੩ ਅੱਸੂ ੨੦੧੬ ਬਿਕ੍ਰਮੀ ਮਹਾਰਾਜਾ ਰਣਬੀਰ ਸਿੰਘ ਦੇ ਸਪੁੱਤਰ ਸਤਿਬੀਰ ਸਿੰਘ ਦੇ ਨਾਲ ਬਚਨ ਮਨੀ ਸਿੰਘ ਦੀ ਲਿਖਤ ਵਾਸਤੇ ਹੋਏ ਸੰਗਰੂਰ ਮੁਬਾਰਕ ਕੋਠੀ
ਪੁਰਖ ਅਕਾਲ ਸਰਬ ਜੀਆਂ ਦਾਤਾ, ਏਕਾ ਏਕੰਕਾਰਿਆ। ਜੁਗ ਜੁਗ ਖੇਲੇ ਖੇਲ ਤਮਾਸ਼ਾ, ਲੋਕਮਾਤ ਲਏ ਅਵਤਾਰਿਆ। ਸੰਤਾਂ ਭਗਤਾਂ ਮੇਟੇ ਅੰਧੇਰੀ ਰਾਤਾ, ਸਾਚਾ ਨਾਮ ਚੰਦ ਚੜ੍ਹਾ ਰਿਹਾ। ਆਪ ਚਲਾਏ ਆਪਣੀ ਗਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾ ਰਿਹਾ। ਹਰਿਜਨ ਸਾਚਾ ਸ਼ਾਹ ਸੰਗਰੂਰ, ਆਪਣੀ ਸਰਨ ਲਗਾਈਆ। ਸੰਤ ਮਨੀ ਸਿੰਘ ਆਸਾ ਮਨਸਾ ਪੂਰ, ਆਤਮ ਲਹਿਣਾ ਦਏ ਚੁਕਾਈਆ। ਬਾਲ ਬਾਲੇ ਬਖ਼ਸ਼ੇ ਚਰਨ ਧੂੜ, ਚਰਨ ਚਰਨੋਦਕ ਮੁਖ ਚੁਆਈਆ। ਦਰਸ ਵਖਾਏ ਹਾਜ਼ਰ ਹਜ਼ੂਰ, ਅੱਸੂ ਤਿੰਨ ਰੁੱਤ ਸੁਹਾਈਆ। ਵੀਹ ਸੌ ਸੋਲਾਂ ਬਿਕ੍ਰਮੀ ਆਸਾ ਮਨਸਾ ਪੂਰ, ਦਰ ਆਵੇ ਜਾਵੇ ਫੇਰਾ ਪਾਈਆ। ਜੋਤੀ ਜਗੇ ਨੂਰੋ ਨੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਮੇਲਾ ਸਹਿਜ ਸੁਭਾਈਆ। ਹਰਿ ਹਰਿ ਲਿਖਿਆ ਸਾਚਾ ਲੇਖ, ਸੰਤ ਮਨੀ ਸਿੰਘ ਦਏ ਗਵਾਹੀਆ। ਅੰਤਮ ਲੇਖਾ ਜਾਣੇ ਦਸ ਦਸਮੇਸ, ਗੁਰ ਗੋਬਿੰਦ ਵੱਡੀ ਵਡਿਆਈਆ। ਨਾਨਕ ਆਪਣੇ ਨੇਤਰ ਲਏ ਪੇਖ, ਨਾਮ ਸਤਿ ਮੰਤਰ ਜਪਾਈਆ। ਜੋਤੀ ਜਾਮਾ ਧਰ ਧਰ ਭੇਸ, ਘਰ ਸਾਚਾ ਵੇਖ ਵਖਾਈਆ। ਲੇਖਾ ਲਿਖਿਆ ਬਾਲ ਵਰੇਸ, ਬਿਰਧ ਬੁਢਾਪਾ ਨਾ ਕੋਇ ਜਣਾਈਆ। ਸਦਾ ਸਖਾਈ ਦਏ ਅਦੇਸ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਿੰਤਾ ਸੁੱਖ ਜਗਤ ਸੋਗ ਹਰਖ ਦਏ ਮਿਟਾਈਆ। ਸ਼ਾਹ ਜੀਂਦ ਰਾਣਾ ਸੰਗਰੂਰ, ਰਾਜ ਮਹੱਲ ਸਹਿਜ ਸੁਖਦਾਇਆ। ਅੱਗੇ ਵੇਲਾ ਨੇੜੇ ਪਿਛਾ ਰਿਹਾ ਦੂਰ, ਪੁਰਖ ਅਬਿਨਾਸ਼ੀ ਮੇਲ ਮਿਲਾਇਆ। ਪੰਦਰਾਂ ਕੱਤਕ ਹਾਜ਼ਰ ਹਜ਼ੂਰ, ਮਸਤੂਆਣਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਜਨਮ ਲੇਖੇ ਲਾਇਆ। ਮਾਨਸ ਜਨਮ ਵਡ ਅਨਮੁਲਾ, ਲੱਖ ਚੁਰਾਸੀ ਵਿਚ ਰਖਾਈਆ। ਸਤਿਗੁਰ ਪੂਰਾ ਕਦੇ ਨਾ ਭੁੱਲਾ, ਗੁਰਮੁਖ ਸਾਚੇ ਲਏ ਤਰਾਈਆ। ਏਥੇ ਓਥੇ ਦੋ ਜਹਾਨੀ ਪਾਵੇ ਮੁਲਾ, ਸੰਤ ਮਨੀ ਸਿੰਘ ਲੇਖ ਲਿਖਾਈਆ। ਵਡ ਵਡਿਆਈ ਸਾਚੀ ਕੁਲਾ, ਕੁਲਵੰਤ ਹਰਿ ਵੇਖ ਵਖਾਈਆ। ਜਗਤ ਦੁਵਾਰਾ ਰਹੇ ਖੁੱਲ੍ਹਾ, ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾਈਆ। ਬਾਲ ਨਿਧਾਨ ਸ਼ਾਹ ਸ਼ਾਹਾਨਾ, ਸ਼ਹਿਨਸ਼ਾਹ ਸਮਝਾਇੰਦਾ। ਲੇਖਾ ਲਿਖਿਆ ਸੰਤ ਮਨੀ ਸਿੰਘ ਇਕ ਮਹਾਨਾ, ਘਰ ਤੇਰੇ ਬੰਦ ਕਰਾਇੰਦਾ। ਖੋਲ੍ਹ ਕਿਵਾੜ ਵੇਖ ਦੁਕਾਨਾ, ਦਰ ਸਾਚੇ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਲਿਖਤ ਵਾਕ ਭਵਿਖਤ ਰਾਜ ਰਾਜਾਨਾ ਹੱਥ ਰਖਾਇੰਦਾ। ਰਾਜ ਰਾਜਾਨਾ ਬੰਧੀ ਬੰਧ, ਸ਼ਾਹ ਸੁਲਤਾਨ ਵਡਿਆਈਆ। ਸੰਤ ਮਨੀ ਸਿੰਘ ਗਾਇਆ ਬੱਤੀ ਦੰਦ, ਪਾਰਬ੍ਰਹਮ ਵੱਜੀ ਵਧਾਈਆ। ਸੰਮਤ ਸੋਲਾਂ ਵੀਹ ਸੌ ਬਿਕ੍ਰਮੀ ਦੂਈ ਦਵੈਤੀ ਢਾਹੇ ਕੰਧ, ਸ਼ਾਹ ਪਟਿਆਲ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਫੰਦੀ ਫੰਦ ਕਟਾਈਆ। ਲੱਖ ਚੁਰਾਸੀ ਤੁਟੇ ਫੰਦ, ਆਵਣ ਜਾਵਣ ਗੇੜ ਕਟਾਇਆ। ਪੂਤ ਸਪੂਤੇ ਉਪਜੇ ਪਰਮਾਨੰਦ, ਨੇਤਰ ਨੈਣਾਂ ਦਰਸ਼ਨ ਪਾਇਆ। ਸੰਤ ਦੁਲਾਰੇ ਲਿਖਿਆ ਛੰਦ, ਸਚ ਸੁਹੇਲਾ ਮੰਗਲ ਗਾਇਆ। ਆਪੇ ਤੋੜੇ ਲੱਗਾ ਜੰਦ, ਕੁੰਜੀ ਆਪਣੇ ਹੱਥ ਰਖਾਇਆ। ਖ਼ੁਸ਼ੀ ਕਰਾਏ ਬੰਦ ਬੰਦ, ਭੈਣ ਭਾਈ ਸਾਕ ਸੱਜਣ ਸੈਣ ਸਗਲਾ ਪਰਵਾਰ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਸੂ ਤਿੰਨ ਸਾਚੀ ਰੁੱਤ ਸੁਹਾਇਆ। ਸਾਚਾ ਲਿਖਿਆ ਲੇਖ ਵਖਾਵਣਾ, ਸਾਲ ਬਤਾਲੀ ਬੰਦ ਰਖਾਈਆ। ਘਰ ਦਰ ਭੇਵ ਘਰ ਖੁਲ੍ਹਾਵਣਾ, ਘਰ ਘਰ ਵਿਚ ਵੱਜੇ ਵਧਾਈਆ। ਸਾਚਾ ਸਗਨ ਇਕ ਮਨਾਵਣਾ, ਸਤਿਗੁਰ ਪੂਰਾ ਮਿਲੇ ਨਰ ਨਰਾਇਣ, ਨਿਹਕਲੰਕ ਵੱਜੇ ਸਚ ਵਧਾਈਆ। ਪੰਦਰਾਂ ਕੱਤਕ ਸ਼ਬਦ ਲੇਖ ਘਲਾਵਣਾ, ਭਰਮ ਭੁਲੇਖਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਸ ਸਰਬੰਸ ਬਾਲ ਬਿਰਧ ਜਵਾਨ ਧੀਰਜ ਮਤ ਸਤਿ ਸੰਤੋਖ ਦੇਵੇ ਵਰ, ਸਾਚੇ ਘਰ ਘਰ ਸਾਚਾ ਇਕ ਸੁਹਾਈਆ।
