੪ ਮਾਘ ੨੦੧੨ ਬਿਕ੍ਰਮੀ ਸੰਤ ਕਿਰਪਾਲ ਸਿੰਘ ਨਾਲ ਬਚਨ ਹੋਏ ਹਰਿ ਭਗਤ ਦਵਾਰ ਜੇਠੂਵਾਲ
ਸੰਤ ਦਵਾਰਾ ਸਤਿ ਹੈ, ਗੁਰ ਸਤਿਗੁਰ ਭਾਏ। ਨਾਮ ਅਧਾਰਾ ਤੱਤ ਹੈ, ਦੇ ਮਤ ਸਮਝਾਏ। ਸ੍ਰਿਸ਼ਟ ਸਬਾਈ ਏਕਾ ਰਤ ਹੈ, ਗੁਰਮੁਖਾਂ ਨਾਉਂ ਬੀਜ ਬਿਜਾਏ। ਗੁਰ ਪੂਰਾ ਰੱਖਣਹਾਰਾ ਪਤ ਹੈ, ਸਭ ਥਾਈਂ ਹੋਏ ਸਹਾਏ। ਸੰਤ ਸੁਹੇਲਾ ਜਗਤ ਯਤ ਹੈ, ਘਰ ਸਾਚੇ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਹਰ ਘਟ ਮੇ ਰਿਹਾ ਸਮਾਏ। ਸੰਤ ਸੁਹੇਲਾ ਇਕ ਮੀਤ ਪਾਰਬ੍ਰਹਮ ਅਤੀਤ। ਸ਼ਬਦ ਗਾਏ ਰਸ ਰਸਨਾ ਚੀਤ। ਗੁਰ ਚਰਨ ਸਰਨ ਸਰਨ ਗੁਰ ਚਰਨ ਏਕਾ ਸਚ ਪ੍ਰੀਤ। ਸ੍ਰਿਸ਼ਟ ਸਬਾਈ ਵਰਨੀ ਵਰਨ, ਵੇਖੇ ਪਰਖੇ ਨੀਤ ਅਨੀਤ। ਆਪੇ ਆਪ ਕਰਨੀ ਕਰਨ, ਗਾਏ ਗਵਾਏ ਸ਼ਬਦ ਸੁਹਾਗੀ ਗੀਤ। ਬੁਧ ਮਤ ਜਗ ਸਾਚੀ ਧਰਨੀ, ਕਾਇਆ ਰਹੇ ਸੀਤਲ ਸੀਤ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਵੇਖੇ ਖੇਲ ਦਰ ਦਵਾਰੇ ਇਕ ਅਤੀਤ। ਸੰਤ ਸੁਹੇਲਾ ਸਾਖਿਆਤ, ਸਰਬ ਜੀਆਂ ਅਧਾਰ। ਨਾਮ ਵਖਾਏ ਪਾਰਜ਼ਾਤ, ਅੰਮ੍ਰਿਤ ਫ਼ਲ ਅਪਾਰ। ਨਾ ਕੋਈ ਵੇਖੇ ਜ਼ਾਤ ਪਾਤ, ਵਰਨਾਂ ਬਰਨਾਂ ਦਿਸੇ ਬਾਹਰ। ਨੌਂ ਖੰਡ ਪ੍ਰਿਥਮੀ ਏਕਾ ਦਾਤ, ਦੇਵਣਹਾਰ ਇਕ ਕਰਤਾਰ। ਗੁਰ ਸੰਗਤ ਗੁਰ ਸ਼ਬਦ ਸ਼ਬਦ ਗੁਰ ਸੱਚੀ ਕਰਾਮਾਤ, ਆਤਮ ਜੋਤੀ ਨੂਰ ਅਕਾਰ। ਮੇਟ ਮਿਟਾਏ ਅੰਧੇਰੀ ਰਾਤ, ਜਗਤ ਅੰਧੇਰਾ ਧੁੰਦੂਕਾਰ। ਅੰਮ੍ਰਿਤ ਬਰਖੇ ਬੂੰਦ ਸਵਾਂਤ, ਸੀਤਲ ਕਰੇ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲਾ ਇਕ ਦਰ, ਇਕ ਇਕੇਲਾ ਮਿਲੇ ਵਰ, ਜੋਤੀ ਸ਼ਬਦੀ ਸਾਚਾ ਨਾਤ। ਜੋਤੀ ਸ਼ਬਦੀ ਨਾਤਾ ਇਕ ਜੁੜਾਇਆ ਏ। ਲੇਖਾ ਚੁੱਕੇ ਵਰਨ ਗੋਤੀ, ਰੂਪ ਰੰਗ ਕੋਈ ਦਿਸ ਨਾ ਆਇਆ ਏ। ਪ੍ਰੇਮ ਪਿਆਰ ਧੁਰ ਮਸਤਕ ਲੇਖ ਲਿਖਾਇਆ ਏ। ਹਰਿ ਸੰਤ ਨਾਮ ਵਿਚੋਲਾ ਕੋਟਨ ਕੋਟੀ, ਲੋਕਮਾਤੀ ਨਜ਼ਰੀ ਆਇਆ ਏ। ਸ਼ਬਦ ਸਰੂਪੀ ਚੜ੍ਹਿਆ ਸਾਚੀ ਚੋਟੀ, ਨੌਂ ਦਵਾਰੇ ਗਈ ਵਾਸਨਾ ਖੋਟੀ, ਦਸਵਾਂ ਦਰ ਇਕ ਖੁਲ੍ਹਾਇਆ ਏ। ਨਾ ਕੋਈ ਹਡ ਮਾਸ ਨਾ ਬੋਟੀ, ਆਪਣਾ ਆਪ ਰੂਪ ਵਟਾਇਆ ਏ। ਬਲੀ ਜੋਤ ਇਕ ਇਕਲੋਤੀ, ਸ਼ਬਦ ਵਿਚੋਲਾ ਵਿਚ ਰਖਾਇਆ ਏ। ਨਾਤਾ ਤੁਟੇ ਅੰਨ ਦਾਨਾ ਜੀਆਂ ਰੋਟੀ, ਆਤਮ ਭੰਡਾਰ ਇਕ ਭਰਾਇਆ ਏ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲੇ ਦੇਵੇ ਸ਼ਬਦ ਵਰ ਵਰਭੰਡੀ ਰਿਹਾ ਜਗਾਇਆ ਏ। ਵਰਭੰਡ ਜਗਾਏ ਸ਼ਬਦ ਚੋਟ, ਤਨ ਨਗਾਰੇ ਰਿਹਾ ਲਗਾਈਆ। ਮਾਨਸ ਦੇਹੀ ਕਢੇ ਖੋਟ, ਸਚ ਵਣਜ ਵਣਜਾਰਾ ਇਕ ਕਰਾਈਆ। ਭੰਡਾਰਾ ਭਰਿਆ ਇਕ ਅਤੋਟ, ਤੋਟ ਕਦੇ ਨਾ ਆਈਆ। ਦਿਵਸ ਰੈਣ ਅੱਠੇ ਪਹਿਰ ਜੁਗਾ ਜੁਗੰਤ ਰਹੇ ਨਿਕਟ, ਕਲਜੁਗ ਦੂਰ ਕਦੇ ਨਾ ਜਾਈਆ। ਮਨਮੁਖਾਂ ਜੜ੍ਹ ਰਿਹਾ ਪੁੱਟ, ਤਿੱਖਾ ਤੀਰ ਸ਼ਬਦ ਚਲਾਈਆ। ਗੁਰਮੁਖ ਲਾਹਾ ਲੈਣ ਲੁੱਟ, ਜੋ ਜਨ ਰਹੇ ਸਰਨਾਈਆ। ਅੰਮ੍ਰਿਤ ਆਤਮ ਪਿਆਏ ਸਾਚਾ ਘੁੱਟ, ਤ੍ਰਿਸ਼ਨਾ ਅਗਨ ਬੁਝਾਈਆ। ਆਪ ਸੁਹਾਏ ਸਾਚੀ ਰੁੱਤ, ਮੰਦਰ ਅੰਦਰ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਸ਼ਬਦੀ ਮੇਲ ਦਰ, ਪਵਣ ਸਵਾਸੀ ਵਿਚ ਰਖਾਈਆ। ਸ਼ਬਦ ਬੋਲਾ ਜਗਤ ਧਰ, ਸਾਚਾ ਕਰਮ ਕਮਾਇਆ। ਸਤਿਜੁਗ ਸਾਚੇ ਦੀਆ ਮਾਤ ਵਰ, ਪਾਰਬ੍ਰਹਮ ਚਿਤ ਲਾਇਆ। ਆਪ ਆਪਣਾ ਕਰਮ ਕਰ, ਭਾਂਡਾ ਭਰਮ ਭੰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਹਾਰ ਸਚ ਦਰ, ਦਰ ਘਰ ਸਾਚਾ ਇਕ ਵਖਾਇਆ। ਜਗਤ ਵਿਚੋਲਾ ਹਰਿ ਸੰਤ, ਜੀਵ ਜੰਤ ਅਧਾਰੀ। ਦੇਵੇ ਨਾਮ ਨਿਤ ਨਵਿਤ, ਕਿਰਪਾ ਕਰ ਅਪਰ ਅਪਾਰੀ। ਮਹਿੰਮਾ ਮਾਤ ਗਣਤ ਅਗਣਤ, ਨਾ ਕੋਈ ਜਾਣੇ ਜੀਵ ਗਵਾਰੀ। ਮਿਲੇ ਵਡਿਆਈ ਧੁਰ ਦਰਗਾਹੀ ਸਾਚਾ ਮੇਲਾ ਆਦਿ ਅੰਤ, ਜੋਤੀ ਸ਼ਬਦੀ ਖੇਲ ਅਪਾਰੀ। ਹਰਿ ਪਾਇਆ ਦਰ ਸੁਹਾਇਆ ਮੇਲ ਮਿਲਾਵਾ ਸਾਚੇ ਕੰਤ, ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲਾ ਸਚ ਦਰ, ਸਾਚਾ ਖੇੜਾ ਰਿਹਾ ਵਸਾਇਆ। ਕਾਇਆ ਨਗਰ ਸਾਚਾ ਖੇੜਾ, ਸਚ ਮਹੱਲ ਬਣਾਇਆ ਏ। ਦਿਵਸ ਰੈਣ ਪੰਚਾਂ ਝੇੜਾ, ਪੰਚਾਂ ਰੰਗ ਵਟਾਇਆ ਏ। ਪੰਚਾਂ ਬੰਨ੍ਹੇ ਆਪੇ ਬੇੜਾ, ਪੰਚਾ ਦੂਰ ਵਖਾਇਆ ਏ। ਪੰਚਾਂ ਵੇਖੇ ਖੁਲ੍ਹਾ ਵਿਹੜਾ, ਪੰਚਾਂ ਦਿਸ ਨਾ ਆਇਆ ਏ। ਪੰਚਾਂ ਕਰੇ ਹੱਕ ਨਿਬੇੜਾ, ਪੰਚਾਂ ਰਾਹ ਭੁਲਾਇਆ ਏ। ਪੰਚਮ ਪੰਚ ਪੰਚ ਪਿਆਰਾ, ਸੰਤ ਸੁਹੇਲਾ ਜਗਤ ਵਣਜਾਰਾ, ਸਾਚਾ ਨਾਮ ਏਕਾ ਝੋਲੀ ਪਾਇਆ ਏ। ਜੀਆਂ ਅੰਦਰ ਸਚ ਖੇਤ, ਫ਼ਲ ਫੁਲਵਾੜੀ ਲਾਇਆ ਏ। ਰੁੱਤ ਬਸੰਤੀ ਰਹੇ ਚੇਤ, ਨਾਮ ਸੁਗੰਧੀ ਰਿਹਾ ਉਪਜਾਇਆ ਏ। ਦਰਸ ਦਿਖਾਏ ਨੇਤਨ ਨੇਤ, ਸਚ ਸਿੰਘਾਸਣ ਆਸਣ ਲਾਇਆ ਏ। ਗੁਰ ਪੂਰਾ ਹਾਜ਼ਰ ਹਜ਼ੂਰਾ ਖੇਵਟ ਖੇਟ, ਬੇੜਾ ਬੰਨ੍ਹੇ ਲਾਇਆ ਏ। ਹਰਿ ਸ਼ਬਦ ਸ਼ਬਦ ਹਰਿ ਗੁਰਮੁਖ ਗੁਰ ਦਰ ਬੇਟ, ਮਾਤ ਪਿਤ ਮੀਤ ਆਪਣੀ ਦਇਆ ਕਮਾਇਆ ਏ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲਾ ਇਕ ਦਰ ਏਕਾ ਏਕ ਰਖਾਇਆ ਏ। ਇਕ ਅਕੇਲਾ ਇਕ ਸਚ ਮਹੱਲ ਵਸਾਇਆ ਏ। ਆਪੇ ਵਸੇ ਜਲ ਥਲਾ, ਜਲ ਥਲ ਵਿਚ ਸਮਾਇਆ ਏ। ਆਪੇ ਵੇਖੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਕਾਇਆ ਮੰਦਰ ਅੰਦਰ ਡੇਰਾ ਲਾਇਆ ਏ। ਗੁਰਮੁਖ ਵਿਰਲੇ ਆਤਮ ਜੋਤੀ ਦੀਪਕ ਬਲਾ, ਅੰਧ ਅਗਿਆਨ ਜਗਤ ਅੰਧੇਰ ਮਿਟਾਇਆ ਏ। ਜੀਵ ਜੰਤ ਭੁਲਾਏ ਕਰ ਕਰ ਵਲਾ ਛਲਾ, ਵਲੀਆਂ ਛਲੀਆਂ ਭੇਦ ਨਾ ਰਾਇਆ ਏ। ਆਪੇ ਵਸੇ ਨਿਹਚਲ ਧਾਮ ਅਟੱਲਾ, ਸਾਚਾ ਧਾਮ ਇਕ ਸੁਹਾਇਆ ਏ। ਹਰਿ ਸੰਤ ਆਤਮ ਦਰ ਦਵਾਰੇ ਅੱਗੇ ਖੱਲਾ, ਆਪ ਆਪਣਾ ਰੰਗ ਵਖਾਇਆ ਏ। ਦਰਸ ਦਿਖਾਏ ਘੜੀ ਘੜੀ ਪਲ ਪਲਾ, ਅੰਦਰ ਬਾਹਰ ਗੁਪਤ ਜ਼ਾਹਿਰ ਭੇਵ ਦੇਵੀ ਦੇਵ ਨਾ ਕੋਈ ਛੁਪਾਇਆ ਏ। ਦਰ ਦਵਾਰਾ ਏਕਾ ਮੱਲਾ, ਸ਼ਬਦ ਸੁਨੇਹੜਾ ਧੁਰ ਦਰਗਾਹੀ ਘੱਲਾ, ਦਿਸ ਕਿਸੇ ਨਾ ਆਇਆ ਏ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲਾ ਇਕ ਦਰ, ਇਕ ਪੱਲਾ ਨਾਮ ਸ੍ਰਿਸ਼ਟ ਸਬਾਈ ਆਪ ਫੜਾਇਆ ਏ। ਨਾਮ ਪੱਲਾ ਜਗਤ ਫੜਾਇਆ, ਕਰੇ ਭਗਤ ਕੁੜਮਾਈਆ। ਸਾਚਾ ਰਾਹ ਇਕ ਵਖਾਇਆ, ਨੌਂ ਖੰਡ ਪ੍ਰਿਥਮੀ ਵੱਜੇ ਵਧਾਈਆ। ਲਹਿਣ ਦੇਣਾ ਰਿਹਾ ਚੁਕਾਇਆ, ਲੇਖਾ ਆਪਣੇ ਹੱਥ ਰਖਾਈਆ। ਸ਼ਬਦ ਗਹਿਣਾ ਤਨ ਪਹਿਨਾਇਆ, ਤਨ ਸ਼ਿੰਗਾਰ ਇਕ ਕਰਾਈਆ। ਤੀਜੇ ਨੈਣਾ ਦਰਸ ਦਿਖਾਇਆ, ਬ੍ਰਹਮ ਪਾਰਬ੍ਰਹਮ ਮੇਲ ਮਿਲਾਈਆ। ਭਾਣਾ ਸਹਿਣਾ ਹੁਕਮ ਸੁਣਾਇਆ, ਸਾਚਾ ਧਰਮ ਸਤਿਗੁਰ ਪੂਰੇ ਸੱਚੀ ਸਰਨਾਈਆ। ਲੱਖ ਚੁਰਾਸੀ ਜੂਠੇ ਝੂਠ ਵਹਿਣ ਵਹਿਣ, ਨਾ ਹੋਵੇ ਕੋਈ ਸਹਾਈਆ। ਸਾਚੇ ਧਾਮ ਅਟੱਲ ਅਡੋਲ ਹਰਿਜਨ ਸਾਚੇ ਸੰਤ ਬਹਿਣਾ, ਦੂਸਰ ਕਿਸੇ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲੇ ਇਕ ਵਰ, ਦਰ ਦਵਾਰਾ ਰਿਹਾ ਸੁਹਾਈਆ। ਨੌਂ ਦਵਾਰੇ ਤਜ ਦਸਮ ਸਵਾਰਿਆ। ਸ਼ਬਦ ਸਿੰਘਾਸਣ ਚੜ੍ਹਿਆ ਭੱਜ, ਗੁਰ ਪੂਰੇ ਕਿਰਪਾ ਧਾਰਿਆ। ਅੰਮ੍ਰਿਤ ਆਤਮ ਪੀਣਾ ਰੱਜ, ਖੁਲ੍ਹੇ ਬੰਦ ਕਵਾੜਿਆ। ਕਾਇਆ ਕਾਅਬਾ ਕੀਨਾ ਸਾਚਾ ਹੱਜ, ਮਿਲਿਆ ਮੇਲ ਪਰਵਰਦਿਗਾਰਿਆ। ਜਗਤ ਤ੍ਰਿਸ਼ਨਾ ਦਿਤੀ ਤਜ, ਪਾਇਆ ਨਾਮ ਅਗੰਮ ਅਪਾਰਿਆ। ਸ਼ਬਦ ਤਾਲ ਗਿਆ ਵੱਜ, ਦਿਵਸ ਰੈਣ ਰਹੇ ਧੁੰਨਕਾਰਿਆ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲਾ ਸ਼ਬਦ ਵਰ, ਸਾਚਾ ਮੇਲਾ ਇਕ ਦਰ, ਆਪੇ ਵੇਖੇ ਵੇਖ ਵਖਾ ਰਿਹਾ। ਸ਼ਬਦ ਵੱਜੇ ਸਾਚਾ ਤਾਲ, ਦਿਵਸ ਰੈਣ ਵੱਜੇ ਸ਼ਹਿਨਾਈਆ। ਅੰਮ੍ਰਿਤ ਭਰਿਅ ਆਤਮ ਤਾਲ, ਗੁਰਮੁਖਾਂ ਰਿਹਾ ਪਿਆਈਆ। ਗੁਰਮੁਖ ਵਿਰਲਾ ਮਾਰੇ ਏਕਾ ਛਾਲ, ਕਾਗ ਹੰਸ ਹੰਸ ਬਣ ਜਾਇਆ। ਫ਼ਲ ਲੱਗੇ ਕਾਇਆ ਡਾਲ੍ਹ, ਸਾਚੀ ਅੰਸ ਸ਼ਬਦ ਗੁਰ ਸ਼ਬਦ ਅਖਵਾਈਆ। ਪੰਜ ਦੂਤ ਸੰਘਾਰੇ ਜਿਉਂ ਕਾਹਨਾ ਕ੍ਰਿਸ਼ਨਾ ਕੰਸ, ਸਚ ਕਟਾਰ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਰੱਖੇ ਦੁਹਰੀ ਧਾਰ, ਵੇਖੇ ਖੇਲ ਸ੍ਰਿਸ਼ਟ ਸਬਾਈਆ। ਦੂਜੀ ਧਾਰ ਜਗਤ ਦਲੀਲ। ਸ਼ਬਦ ਵਿਚੋਲਾ ਸੰਤ ਵਕੀਲ। ਏਕਾ ਤੋਲ ਸਾਚਾ ਤੋਲਾ, ਆਪੇ ਪਹਿਨੇ ਬਸਤਰ ਨੀਲ। ਦਰ ਦਵਾਰਾ ਏਕਾ ਖੋਲ੍ਹਾ, ਪਰਗਟ ਹੋਏ ਛੈਲ ਛਬੀਲ। ਚਾਰ ਵਰਨ ਸੁਣਾਏ ਏਕਾ ਢੋਲਾ, ਨਾ ਕੋਈ ਜਾਣੇ ਬ੍ਰਹਿਮਣ ਭੀਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲਾ ਇਕ ਦਰ ਆਪੇ ਜਾਣੇ ਸੀਤਲ ਸੀਲ। ਸਾਚੀ ਬਣਤ ਬਣਾਏ, ਸਖੀ ਸੁਲਤਾਨਿਆ। ਸਾਚੇ ਸੰਤ ਮੇਲ ਮਿਲਾਏ ਵਾਲੀ ਦੋ ਜਹਾਨਿਆ। ਆਦਿ ਅੰਤ ਇਕ ਹੋ ਜਾਏ, ਨਾ ਕੋਈ ਜਾਣੇ ਜੀਵ ਨਿਧਾਨਿਆ। ਨੈਣੀ ਨੇਤਰ ਲੋਚਨ ਪੇਖਣ ਪਾਏ, ਹੱਥੀ ਬੰਨ੍ਹੇ ਸ਼ਬਦ ਗਾਨਿਆ। ਮਸਤਕ ਨਾਮ ਮੇਖ ਮੇਖਣ ਸਾਚੀ ਲਾਏ, ਦੇਵੇ ਨਾਮ ਧੁਰ ਫ਼ਰਮਾਨਿਆ। ਦਿੱਲੀ ਦਰਬਾਰ ਵੇਖਣ ਜਾਏ, ਅੱਸੂ ਤਿੰਨ ਦਿਵਸ ਸੁਹਾਨਿਆ। ਸੰਤ ਕਿਰਪਾਲ ਦਿਆਲ ਸੰਗ ਰਲਾਏ, ਝੁਲਾਏ ਧਰਮ ਸੱਚਾ ਨਿਸ਼ਾਨਿਆ। ਲਾਲ ਗੁਲਾਲ ਰੰਗ ਚੜ੍ਹਾਏ, ਕੰਚਨ ਧਾਰ ਵੇਖ ਵਖਾਨਿਆ। ਸੂਹੀ ਸੁਰਤੀ ਨਾਲ ਭਵਾਏ ਚਿੱਟੀ ਚਿੱਟਾ ਅਸਵ ਹਰਿ ਭਗਵਾਨਿਆ। ਨੀਲੀ ਧਾਰ ਹੋ ਅਸਵਾਰ ਪਾਰ ਕਰਾਏ, ਪੀਲੀ ਵੇਖੇ ਪੁਰਖ ਸੁਜਾਨਿਆ। ਕਲ ਕਾਲੀ ਰੈਣ ਮਿਟਾਏ ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ। ਪਾਰਬ੍ਰਹਮ ਬ੍ਰਹਮ ਸ਼ਬਦ ਬੋਧ ਅਗਾਧੀ। ਸਾਚਾ ਸੰਗ ਨਿਭਾਏ, ਲੇਖਾ ਲਿਖਿਆ ਆਦਿ ਜੁਗਾਦੀ। ਜੋਤੀ ਜੋਤ ਸਰੂਪ ਹਰਿ, ਸਚ ਸੁਨੇਹੜਾ ਲੈ ਕੇ ਜਾਏ ਸੰਤ ਸੁਹੇਲਾ ਸਾਚੀ ਗੋਦ ਬਹਿਕੇ ਜਾਏ, ਮਿਲੇ ਮੇਲ ਮਾਧਵ ਮਾਧੀ। ਅਸੂ ਤਿੰਨ ਤਿੰਨ ਵਿਚਾਰ। ਖੇਲ ਕਰੇ ਪ੍ਰਭ ਭਿੰਨ ਭਿੰਨ, ਨੌਂ ਖੰਡ ਪ੍ਰਿਥਮੀ ਮਾਰੇ ਮਾਰ। ਵਕਤ ਲੰਘਾਏ ਗਿਣ ਗਿਣ, ਲੇਖ ਲਿਖਾਏ ਦਿੱਲੀ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੇਵੇ ਸਾਚਾ ਵਰ, ਆਤਮ ਖੋਲ੍ਹੇ ਬੰਦ ਕਿਵਾੜ। ਰਾਜ ਇੰਦਰ ਇੰਦਰ ਪਰਸਾਦ। ਸ਼ਬਦ ਦੇਵੇ ਪ੍ਰਭ ਸਾਚੀ ਦਾਦ। ਆਤਮ ਧੁਨੀ ਸਾਚਾ ਨਾਦ। ਮਿਲੇ ਮੇਲ ਹਰਿ ਵਡ ਗੁਣ ਗੁਣੀ, ਖੋਜ ਖੁਜਾਏ ਜੀਓ ਪਿੰਡ ਬ੍ਰਹਿਮਾਦ। ਜੋਤੀ ਜੋਤ ਸਰੂਪ ਹਰਿ, ਸੰਤ ਸੁਹਾਏ ਇਕ ਦਰ, ਦਿਵਸ ਰੈਣ ਰਹੇ ਅਰਾਧ। ਸੰਤ ਕਿਰਪਾਲ ਕਿਰਪਾ ਕਲ ਕਰੀ। ਹੋਏ ਦਿਆਲ, ਗੁਰ ਪੂਰੇ ਆਤਮ ਲਾਈ ਸ਼ਬਦ ਸਾਵਣ ਸਾਚੀ ਝੜੀ। ਆਪ ਉਪਾਇਆ ਸਾਚਾ ਲਾਲ, ਫ਼ਲ ਲਗਾਇਆ ਕਾਇਆ ਡਾਲ, ਸਚ ਵਸਤ ਆਤਮ ਜੋਤ ਧਰੀ। ਸ਼ਬਦ ਇਕੱਲਾ ਮਾਰੇ ਇਕ ਉਛਾਲ, ਗਊ ਗਰੀਬ ਨਿਮਾਣਿਆਂ ਬਣਿਆ ਜਗਤ ਦਲਾਲ, ਹੱਥੋਂ ਲਾਹੇ ਧਰਮ ਰਾਏ ਦੀ ਝੂਠੀ ਕੜੀ। ਆਪੇ ਸ਼ਾਹ ਆਪੇ ਕੰਗਾਲ, ਗੁਰ ਸਤਿਗੁਰ ਸਾਚਾ ਹੋਏ ਰਖਵਾਲ। ਤਿੰਨ ਮਾਘ ਵਡ ਵਡਭਾਗੀ। ਏਕਾ ਇਛਿਆ ਜਗਤ ਵਿਜੋਗ, ਧਰਤ ਮਾਤ ਸੋਈ ਜਾਗੀ। ਧੋਵਣ ਆਇਆ ਕਾਲੇ ਦਾਗ਼, ਹਰਿ ਸੰਤ ਸੁਹੇਲਾ ਕਲਜੁਗ ਝੂਠਾ ਦਾਗ਼ੀ। ਗੁਰ ਪੂਰੇ ਹੱਥ ਪਕੜੀ ਵਾਗ, ਹਰਿ ਮੇਲਾ ਸ਼ਾਹੋ ਕੰਤ ਸੁਹਾਗੀ। ਜੀਵ ਜੰਤ ਬੁਝਾਏ ਤ੍ਰਿਸ਼ਨਾ ਆਗ, ਇਕ ਉਪਜਾਏ ਸਾਚਾ ਰਾਗੀ। ਜਗਤ ਵਿਛੋੜਾ ਰਹੇ ਭਗਤ ਵੈਰਾਗ, ਕਵਲ ਚਰਨ ਚਰਨ ਕਵਲ ਪ੍ਰੀਤ ਗੁਰ ਪੂਰੇ ਲਾਗੀ। ਮਸਤਕ ਲੇਖਾ ਧੁਰ ਵਡਭਾਗ, ਮਾਇਆ ਮਮਤਾ ਤਨ ਤਿਆਗੀ। ਏਕਾ ਪਾਇਆ ਕੰਤ ਸੁਹਾਗ, ਜੋਤੀ ਜੋਤ ਸਰੂਪ ਹਰਿ, ਸੰਤ ਸੁਹਾਏ ਇਕ ਦਰ, ਸ਼ਬਦ ਰਖਾਏ ਸਾਚਾ ਤਾਲ। ਆਏ ਦਵਾਰ ਕਿਰਪਾ ਕਰ, ਅਚਰਜ ਰੀਤ ਚਲਾਈਆ। ਵੇਖ ਵਖਾਏ ਇਕ ਘਰ, ਕਾਇਆ ਮੰਦਰ ਮਸੀਤ ਇਕ ਸੁਹਾਈਆ। ਬੰਦ ਕਰਾਏ ਨੌਂ ਦਰ, ਦਸਵੇਂ ਗੀਤ ਸੁਹਾਗੀ ਗਾਈਆ। ਸਾਚੇ ਮੰਦਰ ਗਿਆ ਚੜ੍ਹ, ਦਰ ਘਰ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਲੜ ਲਿਆ ਫੜ, ਗੁਰ ਪੂਰਾ ਹੋਏ ਸਹਾਈਆ। ਨਾ ਕੋਈ ਸੀਸ ਨਾ ਕੋਈ ਧੜ, ਸ਼ਬਦ ਸਰੂਪੀ ਮੇਲਾ ਸਹਿਜ ਸੁਭਾਈਆ। ਜਗੇ ਜੋਤ ਬਹੱਤਰ ਨੜ, ਦਿਵਸ ਰੈਣ ਹੋਏ ਰੁਸ਼ਨਾਈਆ। ਪੰਚ ਵਿਕਾਰਾ ਗਿਆ ਸੜ, ਸ਼ਬਦ ਜੈਕਾਰਾ ਮਿਲੀ ਵਡਿਆਈਆ। ਧਰਮ ਦਵਾਰੇ ਗਿਆ ਖੜ, ਸ੍ਰਿਸ਼ਟ ਸਬਾਈ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲੇ ਦੇਵੇ ਵਰ, ਮਾਘ ਤਿੰਨ ਵੇਲਾ ਵਕਤ ਸੁਹਾਈਆ। ਆਏ ਦਰ ਦਵਾਰ, ਭਾਗ ਲਗੱਨਿਆ। ਸਾਚਾ ਮੇਲਾ ਮੀਤ ਮੁਰਾਰ, ਚਿਰੀ ਵਿਛੁਨਿਆ। ਸਾਚੀ ਸੇਜਾ ਕੰਤ ਭਤਾਰ, ਨੈਣੀ ਭਰ ਭਰ ਰੁਨਿਆ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲੇ ਇਕ ਵਰ, ਵਡ ਦਾਤ ਦਾਤਾਰ ਸ਼ਬਦ ਗੁਣ ਗੁਣਿਆ। ਸਾਚੀ ਸੇਜਾ ਕੰਤ ਬਹਾਇਆ, ਆਤਮ ਸੇਜ ਵਿਛਾਈਆ। ਰਾਗ ਅਨਾਦੀ ਇਕ ਸੁਣਾਇਆ, ਸਾਚੀ ਸੇਵ ਕਮਾਈਆ। ਸ਼ਬਦ ਬ੍ਰਹਿਮਾਦੀ ਨਾਲ ਰਲਾਇਆ, ਆਦਿ ਜੁਗਾਦੀ ਦਇਆ ਕਮਾਈਆ। ਮੋਹਣ ਮਾਧਵ ਮਾਧੀ ਘਰ ਸਚ ਬਹਾਇਆ, ਵੱਜਦੀ ਰਹੇ ਸਦਾ ਵਧਾਈਆ। ਅਰਾਧਨ ਅਰਾਧੀ ਰਸਨ ਰਸ ਪੁਰਖ ਅਬਿਨਾਸ਼ੀ ਸਾਚਾ ਪਾਇਆ, ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲੇ ਇਕ ਵਾਰ ਨਾ ਹੋਏ ਵਿਛੋੜਾ ਨਾ ਮਿਲੇ ਕਦੇ ਜੁਦਾਈਆ। ਵਕਤ ਸੁਹਾਏ ਅੰਤ ਕਲ, ਮੇਲ ਮਿਲਾਇਆ ਆਣ। ਮਿਲਿਆ ਮੇਲ ਸੰਤ ਜਨ, ਚੜ੍ਹਿਆ ਸ਼ਬਦ ਬਿਬਾਣ। ਸਾਚੀ ਵਸਤ ਨਾਮ ਧਨ, ਧਨ ਵਿਚ ਜਹਾਨ। ਸਾਚਾ ਰਾਗ ਸੁਣਾਏ ਕੰਨ, ਸ਼ਬਦ ਸਾਚਾ ਬ੍ਰਹਮ ਗਿਆਨ। ਭਾਂਡਾ ਭਰਮ ਦੇਵੇ ਭੰਨ, ਹਰਿ ਸੰਤ ਸਾਚਾ ਚਤੁਰ ਸੁਜਾਨ। ਆਪ ਵਸੇਰਾ ਛੱਪਰੀ ਛੰਨ, ਕਾਇਆ ਮੰਦਰ ਦਿਸੇ ਝੂਠ ਮਕਾਨ। ਜੋਤੀ ਜੋਤ ਸਰੂਪ ਹਰਿ, ਵੇਖੇ ਸ਼ਬਦ ਸਚ ਘਰ, ਕਵਣ ਬੈਠਾ ਲਾ ਧਿਆਨ। ਕਵਣ ਅਬਿਨਾਸ਼ੀ ਅਭਿਆਸ ਕਮਾਏ। ਕਵਣ ਵਾਸ ਕਾਇਆ ਵਿਚ ਰਖਾਏ। ਕਵਣ ਸਵਾਸ ਹਰਿ ਰਸਨਾ ਗਾਏ। ਕਵਣ ਪਰਭਾਸ ਪ੍ਰਭ ਡੇਰਾ ਲਾਏ। ਕਵਣ ਨਿਵਾਸ ਸ਼ਬਦ ਸਿੰਘਾਸਣ ਆਪ ਵਿਛਾਏ। ਕਵਣ ਦਵਾਰਾ ਰੱਖੇ ਵਾਸ, ਆਪ ਆਪਣਾ ਰੰਗ ਵਟਾਏ। ਪੁਰਖ ਅਬਿਨਾਸ਼ੀ ਸ਼ਾਹੋ ਸ਼ਾਬਾਸ, ਸੰਗ ਸੁਹੇਲਾ ਇਕ ਅਖਵਾਏ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਨਾਮ ਮਰਦੰਗ ਰਿਹਾ ਵਜਏ। ਜੂਠੇ ਝੂਠੇ ਮਾਇਆ ਲੂਠੇ ਹੋਣੇ ਨਾਸ, ਜਨ ਭਗਤਾਂ ਅੰਗ ਸੰਗ ਰਖਾਏ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲਾ ਇਕ ਵਰ, ਸਚ ਦਵਾਰੇ ਦਰਸ ਕਰਾਏ। ਤ੍ਰੈਗੁਣ ਮਾਇਆ ਤੱਤ ਆਪ ਉਪਾਇਆ। ਸ਼ਬਦ ਜਣਾਈ ਘਰ ਸਾਚੇ ਮਤ, ਮਿਲੀ ਮਾਤ ਵਡਿਆਇਆ। ਧਰਤ ਮਾਤ ਤੇਰੀ ਰੱਖੇ ਪਤ, ਜੋਤੀ ਜਾਮਾ ਭੇਖ ਵਟਾਇਆ। ਗੁਰਮੁਖਾਂ ਬੀਜ ਬੀਜੇ ਆਤਮ ਸਾਚੇ ਵਤ, ਸੋਹੰ ਸਾਚਾ ਹਲ ਚਲਾਇਆ। ਕਲਜੁਗ ਖੇਤ ਗਿਆ ਪੱਕ, ਅੰਤਮ ਵੇਲੇ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਅੰਕ ਸੁਹਾਇਆ। ਤ੍ਰੈਗੁਣ ਮਾਇਆ ਅੰਗ ਭਬੂਤ ਹਰਿ ਚੜ੍ਹਾਇਆ। ਸ਼ਬਦ ਧਾਗਾ ਸਾਚਾ ਸੂਤ, ਆਪੇ ਆਪ ਹੱਥ ਵਖਾਇਆ। ਵਡਾ ਹਰਿ ਨਾ ਕੋਈ ਰੰਗ ਰੂਪ, ਭੇਵ ਨਾ ਰਾਇਆ। ਸ਼ਾਹ ਸੁਲਤਾਨਾ ਵਡਾ ਭੂਪ, ਪਰਗਟ ਹੋਇਆ ਸਤਿ ਸਰੂਪ, ਜੋਤ ਨਿਰੰਜਣ ਰਿਹਾ ਜਗਾਇਆ। ਹੋਏ ਪਰਕਾਸ਼ ਅੰਧ ਕੂਪ, ਅਗਿਆਨ ਅੰਧੇਰ ਰਿਹਾ ਮਿਟਾਇਆ। ਪਵਣ ਦੇਵੇ ਸਾਚਾ ਧੂਪ, ਨਾਮ ਸੁਗੰਧੀ ਰਿਹਾ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖ ਵੇਖ ਧੁਰ ਫ਼ਰਮਾਣ, ਲੱਖ ਚੁਰਾਸੀ ਰਿਹਾ ਸੁਣਾਇਆ। ਲੱਖ ਚੁਰਾਸੀ ਆਪ ਜਣਾਏ, ਵਡ ਵਡੀ ਵਡਿਆਈਆ। ਮਨ ਉਦਾਸੀ ਆਪੇ ਲਾਹੇ, ਵੇਖੇ ਖੇਲ ਹਰਿ ਰਘੁਰਾਈਆ। ਮਨਮੁਖ ਜੀਵ ਧਰਮ ਰਾਏ ਦੇ ਦੇਵੇ ਫਾਹੇ, ਨਾ ਸਕੇ ਕੋਇ ਛੁਡਾਈਆ। ਗੁਰਮੁਖ ਸਾਚੇ ਫੜ ਫੜ ਬਾਹੋਂ ਪਾਏ ਰਾਹੇ, ਸਾਚਾ ਮਾਰਗ ਇਕ ਵਖਾਈਆ। ਦਰਗਾਹ ਸਾਚੀ ਦੇਵੇ ਥਾਂਏ, ਆਪ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਰਿਹਾ ਰਚਾਈਆ।