੬ ਭਾਦਰੋਂ ੨੦੧੬ ਬਿਕ੍ਰਮੀ ਅਵਤਾਰ ਸਿੰਘ ਦੇ ਘਰ ਪਿੰਡ ਕਾਉਂਕੇ
ਨੇਤਰ ਗੁਰ ਹਰਿ ਦਰਸ, ਗੁਰਮੁਖ ਵਿਰਲਾ ਪਾਈਆ। ਮੇਲ ਮਿਲਾਵਾ ਲਿਖਿਆ ਧੁਰ, ਅੰਮ੍ਰਿਤ ਮੇਘ ਦੇਵੇ ਬਰਸ, ਸਾਂਤਕ ਸਤਿ ਸਤਿ ਵਰਤਾਈਆ। ਦਾਤਾ ਸੂਰਾ ਮੇਟੇ ਹਰਸ, ਆਪ ਆਪਣਾ ਤਰਸ ਕਮਾਈਆ। ਲੇਖਾ ਜਾਣੇ ਦਿਵਸ ਮਾਸ ਬਰਖ਼, ਜੁਗਾ ਜੁਗੰਤਰ ਗਣਤ ਗਣਾਈਆ। ਪਾਵੇ ਸਾਰ ਅਰਸ਼ ਫਰਸ਼, ਕੁਰਸ਼ ਕੁਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਆਪ ਸਮਾਈਆ। ਨੇਤਰ ਲੋਚਣ ਦਰਸ਼ਨ ਗੁਰ, ਹਰਿ ਕਿਰਪਾ ਅਪਰ ਅਪਾਰੀਆ। ਚਰਨ ਕਵਲ ਜਨ ਜਾਏ ਜੁੜ, ਉਤਰੇ ਦੁੱਖ ਸੰਸਾਰੀਆ। ਸਤਿਗੁਰ ਪੂਰਾ ਜਾਏ ਬੌਹੜ, ਦੇਵੇ ਨਾਮ ਵਡ ਭੰਡਾਰੀਆ। ਮਿੱਠਾ ਕਰੇ ਰੀਠਾ ਕੌੜ, ਅੰਮ੍ਰਿਤ ਨਾਮ ਚੜ੍ਹੇ ਖ਼ੁਮਾਰੀਆ। ਕਾਇਆ ਮੰਦਰ ਲਾਏ ਪੌੜ, ਕਰੇ ਖੇਲ ਪੁਰਖ ਨਿਰੰਕਾਰੀਆ। ਆਪਣੇ ਘਰ ਆਪੇ ਦੌੜ, ਦੇਵੇ ਦਰਸ ਜੋਤ ਉਜਿਆਰੀਆ। ਜਗਤ ਵਿਕਾਰਾ ਦੇਵੇ ਹੋੜ, ਮਾਰੇ ਖੰਡਾ ਨਾਮ ਤੇਜ ਕਟਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਦਾਤਾ ਵਡ ਸਿਕਦਾਰੀਆ। ਗੁਰ ਦਰਸ਼ਨ ਮੇਲਾ ਹਰਿ, ਸਮਰਥ ਪੁਰਖ ਵੱਜੇ ਵਧਾਈਆ। ਆਪਣਾ ਵੇਖੇ ਸਾਚਾ ਘਰ, ਸਚਖੰਡ ਜੋਤ ਰੁਸ਼ਨਾਈਆ। ਨਾ ਕੋਈ ਨਾਰੀ ਨਾ ਕੋਈ ਨਰ, ਨਰ ਨਰਾਇਣ ਇਕ ਬੈਠਾ ਬੇਪਰਵਾਹੀਆ। ਨਾ ਜਨਮੇ ਨਾ ਜਾਏ ਮਰ, ਜੋਬਨ ਜ਼ਰ ਨਾ ਕੋਇ ਵਖਾਈਆ। ਆਪਣਾ ਘਾੜਣ ਆਪੇ ਘੜ, ਸਮਰਥ ਪੁਰਖ ਨਾਉਂ ਧਰਾਈਆ। ਸਾਚੇ ਮੰਦਰ ਬੈਠਾ ਵੜ, ਆਦਿ ਨਿਰੰਜਣ ਜੋਤ ਰੁਸ਼ਨਾਈਆ। ਜੀਵ ਜੰਤ ਨਾ ਸਕੇ ਫੜ, ਲੱਖ ਚੁਰਾਸੀ ਭਰਮ ਭੁਲਾਈਆ। ਜਿਸ ਜਨ ਫੜਾਏ ਆਪਣਾ ਲੜ, ਦੇ ਮਤ ਆਪ ਸਮਝਾਈਆ। ਜੁਗ ਜੁਗ ਆਪਣਾ ਅੱਖਰ ਪੜ੍ਹ, ਆਪੇ ਕਰੇ ਪੜ੍ਹਾਈਆ। ਆਪਣੇ ਪੌੜੇ ਜਾਏ ਚੜ੍ਹ, ਗੁਰਮੁਖ ਸੱਜਣ ਨਾਲ ਰਲਾਈਆ। ਸਚਖੰਡ ਦੁਵਾਰੇ ਅੱਗੇ ਖੜ੍ਹ, ਆਪਣਾ ਕੁੰਡਾ ਆਪੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਹਰਿ ਦਰਸ਼ਨ ਨੇਤਰ ਗੁਰ ਪਿਆਰ, ਚਰਨ ਸਰਨ ਸਰਨਾਈਆ। ਲੇਖਾ ਜਾਣੇ ਧੁਰ ਕਰਤਾਰ, ਜੁਗ ਜੁਗ ਵੱਡੀ ਵਡਿਆਈਆ। ਗੁਰਮੁਖ ਸਾਚੇ ਲਏ ਉਭਾਰ, ਕਰ ਕਿਰਪਾ ਮੇਲ ਮਿਲਾਈਆ। ਆਤਮ ਅੰਤਰ ਇਕ ਅਧਾਰ, ਏਕਾ ਰੰਗ ਰੰਗਾਈਆ। ਸੰਞ ਸਵੇਰ ਨਾ ਕੋਈ ਵਿਚਾਰ, ਦਿਵਸ ਰੈਣ ਨਾ ਕੋਈ ਵਖਾਈਆ। ਜੋਤੀ ਨੂਰ ਇਕ ਉਜਿਆਰ, ਅੱਠ ਪਹਿਰ ਡਗਮਗਾਈਆ। ਸਾਚਾ ਰਾਗ ਸੱਚੀ ਧੁਨਕਾਰ, ਅਨਹਦ ਸੇਵਾ ਲਾਈਆ। ਪਾਰਬ੍ਰਹਮ ਬ੍ਰਹਮ ਬ੍ਰਹਮ ਮੰਗਲਾਚਾਰ, ਪਰਮ ਪੁਰਖ ਕਰਾਈਆ। ਸਾਚੇ ਮੰਦਰ ਖੇਲ ਅਪਾਰ, ਤ੍ਰੈਗੁਣ ਮੂਲ ਚੁਕਾਈਆ। ਨੌ ਦਰ ਨਾਤਾ ਤੋੜ ਸੰਸਾਰ, ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਰਸ ਬੇਪਰਵਾਹੀਆ। ਨੇਤਰ ਦਰਸ ਨਿਰਗੁਣ ਚਾਨਣ, ਚੰਨ ਸੂਰਜ ਸ਼ਰਮਾਈਆ। ਨਿਰਗੁਣ ਨੂਰ ਗੋਪੀ ਕਾਹਨਨ, ਮੰਡਲ ਰੀਤੀ ਰਾਸ ਪੁਵਾਈਆ। ਆਪੇ ਮੇਟੇ ਅੰਧੇਰੀ ਸ਼ਾਮਨ, ਧੂਆਂਧਾਰ ਆਪ ਗਵਾਈਆ। ਆਪੇ ਜਨ ਭਗਤਾਂ ਬਣੇ ਲੋਕਮਾਤ ਜ਼ਾਮਨ, ਆਪ ਆਪਣੀ ਦਇਆ ਕਮਾਈਆ। ਕਾਇਆ ਖੇੜਾ ਵੇਖੇ ਨਗਰ ਗਰਾਮਨ, ਕੰਚਨ ਗੜ ਸੁਹਾਈਆ। ਆਪ ਫੜਾਏ ਆਪਣਾ ਦਾਮਨ, ਦਰ ਦਰਵੇਸ਼ਾ ਫੇਰੀ ਪਾਈਆ। ਪੂਰੀ ਕਰੇ ਕਰਾਏ ਮਨੋ ਕਾਮਨ, ਜਗਤ ਕਾਮਨਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਈਆ। ਗੁਰ ਨੇਤਰ ਦਰਸ ਹਰਨ ਫਰਨ, ਹਰਿ ਹਰਿ ਮੇਲ ਮਿਲੰਨਿਆ। ਆਵਣ ਜਾਵਣ ਚੁੱਕੇ ਮਰਨ ਡਰਨ, ਘਰ ਸਾਚਾ ਏਕ ਸੁਹੰਨਿਆ। ਸਤਿਗੁਰ ਪੂਰਾ ਤਰਨੀ ਤਰਨ, ਤਾਰਨਹਾਰ ਸ੍ਰੀ ਭਗਵੰਨਿਆ। ਜਨ ਭਗਤ ਵਖਾਏ ਏਕਾ ਸਰਨ, ਸਰਨ ਸਰਨਾਈ ਦੋ ਜਹਾਨਿਆ। ਲੇਖਾ ਚੁਕਾਏ ਬਰਨ ਵਰਨ, ਏਕਾ ਰੰਗ ਰਗੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਆਵੇ ਭੰਨਿਆ। ਦਰਸ ਪਿਆਸਾ ਗੁਰਮੁਖ ਮੀਤਾ, ਦਿਵਸ ਰੈਣ ਬਿਲਲਾਈਆ। ਪੁਰਖ ਅਬਿਨਾਸ਼ੀ ਠਾਂਡਾ ਸੀਤਾ, ਅੰਮ੍ਰਿਤ ਧਾਰ ਮੁਖ ਚੁਆਈਆ। ਆਪੇ ਕਰੇ ਪਤਿਤ ਪੁਨੀਤਾ, ਪਤਿਤ ਪਾਵਨ ਆਪ ਅਖਵਾਈਆ। ਏਕਾ ਰਾਗ ਸੁਣਾਏ ਗੀਤਾ, ਗੋਬਿੰਦ ਗਾਏ ਥਾਈਂ ਥਾਈਂਆ। ਕਿਸੇ ਹੱਥ ਨਾ ਆਏ ਮੰਦਰ ਮਸੀਤਾ, ਗੁਰਸਿਖ ਕਾਇਆ ਸੋਭਾ ਪਾਈਆ। ਜੁਗਾ ਜੁਗੰਤਰ ਜਾਣੇ ਆਪਣੀ ਰੀਤਾ, ਆਪਣੀ ਚਾਲ ਆਪ ਰਖਾਈਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚ ਨੀਚ ਨਾ ਕੋਈ ਜਣਾਈਆ। ਆਪਣਾ ਭਾਣਾ ਜਾਣੇ ਮੀਠਾ, ਹਰਿਜਨ ਭਾਣੇ ਵਿਚ ਰਖਾਈਆ। ਦੇਵੇ ਸ਼ਬਦ ਨਾਮ ਅਨਡੀਠਾ, ਲਿਖਣ ਪੜ੍ਹਣ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਰਸ ਬੇਪਰਵਾਹੀਆ। ਦਰਸ਼ਨ ਮੀਤਾ ਪੁਰਖ ਬਿਧਾਤਾ, ਹਰਿਜਨ ਵੇਖ ਵਖਾਇੰਦਾ। ਮਿਟੇ ਰੈਣ ਅੰਧੇਰੀ ਰਾਤਾ, ਸਾਚਾ ਚੰਨ ਚੜ੍ਹਾਇੰਦਾ। ਹਰਿਜਨ ਰੱਖੇ ਉਤਮ ਜ਼ਾਤਾ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਬੈਠਾ ਰਹੇ ਇਕ ਇਕਾਂਤਾ, ਆਪਣੀ ਕਲ ਵਰਤਾਇੰਦਾ। ਗੁਰਮੁਖਾਂ ਅੰਦਰ ਬਹਿ ਬਹਿ ਕਰੇ ਬਾਤਾ, ਦਿਸ ਕਿਸੇ ਨਾ ਆਇੰਦਾ। ਏਕਾ ਦੇਵੇ ਨਾਮ ਸੁਗਾਤਾ, ਸਾਚੀ ਝੋਲੀ ਆਪ ਭਰਾਇੰਦਾ। ਸ਼ਬਦ ਅਗੰਮੀ ਬੋਲੇ ਗਾਥਾ, ਆਪਣਾ ਹੁਕਮ ਸੁਣਾਇੰਦਾ। ਸਾਢੇ ਤਿੰਨ ਹੱਥ ਚਲਾਏ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਗੁਰਮੁਖ ਵਿਰਲੇ ਸਗਲ ਵਿਸੂਰਾ ਲਾਥਾ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਲਹਿਣਾ ਦੇਣਾ ਚੁਕਾਏ ਪੂਜਾ ਪਾਠਾ, ਫੜ ਬਾਹੋਂ ਗਲੇ ਲਗਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖਾਂ ਕਰੇ ਪੂਰਾ ਘਾਟਾ, ਆਪਣੇ ਤੋਲ ਆਪ ਤੁਲਾਇੰਦਾ। ਖੇਲੇ ਖੇਲ ਬਾਜ਼ੀਗਰ ਨਾਟਾ, ਨੱਟ ਨਟੂਆ ਸਾਂਗ ਵਰਤਾਇੰਦਾ। ਦੋ ਜਹਾਨਾਂ ਫਿਰੇ ਨਾਠਾ, ਲੱਖ ਚੁਰਾਸੀ ਵੇਖ ਵਖਾਇੰਦਾ। ਕਲਜੁਗ ਕੂੜ ਕੁੜਿਆਰਾ ਮਾਰੇ ਠਾਠਾ, ਜੀਵ ਜੰਤ ਤਾਰੀਆਂ ਲਾਇੰਦਾ। ਨਾ ਕੋਈ ਸੁਹਾਏ ਤੀਰਥ ਅਠ ਸਾਠਾ, ਗੰਗਾ ਗੋਦਾਵਰੀ ਨੇਤਰ ਨੈਣਾਂ ਨੀਰ ਵਹਾਇੰਦਾ। ਨਾ ਕੋਈ ਧੀਰਜ ਸਤਿ ਦਿਸੇ ਹਾਠਾ, ਸਤਿ ਸੰਤੋਖ ਨਾ ਕੋਈ ਧਰਾਇੰਦਾ। ਨਾ ਕੋਈ ਲਹਿਣਾ ਦੇਣ ਚੁਕਾਏ ਆਨ ਬਾਟਾ, ਮਾਤ ਗਰਭ ਨਾ ਫੰਦ ਕਟਾਇੰਦਾ। ਪਾਰਬ੍ਰਹਮ ਅਬਿਨਾਸ਼ੀ ਏਕਾ ਏਕ ਸਰਬ ਕਲਾ ਸਮਰਾਥਾ, ਹਰਿਜਨ ਸਾਚੇ ਆਪ ਤਰਾਇੰਦਾ। ਲਹਿਣਾ ਦੇਣ ਚੁਕਾਏ ਮਸਤਕ ਮਾਥਾ, ਪੂਰਬ ਦੇਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰਸੀ ਦਰਸ ਦਖਾਇੰਦਾ। ਹਰਿ ਦਰਸ਼ਨ ਗੁਰ ਬਲਿਹਾਰੀ, ਗੁਰ ਸੱਜਣ ਹਰਿ ਹਰਿ ਪਾਇਆ। ਸੋਹਿਆ ਬੰਕ ਬੰਕ ਦੁਵਾਰੀ, ਘਰ ਮਜਨ ਮੈਲ ਗਵਾਇਆ। ਜਗੀ ਜੋਤ ਜੋਤ ਨਿਰੰਕਾਰੀ, ਨਿਰਗੁਣ ਦਾਤਾ ਬੇਪਰਵਾਹਿਆ। ਹਰਿਜਨ ਮੰਗੇ ਮੰਗ ਭਿਖਾਰੀ, ਦੋਏ ਜੋੜ ਸੀਸ ਝੁਕਾਇਆ। ਦੇਵਣਹਾਰਾ ਵਡ ਦਾਤਾਰੀ, ਜੁਗ ਜੁਗ ਆਪਣਾ ਵੇਸ ਵਟਾਇਆ। ਆਪੇ ਰੱਖੇ ਅਤੁਟ ਭੰਡਾਰੀ, ਅਤੋਟ ਅਤੁਟ ਆਪ ਰਖਾਇਆ। ਦਾਨਾ ਬੀਨਾ ਵਡ ਸੰਸਾਰੀ, ਸਤਿਗੁਰ ਸਾਚਾ ਨਾਉਂ ਧਰਾਇਆ। ਜੁਗ ਜੁਗ ਜਨ ਭਗਤਾਂ ਪੈਜ ਰਿਹਾ ਸੁਵਾਰੀ, ਦੂਸਰ ਹੱਥ ਕਿਸੇ ਨਾ ਆਇਆ। ਰਾਓ ਰੰਕ ਕਰੇ ਖੁਵਾਰੀ, ਜਿਸ ਹਰਿ ਹਰਿ ਨਾਮ ਭੁਲਾਇਆ। ਗ਼ਰੀਬ ਨਿਮਾਣੇ ਜਾਏ ਤਾਰੀ, ਜੋ ਬੈਠੇ ਰਾਹ ਤਕਾਇਆ। ਦਰ ਘਰ ਸਾਚੇ ਕਰੇ ਪਿਆਰੀ, ਘਰ ਸੱਜਣ ਇਕ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਗੁਰ ਦਰਸ਼ਨ ਹਰਿ ਮੇਲਿਆ, ਪਾਰਬ੍ਰਹਮ ਗੁਰ ਕਰਤਾਰ। ਹਰਿ ਪਾਇਆ ਸੱਜਣ ਸੁਹੇਲਿਆ, ਸਤਿਗੁਰ ਸਾਚਾ ਮੀਤ ਮੁਰਾਰ। ਏਕਾ ਰੰਗ ਰੰਗਾਏ ਗੁਰੂ ਗੁਰ ਚੇਲਿਆ, ਦੂਸਰ ਰੰਗੇ ਨਾ ਕੋਈ ਵਿਚ ਸੰਸਾਰ। ਆਪੇ ਵਸੇ ਧਾਮ ਨਵੇਲਿਆ, ਆਪੇ ਹਰ ਘਟ ਕਰੇ ਪਸਾਰ। ਆਪਣਾ ਖੇਲ ਪਾਰਬ੍ਰਹਮ ਅਬਿਨਾਸ਼ੀ ਕਰਤਾ ਜੁਗਾ ਜੁਗੰਤਰ ਆਪੇ ਖੇਲਿਆ, ਲੋਕਮਾਤ ਲਏ ਅਵਤਾਰ। ਜਨ ਭਗਤਾਂ ਧਰਮ ਰਾਏ ਦੀ ਕੱਟੇ ਜੇਲਿਆ, ਲੱਖ ਚੁਰਾਸੀ ਗੇੜ ਨਿਵਾਰ। ਦਰ ਘਰ ਸਾਚੇ ਸਚਖੰਡ ਦੁਵਾਰੇ ਜੋਤ ਨਿਰੰਜਣ ਚਾੜ੍ਹੇ ਤੇਲਿਆ, ਨਾਤਾ ਤੋੜ ਜਗਤ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਸਤਿਗੁਰ ਦਰਸ਼ਨ ਚਰਨ ਪਿਆਰ, ਭਾਂਡਾ ਭਰਮ ਭੰਨਾਈਆ। ਹਰਿ ਹਰਿ ਸੱਜਣ ਮੀਤ ਮੁਰਾਰ, ਹਰਿਜਨ ਸਾਚੇ ਲਏ ਜਗਾਈਆ। ਦੇਵੇ ਦਰਸ ਅਗੰਮ ਅਪਾਰ, ਅਲੱਖ ਅਗੋਚਰ ਵਡ ਵਡਿਆਈਆ। ਨੇਤਰ ਲੋਚਣ ਨੈਣ ਦਏ ਉਘਾੜ, ਨਿਝ ਨੇਤਰ ਆਪ ਵਖਾਈਆ। ਆਪੇ ਕਰੇ ਬੰਦ ਕਿਵਾੜ, ਆਪੇ ਕੁੰਡਾ ਲਾਹੀਆ। ਆਪੇ ਅਨਹਦ ਵਜਾਏ ਸੱਚੀ ਧੁਨਕਾਰ, ਰਾਗ ਅਨਾਦੀ ਆਪੇ ਗਾਈਆ। ਆਪੇ ਬਖ਼ਸ਼ੇ ਅੰਮ੍ਰਿਤ ਧਾਰ, ਉਲਟਾ ਕਵਲ ਆਪ ਭੁਵਾਈਆ। ਆਪੇ ਆਤਮ ਸੇਜਾ ਹੋ ਉਜਿਆਰ, ਦਸਮ ਦੁਵਾਰੀ ਬੰਕ ਸੁਹਾਈਆ। ਆਪੇ ਕਮਲਾਪਾਤੀ ਮੀਤ ਮੁਰਾਰ, ਆਪੇ ਸ਼ਬਦੀ ਡੰਕ ਵਜਾਈਆ। ਆਪੇ ਸੁਰਤ ਸਵਾਣੀ ਪਾਏ ਸਾਰ, ਆਪ ਆਪਣੇ ਲੜ ਲਗਾਈਆ। ਆਪੇ ਕੰਤ ਆਪ ਭਤਾਰ, ਆਪੇ ਨਾਰੀ ਸੇਜ ਹੰਢਾਈਆ। ਆਪੇ ਸੁੱਤਾ ਪੈਰ ਪਸਾਰ, ਆਪਣੀ ਆਪ ਲਏ ਅੰਗੜਾਈਆ। ਆਪੇ ਗੁਰਮੁਖ ਸੱਜਣ ਲਾਏ ਪਾਰ, ਜੁਗ ਜੁਗ ਵੱਡੀ ਵਡਿਆਈਆ। ਗੁਰ ਕਰਤਾ ਗੁਰ ਕਰਨੇਹਾਰਾ ਦਰਸ਼ਨ ਦੇਵੇ ਕਿਰਪਾ ਧਾਰ, ਕਰਮ ਧਰਮ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਰਸ ਬੇਪਰਵਾਹੀਆ। ਹਰਿ ਦਰਸ ਨੇਤਰ ਜਾਏ ਖੁਲ੍ਹ, ਸਤਿਗੁਰ ਮਾਰਗ ਇਕ ਵਖਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕੋਇ ਨਾ ਲਾਏ ਮਾਤ ਮੁੱਲ, ਏਕਾ ਮਾਰਗ ਆਪ ਵਖਾਇੰਦਾ। ਜੋ ਜਨ ਸਾਚੇ ਨਾਮ ਕੰਡੇ ਜਾਏ ਤੁਲ, ਦੂਸਰ ਦਰ ਨਾ ਕੋਈ ਜਣਾਇੰਦਾ। ਭਾਗ ਲਗਾਏ ਸਾਚੀ ਕੁਲ, ਕੁਲਵੰਤਾ ਵੇਖ ਵਖਾਇੰਦਾ। ਆਪੇ ਵੇਖੇ ਫੁਲ ਫੁਲਵਾੜੀ ਫੁੱਲ, ਰੁੱਤ ਬਸੰਤੀ ਆਪ ਸੁਹਾਇੰਦਾ। ਹਰਿਜਨ ਵਿਰਲਾ ਹਰਿ ਚਰਨ ਪ੍ਰੀਤੀ ਜਾਏ ਘੁਲ, ਆਪੇ ਘੋਲੀ ਘੋਲ ਘੁੰਮਾਇੰਦਾ। ਤ੍ਰੈਗੁਣ ਮਾਇਆ ਪੰਜ ਤੱਤ ਵਿਕਾਰਾ ਨਾ ਜਾਏ ਰੁਲ, ਮਨ ਮਤ ਨਾ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਆਪ ਉਠਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਪਾਰਬ੍ਰਹਮ ਬੇਅੰਤਿਆ। ਆਦਿ ਜੁਗਾਦੀ ਨੌਜਵਾਨ, ਖੇਲੇ ਖੇਲ ਸ੍ਰੀ ਭਗਵੰਤਿਆ। ਗੁਰਮੁਖਾਂ ਦੇਵੇ ਬ੍ਰਹਮ ਗਿਆਨ, ਆਤਮ ਅੰਤਰ ਏਕਾ ਜੋਤ ਜੁਗੰਤਿਆ। ਸ਼ਬਦ ਅਨਾਦਿ ਸੱਚੀ ਧੁਨਕਾਨ, ਅਨਹਦ ਰਾਗ ਵਜੰਤਿਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟੰਤਿਆ। ਮੰਦਰ ਸੁਹਾਏ ਸਚ ਮਕਾਨ, ਕਾਇਆ ਗੁਰੂਦੁਵਾਰ ਇਕ ਵਖੰਤਿਆ। ਆਪ ਵਖਾਏ ਸਚ ਨਿਸ਼ਾਨ, ਸਚਖੰਡ ਦੁਵਾਰੇ ਆਪ ਝੁਲੰਤਿਆ। ਆਦਿ ਜੁਗਾਦੀ ਨਿਗਹਬਾਨ, ਗੁਰਮੁਖ ਸੱਜਣ ਵੇਖ ਵਖੰਤਿਆ। ਸ਼ਬਦ ਸਰੂਪੀ ਪਾਏ ਆਨ, ਨਾਮ ਖੰਡਾ ਇਕ ਉਠੰਤਿਆ। ਮੇਟ ਮਿਟਾਏ ਪੰਜ ਸ਼ੈਤਾਨ, ਪੰਜਾਂ ਮੋਹ ਤੁੜੰਤਿਆ। ਵੇਖਣਹਾਰਾ ਚੌਦਾਂ ਹੱਟ ਚੌਦਾਂ ਲੋਕ ਦੁਕਾਨ, ਲੋਆਂ ਪੁਰੀਆਂ ਖੋਜ ਖੁਜੰਤਿਆ। ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨ, ਵਡ ਦਾਤਾ ਸ੍ਰੀ ਭਗਵੰਤਿਆ । ਲੋਕਮਾਤ ਖੇਲ ਮਹਾਨ, ਜੁਗ ਜੁਗ ਆਪਣਾ ਵੇਸ ਵਟੰਤਿਆ। ਹਰਿਜਨ ਸਾਚੇ ਕਰੇ ਪਛਾਣ, ਲੱਖ ਚੁਰਾਸੀ ਫੋਲ ਫੁਲੰਤਿਆ। ਜੀਵ ਜੰਤ ਜਗਤ ਨਿਧਾਨ, ਹਰਿ ਕਾ ਭੇਵ ਨਾ ਕੋਈ ਖੁਲੰਤਿਆ। ਰਾਗ ਨਾਦ ਸਾਰੇ ਗਾਣ, ਸਾਧ ਸੰਤ ਕਹਿਣ ਬੇਅੰਤਿਆ। ਵੇਦ ਪੁਰਾਨੀ ਧੁਰ ਫ਼ਰਮਾਣ, ਅੰਜੀਲ ਕੁਰਾਨੀ ਬਣਤ ਬਣੰਤਿਆ। ਖਾਣੀ ਬਾਣੀ ਕਰ ਪਰਧਾਨ, ਆਪ ਅਪਣਾ ਹੁਕਮ ਸੁਣੰਤਿਆ। ਆਪੇ ਹੋਇਆ ਬੇਪਛਾਣ, ਦਿਸ ਕਿਸੇ ਨਾ ਆਏ ਜੀਵ ਜੰਤਿਆ। ਜਿਸ ਜਨ ਕਿਰਪਾ ਕਰੇ ਸ੍ਰੀ ਭਗਵਾਨ, ਆਪ ਆਪਣਾ ਮੇਲ ਮਿਲੰਤਿਆ। ਪਾਏ ਦਰਸ ਦਰ ਦਰਬਾਨ, ਦਰ ਦਰਵਾਜਾ ਆਪ ਖੁਲੰਤਿਆ। ਜੋਤੀ ਨੂਰ ਜਗੇ ਮਹਾਨ, ਨੂਰੋ ਨੂਰ ਡਗਮਗੰਤਿਆ। ਸਾਚਾ ਮੰਦਰ ਸਚ ਮਕਾਨ, ਨੌ ਦੁਵਾਰ ਨਾ ਕੋਈ ਰਖੰਤਿਆ। ਛੱਪਰ ਛੰਨ ਨਾ ਕੋਈ ਨਿਸ਼ਾਨ, ਸਚਖੰਡ ਦੁਵਾਰਾ ਏਕ ਏਕੰਕਾਰਾ ਨਰ ਅਵਤਾਰ ਆਪ ਵਸੰਤਿਆ। ਨਾ ਕੋਈ ਨਗਰ ਨਾ ਗਰਾਮ, ਨਾ ਖੇੜਾ ਰੰਗ ਰਗੰਤਿਆ। ਨਾ ਕੋਈ ਹੱਡ ਮਾਸ ਨਾੜੀ ਦਿਸੇ ਚਾਮ, ਪੰਜ ਤੱਤ ਨਾ ਵੇਸ ਵਟੰਤਿਆ। ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਕ੍ਰਿਸ਼ਨਾ ਗਾਏ ਗਾਣ, ਸਰਗੁਣ ਖੇਲ ਨਾ ਕੋਈ ਜਹਾਨ, ਨਿਰਗੁਣ ਜੋਤ ਨੂਰੋ ਨੂਰ ਸਰਬ ਕਲ ਆਪੇ ਭਰਪੂਰ, ਦੂਸਰ ਸੰਗ ਨਾ ਕੋਈ ਵਿਖੰਤਿਆ। ਜਨ ਭਗਤਾਂ ਆਦਿ ਜੁਗਾਦਿ ਹਾਜ਼ਰ ਹਜ਼ੂਰ, ਨੇੜਾ ਦੂਰ ਨਾ ਕੋਇ ਜਣੰਤਿਆ। ਆਸਾ ਮਨਸਾ ਹਰਿ ਹਰਿ ਪੂਰ, ਹਰਿਜਨ ਹਉਮੇ ਰੋਗ ਗਵੰਤਿਆ। ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਮੇਟ ਮਿਟੰਤਿਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਦੁਰਮਤ ਮੈਲ ਗਵੰਤਿਆ। ਦਾਤਾ ਦਾਨੀ ਸਤਿਗੁਰ ਸੂਰ, ਸੂਰਬੀਰ ਆਪ ਅਖਵੰਤਿਆ। ਜਗਤ ਵਿਕਾਰਾ ਚੂਰੋ ਚੂਰ, ਸ਼ਬਦ ਖੰਡਾ ਇਕ ਉਠੰਤਿਆ। ਗੁਰਮੁਖਾਂ ਦਰਸ ਦਖਾਏ ਨੇੜੇ ਦੂਰ, ਦੋ ਜਹਾਨਾਂ ਪੰਧ ਮੁਕੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟੰਤਿਆ। ਹਰਿ ਦਰਸ਼ਨ ਸਤਿਗੁਰ ਪਾਇਆ, ਗੁਰ ਮਿਲਿਆ ਮੀਤ ਮੁਰਾਰ। ਸੰਤ ਸੁਹੇਲਾ ਸੰਗ ਰਲਾਇਆ, ਭਗਤ ਭਗਤੀ ਭਰੇ ਭੰਡਾਰ। ਗੁਰਮੁਖਾਂ ਗੁਰ ਗੁਰ ਮੰਗਲ ਗਾਇਆ, ਸੋਭਾਵੰਤੀ ਹੋਈ ਨਾਰ। ਗੁਰਮੁਖ ਨਿਉਂ ਨਿਉਂ ਸੀਸ ਝੁਕਾਇਆ, ਚਰਨ ਕਵਲ ਕਰੇ ਪਿਆਰ। ਪਾਰਬ੍ਰਹਮ ਪ੍ਰਭ ਆਪਣਾ ਮੇਲ ਮਿਲਾਇਆ, ਆਪ ਆਪਣੀ ਕਿਰਪਾ ਧਾਰ। ਆਦਿ ਨਿਰੰਜਣ ਜੋਤ ਜਗਾਇਆ, ਅੰਧ ਅੰਧੇਰਾ ਦਏ ਗਵਾ। ਅਬਿਨਾਸ਼ੀ ਕਰਤਾ ਵੇਖ ਵਖਾਇਆ, ਕਰੇ ਕਰਾਏ ਆਪਣੀ ਕਾਰ। ਨਾਮ ਮੰਤਰ ਸਤਿ ਦ੍ਰਿੜਾਇਆ, ਸਤਿ ਸਤਿਵਾਦੀ ਬੰਨ੍ਹੇ ਧਾਰ। ਅਕਾਲ ਮੂਰਤ ਨਜ਼ਰੀ ਆਇਆ, ਨਿਰਗੁਣ ਨੂਰੋ ਨੂਰ ਕਰ ਪਸਾਰ। ਅਜੂਨੀ ਰਹਿਤ ਖੇਲ ਖਲਾਇਆ, ਖੇਲੇ ਖੇਲ ਖੇਲਣਹਾਰ। ਆਦਿ ਜੁਗਾਦਿ ਭੈ ਨਾ ਕੋਈ ਰਖਾਇਆ, ਨਿਰਭੈ ਹੋਏ ਆਪ ਕਰਤਾਰ। ਲੋਕਮਾਤੀ ਵੇਸ ਵਟਾਇਆ, ਜੁਗ ਜੁਗ ਲਏ ਮਾਤ ਅਵਤਾਰ। ਆਪੇ ਰਾਵਣ ਗੜ੍ਹ ਤੁੜਾਇਆ, ਕਰਿਆ ਵਾਰ ਆਪਣੀ ਵਾਰ। ਆਪੇ ਕੰਸ ਕੇਸੀ ਪਕੜ ਗਿਰਾਇਆ, ਆਪੇ ਦਰਯੋਧਨ ਕਰ ਖੁਵਾਰ। ਆਪੇ ਮੰਤਰ ਨਾਮ ਦ੍ਰਿੜਾਇਆ, ਆਪੇ ਗੀਤਾ ਗਿਆਨ ਕਰੇ ਉਜਿਆਰ। ਵੇਦ ਪੁਰਾਨਾ ਨਾਮ ਧਰਾਇਆ, ਆਪ ਆਪਣੀ ਬੰਨ੍ਹੇ ਧਾਰ। ਆਪੇ ਈਸਾ ਮੂਸਾ ਸੰਗ ਰਲਾਇਆ, ਆਪੇ ਬਣ ਮੁਹੰਮਦੀ ਯਾਰ। ਆਪੇ ਅੰਜੀਲ ਕੁਰਾਨਾ ਵੇਖ ਵਖਾਇਆ, ਆਪੇ ਕਲਮੇ ਪੜ੍ਹੇ ਆਪਣੀ ਧਾਰ। ਆਪੇ ਨਿਉਂ ਨਿਉਂ ਸੀਸ ਝੁਕਾਇਆ, ਆਪੇ ਸਜਦਾ ਕਰੇ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਅਪਾਰ। ਆਪੇ ਨਾਨਕ ਜੋਤੀ ਰਾਸ, ਮੰਡਲ ਮੰਡਪ ਪਾਈਆ। ਆਪੇ ਪ੍ਰਿਥਮੀ ਆਪੇ ਅਕਾਸ਼, ਦਹਿ ਦਿਸ਼ਾ ਫੇਰੀ ਪਾਈਆ। ਆਪੇ ਪਵਣ ਆਪ ਸਵਾਸ, ਆਪੇ ਰਸਨਾ ਜਿਹਵਾ ਗਾਈਆ। ਆਪੇ ਦੇਵੇ ਚਰਨ ਧਰਵਾਸ, ਆਸ ਨਿਰਾਸ ਪੂਰ ਕਰਾਈਆ। ਆਪੇ ਘਟ ਘਟ ਅੰਦਰ ਰੱਖੇ ਵਾਸ, ਆਪ ਆਪਣਾ ਆਪੇ ਵਿਚ ਟਿਕਾਈਆ। ਖੇਲੇ ਖੇਲ ਖੇਲ ਤਮਾਸ਼, ਹਰਿ ਵਡਾ ਵਡ ਵਡਿਆਈਆ। ਮਰੇ ਨਾ ਜੰਮੇ ਪੁਰਖ ਅਬਿਨਾਸ਼, ਨਿਰਗੁਣ ਸਰਗੁਣ ਨਾਉਂ ਧਰਾਈਆ। ਕਲਜੁਗ ਜੋਤ ਜੋਤ ਪ੍ਰਕਾਸ਼, ਪਰਮ ਪੁਰਖ ਆਪ ਅਖਵਾਈਆ। ਜਨ ਭਗਤਾਂ ਹੋਏ ਆਪੇ ਦਾਸ, ਦਾਸ ਦਾਸੀ ਸੇਵ ਕਮਾਈਆ। ਨਾਤਾ ਤੋੜੇ ਗਰਭ ਵਾਸ, ਲੱਖ ਚੁਰਾਸੀ ਫੰਦ ਕਟਾਈਆ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਰਹੇ ਗਾਈਆ। ਨਿਝ ਘਰ ਆਤਮ ਰੱਖੇ ਵਾਸ, ਦੇਵੇ ਦਰਸ ਸਹਿਜ ਸੁਭਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪ੍ਰਭਾਸ, ਜਲ ਥਲ ਮਹੀਅਲ ਡੇਰਾ ਲਾਈਆ। ਗੁਰਸਿਖ ਨਾ ਹੋਏ ਕੋਇ ਨਿਰਾਸ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਰਸ ਅਗੰਮ ਅਥਾਹੀਆ। ਗੁਰਮੁਖ ਨੇਤਰ ਦਰਸ਼ਨ ਪੌਣਾ, ਹਰਿ ਸੱਜਣ ਮੇਲ ਮਿਲਾਇਆ। ਮਾਇਆ ਮਮਤਾ ਮੋਹ ਚੁਕੌਣਾ, ਹਉਮੇ ਹੰਗਤਾ ਰੋਗ ਮਿਟਾਇਆ। ਪੰਚਮ ਵਿਕਾਰਾ ਨੇੜ ਨਾ ਔਣਾ, ਅੰਮ੍ਰਿਤ ਆਤਮ ਜਾਮ ਪਿਆਇਆ। ਨੇਤਰ ਲੋਚਣ ਇਕ ਖੁਲੌ੍ਹਣਾ, ਏਕਾ ਰੰਗ ਰੰਗਾਇਆ। ਸਾਚੇ ਮਾਰਗ ਆਪੇ ਪੌਣਾ, ਪਾਰਬ੍ਰਹਮ ਬ੍ਰਹਮ ਰੂਪ ਦਰਸਾਇਆ। ਗੁਰਸਿਖ ਲੋਕਮਾਤ ਦੇ ਬਾਂਹ ਸਰਹਾਣੇ ਸੌਣਾ, ਸਤਿਗੁਰ ਪੂਰਾ ਆਪੇ ਲਏ ਉਠਾਇਆ। ਕਰੇ ਕਰਾਏ ਜੋ ਹਰਿ ਭੌਣਾ, ਹਰਿ ਭਾਣਾ ਭਾਵੀ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਵਰ, ਘਰ ਘਰ ਵਿਚ ਮੇਲ ਮਿਲਾਇਆ। ਘਰ ਮੇਲਾ ਘਰ ਪਾਇਆ, ਘਰ ਪਰਮ ਪੁਰਖ ਕਰਤਾਰ। ਘਰ ਸੱਜਣ ਘਰ ਬੰਕ ਸੁਹਾਇਆ, ਘਰ ਲੇਖਾ ਬੰਦ ਕਿਵਾੜ। ਘਰ ਚੇਲਾ ਘਰ ਗੁਰ ਘਰ ਆਪਣਾ ਰੰਗ ਰੰਗਾਇਆ, ਵਾ ਲੱਗੇ ਨਾ ਤੱਤੀ ਹਾੜ। ਘਰ ਸ਼ਬਦ ਘਰ ਨਾਦ ਘਰ ਧੁਨ ਵਜਾਇਆ, ਘਰ ਸਖੀਆਂ ਮੰਗਲਚਾਰ। ਘਰ ਸਰੋਵਰ ਘਰ ਅੰਮ੍ਰਿਤ ਜਲ ਭਰਾਇਆ, ਘਰ ਬੂੰਦ ਸਵਾਂਤੀ ਠੰਡੀ ਠਾਰ। ਘਰ ਦੀਪਕ ਘਰ ਬਾਤੀ ਘਰ ਘਰ ਜੋਤੀ ਜੋਤ ਡਗਮਗਾਇਆ, ਪਾਰਬ੍ਰਹਮ ਪੁਰਖ ਅਬਿਨਾਸ਼। ਗੁਰਮੁਖ ਸਵਾਣੀ ਸੋਤੀ ਆਪ ਉਠਾਇਆ, ਦੇਵੇ ਦਰਸ ਸ਼ਾਹੋ ਸ਼ਾਬਾਸ਼। ਸਾਚੀ ਸੋਟੀ ਸ਼ਬਦ ਫੜਾਇਆ, ਪਾਰ ਕਰਾਏ ਪ੍ਰਿਥਮੀ ਅਕਾਸ਼। ਕੋਟਨ ਕੋਟੀ ਜੀਵ ਰਹੇ ਧਿਆਇਆ, ਕਿਸੇ ਹੱਥ ਨਾ ਆਏ ਸਤਿਗੁਰ ਸੱਚਾ ਸ਼ਾਹੋ ਸ਼ਾਬਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਹੋਇਆ ਦਾਸੀ ਦਾਸ। ਦਾਸੀ ਦਾਸ ਸੇਵਾ ਕਰ, ਆਪਣੀ ਖ਼ੁਸ਼ੀ ਮਨਾਇੰਦਾ। ਗੁਰਮੁਖ ਸੱਜਣ ਆਪੇ ਵਰ, ਆਪਣੇ ਅੰਗ ਲਗਾਇੰਦਾ। ਆਪ ਲੈ ਜਾਏ ਆਪਣੇ ਘਰ, ਆਪਣਾ ਘਰ ਸੁਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਨਿਮਸਕਾਰ ਰਹੇ ਕਰ, ਜਿਸ ਮਾਰਗ ਗੁਰਮੁਖ ਜਾਇੰਦਾ। ਨਾਨਕ ਖੁਲ੍ਹਾਇਆ ਸਾਚਾ ਦਰ, ਗੋਬਿੰਦ ਵੇਖ ਵਖਾਇੰਦਾ। ਪ੍ਰਭ ਅਬਿਨਾਸ਼ੀ ਖੇਲੇ ਖੇਲ ਸਚਖੰਡ ਦੁਵਾਰੇ ਉਪਰ ਚੜ੍ਹ, ਸਤਿ ਪੁਰਖ ਨਿਰੰਜਣ ਨਾਉਂ ਧਰਾਇੰਦਾ। ਗੁਰਸਿਖ ਗੁਰਮੁਖ ਕਲਜੁਗ ਅਗਨੀ ਵਿਚ ਨਾ ਜਾਏ ਸੜ, ਸਿਰ ਆਪਣਾ ਹੱਥ ਟਿਕਾਇੰਦਾ। ਸੋ ਪੁਰਖ ਨਿਰੰਜਣ ਆਪ ਫੜਾਇਆ ਆਪਣਾ ਲੜ, ਹੰ ਬ੍ਰਹਮ ਆਪ ਪ੍ਰਨਾਇੰਦਾ। ਚੌਥੇ ਜੁਗ ਕਲਜੁਗ ਅੰਤਮ ਚੌਥੇ ਪੌੜੇ ਜਾਏ ਚੜ੍ਹ, ਜੋਗ ਅਭਿਆਸ ਨਾ ਕੋਈ ਵਖਾਇੰਦਾ। ਜੋ ਜਨ ਸੋਹੰ ਅੱਖਰ ਲਏ ਪੜ੍ਹ, ਜਨਮ ਮਰਨ ਫੰਦ ਕਟਾਇੰਦਾ। ਦਰਗਹਿ ਸਾਚੀ ਜਾਏ ਵੜ, ਹਰਿ ਸਤਿਗੁਰ ਮੇਲ ਮਿਲਾਇੰਦਾ। ਦਰਸ ਦਖਾਏ ਅੱਗੇ ਖੜ੍ਹ, ਸਵਛ ਸਰੂਪੀ ਰੂਪ ਵਟਾਇੰਦਾ। ਆਪੇ ਲੱਖ ਚੁਰਾਸੀ ਭਾਂਡੇ ਲਏ ਘੜ, ਆਪੇ ਭੰਨ ਵਖਾਇੰਦਾ। ਆਪੇ ਤੋੜ ਹੰਕਾਰੀ ਗੜ੍ਹ, ਆਪੇ ਖੜਗ ਖੰਡਾ ਚਮਕਾਇੰਦਾ । ਆਪੇ ਗੁਰਸਿਖਾਂ ਅੰਦਰ ਜਾਏ ਵੜ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਖੇਲ ਕਰ, ਗੁਰਸਿਖ ਸੱਜਣ ਮੀਤ ਅਤੀਤ, ਚਰਨ ਪ੍ਰੀਤ ਇਕ ਸਿਖਾਇੰਦਾ। ਚਰਨ ਪ੍ਰੀਤੀ ਸਾਚਾ ਰੰਗ, ਨੀਲੀ ਕਾਲੀ ਧਾਰ ਛੁਪਾਈਆ। ਗੋਬਿੰਦ ਮੇਲਾ ਆਤਮ ਸੇਜਾ ਸਚ ਪਲੰਘ, ਗੁਰ ਮੇਲਾ ਸਹਿਜ ਸੁਭਾਈਆ। ਸਤਿਗੁਰ ਪੂਰਾ ਖੰਡਾ ਤੀਰ ਦੇਵੇ ਨਾਮ ਤਰੰਗ, ਹਰਿਜਨ ਸਾਚਾ ਰਿਹਾ ਦ੍ਰਿੜਾਈਆ। ਅੰਦਰ ਬਾਹਰ ਗੁਪਤ ਜ਼ਾਹਰ ਸਚ ਦੁਵਾਰੇ ਆਪੇ ਲੰਘ, ਹਰਿਜਨ ਸਾਚੇ ਲਏ ਉਠਾਈਆ। ਸਰ ਸਰੋਵਰ ਸਾਚੀ ਧਾਰ, ਅੰਮ੍ਰਿਤ ਵਹਾਏ ਏਕਾ ਗੰਗ, ਗੁਰਸਿਖ ਗੰਗਾ ਗੋਦਾਵਰੀ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਨਾਤਾ ਜੋੜ, ਪੰਚ ਵਿਕਾਰਾ ਦੇਵੇ ਹੋੜ, ਸ਼ਬਦ ਚੜਾਏ ਸਾਚੇ ਘੋੜ, ਵਾਗ ਆਪਣੇ ਹੱਥ ਰਖਾਈਆ। ਗੁਰਸਿਖ ਤੇਰੀ ਉਤਮ ਜ਼ਾਤ, ਪਾਰਬ੍ਰਹਮ ਸਰਨਾਈਆ। ਅਬਿਨਾਸ਼ੀ ਕਰਤਾ ਵੇਖੇ ਮਾਰ ਝਾਤ, ਜੁਗ ਜੁਗ ਵੇਸ ਵਟਾਈਆ। ਜਨ ਭਗਤਾਂ ਦੇਵੇ ਸਾਚੀ ਦਾਤ, ਏਕਾ ਨਾਮ ਝੋਲੀ ਪਾਈਆ। ਬੈਠਾ ਰਹੇ ਇਕ ਇਕਾਂਤ, ਘਟ ਘਟ ਆਪੇ ਰਿਹਾ ਸਮਾਈਆ। ਹਰਿਜਨ ਮੇਟੇ ਅੰਧੇਰੀ ਰਾਤ, ਅੰਧ ਅੰਧੇਰ ਰਹਿਣ ਨਾ ਪਾਈਆ। ਸ਼ਬਦ ਸੁਣਾਏ ਸਾਚੀ ਗਾਥ, ਕਾਇਆ ਮੰਦਰ ਆਪਣਾ ਰਾਗ ਅਲਾਈਆ। ਸਤਿਗੁਰ ਪੂਰਾ ਦੇਵੇ ਸਗਲਾ ਸਾਥ, ਵਿਛੜ ਕਦੇ ਨਾ ਜਾਈਆ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚੁਮਾਰਾ ਦਏ ਗਵਾਹੀਆ। ਗੁਰ ਗੋਬਿੰਦ ਉਤਾਰੇ ਪਾਰ ਘਾਟ, ਮੰਝਧਾਰ ਨਾ ਕੋਈ ਰੁੜ੍ਹਾਈਆ। ਨਾਨਕ ਨਿਰਗੁਣ ਦੇਵੇ ਸਾਥ, ਜੋ ਜਨ ਰਸਨਾ ਰਹੇ ਧਿਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲੇ ਖੇਲ ਪੁਰਖ ਸਮਰਾਥ, ਸਮਰਥ ਹੱਥ ਵਡਿਆਈਆ। ਕਰ ਦਰਸ ਸਗਲ ਵਿਸੂਰੇ ਗਏ ਲੱਥ, ਰਾਏ ਧਰਮ ਨਾ ਦਏ ਸਜਾਈਆ। ਜੋ ਜਨ ਸਰਨ ਸਰਨਾਈ ਗਏ ਢੱਠ, ਸਤਿਗੁਰ ਪੂਰਾ ਹੋਏ ਸਹਾਈਆ। ਲਹਿਣਾ ਦੇਣਾ ਚੁਕਾਏ ਤੀਰਥ ਅਠ ਸਠ, ਆਪ ਆਪਣਾ ਮੇਲ ਮਿਲਾਈਆ। ਜੋਤ ਜਗਾਏ ਕਾਇਆ ਮਟ, ਦਿਵਸ ਰੈਣ ਡਗਮਗਾਈਆ। ਅਨਹਦ ਤਾਲ ਨਗਾਰੇ ਲਾਏ ਸੱਟ, ਸ਼ਬਦ ਅਨਾਦੀ ਆਪ ਸੁਣਾਈਆ। ਅੰਮ੍ਰਿਤ ਆਤਮ ਦੇਵੇ ਝੱਟ, ਤ੍ਰਿਸ਼ਨਾ ਅੱਗ ਬੁਝਾਈਆ। ਦਰਸ ਦਖਾਏ ਨੱਠ ਨੱਠ, ਗੁਰਮੁਖਾਂ ਸੇਵ ਕਮਾਈਆ। ਵਸਣਹਾਰਾ ਘਟ ਘਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਚਰਨ ਕਵਲ ਜੋੜ ਨਾਤਾ, ਦਰਸ ਦਖਾਏ ਇਕ ਇਕਾਂਤਾ, ਇਕ ਇਕੱਲਾ ਏਕੰਕਾਰ ਜਨ ਭਗਤਾਂ ਕਰੇ ਸਦ ਪਿਆਰ, ਆਵੇ ਜਾਵੇ ਵਿਚ ਸੰਸਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਲ ਮਿਲਾਈਆ। ਗੁਰਮੁਖ ਸੱਜਣ ਰੱਖੇ ਆਸ, ਦਿਵਸ ਰੈਣ ਰਾਹ ਤਕਾਈਆ। ਸਤਿਗੁਰ ਪੂਰਾ ਆਪ ਬੁਝਾਏ ਲੱਗੀ ਪਿਆਸ, ਦੇ ਦਰਸ ਤ੍ਰਿਪਤ ਕਰਾਈਆ। ਹਿਰਦੇ ਅੰਦਰ ਰੱਖੇ ਵਾਸ, ਨਿਝ ਨੇਤਰ ਆਪ ਖੁਲ੍ਹਾਈਆ। ਸਖਾ ਸੁਹੇਲਾ ਵਸੇ ਪਾਸ, ਦਿਵਸ ਰੈਣ ਨਾ ਕੋਈ ਜਣਾਈਆ। ਲਹਿਣਾ ਦੇਣਾ ਚੁੱਕੇ ਦਸ ਦਸ ਮਾਸ, ਮਾਤ ਗਰਭ ਨਾ ਫੇਰਾ ਪਾਈਆ। ਜੁਗਾ ਜੁਗੰਤਾ ਜਨ ਭਗਤਾਂ ਪੂਰੀ ਕਰੇ ਆਸ, ਮਨਮੁਖਾਂ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਬਾਹੋਂ ਲਏ ਫੜ, ਆਪਣੇ ਬੇੜੇ ਆਪ ਚੜ੍ਹਾਈਆ।
ਹਰੀ ਹਰਿ ਹਰਿ ਨਿਰੰਕਾਰ, ਹਰਿ ਹਰੀ ਹਰਿ ਰੂਪ ਸਮਾਈਆ। ਸ਼ਬਦੀ ਸ਼ਬਦ ਸ਼ਬਦ ਭੰਡਾਰ, ਸ਼ਬਦੀ ਸ਼ਬਦ ਸਮਾਈਆ। ਗੁਰੂ ਗੁਰ ਗੁਰ ਅਵਤਾਰ, ਗੁਰੂ ਗੁਰ ਰੂਪ ਅਖਵਾਈਆ। ਨਾਮ ਨਾਮ ਨਾਮ ਜੈਕਾਰ, ਨਾਮ ਨਾਮ ਆਪ ਬੁਲਾਈਆ। ਸਚ ਵਸਤ ਵਸਤ ਅਪਾਰ, ਸਚ ਸੱਚੀ ਆਪ ਉਪਜਾਈਆ। ਆਦਿ ਪੁਰਖ ਏਕੰਕਾਰ, ਏਕਾ ਏਕ ਏਕ ਅਖਵਾਈਆ। ਜੁਗਾ ਜੁਗੰਤਰ ਭੇਵ ਨਿਆਰ, ਭਗਵਾਨ ਭੇਵ ਕੋਈ ਨਾ ਪਾਈਆ। ਆਦਿ ਜੁਗਾਦੀ ਬੰਨ੍ਹੇ ਧਾਰ, ਸਤਿ ਸਤਿਵਾਦੀ ਵਡ ਵਡਿਆਈਆ। ਬੋਧ ਅਗਾਧੀ ਪਾਵੇ ਸਾਰ, ਆਪ ਆਪਣਾ ਭੇਵ ਖੁਲ੍ਹਾਈਆ। ਧੁਨ ਅਨਾਦੀ ਅਗੰਮ ਅਪਾਰ, ਅਲੱਖ ਅਲੱਖਣਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਅੰਤ ਹਰਿ ਭਗਵਾਨ, ਭਗਵਨ ਆਪਣੀ ਖੇਲ ਖਲਾਇੰਦਾ। ਰਾਮ ਨਾਮ ਨਾਮ ਨਿਸ਼ਾਨ, ਦੋ ਜਹਾਨ ਆਪ ਝੁਲਾਇੰਦਾ। ਸ਼ਬਦ ਸਰੂਪੀ ਧੁਰ ਫ਼ਰਮਾਣ, ਸਚ ਸੁਨੇਹੜਾ ਆਪ ਸੁਣਾਇੰਦਾ। ਦੋ ਜਹਾਨਾਂ ਪਾਵੇ ਆਣ, ਲੋਆਂ ਪੁਰੀਆਂ ਬੰਧ ਬੰਧਾਇੰਦਾ। ਲੱਖ ਚੁਰਾਸੀ ਹੋ ਪਰਧਾਨ, ਆਪਣਾ ਡੰਕ ਵਜਾਇੰਦਾ। ਸਾਧਾਂ ਸੰਤਾਂ ਬ੍ਰਹਮ ਗਿਆਨ, ਆਪਣਾ ਇਸ਼ਟ ਵਖਾਇੰਦਾ। ਖੋਲ੍ਹੇ ਦ੍ਰਿਸ਼ਟ ਵਡ ਮਿਹਰਵਾਨ, ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਸ਼ਬਦ ਗਿਆਨ ਸਰਬ ਗੁਣਵੰਤਾ, ਨਾਮ ਭੰਡਾਰੀ ਆਪ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜਾਗਰਤ ਜੋਤ ਜੋਤ ਜਗਾਇੰਦਾ। ਮੇਲ ਮਿਲਾਵਾ ਸਾਚੇ ਸੰਤਾ, ਨਿਰਗੁਣ ਸਰਗੁਣ ਖੇਲ ਖਲਾਇੰਦਾ। ਪੰਜ ਤੱਤ ਬਣਾਏ ਆਪੇ ਬਣਤਾ, ਆਪਣਾ ਮੰਦਰ ਆਪ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਅਲਾਇੰਦਾ। ਸਚ ਸੰਦੇਸ਼ਾ ਧੁਰ ਫ਼ਰਮਾਣ, ਆਦਿ ਜੁਗਾਦਿ ਸੁਣਾਈਆ । ਨਿਰਗੁਣ ਜੋਤ ਸ੍ਰੀ ਭਗਵਾਨ, ਪਰਮ ਪੁਰਖ ਵਡਿਆਈਆ। ਲੋਕਮਾਤ ਵੇਖੇ ਮਾਰ ਧਿਆਨ, ਆਪ ਆਪਣੀ ਦਇਆ ਕਮਾਈਆ। ਸ਼ਬਦ ਸਰੂਪੀ ਇਕ ਬਿਬਾਨ, ਹਰਿ ਹਰਿ ਲਏ ਉਠਾਈਆ। ਹਰਿਜਨ ਸਾਜਣ ਚਤੁਰ ਸੁਜਾਨ, ਚਤੁਰਭੁਜ ਮੇਲ ਮਿਲਾਈਆ। ਆਦਿ ਅਨਾਦੀ ਇਕ ਮਕਾਨ, ਏਕ ਏਕੰਕਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਜੁਗਾ ਜੁਗੰਤਰ ਅਵੱਲੜਾ ਵੇਸ, ਪੰਜ ਤੱਤ ਤਨ ਹੰਢਾਇੰਦਾ। ਸਤਿ ਸਰੂਪੀ ਸਤਿ ਸੰਦੇਸ਼, ਸਤਿ ਸਤਿ ਸਤਿ ਆਪ ਸੁਣਾਇੰਦਾ। ਆਪੇ ਧਾਰੇ ਆਪਣਾ ਭੇਖ, ਆਪ ਆਪਣਾ ਨਾਉਂ ਵਟਾਇੰਦਾ। ਆਪ ਆਪਣੀ ਕਰੇ ਆਦੇਸ਼, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਇੰਦਾ। ਜੁਗ ਕਰਤਾ ਹਰਿ ਕਰਨੇ ਯੋਗ, ਕਰਨੀ ਕਿਰਤ ਕਮਾਈਆ। ਹਰਿਜਨ ਮੇਲ ਮਿਲਾਵਾ ਧੁਰ ਸੰਜੋਗ, ਘਰ ਮੇਲਾ ਸਹਿਜ ਸੁਭਾਈਆ। ਕੱਟਣਹਾਰਾ ਹਉਮੇ ਰੋਗ, ਬਿਰਹੋਂ ਅੱਗ ਬੁਝਾਈਆ। ਦੇਵਣਹਾਰਾ ਸਾਚੀ ਮੋਖ, ਰਾਮ ਨਾਮਾ ਰੰਗ ਰੰਗਾਈਆ । ਲਹਿਣਾ ਦੇਣਾ ਚੁਕਾਏ ਤੀਨਾਂ ਲੋਕ, ਤ੍ਰੈਲੋਕ ਨਾ ਕੋਈ ਭੁਵਾਈਆ। ਆਪ ਸੁਣਾਏ ਸਚ ਸਲੋਕ, ਆਪਣਾ ਢੋਲਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਆਪੇ ਸ਼ਬਦ ਗੁਰ ਗਿਆਨ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਆਪੇ ਨਿਰਗੁਣ ਜੋਤੀ ਨੂਰ ਮਹਾਨ, ਆਪੇ ਡਗਮਗਾਇੰਦਾ । ਆਪੇ ਬ੍ਰਹਮੇ ਬਖ਼ਸ਼ੇ ਆਪਣਾ ਦਾਨ, ਚਾਰੇ ਵੇਦਾਂ ਆਪੇ ਗਾਇੰਦਾ। ਆਪੇ ਵੇਦ ਵਿਆਸੇ ਕਰੇ ਪਰਵਾਨ, ਪੁਰਾਨ ਅਠਾਰਾਂ ਆਪ ਸਲਾਹਿੰਦਾ। ਆਪੇ ਸ਼ਾਸਤਰ ਸਿਮਰਤ ਕਰ ਵਖਿਆਨ, ਆਪੇ ਰਾਗ ਅਲਾਇੰਦਾ। ਆਪੇ ਗੀਤਾ ਮੇਲਾ ਵਿਚ ਜਹਾਨ, ਆਪ ਆਪਣੇ ਮੁਖ ਸਲਾਹਿੰਦਾ। ਆਪੇ ਕਲਮਾ ਬਣ ਈਮਾਨ, ਨਬੀ ਰਸੂਲ ਆਪ ਅਖਵਾਇੰਦਾ । ਆਪੇ ਅੰਜੀਲ ਆਪ ਕੁਰਾਨ, ਆਪਣੀ ਆਈਤ ਆਪ ਅਲਾਇੰਦਾ। ਆਪੇ ਨਿਰਗੁਣ ਹੋ ਪ੍ਰਧਾਨ, ਨਾਨਕ ਨਾਮ ਰਖਾਇੰਦਾ। ਆਪੇ ਸ਼ਬਦ ਸਰੂਪੀ ਸਚ ਬਿਬਾਨ, ਲੋਕਮਾਤ ਉਡਾਇੰਦਾ। ਆਪੇ ਸਤਿਨਾਮ ਸਾਚਾ ਦਾਨ, ਲੱਖ ਚੁਰਾਸੀ ਝੋਲੀ ਪਾਇੰਦਾ। ਆਪੇ ਅੰਗਦ ਕਰ ਪਛਾਣ, ਆਪਣੇ ਅੰਗ ਲਗਾਇੰਦਾ। ਆਪੇ ਅਮਰ ਹੋ ਪ੍ਰਧਾਨ, ਅਮਰਾਪਦ ਵਖਾਇੰਦਾ। ਆਪੇ ਰਾਮਦਾਸ ਕਰ ਪਰਵਾਨ, ਆਪਣੀ ਗੋਦ ਬਹਾਇੰਦਾ। ਆਪੇ ਅਰਜਨ ਦੇਵੇ ਇਕ ਧਿਆਨ, ਏਕਾ ਸ਼ਬਦ ਅਲ੍ਹਾਇੰਦਾ। ਧੁਰਦਰਗਾਹੀ ਧੁਰ ਫ਼ਰਮਾਣ, ਆਪਣਾ ਆਪ ਸੁਣਾਇੰਦਾ। ਲੋਕਮਾਤ ਖੇਲ ਮਹਾਨ, ਸਾਚੀ ਸਿਖਿਆ ਇਕ ਵਖਾਇੰਦਾ। ਸੰਤ ਭਗਵੰਤ ਮੇਲਾ ਦੋ ਜਹਾਨ, ਵਿਛੜ ਕਦੇ ਨਾ ਜਾਇੰਦਾ। ਗੁਰ ਸਤਿਗੁਰ ਵੇਖੇ ਇਕ ਦੁਕਾਨ, ਏਕਾ ਹੱਟ ਖੁਲ੍ਹਾਇੰਦਾ। ਗੁਰੂ ਗ੍ਰੰਥ ਗੁਰ ਸ਼ਬਦ ਗਿਆਨ, ਗੁਰੂ ਰੂਪ ਵਖਾਇੰਦਾ। ਪੰਚਮ ਗਾਇਨ ਇਕ ਧਿਆਨ, ਏਕਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਜੁਗ ਜੁਗ ਆਪਣਾ ਨਾਉਂ ਵਟਾਇੰਦਾ। ਗੁਰ ਗੁਰ ਗੁਰਦੇਵ ਗੁਰੂ ਗੁਰ ਇਸ਼ਟ, ਗੁਰ ਦੇਵ ਆਪ ਸਮਾਈਆ। ਆਪੇ ਰਾਮਾ ਆਪ ਵਸ਼ਿਸ਼ਟ, ਆਪ ਆਪਣੀ ਕਲ ਵਰਤਾਈਆ। ਆਪੇ ਖੋਲ੍ਹੇ ਆਪਣੀ ਦ੍ਰਿਸ਼ਟ, ਆਪੇ ਰੰਗ ਰੰਗਾਈਆ। ਆਪੇ ਵਸੇ ਸਰਬ ਸ੍ਰਿਸ਼ਟ, ਆਦਿ ਜੁਗਾਦਿ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਲਾਈਆ। ਸ਼ਬਦ ਮੰਤਰ ਗੁਰਦੇਵ ਨਮੋ ਨਮੋ, ਨਿਮਸਕਾਰਿਆ। ਵੇਖ ਵਖਾਣੇ ਤਮੋ ਤਮੋ, ਤਾਮਸ ਤ੍ਰਿਸ਼ਨਾ ਵੇਖ ਵਿਚਾਰਿਆ। ਭੇਵ ਖੁਲ੍ਹਾਏ ਰਜੋ ਰਜੋ, ਰਾਜਸ ਖੇਲੇ ਖੇਲ ਵਿਚ ਸੰਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿ ਵਰਤੇ ਆਪ ਵਰਤਾਰਿਆ। ਨਾਮ ਨਿਧਾਨ ਸਰਬ ਗੁਣ ਅੰਤਰ, ਗੁਣਵੰਤਾ ਆਪ ਚਲਾਈਆ। ਗੁਰ ਕਾ ਸ਼ਬਦ ਸੱਚਾ ਜਗ ਮੰਤਰ, ਸਾਚੀ ਕਰੇ ਪੜ੍ਹਾਈਆ। ਪੰਜ ਤੱਤ ਬੁਝਾਏ ਲੱਗੀ ਬਸੰਤਰ, ਮਾਇਆ ਮਮਤਾ ਮੋਹ ਚੁਕਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਭੇਵ ਰਹੇ ਨਾ ਰਾਈਆ। ਖੇਲੇ ਖੇਲ ਜੁਗਾ ਜੁਗੰਤਰ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਆਪੇ ਸ਼ਬਦ ਗੁਰੂ ਗੁਰ ਗ੍ਰੰਥ, ਗੁਰ ਬੰਧਨ ਆਪੇ ਪਾਇੰਦਾ। ਆਪੇ ਜਾਣੇ ਆਪਣਾ ਮਾਰਗ ਪੰਥ, ਆਪੇ ਰਾਹ ਵਖਾਇੰਦਾ। ਆਪ ਵਜਾਏ ਆਪਣੇ ਨਾਮ ਆਪੇ ਸੰਖ, ਸੰਖ ਅਸੰਖਾ ਆਪ ਉਠਾਇੰਦਾ। ਆਪੇ ਸਾਧ ਆਪੇ ਸੰਤ, ਸਾਦਿਕ ਸਿਧ ਆਪ ਹੋ ਜਾਇੰਦਾ। ਆਪੇ ਜਾਣੇ ਆਪਣੀ ਬਣਤ, ਆਪ ਆਪਣੀ ਰਚਨ ਰਚਾਇੰਦਾ। ਆਪੇ ਗਿਣੇ ਆਪਣੀ ਗਣਤ, ਲੇਖਾ ਲੇਖ ਨਾ ਕੋਈ ਗਿਣਾਇੰਦਾ। ਖਾਣੀ ਬਾਣੀ ਕਹੇ ਬੇਅੰਤ, ਭੇਵ ਕੋਈ ਨਾ ਪਾਇੰਦਾ। ਪੁਰਖ ਅਬਿਨਾਸ਼ੀ ਸਾਚਾ ਕੰਤ, ਘਰ ਸਾਚਾ ਆਪ ਸੁਹਾਇੰਦਾ। ਆਪੇ ਆਦਿ ਆਪੇ ਅੰਤ, ਆਪੇ ਮਧ ਸਮਾਇੰਦਾ। ਨਿਰਗੁਣ ਜੋਤ ਸ੍ਰੀ ਭਗਵੰਤ, ਕਲਜੁਗ ਅੰਤਮ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਸ਼ਬਦ ਤਰਾਨਾ ਜੋਤ ਉਜਾਲਾ, ਰਾਗ ਨੂਰ ਦਰਸਾਈਆ। ਖੇਲੇ ਖੇਲ ਖੇਲ ਨਿਰਾਲਾ, ਗੁਰ ਗੋਪਾਲਾ ਵਡ ਵਡਿਆਈਆ। ਚਲੇ ਚਲਾਏ ਅਵੱਲੜੀ ਚਾਲਾ, ਦੀਨ ਦਿਆਲਾ ਭੇਵ ਨਾ ਰਾਈਆ। ਕਲਜੁਗ ਅੰਤਮ ਜਨ ਭਗਤਾਂ ਦੱਸੇ ਰਾਹ ਸੁਖਾਲਾ, ਆਪਣੀ ਦਇਆ ਆਪ ਕਮਾਈਆ। ਤੋੜਣਹਾਰਾ ਜਗਤ ਜੰਜਾਲਾ, ਲੱਖ ਚੁਰਾਸੀ ਤੋੜ ਤੁੜਾਈਆ। ਗਲ ਵਿਚ ਪਾਏ ਸਾਚੀ ਮਾਲਾ, ਸੋ ਪੁਰਖ ਨਿਰੰਜਣ ਆਪ ਵਟਾਈਆ। ਹਰਿਜਨ ਬਹਾਏ ਧਰਮ ਸੱਚੀ ਧਰਮਸਾਲਾ, ਗੁਰਦੁਵਾਰਾ ਇਕ ਵਖਾਈਆ। ਨਾ ਕੋਈ ਸ਼ਾਹ ਨਾ ਕੋਈ ਕੰਗਾਲਾ, ਨਾਮ ਧੰਨ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। ਘਰ ਮੰਦਰ ਸੋਹੇ ਗੁਰੂ ਦੁਵਾਰ, ਗੁਰੂ ਗ੍ਰੰਥ ਗੁਰ ਅਖਵਾਈਆ। ਅੰਦਰ ਮੰਦਰ ਖੇਲ ਅਪਾਰ, ਦਿਵਸ ਰੈਣ ਰਾਗ ਅਲਾਈਆ। ਸਾਚਾ ਸੰਖ ਵੱਜੇ ਸੱਚੀ ਧੁਨ ਨਾਦਿ, ਅਨਹਦ ਆਪੇ ਰਿਹਾ ਵਜਾਈਆ। ਆਸਾ ਮਨਸਾ ਪੂਰ ਕਰਤਾਰ, ਸੰਝ ਸਵੇਰ ਨਾ ਕੋਈ ਰਖਾਈਆ। ਅੱਠੇ ਪਹਿਰ ਏਕਾ ਧਾਰ, ਏਕਾ ਪ੍ਰਭਾਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਆਪ ਸੁਹਾਈਆ। ਹਰਿ ਮੰਦਰ ਹਰਿ ਗੁਰ ਕਾ ਘਰ, ਗੁਰ ਸ਼ਬਦੀ ਰਾਗ ਸੁਣਾਇੰਦਾ। ਸ਼ਬਦ ਗੁਰ ਫੜੇ ਲੜ, ਅੰਦਰ ਵੜ ਦਿਸ ਕਿਸੇ ਨਾ ਆਇੰਦਾ। ਹਰਿਜਨ ਘਾੜਣ ਆਪੇ ਘੜ, ਆਪੇ ਵੇਖੇ ਅੱਗੇ ਖੜ, ਦਰਸ ਦਖਾਏ ਚੋਟੀ ਚੜ੍ਹ, ਦਰ ਦੁਵਾਰਾ ਆਪ ਖੁਲ੍ਹਾਇੰਦਾ। ਆਪਣਾ ਅੱਖਰ ਆਪੇ ਪੜ੍ਹ, ਹਰਿਜਨ ਲਗਾਏ ਮਾਤ ਜੜ੍ਹ, ਲੋਕ ਪਰਲੋਕ ਨਾ ਕੋਈ ਉਖੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਨਿਰਗੁਣ ਹਰਿ ਗੁਰ ਸੰਤ ਕੰਤ ਭਗਵੰਤ, ਨਿਰਗੁਣ ਜੀਵ ਜੰਤ ਅਖਵਾਈਆ। ਨਿਰਗੁਣ ਦਾਤਾ ਗੁਣੀ ਗਨੀਮ ਗੁਣਵੰਤ, ਰਾਮ ਰਹੀਮ ਨਿਰਗੁਣ ਰੂਪ ਵਟਾਈਆ। ਨਿਰਗੁਣ ਨਿਰਵੈਰ ਆਦਿ ਅੰਤ, ਨਿਰਗੁਣ ਭੌ ਭੈ ਨਾ ਕੋਈ ਜਣਾਈਆ। ਨਿਰਗੁਣ ਖੇਲੇ ਖੇਲ ਜੁਗਾ ਜੁਗੰਤ, ਨਿਰਗੁਣ ਨਿਤ ਨਵਿਤ ਵੇਸ ਵਟਾਈਆ। ਨਿਰਗੁਣ ਗੁਰਸਿਖਾਂ ਬਣਾਏ ਸਾਚੀ ਬਣਤ, ਨਾਨਕ ਅੰਗਦ ਅਮਰਦਾਸ ਗੁਰ ਅਰਜਨ ਗੁਰੂ ਗ੍ਰੰਥ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੁਗ ਵਿਛੜੇ ਜੁਗ ਮੇਲੇ, ਬਣ ਸ਼ਬਦ ਵਿਚੋਲਾ ਘਰ ਘਰ ਫੇਰਾ ਪਾਈਆ।
