੫ ਅੱਸੂ ੨੦੧੩ ਬਿਕ੍ਰਮੀ ਨਵੀਂ ਦਿੱਲੀ ਰਾਸ਼ਟਰਪਤੀ ਹਾਊਸ ਵਿਚ ਡਾ: ਰਾਜਿੰਦਰ ਪ੍ਰਸ਼ਾਦ ਨਾਲ ਬਚਨ ਹੋਏ
ਅੱਸੂ ਪੰਜ ਵੀਹ ਸੌ ਤੇਰਾਂ ਬਿਕ੍ਰਮੀ ਘਰ ਸਾਚੇ ਵੱਜੀ ਵਧਾਈਆ। ਰਾਸ਼ਟਰਪਤ ਪਤੀ ਪਤਵੰਤ, ਸ੍ਰਿਸ਼ਟ ਸਬਾਈ ਏਕਾ ਰਾਹ ਵਖਾਈਆ। ਜੁਗ ਜੁਗ ਹਰਿ ਸੰਗ ਰਹੇ ਕੁੜਮਾਈ, ਨਾ ਕੋਈ ਛੋੜ ਛੁੜਾਈਆ। ਸਚ ਵਸਤ ਹਰਿ ਭੇਟ ਚੜ੍ਹਾਈ, ਅੰਗੀਕਾਰ ਆਪ ਅਖਵਾਈਆ। ਦਰ ਦਵਾਰਾ ਬੰਕ ਸੁਹਾਏ, ਲਹਿਣਾ ਦੇਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਧੁਰ ਫ਼ਰਮਾਣ ਏਕਾ ਏਕ ਜਣਾਈਆ। ਆਏ ਦਵਾਰ ਦਰ ਮਿਹਰਵਾਨ, ਮਿਲਿਆ ਮੇਲ ਮੀਤਾ। ਆਤਮ ਜੋਤੀ ਬ੍ਰਹਮ ਗਿਆਨ, ਸ਼ਬਦ ਸੁਣਾਈ ਸਾਚੀ ਰੀਤਾ। ਸੱਤ ਰੰਗ ਝੁੱਲੇ ਧਰਮ ਨਿਸ਼ਾਨ, ਭਾਰਤ ਖੰਡ ਸ੍ਰਿਸ਼ਟ ਸਬਾਈ ਜੀਤਾ। ਤਾਜ ਮੋਰ ਮੁਕਟ ਭਗਵਾਨ, ਏਕਾ ਰੰਗ ਰੰਗਾਏ ਹਸਤ ਕੀਟਾ। ਪੰਚ ਨਿਸ਼ਾਨ ਰਾਜ ਜੋਗ ਜਗਤ ਮੰਤਰੀ ਇਕ ਵਖਾਏ ਸਾਚੀ ਰੀਤਾ। ਸ਼ਬਦ ਸੋਟੀ ਜਗਤ ਬਲਵਾਨ, ਏਕਾ ਏਕ ਕਰਾਏ ਹਸਤ ਕੀਟਾ। ਚਰਨ ਜੋੜਾ ਚਰਨ ਕਵਲ ਧਿਆਨ, ਸ੍ਰੀ ਭਗਵਾਨ ਆਪ ਆਪ ਆਪ ਪ੍ਰਭ ਆਪਣਾ ਦੀਤਾ। ਰਾਸ਼ਟਰਪਤ ਜਗਤ ਸੰਦੇਸ਼ ਰਿਹਾ ਸੁਣਾਇਆ। ਭਾਰਤ ਖੰਡ ਬਾਲ ਅਵਸਥਾ, ਵਡ ਵਡ ਕਰਮ ਕਮਾਇਆ। ਈਸਾ ਮੂਸਾ ਮਸਤਕ ਲਾਗੇ ਮੱਥਾ, ਜਗਤ ਵਿਚੋਲਾ ਆਪ ਅਖਵਾਇਆ। ਪਾਰਬ੍ਰਹਮ ਸਰਬ ਕਲਾ ਸਮਰਥਾ, ਜਨ ਭਗਤਾਂ ਰਥ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਸਾਚੀ ਸੇਵਾ ਭੇਟ ਧਰ, ਧੰਨ ਧੰਨ ਧੰਨਵਾਦ ਰਿਹਾ ਕਰਾਇਆ। ý ੫ ਅਸੂ ੨੦੧੩ ਬਿਕ੍ਰਮੀ ਨਵੀਂ ਦਿੱਲੀ ੧੧ ਯ ੪੫ ਤੇ ਜੋ ਸ਼ਬਦ ਲਿਖ ਕੇ ਰਾਸ਼ਟਰਪਤੀ ਨੂੰ ਦਿਤਾ ਗਿਆ ý ਵੀਹ ਸੌ ਤੇਰਾਂ ਸਚ ਵਿਹਾਰ, ਸਾਚਾ ਮਾਤ ਕਰਾਇਆ। ਦਰ ਦਵਾਰ ਦਿੱਲੀ ਦਰਬਾਰ, ਪੰਚਮ ਭੇਟ ਚੜ੍ਹਾਇਆ। ਧਰਮ ਜੜ੍ਹ ਦੀ ਸੱਚੀ ਸਰਕਾਰ, ਸਾਚਾ ਰਾਹ ਰਹੀ ਜਗਤ ਵਖਾਇਆ। ਸੰਮਤ ਚੌਦਾਂ ਹਰਿ ਵੇਖੇ ਅਖਾੜ, ਤ੍ਰੈ ਦੇਸ਼ਾਂ ਭੇੜ ਭਿੜਾਇਆ। ਸੰਮਤ ਪੰਦਰਾਂ ਅੰਦਰ ਵੜ, ਜੀਵ ਜੰਤ ਦਏ ਹਿਲਾਇਆ। ਸੰਮਤ ਸੋਲਾਂ ਆਪਣਾ ਘਾੜਨ ਘੜ, ਚਾਰੋਂ ਕੁੰਟ ਪਏ ਦੁਹਾਇਆ। ਸੰਮਤ ਸਤਾਰਾਂ ਸਾਚੇ ਪੌੜੇ ਆਪੇ ਚੜ੍ਹ, ਦੂਰ ਦੁਰਾਡੇ ਲਏ ਉਠਾਇਆ। ਸੰਮਤ ਅਠਾਰਾਂ ਇਕ ਵਹਾਏ ਪਾਣੀ ਹੜ੍ਹ, ਜਲਧਾਰਾ ਨਾਮ ਰਖਾਇਆ। ਸੰਮਤ ਉਨੀ ਈਸਾ ਮੂਸਾ ਜਾਇਣ ਝੜ, ਕੋਈ ਨਾ ਹੋਏ ਸਹਾਇਆ। ਸੰਮਤ ਬੀਸ ਹਰਿ ਜਗਦੀਸ਼ ਭਗਤ ਸੁਹੇਲੇ ਲਏ ਫੜ, ਜਮਨ ਕਿਨਾਰਾ ਸਾਚਾ ਧਾਮ ਸੁਹਾਇਆ। ਬੀਸ ਇਕੀਸ ਸਾਚਾ ਘਾੜਨ ਆਪੇ ਘੜ, ਸਾਚਾ ਮਾਰਗ ਦਏ ਲਗਾਇਆ। ਸੱਤ ਰੰਗ ਨਿਸ਼ਾਨਾ ਜਾਏ ਚੜ੍ਹ, ਸੱਤਾਂ ਦੀਪਾਂ ਇਕ ਸੰਦੇਸ਼ ਸੁਣਾਇਆ। ਸਾਚਾ ਤਾਜ ਸ਼ਬਦ ਸੀਸ ਸਾਚੇ ਧਰ, ਧਰਮੀ ਧਰਮ ਕਮਾਇਆ। ਨਾਮ ਸੋਟੀ ਹੱਥ ਫੜ, ਕੋਟੀ ਕੋਟ ਜੀਵ ਤਰਾਇਆ। ਪੰਚ ਪੰਚਾਇਣ ਲਾਏ ਜੜ੍ਹ, ਪੰਚ ਪ੍ਰਮੁਖ ਸਾਚਾ ਰਾਜ ਚਲਾਇਆ। ਸਾਚਾ ਜੋੜਾ ਵੇਖੇ ਚਰਨ ਸ਼ਬਦ ਘੋੜਾ, ਅਗੰਮ ਅਗੰਮਾ ਚੜ੍ਹ ਕੇ ਆਇਆ। ਜੋਤੀ ਸ਼ਬਦੀ ਜੁੜਿਆ ਜੋੜਾ, ਦੋਹਾਂ ਮੇਲ ਮਿਲਾਇਆ। ਲੱਖ ਚੁਰਾਸੀ ਜੀਵ ਜੰਤ ਵੇਖੇ ਪਰਖੇ ਮਿੱਠਾ ਕੌੜਾ, ਖੇਲ ਆਪਣੇ ਹੱਥ ਰਖਾਇਆ। ਲਿਖਿਆ ਲੇਖ ਵੇਦ ਵਿਆਸ ਪੂਤ ਸਪੂਤਾ ਪਰਗਟ ਹੋਏ ਬ੍ਰਹਿਮਣ ਗੌੜਾ, ਨਿਹਕਲੰਕ ਨਾਉਂ ਰਖਾਇਆ। ਜਗਤ ਨਿਸ਼ਾਨਾ ਧਰਾਇਆ ਸਾਢੇ ਤਿੰਨ ਹੱਥ ਲੰਮਾ ਚੌੜਾ, ਕਲਜੁਗ ਜੀਆਂ ਸੀਆਂ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ਼ ਹੋ ਮਾਤ ਪਰਵੇਸ਼, ਰਾਸ਼ਟਰਪਤ ਸਾਚਾ ਰਿਹਾ ਜਣਾਇਆ। ਰਾਸ਼ਟਰਪਤ ਜਗਤ ਜੁਗੀਸ਼ਰ, ਧੰਨ ਤੇਰੀ ਕਮਾਈਆ। ਸਾਚਾ ਮੇਲਾ ਸ਼ਾਹ ਭਬੀਖਣ, ਰਾਮ ਰਾਮਾ ਜੋਤ ਜਗਾਈਆ। ਸ੍ਰਿਸ਼ਟ ਸਬਾਈ ਕਰੇ ਪਰੀਖਨ, ਪ੍ਰਭ ਪਰੀਖਿਆ ਕਿਸੇ ਨਾ ਆਈਆ। ਭਗਤ ਸੁਹੇਲਾ ਏਕਾ ਸਿਖੇ ਸਿਖਿਆ, ਸਾਚੀ ਸਿਖਿਆ ਹਰਿ ਮਨ ਭਾਈਆ। ਨੇਤਰ ਨੈਣ ਲੋਚਨ ਜਿਸ ਜਨ ਵੇਖਿਆ, ਪ੍ਰਭ ਆਤਮ ਤ੍ਰਿਸ਼ਨਾ ਭੁੱਖ ਮਿਟਾਈਆ। ਦੋ ਜਹਾਨ ਲਿਖਣਹਾਰਾ ਲੇਖਿਆ, ਜੁਗ ਜੁਗ ਪੈਜ ਰਖਾਈਆ। ਕਲਜੁਗ ਜੋਤੀ ਜਾਮਾ ਧਾਰੇ ਭੇਖਿਆ, ਸ਼ਬਦੀ ਬਣਤ ਬਣਾਈਆ। ਮਸਤਕ ਲਾਏ ਸਾਚੀ ਮੇਖਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਸ਼ਬਦ ਵਰ, ਰਾਸ਼ਟਰਪਤ ਜਗਤ ਦਰ ਸਾਚੇ ਰਿਹਾ ਸੇਵ ਕਮਾਈਆ। ਰਾਸ਼ਟਰਪਤ ਭਗਤ ਗਿਆਨ, ਜਗਤ ਹੋਏ ਸਹਾਰਾ। ਬੀਸ ਬੀਸੇ ਬਣੇ ਇਕ ਵਿਧਾਨ, ਊਚ ਨੀਚ ਰਾਓ ਰੰਕ ਸ਼ਾਹ ਸੁਲਤਾਨ ਸੋਹਣ ਇਕ ਦਵਾਰਾ। ਪਰਗਟ ਹੋਏ ਸ੍ਰੀ ਭਗਵਾਨ, ਏਕਾ ਰੂਪ ਏਕਾ ਭੂਪ ਸ਼ਾਹ ਸੱਚਾ ਨਿਰੰਕਾਰਾ। ਗਊ ਗਰੀਬ ਨਿਮਾਣਿਆਂ ਦੇਵੇ ਜੀਆਂ ਦਾਨ, ਇਕ ਸਿਖਾਏ ਚਰਨ ਪਿਆਰਾ। ਸਚ ਧਰਮ ਦਾ ਝੁੱਲਾਏ ਇਕ ਨਿਸ਼ਾਨ, ਜੂਠ ਝੂਠ ਕਰਾਏ ਪਾਰ ਕਿਨਾਰਾ। ਜਨ ਭਗਤਾਂ ਆਤਮ ਜੋਤੀ ਦੇਵੇ ਬ੍ਰਹਮ ਗਿਆਨ, ਪਾਰਬ੍ਰਹਮ ਕਲ ਖੇਲ ਨਿਆਰਾ। ਜੋਤੀ ਜੋਤ ਸਰੂਪ ਹਰਿ, ਭਗਤ ਸੁਨੇਹੜਾ ਸ਼ਬਦ ਵਰ, ਆਏ ਜਾਏ ਦੇਵੇ ਦਰ ਦਵਾਰਾ। ਦਰ ਦਵਾਰੇ ਸਾਚਾ ਮਾਣਾ, ਸ਼ਬਦ ਸੰਦੇਸ਼ ਧੁਰ ਫ਼ਰਮਾਣਾ, ਆਦਿ ਜੁਗਾਦੀ ਵਸਿਆ। ਪਰਗਟ ਹੋਏ ਹਰਿ ਭਗਵਾਨਾ, ਕਲਜੁਗ ਅੰਧੇਰ ਮਿਟੇ ਅੰਧੇਰੀ ਮੱਸਿਆ। ਜਨ ਭਗਤਾ ਬੰਨੇ ਹੱਥੀਂ ਗਾਨਾ, ਤੀਰ ਨਿਰਾਲਾ ਸ਼ਬਦ ਸਾਚਾ ਕਸਿਆ। ਸੋਹੰ ਆਤਮ ਬ੍ਰਹਮ ਸਾਚੀ ਮਾਲਾ, ਹਰਿ ਹਿਰਦੇ ਅੰਦਰ ਵਸਿਆ। ਦੋ ਜਹਾਨੀ ਦੇਵੇ ਸੱਚਾ ਧਨ ਮਾਲਾ, ਰਸਨਾ ਰਸ ਏਕਾ ਰਸਿਆ। ਆਪੇ ਸ਼ਾਹ ਆਪੇ ਕੰਗਾਲਾ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਸ਼ਬਦ ਵਰ, ਧੁਰਦਰਗਾਹੀ ਆਏ ਨੱਸਿਆ। ਰਾਸ਼ਟਰਪਤ ਸ਼ਬਦ ਉਜਾਗਰ, ਨਿਰਮਲ ਇਕ ਰਖਾਈਆ। ਸ੍ਰਿਸ਼ਟ ਸਬਾਈ ਕਰਾਉਣੀ ਆਪ ਸੁਦਾਗਰ, ਸਾਚਾ ਨਾਮ ਜਪਾਈਆ। ਭਾਗ ਲੱਗੇ ਕਾਇਆ ਗਾਗਰ, ਡੂੰਘੇ ਸਾਗਰ ਅੰਮ੍ਰਿਤ ਆਤਮ ਤਾਲ ਸਚ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਨੇਹੜਾ ਦੇਵੇ ਵਰ, ਜੁਗ ਜੁਗ ਮੇਲਾ ਮੇਲ ਮਿਲਾਈਆ। ਰਾਸ਼ਟਰਪਤ ਹਰਿ ਰੱਖੇ ਜਗਤ ਸੱਚੀ ਸਰਨਾਈਆ।