Granth 08 Likhat 162: 7 Bhadron 2016 Bikarmi Pind Verka Jila Amritsar

੭ ਭਾਦਰੋਂ ੨੦੧੬ ਬਿਕ੍ਰਮੀ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ

ਨਿਹਕਲੰਕ ਹਰਿ ਬਲਵਾਨ, ਇਕ ਇਕੱਲਾ ਏਕ ਏਕੰਕਾਰਿਆ। ਆਦਿ ਜੁਗਾਦੀ ਖੇਲ ਮਹਾਨ, ਜੁਗਾ ਜੁਗੰਤਰ ਖੇਲ ਖਿਲਾ ਰਿਹਾ। ਜੋਤੀ ਨੂਰ ਸ੍ਰੀ ਭਗਵਾਨ, ਨੂਰੋ ਨੂਰ ਡਗਮਗਾ ਰਿਹਾ। ਆਦਿ ਨਿਰੰਜਣ ਵਡ ਮਿਹਰਵਾਨ, ਭੇਵ ਕੋਈ ਨਾ ਪਾ ਰਿਹਾ। ਸ਼ਾਹੋ ਭੂਪ ਰਾਜ ਸੁਲਤਾਨ, ਰਾਜ ਰਾਜਾਨ ਆਪ ਅਖਵਾ ਰਿਹਾ। ਖੇਲੇ ਖੇਲ ਦੋ ਜਹਾਨ, ਨਿਹਕਰਮੀ ਕਰਮ ਕਮਾ ਰਿਹਾ। ਸਚਖੰਡ ਵਸੇ ਸਚ ਮਕਾਨ, ਉਚ ਮਹੱਲਾ ਆਪ ਸੁਹਾ ਰਿਹਾ। ਦੀਪਕ ਬਾਤੀ ਇਕ ਮਹਾਨ, ਨਿਰਗੁਣ ਸਰਗੁਣ ਆਪ ਜਗਾ ਰਿਹਾ। ਪਾਰਬ੍ਰਹਮ ਪ੍ਰਭ ਹੋ ਪ੍ਰਧਾਨ, ਅਲੱਖ ਨਿਰੰਜਣ ਅਲੱਖ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾ ਰਿਹਾ। ਨਿਹਕਲੰਕਾ ਹਰਿ ਭਗਵਾਨਾ, ਪਾਰਬ੍ਰਹਮ ਅਖਵਾਇੰਦਾ। ਖੇਲੇ ਖੇਲ ਦੋ ਜਹਾਨਾਂ, ਭੇਵ ਕੋਈ ਨਾ ਪਾਇੰਦਾ। ਏਕੰਕਾਰਾ ਜੋਤ ਨਿਰੰਕਾਰਾ ਏਕਾ ਰੂਪ ਸਮਾਨਾ, ਰੂਪ ਰੰਗ ਨਾ ਕੋਈ ਜਣਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਵਜਾਇੰਦਾ। ਏਕਾ ਗੀਤ ਏਕਾ ਗਾਣਾ, ਏਕਾ ਹਰਿ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕੰਕਾਰਾ ਕਰ ਪਸਾਰਾ, ਨਿਰਗੁਣ ਧਾਰ ਆਪ ਬੰਧਾਇੰਦਾ। ਨਿਰਗੁਣ ਦਾਤਾ ਦਾਤਾ ਸੂਰ, ਪਾਰਬ੍ਰਹਮ ਅਖਵਾਇੰਦਾ। ਸਰਬ ਕਲ ਆਪੇ ਭਰਪੂਰ, ਸਮਰਥ ਪੁਰਖ ਨਾਉਂ ਧਰਾਇੰਦਾ। ਪਰਵਰਦਿਗਾਰ ਨੂਰੋ ਨੂਰ, ਅਲਾਹੀ ਨੂਰ ਆਪ ਹੋ ਜਾਇੰਦਾ। ਆਦਿ ਜੁਗਾਦੀ ਹਾਜ਼ਰ ਹਜ਼ੂਰ, ਥਿਰ ਘਰ ਬੈਠਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ, ਦੀਨਾਂ ਨਾਥ ਆਪ ਅਖਵਾਇੰਦਾ। ਦੀਨਾਂ ਨਾਥ ਪੁਰਖ ਅਕਾਲ, ਏਕਾ ਰੰਗ ਸਮਾਈਆ । ਜੁਗ ਜੁਗ ਚਲੇ ਅਵੱਲੜੀ ਚਾਲ, ਆਪ ਆਪਣੀ ਚਾਲ ਰਖਾਈਆ। ਆਪੇ ਖੇਲੇ ਖੇਲ ਸਚ ਸੱਚੀ ਧਰਮਸਾਲ, ਸਚਖੰਡ ਬੈਠਾ ਆਸਣ ਲਾਈਆ। ਆਪੇ ਜਲਵਾ ਨੂਰ ਜਲਾਲ, ਨੂਰ ਨੁਰਾਨਾ ਆਪ ਅਖਵਾਈਆ। ਆਪੇ ਕਰੇ ਆਪਣੀ ਪ੍ਰਿਤਪਾਲ, ਬੇਐਬ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਇਕ ਇਕੱਲਾ ਕਰ ਪਸਾਰਾ, ਏਕਾ ਏਕ ਏਕ ਅਖਵਾਇੰਦਾ। ਜੁਗਾ ਜੁਗੰਤਰ ਖੇਲ ਅਪਾਰਾ, ਨਿਰਗੁਣ ਆਪਣਾ ਖੇਲ ਖਲਾਇੰਦਾ। ਅਗੰਮ ਅਗੋਚਰ ਅਲੱਖ ਅਪਾਰਾ, ਏਕੰਕਾਰਾ ਆਪ ਅਖਵਾਇੰਦਾ। ਸਚਖੰਡ ਸੁਹਾਏ ਸਚ ਦੁਵਾਰਾ, ਦੂਸਰ ਧਾਮ ਨਾ ਕੋਈ ਸੁਹਾਇੰਦਾ। ਥਿਰ ਘਰ ਬੈਠਾ ਮੀਤ ਮੁਰਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇੰਦਾ। ਹਰਿ ਰੰਗ ਰਤੜਾ ਹਰਿ ਹਰਿ ਰਾਮ, ਨਾ ਦੂਸਰ ਕੋਈ ਜਣਾਈਆ। ਆਦਿ ਜੁਗਾਦੀ ਜਾਣੇ ਆਪਣਾ ਕਾਮ, ਕਰਨੀ ਕਰਤਾ ਨਾਉਂ ਧਰਾਈਆ। ਆਪੇ ਅੰਮ੍ਰਿਤ ਆਪੇ ਜਾਮ, ਭਰ ਪਿਆਲਾ ਆਪ ਪਿਆਈਆ। ਆਪੇ ਮੇਟ ਅੰਧੇਰੀ ਸ਼ਾਮ, ਆਪੇ ਨੂਰ ਕਰੇ ਰੁਸ਼ਨਾਈਆ । ਆਪੇ ਸਚਖੰਡ ਦੁਵਾਰੇ ਵਸਿਆ ਨਗਰ ਗਰਾਮ, ਉਚ ਮਹੱਲ ਅਟੱਲ ਆਸਣ ਲਾਈਆ। ਪੰਜ ਤੱਤ ਨਾ ਦਿਸੇ ਚਾਮ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾ ਕੋਈ ਰਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਵਡ ਵਡਿਆਈਆ। ਅਜੂਨੀ ਰਹਿਤ ਹਰਿ ਕਰਤਾਰ, ਕਾਦਰ ਕਰਤਾ ਆਪ ਅਖਵਾਇੰਦਾ। ਆਪ ਆਪਣਾ ਕਰ ਪਸਾਰ, ਨਿਰਗੁਣ ਜੋਤੀ ਵੇਖ ਵਖਾਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਜੁਗ ਕਰਤਾ ਵੇਸ ਵਟਾਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਪੁਰਖ ਅਗੰਮੜਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਣਵੰਤ ਹਰਿ ਭਗਵੰਤ, ਸੋਭਾਵੰਤ ਆਪ ਹੋ ਜਾਇੰਦਾ। ਸੋਭਾਵੰਤ ਨਰ ਨਰਾਇਣ, ਏਕਾ ਰੰਗ ਸਮਾਇਆ। ਰਵ ਸਸ ਨਾ ਕੋਈ ਰਚਾਇਣ, ਮੰਡਲ ਮੰਡਪ ਨਾ ਕੋਈ ਸੁਹਾਈਆ। ਜ਼ਿਮੀ ਅਸਮਾਨ ਨਾ ਪਾਇਣ ਵੈਣ, ਲੱਖ ਚੁਰਾਸੀ ਨਾ ਰਚਨ ਰਚਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਵੇਖੇ ਨੇਤਰ ਨੈਣ, ਅੰਗ ਅੰਗ ਨਾ ਆਪ ਕਟਾਈਆ। ਕਰੋੜ ਤੇਤੀਸ ਨਾ ਕੋਈ ਪਛਾਣ, ਸੁਰਪਤ ਰਾਜਾ ਇੰਦ ਨਾ ਕੋਈ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਨਿਰਾਕਾਰ, ਨਿਰਗੁਣ ਖੇਲੇ ਖੇਲ ਪਾਰਬ੍ਰਹਮ ਬੇਅੰਤ ਬੇਅੰਤ ਆਪ ਹੋ ਜਾਈਆ। ਬੇਅੰਤ ਹਰਿ ਬੇਪਰਵਾਹ, ਏਕਾ ਏਕ ਅਖਵਾਇੰਦਾ। ਪੁਰਖ ਅਬਿਨਾਸ਼ੀ ਨਾਉਂ ਧਰਾ, ਘਰ ਸਾਚਾ ਆਪ ਸੁਹਾਇੰਦਾ। ਉਚ ਮਹੱਲੇ ਜੋਤ ਜਗਾ, ਸਚ ਘਰ ਡੇਰਾ ਲਾਇੰਦਾ। ਸ਼ਾਹੋ ਭੂਪ ਸੁਲਤਾਨ , ਹਰਿ ਮਿਹਰਵਾਨ ਆਪ ਅਖਵਾਇੰਦਾ। ਤਖ਼ਤ ਤਾਜ ਆਪ ਸੁਹਾ, ਆਪਣਾ ਕਾਜ ਆਪ ਰਚਾ, ਆਪੇ ਵੇਖ ਵਖਾਇੰਦਾ। ਨਾਰੀ ਕੰਤ ਆਪ ਅਖਵਾ, ਆਪਣੀ ਸੇਜ ਹੰਢਾਇੰਦਾ। ਆਪ ਆਪਣਾ ਬਣ ਮਲਾਹ, ਆਪੇ ਮਾਰਗ ਲਾਇੰਦਾ। ਆਪਣਾ ਭੇਵ ਦਏ ਖੁਲ੍ਹਾ, ਭੇਵ ਅਭੇਦ ਵੇਸ ਵਟਾਇੰਦਾ। ਨਿਹਕਲੰਕ ਹਰਿ ਭਗਵਾਨਨ, ਨਿਰਮਲ ਜੋਤੀ ਜੋਤ ਜਗਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨਨ, ਦੋ ਜਹਾਨਨ ਆਪ ਕਰਾਈਆ। ਆਪੇ ਬਖ਼ਸ਼ੇ ਆਪਣਾ ਚਾਨਨ, ਆਪੇ ਨੂਰ ਕਰੇ ਰੁਸ਼ਨਾਈਆ। ਆਪੇ ਆਪਣਾ ਹੋਏ ਜਾਣੀ ਜਾਨਨ, ਆਪ ਆਪਣੀ ਬੂਝ ਬੁਝਾਈਆ। ਆਪੇ ਪਕੜੇ ਆਪਣਾ ਦਾਮਨ, ਆਪਣਾ ਪੱਲੂ ਆਪ ਫੜਾਈਆ। ਆਪੇ ਰਾਮ ਆਪੇ ਰਾਮਨ, ਆਪੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਬੇਪਰਵਾਹੀਆ। ਥਿਰ ਘਰ ਸਾਚਾ ਹਰਿ ਹਰਿ ਵਾਸਾ, ਆਪਣਾ ਆਪ ਕਰਾਇੰਦਾ। ਖੇਲੇ ਖੇਲ ਖੇਲ ਤਮਾਸ਼ਾ, ਘਰ ਸਾਚੇ ਵੇਸ ਵਟਾਇੰਦਾ। ਪਰਮ ਪੁਰਖ ਪੁਰਖ ਅਬਿਨਾਸ਼ਾ, ਆਪਣੀ ਕਰਨੀ ਕਿਰਤ ਕਮਾਇੰਦਾ। ਸਾਚੇ ਮੰਡਲ ਪਾਵੇ ਰਾਸਾ, ਗੋਪੀ ਕਾਹਨ ਆਪ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਚ ਘਰ, ਸਚਖੰਡ ਦੁਵਾਰਾ ਇਕ ਸੁਹਾਇੰਦਾ। ਸਚਖੰਡ ਵਸਿਆ ਹਰਿ ਨਿਰੰਕਾਰ, ਘਰ ਸੋਹਿਆ ਬੰਕ ਦੁਵਾਰਿਆ। ਘਰ ਮੀਤਾ ਅਤੀਤਾ ਕਮਲਾਪਾਤੀ ਜੋਤ ਉਜਿਆਰ, ਨੂਰੋ ਨੂਰ ਨੂਰ ਨੁਰਾਨਿਆ। ਠਾਂਡਾ ਸੀਤਾ ਏਕਾ ਧਾਰ, ਪਤਿਤ ਪੁਨੀਤਾ ਸ੍ਰੀ ਭਗਵਾਨਿਆ। ਅਚਰਜ ਰੀਤਾ ਆਪਣੀ ਜਾਣੇ ਆਪ ਕਰਤਾਰ, ਨਾ ਦੂਸਰ ਕੋਈ ਸਰਨਾਈਆ। ਮੰਦਰ ਮਸੀਤਾ ਨਾ ਕੋਈ ਗੁਰੂਦੁਵਾਰ, ਸਤਿਗੁਰ ਪੂਰਾ ਬੈਠਾ ਵਡ ਮਿਹਰਵਾਨਿਆ। ਸਚਖੰਡ ਦੁਵਾਰਾ ਖੋਲ੍ਹ ਕਿਵਾੜ, ਥਿਰ ਘਰ ਜੋਤ ਜਗੇ ਮਹਾਨਿਆ। ਨਾ ਕੋਈ ਪੁਰਖ ਨਾ ਕੋਈ ਨਾਰ, ਨਾ ਕੋਈ ਸੁੱਤ ਦੁਲਾਰ ਰਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪ ਆਪਣੀ ਖੇਲ ਖਲਾਨਿਆ। ਹਰਿ ਖੇਲ ਖਲੰਦੜਾ ਸਦ ਮਿਹਰਵਾਨ, ਜੁਗ ਕਰਤਾ ਵਡ ਵਡਿਆਈਆ। ਡੰਕ ਵਜੰਦੜਾ ਦੋ ਜਹਾਨ, ਏਕਾ ਨਾਮ ਹੱਥ ਉਠਾਈਆ। ਲੋਆਂ ਪੁਰੀਆਂ ਰਚਨ ਰਚੰਦੜਾ ਮਾਰ ਧਿਆਨ, ਬ੍ਰਹਿਮੰਡ ਖੰਡ ਸੋਭਾ ਪਾਈਆ। ਰਵ ਸਸ ਕਰ ਪਰਧਾਨ, ਤੇਜ ਤੇਜ ਵਿਚ ਚਮਕਾਈਆ। ਮੰਡਲ ਮੰਡਪ ਧੁਰ ਨਿਸ਼ਾਨ, ਆਪ ਆਪਣੀ ਅੰਸ ਸੁਹਾਈਆ। ਆਪੇ ਹੋਇਆ ਨਿਗਹਬਾਨ, ਵੇਖਣਹਾਰ ਦਿਸ ਨਾ ਆਈਆ। ਚੌਦਾਂ ਲੋਕਾਂ ਖੋਲ੍ਹ ਦੁਕਾਨ, ਏਕਾ ਹੱਟ ਵਖਾਈਆ। ਲੋਆਂ ਪੁਰੀਆਂ ਖੇਲ ਮਹਾਨ, ਖ਼ਾਲਕ ਆਪੇ ਰਿਹਾ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਵੱਜੇ ਵਧਾਈਆ। ਨਿਹਕਲੰਕ ਹਰਿ ਹਰਿ ਬੇਅੰਤ, ਬੇਅੰਤ ਆਪ ਅਖਵਾਇਆ। ਆਪੇ ਜਾਣੇ ਆਦਿ ਆਪੇ ਅੰਤ, ਆਪੇ ਮਧ ਸਮਾਇਆ। ਆਪੇ ਜੋਤ ਸ੍ਰੀ ਭਗਵੰਤ, ਆਪੇ ਨੂਰੋ ਨੂਰ ਡਗਮਗਾਇਆ। ਆਪ ਬਣਾਏ ਆਪਣੀ ਬਣਤ, ਆਪੇ ਪ੍ਰਕਾਸ਼ ਆਪ ਕਰਾਇਆ। ਆਪਣੀ ਮਹਿਮਾ ਜਾਣੇ ਅਗਣਤ, ਨਾ ਕੋਈ ਲੇਖਾ ਸਕੇ ਲਿਖਾਇਆ। ਨਾ ਕੋਈ ਸਾਧ ਨਾ ਕੋਈ ਸੰਤ, ਗੁਰ ਪੀਰ ਅਵਤਾਰ ਨਾ ਕੋਈ ਰਖਾਇਆ। ਥਿਰ ਘਰ ਸਾਚੇ ਸੋਭਾਵੰਤ, ਨਿਰਗੁਣ ਬੈਠਾ ਆਸਣ ਲਾਇਆ। ਨਾ ਕੋਈ ਜੀਵ ਨਾ ਕੋਈ ਜੰਤ, ਨਾ ਕੋਈ ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਚਾ ਖੇਲ ਖਲਾਇਆ । ਸਾਚਾ ਖੇਲ ਹਰਿ ਖਲਾਏ, ਅਕਲ ਕਲਾ ਅਖਵਾ ਰਿਹਾ। ਨਿਰਗੁਣ ਨਿਰਗੁਣ ਨਿਰਗੁਣ ਵੇਸ ਵਟਾਏ, ਆਪ ਆਪਣਾ ਵੇਸ ਵਟਾ ਰਿਹਾ। ਆਪਣਾ ਅੰਗ ਆਪ ਕਟਾਏ, ਆਪੇ ਸੇਵ ਕਮਾ ਰਿਹਾ। ਆਪਣਾ ਮਰਦੰਗ ਆਪ ਵਜਾਏ, ਆਪ ਰਾਗ ਅਲ੍ਹਾ ਰਿਹਾ। ਆਪਣਾ ਰਾਗ ਆਪ ਸੁਣਾਏ, ਆਪੇ ਗਾਵਣਹਾਰਾ ਗਾ ਰਿਹਾ। ਨਾ ਕੋਈ ਦੂਸਰ ਸੰਗ ਰਲਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾ ਰਿਹਾ। ਆਪਣਾ ਰੂਪ ਧਰ ਭਗਵਾਨ, ਆਪੇ ਵੇਖ ਵਖਾਈਆ। ਵਿਸ਼ਨੂੰ ਦੇਵੇ ਜੋਤ ਮਹਾਨ, ਵਿਸ਼ਵ ਆਪ ਆਪ ਸਮਾਈਆ। ਆਪੇ ਅੰਮ੍ਰਿਤ ਭਰਿਆ ਸਰੋਵਰ ਸਾਚਾ ਤਾਲ, ਕਵਲ ਕਵਲਾ ਆਪ ਖੁਲ੍ਹਾਈਆ। ਆਪੇ ਬ੍ਰਹਮਾ ਹੋ ਪਰਧਾਨ, ਪਾਰਬ੍ਰਹਮ ਵੇਸ ਵਟਾਈਆ। ਆਪੇ ਦੇਵੇ ਬ੍ਰਹਮ ਗਿਆਨ, ਆਪੇ ਸ਼ਬਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਧ ਅੰਧਿਆਰ ਕਰ ਪਸਾਰ, ਆਪੇ ਸ਼ੰਕਰ ਨਾਮ ਧਰਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਅਕਾਰ, ਨਿਰਗੁਣ ਵੇਸ ਵਟਾਇਆ। ਤ੍ਰੈਗੁਣ ਮਾਇਆ ਕਰ ਪਿਆਰ, ਝੋਲੀ ਆਪ ਭਰਾਇਆ। ਪੰਜ ਤੱਤ ਦਏ ਸਹਾਰ, ਸਾਚਾ ਸੰਗ ਨਿਭਾਇਆ। ਸਰਗੁਣ ਅੰਦਰ ਨਿਰਗੁਣ ਧਾਰ, ਆਪਣਾ ਰੂਪ ਵਟਾਇਆ। ਆਪੇ ਖੋਲ੍ਹੇ ਨੌ ਦੁਵਾਰ, ਆਪੇ ਘਰ ਵਿਚ ਘਰ ਸੁਹਾਇਆ। ਆਪੇ ਸ਼ਬਦ ਨਾਦ ਧੁਨਕਾਰ, ਆਪੇ ਅਨਹਦ ਰਾਗ ਸੁਣਾਇਆ। ਆਪੇ ਸਰ ਸਰੋਵਰ ਠੰਡਾ ਠਾਰ, ਆਪੇ ਅੰਮ੍ਰਿਤ ਜਲ ਭਰਾਇਆ। ਆਪੇ ਬਜ਼ਰ ਕਪਾਟੀ ਲਾਇਆ ਪਾੜ, ਆਪੇ ਬੰਦ ਮੁਖ ਵਖਾਇਆ। ਆਪੇ ਆਤਮ ਸੇਜਾ ਸੁੱਤਾ ਪੈਰ ਪਸਾਰ, ਨਿਰਗੁਣ ਸਰਗੁਣ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰਵਟ ਲਏ ਬਦਲਾਇਆ। ਆਪਣੀ ਕਰਨੀ ਆਪੇ ਕਰ, ਆਪੇ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਿਤਾ ਵਰ, ਏਕਾ ਵਸਤ ਝੋਲੀ ਪਾਇੰਦਾ। ਤ੍ਰੈਗੁਣ ਫੜਾਇਆ ਸਾਚਾ ਲੜ, ਸਾਚਾ ਨਾਤਾ ਜੋੜ ਜੁੜਾਇੰਦਾ। ਘਟ ਘਟ ਅੰਦਰ ਆਪੇ ਵੜ, ਆਪਣਾ ਆਸਣ ਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਪੁਰਖ ਅਬਿਨਾਸ਼ੀ ਖੇਲ ਖਲਾਇੰਦਾ । ਸਚ ਮਹੱਲੇ ਆਪੇ ਚੜ੍ਹ, ਆਪ ਆਪਣਾ ਦਰ ਖੁਲ੍ਹਾਇੰਦਾ। ਕਰੇ ਪ੍ਰਕਾਸ਼ ਬਹੱਤਰ ਨਾੜ, ਜੋਤ ਨਿਰੰਜਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਤਿ ਸਰੂਪ, ਸਤਿ ਸਤਿਵਾਦੀ ਆਪ ਅਖਵਾਇੰਦਾ। ਨਿਹਕਲੰਕ ਨਿਰਗੁਣ ਜੋਤ, ਜੋਤੀ ਜੋਤ ਡਗਮਗਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਬਰਨ ਵਖਾਈਆ। ਨਾ ਕੋਈ ਆਸਾ ਤ੍ਰਿਸ਼ਨਾ ਨਾ ਕੋਈ ਮਾਇਆ ਮਮਤਾ ਭਰੇ ਪੋਟ, ਤੱਤਵ ਤੱਤ ਨਾ ਕੋਈ ਹਲਕਾਈਆ। ਨਾ ਕੋਈ ਵਾਸਨਾ ਰੱਖੇ ਖੋਟ, ਹਉਮੇ ਹੰਗਤਾ ਨਾ ਕੋਈ ਹਲਕਾਈਆ। ਖੇਲੇ ਖੇਲ ਚੌਦਾਂ ਲੋਕ, ਪੁਰੀਆਂ ਲੋਆਂ ਵੇਸ ਵਟਾਈਆ। ਆਪ ਸੁਣਾਏ ਆਪਣਾ ਸਚ ਸਲੋਕ, ਸਾਚਾ ਢੋਲਾ ਆਪੇ ਗਾਈਆ। ਆਦਿ ਆਦਿ ਜੁਗਾਦਿ ਜੁਗਾਦਿ ਹਰਿ ਕਾ ਭਾਣਾ ਨਾ ਸਕੇ ਕੋਈ ਰੋਕ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਆਪ ਅਖਵਾਈਆ। ਨਿਹਕਲੰਕ ਕਲ ਕਲਵੰਤਾ, ਅਕਲ ਕਲਾ ਕਲ ਧਾਰੀਆ। ਪਾਰਬ੍ਰਹਮ ਪ੍ਰਭ ਬੇਅੰਤ ਬੇਅੰਤਾ, ਭੇਵ ਕੋਈ ਨਾ ਪਾ ਰਿਹਾ। ਖੇਲੇ ਖੇਲ ਜੁਗਾ ਜੁਗੰਤਾ, ਲੋਕਮਾਤ ਲੈ ਅਵਤਾਰਿਆ। ਸਤਿਜੁਗ ਬਣਾਏ ਸਾਚੀ ਬਣਤਾ, ਵੇਦ ਵਿਦਾਤਾ ਆਪ ਬਣਾ ਰਿਹਾ। ਜਨ ਭਗਤਾਂ ਤੋੜੇ ਹਉਮੇ ਹੰਗਤਾ, ਏਕਾ ਦਰ ਵਖਾ ਰਿਹਾ। ਭਗਤ ਭਿਖਾਰੀ ਹੋਏ ਮੰਗਤਾ, ਅੱਗੇ ਆਪਣੀ ਝੋਲੀ ਡਾਹ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਾਉਂ ਧਰਾ ਰਿਹਾ। ਪੰਜ ਤੱਤ ਹੋਏ ਪ੍ਰਤੱਖ, ਸ਼ਬਦੀ ਡੰਕ ਵਜਾਈਆ। ਖੇਲੇ ਖੇਲ ਅਲੱਖਣਾ ਅਲੱਖ, ਅਲੱਖ ਨਿਰੰਜਣ ਵਡ ਵਡਿਆਈਆ। ਸਰਬ ਕਲਾ ਆਪੇ ਸਮਰਥ, ਸਮਰਥ ਪੁਰਖ ਭੇਵ ਨਾ ਰਾਈਆ। ਆਪ ਚਲਾਏ ਆਪਣੀ ਗਾਥ, ਆਪਣੇ ਨਾਮ ਕਰੇ ਪੜ੍ਹਾਈਆ। ਆਪੇ ਜਾਣੇ ਆਪਣਾ ਸਾਥ, ਸਗਲਾ ਸੰਗ ਆਪ ਨਿਭਾਈਆ। ਆਪੇ ਪੂਜਾ ਆਪੇ ਪਾਠ, ਆਪੇ ਇਸ਼ਟ ਦੇਵ ਮਨਾਈਆ। ਆਪੇ ਤੀਰਥ ਆਪੇ ਤਾਟ, ਸਰ ਸਰੋਵਰ ਆਪ ਅਖਵਾਈਆ। ਆਪੇ ਆਦਿ ਸ਼ਕਤ ਜੋਤ ਲਲਾਟ, ਅਸ਼ਟਭੁਜ ਰੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਸਤਿਜੁਗ ਸਾਚੇ ਹੋ ਤਿਆਰ, ਆਪਣੀ ਕਲ ਵਰਤਾਇੰਦਾ। ਆਪੇ ਬ੍ਰਹਮਾ ਸੁੱਤ ਬਣ ਦੁਲਾਰ, ਘਰ ਸਾਚਾ ਮੰਗਣ ਆਇੰਦਾ। ਆਪੇ ਵਸੇ ਸਚਖੰਡ ਦੁਵਾਰ, ਪਰਮ ਪੁਰਖ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਇਆ ਜਾਣੀ ਜਾਣ, ਜਾਣੀ ਜਾਣ ਆਪ ਅਖਵਾਇੰਦਾ। ਘਰ ਸੋਹੇ ਬੰਕ ਦੁਵਾਰਾ, ਵੱਜੀ ਨਾਮ ਵਧਾਈਆ। ਲੋਆਂ ਪੁਰੀਆਂ ਜੈ ਜੈ ਕਾਰਾ, ਗਣ ਗੰਧਰਬ ਫੂਲਣ ਬਰਖ਼ਾ ਲਾਈਆ। ਕਰੋੜ ਤੇਤੀਸਾ ਮਾਰੇ ਮਾਰਾ, ਸ਼ਿਵ ਸ਼ੰਕਰ ਵੇਖ ਵਖਾਈਆ। ਬ੍ਰਹਮਾ ਨੇਤਰ ਖੋਲ੍ਹੇ ਚਾਰੋਂ ਕੁੰਟ ਵੇਖੇ ਨੈਣ ਉਘਾੜਾ, ਆਪ ਆਪਣੀ ਅੱਖ ਖੁਲ੍ਹਾਈਆ। ਵਿਸ਼ਨੂੰ ਨੂਰ ਨੂਰ ਉਜਿਆਰਾ, ਕਵਲ ਨੈਣ ਆਪ ਹੋ ਜਾਈਆ। ਆਪੇ ਵਸੇ ਸਭ ਤੋਂ ਬਾਹਿਰਾ, ਭੇਵ ਅਭੇਦ ਭੇਵ ਰਖਾਈਆ। ਸਚਖੰਡ ਬੈਠਾ ਸਿਰਜਣਹਾਰਾ, ਸ੍ਰੀ ਧਰ ਭਗਵਾਨ ਬੀਠਲੋ ਆਪ ਅਖਵਾਈਆ। ਤ੍ਰੇਤਾ ਤੇਰਾ ਤ੍ਰਿਆ ਵੇਸ, ਹਰਿ ਸਾਚਾ ਵੇਖ ਵਖਾਇੰਦਾ। ਸ਼ਬਦ ਅਨਾਦੀ ਇਕ ਸੰਦੇਸ਼, ਏਕਾ ਹੁਕਮ ਜਣਾਇੰਦਾ। ਲੱਖ ਚੁਰਾਸੀ ਆਪੇ ਵੇਖ, ਆਪੇ ਪਰਦਾ ਲਾਹਿੰਦਾ। ਆਪੇ ਲਿਖਣਹਾਰਾ ਰੇਖ, ਆਪੇ ਮੇਟ ਮਿਟਾਇੰਦਾ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਆਦਿ ਜੁਗਾਦੀ ਰਹੇ ਹਮੇਸ਼, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ। ਪਾਰਬ੍ਰਹਮ ਅਵੱਲੜਾ ਭੇਸ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਲ ਕਲ ਕਲ ਆਪੇ ਧਾਰ, ਖੇਲੇ ਖੇਲ ਵਿਚ ਸੰਸਾਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨਿਰਗੁਣ ਮੇਲਾ ਸਰਗੁਣ ਧਾਰ, ਸਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਨੂਰ ਜੋਤ ਉਜਿਆਰ, ਸਰਗੁਣ ਪੰਜ ਤੱਤ ਅਖਵਾਈਆ। ਖੇਲੇ ਖੇਲ ਪੁਰਖ ਕਰਤਾਰ, ਆਪ ਆਪਣੀ ਰਚਨ ਰਚਾਈਆ। ਆਪੇ ਰਾਮ ਰੂਪ ਬਣ ਅਵਤਾਰ, ਆਪੇ ਪੰਡਤ ਰਾਵਣ ਰਿਹਾ ਪੜ੍ਹਾਈਆ। ਆਪੇ ਖੜਗ ਖੰਡਾ ਤੇਜ ਕਟਾਰ, ਤੀਰ ਕਮਾਨ ਆਪ ਉਠਾਈਆ। ਆਪੇ ਸਾਗਰ ਕਰਿਆ ਪਾਰ, ਸਮੁੰਦ ਧਾਰ ਆਪ ਰੁੜ੍ਹਾਈਆ। ਆਪੇ ਅੰਤਮ ਲਾਏ ਪਾਰ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਦੁਆਪਰ ਜਾਣੇ ਆਪਣੀ ਕਾਰ, ਏਕਾ ਬੰਸਰੀ ਨਾਮ ਵਜਾਈਆ। ਗ਼ਰੀਬ ਨਿਮਾਣੇ ਪਾਏ ਸਾਰ, ਆਪ ਆਪਣੇ ਗਲੇ ਲਗਾਈਆ। ਆਪੇ ਤੋੜਣਹਾਰ ਗੜ੍ਹ ਹੰਕਾਰ, ਗੜ੍ਹ ਹੰਕਾਰੀ ਮੇਟ ਮਿਟਾਈਆ। ਆਪੇ ਕਲਜੁਗ ਅੰਤਮ ਵੇਖ ਪਸਾਰ, ਕੂੜਾ ਡੰਕ ਵਜਾਈਆ। ਜੂਠ ਝੂਠ ਧਰ ਸੰਸਾਰ, ਧਰਨੀ ਧਰਤ ਧਵਲ ਸੁਹਾਈਆ। ਈਸਾ ਮੂਸਾ ਕਰ ਸ਼ਿੰਗਾਰ, ਸੰਗ ਮੁਹੰਮਦ ਚਾਰ ਯਾਰ ਦੇਣ ਗਵਾਹੀਆ। ਅੱਲ੍ਹਾ ਰਾਣੀ ਬੋਲ ਜੈਕਾਰ, ਆਪਣਾ ਨਾਅਰਾ ਰਹੀ ਸੁਣਾਈਆ। ਅੰਜੀਲ ਕੁਰਾਨਾ ਕਰਿਆ ਖ਼ਬਰਦਾਰ, ਕਲਮਾ ਨਬੀ ਆਪ ਪੜ੍ਹਾਈਆ। ਕਾਇਨਾਤ ਵੇਖ ਵਿਚਾਰ, ਕਾਦਰ ਕੁਦਰਤ ਵਿਚ ਸਮਾਈਆ। ਆਪੇ ਨਿਰਗੁਣ ਜੋਤੀ ਨੂਰ ਨਿਰੰਕਾਰ, ਨਾਨਕ ਪੰਜ ਤੱਤ ਨਾਉਂ ਰਖਾਈਆ। ਆਪੇ ਨਾਮ ਸ਼ਬਦ ਬੋਲ ਜੈਕਾਰ, ਲੋਕਮਾਤ ਫੇਰਾ ਪਾਈਆ। ਚਾਰ ਵਰਨਾਂ ਕਰੇ ਇਕ ਪਿਆਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਰਖਾਈਆ। ਗ਼ਰੀਬ ਨਿਮਾਣੇ ਲਏ ਉਭਾਰ, ਆਪ ਆਪਣੇ ਗਲੇ ਲਗਾਈਆ। ਏਕਾ ਡੰਕ ਕਰੇ ਖ਼ਬਰਦਾਰ, ਚਾਰੋਂ ਕੁੰਟ ਰਿਹਾ ਉਠਾਈਆ। ਅੰਤਮ ਗਾਏ ਆਪਣੀ ਵਾਰ, ਦੇ ਮਤ ਰਿਹਾ ਸਮਝਾਈਆ। ਕਲਜੁਗ ਅੰਤਮ ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਖੜਗ ਖੰਡਾ ਤੇਜ ਕਟਾਰ, ਧੁਰ ਦੀਬਾਣ ਆਪ ਅਖਵਾਈਆ। ਏਕਾ ਜੋਤੀ ਦਸ ਅਵਤਾਰ, ਗੁਰ ਗੋਬਿੰਦ ਨਾਉਂ ਉਪਜਾਈਆ। ਪੂਤ ਸਪੂਤਾ ਸੁੱਤ ਦੁਲਾਰ, ਪੁਰਖ ਅਕਾਲ ਮਨਾਈਆ। ਸ਼ਸਤਰ ਬਸਤਰ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਈਆ। ਆਪੇ ਅਸਵ ਹੋ ਅਸਵਾਰ, ਸੋਲਾਂ ਕਲੀਆਂ ਆਸਣ ਪਾਈਆ। ਆਪੇ ਅੰਮ੍ਰਿਤ ਕਰ ਤਿਆਰ, ਭਰ ਪਿਆਲਾ ਜਾਮ ਪਿਆਈਆ। ਪੰਚਮ ਮੀਤਾ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰ ਗੋਬਿੰਦ ਸਿੰਘ ਸੂਰਬੀਰ, ਸਤਿਗੁਰ ਆਪ ਅਖਵਾਇੰਦਾ। ਸ਼ਬਦ ਨਿਰਾਲਾ ਮਾਰੇ ਤੀਰ, ਰਾਜ ਰਾਜਾਨਾ ਮੇਟ ਮਿਟਾਇੰਦਾ। ਆਪੇ ਕਲਜੁਗ ਲਹਿਣਾ ਦੇਣਾ ਜਾਣੇ ਅਖ਼ੀਰ, ਆਪਣਾ ਲੇਖਾ ਆਪ ਲਿਖਾਇੰਦਾ। ਆਪੇ ਜਾਣੇ ਊਚ ਨੀਚ ਰਾਓ ਰੰਕ ਸ਼ਾਹ ਹਕੀਰ, ਦਸਤਗੀਰ ਵੇਖ ਵਖਾਇੰਦਾ। ਆਪੇ ਕੁਤਬ ਗੌਂਸ ਹੋਇ ਫ਼ਕੀਰ, ਸ਼ਰਅ ਸ਼ਰੀਅਤ ਨਾ ਕੋਈ ਤੋੜ ਤੁੜਾਇੰਦਾ। ਸਦੀ ਚੌਧਵੀਂ ਪਏ ਵਹੀਰ, ਚੌਦਾਂ ਤਬਕਾਂ ਆਪ ਹਿਲਾਇੰਦਾ। ਸੰਗ ਮੁਹੰਮਦ ਚਾਰ ਯਾਰ, ਨੇਤਰ ਵਹਾਇਣ ਨੀਰ, ਧੀਰਜ ਧੀਰ ਨਾ ਕੋਈ ਧਰਾਇੰਦਾ। ਕਲਜੁਗ ਕੂੜਾ ਹੋਇਆ ਫ਼ਕੀਰ, ਘਰ ਘਰ ਅਲੱਖ ਜਗਾਇੰਦਾ। ਨਾ ਕੋਈ ਕੱਢੇ ਹਉਮੇ ਪੀੜ, ਬਿਰਹੋਂ ਰੋਗ ਨਾ ਕੋਈ ਸਤਾਇੰਦਾ। ਗੋਬਿੰਦ ਲਾਇਆ ਸਾਚਾ ਤੀਰ, ਤਿਖੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਗੋਬਿੰਦ ਲਾਇਆ ਤੀਰ ਨਿਰਾਲਾ, ਤਿੱਖਾ ਮੁਖ ਰਖਾਈਆ। ਸੰਗ ਰਖਾਏ ਕਾਲ ਮਹਾਕਾਲਾ, ਮਾਹਕਾਲਾ ਵੱਡੀ ਵਡਿਆਈਆ। ਸਤਿਗੁਰ ਪੂਰਾ ਬਣ ਦਲਾਲਾ, ਸਾਚਾ ਵਣਜ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਲੇ ਚਲਾਏ ਅਵੱਲੜੀ ਚਾਲਾ, ਜੁਗਤ ਜਗਤ ਆਪਣੇ ਹੱਥ ਰਖਾਈਆ। ਜਗਤ ਅਵੱਲੜੀ ਚਾਲ, ਹਰਿ ਚਲਾਇੰਦਾ। ਗੋਬਿੰਦ ਪੁਰਖ ਅਕਾਲ, ਇਕ ਮਨਾਇੰਦਾ। ਗੁਰਸਿਖ ਬਣਾਏ ਸਾਚੇ ਲਾਲ, ਗੋਦ ਉਠਾਇੰਦਾ। ਤੋੜਣਹਾਰਾ ਜਗਤ ਜੰਜਾਲ, ਦਇਆ ਕਮਾਇੰਦਾ। ਆਦਿ ਜੁਗਾਦਿ ਕਰੇ ਸੰਭਾਲ, ਜਗਤ ਵਿਛੋੜਾ ਫੰਦ ਕਟਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਰਖਾਇੰਦਾ। ਕਲਜੁਗ ਅੰਤਮ ਹੋਏ ਕੰਗਾਲ, ਸਾਚਾ ਧਨ ਨਾ ਕੋਈ ਜਣਾਇੰਦਾ। ਫਲ ਨਾ ਦਿਸੇ ਕਿਸੇ ਡਾਲ, ਲੱਖ ਚੁਰਾਸੀ ਆਪ ਹਿਲਾਇੰਦਾ। ਗੁਰਮੁਖ ਵਿਰਲੇ ਘਾਲਣ ਰਹੇ ਘਾਲ, ਘਾਲੀ ਘਾਲ ਘੋਲ ਘੁੰਮਾਈ ਆਪ ਘੁਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਆਪਣੇ ਹੱਥ ਰਖਾਇੰਦਾ। ਗੋਬਿੰਦ ਭਾਣਾ ਰਿਹਾ ਮੰਨ, ਪੁਰਖ ਅਕਾਲ ਮਨਾਈਆ। ਗੁਰਸਿਖਾਂ ਕਹੇ ਧੰਨ ਧੰਨ, ਨਿਉਂ ਨਿਉਂ ਸੀਸ ਝੁਕਾਈਆ। ਏਕਾ ਰਾਗ ਸੁਣਾਏ ਕੰਨ, ਵਾਹਿਗੁਰੂ ਫਤਿਹ ਗਜ਼ਾਈਆ। ਅੰਤਮ ਬੇੜਾ ਦੇਵੇ ਬੰਨ੍ਹ, ਕਲਜੁਗ ਵੇਖੇ ਸਰਬ ਲੋਕਾਈਆ। ਪ੍ਰਗਟ ਹੋਏ ਹਰਿ ਭਗਵਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਮੁਖਾਂ ਦੇਵੇ ਏਕਾ ਦਾਨ, ਆਤਮ ਅੰਤਰ ਏਕਾ ਬ੍ਰਹਮ ਗਿਆਨ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਏਕੰਕਾਰਾ, ਜੂਨੀ ਰਹਿਤ ਖੇਲ ਨਿਆਰਾ, ਅਨਭਵ ਪ੍ਰਕਾਸ਼ ਸਮਾਈਆ। ਸਤਿਗੁਰ ਸੱਜਣ ਮੀਤੜਾ, ਪਾਰਬ੍ਰਹਮ ਕਰਤਾਰ। ਗੁਰਮੁਖਾਂ ਰੰਗੇ ਕਾਇਆ ਚੀਥੜਾ, ਰੰਗ ਚਾੜ੍ਹੇ ਅਪਰ ਅਪਾਰ। ਧਾਮ ਵਖਾਏ ਇਕ ਅਨਡੀਠੜਾ, ਸਚਖੰਡ ਸੋਹੇ ਬੰਕ ਦੁਵਾਰ। ਆਦਿ ਜੁਗਾਦੀ ਜੁਗ ਜੁਗ ਚਲੇ ਆਪਣੀ ਰੀਤੜਾ, ਵੇਦ ਪੁਰਾਨ ਨਾ ਪਾਵਣ ਸਾਰ। ਕਿਸੇ ਹੱਥ ਨਾ ਆਏ ਮੰਦਰ ਮਸੀਤੜਾ, ਘਰ ਘਰ ਬੈਠਾ ਕਰ ਜੋਤ ਉਜਿਆਰ। ਗੋਬਿੰਦ ਠੰਡਾ ਸੀਤੜਾ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਤੇਰੀ ਲੱਖ ਚੁਰਾਸੀ ਪਰਖੇ ਨੀਤੜਾ, ਬਣ ਬਣ ਸਾਚਾ ਲੇਖ ਲਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ  ਧਰ, ਖੇਲੇ ਖੇਲ ਵਿਚ ਸੰਸਾਰ। ਵਡ ਸੰਸਾਰੀ ਆਪ ਹਰਿ, ਵਡ ਵੱਡੀ ਵਡਿਆਈਆ। ਜੁਗਾ ਜੁਗੰਤਰ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਸੰਤ ਸੁਹੇਲੇ ਲਏ ਵਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗੁਰੂ ਗੁਰ ਚੇਲੇ ਲਏ ਫੜ, ਆਪ ਆਪਣੇ ਲੜ ਬੰਧਾਈਆ। ਕਾਇਆ ਮੰਦਰ ਆਪੇ ਚੜ੍ਹ, ਦਸਮ ਦੁਆਰੀ ਕੁੰਡਾ ਲਾਹੀਆ। ਦਰਸ ਦਖਾਏ ਅੱਗੇ ਖੜ੍ਹ, ਸਵਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਸ ਵਟਾਈਆ। ਆਦਿ ਨਿਰੰਜਣ ਪੁਰਖ ਬਿਧਾਤਾ, ਪਾਰਬ੍ਰਹਮ ਸੁਲਤਾਨਿਆ। ਕਲਜੁਗ ਮੇਟੇ ਅੰਧੇਰੀ ਰਾਤਾ, ਨਿਰਗੁਣ ਨੂਰ ਕਰੇ ਪ੍ਰਧਾਨਿਆ। ਸਤਿਜੁਗ ਸੁਣਾਏ ਸਾਚੀ ਗਾਥਾ, ਸੋ ਪੁਰਖ ਨਿਰੰਜਣ ਵਡ ਮਿਹਰਵਾਨਿਆ। ਹੰ ਬ੍ਰਹਮ ਦੇਵੇ ਸਾਥਾ, ਪਾਰਬ੍ਰਹਮ ਮੇਲ ਮਿਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਇਕ ਮਹਾਨਿਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇਆ। ਗੁਰ ਗੋਬਿੰਦ ਨਾਨਕ ਬਣ ਭਿਖਾਰ, ਲੱਖ ਚੁਰਾਸੀ ਗਏ ਸਮਝਾਇਆ। ਵੇਦ ਵਿਆਸਾ ਬਣ ਬਣ ਧਾਰ, ਪੁਰਾਨ ਅਠਾਰਾਂ ਗਏ ਲਿਖਾਇਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ, ਤੀਸ ਬਤੀਸਾ ਰਿਹਾ ਮੁਖ ਸਲਾਹਿਆ। ਭਗਤ ਭਗਵੰਤ ਰਾਹ ਰਹੇ ਵਿਚਾਰ, ਨੇਤਰ ਆਪਣਾ ਨੈਣ ਖੁਲ੍ਹਾਇਆ। ਸੰਤ ਸੁਹੇਲੇ ਨਿਉਂ ਨਿਉਂ ਕਰੇ ਨਿਮਸਕਾਰ, ਦੋਏ ਜੋੜ ਸੀਸ ਝੁਕਾਇਆ। ਗੁਰਮੁਖ ਮੰਗਣ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹਿਆ। ਗੁਰਸਿਖ ਦਰ ਦਰ ਮੰਗਣ ਵਾਰੋ ਵਾਰ, ਤੇਰਾ ਨਾਮ ਕਿਸੇ ਹੱਟ ਹੱਥ ਨਾ ਆਇਆ। ਤੀਰਥ ਤੱਟਾਂ ਆਈ ਹਾਰ, ਅਠਸਠ ਬੈਠੇ ਮੁਖ ਭੁਵਾਇਆ। ਗੰਗਾ ਗੋਦਾਵਰੀ ਕਰੇ ਪੁਕਾਰ, ਸੁਰਸਤੀ ਜਮਨਾ ਨਾਲ ਰਲਾਇਆ। ਕੈਲਾਸ਼ੀ ਪ੍ਰਬਤ ਨਾ ਕੋਈ ਧਾਰ, ਜਟਾ ਜੂਟ ਨਾ ਕੋਈ ਵਹਾਇਆ। ਰੂਪ ਰੰਗ ਨਾ ਕੋਇ ਪਿਆਰ, ਸਾਚਾ ਰੰਗ ਨਾ ਕੋਈ ਚੜ੍ਹਾਇਆ। ਲੱਖ ਚੁਰਾਸੀ ਜੀਵ ਜੰਤ ਨਾਰ ਵਿਭਚਾਰ, ਹਰਿ ਕੰਤ ਨਾ ਕੋਈ ਮਨਾਇਆ। ਗੁਰ ਦਰ ਮੰਦਰ ਮਸਜਿਦ ਹੋ ਖੁਵਾਰ, ਧੀਆਂ ਭੈਣਾਂ ਰਹੇ ਤਕਾਇਆ। ਪੰਡਤ ਪਾਂਧੇ ਨਾ ਕਰਨ ਵਿਚਾਰ, ਜੂਠਾ ਝੂਠਾ ਮਸਤਕ ਤਿਲਕ ਲਗਾਇਆ। ਖਾਣੀ ਬਾਣੀ ਨਾ ਕੋਈ ਪਿਆਰ, ਮਾਇਆ ਰਾਣੀ ਹੋਈ ਹਲਕਾਇਆ। ਧਰਤੀ ਰੋਵੇ ਜ਼ਾਰੋ ਜ਼ਾਰ, ਨੇਤਰ ਹੰਝੂਆਂ ਹਾਰ ਬਣਾਇਆ। ਮਨਮੁੱਖਾਂ ਭਰਿਆ ਇਕ ਹੰਕਾਰ, ਚਾਰੋਂ ਕੁੰਟ ਫਿਰਨ ਹਲਕਾਇਆ। ਮਨ ਮਤ ਨਾਲ ਰਲੀ ਨਾਰ ਕਮਜ਼ਾਤ, ਸਾਚਾ ਖੇੜਾ ਨਾ ਕੋਈ ਵਸਾਇਆ। ਪੰਚ ਵਿਕਾਰਾ ਦੇਵੇ ਸਾਥ, ਪੰਚਮ ਸ਼ਬਦ ਨਾਦ ਧੁਨ ਨਾ ਕੋਈ ਵਜਾਇਆ। ਹਰਿ ਹਰਿ ਤੇਰਾ ਵਿਸਰਿਆ ਸਾਚਾ ਪਾਠ, ਹਿਰਦੇ ਹਰਿ ਨਾ ਕੋਈ ਵਸਾਇਆ। ਗੁਰਸਿਖ ਅੰਦਰ ਜੋਤ ਨਾ ਜਗੀ ਲਲਾਟ, ਗੁਰ ਗੋਬਿੰਦ ਦਿਸ ਨਾ ਆਇਆ। ਕਲਜੁਗ ਅੰਤਮ ਨੇੜੇ ਆਈ ਵਾਟ, ਪ੍ਰਭ ਸਾਚਾ ਵੇਸ ਵਟਾਇਆ। ਅਰਸ਼ ਫਰਸ਼ ਫਰਸ਼ ਅਰਸ਼ ਜ਼ਿਮੀ ਫਰਸ਼ ਆਪੇ ਜਾਣੇ ਵਾਟ, ਹਰਸ ਹਵਸ ਨਾ ਕੋਈ ਮਿਟਾਇਆ। ਨਾ ਕੋਈ ਉਤਾਰੇ ਪਾਰ ਘਾਟ, ਹਰਿ ਕਾ ਨਾਉਂ ਜਿਹਵਾ ਨਾ ਕੋਈ ਲਗਾਇਆ। ਕਲਜੁਗ ਸਾਗਰ ਮਾਰੇ ਠਾਠ, ਜੂਠੀ ਝੂਠੀ ਲਹਿਰ ਵਖਾਇਆ। ਮਾਇਆ ਮਮਤਾ ਮੋਹ ਵਿਕਾਰਾ ਖੇਲ ਬਾਜ਼ੀਗਰ ਨਾਟ, ਨਟ ਨਟੂਆ ਆਪਣਾ ਸਾਂਗ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਵੇਸ ਅਵੱਲਾ ਇਕ ਇਕੱਲਾ, ਏਕਾ ਏਕ ਕਰਾਇੰਦਾ। ਪਾਏ ਸਾਰ ਜਲਾਂ ਥਲਾਂ, ਜਲ ਥਲ ਮਹੀਅਲ ਫੋਲ ਫੁਲਾਇੰਦਾ। ਵੇਖ ਵਖਾਏ ਜੰਗਲ ਜੂਹ ਉਜਾੜ ਜ਼ਮੀਨ ਡੂੰਘੀ ਡੱਲਾ, ਉਚੇ ਟਿੱਲੇ ਪ੍ਰਬਤ ਫੋਲ ਫੁਲਾਇੰਦਾ। ਸਮੁੰਦ ਸਾਗਰ ਵਿਰੋਲੇ ਨਾ ਕੋਈ ਮਾਰੇ ਛੱਲਾਂ, ਚੌਦਾਂ ਰਤਨਾਂ ਵੇਖ ਵਖਾਇੰਦਾ। ਆਦਿ ਜੁਗਾਦਿ ਸ਼ਬਦ ਬ੍ਰਹਿਮਾਦ, ਪੁਰਖ ਅਬਿਨਾਸ਼ੀ ਸਚ ਸਿੰਘਾਸਣ ਆਪੇ ਮੱਲਾ, ਘਰ ਸਾਚੇ ਆਸਣ ਲਾਇੰਦਾ। ਨਿਰਗੁਣ ਖੰਡਾ ਵਿਚ ਬ੍ਰਹਿਮੰਡਾਂ, ਤੇਜ਼ ਪ੍ਰਚੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਨਾਮ ਖੰਡਾ ਹਰਿ ਤੇਜ਼ ਕਟਾਰੀ, ਹਰਿ ਹਰਿ ਹੱਥ ਉਠਾਈਆ। ਜੋਤ ਨਿਰੰਜਣ ਸੇਵਾਦਾਰੀ, ਲੋਕਮਾਤ ਕਰੇ ਕੁੜਮਾਈਆ। ਗੁਰਮੁਖਾਂ ਕਰੇ ਖ਼ਬਰਦਾਰੀ, ਸੋਏ ਆਪ ਜਗਾਈਆ। ਸ਼ਬਦ ਅਨਾਦਿ ਸੱਚੀ ਧੁਨਕਾਰੀ, ਕਾਇਆ ਮੰਦਰ ਅੰਦਰ ਆਪ ਵਜਾਈਆ। ਮਨਮੁੱਖ ਸੁੱਤੇ ਪੈਰ ਪਸਾਰੀ, ਕਲਜੁਗ ਮਾਇਆ ਪਰਦਾ ਬੈਠਾ ਪਾਈਆ। ਭਰਮੇ ਭੁੱਲੇ ਨਰ ਨਾਰੀ, ਨਰ ਹਰਿ ਦਿਸ ਨਾ ਆਈਆ। ਕੁਵਾਰ ਕੰਨਿਆ ਕਰ ਸ਼ਿੰਗਾਰੀ, ਆਪਣਾ ਜੋਬਨ ਰਹੀ ਹੰਢਾਈਆ। ਕਿਸੇ ਨਾ ਲੱਗੇ ਮਾਂ ਪਿਆਰੀ, ਮਾਵਾਂ ਪੁੱਤਰਾਂ ਨਾਤਾ ਤੋੜ ਤੁੜਾਈਆ। ਨਾ ਕੋਈ ਕੰਤ ਨਾ ਭਤਾਰੀ, ਸਾਚੀ ਸੇਜ ਨਾ ਕੋਈ ਹੰਢਾਈਆ। ਧੀਆਂ ਭੈਣਾਂ ਕਰਨ ਖੁਵਾਰੀ, ਸਾਧਾਂ ਸੰਤਾਂ ਆਤਮ ਹੋਈ ਹਲਕਾਈਆ। ਸਚ ਪੜ੍ਹੀ ਨਾ ਹਰਿ ਹਰਿ ਕੀ ਬਾਣੀ, ਮੰਦਰ ਮਸਜਿਦ ਗੁਰ ਦਰ ਬੈਠੇ ਡੇਰਾ ਲਾਈਆ। ਸੁਰਤ ਸੁਵਾਣੀ ਰਹੀ ਕੁਵਾਰੀ, ਗੁਰ ਸ਼ਬਦ ਹਾਣੀ ਨਾ ਮੇਲ ਮਿਲਾਈਆ। ਨਾ ਕੋਈ ਜਾਣੇ ਪਦ ਨਿਰਬਾਣੀ, ਚੌਥੇ ਪਦ ਨਾ ਕੋਈ ਸਮਾਈਆ। ਪੜ੍ਹ ਪੜ੍ਹ ਥੱਕੇ ਨਾਨਕ ਬਾਣੀ, ਅਰਜਨ ਮੇਲਾ ਮਿਲਿਆ ਨਾ ਸਾਚੇ ਮਾਹੀਆ। ਆਵਣ ਜਾਵਣ ਨਾ ਚੁੱਕੀ ਕਾਣੀ, ਲੱਖ ਚੁਰਾਸੀ ਨਾ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਨਿਸ਼ਾਨਾ ਦੋ ਜਹਾਨਾਂ ਤੀਰ ਅਣਿਯਾਲਾ ਆਪ ਚਲਾਈਆ। ਸ਼ਬਦ ਸਰੂਪੀ ਫੜ ਕਮਾਨ, ਹਰਿ ਸਾਚਾ ਉਠੇ ਬਲਕਾਰਿਆ। ਲੋਆਂ ਪੁਰੀਆਂ ਮਾਰੇ ਆਪ ਧਿਆਨ, ਬ੍ਰਹਮਾ ਵਿਸ਼ਨ ਸ਼ਿਵ ਆਪ ਜਗਾ ਰਿਹਾ। ਕਰੋੜ ਤੇਤੀਸਾ ਮੇਟ ਨਿਸ਼ਾਨ, ਸਾਚੀ ਰਚਨਾ ਆਪ ਰਚਾ ਲਿਆ। ਗੁਰਮੁਖਾਂ ਅੰਤਮ ਇਕ ਗਿਆਨ, ਏਕਾ ਬ੍ਰਹਮ ਦ੍ਰਿੜਾ ਲਿਆ। ਆਪੇ ਬਖ਼ਸ਼ੇ ਚਰਨ ਧਿਆਨ, ਚਰਨ ਪ੍ਰੀਤੀ ਇਕ ਸਿਖਾ ਲਿਆ। ਮਨਮੁੱਖ ਭੁੱਲੇ ਜੀਵ ਸ਼ੈਤਾਨ, ਥਿਰ ਕੋਈ ਰਹਿਣ ਨਾ ਪਾ ਰਿਹਾ। ਜੋਧਾ ਸੂਰਬੀਰ ਬਲੀ ਬਲਵਾਨ, ਏਕੰਕਾਰਾ ਆਪ ਅਖਵਾ ਰਿਹਾ। ਕਲਜੁਗ ਅੰਤਮ ਹੋ ਪ੍ਰਧਾਨ, ਨਿਹਕਲੰਕਾ ਨਾਉਂ ਰਖਾ ਲਿਆ। ਸੰਬਲ ਨਗਰੀ ਇਕ ਨਿਸ਼ਾਨ, ਲੋਕਮਾਤ ਝੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾ ਰਿਹਾ। ਨਿਹਕਲੰਕ ਆਦਿ ਪੁਰਖ, ਏਕਾ ਏਕ ਏਕੰਕਾਰਿਆ। ਨਾ ਕੋਈ ਸੋਗ ਨਾ ਕੋਈ ਹਰਖ, ਨਾ ਕੋਈ ਨੇਤਰ ਨੀਰ ਵਹਾ ਰਿਹਾ। ਕੋਈ ਨਾ ਸਕੇ ਮਾਤ ਪਰਖ, ਸਚ ਘਸਵਟੀ ਨਾ ਕੋਇ ਲਗਾ ਰਿਹਾ। ਗੁਰਮੁਖਾਂ ਅੰਮ੍ਰਿਤ ਮੇਘ ਰਿਹਾ ਬਰਸ, ਆਪ ਆਪਣੀ ਸੇਵ ਕਮਾ ਰਿਹਾ। ਜਿਨ੍ਹਾਂ ਭਗਤਾਂ ਉਤੇ ਕਰੇ ਤਰਸ, ਸਗਲਾ ਸੰਗ ਆਪ ਨਿਭਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾ ਲਿਆ। ਨਾਉਂ ਰੱਖ ਹਰਿ ਨਿਰੰਕਾਰ, ਨਿਰਗੁਣ ਵੇਸ ਵਟਾਇਆ। ਸ਼ਬਦ ਸਰੂਪੀ ਬੋਲ ਜੈਕਾਰ, ਲੋਕਮਾਤ ਉਠ ਧਾਇਆ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇਆ। ਸਾਧਾਂ ਸੰਤਾਂ ਦਏ ਹੁਲਾਰ, ਅਠਸਠ ਤੀਰਥ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾਇਆ। ਏਕਾ ਡੰਕ ਸ਼ਬਦ ਗਿਆਨ, ਹਰਿ ਸਤਿਗੁਰ ਆਪ ਵਜਾਈਆ। ਚਾਰ ਵਰਨਾਂ ਬਖ਼ਸ਼ੇ ਇਕ ਧਿਆਨ, ਊਚ ਨੀਚ ਨਾ ਕੋਇ ਜਣਾਈਆ। ਏਕਾ ਧਾਮ ਬਹਾਏ ਰਾਓ ਰੰਕ ਰਾਜ ਰਾਜਾਨ, ਦੂਸਰ ਦਰ ਨਾ ਕੋਈ ਵਖਾਈਆ। ਏਕਾ ਸ਼ਬਦ ਸਾਰੇ ਗਾਣ, ਨੌ ਖੰਡ ਪ੍ਰਿਥਮੀ ਆਪ ਸਮਝਾਈਆ। ਸੱਤਾਂ ਦੀਪਾਂ ਝੁੱਲੇ ਇਕ ਨਿਸ਼ਾਨ, ਸੱਤ ਰੰਗ ਨਿਸ਼ਾਨਾ ਆਪ ਚੜ੍ਹਾਈਆ। ਆਪੇ ਮਜ਼੍ਹਬ ਦੀਨ ਹੋਏ ਅਸਲਾਮ, ਮੱਕਾ ਕਾਅਬਾ ਵੇਖ ਵਖਾਈਆ। ਆਪੇ ਪੰਡਤ ਪਾਂਧਾ ਬਣ ਬਣ ਰਾਮ, ਕਾਹਨਾ ਬੰਸਰੀ ਆਪ ਵਜਾਈਆ। ਆਪੇ ਨਾਨਕ ਗੋਬਿੰਦ ਕਰ ਪ੍ਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਆਪੇ ਦੇਵਣਹਾਰਾ ਸਚ ਪੈਗ਼ਾਮ, ਜ਼ਬਰਾਈਲ ਮੇਕਾਈਲ ਅਸਰਾਫੀਲ ਅਜ਼ਰਾਈਲ ਆਪਣਾ ਨਾਮ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਖੇਲ ਖਲਾਈਆ। ਆਪੇ ਦੀਵਾ ਆਪੇ ਬਾਤੀ, ਆਪੇ ਜੋਤ ਜਗਾਇੰਦਾ। ਆਪੇ ਮੇਲਾ ਕਮਲਾਪਾਤੀ, ਆਪੇ ਸੰਗ ਨਿਭਾਇੰਦਾ। ਆਪੇ ਦੇਵੇ ਸਾਚੀ ਦਾਤੀ, ਨਾਮ ਨਿਧਾਨਾ ਝੋਲੀ ਪਾਇੰਦਾ। ਆਪੇ ਮੇਟੇ ਅੰਧੇਰੀ ਰਾਤੀ, ਸਾਚਾ ਚੰਦ ਚੜ੍ਹਾਇੰਦਾ। ਆਪੇ ਰੱਖੇ ਉਤਮ ਜ਼ਾਤੀ, ਜ਼ਾਤ ਅਜ਼ਾਤੀ ਵੇਖ ਵਖਾਇੰਦਾ। ਆਪੇ ਦਰਸ ਦਖਾਏ ਇਕ ਇਕਾਂਤੀ, ਇਕ ਇਕੱਲਾ ਨਾਉਂ ਵਟਾਇੰਦਾ। ਆਪੇ ਕਲਜੁਗ ਲਹਿਣਾ ਦੇਣ ਚੁਕਾਏ ਬਾਕੀ, ਪੂਰਬ ਲਹਿਣਾ ਝੋਲੀ ਪਾਇੰਦਾ। ਆਪੇ ਸਤਿਜੁਗ ਸਾਚੀ ਖੋਲ੍ਹੇ ਤਾਕੀ, ਆਪਣੀ ਹੱਥੀਂ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਨਿਹਕਲੰਕ ਨਰਾਇਣ ਨਰ, ਆਪਣਾ ਨਾਉਂ ਧਰਾਇੰਦਾ। ਨਿਹਕਲੰਕ ਨਰ ਅਵਤਾਰ, ਨਿਰਗੁਣ ਰੂਪ ਸਮਾਇਆ। ਸਰਬ ਜੀਆਂ ਦਾ ਸਾਂਝਾ ਯਾਰ, ਬੰਧਨ ਬੰਧ ਨਾ ਕੋਈ ਬੰਧਾਇਆ। ਘਟ ਘਟ ਰਵਿਆ ਮੀਤ ਮੁਰਾਰ, ਘਰ ਘਰ ਆਸਣ ਲਾਇਆ। ਦੇਵੇ ਨਾਮ ਸ਼ਬਦ ਭੰਡਾਰ, ਜਗਤ ਵਣਜਾਰਾ ਵਣਜ ਕਰਾਇਆ। ਸੋਹੰ ਸ਼ਬਦ ਬੋਲ ਜੈਕਾਰ, ਬ੍ਰਹਮ ਪਾਰਬ੍ਰਹਮ ਸਮਾਇਆ। ਨਾਤਾ ਤੁੱਟਾ ਸਰਬ ਸੰਸਾਰ, ਤੀਰਥ ਤੱਟ ਨਾ ਨਹਾਵਣ ਜਾਇਆ। ਜਿਸ ਜਨ ਦਰਸ਼ਨ ਪਾਇਆ ਗੁਰ ਕਰਤਾਰ, ਆਪਣਾ ਲੋਚਣ ਨੈਣ ਖੁਲ੍ਹਾਇਆ। ਚੌਥੇ ਪਦ ਕਰ ਪਿਆਰ, ਘਰ ਸਾਚੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਲਗੀ ਧਰ ਏਕਾ ਨਰ, ਏਕਾ ਹਰਿ ਏਕਾ ਦਰ ਸੁਹਾਇਆ। ਕਲਗੀ ਧਰ ਹਰਿ ਗੋਬਿੰਦ, ਗੁਰ ਗੋਬਿੰਦ ਨਾਉਂ ਧਰਾਈਆ। ਗੁਰਮੁਖਾਂ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਰਹਿਣ ਨਾ ਪਾਈਆ। ਗਹਿਰ ਗੰਭੀਰ ਸਾਗਰ ਸਿੰਧ, ਏਕਾ ਹਰਿ ਨਾਮ ਚਲਾਈਆ। ਆਦਿ ਜੁਗਾਦੀ ਦਾਤਾ ਦਾਨੀ ਵਡ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਈਆ। ਆਪ ਬਣਾਏ ਆਪਣੀ ਬਿੰਦ, ਸੁੱਤ ਅਨਾਦੀ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਨਿਰੰਜਣ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਤਰਾਈਆ। ਕਲਜੁਗ ਸਾਗਰ ਡੂੰਘੀ ਗਾਰ, ਭੇਵ ਕੋਈ ਨਾ ਪਾਇੰਦਾ। ਸਾਧ ਸੰਤ ਗਏ ਹਾਰ, ਸਚ ਮਲਾਹ ਨਾ ਕੋਈ ਅਖਵਾਇੰਦਾ। ਨਾ ਕੋਈ ਕਰਾਏ ਪਾਰ ਕਿਨਾਰ, ਚੱਪੂ ਨਾਮ ਨਾ ਕੋਈ ਵਖਾਇੰਦਾ। ਅੱਧਵਿਚਕਾਰੇ ਰੋਂਦੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਜਨ ਭਗਤਾਂ ਸੁਣ ਹਰਿ ਪੁਕਾਰ, ਲੋਕਮਾਤ ਉਠ ਧਾਇੰਦਾ। ਨਿਰਗੁਣ ਸਰਗੁਣ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਫੜ ਫੜ ਬਾਹੋਂ ਜਾਏ ਤਾਰ, ਸਤਿਗੁਰ ਪੂਰਾ ਆਪ ਅਖਵਾਇੰਦਾ। ਆਪ ਉਠਾਏ ਸਿਰ ਆਪਣੇ ਭਾਰ, ਗੁਰਮੁਖ ਹੌਲੇ ਭਾਰ ਰਖਾਇੰਦਾ। ਸੁੱਤ ਦੁਲਾਰੇ ਉਤੋਂ ਵਾਰ, ਗੁਰਸਿਖਾਂ ਨੀਂਹ ਧਰਾਇੰਦਾ। ਜੜ੍ਹ ਨਾ ਉਖੜੇ ਵਿਚ ਸੰਸਾਰ, ਸਤਿਜੁਗ ਬੂਟਾ ਆਪੇ ਲਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਫਲ ਫੁਲਵਾੜੀ ਸਤਾਰਾਂ ਹਾੜ, ਬੀਸ ਬੀਸਾ ਆਪ ਮਹਿਕਾਇੰਦਾ। ਜੋਤ ਜਗਾਏ ਬਹੱਤਰ ਨਾੜ, ਗੁਰਮੁਖ ਕਾਇਆ ਡਗਮਗਾਇੰਦਾ। ਨੇੜ ਨਾ ਆਏ ਮੌਤ ਲਾੜ, ਧਰਮ ਰਾਏ ਦਰ ਦੁਰਕਾਇੰਦਾ। ਦਰਗਹਿ ਸਾਚੀ ਦੇਵੇ ਵਾੜ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਹਰਿ ਹਰਿ ਰਾਮਾ, ਰੂਪ ਵਟਾਏ ਕ੍ਰਿਸ਼ਨਾ ਕਾਹਨਾ, ਨਾਨਕ ਗੋਬਿੰਦ ਵਜਾਏ ਇਕ ਦਮਾਮਾ, ਇਕ ਨਗਾਰਾ ਨਾਮ ਰਖਾਇੰਦਾ। ਨਾਮ ਨਗਾਰਾ ਜਾਏ ਵੱਜ, ਹਰਿ ਸਾਚੇ ਆਪ ਵਜਾਵਣਾ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਈ ਰਹਿਣ ਨਾ ਪਾਵਣਾ। ਸ਼ਾਹ ਸੁਲਤਾਨਾ ਰਾਜ ਤਾਜ ਦੇਵਣ ਤਜ, ਸੀਸ ਤਾਜ ਨਾ ਕਿਸੇ ਹੰਢਾਵਣਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਰਗੁਣ ਰੂਪ ਪ੍ਰਗਟ ਹੋਇਆ ਦੇਸ ਮਾਝ, ਸੰਬਲ ਨਗਰੀ ਧਾਮ ਸੁਹਾਵਣਾ। ਸਾਢੇ ਤਿੰਨ ਹੱਥ ਰਚਿਆ ਤੇਰਾ ਕਾਜ, ਰਵਦਾਸ ਚੁਮਾਰਾ ਨਾਲ ਰਲਾਵਣਾ। ਲਹਿਣਾ ਦੇਣਾ ਚੁੱਕੇ ਕਲ ਕਿ ਆਜ, ਕਲਜੁਗ ਕਾਲਾ ਟਿੱਕਾ ਮੁਖ ਧੁਆਵਨਾ। ਜਨ ਭਗਤਾਂ ਰੱਖੇ ਜੁਗ ਜੁਗ ਲਾਜ, ਨਿਤ ਨਵਿਤ ਵੇਸ ਵਟਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਗੰਮ ਅਪਾਰ, ਸਾਚਾ ਮੰਦਰ ਇਕ ਸੁਹਾਵਣਾ। ਸੋਹੇ ਮੰਦਰ ਬੰਕ ਦੁਵਾਰ, ਹਰਿ ਸਾਚਾ ਆਪ ਸੁਹਾਇੰਦਾ। ਨਿਰਗੁਣ ਦੀਪਕ ਕਰ ਉਜਿਆਰ, ਘਰ ਦੀਆ ਬਾਤੀ ਨਾ ਕੋਈ ਵਖਾਇੰਦਾ। ਜੋਤ ਨਿਰੰਜਣ ਸੇਵਾਦਾਰ, ਅਨਹਦ ਸਾਚਾ ਤਾਲ ਵਜਾਇੰਦਾ। ਪੰਚਮ ਸਖੀਆਂ ਮੰਗਲਾਚਾਰ, ਘਰ ਵਾਹ ਵਾਹ ਗੀਤ ਸੁਣਾਇੰਦਾ। ਨੇਤਰ ਲੋਚਣ ਨੈਣ ਉਘਾੜ, ਨਿਝ ਨੇਤਰ ਵੇਖ ਵਖਾਇੰਦਾ। ਸਰ ਸਰੋਵਰ ਦੇਵੇ ਵਾੜ, ਕਾਗੋਂ ਹੰਸ ਬਣਾਇੰਦਾ। ਮੇਟ ਮਿਟਾਏ ਪੰਚਮ ਧਾੜ, ਪੰਚਮ ਵਿਕਾਰਾ ਮੋਹ ਚੁਕਾਇੰਦਾ। ਪਾਰ ਕਰਾਏ ਸੁਖਮਨ ਨਾੜੀ ਡੂੰਘੀ ਗਾਰ, ਟੇਢੀ ਬੰਕ ਆਪ ਲਗਾਇੰਦਾ। ਸਤਿਗੁਰ ਰੂਪ ਸ਼ਬਦ ਕਰਤਾਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਬਜ਼ਰ ਕਪਾਟੀ ਦੇਵੇ ਪਾੜ, ਨਾਮ ਖੰਡਾ ਇਕ ਚਮਕਾਇੰਦਾ। ਸੁਰਤ ਸੁਵਾਣੀ ਕਰ ਕਰ ਖ਼ਬਰਦਾਰ, ਆਪਣੇ ਮਾਰਗ ਆਪੇ ਲਾਇੰਦਾ। ਬੰਦ ਕਿਵਾੜੀ ਖੋਲ੍ਹ ਘਰ ਬਾਰ, ਆਪਣੀ ਦਇਆ ਕਮਾਇੰਦਾ। ਨਿਰਗੁਣ ਜੋਤ ਜਗੇ ਅਪਾਰ, ਗੁਰਮੁੱਖ ਆਤਮ ਸੇਜਾ ਸੋਭਾ ਪਾਇੰਦਾ। ਮੇਲ ਮਿਲਾਵਾ ਕੰਤ ਭਤਾਰ, ਰਸ ਭੋਗ ਬਲਾਸ ਇਕ ਵਖਾਇੰਦਾ। ਦਸਮ ਦੁਆਰੀ ਕਰ ਪਿਆਰ, ਘਰ ਸਾਚੇ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਆਰ, ਭੇਵ ਕੋਈ ਨਾ ਪਾਇੰਦਾ। ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਆਪੇ ਜ਼ਾਹਿਰ, ਆਪ ਆਪਣੇ ਰੰਗ ਰੰਗਾਇੰਦਾ। ਆਪੇ ਵਸਿਆ ਧੂਆਂਧਾਰ, ਸੁਨ ਸਮਾਧ ਆਪ ਸਮਾਇੰਦਾ। ਆਪੇ ਸਚਖੰਡ ਖੋਲ੍ਹ ਦੁਵਾਰ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਘਰ ਵਿਚ ਘਰ ਕਰ ਤਿਆਰ, ਥਿਰ ਘਰ ਨਾਉਂ ਧਰਾਇੰਦਾ। ਦੀਵਾ ਬਾਤੀ ਇਕ ਉਜਿਆਰ, ਏਕਾ ਡਗਮਗਾਇੰਦਾ। ਏਕਾ ਸ਼ਬਦ ਇਕ ਜੈਕਾਰ, ਇਕ ਅਲੱਖ ਸੁਣਾਇੰਦਾ। ਨਾ ਕੋਈ ਦਿਸੇ ਚੋਬਦਾਰ, ਦਰ ਦਰਬਾਨ ਨਾ ਕੋਈ ਬਹਾਇੰਦਾ। ਸਾਚੇ ਤਖ਼ਤ ਸੋਹੇ ਹਰਿ ਨਿਰੰਕਾਰ, ਸ਼ਾਹ ਸੁਲਤਾਨ ਨਾਮ ਵਖਾਇੰਦਾ। ਜੁਗ ਜੁਗ ਲਏ ਮਾਤ ਅਵਤਾਰ, ਆਪਣੀ ਕਲ ਆਪ ਵਰਤਾਇੰਦਾ। ਆਪੇ ਕਾਹਨਾ ਕ੍ਰਿਸ਼ਨਾ ਹੋ ਉਜਿਆਰ, ਰਾਮ ਰਾਮਾ ਡੰਕ ਵਜਾਇੰਦਾ। ਆਪੇ ਈਸਾ ਮੂਸਾ ਕਾਲਾ ਸੂਸਾ ਤਨ ਸ਼ਿੰਗਾਰ, ਅਲਫ਼ ਅਲਫ਼ੀ ਆਪਣੀ ਆਪ ਰੰਗਾਇੰਦਾ। ਆਪੇ ਸੰਗ ਮੁਹੰਮਦ ਵਸਿਆ ਚਾਰ ਯਾਰ, ਐਨਲਹੱਕ ਨਾਅਰਾ ਆਪੇ ਲਾਇੰਦਾ। ਆਪੇ ਮੁਕਾਮੇ ਹੱਕ ਹੋਏ ਖ਼ਬਰਦਾਰ, ਹੱਕ ਬਹੱਕ ਵੇਖ ਵਖਾਇੰਦਾ। ਆਪੇ ਨਾਨਕ ਨਿਰਗੁਣ ਕਰ ਪਿਆਰ, ਨਾਮ ਡੰਕਾ ਇਕ ਵਜਾਇੰਦਾ। ਆਪੇ ਅੰਗਦ ਕੀਆ ਅੰਗੀਕਾਰ, ਆਪਣੀ ਗੋਦ ਬਹਾਇੰਦਾ। ਆਪੇ ਅਮਰਦਾਸ ਬੰਨ੍ਹੇ ਧਾਰ, ਅੰਮ੍ਰਿਤ ਜਲ ਆਪ ਪਿਆਇੰਦਾ। ਆਪੇ ਰਾਮਦਾਸ ਦਏ ਸਹਾਰ, ਸਰ ਸਰੋਵਰ ਇਕ ਭਰਾਇੰਦਾ। ਆਪੇ ਅਰਜਨ ਗੁਰ ਬਣ ਲਿਖਾਰ, ਅਗਾਧ ਬੋਧ ਸ਼ਬਦ ਚਲਾਇੰਦਾ। ਆਪੇ ਹਰਿ ਗੋਬਿੰਦ ਕਰ ਸ਼ਿੰਗਾਰ, ਮੀਰੀ ਪੀਰੀ ਆਪ ਹੰਢਾਇੰਦਾ । ਆਪੇ ਹਰਿਰਾਏ ਵੇਖ ਵਿਚਾਰ, ਹਰੀ ਹਰਿ ਰੂਪ ਸਮਾਇੰਦਾ। ਆਪੇ ਬਾਲ ਅਵਸਥਾ ਲਾਏ ਪਾਰ, ਹਰਿ ਕ੍ਰਿਸ਼ਨ ਰੰਗ ਚੜ੍ਹਾਇੰਦਾ। ਆਪੇ ਤੇਗ਼ ਬਹਾਦਰ ਰੱਖੀ ਤਿਖੀ ਧਾਰ, ਸੀਸ ਜਗਦੀਸ਼ ਭੇਟ ਚੜ੍ਹਾਇੰਦਾ। ਆਪੇ ਗੋਬਿੰਦ ਬਣਿਆ ਸੁੱਤ ਦੁਲਾਰ, ਆਪੇ ਪੁਰਖ ਅਕਾਲ ਮਨਾਇੰਦਾ। ਆਪੇ ਆਪਾ ਉਤੋਂ ਦੇਵੇ ਵਾਰ, ਆਪੇ ਗੁਰਸਿਖਾਂ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਬਣੇ ਲੇਖ ਲਿਖਾਰ, ਆਪਣੀ ਮੰਗ ਆਪ ਮੰਗਾਇੰਦਾ। ਕਲਜੁਗ ਅੰਤਮ ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਗੋਬਿੰਦ ਸਾਚਾ ਸੰਗ ਨਿਭਾਇੰਦਾ। ਸੰਤ ਸੁਹੇਲੇ ਲਏ ਉਭਾਰ, ਗੁਰ ਚੇਲੇ ਵੇਖ ਵਖਾਇੰਦਾ। ਖੜਗ ਖੰਡਾ ਤੇਜ਼ ਕਟਾਰ, ਨਾਮ ਗਾਤਰਾ ਤਨ ਪਹਿਨਾਇੰਦਾ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਸ਼ਬਦ ਮਿਲਾਇੰਦਾ। ਨੀਲਾ ਨੀਲੀ ਧਾਰੋਂ ਕਰੇ ਪਾਰ, ਸਾਚਾ ਅਸਵ ਆਪ ਦੌੜਾਇੰਦਾ। ਕਲਜੁਗ ਅੰਤਮ ਕਰੇ ਖ਼ਵਾਰ, ਵਰਨ ਵਰਨਾਂ ਮੇਟ ਮਿਟਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਇਕ ਪਿਆਰ, ਏਕਾ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੋਟਨ ਕੋਟੀ ਕੋਟ ਵੇਖ ਘਰ, ਗੁਰਮੁਖ ਸਾਚੇ ਆਪ ਜਗਾਇੰਦਾ। ਗੁਰਸਿਖ ਉਠ ਉਠ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਕਲਜੁਗ ਅੰਤਮ ਲੱਗਾ ਭਾਗ, ਸਾਚਾ ਵੇਸ ਵਟਾਇੰਦਾ। ਤ੍ਰੈਗੁਣ ਲੱਗੀ ਬੁਝੇ ਆਗ, ਪੰਚਮ ਤੱਤ ਬੁਝਾਇੰਦਾ। ਦੁਰਮਤ ਮੈਲ ਧੋਵੇ ਦਾਗ਼, ਕਾਗੋਂ ਹੰਸ ਬਣਾਇੰਦਾ। ਸ਼ਬਦ ਚੜ੍ਹਾਏ ਸਾਚੇ ਰਾਕ, ਅਸਵ ਘੋੜਾ ਇਕ ਵਖਾਇੰਦਾ। ਨਕੇਲ ਪਾਏ ਨਾਮ ਨਾਕ, ਖ਼ਾਕੀ ਖ਼ਾਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜੋਤ ਡਗਮਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਖੇਲ ਮਹਾਨ, ਮੇਟ ਮਿਟਾਏ ਜੂਠ ਦੁਕਾਨ, ਸਚ ਸੁੱਚ ਮਾਰਗ ਏਕਾ ਲਾਇੰਦਾ।