੪ ਅੱਸੂ ੨੦੧੧ ਬਿਕ੍ਰਮੀ ਨਵੀਂ ਦਿੱਲੀ ਬਿਰਲਾ ਮੰਦਰ ਪੰਡਤ ਗੋਸਵਾਮੀ ਗਨੇਸ਼ ਦੱਤ ਦੇ ਨਾਲ ਬਚਨ ਹੋਏ
ਰਾਮਾ ਕ੍ਰਿਸ਼ਨਾ ਹਰਿ ਅਵਤਾਰ। ਕਲਜੁਗ ਜੀਵ ਦਰ ਦਰ ਥੱਕੇ ਗਏ ਹਾਰ। ਪੰਡਤ ਬ੍ਰਹਿਮਣ ਕੋਈ ਨਾ ਕਰਨ ਵਿਚਾਰ, ਨਰ ਹਰਿ ਸੱਚੀ ਸਰਕਾਰ। ਨਾ ਕੋਈ ਦਿਸੇ ਸੱਚਾ ਜਾਮਨ, ਜੂਠੇ ਝੂਠੇ ਦਰ ਦਵਾਰ। ਕਵਣ ਕਰਾਏ ਪੂਰ ਕਾਮਨ, ਨੈਣ ਅੰਧੇ ਲੱਗੇ ਝੂਠੇ ਮਾਇਆ ਧੰਦੇ, ਪੁਰਖ ਅਬਿਨਾਸ਼ੀ ਮਨੋਂ ਵਿਸਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਮਾਤ ਧਰ, ਏਕਾ ਨੂਰ ਸਾਚਾ ਮਾਤ ਧਰ, ਰਾਮਾ ਕ੍ਰਿਸ਼ਨਾ ਦੇਵੇ ਵਰ, ਆਤਮ ਖੋਲ੍ਹੇ ਸਚ ਦਰ, ਵੇਖ ਵਖਾਣੇ ਗੁਣ ਨਿਧਾਨੇ, ਭਗਤ ਭਗਵਾਨਾ ਮਿਹਰਬਾਨਾ ਚਤੁਰ ਸੁਜਾਨਾ, ਸਾਚੇ ਦਰ ਦਵਾਰ। ਸਾਚਾ ਦਰ ਹਰਿ ਵਖਾਨੇ। ਪੰਡਤ ਪਾਂਧੇ ਅੰਧੇ ਕਾਣੇ, ਦਿਸ ਨਾ ਆਏ ਨੈਣ ਮੁਧਾਣੇ। ਜੋਤੀ ਜਾਮਾ ਮਾਤ ਭਗਵਾਨੇ। ਜੋਤੀ ਜੋਤ ਸਰੂਪ ਹਰਿ, ਵੇਦ ਪੁਰਾਨਾਂ ਅੰਤਮ ਕਲਜੁਗ ਆਪ ਪਛਾਣੇ। ਹਰਿ ਗੁਣਵੰਤਾ ਬੀਰ ਬਲੀ ਬਲਵਾਨਾ। ਪਵਣ ਸਰੂਪੀ ਏਕ ਬਬਾਨਾ। ਮਿਲੇ ਮੇਲ ਰਾਮ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਜੋਤ ਧਰ, ਸੰਗ ਨਿਭਾਏ ਰੰਗ ਚੜ੍ਹਾਏ ਮਾਤ ਖੇਲ ਵਧੀ ਵੇਲ ਵਾਲੀ ਦੋ ਜਹਾਨਾ। ਹਰੀ ਮੰਦਰ ਹਰਿ ਦਵਾਰਾ। ਕਵਣ ਵਖਾਣੇ ਕਵਣ ਜਾਣੇ, ਪ੍ਰਭ ਅਬਿਨਾਸ਼ੀ ਅਗੰਮ ਅਪਾਰਾ। ਆਤਮ ਹੋਏ ਅੰਧਾ ਕਾਣਾ, ਮਾਇਆਧਾਰੀ ਲੋਭ ਲੁਭਾਨਾ। ਅੰਤ ਲੰਗੋਟੀ ਜਗਤ ਧੰਦੇ ਚਤਰਭੁਜ ਹੋ ਨਾ ਕਿਸੇ ਵਖਾਣਾ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਲੋਕਮਾਤ ਭੇਖ ਰਖਾਏ, ਨਾ ਕੋਈ ਵਖਾਏ ਰਾਜਾ ਰਾਣਾ। ਮਹਾਤਮਾ ਬੁੱਧ ਧਰਮ ਯੁਧ ਕਾਰਜ ਕਰੇ ਪ੍ਰਭ ਤੇਰੇ ਸੁਧ। ਜੋਤ ਸਰੂਪੀ ਜਾਮਾ ਧਾਰ ਹਰਿ ਨਿਰੰਕਾਰੀ, ਲੱਖ ਚੁਰਾਸੀ ਆਤਮ ਕਰੇ ਸੁੱਧ। ਏਕਾ ਹਰਿ ਏਕ ਭਗਵਾਨ। ਏਕਾ ਬ੍ਰਹਮ ਜਗਤ ਪਛਾਣ। ਸਚ ਕਰਮ ਭਗਤ ਧਾਮ ਵਿਚ ਜਹਾਨ। ਅੱਗੇ ਨਾ ਭੁੱਲੇ ਮਾਇਆ ਭਰਮ, ਪੁਰਖ ਅਬਿਨਾਸ਼ੀ ਸਦਾ ਸਦ ਕਰੇ ਇਕ ਧਿਆਨ। ਕਾਇਆ ਮਾਟੀ ਝੂਠਾ ਚਰਮ, ਅੰਤ ਨਾ ਦਿਸੇ ਕੋਈ ਨਿਸ਼ਾਨ। ਮਿਲੇ ਮੇਲ ਭਗਤ ਮਿਟੇ ਭਰਮ, ਚਾਰ ਵਰਨਾਂ ਦੱਸੇ ਏਕਾ ਸਰਨ, ਦੂਈ ਦਵੈਤੀ ਸ਼ਰਅ ਸ਼ਰਾਇਤੀ ਜਾਤ ਪਾਤ ਊਚ ਨੀਚ ਮੇਟ ਮਿਟਾਏ ਹਰਿ ਨਿਰੰਕਾਰੀ। ਸਰਬ ਕੰਤਾ ਜੀਆਂ ਜੰਤਾਂ, ਸਾਧਨ ਸੰਤਾਂ ਭਗਤ ਭਗਵੰਤਾ, ਆਦਿ ਪੁਰਖ ਅਪਰੰਪਰ ਸਵਾਮੀ ਸਦਾ ਨੇਹਕਾਮੀ, ਜੋਤੀ ਨੂਰਾ ਸਰਬ ਕਲਾ ਭਰਪੂਰਾ, ਗਊ ਗਰੀਬ ਨਿਮਾਣਿਆਂ ਸ਼ਾਹ ਸੁਲਤਾਨ ਰਾਜੇ ਰਾਣਿਆਂ, ਦੇਵੇ ਮਾਤ ਸੱਚਾ ਮਾਣੇ ਹਰਿ ਬਨਵਾਰੀ। ਏਕਾ ਮਾਤ ਜੋਤ ਅਧਾਰੀ ਨਰ ਨਿਰੰਕਾਰੀ ਆਵੇ ਜਾਵੇ ਵਾਰੋ ਵਾਰੀ। ਵੇਖੇ ਵਿਗਸੇ ਕਰੇ ਵਿਚਾਰੀ। ਜੀਵਾਂ ਜੰਤਾਂ ਮਾਤ ਸੁਣ ਪੁਕਾਰ ਜੁਗਾ ਜੁਗੰਤ ਬਣਾਏ ਬਣਤ, ਜੋਤ ਮਾਤ ਕਰ ਉਜਿਆਰੀ। ਸਦਾ ਵਸੇ ਇਕ ਇਕਾਂਤ, ਅੰਮ੍ਰਿਤ ਰੱਖੇ ਬੂੰਦ ਸਵਾਂਤ, ਝਿਰਨਾ ਝਿਰੇ ਅਪਰ ਅਪਾਰੀ। ਕਲਜੁਗ ਅੰਧੇਰੀ ਰੈਣ ਰਾਤ, ਪੁਰਖ ਅਬਿਨਾਸ਼ੀ ਵੇਖੇ ਮਾਰ ਝਾਤ, ਜਨ ਭਗਤਾਂ ਪੁੱਛੇ ਵਾਤ, ਪ੍ਰਗਟ ਹੋਏ ਰਾਮ ਅਵਤਾਰੀ। ਰਾਮ ਰਮਈਆ ਰਾਮਾ ਰਾਮ। ਜੋਤੀ ਜਾਮਾ ਕ੍ਰਿਸ਼ਨ ਭਗਵਾਨ। ਵਲੀਆ ਛਲੀਆ ਅਟੱਲ ਅਟੱਲੀਆ ਵਸੇ ਨੇਹਚਲ ਧਾਮ। ਬਲ ਦਵਾਰੇ ਬਣ ਭਿਖਾਰੀ ਕੀਆ ਖੇਲ ਮਹਾਨ। ਕਲਜੁਗ ਤੇਰੀ ਅੰਤਮ ਵਾਰੇ, ਵੇਦ ਵਿਆਸ ਬਣਿਆ ਲਿਖਾਰੇ, ਨਿਹਕਲੰਕ ਕਲ ਜਾਮਾ ਧਾਰੇ, ਗੌੜ ਬ੍ਰਹਿਮਣ ਗੁਣ ਨਿਧਾਨ। ਧੰਨ ਧੰਨ ਧੰਨ ਹਰਿ ਗੁਰੂ ਗੁਰਦੇਵ, ਲਾਏ ਸਾਚੀ ਸੇਵ ਮਿਲਿਆ ਇਕ ਘਰ ਸਚ ਟਿਕਾਣਾ। ਭਾਰਤ ਖੰਡ ਤੇਰਾ ਸਚ ਪੁਜਾਰੀ। ਦਰ ਘਰ ਆਏ ਨਾ ਦਿੱਤੀ ਕੰਡ, ਲਿਖਿਆ ਲੇਖ ਇਕ ਅਪਾਰੀ। ਆਤਮ ਸਦਾ ਸੁਹਾਗਣ ਨਾ ਹੋਏ ਰੰਡ, ਮਿਲੇ ਮੇਲ ਬਸਨ ਬਨਵਾਰੀ। ਜੋਤੀ ਜੋਤ ਸਰੂਪ ਹਰਿ, ਆਦਿ ਸ਼ਕਤ ਆਦਿ ਭਵਾਨੀ। ਭਗਤ ਆਤਮ ਸਚ ਨਿਸ਼ਾਨੀ। ਗਊ ਗਰੀਬ ਨਿਮਾਣਿਆਂ ਦਰ ਘਰ ਸਾਚੇ ਬੈਠਾ ਸੁਣੇ ਪੁਕਾਰੀ। ਮਿਲਿਆ ਘਰ ਸੱਚਾ ਅਸਥਾਨ, ਜਿਥੇ ਮੂਰਤੀ ਰਾਮ ਕ੍ਰਿਸ਼ਨ ਮੁਰਾਰੀ। ਗੌਤਮ ਬੁੱਧਾ ਲੱਖ ਚੁਰਾਸੀ ਆਤਮ ਕਰੇ ਸੁੱਧਾ, ਧਰਮ ਯੁੱਧ ਦਾ ਇਕ ਨਿਸ਼ਾਨ। ਵਾਲੀ ਹਿੰਦ ਰਾਹ ਵਖਾਣਾ ਸਿੱਧਾ, ਧਰਮ ਸਚ ਦਾ ਝੂੱਲੇ ਘਰ ਸਾਚੇ ਇਕ ਨਿਸ਼ਾਨ। ਗਊ ਗਰੀਬ ਨਿਮਾਣਿਆਂ ਪੁਰਖ ਅਬਿਨਾਸ਼ੀ ਮਾਰੇ ਮਾਤ ਧਿਆਨ, ਫੜ ਫੜ ਮਾਰੇ ਆਤਮ ਜੀਵ ਹੰਕਾਰੇ, ਵਡ ਵਡ ਰਾਜੇ ਰਾਣਿਆਂ, ਭੁੱਲਿਆ ਇਕ ਨੈਣ ਮੁਧਾਰੀ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਭਗਤ ਭਗਵੰਤ ਜੀਵ ਜੰਤ ਪਾਉਂਦਾ ਰਹੇ ਸਾਰੀ। ਭਗਤ ਵਛਲ ਹਰਿ ਗਿਰਧਾਰ। ਸਾਵਲ ਸੁੰਦਰ ਕਵਲ ਨੈਣ ਮੁਧਾਰ। ਮਧੁਰ ਬੈਨ ਮੋਰ ਮੁਕਟ ਕ੍ਰਿਸ਼ਨ ਮੁਰਾਰ। ਸ੍ਰਿਸ਼ਟ ਸਬਾਈ ਸਾਕ ਸੱਜਣ ਸੈਣ, ਮਾਤ ਪਿਤ ਭਾਈ ਭੈਣ, ਵੇਖ ਵਖਾਣੇ ਰਾਜ ਰੰਕ ਸ਼ਾਹ ਸੁਲਤਾਨ ਜੀਵ ਜਹਾਨ। ਪੁਰਖ ਅਬਿਨਾਸ਼ ਘਟ ਘਟ ਵਾਸ, ਹਰਿ ਨਰ ਨਰ ਹਰਿ ਹੋਏ ਦਾਸਨ ਦਾਸ, ਭਗਤ ਸੁਦਾਮਾ ਹਰਿ ਪੂਰ ਕਰਾਏ ਕਾਮਾ। ਛੱਡ ਸਿੰਘਾਸਣ ਹਰਿ ਆਏ ਸਚ ਧਾਮਾ। ਨੇਤਰ ਨੀਰ ਵਹਾਏ ਪਕੜਿਆ ਹਰਿ ਪੂਰੇ ਦਾ ਸੱਚਾ ਦਾਮਾ। ਇਕ ਵਡਿਆਈ ਹਰਿ ਰਘੁਰਾਈ, ਤਿੰਨਾਂ ਲੋਆਂ ਕਰੇ ਰੁਸ਼ਨਾਈ, ਜੋਤੀ ਨੂਰ ਬੰਦ ਰੱਖੇ ਮਾਨਸ ਜਾਮਾ।