟ ਕਰੇ ਖ਼ੁਵਾਰ, ਨਾਮ ਡੰਡਾ ਹੱਥ ਉਠਾਇੰਦਾ। ਤੋਲਾ ਬਣਿਆ ਅਪਰ ਅਪਾਰ, ਹੌਲਾ ਭਾਰ ਆਪ ਤੁਲਾਇੰਦਾ। ਸੋਲਾਂ ਕਲਾਂ ਨਾ ਕੋਈ ਅਵਤਾਰ, ਅਕਲ ਕਲ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਤੋਲੇ ਆਪਣੀ ਧਾਰਨ, ਧਰਤ ਧਵਲ ਤੁਲਾਈਆ। ਪ੍ਰਿਥਮੀ ਅਕਾਸ਼ ਆਇਆ ਪੈਜ ਸਵਾਰਨ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਬ੍ਰਹਮਾ ਸ਼ਿਵ ਉਤਰਨ ਪਾਰਨ, ਆਪਣਾ ਘਾਟ ਵਖਾਈਆ। ਗੁਰਮੁਖਾਂ ਬੋਲੇ ਇਕ ਜੈਕਾਰਨ, ਏਕਾ ਨਾਅਰਾ ਲਾਈਆ। ਜਨ ਭਗਤਾਂ ਆਇਆ ਪੈਜ ਸਵਾਰਨ, ਲੋਕਮਾਤ ਵੱਡੀ ਵਡਿਆਈਆ। ਮਨਮੁਖ ਮਿਟੇ ਜੀਵ ਹੰਕਾਰਨ, ਲੰਕਾ ਗੜ੍ਹ ਤੁੜਾਈਆ। ਹਰਿਜਨ ਮੇਟੇ ਰੈਣ ਅੰਧੇਰੀ ਸ਼ਾਮਨ, ਸਤਿਗੁਰ ਸਾਚਾ ਚੰਦ ਚੜ੍ਹਾਈਆ। ਗੁਰਮੁਖਾਂ ਹੋਏ ਆਪੇ ਜ਼ਾਮਨ, ਰਾਏ ਧਰਮ ਨਾ ਦਏ ਸਜ਼ਾਈਆ। ਪੂਰੀ ਕਰੇ ਮਨੋ ਕਾਮਨ, ਪੂਰੀ ਇਛਿਆ ਆਪ ਕਰਾਈਆ। ਨਾ ਕੋਈ ਪੰਡਤ ਨਾ ਕੋਈ ਬ੍ਰਹਿਮਣ, ਨਾ ਕੋਈ ਸ਼ੱਤਰੀ ਸ਼ੂਦਰ ਵੈਸ਼ ਹੋਏ ਸ਼ਾਮਨ, ਸਾਖ਼ਯਾਤ ਨਿਰਗੁਣ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਚਾਰ ਵਰਨਾਂ ਏਕਾ ਤੋਲ ਤੁਲਾਈਆ। ਚਾਰ ਵਰਨ ਤੁਲੇ ਤੋਲ, ਹਰਿ ਸਾਚਾ ਆਪ ਤੁਲਾਇੰਦਾ। ਆਪ ਚੁਕਾਏ ਪਿਛਲਾ ਮੂਲ, ਲਹਿਣਾ ਕੋਈ ਰਹਿਣ ਨਾ ਪਾਇੰਦਾ। ਸਤਿਜੁਗ ਫੁਲਵਾੜੀ ਲਾਏ ਫਲ ਫੂਲ, ਨਾਮ ਕਿਆਰੀ ਇਕ ਬਿਜਾਇੰਦਾ। ਗੁਰਮੁਖ ਪੰਘੂੜਾ ਰਹੇ ਝੂਲ, ਸਤਿਗੁਰ ਸਾਚਾ ਆਪ ਝੁਲਾਇੰਦਾ। ਕਰੇ ਕਰਾਏ ਸੂਲੀਉਂ ਸੂਲ, ਸੂਲਾਂ ਸੱਥਰ ਹੇਠ ਵਿਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਵੇਖ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰ, ਗੁਰਮੁਖਾਂ ਕਰੇ ਪਿਆਰ, ਸੋਹੰ ਬਸਤਰ ਸਾਚਾ ਗਹਿਣਾ ਕਲਜੁਗ ਜੀਆਂ ਦਿਸ ਨਾ ਆਏ, ਜਗਤ ਜੰਤਾਂ ਆਪਣੇ ਨੇਤਰ ਆਪ ਵਖਾਇੰਦਾ। ਸਰਬ ਪਰਵਾਰ ਲੱਗੇ ਲੇਖੇ, ਸਤਿਗੁਰ ਪੂਰਾ ਆਪ ਲਗਾਈਆ। ਬਾਲ ਅੰਞਾਣੇ ਕੱਢੇ ਭਰਮ ਭੁਲੇਖੇ, ਭਰਮ ਗੜ੍ਹ ਤੋੜ ਤੁੜਾਈਆ। ਬਿਧਨਾ ਮੇਟੇ ਲਿਖੀ ਰੇਖੇ, ਆਪਣਾ ਲੇਖਾ ਆਪ ਸੁਹਾਈਆ। ਚਰਨ ਲਗਾਈ ਮੁੱਛ ਦਾੜ੍ਹੀ ਕੇਸੇ, ਕੇਸ ਦਸਮੇਸ ਸੀਸ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਿਤਾ ਪੂਤ ਦਏ ਅਧਾਰ, ਲੇਖੇ ਲਾਏ ਸਰਬ ਪਰਵਾਰ, ਆਵਣ ਜਾਵਣ ਫੰਦ ਕਟਾਈਆ। ਗੁਰ ਪਰਵਾਰ ਹਰਿ ਕਾ ਬੇੜਾ, ਸਤਿਗੁਰ ਆਪ ਚਲਾਈਆ। ਜਨ ਭਗਤਾਂ ਵਸੇ ਨਗਰ ਖੇੜਾ, ਸਦ ਵੱਜਦੀ ਰਹੇ ਵਧਾਈਆ। ਕਰੇ ਕਰਾਏ ਹੱਕ ਨਿਬੇੜਾ, ਪਾਰਬ੍ਰਹਮ ਵੱਡੀ ਵਡਿਆਈਆ। ਵਸਣਹਾਰਾ ਦੂਰ ਨੇੜਾ, ਘਰ ਮੰਦਰ ਦਰਸ ਦਿਖਾਈਆ। ਗੁਰਮੁਖਾਂ ਰਖਾਏ ਖੁਲ੍ਹਾ ਵੇਹੜਾ, ਸਚਖੰਡ ਨਿਵਾਸੀ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਨਾਮ ਦਾਨ, ਦਰਗਹਿ ਸਾਚੀ ਕਰੇ ਪਰਵਾਨ, ਮਾਤ ਗਰਭ ਫੇਰ ਨਾ ਆਈਆ। ਸੁਹੰਦੜਾ ਥਾਨ ਹਰਿ ਦਰਸ ਦਖਾਇਆ, ਸੰਗਤ ਸੰਗ ਰਲਾਈਆ। ਸ੍ਰੀ ਭਗਵਾਨ ਤਰਸ ਕਮਾਇਆ, ਕਲਜੁਗ ਅੰਤਮ ਮੇਲ ਮਿਲਾਈਆ। ਧਰਮ ਨਿਸ਼ਾਨ ਇਕ ਵਖਾਇਆ, ਘਟ ਮੰਦਰ ਰਿਹਾ ਝੁਲਾਈਆ। ਗੁਰਸਿਖ ਬਿਬਾਣ ਇਕ ਬਠਾਇਆ, ਸਤਿਗੁਰ ਪੂਰਾ ਰਿਹਾ ਉਡਾਈਆ। ਆਵਣ ਜਾਵਣ ਪੰਧ ਮੁਕਾਇਆ, ਜਿਸ ਜਨ ਬਖ਼ਸ਼ੀ ਸਚ ਸਰਨਾਈਆ। ਪੀਣ ਖਾਣ ਲੇਖੇ ਲਾਇਆ, ਗੁਰ ਸੰਗਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸਾਚਾ ਵਰ, ਕਲਜੁਗ ਆਪਣੀ ਕਰਨੀ ਕਰ, ਦਰ ਘਰ ਆਏ ਦਇਆ ਕਮਾਏ, ਆਵੇ ਜਾਵੇ ਫੇਰਾ ਪਾਈਆ।
